ਪੁਸਤਕਾਲਾਭਾਗ ੧੨

੧੧ ਅੱਸੂ ੨੦੧੯ ਬਿਕ੍ਰਮੀ ਧੰਨਾ ਸਿੰਘ ਦੇ ਗ੍ਰਹਿ ਢਹਿ ਪਈ ਜ਼ਿਲਾ ਲੁਧਿਆਣਾ

ਸੋ ਪੁਰਖ ਨਿਰੰਜਣ ਬੇਪਰਵਾਹਿਆ, ਹਰਿ ਪੁਰਖ ਨਿਰੰਜਣ ਖੇਲ ਕਰਾਈਆ। ਏਕੰਕਾਰਾ ਨਾਉਂ ਧਰਾਇਆ, ਆਦਿ ਨਿਰੰਜਣ ਨੂਰ ਰੁਸ਼ਨਾਈਆ। ਅਬਿਨਾਸ਼ੀ ਕਰਤੇ ਵੇਸ ਵਟਾਇਆ, ਸ੍ਰੀ ਭਗਵਾਨ ਨਿਸ਼ਾਨ ਝੁਲਾਈਆ। ਪਾਰਬ੍ਰਹਮ ਪ੍ਰਭ ਖੇਲ ਰਚਾਇਆ, ਨਿਰਗੁਣ ਵੇਖੇ ਥਾਉਂ ਥਾਈਂਆ। ਮਹੱਲ ਅਟੱਲ ਇਕ ਸੁਹਾਇਆ, ਸੰਬਲ ਆਪਣਾ ਡੇਰਾ ਲਾਈਆ। ਸੋਹਲਾ ਢੋਲਾ ਇਕੋ ਗਾਇਆ, ਬੋਧ ਅਗਾਧੀ ਨਾਉਂ ਦ੍ਰਿੜਾਈਆ। ਧੁਰ ਫ਼ਰਮਾਨਾ ਇਕ ਜਣਾਇਆ, ਨਾ ਕੋਈ ਮੇਟੇ ਮੇਟ ਮਿਟਾਈਆ। ਸਾਚਾ ਤਖ਼ਤ ਇਕ ਸੁਹਾਇਆ, ਤਖ਼ਤ ਨਿਵਾਸੀ ਆਸਣ ਲਾਈਆ। ਬੇਪਰਵਾਹ ਬੇਐਬ ਪਰਵਰਦਿਗਾਰ ਵੇਖਣ ਆਇਆ, ਨੂਰ ਇਲਾਹੀ ਸੱਚਾ ਮਾਹੀਆ। ਸਚ ਸੰਦੇਸਾ ਰਿਹਾ ਸੁਣਾਇਆ, ਮੁਕਾਮੇ ਹੱਕ ਵਡ ਵਡਿਆਈਆ। ਹੱਕ ਹਕ਼ੀਕ਼ਤ ਖੋਜ ਖੋਜਾਇਆ, ਲੋਕ ਪਰਲੋਕ ਵੇਖੇ ਥਾਉਂ ਥਾਈਂਆ। ਵਿਸ਼ਨ ਬ੍ਰਹਮਾ ਸ਼ਿਵ ਲਏ ਜਗਾਇਆ, ਸੋਇਆ ਕੋਇ ਰਹਿਣ ਨਾ ਪਾਈਆ। ਤ੍ਰੈਗੁਣ ਮਾਇਆ ਡੇਰਾ ਦੇਵੇ ਢਾਹਿਆ, ਕੂੜੀ ਕਿਰਿਆ ਦਏ ਖਪਾਈਆ। ਪੰਜ ਤਤ ਲੇਖਾ ਦਏ ਮੁਕਾਇਆ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਰਿਹਾ ਸਮਝਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੁਗ ਚੌਕੜੀ ਜਿਸ ਹੰਢਾਇਆ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਗੁਰ ਅਵਤਾਰ ਜਿਸ ਪਰਗਟਾਇਆ, ਨਿਰਗੁਣ ਸਰਗੁਣ ਮੇਲ ਮਿਲਾਈਆ। ਪੀਰ ਪੈਗ਼ੰਬਰ ਜਨਣੀ ਜਨ ਬਣ ਜਿਸ ਜਾਇਆ, ਸੋ ਖੇਲ ਕਰੇ ਨੂਰ ਇਲਾਹੀਆ। ਅੱਖਰ ਵੱਖਰ ਬੋਧ ਅਗਾਧ ਮੰਤਰ ਅੰਤਰ ਜਿਸ ਪੜ੍ਹਾਇਆ, ਸਾਚੀ ਸਿਖਿਆ ਆਪ ਸਮਝਾਈਆ। ਦੀਨ ਮਜ਼੍ਹਬ ਜ਼ਾਤ ਪਾਤ ਵਰਨ ਗੋਤ ਜਿਸ ਵੰਡ ਵੰਡਾਇਆ, ਜੁਗ ਚੌਕੜੀ ਖੇਲ ਕਰਾਈਆ। ਧਰਤ ਧਵਲ ਜ਼ਿਮੀਂ ਅਸਮਾਨ, ਆਕਾਸ਼ ਪਰਕਾਸ਼ ਜਿਸ ਕਰਾਇਆ, ਰਵ ਸਸ ਸੂਰਜ ਚੰਦ ਰੁਸ਼ਨਾਈਆ। ਸਮੁੰਦ ਸਾਗਰ ਡੂੰਘੀ ਕੰਦਰ ਉਚੇ ਟਿੱਲੇ ਪਰਬਤ ਜਿਸ ਡੇਰਾ ਲਾਇਆ, ਜਲ ਥਲ ਮਹੀਅਲ ਰਿਹਾ ਸਮਾਈਆ। ਤ੍ਰੈ ਪੰਜ ਮੇਲਾ ਗੁਰ ਚੇਲਾ ਜਿਸ ਜੋੜ ਜੁੜਾਇਆ, ਲੱਖ ਚੁਰਾਸੀ ਘਾੜਨ ਘੜਤ ਘੜਾਈਆ। ਅੰਡਜ ਜੇਰਜ ਉਤਭੁਜ ਸੇਤਜ ਅਨੁਭਵ ਆਪਣਾ ਖੇਲ ਕਰਾਇਆ, ਜੋਤੀ ਨੂਰ ਕਰ ਰੁਸ਼ਨਾਈਆ। ਆਤਮ ਪਰਮਾਤਮ ਪਰਮਾਤਮ ਆਤਮ ਵੰਡ ਵੰਡਾਇਆ, ਨਿਰਗੁਣ ਨਿਰਗੁਣ ਖੇਲੇ ਖੇਲ ਬੇਪਰਵਾਹੀਆ। ਗੀਤ ਸੁਹਾਗੀ ਛੰਦ ਏਕਾ ਗਾਇਆ, ਬੱਤੀ ਦੰਦ ਦਏ ਵਡਿਆਈਆ। ਜੀਉ ਪਿੰਡ ਜਿਸ ਤਨ ਰਚਾਇਆ, ਲੇਖਾ ਜਾਣੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣਾ ਖੇਲ ਜਣਾਈਆ। ਧਰਤ ਧਵਲ ਬਣਾਇਆ ਆਕਾਸ਼, ਆਕਾਸ਼ ਆਕਾਸ਼ਾਂ ਵਿਚ ਸਮਾਈਆ। ਜਿਸ ਨੂੰ ਕਹਿੰਦੇ ਪੁਰਖ ਅਬਿਨਾਸ਼, ਅਬਿਨਾਸ਼ੀ ਆਪਣਾ ਰੰਗ ਰੰਗਾਈਆ। ਆਦਿ ਜੁਗਾਦਿ ਸਰਬ ਗੁਣ ਤਾਸ, ਗੁਣ ਵੰਤਾ ਵਡ ਵਡਿਆਈਆ। ਲੇਖਾ ਜਾਣੇ ਪ੍ਰਿਥਮੀ ਆਕਾਸ਼, ਦੋ ਜਹਾਨਾਂ ਖੋਜ ਖੋਜਾਈਆ। ਲੱਖ ਚੁਰਾਸੀ ਦੇਵਣਹਾਰਾ ਪਵਣ ਸਵਾਸ, ਪਵਣ ਪਵਣਾਂ ਡੇਰਾ ਲਾਈਆ। ਜੁਗ ਚੌਕੜੀ ਵੇਖਣਹਾਰਾ ਖੇਲ ਤਮਾਸ਼,

ਮੰਡਲ ਮੰਡਪ ਰਾਸ ਰਚਾਈਆ। ਭਗਤਾਂ ਪੂਰੀ ਕਰਨਹਾਰਾ ਆਸ, ਭਗਵਨ ਆਪਣਾ ਫੇਰਾ ਪਾਈਆ। ਨਿਤ ਨਵਿਤ ਹੋਏ ਦਾਸੀ ਦਾਸ, ਬਣ ਸੇਵਕ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਜਿਸ ਨੂੰ ਕਹਿੰਦੇ ਸ੍ਰੀ ਭਗਵਾਨ, ਨਿਰਗੁਣ ਆਪਣਾ ਖੇਲ ਕਰਾਇੰਦਾ। ਸ਼ਾਹੋ ਭੂਪ ਰਾਜ ਰਾਜਾਨ, ਸਾਚੇ ਤਖ਼ਤ ਸੋਭਾ ਪਾਇੰਦਾ। ਆਦਿ ਜੁਗਾਦੀ ਹੁਕਮਰਾਨ, ਲੋਆਂ ਪੁਰੀਆਂ ਆਪ ਮਨਾਇੰਦਾ। ਗੁਰ ਅਵਤਾਰ ਦੇਵਣਹਾਰਾ ਦਾਨ, ਪੀਰ ਪੈਗ਼ੰਬਰ ਝੋਲੀ ਆਪ ਭਰਾਇੰਦਾ। ਸਤਿ ਸਤਿਵਾਦੀ ਸਤਿ ਨਿਸ਼ਾਨ, ਸਤਿ ਦਵਾਰੇ ਆਪ ਉਠਾਇੰਦਾ। ਪਰਗਟ ਕਰੇ ਹਰਿ ਹਰਿ ਨਾਮ, ਕੋਟਨ ਕੋਟ ਜਿਹਵਾ ਜਾਪ ਜਪਾਇੰਦਾ। ਅੰਮ੍ਰਿਤ ਆਤਮ ਸਾਚਾ ਜਾਮ, ਨਿਝਰ ਝਿਰਨਾ ਆਪ ਝਿਰਾਇੰਦਾ। ਜੁਗ ਚੌਕੜੀ ਪੂਰਾ ਕਰੇ ਕਾਮ, ਕਰਨੀ ਕਰਤਾ ਆਪ ਕਮਾਇੰਦਾ। ਲੇਖਾ ਜਾਣ ਸ੍ਰੀ ਭਗਵਾਨ, ਲੇਖਾ ਆਪਣੇ ਹੱਥ ਰਖਾਇੰਦਾ। ਲੱਖ ਚੁਰਾਸੀ ਸਾਚਾ ਕਾਹਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਉਂ ਆਪ ਵਡਿਆਇੰਦਾ। ਜਿਸ ਨੂੰ ਕਹਿੰਦੇ ਸ੍ਰੀ ਭਗਵੰਤ, ਸਚਖੰਡ ਵਸੇ ਸੱਚਾ ਮਾਹੀਆ। ਆਦਿ ਜੁਗਾਦਿ ਮਹਿਮਾ ਅਗਣਤ, ਗੁਰ ਅਵਤਾਰ ਭੇਵ ਨਾ ਆਈਆ। ਗਾ ਗਾ ਥੱਕੇ ਸਾਧ ਸੰਤ, ਕੋਟਨ ਕੋਟ ਰਹੇ ਜਸ ਗਾਈਆ। ਵੇਦ ਪੁਰਾਨ ਸ਼ਾਸਤਰ ਸਿਮਰਤ ਅੰਜੀਲ ਕੁਰਾਨ ਲਿਖ ਲਿਖ ਥੱਕੀ ਛੰਤ, ਹਰਿ ਕਾ ਛੰਦ ਨਾ ਕੋਇ ਲਿਖਾਈਆ। ਆਦਿ ਜੁਗਾਦਿ ਬਣਾਏ ਬਣਤ, ਘੜਨ ਭੰਨਣਹਾਰ ਆਪਣਾ ਖੇਲ ਵਖਾਈਆ। ਕੋਇ ਨਾ ਜਾਣੇ ਪ੍ਰਭ ਕਾ ਅੰਤ, ਬੇਅੰਤ ਕਹੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਰਾਈਆ। ਜਿਸ ਨੂੰ ਕਹਿੰਦੇ ਪੁਰਖ ਅਗੰਮ, ਅਲੱਖ ਅਗੋਚਰ ਖੇਲ ਕਰਾਇੰਦਾ। ਨਾ ਮਰੇ ਨਾ ਪਏ ਜੰਮ, ਮਾਤ ਗਰਭ ਨਾ ਫੇਰਾ ਪਾਇੰਦਾ। ਪਵਣ ਸਵਾਸ ਨਾ ਕੋਇ ਦਮ, ਰਸਨਾ ਜਿਹਵਾ ਨਾ ਕੋਇ ਹਿਲਾਇੰਦਾ। ਹਡ ਮਾਸ ਨਾ ਕੋਇ ਚੰਮ, ਨਾੜ ਬਹੱਤਰ ਰੱਤੀ ਰੱਤ ਨਾ ਕੋਇ ਵਖਾਇੰਦਾ। ਹਰਖ਼ ਸੋਗ ਨਾ ਕੋਇ ਗ਼ਮ, ਚਿੰਤਾ ਰੋਗ ਨਾ ਕੋਇ ਸਤਾਇੰਦਾ। ਨਿਰਗੁਣ ਰੂਪ ਸ੍ਰੀ ਭਗਵਾਨ, ਜੋਤੀ ਜੋਤ ਡਗਮਗਾਇੰਦਾ। ਸਚਖੰਡ ਵਸੇ ਸਚ ਮਕਾਨ, ਥਿਰ ਘਰ ਆਪਣਾ ਹੁਕਮ ਵਰਤਾਇੰਦਾ। ਬ੍ਰਹਿਮੰਡ ਖੰਡ ਵੇਖੇ ਆਣ, ਜੁਗ ਚੌਕੜੀ ਫੇਰਾ ਪਾਇੰਦਾ। ਆਦਿ ਜੁਗਾਦੀ ਨੌਜਵਾਨ, ਬਿਰਧ ਬਾਲ ਰੂਪ ਨਾ ਕੋਇ ਰਖਾਇੰਦਾ। ਕਾਗਦ ਕਲਮ ਸ਼ਾਹੀ ਲਿਖ ਲਿਖ ਦਏ ਬਿਆਨ, ਸਿਫ਼ਤ ਸਾਲਾਹੀ ਸਿਫ਼ਤ ਸਾਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ ਆਪਣੀ ਕਰਨੀ ਆਪ ਕਮਾਇੰਦਾ। ਜਿਸ ਨੂੰ ਕਹਿੰਦੇ ਬੇਪਰਵਾਹ, ਬੇਪਰਵਾਹ ਵਡੀ ਵਡਿਆਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖੇ ਆ, ਨਿਤ ਨਵਿਤ ਵੇਸ ਵਟਾਈਆ। ਨਿਰਗੁਣ ਸਰਗੁਣ ਬਣੇ ਮਲਾਹ, ਆਪਣੇ ਕੰਧ ਉਠਾਈਆ। ਨਾਉਂ ਨਿਰੰਕਾਰਾ ਦਏ ਦ੍ਰਿੜਾ, ਆਤਮ ਪਰਮਾਤਮ ਭੇਵ ਚੁਕਾਈਆ। ਪਾਰਬ੍ਰਹਮ ਬ੍ਰਹਮ ਪਰਦਾ ਦਏ ਉਠਾ, ਈਸ਼ ਜੀਵ ਕਰੇ ਕੁੜਮਾਈਆ। ਅਨਹਦ ਨਾਦੀ ਨਾਦ ਦਏ ਵਜਾ, ਧੁੰਨ ਆਤਮਕ ਰਾਗ ਸੁਣਾਈਆ। ਨਿਰਮਲ ਦੀਆ ਜੋਤ ਦਏ ਜਗਾ, ਅਗਿਆਨ ਅੰਧੇਰ ਚੁਕਾਈਆ। ਅੰਮ੍ਰਿਤ ਆਤਮ ਜਾਮ ਦਏ ਪਿਆ, ਅਠਸਠ ਤੀਰਥ ਲੇਖਾ ਦਏ ਮੁਕਾਈਆ। ਘਰ ਮੰਦਰ ਕਰ ਰੁਸ਼ਨਾ, ਗ੍ਰਹਿ ਵੇਖੇ ਚਾਈਂ ਚਾਈਂਆ। ਨਾਰੀ ਕੰਤ ਮੇਲਾ ਸਹਿਜ ਸੁਭਾ, ਸ੍ਰੀ ਭਗਵੰਤ ਆਪ ਕਰਾਈਆ। ਬੇਅੰਤ ਬੇਅੰਤ ਖੇਲ ਕਰੇ ਸੱਚਾ ਸ਼ਹਿਨਸ਼ਾਹ, ਸ਼ਾਹ ਪਾਤਸ਼ਾਹ ਆਪਣਾ ਹੁਕਮ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

