ਪੁਸਤਕਾਲਾਭਾਗ ੧੨

੧੪ ਅੱਸੂ ੨੦੧੯ ਬਿਕ੍ਰਮੀ ਗੁਰਦੇਵ ਸਿੰਘ ਦੇ ਗ੍ਰਹਿ ਨਵਾਂ ਪਿੰਡ

ਆਦਿ ਜੁਗਾਦਿ ਗੁਰਦੇਵ ਸਵਾਮੀ, ਹਰਿ ਕਰਤਾ ਖੇਲ ਕਰਾਇੰਦਾ। ਜੁਗਾ ਜੁਗੰਤਰ ਅਕਥ ਕਹਾਣੀ, ਪਾਰਬ੍ਰਹਮ ਪ੍ਰਭ ਆਪ ਪੜ੍ਹਾਇੰਦਾ। ਬੋਧ ਅਗਾਧ ਅਗੰਮੀ ਬਾਣੀ, ਸ਼ਬਦ ਅਨਾਦੀ ਨਾਦ ਸੁਣਾਇੰਦਾ। ਲੇਖਾ ਜਾਣੇ ਚਾਰ ਖਾਣੀ, ਚਾਰੋਂ ਕੁੰਟ ਵੇਖ ਵਖਾਇੰਦਾ। ਜਨ ਭਗਤਾਂ ਦੇਵੇ ਇਕ ਨਿਸ਼ਾਨੀ, ਨਾਉਂ ਨਿਰੰਕਾਰਾ ਇਕ ਪੜ੍ਹਾਇੰਦਾ। ਪਦ ਵਖਾਏ ਇਕ ਨਿਰਬਾਣੀ, ਪੁਰਖ ਅਬਿਨਾਸ਼ੀ ਦਇਆ ਕਮਾਇੰਦਾ। ਚਰਨ ਸਰਨ ਸਰਨ ਚਰਨ ਦੇਵੇ ਸਚ ਧਿਆਨੀ, ਗਿਆਨ ਧਿਆਨ ਇਕ ਦ੍ਰਿੜਾਇੰਦਾ। ਅੰਮ੍ਰਿਤ ਸਰੋਵਰ ਦੇਵੇ ਠੰਡਾ ਪਾਣੀ, ਤਟ ਤੀਰਥ ਇਕ ਵਖਾਇੰਦਾ। ਨਾਤਾ ਤੋੜ ਮਾਣ ਅਭਿਮਾਨੀ, ਨਿਵਣ ਸੁ ਅੱਖਰ ਆਪ ਜਣਾਇੰਦਾ। ਸਰਬ ਜੀਆਂ ਘਟ ਜਾਣ ਜਾਣੀ, ਲੱਖ ਚੁਰਾਸੀ ਫੋਲ ਫੋਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਗੁਰ ਸਤਿਗੁਰ ਇਕ ਅਖਵਾਇੰਦਾ। ਆਦਿ ਜੁਗਾਦੀ ਗੁਰ ਗੁਰਦੇਵ, ਹਰਿ ਕਰਤਾ ਆਪ ਅਖਵਾਈਆ। ਸਦਾ ਸੁਹੇਲਾ ਅਲੱਖ ਅਭੇਵ, ਅਲੱਖ ਅਗੋਚਰ ਬੇਪਰਵਾਹੀਆ। ਨਿਰਗੁਣ ਨਿਰਾਕਾਰ ਸਦਾ ਨਿਹਕੇਵ, ਨਿਹਚਲ ਆਪਣਾ ਡੇਰਾ ਲਾਈਆ। ਹਰਿਜਨ ਲਾਏ ਸਾਚੀ ਸੇਵ, ਗੁਰਮੁਖ ਇਕੋ ਸੇਵ ਬੁਝਾਈਆ। ਨਾਉਂ ਨਿਰੰਕਾਰਾ ਜਣਾਏ ਰਸਨਾ ਜਿਹਵ, ਜਿਹਵਾ ਰਸਨਾ ਹਰਿ ਗੁਣ ਗਾਈਆ। ਆਤਮ ਪਰਮਾਤਮ ਦੇਵੇ ਸਾਚਾ ਮੇਵ, ਅੰਮ੍ਰਿਤ ਫਲ ਮੁੱਖ ਖੁਆਈਆ। ਦਰਸ ਕਰਾਏ ਵਡ ਦੇਵੀ ਦੇਵ, ਦੇਵ ਆਤਮਾ ਲਏ ਮਿਲਾਈਆ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਬੇਪਰਵਾਹੀਆ। ਗੁਰਦੇਵ ਸਵਾਮੀ ਹਰਿ ਹਰਿ ਠਾਕਰ, ਸਚਖੰਡ ਸਾਚੇ ਸੋਭਾ ਪਾਇੰਦਾ। ਜੁਗ ਚੌਕੜੀ ਬਣ ਸੌਦਾਗਰ, ਦੋ ਜਹਾਨਾਂ ਵਣਜ ਕਰਾਇੰਦਾ। ਲੱਖ ਚੁਰਾਸੀ ਵੇਖੇ ਕਾਇਆ ਗਾਗਰ, ਨੌਂ ਖੰਡ ਪ੍ਰਿਥਮੀ ਫੋਲ ਫੋਲਾਇੰਦਾ। ਜੋਧਾ ਸੂਰਾ ਬਲੀ ਬਹਾਦਰ, ਬਲ ਆਪਣਾ ਆਪ ਜਣਾਇੰਦਾ। ਕਰਤਾ ਕਰੀਮ ਹਰਿ ਹਰਿ ਕਾਦਰ, ਕੁਦਰਤ ਕਾਦਰ ਵੇਖ ਵਖਾਇੰਦਾ। ਜਨ ਭਗਤਾਂ ਨਿਰਮਲ ਕਰਮ ਕਰੇ ਉਜਾਗਰ, ਦੁਰਮਤ ਮੈਲ ਧੋ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਰੰਗ ਰੰਗਾਇੰਦਾ। ਗੁਰਦੇਵ ਸਵਾਮੀ ਸ੍ਰੀ ਭਗਵੰਤ, ਹਰਿ ਸੱਜਣ ਖੇਲ ਕਰਾਇੰਦਾ। ਲੇਖਾ ਜਾਣੇ ਆਦਿ ਅੰਤ, ਜੁਗ ਜੁਗ ਵੇਸ ਵਟਾਇੰਦਾ। ਲੱਖ ਚੁਰਾਸੀ ਜੀਵ ਜੰਤ, ਘਟ ਘਟ ਅੰਦਰ ਡੇਰਾ ਲਾਇੰਦਾ। ਨਾਉਂ ਨਿਰੰਕਾਰਾ ਮਣੀਆ ਮੰਤ, ਮਨ ਮਣਕਾ ਆਪ ਭੁਆਇੰਦਾ। ਤੋੜਨਹਾਰਾ ਗੜ੍ਹ ਹਉਮੇਂ ਹੰਗਤ, ਹੰ ਬ੍ਰਹਮ ਆਪ ਸਮਝਾਇੰਦਾ। ਬੋਧ ਅਗਾਧਾ ਇਕੋ ਪੰਡਤ, ਅੱਖਰ ਵੱਖਰ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਮਾਇੰਦਾ। ਗੁਰਦੇਵ ਸਵਾਮੀ ਸ੍ਰੀ ਭਗਵਾਨ, ਭਗਵਨ ਆਪਣੀ ਦਇਆ ਕਮਾਈਆ। ਲੇਖਾ ਜਾਣੇ ਦੋ ਜਹਾਨ, ਨਿਰਗੁਣ ਸਰਗੁਣ ਵੇਸ ਵਟਾਈਆ। ਬ੍ਰਹਿਮੰਡ ਖੰਡ ਵੇਖੇ ਮਾਰ ਧਿਆਨ, ਪੁਰੀ ਲੋ ਨੈਣ ਉਠਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇਵੇ ਗਿਆਨ, ਗਿਆਤਾ ਇਕੋ ਇਕ ਕਰੇ ਪੜ੍ਹਾਈਆ। ਲੱਖ ਚੁਰਾਸੀ ਕਰ ਪਰਧਾਨ, ਨਾਮ ਪਰਧਾਨਗੀ ਇਕ ਰਖਾਈਆ। ਨਵ ਨੌਂ ਖੇਲ ਕਰੇ ਸ੍ਰੀ ਭਗਵਾਨ, ਸਰਗੁਣ ਨਿਰਗੁਣ ਨਿਰਗੁਣ ਸਰਗੁਣ ਲੇਖਾ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਮਾਈਆ। ਗੁਰਦੇਵ ਸਵਾਮੀ ਪੁਰਖ ਅਗੰਮ, ਅਲੱਖ ਅਗੋਚਰ ਖੇਲ ਕਰਾਇੰਦਾ। ਆਦਿ ਜੁਗਾਦੀ ਬੇੜਾ ਬੰਨ੍ਹ, ਜੁਗ ਜੁਗ ਆਪਣੇ ਕੰਧ ਉਠਾਇੰਦਾ। ਵਸਤ ਅਮੋਲਕ ਨਾਮ ਧੰਨ, ਜਨ ਭਗਤਾਂ ਆਪ ਵਰਤਾਇੰਦਾ। ਏਕੰਕਾਰਾ ਰਾਗ ਸੁਣਾਏ ਕੰਨ, ਅਨਹਦ ਨਾਦੀ ਨਾਦ ਵਜਾਇੰਦਾ। ਲੇਖਾ ਜਾਣੇ ਜਨਣੀ ਜਨ, ਜਨ ਜਣੇਂਦੀ ਆਪਣੇ ਰੰਗ ਰੰਗਾਇੰਦਾ। ਭਾਂਡਾ ਭਰਮ ਭੌ ਦੇਵੇ ਭੰਨ, ਘੜਨ ਭੰਨੜਹਾਰ ਖੇਲ ਕਰਾਇੰਦਾ। ਭਾਗ ਲਗਾਏ ਗੁਰਮੁਖ ਤਨ, ਗੁਰ ਗੁਰ ਆਪਣੀ ਬੂਝ ਬੁਝਾਇੰਦਾ। ਕਰੇ ਵਸੇਰਾ ਬਿਨ ਛੱਪਰ ਛੰਨ, ਮਹੱਲ ਅਟੱਲ ਇਕ ਰੁਸ਼ਨਾਇੰਦਾ। ਨਾ ਕੋਈ ਸੂਰਜ ਨਾ ਕੋਈ ਚੰਨ, ਮੰਡਲ ਮੰਡਪ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਗੁਰਦੇਵ ਸਵਾਮੀ ਹਰਿ ਭਗਵਾਨਾ, ਭਗਵਨ ਆਪਣਾ ਖੇਲ ਵਖਾਈਆ। ਜੋਧਾ ਸੂਰਬੀਰ ਬਲੀ ਬਲਵਾਨਾ, ਬਲ ਆਪਣਾ ਆਪ ਪਰਗਟਾਈਆ। ਵਸਣਹਾਰਾ ਸਚਖੰਡ ਸਚ ਮਕਾਨਾ, ਸਚ ਸਮਗਰੀ ਇਕ ਜਣਾਈਆ। ਬੋਲਣਹਾਰਾ ਰਾਗ ਤਰਾਨਾ, ਤੁਰੀਆ ਰਾਗ ਆਪੇ ਗਾਈਆ। ਆਦਿ ਜੁਗਾਦੀ ਮਰਦ ਮਰਦਾਨਾ, ਵਡ ਮਰਦਾਨਗੀ ਆਪ ਕਮਾਈਆ। ਜੁਗ ਚੌਕੜੀ ਖੇਲੇ ਖੇਲ ਮਹਾਨਾ, ਖ਼ਾਲਕ ਖ਼ਲਕ ਰੂਪ ਵਟਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਦੇਵਣਹਾਰਾ ਦਾਨਾ, ਦਾਤਾ ਦਾਨੀ ਨਾਉਂ ਧਰਾਈਆ। ਗੁਰ ਅਵਤਾਰ ਦੇਵੇ ਮਾਣਾ, ਪੀਰ ਪੈਗ਼ੰਬਰ ਚਰਨ ਸਰਨ ਸਰਨਾਈਆ। ਏਕਾ ਰਾਗ ਸੁਣਾਏ ਕਾਨਾ, ਬਿਨ ਅੱਖਰ ਕਰ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਈਆ। ਗੁਰਦੇਵ ਸਵਾਮੀ ਪਾਰਬ੍ਰਹਮ, ਬ੍ਰਹਮ ਲੇਖਾ ਆਪ ਜਣਾਇੰਦਾ। ਆਦਿ ਜੁਗਾਦੀ ਜਾਣੇ ਆਪਣਾ ਕੰਮ, ਕਰਨੀ ਕਰਤਾ ਆਪ ਕਮਾਇੰਦਾ। ਭਾਗ

ਲਗਾਏ ਕਾਇਆ ਪੰਜ ਤਤ ਤਨ, ਤਤਵ ਤਤ ਵੇਖ ਵਖਾਇੰਦਾ । ਵਸਤ ਅਮੋਲਕ ਇਕ ਧੰਨ, ਨਾਮ ਖ਼ਜ਼ਾਨਾ ਹੱਟ ਚਲਾਇੰਦਾ। ਜਨ ਭਗਤਾਂ ਬੇੜਾ ਦੇਵੇ ਬੰਨ੍ਹ, ਹਰਿ ਜੂ ਆਪਣੇ ਕੰਧ ਉਠਾਇੰਦਾ। ਜੁਗ ਚੌਕੜੀ ਦੇਵਣਹਾਰਾ ਡੰਨ, ਏਕਾ ਡੰਕਾ ਨਾਮ ਵਜਾਇੰਦਾ। ਜੋ ਘੜਿਆ ਸੋ ਦੇਵੇ ਭੰਨ, ਥਿਰ ਕੋਇ ਰਹਿਣ ਨਾ ਪਾਇੰਦਾ। ਲੇਖਾ ਜਾਣੇ ਸੂਰਜ ਚੰਨ, ਚੰਦ ਚਾਂਦਨੀ ਆਪ ਚਮਕਾਇੰਦਾ। ਕਰੇ ਪਰਕਾਸ਼ ਨੇਤਰ ਅੰਨ੍ਹ, ਅਗਿਆਨ ਅੰਧੇਰ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਗੁਰਦੇਵ ਸਵਾਮੀ ਸਾਹਿਬ ਸੁਲਤਾਨਾ, ਸੁਰਤੀ ਸ਼ਬਦੀ ਜੋੜ ਜੁੜਾਈਆ। ਲੇਖਾ ਜਾਣੇ ਸੀਤਾ ਰਾਮਾ, ਆਦਿ ਜੁਗਾਦੀ ਬੇਪਰਵਾਹੀਆ। ਭੇਵ ਖੁਲ੍ਹਾਏ ਗੋਪੀ ਕਾਨ੍ਹਾ, ਮੰਡਲ ਮੰਡਪ ਰਾਸ ਰਚਾਈਆ। ਪੀਰ ਪੈਗ਼ੰਬਰ ਖੇਲ ਮਹਾਨਾ, ਹਰਿ ਖ਼ਾਲਕ ਖ਼ਲਕ ਵਖਾਈਆ। ਕਾਗਦ ਕਲਮ ਦਏ ਪਰਵਾਨਾ, ਲਿਖ ਲਿਖ ਲੇਖਾ ਝੋਲੀ ਪਾਈਆ। ਬੋਧ ਅਗਾਧੀ ਇਕ ਤਰਾਨਾ, ਤ੍ਰੈਗੁਣ ਅਤੀਤਾ ਆਪ ਸੁਣਾਈਆ। ਠਾਂਡਾ ਸੀਤਾ ਮਰਦ ਮਰਦਾਨਾ, ਸਚਖੰਡ ਵਸੇ ਸਾਚਾ ਮਾਹੀਆ। ਜੁਗ ਚੌਕੜੀ ਗਾਏ ਗਾਣਾ, ਗੀਤ ਗੋਬਿੰਦ ਅਲਾਈਆ। ਖਾਣੀ ਬਾਣੀ ਜਗਤ ਨਿਸ਼ਾਨਾ, ਸਚ ਨਿਸ਼ਾਨੀ ਲਏ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਹੱਥ ਰੱਖੇ ਵਡਿਆਈਆ। ਗੁਰਦੇਵ ਸਵਾਮੀ ਉਚ ਮੁਨਾਰਾ, ਹਰਿ ਇਕੋ ਇਕ ਸੁਹਾਇੰਦਾ। ਨਿਰਮਲ ਦੀਆ ਕਰ ਉਜਿਆਰਾ, ਜੋਤੀ ਜਾਤਾ ਡਗਮਗਾਇੰਦਾ। ਕਾਗਦ ਕਲਮ ਨਾ ਲਿਖਣਹਾਰਾ, ਗੁਰ ਅਵਤਾਰ ਭੇਵ ਨਾ ਪਾਇੰਦਾ। ਅਲਖ ਅਗੋਚਰ ਅਗੰਮ ਅਥਾਹ ਬੇਐਬ ਪਰਵਰਦਿਗਾਰਾ, ਹੱਕ ਹਕ਼ੀਕ਼ਤ ਖੋਜ ਖੋਜਾਇੰਦਾ। ਲਾਸ਼ਰੀਕ ਸਾਂਝਾ ਯਾਰਾ, ਸ਼ਿਰਕਤ ਵੰਡ ਨਾ ਕੋਇ ਵੰਡਾਇੰਦਾ। ਜੁਗ ਚੌਕੜੀ ਵੇਖਣਹਾਰਾ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਕਲਜੁਗ ਅੰਤਮ ਪਾਵੇ ਸਾਰਾ, ਨਵ ਨੌਂ ਖੋਜ ਖੋਜਾਇੰਦਾ। ਪਰਗਟ ਹੋ ਨਿਹਕਲੰਕ ਨਰਾਇਣ ਨਰ ਅਵਤਾਰਾ, ਨਾਮ ਡੰਕਾ ਇਕ ਵਜਾਇੰਦਾ। ਪੀਰ ਪੈਗ਼ੰਬਰ ਕਰੇ ਖ਼ਬਰਦਾਰਾ, ਸੋਇਆ ਕੋਇ ਰਹਿਣ ਨਾ ਪਾਇੰਦਾ। ਸ੍ਰਿਸ਼ਟ ਸਬਾਈ ਵੇਖੇ ਹਾਹਾਕਾਰਾ, ਹਰਿ ਜੂ ਆਪਣਾ ਰੂਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਰਾਇੰਦਾ। ਗੁਰਦੇਵ ਸਵਾਮੀ ਹਰਿ ਗੋਬਿੰਦ, ਮਹਿਮਾ ਅਕਥ ਕਥੀ ਨਾ ਜਾਈਆ। ਦਾਤਾ ਦਾਨੀ ਗੁਣੀ ਗਹਿੰਦ, ਗਹਿਰ ਗੰਭੀਰ ਵਡੀ ਵਡਿਆਈਆ। ਆਦਿ ਜੁਗਾਦੀ ਸਾਗਰ ਸਿੰਧ, ਭਰਪੂਰ ਰਿਹਾ ਸਭ ਠਾਂਈਆ। ਭਗਤ ਭਗਵਾਨ ਉਪਜਾਏ ਆਪਣੀ ਬਿੰਦ, ਸੁਤ ਅਨਾਦੀ ਵਡ ਵਡਿਆਈਆ। ਆਤਮ ਪਰਮਾਤਮ ਮੇਟੇ ਚਿੰਦ, ਦੂਈ ਦਵੈਤੀ ਦੁੱਖੜਾ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਗੁਰਦੇਵ ਸਵਾਮੀ ਠਾਂਡਾ ਸੀਤਾ, ਸੀਤਲ ਏਕਾ ਧਾਰ ਵਖਾਇੰਦਾ। ਆਦਿ ਜੁਗਾਦੀ ਜੁਗ ਜੁਗ ਰੀਤਾ, ਲੱਖ ਚੁਰਾਸੀ ਵੇਸ ਵਟਾਇੰਦਾ। ਨਿਰਗੁਣ ਸਰਗੁਣ ਪੱਤਤ ਪੁਨੀਤਾ, ਪਤਿਤ ਪਾਵਣ ਦਇਆ ਕਮਾਇੰਦਾ। ਲੇਖਾ ਜਾਣੇ ਹਸਤ ਕੀਟਾ, ਊਚਾਂ ਨੀਚਾਂ ਵੇਖ ਵਖਾਇੰਦਾ। ਵਸਣਹਾਰਾ ਧਾਮ ਅਨਡੀਠਾ, ਕਲਜੁਗ ਅੰਤਮ ਫੇਰੀ ਪਾਇੰਦਾ। ਜਨ ਭਗਤਾਂ ਕਰੇ ਸਚ ਪ੍ਰੀਤਾ, ਪ੍ਰੀਤੀਵਾਨ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਗੁਰਦੇਵ ਸਵਾਮੀ ਸਦਾ ਸਤਿ, ਸਤਿ ਸਤਿਵਾਦੀ ਦਇਆ ਕਮਾਈਆ। ਦੇਵਣਹਾਰਾ ਬ੍ਰਹਮਮਤ, ਪਾਰਬ੍ਰਹਮ ਕਰੇ ਪੜ੍ਹਾਈਆ। ਆਤਮ ਪਰਮਾਤਮ ਜੋੜੇ ਨਾਤ, ਨਾਤਾ ਬਿਧਾਤਾ ਇਕ ਰਖਾਈਆ। ਕਲਜੁਗ ਮੇਟੇ ਅੰਧੇਰੀ ਰਾਤ, ਸਤਿਜੁਗ

ਸਾਚਾ ਚੰਦ ਕਰੇ ਰੁਸ਼ਨਾਈਆ। ਸੋਹੰ ਅੱਖਰ ਸੁਣਾਏ ਗਾਥ, ਸ੍ਰਿਸ਼ਟ ਸਬਾਈ ਦਏ ਸਮਝਾਈਆ । ਲਹਿਣਾ ਚੁੱਕੇ ਤ੍ਰਿਲੋਕੀ ਨਾਥ, ਨਾਥ ਅਨਾਥਾਂ ਦਏ ਵਡਿਆਈਆ। ਦੋ ਜਹਾਨਾਂ ਇਕੋ ਪੂਜਾ ਪਾਠ, ਪਾਠਸ਼ਾਲਾ ਇਕੋ ਦਏ ਜਣਾਈਆ। ਇਕ ਸਰੋਵਰ ਤੀਰਥ ਤਾਟ, ਤਟ ਕਿਨਾਰਾ ਇਕ ਵਡਿਆਈਆ। ਚੌਦਾਂ ਲੋਕ ਵਖਾਏ ਹਾਟ, ਬਣ ਵਣਜਾਰਾ ਫੇਰੀ ਪਾਈਆ। ਚੌਦਾਂ ਤਬਕ ਵਸੇ ਸਾਥ, ਸਗਲਾ ਸੰਗ ਨਿਭਾਈਆ। ਕਲਜੁਗ ਅੰਤ ਵੇਖੇ ਖੇਲ ਤਮਾਸ਼, ਨਿਰਗੁਣ ਆਪਣਾ ਵੇਸ ਵਟਾਈਆ। ਸਤਿਜੁਗ ਸਾਚੀ ਦੇਵੇ ਦਾਤ, ਸੋਹੰ ਨਾਮ ਝੋਲੀ ਪਾਈਆ। ਮੇਟੇ ਰੈਣ ਅੰਧੇਰੀ ਰਾਤ, ਨਿਰਗੁਣ ਨੂਰ ਕਰੇ ਰੁਸ਼ਨਾਈਆ । ਭਗਤਾਂ ਬਣੇ ਸੱਚਾ ਸਾਥ, ਭਗਵਨ ਆਪਣਾ ਸੰਗ ਰਖਾਈਆ। ਆਤਮ ਪਰਮਾਤਮ ਇਕੋ ਗਾਥ, ਸਾਚਾ ਢੋਲਾ ਦਏ ਜਣਾਈਆ। ਅੰਤਮ ਮੁੱਕੇ ਝੂਠੀ ਵਾਟ, ਕੂੜੀ ਕੰਧ ਰਹਿਣ ਨਾ ਪਾਈਆ। ਗੁਰਮੁਖਾਂ ਪੂਰਾ ਕਰੇ ਘਾਟ, ਪੂਰਬ ਲੇਖਾ ਦਏ ਮੁਕਾਈਆ। ਨਾਤਾ ਤੁਟੇ ਜ਼ਾਤ ਪਾਤ, ਵਰਨ ਗੋਤ ਨਾ ਕੋਇ ਰਖਾਈਆ। ਮੇਲ ਮਿਲਾਏ ਕਮਲਾਪਾਤ, ਨਰ ਨਰਾਇਣ ਦਇਆ ਕਮਾਈਆ। ਬੰਦ ਕਿਵਾੜੀ ਖੋਲ੍ਹੇ ਤਾਕ, ਬਜਰ ਕਪਾਟੀ ਤੋੜ ਤੁੜਾਈਆ। ਆਤਮ ਸੇਜਾ ਵਖਾਏ ਖਾਟ, ਸੇਜ ਸੁਹੰਜਣੀ ਇਕ ਸੁਹਾਈਆ। ਨਿਰਮਲ ਜੋਤ ਜਗੇ ਲਿਲਾਟ, ਨੂਰੋ ਨੂਰ ਨੂਰ ਰੁਸ਼ਨਾਈਆ। ਲੇਖਾ ਜਾਣੇ ਪੁਰਖ ਸਮਰਾਥ, ਸਮਰਥ ਆਪਣੇ ਹੱਥ ਰੱਖੇ ਵਡਿਆਈਆ। ਕਲਜੁਗ ਅੰਤਮ ਮੇਲ ਮਿਲਾਏ ਨੱਠ ਨੱਠ, ਲੱਖ ਚੁਰਾਸੀ ਖੋਜ ਖੋਜਾਈਆ। ਗੁਰਮੁਖ ਸੱਜਣ ਕਰ ਇਕੱਠ, ਹਰਿ ਸੰਗਤ ਰੂਪ ਵਟਾਈਆ। ਨਾਤਾ ਤੁਟੇ ਮੰਦਰ ਮੱਠ, ਸ਼ਿਵਦਵਾਲਾ ਨਜ਼ਰ ਕੋਇ ਨਾ ਆਈਆ। ਪਾਰਬ੍ਰਹਮ ਬ੍ਰਹਮ ਗਾਏ ਸਾਚਾ ਜਸ, ਸਿਫ਼ਤੀ ਸਿਫ਼ਤ ਸਿਫ਼ਤ ਸਲਾਹੀਆ। ਜਨ ਭਗਤਾਂ ਅੰਦਰ ਜਾਏ ਵਸ, ਨਿਰਗੁਣ ਆਪਣਾ ਡੇਰਾ ਲਾਈਆ। ਸਤਿਜੁਗ ਸਾਚਾ ਮਾਰਗ ਦੇਵੇ ਦੱਸ, ਮਿਹਰ ਨਜ਼ਰ ਇਕ ਉਠਾਈਆ। ਤੀਰ ਅਣਿਆਲਾ ਮਾਰੇ ਕਸ, ਤਿੱਖੀ ਮੁਖੀ ਧਾਰ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਰਚਨਾ ਆਪ ਰਚਾਈਆ। ਗੁਰਦੇਵ ਸਵਾਮੀ ਸਾਚਾ ਸੱਜਣ, ਸੋ ਪੁਰਖ ਨਿਰੰਜਣ ਆਪ ਅਖਵਾਇੰਦਾ। ਗੁਰਮੁਖਾਂ ਕਰਾਏ ਇਕੋ ਮਜਣ, ਹਰਿ ਪੁਰਖ ਨਿਰੰਜਣ ਦਇਆ ਕਮਾਇੰਦਾ । ਕਲਜੁਗ ਅੰਤਮ ਏਕੰਕਾਰਾ ਆਇਆ ਸੱਦਣ, ਨਿਰਗੁਣ ਆਪਣਾ ਫੇਰਾ ਪਾਇੰਦਾ। ਆਦਿ ਨਿਰੰਜਣ ਰੱਖਣਹਾਰਾ ਲੱਜਣ, ਸਿਰ ਆਪਣਾ ਹੱਥ ਟਿਕਾਇੰਦਾ। ਅਬਿਨਾਸ਼ੀ ਕਰਤਾ ਏਕਾ ਨਾਮ ਰਖਾਏ ਲਗਨ, ਦੂਸਰ ਓਟ ਨਾ ਕੋਇ ਜਣਾਇੰਦਾ। ਸ੍ਰੀ ਭਗਵਾਨ ਮੇਲ ਮਿਲਾਵਾ ਸਾਚੇ ਸੱਜਣ, ਸਗਲਾ ਸੰਗ ਆਪ ਨਿਭਾਇੰਦਾ। ਪਾਰਬ੍ਰਹਮ ਪ੍ਰਭ ਪਰਦੇ ਕੱਜਣ, ਨਾਮ ਦੁਸ਼ਾਲਾ ਹੱਥ ਉਠਾਇੰਦਾ। ਸਤਿ ਸਤਿਵਾਦੀ ਆਇਆ ਨਾਮ ਵੰਡਣ, ਵਸਤ ਅਮੋਲਕ ਝੋਲੀ ਪਾਇੰਦਾ। ਲੱਖ ਚੁਰਾਸੀ ਵਿਚੋਂ ਫੜ ਫੜ ਆਇਆ ਕੱਢਣ, ਹਰਿਜਨ ਆਪਣੀ ਗੋਦ ਬਹਾਇੰਦਾ। ਕੂੜੀ ਕਿਰਿਆ ਭਾਂਡੇ ਆਇਆ ਭੰਨਣ, ਜੋ ਘੜਿਆ ਭੰਨ ਵਖਾਇੰਦਾ। ਗੁਰਮੁਖ ਸਾਚਾ ਨਿਰਮਲ ਚੰਨਣ, ਨਿਮ ਵਾਸ ਨਾ ਕੋਇ ਮਹਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਗੁਰਦੇਵ ਸਵਾਮੀ ਨੀਕਨ ਨੀਕਾ, ਨਜ਼ਰ ਕਿਸੇ ਨਾ ਆਈਆ। ਲੇਖਾ ਜਾਣੇ ਜੀਵ ਜੀ ਕਾ, ਘਟ ਘਟ ਰਿਹਾ ਸਮਾਈਆ। ਕਲਜੁਗ ਫਲ ਵੇਖੇ ਫੀਕਾ, ਨਵ ਨੌਂ ਫੇਰਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦੀਆਂ ਰੱਖ ਕੇ ਗਏ ਉਡੀਕਾਂ, ਸੋ ਸਤਿਗੁਰ ਵੇਸ ਵਟਾਈਆ। ਸਭ ਦੀਆਂ ਅੰਤ ਨੇੜੇ ਆਈਆਂ ਤਰੀਕਾਂ, ਹਰਿ ਜੂ ਫੈਸਲਾ ਦਏ ਸੁਣਾਈਆ। ਕੂੜੀ ਕਿਰਿਆ ਵੇਲਾ ਬੀਤਾ, ਬੀਤੀ ਕਹਾਣੀ ਨਾ ਕੋਇ ਜਣਾਈਆ।

