ਪੁਸਤਕਾਲਾਭਾਗ ੧੨

੯ ਅੱਸੂ ੨੦੧੯ ਬਿਕ੍ਰਮੀ ਕੇਸਰ ਸਿੰਘ ਦੇ ਗ੍ਰਹਿ ਡੱਲੇਵਾਲ ਜ਼ਿਲਾ ਜਲੰਧਰ

ਚੌਥੇ ਜੁਗ ਦਇਆ ਕਮਾ, ਚਾਰ ਵਰਨ ਖੋਜ ਖੋਜਾਇੰਦਾ। ਚੌਥੇ ਜੁਗ ਵੇਸ ਵਟਾ, ਚਾਰੋ ਕੁੰਟ ਫੋਲ ਫੋਲਾਇੰਦਾ। ਚੌਥੇ ਜੁਗ ਫੇਰਾ ਪਾ, ਨੌਂ ਖੰਡ ਪ੍ਰਿਥਮੀ ਚਰਨਾਂ ਹੇਠ ਦਬਾਇੰਦਾ। ਚੌਥੇ ਜੁਗ ਜੋਤ ਜਗਾ, ਜਗਤ ਅੰਧੇਰਾ ਅੰਧ ਮਿਟਾਇੰਦਾ। ਚੌਥੇ ਜੁਗ ਚੋਗ ਚੁਗਾ, ਗੁਰਮੁਖ ਗੁਰਸਿਖ ਵਸਤ ਅਮੋਲਕ ਝੋਲੀ ਪਾਇੰਦਾ। ਚੌਥੇ ਜੁਗ ਜੋਗ ਕਮਾ, ਜਾਗਰਤ ਜੋਤ ਇਕ ਜਗਾਇੰਦਾ। ਚੌਥੇ ਜੁਗ ਰੋਗ ਮਿਟਾ, ਜਨਮ ਮਰਨ ਫੰਦ ਕਟਾਇੰਦਾ। ਚੌਥੇ ਜੁਗ ਸੰਜੋਗ ਕਰਾ, ਆਤਮ ਪਰਮਾਤਮ ਮੇਲ ਮਿਲਾਇੰਦਾ । ਚੌਥੇ ਜੁਗ ਲੋਕ ਪਰਲੋਕ ਡੇਰਾ ਢਾਹ, ਬ੍ਰਹਿਮੰਡ ਖੰਡ ਭੇਵ ਚੁਕਾਇੰਦਾ। ਚੌਥੇ

ਜੁਗ ਸਚ ਸਲੋਕ ਇਕ ਸੁਣਾ, ਸਾਚਾ ਸੋਹਲਾ ਆਪੇ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਚੌਥੇ ਜੁਗ ਖੇਲ ਅਪਾਰਾ, ਹਰਿ ਕਰਤਾ ਆਪ ਕਰਾਇੰਦਾ। ਚੌਥੇ ਜੁਗ ਹੋ ਤਿਆਰਾ, ਤ੍ਰੈਗੁਣ ਆਪਣਾ ਵੇਸ ਵਟਾਇੰਦਾ। ਚੌਥੇ ਜੁਗ ਭਰ ਭੰਡਾਰਾ, ਜਨ ਭਗਤਾਂ ਆਪ ਵਰਤਾਇੰਦਾ। ਚੌਥੇ ਜੁਗ ਸਚ ਪਿਆਰਾ, ਪਰਮ ਪੁਰਖ ਪ੍ਰਭ ਆਪ ਕਮਾਇੰਦਾ। ਚੌਥੇ ਜੁਗ ਬਣ ਵਣਜਾਰਾ, ਸਾਚਾ ਹੱਟ ਇਕ ਖੁਲ੍ਹਾਇੰਦਾ। ਚੌਥੇ ਜੁਗ ਗੁਰਮੁਖ ਗੁਰਸਿਖ ਦਏ ਅਧਾਰਾ, ਮਿਹਰਵਾਨ ਆਪਣੀ ਨਜ਼ਰ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਮਾਇੰਦਾ। ਚੌਥੇ ਜੁਗ ਲਾਏ ਭਾਗ, ਵਡਭਾਗੀ ਦਇਆ ਕਮਾਈਆ। ਚੌਥੇ ਜੁਗ ਦੀਪਕ ਜੋਤ ਜਗਾਏ ਚਿਰਾਗ਼, ਤੇਲ ਬਾਤੀ ਨਾ ਕੋਇ ਪਾਈਆ। ਚੌਥੇ ਜੁਗ ਜਨ ਭਗਤਾਂ ਬੁਝਾਏ ਤ੍ਰਿਸਨਾ ਆਗ, ਅਗਨੀ ਤਤ ਨਾ ਲਾਗੇ ਰਾਈਆ। ਚੌਥੇ ਜੁਗ ਹੰਸ ਬਣਾਏ ਕਾਗ, ਸੋਹੰ ਹੰਸਾ ਮਾਣਕ ਮੋਤੀ ਚੋਗ ਚੁਗਾਈਆ। ਚੌਥੇ ਜੁਗ ਮੇਲ ਮਿਲਾਏ ਕੰਤ ਸੁਹਾਗ, ਸੋ ਪੁਰਖ ਨਿਰੰਜਣ ਵਡ ਵਡਿਆਈਆ। ਚੌਥੇ ਜੁਗ ਦੁਰਮਤ ਮੈਲ ਧੋਵੇ ਦਾਗ਼, ਪਤਿਤ ਪਾਪੀ ਪਾਰ ਕਰਾਈਆ। ਚੌਥੇ ਜੁਗ ਲੱਖ ਚੁਰਾਸੀ ਵਿਚੋਂ ਕਾਢ, ਗੁਰਸਿਖ ਆਪਣੀ ਗੋਦ ਬਹਾਈਆ। ਚੌਥੇ ਜੁਗ ਗ਼ਰੀਬ ਨਿਮਾਣਿਆਂ ਕਰੇ ਲਾਡ, ਸ਼ਾਹ ਸੁਲਤਾਨਾਂ ਖਾਕ ਮਿਲਾਈਆ। ਚੌਥੇ ਜੁਗ ਸ਼ਬਦ ਅਗੰਮੀ ਮਾਰੇ ਵਾਜ, ਰਾਤੀਂ ਸੁੱਤਿਆਂ ਲਏ ਜਗਾਈਆ। ਚੌਥੇ ਜੁਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਚੌਥੇ ਜੁਗ ਕਿਰਪਾ ਧਾਰ, ਦੀਨਨ ਆਪਣੀ ਦਇਆ ਕਮਾਇੰਦਾ। ਚੌਥੇ ਜੁਗ ਪਾਵੇ ਸਾਰ, ਮਹਾਸਾਰਥੀ ਵੇਸ ਵਟਾਇੰਦਾ। ਚੌਥੇ ਜੁਗ ਕਰੇ ਖ਼ਬਰਦਾਰ, ਗੁਰਸਿਖ ਸੋਏ ਆਪ ਜਗਾਇੰਦਾ। ਚੌਥੇ ਜੁਗ ਚਰਨ ਕਵਲ ਕਵਲ ਚਰਨ ਦੇ ਪਿਆਰ, ਸਚ ਪ੍ਰੀਤੀ ਇਕ ਸਮਝਾਇੰਦਾ। ਚੌਥੇ ਜੁਗ ਵੇਖੇ ਵਿਗਸੇ ਵੇਖਣਹਾਰ, ਨੇਤਰ ਨੈਣ ਜਗਤ ਨਜ਼ਰ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚੌਥੇ ਜੁਗ ਰੰਗ ਰੰਗਾਇੰਦਾ। ਚੌਥੇ ਜੁਗ ਰੰਗ ਰੰਗੀਲਾ, ਹਰਿ ਸਤਿਗੁਰ ਆਪ ਰੰਗਾਇੰਦਾ । ਚੌਥੇ ਜੁਗ ਛੈਲ ਛਬੀਲਾ, ਨਿਰਗੁਣ ਆਪਣਾ ਵੇਸ ਵਟਾਇੰਦਾ। ਚੌਥੇ ਜੁਗ ਲੇਖਾ ਜਾਣੇ ਕਾਲਾ ਪੀਲਾ, ਦੋਏ ਦੋਏ ਧਾਰ ਬੰਧਨ ਪਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਆਪ ਮਿਲਾਏ ਕਰ ਕਰ ਹੀਲਾ, ਜੁਗ ਚੌਕੜੀ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਚੌਥੇ ਜੁਗ ਲਹਿਣਾ ਦੇਣਾ, ਹਰਿ ਸਤਿਗੁਰ ਆਪ ਮੁਕਾਈਆ। ਚੌਥੇ ਜੁਗ ਭਾਣਾ ਸਹਿਣਾ, ਨਾ ਕੋਈ ਮੇਟੇ ਮੇਟ ਮਿਟਾਈਆ। ਚੌਥੇ ਜੁਗ ਮੰਨਣਾ ਕਹਿਣਾ, ਗੁਰ ਅਵਤਾਰ ਸੀਸ ਝੁਕਾਈਆ। ਚੌਥੇ ਜੁਗ ਏਕਾ ਧਾਮ ਬਹਿਣਾ, ਊਚ ਨੀਚ ਰਾਉ ਰੰਕ ਨਾ ਕੋਇ ਵਡਿਆਈਆ। ਚੌਥੇ ਜੁਗ ਕੂੜੀ ਕਿਰਿਆ ਪਾਰ ਵਹਿਣਾ, ਡੂੰਘੇ ਸਾਗਰ ਦਏ ਰੁੜ੍ਹਾਈਆ । ਚੌਥੇ ਜੁਗ ਹਰਿ ਕਾ ਨਾਮ ਸਭ ਨੇ ਇਕੋ ਲੈਣਾ, ਪੁਰਖ ਅਕਾਲ ਆਪ ਪੜ੍ਹਾਈਆ। ਚੌਥੇ ਜੁਗ ਜਨ ਭਗਤਾਂ ਦਰਸ ਕਰਾਏ ਨੇਤਰ ਨੈਣਾਂ, ਲੱਖ ਚੁਰਾਸੀ ਗੂੜ੍ਹੀ ਨੀਂਦ ਸੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਚੌਥੇ ਜੁਗ ਚਾੜ੍ਹੇ ਚੰਦ, ਚੰਦ ਚਾਂਦਨੀ ਆਪ ਚਮਕਾਇੰਦਾ। ਚੌਥੇ ਜੁਗ ਹੋ ਬਖ਼ਸ਼ੰਦ, ਬਖ਼ਸ਼ਿਸ਼ ਆਪਣੀ ਆਪ ਕਮਾਇੰਦਾ। ਚੌਥੇ ਜੁਗ ਟੁੱਟੀ ਗੰਢ, ਗੁਰਮੁਖ ਸਾਚੇ ਮੇਲ ਮਿਲਾਇੰਦਾ। ਚੌਥੇ ਜੁਗ ਗਾਏ ਛੰਦ, ਸੋਹੰ ਢੋਲਾ ਆਪ ਸੁਣਾਇੰਦਾ। ਚੌਥੇ ਜੁਗ ਦੇਵੇ ਅਨੰਦ, ਪਰਮਾਨੰਦ ਆਪ ਚਖਾਇੰਦਾ। ਚੌਥੇ ਜੁਗ

