ਪੁਸਤਕਾਲਾਭਾਗ ੧੨

੧੨ ਅੱਸੂ ੨੦੧੯ ਬਿਕ੍ਰਮੀ ਸਾਧੂ ਸਿੰਘ ਦੇ ਗ੍ਰਹਿ ਪੱਖੋਵਾਲ ਜ਼ਿਲਾ ਲੁਧਿਆਣਾ

ਸਤਿ ਭੂਮਿਕਾ ਸੋਹੇ ਅਸਥਾਨ, ਸਚ ਖਾਕ ਮਿਲੇ ਵਡਿਆਈਆ। ਸੋਭਾਵੰਤ ਸੋ ਮਕਾਨ, ਜਿਸ ਗ੍ਰਹਿ ਮਿਹਰਵਾਨ ਨਜ਼ਰ ਟਿਕਾਈਆ। ਸੋ ਦਰ ਹੋਏ ਪਰਵਾਨ, ਜਿਸ ਘਰ ਪਰਵਾਨਾ ਨਾਮ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸਾਚੀ ਧਰਨੀ ਚੜ੍ਹਿਆ ਚਾ, ਖ਼ੁਸ਼ੀ ਇਕੋ ਇਕ ਵਖਾਈਆ। ਪੁਰਖ ਅਬਿਨਾਸ਼ੀ ਮਿਲਿਆ ਆ, ਕਲਜੁਗ ਅੰਤਮ ਫੇਰਾ ਪਾਈਆ। ਚੌਥੇ ਜੁਗ ਲੇਖਾ ਰਿਹਾ ਮੁਕਾ, ਲਹਿਣਾ ਆਪ ਦਵਾਈਆ। ਗ਼ਰੀਬ ਨਿਮਾਣੇ ਰਿਹਾ ਉਠਾ, ਫੜ ਬਾਂਹੋਂ ਗਲੇ ਲਗਾਈਆ। ਸਾਚਾ ਮਾਰਗ ਰਿਹਾ ਜਣਾ, ਆਤਮ ਪਰਮਾਤਮ ਦੇ ਵਡਿਆਈਆ। ਏਕਾ ਮੰਦਰ ਰਿਹਾ ਵਖਾ, ਜਿਸ ਘਰ ਵਸੇ ਸੱਚਾ ਮਾਹੀਆ। ਜਨਮ ਜਨਮ ਦਾ ਝੇੜਾ ਦਏ ਗੁਆ, ਝਗੜਾ ਤਤ ਨਾ ਕੋਇ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨਨ ਆਪਣੀ ਦਇਆ ਕਮਾਈਆ । ਧਰਨੀ ਧਰਤ ਪੇਖੇ ਨੈਣ, ਨੇਤਰ ਪੇਖ ਖ਼ੁਸ਼ੀ ਮਨਾਈਆ। ਵਾਹਵਾ ਹਰਿ ਜੂ ਹਰਿ ਹਰਿ ਆਇਆ ਲੈਣ, ਹਰਿਜਨ ਸਾਚੇ ਮੇਲ ਮਿਲਾਈਆ। ਪੂਰਬ ਜਨਮ ਦਾ ਦੇਵੇ ਦੇਣ, ਲੇਖਾ ਆਪਣੇ ਹੱਥ ਵਖਾਈਆ। ਜਿਸ ਨੂੰ ਆਦਿ ਜੁਗਾਦਿ ਗੁਰ ਅਵਤਾਰ ਪੀਰ ਪੈਗ਼ੰਬਰ ਪਰਮ ਪੁਰਖ ਸੁਲਤਾਨ ਕਹਿਣ, ਸੋ ਸ਼ਹਿਨਸ਼ਾਹ ਫੇਰਾ ਪਾਈਆ। ਜਿਸ ਦਾ ਵਰਨ ਬਰਨ ਸ਼ਾਸਤਰ ਸਿਮਰਤ ਗਾਇਣ ਗਾਣ, ਗਾ ਗਾ ਸ਼ੁਕਰ ਮਨਾਈਆ। ਜਿਸ ਨੂੰ ਕਹਿੰਦੇ ਵੇਸ ਵਟਾਏ ਨਾਈ ਸੈਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਵਰਤਾਈਆ। ਚਰਨ ਵੇਖੇ ਚਰਨ ਦਵਾਰ, ਹਰਿ ਚਰਨ ਮਿਲੇ ਵਡਿਆਈਆ। ਜਿਸ ਵਿਛੜਿਆਂ ਲੱਖ ਚੁਰਾਸੀ ਮਾਰੇ ਮਾਰ, ਰਾਏ ਧਰਮ ਦਏ ਸਜ਼ਾਈਆ। ਜਿਸ ਭੁੱਲਿਆਂ ਹੋਏ ਹਾਹਾਕਾਰ, ਨਵ ਨੌਂ ਨਾ ਕੋਇ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਸਾਹਿਬ ਫੇਰਾ ਪਾਈਆ। ਧਰਨੀ ਕਰੇ ਅਸੀਸ ਏਕ, ਦੋਏ ਦੋਏ ਨਿਮਸਕਾਰਿਆ। ਪਾਰਬ੍ਰਹਮ ਤੇਰਾ ਅਵਲੱੜਾ ਭੇਖ, ਨਜ਼ਰ ਨਾ ਆਏ ਵਿਚ ਸੰਸਾਰਿਆ। ਮੁਛ ਦਾੜ੍ਹੀ ਨਾ ਕੋਇ ਕੇਸ, ਨਾ ਕੋਇ ਮੂੰਡ ਮੁੰਡਾ ਰਿਹਾ। ਨਿਰਗੁਣ ਰੂਪ ਰਹੇ ਹਮੇਸ਼, ਸਚਖੰਡ ਸਾਚੇ ਸੋਭਾ ਪਾ ਰਿਹਾ। ਕੋਟਨ ਕੋਟ ਸੇਵਾ ਲਏ ਵਿਸ਼ਨ ਬ੍ਰਹਮ ਮਹੇਸ਼, ਬ੍ਰਹਮ ਆਪਣੀ ਅੰਸ ਬਣਾ ਰਿਹਾ। ਸਤਿਜੁਗ ਤ੍ਰੇਤਾ ਦੁਆਪਰ ਖੇਲ੍ਹਿਆ ਖੇਡ, ਗੁਰ ਅਵਤਾਰ ਹੁਕਮ ਵਰਤਾ ਰਿਹਾ। ਆਪਣੇ ਅੰਦਰ ਆਪਣਾ ਰੱਖਿਆ ਭੇਤ, ਭੇਵ ਆਪਣਾ ਆਪ ਛੁਪਾ ਰਿਹਾ। ਕਲਜੁਗ ਅੰਤਮ ਕਰ ਕਰ ਹੇਤ, ਰੂਪ ਅਨੂਪ ਆਪ ਵਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਮਾ ਰਿਹਾ। ਧਰਨੀ ਕਹੇ ਮੇਰਾ ਸੋਹਿਆ ਘਰ, ਘਰ ਆਇਆ ਪੁਰਖ ਅਬਿਨਾਸ਼ਾ। ਚੌਥੇ ਜੁਗ ਮਿਲਿਆ ਵਰ, ਦਿਤਾ ਸਚ ਦਿਲਾਸਾ। ਲੇਖਾ ਜਾਣੇ ਨਰਾਇਣ ਨਰ, ਦੋ ਜਹਾਨਾਂ ਖੋਲ੍ਹੇ ਖੁਲਾਸਾ। ਗ਼ਰੀਬ ਨਿਮਾਣਿਆਂ ਲਏ ਫੜ, ਸਦਾ ਸੁਹੇਲਾ ਰੱਖੇ ਅਪਣੇ ਪਾਸਾ। ਨਿਰਭੌ ਚੁਕਾਏ ਭੈ ਡਰ, ਕਰੇ ਖੇਲ ਪੁਰਖ ਸਮਰਾਥਾ। ਗੁਰਮੁਖ ਸੱਜਣ ਲਏ ਫੜ, ਲੇਖਾ ਚੁਕਾਏ ਹੱਥੋ ਹਾਥਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਹਿਬ ਸਰਬ ਘਟ ਵਾਸਾ। ਧਰਨੀ ਕਹੇ ਮੇਰੀ ਆਦਿ ਉਡੀਕ, ਅੰਤ ਪੂਰ ਕਰਾਈਆ। ਪੁਰਖ ਅਬਿਨਾਸ਼ੀ ਨਜ਼ਰੀ ਆਇਆ ਲਾਸ਼ਰੀਕ, ਸ਼ਰਅ ਸੰਗ ਨਾ ਕੋਇ ਲਿਆਈਆ। ਕਲਜੁਗ ਮੇਟੇ ਅੰਤ ਅੰਧੇਰਾ ਤਾਰੀਕ, ਸਾਚਾ ਚੰਦ ਕਰੇ ਰੁਸ਼ਨਾਈਆ। ਸਚ ਨਿਸ਼ਾਨਾ ਮਾਰੇ ਠੀਕ, ਕਲਜੁਗ

ਠੀਕਰ ਭੰਨ ਵਖਾਈਆ। ਗ਼ਰੀਬ ਨਿਮਾਣਿਆਂ ਲਾਏ ਸਚ ਪ੍ਰੀਤ, ਪ੍ਰੀਤੀਵਾਨ ਫੇਰਾ ਪਾਈਆ। ਸ੍ਰਿਸ਼ਟ ਸਬਾਈ ਦੱਸੇ ਇਕੋ ਰੀਤ, ਊਚ ਨੀਚ ਨਾ ਕੋਇ ਵਖਾਈਆ। ਨਾਤਾ ਤੋੜੇ ਮੰਦਰ ਮਸੀਤ, ਗੁਰੂਦਵਾਰ ਸ਼ਿਵਦਵਾਲਾ ਮੱਠ ਏਕਾ ਏਕ ਘਰ ਵਖਾਈਆ। ਆਤਮ ਪਰਮਾਤਮ ਸੁਣਾਏ ਸਾਚਾ ਗੀਤ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਕਰੇ ਪਾਕ ਪਤਿਤ ਪੁਨੀਤ, ਪਤਿਤ ਪਾਪੀ ਲਏ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਧਰਨੀ ਕਹੇ ਮੇਰਾ ਆਇਆ ਸ਼ਾਹ, ਸ਼ਹੁ ਮੇਰੇ ਵਡੀ ਵਡਿਆਈਆ। ਕੋਝੀ ਕਮਲੀ ਲਏ ਉਠਾ, ਮੇਰਾ ਦਰਦੀ ਦੁੱਖ ਵੰਡਾਈਆ। ਚਾਰ ਕੁੰਟ ਮਿਲੇ ਨਾ ਕੋਇ ਥਾਂ, ਥਾਨ ਥਨੰਤਰ ਨਾ ਕੋਇ ਸੁਹਾਈਆ। ਦੀਨ ਮਜ਼੍ਹਬ ਕਲਜੁਗ ਅੰਤਮ ਸਚ ਦਵਾਰਿਉਂ ਸਾਰੇ ਕਰ ਗਏ ਨਾ, ਅੱਗੇ ਹੋ ਸੀਸ ਨਾ ਕੋਇ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਮਿਹਰ ਨਜ਼ਰ ਉਠਾਈਆ। ਮਿਹਰ ਨਜ਼ਰ ਪ੍ਰਭ ਇਕੋ ਰੱਖ, ਆਪਣਾ ਖੇਲ ਵਖਾਇੰਦਾ। ਲੱਖ ਚੁਰਾਸੀ ਭਾਂਡੇ ਸੱਖ, ਭਰਿਆ ਕੋਇ ਨਜ਼ਰ ਨਾ ਆਇੰਦਾ। ਕੂੜੀ ਕਿਰਿਆ ਜਗਤ ਹੱਟ, ਨਾਮ ਵਣਜਾਰਾ ਨਾ ਕੋਇ ਰਖਾਇੰਦਾ। ਤ੍ਰੈਗੁਣ ਮਾਇਆ ਲੱਗੀ ਅੱਗ, ਅੰਮ੍ਰਿਤ ਮੇਘ ਨਾ ਕੋਇ ਬਰਸਾਇੰਦਾ। ਨਾ ਕੋਈ ਹਾਜੀ ਕਰੇ ਹੱਜ਼, ਮੱਕਾ ਕਾਅਬਾ ਸਰਬ ਕੁਰਲਾਇੰਦਾ। ਨਾ ਕੋਇ ਕਿਨਾਰਾ ਤੀਰਥ ਤਟ, ਗੰਗਾ ਗੋਦਾਵਰੀ ਜਮਨਾ ਸੁਰਸਤੀ ਨੈਣ ਸ਼ਰਮਾਇੰਦਾ। ਸਾਧਾਂ ਸੰਤਾਂ ਖ਼ਾਲੀ ਦਿਸਣ ਮਟ, ਹਰਿ ਮੰਦਰ ਰੂਪ ਨਾ ਕੋਇ ਵਟਾਇੰਦਾ। ਸਾਚਾ ਦੀਪਕ ਜੋਤ ਜਗੇ ਨਾ ਲਟ ਲਟ, ਚਾਰੋਂ ਕੁੰਟ ਅੰਧੇਰਾ ਛਾਇੰਦਾ। ਦੂਈ ਦਵੈਤੀ ਸਭ ਨੂੰ ਲੱਗਾ ਫੱਟ, ਘਾਓ ਬੰਦ ਨਾ ਕੋਇ ਕਰਾਇੰਦਾ। ਕਰੇ ਖੇਲ ਪੁਰਖ ਸਮਰਥ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਬਿਨ ਗੁਰਮੁਖਾਂ ਗੁਰ ਗੁਰ ਕੋਇ ਨਾ ਰੱਖੇ ਪੱਤ, ਪਤਿਪਰਮੇਸ਼ਵਰ ਨਾ ਕੋਇ ਮਨਾਇੰਦਾ। ਜੁਗ ਚੌਕੜੀ ਜੋ ਰੱਖੇ ਢਕ, ਕਲਜੁਗ ਅੰਤਮ ਪਰਦਾ ਲਾਹਿੰਦਾ। ਕਰੇ ਨਿਬੇੜਾ ਹੱਕੋ ਹੱਕ, ਹੱਕ ਹਕ਼ੀਕ਼ਤ ਖੋਜ ਖੋਜਾਇੰਦਾ। ਸਚਖੰਡ ਨਿਵਾਸੀ ਬਿਨ ਅੱਖਾਂ ਰਿਹਾ ਤੱਕ, ਕਲਜੁਗ ਨੇਤਰ ਬੰਦ ਕਰਾਇੰਦਾ। ਭਾਗ ਲਗਾਏ ਕੁੱਲੀ ਕੱਖ, ਜਿਸ ਗ੍ਰਹਿ ਗੁਰਮੁਖ ਡੇਰਾ ਲਾਇੰਦਾ। ਧਰਨੀ ਵਛਾ ਕੇ ਬੈਠੀ ਸੱਥ, ਸੱਥਰ ਯਾਰੜਾ ਇਕ ਹੰਢਾਇੰਦਾ। ਗੋਬਿੰਦ ਮੀਤਾ ਠਾਂਡਾ ਸੀਤਾ ਮੇਰੀ ਪਤ ਲਏ ਰੱਖ, ਪਤ ਪਤਵੰਤਾ ਫੇਰੀ ਪਾਇੰਦਾ। ਮੇਰੇ ਨੱਕ ਸੋਹੇ ਸੁਹਾਗ ਨੱਥ, ਪੁਰਖ ਅਬਿਨਾਸ਼ੀ ਸਗਨ ਮਨਾਇੰਦਾ। ਜਨ ਭਗਤਾਂ ਸਾਚਾ ਮਾਰਗ ਰਿਹਾ ਦੱਸ, ਸਾਚੀ ਸਿਖਿਆ ਇਕ ਸਮਝਾਇੰਦਾ। ਚਾਰ ਵਰਨ ਜ਼ਾਤ ਪਾਤ ਊਚ ਨੀਚ ਰਾਓ ਰੰਕ ਏਕਾ ਮੰਦਰ ਜਾਣ ਵਸ, ਹਰਿ ਮੰਦਰ ਆਪ ਸੁਹਾਇੰਦਾ। ਪਾਰਬ੍ਰਹਮ ਪ੍ਰਭ ਗਾਓ ਜਸ, ਦੂਸਰ ਜਸ ਕੰਮ ਕਿਸੇ ਨਾ ਆਇੰਦਾ। ਨਰ ਨਿਰੰਕਾਰ ਦਰਸ਼ਨ ਪਾਓ ਨੱਸ ਨੱਸ, ਵੇਲਾ ਗਿਆ ਹੱਥ ਨਾ ਆਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਕਲਜੁਗ ਅੰਤਮ ਖ਼ਾਲੀ ਹੱਥ ਰਹੇ ਝੱਸ, ਬੇਵਸ ਸਰਬ ਕੁਰਲਾਇੰਦਾ। ਕੂੜੀ ਕਿਰਿਆ ਜਗਤ ਮੁਨਾਰਾ ਜਾਣਾ ਢੱਠ, ਥਿਰ ਕੋਇ ਰਹਿਣ ਨਾ ਪਾਇੰਦਾ। ਭਗਤ ਨਗਾਰਾ ਦੋ ਜਹਾਨ ਜਾਣਾ ਵੱਜ, ਸ੍ਰੀ ਭਗਵਾਨ ਆਪ ਵਜਾਇੰਦਾ। ਕਾਇਆ ਚੋਲਾ ਸਭ ਨੇ ਜਾਣਾ ਤਜ, ਪੰਜ ਤਤ ਸੰਗ ਨਾ ਕੋਇ ਰਖਾਇੰਦਾ। ਮਾਤ ਪਿਤ ਭਾਈ ਭੈਣ ਸਾਕ ਸੱਜਣ ਸਗਲਾ ਸੰਗ ਜਾਣਾ ਛੱਡ, ਬਿਨ ਸਤਿਗੁਰ ਸੰਗ ਨਾ ਕੋਇ ਨਿਭਾਇੰਦਾ। ਕਾਇਆ ਕਵਰੀ ਡੂੰਘੀ ਭਵਰੀ ਵਿਚੋਂ ਕਰਨਾ ਅਡ, ਸਚ ਮਹੱਲ ਇਕ ਵਖਾਇੰਦਾ। ਗੀਤ ਗੋਬਿੰਦ ਗਾਓ ਛੰਦ, ਸੋਹਲਾ ਢੋਲਾ ਇਕ ਪੜ੍ਹਾਇੰਦਾ। ਆਤਮ ਪਾਓ ਨਿਜਾਨੰਦ, ਨਿਜਾਨੰਦ ਇਕ ਵਖਾਇੰਦਾ। ਜਨਮ ਜੁਗ ਦੀ ਟੁੱਟੀ ਲਓ ਗੰਢ, ਗੰਢਣਹਾਰਾ

