ਪੁਸਤਕਾਲਾਭਾਗ ੧੨

੧੮ ਅੱਸੂ ੨੦੧੯ ਬਿਕ੍ਰਮੀ ਪਾਲ ਸਿੰਘ ਦੇ ਗ੍ਰਹਿ ਲਲੀਆਂ ਕਲਾਂ ਜ਼ਿਲਾ ਜਲੰਧਰ

ਸੋ ਪੁਰਖ ਨਿਰੰਜਣ ਸਚ ਸੁਲਤਾਨ, ਹਰਿ ਸਤਿਗੁਰ ਸੋਭਾ ਪਾਇੰਦਾ। ਹਰਿ ਪੁਰਖ ਨਿਰੰਜਣ ਖੇਲ ਮਹਾਨ, ਅਲਖ ਅਗੋਚਰ ਅਗੰਮ ਅਥਾਹ ਆਪ ਕਰਾਇੰਦਾ। ਏਕੰਕਾਰਾ ਵਡ ਬਲਵਾਨ, ਬਲ ਆਪਣਾ ਆਪ ਪਰਗਟਾਇੰਦਾ। ਆਦਿ ਨਿਰੰਜਣ ਹੋ ਪਰਧਾਨ, ਸਚ ਪਰਧਾਨਗੀ ਆਪ ਕਮਾਇੰਦਾ। ਅਬਿਨਾਸ਼ੀ ਕਰਤਾ ਖੇਲ ਮਹਾਨ, ਹਰਿ ਖ਼ਾਲਕ ਆਪ ਕਰਾਇੰਦਾ। ਸ੍ਰੀ ਭਗਵਾਨ ਸਚ ਨਿਸ਼ਾਨ, ਸਤਿ ਪੁਰਖ ਨਿਰੰਜਣ ਹੱਥ ਰਖਾਇੰਦਾ। ਪਾਰਬ੍ਰਹਮ ਪ੍ਰਭ ਵਡ ਮਿਹਰਵਾਨ, ਮਿਹਰ ਨਜ਼ਰ ਇਕ ਉਠਾਇੰਦਾ। ਸਚਖੰਡ ਦਵਾਰ ਸਚ ਮਕਾਨ, ਸੋਭਾਵੰਤ ਆਪ ਸੁਹਾਇੰਦਾ। ਮੁਕਾਮੇ ਹੱਕ ਨੂਰ ਮਹਾਨ, ਨੂਰ ਨੁਰਾਨਾ ਡਗਮਗਾਇੰਦਾ। ਪਰਵਰਦਿਗਾਰ ਬੇਮੁਕਾਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਸਾਚਾ ਖੇਲ ਪਰਵਰਦਿਗਾਰ, ਬੇਐਬ ਆਪ ਕਰਾਈਆ। ਵਸਣਹਾਰਾ ਧਾਮ ਨਿਆਰ, ਦਰਗਹਿ ਸਾਚੀ ਆਸਣ ਲਾਈਆ। ਸਚਖੰਡ ਦਵਾਰ ਖੋਲ੍ਹ ਕਿਵਾੜ, ਘਰ ਵਸੇ ਸਾਚਾ ਮਾਹੀਆ। ਥਿਰ ਘਰ ਜਾਣੇ ਆਪਣੀ ਕਾਰ, ਕਰਨੀ ਕਰਤਾ ਆਪ ਕਮਾਈਆ। ਨਿਰਗੁਣ ਨਿਰਗੁਣ ਕਰ ਪਸਾਰ, ਨਿਰਵੈਰ ਵੇਖੇ ਚਾਈਂ ਚਾਈਂਆ। ਮੂਰਤ ਅਕਾਲ ਹੋ ਉਜਿਆਰ, ਅਜੂਨੀ ਰਹਿਤ ਡਗਮਗਾਈਆ। ਸ਼ਾਹੋ ਭੂਪ ਬਣ ਸਿਕਦਾਰ, ਸ਼ਹਿਨਸ਼ਾਹ ਆਪਣਾ ਨਾਉਂ ਰਖਾਈਆ। ਧੁਰ ਫ਼ਰਮਾਨਾ ਦੇਵਣਹਾਰ, ਸਚ ਸੰਦੇਸਾ ਇਕ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਪਾਰ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਨਿਰਗੁਣ ਸਰਗੁਣ ਪਾਵੇ ਸਾਰ, ਸਰਗੁਣ ਨਿਰਗੁਣ ਵੇਸ

ਵਟਾਇੰਦਾ। ਦੋ ਜਹਾਨਾਂ ਖੋਲ੍ਹ ਕਿਵਾੜ, ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਪਰਦਾ ਲਾਹਿੰਦਾ। ਸ਼ਬਦ ਅਗੰਮੀ ਇਕ ਜੈਕਾਰ, ਜੈ ਜੈਕਾਰ ਆਪ ਸੁਣਾਇੰਦਾ। ਸੁਤ ਦੁਲਾਰਾ ਸੇਵਾਦਾਰ, ਸਾਚੀ ਸੇਵਾ ਇਕ ਕਮਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰ ਪਸਾਰ, ਆਪ ਆਪਣਾ ਬੰਧਣ ਪਾਇੰਦਾ। ਨਾਮ ਨਿਧਾਨਾ ਸ੍ਰੀ ਭਗਵਾਨਾ ਸ਼ਬਦ ਸੁਤ ਦੱਸਣਹਾਰ, ਸਤਿ ਸਤਿਵਾਦੀ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਮਾਇੰਦਾ। ਕਰਨੀ ਕਰੇ ਹਰਿ ਕਰਤਾਰਾ, ਕੁਦਰਤ ਕਾਦਰ ਵੇਖ ਵਖਾਈਆ। ਚੌਦਾਂ ਲੋਕਾਂ ਨੂਰ ਉਜਿਆਰਾ, ਚੌਦਾਂ ਤਬਕਾਂ ਕੁੰਡਾ ਲਾਹੀਆ। ਚੌਦਾਂ ਵਿਦਿਆ ਦੇ ਹੁਲਾਰਾ, ਚੌਦਸ ਨੂਰ ਚੰਦ ਰੁਸ਼ਨਾਈਆ। ਏਕਾ ਚੌਕਾ ਕਰ ਪਿਆਰਾ, ਘਰ ਸਾਚਾ ਮੇਲ ਮਿਲਾਈਆ। ਚੌਥੇ ਘਰ ਵਸੇ ਆਪ ਨਿਰੰਕਾਰਾ, ਏਕ ਓਅੰਕਾਰ ਏਕਾ ਆਪਣਾ ਰੰਗ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਗੰਮ, ਅਲਖ ਅਗੋਚਰ ਅਥਾਹ ਚਲਾਇੰਦਾ। ਸਚਖੰਡ ਨਿਵਾਸੀ ਆਪੇ ਜਾਣੇ ਆਪਣਾ ਕੰਮ, ਨਿਹਕਰਮੀ ਕਰਮ ਕਮਾਇੰਦਾ। ਪਰਵਰਦਿਗਾਰ ਬੇੜਾ ਬੰਨ੍ਹ, ਆਦਿ ਜੁਗਾਦਿ ਜੁਗਾ ਜੁਗੰਤਰ ਆਪਣੇ ਕੰਧ ਉਠਾਇੰਦਾ। ਵਸਣਹਾਰਾ ਬਿਨ ਛੱਪਰੀ ਛੰਨ, ਸਚ ਦਵਾਰਾ ਇਕ ਸੁਹਾਇੰਦਾ। ਕਰੇ ਪਰਕਾਸ਼ ਬਿਨ ਸੂਰਜ ਚੰਦ, ਨਿਰਗੁਣ ਜੋਤ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਰਾਇੰਦਾ। ਆਪਣੀ ਕਰਨੀ ਆਪੇ ਕਰ, ਹਰਿ ਕਰਤਾ ਖੇਲ ਕਰਾਈਆ । ਨਿਰਗੁਣ ਜੋਤ ਆਪੇ ਧਰ, ਨੂਰ ਨੁਰਾਨਾ ਡਗਮਗਾਈਆ। ਸਰਗੁਣ ਰੂਪ ਅੰਦਰ ਵੜ, ਸਤਿ ਸਤਿਵਾਦੀ ਵੇਸ ਵਟਾਈਆ। ਲੱਖ ਚੁਰਾਸੀ ਭਾਂਡੇ ਘੜ, ਘੜ ਘੜ ਆਪਣੀ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਪਾਰਾ, ਆਦਿ ਪੁਰਖ ਕਰਾਇਆ। ਸਚਖੰਡ ਨਿਵਾਸੀ ਹੋ ਉਜਿਆਰਾ, ਥਿਰ ਘਰ ਆਪਣਾ ਬੰਕ ਸੁਹਾਇਆ। ਜਨਣੀ ਜਣੇ ਸੁਤ ਦੁਲਾਰਾ, ਪੂਤ ਸਪੂਤਾ ਗੋਦ ਉਠਾਇਆ। ਵਣਜ ਕਰਾਏ ਇਕ ਵਪਾਰਾ, ਦਰਗਹਿ ਸਾਚੀ ਹੱਟ ਚਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਦਏ ਜਣਾਇਆ। ਸਾਚੀ ਕਰਨੀ ਹਰਿ ਕਰਤਾਰ, ਆਦਿ ਆਦਿ ਜਣਾਈਆ । ਸੁਤ ਦੁਲਾਰੇ ਕਰ ਪਿਆਰ, ਸਾਚੀ ਸੇਵਾ ਇਕ ਸਮਝਾਈਆ। ਵਿਸ਼ਨ ਬ੍ਰਹਮਾ ਸ਼ਿਵ ਦਏ ਅਧਾਰ, ਆਦਰਸ਼ ਇਕ ਵਖਾਈਆ। ਤ੍ਰੈਗੁਣ ਮਾਇਆ ਭਰ ਭੰਡਾਰ, ਪੰਜ ਤਤ ਨਾਤਾ ਜੋੜ ਜੁੜਾਈਆ। ਲੱਖ ਚੁਰਾਸੀ ਘਾੜਨ ਘੜ ਬਣ ਠਠਿਆਰ, ਰਕਤ ਬੂੰਦ ਮੇਲ ਮਿਲਾਈਆ। ਤਤਵ ਤਤ ਕਰ ਪਸਾਰ, ਬ੍ਰਹਮ ਮਤ ਇਕ ਜਣਾਈਆ। ਮਨ ਮਤ ਬੁਧ ਖੇਲ ਅਪਾਰ, ਹਰਿ ਖ਼ਾਲਕ ਖ਼ਲਕ ਵਖਾਈਆ। ਨੌਂ ਦਵਾਰੇ ਖੋਲ੍ਹ ਕਿਵਾੜ, ਜਗਤ ਤ੍ਰਿਸਨਾ ਵਿਚ ਸਮਾਈਆ। ਲੇਖਾ ਜਾਣ ਬਹੱਤਰ ਨਾੜ, ਰੱਤੀ ਰੱਤ ਰੱਤ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ ਸੁਤ ਦੁਲਾਰੇ ਸਾਚੀ ਸੇਵ ਲਗਾਈਆ। ਸੁਤ ਦੁਲਾਰਾ ਸੇਵਾ ਘਾਲ, ਹਰਿ ਅੱਗੇ ਸੀਸ ਝੁਕਾਇੰਦਾ। ਜੁਗ ਚੌਕੜੀ ਖੇਲ ਨਿਰਾਲ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਢਾਇੰਦਾ। ਨਿਰਗੁਣ ਸਰਗੁਣ ਕਰ ਪ੍ਰਿਤਪਾਲ, ਬਣ ਪ੍ਰਿਤਪਾਲਕ ਵੇਖ ਵਖਾਇੰਦਾ। ਤ੍ਰੈਗੁਣ ਮਾਇਆ ਤੋੜ ਜੰਜਾਲ, ਜੀਵਣ ਜੁਗਤ ਜਗਤ ਜਣਾਇੰਦਾ। ਕਰ ਖੇਲ ਸ੍ਰੀ ਭਗਵਾਨ, ਭਗਵਨ ਆਪਣਾ ਰੰਗ ਰੰਗਾਇੰਦਾ। ਆਤਮ ਪਰਮਾਤਮ ਦੇਵੇ ਦਾਨ, ਦਾਤਾ ਦਾਨੀ ਦਇਆ ਕਮਾਇੰਦਾ। ਸਚ ਵਖਾਏ ਇਕ ਨਿਸ਼ਾਨ, ਧਰਮ

ਦਵਾਰੇ ਇਕ ਝੁਲਾਇੰਦਾ। ਪਾਰਬ੍ਰਹਮ ਬ੍ਰਹਮ ਦੇਵੇ ਨਾਮ ਗਿਆਨ, ਅੱਖਰ ਵੱਖਰ ਆਪ ਪੜ੍ਹਾਇੰਦਾ। ਲੇਖਾ ਜਾਣੇ ਦੋ ਜਹਾਨ, ਦੋਏ ਦੋਏ ਆਪਣਾ ਰੰਗ ਵਟਾਇੰਦਾ। ਨਰ ਨਰੇਸ਼ਾ ਨੌਜਵਾਨ, ਬ੍ਰਹਮਾ ਵਿਸ਼ਨ ਮਹੇਸ਼ਾ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਇੰਦਾ। ਸਾਚੀ ਕਰਨੀ ਵਡ ਸੰਸਾਰਾ, ਹਰਿ ਸਤਿਗੁਰ ਆਪ ਕਰਾਈਆ। ਆਦਿ ਜੁਗਾਦੀ ਲੈ ਅਵਤਾਰਾ, ਨਿਰਗੁਣ ਸਰਗੁਣ ਵੇਖ ਵਖਾਈਆ। ਗੁਰ ਗੁਰ ਦੇਵੇ ਨਾਮ ਆਧਾਰਾ, ਨਾਮ ਅਮੋਲਕ ਝੋਲੀ ਪਾਈਆ। ਸ਼ਬਦੀ ਨਾਦ ਧੁੰਨ ਜੈਕਾਰਾ, ਅਨਹਦ ਰਾਗ ਸੁਣਾਈਆ। ਅੰਮ੍ਰਿਤ ਸਰੋਵਰ ਠੰਡਾ ਠਾਰਾ, ਨਿਝਰ ਝਿਰਨਾ ਦਏ ਝਿਰਾਈਆ। ਦੀਆ ਬਾਤੀ ਕਰ ਉਜਿਆਰਾ, ਜੋਤ ਨਿਰੰਜਣ ਕਰ ਰੁਸ਼ਨਾਈਆ। ਬੰਦ ਕਿਵਾੜੀ ਖੋਲ੍ਹੇ ਤਾਲਾ, ਆਪਣੀ ਹੱਥੀਂ ਕੁੰਡਾ ਲਾਹੀਆ। ਸਤਿ ਸਰੂਪੀ ਬਣ ਦਲਾਲਾ, ਲੋਕਮਾਤ ਵੇਖ ਵਖਾਈਆ। ਲੇਖਾ ਜਾਣ ਸ਼ਾਹ ਕੰਗਾਲਾ, ਸ਼ਹਿਨਸ਼ਾਹ ਆਪਣਾ ਹੁਕਮ ਜਣਾਈਆ । ਗੁਰ ਅਵਤਾਰਾਂ ਦੇਵੇ ਨਾਮ ਸੱਚਾ ਧੰਨ ਮਾਲਾ, ਸਚ ਖ਼ਜ਼ਾਨਾ ਇਕ ਲੁਟਾਈਆ। ਆਪੇ ਸੁਣੇ ਮੁਰੀਦਾਂ ਹਾਲਾ, ਮੁਰਸ਼ਦ ਆਪਣਾ ਫੇਰਾ ਪਾਈਆ। ਜੁਗ ਚੌਕੜੀ ਚਲੇ ਅਵੱਲੜੀ ਚਾਲਾ, ਵੇਦ ਕਤੇਬ ਭੇਵ ਨਾ ਰਾਈਆ। ਲੱਖ ਚੁਰਾਸੀ ਵੇਖੇ ਫਲ ਲੱਗਾ ਡਾਲਾ, ਅੰਡਜ ਜੇਤਜ ਉਤਭੁਜ ਸੇਤਜ ਫੋਲ ਫੋਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਕਰੇ ਭਗਵਾਨ, ਭਗਵਨ ਆਪਣੀ ਦਇਆ ਕਮਾਇੰਦਾ। ਜੁਗ ਚੌਕੜੀ ਖੇਲ ਮਹਾਨ, ਜੁਗ ਕਰਤਾ ਆਪ ਕਰਾਇੰਦਾ। ਸ੍ਰਿਸ਼ਟ ਸਬਾਈ ਦੇਵੇ ਦਾਨ, ਆਤਮ ਪਰਮਾਤਮ ਝੋਲੀ ਪਾਇੰਦਾ। ਲੇਖਾ ਜਾਣ ਦੋ ਜਹਾਨ, ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਨਾਚ ਨਚਾਇੰਦਾ। ਰਵ ਸਸ ਕਰ ਭਾਨ, ਨੂਰੀ ਜੋਤ ਜੋਤ ਜਗਾਇੰਦਾ। ਸਚ ਸੰਦੇਸਾ ਧੁਰ ਫ਼ਰਮਾਨ, ਬੋਧ ਅਗਾਧ ਆਪ ਪੜ੍ਹਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ, ਲਿਖ ਲਿਖ ਲੇਖਾ ਆਪ ਦ੍ਰਿੜਾਇੰਦਾ। ਪਰਾ ਪਸੰਤੀ ਮਧਮ ਬੈਖਰੀ ਬੋਲ ਜ਼ਬਾਨ, ਜ਼ੇਰ ਜ਼ਬਰ ਮੇਲ ਮਿਲਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਲੋਕਮਾਤ ਬਣਾਏ ਵਿਧਾਨ, ਸਾਚੀ ਸਿਖਿਆ ਇਕ ਸਮਝਾਇੰਦਾ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਆਦਿ ਜੁਗਾਦੀ ਦੇਵੇ ਇਕ ਗਿਆਨ, ਅਗਿਆਨ ਅੰਧੇਰ ਮਿਟਾਇੰਦਾ। ਨਾਮ ਸਤਿ ਸ੍ਰੀ ਭਗਵਾਨ, ਸ਼ਬਦ ਸ਼ਬਦੀ ਸਚ ਨਿਸ਼ਾਨ, ਦੋ ਜਹਾਨਾਂ ਆਪ ਫੜਾਇੰਦਾ। ਕਲਜੁਗ ਸਤਿਜੁਗ ਤ੍ਰੇਤਾ ਦੁਆਪਰ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਵੇਖੇ ਆਣ, ਵੇਖਣਹਾਰਾ ਨਜ਼ਰ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਸ਼ਹਿਨਸ਼ਾਹ ਆਪਣਾ ਰੂਪ ਵਟਾਇੰਦਾ । ਸ਼ਹਿਨਸ਼ਾਹ ਹਰਿ ਰੂਪ ਨਿਆਰਾ, ਨਿਰਗੁਣ ਆਪਣਾ ਵੇਸ ਵਟਾਈਆ। ਲੱਖ ਚੁਰਾਸੀ ਪਾਰ ਕਿਨਾਰਾ, ਜੁਗ ਚੌਕੜੀ ਖੇਲ ਰਚਾਈਆ। ਸਤਿਜੁਗ ਤ੍ਰੇਤਾ ਦੁਆਪਰ ਵੇਖਿਆ ਵਾਰੋ ਵਾਰਾ, ਕਲਜੁਗ ਅੰਤਮ ਫੇਰਾ ਪਾਈਆ। ਲੇਖਾ ਜਾਣੇ ਤੇਈ ਅਵਤਾਰਾ, ਦਰ ਦਵਾਰੇ ਲਏ ਬਹਾਈਆ। ਭਗਤ ਅਠਾਰਾਂ ਦਏ ਸਹਾਰਾ, ਭਗਵਨ ਸਾਚੀ ਬੂਝ ਬੁਝਾਈਆ। ਈਸਾ ਮੂਸਾ ਮੁਹੰਮਦ ਦਏ ਹੁਲਾਰਾ, ਸਾਚਾ ਹੁਜਰਾ ਦਏ ਵਖਾਈਆ। ਨਾਨਕ ਗੋਬਿੰਦ ਕਰ ਪਿਆਰਾ, ਸਚਖੰਡ ਮੇਲਾ ਸਹਿਜ ਸੁਭਾਈਆ। ਸ਼ਬਦ ਅਗੰਮੀ ਬੋਲ ਜੈਕਾਰਾ, ਜੈ ਜੈਕਾਰ ਰਿਹਾ ਜਣਾਈਆ। ਆਦਿ ਜੁਗਾਦੀ ਇਕ ਅਵਤਾਰਾ, ਗੁਰ ਗੁਰ ਰੂਪ ਵਟਾਈਆ। ਨਾਉਂ ਧਰਾ ਨਿਹਕਲੰਕ ਨਰਾਇਣ ਨਰ ਅਵਤਾਰਾ, ਨਾ ਕੋਈ ਪਿਤਾ ਨਾ ਕੋਈ ਮਾਈਆ। ਪਰਗਟ ਹੋਏ ਅਲੱਖ ਅਗੋਚਰ ਅਗੰਮ ਅਪਾਰਾ, ਆਪਣਾ ਪਰਦਾ ਦਏ ਉਠਾਈਆ।

ਹੱਕ ਹਕ਼ੀਕ਼ਤ ਲਾਸ਼ਰੀਕ ਬੋਲ ਜੈਕਾਰ, ਜੈ ਜੈਕਾਰ ਕਰੇ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਆਪਣੀ ਕਾਰ ਕਮਾਈਆ। ਨਿਰਗੁਣ ਕਾਰ ਕਰੇ ਕਰਤਾਰ, ਕੁਦਰਤ ਕਾਦਰ ਵੇਖ ਵਖਾਈਆ। ਸਰਬ ਜੀਆਂ ਦਾ ਸਾਂਝਾ ਯਾਰ, ਸੋ ਪੁਰਖ ਨਿਰੰਜਣ ਫੇਰਾ ਪਾਈਆ। ਹਰਿ ਪੁਰਖ ਨਿਰੰਜਣ ਹੋ ਤਿਆਰ, ਤ੍ਰੈਗੁਣ ਅਤੀਤਾ ਵੇਸ ਵਟਾਈਆ। ਏਕੰਕਾਰਾ ਖੋਲ੍ਹ ਕਿਵਾੜ, ਦੋ ਜਹਾਨਾਂ ਵੇਖੇ ਥਾਉਂ ਥਾਈਂਆ। ਆਦਿ ਨਿਰੰਜਣ ਕਰ ਉਜਿਆਰ, ਨਿਰਗੁਣ ਜੋਤੀ ਜੋਤ ਕਰੇ ਰੁਸ਼ਨਾਈਆ। ਅਬਿਨਾਸ਼ੀ ਕਰਤਾ ਵਸਣਹਾਰਾ ਠਾਂਡੇ ਦਰਬਾਰ, ਦਰ ਦਵਾਰਾ ਇਕ ਵਡਿਆਈਆ। ਸ੍ਰੀ ਭਗਵਾਨ ਪਾਵੇ ਸਾਰ, ਪਰਮ ਪੁਰਖ ਬੇਪਰਵਾਹੀਆ। ਪਾਰਬ੍ਰਹਮ ਪ੍ਰਭ ਬਣ ਬਣ ਸੇਵਾਦਾਰ, ਸਾਚੀ ਸੇਵਾ ਆਪ ਕਮਾਈਆ। ਬ੍ਰਹਮ ਲੇਖਾ ਜਾਣੇ ਜੁਗ ਚਾਰ, ਜੁਗ ਚੌਕੜੀ ਵੇਖ ਵਖਾਈਆ। ਆਤਮ ਪਰਮਾਤਮ ਦਏ ਆਧਾਰ, ਪਾਰਬ੍ਰਹਮ ਪ੍ਰਭ ਮੇਲਾ ਸਹਿਜ ਸੁਭਾਈਆ। ਈਸ਼ ਜੀਵ ਕਰੇ ਸ਼ੰਗਾਰ, ਜਗਦੀਸ਼ ਆਪਣੇ ਹੱਥ ਰੱਖੇ ਵਡਿਆਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੁਗ ਚੌਕੜੀ ਗਏ ਹਾਰ, ਥਿਰ ਕੋਇ ਰਹਿਣ ਨਾ ਪਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਕਰਨ ਪੁਕਾਰ, ਉਚੀ ਕੂਕ ਕੂਕ ਸੁਣਾਈਆ। ਨਜ਼ਰ ਨਾ ਆਏ ਪਰਵਰਦਿਗਾਰ, ਪਰਦਾ ਸਭ ਤੇ ਰਿਹਾ ਪਾਈਆ। ਏਕਾ ਭੁਲਿਆ ਏਕੰਕਾਰ, ਘਰ ਘਰ ਵੱਜੇ ਨਾ ਕੋਇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਲੇਖਾ ਆਪਣੇ ਹੱਥ ਰਖਾਈਆ। ਅੰਤਮ ਲੇਖਾ ਆਪਣੇ ਹੱਥ, ਸ੍ਰੀ ਭਗਵਾਨ ਆਪ ਰਖਾਇੰਦਾ। ਨਿਰਗੁਣ ਰੂਪ ਹੋ ਪਰਤੱਖ, ਦੋ ਜਹਾਨਾਂ ਵੇਖ ਵਖਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਸਚਖੰਡ ਦਵਾਰੇ ਆਪੇ ਸੱਦ, ਸੱਦਾ ਨਾਮ ਇਕ ਦਿਵਾਇੰਦਾ। ਜ਼ਾਤ ਪਾਤ ਦੀਨ ਮਜ਼੍ਹਬ ਪਾਰ ਕਿਨਾਰ ਹੱਦ, ਹਦੂਦ ਅਰਬਾ ਨਾ ਕੋਇ ਵੰਡਾਇੰਦਾ। ਨਿਰਗੁਣ ਨਿਰਗੁਣ ਉਪਜਾਏ ਸਾਚੀ ਯੱਦ, ਵਿਸ਼ਵ ਆਪਣਾ ਹੁਕਮ ਵਰਤਾਇੰਦਾ। ਕੂੜ ਕੁੜਿਆਰਾ ਵਿਚ ਸੰਸਾਰ ਲੋਕਮਾਤ ਅੰਤਮ ਜਾਣਾ ਛੱਡ, ਸਗਲਾ ਸੰਗ ਨਾ ਕੋਇ ਨਿਭਾਇੰਦਾ। ਪੀਰ ਪੈਗ਼ੰਬਰ ਗੁਰ ਅਵਤਾਰ ਜੋ ਬੈਠੇ ਰਹੇ ਅੱਡ, ਅੱਡ ਫੜ ਬਾਂਹੋਂ ਮੇਲ ਮਿਲਾਇੰਦਾ। ਲਹਿਣਾ ਜਣਾਏ ਸ਼ਬਦ ਅਕੱਥ, ਸੋਹੰ ਢੋਲਾ ਆਪੇ ਗਾਇੰਦਾ। ਗੜ ਹੰਕਾਰੀ ਬੁਰਜ ਜਾਣਾ ਢੱਠ, ਪੁਰਖ ਅਬਿਨਾਸ਼ੀ ਆਪੇ ਢਾਇੰਦਾ। ਲੇਖਾ ਜਾਣੇ ਸ਼ਿਵਦਵਾਲਾ ਮੰਦਰ ਮਸਜਦ ਮੱਠ, ਗੁਰਦਵਾਰ ਆਪਣਾ ਰੰਗ ਰੰਗਾਇੰਦਾ। ਨਜ਼ਰੀ ਆਵੇ ਘਟ ਘਟ, ਘਟ ਘਟ ਆਪਣੀ ਜੋਤ ਜਗਾਇੰਦਾ। ਦੇਵਣਹਾਰਾ ਬ੍ਰਹਮ ਮਤ, ਮਨਮਤ ਦੂਰ ਕਰਾਇੰਦਾ। ਨਾਮ ਜਪਾਏ ਇਕੋ ਸੱਚ, ਸਚ ਸਮਗਰੀ ਝੋਲੀ ਪਾਇੰਦਾ। ਨਾਤਾ ਤੋੜੇ ਕਾਇਆ ਮਾਟੀ ਝੂਠੇ ਕੱਚ, ਕੰਚਨ ਰੂਪ ਆਪ ਵਖਾਇੰਦਾ। ਮਨ ਮਨੂਆ ਨਾ ਜਾਏ ਨੱਚ, ਨੱਟੁਆ ਸਾਂਗ ਨਾ ਕੋਇ ਵਰਤਾਇੰਦਾ। ਲਹਿਣਾ ਦੇਣਾ ਚੁਕਾਏ ਹੱਥੋ ਹੱਥ, ਪੁਰਖ ਅਬਿਨਾਸ਼ੀ ਦਇਆ ਕਮਾਇੰਦਾ। ਕਲਜੁਗ ਅੰਤਮ ਸੱਥਰ ਗਿਆ ਲੱਥ, ਸਫ਼ਾ ਸਭ ਦੀ ਆਪ ਉਠਾਇੰਦਾ। ਨਾਮ ਮਧਾਣੇ ਦੇਵੇ ਮਥ, ਲੱਖ ਚੁਰਾਸੀ ਗੇੜੇ ਵਿਚ ਭੁਵਾਇੰਦਾ। ਪੀਰ ਪੈਗ਼ੰਬਰ ਗੁਰ ਅਵਤਾਰ ਸਾਧ ਸੰਤ ਸ੍ਰੀ ਭਗਵੰਤ ਇਕ ਦਵਾਰੇ ਕਰ ਇਕੱਠ, ਸਾਚੀ ਸਿਖਿਆ ਇਕ ਸਮਝਾਇੰਦਾ। ਸਚ ਸੰਦੇਸਾ ਨਰ ਨਰੇਸਾ ਇਕੋ ਦੇਵੇ ਬ੍ਰਹਮ ਮਤ, ਤਤਵ ਤਤ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਲਹਿਣਾ ਆਪ ਚੁਕਾਇੰਦਾ। ਜੁਗ ਲਹਿਣਾ ਚੁੱਕੇ ਮਾਤ, ਹਰਿ ਸਤਿਗੁਰ ਆਪ ਚੁਕਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜਿਸ ਦਿਤੀ ਦਾਤ, ਸੋ ਵੇਖੇ ਸੱਚਾ ਮਾਹੀਆ।

ਜਿਸ ਬਣਾਈ ਜ਼ਾਤ ਪਾਤ, ਸੋ ਅੰਤਮ ਲੇਖਾ ਦਏ ਮੁਕਾਈਆ। ਜਿਸ ਦੀ ਗੁਰ ਅਵਤਾਰ ਪੀਰ ਪੈਗ਼ੰਬਰ ਗੌਂਦੇ ਗਏ ਗਾਥ, ਚਰਨ ਕਵਲ ਧਿਆਨ ਲਗਾਈਆ। ਜਿਸ ਨੂੰ ਮੰਨਦੇ ਗਏ ਤ੍ਰਿਲੋਕੀ ਨਾਥ, ਕੋਟਨ ਕੋਟ ਸੇਵ ਲਗਾਈਆ। ਜਿਸ ਦੀ ਸੇਵਾ ਰਾਮ ਬੇਟਾ ਦਸਰਾਥ, ਦਹਿ ਦਿਸ਼ਾ ਵੇਖ ਵਖਾਈਆ। ਜਿਸ ਦੀ ਚਰਨ ਧੂੜੀ ਮੰਗੇ ਆਦਿ, ਆਦਿ ਸ਼ਕਤ ਸਾਹਿਬ ਸੂਰਾ ਝਾਕੀ ਰਿਹਾ ਵਖਾਈਆ। ਜਿਸ ਤੋਂ ਈਸਾ ਮੂਸਾ ਮੰਗਦੇ ਰਹੇ ਨਜ਼ਾਤ, ਨਿਉਂ ਨਿਉਂ ਸਯਦਾ ਸੀਸ ਝੁਕਾਈਆ। ਜਿਸ ਨੂੰ ਮੁਹੰਮਦ ਕਹੇ ਮੇਰੀ ਜ਼ਾਤ, ਅਜ਼ਾਤੀ ਰੂਪ ਨਾ ਕੋਇ ਵਟਾਈਆ। ਜਿਸ ਦਾ ਸਚ ਸੰਦੇਸਾ ਕਲਮਾ ਇਲਾਹੀ ਕਾਇਨਾਤ, ਨਬੀ ਰਸੂਲ ਕਰਨ ਪੜ੍ਹਾਈਆ। ਜਿਸ ਦਾ ਲੱਖ ਚੁਰਾਸੀ ਬਾਗ਼ੀਚਾ ਬਾਗ਼ਾਤ, ਸੋ ਬਾਗ਼ਵਾਨ ਫੇਰਾ ਪਾਈਆ। ਜਿਸ ਦੀ ਅੰਜੀਲ ਕੁਰਾਨ ਸ਼ਰਅ ਸ਼ਰੀਅਤ ਕਰੇ · ਸਿਫ਼ਤੀ ਸਿਫ਼ਤ ਨਾ ਕੋਇ ਸਾਲਾਹੀਆ। ਜਿਸ ਦੀ ਆਦਿ ਜੁਗਾਦਿ ਗੁਰ ਅਵਤਾਰ

ਪੀਰ ਪੈਗ਼ੰਬਰ ਇਕ ਜਮਾਤ, ਇਕੋ ਅਲਫ਼ ਰਿਹਾ ਪੜ੍ਹਾਈਆ। ਯੇ ਯੁਕਤੀ ਰੱਖੇ ਆਪਣੇ ਹਾਥ, ਪਰਦਾ ਸਕੇ ਨਾ ਕੋਇ ਉਠਾਈਆ। ਅੰਤਮ ਬੈਠਾ ਆਪਣੇ ਘਾਟ, ਘਾਟੇ ਸਭ ਦੇ ਵੇਖ ਵਖਾਈਆ। ਕਰੇ ਖੇਲ ਪੁਰਖ ਸਮਰਾਥ, ਸਮਰਥ ਆਪਣਾ ਫੇਰਾ ਪਾਈਆ। ਜੁਗ ਚੌਕੜੀ ਚਲਾਵਣਹਾਰਾ ਰਾਥ, ਬਣ ਰਥਵਾਹੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਮਾਈਆ। ਆਪਣੀ ਕਰਨੀ ਕਰੇ ਜਗ, ਜਗ ਜੀਵਣ ਦਾਤਾ ਖੇਲ ਖਲਾਇੰਦਾ। ਪਰਗਟ ਹੋ ਸੂਰਾ ਸਰਬੱਗ, ਸ਼ਹਿਨਸ਼ਾਹ ਆਪਣਾ ਨਾਉਂ ਧਰਾਇੰਦਾ। ਲੱਖ ਚੁਰਾਸੀ ਜੀਵ ਜੰਤ ਹੋਏ ਹੰਸ ਕੱਗ, ਕਾਗ ਹੰਸ ਨਾ ਰੂਪ ਵਟਾਇੰਦਾ। ਨੌਂ ਖੰਡ ਪ੍ਰਿਥਮੀ ਸੱਤ ਦੀਪ ਰਹੀ ਮਚ, ਅੰਮ੍ਰਿਤ ਮੇਘ ਨਾ ਕੋਇ ਬਰਸਾਇੰਦਾ। ਮਨ ਵਾਸਨਾ ਸ੍ਰਿਸ਼ਟ ਸਬਾਈ ਰਹੀ ਨੱਚ, ਕਲਜੁਗ ਡੌਰੂ ਡੰਕ ਵਜਾਇੰਦਾ। ਹਉਮੇਂ ਹੰਗਤਾ ਮਾਇਆ ਮਮਤਾ ਕੋਲੋਂ ਕੋਈ ਨਾ ਸਕਿਆ ਬਚ, ਸ਼ਾਹ ਸ਼ਹਿਨਸ਼ਾਹ ਮੂੰਹ ਦੇ ਭਾਰ ਸੁਟਾਇੰਦਾ। ਸਾਧ ਸੰਤ ਬਿਨ ਢਾਇਉਂ ਗਏ ਢੱਠ, ਆਪਣਾ ਬਲ ਨਾ ਕੋਇ ਧਰਾਇੰਦਾ। ਸਭ ਦਾ ਤੁੱਟਾ ਧੀਰਜ ਜਤ, ਸਤਿ ਸੰਤੋਖ ਨਾ ਕੋਇ ਰਖਾਇੰਦਾ। ਬਹੱਤਰ ਨਾੜੀ ਉਬਲੇ ਰੱਤ, ਕਾਮ ਕਰੋਧ ਲੋਭ ਮੋਹ ਹੰਕਾਰ ਅਗਨੀ ਰੂਪ ਵਟਾਇੰਦਾ। ਕੋਇ ਨਾ ਰੱਖੇ ਕਿਸੇ ਪੱਤ, ਗੁਰ ਅਵਤਾਰ ਪੀਰ ਪੈਗ਼ੰਬਰ ਮੁਖ ਪਰਦਾ ਆਪਣਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਖੇਲ ਆਪ ਕਰਾਇੰਦਾ। ਕਲਜੁਗ ਅੰਤਮ ਖੇਲ ਅਵੱਲਾ, ਸੋ ਪੁਰਖ ਨਿਰੰਜਣ ਆਪ ਕਰਾਈਆ। ਲੇਖਾ ਜਾਣੇ ਰਾਣੀ ਅੱਲਾ, ਆਲਮੀਨ ਨੂਰ ਖ਼ੁਦਾਈਆ। ਬਿਸਮਲ ਰੂਪ ਆਪੇ ਮਿਲਾ, ਮਿਲ ਮਿਲ ਖ਼ੁਸ਼ੀ ਮਨਾਈਆ। ਆਪੇ ਨਾਉਂ ਜਣਾਏ ਇਲ ਲਿੱਲਾ, ਇਸਮ ਆਜ਼ਮ ਕਰ ਪੜ੍ਹਾਈਆ। ਆਪੇ ਤੀਰ ਚੜ੍ਹਾ ਚਿੱਲਾ, ਸਚ ਕਮਾਨ ਹੱਥ ਉਠਾਈਆ। ਆਪੇ ਬਸਤਰ ਪਹਿਨੇ ਨੀਲਾ, ਨੀਲੀ ਧਾਰ ਪਾਰ ਕਰਾਈਆ। ਆਪੇ ਹੋਏ ਛੈਲ ਛਬੀਲਾ, ਸ਼ਾਹਸਵਾਰ ਵਡੀ ਵਡਿਆਈਆ। ਆਪੇ ਵੇਖੇ ਪੀਰ ਪੈਗ਼ੰਬਰ ਆਪਣਾ ਆਪ ਕਬੀਲਾ, ਕਰਬਲਾ ਆਪਣਾ ਫੇਰਾ ਪਾਈਆ। ਆਪੇ ਦੇਵਣਹਾਰਾ ਸਚ ਦਲੀਲਾ, ਦਲੀਲ ਇਕੋ ਇਕ ਰਖਾਈਆ। ਆਪੇ ਬਣੇ ਪੀਰ ਪੈਗ਼ੰਬਰ ਸਚ ਵਸੀਲਾ, ਵਸਲ ਆਪਣਾ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਆਪਣਾ ਰੂਪ ਵਟਾਈਆ। ਨਿਰਗੁਣ ਰੂਪ ਅਪਾਰ ਅਲੱਖ, ਨਿਰੰਕਾਰ ਖੇਲ ਖਲਾਇੰਦਾ। ਸਚ ਸਰੂਪੀ ਹੋ ਪਰਤੱਖ, ਗੁਰ ਅਵਤਾਰ ਭੇਵ ਚੁਕਾਇੰਦਾ। ਪੀਰ ਪੈਗ਼ੰਬਰ ਮਾਰਗ ਦੱਸ, ਰਹਿਬਰ ਆਪਣਾ

