ਪੁਸਤਕਾਲਾਭਾਗ ੧੨

੧੫ ਅੱਸੂ ੨੦੧੯ ਬਿਕ੍ਰਮੀ ਪਿੰਡ ਸਮਰਾ

ਆਦਿ ਜੁਗਾਦੀ ਖੇਲ ਅਵੱਲਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਵਸਣਹਾਰਾ ਨਿਹਚਲ ਧਾਮ ਅਟੱਲਾ, ਹਰਿ ਪੁਰਖ ਨਿਰੰਜਣ ਦਇਆ ਕਮਾਇੰਦਾ। ਏਕੰਕਾਰਾ ਨਿਰਗੁਣ ਨੂਰ ਜੋਤ ਆਪੇ ਰਲਾ, ਆਦਿ ਨਿਰੰਜਣ ਡਗਮਗਾਇੰਦਾ। ਅਬਿਨਾਸ਼ੀ ਕਰਤਾ ਸਚ ਸੰਦੇਸ ਏਕਾ ਘੱਲਾ, ਨਿਸ਼ਅੱਖਰ ਵੱਖਰ ਆਪ ਪੜ੍ਹਾਇੰਦਾ। ਸ੍ਰੀ ਭਗਵਾਨ ਆਦਿ ਜੁਗਾਦਿ ਜੁਗਾ ਜੁਗੰਤਰ ਨਿਰਗੁਣ ਨੂਰ ਫੜਾਏ ਪੱਲਾ, ਦੂਜਾ ਸੰਗ ਨਾ ਕੋਇ ਰਖਾਇੰਦਾ। ਪਾਰਬ੍ਰਹਮ ਸ਼ਾਹੋ ਭੂਪ ਸਤਿ ਸਤਿਵਾਦੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਹਰਿ ਕਰਤਾਰ, ਸੋ ਪੁਰਖ ਨਿਰੰਜਣ ਆਪ ਕਰਾਈਆ। ਸਚਖੰਡ ਨਿਵਾਸੀ ਵਸਣਹਾਰਾ ਸਚ ਦਵਾਰ, ਦਰਗਹਿ ਸਾਚੀ ਆਸਣ ਲਾਈਆ। ਸ਼ਾਹੋ ਭੂਪ ਵਡ ਸਿਕਦਾਰ, ਸ਼ਹਿਨਸ਼ਾਹ ਆਪਣਾ ਨਾਉਂ ਧਰਾਈਆ। ਕਰੇ ਖੇਲ ਅਗੰਮ ਅਪਾਰ, ਅਲਖ ਅਗੋਚਰ ਧਾਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਹਰਿ ਖੇਲ ਅਪਾਰਾ, ਇਕ ਇਕੱਲਾ ਆਪ ਕਰਾਇੰਦਾ। ਸਚਖੰਡ ਨਿਵਾਸੀ ਹੋ ਉਜਿਆਰਾ, ਮੁਕਾਮੇ ਹੱਕ ਡੇਰਾ ਲਾਇੰਦਾ। ਧੁਰ ਫ਼ਰਮਾਣਾ ਸਚ ਸੰਦੇਸਾ ਦੇਵਣਹਾਰਾ, ਧੁਰਦਰਗਾਹੀ ਨਾਦ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਭੇਵ ਅਭੇਦਾ ਸ੍ਰੀ ਭਗਵਾਨ, ਹਰਿ ਜੂ ਹਰਿ ਹਰਿ ਆਪ ਜਣਾਈਆ। ਆਦਿ ਪੁਰਖ ਵਡ ਮਿਹਰਵਾਨ, ਮਿਹਰ ਨਜ਼ਰ ਇਕ ਉਠਾਈਆ। ਸਚਖੰਡ ਦਵਾਰਾ ਸਚ ਮਕਾਨ, ਬਿਨ ਛੱਪਰ ਛੰਨ ਛੁਹਾਈਆ। ਦੀਆ ਬਾਤੀ ਇਕ ਮਹਾਨ, ਕਮਲਾਪਾਤੀ ਨੂਰ ਰੁਸ਼ਨਾਈਆ। ਤਖ਼ਤ ਨਿਵਾਸੀ ਨੌਜਵਾਨ, ਸਚ ਸਿੰਘਾਸਣ ਡੇਰਾ ਲਾਈਆ। ਨਿਰਗੁਣ ਰਾਜਾ ਭੂਪ ਬਣ ਰਾਜਾਨ, ਦਰ ਦਰਵੇਸ ਆਪਣਾ ਖੇਲ ਕਰਾਈਆ। ਜੋਧਾ ਸੂਰਬੀਰ ਬਲੀ ਬਲਵਾਨ, ਬਲ ਆਪਣਾ ਆਪ ਪਰਗਟਾਈਆ। ਦੇਵਣਹਾਰਾ ਦਾਨੀ ਦਾਨ, ਵਸਤ ਅਮੋਲਕ ਆਪ ਵਰਤਾਈਆ। ਕਰੇ ਖੇਲ ਦੋ ਜਹਾਨ, ਅਨਭਵ ਪਰਕਾਸ਼ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਸ੍ਰੀ ਭਗਵਾਨਾ, ਹਰਿ ਜੂ ਅਪਣਾ ਖੇਲ ਕਰਾਇੰਦਾ। ਆਦਿ ਜੁਗਾਦੀ ਮਰਦ ਮਰਦਾਨਾ, ਸਚ ਮਰਦਾਨਗੀ ਆਪ ਕਮਾਇੰਦਾ। ਲੇਖਾ ਜਾਣੇ ਦੋ

ਜਹਾਨਾਂ, ਦੋਏ ਦੋਏ ਆਪਣੀ ਕਲ ਵਰਤਾਇੰਦਾ। ਸਚਖੰਡ ਅੰਦਰ ਖੋਲ੍ਹ ਦੁਕਾਨਾ, ਥਿਰ ਘਰ ਆਪਣਾ ਪਰਦਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਜਣਾਇੰਦਾ। ਭੇਵ ਅਭੇਦ ਸ੍ਰੀ ਭਗਵੰਤ, ਆਪਣਾ ਆਪ ਜਣਾਈਆ। ਆਦਿ ਜੁਗਾਦੀ ਨਾਰ ਕੰਤ, ਸੇਜ ਸੁਹੰਜਣੀ ਇਕ ਹੰਢਾਈਆ। ਨਿਰਗੁਣ ਨਿਰਗੁਣ ਬਣਾਏ ਬਣਤ, ਨਾ ਕੋਈ ਪਿਤਾ ਨਾ ਕੋਇ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਦਏ ਸਮਝਾਈਆ। ਸਾਚਾ ਖੇਲ ਪਾਰਬ੍ਰਹਮ, ਪ੍ਰਭ ਏਕਾ ਏਕ ਕਰਾਇੰਦਾ। ਨਿਰਗੁਣ ਧਾਰ ਨਿਰਗੁਣ ਜੰਮ, ਨਿਰਗੁਣ ਰੂਪ ਰੰਗ ਰੇਖ ਨਾ ਕੋਇ ਰਖਾਇੰਦਾ। ਆਪੇ ਜਾਣੇ ਆਪਣਾ ਕੰਮ, ਕਰਨੀ ਕਰਤਾ ਆਪ ਕਮਾਇੰਦਾ। ਸਤਿ ਸਤਿਵਾਦੀ ਬੇੜਾ ਬੰਨ੍ਹ, ਆਪਣੇ ਕੰਧ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣਾ ਪਰਦਾ ਆਪ ਚੁਕਾਇੰਦਾ। ਆਪਣਾ ਪਰਦਾ ਦੇਵੇ ਲਾਹ, ਸੋ ਪੁਰਖ ਨਿਰੰਜਣ ਵਡੀ ਵਡਿਆਈਆ। ਸਚਖੰਡ ਨਿਵਾਸੀ ਬਣ ਮਲਾਹ, ਖੇਵਟ ਖੇਟਾ ਆਪ ਹੋ ਜਾਈਆ। ਆਪਣੀ ਰਚਨਾ ਆਪ ਰਚਾ, ਆਪੇ ਵੇਖੇ ਥਾਉਂ ਥਾਈਂਆ। ਥਿਰ ਘਰ ਸਾਚੇ ਦਏ ਵਡਿਆ, ਹਰਿ ਵੱਡਾ ਵਡ ਵਡਿਆਈਆ। ਪੂਤ ਸਪੂਤਾ ਏਕਾ ਜਾ, ਜਨ ਜਣੇਂਦੀ ਬਣੇ ਮਾਈਆ। ਦਾਈ ਦਾਇਆ ਸੇਵ ਕਮਾ, ਸਾਚੀ ਸੇਵਾ ਇਕ ਸਮਝਾਈਆ। ਬਾਲ ਅਞਾਣਾ ਲਏ ਉਠਾ, ਸ਼ਬਦੀ ਆਪਣੇ ਅੰਗ ਲਗਾਈਆ। ਥਿਰ ਘਰ ਦਵਾਰੇ ਦਏ ਬਹਾ, ਸਿਰ ਆਪਣਾ ਹੱਥ ਰਖਾਈਆ। ਸਾਚਾ ਲੇਖਾ ਦਏ ਸਮਝਾ, ਪਾਰਬ੍ਰਹਮ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਆਦਿ ਆਪਣਾ ਭੇਵ ਆਪ ਜਣਾਈਆ। ਆਦਿ ਪੁਰਖ ਹਰਿ ਖੇਲ ਅਪਾਰਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ । ਸ਼ਬਦੀ ਸ਼ਬਦ ਸੁਤ ਦੁਲਾਰਾ, ਹਰਿ ਸਾਚਾ ਆਪ ਪਰਗਟਾਇੰਦਾ। ਏਕਾ ਵਣਜ ਇਕ ਵਾਪਾਰਾ, ਏਕਾ ਹੱਟ ਖੁਲ੍ਹਾਇੰਦਾ। ਏਕਾ ਵਸਤ ਦੇਵੇ ਹਰਿ ਥਾਰਾ, ਥਿਰ ਘਰ ਸਾਚੇ ਆਪ ਬਹਾਇੰਦਾ। ਵੇਖੇ ਵਿਗਸੇ ਵੇਖਣਹਾਰਾ, ਦੂਜਾ ਸੰਗ ਨਾ ਕੋਇ ਰਲਾਇੰਦਾ। ਰੂਪ ਰੰਗ ਤੇ ਵਸੇ ਬਾਹਰਾ, ਰੇਖ ਭੇਖ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਇੰਦਾ। ਸੁਤ ਦੁਲਾਰਾ ਛੋਟਾ ਬਾਲ, ਸਤਿਗੁਰ ਪੂਰਾ ਆਪ ਉਠਾਈਆ। ਅੰਦਰ ਬਾਹਰ ਗੁਪਤ ਜ਼ਾਹਰ ਚਲੇ ਨਾਲ ਨਾਲ, ਸਗਲਾ ਸੰਗ ਨਿਭਾਈਆ। ਸਾਚੀ ਸਿਖਿਆ ਦਏ ਸਿਖਾਲ, ਬਿਨ ਅੱਖਰ ਕਰ ਪੜ੍ਹਾਈਆ। ਵਸਤ ਅਮੋਲਕ ਦੇਵੇ ਨਾਮ ਧੰਨ ਮਾਲ, ਨਾਉਂ ਨਿਰੰਕਾਰਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਆਪਣੇ ਹੱਥ ਰੱਖੇ ਵਡਿਆਈਆ। ਸੁਤ ਦੁਲਾਰਾ ਏਕਾ ਜਾ, ਹਰਿ ਸਾਚੇ ਸਗਣ ਮਨਾਇਆ। ਥਿਰ ਘਰ ਸਾਚੇ ਦਏ ਬਹਾ, ਦਰ ਦਰਵਾਜ਼ਾ ਆਪ ਖੁਲ੍ਹਾਇਆ। ਆਪਣੀ ਸੇਵਾ ਦਏ ਲਗਾ, ਸੇਵਕ ਸੇਵਾ ਰੂਪ ਵਟਾਇਆ। ਨਿਰਗੁਣ ਨੂਰ ਜੋਤ ਪਰਕਾਸ਼ ਦਏ ਵਖਾ, ਤਤਵ ਤਤ ਨਾ ਕੋਇ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸ਼ਬਦ ਇਕ ਸਮਝਾਇਆ। ਸਤਿਗੁਰ ਸ਼ਬਦ ਕਰ ਪਿਆਰ, ਹਰਿ ਹਰਿ ਦਇਆ ਕਮਾਇੰਦਾ। ਪੂਤ ਸਪੂਤੇ ਰਹਿਣਾ ਖ਼ਬਰਦਾਰ, ਬੇਖ਼ਬਰ ਆਪ ਜਣਾਇੰਦਾ। ਨਿਰਗੁਣ ਬੰਨ੍ਹੇ ਤੇਰੀ ਧਾਰ, ਨਿਰਵੈਰ ਵੇਸ ਵਟਾਇੰਦਾ। ਮੂਰਤ ਅਕਾਲ ਮੀਤ ਮੁਰਾਰ, ਅਜੂਨੀ ਰਹਿਤ ਧਾਰ ਵਖਾਇੰਦਾ। ਏਕੰਕਾਰਾ ਦਏ ਅਧਾਰ, ਅਕਲ ਕਲ ਆਪਣਾ ਭੇਵ ਖੁਲ੍ਹਾਇੰਦਾ। ਸਚਖੰਡ ਦਵਾਰੇ ਖੇਲ ਅਪਾਰ, ਥਿਰ ਘਰ ਆਪਣਾ

ਨਾਉਂ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਆਦਿ ਆਪਣੀ ਰਚਨਾ ਆਪ ਜਣਾਇੰਦਾ। ਆਪਣੀ ਰਚਨਾ ਆਪੇ ਰਚ, ਆਪੇ ਵੇਖ ਵਖਾਈਆ। ਨਿਰਗੁਣ ਰੂਪ ਸਤਿ ਸੱਚ, ਸੱਚਾ ਸਚ ਸਮਾਈਆ। ਕਰੇ ਖੇਲ ਪੁਰਖ ਸਮਰਥ, ਸਮਰਥ ਆਪਣੇ ਹੱਥ ਰੱਖੇ ਵਡਿਆਈਆ। ਆਪ ਚਲਾਏ ਆਪਣਾ ਰਥ, ਬਣ ਰਥਵਾਹੀ ਸੇਵ ਕਮਾਈਆ। ਜੋਤੀ ਜਾਤਾ ਹੋ ਪਰਗਟ, ਪਰਗਟ ਆਪਣਾ ਰੂਪ ਧਰਾਈਆ। ਸਚਖੰਡ ਦਵਾਰੇ ਅੰਦਰ ਥਿਰ ਘਰ ਖੋਲ੍ਹ ਹੱਟ, ਪੂਤ ਸਪੂਤਾ ਦਏ ਬਹਾਈਆ। ਸਤਿ ਸਤਿਵਾਦੀ ਮਾਰਗ ਦੱਸ, ਸਾਚੇ ਧੰਦੇ ਦਏ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਆਦਿ ਨਿਰੰਜਣ, ਆਦਿ ਆਪਣੀ ਦਇਆ ਕਮਾਇੰਦਾ। ਸੁਤ ਦੁਲਾਰੇ ਕਰਾਏ ਸਾਚਾ ਮਜਣ, ਸਰੋਵਰ ਇਕੋ ਇਕ ਵਖਾਇੰਦਾ। ਨਾਮ ਨਿਧਾਨਾ ਪਾਏ ਅੰਜਣ, ਅਗਿਆਨ ਅੰਧੇਰ ਮਿਟਾਇੰਦਾ। ਆਦਿ ਜੁਗਾਦਿ ਬਣੇ ਸੱਚਾ ਸੱਜਣ, ਸਗਲਾ ਸੰਗ ਆਪ ਨਿਭਾਇੰਦਾ। ਨਿਰਗੁਣ ਨਿਰਗੁਣ ਹੋਏ ਪਰਦੇ ਕੱਜਣ, ਸਰਗੁਣ ਰੂਪ ਨਾ ਕੋਇ ਵਖਾਇੰਦਾ। ਦਾਤਾ ਦਾਨੀ ਸੂਰਾ ਸਰਬੰਗਣ, ਸ਼ਾਹ ਪਾਤਸ਼ਾਹ ਆਪਣਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਦੁਲਾਰਾ ਕਰ ਪਿਆਰਾ, ਹਰਿ ਸ਼ਬਦੀ ਆਪ ਵਡਿਆਇੰਦਾ। ਸ਼ਬਦ ਗੁਰ ਹਰਿ ਦੇਵੇ ਮਾਣ, ਗੁਰ ਇਕੋ ਇਕ ਜਣਾਈਆ। ਸਚ ਸੰਦੇਸਾ ਧੁਰ ਫ਼ਰਮਾਣ, ਧੁਰਦਰਗਾਹੀ ਆਪ ਸੁਣਾਈਆ। ਤੇਰਾ ਖੇਲੇ ਖੇਲ ਮਹਾਨ, ਮਹਿਮਾ ਅਕਥ ਕਥੀ ਨਾ ਜਾਈਆ। ਵਿਸ਼ਨ ਬ੍ਰਹਮਾ ਸ਼ਿਵ ਤੇਰੀ ਝੋਲੀ ਪਾਏ ਆਣ, ਤ੍ਰੈਗੁਣ ਮੇਲਾ ਮੇਲ ਮਿਲਾਈਆ। ਪੰਚਮ ਤਤ ਖੋਲ੍ਹ ਦੁਕਾਨ, ਅਪ ਤੇਜ਼ ਵਾਏ ਪ੍ਰਿਥਮੀ ਆਕਾਸ਼ ਵੰਡ ਵੰਡਾਈਆ। ਨਿਰਗੁਣ ਸਰਗੁਣ ਕਰੇ ਪਰਧਾਨ, ਰਕਤ ਬੂੰਦ ਜੋੜ ਜੁੜਾਈਆ। ਹੱਡ ਮਾਸ ਨਾੜੀ ਰੱਤ ਕਰ ਪਰਵਾਨ, ਕਰੇ ਖੇਲ ਬੇਪਰਵਾਹੀਆ। ਮਨ ਮਤ ਬੁਧ ਖੇਲ ਮਹਾਨ, ਖ਼ਾਲਕ ਖ਼ਲਕ ਵਿਚ ਸਮਾਈਆ। ਨੌਂ ਦਵਾਰੇ ਖੋਲ੍ਹ ਦੁਕਾਨ, ਜਗਤ ਤ੍ਰਿਸਨਾ ਦਏ ਮਿਲਾਈਆ। ਕਰੇ ਖੇਲ ਸ੍ਰੀ ਭਗਵਾਨ, ਘਰ ਮੰਦਰ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸ਼ਬਦ ਇਕੋ ਇਕ ਅਖਵਾਈਆ। ਗੁਰ ਸ਼ਬਦ ਸੱਚਾ ਦਾਤਾ, ਹਰਿ ਸ਼ਬਦੀ ਆਪ ਪਰਗਟਾਇੰਦਾ। ਆਪੇ ਪਿਤਾ ਆਪੇ ਮਾਤਾ, ਬਾਲਕ ਆਪਣੀ ਗੋਦ ਬਹਾਇੰਦਾ। ਆਪੇ ਰੱਖੇ ਸਾਚਾ ਨਾਤਾ, ਨਾਤਾ ਬਿਧਾਤਾ ਜੋੜ ਜੁੜਾਇੰਦਾ। ਆਪ ਸੁਣਾਏ ਸਾਚੀ ਗਾਥਾ, ਬੋਧ ਅਗਾਧਾ ਗਿਆਨ ਦ੍ਰਿੜਾਇੰਦਾ। ਆਪੇ ਪੂਜਾ ਆਪੇ ਪਾਠਾ, ਮੰਤਰ ਨਾਮ ਦੇਉ ਆਪ ਅਖਵਾਇੰਦਾ। ਆਪੇ ਜਾਣੇ ਸਰ ਸਰੋਵਰ ਤੀਰਥ ਤਾਟਾ, ਸਰ ਇਕੋ ਇਕ ਵਖਾਇੰਦਾ। ਕਰੇ ਖੇਲ ਪੁਰਖ ਸਮਰਾਥਾ, ਥਿਰ ਘਰ ਆਪਣਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਗੁਰੂ ਆਪ ਵਡਿਆਇੰਦਾ। ਸਾਚਾ ਗੁਰ ਸ਼ਬਦ ਰੰਗ, ਰੇਖ ਨਜ਼ਰ ਕੋਇ ਨਾ ਆਈਆ। ਥਿਰ ਘਰ ਬੈਠਾ ਚੜ੍ਹ ਪਲੰਘ, ਪਾਵਾ ਚੂਲ ਨਾ ਕੋਇ ਰਖਾਈਆ। ਦੋ ਜਹਾਨਾਂ ਵਜਾਏ ਮਰਦੰਗ, ਤਾਰ ਸਿਤਾਰ ਨਾ ਕੋਇ ਹਿਲਾਈਆ। ਆਦਿ ਜੁਗਾਦਿ ਇਕ ਅਨੰਦ, ਅਨੰਦ ਅਨੰਦ ਵਿਚ ਰਖਾਈਆ। ਗੀਤ ਸੁਹਾਗੀ ਗਾਏ ਛੰਦ, ਸੋਹਲਾ ਏਕਾ ਢੋਲਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦਰ ਘਰ ਸਾਚਾ ਵੇਖੇ ਚਾਈਂ ਚਾਈਂਆ। ਚਾਉਂ ਘਨੇਰਾ ਸਤਿ ਸਤਿਵਾਦ, ਸੋ ਪੁਰਖ ਨਿਰੰਜਣ ਇਕ ਰਖਾਇੰਦਾ। ਸੁਤ ਦੁਲਾਰੇ ਦੇਵੇ ਦਾਦ, ਗੁਰ ਸ਼ਬਦੀ ਨਾਉਂ ਧਰਾਇੰਦਾ। ਆਪਣੇ ਵਿਚੋਂ ਆਪ

ਕਾਢ, ਥਿਰ ਘਰ ਦਵਾਰੇ ਆਪ ਬਹਾਇੰਦਾ। ਆਦਿ ਜੁਗਾਦਿ ਕਰਾਏ ਲਾਡ, ਨਿਤ ਨਿਤ ਵੇਖ ਵਖਾਇੰਦਾ। ਮੇਲ ਮਿਲਾਵਾ ਮਾਧਵ ਮਾਧ, ਮਿਲ ਮਿਲ ਆਪਣੀ ਖ਼ੁਸ਼ੀ ਜਣਾਇੰਦਾ। ਪੰਜ ਤਤ ਨਾ ਕੋਇ ਹਾਡ, ਰੱਤੀ ਰੱਤ ਨਾ ਕੋਇ ਰਖਾਇੰਦਾ। ਤਾਰ ਸਿਤਾਰ ਨਾ ਕੋਇ ਨਾਦ, ਬੋਧ ਅਗਾਧ ਭੇਵ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸ਼ਬਦ ਇਕ ਸਮਝਾਇੰਦਾ। ਛੋਟਾ ਬਾਲਾ ਸ਼ਬਦੀ ਸੁਤ, ਪ੍ਰਭ ਅੱਗੇ ਸੀਸ ਝੁਕਾਈਆ। ਪੁਰਖ ਅਬਿਨਾਸ਼ੀ ਪਰਮੇਸ਼ਵਰ ਅਚੁੱਤ, ਤੇਰੇ ਹੱਥ ਮੇਰੀ ਵਡਿਆਈਆ। ਥਿਰ ਘਰ ਮੌਲੀ ਮੇਰੀ ਰੁੱਤ, ਰੁੱਤੜੀ ਤੇਰਾ ਰੰਗ ਮਹਿਕਾਈਆ। ਤੇਰੀ ਕੁੱਖੋਂ ਪਿਆ ਉਠ, ਮੋਹੇ ਦੁੱਖ ਨਾ ਲਾਗੇ ਰਾਈਆ। ਮੈਂ ਨਿੱਕਾ ਬਾਲਾ ਤੇਰਾ ਪੁੱਤ, ਤੇਰੀ ਓਟ ਇਕ ਤਕਾਈਆ। ਤੇਰਾ ਨੂਰ ਨਿਰਮਲ ਜੋਤ, ਮੇਰਾ ਰੰਗ ਵਖਾਈਆ। ਤੇਰਾ ਬੰਸ ਚਲੇ ਓਤ ਪੋਤ, ਵਿਸ਼ਨ ਬ੍ਰਹਮਾ ਸ਼ਿਵ ਮਿਲੇ ਵਡਿਆਈਆ। ਬ੍ਰਹਿਮੰਡਾਂ ਖੰਡਾਂ ਲੋਆਂ ਪੁਰੀਆਂ ਰਚ ਰਚ ਵੇਖਾਂ ਤੇਰਾ ਕੋਟ, ਬੰਕ ਦਵਾਰੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣੀ ਮੋਹੇ ਵਡਿਆਈਆ। ਸੋ ਪੁਰਖ ਨਿਰੰਜਣ ਵਡ ਮਿਹਰਵਾਨਾ, ਆਪਣੀ ਦਇਆ ਕਮਾਇੰਦਾ। ਸੁਤ ਦੁਲਾਰੇ ਸਤਿ ਪਰਵਾਨਾ, ਤੇਰੇ ਹੱਥ ਫੜਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦੇਣਾ ਦਾਨਾ, ਖਾਲੀ ਝੋਲੀ ਸਰਬ ਭਰਾਇੰਦਾ। ਲੱਖ ਚੁਰਾਸੀ ਕਰ ਪਰਧਾਨਾ, ਜੇਰਜ ਅੰਡਜ ਉਤਭੁਜ ਸੇਤਜ ਵੰਡ ਵੰਡਾਇੰਦਾ। ਚਾਰੇ ਬਾਣੀ ਬੋਲ ਤਰਾਨਾ, ਪਰਾ ਪਸੰਤੀ ਮਧਮ ਬੈਖਰੀ ਤੇਰਾ ਰਾਗ ਅਲਾਇੰਦਾ। ਮਾਣਸ ਮਾਨੁਖ ਚਤੁਰ ਸੁਜਾਨਾ, ਪੰਜ ਤਤ ਕਾਇਆ ਚੋਲਾ ਖੋਜ ਖੋਜਾਇੰਦਾ। ਕਰੇ ਖੇਲ ਨੌਂਜਵਾਨਾ, ਨੌਂ ਨੌਂ ਆਪਣਾ ਪਰਦਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਜਣਾਇੰਦਾ। ਸਾਚਾ ਮਾਰਗ ਜਾਏ ਲੱਗ, ਹਰਿ ਸਾਚਾ ਸਚ ਜਣਾਈਆ। ਕਰੇ ਖੇਲ ਸੂਰਾ ਸਰਬੱਗ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਸ੍ਰਿਸ਼ਟ ਸਬਾਈ ਵੇਖੇ ਜਗ, ਜਾਗਰਤ ਜੋਤ ਕਰ ਰੁਸ਼ਨਾਈਆ। ਨਿਰਗੁਣ ਨਾਦ ਜਾਏ ਵੱਜ, ਦੋ ਜਹਾਨਾਂ ਆਪ ਸੁਣਾਈਆ। ਕਰੇ ਖੇਲ ਪੁਰਖ ਸਮਰਥ, ਸਰਗੁਣ ਆਪਣਾ ਰੂਪ ਵਟਾਈਆ। ਸ਼ਬਦ ਸੁਤ ਤੇਰੀ ਰੱਖੇ ਪਤਿ, ਪਤਿਪਰਮੇਸ਼ਵਰ ਵੇਖ ਵਖਾਈਆ। ਨਾੜ ਬਹੱਤਰ ਨਾ ਉਬਲੇ ਰੱਤ, ਅਗਨੀ ਤਤ ਨਾ ਕੋਇ ਜਲਾਈਆ। ਸਰਗੁਣ ਮਾਰਗ ਇਕੋ ਦੱਸ, ਗੁਰ ਗੁਰ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਈਆ। ਗੁਰ ਸ਼ਬਦ ਤੇਰਾ ਸਤਿ ਪਸਾਰਾ, ਹਰਿ ਸਤਿਗੁਰ ਆਪ ਕਰਾਇੰਦਾ। ਨਿਰਗੁਣ ਸਰਗੁਣ ਲੈ ਅਵਤਾਰਾ, ਜੋਤੀ ਜੋਤ ਡਗਮਗਾਇੰਦਾ। ਅੰਮ੍ਰਿਤ ਆਤਮ ਠੰਡਾ ਠਾਰਾ, ਨਿਝਰ ਝਿਰਨਾ ਆਪ ਝਿਰਾਇੰਦਾ। ਦੀਆ ਬਾਤੀ ਕਰ ਉਜਿਆਰਾ, ਜੋਤ ਨਿਰੰਜਣ ਡਗਮਗਾਇੰਦਾ। ਅਨਹਦ ਨਾਦ ਸੱਚੀ ਧੁੰਨਕਾਰਾ, ਆਤਮਕ ਰਾਗ ਸੁਣਾਇੰਦਾ। ਪੀਰ ਪੈਗ਼ੰਬਰ ਬਰਖ਼ੁਰਦਾਰਾ, ਬਾਲੇ ਤੇਰੀ ਸੇਵ ਕਮਾਇੰਦਾ। ਚੌਦਾਂ ਲੋਕ ਹੱਟ ਵਣਜਾਰਾ, ਵਸਤ ਇਕੋ ਇਕ ਵਖਾਇੰਦਾ। ਚੌਦਾਂ ਤਬਕਾਂ ਦਏ ਹੁਲਾਰਾ, ਹੁਲਾਰਾ ਆਪਣੇ ਹੱਥ ਰਖਾਇੰਦਾ। ਹੱਕ ਹਕ਼ੀਕ਼ਤ ਬੋਲ ਨਾਅਰਾ, ਲਾਸ਼ਰੀਕ ਆਪ ਸੁਣਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖੇ ਵਾਰੋ ਵਾਰਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਨਾਉਂ ਧਰਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਕਰੇ ਉਜਿਆਰਾ, ਗੀਤਾ ਗਿਆਨ ਆਪ ਦ੍ਰਿੜਾਇੰਦਾ। ਅੰਜੀਲ ਕੁਰਾਨਾ ਦਏ ਸਹਾਰਾ, ਤੀਸ ਬਤੀਸਾ ਆਪੇ ਗਾਇੰਦਾ। ਖਾਣੀ ਬਾਣੀ ਖੇਲ ਨਿਆਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਤ ਅਬਿਨਾਸ਼ੀ ਅਚੁੱਤ,

ਗੁਰ ਸਤਿਗੁਰ ਇਕ ਵਡਿਆਇੰਦਾ। ਸ਼ਬਦ ਗੁਰ ਆਦਿ ਅੰਤ, ਜੁਗ ਜੁਗ ਵੇਸ ਵਟਾਈਆ। ਕਰੇ ਖੇਲ ਸ੍ਰੀ ਭਗਵੰਤ, ਭਗਵਨ ਆਪਣੀ ਦਇਆ ਕਮਾਈਆ। ਹਰਿਜਨ ਵੇਖੇ ਸਾਚੇ ਸੰਤ, ਸਾਂਤਕ ਸਤਿ ਸਤਿ ਵਖਾਈਆ। ਗੁਰਮੁਖਾਂ ਦੇਵੇ ਨਾਮ ਮੰਤ, ਅੰਤਰ ਮੰਤਰ ਕਰੇ ਪੜ੍ਹਾਈਆ। ਲੇਖਾ ਜਾਣੇ ਜੀਵ ਜੰਤ, ਲੱਖ ਚੁਰਾਸੀ ਘਟ ਘਟ ਰਿਹਾ ਸਮਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਬਣਾਏ ਬਣਤ, ਘੜਨ ਭੰਨਣਹਾਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸ਼ਬਦੀ ਸਿਫ਼ਤ ਸਲਾਹੀਆ। ਸ਼ਬਦ ਗੁਰੂ ਵਡ ਡੂੰਘਾ ਸਾਗਰ, ਭੇਵ ਕੋਇ ਨਾ ਪਾਇੰਦਾ। ਨਿਰਗੁਣ ਸਰਗੁਣ ਭਾਗ ਲਗਾਏ ਕਾਇਆ ਗਾਗਰ, ਆਪ ਆਪਣੀ ਦਇਆ ਕਮਾਇੰਦਾ। ਨਾਮ ਵਣਜਾਰਾ ਬਣ ਸੌਦਾਗਰ, ਸਾਚਾ ਵਣਜ ਆਪ ਵਖਾਇੰਦਾ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਦੇਵੇ ਆਦਰ, ਆਪਣਾ ਦਰਸ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਆਪਣਾ ਖੇਲ ਵਖਾਇੰਦਾ। ਜੁਗ ਚੌਕੜੀ ਖੇਲ ਅਪਾਰਾ, ਨਿਰਗੁਣ ਸਰਗੁਣ ਧਾਰ ਚਲਾਈਆ। ਸਤਿਜੁਗ ਤ੍ਰੇਤਾ ਦੁਆਪਰ ਲੇਖਾ ਜਾਣੇ ਤੇਈ ਅਵਤਾਰਾ, ਭਗਤ ਅਠਾਰਾਂ ਕੁੰਡਾ ਲਾਹੀਆ। ਈਸਾ ਮੂਸਾ ਮੁਹੰਮਦ ਦੇਵਣਹਾਰ ਸਚ ਨਜ਼ਾਰਾ, ਮਿਹਰ ਨਜ਼ਰ ਆਪ ਉਠਾਈਆ। ਕਾਗਦ ਕਲਮ ਨਾ ਲਿਖਣਹਾਰਾ, ਵੇਦ ਕਤੇਬ ਭੇਵ ਨਾ ਆਈਆ । ਜੁਗਾ ਜੁਗੰਤਰ ਕਰੇ ਖੇਲ ਗੁਪਤ ਜ਼ਾਹਰਾ, ਅੰਦਰ ਬਾਹਰ ਆਪਣਾ ਰੂਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸ਼ਬਦ ਵੱਡਾ ਵਡ ਵਡਿਆਈਆ। ਗੁਰ ਸ਼ਬਦ ਵਡਾ ਸੂਰਬੀਰ, ਬਲ ਆਪਣਾ ਆਪ ਜਣਾਇੰਦਾ। ਆਦਿ ਜੁਗਾਦੀ ਲੋਕਮਾਤ ਆਏ ਘੱਤ ਵਹੀਰ, ਦੋ ਜਹਾਨਾਂ ਪੈਂਡਾ ਆਪ ਮੁਕਾਇੰਦਾ। ਨਾਮ ਨਿਰਾਲਾ ਅਣਿਆਲਾ ਮਾਰੇ ਤੀਰ, ਸਚ ਨਿਸ਼ਾਨਾ ਆਪ ਰਖਾਇੰਦਾ। ਭਗਤ ਭਗਵੰਤ ਚੋਟੀ ਚੜ੍ਹ ਕੇ ਮੇਲੇ ਆਪ ਅਖੀਰ, ਅਧਵਿਚਕਾਰ ਨਾ ਕੋਇ ਅਟਕਾਇੰਦਾ। ਤੋੜਨਹਾਰਾ ਸ਼ਰਅ ਜੰਜੀਰ, ਬੰਧਨ ਬੰਧ ਨਾ ਕੋਇ ਪੁਆਇੰਦਾ। ਵੇਖਣਹਾਰਾ ਪੀਰ ਫਕੀਰ, ਫਿਕਰਾ ਆਪਣਾ ਨਾਉਂ ਸੁਣਾਇੰਦਾ। ਦਾਤਾ ਦਾਨੀ ਗੁਣੀ ਗਹੀਰ, ਗਹਿਰ ਗੰਭੀਰ ਖੇਲ ਕਰਾਇੰਦਾ। ਬਾਹਰੋਂ ਦਿਸੇ ਪੰਜ ਤਤ ਕਾਇਆ ਚੀਰ, ਅੰਦਰ ਨਿਰਗੁਣ ਜੋਤੀ ਜੋਤ ਜਗਾਇੰਦਾ। ਜੁਗਾ ਜੁਗੰਤਰ ਕੱਟਣਹਾਰਾ ਭੀੜ, ਨਿਤ ਨਵਿਤ ਵੇਸ ਵਟਾਇੰਦਾ । ਕਲਮ ਸ਼ਾਹੀ ਲਿਖ ਲਿਖ ਲੇਖਾ ਜਗਤ ਤਕਦੀਰ, ਤਦਬੀਰ ਆਪਣੇ ਹੱਥ ਰਖਾਇੰਦਾ। ਬਦਲਣਹਾਰਾ ਆਪ ਤਕਸੀਰ, ਤਾਲਬ ਤੁਲਬਾ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਗੁਰ ਇਕ ਸਲਾਹਿੰਦਾ। ਸ਼ਬਦ ਗੁਰ ਵਡ ਸੂਰਾ ਸੂਰ, ਸੂਰਬੀਰ ਨਾਉਂ ਧਰਾਈਆ। ਸਰਬ ਕਲਾ ਹਰਿ ਭਰਪੂਰ, ਭਰਪੂਰ ਰਿਹਾ ਸਰਬ ਠਾਈਆ। ਸਤਿਜੁਗ ਤ੍ਰੇਤਾ ਦੁਆਪਰ ਜਿਸ ਕੀਤਾ ਦੂਰ, ਕਲਜੁਗ ਅੰਤਮ ਦਏ ਵਿਹਾਈਆ। ਨਾਨਕ ਨਿਰਗੁਣ ਮਿਲਿਆ ਸਾਚਾ ਨੂਰ, ਨੂਰ ਨੂਰ ਵਿਚ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਪੁਰਖ ਸਮਰਥ, ਸਚਖੰਡ ਸਾਚੇ ਆਸਣ ਲਾਇੰਦਾ। ਆਦਿ ਜੁਗਾਦੀ ਮਹਿਮਾ ਅਕੱਥ, ਜੁਗ ਜੁਗ ਆਪਣਾ ਨਾਉਂ ਦ੍ਰਿੜਾਇੰਦਾ। ਨਾਨਕ ਨਿਰਗੁਣ ਸਰਗੁਣ ਹੋਇਆ ਵਸ, ਸਰਗੁਣ ਨਾਨਕ ਨਿਰਗੁਣ ਮੇਲ ਮਿਲਾਇੰਦਾ। ਪੁਰਖ ਅਬਿਨਾਸ਼ੀ ਦਰ ਦਵਾਰੇ ਸਾਚੇ ਸਦ, ਸਦਾ ਇਕੋ ਨਾਮ ਲਗਾਇੰਦਾ। ਦੋ ਜਹਾਨਾਂ ਪਾਰ ਹੱਦ, ਸਚਖੰਡ ਦਵਾਰਾ ਸੋਭਾ ਪਾਇੰਦਾ। ਆਪਣੇ ਵਿਚੋਂ ਆਪਣਾ ਨਾਉਂ ਕੱਢ, ਨਾਮ ਸਤਿ ਆਪ ਵਰਤਾਇੰਦਾ। ਸ੍ਰਿਸ਼ਟ ਸਬਾਈ ਦੇਣੀ ਬ੍ਰਹਮ ਮਤ, ਬ੍ਰਹਮ ਵਿਦਿਆ ਇਕ

ਪੜ੍ਹਾਇੰਦਾ। ਨਾੜ ਬਹੱਤਰ ਨਾ ਉਬਲੇ ਰੱਤ, ਅਗਨੀ ਤਤ ਨਾ ਕੋਇ ਜਲਾਇੰਦਾ। ਆਤਮ ਪਰਮਾਤਮ ਜੋੜੇ ਨੱਤ, ਸੋਹੰ ਢੋਲਾ ਇਕ ਪੜ੍ਹਾਇੰਦਾ। ਲੱਖ ਚੁਰਾਸੀ ਬੀਜਣਾ ਬੀਜ ਸਾਚੇ ਵਤ, ਅੰਮ੍ਰਿਤ ਬੂਟਾ ਆਪ ਲਗਾਇੰਦਾ। ਦੂਈ ਦਵੈਤੀ ਮੇਟੇ ਫਟ, ਨਾਮ ਪੱਟੀ ਹੱਥ ਫੜਾਇੰਦਾ। ਗੁਰਦੇਵ ਸ਼ਬਦ ਸਵਾਮੀ ਮਾਰਗ ਦੱਸ, ਨਿਹਕਾਮੀ ਨਿਹਕਰਮੀ ਆਪਣਾ ਕਰਮ ਜਣਾਇੰਦਾ। ਹਿਰਦੇ ਅੰਦਰ ਹਰਿ ਜੂ ਵਸ, ਹਰਿ ਆਪਣਾ ਪਰਦਾ ਲਾਹਿੰਦਾ। ਪੁਰਖ ਅਬਿਨਾਸ਼ੀ ਗਾਏ ਜਸ, ਰਸਨਾ ਜਿਹਵਾ ਨਾਨਕ ਇਕ ਹਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਕਰਤਾ ਪੁਰਖ, ਹਰਿ ਸਤਿਗੁਰ ਆਪ ਕਰਾਈਆ। ਨਾ ਕੋਈ ਸੋਗ ਨਾ ਕੋਈ ਹਰਖ਼, ਨਿਤ ਨਵਿਤ ਵੇਸ ਵਟਾਈਆ। ਨਿਰਗੁਣ ਨਿਰਗੁਣ ਕਰੇ ਪਰਖ, ਸਰਗੁਣ ਪਰਖ ਕਰੇ ਨਾ ਕੋਇ ਰਾਈਆ। ਜਿਸ ਜਨ ਕਰ ਕਿਰਪਾ ਦੇਵੇ ਆਪਣਾ ਦਰਸ, ਸੋ ਜਨ ਨਿਉਂ ਨਿਉਂ ਲਾਗੇ ਪਾਈਆ। ਲੇਖਾ ਜਾਣੇ ਅਰਸ਼ ਫਰਸ਼, ਦੋ ਜਹਾਨਾਂ ਵੇਖ ਵਖਾਈਆ। ਨਾਨਕ ਗੋਬਿੰਦ ਕੋਈ ਨਾ ਫਰਕ, ਇਕੋ ਜੋਤ ਨੂਰ ਰੁਸ਼ਨਾਈਆ। ਪਾਰਬ੍ਰਹਮ ਪਤਿਪਰਮੇਸ਼ਵਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਸਿਖਿਆ ਇਕ ਦ੍ਰਿੜਾਈਆ। ਨਾਨਕ ਬਾਣੀ ਪਦ ਨਿਰਬਾਣ, ਨਰ ਨਿਰੰਕਾਰਾ ਆਪ ਜਣਾਇੰਦਾ। ਏਕੰਕਾਰਾ ਹੋ ਪਰਧਾਨ, ਮੰਤਰ ਸਤਿਨਾਮ ਦ੍ਰਿੜਾਇੰਦਾ। ਕਰਤਾ ਪੁਰਖ ਵਡਿ ਮਿਹਰਵਾਨ, ਮਿਹਰ ਨਜ਼ਰ ਇਕ ਉਠਾਇੰਦਾ। ਸ੍ਰਿਸ਼ਟ ਸਬਾਈ ਦਏ ਗਿਆਨ, ਆਤਮ ਪਰਮਾਤਮ ਪਰਦਾ ਲਾਹਿੰਦਾ। ਨਾਤਾ ਤੁਟੇ ਜੀਵ ਜਹਾਨ, ਜੀਵਨ ਜੁਗਤ ਆਪ ਜਣਾਇੰਦਾ। ਅੰਗਦ ਅੰਗ ਕਰ ਪਰਵਾਨ, ਅਮਰਦਾਸ ਝੋਲੀ ਪਾਇੰਦਾ। ਰਾਮਦਾਸ ਹਰਿ ਮੰਦਰ ਵਖਾਏ ਸਚ ਮਕਾਨ, ਸਚ ਸਿੰਘਾਸਣ ਸੋਭਾ ਪਾਇੰਦਾ। ਗੁਰ ਅਰਜਨ ਮਾਰੇ ਅਣਿਆਲਾ ਬਾਣ, ਬਾਣ ਨਿਰਾਲਾ ਇਕ ਚਲਾਇੰਦਾ। ਸ਼ਬਦ ਅਨਾਦਿ ਧੁਰ ਫ਼ਰਮਾਣ, ਸਚ ਸੰਦੇਸਾ ਇਕ ਸਮਝਾਇੰਦਾ। ਪੀਰ ਪੈਗ਼ੰਬਰ ਗੁਰ ਅਵਤਾਰ ਇਕਵੰਜਾ ਬਵੰਜਾ ਇਕੱਠੇ ਕੀਤੇ ਆਣ, ਗੁਰੂ ਗ੍ਰੰਥ ਗੁਰਦੇਵ ਇਕ ਵਡਿਆਇੰਦਾ। ਨਾਨਕ ਨਿਰਗੁਣ ਪਾਰਬ੍ਰਹਮ ਪ੍ਰਭ ਅੱਗੇ ਮੰਗੇ ਦਾਨ, ਆਪਣੀ ਝੋਲੀ ਅੱਗੇ ਡਾਹਿੰਦਾ। ਗੋਬਿੰਦ ਕਹੇ ਮੇਰਾ ਪਿਤਾ ਪੁਰਖ ਅਕਾਲ, ਸਚ ਪਰਵਾਨਾ ਹੱਥ ਫੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਨਾਮ ਸਾਚਾ ਦਾਨ, ਗੁਰ ਸ਼ਬਦੀ ਹੱਥ ਫੜਾਇੰਦਾ। ਨਾਨਕ ਸਤਿਗੁਰ ਗੁਰ ਸ਼ਬਦੀ ਧਾਰ, ਪੰਜ ਤਤ ਨਾ ਕੋਇ ਵਡਿਆਈਆ। ਰਸਨਾ ਜਿਹਵਾ ਕਰੇ ਨਿਰੰਕਾਰ, ਨਿਰੰਕਾਰ ਨਿਰੰਕਾਰ, ਅੰਤਰ ਨਿਰੰਕਾਰ ਰਿਹਾ ਸਮਾਈਆ। ਗੋਬਿੰਦ ਮੇਲਾ ਦਰ ਦਰਬਾਰ, ਦਰਗਹਿ ਸਾਚੀ ਵੱਜੀ ਵਧਾਈਆ। ਪੁਰਖ ਅਕਾਲ ਕਰੇ ਪਿਆਰ, ਪਿਤਾ ਪੂਤ ਸਹਿਜ ਸੁਖਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੋ ਜਹਾਨਾਂ ਵੇਖ ਵਖਾਈਆ। ਦੋ ਜਹਾਨਾਂ ਨਾਨਕ ਸਤਿਗੁਰ, ਗੁਰ ਸ਼ਬਦੀ ਸ਼ਬਦ ਜਣਾਇਆ। ਆਦਿ ਜੁਗਾਦੀ ਲੇਖਾ ਜਾਣੇ ਧੁਰ ਧੁਰ, ਲੱਖ ਚੁਰਾਸੀ ਧੁਰ ਮਸਤਕ ਵੇਖ ਵਖਾਇਆ । ਨਿਰਗੁਣ ਨਿਰਗੁਣ ਨਾਲ ਜੁੜ ਜੁੜ, ਸਰਗੁਣ ਇਕੋ ਮਾਣ ਵਧਾਇਆ। ਠਾਕਰ ਸਵਾਮੀ ਜੁਗਾ ਜੁਗੰਤਰ ਆਵੇ ਜਾਵੇ ਜਨ ਭਗਤਾਂ ਬਹੁੜ ਬਹੁੜ, ਮਿਲ ਮਿਲ ਆਪਣਾ ਬੰਧਨ ਪਾਇਆ। ਰਸ ਵੇਖੇ ਮਿੱਠਾ ਕੌੜ ਕੌੜ, ਕੂੜੀ ਕਿਰਿਆ ਦਏ ਖਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਹਰਿ ਜੂ ਆਪ ਸੁਣਾਇਆ। ਧੁਰ ਫ਼ਰਮਾਨਾ ਕਲਜੁਗ ਧਾਰ, ਹਰਿ ਧਰਨੀ

ਧਰਤ ਧਵਲ ਵਡਿਆਈਆ। ਨਾਨਕ ਨਿਰਗੁਣ ਕਰ ਪਿਆਰ, ਪੁਰਖ ਅਕਾਲ ਰਿਹਾ ਜਸ ਗਾਈਆ। ਗੁਰੂ ਗ੍ਰੰਥ ਗੁਰ ਕਰ ਤਿਆਰ, ਗਿਆਨ ਗੁਰੂ ਸਮਝਾਈਆ। ਪੁਰਖ ਅਕਾਲ ਸਭ ਤੋਂ ਵਸੇ ਬਾਹਰ, ਸਚਖੰਡ ਵਸੇ ਸੱਚਾ ਮਾਹੀਆ। ਜਿਸ ਦੀ ਸਿਫ਼ਤ ਕਰੇ ਗੁਰੂ ਅਵਤਾਰ, ਪੀਰ ਪੈਗ਼ੰਬਰ ਧਿਆਨ ਲਗਾਈਆ। ਮਿਹਬਾਨ ਬੀਦੋ ਸਾਂਝਾ ਯਾਰ, ਇਲਾਹੀ ਨੂਰ ਨੂਰ ਰੁਸ਼ਨਾਈਆ। ਜੁਗਾ ਜੁਗੰਤਰ ਜੁਗ ਚੌਕੜੀ ਵੇਖੇ ਵੇਖਣਹਾਰ, ਵੇਖਣਹਾਰਾ ਨਜ਼ਰ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਹੁਕਮ ਵਰਤਾਈਆ। ਗੁਰੂ ਗ੍ਰੰਥ ਗੁਰ ਬਾਣੀ, ਸਤਿਗੁਰ ਗੁਰੂ ਨਾਨਕ ਮੋਹਰ ਲਗਾਈਆ। ਆਦਿ ਜੁਗਾਦਿ ਅਕੱਥ ਕਹਾਣੀ, ਬੇਅੰਤ ਬੇਅੰਤ ਬੇਅੰਤ ਕਹਿ ਕਹਿ ਸ਼ੁਕਰ ਮਨਾਈਆ। ਸੁਰਤ ਸ਼ਬਦ ਮਿਲੇ ਸੱਚਾ ਹਾਣੀ, ਘਰ ਸਾਚੇ ਵੱਜੇ ਵਧਾਈਆ। ਅੰਮ੍ਰਿਤ ਆਤਮ ਰਸ ਨਿਝਰ ਮਿਲੇ ਠੰਡਾ ਪਾਣੀ, ਅਗਨੀ ਤਤ ਨਾ ਲਾਗੇ ਰਾਈਆ। ਆਵਣ ਜਾਵਣ ਜੰਮ ਕੀ ਚੁੱਕੇ ਕਾਣੀ, ਜੋ ਗੁਰ ਚਰਨ ਧਿਆਨ ਲਗਾਈਆ। ਹਰਿ ਕਾ ਖੇਲ ਸਦਾ ਮਹਾਨੀ, ਮਹਿਮਾ ਅਕੱਥ ਕਥੀ ਨਾ ਜਾਈਆ। ਜਨ ਭਗਤਾਂ ਦੇਵੇ ਇਕ ਨਿਸ਼ਾਨੀ, ਧੁਰਦਰਗਾਹੀ ਲੈ ਕੇ ਆਈਆ। ਆਦਿ ਨਿਰੰਜਣ ਨੂਰ ਨੁਰਾਨੀ, ਨੂਰ ਨੁਰਾਨਾ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਮੋਹਰ ਲਾਈ ਗਈ ਲੱਗ, ਗੁਰ ਸਤਿਗੁਰ ਆਪ ਲਗਾਇੰਦਾ। ਚਾਰ ਵਰਨਾਂ ਮਾਰਗ ਦੱਸ, ਊਚ ਨੀਚ ਭੇਵ ਚੁਕਾਇੰਦਾ। ਲਹਿਣਾ ਚੁੱਕੇ ਸੀਆਂ ਸਾਢੇ ਤਿੰਨ ਤਿੰਨ ਹੱਥ, ਹੱਥੋ ਹੱਥ ਹੱਟ ਆਪ ਖੁਲ੍ਹਾਇੰਦਾ। ਪੰਚ ਵਿਕਾਰਾ ਪਾਏ ਨੱਥ, ਜੋ ਜਨ ਰਸਨਾ ਜਿਹਵਾ ਗਾਇੰਦਾ। ਅੰਦਰ ਕਾਇਆ ਮੰਦਰ ਮਿਲੇ ਪੁਰਖ ਸਮਰਥ, ਸਮਰਥ ਆਪਣਾ ਰੰਗ ਰੰਗਾਇੰਦਾ। ਆਤਮ ਪਰਮਾਤਮ ਹੋਏ ਵਸ, ਦੂਜਾ ਬੰਧਨ ਨਾ ਕੋਇ ਰਖਾਇੰਦਾ। ਕਲਜੁਗ ਕੂੜੀ ਕਿਰਿਆ ਨੌਂ ਖੰਡ ਪ੍ਰਿਥਮੀ ਹੋਇਆ ਅੰਧੇਰਾ ਮਸ, ਸਾਚਾ ਚੰਦ ਨਾ ਕੋਇ ਚੜ੍ਹਾਇੰਦਾ। ਜੀਆਂ ਜੰਤਾਂ ਹੋ ਗਈ ਬਸ, ਕਾਇਆ ਬਸਤਾ ਖੋਲ੍ਹ ਨਾ ਕੋਇ ਵਖਾਇੰਦਾ। ਜਗਤ ਤ੍ਰਿਸਨਾ ਰਹੇ ਨੱਠ, ਗੁਰ ਕਾ ਸ਼ਬਦ ਨਾ ਕੋਇ ਸੁਣਾਇੰਦਾ। ਸਾਧਾਂ ਸੰਤਾਂ ਤੁਟਾ ਧੀਰਜ ਜਤ, ਸਤਿ ਸੰਤੋਖ ਨਾ ਕੋਇ ਕਮਾਇੰਦਾ। ਗੁਰੂਦਵਾਰੇ ਨਾ ਕੋਇ ਗੁਰਮਤ, ਮਨਮਤ ਸਰਬ ਕਰਾਇੰਦਾ। ਨਾਨਕ ਗੋਬਿੰਦ ਹਿਰਦੇ ਕਿਸੇ ਨਾ ਗਿਆ ਵਸ, ਲੱਖ ਚੁਰਾਸੀ ਖ਼ਾਲੀ ਭਾਂਡਾ ਨਜ਼ਰੀ ਆਇੰਦਾ । ਗੁਰੂ ਗ੍ਰੰਥ ਗੁਰ ਜੋ ਮਾਰਗ ਗਿਆ ਦੱਸ, ਕਲਜੁਗ ਜੀਵ ਰਾਹ ਨਾ ਕੋਇ ਚਲਾਇੰਦਾ। ਪਾਰਬ੍ਰਹਮ ਪਤਿਪਰਮੇਸ਼ਵਰ ਵਸਣਹਾਰਾ ਘਟ ਘਟ, ਜੀਵ ਜੰਤ ਵੇਖ ਵਖਾਇੰਦਾ । ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦਰ ਦਵਾਰੇ ਆਪਣੇ ਸਦ, ਸਦੀ ਚੌਧਵੀਂ ਪੁੱਛ ਪੁਛਾਇੰਦਾ। ਕਲਜੁਗ ਵੇਖੋ ਅੰਤਮ ਹੱਦ, ਹੱਦ ਹਦੂਦ ਇਕ ਸਮਝਾਇੰਦਾ। ਚਾਰ ਵਰਨ ਡਿਗੇ ਡੂੰਘੀ ਖਡ, ਬਾਂਹੋਂ ਫੜ ਪਾਰ ਨਾ ਕੋਇ ਕਢਾਇੰਦਾ। ਗੁਰਸਿਖ ਗੁਰਮੁਖ ਸੀਸ ਕੇਸ ਰਹੇ ਵੱਢ, ਮੁੱਛ ਦਾੜ੍ਹੀ ਨਾ ਕੋਇ ਰਖਾਇੰਦਾ। ਗੋਬਿੰਦ ਸਾਬਤ ਰਹੀ ਨਾ ਕੋਈ ਯੱਦ, ਗੋਬਿੰਦ ਏਕਾ ਹਿਰਖ ਮਨਾਇੰਦਾ। ਜਿਨ੍ਹਾਂ ਪਿਛੇ ਬਾਲੇ ਨੀਹਾਂ ਹੇਠਾਂ ਆਇਆ ਦੱਬ, ਪੁਰਖ ਅਕਾਲ ਝੋਲੀ ਪਾਇੰਦਾ। ਸੋ ਸੱਜਣ ਮੈਨੂੰ ਗਏ ਛੱਡ, ਮੇਰਾ ਸੰਗ ਨਾ ਕੋਇ ਨਿਭਾਇੰਦਾ। ਖ਼ਾਲੀ ਦਿਸਣ ਹੱਡ, ਬਿਨ ਹਰਿ ਨਾਮੇ ਤਨ ਕੋਇ ਨਾ ਭਾਇੰਦਾ। ਪੁਰਖ ਅਬਿਨਾਸ਼ੀ ਅੱਗੇ ਸਾਰੇ ਰਹੇ ਦੱਸ, ਤੁਧ ਬਿਨ ਨਜ਼ਰ ਕੋਇ ਨਾ ਆਇੰਦਾ। ਪਾਰਬ੍ਰਹਮ ਪਤਿਪਰਮੇਸ਼ਵਰ ਕਲਜੁਗ ਅੰਤਮ ਖੇੜਾ ਕਰਨਾ ਭੱਠ, ਨੌਂ ਖੰਡ ਪ੍ਰਿਥਮੀ ਤੇਰਾ ਰਾਹ ਤਕਾਇੰਦਾ। ਵੇਦ ਵਿਆਸਾ ਕਹੇ ਮੈਂ ਲਿਖ ਲਿਖ ਆਇਆ ਦੱਸ, ਪੂਤ ਸਪੂਤਾ ਬ੍ਰਹਿਮਣ ਗੌੜਾ ਕਲਜੁਗ ਅੰਤਮ ਫੇਰਾ

ਪਾਇੰਦਾ। ਈਸਾ ਕਹੇ ਮੈਂ ਲੋਕਮਾਤ ਵਿਚੋਂ ਆਇਆ ਨੱਠ, ਪਰਵਰਦਿਗਾਰ ਤੇਰਾ ਅੰਤ ਰਾਹ ਤਕਾਇੰਦਾ। ਮੁਹੰਮਦ ਚਰਨ ਦਵਾਰੇ ਰਿਹਾ ਢੱਠ, ਦੋਏ ਦੋਏ ਜੋੜ ਵਾਸਤਾ ਪਾਇੰਦਾ। ਸਚ ਅਮਾਮ ਮੇਰਾ ਚਲੇ ਨਾ ਕੋਇ ਵਸ, ਚੌਦਾਂ ਤਬਕ ਸਰਬ ਕੁਰਲਾਇੰਦਾ। ਨਾਨਕ ਗੋਬਿੰਦ ਮਾਰਗ ਦਿਤਾ ਦੱਸ, ਪੁਰਖ ਅਕਾਲ ਇਕੋ ਨਜ਼ਰੀ ਆਇੰਦਾ। ਤੁਧ ਬਿਨ ਖੇਲ ਨਾ ਕਰੇ ਕੋਈ ਸਮਰਥ, ਕਲਜੁਗ ਬੇੜਾ ਨਾ ਪਾਰ ਕਰਾਇੰਦਾ। ਦੋ ਜਹਾਨ ਵੇਖੇ ਨੱਠ ਨੱਠ, ਔਂਦਾ ਜਾਂਦਾ ਨਜ਼ਰ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਸਾਚਾ ਹਰਿ, ਜੁਗ ਜੁਗ ਆਪਣਾ ਰਾਹ ਚਲਾਇੰਦਾ। ਜੁਗ ਜੁਗ ਚਲੇ ਰਾਹ ਜਗ, ਹਰਿ ਸਤਿਗੁਰ ਆਪ ਜਣਾਈਆ। ਚਾਰ ਕੁੰਟ ਕਲਜੁਗ ਲੱਗੀ ਅੱਗ, ਬਿਨ ਹਰਿ ਸਕੇ ਨਾ ਕੋਇ ਬੁਝਾਈਆ। ਪਰਗਟ ਹੋਏ ਪੁਰਖ ਸਮਰਥ, ਨਿਹਕਲੰਕਾ ਨਾਉਂ ਰਖਾਈਆ। ਆਪਣੀ ਮਹਿਮਾ ਗਾਏ ਅਕੱਥ, ਦੂਜੀ ਓਟ ਨਾ ਕੋਇ ਤਕਾਈਆ। ਭਗਤ ਭਗਵਾਨ ਮੇਲੇ ਹੱਸ ਹੱਸ, ਨਿਰਗੁਣ ਨਿਰਗੁਣ ਬੰਧਨ ਪਾਈਆ। ਜਗਤ ਵਿਕਾਰ ਵਿਚ ਨਾ ਜਾਏ ਫਸ, ਤ੍ਰੈਗੁਣ ਪੋਹ ਨਾ ਸਕੇ ਰਾਈਆ। ਸੰਤ ਸੁਹੇਲੇ ਕਰ ਇਕੱਠ, ਇਕੋ ਮੰਤਰ ਦਏ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅੰਤ, ਕਲਜੁਗ ਹਰਿ ਹਰਿ ਆਪ ਕਰਾਇੰਦਾ। ਪਰਗਟ ਹੋ ਸ੍ਰੀ ਭਗਵੰਤ, ਭਗਵਨ ਆਪਣੀ ਧਾਰ ਜਣਾਇੰਦਾ। ਗੜ੍ਹ ਤੋੜੇ ਹਉਮੇਂ ਹੰਗਤ, ਹੰ ਬ੍ਰਹਮ ਆਪ ਵਖਾਇੰਦਾ। ਭੇਵ ਨਾ ਜਾਣੇ ਕੋਈ ਪੰਡਤ, ਜਗਤ ਵਿਦਿਆ ਹੱਥ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਗੁਰ ਸ਼ਬਦੀ ਇਕੋ ਡੰਕ ਵਜਾਇੰਦਾ। ਗੁਰ ਸ਼ਬਦੀ ਡੰਕ ਵੱਜੇ ਸੰਸਾਰ, ਹਰਿ ਸਾਚਾ ਆਪ ਵਜਾਈਆ। ਨਾ ਕੋਈ ਮੇਟੇ ਮੇਟਣਹਾਰ, ਪੁਰਖ ਅਬਿਨਾਸ਼ੀ ਖੇਲ ਰਚਾਈਆ। ਨਾਨਕ ਗੋਬਿੰਦ ਕਰੇ ਪਿਆਰ, ਸਤਿ ਸਤਿਵਾਦੀ ਰਾਹ ਜਣਾਈਆ। ਗੁਰੂ ਗ੍ਰੰਥ ਗੁਰ ਸਚ ਵਿਹਾਰ, ਗੁਰ ਮੰਤਰ ਨਾਮ ਦ੍ਰਿੜਾਈਆ। ਸ੍ਰਿਸ਼ਟ ਸਬਾਈ ਭੁੱਲ ਜੋ ਹੋਈ ਖਵਾਰ, ਫੜ ਫੜ ਮਾਰਗ ਦਏ ਲਗਾਈਆ। ਨਜ਼ਰੀ ਆਏ ਇਕੋ ਏਕੰਕਾਰ, ਦੂਜਾ ਇਸ਼ਟ ਨਾ ਕੋਇ ਮਨਾਈਆ। ਪੁਰਖ ਅਕਾਲ ਕਰਨ ਜੈਕਾਰ, ਜੈ ਜੈਕਾਰਾ ਇਕ ਅਲਾਈਆ। ਫਤਹ ਡੰਕਾ ਵੱਜੇ ਸੰਸਾਰ, ਡੌਰੂ ਇਕੋ ਇਕ ਉਠਾਈਆ। ਰਾਓ ਰੰਕ ਦਏ ਅਧਾਰ, ਊਚਾਂ ਨੀਚਾਂ ਲਏ ਮਿਲਾਈਆ। ਸਤਿਜੁਗ ਸਾਚਾ ਦੱਸੇ ਵਿਹਾਰ, ਸੋ ਪੁਰਖ ਨਿਰੰਜਣ ਆਪਣੀ ਮੋਹਰ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸਤਿਜੁਗ ਸਾਚਾ ਰੰਗ ਵਖਾਈਆ। ਬ੍ਰਹਿਮਣ ਇਸਤਰੀ ਕਲਜੁਗ ਆਸ਼ਾ, ਕੂੜੀ ਕਿਰਿਆ ਜਨਣੀ ਰੂਪ ਵਖਾਈਆ। ਜਿਸ ਅੰਤਰ ਹੋਏ ਹਰਿ ਪਰਕਾਸ਼ਾ, ਮਨ ਹੰਕਾਰ ਸੀਸ ਕਟਾਈਆ। ਨਿਰਗੁਣ ਰੂਪ ਸਾਖਿਆਤਾ, ਪੂਤ ਸਪੂਤਾ ਬ੍ਰਹਿਮਣ ਗੌੜਾ ਦਏ ਸਮਝਾਈਆ। ਉਤਮ ਰੱਖੇ ਆਪਣੀ ਜ਼ਾਤਾ, ਨੂਰੋ ਨੂਰ ਨੂਰ ਰੁਸ਼ਨਾਈਆ। ਨਾ ਕੋਈ ਬਣਾਏ ਪਿਤਾ ਮਾਤਾ, ਸ਼ਬਦੀ ਧਾਰ ਧਾਰ ਵਖਾਈਆ। ਆਪੇ ਜਾਣੇ ਆਪਣੀ ਗਾਥਾ, ਜਗਤ ਕਰ ਕਰ ਥੱਕੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਉਚਾ ਟਿੱਲਾ ਪਰਬਤ ਦਏ ਸਮਝਾਈਆ। ਕਾਇਆ ਅੰਦਰ ਉਚਾ ਟਿੱਲਾ ਪਰਬਤ ਦਿਸੇ, ਘਰ ਘਰ ਵਿਚ ਆਪ ਬਣਾਈਆ। ਬਜਰ ਕਪਾਟੀ ਉਤੇ ਵਸੇ, ਥੱਲੇ ਨਜ਼ਰ ਕਿਸੇ ਨਾ ਆਈਆ। ਜਗਤ ਜੀਵ ਨੌਂ ਦਵਾਰੇ ਫਿਰ ਫਿਰ ਥੱਕੇ, ਸਾਚਾ ਨੂਰ ਨਜ਼ਰ ਕਿਸੇ ਨਾ ਆਈਆ। ਜਗਤ ਕਤੇਬਾਂ ਪੜ੍ਹ ਪੜ੍ਹ ਥੱਕੇ, ਭੇਵ ਅਭੇਦਾ ਨਾ ਕੋਇ ਖੁਲ੍ਹਾਈਆ। ਸਤਿ ਸਰੂਪ

