੧੫ ਅੱਸੂ ੨੦੧੯ ਬਿਕ੍ਰਮੀ ਪ੍ਰੀਤਮ ਸਿੰਘ ਦੇ ਗ੍ਰਹਿ ਜੰਡਿਆਲਾ ਜ਼ਿਲਾ ਜਲੰਧਰ
ਆਦਿ ਜੁਗਾਦੀ ਠਾਂਡਾ ਸੀਤਾ, ਹਰਿ ਠਾਕਰ ਖੇਲ ਕਰਾਇੰਦਾ। ਸਚਖੰਡ ਨਿਵਾਸੀ ਇਕ ਅਤੀਤਾ, ਤ੍ਰੈਭਵਨ ਵੇਸ ਵਟਾਇੰਦਾ। ਨਿਰਗੁਣ ਨਿਰਗੁਣ ਜਣਾਏ ਸਚ ਪ੍ਰੀਤਾ, ਪ੍ਰੀਤੀਵਾਨ ਪਰਦਾ ਲਾਹਿੰਦਾ। ਆਦਿ ਜੁਗਾਦਿ ਜੁਗ ਜੁਗ ਜਾਣੇ ਆਪਣੀ ਰੀਤਾ, ਨਿਰਗੁਣ ਸਰਗੁਣ ਖੇਲ ਕਰਾਇੰਦਾ। ਵਸਣਹਾਰਾ ਧਾਮ ਅਨਡੀਠਾ, ਦਰਗਹਿ ਸਾਚੀ ਸੋਭਾ ਪਾਇੰਦਾ। ਭੇਵ ਚੁਕਾਏ ਹਸਤ ਕੀਟਾ, ਊਚਾਂ ਨੀਚਾਂ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਜਣਾਇੰਦਾ। ਆਦਿ ਜੁਗਾਦੀ ਸਾਚਾ ਸੱਜਣ, ਹਰਿ ਵੱਡਾ ਵਡ ਵਡਿਆਈਆ। ਦੋ ਜਹਾਨ ਕਰਾਏ ਇਕੋ ਮਜਣ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਇਕੋ ਸਰ ਵਖਾਈਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਨਿਰਗੁਣ ਨਿਰਾਕਾਰ ਆਏ ਸੱਦਣ, ਸਤਿ ਸਤਿਵਾਦੀ ਫੇਰਾ ਪਾਈਆ। ਗ਼ਰੀਬ ਨਿਮਾਣਿਆਂ ਹੋਏ ਪਰਦੇ ਕੱਜਣ, ਸਮਰਥ ਪੁਰਖ ਬੇਪਰਵਾਹੀਆ। ਗੜ੍ਹ ਹੰਕਾਰੀ ਭਾਂਡੇ ਭੱਜਣ, ਥਿਰ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਰੀਤੀ ਆਪ ਜਣਾਈਆ। ਸਾਚੀ ਰੀਤ ਸ੍ਰੀ ਭਗਵਾਨ, ਸਤਿ ਸਤਿਵਾਦੀ ਆਪ ਜਣਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਵੇਖਿਆ ਆਣ, ਕਲਜੁਗ ਨਿਰਗੁਣ ਵੇਸ ਵਟਾਇੰਦਾ। ਲੇਖਾ ਜਾਣੇ ਸੀਤਾ ਰਾਮ, ਗੋਪੀ ਕਾਹਨ ਨਾਚ ਨਚਾਇੰਦਾ। ਪੀਰ ਪੈਗ਼ੰਬਰ ਵੇਖੇ ਮਾਰ ਧਿਆਨ, ਧਿਆਨ ਧਿਆਨ ਵਿਚ ਪਰਗਟਾਇੰਦਾ। ਲੇਖਾ ਜਾਣੇ ਸ਼ਾਸਤਰ ਸਿਮਰਤ ਵੇਦ ਪੁਰਾਨ, ਅੰਜੀਲ ਕੁਰਾਨ ਖੋਜ ਖੋਜਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਰੀਤੀ ਆਪ ਵਖਾਇੰਦਾ। ਸਾਚੀ ਰੀਤੀ ਸ੍ਰੀ ਭਗਵੰਤ, ਨਿਰਗੁਣ ਸਰਗੁਣ ਆਪ ਜਣਾਈਆ। ਜੁਗ ਚੌਕੜੀ ਮਹਿਮਾ ਅਗਣਤ, ਲੇਖਾ ਲਿਖਤ ਵਿਚ ਨਾ ਆਈਆ। ਹਰਿਜਨ ਮੇਲੇ ਸਾਚੇ ਸੰਤ, ਸੰਤ ਸੱਜਣ ਲਏ ਉਠਾਈਆ। ਬੋਧ ਅਗਾਧ ਸ਼ਬਦ ਜਣਾਏ ਮਹਿਮਾ ਅਗਣਤ, ਲੇਖਾ ਲਿਖਤ ਵਿਚ ਨਾ ਆਈਆ। ਨਾਤਾ ਜੋੜੇ ਨਾਰ ਕੰਤ, ਕੰਤ ਸੁਹਾਗ ਵਡੀ ਵਡਿਆਈਆ। ਸ਼ਬਦ ਜਣਾਏ ਮਣੀਆਂ ਮੰਤ, ਅੱਖਰ ਵੱਖਰ ਕਰ ਪੜ੍ਹਾਈਆ। ਆਪਣੇ ਹੱਥ ਲੇਖਾ ਰੱਖੇ ਅੰਤ, ਅੰਤ ਅਵਰ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਵੇਖ ਵਖਾਈਆ। ਜੁਗ ਚੌਕੜੀ ਚਲਾਏ ਰਾਹ, ਰਹਿਬਰ ਆਪਣੀ ਦਇਆ ਕਮਾਇੰਦਾ। ਨਿਤ ਨਵਿਤ ਵੇਸ ਵਟਾ, ਵੇਸ ਅਵੱਲਾ ਆਪ ਜਣਾਇੰਦਾ। ਪੰਜ ਤਤ ਕਾਇਆ ਮਹੱਲਾ ਦਏ ਵਸਾ, ਜਿਸ ਗ੍ਰਹਿ ਆਪਣਾ ਆਸਣ ਲਾਇੰਦਾ। ਨਿਹਚਲ ਧਾਮ ਅਟੱਲਾ ਦਏ ਸੁਹਾ, ਸੋ ਪੁਰਖ ਨਿਰੰਜਣ ਖੇਲ ਕਰਾਇੰਦਾ। ਅਗਿਆਨ ਅੰਧੇਰਾ ਦਏ ਚੁਕਾ, ਦੀਆ ਬਾਤੀ ਇਕ ਜਗਾਇੰਦਾ। ਕਮਲਾਪਾਤੀ ਸਾਚਾ ਖੇਲ ਦਏ ਸਮਝਾ, ਸਾਚੀ ਸਿਖਿਆ ਇਕ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਰਾਇੰਦਾ। ਆਪਣੀ ਕਰਨੀ ਕਰੇ ਕਰਤਾਰ, ਕਲਜੁਗ ਅੰਤਮ ਵੇਖ ਵਖਾਈਆ। ਲੇਖਾ ਜਾਣ ਗੁਰ ਅਵਤਾਰ, ਗੁਰ ਗੁਰ ਬੂਝ ਬੁਝਾਈਆ। ਨਾਨਕ ਗੋਬਿੰਦ ਸੁਣ ਪੁਕਾਰ, ਸਚਖੰਡ ਨਿਵਾਸੀ ਲਏ ਅੰਗੜਾਈਆ। ਪੀਰ ਪੈਗ਼ੰਬਰ ਰੋਵਣ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਈਆ। ਭਗਤ ਭਗਵਾਨ ਅੱਗੇ ਕਰਨ ਗਿਰਿਆਜ਼ਾਰ, ਧੀਰਜ ਧੀਰ ਨਾ ਕੋਇ ਧਰਾਈਆ। ਧਰਨੀ ਧਾਹਾਂ ਰਹੀ ਮਾਰ, ਖੁਲ੍ਹੜੇ ਕੇਸ ਰਹੀ ਵਖਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰਨ ਪੁਕਾਰ, ਉਚੀ ਕੂਕ ਕੂਕ ਸੁਣਾਈਆ। ਨੇਤਰ ਰੋਵੇ ਸੂਰਜ ਚੰਦ
ਸਿਤਾਰ, ਮੰਡਲ ਮੰਡਪ ਦਏ ਦੁਹਾਈਆ। ਚਾਰੋਂ ਕੁੰਟ ਰੈਣ ਅੰਧਿਆਰ, ਸਾਚਾ ਚੰਦ ਨਾ ਕੋਇ ਚੜ੍ਹਾਈਆ। ਕਲਜੁਗ ਕੂੜ ਹੋਇਆ ਪਰਧਾਨ, ਸਚ ਸੁੱਚ ਨਾ ਕੋਇ ਪੜ੍ਹਾਈਆ। ਘਰ ਘਰ ਵੜਿਆ ਪੰਜ ਸ਼ੈਤਾਨ, ਕਾਮ ਕਰੋਧ ਲੋਭ ਮੋਹ ਹੰਕਾਰ ਕਰੇ ਲੜਾਈਆ। ਗੁਰ ਕਾ ਸ਼ਬਦ ਨਾ ਸਕੇ ਕੋਇ ਪਹਿਚਾਨ, ਨਿਝ ਨੇਤਰ ਨਾ ਕੋਇ ਖੁਲ੍ਹਾਈਆ। ਬੱਤੀ ਦੰਦ ਬਣਿਆ ਗਾਣ, ਅਨਹਦ ਰਾਗ ਨਾ ਕੋਇ ਸੁਣਾਈਆ। ਅਠ ਸਠ ਤੀਰਥ ਫਿਰਨ ਅਞਾਣ, ਆਤਮ ਸਰੋਵਰ ਨਾਵਣ ਕੋਇ ਨਾ ਜਾਈਆ। ਗੁਰਦਰ ਮੰਦਰ ਮਸਜਿਦ ਸ਼ਿਵਦਵਾਲੇ ਮੱਠ ਦੀਪਕ ਰਹੇ ਬਾਲ, ਘਰ ਮੰਦਰ ਨਿਰਗੁਣ ਜੋਤ ਕਰੇ ਨਾ ਕੋਇ ਰੁਸ਼ਨਾਈਆ। ਕੂੜੀ ਕਿਰਿਆ ਆਸਾ ਤ੍ਰਿਸਨਾ ਬਣਿਆ ਪੀਣ ਖਾਣ, ਸਤਿ ਸੰਤੋਖ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਹਰਿ ਖੇਲ ਅਪਾਰਾ, ਨਿਰਗੁਣ ਸਰਗੁਣ ਆਪ ਜਣਾਇੰਦਾ। ਕਲਜੁਗ ਵੇਖੇ ਵੇਖਣਹਾਰਾ, ਬੇਅੰਤ ਫੇਰਾ ਪਾਇੰਦਾ। ਸ੍ਰਿਸ਼ਟ ਸਬਾਈ ਧੂੰਆਂਧਾਰਾ, ਨੂਰ ਨੁਰਾਨਾ ਚੰਦ ਨਾ ਕੋਇ ਚੜ੍ਹਾਇੰਦਾ। ਲੱਖ ਚੁਰਾਸੀ ਲਗਾ ਅਖਾੜਾ, ਜ਼ਾਤ ਪਾਤ ਨਾਚ ਨਚਾਇੰਦਾ। ਦੀਨ ਮਜ਼੍ਹਬ ਮੰਗਣ ਵਾੜਾ, ਪੁਰਖ ਅਬਿਨਾਸ਼ੀ ਦਿਸ ਕਿਸੇ ਨਾ ਆਇੰਦਾ। ਗ਼ਰੀਬ ਨਿਮਾਣੇ ਪਾਰਬ੍ਰਹਮ ਅੱਗੇ ਕੱਢਣ ਹਾੜਾ, ਨਿਉਂ ਨਿਉਂ ਸੀਸ ਸਰਬ ਝੁਕਾਇੰਦਾ। ਤ੍ਰੈਗੁਣ ਮਾਇਆ ਲੱਗੀ ਤਤੀ ਹਾੜਾ, ਅਗਨੀ ਤਤ ਨਾ ਕੋਇ ਬੁਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਵੇਸ ਆਪ ਧਰਾਇੰਦਾ। ਸਾਚਾ ਵੇਸ ਕਰੇ ਭਗਵਾਨ, ਆਪਣੀ ਦਇਆ ਕਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਨਵ ਨੌਂ ਆਪੇ ਖੋਜ ਖੋਜਾਈਆ। ਚਾਰ ਚਾਰ ਜਾਣੇ ਸਚ ਨਿਸ਼ਾਨ, ਪੰਚਮ ਪੰਚਮ ਪੰਚਮ ਪਰਦਾ ਲਾਹੀਆ। ਲੇਖਾ ਜਾਣੇ ਦੋ ਜਹਾਨ, ਦੋਏ ਦੋਏ ਆਪਣੀ ਕਲ ਵਰਤਾਈਆ। ਜੋਧਾ ਸੂਰ ਬਲੀ ਬਲਵਾਨ, ਬਲ ਆਪਣਾ ਆਪ ਪਰਗਟਾਈਆ। ਆਦਿ ਜੁਗਾਦਿ ਨੌਜਵਾਨ, ਨਾ ਮਰੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਈਆ। ਸਾਚੀ ਖੇਲ ਕਰੇ ਜਗ, ਜਗਜੀਵਣ ਦਾਤਾ ਦਇਆ ਕਮਾਇੰਦਾ। ਕਲਜੁਗ ਮੇਟੇ ਲੱਗੀ ਅੱਗ, ਅਗਨੀ ਤਤ ਨਾ ਕੋਇ ਰਖਾਇੰਦਾ। ਸੰਤ ਸੁਹੇਲੇ ਸਾਚੇ ਸਦ, ਅੱਖਰ ਵੱਖਰ ਨਾਮ ਪੜ੍ਹਾਇੰਦਾ। ਦਰਸ ਕਰਾਏ ਉਪਰ ਸ਼ਾਹ ਰਗ, ਸ਼ਹਿਨਸ਼ਾਹ ਆਪਣਾ ਮੇਲ ਮਿਲਾਇੰਦਾ। ਕੂੜ ਕੁੜਿਆਰਾ ਪਾਰ ਹੱਦ, ਸਚ ਸੁੱਚ ਨਾਮ ਦ੍ਰਿੜਾਇੰਦਾ। ਲੱਖ ਚੁਰਾਸੀ ਵਿਚੋਂ ਕੱਢ, ਆਪ ਆਪਣਾ ਬੰਧਨ ਪਾਇੰਦਾ। ਨਾਮ ਨਿਸ਼ਾਨਾ ਦੇਵੇ ਗੱਡ, ਸ੍ਰੀ ਭਗਵਾਨ ਆਪ ਝੁਲਾਇੰਦਾ। ਜਨ ਭਗਤਾਂ ਕਰੇ ਪੱਖ, ਸਿਰ ਆਪਣਾ ਹੱਥ ਟਿਕਾਇੰਦਾ। ਸਤਿਜੁਗ ਮਾਰਗ ਦੇਵੇ ਦੱਸ, ਸੋਹੰ ਅੱਖਰ ਇਕ ਸਮਝਾਇੰਦਾ। ਸਾਚਾ ਨਾਮ ਅੰਮ੍ਰਿਤ ਰਸ, ਰਸ ਰਸਨਾ ਸਰਬ ਮਿਟਾਇੰਦਾ। ਦਰਸ ਕਰਾਏ ਹੱਸ ਹੱਸ, ਅੰਦਰ ਬਾਹਰ ਗੁਪਤ ਜ਼ਾਹਰ ਖੋਜ ਖੋਜਾਇੰਦਾ। ਕਲਜੁਗ ਮੇਟੇ ਰੈਣ ਅੰਧੇਰੀ ਮੱਸ, ਜਗਤ ਉਜਾਲਾ ਇਕ ਵਖਾਇੰਦਾ। ਸ੍ਰਿਸ਼ਟ ਸਬਾਈ ਦੇਵੇ ਧੀਰਜ ਜਤ, ਸਤਿ ਸੰਤੋਖ ਝੋਲੀ ਪਾਇੰਦਾ। ਨਾੜ ਬਹੱਤਰ ਨਾ ਉਬਲੇ ਰੱਤ, ਰੱਤੀ ਰੱਤ ਰੱਤ ਸੁਕਾਇੰਦਾ। ਆਤਮ ਪਰਮਾਤਮ ਦੇਵੇ ਬ੍ਰਹਮ ਮਤ, ਬ੍ਰਹਮ ਵਿਦਿਆ ਇਕ ਪੜ੍ਹਾਇੰਦਾ। ਸਰਬ ਜੀਆਂ ਜਾਣੇ ਮਿਤ ਗਤ, ਗਤ ਮਿਤ ਆਪਣੇ ਹੱਥ ਰਖਾਇੰਦਾ। ਸਤਿਜੁਗ ਸਤਿ ਚਲਾਏ ਰਥ, ਬਣ ਰਥਵਾਹੀ ਸੇਵ ਕਮਾਇੰਦਾ। ਲੇਖਾ ਜਾਣੇ ਤਤ ਅਠ, ਅਪ ਤੇਜ਼ ਵਾਏ ਪ੍ਰਿਥਮੀ ਆਕਾਸ਼, ਮਨ ਮਤ ਬੁਧ ਖੋਜ ਖੋਜਾਇੰਦਾ। ਨਿਰਗੁਣ ਰੂਪ ਹੋ ਪਰਗਟ, ਨੌਂ ਖੰਡ ਪ੍ਰਿਥਮੀ ਨੌਂ ਦਰ ਵੇਖ ਵਖਾਇੰਦਾ। ਸਤਿ ਸਤਿਵਾਦੀ ਸਤਿ
ਪੁਰਖ ਨਿਰੰਜਣ ਸਾਚਾ ਖੋਲ੍ਹੇ ਇਕੋ ਹੱਟ, ਬਜਰ ਕਪਾਟੀ ਕੁੰਡਾ ਲਾਹਿੰਦਾ। ਗੁਰਸਿਖਾਂ ਅੰਦਰ ਆਪੇ ਵਸ, ਆਪ ਆਪਣਾ ਭੇਵ ਚੁਕਾਇੰਦਾ। ਬਿਨ ਰਸਨਾ ਜਿਹਵਾ ਗਾਏ ਜਸ, ਨਾਦ ਅਨਾਦੀ ਧੁੰਨ ਸੁਣਾਇੰਦਾ। ਤੀਰ ਅਣਿਆਲਾ ਮਾਰੇ ਕਸ, ਮਨ ਕਾ ਮਣਕਾ ਆਪ ਭੁਆਇੰਦਾ। ਕਲਜੁਗ ਕੂੜੀ ਕਿਰਿਆ ਕਰੇ ਭੱਠ, ਭੱਠ ਖੇੜਾ ਆਪ ਵਖਾਇੰਦਾ। ਉਲਟੀ ਗੇੜਨਹਾਰਾ ਲੱਠ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਲਹਿਣਾ ਦੇਣਾ ਚੁਕਾਏ ਹੱਥੋ ਹੱਥ, ਸਮਰਥ ਪੁਰਖ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਰੀਤੀ ਆਪ ਜਣਾਇੰਦਾ। ਸਾਚੀ ਰੀਤੀ ਸਤਿਜੁਗ ਧਾਰ, ਸਤਿ ਪੁਰਖ ਨਿਰੰਜਣ ਆਪ ਜਣਾਈਆ। ਹੰ ਬ੍ਰਹਮ ਕਰ ਪਿਆਰ, ਆਤਮ ਪਰਮਾਤਮ ਮੇਲਾ ਸਹਿਜ ਸੁਭਾਈਆ। ਪਾਰਬ੍ਰਹਮ ਬ੍ਰਹਮ ਦਏ ਆਧਾਰ, ਈਸ਼ ਜੀਵ ਕਰੇ ਕੁੜਮਾਈਆ। ਕਾਗਦ ਕਲਮ ਨਾ ਲਿਖਣਹਾਰ, ਲਿਖ ਲਿਖ ਲੇਖ ਨਾ ਕੋਇ ਮੁਕਾਈਆ। ਨਰ ਨਿਰੰਕਾਰਾ ਵਸੇ ਸਭ ਤੋਂ ਬਾਹਰ, ਸਚਖੰਡ ਬੈਠਾ ਆਸਣ ਲਾਈਆ। ਤਤਵ ਤਤ ਕਰੇ ਵਿਹਾਰ, ਬਿਵਹਾਰੀ ਆਪਣੀ ਖੇਲ ਕਰਾਈਆ। ਭਗਤ ਭਗਵੰਤ ਕਰ ਪਿਆਰ, ਦਰ ਘਰ ਮੇਲਾ ਲਏ ਮਿਲਾਈਆ। ਗੁਰ ਚੇਲਾ ਸੋਹੇ ਇਕ ਦਵਾਰ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਸੱਜਣ ਸੁਹੇਲਾ ਏਕੰਕਾਰ, ਦੂਜਾ ਸੰਗੀ ਨਜ਼ਰ ਕੋਇ ਨਾ ਆਈਆ। ਆਣ ਕਲਜੁਗ ਭੇਖ ਪਖੰਡਾ ਕਰੇ ਖ਼ੁਵਾਰ, ਆਤਮ ਰੰਡੀ ਰਹਿਣ ਨਾ ਪਾਈਆ। ਸਚ ਸੁਗੰਧੀ ਆਵੇ ਵਿਚ ਸੰਸਾਰ, ਨਵ ਨੌਂ ਚਾਰ ਦਏ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗਤ ਆਪਣੀ ਆਪਣੇ ਹੱਥ ਰਖਾਈਆ। ਜੁਗਤ ਆਪਣੀ ਹੱਥ ਸਮਰਥ, ਦੂਜਾ ਘਟ ਨਾ ਕੋਇ ਰਖਾਇੰਦਾ। ਕਲਜੁਗ ਅੰਤ ਹੋ ਪਰਗਟ, ਨਿਹਕਲੰਕਾ ਨਾਉਂ ਰਖਾਇੰਦਾ। ਚੌਦਾਂ ਲੋਕਾਂ ਪਾਏ ਨੱਥ, ਚੌਦਾਂ ਤਬਕਾਂ ਡੇਰਾ ਢਾਹਿੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਏਕਾ ਘਰ ਲਏ ਸੱਦ, ਦੀਨ ਮਜ਼੍ਹਬ ਨਾ ਕੋਇ ਵਖਾਇੰਦਾ। ਜ਼ਾਤ ਪਾਤ ਜਾਏ ਲਦ, ਸਭ ਦੇ ਸਿਰ ਤੇ ਭਾਰ ਚੁਕਾਇੰਦਾ। ਕਲਜੁਗ ਪਾਰ ਕਿਨਾਰ ਹੋਵੇ ਹੱਦ, ਅਧਵਿਚਕਾਰ ਨਾ ਕੋਇ ਅਟਕਾਇੰਦਾ। ਸਤਿਜੁਗ ਸੱਚਾ ਧਰਤ ਮਾਤ ਦੀ ਗੋਦੀ ਬਹੇ ਸਜ, ਹਰਿ ਸੱਜਣ ਆਪ ਬਹਾਇੰਦਾ। ਦੋ ਜਹਾਨਾਂ ਏਕਾ ਡੰਕਾ ਜਾਏ ਵੱਜ, ਨਰ ਨਿਰੰਕਾਰਾ ਆਪ ਵਜਾਇੰਦਾ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਜਨ ਭਗਤਾਂ ਪਰਦਾ ਦੇਵੇ ਕਜ, ਸਿਰ ਆਪਣਾ ਹੱਥ ਟਿਕਾਇੰਦਾ। ਲੱਖ ਚੁਰਾਸੀ ਜੋ ਘੜਿਆ ਸੋ ਰਿਹਾ ਭੱਜ, ਘੜਨ ਭੰਨਣਹਾਰ ਆਪਣਾ ਖੇਲ ਆਪ ਵਖਾਇੰਦਾ। ਪੰਜ ਤਤ ਕਾਇਆ ਚੋਲਾ ਸਭ ਦਾ ਜਾਏ ਭੱਜ, ਥਿਰ ਕੋਇ ਰਹਿਣ ਨਾ ਪਾਇੰਦਾ। ਮਨ ਵਾਸਨਾ ਰਿਹਾ ਨੱਚ, ਮਤ ਮਤਵਾਲੀ ਸੰਗ ਰਖਾਇੰਦਾ। ਸਤਿਗੁਰ ਕਾ ਸ਼ਬਦ ਨਾ ਜਾਣੇ ਸੱਚ, ਕੂੜੀ ਕਿਰਿਆ ਮੋਹ ਵਧਾਇੰਦਾ। ਅੰਤਮ ਕਲਜੁਗ ਮਾਇਆ ਜਾਏ ਮੱਚ, ਪੰਜ ਤਤ ਹੱਡੀਆਂ ਬਾਲਣ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਆਪਣਾ ਹੁਕਮ ਵਰਤਾਇੰਦਾ। ਜੁਗ ਚੌਕੜੀ ਸਾਚਾ ਰਾਣਾ, ਹੁਕਮੀ ਹੁਕਮ ਆਪ ਜਣਾਈਆ। ਕਲਜੁਗ ਦੇਵੇ ਧੁਰ ਫ਼ਰਮਾਨਾ, ਸਚ ਸੰਦੇਸਾ ਰਿਹਾ ਸੁਣਾਈਆ। ਨੌਂ ਖੰਡ ਪ੍ਰਿਥਮੀ ਹੋਏ ਵੈਰਾਨਾ, ਧੀਰਜ ਧੀਰ ਨਾ ਕੋਇ ਧਰਾਈਆ। ਜੀਵ ਜੰਤ ਸਾਧ ਸੰਤ ਆਤਮ ਪਰਮਾਤਮ ਭੁੱਲਿਆ ਗਾਣਾ, ਰਸਨਾ ਜਿਹਵਾ ਰਹੀ ਕੁਰਲਾਈਆ। ਸਤਿ ਸਤਿ ਨਾ ਮਿਲਿਆ ਪੀਣਾ ਖਾਣਾ, ਤ੍ਰਿਸਨਾ ਭੁੱਖ ਨਾ ਕੋਇ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਰੀਤੀ ਆਪਣੀ ਇਕ ਰਖਾਈਆ। ਸਾਚੀ ਰੀਤੀ ਸ੍ਰੀ ਭਗਵਾਨ, ਸਤਿਜੁਗ ਤ੍ਰੇਤਾ ਦੁਆਪਰ
