ਪੁਸਤਕਾਲਾਭਾਗ ੧੨

੧੭ ਅੱਸੂ ੨੦੧੯ ਬਿਕ੍ਰਮੀ ਲਾਲ ਸਿੰਘ ਦੇ ਗ੍ਰਹਿ ਪਿੰਡ ਹੇਰ ਜ਼ਿਲਾ ਜਲੰਧਰ

ਭਗਤ ਵਛਲ ਸ੍ਰੀ ਭਗਵਾਨ, ਸੋ ਪੁਰਖ ਨਿਰੰਜਣ ਦਇਆ ਕਮਾਈਆ। ਹਰਿ ਪੁਰਖ ਨਿਰੰਜਣ ਹੋ ਮਿਹਰਵਾਨ, ਮਿਹਰ ਨਜ਼ਰ ਇਕ ਉਠਾਈਆ। ਏਕੰਕਾਰਾ ਦੇਵੇ ਦਾਨ, ਦਾਤਾ ਦਾਨੀ ਝੋਲੀ ਭਰਾਈਆ। ਆਦਿ ਨਿਰੰਜਣ ਹੋ ਪਰਧਾਨ, ਨੂਰੋ ਨੂਰ ਕਰੇ ਰੁਸ਼ਨਾਈਆ। ਅਬਿਨਾਸ਼ੀ ਕਰਤਾ ਖੇਲ ਕਰੇ ਮਹਾਨ, ਮਹਿਮਾ ਅਕਥ ਕਥੀ ਨਾ ਜਾਈਆ। ਸ੍ਰੀ ਭਗਵਾਨ ਝੁਲਾਏ ਨਿਸ਼ਾਨ, ਸਚ ਨਿਸ਼ਾਨਾ ਇਕ ਉਠਾਈਆ। ਪਾਰਬ੍ਰਹਮ ਪ੍ਰਭ ਵੇਖੇ ਮਾਰ ਧਿਆਨ, ਧਿਆਨ ਧਿਆਨ ਵਿਚ ਜਣਾਈਆ। ਸਚਖੰਡ ਨਿਵਾਸੀ ਵਸਣਹਾਰਾ ਸਚ ਮਕਾਨ, ਸਚ ਸਿੰਘਾਸਣ ਸੋਭਾ ਪਾਈਆ। ਸ਼ਾਹੋ ਭੂਪ ਰਾਜ ਰਾਜਾਨ, ਸ਼ਹਿਨਸ਼ਾਹ ਆਪਣੀ ਖੇਲ ਰਚਾਈਆ। ਤਖ਼ਤ ਨਿਵਾਸੀ ਨੌਜਵਾਨ, ਬਲ ਆਪਣਾ ਆਪ ਪਰਗਟਾਈਆ। ਦਰ ਦਰਵੇਸ਼ ਬਣ ਦਰਬਾਨ, ਘਰ ਸਾਚੇ ਅਲਖ ਜਗਾਈਆ। ਦੇਵਣਹਾਰਾ ਕਰ ਪਰਵਾਨ, ਸਚ ਪਰਵਾਨਾ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਭਗਤ ਵਛਲ ਸ੍ਰੀ ਭਗਵੰਤ, ਮਹਿਮਾ ਅਕੱਥ ਕਥੀ ਨਾ ਜਾਈਆ। ਖੇਲੇ ਖੇਲ ਆਦਿ ਅੰਤ, ਜੁਗ ਜੁਗ ਆਪਣੀ ਧਾਰ ਚਲਾਈਆ। ਵਸਤ ਅਮੋਲਕ ਮਣੀਆ ਮੰਤ, ਨਾਉਂ ਨਿਰੰਕਾਰਾ ਝੋਲੀ ਪਾਈਆ। ਨਿਰਗੁਣ ਸਰਗੁਣ ਬਣਾਏ ਬਣਤ, ਘੜਨ ਭੰਨਣਹਾਰ ਸੱਚਾ ਸ਼ਹਿਨਸ਼ਾਹੀਆ। ਦੇਵੇ ਵਡਿਆਈ ਵਿਚ ਜੀਵ ਜੰਤ, ਜੀਵਣ ਜੁਗਤ ਦਏ ਜਣਾਈਆ। ਗੜ੍ਹ ਤੋੜ ਹਉਮੇ ਹੰਗਤ, ਹੰ ਬ੍ਰਹਮ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨਨ ਆਪਣੀ ਦਇਆ ਕਮਾਈਆ। ਭਗਤ ਵਛਲ ਪਾਰਬ੍ਰਹਮ, ਪ੍ਰਭ ਆਪਣੀ ਖੇਲ ਕਰਾਇੰਦਾ। ਆਦਿ ਜੁਗਾਦੀ ਜਾਣੇ ਆਪਣਾ ਕੰਮ, ਕਰਨੀ ਕਰਤਾ ਆਪ ਕਮਾਇੰਦਾ। ਲੱਖ ਚੁਰਾਸੀ ਪਵਣ ਸਵਾਸੀ ਵੇਖੇ ਦਮ, ਘਟ ਘਟ ਆਪਣਾ ਆਸਣ ਲਾਇੰਦਾ। ਹਰਖ਼ ਸੋਗ ਨਾ ਕੋਇ ਗ਼ਮ, ਚਿੰਤਾ ਰੋਗ ਨਾ ਕੋਇ ਜਣਾਇੰਦਾ। ਆਤਮ ਪਰਮਾਤਮ ਬੇੜਾ ਦੇਵੇ ਬੰਨ੍ਹ, ਬ੍ਰਹਮ ਪਾਰਬ੍ਰਹਮ ਵੇਖ ਵਖਾਇੰਦਾ। ਕਰ ਪਰਕਾਸ਼ ਬਿਨ ਸੂਰਜ ਚੰਨ, ਨੂਰੋ ਨੂਰ ਨੂਰ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਭਗਤ ਵਛਲ ਹਰਿ ਨਿਰੰਕਾਰਾ, ਹਰਿ ਜੂ ਆਪਣੀ ਖੇਲ ਕਰਾਈਆ। ਆਦਿ ਜੁਗਾਦੀ ਲਏ ਅਵਤਾਰਾ, ਨਿਤ ਨਵਿਤ ਵੇਸ ਵਟਾਈਆ। ਲੇਖਾ ਜਾਣੇ ਜੁਗ ਚੌਕੜੀ ਵਿਚ ਸੰਸਾਰਾ, ਕੋਟਨ ਕੋਟ ਵੇਸ ਵਟਾਈਆ। ਕਾਗ਼ਜ਼ ਕਲਮ ਨਾ ਲਿਖਣਹਾਰਾ, ਲਿਖ ਲਿਖ ਲੇਖ ਨਾ ਕੋਇ ਮੁਕਾਈਆ। ਬ੍ਰਹਿਮੰਡ ਖੰਡ ਜੇਰਜ ਅੰਡ ਪਾਵੇ ਸਾਰਾ, ਉਤਭੁਜ ਸੇਤਜ ਫੋਲ ਫੋਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ । ਭਗਤ ਵਛਲ ਆਦਿ ਨਿਰੰਜਣ, ਆਦਿ ਪੁਰਖ ਵਡੀ ਵਡਿਆਈਆ। ਜੁਗਾ ਜੁਗੰਤਰ ਸਾਚਾ ਸੱਜਣ, ਸਤਿਗੁਰ ਸੱਚਾ ਸੱਚਾ ਮਾਹੀਆ। ਨੇਤਰ ਨਾਮ ਪਾਏ ਅੰਜਨ, ਅਗਿਆਨ ਅੰਧੇਰ ਚੁਕਾਈਆ। ਚਰਨ ਧੂੜ ਕਰਾਏ ਮਜਨ, ਸਰ ਸਰੋਵਰ ਇਕ ਨੁਹਾਈਆ। ਦੋ ਜਹਾਨਾਂ ਹੋਏ ਪਰਦਾ ਕੱਜਣ, ਨਿਰਗੁਣ ਸਰਗੁਣ ਵੇਖੇ ਚਾਈਂ ਚਾਈਂਆ । ਜੁਗਾ ਜੁਗੰਤਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਲਗਾਏ ਸਾਚੀ ਲਗਨ, ਦਰ ਸਾਚਾ ਇਕ ਵਖਾਈਆ। ਭਗਤ ਵਛਲ ਹਰਿ ਗਿਰਧਾਰਾ, ਗਿਰਵਰ ਆਪਣਾ ਖੇਲ ਕਰਾਇੰਦਾ। ਜੁਗ ਚੌਕੜੀ ਵੇਖਣਹਾਰਾ, ਨਿਰਗੁਣ ਸਰਗੁਣ ਧਾਰ ਚਲਾਇੰਦਾ। ਅੰਦਰ ਬਾਹਰ ਗੁਪਤ ਜ਼ਾਹਰ ਕਰੇ ਖੇਲ ਅਪਾਰਾ, ਅਪਰੰਪਰ

ਆਪਣਾ ਵੇਸ ਵਟਾਇੰਦਾ। ਨਾਮ ਨਿਧਾਨਾ ਬੋਲ ਜੈਕਾਰਾ, ਜੈ ਜੈਕਾਰ ਆਪਣਾ ਨਾਉਂ ਸੁਣਾਇੰਦਾ। ਬੰਦ ਤਾਕੀ ਖੋਲ੍ਹ ਕਿਵਾੜ, ਬਜਰ ਕਪਾਟੀ ਕੁੰਡਾ ਲਾਹਿੰਦਾ। ਨਿਰਮਲ ਦੀਆ ਕਰ ਉਜਿਆਰ, ਜੋਤ ਨਿਰੰਜਣ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਜੁਗ ਹਰਿ ਭਗਤ ਆਪ ਪਰਗਟਾਇੰਦਾ। ਜੁਗ ਜੁਗ ਪਰਗਟਾਏ ਹਰਿ ਜੂ ਭਗਤ, ਭਗਵਨ ਆਪਣੀ ਦਇਆ ਕਮਾਈਆ। ਸਤਿ ਪੁਰਖ ਨਿਰੰਜਣ ਜਾਣੇ ਆਪਣਾ ਵਕ਼ਤ, ਥਿਤ ਵਾਰ ਨਾ ਵੰਡ ਵੰਡਾਈਆ। ਲੇਖਾ ਜਾਣੇ ਬੂੰਦ ਰਕਤ, ਪੰਜ ਤਤ ਦਏ ਵਡਿਆਈਆ। ਨਾਮ ਖ਼ੁਮਾਰੀ ਦੇਵੇ ਮਸਤ, ਮਸਤੀ ਇਕੋ ਇਕ ਚੜ੍ਹਾਈਆ। ਭੇਵ ਚੁਕਾਏ ਕੀਟ ਹਸਤ, ਹਸਤ ਕੀਟ ਏਕਾ ਘਰ ਵਡਿਆਈਆ। ਲਹਿਣਾ ਦੇਵੇ ਦਸਤ ਬਦਸਤ, ਦਸਤਯਾਬ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਭਗਤਾਂ ਪੈਜ ਰਖਾਈਆ। ਜੁਗ ਜੁਗ ਮੇਲਾ ਭਗਤ ਭਗਵਾਨ, ਨਿਰਗੁਣ ਸਰਗੁਣ ਆਪ ਕਰਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਦੇਂਦਾ ਆਇਆ ਦਾਨ, ਕਲਜੁਗ ਅੰਤਮ ਵੇਖ ਵਖਾਇੰਦਾ। ਸਤਿ ਸਰੂਪੀ ਸ਼ਾਹੋ ਭੂਪੀ ਲੱਖ ਚੁਰਾਸੀ ਸਾਚਾ ਕਾਹਨ, ਗਹਿਰ ਗੰਭੀਰ ਵੇਸ ਵਟਾਇੰਦਾ। ਆਤਮ ਪਰਮਾਤਮ ਕਰੇ ਪਹਿਚਾਨ, ਬੇਪਹਿਚਾਨ ਆਪਣਾ ਭੇਵ ਖੁਲ੍ਹਾਇੰਦਾ। ਲੇਖਾ ਜਾਣੇ ਧੁਰਦਰਗਾਹੀ ਧੁਰ ਫ਼ਰਮਾਨ, ਧੁਰ ਸੰਦੇਸਾ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਵੇਖ ਵਖਾਇੰਦਾ। ਜੁਗ ਚੌਕੜੀ ਭਗਤ ਭਗਵਾਨ, ਆਪਣੀ ਖੇਲ ਕਰਾਈਆ। ਨਿਰਗੁਣ ਸਰਗੁਣ ਦੇਵੇ ਦਾਨ, ਦਾਤਾ ਦਾਨੀ ਦਇਆ ਕਮਾਈਆ। ਕਲਜੁਗ ਅੰਤਮ ਹੋ ਪਰਧਾਨ, ਪਰਮ ਪੁਰਖ ਵੇਸ ਵਟਾਈਆ। ਸਚ ਵਡਿਆਈ ਦੇਵੇ ਸਚ ਮਕਾਨ, ਗੁਰਮੁਖ ਕਾਇਆ ਬੰਕ ਸੁਹਾਈਆ। ਨਿਰਗੁਣ ਨੂਰ ਨਜ਼ਰ ਆਏ ਸ੍ਰੀ ਭਗਵਾਨ, ਸਰਗੁਣ ਵੇਖੇ ਚਾਈਂ ਚਾਈਂਆ। ਏਕਾ ਨਾਦ ਸੁਣਾਏ ਸੱਚੀ ਧੁੰਨਕਾਨ, ਅਨਹਦ ਨਾਦੀ ਨਾਦ ਵਜਾਈਆ। ਅੰਮ੍ਰਿਤ ਰਸ ਪੀਣ ਖਾਣ, ਤ੍ਰਿਸਨਾ ਭੁੱਖ ਨਾ ਲਾਗੇ ਰਾਈਆ। ਕਰੇ ਪਰਕਾਸ਼ ਕੋਟਨ ਭਾਨ, ਅੰਧ ਅੰਧੇਰ ਗਵਾਈਆ। ਲੇਖਾ ਜਾਣ ਦੋਏ ਜਹਾਨ, ਦੋਏ ਦੋਏ ਆਪਣਾ ਰੂਪ ਵਟਾਈਆ। ਸਚ ਸੰਦੇਸਾ ਦੇਵੇ ਆਣ, ਸੋ ਪੁਰਖ ਨਿਰੰਜਣ ਦਇਆ ਕਮਾਈਆ। ਹੰ ਬ੍ਰਹਮ ਮੇਲੇ ਆਣ, ਮਿਲ ਮਿਲ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਵਨ ਦੇਵੇ ਮਾਣ ਵਡਿਆਈਆ। ਭਗਤ ਦਵਾਰ ਸੋਹੇ ਭਗਤ, ਭਗਵਨ ਆਪਣੀ ਖੇਲ ਕਰਾਇੰਦਾ। ਨਿਰਗੁਣ ਨੂਰ ਨਿਰਾਕਾਰ ਆਦਿ ਨਿਰੰਜਣ ਇਕੋ ਸ਼ਕਤ, ਸ਼ਖ਼ਸੀਅਤ ਆਪਣੀ ਆਪ ਪਰਗਟਾਇੰਦਾ। ਨੌਂ ਸੌ ਚੁਰਾਨਵੇ ਚੌਕੜੀ ਯੁਗ ਅੰਤਮ ਕੱਢਣਹਾਰਾ ਫ਼ਰਕ, ਫ਼ਿਕਰਾ ਆਪਣਾ ਆਪ ਸੁਣਾਇੰਦਾ। ਨਿਰਗੁਣ ਨਿਰਵੈਰ ਨਿਰਾਕਾਰ ਪੁਰਖ ਅਕਾਲ ਆਇਆ ਪਰਤ, ਪ੍ਰਤੀਨਿਧ ਨਾ ਕੋਇ ਬਣਾਇੰਦਾ। ਲੇਖਾ ਜਾਣੇ ਧਰਨੀ ਧੌਲ ਧਰਤ, ਧੁਰਦਰਗਾਹੀ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਵਨ ਆਪਣੇ ਰੰਗ ਰੰਗਾਇੰਦਾ। ਭਗਵਨ ਰੰਗ ਰੰਗੀਲਾ, ਹਰਿ ਭਗਤਨ ਆਪ ਰੰਗਾਈਆ। ਸੋ ਪੁਰਖ ਨਿਰੰਜਣ ਛੈਲ ਛਬੀਲਾ, ਸ਼ਹਿਨਸ਼ਾਹ ਆਪਣਾ ਫੇਰਾ ਪਾਈਆ। ਨੌਂ ਸੌ ਚੁਰਾਨਵੇ ਚੌਕੜੀ ਯੁਗ ਪਿਛੋਂ ਨਿਰਗੁਣ ਸਰਗੁਣ ਬਣਾਏ ਇਕ ਕਬੀਲਾ, ਆਪ ਆਪਣਾ ਬੰਧਨ ਪਾਈਆ। ਸੱਤ ਦੋ ਕੀਤਾ ਮੇਲਾ, ਅੰਕ ਅੰਕ ਨਾਲ ਜੁੜਾਈਆ। ਲੇਖਾ ਜਾਣੇ ਸੂਹਾ ਕੰਚਨ ਲਾਲ ਚਿੱਟਾ ਪੀਲਾ ਨੀਲਾ, ਕਾਲੀ ਆਪਣੀ ਧਾਰ ਬੰਧਾਈਆ। ਏਥੇ ਕੋਇ ਨਾ ਦਏ ਦਲੀਲਾ, ਦਲੀਲ ਵਿਚ ਕਦੇ ਨਾ ਆਈਆ। ਜੁਗਾ ਜੁਗੰਤਰ ਆਪੇ ਜਾਣੇ ਆਪਣਾ

ਅਸੂਲਾ, ਸਾਚਾ ਮਾਰਗ ਆਪ ਜਣਾਈਆ। ਆਦਿ ਪੁਰਖ ਆਦਿ ਨਿਰੰਜਣ ਅਬਿਨਾਸ਼ੀ ਕਰਤਾ ਕਦੇ ਨਾ ਭੂਲਾ, ਅਭੁੱਲ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਵਨ ਦੇਵੇ ਮਾਣ ਵਡਿਆਈਆ। ਭਗਤ ਦਵਾਰ ਸਚ ਮਹੱਲਾ, ਹਰਿ ਸਾਚਾ ਸਚ ਸੁਹਾਇੰਦਾ। ਵੇਖਣਹਾਰਾ ਇਕ ਇਕੱਲਾ, ਏਕੰਕਾਰਾ ਖੇਲ ਖਲਾਇੰਦਾ। ਸ਼ਬਦੀ ਸੁਰਤ ਫੜਾਏ ਪੱਲਾ, ਪੱਲੂ ਏਕਾ ਗੰਢ ਬੰਧਾਇੰਦਾ। ਆਪੇ ਜੋਤੀ ਨਿਰਗੁਣ ਰੱਲਾ, ਨੂਰ ਨੁਰਾਨਾ ਵੇਖ ਵਖਾਇੰਦਾ। ਸਚ ਸੰਦੇਸਾ ਏਕਾ ਘੱਲਾ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਵਨ ਆਪਣਾ ਖੇਲ ਕਰਾਇੰਦਾ। ਭਗਵਨ ਖੇਲੇ ਖੇਲ ਅਪਾਰਾ, ਨਜ਼ਰ ਕਿਸੇ ਨਾ ਆਈਆ। ਭਗਤਾਂ ਕਰੇ ਸਚ ਪਿਆਰਾ, ਪਿਆਰ ਪਿਆਰ ਨਾਲ ਮਿਲਾਈਆ। ਸਚਖੰਡ ਨਿਵਾਸੀ ਵਜਾਏ ਸਚ ਨਗਾਰਾ, ਨੌਬਤ ਆਪਣੇ ਨਾਮ ਵਜਾਈਆ। ਗੁਰ ਅਵਤਾਰ ਕਰੇ ਖ਼ਬਰਦਾਰਾ, ਪੀਰ ਪੈਗ਼ੰਬਰ ਆਪ ਉਠਾਈਆ। ਚਲ ਕੇ ਵੇਖੋ ਸਚ ਨਜ਼ਾਰਾ, ਹਰਿ ਸਤਿਗੁਰ ਆਪ ਵਖਾਈਆ। ਲੋਕਮਾਤ ਲਗਾਏ ਅਖਾੜਾ, ਬ੍ਰਹਿਮੰਡ ਖੰਡ ਨਾਚ ਨਚਾਈਆ। ਕਲਜੁਗ ਆਈ ਅੰਤਮ ਵਾਰਾ, ਨਿਹਕਲੰਕਾ ਵੇਸ ਵਟਾਈਆ। ਭਗਤ ਸੁਹਾਏ ਇਕ ਦਵਾਰਾ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਲੱਖ ਚੁਰਾਸੀ ਸੋਏ ਪੈਰ ਪਸਾਰਾ, ਨੇਤਰ ਗਿਆਨ ਨਾ ਕੋਇ ਖੁਲ੍ਹਾਈਆ। ਗੁਰਮੁਖ ਵਿਰਲੇ ਦਏ ਹੁਲਾਰਾ, ਜਿਸ ਜਨ ਆਪਣੀ ਬੂਝ ਬੁਝਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਆਦਿ ਜੁਗਾਦੀ ਇਕ ਸੁਣਾਏ ਸਾਚਾ ਨਾਅਰਾ, ਸੋਹੰ ਅੱਖਰ ਕਰੇ ਪੜ੍ਹਾਈਆ। ਵਿਸ਼ਨੂੰ ਉਠ ਉਠ ਨੈਣ ਉਘਾੜਾ, ਬ੍ਰਹਮਾ ਵੇਖੇ ਚਾਰ ਦੀਵਾਰਾ, ਭੋਲਾ ਨਾਥ ਧਿਆਨ ਲਗਾਈਆ। ਪਾਰਬ੍ਰਹਮ ਤੇਰਾ ਅੰਤ ਨਾ ਪਾਰਾਵਾਰਾ, ਨੌਂ ਸੌ ਚੁਰਾਨਵੇ ਚੌਕੜੀ ਯੁਗ ਤੇਰਾ ਭਗਤ ਤੁਧ ਬਿਨ ਰਿਹਾ ਕੁਵਾਰਾ, ਸਾਚਾ ਕੰਤ ਨਾ ਕੋਇ ਹੰਢਾਈਆ। ਕਲਜੁਗ ਅੰਤਮ ਧੂੰਆਂਧਾਰ, ਭਰਮੇ ਭੁੱਲਾ ਸਰਬ ਸੰਸਾਰ, ਗੁਰ ਕਾ ਸ਼ਬਦ ਨਾ ਕਿਸੇ ਵਿਚਾਰ, ਹਰਿ ਹਰਿ ਨਾਮ ਨਾ ਕੋਇ ਧਿਆਈਆ। ਪੀਰ ਪੈਗ਼ੰਬਰਾਂ ਗੁਰ ਅਵਤਾਰਾਂ ਨਾ ਕੋਇ ਪਿਆਰਾ, ਭਗਤਾਂ ਮਿਲੇ ਨਾ ਕੋਇ ਕਿਨਾਰਾ, ਕਬੀਰਾ ਕੂਕ ਕੂਕ ਅਲਾਈਆ। ਵੇਦ ਸ਼ਾਸਤਰ ਆਈ ਹਾਰਾ, ਪੁਰਾਨ ਅਠਾਰਾਂ ਕਰੇ ਗਿਰਿਆਜ਼ਾਰਾ, ਅੰਜੀਲ ਕੁਰਾਨਾਂ ਨਾ ਦੇਵੇ ਕੋਈ ਸਹਾਰਾ, ਸਿਰ ਹੱਥ ਨਾ ਕੋਇ ਟਿਕਾਈਆ। ਤੀਰਥ ਤਟ ਨਾ ਕੋਈ ਜਲ ਠੰਡਾ ਠਾਰਾ, ਅਠਸਠ ਤਪੇ ਅਗਨੀ ਹਾੜਾ, ਅੰਮ੍ਰਿਤ ਜਾਮ ਪਿਆਏ ਨਾ ਕੋਇ ਵਿਚ ਸੰਸਾਰਾ, ਚਾਰੋਂ ਕੁੰਟ ਅਗਨੀ ਅੱਗ ਰਹੀ ਤਪਾਈਆ। ਚਾਰ ਵਰਨ ਨਾ ਕੋਇ ਪਿਆਰਾ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਕਾਮ ਕਰੋਧ ਲੋਭ ਮੋਹ ਹੰਕਾਰਾ, ਚਾਰੇ ਬਾਣੀ ਨਾ ਕੋਇ ਜੈਕਾਰਾ, ਪਰਾ ਪਸੰਤੀ ਮਧਮ ਬੈਖਰੀ ਨਾ ਕੋਇ ਗਾਈਆ। ਚਾਰੇ ਖਾਣੀ ਨਾ ਕੋਇ ਵਿਚਾਰਾ, ਚਾਰੇ ਵੇਦ ਨਾ ਕੋਇ ਸਹਾਰਾ, ਚਾਰ ਯਾਰ ਰੋਵਣ ਜ਼ਾਰੋ ਜ਼ਾਰਾ, ਯਾਰੀ ਯਾਰਾਂ ਨਾਲ ਨਾ ਕੋਇ ਨਿਭਾਈਆ। ਸਤਿਜੁਗ ਤ੍ਰੇਤਾ ਦੁਆਪਰ ਉਤਰਿਆ ਪਾਰ ਕਿਨਾਰਾ, ਕਲਜੁਗ ਅੰਤਮ ਵੇਖੇ ਪਰਵਰਦਿਗਾਰਾ, ਪਾਰਬ੍ਰਹਮ ਤੇਰੀ ਚਰਨ ਸਰਨ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਭ ਦੀ ਪੂਰੀ ਆਸ ਕਰਾਈਆ। ਸੋ ਪੁਰਖ ਨਿਰੰਜਣ ਠਾਂਡਾ ਸੀਤਾ, ਹਰਿ ਜੂ ਆਪਣੀ ਦਇਆ ਕਮਾਇੰਦਾ। ਕਲਜੁਗ ਅੰਤ ਜਣਾਏ ਸਾਚੀ ਰੀਤਾ, ਰੀਤੀਵਾਨ ਫੇਰਾ ਪਾਇੰਦਾ। ਭਗਤ ਦਵਾਰ ਇਕ ਅਤੀਤਾ, ਤ੍ਰੈਗੁਣ ਵਿਚ ਕਦੇ ਨਾ ਆਇੰਦਾ। ਮਾਣਸ ਜਨਮ ਗੁਰਮੁਖ ਜੀਤਾ, ਜੀਵਣ ਜੁਗਤ ਹਰਿ ਜਣਾਇੰਦਾ। ਲੱਖ ਚੁਰਾਸੀ ਵਿਚੋਂ ਪਰਖੇ ਨੀਤਾ, ਨਾਮ ਕਸੌਟੀ ਹੱਥ ਰਖਾਇੰਦਾ। ਦਰਸ ਦਿਖਾਏ ਇਕ ਅਨਡੀਠਾ,

ਜਗਤ ਨੇਤਰ ਨਜ਼ਰ ਕਿਸੇ ਨਾ ਆਇੰਦਾ। ਤ੍ਰੈਗੁਣ ਅਗਨੀ ਠਾਂਡਾ ਕਰੇ ਅੰਗੀਠਾ, ਅੰਮ੍ਰਿਤ ਮੇਘ ਇਕ ਬਰਸਾਇੰਦਾ। ਨਾਮ ਨਿਧਾਨ ਅੰਮਿਉਂ ਰਸ ਪੀਤਾ, ਜਲ ਇਕੋ ਇਕ ਵਖਾਇੰਦਾ। ਸਚ ਜਣਾਏ ਸਚ ਪ੍ਰੀਤਾ, ਪ੍ਰੀਤੀਵਾਨ ਆਪਣਾ ਬੰਧਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰ ਪੀਰ ਪੈਗ਼ੰਬਰ ਭਗਤ ਭਗਵਾਨ ਆਪ ਜਣਾਇੰਦਾ। ਸਾਰੇ ਜਾਣੋ ਖੇਲ ਅਵੱਲਾ, ਹਰਿ ਕਰਤਾ ਆਪ ਕਰਾਈਆ। ਭਗਤ ਫੜਾਏ ਆਪਣਾ ਪੱਲਾ, ਭਗਵਾਨ ਗੰਢ ਪੁਆਈਆ। ਨਿਰਗੁਣ ਸਰਗੁਣ ਅੰਦਰ ਰੱਲਾ, ਰਲ ਮਿਲ ਆਪਣੀ ਖ਼ੁਸ਼ੀ ਵਖਾਈਆ। ਵਸਣਹਾਰਾ ਨਿਹਚਲ ਧਾਮ ਅਟੱਲਾ, ਲੋਕਮਾਤ ਵੇਖ ਵਖਾਈਆ। ਸ੍ਰਿਸ਼ਟ ਸਬਾਈ ਕਹੇ ਲਾਲ ਝੱਲਾ, ਲਾਲਨ ਲਾਲ ਆਪਣੇ ਰੰਗ ਰੰਗਾਈਆ। ਦੀਪਕ ਜੋਤੀ ਏਕਾ ਬਲਾ, ਬਲਿਆ ਦੀਪਕ ਬੁਝ ਕਦੇ ਨਾ ਜਾਈਆ। ਏਥੇ ਓਥੇ ਫਲਿਆ ਫੁਲਾ, ਫਲ ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਦਵਾਰੇ ਦਏ ਵਡਿਆਈਆ। ਭਗਤ ਦਵਾਰ ਰਿਹਾ ਸਜ, ਹਰਿ ਸੱਜਣ ਆਪ ਸਜਾਇੰਦਾ। ਕਲਜੁਗ ਅੰਤਮ ਰੱਖਣਹਾਰਾ ਲੱਜ, ਸਿਰ ਆਪਣਾ ਹੱਥ ਟਿਕਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖਣ ਭੱਜ ਭੱਜ, ਬਣ ਪਾਂਧੀ ਪੰਧ ਮੁਕਾਇੰਦਾ। ਭਗਤ ਭਗਵਾਨ ਤੇਰਾ ਜੈਕਾਰਾ ਗਾਇਣ ਗੱਜ, ਸੋਹਲਾ ਢੋਲਾ ਇਕ ਸੁਣਾਇੰਦਾ। ਕੂੜੀ ਕਿਰਿਆ ਪਾਰ ਹੱਦ, ਜੂਠਾ ਝੂਠਾ ਨਾਤਾ ਤੋੜ ਤੁੜਾਇੰਦਾ। ਸੰਤ ਸੁਹੇਲੇ ਆਪੇ ਸੱਦ, ਆਪ ਆਪਣਾ ਬੰਧਨ ਪਾਇੰਦਾ। ਲੱਖ ਚੁਰਾਸੀ ਨਾਲੋਂ ਕਰੇ ਅੱਡ, ਵੱਖਰੀ ਹਰਿ ਜੂ ਧਾਰ ਬੰਧਾਇੰਦਾ। ਗੋਦ ਸੁਹੰਜਣੀ ਸੁਹਾਏ ਲੱਡ, ਆਤਮ ਪਰਮਾਤਮ ਜੋੜ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਸੇਵ ਆਪ ਕਮਾਇੰਦਾ। ਭਗਤ ਤੇਰਾ ਸੋਹੇ ਬੰਕ, ਗੁਰ ਅਵਤਾਰ ਰਹੇ ਜਸ ਗਾਈਆ। ਜਿਸ ਦਵਾਰੇ ਰਾਓ ਰੰਕ, ਇਕੋ ਰੰਗ ਵਖਾਈਆ। ਤੁਟਾ ਮਾਣ ਅੰਤਮ ਜਨਕ, ਜਨਕ ਬੈਠਾ ਸੀਸ ਝੁਕਾਈਆ। ਹਰਿ ਜੂ ਮਿਲਿਆ ਅੰਤ, ਪਤਿਪਰਮੇਸ਼ਵਰ ਫੇਰਾ ਪਾਈਆ। ਸੋ ਸਤਿਗੁਰ ਮਿਲਿਆ ਸੰਤ, ਮਿਲ ਸਤਿਗੁਰ ਖ਼ੁਸ਼ੀ ਮਨਾਈਆ। ਨਾਰੀ ਮਿਲਿਆ ਨਰਾਇਣ ਕੰਤ, ਸੇਜ ਸੁਹੰਜਣੀ ਇਕ ਹੰਢਾਈਆ। ਚਾੜ੍ਹੇ ਕਾਇਆ ਚੋਲੀ ਰੰਗ ਬਸੰਤ, ਰੰਗ ਬਸੰਤੀ ਉਤਰ ਕਦੇ ਨਾ ਜਾਈਆ। ਨਾਮ ਜਣਾਏ ਮਣੀਆ ਮੰਤ, ਮਨ ਮਣਕਾ ਦਏ ਭੁਆਈਆ। ਗੜ੍ਹ ਤੋੜ ਹਉਮੇ ਹੰਗਤ, ਹੰ ਬ੍ਰਹਮ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੇਲਾ ਸਹਿਜ ਸੁਭਾਈਆ। ਭਗਤ ਦਵਾਰਾ ਸਦ ਅਨਡਿਠ, ਜਗਤ ਨੇਤਰ ਨਜ਼ਰ ਕਿਸੇ ਨਾ ਆਇਆ। ਨਿਰਗੁਣ ਸਰਗੁਣ ਕਰੇ ਹਿਤ, ਨਿਤ ਨਵਿਤ ਵੇਸ ਵਟਾਇਆ। ਆਪੇ ਜਾਣੇ ਆਪਣੀ ਵਾਰ ਥਿਤ, ਜਗਤ ਵੰਡ ਨਾ ਕੋਇ ਵੰਡਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੇਲਾ ਸਹਿਜ ਸੁਭਾਇਆ। ਭਗਤ ਮਿਲਾਵਾ ਸਚ ਘਰ, ਘਰ ਸਾਚੇ ਵੱਜੇ ਵਧਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖਣ ਖੜ, ਪੁਰਖ ਅਬਿਨਾਸ਼ੀ ਖਿੜਕੀ ਰਿਹਾ ਖੁਲ੍ਹਾਈਆ। ਡੂੰਘੀ ਕੰਦਰ ਕਾਇਆ ਮੰਦਰ ਜਾਏ ਚੜ੍ਹ, ਅਉਂਦਾ ਜਾਂਦਾ ਨਜ਼ਰ ਨਾ ਆਈਆ। ਆਤਮ ਪਰਮਾਤਮ ਲਏ ਫੜ, ਡੋਰੀ ਇਕੋ ਨਾਮ ਬੰਧਾਈਆ। ਕਿਲਾ ਤੋੜ ਹੰਕਰੀ ਗੜ੍ਹ, ਹਉਮੇ ਹੰਗਤਾ ਦਏ ਮਿਟਾਈਆ। ਸਚ ਨੁਹਾਏ ਸਾਚੇ ਸਰ, ਅੰਮ੍ਰਿਤ ਸਰੋਵਰ ਇਕ ਵਖਾਈਆ। ਕਾਗੋਂ ਹੰਸ ਦੇਵੇ ਕਰ, ਕਾਗ ਹੰਸ ਰੂਪ ਵਟਾਈਆ। ਸਮਰਥ ਪੁਰਖ ਜਿਸ ਉਪਰ ਹੱਥ ਦੇਵੇ ਧਰ, ਧਰਨੀ ਧਰਤ ਧਵਲ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਲੇਖਾ

ਆਪਣੇ ਹੱਥ ਰਖਾਈਆ। ਭਗਤਨ ਲੇਖਾ ਰੱਖੇ ਹੱਥ, ਆਦਿ ਜੁਗਾਦਿ ਵਡੀ ਵਡਿਆਈਆ। ਜੁਗ ਜੁਗ ਮਾਰਗ ਦੇਵੇ ਦੱਸ, ਰਹਿਬਰ ਬਣੇ ਸੱਚਾ ਮਾਹੀਆ। ਅੰਤਰ ਆਤਮ ਏਕਾ ਰਸ, ਰਸਨਾ ਪਰਦਾ ਦਏ ਉਠਾਈਆ। ਕਰ ਪਰਕਾਸ਼ ਕੋਟਨ ਰਵ ਸਸ, ਨੂਰ ਨੁਰਾਨਾ ਨੂਰ ਧਰਾਈਆ। ਤੀਰ ਨਿਰਾਲਾ ਮਾਰੇ ਕਸ, ਸ਼ਬਦ ਅਣਿਆਲਾ ਬਾਣ ਉਠਾਈਆ। ਸਰਗੁਣ ਅੰਦਰ ਨਿਰਗੁਣ ਹੋ ਪਰਗਟ, ਪਰਗਟ ਆਪਣੀ ਧਾਰ ਜਣਾਈਆ। ਚੌਦਾਂ ਲੋਕ ਚਲਾਏ ਹੱਟ, ਘਰ ਮੰਦਰ ਕੁੰਡਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਵੇਖੇ ਚਾਈਂ ਚਾਈਂਆ। ਭਗਤਨ ਅੰਦਰ ਭਗਤੀ ਰੰਗ, ਹਰਿ ਸਤਿਗੁਰ ਆਪ ਚੜ੍ਹਾਇੰਦਾ। ਆਤਮ ਸੇਜਾ ਸਚ ਪਲੰਘ, ਸਤਿ ਸਤਿਵਾਦੀ ਆਪ ਸੁਹਾਇੰਦਾ। ਅੱਠੇ ਪਹਿਰ ਨਾਮ ਮਰਦੰਗ, ਅਨਹਦ ਨਾਦੀ ਨਾਦ ਵਜਾਇੰਦਾ। ਅੰਮ੍ਰਿਤ ਸਰੋਵਰ ਇਕੋ ਗੰਗ, ਨਿਝਰ ਝਿਰਨਾ ਆਪ ਝਿਰਾਇੰਦਾ। ਸੁਰਤੀ ਸ਼ਬਦੀ ਇਕ ਅਨੰਦ, ਮਿਲ ਮਿਲ ਸਖ਼ੀਆਂ ਮੰਗਲ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਵਨ ਆਪਣਾ ਸੰਗ ਨਿਭਾਇੰਦਾ। ਭਗਤਾਂ ਅੰਦਰ ਸੱਚਾ ਸਾਥ, ਹਰਿ ਸਤਿਗੁਰ ਆਪ ਨਿਭਾਈਆ। ਖੇਲੇ ਖੇਲ ਅਨਾਥਾਂ ਨਾਥ, ਨਾਥ ਅਨਾਥੀ ਵੇਸ ਵਟਾਈਆ। ਨਿਰਗੁਣ ਬਣੇ ਨਿਰਗੁਣ ਸਾਕ, ਸਰਗੁਣ ਸੱਜਣ ਰੂਪ ਵਖਾਈਆ। ਆਤਮ ਪਰਮਾਤਮ ਮੇਲਾ ਪਾਕੀ ਪਾਕ, ਪਰਵਰਦਿਗਾਰ ਹੋਏ ਸਹਾਈਆ। ਲੇਖਾ ਜਾਣੇ ਪੰਜ ਤਤ ਮਾਟੀ ਖਾਕ, ਖਾਕੀ ਖਾਕ ਆਪਣੇ ਰੰਗ ਰੰਗਾਈਆ। ਮਾਹੀ ਪੱਤਣ ਮਿਲੇ ਘਾਟ, ਘਾਟਾ ਪਿਛਲਾ ਪੂਰ ਕਰਾਈਆ। ਚਰਨ ਕਵਲ ਬੰਧਾਏ ਨਾਤ, ਨਾਤਾ ਬਿਧਾਤਾ ਜੋੜ ਜੁੜਾਈਆ। ਸਮਰਥ ਪੁਰਖ ਨਿਭਾਏ ਆਪਣਾ ਸਾਥ, ਸਗਲਾ ਸੰਗ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਦੇਵੇ ਮਾਣ ਵਡਿਆਈਆ। ਭਗਤਾਂ ਦੇਵੇ ਹਰਿ ਜੂ ਮਾਣ, ਅਭਿਮਾਣ ਰੂਪ ਨਾ ਕੋਇ ਵਖਾਇੰਦਾ। ਚਰਨ ਕਵਲ ਦਏ ਧਿਆਨ, ਧਿਆਨ ਧਿਆਨ ਵਿਚ ਮਿਲਾਇੰਦਾ। ਏਕਾ ਰਾਗ ਸੁਣਾਏ ਕਾਨ, ਬਿਨ ਰਸਨਾ ਜਿਹਵਾ ਗਾਇੰਦਾ। ਏਕਾ ਮੰਦਰ ਸੋਹੇ ਮਕਾਨ, ਘਰ ਘਰ ਵਿਚ ਡੇਰਾ ਲਾਇੰਦਾ। ਦੀਪਕ ਜੋਤ ਜਗੇ ਮਹਾਨ, ਤੇਲ ਬਾਤੀ ਕੋਇ ਨਾ ਪਾਇੰਦਾ। ਅੱਠੇ ਪਹਿਰ ਇਕ ਧੁੰਨਕਾਨ, ਧੁੰਨ ਆਤਮਕ ਰਾਗ ਅਲਾਇੰਦਾ। ਪਵਣ ਉਨੰਜਾ ਸੇਵ ਕਮਾਣ, ਸੇਵਕ ਆਪਣਾ ਹੁਕਮ ਮਨਾਇੰਦਾ। ਆਤਮ ਸੇਜਾ ਕਰ ਪਰਵਾਨ, ਸੇਜ ਸੁਹੰਜਣੀ ਆਪ ਸੁਹਾਇੰਦਾ। ਖੇਲੇ ਖੇਲ ਨੌਜਵਾਨ, ਖ਼ਾਲਕ ਖ਼ਲਕ ਰੂਪ ਵਟਾਇੰਦਾ। ਪਰਵਰਦਿਗਾਰ ਵਡ ਮਿਹਰਵਾਨ, ਮਿਹਰ ਨਜ਼ਰ ਇਕ ਉਠਾਇੰਦਾ। ਮੁਕਾਮੇ ਹੱਕ ਸਚ ਨਿਸ਼ਾਨ, ਲਾਸ਼ਰੀਕ ਆਪ ਝੁਲਾਇੰਦਾ। ਕਲਮਾ ਨਬੀ ਰਸੂਲ ਪੜ੍ਹਾਏ ਆਣ, ਕਾਇਨਾਤ ਹੁਕਮ ਮਨਾਇੰਦਾ। ਜੋਧਾ ਸੂਰਬੀਰ ਬਲੀ ਬਲਵਾਨ, ਬਲ ਆਪਣਾ ਆਪ ਪਰਗਟਾਇੰਦਾ। ਮੁਰੀਦ ਮੁਰਸ਼ਦ ਮੇਲੇ ਆਣ, ਮਿਲ ਮਿਲ ਆਪਣੀ ਖ਼ੁਸ਼ੀ ਮਨਾਇੰਦਾ। ਜੁਗ ਚੌਕੜੀ ਖੇਲ ਮਹਾਨ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਢਾਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੱਸਣਹਾਰਾ ਭੂਮਕਾ ਅਸਥਾਨ, ਸਾਚੇ ਮੰਦਰ ਆਪ ਬਹਾਇੰਦਾ। ਨਿਰਗੁਣ ਦਾਤਾ ਵਡ ਮਿਹਰਵਾਨ, ਘਰ ਘਰ ਆਪਣਾ ਖੇਲ ਕਰਾਇੰਦਾ। ਭਗਤਨ ਮੇਲਾ ਵਿਚ ਜਹਾਨ, ਗੁਰ ਚੇਲਾ ਏਕਾ ਘਰ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਾਂ ਭਗਤੀ ਇਕ ਦ੍ਰਿੜਾਇੰਦਾ। ਭਗਤਾਂ ਅੰਦਰ ਭਗਤੀ ਰੱਖ, ਭਗਵਾਨ ਆਪਣੀ ਖੇਲ ਕਰਾਈਆ। ਭਾਂਡੇ ਭਰੇ ਆਪੇ ਸੱਖ, ਸੱਖਣੇ ਭਾਂਡੇ ਆਪ ਭਰਾਈਆ। ਕਰਨਹਾਰਾ ਕੱਖੋਂ ਲੱਖ, ਲੱਖੋਂ ਕੱਖ ਦਏ ਬਣਾਈਆ।

ਲੱਖ ਚੁਰਾਸੀ ਪਾਵਣਹਾਰਾ ਨੱਥ, ਸ਼ਬਦੀ ਡੋਰੀ ਹੱਥ ਉਠਾਈਆ। ਜੁਗ ਚੌਕੜੀ ਮਾਰਗ ਦੱਸ, ਸਾਚੇ ਧੰਦੇ ਦਏ ਲਗਾਈਆ। ਨਿਰਗੁਣ ਸਰਗੁਣ ਹੋ ਪਰਗਟ, ਗੁਰ ਅਵਤਾਰ ਨਾਉਂ ਧਰਾਈਆ। ਪੀਰ ਪੈਗ਼ੰਬਰ ਖੋਲ੍ਹ ਹੱਟ, ਚੌਦਾਂ ਤਬਕਾਂ ਮਾਣ ਵਡਿਆਈਆ। ਭਗਤ ਭਗਵਾਨ ਖੇਲ ਅਕਥ, ਲਿਖ ਲਿਖ ਲੇਖ ਨਾ ਕੋਇ ਸਮਝਾਈਆ। ਨਿਰਗੁਣ ਸਰਗੁਣ ਚਲਾਵਣਹਾਰਾ ਰਥ, ਬਣ ਰਥਵਾਹੀ ਸੇਵ ਕਮਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਨਿਰਗੁਣ ਸਰਗੁਣ ਕਰੇ ਇਕੱਠ, ਘਰ ਮੇਲਾ ਚਾਈਂ ਚਾਈਂਆ। ਪੰਧ ਮੁਕਾਏ ਨੱਠ ਨੱਠ, ਦੋ ਜਹਾਨਾਂ ਚਰਨਾਂ ਹੇਠ ਦਬਾਈਆ। ਵਸਣਹਾਰਾ ਘਟ ਘਟ, ਹਰਿ ਭਗਤਨ ਲਏ ਉਠਾਈਆ। ਨਿਰਗੁਣ ਜੋਤ ਕਰ ਪਰਕਾਸ਼, ਅੰਧ ਅੰਧੇਰਾ ਦਏ ਗਵਾਈਆ। ਘਰ ਵਿਚ ਘਰ ਖੋਲ੍ਹੇ ਤਾਕ, ਬਜਰ ਕਪਾਟੀ ਕੁੰਡਾ ਲਾਹੀਆ। ਪੁਰਖ ਅਬਿਨਾਸ਼ੀ ਵਸੇ ਸਾਥ, ਘਰ ਸਾਚਾ ਸੰਗ ਨਿਭਾਈਆ। ਭਗਤਾਂ ਪੂਰੀ ਕਰੇ ਆਸ, ਨਿਰਾਸਾ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਖੇਲ ਕਰਾਈਆ। ਜੁਗ ਜੁਗ ਖੇਲ ਕਰੇ ਕਰਤਾਰਾ, ਸੋ ਪੁਰਖ ਨਿਰੰਜਣ ਵੇਖ ਵਖਾਇੰਦਾ। ਹਰਿ ਪੁਰਖ ਨਿਰੰਜਣ ਹੋ ਤਿਆਰਾ, ਨਿਰਗੁਣ ਆਪਣੀ ਧਾਰ ਚਲਾਇੰਦਾ। ਏਕੰਕਾਰਾ ਕਰ ਪਸਾਰਾ, ਆਦਿ ਨਿਰੰਜਣ ਨੂਰ ਧਰਾਇੰਦਾ। ਅਬਿਨਾਸ਼ੀ ਕਰਤਾ ਦਏ ਸਹਾਰਾ, ਸ੍ਰੀ ਭਗਵਾਨ ਸਿਰ ਆਪਣਾ ਹੱਥ ਟਿਕਾਇੰਦਾ। ਪਾਰਬ੍ਰਹਮ ਪ੍ਰਭ ਬਣ ਵਣਜਾਰਾ, ਲੱਖ ਚੁਰਾਸੀ ਬ੍ਰਹਮ ਹੱਟ ਖੁਲ੍ਹਾਇੰਦਾ। ਪੰਜ ਤਤ ਕਾਇਆ ਖੇਲ ਨਿਆਰਾ, ਅਪ ਤੇਜ਼ ਵਾਏ ਪ੍ਰਿਥਮੀ ਆਕਾਸ਼ ਰੰਗ ਰੰਗਾਇੰਦਾ। ਰਜੋ ਤਮੋ ਸਤੋ ਦਏ ਸਹਾਰਾ, ਸਤਿ ਸਤਵਾਦੀ ਸਾਚੀ ਕਾਰ ਕਮਾਇੰਦਾ। ਭਗਤ ਵਛਲ ਬਣ ਕਰਤਾਰਾ, ਕੁਦਰਤ ਆਪਣਾ ਖੇਲ ਖਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਇਕੋ ਹਰਿ, ਹਰਿਜਨ ਸਾਚੇ ਵੇਖ ਵਖਾਇੰਦਾ। ਹਰਿਜਨ ਵੇਖੇ ਆਪ ਪ੍ਰਭ, ਪ੍ਰਭ ਆਪਣੀ ਦਇਆ ਕਮਾਈਆ। ਲੱਖ ਚੁਰਾਸੀ ਵਿਚੋਂ ਲਏ ਲੱਭ, ਫੋਲਣਹਾਰਾ ਥਾਉਂ ਥਾਈਂਆ। ਅੰਮ੍ਰਿਤ ਝਿਰਨਾ ਝਿਰਾਏ ਕਵਲ ਨੱਭ, ਨਾਭੀ ਕਵਲ ਫੁੱਲ ਖਲਾਈਆ। ਅੰਮ੍ਰਿਤ ਜਾਮ ਪਿਆਏ ਮਦਿ, ਸਚ ਸਰੋਵਰ ਇਕ ਵਖਾਈਆ। ਨਿਰਗੁਣ ਸਰਗੁਣ ਪਾਰ ਕਰਾਏ ਹੱਦ, ਅਧਵਿਚਕਾਰ ਨਾ ਕੋਇ ਅਟਕਾਈਆ। ਭਗਵਾਨ ਭਗਤ ਬਣਾਏ ਆਪਣੀ ਯੱਦ, ਸਾਚਾ ਬੰਸ ਮਾਤ ਚਲਾਈਆ। ਨਿਰਗੁਣ ਵਿਚੋਂ ਨਿਰਗੁਣ ਕੱਢ, ਸਰਗੁਣ ਚੋਲਾ ਲਏ ਹੰਢਾਈਆ। ਲੱਖ ਚੁਰਾਸੀ ਜੀਵ ਜੰਤ ਦੇਵੇ ਛੱਡ, ਜਨ ਭਗਤ ਦਵਾਰੇ ਫੇਰਾ ਪਾਈਆ। ਆਤਮ ਸਿੰਘਾਸਣ ਬਹੇ ਸਜ, ਸਾਚੇ ਮੰਦਰ ਸੋਭਾ ਪਾਈਆ। ਭਗਤ ਜੈਕਾਰਾ ਲਾਏ ਗੱਜ, ਉਚੀ ਕੂਕ ਕੂਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਵੇਖੇ ਚਾਈਂ ਚਾਈਂਆ। ਭਗਤ ਮਿਲਣ ਦਾ ਚਾਓ ਘਨੇਰਾ, ਹਰਿ ਆਦਿ ਜੁਗਾਦਿ ਰਖਾਇੰਦਾ। ਕਲਜੁਗ ਅੰਤਮ ਆਇਆ ਨੇਰਾ, ਨੇਰਨ ਨੇਰਾ ਫੇਰਾ ਪਾਇੰਦਾ। ਕੂੜੀ ਕਿਰਿਆ ਚੁਕਾਵਣਹਾਰਾ ਗੇੜਾ, ਗੇੜਾ ਗੇੜੇ ਵਿਚ ਭੁਆਇੰਦਾ। ਗੁਰਸਿਖ ਤੇਰਾ ਵੱਸੇ ਖੇੜਾ, ਖੇੜਾ ਹਰਿ ਜੂ ਆਪ ਵਸਾਇੰਦਾ। ਆਪੇ ਬੰਨਣਹਾਰਾ ਬੇੜਾ, ਬੇੜਾ ਆਪਣੇ ਕੰਧ ਉਠਾਇੰਦਾ। ਭੇਵ ਚੁਕਿਆ ਮੇਰਾ ਤੇਰਾ, ਤੇਰਾ ਮੇਰਾ ਇਕੋ ਰੰਗ ਨਜ਼ਰੀ ਆਇੰਦਾ। ਨੌਂ ਸੌ ਚੁਰਾਨਵੇ ਚੌਕੜੀ ਜੁਗ ਵੇਖਦਾ ਰਿਹਾ ਕਰ ਕਰ ਜੇਰਾ, ਕਲਜੁਗ ਅੰਤਮ ਫੇਰਾ ਪਾਇੰਦਾ। ਹੱਕੋ ਹੱਕ ਕਰੇ ਨਬੇੜਾ, ਹਕ਼ੀਕ਼ਤ ਆਪਣੇ ਹੱਥ ਰਖਾਇੰਦਾ। ਨਾਮ ਰਖਾਏ ਸਿੰਘ ਸ਼ੇਰਾ, ਆਪਣੀ ਭਬਕ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਵਨ ਆਪਣਾ ਘਰ ਵਖਾਇੰਦਾ। ਭਗਵਨ

ਵੇਖ ਹਰਿ ਕਾ ਘਰ, ਹਰਿ ਸਤਿਗੁਰ ਆਪ ਖੁਲ੍ਹਾਈਆ। ਨਿਰਭੌ ਚੁਕਾਏ ਭੈ ਡਰ, ਭਿਆਨਕ ਰੂਪ ਨਾ ਕੋਇ ਵਡਿਆਈਆ। ਬਿਨ ਕਰਮਾਂ ਉਪਰ ਜਾਣਾ ਚੜ੍ਹ, ਨਿਹਕਰਮੀ ਲਏ ਚੜ੍ਹਾਈਆ। ਬਿਨ ਵਿਦਿਆ ਪੜ੍ਹਿਆਂ ਇਕੋ ਅੱਖਰ ਜਾਣਾ ਪੜ੍ਹ, ਸਚਖੰਡ ਕਰੇ ਪੜ੍ਹਾਈਆ। ਬਿਨ ਮਰਿਆ ਜਗਤ ਜਾਣਾ ਮਰ, ਜੀਵਣ ਮੁਕਤ ਰਿਹਾ ਕਰਾਈਆ। ਬਿਨ ਤੀਰਥ ਨਹਾਵਣ ਸਾਚੇ ਸਰ, ਚਰਨ ਧੂੜੀ ਰਿਹਾ ਨੁਹਾਈਆ। ਆਤਮ ਪਰਮਾਤਮ ਵਖਾਏ ਇਕੋ ਘਰ, ਘਰ ਮੰਦਰ ਦਏ ਖੁਲ੍ਹਾਈਆ। ਭਗਤ ਤੇਰਾ ਭਗਵਾਨ ਫੜਿਆ ਲੜ, ਬਿਨ ਭਗਤਾਂ ਭਗਵਾਨ ਕੰਮ ਕਿਸੇ ਨਾ ਆਈਆ। ਲੋਕਮਾਤ ਦੀ ਸਾਚੀ ਜੜ, ਹਰਿ ਭਗਤ ਇਕ ਪਰਗਟਾਈਆ। ਜਿਸ ਦਵਾਰੇ ਦਰਸ ਦਿਖਾਏ ਅੱਗੇ ਖੜ, ਸੋ ਦਵਾਰਾ ਸਚ ਰੂਪ ਵਖਾਈਆ। ਕਰੇ ਖੇਲ ਨਰਾਇਣ ਨਰ, ਨਰ ਹਰਿ ਆਪਣਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੇਲਾ ਸਹਿਜ ਸੁਭਾਈਆ। ਭਗਤਨ ਮੇਲਾ ਭਗਤੀ ਲਾਲ, ਲਾਲਨ ਆਪਣਾ ਰੰਗ ਰੰਗਾਈਆ। ਸਾਢੇ ਤਿੰਨ ਹੱਥ ਵੇਖੇ ਸੱਚੀ ਧਰਮਸਾਲ, ਜਿਸ ਦਵਾਰੇ ਵਸੇ ਸੱਚਾ ਮਾਹੀਆ। ਪੋਹ ਨਾ ਸਕੇ ਕਾਲ ਮਹਾਕਾਲ, ਮਹਾਕਾਲ ਸੀਸ ਝੁਕਾਈਆ। ਗੁਰ ਸ਼ਬਦੀ ਬਣਿਆ ਇਕ ਦਿਆਲ, ਦੀਨਨ ਆਪਣੀ ਦਇਆ ਕਮਾਈਆ । ਵੇਖਣਹਾਰ ਪੱਤ ਡਾਲ, ਫੁਲ ਫੁਲਵਾੜੀ ਸੋਭਾ ਪਾਈਆ। ਆਪੇ ਪੁੱਛੇ ਮੁਰੀਦਾਂ ਹਾਲ, ਮੁਰਸ਼ਦ ਆਪਣਾ ਵੇਸ ਵਟਾਈਆ। ਜੁਗ ਚੌਕੜੀ ਘਾਲਣ ਆਏ ਘਾਲ, ਕਲਜੁਗ ਅੰਤਮ ਲੇਖੇ ਲਾਈਆ। ਭਗਤਾਂ ਕਰੇ ਹੱਲ ਸਵਾਲ, ਪੱਟੀ ਇਕੋ ਨਾਮ ਪੜ੍ਹਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਜੀਵਣ ਜੁਗਤ ਦਏ ਸਮਝਾਈਆ। ਏਥੇ ਓਥੇ ਚਲੇ ਨਾਲ ਨਾਲ, ਸਤਿਗੁਰ ਪੂਰਾ ਵਿਛੜ ਕਦੇ ਨਾ ਜਾਈਆ। ਪ੍ਰਿਤਪਾਲਕ ਬਣ ਕਰੇ ਪ੍ਰਿਤਪਾਲ, ਬਣ ਸੇਵਕ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਵੇਖੇ ਥਾਉਂ ਥਾਈਂਆ। ਭਗਤ ਦਵਾਰਾ ਡੂੰਘਾ ਸਾਗਰ, ਨਜ਼ਰ ਕਿਸੇ ਨਾ ਆਇੰਦਾ। ਪ੍ਰਭ ਆਪ ਰਖਾਏ ਕਾਇਆ ਗਾਗਰ, ਪੰਜ ਤਤ ਪਰਦਾ ਉਪਰ ਪਾਇੰਦਾ। ਨਿਰਮਲ ਜੋਤ ਜਗੇ ਉਜਾਗਰ, ਜੋਤ ਉਜਾਲਾ ਇਕ ਕਰਾਇੰਦਾ। ਨਾਮ ਵਣਜਾਰਾ ਇਕ ਸੌਦਾਗਰ, ਹਰਿ ਜੂ ਸਾਚਾ ਹੱਟ ਖੁਲ੍ਹਾਇੰਦਾ। ਅੰਦਰੇ ਅੰਦਰ ਦੇਵੇ ਆਦਰ, ਬਾਹਰੋਂ ਭੇਵ ਕੋਇ ਨਾ ਪਾਇੰਦਾ। ਮਿਲਿਆ ਮੇਲ ਕਰੀਮ ਕਾਦਰ, ਕਰਤਾ ਆਪਣਾ ਰੰਗ ਚੜ੍ਹਾਇੰਦਾ। ਸਿਦਕ ਸਬੂਰੀ ਦੇਵੇ ਸਾਬਰ, ਸਤਿ ਸੰਤੋਖ ਗਿਆਨ ਦ੍ਰਿੜਾਇੰਦਾ। ਮਨ ਮਨੂਆ ਨਾ ਰਹੇ ਜਾਬਰ, ਮਨ ਮਨਸਾ ਆਪ ਮਿਟਾਇੰਦਾ। ਇਕੋ ਰਾਗ ਸੁਣਾਏ ਦਾਦਰ, ਹਜ਼ਾਰਾ ਦਰੂਦ ਮੁਖ ਭੁਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਵਨ ਲੇਖਾ ਆਪ ਜਣਾਇੰਦਾ। ਭਗਵਨ ਲੇਖਾ ਕਾਇਆ ਅੰਦਰ ਰੱਖ, ਰੱਖਿਆ ਆਪਣੀ ਆਪ ਜਣਾਈਆ। ਨਿਰਗੁਣ ਸਰਗੁਣ ਹੋ ਪਰਤੱਖ, ਪਰਗਟ ਰੂਪ ਵਟਾਈਆ। ਇਕ ਜਣਾਏ ਆਪਣਾ ਜਸ, ਜਸ ਵੇਦ ਪੁਰਾਨ ਗਾ ਨਾ ਸਕਣ ਰਾਈਆ। ਆਤਮ ਪਰਮਾਤਮ ਮਾਰਗ ਦਏ ਦੱਸ, ਔਝੜ ਰਾਹ ਕੋਇ ਨਾ ਜਾਈਆ। ਅੱਗੋਂ ਮਿਲੇ ਨੱਠ ਨੱਠ, ਦੋ ਜਹਾਨਾਂ ਪੰਧ ਮੁਕਾਈਆ। ਲੋਕਮਾਤ ਦਸਮ ਦਵਾਰੀ ਚੌਥੇ ਘਰ ਕਰੇ ਇਕੱਠ, ਅੱਗੇ ਆਪਣੀ ਉਂਗਲੀ ਲਾਈਆ। ਜਗਤ ਵਿਕਾਰ ਏਕੰਕਾਰ ਪਿਆਰ ਜਾਏ ਢੱਠ, ਪੰਜ ਤਤ ਨਾਤਾ ਦਏ ਤੁੜਾਈਆ। ਅੱਗੇ ਕੋਈ ਨਾ ਉਬਲੇ ਬਹੱਤਰ ਨਾੜੀ ਰੱਤ, ਰੱਤੀ ਰੱਤ ਨਾ ਕੋਇ ਜਣਾਈਆ। ਨਜ਼ਰ ਨਾ ਆਏ ਬੁਧ ਮਨ ਮਤ, ਮਤੀ ਮਤ ਨਾ ਕੋਇ ਸਮਝਾਈਆ। ਸਤਿਗੁਰ ਪੂਰਾ ਹੋ ਪਰਗਟ, ਨਿਰਗੁਣ ਨਿਰਗੁਣ ਅੰਗ ਲਗਾਈਆ। ਜੋਤ ਉਜਾਲਾ