ਨਾਉਂ ਸਮਝਾਇੰਦਾ। ਨਵ ਖੰਡ ਪ੍ਰਿਥਮੀ ਸੱਤ ਦੀਪ ਦੋ ਜਹਾਨ ਵੇਖੇ ਨੱਠ ਨੱਠ, ਚੌਦਾਂ ਤਬਕ ਚਰਨਾਂ ਹੇਠ ਦਬਾਇੰਦਾ। ਦੁਰਮਤ ਮੈਲ ਜਗਤ ਅੰਧੇਰ ਰਿਹਾ ਕੱਟ, ਭਗਤ ਭਗਵੰਤ ਆਪ ਉਠਾਇੰਦਾ। ਸਾਚੇ ਸੰਤਾਂ ਦੇਵੇ ਇਕੋ ਮਤ, ਬ੍ਰਹਮ ਵਿਦਿਆ ਆਪ ਪੜ੍ਹਾਇੰਦਾ। ਗੁਰਮੁਖਾਂ ਜਾਣੇ ਮਿਤ ਗਤ, ਗਤ ਮਿਤ ਆਪਣੇ ਹੱਥ ਰਖਾਇੰਦਾ। ਗੁਰਸਿਖਾਂ ਚਰਨ ਕਵਲ ਬੰਧਾਏ ਨਤ, ਨਾਤਾ ਬਿਧਾਤਾ ਜੋੜ ਜੁੜਾਇੰਦਾ। ਇਕ ਸੁਣਾਏ ਪੂਜਾ ਪਾਠ, ਅੰਤਰ ਮੰਤਰ ਆਪੇ ਗਾਇੰਦਾ। ਸਗਲ ਵਸੂਰੇ ਜਾਇਣ ਲਾਥ, ਜਿਸ ਜਨ ਆਪਣੀ ਬੂਝ ਬੁਝਾਇੰਦਾ। ਕੋਟਨ ਕੋਟ ਉਚੇ ਟਿੱਲੇ ਮੰਦਰ ਡੂੰਘੀ ਕੰਦਰ ਲੱਭਦੇ ਘਾਟ, ਅਠਸਠ ਨਜ਼ਰ ਕਿਤੇ ਨਾ ਆਇੰਦਾ। ਬਣ ਬਣ ਪਾਂਧੀ ਕੱਟ ਦੇ ਵਾਟ, ਬਣ ਖੰਡ ਫੇਰਾ ਜਗਤ ਵਖਾਇੰਦਾ। ਕਿਸੇ ਨਾ ਮਿਲੇ ਪੁਰਖ ਸਮਰਾਥ, ਖ਼ਾਲੀ ਹੱਥ ਸਰਬ ਕੁਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਆਪਣਾ ਨੂਰ ਆਪ ਧਰਾਇੰਦਾ। ਆਪਣਾ ਨੂਰ ਕਰ ਉਜਿਆਰਾ, ਨੂਰੋ ਨੂਰ ਨੂਰ ਰੁਸ਼ਨਾਈਆ। ਨਵ ਨੌਂ ਚਾਰ ਪਾਰ ਕਿਨਾਰਾ, ਨੱਯਾ ਕਲਜੁਗ ਰਿਹਾ ਡੁਬਾਈਆ। ਲੱਖ ਚੁਰਾਸੀ ਵੇਖੇ ਵੇਖਣਹਾਰਾ, ਬਿਨ ਨੇਤਰ ਨੈਣ ਨਜ਼ਰ ਉਠਾਈਆ। ਵਿਸ਼ਨ ਬ੍ਰਹਮਾ ਸ਼ਿਵ ਰੋਵੇ ਜ਼ਾਰੋ ਜ਼ਾਰਾ, ਧੀਰਜ ਧੀਰ ਨਾ ਕੋਇ ਧਰਾਈਆ। ਚਾਰੋਂ ਕੁੰਟ ਧੂੰਆਂਧਾਰਾ, ਸਾਚਾ ਚੰਦ ਨਾ ਕੋਇ ਚਮਕਾਈਆ। ਗੁਰ ਅਵਤਾਰ ਕਰੇ ਪੁਕਾਰਾ, ਪੁਨਹਿ ਪੁਨਹਿ ਸੀਸ ਝੁਕਾਈਆ। ਪੀਰ ਪੈਗ਼ੰਬਰ ਦਰ ਦਰਵੇਸ਼ ਬਣੇ ਭਿਖਾਰਾ, ਗਲ ਅਲਫ਼ੀ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣੀ ਬਣਤ ਆਪ ਬਣਾਈਆ। ਬਣਤ ਬਣਾਈ ਕਲਜੁਗ ਮਾਤ, ਸੋ ਪੁਰਖ ਨਿਰੰਜਣ ਖੇਲ ਖਲਾਇੰਦਾ। ਮੇਟਣਹਾਰ ਅੰਧੇਰੀ ਰਾਤ, ਸਤਿ ਸਤਿਵਾਦੀ ਸਾਚਾ ਚੰਦ ਚੜ੍ਹਾਇੰਦਾ। ਭਗਤ ਭਗਵੰਤ ਸੁਣਾਏ ਸਾਚੀ ਗਾਥ, ਸੋਹੰ ਅੱਖਰ ਆਪ ਪੜ੍ਹਾਇੰਦਾ। ਲਹਿਣਾ ਦੇਣਾ ਚੁਕਾਏ ਮਸਤਕ ਮਾਥ, ਪੂਰਬ ਲੇਖਾ ਵੇਖ ਵਖਾਇੰਦਾ। ਅੰਦਰ ਬਾਹਰ ਗੁਪਤ ਜ਼ਾਹਰ ਨਿਰਗੁਣ ਸਰਗੁਣ ਚਲੇ ਸਾਥ ਸਾਥ, ਸਗਲਾ ਸੰਗ ਆਪ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਜਣਾਇੰਦਾ। ਸਾਚਾ ਮਾਰਗ ਸ੍ਰੀ ਭਗਵੰਤ, ਕਲਜੁਗ ਏਕਾ ਏਕ ਜਣਾਈਆ। ਦੋ ਜਹਾਨਾਂ ਮਣੀਆ ਮੰਤ, ਮੰਤਰ ਆਪਣਾ ਨਾਮ ਦ੍ਰਿੜਾਈਆ। ਗਿਆਨ ਬੋਧ ਪਰਮਾਤਮ ਪੰਡਤ, ਸਾਚੀ ਪੱਟੀ ਦਏ ਸਮਝਾਈਆ। ਜਿਸ ਦਾ ਕੋਈ ਨਾ ਦਿਸੇ ਅੰਕ, ਅੰਕੜਾ ਰੂਪ ਨਾ ਕੋਇ ਵਟਾਈਆ। ਆਤਮ ਪਰਮਾਤਮ ਮੇਲ ਮਿਲਾਏ ਨਾਰ ਕੰਤ, ਸੇਜ ਸੁਹੰਜਣੀ ਇਕ ਸੁਹਾਈਆ। ਭਗਤ ਭਗਵਾਨ ਬਣਾਏ ਬਣਤ, ਸਿਰ ਆਪਣਾ ਹੱਥ ਟਿਕਾਈਆ। ਦੇਵੇ ਵਡਿਆਈ ਵਿਚ ਜੀਵ ਜੰਤ, ਲੱਖ ਚੁਰਾਸੀ ਮਾਣ ਗਵਾਈਆ। ਗੜ੍ਹ ਤੋੜ ਹਉਮੇ ਹੰਗਤ, ਹੰ ਬ੍ਰਹਮ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕੋ ਲਾਈਆ। ਸਾਚਾ ਮਾਰਗ ਸਚ ਦਵਾਰ, ਸੋ ਪੁਰਖ ਨਿਰੰਜਣ ਆਪ ਲਗਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਜੈ ਜੈਕਾਰ, ਲੋਕ ਪਰਲੋਕ ਨਾਅਰਾ ਇਕੋ ਲਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰਨ ਨਿਮਸਕਾਰ, ਕਰੋੜ ਤੇਤੀਸਾ ਸੀਸ ਝੁਕਾਇੰਦਾ। ਬ੍ਰਹਿਮੰਡ ਖੰਡ ਜੇਰਜ ਅੰਡ ਉਤਭੁਜ ਸੇਤਜ ਗੀਤ ਗੋਬਿੰਦ ਗਾਏ ਆਪਣੀ ਵਾਰ, ਵਾਰਤਾ ਆਪਣੀ ਆਪ ਜਣਾਇੰਦਾ। ਭਗਤ ਭਗਵੰਤ ਦਏ ਆਧਾਰ, ਸਿਰ ਆਪਣਾ ਹੱਥ ਟਿਕਾਇੰਦਾ। ਸਾਚੇ ਸੰਤਾਂ ਖੋਲ੍ਹ ਕਿਵਾੜ, ਬੰਦ ਤਾਕੀ ਕੁੰਡਾ ਲਾਹਿੰਦਾ। ਗੁਰਮੁਖ ਗੁਰ ਗੁਰ ਕਰ ਪਿਆਰ, ਕਾਇਆ ਘੋਰ

ਅੰਧੇਰਾ ਆਪ ਮਿਟਾਇੰਦਾ। ਗੁਰਸਿਖ ਸਾਚੇ ਲਏ ਉਠਾਲ, ਬਾਂਹੋਂ ਫੜ ਗਲੇ ਲਗਾਇੰਦਾ। ਨਾਤਾ ਤੋੜ ਸ਼ਾਹ ਕੰਗਾਲ, ਸ਼ਹਿਨਸ਼ਾਹ ਏਕਾ ਘਰ ਵਖਾਇੰਦਾ। ਸਤਿਗੁਰ ਸ਼ਬਦ ਬਣ ਦਲਾਲ, ਏਕੰਕਾਰਾ ਰਾਹ ਚਲਾਇੰਦਾ। ਜਲਵਾ ਨੂਰ ਨੂਰ ਜਲਾਲ, ਜੁਮਾਲ ਆਪਣਾ ਆਪ ਵਖਾਇੰਦਾ। ਸਤਿ ਸਤਿਵਾਦੀ ਸਚ ਵਖਾਏ ਸੱਚੀ ਧਰਮਸਾਲ, ਧਰਮ ਦਵਾਰ ਇਕ ਖੁਲ੍ਹਾਇੰਦਾ। ਨੇੜ ਨਾ ਆਏ ਕਾਲ ਮਹਾਕਾਲ, ਰਾਏ ਧਰਮ ਮੁੱਖ ਭੁਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸਾਚਾ ਰਾਹ ਸਮਝਾਇੰਦਾ। ਸਤਿਜੁਗ ਸਾਚਾ ਰਾਹ ਏਕੰਕਾਰ, ਏਕਾ ਏਕ ਜਣਾਈਆ । ਜਿਸ ਘਰ ਵਸਣ ਗੁਰ ਅਵਤਾਰ, ਸੋ ਮੰਦਰ ਦਏ ਵਖਾਈਆ। ਜਿਥੇ ਆਦਿ ਜੁਗਾਦਿ ਏਕਾ ਨਾਦ ਵੱਜੇ ਧੁੰਨਕਾਰ, ਤਾਲ ਤਲਵਾੜਾ ਨਾ ਕੋਇ ਵਜਾਈਆ। ਛੱਤੀ ਰਾਗਾਂ ਵਸੇ ਬਾਹਰ, ਵੇਦ ਕਤੇਬ ਮਹਿਮਾ ਕਥਨ ਨਾ ਪਾਈਆ। ਜੁਗਾ ਜੁਗੰਤਰ ਕਰੇ ਕਰਾਏ ਸਚ ਵਿਹਾਰ, ਬਿਵਹਾਰੀ ਆਪਣੀ ਕਾਰ ਕਮਾਈਆ। ਭਗਤ ਭਗਵੰਤ ਲਏ ਉਠਾਲ, ਫੜ ਬਾਂਹੋਂ ਗਲੇ ਲਗਾਈਆ। ਸਾਚਾ ਮੰਦਰ ਦਏ ਵਖਾਲ, ਜਿਸ ਘਰ ਵਸੇ ਸੱਚਾ ਮਾਹੀਆ। ਆਪੇ ਸੁਣੇ ਮੁਰੀਦਾਂ ਹਾਲ, ਬੇਪਰਵਾਹ ਬੇਪਰਵਾਹੀਆ। ਜਿਸ ਘਰ ਕਬੀਰ, ਜੋਲਾਹਾ ਵਜਾਏ ਤਾਲ, ਨਾਨਕ ਨਾਨਕ ਰਿਹਾ ਧਿਆਈਆ। ਨਾਨਕ ਮੇਲਾ ਮਿਲੇ ਆਣ, ਨਿਰਗੁਣ ਨਾਨਕ ਨਜ਼ਰ ਕੋਇ ਨਾ ਪਾਈਆ। ਗੋਬਿੰਦ ਮੇਲਾ ਪੁਰਖ ਅਕਾਲ, ਅਕਾਲ ਪੁਰਖ ਵਿਚ ਸਮਾਈਆ। ਤਿਸ ਦਵਾਰੇ ਗੁਰਮੁਖ ਸੱਜਣ ਲਏ ਬਹਾਲ, ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਲੱਖ ਚੁਰਾਸੀ ਵਿਚੋਂ ਕਰ ਕਰ ਭਾਲ, ਗ਼ਰੀਬ ਨਿਮਾਣਿਆਂ ਮੇਲ ਮਿਲਾਈਆ। ਕਲਜੁਗ ਚਲੀ ਅਵੱਲੜੀ ਚਾਲ, ਵੇਦ ਕਤੇਬ ਸ਼ਾਸਤਰ ਸਿਮਰਤ ਪੁਰਾਨ ਭੇਵ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਰਾਹ ਵਖਾਈਆ। ਸਤਿਜੁਗ ਸੱਚਾ ਏਕਾ ਏਕ, ਹਰਿ ਸਤਿਗੁਰ ਆਪ ਜਣਾਇੰਦਾ। ਪੁਰਖ ਅਕਾਲ ਸਾਚੀ ਟੇਕ, ਦੂਜਾ ਇਸ਼ਟ ਨਾ ਕੋਇ ਮਨਾਇੰਦਾ। ਗੁਰ ਗੋਬਿੰਦ ਸੂਰਾ ਮੇਟੇ ਲੇਖ, ਭਗਤ ਭਗਵਾਨ ਖ਼ੁਸ਼ੀ ਮਨਾਇੰਦਾ। ਨਾਨਕ ਲੇਖਾ ਜਾਣੇ ਲੇਖ, ਲਿਖਿਆ ਲੇਖ ਨਾ ਕੋਇ ਮਿਟਾਇੰਦਾ। ਹਰਿ ਕਾ ਰੂਪ ਮੁਛ ਦਾੜ੍ਹੀ ਨਾ ਕੋਇ ਕੇਸ, ਮੂੰਡ ਮੁੰਡਾਇਆ ਨਜ਼ਰ ਕੋਇ ਨਾ ਆਇੰਦਾ। ਦਰ ਬੈਠੇ ਆਣ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼, ਬਣ ਦਰਵੇਸ਼ ਸੀਸ ਝੁਕਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਕਿਸੇ ਨਾ ਚਲੇ ਕੋਈ ਪੇਸ਼, ਹੁਕਮੇ ਅੰਦਰ ਸਰਬ ਫਿਰਾਇੰਦਾ। ਸਦਾ ਸਦਾ ਸਦ ਕਰਨ ਇਕ ਆਦੇਸ, ਆਦੇਸ ਇਕੋ ਘਰ ਵਖਾਇੰਦਾ। ਵਿਸ਼ਨੂੰ ਕਰੇ ਧਿਆਨ ਉਤੇ ਸੁੱਤਾ ਬਾਸ਼ਕ ਸੇਜ, ਸਾਂਗੋ ਪਾਂਗ ਰੂਪ ਵਟਾਇੰਦਾ। ਸਚ ਸੰਦੇਸਾ ਨਰ ਨਰੇਸ਼ਾ ਨਿਰਗੁਣ ਨਿਰਾਕਾਰ ਰਿਹਾ ਭੇਜ, ਸੋਹੰ ਢੋਲਾ ਏਕਾ ਗਾਇੰਦਾ। ਪਾਰਬ੍ਰਹਮ ਬ੍ਰਹਮ ਖੋਲ੍ਹੇ ਆਪਣਾ ਭੇਵ, ਦੂਈ ਪਰਦਾ ਨਾ ਕੋਇ ਰਖਾਇੰਦਾ। ਸ਼ੰਕਰ ਕਰਨਾ ਸਾਚਾ ਹੇਤ, ਹਿਤ ਆਪਣਾ ਰੂਪ ਵਖਾਇੰਦਾ। ਜਨ ਭਗਤਾਂ ਵਸੇ ਨੇਤਨ ਨੇਤ, ਨਿਝ ਘਰ ਆਪਣਾ ਡੇਰਾ ਲਾਇੰਦਾ। ਕਲਜੁਗ ਅੰਤਮ ਖੇਡਣ ਆਇਆ ਖੇਡ, ਖੇਡਣਹਾਰਾ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸਾਚੀ ਕਰਨੀ ਆਪ ਕਰਾਇੰਦਾ। ਸਾਚੀ ਕਰਨੀ ਕਰਨੇ ਯੋਗ, ਸੋ ਪੁਰਖ ਨਿਰਜੰਣ ਆਪਣੇ ਹੱਥ ਰੱਖੇ ਵਡਿਆਈਆ। ਆਦਿ ਜੁਗਾਦੀ ਜੁਗ ਚੌਕੜੀ ਕਰ ਸੰਜੋਗ, ਆਪਣਾ ਵਿਛੋੜਾ ਦਏ ਮਿਟਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਆਤਮ ਸੇਜਾ ਭੋਗੇ ਭੋਗ, ਭਸਮੜ ਆਪਣਾ ਰੂਪ ਧਰਾਈਆ। ਲੇਖਾ ਜਾਣੇ ਚੌਦਾਂ ਲੋਕ, ਪਰਲੋਕ ਆਪਣਾ ਹੁਕਮ ਜਣਾਈਆ। ਬ੍ਰਹਿਮੰਡਾਂ ਖੰਡਾਂ ਸੁਣਾਏ ਸਚ ਸਲੋਕ, ਨਾਉਂ ਨਿਰੰਕਾਰਾ ਆਪ