ਜੋਤ ਧਰ, ਆਦਿ ਅੰਤ ਸ੍ਰੀ ਭਗਵੰਤ ਕਰੇ ਖੇਲ ਹਰਿ ਰਘੁਰਾਈਆ। ਜਿਸ ਨੂੰ ਕਹਿੰਦੇ ਪਰਵਰਦਿਗਾਰ, ਮਿਹਬਾਨ ਬੀਦੋ ਖੇਲ ਕਰਾਇੰਦਾ। ਮੁਕਾਮੇ ਹੱਕ ਵਸੇ ਸਾਂਝਾ ਯਾਰ, ਲਾਸ਼ਰੀਕ ਨਾਉਂ ਧਰਾਇੰਦਾ। ਹੱਕ ਹਕ਼ੀਕ਼ਤ ਲਏ ਵਿਚਾਰ, ਬੇਨਜ਼ੀਰ ਨਜ਼ਰ ਇਕ ਉਠਾਇੰਦਾ। ਚੌਦਾਂ ਤਬਕਾਂ ਖੋਲ੍ਹ ਕਿਵਾੜ, ਚੌਦਸ ਚੌਦਸ ਚੰਦ ਚਮਕਾਇੰਦਾ। ਈਸਾ ਮੂਸਾ ਮੁਹੰਮਦ ਦੇ ਪੈਗ਼ਾਮ, ਪੀਰ ਪੈਗ਼ੰਬਰ ਆਪ ਜਣਾਇੰਦਾ। ਲੋਕਮਾਤ ਕਰ ਗ਼ੁਲਾਮ, ਬਰਦੇ ਆਪਣੀ ਸੇਵਾ ਲਾਇੰਦਾ। ਆਪੇ ਬਣਿਆ ਰਹੇ ਅਮਾਮ, ਸਿਰ ਅਮਾਮਾਂ ਨਾਉਂ ਧਰਾਇੰਦਾ। ਲੇਖਾ ਜਾਣ ਦੋ ਜਹਾਨ, ਦੋਏ ਦੋਏ ਆਪਣੀ ਕਲ ਵਖਾਇੰਦਾ। ਤੀਸ ਬਤੀਸਾ ਗਾ ਗਾ ਗਾਣ, ਅੰਜੀਲ ਕੁਰਾਨਾਂ ਵੰਡ ਵੰਡਾਇੰਦਾ। ਅੰਤਮ ਦੇਵੇ ਸੱਚਾ ਦਾਨ, ਦਾਤਾ ਦਾਨੀ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੇਅੰਤ ਆਪਣਾ ਖੇਲ ਆਪ ਕਰਾਇੰਦਾ। ਜਿਸ ਨੂੰ ਕਹਿੰਦੇ ਸਚਖੰਡ ਨਿਵਾਸੀ, ਸੋ ਸਤਿਗੁਰ ਖੇਲ ਕਰਾਈਆ। ਹਰਿ ਪੁਰਖ ਨਿਰੰਜਣ ਇਕ ਅਬਿਨਾਸ਼ੀ, ਅਬਿਨਾਸ਼ੀ ਆਪਣੀ ਕਾਰ ਕਮਾਈਆ। ਕਲਜੁਗ ਅੰਤਮ ਵੇਖੇ ਰਾਸੀ, ਮੰਡਲ ਰਾਸੀ ਆਪ ਰਚਾਈਆ। ਖੋਜ ਖੋਜਾਏ ਪ੍ਰਿਥਮੀ ਆਕਾਸ਼ੀ, ਗਗਨ ਮੰਡਲ ਫੇਰਾ ਪਾਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਲੱਖ ਚੁਰਾਸੀ ਵੇਖੇ ਸੱਚੇ ਸਾਥੀ, ਸਗਲਾ ਸੰਗ ਕਵਣ ਨਿਭਾਈਆ। ਲਹਿਣਾ ਦੇਣਾ ਚੁਕਾਏ ਤ੍ਰਿਲੋਕੀ ਨਾਥੀ, ਨਾਥ ਤ੍ਰਿਲੋਕੀ ਲਏ ਉਠਾਈਆ। ਪੀਰ ਪੈਗ਼ੰਬਰਾਂ ਖੋਲ੍ਹੇ ਤਾਕੀ, ਸਾਚਾ ਹੁਜਰਾ ਆਪ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਚੁਕਾਏ ਬਾਕੀ, ਲਹਿਣਾ ਕੋਇ ਰਹਿਣ ਨਾ ਪਾਈਆ। ਪਾਰਬ੍ਰਹਮ ਪ੍ਰਭ ਬਣੇ ਆਪ ਸਾਕੀ, ਹਰਿ ਸੱਜਣ ਫੇਰਾ ਪਾਈਆ। ਲੱਖ ਚੁਰਾਸੀ ਵੇਖੇ ਜੀਵ ਖ਼ਾਕੀ, ਧਰਨੀ ਧਰਤ ਧਵਲ ਖੋਜ ਖੋਜਾਈਆ। ਗੁਰਮੁਖ ਚਾੜ੍ਹੇ ਫੜ ਫੜ ਸਾਚੀ ਘਾਟੀ, ਅਧਵਿਚਕਾਰ ਨਾ ਕੋਇ ਅਟਕਾਈਆ। ਨਿਰਮਲ ਜੋਤ ਜਗੇ ਲਲਾਟੀ, ਅਗਿਆਨ ਅੰਧੇਰ ਮਿਟਾਈਆ। ਆਤਮ ਪਰਮਾਤਮ ਪਰਮਾਤਮ ਆਤਮ ਮੇਲ ਮਿਲਾਏ ਕਮਲਾਪਾਤੀ, ਕਵਲ ਨੈਣ ਰੰਗ ਰੰਗਾਈਆ। ਦਰਸ ਦਿਖਾਏ ਬਹੁ ਬਿਧ ਭਾਂਤੀ, ਅਨਕ ਕਲ ਆਪਣਾ ਖੇਲ ਕਰਾਈਆ। ਵਸਣਹਾਰਾ ਇਕ ਇਕਾਂਤੀ, ਨਿਰਗੁਣ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਜਿਸ ਨੂੰ ਕਹਿੰਦੇ ਸਚ ਖ਼ੁਦਾ, ਨੂਰੀ ਜਲਵਾ ਨੂਰ ਧਰਾਇੰਦਾ। ਜਿਸ ਦੇ ਉਤੋਂ ਪੀਰ ਪੈਗ਼ੰਬਰ ਹੋਏ ਫਿਦਾ, ਮੁਰਸ਼ਦ ਮੁਰੀਦ ਰਾਹ ਤਕਾਇੰਦਾ । ਜਿਸ ਦਵਾਰੇ ਕੋਟਨ ਕੋਟ ਮੁਹੰਮਦ ਪਾਇਣ ਗਿੱਧਾ, ਰਸੂਲ ਰਸੂਲਾਂ ਸੋ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਸਾਹਿਬ ਵੇਸ ਵਟਾਇੰਦਾ । ਸੋ ਸਾਹਿਬ ਸੱਚਾ ਸੁਲਤਾਨ, ਜਿਸ ਹੱਥ ਵਡੀ ਵਡਿਆਈਆ। ਦਰਗਹਿ ਬੈਠਾ ਸਚ ਮਕਾਨ, ਸਚਖੰਡ ਸਾਚੇ ਵੱਜੇ ਵਧਾਈਆ। ਕਲਜੁਗ ਅੰਤਮ ਹੋ ਪਰਧਾਨ, ਨਿਹਕਲੰਕਾ ਨਾਉਂ ਰਖਾਈਆ। ਡੰਕ ਵਜਾਏ ਇਕ ਜਹਾਨ, ਦੋ ਜਹਾਨਾਂ ਆਪ ਜਗਾਈਆ। ਵਿਸ਼ਨ ਬ੍ਰਹਮਾ ਸ਼ਿਵ ਮੰਗਣ ਦਾਨ, ਦਰ ਬੈਠੇ ਸੀਸ ਝੁਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਧਿਆਨ, ਚਰਨ ਕਵਲ ਮਿਲੇ ਸਰਨਾਈਆ। ਭਗਤ ਭਗਵੰਤ ਮਿਲ ਮਿਲ ਗੀਤ ਇਕੋ ਗਾਣ, ਸੋਹੰ ਢੋਲਾ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੀ ਕਾਰ ਕਮਾਈਆ। ਭਗਤ ਭਗਵੰਤ ਇਕੋ ਢੋਲਾ, ਹਰਿ ਮੰਦਰ ਆਪ ਜਣਾਇੰਦਾ। ਭਗਤ ਭਗਵੰਤ ਇਕੋ ਸੋਹਲਾ, ਸੋ ਪੁਰਖ ਨਿਰੰਜਣ ਆਪੇ ਗਾਇੰਦਾ। ਭਗਤ ਭਗਵੰਤ ਬਣ ਵਿਚੋਲਾ, ਲੋਕਮਾਤ ਮੇਲ ਮਿਲਾਇੰਦਾ। ਭਗਤ ਭਗਵਾਨ ਉਠਾਏ ਉਹਲਾ, ਦੂਈ ਦਵੈਤੀ ਪਰਦਾ ਲਾਹਿੰਦਾ।

