ਪੁਸਤਕਾਲਾਭਾਗ ੧੨

੧੬ ਅੱਸੂ ੨੦੧੯ ਬਿਕ੍ਰਮੀ ਗੁਰਦਿਆਲ ਸਿੰਘ ਦੇ ਗ੍ਰਹਿ ਚੀਮਾਂ ਜ਼ਿਲਾ ਜਲੰਧਰ

ਪਰਵਰਦਿਗਾਰ ਲਾਸ਼ਰੀਕ, ਸ਼ਹਿਨਸ਼ਾਹ ਤੇਰੀ ਸਰਨਾਈਆ। ਆਦਿ ਜੁਗਾਦੀ ਮੁਰਸ਼ਦ ਮੁਰੀਦ ਰਫ਼ੀਕ, ਸਹੀ ਸਲਾਮਤ ਤੇਰੀ ਵਡਿਆਈਆ। ਦੋ ਜਹਾਨਾਂ ਚੌਦਾਂ ਤਬਕ ਵੇਖਣਹਾਰਾ ਚਾਂਦਨੀ ਤਾਰੀਕ, ਅੰਧ ਅੰਧੇਰਾ ਰਿਹਾ ਸਮਾਈਆ। ਪੀਰ ਪੈਗ਼ੰਬਰ ਮੁੱਲਾਂ ਸ਼ੇਖ਼ ਮਸਾਇਕ ਤੇਰੀ ਕਰਦੇ ਰਹੇ ਉਡੀਕ, ਨੇਤਰ ਜ਼ਿਮੀਂ ਅਸਮਾਨ ਉਠਾਈਆ। ਕਮਲਾ ਨਬੀ ਰਸੂਲ ਦੱਸਦੇ ਰਹੇ ਠੀਕ, ਠੀਕਰ ਆਪਣਾ ਤਨ ਗਵਾਈਆ। ਨੂਰ ਇਲਾਹੀ ਨਿਰਾਕਾਰ ਵਸੇ ਸਦਾ ਨਜ਼ਦੀਕ, ਨਿਜ ਘਰ ਬੈਠਾ ਡੇਰਾ ਲਾਈਆ। ਸਤਿ ਸਤਿਵਾਦੀ ਪਾਰਬ੍ਰਹਮ ਬੀਠਲੋ ਬੀਠ, ਬੇਪਰਵਾਹ ਭੇਵ ਨਾ ਰਾਈਆ। ਊਚੋ ਊਚ ਨੀਕਨ ਨੀਕ, ਨੇਤਰ ਨੈਣ ਨਜ਼ਰ ਕਿਸੇ ਨਾ ਆਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਸਾਚਾ ਮੀਤ, ਮਿੱਤਰ ਪਿਆਰਾ ਮਿਲੇ ਮਾਹੀਆ।

ਆਤਮ ਅੰਤਰ ਰੂਹ ਬੁੱਤ ਜਣਾਏ ਸਚ ਪ੍ਰੀਤ, ਪ੍ਰੀਤੀਵਾਨ ਵਡ ਵਡਿਆਈਆ। ਕਰੇ ਖੇਲ ਆਪ ਅਨਡੀਠ, ਚੌਦਾਂ ਵਿਦਿਆ ਭੇਵ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਲਾਸ਼ਰੀਕ ਤੇਰਾ ਸਹਾਰਾ, ਮਿਹਰਵਾਨ ਤੇਰੀ ਵਡਿਆਈਆ। ਬੇਐਬ ਤੇਰਾ ਕਿਨਾਰਾ, ਕਾਦਰ ਨਜ਼ਰ ਕਿਸੇ ਨਾ ਆਈਆ। ਪੀਰ ਪੈਗ਼ੰਬਰ ਮੰਗਦੇ ਰਹੇ ਭਿਖਾਰਾ, ਦਰ ਦਰਵੇਸ਼ ਅਲਖ ਜਗਾਈਆ। ਕਲਮਾ ਨਬੀ ਇਕ ਉਚਾਰਾ, ਕਾਇਨਾਤ ਨਾਤ ਸੁਣਾਈਆ। ਮਿਹਬਾਨ ਬੀਦੋ ਬੋਲ ਜੈਕਾਰਾ, ਜੈਕਾਰ ਕਰੇ ਲੋਕਾਈਆ। ਸਚ ਤੌਫ਼ੀਕ ਤੋਹੇ ਪਰਵਰਦਿਗਾਰਾ, ਲਾਸਾਨੀ ਤੇਰੇ ਹੱਥ ਤੇਰੀ ਵਡਿਆਈਆ। ਜੁਗ ਚੌਕੜੀ ਖੇਲ ਨਿਆਰਾ, ਨਿਰਗੁਣ ਸਰਗੁਣ ਦਏ ਸਮਝਾਈਆ। ਈਸਾ ਮੂਸਾ ਮੁਹੰਮਦ ਰੋਵੇ ਜ਼ਾਰੋ ਜ਼ਾਰਾ, ਦਰ ਬੈਠੇ ਸੀਸ ਝੁਕਾਈਆ। ਕਾਲਾ ਸੂਸਾ ਤੁੱਟਾ ਸ਼ਿੰਗਾਰਾ, ਅਲਫੀ ਨਜ਼ਰ ਕੋਇ ਨਾ ਆਈਆ। ਮਸਤੀ ਸੂਫੀ ਨਾ ਕੋਇ ਵਿਚਾਰਾ, ਮਹਿਰੂਮ ਦਿਸੇ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੇ ਹੱਥ ਸੱਚੀ ਵਡਿਆਈਆ। ਪਰਵਰਦਿਗਾਰ ਸਚ ਸੁਲਤਾਨ, ਤਖ਼ਤ ਨਿਵਾਸੀ ਬੇਪਰਵਾਹੀਆ। ਧੁਰ ਦਰਗਾਹੀ ਦਇਆਵਾਨ, ਦਰਦੀ ਦਰਦੀਆਂ ਦਰਦ ਵੰਡਾਈਆ। ਜ਼ਿਮੀਂ ਅਸਮਾਨ ਸਰਬ ਕੁਰਲਾਣ, ਨੈਣਾਂ ਨੀਰ ਵਹਾਈਆ। ਤੋਬਾ ਤੋਬਾ ਸਾਰੇ ਕਹਿ ਕਹਿ ਮੁਖ ਸ਼ਰਮਾਣ, ਅੱਲਾ ਰਾਣੀ ਘੁੰਗਟ ਮੁੱਖ ਪਾਈਆ। ਦੁਆ ਸਲਾਮ ਕਰੇ ਨਾ ਕੋਇ ਅਞਾਣ, ਅਲੈਕਮ ਰੂਪ ਨਾ ਕੋਇ ਵਟਾਈਆ। ਸਯਦਾ ਝੁਕੇ ਨਾ ਕੋਇ ਮਿਹਰਵਾਨ, ਸਰਨ ਮਿਲੇ ਨਾ ਕੋਇ ਸਰਨਾਈਆ। ਨਾਤਾ ਤੁੱਟਾ ਅੰਜੀਲ ਕੁਰਾਨ, ਤੀਸ ਬਤੀਸਾ ਨਾ ਕੋਇ ਵਡਿਆਈਆ। ਅਲਫ ਯੇ ਖਾਲੀ ਦਿਸੇ ਮਕਾਨ, ਅੰਤਮ ਮਕਬਰਾ ਰਿਹਾ ਜਣਾਈਆ। ਤੇਰੇ ਬਰਦੇ ਬਣੇ ਗ਼ੁਲਾਮ, ਪੀਰ ਪੈਗ਼ੰਬਰ ਬੈਠੇ ਮਾਣ ਗਵਾਈਆ। ਤੂੰ ਸਾਹਿਬ ਸੱਚਾ ਅਮਾਮ, ਤੇਰੇ ਹੱਥ ਸੱਚੀ ਸ਼ਹਿਨਸ਼ਾਹੀਆ। ਕਲਜੁਗ ਅੰਤਮ ਵਿਗੜ ਗਿਆ ਨਿਜ਼ਾਮ, ਨੌਬਤ ਨਾਮ ਨਾ ਕੋਇ ਵਜਾਈਆ। ਘਰ ਘਰ ਦਿਸੇ ਕੂੜੀ ਕਿਰਿਆ ਹਰਾਮ, ਮਹਿਰਮ ਨਜ਼ਰ ਕੋਇ ਨਾ ਆਈਆ। ਤੇਰਾ ਨਾਉਂ ਨਿਰੰਕਾਰ ਭੁੱਲਿਆ ਕਲਾਮ, ਕਲਮਾ ਨਬੀ ਨਾ ਕੋਇ ਵਡਿਆਈਆ। ਸਾਚਾ ਨੂਰ ਨਾ ਕੋਇ ਭਾਨ, ਚੌਦਸ ਚੰਦ ਨਾ ਕੋਇ ਚੜ੍ਹਾਈਆ। ਚੌਦਾਂ ਤਬਕ ਦਿਸਣ ਬੇਈਮਾਨ, ਸ਼ਰਅ ਸ਼ਰੀਅਤ ਪਈ ਲੜਾਈਆ। ਸਚ ਸੰਦੇਸਾ ਕੋਇ ਨਾ ਸੁਣੇ ਕਾਨ, ਜੂਠ ਝੂਠ ਦਏ ਦੁਹਾਈਆ। ਅੰਤਮ ਦਿਸੇ ਫਨਾਹ ਮਕਾਨ, ਫਾਤਿਆ ਸਭ ਦਾ ਨਜ਼ਰੀ ਆਈਆ। ਨੇਤਰ ਰੋਵਣ ਬੇਜ਼ਬਾਨ, ਜ਼ਿਬਾ ਛੁਰੀ ਰਹੇ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੀ ਸਰਨ ਮਿਲੇ ਵਡਿਆਈਆ। ਪੀਰ ਪੈਗ਼ੰਬਰ ਨੇਤਰ ਰੋ, ਨੈਣਾਂ ਨੀਰ ਵਹਾਇਆ। ਤੇਰੇ ਚਰਨ ਕਵਲ ਨਾ ਸਕੇ ਛੋਹ, ਛੋਹਰੇ ਬਾਂਕੇ ਧੀਰ ਨਾ ਕੋਇ ਧਰਾਇਆ। ਦਰਗਹਿ ਸਾਚੀ ਮਿਲੇ ਨਾ ਢੋਆ ਢੋ, ਦਰ ਦਰਵੇਸ਼ ਬੈਠੇ ਅਲਖ ਜਗਾਇਆ। ਤੁਧ ਬਿਨ ਨਜ਼ਰ ਨਾ ਆਏ ਕੋ, ਉਚੀ ਕੂਕ ਕੂਕ ਅਲਾਇਆ। ਪਰਵਰਦਿਗਾਰ ਬੇਪਰਵਾਹ ਤੇਰਾ ਤੁਟਾ ਮੋਹ, ਮੋਹ ਮੁਹੱਬਤ ਜਗਤ ਵਿਚ ਫਸਾਇਆ। ਅੱਲਾ ਰਾਣੀ ਖੁਲ੍ਹੀ ਮੀਂਡੀ ਰਹੀ ਖੋਹ, ਸੀਸ ਪੱਟੀ ਨਾ ਕੋਇ ਗੁੰਦਾਇਆ । ਮਹਿੰਦੀ ਲਾਲ ਰੰਗ ਨਾ ਵੇਖੇ ਕੋ, ਰੰਗਣ ਏਕਾ ਨਾਮ ਨਾ ਕੋਇ ਰੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਓਟ ਤਕਾਇਆ। ਪੀਰ ਪੈਗ਼ੰਬਰ ਦੋਏ ਜੋੜ, ਸਯਦਾ ਸੀਸ ਝੁਕਾਈਆ। ਸ਼ਾਹ ਸਵਾਰ ਜਾਈਂ ਬੌਹੜ, ਬੌਹੜੀ ਬੌਹੜੀ ਰਹੇ ਕੁਰਲਾਈਆ। ਉਮਤ ਉਮਤੀ ਬੂਟਾ ਹੋਇਆ ਕੌੜ, ਰਸ ਮਿਠਾ ਨਾ ਕੋਇ