ਖ਼ੁਸ਼ੀ ਕਰੇ ਬੰਦ ਬੰਦ, ਜਿਸ ਸਿਰ ਆਪਣਾ ਹੱਥ ਟਿਕਾਇੰਦਾ। ਚੌਥੇ ਜੁਗ ਲਹਿਣਾ ਦੇਣਾ ਚੁੱਕੇ ਬੱਤੀ ਦੰਦ, ਆਤਮ ਪਰਮਾਤਮ ਪਰਮਾਤਮ ਆਤਮ ਏਕਾ ਰਸ ਵਖਾਇੰਦਾ। ਚੌਥੇ ਜੁਗ ਕਰੇ ਖੇਲ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਆਪਣਾ ਨਾਉਂ ਰਖਾਇੰਦਾ। ਚੌਥੇ ਜੁਗ ਲੇਖਾ ਜਾਣੇ ਜੀਵ ਜੰਤ ਲੱਖ ਚੁਰਾਸੀ ਵਰਭੰਡ, ਵਰਭੰਡੀ ਖੋਜ ਖੋਜਾਇੰਦਾ। ਚੌਥੇ ਜੁਗ ਪਾਵੇ ਸਾਰ ਜੇਰਜ ਅੰਡ, ਉਤਭੁਜ ਸੇਤਜ ਪਰਦਾ ਲਾਹਿੰਦਾ। ਚੌਥੇ ਜੁਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਨਿਧਾਨਾ ਇਕੋ ਵੰਡ, ਗ੍ਰਹਿ ਗ੍ਰਹਿ ਆਪਣੀ ਵਸਤ ਟਿਕਾਇੰਦਾ। ਚੌਥੇ ਜੁਗ ਨਾਮ ਅਗੰਮ, ਹਰਿ ਪੁਰਖ ਨਿਰੰਜਣ ਆਪ ਵਰਤਾਈਆ। ਚੌਥੇ ਜੁਗ ਲੇਖਾ ਜਾਣੇ ਦਮਾ ਦਮ, ਪਵਣ ਸਵਾਸਾਂ ਰਿਹਾ ਸਮਾਈਆ। ਚੌਥੇ ਜੁਗ ਕਰੇ ਕਰਾਏ ਆਪਣਾ ਕੰਮ, ਕਰਤਾ ਪੁਰਖ ਵਡ ਵਡਿਆਈਆ। ਚੌਥੇ ਜੁਗ ਜੋ ਘੜਿਆ ਸੋ ਦੇਵੇ ਭੰਨ, ਥਿਰ ਕੋਇ ਰਹਿਣ ਨਾ ਪਾਈਆ। ਚੌਥੇ ਜੁਗ ਗੁਰਮੁਖ ਚੜ੍ਹਾਏ ਸਾਚੇ ਚੰਨ, ਨੂਰੋ ਨੂਰ ਨੂਰ ਰੁਸ਼ਨਾਈਆ। ਚੌਥੇ ਜੁਗ ਭਗਤ ਭਗਵੰਤ ਕਹਿਣ ਧੰਨ ਧੰਨ, ਧੰਨ ਧੰਨ ਤੇਰੀ ਵਡਿਆਈਆ। ਚੌਥੇ ਜੁਗ ਮਾਇਆ ਮਮਤਾ ਦੇਵੇ ਡੰਨ, ਕੂੜੀ ਕਿਰਿਆ ਦਏ ਖਪਾਈਆ। ਚੌਥੇ ਜੁਗ ਗ਼ਰੀਬ ਨਿਮਾਣਿਆਂ ਬੇੜਾ ਬੰਨ੍ਹ, ਆਪਣੇ ਕੰਧ ਉਠਾਈਆ। ਚੌਥੇ ਜੁਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਘਰ ਸਾਚਾ ਇਕ ਸੁਹਾਈਆ। ਚੌਥੇ ਜੁਗ ਬੰਨ੍ਹੇ ਬੇੜਾ, ਖੇਵਟ ਖੇਟਾ ਫੇਰਾ ਪਾਇੰਦਾ। ਚੌਥੇ ਜੁਗ ਕਰੇ ਹੱਕ ਨਬੇੜਾ, ਹੱਕ ਹਕ਼ੀਕ਼ਤ ਖੋਜ ਖੋਜਾਇੰਦਾ। ਚੌਥੇ ਜੁਗ ਚੁਕਾਏ ਝੇੜਾ, ਪੰਜ ਤਤ ਨਾ ਕੋਇ ਲੜਾਇੰਦਾ। ਚੌਥੇ ਜੁਗ ਗੁਰਸਿਖ ਵਸਾਏ ਇਕੋ ਖੇੜਾ, ਜਿਸ ਗ੍ਰਹਿ ਆਪਣਾ ਆਸਣ ਲਾਇੰਦਾ। ਚੌਥੇ ਯੁਗ ਭਾਂਡਾ ਭਰਮ ਭੌ ਢਾਏ ਢੇਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਦਇਆ ਆਪ ਕਰਾਇੰਦਾ। ਚੌਥੇ ਯੁਗ ਖੇਲ ਅਪਾਰਾ, ਹਰਿ ਅਪਰੰਪਰ ਆਪ ਕਰਾਈਆ। ਚੌਥੇ ਯੁਗ ਦਏ ਸਹਾਰਾ, ਗੁਰਸਿਖ ਸਾਚੇ ਪਾਰ ਕਰਾਈਆ। ਚੌਥੇ ਯੁਗ ਵਿਸ਼ਨ ਬ੍ਰਹਮ ਸ਼ਿਵ ਨੇਤਰ ਰੋਵਣ ਜ਼ਾਰੋ ਜ਼ਾਰਾ, ਉਚੀ ਕੂਕ ਕੂਕ ਸੁਣਾਈਆ। ਚੌਥੇ ਯੁਗ ਰਾਹ ਤੱਕਣ ਪੀਰ ਪੈਗ਼ੰਬਰ ਪਰਵਰਦਿਗਾਰਾ, ਨੇਤਰ ਨੈਣ ਨੈਣ ਉਠਾਈਆ। ਚੌਥੇ ਯੁਗ ਸੀਸ ਝੁਕਾਵਣ ਗੁਰ ਅਵਤਾਰਾ, ਚਰਨ ਧੂੜੀ ਖ਼ਾਕ ਰਮਾਈਆ। ਚੌਥੇ ਯੁਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਚੌਥੇ ਯੁਗ ਖੇਲ ਕਰਤਾਰ, ਹਰਿ ਕਰਤਾ ਆਪ ਕਰਾਇੰਦਾ। ਨਿਰਗੁਣ ਨਿਰਗੁਣ ਲੈ ਅਵਤਾਰ, ਜੋਤੀ ਜਾਤਾ ਵੇਸ ਵਟਾਇੰਦਾ। ਤਖ਼ਤ ਨਿਵਾਸੀ ਸ਼ਾਹਕਾਰ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਇੰਦਾ। ਦੋ ਜਹਾਨਾਂ ਕਰ ਖ਼ਬਰਦਾਰ, ਆਲਸ ਨਿੰਦਰਾ ਸਰਬ ਗੁਵਾਇੰਦਾ। ਲੋਕਮਾਤ ਖੇਲ ਅਪਾਰ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਗੁਰਮੁਖ ਗੁਰਸਿਖ ਲਏ ਉਠਾਲ, ਗੁਰ ਗੁਰ ਆਪਣੀ ਬੂਝ ਬੁਝਾਇੰਦਾ। ਸ਼ਬਦ ਸਰੂਪੀ ਬਣ ਦਲਾਲ, ਸਚ ਦਲਾਲੀ ਆਪ ਕਮਾਇੰਦਾ। ਨਾਮ ਖ਼ਜ਼ਾਨਾ ਦੇਵੇ ਹੱਕ ਹਲਾਲ, ਹਕ਼ੀਕ਼ਤ ਆਪਣੇ ਹੱਥ ਰਖਾਇੰਦਾ। ਜੁਗ ਚੌਕੜੀ ਚਲੇ ਅਵੱਲੜੀ ਚਾਲ, ਚਾਲ ਨਿਰਾਲੀ ਆਪ ਜਣਾਇੰਦਾ। ਚੌਥੇ ਜੁਗ ਕਰੇ ਪ੍ਰਿਤਪਾਲ, ਬਣ ਸੇਵਕ ਸੇਵ ਕਮਾਇੰਦਾ। ਚੌਥੇ ਯੁਗ ਗੁਰਸਿਖਾਂ ਪੂਰੀ ਕਰੇ ਘਾਲ, ਕੀਤੀ ਘਾਲ ਲੇਖੇ ਪਾਇੰਦਾ। ਚੌਥੇ ਯੁਗ ਸੁਣੇ ਮੁਰੀਦਾਂ ਹਾਲ, ਮੁਰਸ਼ਦ ਆਪਣਾ ਰੂਪ ਵਟਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚੌਥੇ ਯੁਗ ਖੇਲ ਕਰਾਇੰਦਾ। ਚੌਥੇ ਯੁਗ ਖੇਲ ਅਵੱਲਾ, ਆਲਮੀਨ ਆਪ ਕਰਾਇੰਦਾ। ਲੇਖਾ ਜਾਣੇ ਰਾਣੀ ਅੱਲਾ, ਚੌਦਾਂ ਤਬਕ ਖੋਜ ਖੋਜਾਇੰਦਾ। ਬਿਸਮਲ

