੧੦ ਅੱਸੂ ੨੦੧੯ ਬਿਕ੍ਰਮੀ ਹਜ਼ੂਰਾ ਸਿੰਘ ਦੇ ਗ੍ਰਹਿ ਗੁਰਾਇਆ ਜ਼ਿਲਾ ਜਲੰਧਰ
ਕਿਰਪਾ ਕਰ ਹਰਿ ਨਿਰੰਕਾਰ, ਕਲਜੁਗ ਅੰਤ ਰਿਹਾ ਸਮਝਾਈਆ। ਭਗਤ ਦਵਾਰਾ ਵਿਚ ਸੰਸਾਰ, ਏਕੰਕਾਰਾ ਇਕ ਜਣਾਈਆ। ਜਿਸ ਗ੍ਰਹਿ ਵਸੇ ਮੀਤ ਮੁਰਾਰ, ਨਿਰਗੁਣ ਦਾਤਾ ਬੇਪਰਵਾਹੀਆ। ਸਮਰਥ ਪੁਰਖ ਹੋ ਤਿਆਰ, ਤ੍ਰੈਗੁਣ ਅਤੀਤਾ ਡੇਰਾ ਲਾਈਆ। ਦੋ ਜਹਾਨਾਂ ਪਾਵੇ ਸਾਰ, ਤ੍ਰੈਭਵਨ ਖੋਜ ਖੋਜਾਈਆ। ਲੇਖਾ ਮੁਕਾਏ ਗੁਰ ਅਵਤਾਰ, ਪੂਰਬ ਕੋਇ ਰਹਿਣ ਨਾ ਪਾਈਆ। ਪੀਰ ਪੈਗ਼ੰਬਰ ਕਰੇ ਖ਼ਬਰਦਾਰ, ਨੇਤਰ
ਨੈਣ ਦਏ ਖੁਲ੍ਹਾਈਆ। ਸਤਿਜੁਗ ਤ੍ਰੇਤਾ ਦੁਆਪਰ ਜੋ ਕਰਦਾ ਆਇਆ ਉਧਾਰ, ਕਲਜੁਗ ਲਹਿਣਾ ਦਏ ਚੁਕਾਈਆ। ਨੇਤਰ ਨੈਣਾਂ ਦਏ ਵਖਾਲ, ਬੰਦ ਤਾਕੀ ਕੁੰਡਾ ਲਾਹੀਆ। ਸਤਿਗੁਰ ਸਾਹਿਬ ਦਿਆਲ ਬਣ ਦਲਾਲ, ਜਗਤ ਦਲਾਲੀ ਇਕ ਕਮਾਈਆ। ਗੁਰਸਿਖ ਸੱਜਣ ਸਾਚੇ ਭਾਲ, ਭਲ ਆਪਣੀ ਦਏ ਵਡਿਆਈਆ। ਅੰਦਰ ਬਾਹਰ ਚਲੇ ਨਾਲ, ਜੀਵਨ ਜੁਗਤ ਜਗਤ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਰਿਹਾ ਜਣਾਈਆ। ਸਚ ਦਵਾਰਾ ਹਰਿ ਨਿਰੰਕਾਰ, ਏਕਾ ਏਕ ਜਣਾਇੰਦਾ। ਜਿਸ ਦਾ ਅੰਤ ਨਾ ਪਾਰਾਵਾਰ, ਬੇਅੰਤ ਕਹਿ ਕਹਿ ਪੱਲੂ ਸਰਬ ਛੁਡਾਇੰਦਾ। ਜਿਸ ਗ੍ਰਹਿ ਵਸੇ ਸਿਰਜਣਹਾਰ, ਸੋ ਮੰਦਰ ਸੋਭਾ ਪਾਇੰਦਾ। ਜਿਸ ਘਰ ਦੇਵੇ ਨਾਮ ਭੰਡਾਰ, ਸਤਿ ਸਤਿਵਾਦੀ ਆਪ ਵਰਤਾਇੰਦਾ। ਜਿਸ ਮੰਦਰ ਬੋਲ ਜੈਕਾਰ, ਜੈ ਜੈਕਾਰਾ ਇਕ ਸੁਣਾਇੰਦਾ। ਜਿਸ ਆਸਣ ਬੈਠ ਸੱਚੀ ਸਰਕਾਰ, ਧੁਰ ਫ਼ਰਮਾਨਾ ਹੁਕਮ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਸਮਝਾਇੰਦਾ। ਸਚ ਦਵਾਰਾ ਭਗਤ ਭਗਵਾਨ, ਏਕਾ ਏਕ ਦ੍ਰਿੜਾਈਆ। ਨਿਰਗੁਣ ਨਿਰਵੈਰ ਝੁਲਾਏ ਨਿਸ਼ਾਨ, ਸਤਿ ਨਿਸ਼ਾਨਾ ਹੱਥ ਉਠਾਈਆ । ਕਰੇ ਖੇਲ ਦੋ ਜਹਾਨ, ਦੋਏ ਦੋਏ ਆਪਣਾ ਰੂਪ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰ ਹੈਰਾਨ, ਹਰਿ ਜੂ ਆਪਣੀ ਕਾਰ ਕਮਾਈਆ। ਕਾਗ਼ਜ਼ ਕਲਮ ਸ਼ਾਹੀ ਕਰ ਨਾ ਸਕੀ ਪਹਿਚਾਨ, ਬੇਪਹਿਚਾਨ ਨਜ਼ਰ ਵਿਚ ਨਾ ਆਈਆ। ਜੁਗ ਚੌਕੜੀ ਗਾ ਗਾ ਥੱਕੇ ਗਾਣ, ਗਾ ਗਾ ਗੀਤ ਨਾ ਕੋਇ ਮੁਕਾਈਆ। ਅੰਤਮ ਸਭ ਤੋਂ ਲੇਖਾ ਮੰਗੇ ਆਣ, ਭੁੱਲਿਆ ਕੋਇ ਰਹਿਣ ਨਾ ਪਾਈਆ। ਵਸਣਹਾਰਾ ਸਚ ਮਕਾਨ, ਸਾਚਾ ਮੰਦਰ ਇਕ ਸੁਹਾਈਆ। ਸੇਵਾ ਕਰੀ ਬਣ ਤਰਖਾਣ, ਬਾਢੀ ਆਪਣਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਰਿਹਾ ਜਣਾਈਆ। ਸਚ ਦਵਾਰਾ ਪੁਰਖ ਅਗੰਮ, ਏਕਾ ਏਕ ਜਣਾਇੰਦਾ। ਸਤਿ ਸਤਿਵਾਦੀ ਬੇੜਾ ਬੰਨ੍ਹ, ਦਰ ਸਾਚਾ ਆਪ ਖੁਲ੍ਹਾਇੰਦਾ। ਕਰ ਪਰਕਾਸ਼ ਨਿਰਗੁਣ ਚੰਨ, ਨੂਰ ਨੁਰਾਨਾ ਡਗਮਗਾਇੰਦਾ। ਭਗਤ ਭਗਵਾਨ ਗਿਆ ਮੰਨ, ਕਲਜੁਗ ਅੰਤਮ ਵੇਸ ਵਟਾਇੰਦਾ। ਦੇਵਣ ਆਇਆ ਨਾਮ ਧੰਨ, ਸਚ ਖ਼ਜ਼ਾਨਾ ਇਕ ਲੁਟਾਇੰਦਾ। ਲੇਖੇ ਲਾਏ ਜਨਣੀ ਜਣ, ਆਪਣੀ ਗੋਦ ਬਹਾਇੰਦਾ। ਨਾਤਾ ਤੁਟਾ ਪੰਜ ਤਤ ਤਨ, ਨਿਰਗੁਣ ਨਿਰਗੁਣ ਬੰਧਨ ਪਾਇੰਦਾ। ਨੱਕ ਮੂੰਹ ਨਾ ਕੋਇ ਕੰਨ, ਨੇਤਰ ਅੱਖ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਇਕ ਜਣਾਇੰਦਾ । ਸਚ ਦਵਾਰ ਸੋਭਾਵੰਤ, ਹਰਿ ਕਲਜੁਗ ਆਪ ਜਣਾਈਆ। ਜਿਸ ਗ੍ਰਹਿ ਵਸੇ ਨਿਰਭੌ ਕੰਤ, ਨਰਾਇਣ ਡੇਰਾ ਲਾਈਆ। ਤਿਸ ਮੰਦਰ ਮਹਿਮਾ ਅਗਣਤ, ਲੇਖਾ ਲਿਖ ਨਾ ਸਕੇ ਕੋਇ ਰਾਈਆ। ਚਰਨ ਦਵਾਰ ਰੱਖੇ ਸਾਚੇ ਸੰਤ, ਸੰਤ ਸਾਜਣ ਮੇਲ ਮਿਲਾਈਆ। ਮਾਣਸ ਜਨਮ ਬਣਾਏ ਬਣਤ, ਲੱਖ ਚੁਰਾਸੀ ਪਾਰ ਕਰਾਈਆ। ਇਕ ਪੜ੍ਹਾਏ ਸਾਚਾ ਮੰਤ, ਸੋਹੰ ਅੱਖਰ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਰਿਹਾ ਜਣਾਈਆ। ਭਗਤ ਦਵਾਰ ਸਚ ਮਹੱਲਾ, ਹਰਿ ਸਾਚਾ ਸਚ ਜਣਾਇੰਦਾ। ਪਾਰਬ੍ਰਹਮ ਪ੍ਰਭ ਇਕ ਇਕੱਲਾ, ਆਦਿ ਜੁਗਾਦਿ ਬਣਾਇੰਦਾ। ਪਾਵੇ ਸਾਰ ਜਲਾ ਥਲਾ, ਸਮੁੰਦ ਸਾਗਰ ਖੋਜ ਖੋਜਾਇੰਦਾ। ਵੇਖਣਹਾਰਾ ਨਿਹਚਲ ਧਾਮ ਅਟੱਲਾ, ਅਟੱਲ ਆਪਣਾ ਨਾਉਂ ਵਡਿਆਇੰਦਾ। ਸਚ ਸੰਦੇਸਾ ਸਾਚਾ ਘੱਲਾ, ਕਲਜੁਗ ਸਿਖਿਆ ਇਕ ਸਮਝਾਇੰਦਾ। ਗੁਰਮੁਖ ਸਾਚੇ ਫੜਾਏ ਪੱਲਾ, ਬਿਨ ਗੁਰਮੁਖ ਹਰਿ ਜੂ ਨਜ਼ਰ ਕਿਸੇ ਨਾ ਆਇੰਦਾ। ਕਲਜੁਗ ਕੂੜ ਕੁੜਿਆਰਾ ਨੌਂ ਖੰਡ ਪ੍ਰਿਥਮੀ
ਹੋਇਆ ਝੱਲਾ, ਚਾਰੋਂ ਕੁੰਟ ਅੰਧੇਰਾ ਛਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਇਕ ਵਖਾਇੰਦਾ। ਸਚ ਦਵਾਰਾ ਸਚ ਦਰਬਾਰ, ਹਰਿ ਸਾਚਾ ਸਚ ਜਣਾਈਆ। ਜਿਸ ਗ੍ਰਹਿ ਹਰਿ ਜੂ ਕਰੇ ਪਿਆਰ, ਭਗਤ ਭਗਵੰਤ ਆਪ ਮਿਲਾਈਆ । ਜਿਸ ਮੰਦਰ ਖੋਲ੍ਹ ਕਿਵਾੜ, ਆਪਣਾ ਕੁੰਡਾ ਦੇਵੇ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਮੰਦਰ ਦਏ ਸਮਝਾਈਆ। ਸਾਚਾ ਮੰਦਰ ਸਾਢੇ ਤਿੰਨ ਹੱਥ, ਹਰਿ ਸਤਿਗੁਰ ਆਪ ਜਣਾਇਆ। ਅੰਦਰ ਵੜ ਚਲਾਏ ਰਥ, ਬਣ ਰਥਵਾਹੀ ਸੇਵ ਕਮਾਇਆ। ਨਿਰਗੁਣ ਸਰਗੁਣ ਪਾਏ ਨੱਥ, ਡੋਰੀ ਆਪਣੇ ਹੱਥ ਰਖਾਇਆ। ਦਿਵਸ ਰੈਣ ਏਕਾ ਨਾਮ ਰੱਟ, ਰਸਨਾ ਜਿਹਵਾ ਏਕਾ ਗੁਣ ਵਖਾਇਆ। ਅੰਤਰ ਬਾਹਰ ਖੋਲ੍ਹ ਹੱਟ, ਸਾਚੀ ਵਸਤ ਆਪ ਵਿਕਾਇਆ। ਕਰ ਪਰਕਾਸ਼ ਲਟ ਲਟ, ਅੰਧ ਅੰਧੇਰ ਮਿਟਾਇਆ। ਨਾਮ ਅਮੋਲਕ ਏਕਾ ਘੱਤ, ਸਚ ਭੰਡਾਰਾ ਆਪ ਭਰਾਇਆ। ਲੇਖੇ ਲਾਏ ਰੱਤੀ ਰੱਤ, ਨਾੜ ਬਹੱਤਰ ਨਾ ਕੋਇ ਤਪਾਇਆ। ਬੀਜ ਬੀਜੇ ਸਾਚੇ ਵਤ, ਅੰਮ੍ਰਿਤ ਫਲ ਆਪ ਵਖਾਇਆ। ਆਤਮ ਪਰਮਾਤਮ ਦੇਵੇ ਬ੍ਰਹਮ ਮਤ, ਮਨਮਤ ਦਏ ਗਵਾਇਆ। ਸਤਿ ਸੰਤੋਖ ਦੇਵੇ ਧੀਰਜ ਜਤ, ਸਾਂਤਕ ਸਤਿ ਸਤਿ ਕਰਾਇਆ। ਕੂੜੀ ਕਿਰਿਆ ਦੇਵੇ ਮਥ, ਨਾਮ ਮਧਾਣਾ ਹੱਥ ਉਠਾਇਆ। ਹਉਮੇ ਹੰਗਤਾ ਬੁਰਜ ਰਿਹਾ ਢੱਠ, ਉਚਾ ਟਿੱਲਾ ਰਹਿਣ ਨਾ ਪਾਇਆ। ਚਰਨ ਦਵਾਰ ਬਣਾਏ ਅਠਸਠ, ਸਰ ਸਰੋਵਰ ਮਾਣ ਮਿਟਾਇਆ। ਜਨ ਭਗਤਾਂ ਮਾਰਗ ਆਪਣਾ ਦੱਸ, ਦਹਿ ਦਿਸ਼ਾ ਪੰਧ ਚੁਕਾਇਆ। ਘਰ ਮੰਦਰ ਸਾਚੇ ਆਪੇ ਵਸ, ਨਿਰਗੁਣ ਮੇਲਾ ਮੇਲ ਮਿਲਾਇਆ। ਜਨਮ ਜੁਗ ਦੀ ਪੂਰੀ ਕਰ ਆਸ, ਆਸਾ ਤ੍ਰਿਸਨਾ ਦਏ ਗਵਾਇਆ। ਕਰੀ ਭਗਤਾਂ ਬੰਦ ਖੁਲਾਸ, ਤੇਰਾ ਬੰਦੀਖਾਨਾ ਦਏ ਤੁੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਸੁਣਾਇਆ। ਸਚ ਸੰਦੇਸਾ ਸੁਣ ਨਿਰੰਕਾਰ, ਕਲਜੁਗ ਨਿਉਂ ਨਿਉਂ ਸੀਸ ਝੁਕਾਇੰਦਾ। ਮੈਂ ਜਾਵਾਂ ਅੰਤਮ ਵਾਰ, ਦਰ ਦਰ ਖੋਜ ਖੋਜਾਇੰਦਾ। ਚਰਨ ਧੂੜੀ ਮੰਗਾਂ ਛਾਰ, ਨਿਉਂ ਨਿਉਂ ਮਸਤਕ ਟਿੱਕਾ ਲਾਇੰਦਾ। ਦੋਏ ਜੋੜ ਕਰਾਂ ਪੁਕਾਰ, ਰਸਨਾ ਜਿਹਵਾ ਵਾਸਤਾ ਪਾਇੰਦਾ। ਕਲਜੁਗ ਅੰਤਮ ਗਿਆ ਹਾਰ, ਬਲਹੀਣ ਬਲ ਨਾ ਕੋਇ ਰਖਾਇੰਦਾ। ਚਾਰੋਂ ਕੁੰਟ ਨਾਤਾ ਤੁਟਾ ਸਰਬ ਸੰਸਾਰ, ਸਗਲਾ ਸੰਗ ਨਾ ਕੋਇ ਰਖਾਇੰਦਾ। ਚਾਰ ਵੇਦ ਗਏ ਹਾਰ, ਚਾਰ ਵਰਨ ਮੁਖ ਭੁਵਾਇੰਦਾ। ਚਾਰ ਯਾਰੀ ਹੋਈ ਖੁਵਾਰ, ਚਾਰ ਖਾਣੀ ਸੰਗ ਨਾ ਕੋਇ ਨਿਭਾਇੰਦਾ। ਚਾਰੇ ਬਾਣੀ ਮਾਰੇ ਮਾਰ, ਪਾਰਬ੍ਰਹਮ ਨਾ ਕੋਇ ਮਿਲਾਇੰਦਾ। ਮੈਂ ਫਿਰ ਫਿਰ ਗਿਆ ਹਾਰ, ਹਰਿ ਕਾ ਰਾਹ ਨਾ ਕੋਇ ਵਖਾਇੰਦਾ। ਅਵਗੁਣ ਭਰਿਆ ਸਰਬ ਸੰਸਾਰ, ਗੁਣ ਨਜ਼ਰ ਕੋਇ ਨਾ ਆਇੰਦਾ। ਸਾਧ ਸੰਤ ਰੋਵਣ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਸਰਬ ਵਹਾਇੰਦਾ। ਉਚੀ ਕੂਕ ਕੂਕ ਕਰਨ ਪੁਕਾਰ, ਦੋਏ ਜੋੜ ਜੋੜ ਵਾਸਤਾ ਸਰਬ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖੌਣਾ ਸਾਚਾ ਘਰ, ਜਿਸ ਗ੍ਰਹਿ ਗੁਰਮੁਖ ਡੇਰਾ ਲਾਇੰਦਾ। ਪੁਰਖ ਅਬਿਨਾਸ਼ੀ ਖੇਲ ਨਿਰਾਲਾ, ਅਚਰਜ ਆਪਣਾ ਖੇਲ ਰਚਾਈਆ। ਕਲਜੁਗ ਅੰਤਮ ਹੋ ਉਜਾਲਾ, ਨੂਰ ਨੁਰਾਨਾ ਨੂਰ ਦਰਸਾਈਆ। ਪਰਗਟ ਹੋ ਗੁਰ ਗੋਪਾਲਾ, ਗੋਬਿੰਦ ਆਪਣੀ ਧਾਰ ਜਣਾਈਆ। ਇਕ ਵਖਾਏ ਸੱਚੀ ਧਰਮਸਾਲਾ, ਜਿਸ ਗ੍ਰਹਿ ਆਪਣਾ ਚਰਨ ਟਿਕਾਈਆ । ਮਨ ਕਾ ਮਣਕਾ ਫੇਰੇ ਮਾਲਾ, ਤਸਬੀ ਹੱਥ ਨਾ ਕੋਇ ਰਖਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲਾ, ਜਾਗਰਤ ਜੋਤ ਜਗਤ ਜਗਾਈਆ। ਲੇਖਾ ਜਾਣ ਸ਼ਾਹ ਕੰਗਾਲਾ, ਗ਼ਰੀਬ ਨਿਮਾਣੇ ਰਿਹਾ ਉਠਾਈਆ। ਦੇਵੇ
ਨਾਮ ਸੱਚਾ ਧਨ ਮਾਲਾ, ਧਨ ਇਕੋ ਇਕ ਲੁਟਾਈਆ। ਕਰੇ ਕਰਾਏ ਸਦਾ ਪ੍ਰਿਤਪਾਲਾ, ਪ੍ਰਿਤਪਾਲਕ ਹਰਿ ਰਘੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਰਿਹਾ ਜਣਾਈਆ। ਸਾਚਾ ਭੇਵ ਹਰਿ ਜੂ ਦੱਸੇ, ਸਚਖੰਡ ਵਾਸੀ ਦਇਆ ਕਮਾਇੰਦਾ। ਕਲਜੁਗ ਕਿਰਿਆ ਵੇਖ ਵੇਖ ਹੱਸੇ, ਚਾਰੋਂ ਕੁੰਟ ਅੰਧੇਰਾ ਛਾਇੰਦਾ। ਹੋਇਆ ਮਾਤਮ ਅੰਧੇਰੀ ਮੱਸੇ, ਸਾਚਾ ਚੰਦ ਨਾ ਕੋਇ ਚੜ੍ਹਾਇੰਦਾ। ਪੀਰ ਪੈਗ਼ੰਬਰ ਫਿਰਨ ਨੱਠੇ, ਰਾਹ ਖਹਿੜਾ ਨਜ਼ਰ ਕੋਇ ਨਾ ਆਇੰਦਾ। ਗੁਰ ਅਵਤਾਰ ਲੇਖਾ ਮੰਗਣ ਹੱਥੋ ਹੱਥੇ, ਦੋਏ ਹੱਥ ਸਰਬ ਉਠਾਇੰਦਾ। ਪਾਰਬ੍ਰਹਮ ਪਤਿਪਰਮੇਸ਼ਵਰ ਸਾਚਾ ਮਾਰਗ ਸਭ ਨੂੰ ਦੱਸੇ, ਇਕੋ ਅੱਖਰ ਆਪ ਪੜ੍ਹਾਇੰਦਾ। ਕਲਜੁਗ ਅੰਤਮ ਹਰਿ ਨਿਰੰਕਾਰ ਕਿਰਪਾ ਧਾਰ ਭਗਤ ਦਵਾਰੇ ਆਪੇ ਵਸੇ, ਦੂਸਰ ਮੰਦਰ ਨਾ ਕੋਇ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਵਰਤਾਇੰਦਾ। ਨਾ ਕੋਈ ਮੰਦਰ ਨਾ ਕੋਈ ਮੱਠ, ਸ਼ਿਵਦਵਾਲਾ ਨਾ ਕੋਏ ਜਣਾਇੰਦਾ। ਕਲਜੁਗ ਅੰਤਮ ਖੇੜਾ ਭੱਠ, ਭੱਠ ਖੇੜਾ ਆਪ ਵਖਾਇੰਦਾ। ਪੁਰਖ ਅਕਾਲ ਹੋ ਪਰਗਟ, ਪਰਗਟ ਆਪਣੀ ਧਾਰ ਚਲਾਈਆ। ਦੋ ਜਹਾਨਾਂ ਖੋਲ੍ਹੇ ਹੱਟ, ਬਣ ਵਣਜਾਰਾ ਫੇਰਾ ਪਾਈਆ। ਲੇਖਾ ਜਾਣ ਅਠਸਠ, ਤੀਰਥ ਤਟ ਨਾ ਕੋਇ ਦਰਸਾਈਆ। ਨਿਰਮਲ ਜੋਤ ਜੱਗੇ ਲਟ ਲਟ, ਨੂਰੋ ਨੂਰ ਨੂਰ ਰੁਸ਼ਨਾਈਆ। ਦੁਰਮਤ ਮੈਲ ਦੇਵੇ ਕੱਟ, ਗੁਰਮੁਖ ਸਾਚੇ ਲਏ ਉਠਾਈਆ। ਵਸਤ ਅਮੋਲਕ ਅੰਦਰ ਦੇਵੇ ਘਤ, ਬੰਦ ਤਾਕੀ ਕੁੰਡਾ ਲਾਹੀਆ। ਮੇਲ ਮਿਲਾਏ ਕਮਲਾਪਤ, ਕਵਲ ਨੈਣ ਖ਼ੁਸ਼ੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵੰਤ ਵੇਸ ਵਟਾਈਆ। ਭਗਤ ਭਗਵੰਤ ਵੇਸ ਅਪਾਰਾ, ਹਰਿ ਪੁਰਖ ਨਿਰੰਜਣ ਆਪ ਕਰਾਇੰਦਾ। ਕਲਜੁਗ ਉਠ ਵੇਖ ਖੇਲ ਨਿਆਰਾ, ਨਿਰਗੁਣ ਕਰਤਾ ਆਪ ਕਰਾਇੰਦਾ। ਚਲ ਕੇ ਮੰਗ ਇਕ ਦਵਾਰਾ, ਦਾਤੀ ਭਿਛਿਆ ਆਪ ਵਰਤਾਇੰਦਾ। ਕਾਗਦ ਕਲਮ ਸ਼ਾਹੀ ਰੋਵਣ ਜ਼ਾਰੋ ਜ਼ਾਰਾ, ਲੇਖਾ ਹੱਥ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਮਤ ਆਪ ਦ੍ਰਿੜਾਇੰਦਾ। ਸਾਚੀ ਮਤ ਸੁਣ ਲੈ ਕੰਨ, ਬਿਨ ਕੰਨਾਂ ਆਪ ਸੁਣਾਈਆ। ਚਲ ਕੇ ਔਣਾ ਬਿਨ ਤਨ, ਬਿਨ ਤਤਵ ਦਏ ਮਿਲਾਈਆ। ਭਰਮ ਭੁਲੇਖਾ ਕੱਢੇ ਜਨ, ਭਰਮ ਭੌ ਨਾ ਕੋਇ ਵਡਿਆਈਆ। ਕਰੇ ਪਰਕਾਸ਼ ਨੇਤਰ ਅੰਨ੍ਹ, ਅਗਿਆਨ ਅੰਧੇਰ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਸਮਝਾਈਆ। ਸਾਚੀ ਸਿਖਿਆ ਲੈਣੀ ਸਿਖ, ਹਰਿ ਸੱਚਾ ਸਚ ਜਣਾਇੰਦਾ। ਜਿਸ ਲੇਖਾ ਤੇਰਾ ਦਿਤਾ ਲਿਖ, ਸੋ ਅੰਤਮ ਮੇਟ ਮਿਟਾਇੰਦਾ। ਜਨ ਭਗਤ ਦਵਾਰੇ ਮਿਲੇ ਭਿਖ, ਦੂਜਾ ਮੰਦਰ ਨਾ ਕੋਇ ਸੁਹਾਇੰਦਾ। ਚਰਨ ਦਵਾਰ ਹਰਿ ਨਿਰੰਕਾਰ ਜਾ ਜਾ ਪੇਖ, ਪੇਖ ਪੇਖ ਤੇਰਾ ਦੁੱਖ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਆਪ ਸਮਝਾਇੰਦਾ। ਸਾਚਾ ਰਾਹ ਇਕੋ ਏਕ, ਏਕੰਕਾਰਾ ਆਪ ਜਣਾਈਆ । ਭਗਤ ਭਗਵਾਨ ਕਰੇ ਹੇਤ, ਨਿਤ ਨਵਿਤ ਵੇਸ ਵਟਾਈਆ। ਰੁੱਤ ਸੁਹੰਜਣੀ ਵੇਖੇ ਚੇਤ, ਫੁਲ ਫੁਲਵਾੜੀ ਆਪ ਮਹਿਕਾਈਆ। ਕਲਜੁਗ ਅੰਤਮ ਮੌਲਿਆ ਖੇਤ, ਖ਼ਿਜ਼ਾਂ ਰੁੱਤ ਨੈਣ ਉਠਾਈਆ। ਕੋਈ ਨਾ ਰੱਖੇ ਸਾਇਆ ਹੇਠ, ਅਗਨੀ ਤਤ ਰਹੀ ਤਪਾਈਆ। ਆਦਿ ਅੰਤ ਗੁਰ ਅਵਤਾਰ ਪੀਰ ਪੈਗ਼ੰਬਰ ਕਿਸੇ ਨਾ ਪਾਇਆ ਪ੍ਰਭ ਕਾ ਭੇਤ, ਬੇਅੰਤ ਬੇਅੰਤ ਕਹਿ ਕਹਿ ਸ਼ੁਕਰ ਮਨਾਈਆ। ਕਲਜੁਗ ਅੰਤਮ ਖੇਡਣ ਆਇਆ ਖੇਡ, ਨਿਰਗੁਣ ਆਪਣਾ ਵੇਸ ਵਟਾਈਆ। ਲੱਖ ਚੁਰਾਸੀ ਆਪਣੇ ਅੰਤਰ ਲਏ ਲਪੇਟ, ਪਰਦਾ ਕੋਇ ਨਾ ਸਕੇ
ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਪੁਰਖ ਸੋ, ਸੋ ਸਾਹਿਬ ਸਤਿਗੁਰ ਆਇਆ। ਸਤਿ ਸਤਿਵਾਦੀ ਆਪੇ ਹੋ, ਹਰਿ ਆਪਣਾ ਖੇਲ ਰਚਾਇਆ। ਨਰ ਨਿਰੰਕਾਰਾ ਢੋਆ ਢੋ, ਦੋ ਜਹਾਨਾਂ ਵੇਖ ਵਖਾਇਆ। ਆਦਿ ਨਿਰੰਜਣ ਕਰ ਕਰ ਲੋ, ਪਰਕਾਸ਼ ਪਰਕਾਸ਼ ਰਿਹਾ ਮਿਲਾਇਆ। ਅਬਿਨਾਸ਼ੀ ਕਰਤਾ ਕਰ ਕਰ ਮੋਹ, ਪ੍ਰੇਮ ਪਿਆਰ ਇਕ ਵਧਾਇਆ। ਸ੍ਰੀ ਭਗਵਾਨ ਅੱਗੇ ਹੋ, ਹਰਿਜਨ ਹਰਿ ਜੂ ਰਿਹਾ ਉਠਾਇਆ। ਪਾਰਬ੍ਰਹਮ ਪ੍ਰਭ ਅੰਮ੍ਰਿਤ ਰਸ ਨਿਝਰ ਝਿਰਨਾ ਚੋ, ਰਸ ਅੰਮ੍ਰਿਤ ਮੁਖ ਚੁਆਇਆ। ਹੰ ਬ੍ਰਹਮ ਸੁਣਾਏ ਆਪਣੀ ਸੋ, ਸੋਹੰ ਆਪਣਾ ਰੂਪ ਜਣਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਬਲੀ ਬਲਵਾਨ, ਬਲ ਆਪਣਾ ਆਪਣੇ ਹੱਥ ਰਖਾਇਆ।