ਰਖਾਈਆ। ਚੌਦਾਂ ਤਬਕਾਂ ਦਿਸੇ ਲੱਗਾ ਪੌੜ, ਡੰਡਾ ਕੋਇ ਰਹਿਣ ਨਾ ਪਾਈਆ। ਮੁਰੀਦ ਮੁਰਸ਼ਦ ਵੇਖੀ ਕਰਕੇ ਗ਼ੌਰ, ਮਿਹਰ ਨਜ਼ਰ ਬੇਨਜ਼ੀਰ ਇਕ ਉਠਾਈਆ। ਆਬ ਹਯਾਤ ਦੇਣਾ ਕਰਬਲਾ ਲੱਗੀ ਔੜ, ਔਕੜ ਅੰਤਮ ਪੂਰ ਕਰਾਈਆ। ਨੌਂ ਖੰਡ ਪ੍ਰਿਥਮੀ ਵੇਖਿਆ ਦੌੜ ਦੌੜ, ਪਾਂਧੀ ਪੰਧ ਨਾ ਕੋਇ ਮੁਕਾਈਆ। ਤੇਰਾ ਅਸਵ ਮਾਰੇ ਇਕੋ ਪੌੜ, ਚੌਥੇ ਜੁਗ ਡੇਰਾ ਢਾਹੀਆ। ਸਾਹਿਬ ਸੁਲਤਾਨ ਹੱਥ ਤੇਰੇ ਡੋਰ, ਜਿਉਂ ਭਾਵੇ ਲਵੇਂ ਚਲਾਈਆ। ਤੇਰੇ ਬਰਦੇ ਤੇਰੇ ਦਰ ਖਾਲੀ ਦੇਣਾ ਨਾ ਮੋੜ, ਦੋਏ ਜੋੜ ਸੀਸ ਝੁਕਾਈਆ। ਅੰਤ ਅੰਤ ਪ੍ਰਭ ਤੇਰੀ ਲੋੜ, ਤੁਧ ਬਿਨ ਅਵਰ ਨਾ ਕੋਇ ਸਹਾਈਆ। ਨਿਰਗੁਣ ਸਰਗੁਣ ਜਾਣਾ ਨਾ ਛੋੜ, ਬੰਧਨ ਆਪਣਾ ਏਕਾ ਪਾਈਆ। ਨਿੱਕੇ ਬਾਲੇ ਛੋਟੇ ਛੋਹਰ, ਸ਼ਰਅ ਹੱਥ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਸੀਸ ਝੁਕਾਈਆ। ਦਰ ਤੇਰੇ ਇਕ ਸਲਾਮ, ਦੂਸਰ ਨਜ਼ਰ ਕੋਇ ਨਾ ਆਈਆ। ਆਦਿ ਜੁਗਾਦੀ ਇਕੋ ਰਾਮ, ਰਹੀਮ ਰਹਿਮਾਨ ਦਇਆ ਕਮਾਈਆ। ਜੁਗਾ ਜੁਗੰਤਰ ਸਾਚਾ ਕਾਹਨ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਦੋ ਜਹਾਨਾਂ ਦਏ ਕਲਾਮ, ਕਲਮਾ ਨਬੀ ਰਸੂਲ ਪੜ੍ਹਾਈਆ। ਸਾਚੀ ਦਰਗਹਿ ਸਚ ਅਮਾਮ, ਸਿਰ ਅਮਾਮਾਂ ਡੇਰਾ ਲਾਈਆ। ਮੰਤਰ ਦੇਵਣਹਾਰਾ ਸਤਿਨਾਮ, ਨਾਨਕ ਨਾਨਕਿ ਨਾਨਕੁ ਕਰੇ ਪੜ੍ਹਾਈਆ। ਗੋਬਿੰਦ ਮੇਲਾ ਚਰਨ ਧਿਆਨ, ਗੁਰ ਚੇਲਾ ਰੂਪ ਵਟਾਈਆ। ਸਚਖੰਡ ਨਿਵਾਸੀ ਤੇਰਾ ਸਚ ਨਿਸ਼ਾਨ, ਸਚ ਟਿਕਾਣਾ ਇਕ ਜਣਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੁਗ ਚੌਕੜੀ ਵੇਖੇ ਵਿਚ ਜਹਾਨ, ਦੋਏ ਦੋਏ ਆਪਣਾ ਰੂਪ ਵਟਾਈਆ। ਪੀਰ ਪੈਗ਼ੰਬਰ ਦੇਵਣਹਾਰਾ ਦਾਨ, ਦਾਤਾ ਦਾਨੀ ਨਾਉਂ ਧਰਾਈਆ। ਸੇਜ ਸੁਹੰਜਣੀ ਕਰੇਂ ਬਿਸਰਾਮ, ਆਸ਼੍ਰਮ ਆਪਣਾ ਨਾ ਕਿਸੇ ਵਖਾਈਆ। ਜੰਨਤ ਬਹਿਸ਼ਤ ਸਰਬ ਕੁਰਲਾਣ, ਸਵਰਗ ਨੈਣਾਂ ਨੀਰ ਵਹਾਈਆ। ਤੁਧ ਬਿਨ ਥਿਰ ਕੋਇ ਨਾ ਦਿਸੇ ਮਕਾਨ, ਮਕਬਰਾ ਸਰਬ ਨਜ਼ਰੀ ਆਈਆ। ਸ਼ਾਹ ਪਾਤਸ਼ਾਹ ਸ੍ਰੀ ਭਗਵਾਨ, ਸ਼ਹਿਨਸ਼ਾਹ ਤੇਰੀ ਸੱਚੀ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰਾ ਮੰਗ ਮੰਗਾਈਆ। ਦਰ ਤੇਰਾ ਇਕੋ ਲਿਆ ਮੰਗ, ਮੰਗਤ ਬੈਠੇ ਡੇਰਾ ਲਾਈਆ। ਸਾਹਿਬ ਸਤਿਗੁਰ ਚਾੜ੍ਹੇ ਰੰਗ, ਰੰਗ ਉਤਰ ਕਦੇ ਨਾ ਜਾਈਆ। ਨੌਬਤ ਨਾਮ ਵੱਜੇ ਮਰਦੰਗ, ਦੋ ਜਹਾਨਾਂ ਕਰੇ ਸ਼ਨਵਾਈਆ। ਲੱਖ ਚੁਰਾਸੀ ਇਕ ਅਨੰਦ, ਅਨੰਦ ਅਨੰਦ ਵਿਚ ਸਮਾਈਆ। ਲੇਖਾ ਜਾਣ ਖੰਡ ਬ੍ਰਹਿਮੰਡ, ਬ੍ਰਹਿਮਾਂਡ ਕਰੇ ਪੜ੍ਹਾਈਆ। ਭੇਵ ਚੁਕਾਵੇ ਜੇਰਜ ਅੰਡ, ਉਤਭੁਜ ਸੇਤਜ ਖੋਜ ਖੋਜਾਈਆ। ਲੇਖਾ ਜਾਣੇ ਨੌ ਖੰਡ, ਸੱਤ ਦੀਪ ਵੇਸ ਵਟਾਈਆ। ਨਾਤਾ ਤੋੜੇ ਲੱਖ ਚੁਰਾਸੀ ਨਾਰ ਰੰਡ, ਦੁਹਾਗਣ ਕੋਇ ਰਹਿਣ ਨਾ ਪਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਆਦਿ ਜੁਗਾਦੀ ਸੁਣਾਏ ਸਾਚਾ ਛੰਦ, ਅੱਖਰ ਵੱਖਰ ਕਰ ਪੜ੍ਹਾਈਆ। ਜੁਗ ਚੌਕੜੀ ਟੁੱਟੀ ਗੰਢ, ਗੰਢਣਹਾਰ ਗੋਪਾਲ ਤੇਰੀ ਇਕੋ ਇਕ ਸਰਨਾਈਆ। ਨਾਮ ਨਿਧਾਨਾ ਸਾਚਾ ਵੰਡ, ਵਰਭੰਡ ਦਏ ਦੁਹਾਈਆ। ਪੀਰ ਪੈਗ਼ੰਬਰ ਗੁਰ ਅਵਤਾਰ ਪੈ ਜਾਏ ਠੰਡ, ਦੀਨ ਮਜ਼੍ਹਬ ਨਜ਼ਰ ਕੋਇ ਨਾ ਆਈਆ। ਕੂੜ ਕੁੜਿਆਰੇ ਢਾਹ ਕੰਧ, ਦੂਈ ਤਵੈਤੀ ਮੇਟ ਮਿਟਾਈਆ। ਇਕੋ ਨਾਮ ਚੰਡ ਪਰਚੰਡ, ਪਰਚੰਡਕਾ ਆਪਣਾ ਰੂਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਸੀਸ ਝੁਕਾਈਆ। ਸਾਚਾ ਵਰ ਦੇ ਭਗਵਾਨ, ਪਰਵਰਦਿਗਾਰ ਤੇਰੇ ਹੱਥ ਵਡਿਆਈਆ। ਹਉਂ ਬਾਲਕ ਬਾਲੀ ਬੁਧ ਅੰਞਾਣ, ਦਰ ਤੇਰੇ ਚਲੇ ਨਾ ਕੋਇ ਚਤੁਰਾਈਆ। ਪੀਰ ਪੈਗ਼ੰਬਰ

ਸਰਬ ਕੁਰਲਾਣ, ਆਪ ਆਪਣਾ ਮਾਣ ਗਵਾਈਆ। ਤੇਰੀ ਸਰਨੀ ਡਿਗੇ ਆਣ, ਡਿਗਿਆਂ ਬਾਂਹੋਂ ਪਕੜ ਲਏ ਉਠਾਈਆ। ਸਤਿ ਪੁਰਖ ਨਿਰੰਜਣ ਇਕੋ ਦੇਣਾ ਸਚ ਗਿਆਨ, ਆਪ ਆਪਣਾ ਨਾਮ ਸਮਝਾਈਆ। ਕਲਜੁਗ ਅੰਤਮ ਲੇਖਾ ਚੁਕੇ ਵਿਚ ਜਹਾਨ, ਲੋਕਮਾਤ ਰਹਿਣ ਨਾ ਪਾਈਆ। ਦੀਨ ਮਜ਼੍ਹਬ ਜ਼ਾਤ ਪਾਤ ਸ਼ਰਅ ਸ਼ਰੀਅਤ ਸਰਬ ਮਿਟ ਜਾਣ, ਮੇਟਣਹਾਰੇ ਤੇਰੇ ਹੱਥ ਵਡਿਆਈਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਕਲਮਾ ਨਬੀ ਰਸੂਲ ਰਾਮ ਕ੍ਰਿਸ਼ਨ ਨਾਨਕ ਗੋਬਿੰਦ ਏਕਾ ਗਾਣ, ਪੁਰਖ ਅਕਾਲ ਖ਼ੁਸ਼ੀ ਮਨਾਈਆ। ਇਸ਼ਟ ਦੇਵ ਆਤਮ, ਪਰਮਾਤਮ ਬ੍ਰਹਮ ਪਾਰਬ੍ਰਹਮ ਕਰੇ ਕੁੜਮਾਈਆ। ਉਤਮ ਰੱਖੇ ਆਪਣੀ ਜ਼ਾਤਨ, ਜ਼ਾਤ ਪਾਤ ਨਜ਼ਰ ਕੋਇ ਨਾ ਆਈਆ। ਲੱਖ ਚੁਰਾਸੀ ਵਖਾਏ ਸੱਚਾ ਘਾਟਨ, ਘਾਟਾ ਪਿਛਲਾ ਦਏ ਮੁਕਾਈਆ। ਨਿਰਗੁਣ ਸਰਗੁਣ ਵਖਾਏ ਹਾਟਨ, ਸਾਚਾ ਹੱਟ ਇਕ ਖੁਲ੍ਹਾਈਆ। ਲੇਖਾ ਜਾਣੇ ਜ਼ਾਹਰ ਬਾਤਨ, ਬਾਤ ਆਪਣੀ ਦਏ ਸਮਝਾਈਆ। ਭੇਵ ਚੁਕਾਏ ਮਕਤੂਲ ਕਾਤਲ, ਕਾਤਲਾ ਆਪਣਾ ਨਾਉਂ ਰਖਾਈਆ। ਨੌਂ ਖੰਡ ਪ੍ਰਿਥਮੀ ਚਰਨ ਦਵਾਰ ਧਾਮ ਬਣਾਏ ਮੁਕਦੱਸ ਬਾਤਲ, ਸਰ ਸਰੋਵਰ ਇਕ ਵਡਿਆਈਆ। ਆਪੇ ਬੈਠਾ ਰਹੇ ਪਾਤਣ, ਕੰਢੀ ਆਪਣਾ ਡੇਰਾ ਲਾਈਆ। ਪਾਰਬ੍ਰਹਮ ਪੁਰਖ ਅਬਿਨਾਸ਼ਨ, ਅਬਿਨਾਸ਼ੀ ਆਪਣੀ ਖੇਲ ਰਚਾਈਆ। ਨਿਰਗੁਣ ਸਰਗੁਣ ਬਣੇ ਸਾਥਣ, ਗੁਰ ਅਵਤਾਰ ਪੀਰ ਪੈਗ਼ੰਬਰ ਦਏ ਸਮਝਾਈਆ। ਲਹਿਣਾ ਚੁਕਾਏ ਤ੍ਰਿਲੋਕੀ ਨਾਥਣ, ਨਾਥ ਅਨਾਥਾਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਬੇਪਰਵਾਹੀਆ। ਪੀਰ ਪੈਗ਼ੰਬਰ ਗੁਰ ਅਵਤਾਰ, ਘਰ ਸਾਚਾ ਸਚ ਜਣਾਈਆ। ਵਾਹਵਾ ਤੇਰੀ ਕੁਦਰਤ ਸੱਚੇ ਯਾਰ, ਯਾਰੀ ਯਾਰਾਂ ਨਾਲ ਨਿਭਾਈਆ। ਬੇਅੰਤ ਬੇਪਰਵਾਹ ਪਰਵਰਦਿਗਾਰ, ਬੇਅੰਤ ਤੇਰੀ ਸ਼ਹਿਨਸ਼ਾਹੀਆ। ਹੁਕਮ ਹਾਕਮ ਸ਼ਾਹ ਪਾਤਸ਼ਾਹ ਸੱਚੀ ਸਰਕਾਰ, ਧੁਰ ਫ਼ਰਮਾਣਾ ਵਡ ਵਡਿਆਈਆ। ਲੇਖਾ ਲਿਖੇ ਕਾਤਬ ਬਣ ਲਿਖਾਰ, ਲਿਖ ਲਿਖ ਲੇਖਾ ਦਏ ਸਮਝਾਈਆ। ਪੀਰ ਪੈਗ਼ੰਬਰ ਗੁਰ ਅਵਤਾਰ ਕਰ ਮੁਖ਼ਾਤਬ ਸੁਣਾਏ ਇਕ ਜੈਕਾਰ, ਨਾਅਰਾ ਆਪਣਾ ਨਾਮ ਲਗਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਪਿਛੇ ਕਰੇ ਤੁਆਕਬ, ਅਭੁੱਲ ਭੁੱਲ ਕਦੇ ਨਾ ਜਾਈਆ। ਵੇਖਣਹਾਰਾ ਸਚ ਇਬਾਦਤ, ਇਬਰਤ ਵੇਖੇ ਥਾਉਂ ਥਾਈਂਆ। ਦੇਵਣਹਾਰਾ ਸਚ ਸਦਾਕਤ, ਸਦਾ ਸਦਾ ਆਪਣੇ ਹੱਥ ਰੱਖੇ ਵਡਿਆਈਆ। ਲੇਖਾ ਜਾਣੇ ਨਿੰਦਕ ਸਾਕਤ, ਦੂਤੀ ਦੁਸ਼ਟ ਦਏ ਖਪਾਈਆ। ਬਿਨ ਆਪਣੇ ਆਦਿ ਅੰਤ ਕਿਸੇ ਨਾ ਦੇਵੇ ਇਜਾਜ਼ਤ, ਗੁਰ ਪੀਰ ਅਵਤਾਰ ਆਪਣੇ ਹੁਕਮੇ ਵਿਚ ਫਿਰਾਈਆ। ਜੁਗ ਚੌਕੜੀ ਚਰਨ ਕਵਲਾਂ ਵਿਚ ਰੱਖੇ ਅਮਾਨਤ, ਅਮਾਨਤ ਇਕੋ ਇਕ ਟਿਕਾਈਆ। ਕਰ ਸਕੇ ਨਾ ਕੋਇ ਖ਼ਿਆਨਤ, ਲੇਖਾ ਸਭ ਦਾ ਦਏ ਜਣਾਈਆ। ਘਟ ਘਟ ਅੰਤਰ ਕਰੇ ਪਛਾਨਤ, ਬੇਪਹਿਚਾਨ ਨਜ਼ਰ ਕਿਸੇ ਨਾ ਆਈਆ। ਆਪ ਬਣਿਆ ਰਹੇ ਅਣਜਾਣਤ, ਭੋਲਾ ਭਾਓ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਪੀਰ ਪੈਗ਼ੰਬਰ ਗੁਰ ਅਵਤਾਰ ਹੋ ਇਕੱਠੇ, ਇਕੋ ਆਸ ਲਗਾਈਆ। ਸ਼ਰਅ ਸ਼ਰੀਅਤ ਦੀਨ ਮਜ਼੍ਹਬ ਕੱਟੇ ਰੱਸੇ, ਬੰਧਨ ਕੋਇ ਨਜ਼ਰ ਨਾ ਆਈਆ। ਪਰਮ ਪੁਰਖ ਤੇਰੇ ਪਿਆਰ ਅੰਦਰ ਫਸੇ, ਫਾਸੀ ਅਵਰ ਨਾ ਕੋਇ ਜਣਾਈਆ। ਕਲਜੁਗ ਅੰਤਮ ਸਾਰੇ ਥੱਕੇ, ਆਪਣਾ ਪੰਧ ਨਾ ਸਕੇ ਕੋਇ ਮੁਕਾਈਆ। ਸਿਖਿਆ ਦੇ ਦੇ ਜਗਤ ਥੱਕੇ, ਸਾਡੀ ਵਾਹ ਨਾ ਚਲੇ ਰਾਈਆ । ਫਿਰ ਫਿਰ ਆਏ ਮਦੀਨੇ ਮੱਕੇ, ਸਾਚੇ ਹੁਜਰੇ ਫੇਰਾ ਪਾਈਆ। ਨੌਂ ਖੰਡ ਪ੍ਰਿਥਮੀ ਕੂੜੀ ਕਿਰਿਆ ਪਾਣੀ ਭਰਿਆ ਹੁੱਕੇ, ਹੱਕ ਹਕ਼ੀਕ਼ਤ ਨਾ ਕੋਇ ਰਖਾਈਆ। ਤੈਥੋਂ ਡਰਦੇ ਸਾਰੇ ਲੁਕੇ, ਲੁਕ

ਲੁਕ ਲੁਕ ਆਪਣਾ ਵਕ਼ਤ ਲੰਘਾਈਆ। ਕਵਣ ਵੇਲਾ ਪਰਵਰਦਿਗਾਰ ਸਿੰਘ ਸ਼ੇਰ ਏਕਾ ਬੁੱਕੇ, ਕਲਜੁਗ ਭਬਕ ਦਏ ਲਗਾਈਆ। ਬੇਈਮਾਨ ਫੜ ਫੜ ਟੰਗੇ ਪੁੱਠੇ, ਦੋਹਰੀ ਖਲ ਦਏ ਲੁਹਾਈਆ। ਆਪਣੇ ਨਿਸ਼ਾਨਿਉਂ ਕਦੇ ਨਾ ਉਕੇ, ਤੀਰ ਨਿਰਾਲਾ ਇਕ ਚਲਾਈਆ। ਦਰੋਹੀ ਖ਼ੁਦਾਏ ਬੂਟੇ ਅੰਤਮ ਸੁੱਕੇ, ਆਬ ਹਯਾਤ ਨਾ ਕੋਇ ਪਿਆਈਆ। ਹੱਕ ਹਕ਼ੀਕ਼ਤ ਸਭ ਤੋਂ ਪੁੱਛੇ, ਲਾਸ਼ਰੀਕ ਫੇਰਾ ਪਾਈਆ। ਬਾਂਹੋਂ ਫੜ ਫੜ ਸਾਰੇ ਕੁੱਟੇ, ਬਚਿਆ ਕੋਇ ਰਹਿਣ ਨਾ ਪਾਈਆ। ਕੂੜੀ ਕਿਰਿਆ ਜੜ ਹੱਥੀਂ ਪੁੱਟੇ, ਬੂਟਾ ਫੇਰ ਨਾ ਕੋਇ ਲਗਾਈਆ। ਦਿਨ ਦਿਹਾੜੇ ਸ਼ਾਹ ਪਾਤਸ਼ਾਹ ਰਾਜ ਰਾਜਾਨ ਲੁੱਟੇ, ਖਾਲੀ ਹੱਥ ਦੇਣ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣੇ ਹੱਥ ਰੱਖੇ ਵਡਿਆਈਆ। ਗੁਰ ਅਵਤਾਰ ਕਰ ਸਲਾਹ, ਸੰਸਾ ਸਾਰੇ ਰਹੇ ਚੁਕਾਈਆ। ਕਲਜੁਗ ਅੰਤਮ ਵੇਲਾ ਗਿਆ ਆ, ਨਾ ਕੋਈ ਮੇਟੇ ਮੇਟ ਮਿਟਾਈਆ। ਪਰਗਟ ਹੋਵੇ ਬੇਪਰਵਾਹ, ਬੇਪਰਵਾਹ ਧਾਰ ਚਲਾਈਆ। ਪੂਰਬ ਲੇਖਾ ਦਏ ਮੁਕਾ, ਬਾਕੀ ਕੋਇ ਨਜ਼ਰ ਨਾ ਆਈਆ। ਨੌਂ ਖੰਡ ਪ੍ਰਿਥਮੀ ਵੇਖੇ ਥਾਂ ਥਾਂ, ਦੋ ਜਹਾਨਾਂ ਖੋਜ ਖੋਜਾਈਆ। ਜੋ ਜੀਵ ਭੁੱਲ ਗਏ ਨਾਂ, ਤਿਨ੍ਹਾਂ ਫੜ ਫੜ ਦਏ ਸਜ਼ਾਈਆ। ਨਾ ਕੋਇ ਸਹਾਈ ਪਿਤਾ ਮਾਂ, ਭੈਣ ਭਾਈ ਕੰਮ ਕਿਸੇ ਨਾ ਆਈਆ। ਲਹਿਣਾ ਦੇਣਾ ਚੁਕਾਵੇ ਜਿਸ ਖਾਦੀ ਸੂਰ ਗਾਂ, ਏਥੇ ਓਥੇ ਦਏ ਸਜ਼ਾਈਆ। ਗੁਰ ਪੀਰ ਕੋਇ ਨਾ ਪਕੜੇ ਬਾਂਹ, ਸਾਰੇ ਪੱਲੂ ਰਹੇ ਛੁਡਾਈਆ। ਕੋਈ ਨਾ ਕਰੇ ਅੱਗੋਂ ਹਾਂ, ਨੇਤਰ ਨੈਣ ਗਏ ਭੁਵਾਈਆ। ਕਲਜੁਗ ਅੰਤਮ ਮਾਰੇ ਧਾਹ, ਧਰਨੀ ਧਰਤ ਧਵਲ ਹਿਲਾਈਆ। ਮੇਰਾ ਮੁਖ ਕਾਲਾ ਹੋਇਆ ਸਿਆਹ, ਸ਼ਾਹੀ ਸਕੇ ਨਾ ਕੋਇ ਲਾਹੀਆ। ਪੀਰ ਪੈਗ਼ੰਬਰਾਂ ਗੁਰ ਅਵਤਾਰਾਂ ਜੀਵ ਜੰਤਾਂ ਦਿਤਾ ਫਾਹ, ਫਾਂਸੀ ਲੋਕਮਾਤ ਲਟਕਾਈਆ। ਚੌਦਾਂ ਸਦੀਆਂ ਅੱਲਾ ਰਾਣੀ ਹੋਣ ਨਾ ਦਿਤਾ ਨਕਾਹ, ਕੁਵਾਰ ਕੰਨਿਆ ਰਹੀ ਕੁਰਲਾਈਆ। ਅੰਤਮ ਧੱਕਾ ਦੇਵੇ ਲਾ, ਮੂੰਹ ਦੇ ਭਾਰ ਸੁਟਾਈਆ। ਕਲਜੁਗ ਚੌਧਵੀਂ ਸਦੀ ਸੁੱਕਾ ਸਾਹ, ਸਵਾਸ ਸਵਾਸ ਦਏ ਦੁਹਾਈਆ। ਮੈਨੂੰ ਮਿਲੇ ਨਾ ਕੋਈ ਥਾਂ, ਥਨੰਤਰ ਨਜ਼ਰ ਕੋਇ ਨਾ ਆਈਆ। ਪਿਛਾ ਅੱਗਾ ਕੋਈ ਜਾਣੇ ਨਾ, ਏਥੇ ਓਥੇ ਨਾ ਕੋਇ ਸਹਾਈਆ। ਬੁੱਧੀ ਕਾਗ ਰਹੀ ਕੁਰਲਾ, ਕੂੰਜ ਵਿਛੜੀ ਡਾਰ ਦਏ ਦੁਹਾਈਆ। ਪਰਗਟ ਹੋਵੇ ਬੇਪਰਵਾਹ, ਸਭ ਦਾ ਲੇਖਾ ਦਏ ਮੁਕਾਈਆ। ਗ਼ਰੀਬ ਨਿਮਾਣੇ ਗਲੇ ਲਏ ਲਗਾ, ਸਿਰ ਆਪਣਾ ਹੱਥ ਟਿਕਾਈਆ । ਸਾਚੀ ਸਿਖਿਆ ਦਏ ਸਮਝਾ, ਸਾਖਿਆਤ ਨਜ਼ਰੀ ਆਈਆ। ਜਿਸ ਨੂੰ ਗੁਰ ਅਵਤਾਰ ਪੀਰ ਪੈਗ਼ੰਬਰ ਰਹੇ ਧਿਆ, ਸੋ ਆਪਣਾ ਧਿਆਨ ਦਏ ਲਗਾਈਆ। ਰਹਿਬਰ ਬਣੇ ਆਪ ਖ਼ੁਦਾ, ਖ਼ੁਦੀ ਸਭ ਦੀ ਦਏ ਮਿਟਾਈਆ। ਸਬਰ ਪਿਆਲਾ ਦਏ ਪਿਆ, ਜਾਮ ਹਕ਼ੀਕ਼ੀ ਹੱਥ ਉਠਾਈਆ। ਨੌਬਤ ਨਾਮ ਦਏ ਵਜਾ, ਡੰਕਾ ਇਕੋ ਇਕ ਲਗਾਈਆ। ਕੋਝੇ ਕਮਲੇ ਗਲੇ ਲਏ ਲਗਾ, ਦੁਖੀਆਂ ਦਰਦ ਦਏ ਗਵਾਈਆ। ਜਿਸ ਆਪਣਾ ਦਰਸ ਦਏ ਕਰਾ, ਤਿਸ ਦੋ ਜਹਾਨਾਂ ਮਿਲੇ ਵਡਿਆਈਆ। ਸ਼ਰਅ ਕਰਦ ਨਾ ਦੇਵੇ ਕੋਈ ਚਲਾ, ਤਿਖੀ ਧਾਰ ਨਾ ਕੋਇ ਰਖਾਈਆ। ਸਾਚਾ ਮੰਤਰ ਦਏ ਪੜ੍ਹਾ, ਮਨ ਮਨਸਾ ਕਰੇ ਸਫ਼ਾਈਆ। ਅੰਤਰ ਆਤਮ ਬੂਝ ਦਏ ਬੁਝਾ, ਦੂਈ ਦਵੈਤ ਡੇਰਾ ਢਾਹੀਆ। ਸੁਖ ਸਿਹਜੇ ਮੇਲਾ ਲਏ ਮਿਲਾ, ਨਾਰ ਕੰਤ ਖ਼ੁਸ਼ੀ ਮਨਾਈਆ। ਜੋਤੀ ਸ਼ਬਦੀ ਖੇਲ ਖਲਾ, ਸੋਈ ਸੁਰਤੀ ਲਏ ਉਠਾਈਆ। ਕਾਇਆ ਕੋਟ ਗੜ੍ਹ ਦਏ ਵਸਾ, ਸਾਢੇ ਤਿੰਨ ਹੱਥ ਮਾਣ ਦਵਾਈਆ। ਨਿਰਗੁਣ ਜੋਤ ਦਏ ਟਿਕਾ, ਤੇਲ ਬਾਤੀ ਨਾ ਕੋਇ ਰਖਾਈਆ। ਅੰਮ੍ਰਿਤ ਜਾਮ ਦਏ ਪਿਆ, ਨਿਝਰ ਝਿਰਨਾ ਆਪ

ਝਿਰਾਈਆ। ਅਨਹਦ ਰਾਗ ਦਏ ਸੁਣਾ, ਛੱਤੀ ਰਾਗ ਨਾ ਕੋਇ ਪੜ੍ਹਾਈਆ। ਮੱਕਾ ਕਾਅਬਾ ਦਏ ਵਖਾ, ਸਾਚੇ ਹੁਜਰੇ ਫੇਰਾ ਪਾਈਆ। ਨੂਰੋ ਨੂਰ ਜਲਵਾ ਆਪ ਧਰਾ, ਜ਼ਾਹਰ ਜ਼ਹੂਰ ਖੇਲ ਕਰਾਈਆ। ਅੱਲਾ ਮੀਆਂ ਵੇਸ ਵਟਾ, ਮੁਹੱਬਤ ਇਕੋ ਇਕ ਸਮਝਾਈਆ। ਸੁਹਬਤ ਜਾਣੇ ਦੋ ਜਹਾਨ, ਸਾਹਿਬ ਸੁਲਤਾਨ ਸੱਚਾ ਸ਼ਹਿਨਸ਼ਾਹੀਆ। ਰਹਿਮਤ ਕਰੇ ਆਪ ਖ਼ੁਦਾ, ਮਿਹਰ ਨਜ਼ਰ ਇਕ ਉਠਾਈਆ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਸੂਫ਼ੀ ਸਹੀ ਸਲਾਮਤ ਲਏ ਬਚਾ, ਆਰਫ਼ ਉਰਫ਼ਾ ਨਾ ਕਰੇ ਕੋਇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਖੇਲ ਮਹਾਨ, ਜੁਗਾ ਜੁਗੰਤਰ ਹੋ ਪਰਧਾਨ, ਨਿਰਗੁਣ ਸਰਗੁਣ ਵੇਖੇ ਆਣ, ਗੁਰਮੁਖ ਗੁਰਸਿਖ ਸੰਤ ਭਗਤ ਭਗਵੰਤ ਕੱਠੇ ਕਰੇ ਆਣ, ਜੁਗ ਚੌਕੜੀ ਜਗਤ ਵਿਛੋੜਾ ਕੱਟਣਹਾਰਾ ਸ਼ਾਹਸਵਾਰਾ ਚੜ੍ਹ ਕੇ ਘੋੜਾ, ਦੋ ਜਹਾਨਾਂ ਸ੍ਰੀ ਭਗਵਾਨ ਸਚ ਨਿਸ਼ਾਨਾ ਵਡ ਮਿਹਰਵਾਨਾ ਜ਼ਿਮੀਂ ਅਸਮਾਨਾਂ ਆਪ ਝੁਲਾਇੰਦਾ। ਪੀਰ ਪੈਗ਼ੰਬਰਾਂ ਦੇ ਪੈਗ਼ਾਮਾ, ਗੁਰ ਅਵਤਾਰ ਜਪਾਏ ਨਾਮਾ, ਭਗਤ ਭਗਵਾਨਾ ਕਰੇ ਪਛਾਨਾ, ਸੰਤਨ ਦੇਵੇ ਸਤਿ ਨਿਸ਼ਾਨਾ, ਗੁਰਮੁਖਾਂ ਬਖ਼ਸ਼ੇ ਚਰਨ ਧਿਆਨਾ, ਗੁਰਸਿਖਾਂ ਦੇਵੇ ਇਕ ਗਿਆਨਾ, ਅੱਖਰ ਵੱਖਰ ਆਪਣਾ ਨਾਮ ਪੜ੍ਹਾਇੰਦਾ। ਸਤਿਜੁਗ ਸਾਚਾ ਰਾਹ ਚਲਾਨਾ, ਸੋਹੰ ਢੋਲਾ ਸਭ ਨੇ ਗਾਣਾ, ਪੀਰ ਪੈਗ਼ੰਬਰ ਗੁਰ ਅਵਤਾਰਾਂ ਸ਼ੁਕਰ ਮਨਾਣਾ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਤੇਰੀ ਸਚ ਸਰਨਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਾ, ਵਿਸ਼ਵ ਆਪਣੀ ਕਲ ਜਣਾਈਆ।