ਪੁਸਤਕਾਲਾਭਾਗ ੧੨

੧੩ ਅੱਸੂ ੨੦੧੯ ਬਿਕ੍ਰਮੀ ਪਰਕਾਸ਼ ਸਿੰਘ ਦੇ ਗ੍ਰਹਿ ਚੀਮਾਂ ਕਲਾਂ

ਸਤਿਜੁਗ ਤੇਰਾ ਸਾਚਾ ਸੰਗ, ਸੋ ਪੁਰਖ ਨਿਰੰਜਣ ਆਪ ਨਿਭਾਈਆ। ਦੋ ਜਹਾਨ ਵਜਾਏ ਮਰਦੰਗ, ਨਾਉਂ ਨਿਰੰਕਾਰਾ ਹੱਥ ਉਠਾਈਆ। ਬ੍ਰਹਿਮੰਡ ਖੰਡ ਵੇਖੇ ਲੰਘ, ਪੁਰੀ ਲੋਅ ਫੋਲ ਫੋਲਾਈਆ। ਕਲਜੁਗ ਕੂੜੀ ਕਿਰਿਆ ਢਾਹੇ ਕੰਧ, ਜੂਠ ਝੂਠ ਦਏ ਖਪਾਈਆ। ਲੱਖ ਚੁਰਾਸੀ ਸੁਣਾਏ ਇਕੋ ਛੰਦ, ਆਤਮ ਪਰਮਾਤਮ ਕਰੇ ਪੜ੍ਹਾਈਆ। ਗੁਰਮੁਖਾਂ ਤੋੜੇ ਖ਼ਾਨਾਬੰਦ, ਲੱਖ ਚੁਰਾਸੀ ਬੰਦ ਕਟਾਈਆ। ਸੇਵਾ ਲਾਏ ਬੱਤੀ ਦੰਦ, ਰਸਨਾ ਜਿਹਵਾ ਨਾਮ ਧਿਆਈਆ। ਕੋਈ ਨਾ ਦਿਸੇ ਨੇਤਰ ਅੰਧ, ਗਿਆਨ ਨੇਤਰ ਦਏ ਖੁਲ੍ਹਾਈਆ। ਜੋਤ ਨਿਰੰਜਣ ਚਾੜ੍ਹੇ ਚੰਦ, ਘਰ ਘਰ ਕਰੇ ਰੁਸ਼ਨਾਈਆ। ਅੰਮ੍ਰਿਤ ਆਤਮ ਪਾਵੇ ਠੰਡ, ਨਿਝਰ ਝਿਰਨਾ ਦਏ ਝਿਰਾਈਆ। ਕਰੇ ਖੇਲ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਭਗਤ ਭਗਵੰਤ ਇਕ ਅਨੰਦ, ਅਨੰਦ ਮੰਗਲ ਏਕਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਵਸਤ ਬੇਪਰਵਾਹੀਆ। ਸਤਿਜੁਗ ਤੇਰੀ ਪੂਰੀ ਕਰੇ ਮੰਗ, ਹਰਿ ਪੁਰਖ ਨਿਰੰਜਣ ਦਇਆ ਕਮਾਇੰਦਾ। ਘਰ ਘਰ ਅੰਦਰ ਸੇਜ ਪਲੰਘ, ਆਤਮ ਸੇਜਾ ਵੇਖ ਵਖਾਇੰਦਾ। ਸ਼ਬਦੀ ਨਾਦ ਵੱਜੇ ਅਨਹਦ, ਨਾਦੀ ਨਾਦ ਆਪ ਸੁਣਾਇੰਦਾ। ਨੌਂ ਦਵਾਰੇ ਪਾਰ ਹੱਦ, ਘਰ ਦਸਵੇਂ ਖੇਲ ਖਲਾਇੰਦਾ। ਗੁਰਮੁਖ ਉਪਜਾਏ ਸਾਚੀ ਯੱਦ, ਵਿਸ਼ਵ ਆਪਣੀ ਧਾਰ ਜਣਾਇੰਦਾ। ਬ੍ਰਹਮ ਪਾਰਬ੍ਰਹਮ ਲਡਾਏ ਲਡ, ਈਸ਼ ਜੀਵ ਸੰਗ ਰਖਾਇੰਦਾ। ਮਾਇਆ ਮਮਤਾ ਵਿਚੋਂ ਕੱਢ, ਸਾਚਾ ਮਾਰਗ ਆਪੇ ਲਾਇੰਦਾ। ਸਤਿ ਸਤਿਵਾਦੀ ਮਾਰਗ ਦੱਸ, ਬ੍ਰਹਮ ਬ੍ਰਹਿਮਾਦੀ ਪਰਦਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਤੇਰਾ ਸੰਗ ਰਖਾਇੰਦਾ। ਸਤਿਜੁਗ ਤੇਰਾ ਮੀਤਾ ਪੁਰਖ ਸਮਰਥ, ਸਮਰਥ ਆਪਣੇ ਹੱਥ ਰੱਖੇ ਵਡਿਆਈਆ। ਨਿਰਗੁਣ ਸਰਗੁਣ ਚਲਾਏ ਰਥ, ਬਣ ਰਥਵਾਹੀ ਸੇਵ ਕਮਾਈਆ। ਬੋਧ ਅਗਾਧ ਮਹਿਮਾ ਗਾਏ ਅਕੱਥ, ਕਥਨੀ ਕਥ ਨਾ ਸਕੇ ਰਾਈਆ। ਕੂੜੀ ਕਿਰਿਆ ਕਰੇ ਭੱਠ, ਜੂਠ ਝੂਠ ਦਏ ਮਿਟਾਈਆ। ਨਾਤਾ ਤੋੜੇ ਮਨਮਤ, ਗੁਰਮਤ ਕਰੇ ਪੜ੍ਹਾਈਆ। ਨਾਮ ਬੀਜੇ ਸਾਚੇ ਵਤ, ਲੱਖ ਚੁਰਾਸੀ ਅੰਤਰ ਹਲ ਚਲਾਈਆ। ਆਤਮ ਪਰਮਾਤਮ ਜਾਏ ਰਚ, ਜੋਤੀ ਜੋਤ ਜੋਤ ਜਗਾਈਆ। ਖੇਲ ਕਰਾਏ ਇਕੋ ਸੱਚ, ਸਚ ਸੁੱਚ ਕਰੇ ਪੜ੍ਹਾਈਆ। ਮਨ ਮਨੂਆ ਦਹਿ ਦਿਸ਼ਾ ਨਾ ਜਾਏ ਨੱਚ, ਨੌਂ ਦਵਾਰੇ ਵਾਸਨਾ ਦਏ ਕਢਾਈਆ। ਭਾਗ ਲਗਾਏ ਕਾਇਆ ਮਾਟੀ ਕੱਚ, ਕਾਚੀ ਗਗਰੀਆ ਕੰਚਨ ਰੂਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਤੇਰਾ ਰਾਹ ਚਲਾਈਆ। ਸਤਿਜੁਗ ਤੇਰਾ ਚਲੇ ਰਾਹ, ਹਰਿ ਰਹਿਬਰ ਆਪ ਚਲਾਇੰਦਾ। ਲੱਖ ਚੁਰਾਸੀ ਦਏ ਸਲਾਹ, ਸ੍ਰਿਸ਼ਟ ਸਬਾਈ ਆਪ ਜਣਾਇੰਦਾ। ਨਾਉਂ ਨਿਰੰਕਾਰਾ ਇਕ ਸਮਝਾ, ਨਰ ਨਿਰੰਕਾਰਾ ਪਰਦਾ ਲਾਹਿੰਦਾ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਏਕਾ ਘਰ ਦਏ ਬਹਾ, ਜ਼ਾਤ ਪਾਤ ਨਾ ਕੋਇ ਰਖਾਇੰਦਾ। ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਏਕਾ ਹੁਕਮ ਦਏ ਸੁਣਾ, ਧੁਰ ਫ਼ਰਮਾਨਾ ਆਪ ਜਣਾਇੰਦਾ। ਆਤਮ ਪਰਮਾਤਮ ਪਰਮਾਤਮ ਆਤਮ ਮੇਲਾ ਦਏ ਮਿਲਾ, ਗੁਰ ਚੇਲਾ ਰੰਗ ਰੰਗਾਇੰਦਾ। ਸੱਜਣ ਸੁਹੇਲਾ ਬੇਪਰਵਾਹ, ਸ਼ਹਿਨਸ਼ਾਹ ਆਪਣਾ ਖੇਲ ਕਰਾਇੰਦਾ। ਸਤਿ ਸਤਿਵਾਦੀ ਧਾਰਾ ਦਏ ਚਲਾ, ਸਤਿ ਅਸਤਿ ਰੂਪ ਨਾ ਕੋਇ ਵਟਾਇੰਦਾ। ਸਾਧ ਸੰਤ ਸ੍ਰੀ ਭਗਵੰਤ ਗੁਰਮੁਖ ਸੱਜਣ ਲਏ ਉਠਾ, ਗੁਰ ਗੁਰ ਆਪਣੀ ਬੂਝ ਬੁਝਾਇੰਦਾ। ਗੁਰਸਿਖ ਸਾਚੇ ਧੰਦੇ ਲਾ, ਸਾਚਾ ਰਾਹ ਇਕ ਵਖਾਇੰਦਾ। ਮੂਰਖ ਮੂੜ੍ਹੇੇ

ਪਾਪੀ ਗੰਦੇ ਦਏ ਖਪਾ, ਕਲਜੁਗ ਅੰਤਮ ਡੇਰਾ ਢਾਹਿੰਦਾ। ਭੇਖ ਪਖੰਡਾ ਦਏ ਮਿਟਾ, ਨਾਮ ਖੰਡਾ ਹੱਥ ਚਮਕਾਇੰਦਾ। ਦੋ ਜਹਾਨਾਂ ਕੰਢਾ ਵੇਖੇ ਆ, ਖੇਵਟ ਖੇਟਾ ਰੂਪ ਵਟਾਇੰਦਾ। ਵਰਭੰਡੀ ਲੇਖਾ ਜਾਣੇ ਥਾਉਂ ਥਾਂ, ਬ੍ਰਹਿਮੰਡੀ ਖੋਜ ਖੋਜਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਲੇਖਾ ਦਏ ਚੁਕਾ, ਲੇਖਾ ਸਭ ਦਾ ਆਪਣੇ ਹੱਥ ਰਖਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ, ਜੋਤੀ ਜੋਤ ਲਏ ਮਿਲਾ, ਜੋਤੀ ਜੋਤ ਜੋਤ ਸਮਾਇੰਦਾ। ਕਿਲਾ ਕੋਟ ਉਚੇ ਪਰਬਤ ਵੇਖੇ ਥਾਉਂ ਥਾਂ, ਥਾਨ ਥਨੰਤਰ ਖੋਜ ਖੋਜਾਇੰਦਾ। ਹੱਕ ਹਕ਼ੀਕ਼ਤ ਕਰੇ ਨਿਆਂ, ਲਾਸ਼ਰੀਕ ਦਇਆ ਕਮਾਇੰਦਾ। ਮੁੱਲਾਂ ਸ਼ੇਖ਼ ਮਸਾਇਕ ਪੀਰ ਦਸਤਗੀਰ ਦਏ ਮੁਕਾ, ਦਸਤ ਆਪਣਾ ਸਰਬ ਮਿਲਾਇੰਦਾ। ਸ਼ਾਹ ਹਕੀਰ ਲਏ ਉਠਾ, ਬੇਨਜ਼ੀਰ ਦਇਆ ਕਮਾਇੰਦਾ। ਸਾਚੀ ਅਲਫ਼ੀ ਏਕਾ ਦਏ ਵਖਾ, ਗਲ ਮਾਲਾ ਤਸਬੀ ਨਾ ਕੋਇ ਲਟਕਾਇੰਦਾ। ਦੋ ਹਰਫ਼ੀ ਹਰਫ਼ ਦਏ ਪੜ੍ਹਾ, ਆਰਫ਼ ਨਜ਼ਰ ਕੋਇ ਨਾ ਆਇੰਦਾ। ਆਦਿ ਸ਼ਕਤੀ ਲਹਿਣਾ ਦੇਣਾ ਦਏ ਚੁਕਾ, ਚਤੁਰਭੁਜ ਆਪਣਾ ਹੁਕਮ ਵਰਤਾਇੰਦਾ। ਸ਼ਬਦ ਸੁਤ ਜੋਧਾ ਸੂਰਬੀਰ ਲਏ ਉਠਾ, ਬਲ ਆਪਣਾ ਆਪ ਪਰਗਟਾਇੰਦਾ। ਦੋ ਜਹਾਨਾਂ ਪਕੜੇ ਬਾਂਹ, ਨਿਰਗੁਣ ਸਰਗੁਣ ਬੰਧਨ ਪਾਇੰਦਾ। ਕਰੇ ਖੇਲ ਸ੍ਰੀ ਭਗਵਾਨ, ਭਗਵਨ ਆਪਣੀ ਦਇਆ ਕਮਾਇੰਦਾ। ਸਚ ਨਿਸ਼ਾਨਾ ਦਏ ਝੁਲਾ, ਸਤਿ ਸਤਿਵਾਦੀ ਆਪਣੇ ਹੱਥ ਉਠਾਇੰਦਾ। ਭਗਤ ਭਗਵੰਤ ਬ੍ਰਹਮ ਗਿਆਨ ਦਏ ਦ੍ਰਿੜਾ, ਬ੍ਰਹਮ ਵਿਦਿਆ ਸਰਬ ਪੜ੍ਹਾਇੰਦਾ। ਤੀਰ ਨਿਸ਼ਾਨਾ ਇਕੋ ਦਏ ਲਗਾ, ਅਣਿਆਲਾ ਆਪ ਚਲਾਇੰਦਾ। ਨਾਮ ਖੰਡਾ ਦਏ ਚਮਕਾ, ਚੰਡ ਪਰਚੰਡ ਹੱਥ ਉਠਾਇੰਦਾ। ਜੇਰਜ ਅੰਡਜ ਵੇਖੇ ਫੋਲ ਫੋਲਾ, ਉਤਭੁਜ ਸੇਤਜ ਖੋਜ ਖੋਜਾਇੰਦਾ। ਸਤਿਜੁਗ ਤੇਰੇ ਅੰਤਰ ਇਕ ਜਪਾਏ ਨਾਂ, ਇਸ਼ਟ ਗੁਰਦੇਵ ਇਕੋ ਨਜ਼ਰੀ ਆਇੰਦਾ। ਨੌਂ ਖੰਡ ਪ੍ਰਿਥਮੀ ਸੱਤ ਦੀਪ ਚੌਦਾਂ ਲੋਕ ਚੌਦਾਂ ਤਬਕ ਏਕਾ ਸਿਖਿਆ ਦਏ ਸਮਝਾ, ਸਾਖਿਆਤ ਆਪਣਾ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਜੁਗ ਤੇਰਾ ਰਾਹ ਜਣਾਇੰਦਾ। ਸਤਿਜੁਗ ਤੇਰਾ ਸਚ ਨਿਸ਼ਾਨ, ਸ੍ਰੀ ਭਗਵਾਨ ਆਪ ਝੁਲਾਈਆ। ਏਥੇ ਓਥੇ ਦੇਵੇ ਮਾਣ, ਦੋਏ ਦੋਏ ਰੂਪ ਆਪ ਵਖਾਈਆ। ਨਿਰਗੁਣ ਸਰਗੁਣ ਕਰ ਪਰਵਾਨ, ਨਾਮ ਪਰਵਾਨਾ ਹੱਥ ਫੜਾਈਆ। ਗ਼ਰੀਬ ਨਿਮਾਣਿਆਂ ਦੇਵੇ ਦਾਨ, ਨਾਮ ਨਿਧਾਨਾ ਝੋਲੀ ਪਾਈਆ। ਚਰਨ ਧੂੜ ਸਚ ਅਸ਼ਨਾਨ, ਅਠਸਠ ਤੀਰਥ ਮਾਣ ਮਿਟਾਈਆ। ਲੇਖਾ ਚੁਕੇ ਅੰਜੀਲ ਕੁਰਾਨ, ਸ਼ਰਅ ਸ਼ਰੀਅਤ ਨਾ ਕੋਇ ਵਖਾਈਆ। ਨਜ਼ਰੀ ਆਏ ਇਕ ਭਗਵਾਨ, ਪਰਵਰਦਿਗਾਰ ਨੂਰ ਸਚ ਖ਼ੁਦਾਈਆ। ਵਸਣਹਾਰਾ ਸਚ ਮਕਾਨ, ਹੱਕ ਮੁਕਾਮੇ ਡੇਰਾ ਲਾਈਆ। ਪੀਰ ਪੈਗ਼ੰਬਰ ਮੁਰੀਦ ਮੁਰਸ਼ਦ ਇਕੋ ਢੋਲਾ ਗਾਣ, ਕਲਮਾ ਨਬੀ ਰਸੂਲ ਇਕ ਪੜ੍ਹਾਈਆ। ਗੁਰ ਅਵਤਾਰ ਕਰਨ ਧਿਆਨ, ਪਾਰਬ੍ਰਹਮ ਸੱਚੀ ਸਰਨਾਈਆ । ਭਗਤ ਭਗਵੰਤ ਅੱਗੇ ਮੰਗਣ ਦਾਨ, ਖ਼ਾਲੀ ਝੋਲੀ ਰਹੇ ਡਾਹੀਆ। ਵਿਸ਼ਨ ਬ੍ਰਹਮਾ ਸ਼ਿਵ ਸਰਬ ਕੁਰਲਾਣ, ਉਚੀ ਕੂਕ ਕੂਕ ਸੁਣਾਈਆ। ਕਰੇ ਖੇਲ ਨੌਜਵਾਨ, ਪੁਰਖ ਅਬਿਨਾਸ਼ੀ ਬੇਪਰਵਾਹੀਆ। ਸਤਿਜੁਗ ਤੇਰਾ ਖੇਲ ਕਰੇ ਮਹਾਨ, ਮਹਿਮਾ ਅਕਥ ਕਥੀ ਨਾ ਜਾਈਆ। ਕਲਜੁਗ ਅੰਤਮ ਮਿਟੇ ਨਿਸ਼ਾਨ, ਕੂੜੀ ਕਿਰਿਆ ਦਏ ਖਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਨਾਉਂ ਇਕ ਦ੍ਰਿੜਾਈਆ। ਸਾਚਾ ਨਾਉਂ ਏਕਾ ਮੰਤਰ, ਆਤਮ ਪਰਮਾਤਮ ਭੇਵ ਖੁਲ੍ਹਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਜਾਣੇ ਬਿਧ ਅੰਤਰ, ਅੰਤਰ ਆਤਮਾ ਵੇਖ ਵਖਾਇੰਦਾ। ਲੇਖਾ ਜਾਣੇ ਬ੍ਰਹਮ ਨਿਰੰਤਰ, ਮਾਇਆ ਬ੍ਰਹਮ ਪਰਦਾ ਲਾਹਿੰਦਾ। ਤ੍ਰੈਗੁਣ

ਬੁਝਾਏ ਲੱਗੀ ਬਸੰਤਰ, ਅੰਮ੍ਰਿਤ ਮੇਘ ਇਕ ਬਰਸਾਇੰਦਾ। ਲਹਿਣਾ ਦੇਣਾ ਚੁਕਾਏ ਗਗਨ ਗਗਨੰਤਰ, ਗ੍ਰਹਿ ਮੰਡਲ ਖੋਜ ਖੋਜਾਇੰਦਾ। ਮਾਣਸ ਜਨਮ ਬਣਾਏ ਬਣਤਰ, ਸਿਰ ਆਪਣਾ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਤੇਰੀ ਧਾਰ ਚਲਾਇੰਦਾ। ਸਤਿਜੁਗ ਤੇਰੀ ਸਾਚੀ ਧਾਰ, ਸੋ ਪੁਰਖ ਨਿਰੰਜਣ ਆਪ ਚਲਾਈਆ। ਹਰਿ ਪੁਰਖ ਨਿਰੰਜਣ ਹੋ ਤਿਆਰ, ਸਤਿ ਸਤਿਵਾਦੀ ਮਾਰਗ ਲਾਈਆ। ਏਕੰਕਾਰਾ ਵੇਖਣਹਾਰ, ਪੇਖ ਪੇਖ ਖ਼ੁਸ਼ੀ ਮਨਾਈਆ। ਆਦਿ ਨਿਰੰਜਣ ਨੂਰ ਉਜਿਆਰ, ਚਾਰੋਂ ਕੁੰਟ ਕਰੇ ਰੁਸ਼ਨਾਈਆ। ਅਬਿਨਾਸ਼ੀ ਕਰਤਾ ਖੋਲ੍ਹ ਕਿਵਾੜ, ਆਤਮ ਪਰਮਾਤਮ ਪਰਦਾ ਦਏ ਚੁਕਾਈਆ। ਸ੍ਰੀ ਭਗਵਾਨ ਸਚ ਨਿਸ਼ਾਨ, ਧਰਮ ਦਵਾਰੇ ਇਕ ਵਖਾਈਆ। ਪਾਰਬ੍ਰਹਮ ਪ੍ਰਭ ਵਸੇ ਸਚ ਮਕਾਨ, ਮਹੱਲ ਅਟੱਲ ਕਰੇ ਰੁਸ਼ਨਾਈਆ। ਗੀਤ ਗੋਬਿੰਦ ਭਗਤ ਭਗਵੰਤ ਸਾਰੇ ਗਾਣ, ਵਾਹਵਾ ਵੱਜਦੀ ਰਹੇ ਵਧਾਈਆ। ਉਤਰ ਪੂਰਬ ਪੱਛਮ ਦੱਖਣ ਚਾਰੋਂ ਦਿਸ਼ਾ ਵੇਖੇ ਆਣ, ਨਵ ਨੌਂ ਆਪਣਾ ਫੇਰਾ ਪਾਈਆ। ਸਤਿਜੁਗ ਬਾਲੇ ਦੇਵੇ ਮਾਣ, ਬਾਲੀ ਬੁਧ ਬੁਧ ਸਮਝਾਈਆ। ਚਰਨ ਕਵਲ ਇਕ ਧਿਆਨ, ਸਰਨ ਚਰਨ ਮਿਲੇ ਸਰਨਾਈਆ। ਸ਼ਾਹੋ ਭੂਪ ਇਕ ਰਾਜਾਨ, ਸ਼ਹਿਨਸ਼ਾਹ ਇਕੋ ਨਾਮ ਵਖਾਈਆ। ਸਤਿ ਸਤਿਵਾਦੀ ਬੰਨ੍ਹੇ ਸਚ ਵਿਧਾਨ, ਸਾਚੀ ਧਾਰਾ ਆਪ ਬਣਾਈਆ। ਦੋ ਜਹਾਨਾਂ ਹੁਕਮਰਾਨ, ਸਚ ਸੰਦੇਸਾ ਇਕ ਸੁਣਾਈਆ। ਕਰੇ ਖੇਲ ਸ੍ਰੀ ਭਗਵਾਨ, ਖ਼ਾਲਕ ਖ਼ਲਕ ਵੇਖੇ ਚਾਈਂ ਚਾਈਂਆ । ਕਾਗਦ ਕਲਮ ਹੋਏ ਹੈਰਾਨ, ਸੱਤ ਸਮੁੰਦਰ ਰੋਵੇ ਮਸ ਬਣ ਬਣ ਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਤੇਰਾ ਸੰਗ ਰਖਾਈਆ। ਸਤਿਜੁਗ ਤੇਰਾ ਸਾਚਾ ਮੀਤਾ, ਮਿੱਤਰ ਪਿਆਰਾ ਹਰਿ ਅਖਵਾਇੰਦਾ। ਕਲਜੁਗ ਅੰਤਮ ਬਦਲਣ ਆਇਆ ਰੀਤਾ, ਰੀਤੀਵਾਨ ਫੇਰਾ ਪਾਇੰਦਾ। ਲੇਖਾ ਜਾਣੇ ਹਸਤ ਕੀਟਾ, ਊਚਾਂ ਨੀਚਾਂ ਵੇਖ ਵਖਾਇੰਦਾ। ਆਦਿ ਜੁਗਾਦੀ ਠਾਂਡਾ ਸੀਤਾ, ਅਗਨੀ ਤਤ ਨਾ ਕੋਇ ਰਖਾਇੰਦਾ। ਜਨ ਭਗਤਾਂ ਦੱਸੇ ਸਚ ਪ੍ਰੀਤਾ, ਸਚ ਪ੍ਰੀਤੀ ਇਕ ਜਣਾਇੰਦਾ। ਕੂੜੀ ਕਿਰਿਆ ਵੇਲਾ ਬੀਤਾ, ਬਣ ਪਾਂਧੀ ਪੰਧ ਮੁਕਾਇੰਦਾ। ਤਪਣਹਾਰਾ ਅੰਤ ਅੰਗੀਠਾ, ਤ੍ਰੈਗੁਣ ਅਗਨੀ ਅੱਗ ਲਗਾਇੰਦਾ। ਪੁਰਖ ਅਬਿਨਾਸ਼ੀ ਵੇਖੇ ਚਿਖਾ, ਪੰਜ ਤਤ ਹੱਡੀਆਂ ਬਾਲਣ ਅੰਦਰ ਡਾਹਿੰਦਾ। ਆਪੇ ਜਾਣੇ ਆਪਣਾ ਲੇਖਾ, ਦੂਜਾ ਸੰਗ ਨਾ ਕੋਇ ਰਖਾਇੰਦਾ। ਲੱਖ ਚੁਰਾਸੀ ਭਰਮ ਭੁਲੇਖਾ, ਹਰਿ ਕਾ ਭੇਵ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਜੁਗ ਸਾਚਾ ਰਾਹ ਵਖਾਇੰਦਾ। ਸਤਿਜੁਗ ਸਾਚੇ ਉਠ ਵੇਖ ਨੈਣ, ਹਰਿ ਸਾਚਾ ਸਚ ਜਣਾਈਆ। ਕਲਜੁਗ ਅੰਤਮ ਮੁੱਕੇ ਦੇਣ, ਲਹਿਣਾ ਕੋਇ ਰਹਿਣ ਨਾ ਪਾਈਆ। ਨਾਤਾ ਤੁਟੇ ਸਾਕ ਸੱਜਣ ਸੈਣ, ਚਾਰ ਯਾਰੀ ਸੰਗ ਗਈ ਤੁੜਾਈਆ। ਮਾਇਆ ਰਾਣੀ ਖਾਏ ਡੈਣ, ਲੱਖ ਚੁਰਾਸੀ ਘਰ ਘਰ ਫੇਰਾ ਪਾਈਆ। ਪੀਰ ਪੈਗ਼ੰਬਰ ਇਕ ਦੂਜੇ ਨੂੰ ਕਹਿਣ, ਚਾਰੋਂ ਕੁੰਟ ਅੰਧੇਰਾ ਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਰਿਹਾ ਜਣਾਈਆ। ਸਤਿਜੁਗ ਉਠ ਵੇਖ ਵਿਚਾਰ, ਹਰਿ ਸਾਚਾ ਸਚ ਜਣਾਇੰਦਾ। ਕਲਜੁਗ ਅੰਤਮ ਧੂਆਂਧਾਰ, ਸਾਚਾ ਚੰਦ ਨਾ ਕੋਇ ਚੜ੍ਹਾਇੰਦਾ। ਪੀਰ ਪੈਗ਼ੰਬਰ ਗਏ ਹਾਰ, ਮੁਰਸ਼ਦ ਕੋਇ ਨਜ਼ਰ ਨਾ ਆਇੰਦਾ। ਉਮਤ ਉਮਤੀ ਹੋਏ ਖ਼ੁਵਾਰ, ਜਗਤ ਖ਼ੁਵਾਰੀ ਸਰਬ ਵਖਾਇੰਦਾ। ਚੌਦਾਂ ਤਬਕ ਰੋਵਣ ਜ਼ਾਰੋ ਜ਼ਾਰ, ਗਿਰਿਆਜ਼ਾਰੀ ਨਾ ਕੋਇ ਹਟਾਇੰਦਾ। ਮੰਦਰ ਮਸਜਦ ਸ਼ਿਵਦਵਾਲੇ ਮਠ ਪਈ ਹਾਹਾਕਾਰ, ਹਰਿ ਜੂ ਨਜ਼ਰ ਕਿਤੇ ਨਾ ਆਇੰਦਾ। ਪੰਡਤ ਪਾਂਧੇ ਪੱਤਰੀ ਰਹੇ ਵਿਚਾਰ,

ਪੱਤਣ ਡੇਰਾ ਕੋਇ ਨਾ ਲਾਇੰਦਾ। ਨਛੱਤਰ ਗ੍ਰਹਿ ਨਾ ਕੋਇ ਪਾਏ ਸਾਰ, ਬਾਰਾਂ ਰਾਸੀ ਵੰਡ ਨਾ ਕੋਇ ਵੰਡਾਇੰਦਾ। ਗੁਰ ਅਵਤਾਰ ਨਾ ਸਕੇ ਕੋਇ ਮੁੱਖ ਵਖਾਲ, ਪਰਦਾ ਏਕਾ ਰੱਖਿਆ ਪਾਈਆ। ਕਲਜੁਗ ਅੰਤ ਹੋਇਆ ਕੰਗਾਲ, ਸ਼ਾਹ ਸੰਗ ਨਾ ਕੋਇ ਨਿਭਾਈਆ। ਰਾਜ ਰਾਜਾਨ ਬਣੇ ਨਾ ਕੋਇ ਦਲਾਲ, ਅੱਗੇ ਹੋ ਨਾ ਕੋਇ ਛੁਡਾਈਆ। ਸੰਗੀ ਸਾਥੀ ਰਿਹਾ ਭਾਲ, ਸਗਲਾ ਸੰਗ ਨਾ ਕੋਇ ਜਣਾਈਆ। ਅੱਲਾ ਰਾਣੀ ਮੀਂਢੀ ਖੋਹੇ ਵਾਲ, ਸੀਸ ਨਾ ਕੋਇ ਗੁੰਦਾਈਆ। ਵੇਲੇ ਅੰਤ ਆਇਆ ਜ਼ਵਾਲ, ਜ਼ੁਲਫ਼ ਜ਼ਹੀਰ ਨਾ ਕੋਇ ਸਹਾਈਆ। ਸਭ ਦੇ ਸਿਰ ਤੇ ਕੂਕੇ ਕਾਲ, ਕਾਲ ਨਗ਼ਾਰਾ ਰਿਹਾ ਵਜਾਈਆ। ਫਲ ਦਿਸੇ ਨਾ ਕਿਸੇ ਡਾਲ, ਸਿਮਲ ਰੁੱਖ ਨਜ਼ਰੀ ਆਈਆ। ਕਿਸੇ ਘਰ ਨਾ ਹੱਕ ਹਲਾਲ, ਕੂੜੀ ਕਿਰਿਆ ਦੇਣ ਦੁਹਾਈਆ। ਅੰਤਮ ਲੁੱਟਿਆ ਜਾਣਾ ਧੰਨ ਮਾਲ, ਚਾਰੋਂ ਕੁੰਟ ਵੇਖੇ ਥਾਉਂ ਥਾਈਂਆ। ਸਚ ਦਵਾਰ ਕੋਈ ਨਾ ਦਿਸੇ ਧਰਮਸਾਲ, ਗੁਰੂਦਵਾਰਾ ਸਤਿ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚੇ ਦੇਵੇ ਵਰ, ਕਲਜੁਗ ਅੰਤ ਦਏ ਵਖਾਈਆ । ਸਤਿਜੁਗ ਉਠ ਉਠ ਉਠ ਜਾਗ, ਹਰਿ ਸਾਚਾ ਆਪ ਜਗਾਇੰਦਾ। ਕਲਜੁਗ ਬੁੱਧੀ ਹੋਈ ਕਾਗ, ਚਾਰ ਕੁੰਟ ਕਾਗ ਵਾਂਗ ਕੁਰਲਾਇੰਦਾ। ਦੁਰਮਤ ਮੈਲ ਕੋਇ ਨਾ ਧੋਵੇ ਦਾਗ਼, ਪੱਤਤ ਪੁਨੀਤ ਨਾ ਕੋਇ ਕਰਾਇੰਦਾ। ਦੀਨ ਮਜ਼੍ਹਬ ਲੱਗੀ ਆਗ, ਜ਼ਾਤ ਪਾਤ ਸ਼ਰਅ ਸ਼ਰੀਅਤ ਨਾਲ ਲੜਾਇੰਦਾ। ਸ਼ਾਹੋ ਭੂਪ ਕੋਇ ਨਾ ਕਰੇ ਸੱਚਾ ਰਾਜ, ਰੱਯਤ ਦੁਖ ਨਾ ਕੋਇ ਮਿਟਾਇੰਦਾ। ਚਾਰ ਕੁੰਟ ਵਿਗੜਿਆ ਸਮਾਜ, ਸਮਾਜੀ ਰੂਪ ਨਾ ਕੋਇ ਵਖਾਇੰਦਾ। ਮਨਮਤ ਸਾਰੇ ਰਹੇ ਭਾਜ, ਗੁਰਮਤ ਸੀਸ ਨਾ ਕੋਇ ਟਿਕਾਇੰਦਾ। ਕਲਜੁਗ ਕੁਕਰਮਾਂ ਡੁੱਬਣ ਲੱਗਾ ਜਹਾਜ਼, ਅੱਗੇ ਹੋ ਨਾ ਕੋਇ ਬਚਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਕੋਇ ਨਾ ਰੱਖੇ ਲਾਜ, ਮਨਮੁਖਾਂ ਕੋਲੋਂ ਮੁੱਖ ਸਰਬ ਛੁਪਾਇੰਦਾ। ਲੰਗੜੇ ਲੂਲ੍ਹੇ ਹੋਏ ਅਪਾਹਜ, ਸਾਬਤ ਸੂਰਤ ਨਜ਼ਰ ਕੋਇ ਨਾ ਆਇੰਦਾ। ਕੂੜੀ ਕਿਰਿਆ ਖਾਧਾ ਖਾਜ, ਆਤਮ ਰਸ ਭੋਜਨ ਕੋਇ ਨਾ ਖਾਇੰਦਾ। ਕਿਸੇ ਕੰਮ ਨਾ ਆਈ ਪੰਜ ਵਕ਼ਤ ਨਿਮਾਜ਼, ਪੀਰ ਦਸਤਗੀਰ ਨੇਤਰ ਨੈਣ ਦਰਸ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਜੁਗ ਸਾਚੇ ਆਪ ਜਗਾਇੰਦਾ। ਸਤਿਜੁਗ ਉਠ ਸੁਤ ਦੁਲਾਰੇ, ਹਰਿ ਸਾਚਾ ਆਪ ਜਗਾਈਆ। ਨੌਂ ਖੰਡ ਪ੍ਰਿਥਮੀ ਹਾਹਾਕਾਰੇ, ਹੌਕਾ ਭਰੇ ਸਰਬ ਲੋਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮਾਰਗ ਦੱਸ ਦੱਸ ਹਾਰੇ, ਸਾਚੇ ਮਾਰਗ ਚਲੇ ਨਾ ਕੋਇ ਲੋਕਾਈਆ। ਸ੍ਰਿਸ਼ਟ ਸਬਾਈ ਹੋਈ ਨਾਰ ਵਿਭਚਾਰੇ, ਕੂੜੀ ਕਿਰਿਆ ਕੰਤ ਹੰਢਾਈਆ। ਆਤਮ ਪਰਮਾਤਮ ਕਰੇ ਨਾ ਕੋਇ ਪਿਆਰੇ, ਪਰਮ ਪੁਰਖ ਨਾ ਕੋਇ ਮਨਾਈਆ। ਕਵਾਰ ਕੰਨਿਆ ਕਰੇ ਸ਼ੰਗਾਰੇ, ਸੁਹਬਤ ਹਰਿ ਜੂ ਮੂਲ ਨਾ ਭਾਈਆ। ਮਨ ਵੇਸਵਾ ਬਣਿਆ ਜਗਤ ਵਣਜਾਰੇ, ਜਗਤ ਹੱਟ ਰਿਹਾ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਤੇਰੀ ਅੰਤਮ ਕਿਰਿਆ ਵੇਖੇ ਥਾਉਂ ਥਾਈਂਆ। ਸਤਿਜੁਗ ਉਠੇ ਛੋਟਾ ਬਾਲਾ, ਬਾਲੀ ਬੁਧ ਧਿਆਨ ਲਗਾਇੰਦਾ। ਪਾਰਬ੍ਰਹਮ ਪ੍ਰਭ ਵਡ ਗੋਪਾਲਾ, ਗੋਬਿੰਦ ਤੇਰਾ ਭੇਵ ਕੋਇ ਨਾ ਆਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਬਣ ਰਖਵਾਲਾ, ਤੁਧ ਬਿਨ ਸਿਰ ਹੱਥ ਨਾ ਕੋਇ ਟਿਕਾਇੰਦਾ। ਕਲਜੁਗ ਅੰਤਮ ਦਿਸੇ ਮੂੰਹ ਕਾਲਾ, ਮੁਖ ਸ਼ਾਹੀ ਨਾ ਕੋਇ ਧੁਵਾਇੰਦਾ। ਲੱਖ ਚੁਰਾਸੀ ਤ੍ਰੈਗੁਣ ਮਾਇਆ ਪਿਆ ਜੰਜਾਲਾ, ਜਾਗਰਤ ਜੋਤ ਨਾ ਕੋਇ ਜਗਾਇੰਦਾ। ਮਨ ਮਨੂਆ ਕਰੇ ਬੇਹਾਲਾ, ਦਹਿ ਦਿਸ਼ਾ ਉਠ ਉਠ ਧਾਇੰਦਾ। ਮੇਰਾ ਤੇਰੇ

ਅੱਗੇ ਇਕੋ ਇਕ ਸਵਾਲਾ, ਦੋਏ ਜੋੜ ਸੀਸ ਝੁਕਾਇੰਦਾ। ਮੈਨੂੰ ਦੱਸਣੀ ਭੇਵ ਨਿਰਾਲੀ ਚਾਲਾ, ਜਿਸ ਵਿਚ ਤੇਰਾ ਵਿਛੋੜਾ ਕਦੇ ਨਾ ਆਇੰਦਾ। ਤੇਰੇ ਪ੍ਰੇਮ ਪਿਆਰ ਮੇਰੇ ਅੰਤਰ ਬਣੇ ਮਾਲਾ, ਮਣਕਾ ਹੋਰ ਨਾ ਮੋਹੇ ਭਾਇੰਦਾ। ਸਾਹਿਬ ਸਤਿਗੁਰ ਮਾਰਗ ਦੱਸਣਾ ਇਕ ਸੁਖਾਲਾ, ਸੁਖ ਸਹਿਜੇ ਵੇਖ ਵਖਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਤੇਰੀ ਅਵਲੜੀ ਚਾਲਾ, ਭੇਵ ਅਭੇਦ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਇੰਦਾ। ਪੁਰਖ ਅਬਿਨਾਸ਼ੀ ਹੋ ਮਿਹਰਵਾਨ, ਛੋਟੇ ਬਾਲੇ ਦਏ ਵਡਿਆਈਆ। ਸਤਿਜੁਗ ਤੇਰੀ ਝੋਲੀ ਪਾਏ ਦਾਨ, ਦਾਤਾ ਦਾਨੀ ਦਇਆ ਕਮਾਈਆ। ਸ੍ਰਿਸ਼ਟ ਸਬਾਈ ਇਕ ਗਿਆਨ, ਏਕਾ ਏਕ ਕਰੇ ਪੜ੍ਹਾਈਆ। ਏਕਾ ਮੰਦਰ ਇਕ ਮਕਾਨ, ਗੁਰੂਦਵਾਰ ਇਕ ਵਖਾਈਆ। ਏਕਾ ਇਸ਼ਟ ਸ੍ਰੀ ਭਗਵਾਨ, ਦੂਜਾ ਨਜ਼ਰ ਕੋਇ ਨਾ ਆਈਆ। ਏਕਾ ਤੋੜੇ ਮਾਣ ਅਭਿਮਾਨ, ਏਕਾ ਸਾਚਾ ਰੰਗ ਵਖਾਈਆ। ਏਕਾ ਰਾਗ ਸੁਣਾਏ ਕਾਨ, ਏਕਾ ਨਾਉਂ ਨਾਦ ਧੁੰਨ ਸ਼ਨਵਾਈਆ। ਏਕਾ ਸਾਹਿਬ ਵੇਖੇ ਆਣ, ਨਿਰਗੁਣ ਦਾਤਾ ਬੇਪਰਵਾਹੀਆ। ਸੋਹੰ ਸ਼ਬਦ ਕਰੇ ਪਰਧਾਨ, ਆਤਮ ਪਰਮਾਤਮ ਮੇਲ ਮਿਲਾਈਆ। ਭਗਤ ਭਗਵੰਤ ਧਾਮ ਇਕੱਠੇ ਬਹਿ ਬਹਿ ਗਾਣ, ਇਕ ਦੂਜੇ ਦਾ ਸ਼ੁਕਰ ਮਨਾਈਆ। ਤੂੰ ਮੇਰਾ ਮੈਂ ਤੇਰਾ ਤੇਰੀ ਮੇਰੀ ਇਕ ਪਹਿਚਾਣ, ਬ੍ਰਹਮ ਪਾਰਬ੍ਰਹਮ ਪਾਰਬ੍ਰਹਮ ਬ੍ਰਹਮ ਵੇਖੇ ਚਾਈਂ ਚਾਈਂਆ। ਕਰੇ ਖੇਲ ਨੌਜਵਾਨ, ਸਤਿਜੁਗ ਨੱਯਾ ਨੌਕਾ ਆਪ ਚਲਾਈਆ। ਸਚਖੰਡ ਨਿਵਾਸੀ ਦਇਆਵਾਨ, ਠਾਕਰ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਦਏ ਸਮਝਾਈਆ। ਸਤਿਜੁਗ ਤੇਰਾ ਸਾਚਾ ਸੰਗ, ਹਰਿ ਸਤਿਗੁਰ ਆਪ ਜਣਾਇੰਦਾ। ਭਗਤ ਭਗਵੰਤ ਚਾੜ੍ਹੇ ਰੰਗ, ਰੰਗ ਤੇਰੇ ਨਾਲ ਮਿਲਾਇੰਦਾ। ਦੋਹਾਂ ਵਿਚ ਇਕ ਅਨੰਦ, ਇਕੋ ਰੂਪ ਸਮਾਇੰਦਾ। ਜਗਤ ਨਾਤਾ ਦੇਵੇ ਗੰਢ, ਪੁਰਖ ਬਿਧਾਤਾ ਜੋੜ ਜੁੜਾਇੰਦਾ। ਰਸਨਾ ਜਿਹਵਾ ਕੋਈ ਨਾ ਖਾਏ ਗੰਦ, ਸੋਹੰ ਹੰਸਾ ਮਾਣਕ ਮੋਤੀ ਚੋਗ ਚੁਗਾਇੰਦਾ। ਕਰੇ ਖੇਲ ਸੂਰਾ ਸਰਬੰਗ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਇੰਦਾ। ਆਤਮ ਨਾ ਹੋਏ ਰੰਡੇਪਾ ਰੰਡ, ਗੁਰਮੁਖ ਗੁਰਸਿਖ ਗੁਰ ਗੁਰ ਏਕਾ ਦਰ ਵਖਾਇੰਦਾ। ਗੀਤ ਸੁਹਾਗੀ ਸਾਚਾ ਛੰਦ, ਹਰਿ ਸਤਿਗੁਰ ਆਪ ਸੁਣਾਇੰਦਾ। ਲੇਖਾ ਜਾਣੇ ਜੀਉ ਪਿੰਡ ਇੰਡ, ਬ੍ਰਹਿਮੰਡ ਖੋਜ ਖੋਜਾਇੰਦਾ। ਦਿਆਲ ਠਾਕਰ ਸਵਾਮੀ ਸਦਾ ਬਖ਼ਸ਼ੰਦ, ਬਖ਼ਸ਼ਸ਼ ਆਪਣੇ ਹੱਥ ਰਖਾਇੰਦਾ। ਸਾਚਾ ਨਾਮ ਦੇਵੇ ਵੰਡ, ਵੰਡ ਇਕੋ ਵਾਰ ਕਰਾਇੰਦਾ। ਜ਼ਾਤ ਪਾਤ ਕੋਈ ਰਹੇ ਨਾ ਕੰਧ, ਦੀਨ ਮਜ਼੍ਹਬ ਨਾ ਕੋਇ ਰਖਾਇੰਦਾ। ਗੁਰਮੁਖ ਅੰਦਰ ਗੋਬਿੰਦ ਰੰਗ, ਨਾਨਕ ਨਿਰਗੁਣ ਜੋਤੀ ਜੋਤ ਜਗਾਇੰਦਾ। ਪੁਰਖ ਅਕਾਲ ਆਪੇ ਜਾਣੇ ਅਗਲਾ ਪੰਧ, ਬਣ ਪਾਂਧੀ ਵੇਖ ਵਖਾਇੰਦਾ। ਭਗਤ ਭਗਵਾਨ ਸਤਿਜੁਗ ਸਤਿ ਸਤਿਵਾਦੀ ਦਾਨ ਸਾਚੀ ਮੰਗ, ਬਿਨ ਮੰਗਿਆਂ ਝੋਲੀ ਪਾਇੰਦਾ।

੧੩ ਅੱਸੂ ੨੦੧੯ ਬਿਕ੍ਰਮੀ ਪਿਆਰਾ ਸਿੰਘ ਦੇ ਗ੍ਰਹਿ ਦੋਸਾਂਝ ਕਲਾਂ

ਸਚ ਦਵਾਰ ਸਚਖੰਡ, ਗੁਰ ਅਵਤਾਰ ਧਿਆਨ ਲਗਾਈਆ। ਹੋਏ ਪਰਕਾਸ਼ ਬਿਨ ਸੂਰਜ ਚੰਦ, ਪੀਰ ਪੈਗ਼ੰਬਰ ਸੀਸ ਝੁਕਾਈਆ। ਆਦਿ ਜੁਗਾਦਿ ਇਕ ਅਨੰਦ, ਵਿਸ਼ਨ ਬ੍ਰਹਮਾ ਸ਼ਿਵ ਝੋਲੀ ਡਾਹੀਆ। ਨਜ਼ਰੀ ਆਏ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜੋਤੀ

ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਬੇਪਰਵਾਹੀਆ। ਸਚਖੰਡ ਹਰਿ ਸਚ ਦਵਾਰਾ, ਸੋ ਪੁਰਖ ਨਿਰੰਜਣ ਆਪ ਉਪਾਇੰਦਾ। ਹਰਿ ਪੁਰਖ ਨਿਰੰਜਣ ਕਰ ਪਸਾਰਾ, ਏਕੰਕਾਰਾ ਵੇਖ ਵਖਾਇੰਦਾ। ਆਦਿ ਨਿਰੰਜਣ ਨੂਰ ਉਜਿਆਰਾ, ਜੋਤੀ ਜਾਤਾ ਡਗਮਗਾਇੰਦਾ। ਅਬਿਨਾਸ਼ੀ ਕਰਤਾ ਖੋਲ੍ਹ ਕਿਵਾੜਾ, ਸਾਚੇ ਮੰਦਰ ਸੋਭਾ ਪਾਇੰਦਾ। ਸ੍ਰੀ ਭਗਵਾਨ ਦਏ ਹੁਲਾਰਾ, ਸਚ ਹੁਲਾਰਾ ਆਪਣੇ ਹੱਥ ਰਖਾਇੰਦਾ। ਪਾਰਬ੍ਰਹਮ ਪ੍ਰਭ ਕਰ ਪਿਆਰਾ, ਆਪ ਆਪਣਾ ਮੇਲ ਮਿਲਾਇੰਦਾ। ਕਰੇ ਖੇਲ ਅਗੰਮ ਅਪਾਰਾ, ਅਲੱਖ ਅਗੋਚਰ ਆਪਣਾ ਭੇਵ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਆਪ ਸੁਹਾਇੰਦਾ। ਸਚਖੰਡ ਦਵਾਰਾ ਉਚ ਮਹੱਲਾ, ਹਰਿ ਜੂ ਹਰਿ ਹਰਿ ਆਪ ਵਸਾਈਆ। ਆਦਿ ਜੁਗਾਦੀ ਵਸੇ ਇਕ ਇਕੱਲਾ, ਦੂਸਰ ਸੰਗ ਨਾ ਕੋਇ ਰਲਾਈਆ। ਨਿਰਗੁਣ ਨਿਰਗੁਣ ਫੜਿਆ ਪੱਲਾ, ਪੱਲੂ ਛੁਟ ਕਦੇ ਨਾ ਜਾਈਆ। ਜੋਤੀ ਜੋਤ ਜੋਤ ਆਪੇ ਰੱਲਾ, ਨੂਰ ਨੂਰ ਨੂਰ ਸਮਾਈਆ। ਸਚ ਸਿੰਘਾਸਣ ਇਕੋ ਮੱਲਾ, ਪਾਵਾ ਚੂਲ ਨਾ ਕੋਇ ਵਖਾਈਆ। ਸਤਿ ਸੰਦੇਸ ਨਰ ਨਰੇਸ਼ ਇਕੋ ਘੱਲਾ, ਬਿਨ ਅੱਖਰ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਸਾਚੇ ਸੋਭਾ ਪਾਈਆ। ਸਚਖੰਡ ਦਵਾਰ ਸ੍ਰੀ ਭਗਵਾਨ, ਹਰਿ ਸਤਿਗੁਰ ਆਪ ਸੁਹਾਇੰਦਾ। ਤਖ਼ਤ ਨਿਵਾਸੀ ਨੌਜਵਾਨ, ਪੁਰਖ ਅਕਾਲਾ ਸੋਭਾ ਪਾਇੰਦਾ। ਸਤਿ ਸਰੂਪੀ ਸਤਿ ਨਿਸ਼ਾਨ, ਸਤਿ ਸਤਿਵਾਦੀ ਆਪ ਝੁਲਾਇੰਦਾ। ਭੂਪਤ ਭੂਪ ਰਾਜ ਰਾਜਾਨ, ਸ਼ਹਿਨਸ਼ਾਹ ਆਪਣਾ ਵੇਸ ਵਟਾਇੰਦਾ। ਦਰ ਦਰਵੇਸ਼ ਬਣ ਦਰਬਾਨ, ਅਲੱਖ ਅਗੋਚਰ ਆਪਣੀ ਅਲਖ ਆਪ ਜਗਾਇੰਦਾ। ਲੇਖਾ ਜਾਣ ਸ੍ਰੀ ਭਗਵਾਨ, ਲੇਖਾ ਲਿਖਤ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰਾ ਇਕ ਵਡਿਆਇੰਦਾ। ਸਚਖੰਡ ਦਵਾਰ ਸਤਿ ਪਰਕਾਸ਼, ਅਨੁਭਵ ਆਪ ਕਰਾਈਆ। ਨਾ ਕੋਈ ਪ੍ਰਿਥਮੀ ਨਾ ਆਕਾਸ਼, ਗਗਨ ਮੰਡਲ ਨਾ ਕੋਇ ਵਖਾਈਆ। ਨਾ ਕੋਈ ਮੰਡਲ ਨਾ ਕੋਈ ਰਾਸ, ਗੋਪੀ ਕਾਹਨ ਨਾ ਨਾਚ ਨਚਾਈਆ। ਨਾ ਕੋਈ ਦਾਸੀ ਨਾ ਕੋਈ ਦਾਸ, ਰਾਜਨ ਰਾਜ ਨਾ ਕੋਇ ਅਖਵਾਈਆ। ਨਾ ਕੋਈ ਦਿਸੇ ਤ੍ਰਿਲੋਕੀ ਨਾਥ, ਅਨਾਥਾਂ ਨਾਥ ਨਾ ਕੋਇ ਸਹਾਈਆ। ਨਾ ਕੋਈ ਪੂਜਾ ਨਾ ਕੋਈ ਪਾਠ, ਅੱਖਰ ਵੱਖਰ ਨਾ ਕੋਇ ਪੜ੍ਹਾਈਆ। ਨਾ ਕੋਈ ਨਾਰੀ ਨਾ ਕੋਈ ਕਮਲਾਪਾਤ, ਸੇਜ ਸੁਹੰਜਣੀ ਨਾ ਕੋਇ ਹੰਢਾਈਆ। ਨਾ ਕੋਈ ਸੂਰਜ ਨਾ ਕੋਈ ਚਾਂਦ, ਰਵ ਸਸ ਨਾ ਕੋਇ ਰੁਸ਼ਨਾਈਆ। ਨਾ ਕੋਈ ਖੇਲ ਨਾ ਤਮਾਸ਼, ਬਾਜ਼ੀਗਰ ਡੰਕ ਨਾ ਕੋਇ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਵਾਰੇ ਨਿਰਗੁਣ ਜੋਤ ਨੂਰ ਪਰਕਾਸ਼, ਨੂਰ ਨੁਰਾਨਾ ਇਕ ਧਰਾਈਆ। ਨੂਰ ਨੁਰਾਨਾ ਪਰਵਰਦਿਗਾਰ, ਬੇਐਬ ਆਪਣਾ ਖੇਲ ਕਰਾਇੰਦਾ। ਮੁਕਾਮੇ ਹੱਕ ਸਾਂਝਾ ਯਾਰ, ਲਾਸ਼ਰੀਕ ਡੇਰਾ ਲਾਇੰਦਾ। ਮਿਹਬਾਨ ਬੀਦੋ ਬੀ ਖ਼ੈਰ ਯਾ ਅੱਲਾ ਸਚ ਮਹੱਲੇ ਕਰ ਪਸਾਰ, ਮਹਿਫਲ ਆਪਣੀ ਇਕ ਵਖਾਇੰਦਾ। ਕਰੇ ਖੇਲ ਅਗੰਮ ਅਪਾਰ, ਅਥਾਹ ਆਪਣੀ ਧਾਰ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸਚਖੰਡ ਦਵਾਰ ਆਪ ਵਸਾਇੰਦਾ। ਸਚਖੰਡ ਦਵਾਰਾ ਵਸਾਏ ਭਗਵੰਤ, ਭਗਵਨ ਆਪਣੀ ਦਇਆ ਕਮਾਈਆ। ਲੇਖਾ ਜਾਣੇ ਆਦਿ ਅੰਤ, ਆਦਿ ਅੰਤ ਆਪਣੇ ਹੱਥ ਰਖਾਈਆ। ਮੇਲ ਮਿਲਾਵਾ ਨਾਰੀ ਕੰਤ, ਨਿਰਗੁਣ ਨਿਰਗੁਣ ਲਏ ਪਰਨਾਈਆ। ਬੋਧ ਅਗਾਧੀ ਮਣੀਆ ਮੰਤ, ਨਾਉਂ ਨਿਰੰਕਾਰਾ ਦਏ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,

ਸਚਖੰਡ ਦਵਾਰਾ ਵੇਖੇ ਚਾਈਂ ਚਾਈਂਆ। ਸਚਖੰਡ ਦਵਾਰੇ ਖੇਲ ਅਪਾਰਾ, ਹਰਿ ਅਪਰੰਪਰ ਆਪ ਕਰਾਇੰਦਾ। ਛੱਪਰ ਛੰਨ ਨਾ ਕੋਇ ਦੀਵਾਰਾ, ਨਾ ਕੋਇ ਬਾਢੀ ਬਣਤ ਬਣਾਇੰਦਾ। ਨਾ ਕੋਈ ਘਾੜਤ ਘੜੇ ਬਣ ਠਠਿਆਰਾ, ਨੇਤਰ ਲੋਚਣ ਨਾ ਕੋਇ ਵਖਾਇੰਦਾ। ਕਾਗਦ ਕਲਮ ਨਾ ਲਿਖਣਹਾਰਾ, ਸ਼ਾਸਤਰ ਸਿਮਰਤ ਵੇਦ ਪੁਰਾਨ ਨਾ ਕੋਇ ਸਾਲਾਹਿੰਦਾ। ਨਾ ਕੋਇ ਗੁਰ ਨਾ ਅਵਤਾਰਾ, ਸਾਧ ਸੰਤ ਨਾ ਡੰਕ ਵਜਾਇੰਦਾ। ਇਕ ਇਕੱਲਾ ਏਕੰਕਾਰਾ, ਨਿਰਗੁਣ ਨਿਰਗੁਣ ਕਰ ਪਸਾਰਾ, ਸਚ ਦਰ ਸਾਚੇ ਸੋਭਾ ਪਾਇੰਦਾ। ਸਚਖੰਡ ਦਵਾਰਾ ਸਾਚਾ ਰੰਗ, ਹਰਿ ਪੁਰਖ ਨਿਰੰਜਣ ਆਪ ਰੰਗਾਈਆ। ਸੋ ਪੁਰਖ ਨਿਰੰਜਣ ਸੂਰਾ ਸਰਬੰਗ, ਏਕੰਕਾਰਾ ਖੇਲ ਕਰਾਈਆ। ਆਦਿ ਨਿਰੰਜਣ ਇਕ ਅਨੰਦ, ਅਬਿਨਾਸ਼ੀ ਕਰਤਾ ਦਏ ਵਖਾਈਆ। ਸ੍ਰੀ ਭਗਵਾਨ ਖੇਲੇ ਖੇਲ ਸਦਾ ਬਖ਼ਸ਼ੰਦ, ਬਖ਼ਸ਼ਿਸ਼ ਆਪਣੇ ਹੱਥ ਰਖਾਈਆ। ਪਾਰਬ੍ਰਹਮ ਪ੍ਰਭ ਵੰਡੇ ਵੰਡ, ਦਾਤਾ ਦਾਨੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਆਪਣਾ ਖੇਲ ਕਰਾਈਆ। ਸਚਖੰਡ ਦਵਾਰ ਹਰਿ ਨਿਰੰਕਾਰਾ, ਨਿਰਗੁਣ ਆਪਣਾ ਖੇਲ ਕਰਾਇੰਦਾ। ਆਦਿ ਪੁਰਖ ਪੁਰਖ ਕਰ ਪਸਾਰਾ, ਖੇਲੇ ਖੇਲ ਅਗੰਮ ਅਪਾਰਾ, ਅਗੋਚਰ ਆਪਣੀ ਧਾਰ ਜਣਾਇੰਦਾ। ਤਖ਼ਤ ਨਿਵਾਸੀ ਹੋ ਉਜਿਆਰਾ, ਸ਼ਾਹੋ ਸ਼ਾਬਾਸ਼ੀ ਭੇਵ ਨਿਆਰਾ, ਰਾਜਨ ਰਾਜ ਹੁਕਮ ਆਪਣਾ ਆਪ ਵਰਤਾਇੰਦਾ। ਧੁਰ ਫ਼ਰਮਾਣਾ ਬੋਲ ਜੈਕਾਰਾ, ਸਤਿ ਲਗਾਏ ਇਕੋ ਨਾਅਰਾ, ਰਸਨਾ ਜਿਹਵਾ ਨਾ ਕੋਇ ਹਿਲਾਇੰਦਾ। ਨਾ ਕੋਈ ਸੱਜਣ ਮੀਤ ਮੁਰਾਰਾ, ਪਿਤਾ ਪੂਤ ਨਾ ਕੋਇ ਆਧਾਰਾ, ਜਨਨੀ ਜਨ ਨਾ ਕੋਇ ਵਖਾਇੰਦਾ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਏਕੰਕਾਰਾ, ਆਪਣਾ ਕਰੇ ਆਪ ਪਸਾਰਾ, ਨਿਰਗੁਣ ਨਿਰਗੁਣ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਕਰੇ ਕਰਤਾਰ, ਆਪਣੀ ਕਿਰਤ ਆਪ ਕਮਾਈਆ। ਆਪੇ ਵੇਖੇ ਵਿਗਸੇ ਵੇਖਣਹਾਰ, ਦੂਸਰ ਸੰਗ ਨਾ ਕੋਇ ਰਲਾਈਆ। ਆਪਣੀ ਇਛਿਆ ਆਪੇ ਧਾਰ, ਆਪੇ ਭਿਛਿਆ ਦਏ ਵਰਤਾਈਆ। ਆਪੇ ਸਿਖਿਆ ਦੇਵੇ ਸੱਚੀ ਸਰਕਾਰ, ਸਤਿ ਸਤਿ ਕਰੇ ਪੜ੍ਹਾਈਆ। ਆਪੇ ਲੇਖਾ ਲਿਖਿਆ ਆਪਣਾ ਲਏ ਵਿਚਾਰ, ਲੇਖਾ ਆਪਣਾ ਆਪ ਵੰਡਾਈਆ। ਆਪਣਾ ਹਿੱਸਾ ਵੰਡੇ ਨਿਰੰਕਾਰ, ਨਿਰਗੁਣ ਨਿਰਗੁਣ ਝੋਲੀ ਆਪ ਭਰਾਈਆ। ਸਾਚੀ ਸੇਜਾ ਕਰ ਤਿਆਰ, ਸਚਖੰਡ ਸੇਜਾ ਆਪ ਹੰਢਾਈਆ। ਆਪੇ ਪੁਰਖ ਆਪੇ ਨਾਰ, ਨਰ ਨਰਾਇਣ ਏਕਾ ਕੰਤ ਰੂਪ ਵਟਾਈਆ। ਆਪੇ ਅੰਦਰ ਆਪੇ ਬਾਹਰ, ਗੁਪਤ ਜ਼ਾਹਰ ਆਪਣੀ ਖੇਲ ਜਣਾਈਆ। ਜਨਨੀ ਜਨ ਬਣ ਕਰਤਾਰ, ਦਾਈ ਦਾਇਆ ਸੇਵ ਕਮਾਈਆ। ਸੁਤ ਦੁਲਾਰਾ ਕਰ ਤਿਆਰ, ਸ਼ਬਦੀ ਸ਼ਬਦ ਨਾਉਂ ਵਡਿਆਈਆ। ਥਿਰ ਘਰ ਦਵਾਰ ਖੋਲ੍ਹ ਕਿਵਾੜ, ਸਚਖੰਡ ਅੰਦਰ ਦਏ ਵਡਿਆਈਆ। ਛੋਟੇ ਬਾਲੇ ਅੰਦਰ ਦੇਵੇ ਵਾੜ, ਫੜ ਬਾਂਹੋਂ ਆਪ ਉਠਾਈਆ। ਆਪੇ ਚਲੇ ਨਾਲ ਨਾਲ, ਸਗਲਾ ਸੰਗ ਨਿਭਾਈਆ। ਸਾਚੀ ਸਿਖਿਆ ਇਕ ਸਿਖਾਲ, ਸਾਚਾ ਮਾਰਗ ਦਏ ਜਣਾਈਆ। ਵਿਸ਼ਨ ਬ੍ਰਹਮਾ ਸ਼ਿਵ ਤੇਰੇ ਉਪਜਾਏ ਬਾਲ, ਬਾਲੀ ਬੁਧ ਨਾਲ ਰਲਾਈਆ। ਕਰੇ ਖੇਲ ਹਰਿ ਗੋਪਾਲ, ਗੋਬਿੰਦ ਆਪਣੀ ਧਾਰ ਜਣਾਈਆ। ਚਰਨ ਧੂੜੀ ਖੇਲ ਮਹਾਕਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਵਿਚ ਘਰ ਲਏ ਪਰਗਟਾਈਆ। ਘਰ ਵਿਚ ਘਰ ਥਿਰ ਘਰ, ਥਿਰ ਦਰਬਾਰੀ ਆਪ ਖੁਲ੍ਹਾਇਆ। ਪੁਰਖ ਅਬਿਨਾਸ਼ੀ ਘਾੜਨ ਘੜ, ਸਚਖੰਡ ਅੰਦਰ ਵੇਸ ਵਟਾਇਆ। ਸੁਤ ਦੁਲਾਰਾ ਅੰਦਰ ਕਰ, ਬਾਹਰ ਆਪਣਾ ਹੁਕਮ ਵਰਤਾਇਆ। ਸਚ ਸੰਦੇਸਾ

