੮ ਅੱਸੂ ੨੦੧੯ ਬਿਕ੍ਰਮੀ ਸਾਧੂ ਸਿੰਘ, ਪ੍ਰੀਤਮ ਸਿੰਘ ਦੇ ਗ੍ਰਹਿ ਫਗਵਾੜਾ ਜ਼ਿਲਾ ਜਲੰਧਰ
ਸਚਖੰਡ ਨਿਵਾਸੀ ਸਚ ਦਰਬਾਰਾ, ਦਰਗਹਿ ਸਾਚੀ ਆਪ ਲਗਾਇੰਦਾ। ਭੂਪਤ ਭੂਪ ਬਣ ਸਿਕਦਾਰਾ, ਸ਼ਹਿਨਸ਼ਾਹ ਆਪਣਾ ਹੁਕਮ ਸੁਣਾਇੰਦਾ। ਹੁਕਮੀ ਹੁਕਮ ਕਰੇ ਵਰਤਾਰਾ, ਨਾ ਕੋਇ ਮੇਟੇ ਮੇਟ ਮਿਟਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਕਰੇ ਖ਼ਬਰਦਾਰਾ, ਬੇਖ਼ਬਰ ਆਪ ਜਗਾਇੰਦਾ। ਸ਼ਬਦ ਸੁਤ ਦਏ ਹੁਲਾਰਾ, ਨੇਤਰ ਨੈਣ ਅੱਖ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਸਾਚੀ ਖੇਲ ਕਰਾਇੰਦਾ। ਸਚਖੰਡ ਨਿਵਾਸੀ ਏਕੰਕਾਰ, ਅਕਲ ਕਲਾ ਕਲ ਖੇਲ ਕਰਾਈਆ। ਸਾਚੇ ਤਖ਼ਤ ਬੈਠ ਸੱਚੀ ਸਰਕਾਰ, ਸੀਸ ਜਗਦੀਸ ਤਾਜ ਟਿਕਾਈਆ। ਕਰੇ ਖੇਲ ਅਗੰਮ ਅਪਾਰ, ਅਲੱਖ ਅਗੋਚਰ ਬੇਪਰਵਾਹੀਆ। ਥਿਰ ਘਰ ਸਾਚੇ ਖੋਲ੍ਹ ਕਿਵਾੜ, ਬੰਦ ਤਾਕੀ ਕੁੰਡਾ ਲਾਹੀਆ। ਸਚ ਸੰਦੇਸਾ ਦੇਵੇ ਏਕਾ ਵਾਰ, ਪਾਰਬ੍ਰਹਮ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਰਬਾਰਾ ਇਕ ਸੁਹਾਈਆ। ਸਚ ਦਰਬਾਰਾ ਸਚ ਮਹੱਲਾ, ਹਰਿ ਸਾਚਾ ਸਚ ਲਗਾਇੰਦਾ। ਸੋ ਪੁਰਖ ਨਿਰੰਜਣ ਇਕ ਇਕੱਲਾ, ਹਰਿ ਪੁਰਖ ਨਿਰੰਜਣ ਸੋਭਾ ਪਾਇੰਦਾ। ਏਕੰਕਾਰਾ ਸਚ ਸਿੰਘਾਸਣ ਏਕਾ ਮੱਲਾ, ਦੂਜਾ ਸੰਗ ਨਾ ਕੋਇ ਰਲਾਇੰਦਾ। ਆਦਿ ਨਿਰੰਜਣ ਦੀਪਕ ਜੋਤ ਏਕਾ ਬੱਲਾ, ਨੂਰੋ ਨੂਰ ਡਗਮਗਾਇੰਦਾ। ਸ੍ਰੀ ਭਗਵਾਨ ਸਚ ਸੰਦੇਸ ਏਕਾ ਘੱਲਾ, ਧੁਰ ਫ਼ਰਮਾਣਾ ਆਪ ਅਲਾਇੰਦਾ। ਅਬਿਨਾਸ਼ੀ ਕਰਤਾ ਫੜਾਵਣਹਾਰਾ ਪੱਲਾ, ਪੱਲੂ ਇਕੋ ਇਕ ਵਖਾਇੰਦਾ। ਪਾਰਬ੍ਰਹਮ ਜੋਤੀ ਧਾਰ ਆਪੇ ਰਲਾ, ਸ਼ਬਦੀ ਸ਼ਬਦ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਰਾਇੰਦਾ। ਸਾਚੀ ਕਰਨੀ ਸ੍ਰੀ ਭਗਵਾਨ, ਸਚਖੰਡ ਦਵਾਰੇ ਆਪ ਕਰਾਈਆ। ਸੁਤ ਦੁਲਾਰੇ ਦੇਵੇ ਮਾਣ, ਸ਼ਬਦੀ ਸ਼ਬਦ ਪੈਜ ਰਖਾਈਆ। ਵਸਤ ਅਮੋਲਕ ਦੇਵੇ ਦਾਨ, ਦਾਤਾ ਦਾਨੀ ਆਪ ਵਰਤਾਈਆ। ਥਿਰ ਘਰ ਬਣਾਏ ਸਾਚਾ ਕਾਹਨ, ਸਿਰ ਆਪਣਾ ਹੱਥ ਰਖਾਈਆ। ਸਚ ਵਖਾਏ ਇਕ ਨਿਸ਼ਾਨ, ਬਿਨ ਰੰਗ ਰੂਪ ਆਪ ਝੁਲਾਈਆ। ਵਸਣਹਾਰਾ ਸਚ ਮਕਾਨ, ਛੱਪਰ ਛੰਨ ਨਾ ਕੋਇ ਛੁਹਾਈਆ। ਪੁਰਖ ਪੁਰਖੋਤਮ ਹੋ ਪਰਧਾਨ, ਵਡ ਪਰਧਾਨਗੀ ਆਪ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਆਪਣਾ ਹੁਕਮ ਵਰਤਾਈਆ। ਸਚਖੰਡ ਸਚ ਸੰਦੇਸਾ, ਸਤਿ ਸਤਿਵਾਦੀ ਆਪ ਜਣਾਇੰਦਾ। ਆਪੇ ਲਿਖਣਹਾਰਾ ਲੇਖਾ, ਲੇਖਾ ਆਪਣੇ ਵਿਚ ਛੁਪਾਇੰਦਾ। ਆਪੇ ਧਾਰਨਹਾਰਾ ਭੇਖਾ, ਨਿਰਗੁਣ ਨਿਰਗੁਣ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਜਣਾਇੰਦਾ। ਸਾਚਾ ਹੁਕਮ ਸ੍ਰੀ ਭਗਵੰਤ, ਏਕੰਕਾਰਾ ਆਪ ਜਣਾਈਆ। ਲੇਖਾ ਜਾਣ ਆਦਿ ਅੰਤ, ਜੁਗ ਜੁਗ ਵੇਸ ਵਟਾਈਆ। ਨਾਉਂ ਨਿਰੰਕਾਰਾ ਮਣੀਆ ਮੰਤ, ਪਾਰਬ੍ਰਹਮ ਕਰੇ ਪੜ੍ਹਾਈਆ। ਆਪਣੀ ਮਹਿਮਾ ਜਾਣੇ ਅਗਣਤ, ਲੇਖਾ ਲਿਖ ਨਾ ਸਕੇ ਕੋਇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਆਪਣੀ ਖੇਲ ਰਚਾਈਆ। ਸਚਖੰਡ ਦਵਾਰਾ ਹਰਿ ਜੂ ਖੋਲ੍ਹ, ਸਾਚੇ ਤਖ਼ਤ ਸੋਭਾ ਪਾਇੰਦਾ। ਸ਼ਬਦ ਅਗੰਮੀ ਏਕਾ ਬੋਲ, ਜੈ ਜੈਕਾਰ ਆਪ ਸੁਣਾਇੰਦਾ। ਨਾਮ ਨਿਧਾਨਾ ਤੋਲੇ ਤੋਲ, ਤੋਲਣਹਾਰਾ ਦਿਸ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪਣੇ ਹੱਥ ਰਖਾਇੰਦਾ। ਸਾਚਾ ਹੁਕਮ ਰੱਖੇ ਹੱਥ, ਦੂਸਰ ਸੰਗ ਨਾ ਕੋਇ ਰਖਾਈਆ। ਦੋ ਜਹਾਨ ਚਲਾਏ ਰਥ, ਬਣ ਰਥਵਾਹੀ
ਸੇਵ ਕਮਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਦੇਵੇ ਮੱਥ, ਭੇਵ ਅਭੇਵ ਨਾ ਜਾਣੇ ਕੋਈ ਰਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਨਿਰਗੁਣ ਸਰਗੁਣ ਮਾਰਗ ਦੱਸ, ਸਾਚੀ ਸਿਖਿਆ ਕਰੇ ਪੜ੍ਹਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇਵੇ ਏਕਾ ਰਸ, ਰਸ ਰਸੀਆ ਮੁਖ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦਰਗਹਿ ਸਾਚੀ ਡੇਰਾ ਲਾਈਆ। ਦਰਗਹਿ ਸਾਚੀ ਸੋਹੇ ਧਾਮ, ਧਾਮ ਅਵੱਲੜਾ ਆਪ ਸੁਹਾਇੰਦਾ। ਨਿਰਗੁਣ ਨੂਰ ਏਕਾ ਰਾਮ, ਰਮਈਆ ਆਪਣਾ ਖੇਲ ਕਰਾਇੰਦਾ। ਸਾਹਿਬ ਸੁਲਤਾਨ ਸੱਚਾ ਸ਼ਾਮ, ਸ਼ਹਿਨਸ਼ਾਹ ਏਕਾ ਰੰਗ ਵਖਾਇੰਦਾ। ਆਦਿ ਜੁਗਾਦਿ ਦੇਵਣਹਾਰ ਪੈਗ਼ਾਮ, ਪੀਰ ਪੈਗ਼ੰਬਰ ਆਪ ਪੜ੍ਹਾਇੰਦਾ। ਨਿਉਂ ਨਿਉਂ ਸਯਦਾ ਕਰੇ ਸਲਾਮ, ਸਲਾਮਾਲੈਕਮ ਆਪਣਾ ਹੁਕਮ ਵਰਤਾਇੰਦਾ। ਵਸਣਹਾਰਾ ਸਚ ਗਰਾਮ, ਖੇੜਾ ਇਕੋ ਇਕ ਸੁਹਾਇੰਦਾ। ਕਰ ਪਰਕਾਸ਼ ਕੋਟਨ ਭਾਨ, ਨੂਰੋ ਨੂਰ ਡਗਮਗਾਇੰਦਾ। ਜੁਗ ਚੌਕੜੀ ਵੇਖੇ ਆਣ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਢਾਇੰਦਾ। ਨਿਰਗੁਣ ਸਰਗੁਣ ਹੋ ਪਰਧਾਨ, ਗੁਰ ਅਵਤਾਰ ਬੰਧਨ ਪਾਇੰਦਾ। ਭਗਤ ਭਗਵੰਤ ਦੇਵੇ ਨਾਮ, ਨਾਮ ਅਮੋਲਕ ਝੋਲੀ ਪਾਇੰਦਾ। ਸੰਤ ਸਾਜਣ ਆਪ ਪਹਿਚਾਨ, ਦੂਈ ਦਵੈਤੀ ਆਪ ਲਾਹਿੰਦਾ। ਗੁਰਮੁਖ ਵੇਖੇ ਚਤੁਰ ਸੁਜਾਨ, ਲੱਖ ਚੁਰਾਸੀ ਖੋਜ ਖੋਜਾਇੰਦਾ। ਗੁਰਸਿਖ ਸਾਚੇ ਕਰ ਪਰਵਾਨ, ਨਾਮ ਪਰਵਾਨਾ ਹੱਥ ਫੜਾਇੰਦਾ। ਸ਼ਾਹੋ ਭੂਪ ਵਡ ਸੁਲਤਾਨ, ਸਾਚੇ ਤਖ਼ਤ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਬੈਠਾ ਚੜ੍ਹ, ਨਜ਼ਰ ਕਿਸੇ ਨਾ ਆਇੰਦਾ। ਸਚਖੰਡ ਦਵਾਰ ਸਚ ਮੁਨਾਰਾ, ਮਹਿਮਾ ਅਕੱਥ ਕਥੀ ਨਾ ਜਾਈਆ । ਏਕਾ ਵਸੇ ਏਕੰਕਾਰਾ, ਅਕਲ ਕਲਧਾਰੀ ਆਪਣਾ ਖੇਲ ਵਖਾਈਆ। ਰੂਪ ਰੰਗ ਤੇ ਵਸੇ ਬਾਹਰਾ ਰੇਖ ਭੇਖ ਨਾ ਕੋਇ ਵਡਿਆਈਆ। ਸ਼ਬਦ ਨਾਦ ਨਾ ਕੋਇ ਜੈਕਾਰਾ, ਧੁਨ ਰਾਗ ਨਾ ਕੋਇ ਸੁਣਾਈਆ। ਸਾਧ ਸੰਤ ਨਾ ਕੋਇ ਅਵਤਾਰਾ, ਗੁਰ ਪੀਰ ਨਾ ਕੋਇ ਵਖਾਈਆ। ਕਾਗਦ ਕਲਮ ਨਾ ਲਿਖਣਹਾਰਾ, ਲਿਖ ਲਿਖ ਲੇਖਾ ਨਾ ਕੋਇ ਸਮਝਾਈਆ। ਸਾਚੇ ਤਖ਼ਤ ਬੈਠਾ ਆਪ ਕਰਤਾਰਾ, ਕੁਦਰਤ ਕਾਦਰ ਵੇਖੇ ਚਾਈਂ ਚਾਈਂਆ। ਜੁਗ ਚੌਕੜੀ ਕਰਦਾ ਰਿਹਾ ਪਾਰ ਕਿਨਾਰਾ, ਥਿਰ ਕੋਇ ਰਹਿਣ ਨਾ ਪਾਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਵੇਖੇ ਵਿਗਸੇ ਵੇਖਣਹਾਰਾ, ਆਪਣਾ ਨੇਤਰ ਨੈਣ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਜਣਾਈਆ। ਸਾਚੀ ਕਰਨੀ ਸੁਤ ਦੁਲਾਰੇ, ਹਰਿ ਸ਼ਬਦੀ ਸ਼ਬਦ ਸੁਣਾਇੰਦਾ। ਕਲਜੁਗ ਅੰਤਮ ਖੇਲ ਨਿਆਰੇ, ਕਰਤਾ ਪੁਰਖ ਆਪ ਕਮਾਇੰਦਾ। ਪਰਗਟ ਹੋ ਨਿਹਕਲੰਕ ਨਰ ਅਵਤਾਰੇ, ਨਿਰਗੁਣ ਡੰਕਾ ਨਾਮ ਵਜਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰੇ ਖ਼ਬਰਦਾਰੇ, ਸੋਇਆ ਕੋਇ ਰਹਿਣ ਨਾ ਪਾਇੰਦਾ। ਤੇਈ ਅਵਤਾਰ ਫੜ ਉਠਾਲੇ, ਆਲਸ ਨਿੰਦਰਾ ਸਭ ਦੀ ਲਾਹਿੰਦਾ। ਭਗਤ ਅਠਾਰਾਂ ਰੱਖੇ ਨਾਲੇ, ਦੱਸ ਅਠ ਜੋੜ ਜੁੜਾਇੰਦਾ। ਈਸਾ ਮੂਸਾ ਮੁਹੰਮਦ ਦੱਸੇ ਰਾਹ ਸੁਖਾਲੇ, ਕਲਮਾ ਨਬੀ ਇਕ ਜਣਾਇੰਦਾ। ਨਾਨਕ ਗੋਬਿੰਦ ਬੋਲ ਜੈਕਾਰੇ, ਜੈ ਜੈਕਾਰ ਇਕ ਸੁਣਾਇੰਦਾ। ਲੱਖ ਚੁਰਾਸੀ ਪਾਵੇ ਸਾਰੇ, ਲੁਕਿਆ ਕੋਇ ਨਜ਼ਰ ਨਾ ਆਇੰਦਾ । ਕੂੜੀ ਕਿਰਿਆ ਕਰੇ ਪਾਰ ਕਿਨਾਰੇ, ਸ਼ੌਹ ਦਰਿਆਏ ਆਪ ਰੁੜ੍ਹਾਇੰਦਾ। ਚਾਰ ਵਰਨ ਕਰੇ ਖੁਆਰੇ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਸਰਬ ਕੁਰਲਾਇੰਦਾ। ਬਰਨ ਅਠਾਰਾਂ ਹਾਹਾਕਾਰੇ, ਚੌਦਾਂ ਲੋਕ ਨੇਤਰ ਨੈਣਾਂ ਨੀਰ ਵਹਾਇੰਦਾ। ਚੌਦਾਂ ਤਬਕ ਧਾਈਂ ਮਾਰੇ, ਸਤਿ ਸੰਤੋਖ ਨਾ ਕੋਈ ਜਣਾਇੰਦਾ। ਪਰਗਟ ਹੋਇਆ ਪਰਵਰਦਿਗਾਰੇ,
ਮੁਕਾਮੇ ਹੱਕ ਸੋਭਾ ਪਾਇੰਦਾ। ਲਾਸ਼ਰੀਕ ਖੇਲ ਨਿਆਰੇ, ਖ਼ਾਲਕ ਖ਼ਲਕ ਵੇਖ ਵਖਾਇੰਦਾ। ਕਲਮਾ ਕਾਇਨਾਤ ਸੁਣਾਏ ਸਚ ਜੈਕਾਰੇ, ਇਸਮ ਆਜ਼ਮ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਸਾਚਾ ਖੇਲ ਕਰਾਇੰਦਾ। ਸਚਖੰਡ ਖੇਲ ਕਰੇ ਕਰਤਾਰਾ, ਕੁਦਰਤ ਕਾਦਰ ਵੇਖ ਵਖਾਈਆ। ਸ਼ਬਦ ਅਗੰਮੀ ਸੇਵਾਦਾਰਾ, ਸਾਚੀ ਸੇਵਾ ਇਕ ਸਮਝਾਈਆ। ਆਦਿ ਜੁਗਾਦੀ ਗੁਰ ਅਵਤਾਰਾ, ਗੁਰ ਗੁਰ ਬੰਧਨ ਪਾਈਆ। ਆਦਿ ਜੁਗਾਦੀ ਭਗਤ ਭੰਡਾਰਾ, ਸ੍ਰੀ ਭਗਵਾਨ ਆਪ ਵਰਤਾਈਆ। ਸਦਾ ਸੁਹੇਲਾ ਏਕੰਕਾਰਾ, ਸੰਤ ਸਾਜਣ ਲਏ ਮਿਲਾਈਆ। ਗੁਰਮੁਖਾਂ ਵਖਾਏ ਇਕ ਦਵਾਰਾ, ਦੂਜੀ ਓਟ ਨਾ ਕੋਇ ਰਖਾਈਆ। ਗੁਰਸਿਖਾਂ ਕਰੇ ਪਾਰ ਕਿਨਾਰਾ, ਮੰਝਧਾਰ ਨਾ ਕੋਇ ਰੁੜ੍ਹਾਈਆ। ਚਾਰ ਵਰਨਾਂ ਦੇਵੇ ਏਕਾ ਨਾਮ ਪਿਆਰਾ, ਆਤਮ ਪਰਮਾਤਮ ਕਰੇ ਪੜ੍ਹਾਈਆ। ਕੂੜੀ ਕਿਰਿਆ ਨਾਤਾ ਤੁੱਟੇ ਸਰਬ ਸੰਸਾਰਾ, ਸਾਚੀ ਸਾਖ਼ੀ ਇਕ ਸਮਝਾਈਆ। ਘਰ ਘਰ ਵੱਜੇ ਨਾਦ ਧੁੰਨ ਸੱਚੀ ਧੁਨਕਾਰਾ, ਅਨਹਦ ਰਾਗੀ ਰਾਗ ਅਲਾਈਆ। ਅੰਮ੍ਰਿਤ ਆਤਮ ਦੇਵੇ ਠੰਡਾ ਠਾਰਾ, ਨਿਝਰ ਝਿਰਨਾ ਜਾਮ ਪਿਆਈਆ । ਜੋਤ ਨਿਰੰਜਣ ਕਰ ਉਜਿਆਰਾ, ਗ੍ਰਹਿ ਗ੍ਰਹਿ ਕਰੇ ਰੁਸ਼ਨਾਈਆ। ਆਤਮ ਸੇਜਾ ਕਰ ਪਸਾਰਾ, ਬ੍ਰਹਮ ਪਾਰਬ੍ਰਹਮ ਕਰੇ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਆਪਣਾ ਹੁਕਮ ਚਲਾਈਆ। ਸਚਖੰਡ ਨਿਵਾਸੀ ਬੇਪਰਵਾਹ, ਧੁਰਦਰਗਾਹੀ ਹੁਕਮ ਜਨਾਇੰਦਾ। ਨਵ ਨੌਂ ਚਲਾਏ ਏਕਾ ਰਾਹ, ਪੂਰਬ ਲਹਿਣਾ ਪੰਧ ਮੁਕਾਇੰਦਾ। ਵੇਖਣਹਾਰਾ ਥਲ ਅਸਗਾਹ, ਉਚੇ ਟਿੱਲੇ ਪਰਬਤ ਖੋਜ ਖੋਜਾਇੰਦਾ। ਲੱਖ ਚੁਰਾਸੀ ਜਪਾਵਣਹਾਰਾ ਨਾਂ, ਨਾਉਂ ਨਿਰੰਕਾਰਾ ਆਪ ਦ੍ਰਿੜਾਇੰਦਾ। ਫੜ ਫੜ ਹੰਸ ਬਣਾਏ ਕਾਂ, ਸੋਹੰ ਹੰਸਾ ਮਾਣਕ ਮੋਤੀ ਚੋਗ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰੇ ਸੋਭਾ ਪਾਇੰਦਾ। ਸਚ ਦਵਾਰਾ ਸੋਭਨੀਕ, ਹਰਿ ਸਤਿਗੁਰ ਆਪ ਸੁਹਾਈਆ। ਦੂਸਰ ਨਾ ਕੋਈ ਦਿਸੇ ਸ਼ਰੀਕ, ਲਾਸ਼ਰੀਕ ਇਕ ਖ਼ੁਦਾਈਆ। ਆਦਿ ਜੁਗਾਦਿ ਜਨ ਭਗਤਾਂ ਕਰੇ ਸਚ ਪ੍ਰੀਤ, ਪ੍ਰੀਤੀਵਾਨ ਬੇਪਰਵਾਹੀਆ। ਆਤਮ ਪਰਮਾਤਮ ਢੋਲਾ ਸੁਣਾਏ ਸਾਚਾ ਗੀਤ, ਰਸਨਾ ਜਿਹਵਾ ਸਿਫ਼ਤ ਸਲਾਹੀਆ। ਕਾਇਆ ਮੰਦਰ ਅੰਦਰ ਵਖਾਏ ਸਚ ਮਸੀਤ, ਕਾਇਆ ਕਾਅਬਾ ਦੋ ਦੋ ਆਬਾ ਮੇਲ ਮਿਲਾਈਆ। ਲੇਖਾ ਜਾਣੇ ਹਸਤ ਕੀਟ, ਊਚ ਨੀਚ ਦਏ ਵਡਿਆਈਆ। ਕਲਜੁਗ ਅੰਤਮ ਖੇਲ ਕਰੇ ਅਨਡੀਠ, ਨੇਤਰ ਨੈਣ ਨਜ਼ਰ ਕੋਇ ਨਾ ਪਾਈਆ। ਲੱਖ ਚੁਰਾਸੀ ਸੁੱਤਾ ਦੇ ਕਰ ਪੀਠ, ਜਨ ਭਗਤਾਂ ਪਰਦਾ ਰਿਹਾ ਉਠਾਈਆ। ਸਦੀ ਚੌਧਵੀਂ ਰਹੀ ਬੀਤ, ਚੌਦਾਂ ਲੋਕ ਚੌਦਾਂ ਤਬਕ ਦੇਣ ਦੁਹਾਈਆ। ਪ੍ਰਭ ਪਰਖਣਹਾਰਾ ਲੱਖ ਚੁਰਾਸੀ ਨੀਤ, ਘਰ ਘਰ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸੀ ਆਪਣਾ ਖੇਲ ਕਰਾਈਆ। ਸਚਖੰਡ ਨਿਵਾਸੀ ਸਾਚਾ ਮੀਤਾ, ਮਿੱਤਰ ਪਿਆਰਾ ਇਕ ਅਖਵਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਚਲਾਏ ਆਪਣੀ ਰੀਤਾ, ਰੀਤੀਵਾਨ ਦਇਆ ਕਮਾਇੰਦਾ। ਕੂੜੀ ਕਿਰਿਆ ਅੰਤਮ ਵੇਲਾ ਬੀਤਾ, ਲੋਕਮਾਤ ਰਹਿਣ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਸਮਝਾਇੰਦਾ । ਸਾਚਾ ਖੇਲ ਸ਼ਬਦੀ ਸੁਤ, ਹਰਿ ਸਤਿਗੁਰ ਆਪ ਜਣਾਈਆ। ਸਤਿ ਸਤਿਵਾਦੀ ਮੌਲੇ ਰੁੱਤ, ਰੁੱਤ ਰੁੱਤੜੀ ਆਪ ਮਹਿਕਾਈਆ। ਕਰੇ ਖੇਲ ਅਬਿਨਾਸ਼ੀ ਅਚੁੱਤ, ਪਾਰਬ੍ਰਹਮ ਬੇਪਰਵਾਹੀਆ। ਸਤਿਜੁਗ ਸਤਿ ਸਤਿਵਾਦੀ ਜਾਏ ਉਠ, ਕਿਰਪਾਨਿਧ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸੀ
ਸਾਚਾ ਹੁਕਮ ਏਕਾ ਏਕ ਜਣਾਈਆ। ਸਾਚਾ ਹੁਕਮ ਵਰਤੇ ਜਗ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਤ੍ਰੈਗੁਣ ਮਾਇਆ ਬੁਝੇ ਅੱਗ, ਪੰਚਮ ਤਤ ਨਾ ਕੋਇ ਜਲਾਇੰਦਾ। ਕਿਰਪਾ ਕਰੇ ਸੂਰਾ ਸਰਬੱਗ, ਸ਼ਹਿਨਸ਼ਾਹ ਆਪਣਾ ਵੇਸ ਵਟਾਇੰਦਾ। ਜਨ ਭਗਤਾਂ ਦਰਸ ਦਿਖਾਏ ਉਪਰ ਸ਼ਾਹ ਰਗ, ਬਜਰ ਕਪਾਟੀ ਤੋੜ ਤੁੜਾਇੰਦਾ। ਘਰ ਵਿਚ ਘਰ ਕਰਾਏ ਹੱਜ਼, ਮੱਕਾ ਕਾਅਬਾ ਆਪ ਵਖਾਇੰਦਾ। ਸ਼ਬਦ ਅਗੰਮੀ ਵੱਜੇ ਨੱਦ, ਅਨਹਦ ਨਾਦੀ ਨਾਦ ਸੁਣਾਇੰਦਾ। ਭਾਂਡਾ ਭਰਮ ਭੌ ਜਾਏ ਭੱਜ, ਮਾਇਆ ਮਮਤਾ ਮੋਹ ਮਿਟਾਇੰਦਾ । ਹਿਰਦੇ ਅੰਦਰ ਹਰਿ ਜੂ ਵਸ, ਗੁਰਸਿਖ ਗੁਰਮੁਖ ਆਪ ਜਗਾਇੰਦਾ। ਬਿਰਹੋਂ ਤੀਰ ਨਿਰਾਲਾ ਮਾਰੇ ਕਸ, ਅਣਿਆਲਾ ਆਪ ਚਲਾਇੰਦਾ। ਆਤਮ ਪਰਮਾਤਮ ਮੇਲ ਮਿਲਾਵਾ ਹੱਸ ਹੱਸ, ਸੋਹੰ ਹੰਸਾ ਰੂਪ ਵਟਾਇੰਦਾ। ਭਗਤ ਭਗਵਾਨ ਇਕ ਦੂਜੇ ਦਾ ਗਾਵਣ ਜਸ, ਜਸ ਵੇਦ ਪੁਰਾਨ ਨਾ ਸਿਫ਼ਤ ਸਾਲਾਹਿੰਦਾ। ਕਲਜੁਗ ਅੰਤਮ ਕੂੜੀ ਕਿਰਿਆ ਜਾਏ ਢੱਠ, ਬਲਹੀਣ ਬਲ ਨਾ ਕੋਇ ਧਰਾਇੰਦਾ। ਗ਼ਰੀਬ ਨਿਮਾਣਿਆਂ ਰੱਖੇ ਹਰਿ ਜੂ ਪਤ, ਪਤਵੰਤਾ ਫੇਰੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਆਪਣਾ ਹੁਕਮ ਵਰਤਾਇੰਦਾ। ਹੁਕਮ ਵਰਤੇ ਹਰਿ ਜਗਦੀਸ, ਨਾ ਕੋਈ ਮੇਟੇ ਮੇਟ ਮਿਟਾਈਆ। ਲੱਖ ਚੁਰਾਸੀ ਪੀਸਣ ਜਾਏ ਪੀਸ, ਕਲਜੁਗ ਚੱਕੀ ਰਿਹਾ ਚਲਾਈਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਖਾਲੀ ਹੋਵਣ ਖੀਸ, ਦਰ ਦਰ ਫਿਰਨ ਰੋਵਣ ਮਾਰਨ ਧਾਹੀਂਆ। ਕੋਈ ਨਾ ਦਿਸੇ ਸਚ ਹਦੀਸ, ਅੰਜੀਲ ਕੁਰਾਨ ਨਾ ਕੋਇ ਪੜ੍ਹਾਈਆ। ਰਾਜ ਰਾਜਾਨ ਛਤਰ ਨਾ ਝੁੱਲੇ ਕਿਸੇ ਸੀਸ, ਖ਼ਾਕੀ ਖ਼ਾਕ ਸਰਬ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਆਪ ਸੁਣਾਈਆ । ਧੁਰ ਫ਼ਰਮਾਨਾ ਏਕਾ ਏਕ, ਆਦਿ ਪੁਰਖ ਜਣਾਇੰਦਾ। ਕਲਜੁਗ ਅੰਤਮ ਸਾਚੀ ਟੇਕ, ਸ੍ਰੀ ਭਗਵਾਨ ਇਕ ਰਖਾਇੰਦਾ। ਭਗਤ ਭਗਵੰਤ ਕਰੇ ਬੁਧ ਬਿਬੇਕ, ਵਿਵੇਕੀ ਆਪਣਾ ਰੰਗ ਰੰਗਾਇੰਦਾ। ਤ੍ਰੈਗੁਣ ਮਾਇਆ ਨਾ ਲਾਏ ਸੇਕ, ਸਾਂਤਕ ਸਤਿ ਸਤਿ ਵਖਾਇੰਦਾ। ਆਤਮ ਪਰਮਾਤਮ ਬ੍ਰਹਮ ਪਾਰਬ੍ਰਹਮ ਕਰੇ ਸਾਚਾ ਹੇਤ, ਈਸ਼ ਜੀਵ ਜੋੜ ਜੁੜਾਇੰਦਾ। ਭਾਗ ਲਗਾਏ ਕਾਇਆ ਖੇਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਇੰਦਾ। ਸਚਖੰਡ ਨਿਵਾਸੀ ਸਾਹਿਬ ਸੁਲਤਾਨ, ਏਕਾ ਹੱਥ ਰੱਖੇ ਵਡਿਆਈਆ। ਬੀਸ ਬੀਸਾ ਹੋ ਪਰਧਾਨ, ਹੁਕਮ ਏਕਾ ਏਕ ਜਣਾਈਆ। ਨੌਂ ਖੰਡ ਪ੍ਰਿਥਮੀ ਬਣੇ ਸਚ ਵਿਧਾਨ, ਸੋ ਪੁਰਖ ਨਿਰੰਜਣ ਆਪ ਬਣਾਈਆ । ਹੰ ਬ੍ਰਹਮ ਗੀਤ ਸਾਰੇ ਗਾਣ, ਸੋਹੰ ਢੋਲਾ ਇਕ ਸਮਝਾਈਆ। ਸਤਿ ਸਤਿਵਾਦੀ ਸਾਚੀ ਰੱਖੇ ਇਕੋ ਆਣ, ਨਾ ਕੋਈ ਮੇਟੇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਹਰਿਜਨ ਸਾਚੇ ਲਏ ਜਗਾਈਆ। ਹਰਿਜਨ ਜਾਗੇ ਅੰਤਮ ਅੰਤ, ਹਰਿ ਕਰਤਾ ਆਪ ਜਗਾਇੰਦਾ। ਮੇਲ ਮਿਲਾਏ ਨਾਰ ਕੰਤ, ਕੰਤ ਕੰਤੂਹਲ ਸੇਜ ਸੁਹਾਇੰਦਾ। ਨਿਰਗੁਣ ਸਰਗੁਣ ਬਣਾਏ ਬਣਤ, ਗ੍ਰਹਿ ਮੰਦਰ ਖੋਜ ਖੋਜਾਇੰਦਾ। ਇਕ ਸੁਣਾਏ ਸਾਚਾ ਮੰਤ, ਮੰਤਰ ਏਕਾ ਨਾਮ ਦ੍ਰਿੜਾਇੰਦਾ । ਭੇਵ ਨਾ ਜਾਣੇ ਕੋਈ ਪੰਡਤ, ਮੁੱਲਾ ਸ਼ੇਖ਼ ਸਰਬ ਕੁਰਲਾਇੰਦਾ। ਗੜ੍ਹ ਤੋੜੇ ਹਉਮੇ ਹੰਗਤ, ਗੁਰਮੁਖ ਆਪਣੇ ਰੰਗ ਰੰਗਾਇੰਦਾ। ਚਾਰ ਵਰਨ ਬਣਾਏ ਸਾਚੀ ਸੰਗਤ, ਜ਼ਾਤ ਪਾਤ ਨਾ ਕੋਇ ਰਖਾਇੰਦਾ। ਦੂਜੇ ਦਰ ਨਾ ਜਾਏ ਕੋਈ ਮੰਗਤ, ਪੁਰਖ ਅਕਾਲ ਇਕੋ ਨਜ਼ਰੀ ਆਇੰਦਾ। ਕਲਜੁਗ ਕੂੜੀ ਕਿਰਿਆ ਕਰੇ ਖੰਡਤ, ਖੰਡਾ ਸ਼ਬਦ ਹੱਥ ਉਠਾਇੰਦਾ। ਮਾਇਆ ਮਮਤਾ ਹੋਏ ਰੰਡਪ, ਜਗਤ ਰੰਡੇਪਾ ਇਕ ਵਖਾਇੰਦਾ। ਪਾਵੇ ਸਾਰ ਜੇਰਜ
ਅੰਡਜ, ਉਤਭੁਜ ਸੇਤਜ ਖੋਜ ਖੋਜਾਇੰਦਾ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਸ਼ਾਹੋ ਭੂਪ ਰਾਜ ਰਾਜਾਨ ਕਿਸੇ ਦਰ ਨਾ ਜਾਏ ਮੰਗਣ, ਆਪਣੀ ਕਰਨੀ ਆਪ ਕਮਾਇੰਦਾ। ਸਤਿਜੁਗ ਸਾਚੇ ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਆਦਿ ਜੁਗਾਦੀ ਚਾੜ੍ਹੇ ਸਾਚੀ ਰੰਗਣ, ਰੰਗ ਰੰਗੀਲਾ ਛੈਲ ਛਬੀਲਾ ਏਕ ਰੰਗ ਵਖਾਇੰਦਾ। ਲੇਖਾ ਜਾਣੇ ਦੋ ਜਹਾਨ ਵਰਭੰਡਨ, ਬ੍ਰਹਿਮੰਡਨ ਖੋਜ ਖੋਜਾਇੰਦਾ। ਪਾਵੇ ਸਾਰ ਸੂਰਜ ਚੰਦਨ, ਮੰਡਲ ਮੰਡਪ ਗੋਪੀ ਕਾਹਨ ਏਕਾ ਰਾਸ ਵਖਾਇੰਦਾ। ਦੀਨ ਦਿਆਲ ਠਾਕਰ ਸਵਾਮੀ ਆਦਿ ਜੁਗਾਦਿ ਜੁਗ ਜੁਗ ਬਖ਼ਸ਼ੰਦਨ, ਬਖ਼ਸ਼ਿਸ਼ ਆਪਣੇ ਹੱਥ ਰਖਾਇੰਦਾ। ਜਨ ਭਗਤਾਂ ਤੋੜੇ ਲੱਖ ਚੁਰਾਸੀ ਫੰਦਨ, ਰਾਏ ਧਰਮ ਨੇੜ ਨਾ ਆਇੰਦਾ। ਮਸਤਕ ਟਿੱਕਾ ਲਾਏ ਚੰਦਨ, ਨਿਮ ਕਸਤੂਰ ਵਾਂਗ ਮਹਿਕਾਇੰਦਾ। ਗੁਰਸਿਖ ਗੁਰਮੁਖ ਗੁਰ ਗੁਰ ਇਕ ਦੂਜੇ ਨੂੰ ਕਰਨ ਬੰਦਨ, ਨਿਉਂ ਨਿਉਂ ਸੀਸ ਸਰਬ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਦਵਾਰੇ ਸਚ ਫ਼ਰਮਾਨ, ਦੇਵਣਹਾਰ ਸ੍ਰੀ ਭਗਵਾਨ, ਹਰਿ ਕਰਤਾ ਆਪ ਸੁਣਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਬਲੀ ਬਲਵਾਨ, ਬਲ ਆਪਣਾ ਆਪ ਧਰਾਇੰਦਾ।
