ਪੁਸਤਕਾਲਾਭਾਗ ੧੨

੧੬ ਅੱਸੂ ੨੦੧੯ ਬਿਕ੍ਰਮੀ ਕਰਤਾਰ ਸਿੰਘ ਦੇ ਗ੍ਰਹਿ ਪਿੰਡ ਗਾਂਧਰਾਂ

ਪਰਵਰਦਿਗਾਰ ਤੇਰੀ ਆਸ, ਪੀਰ ਪੈਗ਼ੰਬਰ ਧਿਆਨ ਲਗਾਈਆ। ਚੌਦਾਂ ਤਬਕ ਹੋਏ ਬੇਆਸ, ਆਬੇ ਹਯਾਤ ਨਾ ਕੋਇ ਪਿਆਈਆ। ਸਦੀ ਚੌਧਵੀਂ ਹੋਏ ਨਿਰਾਸ, ਸਾਚਾ ਸੰਗ ਨਾ ਕੋਇ ਨਿਭਾਈਆ। ਨੇਤਰ ਰੋਵੇ ਪ੍ਰਿਥਮੀ ਆਕਾਸ਼, ਦੀਪ ਲੋਅ ਦੇਣ ਦੁਹਾਈਆ। ਅੰਦਰ ਬਾਹਰ ਨਾ ਕੋਇ ਸਾਥ, ਸਾਚਾ ਸੰਗ ਨਾ ਕੋਇ ਨਿਭਾਈਆ । ਉਮਤ ਉਮਤੀ ਦਿਸੇ ਘਾਟ, ਘਾਟਾ ਪੂਰ ਨਾ ਕੋਇ ਕਰਾਈਆ। ਅੰਤਮ ਨੇੜੇ ਆਈ ਵਾਟ, ਪਾਂਧੀ ਰਹੇ ਪੰਧ ਮੁਕਾਈਆ। ਤੇਰੀ ਨਜ਼ਰ ਨਾ ਆਏ ਸਾਚੀ ਜ਼ਾਤ, ਪਾਕ ਰਸੂਲ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਓਟ ਤਕਾਈਆ। ਗੁਰ ਅਵਤਾਰ ਤੱਕਣ ਰਾਹ, ਨੇਤਰ ਨੈਣ ਨੈਣ ਉਠਾਇਆ। ਪੁਰਖ ਅਬਿਨਾਸ਼ੀ ਤੁਧ ਬਿਨ ਦਿਸੇ ਨਾ ਕੋਇ ਮਲਾਹ, ਸਾਚਾ ਬੇੜਾ ਲਏ ਚਲਾਇਆ। ਜੁਗ ਚੌਕੜੀ ਦੇਵੇ ਕਵਣ ਸਲਾਹ, ਸਲਾਹਗੀਰ ਨਾ ਕੋਇ ਅਖਵਾਇਆ। ਚਾਰ ਕੁੰਟ ਹੋਈ ਹੈਰਾਨ, ਦਹਿ ਦਿਸ਼ਾ ਰਹੀ ਕੁਰਲਾਇਆ। ਦੋ ਜਹਾਨ ਨਾ ਪਕੜੇ ਕੋਈ ਬਾਂਹ, ਸਿਰ ਹੱਥ ਨਾ ਕੋਇ ਟਿਕਾਇਆ। ਲੱਖ ਚੁਰਾਸੀ ਰਸਨਾ ਜਿਹਵਾ ਰਹੀ ਗਾ, ਨਾਉਂ ਨਿਰੰਕਾਰਾ ਨਜ਼ਰ ਕਿਸੇ ਨਾ ਆਇਆ। ਕੋਈ ਖਾਏ ਸੂਰ ਕੋਈ ਖਾਏ ਗਾਂ, ਛੁਰੀ ਜ਼ਬਾਹ ਹੱਥ ਉਠਾਇਆ। ਨਿਥਾਵਿਆਂ ਦੇਵੇ ਨਾ ਕੋਇ ਥਾਂ, ਨਿਮਾਣਿਆਂ ਦੇਵੇ ਨਾ ਕੋਇ ਸਰਨਾਇਆ। ਨਾਤਾ ਤੁਟਾ ਭੈਣਾਂ ਭਾਈ ਭਰਾ, ਸਗਲਾ ਸੰਗ ਨਾ ਕੋਇ ਨਿਭਾਇਆ। ਹੰਸ ਬੁੱਧੀ ਹੋਈ ਕਾਂ, ਕਾਗ ਵਾਂਗ ਰਹੇ ਕੁਰਲਾਇਆ। ਸ਼ਾਹ ਪਾਤਸ਼ਾਹ ਦੇਵੇ ਨਾ ਕੋਇ ਠੰਡੀ ਛਾਂ, ਅਗਨੀ ਤਤ ਨਾ ਕਿਸੇ

ਬੁਝਾਇਆ। ਚਾਰੋਂ ਕੁੰਟ ਅੰਧੇਰ ਗਿਆ ਛਾ, ਸਾਚਾ ਚੰਦ ਨਾ ਕੋਇ ਚੜ੍ਹਾਇਆ। ਹਰਿ ਕਾ ਸ਼ਬਦ ਗਏ ਭੁਲਾ, ਗੁਰ ਕਾ ਨਾਉਂ ਨਾ ਕੋਇ ਸੁਣਾਇਆ। ਮੰਦਰ ਮਸਜਦ ਸ਼ਿਵਦਵਾਲੇ ਉਚੀ ਰੋਵਣ ਮਾਰਨ ਧਾਹ, ਨੇਤਰ ਨੈਣਾਂ ਨੀਰ ਵਹਾਇਆ। ਤੀਰਥ ਤਟ ਰਹੇ ਕੁਰਲਾ, ਅਠਸਠ ਨੇਤਰ ਨੈਣ ਸ਼ਰਮਾਇਆ। ਸ਼ਾਸਤਰ ਸਿਮਰਤ ਵੇਦ ਪੁਰਾਨ, ਚਰਨ ਧਿਆਨ ਰਹੇ ਲਗਾ, ਚਰਨ ਕਵਲ ਮਿਲੇ ਸਰਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਤੇਰੀ ਓਟ ਤਕਾਇਆ। ਭਗਤ ਮੰਗਣ ਇਕੋ ਦਾਨ, ਭਗਵਨ ਅੱਗੇ ਝੋਲੀ ਡਾਹੀਆ। ਕਿਰਪਾ ਕਰ ਵਡ ਮਿਹਰਵਾਨ, ਮਿਹਰ ਨਜ਼ਰ ਇਕ ਉਠਾਈਆ। ਨੌਂ ਖੰਡ ਪ੍ਰਿਥਮੀ ਸ਼ਰਅ ਹੋਈ ਸ਼ੈਤਾਨ, ਘਰ ਘਰ ਪਈ ਲੜਾਈਆ। ਸਾਚਾ ਦਿਸੇ ਨਾ ਕੋਇ ਈਮਾਨ, ਸਤਿ ਧਰਮ ਨਾ ਕੋਇ ਵਖਾਈਆ। ਸਾਚਾ ਨਾਦ ਨਾ ਸੁਣੇ ਕੋਈ ਨਾਮ, ਰਸਨਾ ਜਿਹਵਾ ਹੋਈ ਹਲਕਾਈਆ। ਆਤਮ ਮਿਲੇ ਨਾ ਪੀਣ ਖਾਣ, ਨਿਝਰ ਝਿਰਨਾ ਨਾ ਕੋਇ ਝਿਰਾਈਆ। ਨਿਰਗੁਣ ਜੋਤ ਪਰਕਾਸ਼ ਨਾ ਹੋਏ ਕੋਇ ਭਾਨ, ਰਵ ਸਸ ਅਗਨੀ ਤਤ ਰਹੇ ਤਪਾਈਆ। ਬ੍ਰਹਮ ਪਾਰਬ੍ਰਹਮ ਦੇਵੇ ਨਾ ਕੋਇ ਮਾਣ, ਆਤਮ ਪਰਮਾਤਮ ਜੋੜ ਨਾ ਕੋਇ ਜੁੜਾਈਆ। ਕਾਇਆ ਦਿਸੇ ਸੁੰਞ ਮਕਾਨ, ਸਚ ਸਿੰਘਾਸਣ ਸੋਭਾ ਕੋਇ ਨਾ ਪਾਈਆ। ਸ੍ਰਿਸ਼ਟ ਸਬਾਈ ਦਿਸੇ ਵੈਰਾਨ, ਵੈਰਾਗੀ ਰੂਪ ਨਾ ਕੋਇ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੁਧ ਬਿਨ ਅਵਰ ਨਾ ਕੋਇ ਸਹਾਈਆ। ਸੰਤ ਰੋਵਣ ਕਰਨ ਪੁਕਾਰ, ਉਚੀ ਕੂਕ ਦੇਣ ਦੁਹਾਈਆ। ਚਾਰੋਂ ਕੁੰਟ ਅੰਧ ਅੰਧਿਆਰ, ਚੰਦ ਚਾਂਦਨਾ ਨਾ ਕੋਇ ਰੁਸ਼ਨਾਈਆ। ਨੌਂ ਖੰਡ ਪ੍ਰਿਥਮੀ ਹੋਏ ਵਿਭਚਾਰ, ਸ੍ਰਿਸ਼ਟ ਸਬਾਈ ਹਰਿ ਜੂ ਕੰਤ ਨਾ ਕੋਇ ਹੰਢਾਈਆ। ਸਾਚੇ ਮੰਦਰ ਅੰਦਰ ਨਿਰਗੁਣ ਸਰਗੁਣ ਕਰੇ ਨਾ ਕੋਇ ਪਿਆਰ, ਸਾਖਿਆਤ ਰੂਪ ਨਾ ਕੋਇ ਵਖਾਈਆ। ਕਾਗ਼ਜ਼ ਕਲਮ ਗਏ ਹਾਰ, ਲਿਖ ਲਿਖ ਥੱਕੀ ਸ਼ਾਹੀਆ। ਸੱਤ ਸਮੁੰਦਰ ਰੋਵਣ ਜ਼ਾਰੋ ਜ਼ਾਰ, ਬਨਾਸਪਤ ਉਚੀ ਕੂਕ ਦਏ ਦੁਹਾਈਆ। ਕਿਸੇ ਮਿਲਿਆ ਨਾ ਸਾਂਝਾ ਯਾਰ, ਸਗਲਾ ਸੰਗ ਨਾ ਕੋਇ ਨਿਭਾਈਆ। ਭਰਮੇ ਭੁੱਲਾ ਜੀਵ ਗਵਾਰ, ਭਰਮ ਗੜ੍ਹ ਨਾ ਕੋਇ ਤੁੜਾਈਆ। ਬਜਰ ਕਪਾਟੀ ਨਾ ਖੁਲਾ ਕਿਵਾੜ, ਆਤਮ ਤਾਕੀ ਕੁੰਡਾ ਨਾ ਕੋਇ ਲਾਹੀਆ। ਤੇਲ ਬਾਤੀ ਦੀਵੇ ਲਏ ਬਾਲ, ਘਰ ਘਰ ਦੀਵਾਲੀ ਰਹੇ ਜਗਾਈਆ । ਨਾਤਾ ਤੋੜੇ ਨਾ ਕੋਇ ਸ਼ਾਹ ਕੰਗਾਲ, ਸ਼ਹਿਨਸ਼ਾਹ ਨਾ ਕੋਇ ਮਿਲਾਈਆ। ਨਾ ਕੋਇ ਸੁਣਾਏ ਮੁਰੀਦਾਂ ਹਾਲ, ਮੁਰਸ਼ਦ ਮਿਲਿਆ ਨਾ ਸੱਚਾ ਮਾਹੀਆ। ਫਲ ਦਿਸੇ ਨਾ ਕਿਸੇ ਡਾਲ, ਲੱਖ ਚੁਰਾਸੀ ਸਿਮਲ ਬੂਟਾ ਨਜ਼ਰੀ ਆਈਆ। ਤੁਧ ਬਿਨ ਕਵਣ ਕਰੇ ਪ੍ਰਿਤਪਾਲ, ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਇਕ ਉਠਾਈਆ। ਤੇਰੀ ਘਾਲਣ ਰਹੇ ਘਾਲ, ਕੀਤੀ ਘਾਲ ਲੇਖੇ ਪਾਈਆ। ਇਕੋ ਮੰਨ ਸਤਿ ਸਵਾਲ, ਬਣ ਸਵਾਲੀ ਰਹੇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਮਿਲੇ ਸਰਨਾਈਆ। ਗੁਰਮੁਖ ਵੇਖਣ ਤੇਰਾ ਰਾਹ, ਨੇਤਰ ਨੈਣ ਨੈਣ ਉਠਾਇਆ। ਕਵਣ ਕੂਟੇ ਫੇਰਾ ਲਏ ਪਾ, ਪਾਰਬ੍ਰਹਮ ਪ੍ਰਭ ਬੇਪਰਵਾਹਿਆ। ਡੁੱਬਦੇ ਪਾਥਰ ਲਏ ਤਰਾ, ਪਾਹਨ ਆਪਣਾ ਚਰਨ ਛੁਹਾਇਆ। ਸਾਚੀ ਸਿਖਿਆ ਦਏ ਸਮਝਾ, ਵਰਨ ਬਰਨ ਨਾਤਾ ਤੋੜ ਤੁੜਾਇਆ। ਏਕਾ ਮੰਤਰ ਲਏ ਪੜ੍ਹਾ, ਆਤਮ ਪਰਮਾਤਮ ਰੰਗ ਰੰਗਾਇਆ। ਲੱਗੀ ਬਸੰਤਰ ਦਏ ਬੁਝਾ, ਅੰਮ੍ਰਿਤ ਮੇਘ ਇਕ ਬਰਸਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਚਰਨ ਕਵਲ ਮਿਲੇ ਸਰਨਾਇਆ। ਗੁਰਸਿਖ ਰਾਹ ਰਹੇ ਤੱਕ, ਧਿਆਨ ਧਿਆਨ ਵਿਚ

ਲਗਾਈਆ। ਜੰਗਲ ਜੂਹ ਉਜਾੜ ਪਹਾੜ ਫਿਰ ਫਿਰ ਗਏ ਥੱਕ, ਤੇਰਾ ਨੂਰ ਨਜ਼ਰ ਨਾ ਆਈਆ। ਤੇਰਾ ਨੂਰ ਕਰੇ ਨਬੇੜਾ ਹੱਕ, ਹਕ਼ੀਕ਼ਤ ਤੇਰੇ ਹੱਥ ਵਡਿਆਈਆ। ਤੇਰਾ ਖੇਲ ਪੁਰਖ ਸਮਰਥ, ਜਿਉਂ ਭਾਵੇਂ ਰਿਹਾ ਭੁਵਾਈਆ। ਅਸੀਂ ਸੱਥਰ ਬੈਠੇ ਘਤ, ਯਾਰੜਾ ਨਜ਼ਰ ਕੋਇ ਨਾ ਆਈਆ। ਭਰਮੇ ਭੁੱਲੇ ਮਨਮਤ, ਗੁਰਮਤ ਸੰਗ ਨਾ ਕੋਇ ਰਖਾਈਆ। ਅੰਤਮ ਖੇੜਾ ਦਿਸੇ ਭੱਠ, ਖੰਡਾ ਨਾਮ ਨਾ ਕੋਇ ਚਮਕਾਈਆ। ਚੌਦਾਂ ਤਬਕ ਖ਼ਾਲੀ ਹੱਟ, ਤੇਰਾ ਨਾਉਂ ਨਾ ਕੋਇ ਵਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਈਆ। ਪੀਰ ਪੈਗ਼ੰਬਰ ਕਰਨ ਉਡੀਕ, ਨੇਤਰ ਨੈਣ ਨੈਣ ਉਠਾਇਆ। ਕਵਣ ਵੇਲਾ ਪਰਗਟ ਹੋਏ ਲਾਸ਼ਰੀਕ, ਬੇਪਰਵਾਹ ਬੇਪਰਵਾਹਿਆ। ਮੇਟੇ ਅੰਤ ਅੰਧੇਰ ਤਾਰੀਕ, ਸਾਚਾ ਨੂਰ ਕਰੇ ਰੁਸ਼ਨਾਇਆ। ਆਲਮ ਦੱਸੇ ਇਕ ਪ੍ਰੀਤ, ਉਲਮਾ ਕਰੇ ਸਚ ਪੜ੍ਹਾਇਆ। ਸਚ ਨਿਸ਼ਾਨਾ ਮਾਰੇ ਠੀਕ, ਠੀਕਰ ਕੂੜਾ ਭੰਨ ਵਖਾਇਆ। ਮਾਰਗ ਦੱਸੇ ਇਕ ਬਾਰੀਕ, ਦੋਏ ਦੋਏ ਲੋਚਣ ਨਜ਼ਰ ਨਾ ਆਇਆ। ਲੇਖਾ ਜਾਣੇ ਹਸਤ ਕੀਟ, ਊਚ ਨੀਚਾਂ ਵੇਖ ਵਖਾਇਆ। ਜੁਗ ਚੌਕੜੀ ਰਿਹਾ ਜੀਤ, ਬਲ ਆਪਣਾ ਆਪ ਧਰਾਇਆ। ਆਦਿ ਜੁਗਾਦੀ ਠਾਂਡਾ ਸੀਤ, ਸੀਤਲ ਏਕਾ ਧਾਰ ਵਖਾਇਆ। ਕਰੇ ਖੇਲ ਆਪ ਅਨਡੀਠ, ਹਰਿ ਅਨਡਿਠੜੀ ਕਾਰ ਕਮਾਇਆ। ਮੁਕਾਮੇ ਹੱਕ ਗਾਵੇ ਗੀਤ, ਦਰਗਹਿ ਸਾਚੀ ਨਾਅਰਾ ਇਕੋ ਲਾਇਆ। ਇਕੋ ਘਰ ਵਖਾਏ ਮੰਦਰ ਮਸੀਤ, ਸਾਚੇ ਹੁਜਰੇ ਫੇਰਾ ਪਾਇਆ। ਪਰਖਣਹਾਰਾ ਸਭ ਦੀ ਨੀਤ, ਉਮਤ ਉਮਤੀ ਵੇਖ ਵਖਾਇਆ। ਕਰਵਟ ਲੈ ਜੋ ਸੁੱਤਾ ਦੇ ਕਰ ਪੀਠ, ਆਪਣਾ ਪਾਸਾ ਲਏ ਬਦਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖੌਣਾ ਸਾਚਾ ਘਰ, ਘਰ ਸੱਚਾ ਇਕੋ ਪਾਇਆ। ਗੁਰ ਅਵਤਾਰ ਨੇਤਰ ਖੋਲ੍ਹ, ਨੈਣ ਨੈਣ ਉਠਾਈਆ। ਸੋ ਪੁਰਖ ਨਿਰੰਜਣ ਨਾਉਂ ਸਾਰੇ ਰਹੇ ਬੋਲ, ਸਚਖੰਡ ਦਵਾਰੇ ਵੱਜੇ ਵਧਾਈਆ। ਹਰਿ ਪੁਰਖ ਨਿਰੰਜਣ ਤੋਲਣਹਾਰਾ ਤੋਲ, ਏਕਾ ਕੰਡਾ ਹੱਥ ਉਠਾਈਆ। ਏਕੰਕਾਰ ਰਹੇ ਅਡੋਲ, ਡੋਲ ਕਦੇ ਨਾ ਜਾਈਆ। ਆਦਿ ਨਿਰੰਜਣ ਨਿਰਗੁਣ ਜੋਤ ਵਜਾਏ ਢੋਲ, ਢੋਲਾ ਆਪਣਾ ਨਾਉਂ ਰਖਾਈਆ। ਅਬਿਨਾਸ਼ੀ ਕਰਤਾ ਪੂਰਾ ਕਰੇ ਕੌਲ, ਕੀਤਾ ਕੌਲ ਭੁੱਲ ਨਾ ਜਾਈਆ। ਸ੍ਰੀ ਭਗਵਾਨ ਸਚ ਨਿਸ਼ਾਨ ਝੁਲਾਏ ਉਪਰ ਧੌਲ, ਧਰਨੀ ਧਰਤ ਦਏ ਵਡਿਆਈਆ। ਪਾਰਬ੍ਰਹਮ ਪ੍ਰਭ ਅੰਤਮ ਕਰੇ ਭਾਰ ਹੌਲ, ਹੌਲਾ ਭਾਰ ਦਏ ਵਖਾਈਆ। ਸਦਾ ਸੁਹੇਲਾ ਵਸੇ ਕੋਲ, ਵਿਛੜ ਕਦੇ ਨਾ ਜਾਈਆ। ਅੰਦਰ ਵੜ ਵੜ ਕਰੇ ਚੋਲ, ਪ੍ਰੇਮ ਪ੍ਰੀਤੀ ਇਕ ਨਿਭਾਈਆ। ਰਸਨਾ ਜਿਹਵਾ ਨਾ ਬੋਲੇ ਬੋਲ, ਬੱਤੀ ਦੰਦ ਨਾ ਕੋਇ ਸਾਲਾਹੀਆ। ਸਚ ਦਵਾਰਾ ਦੇਵੇ ਖੋਲ੍ਹ, ਖ਼ਾਲਕ ਖ਼ਲਕ ਦਏ ਮਿਲਾਈਆ। ਮਾਣਕ ਮੋਤੀ ਲਏ ਵਰੋਲ, ਕਿਰਪਾ ਕਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਭਗਤ ਭਗਵਾਨ ਮੰਗਣ ਮੰਗ, ਇਕੋ ਆਸ ਰਖਾਈਆ। ਸਾਹਿਬ ਸੁਲਤਾਨ ਦੇ ਅਨੰਦ, ਅਨੰਦ ਅਨੰਦ ਵਿਚ ਰਖਾਈਆ। ਨਿਰਗੁਣ ਨੂਰ ਚੜ੍ਹੇ ਚੰਦ, ਸੂਰਜ ਚੰਦ ਨਾ ਕੋਇ ਰੁਸ਼ਨਾਈਆ। ਗੀਤ ਸੁਹਾਗੀ ਇਕੋ ਛੰਦ, ਸੋਹੰ ਢੋਲਾ ਲਈਏ ਗਾਈਆ। ਨੰਗੀ ਹੋਵੇ ਨਾ ਸਾਡੀ ਕੰਡ, ਏਥੇ ਓਥੇ ਹੋ ਸਹਾਈਆ। ਖੇਲੇ ਖੇਲ ਵਿਚ ਬ੍ਰਹਿਮੰਡ, ਬ੍ਰਹਿਮਾਂਡ ਤੇਰੀ ਵਡਿਆਈਆ। ਨਾਤਾ ਤੁਟੇ ਦੁਹਾਗਣ ਰੰਡ, ਘਰ ਮਿਲੇ ਸੱਚਾ ਮਾਹੀਆ। ਦਾਤਾ ਦਾਨੀ ਸੂਰਾ ਸਰਬੰਗ, ਸ਼ਹਿਨਸ਼ਾਹ ਇਕੋ ਇਕ ਅਖਵਾਈਆ। ਕਵਣ ਵੇਲਾ ਘਰ ਨਿਮਾਣੀ ਆਏ ਲੰਘ, ਪ੍ਰੀਤੀ ਕਵਲ ਕਵਲ ਚਰਨ ਇਕ ਤਕਾਈਆ। ਆਤਮ ਸੇਜਾ