ਦਇਆ ਕਮਾਇੰਦਾ। ਜਿਸ ਨੂੰ ਕਹਿੰਦੇ ਰਹੇ ਸਾਹਿਬ ਬਖ਼ਸ਼ੰਦ, ਸੋ ਸਾਹਿਬ ਫੇਰਾ ਪਾਇੰਦਾ। ਜੋ ਆਦਿ ਜੁਗਾਦਿ ਜੁਗਾ ਜਗੰਤਰ ਵੰਡਾਂ ਰਿਹਾ ਵੰਡ, ਸੋ ਅੰਤਮ ਸਭ ਦੀ ਵੰਡ ਆਪਣੇ ਲੇਖੇ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧਰਨੀ ਧਰਤ ਧਵਲ ਸੁਹਾਇੰਦਾ। ਧਰਨੀ ਕਹੇ ਮੇਰਾ ਰੰਗ, ਨਜ਼ਰ ਕਿਸੇ ਨਾ ਆਇਆ। ਪੁਰਖ ਅਬਿਨਾਸ਼ੀ ਸੂਰੇ ਸਰਬੰਗ, ਸਿਰ ਮੇਰੇ ਹੱਥ ਟਿਕਾਇਆ। ਮੇਰੀ ਨੰਗੀ ਹੋਏ ਨਾ ਕੰਡ, ਪਰਦਾ ਇਕੋ ਇਕ ਪਾਇਆ। ਭਗਤ ਭਗਵੰਤ ਮੇਰੇ ਹਿੱਸੇ ਦਿਤੇ ਵੰਡ, ਮੈਂ ਜਾ ਜਾ ਸੀਸ ਝੁਕਾਇਆ। ਜਿਥੇ ਗੌਣ ਸੋਹੰ ਛੰਦ, ਤਿਸ ਮੰਦਰ ਹਰਿ ਜੂ ਰਿਹਾ ਸਮਾਇਆ। ਅੰਦਰ ਬਾਹਰ ਇਕੋ ਅਨੰਦ, ਦੂਜਾ ਰਸ ਨਾ ਕੋਇ ਵਖਾਇਆ। ਮੇਰੇ ਕਾਲਜੇ ਪੈ ਗਈ ਠੰਡ, ਚਾਰ ਯੁਗ ਦਾ ਦੁੱਖੜਾ ਦੁੱਖ ਗਵਾਇਆ। ਮੇਰਾ ਤੁਟਾ ਮਾਣ ਘੁਮੰਡ, ਬਲਹੀਣ ਦਿਆਂ ਦੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖੌਣਾ ਸਾਚਾ ਘਰ, ਜਿਸ ਗ੍ਰਹਿ ਵਸੇਂ ਸਾਚੇ ਸਾਈਂਆ। ਸੱਚਾ ਸਾਈਂ ਹਰਿ ਗੋਪਾਲ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਜਿਸ ਗ੍ਰਹਿ ਵਸੇ ਮੇਰਾ ਲਾਲ, ਤਿਸ ਗ੍ਰਹਿ ਹਰਿ ਜੂ ਸੋਭਾ ਪਾਇੰਦਾ। ਆਦਿ ਜੁਗਾਦੀ ਦੀਨ ਦਿਆਲ, ਦੀਨਨ ਆਪਣੇ ਗਲੇ ਲਗਾਇੰਦਾ। ਆਪੇ ਪੁੱਛੇ ਮੁਰੀਦਾਂ ਹਾਲ, ਮੁਰਸ਼ਦ ਆਪਣਾ ਵੇਸ ਵਟਾਇੰਦਾ। ਸਵੱਛ ਸਰੂਪੀ ਦਰਸ ਵਖਾਲ, ਦੀਦ ਈਦ ਈਦ ਚੰਦ ਚੜ੍ਹਾਇੰਦਾ। ਸਦਾ ਸੁਹੇਲਾ ਚਲੇ ਨਾਲ, ਸਾਹਿਬ ਸਤਿਗੁਰ ਵਿਛੜ ਕਦੇ ਨਾ ਜਾਇੰਦਾ। ਲੇਖਾ ਜਾਣੇ ਸਾਹ ਕੰਗਾਲ, ਬਣ ਕੰਗਾਲ ਆਪਣਾ ਭੇਖ ਵਖਾਇੰਦਾ। ਕਲਜੁਗ ਅੰਤਮ ਬਣਿਆ ਆਪ ਦਲਾਲ, ਗੁਰ ਅਵਤਾਰ ਪੀਰ ਪੈਗ਼ੰਬਰ ਆਪਣੇ ਖਾਤੇ ਵਿਚ ਰਖਾਇੰਦਾ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਪਾਰਬ੍ਰਹਮ ਹਰਿ ਏਕਾ ਮਾਰਗ ਦਏ ਵਖਾਲ, ਬਣ ਰਹਿਬਰ ਰਾਹ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਸਾਚਾ ਖੇਲ ਸਚ ਦਵਾਰ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਪਰਗਟ ਹੋ ਪਰਵਰਦਿਗਾਰ, ਪਰਦਾ ਆਪਣਾ ਦਏ ਉਠਾਈਆ। ਜਲਵਾ ਨੂਰ ਨੂਰ ਜਲਾਲ, ਨੂਰ ਨੁਰਾਨਾ ਨੂਰ ਰੁਸ਼ਨਾਈਆ। ਲੇਖਾ ਜਾਣੇ ਹੱਕ ਹਲਾਲ, ਹਕ਼ੀਕ਼ਤ ਵੇਖੇ ਥਾਉਂ ਥਾਈਂਆ। ਮੁਕਾਮੇ ਹੱਕ ਬੇਮਿਸਾਲ, ਬੇਨਜ਼ੀਰ ਫੇਰਾ ਪਾਈਆ। ਮਿਹਬਾਨ ਬੀਦੋ ਬਣ ਦਲਾਲ, ਬੀ ਖੈਰ ਯਾ ਅੱਲਾ ਇਲਾਹੀ ਨੂਰ ਵੇਖੇ ਥਾਉਂ ਥਾਈਂਆ। ਚੌਦਾਂ ਤਬਕਾਂ ਬਣ ਦਲਾਲ, ਸਾਚਾ ਸਬਕ ਇਕ ਸੁਣਾਈਆ। ਏਕਾ ਕਲਮਾ ਕਾਇਨਾਤ ਕਰ ਤਿਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਪਰਦਾ ਆਪ ਉਠਾਈਆ। ਪਰਦਾ ਓਹਲਾ ਲਾਹ ਸਮਰਥ, ਸਮਰਥ ਆਪਣਾ ਖੇਲ ਕਰਾਇੰਦਾ। ਨਿਰਗੁਣ ਨੂਰ ਨਿਰਾਕਾਰ ਨਿਰੰਕਾਰ ਹੋ ਪਰਗਟ, ਪਰਗਟ ਆਪਣਾ ਭੇਵ ਚੁਕਾਇੰਦਾ। ਜਿਸ ਨੂੰ ਗੁਰ ਅਵਤਾਰ ਪੀਰ ਪੈਗ਼ੰਬਰ ਰਸਨਾ ਜਿਹਵਾ ਗਏ ਰਟ, ਨਿਉਂ ਨਿਉਂ ਸਯਦਾ ਸੀਸ ਸਰਬ ਝੁਕਾਇੰਦਾ। ਸੋ ਦੇਵਣ ਆਇਆ ਸਾਚੀ ਵੱਥ, ਹੰ ਆਪਣੀ ਝੋਲੀ ਪਾਇੰਦਾ। ਸਰਬ ਕਲਾ ਆਪੇ ਸਮਰਥ, ਸਮਰਥ ਆਪਣਾ ਖੇਲ ਸਮਝਾਇੰਦਾ। ਬੋਧ ਅਗਾਧੀ ਮਹਿਮਾ ਅਕੱਥ, ਕਥ ਕਥਨੀ ਆਪ ਜਣਾਇੰਦਾ। ਸਤਿ ਸਤਿਵਾਦੀ ਚਲਾਏ ਸਾਚਾ ਰਥ, ਸਤਿ ਪੁਰਖ ਨਿਰੰਜਣ ਸੇਵ ਕਮਾਇੰਦਾ। ਜਨ ਭਗਤਾਂ ਦੇਵੇ ਨਾਮ ਵੱਥ, ਵਸਤ ਅਮੋਲਕ ਆਪ ਵਰਤਾਇੰਦਾ। ਹਿਰਦੇ ਅੰਦਰ ਆਪੇ ਵਸ, ਹਰਿ ਮੰਦਰ ਆਪ ਸੁਹਾਇੰਦਾ। ਦਿਵਸ ਰੈਣ ਗਾਏ ਜਸ, ਅਨਬੋਲਤ ਸ਼ਬਦ ਅਲਾਇੰਦਾ। ਸਾਚਾ ਮਾਰਗ ਇਕੋ ਦੱਸ, ਦਹਿ ਦਿਸ਼ਾ ਭੇਵ ਚੁਕਾਇੰਦਾ। ਮੇਟੇ ਰੈਣ ਅੰਧੇਰੀ ਮਸ, ਨਿਰਗੁਣ ਜੋਤ ਚੰਦ ਚੜ੍ਹਾਇੰਦਾ।

ਤੀਰ ਅਣਿਆਲਾ ਮਾਰੇ ਕਸ, ਬਜਰ ਕਪਾਟੀ ਪਾਰ ਕਰਾਇੰਦਾ। ਆਤਮ ਪਰਮਾਤਮ ਮੇਲ ਮਿਲਾਏ ਹੱਸ ਹੱਸ, ਹੰਸ ਮੁਖ ਸੋਹੰ ਹੰਸਾ ਮਾਣਕ ਮੋਤੀ ਚੋਗ ਚੁਗਾਇੰਦਾ। ਗੁਰਮੁਖ ਗੁਰਸਿਖ ਅਧਵਿਚਕਾਰ ਨਾ ਜਾਏ ਫਸ, ਜਮ ਕਾ ਫਾਸ ਆਪ ਕਟਾਇੰਦਾ। ਮੇਲ ਮਿਲਾਏ ਨੱਸ ਨੱਸ, ਬਣ ਪਾਂਧੀ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧਰਨੀ ਉਤੇ ਗੁਰਮੁਖ ਘਰ, ਗੁਰਮੁਖ ਘਰ ਆਪੇ ਵੜ ਕਾਇਆ ਮੰਦਰ ਸਾਚੇ ਚੜ੍ਹ, ਸੁਰਤ ਸਵਾਣੀ ਲਏ ਫੜ, ਸ਼ਬਦੀ ਅੱਖਰ ਇਕੋ ਪੜ੍ਹ, ਆਤਮ ਪਰਮਾਤਮ ਬੰਨ੍ਹੇ ਲੜ, ਪੱਲੂ ਇਕੋ ਗੰਢ ਵਖਾਇੰਦਾ। ਘਰ ਵਿਚ ਘਰ ਘਰ ਵਿਚ ਮੰਦਰ, ਘਰ ਘਰ ਵਿਚ ਖੋਜ ਖੋਜਾਈਆ। ਘਰ ਵਿਚ ਨਾਮ ਘਰ ਵਿਚ ਮੰਤਰ, ਘਰ ਵਿਚ ਸਿਖਿਆ ਦਏ ਸਮਝਾਈਆ। ਘਰ ਜੋਤ ਘਰ ਨਿਰੰਤਰ, ਘਰ ਵਸੇ ਸੱਚਾ ਮਾਹੀਆ। ਘਰ ਅਗਨੀ ਤਤ ਬਸੰਤਰ, ਘਰ ਅੰਮ੍ਰਿਤ ਮੇਘ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਘਰ ਵੇਖੇ ਚਾਈਂ ਚਾਈਂਆ। ਘਰ ਵਿਚ ਘਰ ਘਰ ਟਿਕਾਣਾ, ਹਰਿ ਘਰ ਘਰ ਆਪ ਸੁਹਾਈਆ। ਘਰ ਘਰ ਸ਼ਬਦ ਘਰ ਬਬਾਣਾ, ਹਰਿ ਘਰ ਘਰ ਰਿਹਾ ਉਡਾਈਆ। ਘਰ ਘਰ ਮਨੂਆਂ ਰਾਜਾ ਰਾਣਾ, ਆਪਣਾ ਹੁਕਮ ਵਰਤਾਈਆ। ਘਰ ਘਰ ਸਤਿਗੁਰ ਵਰਤੇ ਭਾਣਾ, ਮਨ ਮਨਸਾ ਦਏ ਖਪਾਈਆ। ਘਰ ਘਰ ਗਾਏ ਅਗੰਮੀ ਗਾਣਾ, ਅਨਹਦ ਨਾਦੀ ਨਾਦ ਵਜਾਈਆ। ਘਰ ਘਰ ਦੇਵੇ ਧੁਰ ਫ਼ਰਮਾਨਾ, ਸਚ ਸੰਦੇਸਾ ਇਕ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਮੇਲਾ ਸਹਿਜ ਸੁਭਾਈਆ। ਘਰ ਮੰਦਰ ਘਰ ਕੋਟ, ਘਰ ਆਸਣ ਸੋਭਾ ਪਾਇੰਦਾ। ਘਰ ਨੂਰ ਨਿਰਮਲ ਜੋਤ, ਘਰ ਪਰਕਾਸ਼ ਪਰਕਾਸ਼ ਵਖਾਇੰਦਾ। ਘਰ ਸ਼ਬਦ ਅਗੰਮੀ ਲੱਗੇ ਚੋਟ, ਘਰ ਡੰਕਾ ਨਾਮ ਵਜਾਇੰਦਾ। ਘਰ ਦੂਈ ਦਵੈਤੀ ਕੱਢੇ ਖੋਟ, ਘਰ ਭਾਂਡਾ ਭਰਮ ਭਓ ਭੰਨਾਇੰਦਾ। ਘਰ ਪੁਰਖ ਅਕਾਲ ਰਖਾਏ ਇਕ ਓਟ, ਇਸ਼ਟ ਗੁਰਦੇਵ ਇਕੋ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਆਪ ਵਸਾਇੰਦਾ। ਸਾਚਾ ਘਰ ਵਸੇ ਖੇੜਾ, ਗੁਰਸਿਖ ਮਿਲੇ ਵਡਿਆਈਆ। ਸਤਿਗੁਰ ਨਜ਼ਰੀ ਆਏ ਨੇਰਨ ਨੇਰਾ, ਦੂਰ ਦੁਰਾਡਾ ਪੰਧ ਮੁਕਾਈਆ। ਆਤਮ ਪਰਮਾਤਮ ਖੁਲ੍ਹਾ ਕਰੇ ਵੇਹੜਾ, ਦੂਈ ਦਵੈਤੀ ਪਰਦਾ ਲਾਹੀਆ। ਪੰਚ ਵਿਕਾਰ ਨਾ ਕਰੇ ਝੇੜਾ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਕੋਇ ਲੜਾਈਆ। ਡੂੰਘੇ ਸਾਗਰ ਕਲਜੁਗ ਭਵਰੀ ਬੰਨ੍ਹੇ ਬੇੜਾ, ਆਪਣੇ ਕੰਧ ਲਏ ਉਠਾਈਆ। ਇਕੋ ਨਾਤਾ ਜੋੜੇ ਤੂੰ ਮੇਰਾ ਮੈਂ ਤੇਰਾ, ਸੋਹੰ ਢੋਲਾ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਘਰ ਦੇਵੇ ਵਡਿਆਈਆ। ਗੁਰਮੁਖ ਘਰ ਸਚ ਮਕਾਨਾ, ਮਕਬਰਾ ਨਜ਼ਰ ਕੋਇ ਨਾ ਆਈਆ। ਪੁਰਖ ਅਬਿਨਾਸ਼ੀ ਹੋ ਮਿਹਰਬਾਨਾ, ਮਿਹਰ ਨਜ਼ਰ ਇਕ ਉਠਾਈਆ। ਦੀਪਕ ਜੋਤ ਜਗੇ ਮਹਾਨਾ, ਨੂਰੋ ਨੂਰ ਚਮਕਾਈਆ। ਅਨਹਦ ਸ਼ਬਦ ਅਗੰਮੀ ਗਾਏ ਗਾਣਾ, ਤਾਲ ਤਲਵਾੜਾ ਨਾ ਕੋਇ ਵਜਾਈਆ। ਕਰੇ ਖੇਲ ਸ੍ਰੀ ਭਗਵਾਨਾ, ਭਗਵਨ ਆਪਣਾ ਸੰਗ ਰਖਾਈਆ। ਗੁਰਮੁਖ ਵਿਰਲੇ ਦੇਵੇ ਮਾਣਾ, ਜਿਸ ਜਨ ਆਪਣੀ ਬੂਝ ਬੁਝਾਈਆ। ਚਰਨ ਕਵਲ ਕਵਲ ਚਰਨ ਬਖ਼ਸ਼ੇ ਇਕ ਧਿਆਨਾ, ਧਿਆਨ ਧਿਆਨ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗੁਰਮੁਖ ਖੇੜਾ ਇਕ ਵਸਾਈਆ। ਗੁਰਮੁਖ ਖੇੜਾ ਵਸੇ ਬੰਕ, ਬੰਕ ਦਵਾਰੀ ਆਪ ਵਸਾਇੰਦਾ। ਨਾਮ ਨਿਧਾਨਾ ਵੱਜੇ ਡੰਕ, ਡੌਰੂ ਡੰਕਾ ਇਕ ਸੁਣਾਇੰਦਾ। ਦੂਈ ਦਵੈਤੀ ਹਉਮੇ ਹੰਗਤਾ ਮਾਇਆ ਮਮਤਾ ਕੱਢੇ

ਸ਼ੰਕ, ਸ਼ਰਅ ਰੂਪ ਨਾ ਕੋਇ ਵਖਾਇੰਦਾ। ਆਤਮ ਪਰਮਾਤਮ ਬਣਾਏ ਸਾਚੀ ਬਣਤ, ਬਸਨ ਬਨਵਾਰੀ ਆਪਣੀ ਦਇਆ ਕਮਾਇੰਦਾ। ਘਰ ਮੇਲਾ ਨਾਰ ਕੰਤ, ਕੰਤ ਕੰਤੂਹਲ ਸਾਚੀ ਸੇਜ ਸੁਹਾਇੰਦਾ। ਏਕਾ ਨਾਉਂ ਮਣੀਆ ਮੰਤ, ਮਨ ਵਾਸ਼ਨਾ ਮੇਟ ਮਿਟਾਇੰਦਾ। ਗੁਰਸਿਖ ਸੱਚਾ ਗਿਆਨ ਬੋਧ ਆਤਮ ਪੰਡਤ, ਜਿਸ ਜਨ ਪਾਰਬ੍ਰਹਮ ਆਪਣਾ ਦਰਸ ਦਿਖਾਇੰਦਾ। ਸੋ ਪਰਵਾਨ ਹੋਏ ਸਾਚਾ ਸੰਤ, ਜਿਸ ਸਤਿ ਪਰਵਾਨਾ ਨਾਮ ਫੜਾਇੰਦਾ। ਤਿਸ ਲੇਖਾ ਜਾਣੇ ਭਗਤ ਭਗਵੰਤ, ਜਿਸ ਭਗਤ ਆਪਣੀ ਗੋਦ ਬਹਾਇੰਦਾ। ਕਲਜੁਗ ਅੰਤਮ ਲੱਖ ਚੁਰਾਸੀ ਹੋਈ ਨੰਗਤ, ਕੋਟਨ ਕੋਟ ਜੰਗਲ ਜੂਹ ਉਜਾੜ ਪਹਾੜ ਉਚੇ ਟਿੱਲੇ ਪਰਬਤ ਸਾਧ ਸੰਤ ਕੁਰਲਾਇੰਦਾ। ਦਰ ਭਿਖਾਰੀ ਬਣੇ ਨਾ ਕੋਇ ਮੰਗਤ, ਜਗਤ ਭਿਛਿਆ ਝੋਲੀ ਸਰਬ ਡਾਹਿੰਦਾ। ਗੜ੍ਹ ਤੁਟੇ ਨਾ ਹਉਮੇ ਹੰਗਤ, ਹਰਿ ਕਾ ਨਾਮ ਹਿਰਦੇ ਨਾ ਕੋਇ ਵਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਬੰਕ ਇਕ ਸਲਾਹਿੰਦਾ। ਗੁਰਸਿਖ ਬੰਕ ਸਲਾਹਣਯੋਗ, ਜੁਗਤੀ ਹਰਿ ਜੂ ਆਪ ਬਣਾਈਆ। ਜਿਸ ਗ੍ਰਹਿ ਮਿਲੇ ਸਾਚੀ ਮੋਖ, ਮੁਕਤੀ ਚਰਨਾਂ ਹੇਠ ਦਬਾਈਆ। ਆਤਮ ਪਰਮਾਤਮ ਹੋਏ ਸਚ ਸੰਜੋਗ, ਧੁਰ ਸੰਜੋਗੀ ਮੇਲ ਲਏ ਮਿਲਾਈਆ। ਨਾਤਾ ਤੁੱਟੇ ਚੌਦਾਂ ਲੋਕ, ਲੋਕ ਪਰਲੋਕ ਲਹਿਣਾ ਦਏ ਮੁਕਾਈਆ। ਜਿਸ ਮੰਦਰ ਗਾਈਏ ਇਕ ਸਲੋਕ, ਸੋਹੰ ਢੋਲਾ ਇਕੋ ਗਾਈਆ। ਕਰੇ ਪਰਕਾਸ਼ ਨਿਰਮਲ ਜੋਤ, ਜੋਤੀ ਜਾਤਾ ਡਗਮਗਾਈਆ। ਗੁਰਮੁਖ ਪਕੜੇ ਆਲਣਿਉਂ ਡਿਗੇ ਬੋਟ, ਨਾਮ ਚੋਗ ਹੱਥੀਂ ਪਾਈਆ। ਅੰਤ ਜਣਾਏ ਸਾਚੀ ਓਟ, ਪੁਰਖ ਅਕਾਲ ਸੱਚੀ ਸਰਨਾਈਆ। ਸਤਿਗੁਰ ਸੱਚਾ ਇਕੋ ਬਹੁਤ ਕੋਟਨ ਕੋਟ, ਗੁਰੂ ਕੰਮ ਕਿਸੇ ਨਾ ਆਈਆ। ਨਿਰਗੁਣ ਸਰਗੁਣ ਓਤ ਪੋਤ, ਪੁਤ ਪੋਤਰੇ ਖੇਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਦਵਾਰਾ ਇਕ ਸੁਹਾਈਆ। ਗੁਰਸਿਖ ਦਵਾਰਾ ਸਚ ਮਹੱਲਾ, ਜਿਸ ਗ੍ਰਹਿ ਹਰਿ ਹਰਿ ਖੇਲ ਕਰਾਇੰਦਾ। ਹਰਿ ਸੰਗਤ ਰੂਪ ਸੰਗਤ ਰੱਲਾ, ਸਗਲਾ ਸੰਗ ਨਿਭਾਇੰਦਾ। ਅੰਦਰ ਬਾਹਰ ਫੜਾਏ ਪੱਲਾ, ਆਪਣਾ ਆਪ ਗੰਢ ਵਖਾਇੰਦਾ। ਸਚ ਸੰਦੇਸ ਨਰ ਨਰੇਸ਼ ਏਕੰਕਾਰ ਏਕਾ ਘੱਲਾ, ਇਕੋ ਵਾਰ ਸਰਬ ਪੜ੍ਹਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਗੁਰਮੁਖ ਹਰਿਜਨ ਹਰਿ ਭਗਤ ਅੰਤਰ ਆਤਮ ਆਪ ਰੱਲਾ, ਰਲ ਮਿਲ ਆਪਣੀ ਖ਼ੁਸ਼ੀ ਮਨਾਇੰਦਾ। ਸਾਚੀ ਸੋਝੀ ਜਾਏ ਸੁਝ, ਸੂਚਨਾ ਹਰਿ ਜਣਾਈਆ। ਆਪਾ ਚੀਨ ਆਪਾ ਲਏ ਬੁੱਝ, ਬੁਝਾਰਤ ਇਕੋ ਹਰਿ ਸਮਝਾਈਆ। ਸਤਿਗੁਰ ਸਾਹਿਬ ਦੇਵਣਹਾਰਾ ਦਾਤ ਕੁਝ, ਕੋਝੇ ਕਮਲੇ ਲਏ ਉਠਾਈਆ। ਪਿਆਰ ਪਰਵਾਰ ਜਾਏ ਰੁਝ, ਰੁੱਚੀ ਆਤਮ ਪਰਮਾਤਮ ਲਿਵ ਲਾਈਆ। ਅੰਦਰ ਵਸਣਹਾਰਾ ਆਪੇ ਲਏ ਪੁੱਛ, ਗੁਰਮੁਖ ਕਿਹੜੇ ਰਸਤੇ ਜਾਈਆ। ਸਤਿਗੁਰ ਕੋਲੋਂ ਕੋਇ ਨਾ ਸਕੇ ਲੁਕ, ਪਰਦਾ ਸਕੇ ਨਾ ਕੋਇ ਛੁਪਾਈਆ। ਜਿਸ ਜਨ ਉਪਰ ਕਿਰਪਾ ਕਰ ਜਾਏ ਤੁਠ, ਆਪਣਾ ਭੇਵ ਦਏ ਖੁਲ੍ਹਾਈਆ। ਜਿਸ ਅੰਮ੍ਰਿਤ ਪਿਆਏ ਜਾਮ ਘੁੱਟ, ਤਿਸ ਤ੍ਰੈਭਵਣ ਦਏ ਬੁਝਾਈਆ। ਗੁਰਸਿਖ ਬੂਟਾ ਕਦੇ ਨਾ ਜਾਏ ਸੁਕ, ਸਿੰਚ ਹਰਿਆ ਆਪ ਕਰਾਈਆ। ਭਾਗ ਲਗਾਏ ਮਾਤਾ ਕੁੱਖ, ਜਨਣੀ ਜਨ ਦੇਵੇ ਵਡਿਆਈਆ । ਕਿਰਪਾ ਕਰ ਅਬਿਨਾਸ਼ੀ ਅਚੁੱਤ, ਚੇਤਨ ਸੁਰਤੀ ਦਏ ਕਰਾਈਆ। ਪੰਜ ਤਤ ਕਾਇਆ ਮੌਲੇ ਸੋਹੇ ਰੁੱਤ, ਰੁੱਤ ਰੁੱਤੜੀ ਆਪ ਮਹਿਕਾਈਆ। ਵਖਾਏ ਸੁਖ ਪਿਉ ਪੁੱਤ, ਪਿਤਾ ਪੂਤ ਏਕਾ ਰੰਗ ਵਖਾਈਆ।

