ਪੁਸਤਕਾਲਾਭਾਗ ੧੨

੧੯ ਅੱਸੂ ੨੦੧੯ ਬਿਕ੍ਰਮੀ ਗੁਰਬਚਨ ਸਿੰਘ ਦੇ ਗ੍ਰਹਿ ਅਹਿਮਦ ਪੁਰ ਜ਼ਿਲਾ ਜਲੰਧਰ

ਬੇਇਤਫਾਕੀ ਸਬਾਈ ਜਗ, ਜੀਵਣ ਜੁਗਤ ਨਾ ਕੋਇ ਜਣਾਇੰਦਾ। ਨਵ ਖੰਡ ਪ੍ਰਿਥਮੀ ਸੱਤ ਦੀਪ ਲੱਗੀ ਅੱਗ, ਅੰਮ੍ਰਿਤ ਮੇਘ ਨਾ ਕੋਇ ਬਰਸਾਇੰਦਾ। ਹੰਸ ਰੂਪ ਹੋਏ ਕੱਗ, ਕਾਗ ਵਾਂਗ ਸਰਬ ਕੁਰਲਾਇੰਦਾ। ਸਚ ਦਵਾਰੇ ਕੋਇ ਨਾ ਬਹੇ ਸਜ, ਸਤਿਗੁਰ ਨਜ਼ਰ ਕਿਸੇ ਨਾ ਆਇੰਦਾ। ਕੂੜੀ ਕਿਰਿਆ ਹਉਮੇਂ ਹੰਗਤਾ ਮਾਇਆ ਮਮਤਾ ਪੀਤੀ ਮਦਿ, ਸਾਚਾ ਰਸ ਨਾ ਕੋਇ ਚਖਾਇੰਦਾ। ਨੌਂ ਦਵਾਰੇ ਪਾਰ ਨਾ ਹੋਏ ਹੱਦ, ਅਧਵਿਚਕਾਰ ਸਰਬ ਕੁਰਲਾਇੰਦਾ। ਕਾਮ ਕਰੋਧ ਲੋਭ ਮੋਹ ਹੰਕਾਰ ਖ਼ਾਲੀ ਕਰੇ ਕੋਇ ਨਾ ਹੱਡ, ਆਸਾ ਤ੍ਰਿਸਨਾ ਪੱਲੂ ਨਾ ਕੋਇ ਛੁਡਾਇੰਦਾ। ਹਉਮੇ ਹੰਗਤਾ ਦੂਈ ਦਵੈਤੀ ਕੋਈ ਨਾ ਸਕੇ ਵੱਢ, ਨਾਮ ਖੰਡਾ ਨਾ ਕੋਇ ਚਮਕਾਇੰਦਾ। ਨਾਨਕ ਗੋਬਿੰਦ ਬਣੇ ਨਾ ਕੋਇ ਸਾਚੀ ਯੱਦ, ਵਿਸ਼ਵ ਰੂਪ ਨਾ ਕੋਇ ਵਖਾਇੰਦਾ। ਕਾਇਆ ਮੰਦਰ ਅੰਦਰ ਡਿਗੇ ਅੰਧੇਰੀ ਖੱਡ, ਦੀਪਕ ਜੋਤ ਨਾ ਕੋਇ ਜਗਾਇੰਦਾ। ਨਾਮ ਨਿਧਾਨ ਨਾ ਸੁਣੇ ਅਨਹਦ, ਨਾਦੀ ਨਾਦ ਨਾ ਕੋਇ ਜਣਾਇੰਦਾ। ਹਉਮੇ ਹੰਗਤਾ ਗੜ੍ਹ ਕਿਸੇ ਨਾ ਜਾਏ ਭੱਜ, ਭਾਂਡਾ ਭਰਮ ਨਾ ਕੋਇ ਭੰਨਾਇੰਦਾ। ਗ੍ਰਹਿ ਗ੍ਰਹਿ ਵੜੀ ਮਨਮਤ, ਮਨ ਕਾ ਮਣਕਾ ਨਾ ਕੋਇ ਭੁਵਾਇੰਦਾ। ਕਿਸੇ ਨਾ ਦਿਸੇ ਧੀਰਜ ਜਤ, ਸਤਿ ਸੰਤੋਖ ਨਾ ਕੋਇ ਰਖਾਇੰਦਾ। ਕਲਜੁਗ ਘਰ ਘਰ ਗ੍ਰਹਿ ਗ੍ਰਹਿ ਅੰਦਰ ਮੰਦਰ ਬੈਠਾ ਘਟ, ਆਪਣਾ ਡੌਰੂ ਡੰਕ ਵਜਾਇੰਦਾ। ਗੁਰਮੁਖ ਵਿਰਲਾ ਆਤਮ ਅੰਤਰ ਹਰਿ ਕਾ ਨਾਉਂ ਰਿਹਾ ਰਟ, ਬਿਨ ਰਸਨਾ ਜਿਹਵਾ ਗਾਇੰਦਾ। ਦੋਏ ਜੋੜ ਕਰ ਅਸੀਸ ਚਰਨੀ ਰਿਹਾ ਢੱਠ, ਮਾਣ ਮੋਹ ਨਾ ਕੋਇ ਰਖਾਇੰਦਾ। ਕਿਰਪਾ ਨਿਧ ਠਾਕਰ ਸਵਾਮੀ ਜਿਸ ਦੇਵੇ ਆਪਣੀ ਨਾਮ ਵੱਥ, ਤਿਸ ਸਤਿ ਸੰਦੇਸ ਦ੍ਰਿੜਾਇੰਦਾ। ਗੁਰਮੁਖ ਗੁਰ ਗੁਰ ਘਰ ਸਾਚੇ ਹੋਏ ਇਕੱਠ, ਦੂਜਾ ਘਰ ਨਾ ਕੋਇ ਵਸਾਇੰਦਾ। ਕਲਜੁਗ ਖੇੜਾ ਹੋਣ ਵਾਲਾ ਭੱਠ, ਭੱਠੀ ਇਕੋ ਆਪ ਤਪਾਇੰਦਾ। ਉਲਟੀ ਗੇੜਣਹਾਰਾ ਲਠ, ਜੁਗ ਜੁਗ ਗੇੜਾ ਆਪ ਦਿਵਾਇੰਦਾ। ਭਗਤ ਭਗਵਾਨ ਮਾਰਗ ਦੱਸ, ਨਿਸ਼ਅੱਖਰ ਆਪ ਪੜ੍ਹਾਇੰਦਾ। ਸੰਤਾਂ ਅੰਦਰ ਸਤਿਗੁਰ ਵਸ, ਸਾਚੇ ਮਾਰਗ ਆਪੇ ਲਾਇੰਦਾ। ਗੁਰਮੁਖਾਂ ਦੇਵੇ ਅੰਮ੍ਰਿਤ ਰਸ, ਨਿਝਰ ਝਿਰਨਾ ਆਪ ਝਿਰਾਇੰਦਾ। ਗੁਰਸਿਖਾਂ ਮੇਲ ਮਿਲਾਏ ਹੱਸ ਹੱਸ, ਦੂਈ ਦਵੈਤੀ ਨਾ ਕੋਇ ਰਖਾਇੰਦਾ। ਗੁਰਸਿਖ ਆਪਣੇ ਕਾਇਆ ਖੇੜੇ ਅੰਦਰ ਵੇਖੇ ਨੱਠ ਨੱਠ, ਚੋਰ ਯਾਰ ਨਜ਼ਰ ਕੋਇ ਨਾ ਆਇੰਦਾ। ਪੰਚ ਵਿਕਾਰਾ ਜਾਏ ਢੱਠ, ਅੱਗੇ ਸਿਰ ਨਾ ਕੋਇ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜਗ ਖੇੜਾ ਵੇਖ ਵਖਾਇੰਦਾ। ਜਗ ਖੇੜਾ ਵੇਖੇ ਹਰਿ ਕਰਤਾਰ, ਕਰਨੀ ਆਪਣੀ ਆਪ ਕਮਾਈਆ। ਦੋ ਜਹਾਨਾਂ ਧੁੰਆਂਧਾਰ, ਸਾਚਾ ਚੰਦ ਨਾ ਕੋਇ ਚੜ੍ਹਾਈਆ। ਵਿਸ਼ਨ ਬ੍ਰਹਮਾ ਸ਼ਿਵ ਰੋਵਣ ਜ਼ਾਰੋ ਜ਼ਾਰ, ਕੂਕ ਕੂਕ ਰਹੇ ਸੁਣਾਈਆ। ਚੌਦਾਂ ਤਬਕ ਕਰਨ ਪੁਕਾਰ, ਨੇਤਰ ਨੈਣ ਨੈਣ ਉਠਾਈਆ। ਚੋਦਾਂ ਲੋਕ ਰੋਵਣ ਜ਼ਾਰੋ ਜ਼ਾਰ, ਧੀਰਜ ਧੀਰ ਨਾ ਕੋਇ ਧਰਾਈਆ। ਬ੍ਰਹਿਮੰਡ ਖੰਡ ਖੇਲ ਅਪਾਰ, ਜੇਰਜ

ਅੰਡ ਆਪ ਕਰਾਈਆ। ਉਤਭੁਜ ਸੇਤਜ ਵੇਖ ਕਰੇ ਵਿਚਾਰ, ਬੇਪਰਵਾਹ ਸੱਚਾ ਬੇਪਰਵਾਹੀਆ। ਘਰ ਘਰ ਖੇੜਾ ਤਪਿਆ ਵਾਂਗ ਅੰਗਿਆਰ, ਸਾਢੇ ਤਿੰਨ ਹੱਥ ਤਤ ਨਾ ਕੋਇ ਬੁਝਾਈਆ। ਹਰਿ ਮੰਦਰ ਰੂਪ ਨਜ਼ਰ ਨਾ ਆਏ ਵਿਚ ਸੰਸਾਰ, ਸੰਸਾ ਸਾਗਰ ਨਾ ਕੋਇ ਮਿਟਾਈਆ। ਗੁਰ ਕਾ ਸ਼ਬਦ ਨਾ ਸਕੇ ਵਿਚਾਰ, ਸਤਿਗੁਰ ਮਿਲਿਆ ਨਾ ਸੱਚਾ ਮਾਹੀਆ। ਘਰ ਘਰ ਵੜਿਆ ਕੂੜ ਕੁੜਿਆਰ, ਸਚ ਸੁੱਚ ਨਾ ਕੋਇ ਵਡਿਆਈਆ। ਕਲਜੁਗ ਫੜਿਆ ਇਕੋ ਆਰ, ਤਿੱਖੀ ਧਾਰ ਜਣਾਈਆ। ਸਾਚੀ ਸਿਖਿਆ ਨਾ ਪਾਵੇ ਕੋਈ ਸਾਰ, ਧੁਰ ਦਾ ਲੇਖਾ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇੜਾ ਵੇਖੇ ਥਾਉਂ ਥਾਈਂਆ। ਜਗਤ ਖੇੜਾ ਚਾਰ ਦੀਵਾਰ, ਕਾਇਆ ਮਾਟੀ ਪੋਚ ਪੁਚਾਈਆ। ਇੱਟਾਂ ਗਾਰਾ ਮਹੱਲ ਪਸਾਰ, ਬਾਢੀ ਰਲ ਮਿਲ ਬਣਤ ਬਣਾਈਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਵਰਨ ਬਰਨ ਵਿਚ ਕਰਨ ਪੁਕਾਰ, ਕੂਕ ਕੂਕ ਸੁਣਾਈਆ। ਦੂਈ ਦਵੈਤੀ ਕੋਈ ਨਾ ਸਕੇ ਮਾਰ, ਮਮਤਾ ਮੋਹ ਨਾ ਕੋਇ ਮਿਟਾਈਆ। ਇਕ ਦੂਜੇ ਉਤੇ ਕਰਨ ਵਾਰ, ਆਪਣਾ ਵਾਰ ਨਾ ਕੋਇ ਸਮਝਾਈਆ। ਬਿਨ ਸਤਿਗੁਰ ਕੋਈ ਨਾ ਪਾਵੇ ਸਾਰ, ਸ੍ਰਿਸ਼ਟ ਸਬਾਈ ਹੋਈ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇੜਾ ਇਕ ਸਮਝਾਈਆ। ਸਾਚਾ ਖੇੜਾ ਕਾਇਆ ਗੜ੍ਹ, ਹਰਿਜਨ ਹਰਿ ਹਰਿ ਆਪ ਜਣਾਇੰਦਾ। ਗੁਰਮੁਖ ਵੇਖੇ ਅੰਦਰ ਵੜ, ਬੰਦ ਤਾਕੀ ਕੁੰਡਾ ਲਾਹਿੰਦਾ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਦਰਸ ਦਿਖਾਏ ਅੱਗੇ ਖੜ, ਸਵੱਛ ਸਰੂਪੀ ਰੂਪ ਵਟਾਇੰਦਾ । ਭਗਤ ਭਗਵਾਨ ਲਏ ਫੜ, ਫੜ ਪੱਲੂ ਗੰਢ ਪੁਵਾਇੰਦਾ। ਕੂੜੀ ਕਿਰਿਆ ਜਾਏ ਝੜ, ਮਾਇਆ ਮਮਤਾ ਮੋਹ ਮਿਟਾਇੰਦਾ। ਆਤਮ ਪਰਮਾਤਮ ਜਾਏ ਰਲ, ਦਵੈਤੀ ਰੂਪ ਨਾ ਕੋਇ ਵਖਾਇੰਦਾ। ਸਚ ਸੰਦੇਸਾ ਦੇਵੇ ਘੱਲ, ਨਾਉਂ ਨਿਰੰਕਾਰਾ ਆਪ ਦ੍ਰਿੜਾਇੰਦਾ। ਦੀਪਕ ਜੋਤੀ ਜਾਏ ਬਲ, ਅਗਿਆਨ ਅੰਧੇਰ ਚੁਕਾਇੰਦਾ। ਸੁਰਤੀ ਸ਼ਬਦੀ ਗੁਰਮੁਖ ਰਲ, ਰਲ ਮਿਲ ਆਪਣੀ ਖ਼ੁਸ਼ੀ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇੜਾ ਆਪ ਵਸਾਇੰਦਾ। ਸਾਚਾ ਖੇੜਾ ਕਾਇਆ ਬੰਕ, ਬੰਕ ਦਵਾਰੀ ਆਪ ਬਣਾਈਆ। ਨਾਤਾ ਤੁੱਟੇ ਰਾਉ ਰੰਕ, ਰਾਜ ਰਾਜਾਨ ਨਾ ਕੋਇ ਵਡਿਆਈਆ। ਆਤਮ ਪਰਮਾਤਮ ਮਿਲੇ ਹਰਿ ਜੂ ਕੰਤ, ਸੇਜ ਸੁਹੰਜਣੀ ਇਕ ਸੁਹਾਈਆ । ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਰੰਗ ਰੰਗੀਲਾ ਉਤਰ ਕਦੇ ਨਾ ਜਾਈਆ। ਗੜ੍ਹ ਤੋੜੇ ਹਉਮੇਂ ਹੰਗਤ, ਨਿਵਣ ਸੋ ਅੱਖਰ ਦਏ ਸਮਝਾਈਆ। ਗਿਆਨ ਬੋਧ ਆਤਮ ਪਰਮਾਤਮ ਮੇਲ ਮਿਲਾਵੇ ਸਾਚਾ ਪੰਡਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੂਈ ਦਵੈਤੀ ਦਏ ਮਿਟਾਈਆ। ਕਾਇਆ ਖੇੜਾ ਸਚ ਮੁਨਾਰ, ਹਰਿ ਸਾਚਾ ਸਚ ਜਣਾਇੰਦਾ। ਗੁਰਮੁਖ ਸੱਚਾ ਕਰੇ ਵਿਚਾਰ, ਵਿਚਾਰ ਵਿਚਾਰ ਨਾਲ ਮਿਲਾਇੰਦਾ। ਲੇਖਾ ਜਾਣੇ ਅੰਦਰ ਬਾਹਰ ਗੁਪਤ ਜ਼ਾਹਰ, ਜ਼ਾਹਰਾ ਜ਼ਹੂਰ ਵੇਖ ਵਖਾਇੰਦਾ। ਨਾਦ ਅਨਾਦੀ ਸੁਣੇ ਸੁਣਾਏ ਸੱਚੀ ਧੁੰਨਕਾਰ, ਧੁੰਨ ਆਤਮਕ ਰਾਗ ਅਲਾਇੰਦਾ। ਸੋ ਮੰਦਰ ਸੋਹੇ ਸਚ ਦਵਾਰ, ਸੋ ਖੇੜਾ ਅਪਰ ਅਪਾਰ, ਝੇੜਾ ਪੰਚ ਨਜ਼ਰ ਕੋਇ ਨਾ ਆਇੰਦਾ। ਪੰਚਮ ਮੀਤਾ ਯਾਰ ਪਿਆਰਾ, ਕਰੇ ਕਰਾਏ ਸਚ ਪਿਆਰਾ, ਆਦਿ ਜੁਗਾਦੀ ਇਕ ਅਵਤਾਰਾ, ਜੁਗ ਕਰਤਾ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਗਰ ਖੇੜਾ ਇਕ ਵਸਾਇੰਦਾ। ਨਗਰ ਖੇੜੇ ਸਚ ਵਸਨੀਕ, ਹਰਿ ਸਾਚਾ ਆਪ ਵਸਾਈਆ। ਗੁਰਮੁਖ ਤੇਰਾ ਕੋਈ ਨਾ ਦਿਸੇ ਸ਼ਰੀਕ, ਸ਼ਿਰਕਤ ਨਜ਼ਰ ਕੋਇ ਨਾ ਆਈਆ। ਮਿਟੇ ਅੰਧੇਰਾ ਕੂੜੀ ਤਾਰੀਕ, ਚੰਦ

ਚਾਂਦਨਾ ਇਕ ਰੁਸ਼ਨਾਈਆ। ਸਤਿ ਸਤਿਵਾਦੀ ਸਚ ਪ੍ਰੀਤ, ਪ੍ਰੀਤੀਵਾਨ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਖੇੜੇ ਦਏ ਵਡਿਆਈਆ। ਸੋ ਖੇੜਾ ਸੋਭਾਵੰਤ, ਜਿਸ ਖੇੜੇ ਹਰਿ ਜੂ ਖੇਲ ਕਰਾਇੰਦਾ। ਗੁਰਮੁਖ ਸਖ਼ੀ ਮਿਲੇ ਸਾਚਾ ਕੰਤ, ਮਿਲ ਸਖ਼ੀਆਂ ਮੰਗਲ ਗਾਇੰਦਾ। ਮਾਣਸ ਜਨਮ ਬਣਾਏ ਬਣਤ, ਘੜਨ ਭੰਨਣਹਾਰ ਆਪਣੀ ਖੇਲ ਆਪ ਸਮਝਾਇੰਦਾ। ਦੇਵੇ ਵਡਿਆਈ ਵਿਚ ਜੀਵ ਜੰਤ, ਜੋਤੀ ਜਾਤਾ ਜੋਤ ਜਗਾਇੰਦਾ। ਲੇਖਾ ਜਾਣੇ ਸਾਚੇ ਸੰਤ, ਸਤਿਗੁਰ ਆਪਣਾ ਰੰਗ ਰੰਗਾਇੰਦਾ। ਨਾਮ ਅਨਮੋਲਾ ਮਣੀਆ ਮੰਤ, ਮਨ ਵਾਸਨਾ ਮੇਟ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਖੇੜਾ ਇਕ ਸੁਹਾਇੰਦਾ। ਸਾਚਾ ਖੇੜਾ ਏਕਾ ਘਰ, ਘਰ ਘਰ ਵਿਚ ਫੇਰਾ ਪਾਈਆ। ਨਿਰਗੁਣ ਦਾਤਾ ਦਰ ਦਵਾਰੇ ਪਹਿਰੇਦਾਰ, ਸਰਗੁਣ ਦਵਾਰੇ ਅਲਖ ਜਗਾਈਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਆਪੇ ਮੇਲੇ ਫੜ, ਫੜ ਫੜ ਬਾਂਹੋਂ ਗੋਦ ਬਹਾਈਆ। ਇਕੋ ਅੱਖਰ ਬੋਧ ਅਗਾਧੀ ਆਤਮ ਪਰਮਾਤਮ ਪੜ੍ਹ ਪੜ੍ਹ, ਸਾਚੀ ਵਿਦਿਆ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਖੇੜੇ ਇਕੋ ਬੰਧਨ ਪਾਈਆ। ਸਾਚਾ ਖੇੜਾ ਇਕੋ ਬੰਧਨ, ਬੰਦੀਖਾਨਾ ਆਪ ਤੁੜਾਇੰਦਾ। ਜਿਸ ਖੇੜੇ ਅੰਦਰ ਗੁਰਮੁਖ ਚੰਦਨ, ਨਿੰਮ ਵਾਸ ਸਰਬ ਮਿਟਾਇੰਦਾ। ਲੇਖਾ ਜਾਣੇ ਆਤਮ ਪਰਮਾਤਮ ਸਚ ਅਨੰਦਨ, ਨਿਜਾਨੰਦ ਰਸ ਵਖਾਇੰਦਾ। ਖੋਲ੍ਹੇ ਭੇਵ ਬ੍ਰਹਮ ਬ੍ਰਹਿਮੰਡਨ, ਬ੍ਰਹਿਮਾਂਡ ਆਪਣਾ ਰੰਗ ਰੰਗਾਇੰਦਾ। ਦਾਤਾ ਦਾਨੀ ਸੂਰਬੀਰ ਸੂਰਾ ਸਰਬੰਗਨ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇੜਾ ਆਪ ਵਡਿਆਇੰਦਾ। ਸਾਚਾ ਖੇੜਾ ਸਚ ਦਵਾਰਾ, ਹਰਿ ਸਤਿਗੁਰ ਆਪ ਸੁਹਾਈਆ। ਲੇਖਾ ਜਾਣੇ ਡੂੰਘੀ ਗਾਰਾ, ਘਰ ਘਰ ਫੋਲ ਫੋਲਾਈਆ। ਨਿਮਸਕਾਰ ਕਰੇ ਰਵ ਸਸ ਸੂਰਜ ਚੰਦ ਸਤਾਰਾ, ਸਤਹ ਆਪਣੀ ਨਾ ਕਿਸੇ ਸਮਝਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਜਨ ਭਗਤਾਂ ਕਰੇ ਸਚ ਪਿਆਰਾ, ਪਰਮ ਪੁਰਖ ਪ੍ਰਭ ਫੇਰਾ ਪਾਈਆ। ਕਲਜੁਗ ਅੰਤਮ ਦਏ ਸਹਾਰਾ, ਸ਼ਬਦ ਅਗੰਮੀ ਬੋਲ ਜੈਕਾਰਾ, ਨਾਉਂ ਨਿਰੰਕਾਰਾ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਗੁਰਮੁਖ ਖੇੜਾ ਸਚ ਮਹੱਲਾ, ਹਰਿ ਮਹਿਫਲ ਨਾਮ ਲਗਾਇੰਦਾ। ਜੋਤੀ ਸ਼ਬਦੀ ਆਪੇ ਰੱਲਾ, ਨਿਰਗੁਣ ਨੂਰ ਨੂਰ ਧਰਾਇੰਦਾ। ਪਾਰਬ੍ਰਹਮ ਬ੍ਰਹਮ ਫੜਾਏ ਆਪਣਾ ਪੱਲਾ, ਆਤਮ ਪਰਮਾਤਮ ਜੋੜ ਜੁੜਾਇੰਦਾ। ਲੇਖਾ ਜਾਣੇ ਡੂੰਘੀ ਡੱਲਾ, ਸਮੁੰਦ ਸਾਗਰ ਖੋਜ ਖੋਜਾਇੰਦਾ। ਉਚੇ ਟਿੱਲੇ ਪਰਬਤ ਬਜਰ ਕਪਾਟੀ ਅੰਦਰ ਬਾਹਰ ਫਿਰੇ ਹੋ ਹੋ ਝੱਲਾ, ਆਪਣੀ ਝਲਕ ਆਪ ਜਣਾਇੰਦਾ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਕਰੇ ਖੇਲ ਅਛਲ ਅਛੱਲਾ, ਵਲ ਛਲ ਧਾਰੀ ਭੇਵ ਕੋਇ ਨਾ ਪਾਇੰਦਾ। ਜਿਸ ਖੇੜੇ ਅੰਦਰ ਸਚ ਸਿੰਘਾਸਣ ਸਤਿਗੁਰ ਮੱਲਾ, ਸੋ ਖੇੜਾ ਸਤਿਗੁਰ ਰੂਪ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇੜਾ ਇਕ ਵਡਿਆਇੰਦਾ। ਸਾਚਾ ਖੇੜਾ ਸ੍ਰੀ ਭਗਵਾਨ, ਇਕੋ ਇਕ ਵਸਾਈਆ। ਗੁਰਮੁਖ ਕਾਇਆ ਸਚ ਮਕਾਨ, ਬੇਮੁਕਾਮ ਦਏ ਵਡਿਆਈਆ। ਜੁਗ ਚੌਕੜੀ ਕਰ ਨਿਸ਼ਾਨ, ਨਾਮ ਨਿਸ਼ਾਨਾ ਇਕ ਲਗਾਈਆ। ਸਤਿ ਸਤਿਵਾਦੀ ਸਦਾ ਸਦਾ ਸਦ ਹੋ ਮਿਹਰਵਾਨ, ਮਿਹਰ ਨਜ਼ਰ ਇਕ ਉਠਾਈਆ। ਜਨ ਭਗਤਾਂ ਦਏ ਭਗਤੀ ਗਿਆਨ, ਭਗਵਨ ਸੱਚਾ ਨਾਮ ਝੋਲੀ ਪਾਈਆ। ਸੰਤਾਂ ਦੇਵੇ ਸਾਚਾ ਮਾਣ, ਸਾਹਿਬ ਸਤਿਗੁਰ ਮਿਲੇ ਸਰਨਾਈਆ। ਗੁਰਮੁਖਾਂ ਰਾਗ ਸੁਣਾਏ ਕਾਨ, ਅਨਰਾਗੀ ਰਾਗ ਅਲਾਈਆ।

ਗੁਰਸਿਖ ਬਣਾਏ ਚਤੁਰ ਸੁਘੜ ਸੁਜਾਨ, ਮੂਰਖ ਮੂੜ੍ਹੇ ਧੰਦੇ ਲਾਈਆ। ਨਗਰ ਖੇੜਾ ਕਰੇ ਪਰਵਾਨ, ਪਰਮ ਪੁਰਖ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਨਾਮ ਬੰਧਨ ਡੋਰੀ ਪਾਈਆ। ਨਾਮ ਬੰਧਨ ਪਾਏ ਡੋਰ, ਡੋਰੀ ਸ਼ਬਦੀ ਹੱਥ ਉਠਾਇੰਦਾ। ਪਕੜਨਹਾਰਾ ਪੰਜ ਚੋਰ, ਚੋਰੀ ਚੋਰੀ ਖੇਲ ਕਰਾਇੰਦਾ। ਵੇਖਣਹਾਰ ਅੰਧ ਘੋਰ, ਡੂੰਘੀ ਕੰਦਰ ਫੋਲ ਫੋਲਾਇੰਦਾ। ਚੜ੍ਹਿਆ ਫਿਰੇ ਸਾਚੇ ਘੋੜ, ਸ਼ਬਦ ਅਗੰਮੀ ਘੋੜਾ ਆਪ ਦੌੜਾਇੰਦਾ। ਗੁਰਸਿਖ ਗੁਰਮੁਖ ਹਰਿ ਜੂ ਹਰਿਜਨ ਜਾਏ ਬੌਹੜ, ਦੋ ਜਹਾਨਾਂ ਪੰਧ ਮੁਕਾਇੰਦਾ। ਮਿੱਠਾ ਕਰੇ ਰੀਠਾ ਕੌੜ, ਵਿਖ ਅੰਮ੍ਰਿਤ ਰੂਪ ਵਟਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇੜਾ ਇਕ ਸਾਲਾਹਿੰਦਾ। ਸਾਚਾ ਖੇੜਾ ਸਿਫ਼ਤ ਸਲਾਹ, ਗੁਰਸਿਖ ਸੱਜਣ ਮਿਲੇ ਵਡਿਆਈਆ। ਜਿਸ ਅੰਦਰ ਵਸੇ ਹਰਿ ਮਲਾਹ, ਬੇੜਾ ਆਪਣੇ ਕੰਧ ਉਠਾਈਆ। ਦਿਵਸ ਰੈਣ ਦਏ ਸਲਾਹ, ਸਾਚੀ ਸਿਖਿਆ ਇਕ ਸਮਝਾਈਆ। ਏਕੰਕਾਰਾ ਨਾਉਂ ਪੜ੍ਹਾ, ਨਰ ਨਿਰੰਕਾਰਾ ਦਏ ਜਣਾਈਆ। ਬਜਰ ਕਪਾਟੀ ਪਰਦਾ ਲਾਹ, ਦੂਈ ਦਵੈਤੀ ਮੇਟ ਮਿਟਾਈਆ। ਆਤਮ ਸੇਜਾ ਦਏ ਬਹਾ, ਸੇਜ ਸੁਹੰਜਣੀ ਸੋਭਾ ਪਾਈਆ। ਜੋਤ ਨਿਰੰਜਣ ਦਏ ਜਗਾ, ਜੋਤੀ ਜਾਤਾ ਡਗਮਗਾਈਆ। ਦਰਦ ਦੁੱਖ ਭੈ ਭੰਜਨ ਦਰਦੀਆਂ ਦਰਦ ਲਏ ਵੰਡਾ, ਬਣ ਸੇਵਕ ਸੇਵ ਕਮਾਈਆ। ਨੇਤਰ ਨਾਮ ਅਞਣ ਦੇਵੇ ਪਾ, ਅਗਿਆਨ ਅੰਧੇਰ ਚੁਕਾਈਆ। ਸੋ ਖੇੜਾ ਵੇਖੇ ਸੱਚਾ ਥਾਂ, ਜਿਸ ਖੇੜੇ ਚਰਨ ਟਿਕਾਈਆ। ਸਰਬ ਸ੍ਰਿਸ਼ਟੀ ਆਤਮ ਪਰਮਾਤਮ ਅੱਖਰ ਵੱਖਰ ਦਏ ਪੜ੍ਹਾ, ਨਾਮ ਨਿਧਾਨਾ ਇਕ ਸੁਣਾਈਆ। ਜੋ ਜਨ ਸੋਹੰ ਢੋਲਾ ਲਏ ਗਾ, ਪਰਦਾ ਉਹਲਾ ਦਏ ਉਠਾਈਆ। ਪੰਜ ਚੋਰ ਰੌਲਾ ਸਕੇ ਨਾ ਕੋਈ ਪਾ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਕੋਇ ਲੜਾਈਆ। ਸਾਚੇ ਸੰਤਾਂ ਸੋਭਾ ਦਏ ਦਿਵਾ, ਸੁਹਬਤ ਆਪਣੇ ਨਾਮ ਜਣਾਈਆ। ਇੱਟਾਂ ਗਾਰਾ ਮੰਦਰ ਜਗਤ ਖੇੜਾ ਦਏ ਵਸਾ, ਵਸਤੂ ਇਕੋ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਨਾਮ ਵਰ, ਵਰ ਦਾਤਾ ਬੇਪਰਵਾਹੀਆ। ਕਿਰਪਾ ਅੰਦਰ ਵਸੇ ਠਾਕਰ, ਠੋਕਰ ਆਪਣੇ ਨਾਮ ਲਗਾਇੰਦਾ। ਕਿਰਪਾ ਅੰਦਰ ਵੇਖੇ ਡੂੰਘਾ ਸਾਗਰ, ਕਾਇਆ ਮੰਦਰ ਫੋਲ ਫੋਲਾਇੰਦਾ। ਕਿਰਪਾ ਅੰਦਰ ਨਿਰਮਲ ਕਰਮ ਕਰੇ ਉਜਾਗਰ, ਦੁਰਮਤ ਮੈਲ ਧੁਵਾਇੰਦਾ। ਕਿਰਪਾ ਅੰਦਰ ਸਾਚਾ ਵਣਜ ਕਰਾਏ ਬਣ ਸੌਦਾਗਰ, ਸੌਦਾ ਸਾਚੇ ਹੱਟ ਵਖਾਇੰਦਾ। ਕਿਰਪਾ ਅੰਦਰ ਦਰ ਆਇਆ ਸਚ ਦੇਵੇ ਆਦਰ, ਆਦਰਸ਼ ਆਪਣਾ ਆਪ ਜਣਾਇੰਦਾ। ਕਿਰਪਾ ਅੰਦਰ ਮੇਲ ਮਿਲਾਏ ਕਰੀਮ ਕਾਦਰ, ਕਰਤਾ ਆਪਣੇ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਿਰਪਾ ਕਿਰਪਨ ਹੱਥ ਫੜਾਇੰਦਾ। ਕਿਰਪਾ ਅੰਦਰ ਵਸਤ ਅਮੋਲਕ, ਹਰਿ ਸਤਿਗੁਰ ਆਪ ਵਰਤਾਈਆ। ਗੁਰਮੁਖ ਵਿਰਲੇ ਪਾਏ ਕਾਇਆ ਗੋਲਕ, ਦੂਸਰ ਹੱਥ ਨਾ ਕਿਸੇ ਫੜਾਈਆ। ਰਾਗ ਸੁਣਾਏ ਹਰਿ ਜੂ ਅਨਬੋਲਤ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਭਗਤ ਭਗਵਾਨ ਰੱਖੇ ਅਡੋਲਤ, ਡੁਲ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਿਰਪਾ ਇਕੋ ਇਕ ਸਮਝਾਈਆ। ਇਕੋ ਕਿਰਪਾ ਹਰਿ ਨਿਰੰਕਾਰ, ਆਦਿ ਜੁਗਾਦਿ ਕਰਾਇੰਦਾ। ਭਗਤਾਂ ਦੇਵੇ ਨਾਮ ਭੰਡਾਰ, ਸਚ ਖ਼ਜ਼ਾਨਾ ਆਪ ਵਰਤਾਇੰਦਾ। ਸੰਤਾਂ ਖੋਲ੍ਹੇ ਬੰਦ ਕਿਵਾੜ, ਆਤਮ ਤਾਕੀ ਕੁੰਡਾ ਲਾਹਿੰਦਾ। ਗੁਰਮੁਖ ਸਾਚੇ ਪੌੜੇ ਦੇਵੇ ਚਾੜ੍ਹ, ਅਧਵਿਚਕਾਰ ਨਾ ਕੋਇ ਅਟਕਾਇੰਦਾ। ਗੁਰਸਿਖ ਫੜ ਫੜ ਬਾਂਹੋਂ ਲਾਏ ਪਾਰ, ਸ਼ਹੁ ਦਰਯਾ ਨਾ ਕੋਇ ਰੁੜ੍ਹਾਇੰਦਾ। ਦਿਵਸ ਰੈਣ

ਰੈਣ ਦਿਵਸ ਦੇਵੇ ਆਪ ਦਰਸ ਦੀਦਾਰ, ਦੀਦ ਈਦ ਚੰਦ ਚੜ੍ਹਾਇੰਦਾ। ਸ਼ਬਦ ਅਗੰਮੀ ਬੋਧ ਅਗਾਧੀ ਨਾਦ ਅਨਾਦੀ ਬੋਲ ਧੁੰਨਕਾਰ, ਅਨਹਦ ਨਾਦੀ ਰਾਗ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਵਿਚ ਘਰ ਆਪ ਵਸਾਇੰਦਾ। ਕਿਰਪਾ ਅੰਦਰ ਖੇਲ ਅਵੱਲਾ, ਹਰਿ ਸਤਿਗੁਰ ਆਪ ਕਰਾਈਆ। ਕਿਰਪਾ ਅੰਦਰ ਘਰ ਵਿਚ ਘਰ ਵਖਾਏ ਸਚ ਮਹੱਲਾ, ਨਿਰਗੁਣ ਦਾਤਾ ਬੇਪਰਵਾਹੀਆ। ਕਿਰਪਾ ਅੰਦਰ ਸੁਰਤ ਸ਼ਬਦ ਫੜੇ ਪੱਲਾ, ਫੜਿਆ ਪੱਲੂ ਛੁੱਟ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਕਿਰਪਾ ਜੁਗ ਜੁਗ ਰਿਹਾ ਵਰਤਾਈਆ। ਕਿਰਪਾ ਸਾਚੀ ਸਤਿਗੁਰ ਰੂਪ, ਦੂਜਾ ਰੰਗ ਨਾ ਕੋਇ ਵਖਾਈਆ। ਹਰਿ ਕਿਰਪਾ ਵੇਖੇ ਚਾਰੇ ਕੂਟ, ਦਹਿ ਦਿਸ਼ਾ ਫੋਲ ਫੋਲਾਈਆ। ਗੁਰ ਕਿਰਪਾ ਨਾਤਾ ਤੁਟੇ ਜੂਠ ਝੂਠ, ਸਚ ਸੁੱਚ ਮਿਲੇ ਵਡਿਆਈਆ। ਹਰਿ ਕਿਰਪਾ ਪਰਗਟ ਹੋਏ ਨਿਰਮਲ ਜੋਤ, ਜੋਤੀ ਨੂਰ ਨੂਰ ਰੁਸ਼ਨਾਈਆ। ਗੁਰ ਕਿਰਪਾ ਲੇਖਾ ਜਾਣੇ ਕਾਇਆ ਕਿਲਾ ਕੋਟ, ਬੰਕ ਦਵਾਰਾ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਿਰਪਾ ਇਕੋ ਵਸਤ ਵਰਤਾਈਆ। ਹਰਿ ਕਿਰਪਾ ਹਰਿ ਕਾ ਨਾਉਂ, ਹਰਿ ਜੂ ਹਰਿ ਹਰਿ ਆਪ ਜਣਾਇੰਦਾ। ਜਨ ਭਗਤਾਂ ਦੇਵੇ ਫੜ ਫੜ ਬਾਂਹੋਂ, ਜੁਗ ਜੁਗ ਆਪਣੀ ਸੇਵ ਕਮਾਇੰਦਾ। ਕਰੇ ਪਿਆਰ ਜਿਉਂ ਪੁੱਤਰਾਂ ਮਾਉਂ, ਬਾਲਕ ਆਪਣੇ ਅੰਗ ਲਗਾਇੰਦਾ। ਨਿਥਾਵਿਆਂ ਦੇਵੇ ਸਾਚਾ ਥਾਉਂ, ਦਰਗਹਿ ਸਾਚੀ ਧਾਮ ਸੁਹਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਕਰੇ ਕਰਾਏ ਸਚ ਨਿਆਉਂ, ਸਾਚੇ ਤਖ਼ਤ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਕਿਰਪਾ ਅੰਦਰ ਖੇਲ ਕਰਾਇੰਦਾ। ਕਿਰਪਾ ਅੰਦਰ ਗੁਰ ਅਵਤਾਰ, ਸੋ ਪੁਰਖ ਨਿਰੰਜਣ ਆਪ ਉਪਾਈਆ। ਹਰਿ ਪੁਰਖ ਨਿਰੰਜਣ ਭਰ ਭੰਡਾਰ, ਏਕੰਕਾਰਾ ਦਏ ਵਰਤਾਈਆ। ਆਦਿ ਨਿਰੰਜਣ ਹੋ ਉਜਿਆਰ, ਅਬਿਨਾਸ਼ੀ ਕਰਤਾ ਸੇਵ ਕਮਾਈਆ। ਸ੍ਰੀ ਭਗਵਾਨ ਸਾਂਝਾ ਯਾਰ, ਸਗਲਾ ਸੰਗ ਨਿਭਾਈਆ। ਪਾਰਬ੍ਰਹਮ ਪ੍ਰਭ ਦਏ ਆਧਾਰ, ਵੇਖੇ ਪੇਖੇ ਚਾਈਂ ਚਾਈਂਆ। ਕਿਰਪਾ ਅੰਦਰ ਖੇਲ ਕਰੇ ਪਰਵਰਦਿਗਾਰ, ਪੀਰ ਪੈਗ਼ੰਬਰ ਲਏ ਪੜ੍ਹਾਈਆ। ਲੇਖਾ ਜਾਣੇ ਮੁਕਾਮੇ ਹੱਕ ਨੂਰੀ ਜਲਵਾ ਇਕ ਉਜਿਆਰ, ਨੂਰੋ ਨੂਰ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਬੀ ਰਸੂਲ ਆਪ ਸਮਝਾਈਆ। ਕਿਰਪਾ ਅੰਦਰ ਖਾਣੀ ਬਾਣੀ, ਪਰਾ ਪਸੰਤੀ ਮਧਮ ਬੈਖਰੀ ਆਪੇ ਗਾਇੰਦਾ। ਕਿਰਪਾ ਅੰਦਰ ਅੰਮ੍ਰਿਤ ਪਾਣੀ, ਸਰ ਸਰੋਵਰ ਇਕ ਰੁੜ੍ਹਾਇੰਦਾ। ਕਿਰਪਾ ਅੰਦਰ ਜੋਤ ਨੂਰਾਨੀ, ਨੂਰੋ ਨੂਰ ਡਗਮਗਾਇੰਦਾ। ਕਿਰਪਾ ਅੰਦਰ ਗੁਰ ਅਵਤਾਰ ਪੀਰ ਪੈਗ਼ੰਬਰ ਦੇਵੇ ਸਚ ਨਿਸ਼ਾਨੀ, ਸਤਿ ਸਤਿਵਾਦੀ ਰੂਪ ਵਖਾਇੰਦਾ। ਕਿਰਪਾ ਅੰਦਰ ਲੇਖਾ ਜਾਣੇ ਦੋ ਜਹਾਨੀ, ਦੋਏ ਦੋਏ ਆਪਣਾ ਰੂਪ ਵਟਾਇੰਦਾ। ਜਨ ਭਗਤਾਂ ਉਪਰ ਕਰ ਕਿਰਪਾ ਕਰੇ ਮਿਹਰਵਾਨੀ, ਮਿਹਬਾਨ ਬੀਦੋ ਬੀ ਖ਼ੈਰ ਅੱਲਾ ਇਲਾਹੀ ਨੂਰ ਆਪ ਦਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਿਰਪਾ ਅੰਦਰ ਆਦਿ ਜੁਗਾਦਿ ਜੁਗਾ ਜੁਗੰਤਰ ਜੁਗ ਚੌਕੜੀ ਖੇਲ ਵਖਾਇੰਦਾ।

੧੯ ਅੱਸੂ ੨੦੧੯ ਬਿਕ੍ਰਮੀ ਗੁਰਮੁਖ ਸਿੰਘ ਦੇ ਗ੍ਰਹਿ ਅਹਿਮਦ ਪੁਰ ਜ਼ਿਲਾ ਜਲੰਧਰ

ਸਤਿਗੁਰ ਸ਼ਬਦ ਗੁਰ ਪੂਰਾ ਸਵਾਮੀ, ਆਦਿ ਜੁਗਾਦਿ ਖੇਲ ਕਰਾਇੰਦਾ। ਜੁਗਾ ਜੁਗੰਤਰ ਅਕਥ ਕਹਾਣੀ, ਬੋਧ ਅਗਾਧੀ ਨਾਮ ਦ੍ਰਿੜਾਇੰਦਾ। ਸਚਖੰਡ ਦੀ ਸਚ ਨਿਸ਼ਾਨੀ, ਸਤਿ ਸਤਿਵਾਦੀ ਆਪ ਜਣਾਇੰਦਾ। ਅੱਖਰ ਵੱਖਰ ਖੇਲ ਮਹਾਨੀ, ਖ਼ਾਲਕ ਖ਼ਲਕ ਆਪ ਸਮਝਾਇੰਦਾ। ਆਤਮ ਪਰਮਾਤਮ ਬ੍ਰਹਮ ਪਾਰਬ੍ਰਹਮ ਏਕਾ ਦੇਵੇ ਸਚ ਧਿਆਨੀ, ਧਿਆਨ ਧਿਆਨ ਨਾਲ ਮਿਲਾਇੰਦਾ। ਲੇਖਾ ਜਾਣੇ ਚਾਰ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਵੇਖ ਵਖਾਇੰਦਾ। ਅਨਾਦ ਅਨਾਦੀ ਅਗੰਮੀ ਬਾਣੀ, ਪਰਾ ਪਸੰਤੀ ਮਧਮ ਬੈਖਰੀ ਆਪੇ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸ਼ਬਦ ਖੇਲ ਕਰਾਇੰਦਾ। ਸਤਿਗੁਰ ਸ਼ਬਦ ਸਰਬ ਗੁਣਵੰਤ, ਹਰਿ ਵਡਾ ਵਡ ਵਡਿਆਈਆ। ਲੇਖਾ ਜਾਣੇ ਆਦਿ ਅੰਤ, ਜੁਗ ਜੁਗ ਵੇਸ ਵਟਾਈਆ। ਨਾਮ ਦ੍ਰਿੜਾਏ ਸਾਚਾ ਮੰਤ, ਮੰਤਰ ਇਕੋ ਇਕ ਸਮਝਾਈਆ। ਲੇਖਾ ਜਾਣੇ ਲੱਖ ਚੁਰਾਸੀ ਜੀਵ ਜੰਤ, ਜੀਵਣ ਜੁਗਤ ਦਏ ਜਣਾਈਆ। ਮੇਲ ਮਿਲਾਏ ਸਾਚੇ ਸੰਤ, ਸਤਿ ਸਤਿਵਾਦੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸ਼ਬਦ ਦਇਆ ਕਮਾਈਆ। ਸਤਿਗੁਰ ਸ਼ਬਦ ਦੀਨ ਦਿਆਲ, ਦਇਆ ਨਿਧ ਦਇਆ ਕਮਾਇੰਦਾ। ਆਦਿ ਜੁਗਾਦੀ ਜੁਗ ਜੁਗ ਲੇਖਾ ਜਾਣੇ ਕਾਲ, ਮਹਾਕਾਲ ਵੇਸ ਵਟਾਇੰਦਾ। ਭਗਤ ਭਗਵੰਤ ਆਪੇ ਭਾਲ, ਤ੍ਰੈਗੁਣ ਮਾਇਆ ਨਾਤਾ ਤੋੜ ਤੁੜਾਇੰਦਾ। ਸਾਚਾ ਮਾਰਗ ਇਕ ਸਿਖਾਲ, ਸਾਚੀ ਸਿਖਿਆ ਇਕ ਸਮਝਾਇੰਦਾ। ਨਾਮ ਅਨਮੁਲੜਾ ਦੇਵੇ ਲਾਲ, ਵਸਤ ਅਮੋਲਕ ਝੋਲੀ ਪਾਇੰਦਾ। ਚਲੇ ਚਲਾਏ ਅਵੱਲੜੀ ਚਾਲ, ਚਾਲ ਨਿਰਾਲੀ ਆਪ ਰਖਾਇੰਦਾ। ਆਪੇ ਸੁਣੇ ਮੁਰੀਦਾਂ ਹਾਲ, ਮੁਰਸ਼ਦ ਆਪਣਾ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸ਼ਬਦੀ ਖੇਲ ਖਲਾਇੰਦਾ। ਗੁਰ ਸ਼ਬਦੀ ਖੇਲ ਅਪਾਰ, ਆਦਿ ਜੁਗਾਦਿ ਕਰਾਈਆ। ਨਿਰਗੁਣ ਸਰਗੁਣ ਲੈ ਅਵਤਾਰ, ਪੰਜ ਤਤ ਚੋਲਾ ਜਗਤ ਹੰਢਾਈਆ। ਨਾਮ ਨਿਧਾਨਾ ਬੋਲ ਜੈਕਾਰ, ਜੈ ਜੈਕਾਰ ਦਏ ਸਮਝਾਈਆ। ਅੱਖਰ ਵੱਖਰ ਕਰ ਤਿਆਰ, ਲਿਖ ਲਿਖ ਲੇਖਾ ਦਏ ਜਣਾਈਆ। ਸਿਫ਼ਤੀ ਸਿਫ਼ਤ ਸਿਫ਼ਤ ਭੰਡਾਰ, ਸਾਚੀ ਸਿਫ਼ਤ ਸਿਫ਼ਤ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸ਼ਬਦ ਸਤਿਗੁਰ ਬੇਪਰਵਾਹ, ਆਪਣੀ ਖੇਲ ਆਪ ਕਰਾਇੰਦਾ। ਜੁਗਾ ਜੁਗੰਤਰ ਬਣ ਮਲਾਹ, ਲੋਕਮਾਤ ਬੇੜਾ ਆਪ ਉਠਾਇੰਦਾ। ਸਤਿ ਸਤਿਵਾਦੀ ਦੇਵੇ ਸਚ ਸਲਾਹ, ਆਤਮ ਪਰਮਾਤਮ ਆਪ ਪੜ੍ਹਾਇੰਦਾ। ਅਨਾਦ ਅਨਾਦੀ ਇਕ ਸੁਣਾ, ਧੁੰਨ ਆਤਮਕ ਰਾਗ ਅਲਾਇੰਦਾ। ਦੀਵਾ ਬਾਤੀ ਇਕ ਜਗਾ, ਕਮਲਾਪਾਤੀ ਨੂਰ ਧਰਾਇੰਦਾ। ਸਾਚਾ ਜਾਮ ਦਏ ਪਿਲਾ, ਬਣ ਸਾਕੀ ਸੇਵ ਕਮਾਇੰਦਾ। ਨਿਝਰ ਝਿਰਨਾ ਦਏ ਝਿਰਾ, ਨਾਭੀ ਕਵਲ ਕਵਲ ਉਲਟਾਇੰਦਾ। ਬੰਦ ਤਾਕੀ ਦਏ ਖੁਲ੍ਹਾ, ਬਜਰ ਕਪਾਟੀ ਤੋੜ ਤੁੜਾਇੰਦਾ। ਸੰਤ ਸਾਜਣ ਲਏ ਮਿਲਾ, ਆਪ ਆਪਣੇ ਅੰਗ ਲਗਾਇੰਦਾ। ਨਿਹਕਰਮੀ ਆਪਣਾ ਕਰਮ ਲਏ ਕਮਾ, ਕਰਮ ਕਾਂਡ ਲੇਖਾ ਆਪ ਚੁਕਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਆਪਣਾ ਖੇਲ ਕਰਾਇੰਦਾ। ਗੁਰ ਸਤਿਗੁਰ ਸਾਚਾ ਸੱਜਣ, ਸੱਜਣ ਇਕੋ ਇਕ ਅਖਵਾਈਆ। ਦੋ ਜਹਾਨ ਕਰਾਏ ਸਾਚਾ ਮਜਣ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਤੀਰਥ ਇਕ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਆਪੇ ਹੋਏ ਪਰਦੇ ਕੱਜਣ, ਸਿਰ ਆਪਣਾ ਹੱਥ ਟਿਕਾਈਆ।

ਜੁਗ ਚੌਕੜੀ ਆਪੇ ਹੋਏ ਮਥਨ, ਨਾਮ ਮਧਾਣਾ ਹੱਥ ਉਠਾਈਆ। ਭਗਤ ਭਗਵੰਤ ਸਾਧ ਸੰਤ ਗੁਰਮੁਖ ਸਾਚੇ ਆਏ ਰੱਖਣ, ਨਿਤ ਨਵਿਤ ਵੇਸ ਵਟਾਈਆ । ਸਾਚਾ ਮਾਰਗ ਆਏ ਦੱਸਣ, ਦਹਿ ਦਿਸ਼ਾ ਵੇਖ ਵਖਾਈਆ। ਕਲਜੁਗ ਅੰਧੇਰੀ ਰੈਣ ਮੇਟੇ ਮੱਸਣ, ਸਾਚਾ ਨੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਈਆ। ਗੁਰ ਸ਼ਬਦ ਸਤਿਗੁਰ ਸੂਰ, ਸੂਰਬੀਰ ਇਕ ਅਖਵਾਇੰਦਾ। ਸਰਬ ਕਲਾ ਭਰਪੂਰ, ਭਰਪੂਰੀ ਆਪਣੀ ਦਇਆ ਕਮਾਇੰਦਾ । ਆਦਿ ਜੁਗਾਦੀ ਸਾਚਾ ਨੂਰ, ਨੂਰ ਨੁਰਾਨਾ ਨੂਰ ਧਰਾਇੰਦਾ। ਬੋਧ ਅਗਾਧੀ ਸਾਚੀ ਤੂਰ, ਤੁਰੀਆ ਰਾਗ ਆਪ ਸੁਣਾਇੰਦਾ। ਵਸਣਹਾਰਾ ਨੇੜੇ ਦੂਰ, ਦੋ ਜਹਾਨਾਂ ਪੰਧ ਮੁਕਾਇੰਦਾ। ਨਾਤਾ ਤੋੜੇ ਕੂੜੋ ਕੂੜ, ਸਾਚੀ ਸਿਖਿਆ ਇਕ ਸਮਝਾਇੰਦਾ। ਗੁਰਮੁਖ ਵਿਰਲੇ ਲਾਏ ਮਸਤਕ ਸਾਚੀ ਧੂੜ, ਨਾਮ ਟਿੱਕਾ ਇਕ ਵਖਾਇੰਦਾ। ਚਤੁਰ ਸੁਘੜ ਬਣਾਏ ਮੂਰਖ ਮੂੜ੍ਹ, ਜਿਸ ਜਨ ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸਤਿਗੁਰ ਖੇਲ ਕਰਾਇੰਦਾ। ਗੁਰ ਸ਼ਬਦੀ ਖੇਲ ਅਵੱਲਾ, ਆਲਮੀਨ ਵੇਖੇ ਸਰਬ ਲੋਕਾਈਆ। ਵਸਣਹਾਰਾ ਨਿਹਚਲ ਧਾਮ ਅਟੱਲਾ, ਅਟੱਲ ਮਹੱਲ ਕਰੇ ਰੁਸ਼ਨਾਈਆ। ਪਾਵੇ ਸਾਰ ਜਲਾਂ ਥਲਾਂ, ਜਲ ਥਲ ਮਹੀਅਲ ਰਿਹਾ ਸਮਾਈਆ। ਲੇਖਾ ਜਾਣੇ ਜੰਗਲ ਜੂਹ ਉਜਾੜ ਪਹਾੜ ਡੂੰਘੀ ਡੱਲਾ, ਸਮੁੰਦ ਸਾਗਰ ਖੋਜ ਖੋਜਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਜਨ ਭਗਤ ਫੜਾਏ ਆਪਣਾ ਪੱਲਾ, ਨਾਮ ਡੋਰੀ ਬੰਧਨ ਪਾ ਨਿਰਗੁਣ ਸਰਗੁਣ ਸਿਖਿਆ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗੁਰ ਸ਼ਬਦ ਮਾਣ ਵਡਿਆਈਆ। ਗੁਰ ਸ਼ਬਦੀ ਸਾਚੀ ਸੇਵਾ ਲਾ, ਸੇਵਾ ਆਪਣੀ ਆਪ ਜਣਾਇੰਦਾ । ਅਲਖ ਅਗੰਮ ਬੇਪਰਵਾਹ, ਆਪੇ ਵੇਖ ਵਖਾਇੰਦਾ। ਦੋ ਜਹਾਨਾਂ ਬਣ ਮਲਾਹ, ਖੇਵਟ ਖੇਟਾ ਬੇੜਾ ਆਪਣੇ ਕੰਧ ਉਠਾਇੰਦਾ। ਜੁਗ ਚੌਕੜੀ ਆਪ ਪਰਗਟਾਏ ਆਪਣਾ ਨਾਂ, ਨਾਉਂ ਨਿਰੰਕਾਰਾ ਆਪ ਦ੍ਰਿੜਾਇੰਦਾ। ਪੰਚਮ ਮੇਲਾ ਸਹਿਜ ਸੁਭਾ, ਤ੍ਰੈ ਤ੍ਰੈ ਲੇਖਾ ਆਪਣੇ ਹੱਥ ਰਖਾਇੰਦਾ। ਸਾਚਾ ਸੋਹਲਾ ਆਪੇ ਗਾ, ਢੋਲਾ ਆਪਣਾ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸ਼ਬਦ ਸ਼ਬਦ ਅਲਾਇੰਦਾ। ਸ਼ਬਦੀ ਰਾਗ ਸ਼ਬਦੀ ਧੁੰਨ, ਸ਼ਬਦੀ ਸ਼ਬਦ ਸ਼ਬਦ ਸੁਣਾਈਆ । ਸ਼ਬਦੀ ਲੇਖਾ ਜਾਣੇ ਮਹਾ ਸੁੰਨ, ਸੁੰਨ ਸਮਾਧ ਰੂਪ ਵਟਾਈਆ। ਸ਼ਬਦੀ ਗੁਰ ਲੇਖਾ ਜਾਣੇ ਆਪਣੇ ਗੁਣ, ਅਵਗੁਣ ਰੂਪ ਨਾ ਕੋਇ ਵਖਾਈਆ। ਗੁਰ ਸ਼ਬਦੀ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਪੁਕਾਰ ਲਏ ਸੁਣ, ਘਟ ਘਟ ਰਿਹਾ ਸਮਾਈਆ। ਲੱਖ ਚੁਰਾਸੀ ਵਿਚੋਂ ਚੁਣ, ਗੁਰਮੁਖ ਸੱਜਣ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਕਰਤਾਰ, ਗੁਰ ਸ਼ਬਦੀ ਵੇਸ ਵਟਾਇੰਦਾ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਹੋ ਉਜਿਆਰ, ਜੋਤੀ ਜਾਤਾ ਪੁਰਖ ਬਿਧਾਤਾ ਡਗਮਗਾਇੰਦਾ। ਕਾਗਦ ਕਲਮ ਨਾ ਲਿਖਣਹਾਰ, ਲਿਖ ਲਿਖ ਲੇਖ ਨਾ ਕੋਇ ਮੁਕਾਇੰਦਾ। ਵਸਣਹਾਰਾ ਧਾਮ ਨਿਆਰ, ਸਚ ਸਿੰਘਾਸਣ ਆਪਣਾ ਆਸਣ ਲਾਇੰਦਾ। ਸਚਖੰਡ ਨਿਵਾਸੀ ਹੋ ਉਜਿਆਰ, ਸੇਜ ਸੁਹੰਜਣੀ ਆਪ ਸੁਹਾਇੰਦਾ। ਸ਼ਬਦ ਅਗੰਮੀ ਬੋਲ ਜੈਕਾਰ, ਜੈ ਜੈਕਾਰ ਇਕੋ ਘਰ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗੁਰ ਸ਼ਬਦੀ ਨਾਉਂ ਧਰਾਇੰਦਾ। ਗੁਰ ਸ਼ਬਦੀ ਆਪਣਾ ਨਾਉਂ ਰੱਖ, ਸਤਿਗੁਰ ਆਪਣਾ ਵੇਸ ਵਟਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਹੋ ਪਰਤੱਖ,

ਪਰਤੱਖ ਆਪਣੀ ਧਾਰ ਚਲਾਈਆ। ਸੰਤ ਸੁਹੇਲੇ ਮਾਰਗ ਦੱਸ, ਦਹਿ ਦਿਸ਼ਾ ਦਏ ਖੁਲ੍ਹਾਈਆ। ਹੁਕਮੇ ਅੰਦਰ ਰੱਖੇ ਚੌਦਾਂ ਲੋਕ ਚੌਦਾਂ ਤਬਕ ਚੌਦਾਂ ਹੱਟ, ਰਵ ਸਸ ਸੂਰਜ ਚੰਨ ਮੰਡਲ ਮੰਡਪ ਹੁਕਮੇ ਅੰਦਰ ਫਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲ ਪੁਰਖ ਸਮਰਥ, ਮਹਿਮਾ ਅਕੱਥ ਆਪ ਸਮਾਈਆ। ਮਹਿਮਾ ਅਕਥ ਸਾਚੀ ਸਾਖੀ, ਹਰਿ ਸਤਿਗੁਰ ਆਪ ਜਣਾਇੰਦਾ। ਗੁਰ ਸ਼ਬਦ ਸਤਿ ਸਾਚੀ ਭਾਖੀ, ਭਾਖਿਆ ਆਪਣੀ ਆਪ ਪਰਗਟਾਇੰਦਾ। ਕਰੇ ਖੇਲ ਅਲਖਨਾ ਅਲਖ ਅਲਾਖੀ, ਲੇਖਾ ਲੇਖ ਨਾ ਕੋਇ ਗਣਾਇੰਦਾ। ਵੇਖਣਹਾਰਾ ਖੇਲ ਤਮਾਸ਼ੀ, ਖ਼ਾਲਕ ਖ਼ਲਕ ਰੂਪ ਵਟਾਇੰਦਾ। ਭੇਵ ਖੁਲ੍ਹਾਏ ਬਹੁ ਬਿਧ ਭਾਂਤੀ, ਭਾਵ ਆਪਣੇ ਹੱਥ ਰਖਾਇੰਦਾ। ਕਲਜੁਗ ਮੇਟ ਅੰਧੇਰੀ ਰਾਤੀ, ਸ਼ਬਦੀ ਚੰਦ ਗੁਰੂ ਚੜ੍ਹਾਇੰਦਾ। ਦੇਵਣਹਾਰਾ ਸਭ ਦੀ ਬਾਕੀ, ਲਹਿਣਾ ਆਪਣੇ ਹੱਥ ਰਖਾਇੰਦਾ। ਜਨ ਭਗਤਾਂ ਖੋਲ੍ਹੇ ਬੰਦ ਤਾਕੀ, ਡੂੰਘੀ ਕੰਦਰ ਫੇਰਾ ਪਾਇੰਦਾ। ਮੇਲ ਮਿਲਾਏ ਕਮਲਾਪਾਤੀ, ਕਵਲ ਨੈਣ ਵੇਖ ਵਖਾਇੰਦਾ। ਆਤਮ ਪਰਮਾਤਮ ਬਣੇ ਸਾਥੀ, ਸਗਲਾ ਸੰਗ ਨਿਭਾਇੰਦਾ। ਨਾਤਾ ਤੋੜੇ ਜ਼ਾਤ ਪਾਤੀ, ਦੀਨ ਮਜ਼੍ਹਬ ਨਾ ਕੋਇ ਰਖਾਇੰਦਾ। ਸ਼ਬਦ ਗੁਰੂ ਗੁਰਦੇਵ ਸਵਾਮੀ, ਆਪੇ ਵੇਖੇ ਮਾਰ ਝਾਤੀ, ਝਾਕੀ ਆਪਣੀ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਵਖਾਇੰਦਾ। ਸਾਚਾ ਮਾਰਗ ਸਤਿਗੁਰ ਚਰਨ, ਦੂਜੀ ਓਟ ਨਾ ਕੋਇ ਜਣਾਈਆ। ਗੁਰ ਸ਼ਬਦੀ ਖੋਲ੍ਹੇ ਹਰਨ ਫਰਨ, ਨਿਝ ਨੇਤਰ ਨੈਣ ਦਰਸ ਦਰਸਾਈਆ। ਨਾਤਾ ਤੋੜੇ ਮਰਨ ਡਰਨ, ਡਰਨ ਮਰਨ ਭੈ ਨਾ ਕੋਇ ਰਖਾਈਆ। ਲੇਖਾ ਚੁੱਕੇ ਵਰਨ ਬਰਨ, ਜ਼ਾਤ ਪਾਤ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸਤਿਗੁਰ ਸ਼ਬਦ ਗਹਿਰ ਗੰਭੀਰ, ਗੁਣ ਆਪਣੇ ਹੱਥ ਰਖਾਇੰਦਾ। ਚੜ੍ਹ ਕੇ ਬੈਠਾ ਚੋਟੀ ਇਕ ਅਖ਼ੀਰ, ਆਖ਼ਰ ਆਪਣਾ ਰੰਗ ਰੰਗਾਇੰਦਾ। ਨਾਮ ਅਣਿਆਲਾ ਮਾਰੇ ਤੀਰ, ਤੀਰ ਨਿਸ਼ਾਨਾ ਇਕ ਲਗਾਇੰਦਾ। ਦੂਈ ਦਵੈਤੀ ਸ਼ਰਅ ਸ਼ਰਅਤੀ ਕੂੜੀ ਕਿਰਿਆ ਦੇਵੇ ਚੀਰ, ਚੀਰ ਇਕੋ ਇਕ ਪਾਇੰਦਾ। ਬਦਲਣਹਾਰ ਤਕਦੀਰ, ਤਕਸੀਰ ਤਦਬੀਰ ਆਪਣੇ ਹੱਥ ਰਖਾਇੰਦਾ। ਕੱਟਣਹਾਰਾ ਤ੍ਰੈਗੁਣ ਮਾਇਆ ਜਗਤ ਜ਼ੰਜੀਰ, ਪੰਜ ਤਤ ਨਾਤਾ ਆਪ ਤੁੜਾਇੰਦਾ। ਜੁਗ ਜੁਗ ਕੱਟਣਹਾਰਾ ਭੀੜ, ਗੁਰਮੁਖ ਗੁਰਸਿਖ ਵੇਖ ਵਖਾਇੰਦਾ। ਲੇਖਾ ਜਾਣੇ ਸ਼ਾਹ ਹਕੀਰ, ਸ਼ਹਿਨਸ਼ਾਹ ਆਪਣਾ ਫੇਰਾ ਪਾਇੰਦਾ। ਚਿੱਟੇ ਉਪਰ ਕਾਲੀ ਮਾਰਨ ਵਾਲਾ ਲਕੀਰ, ਆਪਣਾ ਨਾਉਂ ਸਿਫ਼ਤ ਸਾਲਾਹਿੰਦਾ। ਆਦਿ ਜੁਗਾਦਿ ਨਾ ਹੋਏ ਕਦੇ ਦਿਲਗੀਰ, ਆਲਸ ਨਿੰਦਰਾ ਨਾ ਕੋਇ ਰਖਾਇੰਦਾ। ਦਾਤਾ ਦਾਨੀ ਵਡ ਪੀਰਨ ਪੀਰ, ਪੀਰ ਪੈਗ਼ੰਬਰ ਆਪ ਪੜ੍ਹਾਇੰਦਾ। ਕਰੇ ਖੇਲ ਬੇਨਜ਼ੀਰ, ਨਜ਼ਰ ਵਿਚ ਕਿਸੇ ਨਾ ਆਇੰਦਾ। ਹੱਥ ਪਕੜੇ ਨਾਮ ਸ਼ਮਸ਼ੀਰ, ਖੰਡਾ ਖੰਡ ਬ੍ਰਹਿਮੰਡ ਆਪ ਚਮਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸ਼ਬਦੀ ਖੇਲ ਕਰਾਇੰਦਾ। ਗੁਰ ਸ਼ਬਦ ਸਤਿਗੁਰ ਸਾਖਿਆਤ, ਸਖ਼ੀ ਸਰਵਰ ਵਡ ਵਡਿਆਈਆ। ਗੁਰਮੁਖ ਬਣਾਏ ਪਾਰਜਾਤ, ਪਰਮ ਪੁਰਖ ਬੇਪਰਵਾਹੀਆ। ਅੰਤਰ ਆਤਮ ਮੇਟੇ ਅੰਧੇਰੀ ਰਾਤ, ਜੋਤ ਨਿਰੰਜਣ ਕਰੇ ਰੁਸ਼ਨਾਈਆ। ਨਾਮ ਸੁਣਾਏ ਅਨਹਦ ਨਾਦ, ਧੁੰਨ ਅਨਾਦੀ ਨਾਦ ਜਣਾਈਆ। ਅੰਮ੍ਰਿਤ ਆਤਮ ਦੇਵੇ ਸਚ ਸਵਾਦ, ਬਿਨ ਰਸਨਾ ਜਿਹਵਾ ਪਿਆਈਆ। ਨੌਂ ਦਵਾਰੇ ਪਾਰ ਹਾਦ, ਸੁਖਮਨ ਟੇਢੀ ਬੰਕ ਡੂੰਘੀ ਭਵਰੀ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸ਼ਬਦੀ ਦਇਆ ਕਮਾਈਆ। ਗੁਰ ਸ਼ਬਦੀ ਦਇਆ ਨਿਧ ਦਿਆਲਾ, ਦੀਨਨ ਆਪਣੀ ਦਇਆ ਕਮਾਇੰਦਾ।

ਘਰ ਘਰ ਵਿਚ ਵਖਾਏ ਸੱਚੀ ਧਰਮਸਾਲਾ, ਧਰਮ ਦਵਾਰਾ ਇਕ ਪਰਗਟਾਇੰਦਾ। ਜੋਤੀ ਨੂਰ ਕਰ ਉਜਾਲਾ, ਨੂਰੋ ਨੂਰ ਨੂਰ ਰੁਸ਼ਨਾਈਆ। ਮੰਤਰ ਗਾਏ ਨਾਮ ਸੁਖਾਲਾ, ਸੁਖ ਸਾਗਰ ਰੂਪ ਵਟਾਇੰਦਾ। ਸੁਰਤ ਸਵਾਣੀ ਕਰੇ ਬੇਹਾਲਾ, ਬਿਹਬਲ ਆਪਣੀ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸ਼ਬਦੀ ਰੰਗ ਰੰਗਾਇੰਦਾ। ਗੁਰ ਸ਼ਬਦੀ ਸਾਚਾ ਚਾੜ੍ਹੇ ਰੰਗ, ਰੰਗ ਰੰਗੀਲਾ ਸੱਚਾ ਮਾਹੀਆ। ਨਾਮ ਨਿਧਾਨ ਵਜਾਏ ਮਰਦੰਗ, ਮਰਦੰਗਾ ਇਕੋ ਹੱਥ ਉਠਾਈਆ। ਡੂੰਘੀ ਭਵਰੀ ਆਪੇ ਲੰਘ, ਸਚ ਸਿੰਘਾਸਣ ਵੇਖ ਵਖਾਈਆ। ਕਰ ਪਰਕਾਸ਼ ਬਿਨ ਸੂਰਜ ਚੰਦ, ਸਾਚਾ ਨੂਰ ਕਰੇ ਰੁਸ਼ਨਾਈਆ। ਜਨ ਭਗਤਾਂ ਪਾਏ ਸ਼ਬਦੀ ਠੰਡ, ਸਾਚੀ ਧਾਰਾ ਆਪ ਵਹਾਈਆ। ਕੂੜੀ ਕਿਰਿਆ ਖੰਡ ਖੰਡ, ਪੰਚਮ ਨਾਤਾ ਦਏ ਤੁੜਾਈਆ। ਪੰਚਮ ਸ਼ਬਦ ਗਾਏ ਸੁਹਾਗੀ ਛੰਦ, ਸਾਚਾ ਢੋਲਾ ਆਪ ਸੁਣਾਈਆ। ਨਿਝ ਆਤਮ ਦੇਵੇ ਨਿਜਾਨੰਦ, ਨਿਝ ਘਰ ਮੇਲਾ ਸਹਿਜ ਸੁਭਾਈਆ। ਗੁਰਸਿਖ ਸੁਰਤੀ ਨਾਰ ਸਵਾਣੀ ਨਾ ਹੋਏ ਰੰਡ, ਗੁਰ ਸ਼ਬਦੀ ਲਏ ਪਰਨਾਈਆ। ਨਾਤਾ ਤੋੜ ਇੰਡ ਪਿੰਡ ਬ੍ਰਹਿਮੰਡ, ਜੀਵ ਆਪਣੇ ਲੇਖੇ ਲਾਈਆ। ਕਰੇ ਖੇਲ ਸੂਰਾ ਸਰਬੰਗ, ਸੈਭੰ ਰੂਪ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਸ਼ਬਦੀ ਨਾਉਂ ਪਰਗਟਾਈਆ। ਗੁਰ ਸ਼ਬਦੀ ਨਾਉਂ ਹਰਿ ਨਿਰੰਕਾਰਾ, ਨਿਰਗੁਣ ਆਪਣਾ ਖੇਲ ਕਰਾਇੰਦਾ। ਸੋ ਪੁਰਖ ਨਿਰੰਜਣ ਕਰ ਪਸਾਰਾ, ਹਰਿ ਪੁਰਖ ਨਿਰੰਜਣ ਵੇਖ ਵਖਾਇੰਦਾ। ਏਕੰਕਾਰਾ ਦਏ ਸਹਾਰਾ, ਆਦਿ ਨਿਰੰਜਣ ਦੀਪ ਜਗਾਇੰਦਾ। ਅਬਿਨਾਸ਼ੀ ਕਰਤਾ ਦਏ ਹੁਲਾਰਾ, ਸ੍ਰੀ ਭਗਵਾਨ ਝੂਲਾ ਇਕ ਝੁਲਾਇੰਦਾ। ਅਬਿਨਾਸ਼ੀ ਕਰਤਾ ਬਣ ਵਣਜਾਰਾ, ਪਾਰਬ੍ਰਹਮ ਹੱਟ ਇਕ ਖੁਲ੍ਹਾਇੰਦਾ। ਆਤਮ ਪਰਮਾਤਮ ਇਕ ਕਿਨਾਰਾ, ਸਾਚੇ ਭਗਤਨ ਮੇਲ ਮਿਲਾਇੰਦਾ। ਗੁਰ ਸ਼ਬਦ ਸ਼ਬਦ ਗੁਰ ਪਾਵੇ ਸਾਰਾ, ਗ੍ਰਹਿ ਅੰਦਰ ਮੰਦਰ ਖੋਜ ਖੋਜਾਇੰਦਾ। ਕਾਗ਼ਜ਼ ਕਲਮ ਨਾ ਲਿਖਣਹਾਰਾ, ਲਿਖ ਲਿਖ ਲੇਖ ਨਾ ਕੋਇ ਮੁਕਾਇੰਦਾ। ਜਿਸ ਗੁਰਮੁਖ ਸਤਿਗੁਰ ਗੁਰ ਸ਼ਬਦ ਮਿਲੇ ਪਿਆਰਾ, ਪ੍ਰੇਮ ਪ੍ਰੀਤੀ ਇਕ ਸਿਖਾਇੰਦਾ। ਦੋ ਜਹਾਨਾਂ ਕਰੇ ਬਾਹਰਾ, ਗੁਪਤ ਜ਼ਾਹਰਾ ਰੰਗ ਵਖਾਇੰਦਾ। ਮਹੱਲ ਅਟੱਲ ਚੜ੍ਹ ਬੋਲੇ ਸਚ ਜੈਕਾਰਾ, ਜੈ ਜੈਕਾਰ ਆਪ ਸੁਣਾਇੰਦਾ। ਤੂੰ ਮੇਰਾ ਮੈਂ ਤੇਰਾ ਦੂਜਾ ਅਵਰ ਨਾ ਕੋਇ ਦਵਾਰਾ, ਦਰਦੀ ਹੋਰ ਨਜ਼ਰ ਕੋਇ ਨਾ ਆਇੰਦਾ। ਬਿਨ ਭਗਵਾਨ ਭਗਤ ਰਹੇ ਕੁਵਾਰਾ, ਬਿਨ ਸਤਿਗੁਰ ਗੁਰਸਿਖ ਨਾ ਕੋਇ ਪਰਨਾਇੰਦਾ। ਲੱਖ ਚੁਰਾਸੀ ਜੀਵ ਜੰਤ ਕਲਜੁਗ ਮਾਇਆ ਕਿਸੇ ਕੰਮ ਨਾ ਆਏ ਸ਼ੰਗਾਰਾ, ਕੂੜੀ ਕਿਰਿਆ ਸਰਬ ਵਖਾਇੰਦਾ। ਜਿਸ ਜਨ ਪਾਰਬ੍ਰਹਮ ਪ੍ਰਭ ਪੁਰਖ ਪ੍ਰੀਤਮ ਮਿਲੇ ਵਿਚ ਸੰਸਾਰਾ, ਸੋ ਸੋਭਾਵੰਤ ਸੁਹਾਗਣ ਨਾਰ ਜਗਤ ਜਵਾਨੀ ਜੋਬਣ ਮਾਣੇ ਮੁਟਿਆਰਾ, ਦੋ ਜਹਾਨਾਂ ਏਥੇ ਓਥੇ ਸਾਚਾ ਸੁਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸ਼ਬਦੀ ਦੇਵੇ ਸਾਚਾ ਵਰ, ਗੁਰਮੁਖ ਮਿਲੇ ਇਕੋ ਘਰ, ਘਰ ਮੰਦਰ ਆਪ ਸੁਹਾਇੰਦਾ।