ਦੇਵੇ ਇਕੋ ਵਰ, ਏਕੰਕਾਰਾ ਏਕਾ ਵਾਰ ਸੁਣਾਇਆ। ਨਾ ਜਨਮੇ ਨਾ ਜਾਏ ਮਰ, ਰੂਪ ਰੰਗ ਰੇਖ ਨਾ ਕੋਇ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਆਪ ਚਲਾਇਆ। ਆਦਿ ਪੁਰਖ ਚਲਾਏ ਰਾਹ, ਮਹਿਮਾ ਅਕਥ ਕਥੀ ਨਾ ਜਾਈਆ। ਸੁਤ ਦੁਲਾਰਾ ਇਕ ਪਰਗਟਾ, ਸ਼ਬਦੀ ਸ਼ਬਦ ਦਏ ਵਡਿਆਈਆ। ਥਿਰ ਘਰ ਸਾਚੇ ਦਏ ਬਹਾ, ਮਹੱਲ ਅਟੱਲ ਕਰੇ ਰੁਸ਼ਨਾਈਆ । ਦੀਆ ਬਾਤੀ ਇਕ ਜਗਾ, ਕਮਲਾਪਾਤੀ ਵੇਖ ਵਖਾਈਆ। ਸਾਚਾ ਸਾਥੀ ਬਣ ਮਲਾਹ, ਖੇਵਟ ਖੇਟਾ ਬੇੜਾ ਆਪਣੇ ਕੰਧ ਉਠਾਈਆ। ਸਾਚੀ ਸਿਖਿਆ ਦਏ ਸਮਝਾ, ਬਿਨ ਅੱਖਰ ਕਰੇ ਪੜ੍ਹਾਈਆ। ਆਪਣਾ ਲੇਖਾ ਦਏ ਵਖਾ, ਲੇਖਾ ਇਕੋ ਇਕ ਦ੍ਰਿੜਾਈਆ। ਕਰੇ ਖੇਲ ਸੱਚਾ ਸ਼ਹਿਨਸ਼ਾਹ, ਸਚ ਸਿੰਘਾਸਣ ਆਸਣ ਲਾਈਆ। ਸੀਸ ਜਗਦੀਸ ਤਾਜ ਟਿਕਾ, ਧੁਰ ਫ਼ਰਮਾਣਾ ਇਕ ਅਲਾਈਆ। ਸੁਤ ਦੁਲਾਰੇ ਤੇਰੀ ਸੇਵਾ ਦਏ ਲਗਾ, ਸੇਵਕ ਏਕਾ ਗੁਣ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੇ ਸ਼ਬਦ ਦਏ ਵਡਿਆਈਆ। ਸੁਤ ਦੁਲਾਰਾ ਛੋਟਾ ਬਾਲਾ, ਪ੍ਰਭ ਅੱਗੇ ਸੀਸ ਝੁਕਾਇੰਦਾ। ਪਾਰਬ੍ਰਹਮ ਤੇਰਾ ਖੇਲ ਨਿਰਾਲਾ, ਹਰਿ ਜੂ ਭੇਵ ਕੋਇ ਨਾ ਆਇੰਦਾ। ਮੋਹੇ ਮਾਰਗ ਦੱਸ ਇਕ ਸੁਖਾਲਾ, ਜਿਸ ਮਾਰਗ ਤੇਰਾ ਦਰਸ਼ਨ ਪਾਇੰਦਾ। ਚਰਨ ਕਵਲ ਕਵਲ ਚਰਨ ਮਿਲੇ ਮਾਣਾ, ਅਭਿਮਾਨ ਰੂਪ ਨਾ ਕੋਇ ਵਟਾਇੰਦਾ। ਆਦਿ ਜੁਗਾਦਿ ਰਹੇ ਤੇਰਾ ਧਿਆਨਾ, ਧਿਆਨ ਧਿਆਨ ਨਾਲ ਮਿਲਾਇੰਦਾ। ਸਾਚਾ ਦੱਸ ਆਪਣਾ ਗਾਣਾ, ਗਾ ਗਾ ਤੇਰਾ ਸ਼ੁਕਰ ਮਨਾਇੰਦਾ। ਸੀਸ ਜਗਦੀਸ ਮੰਨਾ ਤੇਰਾ ਭਾਣਾ, ਤੁਧ ਬਿਨ ਅਵਰ ਨਾ ਕੋਇ ਨਜ਼ਰੀ ਆਇੰਦਾ। ਕਿਰਪਾ ਕਰੇ ਸ੍ਰੀ ਭਗਵਾਨਾ, ਭਗਵਨ ਆਪਣੀ ਦਇਆ ਕਮਾਇੰਦਾ। ਸੁਤ ਸ਼ਬਦ ਵਡ ਬਲਵਾਨਾ, ਬਲ ਤੇਰੇ ਵਿਚ ਟਿਕਾਇੰਦਾ। ਮੇਰਾ ਨੂਰ ਤੇਰਾ ਨਿਸ਼ਾਨਾ, ਤੇਰਾ ਨਿਸ਼ਾਨਾ ਮੇਰਾ ਨਾਉਂ ਪਰਗਟਾਇੰਦਾ। ਮੇਰਾ ਨਾਉਂ ਤੇਰਾ ਗਾਣਾ, ਨਾਉਂ ਨਿਰੰਕਾਰਾ ਆਪ ਜਣਾਇੰਦਾ। ਮੇਰਾ ਮੰਦਰ ਤੇਰਾ ਮਕਾਨਾ, ਚਰਨ ਕਵਲ ਟਿਕਾਣਾ ਇਕ ਰਖਾਇੰਦਾ। ਮੇਰਾ ਪ੍ਰੇਮ ਤੇਰਾ ਬਬਾਣਾ, ਸਚ ਉਡਾਰੀ ਇਕ ਲਗਾਇੰਦਾ। ਮੇਰਾ ਦਰਸ਼ਨ ਤੇਰਾ ਪੀਣਾ ਖਾਣਾ, ਦੂਜੀ ਤ੍ਰਿਸਨਾ ਭੁੱਖ ਨਾ ਕੋਇ ਰਖਾਇੰਦਾ। ਥਿਰ ਘਰ ਵਸੇ ਤੇਰਾ ਮਕਾਨਾ, ਸ੍ਰੀ ਭਗਵਾਨ ਆਪ ਵਸਾਇੰਦਾ। ਸਚਖੰਡ ਵਸੇ ਹਰਿ ਮਿਹਰਵਾਨਾ, ਮਿਹਰਵਾਨ ਮਿਹਰ ਨਜ਼ਰ ਬੇਨਜ਼ੀਰ ਇਕ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਦੁਲਾਰੇ ਦੇਵੇ ਵਰ, ਥਿਰ ਘਰ ਸਾਚੇ ਮਾਣ ਰਖਾਇੰਦਾ। ਸੁਤ ਦੁਲਾਰੇ ਚੜ੍ਹਿਆ ਚਾ, ਥਿਰ ਘਰ ਸਾਚੇ ਵੱਜੀ ਵਧਾਈਆ। ਆਦਿ ਪੁਰਖ ਪ੍ਰਭ ਦਇਆ ਦਿਤੀ ਕਮਾ, ਦੀਨਨ ਆਪਣਾ ਹੱਥ ਟਿਕਾਈਆ। ਸਾਚੇ ਰਾਹੇ ਦੇਵੇ ਪਾ, ਫੜ ਬਾਂਹੋਂ ਦਏ ਸਮਝਾਈਆ। ਇਕ ਜਪਾਏ ਆਪਣਾ ਨਾਂ, ਨਾਉਂ ਨਿਰੰਕਾਰਾ ਇਕ ਦ੍ਰਿੜਾਈਆ। ਸਦਾ ਸੁਹੇਲਾ ਸਿਰ ਰੱਖੇ ਠੰਡੀ ਛਾਂ, ਪਾਰਬ੍ਰਹਮ ਬੇਪਰਵਾਹੀਆ। ਚਰਨ ਕਵਲ ਕਵਲ ਚਰਨ ਦੇਵੇ ਸੱਚਾ ਥਾਂ, ਥਾਨ ਥਨੰਤਰ ਇਕ ਸੁਹਾਈਆ। ਆਦਿ ਅੰਤ ਕਰੇ ਸਚ ਨਿਆਂ, ਸਾਚੇ ਤਖ਼ਤ ਬੈਠਾ ਸੱਚਾ ਮਾਹੀਆ। ਆਦਿ ਜੁਗਾਦੀ ਜੁਗਾ ਜੁਗੰਤਰ ਬਣੇ ਪਿਤਾ ਮਾਂ, ਬਾਲਕ ਆਪਣੀ ਗੋਦ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਆਦਿ ਆਪਣਾ ਹੁਕਮ ਵਰਤਾਈਆ। ਆਦਿ ਪੁਰਖ ਸ੍ਰੀ ਭਗਵਾਨਾ, ਹਰਿ ਹਰਿ ਆਪਣਾ ਖੇਲ ਕਰਾਇੰਦਾ। ਸਚਖੰਡ ਨਿਵਾਸੀ ਵਡ ਪਰਧਾਨਾ, ਸਤਿ ਪਰਧਾਨਗੀ ਇਕ ਕਮਾਇੰਦਾ। ਸੁਤ ਦੁਲਾਰਾ ਨੌਜਵਾਨਾ, ਥਿਰ ਘਰ ਦਵਾਰੇ ਆਪ ਉਠਾਇੰਦਾ। ਸਚ ਸੰਦੇਸਾ ਦੇ ਪਰਵਾਨਾ, ਪਰਮ ਪੁਰਖ ਆਪ ਵਡਿਆਇੰਦਾ।