ਸਤਿਜੁਗ ਚਲਾਏ ਸਾਚੀ ਰੀਤਾ, ਰੀਤੀਵਾਨ ਦਇਆ ਕਮਾਈਆ। ਗੁਰਮੁਖਾਂ ਰੰਗ ਰੰਗਾਏ ਇਕ ਮਜੀਠਾ, ਚੜ੍ਹਿਆ ਰੰਗ ਉਤਰ ਨਾ ਜਾਈਆ। ਕਲਜੁਗ ਤ੍ਰੈਗੁਣ ਤਪੇ ਅੰਗੀਠਾ, ਲੱਖ ਚੁਰਾਸੀ ਅਗਨੀ ਲਾਈਆ। ਨਾ ਕੋਈ ਸੱਜਣ ਨਾ ਕੋਈ ਮੀਤਾ, ਭੈਣ ਭਾਈ ਨਾ ਕੋਇ ਸਹਾਈਆ। ਝੂਠੀ ਨਜ਼ਰ ਆਏ ਪ੍ਰੀਤਾ, ਅੰਤ ਸੰਗ ਕੋਇ ਨਾ ਜਾਈਆ। ਕਰੇ ਖੇਲ ਸਾਹਿਬ ਅਨਡੀਠਾ, ਅਨਡਿਠੜੀ ਧਾਰ ਵਹਾਈਆ। ਗੁਰਮੁਖ ਸੱਚਾ ਨਾ ਮਰਿਆ ਨਾ ਜੀਤਾ, ਜੀਵਣ ਮਰਨ ਵਿਚ ਕਦੇ ਨਾ ਆਈਆ। ਨਾਮ ਨਿਧਾਨ ਜਿਸ ਜਨ ਪੀਤਾ, ਅੰਮ੍ਰਿਤ ਰਸ ਰਸ ਵਖਾਈਆ। ਆਦਿ ਜੁਗਾਦਿ ਠਾਂਡਾ ਸੀਤਾ, ਅਗਨੀ ਤਤ ਨਾ ਲਾਗੇ ਰਾਈਆ। ਹਰਿ ਚਰਨ ਧਿਆਨ ਇਕੋ ਕੀਤਾ, ਦੂਜੀ ਓਟ ਨਾ ਕੋਇ ਰਖਾਈਆ। ਨਾਉਂ ਨਿਰੰਕਾਰਾ ਕਰਿਆ ਮੀਠਾ, ਜਗਤ ਰਸ ਨੇੜ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਗੁਰਦੇਵ ਸਵਾਮੀ ਇਕ ਅਨੰਦ, ਅਨੰਦ ਆਤਮ ਆਪ ਜਣਾਇੰਦਾ। ਘਰ ਵਿਚ ਘਰ ਵਖਾਏ ਪਰਮਾਨੰਦ, ਪਰਮ ਪੁਰਖ ਖੇਲ ਕਰਾਇੰਦਾ। ਕਰ ਪਰਕਾਸ਼ ਬਿਨ ਸੂਰਜ ਚੰਦ, ਚੰਦ ਚਾਂਦਨੀ ਨੂਰ ਚਮਕਾਇੰਦਾ। ਕਲਜੁਗ ਅੰਤਮ ਵੰਡੇ ਇਕੋ ਵੰਡ, ਵੰਡਣਹਾਰਾ ਫੇਰੀ ਪਾਇੰਦਾ। ਕੂੜੀ ਕਿਰਿਆ ਨਾਤਾ ਤੋੜ ਭੇਖ ਪਖੰਡ, ਗੁਰਮੁਖ ਸਾਚੇ ਮਾਰਗ ਲਾਇੰਦਾ। ਜਨਮ ਜੁਗ ਦੀ ਟੁੱਟੀ ਗੰਢ, ਗੁਰ ਸ਼ਬਦੀ ਜੋੜ ਜੁੜਾਇੰਦਾ। ਆਵਣ ਜਾਵਣ ਮੁੱਕੇ ਪੰਧ, ਲੱਖ ਚੁਰਾਸੀ ਫੰਦ ਕਟਾਇੰਦਾ। ਗੀਤ ਸੁਹਾਗੀ ਸੱਚਾ ਛੰਦ, ਸੋਹੰ ਸੋਹਲਾ ਆਪ ਜਣਾਇੰਦਾ। ਦੂਈ ਦਵੈਤੀ ਢਾਹੇ ਕੰਧ, ਭਾਂਡਾ ਭਰਮ ਭੌ ਭੰਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਸਤ ਅਮੋਲਕ ਇਕ ਵਖਾਇੰਦਾ। ਗੁਰਦੇਵ ਸਵਾਮੀ ਵਸਤ ਅਪਾਰ, ਹਰਿ ਸਤਿਗੁਰ ਆਪ ਜਣਾਈਆ। ਸਤਿਜੁਗ ਦੇਵੇ ਕਰ ਪਿਆਰ, ਪਰਮ ਪੁਰਖ ਪ੍ਰਭ ਝੋਲੀ ਪਾਈਆ। ਨਿਰਗੁਣ ਸਰਗੁਣ ਦਏ ਆਧਾਰ, ਸਰਗੁਣ ਮਿਲੇ ਮਾਣ ਵਡਿਆਈਆ। ਭਗਤ ਭਗਵੰਤ ਲਏ ਉਠਾਲ, ਆਪਣਾ ਭਾਗ ਵੰਡ ਵੰਡਾਈਆ। ਲੇਖਾ ਜਾਣ ਸ਼ਾਹ ਕੰਗਾਲ, ਊਚ ਨੀਚ ਦਇਆ ਕਮਾਈਆ। ਗੁਰ ਸ਼ਬਦ ਸੱਚਾ ਬਣ ਦਲਾਲ, ਪੰਜ ਤਤ ਮੇਲਾ ਸਹਿਜ ਸੁਭਾਈਆ। ਆਪੇ ਸੁਣੇ ਮੁਰੀਦਾਂ ਹਾਲ, ਮੁਰਸ਼ਦ ਆਪਣਾ ਫੇਰਾ ਪਾਈਆ। ਸਤਿ ਸਤਿਵਾਦੀ ਸਾਚੀ ਧਰਮਸਾਲ, ਧਰਮ ਦਵਾਰਾ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਲਹਿਣਾ ਦਏ ਚੁਕਾਈਆ। ਗੁਰਦੇਵ ਸਵਾਮੀ ਲਹਿਣਾ ਦੇਣਾ, ਜੁਗ ਚੌਕੜੀ ਆਪ ਚੁਕਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਵਖਾਏ ਨੈਣਾਂ, ਨੇਤਰ ਅੱਖ ਸਰਬ ਖੁਲ੍ਹਾਇੰਦਾ। ਲੱਖ ਚੁਰਾਸੀ ਕੂੜੀ ਕਿਰਿਆ ਵਹਿਣ ਵਹਿਣਾ, ਸ਼ੌਹ ਦਰਯਾਏ ਆਪ ਰੁੜ੍ਹਾਇੰਦਾ। ਗੁਰਮੁਖ ਵਿਰਲੇ ਗੁਰ ਚਰਨ ਬਹਿਣਾ, ਗੁਰਮੁਖ ਸਾਚੇ ਆਪ ਜਗਾਇੰਦਾ। ਮੁਰੀਦ ਮੁਰਸ਼ਦ ਮੰਨੇ ਕਹਿਣਾ, ਮੰਨ ਮੰਨ ਸ਼ੁਕਰ ਮਨਾਇੰਦਾ। ਗੁਰ ਚੇਲਾ ਧਾਮ ਇਕੱਠੇ ਇਕੋ ਰਹਿਣਾ, ਧਾਮ ਅਵੱਲੜਾ ਆਪ ਪਰਗਟਾਇੰਦਾ। ਸਾਹਿਬ ਸਤਿਗੁਰ ਭਾਣਾ ਸਹਿਣਾ, ਸਿਰ ਸਿਰ ਹੁਕਮ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਵਖਾਇੰਦਾ। ਗੁਰਦੇਵ ਸਵਾਮੀ ਖੇਲੇ ਖੇਲ, ਖੇਲਣਹਾਰਾ ਨਜ਼ਰ ਨਾ ਆਈਆ। ਹਰਿਜਨ ਸਾਚੇ ਰਿਹਾ ਮੇਲ, ਮੇਲ ਮਿਲਾਵਾ ਆਪ ਕਰਾਈਆ। ਕਰੇ ਪਰਕਾਸ਼ ਬਿਨ ਬਾਤੀ ਤੇਲ, ਦੀਪਕ ਇਕੋ ਜੋਤ ਰੁਸ਼ਨਾਈਆ। ਆਦਿ ਜੁਗਾਦੀ ਸੱਜਣ ਸੁਹੇਲ, ਹਰਿ ਸਤਿਗੁਰ ਵੇਖ ਵਖਾਈਆ। ਕਲਜੁਗ ਅੰਤਮ ਅਚਰਜ ਰਚਿਆ ਖੇਲ, ਭੇਵ ਅਭੇਦ ਨਾ ਕੋਇ ਪਾਈਆ। ਸਾਧ ਸੰਤ ਕੀਤੇ ਫੇਲ,

