੧੯ ਅੱਸੂ ੨੦੧੯ ਬਿਕ੍ਰਮੀ ਗੁਰਚਰਨ ਸਿੰਘ ਦੇ ਗ੍ਰਹਿ ਝੰਗੀ ਚੱਕ ਜ਼ਿਲਾ ਜਲੰਧਰਧ
ਪਰਵਰਦਿਗਾਰ ਸਚ ਅਮਾਮ, ਪੀਰ ਪੈਗ਼ੰਬਰ ਸੀਸ ਝੁਕਾਈਆ। ਨਿਉਂ ਨਿਉਂ ਸਯਦਾ ਕਰਨ ਸਲਾਮ, ਨੇਤਰ ਨੈਣ ਨਾ ਕੋਇ ਉਠਾਈਆ।
ਬੇਪਰਵਾਹ ਤੇਰੇ ਬਰਦੇ ਬਣੇ ਗ਼ੁਲਾਮ, ਮਾਣ ਤਾਣ ਨਾ ਕੋਇ ਰਖਾਈਆ। ਸਤਿ ਸਤਿਵਾਦੀ ਤੇਰਾ ਸਤਿ ਈਮਾਨ, ਦਰਗਹਿ ਸਾਚੀ ਵੱਜੇ ਵਧਾਈਆ। ਜੁਗ ਚੌਕੜੀ ਖੇਲ ਖੇਲੇ ਵਿਚ ਜਹਾਨ, ਦੋ ਜਹਾਨਾਂ ਵੇਖ ਵਖਾਈਆ। ਚੌਦਾਂ ਤਬਕ ਤੇਰਾ ਨਿਸ਼ਾਨ, ਸਚ ਨਿਸ਼ਾਨੀ ਇਕ ਦ੍ਰਿੜਾਈਆ। ਚੌਦਸ ਚੰਨ ਤੇਰਾ ਭਾਨ, ਤੇਜ਼ ਤੇਜ਼ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਤੇਰੇ ਓਟ ਰਖਾਈਆ। ਗੁਰ ਅਵਤਾਰ ਕਹਿਣ ਸ੍ਰੀ ਭਗਵਾਨ, ਸਚਖੰਡ ਤੇਰੀ ਵਡਿਆਈਆ। ਆਦਿ ਜੁਗਾਦੀ ਸੱਚਾ ਕਾਹਨ, ਘਰ ਵਸੇ ਸੱਚਾ ਮਾਹੀਆ। ਜੁਗਾ ਜੁਗੰਤਰ ਨੂਰੀ ਰਾਮ, ਨਿਰਗੁਣ ਆਪਣਾ ਨਾਉਂ ਧਰਾਈਆ। ਸਚ ਸੰਦੇਸਾ ਦਏ ਪੈਗ਼ਾਮ, ਨਿਸ਼ ਅੱਖਰ ਕਰੇ ਪੜ੍ਹਾਈਆ। ਆਤਮ ਪਰਮਾਤਮ ਦੇਵੇ ਦਾਨ, ਲੱਖ ਚੁਰਾਸੀ ਵੰਡ ਵੰਡਾਈਆ। ਸ਼ਬਦ ਅਗੰਮੀ ਬੋਲ ਬਿਨ ਜ਼ਬਾਨ, ਸਾਚਾ ਨਾਅਰਾ ਦਏ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਭਗਤ ਕਹੇ ਹਰਿ ਜੂ ਮੀਤਾ, ਦਰ ਘਰ ਸਾਚੇ ਸੋਭਾ ਪਾਇੰਦਾ। ਆਦਿ ਜੁਗਾਦਿ ਠਾਂਡਾ ਸੀਤਾ, ਤਤਵ ਤਤ ਨਾ ਕੋਇ ਰਖਾਇੰਦਾ । ਨਿਰਗੁਣ ਚਲਾਏ ਸਰਗੁਣ ਰੀਤਾ, ਜੁਗ ਚੌਕੜੀ ਵੇਸ ਵਟਾਇੰਦਾ। ਲੇਖਾ ਜਾਣੇ ਹਸਤ ਕੀਟਾ, ਊਚ ਨੀਚਾਂ ਮੇਲ ਮਿਲਾਇੰਦਾ। ਧਾਮ ਪਰਗਟਾਏ ਇਕ ਅਨਡੀਠਾ, ਜਗਤ ਨਜ਼ਰ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਆਪਣੇ ਹੱਥ ਰਖਾਇੰਦਾ। ਸੰਤ ਸੱਜਣ ਕਰੇ ਪੁਕਾਰ, ਉਚੀ ਕੂਕ ਕੂਕ ਸੁਣਾਈਆ। ਪੁਰਖ ਅਬਿਨਾਸ਼ੀ ਦਰ ਤੇਰਾ ਸੱਚਾ ਦਰਬਾਰ, ਦਰਵਾਜ਼ਾ ਇਕੋ ਨਜ਼ਰੀ ਆਈਆ। ਜੁਗ ਚੌਕੜੀ ਪਾਵੇਂ ਸਾਰ, ਨਿਤ ਨਵਿਤ ਵੇਸ ਵਟਾਈਆ। ਨਾਮ ਨਿਧਾਨਾ ਭਰ ਭੰਡਾਰ, ਵਸਤ ਅਮੋਲਕ ਇਕ ਵਰਤਾਈਆ। ਸਤਿ ਸਤਿਵਾਦੀ ਬੋਲ ਜੈਕਾਰ, ਜੈ ਜੈਕਾਰ ਆਪਣਾ ਨਾਮ ਦ੍ਰਿੜਾਈਆ। ਲੇਖਾ ਜਾਣੇ ਅੰਦਰ ਬਾਹਰ ਗੁਪਤ ਜ਼ਾਹਰ, ਭੇਵ ਅਭੇਦਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਖੇਲ ਕਰ, ਖ਼ਾਲਕ ਖ਼ਲਕ ਵੇਖ ਵਖਾਈਆ। ਗੁਰਮੁਖ ਕਹੇ ਹਰਿ ਪਾਰਬ੍ਰਹਮ, ਬ੍ਰਹਮ ਵੇਤਾ ਆਪ ਅਖਵਾਇੰਦਾ। ਆਦਿ ਜੁਗਾਦੀ ਜਾਣੇ ਸਾਚਾ ਕਰਮ, ਨਿਹਕਰਮੀ ਕਰਮ ਕਮਾਇੰਦਾ। ਨਾ ਕੋਈ ਵਰਨ ਨਾ ਕੋਈ ਬਰਨ, ਸਾਚੀ ਸਰਨ ਇਕ ਸਮਝਾਇੰਦਾ। ਸਤਿ ਸਤਿਵਾਦੀ ਇਕੋ ਧਰਮ, ਧੁਰ ਦੀ ਧਾਰ ਆਪ ਬੰਧਾਇੰਦਾ। ਆਪੇ ਹੋਏ ਭੰਨਣ ਘੜਨ, ਘੜਨ ਭੰਨਣਹਾਰ ਪੁਰਖ ਸਮਰਥ ਆਪਣੀ ਖੇਲ ਰਚਾਇੰਦਾ। ਲੇਖਾ ਜਾਣੇ ਜਨਮ ਮਰਨ, ਮਰਨ ਜਨਮ ਆਪਣੀ ਕਲ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਗੁਰਸਿਖ ਕਹੇ ਸਤਿਗੁਰ ਦਿਆਲ, ਦੀਨਨ ਆਪਣੀ ਦਇਆ ਕਮਾਈਆ। ਜੁਗ ਚੌਕੜੀ ਚਲੇ ਅਵੱਲੜੀ ਚਾਲ, ਭੇਵ ਕੋਇ ਨਾ ਪਾਈਆ। ਗੁਰਸਿਖ ਵੇਖੇ ਸਾਚੇ ਲਾਲ, ਲਾਲਨ ਆਪਣਾ ਰੰਗ ਰੰਗਾਈਆ। ਨਿਰਗੁਣ ਸਰਗੁਣ ਬਣੇ ਦਲਾਲ, ਲੋਕਮਾਤ ਫੇਰਾ ਪਾਈਆ। ਲੇਖਾ ਜਾਣੇ ਹੱਕ ਹਲਾਲ, ਹਕ਼ੀਕ਼ਤ ਪਰਦਾ ਆਪ ਚੁਕਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਜੀਵਣ ਜੁਗਤ ਦਏ ਸਮਝਾਈਆ। ਨਾਤਾ ਤੋੜ ਕਾਲ ਮਹਾਕਾਲ, ਮਹਿਮਾ ਆਪਣੀ ਦਏ ਸੁਣਾਈਆ। ਆਪੇ ਸੁਣੇ ਮੁਰੀਦਾਂ ਹਾਲ, ਮੁਰਸ਼ਦ ਆਪਣਾ ਫੇਰਾ ਪਾਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਦੋ ਜਹਾਨ ਵਖਾਏ ਸੱਚੀ ਧਰਮਸਾਲ, ਧਰਮ ਦਵਾਰਾ ਇਕ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਮੁਰੀਦ ਮੁਰਸ਼ਦ ਮੰਗੇ ਮੰਗ, ਦਰ ਅੱਗੇ ਝੋਲੀ ਡਾਹਿੰਦਾ। ਆਦਿ ਜੁਗਾਦਿ ਤੇਰਾ