ਕਲਜੁਗ ਅੰਤ ਚਲਾਇੰਦਾ। ਲੇਖਾ ਜਾਣੇ ਦੋ ਜਹਾਨ, ਵਿਸ਼ਨ ਬ੍ਰਹਮਾ ਸ਼ਿਵ ਆਪ ਉਠਾਇੰਦਾ। ਤ੍ਰੈਗੁਣ ਮਾਇਆ ਦੇਵੇ ਦਾਨ, ਪੰਚਮ ਝੋਲੀ ਆਪ ਭਰਾਇੰਦਾ। ਲੱਖ ਚੁਰਾਸੀ ਖੇਲ ਮਹਾਨ, ਜੇਰਜ ਅੰਡਜ ਉਤਭੁਜ ਸੇਤਜ ਵੰਡ ਵੰਡਾਇੰਦਾ। ਚਾਰੇ ਖਾਣੀ ਕਰ ਪਰਧਾਨ, ਚਾਰੇ ਬਾਣੀ ਰੰਗ ਰੰਗਾਇੰਦਾ। ਪਰਾ ਪਸੰਤੀ ਮਧਮ ਬੈਖਰੀ ਬੋਲ ਜ਼ਬਾਨ, ਜ਼ਿਮੀਂ ਅਸਮਾਨ ਖੋਜ ਖੋਜਾਇੰਦਾ। ਦੀਨ ਮਜ਼੍ਹਬ ਰੱਖ ਈਮਾਨ, ਅਮਨ ਆਪਣਾ ਇਕ ਸਮਝਾਇੰਦਾ। ਵੇਦ ਸ਼ਾਸਤਰ ਸਿਮਰਤ ਮੇਲ ਪੁਰਾਨ, ਪੁਰਾਨ ਪੁਰਾਨੀ ਆਪ ਵਖਾਇੰਦਾ। ਦਸ ਅਠ ਭੇਵ ਮਹਾਨ, ਅਠ ਦਸ ਗੀਤਾ ਗਿਆਨ ਦ੍ਰਿੜਾਇੰਦਾ। ਈਸਾ ਮੂਸਾ ਸੰਗ ਮੁਹੰਮਦ ਹੋ ਪਰਧਾਨ, ਸਚ ਪਰਧਾਨਗੀ ਆਪ ਕਮਾਇੰਦਾ। ਤੀਸ ਬਤੀਸਾ ਏਕਾ ਗਾਣ, ਅੰਜੀਲ ਕੁਰਾਨਾ ਵੰਡ ਵੰਡਾਇੰਦਾ। ਮੁਕਾਮੇ ਹੱਕ ਨੌਜਵਾਨ, ਲਾਸ਼ਰੀਕ ਖੇਲ ਕਰਾਇੰਦਾ। ਨਿਰਗੁਣ ਨਿਰਗੁਣ · ਸ਼ਬਦ ਅਗੰਮੀ ਇਕ ਧੁੰਨਕਾਨ, ਨਿਰਗੁਣ
ਸਰਗੁਣ ਆਪ ਵਜਾਇੰਦਾ। ਸਚ ਸੰਦੇਸਾ ਦੇਵੇ ਏਕਾ ਕਾਨ, ਬਿਨ ਕੰਨਾਂ ਆਪ ਸੁਣਾਇੰਦਾ। ਕਲਜੁਗ ਅੰਤਮ ਪਰਗਟ ਹੋਏ ਮਹਾਬਲੀ ਬਲਵਾਨ, ਬਲ ਆਪਣਾ ਆਪ ਜਣਾਇੰਦਾ। ਨਿਹਕਲੰਕ ਨੌਜਵਾਨ, ਰੂਪ ਰੰਗ ਰੇਖ ਨਾ ਕੋਇ ਰਖਾਇੰਦਾ। ਸਤਿਜੁਗ ਮਾਰਗ ਲਾਵੇ ਆਣ, ਕਲਜੁਗ ਕੂੜੀ ਕਿਰਿਆ ਮੇਟ ਮਿਟਾਇੰਦਾ। ਸ਼ਬਦ ਅਗੰਮੀ ਗਾਏ ਗਾਣ, ਸੋਹੰ ਢੋਲਾ ਆਪ ਸੁਣਾਇੰਦਾ। ਬਣੇ ਵਿਚੋਲਾ ਸ੍ਰੀ ਭਗਵਾਨ, ਆਤਮ ਪਰਮਾਤਮ ਜੋੜ ਜੁੜਾਇੰਦਾ। ਭਾਗ ਲਗਾਏ ਕਾਇਆ ਸਚ ਮਕਾਨ, ਹਰਿ ਮੰਦਰ ਇਕੋ ਰੂਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਰੀਤੀ ਆਪ ਚਲਾਇੰਦਾ। ਕਲਜੁਗ ਚਲੇ ਸਾਚੀ ਰੀਤ, ਸਤਿਜੁਗ ਸਾਚੇ ਮਾਣ ਦਿਵਾਈਆ। ਅੰਤਮ ਲਹਿਣਾ ਦੇਣਾ ਚੁੱਕੇ ਮੰਦਰ ਮਸੀਤ, ਮੁੱਲਾਂ ਸ਼ੇਖ਼ ਕੋਇ ਰਹਿਣ ਨਾ ਪਾਈਆ। ਪੁਰਖ ਅਬਿਨਾਸ਼ੀ ਸੋਵੇ ਦੇ ਕਰ ਪੀਠ, ਆਪਣੀ ਕਰਵਟ ਨਾ ਲਏ ਬਦਲਾਈਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਚਾਰ ਵਰਨ ਸੁਣਾਏ ਇਕੋ ਗੀਤ, ਸਾਚਾ ਢੋਲਾ ਏਕਾ ਗਾਈਆ। ਆਤਮ ਪਰਮਾਤਮ ਕਰੇ ਪ੍ਰੀਤ, ਪਰਮ ਪੁਰਖ ਹੁਕਮ ਮਨਾਈਆ। ਲੇਖਾ ਚੁਕੇ ਹਸਤ ਕੀਟ, ਊਚ ਨੀਚ ਨਾ ਕੋਇ ਜਣਾਈਆ। ਸਰਬ ਜੀਆਂ ਦਾ ਇਕੋ ਗੀਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਆਪ ਜਣਾਈਆ। ਸਾਚਾ ਰਾਹ ਲੱਗੇ ਮਾਤ, ਲੱਗ ਮਾਤਰ ਨਾ ਕੋਇ ਵਖਾਇੰਦਾ। ਲੱਖ ਚੁਰਾਸੀ ਬੰਧੇ ਨਾਤ, ਨਾਤਾ ਕੋਇ ਨਾ ਤੋੜ ਤੁੜਾਇੰਦਾ। ਲਹਿਣਾ ਦੇਣਾ ਚੁਕੇ ਜ਼ਾਤ ਪਾਤ, ਵਰਨ ਗੋਤ ਨਾ ਕੋਇ ਰਖਾਇੰਦਾ। ਨੌਂ ਖੰਡ ਪ੍ਰਿਥਮੀ ਬਣਾਏ ਏਕਾ ਘਾਟ, ਪੱਤਣ ਇਕੋ ਨਜ਼ਰੀ ਆਇੰਦਾ। ਸ੍ਰਿਸ਼ਟ ਸਬਾਈ ਮਾਈ ਬਾਪ, ਪੁਰਖ ਅਬਿਨਾਸ਼ੀ ਖੇਲ ਕਰਾਇੰਦਾ। ਲਹਿਣਾ ਦੇਣਾ ਮੇਟ ਕਲਜੁਗ ਅੰਧੇਰੀ ਰਾਤ, ਸਤਿਜੁਗ ਸਾਚਾ ਚੰਦ ਚਮਕਾਇੰਦਾ। ਪਾਰਬ੍ਰਹਮ ਪ੍ਰਭ ਇਕੋ ਪੂਜਾ ਪਾਠ, ਮੰਤਰ ਆਪਣਾ ਨਾਮ ਵਡਿਆਇੰਦਾ। ਸਤਿ ਸਤਿਵਾਦੀ ਖੋਲ੍ਹੇ ਹਾਟ, ਬਣ ਵਣਜਾਰਾ ਸੇਵ ਕਮਾਇੰਦਾ। ਭਗਤ ਭਗਵੰਤ ਹੋਵੇ ਦਾਸ, ਦਾਸੀ ਆਪਣਾ ਰੂਪ ਵਟਾਇੰਦਾ। ਲੇਖਾ ਜਾਣ ਪ੍ਰਿਥਮੀ ਆਕਾਸ਼, ਗਗਨ ਮੰਡਲ ਖੋਜ ਖੋਜਾਇੰਦਾ। ਗੁਰਮੁਖ ਅੰਦਰ ਕਰ ਕਰ ਵਾਸ, ਦਰ ਘਰ ਸਾਚਾ ਆਪ ਸੁਹਾਇੰਦਾ। ਨਿਰਮਲ ਜੋਤ ਕਰ ਪਰਕਾਸ਼ ਆਪਣਾ ਨਿਰਗੁਣ ਲੇਖਾ ਜਾਣ ਪਵਣ ਸਵਾਸ, ਪਵਣ ਪਵਣੀ ਡੇਰਾ ਢਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਚਲਾਏ ਭਗਵਾਨ, ਭਗਵਨ ਆਪਣੀ ਦਇਆ ਕਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸੀਸ ਝੁਕਾਇਣ, ਸਯਦਾ ਇਕੋ ਇਕ ਕਰਾਈਆ। ਨਾਤਾ ਤੁਟੇ ਅੰਜੀਲ ਕੁਰਾਨ, ਸ਼ਰੀਅਤ ਵੰਡ
ਨਾ ਕੋਇ ਵੰਡਾਈਆ। ਸੋਹੰ ਢੋਲਾ ਸਾਰੇ ਗਾਣ, ਗਾ ਗਾ ਆਪਣਾ ਸ਼ੁਕਰ ਮਨਾਈਆ। ਨਜ਼ਰੀ ਆਏ ਇਕੋ ਰਾਮ, ਘਟ ਘਟ ਰਮਿਆ ਸਰਬ ਠਾਈਂਆ। ਦਰਸ ਦਿਖਾਏ ਸੱਚਾ ਕਾਹਨ, ਨਾਮ ਬੰਸਰੀ ਇਕ ਵਜਾਈਆ। ਈਸਾ ਮੂਸਾ ਸਚ ਪੈਗ਼ਾਮ ਦੇਵੇ ਆਣ, ਨਬੀ ਰਸੂਲ ਕਰੇ ਪੜ੍ਹਾਈਆ। ਮੁਹੰਮਦ ਦੱਸੇ ਇਕ ਈਮਾਨ, ਏਕਾ ਘਰ ਵੱਜੇ ਵਧਾਈਆ। ਨਾਨਕ ਗੋਬਿੰਦ ਸ਼ੁਕਰ ਮਨਾਣ, ਸੰਸਾ ਕੋਇ ਰਹਿਣ ਨਾ ਪਾਈਆ। ਸਰਬ ਜੀਆਂ ਦਾ ਇਕ ਭਗਵਾਨ, ਇਕ ਇਕੱਲਾ ਸਾਚਾ ਮਾਹੀਆ। ਸਤਿਜੁਗ ਸਾਚਾ ਮਾਰਗ ਦੱਸੇ ਆਣ, ਨਿਹਕਲੰਕ ਵਡੀ ਵਡਿਆਈਆ। ਰਾਜ ਰਾਜਾਨ ਸ਼ਾਹ ਸੁਲਤਾਨ ਚਰਨੀ ਡਿਗਣ ਆਣ, ਸੀਸ ਤਾਜ ਨਾ ਕੋਇ ਰਖਾਈਆ। ਚਰਨ ਧੂੜੀ ਮੰਗਣ ਦਾਨ, ਮਸਤਕ ਟਿੱਕਾ ਇਕੋ ਲਾਈਆ। ਬਾਲੀ ਬੁਧ ਬਣ ਅੰਞਾਣ, ਸਾਚੀ ਸੁਧ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਰੀਤੀ ਆਪ ਚਲਾਈਆ। ਸਾਚੀ ਰੀਤੀ ਸਚ ਸੁਲਤਾਨ, ਸਚਖੰਡ ਨਿਵਾਸੀ ਆਪ ਚਲਾਇੰਦਾ। ਥਿਰ ਘਰ ਵਸੇ ਨੌਜਵਾਨ, ਨੌਬਤ ਆਪਣੇ ਨਾਮ ਸੁਣਾਇੰਦਾ। ਸੁੰਨ ਅਗੰਮੀ ਖੇਲ ਮਹਾਨ, ਧੂੰਆਂਧਾਰ ਪਰਦਾ ਲਾਹਿੰਦਾ। ਵਿਸ਼ਨ ਬ੍ਰਹਮਾ ਸ਼ਿਵ ਬਾਲ ਅਞਾਣ, ਫੜ ਬਾਂਹੋਂ ਆਪ ਉਠਾਇੰਦਾ। ਕਰੋੜ ਤੇਤੀਸਾ ਦੇਵੇ ਗਿਆਨ, ਸੁਰਪਤ ਇੰਦ ਆਪ ਪੜ੍ਹਾਇੰਦਾ। ਤ੍ਰੈਗੁਣ ਮਾਇਆ ਤੋੜੇ ਮਾਣ, ਪੰਜ ਤਤ ਅਭਿਮਾਨ ਨਾ ਕੋਇ ਜਣਾਇੰਦਾ। ਲੱਖ ਚੁਰਾਸੀ ਕਰ ਪਹਿਚਾਨ, ਗੁਰਮੁਖ ਸੱਜਣ ਆਪ ਜਗਾਇੰਦਾ। ਗੁਰਸਿਖਾਂ ਦੇਵੇ ਇਕ ਧਿਆਨ, ਚਰਨ ਕਵਲ ਸਮਝਾਇੰਦਾ। ਸੰਤ ਕੰਤ ਮਿਲੇ ਆਣ, ਸੇਜ ਸੁਹੰਜਣੀ ਸੋਭਾ ਪਾਇੰਦਾ। ਭਗਤ ਭਗਵੰਤ ਹੋ ਪਰਧਾਨ, ਸਚ ਪਰਵਾਨਾ ਹੱਥ ਫੜਾਇੰਦਾ। ਸੋਹੰ ਢੋਲਾ ਸਾਰੇ ਗਾਣ, ਗਾਵਣਹਾਰ ਆਪ ਜਣਾਇੰਦਾ। ਪਤਿਤ ਪੁਨੀਤ ਸਰਬ ਹੋ ਜਾਣ, ਪਾਪੀ ਰੂਪ ਨਾ ਕੋਇ ਵਟਾਇੰਦਾ। ਜੂਠ ਝੂਠ ਮਿਟੇ ਨਿਸ਼ਾਨ, ਸਚ ਸੁੱਚ ਆਪ ਜਣਾਇੰਦਾ। ਆਤਮ ਪਰਮਾਤਮ ਮਿਲੇ ਆਣ, ਦੂਈ ਦਵੈਤੀ ਪੰਧ ਮੁਕਾਇੰਦਾ। ਸਤਿ ਸਤਿਵਾਦੀ ਸਤਿ ਝੁਲਾਏ ਨਿਸ਼ਾਨ, ਦੋ ਜਹਾਨਾਂ ਆਪ ਉਠਾਇੰਦਾ । ਤੇਈ ਅਵਤਾਰ ਕਰਨ ਧਿਆਨ, ਨਿਉਂ ਨਿਉਂ ਚਰਨ ਧਿਆਨ ਲਗਾਇੰਦਾ। ਭਗਤ ਅਠਾਰਾਂ ਬਿਨ ਰਸਨਾ ਜਿਹਵਾ ਗਾਣ, ਪੀਰ ਪੈਗ਼ੰਬਰ ਸਿਫ਼ਤ ਸਾਲਾਹਿੰਦਾ। ਨਾਨਕ ਗੋਬਿੰਦ ਖੇਲ ਮਹਾਨ, ਹਰਿ ਖ਼ਾਲਕ ਖ਼ਲਕ ਰੂਪ ਵੇਖ ਵਖਾਇੰਦਾ। ਜੋਧਾ ਸੂਰਬੀਰ ਬਲੀ ਬਲਵਾਨ, ਬਲ ਆਪਣਾ ਆਪ ਵਖਾਇੰਦਾ। ਸਤਿਜੁਗ ਸਾਚੀ ਸਭ ਨੂੰ ਮੰਨਣੀ ਪਏ ਆਣ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਰੀਤੀ ਆਪਣੇ ਹੱਥ ਚਲਾਇੰਦਾ। ਜੁਗ ਰੀਤੀ ਹੱਥ ਕਰੇ ਕਰਤਾਰ, ਕੁਦਰਤ ਕਾਦਰ ਖੇਲ ਵਖਾਈਆ। ਨੌਂ ਸੌ ਚੁਰਾਨਵੇ ਚੌਕੜੀ ਯੁਗ ਉਤਰੇ ਪਾਰ, ਉਤਰ ਪੂਰਬ ਪੱਛਮ ਦੱਖਣ ਵੇਖ ਵਖਾਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਜ਼ਿਮੀਂ ਅਸਮਾਨ ਹਾਹਾਕਾਰ, ਮੰਡਲ ਮੰਡਪ ਦੇਣ ਦੁਹਾਈਆ। ਰਵ ਸਸ ਕਰਨ ਪੁਕਾਰ ਨੇਤਰ ਰੋਵਣ ਜ਼ਾਰੋ ਜ਼ਾਰ, ਅਗਨੀ ਤਤ ਤਤ ਜਲਾਈਆ। ਵਿਸ਼ਨੂੰ ਖਾਲੀ ਦਿਸੇ ਭੰਡਾਰ, ਬ੍ਰਹਮੇ ਬ੍ਰਹਮ ਨਾ ਕੋਇ ਪਿਆਰ, ਸ਼ੰਕਰ ਤ੍ਰਿਸੂਲ ਰਿਹਾ ਸੁਟਾਈਆ। ਪਾਰਬ੍ਰਹਮ ਤੇਰਾ ਅੰਤ ਨਾ ਪਾਰਾਵਾਰ, ਬੇਅੰਤ ਤੇਰੀ ਵਡਿਆਈਆ। ਸੇਵਾ ਕਰਦੇ ਰਹੇ ਜੁਗ ਚੌਕੜੀ ਚਾਰ, ਚਾਰ ਚਾਰ ਰੰਗ ਰੰਗਾਈਆ। ਅੰਤਮ ਸਾਰੇ ਗਏ ਹਾਰ, ਬਲਹੀਣ ਦੇਣ ਦੁਹਾਈਆ। ਸਾਡੀ ਸਾਹਿਬ ਸੁਣ ਪੁਕਾਰ, ਨਿਉਂ ਨਿਉਂ ਸੀਸ ਝੁਕਾਈਆ। ਆਈ ਅੰਤਮ ਤੇਰੀ ਵਾਰ, ਤੁਧ ਬਿਨ ਅਵਰ ਨਾ ਕੋਇ ਸਹਾਰ, ਜਿਉਂ ਭਾਵੇ ਤਿਉਂ ਲੈਣਾ ਤਾਰ, ਸਮਰਥ ਪੁਰਖ ਤੇਰੀ ਵਡਿਆਈਆ। ਤੇਰਾ ਦਰ ਠਾਂਡਾ ਦਰਬਾਰ, ਜੋਤੀ ਜੋਤ
ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਸੌਣਾ ਸਾਚਾ ਘਰ ਘਰ ਮੰਦਰ ਵੱਜੇ ਵਧਾਈਆ। ਸੋ ਪੁਰਖ ਨਿਰੰਜਣ ਹਰਿ ਨਿਰੰਕਾਰਾ, ਹਰਿ ਜੂ ਹਰਿ ਹਰਿ ਆਪ ਜਣਾਇੰਦਾ । ਕਲਜੁਗ ਖੇਲ ਕਰੇ ਨਿਆਰਾ, ਨਿਰਾਕਾਰਾ ਵੇਸ ਵਟਾਇੰਦਾ। ਤ੍ਰੈਗੁਣ ਸਦਾ ਵਸੇ ਬਾਹਰਾ, ਤ੍ਰੈਭਵਣ ਧਨੀ ਆਪਣਾ ਭੇਵ ਜਣਾਇੰਦਾ। ਕਾਗ਼ਜ਼ ਕਲਮ ਨਾ ਲਿਖਣਹਾਰਾ, ਲੇਖਾ ਲਿਖ ਨਾ ਕੋਇ ਸਮਝਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਸੁਣੇ ਪੁਕਾਰਾ, ਸਚਖੰਡ ਵਾਸੀ ਦਇਆ ਕਮਾਇੰਦਾ। ਭਗਤ ਭਗਵੰਤ ਦਏ ਸਹਾਰਾ, ਸਿਰ ਆਪਣਾ ਹੱਥ ਟਿਕਾਇੰਦਾ। ਲੱਖ ਚੁਰਾਸੀ ਪਾਵੇ ਸਾਰਾ, ਘਟ ਘਟ ਅੰਦਰ ਖੋਜ ਖੋਜਾਇੰਦਾ। ਨਿਰਗੁਣ ਨਿਰਗੁਣ ਲੈ ਅਵਤਾਰਾ, ਮਾਤ ਪਿਤ ਨਾ ਕੋਇ ਬਣਾਇੰਦਾ। ਨਾਮ ਖੰਡਾ ਤੇਜ਼ ਕਟਾਰਾ, ਚੰਡ ਪਰਚੰਡਾ ਆਪ ਚਮਕਾਇੰਦਾ। ਦੋ ਜਹਾਨਾਂ ਕਰੇ ਖ਼ੁਵਾਰਾ, ਕਲਜੁਗ ਖ਼ੁਵਾਰੀ ਮੇਟ ਮਿਟਾਇੰਦਾ। ਤਿਖਾ ਰੱਖੇ ਇਕੋ ਆਰਾ, ਦੋ ਜਹਾਨਾਂ ਚੀਰ ਪੁਵਾਇੰਦਾ। ਲਹਿਣਾ ਦੇਣਾ ਜਾਣੇ ਚੰਗਾ ਮਾੜਾ, ਬਚਿਆ ਕੋਇ ਰਹਿਣ ਨਾ ਪਾਇੰਦਾ। ਕਲਜੁਗ ਕੂੜੀ ਕਿਰਿਆ ਲੱਗਾ ਅਖਾੜਾ, ਧੀਆਂ ਭੈਣਾਂ ਨਾਚ ਨਚਾਇੰਦਾ। ਪਾਵੇ ਸਾਰ ਜੰਗਲ ਜੂਹ ਉਜਾੜ ਪਹਾੜਾ, ਉਚੇ ਟਿੱਲੇ ਪਰਬਤ ਫੋਲ ਫੋਲਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਸਾਧ ਸੰਤ ਜਿਸ ਦੀਆਂ ਗੌਂਦੇ ਆਏ ਵਾਰਾਂ, ਚਾਰ ਯੁਗ ਸਿਫ਼ਤੀ ਸਿਫ਼ਤ ਸਾਲਾਹਿੰਦਾ। ਖਾਣੀ ਬਾਣੀ ਅੰਜੀਲ ਕੁਰਾਨੀ ਅੱਖਰ ਅੱਖਰ ਜਿਸ ਦਾ ਮਿਲਿਆ ਸਹਾਰਾ, ਵੱਖਰ ਵੱਖਰ ਰੂਪ ਵਟਾਇੰਦਾ। ਮਹਾਬਲੀ ਉਤਰੇ ਆਪਣੀ ਧਾਰਾ, ਧਾਰ ਧਾਰ ਵਿਚੋਂ ਪਰਗਟਾਇੰਦਾ। ਸਾਚਾ ਮਾਰਗ ਲਾਏ ਵਿਚ ਸੰਸਾਰਾ, ਸੰਸਾ ਰੋਗ ਸਰਬ ਮਿਟਾਇੰਦਾ। ਨੌਂ ਖੰਡ ਪ੍ਰਿਥਮੀ ਲੱਖ ਚੁਰਾਸੀ ਜੀਵ ਜੰਤ ਵਿਸ਼ਨ ਬ੍ਰਹਮਾ ਸ਼ਿਵ ਗੁਰ ਅਵਤਾਰ ਪੀਰ ਪੈਗ਼ੰਬਰ ਸੋਹੰ ਸ਼ਬਦ ਕਰਨ ਜੈ ਜੈਕਾਰਾ, ਜੈ ਜੈਕਾਰ ਸਰਬ ਅਲਾਇੰਦਾ। ਤੇਰੀ ਕੁਦਰਤ ਤੇਰਾ ਖੇਲ ਨਿਆਰਾ, ਕਾਦਰ ਕਰੀਮ ਰਹੀਮ ਰਹਿਮਤ ਰਹਿਮਾਨ ਆਪ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਜੁਗ ਮਾਰਗ ਆਪੇ ਲਾਇੰਦਾ। ਸਤਿਜੁਗ ਸਾਚਾ ਮਾਰਗ ਲਾ, ਸਤਿ ਸਤਿਵਾਦੀ ਦਇਆ ਕਮਾਈਆ। ਨਿਰਗੁਣ ਸਰਗੁਣ ਬਣੇ ਮਲਾਹ, ਸਾਚਾ ਬੇੜਾ ਆਪ ਚਲਾਈਆ। ਏਕਾ ਨਾਉਂ ਦਏ ਪੜ੍ਹਾ, ਨਵ ਖੰਡ ਵੱਜੇ ਵਧਾਈਆ। ਏਕਾ ਮੰਦਰ ਦਏ ਵਖਾ, ਗੁਰ ਇਸ਼ਟ ਦੇਵ ਮਨਾਈਆ। ਸ੍ਰਿਸ਼ਟ ਸਬਾਈ ਭਾਂਡਾ ਭਰਮ ਦਏ ਭੰਨਾ, ਭੌ ਆਪਣਾ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਈਆ। ਸਾਚੀ ਕਰਨੀ ਕਰਨੇਯੋਗ, ਹਰਿ ਸਤਿਗੁਰ ਖੇਲ ਕਰਾਇੰਦਾ। ਏਕਾ ਮੇਲੇ ਧੁਰ ਸੰਜੋਗ, ਬਣ ਸੰਜੋਗੀ ਵੇਸ ਵਟਾਇੰਦਾ। ਲੇਖਾ ਜਾਣੇ ਚੌਦਾਂ ਲੋਕ, ਚੌਦਾਂ ਤਬਕ ਪਰਦਾ ਲਾਹਿੰਦਾ। ਦੋ ਜਹਾਨ ਸੁਣਾਏ ਇਕ ਸਲੋਕ, ਸੋਹੰ ਢੋਲਾ ਆਪੇ ਗਾਇੰਦਾ। ਆਤਮ ਪਰਮਾਤਮ ਦੇਵੇ ਮੋਖ, ਮੁਕਤੀ ਚਰਨਾਂ ਹੇਠ ਦਬਾਇੰਦਾ। ਨਾ ਕੋਈ ਹਰਖ਼ ਨਾ ਕੋਈ ਸੋਗ, ਚਿੰਤਾ ਦੁੱਖ ਨਾ ਕੋਇ ਰਖਾਇੰਦਾ। ਕਾਇਆ ਵੇਖੇ ਕਿਲਾ ਕੋਟ, ਗੁਰਮੁਖ ਬੰਕ ਇਕ ਵਡਿਆਇੰਦਾ। ਕਰ ਪਰਕਾਸ਼ ਨਿਰਮਲ ਜੋਤ, ਜੋਤੀ ਜਾਤਾ ਡਗਮਗਾਇੰਦਾ। ਸਤਿ ਪੁਰਖ ਨਿਰੰਜਣ ਦੱਸੇ ਸਾਚੀ ਓਟ, ਪੁਰਖ ਅਕਾਲ ਇਸ਼ਟ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਮਾਰਗ ਆਪੇ ਲਾਇੰਦਾ। ਸਤਿਜੁਗ ਮਾਰਗ ਲਾਏ ਭਗਵਾਨ, ਸ੍ਰੀ ਭਗਵਾਨ ਆਪਣੀ ਦਇਆ ਕਮਾਈਆ। ਸਤਿ ਸਤਿਵਾਦੀ ਝੁਲਾਏ ਸਚ ਨਿਸ਼ਾਨ, ਸਤਿ ਪੁਰਖ ਨਿਰੰਜਣ ਸ਼ਹਿਨਸ਼ਾਹੀਆ। ਗੁਰਮੁਖ ਗੁਰਸਿਖ ਗੁਰ ਗੁਰ ਦੇਵੇ ਗਿਆਨ, ਅੰਤਰ ਮੰਤਰ ਕਰ ਪੜ੍ਹਾਈਆ। ਸੰਤ ਸੱਜਣ ਕਰਾਏ ਚਤੁਰ ਸੁਜਾਨ, ਮੂਰਖ
ਮੂੜ੍ਹੇ ਧੰਦੇ ਲਾਈਆ। ਭਗਤ ਭਗਵੰਤ ਮਿਲੇ ਆਣ, ਘਰ ਸਾਚੇ ਵੱਜੇ ਵਧਾਈਆ। ਨਾਤਾ ਤੁਟੇ ਜੀਵ ਜਹਾਨ, ਜੀਵਣ ਜੁਗਤ ਦਏ ਜਣਾਈਆ। ਦਿਵਸ ਰੈਣ ਏਕੋ ਗਾਣ, ਅੱਠੇ ਪਹਿਰ ਨਾਦ ਧੁੰਨ ਸ਼ਨਵਾਈਆ। ਅੰਮ੍ਰਿਤ ਆਤਮ ਪੀਣ ਖਾਣ, ਅੰਮਿਉਂ ਰਸ ਇਕ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਦਏ ਲਗਾਈਆ। ਸਾਚਾ ਮਾਰਗ ਸਤਿਜੁਗ, ਜੁਗ ਕਰਤਾ ਆਪ ਲਗਾਇੰਦਾ। ਕਲਜੁਗ ਔਧ ਗਈ ਪੁੱਗ, ਵੇਲਾ ਅੰਤਮ ਨੇੜੇ ਆਇੰਦਾ। ਪਾਰਬ੍ਰਹਮ ਨਿਰਗੁਣ ਰੂਪ ਸਰਗੁਣ ਅੰਦਰ ਜੋ ਬੈਠਾ ਛੁਪ, ਪਰਗਟ ਆਪਣਾ ਖੇਲ ਕਰਾਇੰਦਾ। ਆਦਿ ਜੁਗਾਦਿ ਰਿਹਾ ਚੁੱਪ, ਗੁਰ ਅਵਤਾਰ ਸੇਵ ਲਗਾਇੰਦਾ। ਕਲਜੁਗ ਅੰਤਮ ਜਾਏ ਉਠ, ਦੀਨਨ ਆਪਣੀ ਦਇਆ ਕਮਾਇੰਦਾ। ਨਿਰਮਲ ਨੂਰ ਜੋਤ ਪਰਕਾਸ਼, ਪਰਕਾਸ਼ ਜੋਤ ਆਪ ਵਖਾਇੰਦਾ। ਖੇਲੇ ਖੇਲ ਖੇਲ ਤਮਾਸ਼, ਦੋ ਜਹਾਨਾਂ ਵੇਖ ਵਖਾਇੰਦਾ। ਜਨ ਭਗਤਾਂ ਪਤ ਲਏ ਰਾਖ, ਰੱਖਕ ਆਪਣੀ ਦਇਆ ਕਮਾਇੰਦਾ। ਬੋਧ ਅਗਾਧੀ ਸ਼ਬਦ ਅਗੰਮੀ ਰਿਹਾ ਭਾਖ, ਭਾਖਿਆ ਆਪਣੀ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਰੀਤੀ ਆਪ ਜਣਾਇੰਦਾ। ਜੁਗ ਰੀਤੀ ਪਾਰਬ੍ਰਹਮ, ਬ੍ਰਹਮ ਆਪਣਾ ਰੂਪ ਵਖਾਈਆ। ਸਤਿਜੁਗ ਜਣਾਏ ਸਾਚਾ ਧਰਮ, ਧਰਮੀ ਧਰਮ ਵੰਡ ਵੰਡਾਈਆ। ਲੱਖ ਚੁਰਾਸੀ ਜਾਣੇ ਕਰਮ, ਨਿਹਕਰਮੀ ਫੇਰਾ ਪਾਈਆ। ਨਾਤਾ ਤੁੱਟੇ ਬਰਨ ਵਰਨ, ਵਰਨ ਗੋਤ ਨਾ ਕੋਇ ਵਡਿਆਈਆ। ਸਚ ਦਵਾਰਾ ਸਤਿਗੁਰ ਚਰਨ, ਦੂਜੀ ਮਿਲੇ ਨਾ ਕੋਇ ਸਰਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਪਾਰਬ੍ਰਹਮ ਕੋਲੋਂ ਸਾਰੇ ਡਰਨ, ਦਰ ਬੈਠੇ ਸੀਸ ਝੁਕਾਈਆ। ਸੋਹੰ ਢੋਲਾ ਜਗਤ ਵਿਚੋਲਾ ਨਿਸ਼ਅੱਖਰ ਵੱਖਰ ਸਾਰੇ ਪੜ੍ਹਣ, ਪੜ੍ਹ ਪੜ੍ਹ ਰਹੇ ਸੁਣਾਈਆ। ਕਰਤਾ ਪੁਰਖ ਕਰਨੀ ਕਰਨ, ਜੁਗ ਜੁਗ ਕੀਮਤ ਆਪੇ ਪਾਈਆ। ਆਦਿ ਜੁਗਾਦੀ ਆਏ ਤਰਨੀ ਤਰਨ, ਤਾਰਨਹਾਰਾ ਇਕ ਰਘੁਰਾਈਆ। ਲੱਖ ਚੁਰਾਸੀ ਘਾੜਨ ਘੜਨ, ਘੜ ਘੜ ਵੇਖੇ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਆਪ ਉਪਾਈਆ। ਸਾਚਾ ਮਾਰਗ ਆਦਿ ਅੰਤ, ਸੋ ਪੁਰਖ ਨਿਰੰਜਣ ਆਪ ਲਗਾਇੰਦਾ। ਨਿਰਗੁਣ ਸਰਗੁਣ ਬਣਾਏ ਬਣਤ, ਕਰ ਕਿਰਪਾ ਖੇਲ ਕਰਾਇੰਦਾ। ਅੰਤਰ ਆਤਮ ਇਕੋ ਮੰਤ, ਅੰਤਰ ਅੰਤਰ ਆਪ ਦ੍ਰਿੜਾਇੰਦਾ। ਹਰਿਜਨ ਵਿਰਲਾ ਜਾਣੇ ਸੰਤ, ਜਿਸ ਸਤਿਗੁਰ ਬੂਝ ਬੁਝਾਇੰਦਾ। ਭੇਵ ਨਾ ਪਾਏ ਕੋਈ ਪੰਡਤ, ਪੜ੍ਹਿਆਂ ਹੱਥ ਕਿਸੇ ਨਾ ਆਇੰਦਾ। ਭਰਮੇ ਭੁੱਲੇ ਜੀਵ ਜੰਤ, ਜਾਗਰਤ ਜੋਤ ਨਾ ਕੋਇ ਜਗਾਇੰਦਾ। ਗੁਰਮੁਖ ਵਿਰਲੇ ਮੇਲਾ ਨਾਰ ਕੰਤ, ਹਰਿ ਕੰਤ ਸੇਜ ਸੁਹੰਜਣੀ ਆਪ ਹੰਢਾਇੰਦਾ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਚੜ੍ਹਿਆ ਰੰਗ ਉਤਰ ਨਾ ਜਾਇੰਦਾ। ਕੂੜੀ ਕਿਰਿਆ ਗੜ੍ਹ ਤੋੜੇ ਹਉਮੇ ਹੰਗਤ, ਹੰ ਬ੍ਰਹਮ ਆਪ ਸਮਝਾਇੰਦਾ। ਨਾਤਾ ਤੁਟੇ ਦੋਜ਼ਖ਼ ਜੰਨਤ, ਬਹਿਸ਼ਤ ਸਵਰਗ ਆਸ ਨਾ ਕੋਇ ਕਰਾਇੰਦਾ। ਲੇਖਾ ਜਾਣੇ ਅਰਸ਼ ਫਰਸ਼, ਕਾਇਆ ਕੁਰਾ ਖੋਜ ਖੋਜਾਇੰਦਾ। ਜਿਸ ਜਨ ਦੇਵੇ ਆਪਣਾ ਦਰਸ, ਹਰਿ ਦਰਸੀ ਮੇਲ ਮਿਲਾਇੰਦਾ। ਏਥੇ ਓਥੇ ਕਰੇ ਤਰਸ, ਦੋ ਜਹਾਨਾਂ ਪੰਧ ਮੁਕਾਇੰਦਾ। ਜੋਤੀ ਜੋਤ ਮਿਲਾਏ ਫੇਰ ਨਾ ਆਏ ਪਰਤ, ਮਾਤ ਗਰਭ ਨਾ ਫੇਰਾ ਪਾਇੰਦਾ। ਸਾਚੇ ਭਗਤਾਂ ਅੰਮ੍ਰਿਤ ਮੇਘ ਦੇਵੇ ਬਰਸ, ਮੇਘ ਮੇਘ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਵਡਿਆਈ ਧਰਨੀ ਧਰਤ, ਧਵਲ ਆਪਣੇ ਰੰਗ ਰੰਗਾਇੰਦਾ ।
੧੫ ਅੱਸੂ ੨੦੧੯ ਬਿਕ੍ਰਮੀ ਮਹਿੰਗਾ ਸਿੰਘ ਦੇ ਗ੍ਰਹਿ ਪਿੰਡ ਪਬਮ