ਹਲ ਸਵਾਲ ਨਾ ਕੋਇ ਕਰਾਈਆ। ਅੰਤਮ ਘੱਲੇ ਰਾਏ ਧਰਮ ਦੀ ਜੇਲ, ਬੰਦੀਖਾਨਾ ਇਕ ਬਣਾਈਆ। ਫੜ ਬਾਂਹੋਂ ਦੇਵੇ ਠੇਲ, ਅੱਗੇ ਹੋ ਨਾ ਕੋਇ ਬਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਗੁਰਦੇਵ ਸਵਾਮੀ ਸਾਂਝਾ ਯਾਰ, ਸਗਲਾ ਸੰਗ ਨਿਭਾਇੰਦਾ। ਚਾਰ ਵਰਨਾਂ ਦਏ ਆਧਾਰ, ਜੋ ਜਨ ਸਰਨਾਈ ਆਇੰਦਾ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਕਰੇ ਪਿਆਰ, ਪ੍ਰੇਮ ਪ੍ਰੀਤੀ ਇਕ ਵਖਾਇੰਦਾ। ਦੂਈ ਦਵੈਤੀ ਦਏ ਨਿਕਾਲ, ਨਿਰਗੁਣ ਆਪਣਾ ਰੰਗ ਰੰਗਾਇੰਦਾ। ਸਾਚਾ ਮੰਤਰ ਦਏ ਸਿਖਾਲ, ਸੋਹੰ ਢੋਲਾ ਆਪ ਸੁਣਾਇੰਦਾ। ਨੇੜ ਆਏ ਅੰਤ ਨਾ ਕਾਲ, ਮਹਾਕਾਲ ਭੈ ਚੁਕਾਇੰਦਾ। ਤ੍ਰੈਗੁਣ ਮਾਇਆ ਤੋੜ ਜੰਜਾਲ, ਜੀਵਣ ਜੁਗਤ ਆਪ ਵਖਾਇੰਦਾ। ਕਾਇਆ ਮੰਦਰ ਅੰਦਰ ਸੱਚੀ ਧਰਮਸਾਲ, ਧਰਮ ਦਵਾਰ ਇਕ ਪਰਗਟਾਇੰਦਾ। ਸ਼ਬਦ ਅਗੰਮੀ ਵੱਜੇ ਤਾਲ, ਅਨਹਦ ਨਾਦੀ ਨਾਦ ਸੁਣਾਇੰਦਾ। ਅੰਮ੍ਰਿਤ ਜਾਮ ਦਏ ਪਿਆਲ, ਮਧੁਰ ਪਿਆਲਾ ਹੱਥ ਉਠਾਇੰਦਾ। ਏਕਾ ਜੋਤ ਦੇਵੇ ਬਾਲ, ਨੂਰ ਨੁਰਾਨਾ ਡਗਮਗਾਇੰਦਾ। ਆਤਮ ਸੇਜਾ ਦਏ ਸੁਖਾਲ, ਆਸਾ ਤ੍ਰਿਸਨਾ ਭੁੱਖ ਗਵਾਇੰਦਾ। ਆਪੇ ਸੁਣੇ ਮੁਰੀਦਾਂ ਹਾਲ, ਮੁਰਸ਼ਦ ਆਪਣਾ ਫੇਰਾ ਪਾਇੰਦਾ। ਕਲਜੁਗ ਅੰਤ ਬਣ ਦਲਾਲ, ਨਿਰਗੁਣ ਆਪਣੀ ਦਇਆ ਕਮਾਇੰਦਾ । ਸਤਿਜੁਗ ਤ੍ਰੇਤਾ ਦੁਆਪਰ ਜੋ ਗੁਰਮੁਖ ਘਾਲਣਾ ਆਏ ਘਾਲ, ਕੀਤੀ ਘਾਲ ਲੇਖੇ ਲਾਇੰਦਾ। ਆਪਣੀ ਕਿਰਪਾ ਸਭ ਦਾ ਹੱਲ ਕਰੇ ਸਵਾਲ, ਫਿਕਰਾ ਨਾਲ ਨਾ ਕੋਇ ਮਿਲਾਇੰਦਾ। ਬਿਨ ਅੱਖਾਂ ਲੱਖ ਚੁਰਾਸੀ ਵਿਚੋਂ ਲਏ ਭਾਲ, ਭਾਲਿਆਂ ਆਪ ਹੱਥ ਕਿਸੇ ਨਾ ਆਇੰਦਾ। ਇਕੱਠੇ ਕੀਤੇ ਸ਼ਾਹ ਕੰਗਾਲ, ਸ਼ਾਹ ਕੰਗਾਲ ਆਪਣਾ ਰੂਪ ਵਖਾਇੰਦਾ। ਕਲਜੁਗ ਚਲੀ ਅਵਲੜੀ ਚਾਲ, ਚਾਲ ਨਿਰਾਲੀ ਇਕ ਰਖਾਇੰਦਾ। ਗੁਰਸਿਖ ਵੇਖੇ ਸਾਚੇ ਲਾਲ, ਲਾਲਨ ਆਪਣੀ ਗੋਦ ਬਹਾਇੰਦਾ। ਦਿਵਸ ਰੈਣ ਕਰੇ ਪ੍ਰਿਤਪਾਲ, ਬਣ ਪ੍ਰਿਤਪਾਲਕ ਸੇਵ ਕਮਾਇੰਦਾ। ਅੰਦਰ ਬਾਹਰ ਚਲੇ ਨਾਲ ਨਾਲ, ਆਤਮ ਪਰਮਾਤਮ ਜੋੜ ਜੁੜਾਇੰਦਾ। ਏਥੇ ਓਥੇ ਰਹੇ ਖ਼ੁਸ਼ਹਾਲ, ਖ਼ੁਸ਼ੀ ਗ਼ਮ ਨਾ ਰੂਪ ਵਟਾਇੰਦਾ। ਹਰਿਜਨ ਅੰਤ ਨਾ ਖਾਏ ਕਾਲ, ਹਰਿ ਜੂ ਆਪਣੀ ਗੋਦ ਬਹਾਇੰਦਾ। ਜੋਤੀ ਜਾਤਾ ਜੋਤ ਬੇਮਿਸਾਲ, ਬੇਨਜ਼ੀਰ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਆਪਣੇ ਰੰਗ ਰੰਗਾਇੰਦਾ। ਗੁਰਦੇਵ ਸਵਾਮੀ ਰੰਗੇ ਰੰਗ, ਰੰਗਣਹਾਰਾ ਇਕ ਅਖਵਾਈਆ। ਆਤਮ ਸੇਜਾ ਸਤਿ ਪਲੰਘ, ਪਰਮ ਪੁਰਖ ਪ੍ਰਭ ਆਪ ਹੰਢਾਈਆ। ਹਰਿ ਮੰਦਰ ਵਜਾਏ ਸਚ ਮਰਦੰਗ, ਗੁਰਮੁਖ ਗ੍ਰਹਿ ਹੋਵੇ ਸ਼ਨਵਾਈਆ। ਆਤਮ ਪਰਮਾਤਮ ਦੇਵੇ ਇਕ ਅਨੰਦ, ਨਿਜਾਨੰਦ ਦਏ ਚਖਾਈਆ। ਜਨਮ ਜਨਮ ਦੇ ਵਿਛੜਿਆਂ ਪਾਵੇ ਠੰਡ, ਅਗਨੀ ਤਤ ਤਤ ਮਿਟਾਈਆ। ਆਤਮ ਪਰਮਾਤਮ ਸੁਰਤੀ ਸ਼ਬਦੀ ਦੇਵੇ ਗੰਢ, ਬਿਨ ਤੰਦੀ ਡੋਰ ਬੰਧਾਈਆ । ਮੁੱਕੇ ਰੰਡੇਪਾ ਰੰਡ, ਕੰਤ ਸੁਹਾਗ ਇਕ ਵਖਾਈਆ। ਰਲ ਮਿਲ ਸਖ਼ੀਆਂ ਗੀਤ ਗਾਇਣ ਗੋਬਿੰਦ ਛੰਦ, ਛੰਤ ਇਕੋ ਇਕ ਪੜ੍ਹਾਈਆ। ਸਾਹਿਬ ਦਿਆਲ ਠਾਕਰ ਸਵਾਮੀ ਬਖ਼ਸ਼ੰਦ, ਬਖ਼ਸ਼ਸ਼ ਆਪਣੇ ਹੱਥ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਪਾਰ ਕਰਾਈਆ। ਗੁਰਦੇਵ ਸਵਾਮੀ ਪਾਰ ਕਿਨਾਰਾ, ਗੁਰਮੁਖ ਗੁਰ ਗੁਰ ਆਪ ਜਣਾਇੰਦਾ। ਡੂੰਘਾ ਸਾਗਰ ਵੇਖਣਹਾਰਾ ਕਾਇਆ ਭਵਰੀ ਕਵਰੀ ਖੋਜ ਖੋਜਾਇੰਦਾ। ਦੇਵਣਹਾਰਾ ਸਚ ਸਹਾਰਾ, ਸਿਰ ਆਪਣਾ ਹੱਥ ਟਿਕਾਇੰਦਾ। ਗੁਰਮੁਖਾਂ ਕਰੇ ਸਚ ਪਿਆਰਾ, ਪਰਮ ਪੁਰਖ ਦਇਆ ਕਮਾਇੰਦਾ। ਲੱਖ ਚੁਰਾਸੀ ਪਾਰ ਉਤਰਨ ਦਾ ਇਕ ਵਿਹਾਰਾ, ਹਰਿ ਜੂ

ਇਕੋ ਵਾਰ ਸਮਝਾਇੰਦਾ । ਜੋ ਜਨ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਬੋਲੇ ਜੈਕਾਰਾ, ਜਨਮ ਮਰਨ ਵਿਚ ਕਦੇ ਨਾ ਆਇੰਦਾ। ਏਥੇ ਓਥੇ ਮੇਲ ਮਿਲਾਏ ਆਪ ਨਿਰੰਕਾਰਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਜੋੜ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਦੇਵ ਸਵਾਮੀ ਵਸੇ ਸਾਚੇ ਘਰ, ਘਰ ਮੰਦਰ ਇਕ ਸੁਹਾਇੰਦਾ।

ਬੇਗ਼ਮਪੁਰੀ ਬੇ ਗ਼ਮ, ਚਿੰਤਾ ਦੁੱਖ ਨਾ ਕੋਇ ਰਖਾਈਆ। ਹੱਡ ਮਾਸ ਨਾੜੀ ਨਾ ਕੋਈ ਚਮ, ਚੰਮ ਦ੍ਰਿਸ਼ਟੀ ਨਾ ਕੋਇ ਜਣਾਈਆ। ਮਹੱਲ ਅਟੱਲ ਮੁਨਾਰ ਨਾ ਕੋਈ ਛੱਪਰ ਛੰਨ, ਸੂਰਜ ਚੰਦ ਨਾ ਕੋਇ ਚੜ੍ਹਾਈਆ। ਬੁਧ ਮਤ ਨਾ ਕੋਇ ਮਨ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਨਾ ਕੋਇ ਜਨਨੀ ਨਾ ਕੋਈ ਜਨ, ਧੰਨ ਜਣੇਂਦੀ ਨਾ ਕੋਇ ਮਾਈਆ। ਨਾ ਕੋਈ ਰਾਗ ਨਾ ਕੋਈ ਕੰਨ, ਨਾਦ ਧੁੰਨ ਨਾ ਕੋਇ ਵਜਾਈਆ। ਨਾ ਕੋਈ ਬੇੜਾ ਰਿਹਾ ਬੰਨ੍ਹ, ਚੱਪੂ ਹੱਥ ਨਾ ਕੋਇ ਉਠਾਈਆ। ਨਾ ਕੋਈ ਦੇਵਣਹਾਰਾ ਡੰਨ, ਰਾਜ ਭੂਪ ਨਾ ਕੋਇ ਅਖਵਾਈਆ। ਤਿਸ ਦਵਾਰੇ ਵਸੇ ਇਕੋ ਇਕ ਸ੍ਰੀ ਭਗਵਨ, ਪਰਮ ਪੁਰਖ ਪ੍ਰਭ ਆਸਣ ਲਾਈਆ। ਜਿਸ ਜਨ ਉਪਰ ਸਾਹਿਬ ਜਾਏ ਮੰਨ, ਤਿਸ ਬੇਗ਼ਮ ਪੁਰਾ ਦਏ ਵਖਾਈਆ। ਬੇਗ਼ਮ ਪੁਰਾ ਬੇ ਬੁਨਿਆਦ, ਬੁਨਿਆਦ ਨਜ਼ਰ ਕਿਸੇ ਨਾ ਆਈਆ। ਜਿਸ ਘਰ ਸੁਣੇ ਸਰਬ ਫਰਿਯਾਦ, ਪਰਮ ਪੁਰਖ ਵਸੇ ਸੱਚਾ ਮਾਹੀਆ। ਆਦਿ ਜੁਗਾਦਿ ਜੁਗਾ ਜੁਗੰਤਰ ਜਨ ਭਗਤਾਂ ਦੇਵੇ ਆਪਣੀ ਦਾਦ, ਨਾਮ ਭੰਡਾਰਾ ਇਕ ਵਰਤਾਈਆ। ਨਾ ਕੋਈ ਓਥੇ ਸੰਤ ਨਾ ਕੋਈ ਸਾਧ, ਸਤਿਗੁਰ ਇਕੋ ਵਸੇ ਸੱਚਾ ਸ਼ਹਿਨਸ਼ਾਹੀਆ। ਗੁਰਮੁਖਾਂ ਕਰੇ ਸੱਚਾ ਲਾਡ, ਪ੍ਰੇਮ ਪਿਆਰ ਇਕ ਵਖਾਈਆ। ਲੱਖ ਚੁਰਾਸੀ ਵਿਚੋਂ ਕਾਢ, ਆਪਣੇ ਚਰਨ ਦਏ ਸਰਨਾਈਆ । ਇਕੋ ਜਣਾਏ ਆਪਣੀ ਯਾਦ, ਪਿਛਲੀ ਯਾਦਦਾਸ਼ਤ ਦਏ ਭੁਲਾਈਆ। ਇਕੋ ਆਏ ਸਚ ਸਵਾਦ, ਸਤਿ ਸਤਿਵਾਦੀ ਏਕਾ ਰਸ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਵਖਾਏ ਆਪਣਾ ਘਰ, ਤਿਸ ਬੇਗ਼ਮ ਪੁਰਾ ਹਰਿ ਕਾ ਰੂਪ ਨਜ਼ਰੀ ਆਈਆ। ਬੇਗ਼ਮ ਪੁਰਾ ਸਚਖੰਡ, ਹਰਿ ਸਾਚੇ ਆਪ ਬਣਾਇਆ। ਜਿਥੇ ਦੂਸਰ ਨਾ ਕੋਈ ਵੰਡ, ਵੰਡਣਹਾਰਾ ਨਜ਼ਰ ਕੋਇ ਨਾ ਆਇਆ। ਨਾ ਕੋਈ ਭੇਖ ਨਾ ਪਖੰਡ, ਕੂੜੀ ਕਿਰਿਆ ਨਾ ਕੋਇ ਰਖਾਇਆ। ਨਾ ਕੋਈ ਗਾਏ ਬੱਤੀ ਦੰਦ, ਤੀਸ ਬਤੀਸ ਨਾ ਕੋਇ ਸਾਲਾਹਿਆ। ਤਿਸ ਘਰ ਵਸੇ ਸੂਰਾ ਸਰਬੰਗ, ਸ਼ਹਿਨਸ਼ਾਹ ਆਪਣਾ ਆਸਣ ਲਾਇਆ। ਗੁਰਮੁਖ ਗੁਰ ਗੁਰ ਹਰਿਜਨ ਹਰਿਭਗਤ ਜਿਸ ਜਨ ਵਖਾਏ ਆਪਣਾ ਅਨੰਦ, ਅਨੰਦ ਅਨੰਦ ਵਿਚ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਮਿਲਾਏ ਆਪਣੇ ਘਰ, ਤਿਸ ਬੇਗ਼ਮ ਪੁਰਾ ਦਏ ਸਮਝਾਇਆ। ਬੇਗ਼ਮ ਪੁਰਾ ਹਰਿ ਕਾ ਦਵਾਰ, ਦੂਸਰ ਹੋਰ ਨਾ ਕੋਇ ਜਣਾਈਆ। ਅੱਠੇ ਪਹਿਰ ਨਿਰਮਲ ਜੋਤ ਉਜਿਆਰ, ਦੀਵਾ ਬਾਤੀ ਨਾ ਕੋਈ ਰੁਸ਼ਨਾਈਆ। ਸਚਖੰਡ ਨਿਵਾਸ ਸਚਖੰਡ ਬੈਠੇ ਆਪ ਨਿਰੰਕਾਰ, ਸਚ ਸਿੰਘਾਸਣ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਵਖਾਏ ਸਾਚਾ ਘਰ, ਜਿਸ ਘਰ ਵੜਿਆਂ ਗ਼ਮ ਰਹੇ ਨਾ ਰਾਈਆ। ਬੇਗ਼ਮ ਪੁਰਾ ਸਚ ਦਰਵਾਜ਼ਾ, ਬਾਢੀ ਬਣਤ ਨਾ ਕੋਇ ਬਣਾਇੰਦਾ। ਜਿਸ ਘਰ ਵਸੇ ਗ਼ਰੀਬ ਨਿਮਾਜ਼ਾ, ਗ਼ਰੀਬ ਨਿਮਾਣਿਆਂ ਗਲੇ ਲਗਾਇੰਦਾ। ਸ਼ਾਹੋ ਭੂਪ ਵਡ ਰਾਜਨ ਰਾਜਾ, ਸ਼ਹਿਨਸ਼ਾਹ

ਆਪਣਾ ਖੇਲ ਕਰਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਲੱਖ ਚੁਰਾਸੀ ਆਤਮ ਪਰਮਾਤਮ ਰਚ ਰਚ ਕਾਜਾ, ਗੁਰ ਅਵਤਾਰ ਪੀਰ ਪੈਗ਼ੰਬਰ ਖੇਲ ਕਰਾਇੰਦਾ। ਬੋਧ ਅਗਾਧ ਸ਼ਬਦ ਅਗੰਮੀ ਵਜਾਏ ਵਾਜਾ, ਤਾਰ ਸਤਾਰ ਨਾ ਕੋਇ ਹਿਲਾਇੰਦਾ। ਭਗਤ ਭਗਵੰਤ ਆਪ ਆਪਣਾ ਸਾਜਣ ਸਾਜਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਰੂਪ ਵਟਾਇੰਦਾ। ਸਤਿਗੁਰ ਸੱਚੇ ਗੁਰਮੁਖ ਸੱਚਾ ਜੋ ਮਾਤ ਲਾਧਾ, ਤਿਸ ਖੁਲ੍ਹਾਏ ਘਰ ਦਰਵਾਜਾ, ਬੇਗ਼ਮ ਪੁਰਾ ਹਰਿ ਆਪ ਨਿਵਾਜਾ, ਨਿਵਾਜ਼ਸ਼ ਆਪਣੇ ਹੱਥ ਰਖਾਇੰਦਾ। ਬੇਗ਼ਮ ਪੁਰਾ ਨਾ ਹੋਏ ਬੇਜ਼ਾਰ, ਨੇਤਰ ਨੀਰ ਨਾ ਕੋਇ ਵਹਾਈਆ। ਜਿਸ ਘਰ ਵਸੇ ਪਰਵਰਦਿਗਾਰ, ਬੇਪਰਵਾਹ ਆਸਣ ਲਾਈਆ। ਮੁਕਾਮੇ ਹੱਕ ਨੂਰ ਉਜਿਆਰ, ਹਜ਼ਰਤ ਬੈਠਾ ਸੱਚਾ ਸ਼ਹਿਨਸ਼ਾਹੀਆ। ਬੇਨਜ਼ੀਰ ਸ਼ਾਹ ਹਕੀਰ ਕਰ ਕਿਰਪਾ ਜਿਸ ਆਪਣਾ ਹੁਜਰਾ ਦਏ ਵਖਾਲ, ਬੰਦ ਕਿਵਾੜਾ ਤਾਕੀ ਕੁੰਡਾ ਲਾਹੀਆ। ਏਕਾ ਜਲਵਾ ਨੂਰ ਜਲਾਲ, ਜੋਤੀ ਜਾਤਾ ਜੋਤ ਰੁਸ਼ਨਾਈਆ। ਤਿਸ ਬੇਗ਼ਮ ਪੁਰੇ ਮੁਰੀਦ ਮੁਰਸ਼ਦ ਮੁਰਸ਼ਦ ਮੁਰੀਦਾਂ ਹੱਲ ਕਰੇ ਸਵਾਲ, ਆਪਣਾ ਲੇਖਾ ਆਪ ਜਣਾਈਆ। ਬੇਗ਼ਮ ਪੁਰੇ ਵਸੇ ਬੇਗ਼ਮ, ਗੁਰਮੁਖ ਸੁਰਤੀ ਬੇਗ਼ਮ ਰੂਪ ਵਟਾਈਆ। ਹਰਿ ਖ਼ੌਂਤ ਮਿਲੇ ਇਕੋ ਏਕਮ, ਏਕੰਕਾਰ ਦਇਆ ਕਮਾਈਆ। ਚਰਨ ਲੱਗ ਕਰੇ ਸਲਾਮਾਂ ਅਲੈਕਮ, ਆਲਮੀਨ ਤੇਰੀ ਵਡਿਆਈਆ। ਤੇਰਾ ਧਾਮ ਮੁਕਦੱਸ ਬੈਤਲ, ਬੇਪਰਵਾਹ ਤੇਰੀ ਸ਼ਹਿਨਸ਼ਾਹੀਆ। ਮੈਂ ਦੂਰੋਂ ਆਈ ਵੇਖ ਕੇ ਤੇਰੀ ਸ਼ੈਨਤ, ਤੇਰਾ ਨਾਮ ਇਸ਼ਾਰਾ ਮੇਰੀ ਅੱਖਾਂ ਨਾਲੋਂ ਲੱਥੀਆ ਐਨਕ, ਮੇਰਾ ਆਈਨਾ ਹੋਇਆ ਰੁਸ਼ਨਾਈਆ। ਖ਼ੁਦਾਵੰਦ ਕਰੀਮ ਮਿਲਿਆ ਅਚਾਨਕ, ਭਿਆਨਕ ਰੂਪ ਦਏ ਗਵਾਈਆ। ਮੈਂ ਕੋਝੀ ਕਮਲੀ ਨਾ ਸਕੀ ਪਛਾਨਤ, ਅੱਗੇ ਬੈਠਾ ਸੱਚਾ ਮਾਹੀਆ। ਵੇਲੇ ਅੰਤ ਕਿਸੇ ਦੀ ਨਾ ਮੰਗੇ ਜ਼ਮਾਨਤ, ਗੁਰਮੁਖ ਸਾਚੇ ਫੜ ਕੇ ਬਾਂਹੋਂ ਬਰੀ ਕਰਾਈਆ। ਲਾ ਕੇ ਬੈਠਾ ਇਕ ਅਦਾਲਤ, ਅਦਲ ਸੱਚਾ ਰਿਹਾ ਕਮਾਈਆ। ਨਾ ਕੋਈ ਵੁਕਲਾ ਨਾ ਵਕਾਲਤ, ਵਕੀਲ ਸੰਗ ਨਾ ਕੋਇ ਰਖਾਈਆ। ਸਚਖੰਡ ਦੀ ਸਚ ਅਮਾਨਤ, ਗੁਰਮੁਖ ਬੇਗ਼ਮ ਰੂਪ ਵਟਾਈਆ। ਏਥੇ ਓਥੇ ਸਹੀ ਸਲਾਮਤ, ਦੁਖ ਪੋਹ ਨਾ ਸਕੇ ਰਾਈਆ। ਤ੍ਰੈਗੁਣ ਮਾਇਆ ਨਾ ਕੋਇ ਅਲਾਮਤ, ਪੰਚ ਵਿਕਾਰ ਨਾ ਕੋਇ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੇਗ਼ਮ ਪੁਰਾ ਸ਼ਹਿਰ ਗੁਰਮੁਖਾਂ ਬਣਾ ਬੇਗ਼ਮ ਲਏ ਵਖਾਈਆ। ਬੇਗ਼ਮ ਬਣਾਏ ਹਰਿ ਜੂ ਨਾਰ ਕੰਤ, ਕੰਤ ਕੰਤੂਹਲ ਦਇਆ ਕਮਾਇੰਦਾ। ਪਹਿਲੋਂ ਕਾਇਆ ਚੋਲੀ ਫੜ ਫੜ ਚਾੜ੍ਹੇ ਰੰਗ ਬਸੰਤ, ਦੁਰਮਤ ਮੈਲ ਧੁਵਾਇੰਦਾ। ਅੰਤਰ ਆਤਮ ਪਰਮਾਤਮ ਜਪਾਏ ਆਪਣਾ ਮੰਤ, ਮੰਤਰ ਇਕੋ ਨਾਮ ਦ੍ਰਿੜਾਇੰਦਾ। ਗੜ੍ਹ ਤੋੜ ਹਉਮੇ ਹੰਗਤ, ਹੰ ਬ੍ਰਹਮ ਇਕ ਸਮਝਾਇੰਦਾ। ਬੋਧ ਗਿਆਨ ਗਿਆਨ ਬੋਧ ਹੋਏ ਪੰਡਤ, ਸਾਚੀ ਵਿਦਿਆ ਇਕ ਸਮਝਾਇੰਦਾ। ਨਾਤਾ ਤੋੜ ਹਉਮੇ ਹੰਗਤ, ਨਿਵਣ ਸੋ ਅੱਖਰ ਇਕ ਵਖਾਇੰਦਾ। ਗ਼ਰੀਬ ਨਿਮਾਣਿਆਂ ਫੜ ਫੜ ਮੇਲ ਆਪਣੀ ਸੰਗਤ, ਸੱਚਾ ਸੰਗ ਨਿਭਾਇੰਦਾ। ਲੇਖਾ ਜਾਣ ਆਦਿ ਅੰਤ, ਮਧ ਆਪਣਾ ਖੇਲ ਵਖਾਇੰਦਾ। ਪੰਜ ਤਤ ਕਾਇਆ ਰੂਪ ਬਣਾਏ ਸਾਚੀ ਬਣਤ, ਅੰਦਰ ਭਗਵੰਤ ਡੇਰਾ ਲਾਇੰਦਾ। ਤਨ ਮਾਟੀ ਕਾਚੀ ਬਣਾ ਬਣਤ, ਫੜ ਆਪਣੀ ਗੋਦ ਬਹਾਇੰਦਾ। ਨਾਤਾ ਤੋੜ ਬਹਿਸ਼ਤ ਜਨਤ, ਚਰਨ ਕਵਲਾਂ ਵਿਚ ਰਖਾਇੰਦਾ। ਗੁਰਮੁਖ ਗੁਰਸਿਖ ਹਰਿਜਨ ਹਰਿ ਭਗਤ ਇਕੋ ਧਾਮ ਸੁਹੰਤ, ਜਿਸ ਧਾਮ ਬੇਗ਼ਮ ਪੁਰ ਨਾਉਂ ਰਖਾਇੰਦਾ। ਨਾ ਕੋਈ ਮਨ ਨਾ ਕੋਈ ਮੰਤ, ਨਾ ਕੋਈ ਰਸਨਾ ਨਾ ਕੋਈ ਜਿਹਵਾ ਨਾ ਕੋਈ ਮੂੰਹ ਨਾ ਕੋਈ ਨੱਕ, ਪੁਰਖ ਅਕਾਲ ਇਕ ਪਰਤੱਖ ਨਜ਼ਰੀ ਆਇੰਦਾ। ਰਲ ਮਿਲ ਦੋਵੇਂ ਗੁਰ ਗੁਰਸਿਖ ਜਾਇਣ ਵਸ,