ਕਰਨਾ ਖੇਲ ਦੋ ਜਹਾਨਾਂ ਦੋਏ ਦੋਏ ਧਾਰ ਆਪ ਰਖਾਇੰਦਾ। ਸਤਿ ਸਤਿਵਾਦੀ ਬੰਨ੍ਹੇ ਗਾਨਾਂ, ਘਰ ਸਾਚੇ ਸਗਨ ਮਨਾਇੰਦਾ। ਨਿਰਗੁਣ ਗੋਪੀ ਨਿਰਗੁਣ ਕਾਹਨਾ, ਨਿਰਗੁਣ ਆਪਣਾ ਰੰਗ ਰੰਗਾਇੰਦਾ। ਨਿਰਗੁਣ ਮਰਦ ਨਿਰਗੁਣ ਮਰਦਾਨਾ, ਸਚ ਮਰਦਾਨਗੀ ਆਪ ਕਮਾਇੰਦਾ। ਨਿਰਗੁਣ ਰਾਗ ਨਿਰਗੁਣ ਤਰਾਨਾ, ਨਿਰਗੁਣ ਤਾਲ ਤਲਵਾੜਾ ਵਜਾਇੰਦਾ। ਨਿਰਗੁਣ ਮੰਦਰ ਨਿਰਗੁਣ ਮਕਾਨਾ, ਨਿਰਗੁਣ ਸਾਚੀ ਸੇਜ ਸੁਹਾਇੰਦਾ। ਨਿਰਗੁਣ ਪਹਿਰੇ ਨਿਰਗੁਣ ਜਾਮਾ, ਨਿਰਗੁਣ ਨਿਰਗੁਣ ਵੇਸ ਵਟਾਇੰਦਾ। ਨਿਰਗੁਣ ਇਛਿਆ ਨਿਰਗੁਣ ਪੂਰਨ ਕਰੇ ਕਾਮਾ, ਸਾਚੀ ਭਿਛਿਆ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਸਾਚਾ ਹਰਿ, ਸ਼ਬਦੀ ਸ਼ਬਦ ਵੰਡ ਵੰਡਾਇੰਦਾ। ਸ਼ਬਦ ਸੁਤ ਮਾਰ ਧਿਆਨ, ਹਰਿ ਸਾਚਾ ਸਚ ਜਣਾਈਆ। ਥਿਰ ਘਰ ਖੇਲ ਕਰੇ ਭਗਵਾਨ, ਭਗਵਨ ਆਪਣੀ ਦਇਆ ਕਮਾਈਆ। ਧੁਰ ਦਰਬਾਰੇ ਦੇਵੇ ਮਾਣ, ਚਰਨ ਸਰਨ ਸੱਚੀ ਸਰਨਾਈਆ। ਵਸਤ ਅਮੋਲਕ ਪਾਵੇ ਦਾਨ, ਦਾਤਾ ਦਾਨੀ ਆਪ ਵਰਤਾਈਆ। ਵਿਸ਼ਵ ਕਰਨਾ ਖੇਲ ਮਹਾਨ, ਵਿਸ਼ਨੂੰ ਨੂਰ ਜੋਤ ਰੁਸ਼ਨਾਈਆ। ਅੰਮ੍ਰਿਤ ਦੇਣਾ ਪੀਣ ਖਾਣ, ਚਰਨ ਚਰਨ ਨਾਲ ਰਗੜਾਈਆ। ਨਾਭੀ ਰੱਖਣਾ ਆਪੇ ਆਣ, ਆਪ ਆਪਣੀ ਦਇਆ ਕਮਾਈਆ। ਪਾਰਬ੍ਰਹਮ ਕਰੇ ਧਿਆਨ, ਧਿਆਨ ਧਿਆਨ ਵਿਚ ਪਰਗਟਾਈਆ। ਤੇਰਾ ਉਪਜਾਏ ਸਚ ਨਿਸ਼ਾਨ, ਆਪਣੀ ਵੰਡਣ ਵੰਡ ਵੰਡਾਈਆ। ਬ੍ਰਹਮ ਪਰਗਟ ਕਰੇ ਨੂਰ ਮਹਾਨ, ਨੂਰੋ ਨੂਰ ਨੂਰ ਰੁਸ਼ਨਾਈਆ। ਕਵਲ ਕਵਲਾ ਕਵਲ ਪਰਵਾਨ, ਪੰਖੜੀ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਦੇਵੇ ਵਰ, ਸੁਤ ਦੁਲਾਰੇ ਵਸਾਏ ਤੇਰਾ ਘਰ, ਵਿਸ਼ਨੂੰ ਅੰਦਰ ਕਵਲ ਸਰ, ਕਵਲ ਸਰ ਅੰਦਰ ਬ੍ਰਹਮ ਪਾਰਬ੍ਰਹਮ ਲਏ ਪਰਗਟਾਈਆ। ਵਿਸ਼ਨ ਬ੍ਰਹਮਾ ਤੇਰਾ ਸਾਚਾ ਰੰਗ, ਹਰਿ ਸਾਚਾ ਸਚ ਜਣਾਇੰਦਾ। ਸੁੰਨ ਅਗੰਮ ਖੇਲ ਸੂਰਾ ਸਰਬੰਗ, ਧੂੰਆਂਧਾਰ ਖੋਜ ਖੋਜਾਇੰਦਾ। ਸ਼ੰਕਰ ਲਾ ਆਪਣੇ ਅੰਗ, ਧੂੜੀ ਧੂੜ ਖ਼ਾਕ ਰਮਾਇੰਦਾ। ਦੇਵਣਹਾਰਾ ਇਕ ਅਨੰਦ, ਅਨੰਦ ਅਨੰਦ ਵਿਚ ਸਮਾਇੰਦਾ। ਇਕੇ ਮੰਡਲ ਸਾਚੀ ਵੰਡ, ਵਿਸ਼ਨ ਬ੍ਰਹਮਾ ਸ਼ਿਵ ਤੇਰੀ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਇਕ ਸਮਝਾਇੰਦਾ। ਸੁਤ ਦੁਲਾਰਾ ਚਰਨੀ ਢਹਿ, ਪ੍ਰਭ ਅੱਗੇ ਸੀਸ ਝੁਕਾਈਆ। ਆਦਿ ਪੁਰਖ ਆਦਿ ਜੁਗਾਦਿ ਤੇਰਾ ਨਾਉਂ ਰਹੇ, ਮੇਰੀ ਚਲੇ ਨਾ ਕੋਇ ਚਤੁਰਾਈਆ। ਸੋਹੇ ਧਾਮ ਸੁਹੰਜਣਾ ਜਿਸ ਦਵਾਰੇ ਸਾਹਿਬ ਸੱਚਾ ਬਹੇ, ਹਉਂ ਬਾਲਕ ਸੇਵ ਕਮਾਈਆ। ਤੇਰਾ ਮੇਰਾ ਸੰਗ ਸਦਾ ਸਦ ਰਹੇ, ਵਛੋੜਾ ਦੇਣਾ ਨਾ ਸੱਚੇ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸ਼ਬਦੀ ਸੁਤ ਝੋਲੀ ਰਿਹਾ ਡਾਹੀਆ। ਪੁਰਖ ਅਬਿਨਾਸ਼ੀ ਪਿਆ ਹੱਸ, ਸਚਖੰਡ ਨਿਵਾਸੀ ਦਇਆ ਕਮਾਇੰਦਾ। ਸ਼ਬਦ ਸੁਤ ਤੇਰਾ ਮੇਰਾ ਇਕੋ ਰਸ, ਰਸ ਰਸੀਆ ਆਪ ਵਖਾਇੰਦਾ। ਇਕ ਦੂਜੇ ਦੇ ਹੋਏ ਵਸ, ਪੱਲੂ ਆਦਿ ਅੰਤ ਨਾ ਕੋਇ ਛੁਡਾਇੰਦਾ। ਮੈਂ ਤੇਰਾ ਖੇਲ ਵੇਖਾਂ ਨੱਸ ਨੱਸ, ਬਣ ਪਾਂਧੀ ਪੰਧ ਮੁਕਾਇੰਦਾ। ਆਦਿ ਮਾਰਗ ਦੇਵਾਂ ਦੱਸ, ਅੰਤ ਆਪਣੇ ਹੱਥ ਰਖਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਤੇਰਾ ਮੇਰਾ ਗਾਇਣ ਜਸ, ਜਸ ਇਕੋ ਇਕ ਵਖਾਇੰਦਾ। ਕਰੇ ਖੇਲ ਪੁਰਖ ਸਮਰਥ, ਸਮਰਥ ਆਪਣਾ ਰਾਹ ਚਲਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦੇਵੇ ਆਪਣੀ ਵਥ, ਵਸਤ ਅਮੋਲਕ ਆਪ ਵਰਤਾਇੰਦਾ। ਤ੍ਰੈਗੁਣ ਮਾਇਆ ਕਰ ਪਰਗਟ, ਸਤੋ ਰਜੋ ਤਮੋ ਤਿੰਨਾਂ ਝੋਲੀ ਆਪ ਭਰਾਇੰਦਾ। ਆਪਣੀ ਮਹਿਮਾ ਜਾਣੇ ਅਕੱਥ, ਕਥਨੀ ਕਥ ਨਾ ਕੋਇ ਗਾਇੰਦਾ।

ਪੰਚਮ ਤਤ ਬਣਾਏ ਰਥ, ਅਪ ਤੇਜ਼ ਵਾਏ ਪ੍ਰਿਥਮੀ ਆਕਾਸ਼ ਵੰਡ ਵੰਡਾਇੰਦਾ। ਲੇਖਾ ਦੇਵੇ ਹੱਥੋ ਹੱਥ, ਸਾਚੀ ਵਸਤ ਆਪ ਫੜਾਇੰਦਾ। ਨਿਰਗੁਣ ਨਿਰੰਕਾਰ ਨਿਰਾਕਾਰ ਅਜੂਨੀ ਰਹਿਤ ਪੁਰਖ ਅਕਾਲ ਆਪਣੀ ਪਾਏ ਨਾਮ ਨੱਥ, ਡੋਰੀ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਦੁਲਾਰੇ ਤੇਰਾ ਰਾਹ ਚਲਾਇੰਦਾ। ਸੁਤ ਦੁਲਾਰੇ ਤੇਰਾ ਰਾਹ, ਸੋ ਪੁਰਖ ਨਿਰੰਜਣ ਆਪ ਚਲਾਈਆ । ਬ੍ਰਹਿਮੰਡ ਖੰਡ ਰਚਨਾ ਲਏ ਰਚਾ, ਲੋਆਂ ਪੁਰੀਆਂ ਵੇਸ ਵਟਾਈਆ। ਰਵ ਸਸ ਸੂਰਜ ਚੰਦ ਕਿਰਨ ਕਿਰਨ ਕਿਰਨ ਵੰਡ ਲਏ ਵੰਡਾ, ਗੁਰ ਗੁਰ ਨਾਲ ਮਿਲਾਈਆ। ਮੰਡਲ ਮੰਡਪ ਦਏ ਵਸਾ, ਲੋਕ ਪਰਲੋਕ ਸੋਭਾ ਪਾਈਆ। ਤਖ਼ਤ ਨਿਵਾਸੀ ਸਚੇ ਤਖ਼ਤ ਬੈਠ ਸੱਚਾ ਸ਼ਹਿਨਸ਼ਾਹ, ਧੁਰ ਫ਼ਰਮਾਣਾ ਦਏ ਸੁਣਾਈਆ। ਜ਼ਿਮੀਂ ਅਸਮਾਨਾਂ ਘਾੜਤ ਲਏ ਘੜਾ, ਘੜਨ ਭੰਨਣਹਾਰ ਬੇਪਰਵਾਹੀਆ। ਜਲ ਥਲ ਮਹੀਅਲ ਜਾਏ ਸਮਾ, ਸਮਗਰੀ ਆਪਣੇ ਹਥ ਰਖਾਈਆ। ਉਚੇ ਟਿੱਲੇ ਪਰਬਤ ਲਏ ਬਣਾ, ਡੂੰਘੀ ਕੰਦਰ ਵੇਖ ਵਖਾਈਆ। ਵਿਸ਼ਨ ਬ੍ਰਹਮਾ ਸ਼ਿਵ ਸੇਵਾ ਦਏ ਲਗਾ, ਸਾਚੀ ਸਿਖਿਆ ਇਕ ਦ੍ਰਿੜਾਈਆ। ਸਚ ਭੰਡਾਰਾ ਦਏ ਵਰਤਾ, ਵਸਤ ਅਮੋਲਕ ਇਕ ਰਖਾਈਆ। ਵਿਸ਼ਨੂੰ ਗੋਲਕ ਦਏ ਭਰਾ, ਕਿਰਪਾ ਕਰ ਬੇਪਰਵਾਹੀਆ। ਬ੍ਰਹਮੇ ਪਾਰਬ੍ਰਹਮ ਦਏ ਸਮਝਾ, ਬ੍ਰਹਮ ਆਪਣੀ ਵੰਡ ਵੰਡਾਈਆ। ਪਰਮਾਤਮ ਆਤਮ ਖੇਲ ਕਰਾ, ਖ਼ਾਲਕ ਖ਼ਲਕ ਵੇਖ ਵਖਾਈਆ। ਲੱਖ ਚੁਰਾਸੀ ਘਾੜਤ ਦਏ ਜਣਾ, ਘੜ ਘੜ ਆਪੇ ਦਏ ਸਮਝਾਈਆ। ਜੇਰਜ ਅੰਡਜ ਉਤਭੁਜ ਸੇਤਜ ਵੰਡ ਦਏ ਵੰਡਾ, ਚਾਰੇ ਖਾਣੀ ਨਾਉਂ ਪਰਗਟਾਈਆ। ਚਾਰੇ ਬਾਣੀ ਦਏ ਸੁਣਾ, ਪਰਾ ਪਸੰਤੀ ਮਧਮ ਬੈਖਰੀ ਗਾਈਆ। ਚਾਰੇ ਯੁਗਾਂ ਹਿੱਸਾ ਦੇਵੇ ਪਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਾਲ ਮਿਲਾਈਆ । ਚਾਰੇ ਵਰਨ ਵੇਖੇ ਥਾਉਂ ਥਾਂ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਗੰਢ ਪੁਵਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਖੇਲ ਲਏ ਖਲਾ, ਧਰਤ ਧਵਲ ਧਵਲ ਧਰਤ ਦਏ ਸੁਹਾਈਆ। ਨੌਂ ਖੰਡ ਪ੍ਰਿਥਮੀ ਨਿਰਗੁਣ ਜੋਤ ਕਰੇ ਰੁਸ਼ਨਾ, ਸੱਤਾਂ ਦੀਪਾਂ ਫੇਰਾ ਪਾਈਆ। ਬ੍ਰਹਿਮੰਡ ਖੰਡ ਵੇਖੇ ਬਣ ਮਲਾਹ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਸ਼ਬਦ ਸੁਤ ਤੇਰਾ ਹੁਕਮ ਦਏ ਵਰਤਾ, ਨਾ ਕੋਈ ਮੇਟੇ ਮੇਟ ਮਿਟਾਈਆ। ਤੇਰੇ ਹੁਕਮੇ ਅੰਦਰ ਪੰਜ ਤਤ ਦਏ ਵਡਿਆ, ਮਨ ਮਤ ਬੁਧ ਨਾਲ ਮਿਲਾਈਆ। ਘਰ ਵਿਚ ਘਰ ਤੇਰਾ ਦਏ ਵਸਾ, ਜੁਗ ਚੌਕੜੀ ਵੇਖਣ ਕੋਇ ਨਾ ਪਾਈਆ। ਬੂੰਦ ਰਕਤ ਪੰਜ ਤਤ ਤ੍ਰੈਗੁਣ ਮੇਲ ਮਿਲਾ, ਹੱਡ ਮਾਸ ਨਾੜੀ ਰਤ ਸੋਭਾ ਪਾਈਆ। ਨੌਂ ਦਵਾਰੇ ਦਏ ਖੁਲ੍ਹਾ, ਜਗਤ ਤ੍ਰਿਸਨਾ ਨਾਲ ਰਲਾਈਆ। ਸ਼ਾਹ ਰਗ ਉਪਰ ਡੇਰਾ ਦੇਵੇ ਲਾ, ਕਰੇ ਖੇਲ ਬੇਪਰਵਾਹੀਆ। ਡੂੰਘੀ ਭਵਰੀ ਵੇਸ ਵਟਾ, ਵੇਸ ਅਵੱਲਾ ਦਏ ਸਮਝਾਈਆ। ਸੁਖਮਨ ਟੇਢੀ ਬੰਕ ਦਏ ਬਣਾ, ਈੜਾ ਪਿੰਗਲ ਸੇਵ ਕਮਾਈਆ। ਅੰਮ੍ਰਿਤ ਆਤਮ ਕਵਲ ਨਾਭੀ ਦਏ ਟਿਕਾ, ਝਿਰਨਾ ਆਪਣੇ ਹੱਥ ਝਿਰਾਈਆ। ਘਰ ਦੀਪਕ ਜੋਤ ਨਿਰੰਜਣ ਦਏ ਟਿਕਾ, ਬਿਨ ਤੇਲ ਬਾਤੀ ਕਰੇ ਰੁਸ਼ਨਾਈਆ। ਸ਼ਬਦ ਅਗੰਮੀ ਤੇਰਾ ਅਨਹਦ ਨਾਦੀ ਨਾਦ ਦਏ ਵਜਾ, ਉਪਰ ਆਪਣਾ ਪਰਦਾ ਪਾਈਆ। ਬਜਰ ਕਪਾਟੀ ਕੁੰਡਾ ਦਏ ਲਗਾ, ਨਾ ਕੋਈ ਤੋੜੇ ਤੋੜ ਤੁੜਾਈਆ। ਆਤਮ ਸੇਜਾ ਦਏ ਵਿਛਾ, ਘਰ ਸੁਹੰਜਣੀ ਸੇਜ ਬਣਾਈਆ। ਪਰਮਾਤਮ ਬੈਠੇ ਮੁੱਖ ਛੁਪਾ, ਨਿਝ ਨੇਤਰ ਨੈਣ ਬਿਨ ਨਜ਼ਰ ਕਿਸੇ ਨਾ ਆਈਆ। ਲੱਖ ਚੁਰਾਸੀ ਧੰਦੇ ਲਏ ਲਗਾ, ਲੋਕਮਾਤ ਬੰਧਨ ਪਾਈਆ। ਸ਼ਬਦ ਸੁਤ ਤੇਰਾ ਮਾਰਗ ਦਏ ਜਣਾ, ਪੁਰਖ ਅਬਿਨਾਸ਼ੀ ਦਇਆ ਕਮਾਈਆ। ਗੁਰ ਅਵਤਾਰ ਲਏ ਪਰਗਟਾ, ਤੇਰਾ ਨਾਉਂ ਕਰੇ ਰੁਸ਼ਨਾਈਆ। ਧੁਰ ਫ਼ਰਮਾਣਾ