ਹਰਿ ਡੰਕਾ ਨਾਮ ਮਰਦੰਗ, ਮਰਦ ਮਰਦਾਨਾ ਆਪ ਵਜਾਇੰਦਾ। ਸ਼ਹਿਨਸ਼ਾਹ ਸੂਰਾ ਸਰਬੰਗ, ਪੁਰਖ ਅਬਿਨਾਸ਼ੀ ਖੇਲ ਕਰਾਇੰਦਾ। ਸਾਚੇ ਅਸਵ ਕਸ ਤੰਗ, ਸਚ ਸਿੰਘਾਸਣ ਸੋਭਾ ਪਾਇੰਦਾ। ਬ੍ਰਹਿਮੰਡ ਖੰਡ ਪੁਰੀ ਲੋ ਆਪੇ ਲੰਘ, ਲੋਕ ਪਰਲੋਕ ਖੋਜ ਖੋਜਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਭਗਤਨ ਰੱਖੇ ਸਦਾ ਸੰਗ, ਸਗਲਾ ਸੰਗ ਆਪ ਨਿਭਾਇੰਦਾ। ਨੌਂ ਸੌ ਚੁਰਾਨਵੇ ਚੌਕੜੀ ਜੁਗ ਗਏ ਲੰਘ, ਕਲਜੁਗ ਅੰਤਮ ਵੇਲਾ ਆਇੰਦਾ। ਸ੍ਰਿਸ਼ਟ ਸਬਾਈ ਦਿਸੇ ਭੇਖ ਪਖੰਡ, ਪਰਮ ਪੁਰਖ ਨਾ ਕੋਇ ਮਨਾਇੰਦਾ। ਆਤਮ ਅੰਤਰ ਨਾ ਕੋਇ ਅਨੰਦ, ਰਸਨਾ ਜਿਹਵਾ ਸਰਬ ਹਲਕਾਇੰਦਾ। ਜਗਤ ਵਿਕਾਰਾ ਵੇਖੇ ਤੇਜ ਚੰਡ ਪਰਚੰਡ, ਸਤਿ ਖੰਡ ਖੰਡ ਖੰਡ ਕਰਾਇੰਦਾ। ਬਿਨ ਪਰਮਾਤਮ ਆਤਮ ਹੋਈ ਰੰਡ, ਨਰ ਹਰਿ ਕੰਤ ਨਾ ਕੋਇ ਹੰਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਸਮਝਾਇੰਦਾ। ਸਾਚਾ ਭੇਵ ਜ਼ਿਮੀਂ ਅਸਮਾਨ, ਜ਼ੱਰਾ ਜ਼ੱਰਾ ਆਪ ਜਣਾਈਆ। ਲੇਖਾ ਜਾਣ ਦੋ ਜਹਾਨ, ਦੋਏ ਦੋਏ ਧਾਰ ਵੇਖ ਵਖਾਈਆ। ਪਰਗਟ ਹੋ ਸ੍ਰੀ ਭਗਵਾਨ, ਭਗਵਨ ਆਪਣਾ ਰੰਗ ਰੰਗਾਈਆ। ਨਿਰਗੁਣ ਸਰਗੁਣ ਦੇਵੇ ਦਾਨ, ਦਾਤਾ ਦਾਨੀ ਦਇਆ ਕਮਾਈਆ। ਸਚਖੰਡ ਨਿਵਾਸੀ ਹੋ ਮਿਹਰਵਾਨ, ਸਚ ਮਾਰਗ ਇਕੋ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਦਏ ਜਣਾਈਆ। ਸਾਚੀ ਕਰਨੀ ਸਚ ਘਰ, ਹਰਿ ਸਾਚਾ ਸਚ ਜਣਾਇੰਦਾ। ਆਦਿ ਜੁਗਾਦੀ ਦੇਵਣਹਾਰਾ ਵਰ, ਵਰ ਦਾਤਾ ਖੇਲ ਕਰਾਇੰਦਾ। ਪੁਰਖ ਅਬਿਨਾਸ਼ੀ ਨਰਾਇਣ ਨਰ, ਨਰ ਆਪਣਾ ਨਾਉਂ ਧਰਾਇੰਦਾ। ਆਦਿ ਜੁਗਾਦਿ ਲੱਖ ਚੁਰਾਸੀ ਘਾੜਨ ਘੜ, ਨਿਤ ਨਵਿਤ ਵੇਖ ਵਖਾਇੰਦਾ। ਸਚ ਦਵਾਰ ਹਰਿ ਨਿਰੰਕਾਰ ਨਿਰਗੁਣ ਰੂਪ ਆਪੇ ਖੜ, ਸਰਗੁਣ ਆਪਣਾ ਨਾਮ ਦ੍ਰਿੜਾਇੰਦਾ। ਮਹੱਲ ਅਟੱਲ ਉਚ ਮੁਨਾਰ ਬੈਠਾ ਚੜ੍ਹ, ਜੋਤੀ ਜਾਤਾ ਪੁਰਖ ਬਿਧਾਤਾ ਜਗ ਨੇਤਰ ਨਜ਼ਰ ਕਿਸੇ ਨਾ ਆਇੰਦਾ। ਵੇਖਣਹਾਰਾ ਖੇਲ ਤਮਾਸ਼ਾ, ਲੋਆਂ ਪੁਰੀਆਂ ਪਾਵੇ ਰਾਸਾ, ਗੋਪੀ ਕਾਹਨ ਨਾਚ ਨਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਧੁਰ ਫ਼ਰਮਾਨਾ, ਧੁਰਦਰਗਾਹੀ ਆਪ ਸੁਣਾਈਆ। ਭੂਪਤ ਭੂਪ ਰਾਜ ਰਾਜਾਨਾ, ਸ਼ਹਿਨਸ਼ਾਹ ਦਾਤਾ ਬੇਪਰਵਾਹੀਆ। ਨਿਰਗੁਣ ਸਰਗੁਣ ਹੋ ਪਰਧਾਨਾ, ਸਚ ਪਰਧਾਨਗੀ ਇਕ ਕਮਾਈਆ। ਤਖ਼ਤੋਂ ਲਾਹੇ ਰਾਜਾ ਰਾਣਾ, ਸੀਸ ਤਾਜ ਨਾ ਕੋਇ ਟਿਕਾਈਆ। ਸ੍ਰਿਸ਼ਟ ਸਬਾਈ ਜਣਾਏ ਇਕੋ ਗਾਣਾ, ਗਾ ਗਾ ਅੱਖਰ ਆਪ ਪੜ੍ਹਾਈਆ। ਕਲਜੁਗ ਅੰਤਮ ਮੰਨਣਾ ਸਭ ਨੇ ਭਾਣਾ, ਭਾਣੇ ਅੰਦਰ ਗੁਰ ਅਵਤਾਰ ਪੀਰ ਪੈਗ਼ੰਬਰ ਰਿਹਾ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸੱਚਾ ਮਾਹੀਆ। ਮਾਹੀਗੀਰ ਆਇਆ ਮਾਹੀ, ਬੇਪਰਵਾਹ ਆਪਣਾ ਖੇਲ ਕਰਾਇੰਦਾ। ਕਲਜੁਗ ਅੰਤਮ ਮੇਟੇ ਕੂੜੀ ਸ਼ਾਹੀ, ਸ਼ਹਿਨਸ਼ਾਹ ਏਕਾ ਹੁਕਮ ਜਣਾਇੰਦਾ। ਗੁਰਮੁਖ ਵੇਖੇ ਭੁੱਲੇ ਰਾਹੀ, ਫੜ ਬਾਂਹੋਂ ਮਾਰਗ ਪਾਇੰਦਾ। ਏਕਾ ਮੰਤਰ ਰਿਹਾ ਦ੍ਰਿੜਾਈ, ਦ੍ਰਿੜ ਨਿਸਚਾ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਭਗਤ ਭਗਵਾਨ, ਨਿਰਗੁਣ ਸਰਗੁਣ ਆਪ ਜਣਾਈਆ। ਕਲਜੁਗ ਅੰਤਮ ਖੇਲ ਮਹਾਨ, ਖ਼ਾਲਕ ਖ਼ਲਕ ਵੇਖ ਵਖਾਈਆ। ਮੁਰੀਦ ਮੁਰਸ਼ਦ ਲਏ ਭਾਲ, ਦੀਦ ਈਦ ਚੰਦ ਚੜ੍ਹਾਈਆ। ਲੇਖਾ ਜਾਣ ਜ਼ਿਮੀਂ ਅਸਮਾਨ, ਕਾਇਆ ਕੁਰਾ
ਖੋਜ ਖੋਜਾਈਆ। ਸਚ ਮਹਿਰਾਬੇ ਬੈਠੇ ਆਣ, ਮਹਿਬੂਬ ਬੇਪਰਵਾਹੀਆ। ਜਿਸ ਦੀ ਸਿਫ਼ਤ ਕਰੇ ਅੰਜੀਲ ਕੁਰਾਨ, ਤੀਸ ਬਤੀਸਾ ਢੋਲਾ ਗਾਈਆ। ਸੋ ਸਾਹਿਬ ਪਰਗਟ ਹੋਵੇ ਮਿਹਬਾਨ, ਨੂਰੋ ਨੂਰ ਨੂਰ ਰੁਸ਼ਨਾਈਆ। ਚੌਦਾਂ ਤਬਕਾਂ ਵੇਖੇ ਆਣ, ਪੁਰਖ ਅਬਿਨਾਸ਼ੀ ਵੇਸ ਵਟਾਈਆ। ਚੌਦਸ ਚੰਦ ਚੜ੍ਹੇ ਨਾ ਕੋਇ ਜਹਾਨ, ਜਗਤ ਅੰਧੇਰਾ ਇਕੋ ਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਕਰਨੇ ਆਇਆ, ਕਰਨਹਾਰ ਕਰਤਾਰਾ। ਸਾਚਾ ਹੁਕਮ ਸੁਨਾਵਣ ਆਇਆ, ਧੁਰਦਰਗਾਹੀ ਹੋ ਉਜਿਆਰਾ। ਸਾਚਾ ਮੰਤਰ ਪੜ੍ਹਾਵਣ ਆਇਆ, ਆਤਮ ਪਰਮਾਤਮ ਇਕ ਜੈਕਾਰਾ । ਗੁਰ ਅਵਤਾਰ ਪੀਰ ਪੈਗ਼ੰਬਰ ਮਿਲਾਵਣ ਆਇਆ, ਦੀਨ ਮਜ਼੍ਹਬ ਕਰੇ ਪਾਰ ਕਿਨਾਰਾ। ਸਹੀ ਸਲਾਮਤ ਇਕੋ ਨੂਰ ਰਿਹਾ ਦਰਸਾਇਆ, ਜਨਮ ਮਰਨ ਨਾ ਕੋਇ ਰਖਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹਿਆ। ਬੇਪਰਵਾਹੀ ਬੇਪਰਵਾਹ, ਹਰਿ ਆਪਣੀ ਦਇਆ ਕਮਾਇੰਦਾ। ਨਿਰਗੁਣ ਸਰਗੁਣ ਬਣ ਮਲਾਹ, ਸਾਚੀ ਸੇਵਾ ਆਪ ਕਮਾਇੰਦਾ। ਚੌਥੇ ਜੁਗ ਫੇਰਾ ਪਾ, ਚਾਰ ਵਰਨ ਡੇਰਾ ਢਾਹਿੰਦਾ। ਚਾਰੇ ਖਾਣੀ ਲੇਖਾ ਦਏ ਮੁਕਾ, ਚਾਰੇ ਬਾਣੀ ਰੰਗ ਰੰਗਾਇੰਦਾ। ਚਾਰ ਕੁੰਟਾਂ ਡੰਕਾ ਦਏ ਵਜਾ, ਚਾਰ ਯਾਰੀ ਆਪ ਉਠਾਇੰਦਾ। ਚਾਰੇ ਵੇਦ ਲੇਖਾ ਝੋਲੀ ਦੇਵੇ ਪਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਚਾਰ ਚਾਰ, ਹਰਿ ਸਾਚਾ ਆਪ ਕਰਾਈਆ। ਲੇਖਾ ਜਾਣੇ ਧੁਰ ਦਰਬਾਰ, ਧੁਰ ਦੀ ਬਾਣੀ ਬਾਣ ਲਗਾਈਆ। ਕਲਜੁਗ ਅੰਤਮ ਕਰੇ ਖ਼ੁਆਰ, ਖ਼ੁਆਰੀ ਸਭ ਦੀ ਦਏ ਵਖਾਈਆ। ਗੁਰਸਿਖ ਗੁਰ ਗੁਰ ਲਏ ਉਠਾਲ, ਹਰਿ ਹਰਿ ਆਪਣੀ ਬੂਝ ਬੁਝਾਈਆ। ਗੁਰਮੁਖ ਚਲੇ ਨਾਲ ਨਾਲ, ਚਾਲ ਨਿਰਾਲੀ ਇਕ ਜਣਾਈਆ। ਸੰਤ ਸੁਹੇਲੇ ਸਾਚੇ ਲਾਲ, ਸੋ ਪੁਰਖ ਨਿਰੰਜਣ ਆਪਣੀ ਗੋਦ ਬਹਾਈਆ। ਭਗਤ ਭਗਵਾਨ ਕਰ ਪਰਵਾਨ, ਨਾਮ ਪਰਵਾਨਾ ਹੱਥ ਉਠਾਈਆ। ਕਲਜੁਗ ਦਾ ਅੰਤ ਨਿਸ਼ਾਨ, ਸਤਿਗੁਰ ਸਾਚਾ ਆਪ ਪਰਗਟਾਈਆ। ਨਿਹਕਲੰਕ ਬਲੀ ਬਲਵਾਨ, ਬਲੀ ਆਪਣੀ ਆਪ ਚੜ੍ਹਾਈਆ। ਗੋਬਿੰਦ ਲੇਖਾ ਵਿਚ ਜਹਾਨ, ਜੀਵਨ ਜੁਗਤ ਦਏ ਵਡਿਆਈਆ। ਸਤਿ ਧਰਨੀ ਦੇਵੇ ਦਾਨ, ਧਰਤ ਧਵਲ ਖ਼ੁਸ਼ੀ ਮਨਾਈਆ। ਪ੍ਰਭ ਮਿਲਿਆ ਸੱਚਾ ਕਾਹਨ, ਘਰ ਬੰਸਰੀ ਨਾਮ ਸੁਣਾਈਆ। ਲੇਖਾ ਚੁਕਾ ਸੀਆ ਰਾਮ, ਸੀਤਾ ਸੁਰਤੀ ਲਏ ਪਰਨਾਈਆ। ਨਿਰਗੁਣ ਨੂਰ ਕਰਾਏ ਸਾਚਾ ਭਾਨ, ਸੂਰਜ ਚੰਦ ਨੈਣ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਕਰ ਕਰ, ਕਰਨੀ ਆਪਣੀ ਆਪ ਜਣਾਇੰਦਾ। ਨਿਰਗੁਣ ਸਰਗੁਣ ਰੂਪ ਧਰ ਧਰ, ਧਰਤ ਧਵਲ ਵੇਖ ਵਖਾਇੰਦਾ। ਅੱਖਰ ਵੱਖਰ ਆਪੇ ਪੜ੍ਹ ਪੜ੍ਹ, ਬੋਧ ਅਗਾਧ ਗਿਆਨ ਦ੍ਰਿੜਾਇੰਦਾ। ਸਚ ਮਹੱਲੇ ਆਪੇ ਚੜ੍ਹ ਚੜ੍ਹ, ਸਚ ਸਿੰਘਾਸਣ ਸੋਭਾ ਪਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਫੜ ਫੜ, ਫੜ ਬਾਂਹੋਂ ਹੁਕਮ ਮਨਾਇੰਦਾ। ਲੇਖਾ ਜਾਣੇ ਸੀਸ ਧੜ ਧੜ, ਨਿਧੜਕ ਆਪਣੀ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਜਣਾਇੰਦਾ। ਸਾਚਾ ਖੇਲ ਅੰਤਮ ਕਲ, ਹਰਿ ਕਰਤਾ ਆਪ ਜਣਾਈਆ। ਪੁਰਖ ਅਬਿਨਾਸ਼ੀ ਅਛਲ ਅਛੱਲ, ਵਲ ਛਲ ਧਾਰੀ ਭੇਵ ਨਾ ਰਾਈਆ। ਨਿਰਗੁਣ ਜੋਤੀ ਬੈਠਾ ਰਲ, ਸ਼ਬਦੀ ਆਪਣਾ ਡੰਕ ਵਜਾਈਆ। ਸਚ ਸੰਦੇਸਾ ਸਾਚਾ ਘਲ, ਗੁਰਮੁਖ ਸੱਜਣ ਲਏ ਜਗਾਈਆ। ਨੌਂ ਖੰਡ ਪ੍ਰਿਥਮੀ ਚਲਾਵਣਹਾਰਾ ਹਲ, ਤਿਖਾ ਫਾਲਾ