ਨੂਰ ਨੁਰਾਨਾ ਲਟ ਲਟ, ਸ਼ਬਦ ਧੁੰਨ ਨਾ ਕੋਇ ਸ਼ਨਵਾਈਆ। ਥਿਰ ਘਰ ਦਵਾਰ ਖੋਲ੍ਹ ਹੱਟ, ਅਲੱਖ ਅਗੋਚਰ ਅਗੰਮ ਅਥਾਹ ਬੇਪਰਵਾਹ ਆਪਣਾ ਕੁੰਡਾ ਲਾਹੀਆ। ਸਚਖੰਡ ਦਵਾਰੇ ਆਪੇ ਵਸ, ਸਾਚੀ ਕਾਰ ਕਮਾਈਆ। ਜੁਗ ਜੁਗ ਜਨ ਭਗਤਾਂ ਗਾਏ ਜਸ, ਨਿਰਗੁਣ ਸਰਗੁਣ ਵੇਸ ਵਟਾਈਆ। ਕਲਜੁਗ ਅੰਤ ਕਰੇ ਖੇਲ ਪੁਰਖ ਸਮਰਥ, ਸਮਰਥ ਆਪਣਾ ਭੇਵ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੇਲਾ ਸਚ ਦਵਾਰ ਜਿਥੇ ਵਸੇ ਗ਼ਰੀਬ ਨਿਵਾਜ਼, ਗ਼ਰੀਬ ਨਿਮਾਣੇ ਗਲੇ ਲਗਾਈਆ। ਗ਼ਰੀਬ ਨਿਵਾਜਾ ਵਸੇ ਸਚਖੰਡ, ਸਚ ਦਵਾਰ ਸੋਭਾ ਪਾਈਆ। ਜ਼ਾਤ ਪਾਤ ਨਾ ਕੋਇ ਵੰਡ, ਦੀਨ ਮਜ਼੍ਹਬ ਨਾ ਕੋਇ ਰਖਾਈਆ। ਸਰਬ ਜੀਆਂ ਦਾ ਇਕੋ ਛੰਦ, ਆਤਮ ਪਰਮਾਤਮ ਕਰੇ ਪੜ੍ਹਾਈਆ। ਵਸਤ ਅਮੋਲਕ ਇਕੋ ਵੰਡ, ਲੱਖ ਚੁਰਾਸੀ ਝੋਲੀ ਪਾਈਆ। ਨਾ ਕੋਈ ਭੇਖ ਨਾ ਪਖੰਡ, ਕੂੜੀ ਕਿਰਿਆ ਨਾ ਕੋਇ ਵਖਾਈਆ। ਮਦਿਰਾ ਮਾਸ ਨਾ ਕੋਇ ਗੰਦ, ਰਸਨਾ ਜਿਹਵਾ ਨਾ ਕੋਇ ਹਲਕਾਈਆ। ਚਿੱਲਾ ਤੀਰ ਨਾ ਕੋਇ ਕਮੰਦ, ਸ਼ਸਤਰ ਬਸਤਰ ਨਾ ਕੋਇ ਲੜਾਈਆ। ਰਸਨਾ ਜਿਹਵਾ ਨਾ ਬੱਤੀ ਦੰਦ, ਕਾਗ਼ਜ਼ ਕਲਮ ਨਾ ਕੋਇ ਉਠਾਈਆ। ਇਕ ਇਕੱਲਾ ਵਸੇ ਸੂਰਾ ਸਰਬੰਗ, ਸਤਿਗੁਰ ਆਪਣਾ ਆਸਣ ਲਾਈਆ। ਜਨ ਭਗਤਾਂ ਦੇਵੇ ਇਕ ਅਨੰਦ, ਅਨੰਦ ਅਨੰਦ ਵਿਚ ਸਮਾਈਆ। ਜਨਮ ਜਨਮ ਦੀ ਟੁੱਟੀ ਗੰਢ, ਆਪਣੇ ਅੰਗ ਲਗਾਈਆ। ਭਗਤ ਦਵਾਰ ਭਗਵਨ ਲੰਘ, ਭਾਗਵਤ ਏਕਾ ਕਥਾ ਸਮਝਾਈਆ। ਆਦਿ ਸ਼ਕਤ ਚਾੜ੍ਹੇ ਰੰਗ, ਨੂਰੋ ਨੂਰ ਨੂਰ ਰੁਸ਼ਨਾਈਆ। ਚਤੁਰਭੁਜ ਵਜਾਏ ਮਰਦੰਗ, ਮਰਦੰਗਾ ਇਕੋ ਹੱਥ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵਸਣ ਸੰਗ, ਸੰਗ ਇਕੋ ਨਜ਼ਰੀ ਆਈਆ। ਜਿਸ ਦਵਾਰੇ ਭਗਤ ਜਾਏ ਲੰਘ, ਤਿਸ ਦਵਾਰੇ ਵਿਸ਼ਨ ਬ੍ਰਹਮਾ ਸ਼ਿਵ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤਾਂ ਦੇਵੇ ਸਾਚਾ ਦਾਨ, ਗੁਰਮੁਖ ਵੇਖੇ ਸਾਚਾ ਲਾਲ, ਨਿਰਗੁਣ ਸਰਗੁਣ ਬਣ ਦਲਾਲ, ਨਾਤਾ ਤੋੜ ਕਾਲ ਮਹਾਕਾਲ, ਇਕ ਵਖਾਏ ਸੱਚੀ ਧਰਮਸਾਲ, ਜੋਤੀ ਜਲਵਾ ਨੂਰ ਜਲਾਲ, ਨਜ਼ਰੀ ਆਏ ਪਰਵਰਦਿਗਾਰ ਬੇਐਬ ਖ਼ੁਦਾਈ ਸਾਂਝਾ ਯਾਰ, ਮੁਕਾਮੇ ਹੱਕ ਖੇਲ ਅਪਾਰ, ਸਚਖੰਡ ਖੋਲ੍ਹ ਆਪ ਨਿਰੰਕਾਰ, ਜਨ ਭਗਤਾਂ ਅੰਦਰ ਲਏ ਬਿਠਾਲ, ਮੁਖ ਪੂੰਜੇ ਪ੍ਰੇਮ ਨਾਲ ਰੁਮਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੰਤ ਸੁਹੇਲੇ ਲਏ ਫੜ, ਭਗਤਾਂ ਅੰਦਰ ਆਪੇ ਵੜ, ਸਾਚੇ ਪੌੜੇ ਜਾਏ ਚੜ੍ਹ, ਸੋਹੰ ਅੱਖਰ ਇਕੋ ਪੜ੍ਹ, ਆਤਮ ਪਰਮਾਤਮ ਲਾਏ ਲੜ, ਫੜਿਆ ਲੜ ਛੁੱਟ ਕਦੇ ਨਾ ਜਾਈਆ। ਹਰਿ ਕਾ ਲੜ ਕਦੇ ਨਾ ਛੁੱਟੇ, ਸਤਿਗੁਰ ਸਾਚਾ ਆਪ ਬੰਧਾਇੰਦਾ। ਲੱਖ ਚੁਰਾਸੀ ਫੜ ਫੜ ਕੁੱਠੇ, ਨਾਮ ਖੰਡਾ ਇਕ ਚਮਕਾਇੰਦਾ। ਜਨ ਭਗਤਾਂ ਅੰਮ੍ਰਿਤ ਜਾਮ ਪਿਆਏ ਘੁੱਟੇ, ਘੁੱਟ ਆਪਣੇ ਨਾਲ ਲਗਾਇੰਦਾ। ਲੋਕਮਾਤ ਦੇ ਸਾਚੇ ਬੂਟੇ ਆਪਣੀ ਹੱਥੀਂ ਪੁੱਟੇ, ਦਰਗਹਿ ਸਾਚੀ ਸਚਖੰਡ ਆਪ ਲਗਾਇੰਦਾ। ਗੁਰਸਿਖ ਲਾਲ ਕਦੇ ਨਾ ਲੁੱਟੇ, ਕੱਖੋਂ ਲੱਖ ਵਖਾਇੰਦਾ। ਆਵਣ ਜਾਵਣ ਮਾਤ ਗਰਭ ਲੱਖ ਚੁਰਾਸੀ ਪੈਂਡੇ ਪਾਂਧੀ ਮੁੱਕੇ, ਹਰਿ ਪਾਂਧੀ ਆਪ ਮੁਕਾਇੰਦਾ। ਭਗਤ ਭਗਵੰਤ ਆਪਣੀ ਰੱਖੇ ਕੁੱਖੇ, ਬਣ ਜਨਣੀ ਜਨ ਸੇਵ ਕਮਾਇੰਦਾ। ਲੋਕਮਾਤ ਜੋ ਰਹੇ ਲੁਕੇ, ਕਰ ਕਿਰਪਾ ਪਰਦਾ ਲਾਹਿੰਦਾ। ਕਲਜੁਗ ਅੰਤ ਸ੍ਰੀ ਭਗਵਾਨ ਆਪਣੀ ਡੋਰੀ ਭਗਤਾਂ ਉਤੇ ਸੁੱਟੇ, ਆਪਣੇ ਹੱਥ ਨਾ ਕੁਛ ਰਖਾਇੰਦਾ। ਘਰ ਘਰ ਦਰ ਦਰ ਜਾ ਜਾ ਪੁੱਛੇ, ਬਣ ਰਾਹੀ ਪਾਂਧੀ ਫੇਰਾ ਪਾਇੰਦਾ। ਨਿਉਂ ਨਿਉਂ ਸਯਦਾ ਕਰ ਕਰ ਝੁਕੇ, ਜਨ ਭਗਤਾਂ ਸੀਸ

