ਪੁਸਤਕਾਲਾਭਾਗ ੧੨

੧੪ ਅੱਸੂ ੨੦੧੯ ਬਿਕ੍ਰਮੀ ਲਛਮਣ ਸਿੰਘ ਦੇ ਗ੍ਰਹਿ ਰੁੜਕਾ ਕਲਾਂ ਜ਼ਿਲਾ ਜਲੰਧਰ

ਸ਼ਾਹ ਪਾਤਸ਼ਾਹ ਤੇਰੀ ਉਡੀਕ, ਗੁਰ ਅਵਤਾਰ ਧਿਆਨ ਲਗਾਈਆ। ਪਰਵਰਦਿਗਾਰ ਆਵੇ ਲਾਸ਼ਰੀਕ, ਪੀਰ ਪੈਗ਼ੰਬਰ ਨੈਣ ਉਠਾਈਆ। ਦੋ ਜਹਾਨਾਂ ਦੱਸੇ ਸਚ ਪ੍ਰੀਤ, ਪ੍ਰੀਤੀਵਾਨ ਸੱਚਾ ਮਾਹੀਆ। ਬ੍ਰਹਿਮੰਡ ਖੰਡ ਸੁਣਾਏ ਸਾਚਾ ਗੀਤ, ਸਤਿ ਸਤਿਵਾਦੀ ਢੋਲਾ ਗਾਈਆ। ਲੱਖ ਚੁਰਾਸੀ ਪਰਖੇ ਨੀਤ, ਘਰ ਘਰ ਆਪਣਾ ਫੇਰਾ ਪਾਈਆ। ਲਹਿਣਾ ਦੇਣਾ ਚੁਕਾਏ ਹਸਤ ਕੀਟ, ਊਚ ਨੀਚ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਦਇਆ ਕਮਾਈਆ । ਸਚਖੰਡ ਨਿਵਾਸੀ ਤੱਕਣ ਤੇਰਾ ਰਾਹ, ਗੁਰ ਅਵਤਾਰ ਨੈਣ ਉਠਾਇਆ। ਪੀਰ ਪੈਗ਼ੰਬਰ ਰਹੇ ਧਿਆ, ਧਿਆਨ ਧਿਆਨ ਵਿਚ ਰਖਾਇਆ। ਕਵਣ ਕੂਟੇ ਪਰਗਟ ਹੋਵੇ ਸੱਚਾ ਸ਼ਹਿਨਸ਼ਾਹ, ਸ਼ਾਹ ਪਾਤਸ਼ਾਹ ਆਪਣਾ ਵੇਸ ਵਟਾਇਆ। ਮੁਖ ਨਕ਼ਾਬ ਪਰਦਾ ਦੇਵੇ ਲਾਹ, ਜਲਵਾ ਨੂਰ ਕਰੇ ਰੁਸ਼ਨਾਇਆ। ਸਿਫ਼ਤ ਸਾਲਾਹੀ ਦੇਵੇ ਸਚ ਸਲਾਹ, ਸਲਾਹਗੀਰ ਫੇਰਾ ਪਾਇਆ। ਸ਼ਾਹ ਹਕੀਰ ਲਏ ਉਠਾ, ਦਸਤਗੀਰ ਆਪਣਾ ਦਸਤ ਮਿਲਾਇਆ। ਸ਼ਰਅ ਜ਼ੰਜੀਰ ਦਏ ਤੁੜਾ, ਦੀਨ ਮਜ਼੍ਹਬ ਨਾ ਕੋਇ ਰਖਾਇਆ। ਆਤਮ ਪਰਮਾਤਮ ਦਏ ਮਿਲਾ, ਸਚ ਮਿਲਾਵਾ ਇਕ ਜਣਾਇਆ। ਜੂਠੀ ਝੂਠੀ ਕੰਧ ਦੇਵੇ ਢਾਹ, ਭਾਂਡਾ ਭਰਮ ਭੌ ਭੰਨਾਇਆ। ਗੁਰ ਅਵਤਾਰ ਪੀਰ ਪੈਗ਼ੰਬਰ ਫੜ

ਬਾਂਹੋਂ ਕੱਠੇ ਦਏ ਬਹਾ, ਸਾਚੀ ਸਿਖਿਆ ਇਕ ਸਮਝਾਇਆ। ਮੰਦਰ ਮਸਜਦ ਸ਼ਿਵਦਵਾਲੇ ਮੱਠ ਗੁਰ ਘਰ ਦਏ ਉਠਾ, ਗੁਰ ਸਤਿਗੁਰ ਫੇਰਾ ਪਾਇਆ। ਨਾਮ ਮਰਦੰਗਾ ਦਏ ਵਜਾ, ਡੰਕਾ ਏਕਾ ਸ਼ਬਦ ਲਗਾਇਆ। ਰਾਉ ਰੰਕਾਂ ਦਏ ਜਗਾ, ਨੇਤਰ ਨੈਣ ਅੱਖ ਖੁਲ੍ਹਾਇਆ। ਸਾਚਾ ਮਾਰਗ ਦੇਵੇ ਲਾ, ਰਹਿਬਰ ਆਪਣਾ ਫੇਰਾ ਪਾਇਆ। ਚੌਦਾਂ ਤਬਕ ਦਏ ਹਿਲਾ, ਚੌਦਾਂ ਲੋਕ ਕੁੰਡਾ ਲਾਹਿਆ। ਤ੍ਰੈਭਵਣ ਵੇਖੇ ਥਾਉਂ ਥਾਂ, ਅਵਨ ਗਵਨ ਖੋਜ ਖੋਜਾਇਆ। ਰਵ ਸਸ ਸੂਰਜ ਚੰਦ ਲਹਿਣਾ ਦੇਣਾ ਦਏ ਮੁਕਾ, ਬਾਕੀ ਕੋਇ ਰਹਿਣ ਨਾ ਪਾਇਆ। ਵਿਸ਼ਨ ਬ੍ਰਹਮਾ ਸ਼ਿਵ ਦਏ ਸਮਝਾ, ਸਚ ਸੰਦੇਸਾ ਇਕ ਸੁਣਾਇਆ। ਚੌਦਾਂ ਵਿਦਿਆ ਪੰਧ ਦਏ ਮੁਕਾ, ਪਾਂਧੀ ਆਪਣਾ ਫੇਰਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣਾ ਵੇਸ ਵਟਾਇਆ। ਸਚਖੰਡ ਨਿਵਾਸੀ ਤੇਰੀ ਓਟ, ਗੁਰ ਅਵਤਾਰ ਰਹੇ ਤਕਾਈਆ। ਪੀਰ ਪੈਗ਼ੰਬਰ ਤੇਰਾ ਨੂਰੀ ਜਲਵਾ ਨਿਰਮਲ ਜੋਤ, ਜੋਤੀ ਨੂਰ ਨੂਰ ਦਰਸਾਈਆ। ਮੁਕਾਮੇ ਹੱਕ ਧਾਮ ਨਿਆਰ ਸਚਖੰਡ ਤੇਰਾ ਕਿਲਾ ਕੋਟ, ਚਾਰ ਦੀਵਾਰ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸਚਖੰਡ ਨਿਵਾਸੀ ਤੇਰੀ ਆਸ, ਗੁਰ ਅਵਤਾਰ ਰਹੇ ਧਿਆਈਆ। ਪੀਰ ਪੈਗ਼ੰਬਰ ਹੋ ਕੇ ਬੈਠੇ ਨਿਰਾਸ, ਨੇਤਰ ਨੈਣਾਂ ਨੀਰ ਵਹਾਈਆ। ਕਲਜੁਗ ਕੋਇ ਨਾ ਦਿਸੇ ਸਚ ਪਰਕਾਸ਼, ਪਰਕਾਸ਼ਵਾਨ ਨਾ ਕੋਇ ਖ਼ੁਦਾਈਆ। ਮੁੱਲਾ ਸ਼ੇਖ਼ ਮਸਾਇਕ ਹੋਏ ਬੇਆਬ, ਆਬ ਹਯਾਤ ਨਾ ਕੋਇ ਪਿਆਈਆ। ਚੌਦਾਂ ਸਦੀਆਂ ਲੈ ਕੇ ਥੱਕੇ ਖ਼ਵਾਬ, ਸੋਇਆਂ ਰੈਣ ਗਈ ਵਹਾਈਆ। ਤੇਰੀ ਝੱਲ ਨਾ ਸਕੇ ਕੋਈ ਤਾਬ, ਬੇਤਾਬ ਦੇਣ ਦੁਹਾਈਆ। ਕਵਣ ਵੇਲਾ ਪਰਗਟ ਹੋਵੇ ਸ਼ਾਹ ਨਵਾਬ, ਸ਼ਹਿਨਸ਼ਾਹ ਆਪਣਾ ਫੇਰਾ ਪਾਈਆ। ਸ਼ਾਹ ਸਵਾਰਾ ਚਰਨ ਘੋੜੇ ਦਏ ਰਕਾਬ, ਸਚ ਸਿੰਘਾਸਣ ਸੋਭਾ ਪਾਈਆ। ਅਜ਼ੀਮ ਦੇਵੇ ਸਰਬ ਅਜ਼ਾਬ, ਨਾ ਸਕੇ ਕੋਇ ਬਚਾਈਆ। ਮੁਰੀਦ ਮੁਰਸ਼ਦ ਦੇਵੇ ਖਿਤਾਬ, ਦੀਨਨ ਦਇਆ ਨਿਧ ਆਪ ਹੋਏ ਸਹਾਈਆ। ਦਰੋਹੀ ਖ਼ੁਦਾਏ ਸਾਰੇ ਹੋਏ ਲਾਜਵਾਬ, ਨੇਤਰ ਨੈਣ ਰਹੇ ਸ਼ਰਮਾਈਆ। ਕੋਇ ਨਾ ਦਿਸੇ ਸੱਚਾ ਪਾਕ, ਪਾਕ ਰਸੂਲ ਨਾ ਕੋਇ ਵਖਾਈਆ। ਕੂੜੀ ਕਿਰਿਆ ਛਾਣੀ ਖ਼ਾਕ, ਅੰਤਮ ਖ਼ਾਕ ਮੇਲ ਮਿਲਾਈਆ। ਚਾਰ ਯਾਰੀ ਮੁੱਕਿਆ ਸਾਕ, ਸੈਣ ਕੋਇ ਨਜ਼ਰ ਨਾ ਆਈਆ। ਚੌਦਾਂ ਤਬਕ ਖ਼ਾਲੀ ਹਾਟ, ਸਾਚਾ ਹੱਟ ਨਾ ਕੋਇ ਵਖਾਈਆ। ਬੁੱਢੇ ਸ਼ੇਖ਼ ਕਾਲਾ ਚੀਥੜ ਗਿਆ ਪਾਟ, ਬਸਤਰ ਤਨ ਨਾ ਕੋਇ ਸੁਹਾਈਆ। ਅੰਤਮ ਨੇੜੇ ਆਈ ਵਾਟ, ਬੈਠਾ ਪੰਧ ਮੁਕਾਈਆ। ਨਾ ਕੋਈ ਲੇਫ ਨਾ ਕੋਈ ਖਾਟ, ਨਾ ਕੋਈ ਤਕੀਆ ਰਿਹਾ ਵਖਾਈਆ। ਕਲਜੁਗ ਅੰਤਮ ਆਈ ਰਾਤ, ਜੰਗਲ ਜੂਹ ਉਜਾੜ ਪਹਾੜ ਦੇਣ ਦੁਹਾਈਆ। ਕਿਸੇ ਕੰਮ ਨਾ ਆਏ ਪੰਜ ਵਕਤ ਨਿਮਾਜ਼, ਰੋਜ਼ਾ ਬਾਂਗ ਨਾ ਕੋਇ ਸਹਾਈਆ। ਪਰਵਰਦਿਗਾਰ ਬੇਪਰਵਾਹ ਪਰਦਾਨਸੀਂ ਆਪਣਾ ਵਟਾਏ ਸਵਾਂਗ, ਸਵਾਂਗੀ ਆਪਣਾ ਸਾਂਗ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸਚਖੰਡ ਨਿਵਾਸੀ ਤੇਰਾ ਸਹਾਰਾ, ਗੁਰ ਅਵਤਾਰ ਇਕ ਤਕਾਈਆ। ਕਲਜੁਗ ਆਇਆ ਅੰਤ ਕਿਨਾਰਾ, ਸਗਲਾ ਸੰਗ ਨਾ ਕੋਇ ਨਿਭਾਈਆ। ਨੇਤਰ ਰੋਵਣ ਤੇਈ ਅਵਤਾਰਾ, ਭਗਤ ਅਠਾਰਾਂ ਦੇਣ ਦੁਹਾਈਆ। ਸਾਡਾ ਚਲਿਆ ਨਾ ਕੋਈ ਚਾਰਾ, ਚਾਰੋਂ ਕੁੰਟ ਅੰਧੇਰਾ ਛਾਈਆ। ਜੀਵ ਜੰਤ ਹੋਇਆ ਗਵਾਰਾ, ਮਨਮਤ ਕਰੀ ਕੁੜਮਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਨਾ ਕੋਇ ਪਿਆਰਾ, ਖਾਣੀ ਬਾਣੀ ਸੰਗ ਨਾ ਕੋਇ ਰਖਾਈਆ। ਮਨ ਮਮਤਾ ਭਰੇ ਹੰਕਾਰਾ, ਕਾਮ ਕਰੋਧ ਲੋਭ

ਮੋਹ ਹੰਕਾਰ ਕਰੇ ਲੜਾਈਆ। ਗੁਰ ਕਾ ਸ਼ਬਦ ਨਾ ਕਿਸੇ ਵਿਚਾਰਾ, ਗੁਰ ਗੁਰ ਬੂਝ ਨਾ ਕੋਇ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੁਧ ਉਪਰ ਇਕੋ ਓਟ ਤਕਾਈਆ। ਗੁਰ ਅਵਤਾਰ ਵੇਖਣ ਸ੍ਰੀ ਭਗਵਾਨ, ਕਵਣ ਵੇਲਾ ਖੇਲ ਕਰਾਇੰਦਾ। ਕਲਜੁਗ ਅੰਤਮ ਪੁੱਜਾ ਆਣ, ਨਵ ਨੌਂ ਚਾਰ ਪੰਧ ਮੁਕਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕੁਰਲਾਣ, ਕਰੋੜ ਤੇਤੀਸਾ ਨੇਤਰ ਨੈਣਾਂ ਨੀਰ ਵਹਾਇੰਦਾ। ਤ੍ਰੈਗੁਣ ਮਾਇਆ ਹੋਈ ਪਰਧਾਨ, ਪੰਚਮ ਤਤ ਡੰਕ ਵਜਾਇੰਦਾ। ਘਰ ਘਰ ਵੜਿਆ ਜਗਤ ਸ਼ੈਤਾਨ, ਝੂਠੀ ਕਿਰਿਆ ਨਾਚ ਨਚਾਇੰਦਾ। ਨਜ਼ਰ ਨਾ ਆਏ ਨੌਜਵਾਨ, ਪੁਰਖ ਅਬਿਨਾਸ਼ੀ ਮੁੱਖ ਛੁਪਾਇੰਦਾ। ਪੰਡਤ ਪਾਂਧੇ ਸਰਬ ਪਛਤਾਣ, ਤਿਲਕ ਲਲਾਟੀ ਨਾ ਕੋਇ ਲਗਾਇੰਦਾ । ਗਲ ਜੰਞੂ ਨਾ ਕੋਇ ਨਿਸ਼ਾਨ, ਏਕਾ ਬੰਧਨ ਨਾ ਕੋਇ ਪਾਇੰਦਾ। ਸੀਤਾ ਸੁਰਤੀ ਨਾ ਮਿਲੇ ਰਾਮ, ਗੋਪੀ ਕਾਹਨ ਨਾ ਕੋਇ ਪਰਨਾਇੰਦਾ। ਨਾਮ ਬੰਸਰੀ ਨਾ ਕੋਇ ਗਾਣ, ਮਧੁਰ ਧੁੰਨ ਨਾ ਕੋਇ ਸੁਣਾਇੰਦਾ। ਗੋਕਲ ਮਥਰਾ ਨਾ ਕੋਇ ਮਾਣ, ਘਨੱਯਾ ਰੂਪ ਨਾ ਕੋਇ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪ ਆਪਣਾ ਵੇਸ ਧਰਾਇੰਦਾ। ਗੁਰ ਗੁਰ ਮੰਗੇ ਸਾਚੀ ਮੰਗ, ਗੁਰੂ ਦੱਸ ਧਿਆਨ ਲਗਾਈਆ। ਪਾਰਬ੍ਰਹਮ ਸੂਰੇ ਸਰਬੰਗ, ਤੁਧ ਬਿਨ ਅਵਰ ਨਜ਼ਰ ਕੋਇ ਨਾ ਆਈਆ। ਨੌਂ ਖੰਡ ਪ੍ਰਿਥਮੀ ਹੋਈ ਰੰਡ, ਸੱਤ ਦੀਪ ਹਰਿ ਕੰਤ ਨਾ ਕੋਇ ਮਨਾਈਆ। ਸਾਧਾ ਸੰਤਾਂ ਨੰਗੀ ਹੋਈ ਕੰਡ, ਉਪਰ ਪਰਦਾ ਕੋਇ ਨਾ ਪਾਈਆ । ਵਰਭੰਡੀ ਕੂੜੀ ਕਿਰਿਆ ਪਾਏ ਡੰਡ, ਭੇਖ ਪਖੰਡ ਕਰੇ ਲੜਾਈਆ। ਕਿਸੇ ਹੱਥ ਨਾ ਆਏ ਸਚ ਅਨੰਦ, ਅਨੰਦ ਵਿਚ ਨਾ ਕੋਇ ਸਮਾਈਆ। ਮਦਿਰਾ ਮਾਸ ਖਾਣ ਗੰਦ, ਆਤਮ ਅੰਤਰ ਨਿਝਰ ਝਿਰਨਾ ਨਾ ਕੋਇ ਝਿਰਾਈਆ। ਜੋਤ ਨਿਰੰਜਣ ਚੜ੍ਹਾਏ ਨਾ ਕੋਇ ਚੰਦ, ਸਚ ਪਰਕਾਸ਼ ਨਾ ਕੋਇ ਕਰਾਈਆ। ਬੰਦੀਖਾਨਾ ਨਾ ਤੋੜੇ ਕੋਇ ਬੰਦ, ਲੱਖ ਚੁਰਾਸੀ ਨਾ ਕੋਇ ਛੁਡਾਈਆ। ਵਿਦਵਾਨ ਹੋਏ ਨੇਤਰ ਅੰਧ, ਨਿਝ ਨੇਤਰ ਨਾ ਕੋਇ ਖੁਲ੍ਹਾਈਆ। ਰਸਨਾ ਗੌਂਦੇ ਢੋਲੇ ਛੰਦ, ਅਨਹਦ ਨਾਦ ਨਾ ਕੋਇ ਵਜਾਈਆ। ਸਾਚੇ ਮੰਦਰ ਕੋਇ ਨਾ ਜਾਏ ਲੰਘ, ਹਰਿ ਮੰਦਰ ਹਰਿ ਕਾ ਦਰਸ ਕੋਇ ਨਾ ਪਾਈਆ। ਜਨਮ ਜੁਗ ਦੀ ਟੁੱਟੀ ਕੋਇ ਨਾ ਸਕੇ ਗੰਢ, ਗੰਢਣਹਾਰ ਗੋਪਾਲ ਦਿਸ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਗੁਰ ਗੁਰ ਬੈਠੇ ਸੀਸ ਝੁਕਾਈਆ। ਗੁਰ ਗੁਰ ਝੁਕਿਆ ਇਕੋ ਸੀਸ, ਨਾਨਕ ਗੋਬਿੰਦ ਖੇਲ ਵਖਾਇੰਦਾ। ਸੋ ਪੁਰਖ ਨਿਰੰਜਣ ਹਰਿ ਜਗਦੀਸ, ਜਗਦੀਸ਼ਰ ਆਪਣਾ ਵੇਸ ਵਟਾਇੰਦਾ। ਹਰਿ ਪੁਰਖ ਨਿਰੰਜਣ ਪੀਸਣ ਲਏ ਪੀਸ, ਏਕੰਕਾਰਾ ਚੱਕੀ ਆਪ ਚਲਾਇੰਦਾ। ਆਦਿ ਨਿਰੰਜਣ ਦਏ ਹਦੀਸ, ਸ੍ਰੀ ਭਗਵਾਨ ਸਾਚੀ ਸਿਖਿਆ ਆਪ ਸਮਝਾਇੰਦਾ। ਅਬਿਨਾਸ਼ੀ ਕਰਤਾ ਲੇਖਾ ਜਾਣੇ ਬੀਸ ਇਕੀਸ, ਬੀਸ ਬੀਸਾ ਨਾਉਂ ਵਡਿਆਇੰਦਾ। ਪਾਰਬ੍ਰਹਮ ਪਤਿਪਰਮੇਸ਼ਵਰ ਏਕਾ ਤਾਜ ਰਖਾਏ ਸੀਸ, ਸਹੰਸ ਮੁਖ ਭੇਵ ਕੋਇ ਨਾ ਪਾਇੰਦਾ। ਨਾਤਾ ਤੋੜ ਰਾਗ ਛਤੀਸ, ਸ਼ਬਦ ਅਨਾਦੀ ਨਾਦ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਧਿਆਨ ਲਗਾਇੰਦਾ। ਗੁਰ ਅਵਤਾਰ ਇਕ ਧਿਆਨ, ਪ੍ਰਭ ਉਤੇ ਰਹੇ ਲਗਾਈਆ। ਤੂੰ ਦਾਤਾ ਵਡ ਮਿਹਰਵਾਨ, ਬੇਅੰਤ ਤੇਰੀ ਵਡਿਆਈਆ। ਹਉਂ ਬਾਲਕ ਬਾਲ ਅਞਾਣ, ਤੇਰੀ ਸਾਰ ਨਾ ਪਾਈਆ। ਸਤਿਜੁਗ ਤ੍ਰੇੇਤਾ ਦੁਆਪਰ ਕਲਜੁਗ ਜੁਗ ਚੌਕੜੀ ਵੇਖੇ ਆਣ, ਨਿਤ ਨਵਿਤ ਵੇਸ ਵਟਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ

ਕੁਰਾਨ ਖਾਣੀ ਬਾਣੀ ਸਾਰੇ ਗਾਣ, ਗਾ ਗਾ ਤੇਰਾ ਸ਼ੁਕਰ ਮਨਾਈਆ। ਤੂੰ ਵਸੇਂ ਸਚ ਮਕਾਨ, ਸਚਖੰਡ ਬੈਠਾ ਆਸਣ ਲਾਈਆ। ਝੁੱਲਦਾ ਰਹੇ ਇਕ ਨਿਸ਼ਾਨ, ਨਾ ਕੋਈ ਮੇਟੇ ਮੇਟ ਮਿਟਾਈਆ। ਦੀਨਾਂ ਨਾਥਾਂ ਦੇਵੇਂ ਦਾਨ, ਦੀਨਨ ਆਪਣੀ ਦਇਆ ਕਮਾਈਆ। ਕਲਜੁਗ ਅੰਤ ਸਾਰੇ ਹੋਏ ਹੈਰਾਨ, ਤੇਰਾ ਭੇਵ ਕੋਇ ਨਾ ਆਈਆ। ਲੇਖਾ ਲਿਖ ਲਿਖ ਲਿਖਦੇ ਗਏ ਵਿਚ ਜਹਾਨ, ਗੁਰੂ ਇਸ਼ਟ ਦੇਵ ਸਮਝਾਈਆ। ਕਲਜੁਗ ਅੰਤਮ ਪਰਗਟ ਹੋਏ ਨਿਹਕਲੰਕ ਬਲੀ ਬਲਵਾਨ, ਸਭ ਦਾ ਲੇਖਾ ਦਏ ਮੁਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਇਕੱਠੇ ਪਕੜੇ ਆਣ, ਚਾਰ ਯੁਗ ਦੇ ਵਿਛੜੇ ਆਪਣੇ ਨਾਲ ਮਿਲਾਈਆ। ਸਾਚੀ ਸਿਖਿਆ ਦੇਵੇ ਚਰਨ ਕਵਲ ਧਿਆਨ, ਚਰਨ ਸਰਨ ਸਰਨ ਚਰਨ ਇਕ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਆਪਣੀ ਬੂਝ ਬੁਝਾਈਆ। ਸੋ ਪੁਰਖ ਨਿਰੰਜਣ ਹਰਿ ਨਿਰੰਕਾਰਾ, ਸਚ ਸੰਦੇਸਾ ਇਕ ਸੁਣਾਇੰਦਾ। ਸਚਖੰਡ ਨਿਵਾਸੀ ਕਰੇ ਪਿਆਰਾ, ਪ੍ਰੇਮ ਪਿਆਰ ਇਕ ਜਣਾਇੰਦਾ। ਕਲਜੁਗ ਅੰਤਮ ਨਿਰਗੁਣ ਆਵੇ ਆਪਣੀ ਧਾਰਾ, ਧਾਰ ਧਾਰ ਵਿਚੋਂ ਪਰਗਟਾਇੰਦਾ। ਗੁਰ ਅਵਤਾਰਾਂ ਦਏ ਸਹਾਰਾ, ਪੀਰ ਪੈਗ਼ੰਬਰਾਂ ਨਾਲ ਮਿਲਾਇੰਦਾ। ਚਾਰ ਯੁਗ ਦਾ ਦੁੱਖੜਾ ਕੱਟੇ ਵਿਚ ਸੰਸਾਰਾ, ਸੁਕੜਾ ਬੂਟਾ ਹਰਾ ਕਰਾਇੰਦਾ। ਮੇਲ ਮਿਲਾਏ ਅਗੰਮ ਅਪਾਰਾ, ਅਲੱਖ ਅਗੋਚਰ ਆਪਣਾ ਖੇਲ ਵਖਾਇੰਦਾ। ਕਲਜੁਗ ਮੇਟੇ ਧੂਆਂਧਾਰਾ, ਅਗਿਆਨ ਅੰਧੇਰ ਚੁਕਾਇੰਦਾ। ਸਤਿ ਸਤਿਵਾਦੀ ਬੋਲ ਜੈਕਾਰਾ, ਜੈ ਜੈਕਾਰਾ ਇਕੋ ਨਾਮ ਸੁਣਾਇੰਦਾ। ਵਰਨ ਬਰਨ ਜ਼ਾਤ ਪਾਤ ਊਚ ਨੀਚ ਕਰੇ ਪਾਰ ਕਿਨਾਰਾ, ਰਾਉ ਰੰਕ ਏਕਾ ਘਰ ਬਹਾਇੰਦਾ। ਚੌਦਾਂ ਲੋਕ ਚੌਦਾਂ ਤਬਕ ਵਣਜ ਕਰਾਏ ਬਣ ਵਣਜਾਰਾ, ਸਤਿ ਪੁਰਖ ਨਿਰੰਜਣ ਇਕੋ ਹੱਟ ਖੁਲ੍ਹਾਇੰਦਾ। ਕਾਗਦ ਕਲਮ ਨਾ ਲਿਖਣਹਾਰਾ, ਲਿਖ ਲਿਖ ਲੇਖ ਨਾ ਕੋਇ ਸਮਝਾਇੰਦਾ। ਬੇਅੰਤ ਬੇਪਰਵਾਹ ਪਰਵਰਦਿਗਾਰਾ, ਪਾਰਬ੍ਰਹਮ ਪ੍ਰਭ ਆਪਣਾ ਖੇਲ ਕਰਾਇੰਦਾ। ਕਲ ਕਲਕੀ ਲੈ ਅਵਤਾਰਾ, ਸੰਬਲ ਵਸੇ ਧਾਮ ਨਿਆਰਾ, ਉਚੇ ਟਿੱਲੇ ਪਰਬਤ ਡੂੰਘੇ ਸਾਗਰ ਆਪਣਾ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਸੁਣਾਇੰਦਾ। ਸਚ ਸੰਦੇਸਾ ਏਕੰਕਾਰਾ, ਏਕਾ ਵਾਰ ਜਣਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰੇ ਖ਼ਬਰਦਾਰਾ, ਤ੍ਰੈਗੁਣ ਨੇਤਰ ਨੈਣ ਖੁਲ੍ਹਾਈਆ। ਪੰਜ ਤਤ ਤੇਰਾ ਵੇਖੇ ਅਖਾੜਾ, ਲੱਖ ਚੁਰਾਸੀ ਖੋਜ ਖੋਜਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਇਕ ਵਖਾਏ ਸਚ ਦਵਾਰਾ, ਦਰ ਦਰਵਾਜ਼ਾ ਆਪ ਜਣਾਈਆ। ਸਾਚਾ ਮਾਰਗ ਲਾਏ ਵਿਚ ਸੰਸਾਰਾ, ਮਹਾਸਾਰਥੀ ਫੇਰਾ ਪਾਈਆ। ਭਗਤ ਭਗਵਾਨ ਵਖਾਏ ਇਕ ਦਵਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਭੇਵ ਆਪ ਜਣਾਈਆ। ਸਾਚਾ ਖੇਲ ਕਰੇ ਕਰਤਾਰ, ਕਲਜੁਗ ਅੰਤ ਅੰਤ ਜਣਾਈਆ। ਭਗਤ ਭਗਵੰਤ ਲਏ ਉਠਾਲ, ਭਗਵਨ ਆਪਣੀ ਬੂਝ ਬੁਝਾਈਆ। ਗੁਰਮੁਖ ਵੇਖੇ ਗੁਰ ਗੁਰ ਲਾਲ, ਗੁਰਸਿਖ ਦੇਵੇ ਮਾਣ ਵਡਿਆਈਆ। ਨਾਤਾ ਤੋੜ ਸ਼ਾਹ ਕੰਗਾਲ, ਹਸਤ ਕੀਟ ਲਏ ਜਗਾਈਆ । ਸ਼ਬਦ ਸਰੂਪੀ ਬਣ ਦਲਾਲ, ਘਰ ਘਰ ਆਪਣਾ ਵਣਜ ਕਰਾਈਆ। ਹਕ਼ੀਕ਼ਤ ਵੇਖੇ ਹੱਕ ਹਲਾਲ, ਪੁਰਖ ਅਬਿਨਾਸ਼ੀ ਬੇਪਰਵਾਹੀਆ। ਨਵ ਨੌਂ ਜਣਾਏ ਸੱਚੀ ਧਰਮਸਾਲ, ਧਰਮ ਦਵਾਰਾ ਇਕ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਦਏ ਜਣਾਈਆ। ਸਾਚਾ ਲੇਖਾ ਹਰਿ ਨਿਰੰਕਾਰਾ, ਹਰਿ ਏਕਾ ਏਕ ਜਣਾਇੰਦਾ। ਕਲਜੁਗ ਅੰਤਮ ਪਰਗਟ ਹੋ ਅਗੰਮ ਅਪਾਰਾ, ਨਿਰਗੁਣ ਆਪਣੀ ਧਾਰ ਚਲਾਇੰਦਾ।

ਭਗਤ ਵਖਾਏ ਇਕ ਦਵਾਰਾ, ਸ੍ਰੀ ਭਗਵਾਨ ਆਪ ਬਣਾਇੰਦਾ । ਦੀਆ ਬਾਤੀ ਕਮਲਾਪਾਤੀ ਕਰ ਉਜਿਆਰਾ, ਨਿਰਗੁਣ ਜੋਤ ਨੂਰ ਰੁਸ਼ਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਆਪ ਵਖਾਇੰਦਾ। ਕਲਜੁਗ ਅੰਤਮ ਰਾਹ ਚਲੌਣਾ, ਹਰਿ ਸਤਿਗੁਰ ਆਪ ਜਣਾਈਆ। ਸਤਿਜੁਗ ਸਾਚਾ ਮਾਰਗ ਲੌਣਾ, ਮਿਹਰਵਾਨ ਦਏ ਸਮਝਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਭਗਤ ਭਗਵੰਤ ਏਕਾ ਧਾਮ ਬਹੌਣਾ, ਸੰਤ ਸੱਜਣ ਨਾਲ ਮਿਲਾਈਆ। ਲੱਖ ਚੁਰਾਸੀ ਢੋਲਾ ਇਕੋ ਗੌਣਾ, ਸੋਹੰ ਸੋ ਕਰੇ ਪੜ੍ਹਾਈਆ। ਆਤਮ ਪਰਮਾਤਮ ਬੀਜ ਆਪ ਬਿਜੌਣਾ, ਬਣ ਕਿਰਸਾਣਾ ਹਲ ਚਲਾਈਆ। ਅੰਮ੍ਰਿਤ ਮੇਵਾ ਫਲ ਲਗੌਣਾ, ਰਸ ਮਿੱਠਾ ਇਕ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਦਏ ਜਣਾਈਆ। ਸਾਚੀ ਕਰਨੀ ਕਰੇ ਕਰਤਾਰ, ਕੁਦਰਤ ਕਾਦਰ ਵੇਖ ਵਖਾਈਆ। ਕਲਜੁਗ ਉਤਰੇ ਪਾਰ ਕਿਨਾਰ, ਸਤਿਜੁਗ ਵੇਖੇ ਚਾਈਂ ਚਾਈਂਆ। ਦੋ ਜਹਾਨਾਂ ਵਿਚੋਲਾ ਸਿਰਜਣਹਾਰ, ਨਿਰਗੁਣ ਆਪਣਾ ਖੇਲ ਕਰਾਈਆ। ਭਗਤ ਭਗਵੰਤ ਲਏ ਉਠਾਲ, ਉਠ ਉਠ ਆਪਣਾ ਰੰਗ ਰੰਗਾਈਆ। ਲੱਖ ਚੁਰਾਸੀ ਵਿਚੋਂ ਭਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵੇ ਨਾਮ ਸ਼ਬਦ ਵਡਿਆਈਆ। ਨਾਮ ਸ਼ਬਦ ਗੁਰਦੇਵ ਸਵਾਮੀ, ਹਰਿ ਸਤਿਗੁਰ ਆਪ ਜਣਾਇੰਦਾ। ਬੋਧ ਅਗਾਧ ਅਗੰਮੀ ਬਾਣੀ, ਗੁਰ ਗੁਰ ਨਾਦ ਵਜਾਇੰਦਾ। ਸਚਖੰਡ ਦੀ ਸਾਚੀ ਰਾਣੀ, ਜਨ ਭਗਤਾਂ ਨਾਲ ਪਰਨਾਇੰਦਾ। ਆਤਮ ਪਰਮਾਤਮ ਅਕੱਥ ਕਹਾਣੀ, ਬਿਨ ਰਸਨਾ ਜਿਹਵਾ ਗਾਇੰਦਾ। ਅੰਮ੍ਰਿਤ ਸਰੋਵਰ ਠੰਡਾ ਪਾਣੀ, ਨਿਝਰ ਝਿਰਨਾ ਆਪ ਝਿਰਾਇੰਦਾ। ਨਿਰਗੁਣ ਜੋਤ ਨੂਰ ਨੁਰਾਨੀ, ਨੂਰ ਨੁਰਾਨਾ ਡਗਮਗਾਇੰਦਾ। ਕਰੇ ਖੇਲ ਸ੍ਰੀ ਭਗਵਾਨੀ, ਆਪਣਾ ਭੇਵ ਚੁਕਾਇੰਦਾ। ਲੇਖਾ ਜਾਣੇ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਫੋਲ ਫੋਲਾਇੰਦਾ। ਪਰਾ ਪਸੰਤੀ ਮਧਮ ਬੈਖਰੀ ਗਾਏ ਗਾਣੀ, ਗਾ ਗਾ ਆਪਣਾ ਹੁਕਮ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਸੁਣਾਇੰਦਾ। ਸਚ ਸੰਦੇਸਾ ਸ੍ਰੀ ਭਗਵੰਤ, ਏਕਾ ਏਕ ਜਣਾਈਆ। ਲੱਖ ਚੁਰਾਸੀ ਜੀਵ ਜੰਤ, ਜੀਵਣ ਜੁਗਤ ਦਏ ਵਡਿਆਈਆ। ਆਤਮ ਪਰਮਾਤਮ ਮਣੀਆ ਮੰਤ, ਮਨ ਕਾ ਮਣਕਾ ਦਏ ਭੁਵਾਈਆ। ਗੁਰਮੁਖ ਉਪਾਏ ਸਾਚੇ ਸੰਤ, ਸੰਤ ਸਤਿਗੁਰ ਮੇਲ ਮਿਲਾਈਆ। ਗੜ੍ਹ ਤੋੜੇ ਹਉਮੇ ਹੰਗਤ, ਹੰ ਬ੍ਰਹਮ ਦਏ ਦਰਸਾਈਆ। ਨਾਤਾ ਤੋੜ ਭੁੱਖ ਨੰਗਤ, ਨਾਮ ਖ਼ਜ਼ਾਨਾ ਇਕ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਕਰ ਕਰ, ਗੁਰ ਅਵਤਾਰ ਰਿਹਾ ਵਡਿਆਈਆ। ਨਿਰਗੁਣ ਨੂਰ ਧਰ ਧਰ, ਧਰਨੀ ਧਰਤ ਧਵਲ ਦਏ ਸੁਹਾਈਆ। ਭਗਤ ਭਗਵਾਨ ਆਪੇ ਵਰ ਵਰ, ਪੱਲੂ ਏਕਾ ਗੰਢ ਪੁਵਾਈਆ। ਸਵੱਛ ਸਰੂਪ ਦਰਸ ਦਿਖਾਏ ਅੱਗੇ ਖੜ ਖੜ, ਬਜਰ ਕਪਾਟੀ ਕੁੰਡਾ ਲਾਹੀਆ। ਲਹਿਣਾ ਦੇਣਾ ਚੁਕਾਏ ਸੀਸ ਧੜ ਧੜ, ਨਿਧੜਕ ਆਪਣਾ ਫੇਰਾ ਪਾਈਆ। ਗੁਰਮੁਖ ਮੇਲੇ ਬਾਂਹੋਂ ਫੜ ਫੜ, ਲੱਖ ਚੁਰਾਸੀ ਖੋਜ ਖੋਜਾਈਆ। ਅੰਦਰ ਮੰਦਰ ਸਾਚੇ ਪੌੜੇ ਚੜ੍ਹ ਚੜ੍ਹ, ਚੜ੍ਹ ਚੜ੍ਹ ਆਪਣਾ ਰੰਗ ਵਖਾਈਆ। ਨਿਸ਼ਅੱਖਰ ਅੱਖਰ ਵੱਖਰ ਬਾਣੀ ਪੜ੍ਹ ਪੜ੍ਹ, ਬੋਧ ਅਗਾਧ ਕਰੇ ਪੜ੍ਹਾਈਆ। ਨਿਰਗੁਣ ਸਰਗੁਣ ਜਨਮੇ ਮਰ ਮਰ, ਮਰ ਮਰ ਜੰਮੇ ਭੇਵ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਕਰਨੀ ਕਰੇ ਕਰਤਾ ਠਾਕਰ, ਗੁਰ ਅਵਤਾਰ ਆਪ ਜਣਾਇੰਦਾ। ਕਲਜੁਗ ਵੇਖੇ ਡੂੰਘਾ ਸਾਗਰ, ਦੋ ਜਹਾਨਾਂ ਖੋਜ

ਖੋਜਾਇੰਦਾ। ਚੋਦਾਂ ਲੋਕਾਂ ਵਣਜ ਕਰੇ ਬਣ ਸੌਦਾਗਰ, ਸਾਚਾ ਹੱਟ ਆਪ ਚਲਾਇੰਦਾ। ਗੁਰਸਿਖ ਕਰੇ ਕਰਮ ਉਜਾਗਰ, ਨਿਰਮਲ ਨੀਰ ਆਪ ਪਿਆਇੰਦਾ। ਕਲਜੁਗ ਅੰਤਮ ਦੇਵੇ ਆਦਰ, ਆਦਰਸ਼ ਆਪਣਾ ਇਕ ਵਖਾਇੰਦਾ। ਮਿਹਰਵਾਨ ਮਿਹਰਵਾਨ ਕਰੀਮ ਕਰਤਾ ਕਾਦਰ, ਬੇਨਜ਼ੀਰ ਨਜ਼ਰ ਆਪਣੀ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਸੁਣਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਹਰਿ ਸੰਦੇਸਾ, ਸਤਿ ਸਤਿਵਾਦੀ ਆਪ ਸੁਣਾਇੰਦਾ। ਪਰਗਟ ਹੋਵੇ ਨਰ ਨਰੇਸ਼ਾ, ਨਰ ਨਰਾਇਣ ਵੇਸ ਵਟਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਚਲੇ ਕੋਇ ਨਾ ਪੇਸ਼ਾ, ਨਿਉਂ ਨਿਉਂ ਸੀਸ ਸਰਬ ਝੁਕਾਇੰਦਾ। ਫਿਰੇ ਦਰੋਹੀ ਦੇਸ ਪਰਦੇਸਾ, ਦੋ ਜਹਾਨਾਂ ਆਪ ਜਗਾਇੰਦਾ। ਜਨ ਭਗਤਾਂ ਕਰੇ ਸਾਚਾ ਹੇਤਾ, ਮਿੱਤਰ ਪਿਆਰਾ ਬਣ ਬਣ ਗਲੇ ਲਗਾਇੰਦਾ। ਚਾਰ ਯੁਗ ਦਾ ਭੁੱਲ ਨਾ ਜਾਏ ਚੇਤਾ, ਜੁਗ ਵਿਛੜੇ ਮੇਲ ਕਰਾਇੰਦਾ। ਸਦ ਰੱਖੇ ਸਾਇਆ ਹੇਠਾਂ, ਸਿਰ ਆਪਣਾ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਗੁਰ ਅਵਤਾਰ ਪੀਰ ਪੈਗ਼ੰਬਰ ਆਪ ਆਪਣੀ ਗੋਦ ਬਹਾਇੰਦਾ। ਪੀਰ ਪੈਗ਼ੰਬਰ ਗੁਰ ਅਵਤਾਰ ਜਾਣਾ ਸੌਂ, ਹਰਿ ਸਾਚਾ ਸਚ ਜਣਾਈਆ। ਅਬਿਨਾਸ਼ੀ ਕਰਤਾ ਦੋ ਜਹਾਨਾਂ ਰਿਹਾ ਭੌਂ, ਅਧਵਿਚਕਾਰ ਨਾ ਕੋਇ ਅਟਕਾਈਆ। ਸਰਗੁਣ ਨਿਰਗੁਣ ਨਿਰਗੁਣ ਸਰਗੁਣ ਘਰ ਘਰ ਕਰੇ ਰੌਂ, ਆਪਣਾ ਰਵੱਯਾ ਨਾ ਕਿਸੇ ਸਮਝਾਈਆ। ਕਲਜੁਗ ਅੰਤਮ ਜਨ ਭਗਤ ਮਿਲਣ ਦਾ ਰੱਖੇ ਗੌਂ, ਪੂਤ ਸਪੂਤਾ ਬ੍ਰਹਿਮਣ ਗੌੜਾ, ਉਚੇ ਟਿੱਲੇ ਪਰਬਤ ਚੜ੍ਹ ਚੜ੍ਹ ਵੇਖ ਵਖਾਈਆ। ਵੇਖਣਹਾਰਾ ਨਵ ਨੌਂ, ਚਾਰ ਚਾਰ ਫੇਰਾ ਪਾਈਆ। ਆਪਣੇ ਜੇਹਾ ਆਪੇ ਹੋ, ਨਿਰਗੁਣ ਆਪਣਾ ਰੂਪ ਧਰਾਈਆ। ਮਾਣ ਰਖਾਏ ਛੱਬੀ ਪੋਹ, ਪੁਰਖ ਅਬਿਨਾਸ਼ੀ ਬੇਪਰਵਾਹੀਆ। ਚਾਰ ਯੁਗ ਦੀ ਪਿਛਲੀ ਸਮਗਰੀ ਸਭ ਦੇ ਕੋਲੋਂ ਲਵੇ ਖੋਹ, ਖਾਲੀ ਹੱਥ ਸਰਬ ਫਿਰਾਈਆ। ਈਸਾ ਮੂਸਾ ਮੁਹੰਮਦ ਨੇਤਰ ਨੈਣ ਪੈਣ ਰੋ, ਨੀਰ ਨੀਰ ਨਾਲ ਵਹਾਈਆ। ਸਚ ਅਮਾਮ ਚਰਨ ਨਾ ਸਕੇ ਕੋਈ ਛੋਹ, ਛੋਹਰੇ ਬਾਲੇ ਪਰਾਂ ਹਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਿਖ ਮਤ ਇਕ ਸਮਝਾਈਆ। ਸਿਖ ਮਤ ਸੱਚੀ ਸਰਕਾਰ, ਨਿਰਗੁਣ ਸਰਗੁਣ ਆਪ ਜਣਾਇੰਦਾ। ਪਰਮ ਪੁਰਖ ਦਾ ਸਚ ਵਿਹਾਰ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਦੀਨ ਮਜ਼੍ਹਬ ਜ਼ਾਤ ਪਾਤ ਲੇਖਾ ਲਿਖਿਆ ਵਰਕਾ ਦਿਤਾ ਪਾੜ, ਦੂਜੀ ਸਾਰ ਕਲਮ ਸ਼ਾਹੀ ਕੋਇ ਨਾ ਪਾਇੰਦਾ। ਨੌਂ ਖੰਡ ਪ੍ਰਿਥਮੀ ਇਕੋ ਨਜ਼ਰੀ ਆਏ ਏਕੰਕਾਰ, ਦੂਜਾ ਇਸ਼ਟ ਨਾ ਕੋਇ ਮਨਾਇੰਦਾ। ਤੋਬਾ ਤੋਬਾ ਕਰੇ ਮੁਹੰਮਦ ਯਾਰ, ਨਿਉਂ ਨਿਉਂ ਸਯਦਾ ਸੀਸ ਝੁਕਾਇੰਦਾ। ਈਸਾ ਕਹੇ ਤੇਰੀ ਸੱਚੀ ਗੁਫ਼ਤਾਰ, ਗੁਫ਼ਤ ਸ਼ੁਨੀਦ ਸੰਗ ਰਖਾਇੰਦਾ। ਮੂਸਾ ਕਹੇ ਮੈਂ ਧੂੜੀ ਮੰਗਾਂ ਚਰਨ ਛਾਰ, ਮਸਤਕ ਟਿੱਕਾ ਇਕੋ ਲਾਇੰਦਾ। ਤੂੰ ਮਹਿਬੂਬ ਸੱਚਾ ਯਾਰ, ਮੁਹੱਬਤ ਤੇਰੇ ਨਾਲ ਪਰਨਾਇੰਦਾ। ਚਾਰ ਯਾਰੀ ਧਾਹਾਂ ਰਹੀ ਮਾਰ, ਚਾਰੋਂ ਕੁੰਟ ਸੰਗ ਕੋਇ ਨਾ ਆਇੰਦਾ। ਅੱਲਾ ਰਾਣੀ ਹੋਈ ਸ਼ਰਮਸਾਰ, ਨੇਤਰ ਕੱਜਲ ਧਾਰ ਨਾ ਕੋਇ ਬੰਨ੍ਹਾਇੰਦਾ। ਨੱਥ ਸੁਹਾਗ ਨਾ ਦਿਸੇ ਵਿਚ ਸੰਸਾਰ, ਖੁਲ੍ਹੀ ਮੀਂਢੀ ਚਾਰੇ ਕੁੰਟ ਭੁਵਾਇੰਦਾ। ਮਹਿੰਦੀ ਰੰਗ ਨਾ ਕੋਇ ਦੇਵੇ ਚਾੜ੍ਹ, ਲਾਲਨ ਰੂਪ ਨਾ ਕੋਇ ਵਖਾਇੰਦਾ। ਨੌਂ ਖੰਡ ਪ੍ਰਿਥਮੀ ਫਿਰੇ ਦਰੋਹੀ ਦੁਹਾਗਣ ਨਾਰ, ਨਰ ਹਰਿ ਕੰਤ ਨਾ ਨਜ਼ਰੀ ਆਇੰਦਾ। ਅੰਦਰ ਵੜ ਵੜ ਰੋਵੇ ਜ਼ਾਰੋ ਜ਼ਾਰ, ਚੌਦਾਂ ਤਬਕਾਂ ਬੰਦ ਨਾ ਕੋਇ ਕਰਾਇੰਦਾ। ਪਰਗਟ ਹੋਇਆ ਪਰਵਰਦਿਗਾਰ, ਪਾਰਬ੍ਰਹਮ ਆਪਣਾ ਖੇਲ ਵਖਾਇੰਦਾ। ਸਦੀ ਚੌਧਵੀਂ ਕਰੇ ਖ਼ੁਵਾਰ, ਅੱਗੇ ਹੋ ਨਾ

ਕੋਇ ਬਚਾਇੰਦਾ। ਨਾਨਕ ਗੋਬਿੰਦ ਮਿਲੇ ਮੀਤ ਮੁਰਾਰ, ਮਿੱਤਰ ਪਿਆਰਾ ਆਪਣਾ ਰੰਗ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਾਮ ਡੰਕਾ ਇਕ ਵਜਾਇੰਦਾ। ਨਾਮ ਡੰਕਾ ਵੱਜੇ ਜੱਗ, ਸੋ ਪੁਰਖ ਨਿਰੰਜਣ ਆਪ ਵਜਾਈਆ। ਹਰਿ ਪੁਰਖ ਨਿਰੰਜਣ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਏਕੰਕਾਰਾ ਦੋ ਜਹਾਨਾਂ ਵੇਖੇ ਲੰਘ, ਰੂਪ ਅਨੂਪ ਆਪ ਵਟਾਈਆ। ਆਦਿ ਨਿਰੰਜਣ ਦਰ ਦਰਵੇਸ਼ ਮੰਗੇ ਮੰਗ, ਨਰ ਨਰੇਸ਼ ਅੱਗੇ ਝੋਲੀ ਡਾਹੀਆ। ਅਬਿਨਾਸ਼ੀ ਕਰਤਾ ਆਪਣੀ ਵਸਤ ਦੇਵੇ ਵੰਡ, ਵੰਡਣਹਾਰਾ ਦਇਆ ਕਮਾਈਆ। ਸ੍ਰੀ ਭਗਵਾਨ ਗਾਏ ਛੰਦ, ਗੀਤ ਗੋਬਿੰਦ ਇਕ ਅਲਾਈਆ। ਪਾਰਬ੍ਰਹਮ ਬ੍ਰਹਮ ਦੇਵੇ ਇਕ ਅਨੰਦ, ਅਨੰਦ ਅਨੰਦ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਖੇਲ ਕਰਾਈਆ। ਕਲਜੁਗ ਅੰਤਮ ਖੇਲ ਕਰਨਾ, ਹਰਿ ਕਰਤਾ ਆਪ ਜਣਾਇੰਦਾ। ਭੇਵ ਚੁਕਾਏ ਬਰਨਾਂ ਵਰਨਾਂ, ਵਰਨ ਗੋਤ ਨਾ ਕੋਇ ਰਖਾਇੰਦਾ। ਜਨ ਭਗਤਾਂ ਨੇਤਰ ਖੋਲ੍ਹੇ ਹਰਨਾ ਫਰਨਾ, ਨਿਝ ਨੇਤਰ ਪਰਦਾ ਲਾਹਿੰਦਾ। ਦੇਵੇ ਵਡਿਆਈ ਵਿਚ ਚਰਨਾਂ, ਚਰਨ ਚਰਨੋਦਕ ਮੁੱਖ ਚੁਆਇੰਦਾ। ਨਾਤਾ ਤੁੱਟੇ ਡਰਨਾ ਮਰਨਾ, ਜੀਵਣ ਮੁਕਤ ਆਪ ਕਰਾਇੰਦਾ। ਦਰਗਹਿ ਸਾਚੀ ਫੜ ਬਾਂਹੋਂ ਖੜਨਾ, ਮੰਝਧਾਰ ਨਾ ਕੋਇ ਰੁੜ੍ਹਾਇੰਦਾ । ਸੋਹੰ ਅੱਖਰ ਜਿਸ ਜਨ ਪੜ੍ਹਨਾ, ਤਿਸ ਜਮ ਨੇੜ ਨਾ ਆਇੰਦਾ। ਪੁਰਖ ਅਬਿਨਾਸ਼ੀ ਘਾੜਨ ਘੜਨਾ, ਘੜ ਭਾਂਡੇ ਵੇਖ ਵਖਾਇੰਦਾ। ਮਹੱਲ ਅਟੱਲ ਉਚ ਮੁਨਾਰੇ ਗੁਰਸਿਖ ਚੜ੍ਹਨਾ, ਉਪਰ ਚੜ੍ਹ ਚੜ੍ਹ ਖ਼ੁਸ਼ੀ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਪਰਮਾਤਮ ਦੇਵੇ ਇਕ ਗਿਆਨ, ਧਿਆਨ ਧਿਆਨ ਵਿਚ ਰਖਾਇੰਦਾ। ਧਿਆਨ ਵਿਚ ਰੱਖ ਧਿਆਨ, ਧੀਰਜ ਸਤਿ ਸੰਤੋਖ ਦ੍ਰਿੜਾਈਆ। ਮਤ ਮਤਵਾਲੀ ਨਾ ਹੋਏ ਹੈਰਾਨ, ਮਨੂਆ ਉਠ ਨਾ ਦਹਿ ਦਿਸ਼ ਧਾਈਆ। ਪੰਚ ਵਿਕਾਰ ਨਾ ਲੜੇ ਕੋਇ ਸ਼ੈਤਾਨ, ਛੁਰੀ ਕੂੜ ਨਾ ਕੋਇ ਚਲਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ, ਸ਼ਬਦ ਅਨਾਦੀ ਦੇਵੇ ਇਕ ਗਿਆਨ, ਗੋਝ ਗਿਆਨ ਦਏ ਸਮਝਾਈਆ। ਭਗਤ ਭਗਵਾਨ ਮਿਲੇ ਆਣ, ਪੁਰਖ ਅਬਿਨਾਸ਼ੀ ਫੇਰਾ ਪਾਈਆ। ਜਨਮ ਜਨਮ ਦੀ ਚੁੱਕੇ ਕਾਣ, ਜਿਸ ਪ੍ਰਭ ਮਿਲੇ ਸੱਚਾ ਮਾਹੀਆ। ਦੇਵੇ ਵਡਿਆਈ ਵਿਚ ਦੋ ਜਹਾਨ, ਉਜਲ ਮੁਖ ਮਾਤ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੁਰ ਅਵਤਾਰ ਪੀਰ ਪੈਗ਼ੰਬਰ ਦੇਵੇ ਵਰ, ਸੋਹੰ ਢੋਲਾ ਇਕ ਸੁਣਾਈਆ। ਕਾਇਆ ਅੰਦਰ ਬਹੱਤਰ ਨਾੜ, ਅਗਨੀ ਤਤ ਤਤ ਤਪਾਈਆ। ਕਾਇਆ ਅੰਦਰ ਮਨ ਮਤ ਬੁਧ ਕਰੇ ਵਿਚਾਰ, ਮਨ ਮਨਸਾ ਨਾਲ ਮਿਲਾਈਆ। ਕਾਇਆ ਅੰਦਰ ਆਸਾ ਤ੍ਰਿਸਨਾ ਕਰੇ ਵਿਚਾਰ, ਮੋਹ ਮਮਤਾ ਰਹੀ ਸਮਾਈਆ। ਕਾਇਆ ਅੰਦਰ ਇਕ ਲੱਖ ਅੱਸੀ ਹਜ਼ਾਰ ਭੂਤ ਪ੍ਰੇਤ ਫਿਰੇ ਬੇਤਾਲ, ਆਪਣਾ ਤਾਲ ਵਜਾਈਆ। ਕਾਇਆ ਅੰਦਰ ਪਵਣ ਸਵਾਸੀ ਖੇਲ ਨਿਰਾਲ, ਸਵਾਸ ਸਵਾਸਾਂ ਨਾਲ ਰਖਾਈਆ। ਕਾਇਆ ਅੰਦਰ ਸੁਰਤੀ ਹੋਏ ਬੇਹਾਲ, ਹਰਿ ਕਾ ਭੇਵ ਨਾ ਜਾਣੇ ਰਾਈਆ। ਕਾਇਆ ਅੰਦਰ ਕੂਕੇ ਕਾਲ, ਕਾਲ ਨਗਾਰਾ ਡੰਕ ਵਜਾਈਆ। ਕਾਇਆ ਅੰਦਰ ਸੱਚੀ ਧਰਮਸਾਲ, ਸਤਿਗੁਰ ਵਸੇ ਸੱਚਾ ਮਾਹੀਆ। ਕਾਇਆ ਅੰਦਰ ਸ਼ਾਹ ਕੰਗਾਲ, ਕੰਗਾਲੋਂ ਸ਼ਾਹ ਰੂਪ ਵਟਾਈਆ। ਕਾਇਆ ਅੰਦਰ ਖ਼ਜ਼ੀਨਾ ਧਨ ਮਾਲ, ਧਨ ਦੌਲਤ ਦਏ ਵਖਾਈਆ। ਕਾਇਆ ਅੰਦਰ ਮਿਲੇ ਪੀਣ ਖਾਣ, ਤ੍ਰਿਸਨਾ ਤ੍ਰਿਖਾ

ਭੁੱਖ ਗਵਾਈਆ। ਕਾਇਆ ਅੰਦਰ ਸਚ ਮਕਾਨ, ਮਹਿਫਲ ਹਰਿ ਜੂ ਰਿਹਾ ਲਗਾਈਆ। ਕਾਇਆ ਅੰਦਰ ਜਗਤ ਸ਼ੈਤਾਨ, ਅੱਠੇ ਪਹਿਰ ਕਰੇ ਲੜਾਈਆ। ਕਾਇਆ ਅੰਦਰ ਮਿਲੇ ਭਗਵਾਨ, ਘਰ ਮੇਲਾ ਸਹਿਜ ਸੁਭਾਈਆ। ਗੁਰਮੁਖ ਸਿਖਿਆ ਸਾਚੀ ਜਾਣ, ਘਰ ਸਤਿਗੁਰ ਆਪ ਜਣਾਈਆ। ਜੋ ਜਨ ਚਰਨੀ ਡਿਗੇ ਆਣ, ਤਿਸ ਦੇ ਘਾਟੇ ਪੂਰੇ ਦਏ ਕਰਾਈਆ। ਦੁੱਖ ਦਰਦ ਰਹੇ ਨਾ ਵਿਚ ਜਹਾਨ, ਜ਼ਹਿਮਤ ਨੇੜੇ ਕੋਇ ਨਾ ਆਈਆ। ਨਾਤਾ ਤੋੜੇ ਪਵਣ ਮਸਾਣ, ਸੀਸ ਚੱਕਰ ਨਾ ਕੋਇ ਭੁਆਈਆ। ਟੂਣਾ ਜਾਦੂ ਨਾ ਕੋਇ ਨਿਸ਼ਾਨ, ਮੜੀ ਗੋਰ ਨਾ ਕੋਇ ਵਖਾਈਆ। ਬੀਰ ਬੇਤਾਲੇ ਹੋਣ ਸ਼ਰਮਸਾਨ, ਰਿਧ ਸਿਧ ਨਾ ਕੋਇ ਚਤੁਰਾਈਆ। ਕਰ ਕਿਰਪਾ ਦੁੱਖ ਮੇਟੇ ਵਿਚ ਜਹਾਨ, ਚਿੰਤਾ ਚਿਖਾ ਰੋਗ ਸੋਗ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਾਇਆ ਅੰਦਰ ਸਾਚੇ ਮੰਦਰ ਤਿੰਨ ਸੌ ਸੱਠ ਹੱਡੀ ਵੇਖ ਵਖਾਈਆ।