ਮੁੱਖ ਕਰਾਈਆ। ਇਕੋ ਧਾਰ ਵਹਾਏ ਜਲ ਥਲ, ਜਲ ਥਲ ਮਹੀਅਲ ਆਪਣਾ ਰੂਪ ਵਟਾਈਆ। ਪਾਵੇ ਸਾਰ ਜੰਗਲ ਜੂਹ ਉਜਾੜ ਪਹਾੜ ਡੂੰਘੀ ਡਲ, ਸਮੁੰਦ ਸਾਗਰ ਖੋਜ ਖੋਜਾਈਆ। ਲੱਖ ਚੁਰਾਸੀ ਕਾਇਆ ਲੱਗਾ ਵੇਖੇ ਫਲ, ਪਤ ਡਾਲ੍ਹੀ ਪਰਦਾ ਲਾਹੀਆ। ਘਟ ਘਟ ਅੰਦਰ ਜੀਵ ਜੰਤ ਸਾਧ ਸੰਤ ਵੇਖੇ ਕਵਣ ਦਵਾਰੇ ਦੀਪਕ ਜੋਤੀ ਰਿਹਾ ਬਲ, ਬੰਦ ਕਿਵਾੜੀ ਕੁੰਡਾ ਲਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਕਵਣ ਦਵਾਰਾ ਬੈਠੇ ਮਲ, ਹਰਿ ਜੂ ਭੇਵ ਅਭੇਦ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਕਰੇ ਕਰਤਾਰ, ਕਲਜੁਗ ਅੰਤਮ ਵੇਖ ਵਖਾਇੰਦਾ। ਸ਼ਬਦੀ ਸੁਤ ਸਚ ਸਰਕਾਰ, ਧੁਰ ਫ਼ਰਮਾਨਾ ਹੁਕਮ ਜਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰਨ ਪੁਕਾਰ, ਨੇਤਰ ਨੈਣਾਂ ਨੀਰ ਵਹਾਇੰਦਾ। ਤ੍ਰੈਗੁਣ ਧਾਹਾਂ ਰਹੀ ਮਾਰ, ਸਤਿ ਸੰਤੋਖ ਨਾ ਕੋਇ ਦ੍ਰਿੜਾਇੰਦਾ। ਪੰਜ ਤਤ ਹੋਇਆ ਖ਼ਵਾਰ, ਜਗਤ ਖ਼ਵਾਰੀ ਨਾ ਕੋਇ ਮਿਟਾਇੰਦਾ। ਲੱਖ ਚੁਰਾਸੀ ਕਰੇ ਗਿਰਿਆਜ਼ਾਰ, ਗਿਰਿਆਜ਼ਾਰੀ ਸਭ ਦੀ ਆਪ ਵਖਾਇੰਦਾ। ਗੁਰ ਅਵਤਾਰ ਗਏ ਹਾਰ, ਹਰਿ ਕਾ ਰੂਪ ਨਜ਼ਰ ਕਿਸੇ ਨਾ ਆਇੰਦਾ। ਪੀਰ ਪੈਗ਼ੰਬਰ ਹੋਏ ਸ਼ਰਮਸਾਰ, ਨੇਤਰ ਨੈਣ ਨਾ ਕੋਇ ਉਠਾਇੰਦਾ। ਮਹਿਬੂਬ ਨਜ਼ਰ ਨਾ ਆਏ ਸਾਂਝਾ ਯਾਰ, ਹੁਜ਼ਰਾ ਹੱਕ ਨਾ ਕੋਇ ਵਖਾਇੰਦਾ। ਜਲਵਾ ਨੂਰ ਨਾ ਕੋਇ ਉਜਿਆਰ, ਹਜ਼ਰਤ ਫੇਰਾ ਨਾ ਕੋਇ ਪਾਇੰਦਾ। ਸਾਚੀ ਰਬਾਬ ਅਹਿਬਾਬ ਨਾ ਵਜਾਏ ਕੋਇ ਸਤਾਰ, ਤੰਦੀ ਤੰਦ ਨਾ ਕੋਇ ਹਲਾਇੰਦਾ। ਮੁਕਾਮੇ ਹੱਕ ਨਾ ਪਰਵਰਦਿਗਾਰ, ਮੁਖ ਨਕਾਬ ਪੜਦਾ ਨਾ ਕੋਇ ਉਠਾਇੰਦਾ। ਰਾਤੀਂ ਸੁੱਤਿਆਂ ਨਾ ਕੋਇ ਦੀਦਾਰ, ਦਿਨੇ ਨਜ਼ਰ ਕੋਇ ਨਾ ਆਇੰਦਾ। ਸਦੀ ਚੌਧਵੀਂ ਹੋਣ ਬੇਹਾਲ, ਬਿਹਬਲ ਸੰਗ ਨਾ ਕੋਇ ਨਿਭਾਇੰਦਾ। ਸਭ ਦੇ ਸਿਰ ਤੇ ਕੂਕੇ ਕਾਲ, ਕਾਲ ਨਗਾਰਾ ਡੰਕ ਵਜਾਇੰਦਾ। ਪਾਰਬ੍ਰਹਮ ਪਤਿਪਰਮੇਸ਼ਵਰ ਘਟ ਘਟ ਵਾਸੀ ਚਲੀ ਅਵੱਲੜੀ ਚਾਲ, ਚਾਲ ਨਿਰਾਲੀ ਇਕ ਰਖਾਇੰਦਾ। ਸੰਤ ਸੁਹੇਲੇ ਗੁਰਮੁਖ ਗੁਰ ਗੁਰ ਲਏ ਭਾਲ, ਗ਼ਰੀਬ ਨਿਮਾਣਿਆਂ ਗਲੇ ਲਗਾਇੰਦਾ। ਕਲਜੁਗ ਅੰਤਮ ਨਿਰਗੁਣ ਰੂਪ ਬਣ ਦਲਾਲ, ਸ਼ਬਦੀ ਗੁਰ ਸੇਵ ਕਮਾਇੰਦਾ। ਲੇਖਾ ਜਾਣ ਹੱਕ ਹਲਾਲ, ਮੁਰੀਦ ਮੁਰਸ਼ਦ ਆਪ ਉਠਾਇੰਦਾ। ਸਾਚਾ ਮਾਰਗ ਇਕ ਸਿਖਾਲ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਆਪ ਪੜ੍ਹਾਇੰਦਾ। ਕਾਇਆ ਮੰਦਰ ਅੰਦਰ ਸੱਚੀ ਧਰਮਸਾਲ, ਮਸਜਦ ਸ਼ਿਵਦਵਾਲਾ ਮੱਠ ਇਕੋ ਰੰਗ ਰੰਗਾਇੰਦਾ। ਲੇਖਾ ਜਾਣੇ ਸ਼ਾਹ ਕੰਗਾਲ, ਸ਼ਹਿਨਸ਼ਾਹ ਆਪਣਾ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਾਚਾ ਹੁਕਮ ਆਪ ਵਰਤਾਇੰਦਾ। ਸਾਚਾ ਹੁਕਮ ਸਚ ਸੰਦੇਸਾ, ਸੋ ਪੁਰਖ ਨਿਰੰਜਣ ਆਪ ਸੁਣਾਈਆ। ਆਦਿ ਜੁਗਾਦੀ ਨਰ ਨਰੇਸ਼ਾ, ਨਿਰਗੁਣ ਦਾਤਾ ਸੱਚਾ ਮਾਹੀਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਰੂਪ ਅਨੂਪ ਧਾਰੇ ਭੇਖਾ, ਰੰਗ ਨਜ਼ਰ ਕੋਇ ਨਾ ਆਈਆ। ਵਸਣਹਾਰਾ ਦੇਸ ਪਰਦੇਸਾ, ਦੋ ਜਹਾਨਾਂ ਖੋਜ ਖੋਜਾਈਆ। ਪਾਵੇ ਸਾਰ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼ਾ, ਗਣਪਤ ਆਪਣਾ ਹੁਕਮ ਸੁਣਾਈਆ। ਚਤੁਰਭੁਜ ਇਕ ਆਦੇਸਾ, ਆਦਿ ਸ਼ਕਤ ਸੀਸ ਝੁਕਾਈਆ। ਨਿਰਗੁਣ ਸਰਗੁਣ ਨਿਝ ਨੇਤਰ ਏਕਾ ਪੇਖਾ, ਪੇਖਤ ਪੇਖਤ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਪਾਰ, ਆਦਿ ਅੰਤ ਕਰਾਇੰਦਾ। ਕਲਜੁਗ ਕੂਕ ਸੁਣ ਪੁਕਾਰ, ਆਪਣੀ ਅੱਖ ਆਪ ਖੁਲ੍ਹਾਇੰਦਾ। ਭਗਤ ਰੋਵਣ ਜ਼ਾਰੋ ਜ਼ਾਰ, ਸੰਤਨ ਧੀਰ ਨਾ ਕੋਇ ਧਰਾਇੰਦਾ। ਗੁਰਮੁਖ ਰਾਹ ਤੱਕਣ ਸਾਂਝੇ ਯਾਰ, ਯਾਰ