ਭਗਤ ਭਗਵਾਨ ਨਜ਼ਰੀ ਆਏ ਇਕੋ ਮੌਲਾ, ਮੌਲਾ ਆਪਣਾ ਖੇਲ ਵਖਾਇੰਦਾ। ਭਗਤ ਭਗਵਾਨ ਪੂਰਾ ਕਰੇ ਕੌਲਾ, ਕੀਤਾ ਕੌਲ ਭੁੱਲ ਨਾ ਜਾਇੰਦਾ। ਭਗਤ ਭਗਵਾਨ ਆਦਿ ਜੁਗਾਦਿ ਜੁਗਾ ਜੁਗੰਤਰ ਹਰਿ ਜੂ ਬਹੁੜਾ, ਨਿਤ ਨਵਿਤ ਕਰ ਕਰ ਹਿਤ ਵੇਖ ਵਖਾਇੰਦਾ। ਜਿਸ ਨੂੰ ਮੰਨਦੇ ਰਹੇ ਪੂਤ ਸਪੂਤਾ ਬ੍ਰਹਿਮਣ ਗੌੜਾ, ਉਚੇ ਟਿੱਲੇ ਪਰਬਤ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਅੰਤਮ ਆਪਣਾ ਵੇਸ ਵਟਾਇੰਦਾ। ਅੰਤਮ ਵੇਸ ਕਰੇ ਕਰਤਾਰ, ਕੁਦਰਤ ਕਾਦਰ ਵੇਖ ਵਖਾਈਆ। ਜੋਧਾ ਮਹਾਬਲੀ ਅਵਤਾਰ, ਬਲ ਆਪਣਾ ਆਪ ਰਖਾਈਆ। ਲੱਖ ਚੁਰਾਸੀ ਮਾਰੇ ਮਾਰ, ਬਚਿਆ ਕੋਇ ਰਹਿਣ ਨਾ ਪਾਈਆ। ਸ਼ਾਹ ਸੁਲਤਾਨਾਂ ਕਰੇ ਖ਼ਵਾਰ, ਸੀਸ ਤਾਜ ਨਾ ਕੋਇ ਟਿਕਾਈਆ। ਗੁਰਮੁਖ ਸੱਜਣ ਲਏ ਉਠਾਲ, ਦੀਨਨ ਆਪਣੀ ਦਇਆ ਕਮਾਈਆ। ਦਿਵਸ ਰੈਣ ਕਰੇ ਪ੍ਰਿਤਪਾਲ, ਬਣ ਪ੍ਰਿਤਪਾਲਕ ਸੇਵ ਕਮਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸਾਚੀ ਘਾਲਣ ਜਿਸ ਲਈ ਘਾਲ, ਕੀਤੀ ਘਾਲ ਲੇਖੇ ਪਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਜਾਗਰਤ ਜੋਤ ਕਰੇ ਰੁਸ਼ਨਾਈਆ। ਅੰਦਰ ਬਾਹਰ ਗੁਪਤ ਜ਼ਾਹਰ ਚਲੇ ਨਾਲ ਨਾਲ, ਆਤਮ ਪਰਮਾਤਮ ਪਰਮ ਪੁਰਖ ਵੇਖ ਵਖਾਈਆ। ਨੇੜ ਨਾ ਆਏ ਕਾਲ ਮਹਾਕਾਲ, ਮਹਾਕਾਲਕਾ ਭੈ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣਾ ਫੇਰਾ ਆਪੇ ਪਾਈਆ। ਆਪਣਾ ਫੇਰਾ ਪਾ ਗੋਬਿੰਦ, ਹਰਿ ਜੂ ਆਪਣੀ ਖੇਲ ਕਰਾਇੰਦਾ। ਗਹਿਰ ਗੰਭੀਰ ਗੁਣੀ ਗਹਿੰਦ, ਬੇਅੰਤ ਰੂਪ ਵਟਾਇੰਦਾ। ਲੱਖ ਚੁਰਾਸੀ ਲਾਏ ਨਿੰਦ, ਨਿੰਦਕ ਨਿੰਦਿਆ ਮੁੱਖ ਭਰਾਇੰਦਾ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਉਪਜਾਏ ਸਾਚੀ ਬਿੰਦ, ਸੁਤ ਅਨਾਦੀ ਨਾਉਂ ਧਰਾਇੰਦਾ। ਅੰਮ੍ਰਿਤ ਜਾਮ ਪਿਆਏ ਕਾਇਆ ਗਾਗਰ ਸਾਗਰ ਸਿੰਧ, ਅੰਮਿਉਂ ਰਸ ਆਪਣਾ ਇਕ ਚੁਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਕਰਤਾ ਵੇਸ ਵਟਾਇੰਦਾ। ਜੁਗ ਕਰਤਾ ਵਟਾਏ ਵੇਸ, ਰੂਪ ਅਨੂਪ ਧਰਾਈਆ। ਭਗਤ ਭਗਵੰਤ ਲਏ ਵੇਖ, ਲੱਖ ਚੁਰਾਸੀ ਖੋਜ ਖੋਜਾਈਆ। ਨਿਰੰਕਾਰ ਨਿਰਾਕਾਰ ਨਿਰਵੈਰ ਧਰਿਆ ਭੇਖ, ਭੇਖੀ ਕੋਇ ਰਹਿਣ ਨਾ ਪਾਈਆ। ਲੇਖਾ ਜਾਣੇ ਦੇਸ ਪਰਦੇਸ, ਦੇਸ ਦਸੰਤਰ ਖੋਜ ਖੋਜਾਈਆ। ਪਕੜ ਉਠਾਏ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼, ਕਰੋੜ ਤੇਤੀਸਾ ਸੁਰਪਤ ਇੰਦ ਨਾਲ ਮਿਲਾਈਆ। ਬਿਨ ਨੇਤਰ ਨੈਣਾਂ ਬਿਨ ਅੱਖਾਂ ਰਿਹਾ ਵੇਖ, ਬਿਨ ਕੰਨਾਂ ਰਿਹਾ ਸੁਣਾਈਆ। ਕਲਜੁਗ ਅੰਤਮ ਕੂੜੀ ਕਿਰਿਆ ਹੋਣਾ ਖੇਤ, ਥਿਰ ਕੋਇ ਰਹਿਣ ਨਾ ਪਾਈਆ। ਤ੍ਰੈਗੁਣ ਮਾਇਆ ਪ੍ਰਭ ਚਰਨ ਦਵਾਰੇ ਚੜ੍ਹਨੀ ਭੇਟ, ਭੇਟਾ ਆਪਣੀ ਆਪ ਕਰਾਈਆ। ਜੂਠ ਝੂਠ ਕੋਇ ਨਾ ਰਹਿਣਾ ਕੌੜਾ ਰੇਠ, ਕੂੜੀ ਕਿਰਿਆ ਦਏ ਖਪਾਈਆ। ਭਗਤ ਭਗਵੰਤ ਰੱਖੇ ਸਾਇਆ ਹੇਠ, ਸਿਰ ਆਪਣਾ ਹੱਥ ਟਿਕਾਈਆ। ਸਤਿ ਸਤਿਵਾਦੀ ਰੁੱਤ ਮੌਲੇ ਬਸੰਤੀ ਚੇਤ, ਚੇਤਨ ਸਭ ਦੀ ਸੁਰਤੀ ਦਏ ਕਰਾਈਆ। ਆਤਮ ਪਰਮਾਤਮ ਬ੍ਰਹਮ ਪਾਰਬ੍ਰਹਮ ਕਰੇ ਸਾਚਾ ਹੇਤ, ਮਿੱਤਰ ਪਿਆਰਾ ਮਿਲ ਮਿਲ ਖ਼ੁਸ਼ੀ ਮਨਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਇਕ ਇਕੱਲਾ ਰਿਹਾ ਖੇਡ, ਖੇਡਣਹਾਰਾ ਨਜ਼ਰ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਆਇਆ ਜਗ, ਜਗ ਜੀਵਣ ਦਾਤਾ ਖੇਲ ਕਰਾਇੰਦਾ। ਸੰਤ ਸੁਹੇਲੇ ਸਾਚੇ ਸੱਦ, ਸੱਦਾ ਇਕੋ ਨਾਮ ਦਵਾਇੰਦਾ। ਕੂੜੀ ਕਿਰਿਆ ਪਾਰ ਹੱਦ, ਸਾਚਾ ਮਾਰਗ ਏਕਾ ਲਾਇੰਦਾ। ਵਿਸ਼ਨ ਬਣਾਏ ਵਿਸ਼ਵ ਯੱਦ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਊਚ ਨੀਚ ਨਾ ਕੋਇ ਰਖਾਇੰਦਾ। ਗ਼ਰੀਬ

ਨਿਮਾਣਿਆਂ ਲਡਾਏ ਲਡ, ਸਾਚੀ ਗੋਦੀ ਗੋਦ ਸੁਹਾਇੰਦਾ। ਡੂੰਘੇ ਸਾਗਰ ਆਪੇ ਕੱਢ, ਸਚ ਸਿੰਘਾਸਣ ਆਪ ਬਹਾਇੰਦਾ। ਨਾਮ ਨਿਧਾਨ ਪਿਆਏ ਮਦਿ, ਅੱਠੇ ਪਹਿਰ ਖ਼ੁਮਾਰ ਜਣਾਇੰਦਾ। ਕਾਮ ਕਰੋਧ ਲੋਭ ਮੋਹ ਹੰਕਾਰ ਆਸਾ ਤ੍ਰਿਸਨਾ ਦੇਵੇ ਵੱਢ, ਮਾਇਆ ਮਮਤਾ ਮੋਹ ਮਿਟਾਇੰਦਾ। ਗ੍ਰਹਿ ਮੰਦਰ ਅੰਦਰ ਧੁਨ ਰਾਗ ਸੁਣਾਏ ਅਨਹਦ, ਰਾਗੀ ਆਪਣਾ ਰਾਗ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਆਪ ਜਗਾਇੰਦਾ। ਹਰਿਜਨ ਮੇਲਾ ਏਕੰਕਾਰ, ਗੁਰ ਸ਼ਬਦੀ ਮੇਲ ਮਿਲਾਈਆ। ਕਲਜੁਗ ਅੰਤਮ ਹੋ ਤਿਆਰ, ਤ੍ਰੈਗੁਣ ਅਤੀਤਾ ਵੇਸ ਵਟਾਈਆ। ਠਾਂਡਾ ਸੀਤਾ ਵਸੇ ਸਚ ਦਰਬਾਰ, ਸੰਬਲ ਆਪਣਾ ਆਸਣ ਲਾਈਆ। ਹਸਤ ਕੀਟਾ ਦੇ ਆਧਾਰ, ਊਚਾਂ ਨੀਚਾਂ ਏਕਾ ਰੰਗ ਵਖਾਈਆ। ਨਾਮ ਮੀਠਾ ਕਰ ਪਿਆਰ, ਸੋਹੰ ਅੱਖਰ ਕਰੇ ਪੜ੍ਹਾਈਆ। ਤ੍ਰੈਗੁਣ ਅੰਗੀਠਾ ਤਪੇ ਅੰਗਿਆਰ, ਅੰਮ੍ਰਿਤ ਮੇਘ ਰਿਹਾ ਬਰਸਾਈਆ। ਪਤਿਤ ਪੁਨੀਤਾ ਪਾਵੇ ਸਾਰ, ਪਤਿਤ ਪਾਪੀ ਦਏ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਨਿਰਗੁਣ ਆਪਣਾ ਖੇਲ ਵਖਾਈਆ। ਨਿਰਗੁਣ ਖੇਲ ਗੁਰਮੁਖ ਮੇਲਾ, ਭੇਵ ਕੋਇ ਨਾ ਪਾਇੰਦਾ। ਏਕਾ ਘਰ ਬਹਾਏ ਗੁਰੂ ਗੁਰ ਚੇਲਾ, ਗੁਰ ਗੋਬਿੰਦ ਸੰਗ ਨਿਭਾਇੰਦਾ। ਆਦਿ ਜੁਗਾਦੀ ਸੱਜਣ ਸੁਹੇਲਾ, ਸੰਤ ਸਾਜਨ ਵੇਖ ਵਖਾਇੰਦਾ। ਵਸਣਹਾਰਾ ਧਾਮ ਨਵੇਲਾ, ਲੋਕਮਾਤ ਵੇਸ ਵਟਾਇੰਦਾ। ਕੱਟਣਹਾਰਾ ਧਰਮ ਰਾਏ ਦੀ ਜੇਲਾ, ਲੱਖ ਚੁਰਾਸੀ ਫੰਦ ਕਟਾਇੰਦਾ। ਕਲਜੁਗ ਜਾਣੇ ਅੰਤਮ ਵੇਲਾ, ਵਾਰ ਥਿਤ ਨਾ ਕੋਇ ਵਡਿਆਇੰਦਾ। ਅਚਰਜ ਖੇਲ ਪਾਰਬ੍ਰਹਮ ਪ੍ਰਭ ਖੇਲਾ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਭੇਵ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਰਾਇੰਦਾ। ਜਿਸ ਨੂੰ ਕਹਿੰਦੇ ਕਰਨੀ ਕਰਤਾ, ਸੋ ਆਪਣਾ ਖੇਲ ਕਰਾਈਆ। ਨਿਰਭੌ ਹੋਏ ਕਦੇ ਨਾ ਡਰਦਾ, ਭੈ ਆਪਣਾ ਸਰਬ ਜਣਾਈਆ। ਨਾ ਜਨਮੇ ਨਾ ਕਦੇ ਮਰਦਾ, ਜਨਮ ਮਰਨ ਵਿਚ ਨਾ ਆਈਆ। ਆਪਣੇ ਦਰ ਦਰਵੇਸ਼ ਬਣੇ ਆਪੇ ਬਰਦਾ, ਸ਼ਾਹ ਪਾਤਸ਼ਾਹ ਆਪ ਅਖਵਾਈਆ। ਆਪਣਾ ਘਾੜਨ ਆਪੇ ਘੜਦਾ, ਆਪੇ ਘੜੇ ਭੰਨੇ ਸਰਬ ਲੋਕਾਈਆ। ਆਪਣੇ ਮੰਦਰ ਆਪੇ ਚੜ੍ਹਦਾ, ਸਚਖੰਡ ਵਸੇ ਸੱਚਾ ਮਾਹੀਆ। ਆਪਣਾ ਨਾਉਂ ਆਪੇ ਪੜ੍ਹਦਾ, ਗੁਰ ਅਵਤਾਰ ਪੀਰ ਪੈਗ਼ੰਬਰ ਜੁਗ ਜੁਗ ਕਰੇ ਪੜ੍ਹਾਈਆ। ਆਪ ਉਠਾਏ ਆਪਣਾ ਪਰਦਾ, ਪਰਦਾਨਸ਼ੀਂ ਮੁਖ ਨਕਾਬ ਨਾ ਕੋਇ ਰਖਾਈਆ। ਲੇਖਾ ਜਾਣੇ ਲੱਖ ਚੁਰਾਸੀ ਜੀਵ ਜੰਤ ਘਰ ਘਰ ਦਾ, ਘਰ ਘਰ ਆਪਣਾ ਮੁਖ ਛੁਪਾਈਆ। ਕਰੇ ਵੇਸ ਨਰ ਹਰਿ ਨਰਾਇਣ ਨਰ ਦਾ, ਨਰ ਨਰੇਸ਼ ਸੱਚਾ ਮਾਹੀਆ। ਗੁਰਮੁਖ ਗੁਰਸਿਖ ਹਰਿਜਨ ਸੱਜਣ ਆਪੇ ਫੜਦਾ, ਫੜ ਫੜ ਬਾਂਹੋਂ ਰਿਹਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖੇਲ ਕਰੇ ਵਿਚ ਜਹਾਨ, ਖ਼ਾਲਕ ਖ਼ਲਕ ਖ਼ਲਕ ਖ਼ਾਲਕ ਹਰਿ ਵੇਖੇ ਚਾਈਂ ਚਾਈਂਆ।