੮ ਅੱਸੂ ੨੦੧੯ ਸੰਸਾਰ ਸਿੰਘ ਦੇ ਗ੍ਰਹਿ ਡਵਿਡਾ ਰਿਹਾਣਾ
ਸਚਖੰਡ ਨਿਵਾਸੀ ਸਾਚਾ ਰਾਹ, ਸੋ ਪੁਰਖ ਨਿਰੰਜਣ ਆਪ ਚਲਾਇੰਦਾ। ਹਰਿ ਪੁਰਖ ਨਿਰੰਜਣ ਬੇਪਰਵਾਹ, ਬੇਐਬ ਖੇਲ ਕਰਾਇੰਦਾ। ਏਕੰਕਾਰਾ ਸਿਫ਼ਤ ਸਾਲਾਹ, ਸਿਫ਼ਤੀ ਸਿਫ਼ਤ ਸਿਫ਼ਤ ਵਡਿਆਇੰਦਾ। ਆਦਿ ਨਿਰੰਜਣ ਨੂਰ ਧਰਾ, ਨੂਰੋ ਨੂਰ ਡਗਮਗਾਇੰਦਾ। ਸ੍ਰੀ ਭਗਵਾਨ ਸੱਚਾ ਸ਼ਹਿਨਸ਼ਾਹ, ਸ਼ਾਹ ਪਾਤਸ਼ਾਹ ਆਪਣਾ ਨਾਉਂ ਵਡਿਆਇੰਦਾ। ਅਬਿਨਾਸ਼ੀ ਕਰਤਾ ਵੇਸ ਵਟਾ, ਸਚਖੰਡ ਸਾਚੇ ਸੋਭਾ ਪਾਇੰਦਾ। ਪਾਰਬ੍ਰਹਮ ਪ੍ਰਭ ਭੇਵ ਖੁਲ੍ਹਾ, ਅਨਭਵ ਆਪਣੀ ਧਾਰ ਚਲਾਇੰਦਾ। ਲੇਖਾ ਜਾਣੇ ਦੋ ਜਹਾਂ, ਦੋਏ ਦੋਏ ਵੇਸ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਇੰਦਾ। ਸਾਚੀ ਕਰਨੀ ਕਰਨੇਹਾਰਾ, ਏਕਾ ਏਕ ਵਡੀ ਵਡਿਆਈਆ। ਜੁਗ ਚੌਕੜੀ ਪਾਵੇ ਸਾਰਾ, ਕਰੇ ਖੇਲ ਬੇਪਰਵਾਹੀਆ। ਨਿਰਗੁਣ ਸਰਗੁਣ ਲੈ ਅਵਤਾਰਾ, ਲੱਖ ਚੁਰਾਸੀ ਵੇਖੇ ਚਾਈਂ ਚਾਈਂਆ। ਵਿਸ਼ਨ ਬ੍ਰਹਮਾ ਸ਼ਿਵ ਦਏ ਹੁਲਾਰਾ, ਸਮਰਥ ਪੁਰਖ ਵਡੀ ਵਡਿਆਈਆ। ਬੋਧ ਅਗਾਧਾ ਬੋਲ ਜੈਕਾਰਾ, ਨਾਉਂ ਨਿਰੰਕਾਰਾ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਹਰਿ ਖੇਲ ਅਪਾਰਾ, ਇਕ ਇਕੱਲਾ ਆਪ ਕਰਾਇੰਦਾ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਹੋ ਉਜਿਆਰਾ, ਨੂਰ ਨੁਰਾਨਾ ਡਗਮਗਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖਣਹਾਰਾ, ਖਾਣੀ ਬਾਣੀ ਖੋਜ ਖੋਜਾਇੰਦਾ। ਬੋਧ ਅਗਾਧੀ ਅਨਾਦ ਅਨਾਦੀ ਬੋਲ ਜੈਕਾਰਾ, ਗ੍ਰਹਿ ਗ੍ਰਹਿ ਮੰਦਰ ਨਾਦ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚਾ ਨਾਉਂ ਹਰਿ ਕਰਤਾਰ, ਆਦਿ ਜੁਗਾਦਿ ਪਰਗਟਾਈਆ। ਸ਼ਬਦ ਸੁਤ ਸੇਵਾਦਾਰ, ਬਣ ਸੇਵਕ ਸੇਵ ਕਮਾਈਆ। ਤ੍ਰੈ ਤ੍ਰੈ ਮੇਲਾ ਵਿਚ ਸੰਸਾਰ, ਵਿਸ਼ਨ ਬ੍ਰਹਮਾ ਸ਼ਿਵ ਕਰੇ ਕੁੜਮਾਈਆ। ਆਤਮ ਪਰਮਾਤਮ ਖੋਲ੍ਹ ਕਿਵਾੜ, ਦੂਈ ਦਵੈਤੀ ਪਰਦਾ ਦਏ ਉਠਾਈਆ। ਪਾਰਬ੍ਰਹਮ ਬ੍ਰਹਮ ਦਏ ਆਧਾਰ, ਮੇਲ ਮਿਲਾਏ ਸਹਿਜ ਸੁਭਾਈਆ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਹਿਜ ਸੁਖਦਾਈਆ। ਸਹਿਜ ਸੁਖਦਾਈ ਖੇਲ ਅਵੱਲਾ, ਹਰਿ ਕਰਤਾ ਆਪ ਕਰਾਇੰਦਾ। ਵਸਣਹਾਰਾ ਸਚ ਮਹੱਲਾ, ਸਚਖੰਡ ਸਾਚੇ ਡੇਰਾ ਲਾਇੰਦਾ। ਨਿਰਗੁਣ ਜੋਤ ਆਪੇ ਰੱਲਾ, ਨੂਰ ਨੁਰਾਨਾ ਡਗਮਗਾਇੰਦਾ। ਸ਼ਬਦੀ ਸ਼ਬਦ ਫੜਾਏ ਪੱਲਾ, ਰੂਪ ਰੰਗ ਰੇਖ ਨਾ ਕੋਇ ਰਖਾਇੰਦਾ। ਸਚ ਸਿੰਘਾਸਣ ਏਕਾ ਮੱਲਾ, ਤਖ਼ਤ ਨਿਵਾਸੀ ਸਾਚੇ ਤਖ਼ਤ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣਾ ਭੇਵ ਆਪ ਜਣਾਇੰਦਾ। ਆਪਣਾ ਭੇਵ ਦੱਸੇ ਕਰਤਾਰ, ਮਹਿਮਾ ਕਥ ਨਾ ਸਕੇ ਕੋਇ ਰਾਈਆ। ਨਵ ਨੌਂ ਵੇਖੇ ਵੇਖਣਹਾਰ, ਜੁਗ ਚੌਕੜੀ ਪੰਧ ਮੁਕਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਖੇਲ ਕਰੇ ਅਪਾਰ, ਅਲੱਖ ਅਗੋਚਰ ਅਗੰਮ ਅਥਾਹ ਬੇਪਰਵਾਹ ਸੱਚਾ ਸ਼ਹਿਨਸ਼ਾਹੀਆ। ਗੁਰ ਅਵਤਾਰ ਸੇਵਾਦਾਰ, ਪੀਰ ਪੈਗ਼ੰਬਰ ਨਾਲ ਮਿਲਾਈਆ। ਭਗਤ ਭਗਵੰਤ ਦਏ ਦੀਦਾਰ, ਨੇਤਰ ਲੋਚਣ ਨੈਣ ਖੁਲ੍ਹਾਈਆ। ਸਾਚੇ ਸੰਤਾਂ ਕਰ ਪਿਆਰ, ਸਾਚੀ ਸਿਖਿਆ ਇਕ ਸਮਝਾਈਆ। ਗੁਰਮੁਖ ਸੱਜਣ ਲਏ ਉਠਾਲ, ਗੁਰ ਗੁਰ ਬੂਝ ਬੁਝਾਈਆ। ਗੁਰਸਿਖਾਂ ਚਲੇ ਸਦਾ ਨਾਲ, ਏਥੇ ਓਥੇ ਸੰਗ ਰਖਾਈਆ। ਕਲਜੁਗ ਅੰਤਮ ਨੌਂ ਖੰਡ ਪ੍ਰਿਥਮੀ ਸੱਤ ਦੀਪ ਕੂੜਾ ਵੱਜੇ ਤਾਲ, ਸਾਚੀ ਚੋਟ ਨਾ ਕੋਇ ਲਗਾਈਆ। ਜੀਵ ਜੰਤ ਸਾਧ ਸੰਤ ਹੋਏ ਬੇਹਾਲ, ਬਿਹਬਲ ਰੋਵੇ ਸਰਬ ਲੋਕਾਈਆ। ਨਾਮ ਵਸਤ ਨਾ ਕੋਇ ਧਨ ਮਾਲ, ਖਾਲੀ ਝੋਲੀ ਨਾ ਕੋਇ ਭਰਾਈਆ। ਤ੍ਰੈਗੁਣ ਮਾਇਆ ਪਿਆ ਜੰਜਾਲ, ਜਾਗਰਤ ਜੋਤ ਨਾ ਕੋਇ ਰੁਸ਼ਨਾਈਆ। ਸਾਚੀ ਦਿਸੇ ਨਾ ਕੋਈ ਧਰਮਸਾਲ, ਗੁਰਦਰ ਮੰਦਰ ਮਸਜਿਦ ਮੱਠ ਸ਼ਿਵਦਵਾਲੇ ਕੂਕ ਕੂਕ ਰਹੇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਜੁਗ ਆਪਣਾ ਵੇਸ ਵਟਾਈਆ। ਜੁਗ ਜੁਗ ਵੇਸ ਕਰੇ ਨਿਰੰਕਾਰ, ਨਿਰਗੁਣ ਸਰਗੁਣ ਖੇਲ ਕਰਾਇੰਦਾ। ਕਲਜੁਗ ਅੰਤਮ ਹੋ ਤਿਆਰ, ਤ੍ਰੈਗੁਣ ਅਤੀਤਾ ਫੇਰੀ ਪਾਇੰਦਾ। ਠਾਂਡਾ ਸੀਤਾ ਖੇਲ ਕਰੇ ਨਿਆਰ, ਅੰਮ੍ਰਿਤ ਮੇਘ ਮੇਘ ਬਰਸਾਇੰਦਾ। ਪਤਿਤ ਪੁਨੀਤਾ ਵੇਖੇ ਵੇਖਣਹਾਰ, ਹਸਤ ਕੀਟਾ ਖੋਜ ਖੋਜਾਇੰਦਾ। ਨਾਉਂ ਜਣਾਏ ਅਨਡੀਠਾ ਵਿਚ ਸੰਸਾਰ, ਲਿਖਣ ਪੜ੍ਹਨ ਵਿਚ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੀ ਕਾਰ ਕਮਾਇੰਦਾ। ਜੁਗ ਜੁਗ ਕਾਰ ਕਰੇ ਭਗਵਾਨ, ਦੂਜਾ ਸੰਗ ਨਾ ਕੋਇ ਰਖਾਈਆ। ਜੁਗ ਚੌਕੜੀ ਵੇਖੇ ਆਣ, ਵੇਸ ਅਵੱਲਾ ਰੂਪ ਧਰਾਈਆ। ਭਗਤ ਭਗਵੰਤ ਦੇ ਗਿਆਨ, ਗੋਝ ਗਿਆਨ ਦਏ ਸਮਝਾਈਆ। ਸੰਤ ਸੱਜਣ ਦੇਵੇ ਮਾਣ, ਸਿਰ ਆਪਣਾ ਹੱਥ ਟਿਕਾਈਆ। ਗੁਰਮੁਖ ਬਣਾਏ ਚਤੁਰ ਸੁਜਾਨ, ਸੁਘੜ ਆਪਣਾ ਪਰਦਾ ਲਾਹੀਆ। ਗੁਰਸਿਖਾਂ ਦੇਵੇ ਇਕੋ ਦਾਨ, ਨਾਮ ਨਿਧਾਨਾ ਝੋਲੀ ਪਾਈਆ। ਕਲਜੁਗ ਅੰਤਮ ਹੋ ਪਰਧਾਨ, ਸਚ ਪਰਧਾਨਗੀ ਆਪ ਕਮਾਈਆ। ਅੰਡਜ ਜੇਰਜ ਉਤਭੁਜ ਸੇਤਜ ਵੇਖੇ ਆਣ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਲੇਖਾ ਜਾਣੇ ਥਾਉਂ ਥਾਈਂਆ। ਪਰਾ ਪਸੰਤੀ ਮਧਮ ਬੈਖਰੀ ਗਾਏ ਗਾਣ, ਗੀਤ ਗੋਬਿੰਦ ਗੋਬਿੰਦ ਅਲਾਈਆ। ਭੇਵ ਖੁਲ੍ਹਾਏ ਸ਼ਾਸਤਰ ਸਿਮਰਤ ਵੇਦ ਪੁਰਾਨ, ਅੰਜੀਲ ਕੁਰਾਨ ਨਾਲ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਭੇਵ ਖੁਲ੍ਹਾਈਆ। ਜੁਗ ਜੁਗ ਖੋਲ੍ਹੇ ਆਪਣਾ ਭੇਵ, ਅਨੁਭਵ ਆਪਣੀ ਧਾਰ ਜਣਾਇੰਦਾ। ਲੇਖਾ ਜਾਣੇ ਕਰੋੜ ਤੇਤੀਸਾ ਦੇਵੀ ਦੇਵ, ਸੁਰਪਤ ਆਪਣਾ ਬੰਧਨ ਪਾਇੰਦਾ। ਆਦਿ ਜੁਗਾਦੀ ਅਲਖ ਅਭੇਵ, ਅਗੋਚਰ ਆਪਣੀ ਖੇਲ ਕਰਾਇੰਦਾ। ਹੰ ਬ੍ਰਹਮ ਆਤਮ ਪਰਮਾਤਮ ਦੇਵੇ ਮੇਵ, ਸੋ
ਪੁਰਖ ਨਿਰੰਜਣ ਵਸਤ ਅਮੋਲਕ ਝੋਲੀ ਪਾਇੰਦਾ। ਨਾਮ ਜਪਾਏ ਬਿਨ ਰਸਨਾ ਜਿਹਵ, ਬੱਤੀ ਦੰਦ ਨਾ ਕੋਇ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਰਾਹ ਚਲਾਇੰਦਾ। ਜੁਗ ਜੁਗ ਰਾਹ ਚਲਾਏ ਮੀਤ, ਮਿੱਤਰ ਪਿਆਰੇ ਵਡ ਵਡਿਆਈਆ। ਸਤਿਜੁਗ ਚਲਾਈ ਆਪਣੀ ਰੀਤ, ਕਲਜੁਗ ਕਰੀ ਕੂੜ ਕੁੜਮਾਈਆ। ਸਦੀ ਚੌਧਵੀਂ ਗਏ ਬੀਤ, ਚੌਦਾਂ ਤਬਕ ਦੇਣ ਦੁਹਾਈਆ। ਨੇਤਰ ਰੋਵਣ ਮੁੱਲਾ ਸ਼ੇਖ਼ ਮਸਾਇਕ ਮਸੀਤ, ਮੁਸੱਲਾ ਹੱਕ ਨਾ ਕੋਇ ਵਿਛਾਈਆ। ਪਰਵਰਦਿਗਾਰ ਨਾ ਕੋਇ ਪ੍ਰੀਤ, ਹੱਕ ਜ਼ਨਾਬ ਨਾ ਕੋਇ ਮਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਨਾਉਂ ਚਲਾਈਆ। ਜੁਗ ਜੁਗ ਚਲਾਏ ਆਪਣਾ ਨਾਉਂ, ਨਾਉਂ ਨਿਰੰਕਾਰਾ ਆਪ ਪਰਗਟਾਇੰਦਾ । ਕਲਜੁਗ ਅੰਤਮ ਕਰੇ ਸਚ ਨਿਆਉਂ, ਸਾਚੇ ਤਖ਼ਤ ਆਸਣ ਲਾਇੰਦਾ। ਭਗਤ ਭਗਵੰਤ ਉਠਾਏ ਫੜ ਫੜ ਬਾਂਹੋਂ, ਨੇਤਰ ਲੋਚਣ ਨੈਣ ਇਕ ਖੁਲ੍ਹਾਇੰਦਾ। ਜੀਵ ਜੰਤ ਹੰਸ ਬਣਾਏ ਕਾਉਂ, ਕਾਗੋਂ ਹੰਸ ਆਪ ਉਡਾਇੰਦਾ। ਆਪੇ ਪਿਤਾ ਆਪੇ ਮਾਉਂ, ਪਿਤਾ ਪੂਤ ਖੇਲ ਖਿਲਾਇੰਦਾ। ਵੇਖਣਹਾਰਾ ਕਾਇਆ ਖੇੜਾ ਨਗਰ ਗਰਾਉਂ, ਸਾਢੇ ਤਿੰਨ ਹੱਥ ਖੋਜ ਖੋਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਭੇਵ ਖੁਲ੍ਹਾਇੰਦਾ। ਜੁਗਾ ਜੁਗੰਤਰ ਸਾਚੀ ਕਾਰ, ਹਰਿ ਕਰਤਾ ਆਪ ਕਰਾਈਆ । ਕਲਜੁਗ ਅੰਤਮ ਕਰੇ ਪਾਰ, ਲੋਕਮਾਤ ਰਹਿਣ ਨਾ ਪਾਈਆ। ਕੂੜੀ ਕਿਰਿਆ ਦਏ ਨਿਵਾਰ, ਜੂਠ ਝੂਠ ਦਏ ਮਿਟਾਈਆ। ਸਚ ਸੁੱਚ ਸਤਿ ਵਿਹਾਰ, ਸਤਿ ਸਤਿਵਾਦੀ ਆਪ ਜਣਾਈਆ। ਆਤਮ ਪਰਮਾਤਮ ਇਕ ਪਿਆਰ, ਪਰਮ ਪੁਰਖ ਦਏ ਸਮਝਾਈਆ। ਸੋਹੰ ਢੋਲਾ ਵਿਚ ਸੰਸਾਰ, ਨੌਂ ਖੰਡ ਪ੍ਰਿਥਮੀ ਦਏ ਸਮਝਾਈਆ। ਅੰਤਮ ਬੋਲਾ ਏਕੰਕਾਰ, ਏਕਾ ਘਰ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਧੰਦੇ ਆਪੇ ਲਾਈਆ। ਜੁਗ ਚੌਕੜੀ ਲਾਏ ਧੰਦੇ, ਸਾਚੀ ਕਰਨੀ ਆਪ ਕਰਾਇੰਦਾ। ਲੱਖ ਚੁਰਾਸੀ ਵੇਖਣਹਾਰਾ ਜੀਵ ਜੰਤ ਖੋਟੇ ਬੰਦੇ, ਗ੍ਰਹਿ ਗ੍ਰਹਿ ਮੰਦਰ ਵੇਖ ਵਖਾਇੰਦਾ। ਗੁਰਮੁਖ ਗੁਰਸਿਖ ਦੀਨ ਦਿਆਲ ਠਾਕਰ ਸਵਾਮੀ ਸਦਾ ਬਖ਼ਸ਼ੰਦੇ, ਬਖ਼ਸ਼ਿਸ਼ ਆਪਣੀ ਆਪ ਕਰਾਇੰਦਾ। ਆਤਮ ਪਰਮਾਤਮ ਦੇਵੇ ਇਕ ਅਨੰਦੇ, ਅਨੰਦ ਅਨੰਦ ਵਿਚ ਰਖਾਇੰਦਾ। ਕਰੇ ਪਰਕਾਸ਼ ਬਿਨ ਸੂਰਜ ਚੰਦੇ, ਜੋਤੀ ਜੋਤ ਡਗਮਗਾਇੰਦਾ। ਲੇਖਾ ਜਾਣੇ ਨਵ ਨਵ ਖੰਡੇ, ਨੌਂ ਨੌਂ ਆਪਣਾ ਰਾਹ ਵਖਾਇੰਦਾ। ਮਾਇਆ ਮਮਤਾ ਹਉਮੇ ਹੰਗਤਾ ਕਲਜੁਗ ਜੀਵ ਅੰਧੇ, ਅਗਿਆਨ ਅੰਧੇਰ ਨਾ ਕੋਇ ਚੁਕਾਇੰਦਾ। ਬਜਰ ਕਪਾਟੀ ਨਾ ਕੋਈ ਤੋੜੇ ਜੰਦੇ, ਦਸਮ ਦੁਆਰੀ ਕੁੰਡਾ ਕੋਇ ਨਾ ਲਾਹਿੰਦਾ। ਅੰਮ੍ਰਿਤ ਜਾਮ ਨਾ ਪਿਆਏ ਕੋਈ ਠੰਡੇ, ਨਿਝਰ ਝਿਰਨਾ ਨਾ ਕੋਈ ਝਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਇੰਦਾ। ਸਾਚੀ ਕਰਨੀ ਅੰਤਮ ਕਲ, ਹਰਿ ਕਰਤਾ ਆਪ ਕਰਾਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਕਰਦਾ ਆਇਆ ਵਲ ਛਲ, ਅਛਲ ਛਲਧਾਰੀ ਵੇਸ ਵਟਾਈਆ। ਜੋਧਾ ਸੂਰਬੀਰ ਵਸਣਹਾਰਾ ਮਹੱਲ ਅਟੱਲ, ਉਚ ਮੁਨਾਰ ਡੇਰਾ ਲਾਈਆ। ਸਚ ਸੰਦੇਸ ਨਰ ਨਰੇਸ਼ ਏਕੰਕਾਰ ਆਪਣਾ ਘੱਲ, ਸੋਹੰ ਅੱਖਰ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕਲਜੁਗ ਲੇਖਾ ਦਏ ਚੁਕਾਈਆ। ਕਲਜੁਗ ਲੇਖਾ ਚੁਕਾਏ ਨਰਾਇਣ, ਨਰ ਹਰਿ ਆਪਣੀ ਦਇਆ ਕਮਾਇੰਦਾ। ਹਰਿ ਕੀ ਮਹਿਮਾ ਕੋਇ ਨਾ ਸਕੇ ਕਹਿਣ, ਰਸਨਾ ਕਹਿ ਕਹਿ ਪੰਧ ਨਾ ਕੋਇ ਮੁਕਾਇੰਦਾ। ਲੱਖ ਚੁਰਾਸੀ ਅੰਤਮ ਖਾਏ ਲਾੜੀ ਮੌਤ ਡੈਣ, ਅੱਗੇ
ਹੋ ਨਾ ਕੋਇ ਬਚਾਇੰਦਾ। ਨਾਤਾ ਤੁਟੇ ਮਾਤ ਪਿਤ ਭਾਈ ਭੈਣ, ਸਾਕ ਸੱਜਣ ਸੈਣ ਸੰਗ ਨਾ ਕੋਇ ਰਖਾਇੰਦਾ। ਜਨ ਭਗਤਾਂ ਸ੍ਰੀ ਭਗਵਾਨ ਆਪੇ ਆਏ ਲੈਣ, ਨਿਰਗੁਣ ਨਿਰਗੁਣ ਸਰਗੁਣ ਸਰਗੁਣ ਮੇਲ ਮਿਲਾਇੰਦਾ। ਦਰਸ ਦੇਵੇ ਏਕਾ ਨੈਣ, ਨਿਜ ਨੇਤਰ ਆਪ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਮਾਰਗ ਆਪੇ ਲਾਇੰਦਾ। ਸਾਚਾ ਮਾਰਗ ਜਾਏ ਲਗ, ਸਤਿਗੁਰ ਪੂਰਾ ਆਪ ਲਗਾਈਆ। ਤ੍ਰੈਗੁਣ ਅਗਨੀ ਬੁੱਝੇ ਜਗ, ਪੰਜ ਤਤ ਨਾ ਕੋਇ ਲੜਾਈਆ। ਮਨ ਵਾਸ਼ਨਾ ਨਾ ਰਹੇ ਕਗ, ਕੂੜੀ ਕਿਰਿਆ ਨਾ ਕੋਇ ਵਖਾਈਆ । ਨੌਂ ਦਵਾਰੇ ਪਾਰ ਹੱਦ, ਸਾਚਾ ਮੰਦਰ ਇਕ ਸੁਹਾਈਆ। ਵਿਸ਼ਨੂੰ ਵਿਸ਼ਵ ਬਣਾਏ ਸਾਚੀ ਯੱਦ, ਜ਼ਾਤ ਪਾਤ ਵਰਨ ਗੋਤ ਰਹਿਣ ਨਾ ਪਾਈਆ। ਆਤਮ ਪਰਮਾਤਮ ਲਡਾਏ ਲਡ, ਬ੍ਰਹਮ ਪਾਰਬ੍ਰਹਮ ਵੇਖੇ ਚਾਈਂ ਚਾਈਂਆ। ਈਸ਼ ਜੀਵ ਪਾਏ ਗੰਢ, ਜਗਦੀਸ ਏਕਾ ਬੰਧਨ ਪਾਈਆ। ਗੀਤ ਸੁਹਾਗੀ ਗਾਏ ਛੰਦ, ਸੋ ਪੁਰਖ ਨਿਰੰਜਣ ਏਕਾ ਢੋਲਾ ਰਿਹਾ ਸੁਣਾਈਆ। ਹੰ ਬ੍ਰਹਮ ਇਕ ਅਨੰਦ, ਨਿਜਾਨੰਦ ਰਹੇ ਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਰਾਹ ਵਖਾਈਆ । ਜੁਗ ਜੁਗ ਰਾਹ ਵਖਾਏ ਏਕ, ਏਕੰਕਾਰਾ ਖੇਲ ਕਰਾਇੰਦਾ। ਕਲਜੁਗ ਅੰਤਮ ਮਿਟੇ ਲੇਖ, ਲੇਖਾ ਆਪਣੇ ਹੱਥ ਰਖਾਇੰਦਾ। ਸਤਿਜੁਗ ਸਾਚੇ ਦੇਵੇ ਟੇਕ, ਸਮਰਥ ਸਿਰ ਆਪਣਾ ਹੱਥ ਟਿਕਾਇੰਦਾ। ਭਗਤ ਭਗਵੰਤ ਬੁਧ ਕਰੇ ਬਿਬੇਕ, ਵਿਵੇਕੀ ਆਪਣਾ ਰੰਗ ਰੰਗਾਇੰਦਾ। ਤ੍ਰੈਗੁਣ ਮਾਇਆ ਨਾ ਲਾਏ ਸੇਕ, ਅਗਨੀ ਤਤ ਨਾ ਕੋਇ ਜਲਾਇੰਦਾ । ਸ੍ਰਿਸ਼ਟ ਸਬਾਈ ਕਰੇ ਹੇਤ, ਮਿੱਤਰ ਪਿਆਰਾ ਵੇਖ ਵਖਾਇੰਦਾ। ਜਨ ਭਗਤਾਂ ਦੇਵੇ ਆਪਣਾ ਭੇਤ, ਅੰਤਰ ਆਤਮ ਬੂਝ ਬੁਝਾਇੰਦਾ। ਸੰਤ ਸੁਹੇਲੇ ਆਪੇ ਵੇਖ, ਪੇਖ ਪੇਖ ਖ਼ੁਸ਼ੀ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਆਪ ਵਡਿਆਇੰਦਾ। ਸਾਚਾ ਰਾਹ ਵੱਡਾ ਵਡ, ਸੋ ਪੁਰਖ ਨਿਰੰਜਣ ਆਪ ਲਗਾਈਆ । ਕਲਜੁਗ ਪਾਰ ਕਿਨਾਰਾ ਅੰਤਮ ਹੱਦ, ਹਦੂਦ ਅਵਰ ਨਾ ਕੋਇ ਵੰਡਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਭਗਤ ਭਗਵਾਨ ਦਰ ਦਰ ਸੱਦ, ਸਚ ਸੰਦੇਸਾ ਦਏ ਸੁਣਾਈਆ । ਕਲਜੁਗ ਅੰਤਮ ਜਾਏ ਲਦ, ਥਿਰ ਕੋਇ ਰਹਿਣ ਨਾ ਪਾਈਆ। ਖਾਲੀ ਦਿਸਣ ਕਾਇਆ ਹੱਡ, ਹਰਿ ਨਾਮ ਨਾ ਕੋਇ ਦਿਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦਏ ਵਖਾਲ, ਬੇਪਰਵਾਹ ਖੇਲ ਕਰਾਇੰਦਾ। ਸਚ ਨਾ ਦਿਸੇ ਕੋਈ ਧਰਮਸਾਲ, ਧਰਮ ਦਵਾਰ ਨਾ ਕੋਇ ਸੁਹਾਇੰਦਾ। ਨਵ ਨੌਂ ਚਾਰ ਹੋਣ ਬੇਹਾਲ, ਬਿਹਬਲ ਰੂਪ ਸਰਬ ਵਖਾਇੰਦਾ। ਸਭ ਦੇ ਸਿਰ ਤੇ ਕੂਕੇ ਕਾਲ, ਕਾਲ ਨਗਾਰਾ ਡੰਕ ਵਜਾਇੰਦਾ। ਗੁਰਮੁਖ ਵਿਰਲਾ ਘਾਲੇ ਘਾਲ, ਜਿਸ ਜਨ ਆਪਣੀ ਦਇਆ ਕਮਾਇੰਦਾ। ਸਤਿਜੁਗ ਸਾਚਾ ਉਠੇ ਲਾਲ, ਧਰਨੀ ਧਰਤ ਧਵਲ ਗੋਦ ਆਪ ਟਿਕਾਇੰਦਾ। ਪਤਿਪਰਮੇਸ਼ਵਰ ਕਰੇ ਪ੍ਰਿਤਪਾਲ, ਬਣ ਸੇਵਕ ਸੇਵ ਕਮਾਇੰਦਾ। ਸੋਹੰ ਸ਼ਬਦ ਕਰੇ ਦਲਾਲ, ਆਤਮ ਪਰਮਾਤਮ ਮੇਲਾ ਮੇਲ ਮਿਲਾਇੰਦਾ। ਨਾਤਾ ਤੁੱਟੇ ਸ਼ਾਹ ਕੰਗਾਲ, ਊਚ ਨੀਚ ਏਕਾ ਘਰ ਵਖਾਇੰਦਾ। ਨੌਂ ਖੰਡ ਪ੍ਰਿਥਮੀ ਇਕ ਧਰਮਸਾਲ, ਧਰਮ ਦਵਾਰਾ ਇਕ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਆਪ ਸਮਝਾਇੰਦਾ । ਧਰਮ ਦਵਾਰਾ ਇਕੋ ਇਕ, ਏਕੰਕਾਰਾ ਦਏ ਜਣਾਈਆ। ਚਾਰ ਵਰਨ ਪਾਏ ਭਿਖ, ਬਰਨ ਅਠਾਰਾਂ ਸੰਗ ਮਿਲਾਈਆ। ਸਤਿਜੁਗ ਲੇਖਾ ਦੇਵੇ ਲਿਖ, ਨਾ ਕੋਈ ਮੇਟੇ ਮੇਟ ਮਿਟਾਈਆ।
ਸਰਬ ਜੀਆਂ ਦਾ ਇਕੋ ਪਿਤ, ਏਕੰਕਾਰਾ ਸੱਚਾ ਮਾਹੀਆ। ਕਰੇ ਖੇਲ ਨਿਤ ਨਵਿਤ, ਜੁਗ ਜੁਗ ਵੇਸ ਵਟਾਈਆ। ਕਲਜੁਗ ਅੰਤਮ ਕਰ ਕਰ ਹਿਤ, ਭਗਤ ਭਗਵੰਤ ਲਏ ਜਗਾਈਆ। ਨਾ ਕੋਈ ਵਾਰ ਨਾ ਕੋਈ ਥਿਰ, ਘੜੀ ਪਲ ਨਾ ਵੰਡ ਵਖਾਈਆ। ਅੰਮ੍ਰਿਤ ਆਤਮ ਦੇਵੇ ਸਿਤ, ਸਿੰਚ ਕਿਆਰੀ ਹਰੀ ਆਪ ਕਰਾਈਆ। ਆਪਣੇ ਮਿਲਣ ਦੀ ਆਪੇ ਬਿਧ, ਸਤਿਗੁਰ ਪੂਰਾ ਦਏ ਸਮਝਾਈਆ। ਮਾਣ ਗਵਾਏ ਨੌਂ ਨਿਧ ਅਠਾਰਾਂ ਸਿਧ, ਅਠ ਦਸ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਦਏ ਲਗਾਈਆ। ਸਤਿਜੁਗ ਸਾਚਾ ਲੱਗੇ ਮਾਤ, ਮਾਤਰ ਭੂੰਮੀ ਆਪ ਵਡਿਆਇੰਦਾ। ਕਰੇ ਖੇਲ ਪੁਰਖ ਅਬਿਨਾਸ਼, ਅਬਿਨਾਸ਼ੀ ਆਪਣੀ ਧਾਰ ਚਲਾਇੰਦਾ। ਪਰਗਟ ਹੋਏ ਸਾਖਿਆਤ, ਨਿਰਗੁਣ ਨਿਰਗੁਣ ਜੋਤੀ ਜਾਤਾ ਡਗਮਗਾਇੰਦਾ। ਪੂਰਾ ਕਰੇ ਭਵਿਖਤ ਵਾਕ, ਵੇਦ ਵਿਆਸਾ ਲਿਖਿਆ ਲੇਖ ਲੇਖੇ ਲਾਇੰਦਾ। ਪੂਤ ਸਪੂਤਾ ਬ੍ਰਹਿਮਣ ਗੌੜਾ ਉਚੇ ਟਿੱਲੇ ਪਰਬਤ ਦੇਵੇ ਦਾਤ, ਦਾਤਾ ਦਾਨੀ ਵੇਖ ਵਖਾਇੰਦਾ। ਈਸਾ ਦੇਵਣਹਾਰ ਨਿਜਾਤ, ਪਰਵਰਦਿਗਾਰ ਫੇਰਾ ਪਾਇੰਦਾ। ਮੁਹੰਮਦ ਸੁਣਾਏ ਬਾਤਨ ਬਾਤ, ਗੁਪਤ ਜ਼ਾਹਰ ਵੇਖ ਵਖਾਇੰਦਾ। ਨਾਨਕ ਗੋਬਿੰਦ ਪੂਰੀ ਕਰੇ ਆਸ, ਨਿਰਾਸਾ ਕੋਇ ਰਹਿਣ ਨਾ ਪਾਇੰਦਾ। ਜਨ ਭਗਤਾਂ ਹੋਏ ਦਾਸੀ ਦਾਸ, ਬਣ ਸੇਵਕ ਸੇਵ ਕਮਾਇੰਦਾ। ਕਲਜੁਗ ਅੰਤਮ ਨਿਰਗੁਣ ਜੋਤ ਕਰ ਪਰਕਾਸ਼, ਨਿਹਕਲੰਕਾ ਨਾਉਂ ਰਖਾਇੰਦਾ। ਗੁਰਮੁਖਾਂ ਲੇਖੇ ਲਾਏ ਪਵਣ ਸਵਾਸ, ਪਵਣ ਉਨੰਜਾ ਮੁਖ ਸ਼ਰਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਸਤਿਵਾਦੀ ਦੇਵੇ ਦਾਨ, ਸ੍ਰਿਸ਼ਟ ਸਬਾਈ ਇਕ ਗਿਆਨ, ਲੱਖ ਚੁਰਾਸੀ ਸਾਚਾ ਸੋਹਲਾ ਸੋਹੰ ਢੋਲਾ ਆਤਮ ਪਰਮਾਤਮ ਪਰਮਾਤਮ ਆਤਮ ਆਪ ਜਣਾਇੰਦਾ।
੯ ਅੱਸੂ ੨੦੧੯ ਬਿਕ੍ਰਮੀ ਜੀਤ ਸਿੰਘ ਦੇ ਗ੍ਰਹਿ ਡਵਿਡਾ ਰਿਹਾਣਾ
ਕਿਰਪਾ ਕਰੇ ਪੁਰਖ ਸਮਰਥ, ਸਮਰਥ ਪੁਰਖ ਵਡੀ ਵਡਿਆਈਆ। ਹਰਿਜਨ ਰੱਖੇ ਦੇ ਕਰ ਹੱਥ, ਸੀਸ ਜਗਦੀਸ ਆਪ ਟਿਕਾਈਆ। ਨਾਮ ਨਿਧਾਨ ਦੇਵੇ ਵੱਥ, ਵਸਤ ਅਮੋਲਕ ਝੋਲੀ ਪਾਈਆ। ਅੰਮ੍ਰਿਤ ਆਤਮ ਦੇਵੇ ਰਸ, ਨਿਝਰ ਝਿਰਨਾ ਸੀਰ ਝਿਰਾਈਆ। ਕਰੇ ਪਰਕਾਸ਼ ਕੋਟਨ ਰਵ ਸਸ, ਜੋਤ ਨਿਰੰਜਣ ਨੂਰ ਰੁਸ਼ਨਾਈਆ। ਲਹਿਣਾ ਦੇਣਾ ਚੁਕਾਏ ਸੀਆਂ ਸਾਢੇ ਤਿੰਨ ਤਿੰਨ ਹੱਥ, ਮਾਣਸ ਜਨਮ ਲੇਖੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਪੁਰਖ ਸਮਰਥ ਹਰਿ ਦੀਨ ਦਿਆਲਾ, ਦੀਨਨ ਆਪਣੀ ਦਇਆ ਕਮਾਇੰਦਾ। ਜੁਗ ਚੌਕੜੀ ਖੇਲ ਨਿਰਾਲਾ, ਹਰਿ ਕਰਤਾ ਆਪ ਕਰਾਇੰਦਾ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਹੋ ਪਰਧਾਨਾ, ਲੋਕਮਾਤ ਵੇਖ ਵਖਾਇੰਦਾ। ਬੋਧ ਅਗਾਧੀ ਸ਼ਬਦ ਗਿਆਨਾ, ਬ੍ਰਹਮ ਬ੍ਰਹਿਮਾਦੀ ਆਪ ਸੁਣਾਇੰਦਾ। ਜੀਵ ਜੰਤ ਲੱਖ ਚੁਰਾਸੀ ਸਾਧ ਸੰਤ ਦੇਵੇ ਦਾਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਇੰਦਾ। ਸਮਰਥ ਪੁਰਖ ਪੁਰਖ ਬੇਅੰਤ, ਹਰਿ ਵੱਡਾ ਵਡ ਵਡਿਆਈਆ। ਜੁਗਾ ਜੁਗੰਤਰ ਮਹਿਮਾ ਅਗਣਤ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਢਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਨਾਉਂ ਨਿਰੰਕਾਰਾ ਦੇਵੇ