ਤਿਸ ਦਵਾਰ ਨਾਉਂ ਬੇਗ਼ਮ ਪੁਰਾ ਅਖਵਾਇੰਦਾ। ਬੇਗ਼ਮ ਪੁਰਾ ਨਿੱਕੀ ਖੱਡ, ਘਰ ਘਰ ਵਿਚ ਟਿਕਾਈਆ। ਆਪਣੇ ਨਾਲੋਂ ਕਰ ਕਰ ਅੱਡ, ਪਾਰਬ੍ਰਹਮ ਲੱਖ ਚੁਰਾਸੀ ਵੰਡ ਵੰਡਾਈਆ। ਲੁਕਾ ਕੇ ਰੱਖੀ ਵਿਚ ਕਾਇਆ ਮਾਟੀ ਹੱਡ, ਚਮੜੀ ਉਪਰ ਪਰਦਾ ਪਾਈਆ । ਗੁਰਮੁਖ ਖੇਲ ਵੇਖੇ ਅੰਦਰ ਹੱਟ, ਬਾਹਰ ਢੂੰਡਣ ਕਿਤੇ ਨਾ ਜਾਈਆ। ਦੂਈ ਦਵੈਤੀ ਖੋਲ੍ਹੇ ਫਟ, ਆਪਣਾ ਫਟਾ ਦਏ ਉਠਾਈਆ। ਵਿਚੋਂ ਪਰਗਟ ਹੋਵੇ ਝੱਟ, ਨਿਰਮਲ ਜੋਤ ਕਰ ਰੁਸ਼ਨਾਈਆ। ਗੁਰਮੁਖ ਚਰਨ ਜਾਏ ਢੱਠ, ਵਾਹ ਵਾ ਤੇਰੀ ਵਡ ਵਡਿਆਈਆ। ਜਿਸ ਤਨ ਦਿਤਾ ਪੰਜ ਤਤ ਮਨ ਮਤ ਬੁਧ ਨਾਲ ਰੱਤ, ਰੱਤੀ ਰੱਤ ਰੱਤ ਨਾਲ ਮਿਲਾਈਆ। ਸੋ ਸਤਿਗੁਰ ਮਾਰਗ ਦੇਵੇ ਦੱਸ, ਆਪਣਾ ਘਰ ਦਏ ਵਖਾਈਆ। ਰਲ ਮਿਲ ਅੰਦਰ ਜਾਈਏ ਵਸ, ਗਲਵਕੜੀ ਇਕੋ ਪਾਈਆ। ਪ੍ਰੇਮ ਪਿਆਰ ਜਾਈਏ ਫਸ, ਨਾ ਕੋਈ ਸਕੇ ਤੋੜ ਤੁੜਾਈਆ। ਇਕ ਦੂਜੇ ਦਾ ਦਰਸ਼ਨ ਕਰੀਏ ਹੱਸ ਹੱਸ, ਗੁਰਸਿਖ ਗੁਰ ਗੁਰ ਗੋਬਿੰਦ ਵਿਚ ਸਮਾਈਆ। ਬਿਨ ਰਸਨਾ ਬਿਨ ਜਿਹਵਾ ਗਾਈਏ ਜਸ, ਬਿਨ ਕੰਨਾਂ ਰਾਗ ਸੁਣਾਈਆ। ਮਾਣ ਅਭਿਮਾਨ ਤੋੜ ਜਾਈਏ ਢੱਠ, ਗੜ੍ਹ ਹੰਕਾਰ ਨਾ ਕੋਇ ਵਖਾਈਆ। ਨਜ਼ਰੀ ਆਏ ਘਟ ਘਟ, ਮੇਰਾ ਵਸੇ ਸੱਚਾ ਮਾਹੀਆ। ਬੇਗ਼ਮ ਪੁਰੇ ਦਾ ਰਾਹ ਦੇਵੇ ਦੱਸ, ਜਿਸ ਜਾਂਦਿਆਂ ਰਾਹ ਵਿਚ ਨਾ ਕੋਇ ਅਟਕਾਈਆ। ਮਾਇਆ ਛਾਇਆ ਪ੍ਰੇਮ ਪਿਆਰ ਅੰਦਰ ਗਏ ਜੇ ਫਸ, ਕਦਮ ਕਦਮ ਚਲੇ ਨਾ ਕੋਇ ਰਾਹੀਆ। ਸਤਿਗੁਰ ਪੂਰਾ ਦੂਰ ਦੁਰਾਡੇ ਜਾਏ ਨੱਠ, ਆਪਣੀ ਕਰਵਟ ਲਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਬੇਗ਼ਮ ਪੁਰ ਕਾਇਆ ਮੰਦਰ ਅੰਦਰ ਰੱਖੀ ਖਾਟ, ਪਾਵਾ ਚੂਲ ਨਾ ਕੋਇ ਰਖਾਈਆ। ਜਗਤ ਨੇਤਰ ਵੇਖੇ ਆਕਾਰ, ਨਿਝ ਨੇਤਰ ਨਿਰਾਕਾਰ ਵਿਚ ਸਮਾਈਆ। ਜਿਸ ਧਾਮ ਵਸੇ ਨਿਰੰਕਾਰ, ਸੋ ਸਾਕਾਰ ਨਜ਼ਰ ਨਾ ਆਈਆ। ਆਪਣਾ ਰੱਖੇ ਆਪ ਇਖ਼ਤਿਆਰ, ਹੁਕਮ ਅਗੰਮੀ ਇਕ ਸੁਣਾਈਆ। ਜੋਤੀ ਸ਼ਬਦੀ ਸ਼ਬਦੀ ਜੋਤੀ ਸਾਚੀ ਧਾਰ, ਤਤਵ ਤਤ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਮਾਈਆ।

੧੪ ਅੱਸੂ ੨੦੧੯ ਬਿਕ੍ਰਮੀ ਭਗਤ ਸਿੰਘ ਦੇ ਗ੍ਰਹਿ ਰੁੜਕਾ ਕਲਾਂ ਜ਼ਿਲਾ ਜਲੰਧਰ

ਨਿਰਗੁਣ ਨਿਰੰਕਾਰ ਲਏ ਅਵਤਾਰਾ, ਗੁਰ ਸ਼ਬਦ ਦਏ ਵਡਿਆਈਆ। ਗੁਰ ਸ਼ਬਦ ਸੱਜਣ ਮੀਤ ਮੁਰਾਰਾ, ਆਦਿ ਜੁਗਾਦਿ ਸੰਗ ਨਿਭਾਈਆ। ਸਗਲਾ ਸਾਥੀ ਵਿਚ ਸੰਸਾਰਾ, ਭਗਤ ਭਗਵੰਤ ਲਏ ਉਠਾਈਆ। ਭਗਤਾਂ ਦੇਵੇ ਨਾਮ ਅਧਾਰਾ, ਆਤਮ ਪਰਮਾਤਮ ਬੂਝ ਬੁਝਾਈਆ। ਆਤਮ ਪਰਮਾਤਮ ਖੇਲ ਨਿਆਰਾ, ਹਰਿ ਸੰਤਨ ਦਏ ਵਖਾਈਆ। ਸੰਤਨ ਸੋਹੇ ਸਚ ਦਵਾਰਾ, ਦਰ ਦਰਵਾਜਾ ਆਪ ਖੁਲ੍ਹਾਈਆ। ਕਰੇ ਖੇਲ ਅਗੰਮ ਅਪਾਰਾ, ਅਲਖ ਅਗੋਚਰ ਬੇਪਰਵਾਹੀਆ। ਗੁਰਮੁਖਾਂ ਕਰੇ ਸਚ ਪਿਆਰਾ, ਪ੍ਰੇਮ ਪ੍ਰੀਤੀ ਇਕ ਸਿਖਾਈਆ। ਘਰ ਵਿਚ ਘਰ ਘਰ ਉਜਿਆਰਾ, ਗ੍ਰਹਿ ਮੰਦਰ ਦਏ ਵਖਾਈਆ। ਨਿਰਮਲ ਦੀਆ ਜੋਤੀ ਜਾਤਾ ਕਰ ਪਸਾਰਾ, ਸਤਿ ਸਰੂਪੀ ਵੇਖ ਵਖਾਈਆ। ਸਦਾ ਸੁਹੇਲਾ ਵਸਣਹਾਰਾ ਠਾਡੇ ਦਰਬਾਰਾ, ਸਚ ਸਿੰਘਾਸਣ ਇਕ ਸੁਹਾਈਆ। ਗੁਰਮੁਖ ਮੇਲੇ ਮੇਲਣਹਾਰਾ, ਗੁਰਸਿਖ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸ੍ਰੀ ਭਗਵਾਨ ਹਰਿ ਨਿਰੰਕਾਰਾ, ਗੁਰ ਸ਼ਬਦੀ ਵੇਸ ਵਟਾਇੰਦਾ। ਜੁਗ ਚੌਕੜੀ ਵੇਖਣਹਾਰਾ, ਨਿਰਗੁਣ ਸਰਗੁਣ ਧਾਰ ਚਲਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਰੇ ਪਾਰ ਕਿਨਾਰਾ, ਕਲਜੁਗ ਆਪਣਾ ਰੰਗ ਵਖਾਇੰਦਾ। ਭਗਤ ਭਗਵਾਨ ਦਏ ਅਧਾਰਾ, ਸਤਿ ਸੰਤੋਖ ਇਕ ਦ੍ਰਿੜਾਇੰਦਾ। ਮਹੱਲ ਅਟੱਲ ਉਚ ਮੁਨਾਰਾ, ਘਰ ਮੰਦਰ ਖੋਜ ਖੋਜਾਇੰਦਾ। ਪੂਰਬ ਲਹਿਣਾ ਵੇਖੇ ਵੇਖਣਹਾਰਾ, ਦੇਣਾ ਆਪਣੇ ਹੱਥ ਰਖਾਇੰਦਾ। ਨਾਮੇ ਤੇਰੀ ਸੁਣੀ ਪੁਕਾਰਾ, ਕਾਮਾ ਆਪਣੀ ਕਾਰ ਕਮਾਇੰਦਾ। ਬਹੱਤਰ ਜਾਮੇ ਕਰ ਪਸਾਰਾ, ਪਸਰ ਪਸਾਰੀ ਵੇਖ ਵਖਾਇੰਦਾ। ਕਾਗਦ ਕਲਮ ਨਾ ਲਿਖਣਹਾਰਾ, ਭੇਵ ਅਭੇਦ ਨਾ ਕੋਇ ਖੁਲ੍ਹਾਇੰਦਾ। ਜੁਗ ਚੌਕੜੀ ਰੋਵਣ ਜ਼ਾਰੋ ਜ਼ਾਰਾ, ਹਰਿ ਕਾ ਅੰਤ ਨਾ ਕੋਇ ਪਾਇੰਦਾ। ਗੁਰ ਅਵਤਾਰ ਕਰਨ ਨਿਮਸਕਾਰਾ, ਪੀਰ ਪੈਗ਼ੰਬਰ ਸੀਸ ਨਿਵਾਇੰਦਾ। ਕਲਜੁਗ ਅੰਤਮ ਜਨ ਭਗਤਾਂ ਦੇਵੇ ਇਕ ਅਧਾਰਾ, ਆਤਮ ਪਰਮਾਤਮ ਬੂਝ ਬੁਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੁਰ ਆਪਣਾ ਖੇਲ ਕਰਾਇੰਦਾ। ਸੋ ਪੁਰਖ ਨਿਰੰਜਣ ਪੁਰਖ ਅਬਿਨਾਸ਼ਾ, ਗੁਰ ਗੁਰ ਖੇਲ ਕਰਾਈਆ। ਗੁਰ ਗੁਰ ਖੇਲ ਸ਼ਬਦ ਗੁਰ ਵਡ ਪਰਕਾਸ਼ਾ, ਪਰਕਾਸ਼ਵਾਨ ਸਰਬ ਲੋਕਾਈਆ। ਲੇਖਾ ਜਾਣੇ ਪ੍ਰਿਥਮੀ ਅਕਾਸ਼ਾ, ਆਕਾਸ਼ ਆਕਾਸ਼ਾਂ ਖੋਜ ਖੋਜਾਈਆ। ਜਨ ਭਗਤਾਂ ਹੋਏ ਦਾਸੀ ਦਾਸਾ, ਬਣ ਸੇਵਕ ਸੇਵ ਕਮਾਈਆ। ਪੂਰੀ ਕਰੇ ਇਕੋ ਆਸਾ, ਆਸਾ ਤ੍ਰਿਸਨਾ ਦਏ ਮਿਟਾਈਆ। ਨਿਰਗੁਣ ਸਰਗੁਣ ਚਲੇ ਸਾਥਾ, ਸਗਲਾ ਸੰਗ ਨਿਭਾਈਆ। ਸਤਿਜੁਗ ਪੜ੍ਹਾਏ ਆਪਣੀ ਗਾਥਾ, ਬੋਧ ਗਿਆਨ ਇਕ ਦ੍ਰਿੜਾਈਆ। ਭਾਗ ਚੁਕਾਏ ਮਸਤਕ ਮਾਥਾ, ਜੋਤ ਲਿਲਾਟੀ ਵੇਖ ਵਖਾਈਆ। ਪਾਰਬ੍ਰਹਮ ਬ੍ਰਹਮ ਬੰਨ੍ਹੇ ਨਾਤਾ, ਬਿਧਾਤਾ ਆਪਣਾ ਜੋੜ ਜੁੜਾਈਆ। ਅੰਮ੍ਰਿਤ ਜਾਮ ਪਿਆਏ ਸੱਚਾ ਬਾਟਾ, ਭਰ ਪਿਆਲਾ ਹੱਥ ਰਖਾਈਆ। ਅਨਹਦ ਨਾਦ ਸੁਣਾਏ ਅਗੰਮੀ ਗਾਥਾ, ਗਾ ਗਾ ਆਪਣਾ ਨਾਉਂ ਵਡਿਆਈਆ। ਉਤਮ ਰੱਖੇ ਹਰਿਜਨ ਜਾਤਾ, ਜ਼ਾਤ ਪਾਤ ਨਾ ਕੋਇ ਸਮਝਾਈਆ। ਕਲਜੁਗ ਮੇਟੇ ਅੰਧੇਰੀ ਰਾਤਾ, ਸਤਿਜੁਗ ਸਾਚਾ ਰਾਹ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸ਼ਬਦੀ ਸੰਗ ਨਿਭਾਈਆ। ਗੁਰ ਸ਼ਬਦੀ ਸੱਜਣ ਸਾਚਾ ਮੀਤਾ, ਮਿੱਤਰ ਪਿਆਰਾ ਆਪ ਅਖਵਾਇੰਦਾ। ਸਚਖੰਡ ਨਿਵਾਸੀ ਠਾਂਡਾ ਸੀਤਾ, ਥਿਰ ਘਰ ਆਪਣਾ ਹੁਕਮ ਵਰਤਾਇੰਦਾ। ਤ੍ਰੈਭਵਣ ਧਨੀ ਤ੍ਰੈਗੁਣ ਅਤੀਤਾ, ਤ੍ਰੈ ਤ੍ਰੈ ਲੇਖਾ ਆਪ ਜਣਾਇੰਦਾ। ਸਮਰਥ ਪੁਰਖ ਕਰੇ ਖੇਲ ਇਕ ਅਨਡੀਠਾ, ਭੇਵ ਅਭੇਦ ਆਪ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸ਼ਬਦ ਆਪ ਵਡਿਆਇੰਦਾ। ਗੁਰ ਸ਼ਬਦ ਦੇਵੇ ਹਰਿ ਹਰਿ ਬਲ, ਬਲ ਆਪਣਾ ਆਪ ਜਣਾਈਆ। ਆਦਿ ਜੁਗਾਦੀ ਅਛਲ ਅਛਲ, ਵਲ ਛਲ ਧਾਰੀ ਖੇਲ ਕਰਾਈਆ। ਕਲਜੁਗ ਅੰਤਮ ਜੋਤੀ ਸ਼ਬਦੀ ਆਪੇ ਰਲ, ਰਲ ਮਿਲ ਆਪਣਾ ਵੇਸ ਵਟਾਈਆ। ਵਸਣਹਾਰਾ ਨਿਹਚਲ ਧਾਮ ਅਟਲ, ਅਟਲ ਮਹੱਲ ਕਰੇ ਰੁਸ਼ਨਾਈਆ। ਬਿਨ ਤੇਲ ਬਾਤੀ ਦੀਪਕ ਗਿਆ ਬਲ, ਅਗਿਆਨ ਅੰਧੇਰ ਦਏ ਗਵਾਈਆ। ਸਚ ਸੰਦੇਸਾ ਰਿਹਾ ਘਲ, ਸਤਿਜੁਗ ਸਾਚੀ ਕਰੇ ਪੜ੍ਹਾਈਆ। ਲੱਖ ਚੁਰਾਸੀ ਦੇਵਣਹਾਰਾ ਫਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ਼ਬਦ ਗੁਰ ਇਕ ਵਡਿਆਈਆ। ਸ਼ਬਦ ਗੁਰ ਵਡ ਬਲਵਾਨਾ, ਬਲ ਆਪਣਾ ਆਪ ਜਣਾਇੰਦਾ। ਹਰਿ ਪੁਰਖ ਨਿਰੰਜਣ ਦੇਵੇ ਦਾਨਾ, ਹਰਿ ਜੂ ਆਪਣੀ ਦਇਆ ਕਮਾਇੰਦਾ। ਬਣ ਵਿਚੋਲਾ ਸ੍ਰੀ ਭਗਵਾਨਾ, ਸਾਚਾ ਮਾਰਗ ਆਪੇ ਲਾਇੰਦਾ। ਕਲਜੁਗ ਮੇਟੇ ਕੂੜ ਨਿਸ਼ਾਨਾ,