ਝੁਕਾਇੰਦਾ। ਭਗਤ ਵਿਰਲਾ ਲੋਕਮਾਤ ਉਠੇ, ਜਿਸ ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣਾ ਖੇਲ ਵਖਾਇੰਦਾ। ਭਗਤ ਭਗਵਾਨ ਦੋਵੇਂ ਰਹੇ ਹੱਸ, ਕਲਜੁਗ ਅੰਤਮ ਖ਼ੁਸ਼ੀ ਮਨਾਈਆ। ਇਕ ਦੂਜੇ ਦੇ ਪਿਆਰ ਅੰਦਰ ਗਏ ਫਸ, ਨਾਤਾ ਸਕੇ ਨਾ ਕੋਇ ਤੁੜਾਈਆ। ਰਲ ਮਿਲ ਗਾਉਂਦੇ ਇਕ ਦੂਜੇ ਦਾ ਜਸ, ਘਰ ਵੱਜਦੀ ਰਹੇ ਵਧਾਈਆ। ਪੁਰਖ ਅਬਿਨਾਸ਼ੀ ਆਪਣਾ ਮਾਰਗ ਦੱਸ, ਮਾਰਗ ਭਗਤਾਂ ਕੋਲੋਂ ਪੁਛ ਪੁਛ ਆਪਣਾ ਰਾਹ ਚਲਾਈਆ। ਲੱਖ ਚੁਰਾਸੀ ਕੋਲੋਂ ਬਚ, ਲੁਕ ਲੁਕ ਭਗਤ ਦਵਾਰੇ ਫੇਰਾ ਪਾਈਆ। ਜੇ ਕੋਈ ਪੁਛੇ ਸੱਚ, ਬਿਨ ਭਗਤਾਂ ਸਚ ਨਾ ਕਿਸੇ ਸਮਝਾਈਆ। ਲੱਖ ਚੁਰਾਸੀ ਨੌਂ ਦਵਾਰੇ ਰਹੀ ਨੱਚ, ਨੌਂ ਖੰਡ ਪ੍ਰਿਥਮੀ ਪਈ ਦੁਹਾਈਆ। ਅੰਤਮ ਭਾਂਡਾ ਦਿਸੇ ਕੱਚ, ਥਿਰ ਕੋਇ ਨਜ਼ਰ ਨਾ ਆਈਆ। ਜਿਸ ਹਿਰਦੇ ਅੰਦਰ ਗਿਆ ਰਚ, ਤੇਰਾ ਮੇਰਾ ਮੇਰਾ ਤੇਰਾ ਪਰਦਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਮਿਲਾਵਾ ਆਪਣੇ ਹੱਥ ਰਖਾਈਆ। ਹਰਿ ਭਗਤ ਤੇਰਾ ਸਚ ਮੁਨਾਰਾ, ਮੁਨੀ ਰਿਖੀ ਭੇਵ ਨਾ ਰਾਇਆ। ਚਾਰੋਂ ਕੁੰਟ ਹੋਏ ਉਜਿਆਰਾ, ਗੁਰ ਅਵਤਾਰ ਦਰਸਨ ਪਾਇਆ। ਜਿਸ ਘਰ ਵੱਸੇ ਨਿਰੰਕਾਰਾ, ਸਚਖੰਡ ਰੂਪ ਵਟਾਇਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਕਰਨ ਪੁਕਾਰਾ, ਉਚੀ ਕੂਕ ਕੂਕ ਸੁਣਾਇਆ। ਸਿਫ਼ਤ ਸਲਾਹੀ ਬੇਪਰਵਾਹੀ ਸਿਫ਼ਤਾਂ ਵਿਚੋਂ ਵਸੇ ਬਾਹਰਾ, ਸਿਫ਼ਤ ਵਿਚ ਕਦੇ ਨਾ ਆਇਆ। ਜਨ ਭਗਤ ਦਵਾਰੇ ਬਣੇ ਭਿਖਾਰਾ, ਜੁਗ ਜੁਗ ਆਪਣਾ ਫੇਰਾ ਪਾਇਆ। ਦਰ ਦਰਵੇਸ਼ ਨਰ ਨਰੇਸ਼ ਇਕੋ ਅਲਖ ਬੋਲ ਜੈਕਾਰਾ, ਜੈ ਜੈਕਾਰ ਦਏ ਸੁਣਾਇਆ। ਦਰੋਹੀ ਦਰੋਹੀ ਬਿਨ ਭਗਤ ਮੋਹੇ ਕਰੇ ਨਾ ਕੋਇ ਪਿਆਰਾ, ਬਿਨ ਭਗਤਾਂ ਪਿਆਰ ਕਿਸੇ ਘਰੋਂ ਹੱਥ ਨਾ ਆਈਆ। ਲੱਖ ਚੁਰਾਸੀ ਜੀਵ ਜੰਤ ਜਗਤ ਵਣਜਾਰਾ, ਹਰਿ ਕਾ ਨਾਮ ਹੱਟ ਨਾ ਕੋਇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਵੇਖੇ ਥਾਉਂ ਥਾਈਂਆ। ਵੇਖਣਹਾਰਾ ਥਾਨ ਥਨੰਤਰ, ਥਿਰ ਘਰ ਵਾਸੀ ਦਇਆ ਕਮਾਇੰਦਾ। ਚਾਰ ਕੁੰਟ ਲੱਗੀ ਬਸੰਤਰ, ਅਗਨੀ ਤਤ ਤਤ ਜਲਾਇੰਦਾ। ਫਿਰੀ ਦਰੋਹੀ ਗਗਨ ਗਗਨੰਤਰ, ਮੰਡਲ ਮੰਡਪ ਸਰਬ ਕੁਰਲਾਇੰਦਾ। ਜੀਵ ਜੰਤ ਭੁੱਲੇ ਗੁਰੂ ਕਾ ਮੰਤਰ, ਗੁਰਦੇਵ ਨਜ਼ਰ ਕਿਸੇ ਨਾ ਆਇੰਦਾ। ਕੂੜੀ ਕਿਰਿਆ ਕੂੜਾ ਮੰਤਰ, ਕਲਜੁਗ ਆਪਣਾ ਆਪ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਜਗਾਇੰਦਾ। ਭਗਤ ਭਗਵਾਨ ਖੋਲ੍ਹੇ ਜਾਗ, ਜਾਗਰਤ ਜੋਤ ਇਕ ਜਗਾਈਆ। ਸਚ ਦਵਾਰੇ ਲੱਗੇ ਭਾਗ, ਸ੍ਰੀ ਭਗਵਾਨ ਆਪ ਵਖਾਈਆ। ਨੌਂ ਸੌ ਚੁਰਾਨਵੇ ਚੌਕੜੀ ਜੁਗ ਜਿਸ ਦੀ ਕਰਦੇ ਰਹੇ ਯਾਦ, ਸੋ ਸਾਹਿਬ ਫੇਰਾ ਪਾਈਆ। ਜਿਸ ਦੀ ਕੋਈ ਨਾ ਜਾਣੇ ਬੁਨਿਯਾਦ, ਆਦਿ ਅੰਤ ਨਾ ਕਿਸੇ ਵਖਾਈਆ। ਜਿਸ ਦੀ ਹੱਥ ਨਾ ਆਈ ਹਾਦ, ਬੇਅੰਤ ਬੇਅੰਤ ਬੇਅੰਤ ਕਹਿ ਕਹਿ ਪੱਲੂ ਛੁਡਾਈਆ। ਜਿਸ ਨੂੰ ਕਹਿੰਦੇ ਵਾਹਦ ਲਾਸ਼ਰੀਕ ਗਾਡ, ਸਰਕਤ ਆਪਣੀ ਨਾ ਕੋਇ ਰਖਾਈਆ। ਜਿਸ ਦਾ ਗੁਰ ਅਵਤਾਰ ਪੀਰ ਪੈਗ਼ੰਬਰ ਸੁਣਦੇ ਰਹੇ ਨਾਦ, ਅਨਾਦ ਅਨਾਦੀ ਆਪ ਵਜਾਈਆ। ਜਿਸ ਨੇ ਖੇਲ ਰਚਾਈ ਕੋਟਨ ਕੋਟੀ ਬ੍ਰਹਮ ਬ੍ਰਹਿਮਾਂਡ, ਬ੍ਰਹਿਮੰਡ ਖੰਡ ਵੇਖੇ ਥਾਉਂ ਥਾਈਂਆ। ਜਿਸ ਸਾਹਿਬ ਰਚਨਾ ਰਚੀ ਆਦਿ, ਵਿਸ਼ਨ ਬ੍ਰਹਮਾ ਸ਼ਿਵ ਸੇਵ ਲਗਾਈਆ। ਸੋ ਸਤਿਗੁਰ ਭਗਤਾਂ ਰੱਖੇ ਯਾਦ, ਜੁਗ ਜੁਗ ਭੁੱਲ ਕਦੇ ਨਾ ਜਾਈਆ। ਸਤਿਜੁਗ ਤ੍ਰੇਤਾ ਦੁਆਪਰ ਚਲਾਉਂਦਾ ਆਇਆ ਜਹਾਜ਼, ਬਣ ਖੇਵਟ ਖੇਟਾ ਸੇਵ ਕਮਾਈਆ। ਕਲਜੁਗ ਅੰਤ ਸੁਣੇ ਫਰਿਯਾਦ, ਤਖ਼ਤ ਨਿਵਾਸੀ ਸੱਚਾ ਸ਼ਹਿਨਸ਼ਾਹੀਆ।

ਗ਼ਰੀਬ ਨਿਮਾਣਿਆਂ ਕਰੇ ਲਾਡ, ਰਾਜੇ ਰਾਣਿਆਂ ਖ਼ਾਕ ਮਿਲਾਈਆ। ਸੋ ਗੁਰਮੁਖ ਗੁਰਸਿਖ ਸੱਚਾ ਸਾਧ, ਜਿਸ ਸਾਧਨਾ ਹਰਿ ਸਮਝਾਈਆ। ਭਗਤ ਭਗਵੰਤ ਰੱਖੇ ਲਾਜ, ਲਾਜਾਵੰਤ ਸੱਚਾ ਮਾਹੀਆ। ਕਲਜੁਗ ਅੰਤਮ ਜਨ ਭਗਤਾਂ ਨਾਲ ਰਚਿਆ ਕਾਜ, ਕਾਰਜ ਅਨੰਦ ਇਕ ਵਖਾਈਆ। ਸਾਹਿਬ ਸਤਿਗੁਰ ਸਤਿ ਪੁਰਖ ਦਾ ਇਕੋ ਇਕ ਸਮਾਜ, ਆਤਮ ਪਰਮਾਤਮ ਪਰਮਾਤਮ ਆਤਮ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਮਾਰੇ ਆਪ ਆਵਾਜ਼, ਹਰਿ ਭਗਤ ਲੱਭਣ ਕਿਸੇ ਥਾਂ ਨਾ ਜਾਈਆ।