ਪਰਗਟਾਈਆ। ਪਤਿਪਰਮੇਸ਼ਵਰ ਨਾ ਕੋਈ ਵਰਨ ਨਾ ਕੋਈ ਗੋਤ, ਜ਼ਾਤ ਪਾਤ ਨਾ ਕੋਇ ਰਖਾਈਆ। ਆਦਿ ਪੁਰਖ ਆਦਿ ਜੁਗਾਦੀ ਨਿਰਮਲ ਜੋਤ, ਜੋਤੀ ਜਾਤਾ ਡਗਮਗਾਈਆ। ਸਚਖੰਡ ਵਸੇ ਸਾਚੇ ਕੋਟ, ਛੱਪਰ ਛੰਨ ਨਾ ਕੋਇ ਛੁਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਆਪਣਾ ਫੇਰਾ ਪਾਈਆ। ਨਿਰਗੁਣ ਆਪਣਾ ਫੇਰਾ ਪਾ, ਕਲਜੁਗ ਅੰਤਮ ਵੇਖ ਵਖਾਇੰਦਾ। ਜਨ ਭਗਤਾਂ ਬਣੇ ਆਪ ਮਲਾਹ, ਬੇੜਾ ਆਪਣੇ ਕੰਧ ਉਠਾਇੰਦਾ। ਸਾਚੀ ਸਿਖਿਆ ਦਏ ਸਮਝਾ, ਸੋਹੰ ਢੋਲਾ ਇਕ ਸੁਣਾਇੰਦਾ। ਆਤਮ ਪਰਮਾਤਮ ਮੇਲਾ ਦਏ ਮਿਲਾ, ਗੁਰ ਚੇਲਾ ਰੰਗ ਰੰਗਾਇੰਦਾ। ਸੱਜਣ ਸੁਹੇਲਾ ਸਾਚੇ ਮੰਦਰ ਦਏ ਬਹਾ, ਕਾਇਆ ਅੰਦਰ ਕੁੰਡਾ ਲਾਹਿੰਦਾ। ਵਕਤ ਵੇਲਾ ਇਕੋ ਦਏ ਜਣਾ, ਵਾਰ ਥਿਤ ਵੰਡ ਨਾ ਕੋਇ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖ ਵਖਾਇੰਦਾ। ਕਲਜੁਗ ਵੇਖੇ ਸਾਚੇ ਸੰਤ, ਸਤਿਗੁਰ ਆਪਣਾ ਫੇਰਾ ਪਾਈਆ। ਸ਼ਬਦ ਜਣਾਏ ਮਹਿਮਾ ਅਗਣਤ, ਹਰਿ ਮੰਤਰ ਨਾਮ ਦ੍ਰਿੜਾਈਆ। ਪਾਰ ਕਿਨਾਰ ਲੱਖ ਚੁਰਾਸੀ ਜੀਵ ਜੰਤ, ਸਰਨਗਤ ਦਏ ਸਮਝਾਈਆ। ਮੇਲ ਮਿਲਾਏ ਆਦਿ ਅੰਤ, ਜੁਗ ਜੁਗ ਆਪਣਾ ਬੰਧਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਲੇਖਾ ਲੇਖੇ ਲਾਈਆ। ਕਲਜੁਗ ਲੇਖਾ ਅੰਤਮ ਲੌਣਾ, ਬਾਕੀ ਕੋਇ ਰਹਿਣ ਨਾ ਪਾਈਆ। ਸਚ ਦਵਾਰ ਇਕ ਸੁਹੌਣਾ, ਧੁਰ ਦਰਬਾਰ ਵੱਜੇ ਵਧਾਈਆ। ਲੋਕਮਾਤ ਭੇਵ ਖੁਲੌਣਾ, ਪਰਦਾ ਆਪਣਾ ਦਏ ਉਠਾਈਆ। ਜੋਤੀ ਨੂਰਾ ਇਕ ਜਗੌਣਾ, ਨੂਰੋ ਨੂਰ ਕਰੇ ਰੁਸ਼ਨਾਈਆ। ਸਾਚਾ ਖੇੜਾ ਇਕ ਵਸੌਣਾ, ਸੰਬਲ ਆਪਣਾ ਡੇਰਾ ਲਾਈਆ। ਗੋਬਿੰਦ ਪੂਤ ਸਪੂਤਾ ਆਪ ਉਠੌਣਾ, ਘਰ ਸਾਚੇ ਵੱਜੇ ਵਧਾਈਆ। ਸਚਖੰਡ ਦਵਾਰ ਆਪ ਸੁਹੌਣਾ, ਸੋਭਾਵੰਤ ਆਸਣ ਲਾਈਆ। ਮਹਿਮਾ ਅਗਣਤ ਸਾਚਾ ਢੋਲਾ ਆਪੇ ਗੌਣਾ, ਗਾ ਗਾ ਖ਼ੁਸ਼ੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਕਰੇ ਕਲ, ਹਰਿ ਆਪਣੀ ਦਇਆ ਕਮਾਇੰਦਾ। ਨੌਂ ਸੌ ਚੁਰਾਨਵੇ ਚੌਕੜੀ ਜੁਗ ਕਰਦਾ ਰਿਹਾ ਵਲ ਛਲ, ਅਛਲ ਅਛੱਲ ਭੇਵ ਕੋਇ ਨਾ ਆਇੰਦਾ। ਵਸਣਹਾਰਾ ਨਿਹਚਲ ਧਾਮ ਅਟੱਲ, ਅੰਤਮ ਲੋਕਮਾਤ ਫੇਰਾ ਪਾਇੰਦਾ। ਜੋਤੀ ਜੋਤ ਦੀਪਕ ਗਿਆ ਬਲ, ਅਗਿਆਨ ਅੰਧੇਰ ਨਾ ਕੋਇ ਰਖਾਇੰਦਾ। ਸਚ ਸਿੰਘਾਸਣ ਬੈਠਾ ਮੱਲ, ਸੋਭਾਵੰਤ ਆਪ ਸੁਹਾਇੰਦਾ। ਜੋਤੀ ਸ਼ਬਦੀ ਆਪੇ ਰਲ, ਰਲ ਮਿਲ ਆਪਣਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਮਾਇੰਦਾ। ਆਪਣੀ ਕਰਨੀ ਕਲਜੁਗ ਕਾਰ, ਹਰਿ ਕਰਤਾ ਆਪ ਕਰਾਈਆ । ਨਿਰਗੁਣ ਨਿਰਗੁਣ ਲੈ ਅਵਤਾਰ, ਅਵਤਾਰੀ ਵੇਸ ਵਟਾਈਆ। ਲਹਿਣਾ ਦੇਣਾ ਮੁਕਾਏ ਸਰਬ ਸੰਸਾਰ, ਲੱਖ ਚੁਰਾਸੀ ਜੀਵ ਜੰਤ ਆਪਣੀ ਝੋਲੀ ਪਾਈਆ। ਭਗਤ ਭਗਵੰਤ ਲਏ ਉਠਾਲ, ਸਾਚਾ ਮਾਰਗ ਦਏ ਸਿਖਾਲ, ਸੁਖ ਆਤਮ ਦਏ ਸਮਝਾਈਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਦਿਸੇ ਨਾ ਕੋਇ ਕੰਗਾਲ, ਜਗਤ ਕੰਗਾਲੀ ਦਏ ਗਵਾਈਆ। ਸ਼ਾਹ ਸੁਲਤਾਨ ਕਰੇ ਬੇਹਾਲ, ਬਿਹਬਲ ਹੋ ਹੋ ਦੇਣ ਦੁਹਾਈਆ। ਸਭ ਦੇ ਸਿਰ ਤੇ ਕੂਕੇ ਕਾਲ, ਡੌਰੂ ਡੰਕ ਰਿਹਾ ਵਜਾਈਆ। ਨੌਂ ਖੰਡ ਪ੍ਰਿਥਮੀ ਵੱਜੇ ਤਾਲ, ਤਲਵਾੜਾ ਹੱਥ ਕਿਸੇ ਨਾ ਆਈਆ। ਮੁੱਲਾਂ ਸ਼ੇਖ਼ ਮੁਸਾਇਕ ਦਸਤਗੀਰ ਪਰਵਰਦਿਗਾਰ ਨੂਰ ਇਲਾਹੀ ਰਹੇ ਭਾਲ, ਭਾਲਿਆਂ ਹੱਥ ਕਿਸੇ ਨਾ ਆਈਆ। ਪੰਡਤ ਪਾਂਧੇ ਪੱਤਰੀ ਘਰ ਘਰ ਰਹੇ ਵਖਾਲ, ਬਾਰਾਂ ਰਾਸੀ ਕੁੰਡਲੀ ਕੁੰਡਲ ਵਿਚ ਨਾ