ਰੂਪ ਹੋ ਹੋ ਹਰ ਘਟ ਅੰਦਰ ਰੱਲਾ, ਨੂਰ ਨੂਰ ਵਿਚ ਟਿਕਾਇੰਦਾ। ਕਲਮਾ ਅਮਾਮ ਏਕਾ ਘੱਲਾ, ਕਾਇਨਾਤ ਆਪ ਪੜ੍ਹਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖ ਵਖਾਇੰਦਾ। ਕਲਜੁਗ ਅੰਤਮ ਵੇਖੇ ਜਗ, ਚੌਥੇ ਯੁਗ ਫੇਰਾ ਪਾਈਆ। ਚੌਥੇ ਯੁਗ ਲੱਗੀ ਅੱਗ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਸ੍ਰਿਸ਼ਟ ਸਬਾਈ ਰਹੀ ਮੱਚ, ਨਵ ਨੌਂ ਦਏ ਦੁਹਾਈਆ। ਕੂੜੀ ਕਿਰਿਆ ਘਰ ਘਰ ਅੰਦਰ ਗਈ ਰਚ, ਕਾਮ ਕਰੋਧ ਲੋਭ ਮੋਹ ਹੰਕਾਰ ਕਰੇ ਲੜਾਈਆ। ਨਜ਼ਰ ਨਾ ਆਏ ਕੋਇ ਸੱਚ, ਸਚ ਵਸਤ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣਾ ਫੇਰਾ ਪਾਈਆ। ਕਲਜੁਗ ਅੰਤਮ ਨਿਰਗੁਣ ਫੇਰਾ, ਸੋ ਪੁਰਖ ਨਿਰੰਜਣ ਆਪੇ ਪਾਇੰਦਾ। ਚੌਥੇ ਯੁਗ ਢਾਹੇ ਢੇਰਾ, ਨਵ ਨੌਂ ਖੇੜਾ ਨਜ਼ਰ ਕੋਇ ਨਾ ਆਇੰਦਾ। ਆਪਣਾ ਨਾਉਂ ਜਪਾਏ ਤੂੰ ਮੇਰਾ ਮੈਂ ਤੇਰਾ, ਤੇਰਾ ਮੇਰਾ ਏਕਾ ਬੰਧਨ ਪਾਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਪਾਏ ਘੇਰਾ, ਫੜ ਫੜ ਆਪਣੇ ਚਰਨ ਬਹਾਇੰਦਾ। ਹੁਕਮ ਸੁਣਾਏ ਸਿੰਘ ਸ਼ੇਰਾ, ਸ਼ੇਰ ਆਪਣੀ ਭਬਕ ਲਗਾਇੰਦਾ। ਜਨ ਭਗਤਾਂ ਉਪਰ ਕਰ ਕਰ ਮਿਹਰਾਂ, ਮਿਹਰਵਾਨ ਆਪਣੇ ਅੰਗ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਚੌਥਾ ਯੁਗ ਵੇਖ ਵਖਾਇੰਦਾ। ਚੌਥਾ ਯੁਗ ਵੇਖਣ ਆਇਆ, ਪਾਰਬ੍ਰਹਮ ਕਰਤਾਰ। ਨਿਰਗੁਣ ਆਪਣਾ ਨਾਉਂ ਧਰਾਇਆ, ਨਿਹਕਲੰਕ ਲੈ ਅਵਤਾਰ। ਲੋਆਂ ਪੁਰੀਆਂ ਖੋਜ ਖੋਜਾਇਆ, ਬ੍ਰਹਿਮੰਡ ਖੰਡ ਪਾਵੇ ਸਾਰ। ਗੁਰ ਅਵਤਾਰ ਲਏ ਉਠਾਇਆ, ਪੀਰ ਪੈਗ਼ੰਬਰ ਰੱਖੇ ਨਾਲ। ਭਗਤ ਭਗਵੰਤ ਲਏ ਜਗਾਇਆ, ਸਾਚਾ ਦੇਵੇ ਇਕ ਹੁਲਾਰ। ਰਾਓ ਰੰਕਾਂ ਡੇਰਾ ਢਾਹਿਆ, ਲੇਖਾ ਜਾਣੇ ਸ਼ਾਹ ਕੰਗਾਲ। ਸਾਚਾ ਮੰਤਰ ਇਕ ਦ੍ਰਿੜਾਇਆ, ਆਤਮ ਪਰਮਾਤਮ ਬਣ ਦਲਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚੌਥੇ ਯੁਗ ਕਰੇ ਖੇਲ ਨਰਾਲ। ਚੌਥੇ ਯੁਗ ਖੇਲ ਨਿਰਾਲਾ, ਜੁਗ ਕਰਤਾ ਆਪ ਕਰਾਈਆ। ਚੌਥੇ ਯੁਗ ਰਾਹ ਸੁਖਾਲਾ, ਜਗ ਜੀਵਣ ਦਾਤਾ ਆਪ ਜਣਾਈਆ। ਚੌਥੇ ਯੁਗ ਦੇਵੇ ਨਾਮ ਸੱਚਾ ਧੰਨ ਮਾਲਾ, ਧਨ ਦੌਲਤ ਨਾ ਕੋਇ ਵਡਿਆਈਆ। ਚੌਥੇ ਯੁਗ ਗੁਰਮੁਖ ਵੇਖੇ ਸਾਚੇ ਲਾਲਾ, ਲਾਲਨ ਆਪਣਾ ਰੰਗ ਚੜ੍ਹਾਈਆ। ਚੌਥੇ ਯੁਗ ਪਰਗਟ ਹੋ ਹਰਿ ਗੋਪਾਲਾ, ਗੋਬਿੰਦ ਆਪਣਾ ਫੇਰਾ ਪਾਈਆ। ਚੌਥੇ ਯੁਗ ਨੌਂ ਖੰਡ ਪ੍ਰਿਥਮੀ ਵਖਾਏ ਇਕੋ ਸੱਚੀ ਧਰਮਸਾਲਾ, ਧਰਮ ਦਵਾਰਾ ਇਕ ਬਣਾਈਆ। ਚੌਥੇ ਯੁਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਮਾਈਆ। ਚੌਥੇ ਯੁਗ ਕਰਨੀ ਕਰ, ਹਰਿ ਕਰਤਾ ਖੇਲ ਕਰਾਇੰਦਾ। ਵਰਨ ਬਰਨ ਜਾਏ ਹਰ, ਜ਼ਾਤ ਪਾਤ ਮੇਟ ਮਿਟਾਇੰਦਾ। ਜੀਵ ਜੰਤ ਇਕ ਸਰਨਾਈ ਜਾਏ ਪੜ, ਪੁਰਖ ਅਕਾਲ ਇਕੋ ਨਜ਼ਰੀ ਆਇੰਦਾ। ਏਕਾ ਅੱਖਰ ਨਾਮ ਲੈਣ ਪੜ੍ਹ, ਸੋ ਪੁਰਖ ਨਿਰੰਜਣ ਆਪ ਪੜ੍ਹਾਇੰਦਾ। ਹੰ ਬ੍ਰਹਮ ਬੰਧਾਏ ਲੜ, ਪਾਰਬ੍ਰਹਮ ਆਪਣੀ ਗੰਢ ਪੁਵਾਇੰਦਾ। ਦਰਸ ਦਿਖਾਏ ਗ੍ਰਹਿ ਮੰਦਰ ਅੰਦਰ ਖੜ, ਸਵੱਛ ਸਰੂਪੀ ਰੂਪ ਧਰਾਇੰਦਾ। ਕਰ ਪਰਕਾਸ਼ ਬਹੱਤਰ ਨੜ, ਅਗਿਆਨ ਅੰਧੇਰ ਚੁਕਾਇੰਦਾ। ਲੇਖਾ ਜਾਣੇ ਚੋਟੀ ਜੜ੍ਹ, ਗੁਰਮੁਖ ਆਪਣੇ ਅੰਗ ਲਗਾਇੰਦਾ। ਡੂੰਘੀ ਕੰਦਰ ਉਚੇ ਟਿੱਲੇ ਸਾਚੇ ਪਰਬਤ ਆਪੇ ਚੜ੍ਹ, ਮਹੱਲ ਅਟੱਲ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚੌਥੇ ਯੁਗ ਵੰਡ ਵੰਡਾਇੰਦਾ। ਚੌਥੇ ਯੁਗ ਵੰਡੇ ਵੰਡ, ਵੰਡਣਹਾਰਾ ਇਕ ਅਖਵਾਈਆ। ਜਨ ਭਗਤਾਂ ਦੇਵੇ ਇਕ ਅਨੰਦ, ਅਨੰਦ ਅਨੰਦ ਵਿਚ ਵਖਾਈਆ। ਨਾਮ ਸੁਣਾਏ ਸੁਹਾਗੀ

ਛੰਦ, ਸੋਹੰ ਢੋਲਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਦੇਵੇ ਇਕੋ ਦਾਨ, ਆਤਮ ਪਰਾਮਤਮ ਪਰਮਾਤਮ ਆਤਮ ਮੇਲਾ ਆਪ ਮਿਲਾਈਆ।

੯ ਅੱਸੂ ੨੦੧੯ ਬਿਕ੍ਰਮੀ ਲਾਲ ਸਿੰਘ ਦੇ ਗ੍ਰਹਿ ਡਲੇਵਾਲ ਜ਼ਿਲਾ ਜਲੰਧਰ

ਸਾਚੇ ਤਖ਼ਤ ਬੈਠ ਸੱਚੀ ਸਰਕਾਰ, ਸਚਖੰਡ ਸਾਚੀ ਖ਼ੁਸ਼ੀ ਮਨਾਈਆ। ਸਚ ਸੰਦੇਸਾ ਦੇਵੇ ਏਕੰਕਾਰ, ਇਕ ਇਕੱਲਾ ਆਪ ਸੁਣਾਈਆ। ਸੁਤ ਦੁਲਾਰਾ ਕਰੇ ਖ਼ਬਰਦਾਰ, ਪੂਤ ਸਪੂਤਾ ਸ਼ਬਦ ਜਣਾਈਆ। ਦੋ ਜਹਾਨਾਂ ਪਾਵੇ ਸਾਰ, ਨਿਰਗੁਣ ਦਾਤਾ ਬੇਪਰਵਾਹੀਆ। ਸੋ ਪੁਰਖ ਨਿਰੰਜਣ ਕਰੇ ਖੇਲ ਅਪਾਰ, ਅਪਰੰਪਰ ਆਪਣੀ ਕਾਰ ਕਮਾਈਆ । ਹਰਿ ਪੁਰਖ ਨਿਰੰਜਣ ਕਰ ਤਿਆਰ, ਸਾਚਾ ਲੇਖਾ ਦਏ ਜਣਾਈਆ। ਏਕੰਕਾਰਾ ਵੇਖੇ ਵਿਗਸੇ ਪਾਵੇ ਸਾਰ, ਦੂਸਰ ਸੰਗ ਨਾ ਕੋਇ ਰਲਾਈਆ। ਆਦਿ ਨਿਰੰਜਣ ਕਰ ਉਜਿਆਰ, ਏਕਾ ਨੂਰ ਦਏ ਦਰਸਾਈਆ। ਅਬਿਨਾਸ਼ੀ ਕਰਤਾ ਹੋ ਤਿਆਰ, ਤ੍ਰੈਭਵਣ ਧਨੀ ਲੇਖਾ ਜਾਣੇ ਥਾਉਂ ਥਾਈਂਆ। ਅਬਿਨਾਸ਼ੀ ਕਰਤਾ ਦਏ ਹੁਲਾਰ, ਬ੍ਰਹਿਮੰਡ ਖੰਡ ਆਪ ਹਿਲਾਈਆ। ਪਾਰਬ੍ਰਹਮ ਲੇਖਾ ਜਾਣੇ ਧੁਰ ਦਰਬਾਰ, ਧੁਰ ਦਾ ਲੇਖਾ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸਾਚੇ ਤਖ਼ਤ ਸ੍ਰੀ ਭਗਵਾਨ, ਤਖ਼ਤ ਨਿਵਾਸੀ ਆਸਣ ਲਾਇੰਦਾ। ਸ਼ਾਹੋ ਭੂਪ ਰਾਜ ਰਾਜਾਨ, ਸਚ ਸੰਦੇਸਾ ਹੁਕਮ ਸੁਣਾਇੰਦਾ। ਜੁਗ ਚੌਕੜੀ ਬੀਤੇ ਵਿਚ ਜਹਾਨ, ਥਿਰ ਕੋਇ ਰਹਿਣ ਨਾ ਪਾਇੰਦਾ। ਕਲਜੁਗ ਅੰਤਮ ਵੇਖੇ ਆਣ, ਨਿਰਗੁਣ ਆਪਣਾ ਵੇਸ ਵਟਾਇੰਦਾ। ਸ਼ਬਦ ਸੁਤ ਮਾਰ ਧਿਆਨ, ਵਡ ਧਿਆਨੀ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਜਣਾਇੰਦਾ। ਸਾਚਾ ਖੇਲ ਕਰੇ ਕਰਤਾਰ, ਹਰਿ ਆਪਣੀ ਦਇਆ ਕਮਾਈਆ। ਤਖ਼ਤ ਨਿਵਾਸੀ ਹੋ ਉਜਿਆਰ, ਸ਼ਾਹੋ ਭੂਪ ਆਪਣੇ ਹੱਥ ਰੱਖੇ ਵਡਿਆਈਆ। ਸਚ ਸੰਦੇਸਾ ਦੇਵੇ ਏਕਾ ਵਾਰ, ਇਕ ਇਕੱਲਾ ਕਰੇ ਪੜ੍ਹਾਈਆ। ਮੰਡਲ ਮੰਡਪ ਸੋਹੇ ਸਚ ਦਵਾਰ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਗ਼ਰੀਬ ਨਿਵਾਜਾ ਹੋ ਤਿਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਆਪਣੀ ਖ਼ੁਸ਼ੀ ਮਨਾਈਆ। ਸਚਖੰਡ ਦਵਾਰਾ ਸੋਭਾਵੰਤ, ਸੋ ਪੁਰਖ ਨਿਰੰਜਣ ਆਪ ਸੁਹਾਇਆ। ਆਦਿ ਬਣਾਈ ਆਪਣੀ ਬਣਤ, ਅੰਤ ਆਪੇ ਵੇਖ ਵਖਾਇਆ। ਜੁਗ ਜੁਗ ਲੇਖਾ ਜਾਣੇ ਸਾਧ ਸੰਤ, ਤਖ਼ਤ ਨਿਵਾਸੀ ਰੰਗ ਰੰਗਾਇਆ। ਜੀਵ ਬਣਾਏ ਲੱਖ ਚੁਰਾਸੀ ਜੀਵ ਜੰਤ, ਆਤਮ ਪਰਮਾਤਮ ਵੰਡ ਵੰਡਾਇਆ। ਗੁਰ ਅਵਤਾਰ ਪੀਰ ਪੈਗ਼ੰਬਰ ਮੇਲਾ ਨਾਰ ਕੰਤ, ਸੇਜ ਸੁਹੰਜਣੀ ਆਪ ਹੰਢਾਇਆ। ਗੁਰਮੁਖ ਗੁਰਸਿਖ ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਰੰਗ ਰੰਗੀਲਾ ਏਕਾ ਰੰਗ ਵਖਾਇਆ। ਆਦਿ ਜੁਗਾਦਿ ਜੁਗਾ ਜੁਗੰਤਰ ਸ਼ਬਦ ਅਨਾਦਿ ਸੁਣਾਏ ਮਣੀਆ ਮੰਤ, ਨਾਦ ਅਨਾਦੀ ਨਾਦ ਵਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਸਾਚਾ ਆਪ ਸੁਹਾਇਆ। ਸਚਖੰਡ ਸਾਚਾ ਸੋਹੇ ਦਰਬਾਰ, ਦਰ ਦਰਵਾਜ਼ੇ ਵੱਜੇ ਵਧਾਈਆ। ਸ਼ਾਹੋ ਭੂਪ ਬਣ ਸਿਕਦਾਰ, ਸ਼ਾਹ ਪਾਤਸ਼ਾਹ ਆਸਣ ਲਾਈਆ। ਤੇਈ ਅਵਤਾਰ ਸੱਦੇ ਚਰਨ ਕਵਲ ਕਵਲ ਚਰਨ ਕਰ ਪਿਆਰ, ਨਰ ਨਰੇਸ਼ਾ ਇਕ ਸੰਦੇਸਾ ਆਪ ਸੁਣਾਈਆ। ਵੇਖੇ ਵਿਗਸੇ ਪਾਵੇ ਸਾਰ, ਜੋਤੀ

ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਅਗੰਮ ਅਥਾਹ, ਹਰਿ ਜੂ ਆਪਣਾ ਖੇਲ ਕਰਾਇੰਦਾ। ਸਚ ਦਰਬਾਰਾ ਇਕ ਲਗਾ, ਸਾਚੀ ਕਰਨੀ ਆਪ ਕਮਾਇੰਦਾ। ਜੁਗ ਚੌਕੜੀ ਵੇਖੇ ਥਾਉਂ ਥਾਂ, ਥਾਨ ਥਨੰਤਰ ਵੇਖ ਵਖਾਇੰਦਾ। ਬ੍ਰਹਿਮੰਡ ਖੰਡ ਫੇਰਾ ਪਾ, ਲੋਆਂ ਪੁਰੀਆਂ ਚਰਨਾਂ ਹੇਠ ਦਬਾਇੰਦਾ। ਰਵ ਸਸ ਨੂਰ ਚਮਕਾ, ਜੋਤੀ ਜੋਤ ਡਗਮਗਾਇੰਦਾ। ਗੁਰ ਅਵਤਾਰਾਂ ਸੇਵਾ ਲਾ, ਪੀਰ ਪੈਗ਼ੰਬਰ ਹੁਕਮ ਸੁਣਾਇੰਦਾ। ਭਗਤ ਭਗਵੰਤ ਲਏ ਉਠਾ, ਆਤਮ ਪਰਮਾਤਮ ਜੋੜ ਜੁੜਾਇੰਦਾ। ਸੰਤ ਸਾਜਣ ਲਏ ਜਗਾ, ਜੀਵਣ ਜੁਗਤ ਆਪ ਜਣਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੁਗ ਚੌਕੜੀ ਝੁਲਾਵਣਹਾਰਾ ਜਗਤ ਨਿਸ਼ਾਨ, ਸਚ ਨਿਸ਼ਾਨਾ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਸਾਚਾ ਖੇਲ ਕਰਾਇੰਦਾ। ਸਚਖੰਡ ਦਵਾਰੇ ਸਚ ਸਿੰਘਾਸਣ, ਸਤਿਗੁਰ ਪੂਰਾ ਆਸਣ ਲਾਈਆ। ਕਰੇ ਖੇਲ ਪੁਰਖ ਅਬਿਨਾਸ਼ਨ, ਅਬਿਨਾਸ਼ੀ ਆਪਣੀ ਧਾਰ ਚਲਾਈਆ। ਲੇਖਾ ਜਾਣੇ ਪ੍ਰਿਥਮੀ ਆਕਾਸ਼ਨ, ਆਕਾਸ਼ ਆਕਾਸ਼ਾਂ ਵੇਖ ਵਖਾਈਆ। ਲੱਖ ਚੁਰਾਸੀ ਕਰੇ ਦਾਸੀ ਦਾਸਣ, ਗੁਰ ਅਵਤਾਰ ਪੀਰ ਪੈਗ਼ੰਬਰ ਹੁਕਮ ਮਨਾਈਆ । ਘਟ ਘਟ ਅੰਦਰ ਕਰੇ ਵਾਸਣ, ਨਿਰਗੁਣ ਸਰਗੁਣ ਅੰਦਰ ਡੇਰਾ ਲਾਈਆ। ਏਕਾ ਨੂਰ ਕਰੇ ਪਰਕਾਸ਼ਨ, ਜੋਤ ਨਿਰੰਜਣ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਵਸੇ ਸੱਚਾ ਮਾਹੀਆ। ਸਚਖੰਡ ਸੁਹਾਏ ਸ਼ਾਹੋ ਭੂਪ, ਭੂਪਤ ਆਪਣੀ ਦਇਆ ਕਮਾਇੰਦਾ। ਨਾ ਕੋਈ ਰੇਖ ਰੰਗ ਨਾ ਰੂਪ, ਭੇਖ ਨਜ਼ਰ ਕੋਇ ਨਾ ਆਇੰਦਾ। ਆਦਿ ਜੁਗਾਦੀ ਸਤਿ ਸਰੂਪ, ਸਤਿ ਸਤਿਵਾਦੀ ਵੇਸ ਵਟਾਇੰਦਾ। ਵਸਣਹਾਰਾ ਚਾਰੇ ਕੂਟ, ਦੋ ਜਹਾਨਾਂ ਡੰਕ ਵਜਾਇੰਦਾ। ਕਲਜੁਗ ਅੰਤਮ ਮੇਟੇ ਝੂਠ, ਕੂੜੀ ਕਿਰਿਆ ਮੋਹ ਤੁੜਾਇੰਦਾ। ਸਾਹਿਬ ਸਤਿਗੁਰ ਏਕਾ ਤੁਠ, ਦੀਨਨ ਆਪਣੀ ਦਇਆ ਕਮਾਇੰਦਾ। ਪਾਰਬ੍ਰਹਮ ਪ੍ਰਭ ਆਪੇ ਉਠ, · _ _ _ ਦੋ ਜਹਾਨਾਂ ਪਾਏ ਲੁੱਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਹੁਲਾਰਾ ਇਕ ਲਗਾਇੰਦਾ।

ਸਚ ਹੁਲਾਰਾ ਸਚਖੰਡ, ਹਰਿ ਸਾਚਾ ਆਪ ਲਗਾਈਆ। ਆਦਿ ਜੁਗਾਦਿ ਵੰਡਣਹਾਰਾ ਵੰਡ, ਜੁਗ ਚੌਕੜੀ ਬੰਧਨ ਪਾਈਆ। ਲੱਖ ਚੁਰਾਸੀ ਦੇਵਣਹਾਰਾ ਦੰਡ, ਵੇਖਣਹਾਰਾ ਥਾਉਂ ਥਾਈਂਆ। ਗੀਤ ਸੁਹਾਗੀ ਸੁਣਾਵਣਹਾਰ ਛੰਦ, ਗੁਰ ਅਵਤਾਰ ਕਰੇ ਪੜ੍ਹਾਈਆ। ਨਿਝ ਆਤਮ ਦੇਵਣਹਾਰਾ ਨਿਜਾਨੰਦ, ਘਰ ਘਰ ਡੇਰਾ ਰਿਹਾ ਲਾਈਆ। ਖੜਕਾਵਣਹਾਰਾ ਚੰਡ ਪਰਚੰਡ, ਨਾਮ ਖੰਡਾ ਇਕ ਚਮਕਾਈਆ । ਲੱਖ ਚੁਰਾਸੀ ਦੇਵਣਹਾਰਾ ਦੰਡ, ਕੂੜੀ ਕਿਰਿਆ ਰਿਹਾ ਖਪਾਈਆ। ਭਰਮ ਭੁਲੇਖਾ ਢਾਵਣਹਾਰਾ ਕੰਧ, ਦੂਈ ਦਵੈਤੀ ਦਏ ਮਿਟਾਈਆ। ਵਸਣਹਾਰਾ ਸਦਾ ਸੰਗ, ਸਗਲਾ ਸੰਗ ਆਪ ਨਿਭਾਈਆ। ਨਾਮ ਨਿਧਾਨਾ ਵਜਾਵਣਹਾਰਾ ਮਰਦੰਗ, ਅਨਹਦ ਨਾਦੀ ਨਾਦ ਵਜਾਈਆ। ਆਤਮ ਸਰੋਵਰ ਵਖਾਏ ਸਾਚੀ ਗੰਗ, ਗੰਗਾ ਗੋਦਾਵਰੀ ਜਮਨਾ ਸੁਰਸਤੀ ਮੁਖ ਸ਼ਰਮਾਈਆ। ਗੀਤ ਸੁਹਾਗੀ ਸੁਣਾਵਣਹਾਰਾ ਛੰਦ, ਸੋਹੰ ਅੱਖਰ ਕਰੇ ਪੜ੍ਹਾਈਆ। ਕਲਜੁਗ ਕਰਨਹਾਰਾ ਖੰਡ ਖੰਡ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਸਾਚੇ ਖ਼ੁਸ਼ੀ ਮਨਾਈਆ। ਸਚਖੰਡ ਦਵਾਰੇ ਚੜ੍ਹਿਆ ਚਾ, ਪ੍ਰਭ ਸਾਚਾ ਖ਼ੁਸ਼ੀ ਮਨਾਇੰਦਾ। ਗੁਰ ਅਵਤਾਰ ਲਏ ਬੁਲਾ, ਪੀਰ ਪੈਗ਼ੰਬਰ ਨਾਲ ਰਖਾਇੰਦਾ। ਉਠ ਉਠ ਸਾਰੇ ਵੇਖੋ ਵਿਚ ਜਹਾਂ, ਚਾਰੋਂ ਕੁੰਟ ਅੰਧੇਰਾ ਛਾਇੰਦਾ। ਕੋਈ ਨਾ ਜਾਣੇ ਮੇਰਾ ਨਾਂ, ਨਾਉਂ ਨਿਰੰਕਾਰਾ ਨਜ਼ਰ ਕਿਸੇ ਨਾ ਆਇੰਦਾ। ਕੋਈ ਖਾਏ ਸੂਰ ਕੋਈ ਖਾਏ ਗਾਂ, ਸ਼ਰਅ ਹੱਕ ਨਾ ਕੋਇ ਜਣਾਇੰਦਾ। ਚਾਰ

