ਪੁਸਤਕਾਲਾਭਾਗ ੧੨

੧੮ ਅੱਸੂ ੨੦੧੯ ਬਿਕ੍ਰਮੀ ਨਸੀਬ ਸਿੰਘ ਦੇ ਗ੍ਰਹਿ ਪਿੰਡ ਬੋਪਾਰਾਏ ਜ਼ਿਲਾ ਜਲੰਧਰ

ਦਾਸੀ ਦਾਸ ਸ੍ਰੀ ਭਗਵਾਨ, ਸੇਵਕ ਸੇਵਕ ਸੇਵ ਕਮਾਈਆ। ਜੋਤ ਪਰਕਾਸੀ ਵਿਚ ਜਹਾਨ, ਪ੍ਰਭ ਅਬਿਨਾਸ਼ੀ ਦਇਆ ਕਮਾਈਆ। ਬੰਦ ਖ਼ੁਲਾਸੀ ਕਰੇ ਆਣ, ਗੁਰਮੁਖ ਭਗਤ ਦਏ ਵਡਿਆਈਆ। ਮਾਣਸ ਜਨਮ ਰਾਸੀ ਕਰੇ ਵਿਚ ਜਹਾਨ, ਜੀਵਣ ਜੁਗਤ ਦਏ ਜਣਾਈਆ। ਪ੍ਰਿਥਮੀ ਆਕਾਸੀ ਖੇਲ ਮਹਾਨ, ਮਹਿਮਾ ਅਕਥ ਕਥ ਜਣਾਈਆ। ਸਤਿਜੁਗ ਦਾ ਸਚ ਨਿਸ਼ਾਨ, ਸਤਿ ਪੁਰਖ ਨਿਰੰਜਣ ਆਪ ਵਖਾਈਆ। ਕਾਗਦ ਕਲਮ ਹੋਏ ਹੈਰਾਨ, ਹਰਿ ਕਾ ਭੇਵ ਕੋਇ ਨਾ ਪਾਈਆ। ਨਿਰਗੁਣ ਸਰਗੁਣ ਦੇਵੇ ਦਾਨ, ਦਾਤਾ ਦਾਨੀ ਫੇਰਾ ਪਾਈਆ। ਗੁਰਮੁਖ ਬਣਾਏ ਸਾਚੇ ਕਾਹਨ, ਸੁਰਤੀ ਸੀਤਾ ਲਏ ਪਰਨਾਈਆ। ਅੱਠੇ ਪਹਿਰ ਦਿਵਸ ਰੈਣ ਅੰਦਰ ਬਾਹਰ ਕਰੇ ਧਿਆਨ, ਨਿਝ ਨੇਤਰ ਵੇਖ ਵਖਾਈਆ। ਸ਼ਬਦ ਅਗੰਮੀ ਸੋਹੰ ਢੋਲਾ ਬਣ ਵਿਚੋਲਾ ਦੇਵੇ ਗਾਣ, ਗਾਵਤ ਗਾਵਤ ਆਪਣਾ ਰੰਗ ਵਖਾਈਆ। ਚਰਨ ਕਵਲ ਉਪਰ ਧਵਲ ਦੇਵੇ ਮਾਣ, ਅਭਿਮਾਨ ਰੂਪ ਨਾ ਕੋਇ ਵਟਾਈਆ। ਆਵਣ ਜਾਵਣ ਜਮ ਕੀ ਚੁੱਕੇ ਕਾਣ, ਲੱਖ ਚੁਰਾਸੀ ਰਿਹਾ ਤੁੜਾਈਆ। ਕੂੜੀ ਕਿਰਿਆ ਹਉਮੇ ਹੰਗਤਾ ਮਾਇਆ ਮਮਤਾ ਮਿਟੇ ਤੁਫ਼ਾਨ, ਤੋਹਫ਼ਾ ਆਪਣਾ ਨਾਮ ਝੋਲੀ ਪਾਈਆ। ਨਾਮ ਖੰਡਾ ਤੇਜ਼ ਪਰਚੰਡਾ ਤਿਖੀ ਧਾਰ ਹਰਿ ਕਰਤਾਰ ਆਪ ਟਿਕਾਏ ਕਾਇਆ ਵਿਚ ਮਿਆਨ, ਲੋਹਾਰ ਤਰਖਾਣ ਨਾ ਕੋਇ ਘੜਾਈਆ। ਸਤਿ ਸਰੋਵਰ ਆਤਮ ਅੰਤਰ ਅੰਮ੍ਰਿਤ ਦੇਵੇ ਪੀਣ ਖਾਣ, ਮਿਠਾ ਰਸ ਇਕ ਭਰਾਈਆ। ਦੀਆ ਬਾਤੀ ਕਮਲਾਪਾਤੀ ਨਿਰਗੁਣ ਦਾਤਾ ਪੁਰਖ ਬਿਧਾਤਾ ਜਗਾਏ ਆਣ, ਤੇਲ ਬਾਤੀ ਕੋਇ ਨਾ ਪਾਈਆ। ਇਕ ਇਕਾਂਤੀ ਸ਼ਾਹੋ ਸ਼ਾਬਾਸੀ ਮੰਡਲ ਮੰਡਪ ਪਾਵੇ ਰਾਸੀ ਗੁਰਮੁਖ ਲੇਖਾ ਜਾਣੇ ਸ੍ਰੀ ਭਗਵਾਨ, ਦੂਸਰ ਹੱਥ ਨਾ ਕੋਇ ਵਡਿਆਈਆ। ਸਚ ਸੰਦੇਸਾ ਨਰ ਨਰੇਸ਼ਾ ਨਿਰਗੁਣ ਸਰਗੁਣ ਕਰ ਪਰਵਾਨ, ਨਾਮ ਪਰਵਾਨਾ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੇਵਕ ਸੇਵਾ ਆਪ ਕਮਾਈਆ। ਦਾਸੀ ਦਾਸ ਸ੍ਰੀ ਭਗਵੰਤਾ, ਸੇਵਾ ਸਾਚੀ ਸਚ ਕਮਾਇੰਦਾ। ਲੇਖਾ ਜਾਣੇ ਆਦਿਨ ਅੰਤਾ, ਨਿਤ ਨਵਿਤ ਵੇਸ ਵਟਾਇੰਦਾ। ਭੇਵ ਖੁਲ੍ਹਾਏ ਜੁਗਾ ਜੁਗੰਤਾ, ਜੁਗ ਜੁਗ ਆਪਣੀ ਕਾਰ ਕਰਾਇੰਦਾ। ਸਾਚਾ ਧਾਮ ਇਕ ਸੁਹੰਤਾ, ਸੋਭਾਵੰਤ ਸੋਭਾ ਪਾਇੰਦਾ। ਮਹਿਮਾ ਅਕੱਥ ਸੁਣਾਏ ਅਗਣਤਾ, ਲੇਖਾ ਲਿਖਤ ਵਿਚ ਨਾ ਆਇੰਦਾ। ਭਗਤ ਭਗਵੰਤ ਮੇਲਾ ਨਾਰ ਕੰਤਾ, ਕੰਤ ਕੰਤੂਹਲ ਸੇਜ ਹੰਢਾਇੰਦਾ। ਇਕ ਦ੍ਰਿੜਾਏ ਸਾਚਾ ਮੰਤਾ, ਮੰਤਰ ਆਪਣਾ ਨਾਮ ਦ੍ਰਿੜਾਇੰਦਾ। ਰੂਪ

ਵਟਾਏ ਸਾਚੇ ਸੰਤਾ, ਸਤਿਗੁਰ ਆਪਣਾ ਖੇਲ ਕਰਾਇੰਦਾ। ਵੇਖਣਹਾਰਾ ਲੇਖਾ ਜੁਗਾ ਜੁਗੰਤਾ, ਗ਼ਰੀਬ ਨਿਮਾਣਾ ਹੋ ਹੋ ਫੇਰਾ ਪਾਇੰਦਾ। ਗੁਰਮੁਖ ਲਗਾਏ ਅੰਗ ਜਿਉਂ ਨਾਨਕ ਅੰਗਦਾ, ਅੰਗੀਕਾਰ ਆਪ ਹੋ ਜਾਇੰਦਾ। ਕਰੇ ਖੇਲ ਸੂਰੇ ਸਰਬੰਗ ਦਾ, ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਆਪਣਾ ਵੇਸ ਵਟਾਇੰਦਾ। ਭਗਤ ਦਵਾਰਾ ਇਕੋ ਮੰਗ ਦਾ, ਦੂਜੇ ਦਰ ਨਾ ਅਲੱਖ ਜਗਾਇੰਦਾ। ਸਰਗੁਣ ਅੰਦਰ ਨਿਰਗੁਣ ਲੰਘਦਾ, ਆਪਣਾ ਮਾਰਗ ਆਪੇ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਸੇਵਾ ਆਪ ਕਮਾਇੰਦਾ। ਦਾਸੀ ਦਾਸਾ ਪੁਰਖ ਅਬਿਨਾਸ਼ਾ, ਸੇਵਕ ਬੈਠਾ ਕਾਰ ਕਮਾਈਆ। ਨਿਰਗੁਣ ਸਰਗੁਣ ਵੇਖੇ ਖੇਲ ਤਮਾਸ਼ਾ, ਖ਼ਾਲਕ ਖ਼ਲਕ ਰੂਪ ਵਟਾਈਆ। ਮੰਡਲ ਮੰਡਪ ਬ੍ਰਹਿਮੰਡ ਖੰਡ ਪਾਏ ਰਾਸਾ, ਗੁਰ ਅਵਤਾਰ ਪੀਰ ਪੈਗ਼ੰਬਰ ਨਾਚ ਨਚਾਈਆ। ਲੱਖ ਚੁਰਾਸੀ ਗ੍ਰਹਿ ਗ੍ਰਹਿ ਮੰਦਰ ਘਟ ਘਟ ਕਰ ਵਾਸਾ, ਨਿਝ ਨੇਤਰ ਨਿਝ ਆਤਮ ਪਰਮਾਤਮ ਵੇਖੇ ਚਾਈਂ ਚਾਈਂਆ। ਲੇਖਾ ਜਾਣੇ ਪਵਣ ਸਵਾਸਾ, ਸਵਾਸ ਸਵਾਸਾਂ ਰਿਹਾ ਸਮਾਈਆ। ਸ਼ਬਦ ਅਗੰਮੀ ਭੇਵ ਖੁਲ੍ਹਾਏ ਸਚ ਖ਼ੁਲਾਸਾ, ਸਾਚੀ ਸਿਖਿਆ ਕਰੇ ਪੜ੍ਹਾਈਆ। ਨਿਰਮਲ ਨੂਰ ਜੋਤ ਪਰਕਾਸ਼ਾ, ਪਰਕਾਸ਼ਵਾਨ ਇਕ ਹੋ ਆਈਆ। ਜੁਗਾ ਜੁਗੰਤਰ ਨਾ ਕਦੇ ਵਿਨਾਸਾ, ਅਬਿਨਾਸ਼ੀ ਆਪਣਾ ਰੂਪ ਵਖਾਈਆ। ਭਗਤਾਂ ਕਦੇ ਨਾ ਆਵੇ ਹਾਰ ਪਾਸਾ, ਜਿਸ ਸਿਰ ਆਪਣਾ ਹੱਥ ਟਿਕਾਈਆ। ਲੱਖ ਚੁਰਾਸੀ ਤੁੱਟੇ ਫਾਸਾ, ਫਾਸੀ ਜਮ ਨਾ ਕੋਇ ਲਟਕਾਈਆ। ਤੋਲਣਹਾਰਾ ਬਿਨ ਤੋਲੇ ਮਾਸਾ, ਰੱਤੀ ਰੱਤ ਨਾ ਕੋਇ ਰਖਾਈਆ। ਜਿਸ ਦਰਸ ਦਿਖਾਏ ਸਾਖਿਆਤਾ, ਸਖ਼ੀ ਸਰਵਰ ਫੇਰਾ ਪਾਈਆ। ਪਾਰ ਕਰਾਏ ਕਾਇਨਾਤਾ, ਦੋ ਜਹਾਨਾਂ ਪੰਧ ਮੁਕਾਈਆ। ਦਰਸ ਦਿਖਾਏ ਸ਼ਾਹ ਸ਼ਾਬਾਸ਼ਾ, ਸ਼ਹਿਨਸ਼ਾਹ ਆਪਣਾ ਰੂਪ ਵਟਾਈਆ। ਨਿਰਗੁਣ ਸਰਗੁਣ ਪੂਰੀ ਕਰੇ ਪੂਰਬ ਆਸਾ, ਆਸਾ ਤ੍ਰਿਸਨਾ ਦਏ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੇਵਕ ਸਾਚੀ ਸੇਵ ਕਮਾਈਆ। ਦਾਸੀ ਦਾਸ ਸ੍ਰੀ ਭਗਵਾਨ, ਸੇਵਾ ਆਪਣੇ ਹੱਥ ਰਖਾਈਆ। ਚਰਨ ਕਵਲ ਕਵਲ ਚਰਨ ਦੇਵੇ ਇਕ ਧਿਆਨ, ਧਿਆਨ ਧਿਆਨ ਨਾਲ ਮਿਲਾਈਆ। ਬੋਧ ਅਗਾਧਾ ਨਾਮ ਗਿਆਨ, ਬਿਨ ਅੱਖਰ ਕਰੇ ਪੜ੍ਹਾਈਆ। ਆਤਮ ਪਰਮਾਤਮ ਸਤਿ ਨਿਸ਼ਾਨ, ਸਤਿ ਸਤਿਵਾਦੀ ਦਏ ਵਖਾਈਆ। ਏਕਾ ਮੰਦਰ ਸੁਹਾਏ ਸਚ ਮਕਾਨ, ਘਰ ਘਰ ਵਿਚ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੇਵਾ ਇਕੋ ਇਕ ਸਮਝਾਈਆ। ਦਾਸੀ ਦਾਸ ਸੇਵਕ ਸੇਵਾ ਘਾਲ, ਘਾਲੀ ਘਾਲ ਲੇਖੇ ਪਾਇੰਦਾ। ਤ੍ਰੈਗੁਣ ਮਾਇਆ ਤੋੜ ਜੰਜਾਲ, ਜੀਵਣ ਜੁਗਤ ਇਕ ਜਣਾਇੰਦਾ। ਨਿਰਗੁਣ ਸਰਗੁਣ ਚਲੇ ਨਾਲ ਨਾਲ, ਜਗਤ ਵਿਛੋੜਾ ਨਾ ਕੋਇ ਰਖਾਇੰਦਾ। ਦਿਵਸ ਰੈਣ ਕਰੇ ਪ੍ਰਿਤਪਾਲ, ਬਣ ਪ੍ਰਿਤਪਾਲਕ ਸੇਵ ਕਮਾਇੰਦਾ। ਹਰਿਜਨ ਵੇਖੇ ਸਾਚੇ ਲਾਲ, ਗੁਰਮੁਖ ਆਪਣੀ ਗੋਦ ਬਹਾਇੰਦਾ। ਫਲ ਲਗਾਏ ਕਾਇਆ ਡਾਲ, ਪੱਤ ਡਾਲੀ ਆਪ ਮਹਿਕਾਇੰਦਾ। ਲੇਖਾ ਜਾਣੇ ਹੱਕ ਹਲਾਲ, ਹਕ਼ੀਕ਼ਤ ਆਪਣੇ ਹੱਥ ਰਖਾਇੰਦਾ। ਨਾਤਾ ਤੋੜ ਕਾਲ ਮਹਾਕਾਲ, ਮਹਿਮਾ ਆਪਣੀ ਆਪ ਸੁਣਾਇੰਦਾ। ਜੁਗ ਚੌਕੜੀ ਚਲੇ ਅਵਲੜੀ ਚਾਲ, ਚਾਲ ਨਿਰਾਲੀ ਇਕ ਰਖਾਇੰਦਾ। ਵਸਣਹਾਰਾ ਸਚਖੰਡ ਸੱਚੀ ਧਰਮਸਾਲ, ਧਰਮ ਦਵਾਰਾ ਇਕ ਪਰਗਟਾਇੰਦਾ। ਭਗਤ ਵਛਲ ਹਰਿ ਦੀਨ ਦਿਆਲ, ਦੀਨਨ ਆਪਣਾ ਰੰਗ ਰੰਗਾਇੰਦਾ। ਲੱਖ ਚੁਰਾਸੀ ਵਿਚੋਂ ਭਾਲ, ਗੁਰਮੁਖ ਸੱਜਣ ਆਪ ਉਠਾਇੰਦਾ। ਇਕੋ ਚਾੜ੍ਹੇ ਰੰਗ ਗੁਲਾਲ, ਗੁਲਸ਼ਨ ਆਪਣਾ ਆਪ ਮਹਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ

ਕਰ, ਸਾਚੀ ਸੇਵਾ ਆਪ ਕਮਾਇੰਦਾ । ਦਾਸੀ ਦਾਸ ਸਾਚੀ ਸੇਵਾ, ਬਣ ਸੇਵਕ ਆਪ ਕਮਾਈਆ। ਅਲਖ ਅਗੋਚਰ ਅਗੰਮ ਅਥਾਹ ਅਭੇਦ ਅਭੇਵਾ, ਭੇਵ ਅਭੇਦਾ ਦਏ ਖੁਲ੍ਹਾਈਆ। ਗੁਰਮੁਖ ਗੁਰਸਿਖ ਹਰਿਜਨ ਮੇਲਾ ਵਡ ਦੇਵੀ ਦੇਵਾ, ਦੇਵ ਆਤਮ ਪਰਦਾ ਲਾਹੀਆ। ਅੰਮ੍ਰਿਤ ਰਸ ਅਨਡਿਠ ਖੁਵਾਏ ਸੱਚਾ ਮੇਵਾ, ਅਮਿਉਂ ਰਸ ਆਪਣਾ ਜਾਮ ਪਿਆਈਆ। ਆਦਿ ਜੁਗਾਦਿ ਸਦਾ ਨਿਹਕੇਵਾ, ਨਿਹਚਲ ਧਾਮ ਦਏ ਵਡਿਆਈਆ। ਕੌਸਤਕ ਮਣੀਆਂ ਮਸਤਕ ਲਾਏ ਥੇਵਾ, ਚੌਦਾਂ ਰਤਨ ਨੈਣ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੇਵਾ ਸਾਚੀ ਸੇਵ ਕਮਾਈਆ। ਦਾਸੀ ਦਾਸ ਹਰਿ ਸੇਵਕ ਠਾਕਰ, ਆਪਣਾ ਖੇਲ ਕਰਾਇੰਦਾ। ਵਣਜ ਵਪਾਰੀ ਬਣ ਸੌਦਾਗਰ, ਸੌਦਾ ਇਕੋ ਹੱਟ ਵਿਕਾਇੰਦਾ। ਭਗਤ ਭਗਵਾਨ ਦੇਵੇ ਆਦਰ, ਆਦਰਸ਼ ਆਪਣਾ ਇਕ ਵਖਾਇੰਦਾ। ਕਿਰਪਾ ਕਰੇ ਕਰੀਮ ਕਾਦਰ, ਕੁਦਰਤ ਕਾਦਰ ਵੇਸ ਵਟਾਇੰਦਾ। ਵੇਖਣਹਾਰਾ ਕਾਇਆ ਗਾਗਰ, ਸਾਢੇ ਤਿੰਨ ਹੱਥ ਮੰਦਰ ਫੋਲ ਫੋਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰ ਸੇਵਾ ਖ਼ੁਸ਼ੀ ਮਨਾਇੰਦਾ। ਦਾਸੀ ਦਾਸ ਸੇਵਕ ਖ਼ੁਸ਼ਹਾਲ, ਖ਼ੁਸ਼ੀ ਇਕੋ ਇਕ ਰਖਾਈਆ। ਆਦਿ ਜੁਗਾਦਿ ਜੁਗ ਜੁਗ ਗੁਰਮੁਖ ਸੱਜਣ ਸੱਚੇ ਭਾਲ, ਭੱਲ ਆਪਣੀ ਦਏ ਵਡਿਆਈਆ। ਏਕਾ ਵਸਤ ਨਾਮ ਧੰਨ ਮਾਲ, ਸਚ ਖ਼ਜ਼ੀਨਾ ਝੋਲੀ ਪਾਈਆ। ਨਾਤਾ ਤੋੜ ਸ਼ਾਹ ਕੰਗਾਲ, ਸ਼ਹਿਨਸ਼ਾਹ ਆਪਣੇ ਸੰਗ ਰਖਾਈਆ। ਬਣ ਵਿਚੋਲਾ ਦੀਨ ਦਿਆਲ, ਦੀਨਨ ਸਾਚੀ ਸੇਵ ਕਮਾਈਆ। ਗੁਰਮੁਖ ਕਦੇ ਨਾ ਹੋਏ ਬੇਹਾਲ, ਬਿਹਬਲ ਹੋ ਨਾ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੇਵਾ ਕਰੇ ਸੱਚਾ ਮਾਹੀਆ। ਦਾਸੀ ਦਾਸ ਸੇਵਕ ਸੇਵਾ ਕਰੇ ਮਾਹੀ, ਮਹਾਬਲੀ ਨਾਉਂ ਧਰਾਇੰਦਾ। ਆਦਿ ਜਗਾਦਿ ਜੁਗ ਜੁਗ ਬਣਿਆ ਰਹੇ ਰਾਹੀ, ਬਣ ਪਾਂਧੀ ਫੇਰਾ ਪਾਇੰਦਾ। ਲੋਕਮਾਤ ਮਾਰ ਝਾਤ, ਤ੍ਰੈਗੁਣ ਮਾਇਆ ਤੋੜਨਹਾਰਾ ਜਗਤ ਫਾਹੀ, ਸਚ ਸੰਦੇਸਾ ਇਕ ਸੁਣਾਇੰਦਾ। ਗ਼ਰੀਬ ਨਿਮਾਣੇ ਭਗਤ ਭਗਵੰਤ ਉਠਾਏ ਫੜ ਫੜ ਬਾਂਹੀ, ਫੜ ਬਾਂਹੋਂ ਗਲੇ ਲਗਾਇੰਦਾ। ਦੁਰਮਤ ਮੈਲ ਦੀਨਾਂ ਨਾਥ ਆਪਣੀ ਹੱਥੀਂ ਧੋਵੇ ਸ਼ਾਹੀ, ਨਿਰਮਲ ਉਜਲ ਮੁਖ ਕਰਾਇੰਦਾ। ਏਥੇ ਓਥੇ ਦੋ ਜਹਾਨ ਬਣੇ ਪਿਤਾ ਮਾਈ, ਬਾਲਕ ਆਪਣੀ ਗੋਦ ਸੁਹਾਇੰਦਾ। ਵੇਖਣਹਾਰਾ ਥਾਉਂ ਥਾਈਂ, ਨਿਰਗੁਣ ਸਰਗੁਣ ਮੇਲਾ ਚਾਈਂ ਚਾਈਂ, ਚਾਉ ਘਨੇਰਾ ਇਕ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਬਣ ਚਾਕਰ ਆਪ ਕਮਾਇੰਦਾ। ਦਾਸੀ ਦਾਸ ਸੇਵਕ ਸੇਵਾ ਚਾਕਰ ਚਾਕ, ਚਾਰੋਂ ਕੁੰਟ ਵੇਖ ਵਖਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਉਚ ਮਹੱਲੇ ਬੈਠਾ ਰਿਹਾ ਝਾਕ, ਨੇਤਰ ਨੈਣ ਨੈਣ ਉਠਾਈਆ। ਕਵਣ ਦਵਾਰੇ ਸਚ ਦਲਾਰੇ ਗੁਰਮੁਖ ਬੈਠੇ ਸਾਚੇ ਸਾਕ, ਸੱਜਣ ਆਪਣੇ ਵੇਖ ਵਖਾਈਆ। ਅਸਵ ਘੋੜੇ ਸਚ ਪਲਾਣੇ ਸੋਲਾਂ ਕਲੀਆਂ ਉਪਰ ਮਾਰ ਪਲਾਕ, ਦੋ ਜਹਾਨਾਂ ਵੇਖ ਵਖਾਈਆ। ਸ਼ਬਦ ਅਗੰਮੀ ਨਾਮ ਨਿਰੰਕਾਰਾ ਸਤਿ ਸਤਿਵਾਦੀ ਦੇਵੇ ਡਾਕ, ਬਿਨ ਤਾਰ ਸਤਾਰ ਹਿਲਾਈਆ। ਅੰਤਮ ਅੰਤ ਸ੍ਰੀ ਭਗਵੰਤ ਗੁਰ ਅਵਤਾਰ ਪੀਰ ਪੈਗ਼ੰਬਰ ਪੂਰਾ ਕਰੇ ਭਵਿਖਤ ਵਾਕ, ਕੀਤਾ ਕੌਲ ਭੁੱਲ ਨਾ ਜਾਈਆ। ਲੱਖ ਚੁਰਾਸੀ ਵਿਚੋਂ ਗੁਰਮੁਖ ਉਤਮ ਰੱਖੇ ਜ਼ਾਤ, ਜ਼ਾਤ ਆਪਣੀ ਦਏ ਸਮਝਾਈਆ । ਸਤਿ ਸਰੂਪੀ ਚਰਨ ਕਵਲ ਬੰਧਾਏ ਨਾਤ, ਨਾਤਾ ਇਕੋ ਇਕ ਜੁੜਾਈਆ। ਸਚ ਸਿੰਘਾਸਣ ਸੁਹਾਏ ਆਤਮ ਖਾਟ, ਸੇਜ ਸੁਹੰਜਣੀ ਡੇਰਾ ਲਾਈਆ। ਦੂਰ ਦੁਰਾਡਾ ਪੰਧ ਮੁਕਾਏ ਵਾਟ, ਨੇਰਨ ਨੇਰਾ ਫੇਰਾ ਪਾਈਆ। ਰਾਹ ਤੱਕੇ ਬੈਠਾ ਪੱਤਣ ਘਾਟ, ਮਾਹੀਗੀਰ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

ਕਿਰਪਾ ਕਰ, ਸੇਵਾ ਕਰ ਕਰ ਖ਼ੁਸ਼ੀ ਮਨਾਈਆ। ਦਾਸੀ ਦਾਸ ਸੇਵਕ ਸੇਵਾ ਕਰ ਕਰ, ਹਰਿ ਜੂ ਆਪਣੀ ਖ਼ੁਸ਼ੀ ਮਨਾਇੰਦਾ। ਦਰ ਦਰਵੇਸ਼ ਫਿਰੇ ਦਰ ਦਰ, ਘਰ ਘਰ ਆਪਣੀ ਅਲਖ ਜਗਾਇੰਦਾ। ਭਗਤ ਭਗਵਾਨ ਸਾਚੇ ਫੜ ਫੜ, ਫੜ ਫੜ ਬਾਂਹੋਂ ਗਲੇ ਲਗਾਇੰਦਾ। ਡੂੰਘੀ ਕੰਦਰ ਕਾਇਆ ਮੰਦਰ ਅੰਦਰ ਵੜ ਵੜ, ਆਪ ਆਪਣਾ ਪਰਦਾ ਲਾਹਿੰਦਾ । ਲੇਖਾ ਜਾਣੇ ਸੀਸ ਧੜ ਧੜ, ਨਿਧੜਕ ਆਪਣਾ ਵੇਸ ਵਟਾਇੰਦਾ। ਪੰਚ ਵਿਕਾਰੇ ਨਾਲ ਲੜ ਲੜ, ਕੂੜੀ ਕਿਰਿਆ ਮੋਹ ਚੁਕਾਇੰਦਾ। ਗੁਰਸਿਖ ਪ੍ਰੇਮ ਪ੍ਰੀਤੀ ਅਗਨੀ ਸੜ ਸੜ, ਆਪਣਾ ਤਨ ਨਾ ਕੋਇ ਰਖਾਇੰਦਾ। ਸ਼ਬਦ ਅਗੰਮੀ ਇਕੋ ਪੜ੍ਹ ਪੜ੍ਹ, ਆਤਮ ਪਰਮਾਤਮ ਆਪ ਪੜ੍ਹਾਇੰਦਾ। ਦਰਸ ਦਿਖਾਏ ਅੱਗੇ ਖੜ ਖੜ, ਖੰਡਾ ਖੜਗ ਹੱਥ ਉਠਾਇੰਦਾ। ਕਰੇ ਖੇਲ ਨਰਾਇਣ ਨਰ ਨਰ, ਨਰ ਨਰ ਆਪਣਾ ਰੂਪ ਵਟਾਇੰਦਾ। ਆਪੇ ਜਨਮੇ ਮਰ ਮਰ, ਮਰ ਮਰ ਜਨਮ ਆਪਣੇ ਹੱਥ ਰਖਾਇੰਦਾ। ਆਪ ਨੁਹਾਏ ਸਾਚੇ ਸਰ ਸਰ, ਸਰ ਸਰੋਵਰ ਇਕ ਵਡਿਆਇੰਦਾ। ਲੇਖਾ ਜਾਣੇ ਚੋਟੀ ਜੜ ਜੜ, ਅਧਵਿਚਕਾਰੇ ਫੇਰਾ ਪਾਇੰਦਾ। ਤੋੜਨਹਾਰ ਹੰਕਾਰੀ ਗੜ੍ਹ ਗੜ੍ਹ, ਨਿਵਣ ਸੋ ਅੱਖਰ ਇਕ ਸਮਝਾਇੰਦਾ। ਗ਼ਰੀਬ ਨਿਮਾਣਿਆਂ ਨਾਮ ਭੰਡਾਰੇ ਆਪੇ ਭਰ ਭਰ, ਭਰ ਭੰਡਾਰ ਵੇਖ ਵਖਾਇੰਦਾ। ਨਿਰਗੁਣ ਭੌ ਚੁਕਾਏ ਭੈ ਡਰ ਡਰ, ਭਿਆਨਕ ਰੂਪ ਨਾ ਕੋਇ ਰਖਾਇੰਦਾ। ਨਿਰਗੁਣ ਨਿਰੰਕਾਰ ਨਿਰਵੈਰ ਬਿਨ ਪੈਰਾਂ ਆਏ ਚਲ ਚਲ, ਬਿਨ ਹੱਥਾਂ ਹੱਥ ਮਿਲਾਇੰਦਾ। ਆਦਿ ਜੁਗਾਦੀ ਅਛਲ ਅਛੱਲ ਛਲ, ਵਲ ਛਲ ਧਾਰੀ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭਗਤਨ ਸੇਵਾ ਆਪ ਕਮਾਇੰਦਾ। ਦਾਸੀ ਦਾਸ ਸੇਵਕ ਸੇਵਾ ਕਰੇ ਏਕੰਕਾਰ, ਓਅੰਕਾਰ ਦਇਆ ਕਮਾਈਆ। ਆਪੇ ਵੇਖੇ ਸਚ ਪਸਾਰ, ਬਣ ਪਸਾਰੀ ਫੇਰਾ ਪਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇਵੇ ਆਧਾਰ, ਅੱਖਰ ਅੱਖਰ ਕਰ ਸਮਝਾਈਆ। ਲੇਖਾ ਜਾਣ ਗੁਰ ਅਵਤਾਰ, ਪੀਰ ਪੈਗ਼ੰਬਰ ਰਿਹਾ ਜਗਾਈਆ। ਸੇਵਾ ਕਰਨੇ ਆਇਆ ਆਪ ਨਿਰੰਕਾਰ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਨਾਮ ਖੰਡਾ ਤੇਜ਼ ਕਟਾਰ, ਪਰਚੰਡਾ ਰਿਹਾ ਚਮਕਾਈਆ। ਦੋ ਜਹਾਨਾਂ ਪਾਵੇ ਸਾਰ, ਲੋਆਂ ਪੁਰੀਆਂ ਖੋਜ ਖੋਜਾਈਆ। ਰਵ ਸਸ ਦਏ ਉਠਾਲ, ਮੰਡਲ ਮੰਡਪ ਨਾਲ ਰਲਾਈਆ। ਲੱਖ ਚੁਰਾਸੀ ਕਰੇ ਵੀਚਾਰ, ਅਭੁਲ ਭੁਲ ਕਦੇ ਨਾ ਜਾਈਆ। ਭਗਤਨ ਦੇਵੇ ਆਪ ਦੀਦਾਰ, ਦੀਦ ਈਦ ਚੰਦ ਚੜ੍ਹਾਈਆ। ਸਾਚਾ ਮਾਰਗ ਇਕ ਸਿਖਾਲ, ਸਾਚੀ ਸਿਖਿਆ ਦਏ ਸਮਝਾਈਆ। ਸੇਵਕ ਰੂਪ ਬਣ ਦਲਾਲ, ਜਗਤ ਦਲਾਲੀ ਇਕ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੀਤਾ ਠਾਂਡਾ ਸੀਤਾ, ਆਦਿ ਜੁਗਾਦੀ ਜਾਣੇ ਰੀਤਾ, ਜੁਗ ਜੁਗ ਆਪਣੀ ਕਾਰ ਕਮਾਈਆ। ਦਾਸੀ ਦਾਸ ਦੇਸ ਦੇਸੰਤਰ, ਸੇਵਕ ਸਾਚੀ ਸੇਵ ਕਮਾਈਆ। ਆਦਿ ਨਮੋ ਨਿਮਸਕਾਰ ਜਣਾਏ ਸਾਚਾ ਮੰਤਰ, ਨਰ ਨਿਰੰਕਾਰਾ ਕਰੇ ਪੜ੍ਹਾਈਆ। ਵਸਣਹਾਰਾ ਦੇਸ ਦਸੰਤਰ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਥਿਰ ਘਰ ਆਪਣਾ ਡੇਰਾ ਲਾਈਆ। ਲਹਿਣਾ ਦੇਣ ਚੁਕਾਏ ਗਗਨ ਗਗਨੰਤਰ, ਜ਼ਿਮੀਂ ਅਸਮਾਨ ਬਣਾਈ ਜਿਸ ਬਣਤਰ, ਘੜਨ ਭੰਨਣਹਾਰ ਪੁਰਖ ਸਮਰਥ ਮਹਿਮਾ ਅਕਥ ਆਪ ਸਮਝਾਈਆ। ਆਦਿ ਜੁਗਾਦਿ ਨਿਰਗੁਣ ਰੂਪ ਸਦਾ ਨਿਰੰਤਰ, ਮਾਇਆ ਬ੍ਰਹਮ ਨਾ ਕੋਇ ਸਮਾਈਆ। ਸ੍ਰਿਸ਼ਟ ਸਬਾਈ ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਗੁਰਦੇਵ ਦੇਵਾ ਦੇਵੇ ਇਕੋ ਮੰਤਰ, ਮੰਤਰ ਆਪਣਾ ਨਾਮ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਏਕਾ ਘਰ ਦਏ ਵਡਿਆਈਆ।

ਭਗਤ ਨਾਮ ਨਮੋ ਸਤਿ, ਸਤਿ ਸਤਿਵਾਦੀ ਆਪ ਜਣਾਇੰਦਾ। ਏਕੰਕਾਰ ਹੋ ਪਰਗਟ, ਓਅੰਕਾਰ ਆਪਣੀ ਕਰਨੀ ਆਪ ਜਣਾਇੰਦਾ। ਸਚਖੰਡ ਨਿਵਾਸੀ ਖੋਲ੍ਹ ਹੱਟ, ਸੌਦਾ ਇਕੋ ਇਕ ਵਿਕਾਇੰਦਾ। ਆਤਮ ਪਰਮਾਤਮ ਦੇਵੇ ਮਤ, ਬ੍ਰਹਮ ਮਤ ਇਕ ਸਮਝਾਇੰਦਾ। ਸਤਿ ਸਤਿਵਾਦੀ ਸਾਚਾ ਨਤ, ਸੋਹੰ ਆਪਣੇ ਰੰਗ ਰੰਗਾਇੰਦਾ। ਭਗਤ ਭਗਵਾਨ ਇਕੋ ਨਤ, ਨਾਤਾ ਆਪਣੇ ਨਾਲ ਜੋੜਾਇੰਦਾ। ਏਕਾ ਮੰਦਰ ਜਾਇਣ ਵਸ, ਸਚ ਮੰਦਰ ਇਕ ਵਡਿਆਇੰਦਾ। ਇਕੋ ਅੰਮ੍ਰਿਤ ਇਕੋ ਰਸ, ਰਸ ਰਸੀਆ ਇਕ ਪਿਆਇੰਦਾ। ਇਕੋ ਪਰਕਾਸ਼ ਕਰੇ ਪੁਰਖ ਸਮਰਥ, ਸਮਰਥ ਆਪਣੀ ਧਾਰ ਵਖਾਇੰਦਾ। ਇਕ ਚਲਾਏ ਸਾਚਾ ਰਥ, ਬਣ ਰਥਵਾਹੀ ਸੇਵ ਕਮਾਇੰਦਾ। ਇਕੋ ਮਾਰਗ ਦੇਵੇ ਦੱਸ, ਦੋ ਜਹਾਨਾਂ ਰਾਹ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵਾਨ ਦੇਵੇ ਦਾਨ, ਵਸਤ ਅਮੋਲਕ ਇਕ ਵਰਤਾਇੰਦਾ। ਭਗਤ ਭਗਵਾਨ ਏਕਾ ਨਾਉਂ, ਨਰ ਨਿਰੰਕਾਰਾ ਆਪ ਜਣਾਈਆ। ਏਕਾ ਪਿਤਾ ਏਕਾ ਮਾਉਂ, ਏਕਾ ਮੰਦਰ ਸੋਭਾ ਪਾਈਆ। ਏਕਾ ਪਕੜਨਹਾਰਾ ਬਾਹੋਂ, ਏਕਾ ਮਾਰਗ ਰਿਹਾ ਲਾਈਆ। ਏਕਾ ਦੇਵੇ ਠੰਡੀ ਛਾਉਂ, ਸ਼ਹਿਨਸ਼ਾਹ ਇਕੋ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੇਵਕ ਸੇਵਾ ਆਪਣੇ ਹੱਥ ਰਖਾਈਆ। ਸੇਵਾ ਕਰੇ ਹਰਿ ਗੋਪਾਲ, ਗੋਬਿੰਦ ਆਪਣਾ ਖੇਲ ਕਰਾਇੰਦਾ। ਜੁਗ ਚੌਕੜੀ ਕਰ ਕਰ ਭਾਲ, ਨਵ ਨੌਂ ਚਾਰ ਖੋਜ ਖੋਜਾਇੰਦਾ। ਚਾਰ ਚਾਰ ਬਣ ਦਲਾਲ, ਪੰਚਮ ਪੰਚ ਪੰਚ ਮੇਲ ਮਿਲਾਇੰਦਾ। ਲੇਖਾ ਜਾਣ ਹੱਕ ਹਲਾਲ, ਹਕ਼ੀਕ਼ਤ ਆਪਣੇ ਰੰਗ ਰੰਗਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੁਗ ਚੌਕੜੀ ਜਨ ਭਗਤਾਂ ਫਿਰਦਾ ਰਿਹਾ ਨਾਲ ਨਾਲ, ਨੇਤਰ ਨੈਣ ਨਜ਼ਰ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਖੇਲ ਕਰਾਇੰਦਾ। ਕਲਜੁਗ ਅੰਤਮ ਸੇਵਕ ਬਣਿਆ ਆਪ, ਪ੍ਰਭ ਆਪਣੀ ਦਇਆ ਕਮਾਈਆ। ਧੁਰਦਰਗਾਹੀ ਧੁਰ ਦਾ ਲੈ ਕੇ ਆਇਆ ਜਾਪ, ਆਪੇ ਢੋਲਾ ਰਿਹਾ ਗਾਈਆ। ਪਹਿਲੋਂ ਗੁਰਸਿਖਾਂ ਗੁਰਮੁਖਾਂ ਜਨਮ ਜਨਮ ਦਾ ਉਤਾਰੇ ਪਾਪ, ਫੇਰ ਆਪਣੀ ਬੂਝ ਬੁਝਾਈਆ। ਇਕੋ ਇਕ ਸੁਣਾਏ ਪੂਜਾ ਪਾਠ, ਮੰਤਰ ਇਕੋ ਨਾਮ ਵਡਿਆਈਆ। ਬਣ ਸੇਵਕ ਪਾਰ ਲੰਘਾਏ ਘਾਟ, ਬੇੜਾ ਆਪਣਾ ਆਪ ਚਲਾਈਆ। ਨਾਤਾ ਤੋੜ ਜ਼ਾਤ ਪਾਤ, ਸ਼ਰਅ ਮਜ਼੍ਹਬ ਦਏ ਮਿਟਾਈਆ। ਨਿਰਗੁਣ ਸਰਗੁਣ ਪੁੱਛਣਹਾਰਾ ਵਾਤ, ਦੁਖੀਆਂ ਦੁੱਖ ਦਏ ਗੁਆਈਆ। ਭਗਤ ਭਗਵੰਤ ਵੇਖੇ ਖੇਲ ਤਮਾਸ਼, ਹਰਿ ਖ਼ਾਲਕ ਆਪ ਵਖਾਈਆ। ਆਪਣੀ ਪੂਰੀ ਕਰਨ ਆਇਆ ਆਸ, ਮਿਲ ਭਗਤਾਂ ਖ਼ੁਸ਼ੀ ਮਨਾਈਆ। ਜਨ ਭਗਤਾਂ ਰੱਖੇ ਆਪਣੇ ਪਾਸ, ਆਪਣਾ ਪਾਸਾ ਭਗਤਾਂ ਵਲ ਬਦਲਾਈਆ। ਇਕੋ ਕੰਮ ਹਰਿ ਜੂ ਅੰਤਮ ਰੱਖਿਆ ਖਾਸ, ਗੁਰ ਅਵਤਾਰਾਂ ਪੂਰੀ ਖ਼ਾਹਸ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਵਨ ਮੇਲਾ ਚਾਈਂ ਚਾਈਂਆ। ਸੇਵਕ ਬਣ ਕੇ ਆਇਆ ਰਾਮ, ਰਮਈਆ ਆਪਣੀ ਖੇਲ ਕਰਾਇੰਦਾ। ਦਾਸੀ ਦਾਸ ਦਏ ਪੈਗ਼ਾਮ, ਪੀਰ ਪੈਗ਼ੰਬਰ ਆਪ ਉਠਾਇੰਦਾ। ਕਲਜੁਗ ਅੰਤਮ ਵਿਗੜ ਗਿਆ ਨਿਜ਼ਾਮ, ਸ਼ਹਿਨਸ਼ਾਹ ਕੋਇ ਨਜ਼ਰ ਨਾ ਆਇੰਦਾ। ਝੂਠੀ ਮਸਤੀ ਪੀਤਾ ਜਾਮ, ਅੰਮ੍ਰਿਤ ਰਸ ਨਾ ਕੋਇ ਚਖਾਇੰਦਾ। ਗੁਰ ਦਰ ਮੰਦਰ ਮਸਜਦ ਮੱਠ ਸ਼ਿਵਦਵਾਲੇ ਹੋਇਆ ਹਰਾਮ, ਮਸਤਕ ਟਿੱਕਾ ਨਾ ਕੋਇ ਲਗਾਇੰਦਾ। ਸੋਹੇ ਧਾਮ ਨਾ ਕੋਇ ਭੂਮਿਕਾ ਅਸਥਾਨ, ਤਟ ਕਿਨਾਰਾ ਨਾ ਕੋਇ ਵਡਿਆਇੰਦਾ। ਫਿਰੀ ਦਰੋਹੀ ਗਾਉਂ ਗਰਾਮ, ਨਗਰ ਖੇੜਾ ਸੋਭਾ ਕੋਇ ਨਾ ਪਾਇੰਦਾ। ਸਚ ਪਰਕਾਸ਼ ਨਾ ਕੋਇ ਭਾਨ, ਕਲਜੁਗ

ਅੰਤ ਅੰਧੇਰਾ ਛਾਇੰਦਾ। ਸਚ ਸੁੱਚ ਧਰਮ ਨਾ ਕੋਇ ਨਿਸ਼ਾਨ, ਕੂੜੀ ਕਿਰਿਆ ਰੰਗ ਰੰਗਾਇੰਦਾ। ਆਤਮ ਪਰਮਾਤਮ ਗੀਤ ਗੋਬਿੰਦ ਕੋਇ ਨਾ ਗਾਣ, ਰਸਨਾ ਜਿਹਵਾ ਜੀਵ ਜੰਤ ਸਰਬ ਕੁਰਲਾਇੰਦਾ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਕਿਸੇ ਨਾ ਮਿਲਿਆ ਆਣ, ਸਾਧ ਸੰਤ ਨੇਤਰ ਨੈਣਾਂ ਨੀਰ ਵਹਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਬਿਨ ਭਗਤਾਂ ਪ੍ਰਭ ਜੂ ਕਿਸੇ ਨਾ ਦੇਵੇ ਦਾਨ, ਸਾਚਾ ਹੱਟ ਨਜ਼ਰ ਕਿਸੇ ਨਾ ਆਇੰਦਾ। ਕਲਜੁਗ ਅੰਤਮ ਸੇਵਕ ਸੇਵਾ ਕਰੇ ਸ੍ਰੀ ਭਗਵਾਨ, ਬਣ ਨਿਮਾਣਾ ਵੇਸ ਵਟਾਇੰਦਾ। ਗੁਰਮੁਖ ਵੇਖੇ ਚਤੁਰ ਸੁਘੜ ਸੁਜਾਨ, ਆਪਣੀ ਸੋਝੀ ਆਪ ਜਣਾਇੰਦਾ। ਦਰ ਦਰ ਘਰ ਘਰ ਫਿਰੇ ਬਣ ਬਾਲ ਅਞਾਣ, ਬੁਧ ਅਞਾਣੀ ਆਪ ਜਣਾਇੰਦਾ। ਗੁਰਮੁਖ ਵੇਖ ਸਚ ਮਕਾਨ, ਬਣ ਨਿਮਾਣਾ ਅੰਦਰ ਡੇਰਾ ਲਾਇੰਦਾ। ਖ਼ਾਲੀ ਝੋਲੀ ਅੱਗੇ ਰੱਖ ਮੰਗੇ ਦਾਨ, ਧੰਨ ਗੁਰਮੁਖ ਜੋ ਪ੍ਰੇਮ ਏਕਾ ਝੋਲੀ ਨਾਲ ਭਰਾਇੰਦਾ। ਜੁਗ ਜਨਮ ਦਾ ਵਿਛੋੜਾ ਕੱਟੇ ਆਣ, ਦੋਹਰਾ ਆਪਣਾ ਆਪ ਸੁਣਾਇੰਦਾ । ਹਨੋਰਾ ਦੇਵੇ ਸਰਬ ਜਹਾਨ, ਬਾਂਕਾ ਛੋਹਰਾ ਹਰਿ ਜੂ ਨਜ਼ਰ ਕਿਸੇ ਨਾ ਆਇੰਦਾ। ਢੋਰਾਂ ਢੋਵੇ ਰਵਦਾਸ ਚਮਾਰਾ ਹੋ ਮਿਹਰਵਾਨ, ਮਿਹਰਵਾਨ ਆਪਣੀ ਮਿਹਰ ਨਜ਼ਰ ਇਕ ਉਠਾਇੰਦਾ। ਕਲਜੁਗ ਅੰਤ ਕਰ ਪਰਵਾਨ, ਭਗਤ ਭਗਵਾਨ ਵੇਖੇ ਆਣ, ਨਿਰਗੁਣ ਸਰਗੁਣ ਮੇਲ ਮਿਲਾਇੰਦਾ। ਰਲ ਮਿਲ ਸਖ਼ੀਆਂ ਮੰਗਲ ਗਾਣ, ਪੁਰਖ ਅਬਿਨਾਸ਼ੀ ਵੇਖੇ ਮਾਰ ਧਿਆਨ, ਘਰ ਘਰ ਮੰਦਰ ਖੋਜ ਖੋਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਦਾਸੀ ਦਾਸ ਆਪਣਾ ਨਾਉਂ ਧਰਾਇੰਦਾ। ਦਾਸੀ ਦਾਸ ਠਾਂਡਾ ਸੀਤਾ, ਹਰਿ ਸਤਿਗੁਰ ਸੇਵ ਕਮਾਈਆ। ਜਨ ਭਗਤ ਦਵਾਰ ਪੀਸਣ ਪੀਠਾ, ਆਤਮ ਪਰਮਾਤਮ ਏਕਾ ਝੋਲੀ ਰਿਹਾ ਭਰਾਈਆ। ਸਤਿ ਸਤਿਵਾਦੀ ਸਚ ਚਲਾਈ ਰੀਤਾ, ਰੀਤੀਵਾਨ ਦਏ ਸਮਝਾਈਆ। ਊਚ ਨੀਚ ਰਾਓ ਰੰਕ ਲੇਖਾ ਜਾਣ ਹਸਤ ਕੀਟਾ, ਇਕੋ ਭੋਜਨ ਨਾਮ ਛਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਸਾਚੀ ਸਖ਼ੀ ਪੁੱਛੇ ਹਾਲ, ਪ੍ਰਭ ਆਪਣੀ ਦਇਆ ਕਮਾਇੰਦਾ। ਆਪੇ ਸੁਣੇ ਮੁਰੀਦਾਂ ਹਾਲ, ਮੁਰਸ਼ਦ ਆਪਣਾ ਫੇਰਾ ਪਾਇੰਦਾ। ਜਨਮ ਜਨਮ ਦਾ ਵਿਛੋੜਾ ਕੱਟੇ ਕਾਲ, ਕਾਲ ਨਗਾਰਾ ਨਾ ਕੋਇ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਵਾ ਆਪ ਕਮਾਇੰਦਾ। ਸਾਚੀ ਸੇਵਾ ਗੁਰਮੁਖ ਦਵਾਰ, ਦਰ ਦਰਬਾਰੀ ਆਪ ਕਰਾਈਆ। ਨਿਰਗੁਣ ਬਣੇ ਦਰ ਭਿਖਾਰ, ਲੇਖਾ ਏਕੋ ਮੰਗ ਮੰਗਾਈਆ। ਗੁਰਸਿਖ ਗੁਰਮੁਖ ਦਰਸ਼ਨ ਦੇਣਾ ਵਖਾਲ, ਪੇਖਤ ਪੇਖਤ ਆਪਣੀ ਖ਼ੁਸ਼ੀ ਜਣਾਈਆ। ਤੁਧ ਬਿਨ ਕਿਸੇ ਦਵਾਰੇ ਹਰਿ ਜੂ ਨਾ ਹੋਏ ਨਿਹਾਲ, ਨਿਹਚਲ ਆਪਣਾ ਆਵਣ ਜਾਣ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੇਵਾ ਕਰੇ ਬੇਪਰਵਾਹੀਆ। ਭਗਤ ਭਗਵਾਨ ਰਿਹਾ ਦੱਸ, ਸੁਣ ਸਾਹਿਬ ਮੇਰੇ ਗੋਸਾਈਂਆ। ਤੂੰ ਮੇਰਾ ਮੈਂ ਤੇਰੇ ਵਸ, ਜਿਉਂ ਭਾਵੇ ਤਿਉਂ ਚਲਾਂ ਤੇਰੀ ਰਜ਼ਾਈਆ। ਜੁਗ ਚੌਕੜੀ ਛਿਨ ਮਾਤਰ ਦਰਸ ਦੇ ਦੇ ਜਨ ਭਗਤਾਂ ਕੋਲੋਂ ਗਿਆ ਨੱਸ, ਜਗਤ ਜੀਵ ਦੇਣ ਦੁਹਾਈਆ। ਕਲਜੁਗ ਅੰਤਮ ਸਾਚਾ ਮਾਰਗ ਦੱਸ, ਜਿਸ ਬਿਧ ਹੋਣ ਨਾ ਤੇਰੀਆਂ ਜੁਦਾਈਆਂ। ਪੁਰਖ ਅਬਿਨਾਸ਼ੀ ਅੱਗੋਂ ਦੋਵੇ ਜੋੜ ਕਹੇ ਹੱਥ, ਸਾਚੇ ਭਗਤ ਤੇਰੀਆਂ ਵਡਿਆਈਆਂ। ਤੇਰੇ ਕੋਲੋਂ ਕਦੇ ਨਾ ਜਾਵਾਂ ਨੱਠ, ਦੋ ਜਹਾਨਾਂ ਤੇਰੇ ਚਰਨਾਂ ਹੇਠ ਦਬਾਈਆਂ। ਮੈਂ ਤੇਰੇ ਅੰਦਰ ਗਿਆ ਵਸ, ਰੂਪ ਰੰਗ ਰੇਖ ਨਜ਼ਰ ਕੋਇ ਨਾ ਆਇਆ। ਤੇਰੀ ਕਰਨੀ ਅੰਦਰ ਗਿਆ ਫਸ, ਕਰਤਾ ਆਪਣੀ ਕਰਨੀ ਨਾ ਕੋਇ ਕਮਾਇਆ। ਤੇਰੇ ਪ੍ਰੇਮ ਪਾਈ ਨੱਥ, ਸਚਖੰਡ ਦਵਾਰ ਲੋਕਮਾਤ ਸੁਹਾਇਆ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਭੁੱਲ ਰਿਹਾ ਬਖ਼ਸ਼ਾਇਆ। ਪੁਰਖ ਅਬਿਨਾਸ਼ੀ ਹੋ ਨਿਮਾਣਾ, ਭਗਤ ਅੱਗੇ ਕਰੇ ਅਰਜ਼ੋਈਆ। ਚਾਰ ਜੁਗ ਦਾ ਖੇਲ ਮਹਾਨਾ, ਪੂਰਬ ਦਏ ਸਮਝਾਈਆ। ਸਤਿਜੁਗ ਤ੍ਰੇਤਾ ਦੁਆਪਰ ਵੇਖਿਆ ਵਿਚ ਜਹਾਨਾ, ਨਿਤ ਨਵਿਤ ਵੇਸ ਵਟਾਈਆ। ਨਿਰਗੁਣ ਨਿਰਗੁਣ ਗਉਂਦਾ ਰਿਹਾ ਗਾਣਾ, ਬੋਧ ਗਿਆਨ ਕਰ ਪੜ੍ਹਾਈਆ। ਕਲਜੁਗ ਅੰਤਮ ਹੋ ਪਰਧਾਨਾ, ਆਪ ਆਪਣਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਭੇਵ ਆਪ ਜਣਾਈਆ। ਹਰਿ ਭਗਤ ਦਵਾਰ ਤੇਰਾ ਵਡ, ਹਰਿ ਵੱਡਾ ਵਡ ਵਡਿਆਇੰਦਾ। ਦੋ ਜਹਾਨਾਂ ਆਏ ਛੱਡ, ਘਰ ਸਾਚੇ ਜੋਤ ਜਗਾਇੰਦਾ। ਲੱਖ ਚੁਰਾਸੀ ਨਾਲੋਂ ਕਰ ਕਰ ਅੱਡ, ਆਪ ਆਪਣਾ ਮੇਲ ਮਿਲਾਇੰਦਾ। ਪਾਰ ਕਿਨਾਰਾ ਕਰ ਕਰ ਹੱਦ, ਹੱਦ ਆਪਣੀ ਆਪ ਸਮਝਾਇੰਦਾ। ਜੁਗ ਵਿਛੜੇ ਚਰਨ ਦਵਾਰੇ ਸੱਦ, ਸਦਕੇ ਵਾਰੀ ਘੋਲੀ ਘੋਲ ਘੁਮਾਇੰਦਾ। ਲੇਖਾ ਜਾਣੇ ਅੰਧੇਰੀ ਡੂੰਘੀ ਖੱਡ, ਕੁੰਡਾ ਖਿੜਕੀ ਆਪੇ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰ ਇਕ ਵਸਾਇੰਦਾ। ਸਚ ਦਵਾਰ ਵਸੇ ਮਾਤ, ਮਾਤਰ ਭੂਮੀ ਦਏ ਵਡਿਆਈਆ। ਜਿਸ ਦਵਾਰੇ ਸਾਹਿਬ ਸਤਿਗੁਰ ਹੋਇਆ ਦਾਸੀ ਦਾਸ, ਬਣ ਸੇਵਕ ਸੇਵ ਕਮਾਈਆ। ਜੁਗ ਜਨਮ ਦੀ ਪੂਰੀ ਕਰ ਆਸ, ਆਸਾ ਤ੍ਰਿਸਨਾ ਦਏ ਮਿਟਾਈਆ। ਦਰਸ ਦਿਖਾਏ ਸਾਖਿਆਤ, ਸਖ਼ੀ ਕਾਹਨ ਮੇਲ ਮਿਲਾਈਆ। ਗੁਰਮੁਖ ਬਣਾਏ ਪਾਰਜਾਤ, ਪਰਮ ਪੁਰਖ ਬੇਪਰਵਾਹੀਆ। ਲਹਿਣਾ ਦੇਣਾ ਚੁਕਾਏ ਹੱਥੋ ਹਾਥ, ਸੌਦਾ ਇਕ ਹੱਟ ਵਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਵਨ ਦੇਵੇ ਮਾਣ ਵਡਿਆਈਆ। ਭਗਤ ਦਵਾਰ ਸਚ ਮੁਨਾਰਾ, ਮੋਹ ਮੁਹੱਬਤ ਇਕ ਜਣਾਈਆ। ਜਿਸ ਗ੍ਰਹਿ ਵਸੇ ਆਪ ਨਿਰੰਕਾਰਾ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਆਦਿ ਜੁਗਾਦਿ ਸ਼ਬਦ ਧੁੰਨਕਾਰਾ, ਰਾਗ ਅਗੰਮੀ ਰਿਹਾ ਅਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸੁਨਣਹਾਰਾ, ਸੁਣਾ ਆਪੇ ਆਪਣਾ ਰੰਗ ਰੰਗਾਈਆ। ਵਿਸ਼ਨ ਬ੍ਰਹਮਾ ਸ਼ਿਵ ਨੇਤਰ ਨੈਣ ਰੋਵਣ ਜ਼ਾਰੋ ਜ਼ਾਰਾ, ਗਿਰਿਆਜ਼ਾਰ ਕਰ ਕੁਰਲਾਈਆ। ਪੁਰਖ ਅਬਿਨਾਸ਼ੀ ਖੇਲ ਕਰੇ ਨਿਆਰਾ, ਨਿਰਗੁਣ ਆਪਣੀ ਧਾਰ ਚਲਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖਿਆ ਵਾਰੋ ਵਾਰਾ, ਕਲਜੁਗ ਅੰਤਮ ਫੇਰਾ ਪਾਈਆ। ਲੱਖ ਚੁਰਾਸੀ ਖੋਲ੍ਹ ਕਿਵਾੜਾ, ਆਪਣਾ ਮੰਦਰ ਦਏ ਪਰਗਟਾਈਆ। ਗੁਰਮੁਖ ਗੁਰ ਗੁਰ ਕਰ ਪਿਆਰਾ, ਗੁਰਸਿਖ ਸੰਗ ਨਿਭਾਈਆ। ਸੰਤਾਂ ਦੇਵੇ ਸਤਿ ਸਹਾਰਾ, ਸਾਚੀ ਸਿਖਿਆ ਕਰ ਪੜ੍ਹਾਈਆ। ਭਗਤਾਂ ਮਿਲਿਆ ਆਪ ਨਿਰੰਕਾਰਾ, ਭਗਵਨ ਆਪਣੀ ਦਇਆ ਕਮਾਈਆ। ਮਹੱਲ ਅਟੱਲ ਵੇਖੇ ਸਚ ਮੁਨਾਰਾ, ਸਤਿ ਸਤਿਵਾਦੀ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਮੰਦਰ ਬਹਿ ਬਹਿ ਖ਼ੁਸ਼ੀ ਮਨਾਈਆ। ਸਾਚੇ ਮੰਦਰ ਹਰਿ ਜੂ ਵੜਿਆ, ਰੂਪ ਰੰਗ ਰੇਖ ਨਜ਼ਰ ਕੋਇ ਨਾ ਆਇੰਦਾ। ਸਾਚੇ ਪੌੜੇ ਆਪੇ ਚੜ੍ਹਿਆ, ਡੰਡਾ ਹੱਥ ਨਾ ਕਿਸੇ ਵਖਾਇੰਦਾ। ਆਪਣੀ ਕਰਨੀ ਆਪੇ ਕਰਿਆ, ਕਰਤਾ ਪੁਰਖ ਖੇਲ ਵਖਾਇੰਦਾ। ਭਗਤ ਭਗਵਾਨ ਆਪੇ ਫੜਿਆ, ਫੜ ਫੜ ਆਪਣੇ ਅੰਗ ਲਗਾਇੰਦਾ। ਗੁਰਸਿਖ ਨਸੀਬਾਂ ਅੰਦਰ ਆਪੇ ਸੜਿਆ, ਗੁਰਮੁਖ ਨਸੀਬ ਆਪਣੇ ਹੱਥ ਰਖਾਇੰਦਾ । ਬੇਨਜ਼ੀਰ ਸ਼ਾਹ ਹਕੀਰ ਪੀਰਨ ਪੀਰ ਗਹਿਰ ਗੰਭੀਰ ਸਚ ਮਹੱਲੇ ਆਪੇ ਖੜਿਆ, ਖੜ ਖੜ ਆਪਣਾ ਦਰਸ ਦਿਖਾਇੰਦਾ। ਅਧਵਿਚਕਾਰ ਕਦੇ ਨਾ ਅੜਿਆ, ਅੱਗੇ ਹੋ ਕਿਸੇ ਨਾ ਫੜਿਆ, ਬਿਨ ਕਿਰਪਾ ਹੱਥ ਕਿਸੇ ਨਾ ਆਇੰਦਾ। ਸਚ ਭੰਡਾਰਾ ਇਕੋ

ਭਰਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਬਣ ਸੇਵਕ ਆਪ ਵਰਤਾਇੰਦਾ। ਸੇਵਕ ਸੇਵਾ ਕਰੇ ਸਵਾਮੀ, ਸੋਭਾ ਆਪਣੇ ਹੱਥ ਰਖਾਈਆ। ਸਰਬ ਜੀਆਂ ਘਟ ਅੰਤਰਜਾਮੀ, ਘਟ ਘਟ ਰਿਹਾ ਸਮਾਈਆ। ਜੁਗ ਚੌਕੜੀ ਸ਼ਬਦ ਅਗੰਮੀ ਗਾਏ ਬਾਣੀ, ਸਤਿਜੁਗ ਸਾਚਾ ਸੋਹੰ ਢੋਲਾ ਰਿਹਾ ਸੁਣਾਈਆ। ਆਤਮ ਪਰਮਾਤਮ ਰਾਜਾ ਰਾਣੀ, ਤਖ਼ਤ ਨਿਵਾਸੀ ਏਕਾ ਘਰ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮਹਿਮਾ ਅਕੱਥ ਗਾਇਣ ਕਹਾਣੀ, ਕਹਿ ਕਹਿ ਆਪਣੀ ਖ਼ੁਸ਼ੀ ਮਨਾਈਆ। ਪਰਵਰਦਿਗਾਰ ਬੇਪਰਵਾਹ ਪਰਗਟ ਹੋਇਆ ਇਕ ਲਾਸ਼ਾਨੀ, ਨਿਸ਼ਾਨੀ ਨਜ਼ਰ ਕਿਸੇ ਨਾ ਆਈਆ। ਪਾਰਬ੍ਰਹਮ ਪਤਿਪਰਮੇਸ਼ਵਰ ਕਲਜੁਗ ਅੰਤਮ ਚੜ੍ਹਿਆ ਆਪ ਜਵਾਨੀ, ਜੋਬਨ ਆਪਣਾ ਆਪ ਰਿਹਾ ਹੰਢਾਈਆ। ਨਾ ਕੋਈ ਪੁਰਖ ਨਾਰ ਜਨਾਨੀ, ਰੂਪ ਰੰਗ ਨਾ ਕੋਇ ਰਖਾਈਆ। ਆਪੇ ਮਰਦ ਮਰਦਾਨੀ, ਸਚ ਮਰਦਾਨਗੀ ਰਿਹਾ ਕਮਾਈਆ। ਕਰੇ ਖੇਲ ਸ੍ਰੀ ਭਗਵਾਨੀ, ਭਗਵਨ ਆਪਣਾ ਰੰਗ ਰੰਗਾਈਆ। ਨਾ ਕੋਈ ਅਲਫੀ ਨਾ ਕੋਈ ਸ਼ੇਰਵਾਨੀ, ਬਸਤਰ ਇਕੋ ਨਾਮ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਦਵਾਰਾ ਕਰੇ ਪਰਵਾਨੀ, ਪਰਮ ਪੁਰਖ ਏਕਾ ਫੇਰਾ ਪਾਈਆ। ਗੁਰਸਿਖ ਗੁਰਮੁਖ ਮਿਲਿਆ ਇਕੋ ਹਾਣੀ, ਮਿਲ ਹਾਣੀਆਂ ਆਪਣੀ ਖੇਲ ਖਲਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਦਿਤਾ ਇਕੋ ਪਦ ਨਿਰਬਾਣੀ, ਨਿਰਬਾਣ ਪਦ ਇਕੋ ਇਕ ਰਖਾਈਆ।