੧੨ ਅੱਸੂ ੨੦੧੯ ਬਿਕ੍ਰਮੀ ਕਰਮ ਸਿੰਘ ਦੇ ਗ੍ਰਹਿ ਪੱਖੋਵਾਲ ਜ਼ਿਲਾ ਲੁਧਿਆਣਾ

ਕਾਇਆ ਮਾਟੀ ਕਰੇ ਸਾਫ਼, ਨਿਰਗੁਣ ਸਰਗੁਣ ਸੇਵ ਕਮਾਈਆ। ਕੋਟ ਜਨਮ ਦੇ ਲਾਹੇ ਪਾਪ, ਦੁਰਮਤ ਮੈਲ ਧੁਵਾਈਆ। ਕਿਰਪਾ ਕਰੇ ਪ੍ਰਭੂ ਪ੍ਰਭ ਆਪ, ਜਨ ਮੇਲੇ ਹਰਿ ਗੋਸਾਈਂਆ। ਕਰ ਪਰਕਾਸ਼ ਅੰਧੇਰੀ ਰਾਤ, ਅਗਿਆਨ ਅੰਧੇਰ ਮਿਟਾਈਆ। ਘਰ ਮੰਦਰ ਖੋਲ੍ਹ ਤਾਕ, ਦਰ ਦਰਵਾਜ਼ਾ ਕੁੰਡਾ ਲਾਹੀਆ। ਨਾਮ ਸੁਣਾਏ ਸਾਚਾ ਨਾਦ, ਧੁੰਨ ਆਤਮਕ ਰਾਗ ਅਲਾਈਆ। ਗ੍ਰਹਿ ਮੰਦਰ ਕਰੇ ਲਾਡ, ਆਤਮ ਪਰਮਾਤਮ ਗੋਦ ਸੁਹਾਈਆ। ਹਰਿਜਨ ਲੇਖਾ ਜਾਣੇ ਸਾਚੇ ਸਾਧ, ਸਿਦਕ ਸਬੂਰੀ ਸਬਰ ਹੰਢਾਈਆ। ਭੇਵ ਚੁਕਾਏ ਵਾਦ ਵਿਵਾਦ, ਵਿਖ ਅੰਮ੍ਰਿਤ ਰੂਪ ਵਟਾਈਆ। ਡੂੰਘੀ ਕੰਦਰ ਹੋ ਵਿਸਮਾਦ, ਵਿਸਮਾਦੀ ਵਿਸਮਾਦ ਸਮਾਈਆ। ਜੁਗ ਜੁਗ ਜਨ ਭਗਤਾਂ ਰੱਖੇ ਯਾਦ, ਅਭੁੱਲ ਭੁੱਲ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੇਵਕ ਸਾਚੀ ਸੇਵ ਕਮਾਈਆ। ਕਾਇਆ ਮੰਦਰ ਦੇਵੇ ਧੋ, ਹਰਿ ਜੂ ਹਰਿ ਹਰਿ ਦਇਆ ਕਮਾਇੰਦਾ। ਕਰੇ ਪਰਕਾਸ਼ ਸਾਚੀ ਲੋ, ਲੋਆਂ ਪੁਰੀਆਂ ਪਰਦਾ ਲਾਹਿੰਦਾ। ਹੰ ਬ੍ਰਹਮ ਆਪੇ ਹੋ, ਸੋ ਪੁਰਖ ਨਿਰੰਜਣ ਮੇਲ ਮਿਲਾਇੰਦਾ। ਅੰਮ੍ਰਿਤ ਰਸ ਨਿਝਰ ਚੋ, ਸਾਚੀ ਧਾਰਾ ਆਪ ਵਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੰਦਰ ਵੇਖ ਵਖਾਇੰਦਾ। ਹਰਿਜਨ ਮੰਦਰ ਦੀਆ ਬਾਤੀ, ਹਰਿ ਨਿਰਮਲ ਜੋਤ ਜਗਾਈਆ। ਕਰੇ ਖੇਲ ਇਕ ਇਕਾਂਤੀ, ਅਕਲ ਕਲ ਆਪਣੇ ਹੱਥ ਰੱਖੇ ਵਡਿਆਈਆ। ਅੰਦਰ ਵੜ ਵੜ ਸੁਣਾਏ ਸਾਕੀ, ਸਾਕਾ ਆਤਮ ਪਰਮਾਤਮ ਦਏ ਪੜ੍ਹਾਈਆ। ਸੋਹੰ ਅੱਖਰ ਪੂਜਾ ਪਾਠੀ, ਪੋਥੀ ਪੁਸਤਕ ਇਕੋ ਇਕ ਵਖਾਈਆ। ਪਾਰਬ੍ਰਹਮ ਪ੍ਰਭ ਸਗਲਾ ਸਾਥੀ, ਘਰ ਸਾਚਾ ਸੰਗ ਨਿਭਾਈਆ। ਸ਼ਾਹੋ ਭੂਪ ਸ਼ਹਿਨਸ਼ਾਹ ਸ਼ਾਹ ਸ਼ਾਬਾਸ਼ੀ, ਰਹਿਮਤ ਰਹੀਮ ਰਹਿਮਾਨ ਆਪ ਕਮਾਈਆ। ਕਰੇ ਕਰਾਏ ਬੰਦ ਖ਼ੁਲਾਸ਼ੀ, ਬੰਦੀਖ਼ਾਨਾ ਦਏ ਤੁੜਾਈਆ। ਜਿਸ ਗ੍ਰਹਿ ਮੰਦਰ ਕਰੇ ਵਾਸੀ, ਤਿਸ ਦੇਵੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੰਦਰ ਇਕ ਸੁਹਾਈਆ। ਹਰਿਜਨ ਮੰਦਰ ਹਰਿ ਜੂ ਵੇਖ, ਆਪਣੀ ਖ਼ੁਸ਼ੀ ਮਨਾਇੰਦਾ। ਜਿਥੇ ਨਾ ਕੋਈ ਔਲੀਆ ਨਾ ਕੋਈ ਪੀਰ ਸ਼ੇਖ਼, ਪੰਡਤ ਪਾਂਧਾ ਨਾ ਕੋਇ ਪੜ੍ਹਾਇੰਦਾ। ਪੁਰਖ ਅਕਾਲ ਇਕੋ ਟੇਕ, ਦੂਜੀ ਓਟ ਨਾ ਕੋਇ ਰਖਾਇੰਦਾ। ਸਦ ਵਸੇ ਸੱਚਾ ਦੇਸ, ਜਿਸ ਦੇਸ ਹਰਿ ਜੂ ਡੇਰਾ ਲਾਇੰਦਾ। ਕਲਜੁਗ ਅੰਤਮ ਇਕ ਦੂਜੇ ਦਾ ਘਰ ਲੈਣ ਵੇਖ, ਗੁਰਸਿਖ ਗੁਰ ਗੁਰ ਪਰਦਾ ਆਪ ਉਠਾਇੰਦਾ। ਆਤਮ ਪਰਮਾਤਮ ਖੋਲ੍ਹੇ ਭੇਤ, ਭੇਵ ਅਭੇਦਾ ਆਪ ਜਣਾਇੰਦਾ। ਤੇਰਾ ਮੇਰਾ ਇਕੋ ਹੇਤ, ਹਿਤਕਾਰੀ ਆਪ ਸਮਝਾਇੰਦਾ। ਕਾਇਆ ਅੰਦਰ ਖੇਲੇ ਖੇਡ, ਖੇਡਣਹਾਰਾ ਨਜ਼ਰ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੰਦਰ ਸਾਫ਼ ਵੇਖ ਵਖਾਇੰਦਾ। ਸਾਫ਼ ਮੰਦਰ ਵੇਖ ਸੋਹਣਾ, ਸੋ ਆਪਣੀ ਰਿਹਾ ਜਣਾਈਆ। ਗੁਰਸਿਖ ਮੇਰੇ ਜਿਹਾ ਹੋਣਾ, ਮੇਰਾ ਰੂਪ ਗੁਰਮੁਖ ਨਜ਼ਰੀ ਆਈਆ। ਭਗਤ ਭਗਵੰਤ ਬੀਜ ਬੋਣਾ, ਪਤ ਡਾਲ੍ਹੀ ਆਪ ਮਹਿਕਾਈਆ। ਲੱਖ ਚੁਰਾਸੀ ਜੀਵ ਜੰਤ ਰੋਣਾ, ਰੋ ਰੋ ਦਏ ਦੁਹਾਈਆ । ਹਰਿ ਮੰਦਰ ਅੰਦਰ ਕਿਸੇ ਨਾ ਸੌਣਾ, ਰਾਏ ਧਰਮ ਦਏ ਸਜ਼ਾਈਆ। ਗੁਰਮੁਖਾਂ ਉਠ ਉਠ ਗੀਤ ਗੌਣਾ, ਸੋਹੰ ਢੋਲਾ ਚਾਈਂ ਚਾਈਂਆ। ਪੁਰਖ ਅਬਿਨਾਸ਼ੀ ਇਕ ਮਨੌਣਾ, ਜਿਸ ਮਿਲਿਆਂ ਦੁੱਖ ਰਹੇ ਨਾ ਰਾਈਆ। ਗ੍ਰਹਿ ਮੰਦਰ ਸੱਚਾ ਇਕੋ ਪੌਣਾ, ਜਿਸ ਘਰ ਠੱਗ ਚੋਰ ਯਾਰ ਨਜ਼ਰ ਨਾ ਆਈਆ। ਸਾਚੀ ਸੇਜਾ ਇਕੋ ਸੌਣਾ, ਜਿਸ

ਸੇਜੇ ਸੁੱਤਿਆਂ ਸਕੇ ਨਾ ਕੋਇ ਉਠਾਈਆ। ਵਰ ਘਰ ਦਾਤਾ ਇਕੋ ਪੌਣਾ, ਜਿਸ ਪਾ ਤੋਟ ਨਾ ਆਵੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਮੰਦਰ ਮੇਲਾ ਚਾਈਂ ਚਾਈਂਆ। ਗੁਰਮੁਖ ਮੰਦਰ ਸਚ ਮੁਨਾਰਾ, ਰਿਖੀ ਮੁਨੀ ਧਿਆਨ ਲਗਾਈਆ। ਜਿਸ ਘਰ ਵਸੇ ਆਪ ਨਿਰੰਕਾਰਾ, ਸੋ ਘਰ ਸਚਖੰਡ ਸੋਭਾ ਪਾਈਆ। ਜਿਸ ਗ੍ਰਹਿ ਲਗੇ ਸਚ ਦਰਬਾਰਾ, ਸੋ ਦਰ ਸਾਚੀ ਦਰਗਹਿ ਰੂਪ ਵਟਾਈਆ। ਜਿਸ ਦਰ ਬੋਲੇ ਨਾਮ ਜੈਕਾਰਾ, ਸੋ ਦਰ ਜੈ ਜੈਕਾਰ ਸੁਣਾਈਆ। ਕਲਜੁਗ ਅੰਤਮ ਖੇਲ ਨਿਆਰਾ, ਹਰਿ ਖ਼ਾਲਕ ਆਪ ਕਰਾਈਆ। ਲੱਖ ਚੁਰਾਸੀ ਵਿਚੋਂ ਗੁਰਮੁਖ ਵਿਰਲਾ ਕਰ ਪਿਆਰਾ, ਗੁਰ ਗੁਰ ਗੁਰਮੁਖ ਸਲਾਹੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰਾ, ਦਰ ਘਰ ਹਰਿ ਇਕੋ ਇਕ ਵਸਾਈਆ।

੧੨ ਅੱਸੂ ੨੦੧੯ ਬਿਕ੍ਰਮੀ ਨਾਜ਼ਰ ਸਿੰਘ ਦੇ ਗ੍ਰਹਿ ਪੱਖੋਵਾਲ ਜ਼ਿਲਾ ਲੁਧਿਆਣਾ

ਸੋ ਪੁਰਖ ਸਾਹਿਬ ਸਮਰਥ, ਸਚਖੰਡ ਨਿਵਾਸੀ ਖੇਲ ਕਰਾਇੰਦਾ। ਸੁਤ ਸ਼ਬਦ ਦੁਲਾਰੇ ਦੇਵੇ ਮਤ, ਬੇਪਰਵਾਹ ਆਪ ਸਮਝਾਇੰਦਾ। ਵਿਸ਼ਨੂੰ ਨੇਤਰ ਖੋਲ੍ਹ ਅੱਖ, ਹਰਿ ਜੂ ਆਪਣੀ ਕਲ ਵਰਤਾਇੰਦਾ। ਬ੍ਰਹਮੇ ਸਤਿ ਸਰੂਪ ਵੇਖ ਪਰਤੱਖ, ਪਾਰਬ੍ਰਹਮ ਪ੍ਰਭ ਆਪਣਾ ਆਪ ਵਟਾਇੰਦਾ। ਸ਼ੰਕਰ ਤ੍ਰਿਸੂਲ ਹੱਥੋਂ ਸੱਟ, ਜੋਧਾ ਮਹਾਬੀਰ ਹੁਕਮ ਸੁਣਾਇੰਦਾ। ਤ੍ਰੈਗੁਣ ਖੇੜਾ ਹੁੰਦਾ ਜਾਏ ਭੱਠ, ਸਤਿ ਸਤਿਵਾਦੀ ਆਪ ਜਣਾਇੰਦਾ। ਪੰਜ ਤਤ ਲੱਗਣ ਵਾਲੀ ਅੱਗ, ਤਤਵ ਤਤ ਤਤ ਜਣਾਇੰਦਾ। ਨਾੜ ਬਹੱਤਰ ਉਬਲੇ ਰੱਤ, ਰੱਤੀ ਰੱਤ ਖੋਜ ਖੋਜਾਇੰਦਾ। ਦੋ ਜਹਾਨ ਚਲਾਵਣਹਾਰਾ ਰਥ, ਬਣ ਰਥਵਾਹੀ ਸੇਵ ਕਮਾਇੰਦਾ। ਬੋਧ ਅਗਾਧ ਮਹਿਮਾ ਅਕਥ, ਨਿਰਗੁਣ ਨਿਰਗੁਣ ਆਪ ਜਣਾਇੰਦਾ। ਅਵਤਾਰਾਂ ਮਾਰਗ ਰਿਹਾ ਦੱਸ, ਸਚ ਸੰਦੇਸਾ ਆਪ ਸੁਣਾਇੰਦਾ। ਜਗਤ ਵੇਖੋ ਨੱਠ ਨੱਠ, ਹਰਿ ਜੂ ਕੀ ਕੀ ਖੇਲ ਕਰਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਅੰਦਰ ਮੰਦਰ ਰਿਹਾ ਵਸ, ਰੂਪ ਰੰਗ ਰੇਖ ਨਾ ਕੋਇ ਜਣਾਇੰਦਾ। ਲੇਖਾ ਜਾਣੇ ਰਵ ਸਸ, ਸੂਰਜ ਚੰਨ ਹੁਕਮੇ ਅੰਦਰ ਭੁਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਆਪ ਸੁਣਾਇੰਦਾ। ਸਚ ਸੰਦੇਸਾ ਸਾਚਾ ਗੀਤ, ਹਰਿ ਸੱਜਣ ਆਪ ਸੁਣਾਈਆ। ਪੀਰ ਪੈਗ਼ੰਬਰ ਵੇਖੋ ਆਪਣੀ ਰੀਤ, ਰੀਤੀਵਾਨ ਰਿਹਾ ਸਮਝਾਈਆ। ਨਾਤਾ ਤੁਟਾ ਮੰਦਰ ਮਸੀਤ, ਮਸਜਦ ਭੇਵ ਕੋਇ ਨਾ ਪਾਈਆ। ਲੱਖ ਚੁਰਾਸੀ ਹੋਈ ਪਲੀਤ, ਪਤਤ ਪਾਵਨ ਨਜ਼ਰ ਕਿਸੇ ਨਾ ਆਈਆ। ਕਾਇਆ ਚੋਲੀ ਚੜ੍ਹੇ ਰੰਗ ਨਾ ਕੋਇ ਮਜੀਠ, ਸਾਧ ਸੰਤ ਦੇਣ ਦੁਹਾਈਆ। ਪਰਮਾਤਮ ਆਤਮ ਆਤਮ ਪਰਮਾਤਮ ਕੋਇ ਨਾ ਗਾਏ ਗੀਤ, ਰਸਨਾ ਜਿਹਵਾ ਹੋਈ ਹਲਕਾਈਆ। ਸਤਿਗੁਰ ਸੱਚਾ ਸੁੱਤਾ ਦੇ ਕਰ ਪੀਠ, ਨੇਤਰ ਨੈਣ ਦਰਸ ਕੋਇ ਨਾ ਪਾਈਆ। ਜੀਵ ਜੰਤ ਕੌੜਾ ਹੋਇਆ ਰੀਠ, ਅੰਮ੍ਰਿਤ ਰਸ ਨਾ ਕੋਇ ਭਰਾਈਆ। ਕਲਜੁਗ ਅੰਤਮ ਰਿਹਾ ਬੀਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਆਪ ਸੁਣਾਈਆ। ਸਚ ਸੰਦੇਸਾ ਸ਼ਹਿਨਸ਼ਾਹ, ਸਚਖੰਡ ਨਿਵਾਸੀ ਆਪ ਜਣਾਇੰਦਾ। ਸੋ ਪੁਰਖ ਨਿਰੰਜਣ ਬੇਪਰਵਾਹ, ਬੇਅੰਤ ਆਪਣੀ ਧਾਰ ਵਖਾਇੰਦਾ। ਹਰਿ ਪੁਰਖ ਨਿਰੰਜਣ ਨਿਰਗੁਣ ਨਿਰਵੈਰ ਵੇਸ ਵਟਾ, ਅਜੂਨੀ ਰਹਿਤ ਡਗਮਗਾਇੰਦਾ। ਏਕੰਕਾਰਾ ਨਾਉਂ ਨਿਰੰਕਾਰਾ ਸਰਬ

ਦਏ ਪੜ੍ਹਾ, ਸਾਚੀ ਸਿਖਿਆ ਇਕ ਸਮਝਾਇੰਦਾ। ਆਦਿ ਨਿਰੰਜਣ ਘਟ ਘਟ ਅੰਦਰ ਦੀਪਕ ਜੋਤ ਦਏ ਜਗਾ, ਜੋਤ ਨਿਰੰਜਣ ਡਗਮਗਾਇੰਦਾ। ਸ੍ਰੀ ਭਗਵਾਨ ਸਚ ਨਿਸ਼ਾਨ ਏਥੇ ਓਥੇ ਦੋ ਜਹਾਨਾ ਦਏ ਝੁੱਲਾ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਆਪਣੇ ਹੱਥ ਰਖਾਇੰਦਾ। ਅਬਿਨਾਸ਼ੀ ਕਰਤਾ ਨਾਦ ਅਗੰਮੀ ਦਏ ਵਜਾ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਜੇਰਜ ਅੰਡਾਂ ਆਪ ਸੁਣਾਇੰਦਾ। ਪਾਰਬ੍ਰਹਮ ਪ੍ਰਭ ਲੇਖਾ ਦਏ ਮੁਕਾ, ਬ੍ਰਹਮ ਵੇਤਾ ਬ੍ਰਹਮ ਨੇਤਾ ਨੇਤਨ ਨੇਤ ਨੇਰਨ ਨੇਰ ਆਪਣਾ ਖੇਲ ਕਰਾਇੰਦਾ। ਭਗਤ ਭਗਵੰਤ ਕਰ ਕਰ ਹੇਤਾ, ਵੇਖਣਹਾਰਾ ਕਾਇਆ ਖੇਤਾ, ਪੰਜ ਤਤ ਅੰਦਰ ਮੰਦਰ ਡੂੰਘੀ ਕੰਦਰ ਫੋਲ ਫੋਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਜਣਾਇੰਦਾ। ਸਚ ਸੰਦੇਸਾ ਹਰਿ ਨਿਰੰਕਾਰਾ, ਦੋ ਜਹਾਨਾਂ ਆਪ ਜਣਾਈਆ। ਗੁਰ ਅਵਤਾਰ ਕਰੇ ਖ਼ਬਰਦਾਰਾ, ਸੋਇਆ ਕੋਇ ਰਹਿਣ ਨਾ ਪਾਈਆ। ਭਗਤ ਭਗਵੰਤ ਦਏ ਹੁਲਾਰਾ, ਨਾਮ ਹੁਲਾਰਾ ਇਕ ਰਖਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਬੀਤਿਆ ਵਿਚ ਸੰਸਾਰਾ, ਥਿਰ ਕੋਇ ਰਹਿਣ ਨਾ ਪਾਈਆ। ਨੌਂ ਸੌ ਚੁਰਾਨਵੇਂ ਚੋਕੜੀ ਯੁਗ ਨੇਤਰ ਰੋਵਣ ਵਾਰੋ ਵਾਰਾ, ਧੀਰਜ ਧੀਰ ਨਾ ਕੋਇ ਧਰਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਸਚਖੰਡ ਦਵਾਰੇ ਲਾਇਆ ਇਕ ਅਖਾੜਾ, ਕੋਟਨ ਕੋਟ ਗੋਪੀ ਕਾਹਨ ਨਾਚ ਨਚਾਈਆ। ਦਰ ਦਰਵੇਸ਼ ਮੰਗਣ ਬਣ ਭਿਖਾਰਾ, ਵਿਸ਼ਨ ਬ੍ਰਹਮਾ ਸ਼ਿਵ ਕਰੋੜ ਤੇਤੀਸਾ ਸੁਰਪਤ ਰਾਜਾ ਇੰਦ ਸੀਸ ਝੁਕਾਈਆ। ਅਲੱਖ ਨਿਰੰਜਣ ਬੋਲ ਜੈਕਾਰਾ, ਜੈ ਜੈਕਾਰ ਇਕੋ ਰਾਗ ਅਲਾਈਆ। ਕਲਜੁਗ ਅੰਤਮ ਖੇਲ ਨਿਆਰਾ, ਕਰੇ ਕਰਾਏ ਕਰਨੇਹਾਰਾ, ਤ੍ਰੈਗੁਣ ਅਤੀਤਾ ਆਪਣਾ ਰੂਪ ਅਨੂਪ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਇਕ ਇਕੱਲਾ ਏਕੰਕਾਰਾ, ਚਤੁਰਭੁਜ ਭੇਵ ਖੁਲ੍ਹਾਏ ਆਪਣਾ ਗੁਝ, ਪਰਦਾਨਸੀਂ ਆਪਣਾ ਪਰਦਾ ਆਪ ਉਠਾਈਆ। ਪਰਦਾਨਸ਼ੀਂ ਪਰਵਰਦਿਗਾਰ, ਰਹਿਮਤ ਰਹੀਮ ਰਹਿਮਾਨ ਆਪ ਕਮਾਇੰਦਾ। ਲੇਖਾ ਜਾਣੇ ਦੋ ਜਹਾਨ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਵੇਖ ਵਖਾਇੰਦਾ। ਮੁਕਾਮੇ ਹੱਕ ਹੱਕ ਹੋ ਪਰਧਾਨ, ਲਾਸ਼ਰੀਕ ਨੌਜਵਾਨ, ਨੌਬਤ ਏਕਾ ਨਾਮ ਵਜਾਇੰਦਾ। ਚੌਦਾਂ ਤਬਕ ਹੋਏ ਹੈਰਾਨ, ਪੀਰ ਪੈਗ਼ੰਬਰ ਨੈਣ ਸ਼ਰਮਾਣ, ਈਸਾ ਮੂਸਾ ਮੁਹੰਮਦ ਚਾਰ ਯਾਰ ਨੇਤਰ ਨੈਣ ਨਾ ਕੋਇ ਉਠਾਇੰਦਾ। ਕਾਗਦ ਕਲਮ ਸਰਬ ਕੁਰਲਾਣ, ਲੇਖਾ ਲਿਖਿਆ ਨਾ ਜਾਏ ਬੇਪਹਿਚਾਣ, ਕਾਤਬ ਹੱਥ ਨਾ ਕੋਇ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸਾ ਇਕ ਜਣਾਇੰਦਾ। ਸਚ ਸੰਦੇਸਾ ਸਤਿਗੁਰ ਮੀਤਾ, ਸਤਿ ਸਤਿਵਾਦੀ ਆਪ ਜਣਾਈਆ। ਤ੍ਰੈਗੁਣ ਮਾਇਆ ਤਪੇ ਅੰਗੀਠਾ, ਨੌਂ ਖੰਡ ਪ੍ਰਿਥਮੀ ਰਿਹਾ ਤਪਾਈਆ। ਕਿਸੇ ਨਾ ਮਿਲੇ ਰਾਮ ਸੀਤਾ, ਸੀਤਾ ਸੁਰਤੀ ਰਾਮ ਨਾ ਕੋਇ ਪਰਨਾਈਆ। ਪੜ੍ਹ ਪੜ੍ਹ ਥਕੇ ਗਿਆਨ ਗੀਤਾ, ਗੁਰ ਗਿਆਨ ਹੱਥ ਕਿਸੇ ਨਾ ਆਈਆ। ਸ਼ਾਸਤਰ ਸਿਮਰਤ ਵੇਦ ਪੁਰਾਨ, ਕਰੇ ਖੇਲ ਆਪ ਅਨਡੀਠਾ, ਅਨਡਿਠੜੀ ਧਾਰ ਚਲਾਈਆ। ਸਾਹਿਬ ਸੁਲਤਾਨ ਸੂਰਾ ਸਰਬੰਗ ਬੈਠਾ ਰਹੇ ਅਤੀਤਾ, ਤ੍ਰੈਗੁਣ ਵਿਚ ਕਦੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਨੇਹੁੜਾ ਏਕਾ ਵਾਰ ਜਣਾਈਆ। ਸਚ ਸਨੇਹੁੜਾ ਸ੍ਰੀ ਭਗਵਾਨ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਹਰਿ ਪੁਰਖ ਨਿਰੰਜਣ ਬਲੀ ਬਲਵਾਨ, ਬਲ ਆਪਣਾ ਆਪ ਪਰਗਟਾਇੰਦਾ। ਨਾਉਂ ਨਿਰੰਕਾਰਾ ਵੇਖੇ ਮਾਰ ਧਿਆਨ, ਏਕੰਕਾਰਾ ਵੇਸ ਵਟਾਇੰਦਾ। ਆਦਿ ਨਿਰੰਜਣ ਨੂਰ ਮਹਾਨ, ਜੋਤੀ ਜਾਤਾ ਪੁਰਖ ਬਿਧਾਤਾ

ਲੱਖ ਚੁਰਾਸੀ ਖੋਜ ਖੋਜਾਇੰਦਾ। ਅਬਿਨਾਸ਼ੀ ਕਰਤਾ ਦੇਵੇ ਦਾਨ, ਅੰਦਰ ਬਾਹਰ ਗੁਪਤ ਜ਼ਾਹਰ ਅਨੁਭਵ ਆਪਣੀ ਖੇਲ ਕਰਾਇੰਦਾ। ਸ੍ਰੀ ਭਗਵਾਨ ਵਡ ਮਿਹਰਵਾਨ, ਆਦਿ ਜੁਗਾਦੀ ਦੇਵਣਹਾਰਾ ਬ੍ਰਹਮ ਗਿਆਨ, ਪਾਰਬ੍ਰਹਮ ਬ੍ਰਹਮ ਵਿਦਿਆ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਦਵਾਰੇ ਸਾਚੇ ਚੜ੍ਹ, ਤਖ਼ਤ ਨਿਵਾਸੀ ਸ਼ਾਹੋ ਸ਼ਾਬਾਸ਼ੀ ਸਾਚੇ ਤਖ਼ਤ ਸੋਭਾ ਪਾਇੰਦਾ। ਸਾਚਾ ਤਖ਼ਤ ਏਕੰਕਾਰ, ਏਕਾ ਏਕ ਬਣਾਈਆ। ਨਾ ਕੋਈ ਦੀਸੇ ਚੋਬਦਾਰ, ਸੇਵਕ ਰੂਪ ਨਾ ਕੋਇ ਵਖਾਈਆ। ਨਾ ਕੋਈ ਘਾੜਤ ਘੜੇ ਬਣ ਠਠਿਆਰ, ਬਾਢੀ ਰੂਪ ਨਾ ਕੋਇ ਵਟਾਈਆ। ਆਦਿ ਜੁਗਾਦੀ ਖੇਲ ਨਿਆਰ, ਜੁਗ ਕਰਤਾ ਆਪ ਕਰਾਈਆ। ਵਿਸ਼ਨ ਬ੍ਰਹਮਾ ਸ਼ਿਵ ਸੇਵਾ ਲਾਏ ਵਾਰੋ ਵਾਰ, ਕੋਟਨ ਕੋਟ ਵੇਸ ਵਟਾਈਆ। ਗੁਰ ਅਵਤਾਰ ਬਾਲ ਅਞਾਣੇ ਸਚ ਸੰਦੇਸਾ ਵਿਚ ਸੰਸਾਰ, ਅੱਖਰ ਵੱਖਰ ਕਰੇ ਪੜ੍ਹਾਈਆ। ਚੌਦਾਂ ਵਿਦਿਆ ਸੁਣ ਪੁਕਾਰ, ਚੌਦਾਂ ਤਬਕ ਦੇ ਹੁਲਾਰ, ਜੈ ਜੈਕਾਰ ਆਪਣਾ ਆਪ ਸੁਣਾਈਆ। ਨਿਰਗੁਣ ਦਾਤਾ ਪੁਰਖ ਬਿਧਾਤਾ ਆਪੇ ਵਸੇ ਸਭ ਤੋਂ ਬਾਹਰ, ਰੂਪ ਅਨੂਪ ਸਤਿ ਸਰੂਪ ਨਜ਼ਰ ਕਿਸੇ ਨਾ ਆਈਆ। ਤੇਈ ਅਵਤਾਰ ਕਰਨ ਪੁਕਾਰ, ਅਠਾਰਾਂ ਭਗਤ ਖੜੇ ਦਵਾਰ, ਈਸਾ ਮੂਸਾ ਮੁਹੰਮਦ ਰੋਵਣ ਜ਼ਾਰੋ ਜ਼ਾਰ, ਗੁਰ ਦਸ ਕਰ ਵਿਚਾਰ, ਏਕਾ ਅੱਖਰ ਮਿਲੇ ਆਧਾਰ, ਉਦਰ ਅਦਰ ਆਤਮ ਪਰਮਾਤਮ ਮਿਲੇ ਵਡਿਆਈਆ। ਤ੍ਰੈਗੁਣ ਨਾਤਾ ਤੋੜੇ ਵਿਚ ਸੰਸਾਰ, ਪੰਚਮ ਜੋੜੇ ਅਲਖ ਅਪਾਰ, ਅਲਖ ਅਗੋਚਰ ਅਗੰਮ ਅਥਾਹ ਬੇਪਰਵਾਹ ਬੇਅੰਤ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਹਰਿ ਖੇਲ ਅਪਾਰਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਕਲਜੁਗ ਅੰਤਮ ਲੈ ਅਵਤਾਰਾ, ਨਿਰਗੁਣ ਆਪਣਾ ਵੇਸ ਵਟਾਇੰਦਾ। ਵਸਣਹਾਰਾ ਧਾਮ ਨਿਆਰਾ, ਸੰਬਲ ਆਪਣਾ ਡੇਰਾ ਲਾਇੰਦਾ। ਪੂਰਬ ਲੇਖਾ ਕਰੇ ਵਿਚਾਰਾ, ਜੁਗ ਚੌਕੜੀ ਖੋਜ ਖੋਜਾਇੰਦਾ। ਚਰਨ ਕਵਲ ਬਹਾਏ ਗੁਰ ਅਵਤਾਰਾ, ਪੀਰ ਪੈਗ਼ੰਬਰ ਸੰਗ ਮਿਲਾਇੰਦਾ। ਸਾਚੀ ਸਿਖਿਆ ਦੇਵੇ ਏਕਾ ਵਾਰਾ, ਇਕ ਇਕੱਲਾ ਆਪ ਪੜ੍ਹਾਇੰਦਾ। ਵਰਨ ਬਰਨ ਜ਼ਾਤ ਪਾਤ ਪਾਰ ਕਿਨਾਰਾ, ਦੀਨ ਮਜ਼੍ਹਬ ਨਾ ਕੋਇ ਰਖਾਇੰਦਾ। ਆਤਮ ਪਰਮਾਤਮ ਕਰੇ ਪਿਆਰਾ, ਪਰਮ ਪੁਰਖ ਭੇਵ ਚੁਕਾਇੰਦਾ। ਨਜ਼ਰੀ ਆਏ ਕਰਤਾਰਾ, ਹਰਿ ਕਰਨੀ ਆਪ ਕਮਾਇੰਦਾ। ਕਲਜੁਗ ਕਿਰਿਆ ਸੁੱਟੇ ਡੂੰਘੀ ਗਾਰਾ, ਸ਼ਹੁ ਦਰਯਾਏ ਆਪ ਰੁੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਪਰਗਟਾਇੰਦਾ। ਸਚ ਸੰਦੇਸਾ ਪਰਗਟੇ ਜਗ, ਸ੍ਰੀ ਭਗਵਾਨ ਆਪ ਸੁਣਾਈਆ। ਸ੍ਰਿਸ਼ਟ ਸਬਾਈ ਏਕਾ ਮਾਰਗ ਜਾਏ ਲੱਗ, ਦੂਜਾ ਰਾਹ ਨਾ ਕੋਇ ਵਖਾਈਆ। ਏਕਾ ਆਤਮ ਪਰਮਾਤਮ ਵੱਜੇ ਨੱਦ, ਅਨਹਦ ਰਾਗੀ ਰਾਗ ਸੁਣਾਈਆ। ਪਾਰ ਕਿਨਾਰਾ ਹੋਏ ਹੱਦ, ਨੌਂ ਦਵਾਰੇ ਪੰਧ ਮੁਕਾਈਆ। ਭਗਤ ਭਗਵੰਤ ਘਰ ਸਾਚੇ ਸੱਦ, ਸੱਦਾ ਇਕੋ ਨਾਮ ਰਖਾਈਆ। ਲੇਖਾ ਜਾਣੇ ਰਕਤ ਬੂੰਦ ਮਾਸ ਹੱਡ, ਨਾੜ ਬਹੱਤਰ ਖੋਜ ਖੋਜਾਈਆ। ਅੰਮ੍ਰਿਤ ਆਤਮ ਪਿਆਏ ਸਾਚੀ ਮਦਿ, ਮਧੁਰ ਰਸ ਇਕ ਵਖਾਈਆ। ਲੱਖ ਚੁਰਾਸੀ ਵਿਚੋਂ ਕੱਢ, ਗੁਰਮੁਖ ਆਪਣੇ ਅੰਗ ਲਗਾਈਆ। ਆਤਮ ਪਰਮਾਤਮ ਨਿਜ ਦੇਵੇ ਸਚ ਅਨੰਦ, ਅਨੰਦ ਅਨੰਦ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਸੁਣਾਈਆ। ਸਚ ਸੰਦੇਸਾ ਸਤਿਜੁਗ ਸੰਗ, ਹਰਿ ਸਤਿਸੰਗੀ ਆਪ ਸੁਣਾਇੰਦਾ। ਕਲਜੁਗ ਅੰਤਮ ਜਾਏ ਲੰਘ, ਥਿਰ ਮਾਤ ਰਹਿਣ ਨਾ ਪਾਇੰਦਾ। ਲੱਖ ਚੁਰਾਸੀ ਆਤਮ ਪਰਮਾਤਮ ਹੋਈ ਨੰਗ, ਪਰਦਾ ਸੀਸ ਨਾ ਕੋਇ ਟਿਕਾਇੰਦਾ। ਨੌਂ ਖੰਡ ਪ੍ਰਿਥਮੀ ਖੰਡ ਖੰਡ, ਹਰਿ ਜੂ ਖੰਡਾ ਖੜਗ ਖੜਕਾਇੰਦਾ।

ਬਿਨ ਆਤਮ ਪਰਮਾਤਮ ਪਰਮਾਤਮ ਆਤਮ ਸਾਧ ਸੰਤ ਹੋਏ ਰੰਡ, ਸੇਜ ਸੁਹੰਜਣੀ ਨਾ ਕੋਇ ਵਡਿਆਇੰਦਾ। ਰਸਨਾ ਜਿਹਵਾ ਪਾਇਣ ਡੰਡ, ਡੌਰੂ ਡੰਕਾ ਇਕ ਵਜਾਇੰਦਾ। ਜੀਵ ਜੰਤ ਭਾਗਾਂਮੰਦ, ਭੈ ਭੌ ਨਜ਼ਰ ਨਾ ਕੋਇ ਰਖਾਇੰਦਾ। ਸਾਚਾ ਚੜ੍ਹਿਆ ਨਾ ਕੋਇ ਚੰਦ, ਜੋਤ ਉਜਾਲਾ ਨਾ ਕੋਇ ਵਖਾਇੰਦਾ। ਗਾ ਗਾ ਥੱਕੇ ਬੱਤੀ ਦੰਦ, ਅਜਪਾ ਜਾਪ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਜੁਗ ਸਾਚਾ ਰਾਹ ਚਲਾਇੰਦਾ। ਸਤਿਜੁਗ ਰਾਹ ਚਲੇ ਕਰਤਾਰ, ਚਾਰ ਕੁੰਟ ਦਏ ਵਡਿਆਈਆ। ਚਾਰ ਯੁਗ ਲਹਿਣਾ ਦੇਣਾ ਕਰਜ਼ਾ ਦਏ ਉਤਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਲੇਖਾ ਰਹੇ ਨਾ ਰਾਈਆ। ਚਾਰ ਵਰਨਾਂ ਕਰੇ ਪਾਰ, ਅਠਾਰਾਂ ਬਰਨ ਪੰਧ ਮੁਕਾਈਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਦੇਵੇ ਇਕ ਆਧਾਰ, ਏਕਾ ਮੰਦਰ ਦਏ ਵਖਾਈਆ। ਏਕਾ ਇਸ਼ਟ ਦੇਵ ਵਿਚ ਸੰਸਾਰ, ਸਤਿਗੁਰ ਪੂਰਾ ਨਜ਼ਰੀ ਆਈਆ। ਏਕਾ ਮੰਤਰ ਬੋਲ ਜੈਕਾਰ, ਜੈ ਜੈਕਾਰ ਦਏ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਬ ਜੀਵਾਂ ਇਕੋ ਨਾਮ ਦ੍ਰਿੜਾਈਆ । ਸਰਬ ਜੀਆਂ ਪ੍ਰਭ ਇਕੋ ਦਾਤਾ, ਏਕਾ ਘਰ ਸੁਹਾਇੰਦਾ। ਸਰਬ ਜੀਆਂ ਪ੍ਰਭ ਇਕੋ ਨਾਤਾ, ਆਤਮ ਪਰਮਾਤਮ ਮੇਲ ਮਿਲਾਇੰਦਾ। ਸਰਬ ਜੀਆਂ ਪ੍ਰਭ ਇਕੋ ਗਿਆਤਾ, ਅੱਖਰ ਵੱਖਰ ਨਾਮ ਸਿਖਾਇੰਦਾ। ਸਰਬ ਜੀਆਂ ਪ੍ਰਭ ਇਕੋ ਸਾਥਾ, ਆਦਿ ਜੁਗਾਦਿ ਵਿਛੜ ਨਾ ਜਾਇੰਦਾ। ਸਰਬ ਜੀਆਂ ਪ੍ਰਭ ਇਕੋ ਸਾਕਾ, ਸਾਕ ਸੱਜਣ ਹਰਿ ਹੋ ਜਾਇੰਦਾ। ਸਰਬ ਜੀਆਂ ਪ੍ਰਭ ਇਕੋ ਮਾਈ ਬਾਪਾ, ਪਿਤਾ ਪੂਤ ਗੋਦ ਬਹਾਇੰਦਾ। ਸਰਬ ਜੀਆਂ ਪ੍ਰਭ ਇਕੋ ਕਮਲਾਪਾਤਾ, ਲੱਖ ਚੁਰਾਸੀ ਨਾਰ ਹੰਢਾਇੰਦਾ। ਸਰਬ ਜੀਆਂ ਪ੍ਰਭ ਇਕੋ ਪੂਰਾ ਕਰੇ ਘਾਟਾ, ਪੂਰਬ ਜਨਮਾਂ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ੍ਰਿਸ਼ਟ ਸਬਾਈ ਏਕਾ ਰਾਹ ਚਲਾਇੰਦਾ। ਸਰਬ ਜੀਆਂ ਪ੍ਰਭ ਏਕਾ ਰੰਗ, ਏਕਾ ਵਾਰ ਵਖਾਈਆ। ਸਰਬ ਜੀਆਂ ਪ੍ਰਭ ਇਕੋ ਮਰਦੰਗ, ਘਰ ਅਨਹਦ ਨਾਦ ਸੁਣਾਈਆ। ਸਰਬ ਜੀਆਂ ਪ੍ਰਭ ਵਖਾਏ ਇਕੋ ਗੰਗ, ਅੰਮ੍ਰਿਤ ਝਿਰਨਾ ਦਏ ਝਿਰਾਈਆ। ਸਰਬ ਜੀਆਂ ਪ੍ਰਭ ਇਕ ਹੰਢਾਏ ਸੇਜ ਪਲੰਘ, ਆਤਮ ਪਰਮਾਤਮ ਆਸਣ ਲਾਈਆ। ਸਰਬ ਜੀਆਂ ਪ੍ਰਭ ਸੁਣਾਏ ਸੁਹਾਗੀ ਛੰਦ, ਸੋਹੰ ਢੋਲਾ ਇਕੋ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਕਰੇ ਪੜ੍ਹਾਈਆ। ਸਰਬ ਜੀਆਂ ਇਕ ਭਗਵਾਨ, ਭਗਵਨ ਆਪਣੀ ਦਇਆ ਕਮਾਇੰਦਾ। ਸਰਬ ਜੀਆਂ ਦੇਵੇ ਇਕ ਪਹਿਚਾਨ, ਬੇਪਹਿਚਾਨ ਆਪਣਾ ਪਰਦਾ ਲਾਹਿੰਦਾ। ਸਰਬ ਜੀਆਂ ਵਖਾਏ ਇਕ ਮਕਾਨ, ਮਿਹਰਵਾਨ ਚਰਨ ਕਵਲ ਕਵਲ ਚਰਨ ਇਕ ਵਡਿਆਇੰਦਾ। ਸਰਬ ਜੀਆਂ ਝੁਲਾਏ ਇਕ ਨਿਸ਼ਾਨ, ਸਤਿ ਸਤਿਵਾਦੀ ਸਤਿ ਨਿਸ਼ਾਨਾ ਇਕ ਉਠਾਇੰਦਾ। ਸਰਬ ਜੀਆਂ ਦੇਵਣਹਾਰਾ ਮਾਣ, ਅਭਿਮਾਨ ਰੂਪ ਨਾ ਕੋਇ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਚ ਸੰਦੇਸਾ ਇਕ ਸੁਣਾਇੰਦਾ। ਸਰਬ ਜੀਆਂ ਇਕ ਨਿਰੰਕਾਰ, ਦੂਜਾ ਨਜ਼ਰ ਕੋਇ ਨਾ ਆਈਆ। ਜੁਗ ਜੁਗ ਨਿਰਗੁਣ ਸਰਗੁਣ ਲੈ ਅਵਤਾਰ, ਲੱਖ ਚੁਰਾਸੀ ਜੀਵ ਜੰਤ ਸਮਝਾਈਆ। ਸਤਿਜੁਗ ਤ੍ਰੇਤਾ ਦੁਆਵਰ ਵੇਖਿਆ ਵਾਰੋ ਵਾਰ, ਕਲਜੁਗ ਅੰਤਮ ਰਿਹਾ ਹੰਢਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰ ਕਰ ਗਏ ਪੁਕਾਰ, ਉਚੀ ਕੂਕ ਕੂਕ ਸੁਣਾਈਆ। ਦੋਏ ਦੋਏ ਜੋੜ ਮੰਗਦੇ ਗਏ ਬਣ ਭਿਖਾਰ, ਪ੍ਰਭ ਅੱਗੇ ਝੋਲੀ ਡਾਹੀਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਸਰਬ ਜੀਆਂ ਦਾ ਸਾਂਝਾ ਯਾਰ, ਜ਼ਾਤ ਪਾਤ ਵਿਚ ਕਦੇ ਨਾ ਆਈਆ। ਦੀਨ ਦੁਨੀ ਵੇਖੇ ਵੇਖਣਹਾਰ,

ਨਿਰੰਕਾਰ ਸੱਚਾ ਸ਼ਹਿਨਸ਼ਾਹੀਆ। ਈਸਾ ਮੰਗੇ ਦਰਸ ਦੀਦਾਰ, ਮੂਸਾ ਕਹੇ ਪਰਵਰਦਿਗਾਰ, ਮੁਹੰਮਦ ਕਹੇ ਮੇਰਾ ਯਾਰ, ਯਾਰੀ ਯਾਰਾਂ ਨਾਲ ਨਿਭਾਈਆ। ਨਾਨਕ ਕਹੇ ਮੇਰਾ ਨਿਰੰਕਾਰ, ਗੋਬਿੰਦ ਕਹੇ ਪੁਰਖ ਅਕਾਲ, ਪਿਤਾ ਪੂਤ ਸਹਿਜ ਸੁਖਦਾਈਆ। ਵਸਣਹਾਰਾ ਸਚਖੰਡ ਸੱਚੀ ਧਰਮਸਾਲ, ਜੁਗ ਜੁਗ ਖੇਲ ਕਰੇ ਨਿਰਾਲ, ਹਰਿਜਨ ਵੇਖੇ ਸਾਚੇ ਲਾਲ, ਲਾਲਨ ਆਪਣੇ ਰੰਗ ਰੰਗਾਈਆ। ਨੌਂ ਸੌ ਚੁਰਾਨਵੇ ਚੌਕੜੀ ਯੁਗ ਪੂਰੀ ਕਰੇ ਘਾਲ, ਕੀਤੀ ਘਾਲ ਥਾਂਏ ਪਾਈਆ। ਪਰਗਟ ਹੋਏ ਦੀਨ ਦਿਆਲ, ਪੁਰਖ ਅਬਿਨਾਸ਼ੀ ਫੇਰਾ ਪਾਈਆ। ਚਰਨਾਂ ਹੇਠ ਦਬਾਏ ਕਾਲ ਮਹਾਕਾਲ, ਮਹਾਬਲੀ ਆਪਣਾ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਵਡਿਆਈਆ। ਸਚ ਸੰਦੇਸਾ ਗੁਰ ਅਵਤਾਰ, ਲੋਕਮਾਤ ਸੁਣਾਇਆ। ਲਿਖ ਲਿਖ ਲੇਖਾ ਅੱਖਰ ਵੱਖਰ ਕਰ ਤਿਆਰ, ਖਾਣੀ ਬਾਣੀ ਬਾਣੀ ਖਾਣੀ ਵੰਡ ਵੰਡਾਇਆ। ਚਾਰੇ ਬਾਣੀ ਬੋਲ ਜੈਕਾਰ, ਪਰਾ ਪਸੰਤੀ ਮਧਮ ਬੈਖਰੀ ਸਾਚੀ ਸੇਵ ਕਮਾਇਆ। ਚਾਰੇ ਖਾਣੀ ਕਰੇ ਵਿਚਾਰ, ਅੰਡਜ ਜੇਰਜ ਉਤਭੁਜ ਸੇਤਜ ਅੰਤ ਕਿਸੇ ਨਾ ਪਾਇਆ। ਤ੍ਰੈਗੁਣ ਅਤੀਤਾ ਠਾਂਡਾ ਸੀਤਾ ਲਾਸ਼ਰੀਕ ਬੇਐਬ ਪਰਵਰਦਿਗਾਰ, ਹੱਕ ਮੁਕਾਮੇ ਏਕਾ ਖੇਲ ਰਚਾਇਆ। ਏਕੰਕਾਰਾ ਹੋ ਤਿਆਰਾ ਕਰੇ ਖੇਲ ਅਪਰ ਅਪਾਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਭੇਵ ਅਭੇਦ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕੋ ਇਕ ਪੜ੍ਹਾਇਆ। ਸਚ ਸੰਦੇਸਾ ਪੜ੍ਹਨਾ ਮਾਤ, ਮਾਤਰ ਭੂਮੀ ਆਪ ਜਣਾਇੰਦਾ। ਕਰੇ ਖੇਲ ਪੁਰਖ ਅਬਿਨਾਸ਼, ਅਬਿਨਾਸ਼ੀ ਆਪਣੀ ਕਲ ਵਰਤਾਇੰਦਾ। ਜੁਗ ਚੌਕੜੀ ਵੇਂਹਦਾ ਰਿਹਾ ਖੇਲ ਤਮਾਸ਼, ਗੁਰ ਅਵਤਾਰ ਪੀਰ ਪੈਗ਼ੰਬਰ ਸੇਵਾ ਲਾਇੰਦਾ। ਕਲਜੁਗ ਅੰਤਮ ਸਭ ਦੀ ਪੂਰੀ ਕਰੇ ਆਸ, ਨਿਰਾਸਾ ਕੋਇ ਰਹਿਣ ਨਾ ਪਾਇੰਦਾ। ਲੇਖਾ ਜਾਣੇ ਪ੍ਰਿਥਮੀ ਆਕਾਸ਼, ਗਗਨ ਮੰਡਲ ਫੋਲ ਫੋਲਾਇੰਦਾ। ਲੱਖ ਚੁਰਾਸੀ ਵੇਖਣਹਾਰਾ ਪਵਣ ਸਵਾਸ, ਪਵਣ ਪਵਣਾਂ ਵਿਚ ਸਮਾਇੰਦਾ। · ਭਸਮੜ ਆਪਣੀ ਧਾਰ ਜਣਾਇੰਦਾ। ਆਦਿ ਜੁਗਾਦਿ ਨਾ ਹੋਏ ਨਾਸ, ਜਨਮ ਮਰਨ ਮਰਨ ਜਨਮ ਵਿਚ

ਕਦੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਾਖੀ ਆਪ ਪਰਗਟਾਇੰਦਾ। ਸਾਚੀ ਸਾਖੀ ਸਾਖਿਆਤ, ਹਰਿ ਸਤਿਗੁਰ ਆਪ ਸੁਣਾਈਆ। ਜੁਗ ਚੌਕੜੀ ਵੇਖੇ ਮਾਰ ਝਾਤ, ਬਣ ਦਾਤਾ ਦਇਆ ਕਮਾਈਆ। ਅੰਤਮ ਲੇਖਾ ਵੇਖੇ ਡੂੰਘੇ ਖਾਤ, ਖਾਤਾ ਆਪੇ ਲਏ ਫੋਲਾਈਆ। ਕਲਜੁਗ ਹੋਈ ਅੰਧੇਰੀ ਰਾਤ, ਚਾਰੋਂ ਕੁੰਟ ਅੰਧੇਰਾ ਛਾਈਆ। ਜੀਵ ਜੰਤ ਕੋਇ ਨਾ ਪੁੱਛੇ ਵਾਤ, ਸਾਰੇ ਬੈਠੇ ਮੁਖ ਭੁਵਾਈਆ। ਮਾਇਆ ਰਾਣੀ ਖਾਏ ਖਾਜ, ਸਤਿ ਸੰਤੋਖ ਨਾ ਕੋਇ ਦ੍ਰਿੜਾਈਆ। ਮਨ ਮਨੂਆ ਦਹਿ ਦਿਸ਼ਾ ਰਿਹਾ ਭਾਜ, ਡੋਰੀ ਸ਼ਬਦ ਬੰਧਨ ਨਾ ਕੋਇ ਪਾਈਆ। ਹਰਿ ਕਾ ਨਾਉਂ ਕਿਸੇ ਨਾ ਆਏ ਹਾਥ, ਕਲਜੁਗ ਸਾਗਰ ਆਪਣੇ ਵਿਚ ਛੁਪਾਈਆ। ਸਾਥ ਛੱਡ ਗਏ ਤ੍ਰਿਲੋਕੀ ਨਾਥ, ਨਾਥ ਅਨਾਥਾਂ ਨਾ ਕੋਇ ਸਹਾਈਆ। ਵੇਖਣਹਾਰਾ ਪੁਰਖ ਸਮਰਾਥ, ਸਚਖੰਡ ਵੇਖੇ ਸੱਚਾ ਮਾਹੀਆ। ਕਲਜੁਗ ਅੰਤਮ ਨਿਰਗੁਣ ਰੂਪ ਸਤਿ ਸਰੂਪ ਪਾਰਬ੍ਰਹਮ ਪ੍ਰਭ ਆਇਆ ਨੱਠ, ਨਿਹਕਲੰਕਾ ਆਪਣਾ ਨਾਉਂ ਧਰਾਈਆ। ਆਤਮ ਪਰਮਾਤਮ ਈਸ਼ ਜੀਵ ਜਗਦੀਸ ਵੇਖੇ ਘਟ ਘਟ, ਗ੍ਰਹਿ ਗ੍ਰਹਿ ਆਪਣਾ ਫੇਰਾ ਪਾਈਆ। ਜੀਵ ਜੰਤ ਸਾਧ ਸੰਤ ਮਾਰਗ ਲਿਆ ਮਨਮਤ, ਗੁਰਮਤ ਨਾ ਕੋਇ ਦ੍ਰਿੜਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਰੱਖੇ ਹੱਟ, ਸਾਚਾ ਵਣਜ ਨਾ ਕੋਇ ਕਰਾਈਆ। ਦੂਈ ਦਵੈਤ ਲੱਗਾ ਫਟ, ਨਾਮ ਪੱਟੀ ਨਾ ਕੋਇ ਬੰਧਾਈਆ। ਦੀਨ ਮਜ਼੍ਹਬ ਉਬਲੇ ਰੱਤ, ਰੱਤੀ ਰੱਤ ਨਾ ਕੋਇ ਸੁਕਾਈਆ।

ਹਰਿ ਕਾ ਗਾਏ ਕੋਇ ਨਾ ਜਸ, ਰਸਨਾ ਜਿਹਵਾ ਕੂੜੀ ਸਿਫ਼ਤ ਸਾਲਾਹੀਆ। ਰੈਣ ਅੰਧੇਰੀ ਹੋਈ ਮਸ, ਗੁਰ ਗਿਆਨ ਸ਼ਬਦ ਚੰਦ ਨਾ ਕੋਇ ਚੜ੍ਹਾਈਆ। ਪੰਡਤ ਪਾਂਧੇ ਰਹੇ ਨੱਸ, ਤੀਰਥ ਤਟ ਜਮਨਾ ਸੁਰਸਤੀ ਗੰਗਾ ਗੋਦਾਵਰੀ ਫੇਰਾ ਪਾਈਆ। ਕੋਈ ਨਾ ਨਾਤਾ ਤੋੜੇ ਆਨ ਬਾਟ, ਮਾਤ ਗਰਭ ਨਾ ਫੰਦ ਕਟਾਈਆ। ਮਣਕਾ ਮਣਕਾ ਮਾਲਾ ਰਹੇ ਰਟ, ਮਨ ਕਾ ਮਣਕਾ ਨਾ ਕੋਇ ਭੁਵਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਪੜ੍ਹ ਪੜ੍ਹ ਰਹੇ ਦੱਸ, ਹਿਰਦੇ ਹਰਿ ਨਾ ਕੋਇ ਵਸਾਈਆ। ਪੰਚ ਵਿਕਾਰਾ ਕੋਇ ਨਾ ਪਾਏ ਨੱਥ, ਮੁੱਲਾਂ ਸ਼ੇਖ਼ ਮਸਾਇਕ ਗ੍ਰੰਥੀ ਪੰਥੀ ਚਾਰੋਂ ਕੁੰਟ ਦਹਿ ਦਿਸ਼ਾ ਉਠ ਉਠ ਧਾਈਆ। ਕਲਜੁਗ ਕੂੜੀ ਕਿਰਿਆ ਕੀਤੇ ਸਭ ਵਸ, ਆਪਣਾ ਬੰਧਨ ਸਕੇ ਨਾ ਕੋਇ ਤੁੜਾਈਆ। ਮਾਇਆ ਮਮਤਾ ਅੰਦਰ ਗਏ ਫਸ, ਫਾਸੀ ਜਮ ਨਾ ਕੋਇ ਹਟਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦੂਰ ਦੁਰਾਡੇ ਬੈਠੇ ਰਹੇ ਹੱਸ, ਵਾਹਵਾ ਭਰਮੇ ਭੁੱਲੀ ਸਰਬ ਲੋਕਾਈਆ। ਅਸੀਂ ਲੋਕਮਾਤ ਸਾਚਾ ਮਾਰਗ ਆਏ ਦੱਸ, ਬਿਨ ਹਰਿ ਅੰਤ ਨਾ ਕੋਇ ਸਹਾਈਆ। ਜਿਸ ਦਾ ਗਾ ਗਾ ਆਏ ਜਸ, ਸੋ ਸਾਹਿਬ ਵੇਲੇ ਅੰਤ ਫੇਰਾ ਪਾਈਆ। ਸੰਬਲ ਨਗਰ ਜਾਏ ਵਸ, ਗੋਬਿੰਦ ਚਲੇ ਇਕ ਰਜ਼ਾਈਆ। ਹਰਿਜਨ ਸਾਚੇ ਮੇਲੇ ਨੱਠ ਨੱਠ, ਬਣ ਪਾਂਧੀ ਪੰਧ ਮੁਕਾਈਆ। ਏਕਾ ਘਰ ਏਕਾ ਵਰ ਏਕਾ ਹਰਿ ਏਕਾ ਨਰ ਇਕ ਨਰਾਇਣ ਕਰੇ ਇਕੱਠ, ਏਕਾ ਮੰਦਰ ਦਏ ਵਖਾਈਆ। ਕਲਜੁਗ ਖੇੜਾ ਕਰੇ ਭੱਠ, ਤ੍ਰੈਗੁਣ ਅਗਨੀ ਹੇਠਾਂ ਡਾਹੀਆ। ਪੰਜ ਤਤ ਉਪਰ ਦੇਵੇ ਸੱਟ, ਲੰਬੂ ਇਕੋ ਵਾਰ ਲਗਾਈਆ। ਲੱਖ ਚੁਰਾਸੀ ਕਾਇਆ ਮਾਟੀ ਭੰਨੇ ਕੱਚ, ਥਿਰ ਕੋਇ ਰਹਿਣ ਨਾ ਪਾਈਆ। ਸ਼ਬਦ ਅਗੰਮੀ ਮਾਰੇ ਸੱਟ, ਕੂੜੀ ਕਿਰਿਆ ਦਏ ਖਪਾਈਆ। ਸਾਚਾ ਮਾਰਗ ਦੇਵੇ ਦੱਸ, ਦਹਿ ਦਿਸ਼ਾ ਆਪ ਸਮਝਾਈਆ। ਆਪਣਾ ਨਾਉਂ ਪੁਰਖ ਸਮਰਥ, ਸਮਰਥ ਪੁਰਖ ਖੇਲ ਕਰਾਈਆ। ਸਤਿਜੁਗ ਚਲਾਏ ਸਾਚਾ ਰਥ, ਬਣ ਰਥਵਾਹੀ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸਾ ਨਰ ਨਰੇਸ਼ਾ ਨਿਰਗੁਣ ਨਿਰੰਕਾਰ ਨਿਰਾਕਾਰ ਆਪ ਜਣਾਈਆ। ਸਚ ਸੰਦੇਸਾ ਸ੍ਰੀ ਭਗਵੰਤ, ਭਗਵਨ ਆਪ ਜਣਾਈਆ। ਕਲਜੁਗ ਲੇਖਾ ਮੁਕੇ ਅੰਤ, ਅੰਤ ਕੋਇ ਰਹਿਣ ਨਾ ਪਾਈਆ। ਪਰਗਟ ਹੋਵੇ ਨਰ ਹਰਿ ਸਾਚਾ ਕੰਤ, ਕੰਤ ਕੰਤੂਹਲ ਦਇਆ ਕਮਾਈਆ। ਗੁਰਮੁਖਾਂ ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਈਆ। ਸ਼ਬਦ ਗਿਆਨ ਨਾਮ ਨਿਧਾਨ ਏਕਾ ਦੇਵੇ ਮਣੀਆਂ ਮੰਤ, ਮਨ ਵਾਸਨਾ ਦਏ ਖਪਾਈਆ। ਗੜ੍ਹ ਤੋੜੇ ਹਉਮੇਂ ਹੰਗਤ, ਹੰ ਬ੍ਰਹਮ ਇਕ ਸਹਾਈਆ। ਕੋਇ ਭੇਵ ਨਾ ਜਾਣੇ ਪਾਂਧਾ ਪੰਡਤ, ਬੇਅੰਤ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਈਆ। ਸਾਚੀ ਕਰਨੀ ਕਰਤਾ ਪੁਰਖ, ਆਪਣੀ ਆਪ ਕਰਾਇੰਦਾ। ਨਾ ਕੋਈ ਸੋਗ ਨਾ ਕੋਈ ਹਰਖ਼, ਚਿੰਤਾ ਰੋਗ ਨਾ ਕੋਇ ਰਖਾਇੰਦਾ। ਕਲਜੁਗ ਅੰਤਮ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਲਏ ਪਰਖ, ਨਾਮ ਕਸਵੱਟੀ ਹੱਥ ਉਠਾਇੰਦਾ। ਗ਼ਰੀਬ ਨਿਮਾਣਿਆਂ ਉਤੇ ਕਰੇ ਤਰਸ, ਦਇਆਵਾਨ ਦੀਨਾ ਨਾਥ ਦੀਨਨ ਆਪਣੇ ਰੰਗ ਰੰਗਾਇੰਦਾ। ਅੰਮ੍ਰਿਤ ਮੇਘ ਦੇਵੇ ਬਰਸ, ਜੁਗ ਜਨਮ ਦੀ ਅਗਨੀ ਤਤ ਬੁਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਸੁਣਾਇੰਦਾ। ਸਚ ਸੰਦੇਸਾ ਸੁਣ ਲੈ ਕਲਜੁਗ, ਹਰਿ ਸਾਚਾ ਸਚ ਜਣਾਇੰਦਾ। ਤੇਰੀ ਔਧ ਗਈ ਪੁਗ, ਵੇਲਾ ਅੰਤ ਅੰਤ ਵਖਾਇੰਦਾ। ਚਾਰ ਕੁੰਟ ਨਾ ਜਾਣਾ ਲੁਕ, ਦਹਿ ਦਿਸ਼ਾ ਵੰਡ ਨਾ ਕੋਇ

ਵਖਾਇੰਦਾ। ਤੇਰੀ ਮੇਟੇ ਤ੍ਰਿਸਨਾ ਭੁੱਖ, ਤੇਰੀ ਹਵਸ ਬੰਦ ਕਰਾਇੰਦਾ। ਸਫਲ ਕਰਾਏ ਧਰਤ ਮਾਤ ਦੀ ਕੁੱਖ, ਤੇਰੀ ਸਫ਼ਾ ਆਪ ਉਠਾਇੰਦਾ। ਗ਼ਰੀਬ ਨਿਮਾਣਿਆਂ ਕੱਟਿਆ ਤੇਰੇ ਅੰਦਰ ਦੁੱਖ, ਦੁਖੀਆਂ ਦੁਖ ਆਪ ਗਵਾਇੰਦਾ। ਘਰ ਘਰ ਪਈ ਦਿਸੇ ਭੁੱਖ, ਭੁੱਖਿਆਂ ਭੁੱਖ ਨਾ ਕੋਇ ਮਿਟਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਨਾਤਾ ਗਿਆ ਛੁੱਟ, ਅੱਗੇ ਸੰਗ ਨਾ ਕੋਇ ਨਿਭਾਇੰਦਾ। ਤੇਰਾ ਭਾਗ ਗਿਆ ਨਿਖੁਟ, ਅੱਗੇ ਭਾਗ ਨਾ ਕੋਇ ਵੰਡਾਇੰਦਾ। ਲੇਖਾ ਜਾਣੇ ਗੋਬਿੰਦ ਸੁਤ, ਸੂਰਬੀਰ ਆਪ ਜਗਾਇੰਦਾ। ਜੜ ਤੇਰੀ ਦੇਵੇ ਪੁੱਟ, ਬਾਲੇ ਨੀਹਾਂ ਹੇਠ ਦਬਾਇੰਦਾ। ਹੁਕਮ ਦੇਵੇ ਅਬਿਨਾਸ਼ੀ ਅਚੁੱਤ, ਧੁਰ ਫ਼ਰਮਾਨਾ ਆਪ ਸੁਣਾਇੰਦਾ। ਪੀਰ ਪੈਗ਼ੰਬਰਾਂ ਗੁਰ ਅਵਤਾਰਾਂ ਕੋਲੋਂ ਪੁੱਛ, ਹਰਿ ਜੂ ਕੀ ਕੀ ਖੇਲ ਕਰਾਇੰਦਾ। ਸਾਰੇ ਬੈਠੇ ਇਕੋ ਗੁਠ, ਫੜ ਬਾਂਹੋਂ ਆਪ ਬਹਾਇੰਦਾ। ਪਰਗਟ ਹੋ ਸਾਹਿਬ ਸਮਰਥ ਗ਼ਰੀਬ ਨਿਮਾਣਿਆਂ ਉਪਰ ਗਿਆ ਤੁਠ, ਤੁਠ ਆਪਣੀ ਦਇਆ ਕਮਾਇੰਦਾ। ਆਪਣੇ ਕੋਲ ਵਸਤ ਰੱਖੀ ਕੁਛ, ਕੁਛ ਆਪਣੇ ਹੱਥ ਨਾ ਹੋਰ ਰਖਾਇੰਦਾ। ਤੇਰਾ ਸਿਮਲ ਬੂਟਾ ਉਚਾ ਲੰਮਾਂ ਦੀਰਘ ਮੁਚ, ਵੇਲੇ ਅੰਤ ਖ਼ਾਲੀ ਹੱਥ ਫਿਰਾਇੰਦਾ। ਚਾਰ ਕੁੰਟ ਨਜ਼ਰ ਨਾ ਆਈ ਸਚ ਸੁੱਚ, ਗੁਰੂਦਵਾਰ ਮੰਦਰ ਮਸਜਦ ਮਸੀਤ ਸ਼ਿਵਦਵਾਲੇ ਮਠ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸਾ ਸਭ ਨੂੰ ਆਪ ਸੁਣਾਇੰਦਾ। ਸਚ ਸੰਦੇਸਾ ਸੁਣੋ ਜਗ ਮੀਤ, ਲੱਖ ਚੁਰਾਸੀ ਹਰਿ ਜਣਾਈਆ। ਆਪੋ ਆਪਣੀ ਵੇਖੋ ਨੀਤ, ਨੀਤੀਵਾਨ ਨਜ਼ਰ ਕੋਇ ਨਾ ਆਈਆ। ਕਾਇਆ ਦਿਸੇ ਨਾ ਕੋਇ ਠੰਡੀ ਸੀਤ, ਸੀਤਲ ਧਾਰ ਨਾ ਕੋਇ ਵਹਾਈਆ। ਸਤਿਗੁਰ ਸਚ ਨਾ ਕੋਇ ਪ੍ਰੀਤ, ਪ੍ਰੀਤੀ ਲੱਗੀ ਜਗਤ ਲੋਕਾਈਆ। ਆਤਮ ਗਾਏ ਨਾ ਕੋਇ ਗੀਤ, ਪਰਮਾਤਮ ਵੱਜੇ ਨਾ ਕੋਇ ਵਧਾਈਆ। ਨੌਂ ਸੌ ਚੁਰਾਨਵੇ ਚੌਕੜੀ ਯੁਗ ਜੋ ਸੁੱਤਾ ਰਿਹਾ ਦੇ ਕਰ ਪੀਠ, ਕਲਜੁਗ ਅੰਤਮ ਆਪਣੀ ਕਰਵਟ ਲਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਦ੍ਰਿੜਾਈਆ। ਸਚ ਸੰਦੇਸਾ ਆਕਾਸ਼ ਪਰਕਾਸ਼, ਪਰਕਾਸ਼ਵਾਨ ਆਪ ਜਣਾਇੰਦਾ। ਵੇਖਣਹਾਰਾ ਖੇਲ ਤਮਾਸ਼, ਹਰਿ ਖ਼ਾਲਕ ਖ਼ਲਕ ਰੂਪ ਵਟਾਇੰਦਾ। ਸਚਖੰਡ ਨਿਵਾਸੀ ਹੋ ਉਦਾਸ, ਦੋ ਜਹਾਨਾਂ ਫੇਰਾ ਪਾਇੰਦਾ । ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਚਲਾਈ ਆਪਣੀ ਸ਼ਾਖ਼, ਸ਼ਨਾਖ਼ਤ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਖੇਲ ਕਰਾਇੰਦਾ। ਕਲਜੁਗ ਅੰਤਮ ਖੇਲ ਅਵੱਲਾ, ਹਰਿ ਸਤਿਗੁਰ ਆਪ ਕਰਾਈਆ। ਵੇਖਣਹਾਰਾ ਰਾਣੀ ਅੱਲਾ, ਆਲਮੀਨ ਫੇਰਾ ਪਾਈਆ। ਪੀਰ ਪੈਗ਼ੰਬਰ ਹੋਇਆ ਝੱਲਾ, ਹਰਿ ਝਲਕ ਝੱਲ ਨਾ ਸਕੇ ਰਾਈਆ। ਚੌਦਾਂ ਤਬਕ ਵੇਖੇ ਡੂੰਘੀ ਡੱਲਾ, ਨੇਤਰ ਨੈਣ ਇਕ ਖੁਲ੍ਹਾਈਆ। ਦਰੋਹੀ ਖ਼ੁਦਾਏ ਮੁਹੰਮਦ ਫੜੇ ਪੱਲਾ, ਮਿਹਬਾਨ ਬੀਦੋ ਬੀ ਖੈਰ ਯਾ ਅੱਲਾ ਇਲਾਹੀ ਤੇਰਾ ਨੂਰ ਰੁਸ਼ਨਾਈਆ। ਤੇਰੀ ਧਾਰ ਇਕ ਬਿਸਮਿੱਲਾ, ਬਿਸਮਲ ਤੇਰੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਨੇਹੁੜਾ ਇਕ ਪੁਚਾਈਆ। ਸਚ ਸਨੇਹੁੜਾ ਪੈਗ਼ੰਬਰ ਪੀਰ, ਪਰਵਰਦਿਗਾਰ ਆਪ ਪੁਚਾਇੰਦਾ। ਨੇਤਰ ਵੇਖੋ ਸ਼ਰਅ ਜ਼ੰਜੀਰ, ਸ਼ਰੀਅਤ ਵੰਡ ਕਵਣ ਵੰਡਾਇੰਦਾ । ਚਾਰ ਯਾਰੀ ਹੋਈ ਦਿਲਗੀਰ, ਦਿਲਬਰ ਨਜ਼ਰ ਕੋਇ ਨਾ ਆਇੰਦਾ। ਦਾਤਾ ਦਾਨੀ ਗੁਣੀ ਗਹੀਰ, ਗਹਿਰ ਗੰਭੀਰ ਹੁਕਮ ਵਰਤਾਇੰਦਾ। ਬਦਲਣਹਾਰਾ ਤਕਦੀਰ, ਤਕਬੀਰ ਤਦਬੀਰ ਆਪਣੇ ਹੱਥ ਰਖਾਇੰਦਾ। ਕਲਜੁਗ ਅੰਤਮ ਕਰੇ ਖੇਲ ਬੇਨਜ਼ੀਰ, ਨਜ਼ਰ ਵਿਚ ਕਿਸੇ ਨਾ ਆਇੰਦਾ। ਜੋਧਾ ਸੂਰ ਬਲੀ ਬਲਵਾਨ ਏਕਾ ਪਕੜੇ

ਸ਼ਮਸ਼ੀਰ, ਸ਼ਮਸ ਤਬਰੇਜ਼ ਨਾਲ ਉਠਾਇੰਦਾ। ਨਿਉਂ ਨਿਉਂ ਵੇਖੇ ਸ਼ਾਹ ਹਕੀਰ, ਹਕੀਰ ਹਕੀਰਾਂ ਮੇਲ ਮਿਲਾਇੰਦਾ। ਅੰਤਮ ਕੱਟਣਹਾਰਾ ਪੀੜ, ਬੇੜਾ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸਾ ਨਰ ਨਰੇਸ਼ਾ, ਪੀਰ ਪੈਗ਼ੰਬਰ ਆਪ ਸੁਣਾਇੰਦਾ। ਪੀਰ ਪੈਗ਼ੰਬਰ ਰੱਖਣਾ ਯਾਦ, ਹਰਿ ਸਾਚਾ ਸਚ ਜਣਾਈਆ। ਕਲਜੁਗ ਅੰਤ ਸੁਣੇ ਫਰਿਯਾਦ, ਬੇਪਰਵਾਹ ਫੇਰਾ ਪਾਈਆ। ਚੌਦਾਂ ਲੋਕ ਕਬਰਸਤਾਨ ਵਿਚੋਂ ਲਏ ਕਾਢ, ਆਪ ਆਪਣਾ ਮੇਲ ਮਿਲਾਈਆ। ਸਚ ਮਹੱਲਾ ਵੇਖੇ ਮਹਿਰਾਬ, ਮੱਕਾ ਕਾਅਬਾ ਖੋਜ ਖੋਜਾਈਆ। ਲੇਖਾ ਜਾਣੇ ਦੋ ਦੋ ਆਬ, ਆਲਮੀਨ ਨੂਰ ਇਲਾਹੀਆ। ਲਹਿਣਾ ਦੇਣਾ ਚੁਕਾਏ ਪੁੰਨ ਸਵਾਬ, ਬਾਕੀ ਕੋਇ ਰਹਿਣ ਨਾ ਪਾਈਆ। ਪਰਗਟ ਹੋਵੇ ਸ਼ਾਹ ਨਵਾਬ, ਸ਼ਹਿਨਸ਼ਾਹ ਆਪਣਾ ਫੇਰਾ ਪਾਈਆ। ਚਰਨ ਘੋੜੇ ਦਏ ਰਕਾਬ, ਸੋਲਾਂ ਕਲੀਆਂ ਆਸਣ ਸੁਹਾਈਆ। ਮੁਹੰਮਦ ਪੂਰਾ ਕਰੇ ਖ਼ੁਵਾਬ, ਅਮਾਮ ਅਮਾਮਾਂ ਵੇਸ ਵਟਾਈਆ। ਦੇਵਣਹਾਰਾ ਸਰਬ ਅਜ਼ਾਬ, ਉਲਫਤ ਆਪਣੀ ਕਰੇ ਵਡਿਆਈਆ। ਕਲਜੁਗ ਅੰਤਮ ਪੀਰ ਪੈਗ਼ੰਬਰ ਮੁੱਲਾਂ ਸ਼ੇਖ਼ ਮਸਾਇਕ ਸਾਰੇ ਹੋਏ ਲਾਜਵਾਬ, ਨੇਤਰ ਨੈਣ ਨਾ ਕੋਇ ਉਠਾਈਆ। ਪਰਗਟ ਹੋਇਆ ਇਕ ਅਹਿਬਾਬ, ਸਚ ਰਬਾਬ ਸਤਾਰ ਵਜਾਈਆ। ਪਰਦਾਨਸੀਂ ਮੁਖ ਪਰਦਾ ਉਠਾਏ ਹੋਏ ਬੇਨਕ਼ਾਬ, ਨਕ਼ਾਬ ਕੋਇ ਨਜ਼ਰ ਨਾ ਆਈਆ। ਅਗਲੀ ਪਿਛਲੀ ਜੁਗ ਚੌਕੜੀ ਸਦੀ ਸਦੀਵ ਰੱਖੇ ਯਾਦ, ਯਾਦਦਾਸ਼ਤ ਆਪਣੇ ਹੱਥ ਰਖਾਈਆ। ਦੀਨ ਇਸਲਾਮ ਇਸਮ ਆਜ਼ਮ ਇਕ ਕਲਾਮ, ਕਲਮਾ ਨਬੀ ਰਸੂਲ ਅਸੂਲ ਮਾਕੂਲ ਇਕ ਜਣਾਈਆ। ਸੋਹੰ ਸ਼ਬਦ ਨਾ ਜਾਣਾ ਭੂਲ, ਮੁਰੀਦ ਮੁਰਸ਼ਦ ਸਚ ਸੁਗੰਧੀ ਸਾਚਾ ਫੂਲ, ਪਤ ਡਾਲ੍ਹੀ ਖ਼ਾਲਕ ਖ਼ਲਕ ਮਖ਼ਲੂਕ ਆਪ ਮਹਿਕਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਦੋ ਜਹਾਨ, ਨਿਹਕਲੰਕ ਨਰਾਇਣ ਨਰ ਬਲੀ ਬਲਵਾਨ, ਸ਼ਾਹ ਪਾਤਸ਼ਾਹ ਵਡ ਅਮਾਮ, ਨਿਰਗੁਣ ਨਿਰਗੁਣ ਨਿਰਗੁਣ ਨਿਰੰਕਾਰ ਸੱਚਾ ਮਾਹੀਆ।