ਨਜ਼ਰ ਕੋਇ ਨਾ ਆਇੰਦਾ। ਗੁਰਸਿਖ ਚਰਨ ਧੂੜੀ ਮੰਗਣ ਛਾਰ, ਖ਼ਾਕ ਮਸਤਕ ਟਿੱਕਾ ਕੋਇ ਨਾ ਲਾਇੰਦਾ। ਰਸਨਾ ਪੜ੍ਹ ਪੜ੍ਹ ਥੱਕਾ ਸੰਸਾਰ, ਬਣ ਪਾਂਧੀ ਪੰਧ ਨਾ ਕੋਇ ਮੁਕਾਇੰਦਾ। ਕਲਮ ਸ਼ਾਹੀ ਗਈ ਹਾਰ, ਮੇਰਾ ਨੂਰ ਨਾ ਕੋਇ ਵਖਾਇੰਦਾ। ਵਰਨ ਬਰਨ ਰੋਵਣ ਜ਼ਾਰੋ ਜ਼ਾਰ, ਸਾਚੀ ਸਰਨ ਨਾ ਕੋਇ ਜਣਾਇੰਦਾ। ਰਵ ਸਸ ਨਾ ਕੋਇ ਉਜਿਆਰ, ਚੰਦ ਨੂਰ ਨਾ ਡਗਮਗਾਇੰਦਾ। ਪੀਰ ਪੈਗ਼ੰਬਰ ਗੁਰ ਅਵਤਾਰ ਪ੍ਰਭ ਚਰਨ ਦਵਾਰੇ ਬਹਿ ਬਹਿ ਕਰਨ ਵਿਚਾਰ, ਵਿਚਾਰ ਵਿਚ ਹਰਿ ਕਿਸੇ ਨਾ ਆਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜਿਸ ਦੇ ਹੁਕਮੇ ਅੰਦਰ ਕੱਟ ਕੇ ਆਏ ਵਗਾਰ, ਸੋ ਸਾਹਿਬ ਖੇਲ ਕਰਾਇੰਦਾ। ਜਿਸ ਨੂੰ ਕਹਿੰਦੇ ਬੇਪਰਵਾਹ ਪਰਵਰਦਿਗਾਰ, ਪਰਦਾਨਸੀਂ ਆਪਣਾ ਪਰਦਾ ਆਪ ਉਠਾਇੰਦਾ। ਜਿਸ ਨੂੰ ਮੰਨਦੇ ਰਹੇ ਏਕੰਕਾਰ, ਸੋ ਅਕਲ ਕਲ ਆਪਣਾ ਖੇਲ ਵਖਾਇੰਦਾ। ਜਿਸ ਨੂੰ ਕਹਿੰਦੇ ਰਹੇ ਰਾਮ ਰਮਿਆ ਸਰਬ ਸੰਸਾਰ, ਸੋ ਰੱਮਯਾ ਵੇਸ ਵਟਾਇੰਦਾ । ਜਿਸ ਨੂੰ ਮੰਨਦੇ ਰਹੇ ਕਾਹਨ ਬੰਸਰੀ ਸੁਣਾਏ ਨਾਮ ਧੁੰਨਕਾਰ, ਧੁੰਨ ਆਤਮਕ ਰਾਗ ਅਲਾਇੰਦਾ। ਜਿਸ ਨੂੰ ਮੰਨਦੇ ਰਹੇ ਸਚਖੰਡ ਵਸੇ ਸਚ ਦਰਬਾਰ, ਨਿਰਗੁਣ ਜੋਤ ਡਗਮਗਾਇੰਦਾ। ਸੋ ਸਾਹਿਬ ਕਲਜੁਗ ਅੰਤਮ ਪਰਗਟ ਹੋਇਆ ਆਣ, ਪਰਮ ਪੁਰਖ ਵੇਸ ਵਟਾਇੰਦਾ। ਕਰੇ ਖੇਲ ਨੌਜਵਾਨ, ਬਿਰਧ ਬਾਲ ਨਾ ਰੂਪ ਧਰਾਇੰਦਾ। ਸਭ ਨੂੰ ਮੰਨਣੀ ਪਏ ਆਣ, ਬਚਿਆ ਕੋਇ ਰਹਿਣ ਨਾ ਪਾਇੰਦਾ। ਨਾ ਕੋਇ ਚਿੱਲਾ ਤੀਰ ਕਮਾਨ, ਸ਼ਸਤਰ ਹੱਥ ਨਾ ਕੋਇ ਉਠਾਇੰਦਾ। ਏਕਾ ਹੁਕਮ ਤੀਰ ਨਿਸ਼ਾਨ, ਅਣਿਆਲਾ ਆਪ ਚਲਾਇੰਦਾ। ਰਾਜ ਰਾਜਾਨ ਸ਼ਾਹ ਸੁਲਤਾਨ ਚਰਨੀ ਡਿਗਣ ਆਣ, ਸੀਸ ਜਗਦੀਸ ਅੱਗੇ ਨਾ ਕੋਇ ਉਠਾਇੰਦਾ। ਲੇਖਾ ਜਾਣੇ ਪਵਣ ਮਸਾਣ, ਪਵਣ ਪਵਣੀ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਬਲ ਆਪ ਰਖਾਇੰਦਾ। ਸਾਚਾ ਬਲ ਆਪੇ ਰੱਖ, ਬਲ ਬਾਵਣ ਲਏ ਜਗਾਈਆ। ਗੁਰਮੁਖ ਗੁਰ ਗੁਰ ਕਰ ਪਰਤੱਖ, ਪਰੀਖਿਆ ਦਏ ਸਮਝਾਈਆ। ਸਤਿਜੁਗ ਤ੍ਰੇਤਾ ਦੁਆਪਰ ਰੱਖਿਆ ਵੱਖ, ਕਲਜੁਗ ਅੰਤਮ ਮੇਲ ਮਿਲਾਈਆ। ਸਚਖੰਡ ਦਾ ਸੱਚਾ ਹੱਟ, ਲੋਕਮਾਤ ਖੁਲ੍ਹਾਈਆ। ਵਸਤ ਅਮੋਲਕ ਇਕੋ ਘੱਤ, ਹਰਿ ਨਾਮ ਰਿਹਾ ਵਰਤਾਈਆ। ਭਗਤ ਭਗਵਾਨ ਮਾਰਗ ਦੱਸ, ਰਹਿਬਰ ਇਕੋ ਰਾਹ ਵਖਾਈਆ। ਦੋ ਜਹਾਨਾਂ ਪੰਧ ਮੁਕਾਇਆ ਨੱਸ ਨੱਸ, ਬਣ ਪਾਂਧੀ ਰਾਹੀ ਫੇਰਾ ਪਾਈਆ। ਜਨ ਭਗਤਾਂ ਅੰਦਰ ਹਰਿ ਜੂ ਵਸ, ਹੱਸ ਹੱਸ ਆਪਣੀ ਖ਼ੁਸ਼ੀ ਮਨਾਈਆ। ਕਲਜੁਗ ਅੰਤਮ ਗਾਵੇ ਜਸ, ਆਪਣਾ ਲੇਖਾ ਲਿਖਤ ਵਖਾਈਆ। ਗਾ ਜਸ ਕਰੇ ਨਾ ਬਸ, ਬਸਤਾ ਸਭ ਦਾ ਦਏ ਬੰਧਾਈਆ। ਨਿਰਗੁਣ ਨਿਰਾਕਾਰ ਨਿਰੰਕਾਰ ਅੰਤਮ ਗੋਦੀ ਲਏ ਚੁੱਕ, ਚੁੱਕ ਚੁੱਕ ਆਪਣੀ ਖ਼ੁਸ਼ੀ ਮਨਾਈਆ। ਥਿਰ ਘਰ ਸਾਚੇ ਦਏ ਰੱਖ, ਹਰਿ ਸੱਜਣ ਸੱਚਾ ਮਾਹੀਆ। ਦੀਨ ਦਿਆਲ ਕਰੇ ਪੱਖ, ਪਰਮ ਪੁਰਖ ਵੇਖ ਵਖਾਈਆ। ਫੜ ਬਾਂਹੋਂ ਪੁਰਖ ਸਮਰਥ, ਆਪਣੀ ਉਂਗਲੀ ਲਏ ਲਗਾਈਆ। ਸਚਖੰਡ ਦਵਾਰੇ ਜਾਏ ਵਸ, ਦਰ ਦਰਵਾਜ਼ਾ ਇਕ ਖੁਲ੍ਹਾਈਆ। ਨਿਰਗੁਣ ਜੋਤ ਕਰ ਪਰਕਾਸ਼, ਗੁਰਮੁਖ ਸਾਚੇ ਵਿਚ ਮਿਲਾਈਆ। ਜਨਮ ਜਨਮ ਦੀ ਪੂਰੀ ਕਰੇ ਆਸ, ਆਸਾ ਆਪਣੇ ਵਿਚ ਖਪਾਈਆ। ਆਤਮ ਪਰਮਾਤਮ ਸੇਜ ਸੁਹੰਜਣੀ ਇਕੋ ਭੋਗ ਬਲਾਸ, ਭਸਮੜ ਰੂਪ ਨਾ ਕੋਇ ਵਟਾਈਆ। ਕਰੇ ਖੇਲ ਸ਼ਹਿਨਸ਼ਾਹ ਸ਼ਾਹੋ ਸ਼ਾਬਾਸ਼, ਸ਼ਾਹ ਪਾਤਸ਼ਾਹ ਬੇਪਰਵਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣੀ ਪਰਗਟੌਂਦਾ ਰਿਹਾ ਨਿੱਕੀ ਸ਼ਾਖ਼, ਸ਼ਨਾਖ਼ਤ ਆਪਣੇ ਹੱਥ ਰਖਾਈਆ। ਪੀਰ ਪੈਗ਼ੰਬਰ ਦੇਂਦਾ ਰਿਹਾ ਦਾਤ, ਕਲਮਾ ਨਬੀ ਆਪ ਪੜ੍ਹਾਈਆ। ਸਿਫ਼ਤ ਸਾਲਾਹੀ ਸੱਚੀ ਦੱਸੇ
ਜ਼ਾਤ, ਅਜ਼ਾਤੀ ਰੂਪ ਨਾ ਕੋਇ ਵਟਾਈਆ। ਨਿੱਕੇ ਨਿੱਕੇ ਬਾਲੇ ਗੁਰ ਅਵਤਾਰ ਪੀਰ ਪੈਗ਼ੰਬਰ ਹੱਥ ਵਿਚ ਫੜਾ ਕਲਮ ਦਵਾਤ, ਆਪਣੀ ਸਿਫ਼ਤ ਸਿਫ਼ਤ ਸਮਝਾਈਆ। ਅੰਦਰ ਵੇਖਣ ਮਾਰ ਝਾਤ, ਝਾਕੀ ਆਪਣੀ ਦਏ ਦਰਸਾਈਆ। ਪ੍ਰਭ ਨਜ਼ਰੀ ਆਏ ਪਾਕੀ ਪਾਕ, ਨਿਰਮਲ ਨੂਰ ਨੂਰ ਰੁਸ਼ਨਾਈਆ। ਬੰਕ ਦਵਾਰੀ ਸੋਹੇ ਸਾਚੀ ਖਾਟ, ਆਤਮ ਸੇਜਾ ਡੇਰਾ ਲਾਈਆ । ਨਾਮ ਨਿਧਾਨ ਸੁਣਾਏ ਗਾਥ, ਬੋਧ ਅਗਾਧ ਕਰੇ ਪੜ੍ਹਾਈਆ। ਚਰਨੀ ਡਿਗਣ ਤ੍ਰਿਲੋਕੀ ਨਾਥ, ਕੋਟਨ ਕੋਟ ਸੀਸ ਝੁਕਾਈਆ। ਕੋਟਨ ਕੋਟ ਰਾਮ ਬੇਟੇ ਦਸਰਾਥ, ਦਰ ਘਰ ਬੈਠੇ ਅਲਖ ਜਗਾਈਆ। ਕਰੇ ਖੇਲ ਪੁਰਖ ਸਮਰਾਥ, ਸਮਰਥ ਆਪਣਾ ਨਾਉਂ ਧਰਾਈਆ। ਕਲਜੁਗ ਅੰਤਮ ਹੋ ਪਰਗਟ, ਭਗਤ ਭਗਵੰਤ ਲਏ ਮਿਲਾਈਆ। ਵੇਖੇ ਖੇਲ ਬਾਜ਼ੀਗਰ ਨਟ, ਸਵਾਂਗੀ ਆਪਣਾ ਸਾਂਗ ਰਚਾਈਆ। ਸ੍ਰਿਸ਼ਟ ਸਬਾਈ ਲੱਗਾ ਫਟ, ਪੱਟੀ ਨਾਮ ਨਾ ਕੋਇ ਬੰਧਾਈਆ। ਨੌਂ ਖੰਡ ਪ੍ਰਿਥਮੀ ਸੱਥਰ ਬੈਠੀ ਘੱਤ, ਯਾਰੜਾ ਸੱਥਰ ਨਾ ਕੋਇ ਹੰਢਾਈਆ। ਨਾੜ ਬਹੱਤਰ ਉਬਲੇ ਰੱਤ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਫਿਰੇ ਦਰੋਹੀ ਮਨਮਤ, ਮਨ ਵਾਸਨਾ ਹੋਏ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਕਰਨੇ ਆਇਆ, ਕਲ ਕਲਕੀ ਲੈ ਅਵਤਾਰ। ਤ੍ਰੈਗੁਣ ਮਾਇਆ ਮੇਟਣ ਆਇਆ, ਮਹਾਬਲੀ ਹੋ ਤਿਆਰ। ਸ੍ਰਿਸ਼ਟ ਸਬਾਈ ਵੇਖਣ ਆਇਆ, ਨਿਰਗੁਣ ਸਰਗੁਣ ਪਾਵੇ ਸਾਰ। ਸ੍ਰਿਸ਼ਟ ਸਬਾਈ ਦ੍ਰਿਸ਼ਟੀ ਇਕ ਖੁਲਾਵਣ ਆਇਆ, ਇਸ਼ਟ ਜਣਾਏ ਇਕ ਏਕੰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਕਰਾਏ ਸਚ ਵਿਹਾਰ। ਸਚ ਵਿਹਾਰਾ ਸਤਿਗੁਰ ਮੀਤਾ, ਮਿੱਤਰ ਪਿਆਰਾ ਆਪ ਕਰਾਇੰਦਾ। ਜਨ ਭਗਤਾ ਖੇਲ ਵਖਾਏ ਇਕ ਅਨਡੀਠਾ, ਲੱਖ ਚੁਰਾਸੀ ਗੂੜ੍ਹੀ ਨੀਂਦ ਸੁਵਾਇੰਦਾ। ਗੁਰਮੁਖ ਵਿਰਲੇ ਨਾਮ ਨਿਧਾਨ ਪੀਤਾ, ਅੰਮ੍ਰਿਤ ਰਸ ਇਕ ਚਖਾਇੰਦਾ। ਲੱਖ ਚੁਰਾਸੀ ਤ੍ਰੈਗੁਣ ਤਤ ਤਪੇ ਅੰਗੀਠਾ, ਸਾਂਤਕ ਸਤਿ ਨਾ ਕੋਇ ਕਰਾਇੰਦਾ। ਕੂੜੀ ਕਿਰਿਆ ਮਾਇਆ ਮਮਤਾ ਹਉਮੇ ਹੰਗਤਾ ਪੀਸਣ ਪੀਸਾ, ਸਾਚੀ ਵਸਤ ਨਾ ਕੋਇ ਵਖਾਇੰਦਾ। ਕਲਜੁਗ ਅੰਤਮ ਰਾਜ ਰਾਜਾਨਾ ਸ਼ਾਹ ਸੁਤਲਾਨਾਂ ਖਾਲੀ ਕਰੇ ਖੀਸਾ, ਦਰ ਦਰ ਘਰ ਘਰ ਇਕੋ ਅਲਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਭਗਤ ਭਗਵਾਨ ਆਪ ਮਿਲਾਇੰਦਾ।