੧੧ ਅੱਸੂ ੨੦੧੯ ਬਿਕ੍ਰਮੀ ਸਰਦਾਰਾ ਸਿੰਘ ਦੇ ਗ੍ਰਹਿ ਪੱਖੋਵਾਲ ਜ਼ਿਲਾ ਲੁਧਿਆਣਾ

ਸਾਚੇ ਤਖ਼ਤ ਬੈਠਾ ਸ਼ਹਿਨਸ਼ਾਹ, ਸਚਖੰਡ ਸਾਚੇ ਵੱਜੇ ਵਧਾਈਆ। ਸੋ ਪੁਰਖ ਨਿਰੰਜਣ ਰੂਪ ਧਰਾ, ਨਿਰਗੁਣ ਖੇਲ ਕਰੇ ਬੇਪਰਵਾਹੀਆ। ਹਰਿ ਪੁਰਖ ਨਿਰੰਜਣ ਵੇਸ ਵਟਾ, ਅਗੰਮ ਅਗੰਮੜੀ ਕਾਰ ਕਮਾਈਆ। ਏਕੰਕਾਰਾ ਨਾਉਂ ਧਰਾ, ਨਾਉਂ ਨਿਰੰਕਾਰਾ ਦਏ ਜਣਾਈਆ। ਆਦਿ ਨਿਰੰਜਣ ਕਰ ਰੁਸ਼ਨਾ, ਜੋਤੀ ਜੋਤ ਡਗਮਗਾਈਆ । ਸ੍ਰੀ ਭਗਵਾਨ ਸਚ ਨਿਸ਼ਾਨ ਲਏ ਬਣਾ, ਸਤਿ ਸਤਿਵਾਦੀ ਆਪ ਉਠਾਈਆ। ਅਬਿਨਾਸ਼ੀ ਕਰਤਾ ਵੇਖੇ ਨੈਣ ਉਠਾ, ਨਿਜ ਨੈਣ ਆਪ ਖੁਲ੍ਹਾਈਆ। ਪਾਰਬ੍ਰਹਮ ਪ੍ਰਭ ਸੀਸ ਝੁਕਾ, ਦਰ ਆਪਣੇ ਮੰਗ ਮੰਗਾਈਆ। ਭੂਪਤ ਭੂਪ ਰਾਜ ਰਾਜਾਨ ਆਪ ਅਖਵਾ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਮੁਕਾਮੇ ਹੱਕ ਡੇਰਾ ਲਾ, ਜਲਵਾ ਨੂਰ ਨੂਰ ਦਰਸਾਈਆ। ਨੂਰੀ ਜਲਵਾ ਇਕ ਖ਼ੁਦਾ, ਲਾਸ਼ਰੀਕ ਵਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਸਾਚਾ ਇਕ ਸੁਹਾਈਆ। ਸਚਖੰਡ ਬੈਠਾ ਸ਼ਹਿਨਸ਼ਾਹ, ਸ਼ਾਹ ਪਾਤਸ਼ਾਹ ਵੱਜੇ ਵਧਾਈਆ। ਸਚ ਸੰਦੇਸਾ ਰਿਹਾ ਸੁਣਾ, ਨਰ ਨਰੇਸ਼ਾ ਇਕੋ ਮਾਹੀਆ। ਦੋ ਜਹਾਨਾਂ ਰਿਹਾ ਜਗਾ, ਥਿਰ ਘਰ ਆਪਣਾ ਹੁਕਮ ਵਰਤਾਈਆ। ਸੁੰਨ ਅਗੰਮ ਪਰਦਾ ਦਏ ਚੁਕਾ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਰਾਗ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸੀ ਸਾਚਾ ਖੇਲ ਕਰਾਈਆ। ਸਚਖੰਡ ਦਵਾਰੇ ਹਰਿ ਨਿਰੰਕਾਰਾ, ਹਰਿ ਜੂ ਆਪਣਾ ਆਸਣ ਲਾਇੰਦਾ। ਲੇਖਾ ਜਾਣੇ ਧੁਰ ਦਰਬਾਰਾ, ਦਰਗਹਿ ਸਾਚੀ ਵੇਖ ਵਖਾਇੰਦਾ। ਨਿਰਗੁਣ ਨਿਰਗੁਣ ਕਰ ਪਸਾਰਾ, ਨਿਰਗੁਣ ਆਪਣਾ ਵੇਸ ਵਟਾਇੰਦਾ। ਸਚ ਸੰਦੇਸਾ ਏਕਾ ਵਾਰਾ, ਆਦਿ ਜੁਗਾਦੀ ਆਪ ਸੁਣਾਇੰਦਾ। ਬ੍ਰਹਮ ਬ੍ਰਹਿਮਾਦੀ ਪਾਵੇ ਸਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਸਚਖੰਡ, ਹਰਿ ਸਾਚਾ ਸਚ ਕਰਾਈਆ। ਕਰੇ ਖੇਲ ਸੂਰਾ ਸਰਬੰਗ, ਦੂਸਰ ਸਾਥ ਨਾ ਕੋਇ ਰਖਾਈਆ। ਆਦਿ ਜੁਗਾਦਿ ਵਜਾਏ ਮਰਦੰਗ, ਨਾਮ ਨਿਧਾਨਾ ਇਕ ਰਖਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਪੇ ਲੰਘ, ਗ੍ਰਹਿ ਗ੍ਰਹਿ ਮੰਦਰ ਖੋਜ ਖੋਜਾਈਆ। ਲੇਖਾ ਜਾਣੇ ਸੂਰਜ ਚੰਦ, ਜ਼ਿਮੀਂ ਅਸਮਾਨ ਦਏ ਵਡਿਆਈਆ। ਲੱਖ ਚੁਰਾਸੀ ਵੰਡਣ ਵੰਡ, ਵਿਸ਼ਨ ਬ੍ਰਹਮਾ ਸ਼ਿਵ ਸੇਵ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸੀ ਆਪਣਾ ਹੁਕਮ ਵਰਤਾਈਆ। ਸਚਖੰਡ ਨਿਵਾਸੀ ਸਚ ਸੁਲਤਾਨਾ, ਹਰਿ ਸਾਚੀ ਕਾਰ ਕਮਾਇੰਦਾ। ਮਹਾਬੀਰ ਬਲੀ ਜੋਧਾ ਸੂਰ ਬਲਵਾਨਾ, ਬਲ ਆਪਣਾ ਆਪ ਰਖਾਇੰਦਾ। ਸਦਾ ਸੰਦੇਸਾ ਦੇਵਣਹਾਰਾ ਧੁਰ ਫ਼ਰਮਾਨਾ, ਧੁਰ ਦੀ ਬਾਣੀ ਬਾਣ ਲਗਾਇੰਦਾ। ਲੇਖਾ ਜਾਣੇ ਜੀਵ ਜਹਾਨਾ, ਜੀਵਣ ਜੁਗਤ ਜੋਤ ਆਪ ਜਗਾਇੰਦਾ। ਦੇਵਣਹਾਰਾ ਪਦ ਨਿਰਬਾਨਾ, ਨਿਰਬਾਨ ਪਦ ਇਕ ਵਖਾਇੰਦਾ। ਬੋਧ ਅਗਾਧੀ ਏਕਾ ਗਾਣਾ, ਬਿਨ ਅੱਖਰ ਆਪ ਸੁਣਾਇੰਦਾ। ਦਾਤਾ ਦਾਨੀ ਦੇਵਣਹਾਰਾ ਦਾਨਾ, ਦਇਆਨਿਧ ਠਾਕਰ ਸਵਾਮੀ ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸੀ ਖੇਲ ਕਰਾਇੰਦਾ। ਸਚਖੰਡ ਨਿਵਾਸੀ ਠਾਂਡਾ ਸੀਤਾ, ਸਤਿਗੁਰ ਆਪਣੀ ਦਇਆ ਕਮਾਈਆ। ਜੁਗ ਚੌਕੜੀ ਚਲਾਏ ਰੀਤਾ, ਰੀਤੀਵਾਨ ਬੇਪਰਵਾਹੀਆ। ਤ੍ਰੈਗੁਣ ਲੇਖਾ ਜਾਣੇ ਅਤੀਤਾ, ਪੰਜ ਤਤ ਤਤ ਕੁੜਮਾਈਆ। ਅੰਤਰ ਬਾਹਰ ਗੁਪਤ ਜ਼ਾਹਰ ਨਿਰਗੁਣ ਸਰਗੁਣ ਠਾਂਡਾ ਸੀਤਾ, ਮੇਘ ਅੰਮ੍ਰਿਤ ਇਕ ਬਰਸਾਈਆ। ਵਸਣਹਾਰਾ

ਹਸਤ ਕੀਟਾ, ਊਚ ਨੀਚ ਡੇਰਾ ਲਾਈਆ। ਕਰੇ ਖੇਲ ਆਪ ਅਨਡੀਠਾ, ਭੇਵ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਵਸੇ ਸੱਚਾ ਮਾਹੀਆ। ਸਚਖੰਡ ਵਸੇ ਹਰਿ ਭਗਵਾਨਾ, ਹਰਿ ਜੂ ਆਪਣਾ ਖੇਲ ਕਰਾਇੰਦਾ। ਆਦਿ ਜੁਗਾਦੀ ਮਰਦ ਮਰਦਾਨਾ, ਵਡ ਮਰਦਾਨਗੀ ਆਪ ਕਮਾਇੰਦਾ। ਸਚ ਸੰਦੇਸਾ ਧੁਰ ਫ਼ਰਮਾਨਾ, ਜੁਗਾ ਜੁਗੰਤਰ ਆਪ ਜਣਾਇੰਦਾ। ਗੁਰ ਅਵਤਾਰ ਕਰ ਪਰਧਾਨਾ, ਸਿਰ ਆਪਣਾ ਹੱਥ ਟਿਕਾਇੰਦਾ। ਪੀਰ ਪੈਗ਼ੰਬਰ ਜਗਤ ਨਿਸ਼ਾਨਾ, ਨਾਮ ਨਿਸ਼ਾਨੀ ਹੱਥ ਫੜਾਇੰਦਾ। ਲੇਖਾ ਜਾਣੇ ਦੋ ਜਹਾਨਾਂ, ਲੋਕ ਪਰਲੋਕ ਵੇਖ ਵਖਾਇੰਦਾ। ਚੌਦਾਂ ਤਬਕ ਸੁਣਾਏ ਗਾਣਾ, ਚੌਦਾਂ ਲੋਕ ਪਰਦਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸੀ ਆਪਣੀ ਕਾਰ ਕਰਾਇੰਦਾ। ਸਚਖੰਡ ਨਿਵਾਸੀ ਕਰੇ ਕਾਰਾ, ਕਰਨੀ ਆਪਣੇ ਹੱਥ ਰਖਾਈਆ। ਆਦਿ ਜੁਗਾਦੀ ਹੋ ਤਿਆਰਾ, ਤ੍ਰੈਭਵਣ ਧਨੀ ਵੇਸ ਵਟਾਈਆ। ਅਲਖ ਅਗੋਚਰ ਅਗੰਮ ਅਥਾਹ ਬੇਪ੍ਰਵਾਹ ਸੱਚੀ ਸਰਕਾਰਾ, ਵੇਖੇ ਸਰਬ ਲੋਕਾਈਆ। ਕਾਗਦ ਕਲਮ ਨਾ ਲਿਖਣਹਾਰਾ, ਲਿਖ ਲਿਖ ਲੇਖ ਨਾ ਕੋਇ ਮੁਕਾਈਆ। ਆਦਿ ਅੰਤ ਨਾ ਪਾਰਾਵਾਰਾ, ਬੇਅੰਤ ਕਹਿ ਕਹਿ ਪੱਲੂ ਸਰਬ ਛੁਡਾਈਆ। ਜੁਗ ਚੌਕੜੀ ਹੋਏ ਖ਼ਬਰਦਾਰਾ, ਸਾਚੀ ਖ਼ਬਰ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਰਚਨਾ ਆਪ ਰਚਾਈਆ। ਆਪਣੀ ਰਚਨਾ ਰਚ ਨਿਰੰਕਾਰ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਘਾੜਣ ਘੜੇ ਬਣ ਠਠਿਆਰ, ਘਾੜਤ ਆਪਣੇ ਹੱਥ ਰਖਾਇੰਦਾ। ਤ੍ਰੈਗੁਣ ਨਾਤਾ ਜੋੜ ਸੰਸਾਰ, ਅਪ ਤੇਜ਼ ਵਾਏ ਪ੍ਰਿਥਮੀ ਆਕਾਸ਼ ਬੰਧਨ ਪਾਇੰਦਾ। ਮਨ ਮਤ ਬੁਧ ਦੇ ਆਧਾਰ, ਰਕਤ ਬੂੰਦ ਰੰਗ ਰੰਗਾਇੰਦਾ। ਨਾਦ ਸ਼ਬਦ ਸੱਚੀ ਧੁੰਨਕਾਰ, ਘਰ ਆਤਮਕ ਆਪ ਟਿਕਾਇੰਦਾ। ਆਤਮ ਸੇਜਾ ਖੇਲ ਨਿਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸੀ ਆਪਣਾ ਰਾਹ ਚਲਾਇੰਦਾ। ਸਚਖੰਡ ਨਿਵਾਸੀ ਸਾਚਾ ਰਾਹ, ਆਦਿ ਜੁਗਾਦਿ ਚਲਾਈਆ। ਜੁਗਾ ਜੁਗੰਤਰ ਦੇ ਸਲਾਹ, ਸਾਚੀ ਸਿਖਿਆ ਕਰੇ ਪੜ੍ਹਾਈਆ। ਗੁਰ ਅਵਤਾਰ ਲਏ ਪਰਗਟਾ, ਪਰਗਟ ਆਪਣੀ ਕਲ ਵਖਾਈਆ। ਨਿਰਗੁਣ ਸਰਗੁਣ ਰੂਪ ਧਰਾ, ਧਰਨੀ ਧਰਤ ਧਵਲ ਵਡਿਆਈਆ। ਸਚ ਸੰਦੇਸਾ ਦਏ ਘਲਾ, ਇਕ ਇਕੱਲਾ ਸੱਚਾ ਮਾਹੀਆ। ਲਿਖ ਲਿਖ ਲੇਖਾ ਦਏ ਸਮਝਾ, ਕਾਇਨਾਤ ਕਰੇ ਪੜ੍ਹਾਈਆ। ਅੱਖਰ ਅੱਖਰ ਜੋੜ ਜੁੜਾ, ਵੱਖਰ ਆਪਣੀ ਧਾਰ ਰਖਾਈਆ। ਸੱਥਰ ਸਾਚਾ ਲਏ ਵਿਛਾ, ਆਤਮ ਸੇਜਾ ਇਕ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਰੰਗ ਆਪ ਰੰਗਾਈਆ । ਸਾਚਾ ਰੰਗ ਹਰਿ ਕਰਤਾਰਾ, ਏਕਾ ਏਕ ਰੰਗਾਇੰਦਾ। ਆਦਿ ਜੁਗਾਦੀ ਬਣ ਸੇਵਾਦਾਰਾ, ਸੇਵਕ ਸਾਚੀ ਸੇਵ ਕਮਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਏਥੇ ਓਥੇ ਦੋ ਜਹਾਨ ਸ੍ਰੀ ਭਗਵਾਨ ਬਣ ਵਣਜਾਰਾ, ਚੌਦਾਂ ਲੋਕ ਹੱਟ ਚਲਾਇੰਦਾ। ਨਾਮ ਵਸਤ ਸਚ ਭੰਡਾਰਾ, ਅਤੋਟ ਅਤੁਟ ਵਖਾਇੰਦਾ। ਦੇਵਣਹਾਰ ਸਦਾ ਸੰਸਾਰਾ, ਮਹਾਸਾਰਥੀ ਫੇਰਾ ਪਾਇੰਦਾ। ਜੁਗ ਚੌਕੜੀ ਵੇਖੇ ਵਿਗਸੇ ਵੇਖਣਹਾਰਾ, ਵੇਖਣਹਾਰਾ ਨਜ਼ਰ ਕਿਸੇ ਨਾ ਆਇੰਦਾ। ਸਚਖੰਡ ਵਸੇ ਏਕੰਕਾਰਾ, ਅਕਲ ਕਲ ਆਪਣੀ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪਣੇ ਹੱਥ ਰਖਾਇੰਦਾ। ਸਾਚਾ ਖੇਲ ਪੁਰਖ ਸਮਰਥ, ਆਦਿ ਆਦਿ ਕਰਾਈਆ। ਵਿਸ਼ਨ ਬ੍ਰਹਮਾ ਦੇਵੇ ਸਾਚੀ ਵੱਥ, ਵਸਤ ਇਕੋ ਇਕ ਝੋਲੀ ਪਾਈਆ। ਅੰਤਰ ਆਤਮ ਮਾਰਗ ਦੱਸ, ਚਾਰ ਚਾਰ ਕਰੇ ਪੜ੍ਹਾਈਆ। ਜੁਗ ਚੌਕੜੀ

ਚਲਾਏ ਰਥ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਆਪਣਾ ਗੇੜਾ ਗੇੜੇ ਵਿਚ ਭੁਆਈਆ। ਜੁਗ ਚੌਕੜੀ ਗੇੜਾ ਗੇੜਣਹਾਰਾ, ਹਰਿ ਜੂ ਵੱਡਾ ਵਡ ਵਡਿਆਈਆ। ਨਿਰਗੁਣ ਸਰਗੁਣ ਲੈ ਅਵਤਾਰਾ, ਰੂਪ ਅਨੂਪ ਧਰਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਪਾਵੇ ਸਾਰਾ, ਭਗਤ ਭਗਵੰਤ ਵੇਖ ਵਖਾਈਆ। ਨਾਤਾ ਤੋੜੇ ਹਉਮੇ ਹੰਗਤ ਗੜ੍ਹ ਕੂੜੀ ਕਿਰਿਆ ਮੇਟ ਅੰਧਿਆਰਾ, ਨਿਰਗੁਣ ਸਾਚਾ ਚੰਦ ਚੜ੍ਹਾਈਆ। ਸ਼ਬਦ ਅਗੰਮੀ ਬੋਲ ਜੈਕਾਰਾ, ਜੈ ਜੈਕਾਰ ਸਮਝਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਬਣ ਲਿਖਾਰਾ, ਪਰਾ ਪਸੰਤੀ ਮਧਮ ਬੈਖਰੀ ਆਪੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਆਪਣਾ ਹੁਕਮ ਵਰਤਾਈਆ। ਸਚਖੰਡ ਨਿਵਾਸੀ ਧੁਰ ਫ਼ਰਮਾਨਾ, ਧੁਰਦਰਗਾਹੀ ਆਪ ਜਣਾਇੰਦਾ। ਹੁਕਮੇ ਅੰਦਰ ਰਾਜਾ ਰਾਣਾ, ਸੀਸ ਜਗਦੀਸ ਸਰਬ ਝੁਕਾਇੰਦਾ। ਹੁਕਮੇ ਅੰਦਰ ਗੁਰ ਅਵਤਾਰ ਪੀਰ ਪੈਗ਼ੰਬਰ ਗਾਏ ਗਾਣਾ, ਹੁਕਮੇ ਅੰਦਰ ਰਾਗ ਅਲਾਇੰਦਾ। ਹੁਕਮੇ ਅੰਦਰ ਆਤਮ ਪਰਮਾਤਮ ਅੰਮ੍ਰਿਤ ਰਸ ਪੀਣਾ ਖਾਣਾ, ਨਿਝਰ ਝਿਰਨਾ ਆਪ ਝਿਰਾਇੰਦਾ। ਹੁਕਮੇ ਅੰਦਰ ਜੋਤ ਪਰਕਾਸ਼ ਅਨੁਭਵ ਪਰਕਾਸ਼ ਵਖਾਣਾ, ਅਗਿਆਨ ਅੰਧੇਰ ਚੁਕਾਇੰਦਾ। ਹੁਕਮੇ ਅੰਦਰ ਜੁਗ ਚੌਕੜੀ ਵਰਤੇ ਭਾਣਾ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਹੁਕਮੇ ਅੰਦਰ ਚਤੁਰ ਸੁਘੜ ਸਿਆਣਾ, ਹੁਕਮੇ ਅੰਦਰ ਮੂਰਖ ਮੂੜ੍ਹੇ ਗੂੜ੍ਹੀ ਨੀਂਦੇ ਸੁਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਆਪੇ ਚੜ੍ਹ, ਸਾਚੇ ਤਖ਼ਤ ਸੋਭਾ ਪਾਇੰਦਾ। ਸਾਚੇ ਤਖ਼ਤ ਹਰਿ ਨਿਰੰਕਾਰਾ, ਇਕ ਇਕੱਲਾ ਆਸਣ ਲਾਈਆ। ਦੀਵਾ ਬਾਤੀ ਨਾ ਕੋਇ ਉਜਿਆਰਾ, ਜੋਤੀ ਨੂਰ ਨੂਰ ਨੂਰ ਨੂਰ ਰੁਸ਼ਨਾਇੰਦਾ। ਸ਼ਾਹੋ ਭੂਪ ਬਣ ਸਿਕਦਾਰਾ, ਤਖ਼ਤ ਨਿਵਾਸੀ ਸੋਭਾ ਪਾਈਆ। ਦਰ ਦਰਵੇਸ਼ ਬਣ ਭਿਖਾਰਾ, ਅਲੱਖ ਨਿਰੰਜਣ ਆਪਣੀ ਅਲੱਖ ਆਪ ਜਗਾਈਆ। ਆਪੇ ਹੋਏ ਦੇਵਣਹਾਰਾ, ਆਪਣੀ ਝੋਲੀ ਆਪ ਭਰਾਈਆ। ਆਪੇ ਜਾਣੇ ਆਪਣਾ ਸਚ ਵਿਹਾਰਾ, ਕਰਨੀ ਕਰਤਾ ਆਪ ਕਮਾਈਆ। ਆਪੇ ਲੱਖ ਚੁਰਾਸੀ ਕਰ ਪਸਾਰਾ, ਅੰਡਜ ਜੇਰਜ ਉਤਭੁਜ ਸੇਤਜ ਰੱਖੇ ਥਾਉਂ ਥਾਈਂਆ। ਆਪੇ ਗੁਰ ਅਵਤਾਰ ਪੀਰ ਪੈਗ਼ੰਬਰ ਦੇ ਸਹਾਰਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਬੰਧਨ ਪਾਈਆ। ਆਪੇ ਜੁਗ ਚੌਕੜੀ ਕਰੇ ਪਾਰ ਕਿਨਾਰਾ, ਥਿਰ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਵਸੇ ਸੱਚਾ ਮਾਹੀਆ। ਸਚਖੰਡ ਦਵਾਰ ਸੋਹਣਾ ਬੰਕ, ਸੋ ਪੁਰਖ ਨਿਰੰਜਣ ਆਪ ਬਣਾਇਆ। ਕੋਈ ਲੇਖਾ ਨਾ ਜਾਣੇ ਆਦਿ ਅੰਤ, ਮਧ ਆਪਣਾ ਖੇਲ ਕਰਾਇਆ। ਨਾ ਕੋਈ ਰਾਓ ਨਾ ਕੋਈ ਰੰਕ, ਏਕਾ ਰੰਗ ਸਮਾਇਆ। ਨਾ ਕੋਈ ਮਣੀਆ ਨਾ ਕੋਈ ਮੰਤ, ਮੰਤਰ ਸ਼ਬਦ ਨਾ ਕੋਇ ਸੁਣਾਇਆ। ਨਾ ਕੋਈ ਸਾਧ ਨਾ ਕੋਈ ਸੰਤ, ਗੁਰ ਅਵਤਾਰ ਨਜ਼ਰ ਕੋਇ ਨਾ ਆਇਆ। ਨਾ ਕੋਈ ਪਾਂਧਾ ਨਾ ਕੋਈ ਪੰਡਤ, ਮੁੱਲਾਂ ਸ਼ੇਖ਼ ਨਾ ਕੋਇ ਪੜ੍ਹਾਇਆ। ਨਾ ਕੋਈ ਗੜ੍ਹ ਹਉਮੇ ਹੰਗਤ, ਕਾਇਆ ਕੋਟ ਨਾ ਕੋਇ ਵਡਿਆਇਆ। ਨਾ ਕੋਈ ਖੰਡਾ ਨਾ ਕੋਈ ਖੰਡਤ, ਤੀਰ ਕਮਾਨ ਨਾ ਕੋਇ ਉਠਾਇਆ। ਨਾ ਕੋਈ ਜੇਰਜ ਨਾ ਕੋਈ ਅੰਡਤ, ਉਤਭੁਜ ਸੇਤਜ ਰੂਪ ਨਾ ਕੋਇ ਵਖਾਇਆ। ਸਚਖੰਡ ਦਵਾਰੇ ਪੁਰਖ ਅਬਿਨਾਸ਼ੀ ਇਕੋ ਇਕ ਬੋਧ ਗਿਆਨਾ ਪੰਡਤ, ਪਾਰਬ੍ਰਹਮ ਆਪਣਾ ਨਾਉਂ ਧਰਾਇਆ। ਨਾ ਦਰਵੇਸ਼ ਨਾ ਕੋਈ ਮੰਗਤ, ਭਿਖਾਰੀ ਰੂਪ ਨਾ ਕੋਇ ਵਖਾਇਆ। ਨਾ ਕੋਈ ਗੁਰ ਨਾ ਕੋਈ ਸੰਗਤ, ਨਾ ਕੋਈ ਚਰਨ ਕਵਲ ਸਮਝਾਇਆ।