ਕੋਇ ਰਖਾਈਆ। ਭੇਵ ਅਭੇਦਾ ਅਛਲ ਅਛੇਦਾ ਪੁਰਖ ਅਬਿਨਾਸ਼ੀ ਘਟ ਘਟ ਵਾਸੀ ਪਾਵਣਹਾਰਾ ਸਰਬ ਜੰਜਾਲ, ਨਾ ਸਕੇ ਕੋਇ ਤੁੜਾਈਆ। ਪਰਗਟ ਹੋਇਆ ਦੀਨ ਦਿਆਲ, ਸਤਿ ਦਵਾਰੇ ਵਸੇ ਸੱਚੀ ਧਰਮਸਾਲ, ਦਰ ਦਰਵਾਜ਼ਾ ਇਕ ਰਖਾਈਆ। ਭਗਤ ਭਗਵੰਤ ਗੁਰਮੁਖ ਗੁਰਸਿਖ ਵੇਖੇ ਸਾਚੇ ਲਾਲ, ਲਾਲਨ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਅੰਤਮ ਫੇਰਾ ਪਾਈਆ। ਕਲਜੁਗ ਅੰਤਮ ਹਰਿ ਨਿਰੰਕਾਰਾ, ਆਪਣੀ ਖੇਲ ਕਰਾਇੰਦਾ। ਨਿਹਕਲੰਕ ਲੈ ਅਵਤਾਰਾ, ਸਚ ਦਵਾਰਾ ਇਕ ਜਣਾਇੰਦਾ। ਕੂੜੀ ਕਿਰਿਆ ਕਰੇ ਪਾਰ ਕਿਨਾਰਾ, ਜੂਠਾ ਝੂਠਾ ਮੋਹ ਤੁੜਾਇੰਦਾ। ਸਚ ਸੁੱਚ ਜਣਾਏ ਜਗਤ ਵਣਜਾਰਾ, ਚੌਦਾਂ ਲੋਕਾਂ ਹੱਟ ਖੁਲ੍ਹਾਇੰਦਾ। ਨਾਮ ਅਗੰਮੀ ਖੋਲ੍ਹ ਭੰਡਾਰਾ, ਪੁਰਖ ਅਬਿਨਾਸ਼ੀ ਆਪ ਵਰਤਾਇੰਦਾ। ਗੁਰਮੁਖ ਵਿਰਲਾ ਬਣੇ ਵਣਜਾਰਾ, ਜਿਸ ਆਪਣੀ ਬੂਝ ਬੁਝਾਇੰਦਾ। ਲੱਖ ਚੁਰਾਸੀ ਸੁੱਤੀ ਪੈਰ ਪਸਾਰਾ, ਨੇਤਰ ਨੈਣ ਨਾ ਕੋਇ ਖੁਲ੍ਹਾਇੰਦਾ। ਮੂਰਖ ਮੂੜ੍ਹ ਹੋਇਆ ਗਵਾਰਾ, ਗਿਆਨ ਧਿਆਨ ਨਾ ਕੋਇ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਆਪਣਾ ਖੇਲ ਕਰੇ ਸਮਰਥ, ਸਮਰਥ ਆਪਣੀ ਧਾਰ ਚਲਾਈਆ। ਜਨ ਭਗਤਾਂ ਦੇਵੇ ਨਾਮ ਵੱਥ, ਵਸਤ ਅਮੋਲਕ ਝੋਲੀ ਪਾਈਆ। ਸਾਚਾ ਮਾਰਗ ਦੇਵੇ ਹੱਸ ਹੱਸ, ਸੋਹੰ ਹੰਸਾ ਜਾਪ ਜਪਾਈਆ। ਜਨਮ ਜਨਮ ਦੀ ਪੂਰੀ ਕਰੇ ਆਸ, ਤ੍ਰਿਸਨਾ ਦੇਵੇ ਜਗਤ ਮਿਟਾਈਆ। ਲਹਿਣਾ ਦੇਣਾ ਮੁੱਕੇ ਪ੍ਰਿਥਮੀ ਆਕਾਸ਼, ਗਗਨ ਗਗਨਾਂ ਉਪਰ ਦਏ ਸੁਹਾਈਆ। ਗੋਪੀ ਕਾਹਨ ਮਿਲ ਮਿਲ ਪਾਏ ਰਾਸ, ਮੰਡਲ ਰਾਸ ਇਕ ਨਚਾਈਆ। ਜਨ ਭਗਤਾਂ ਵਸੇ ਸਦਾ ਪਾਸ, ਹਰਿ ਜੂ ਵਿਛੜ ਕਦੇ ਨਾ ਜਾਈਆ। ਕਲਜੁਗ ਅੰਤਮ ਲੇਖੇ ਲਾਏ ਸਵਾਸ ਸਵਾਸ, ਪਵਣ ਪਵਣਾਂ ਵਿਚ ਸਮਾਈਆ। ਕੱਟਣਹਾਰਾ ਜਮ ਕਾ ਫਾਸ, ਲੱਖ ਚੁਰਾਸੀ ਫੰਦ ਕਟਾਈਆ। ਸੇਵਾ ਕਰੇ ਬਣ ਬਣ ਦਾਸੀ ਦਾਸ, ਸੇਵਕ ਆਪਣਾ ਨਾਉਂ ਧਰਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨੌਂ ਸੌ ਚੁਰਾਨਵੇ ਚੌਕੜੀ ਜੁਗ ਭਗਤ ਭਗਵੰਤ ਪਰਗਟੌਂਦਾ ਰਿਹਾ ਆਪਣੀ ਸ਼ਾਖ਼, ਸ਼ਨਾਖਤ ਆਪਣੇ ਹੱਥ ਰਖਾਈਆ। ਲੱਖ ਚੁਰਾਸੀ ਅੰਤਮ ਦਿਸੇ ਰਾਖ, ਖ਼ਾਕੀ ਖ਼ਾਕ ਖ਼ਾਕ ਸਮਾਈਆ। ਕੋਈ ਨਜ਼ਰ ਨਾ ਆਏ ਪਾਕੀ ਪਾਕ, ਪਵਿਤ ਰੂਪ ਨਾ ਕੋਇ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗੁਰਮੁਖ ਸੱਜਣ ਲਏ ਜਗਾਈਆ। ਗੁਰਮੁਖ ਸੱਜਣ ਅੰਤਮ ਜਾਗ, ਹਰਿ ਸਾਚਾ ਆਪ ਜਗਾਇੰਦਾ। ਲੋਕਮਾਤ ਨਿਰਗੁਣ ਸਰਗੁਣ ਲਗਾ ਭਾਗ, ਹਰਿ ਭਾਗੀ ਆਪ ਵਖਾਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਜੋ ਲਡਾਏ ਲਾਡ, ਸਿਰ ਆਪਣਾ ਹੱਥ ਰਖਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਦੇਵਣਹਾਰਾ ਬੋਧ ਅਗਾਧ, ਮੰਤਰ ਨਮੋ ਨਮੋ ਪੜ੍ਹਾਇੰਦਾ। ਲੇਖਾ ਜਾਣੇ ਸੰਤ ਸਾਧ, ਭਗਤ ਭਗਵੰਤ ਖੋਜ ਖੋਜਾਇੰਦਾ। ਗੁਰਮੁਖ ਗੁਰ ਗੁਰ ਆਪੇ ਲਾਧ, ਆਪ ਆਪਣੇ ਰੰਗ ਰੰਗਾਇੰਦਾ। ਗੁਰਸਿਖਾਂ ਦੇਵੇ ਸਾਚੀ ਦਾਦ, ਸੋਹੰ ਝੋਲੀ ਆਪ ਭਰਾਇੰਦਾ। ਮੇਟਣਹਾਰਾ ਵਾਦ ਵਿਵਾਦ, ਵਿਖ ਅੰਮ੍ਰਿਤ ਰੂਪ ਵਟਾਇੰਦਾ। ਗ੍ਰਹਿ ਮੰਦਰ ਅੰਦਰ ਧੁੰਨ ਅਨਾਦੀ ਸ਼ਬਦ ਅਗੰਮੀ ਵੱਜੇ ਨਾਦ, ਅਨਹਦ ਏਕਾ ਰਾਗ ਅਲਾਇੰਦਾ। ਆਤਮ ਪਰਮਾਤਮ ਨਿਝ ਦੇਵੇ ਸਚ ਸਵਾਦ, ਅੰਮਿਉਂ ਰਸ ਆਪਣਾ ਨੀਰ ਵਹਾਇੰਦਾ। ਆਤਮ ਪਰਮਾਤਮ ਬਣੇ ਮਾਈ ਬਾਪ, ਪਿਤਾ ਪੂਤ ਗੋਦ ਸੁਹਾਇੰਦਾ। ਹੰ ਬ੍ਰਹਮ ਸੋਹੰ ਸਾਚਾ ਜਾਪ, ਜੀਵਣ ਜੁਗਤ ਜਗਤ ਜਣਾਇੰਦਾ। ਕੋਟ ਜਨਮ ਦੇ ਉਤਾਰੇ ਪਾਪ, ਪਾਪੀ ਪੱਤਤ ਪੁਨੀਤ ਆਪ ਕਰਾਇੰਦਾ। ਭਗਤ ਭਗਵਾਨ

ਬਣਾਏ ਸੱਜਣ ਸਾਕ, ਸਗਲਾ ਬੰਧਨ ਆਪ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਰ ਹਰਿ ਆਪਣੀ ਕਾਰ ਕਮਾਇੰਦਾ। ਨਰ ਹਰਿ ਨਰਾਇਣ ਨਿਰੰਕਾਰ, ਨਿਰਗੁਣ ਆਪਣੇ ਹੱਥ ਰੱਖੇ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਪੂਰਬ ਕਰਜ਼ਾ ਦਏ ਉਤਾਰ, ਲਹਿਣਾ ਕੋਇ ਨਜ਼ਰ ਨਾ ਆਈਆ। ਆਪਣਾ ਫ਼ਰਜ਼ ਜਾਣੇ ਵਿਚ ਸੰਸਾਰ, ਵਡ ਸੰਸਾਰੀ ਫੇਰਾ ਪਾਈਆ। ਸਾਚੀ ਗ਼ਰਜ਼ ਭਗਤਾਂ ਕਰਾਂ ਦੀਦਾਰ, ਗੁਰਮੁਖ ਗੁਰ ਗੁਰ ਲਏ ਜਗਾਈਆ। ਸਾਚੀ ਤਰਜ਼ ਬੋਲ ਜੈਕਾਰ, ਇਕੋ ਨਾਅਰਾ ਰਿਹਾ ਸੁਣਾਈਆ। ਗੁਰਸਿਖ ਤੇਰਾ ਹਰਜ ਹੋਵੇ ਨਾ ਅੰਤਮ ਵਾਰ, ਲੱਖ ਚੁਰਾਸੀ ਦਏ ਵਧਾਈਆ। ਤੇਰੀ ਵਛੋੜੇ ਵਾਲੀ ਮਰਜ਼ ਦਏ ਨਵਾਰ, ਆਪ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਲੇਖਾ ਦਏ ਚੁਕਾਈਆ। ਹਰਿਜਨ ਲੇਖਾ ਨਰ ਨਿਰੰਕਾਰਾ, ਨਿਰਗੁਣ ਨਿਰਗੁਣ ਆਪ ਚੁਕਾਇੰਦਾ। ਵੇਖਣਹਾਰਾ ਸਾਢੇ ਤਿੰਨ ਹੱਥ ਮੁਨਾਰਾ, ਰਵਦਾਸ ਚੁਮਾਰਾ ਨਾਲ ਰਲਾਇੰਦਾ। ਪਾਵੇ ਸਾਰ ਡੂੰਘੀ ਗਾਰਾ, ਡੂੰਘੀ ਭਵਰੀ ਖੋਜ ਖੋਜਾਇੰਦਾ। ਲੇਖਾ ਜਾਣੇ ਹੱਡ ਮਾਸ ਨਾੜੀ ਨਾੜਾ, ਅਨਭਵ ਆਪਣੀ ਖੇਲ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਜੁਗ ਸਾਚੀ ਵੰਡ ਵੰਡਾਇੰਦਾ। ਸਤਿਜੁਗ ਵੰਡੇ ਸਾਚੀ ਵੰਡ, ਸੋ ਪੁਰਖ ਨਿਰੰਜਣ ਦਇਆ ਕਮਾਈਆ। ਹਰਿ ਪੁਰਖ ਨਿਰੰਜਣ ਲੇਖਾ ਜਾਣੇ ਕੋਟ ਬ੍ਰਹਿਮੰਡ, ਬ੍ਰਹਿਮਾਂਡ ਆਪਣਾ ਫੇਰਾ ਪਾਈਆ। ਏਕੰਕਾਰਾ ਦਾਤਾ ਦਾਨੀ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਆਦਿ ਨਿਰੰਜਣ ਨੂਰ ਨੁਰਾਨਾ ਸਤਿ ਸਤਿਵਾਦ ਦੋ ਜਹਾਨਾਂ ਇਕੋ ਚੰਦ, ਚੰਦ ਚਾਂਦਨਾ ਇਕ ਚਮਕਾਈਆ । ਅਬਿਨਾਸ਼ੀ ਕਰਤਾ ਆਦਿ ਜੁਗਾਦਿ ਜੁਗਾ ਜੁਗੰਤਰ ਸਤਿ ਸਰੂਪੀ ਪਾਵਣਹਾਰਾ ਠੰਡ, ਅੰਮ੍ਰਿਤ ਮੇਘ ਇਕ ਬਰਸਾਈਆ। ਸ੍ਰੀ ਭਗਵਾਨ ਧੁਰ ਫ਼ਰਮਾਣ ਸਚ ਸੰਦੇਸਾ ਗਾਏ ਛੰਦ, ਸੋਹਲਾ ਢੋਲਾ ਆਪ ਜਣਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਨਿਰਗੁਣ ਨਿਰਗੁਣ ਜਾਣੇ ਇਕ ਅਨੰਦ, ਅਨੰਦ ਅਨੰਦ ਵਿਚ ਰਖਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਸਚ ਮਹੱਲੇ ਚੜ੍ਹ ਚੜ੍ਹ ਵੰਡਣਹਾਰਾ ਵੰਡ, ਥਿਰ ਘਰ ਆਪਣੀ ਘਾੜਤ ਲਏ ਘੜਾਈਆ। ਪੂਤ ਸਪੂਤਾ ਏਕਾ ਮਾਣ ਰਖਾਇਆ, ਸੁਰਤ ਸ਼ਬਦ ਹੁਲਾਰਾ ਦਏ ਲਗਾਇਆ, ਘਰ ਸਾਚੇ ਆਪ ਬਹਾਈਆ। ਨਿਰਗੁਣ ਨਿਰਗੁਣ ਕਰ ਪਸਾਰਾ, ਵਿਸ਼ਨ ਬ੍ਰਹਮਾ ਸ਼ਿਵ ਕਰੇ ਉਜਿਆਰਾ, ਤ੍ਰੈਗੁਣ ਮੇਲਾ ਮੇਲ ਮਿਲਾਈਆ। ਪੰਜ ਤਤ ਲਗਾਏ ਅਖਾੜਾ, ਲੱਖ ਚੁਰਾਸੀ ਭਰ ਭੰਡਾਰਾ, ਲੇਖਾ ਜਾਣ ਗੁਰ ਅਵਤਾਰਾ, ਪੀਰ ਪੈਗ਼ੰਬਰ ਮਾਣ ਰਖਾਈਆ। ਨਿਸ਼ਅੱਖਰ ਵੱਖਰ ਕਰ ਤਿਆਰਾ, ਦੇਵੇ ਵਿਚ ਸੰਸਾਰੀ ਸੰਸਾਰਾ, ਬ੍ਰਹਮਾ ਵੇਤਾ ਬਣ ਲਿਖਾਰਾ, ਚਾਰੇ ਵੇਦਾਂ ਦਏ ਸਹਾਰਾ, ਚਾਰੇ ਖਾਣੀ ਕਰ ਤਿਆਰਾ, ਚਾਰੇ ਬਾਣੀ ਬੋਲ ਜੈਕਾਰਾ, ਪਰਾ ਪਸੰਤੀ ਮਧਮ ਬੈਖਰੀ ਨਾਦ ਸੁਣਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੁਗ ਚੌਕੜੀ ਹੋ ਉਜਿਆਰਾ, ਨਿਰਗੁਣ ਸਰਗੁਣ ਲੈ ਅਵਤਾਰਾ, ਭਗਵਨ ਭਗਤਨ ਮੇਲ ਮਿਲਾਏ ਅਗੰਮ ਅਪਾਰਾ, ਸੰਤ ਦਵਾਰ ਅਲੱਖ ਜੈਕਾਰਾ, ਗੁਰਮੁਖਾਂ ਬਖ਼ਸ਼ੇ ਚਰਨ ਪਿਆਰਾ, ਗੁਰਸਿਖਾਂ ਦੇਵੇ ਧੂੜੀ ਛਾਰਾ, ਮਸਤਕ ਇਕੋ ਟਿੱਕਾ ਲਾਈਆ। ਜੁਗ ਚੌਕੜੀ ਪਾਰ ਕਿਨਾਰਾ, ਨਿਰਗੁਣ ਸਰਗੁਣ ਵੇਖੇ ਵਾਰੋ ਵਾਰਾ, ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਪੁਕਾਰਾ, ਉਚੀ ਕੂਕ ਕੂਕ ਸੁਣਾਈਆ। ਰਾਗੀ ਨਾਦੀ ਵਸੇ ਬਾਹਰਾ, ਰੂਪ ਰੰਗ ਰੇਖ ਨਾ ਕੋਇ ਜ਼ਾਹਰਾ, ਜ਼ਹੂਰ ਨੂਰ ਇਕ ਰੁਸ਼ਨਾਈਆ। ਆਦਿ ਜੁਗਾਦੀ ਪਰਵਰਦਿਗਾਰਾ, ਵਸਣਹਾਰਾ ਧਾਮ ਨਿਆਰਾ,