ਨਰ ਨਿਰੰਕਾਰ ਚਾਰ ਦੀਵਾਰੀ ਅੰਦਰ ਕੋਇ ਨਾ ਡੱਕੇ, ਫੜ ਬਾਂਹੋਂ ਕਤਲ ਨਾ ਕੋਇ ਕਰਾਈਆ। ਜਿਸ ਪੀਰ ਪੈਗ਼ੰਬਰ ਗੁਰ ਅਵਤਾਰ ਹੁਕਮੇ ਅੰਦਰ ਬੱਧੇ, ਭਗਤ ਭਗਵਾਨ ਸਾਧ ਸੰਤ ਆਪਣਾ ਹੁਕਮ ਮਨਾਈਆ। ਤਿਸ ਬ੍ਰਹਿਮਣ ਰੂਪ ਕੋਈ ਨਾ ਦੇਵੇ ਧੱਕੇ, ਬ੍ਰਹਿਮਣੀ ਮਾਂ ਨਾ ਕੋਇ ਅਖਵਾਈਆ। ਨਾਨਕ ਗੋਬਿੰਦ ਇਕ ਘਰ ਇਕ ਪਿਤਾ ਦੇ ਭਾਈ ਸਕੇ, ਸੱਜਣ ਇਕੋ ਨਜ਼ਰੀ ਆਈਆ। ਸੂਰਾ ਸਰਬੰਗ ਸ਼ਾਹ ਸੁਲਤਾਨ ਸਚਖੰਡ ਨਿਵਾਸੀ ਇਕੋ ਗੱਜੇ, ਗਰਜ ਆਪਣੀ ਇਕ ਲਗਾਈਆ। ਕੋਟਨ ਕੋਟ ਵਿਸ਼ਨ ਬ੍ਰਹਮਾ ਸ਼ਿਵ ਫਿਰਨ ਭੱਜੇ, ਅੱਗੇ ਸੀਸ ਨਾ ਕੋਇ ਉਠਾਈਆ। ਸੰਬਲ ਨਗਰੀ ਸਚ ਦਵਾਰ ਬਹਿ ਬਹਿ ਸਜੇ, ਜਿਸ ਗ੍ਰਹਿ ਅੰਦਰ ਆਪਣਾ ਨੂਰ ਕਰੇ ਰੁਸ਼ਨਾਈਆ। ਬਿਨ ਤਾਰ ਸਿਤਾਰੋਂ ਤਾਰ ਅਗੰਮੀ ਵੱਜੇ, ਸੋ ਪੁਰਖ ਨਿਰੰਜਣ ਆਪ ਵਜਾਈਆ। ਨਿਹਕਲੰਕ ਸੂਰਾ ਸਰਬੰਗ, ਦੋ ਜਹਨਾਂ ਸ੍ਰੀ ਭਗਵਾਨਾ ਜਨ ਭਗਤਾਂ ਫਿਰੇ ਸੱਜੇ ਖੱਬੇ, ਅੱਗੇ ਪਿਛੇ ਆਪਣਾ ਫੇਰਾ ਪਾਈਆ। ਲੱਭਣ ਗਿਆਂ ਕਿਸੇ ਨਾ ਲੱਭੇ, ਕੋਟਨ ਕੋਟ ਬੈਠੇ ਧਿਆਨ ਲਗਾਈਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਲੱਖ ਚੁਰਾਸੀ ਵਿਚੋਂ ਫੜ ਫੜ ਕੱਢੇ, ਆਪ ਆਪਣਾ ਮੇਲ ਮਿਲਾਈਆ। ਮਾਂ ਪਿਤ ਪੁੱਤਰ ਜਿਸ ਜਗਤ ਕੁੜਾਵੇ ਛੱਡੇ, ਪੁਰਖ ਅਕਾਲ ਇਕ ਮਨਾਈਆ। ਸੋ ਗੋਬਿੰਦ ਹਰ ਘਟ ਅੰਦਰ ਸਜੇ, ਘਟ ਘਟ ਆਪਣਾ ਆਸਣ ਲਾਈਆ। ਕਲਜੁਗ ਅੰਤਮ ਮੇਟੇ ਫਟੇ, ਦੂਈ ਦਵੈਤ ਦਏ ਮਿਟਾਈਆ। ਲੱਖ ਚੁਰਾਸੀ ਅੰਮ੍ਰਿਤ ਰਸ ਇਕੋ ਚੱਟੇ, ਗੁਰ ਗੋਬਿੰਦ ਜਾਮ ਪਿਆਲਾ ਦਏ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਰਾਣੀ ਆਪੇ ਰਾਜਾ, ਆਪੇ ਕਰੇ ਆਪਣਾ ਕਾਜਾ, ਪਿਤਾ ਪੂਤ ਮਾਤ ਦਾਈ ਦਾਇਆ ਆਪ ਅਖਵਾਈਆ। ਗੁਰੂ ਗ੍ਰੰਥ ਗੁਰ ਕਹੇ ਬਾਣੀ, ਪੁਰਖ ਅਕਾਲ ਸਦਾ ਜਸ ਗਾਈਆ। ਸਚਖੰਡ ਦੀ ਸਚ ਨਿਸ਼ਾਨੀ, ਸਚ ਸਚ ਜਣਾਈਆ। ਜੁਗ ਜੁਗ ਖੇਲੇ ਖੇਲ ਸ਼ਾਹ ਸੁਲਤਾਨੀ, ਸ਼ਹਿਨਸ਼ਾਹ ਆਪਣਾ ਵੇਸ ਵਟਾਈਆ। ਵੇਦ ਪੁਰਾਨ ਸ਼ਾਸਤਰ ਸਿਮਰਤ ਗੀਤਾ ਗਿਆਨ ਅੰਜੀਲ ਕੁਰਾਨ ਨਾ ਮੇਟੀ ਨਿਸ਼ਾਨੀ, ਜਿਸ ਵੇਲੇ ਗੁਰੂ ਗ੍ਰੰਥ ਬਣਾਈਆ। ਜੁਗ ਚੌਕੜੀ ਸਭਦਾ ਲੇਖਾ ਜਾਣੇ ਜਾਣ ਜਾਣੀ, ਜਾਨਣਹਾਰ ਇਕ ਹੋ ਜਾਈਆ। ਕਲਜੁਗ ਅੰਤਮ ਨਿਹਕਲੰਕ ਮਹਿਮਾ ਮਹਿਮਾ ਅਕੱਥ ਆਪੇ ਗਾਏ ਆਪਣਾ ਦਏ ਬਿਆਨੀ, ਦੂਜਾ ਸੰਗ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਨਾ ਕਿਸੇ ਜਣਾਈਆ। ਗੁਰੂ ਗ੍ਰੰਥ ਗੁਰਬਾਣੀ ਪੜ੍ਹੋ, ਗੁਰ ਗੁਰ ਆਪ ਜਣਾਇਆ। ਨੌਂ ਦਵਾਰੇ ਤਜ ਅੰਦਰ ਵੜੋ, ਘਰ ਸਾਚਾ ਵੇਖ ਵਖਾਇਆ। ਅੰਗਦ ਵਾਲੇ ਮੰਦਰ ਚੜ੍ਹੋ, ਹਰਿ ਮੰਦਰ ਗੁਰ ਅਮਰਦਾਸ ਸਮਝਾਇਆ। ਸਤਿਗੁਰ ਪੂਰੇ ਲੜ ਫੜੋ, ਫੜਿਆ ਲੜ ਛੁਟ ਨਾ ਜਾਇਆ। ਤ੍ਰੈਗੁਣ ਮਾਇਆ ਕਦੇ ਨਾ ਸੜੋ, ਅੰਮ੍ਰਿਤ ਰਸ ਮੁਖ ਚੁਆਇਆ। ਪੁਰਖ ਅਬਿਨਾਸ਼ੀ ਇਕੋ ਵਰੋ, ਜਿਸ ਮਿਲਿਆ ਪੂਜਾ ਪਾਠ ਰਹਿਣ ਨਾ ਪਾਇਆ। ਸੰਸਾ ਰੋਗ ਦੁੱਖ ਸੰਤਾਪ ਸਭ ਹਰੋ, ਹਰਿ ਜੂ ਇਕੋ ਨਜ਼ਰੀ ਆਇਆ। ਇਸ ਗਲ ਤੋਂ ਮੂਲ ਨਾ ਡਰੋ, ਪੁਰਖ ਅਬਿਨਾਸ਼ੀ ਕਿਉਂ ਆਪਣੀ ਸਿਫ਼ਤ ਰਿਹਾ ਲਿਖਾਇਆ। ਨਾਨਕ ਗੋਬਿੰਦ ਗੁਰੂ ਗ੍ਰੰਥ ਗੁਰਬਾਣੀ ਯਾਦ ਕਰੋ ਘਰੋ ਘਰੋ, ਘਰ ਘਰ ਵਿਚ ਪਰਦਾ ਲਾਹਿਆ। ਕੂੜੀ ਕਿਰਿਆ ਵਿਚ ਨਾ ਅੜੋ, ਸਾਚੀ ਸਿਖਿਆ ਇਕ ਸਮਝਾਇਆ। ਜੀਵਤ ਜੀਵ ਜੀਵਤ ਮਰੋ, ਮਰਨ ਨੇੜ ਕਦੇ ਨਾ ਆਇਆ। ਸਰਨ ਸਰਨਾਈ ਸਾਚੀ ਸੀਸ ਧਰੋ, ਜਗਦੀਸ਼ ਇਕੋ ਸੋਭਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ ਆਪਣੀ ਮਹਿਮਾ ਅਕੱਥ, ਸਦਾ ਸਦਾ ਸਦ ਜਸ ਗਾਇਆ।