ਕੁੰਟ ਅੰਧੇਰਾ ਗਿਆ ਛਾ, ਗੁਰ ਕਾ ਸ਼ਬਦ ਸਾਚਾ ਚੰਦ ਨਾ ਕੋਇ ਚੜ੍ਹਾਇੰਦਾ। ਨਾਤਾ ਤੁੱਟਾ ਪੁੱਤਰਾਂ ਮਾਂ, ਪਿਤਾ ਪੂਤ ਨਾ ਕੋਇ ਸੁਹਾਇੰਦਾ। ਨਾਰ ਕੰਤ ਨਾ ਰਹੀ ਹੰਢਾ, ਵਿਭਚਾਰ ਸਰਬ ਕਮਾਇੰਦਾ। ਜੀਵ ਜੰਤ ਸਾਧ ਸੰਤ ਮਾਰਨ ਧਾਹ, ਸਤਿ ਸੰਤੋਖ ਨਜ਼ਰ ਕੋਇ ਨਾ ਆਇੰਦਾ। ਅਠਸਠ ਤੀਰਥ ਰੋਵਣ ਨੇਤਰ ਨੈਣਾਂ ਨੀਰ ਰਹੇ ਵਹਾ, ਨਿਰਮਲ ਜਾਮ ਨਾ ਕੋਇ ਪਿਆਇੰਦਾ। ਉਚੇ ਟਿੱਲੇ ਪਰਬਤ ਡੂੰਘੀ ਕੰਦਰ ਸਮੁੰਦ ਸਾਗਰ ਰਹੇ ਕੁਰਲਾ, ਸੰਤ ਸਾਜਣ ਸੰਗ ਨਾ ਕੋਇ ਰਖਾਇੰਦਾ। ਸ੍ਰਿਸ਼ਟ ਸਬਾਈ ਨੌਂ ਖੰਡ ਪ੍ਰਿਥਮੀ ਸੱਤ ਦੀਪ ਕੋਇ ਨਾ ਪਕੜੇ ਕਿਸੇ ਬਾਂਹ, ਸਿਰ ਹੱਥ ਨਾ ਕੋਇ ਰਖਾਇੰਦਾ। ਨਾਤਾ ਜੁੜਿਆ ਪੁੱਤਰਾਂ ਮਾਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਆਪਣੀ ਕਾਰ ਕਮਾਇੰਦਾ। ਸਚਖੰਡ ਦਵਾਰੇ ਸਾਚੇ ਚੜ੍ਹ, ਤਖ਼ਤ ਨਿਵਾਸੀ ਵੇਖ ਵਖਾਈਆ। ਕਲਜੁਗ ਅੰਤਮ ਕੂੜਾ ਗੜ੍ਹ, ਚਾਰੋਂ ਕੁੰਟ ਘੇਰਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਗਏ ਡਰ, ਅੱਗੇ ਹੋ ਨਾ ਕੋਇ ਬਚਾਈਆ। ਸ਼ਰਅ ਅੰਦਰ ਗਏ ਸੜ, ਸ਼ਰੀਅਤ ਲੇਖਾ ਨਾ ਕੋਇ ਚੁਕਾਈਆ। ਜੀਵਤ ਜੀਵਤ ਜੀਵਤ ਗਏ ਮਰ, ਮਰ ਮਰ ਫੇਰ ਫੇਰਾ ਕੋਇ ਨਾ ਪਾਈਆ। ਹਿੰਦੂ ਮੁਸਲਮ ਸਿੱਖ ਈਸਾਈ ਆਪਣਾ ਕੀਤਾ ਲੈਣ ਭਰ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਬਚਿਆ ਕੋਇ ਰਹਿਣ ਨਾ ਪਾਈਆ। ਲੇਖਾ ਦੇਣਾ ਪਏ ਨਾਰੀ ਨਰ, ਨਰ ਨਰਾਇਣ ਲੇਵਣਹਾਰਾ ਸਾਚਾ ਮਾਹੀਆ। ਪੁਰਖ ਅਕਾਲ ਦੀਨ ਦਿਆਲ ਉਚ ਮਹੱਲੇ ਵੇਖੇ ਖੜ, ਦੋ ਜਹਾਨਾਂ ਨੈਣ ਉਠਾਈਆ। ਕਲਜੁਗ ਕਾਲਾ ਦਰਵੇਸ਼ ਲਏ ਫੜ, ਨਰ ਨਰੈਣ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਆਪਣੀ ਰਚਣ ਵਖਾਈਆ। ਸਚਖੰਡ ਦਵਾਰੇ ਖੇਲ ਨਿਆਰਾ, ਹਰਿ ਸਤਿਗੁਰ ਆਪ ਕਰਾਇੰਦਾ। ਵੇਖੇ ਵਿਗਸੇ ਪਾਵੇ ਸਾਰਾ, ਵੇਖਣਹਾਰਾ ਨਜ਼ਰ ਨਾ ਆਇੰਦਾ। ਆਦਿ ਜੁਗਾਦੀ ਲੈ ਅਵਤਾਰਾ, ਗੁਰ ਗੁਰ ਰੂਪ ਵਟਾਇੰਦਾ। ਨਾਮ ਅਗੰਮੀ ਬੋਲ ਜੈਕਾਰਾ, ਜੈ ਜੈਕਾਰ ਅਲਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਬਣ ਲਿਖਾਰਾ, ਗੀਤਾ ਗਿਆਨ ਗਿਆਨ ਦ੍ਰਿੜਾਇੰਦਾ। ਅੰਜੀਲ ਕੁਰਾਨਾ ਦਏ ਸਹਾਰਾ, ਖਾਣੀ ਬਾਣੀ ਭੇਵ ਚੁਕਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਕਰ ਪਿਆਰਾ, ਪੰਜ ਤਤ ਕਾਇਆ ਆਪ ਹੰਢਾਇੰਦਾ। ਆਤਮ ਜੋਤੀ ਨੂਰ ਉਜਿਆਰਾ, ਜੋਤੀ ਜੋਤ ਡਗਮਗਾਇੰਦਾ। ਸ਼ਬਦ ਅਨਾਦ ਸੱਚੀ ਧੁੰਨਕਾਰਾ, ਧੁੰਨ ਆਤਮਕ ਰਾਗ ਸੁਣਾਇੰਦਾ। ਸਚ ਸੰਦੇਸਾ ਦੇਵੇ ਵਾਰੋ ਵਾਰਾ, ਲੋਕ ਪਰਲੋਕ ਆਪੇ ਗਾਇੰਦਾ। ਅਵਣ ਗਵਣ ਪਾਵੇ ਸਾਰਾ, ਤ੍ਰੈਭਵਣ ਖੋਜ ਖੋਜਾਇੰਦਾ। ਚੌਦਾਂ ਲੋਕ ਬਣ ਵਣਜਾਰਾ, ਹਰਿ ਜੂ ਇਕੋ ਹੱਟ ਖੁਲ੍ਹਾਇੰਦਾ। ਚੌਦਾਂ ਤਬਕਾਂ ਵੇਖ ਅਖਾੜਾ, ਜ਼ਿਮੀਂ ਅਸਮਾਨਾਂ ਨਾਚ ਨਚਾਇੰਦਾ। ਸ਼ਬਦ ਅਗੰਮੀ ਏਕਾ ਨਾਅਰਾ, ਹੱਕ ਹਕ਼ੀਕ਼ਤ ਵੇਖ ਵਖਾਇੰਦਾ। ਕਾਗਦ ਕਲਮ ਨਾ ਲਿਖਣਹਾਰਾ, ਲਿਖ ਲਿਖ ਲੇਖ ਨਾ ਕੋਇ ਮੁਕਾਇੰਦਾ। ਕਲਜੁਗ ਅੰਤਮ ਵੇਖੇ ਵੇਖਣਹਾਰਾ, ਨਿਰਗੁਣ ਆਪਣਾ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਸਾਚੇ ਖੜ, ਦੋ ਜਹਾਨਾਂ ਖਿੜਕੀ ਆਪ ਖੁਲ੍ਹਾਇੰਦਾ। ਦੋ ਜਹਾਨਾਂ ਖੋਲ੍ਹ ਖਿੜਕੀ, ਆਪਣਾ ਪਰਦਾ ਆਪ ਉਠਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਆਪੇ ਜਾਣੇ ਆਪਣੀ ਕਿਰਤੀ, ਕਿਰਤ ਆਪਣੀ ਆਪਣੇ ਹੱਥ ਰਖਾਈਆ। ਕਲਜੁਗ ਅੰਤਮ ਸਭ ਦੀ ਹਿਲੀ ਬਿਰਤੀ, ਸਤਿ ਸਤਿਵਾਦੀ ਧਿਆਨ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਵੇਖੇ ਸੱਚਾ ਮਾਹੀਆ। ਸਚਖੰਡ ਦਵਾਰੇ ਨੇਤਰ ਖੋਲ੍ਹ, ਸੋ ਪੁਰਖ ਨਿਰੰਜਣ ਵੇਖ ਵਖਾਇੰਦਾ । ਲੱਖ ਚੁਰਾਸੀ ਹੋਈ ਡੋਲ, ਗੁਰ ਅਵਤਾਰ

ਪੀਰ ਪੈਗ਼ੰਬਰ ਧਿਆਨ ਨਾ ਕੋਇ ਲਗਾਇੰਦਾ। ਸਤਿ ਨਾਮ ਨਾ ਕਿਸੇ ਕੋਲ, ਖ਼ਾਲੀ ਹੱਥ ਸਰਬ ਵਖਾਇੰਦਾ। ਸਾਧਾਂ ਸੰਤਾਂ ਪਿਆ ਘੋਲ, ਆਤਮ ਪਰਮਾਤਮ ਪਰਦਾ ਨਾ ਕੋਇ ਉਠਾਇੰਦਾ। ਸੁਰਤੀ ਸ਼ਬਦੀ ਨਾ ਜਾਏ ਕੋਇ ਮੌਲ, ਮੌਲਾ ਰੂਪ ਨਾ ਕੋਇ ਵਖਾਇੰਦਾ। ਝਿਰਨਾ ਝਿਰੇ ਨਾ ਅੰਮ੍ਰਿਤ ਨਾਭ ਕੌਲ, ਕਵਲੀ ਨਾਭ ਨਾ ਕੋਇ ਉਲਟਾਇੰਦਾ। ਝਗੜਾ ਪਿਆ ਧਰਨੀ ਧਰਤ ਧੌਲ, ਸਾਚੀ ਵੰਡ ਨਾ ਕੋਇ ਵਖਾਇੰਦਾ। ਹਰਿ ਕਾ ਭੇਵ ਨਾ ਜਾਣੇ ਕੋਈ ਪੰਡਤ ਪਾਂਧਾ ਰੌਲ, ਮੁੱਲਾਂ ਸ਼ੇਖ਼ ਮਸਾਇਕ ਪੀਰ ਹੱਥ ਕਿਸੇ ਨਾ ਆਇੰਦਾ। ਪਾਰਬ੍ਰਹਮ ਪਤਿਪਰਮੇਸ਼ਵਰ ਆਦਿ ਜੁਗਾਦੀ ਜੁਗਾ ਜੁਗੰਤਰ ਆਪੇ ਕਰੇ ਆਪਣਾ ਪੂਰਾ ਕੌਲ, ਕੀਤਾ ਕੌਲ ਭੁੱਲ ਨਾ ਜਾਈਆ। ਸਚਖੰਡ ਨਿਵਾਸੀ ਸਚਖੰਡ ਦਵਾਰੇ ਵੇਖੇ ਰੰਗ, ਰੰਗ ਰੰਗੀਲਾ ਸੱਚਾ ਮਾਹੀਆ। ਨੌਂ ਖੰਡ ਪ੍ਰਿਥਮੀ ਹੋਈ ਨੰਗ, ਹਰਿ ਕਾ ਨਾਮ ਕਿਸੇ ਘਰ ਨਜ਼ਰ ਨਾ ਆਈਆ। ਕੂੜੀ ਕਿਰਿਆ ਜੂਠ ਝੂਠ ਗ੍ਰਹਿ ਗ੍ਰਹਿ ਵਜਾਏ ਮਰਦੰਗ, ਡੌਰੂ ਡੰਕਾ ਹੱਥ ਰਖਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਕਸਿਆ ਤੰਗ, ਚਾਰੋਂ ਕੁੰਟ ਅਸਵ ਰਿਹਾ ਦੌੜਾਈਆ। ਸਾਧ ਸੰਤ ਹੋਏ ਬੈਠੇ ਨੰਗ, ਤ੍ਰੈਗੁਣ ਪੱਲਾ ਸਕੇ ਨਾ ਕੋਇ ਛੁਡਾਈਆ। ਕਿਸੇ ਰਸ ਨਾ ਮਿਲੇ ਨਿਜਾਨੰਦ, ਰਸਨਾ ਜਿਹਵਾ ਹੋਈ ਹਲਕਾਈਆ। ਖਾ ਖਾ ਥੱਕੇ ਮਦਿਰਾ ਮਾਸ ਗੰਦ, ਜਗਤ ਤ੍ਰਿਸਨਾ ਨਾ ਕੋਇ ਬੁਝਾਈਆ। ਪੰਚ ਵਿਕਾਰਾ ਨਾ ਹੋਏ ਖੰਡ ਖੰਡ, ਨਾਮ ਖੰਡਾ ਤਨ ਗਾਤਰੇ ਨਾ ਕੋਇ ਲਟਕਾਈਆ। ਜੀਵ ਜੰਤ ਆਤਮ ਹੋਈ ਰੰਡ, ਹਰਿ ਕੰਤ ਨਾ ਕੋਇ ਹੰਢਾਈਆ। ਕੂੜ ਕੁੜਿਆਰ ਹੋਇਆ ਘਮੰਡ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਬੈਠਾ ਵੇਖੇ ਸੱਚਾ ਮਾਹੀਆ। ਸਚਖੰਡ ਨਿਵਾਸੀ ਕਰ ਧਿਆਨ, ਦੋ ਜਹਾਨਾਂ ਵੇਖ ਵਖਾਇੰਦਾ। ਕਲਜੁਗ ਅੰਤਮ ਖੇਲ ਜਗਤ ਸ਼ੈਤਾਨ, ਸ਼ਰੀਅਤ ਸ਼ਰਅ ਨਾਲ ਟਕਰਾਇੰਦਾ। ਨਵ ਨੌਂ ਚਾਰ ਬੇ ਈਮਾਨ, ਬੇਵਾ ਰੂਪ ਸਰਬ ਵਖਾਇੰਦਾ। ਹਰਿ ਕਾ ਨਾਮ ਨਾ ਕੋਇ ਨਿਸ਼ਾਨ, ਕੂੜ ਨਿਸ਼ਾਨਾ ਸਰਬ ਝੁਲਾਇੰਦਾ। ਭਰਮੇ ਭੁੱਲੇ ਰਾਜ ਰਾਜਾਨ, ਸ਼ਾਹ ਸੁਲਤਾਨ ਸ਼ਹਿਨਸ਼ਾਹ ਸਚ ਨਾ ਕੋਇ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਾਚਾ ਹਰਿ, ਨਿਝ ਨੇਤਰ ਵੇਖ ਵਖਾਇੰਦਾ। ਨਿਝ ਨੇਤਰ ਹਰਿ ਜੂ ਆਪਣਾ ਖੋਲ੍ਹੇ, ਦੂਸਰ ਓਟ ਨਾ ਕੋਇ ਰਖਾਈਆ। ਆਦਿ ਜੁਗਾਦੀ ਤੋਲਣਹਾਰਾ ਸਾਚਾ ਤੋਲੇ, ਤੋਲਾ ਇਕੋ ਬੇਪਰਵਾਹੀਆ। ਲੱਖ ਚੁਰਾਸੀ ਪੰਜ ਤਤ ਕਾਇਆ ਚੋਲੀ ਵੇਖੇ ਡੋਲੇ, ਅਡੋਲ ਬੈਠਾ ਸੱਚਾ ਮਾਹੀਆ। ਡੂੰਘੀ ਭਵਰੀ ਕਾਇਆ ਕਵਰੀ ਆਪੇ ਫੋਲੇ, ਗ੍ਰਹਿ ਗ੍ਰਹਿ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਵੱਲਾ, ਹਰਿ ਸਤਿਗੁਰ ਆਪ ਕਰਾਇੰਦਾ। ਸਚਖੰਡ ਨਿਵਾਸੀ ਇਕ ਇਕੱਲਾ, ਦੋ ਜਹਾਨਾਂ ਖੋਜ ਖੋਜਾਇੰਦਾ । ਕਲਜੁਗ ਅੰਤਮ ਨਿਰਗੁਣ ਨੂਰ ਨਿਰਾਕਾਰ ਕਰੇ ਖੇਲ ਅਛਲ ਅਛੱਲਾ, ਵਲ ਛਲ ਧਾਰੀ ਭੇਵ ਕੋਇ ਨਾ ਪਾਇੰਦਾ। ਜੋਤੀ ਸ਼ਬਦੀ ਆਪੇ ਰਲਾ, ਰੂਪ ਰੰਗ ਰੇਖ ਨਾ ਕੋਇ ਰਖਾਇੰਦਾ। ਸਚ ਸੰਦੇਸ ਸਤਿਜੁਗ ਤ੍ਰੇਤਾ ਦੁਆਪਰ ਘੱਲਾ, ਗੁਰ ਅਵਤਾਰ ਪੀਰ ਪੈਗ਼ੰਬਰ ਆਪ ਪੜ੍ਹਾਇੰਦਾ। ਕਲਜੁਗ ਅੰਤਮ ਨਿਹਕਲੰਕ ਸਭ ਦਾ ਫੜੇ ਪੱਲਾ, ਪੱਲੂ ਆਪਣੇ ਨਾਲ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਚਖੰਡ ਨਿਵਾਸੀ ਖੋਲ੍ਹ ਅੱਖ, ਕਲਜੁਗ ਆਖਰ ਵੇਖ ਵਖਾਈਆ। ਲੱਖ ਚੁਰਾਸੀ ਰਿਹਾ ਤੱਕ, ਪਰਦਾ ਸਭ ਦਾ ਰਿਹਾ ਚੁਕਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨੌਂ ਸੌ ਚੁਰਾਨਵੇ ਚੌਕੜੀ ਜੁਗ ਜੋ ਵਸਦਾ ਰਿਹਾ ਵੱਖ, ਵੱਖਰੀ ਆਪਣੀ ਧਾਰ ਚਲਾਈਆ।