ਮਰਦੰਗ, ਨੌਬਤ ਨਾਮ ਇਕ ਵਜਾਇੰਦਾ। ਗੁਪਤ ਜ਼ਾਹਰ ਤੇਰਾ ਰੰਗ, ਦੀਦ ਸ਼ੁਨੀਦ ਖੇਲ ਕਰਾਇੰਦਾ। ਲੇਖਾ ਜਾਣ ਕੋਟ ਬ੍ਰਹਿਮੰਡ, ਬ੍ਰਹਿਮਾਂਡ ਆਪਣਾ ਵੇਸ ਵਟਾਇੰਦਾ। ਸੇਵਾ ਲਾ ਸੂਰਜ ਚੰਦ, ਮੰਡਲ ਮੰਡਪ ਆਪ ਭੁਵਾਇੰਦਾ । ਵਸਣਹਾਰਾ ਸਾਚੇ ਖੰਡ, ਥਿਰ ਘਰ ਆਪਣਾ ਕੁੰਡਾ ਲਾਹਿੰਦਾ। ਵਸਤ ਅਮੋਲਕ ਪਰਵਰਦਿਗਾਰ ਦੇਵੇ ਵੰਡ, ਸਾਚੀ ਵਸਤ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਇੰਦਾ। ਮੁੱਲਾਂ ਸ਼ੇਖ਼ ਮਸਾਇਕ ਕਹੇ ਪੀਰ, ਬੇਪਰਵਾਹ ਤੇਰੀ ਵਡਿਆਈਆ। ਤੇਰੇ ਹੱਥ ਸ਼ਰਅ ਜ਼ੰਜੀਰ, ਜੁਗ ਚੌਕੜੀ ਰਿਹਾ ਪਾਈਆ। ਬਦਲਣਹਾਰ ਤਕਦੀਰ, ਤਕਸੀਰ ਤਦਬੀਰ ਆਪਣੀ ਦਏ ਜਣਾਈਆ। ਕਲਜੁਗ ਵੇਲਾ ਅੰਤ ਅਖ਼ੀਰ, ਆਖ਼ਰ ਨਜ਼ਰ ਕੋਇ ਨਾ ਆਈਆ। ਤੇਰਾ ਖੇਲ ਬੇਨਜ਼ੀਰ, ਨੇਤਰ ਨੈਣਾਂ ਦਿਸ ਕਿਸੇ ਨਾ ਪਾਈਆ। ਲੋਕਮਾਤ ਚੌਦਾਂ ਲੋਕ ਚੌਦਾਂ ਤਬਕ ਹੋਏ ਦਿਲਗੀਰ, ਦਿਲਬਰ ਮਿਲੇ ਨਾ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਅਲਖ ਜਗਾਈਆ। ਵਿਸ਼ਨ ਬ੍ਰਹਮਾ ਸ਼ਿਵ ਮਾਰੇ ਧਾਹ, ਨੇਤਰ ਨੈਣ ਨੈਣ ਉਠਾਇੰਦਾ। ਕਲਜੁਗ ਅੰਤਮ ਮਿਲੇ ਨਾ ਕੋਇ ਮਲਾਹ, ਬੇੜਾ ਪਾਰ ਨਾ ਕੋਇ ਕਰਾਇੰਦਾ। ਸਾਚਾ ਮੰਤਰ ਨਾ ਦੇਵੇ ਕੋਇ ਦ੍ਰਿੜਾ, ਆਤਮ ਪਰਮਾਤਮ ਮੇਲ ਨਾ ਕੋਇ ਵਖਾਇੰਦਾ। ਲੱਖ ਚੁਰਾਸੀ ਭਰਮੇ ਭੁੱਲੀ ਮਿਲੇ ਨਾ ਸੱਚਾ ਥਾਂ, ਮੰਦਰ ਮਸਜਦ ਮੱਠ ਸ਼ਿਵਦਵਾਲੇ ਤੇਰਾ ਰੰਗ ਨਾ ਕੋਇ ਰੰਗਾਇੰਦਾ। ਜੀਵ ਜੰਤ ਸਾਧ ਸੰਤ ਕਰ ਗਏ ਨਾ, ਸਗਲਾ ਸੰਗ ਨਾ ਕੋਇ ਨਿਭਾਇੰਦਾ। ਨਾ ਕੋਈ ਪਿਤਾ ਨਾ ਕੋਈ ਮਾਂ, ਪੂਤ ਸਪੂਤਾ ਨਜ਼ਰ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਸੀਸ ਝੁਕਾਇੰਦਾ। ਤ੍ਰੈਗੁਣ ਮਾਇਆ ਪਈ ਉਠ, ਨੇਤਰ ਨੈਣਾਂ ਨੀਰ ਵਹਾਈਆ। ਮੇਰੇ ਪੱਲੇ ਰਿਹਾ ਨਾ ਕੁਛ, ਖ਼ਾਲੀ ਪੱਲੂ ਰਹੀ ਵਖਾਈਆ। ਜੁਗ ਚੌਕੜੀ ਖੇਲ ਖੇਲਿਆ ਲੁਕ ਲੁਕ, ਕਲਜੁਗ ਅੰਤਮ ਪਰਦਾ ਲਾਹੀਆ। ਸਿੰਘ ਸ਼ੇਰ ਪਿਆ ਬੁੱਕ, ਭੈ ਆਪਣਾ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਤਕਾਈਆ। ਪੰਜ ਤਤ ਤੱਕੇ ਰਾਹ, ਰਹਿਬਰ ਨਜ਼ਰ ਕੋਇ ਨਾ ਆਇੰਦਾ। ਅਪ ਤੇਜ਼ ਵਾਏ ਪ੍ਰਿਥਮੀ ਆਕਾਸ਼ ਰਹੇ ਕੁਰਲਾ, ਉਚੀ ਕੂਕ ਕੂਕ ਸੁਣਾਇੰਦਾ। ਕਵਣ ਵੇਲਾ ਮਿਲੇ ਪ੍ਰਭ ਮਲਾਹ, ਬੇੜਾ ਪਾਰ ਕਰਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਕਰਦੇ ਰਹੇ ਗੁਨਾਹ, ਸਿਰ ਹੱਥ ਨਾ ਕੋਇ ਟਿਕਾਇੰਦਾ। ਏਥੇ ਓਥੇ ਦੇਵੇ ਕੋਇ ਨਾ ਠੰਡੀ ਛਾਂ, ਪਰਦਾ ਨਾਮ ਕੋਇ ਨਾ ਪਾਇੰਦਾ। ਖਾ ਖਾ ਥੱਕੇ ਸੂਰ ਗਾਂ, ਆਪਣਾ ਆਪ ਜ਼ਬਾਹ ਨਾ ਕੋਇ ਕਰਾਇੰਦਾ। ਆਤਮ ਪਰਮਾਤਮ ਪਕੜੇ ਕੋਇ ਨਾ ਬਾਂਹ, ਪੱਲੂ ਹੱਥ ਨਾ ਕੋਇ ਫੜਾਇੰਦਾ। ਬਿਨ ਪਾਰਬ੍ਰਹਮ ਕਰੇ ਨਾ ਸਚ ਨਿਆਂ, ਸਾਚਾ ਤਖ਼ਤ ਨਾ ਕੋਇ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਅਲਖ ਜਗਾਇੰਦਾ। ਧਰਨੀ ਧਰਤ ਧਵਲ ਕਰੇ ਪੁਕਾਰ, ਉਚੀ ਕੂਕ ਕੂਕ ਸੁਣਾਈਆ। ਬੌਹੜੀ ਬੌਹੜੀ ਪਰਵਰਦਿਗਾਰ, ਬੇਪਰਵਾਹ ਤੇਰੇ ਹੱਥ ਵਡਿਆਈਆ। ਕਲਜੁਗ ਅੰਤਮ ਆਈ ਹਾਰ, ਪਾਸਾ ਜਿਤ ਨਾ ਕੋਇ ਵਖਾਈਆ। ਕੂੜੀ ਕਿਰਿਆ ਦੱਬੀ ਭਾਰ, ਮੇਰਾ ਭਾਰ ਨਾ ਕੋਇ ਵੰਡਾਈਆ। ਸ੍ਰਿਸ਼ਟ ਸਬਾਈ ਹੋਈ ਨਾਰ ਵਿਭਚਾਰ, ਹਰਿ ਕੰਤ ਨਾ ਕੋਇ ਹੰਢਾਈਆ। ਗ੍ਰਹਿ ਮੰਦਰ ਧੂੰਆਂਧਾਰ, ਸਾਚਾ ਚੰਦ ਨਾ ਕੋਇ ਚੜ੍ਹਾਈਆ। ਨਾਤਾ ਤੁੱਟਾ ਗੁਰੂ ਅਵਤਾਰ, ਪੀਰ ਪੈਗ਼ੰਬਰ ਨਾ ਕੋਇ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਈਆ। ਕਲਜੁਗ ਸੂਰਾ ਖੋਲ੍ਹ ਅੱਖ, ਪ੍ਰਭ ਚਰਨ ਧਿਆਨ ਲਗਾਇੰਦਾ। ਪੁਰਖ ਅਬਿਨਾਸ਼ੀ ਮਾਰਗ ਦੱਸ, ਤੇਰੀ ਓਟ ਤਕਾਇੰਦਾ। ਰਾਜ ਰਾਜਾਨ ਸ਼ਾਹ ਸੁਲਤਾਨ ਕੀਤੇ ਵਸ, ਬਚਿਆ ਕੋਇ ਰਹਿਣ ਨਾ ਪਾਇੰਦਾ। ਸਾਧ ਸੰਤ ਮਾਇਆ ਮਮਤਾ ਗਏ ਫਸ, ਜਗਤ ਜ਼ੰਜੀਰ ਨਾ ਕੋਇ ਤੁੜਾਇੰਦਾ। ਗੁਰ ਦਰ ਮੰਦਰ ਮਸਜਦ ਖੇੜੇ ਕੀਤੇ ਭੱਠ, ਅਗਨੀ ਤਤ ਤਤ ਤਪਾਇੰਦਾ। ਨਾਤਾ ਤੋੜਿਆ ਤੀਰਥ ਅਠਸਠ, ਗੰਗਾ ਗੋਦਾਵਰੀ ਜਮਨਾ ਸੁਰਸਤੀ ਨੈਣ ਸ਼ਰਮਾਇੰਦਾ। ਬਹੱਤਰ ਨਾੜ ਉਬਲੇ ਰੱਤ, ਅੰਮ੍ਰਿਤ ਮੇਘ ਨਾ ਕੋਇ ਬਰਸਾਇੰਦਾ। ਘਰ ਘਰ ਨੱਚੇ ਮਨਮਤ, ਕਲਜੁਗ ਕੂੜਾ ਡੌਰੂ ਡੰਕ ਵਜਾਇੰਦਾ। ਕਿਸੇ ਨਾ ਛੱਡਿਆ ਧੀਰਜ ਜਤ, ਸਤਿ ਸੰਤੋਖ ਰਹਿਣ ਨਾ ਪਾਇੰਦਾ। ਸ੍ਰਿਸ਼ਟ ਸਬਾਈ ਨੇਤਰ ਘੱਟਾ ਦਿਤਾ ਘੱਤ, ਇਕੋ ਅੱਖ ਨਾ ਕੋਇ ਖੁਲ੍ਹਾਇੰਦਾ। ਕੋਈ ਨਾ ਗਾਏ ਤੇਰਾ ਜਸ, ਉਲਟੀ ਮਤ ਮਤ ਕਰਾਇੰਦਾ। ਮੈਂ ਖੇਲ ਕਰਿਆ ਨੱਠ ਨੱਠ, ਤੇਰਾ ਹੁਕਮ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਚਰਨਾਂ ਸੀਸ ਝੁਕਾਇੰਦਾ। ਪੁਰਖ ਅਬਿਨਾਸ਼ੀ ਹੋ ਮਿਹਰਵਾਨ, ਸੋ ਪੁਰਖ ਨਿਰੰਜਣ ਆਪ ਜਣਾਈਆ। ਪੀਰ ਪੈਗ਼ੰਬਰ ਕਰੋ ਧਿਆਨ, ਧੁਰਦਰਗਾਹੀ ਰਿਹਾ ਸਮਝਾਈਆ। ਗੁਰ ਅਵਤਾਰ ਦੇਵੇ ਮਾਣ, ਨਿਮਾਣਿਆਂ ਗਲੇ ਲਗਾਈਆ। ਭਗਤ ਭਗਵਾਨ ਕਰੇ ਪਰਵਾਨ, ਨਾਮ ਪਰਵਾਨਾ ਹੱਥ ਫੜਾਈਆ। ਸੰਤ ਸੱਜਣ ਵੇਖੇ ਆਣ, ਨਿਰਗੁਣ ਨਿਰਗੁਣ ਵੇਸ ਵਟਾਈਆ। ਗੁਰਮੁਖਾਂ ਗੁਰ ਗੁਰ ਦਏ ਗਿਆਨ, ਆਪਣਾ ਗੋਝ ਬੁਝਾਈਆ। ਗੁਰਸਿਖਾਂ ਬਖ਼ਸ਼ੇ ਚਰਨ ਧਿਆਨ, ਮਸਤਕ ਧੂੜਾ ਟਿੱਕਾ ਏਕੋ ਲਾਈਆ। ਵਿਸ਼ਨੂੰ ਤੇਰਾ ਵੇਖੇ ਨਿਸ਼ਾਨ, ਵਿਸ਼ਵ ਆਪਣਾ ਰੰਗ ਰੰਗਾਈਆ। ਬ੍ਰਹਮੇ ਭੁੱਲ ਨਾ ਜਾਣਾ ਬਣ ਅਣਜਾਣ, ਬਾਲੀ ਬੁਧ ਆਪ ਸਮਝਾਈਆ। ਸ਼ੰਕਰ ਤੇਰਾ ਤ੍ਰਿਸੂਲ ਵੇਖੇ ਸ੍ਰੀ ਭਗਵਾਨ, ਤ੍ਰੈ ਤ੍ਰੈ ਮੇਲਾ ਮੇਲ ਮਿਲਾਈਆ। ਤ੍ਰੈਗੁਣ ਮਾਇਆ ਨਾ ਹੋ ਹੈਰਾਨ, ਹਰਿ ਜੂ ਬੈਠਾ ਰਾਹ ਤਕਾਈਆ। ਪੰਜ ਤਤ ਤੇਰਾ ਕਰੇ ਕਲਿਆਣ, ਕਲਮਾ ਆਪਣਾ ਆਪ ਪੜ੍ਹਾਈਆ। ਧਰਨੀ ਧਰਤ ਧਵਲ ਤੇਰਾ ਰੱਖੇ ਮਾਣ, ਸਿਰ ਆਪਣਾ ਹੱਥ ਟਿਕਾਈਆ। ਕਲਜੁਗ ਤੇਰਾ ਲੇਖਾ ਚੁਕਾਏ ਆਣ, ਚਾਰੋਂ ਕੁੰਟ ਫੇਰਾ ਪਾਈਆ। ਦਹਿ ਦਿਸ਼ਾ ਹੋਏ ਹੈਰਾਨ, ਹਰਿ ਕਾ ਭੇਵ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲਹਿਣਾ ਲੈਣਾ ਦੇਵੇ ਝੋਲੀ ਪਾਈਆ। ਪੀਰ ਪੈਗ਼ੰਬਰ ਰੱਖੀ ਆਸ, ਆਸਾ ਆਸਾ ਵਿਚ ਟਿਕਾਈਆ। ਸ਼ਾਹ ਸੁਲਤਾਨ ਬੁਝਾ ਪਿਆਸ, ਮਿਹਰਵਾਨ ਦਇਆ ਕਮਾਈਆ। ਮੁਕਾਮੇ ਹੱਕ ਨਾ ਕੋਇ ਹੋਏ ਨਿਰਾਸ, ਨਿਰਾਸਾ ਰੂਪ ਨਾ ਕੋਇ ਵਟਾਈਆ। ਬੇਪਰਵਾਹ ਦੇਵੇ ਸਚ ਸਲਾਹ ਕਲਜੁਗ ਅੰਤਮ ਕਰੇ ਆਪਣਾ ਕੰਮ ਖਾਸ, ਖ਼ਾਲਕ ਖ਼ਲਕ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਦਏ ਜਣਾਈਆ। ਗੁਰ ਅਵਤਾਰ ਦਏ ਦਿਲਾਸਾ, ਸੋ ਪੁਰਖ ਨਿਰੰਜਣ ਆਪ ਸਮਝਾਇੰਦਾ। ਪਰਗਟ ਹੋਏ ਪੁਰਖ ਅਬਿਨਾਸ਼ਾ, ਅਬਿਨਾਸ਼ੀ ਆਪਣੀ ਕਲ ਵਰਤਾਇੰਦਾ। ਨੌਂ ਖੰਡ ਪ੍ਰਿਥਮੀ ਵੇਖੇ ਜਗਤ ਤਮਾਸ਼ਾ, ਲੱਖ ਚੁਰਾਸੀ ਨਾਚ ਨਚਾਇੰਦਾ। ਆਪੇ ਬਦਲਣਹਾਰਾ ਪਾਸਾ, ਆਪਣੀ ਕਰਵਟ ਆਪ ਬਦਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਆਪ ਜਣਾਇੰਦਾ। ਭਗਤ ਭਗਵਾਨ ਵਖਾਏ ਨੇਤਰ, ਨਿਝ ਨੇਤਰ ਆਪ ਖੁਲ੍ਹਾਈਆ। ਰੁੱਤ ਬਸੰਤੀ ਏਕਾ ਚੇਤਰ, ਫੁਲ ਫੁਲਵਾੜੀ ਆਪ ਮਹਿਕਾਈਆ। ਭਾਗ ਲਗਾਏ ਕਾਇਆ ਖੇਤਰ, ਦਰ ਵੇਖੇ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ
ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਜਣਾਈਆ। ਸਾਚੇ ਸੰਤਾਂ ਦੇਵੇ ਸਤਿ, ਸਤਿ ਸਤਿਵਾਦੀ ਦਇਆ ਕਮਾਇੰਦਾ। ਆਤਮ ਪਰਮਾਤਮ ਬ੍ਰਹਮ ਮਤ, ਬ੍ਰਹਮ ਵਿਦਿਆ ਇਕ ਪੜ੍ਹਾਇੰਦਾ। ਚਰਨ ਕਵਲ ਬੰਧਾਏ ਸਾਚਾ ਨਤ, ਨਾਤਾ ਬਿਧਾਤਾ ਜੋੜ ਜੁੜਾਇੰਦਾ। ਬੋਧ ਅਗਾਧ ਸੁਣਾਏ ਗਥ, ਸੋਹੰ ਅੱਖਰ ਆਪ ਪੜ੍ਹਾਇੰਦਾ। ਲਹਿਣਾ ਦੇਣ ਚੁਕਾਏ ਸੀਆਂ ਸਾਢੇ ਤਿੰਨ ਹੱਥ, ਰਵਦਾਸ ਚੁਮਾਰਾ ਪੰਧ ਮੁਕਾਇੰਦਾ। ਵਸਣਹਾਰਾ ਘਟ ਘਟ, ਗ੍ਰਹਿ ਮੰਦਰ ਖੋਜ ਖੋਜਾਇੰਦਾ। ਸਾਚਾ ਮਾਰਗ ਦੇਵੇ ਦੱਸ, ਦਹਿ ਦਿਸ਼ਾ ਪਰਦਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਗੁਰਮੁਖ ਸਾਚੇ ਕਰ ਵਿਚਾਰ, ਹਰਿ ਸੱਜਣ ਸਚ ਜਣਾਈਆ। ਨਿਰਗੁਣ ਸਰਗੁਣ ਕਰੇ ਪਿਆਰ, ਪਰਮ ਪੁਰਖ ਬੇਪਰਵਾਹੀਆ। ਕਲਜੁਗ ਮੇਟੇ ਕੂੜ ਕੁੜਿਆਰ, ਕੂੜੀ ਕਿਰਿਆ ਦਏ ਖਪਾਈਆ। ਹਉਮੇ ਹੰਗਤਾ ਕਰੋਧ ਨਿਵਾਰ ਹੰਕਾਰ, ਨਿਵਣ ਸੋ ਅੱਖਰ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਪਰਦਾ ਰਿਹਾ ਉਠਾਈਆ। ਗੁਰਸਿਖ ਉਠ ਉਠ ਜਾਗ, ਸੋ ਪੁਰਖ ਨਿਰੰਜਣ ਆਪ ਜਗਾਇੰਦਾ। ਲੋਕਮਾਤ ਲਗਾ ਭਾਗ, ਹਰਿ ਸਤਿਗੁਰ ਆਪ ਲਗਾਇੰਦਾ। ਦੀਪਕ ਜੋਤ ਜਗੇ ਚਿਰਾਗ਼, ਅਗਿਆਨ ਅੰਧੇਰ ਮਿਟਾਇੰਦਾ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਬਣਾਏ ਸਾਕ, ਸੱਜਣ ਆਪਣਾ ਮੇਲ ਮਿਲਾਇੰਦਾ। ਖੋਲ੍ਹਣਹਾਰਾ ਬਜਰ ਕਪਾਟ, ਡੂੰਘੀ ਤਾਕੀ ਕੁੰਡਾ ਲਾਹਿੰਦਾ। ਆਤਮ ਸੇਜ ਵਿਛਾਈ ਆਪੇ ਖਾਟ, ਸੇਜ ਸੁਹੰਜਣੀ ਸੋਭਾ ਪਾਇੰਦਾ। ਕਲਜੁਗ ਅੰਤਮ ਵੇਖੇ ਵਾਟ, ਬਣ ਪਾਂਧੀ ਫੇਰਾ ਪਾਇੰਦਾ। ਦੋ ਜਹਾਨ ਖੁਲ੍ਹਾਏ ਇਕੋ ਹਾਟ, ਚੌਦਾਂ ਤਬਕ ਪਰਦਾ ਲਾਹਿੰਦਾ। ਆਤਮ ਪਰਮਾਤਮ ਗਾਏ ਸਾਚੀ ਗਾਥ, ਸੋਹੰ ਢੋਲਾ ਆਪ ਸੁਣਾਇੰਦਾ। ਲਹਿਣਾ ਦੇਣਾ ਚੁੱਕੇ ਜ਼ਾਤ ਪਾਤ, ਵਰਨ ਗੋਤ ਨਾ ਕੋਇ ਰਖਾਇੰਦਾ। ਮੇਲ ਮਿਲਾਏ ਕਮਲਾਪਾਤ, ਕਵਲ ਨੈਣ ਇਕੋ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਸੁਣਾਇੰਦਾ। ਪੀਰ ਪੈਗ਼ੰਬਰ ਚੜ੍ਹਿਆ ਚਾ, ਦਰ ਘਰ ਸਾਚੀ ਖ਼ੁਸ਼ੀ ਮਨਾਈਆ। ਗੁਰ ਅਵਤਾਰ ਕਰਨ ਸਲਾਹ, ਘਰ ਸਾਚੇ ਵੱਜੇ ਵਧਾਈਆ। ਭਗਤ ਭਗਵਾਨ ਧਿਆਨ ਰਹੇ ਲਗਾ, ਨਿਝ ਨੇਤਰ ਨੈਣ ਉਠਾਈਆ। ਸੰਤ ਸੱਜਣ ਸਾਚੇ ਸੋਹਲੇ ਰਹੇ ਗਾ, ਰਸਨਾ ਜਿਹਵਾ ਨਾਲ ਮਿਲਾਈਆ। ਗੁਰਮੁਖ ਚਰਨ ਕਵਲ ਧਿਆਨ ਰਹੇ ਰਖਾ, ਦੂਸਰ ਓਟ ਨਾ ਕੋਇ ਤਕਾਈਆ। ਗੁਰਸਿਖ ਖ਼ਾਲੀ ਝੋਲੀ ਰਹੇ ਭਰਾ, ਭਰ ਭਰ ਆਪਣੀ ਖ਼ੁਸ਼ੀ ਮਨਾਈਆ । ਧਰਨੀ ਧਰਤ ਧਵਲ ਧੂੜੀ ਖ਼ਾਕ ਰਹੀ ਰਮਾ, ਮਸਤਕ ਇਕੋ ਟਿੱਕਾ ਲਾਈਆ। ਵਿਸ਼ਨ ਬ੍ਰਹਮਾ ਸ਼ਿਵ ਚਰਨੀ ਡਿਗੇ ਆ, ਢਹਿ ਢਹਿ ਆਪਣਾ ਆਪ ਮਿਟਾਈਆ। ਧੰਨ ਭਾਗ ਪ੍ਰਭ ਪਰਗਟ ਹੋਵੇ ਸੱਚਾ ਸ਼ਹਿਨਸ਼ਾਹ, ਸ਼ਾਹ ਪਾਤਸ਼ਾਹ ਫੇਰਾ ਪਾਈਆ। ਕਲਜੁਗ ਦੇਵੇ ਪੰਧ ਮੁਕਾ, ਲੇਖਾ ਮਾਤ ਰਹਿਣ ਨਾ ਪਾਈਆ। ਜੂਠ ਝੂਠ ਦਏ ਖਪਾ, ਕੂੜੀ ਕਿਰਿਆ ਸ਼ੌਹ ਦਰਯਾ ਰੁੜ੍ਹਾਈਆ। ਸਚ ਸੁੱਚ ਦਏ ਸਮਝਾ, ਸਚ ਸਮਗਰੀ ਇਕ ਵਰਤਾਈਆ। ਰਮਜ਼ ਨਾਲ ਰਮਜ਼ ਲਏ ਮਿਲਾ, ਅਲਫ਼ ਯੇ ਹਮਜ਼ਾ ਨਾ ਕੋਇ ਪੜ੍ਹਾਈਆ। ਗ਼ਫ਼ਲਤ ਸਭ ਦੀ ਦਏ ਗੁਵਾ, ਉਲਫ਼ਤ ਆਪਣੀ ਇਕ ਸਮਝਾਈਆ। ਨਫ਼ਰਤ ਕਰੇ ਨਾ ਕੋਇ ਖ਼ੁਦਾ, ਹਰਫ਼ ਬਹਰਫ਼ ਕਰੇ ਪੜ੍ਹਾਈਆ। ਨੂਰ ਇਲਾਹੀ ਹੋਏ ਨਾ ਕਦੇ ਜੁਦਾ, ਜੁਜ਼ ਜੁਜ਼ਾ ਨਾ ਕੋਇ ਬਣਾਈਆ। ਸੂਫ਼ੀ ਜਿਸ ਨੂੰ ਮੰਨਦੇ ਰਹੇ ਖ਼ੁਦਾ, ਸੋ ਫ਼ਿਤਰਤ ਸਭ ਦੀ ਰਿਹਾ ਗਵਾ, ਮਾਰਗ ਇਕੋ ਦਏ ਲਗਾ, ਇਕੋ ਕਲਮਾ ਦਏ ਪੜ੍ਹਾਈਆ। ਇਕੋ ਹੁਜਰਾ ਦਏ ਵਖਾ, ਮੱਕਾ ਕਾਅਬਾ ਡੇਰਾ ਢਾਹੀਆ। ਪਰਵਰਦਿਗਾਰ