ਆਪੇ ਜਾਣੇ ਆਪਣੀ ਬਣਤ, ਆਪਣਾ ਲੇਖਾ ਆਪਣੇ ਹੱਥ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਆਪੇ ਚੜ੍ਹ, ਸਾਚਾ ਖੇਲ ਆਪ ਵਰਤਾਇਆ। ਸਾਚਾ ਖੇਲ ਵਰਤੇ ਭਗਵੰਤ, ਮਹਿਮਾ ਅਕੱਥ ਕਥੀ ਨਾ ਜਾਈਆ। ਲੇਖਾ ਜਾਣੇ ਆਦਿ ਅੰਤ, ਮਧ ਆਪਣੀ ਰਚਨ ਰਚਾਈਆ। ਕੋਟਨ ਕੋਟ ਸਾਧ ਸੰਤ, ਭਗਤ ਭਗਵੰਤ ਸੇਵ ਲਗਾਈਆ। ਕੋਟਨ ਕੋਟ ਨਾਮ ਮਣੀਆ ਮੰਤ, ਰਸਨਾ ਜਿਹਵਾ ਰਹੀ ਗਾਈਆ। ਕੋਟਨ ਕੋਟ ਜਗਤ ਨਾਰ ਕੰਤ, ਹਰਿ ਕੰਤ ਇਕੋ ਇਕ ਨਜ਼ਰੀ ਆਈਆ। ਕੋਟਨ ਕੋਟ ਬਸਤਰ ਰੰਗ ਚਾੜ੍ਹਨ ਬਸੰਤ, ਹਰਿ ਬਸੰਤ ਰੰਗ ਇਕੋ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਦਵਾਰੇ ਆਪਣਾ ਪਰਦਾ ਪਾਈਆ। ਸਚਖੰਡ ਨਿਵਾਸੀ ਬੈਠਾ ਲੁਕ, ਨੇਤਰ ਨੈਣ ਨਜ਼ਰ ਕਿਸੇ ਨਾ ਆਇੰਦਾ। ਆਦਿ ਜੁਗਾਦੀ ਜੁਗਾ ਜੁਗੰਤਰ ਰਿਹਾ ਚੁੱਪ, ਗੁਰ ਅਵਤਾਰ ਪੀਰ ਪੈਗ਼ੰਬਰ ਇਕ ਪੜ੍ਹਾਇੰਦਾ। ਸ਼ਬਦ ਦੁਲਾਰਾ ਕੀਤਾ ਸੁਤ, ਜਨ ਜਨਣੀ ਆਪਣਾ ਰੂਪ ਵਟਾਇੰਦਾ। ਦਾਈ ਦਾਇਆ ਸੇਵਾ ਕਰੇ ਅਬਿਨਾਸ਼ੀ ਅਚੁੱਤ, ਸਾਚੀ ਸੇਵਾ ਆਪ ਕਮਾਇੰਦਾ। ਥਿਰ ਘਰ ਮੌਲੇ ਇਕੋ ਰੁੱਤ, ਰੁੱਤ ਰੁੱਤੜੀ ਆਪ ਮਹਿਕਾਇੰਦਾ। ਪੁਰਖ ਅਬਿਨਾਸ਼ੀ ਵੇਖੇ ਉਠ, ਆਪ ਆਪਣਾ ਨੈਣ ਖੁਲ੍ਹਾਇੰਦਾ। ਜਿਉਂ ਭਾਵੇ ਤਿਉਂ ਜਾਏ ਤੁਠ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਰਾਇੰਦਾ। ਆਪਣੀ ਕਰਨੀ ਕਰੇ ਜਗ, ਜੁਗ ਜੁਗ ਵੇਸ ਵਟਾਈਆ। ਤ੍ਰੈਗੁਣ ਮਾਇਆ ਵੇਖੇ ਅੱਗ, ਲੱਖ ਚੁਰਾਸੀ ਤਪੇ ਲੋਕਾਈਆ। ਜੀਵ ਜੰਤ ਹੋਏ ਕਗ, ਬੁੱਧੀ ਕਾਗ ਵਾਂਗ ਕੁਰਲਾਈਆ। ਕਾਇਆ ਮੰਦਰ ਅੰਦਰ ਕੋਈ ਨਾ ਬਹੇ ਸਜ, ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਟਿੱਲੇ ਪਰਬਤ ਖੋਜ ਖੋਜਾਈਆ। ਅੰਮ੍ਰਿਤ ਆਤਮ ਪੀਵੇ ਕੋਈ ਨਾ ਰੱਜ, ਅਠਸਠ ਤੀਰਥ ਭਰਮੇ ਭੁੱਲੇ ਸਰਬ ਲੋਕਾਈਆ। ਨੌਂ ਦਵਾਰੇ ਰਹੇ ਨੱਚ, ਦਸਵੇਂ ਮੇਲ ਨਾ ਸੱਚੇ ਮਾਹੀਆ। ਲੇਖੇ ਲੱਗੇ ਨਾ ਕਾਇਆ ਮਾਟੀ ਕੱਚ, ਕਾਚੀ ਗਗਰੀਆ ਕੰਮ ਕਿਸੇ ਨਾ ਆਈਆ। ਹਿਰਦੇ ਵਸੇ ਨਾ ਹਰਿ ਹਰਿ ਸੱਚ, ਸਚ ਸੁੱਚ ਨਾ ਕੋਇ ਕੁੜਮਾਈਆ। ਮਨ ਵਾਸ਼ਨਾ ਰਹੇ ਨੱਚ, ਦਹਿ ਦਿਸ਼ਾ ਉਠ ਉਠ ਧਾਈਆ। ਗੁਰ ਕਾ ਸ਼ਬਦ ਨਾ ਸਕੇ ਵਾਚ, ਆਤਮ ਪਰਮਾਤਮ ਮੇਲ ਨਾ ਕੋਇ ਮਿਲਾਈਆ। ਅਜੱਪਾ ਕਰੇ ਨਾ ਕੋਇ ਪਾਠ, ਰਸਨਾ ਜਿਹਵਾ ਸਰਬ ਹਲਕਾਈਆ। ਪੰਚ ਵਿਕਾਰਾ ਕਰੇ ਨਾ ਕੋਇ ਘਾਤ, ਖੰਡਾ ਨਾਮ ਹੱਥ ਨਾ ਕੋਇ ਚਮਕਾਈਆ। ਆਪਣੀ ਪਤ ਕੋਇ ਨਾ ਸਕੇ ਰਾਖ, ਬਿਹਬਲ ਰੋਵੇ ਸਰਬ ਲੋਕਾਈਆ। ਜੁਗ ਚੌਕੜੀ ਵੇਖਣਹਾਰਾ ਅੰਧੇਰੀ ਰਾਤ, ਆਲਸ ਨਿੰਦਰਾ ਵਿਚ ਕਦੇ ਨਾ ਆਈਆ। ਪੁਰਖ ਅਬਿਨਾਸ਼ੀ ਵੇਖੇ ਖੋਲ੍ਹ ਤਾਕ, ਦੋ ਜਹਾਨਾਂ ਪਰਦਾ ਆਪ ਉਠਾਈਆ। ਪੀਰ ਪੈਗ਼ੰਬਰ ਗੁਰ ਅਵਤਾਰ ਕਵਣ ਦਵਾਰੇ ਬੈਠੇ ਘਾਟ, ਆਪਣੇ ਪਤਣ ਡੇਰਾ ਲਾਈਆ। ਨੇੜੇ ਦੂਰ ਕਵਣ ਤਕਾਏ ਵਾਟ, ਬਣ ਪਾਂਧੀ ਫੇਰਾ ਪਾਈਆ। ਕਵਣ ਨਿਝਰ ਰਸ ਰਿਹਾ ਚਾਟ, ਰਸਨਾ ਰਸ ਨਾ ਕੋਇ ਵਖਾਈਆ। ਕਵਣ ਨਿਰਗੁਣ ਵਿਕਿਆ ਸਰਗੁਣ ਹਾਟ, ਹੱਟੋ ਹੱਟ ਨਾ ਕੋਇ ਭੁਆਈਆ। ਕਵਣ ਦਰਸ਼ਨ ਪਾਏ ਕਮਲਾਪਾਤ, ਕਵਲ ਨੈਣ ਇਕੋ ਨਜ਼ਰੀ ਆਈਆ। ਕਵਣ ਨਾਤਾ ਤੋੜੇ ਜ਼ਾਤ ਪਾਤ, ਦੀਨ ਮਜ਼੍ਹਬ ਨਾ ਕੋਇ ਰਖਾਈਆ। ਕਵਣ ਲੇਖਾ ਜਾਣੇ ਪਵਣ ਸਵਾਸ, ਉਨੰਜਾ ਪਵਣਾ ਰਿਹਾ ਸਮਾਈਆ। ਕਵਣ ਪੂਰੀ ਕਰੇ ਆਸ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜਨ ਭਗਤਾਂ ਮੇਲ ਮਿਲਾਈਆ। ਕਵਣ ਪਰਗਟ ਹੋਏ ਸਾਖਿਆਤ, ਸਵੱਛ ਸਰੂਪੀ ਰੂਪ ਧਰਾਈਆ। ਕਵਣ ਗੁਰਸਿਖ ਬਣਾਏ ਪਾਰਜ਼ਾਤ,

ਚਰਨ ਕਵਲ ਦਏ ਵਡਿਆਈਆ। ਕਵਣ ਪੂਰਬ ਜਨਮ ਪੂਰਾ ਕਰੇ ਘਾਟ, ਪੂਰਬ ਲੇਖਾ ਦਏ ਚੁਕਾਈਆ। ਕਵਣ ਲੇਖਾ ਮੁਕਾਏ ਸੀਆਂ ਸਾਢੇ ਤਿੰਨ ਤਿੰਨ ਹਾਥ, ਰਵਦਾਸ ਚੁਮਾਰਾ ਦਏ ਗਵਾਹੀਆ। ਕਵਣ ਬਣੇ ਮਾਈ ਬਾਪ, ਪਿਤਾ ਪੂਤ ਗੋਦ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਆਪਣਾ ਵੇਸ ਵਟਾਈਆ। ਸਚਖੰਡ ਦਵਾਰੇ ਵੇਸ ਅਵੱਲਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਆਦਿ ਜੁਗਾਦੀ ਇਕ ਇਕੱਲਾ, ਜੁਗ ਜੁਗ ਵੇਸ ਵਖਾਇੰਦਾ। ਗੁਰ ਅਵਤਾਰ ਫੜਾਇਆ ਪੱਲਾ, ਪੱਲੂ ਏਕਾ ਗੰਢ ਪੁਆਇੰਦਾ। ਨਾਮ ਸੰਦੇਸ ਏਕਾ ਘੱਲਾ, ਨਰ ਨਰੇਸ਼ ਆਪ ਪੜ੍ਹਾਇੰਦਾ। ਦਰ ਦਰਵੇਸ਼ ਆਪੇ ਖਲਾ, ਜੋਤੀ ਜਾਤਾ ਡਗਮਗਾਇੰਦਾ। ਸ਼ਬਦੀ ਧਾਰ ਆਪੇ ਰਲਾ, ਰੂਪ ਰੰਗ ਰੇਖ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਜੂ ਆਪਣਾ ਭੇਵ ਚੁਕਾਇੰਦਾ। ਸਚਖੰਡ ਨਿਵਾਸੀ ਖੋਲ੍ਹੇ ਭੇਤ, ਭੇਵ ਆਪਣਾ ਆਪ ਜਣਾਈਆ। ਜੁਗ ਚੌਕੜੀ ਕਰੇ ਹੇਤ, ਭਗਤ ਭਗਵੰਤ ਲਏ ਉਠਾਈਆ। ਲੱਖ ਚੁਰਾਸੀ ਵੇਖੇ ਖੇਤ, ਬਣ ਕਿਰਸਾਣਾ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਨਿਵਾਸੀ ਆਪਣਾ ਪਰਦਾ ਆਪ ਉਠਾਈਆ। ਆਪਣਾ ਪਰਦਾ ਦੇਵੇ ਲਾਹ, ਸਚਖੰਡ ਨਿਵਾਸੀ ਖੇਲ ਕਰਾਇੰਦਾ। ਸਚ ਸੰਦੇਸਾ ਦਏ ਸੁਣਾ, ਧੁਰ ਫ਼ਰਮਾਣਾ ਆਪ ਜਣਾਇੰਦਾ। ਵਿਸ਼ਨੂੰ ਦਰ ਲਏ ਬੁਲਾ, ਬ੍ਰਹਮਾ ਏਕਾ ਹੁਕਮ ਮਨਾਇੰਦਾ। ਸ਼ੰਕਰ ਸੀਸ ਰਿਹਾ ਝੁਕਾ, ਨੇਤਰ ਨੈਣ ਨਾ ਕੋਇ ਉਠਾਇੰਦਾ। ਤ੍ਰੈਗੁਣ ਮਾਇਆ ਮਾਰੇ ਧਾਹ, ਧੀਰਜ ਧੀਰ ਨਾ ਕੋਇ ਧਰਾਇੰਦਾ। ਪੰਜ ਤਤ ਰਹੇ ਕੁਰਲਾ, ਦੋਏ ਜੋੜ ਵਾਸਤਾ ਸਰਬ ਪਾਇੰਦਾ। ਸਨਕ ਸਨੰਦਨ ਸਨਾਤਨ ਸੰਤ ਕੁਮਾਰ ਲਏ ਬੁਲਾ, ਬਰਾਹ ਆਪਣਾ ਹੁਕਮ ਸੁਣਾਇੰਦਾ। ਯੁਗੇ ਪੁਰਸ਼ ਲਏ ਉਠਾ, ਹਾਵ ਗ਼ਰੀਵ ਨਾਲ ਰਲਾਇੰਦਾ। ਨਰ ਨਰਾਇਣ ਚਰਨੀ ਡਿਗੇ ਆ, ਕਪਲਮੁਨ ਮਸਤਕ ਟਿੱਕਾ ਏਕਾ ਲਾਇੰਦਾ। ਦਤਾ ਤ੍ਰੈ ਹੋਏ ਫਿਦਾ, ਫਿਤਰਤ ਆਪਣੀ ਆਪ ਮਿਟਾਇੰਦਾ। ਰਿਖਵ ਦੇਵ ਇਕੋ ਮੰਗ ਰਿਹਾ ਮੰਗਾ, ਖਾਲੀ ਝੋਲੀ ਅੱਗੇ ਡਾਹਿੰਦਾ। ਪਿਰਥੂ ਸੇਵ ਲਏ ਕਮਾ, ਸਾਚੀ ਸੇਵਾ ਝੋਲੀ ਪਾਇੰਦਾ। ਮਤਸ ਜਲ ਰਿਹਾ ਸਮਾ, ਜਲਧਾਰਾ ਖੇਲ ਜਣਾਇੰਦਾ। ਕਸ਼ਪ ਮਿੰਦਰਾ ਰਿਹਾ ਉਠਾ, ਤੇਰਾ ਹੁਕਮ ਸੀਸ ਟਿਕਾਇੰਦਾ। ਮੋਹਨੀ ਮਥਣ ਰਿਹਾ ਕਰਾ, ਸਮੁੰਦ ਸਾਗਰ ਵਰੋਲ ਵਖਾਇੰਦਾ। ਧਨੰਤਰ ਲੇਖਾ ਰਿਹਾ ਚੁਕਾ, ਦੋਏ ਜੋੜ ਵਾਸਤਾ ਪਾਇੰਦਾ। ਹੰਸਾ ਆਪਣਾ ਨਾਉਂ ਧਰਾ, ਸੋਹੰ ਗੀਤ ਸੋਹਲਾ ਢੋਲਾ ਏਕਾ ਗਾਇੰਦਾ। ਨਰ ਸਿੰਘ ਖੇਲ ਕਰੇ ਬੇਪਰਵਾਹ, ਦਰ ਆਪਣਾ ਇਕ ਜਣਾਇੰਦਾ। ਬਲ ਦਵਾਰੇ ਫੇਰਾ ਪਾ, ਬਾਵਣ ਆਪਣਾ ਭੇਵ ਖੁਲ੍ਹਾਇੰਦਾ। ਬਾਵਨ ਤੇਰਾ ਲੇਖਾ ਦਏ ਮੁਕਾ, ਪੁਰਖ ਅਬਿਨਾਸ਼ੀ ਆਪਣਾ ਹੁਕਮ ਵਰਤਾਇੰਦਾ। ਅੰਤਮ ਲਹਿਣਾ ਦਏ ਚੁਕਾ, ਬਾਕੀ ਕੋਇ ਨਜ਼ਰ ਨਾ ਆਇੰਦਾ। ਨਰ ਹਰਿ ਵੇਸ ਵਟਾ, ਧਰੂ ਬਾਲੇ ਲੇਖਾ ਆਪ ਚੁਕਾਇੰਦਾ। ਗਜ਼ ਤੰਦ ਆਪ ਕਟਾ, ਹਰੀਹਰ ਆਪਣਾ ਵੇਸ ਵਟਾਇੰਦਾ। ਹੁਕਮੇ ਅੰਦਰ ਲਏ ਬੰਨ੍ਹਾਂ, ਨਾਮ ਡੋਰੀ ਇਕ ਉਠਾਇੰਦਾ। ਪਰਸ ਰਾਮ ਲਏ ਉਠਾ, ਪਿਛਲੀ ਕੀਤੀ ਯਾਦ ਕਰਾਇੰਦਾ। ਰਾਮ ਦਸਰਥ ਬੇਟਾ ਲਏ ਜਗਾ, ਪਰਗਟ ਰਮਈਆ ਰਾਮ ਆਪਣਾ ਹੁਕਮ ਵਰਤਾਇੰਦਾ। ਵੇਦ ਵਿਆਸਾ ਨੈਣ ਦਏ ਖੁਲ੍ਹਾ, ਪੁਰਾਨ ਅਠਾਰਾਂ ਪਰਦਾ ਲਾਹਿੰਦਾ। ਗੀਤਾ ਗਿਆਨ ਲਹਿਣਾ ਦੇਣਾ ਦੇਵੇ ਝੋਲੀ ਪਾ, ਤ੍ਰਿਲੋਕੀ ਨੰਦ ਨੰਦ ਆਪ ਜਣਾਇੰਦਾ। ਫੜ ਬਾਂਹੋਂ ਚਰਨਾਂ ਹੇਠ ਲਏ ਦਬਾ, ਪੁਰਖ ਅਬਿਨਾਸ਼ੀ ਖੇਲ ਕਰਾਇੰਦਾ। ਮੂਸਾ