ਕਲਜੁਗ ਅੰਤਮ ਹੋਏ ਪਰਤੱਖ, ਪਾਰਬ੍ਰਹਮ ਵਡੀ ਵਡਿਆਈਆ। ਸ਼ਬਦ ਅਗੰਮੀ ਬੋਲ ਅਲਖ, ਅਲਖ ਅਲੱਖਨਾ ਏਕ ਅਲਖ ਜਗਾਈਆ। ਸਰਬ ਕਲਾ ਹੋ ਸਮਰਥ, ਸਮਰਥ ਆਪਣੀ ਧਾਰ ਜਣਾਈਆ। ਭਗਤ ਭਗਵੰਤ ਲਏ ਰੱਖ, ਸਿਰ ਆਪਣਾ ਹੱਥ ਟਿਕਾਈਆ। ਮੇਲ ਮਿਲਾਏ ਨੱਸ ਨੱਸ, ਦੂਰ ਦੁਰਾਡਾ ਪੰਧ ਮੁਕਾਈਆ। ਦਰਸ ਦਿਖਾਏ ਹੱਸ ਹੱਸ, ਕਵਲ ਨੈਣ ਸੱਚਾ ਮਾਹੀਆ। ਤੀਰ ਨਿਰਾਲਾ ਮਾਰੇ ਕਸ, ਅਣਿਆਲਾ ਆਪ ਚਲਾਈਆ। ਗੁਰਸਿਖਾਂ ਗਾਏ ਆਪੇ ਜਸ, ਜਸ ਵੇਦ ਪੁਰਾਨ ਗਾ ਨਾ ਸਕੇ ਰਾਈਆ। ਪ੍ਰੇਮ ਪਿਆਰ ਅੰਦਰ ਫਸ, ਨਿਤ ਨਵਿਤ ਵੇਸ ਵਟਾਈਆ। ਸਾਚਾ ਮਾਰਗ ਜਾਏ ਦੱਸ, ਗੁਰਮਤ ਕਰ ਪੜ੍ਹਾਈਆ। ਲੇਖਾ ਜਾਣੇ ਪੰਜ ਤਤ, ਅਪ ਤੇਜ਼ ਵਾਏ ਪ੍ਰਿਥਮੀ ਆਕਾਸ਼ ਖੋਜ ਖੋਜਾਈਆ। ਲੇਖੇ ਲਾਏ ਰੱਤੀ ਰੱਤ, ਰੁੱਤ ਰੁੱਤੜੀ ਆਪ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੇਤਰ ਨੈਣ ਇਕ ਖੁਲ੍ਹਾਈਆ। ਨੇਤਰ ਨੈਣ ਖੋਲ੍ਹ ਨਿਰੰਕਾਰ, ਨਿਰਗੁਣ ਆਪਣਾ ਖੇਲ ਕਰਾਇੰਦਾ। ਕਲਜੁਗ ਅੰਤਮ ਵੇਖੇ ਵੇਖਣਹਾਰ, ਸੋ ਪੁਰਖ ਨਿਰੰਜਣ ਵੇਸ ਵਟਾਇੰਦਾ। ਸ੍ਰਿਸ਼ਟ ਸਬਾਈ ਹਾਹਾਕਾਰ, ਸਤਿ ਸੰਤੋਖ ਗਿਆਨ ਨਾ ਕੋਇ ਦ੍ਰਿੜਾਇੰਦਾ। ਜਗਤ ਸਿਆਸਤ ਮਾਰੇ ਮਾਰ, ਬਚਿਆ ਕੋਇ ਰਹਿਣ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਜੂ ਆਪਣਾ ਹੁਕਮ ਵਰਤਾਇੰਦਾ। ਕਲਜੁਗ ਅੰਤ ਸ੍ਰੀ ਭਗਵਾਨਾ, ਏਕਾ ਹੁਕਮ ਜਣਾਈਆ। ਕੂੜੀ ਕਿਰਿਆ ਵੇਖ ਨਿਸ਼ਾਨਾ, ਗ੍ਰਹਿ ਮੰਦਰ ਖ਼ੁਸ਼ੀ ਮਨਾਈਆ। ਕਲਜੁਗ ਸੁਤ ਵਡ ਬਲਵਾਨਾ, ਆਪਣੀ ਮਰਦਾਨਗੀ ਰਿਹਾ ਜਣਾਈਆ। ਚਾਰ ਕੁੰਟ ਕਰੇ ਵੈਰਾਨਾ, ਨਵ ਨੌਂ ਖੇਹ ਉਡਾਈਆ। ਕੂੜੀ ਕਿਰਿਆ ਦਿਤਾ ਪੈਗ਼ਾਮਾ, ਘਰ ਘਰ ਨਾਦ ਸੁਣਾਈਆ। ਆਤਮ ਪਰਮਾਤਮ ਭੁਲਾਇਆ ਰਾਮਾ, ਈਸ਼ ਜੀਵ ਨਾ ਕੋਇ ਚਤੁਰਾਈਆ। ਹਉਮੇ ਹੰਗਤਾ ਗਾਇਆ ਗਾਣਾ, ਰਸਨਾ ਜਿਹਵਾ ਕਰ ਹਲਕਾਈਆ। ਮਦਿਰਾ ਮਾਸ ਪੀਣਾ ਖਾਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਰਿਹਾ ਸਲਾਹੀਆ। ਕਲਜੁਗ ਤੇਰਾ ਸਚ ਵਿਹਾਰਾ, ਹਰਿ ਸਤਿਗੁਰ ਆਪ ਸਲਾਹਿਆ। ਆਪਣੀ ਕਰਨੀ ਕਰੀ ਵਿਚ ਸੰਸਾਰਾ, ਸੰਸਾਰੀ ਕੋਇ ਨਜ਼ਰ ਨਾ ਆਇਆ। ਮੂਰਖ ਮੁਗਧ ਕਰੇ ਗਵਾਰਾ, ਮਨਮਤ ਪਰਦਾ ਪਾਇਆ। ਨਵ ਨੌਂ ਹੋਇਆ ਧੂੰਆਂਧਾਰਾ, ਸਾਚਾ ਚੰਦ ਨਾ ਕੋਇ ਚੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਲੇਖਾ ਲਏ ਲਗਾਇਆ। ਤੇਰਾ ਲੇਖਾ ਅੰਤ ਲਗਾਏ ਹਰਿ, ਹਰਿ ਜੂ ਆਪਣੀ ਦਇਆ ਕਮਾਇੰਦਾ। ਚਲ ਕੇ ਔਣਾ ਸਾਚੇ ਦਰ, ਹਰਿ ਦਰਦੀ ਦਰਦ ਵੰਡਾਇੰਦਾ। ਆਪਣੀ ਕਰਨੀ ਲਈ ਕਰ, ਅੱਗੇ ਕਰਤਾ ਮਾਰਗ ਪਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਲਏ ਫੜ, ਲੇਖਾ ਸਭ ਦਾ ਆਪ ਚੁਕਾਇੰਦਾ। ਨਿਰਭਓ ਚੁਕਾਏ ਭੈ ਡਰ, ਭਿਆਨਕ ਰੂਪ ਨਾ ਕੋਇ ਵਖਾਇੰਦਾ। ਸਰਨ ਸਰਨਾਈ ਆ ਕੇ ਪੜ, ਸਿਰ ਤੇਰੇ ਹੱਥ ਟਿਕਾਇੰਦਾ। ਏਕਾ ਚੌਕਾ ਪੂਰਾ ਵਰ, ਚੌਦਸ ਚੰਦ ਚਮਕਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਸੁਣਾਇੰਦਾ। ਸਚ ਸੰਦੇਸਾ ਸੁਣਿਆ ਕੰਨ, ਕਲਜੁਗ ਖ਼ੁਸ਼ੀ ਮਨਾਈਆ। ਪੁਰਖ ਅਬਿਨਾਸ਼ੀ ਗਿਆ ਮੰਨ, ਬੇਪਰਵਾਹ ਸੱਚਾ ਸ਼ਹਿਨਸ਼ਾਹੀਆ। ਰਸਨਾ ਕਹੇ ਧੰਨ ਧੰਨ, ਧੰਨ ਤੇਰੀ ਵਡਿਆਈਆ। ਤੂੰ ਦਾਤਾ ਜਨਣੀ ਜਣ, ਹਉਂ ਬਾਲਕ ਪੂਤ ਸਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਅੱਗੇ ਸੀਸ ਝੁਕਾਈਆ। ਕਲਜੁਗ ਉਠ ਹੋ ਤਿਆਰ, ਤ੍ਰੈਗੁਣ ਅਤੀਤਾ ਆਪ ਜਣਾਇੰਦਾ।

ਲੋਕਮਾਤ ਅੰਤਮ ਵਾਰ, ਵੇਲਾ ਅੰਤ ਸਮਝਾਇੰਦਾ। ਨਾਤਾ ਤੁਟੇ ਵਿਚ ਸੰਸਾਰ, ਪੁਰਖ ਬਿਧਾਤਾ ਆਪ ਤੁੜਾਇੰਦਾ। ਪੂਰਬ ਲਹਿਣਾ ਦਏ ਨਿਵਾਰ, ਭਾਣਾ ਸਹਿਣਾ ਹੁਕਮ ਮਨਾਇੰਦਾ । ਨੇਤਰ ਨੈਣਾਂ ਦਏ ਵਖਾਲ, ਕੀਤਾ ਕੌਲ ਭੁੱਲ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸੀ ਦਇਆ ਕਮਾਇੰਦਾ। ਸਚਖੰਡ ਨਿਵਾਸੀ ਹਰਿ ਜੂ ਠਾਕਰ, ਆਪਣੀ ਦਇਆ ਕਮਾਈਆ। ਕਲਜੁਗ ਤੇਰਾ ਵੇਖਿਆ ਸਾਗਰ, ਡੂੰਘੀ ਭਵਰੀ ਫੋਲ ਫੋਲਾਈਆ। ਲੱਖ ਚੁਰਾਸੀ ਕਾਇਆ ਗਾਗਰ, ਮਾਟੀ ਕਾਚੀ ਥਿਰ ਰਹਿਣ ਨਾ ਪਾਈਆ। ਕੋਈ ਨਾ ਮਿਲਿਆ ਸਚ ਸੌਦਾਗਰ, ਕੂੜੀ ਕਿਰਿਆ ਜਗਤ ਲਗਾਈਆ। ਪਾਰਬ੍ਰਹਮ ਪ੍ਰਭ ਦੇਵੇ ਆਦਰ, ਮੰਨਿਆ ਹੁਕਮ ਸਿਫ਼ਤ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸੀ ਮਿਹਰ ਨਜ਼ਰ ਇਕ ਉਠਾਈਆ। ਕਲਜੁਗ ਕੂੜੇ ਚੜ੍ਹਿਆ ਚਾ, ਚਾਓ ਘਨੇਰਾ ਇਕ ਰਖਾਇਆ। ਪੁਰਖ ਅਬਿਨਾਸ਼ੀ ਮਿਲਿਆ ਅੰਤ ਮਲਾਹ, ਮੇਰਾ ਡੇਰਾ ਲਏ ਤਰਾਇਆ। ਪਿਛਲੇ ਬਖ਼ਸ਼ੇ ਸਰਬ ਗੁਨਾਹ, ਅੱਗੇ ਮਾਰਗ ਦਏ ਸਮਝਾਇਆ। ਮੁਖ ਧੋਵੇ ਕਾਲੀ ਛਾਹ, ਨਿਰਮਲ ਨੀਰ ਦਏ ਪਿਆਇਆ। ਮੇਰਾ ਦੁਖੜਾ ਦਏ ਮਿਟਾ, ਦਰਦੀ ਦਰਦ ਵੰਡਾਇਆ। ਸੁਖ ਸਹਿਜੇ ਜਾਏ ਸਮਾ, ਸਾਂਤਕ ਸਤਿ ਸਤਿ ਕਰਾਇਆ। ਆਪਣੀ ਗੋਦੀ ਲਏ ਬਹਾ, ਸਮਰਥ ਪੁਰਖ ਬੇਪਰਵਾਹਿਆ। ਪਤਿਤ ਪਾਪੀ ਰਿਹਾ ਤਰਾ, ਪਤਿਤ ਪਾਵਨ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਸੀਸ ਨਿਵਾਇਆ। ਕਲਜੁਗ ਉਠ ਉਠ ਨੇਤਰ ਰੋ, ਨੈਣਾਂ ਦਏ ਦੁਹਾਈਆ। ਕਵਣ ਬਿਧ ਪਾਰਬ੍ਰਹਮ ਚਰਨੀ ਜਾਵਾਂ ਛੋਹ, ਸਚ ਵਸਤ ਪੱਲੂ ਕੋਈ ਨਾ ਰਾਈਆ। ਆਪਣਾ ਆਪ ਲਿਆ ਕੋਹ, ਰੱਤੀ ਰੱਤ ਰੱਤ ਸੁਕਾਈਆ। ਚਾਰ ਕੁੰਟ ਨਾ ਦਿਸੇ ਕੋਈ ਲੋ, ਜਗਤ ਅੰਧੇਰਾ ਰਿਹਾ ਛਾਈਆ। ਸਾਹਿਬ ਸਤਿਗੁਰ ਦੀ ਕੋਈ ਨਾ ਦੱਸੇ ਸਾਚੀ ਸੋ, ਸੋ ਪੁਰਖ ਨਿਰੰਜਣ ਨਾ ਕੋਇ ਮਿਲਾਈਆ। ਕੂੜੀ ਕਿਰਿਆ ਬੀਜ ਦਿਤਾ ਬੋ, ਕਲਜੁਗ ਬੂਟਾ ਅੰਤ ਰਿਹਾ ਲਹਿਰਾਈਆ। ਕਵਣ ਵਸਤ ਲੈ ਕੇ ਢੋਆ ਜਾਵਾਂ ਢੋ, ਪ੍ਰਭ ਚਰਨਾਂ ਭੇਟ ਚੜ੍ਹਾਈਆ। ਚਾਰੋਂ ਕੁੰਟ ਦਹਿ ਦਿਸ਼ਾ ਉਠ ਕੇ ਵੇਖੇ ਸਚ ਨਜ਼ਰ ਨਾ ਆਏ ਕੋ, ਕੂੜ ਕੁੜਿਆਰਾ ਨਜ਼ਰੀ ਆਈਆ । ਮਾਇਆ ਮਮਤਾ ਲੱਗਾ ਮੋਹ, ਤ੍ਰੈਗੁਣ ਫੰਦ ਨਾ ਕੋਇ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਬਿਧ ਤੇਰੇ ਲਾਗਾਂ ਪਾਈਂਆ। ਪਾਰਬ੍ਰਹਮ ਪ੍ਰਭ ਹੋ ਦਿਆਲ, ਕਲਜੁਗ ਅੰਤ ਅੰਤ ਸੁਣਾਇੰਦਾ। ਛੋਟੇ ਸੁਤ ਸੁਣ ਲੈ ਲਾਲ, ਹਰਿ ਲਾਲਨ ਰੰਗ ਰੰਗਾਇੰਦਾ। ਤੇਰੀ ਸੇਵਾ ਕਾਲ ਮਹਾਕਾਲ, ਮਹਾਬੀਰ ਆਪ ਜਣਾਇੰਦਾ। ਪੁਰਖ ਅਬਿਨਾਸ਼ੀ ਬਣ ਦਲਾਲ, ਤੇਰਾ ਲੇਖ ਚੁਕਾਇੰਦਾ। ਤੇਰਾ ਫਲ ਨਾ ਕਿਸੇ ਡਾਲ, ਸਿੰਮਲ ਚਾਰੋਂ ਕੁੰਟ ਨਜ਼ਰੀ ਆਇੰਦਾ। ਨਾ ਕੋਇ ਜਾਣੇ ਹੱਕ ਹਲਾਲ, ਹਕ਼ੀਕ਼ਤ ਰੂਪ ਨਾ ਕੋਈ ਵਖਾਇੰਦਾ। ਕਾਇਆ ਮਾਟੀ ਝੂਠੀ ਖਾਲ, ਸਾਚਾ ਤਤ ਨਾ ਕੋਇ ਜਣਾਇੰਦਾ। ਸਾਧ ਸੰਤ ਹੋਏ ਬੇਹਾਲ, ਹਰਿ ਕੰਤ ਨਾ ਕੋਇ ਮਨਾਇੰਦਾ। ਪੁਰਖ ਅਬਿਨਾਸ਼ੀ ਤੇਰੇ ਅੰਤਮ ਚਲੀ ਅਵੱਲੜੀ ਚਾਲ, ਆਪਣਾ ਭੇਵ ਖੁਲ੍ਹਾਇੰਦਾ। ਨਾਤਾ ਤੋੜ ਮੰਦਰ ਮਸਜਿਦ ਮੱਠ ਸ਼ਿਵਦਵਾਲੇ ਧਰਮਸਾਲ, ਜਨ ਭਗਤਾਂ ਅੰਦਰ ਡੇਰਾ ਲਾਇੰਦਾ। ਜਾ ਕੇ ਆਪਣਾ ਮੇਰੇ ਗੁਰਮੁਖਾਂ ਦੱਸ ਹਾਲ, ਹਵਾਲਾ ਆਪਣਾ ਆਪ ਸਮਝਾਇਆ। ਗੁਰਸਿਖ ਤੇਰੇ ਹੋ ਜਾਏ ਜੇ ਨਾਲ, ਤੇਰਾ ਲੇਖਾ ਪੂਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਸੁਣਾਇੰਦਾ। ਸਚ ਸੰਦੇਸਾ ਸੁਣਿਆ ਮਾਹੀ, ਕਲਜੁਗ ਲੱਖ ਲੱਖ ਸ਼ੁਕਰ