ਬੈਠਾ ਪਲੰਘ, ਸਚ ਸੁਹਾਗ ਦਏ ਵਖਾਈਆ। ਜਨਮ ਜੁਗ ਦੀ ਟੁੱਟੀ ਗੰਢ, ਏਕਾ ਆਪਣਾ ਬੰਧਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰਾ ਇਕੋ ਭਾਈਆ। ਗੁਰਸਿਖ ਸੋਹੇ ਚਰਨ ਦਵਾਰ, ਚਰਨ ਕਵਲ ਧਿਆਨ ਲਗਾਇਆ। ਪੁਰਖ ਅਬਿਨਾਸ਼ੀ ਮਿਲੇ ਸਾਂਝਾ ਯਾਰ, ਮਿਲ ਮਿਲ ਆਪਣਾ ਖੇਲ ਵਖਾਇਆ। ਨੌਂ ਸੌ ਚੁਰਾਨਵੇ ਚੌਕੜੀ ਗਈ ਹਾਰ, ਕਲਜੁਗ ਵੇਲਾ ਅੰਤਮ ਆਇਆ। ਸੱਚਾ ਦਿਸੇ ਨਾ ਕੋਇ ਯਾਰ, ਮਿੱਤਰ ਪਿਆਰਾ ਸੰਗ ਨਾ ਕੋਇ ਨਿਭਾਇਆ। ਨਾਰੀ ਕਰੇ ਨਾ ਕੰਤ ਪਿਆਰ, ਸੇਜ ਸੁਹੰਜਣੀ ਨਾ ਕੋਇ ਸੁਹਾਇਆ। ਘਰ ਘਰ ਦਿਸੇ ਜਗਤ ਵਿਭਚਾਰ, ਕੂੜੀ ਕਿਰਿਆ ਰੰਗ ਰੰਗਾਇਆ। ਜੂਠ ਝੂਠ ਵਣਜ ਵਪਾਰ, ਕਲਜੁਗ ਆਪਣਾ ਹੱਟ ਚਲਾਇਆ। ਨੌਂ ਖੰਡ ਪ੍ਰਿਥਮੀ ਗਈ ਹਾਰ, ਸਤਿ ਸੰਤੋਖ ਨਾ ਕੋਇ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਰਾਇਆ। ਵਿਸ਼ਨ ਬ੍ਰਹਮਾ ਸ਼ਿਵ ਕਰ ਧਿਆਨ, ਧਿਆਨ ਧਿਆਨ ਵਿਚ ਲਗਾਈਆ। ਪੁਰਖ ਅਬਿਨਾਸ਼ੀ ਮਿਹਰਵਾਨ, ਮਿਹਰ ਨਜ਼ਰ ਇਕ ਉਠਾਈਆ। ਅੰਤਮ ਤੁੱਟਾ ਸਾਡਾ ਮਾਣ, ਅਭਿਮਾਨ ਕੋਇ ਰਹਿਣ ਨਾ ਪਾਈਆ। ਲੱਖ ਚੁਰਾਸੀ ਹੁੰਦੀ ਦਿਸੇ ਵੈਰਾਨ, ਸਿਰ ਹੱਥ ਨਾ ਕੋਇ ਟਿਕਾਈਆ। ਬੇਪਰਵਾਹ ਤੇਰਾ ਭੁੱਲਿਆ ਗਾਨ, ਗਾ ਗਾ ਸ਼ੁਕਰ ਨਾ ਕੋਇ ਮੰਨਾਈਆ। ਭਰਮੇ ਭੁੱਲੇ ਰਾਜ ਰਾਜਾਨ, ਸ਼ਹਿਨਸ਼ਾਹ ਸ਼ਾਹ ਸ਼ਾਹੀ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਈਆ। ਧਰਨੀ ਵਖਾਏ ਖੁਲੜੇ ਕੇਸ, ਮੀਂਢੀ ਸੀਸ ਨਾ ਕੋਇ ਗੁੰਦਾਈਆ। ਮੇਰਾ ਅੰਤਮ ਲੱਥਾ ਵੇਸ, ਕੂੜੀ ਕਿਰਿਆ ਮੇਰੇ ਭਾਰ ਦਬਾਈਆ। ਸਾਹਿਬ ਸਤਿਗੁਰ ਸਚ ਸਵਾਣੀ ਵੇਖ, ਨਿਹਕਾਮੀ ਨਿਹਕਰਮੀ ਤੇਰੇ ਹੱਥ ਵਡਿਆਈਆ। ਮੇਰੀ ਚਲੇ ਨਾ ਕੋਇ ਪੇਸ, ਬਲਹੀਣ ਦਏ ਦੁਹਾਈਆ। ਸੰਦੇਸਾ ਦੇ ਕੇ ਗਿਆ ਦਸ ਦਸ਼ਮੇਸ਼, ਪੁਰਖ ਨਿਰੰਜਣ ਆਵੇ ਸੱਚਾ ਮਾਹੀਆ। ਮੁੱਛ ਦਾੜ੍ਹੀ ਨਾ ਕੋਇ ਕੇਸ, ਨਾ ਕੋਇ ਮੂੰਡ ਮੁੰਡਾਈਆ। ਆਦਿ ਜੁਗਾਦਿ ਰਹੇ ਹਮੇਸ਼, ਨਾ ਮਰੇ ਨਾ ਜਾਈਆ। ਵੇਖਣਹਾਰਾ ਨੇਤਨ ਨੇਤ, ਆਪਣਾ ਵੇਸ ਵਟਾਈਆ। ਅੰਡਜ ਜੇਰਜ ਉਤਭੁਜ ਸੇਤਜ ਚਾਰੇ ਖਾਣੀ ਵੇਖੇ ਖੇਡ, ਬਣ ਕਿਰਸਾਣਾ ਫੇਰਾ ਪਾਈਆ। ਮੈਂ ਕੋਝੀ ਕਮਲੀ ਕਰੇ ਹੇਤ, ਮੇਰਾ ਦੁਖੜਾ ਦਏ ਗਵਾਈਆ। ਮੇਰੇ ਉਤੇ ਗੁਰ ਅਵਤਾਰ ਪੀਰ ਪੈਗ਼ੰਬਰ ਗਏ ਖੇਡ, ਮੇਰਾ ਦੁੱਖ ਨਾ ਕੋਇ ਵੰਡਾਈਆ। ਰੁੱਤ ਬਸੰਤੀ ਨਾ ਮੌਲੇ ਚੇਤ, ਕਲਜੁਗ ਆਪਣੀ ਖ਼ਿਜ਼ਾਂ ਵਖਾਈਆ। ਚਾਰੋਂ ਕੁੰਟ ਅਗਨੀ ਤਪੇ ਜੇਠ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੁਧ ਬਿਨ ਨਜ਼ਰ ਕੋਇ ਨਾ ਆਈਆ। ਪੀਰ ਪੈਗ਼ੰਬਰ ਕਰ ਸਲਾਮ, ਅਲੈਕਮ ਏਕਾ ਵਾਰ ਜਣਾਈਆ। ਪਰਵਰਦਿਗਾਰ ਤੇਰਾ ਸਚ ਪੈਗ਼ਾਮ, ਕਾਇਨਾਤ ਪੜ੍ਹਾਈਆ। ਸ਼ਾਹ ਸੁਲਤਾਨ ਤੂੰ ਵਡ ਅਮਾਮ, ਈਮਾਨ ਤੇਰੇ ਉਤੇ ਰਖਾਈਆ। ਹਉਂ ਬਰਦੇ ਬਣੇ ਗ਼ੁਲਾਮ, ਗ਼ੁਰਬਤ ਕੋਇ ਰਹਿਣ ਨਾ ਪਾਈਆ। ਚੌਦਾਂ ਸਦੀਆਂ ਬਣੇ ਰਹੇ ਅਣਜਾਣ, ਤੇਰਾ ਅੰਤ ਨਜ਼ਰ ਨਾ ਆਈਆ। ਉਮਤ ਉਮਤੀ ਨਾ ਸਕੇ ਪਛਾਣ, ਅੱਲਾ ਰਾਣੀ ਨਾ ਪਰਦਾ ਲਾਹੀਆ। ਨੇਤਰ ਨੈਣ ਸਰਬ ਸ਼ਰਮਾਣ, ਅੱਖ ਪਰਤੱਖ ਨਾ ਕੋਇ ਵਖਾਈਆ। ਕਲਮਾ ਨਬੀ ਨਾ ਕੋਇ ਗਾਣ, ਤੀਸ ਬਤੀਸ ਨਾ ਕੋਇ ਪੜ੍ਹਾਈਆ। ਅਲਫ਼ ਯੇ ਨਾ ਕੋਇ ਕਲਾਮ, ਕਲਮਾ ਰੂਪ ਨਾ ਕੋਇ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਅੰਤਮ

ਮੇਲਾ ਲੈ ਮਿਲਾਈਆ। ਗੁਰ ਅਵਤਾਰ ਰਖ ਆਸ, ਸਤਿਜੁਗ ਤ੍ਰੇਤਾ ਦੁਆਪਰ ਪਾਰ ਕਰਾਇਆ। ਕਲਜੁਗ ਅੰਤ ਬੁਝਾਏ ਪਿਆਸ, ਪੁਰਖ ਅਬਿਨਾਸ਼ੀ ਫੇਰਾ ਪਾਇਆ। ਰਾਹ ਤੱਕੇ ਗੋਪੀ ਕਾਹਨ ਮੰਡਲ ਰਾਸ, ਰਾਮ ਰਮੱਯਾ ਧਿਆਨ ਲਗਾਇਆ। ਕਵਣ ਵੇਲਾ ਦੇਵੇ ਸਾਥ, ਸਮਰਥ ਆਪਣਾ ਸੰਗ ਨਿਭਾਇਆ। ਵੇਖੇ ਖੇਲ ਖੇਲ ਤਮਾਸ਼, ਖ਼ਾਲਕ ਖ਼ਲਕ ਰੂਪ ਵਟਾਇਆ। ਪਰਗਟ ਹੋਏ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਆਪਣਾ ਨਾਉਂ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਬਿਨ ਦੂਜਾ ਅਵਰ ਨਾ ਕੋਇ ਸਹਾਇਆ। ਭਗਤ ਭਗਵਾਨ ਓਟ ਲਈ ਰੱਖ, ਦੂਸਰ ਆਸ ਨਾ ਕੋਇ ਤਕਾਈਆ। ਕਵਣ ਵੇਲਾ ਹੋਏ ਪਰਤੱਖ, ਪਾਰਬ੍ਰਹਮ ਬੇਪਰਵਾਹੀਆ। ਜੁਗ ਜੁਗ ਭਗਤਾਂ ਕਰਦਾ ਆਇਆ ਪੱਖ, ਨਿਤ ਨਵਿਤ ਵੇਖ ਵਖਾਈਆ। ਕਲਜੁਗ ਅੰਤਮ ਮਾਰਗ ਦੇਵੇ ਦੱਸ, ਬਣ ਰਹਿਬਰ ਫੇਰਾ ਪਾਈਆ। ਹਿਰਦੇ ਅੰਦਰ ਜਾਣਾ ਵਸ, ਦੂਜਾ ਦਰ ਨਾ ਕੋਇ ਵਖਾਈਆ। ਇਕੋ ਤੀਰ ਨਿਰਾਲਾ ਮਾਰ ਕਸ, ਅਣਿਆਲਾ ਆਪ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰਦੀ ਦਰਦੀਆਂ ਦਰਦ ਵੰਡਾਈਆ। ਗੁਰਸਿਖ ਮੰਗਣ ਚਰਨ ਧੂੜ, ਨੇਤਰ ਨੈਣ ਉਠਾਇਆ। ਕਲਜੁਗ ਨਾਤਾ ਦਿਸੇ ਕੂੜ, ਕੂੜੀ ਕਿਰਿਆ ਬੰਧਨ ਪਾਇਆ। ਮਾਇਆ ਮਮਤਾ ਕੀਤੇ ਮੂੜ੍ਹ, ਅਗਿਆਨ ਅੰਧੇਰ ਵਧਾਇਆ। ਕੋਈ ਨਾ ਬਖ਼ਸ਼ੇ ਤੇਰਾ ਨੂਰ, ਕੋਟਨ ਕੋਟ ਸਾਧ ਸੰਤ ਬੈਠੇ ਆਸਣ ਲਾਇਆ। ਕੋਇ ਨਾ ਹੋਏ ਆਸਾ ਪੂਰ, ਮਨਸਾ ਮਨਸਾ ਦਏ ਖਪਾਇਆ। ਦੀਨ ਮਜ਼੍ਹਬ ਰਹੇ ਘੂਰ, ਦਰ ਦਵਾਰ ਰਹੇ ਡਰਾਇਆ। ਸ਼ਰਾ ਸ਼ਰੀਅਤ ਪਾਇਆ ਜੂੜ, ਫੰਦ ਸਕੇ ਨਾ ਕੋਇ ਕਟਾਇਆ। ਪੁਰਖ ਅਬਿਨਾਸ਼ੀ ਪਰਗਟ ਹੋ ਜ਼ਰੂਰ, ਤੁਧ ਬਿਨ ਬੇੜਾ ਪਾਰ ਨਾ ਕੋਇ ਕਰਾਇਆ। ਸਾਡਾ ਮੁੱਕਾ ਅੰਤ ਸ਼ਊਰ, ਸ਼ਹਿਨਸ਼ਾਹ ਸਿਰ ਹੱਥ ਨਾ ਕੋਇ ਟਿਕਾਇਆ। ਕਰ ਕਿਰਪਾ ਬਖ਼ਸ਼ ਕਸੂਰ, ਦੀਨਾਂ ਨਾਥ ਹੋ ਸਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰਾ ਮੰਗ ਮੰਗਾਇਆ। ਦਰ ਮੰਗੇ ਵਿਸ਼ਨ ਬ੍ਰਹਮਾ ਸ਼ਿਵ, ਦੋਏ ਜੋੜ ਚਰਨ ਕਵਲ ਸੀਸ ਝੁਕਾਈਆ। ਕਲਜੁਗ ਅੰਤਮ ਤੇਰੀ ਲੋੜ, ਤੁਧ ਬਿਨ ਅਵਰ ਨਾ ਕੋਇ ਸਹਾਈਆ। ਦੋ ਜਹਾਨਾਂ ਆਪੇ ਬੌਹੜ, ਬੌਹੜੀ ਬੌਹੜੀ ਦੇਣ ਸੁਣਾਈਆ। ਕਲਜੁਗ ਰੀਠਾ ਹੋਇਆ ਕੌੜ, ਮਿਠਾ ਰਸ ਨਾ ਕੋਇ ਭਰਾਈਆ। ਸਚ ਦਵਾਰੇ ਦਿਸੇ ਨਾ ਲੱਗਾ ਪੌੜ, ਪੌੜਾ ਨਾਮ ਹੱਥ ਨਾ ਕੋਇ ਫੜਾਈਆ। ਭੇਵ ਨਾ ਪਾਏ ਬ੍ਰਹਿਮਣ ਗੌੜ, ਪੂਤ ਸਪੂਤਾ ਨਜ਼ਰ ਕਿਸੇ ਨਾ ਆਈਆ। ਚਾਰੋਂ ਕੁੰਟ ਤੇਰੇ ਨਾਮ ਦੀ ਲੱਗੀ ਔੜ, ਸਤਿ ਪਿਆਲਾ ਜਾਮ ਨਾ ਕੋਇ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਤਕਾਈਆ। ਤ੍ਰੈਗੁਣ ਮਾਇਆ ਪਈ ਹੱਸ, ਹੰਸ ਮੁਖ ਰਹੀ ਜਣਾਈਆ। ਲੱਖ ਚੁਰਾਸੀ ਹੋਈ ਮੇਰੇ ਵਸ, ਪੱਲੂ ਸਕੇ ਨਾ ਕੋਇ ਛੁਡਾਈਆ। ਮੈਂ ਸ਼ਾਹ ਸੁਲਤਾਨਾਂ ਰਾਜ ਰਾਜਾਨਾਂ, ਚਰਨਾਂ ਹੇਠਾਂ ਦੇਵਾਂ ਝੱਸ, ਖ਼ਾਕੀ ਖ਼ਾਕ ਮਿਲਾਈਆ। ਅਜੇ ਨਾ ਕਰਾਂ ਆਪਣੀ ਬੱਸ, ਸਾਧਾਂ ਸੰਤਾਂ ਮਤ ਗਵਾਈਆ। ਘਰ ਘਰ ਵੇਖਾਂ ਨੱਸ ਨੱਸ, ਦੂਰ ਦੁਰਾਡਾ ਪੰਧ ਮੁਕਾਈਆ। ਗੁਰਦਵਾਰ ਮੰਦਰ ਮਸਜਦ ਮਠ ਸ਼ਿਵਦਵਾਲੇ ਰਹਿਣ ਨਾ ਦੇਣੀ ਗੁਰਮਤ, ਮਨਮਤ ਕਰਾਂ ਲੜਾਈਆ। ਨਾੜ ਬਹੱਤਰ ਉਬਲੇ ਰੱਤ, ਰੱਤੀ ਰੱਤ ਰੱਤ ਸੁਕਾਈਆ। ਕਿਸੇ ਦਾ ਰਹਿਣ ਨਾ ਦੇਵਾਂ ਧੀਰਜ ਜਤ, ਸਤਿ ਸੰਤੋਖ ਨਾ ਕੋਇ ਵਖਾਈਆ। ਮਾਂ ਪੁੱਤਰ ਰਲ ਬਹੇ ਜਗ, ਭੈਣ ਭਈਆ

ਸੰਗ ਨਿਭਾਈਆ। ਕਲਜੁਗ ਬੂਟਾ ਰਿਹਾ ਪੱਕ, ਗੋਬਿੰਦ ਬਾਲੇ ਨੀਹਾਂ ਹੇਠ ਦਬਾਈਆ। ਕਲਜੁਗ ਅੰਤਮ ਕਿਸੇ ਨਾ ਰਹੇ ਸ਼ਕ, ਹਰਿ ਜੂ ਸ਼ਿਕਵਾ ਸਭ ਦਾ ਦਏ ਗਵਾਈਆ। ਪੀਰ ਪੈਗ਼ੰਬਰ ਗੁਰ ਅਵਤਾਰ ਸਿਖਿਆ ਦੇ ਦੇ ਗਏ ਅੱਕ, ਸਿਖਿਆ ਸਮਝ ਕਿਸੇ ਨਾ ਆਈਆ। ਪੁਰਖ ਅਬਿਨਾਸ਼ੀ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਪਾਵਣਹਾਰਾ ਨੱਥ, ਡੋਰੀ ਇਕੋ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮੇਰਾ ਲਹਿਣਾ ਦੇ ਮੁਕਾਈਆ। ਪੰਜ ਤਤ ਕਰੇ ਵਿਚਾਰ, ਅਪ ਤੇਜ਼ ਵਾਏ ਪ੍ਰਿਥਮੀ ਆਕਾਸ਼ ਧਿਆਨ ਲਗਾਈਆ। ਚਾਰੋਂ ਕੁੰਟ ਤਪੇ ਅੰਗਿਆਰ, ਦਹਿ ਦਿਸ਼ਾ ਏਕਾ ਅਗਨ ਵਖਾਈਆ। ਹਰ ਘਟ ਹੋਇਆ ਕਾਮ ਕਰੋਧ ਲੋਭ ਮੋਹ ਹੰਕਾਰ, ਆਪਣਾ ਬਲ ਜਣਾਈਆ। ਆਸਾ ਤ੍ਰਿਸਨਾ ਕਰੇ ਪਿਆਰ, ਹਉਂਮੇ ਹੰਗਤਾ ਸੰਗ ਨਿਭਾਈਆ। ਮਾਇਆ ਮਮਤਾ ਵਿਚ ਸੰਸਾਰ, ਜੂਠ ਝੂਠ ਕਰੀ ਕੁੜਮਾਈਆ। ਕੂੜੀ ਕਿਰਿਆ ਜਗਤ ਸ਼ੰਗਾਰ, ਨਾਮ ਨੇਤਰ ਕੱਜਲ ਨਾ ਪਾਈਆ। ਸਾਚੀ ਸੇਜਾ ਮਿਲੇ ਨਾ ਕੰਤ ਭਤਾਰ, ਲੱਖ ਚੁਰਾਸੀ ਭੋਗ ਬਲਾਸ ਕਰਾਈਆ। ਇਕੋ ਭੁੱਲਿਆ ਹਰਿ ਕਰਤਾਰ, ਪੰਜ ਤਤ ਰੋਵੇ ਦਏ ਦੁਹਾਈਆ। ਮਨ ਮਤ ਬੁਧ ਨਾ ਸਕੇ ਕੁਛ ਵਿਚਾਰ, ਨਾ ਕੋਈ ਚਲੇ ਅੰਤ ਚਤੁਰਾਈਆ। ਬਿਨ ਸਤਿਗੁਰ ਕਿਰਪਾ ਕੋਇ ਨਾ ਉਤਰੇ ਪਾਰ, ਭਰਮੇ ਭੁੱਲੀ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਸਿਖਿਆ ਇਕ ਦ੍ਰਿੜਾਈਆ। ਸਾਚੀ ਸਿਖਿਆ ਸ੍ਰੀ ਭਗਵਾਨ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦੇਵੇ ਗਿਆਨ, ਸਚ ਸੰਦੇਸਾ ਇਕ ਅਲਾਇੰਦਾ । ਤ੍ਰੈਗੁਣ ਤੇਰਾ ਤੋੜੇ ਮਾਣ, ਅਭਿਮਾਨ ਰੂਪ ਨਾ ਕੋਇ ਵਟਾਇੰਦਾ। ਪੰਜ ਤਤ ਖੇਲੇ ਖੇਲ ਮਹਾਨ, ਖ਼ਾਲਕ ਖ਼ਲਕ ਵੇਖ ਵਖਾਇੰਦਾ। ਤੇਈ ਅਵਤਾਰ ਉਠਾਏ ਆਣ, ਸੋਇਆ ਕੋਇ ਰਹਿਣ ਨਾ ਪਾਇੰਦਾ। ਈਸਾ ਮੂਸਾ ਦੇਵੇ ਇਕ ਈਮਾਨ, ਚਰਨ ਦਵਾਰ ਇਕ ਜਣਾਇੰਦਾ। ਚਾਰ ਯਾਰੀ ਕਰੇ ਪਰਵਾਨ, ਸਚ ਪਰਵਾਨਾ ਹੱਥ ਫੜਾਇੰਦਾ। ਏਕਾ ਸਤਿ ਦਏ ਗਿਆਨ, ਨਾਨਕ ਗੋਬਿੰਦ ਰਾਹ ਚਲਾਇੰਦਾ। ਪੰਚਮ ਮੇਲਾ ਵਿਚ ਜਹਾਨ, ਪੰਚਮ ਦਰਗਹਿ ਸਾਚੀ ਧਾਮ ਸੁਹਾਇੰਦਾ। ਕਰੇ ਖੇਲ ਨੌਜਵਾਨ, ਬਿਰਧ ਬਾਲ ਨਾ ਰੂਪ ਵਟਾਇੰਦਾ। ਸਾਚੇ ਤਖ਼ਤ ਬੈਠ ਸ਼ਾਹ ਸੁਲਤਾਨ, ਸ਼ਹਿਨਸ਼ਾਹ ਆਪਣਾ ਹੁਕਮ ਸਮਝਾਇੰਦਾ। ਕਲਜੁਗ ਪਰਗਟ ਹੋਵੇ ਨਿਹਕਲੰਕ ਬਲੀ ਬਲਵਾਨ, ਬਲ ਆਪਣਾ ਆਪ ਵਖਾਇੰਦਾ। ਲੱਖ ਚੁਰਾਸੀ ਪਕੜੇ ਆਣ, ਭੰਡੀ ਸਰਬ ਜਣਾਇੰਦਾ। ਲੇਖਾ ਚੁੱਕੇ ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ, ਅੰਜੀਲ ਕੁਰਾਨ ਆਪਣੇ ਖਾਤੇ ਪਾਇੰਦਾ। ਮਿਹਬਾਨ ਬੀਦੋ ਬੀ ਖ਼ੈਰ ਇਲਾਹੀ ਨੂਰ ਹੋ ਪਰਧਾਨ, ਸਚ ਪਰਧਾਨਗੀ ਆਪ ਕਮਾਇੰਦਾ। ਹੱਕ ਮੁਕਾਮੇ ਸਚ ਨਿਸ਼ਾਨ, ਲਾਸ਼ਰੀਕ ਆਪ ਝੁਲਾਇੰਦਾ। ਹੱਕ ਹਕ਼ੀਕ਼ਤ ਦੋ ਜਹਾਨ, ਪੁਰਖ ਅਬਿਨਾਸ਼ੀ ਵੇਖ ਵਖਾਇੰਦਾ। ਵਸਣਹਾਰਾ ਇਕ ਮਕਾਨ, ਇਕੋ ਮੰਦਰ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਆਪ ਜਣਾਇੰਦਾ। ਸਚ ਸੰਦੇਸਾ ਹਰਿ ਨਾਮ ਵੈਰਾਗ, ਵੈਰਾਗੀ ਇਕ ਜਣਾਈਆ। ਵਿਸ਼ਨ ਬ੍ਰਹਮਾ ਸ਼ਿਵ ਜਾਣਾ ਜਾਗ, ਜਾਗਰਤ ਜੋਤ ਰਿਹਾ ਜਗਾਈਆ। ਗੁਰ ਅਵਤਾਰਾਂ ਰੱਖੇ ਲਾਜ, ਸਿਰ ਆਪਣਾ ਹੱਥ ਟਿਕਾਈਆ। ਪੀਰ ਪੈਗ਼ੰਬਰ ਲਏ ਨਿਵਾਜ, ਨਿਵਾਜ਼ਸ਼ ਇਕੋ ਇਕ ਸਮਝਾਈਆ। ਮੁਰੀਦ ਮੁਰਸ਼ਦ ਪੂਰਾ ਕਰੇ ਕਾਜ, ਕਰਤਾ ਆਪਣਾ ਫੇਰਾ ਪਾਈਆ। ਨਜ਼ਰੀ ਆਏ ਇਕ ਨਵਾਬ, ਨੌਬਤ ਨਾਮ ਦਏ ਸੁਣਾਈਆ। ਸਚ ਅਹਿਬਾਬ ਵਜਾਏ ਰਬਾਬ, ਤਾਰ ਸਤਾਰ ਨਾ ਕੋਇ ਹਲਾਈਆ। ਸਭ ਨੂੰ ਦੇਵਣਹਾਰਾ ਅਜ਼ਾਬ,

ਵੇਖਣਹਾਰ ਜਗਤ ਲੋਕਾਈਆ। ਦੋ ਜਹਾਨਾਂ ਇਕ ਜਨਾਬ, ਏਕਾ ਹਰਫ਼ ਕਰੇ ਪੜ੍ਹਾਈਆ। ਅਲਫ਼ ਯੇ ਜਿਸ ਦਿਤਾ ਖ਼ਤਾਬ, ਮੁਖ਼ਾਤਬ ਆਪਣੇ ਨਾਲ ਕਰਾਈਆ। ਆਪੇ ਰੱਖਣਹਾਰਾ ਯਾਦ, ਯਾਦਦਾਸ਼ਤ ਭੁੱਲ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਰਿਹਾ ਸੁਣਾਈਆ। ਗੁਰ ਅਵਤਾਰ ਖੋਲ੍ਹੋ ਅੱਖ, ਹਰਿ ਆਖ਼ਰ ਸਭ ਜਣਾਇੰਦਾ। ਨਿਰਗੁਣ ਨਿਰੰਕਾਰ ਹੋ ਪਰਤੱਖ, ਪਰਤੱਖ ਆਪਣਾ ਖੇਲ ਕਰਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਬੈਠੇ ਰਹੇ ਜੋ ਵਖ ਵਖ, ਅੰਤਮ ਏਕਾ ਬੰਧਨ ਪਾਇੰਦਾ। ਦੋ ਜਹਾਨ ਬ੍ਰਹਿਮੰਡਾਂ ਖੰਡਾਂ ਨਾਉਂ ਨਿਰੰਕਾਰਾ ਦੇਵੇ ਦੱਸ, ਦਹਿ ਦਿਸ਼ਾ ਹੁਕਮ ਮਨਾਇੰਦਾ। ਘਟ ਘਟ ਅੰਦਰ ਰਿਹਾ ਵਸ, ਗ੍ਰਹਿ ਗ੍ਰਹਿ ਨਜ਼ਰੀ ਆਇੰਦਾ। ਅੱਗੇ ਕਿਸੇ ਦਾ ਚਲੇ ਨਾ ਕੋਇ ਵਸ, ਸਭ ਦਾ ਲੇਖਾ ਆਪ ਮੁਕਾਇੰਦਾ। ਪਰਗਟ ਹੋ ਪੁਰਖ ਸਮਰਥ, ਸਮਰਥ ਆਪਣਾ ਰਾਹ ਚਲਾਇੰਦਾ। ਸਾਚਾ ਮਾਰਗ ਦੇਵੇ ਦੱਸ, ਆਤਮ ਪਰਮਾਤਮ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਆਪ ਜਣਾਇੰਦਾ। ਭਗਤ ਭਗਵਾਨ ਠਾਂਡਾ ਸੀਤਾ, ਮਿੱਤਰ ਪਿਆਰਾ ਦਇਆ ਕਮਾਈਆ। ਜੁਗ ਚੌਕੜੀ ਚਲਾਈ ਰੀਤਾ, ਰੀਤੀਵਾਨ ਫੇਰਾ ਪਾਈਆ । ਦਰਸ ਦਿਖਾਏ ਇਕ ਅਤੀਤਾ, ਤ੍ਰੈਗੁਣ ਵਿਚ ਕਦੇ ਨਾ ਆਈਆ। ਨਾਤਾ ਤੋੜੇ ਮੰਦਰ ਮਸੀਤਾ, ਕਾਇਆ ਮੰਦਰ ਇਕ ਵਖਾਈਆ। ਧਾਮ ਵਖਾਏ ਸਾਹਿਬ ਅਨਡੀਠਾ, ਅਨਡਿਠੜੀ ਕਾਰ ਕਮਾਈਆ। ਪਰਮ ਪੁਰਖ ਪੱਤਤ ਪੁਨੀਤਾ, ਪੱਤਤ ਪਾਵਣ ਪਾਰ ਕਰਾਈਆ। ਲਹਿਣਾ ਦੇਣ ਚੁਕਾਏ ਹਸਤ ਕੀਟਾ, ਊਚ ਨੀਚ ਨਾ ਕੋਇ ਰਖਾਈਆ। ਮਿੱਠਾ ਕਰੇ ਕੌੜਾ ਰੀਠਾ, ਅੰਮ੍ਰਿਤ ਰਸ ਇਕ ਭਰਾਈਆ। ਏਕਾ ਰਖਾਵੇ ਮਾਣ ਅਠਾਰਾਂ ਧਿਆਏ ਗੀਤਾ, ਗੁਰ ਗਿਆਨ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੇ ਭਗਤਾਂ ਰਿਹਾ ਸਮਝਾਈਆ। ਸਾਚੇ ਸੰਤੋ ਰੱਖੋ ਯਾਦ, ਹਰਿ ਸਾਚਾ ਸਚ ਜਣਾਇੰਦਾ। ਸਦਾ ਸੁਹੇਲਾ ਦੇਵਣਹਾਰਾ ਦਾਦ, ਨਾਮ ਅਮੋਲਕ ਝੋਲੀ ਪਾਇੰਦਾ। ਆਪਣੇ ਵਿਚੋਂ ਆਪਾ ਕਾਢ, ਅੰਤਰ ਆਤਮ ਆਪ ਧਰਾਇੰਦਾ। ਨਿਰਗੁਣ ਸਰਗੁਣ ਕਰੇ ਲਾਡ, ਗੋਦੀ ਗੋਦ ਗੋਦ ਸੁਹਾਇੰਦਾ । ਖੇਲੇ ਖੇਲ ਮੋਹਣ ਮਾਧਵ ਮਾਧ, ਮਧੁਰ ਧੁੰਨ ਆਪਣਾ ਰਾਗ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੰਤਾਂ ਆਪ ਜਣਾਇੰਦਾ। ਗੁਰਮੁਖ ਸਾਚੇ ਵੇਖੋ ਉਠ, ਹਰਿ ਸਤਿਗੁਰ ਆਪ ਜਣਾਈਆ। ਦੀਨ ਦਿਆਲ ਠਾਕਰ ਸਵਾਮੀ ਗਿਆ ਤੁਠ, ਮਿਹਰ ਨਜ਼ਰ ਇਕ ਉਠਾਈਆ। ਅੰਮ੍ਰਿਤ ਜਾਮ ਪਿਆਏ ਘੁੱਟ, ਰਸ ਰਸਨਾ ਨਾ ਕੋਇ ਚਖਾਈਆ। ਆਵਣ ਜਾਵਣ ਜਾਏ ਛੁੱਟ, ਲੱਖ ਚੁਰਾਸੀ ਰਹੇ ਨਾ ਰਾਈਆ। ਕੂੜੀ ਕਿਰਿਆ ਜੜ ਦੇਵੇ ਪੁੱਟ, ਜੂਠ ਝੂਠ ਦਏ ਮਿਟਾਈਆ। ਕਿਰਪਾ ਕਰੇ ਅਬਿਨਾਸ਼ੀ ਅਚੁੱਤ, ਚੇਤਨ ਆਪਣੀ ਧਾਰ ਜਣਾਈਆ। ਕਾਇਆ ਮੌਲੇ ਸਾਚੀ ਰੁੱਤ, ਰੁੱਤ ਰੁੱਤੜੀ ਆਪ ਮਹਿਕਾਈਆ। ਗੁਰਮੁਖ ਉਠਾਏ ਸਾਚੇ ਸੁਤ, ਜਨ ਜਨਨੀ ਬਣੇ ਪਿਤਾ ਮਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੋ ਗਏ ਰੁੱਠ, ਵੇਲੇ ਅੰਤ ਲਏ ਮਿਲਾਈਆ। ਗਲਵਕੜੀ ਪਾਏ ਇਕੋ ਵਾਰ ਘੁੱਟ, ਜੋਤੀ ਸ਼ਬਦੀ ਸ਼ਬਦੀ ਜੋਤੀ ਏਕਾ ਗੰਢ ਪੁਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਰਿਹਾ ਸਮਝਾਈਆ। ਗੁਰਸਿਖ ਸਾਚੇ ਉਠ ਬਲ ਧਾਰ, ਬਲਧਾਰੀ ਆਪ ਜਣਾਇੰਦਾ। ਨਿਰਗੁਣ ਸਰਗੁਣ ਕਰੇ ਪਿਆਰ, ਪ੍ਰੇਮ ਪ੍ਰੀਤੀ ਇਕ ਵਖਾਇੰਦਾ। ਨਾਤਾ ਤੋੜ ਨੌਂ ਦਵਾਰ, ਬਜਰ ਕਪਾਟੀ ਕੁੰਡਾ ਲਾਹਿੰਦਾ। ਸੁਖਮਨ ਟੇਢੀ ਕਰੇ ਪਾਰ, ਈੜਾ

ਪਿੰਗਲ ਮੂੰਹ ਦੇ ਭਾਰ ਸੁਟਾਇੰਦਾ। ਨਿਰਮਲ ਜੋਤ ਕਰ ਉਜਿਆਰ, ਨੂਰੋ ਨੂਰ ਡਗਮਗਾਇੰਦਾ। ਅੰਮ੍ਰਿਤ ਬਖ਼ਸ਼ੇ ਠੰਡਾ ਠਾਰ, ਨਾਭੀ ਕਵਲ ਆਪ ਉਲਟਾਇੰਦਾ । ਸ਼ਬਦ ਧਾਰ ਸੱਚੀ ਧੁੰਨਕਾਰ, ਅਨਹਦ ਰਾਗੀ ਰਾਗ ਸੁਣਾਇੰਦਾ। ਆਤਮ ਸੇਜਾ ਕਰੇ ਪਿਆਰ, ਸੁਰਤੀ ਸ਼ਬਦੀ ਮੇਲ ਮਿਲਾਇੰਦਾ। ਬੋਧ ਅਗਾਧੀ ਬੋਲ ਜੈਕਾਰ, ਸੋਹੰ ਸ਼ਬਦ ਰੂਪ ਵਟਾਇੰਦਾ। ਬੰਸ ਸਰਬੰਸਾ ਕਰ ਤਿਆਰ, ਸਹੰਸ ਸਹੰਸਾ ਖੇਲ ਖਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਭ ਦੀ ਆਸਾ ਪੂਰ ਕਰਾਇੰਦਾ। ਧਰਨੀ ਧਰਤ ਧਵਲ ਤੇਰੀ ਰੱਖੇ ਪੱਤ, ਪਾਤਰ ਆਪਣਾ ਦਏ ਘਲਾਈਆ। ਸ੍ਰਿਸ਼ਟ ਸਬਾਈ ਦੇਵੇ ਬ੍ਰਹਮ ਮਤ, ਪਾਰਬ੍ਰਹਮ ਕਰੇ ਪੜ੍ਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਰਬ ਬੰਨ੍ਹਾਏ ਇਕੋ ਨੱਤ, ਨਾਤਾ ਬਿਧਾਤਾ ਜੋੜ ਜੁੜਾਈਆ। ਸਤਿ ਸਤਿਵਾਦੀ ਚਲਾਏ ਸਾਚਾ ਰਥ, ਬਣ ਰਥਵਾਹੀ ਸੇਵ ਕਮਾਈਆ। ਸਤਿਜੁਗ ਮਹਿਮਾ ਗਾਏ ਅਕਥ, ਕਲਜੁਗ ਲੇਖਾ ਅੰਤ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦੀ ਪੂਰੀ ਆਸ ਕਰਾਈਆ । ਪੀਰ ਪੈਗ਼ੰਬਰ ਕਰੋ ਤਿਆਰੀ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਗੁਰ ਅਵਤਾਰ ਵੇਖੋ ਜੋਤ ਨਿਰੰਕਾਰੀ, ਹਰਿ ਪੁਰਖ ਨਿਰੰਜਣ ਨੂਰ ਧਰਾਇੰਦਾ। ਭਗਤ ਲਾਓ ਸਚ ਉਡਾਰੀ, ਨਰ ਨਿਰੰਕਾਰਾ ਆਪ ਉਡਾਇੰਦਾ। ਗੁਰਮੁਖ ਵੇਖੋ ਆਦਿ ਨਿਰੰਜਣ ਜੋਤ ਉਜਿਆਰੀ, ਘਰ ਘਰ ਆਪ ਜਗਾਇੰਦਾ। ਗੁਰਸਿਖ ਮੇਲਾ ਵਾਰੋ ਵਾਰੀ, ਸ੍ਰੀ ਭਗਵਾਨ ਆਪ ਕਰਾਇੰਦਾ। ਸਾਚੇ ਸੰਤ ਸਾਚੇ ਘੋੜੇ ਰਿਹਾ ਚਾੜ੍ਹੀ, ਅਬਿਨਾਸ਼ੀ ਕਰਤਾ ਸੇਵ ਕਮਾਇੰਦਾ। ਪਾਰਬ੍ਰਹਮ ਬ੍ਰਹਮ ਮੀਤਾ ਤੇਰਾ ਦਰਬਾਰੀ, ਕਲਜੁਗ ਅੰਤਮ ਫੇਰਾ ਪਾਇੰਦਾ । ਜੁਗ ਚੌਕੜੀ ਜੋ ਬਣਿਆ ਰਿਹਾ ਜਵਾਰੀ, ਸਾਰ ਪਾਸ਼ ਖੇਲ ਖਲਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਲਗਾਏ ਜਿਸ ਸਾਚੀ ਸੇਵਾ ਸੇਵਾਦਾਰੀ, ਸੋ ਸਹਿਬ ਫੇਰਾ ਪਾਇੰਦਾ। ਧਰਤ ਧਵਲ ਤੇਰੀ ਪੈਜ ਦਏ ਸਵਾਰੀ, ਅੰਤਮ ਹੌਲਾ ਭਾਰ ਕਰਾਇੰਦਾ। ਅੱਲਾ ਰਾਣੀ ਨਾ ਫਿਰੇ ਕੁਵਾਰੀ, ਖ਼ਾਵੰਦ ਇਕੋ ਵੇਖ ਵਖਾਇੰਦਾ। ਚੌਦਾਂ ਤਬਕ ਵੱਜੇ ਨਗਾਰੀ, ਚੌਦਾਂ ਲੋਕ ਨਾਅਰਾ ਇਕੋ ਲਾਇੰਦਾ। ਤ੍ਰੈਭਵਣ ਅਵਣ ਗਵਣ ਵੇਖੇ ਵਡ ਬਲਕਾਰੀ, ਦੋ ਜਹਾਨਾਂ ਫੇਰਾ ਪਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਚਰਨਾਂ ਹੇਠਾਂ ਰਿਹਾ ਲਤਾੜੀ, ਅੱਗੇ ਸੀਸ ਨਾ ਕੋਇ ਉਠਾਇੰਦਾ। ਕਰੇ ਖੇਲ ਮਹਾਬਲੀ ਨਰ ਨਰਾਇਣ ਇਕ ਅਵਤਾਰੀ, ਰੂਪ ਰੰਗ ਰੇਖ ਨਜ਼ਰ ਕਿਸੇ ਨਾ ਆਇੰਦਾ। ਕਾਗ਼ਜ਼ ਕਲਮ ਲਿਖ ਨਾ ਸਕੇ ਕੋਇ ਲਿਖਾਰੀ, ਲਿਖ ਲਿਖ ਲੇਖ ਨਾ ਕੋਇ ਮੁਕਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਉਠ ਉਠ ਕਰਨ ਨਿਮਸਕਾਰੀ, ਨਿਉਂ ਨਿਉਂ ਸਯਦਾ ਸੀਸ ਝੁਕਾਇੰਦਾ। ਮਹੱਲ ਅਟੱਲ ਤੇਰੀ ਅਟਾਰੀ, ਮਹਿਫਲ ਇਕੋ ਇਕ ਵਖਾਇੰਦਾ। ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹ ਦਰਬਾਰੀ, ਦਰ ਦਰਵਾਜ਼ਾ ਇਕ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸਾ ਇਕ ਸੁਣਾਇੰਦਾ। ਸਚ ਸੰਦੇਸਾ ਏਕੋ ਏਕ, ਏਕੰਕਾਰਾ ਆਪ ਜਣਾਈਆ। ਪੀਰ ਪੈਗ਼ੰਬਰ ਰੱਖੋ ਟੇਕ, ਸਮਰਥ ਪੁਰਖ ਵਡੀ ਵਡਿਆਈਆ। ਗੁਰ ਅਵਤਾਰ ਲਓ ਵੇਖ, ਬਿਨ ਨੇਤਰ ਰਿਹਾ ਵਖਾਈਆ। ਨਿਰਗੁਣ ਨਿਰਵੈਰ ਪੁਰਖ ਅਕਾਲ ਅਜੂਨੀ ਰਹਿਤ ਅਨਭਵ ਪਰਕਾਸ਼ ਕਰੇ ਭੇਖ, ਰੇਖ ਰੂਪ ਨਜ਼ਰ ਕੋਇ ਨਾ ਆਈਆ। ਕਲਜੁਗ ਅੰਤ ਜਨ ਭਗਤਾਂ ਕਰਨ ਆਇਆ ਹੇਤ, ਦਰ ਦਰਵੇਸ਼ ਫੇਰਾ ਪਾਈਆ। ਗ਼ਰੀਬ ਨਿਮਾਣਿਆਂ ਅੰਦਰ ਰਲ ਰਲ ਰਿਹਾ ਖੇਲ, ਆਪਣੀ ਖੇਲ ਨਾ ਕਿਸੇ ਸਮਝਾਈਆ। ਕਰ ਕਿਰਪਾ ਜਿਸ ਖੋਲ੍ਹਿਆ ਭੇਤ, ਭਗਤ ਭਗਵਾਨ ਇਕੋ ਨਜ਼ਰੀ ਆਈਆ। ਕਿਸੇ ਹੱਥ ਨਾ

ਆਇਆ ਮਸਾਇਕ ਮੁੱਲਾਂ ਸ਼ੇਖ਼, ਸ਼ਰਅ ਸਾਰ ਕੋਇ ਨਾ ਪਾਈਆ। ਪੰਡਤ ਪਾਂਧਾ ਕੋਇ ਨਾ ਸਕਿਆ ਵੇਖ, ਬਾਰਾਂ ਰਾਸ ਕੁੰਡਲੀ ਅੰਦਰ ਬੰਦ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਹਿਬ ਸੱਚਾ ਦੇਵੇ ਵਰ, ਸਭ ਦਾ ਲਹਿਣਾ ਦਏ ਮੁਕਾਈਆ। ਪੁਰਖ ਅਬਿਨਾਸ਼ੀ ਸਚ ਜਣਾ, ਏਕਾ ਹੁਕਮ ਸੁਣਾਈਆ। ਪੀਰ ਪੈਗ਼ੰਬਰ ਲਹਿਣਾ ਦਏ ਮੁਕਾ, ਦੇਣਾ ਕੋਇ ਨਜ਼ਰ ਨਾ ਆਈਆ। ਗੁਰ ਅਵਤਾਰਾਂ ਭਾਣਾ ਸਹਿਣਾ ਦਏ ਸਮਝਾ, ਸਦ ਭਾਣੇ ਵਿਚ ਰਖਾਈਆ। ਭਗਤਾਂ ਭਗਵਾਨ ਕੋਲ ਬਹਿਣਾ ਦਏ ਵਖਾ, ਫੜ ਬਾਂਹੋਂ ਲਏ ਉਠਾਈਆ। ਸਾਚੇ ਸੰਤਾਂ ਨੇਤਰ ਨੈਣਾਂ ਦਰਸ ਦਏ ਕਰਾ, ਨਿਝ ਨੇਤਰ ਆਪ ਖੁਲ੍ਹਾਈਆ। ਗੁਰਮੁਖਾਂ ਕਹਿਣਾ ਲਏ ਮਨਾ, ਗੁਰਮਤ ਇਕ ਦ੍ਰਿੜਾਈਆ। ਗੁਰਸਿਖਾਂ ਚਰਨੀ ਦੇਵੇ ਸਾਚਾ ਥਾਂ, ਸਚਖੰਡ ਮਿਲੇ ਵਡਿਆਈਆ। ਧਰਨੀ ਧਰਤ ਧਵਲ ਪਕੜੇ ਬਾਂਹ, ਬਾਂਹੋਂ ਫੜ ਲਏ ਉਠਾਈਆ। ਵਿਸ਼ਨ ਬ੍ਰਹਮਾ ਸ਼ਿਵ ਸੁਣਾਏ ਸੱਚਾ ਨਾਂ, ਸੋਹੰ ਢੋਲਾ ਇਕੋ ਗਾਈਆ। ਬਣੇ ਵਿਚੋਲਾ ਬੇਪਰਵਾਹ, ਨਿਰਗੁਣ ਨਿਰਗੁਣ ਫੇਰਾ ਪਾਈਆ। ਪਰਦਾ ਉਹਲਾ ਦਏ ਉਠਾ, ਮੁਖ ਨਕ਼ਾਬ ਨਾ ਕੋਇ ਰਖਾਈਆ। ਮੌਲਾ ਰੂਪ ਨਜ਼ਰੀ ਜਾਏ ਆ, ਮਿਹਰਵਾਨ ਮਿਹਰਵਾਨ ਮਿਹਰਵਾਨ ਇਕ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਲੇਖੇ ਲਾਈਆ। ਸਾਚਾ ਲੇਖਾ ਲੇਖੇ ਲੌਣਾ, ਅਲੱਖ ਨਿਰੰਜਣ ਆਪ ਸਮਝਾਇੰਦਾ। ਪੀਰ ਪੈਗ਼ੰਬਰ ਗੁਰ ਅਵਤਾਰ ਏਕਾ ਧਾਮ ਬਹੌਣਾ, ਦੂਈ ਦਵੈਤੀ ਕੰਧ ਨਾ ਕੋਇ ਰਖਾਇੰਦਾ। ਭਗਤ ਭਗਵਾਨ ਗੋਪੀ ਕਾਹਨ ਸੰਤ ਸੱਜਣ ਮੇਲ ਮਿਲੌਣਾ, ਮਿਲ ਮਿਲ ਆਪਣਾ ਰੰਗ ਰੰਗਾਇੰਦਾ। ਗੁਰਮੁਖ ਗੁਰਸਿਖ ਗੋਦ ਬਹੌਣਾ, ਘਰ ਘਰ ਵਿਚ ਸੋਭਾ ਪਾਇੰਦਾ। ਤ੍ਰੈਗੁਣ ਮਾਇਆ ਪੰਜ ਤਤ ਤਤਵ ਤਤ ਇਕ ਦ੍ਰਿੜੌਣਾ, ਅਗਨੀ ਤਤ ਨਾ ਕੋਇ ਰਖਾਇੰਦਾ। ਸੱਤ ਚਾਰ ਮਿਲ ਮਿਲ ਗੌਣਾ, ਚੁਹੱਤਰਾਂ ਏਕਾ ਬੰਧਨ ਪਾਇੰਦਾ। ਸੱਤ ਦੋ ਧਾਰ ਵਖੌਣਾ, ਸਾਚਾ ਮੰਦਰ ਇਕ ਸੁਹੌਣਾ, ਬਹੱਤਰਾਂ ਏਕਾ ਅੰਕ ਜੋੜ ਜੁੜਾਇੰਦਾ। ਸਾਤਾ ਸਿਫ਼ਰਾ ਅੰਕ ਜਣੌਣਾ, ਜੇਰਜ ਅੰਡ ਪਰਦਾ ਲੌਹਣਾ, ਉਤਭੁਜ ਸੇਤਜ ਵੇਖ ਵਖੌਣਾ, ਚਾਰੇ ਖਾਣੀ ਚਾਰੇ ਬਾਣੀ ਪਰਾ ਪਸੰਤੀ ਮਧਮ ਬੈਖਰੀ ਗੌਣਾ, ਚਾਰ ਜੁਗ ਚਾਰ ਕੁੰਟ ਚਾਰ ਯਾਰ ਚਾਰ ਵੇਦ ਲੇਖ ਲਿਖੌਣਾ, ਲੇਖਾ ਆਪਣਾ ਦਏ ਜਣਾਈਆ। ਨਵ ਨੌਂ ਚਾਰ ਆਪਣਾ ਬੰਧਨ ਪੌਣਾ, ਪਾਰਬ੍ਰਹਮ ਪ੍ਰਭ ਭੇਵ ਖੁਲੌਣਾ, ਆਤਮ ਪਰਮਾਤਮ ਮੇਲ ਮਿਲੌਣਾ, ਮੇਲ ਮਿਲਾਵਾ ਆਪਣੇ ਹੱਥ ਰਖਾਈਆ। ਸੋਹੰ ਢੋਲਾ ਸਭ ਨੇ ਗੌਣਾ, ਪੁਰਖ ਅਕਾਲ ਸ਼ਬਦ ਵਿਚੋਲਾ ਇਕ ਬਣੌਣਾ, ਰੌਲਾ ਪਿਛਲਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਦੇਵੇ ਨਿਰਗੁਣ ਵਰ, ਸਰਗੁਣ ਆਸਾ ਪੂਰ ਕਰਾਈਆ। ਨਿਰਗੁਣ ਦਾਤਾ ਨਿਰਗੁਣ ਦਾਨੀ, ਦਇਆਵਾਨ ਨਿਰਗੁਣ ਅਖਵਾਇੰਦਾ । ਨਿਰਗੁਣ ਪਰਮ ਪੁਰਖ ਪਾਰਬ੍ਰਹਮ ਵਾਲੀ ਦੋ ਜਹਾਨੀ, ਨਿਰਗੁਣ ਵੇਸ ਅਨੇਕ ਵਟਾਇੰਦਾ। ਨਿਰਗੁਣ ਨਾਦ ਧੁੰਨ ਬੋਧ ਅਗਾਧ ਅਕਥ ਕਹਾਣੀ, ਨਿਰਗੁਣ ਨਾਉਂ ਨਿਰੰਕਾਰਾ ਆਪ ਪੜ੍ਹਾਇੰਦਾ। ਨਿਰਗੁਣ ਵਿਸ਼ਨ ਬ੍ਰਹਮਾ ਸ਼ਿਵ ਤ੍ਰੈਗੁਣ ਪੰਜ ਤਤ ਲੱਖ ਚੁਰਾਸੀ ਕਰੇ ਪਰਧਾਨੀ, ਸਚ ਪਰਧਾਨਗੀ ਆਪ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਧਾਰਾ ਆਪ ਚਲਾਇੰਦਾ। ਨਿਰਗੁਣ ਧਾਰਾ ਚੌਕੜੀ ਜੁਗ, ਜੁਗ ਕਰਤਾ ਆਪ ਜਣਾਈਆ। ਨਿਰਗੁਣ ਖੇਲ ਚੌਦਾਂ ਲੋਕ, ਪਰਲੋਕ ਵੱਜੇ ਵਧਾਈਆ। ਨਿਰਗੁਣ ਗਾਏ ਸਚ ਸਲੋਕ, ਸੋਹਲਾ ਏਕਾ ਨਾਮ ਸਮਝਾਈਆ। ਨਿਰਗੁਣ ਆਦਿ ਜੁਗਾਦਿ ਇਕੋ ਓਟ,

ਦੂਸਰੀ ਓਟ ਨਾ ਕੋਇ ਤਕਾਈਆ। ਨਿਰਗੁਣ ਨੂਰ ਸਤਿ ਸਰੂਪੀ ਜੋਤ, ਜੋਤੀ ਜੋਤ ਜੋਤ ਰੁਸ਼ਨਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਹਰਿ ਜੂ ਕਿਸੇ ਨਾ ਆਵੇ ਵਿਚ ਸੋਚ, ਸੋਚ ਕੋਈ ਨਾ ਸਕੇ ਰਾਈਆ। ਪ੍ਰਭ ਦਰਸ਼ਨ ਕੋ ਗੁਰ ਅਵਤਾਰ ਪੀਰ ਪੈਗ਼ੰਬਰ ਰਹੇ ਲੋਚ, ਲੋਚਾ ਸਭ ਦੀ ਪੂਰ ਕਰਾਈਆ। ਭਗਤ ਭਗਵਾਨ ਵਿਚ ਜਹਾਨ ਲਹਿਣਾ ਲੈਣ ਮਾਨਣ ਮੌਜ, ਕਲਜੁਗ ਅੰਤਮ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਹਰਿਜਨ ਸਾਚੇ ਆਪ ਜਗਾਈਆ। ਹਰਿਜਨ ਸਾਚਾ ਗਿਆ ਜਾਗ, ਹਰਿ ਸਤਿਗੁਰ ਆਪ ਜਗਾਈਆ। ਪੰਜ ਤਤ ਕਾਇਆ ਲੱਗਾ ਭਾਗ, ਪ੍ਰਭ ਭਾਗੀ ਮਿਲਿਆ ਚਾਈਂ ਚਾਈਂਆ। ਦੁਰਮਤ ਮੈਲ ਧੋਵੇ ਦਾਗ਼, ਨਿਰਮਲ ਨੀਰ ਸੀਰ ਵਖਾਈਆ। ਹੰਸ ਬਣਾਏ ਫੜ ਫੜ ਕਾਗ, ਕਾਗ ਹੰਸ ਰੂਪ ਵਟਾਈਆ। ਦੀਪਕ ਜੋਤ ਜਗੇ ਚਿਰਾਗ਼, ਅੰਧ ਅੰਧੇਰਾ ਦਏ ਗਵਾਈਆ। ਪ੍ਰਭ ਮਿਲਿਆ ਸੱਜਣ ਸਾਕ, ਜਗ ਨਾਤਾ ਦਏ ਤੁੜਾਈਆ। ਧੂੜੀ ਦੇਵੇ ਮਸਤਕ ਖ਼ਾਕ, ਟਿੱਕਾ ਇਕੋ ਨਾਮ ਲਗਾਈਆ। ਪਰਵਰਦਿਗਾਰ ਪਾਕੀ ਪਾਕ, ਪੱਤਤ ਪੁਨੀਤ ਦਏ ਕਰਾਈਆ। ਪਾਰ ਕਿਨਾਰਾ ਦੱਸੇ ਘਾਟ, ਮੰਝਧਾਰ ਨਾ ਕੋਇ ਰੁੜ੍ਹਾਈਆ। ਕਲਜੁਗ ਅੰਤਮ ਮੁੱਕੀ ਵਾਟ, ਪੁਰਖ ਅਬਿਨਾਸ਼ੀ ਪੰਧ ਮੁਕਾਈਆ। ਗੁਰਸਿਖਾਂ ਦੇਵੇ ਸੱਚਾ ਸਾਥ, ਸਗਲਾ ਸੰਗ ਆਪ ਨਿਭਾਈਆ। ਇਕ ਜਪਾਏ ਪੂਜਾ ਪਾਠ, ਪੁਸਤਕ ਹੋਰ ਨਾ ਕੋਇ ਪੜ੍ਹਾਈਆ। ਅਠਸਠ ਸਰੋਵਰ ਮਾਰੇ ਠਾਠ, ਘਰ ਅੰਮ੍ਰਿਤ ਦਏ ਵਖਾਈਆ। ਨਾਤਾ ਤੋੜੇ ਜ਼ਾਤ ਪਾਤ, ਵਰਨ ਗੋਤ ਨਾ ਕੋਇ ਵਡਿਆਈਆ। ਨਾਮ ਵਿਕਾਏ ਇਕੋ ਹਾਟ, ਸਾਚਾ ਹੱਟ ਦਏ ਖੁਲ੍ਹਾਈਆ। ਵਿਸ਼ਨ ਬ੍ਰਹਮਾ ਸ਼ਿਵ ਗਾਇਣ ਗਾਥ, ਗੁਰ ਅਵਤਾਰ ਪੀਰ ਪੈਗ਼ੰਬਰ ਰਹੇ ਜਸ ਗਾਈਆ। ਜਿਸ ਦੀ ਆਦਿ ਜੁਗਾਦਿ ਕਿਸੇ ਨਾ ਆਈ ਹਾਥ, ਬੇਅੰਤ ਕਹਿ ਕਰ ਗਏ ਪੱਲੂ ਛੁਡਾਈਆ। ਸੋ ਸਾਹਿਬ ਪਰਗਟ ਹੋਇਆ ਆਪ ਸਮਰਾਥ, ਸਮਰਥ ਆਪਣਾ ਫੇਰਾ ਪਾਈਆ। ਗੁਰਸਿਖ ਸਗਲ ਵਿਸੂਰੇ ਜਾਇਣ ਲੱਥ, ਜਿਸ ਜਨ ਆਪਣੀ ਦਇਆ ਕਮਾਈਆ। ਹਰ ਘਟ ਦੇਵੇ ਸਾਚੀ ਵਥ, ਵਸਤ ਅਮੋਲਕ ਝੋਲੀ ਪਾਈਆ। ਜੋਤ ਜਗਾਏ ਲਟ ਲਟ, ਅੰਧ ਅੰਧੇਰ ਦਏ ਗਵਾਈਆ। ਸ਼ਬਦ ਅਗੰਮੀ ਮਾਰੇ ਸੱਟ, ਬਜਰ ਕਪਾਟੀ ਤੋੜ ਤੁੜਾਈਆ। ਸਤਿਗੁਰ ਨਜ਼ਰੀ ਆਏ ਝੱਟ, ਘਰ ਘਰ ਵਿਚ ਮੇਲ ਮਿਲਾਈਆ। ਸ੍ਰਿਸ਼ਟ ਸਬਾਈ ਬੈਠੀ ਸੱਥਰ ਘੱਤ, ਕਲਜੁਗ ਗੂੜ੍ਹੀ ਨੀਂਦ ਸੁਵਾਈਆ। ਵੇਲੇ ਅੰਤ ਰੱਖੇ ਨਾ ਕੋਇ ਪਤ, ਪ੍ਰਭ ਭੁੱਲਿਆ ਇਕੋ ਮਾਹੀਆ। ਨੱਕ ਸੁਹਾਗ ਨਾ ਕੋਈ ਨੱਥ, ਖੁਲ੍ਹੀ ਗੁਤ ਰਹੀ ਵਖਾਈਆ। ਸਾਢੇ ਤਿੰਨ ਹੱਥ ਮੁਨਾਰਾ ਜਾਣਾ ਢੱਠ, ਥਿਰ ਕੋਇ ਰਹਿਣ ਨਾ ਪਾਈਆ। ਚਾਰੇ ਕੁੰਟ ਲੈਣਾ ਨੱਠ, ਭੱਜਿਆਂ ਬਚ ਕੋਇ ਨਾ ਜਾਈਆ। ਪ੍ਰਭ ਮਾਰਨ ਆਇਆ ਸੱਟ, ਨਾਮ ਖੰਡਾਂ ਹੱਥ ਉਠਾਈਆ। ਵਾਰ ਕਰੇ ਝੱਟ ਪੱਟ, ਰਾਜ ਰਾਜਾਨ ਸਾਰ ਨਾ ਆਈਆ । ਗੁਰ ਅਵਤਾਰ ਪੀਰ ਪੈਗ਼ੰਬਰ ਪਾਰਬ੍ਰਹਮ ਦੀ ਸਰਨੀ ਗਏ ਢੱਠ, ਦਰ ਬੈਠੇ ਸੀਸ ਝੁਕਾਈਆ। ਜਿਉਂ ਭਾਵੇ ਤਿਉਂ ਲੈਣਾ ਰੱਖ, ਤੇਰੇ ਹੱਥ ਤੇਰੀ ਲੋਕਾਈਆ। ਅਸੀਂ ਤੇਰੇ ਹੁਕਮੇ ਅੰਦਰ ਮਾਰਗ ਆਏ ਦੱਸ, ਲਿਖ ਲਿਖ ਲੇਖਾ ਜਗਤ ਸਮਝਾਈਆ। ਕਲਜੁਗ ਕੂੜੀ ਕਿਰਿਆ ਅੰਦਰ ਗਏ ਫੱਸ, ਹਰਿ ਜੂ ਤੇਰਾ ਨਾਮ ਭੁਲਾਈਆ। ਸਾਰੇ ਬਿਨ ਢਾਇਆਂ ਗਏ ਢੱਠ, ਆਪਣਾ ਬਲ ਨਾ ਕੋਇ ਪਰਗਟਾਈਆ। ਤੂੰ ਵਸਣਹਾਰਾ ਘਟ ਘਟ, ਘਟ ਘਟ ਰਿਹਾ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਖੇਲ ਕਰ, ਕਰਤੇ ਕਾਦਰ ਕੁਦਰਤ ਤੇਰੀ ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰੇਸ਼ ਆਪਣਾ ਹੁਕਮ ਵਰਤਾਈਆ।