ਇਕ ਸੰਦੇਸਾ ਦਏ ਪਹੁੰਚਾ, ਕੋਹਤੂਰ ਨਜ਼ਰ ਕੋਇ ਨਾ ਆਇੰਦਾ। ਈਸਾ ਲੇਖਾ ਦਏ ਸਮਝਾ, ਖ਼ੁਦਾ ਨੂਰ ਜ਼ਹੂਰ ਇਕ ਦ੍ਰਿੜਾਇੰਦਾ। ਮੁਹੰਮਦ ਅਹਿਮਦ ਪਰਦਾ ਦੇਵੇ ਲਾਹ, ਅੱਲਾ ਰਾਣੀ ਗੰਢ ਪੁਵਾਇੰਦਾ। ਚਾਰ ਯਾਰੀ ਜੋੜ ਜੁੜਾ, ਜੁਗਤ ਆਪਣੇ ਹੱਥ ਰਖਾਇੰਦਾ। ਹੁਕਮੇ ਅੰਦਰ ਖੇਲ ਵਰਤਾ, ਧੁਰ ਫ਼ਰਮਾਨਾ ਆਪ ਸੁਣਾਇੰਦਾ। ਸਚਖੰਡ ਖੇਲ ਕਰੇ ਸੱਚਾ ਸ਼ਹਿਨਸ਼ਾਹ, ਨਿਰਗੁਣ ਨਾਨਕ ਸਰਗੁਣ ਨਾਨਕ ਆਪਣੇ ਨਾਲ ਪਰਨਾਇੰਦਾ। ਏਕਾ ਮੰਤਰ ਨਾਮ ਦ੍ਰਿੜਾ, ਨਾਮ ਸਤਿ ਝੋਲੀ ਪਾਇੰਦਾ। ਆਤਮ ਪਰਮਾਤਮ ਪਰਮਾਤਮ ਆਤਮ ਲੇਖਾ ਦਏ ਜਣਾ, ਈਸ਼ ਜੀਵ ਬ੍ਰਹਮ ਪਾਰਬ੍ਰਹਮ ਸੰਗ ਮਿਲਾਇੰਦਾ। ਚਾਰ ਵਰਨ ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਏਕਾ ਘਰ ਦਏ ਵਖਾ, ਜ਼ਾਤ ਪਾਤ ਰਾਉ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਨਾ ਕੋਇ ਜਣਾਇੰਦਾ। ਸਾਚੀ ਸਿਖਿਆ ਇਕ ਦ੍ਰਿੜਾ, ਅੱਖਰ ਵੱਖਰ ਆਪ ਪੜ੍ਹਾਇੰਦਾ। ਅਗੰਮੀ ਕਾਰ ਆਪ ਕਰਾ, ਅੰਗਦ ਏਕਾ ਅੰਗ ਲਗਾਇੰਦਾ। ਅੰਗਦ ਅੰਮ੍ਰਿਤ ਆਤਮ ਜਾਮ ਪਿਆ, ਅਮਰ ਦਾਸ ਵੇਖ ਵਖਾਇੰਦਾ। ਰਾਮ ਦਾਸ ਕਾਇਆ ਮੰਦਰ ਭੇਵ ਚੁਕਾ, ਹਰਿਮੰਦਰ ਰਾਮ ਦਾਸ ਪਰਦਾ ਲਾਹਿੰਦਾ। ਆਦਿ ਜੁਗਾਦੀ ਧੁੰਨ ਅਨਾਦੀ ਸ਼ਬਦ ਅਨਾਦੀ ਰਾਗ ਦਏ ਅਲਾ, ਗੁਰ ਅਰਜਨ ਅਰਜਨ ਗੁਰ ਭੇਵ ਖੁਲ੍ਹਾਇੰਦਾ। ਬੋਧ ਅਗਾਧੀ ਸ਼ਬਦ ਸੁਣਾ, ਅਨਰਾਗੀ ਆਪਣਾ ਰਾਗ ਅਲਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵਿਛੜੇ ਲਏ ਮਿਲਾ, ਗੁਰ ਅਵਤਾਰ ਪੀਰ ਪੈਗ਼ੰਬਰ ਸਾਧ ਸੰਤ ਆਪਣਾ ਮੇਲ ਮਿਲਾਇੰਦਾ। ਪੰਜ ਇਕ ਪੰਜ ਦੋ ਬਾਵਨ ਅੱਖਰ ਆਪੇ ਹੋ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਪੰਜ ਤਿੰਨ ਤਿੰਨ ਪੰਜ ਪੰਚਮ ਆਪਣਾ ਮੇਲ ਮਿਲਾਇੰਦਾ। ਗੁਰੂ ਗ੍ਰੰਥ ਬੀਜ ਸਾਚਾ ਬੋ, ਬੋਧ ਅਗਾਧ ਸੰਤ ਸਾਧ ਲੱਖ ਚੁਰਾਸੀ ਜੀਵ ਜੰਤ ਵੰਡ ਵੰਡਾਇੰਦਾ। ਜੋਤੀ ਜਾਤਾ ਪੁਰਖ ਬਿਧਾਤਾ ਹਰਿ ਗੋਬਿੰਦ ਮੇਟੇ ਚਿੰਦ, ਸਚ ਕਟਾਰ ਕਰ ਤਿਆਰ, ਪ੍ਰੇਮ ਪਿਆਰ ਦੋ ਧਾਰ ਆਪ ਵਖਾਇੰਦਾ। ਹਰਿਰਾਏ ਦੇ ਅਧਾਰ, ਆਤਮ ਅੰਤਰ ਕਰ ਪਸਾਰ, ਹਰਿਕਿਸ਼ਨਾ ਕਰ ਵਿਚਾਰ, ਕਿਸ਼ਨਾ ਲੇਖ ਨਾ ਕੋਇ ਰਖਾਇੰਦਾ। ਤੇਗ਼ ਬਹਾਦਰ ਤਿੱਖੀ ਧਾਰ, ਸੰਸਾਰ ਸਾਗਰ ਕਰੇ ਪਾਰ, ਡੁੱਬਦੇ ਪਾਥਰ ਜਾਏ ਤਾਰ, ਪਾਹਨ ਆਪਣਾ ਚਰਨ ਛੁਹਾਇੰਦਾ। ਗੋਬਿੰਦ ਸੂਰਾ ਖ਼ਬਰਦਾਰ, ਪੁਰਖ ਅਕਾਲ ਕਰੇ ਪਿਆਰ, ਪੂਤ ਸਪੂਤਾ ਆਪਣੀ ਗੋਦ ਬਹਾਇੰਦਾ। ਖੜਗ ਖੰਡਾ ਤੇਜ਼ ਕਟਾਰ, ਬ੍ਰਹਿਮੰਡਾਂ ਖੰਡਾਂ ਗਗਨ ਪਤਾਲਾਂ ਜੇਰਜ ਅੰਡਾਂ ਪਾਵੇ ਸਾਰ, ਉਤਭੁਜ ਸੇਤਜ ਲੇਖਾ ਮੂਲ ਚੁਕਾਇੰਦਾ। ਭਗਤ ਅਠਾਰਾਂ ਵਣਜ ਵਣਜਾਰ, ਧਰੂ ਪ੍ਰਹਿਲਾਦ ਲਏ ਅਧਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਇੰਦਾ। ਆਪਣਾ ਹੁਕਮ ਪੰਚਮ ਮੀਤਾ, ਪੰਚਮ ਪੰਚ ਜਣਾਈਆ। ਆਦਿ ਜੁਗਾਦੀ ਜਾਣੇ ਰੀਤਾ, ਸਤਿ ਸਤਿਵਾਦੀ ਬੇਪਰਵਾਹੀਆ। ਵਸੇ ਧਾਮ ਇਕ ਅਨਡੀਠਾ, ਸਚਖੰਡ ਆਪਣਾ ਡੇਰਾ ਲਾਈਆ। ਲੱਖ ਚੁਰਾਸੀ ਸੱਜਣ ਮੀਤਾ, ਘਰ ਘਰ ਵੇਖ ਵਖਾਈਆ। ਪਰਖਣਹਾਰਾ ਜੀਵ ਜੰਤ ਨੀਤਾ, ਨੀਤੀਵਾਨ ਇਕੋ ਇਕ ਰਘਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸੀ ਸਾਚੇ ਹਰਿ, ਸਾਚੀ ਖੇਲ ਆਪ ਰਚਾਈਆ। ਸਾਚੀ ਖੇਲ ਕਰੇ ਭਗਵੰਤ, ਭਗਵਨ ਆਪਣੀ ਦਇਆ ਕਮਾਇੰਦਾ। ਜੁਗ ਚੌਕੜੀ ਕਰੇ ਅੰਤ, ਨੌਂ ਸੌ ਚੁਰਾਨਵੇਂ ਚੌਕੜੀ ਪੰਧ ਮੁਕਾਇੰਦਾ। ਕਲਜੁਗ ਖੇਲ ਕਰੇ ਬੇਅੰਤ, ਬੇਅੰਤ ਭੇਵ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਸਾਚੀ ਧਾਰ ਚਲਾਇੰਦਾ। ਸਚਖੰਡ ਨਿਵਾਸੀ ਸਾਚੀ ਧਾਰ, ਸੋ ਪੁਰਖ ਨਿਰੰਜਣ ਆਪ ਚਲਾਈਆ। ਹਰਿ ਪੁਰਖ ਨਿਰੰਜਣ ਹੋ ਤਿਆਰ, ਨਿਰਗੁਣ