ਮੰਨਾਇਆ । ਚਾਰੋਂ ਕੁੰਟ ਉਠ ਉਠ ਵੇਖੇ ਕਵਣ ਦਵਾਰੇ ਬਣਾ ਰਾਹੀ, ਆਪਣਾ ਪੰਧ ਮੁਕਾਇਆ। ਕੂੜ ਰਾਜਾ ਕੂੜ ਪਰਜਾ ਕੂੜੀ ਸ਼ਾਹੀ, ਕੂੜੀ ਰਈਅਤ ਪੰਧ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮੇਰਾ ਪਰਦਾ ਦੇ ਚੁਕਾਇਆ। ਮੇਰਾ ਪਰਦਾ ਲਾਹ ਭਗਵਾਨ, ਕਲਜੁਗ ਦੋਏ ਜੋੜ ਕਰੇ ਅਰਜ਼ੋਈਆ। ਆਪਣੇ ਭਗਤਾਂ ਦੱਸ ਸਚ ਨਿਸ਼ਾਨ, ਜਿਸ ਦਵਾਰੇ ਮਿਲੇ ਮੋਹੇ ਢੋਈਆ। ਮੈਂ ਮੂਰਖ ਮੁਗਧ ਅਞਾਣ, ਨੇਤਰ ਨੈਣਾਂ ਰਿਹਾ ਰੋਈਆ। ਤੇਰਾ ਗੁਰਮੁਖ ਚਤੁਰ ਸੁਘੜ ਸੁਜਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਇਕ ਅਰਜ਼ੋਈਆ। ਪੁਰਖ ਅਬਿਨਾਸ਼ੀ ਹੋ ਮਿਹਰਵਾਨ, ਮਿਹਬਾਨ ਦਇਆ ਕਮਾਇੰਦਾ। ਜਿਸ ਗ੍ਰਹਿ ਖੇਲ ਕਰੇ ਸ੍ਰੀ ਭਗਵਾਨ, ਸੋ ਗੁਰਮੁਖ ਰੂਪ ਵਖਾਇੰਦਾ। ਜੋ ਰਸਨਾ ਗਾਏ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋ ਭਗਤ ਭਗਵੰਤ ਇਕੋ ਭਾਇੰਦਾ। ਤਿਨ੍ਹਾਂ ਚਰਨੀ ਡਿਗੀਂ ਆਣ, ਤੇਰਾ ਲੇਖਾ ਲੇਖ ਚੁਕਾਇੰਦਾ। ਅੱਗੇ ਦੇਵੇ ਸਚ ਫ਼ਰਮਾਨ, ਧੁਰ ਫ਼ਰਮਾਨਾ ਆਪ ਸੁਣਾਇੰਦਾ। ਨਿਮਾਣਿਆਂ ਦੇਵਣਹਾਰਾ ਮਾਣ, ਗ਼ਰੀਬਾਂ ਆਪਣੀ ਗੋਦ ਬਹਾਇੰਦਾ। ਜੁਗ ਚੌਕੜੀ ਖੇਲ ਕਰੇ ਮਹਾਨ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਢਾਇੰਦਾ। ਕਲਜੁਗ ਅੰਤ ਮਿਟੇ ਤੇਰਾ ਨਿਸ਼ਾਨ, ਸਤਿਜੁਗ ਸਾਚਾ ਰਾਹ ਚਲਾਇੰਦਾ। ਸਤਿ ਸਤਿਵਾਦੀ ਬਣਾਏ ਸਤਿ ਵਿਧਾਨ, ਸਾਚੀ ਸਿਖਿਆ ਇਕ ਸਮਝਾਇੰਦਾ। ਸ੍ਰਿਸ਼ਟ ਸਬਾਈ ਗਾਏ ਏਕਾ ਗਾਣ, ਆਤਮ ਪਰਮਾਤਮ ਆਪ ਪੜ੍ਹਾਇੰਦਾ। ਨੌਂ ਖੰਡ ਪ੍ਰਿਥਮੀ ਵਖਾਏ ਇਕ ਮਕਾਨ, ਮੰਦਰ ਦਵਾਰਾ ਗੁਰੂ ਇਕ ਸਮਝਾਇੰਦਾ। ਜੀਵ ਜੰਤ ਸਾਚਾ ਢੋਲਾ ਏਕਾ ਗਾਣ, ਸੋਹੰ ਸੋ ਆਪ ਸੁਣਾਇੰਦਾ। ਇਸ਼ਟ ਦੇਵ ਗੁਰ ਇਕ ਮਨਾਨ, ਪੁਰਖ ਅਕਾਲ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਪਰਦਾ ਆਪ ਖੁਲ੍ਹਾਇੰਦਾ। ਸਾਚਾ ਪਰਦਾ ਖੋਲ੍ਹ ਭੇਦ, ਸੋ ਪੁਰਖ ਨਿਰੰਜਣ ਆਪ ਜਣਾਈਆ। ਕਲਜੁਗ ਅੰਤਮ ਲਹਿਣਾ ਮੁਕਣਾ ਚਾਰ ਵੇਦ, ਸ਼ਾਸਤਰ ਸਿਮਰਤ ਆਪਣੀ ਝੋਲੀ ਪਾਈਆ। ਵੇਖਣਹਾਰਾ ਚੌਦਾਂ ਵਿਦਿਆ ਜਗਤ ਕਤੇਬ, ਅੱਖਰ ਅੱਖਰ ਖੋਜ ਖੋਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਹਰਿ ਰਘੁਰਾਈਆ। ਕਲਜੁਗ ਉਠ ਕਰੇ ਵੀਚਾਰ, ਵੀਚਾਰ ਵਿਚ ਹਰਿ ਕਦੇ ਨਾ ਆਇੰਦਾ। ਚੌਦਾਂ ਸਦ ਕੱਟ ਵਗਾਰ, ਬਣ ਵਗਾਰੀ ਸੇਵ ਕਮਾਇੰਦਾ। ਮੁਹੰਮਦ ਕਹੇ ਮੇਰਾ ਆਵੇ ਪਰਵਰਦਿਗਾਰ, ਅਮਾਮ ਅਮਾਮਾਂ ਫੇਰਾ ਪਾਇੰਦਾ। ਈਸਾ ਕਹੇ ਮੇਰਾ ਸਾਂਝਾ ਯਾਰ, ਨੂਰੀ ਜਲਵਾ ਨੂਰ ਰਖਾਇੰਦਾ। ਵੇਦ ਵਿਆਸਾ ਬਣ ਲਿਖਾਰ, ਬ੍ਰਹਿਮਣ ਗੌੜਾ ਪੂਤ ਸਪੂਤਾ ਰਾਹ ਤਕਾਇੰਦਾ। ਨਾਨਕ ਨਿਰਗੁਣ ਦੱਸ ਕੇ ਗਿਆ ਸਚ ਵਿਹਾਰ, ਨਿਹਕਲੰਕਾ ਵੇਸ ਵਟਾਇੰਦਾ। ਗੋਬਿੰਦ ਕਹੇ ਮੇਰਾ ਪਿਤਾ ਪੁਰਖ ਅਕਾਲ, ਅਕਲ ਕਲਾ ਅਖਵਾਇੰਦਾ। ਸਚਖੰਡ ਵਸੇ ਸੱਚੀ ਧਰਮਸਾਲ, ਦਰਗਹਿ ਸਾਚੀ ਆਸਣ ਲਾਇੰਦਾ। ਜੁਗ ਚੌਕੜੀ ਖੇਲ ਕਰੇ ਕਮਾਲ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਕਲਜੁਗ ਅੰਤ ਬਣੇ ਦਲਾਲ, ਕਲ ਕਲਕੀ ਵੇਸ ਵਟਾਇੰਦਾ। ਸੰਬਲ ਵਸੇ ਸੱਚੀ ਧਰਮਸਾਲ, ਸੰਬਲ ਨਜ਼ਰ ਕੋਇ ਨਾ ਪਾਇੰਦਾ। ਗੁਰਮੁਖ ਗੁਰਸਿਖ ਲਏ ਉਠਾਲ, ਸੰਤ ਸਾਜਣ ਆਪ ਜਗਾਇੰਦਾ। ਭਗਤਾਂ ਮਾਰਗ ਦਏ ਸਿਖਾਲ, ਸਾਚਾ ਰਾਹ ਇਕ ਜਣਾਇੰਦਾ। ਅੰਦਰ ਬਾਹਰ ਗੁਪਤ ਜ਼ਾਹਰ ਨਿਰਗੁਣ ਸਰਗੁਣ ਚਲੇ ਨਾਲ ਨਾਲ, ਜਗਤ ਵਿਛੋੜਾ ਪੰਧ ਮੁਕਾਇੰਦਾ। ਮੇਰੀ ਪ੍ਰੀਤੀ ਲੱਗੀ ਨਿਭੇ ਨਾਲ, ਆਦਿ ਅੰਤ ਨਾ ਕੋਇ ਤੁੜਾਇੰਦਾ। ਗੁਰਮੁਖਾਂ ਤ੍ਰੈਗੁਣ ਮਾਇਆ ਤੋੜੇ ਜੰਜਾਲ, ਜਾਗਰਤ ਜੋਤ ਇਕ ਜਗਾਇੰਦਾ। ਅੰਤ ਸੁਣੇ ਮੁਰੀਦਾਂ

ਹਾਲ, ਮੁਰਸ਼ਦ ਆਪਣਾ ਵੇਸ ਵਟਾਇੰਦਾ। ਸਰਸੇ ਡੁੱਬੇ ਲਏ ਭਾਲ, ਲੱਖ ਚੁਰਾਸੀ ਖੋਜ ਖੋਜਾਇੰਦਾ। ਲੇਖੇ ਲਾਏ ਪਿਛਲੀ ਘਾਲ, ਪੂਰਬ ਲਹਿਣਾ ਆਪ ਮੁਕਾਇੰਦਾ। ਆਪੇ ਚੁੱਕ ਚੁੱਕ ਗੋਦੀ ਲਾਲ, ਲੱਖ ਲੱਖ ਆਪਣਾ ਸ਼ੁਕਰ ਮਨਾਇੰਦਾ। ਕਲਜੁਗ ਤੇਰੀ ਕਰੇ ਫੇਰ ਸੰਭਾਲ, ਸੰਬਲ ਆਪਣਾ ਆਸਣ ਲਾਇੰਦਾ। ਤੇਰਾ ਹੱਲ ਕਰੇ ਸਵਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਨਿਵਾਸੀ ਵੇਸ ਵਟਾਇੰਦਾ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ਾ, ਦੂਸਰ ਅਵਰ ਨਾ ਕੋਇ ਜਣਾਈਆ। ਕਲਜੁਗ ਵੇਖਣ ਆਏ ਤੇਰਾ ਤਮਾਸ਼ਾ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਲੱਖ ਚੁਰਾਸੀ ਮੂਰਖ ਮੁਗਧ ਕਰੇ ਹਾਸਾ, ਗੁਰਮੁਖ ਵਿਰਲੇ ਬੂਝ ਬੁਝਾਈਆ। ਬ੍ਰਹਿਮੰਡ ਖੰਡ ਰਚਾਏ ਸਾਚੀ ਰਾਸਾ, ਗੋਪੀ ਕਾਹਨ ਨਾਚ ਨਚਾਈਆ। ਭਗਤ ਭਗਵੰਤ ਦਏ ਭਰਵਾਸਾ, ਆਤਮ ਪਰਮਾਤਮ ਜੋੜ ਜੁੜਾਈਆ। ਲੇਖਾ ਜਾਣ ਤ੍ਰਿਲੋਕੀ ਨਾਥਾ, ਕੋਟਨ ਕੋਟ ਤ੍ਰਿਲੋਕੀ ਨਾਥ ਲਏ ਉਠਾਈਆ। ਸਤਿ ਸਤਿਵਾਦੀ ਸੁਣਾਏ ਸਾਚੀ ਗਾਥਾ, ਅੱਖਰ ਵੱਖਰ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਆਪੇ ਖੜ੍ਹ, ਖੰਡਾ ਖੜਗ ਇਕ ਚਮਕਾਈਆ। ਖੰਡਾ ਖੜਗ ਤੇਜ਼ ਕਟਾਰ, ਤੀਰ ਤਰਕਸ਼ ਆਪ ਉਠਾਇੰਦਾ। ਨਾ ਕੋਈ ਘੜੇ ਲੋਹਾਰ ਤਰਖਾਣ, ਬਾਢੀ ਬਣਤ ਨਾ ਕੋਇ ਬਣਾਇੰਦਾ। ਆਪਣਾ ਖੇਲ ਕਰੇ ਸ੍ਰੀ ਭਗਵਾਨ, ਦੂਸਰ ਸੰਗ ਨਾ ਕੋਇ ਰਖਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਚਰਨ ਕਵਲ ਕਰਨ ਧਿਆਨ, ਨੇਤਰ ਨੈਣ ਨਾ ਕੋਇ ਉਠਾਇੰਦਾ। ਦੋ ਜਹਾਨ ਹੋਏ ਹੈਰਾਨ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਸਰਬ ਕੁਰਲਾਣ, ਕੂਕ ਕੂਕ ਵਾਸਤਾ ਸਰਬ ਪਾਇੰਦਾ। ਤੇਰੀ ਮਹਿਮਾ ਗਾਉਂਦੇ ਰਹੇ ਨੌਜਵਾਨ, ਕਲਮ ਸ਼ਾਹੀ ਸੰਗ ਰਖਾਇੰਦਾ। ਤੇਰਾ ਅੰਤ ਨਾ ਦਿਸਿਆ ਕਿਸੇ ਨਿਸ਼ਾਨ, ਬੇਅੰਤ ਬੇਅੰਤ ਬੇਅੰਤ ਤੇਰੀ ਸਿਫ਼ਤ ਸਰਬ ਸਲਾਹਿੰਦਾ। ਤੇਰੀ ਕੋਈ ਨਾ ਸਕਿਆ ਕਰ ਪਹਿਚਾਨ, ਤੇਰਾ ਹੁਲੀਆ ਨਾ ਕੋਇ ਛੁਪਾਇੰਦਾ। ਗੁਰ ਅਵਤਾਰ ਬਣ ਕੇ ਆਏ ਬਾਲ ਅਞਾਣ, ਜੋ ਆਇਆ ਸੋ ਤੇਰੀ ਓਟ ਤਕਾਇੰਦਾ। ਤੂੰ ਦਾਤਾ ਦਾਨੀ ਦੇਵਣਹਾਰਾ ਦਾਨ, ਅਤੋਟ ਅਤੁਟ ਵਰਤਾਇੰਦਾ। ਕਲਜੁਗ ਅੰਤ ਖੇਲ ਮਹਾਨ, ਭਗਵੰਤ ਤੇਰਾ ਭੇਵ ਕੋਇ ਨਾ ਪਾਇੰਦਾ। ਕਰ ਕਿਰਪਾ ਵਡ ਮਿਹਰਵਾਨ, ਮਿਹਰ ਨਜ਼ਰ ਮੰਗ ਮੰਗਾਇੰਦਾ। ਮੇਰੀ ਕਿਰਿਆ ਕਰਮ ਨਾ ਕੋਈ ਪਹਿਚਾਨ, ਕਲਜੁਗ ਰੋ ਰੋ ਵਾਸਤਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਕਵਲ ਇਕ ਧਿਆਨ, ਦੂਜੀ ਆਸ ਨਾ ਕੋਇ ਰਖਾਇੰਦਾ।