ਸਰਬ ਜੀਆਂ ਦਾ ਸਾਂਝਾ ਯਾਰਾ, ਮੁਕਾਮੇ ਹੱਕ ਡੇਰਾ ਲਾਈਆ। ਸਚਖੰਡ ਸੋਹੇ ਸਚ ਮੁਨਾਰਾ, ਥਿਰ ਘਰ ਖੋਲ੍ਹੇ ਆਪ ਕਿਵਾੜਾ, ਵਿਚ ਬਹਾਏ ਸੁਤ ਦੁਲਾਰਾ, ਸ਼ਬਦੀ ਸ਼ਬਦ ਨਾਉਂ ਪਰਗਟਾਈਆ। ਕਲਜੁਗ ਅੰਤ ਕਰ ਪਿਆਰਾ, ਲੋਕਮਾਤ ਕਰੇ ਖੇਲ ਨਿਆਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚੀ ਕਰਨੀ ਆਪ ਕਮਾਈਆ। ਸ਼ਬਦ ਗੁਰ ਵਡ ਬਲਕਾਰੀ, ਬਲ ਧਾਰੀ ਆਪ ਉਠਾਇੰਦਾ। ਮੇਲ ਮਿਲਾਵਾ ਜੋਤ ਨਿਰੰਕਾਰੀ, ਨਿਰਗੁਣ ਆਪਣੇ ਰੰਗ ਰੰਗਾਇੰਦਾ। ਬਣ ਵਿਚੋਲਾ ਵਡ ਸੰਸਾਰੀ, ਲੋਕਮਾਤ ਫੇਰਾ ਪਾਇੰਦਾ। ਨਾਮ ਖੰਡਾ ਤੇਜ਼ ਕਟਾਰੀ, ਚੰਡ ਪਰਚੰਡ ਹੱਥ ਫੜਾਇੰਦਾ। ਤਿਖੀ ਰੱਖੇ ਦੋਵੇਂ ਧਾਰੀ, ਧਾਰ ਧਾਰ ਨਾਲ ਮਿਲਾਇੰਦਾ। ਦੋ ਜਹਾਨਾਂ ਫੇਰੇ ਵਾਰੋ ਵਾਰੀ, ਬਣ ਬਾਢੀ ਫੇਰਾ ਪਾਇੰਦਾ। ਕਰੇ ਖੇਲ ਅਗੰਮ ਅਪਾਰੀ, ਅਲੱਖ ਅਗੋਚਰ ਭੇਵ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਰ ਹਰਿ ਆਪਣਾ ਵੇਸ ਵਟਾਇੰਦਾ। ਨਰ ਹਰਿ ਨਰਾਇਣ ਵੇਸ ਵਟਾਇਆ, ਰੂਪ ਰੰਗ ਰੇਖ ਨਜ਼ਰ ਕੋਇ ਨਾ ਆਈਆ। ਸੰਬਲ ਨਗਰ ਡੇਰਾ ਲਾਇਆ, ਗੁਰ ਗੁਰ ਮੇਲਾ ਸਹਿਜ ਸੁਭਾਈਆ। ਗੁਰ ਚੇਲਾ ਏਕਾ ਘਰ ਵਸਾਇਆ, ਘਰ ਮੇਲਾ ਸਹਿਜ ਸੁਭਾਈਆ। ਆਪਣਾ ਵੇਲਾ ਨਾ ਕਿਸੇ ਜਣਾਇਆ, ਕੋਟਨ ਕੋਟ ਬੈਠੇ ਧਿਆਨ ਲਗਾਈਆ। ਧਾਮ ਨਵੇਲਾ ਇਕ ਵਡਿਆਇਆ, ਜਿਸ ਦੇਵੇ ਆਪ ਵਡਿਆਈਆ। ਇਕ ਇਕੇਲਾ ਫੇਰਾ ਪਾਇਆ, ਫਿਰ ਫਿਰ ਆਪਣੀ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਦਾਤਾ ਪੁਰਖ ਬਿਧਾਤਾ, ਸਤਿਜੁਗ ਆਪਣਾ ਰਾਹ ਚਲਾਈਆ। ਸਤਿਜੁਗ ਚਲੇ ਰਾਹ ਮਾਤ, ਹਰਿ ਸਤਿਗੁਰ ਆਪ ਚਲਾਇੰਦਾ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਦੇਵੇ ਦਾਤ, ਨਾਮ ਇਕੋ ਹੱਟ ਖੁਲ੍ਹਾਇੰਦਾ। ਨਾਤਾ ਤੋੜੇ ਜ਼ਾਤ ਪਾਤ, ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਇੰਦਾ। ਮੇਲ ਮਿਲਾਏ ਕਮਲਾਪਾਤ, ਕਵਲ ਨੈਣ ਨਜ਼ਰੀ ਆਇੰਦਾ। ਬੰਦ ਕਿਵਾੜੀ ਖੋਲ੍ਹ ਤਾਕ, ਦੂਈ ਦਵੈਤੀ ਪਰਦਾ ਲਾਹਿੰਦਾ। ਸੋਹੰ ਢੋਲਾ ਸੁਣਾਏ ਸਾਚੀ ਗਾਥ, ਆਤਮ ਪਰਮਾਤਮ ਮੇਲ ਮਿਲਾਇੰਦਾ। ਲਹਿਣਾ ਦੇਣਾ ਚੁੱਕੇ ਮਸਤਕ ਮਾਥ, ਧੂੜੀ ਟਿੱਕਾ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਸਾਚਾ ਕਾਹਨ, ਕਰੇ ਖੇਲ ਦੋ ਜਹਾਨ, ਨਿਰਗੁਣ ਰੂਪ ਨੌਜਵਾਨ, ਜਨਮ ਮਰਨ ਮਰਨ ਜਨਮ ਵਿਚ ਕਦੇ ਨਾ ਆਇੰਦਾ। ਨਾ ਜਨਮੇ ਨਾ ਕਦੇ ਮਰਿਆ, ਅਜੂਨੀ ਜੂਨ ਨਾ ਕੋਇ ਭੁਵਾਈਆ। ਨਿਰਭੌ ਹੋ ਕਦੇ ਨਾ ਡਰਿਆ, ਭੈ ਸਭ ਨੂੰ ਰਿਹਾ ਵਖਾਈਆ। ਅਗਨੀ ਹਵਨ ਕਦੇ ਨਾ ਸੜਿਆ, ਮੜੀ ਗੋਰ ਨਾ ਕੋਇ ਦਬਾਈਆ। ਸਚਖੰਡ ਦਵਾਰੇ ਸਚ ਸਿੰਘਾਸਣ ਆਪੇ ਚੜ੍ਹਿਆ, ਸਚਖੰਡ ਨਿਵਾਸੀ ਸੋਭਾ ਪਾਈਆ। ਸੀਸ ਜਗਦੀਸ ਤਾਜ ਧਰਿਆ, ਦੋ ਜਹਾਨਾਂ ਵੇਖੇ ਸੱਚੀ ਸ਼ਾਹੀਆ। ਸਤਿ ਸਰੂਪੀ ਸ਼ਾਹੋ ਭੂਪੀ ਬਿਨ ਰੰਗ ਰੂਪੀ ਆਪਣਾ ਪੱਲੂ ਆਪੇ ਫੜਿਆ, ਨਾ ਸਕੇ ਕੋਈ ਛੁਡਾਈਆ। ਆਦਿ ਅੰਤ ਜੁਗਾ ਜੁਗੰਤ ਗੁਰ ਅਵਤਾਰ ਪੀਰ ਪੈਗ਼ੰਬਰ ਅੱਖਰ ਇਕੋ ਪੜ੍ਹਿਆ, ਸੋਹੰ ਢੋਲਾ ਸਭ ਗਾਈਆ। ਨਾਨਕ ਨਿਰਗੁਣ ਭਾਣਾ ਜਰਿਆ, ਸਰਨ ਸਰਨਾਈ ਸਾਚੀ ਪੜਿਆ, ਪੁਰਖ ਅਕਾਲ ਇਕ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਅੰਤਮ ਵੇਖ ਵਖਾਈਆ। ਕਲਜੁਗ ਵੇਖਣ ਆਇਆ ਜਗ, ਜਾਗਰਤ ਆਪਣੀ ਜੋਤ ਜਗਾਇੰਦਾ। ਬ੍ਰਹਿਮੰਡ ਖੰਡ ਪੁਰੀਆਂ ਲੋਆਂ ਆਇਆ