ਆਪਣਾ ਰੂਪ ਧਰਾਈਆ। ਏਕੰਕਾਰ ਮਹੱਲ ਅਟੱਲ ਵੇਖ ਮੁਨਾਰ, ਸੰਬਲ ਆਪਣਾ ਡੇਰਾ ਲਾਈਆ। ਆਦਿ ਨਿਰੰਜਣ ਕਰ ਉਜਿਆਰ, ਨੂਰ ਜ਼ਹੂਰ ਇਕ ਦਰਸਾਈਆ। ਅਬਿਨਾਸ਼ੀ ਕਰਤਾ ਖੋਲ੍ਹ ਠਾਡਾ ਦਰਬਾਰ, ਸ੍ਰੀ ਭਗਵਾਨ ਸਤਿ ਸਤਿਵਾਦੀ ਸਚ ਨਿਸ਼ਾਨ ਉਠਾਈਆ। ਪਾਰਬ੍ਰਹਮ ਬ੍ਰਹਮ ਕਰੇ ਪਿਆਰ, ਬ੍ਰਹਮਵੇਤਾ ਸੱਚਾ ਮਾਹੀਆ। ਅੰਤਮ ਲੇਖਾ ਮੇਟੇ ਸਰਬ ਸੰਸਾਰ, ਭਰਮ ਭੁਲੇਖਾ ਰਹੇ ਨਾ ਰਾਈਆ। ਨਰ ਨਰੇਸ਼ਾ ਸਿਰਜਣਹਾਰ, ਸਿਰ ਸਿਰ ਰਿਜ਼ਕ ਸਭਾਈਆ। ਵਿਸ਼ਨ ਬ੍ਰਹਮਾ ਸ਼ਿਵ ਤੇਈ ਅਵਤਾਰ, ਭਗਤ ਅਠਾਰਾਂ ਈਸਾ ਮੂਸਾ ਮੁਹੰਮਦ ਗੁਰੂ ਦਸ ਲਏ ਉਠਾਲ, ਹੁਕਮ ਹਾਕਮ ਇਕ ਜਣਾਈਆ। ਨੇਤਰ ਵੇਖੋ ਸ਼ਾਹ ਕੰਗਾਲ, ਕਲਜੁਗ ਜੀਵ ਰਹੇ ਕੁਰਲਾਈਆ। ਸਚ ਨਾ ਮਿਲੇ ਕੋਇ ਦਲਾਲ, ਨਾਮ ਦਲਾਲੀ ਨਾ ਕੋਇ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਹਰਿ ਖੇਲ ਕਰਾਉਣਾ, ਕਲਜੁਗ ਅੰਤਮ ਵੇਖ ਵਖਾਈਆ। ਨਿਰਗੁਣ ਨਿਰਵੈਰ ਪੁਰਖ ਅਕਾਲ ਆਪਣਾ ਨਾਉਂ ਧਰਾਉਣਾ, ਜ਼ਾਤ ਪਾਤ ਨਾ ਵੰਡ ਵੰਡਾਈਆ। ਸਤਿ ਸਤਿਵਾਦੀ ਆਦਿ ਜੁਗਾਦੀ ਢੋਲਾ ਇਕੋ ਗਾਉਣਾ, ਸੋਹੰ ਅੱਖਰ ਕਰੇ ਪੜ੍ਹਾਈਆ। ਆਤਮ ਪਰਮਾਤਮ ਮੇਲ ਮਿਲਾਉਣਾ, ਦੂਈ ਦਵੈਤ ਰਹਿਣ ਨਾ ਪਾਈਆ। ਸਾਚਾ ਮੰਦਰ ਇਕੋ ਸਹੌਣਾ, ਸਾਢੇ ਤਿੰਨ ਹੱਥ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਆਪ ਚਲਾਈਆ। ਸਾਚਾ ਰਾਹ ਚਲਾਏ ਸ੍ਰੀ ਭਗਵਾਨ, ਸ੍ਰੀ ਭਗਵਾਨ ਵਡੀ ਵਡਿਆਈਆ। ਕਲਜੁਗ ਅੰਤ ਲੇਖਾ ਚੁਕਾਏ ਆਣ, ਲੇਖਾ ਆਪਣੇ ਵਿਚ ਛੁਪਾਈਆ । ਸ਼ਬਦ ਅਗੰਮੀ ਤੀਰ ਨਿਰਾਲਾ ਮਾਰੇ ਬਾਣ, ਅਣਿਆਲਾ ਆਪ ਚਲਾਈਆ। ਸ਼ਾਹ ਪਾਤਸ਼ਾਹ ਹੋਣ ਹੈਰਾਨ, ਹਰਿ ਕਾ ਭੇਵ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਚੌਕੜੀ ਲੇਖਾ ਦਏ ਮੁਕਾਈਆ। ਜੁਗ ਚੌਕੜੀ ਮੁੱਕੇ ਪੰਧ, ਥਿਰ ਕੋਇ ਰਹਿਣ ਨਾ ਪਾਇਆ। ਕਲਜੁਗ ਅੰਤਮ ਮਿਟਨਾ ਚੰਦ, ਜਗਤ ਅੰਧੇਰਾ ਛਾਇਆ। ਲੱਖ ਚੁਰਾਸੀ ਵਾਸ਼ਨਾ ਗੰਦ, ਹਿਰਦੇ ਹਰਿ ਨਾ ਕੋਇ ਵਸਾਇਆ। ਆਤਮ ਬਿਨ ਪਰਮਾਤਮ ਹੋਈ ਰੰਡ, ਸੇਜ ਸੁਹੰਜਣੀ ਨਾ ਕੋਇ ਸੁਹਾਇਆ। ਕਿਸੇ ਨਾ ਮਿਲੇ ਨਿਜਾਨੰਦ, ਨਿਝਰ ਝਿਰਨਾ ਨਾ ਕੋਇ ਝਿਰਾਇਆ। ਰਸਨਾ ਜਿਹਵਾ ਖਾ ਖਾ ਥੱਕੀ ਗੰਦ, ਕੂੜੀ ਵਾਸ਼ਨਾ ਨਾ ਕੋਇ ਮਿਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲਹਿਣਾ ਦੇਵੇ ਚੁਕਾਇਆ। ਸਭ ਦਾ ਲਹਿਣਾ ਚੁਕਾਉਣਾ ਆਪ, ਪ੍ਰਭ ਸਾਚਾ ਦਇਆ ਕਮਾਇੰਦਾ। ਪੂਰਬ ਲਹਿਣਾ ਲੱਖ ਚੁਰਾਸੀ ਵੇਖਣਹਾਰਾ ਜਨਮ ਕਰਮ ਪਾਪ, ਪਤਿਤ ਪੁਨੀਤ ਖੋਜ ਖੋਜਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਵਿਛੜੇ ਲੱਭਣੇ ਸੱਜਣ ਸਾਕ, ਗੁਰਮੁਖ ਗੁਰਸਿਖ ਆਪ ਉਠਾਇੰਦਾ। ਤਟ ਕਿਨਾਰਾ ਵੇਖਣਹਾਰਾ ਘਾਟ, ਕਲਜੁਗ ਅੰਤਮ ਪੱਤਣ ਆਪਣਾ ਡੇਰਾ ਲਾਇੰਦਾ। ਪੀਰ ਪੈਗ਼ੰਬਰ ਰਾਹ ਤੱਕਣ ਅੰਤਮ ਮੁੱਕੀ ਸਾਡੀ ਵਾਟ, ਚੌਦਾਂ ਸਦੀਆਂ ਪੰਧ ਮੁਕਾਇੰਦਾ। ਕਵਣ ਸੁੱਤੇ ਡੂੰਘੇ ਖਾਤ, ਕਵਣ ਦਵਾਰੇ ਬੰਦ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਕਲਜੁਗ ਆਪਣੀ ਕਲ ਆਪ ਵਰਤਾਇੰਦਾ। ਕਲਜੁਗ ਅੰਤਮ ਹਰਿ ਬਲਵਾਨਾ, ਨਿਹਕਲੰਕ ਨਾਉਂ ਰਖਾਈਆ। ਵੇਦ ਵਿਆਸਾ ਲਿਖ ਕੇ ਗਿਆ ਬਿਆਨਾ, ਵਾਕ ਭਵਿਖਤ ਰਿਹਾ ਸਮਝਾਈਆ। ਈਸਾ ਮੰਗੇ ਦਰ ਦਰਵੇਸ ਦਾਨਾ, ਮਿਹਰਵਾਨ ਮਿਹਰਵਾਨ ਮਿਹਰਵਾਨ ਬੇਨਜ਼ੀਰ ਨਜ਼ਰ ਮਿਹਰ ਇਕ ਉਠਾਈਆ। ਮੁਹੰਮਦ ਕਹੇ ਮੇਰਾ ਅਮਾਮ ਅਮਾਮਾਂ,

ਦਸਤਗੀਰ ਆਵੇ ਮਾਹੀਆ। ਨਾਨਕ ਨਿਰਗੁਣ ਕਹੇ ਨਿਹਕਲੰਕ ਮਹਾਬਲੀ ਉਤਰੇ ਵਾਲੀ ਦੋ ਜਹਾਨਾਂ, ਨਾ ਕੋਈ ਪਿਤਾ ਨਾ ਕੋਈ ਮਾਈਆ। ਗੋਬਿੰਦ ਕਹੇ ਪੁਰਖ ਅਕਾਲ ਮੇਰਾ ਸਾਹਿਬ ਸਤਿਗੁਰ ਬੀਨਾ ਦਾਨਾ, ਲੱਖ ਚੁਰਾਸੀ ਵੇਖੇ ਥਾਉਂ ਥਾਈਂਆ। ਠਾਕਰ ਸਵਾਮੀ ਮੇਰਾ ਠਾਂਡਾ ਕਰੇ ਸੀਨਾ, ਪੂਤ ਸਪੂਤਾ ਗਲੇ ਲਗਾਈਆ। ਵੇਖਣਹਾਰਾ ਮੱਕਾ ਮਦੀਨਾ, ਕਾਇਆ ਮਕਬਰਾ ਖੋਜ ਖੋਜਾਈਆ। ਆਦਿ ਜੁਗਾਦਿ ਲੋਕ ਪਰਲੋਕ ਅਵਨ ਗਵਨ ਤ੍ਰੈਭਵਨ ਖੰਡ ਬ੍ਰਹਿਮੰਡ ਜਿਸ ਰੱਖੇ ਆਪਣੇ ਹਦੀਨਾ, ਗੁਰ ਅਵਤਾਰ ਪੀਰ ਪੈਗ਼ੰਬਰ ਹੁਕਮੇ ਅੰਦਰ ਰਿਹਾ ਫਿਰਾਈਆ। ਸੋ ਸਾਹਿਬ ਆਏ ਪਰਬੀਨਾ, ਪਰਬਲ ਆਪਣਾ ਹੁਕਮ ਮਨਾਈਆ। ਗੁਰਮੁਖਾਂ ਠਾਂਡਾ ਕਰੇ ਸੀਨਾ, ਅੰਮ੍ਰਿਤ ਮੇਘ ਇਕ ਬਰਸਾਈਆ। ਕਾਇਆ ਚੋਲੀ ਚਾੜ੍ਹੇ ਰੰਗ ਭੀਨਾ, ਭਿੰਨੜੀ ਰੈਣ ਨਾਲ ਮਿਲਾਈਆ। ਬੁਝਾਏ ਆਸ ਜਗਤ ਗੁਰਸਿਖ ਮੀਨਾ, ਸਚ ਸਾਗਰ ਲਏ ਸਮਾਈਆ। ਨਾਤਾ ਤੋੜੇ ਤ੍ਰੈਗੁਣ ਮਾਇਆ ਲੋਕ ਤੀਨਾ, ਤ੍ਰਿਲੋਕੀ ਨੰਦ ਨਾ ਕੋਇ ਵਡਿਆਈਆ। ਗੁਰਮੁਖਾਂ ਹੋਣ ਨਾ ਦੇਵੇ ਕਿਸੇ ਹਦੀਨਾ, ਸਿਰ ਆਪਣਾ ਹੱਥ ਰਖਾਈਆ। ਭਗਤ ਭਗਵਾਨ ਆਦਿ ਜੁਗਾਦਿ ਲੱਖ ਚੁਰਾਸੀ ਨਾਲੋਂ ਵੱਖ ਕੀਨਾ, ਵੱਖਰੀ ਆਪਣੀ ਧਾਰ ਚਲਾਈਆ। ਕਲਜੁਗ ਰਾਜ ਰਾਜਨਾਂ ਸ਼ਾਹ ਸੁਲਤਾਨਾਂ ਭੰਨੇ ਹੰਕਾਰੀ ਬੀਨਾ, ਹੰਕਾਰੀ ਗੜ੍ਹ ਦਏ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਸਚੰਖਡ ਨਿਵਾਸਾ ਪੁਰਖ ਅਬਿਨਾਸ਼ਾ ਕਲਜੁਗ ਅੰਤਮ ਲੱਖ ਚੁਰਾਸੀ ਵੇਖੇ ਤਮਾਸ਼ਾ, ਘਰ ਘਰ ਮੰਦਰ ਅੰਦਰ ਮੰਡਪ ਆਪਣੀ ਰਾਸ ਰਚਾਈਆ । ਰਾਸ ਰਚੇ ਹਰਿ ਗੋਪੀ ਕਾਹਨ, ਲੱਖ ਚੁਰਾਸੀ ਖੋਜ ਖੋਜਾਇੰਦਾ। ਲੇਖਾ ਜਾਣੇ ਸੀਤਾ ਰਾਮ, ਸੁਰਤੀ ਸਭ ਦੀ ਆਪਣੇ ਹੱਥ ਰਖਾਇੰਦਾ। ਲਹਿਣਾ ਦੇਣਾ ਚੁਕਾਏ ਨਾਮ ਸਤਿਨਾਮ, ਨਾਨਕ ਨਿਰਗੁਣ ਆਦਿ ਜੁਗਾਦਿ ਜੁਗਾ ਜੁਗੰਤਰ ਜਨਮ ਮਰਨ ਵਿਚ ਨਾ ਆਇੰਦਾ। ਗੋਬਿੰਦ ਸਤਿਗੁਰ ਗੁਰ ਗੁਰ ਪਿਆਏ ਸਾਚਾ ਜਾਮ, ਸਚ ਪਿਆਲਾ ਮਧੁਰ ਰਸ ਹੱਥ ਰਖਾਇੰਦਾ। ਕਲਜੁਗ ਅੰਤਮ ਪਰਗਟ ਹੋ ਸ੍ਰੀ ਭਗਵਾਨ, ਗੋਬਿੰਦ ਝੁਲਾਏ ਸਚ ਨਿਸ਼ਾਨ, ਦੋ ਜਹਾਨਾਂ ਆਪ ਵਖਾਇੰਦਾ। ਲਹਿਣਾ ਮੁੱਕਾ ਜ਼ਿਮੀ ਅਸਮਾਨ, ਚੌਦਾਂ ਤਬਕ ਵੇਖੇ ਮਾਰ ਧਿਆਨ, ਚੌਦਾਂ ਲੋਕ ਨਾਮ ਇਕੋ ਗਾਣ, ਕੋਟਨ ਕੋਟ ਵਿਸ਼ਨ ਬ੍ਰਹਮਾ ਸ਼ਿਵ ਮੰਗਣ ਦਾਨ, ਦਾਤਾ ਦਾਨੀ ਦਇਆਵਾਨ, ਪੁਰਖ ਅਕਾਲ ਅਕਲ ਕਲਧਾਰੀ ਇਕੋ ਨਜ਼ਰੀ ਆਇੰਦਾ। ਇਕ ਅਕਾਲ ਇਕ ਹਰਿ, ਏਕੰਕਾਰਾ ਇਕ ਵਡਿਆਈਆ। ਇਕ ਦਰਵੇਸ਼ ਇਕ ਦਰ, ਇਕੋ ਅਲਫੀ ਰਿਹਾ ਹੰਢਾਈਆ। ਇਕੋ ਅੱਖਰ ਨਿਸ਼ਅੱਖਰ ਰੂਪ ਰਿਹਾ ਪੜ੍ਹ, ਇਕੋ ਕਾਰੇ ਆਦਿ ਜੁਗਾਦਿ ਪੜ੍ਹਾਈਆ। ਇਕੋ ਨੂਰ ਅਨੁਭਵ ਪਰਕਾਸ਼ ਧਰ, ਧਰਨੀ ਧਰਤ ਧਵਲ ਆਕਾਸ਼ ਪਰਕਾਸ਼ ਕਰੇ ਰੁਸ਼ਨਾਈਆ। ਇਕੋ ਦੋ ਜਹਾਨਾਂ ਖੇਲ ਵੇਖੇ ਘਰ ਘਰ, ਲੱਖ ਚੁਰਾਸੀ ਕਾਇਆ ਮੰਦਰ ਅੰਦਰ ਡੇਰਾ ਲਾਈਆ। ਇਕੋ ਆਦਿ ਜੁਗਾਦਿ ਜੁਗਾ ਜੁਗੰਤਰ ਘਾੜਤ ਲਏ ਘੜ, ਇਕੋ ਅੰਤਮ ਭੰਨ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਏਕਾ ਹਰਿ, ਨਿਹਕਲੰਕ ਨਰਾਇਣ ਨਰ, ਜੁਗ ਕਰਤਾ ਜੁਗ ਕਰਨੇਹਾਰਾ ਕੀਤੀ ਸਭ ਦੀ ਵੇਖੇ ਥਾਉਂ ਥਾਈਂਆ।