ਮੰਤ, ਏਕੰਕਾਰਾ ਕਰੇ ਪੜ੍ਹਾਈਆ। ਲੇਖਾ ਜਾਣੇ ਸਾਚੇ ਸੰਤ, ਹਰਿ ਸੱਜਣ ਲਏ ਉਠਾਈਆ। ਮੇਲ ਮਿਲਾਏ ਭਗਤ ਭਗਵੰਤ, ਭਗਵਨ ਆਪਣਾ ਰੰਗ ਰੰਗਾਈਆ। ਗੁਰਮੁਖਾਂ ਤੋੜੇ ਗੜ੍ਹ ਹਉਮੇ ਹੰਗਤ, ਹੰ ਬ੍ਰਹਮ ਇਕ ਦਰਸਾਈਆ। ਗੁਰਸਿਖ ਮਾਣ ਦਵਾਏ ਜੀਵ ਜੰਤ, ਜੀਵਣ ਜੁਗਤ ਜਗਤ ਜਣਾਈਆ। ਹਰਿ ਕਾ ਭੇਵ ਨਾ ਜਾਣੇ ਕੋਈ ਪੰਡਤ, ਪੜ੍ਹ ਪੜ੍ਹ ਥੱਕੀ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਮਰਥ ਆਪਣੀ ਕਾਰ ਆਪ ਕਰਾਈਆ। ਸਮਰਥ ਪੁਰਖ ਹਰਿ ਨਿਰੰਕਾਰਾ, ਦੂਸਰ ਸੰਗ ਨਾ ਕੋਇ ਰਖਾਇੰਦਾ। ਜੁਗ ਚੌਕੜੀ ਵੇਖਣਹਾਰਾ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਪੀਰ ਪੈਗ਼ੰਬਰ ਦੇ ਅਧਾਰਾ, ਮੁੱਲਾਂ ਸ਼ੇਖ਼ ਮਸਾਇਕ ਆਪ ਪੜ੍ਹਾਇੰਦਾ । ਗੁਰ ਅਵਤਾਰ ਖੋਲ੍ਹ ਕਿਵਾੜਾ, ਚੌਦਾਂ ਵਿਦਿਆ ਰਾਹ ਚਲਾਇੰਦਾ। ਚੌਦਾਂ ਤਬਕ ਏਕਾ ਨਾਅਰਾ, ਚੌਦਾਂ ਲੋਕ ਨਾਦ ਵਜਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਸਚ ਅਖਾੜਾ, ਸੋ ਪੁਰਖ ਨਿਰੰਜਣ ਆਪ ਲਗਾਇੰਦਾ। ਬੋਧ ਅਗਾਧ ਨਾਮ ਨਿਧਾਨ ਬੋਲ ਜੈਕਾਰਾ, ਆਪਣਾ ਮੰਤਰ ਆਪ ਪੜ੍ਹਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਵੇਖਿਆ ਵਾਰੋ ਵਾਰਾ, ਕਲਜੁਗ ਅੰਤਮ ਖੇਲ ਕਰਾਇੰਦਾ। ਕਾਗਦ ਕਲਮ ਨਾ ਲਿਖਣਹਾਰਾ, ਲਿਖ ਲਿਖ ਲੇਖ ਨਾ ਕੋਇ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਮਰਥ ਆਪਣੀ ਕਰਨੀ ਆਪ ਕਰਾਇੰਦਾ। ਸਮਰਥ ਪੁਰਖ ਹਰਿ ਬੇਅੰਤ, ਮਹਿਮਾ ਅਕਥ ਕਥੀ ਨਾ ਜਾਈਆ। ਸਤਿਜੁਗ ਸਚ ਜਣਾਏ ਮੰਤ, ਮੰਤਰ ਇਕੋ ਇਕ ਪੜ੍ਹਾਈਆ। ਲੱਖ ਚੁਰਾਸੀ ਵੇਖੇ ਜੀਵ ਜੰਤ, ਘਟ ਘਟ ਅੰਤਰ ਫੋਲ ਫੋਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ । ਸਮਰਥ ਪੁਰਖ ਹਰਿ ਸ਼ਹਿਨਸ਼ਾਹ, ਸਚਖੰਡ ਦਵਾਰੇ ਆਸਣ ਲਾਇੰਦਾ। ਥਿਰ ਘਰ ਦਰਬਾਰਾ ਆਪ ਖੁਲ੍ਹਾ, ਸੁਤ ਦੁਲਾਰਾ ਸੋਭਾ ਪਾਇੰਦਾ। ਸੁੰਨ ਅਗੰਮ ਡੇਰਾ ਢਾਹ, ਧੂੰਆਂਧਾਰ ਮੇਟ ਮਿਟਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਲਏ ਪਰਗਟਾ, ਸੁਤ ਅਨਾਦੀ ਨਾਉਂ ਧਰਾਇੰਦਾ। ਤ੍ਰੈਗੁਣ ਮਾਇਆ ਝੋਲੀ ਪਾ, ਪੰਚਮ ਨਾਤਾ ਜੋੜ ਜੁੜਾਇੰਦਾ। ਆਤਮ ਪਰਮਾਤਮ ਖੇਲੇ ਖੇਲ ਸਹਿਜ ਸੁਭਾ, ਲੱਖ ਚੁਰਾਸੀ ਅੰਦਰ ਡੇਰਾ ਲਾਇੰਦਾ। ਪਾਰਬ੍ਰਹਮ ਪ੍ਰਭ ਵੇਸ ਵਟਾ, ਬ੍ਰਹਮ ਆਪਣੇ ਅੰਗ ਲਗਾਇੰਦਾ। ਕਰੇ ਖੇਲ ਦੋ ਜਹਾਨ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਨਾਉਂ ਰਖਾਇੰਦਾ। ਕਲਜੁਗ ਅੰਤਮ ਵੇਸ ਵਟਾ, ਵੇਸ ਅਵੱਲਾ ਆਪ ਧਰਾਇੰਦਾ। ਪੰਜ ਤਤ ਕਾਇਆ ਕੋਇ ਦਿਸੇ ਨਾ, ਤਤਵ ਤਤ ਨਾ ਕੋਇ ਨਚਾਇੰਦਾ। ਸ਼ਬਦ ਅਗੰਮੀ ਏਕਾ ਗਾ, ਸਾਚਾ ਨਾਅਰਾ ਆਪੇ ਲਾਇੰਦਾ। ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਕਰੋੜ ਤੇਤੀਸਾ ਸੁਰਪਤ ਇੰਦ ਦਏ ਪੜ੍ਹਾ, ਸਾਚੀ ਸਿਖਿਆ ਇਕ ਸਮਝਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਦਰ ਦਰਬਾਰ ਲਏ ਮੰਗਾ, ਸਚ ਸੰਦੇਸਾ ਇਕ ਸੁਣਾਇੰਦਾ। ਚਾਰ ਜੁਗ ਦਾ ਲੇਖਾ ਮੰਗੇ ਥਾਉਂ ਥਾਂ, ਪੂਰਬ ਲਹਿਣਾ ਵੇਖ ਵਖਾਇੰਦਾ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਚਾਰ ਵਰਨ ਅਠਾਰਾਂ ਬਰਨ ਲਏ ਜਗਾ, ਜਾਗਰਤ ਜੋਤ ਇਕ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਮਰਥ ਆਪਣਾ ਭੇਵ ਖੁਲ੍ਹਾਇੰਦਾ। ਸਮਰਥ ਪੁਰਖ ਭੇਵ ਅਵੱਲਾ, ਏਕੰਕਾਰਾ ਆਪ ਖੁਲ੍ਹਾਈਆ। ਵਸਣਹਾਰਾ ਸਚਖੰਡ ਸਚ ਮਹੱਲਾ, ਦਰਗਹਿ ਸਾਚੀ ਡੇਰਾ ਲਾਈਆ। ਪਾਵੇ ਸਾਰ ਜਲਾਂ ਥਲਾਂ, ਜਲ ਥਲ ਮਹੀਅਲ ਰਿਹਾ ਸਮਾਈਆ। ਕਲਜੁਗ ਅੰਤਮ ਨੌਂ ਖੰਡ ਪ੍ਰਿਥਮੀ ਸੱਤ ਦੀਪ ਸਤਿ ਸਤਿਵਾਦੀ ਫੜਾਏ ਏਕਾ ਪੱਲਾ, ਪੱਲੂ ਏਕਾ ਨਾਮ ਵਖਾਈਆ। ਜੋਤੀ ਸ਼ਬਦੀ ਨਿਰਗੁਣ ਧਾਰਾ ਆਪੇ ਰੱਲਾ, ਰੂਪ ਰੰਗ ਰੇਖ ਨਜ਼ਰ ਕੋਇ ਨਾ ਆਈਆ।
ਪਾਰਬ੍ਰਹਮ ਪਤਿਪਰਮੇਸ਼ਵਰ ਆਦਿ ਜੁਗਾਦਿ ਅਛਲ ਅਛਲਾ, ਵਲ ਛਲ ਧਾਰੀ ਖੇਲ ਰਚਾਈਆ। ਵਸਣਹਾਰਾ ਜੰਗਲ ਜੂਹ ਉਜਾੜ ਪਹਾੜ ਡੂੰਘੀ ਡੱਲਾ, ਸਮੁੰਦ ਸਾਗਰ ਖੋਜ ਖੋਜਾਈਆ। ਸਤਿ ਸੰਦੇਸ ਨਰ ਨਰੇਸ਼ ਦੋ ਜਹਾਨ ਏਕਾ ਘੱਲਾ, ਆਤਮ ਪਰਮਾਤਮ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਮਰਥ ਆਪਣੇ ਹੱਥ ਰੱਖੇ ਵਡਿਆਈਆ। ਸਮਰਥ ਪੁਰਖ ਸ੍ਰੀ ਭਗਵਾਨ, ਇਕ ਇਕੱਲਾ ਖੇਲ ਕਰਾਇੰਦਾ। ਸੋ ਪੁਰਖ ਨਿਰੰਜਣ ਨੌਜਵਾਨ, ਬਿਰਧ ਬਾਲ ਨਾ ਰੂਪ ਵਖਾਇੰਦਾ। ਹਰਿ ਪੁਰਖ ਨਿਰੰਜਣ ਮਿਹਰਵਾਨ, ਮਿਹਰ ਨਜ਼ਰ ਬੇਨਜ਼ੀਰ ਇਕ ਉਠਾਇੰਦਾ। ਆਦਿ ਨਿਰੰਜਣ ਨੂਰ ਮਹਾਨ, ਜੋਤੀ ਜਾਤਾ ਡਗਮਗਾਇੰਦਾ। ਸ੍ਰੀ ਭਗਵਾਨ ਸਚ ਨਿਸ਼ਾਨ, ਦੋ ਜਹਾਨਾਂ ਆਪ ਝੁਲਾਇੰਦਾ। ਅਬਿਨਾਸ਼ੀ ਕਰਤਾ ਵੇਖਣਹਾਰਾ ਮਾਰ ਧਿਆਨ, ਅਨੁਭਵ ਆਪਣੀ ਖੇਲ ਰਚਾਇੰਦਾ। ਪਾਰਬ੍ਰਹਮ ਭੂਪਤ ਭੂਪ ਰਾਜ ਰਾਜਾਨ, ਸਾਚੇ ਤਖ਼ਤ ਸੋਭਾ ਪਾਇੰਦਾ। ਦੇਵਣਹਾਰਾ ਧੁਰ ਫ਼ਰਮਾਣ, ਹੁਕਮ ਹਾਕਮ ਆਪ ਜਣਾਇੰਦਾ। ਕਲਜੁਗ ਅੰਤਮ ਵੇਖੇ ਆਣ, ਨਿਹਕਲੰਕਾ ਨਾਉਂ ਰਖਾਇੰਦਾ। ਨਾਮ ਡੰਕਾ ਵਜਾਏ ਦੋ ਜਹਾਨ, ਲੋਆਂ ਪੁਰੀਆਂ ਆਪ ਉਠਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਭਗਤ ਸੰਤ ਹੋਏ ਹੈਰਾਨ, ਹਰਿ ਜੂ ਕੀ ਕੀ ਖੇਲ ਕਰਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਗੀਤਾ ਗਿਆਨ ਨੈਣ ਸ਼ਰਮਾਣ, ਖਾਣੀ ਬਾਣੀ ਨੇਤਰ ਨੈਣਾਂ ਨੀਰ ਵਹਾਇੰਦਾ। ਜੋਧਾ ਸੂਰਬੀਰ ਬਲੀ ਬਲਵਾਨ, ਕਰੇ ਖੇਲ ਸ੍ਰੀ ਭਗਵਾਨ, ਆਪਣਾ ਬਲ ਆਪ ਰਖਾਇੰਦਾ। ਕੂੜੀ ਕਿਰਿਆ ਮੇਟੇ ਵਿਚ ਜਹਾਨ, ਮਾਇਆ ਮਮਤਾ ਹਉਮੇ ਹੰਗਤਾ ਮਿਟੇ ਨਿਸ਼ਾਨ, ਸਚ ਸੁੱਚ ਇਕ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਮਰਥ ਆਪਣਾ ਖੇਲ ਆਪ ਕਰਾਇੰਦਾ। ਸਮਰਥ ਪੁਰਖ ਬੇਪਰਵਾਹ, ਬੇਅੰਤ ਵਡੀ ਵਡਿਆਈਆ। ਕਲਜੁਗ ਕੂੜੀ ਕਿਰਿਆ ਦਏ ਮਿਟਾ, ਜੂਠ ਝੂਠ ਰਹਿਣ ਨਾ ਪਾਈਆ। ਸਤਿਜੁਗ ਸਾਚਾ ਲੇਖਾ ਦਏ ਸਮਝਾ, ਸਤਿ ਸਤਿ ਸਤਿ ਦ੍ਰਿੜਾਈਆ। ਆਤਮ ਪਰਮਾਤਮ ਪਰਮਾਤਮ ਆਤਮ ਮੇਲਾ ਲਏ ਮਿਲਾ, ਮਿਲ ਮਿਲ ਆਪਣਾ ਰੰਗ ਰੰਗਾਈਆ। ਸੋ ਪੁਰਖ ਨਿਰੰਜਣ ਹੰ ਬ੍ਰਹਮ ਢੋਲਾ ਏਕਾ ਗਾ, ਕਾਇਆ ਚੋਲਾ ਦਏ ਬਦਲਾਈਆ। ਤੋਲਾ ਬਣਿਆ ਸ਼ਹਿਨਸ਼ਾਹ, ਨਾਮ ਕੰਡਾ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਹਰਿ ਖੇਲ ਅਪਾਰਾ, ਕਲਜੁਗ ਅੰਤ ਅੰਤ ਕਰਾਇੰਦਾ। ਪਰਗਟ ਹੋ ਵਿਚ ਸੰਸਾਰਾ, ਸੰਸਾਰ ਸਾਗਰ ਖੋਜ ਖੋਜਾਇੰਦਾ। ਲੱਖ ਚੁਰਾਸੀ ਵੇਖੇ ਵਿਗਸੇ ਵੇਖਣਹਾਰਾ, ਨੇਤਰ ਨੈਣ ਨਜ਼ਰ ਕਿਸੇ ਨਾ ਆਇੰਦਾ। ਕਾਗਦ ਕਲਮ ਸ਼ਾਹੀ ਲਿਖ ਲਿਖ ਕਰੇ ਪੁਕਾਰਾ, ਉਚੀ ਕੂਕ ਕੂਕ ਸਰਬ ਸੁਣਾਇੰਦਾ। ਸਿਫ਼ਤ ਸਲਾਹੀ ਹਰਿ ਭੰਡਾਰਾ, ਸਿਫ਼ਤੀ ਸਿਫ਼ਤ ਸਿਫ਼ਤ ਵਿਚ ਕਦੇ ਨਾ ਆਇੰਦਾ। ਜੁਗਾ ਜੁਗੰਤਰ ਕਰੇ ਕਰਾਏ ਸਾਚੀ ਕਾਰਾ, ਜੁਗ ਚੌਕੜੀ ਆਪਣਾ ਬੰਧਨ ਪਾਇੰਦਾ। ਨਵ ਨੌਂ ਚਾਰ ਲੇਖਾ ਜਾਣੇ ਅਗੰਮ ਅਪਾਰਾ, ਅਲਖ ਅਗੋਚਰ ਅਗੰਮ ਅਥਾਹ ਬੇਪਰਵਾਹ ਆਪਣਾ ਖੇਲ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਮਰਥ ਆਪਣਾ ਪਰਦਾ ਆਪ ਉਠਾਇੰਦਾ। ਸਮਰਥ ਪੁਰਖ ਆਪਣਾ ਪਰਦਾ ਚੁੱਕ, ਹਰਿ ਆਪਣਾ ਭੇਵ ਖੁਲ੍ਹਾਈਆ। ਨੌਂ ਸੌ ਚੁਰਾਨਵੇ ਚੌਕੜੀ ਜੋ ਬੈਠਾ ਰਿਹਾ ਲੁਕ, ਸਚਖੰਡ ਸਾਚੇ ਡੇਰਾ ਲਾਈਆ। ਮੁਕਾਮੇ ਹੱਕ ਪਰਵਰਦਿਗਾਰ ਨੂਰ ਇਲਾਹੀ ਕਰੇ ਖੇਲ ਅਦਭੁਤ, ਰੂਪ ਰੰਗ ਰੇਖ ਨਜ਼ਰ ਕੋਇ ਨਾ ਆਈਆ। ਗ੍ਰਹਿ ਮੰਦਰ ਅੰਦਰ ਮਹੱਲ ਅਟੱਲ ਉਚ ਮੁਨਾਰ ਸਚ ਮਹਿਰਾਬੇ ਆਪੇ ਉਠ, ਆਪ ਆਪਣਾ ਬਲ
ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਮਰਥ ਆਪਣੀ ਕਲ ਆਪ ਵਰਤਾਈਆ। ਵਰਤੇ ਕਲ ਅਕਲ ਕਲਧਾਰ, ਕਲਵੰਤਾ ਭੇਵ ਨਾ ਆਇੰਦਾ। ਕਲ ਕਲਕੀ ਲਏ ਅਵਤਾਰ, ਕਲਜੁਗ ਲੇਖਾ ਆਪ ਮੁਕਾਇੰਦਾ । ਸੰਬਲ ਵਸੇ ਧਾਮ ਨਿਆਰ, ਬੰਕ ਦਵਾਰਾ ਇਕ ਵਡਿਆਇੰਦਾ। ਦੀਆ ਬਾਤੀ ਕਰ ਉਜਿਆਰ, ਕਮਲਾਪਾਤੀ ਸੋਭਾ ਪਾਇੰਦਾ। ਅੰਮ੍ਰਿਤ ਬੂੰਦ ਸਵਾਂਤੀ ਠੰਡੀ ਠਾਰ, ਨਿਝਰ ਝਿਰਨਾ ਆਪ ਝਿਰਾਇੰਦਾ। ਅਨਹਦ ਨਾਦ ਸ਼ਬਦ ਧੁੰਨਕਾਰ, ਧੁੰਨ ਆਤਮਕ ਰਾਗ ਸੁਣਾਇੰਦਾ। ਸਤਿਜੁਗ ਸਚ ਕਰੇ ਵਿਹਾਰ, ਸਤਿ ਸਤਿਵਾਦੀ ਖੇਲ ਕਰਾਇੰਦਾ। ਬਜਰ ਕਪਾਟੀ ਖੋਲ੍ਹ ਕਿਵਾੜ, ਬੰਦ ਤਾਕੀ ਕੁੰਡਾ ਲਾਹਿੰਦਾ। ਆਤਮਾ ਪਰਮਾਤਮ ਮੇਲਾ ਮੇਲੇ ਆਣ, ਦੂਈ ਦਵੈਤੀ ਪਰਦਾ ਆਪ ਚੁਕਾਇੰਦਾ। ਸਾਚੀ ਸੇਜਾ ਕਰ ਪਰਵਾਨ, ਤਖ਼ਤ ਨਿਵਾਸੀ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਮਰਥ ਆਪਣਾ ਰੰਗ ਰੰਗਾਇੰਦਾ। ਸਮਰਥ ਪੁਰਖ ਆਪਣਾ ਰੰਗ, ਰੰਗ ਰੰਗੀਲਾ ਆਪ ਰੰਗਾਈਆ। ਆਤਮ ਸੇਜਾ ਵੇਖ ਪਲੰਘ, ਸਚ ਸਿੰਘਾਸਣ ਇਕ ਸੁਹਾਈਆ। ਗੁਰਮੁਖ ਗੁਰਸਿਖ ਅੱਠੇ ਪਹਿਰ ਵਜਾਏ ਮਰਦੰਗ, ਨਾਮ ਮਰਦੰਗਾ ਹੱਥ ਉਠਾਈਆ। ਦੂਈ ਦਵੈਤੀ ਢਾਹੇ ਕੰਧ, ਭਾਂਡਾ ਭਰਮ ਭਓ ਭੰਨਾਈਆ। ਕਰੇ ਪਰਕਾਸ਼ ਬਿਨ ਸੂਰਜ ਚੰਦ, ਨਿਜ ਨੇਤਰ ਕਰ ਰੁਸ਼ਨਾਈਆ। ਜਨਮ ਜੁਗ ਦੀ ਟੁੱਟੀ ਗੰਢ, ਆਪਣਾ ਬੰਧਨ ਪਾਈਆ। ਗੀਤ ਸੁਹਾਗੀ ਸੁਣਾਏ ਛੰਦ, ਸੋਹੰ ਢੋਲਾ ਏਕਾ ਗਾਈਆ। ਲੇਖਾ ਜਾਣੇ ਜੀਉ ਪਿੰਡ, ਬ੍ਰਹਿਮੰਡ ਖੋਜ ਖੋਜਾਈਆ। ਠਾਕਰ ਸਵਾਮੀ ਗਹਿਰ ਗੰਭੀਰ ਗੁਣੀ ਗਹਿੰਦ, ਬੇਅੰਤ ਬੇਅੰਤ ਬੇਅੰਤ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਲਏ ਜਗਾਈਆ। ਕਲਜੁਗ ਅੰਤਮ ਅੰਤਮ ਮੇਲਾ, ਹਰਿ ਅੰਤਸ਼ਕਰਣ ਵੇਖ ਵਖਾਇੰਦਾ। ਲੇਖਾ ਜਾਣੇ ਗੁਰੂ ਗੁਰ ਚੇਲਾ, ਗੁਰ ਗੋਬਿੰਦ ਖੇਲ ਕਰਾਇੰਦਾ। ਏਥੇ ਓਥੇ ਦੋ ਜਹਾਨ ਸੱਜਣ ਸੁਹੇਲਾ, ਸਗਲਾ ਸੰਗ ਨਿਭਾਇੰਦਾ। ਜੁਗਾ ਜੁਗੰਤਰ ਜਾਨਣਹਾਰਾ ਸਾਚਾ ਵੇਲਾ, ਵਾਰ ਥਿਤ ਵੰਡ ਨਾ ਕੋਇ ਵੰਡਾਇੰਦਾ। ਵਸਣਹਾਰਾ ਧਾਮ ਨਵੇਲਾ, ਸਚਖੰਡ ਆਪਣਾ ਆਸਣ ਲਾਇੰਦਾ। ਕੱਟਣਹਾਰਾ ਰਾਏ ਧਰਮ ਦੀ ਜੇਲਾ, ਲੱਖ ਚੁਰਾਸੀ ਫੰਦ ਕਟਾਇੰਦਾ। ਗੁਰਸਿਖ ਸਤਿਗੁਰ ਗੁਰ ਗੁਰ ਮੇਲਾ, ਕਰ ਕਿਰਪਾ ਆਪ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਮਰਥ ਪੁਰਖ ਵਖਾਏ ਏਕਾ ਘਰ, ਘਰ ਮੰਦਰ ਇਕ ਸੁਹਾਇੰਦਾ।