ਸਤਿਜੁਗ ਸਾਚਾ ਚੰਦ ਚੜ੍ਹਾਇੰਦਾ। ਜਨ ਭਗਤਾਂ ਬਖ਼ਸ਼ੇ ਚਰਨ ਧਿਆਨਾ, ਸਰਨ ਇਕੋ ਇਕ ਵਖਾਇੰਦਾ। ਸਾਚੇ ਸੰਤਾਂ ਦੇਵੇ ਬ੍ਰਹਮ ਗਿਆਨਾ, ਪਾਰਬ੍ਰਹਮ ਬ੍ਰਹਮ ਵਿਦਿਆ ਇਕ ਪੜ੍ਹਾਇੰਦਾ। ਗੁਰਮੁਖ ਬਣਾਏ ਚਤੁਰ ਸੁਘੜ ਸੁਜਾਨਾ, ਮੂਰਖ ਮੂੜ੍ਹ ਨਜ਼ਰ ਕੋਇ ਨਾ ਆਇੰਦਾ। ਗੁਰਸਿਖਾਂ ਕਰੇ ਬਦਲੀ ਜਾਮਾ, ਜਨਮ ਜਨਮ ਵਿਚ ਬਦਲਾਇੰਦਾ। ਜਿਉਂ ਨਾਮੇ ਦਰ ਸੇਵਾ ਕਰੇ ਬਣ ਬਣ ਕਾਮਾ, ਤਿਉਂ ਭਗਤਾਂ ਭਗਵਾਨ ਤਰਸ ਕਰਾਇੰਦਾ। ਨਿਰਵੈਰ ਪਹਿਰਿਆ ਜਾਮਾ, ਨਿਹਕਲੰਕਾ ਨਾਉਂ ਰਖਾਇੰਦਾ। ਕਰੇ ਖੇਲ ਸ੍ਰੀ ਭਗਵਾਨਾ, ਸੋ ਪੁਰਖ ਨਿਰੰਜਣ ਵੇਸ ਵਟਾਇੰਦਾ। ਲੱਖ ਚੁਰਾਸੀ ਅੰਤਰਜਾਮਾ, ਘਟ ਘਟ ਆਪਣਾ ਖੋਜ ਖੋਜਾਇੰਦਾ। ਗੁਰਮੁਖ ਵੇਖੇ ਬਾਲ ਅਞਾਣਾ, ਗੁਰ ਗੁਰ ਆਪਣੀ ਗੋਦ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਗੁਰ ਇਕ ਸਲਾਹਿੰਦਾ। ਸ਼ਬਦ ਗੁਰ ਆਦਿ ਅਵਤਾਰਾ, ਹਰਿ ਸਤਿਗੁਰ ਨਾਉਂ ਵਡਿਆਈਆ। ਨਾਮ ਸਤਿ ਸਤਿ ਭੰਡਾਰਾ, ਸਤਿ ਪੁਰਖ ਨਿਰੰਜਣ ਝੋਲੀ ਪਾਈਆ। ਓਅੰ ਸੋਹੰ ਖੇਲ ਨਿਆਰਾ, ਹੰ ਬ੍ਰਹਮ ਸੋ ਪੁਰਖ ਨਿਰੰਜਣ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਹਰਿ ਖੇਲ ਅਗੰਮ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਸ਼ਬਦ ਗੁਰੂ ਗੁਰ ਬੇੜਾ ਬੰਨ੍ਹ, ਦੇਵ ਦੇਵਾ ਦਇਆ ਕਮਾਇੰਦਾ। ਭਾਗ ਲਗਾਏ ਸਾਚੇ ਤਨ, ਤਨ ਮੰਦਰ ਆਪ ਸੁਹਾਇੰਦਾ। ਲੇਖਾ ਜਾਣੇ ਜਨਣੀ ਜਨ, ਜਨ ਜਨਣੀ ਵੇਖ ਵਖਾਇੰਦਾ। ਨਿਰਗੁਣ ਸਰਗੁਣ ਬੇੜਾ ਬੰਨ੍ਹ, ਪੁਰਖ ਅਬਿਨਾਸ਼ੀ ਆਪਣੇ ਕੰਧ ਉਠਾਇੰਦਾ। ਜਨ ਭਗਤਾਂ ਕਹੇ ਧੰਨ ਧੰਨ, ਧੰਨ ਧੰਨ ਆਪਣਾ ਹੁਕਮ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਗੁਰ ਸਿਫ਼ਤ ਸਲਾਹਿੰਦਾ। ਸ਼ਬਦ ਗੁਰੂ ਗੁਰ ਸਾਚਾ ਮੀਤਾ, ਮਿੱਤਰ ਪਿਆਰਾ ਇਕ ਅਖਵਾਇੰਦਾ । ਵਸਣਹਾਰਾ ਧਾਮ ਅਨਡੀਠਾ, ਮੰਦਰ ਮਸਜਦ ਮੱਠ ਸ਼ਿਵਦਵਾਲੇ ਹੱਥ ਕਿਸੇ ਨਾ ਆਇੰਦਾ। ਚਾਰ ਵੇਦ ਜਿਸ ਬਣਾਈ ਰੀਤਾ, ਸ਼ਾਸਤਰ ਸਿਮਰਤ ਆਪ ਪੜ੍ਹਾਇੰਦਾ। ਗੀਤਾ ਗਿਆਨ ਦੇਵੇ ਠਾਂਡਾ ਸੀਤਾ, ਅੱਖਰ ਅੱਖਰ ਜੋੜ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸ਼ਬਦ ਇਕ ਸਲਾਹਿੰਦਾ। ਸਤਿਗੁਰ ਸ਼ਬਦ ਵੱਡਾ ਹਿਤਕਾਰੀ, ਹਿਤ ਆਪਣਾ ਆਪ ਜਣਾਈਆ। ਨਿਰਗੁਣ ਰੂਪ ਨਰ ਨਿਰੰਕਾਰੀ, ਰੂਪ ਰੰਗ ਰੇਖ ਨਾ ਕੋਇ ਰਖਾਈਆ। ਵਸਣਹਾਰਾ ਥਿਰ ਘਰ ਧਾਮ ਅਟੱਲ ਅਟਾਰੀ, ਸਚਖੰਡ ਧਿਆਨ ਲਗਾਈਆ। ਪੁਰਖ ਅਗੰਮ ਅਥਾਹ ਬੇਪਰਵਾਹ ਵੇਖੇ ਵਿਗਸੇ ਏਕੰਕਾਰੀ, ਨਰ ਨਿਰੰਕਾਰੀ ਨੈਣ ਉਠਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਨਿਰਗੁਣ ਸਰਗੁਣ ਪਾਵੇ ਸਾਰੀ, ਮਹਾਸਾਰਥੀ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸੰਤ ਸੁਹੇਲਾ ਇਕ ਇਕੇਲਾ ਲੇਖਾ ਜਾਣੇ ਗੁਰੂ ਗੁਰ ਚੇਲਾ, ਭਗਤ ਭਗਵੰਤ ਮੇਲ ਮਿਲਾਈਆ। ਸ਼ਬਦ ਗੁਰੂ ਗੁਰ ਸੱਚਾ ਸੱਜਣ, ਹਰਿ ਸਤਿਗੁਰ ਆਪ ਬਣਾਇੰਦਾ। ਨਿਰਗੁਣ ਸਰਗੁਣ ਕਰਾਏ ਮਜਣ, ਧੂੜੀ ਮਸਤਕ ਟਿੱਕਾ ਲਾਇੰਦਾ। ਡੂੰਘੀ ਗਾਰੋਂ ਆਏ ਕੱਢਣ, ਫੜ ਬਾਂਹੋਂ ਪਾਰ ਕਰਾਇੰਦਾ। ਘਰ ਆਪਣੇ ਆਏ ਸੱਦਣ, ਸੱਦਾ ਏਕੋ ਵਾਰ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ਼ਬਦ ਗੁਰ ਸੇਵਾ ਇਕ ਲਗਾਇੰਦਾ। ਸ਼ਬਦ ਗੁਰ ਸੇਵਾ ਗਿਆ ਲੱਗ, ਹਰਿ ਸਤਿਗੁਰ ਆਪ ਲਗਾਇੰਦਾ । ਕਰੇ ਖੇਲ ਸੂਰਾ ਸਰਬੱਗ, ਦੂਸਰ ਸੰਗ ਨਾ ਕੋਇ ਰਖਾਇੰਦਾ। ਫਿਰੇ ਦਰੋਹੀ ਸਾਰੇ ਜਗ, ਜਗ ਜੀਵਣ ਦਾਤਾ ਆਪ ਜਣਾਇੰਦਾ। ਨਵ ਨੌਂ ਲੱਗੇ