੧੦ ਅੱਸੂ ੨੦੧੯ ਬਿਕ੍ਰਮੀ ਨਿਰੰਜਣ ਸਿੰਘ ਦੇ ਗ੍ਰਹਿ ਲੁਧਿਆਣਾ
ਦੋਏ ਜੋੜ ਕਰ ਨਿਮਸਕਾਰ, ਕਲਜੁਗ ਚਰਨੀ ਸੀਸ ਨਿਵਾਇੰਦਾ। ਸੋ ਪੁਰਖ ਨਿਰੰਜਣ ਤੇਰਾ ਸਚ ਦਰਬਾਰ, ਦੋ ਜਹਾਨਾਂ ਇਕੋ ਨਜ਼ਰੀ ਆਇੰਦਾ। ਹਰਿ ਪੁਰਖ ਨਿਰੰਜਣ ਤੇਰਾ ਸਤਿ ਪਸਾਰ, ਨਿਰਗੁਣ ਸਰਗੁਣ ਖੇਲ ਕਰਾਇੰਦਾ। ਏਕੰਕਾਰ ਤੇਰਾ ਵਿਹਾਰ, ਬਿਵਹਾਰੀ ਭੇਵ ਕੋਇ ਨਾ ਪਾਇੰਦਾ। ਆਦਿ ਨਿਰੰਜਣ ਤੇਰਾ ਉਜਿਆਰ, ਲੱਖ ਚੁਰਾਸੀ ਨੂਰ ਡਗਮਗਾਇੰਦਾ। ਸ੍ਰੀ ਭਗਵਾਨ ਤੇਰਾ ਨਿਸ਼ਾਨ, ਗੁਰ ਅਵਤਾਰ ਪੀਰ ਪੈਗ਼ੰਬਰ ਹੁਕਮ ਮਨਾਇੰਦਾ। ਅਬਿਨਾਸ਼ੀ ਕਰਤੇ ਤੇਰਾ ਦਾਨ, ਸਾਧ ਸੰਤ ਝੋਲੀ ਡਾਹਿੰਦਾ। ਪਾਰਬ੍ਰਹਮ ਤੇਰਾ ਖੇਲ ਮਹਾਨ, ਮਹਿਮਾ ਕਥ ਨਾ ਕੋਇ ਸੁਣਾਇੰਦਾ। ਸਚਖੰਡ ਖੇਲ ਕਰੇ ਸ੍ਰੀ ਭਗਵਾਨ, ਸਾਚੇ ਤਖ਼ਤ ਸੋਭਾ ਪਾਇੰਦਾ। ਭੂਪਤ ਭੂਪ ਰਾਜ ਰਾਜਾਨ, ਸ਼ਹਿਨਸ਼ਾਹ ਏਕਾ ਨਾਉਂ ਵਡਿਆਇੰਦਾ। ਧੁਰਦਰਗਾਹੀ ਸਚ ਸੰਦੇਸਾ ਦੇ ਫ਼ਰਮਾਣ, ਨਾਦ ਅਨਾਦੀ ਨਾਦ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖੌਣਾ ਆਪਣਾ ਘਰ, ਦੂਜਾ ਦਰ ਨਾ ਕੋਇ ਜਣਾਇੰਦਾ। ਕਲਜੁਗ ਵੇਖ ਹਰਿ ਦਰਬਾਰਾ, ਨੇਤਰ ਨੈਣਾਂ ਨੀਰ ਵਹਾਈਆ। ਬੇਅੰਤ ਬੇਪਰਵਾਹ ਤੇਰਾ ਖੇਲ ਨਿਆਰਾ, ਖ਼ਾਲਕ ਖ਼ਲਕ ਵਡੀ ਵਡਿਆਈਆ। ਕਾਗਦ ਕਲਮ ਨਾ ਲਿਖਣਹਾਰਾ, ਸ਼ਾਸਤਰ ਸਿਮਰਤ ਵੇਦ ਪੁਰਾਨ ਤੇਰੀ ਦੇਵੇ ਅੰਤ ਨਾ ਕੋਇ ਗਵਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਲੋਕਮਾਤ ਜੁਗ ਜੁਗ ਆ ਆ ਗੌਂਦੇ ਰਹੇ ਤੇਰੀ ਵਾਰਾ, ਵਾਰਤਾ ਤੇਰੀ ਨਾ ਕਿਸੇ ਜਣਾਈਆ। ਤੇਰਾ ਨਾਮ ਸੰਦੇਸਾ ਦੇਂਦੇ ਰਹੇ ਇਸ਼ਾਰਾ, ਆਦਿ ਅੰਤ ਨਾ ਕੋਇ ਵਖਾਈਆ। ਜੁਗ ਚੌਕੜੀ ਕੱਢਦੇ ਗਏ ਵਗਾਰਾ, ਹੁਕਮੇ ਅੰਦਰ ਸੇਵਕ ਸੇਵਾ ਲੈਣ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੁਧ ਬਿਨ ਓਟ ਨਾ ਕੋਇ ਤਕਾਈਆ। ਸ਼ਹਿਨਸ਼ਾਹ ਤੇਰਾ ਦਰ ਦਰਵਾਜ਼ਾ, ਦਰਗਹਿ ਸਾਚੀ ਨਜ਼ਰੀ ਆਇੰਦਾ। ਆਦਿ ਜੁਗਾਦੀ ਗ਼ਰੀਬ ਨਿਵਾਜਾ, ਗ਼ਰੀਬ ਨਿਮਾਣਿਆਂ ਗਲੇ ਲਗਾਇੰਦਾ। ਜੁਗਾ ਜੁਗੰਤਰ ਰਚ ਰਚ ਕਾਜਾ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਬੋਧ ਅਗਾਧ ਅਗੰਮੀ ਵਾਜਾ, ਸ਼ਬਦ ਅਨਾਦੀ ਰਾਗ ਸੁਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦੇਵੇ ਦਾਜਾ, ਤ੍ਰੈ ਪੰਜ ਜੋੜ ਜੁੜਾਇੰਦਾ। ਗੁਰ ਅਵਤਾਰ ਕਰ ਕਰ ਮੇਲਾ ਸੰਤ ਸੁਭਾਗਾ, ਸੇਜ ਸੁਹੰਜਣੀ ਆਪ ਹੰਢਾਇੰਦਾ। ਅੰਦਰ ਬਾਹਰ ਆਤਮ ਪਰਮਾਤਮ ਚਲਾਏ
ਜਹਾਜ਼ਾ, ਖੇਵਟ ਖੇਟਾ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰਾ ਇਕੋ ਭਾਇੰਦਾ। ਤੇਰਾ ਦਰਬਾਰ ਸਚ ਮੁਨਾਰਾ, ਸਿਫ਼ਤੀ ਸਿਫ਼ਤ ਨਾ ਕੋਇ ਸਾਲਾਹੀਆ। ਮੈਂ ਆਪਾ ਕਰਿਆ ਖ਼ਾਕ ਮੰਗਾਂ ਚਰਨ ਧੂੜੀ ਛਾਰਾ, ਮਸਤਕ ਧੂੜੀ ਇਕ ਰਮਾਈਆ। ਨੇਤਰ ਨੈਣ ਵੇਖਿਆ ਅਖਾੜਾ, ਚਾਰ ਕੁੰਟ ਦਹਿ ਦਿਸ਼ਾ ਫੇਰਾ ਪਾਈਆ। ਨਾਤਾ ਤੁਟਿਆ ਗੁਰ ਅਵਤਾਰਾ, ਅੰਤਮ ਸੰਗ ਨਾ ਕੋਇ ਨਿਭਾਈਆ। ਭਗਤ ਕਰ ਕਰ ਬੈਠੇ ਕਿਨਾਰਾ, ਮੰਝਧਾਰ ਨਾ ਕੋਇ ਵੇਖ ਵਖਾਈਆ। ਪੀਰ ਪੈਗ਼ੰਬਰ ਰੋਵਣ ਜ਼ਾਰੋ ਜ਼ਾਰਾ, ਉਚੀ ਕੂਕ ਕੂਕ ਸੁਣਾਈਆ। ਵੇਦ ਸ਼ਾਸਤਰ ਅੰਤਮ ਹਾਰਾ, ਹਰਿ ਕਾ ਰਾਹ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖੌਣਾ ਸੱਚਾ ਘਰ, ਘਰ ਤੇਰੇ ਵਡ ਵਡਿਆਈਆ। ਕਲਜੁਗ ਵੇਖ ਸਚ ਦਰਬਾਰ, ਧੁਰਦਰਗਾਹੀ ਸੀਸ ਨਿਵਾਇੰਦਾ। ਕਲਜੁਗ ਅੰਤਮ ਮੇਰੀ ਧਾਰ, ਤੇਰਾ ਨੂਰ ਤੇਰੇ ਵਿਚ ਸਮਾਇੰਦਾ। ਛੋਟੇ ਸੁਤ ਕਰ ਪਿਆਰ, ਅਬਿਨਾਸ਼ੀ ਅਚੁੱਤ ਮੰਗ ਮੰਗਾਇੰਦਾ। ਗੋਬਿੰਦ ਦਿਤਾ ਇਕ ਅਧਾਰ, ਨਾਨਕ ਜੋਤੀ ਜੋਤ ਜਗਾਇੰਦਾ। ਚੋਟੀ ਚੜ੍ਹ ਆਪ ਨਿਰੰਕਾਰ, ਸਚਖੰਡ ਸਾਚੇ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਰਬਾਰੇ ਮੰਗ ਮੰਗਾਇੰਦਾ। ਸਚ ਦਰਬਾਰੇ ਇਕੋ ਮੰਗ, ਪ੍ਰਭ ਏਕਾ ਵਾਰ ਮੰਗ ਮੰਗਾਈਆ। ਕੂੜੀ ਕਿਰਿਆ ਢਾਹ ਕੰਧ, ਭਾਂਡਾ ਭਰਮ ਭੌ ਭੰਨਾਈਆ। ਤੁਧ ਬਿਨ ਹੋਇਆ ਭਾਗ ਮੰਦ, ਮੇਰੀ ਕੀਮਤ ਕੋਇ ਨਾ ਪਾਈਆ। ਜੂਠ ਝੂਠ ਗਾਇਆ ਛੰਦ, ਲੱਖ ਚੁਰਾਸੀ ਰਾਗ ਸੁਣਾਈਆ। ਨਵ ਨੌਂ ਖੰਡ ਪ੍ਰਿਥਮੀ ਰਚਾ ਖੇਲ ਭੇਖ ਪਖੰਡ, ਮਾਇਆ ਮਮਤਾ ਨਾਲ ਰਲਾਈਆ। ਜੀਵ ਜੰਤ ਨਾਰ ਦੁਹਾਗਣ ਜਗਤ ਰੰਡ, ਹਰਿ ਕੰਤ ਸੇਜ ਨਾ ਕੋਇ ਸੁਹਾਈਆ। ਰਸਨਾ ਜਿਹਵਾ ਕੋਇ ਨਾ ਗਾਏ ਬੱਤੀ ਦੰਦ, ਬੱਤੀ ਧਾਰ ਨਾ ਕੋਇ ਬਖ਼ਸ਼ਾਈਆ। ਆਤਮ ਪਰਮਾਤਮ ਹੋਈ ਅੰਧ, ਦੂਈ ਪਰਦਾ ਨਾ ਕੋਇ ਉਠਾਈਆ। ਮਨਮਤ ਚਾਰ ਕੁੰਟ ਪਾਏ ਡੰਡ, ਗੁਰਮਤ ਬੈਠੀ ਡੇਰਾ ਢਾਹੀਆ। ਕਾਮ ਕਰੋਧ ਲੋਭ ਮੋਹ ਹੰਕਾਰ ਚੰਡ ਪਰਚੰਡ, ਕੰਚਨ ਗੜ੍ਹ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਬਿਨ ਤੁਧ ਅੰਗ ਨਾ ਕੋਇ ਸੁਹਾਈਆ। ਸਚ ਤੇਰਾ ਦਰਬਾਰ ਬੇਅੰਤ ਬੇਅੰਤ ਬੇਅੰਤ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਪ੍ਰਿਤਪਾਲ ਨਿਧਾਨਾ ਆਇਆ ਮੰਗਤ, ਦਰ ਦਰਵੇਸ਼ ਫੇਰਾ ਪਾਈਆ। ਗੜ੍ਹ ਤੁਟਾ ਮਾਣ ਹੰਗਤ, ਅਭਿਮਾਨ ਕੋਇ ਰਹਿਣ ਨਾ ਪਾਈਆ। ਮੇਰਾ ਬਲ ਹੋਇਆ ਖੰਡਤ, ਬੁਧ ਬੈਠੀ ਰਹੀ ਕੁਰਲਾਈਆ। ਚੌਥੇ ਜੁਗ ਕੋਈ ਨਾ ਸਾਥੀ ਬਣਿਆ ਪੰਡਤ, ਮੁੱਲਾਂ ਸ਼ੇਖ਼ ਪੱਲੂ ਗਏ ਛੁਡਾਈਆ। ਪੀਰ ਪੈਗ਼ੰਬਰ ਹੋਏ ਨੰਗਤ, ਸਚ ਦੋਸ਼ਾਲਾ ਹੱਥ ਨਾ ਕੋਇ ਫੜਾਈਆ। ਨਾਤਾ ਤੁਟਾ ਜੇਰਜ ਅੰਡਤ, ਉਤਭੁਜ ਸੇਤਜ ਵੰਡ ਨਾ ਕੋਇ ਵੰਡਾਈਆ। ਮਿਲੇ ਸੀਰ ਨਾ ਜਮਨਾ ਸੁਰਸਤੀ ਗੋਦਾਵਰੀ ਗੰਗਤ, ਗੰਗਾ ਬੈਠੀ ਮੁਖ ਭੁਆਈਆ। ਨਾਮ ਨਿਧਾਨ ਨਾ ਚੜ੍ਹਾਏ ਕੋਇ ਰੰਗਤ, ਕੂੜੀ ਕਿਰਿਆ ਸਭ ਤੇ ਪਰਦਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਤਕਾਈਆ। ਤੇਰਾ ਸਚ ਦਵਾਰ ਹਉਂ ਦਰਵੇਸ਼, ਬਣ ਪਾਂਧੀ ਫੇਰਾ ਪਾਇਆ। ਤੂੰ ਸ਼ਾਹ ਸੱਚਾ ਨਰੇਸ਼, ਸ਼ਹਿਨਸ਼ਾਹ ਤੇਰੀ ਵਡਿਆਇਆ। ਕੋਟਨ ਕੋਟ ਦਰ ਖੜੇ ਵਿਸ਼ਨ ਬ੍ਰਹਮਾ ਮਹੇਸ਼ ਗਣੇਸ਼, ਬੈਠੇ ਸੀਸ ਝੁਕਾਇਆ। ਗੁਰ ਅਵਤਾਰ ਪੀਰ ਪੈਗ਼ੰਬਰਾਂ ਕਿਸੇ ਨਾ ਚਲੇ ਕੋਈ ਪੇਸ਼, ਨੇਤਰ ਨੈਣ ਸਰਬ ਸ਼ਰਮਾਇਆ। ਦੋਏ ਜੋੜ ਜੋੜ ਕਰਨ ਸਰਬ
ਆਦੇਸ਼, ਦੇਸ ਦਿਸੰਤਰ ਵੇਖ ਵਖਾਇਆ। ਤੇਰਾ ਰੂਪ ਰੰਗ ਨਾ ਕੋਇ ਰੇਖ, ਭੇਖ ਹਰ ਘਟ ਆਪ ਕਰਾਇਆ। ਮੁੱਛ ਦਾੜ੍ਹੀ ਨਾ ਕੋਇ ਕੇਸ, ਸੀਸ ਜਗਦੀਸ ਨਾ ਮੂੰਡ ਮੁੰਡਾਇਆ। ਆਦਿ ਜੁਗਾਦਿ ਰਹੇ ਹਮੇਸ਼, ਜੁਗ ਚੌਕੜੀ ਸੇਵਾ ਲਾਇਆ। ਸਤਿਜੁਗ ਤ੍ਰੇਤਾ ਦੁਆਪਰ ਕਰ ਕਿਰਪਾ ਲਏ ਵੇਖ, ਮੇਰਾ ਵੇਲਾ ਅੰਤਮ ਆਇਆ। ਮੇਰਾ ਸੁੰਞਾ ਹੋਇਆ ਖੇਤ, ਤੁਧ ਬਿਨ ਹੋਏ ਨਾ ਕੋਇ ਸਹਾਇਆ। ਮੇਰੀ ਬਾਲੂ ਕੰਧ ਕੱਲਰ ਰੇਤ, ਮੇਰਾ ਕਰਮ ਰਿਹਾ ਢਾਹਿਆ। ਤੇਰੇ ਨਾਉਂ ਨਾ ਕਰਿਆ ਹੇਤ, ਕੂੜੀ ਕਿਰਿਆ ਬੰਧਨ ਪਾਇਆ। ਤੁਧ ਬਿਨ ਕਿਸੇ ਨਾ ਦੱਸਿਆ ਤੇਰਾ ਭੇਤ, ਚੌਦਾਂ ਵਿਦਿਆ ਪੜ੍ਹ ਪੜ੍ਹ ਹੋਇਆ ਹਲਕਾਇਆ। ਗੁਰ ਅਵਤਾਰ ਪੀਰ ਪੈਗ਼ੰਬਰ ਨਿੱਕੇ ਨਿੱਕੇ ਬਾਲੇ ਮੇਰੇ ਵਿਚ ਖੇਡਾਂ ਗਏ ਖੇਡ, ਮੈਂ ਆਪਣੀ ਗੋਦ ਬਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਸੀਸ ਝੁਕਾਇਆ । ਦਰ ਤੇਰੇ ਸੀਸ ਗਿਆ ਝੁਕ, ਮੇਰੇ ਸਾਹਿਬ ਸੱਚੇ ਸੁਲਤਾਨਾ। ਮੇਰਾ ਅੰਤਮ ਪੈਂਡਾ ਰਿਹਾ ਮੁੱਕ, ਏਕਾ ਦੱਸ ਸਚ ਨਿਸ਼ਾਨਾ। ਕਰ ਕਿਰਪਾ ਗੋਦੀ ਚੁੱਕ, ਆਦਿ ਜੁਗਾਦਿ ਵਡ ਮਿਹਰਵਾਨਾ। ਚੌਦਾਂ ਸਦੀਆਂ ਰਿਹਾ ਲੁਕ, ਦੱਸਦਾ ਰਿਹੋਂ ਨਾਮ ਨਿਸ਼ਾਨਾ। ਅੰਤਰਜਾਮੀ ਕਿਰਪਾ ਕਰਕੇ ਆਪੇ ਉਠ, ਆਪ ਬਣ ਮਰਦ ਮਰਦਾਨਾ। ਨੇਤਰ ਵੇਖਾਂ ਗੋਬਿੰਦ ਸੁਤ, ਪਰਮ ਪੁਰਖ ਸ਼ਾਹ ਸੁਲਤਾਨਾ। ਤੇਰਾ ਨਾਉਂ ਅਬਿਨਾਸ਼ੀ ਅਚੁੱਤ, ਚੇਤਨ ਤੇਰਾ ਖੇਲ ਮਹਾਨਾ। ਮੇਰੀ ਅੰਤਮ ਹੋਈ ਰੁੱਤ, ਸਚ ਦਿਸੇ ਨਾ ਕੋਈ ਨਿਸ਼ਾਨਾ । ਆਪਣੀ ਹੱਥੀਂ ਬੂਟਾ ਪੁੱਟ, ਫੇਰ ਲਗੇ ਨਾ ਵਿਚ ਜਹਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਸਾਚਾ ਵਰ, ਤੇਰੇ ਚਰਨ ਰਹੇ ਧਿਆਨਾ। ਸਚ ਦਰਬਾਰ ਮੰਗੀ ਮੰਗ, ਦੋਏ ਜੋੜ ਸ਼ਰਨਾਈਆ। ਮੇਰਾ ਦੁਖੀ ਹੋਇਆ ਅੰਗ ਅੰਗ, ਮੇਰਾ ਤਨ ਦਰਦਾਂ ਦਰਦ ਭਰਾਈਆ। ਅੰਤ ਦਿਸੇ ਨਾ ਕੋਇ ਸੰਗ, ਗੁਰ ਅਵਤਾਰ ਪੀਰ ਪੈਗ਼ੰਬਰ ਪੱਲੂ ਗਏ ਛੁਡਾਈਆ। ਮੇਰੀ ਕਰਨੀ ਮੇਰੇ ਨਾਲ ਗਈ ਹੰਢ, ਨਾ ਕੋਈ ਸਕੇ ਪਾਰ ਕਰਾਈਆ। ਨਾ ਕੋਈ ਰਾਗ ਸਿਤਾਰ ਨਾ ਕੋਈ ਤੰਦੀ ਤੰਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਵਣ ਵੇਲਾ ਹੋਏ ਸਹਾਈਆ। ਪੁਰਖ ਅਬਿਨਾਸ਼ੀ ਦਇਆਵਾਨ, ਸੋ ਪੁਰਖ ਨਿਰੰਜਣ ਦਇਆ ਕਮਾਇੰਦਾ। ਸੁਣ ਸੰਦੇਸਾ ਸਾਚੇ ਕਾਨ, ਹਰਿ ਸਤਿਗੁਰ ਆਪ ਸੁਣਾਇੰਦਾ। ਕਲਜੁਗ ਤੇਰਾ ਖੇਲ ਵੇਖਿਆ ਜਹਾਨ, ਜੀਵ ਜਗਤ ਖੋਜ ਖੋਜਾਇੰਦਾ। ਨੌਂ ਖੰਡ ਪ੍ਰਿਥਮੀ ਹੋਈ ਹੈਰਾਨ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਪੜ੍ਹ ਪੜ੍ਹ ਥੱਕੇ ਮੁੱਲਾ ਸ਼ੇਖ਼ ਮਸਾਇਕ ਪੰਡਤ ਬਾਲੀ ਬੁਧ ਅਞਾਣ, ਬੋਧ ਗਿਆਨ ਨਾ ਕੋਇ ਦ੍ਰਿੜਾਇੰਦਾ। ਅੰਤਰ ਆਤਮ ਨਾ ਕਰੇ ਕੋਇ ਧਿਆਨ, ਧਿਆਨ ਧਿਆਨ ਨਾ ਕੋਇ ਰਖਾਇੰਦਾ। ਨਾਤਾ ਤੁਟੇ ਨਾ ਪਵਣ ਮਸਾਣ, ਪਵਣ ਉਣੰਜਾ ਨਾ ਮੋਹ ਤੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚਾ ਆਪ ਸਮਝਾਇੰਦਾ। ਸਾਚਾ ਵਰ ਸਾਚਾ ਦਰ ਸਾਚਾ ਘਰ ਸਾਚਾ ਨਰ, ਹਰਿ ਸੱਚਾ ਸਚ ਜਣਾਇੰਦਾ। ਕਲਜੁਗ ਅੰਤਮ ਖੇਲ ਕਰ ਤੇਰਾ ਲੇਖਾ ਤੇਰੇ ਅੱਗੇ ਦੇਵੇ ਧਰ, ਧਰਨੀ ਧਰਤ ਧਵਲ ਖੋਜ ਖੋਜਾਇੰਦਾ। ਤੇਈ ਅਵਤਾਰ ਲਏ ਫੜ, ਭਗਤ ਅਠਾਰਾਂ ਨਾਲ ਜੜ, ਈਸਾ ਮੂਸਾ ਮੁਹੰਮਦ ਸੰਗ ਰਲਾਇੰਦਾ। ਦਸ ਗੁਰ ਵਖਾਏ ਘਰ, ਪੁਰਖ ਅਬਿਨਾਸ਼ੀ ਨਰਾਇਣ ਨਰ, ਆਪਣੀ ਕਰਨੀ ਰਿਹਾ ਕਰ, ਕਰਤਾ ਪੁਰਖ ਆਪਣਾ ਹੁਕਮ ਆਪ ਵਰਤਾਇੰਦਾ। ਸਾਚਾ ਭਾਣਾ ਲੈਣਾ ਜਰ, ਨਿਰਭੌ ਚੁਕਾਏ ਭੈ ਡਰ, ਵੇਖਣਹਾਰਾ ਦੋ ਜਹਾਨਾਂ ਖੜ, ਖੰਡਾਂ ਖੜਗ ਇਕ ਚਮਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ
ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਇੰਦਾ। ਸਾਚਾ ਹੁਕਮ ਸ੍ਰੀ ਭਗਵਾਨ, ਕਲਜੁਗ ਕਰਨੀ ਆਪ ਜਣਾਈਆ। ਤੇਰੇ ਗਾਤਰੇ ਵਿਚੋਂ ਖਿਚ ਤੇਰੀ ਕਿਰਪਾਨ, ਕਿਰਪਾ ਨਿਧ ਲਏ ਚਮਕਾਈਆ । ਲੱਖ ਚੁਰਾਸੀ ਮੇਟੇ ਤ੍ਰਿਸਨਾ ਭੁੱਖ ਪੀਣ ਖਾਣ, ਆਲਸ ਨਿੰਦਰਾ ਦਏ ਗੁਆਈਆ। ਲੇਖਾ ਜਾਣੇ ਦੋ ਜਹਾਨ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਵੇਖੇ ਮਾਰ ਧਿਆਨ, ਅੰਡਜ ਜੇਰਜ ਉਤਭੁਜ ਸੇਤਜ ਡੂੰਘੇ ਸਾਗਰ ਫੋਲ ਫੋਲਾਈਆ। ਸਚ ਦਵਾਰਾ ਇਕ ਮਕਾਨ, ਜਿਥੇ ਵਸੇ ਸ੍ਰੀ ਭਗਵਾਨ, ਦੀਵਾ ਬਾਤੀ ਨਾ ਕੋਇ ਨਿਸ਼ਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਸਮਝਾਈਆ। ਸਚ ਟਿਕਾਣਾ ਦੱਸੇ ਮਾਤ, ਹਰਿ ਸਤਿਗੁਰ ਦਇਆ ਕਮਾਇੰਦਾ। ਜਿਸ ਘਰ ਨਾ ਕੋਈ ਜਮਾਤ, ਜੁਮਲਾ ਅੱਖਰ ਨਾ ਕੋਇ ਬਣਾਇੰਦਾ। ਜਿਸ ਗ੍ਰਹਿ ਨਾ ਕੋਇ ਰਾਤ, ਸੂਰਜ ਚੰਦ ਨਾ ਕੋਇ ਚਮਕਾਇੰਦਾ। ਜਿਸ ਦਵਾਰ ਨਾ ਕੋਇ ਜ਼ਾਤ ਪਾਤ, ਵਰਨ ਗੋਤ ਨਾ ਕੋਇ ਰਖਾਇੰਦਾ । ਜਿਸ ਗ੍ਰਹਿ ਨਾ ਕੋਇ ਤੀਰਥ ਤਾਟ, ਕਿਨਾਰਾ ਇਕੋ ਇਕ ਵਡਿਆਇੰਦਾ। ਜਿਸ ਦਾ ਆਦਿ ਜੁਗਾਦੀ ਪੂਜਾ ਪਾਠ, ਗੁਰ ਅਵਤਾਰ ਪੀਰ ਪੈਗ਼ੰਬਰ ਆਪ ਪੜ੍ਹਾਇੰਦਾ। ਸੋ ਸਾਹਿਬ ਪੁਰਖ ਸਮਰਥ, ਨਿਰਗੁਣ ਆਪਣਾ ਖੇਲ ਕਰਾਇੰਦਾ। ਕਲਜੁਗ ਤੇਰੀ ਪਤ ਲਏ ਰੱਖ, ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਇਕ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਜਣਾਇੰਦਾ। ਸਾਚਾ ਮਾਰਗ ਦੱਸੇ ਮੀਤ, ਮਿੱਤਰ ਪਿਆਰਾ ਆਪ ਜਣਾਈਆ। ਕਲਜੁਗ ਤੇਰਾ ਲੇਖਾ ਚੁਕਾਇਆ ਮੰਦਰ ਮਸੀਤ, ਗੁਰਦਵਾਰ ਸ਼ਿਵਦਵਾਲਾ ਮੱਠ ਤੇਰੀ ਧੀਰ ਨਾ ਕੋਇ ਧਰਾਈਆ। ਸਾਰੇ ਅੰਤਮ ਕਰਕੇ ਗਏ ਬਸ, ਬਸਤਾ ਬੰਨ੍ਹ ਕੇ ਰਹੇ ਵਖਾਈਆ। ਪਾਰਬ੍ਰਹਮ ਸਾਡਾ ਕੋਇ ਨਾ ਚਲੇ ਵਸ, ਨੇਤਰ ਨੈਣਾਂ ਨੀਰ ਵਹਾਈਆ। ਬਿਨ ਢਾਹਿਉਂ ਗਏ ਢੱਠ, ਬਲਹੀਣ ਰਹੇ ਕੁਰਲਾਈਆ। ਜਿਉਂ ਭਾਵੇ ਤਿਉਂ ਲੈਣਾ ਰੱਖ, ਦੂਸਰ ਓਟ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਭੇਵ ਆਪ ਜਣਾਈਆ। ਕਲਜੁਗ ਤੇਰਾ ਅੰਤਮ ਅੰਤ, ਹਰਿ ਸਤਿਗੁਰ ਆਪ ਕਰਾਇੰਦਾ। ਤੇਰੀ ਬਣਾਏ ਆਪ ਬਣਤ, ਘੜਣ ਭੰਨਣਹਾਰਾ ਵੇਖ ਵਖਾਇੰਦਾ। ਤੇਰੀ ਮਹਿਮਾ ਗਾਏ ਅਗਣਤ, ਜਿਨ ਗੁਰ ਅਵਤਾਰ ਪੀਰ ਪੈਗ਼ੰਬਰ ਲੇਖਾ ਸਰਬ ਚੁਕਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਲੇਖਾ ਆਪਣੇ ਹੱਥ ਰਖਾਵਣਾ। ਕਲਜੁਗ ਤੇਰਾ ਲੇਖਾ ਵੱਡਾ, ਹਰਿ ਵਡਾ ਆਪ ਮੁਕਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਦੋ ਜਹਾਨਾਂ ਦੇ ਦੇ ਸੱਦਾ, ਚਰਨ ਕਵਲ ਆਪ ਬਹਾਇੰਦਾ। ਗੁਰਮੁਖ ਗੁਰਸਿਖ ਸੰਤ ਸੱਜਣ ਭਗਤ ਭਗਵੰਤ ਆਪਣੇ ਪਿਆਰ ਬੱਧਾ, ਦੂਜੀ ਓਟ ਨਾ ਕੋਇ ਜਣਾਇੰਦਾ। ਸਚ ਨਗਾਰਾ ਦੋ ਜਹਾਨਾਂ ਏਕਾ ਵੱਜਾ, ਨੌਬਤ ਆਪਣੇ ਨਾਮ ਸੁਣਾਇੰਦਾ। ਪਰਵਰਦਿਗਾਰ ਬੇਪਰਵਾਹ ਨੂਰ ਨੁਰਾਨਾ ਫਿਰੇ ਭੱਜਾ, ਲਾਸ਼ਰੀਕ ਆਪਣਾ ਖੇਲ ਵਖਾਇੰਦਾ। ਮੱਕਾ ਕਾਅਬਾ ਸਚ ਮਹੱਲੇ ਕਰਾਏ ਹੱਜਾ, ਮਹਿਰਾਬ ਬੇਆਬ ਵੇਖ ਵਖਾਇੰਦਾ। ਮੰਦਰ ਮਸਜਿਦ ਸ਼ਿਵਦਵਾਲੇ ਮੱਠ ਤੀਰਥ ਤਟ ਕਿਨਾਰ ਆਪੇ ਬਹਿ ਬਹਿ ਸਜਾ, ਤਖ਼ਤ ਨਿਵਾਸੀ ਵੇਸ ਵਟਾਇੰਦਾ। ਤੇਰਾ ਪਰਦਾ ਜਿਸ ਨੇ ਕੱਜਾ, ਸੋ ਅੰਤਮ ਆਪ ਉਠਾਇੰਦਾ। ਲੱਖ ਚੁਰਾਸੀ ਤੇਰੀ ਦਾਸੀ ਅੰਤਮ ਵੇਖੇ ਡੂੰਘੀ ਖੱਡਾ, ਭਵ ਸਾਗਰ ਆਪ ਰੁੜ੍ਹਾਇੰਦਾ। ਗੁਰਮੁਖ ਵਿਰਲੇ ਰੱਖੇ ਲੱਜਾ, ਜਿਸ ਜਨ ਆਪਣਾ ਭੇਵ ਜਣਾਇੰਦਾ। ਨੌਂ ਸੌ ਚੁਰਾਨਵੇ ਚੌਕੜੀ ਜੁਗ ਪਾਰ ਕਿਨਾਰਾ ਹੋਈ ਹੱਦਾ, ਅਧਵਿਚਕਾਰ ਨਾ ਕੋਇ ਅਟਕਾਇੰਦਾ। ਪੀਰ ਪੈਗ਼ੰਬਰ ਗੁਰ ਅਵਤਾਰ ਪੁਰਖ ਅਬਿਨਾਸ਼ੀ ਆਪਣੇ ਹੁਕਮ ਅੰਦਰ
ਬੱਧਾ, ਨੌਂ ਖੰਡ ਪ੍ਰਿਥਮੀ ਨੈਣ ਨਾ ਕੋਇ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸੱਚਾ ਭੇਵ ਆਪ ਖੁਲ੍ਹਾਇੰਦਾ। ਸਾਚਾ ਭੇਵ ਖੋਲ੍ਹੇ ਭਗਵਾਨ, ਭਗਵਨ ਆਪਣੀ ਦਇਆ ਕਮਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਸਚਖੰਡ ਦਵਾਰੇ ਪ੍ਰਭ ਸਰਨਾਈ ਡਿਗੇ ਆਣ, ਲੇਖਾ ਮਾਤ ਨਾ ਕੋਇ ਰਖਾਇੰਦਾ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਸਤਿਜੁਗ ਤ੍ਰੇਤਾ ਦਆਪਰ ਕਲਜੁਗ ਤੇਰੀ ਮੰਨੀ ਆਣ, ਪੰਜ ਤਤ ਕਾਇਆ ਚੋਲਾ ਸੇਵ ਕਮਾਇੰਦਾ। ਬੋਧ ਅਗਾਧੀ ਸ਼ਬਦ ਅਨਾਦੀ ਆਤਮ ਪਰਮਾਤਮ ਗਾ ਗਾ ਆਏ ਗਾਣ, ਬ੍ਰਹਮ ਪਾਰਬ੍ਰਹਮ ਤੇਰਾ ਭੇਵ ਚੁਕਾਇਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ, ਗੀਤਾ ਗਿਆਨ ਖਾਣੀ ਬਾਣੀ ਦੇ ਦੇ ਆਏ ਬਿਆਨ, ਸਚ ਸੰਦੇਸਾ ਲੋਕਮਾਤ ਸੁਣਾਇਆ। ਕਲਜੁਗ ਕੂੜੀ ਕਿਰਿਆ ਹੋਈ ਪਰਧਾਨ, ਸਚ ਸੁੱਚ ਮਿਟਿਆ ਨਿਸ਼ਾਨ, ਸਾਧ ਸੰਤ ਹੋਏ ਬੇਈਮਾਨ, ਧੀਰਜ ਧੀਰ ਸਤਿ ਸੰਤੋਖ ਨਾ ਕੋਇ ਰਖਾਇਆ। ਮਾਇਆ ਮਮਤਾ ਪੀਣ ਖਾਣ, ਧੀਆਂ ਭੈਣਾਂ ਸਰਬ ਤਕਾਣ, ਨੇਤਰ ਨੈਣ ਨਾ ਕੋਇ ਸ਼ਰਮਾਇਆ। ਰਸਨਾ ਗਾਉਂਦੇ ਗੁਰੂ ਗਿਆਨ, ਅੰਦਰ ਵੜਿਆ ਪੰਜ ਤਤ ਸ਼ੈਤਾਨ, ਸ਼ਰਅ ਹੱਕ ਨਾ ਕੋਇ ਰਖਾਇਆ। ਰਸਨਾ ਜਿਹਵਾ ਕੂੜ ਤੂਫ਼ਾਨ, ਦਰ ਦਰ ਮੰਗਦੇ ਫਿਰਨ ਦਾਨ, ਸਾਚੀ ਅਲਖ ਨਾ ਕੋਇ ਜਗਾਇਆ। ਨੇਤਰ ਨੈਣਹੀਣ ਹੋਇਆ ਜਹਾਨ ਨਾਬੀਨਾ ਕੋਈ ਨਾ ਸਕੇ ਤੈਨੂੰ ਪਛਾਣ, ਬੇਪਹਿਚਾਨ ਤੇਰਾ ਨੂਰ ਨਜ਼ਰ ਕਿਸੇ ਨਾ ਆਇਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਚਾਰ ਵਰਨ ਅਠਾਰਾਂ ਬਰਨ ਸਰਬ ਕੁਰਲਾਣ, ਉਚੀ ਕੂਕ ਕੂਕ ਦੇਣ ਦੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾਉਣਾ ਸਾਚਾ ਘਰ, ਤੁਧ ਬਿਨ ਪਾਰ ਨਾ ਕੋਇ ਕਰਾਇਆ। ਤੁਧ ਬਿਨ ਕੋਇ ਨਾ ਪਾਰ ਕਿਨਾਰਾ, ਜੁਗ ਚੌਕੜੀ ਤੇਰਾ ਰਾਹ ਤਕਾਇੰਦਾ। ਤੂੰ ਸਾਹਿਬ ਸੁਲਤਾਨ ਆਦਿ ਜੁਗਾਦੀ ਏਕੰਕਾਰਾ, ਅਕਲ ਕਲ ਆਪਣੀ ਖੇਲ ਵਰਤਾਇੰਦਾ। ਰਾਗਾਂ ਨਾਦਾਂ ਵਸੇ ਬਾਹਰਾ, ਖਾਣੀ ਬਾਣੀ ਤੇਰਾ ਭੇਵ ਨਾ ਆਇੰਦਾ। ਗੁਰ ਅਵਤਾਰ ਕਰਨ ਨਿਮਸਕਾਰਾ, ਪੀਰ ਪੈਗ਼ੰਬਰ ਸਯਦਾ ਸੀਸ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖਾਉਣਾ ਸਾਚਾ ਘਰ, ਘਰ ਮੰਦਰ ਤੇਰਾ ਮੋਹੇ ਭਾਇੰਦਾ। ਤੇਰਾ ਮੰਦਰ ਸ੍ਰੀ ਭਗਵਾਨ, ਇਕੋ ਇਕ ਨਜ਼ਰੀ ਆਈਆ। ਜਿਥੇ ਝੁੱਲੇ ਸਤਿ ਨਿਸ਼ਾਨ, ਕੂੜੀ ਕਿਰਿਆ ਰਹਿਣ ਨਾ ਪਾਈਆ। ਜਿਥੇ ਵਸੇ ਜੋਧਾ ਸੂਰਬੀਰ ਬਲੀ ਬਲਵਾਨ, ਬਲ ਆਪਣਾ ਆਪ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਿਸ ਦਵਾਰੇ ਦੇਣਾ ਮਾਣ ਵਡਿਆਈਆ। ਮਾਣ ਵਡਿਆਈ ਦੇਵੇ ਪ੍ਰਭ, ਜੁਗ ਜੁਗ ਦਇਆ ਕਮਾਇੰਦਾ। ਕਲਜੁਗ ਭੇਵ ਸੁਣ ਲੈ ਸਭ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਕੂੜੀ ਕਿਰਿਆ ਤੇਰੀ ਦੇਵੇ ਦੱਬ, ਨਾਮ ਆਪਣਾ ਇਕ ਉਠਾਇੰਦਾ। ਲੱਖ ਚੁਰਾਸੀ ਵਿਚੋਂ ਕੱਢ, ਗੁਰਮੁਖ ਗੁਰਸਿਖ ਆਪ ਉਠਾਇੰਦਾ। ਆਤਮ ਜਾਮ ਪਿਆਏ ਮਦਿ, ਰਸ ਇਕੋ ਇਕ ਰਖਾਇੰਦਾ। ਗ੍ਰਹਿ ਮੰਦਰ ਆਪਣੇ ਸਾਚੇ ਸੱਦ, ਛੱਪਰ ਛੰਨ ਆਪ ਛੁਹਾਇੰਦਾ। ਲੱਖ ਚੁਰਾਸੀ ਨਾਲੋਂ ਕਰ ਕਰ ਅੱਡ, ਆਪਣਾ ਬੰਧਨ ਆਪੇ ਪਾਇੰਦਾ। ਜਗਤ ਵਿਕਾਰਾ ਪਾਰ ਹੱਦ, ਸਾਚੀ ਹੱਦ ਆਪ ਰਖਾਇੰਦਾ। ਏਕਾ ਨਾਦ ਸੁਣਾਏ ਨਦ, ਛੱਤੀ ਰਾਗ ਮੁੱਖ ਭੁਆਇੰਦਾ। ਚਰਨ ਕਵਲ ਪ੍ਰੀਤੀ ਦੇਵੇ ਬੱਧ, ਬੰਦੀਖਾਨਾ ਆਪ ਤੁੜਾਇੰਦਾ। ਲੇਖਾ ਚੁਕਾਏ ਬੱਤੀ ਦੰਦ, ਬਿਨ ਰਸਨਾ ਜਿਹਵਾ ਜਾਪ ਜਪਾਇੰਦਾ। ਆਤਮ ਪਰਮਾਤਮ ਦੇਵੇ ਇਕ ਅਨੰਦ, ਅਨੰਦ ਅਨੰਦ ਵਿਚ ਰਖਾਇੰਦਾ। ਬਿਨ ਸੂਰਜ ਚੰਦ ਕਰੇ ਪਰਕਾਸ਼ ਕਾਇਆ ਬ੍ਰਹਿਮੰਡ, ਬ੍ਰਹਿਮੰਡ ਖੰਡ ਖੋਜ ਖੋਜਾਇੰਦਾ।
ਕਲਜੁਗ ਅੰਤਮ ਕਰੇ ਸਾਚੀ ਵੰਡ, ਵੰਡਣਹਾਰਾ ਫੇਰਾ ਪਾਇੰਦਾ। ਨਾਤਾ ਤੋੜ ਜੇਰਜ ਅੰਡ, ਉਤਭੁਜ ਸੇਤਜ ਮੋਹ ਮਿਟਾਇੰਦਾ। ਮਾਤ ਗਰਭ ਹੋਏ ਬਖ਼ਸ਼ੰਦ, ਬਖ਼ਸ਼ਿਸ਼ ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਨੁਭਵ ਆਪਣਾ ਰਾਹ ਸਮਝਾਇੰਦਾ। ਅਨੁਭਵ ਖੇਲ ਕਰੇ ਕਰਤਾਰਾ, ਨੇਤਰ ਨਜ਼ਰ ਕਿਸੇ ਨਾ ਆਈਆ। ਕਲਜੁਗ ਤੇਰਾ ਵੇਖ ਪਸਾਰਾ, ਕੂੜੀ ਕਿਰਿਆ ਖ਼ੁਸ਼ੀ ਮਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰਦੇ ਗਏ ਪੁਕਾਰਾ, ਦੋਏ ਜੋੜ ਮੰਗ ਮੰਗਾਈਆ। ਕਲ ਆਵੇ ਅੰਤ ਨਿਹਕਲੰਕ ਨਰਾਇਣ ਨਰ ਅਵਤਾਰਾ, ਨਿਰਗੁਣ ਆਪਣਾ ਫੇਰਾ ਪਾਈਆ। ਰੂਪ ਰੰਗ ਤੇ ਵਸੇ ਬਾਹਰਾ, ਰੇਖ ਭੇਖ ਨਾ ਕੋਇ ਜਣਾਈਆ। ਏਕਾ ਵਸੇ ਧਾਮ ਨਿਆਰਾ, ਸੰਬਲ ਬੈਠਾ ਆਸਣ ਲਾਈਆ। ਚਾਰ ਜੁਗ ਦੀ ਪਾਵੇ ਸਾਰਾ, ਪੂਰਬ ਲੇਖਾ ਵੇਖੇ ਥਾਉਂ ਥਾਈਂਆ। ਚਰਨ ਕਵਲ ਲਿਆਏ ਗੁਰ ਅਵਤਾਰਾ, ਪੀਰ ਪੈਗ਼ੰਬਰ ਨਾਲ ਮਿਲਾਈਆ। ਵਿਸ਼ਨ ਬ੍ਰਹਮਾ ਸ਼ਿਵ ਦਏ ਹੁਲਾਰਾ, ਸੋਇਆ ਕੋਇ ਰਹਿਣ ਨਾ ਪਾਈਆ। ਤ੍ਰੈਗੁਣ ਮਾਇਆ ਵੇਖੇ ਅਖਾੜਾ, ਨਵ ਨੌਂ ਆਪਣੀ ਵੰਡ ਵੰਡਾਈਆ। ਪੰਚਮ ਪੰਚ ਪੰਚ ਪਿਆਰਾ, ਪੰਚਮ ਲਹਿਣਾ ਦੇਣਾ ਦਏ ਚੁਕਾਈਆ । ਕਲਜੁਗ ਤੇਰਾ ਲੇਖਾ ਵੇਖੇ ਵੇਖਣਹਾਰਾ, ਕੀਤਾ ਕੌਲ ਭੁੱਲ ਨਾ ਜਾਈਆ। ਅਥਰਬਣ ਮੰਗੇ ਦਰ ਭਿਖਾਰਾ, ਐੜਾ ਇਕੋ ਅੱਖ ਖੁਲ੍ਹਾਈਆ। ਈੜੀ ਇਸ਼ਟ ਏਕੰਕਾਰਾ, ਆਦਿ ਪੁਰਖ ਬੇਪਰਵਾਹੀਆ। ਸੱਸਾ ਸਤਿਗੁਰ ਹੋ ਤਿਆਰਾ, ਸੋ ਪੁਰਖ ਨਿਰੰਜਣ ਫੇਰਾ ਪਾਈਆ। ਹਾਹਾ ਹੰ ਬ੍ਰਹਮ ਦਏ ਅਧਾਰਾ, ਆਤਮ ਪਰਮਾਤਮ ਜੋੜ ਜੁੜਾਈਆ। ਊੜਾ ਓਅੰਕਾਰ ਜਿਸ ਕੀਆ ਪਸਾਰਾ, ਸੋ ਨਿਰੰਕਾਰ ਵੇਖਣਹਾਰਾ ਅਲੰਕਾਰ ਆਪਣਾ ਨਾ ਕੋਇ ਵਖਾਈਆ। ਸ਼ਾਸਤਰ ਸਿਮਰਤ ਵਸੇ ਬਾਹਰਾ, ਵੇਦ ਪੁਰਾਨ ਨਾ ਕੋਇ ਸਹਾਰਾ, ਆਪਣੀ ਮਹਿਮਾ ਕਥ ਨਾ ਕਿਸੇ ਜਣਾਈਆ। ਅਲਖ ਅਗੋਚਰ ਅਗੰਮ ਅਪਾਰਾ, ਬੇਐਬ ਖ਼ੁਦਾਈ ਪਰਵਰਦਿਗਾਰਾ, ਮੁਕਾਮੇ ਹੱਕ ਡੇਰਾ ਲਾਈਆ। ਸਚ ਤੌਫੀਕ ਸਾਂਝੇ ਯਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਨੁਭਵ ਆਪਣਾ ਭੇਵ ਜਣਾਈਆ। ਅਨੁਭਵ ਮੇਰਾ ਪਰਕਾਸ਼, ਹਰਿ ਪਰਕਾਸ਼ੀ ਆਪ ਜਣਾਇੰਦਾ। ਜੁਗ ਚੌਕੜੀ ਸੇਵਕ ਦਾਸੀ ਦਾਸ, ਆਦਿ ਜੁਗਾਦਿ ਹੁਕਮ ਵਰਤਾਇੰਦਾ। ਹੁਕਮੇ ਅੰਦਰ ਪ੍ਰਿਥਮੀ ਅਕਾਸ਼, ਗਗਨ ਮੰਡਲ ਆਪ ਫਿਰਾਇੰਦਾ। ਰਵ ਸਸ ਗਾਵਣ ਸਵਾਸ ਸਵਾਸ, ਸਵਾਸ ਸਵਾਸਾਂ ਵਿਚ ਸਮਾਇੰਦਾ। ਗੁਰ ਅਵਤਾਰ ਰੱਖਣ ਆਸ, ਆਸਾ ਸਭ ਦੀ ਪੂਰ ਕਰਾਇੰਦਾ। ਕਲਜੁਗ ਤੇਰਾ ਅੰਤਮ ਖੇਲ ਤਮਾਸ਼, ਹਰਿ ਖ਼ਾਲਕ ਵੇਖ ਵਖਾਇੰਦਾ। ਕਰੇ ਖੇਲ ਸਰਬ ਗੁਣਤਾਸ, ਗੁਣਵੰਤਾ ਰੂਪ ਵਟਾਇੰਦਾ। ਜਿਸ ਦੀ ਭਾਖਿਆ ਕੋਇ ਨਾ ਸਕੇ ਭਾਖ, ਬੇਅੰਤ ਆਪਣਾ ਭੇਵ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਲਹਿਣਾ ਆਪ ਮੁਕਾਇੰਦਾ। ਜੁਗ ਜੁਗ ਲਹਿਣਾ ਮੁਕੇ ਜੱਗ, ਲੋਕਮਾਤ ਰਹਿਣ ਨਾ ਪਾਈਆ। ਕਲਜੁਗ ਚਾਰ ਕੁੰਟ ਲੈਣਾ ਭੱਜ, ਪੁਰਖ ਅਬਿਨਾਸ਼ੀ ਰਿਹਾ ਸੁਣਾਈਆ। ਸਾਕ ਸੱਜਣ ਮੀਤ ਮਿੱਤਰ ਲੈਣੇ ਸੱਦ, ਜੋ ਤੇਰਾ ਸੰਗ ਨਿਭਾਈਆ। ਬੁੱਢੇ ਸ਼ੇਖ਼ ਭੱਜਣੇ ਹੱਡ, ਹਰਿ ਸਤਿਗੁਰ ਆਪ ਭੰਨਾਈਆ। ਜਗਤ ਨਾਬੀਨੇ ਡਿਗਣਾ ਡੂੰਘੀ ਖੱਡ, ਨਾਮ ਡੰਗੋਰੀ ਹੱਥ ਕੋਇ ਨਾ ਆਈਆ। ਚੌਦਾਂ ਤਬਕ ਹੋ ਕੇ ਬੈਠਾ ਅੱਡ, ਸਦੀ ਚੌਧਵੀ ਦਏ ਸਫਾਈਆ। ਅੰਤਮ ਵੇਲਾ ਰਿਹਾ ਲਦ, ਸਿਰ ਤੇਰੇ ਭਾਰ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਰਿਹਾ ਸੁਣਾਈਆ। ਕਲਜੁਗ ਰੋਵੇ ਮਾਰੇ ਧਾਹ, ਬੌਹੜੀ ਬੌਹੜੀ ਹਾਲ ਸੁਣਾਇਆ। ਪੁਰਖ ਅਬਿਨਾਸ਼ੀ ਬੇਪਰਵਾਹ,
ਤੇਰੇ ਚਰਨਾਂ ਸੀਸ ਨਿਵਾਇਆ। ਮੇਰੇ ਖਾਲੀ ਹੱਡ ਵਿਚ ਨਾ ਕੋਈ ਸਾਹ, ਸਗਲਾ ਸਾਥੀ ਨਜ਼ਰ ਕੋਇ ਨਾ ਆਇਆ। ਪੀਰ ਪੈਗ਼ੰਬਰ ਪੱਲੂ ਗਏ ਛੁਡਾ, ਹਜ਼ਰਤ ਤੇਰਾ ਲੜ ਨਾ ਕੋਇ ਫੜਾਇਆ। ਅੱਲਾ ਰਾਣੀ ਤੁਟਾ ਨਿਕਾਹ, ਮੁਖ ਪਰਦਾ ਨੈਣ ਸ਼ਰਮਾਇਆ। ਮੈਂ ਆਪਣਾ ਭਾਰ ਨਾ ਸਕਾ ਉਠਾ, ਬਣ ਕੁਕਰਮੀ ਕਰਮ ਕਮਾਇਆ। ਗੁਰ ਅਵਤਾਰਾਂ ਦਿਤਾ ਲੜਾ, ਪੀਰ ਪੈਗ਼ੰਬਰ ਨਾਲ ਟਕਰਾਇਆ। ਸ਼ਰਅ ਨਾਲ ਸ਼ਰੀਅਤ ਖੰਡਾ ਦਿਤਾ ਖੜਕਾ, ਬਣ ਅਧਰਮੀ ਧਰਮ ਮਿਟਾਇਆ। ਤੇਰੇ ਭਗਤ ਭਗਵਾਨ ਖ਼ਾਕ ਦਿਤੇ ਮਿਲਾ, ਸੀਸ ਜਗਦੀਸ਼ ਅੱਡ ਕਰਾਇਆ। ਪੁਠੀ ਖੱਲ ਦਿਤੀ ਲੁਹਾ, ਆਪ ਆਪਣਾ ਹੁਕਮ ਵਰਤਾਇਆ। ਜਿਸ ਨੇ ਜਪਿਆ ਤੇਰਾ ਨਾਂ, ਤਿਸ ਅਗਨੀ ਤਤ ਜਲਾਇਆ। ਜਿਸ ਵੇਖਿਆ ਤੇਰਾ ਥਾਂ, ਤਿਸ ਸੂਲਾਂ ਸੇਜ ਸੁਹਾਇਆ। ਜਿਸ ਤੇਰੀ ਓਟ ਲਈ ਤਕਾ, ਤਿਸ ਨੀਹਾਂ ਹੇਠ ਦਬਾਇਆ। ਬੌਹੜੀ ਬੌਹੜੀ ਮੇਰੇ ਖ਼ੁਦਾ, ਮੇਰੀ ਖ਼ੁਦੀ ਮੋਹੇ ਗੁਆਇਆ। ਅੰਤਮ ਤੇਰੇ ਚਰਨੀ ਡਿਗਾ ਆ, ਰਹਿਮਤ ਕਰ ਬੇਪਰਵਾਹਿਆ। ਮੇਰੇ ਨਾਲ ਸਹਿਮਤ ਨਾ ਹੋਇਆ ਕੋਈ ਵਿਚ ਜਹਾਂ, ਦੋਏ ਦੋਏ ਲੋਚਨ ਵੇਖ ਵਖਾਇਆ। ਮੇਰੀ ਬੁਧੀ ਹੋਈ ਕਾਂ, ਕਾਗ ਵਾਂਗ ਰਿਹਾ ਕੁਰਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਸੀਸ ਨਿਵਾਇਆ। ਪੁਰਖ ਅਬਿਨਾਸ਼ੀ ਦਏ ਹੁਲਾਰਾ, ਏਕਾ ਏਕ ਜਣਾਈਆ। ਕਲਜੁਗ ਵੇਖ ਆਪਣਾ ਸੰਸਾਰਾ, ਨਵ ਨੌਂ ਨੈਣ ਉਠਾਈਆ। ਚਾਰੋਂ ਕੁੰਟ ਧੂੰਆਂਧਾਰਾ, ਅੰਧ ਅੰਧੇਰਾ ਛਾਈਆ। ਸਾਧ ਸੰਤ ਪਾਵੇ ਕੋਈ ਨਾ ਮੇਰੀ ਸਾਰਾ, ਮੇਰਾ ਰੂਪ ਨਾ ਕੋਇ ਸਮਾਈਆ। ਘਰ ਘਰ ਚਲਿਆ ਵਿਭਚਾਰਾ, ਵਿਭਚਾਰ ਸਰਬ ਲੋਕਾਈਆ। ਅੰਤਮ ਵੇਖੇ ਵੇਖਣਹਾਰਾ, ਆਪਣਾ ਨੇਤਰ ਨੈਣ ਖੁਲ੍ਹਾਈਆ। ਤੇਰੀ ਕੂੜੀ ਕਿਰਿਆ ਕਰੇ ਪਾਰ ਕਿਨਾਰਾ, ਚਰਨ ਕਵਲ ਠੋਕਰ ਏਕਾ ਲਾਈਆ। ਕੋਈ ਸੀਸ ਨਾ ਚੁਕੇ ਗੁਰ ਅਵਤਾਰਾ, ਪੀਰ ਪੈਗ਼ੰਬਰ ਨਾ ਨੈਣ ਉਠਾਈਆ। ਸਾਰੇ ਕੱਠੇ ਬਹਿ ਬਹਿ ਕਰਨ ਨਿਮਸਕਾਰਾ, ਵਾਹਵਾ ਤੇਰੀ ਵਡ ਵਡਿਆਈਆ। ਜਿਸ ਵਿਚ ਅਸੀਂ ਕੱਟ ਦੇ ਆਏ ਵਗਾਰਾ, ਬਣ ਵਗਾਰੀ ਸੇਵ ਕਮਾਈਆ। ਜਿਸ ਵਿਚ ਚਲਿਆ ਨਾ ਕੋਈ ਚਾਰਾ, ਚਾਰ ਕੁੰਟ ਪਈ ਦੁਹਾਈਆ। ਹਿੰਦੂ ਮੁਸਲਿਮ ਸਿੱਖ ਈਸਾਈ ਰੋਵਣ ਜ਼ਾਰੋ ਜ਼ਾਰਾ, ਜ਼ੱਰਾ ਜ਼ੱਰਾ ਦਏ ਦੁਹਾਈਆ। ਸ਼ਰਅ ਸ਼ਰੀਅਤ ਫਿਰਿਆ ਆਰਾ, ਕਰਮ ਕਾਂਡ ਫੱਟ ਲਗਾਈਆ। ਮਾਇਆ ਮੋਹ ਲੱਗਾ ਅਖਾੜਾ, ਜੂਠ ਝੂਠ ਨਾਚ ਨਚਾਈਆ । ਸਾਧ ਸੰਤ ਵਜਾਉਣ ਤਾੜਾ, ਹੱਥ ਹੱਥ ਨਾਲ ਮਿਲਾਈਆ। ਅੰਤਮ ਸਭ ਨੂੰ ਪਿਆ ਪੁਆੜਾ, ਪੁਰਖ ਅਬਿਨਾਸ਼ੀ ਪੁਠੀ ਖੱਲ ਲੁਹਾਈਆ। ਵੇਖ ਵਖਾਏ ਜੰਗਲ ਜੂਹ ਉਜਾੜ ਪਹਾੜਾ, ਡੂੰਘੀ ਕੰਦਰ ਫੋਲ ਫੋਲਾਈਆ। ਕਰੇ ਖੇਲ ਨਰ ਨਿਰੰਕਾਰਾ, ਨਿਰਗੁਣ ਆਪਣਾ ਬਲ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸਰਬ ਸਜ਼ਾਈਆ। ਕਲਜੁਗ ਸੁਣ ਮਾਰੀ ਕੂਕ, ਬਿਰਹੋਂ ਰਾਗ ਅਲਾਈਆ। ਮੇਰੀ ਅੰਤਮ ਚੁੱਕੀ ਚੂਕ, ਚਾਰੋਂ ਕੁੰਟ ਦਏ ਦੁਹਾਈਆ। ਸੋ ਪੁਰਖ ਨਿਰੰਜਣ ਹਰਿ ਕਰਤਾ ਲੱਖ ਚੁਰਾਸੀ ਦੇਵੇ ਫੂਕ, ਜੋਤੀ ਅਗਨੀ ਏਕਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮੇਰਾ ਨਿਸ਼ਾਨਾ ਅੰਤ ਮਿਟ ਨਾ ਜਾਈਆ। ਮੇਰਾ ਨਿਸ਼ਾਨਾ ਸ੍ਰੀ ਭਗਵਾਨਾ, ਲੋਕਮਾਤ ਅੰਤ ਮਿਟਾਈਆ। ਇਕੋ ਦੇਣਾ ਸੱਚਾ ਦਾਨਾ, ਦਰ ਤੇਰੇ ਮੰਗ ਮੰਗਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਸਦਾ ਰਹੇਂ ਵਿਚ ਜਹਾਨਾਂ, ਦੋ ਜਹਾਨਾਂ ਆਪਣਾ ਖੇਲ ਕਰਾਈਆ। ਸੂਰਬੀਰ ਮਰਦ ਮਰਦਾਨਾ, ਵਡ ਮਰਦਾਨਗੀ ਆਪਣੇ ਹੱਥ ਰਖਾਈਆ। ਕਲਜੁਗ ਵੇਲਾ ਅੰਤ ਕਵਣ
ਟਿਕਾਣਾ, ਜਿਸ ਦਰ ਦੇਵੇਂ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਜਿਸ ਬਿਧ ਮਿਲੇ ਮੋਹੇ ਵਡਿਆਈਆ। ਪੁਰਖ ਅਬਿਨਾਸ਼ੀ ਬਾਂਹੋਂ ਫੜ, ਸ਼ਬਦ ਇਸ਼ਾਰੇ ਨਾਲ ਜਣਾਇੰਦਾ। ਕਲਜੁਗ ਉਠ ਵੇਖ ਨੇਤਰ ਖੜ, ਸੋ ਪੁਰਖ ਨਿਰੰਜਣ ਆਪ ਵਖਾਇੰਦਾ। ਜਿਸ ਮੰਦਰ ਅੰਦਰ ਬੈਠਾ ਵੜ, ਸੋ ਗੁਰਮੁਖ ਆਪ ਵਡਿਆਇੰਦਾ। ਆਤਮ ਪਰਮਾਤਮ ਬੰਨ੍ਹਾਇਆ ਆਪਣੇ ਲੜ, ਪੱਲੂ ਆਪਣੀ ਗੰਢ ਰਖਾਇੰਦਾ। ਭਗਤ ਭਗਵੰਤ ਆਪਣੇ ਜੇਹੇ ਕਰ, ਆਪ ਆਪਣਾ ਮੇਲ ਮਿਲਾਇੰਦਾ। ਸਚਖੰਡ ਨਿਵਾਸੀ ਨਿਰਗੁਣ ਹੋ ਕੇ ਮੰਗਣ ਆਇਆ ਦਰ, ਬਣ ਦਰਵੇਸ਼ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਨਿਸ਼ਾਨ ਇਕ ਵਖਾਇੰਦਾ। ਸਚ ਨਿਸ਼ਾਨ ਦੱਸੇ ਮਾਤ, ਭਗਵਾਨ, ਆਪ ਜਣਾਈਆ। ਗੁਰਸਿਖ ਮੇਰਾ ਪਾਰਜਾਤ, ਜੋ ਸੋਹੰ ਢੋਲਾ ਗਾਈਆ। ਗੁਰਮੁਖ ਬਣਾਈ ਇਕ ਜਮਾਤ, ਇਕੋ ਪੱਟੀ ਰਿਹਾ ਪੜ੍ਹਾਈਆ। ਸੰਤ ਸੁਹੇਲੇ ਦੇ ਦੇ ਦਾਤ, ਆਪਣਾ ਨਾਮ ਵਰਤਾਈਆ। ਭਗਤ ਭਗਵੰਤ ਕੀਤੀ ਇਕੋ ਜ਼ਾਤ, ਦੂਜੀ ਜ਼ਾਤ ਨਾ ਕੋਇ ਵਖਾਈਆ। ਕਲਜੁਗ ਤੇਰੀ ਮਿਟੇ ਅੰਧੇਰੀ ਰਾਤ, ਗੁਰਮੁਖ ਮੇਰਾ ਚੰਦ ਛੁਪ ਨਾ ਜਾਈਆ। ਸਤਿਜੁਗ ਸਾਚੀ ਬਹਿ ਬਹਿ ਗਾਵੇ ਗਾਥ, ਵਿਸ਼ਨ ਬ੍ਰਹਮਾ ਸ਼ਿਵ ਨਾਲ ਮਿਲਾਈਆ। ਦੋ ਜਹਾਨਾਂ ਰੱਖੇ ਸਾਥ, ਏਥੇ ਓਥੇ ਹੋਏ ਸਹਾਈਆ। ਨਿਰਗੁਣ ਪਰਗਟ ਹੋ ਕੇ ਸਾਖਿਆਤ, ਸਵੱਛ ਸਰੂਪੀ ਦਰਸ ਕਰਾਈਆ। ਸਚਖੰਡ ਨਿਵਾਸੀ ਲੋਕਮਾਤ ਵੇਖੇ ਮਾਰ ਝਾਤ, ਦੂਰ ਦੁਰਾਡਾ ਪੰਧ ਮੁਕਾਈਆ। ਸਚਖੰਡ ਦਵਾਰੇ ਗੁਰ ਅਵਤਾਰ ਪੀਰ ਪੈਗ਼ੰਬਰ ਬਣਾਏ ਸੱਜਣ ਸਾਕ, ਲੋਕਮਾਤ ਗੁਰਮੁਖ ਆਪਣਾ ਬੰਧਣ ਪਾਈਆ। ਆਤਮ ਪਰਮਾਤਮ ਮੇਲ ਮਿਲਾਇਆ ਹਰਿ ਕਮਲਾਪਾਤ, ਨਰ ਹਰਿ ਆਪਣੀ ਦਇਆ ਕਮਾਈਆ। ਅੰਤਮ ਰੱਖੇ ਆਪਣੇ ਪਾਸ, ਸਾਚੀ ਗੋਦ ਆਪ ਉਠਾਈਆ। ਇਕ ਵਖਾਏ ਸਾਚੀ ਖਾਟ, ਸਚਖੰਡ ਦਵਾਰੇ ਆਪ ਵਿਛਾਈਆ। ਚਾਰ ਜੁਗ ਜਿਸ ਵਲ ਕੋਈ ਨਾ ਸਕਿਆ ਝਾਕ, ਸੋ ਗੁਰਮੁਖਾਂ ਆਪਣੀ ਝਾਕੀ ਦਏ ਵਖਾਈਆ। ਥਿਰ ਘਰ ਖੋਲ੍ਹ ਕੇ ਆਇਆ ਤਾਕ, ਆਪਣੀ ਹੱਥੀਂ ਕੁੰਡਾ ਲਾਹੀਆ। ਗੋਬਿੰਦ ਪੂਰਾ ਕਰੇ ਭਵਿਖਤ ਵਾਕ, ਨਾ ਕੋਈ ਮੇਟੇ ਮੇਟ ਮਿਟਾਈਆ। ਜਨ ਭਗਤਾਂ ਚਰਨ ਜੋੜੇ ਸੱਚਾ ਨਾਤ, ਨਾਤਾ ਬਿਧਾਤਾ ਆਪ ਬੰਧਾਈਆ। ਕਲਜੁਗ ਤੇਰਾ ਸੱਚਾ ਸਾਕ, ਗੁਰਮੁਖ ਇਕੋ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਨਿਸ਼ਾਨਾ ਦਏ ਵਖਾਈਆ। ਸਚ ਨਿਸ਼ਾਨਾ ਤੇਰਾ ਭਗਤ, ਪਾਰਬ੍ਰਹਮ ਤੇਰੀ ਵਡਿਆਈਆ। ਕਵਣ ਵੇਲਾ ਦੱਸ ਵਕ਼ਤ, ਮੈਂ ਦਰਸ਼ਨ ਪਾਵਾਂ ਚਾਈਂ ਚਾਈਂਆ। ਜਿਸ ਮੇਰੇ ਘਰ ਵਿਚ ਰੱਖੀ ਬਰਕਤ, ਮੇਰਾ ਡੁੱਬਦਾ ਬੇੜਾ ਪਾਰ ਕਰਾਈਆ। ਲੱਖ ਚੁਰਾਸੀ ਨਾਲੋਂ ਛੱਡ ਕੇ ਸ਼ਿਰਕਤ, ਤੇਰੇ ਚਰਨਾਂ ਲਿਵ ਲਾਈਆ। ਮੈਂ ਵੇਖਾਂ ਉਹਦੀ ਹਰਕਤ, ਕਿਸ ਬਿਧ ਤੇਰੇ ਵਿਚ ਸਮਾਈਆ। ਜੁਗ ਚੌਕੜੀ ਤੇਰਾ ਕਿਸੇ ਨਾ ਕੱਢਿਆ ਫਰਕ, ਤੇਰਾ ਫਿਕਰਾ ਗਏ ਸੁਣਾਈਆ। ਕਵਣ ਬਿਧ ਪ੍ਰਭ ਆਏਂ ਪਰਤ, ਆਪਣਾ ਨਿਰਗੁਣ ਵੇਸ ਵਟਾਈਆ। ਤੇਰਾ ਲੇਖਾ ਦੱਸਿਆ ਨਾ ਕਿਸੇ ਲਿਖਤ ਪੜ੍ਹਤ, ਚਾਰ ਜੁਗ ਦੀ ਬਾਣੀ ਰਹੀ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਭਗਤਾਂ ਦਰਸ਼ਨ ਪਾਈਆ। ਮੇਰੇ ਭਗਤ ਦਾ ਜਿਸ ਦਰਸ਼ਨ ਪੌਣਾ, ਸੋ ਪੁਰਖ ਨਿਰੰਜਣ ਆਪ ਸੁਣਾਇੰਦਾ। ਮਾਣ ਅਭਿਮਾਨ ਸਰਬ ਗਵਾਉਣਾ, ਹਉਮੇ ਰੋਗ ਨਾ ਕੋਇ ਰਖਾਇੰਦਾ। ਨੇਤਰ ਨੈਣ ਨੈਣ ਸ਼ਰਮਾਉਣਾ, ਅੱਖ ਨਾ ਕੋਇ ਵਟਾਇੰਦਾ। ਰਸਨਾ ਬੋਲ ਨਾ ਕੋਇ ਗਾਉਣਾ, ਅਨਬੋਲਤ ਭੇਵ
ਚੁਕਾਇੰਦਾ। ਚਰਨ ਕਵਲ ਕਵਲ ਚਰਨ ਧਿਆਨ ਇਕ ਲਗਾਉਣਾ, ਦੂਜੀ ਓਟ ਨਾ ਕੋਇ ਰਖਾਇੰਦਾ। ਤਿਸ ਉਪਰ ਆਪਣਾ ਹੱਥ ਟਿਕਾਉਣਾ, ਫਿਰ ਆਪਣਾ ਭੇਵ ਖੁਲ੍ਹਾਇੰਦਾ। ਆਪਣਾ ਭੇਵ ਖੋਲ੍ਹ ਮਾਰਗ ਪੌਣਾ, ਸਾਚਾ ਮਾਰਗ ਇਕ ਸਮਝਾਇੰਦਾ। ਨੌਂ ਖੰਡ ਪ੍ਰਿਥਮੀ ਸੱਤ ਦੀਪ ਲੱਖ ਚੁਰਾਸੀ ਮੇਰਾ ਰੂਪ ਨਜ਼ਰੀ ਔਣਾ, ਦੂਜਾ ਨੂਰ ਨਾ ਕੋਇ ਤਕਾਇੰਦਾ। ਸੋਹੰ ਢੋਲਾ ਜਿਸ ਨੇ ਗੌਣਾ, ਤਿਸ ਆਪਣੇ ਭਗਤ ਮਿਲਾਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਚਰਨ ਦਵਾਰੇ ਪਾਇਆ ਰੌਲਾ, ਊਚੀ ਕੂਕ ਕੂਕ ਸਰਬ ਸੁਣਾਇੰਦਾ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਆਦਿ ਜੁਗਾਦੀ ਇਕੋ ਮੌਲਾ, ਮਵਲ ਆਪਣੀ ਧਾਰ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਭਗਤਾਂ ਵਿਚ ਸਮਾਇੰਦਾ। ਭਗਤ ਭਗਵੰਤ ਇਕੋ ਰੰਗ, ਕਲਜੁਗ ਅੰਤ ਆਪ ਜਣਾਇਆ। ਸਾਢੇ ਤਿੰਨ ਹੱਥ ਅੰਦਰ ਸੇਜ ਪਲੰਘ, ਪੁਰਖ ਅਬਿਨਾਸ਼ੀ ਆਪ ਹੰਢਾਇਆ। ਰਾਤੀਂ ਸੁੱਤਿਆਂ ਅੰਦਰ ਜਾਏ ਲੰਘ, ਆਉਦਾ ਜਾਂਦਾ ਨਜ਼ਰ ਕਿਸੇ ਨਾ ਆਇਆ। ਉਚੇ ਟਿੱਲੇ ਪਰਬਤ ਕਰੇ ਖੰਡ ਖੰਡ, ਗੜ੍ਹ ਹੰਕਾਰੀ ਦਏ ਤੁੜਾਇਆ। ਗੁਰਸਿਖ ਸਖ਼ੀ ਮਿਲ ਮਿਲ ਪਾਏ ਇਕ ਅਨੰਦ, ਅਨੰਦ ਅਨੰਦ ਵਿਚ ਸਮਾਇਆ। ਸਾਚਾ ਸੋਹਲਾ ਗਾਏ ਛੰਦ, ਤੂੰ ਮੇਰਾ ਮੈਂ ਤੇਰਾ ਤੇਰਾ ਮੇਰਾ ਭੇਵ ਕੋਇ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵਾਨ ਰਿਹਾ ਵਡਿਆਇਆ। ਭਗਵਾਨ ਕਹੇ ਮੇਰਾ ਭਗਤ ਮਹੱਲਾ, ਦੂਜੇ ਦਰ ਨਾ ਕੋਇ ਵਡਿਆਈਆ। ਲੋਕਮਾਤ ਜਿਸ ਫੜਿਆ ਮੇਰਾ ਪੱਲਾ, ਘਰ ਆਇਆਂ ਲਏ ਬਹਾਈਆ। ਤਿਸ ਦਵਾਰੇ ਝਾੜੂ ਦੇਵੇ ਬਣ ਸੁਆਣੀ ਰਾਣੀ ਅੱਲਾ, ਖੁਲ੍ਹੀ ਮੀਂਡੀ ਸੀਸ ਵਖਾਈਆ। ਚੌਦਾਂ ਤਬਕ ਪਏ ਤਰਥਲਾ, ਥਰਹਰ ਕਾਂਪੇ ਸਰਬ ਲੋਕਾਈਆ। ਗੁਰਮੁਖ ਦੀਪਕ ਇਕੋ ਬਲਾ, ਬਲ ਬਾਵਨ ਗਿਆ ਸਮਝਾਈਆ। ਪੰਚਮ ਸ਼ਬਦ ਸਚ ਸੰਦੇਸ ਜਿਸ ਨੇ ਘੱਲਾ, ਪੰਚਮ ਦੇਵੇ ਮਾਣ ਵਡਿਆਈਆ। ਸੋ ਸਤਿਗੁਰ ਜਨ ਭਗਤਾਂ ਪਿਛੇ ਬਣਿਆ ਝੱਲਾ, ਭੇਖੀ ਆਪਣਾ ਭੇਖ ਵਟਾਈਆ। ਜੇ ਕੋਈ ਫੜੇ ਕਰ ਕੇ ਹੱਲਾ, ਸ਼ਾਹ ਸੁਲਤਾਨਾਂ ਹੱਥ ਨਾ ਆਈਆ । ਜੋ ਗੁਰਮੁਖ ਗੁਰਸਿਖ ਗਲ ਵਿਚ ਪਾਏ ਪੱਲਾ, ਤਿਸ ਦਰ ਆਪਣੀ ਅਲਖ ਜਗਾਈਆ। ਲੱਖ ਚੁਰਾਸੀ ਭੁਲਾਏ ਕਰ ਕਰ ਵਲ ਛੱਲਾ, ਅਛਲ ਛਲ ਆਪਣਾ ਰੂਪ ਛੁਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਦੇਵੇ ਅੰਤ ਗਿਆਨ, ਬਿਨ ਗੁਰਮੁਖ ਨਾ ਦੀਸੇ ਕੋਈ ਨਿਸ਼ਾਨ, ਨਿਸ਼ਾਨਾ ਸਭ ਦਾ ਦਏ ਮਿਟਾਈਆ। ਇਕ ਦੋ ਦੋ ਇਕ, ਇਕ ਇਕ ਨਾਲ ਮਿਲਾਇਆ। ਤਿੰਨ ਚਾਰ ਚਾਰ ਤਿੰਨ ਲਿਖ ਲੇਖ, ਲੇਖਾ ਆਪਣੇ ਵਿਚ ਸਮਾਇਆ। ਪੰਜ ਛੇ ਛੇ ਪੰਜ ਧਾਰ ਭੇਖ, ਭੇਖੀ ਆਪਣਾ ਖੇਲ ਕਰਾਇਆ। ਸਤ ਅੱਠ ਅੱਠ ਸਤ ਮੇਟ ਰੇਖ, ਰੇਖਾ ਆਪਣੀ ਦਏ ਸਮਝਾਇਆ। ਨੌਂ ਦਸ ਦਸ ਨੌਂ ਕਰ ਹੇਤ, ਗੁਰਮੁਖ ਗੁਰਸਿਖ ਲਏ ਮਿਲਾਇਆ। ਨਿਰਗੁਣ ਖੋਲ੍ਹੇ ਸਰਗੁਣ ਭੇਤ, ਭੇਤ ਆਪਣਾ ਨਾਲ ਮਿਲਾਇਆ। ਕਲਜੁਗ ਅੰਤਮ ਖੇਡਣ ਆਇਆ ਖੇਡ, ਪੁਰਖ ਅਬਿਨਾਸ਼ੀ ਬੇਪਰਵਾਹਿਆ। ਚਾਰ ਜੁਗ ਜੋ ਜਗਤ ਮਾਇਆ ਨਾਲ ਲਏ ਲਬੇੜ, ਅੰਤਮ ਏਕਾ ਵਾਰ ਧੁਆਇਆ। ਵਰਨ ਬਰਨ ਜੋ ਛੇੜੀ ਛੇੜ, ਅੰਤਮ ਡੇਰਾ ਦੇਵੇ ਢਾਹਿਆ। ਗੁਰ ਅਵਤਾਰ ਪੀਰ ਪੈਗ਼ੰਬਰ ਜੋ ਘੱਲੇ ਫੇਰ ਫੇਰ, ਫੇਰੇ ਅੰਦਰ ਫੇਰਾ ਆਪਣਾ ਨਾਮ ਦੁਆਇਆ। ਦੀਨ ਮਜ਼੍ਹਬ ਵੰਡ ਰੱਖੀ ਘੇਰ ਘੇਰ, ਘੇਰਾ ਸ਼ਰੀਅਤ ਰੂਪ ਵਟਾਇਆ। ਅੰਤਮ ਹੱਕ ਨਿਬੇੜਾ ਦਏ ਨਿਬੇੜ, ਹਕ਼ੀਕ਼ਤ ਵੇਖੇ ਥਾਉਂ ਥਾਇਂਆ। ਪਰਗਟ ਹੋਇਆ ਇਕੋ ਸ਼ੇਰ, ਸਿੰਘ ਸ਼ਹਿਨਸ਼ਾਹ
ਬੇਪਰਵਾਹਿਆ। ਜਨ ਭਗਤਾਂ ਉਤੇ ਇਕੋ ਵਾਰ ਕਰੇ ਮਿਹਰ, ਮਿਹਰਵਾਨ ਆਪਣੀ ਦਇਆ ਕਮਾਇਆ। ਨਾਤਾ ਤੁੱਟੇ ਸੰਝ ਸਵੇਰ, ਇਕੋ ਨੂਰ ਨਜ਼ਰੀ ਆਇਆ। ਜਿਉਂ ਭੀਲਣੀ ਖਾਧੇ ਬੇਰ, ਤਿਉਂ ਗ਼ਰੀਬ ਨਿਮਾਣਿਆਂ ਦਰ ਦਰ ਘਰ ਘਰ ਚੋਗ ਚੁਗਣ ਆਇਆ। ਗੁਰਸਿਖ ਤੇਰਾ ਕਰਮ ਕਾਂਡ ਕੂੜੀ ਕਿਰਿਆ ਸਿਰ ਆਪਣੇ ਚੁੱਕੇ ਢੇਰ, ਦੁਰਮਤ ਮੈਲ ਧੁਆਇਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਭੇਵ ਚੁਕਾਇਆ ਮੇਰ ਤੇਰ, ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸੋਹੰ ਢੋਲ ਇਕ ਸੁਣਾਇਆ। ਗੁਰਮੁਖ ਸੱਜਣ ਲੱਖ ਚੁਰਾਸੀ ਵਿਚੋਂ ਕੱਢੇ ਹੋ ਕੇ ਆਪ ਦਲੇਰ, ਸਿਰ ਆਪਣਾ ਹੱਥ ਟਿਕਾਇਆ। ਲੱਖ ਚੁਰਾਸੀ ਮਾਰੇ ਭੇੜ ਭੇੜ, ਠੀਕਰ ਸਭ ਦਾ ਭੰਨ ਵਖਾਇਆ। ਆਪਣਾ ਚਾਲੂ ਰੱਖੇ ਗੇੜ, ਤ੍ਰੈਗੁਣ ਭੱਠਾ ਵਾਰੋ ਵਾਰ ਤਪਾਇਆ। ਗੁਰਸਿਖਾਂ ਨਾਲ ਏਥੇ ਓਥੇ ਸਚਖੰਡ ਨਿਵਾਸੀ ਸਾਚੀ ਖੇਡ ਰਿਹਾ ਖੇਡ, ਅੰਦਰ ਬਾਹਰ ਬਾਹਰ ਅੰਦਰ ਆਪਣਾ ਰਾਹ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਦੋ ਦੋ ਇਕ ਅੰਤ ਇਕੋ ਰੂਪ ਸਮਾਇਆ। ਇਕ ਦੋ ਬਣਿਆ ਆਦਿ, ਹਰਿ ਵੱਡਾ ਵਡ ਵਡਿਆਈਆ। ਤਿੰਨ ਚਾਰ ਵੱਜਾ ਨਾਦ, ਪੰਜ ਛੇ ਕਰੇ ਸ਼ਨਵਾਈਆ। ਸੱਤ ਅੱਠ ਦਿਤੀ ਦਾਦ, ਵਸਤ ਅਮੋਲਕ ਝੋਲੀ ਪਾਈਆ। ਨੌਂ ਦਸ ਖੇਲ ਤਮਾਸ਼, ਹਰਿ ਖ਼ਾਲਕ ਵੇਖ ਵਖਾਈਆ। ਅੰਤ ਗੁਰਮੁਖਾਂ ਕਰੇ ਪੂਰੀ ਆਸ, ਨਿਰਾਸੀ ਹੋਏ ਸਰਬ ਲੋਕਾਈਆ। ਇਕੋ ਕੰਮ ਕਰੇ ਖਾਸ, ਭਗਤ ਭਗਵੰਤ ਲਏ ਮਿਲਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਚਲੌਂਦਾ ਆਇਆ ਗੁਰ ਅਵਤਾਰ ਪੀਰ ਪੈਗ਼ੰਬਰ ਸ਼ਾਖ਼, ਸ਼ਨਾਖਤ ਆਪਣੀ ਆਪ ਸਮਝਾਈਆ। ਆਪ ਬਣਿਆ ਰਿਹਾ ਪਾਕੀ ਪਾਕ, ਮੁਖ ਨਕ਼ਾਬ ਪਰਦਾ ਰਿਹਾ ਛੁਪਾਈਆ। ਕਲਜੁਗ ਅੰਤਮ ਖੋਲ੍ਹ ਤਾਕ, ਪਿਛਲੀ ਕੀਤੀ ਰਿਹਾ ਉਲਟਾਈਆ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਪਾਰਬ੍ਰਹਮ ਪ੍ਰਭ ਬਣਿਆ ਸਾਕ, ਰਾਜ ਰਾਜਾਨਾ ਸ਼ਾਹ ਸੁਲਤਾਨਾਂ ਧੱਕਾ ਦੇਵੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਇਕ ਦੋ ਦੋ ਇਕ ਬਿਨ ਇਕ ਦੋ ਕੰਮ ਕਿਸੇ ਨਾ ਆਈਆ। ਇਕ ਦੋ ਤਿੰਨ ਚਾਰ, ਚਾਰ ਚਾਰ ਖੇਲ ਕਰਾਇੰਦਾ। ਪੰਜ ਛੇ ਸੱਤ ਅੱਠ ਧਾਰ, ਧਾਰ ਧਾਰ ਵੰਡ ਵੰਡਾਇੰਦਾ। ਨੌਂ ਦਸ ਦਸ ਨੌਂ ਖੋਲ੍ਹ ਕਿਵਾੜ, ਆਤਮ ਪਰਮਾਤਮ ਜੋੜ ਜੁੜਾਇੰਦਾ। ਗੁਰਮੁਖ ਗੁਰਸਿਖ ਗੁਰ ਸਤਿਗੁਰ ਕਰ ਪਿਆਰ, ਗੁਰ ਮੰਤਰ ਨਾਮ ਦ੍ਰਿੜਾਇੰਦਾ। ਜਗਤ ਭਿਖਾਰੀ ਬਣ ਭਿਖਾਰ, ਭਗਵੰਤ ਭਗਤ ਦਵਾਰਾ ਮੰਗਣ ਆਇੰਦਾ । ਕਰ ਕਿਰਪਾ ਜਨ ਭਗਤ ਪ੍ਰੇਮ ਭਿਛਿਆ ਜੇ ਝੋਲੀ ਦੇਵੇ ਡਾਰ, ਭਗਵਨ ਲੱਖ ਲੱਖ ਸ਼ੁਕਰ ਮਨਾਇੰਦਾ। ਲੱਖ ਚੁਰਾਸੀ ਵਿਚੋਂ ਲੱਭੇ ਇਕੋ ਯਾਰ, ਯਾਰੀ ਆਦਿ ਅੰਤ ਨਿਭਾਇੰਦਾ। ਜਨਮੇ ਮਰੇ ਨਾ ਵਿਚ ਸੰਸਾਰ, ਜੀਵਨ ਮਰਨ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਦੋ ਤਿੰਨ ਚਾਰ ਦਏ ਆਧਾਰ, ਚਾਰ ਤਿੰਨ ਦੋ ਇਕ ਪਾਵੇ ਸਾਰ, ਬਿਨ ਇਕ ਚਾਰ ਮੁਖ ਨਾ ਕੋਇ ਸਲਾਹਿੰਦਾ ।
ਛਦਾਉਣ ਮਾਈ ਪੌਣ ਭੰਨੇ ਸੀਸ, ਨਾਮ ਡੰਡਾ ਹੱਥ ਉਠਾਈਆ। ਮਾਈ ਗੋਰਜਾਂ ਅੰਤਮ ਪੀਸਣ ਲਿਆ ਪੀਸ, ਕਲਜੁਗ ਚੱਕੀ ਕੂੜ ਚਲਾਈਆ। ਹਾਕਣ ਡਾਕਣ ਇਕ ਹਦੀਸ, ਹੁਕਮ ਹਾਕਮ ਇਕ ਸਮਝਾਈਆ। ਸੀਰ ਨੀਰ ਪੀਏ ਨਾ ਕੋਈ ਲਾ ਕੇ ਝੀਕ, ਛਲ ਛਿਦਰ ਨਾ ਕੋਇ ਵਡਿਆਈਆ।
ਮੂੰਡੇ ਸਭ ਦਾ ਫੜ ਕੇ ਸੀਸ, ਚੋਟੀ ਗੁਰਸਿਖਾਂ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਦੇਵੇ ਸਾਚਾ ਵਰ, ਚਿੱਟਾ ਦੁਧ ਨਿਰਮਲ ਸੀਰ ਕੋਇ ਬੰਧਣ ਨਾ ਪਾਈਆ ।