ਸ੍ਰੀ ਭਗਵਾਨਾ ਬੋਧ ਅਗਾਧਾ ਦਏ ਸੁਣਾ, ਅੱਖਰ ਵੱਖਰ ਕਰ ਪੜ੍ਹਾਈਆ। ਆਤਮ ਪਰਮਾਤਮ ਪਰਦਾ ਦੇਵੇ ਲਾਹ, ਸੇਜ ਸੁਹੰਜਣੀ ਸੋਭਾ ਪਾਈਆ। ਨਿਰਮਲ ਨੂਰ ਕਰ ਰੁਸ਼ਨਾ, ਅਗਿਆਨ ਅੰਧੇਰ ਚੁਕਾਈਆ। ਅਨਹਦ ਨਾਦੀ ਨਾਦ ਦਏ ਸੁਣਾ, ਅੱਠੇ ਪਹਿਰ ਕਰੇ ਸ਼ਨਵਾਈਆ। ਪੰਚ ਵਿਕਾਰਾ ਦਏ ਖਪਾ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਕੋਇ ਹਲਕਾਈਆ। ਆਸਾ ਤ੍ਰਿਸਨਾ ਦਏ ਮਿਟਾ, ਹਉਮੇ ਹੰਗਤਾ ਰੋਗ ਮਿਟਾਈਆ। ਆਪਣਾ ਦਰਸ਼ਨ ਦਏ ਵਖਾ, ਸਵੱਛ ਸਰੂਪੀ ਰੂਪ ਵਟਾਈਆ। ਕਰੇ ਖੇਲ ਬੇਪਰਵਾਹ, ਸ਼ਬਦ ਸੁਤ ਤੇਰਾ ਨਾਉਂ ਸਿਫ਼ਤ ਸਾਲਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਲਏ ਮਨਾ, ਨਾਮ ਪੱਟੀ ਇਕ ਪੜ੍ਹਾਈਆ। ਕੋਟਨ ਕੋਟ ਸਿਫ਼ਤੀ ਨਾਉਂ ਲਏ ਰਖਾ, ਰਸਨਾ ਜਿਹਵਾ ਸਿਫ਼ਤ ਸਾਲਾਹੀਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੁਗ ਚੌਕੜੀ ਲਏ ਹੰਢਾ, ਨਵ ਨੌਂ ਚਾਰ ਵੇਖ ਵਖਾਈਆ। ਕਾਗਦ ਕਲਮ ਸ਼ਾਹੀ ਲਏ ਰਲਾ, ਵੇਦ ਪੁਰਾਨ ਸ਼ਾਸਤਰ ਸਿਮਰਤ ਲੇਖਾ ਲਏ ਜਣਾਈਆ। ਅੰਜੀਲ ਕੁਰਾਨਾ ਤੀਸ ਬੱਤੀਸਾ ਲਏ ਗਾ, ਸਚ ਹਦੀਸਾ ਇਕ ਪੜ੍ਹਾਈਆ। ਖਾਣੀ ਬਾਣੀ ਮੇਲਾ ਸਹਿਜ ਸੁਭਾ, ਆਤਮ ਪਰਮਾਤਮ ਨਾਤਾ ਜੋੜ ਜੁੜਾਈਆ। ਸ਼ਬਦ ਗੁਰ ਤੇਰਾ ਡੰਕ ਦਏ ਵਜਾ, ਗੁਰੂ ਗੁਰ ਨਜ਼ਰੀ ਇਕੋ ਆਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਿਰਗੁਣ ਸਰਗੁਣ ਚੋਲਾ ਲਏ ਹੰਢਾ, ਨਿਤ ਨਵਿਤ ਵੇਸ ਵਟਾਈਆ। ਭਗਤ ਭਗਵਾਨ ਲਏ ਮਿਲਾ, ਭਾਗ ਆਪਣੇ ਹੱਥ ਰਖਾਈਆ। ਸਾਚੇ ਸੰਤਾਂ ਲਏ ਜਗਾ, ਜਾਗਰਤ ਜੋਤ ਕਰ ਰੁਸ਼ਨਾਈਆ। ਗੁਰਮੁਖ ਗਲੇ ਲਏ ਲਗਾ, ਆਪ ਆਪਣੀ ਗੋਦ ਬਹਾਈਆ। ਗੁਰਸਿਖ ਲੱਖ ਚੁਰਾਸੀ ਫਾਸੀ ਦਏ ਤੁੜਾ, ਰਾਏ ਧਰਮ ਨਾ ਦਏ ਸਜ਼ਾਈਆ। ਨੌਂ ਸੌ ਚੁਰਾਨਵੇਂ ਚੌਕੜੀ ਯੁਗ ਤੇਰੀ ਸੇਵਾ ਦਏ ਲਗਾ, ਸਾਚਾ ਹੁਕਮ ਇਕ ਸਮਝਾਈਆ। ਤੇਈ ਅਵਤਾਰ ਨਾਲ ਰਲਾ, ਭਗਤ ਅਠਾਰਾਂ ਦੇਣ ਸਲਾਹੀਆ। ਈਸਾ ਮੂਸਾ ਮੁਹੰਮਦ ਲੇਖਾ ਲੇਖ ਜਣਾ, ਪਾਕ ਰਸੂਲ ਦਏ ਵਡਿਆਈਆ। ਨਾਨਕ ਗੋਬਿੰਦ ਇਕੋ ਜੋਤੀ ਜੋਤ ਕਰ ਰੁਸ਼ਨਾ, ਦਹਿ ਦਿਸ਼ਾ ਵੇਖੇ ਚਾਈਂ ਚਾਈਂਆ। ਤੇਰਾ ਨਾਉਂ ਢੋਲਾ ਸਾਚਾ ਸੋਹਲਾ ਨਾਮ ਸਤਿ ਸਤਿ ਨਾਮ ਮੰਤਰ ਇਕ ਦ੍ਰਿੜਾ, ਦ੍ਰਿੜ ਵਿਸ਼ਵਾਸ ਦਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਅੰਤ ਸ੍ਰੀ ਭਗਵੰਤ, ਗੁਰ ਸ਼ਬਦੀ ਤੇਰਾ ਨਾਉਂ ਮੰਤ, ਮੰਤਰ ਇਕੋ ਇਕ ਜਣਾਈਆ। ਆਦਿ ਅੰਤ ਮੰਤਰ ਗੁਰਦੇਵ, ਹਰਿ ਸਵਾਮੀ ਆਪ ਜਣਾਇੰਦਾ। ਚਾਰ ਯੁਗ ਕਰਨੀ ਸੇਵ, ਸੇਵਾ ਸਾਚੀ ਇਕ ਵਖਾਇੰਦਾ। ਪਾਰਬ੍ਰਹਮ ਵਡ ਦੇਵੀ ਦੇਵ, ਦੇਵਤ ਸੁਰ ਤੇਰੇ ਹੁਕਮ ਰਖਾਇੰਦਾ। ਅੰਮ੍ਰਿਤ ਆਤਮ ਰਸ ਸਾਚਾ ਮੇਵ, ਲੱਖ ਚੁਰਾਸੀ ਬੂਟਾ ਆਪ ਮਹਿਕਾਇੰਦਾ। ਆਦਿ ਜੁਗਾਦਿ ਸਦਾ ਸਦ ਨਿਹਕੇਵ, ਨਿਹਚਲ ਆਪਣਾ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸੁਤ ਤੇਰਾ ਮਾਰਗ ਇਕ ਜਣਾਇੰਦਾ। ਸ਼ਬਦ ਸੁਤ ਚਰਨ ਕਰ ਨਿਮਸਕਾਰ, ਪ੍ਰਭ ਅੱਗੇ ਸੀਸ ਝੁਕਾਇਆ। ਹਉਂ ਬਰਦਾ ਸੇਵਕ ਦਵਾਰ, ਦਰ ਤੇਰੇ ਸੇਵ ਕਮਾਇਆ। ਵਿਸ਼ਨ ਬ੍ਰਹਮਾ ਸ਼ਿਵ ਕਰ ਤਿਆਰ, ਤ੍ਰੈ ਪੰਜ ਮੇਲਾ ਮੇਲ ਮਿਲਾਇਆ। ਲੱਖ ਚੁਰਾਸੀ ਘਾੜਨ ਘੜ ਬਣ ਠਠਿਆਰ, ਨਿਰਗੁਣ ਸਰਗੁਣ ਰੂਪ ਧਰਾਇਆ। ਲੱਖ ਚੁਰਾਸੀ ਹੋ ਉਜਿਆਰ, ਜੋਤ ਨਿਰੰਜਣ ਡਗਮਗਾਇਆ। ਸ਼ਬਦ ਅਗੰਮੀ ਨਾਦ ਧੁੰਨਕਾਰ, ਧੁੰਨ ਆਤਮਕ ਰਾਗ ਸੁਣਾਇਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰ ਤਿਆਰ, ਤ੍ਰੈਗੁਣ ਅਤੀਤਾ ਖੇਲ ਕਰਾਇਆ। ਭਗਤ ਭਗਵੰਤ ਖੋਲ੍ਹ ਕਿਵਾੜ, ਸਾਚਾ ਮੰਦਰ ਇਕ ਦਰਸਾਇਆ। ਸਾਚੇ ਸੰਤਾਂ ਕਰ ਪਰਕਾਸ਼ ਬਹੱਤਰ ਨਾੜ, ਨਾੜੀ ਨਾੜੀ ਰੋਗ ਗਵਾਇਆ। ਗੁਰਮੁਖ ਸਾਚੇ ਘੋੜੇ ਚਾੜ੍ਹ, ਵਾਗਾਂ

ਆਪਣੇ ਹੱਥ ਰਖਾਇਆ। ਗੁਰਸਿਖਾਂ ਦੇਵੇ ਇਕ ਸਹਾਰ, ਪ੍ਰੇਮ ਪਿਆਲਾ ਨਾਮ ਪਿਆਇਆ। ਦੀਨ ਦਿਆਲਾ ਏਕੰਕਾਰ, ਜੁਗ ਜੁਗ ਆਪਣਾ ਖੇਲ ਕਰਾਇਆ। ਸਤਿਜੁਗ ਤ੍ਰੇਤਾ ਦੁਆਪਰ ਉਤਰਿਆ ਵਿਚ ਸੰਸਾਰ, ਅੰਤ ਲੋਕਮਾਤ ਰਹਿਣ ਨਾ ਪਾਇਆ। ਕਲਜੁਗ ਵੇਖੇ ਅੰਤਮ ਧਾਰ, ਪੁਰਖ ਅਬਿਨਾਸ਼ੀ ਖੇਲ ਕਰਾਇਆ। ਨੌਂ ਖੰਡ ਪ੍ਰਿਥਮੀ ਗਈ ਹਾਰ, ਹਾਹਾਕਾਰ ਸ੍ਰਿਸ਼ਟ ਸਬਾਇਆ। ਜੀਵ ਜੰਤ ਕਰਨ ਪੁਕਾਰ, ਉਚੀ ਕੂਕ ਕੂਕ ਅਲਾਇਆ। ਰਾਜੇ ਰਾਣੇ ਗਏ ਹਾਰ, ਰੱਯਤ ਰੂਪ ਨਾ ਕੋਇ ਵਖਾਇਆ। ਨੌਂ ਖੰਡ ਪ੍ਰਿਥਮੀ ਧੂੰਆਂਧਾਰ, ਸਾਚਾ ਚੰਦ ਨਾ ਕੋਇ ਚੜ੍ਹਾਇਆ। ਗੁਰ ਕਾ ਸ਼ਬਦ ਨਾ ਕਰੇ ਕੋਇ ਪਿਆਰ, ਨਾਨਕ ਗੋਬਿੰਦ ਗਏ ਭੁਲਾਇਆ। ਈਸਾ ਮੂਸਾ ਮੁਹੰਮਦ ਮਿਲੇ ਨਾ ਸੱਚਾ ਯਾਰ, ਚਾਰ ਯਾਰੀ ਨਾਤਾ ਰਹੀ ਤੁੜਾਇਆ। ਭਗਤ ਅਠਾਰਾਂ ਨਾ ਕੋਇ ਆਧਾਰ, ਧਰਨੀ ਧਰਤ ਧਵਲ ਦਏ ਦੁਹਾਇਆ। ਤੇਈ ਅਵਤਾਰ ਨਾ ਕੋਇ ਪਿਆਰ, ਚਰਨ ਪ੍ਰੀਤੀ ਨਾ ਕੋਇ ਨਿਭਾਇਆ। ਸੀਤਾ ਸੁਰਤੀ ਨਾ ਪਾਵੇ ਸਾਰ, ਰਾਮ ਮੇਲ ਨਾ ਕੋਇ ਮਿਲਾਇਆ। ਕਾਹਨਾ ਕ੍ਰਿਸ਼ਨਾ ਨਾ ਮੀਤ ਮੁਰਾਰ, ਮਧੁਰ ਬੰਸਰੀ ਰਾਗ ਨਾ ਕੋਇ ਸੁਣਾਇਆ। ਨੌਂ ਖੰਡ ਪ੍ਰਿਥਮੀ ਲੱਖ ਚੁਰਾਸੀ ਜੀਵ ਜੰਤ ਹੋਇਆ ਨਾਰ ਵਿਭਚਾਰ, ਹਰਿ ਜੂ ਕੰਤ ਨਾ ਕੋਇ ਹੰਢਾਇਆ। ਸਰ ਸਰੋਵਰ ਨੰਗੇ ਤਾਰੀਆਂ ਰਹੇ ਮਾਰ, ਲੱਜ ਪਤ ਨਿਝ ਨਾ ਕੋਇ ਜਣਾਇਆ। ਗੁਰਦਰ ਮੰਦਰ ਮਸਜਦ ਮੱਠ ਸ਼ਿਵਦਵਾਲੇ ਕੁਕਰਮੀ ਕਰਮ ਕਰੇ ਅਕਿਰਤਘਣ ਗੁਰ ਨਾਉਂ ਨਾ ਕੋਇ ਵਿਚਾਰ, ਹਰਿ ਸ਼ਬਦ ਵਿਚਾਰ ਵਿਚ ਨਾ ਆਇਆ। ਕਲਜੁਗ ਖੇਲ ਕਰੇ ਅਪਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਤ ਦੇਵੇ ਇਕ ਵਰ, ਆਦਿ ਅੰਤ ਸ੍ਰੀ ਭਗਵੰਤ ਤੇਰੇ ਹੱਥ ਫੜਾਇਆ। ਸ਼ਬਦ ਸੁਤ ਵਡ ਬਲਵਾਨਾ, ਬਲ ਆਪਣਾ ਆਪ ਧਰਾਈਆ। ਕਲਜੁਗ ਵੇਖੇ ਕੂੜ ਨਿਸ਼ਾਨਾ, ਜੂਠ ਝੂਠ ਦਏ ਦੁਹਾਈਆ। ਹਰਿ ਕਾ ਨਾਮ ਨਾ ਕਿਸੇ ਵਖਾਨਾ, ਭਰਮੇ ਭੁੱਲੀ ਸਰਬ ਲੋਕਾਈਆ। ਅੰਮ੍ਰਿਤ ਆਤਮ ਮਿਲੇ ਨਾ ਪੀਣਾ ਖਾਣਾ, ਤ੍ਰਿਸਨਾ ਭੁੱਖ ਨਾ ਕੋਇ ਗਵਾਈਆ। ਅਨਹਦ ਨਾਦ ਨਾ ਕੋਇ ਗਾਨਾ, ਛੱਤੀ ਰਾਗ ਭੇਵ ਕੋਇ ਨਾ ਪਾਈਆ। ਗੋਬਿੰਦ ਗੁਰ ਨਾ ਮਿਲੇ ਕਾਇਆ ਸਚ ਮਕਾਨਾ, ਨਿਝ ਨੇਤਰ ਨਜ਼ਰ ਕਿਸੇ ਨਾ ਆਈਆ। ਨਾਨਕ ਨਾਮ ਸਤਿ ਨਾ ਸੁਣਾਏ ਕਿਸੇ ਤਰਾਨਾ, ਬੈਠਾ ਆਪਣਾ ਮੁਖ ਛੁਪਾਈਆ। ਈਸਾ ਮੂਸਾ ਮੁਹੰਮਦ ਹੋਏ ਹੈਰਾਨਾ, ਹਰਿ ਕਾ ਭੇਵ ਕੋਇ ਨਾ ਪਾਈਆ। ਚੌਦਾਂ ਤਬਕ ਦਿਸਣ ਵੈਰਾਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ਼ਬਦ ਸੁਤ ਇਕ ਵਡਿਆਈਆ। ਸ਼ਬਦ ਸੁਤ ਸੂਰਾ ਸਰਬੰਗ, ਜੁਗ ਜੁਗ ਵੇਖ ਵਖਾਇੰਦਾ। ਸਾਚੇ ਅਸਵ ਕਸ ਕਸ ਤੰਗ, ਸੋਲਾਂ ਕਲੀਆਂ ਆਸਣ ਪਾਇੰਦਾ। ਸ਼ਾਹਸਵਾਰਾ ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾ ਵੇਖੇ ਲੰਘ, ਦੋ ਜਹਾਨਾਂ ਚਰਨਾਂ ਹੇਠ ਦਬਾਇੰਦਾ। ਨਰ ਨਿਰੰਕਾਰਾ ਵਜਾਏ ਇਕ ਮਰਦੰਗ, ਵਿਸ਼ਨ ਬ੍ਰਹਮਾ ਸ਼ਿਵ ਆਪ ਜਗਾਇੰਦਾ। ਕਲਜੁਗ ਔਧ ਰਹੀ ਲੰਘ, ਵੇਲਾ ਅੰਤ ਗਿਆ ਹੱਥ ਨਾ ਆਇੰਦਾ। ਕੂੜੀ ਕਿਰਿਆ ਢਹਿਣੀ ਕੰਧ, ਭਾਂਡਾ ਭਰਮ ਭੌ ਭੰਨਾਇੰਦਾ। ਸ਼ਾਹ ਸੁਲਤਾਨਾਂ ਨੰਗੀ ਕਰੇ ਕੰਡ, ਸੀਸ ਤਾਜ ਨਾ ਕੋਇ ਰਖਾਇੰਦਾ। ਚਾਰ ਵਰਨ ਹੋਏ ਭੰਗ, ਅਠਾਰਾਂ ਬਰਨ ਨਾ ਕੋਇ ਵਡਿਆਇੰਦਾ। ਨੌਂ ਖੰਡ ਪ੍ਰਿਥਮੀ ਹੋਣਾ ਖੰਡ ਖੰਡ, ਹਰਿ ਜੂ ਖੰਡਾ ਇਕ ਖੜਕਾਇੰਦਾ। ਫਿਰੇ ਦਰੋਹੀ ਵਿਚ ਬ੍ਰਹਿਮੰਡ, ਕਰੋੜ ਤੇਤੀਸਾ ਨੀਰ ਵਹਾਇੰਦਾ। ਪਰਗਟ ਹੋਏ ਸੂਰਾ ਸਰਬੰਗ, ਪੁਰਖ ਅਬਿਨਾਸ਼ੀ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਗੁਰ ਇਕ ਜਣਾਇੰਦਾ। ਸ਼ਬਦ ਗੁਰ ਹਰਿ ਬੋਲ ਜੈਕਾਰਾ, ਜੈ ਜੈਕਾਰ ਸੁਣਾਈਆ।

ਕਲਜੁਗ ਅੰਤਮ ਦਿਸੇ ਕਿਨਾਰਾ, ਸ੍ਰਿਸ਼ਟ ਸਬਾਈ ਰਿਹਾ ਸਮਝਾਈਆ। ਪਰਗਟ ਹੋਏ ਮਹਾਬਲੀ ਅਵਤਾਰਾ, ਬਲ ਆਪਣਾ ਆਪ ਪਰਗਟਾਈਆ। ਨਾਉਂ ਰਖਾਏ ਨਿਹਕਲੰਕ ਨਰਾਇਣ ਨਰ ਅਵਤਾਰਾ, ਸੰਬਲ ਆਪਣਾ ਆਸਣ ਲਾਈਆ। ਦੋ ਜਹਾਨਾਂ ਕਰੇ ਖ਼ਬਰਦਾਰਾ, ਪੀਰ ਪੈਗ਼ੰਬਰ ਲਏ ਉਠਾਈਆ। ਆਦਿ ਜੁਗਾਦੀ ਹੋ ਤਿਆਰਾ, ਤ੍ਰੈਗੁਣ ਅਤੀਤਾ ਠਾਂਡਾ ਸੀਤਾ ਨਿਰਮਲ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਨਿਵਾਸੀ ਬੇਪਰਵਾਹੀਆ। ਸਚਖੰਡ ਨਿਵਾਸੀ ਏਕਾ ਔਣਾ, ਚੌਥਾ ਯੁਗ ਧਿਆਨ ਲਗਾਈਆ। ਨਿਹਕਲੰਕ ਨਾਉਂ ਰਖੌਣਾ, ਨਾ ਕੋਇ ਪਿਤਾ ਨਾ ਕੋਈ ਮਾਈਆ। ਰੂਪ ਰੰਗ ਨਾ ਕੋਇ ਵਖੌਣਾ, ਭੇਖ ਵੇਸ ਨਾ ਕੋਇ ਵਟਾਈਆ। ਸ਼ਬਦ ਅਗੰਮੀ ਢੋਲਾ ਇਕੋ ਗੌਣਾ, ਆਤਮ ਪਰਮਾਤਮ ਕਰੇ ਪੜ੍ਹਾਈਆ। ਕਲਜੁਗ ਲਹਿਣਾ ਝੋਲੀ ਪੌਣਾ, ਪੂਰਬ ਲੇਖਾ ਦਏ ਮੁਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਆਪਣੇ ਵਿਚ ਛੁਪੌਣਾ, ਜੋਤੀ ਜੋਤ ਜੋਤ ਮਿਲਾਈਆ। ਪੁਰਖ ਅਕਾਲ ਇਕੋ ਇਸ਼ਟ ਸਰਬ ਦਰਸੌਣਾ, ਦ੍ਰਿਸ਼ਟੀ ਸਭ ਦੀ ਦਏ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਏਕਾ ਵਾਰ ਜਣਾਈਆ। ਪੁਰਖ ਅਬਿਨਾਸ਼ੀ ਆਵੇ ਜਗ, ਕਲਜੁਗ ਅੰਤਮ ਵੇਖ ਵਖਾਈਆ। ਨੌਂ ਖੰਡ ਪ੍ਰਿਥਮੀ ਬੁਝਾਏ ਅੱਗ, ਤਤੀ ਵਾ ਨਾ ਲਾਗੇ ਰਾਈਆ। ਗੁਰਮੁਖਾਂ ਪਾਰ ਕਰਾਏ ਹੱਦ, ਮਝਧਾਰ ਨਾ ਕੋਇ ਡੁਬਾਈਆ। ਪਿਤਾ ਪੂਤ ਕਰਾਏ ਲਡ, ਗੋਦੀ ਗੋਦ ਆਪ ਬਹਾਈਆ। ਦੋ ਜਹਾਨਾਂ ਸ੍ਰੀ ਭਗਵਾਨਾ ਸਤਿ ਸਤਿਵਾਦੀ ਗਾਏ ਇਕੋ ਛੰਦ, ਸੋਹੰ ਢੋਲਾ ਆਪੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਨਿਵਾਸੀ ਬੇਪਰਵਾਹੀਆ। ਸਚਖੰਡ ਨਿਵਾਸੀ ਸ਼ਾਹ ਸੁਲਤਾਨਾ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਇੰਦਾ। ਕਲਜੁਗ ਅੰਤਮ ਹੋ ਪਰਧਾਨਾ, ਸਚ ਪਰਧਾਨਗੀ ਆਪ ਕਮਾਇੰਦਾ। ਭੂਪਤ ਭੂਪ ਰਾਜ ਰਾਜਾਨਾ, ਹੁਕਮ ਹਾਕਮ ਆਪ ਸਮਝਾਇੰਦਾ। ਕਲਜੁਗ ਮਿਟੇ ਕੂੜ ਨਿਸ਼ਾਨਾ, ਕੂੜਾ ਨਾਤਾ ਤੋੜ ਤੁੜਾਇੰਦਾ। ਗੋਬਿੰਦ ਸੂਰਾ ਵਡ ਬਲਵਾਨਾ, ਬਲ ਆਪਣਾ ਆਪ ਜਣਾਇੰਦਾ। ਨਾਮ ਖੰਡਾ ਇਕ ਉਠਾਨਾ, ਚੰਡ ਪਰਚੰਡ ਆਪ ਚਮਕਾਇੰਦਾ। ਲੱਖ ਚੁਰਾਸੀ ਅੰਤਰ ਆਤਮ ਵੇਖੇ ਮਾਰ ਧਿਆਨਾ, ਕਾਇਆ ਮੰਦਰ ਅੰਦਰ ਡੂੰਘੀ ਕੰਦਰ ਫੋਲ ਫੋਲਾਇੰਦਾ। ਸਤਿਜੁਗ ਵਖਾਏ ਸਚ ਨਿਸ਼ਾਨਾ, ਆਪ ਉਠਾਏ ਸ੍ਰੀ ਭਗਵਾਨਾ, ਸਤਿ ਸਤਿਵਾਦੀ ਰਾਹ ਜਣਾਇੰਦਾ। ਨਵ ਨੌਂ ਗਾਏ ਇਕ ਤਰਾਨਾ, ਪੁਰਖ ਅਕਾਲ ਇਕ ਮਨਾਨਾ, ਇਸ਼ਟ ਗੁਰਦੇਵ ਇਕੋ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਦਰ ਦਰਵਾਜ਼ਾ ਗ਼ਰੀਬ ਨਿਵਾਜਾ ਅੰਤਮ ਇਕੋ ਇਕ ਖੁਲ੍ਹਾਇੰਦਾ। ਦਰ ਦਰਵਾਜ਼ਾ ਜਾਏ ਖੁਲ੍ਹ, ਸੋ ਪੁਰਖ ਨਿਰੰਜਣ ਆਪ ਖੁਲ੍ਹਾਈਆ। ਸਚਖੰਡ ਨਿਵਾਸੀ ਸਚ ਦਵਾਰੇ ਤੋਲੇ ਪੂਰੇ ਤੋਲ, ਨਾਮ ਕੰਡਾ ਹੱਥ ਉਠਾਈਆ। ਨੌਂ ਸੌ ਚੁਰਾਨਵੇਂ ਚੌਕੜੀ ਯੁਗ ਬੈਠਾ ਰਿਹਾ ਅਡੋਲ, ਗੁਰ ਅਵਤਾਰ ਪੀਰ ਪੈਗ਼ੰਬਰ ਸੇਵਾ ਲਾਈਆ। ਕਲਜੁਗ ਅੰਤਮ ਸੱਦੇ ਸਾਰੇ ਕੋਲ, ਲੋਕਮਾਤ ਕੋਇ ਰਹਿਣ ਨਾ ਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ਼ਬਦ ਸੁਤ ਸਤਿਗੁਰ ਇਕੋ ਰੂਪ ਪਰਗਟਾਈਆ। ਸ਼ਬਦ ਗੁਰੂ ਗੁਰ ਵਡ ਬਲਕਾਰਾ, ਬਲ ਆਪਣਾ ਆਪ ਧਰਾਇੰਦਾ। ਕਲਜੁਗ ਵੇਖੇ ਕੂੜ ਪਸਾਰਾ, ਚਾਰ ਕੁੰਟ ਖੋਜ ਖੋਜਾਇੰਦਾ। ਭਗਤਾਂ ਦੇਵੇ ਇਕ ਆਧਾਰਾ, ਨਾਮ ਪਿਆਰਾ ਵਣਜ ਕਰਾਇੰਦਾ। ਨੌਂ ਖੰਡ ਪ੍ਰਿਥਮੀ ਲੱਗਾ ਅਖਾੜਾ, ਜੂਠ ਝੂਠ ਨਾਚ ਨਚਾਇੰਦਾ। ਵਰਨ ਬਰਨ ਅੱਗ ਲੱਗੀ

ਤਤੀ ਹਾੜਾ, ਸਾਂਤਕ ਸਤਿ ਨਾ ਕੋਇ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨੂਰ ਜ਼ਹੂਰ ਆਪ ਦਰਸਾਇੰਦਾ। ਨੂਰ ਜ਼ਹੂਰ ਗੁਪਤ ਜ਼ਾਹਰ, ਸੋ ਪੁਰਖ ਨਿਰੰਜਣ ਆਪ ਜਣਾਈਆ। ਸਿਫ਼ਤੀ ਸਿਫ਼ਤ ਸਾਲਾਹ ਤੇ ਵਸੇ ਬਾਹਰ, ਸਿਫ਼ਤ ਵਿਚ ਕਦੇ ਨਾ ਆਈਆ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਬਣੇ ਸੱਜਣ ਯਾਰ, ਯਾਰੀ ਯਾਰਾਂ ਨਾਲ ਨਿਭਾਈਆ। ਕਾਇਆ ਮੰਦਰ ਅੰਦਰ ਵੜ ਵੜ ਕਰੇ ਪਿਆਰ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਸੋਈ ਸੁਰਤੀ ਲਏ ਉਠਾਲ, ਅਕਾਲ ਮੂਰਤ ਚਲੇ ਨਾਲ ਨਾਲ, ਨਾਦ ਤੂਰਤ ਇਕ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸ਼ਬਦ ਸੁਤ ਵਖਾਏ ਸਾਚਾ ਘਰ, ਘਰ ਘਰ ਵਿਚ ਆਪ ਪਰਗਟਾਈਆ। ਘਰ ਮੰਦਰ ਠਾਕਰ ਵਸੇ ਸਵਾਮੀ, ਗੁਰੂਦਵਾਰਾ ਇਕੋ ਨਜ਼ਰੀ ਆਇੰਦਾ। ਪਰਮ ਪੁਰਖ ਪਤਿਪਰਮੇਸ਼ਵਰ ਸਰਬ ਜੀਆਂ ਘਟ ਅੰਤਰਜਾਮੀ, ਲੱਖ ਚੁਰਾਸੀ ਖੋਜ ਖੋਜਾਇੰਦਾ। ਬੋਧ ਅਗਾਧ ਸ਼ਬਦ ਨਾਦ ਅਨਹਦ ਧੁੰਨ ਆਤਮਕ ਸੁਣਾਏ ਸਾਚੀ ਬਾਣੀ, ਰਸਨਾ ਜਿਹਵਾ ਨਾ ਕੋਇ ਹਿਲਾਇੰਦਾ। ਲੇਖਾ ਚੁਕੇ ਚਾਰ ਖਾਣੀ, ਸੁਰਤੀ ਮਿਲੇ ਸ਼ਬਦ ਹਾਣੀ, ਅੰਮ੍ਰਿਤ ਮਿਲੇ ਠੰਡਾ ਪਾਣੀ, ਅਠਸਠ ਤੀਰਥ ਕਿਸੇ ਕੰਮ ਨਾ ਆਇੰਦਾ। ਸਤਿਗੁਰ ਸੱਚਾ ਵਡ ਮਿਹਰਵਾਨੀ ਏਕਾ ਦੇਵੇ ਪਦ ਨਿਰਬਾਣੀ, ਸਚਖੰਡ ਦੀ ਸਚ ਨਿਸ਼ਾਨੀ, ਦਰਗਹਿ ਸਾਚੀ ਧਾਮ ਸੁਹਾਇੰਦਾ। ਸਤਿਜੁਗ ਦੀ ਸਚ ਕਹਾਣੀ, ਸੋਹੰ ਸ਼ਬਦ ਇਕ ਨਿਸ਼ਾਨੀ, ਆਤਮ ਪਰਮਾਤਮ ਦਿਤਾ ਦਾਨੀ, ਦਾਤਾ ਦਾਨੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਕਲਜੁਗ ਰਾਸੀ ਲਹਿਣਾ ਦੇਣਾ ਨੇਤਰ ਨੈਣਾਂ ਸਰਬ ਚੁਕਾਇੰਦਾ।