ਅੱਗ, ਲੱਗੀ ਅੱਗ ਨਾ ਕੋਇ ਬੁਝਾਇੰਦਾ। ਗੁਰਮੁਖ ਗੁਰ ਗੁਰ ਸੰਤ ਸੁਹੇਲੇ ਸੱਜਣ ਸੱਦ, ਆਪ ਆਪਣਾ ਪਰਦਾ ਲਾਹਿੰਦਾ। ਇਕ ਪਿਆਏ ਸਾਚੀ ਮਦਿ, ਮਧੁਰ ਰਸ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਗੁਰ ਦਇਆ ਕਮਾਇੰਦਾ। ਸ਼ਬਦ ਗੁਰੂ ਗੁਰ ਦਿਆਲ ਦੀਨਨ, ਆਪਣੀ ਦਇਆ ਕਮਾਈਆ। ਏਕਾ ਰੰਗ ਚਾੜ੍ਹੇ ਭੀਨਣ, ਭਿੰਨੜੀ ਰੈਣ ਨਾਲ ਰਲਾਈਆ। ਨਾਤਾ ਜੋੜੇ ਜਿਉਂ ਜਲ ਮੀਨਨ, ਜਲ ਮੀਨ ਰੂਪ ਵਟਾਈਆ। ਲੇਖਾ ਜਾਣੇ ਲੋਕ ਤੀਨਨ, ਤ੍ਰੈ ਤ੍ਰੈ ਲਹਿਣਾ ਰਿਹਾ ਮੁਕਾਈਆ। ਜਨ ਭਗਤਾਂ ਕਰੇ ਠਾਂਡਾ ਸੀਨਨ, ਅੰਮ੍ਰਿਤ ਮੇਘ ਇਕ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ਼ਬਦੀ ਸ਼ਬਦ ਸ਼ਬਦ ਵਡਿਆਈਆ। ਸ਼ਬਦ ਗੁਰੂ ਗੁਰ ਸਾਂਝਾ ਯਾਰ, ਯਾਰੜਾ ਸੱਥਰ ਇਕ ਹੰਢਾਇੰਦਾ। ਗ਼ਰੀਬ ਨਿਮਾਣਿਆਂ ਕਰੇ ਪਿਆਰ, ਨਿਤਾਣਿਆਂ ਆਪਣੇ ਰੰਗ ਰੰਗਾਇੰਦਾ। ਬੇ ਮੁਹਾਣਿਆਂ ਲਾਏ ਪਾਰ, ਬੇੜਾ ਆਪਣੇ ਕੰਧ ਉਠਾਇੰਦਾ। ਡੂੰਘੀ ਭਵਰੀ ਕੱਢੇ ਬਾਹਰ, ਕਾਇਆ ਕਵਰੀ ਖੋਜ ਖੋਜਾਇੰਦਾ। ਰਾਤੀਂ ਸੁੱਤਿਆਂ ਦਏ ਦੀਦਾਰ, ਦੀਦ ਈਦ ਚੰਦ ਚੜ੍ਹਾਇੰਦਾ। ਏਕਾ ਨਾਮ ਦਏ ਖ਼ੁਮਾਰ, ਸਚ ਖ਼ੁਮਾਰੀ ਇਕ ਵਖਾਇੰਦਾ। ਜਨ ਭਗਤਾਂ ਪੈਜ ਜਾਏ ਸਵਾਰ, ਸਮਰਥ ਆਪਣੀ ਦਇਆ ਕਮਾਇੰਦਾ। ਕਲਜੁਗ ਅੰਤ ਕਰ ਪਿਆਰ, ਭਗਤ ਭਗਵੰਤ ਮੇਲ ਮਿਲਾਇੰਦਾ। ਜਨਮ ਜਨਮ ਦਾ ਦੁਖੜਾ ਦਏ ਨਿਵਾਰ, ਲੱਖ ਚੁਰਾਸੀ ਫੰਦ ਕਟਾਇੰਦਾ। ਉਜਲ ਮੁਖ ਕਰੇ ਕਰਤਾਰ, ਦੁਰਮਤ ਮੈਲ ਧੁਆਇੰਦਾ। ਸੋਹੰ ਨਾਮ ਸਚ ਜੈਕਾਰ, ਆਤਮ ਪਰਮਾਤਮ ਆਪ ਪੜ੍ਹਾਇੰਦਾ। ਪੁਰਖ ਅਬਿਨਾਸ਼ੀ ਮਿਲੇ ਸੱਚਾ ਯਾਰ, ਮਿੱਤਰ ਪਿਆਰਾ ਵਿਛੜ ਕਦੇ ਨਾ ਜਾਇੰਦਾ। ਜਿਸ ਜਨ ਬਖ਼ਸ਼ੇ ਚਰਨ ਪਿਆਰ, ਧੂੜੀ ਟਿਕਾੱ ਮਸਤਕ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਵਿਆਪੀ ਦੇਵੇ ਇਕੋ ਦਾਨ, ਵਡ ਪਰਤਾਪੀ ਵਖਾਏ ਸਚ ਨਿਸ਼ਾਨ, ਨਾਮ ਨਿਸ਼ਾਨਾ ਇਕ ਰਖਾਇੰਦਾ।

੧੪ ਅੱਸੂ ੨੦੧੯ ਬਿਕ੍ਰਮੀ ਤੇਜ ਕੌਰ ਦੇ ਗ੍ਰਹਿ ਰੁੜਕਾ ਕਲਾਂ ਜ਼ਿਲਾ ਜਲੰਧਰ

ਹਰਿ ਦਾਤਾ ਸ਼ਬਦ ਭਿਖਾਰ, ਗੁਰ ਮਾਂਗਣਹਾਰ ਅਖਵਾਈਆ। ਦੇਵਣਹਾਰ ਏਕੰਕਾਰ, ਆਦਿ ਅੰਤ ਵਰਤਾਈਆ। ਕਲਜੁਗ ਅੰਤ ਭਰੇ ਸਚ ਭੰਡਾਰ, ਸਤਿ ਭੰਡਾਰਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਆਪਣੀ ਆਪ ਕਮਾਈਆ। ਆਪਣੀ ਕਰਨੀ ਕਰੇ ਹਰਿ ਕਰਤਾਰਾ, ਕਲਜੁਗ ਅੰਤਮ ਵੇਸ ਵਟਾਇੰਦਾ। ਸ਼ਬਦ ਵਸਤ ਸਚ ਭੰਡਾਰਾ, ਸਤਿ ਸਤਿਵਾਦੀ ਆਪ ਵਰਤਾਇੰਦਾ। ਗ਼ਰੀਬ ਨਿਮਾਣਿਆਂ ਦੇ ਅਧਾਰਾ, ਅੰਤਰ ਆਤਮ ਮੇਲ ਮਿਲਾਇੰਦਾ। ਜਗਤ ਨਿਥਾਵਿਆਂ ਸਚ ਸਹਾਰਾ, ਬਣ ਸੱਜਣ ਆਪ ਰਖਾਇੰਦਾ। ਡੂੰਘੀ ਭਵਰੀ ਪਾਰ ਕਿਨਾਰਾ, ਬੇ ਸਬਰੀ ਸਬਰ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਵਸਤ ਆਪ ਵਰਤਾਇੰਦਾ। ਸਚ ਵਸਤ ਦੇਵੇ ਦਾਨੀ, ਦਾਤਾ ਆਪਣੀ ਦਇਆ ਕਮਾਇੰਦਾ। ਅਤੋਟ ਅਤੁਟ ਇਕ ਨਿਸ਼ਾਨੀ, ਨਿਰਗੁਣ ਨਿਰਾਕਾਰ ਆਪ ਵਖਾਇੰਦਾ। ਮੰਤਰ ਨਾਮ ਨਮੋ ਸਤਿ ਕਹਾਣੀ, ਸਤਿ ਪੁਰਖ ਨਿਰੰਜਣ ਆਪ ਪੜ੍ਹਾਇੰਦਾ। ਉਤਮ ਸ੍ਰੇਸ਼ਟ ਇਕੋ ਬਾਣੀ, ਵਿਸ਼ੇਸ਼ ਆਪਣੇ ਰੰਗ ਰੰਗਾਇੰਦਾ। ਚਰਨ ਕਵਲ

ਪਦ ਨਿਰਾਬਾਣੀ, ਨਿਰਬਾਣ ਪਦ ਇਕ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖ ਵਖਾਇੰਦਾ। ਕਲਜੁਗ ਅੰਤ ਗ਼ਰੀਬ ਨਿਵਾਜ਼, ਨਿਰਗੁਣ ਨਿਰਧਨ ਵੇਖ ਵਖਾਈਆ। ਨਿਰਧਨ ਸਰਧਨ ਰੱਖਣਹਾਰਾ ਲਾਜ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਨਿਮਾਣ ਨਿਮਾਣਿਆਂ ਰਚ ਰਚ ਕਾਜ, ਕਰਤਾ ਪੁਰਖ ਸ਼ੁਕਰ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਿਰ ਆਪਣਾ ਹੱਥ ਟਿਕਾਈਆ। ਪਾਤਸ਼ਾਹ ਹੋ ਕੇ ਬਣਿਆ ਮੰਗਤਾਂ, ਦਰ ਦਰ ਫੇਰੀ ਪਾਇੰਦਾ। ਆਪੇ ਬਣਿਆ ਭੁੱਖਾ ਨੰਗਤਾ, ਗੁਰਮੁਖਾਂ ਭਰਪੂਰ ਆਪ ਕਰਾਇੰਦਾ। ਚੌਥੇ ਜੁਗ ਗੁਰਸਿਖਾਂ ਅੱਗੇ ਕਰੇ ਆਪ ਮਿੰਨਤਾਂ, ਜੁਗ ਜੁਗ ਵਿਛੜੇ ਮੇਲ ਮਿਲਾਇੰਦਾ। ਨਿਰਗੁਣ ਕਰਕੇ ਆਇਆ ਆਪਣੀ ਹਿੰਮਤਾ, ਬਲ ਆਪਣਾ ਆਪ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਰੰਗ ਵਖਾਇੰਦਾ। ਬਣ ਸ਼ਹਿਨਸ਼ਾਹ ਹੋਇਆ ਗੋਲਾ, ਕਲਜੁਗ ਅੰਤਮ ਸੇਵ ਕਮਾਈਆ। ਨਿਰੰਕਾਰ ਨਿਰਗੁਣ ਬਦਲਿਆ ਚੋਲਾ, ਚੋਲਾ ਤਨ ਨਾ ਕੋਇ ਵਖਾਈਆ। ਮਾਣਸ ਜਨਮ ਬਣਿਆ ਭਾਲਾ ਭੋਲਾ, ਭਾਓ ਆਪਣਾ ਨਾ ਕਿਸੇ ਜਣਾਈਆ। ਕਲਜੁਗ ਅੰਤਮ ਗੁਰਸਿਖਾਂ ਅੰਦਰ ਵੜ ਵੜ ਪਾਏ ਰੌਲਾ, ਸੋਹੰ ਆਪਣਾ ਨਾਮ ਜਪਾਈਆ। ਸਚ ਦਵਾਰਾ ਇਕੋ ਖੋਲ੍ਹਾ, ਜਿਸ ਦਵਾਰੇ ਗ਼ਰੀਬ ਨਿਮਾਣੇ ਲਏ ਤਰਾਈਆ। ਆਪ ਚੁਕਾਏ ਪਰਦਾ ਓਹਲਾ, ਮੁੱਖ ਆਪਣੇ ਲਏ ਪਰਗਟਾਈਆ। ਗੁਰਮੁਖ ਤੇਰੇ ਪ੍ਰੇਮ ਦਾ ਗਾਏ ਸੋਹਲਾ, ਗਾ ਗਾ ਆਪਣਾ ਸ਼ੁਕਰ ਮਨਾਈਆ। ਨਿਰਗੁਣ ਹੋ ਕੇ ਬਣਿਆ ਵਿਚੋਲਾ, ਵਿਚਲਾ ਲੇਖਾ ਰਿਹਾ ਮੁਕਾਈਆ। ਆਪਣੀ ਹੱਥੀਂ ਗੁਰਮੁਖਾਂ ਪਿਛਲਾ ਪਰਦਾ ਫੋਲਾ, ਲੇਖਾ ਆਪਣੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਹਰਿ ਹਰਿ ਰੰਗ ਸਮਾਈਆ।