ਨਜ਼ਰੀ ਜਾਏ ਆ, ਨੂਰੋ ਨੂਰ ਨੂਰ ਰੁਸ਼ਨਾਈਆ। ਸਲਾਮ ਅਲੈਕਮ ਦਏ ਦਵਾ, ਦੁਆ ਇਕੋ ਇਕ ਵਖਾਈਆ। ਚੌਦਾਂ ਤਬਕਾਂ ਲੇਖਾ ਦਏ ਚੁਕਾ, ਜ਼ਿਮੀਂ ਅਸਮਾਨ ਡੇਰਾ ਢਾਹੀਆ। ਸਾਚੀ ਪੱਟੀ ਦਏ ਪੜ੍ਹਾ, ਸਿਖਿਆ ਆਪਣੇ ਹੱਥ ਰਖਾਈਆ । ਪਿਛਲਾ ਲੇਖਾ ਦਏ ਮੁਕਾ, ਅਗਲਾ ਲੇਖਾ ਦਏ ਸਮਝਾਈਆ। ਬਖ਼ਸ਼ਣਹਾਰਾ ਸਰਬ ਗੁਨਾਹ, ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਇਕ ਉਠਾਈਆ। ਕਰ ਕਿਰਪਾ ਜਿਸ ਦੀ ਪਕੜੇ ਬਾਂਹ, ਚਰਨ ਕਵਲ ਦਏ ਸਰਨਾਈਆ। ਆਪੇ ਬਣੇ ਪਿਤਾ ਮਾਂ, ਬਾਲਕ ਆਪਣੀ ਗੋਦ ਸੁਹਾਈਆ। ਪੀਰ ਪੈਗ਼ੰਬਰ ਖ਼ੁਸ਼ੀਆਂ ਰਹੇ ਮਨਾ, ਮੁੱਲਾਂ ਸ਼ੇਖ਼ ਮਸਾਇਕ ਨਾਲ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਆਪਣਾ ਵੇਸ ਵਟਾਈਆ। ਗੁਰ ਅਵਤਾਰ ਚੜ੍ਹਿਆ ਚਾਉ, ਚਾਉ ਘਨੇਰਾ ਇਕ ਰਖਾਈਆ। ਪਰਗਟ ਹੋਇਆ ਬੇਪਰਵਾਹੋ, ਪਰਦਾ ਆਪਣਾ ਦਏ ਚੁਕਾਈਆ। ਲੇਖਾ ਜਾਣੇ ਥਾਈਂ ਥਾਉਂ, ਥਾਨ ਥਨੰਤਰ ਖੋਜ ਖੋਜਾਈਆ। ਏਥੇ ਓਥੇ ਕਰੇ ਸਚ ਨਿਆਉਂ, ਤਖ਼ਤ ਨਿਵਾਸੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਭਗਤਾਂ ਚੜ੍ਹਾਏ ਸਾਚਾ ਰੰਗ, ਰੰਗ ਰੰਗੀਲਾ ਆਪ ਰੰਗਾਇੰਦਾ। ਪਰਗਟ ਹੋਇਆ ਸੂਰਾ ਸਰਬੰਗ, ਸ਼ਹਿਨਸ਼ਾਹ ਆਪਣਾ ਵੇਸ ਵਟਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਪਾਤਾਲ ਆਕਾਸ਼ਾਂ ਵਜਾਏ ਮਰਦੰਗ, ਮਰਦੰਗਾ ਆਪਣੇ ਹੱਥ ਉਠਾਇੰਦਾ। ਲੱਖ ਚੁਰਾਸੀ ਅੰਦਰ ਵੇਖੇ ਲੰਘ, ਔਂਦਾ ਜਾਂਦਾ ਨਜ਼ਰ ਕਿਸੇ ਨਾ ਆਇੰਦਾ। ਦੂਈ ਦਵੈਤੀ ਢਾਹੇ ਕੰਧ, ਭਾਂਡਾ ਭਰਮ ਭੌ ਭੰਨਾਇੰਦਾ। ਆਤਮ ਪਰਮਾਤਮ ਬ੍ਰਹਮ ਪਾਰਬ੍ਰਹਮ ਈਸ਼ ਜੀਵ ਸੁਣਾਏ ਸਾਚਾ ਛੰਦ, ਬੱਤੀ ਦੰਦ ਨਾ ਕੋਇ ਅਲਾਇੰਦਾ। ਜਨਮ ਜਨਮ ਦੀ ਤੁੱਟੀ ਗੰਢ, ਏਕਾ ਨਾਮ ਦੇਵੇ ਵੰਡ, ਵਸਤ ਝੋਲੀ ਇਕ ਭਰਾਇੰਦਾ। ਦੀਨ ਦਿਆਲ ਠਾਕਰ ਸਵਾਮੀ ਸਦਾ ਸਦਾ ਬਖ਼ਸ਼ੰਦ, ਬਖ਼ਸ਼ਿਸ਼ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਕਰੇ ਕਰਤਾਰ, ਨਿਰਗੁਣ ਨਿਰਗੁਣ ਦਏ ਸਮਝਾਈਆ। ਪੀਰ ਪੈਗ਼ੰਬਰ ਰਹਿਣਾ ਖ਼ਬਰਦਾਰ, ਨੇਤਰ ਨੈਣ ਨੈਣ ਖੁਲ੍ਹਾਈਆ। ਪਰਗਟ ਹੋਵੇ ਸਾਂਝਾ ਯਾਰ, ਯਾਰੀ ਇਕੋ ਇਕ ਵਖਾਈਆ। ਦੀਨ ਮਜ਼੍ਹਬ ਕਰ ਪਾਰ, ਪਾਰ ਕਿਨਾਰਾ ਇਕ ਦ੍ਰਿੜਾਈਆ। ਸਤਿਜੁਗ ਸਾਚਾ ਕਰੇ ਵਿਹਾਰ, ਸਤਿ ਸਤਿਵਾਦੀ ਸੱਚਾ ਮਾਹੀਆ। ਗੁਰ ਅਵਤਾਰ ਮੇਲੇ ਆਣ, ਮਿਲ ਮਿਲ ਖ਼ੁਸ਼ੀ ਮਨਾਈਆ। ਭਗਤ ਭਗਵੰਤ ਕਰੇ ਕਲਿਆਣ, ਕਲ ਆਪਣੇ ਹੱਥ ਰਖਾਈਆ। ਸੰਤ ਸਤਿਗੁਰ ਦੇਵੇ ਦਾਨ, ਦਾਤਾ ਦਾਨੀ ਦਇਆ ਕਮਾਈਆ। ਲੇਖਾ ਜਾਣੇ ਜ਼ਿਮੀਂ ਅਸਮਾਨ, ਅਰਸ਼ ਕੁਰਸ਼ ਵੇਖ ਵਖਾਈਆ। ਭੇਵ ਚੁਕਾਏ ਕਾਇਆ ਕੁਰਾ ਈਮਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਜਣਾਈਆ। ਭੇਵ ਅਭੇਦ ਹਰਿ ਜੂ ਖੋਲ੍ਹੇ, ਖ਼ਾਲਕ ਖ਼ਲਕ ਸਮਝਾਇੰਦਾ। ਪੀਰ ਪੈਗ਼ੰਬਰ ਗੁਰ ਅਵਤਾਰ ਨਾਮ ਕੰਡੇ ਸਾਚੇ ਤੋਲੇ, ਏਕਾ ਕੰਡਾ ਹੱਥ ਉਠਾਇੰਦਾ। ਨੌਂ ਸੌ ਚੁਰਾਨਮੇ ਚੌਕੜੀ ਜੁਗ ਸਚਖੰਡ ਵਸਿਆ ਰਿਹਾ ਉਹਲੇ, ਕਲਜੁਗ ਅੰਤਮ ਪਰਦਾ ਲਾਹਿੰਦਾ । ਆਪਣਾ ਖੇਲ ਕਰੇ ਹੌਲੇ ਹੌਲੇ, ਅਭੇਵ ਭੇਵ ਨਾ ਕਿਸੇ ਸਮਝਾਇੰਦਾ। ਪੂਰਬ ਕਰੇ ਪੂਰੇ ਕੌਲੇ, ਕੀਤਾ ਕੌਲ ਭੁੱਲ ਨਾ ਜਾਇੰਦਾ। ਲੱਖ ਚੁਰਾਸੀ ਅੰਦਰ ਮੌਲੇ, ਮੌਲਾ ਆਪਣਾ ਨਾਉਂ ਪਰਗਟਾਇੰਦਾ। ਦੇਵੇ ਮਾਣ ਧਰਨੀ ਧੌਲੇ, ਧੌਲ ਹੌਲਾ ਭਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਕਰੇ ਪੁਰਖ
ਸਮਰਥ, ਸਤਿਗੁਰ ਵੱਡਾ ਵਡ ਵਡਿਆਈਆ। ਸਤਿਜੁਗ ਤ੍ਰੇਤਾ ਦੁਆਪਰ ਜਿਸ ਚਲਾਇਆ ਰਥ, ਕਲਜੁਗ ਅੰਤਮ ਵੇਖ ਵਖਾਈਆ । ਲੱਖ ਚੁਰਾਸੀ ਜੀਵ ਜੰਤ ਪਾਏ ਨੱਥ, ਨਾਮ ਡੋਰੀ ਹੱਥ ਰਖਾਈਆ। ਕੂੜੀ ਕਿਰਿਆ ਦੇਵੇ ਮੱਥ, ਚਰਨਾਂ ਹੇਠ ਦਬਾਈਆ। ਸਤਿਜੁਗ ਸਾਚਾ ਮਾਰਗ ਦੱਸ, ਸਾਚੇ ਧੰਦੇ ਲਾਈਆ। ਜਨ ਭਗਤਾਂ ਅੰਦਰ ਆਪੇ ਵਸ, ਘਰ ਸਾਚਾ ਦਏ ਵਖਾਈਆ। ਕਰ ਪਰਕਾਸ਼ ਕੋਟਨ ਰਵ ਸਸ, ਅਗਿਆਨ ਅੰਧੇਰ ਚੁਕਾਈਆ। ਪੀਰ ਪੈਗ਼ੰਬਰ ਗੁਰ ਅਵਤਾਰ ਕਰੇ ਵਸ, ਬਚਿਆ ਕੋਇ ਰਹਿਣ ਨਾ ਪਾਈਆ। ਲਹਿਣਾ ਦੇਣਾ ਚੁਕਾਏ ਹੱਥੋ ਹੱਥ, ਕਲਜੁਗ ਲੇਖਾ ਆਪ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਦਏ ਜਣਾਈਆ। ਸਾਚਾ ਲੇਖਾ ਸ੍ਰੀ ਭਗਵਾਨ, ਕਲਜੁਗ ਅੰਤ ਅੰਤ ਜਣਾਇੰਦਾ। ਦੋ ਜਹਾਨਾਂ ਇਕ ਨਿਸ਼ਾਨ, ਨਿਰਗੁਣ ਦਾਤਾ ਆਪ ਝੁਲਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਦਰ ਦਵਾਰੇ ਵੇਖੋ ਆਣ, ਹਰਿ ਜੂ ਕੀ ਕੀ ਖੇਲ ਕਰਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਦੇਂਦਾ ਰਿਹਾ ਜੋ ਦਾਨ, ਸਾਚੀ ਵਸਤ ਝੋਲੀ ਪਾਇੰਦਾ। ਸੇਵਾ ਲਾਏ ਜਿਸ ਕੋਟਨ ਕੋਟ ਕਾਹਨ ਕ੍ਰਿਸ਼ਨ ਰਮੱਯਾ ਰਾਮ, ਦਸਰਥ ਬੇਟਾ ਨਾਉਂ ਵਖਾਇੰਦਾ। ਵੇਦ ਸ਼ਾਸਤਰ ਸਿਮਰਤ ਪੁਰਾਨ ਦੇਂਦਾ ਰਿਹਾ ਗਿਆਨ, ਗੀਤਾ ਗਿਆਨ ਗਿਆਨ ਦ੍ਰਿੜਾਇੰਦਾ। ਅੰਜੀਲ ਕੁਰਾਨਾਂ ਦਏ ਪੈਗ਼ਾਮ, ਪੀਰ ਪੈਗ਼ੰਬਰ ਆਪ ਪੜ੍ਹਾਇੰਦਾ। ਹੱਕ ਹਕ਼ੀਕ਼ਤ ਕਲਮਾ ਕਲਾਮ, ਕਾਇਨਾਤ ਆਪ ਸੁਣਾਇੰਦਾ। ਗੁਰ ਗੁਰ ਸ਼ਬਦ ਅਗੰਮੀ ਮਾਰੇ ਬਾਣ, ਤੀਰ ਅਣਿਆਲਾ ਆਪ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਸਮਝਾਇੰਦਾ। ਸਾਚੀ ਕਰਨੀ ਕਰੇ ਕਰਤਾ ਪੁਰਖ, ਪੁਰਖ ਪੁਰਖੋਤਮ ਆਪ ਜਣਾਈਆ। ਨਾ ਕੋਈ ਸੋਗ ਨਾ ਕੋਈ ਹਰਖ਼ ਚਿੰਤਾ ਦੁੱਖ ਨਾ ਕੋਇ ਰਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਭਗਤ ਭਗਵਾਨ ਲਏ ਪਰਖ, ਸਚ ਕਸੌਟੀ ਹੱਥ ਉਠਾਈਆ। ਸੰਤ ਸੁਹੇਲੇ ਦੇਵੇ ਆਪਣਾ ਦਰਸ, ਦਰਸੀ ਆਪਣਾ ਦਰਸ ਕਰਾਈਆ। ਜਨਮ ਜਨਮ ਦੀ ਮੇਟੇ ਹਰਸ, ਹਵਸ ਹੋਰ ਨਾ ਕੋਇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਮ੍ਰਿਤ ਮੇਘ ਇਕੋ ਬਰਸ, ਅਗਨੀ ਤਤ ਦਏ ਬੁਝਾਈਆ। ਅਗਨੀ ਤਤ ਜਾਏ ਬੁਝ, ਜਿਸ ਆਪਣੀ ਦਇਆ ਕਮਾਇੰਦਾ। ਅੱਗਾ ਪਿਛਾ ਜਾਏ ਸੁਝ, ਸਤਿਗੁਰ ਪੂਰਾ ਨਜ਼ਰੀ ਆਇੰਦਾ। ਪਾਰਬ੍ਰਹਮ ਪਤਿਪਰਮੇਸ਼ਵਰ ਆਪਣੇ ਹੱਥ ਨਾ ਰੱਖੇ ਕੁਛ, ਭਗਤਾਂ ਡੋਰੀ ਆਪ ਫੜਾਇੰਦਾ। ਕਾਰਜ ਕਰਦਾ ਰਿਹਾ ਲੁਕ ਲੁਕ, ਸਤਿਜੁਗ ਤ੍ਰੇਤਾ ਦੁਆਪਰ ਹੱਥ ਕਿਸੇ ਨਾ ਆਇੰਦਾ। ਤੇਈ ਅਵਤਾਰ ਧੁਰ ਸੰਦੇਸਾ ਰਹੇ ਪੁਛ, ਸਚ ਸੰਦੇਸਾ ਆਪ ਜਣਾਇੰਦਾ। ਈਸਾ ਮੂਸਾ ਮੁਹੰਮਦ ਚਰਨ ਕਵਲ ਰਹੇ ਝੁਕ, ਝੁਕ ਝੁਕ ਸੀਸ ਸਰਬ ਨਿਵਾਇੰਦਾ। ਨਾਨਕ ਗੋਬਿੰਦ ਗੁਰ ਸਤਿਗੁਰ ਸਾਹਿਬ ਤੁਠ, ਸਾਚੀ ਵਸਤ ਝੋਲੀ ਪਾਇੰਦਾ। ਨਿਰਗੁਣ ਅੰਦਰ ਨਿਰਗੁਣ ਉਠ, ਸਰਗੁਣ ਸਰਗੁਣ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਨਵ ਨੌਂ ਚਾਰ, ਨਿਰਗੁਣ ਸਰਗੁਣ ਆਪ ਕਰਾਈਆ। ਵਿਸ਼ਨ ਬ੍ਰਹਮਾ ਸ਼ਿਵ ਸੇਵਾਦਾਰ, ਸਾਚੀ ਸੇਵਾ ਇਕ ਸਮਝਾਈਆ। ਕਰੋੜ ਤੇਤੀਸਾ ਦਏ ਆਧਾਰ, ਸੁਰਪਤ ਮੇਲ ਮਿਲਾਈਆ। ਗਣ ਗੰਧਰਬ ਕਰ ਪਿਆਰ, ਕਿੰਨਰ ਜੱਛਪ ਵੇਖ ਵਖਾਈਆ। ਸਾਚੀ ਸਖ਼ੀਆਂ ਮੰਗਲਾਚਾਰ, ਗੀਤ ਗੋਬਿੰਦ ਅਲਾਈਆ। ਸਤਿਜੁਗ ਤ੍ਰੇਤਾ ਦੁਆਪਰ ਵੇਖਿਆ ਵਾਰੋ ਵਾਰ, ਨਿਰਗੁਣ ਸਰਗੁਣ ਰੂਪ ਵਟਾਈਆ। ਬ੍ਰਹਮਾ ਵੇਤਾ ਕਰ ਪਿਆਰ, ਚਾਰੇ ਵੇਦਾਂ ਕਰੇ ਪੜ੍ਹਾਈਆ। ਚਾਰੇ ਕੁੰਟ ਪਾਵੇ ਸਾਰ, ਚਾਰੇ ਜੁਗ ਦਏ ਵਡਿਆਈਆ।
ਚਾਰੇ ਖਾਣੀ ਦਏ ਆਧਾਰ, ਅੰਡਜ ਜੇਰਜ ਉਤਭੁਜ ਸੇਤਜ ਬੰਧਨ ਪਾਈਆ। ਚਾਰੇ ਬਾਣੀ ਬੋਲ ਜੈਕਾਰ, ਪਰਾ ਪਸੰਤੀ ਮਧਮ ਬੈਖਰੀ ਆਪੇ ਗਾਈਆ। ਆਪੇ ਵਸਿਆ ਸਭ ਤੋਂ ਬਾਹਰ, ਆਪਣਾ ਭੇਵ ਨਾ ਕਿਸੇ ਜਣਾਈਆ। ਸੇਵਾ ਲਾ ਤੇਈ ਅਵਤਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸੰਗ ਨਿਭਾਈਆ। ਭਗਤ ਅਠਾਰਾਂ ਖੋਲ੍ਹ ਕਿਵਾੜ, ਅੱਖ ਅੱਖ ਨਾਲ ਮਿਲਾਈਆ। ਪੀਰ ਪੈਗ਼ੰਬਰ ਦਏ ਆਧਾਰ, ਏਕਾ ਕਲਮਾ ਦਏ ਸਮਝਾਈਆ। ਦਸ ਦਸ ਗੁਰੂ ਕਰ ਪਿਆਰ, ਪ੍ਰੀਤੀ ਪ੍ਰੀਤਮ ਨਾਲ ਨਿਭਾਈਆ। ਸਾਚੀ ਰੀਤੀ ਵਿਚ ਸੰਸਾਰ, ਸਾਖਿਆਤ ਦਏ ਸਮਝਾਈਆ। ਨਾਨਕ ਗੋਬਿੰਦ ਬੋਲ ਜੈਕਾਰ, ਉਚੀ ਕੂਕ ਕੂਕ ਅਲਾਈਆ। ਕਲਜੁਗ ਅੰਤਮ ਪਰਗਟ ਹੋਵੇ ਨਿਹਕਲੰਕ ਨਰਾਇਣ ਨਰ ਅਵਤਾਰ, ਨਾ ਕੋਈ ਪਿਤਾ ਨਾ ਕੋਈ ਮਾਈਆ। ਸੰਬਲ ਵਸੇ ਧਾਮ ਨਿਆਰ, ਸਾਚੇ ਮੰਦਰ ਸੋਭਾ ਪਾਈਆ। ਸ਼ਬਦ ਅਗੰਮੀ ਬੋਲ ਜੈਕਾਰ, ਦੋ ਜਹਾਨਾਂ ਦਏ ਸਮਝਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਕਰੇ ਖ਼ਬਰਦਾਰ, ਬੇਖ਼ਬਰ ਆਪਣੀ ਖ਼ਬਰ ਆਪ ਜਣਾਈਆ। ਲੱਖ ਚੁਰਾਸੀ ਆਏ ਹਾਰ, ਲੇਖਾ ਸਭ ਦਾ ਦਏ ਮੁਕਾਈਆ। ਭਗਤ ਭਗਵੰਤ ਕਰ ਕਿਰਪਾ ਲਏ ਉਠਾਲ, ਲੱਖ ਚੁਰਾਸੀ ਫੋਲ ਫੋਲਾਈਆ। ਲੇਖਾ ਚੁਕੇ ਸ਼ਾਹ ਕੰਗਾਲ, ਸ਼ਹਿਨਸ਼ਾਹ ਇਕੋ ਨਜ਼ਰੀ ਆਈਆ। ਗੁਰਮੁਖ ਵੇਖੇ ਸਾਚੇ ਲਾਲ, ਲਾਲਨ ਆਪਣਾ ਰੰਗ ਰੰਗਾਈਆ। ਨਿਰਗੁਣ ਸਰਗੁਣ ਬਣ ਦਲਾਲ, ਸਾਚਾ ਵਣਜ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗੁਰ ਅਵਤਾਰ ਪੀਰ ਪੈਗ਼ੰਬਰ ਭਗਤ ਭਗਵਾਨ ਦਏ ਸਮਝਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਰੱਖੋ ਉਡੀਕ, ਹਰਿ ਸਤਿਗੁਰ ਆਪ ਸੁਣਾਇਆ। ਪਰਗਟ ਹੋਏ ਲਾਸ਼ਰੀਕ, ਸਭ ਦੀ ਸ਼ਿਰਕਤ ਦਏ ਮਿਟਾਇਆ। ਲੱਖ ਚੁਰਾਸੀ ਬਖ਼ਸ਼ੇ ਇਕ ਪ੍ਰੀਤ, ਪ੍ਰੀਤੀਵਾਨ ਫੇਰਾ ਪਾਇਆ। ਸਤਿਜੁਗ ਚਲੇ ਸਾਚੀ ਰੀਤ, ਕਲਜੁਗ ਕੂੜਾ ਦਏ ਖਪਾਇਆ। ਆਤਮ ਪਰਮਾਤਮ ਗਾਏ ਸਾਚਾ ਗੀਤ, ਸੋਹੰ ਢੋਲਾ ਦਏ ਪੜ੍ਹਾਇਆ। ਕਾਇਆ ਚੋਲੀ ਚਾੜ੍ਹੇ ਰੰਗ ਮਜੀਠ, ਲੋਕਮਾਤ ਉਤਰ ਨਾ ਜਾਇਆ। ਦੇਵੇ ਨਾਮ ਇਕ ਅਨਡੀਠ, ਅਨਡਿਠੜੀ ਧਾਰ ਚਲਾਇਆ। ਮਿਠਾ ਕਰੇ ਕੌੜਾ ਰੀਠ, ਵਿਖ ਅੰਮ੍ਰਿਤ ਰੂਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਦਏ ਲਗਾਇਆ। ਸਾਚਾ ਮਾਰਗ ਲਾਏ ਮਾਤ, ਸੋ ਪੁਰਖ ਨਿਰੰਜਣ ਦਇਆ ਕਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਭਗਤ ਭਗਵਾਨ ਬਣਾਏ ਇਕ ਜਮਾਤ, ਇਕੋ ਅੱਖਰ ਦਏ ਪੜ੍ਹਾਈਆ। ਨਿਰਗੁਣ ਮੇਲਾ ਨਿਰਗੁਣ ਚੇਲਾ ਨਿਰਗੁਣ ਬਣੇ ਸੱਜਣ ਸਾਕ, ਸਗਲਾ ਸੰਗ ਨਿਭਾਈਆ। ਨਿਰਗੁਣ ਖ਼ਾਕ ਨਿਰਗੁਣ ਪਾਕ, ਨਿਰਗੁਣ ਖੋਲ੍ਹਣਹਾਰਾ ਤਾਕ, ਆਪਣਾ ਪਰਦਾ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਭ ਦਾ ਲੇਖਾ ਦਏ ਮੁਕਾਈਆ। ਸਭ ਦਾ ਲੇਖਾ ਹਰਿ ਮੁਕੌਣਾ, ਮੋਹਰ ਆਪਣੇ ਨਾਮ ਲਗਾਈਆ। ਦੋ ਜਹਾਨਾਂ ਰਾਹ ਚਲੌਣਾ, ਨਾ ਕੋਈ ਮੇਟੇ ਮੇਟ ਮਿਟਾਈਆ। ਵਿਸ਼ਨ ਬ੍ਰਹਮਾ ਸ਼ਿਵ ਆਪਣੀ ਜੋਤ ਮਿਲੌਣਾ, ਜੋਤੀ ਜੋਤ ਕਰੇ ਰੁਸ਼ਨਾਈਆ। ਗੁਰਮੁਖ ਸਾਚੇ ਮਾਣ ਦਿਵੌਣਾ, ਗੁਰਸਿਖਾਂ ਆਪ ਪਰਗਟਾਈਆ। ਬ੍ਰਹਮ ਵੇਤਾ ਆਪ ਬਣੌਣਾ, ਕਰ ਕਰ ਹੇਤਾ ਵੇਖੇ ਚਾਈਂ ਚਾਈਂਆ। ਜੇਠਾ ਸੁਤ ਇਕ ਉਪਜੌਣਾ, ਸ਼ਿਵ ਲੇਖਾ ਦਏ ਮੁਕਾਈਆ। ਇੰਦਰ ਲਹਿਣਾ ਆਪ ਚੁਕੌਣਾ, ਛੋਟੇ ਬਾਲੇ ਦਏ ਵਡਿਆਈਆ। ਧਰੂ ਪੰਧ ਆਪ ਚੁਕੌਣਾ, ਬੰਦੀਖ਼ਾਨਾ ਕੋਇ ਨਜ਼ਰ ਨਾ ਆਈਆ। ਗੁਰ ਕਾ ਲਾਲ ਗੁਰ ਆਪਣੇ ਰੰਗ ਰੰਗੌਣਾ, ਪੰਚਮ ਮੇਲਾ ਸਹਿਜ ਸੁਭਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਸਚ ਵਿਧਾਨ
ਇਕ ਬਣੌਣਾ, ਨੇਤਰ ਨਜ਼ਰ ਕਿਸੇ ਨਾ ਆਈਆ। ਪੰਚ ਪਰਵਾਨ ਸਭ ਨੇ ਗੌਣਾ, ਗਾ ਗਾ ਖ਼ੁਸ਼ੀ ਮਨਾਈਆ। ਪੰਚ ਪਰਧਾਨ ਹੁਕਮ ਵਰਤੌਣਾ, ਸਚ ਪਰਧਾਨਗੀ ਦਏ ਵਡਿਆਈਆ। ਪੰਚਾਂ ਦਰ ਇਕ ਸੁਹੌਣਾ, ਘਰ ਸਾਚੇ ਵੱਜੇ ਵਧਾਈਆ। ਸ਼ਾਹ ਪਾਤਸ਼ਾਹ ਹੁਕਮ ਚਲੌਣਾ, ਨਾ ਕੋਈ ਮੇਟੇ ਮੇਟ ਮਿਟਾਈਆ। ਪੀਰ ਪੈਗ਼ੰਬਰ ਗੁਰ ਅਵਤਾਰ ਫੜ ਫੜ ਬਾਂਹੋਂ ਏਕਾ ਘਰ ਬਹੌਣਾ, ਪਿਛਲਾ ਲੇਖਾ ਆਪ ਚੁਕਾਈਆ। ਰਲ ਮਿਲ ਢੋਲਾ ਸੋਹਲਾ ਸਭ ਨੇ ਗੌਣਾ, ਵਾਹ ਵਾ ਤੇਰੀ ਵਡੀ ਵਡਿਆਈਆ। ਦੀਨ ਮਜ਼੍ਹਬ ਰੌਲਾ ਕਿਸੇ ਨਾ ਪੌਣਾ, ਜ਼ਾਤ ਪਾਤ ਨਾ ਕੋਇ ਲੜਾਈਆ। ਧਰਨੀ ਹੌਲਾ ਭਾਰ ਕਰੌਣਾ, ਮੂਰਖ ਮੂੜ੍ਹੇ ਦਏ ਖਪਾਈਆ। ਗੁਰਮੁਖ ਸੱਚੇ ਆਪ ਉਪਜੌਣਾ, ਗੁਰ ਗੁਰ ਬੂਝ ਬੁਝਾਈਆ। ਦੀਦ ਈਦ ਚੰਦ ਆਪ ਚੜ੍ਹੌਣਾ, ਚਾਰੋਂ ਕੁੰਟ ਹੋਏ ਰੁਸ਼ਨਾਈਆ। ਸਾਚਾ ਮੰਦਰ ਆਪ ਸੁਹੌਣਾ, ਗ੍ਰਹਿ ਅੰਦਰ ਸੋਭਾ ਪਾਈਆ। ਰਾਗ ਅਨਾਦੀ ਆਪੇ ਗੌਣਾ, ਧੁੰਨ ਆਤਮਕ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਜੁਗ ਲੇਖਾ ਲੇਖੇ ਪਾਈਆ। ਕਲਜੁਗ ਅੰਤਮ ਦੋਏ ਜੋੜ, ਪ੍ਰਭ ਅੱਗੇ ਸੀਸ ਝੁਕਾਇੰਦਾ। ਚਾਰੋਂ ਕੁੰਟ ਕੀਤੀ ਦੌੜ, ਨੱਠ ਨੱਠ ਪੰਧ ਮੁਕਾਇੰਦਾ। ਜੀਵ ਜੰਤ ਕੀਤਾ ਰੀਠਾ ਕੌੜ, ਮਿਠਾ ਰਸ ਨਾ ਕੋਇ ਵਖਾਇੰਦਾ। ਕੂੜੀ ਕਿਰਿਆ ਲਾਇਆ ਪੌੜ, ਸੱਚਾ ਡੰਡਾ ਹੱਥ ਕੋਇ ਨਾ ਪਾਇੰਦਾ। ਤੇਰੇ ਨਾਮ ਦੀ ਰੱਖੀ ਔੜ, ਸਾਚਾ ਮੇਘ ਨਾ ਕੋਇ ਬਰਸਾਇੰਦਾ। ਪਾਰਬ੍ਰਹਮ ਅਬਿਨਾਸ਼ੀ ਕਰਤੇ ਮੇਰੀ ਕਰਨੀ ਵੇਖ ਕਰ ਕੇ ਗ਼ੌਰ, ਤੇਰੀ ਕੀਤੀ ਭੁੱਲ ਨਾ ਜਾਇੰਦਾ। ਸਾਧਾਂ ਸੰਤਾਂ ਬਦਲੇ ਤੌਰ, ਤਬਅ ਸਭ ਦੀ ਆਪ ਬਦਲਾਇੰਦਾ। ਗੁਰ ਦਰ ਮੰਦਰ ਮਸਜਦ ਮੱਠ ਸ਼ਿਵਦਵਾਲੇ ਬੈਠੇ ਸਰਬ ਚੋਰ, ਚੋਰੀ ਗੁਰ ਗੁਰ ਸਰਬ ਕਮਾਇੰਦਾ। ਵਸਣ ਆਪੇ ਕਾਇਆ ਅੰਧੇਰੇ ਘੋਰ, ਸਾਚਾ ਚੰਦ ਨਾ ਕੋਇ ਚੜ੍ਹਾਇੰਦਾ। ਤੇਰੇ ਹੱਥ ਕਿਸੇ ਦੀ ਔਣ ਨਾ ਦਿਤੀ ਡੋਰ, ਗੁੱਡੀ ਅਧ ਵਿਚ ਉਡਾਇੰਦਾ। ਕਾਮ ਕਰੋਧ ਲੋਭ ਮੋਹ ਹੰਕਾਰ ਮਚਾਏ ਸ਼ੋਰ, ਗੀਤ ਮੇਰਾ ਇਕੋ ਗਾਇੰਦਾ। ਮੈਂ ਤੇਰਾ ਬਾਲਾ ਨਿੱਕਾ ਛੋਹਰ, ਚੌਥਾ ਜੁਗ ਵਾਸਤਾ ਪਾਇੰਦਾ। ਮੈਨੂੰ ਖ਼ਾਲੀ ਹੱਥ ਨਾ ਤੋਰ, ਤੇਰੇ ਅੱਗੇ ਝੋਲੀ ਡਾਹਿੰਦਾ। ਪ੍ਰਭ ਤੇਰੀ ਸਦਾ ਲੋੜ, ਤੁਧ ਬਿਨ ਕੰਮ ਕਿਸੇ ਨਾ ਆਇੰਦਾ। ਬੌਹੜੀ ਬੌਹੜੀ ਬੌਹੜੀ ਜਾਈਂ ਬੌਹੜ, ਚਾਰ ਯਾਰੀ ਸੰਗ ਨਾ ਕੋਇ ਨਿਭਾਇੰਦਾ। ਮੁਹੰਮਦ ਨਾਤਾ ਗਿਆ ਤੋੜ, ਈਸਾ ਮੂਸਾ ਨਜ਼ਰ ਕੋਇ ਨਾ ਆਇੰਦਾ। ਗੁਰ ਅਵਤਾਰ ਗਏ ਛੋੜ, ਫੜ ਗਲੇ ਨਾ ਕੋਇ ਲਗਾਇੰਦਾ। ਅੰਤ ਤੇਰੇ ਉਤੇ ਸੁੱਟੀ ਡੋਰ, ਦੂਸਰ ਓਟ ਨਾ ਕੋਇ ਤਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਤੇਰੇ ਮੰਗ ਮੰਗਾਇੰਦਾ। ਮੰਗਾਂ ਵਰ ਮੇਰੇ ਭਗਵਾਨ, ਤੇਰੇ ਅੱਗੇ ਸੀਸ ਝੁਕਾਈਆ। ਨਵ ਖੰਡ ਪ੍ਰਿਥਮੀ ਝੁਲਾਇਆ ਕੂੜ ਨਿਸ਼ਾਨ, ਬਚਿਆ ਕੋਇ ਰਹਿਣ ਨਾ ਪਾਈਆ। ਘਰ ਘਰ ਵਾੜਿਆ ਪੰਜ ਸ਼ੈਤਾਨ, ