੧੨ ਅੱਸੂ ੨੦੧੯ ਬਿਕ੍ਰਮੀ ਸਰਵਨ ਸਿੰਘ ਦੇ ਨਾਲ ਜੜਤੌਲੀ
ਹੱਥ ਰੇਖ ਮਸਤਕ ਭਾਗ, ਹਰਿ ਵਡਭਾਗੀ ਵੇਖ ਵਖਾਇੰਦਾ। ਨਿਰਮਲ ਦੀਆ ਦੀਪਕ ਜੋਤ ਜਗੇ ਚਿਰਾਗ਼, ਨਿਝ ਨੇਤਰ ਲੋ ਕਰਾਇੰਦਾ। ਅਨਹਦ ਸ਼ਬਦ ਅਗੰਮੀ ਵੱਜੇ ਨਾਦ, ਧੁੰਨ ਅਨਾਦੀ ਆਤਮਕ ਰਾਗ ਅਲਾਇੰਦਾ। ਲੇਖਾ ਜਾਣੇ ਬੋਧ ਅਗਾਧ, ਅੱਖਰ ਵੱਖਰ ਨਿਸ਼ਅੱਖਰ ਆਪ ਪੜ੍ਹਾਇੰਦਾ। ਆਦਿ ਅੰਤ ਜੁਗਾ ਜੁਗੰਤ ਭੇਵ ਖੁਲ੍ਹਾਏ ਸੰਤ ਸਾਧ, ਹਰਿ ਸਤਿਗੁਰ ਮੇਲ ਮਿਲਾਇੰਦਾ। ਨਜ਼ਰੀ ਆਏ ਇਕ ਇਕੱਲਾ ਇਕ ਇਕਾਂਤ, ਸਚਖੰਡ ਸਾਚੇ ਸੋਭਾ ਪਾਇੰਦਾ। ਨਾਨਕ ਗੋਬਿੰਦ ਪੁੱਛੇ ਵਾਤ, ਗੁਰਮੁਖ ਗੁਰ ਗੁਰ ਮੇਲਾ ਮੇਲ ਮਿਲਾਇੰਦਾ। ਮੇਟ ਮਿਟਾਏ ਤੀਨੋ ਤਾਪ, ਜਗਤ ਸੰਤਾਪ ਨਾ ਕੋਇ ਰਖਾਇੰਦਾ। ਕਾਇਆ ਮੰਦਰ ਅੰਦਰ ਸੱਚਾ ਪੂਜਾ ਪਾਠ, ਬਿਨ ਰਸਨਾ ਜਿਹਵਾ ਆਪ ਕਰਾਇੰਦਾ। ਇਸ਼ਟ ਦੇਵ ਗੁਰ ਹਰਿ ਹਰਿ ਆਪ, ਏਕੰਕਾਰਾ ਸਤਿ ਸਰੂਪ ਇਕ ਵਖਾਇੰਦਾ। ਚਰਨ ਕਵਲ ਕਵਲ ਚਰਨ ਬੰਧਾਏ ਨਾਤ, ਨਾਤਾ ਬਿਧਾਤਾ ਜੋੜ ਜੁੜਾਇੰਦਾ। ਮਸਤਕ ਰੇਖ ਵੇਖ ਦਰਸ ਦਿਖਾਏ ਸਾਖਿਆਤ, ਅੱਗੇ ਬਹਿ ਬਹਿ ਮੇਲ ਮਿਲਾਇੰਦਾ। ਖੋਲ੍ਹਣਹਾਰਾ ਬੰਦ ਤਾਕ, ਬੰਦ ਕਿਵਾੜੀ ਕੁੰਡਾ ਲਾਹਿੰਦਾ। ਚੌਦਾਂ
ਲੋਕ ਵਖਾਏ ਇਕੋ ਹਾਟ, ਸਤਿਗੁਰ ਸੱਚਾ ਹੱਟ ਚਲਾਇੰਦਾ। ਨਾਨਕ ਗੋਬਿੰਦ ਗੁਰਸਿਖਾਂ ਪੁੱਛੇ ਵਾਤ, ਵਾਤਾਵਰਨ ਆਪਣਾ ਆਪ ਬਣਾਇੰਦਾ। ਏਥੇ ਓਥੇ ਦੋ ਜਹਾਨ ਦੇਵਣਹਾਰ ਨਜ਼ਾਤ, ਨਿਝ ਨੇਤਰ ਨੈਣ ਖੁਲ੍ਹਾਇੰਦਾ। ਸ੍ਰਿਸ਼ਟ ਸਬਾਈ ਵਿਚੋਂ ਗੁਰਮੁਖ ਲੱਭੇ ਆਪਣੇ ਸਾਕ, ਦੂਜਾ ਸੱਜਣ ਨਾ ਕੋਇ ਬਣਾਇੰਦਾ। ਕਾਮ ਕਰੋਧ ਲੋਭ ਮੋਹ ਹੰਕਾਰ ਕਰੇ ਘਾਤ, ਨਾਮ ਖੰਡਾ ਉਤੇ ਫੇਰਾਇੰਦਾ। ਵੇਖ ਹੱਥ ਨਾਲ ਰਲਾਏ ਰਾਸ, ਬਾਰਾਂ ਰਾਸੀ ਮੁਖ ਸ਼ਰਮਾਇੰਦਾ। ਜਿਸ ਸਤਿਗੁਰ ਵਸੇ ਪਾਸ, ਆਸ ਪਾਸ ਆਪਣੇ ਕੋਲ ਬਹਾਇੰਦਾ। ਅੰਦਰ ਬਾਹਰ ਗੁਪਤ ਜ਼ਾਹਿਰ, ਲੇਖਾ ਜਾਣੇ ਪਵਣ ਸਵਾਸ, ਸਵਾਸ ਸਵਾਸਾਂ ਵਿਚ ਸਮਾਇੰਦਾ। ਲਹਿਣਾ ਦੇਣ ਚੁਕਾਏ ਪ੍ਰਿਥਮੀ ਅਕਾਸ਼, ਗਗਨ ਗਗਨੰਤਰ ਗਗਨ ਮੰਡਲ ਖੋਜ ਖੋਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਬ੍ਰਹਮ ਬ੍ਰਹਿਮਾਦ, ਗੁਰਮੁਖਾਂ ਵੇਖੇ ਸਾਚਾ ਹਾਥ, ਹੱਥੋ ਹੱਥ ਲੇਖਾ ਸਰਬ ਮੁਕਾਇੰਦਾ। ਸੱਚਾ ਹੱਥ ਸੱਚੀ ਰਾਸ, ਹਰਿ ਰਾਸੀ ਆਪ ਬਣਾਈਆ। ਜਗਤ ਕਿਰਿਆ ਫ਼ਾਸ਼ ਫ਼ਾਸ਼, ਫਾਤਿਆ ਸਭ ਦਾ ਦਏ ਪੜ੍ਹਾਈਆ। ਆਤਮ ਪਰਮਾਤਮ ਪਰਮਾਤਮ ਆਤਮ ਦਾਸੀ ਦਾਸ, ਬ੍ਰਹਮ ਪਾਰਬ੍ਰਹਮ ਬਣ ਸੇਵਕ ਸੇਵ ਕਮਾਈਆ। ਇਕੋ ਕੰਮ ਰੱਖਿਆ ਖਾਸ, ਗੁਰਮੁਖਾਂ ਪੂਰੀ ਖ਼ਾਹਸ਼ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਰੇਖਾ ਵੇਖ ਵਖਾਈਆ। ਰੇਖਾ ਵੇਖੇ ਸਾਚੇ ਨੇਤਰ, ਕਵਲ ਨੈਣ ਦਇਆ ਕਮਾਇੰਦਾ। ਗੁਰਮੁਖ ਫੁਲ ਫੁਲਵਾੜੀ ਫੁਲ ਮੌਲੇ ਰੁੱਤ ਬਸੰਤੀ ਚੇਤਰ, ਚੇਤਨ ਆਪਣੀ ਧਾਰ ਚਲਾਇੰਦਾ। ਭਾਗ ਲਗਾਏ ਕਾਇਆ ਖੇਤਰ, ਕਾਇਆ ਮੰਦਰ ਅੰਦਰ ਡੂੰਘੀ ਕੰਦਰ ਖੋਜ ਖੋਜਾਇੰਦਾ। ਆਪਣੇ ਮਿਲਣ ਦੀ ਆਪ ਬਣਾਏ ਆਪਣੀ ਵੇਤਰ, ਬਿਧ ਨਾਤਾ ਪੁਰਖ ਬਿਧਾਤਾ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਤਮ ਪਰਮਾਤਮ ਪਰਮਾਤਮ ਆਤਮ ਗੁਰ ਚੇਲਾ ਚੇਲਾ ਗੁਰ ਇਕੋ ਘਰ ਵਖਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਰੇਖਾ ਰੇਖਾ ਨਾਲ ਮਿਲਾਇੰਦਾ। ਰੇਖਾ ਨਾਲ ਮਿਲੇ ਰੇਖ, ਰੇਖ ਸਭ ਦੀ ਰਿਹਾ ਬਦਲਾਈਆ। ਨਿਰਗੁਣ ਨਿਰਵੈਰ ਨਿਰਾਕਾਰ ਅਵੱਲੜਾ ਭੇਸ, ਭੇਵ ਕੋਇ ਨਾ ਪਾਈਆ। ਨਾਨਕ ਬਣ ਕੇ ਮਾਹੀ ਫੜ ਖੂੰਡੀ ਮੱਝੀਆਂ ਪਿਛੇ ਰਿਹਾ ਖੇਡ, ਬਣ ਪਾਲੀ ਸੇਵ ਕਮਾਈਆ। ਗੋਬਿੰਦ ਰੂਪ ਸਤਿ ਸਰੂਪ ਵਸਣਹਾਰਾ ਸਾਚੇ ਦੇਸ, ਲੋਕਮਾਤ ਫੇਰਾ ਪਾਈਆ। ਪੁਰਖ ਅਕਾਲ ਦੀਨ ਦਿਆਲ ਵੇਖਣਹਾਰਾ ਪਿਛਲਾ ਲੇਖ, ਲੇਖਾ ਪਿਛਲਾ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਲਕੀਰ ਬਦਲਣਹਾਰ ਤਕਦੀਰ, ਤਦਬੀਰ ਇਕੋ ਰਿਹਾ ਸਮਝਾਈਆ। ਸਚ ਤਦਬੀਰ ਸਚ ਸਲਾਹ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਸਤਿਗੁਰ ਪੂਰਾ ਮਿਲੇ ਮਲਾਹ, ਫੜ ਬੇੜਾ ਪਾਰ ਕਰਾਇੰਦਾ। ਗੁਰੂ ਗ੍ਰੰਥ ਗੁਰਦੇਵ ਸੁਣਾਏ ਸਚ ਨਾਂ, ਨਾਉਂ ਨਿਰੰਕਾਰਾ ਇਕ ਪੜ੍ਹਾਇੰਦਾ। ਪੁਰਖ ਅਕਾਲ ਫੜ ਫੜ ਬਾਂਹੋਂ ਪਾਰ ਲਏ ਕਢਾ, ਲੱਖ ਚੁਰਾਸੀ ਘੁੰਮਣ ਘੇਰ ਨਜ਼ਰ ਕੋਇ ਨਾ ਆਇੰਦਾ। ਏਥੇ ਓਥੇ ਦੋ ਜਹਾਨ ਸਮਰਥ ਸਿਰ ਦੇਵੇ ਠੰਡੀ ਛਾਂ, ਤਤੀ ਅੱਗ ਅਗਨੀ ਅੱਗ ਨਾ ਕੋਇ ਲਗਾਇੰਦਾ। ਗੁਰਸਿਖ ਸਿਖ ਸਤਿਗੁਰ ਗੁਰ ਆਪਣੀ ਗੋਦ ਉਠਾਏ ਜਿਉਂ ਪੁੱਤਰ ਮਾਂ, ਪਿਤਾ ਪੂਤ ਖੇਲ ਕਰਾਇੰਦਾ। ਸਦੀ ਸਤਾਰਵੀਂ ਵਿਛੜੇ ਬੀਸਵੀਂ ਲਏ ਮਿਲਾ, ਹੱਥ ਨਾਲ ਹੱਥ ਆਪ ਮਿਲਾਇੰਦਾ। ਗੋਬਿੰਦ ਮਿਲਣ ਦਾ ਰੱਖਿਆ ਚਾ, ਗੁਰ ਗੋਬਿੰਦ ਦਰਸ ਦਿਖਾਇੰਦਾ। ਸਿਖਾਂ ਅੰਦਰ ਰਿਹਾ ਸਮਾ, ਬਿਨ ਸਿਖਾਂ ਗੁਰੂ ਨਜ਼ਰ ਕਿਤੇ ਨਾ ਆਇੰਦਾ। ਨਾਨਕ ਜੋਤੀ ਜੋਤ ਰਿਹਾ ਜਗਾ, ਜੋਤੀ ਜਾਤਾ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
ਕਿਰਪਾ ਕਰ, ਹੱਥ ਰੇਖ ਮਾਰ ਮੇਖ, ਪਿਛਲਾ ਪੂਰਬ ਲੇਖਾ ਵੇਖ, ਜਗਤ ਵਿਛੜੇ ਜੁਗ ਮੇਲ ਮਿਲਾਇੰਦਾ। ਚਾਲੀਆਂ ਵਿਚ ਇਕੋ ਸਿਖ, ਗੜ੍ਹੀ ਚਮਕੌਰ ਰਿਹਾ ਸਮਝਾਈਆ। ਬਿਨ ਨੇਤਰਾਂ ਹਰਿ ਜੂ ਲਏ ਵੇਖ, ਬਿਨ ਕੰਨਾਂ ਰਿਹਾ ਸੁਣਾਈਆ। ਗੋਬਿੰਦ ਗੁਰ ਭੁੱਲ ਨਾ ਜਾਏ ਗੁਰਸਿਖ ਹੇਤ, ਨਿਤ ਨਵਿਤ ਆਪਣਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਫੇਰ ਦੱਸੇ ਭੇਤ, ਪਰਦਾ ਪਿਛਲਾ ਦਏ ਉਠਾਈਆ। ਨੇਤਰ ਨੀਂਦ ਨਾ ਆਏ ਅੱਖ, ਅੱਖ ਨੀਰ ਨੀਰ ਵਹਾਈਆ। ਜਿਸ ਸਤਿਗੁਰ ਮਿਲੇ ਪਰਤੱਖ, ਸੋ ਫਿਰੇ ਚਾਈਂ ਚਾਈਂਆ। ਆਪੇ ਨਾਲੋਂ ਆਪਾ ਕਰਕੇ ਵੱਖ, ਪ੍ਰਭ ਸੱਚਾ ਲਏ ਮਿਲਾਈਆ। ਸੱਜਣਾ ਮਿੱਤਰਾਂ ਦੇਵੇ ਦੱਸ, ਗੋਬਿੰਦ ਮਿਲਿਆ ਸੱਚਾ ਮਾਹੀਆ। ਜਿਸ ਲੈਣੀ ਪਤ ਰੱਖ, ਸਿਰ ਆਪਣਾ ਹੱਥ ਟਿਕਾਈਆ। ਗੁਰਸਿਖਾਂ ਗਾਉਂਦਾ ਫਿਰੇ ਜਸ, ਸਿਫ਼ਤੀ ਸਿਫ਼ਤ ਸਿਫ਼ਤ ਵਡਿਆਈਆ। ਪੂਰਬ ਜਨਮ ਪੂਰੀ ਕਰੇ ਆਸ, ਅਗਲੀ ਆਸਾ ਆਪਣੇ ਵਿਚ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਣਸ ਜਨਮ ਦੇਵੇ ਨਾਮ ਸੱਚੀ ਰਾਸ, ਵਸਤ ਇਕੋ ਝੋਲੀ ਪਾਈਆ। ਸਾਚਾ ਮੰਦਰ ਸਚ ਮਕਾਨਾਂ, ਛੱਪਰ ਛੰਨ ਨਜ਼ਰ ਕੋਇ ਨਾ ਆਈਆ। ਸਚਖੰਡ ਦੱਸੇ ਸਚ ਟਿਕਾਣਾ, ਨਿਰਗੁਣ ਨੂਰ ਨੂਰ ਨਜ਼ਰੀ ਆਈਆ। ਗੁਰਮੁਖਾਂ ਅੰਦਰ ਇਕ ਟਿਕਾਣਾ, ਇਕੋ ਘਰ ਸਮਝਾਈਆ। ਅੱਠੇ ਪਹਿਰ ਸ਼ਬਦ ਬਬਾਣਾ, ਲੋਆਂ ਪੁਰੀਆਂ ਬ੍ਰਹਿਮੰਡਾ ਖੰਡਾਂ ਵਿਚ ਫਿਰਾਈਆ। ਜੋ ਜਨ ਨੌਂ ਖੰਡ ਪ੍ਰਿਥਮੀ ਉਤੇ ਕਰੇ ਧਿਆਨਾ, ਤਿਸ ਮਿਲੇ ਜਾ ਜਾ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹੱਲ ਅਟੱਲ ਅਟੱਲ ਮਹੱਲ ਏਕਾ ਏਕ ਕਰੇ ਰੁਸ਼ਨਾਈਆ।
੧੨ ਅੱਸੂ ੨੦੧੯ ਬਿਕ੍ਰਮੀ ਬਾਬੂ ਸਿੰਘ ਦੇ ਗ੍ਰਹਿ ਡੇਹਲੋਂ ਜ਼ਿਲਾ ਲੁਧਿਆਣਾ
ਸੋ ਪੁਰਖ ਨਿਰੰਜਣ ਹਰਿ ਸਮਰਥ, ਸਚਖੰਡ ਸਾਚੇ ਡੇਰਾ ਲਾਈਆ। ਗੁਰ ਅਵਤਾਰ ਕਰ ਇਕੱਠ, ਸਾਰੇ ਬੈਠੇ ਸੀਸ ਝੁਕਾਈਆ। ਪੀਰ ਪੈਗ਼ੰਬਰ ਹੋਏ ਬੇਵਸ, ਵਸ ਚਲੇ ਨਾ ਕੋਇ ਰਾਈਆ। ਚਾਰ ਯੁਗ ਦਾ ਹਾਲ ਰਹੇ ਦੱਸ, ਪੂਰਬ ਲੇਖਾ ਰਹੇ ਜਣਾਈਆ। ਕਲਜੁਗ ਅੰਤ ਰੈਣ ਅੰਧੇਰੀ ਮਸ, ਸਾਚਾ ਚੰਦ ਨਜ਼ਰ ਨਾ ਆਈਆ। ਤ੍ਰੈਗੁਣ ਮਾਇਆ ਅੰਦਰ ਜੀਵ ਜੰਤ ਗਏ ਫਸ, ਫਾਂਦੀ ਫੰਦ ਨਾ ਕੋਇ ਕਟਾਈਆ। ਲੱਗੀ ਅੱਗ ਪੰਜ ਤਤ ਤਤ ਅੱਠ, ਤਿੰਨ ਪੰਜ ਕਰੇ ਲੜਾਈਆ। ਨੌਂ ਦਵਾਰੇ ਵੇਖੇ ਨੱਠ ਨੱਠ, ਜਗਤ ਵਾਸਨਾ ਹੋਈ ਹਲਕਾਈਆ। ਸਾਚੇ ਮੰਦਰ ਨਾ ਜਾਏ ਕੋਈ ਵਸ, ਦਸਮ ਦਵਾਰੀ ਸੁੰਞੀ ਸੇਜ ਨਜ਼ਰੀ ਆਈਆ। ਪਾਰਬ੍ਰਹਮ ਤੇਰਾ ਕੋਈ ਨਾ ਗਾਏ ਜਸ, ਮਨਮਤ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਲਜੁਗ ਭੁੱਲੀ ਸਰਬ ਲੋਕਾਈਆ। ਪੀਰ ਪੈਗ਼ੰਬਰ ਦੱਸਣ ਹਾਲ, ਪ੍ਰਭ ਅੱਗੇ ਖੋਲ੍ਹ ਸੁਣਾਇਆ। ਗੁਰ ਅਵਤਾਰ ਵਸਣ ਨਾਲ ਨਾਲ, ਮੇਲ ਮਿਲਾਇਆ ਸਹਿਜ ਸੁਭਾਇਆ। ਨੌਂ ਖੰਡ ਪ੍ਰਿਥਮੀ ਲੱਖ ਚੁਰਾਸੀ ਹੋਈ ਬੇਹਾਲ, ਬੇਹਬਲ ਹੋ ਹੋ ਦਏ ਦੁਹਾਇਆ। ਸਾਚੀ ਵਸਤ ਨਾਮ ਧਨ ਨਾ ਸਕੇ ਕੋਇ ਵਖਾਲ, ਖ਼ਾਲੀ ਹੱਟ ਰਹੇ ਕੁਰਲਾਇਆ। ਸਾਧ ਸੰਤ ਹੋਏ ਕੰਗਾਲ, ਨਾਮ ਖ਼ਜ਼ਾਨਾ ਨਾ ਕੋਇ ਲੁਟਾਇਆ। ਫਲ ਨਾ ਦਿਸੇ ਕਿਸੇ ਡਾਲ, ਸਿੰਮਲ ਰੁਖ ਰਿਹਾ ਲਹਿਰਾਇਆ। ਆਤਮ ਪਰਮਾਤਮ ਕੋਇ ਨਾ ਕਰੇ ਪ੍ਰਿਤਪਾਲ,
ਸੇਵਕ ਸੇਵਾ ਰੂਪ ਨਾ ਕੋਇ ਰਖਾਇਆ। ਨੌਂ ਖੰਡ ਪ੍ਰਿਥਮੀ ਸਭ ਦੇ ਸਿਰ ਤੇ ਅੰਤਮ ਕੂਕੇ ਕਾਲ, ਕਾਲ ਨਗਾਰਾ ਡੰਕ ਵਜਾਇਆ। ਬੇਅੰਤ ਬੇਪਰਵਾਹ ਅਵਲੜੀ ਤੇਰੀ ਚਾਲ, ਚਾਲ ਨਿਰਾਲੀ ਭੇਵ ਕੋਇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖ ਖੇਲ ਸ੍ਰਿਸ਼ਟ ਸਬਾਇਆ। ਪੀਰ ਪੈਗ਼ੰਬਰ ਗੁਰ ਅਵਤਾਰ ਖੋਲ੍ਹਣ ਭੇਤ, ਭੇਵ ਆਪਣਾ ਰਹੇ ਜਣਾਈਆ। ਨਿਰਗੁਣ ਭੁੱਲਾ ਸਰਗੁਣ ਹੇਤ, ਸਰਗੁਣ ਨਿਰਗੁਣ ਧਿਆਨ ਨਾ ਕੋਇ ਲਗਾਈਆ। ਕੂੜੀ ਕਿਰਿਆ ਰਹੇ ਖੇਡ, ਚਾਰੋਂ ਕੁੰਟ ਖ਼ਾਕ ਉਡਾਈਆ। ਕਲਜੁਗ ਅਗਨੀ ਤਪੀ ਜੇਠ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਨਵ ਨੌਂ ਤਪੇ ਬਾਲੂ ਰੇਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਘਰ ਸੱਚੇ ਸੱਚੇ ਮਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਰਹੇ ਕੂਕ, ਕੂਕ ਕੂਕ ਸੁਣਾਈਆ। ਕਲਜੁਗ ਕਿਰਿਆ ਦਿਤਾ ਫੂਕ, ਜੀਵ ਜੰਤ ਦੇਣ ਦੁਹਾਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਕਰਿਆ ਪਰਕਾਸ਼ ਜੂਠ ਝੂਠ, ਸਚ ਸੁੱਚ ਬੈਠਾ ਮੁੱਖ ਛੁਪਾਈਆ। ਤੇਰਾ ਨਜ਼ਰ ਨਾ ਆਏ ਰੰਗ ਰੂਪ, ਰੇਖ ਭੇਖ ਨਾ ਕੋਇ ਜਣਾਈਆ। ਸਾਚਾ ਦਿਸੇ ਨਾ ਕੋਇ ਨਰੇਸ਼, ਰੱਯਤ ਸੰਗ ਨਾ ਕੋਇ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਇਕ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮਾਰਨ ਨਾਅਰਾ, ਇਕੋ ਏਕ ਮਤਾ ਪਕਾਇਆ। ਕਲਜੁਗ ਅੰਤਮ ਖੇਲ ਨਿਆਰਾ, ਬਿਨ ਹਰਿ ਕੋਇ ਨਾ ਵੇਖ ਵਖਾਇਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨੌਂ ਸੌ ਚੁਰਾਨਵੇ ਚੌਕੜੀ ਯੁਗ ਗੌਂਦੇ ਆਏ ਵਾਰਾਂ, ਗੀਤ ਗੋਬਿੰਦ ਅਲਾਇਆ। ਜੀਵਾਂ ਜੰਤਾਂ ਸਾਧਾਂ ਸੰਤਾਂ ਦੇਂਦੇ ਆਏ ਆਧਾਰਾ, ਸਚ ਸੰਦੇਸਾ ਇਕ ਸੁਣਾਇਆ। ਕਲਜੁਗ ਅੰਤਮ ਪਰਗਟ ਹੋਏ ਮਹਾਬਲੀ ਅਵਤਾਰਾ, ਨਿਰਗੁਣ ਨਿਹਕਲੰਕਾ ਨਾਉਂ ਰਖਾਇਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਦੋ ਜਹਾਨਾਂ ਪਾਵੇ ਸਾਰਾ, ਅੰਡਜ ਜੇਰਜ ਉਤਭੁਜ ਸੇਤਜ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਤੇਰੇ ਹਾਲ ਸੁਣਾਇਆ। ਪੁਰਖ ਅਬਿਨਾਸ਼ੀ ਲੈ ਅੰਗੜਾਈ, ਕਰਵਟ ਰਿਹਾ ਬਦਲਾਈਆ। ਸਚਖੰਡ ਸਾਚੇ ਵੱਜੇ ਵਧਾਈ, ਦਰਗਹਿ ਸਾਚੀ ਏਕਾ ਰੰਗ ਵਖਾਈਆ। ਗੁਰ ਅਵਤਾਰ ਬੈਠੇ ਸਰਨਾਈ, ਪੀਰ ਪੈਗ਼ੰਬਰ ਸਯਦਾ ਸੀਸ ਝੁਕਾਈਆ। ਜਿਉਂ ਭਾਵੇ ਤਿਉਂ ਰਿਹਾ ਚਲਾਈ, ਤੇਰੇ ਭਾਣੇ ਸਰਬ ਲੋਕਾਈਆ। ਕਲਜੁਗ ਅੰਤਮ ਵੇਖ ਕੂੜੀ ਸ਼ਾਹੀ, ਚਾਰੋਂ ਕੁੰਟ ਅੰਧੇਰਾ ਛਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਦੇਣ ਗਵਾਹੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨੈਣ ਇਕ ਉਠਾਈਆ। ਪੁਰਖ ਅਬਿਨਾਸ਼ੀ ਖੋਲ੍ਹ ਅੱਖ, ਅੱਖ ਅੱਖ ਨਾਲ ਮਿਲਾਇੰਦਾ। ਨਿਰਗੁਣ ਰੂਪ ਕਰ ਪਰਤੱਖ, ਪਰਮ ਪੁਰਖ ਵੇਸ ਵਟਾਇੰਦਾ। ਸਚ ਸੰਦੇਸਾ ਰਿਹਾ ਦੱਸ, ਅਭੁੱਲ ਭੁੱਲ ਆਪ ਜਣਾਇੰਦਾ। ਕਰੇ ਖੇਲ ਪੁਰਖ ਸਮਰਥ, ਸਮਰਥ ਆਪਣੀ ਖੇਲ ਜਣਾਇੰਦਾ। ਕਲਜੁਗ ਅੰਤਮ ਦੇਵੇ ਮਥ, ਲਹਿਣਾ ਦੇਣਾ ਮਾਤ ਮੁਕਾਇੰਦਾ। ਨੌਂ ਖੰਡ ਪ੍ਰਿਥਮੀ ਪਾਵੇ ਨੱਥ, ਚਾਰੋਂ ਕੁੰਟ ਆਪ ਭੁਵਾਇੰਦਾ। ਲੇਖਾ ਜਾਣੇ ਤੀਰਥ ਅਠਸਠ, ਗੰਗਾ ਗੋਦਾਵਰੀ ਜਮਨਾ ਸੁਰਸਤੀ ਖੋਜ ਖੋਜਾਇੰਦਾ। ਫੋਲ ਫੋਲਾਏ ਮੰਦਰ ਮਸਜਦ ਮੱਠ, ਸ਼ਿਵਦਵਾਲੇ ਪਰਦਾ ਲਾਹਿੰਦਾ। ਸਾਚਾ ਮਾਰਗ ਦੇਵੇ ਦੱਸ, ਦਹਿ ਦਿਸ਼ਾ ਖੋਜ ਖੋਜਾਇੰਦਾ। ਦੋ ਜਹਾਨਾਂ ਪੰਧ ਮੁਕਾਏ ਨੱਸ ਨੱਸ, ਬਣ ਪਾਂਧੀ ਫੇਰਾ ਪਾਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਪੂਰੀ ਕਰੇ ਆਸ, ਨਿਰਾਸਾ ਕੋਇ ਰਹਿਣ ਨਾ ਪਾਇੰਦਾ। ਮੰਡਲ ਮੰਡਪ ਪਾਵਾਂ ਰਾਸ, ਲੋਆਂ ਪੁਰੀਆਂ ਗੋਪੀ ਕਾਹਨ ਨਚਾਇੰਦਾ। ਆਪਣਾ ਨਾਉਂ
ਰੱਖ ਪੁਰਖ ਅਬਿਨਾਸ਼, ਅਬਿਨਾਸ਼ੀ ਖੇਲ ਆਪ ਕਰਾਇੰਦਾ। ਜਨ ਭਗਤਾਂ ਬਣ ਬਣ ਦਾਸੀ ਦਾਸ, ਸੇਵਕ ਸੇਵਾ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਸੁਣਾਇੰਦਾ। ਸਚ ਸੰਦੇਸਾ ਗੁਰ ਅਵਤਾਰ, ਸੋ ਪੁਰਖ ਨਿਰੰਜਣ ਆਪ ਜਣਾਈਆ। ਹਰਿ ਪੁਰਖ ਨਿਰੰਜਣ ਹੋ ਤਿਆਰ, ਤ੍ਰੈਗੁਣ ਅਤੀਤਾ ਰਿਹਾ ਸਮਝਾਈਆ। ਏਕੰਕਾਰਾ ਖੇਲ ਕਰੇ ਕਰਤਾਰ, ਕੁਦਰਤ ਕਾਦਰ ਵੇਖੇ ਚਾਈਂ ਚਾਈਂਆ। ਆਦਿ ਨਿਰੰਜਣ ਨੂਰ ਉਜਿਆਰ, ਲੱਖ ਚੁਰਾਸੀ ਕਰੇ ਰੁਸ਼ਨਾਈਆ। ਅਬਿਨਾਸ਼ੀ ਕਰਤਾ ਸਾਂਝਾ ਯਾਰ, ਘਰ ਘਰ ਆਪਣਾ ਫੇਰਾ ਪਾਈਆ। ਸ੍ਰੀ ਭਗਵਾਨ ਦਏ ਹੁਲਾਰ, ਵਿਸ਼ਨ ਬ੍ਰਹਮਾ ਸ਼ਿਵ ਲਏ ਜਗਾਈਆ। ਪਾਰਬ੍ਰਹਮ ਭੇਵ ਨਿਆਰ, ਭੇਵ ਅਭੇਦਾ ਆਪ ਖੁਲ੍ਹਾਈਆ। ਸਚਖੰਡ ਨਿਵਾਸੀ ਸਚ ਦਵਾਰਾ ਖੋਲ੍ਹ ਕਿਵਾੜ, ਥਿਰ ਘਰ ਆਪਣਾ ਕੁੰਡਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਰਿਹਾ ਸੁਣਾਈਆ। ਸਚ ਸੰਦੇਸਾ ਪੈਗ਼ੰਬਰ ਪੀਰ, ਪਾਰਬ੍ਰਹਮ ਪ੍ਰਭ ਆਪ ਜਣਾਇੰਦਾ। ਆਦਿ ਜੁਗਾਦਿ ਦਸਤਗੀਰ, ਦਸਤ ਬਦਸਤ ਖੇਲ ਕਰਾਇੰਦਾ। ਮੁਕਾਮੇ ਹੱਕ ਵਸੇ ਅਖ਼ੀਰ, ਆਖ਼ਰ ਆਪਣਾ ਹੁਕਮ ਵਰਤਾਇੰਦਾ। ਬੇਐਬ ਪਰਵਰਦਿਗਾਰ ਗੁਣੀ ਗਹੀਰ, ਗਹਿਰ ਗੰਭੀਰ ਵੇਸ ਵਟਾਇੰਦਾ। ਲੇਖਾ ਜਾਣੇ ਸ਼ਰਅ ਜ਼ੰਜੀਰ, ਸ਼ਰੀਅਤ ਆਪਣੇ ਹੱਥ ਰਖਾਇੰਦਾ। ਬਦਲਣਹਾਰਾ ਤਕਦੀਰ ਤਕਸੀਰ, ਤਦਬੀਰ ਆਪਣੀ ਆਪ ਜਣਾਇੰਦਾ। ਚੌਦਾਂ ਤਬਕਾਂ ਕੱਟਣਹਾਰਾ ਭੀੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਆਪ ਸੁਣਾਇੰਦਾ। ਪੀਰ ਪੈਗ਼ੰਬਰ ਖੋਲ੍ਹੇ ਕੰਨ, ਬਿਨ ਕੰਨਾਂ ਆਪ ਜਣਾਈਆ। ਪਰਵਰਦਿਗਾਰ ਕਹਿਣਾ ਲੈਣਾ ਮੰਨ, ਬੇਪਰਵਾਹ ਰਿਹਾ ਸਮਝਾਈਆ। ਗੀਤ ਸੁਹਾਗੀ ਗੌਣਾ ਛੰਨ, ਕਲਮਾ ਨਬੀ ਰਸੂਲ ਪੜ੍ਹਾਈਆ। ਕਰੇ ਖੇਲ ਸ੍ਰੀ ਭਗਵਨ, ਭਗਵਨ ਆਪਣਾ ਰੰਗ ਰੰਗਾਈਆ। ਕਰ ਪਰਕਾਸ਼ ਬਿਨ ਸੂਰਜ ਚੰਨ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਕਲਜੁਗ ਅੰਤਮ ਦੇਵਣਹਾਰਾ ਡੰਨ, ਆਪਣਾ ਡੰਕਾ ਰਿਹਾ ਵਜਾਈਆ। ਜੋ ਘੜਿਆ ਸੋ ਦੇਵੇ ਭੰਨ, ਥਿਰ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਨੇਹੜਾ ਰਿਹਾ ਅਲਾਈਆ। ਸਚ ਸਨੇਹੁੜਾ ਪੀਰ ਪੈਗ਼ੰਬਰ ਮੀਤ, ਮਿੱਤਰ ਪਿਆਰਾ ਆਪ ਜਣਾਇੰਦਾ। ਨਾਤਾ ਤੁਟਾ ਮੰਦਰ ਮਸੀਤ, ਮਸਲਾ ਇਕੋ ਇਕ ਪੜ੍ਹਾਇੰਦਾ। ਆਤਮ ਪਰਮਾਤਮ ਗੌਣਾ ਗੀਤ, ਗੀਤ ਗੋਬਿੰਦ ਆਪ ਜਣਾਇੰਦਾ। ਉਮਤ ਉਮਤੀ ਪਰਖੇ ਨੀਤ, ਨੀਤੀਵਾਨ ਫੇਰਾ ਪਾਇੰਦਾ। ਲੇਖਾ ਜਾਣੇ ਹਸਤ ਕੀਟ, ਊਚ ਨੀਚ ਵੇਖ ਵਖਾਇੰਦਾ। ਜੋ ਸੁੱਤਾ ਰਿਹਾ ਦੇ ਕਰ ਪੀਠ, ਆਪਣੀ ਕਰਵਟ ਆਪ ਬਦਲਾਇੰਦਾ। ਸਚਖੰਡ ਅਬਿਨਾਸ਼ੀ ਬੀਠਲੋ ਬੀਠ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਜਣਾਇੰਦਾ। ਸਾਚਾ ਹੁਕਮ ਹਰਿ ਹਰਿ, ਗੁਰ ਗੁਰ ਗੁਰ ਕਰਤਾ ਆਪ ਜਣਾਈਆ। ਲੇਖਾ ਜਾਣੇ ਲਿਖਿਆ ਧੁਰ ਧੁਰ, ਧੁਰਦਰਗਾਹੀ ਸੱਚਾ ਮਾਹੀਆ। ਆਦਿ ਜੁਗਾਦੀ ਨਿਰਗੁਣ ਸਰਗੁਣ ਜੁੜ ਜੁੜ, ਸਰਗੁਣ ਨਿਰਗੁਣ ਦਏ ਵਡਿਆਈਆ। ਜੁਗਾ ਜੁਗੰਤਰ ਲੇਖਾ ਵੇਖੇ ਦਰ ਦਰ ਘਰ ਘਰ ਬਹੁੜ ਬਹੁੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਦ੍ਰਿੜਾਈਆ। ਸਚ ਸੰਦੇਸਾ ਗੁਰ ਅਵਤਾਰ, ਸ੍ਰੀ ਭਗਵਾਨ ਏਕਾ ਏਕ ਜਣਾਇੰਦਾ। ਨੇਤਰ ਖੋਲ੍ਹੋ ਕਰੋ ਧਿਆਨ, ਧਿਆਨ ਧਿਆਨ ਵਿਚ ਮਿਲਾਇੰਦਾ। ਜੋਧਾ ਸੂਰ ਬਲੀ ਬਲਵਾਨ, ਬਲ ਇਕੋ ਇਕ ਪਰਗਟਾਇੰਦਾ। ਨਾ ਕੋਈ ਚਿੱਲਾ ਤੀਰ ਕਮਾਨ, ਸ਼ਸਤਰ ਬਸਤਰ ਨਾ ਕੋਇ ਰਖਾਇੰਦਾ। ਹੁਕਮੇ ਅੰਦਰ ਖੇਲ ਮਹਾਨ, ਧੁਰ ਫ਼ਰਮਾਣਾ
ਹੁਕਮ ਸੁਣਾਇੰਦਾ। ਕਲਜੁਗ ਅੰਤਮ ਵੇਖੇ ਆਣ, ਜੁਗ ਚੌਕੜੀ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਸਮਝਾਇੰਦਾ। ਸਚ ਸੰਦੇਸਾ ਸੁਣ ਲਓ ਜਗ, ਜਗ ਜੀਵਣ ਦਾਤਾ ਆਪ ਜਣਾਈਆ। ਅੰਤਮ ਕਰੇ ਕਲਜੁਗ ਹੱਦ, ਹਦੂਦ ਕੋਇ ਰਹਿਣ ਨਾ ਪਾਈਆ। ਪੀਰ ਪੈਗ਼ੰਬਰਾਂ ਇਕੋ ਵਾਰ ਕਰਾਏ ਹੱਜ਼, ਮੱਕਾ ਕਾਅਬਾ ਇਕ ਦਰਸਾਈਆ। ਗੁਰ ਅਵਤਾਰਾਂ ਲਏ ਸੱਦ, ਚਾਰ ਵਰਨ ਨੇਤਰ ਨੈਣ ਦਰਸਾਈਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਰਹੇ ਭੱਜ, ਜ਼ਾਤ ਪਾਤ ਕਰੀ ਲੜਾਈਆ। ਬਿਨ ਹਰਿ ਨਾਮੇ ਵੇਖੋ ਖ਼ਾਲੀ ਹੱਡ, ਕਾਇਆ ਬੁੱਤ ਦਏ ਦੁਹਾਈਆ। ਕੂੜਾ ਰਸ ਕੂੜੀ ਮਦਿ, ਕਲਜੁਗ ਕੂੜਾ ਰਸ ਚਖਾਈਆ। ਆਤਮ ਪਰਮਾਤਮ ਕੋਇ ਨਾ ਕਰੇ ਲਡ, ਬ੍ਰਹਮ ਪਾਰਬ੍ਰਹਮ ਨਾ ਕੋਇ ਸਮਾਈਆ। ਕੋਇ ਰੂਪ ਨਾ ਦਿਸੇ ਵਿਸ਼ਵ ਯੱਦ, ਏਕਾ ਪੁਰਖ ਨਾ ਕੋਇ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਦਏ ਵਖਾਈਆ। ਗੁਰ ਅਵਤਾਰ ਵੇਖੋ ਲੇਖਾ, ਪੀਰ ਪੈਗ਼ੰਬਰ ਆਪ ਜਣਾਇੰਦਾ। ਕਲਜੁਗ ਅੰਤਮ ਕੂੜ ਭੁਲੇਖਾ, ਹਰਿ ਜੂ ਨਜ਼ਰ ਕਿਸੇ ਨਾ ਆਇੰਦਾ। ਭਰਮੇ ਭੁੱਲੇ ਔਲੀਏ ਪੀਰ ਸ਼ੇਖ਼ਾ, ਪੰਡਤ ਪਾਂਧਾ ਭੇਵ ਕੋਇ ਨਾ ਪਾਇੰਦਾ। ਦਿਵਸ ਰੈਣ ਪੜ੍ਹਨ ਕਤੇਬਾ, ਆਤਮ ਪਰਮਾਤਮ ਪਰਦਾ ਕੋਇ ਨਾ ਲਾਹਿੰਦਾ। ਦੀਨ ਮਜ਼੍ਹਬ ਲਿਆ ਠੇਕਾ, ਠੋਕਰ ਨਾਮ ਨਾ ਕੋਇ ਲਗਾਇੰਦਾ। ਪਰਵਰਦਿਗਾਰ ਹੱਕ ਹਕ਼ੀਕ਼ਤ ਦੇਵੇ ਇਕੋ ਹੋਕਾ, ਉਚੀ ਕੂਕ ਕੂਕ ਸੁਣਾਇੰਦਾ। ਨਿਰਮਲ ਨੂਰ ਜੋਤ ਪਰਕਾਸ਼ ਪੁਰਖ ਅਬਿਨਾਸ਼ੀ ਇਕੋ ਜੋਤਾ, ਜੋਤੀ ਜਾਤਾ ਡਗਮਗਾਇੰਦਾ। ਵਸਣਹਾਰ ਸਚਖੰਡ ਦਵਾਰ ਸਾਚੇ ਕੋਟਾ, ਕਿਲਾ ਬੰਕ ਨਾ ਕੋਇ ਵਡਿਆਇੰਦਾ। ਕਲਜੁਗ ਅੰਤਮ ਕਿਸੇ ਨਾ ਦੇਵੇ ਧੋਖਾ, ਸਾਖਿਆਤ ਸਤਿ ਸਰੂਪ ਨਿਰਗੁਣ ਆਪਣਾ ਵੇਸ ਵਟਾਇੰਦਾ। ਸਤਿਜੁਗ ਮਾਰਗ ਲਾਏ ਸੌਖਾ, ਚਾਰ ਵਰਨ ਏਕਾ ਘਰ ਬਹਾਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਹਾਜ਼ਰ ਹਜ਼ਰਤ ਵਖਾਏ ਮੌਕਾ, ਨੇਤਰ ਨੈਣ ਨੈਣ ਦਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸਾ ਇਕ ਵਖਾਇੰਦਾ। ਸਚ ਸੰਦੇਸਾ ਦੇਵੇ ਦੇਵਣ ਜੋਗ, ਜੋਗ ਜੁਗਤ ਆਪਣੇ ਹੱਥ ਰਖਾਈਆ। ਲੇਖਾ ਜਾਣੇ ਚੌਦਾਂ ਲੋਕ, ਚੌਦਾਂ ਤਬਕ ਰਿਹਾ ਹਿਲਾਈਆ। ਲੱਖ ਚੁਰਾਸੀ ਆਹਲਣਿਉਂ ਡਿਗੀ ਬੋਟ, ਕਲਜੁਗ ਅੰਤ ਨਾ ਕੋਇ ਉਠਾਈਆ। ਨਿਰਮਲ ਨੂਰ ਨਜ਼ਰ ਨਾ ਆਏ ਜੋਤ, ਜੋਤੀ ਜਾਤਾ ਭੁੱਲਾ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ । ਬੇਪਰਵਾਹ ਖੇਲ ਕਰੌਣਾ, ਹਰਿ ਕਰਤਾ ਆਪ ਜਣਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਨਾਲ ਰਲੌਣਾ, ਸਗਲਾ ਸੰਗ ਆਪ ਰਖਾਇੰਦਾ। ਕੂੜੀ ਕਿਰਿਆ ਡੇਰਾ ਢੌਣਾ, ਢਾਹ ਢਾਹ ਖ਼ੁਸ਼ੀ ਮਨਾਇੰਦਾ। ਰਾਜਾ ਰਾਣਾ ਤਖ਼ਤੋਂ ਲੌਹਣਾ, ਸੀਸ ਤਾਜ ਨਾ ਕੋਇ ਟਿਕਾਇੰਦਾ। ਰਾਉ ਰੰਕਾਂ ਏਕਾ ਧਾਮ ਬਹੌਣਾ, ਊਚ ਨੀਚ ਨਾ ਕੋਇ ਜਣਾਇੰਦਾ। ਅੱਖਰ ਵੱਖਰ ਨਾਮ ਨਿਧਾਨਾ ਇਕ ਪੜ੍ਹੌਣਾ, ਆਤਮ ਪਰਮਾਤਮ ਢੋਲਾ ਗਾਇੰਦਾ। ਨਿਜਾਨੰਦ ਨਿਝ ਘਰ ਦਰਸੌਣਾ, ਨਿਜ ਮਹਲ ਆਪਣਾ ਭੇਵ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਅੰਤਮ ਵੇਖ ਵਖਾਇੰਦਾ। ਕਲਜੁਗ ਅੰਤ ਵੇਖੇ ਸ੍ਰੀ ਭਗਵਾਨ, ਭਗਵਨ ਆਪਣੀ ਦਇਆ ਕਮਾਈਆ। ਪਰਗਟ ਹੋਵੇ ਨੌਜਵਾਨ, ਨੌਂ ਖੰਡ ਨੱਯਾ ਵੇਖ ਵਖਾਈਆ। ਭਗਤ ਭਗਵੰਤ ਕਰੇ ਪਰਵਾਨ, ਭਾਗ ਆਪਣਾ ਲਏ ਵੰਡਾਈਆ। ਸਾਚੇ ਸੰਤਾਂ ਦੇਵੇ ਦਾਨ, ਸਤਿ ਸਤਿਵਾਦੀ ਝੋਲੀ ਪਾਈਆ। ਗੁਰਮੁਖਾਂ ਗੁਰ ਗੁਰ ਇਕ ਗਿਆਨ,
ਬੋਧ ਅਗਾਧ ਕਰੇ ਪੜ੍ਹਾਈਆ। ਗੁਰਸਿਖ ਵੇਖੇ ਬਾਲ ਅੰਞਾਣ, ਫੜ ਬਾਂਹੋਂ ਗੋਦ ਉਠਾਈਆ। ਕਲਜੁਗ ਮੇਟੇ ਜੀਵ ਸ਼ੈਤਾਨ, ਸ਼ਰਅ ਨਾਲ ਸ਼ਰਅ ਟਕਰਾਈਆ। ਨਾਤਾ ਤੁਟੇ ਜ਼ਿਮੀਂ ਅਸਮਾਨ, ਜ਼ੋਰ ਜ਼ਬਰ ਨਾ ਕੋਇ ਜਣਾਈਆ। ਸਚ ਸੰਦੇਸਾ ਇਕੋ ਦੇਵੇ ਧੁਰ ਫ਼ਰਮਾਣ, ਧੁਰ ਦੀ ਬਾਣੀ ਬਾਣ ਲਗਾਈਆ। ਤੇਈ ਅਵਤਾਰ ਕਰਨ ਧਿਆਨ, ਭਗਤ ਅਠਾਰਾਂ ਸੀਸ ਝੁਕਾਈਆ। ਈਸਾ ਮੂਸਾ ਸੰਗ ਮੁਹੰਮਦ ਚਾਰ ਯਾਰ ਹੋਏ ਹੈਰਾਨ, ਨਿਉਂ ਨਿਉਂ ਸਯਦਾ ਸੀਸ ਝੁਕਾਈਆ। ਨਾਨਕ ਗੋਬਿੰਦ ਖ਼ੁਸ਼ੀ ਮਨਾਣ, ਪ੍ਰਭ ਮਿਲਿਆ ਸੱਚਾ ਮਾਹੀਆ। ਕਲਜੁਗ ਅੰਤਮ ਵੇਖੇ ਆਣ, ਨਿਰਗੁਣ ਆਪਣਾ ਰੂਪ ਵਟਾਈਆ। ਨਿਹਕਲੰਕ ਬਲੀ ਬਲਵਾਨ, ਬਲ ਆਪਣਾ ਲਏ ਧਰਾਈਆ। ਮਾਤ ਪਿਤ ਨਾ ਕੋਇ ਨਿਸ਼ਾਨ, ਭੈਣ ਭਾਈ ਨਾ ਕੋਇ ਅਖਵਾਈਆ। ਤੀਰ ਚਿੱਲਾ ਨਾ ਕੋਇ ਕਮਾਨ, ਖੰਡਾ ਖੜਗ ਨਾ ਕੋਇ ਖੜਕਾਈਆ। ਸਚਖੰਡ ਦਵਾਰ ਲੋਕਮਾਤ ਕਰੇ ਪਰਧਾਨ, ਸਚ ਪਰਧਾਨਗੀ ਇਕ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਆਪਣਾ ਹੁਕਮ ਵਰਤਾਈਆ। ਨਿਰਗੁਣ ਹਰਿ ਖੇਲ ਅਵੱਲਾ, ਏਕਾ ਏਕ ਕਰਾਇੰਦਾ। ਦੋ ਜਹਾਨ ਫੜਾਏ ਪੱਲਾ, ਦਰੋਹੀ ਖ਼ੁਦਾਏ ਇਕ ਵਖਾਇੰਦਾ। ਕਲਜੁਗ ਅੰਤਮ ਪਏ ਤਰਥਲਾ, ਸ੍ਰਿਸ਼ਟ ਸਬਾਈ ਆਪ ਖਪਾਇੰਦਾ। ਸਚ ਸੰਦੇਸ ਇਕੋ ਘੱਲਾ, ਨਿਰਗੁਣ ਸਰਗੁਣ ਆਪ ਪੜ੍ਹਾਇੰਦਾ। ਲਹਿਣਾ ਦੇਣਾ ਚੁਕਾਏ ਰਾਣੀ ਅੱਲਾ, ਆਲਮੀਨ ਵੇਖ ਵਖਾਇੰਦਾ। ਵਸਣਹਾਰਾ ਨਿਹਚਲ ਧਾਮ ਅਟੱਲਾ, ਅਟੱਲ ਹੁਕਮ ਇਕ ਮਨਾਇੰਦਾ। ਕੂੜੀ ਕਿਰਿਆ ਸੁੱਟੇ ਡੂੰਘੀ ਡੱਲਾ, ਭਵ ਸਾਗਰ ਆਪ ਰੁੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸਾ ਇਕ ਪਰਗਟਾਇੰਦਾ। ਸਚ ਸੰਦੇਸਾ ਦੇਵੇ ਆਪ, ਆਪੀਨੜਾ ਹੁਕਮ ਆਪ ਜਣਾਈਆ। ਕਲਜੁਗ ਮੇਟੇ ਕੂੜਾ ਪਾਪ, ਪਾਪੀ ਰੂਪ ਨਾ ਕੋਇ ਵਖਾਈਆ। ਸ੍ਰਿਸ਼ਟ ਸਬਾਈ ਦੇਵੇ ਸਾਚਾ ਜਾਪ, ਅੱਖਸ਼ਰ ਬਿਨ ਅੱਖਸ਼ਰ ਆਪ ਪੜ੍ਹਾਈਆ। ਆਤਮ ਪਰਮਾਤਮ ਇਕੋ ਪਾਠ, ਇਸ਼ਟ ਦੇਵ ਇਕੋ ਨਜ਼ਰੀ ਆਈਆ। ਚਤੁਰਭੁਜ ਲੇਖਾ ਜਾਣੇ ਖੇਲ ਤਮਾਸ਼, ਆਦਿ ਸ਼ਕਤ ਨੂਰ ਰੁਸ਼ਨਾਈਆ। ਸੋ ਪੁਰਖ ਨਿਰੰਜਣ ਘਟ ਘਟ ਕਰੇ ਵਾਸ, ਨਿਵਾਸਾ ਇਕੋ ਧਾਮ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਭੇਵ ਆਪ ਖੁਲ੍ਹਾਈਆ। ਸਾਚਾ ਭੇਵ ਖੋਲ੍ਹੇ ਭਗਵੰਤ, ਸੋ ਪੁਰਖ ਨਿਰੰਜਣ ਦਇਆ ਕਮਾਇੰਦਾ। ਹਰਿ ਪੁਰਖ ਨਿਰੰਜਣ ਆਦਿ ਅੰਤ, ਨਿਰਗੁਣ ਆਪਣਾ ਰੰਗ ਵਖਾਇੰਦਾ। ਏਕੰਕਾਰਾ ਖੇਲੇ ਖੇਲ ਨਾਰ ਕੰਤ, ਸੇਜ ਸੁਹੰਜਣੀ ਆਪ ਸੁਹਾਇੰਦਾ। ਆਦਿ ਨਿਰੰਜਣ ਮਹਿਮਾ ਅਗਣਤ, ਜੋਤੀ ਜੋਤ ਡਗਮਗਾਇੰਦਾ। ਅਬਿਨਾਸ਼ੀ ਕਰਤਾ ਆਪੇ ਜਾਣੇ ਆਪਣਾ ਮੰਤ, ਨਾਉਂ ਨਿਰੰਕਾਰਾ ਆਪ ਧਰਾਇੰਦਾ। ਸ੍ਰੀ ਭਗਵਾਨ ਲੇਖਾ ਜਾਣੇ ਆਦਿ ਅੰਤ, ਮਧ ਆਪਣੀ ਖੇਲ ਰਚਾਇੰਦਾ। ਪਾਰਬ੍ਰਹਮ ਬ੍ਰਹਮ ਬਣਾਏ ਬਣਤ, ਲੱਖ ਚੁਰਾਸੀ ਵੰਡ ਵੰਡਾਇੰਦਾ। ਲੱਖ ਚੁਰਾਸੀ ਪੰਜ ਤਤ ਨਾਤਾ ਜੁੜੇ ਸ੍ਰੀ ਭਗਵੰਤ, ਆਤਮ ਪਰਮਾਤਮ ਰੰਗ ਰੰਗਾਇੰਦਾ। ਲੇਖਾ ਜਾਣੇ ਸਾਚੇ ਸੰਤ, ਸੰਤ ਸਾਜਣ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਵਖਾਇੰਦਾ। ਆਪਣਾ ਖੇਲ ਦਏ ਵਖਾਲ, ਕਲਜੁਗ ਅੰਤਮ ਵੇਸ ਵਟਾਈਆ। ਆਦਿ ਜੁਗਾਦੀ ਇਕ ਦਲਾਲ, ਗੁਰ ਸ਼ਬਦੀ ਨਾਉਂ ਧਰਾਈਆ। ਗੁਰਮੁਖ ਗੁਰਸਿਖ ਵੇਖੇ ਸਾਚੇ ਲਾਲ, ਲਾਲ ਦੁਲਾਰੇ ਲਏ ਜਗਾਈਆ। ਲੇਖਾ ਜਾਣੇ ਕਾਲ ਮਹਾਕਾਲ, ਮਹਾਕਾਲ ਹੋਏ ਸਹਾਈਆ। ਤੋੜਨਹਾਰਾ ਜਗਤ ਜੰਜਾਲ, ਜੀਵਣ ਜੁਗਤ ਦਏ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ
ਸਾਧ ਸੰਤ ਸ੍ਰੀ ਭਗਵੰਤ ਚਰਨ ਕਵਲ ਰਿਹਾ ਬਹਾਲ, ਘਰ ਸਾਚਾ ਇਕ ਵਖਾਈਆ। ਸਚਖੰਡ ਵੇਖੋ ਸੱਚੀ ਧਰਮਸਾਲ, ਜਿਸ ਘਰ ਦੀਨ ਮਜ਼੍ਹਬ ਜ਼ਾਤ ਪਾਤ ਕੋਇ ਨਜ਼ਰ ਨਾ ਆਈਆ। ਜੁਗ ਚੌਕੜੀ ਜਗਤ ਮੁਸ਼ੱਕਤ ਆਏ ਘਾਲ, ਪੁਰਖ ਅਬਿਨਾਸ਼ੀ ਸੇਵਾ ਲਾਈਆ। ਅੰਤਮ ਪੁੱਛੇ ਮੁਰੀਦਾਂ ਹਾਲ, ਮੁਰਸ਼ਦ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਦਾਤਾ ਵਡ ਵਡਿਆਈਆ। ਨਿਰਗੁਣ ਦਾਤਾ ਗਹਿਰ ਗੰਭੀਰ, ਬੇਅੰਤ ਖੇਲ ਕਰਾਇੰਦਾ। ਕਲਜੁਗ ਅੰਤਮ ਪਰਗਟ ਹੋ ਵਡ ਪੀਰਨ ਪੀਰ, ਪੀਰ ਪੈਗ਼ੰਬਰ ਆਪ ਉਠਾਇੰਦਾ। ਸਦੀ ਚੌਧਵੀਂ ਹੋਏ ਦਿਲਗੀਰ, ਦਿਲਬਰ ਆਪਣਾ ਰਾਹ ਜਣਾਇੰਦਾ। ਸਭ ਦੇ ਗਲੋਂ ਲਾਹੇ ਸ਼ਰਅ ਜ਼ੰਜੀਰ, ਸ਼ਰੀਅਤ ਵੰਡ ਨਾ ਕੋਇ ਵਖਾਇੰਦਾ। ਨਿਰਗੁਣ ਨਾਮ ਹੱਥ ਪਕੜੀ ਸ਼ਮਸ਼ੀਰ, ਤਿੱਖੀ ਧਾਰ ਆਪ ਜਣਾਇੰਦਾ। ਪ੍ਰਭ ਚਰਨ ਦਵਾਰੇ ਕੱਢੋ ਇਕ ਲਕੀਰ, ਪਿਛਲਾ ਲੇਖਾ ਆਪ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਜਣਾਇੰਦਾ। ਪੀਰ ਪੈਗ਼ੰਬਰ ਗਏ ਮੰਨ, ਪ੍ਰਭ ਅੱਗੇ ਸੀਸ ਝੁਕਾਈਆ। ਤੇਰੇ ਹੁਕਮੇ ਅੰਦਰ ਹੰਡਾਇਆ ਤਨ, ਪੰਜ ਤਤ ਕਲਬੂਤ ਸੁਹਾਈਆ। ਤੇਰਾ ਭਾਣਾ ਆਏ ਮੰਨ, ਜਗਤ ਸੰਦੇਸਾ ਕਰ ਪੜ੍ਹਾਈਆ। ਕੂੜੀ ਕਾਇਆ ਠੀਕਰ ਦਿਤਾ ਭੰਨ, ਨਿਸ਼ਾਨਾ ਨਜ਼ਰ ਕੋਇ ਨਾ ਆਈਆ। ਤੇਰਾ ਕਲਮਾ ਤੇਰਾ ਨਾਉਂ ਕਾਇਨਾਤ ਚੜ੍ਹਾ ਕੇ ਆਏ ਚੰਨ, ਚੰਨ ਚੰਨ ਨਾਲ ਮਿਲਾਈਆ। ਤੇਰੀ ਮਹਿਮਾ ਕਹਿ ਕੇ ਆਏ ਧੰਨ ਧੰਨ, ਧੰਨ ਤੇਰੀ ਵਡਿਆਈਆ। ਕਲਜੁਗ ਜੀਵ ਭੇਵ ਪਾ ਨਾ ਸਕੇ ਨੇਤਰ ਅੰਨ੍ਹ, ਭਰਮੇ ਭੁਲੀ ਖ਼ਲਕ ਖ਼ੁਦਾਈਆ। ਜਿਉਂ ਭਾਵੇ ਤਿਉਂ ਬੇੜਾ ਬੰਨ੍ਹ, ਦਰ ਤੇਰੇ ਇਕੋ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਸੀਸ ਝੁਕਾਈਆ। ਤੇਰਾ ਹੁਕਮ ਹੋਇਆ ਕਬੂਲ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਤੇਰੇ ਬਰਦੇ ਬਣੇ ਰਸੂਲ, ਖ਼ਿਦਮਤਗਾਰ ਸੇਵ ਕਮਾਇੰਦਾ। ਕਲਜੁਗ ਅੰਤ ਨਾ ਜਾਣਾ ਭੂਲ, ਪਰਵਰਦਿਗਾਰ ਤੇਰੀ ਸ਼ਰਨਾਈਆ। ਤੇਰਾ ਮੰਨੀਏ ਸਚ ਅਸੂਲ, ਅਸਲੀਅਤ ਦੇ ਬੁਝਾਈਆ। ਤੂੰ ਆਦਿ ਜੁਗਾਦੀ ਇਕ ਮਹਿਬੂਬ, ਤੇਰੀ ਮੁਹੱਬਤ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਹੁਕਮ ਰਿਹਾ ਸਮਝਾਈਆ। ਸਾਚਾ ਹੁਕਮ ਦਏ ਸੰਦੇਸਾ, ਸਤਿ ਸਤਿਵਾਦੀ ਆਪ ਜਣਾਇੰਦਾ। ਪੁਰਖ ਅਕਾਲ ਨਰ ਨਰੇਸ਼ਾ, ਪਰਵਰਦਿਗਾਰ ਹੁਕਮ ਜਣਾਇੰਦਾ। ਪੂਰਬ ਲੇਖਾ ਛੱਡੋ ਪੇਸ਼ਾ, ਪੇਸ਼ਵਾ ਰੂਪ ਨਾ ਕੋਇ ਵਟਾਇੰਦਾ। ਕਲਜੁਗ ਅੰਤਮ ਮੇਟਣਹਾਰਾ ਰੇਖਾ, ਪੁਰਖ ਅਬਿਨਾਸ਼ੀ ਵੇਸ ਵਟਾਇੰਦਾ। ਚੌਦਾਂ ਤਬਕ ਵੇਖੇ ਦੇਸਾ, ਦੇਸ ਦਸੰਤਰ ਖੋਜ ਖੋਜਾਇੰਦਾ। ਲੇਖਾ ਜਾਣੇ ਖੁਲ੍ਹੜੇ ਕੇਸਾ, ਮੂੰਡ ਮੁੰਡਾਏ ਭੇਵ ਚੁਕਾਇੰਦਾ। ਚਾਰ ਯੁਗ ਦਾ ਪੂਰਬ ਰੱਖੇ ਚੇਤਾ, ਨੌਂ ਸੌ ਚੁਰਾਨਵੇ ਚੌਕੜੀ ਵੰਡ ਵੰਡਾਇੰਦਾ। ਨਾਨਕ ਗੋਬਿੰਦ ਕਰੇ ਹੇਤਾ, ਨਿਤ ਨਵਿਤ ਵੇਖ ਵਖਾਇੰਦਾ। ਰਵਦਾਸ ਚੁਮਾਰਾ ਸਾਢੇ ਤਿੰਨ ਹੱਥ ਵੰਡ ਕੇ ਗਿਆ ਵੇਂਤਾ, ਲੱਖ ਚੁਰਾਸੀ ਵੰਡ ਵੰਡਾਇੰਦਾ। ਗੋਬਿੰਦ ਬਾਲੇ ਚਾੜ੍ਹ ਕੇ ਗਿਆ ਭੇਟਾ, ਕਲਜੁਗ ਤੇਰੀ ਜੜ ਉਖੜਾਇੰਦਾ। ਪੁਰਖ ਅਬਿਨਾਸ਼ੀ ਅੰਤਮ ਬਣੇ ਖੇਵਟ ਖੇਟਾ, ਨਿਰਗੁਣ ਬੇੜਾ ਆਪਣੇ ਕੰਧ ਉਠਾਇੰਦਾ। ਵੇਸ ਵਟਾਏ ਪਿਤਾ ਪੂਤ ਪੁੱਤ ਬੇਟਾ, ਰੂਪ ਰੰਗ ਰੇਖ ਨਾ ਕੋਇ ਜਣਾਇੰਦਾ। ਸੁਤ ਦੁਲਾਰਾ ਹੋਏ ਸਾਚਾ ਪੰਚਮ ਜੇਠਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਨੇਹੁੜਾ ਇਕ ਘਲਾਇੰਦਾ। ਸਚ ਸਨੇਹੁੜਾ ਦੇਵੇ ਘੱਲ, ਹਰਿ ਜੂ ਏਕਾ ਹੁਕਮ ਜਣਾਈਆ।
ਆਦਿ ਜੁਗਾਦਿ ਕਰਦਾ ਰਿਹਾ ਵਲ ਛਲ, ਅਛਲ ਛਲ ਆਪਣੀ ਖੇਲ ਵਖਾਈਆ। ਵਸਦਾ ਰਿਹਾ ਉਚੇ ਟਿੱਲੇ ਪਰਬਲ, ਪਰਮ ਪੁਰਖ ਬੇਪਰਵਾਹੀਆ। ਜੋਤੀ ਸ਼ਬਦੀ ਨਿਰਗੁਣ ਨਿਰਗੁਣ ਗਿਆ ਰਲ, ਸਰਗੁਣ ਰੂਪ ਨਾ ਕੋਇ ਵਖਾਈਆ। ਸਚ ਸਿੰਘਾਸਣ ਬੈਠਾ ਮੱਲ, ਸਚਖੰਡ ਦਵਾਰੇ ਆਸਣ ਲਾਈਆ। ਪਾਵੇ ਸਾਰ ਲੱਖ ਚੁਰਾਸੀ ਡੂੰਘੀ ਡਲ, ਘਰ ਘਰ ਆਪਣਾ ਫੇਰਾ ਪਾਈਆ। ਲੇਖਾ ਜਾਣੇ ਜਲ ਥਲ, ਮਹੀਅਲ ਆਪਣਾ ਰੰਗ ਵਖਾਈਆ। ਕਰੇ ਪਰਕਾਸ਼ ਘੜੀ ਘੜੀ ਪਲ ਪਲ, ਥਿਤ ਵਾਰ ਵੰਡ ਨਾ ਕੋਇ ਵੰਡਾਈਆ। ਆਦਿ ਜੁਗਾਦਿ ਰਹੇ ਅਟੱਲ, ਅਟੱਲ ਪਦਵੀ ਇਕ ਸਮਝਾਈਆ। ਕਲਜੁਗ ਅੰਤ ਅੰਧੇਰਾ ਦੂਈ ਦਵੈਤੀ ਮੇਟੇ ਨਾ ਕੋਇ ਸਲ, ਪਟੀ ਨਾਮ ਨਾ ਕੋਇ ਬੰਧਾਈਆ। ਅੰਮ੍ਰਿਤ ਆਤਮ ਦਿਸੇ ਨਾ ਕੋਇ ਫਲ, ਵਿਖ ਰੂਪ ਸਰਬ ਵਟਾਈਆ। ਚੋਟੀ ਪਰਬਤ ਉਚੇ ਟਿੱਲੇ ਗਏ ਹਲ, ਧਰਨੀ ਹੌਲਾ ਭਾਰ ਨਾ ਕੋਇ ਕਰਾਈਆ। ਸੂਫ਼ੀ ਲੁਹਾ ਲੁਹਾ ਥੱਕੇ ਖੱਲ, ਖ਼ਾਲਕ ਖ਼ੁਸ਼ ਨਾ ਕਿਸੇ ਕਰਾਈਆ। ਪੀਰ ਪੈਗ਼ੰਬਰ ਗੁਰ ਅਵਤਾਰ ਪੁਰਖ ਅਬਿਨਾਸ਼ੀ ਇਕ ਸੰਦੇਸਾ ਦੇਵੇ ਘੱਲ, ਸਤਿ ਸਤਿਵਾਦੀ ਆਪ ਜਣਾਈਆ। ਕਲਜੁਗ ਵੇਖੋ ਵਡੀ ਝੱਲ, ਰਾਹ ਖਹਿੜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਵਖਾਈਆ। ਸਚ ਸੰਦੇਸਾ ਦੇਵਣਹਾਰਾ, ਇਕੋ ਇਕ ਜਣਾਇੰਦਾ। ਨੇਤਰ ਨੈਣ ਸਰਬ ਉਘਾੜਾ, ਅੱਖ ਅੱਖ ਨਾਲ ਬਦਲਾਇੰਦਾ। ਵੇਖਣਹਾਰਾ ਜੰਗਲ ਜੂਹ ਉਜਾੜ ਪਹਾੜਾ, ਸਮੁੰਦ ਸਾਗਰ ਡੂੰਘੀ ਕੰਦਰ ਫੋਲ ਫੋਲਾਇੰਦਾ। ਲੇਖਾ ਜਾਣੇ ਬਹੱਤਰ ਨਾੜਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਖੋਜ ਖੋਜਾਇੰਦਾ। ਭੇਵ ਚੁਕਾਏ ਅੰਮ੍ਰਿਤ ਆਤਮ ਠੰਡਾ ਠਾਰਾ, ਨਿਝਰ ਝਿਰਨਾ ਆਪ ਝਿਰਾਇੰਦਾ। ਅਨਾਦ ਅਨਾਦੀ ਬੋਲ ਜੈਕਾਰਾ, ਸ਼ਬਦ ਅਗੰਮੀ ਰਾਗ ਸੁਣਾਇੰਦਾ। ਦੀਆ ਬਾਤੀ ਕਮਲਾਪਾਤੀ ਕਰ ਉਜਿਆਰਾ, ਬੰਦ ਤਾਕੀ ਆਪ ਖੁਲ੍ਹਾਇੰਦਾ। ਸਾਚੀ ਸੇਜਾ ਸੋਹੇ ਬੰਕ ਦਵਾਰਾ, ਸੇਜ ਸੁਹੰਜਣੀ ਇਕ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਲੇਖਾ ਹੱਥੋ ਹੱਥ ਚੁਕਾਇੰਦਾ। ਲੇਖਾ ਹੱਥੋ ਹੱਥ ਜਾਏ ਚੁਕ, ਸੋ ਪੁਰਖ ਨਿਰੰਜਣ ਆਪ ਚੁਕਾਈਆ। ਹਰਿ ਪੁਰਖ ਨਿਰੰਜਣ ਸਚਖੰਡ ਨਿਵਾਸੀ ਸ਼ੇਰ ਗਿਆ ਬੁੱਕ, ਦੋ ਜਹਾਨਾਂ ਭਬਕ ਲਗਾਈਆ। ਪਾਰਬ੍ਰਹਮ ਪ੍ਰਭ ਭਾਣਾ ਜਾਏ ਨਾ ਰੁਕ, ਨਾ ਕੋਈ ਮੇਟੇ ਮੇਟ ਮਿਟਾਈਆ। ਕਲਜੁਗ ਬੂਟਾ ਜਾਏ ਸੁੱਕ, ਹਰਿਆ ਸਿੰਚ ਨਾ ਕੋਇ ਕਰਾਈਆ। ਸਤਿਜੁਗ ਧਰਤ ਮਾਤ ਦੀ ਰੱਖੇ ਕੁੱਖ, ਆਪੇ ਬਣੇ ਪਿਤਾ ਮਾਈਆ। ਗ਼ਰੀਬ ਨਿਮਾਣਿਆਂ ਮੇਟੇ ਦੁੱਖ, ਦੁਖੀਆਂ ਦਰਦ ਲਏ ਵੰਡਾਈਆ। ਗੁਰਮੁਖਾਂ ਦੇਵੇ ਇਕੋ ਸੁਖ, ਆਤਮ ਪਰਮਾਤਮ ਜੋੜ ਜੁੜਾਈਆ। ਜਨਮ ਜਨਮ ਦੀ ਕੱਟੇ ਭੁੱਖ, ਤ੍ਰਿਸਨਾ ਪਿਆਸ ਦਏ ਮਿਟਾਈਆ। ਸੰਤ ਸੁਹੇਲੇ ਗੋਦੀ ਚੁਕ, ਸਚ ਹੁਲਾਰਾ ਦਏ ਲਗਾਈਆ। ਆਵਣ ਜਾਵਣ ਪੈਂਡਾ ਜਾਏ ਮੁਕ, ਅਧਵਿਚਕਾਰ ਨਾ ਕੋਇ ਅਟਕਾਈਆ। ਦੀਨ ਦਿਆਲ ਠਾਕਰ ਸਵਾਮੀ ਸਤਿਗੁਰ ਪੂਰਾ ਜਾਏ ਤੁਠ, ਭਗਤ ਭਗਵਾਨ ਲਏ ਉਠਾਈਆ। ਅੰਮ੍ਰਿਤ ਨਿਧਾਨ ਪਿਆਏ ਇਕੋ ਘੁੱਟ, ਅੰਮਿਉਂ ਰਸ ਆਪਣਾ ਆਪ ਚੁਆਈਆ। ਕਰੇ ਪਰਕਾਸ਼ ਨਿਰਮਲ ਜੋਤ, ਜੋਤੀ ਜੋਤ ਜੋਤ ਰੁਸ਼ਨਾਈਆ। ਇਕ ਵਖਾਏ ਸਾਚਾ ਕੋਟ, ਜਿਸ ਘਰ ਵਸੇ ਬੇਪਰਵਾਹੀਆ। ਭਗਤ ਭਗਵਾਨ ਇਕੋ ਓਟ, ਦੂਜੀ ਓਟ ਨਾ ਕੋਇ ਤਕਾਈਆ। ਨਾ ਕੋਈ ਵਰਨ ਨਾ ਕੋਈ ਗੋਤ, ਜ਼ਾਤ ਪਾਤ ਨਾ ਕੋਇ ਰਖਾਈਆ। ਇਕ ਦੂਜੇ ਦੇ ਦਰਸ਼ਨ ਰਹੇ ਲੋਚ, ਲੋਚਾ ਆਪਣੀ ਆਪੇ ਪੂਰ ਕਰਾਈਆ। ਪਾਰਬ੍ਰਹਮ ਕਿਸੇ ਨਾ ਆਵੇ ਸੋਚ, ਸੋਚ ਸੋਚ ਥੱਕੀ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ,
ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਗੁਰ ਅਵਤਾਰ ਪੀਰ ਪੈਗ਼ੰਬਰ ਨਿਰਗੁਣ ਨਿਰਗੁਣ ਲਏ ਫੜ, ਆਪ ਆਪਣਾ ਬੰਧਨ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦੇਵੇ ਸੱਦਾ, ਸਦਾ ਇਕੋ ਇਕ ਲਗਾਈਆ। ਸਾਰੇ ਦੀਨ ਮਜ਼੍ਹਬ ਜ਼ਾਤ ਪਾਤ ਪਾਰ ਕਰੋ ਹੱਦਾ, ਹੱਦ ਕੋਇ ਰਹਿਣ ਨਾ ਪਾਈਆ। ਸਚ ਨਿਸ਼ਾਨਾ ਸ੍ਰੀ ਭਗਵਾਨ ਇਕੋ ਗੱਡਾ, ਦੋ ਜਹਾਨਾਂ ਦਏ ਵਖਾਈਆ। ਨਾਮ ਨਗਾਰਾ ਇਕੋ ਵੱਜਾ, ਇਕੋ ਨੌਬਤ ਰਿਹਾ ਸੁਣਾਈਆ। ਸਾਚੇ ਤਖ਼ਤ ਇਕੋ ਸਜਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਕੂੜ ਕੁੜਿਆਰਾ ਵੇਖੋ ਭੱਜਾ, ਰਾਹ ਖਹਿੜਾ ਨਜ਼ਰ ਕੋਇ ਨਾ ਆਈਆ। ਖਾਲੀ ਦਿਸਣ ਕੂੜੇ ਹੱਡਾ, ਕੂੜੀ ਕਿਰਿਆ ਬੈਠੀ ਮੁਖ ਛੁਪਾਈਆ। ਮਨ ਮਨੂਆ ਹੋਏ ਨਾ ਵੱਡਾ, ਗੜ੍ਹ ਹੰਕਾਰੀ ਦਏ ਤੁੜਾਈਆ। ਗੁਰਸਿਖ ਵੇਖੇ ਬਾਲਾ ਨੱਢਾ, ਪੁਰਖ ਅਬਿਨਾਸ਼ੀ ਵੇਸ ਵਟਾਈਆ। ਭਾਗ ਲਗਾਏ ਸਾਚੀ ਯੱਦਾ, ਯੱਦ ਇਕੋ ਇਕ ਸੁਹਾਈਆ। ਭਗਤ ਭਗਵਾਨ ਇਕ ਦੂਜੇ ਦੇ ਪਿਆਰ ਅੰਦਰ ਬੱਝਾ, ਪੱਲਾ ਕੋਇ ਨਾ ਸਕੇ ਛੁਡਾਈਆ। ਭਗਤਾਂ ਅੰਦਰ ਸ੍ਰੀ ਭਗਵਾਨ ਸਜਾ, ਸ੍ਰੀ ਭਗਵਾਨ ਦਵਾਰੇ ਭਗਤ ਬੈਠਾ ਆਸਣ ਲਾਈਆ। ਦੋਹਾਂ ਨੂੰ ਇਕੋ ਜਿਹੀ ਲਜਾ, ਬੇਸ਼ਰਮੀ ਰੂਪ ਨਾ ਕੋਇ ਵਟਾਈਆ। ਕਲਜੁਗ ਅੰਤਮ ਪਾਰਬ੍ਰਹਮ ਸੰਤ ਸੁਹੇਲੇ ਪਰਦਾ ਕਜਾ, ਨਾਮ ਦੁਸ਼ਾਲਾ ਹੱਥ ਉਠਾਈਆ। ਕਲਜੁਗ ਨੌਂ ਖੰਡ ਪ੍ਰਿਥਮੀ ਸੱਤ ਦੀਪ ਚਾਰ ਕੁੰਟ ਦਹਿ ਦਿਸ਼ਾ ਇਕ ਇਕੱਲਾ ਫਿਰੇ ਭੱਜਾ, ਸਾਥੀ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਸਚ ਸੰਦੇਸਾ ਕਲਜੁਗ ਅੰਤ ਅੰਤ ਰਿਹਾ ਜਣਾਈਆ। ਅੰਤ ਜਣਾਏ ਆਪ ਭਗਵਾਨ, ਭਗਵਨ ਆਪਣੀ ਦਇਆ ਕਮਾਇੰਦਾ। ਮੇਟਣਹਾਰਾ ਕੂੜ ਨਿਸ਼ਾਨ, ਕੂੜੀ ਕਿਰਿਆ ਵੇਖ ਵਖਾਇੰਦਾ। ਸਤਿ ਸਤਿਵਾਦੀ ਦੇਵੇ ਦਾਨ, ਸਤਿ ਸਤਿ ਏਕਾ ਵਸਤ ਵਰਤਾਇੰਦਾ। ਜੁਗ ਜੁਗ ਲੇਖ ਚੁਕਾਏ ਆਣ, ਲੇਖਾ ਸਭ ਦਾ ਆਪ ਮੁਕਾਇੰਦਾ। ਸੋ ਪੁਰਖ ਨਿਰੰਜਣ ਮਿਹਰਵਾਨ, ਹਰਿ ਪੁਰਖ ਨਿਰੰਜਣ ਦਇਆ ਕਮਾਇੰਦਾ। ਏਕੰਕਾਰਾ ਦੇਵੇ ਇਕ ਗਿਆਨ, ਆਦਿ ਨਿਰੰਜਣ ਗੁਰ ਸਮਝਾਇੰਦਾ। ਅਬਿਨਾਸ਼ੀ ਕਰਤਾ ਕਰ ਪਰਵਾਨ, ਸਤਿ ਪਰਵਾਨਾ ਹੱਥ ਫੜਾਇੰਦਾ। ਸ੍ਰੀ ਭਗਵਾਨ ਦਏ ਗਿਆਨ, ਗੋਝ ਗਿਆਨ ਆਪ ਸਮਝਾਇੰਦਾ। ਪਾਰਬ੍ਰਹਮ ਪ੍ਰਭ ਬਣਾਏ ਸਚ ਵਿਧਾਨ, ਸਾਚੀ ਧਾਰਾ ਆਪ ਚਲਾਇੰਦਾ। ਬ੍ਰਹਮ ਲੇਖਾ ਵੇਖੇ ਆਣ, ਨਿਰਗੁਣ ਆਪਣਾ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਆਦਿ ਅੰਤ ਸ੍ਰੀ ਭਗਵੰਤ ਲੇਖਾ ਜਾਣੇ ਜੁਗਾ ਜੁਗੰਤ, ਨਾਮ ਮੰਤ ਮੰਤਰ ਨਾਮ ਆਪ ਦ੍ਰਿੜਾਇੰਦਾ।
ਜਿਸ ਦੇ ਪੱਲੇ ਪਿਆ ਨਹੀਂ ਕੱਖ, ਤਿਸ ਮਾਰਗ ਦਏ ਸਮਝਾਈਆ। ਸਾਧ ਸੰਗਤ ਚਰਨੀ ਜਾਏ ਢੱਠ, ਮਨ ਹੰਗਤਾ ਦਏ ਮਿਟਾਈਆ। ਬੀਜ ਬੀਜੇ ਸਾਚੇ ਵਤ, ਪਤ ਡਾਲ੍ਹੀ ਆਪ ਮਹਿਕਾਈਆ। ਅੰਦਰ ਦੇਵੇ ਬ੍ਰਹਮ ਮਤ, ਮਨਮਤ ਰਹੇ ਨਾ ਰਾਈਆ। ਹਿਰਦੇ ਅੰਦਰ ਹਰਿ ਜੂ ਵਸ, ਗਿਆਨ ਗੋਝ ਦਏ ਸਮਝਾਈਆ। ਕਰ ਪਰਕਾਸ਼ ਕੋਟਨ ਰਵ ਸਸ, ਅੰਧ ਅੰਧੇਰਾ ਦਏ ਗਵਾਈਆ। ਪੰਚ ਵਿਕਾਰਾ ਜਾਏ ਢੱਠ, ਕਾਮ ਕਰੋਧ ਲੋਭ ਮੋਹ ਹੰਕਾਰ ਰਹਿਣ ਨਾ ਪਾਈਆ। ਅੰਦਰ ਵੜ ਕੇ ਉਲਟੀ ਗੇੜੇ ਲੱਠ, ਗੇੜਾ ਆਪਣਾ ਆਪ ਦਿਵਾਈਆ। ਕਰ ਕਿਰਪਾ ਮਾਰਗ ਦੇਵੇ
ਦਸ, ਬਿਨ ਪੜ੍ਹਿਆ ਗਿਆਨ ਸਮਝਾਈਆ। ਮੋਹ ਮਮਤਾ ਅੰਦਰ ਜੋ ਰਹੇ ਫਸ, ਗੁਰ ਕਾ ਸ਼ਬਦ ਸੁਣਨ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਪਰਮਾਤਮ ਪਰਮਾਤਮ ਆਤਮ ਇਕੋ ਪੱਲਾ ਭਰਾਈਆ। ਆਤਮ ਪਰਮਾਤਮ ਪੱਲੂ ਦੇਵੇ ਭਰ, ਖ਼ਾਲੀ ਨਜ਼ਰ ਕੋਇ ਨਾ ਆਇੰਦਾ। ਗੁਰਮੁਖ ਸੱਜਣ ਲਏ ਫੜ, ਪੂਰਬ ਲੇਖਾ ਆਪ ਚੁਕਾਇੰਦਾ। ਅੱਖਰ ਵੱਖਰ ਜੋ ਜਨ ਲਏ ਪੜ੍ਹ, ਚੌਦਾਂ ਵਿਦਿਆ ਮਾਣ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕੱਖੋਂ ਲੱਖ ਲੱਖੋਂ ਕੱਖ ਆਪ ਕਰਾਇੰਦਾ। ਨੀਵੀਂ ਪਦਵੀ ਫਿਰੇ ਜਗ, ਲੱਖ ਚੁਰਾਸੀ ਰਹੀ ਕੁਰਲਾਈਆ। ਸਤਿਗੁਰ ਵਸੇ ਉਪਰ ਸ਼ਾਹ ਰਗ, ਘਰ ਸਾਚੇ ਡੇਰਾ ਲਾਈਆ। ਗੁਰਸਿਖਾਂ ਦੱਸੇ ਆਚਾਰ ਚਜ, ਮਾਰਗ ਇਕੋ ਇਕ ਵਖਾਈਆ। ਨੌਂ ਦਵਾਰੇ ਪਾਰ ਹੱਦ, ਸੁਰਤ ਸ਼ਬਦ ਕਰੇ ਕੁੜਮਾਈਆ। ਨਾਦ ਅਨਾਦੀ ਜਾਏ ਵੱਜ, ਅਨਹਦ ਰਾਗੀ ਰਾਗ ਸੁਣਾਈਆ। ਭਾਂਡਾ ਭਰਮ ਭੌ ਜਾਏ ਭੱਜ, ਸਮਝ ਸਮਝ ਨਾਲ ਮਿਲਾਈਆ। ਗੁਰਸਿਖ ਗੁਰ ਗੁਰ ਦੋਵੇਂ ਸਾਚੇ ਧਾਮ ਬਹੇ ਸਜ, ਮਾਟੀ ਖ਼ਾਕ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਉਚੀ ਨੀਵੀਂ ਪਦਵੀ ਆਤਮ ਪਰਮਾਤਮ ਪਰਮਾਤਮ ਆਤਮ ਇਕੋ ਘਰ ਵਖਾਈਆ। ਸੰਗਤ ਅੰਦਰ ਹਰਿ ਕਾ ਵਾਸਾ, ਬਿਨ ਸੰਗਤ ਹਰਿ ਜੂ ਕੰਮ ਕਿਸੇ ਨਾ ਆਈਆ। ਸੰਗਤ ਉਤੇ ਗੁਰ ਭਰਵਾਸਾ, ਬਿਨ ਗੁਰ ਸੰਗਤ ਨਾ ਕੋਇ ਬਣਾਈਆ। ਬਿਨ ਸੰਗਤ ਗੁਰੂ ਰਹੇ ਨਿਰਾਸਾ, ਗੁਰ ਗੁਰ ਕਹਿ ਕਹਿ ਸਿਫ਼ਤ ਨਾ ਕੋਇ ਸਾਲਾਹੀਆ। ਦੋਹਾਂ ਅੰਦਰ ਖੇਲ ਕਰੇ ਪੁਰਖ ਅਬਿਨਾਸ਼ਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਵੇਸ ਵਟਾਈਆ। ਆਦਿ ਅੰਤ ਪੁਰਖ ਅਕਾਲ ਇਕੋ ਗੁਰੂ ਜੁਗ ਜੁਗ ਵੇਖੇ ਤਮਾਸ਼ਾ, ਬਹੁਤੇ ਗੁਰੂ ਕੰਮ ਕਿਸੇ ਨਾ ਆਈਆ। ਨਾਨਕ ਗੋਬਿੰਦ ਦਸ ਜੋਤੀ ਪਾਈ ਸਾਚੀ ਰਾਸਾ, ਮੰਡਲ ਮੰਡਪ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ, ਹਰਿ ਸੰਗਤ ਬਣਾਏ ਸਾਚੀ ਬਣਤਰ, ਨਾਮ ਜਣਾਏ ਇਕੋ ਮੰਤਰ, ਲੇਖਾ ਜਾਣੇ ਗਗਨ ਗਗਨੰਤਰ, ਸਰਬ ਜੀਆਂ ਘਟ ਜਾਣੇ ਅੰਤਰ, ਬਿਨ ਅੰਤਰ ਸਤਿਗੁਰ ਰੂਪ ਨਾ ਕੋਇ ਅਖਵਾਈਆ। ਸੰਗਤ ਵਡੀ ਗੁਰ ਵਡਿਆਏ, ਬਿਨ ਗੁਰ ਸੰਗਤ ਕਹਿਣ ਕੋਇ ਨਾ ਪਾਈਆ। ਨਾਮ ਰੰਗਤ ਗੁਰ ਚੜ੍ਹਾਏ, ਬਿਨ ਗੁਰ ਰੰਗ ਨਾ ਕੋਇ ਵਖਾਈਆ। ਨਾਮ ਮਰਦੰਗਾ ਗੁਰ ਵਜਾਏ, ਬਿਨ ਗੁਰ ਅਨਹਦ ਰਾਗ ਨਾ ਕੋਇ ਸੁਣਾਈਆ। ਸੰਗਤ ਸੰਗ ਗੁਰ ਬਣਾਏ, ਬਿਨ ਗੁਰ ਸੰਗੀ ਨਜ਼ਰ ਕੋਇ ਨਾ ਆਈਆ। ਹਰਿ ਸੰਗਤ ਸਤਿਗੁਰ ਚੰਦ ਚੜ੍ਹਾਏ, ਜਗਤ ਅੰਧੇਰਾ ਦਏ ਮਿਟਾਈਆ। ਆਦਿ ਜੁਗਾਦੀ ਲਿਖਿਆ ਲੇਖਾ ਨਾ ਕੋਈ ਖੰਡਤ ਕਰਾਏ, ਅਖੰਡ ਇਕੋ ਰੂਪ ਰਘੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਸਦਾ ਸਦ ਸੰਗਤ ਰਿਹਾ ਵਡਿਆਈਆ। ਸਤਿਗੁਰ ਰੂਪ ਭਿੰਨ ਭਿੰਨ, ਆਦਿ ਜੁਗਾਦਿ ਕਰਾਇੰਦਾ। ਗੁਰਮੁਖ ਵਿਰਲਾ ਜਾਣੇ ਸੱਚਾ ਚਿੰਨ੍ਹ, ਜਿਸ ਆਪਣਾ ਨਿਰਗੁਣ ਚਿੰਨ੍ਹ ਚੱਕਰ ਵਖਾਇੰਦਾ। ਕੋਟਨ ਕੋਟ ਰੂਪ ਵਟਾਏ ਗਿਣ ਗਿਣ, ਧਰੂ ਪ੍ਰਹਿਲਾਦ ਕਵਣ ਰੂਪ ਧਰਾਇੰਦਾ। ਪੁਰਖ ਅਕਾਲ ਵੇਸ ਵਟਾਏ ਛਿੰਨ ਛਿੰਨ, ਛਿੰਨ ਭੰਗਰ ਆਪਣਾ ਖੇਲ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸੱਚਾ ਰੂਪ ਇਕ ਸਮਝਾਇੰਦਾ। ਗੁਰ ਕਾ ਰੂਪ ਆਦਿ ਜੁਗਾਦਿ ਇਕ, ਨਿਰਗੁਣ ਨੂਰ ਰੁਸ਼ਨਾਈਆ। ਬਾਹਰੋਂ ਪੰਜ ਤਤ ਚੋਲਾ ਰਿਹਾ ਦਿਸ, ਹੱਡ ਮਾਸ ਨਾੜੀ ਰੱਤ ਨਾ ਕੋਇ ਵਡਿਆਈਆ। ਅੰਤਰ ਆਤਮਾ ਦਰਸ਼ਨ ਪਾਇਆ
ਜਿਸ, ਬਾਹਰ ਵੇਖਣ ਕੋਇ ਨਾ ਜਾਈਆ। ਜਗਤ ਲਬਾਸ ਕਲਜੁਗ ਵੰਡਿਆ ਹਿਸ, ਹਿਸਾ ਸ਼ਹਿਨਸ਼ਾਹੀ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਗੁਰਦੇਵ ਇਕੋ ਰੰਗ ਵਖਾਈਆ। ਨੌਂ ਖੰਡ ਪ੍ਰਿਥਮੀ ਦਿਸੇ ਤੂਫ਼ਾਨ, ਕਲਜੁਗ ਤੋਹਫ਼ਾ ਅੰਤ ਲਿਆਈਆ। ਸ੍ਰਿਸ਼ਟ ਸਬਾਈ ਹੋਈ ਹੈਰਾਨ, ਹਰਿ ਕਾ ਭੇਵ ਨਾ ਜਾਣੇ ਕੋਇ ਰਾਈਆ। ਗੁਰ ਕਾ ਭੁੱਲੇ ਸ਼ਬਦ ਨਿਸ਼ਾਨ, ਇਸ਼ਟ ਦੇਵ ਨਾ ਕੋਇ ਮਨਾਈਆ। ਮੰਦਰ ਮਸਜਦ ਸ਼ਿਵਦਵਾਲੇ ਮੱਠ ਬੈਠੇ ਬੇਈਮਾਨ, ਬੇਵਾ ਰੂਪ ਵਟਾਈਆ। ਧੀਆਂ ਭੈਣਾਂ ਤੱਕਣ ਨੈਣ ਉਠਾਣ, ਵਿਭਚਾਰ ਰਹੇ ਕਮਾਈਆ। ਪੂਜਾ ਭੇਟਾ ਸਾਰੇ ਖਾਣ, ਖਾ ਖਾ ਖ਼ੁਸ਼ੀ ਮਨਾਈਆ। ਸਾਚਾ ਢੋਲਾ ਕੋਇ ਨਾ ਗਾਣ, ਕੂੜੀ ਰਸਨਾ ਹੋਈ ਹਲਕਾਈਆ। ਪੁਰਖ ਅਬਿਨਾਸ਼ੀ ਵੇਖਣਹਾਰਾ ਮਾਰ ਧਿਆਨ, ਸਚਖੰਡ ਨਿਵਾਸੀ ਭੁੱਲ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਿਰਿਆ ਰਿਹਾ ਜਣਾਈਆ। ਸਾਚੀ ਕਿਰਿਆ ਕੂੜੀ ਕੁੜਿਆਰ, ਕਲਜੁਗ ਅੰਤ ਧੰਦੇ ਲਾਇਆ। ਕੋਈ ਨਾ ਦਿਸੇ ਮਿੱਤਰ ਯਾਰ, ਯਾਰੀ ਯਾਰ ਨਾ ਕੋਇ ਨਿਭਾਇਆ। ਮਾਂ ਪੁੱਤਰ ਕਰੇ ਪਿਆਰ, ਭੈਣ ਭੱਯਾ ਸੰਗ ਰਖਾਇਆ। ਸ੍ਰਿਸ਼ਟ ਸਬਾਈ ਹੋਈ ਨਾਰ ਵਿਭਚਾਰ, ਹਰਿ ਜੂ ਕੰਤ ਨਾ ਕੋਇ ਹੰਢਾਇਆ। ਵੇਦ ਵਿਆਸਾ ਲਿਖ ਕੇ ਗਿਆ ਲਿਖਾਰ, ਕਲਜੁਗ ਅੰਤਮ ਭੇਵ ਚੁਕਾਇਆ। ਈਸਾ ਮੰਗਦਾ ਗਿਆ ਬਣ ਭਿਖਾਰ, ਪਰਵਰਦਿਗਾਰ ਅੱਗੇ ਝੋਲੀ ਡਾਹਿਆ। ਮੁਹੰਮਦ ਦੋਏ ਜੋੜ ਕਰੇ ਪੁਕਾਰ, ਮੇਰਾ ਅਮਾਮ ਹੋਏ ਸਹਾਇਆ। ਚੌਦਾਂ ਸਦੀਆਂ ਮੇਰੀ ਧਾਰ, ਚੌਦਾਂ ਤਬਕ ਤਬਕ ਵਡਿਆਇਆ । ਨਾਨਕ ਨਿਰਗੁਣ ਬੋਲ ਕੇ ਗਿਆ ਲਲਕਾਰ, ਉਚੀ ਕੂਕ ਕੂਕ ਸੁਣਾਇਆ। ਮਹਾਬਲੀ ਆਵੇ ਅਵਤਾਰ, ਰੂਪ ਰੰਗ ਰੇਖ ਨਾ ਕੋਇ ਰਖਾਇਆ। ਗੋਬਿੰਦ ਕਹੇ ਪੁਰਖ ਅਕਾਲ, ਸੰਬਲ ਆਪਣਾ ਡੇਰਾ ਲਾਇਆ। ਕਲਜੁਗ ਅੰਤਮ ਵੇਖੇ ਆਣ, ਪਾਰਬ੍ਰਹਮ ਬੇਪਰਵਾਹਿਆ। ਵੀਹ ਸੌ ਉਨੀ ਬਿਕ੍ਰਮੀ ਸ੍ਰਿਸ਼ਟ ਸਬਾਈ ਹੋਈ ਬੇਹਾਲ, ਬੇਹਬਲ ਹੋ ਹੋ ਦਏ ਦੁਹਾਇਆ। ਵੀਹ ਸੌ ਵੀਹ ਬਿਕ੍ਰਮੀ ਪੰਦਰਾਂ ਕੱਤਕ ਸਭ ਦਾ ਸੁਣੇ ਹਾਲ, ਸ਼ਾਹ ਪਾਤਸ਼ਾਹ ਆਪਣਾ ਫੇਰਾ ਪਾਇਆ। ਵੀਹ ਸੌ ਵੀਹ ਸਾਚਾ ਮਾਰਗ ਸਭ ਨੂੰ ਦਏ ਵਖਾਲ, ਦੁਖੀਆਂ ਦੁੱਖ ਦਰਦੀਆਂ ਦਰਦ ਲਏ ਵੰਡਾਇਆ। ਅੰਦਰ ਬਾਹਰ ਗੁਪਤ ਜ਼ਾਹਰ ਆਤਮ ਪਰਮਾਤਮ ਚਲੇ ਨਾਲ ਨਾਲ, ਜਗਤ ਵਛੋੜਾ ਪੰਧ ਮੁਕਾਇਆ। ਦੋ ਸਾਲ ਘਾਲਣਾ ਲਓ ਘਾਲ, ਪਿਛਲੀ ਕੀਤੀ ਘਾਲ ਅੱਗੇ ਲੇਖਾ ਲਏ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਫੇਰ ਆਪਣਾ ਹਲ ਕਰੇ ਸਵਾਲ, ਸਵਾਲ ਸਭ ਦੇ ਪੂਰ ਕਰਾਇਆ। ਜਿਸ ਜਨ ਲਾਏ ਸਿੱਧੇ ਰਾਹ, ਮਾਰਗ ਆਪਣਾ ਦਏ ਵਖਾਈਆ। ਨਿਰਗੁਣ ਸਰਗੁਣ ਬਣੇ ਮਲਾਹ, ਬੇੜਾ ਭਵਰੀ ਪਾਰ ਕਰਾਈਆ। ਆਪਣੀ ਹੱਥੀਂ ਪਕੜੇ ਬਾਂਹ, ਔਂਦਾ ਜਾਂਦਾ ਦਿਸ ਨਾ ਆਈਆ। ਸਵੱਛ ਸਰੂਪੀ ਦਰਸ ਦਏ ਦਿਖਾ, ਬਿਨ ਨੇਤਰ ਨੈਣ ਕਰ ਰੁਸ਼ਨਾਈਆ। ਆਪਣਾ ਪਰਦਾ ਦਏ ਚੁਕਾ, ਮੁੱਖ ਨਕ਼ਾਬ ਨਾ ਕੋਇ ਟਿਕਾਈਆ। ਹੌਲੀ ਹੌਲੀ ਸਭ ਨੂੰ ਰਿਹਾ ਸਮਝਾ, ਅੱਖਰ ਅੱਖਰ ਕਰ ਪੜ੍ਹਾਈਆ। ਵੀਹ ਸੌ ਇਕੀ ਬਿਕ੍ਰਮੀ ਸੱਚਾ ਮਾਰਗ ਨੌਂ ਖੰਡ ਪ੍ਰਿਥਮੀ ਦਏ ਵਖਾ, ਭਰਮ ਭੁਲੇਖਾ ਕੋਇ ਰਹੇ ਨਾ ਰਾਈਆ। ਗੁਰਸਿਖ ਗੁਰਮੁਖ ਗੁਰ ਗੁਰ ਰੂਪ ਨਜ਼ਰੀ ਜਾਏ ਆ, ਨਜ਼ਰ ਨਜ਼ਰ ਨਾਲ ਮਿਲਾਈਆ। ਫ਼ਰਜ਼ੀ ਆਪਣਾ ਫ਼ਰਜ਼ ਪੂਰਾ ਦਏ ਕਰਾ, ਹਿੰਦੀ ਉਰਦੂ ਫ਼ਾਰਸੀ ਗੁਰਮੁਖੀ ਲਿਪੀ ਟਿੱਪੀ ਇਕੋ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮਾਰਗ ਧੰਦਾ ਵੇਖੇ ਚਾਈਂ ਚਾਈਂਆ।