ਲੰਘ, ਔਂਦਾ ਜਾਂਦਾ ਨਜ਼ਰ ਕਿਸੇ ਨਾ ਆਇੰਦਾ। ਸ਼ਬਦ ਅਗੰਮ ਵਜਾਏ ਮਰਦੰਗ, ਮਰਦ ਮਰਦਾਨਾ ਨਾਦ ਸੁਣਾਇੰਦਾ। ਨਾਮ ਨਿਧਾਨ ਸ੍ਰੀ ਭਗਵਾਨ ਜਨ ਭਗਤਾਂ ਅੰਤਮ ਦੇਵੇ ਵੰਡ, ਲੱਖ ਚੁਰਾਸੀ ਕੋਲੋਂ ਮੁਖ ਭੁਵਾਇੰਦਾ। ਮੇਟ ਮਿਟਾਏ ਭੇਖ ਪਖੰਡ, ਕੋਈ ਨਾ ਦਿਸੇ ਨਾਰ ਦੁਹਾਗਣ ਰੰਡ, ਜਗਤ ਰੰਡੇਪਾ ਆਪ ਕਟਾਇੰਦਾ। ਦੂਈ ਦਵੈਤੀ ਢਾਹ ਕੰਧ, ਗੀਤ ਗੋਬਿੰਦ ਸੁਣਾਏ ਛੰਦ, ਆਤਮ ਪਰਮਾਤਮ ਜੋੜ ਜੁੜਾਇੰਦਾ। ਨਿਝ ਘਰ ਨਿਝ ਘਰ ਵਾਸੀ ਦੇਵੇ ਇਕ ਅਨੰਦ, ਅਨੰਦ ਅਨੰਦ ਵਿਚ ਪਰਗਟਾਇੰਦਾ। ਜੁਗ ਜਨਮ ਦੀ ਟੁੱਟੀ ਗੰਢ, ਜਨ ਭਗਤਾਂ ਹੋਏ ਆਪ ਬਖ਼ਸ਼ੰਦ, ਬਖ਼ਸ਼ਿਸ਼ ਆਪਣੀ ਆਪ ਵਖਾਇੰਦਾ। ਲੇਖਾ ਜਾਣੇ ਜੀਉ ਪਿੰਡ ਫੋਲ ਫੋਲਾਏ ਇੰਡ ਬ੍ਰਹਿਮੰਡ, ਨਵ ਦਸ ਆਪਣਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਵਾਂ ਦੇਵੇ ਇਕ ਗਿਆਨ, ਦੇਵ ਆਤਮ ਮੇਲ ਪਰਮਾਤਮ ਪਰਮ ਪੁਰਖ ਪਤਿਪਰਮੇਸ਼ਵਰ ਭੇਵ ਅਭੇਦ ਆਪ ਖੁਲ੍ਹਾਇੰਦਾ। ਭੇਵ ਅਭੇਵ ਜਾਏ ਖੁਲ੍ਹ, ਖ਼ਾਲਕ ਖ਼ਲਕ ਦਏ ਸਮਝਾਈਆ। ਦੇਵੇ ਵਸਤ ਨਾਮ ਅਨਮੁਲ, ਕਰਤਾ ਕੀਮਤ ਕੋਇ ਨਾ ਲਾਈਆ। ਚਰਨ ਪ੍ਰੀਤੀ ਜੋ ਜਨ ਜਾਏ ਘੁਲ, ਘੋਲ ਘੁਮਾਈ ਲਾਲਨ ਆਪਣੇ ਰੰਗ ਰੰਗਾਈਆ। ਗੁਰਮੁਖ ਗੁਰਸਿਖ ਬੂਟਾ ਕਦੇ ਨਾ ਜਾਏ ਹੁੱਲ, ਸਿਮਲ ਰੂਪ ਨਾ ਕੋਇ ਵਟਾਈਆ। ਕਰਤਾ ਕੀਮਤ ਪਾਏ ਮੁਲ, ਲਹਿਣਾ ਦੇਣਾ ਦਏ ਚੁਕਾਈਆ। ਭਾਗ ਲੱਗੇ ਸਾਚੀ ਕੁਲ, ਜਿਸ ਕੁਲ ਗੁਰਮੁਖ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੱਤ ਟਾਹਣੀ ਵੇਖ ਵਖਾਈਆ। ਪੱਤ ਡਾਹਣੀ ਵੇਖੇ ਤਿੰਨੇ ਡਾਹਣ, ਹਰਿ ਜੂ ਆਪਣਾ ਖੇਲ ਕਰਾਇੰਦਾ। ਜੈ ਦੇਵ ਵੇਖੇ ਮਾਰ ਧਿਆਨ, ਜੈ ਜੈਕਾਰ ਇਕ ਸਮਝਾਇੰਦਾ। ਇਕੋ ਬੂਟਾ ਫਲ ਮਹਾਨ, ਅੰਮ੍ਰਿਤ ਰਸ ਵਿਚ ਭਰਾਇੰਦਾ। ਕੋਈ ਨਾ ਜਾਣੇ ਜੀਵ ਅਞਾਣ, ਜੁਗਤੀ ਜਗਤ ਨਾ ਕੋਇ ਸਮਝਾਇੰਦਾ। ਆਦਿ ਪੁਰਖ ਹੋ ਪਰਧਾਨ, ਪਰਮ ਪੁਰਖ ਵੇਖ ਵਖਾਇੰਦਾ। ਗੁਰਮੁਖ ਗੁਰ ਗੁਰ ਚਤੁਰ ਸੁਜਾਨ, ਸੋਝੀ ਆਪਣੀ ਆਪੇ ਪਾਇੰਦਾ। ਮਨਮੁਖ ਭੁੱਲੇ ਜੀਵ ਅਞਾਣ, ਹਰਿ ਕਾ ਭੇਵ ਕਿਸੇ ਨਾ ਆਇੰਦਾ। ਖਾਣੀ ਬਾਣੀ ਕਾਗ਼ਜ਼ ਕਲਮ ਸ਼ਾਹੀ ਲਿਖ ਲਿਖ ਦੇ ਦੇ ਗਏ ਬਿਆਨ, ਬੇਅੰਤ ਬੇਅੰਤ ਕਹਿ ਕਹਿ ਪੱਲੂ ਸਰਬ ਛੁਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗੁਰਮੁਖ ਮੇਲੇ ਆਪਣੇ ਦਰ, ਜੁਗ ਜਨਮ ਦੇ ਵਿਛੜੇ ਫੜ ਫੜ, ਆਪਣਾ ਬੰਧਨ ਪਾਇੰਦਾ। ਆਪਣਾ ਬੰਧਨ ਪਾਏ ਦਿਆਲ, ਦੀਨਨ ਆਪਣੀ ਦਇਆ ਕਮਾਈਆ। ਲੇਖਾ ਜਾਣੇ ਸਿੰਘ ਪਾਲ, ਨਾਮ ਪਾਲਕੀ ਲਏ ਬਹਾਈਆ। ਨੇੜ ਨਾ ਆਏ ਕਾਲ ਮਹਾਕਾਲ, ਮਹਾਕਾਲ ਖ਼ੁਸ਼ੀ ਮਨਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਅੰਦਰ ਬਾਹਰ ਗੁਪਤ ਜ਼ਾਹਰ ਏਥੇ ਓਥੇ ਚਲੇ ਨਾਲ ਨਾਲ, ਸਗਲਾ ਸੰਗ ਸੰਗ ਰਖਾਈਆ। ਤ੍ਰੈਗੁਣ ਅਤੀਤਾ ਠਾਂਡਾ ਸੀਤਾ ਕੂੜੀ ਕਿਰਿਆ ਤੋੜ ਜੰਜਾਲ, ਜੀਵਣ ਜੁਗਤੀ ਦਏ ਸਮਝਾਈਆ। ਸਚਖੰਡ ਨਿਵਾਸੀ ਸਾਚੀ ਧਰਮਸਾਲ ਦਏ ਬਿਠਾਲ, ਤਤੀ ਵਾ ਨਾ ਲਾਗੇ ਰਾਈਆ। ਭਗਤ ਭਗਵੰਤ ਸਾਚਾ ਮੰਦਰ ਦਏ ਵਖਾਲ, ਬਿਨ ਨੇਤਰ ਨੈਣ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਪਾਰ ਕਰਾਈਆ। ਹਰਿਜਨ ਉਤਰੇ ਆਪਣੇ ਘਾਟ, ਸਤਿਗੁਰ ਪੂਰਾ ਪਾਰ ਕਰਾਇੰਦਾ। ਕਲਜੁਗ ਅੰਤਮ ਮੁੱਕੇ ਵਾਟ, ਅਧਵਿਚਕਾਰ ਨਾ ਕੋਇ ਅਟਕਾਇੰਦਾ। ਜਿਸ ਜਨ ਸੋਹੰ ਗਾਈ ਗਾਥ, ਤਿਸ ਜਮ ਨੇੜ ਕੋਇ ਨਾ ਆਇੰਦਾ। ਮਹਾਰਾਜ ਸ਼ੇਰ ਸਿੰਘ ਵਸੇ ਸਾਥ, ਵਿਸ਼ਨੂੰ ਬਹਿ ਬਹਿ ਸੇਵ ਕਮਾਇੰਦਾ। ਭਗਵਨ

ਏਥੇ ਓਥੇ ਦੇਵੇ ਸਾਥ, ਸਗਲਾ ਸੰਗ ਆਪ ਨਿਭਾਇੰਦਾ। ਜੈ ਜੈ ਜੈਕਾਰ ਕਰਨ ਤ੍ਰਿਲੋਕੀ ਨਾਥ, ਜਿਸ ਦਵਾਰੇ ਗੁਰਮੁਖ ਜਾਇੰਦਾ। ਪੀਰ ਪੈਗ਼ੰਬਰ ਗੁਰ ਅਵਤਾਰ ਸਾਰੇ ਰਲ ਮਿਲ ਸੋਹੰ ਢੋਲਾ ਗੌਣ ਗਾਥ, ਨਾਨਕ ਸਰਗੁਣ ਨਿਰਗੁਣ ਨਾਨਕ ਆਪ ਪੜ੍ਹਾਇੰਦਾ। ਮੇਲ ਮਿਲਾਵਾ ਪੁਰਖ ਸਮਰਾਥ, ਸਿਮਰਨ ਹੋਰ ਨਾ ਕੋਇ ਜਣਾਇੰਦਾ। ਇਕ ਦੂਜੇ ਦਾ ਗਾਇਣ ਜਸ, ਭਗਤ ਭਗਵੰਤ ਭਗਵਾਨ ਆਪ ਸਾਲਾਹਿੰਦਾ। ਮੇਲ ਮਿਲਾਵਾ ਹੱਸ ਹੱਸ, ਘਰ ਸਾਚੇ ਖ਼ੁਸ਼ੀ ਮਨਾਇੰਦਾ। ਸ੍ਰੀ ਭਗਵਾਨ ਕਰ ਧਿਆਨ ਜਨ ਭਗਤਾਂ ਗਲਵਕੜੀ ਪਾਏ ਨੱਸ ਨੱਸ, ਦੂਰ ਦੁਰਾਡਾ ਪੰਧ ਮੁਕਾਇੰਦਾ। ਕਿਰਪਾ ਨਿਧ ਠਾਕਰ ਸਵਾਮੀ ਨਿਰਗੁਣ ਦਾਤਾ ਪੁਰਖ ਬਿਧਾਤਾ ਹੋਏ ਨਿਮਾਣਾ ਚਰਨੀ ਜਾਏ ਢੱਠ, ਭਗਤ ਦਵਾਰ ਇਕ ਸੁਹਾਇੰਦਾ। ਆਪਣੀ ਡੋਰੀ ਰੱਖੇ ਭਗਤਾਂ ਹੱਥ, ਆਪਣਾ ਮਾਣ ਨਾ ਕੋਇ ਜਣਾਇੰਦਾ। ਜੁਗ ਚੌਕੜੀ ਹੋਇਆ ਰਿਹਾ ਵਸ, ਬੇਬਸ ਹੋ ਹੋ ਫੇਰਾ ਪਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਭਗਤ ਤਾਰ ਕਦੇ ਕਰੇ ਨਾ ਬਸ, ਜੁਗ ਜੁਗ ਅੱਗੇ ਆਪਣਾ ਰਾਹ ਚਲਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਪੁਰਖ ਸਮਰਥ, ਸਮਰਥ ਆਪਣੀ ਧਾਰ ਬੰਧਾਇੰਦਾ। ਸਮਰਥ ਪੁਰਖ ਖੇਲ ਨਿਆਰਾ, ਨਿਰਗੁਣ ਨਿਰਗੁਣ ਆਪ ਕਰਾਈਆ। ਭਗਤਾਂ ਕਰੇ ਸਚ ਪਿਆਰਾ, ਪ੍ਰੇਮ ਪ੍ਰੀਤੀ ਇਕ ਸਿਖਾਈਆ। ਬਣ ਵਿਚੋਲਾ ਸਿਰਜਣਹਾਰਾ, ਸਿਰ ਸਿਰ ਹੱਥ ਟਿਕਾਈਆ। ਨਾਉਂ ਰੱਖ ਨਿਹਕਲੰਕ ਨਰਾਇਣ ਨਰ ਅਵਤਾਰਾ, ਸਰਗੁਣ ਵੇਖੇ ਚਾਈਂ ਚਾਈਂਆ। ਜੋ ਜਨ ਚਰਨ ਕਵਲ ਕਰੇ ਨਿਮਸਕਾਰਾ, ਤਿਸ ਆਪਣੀ ਗੋਦ ਬਹਾਈਆ। ਲੱਖ ਚੁਰਾਸੀ ਪਾਰ ਕਿਨਾਰਾ, ਰਾਏ ਧਰਮ ਨਾ ਦਏ ਸਜ਼ਾਈਆ। ਚਿਤਰ ਗੁਪਤ ਨਾ ਕੋਇ ਲਿਖਾਰਾ, ਲਾੜੀ ਮੌਤ ਨਾ ਲਏ ਪਰਨਾਈਆ। ਜੋ ਜਨ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਲਗਾਏ ਨਾਅਰਾ, ਮਾਤ ਗਰਭ ਨਾ ਫੇਰਾ ਪਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਚਰਨ ਕਵਲ ਦੇਵੇ ਇਕ ਸਹਾਰਾ, ਦਰਗਹਿ ਸਾਚੀ ਆਪ ਸੁਹਾਈਆ। ਆਵਣ ਜਾਵਣ ਹੋਏ ਪਾਰ ਕਿਨਾਰਾ, ਦਰਗਹਿ ਸਾਚੀ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕਲਜੁਗ ਅੰਤਮ ਭਗਤ ਭਗਵੰਤ ਸਾਚੇ ਸੰਤ ਨਾਰ ਕੰਤ ਰੂਪ ਸਮਾਈਆ। ਨਾਰ ਕੰਤ ਗੋਸਾਈਂ ਠਾਕਰ, ਗਹਿਰ ਗੰਭੀਰ ਖੇਲ ਕਰਾਇੰਦਾ। ਘਰ ਆਇਆਂ ਦਰ ਦੇਵੇ ਆਦਰ, ਆਦਰਸ਼ ਆਪਣਾ ਇਕ ਵਖਾਇੰਦਾ। ਸੇਵਕ ਸੇਵਾ ਕਰੇ ਨਾਮ ਦੋਸ਼ਾਲਾ ਦੇਵੇ ਚਿੱਟੀ ਚਾਦਰ, ਪਰਦਾ ਇਕੋ ਇਕ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤਮ ਬਣਿਆ ਆਪ ਸੌਦਾਗਰ, ਲੱਖ ਚੁਰਾਸੀ ਹੱਟ ਵੇਖ ਵਖਾਇੰਦਾ।

ਲੱਖ ਚੁਰਾਸੀ ਵੇਖੇ ਹੱਟ, ਘਰ ਘਰ ਫੇਰਾ ਪਾਈਆ। ਨਿਰਗੁਣ ਰੂਪ ਰਿਹਾ ਨੱਠ, ਰੂਪ ਰੰਗ ਰੇਖ ਨਜ਼ਰ ਕੋਇ ਨਾ ਆਈਆ। ਵਸਣਹਾਰਾ ਘਟ ਘਟ, ਗ੍ਰਹਿ ਗ੍ਰਹਿ ਫੇਰਾ ਪਾਈਆ। ਗੁਰਮੁਖ ਵਿਰਲੇ ਜੋ ਹਰਿ ਹਰਿ ਨਾਉਂ ਰਹੇ ਰਟ, ਆਤਮ ਅੰਤਰ ਧਿਆਨ ਲਗਾਈਆ। ਮੁੱਲਾਂ ਸ਼ੇਖ਼ ਮਸਾਇਕ ਪੀਰ ਪੰਡਤ ਪਾਂਧੇ ਗ੍ਰੰਥੀ ਲੱਗਾ ਦੂਈ ਦਵੈਤੀ ਫਟ, ਪੱਟੀ ਨਾਮ ਨਾ ਕੋਇ ਬੰਧਾਈਆ। ਮਣਕਾ ਮਣਕਾ ਮਾਲਾ ਅਠੋਤਰੀ ਰਹੇ ਰਟ, ਮਨ ਕਾ ਮਣਕਾ ਨਾ ਕੋਇ ਭੁਵਾਈਆ। ਜੀਵਾਂ ਜੰਤਾਂ ਰਸਨਾ ਜਿਹਵਾ ਦੇਣ ਮਤ, ਬ੍ਰਹਮ ਮਤ ਹੱਥ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ,

ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਸਾਚਾ ਮਾਰਗ ਇਕੋ ਦੱਸ, ਜਨ ਭਗਤਾਂ ਹਿਰਦੇ ਹਰਿ ਜੂ ਵਸ, ਹਰਿ ਕੇ ਪੌੜੇ ਦਏ ਚੜ੍ਹਾਈਆ।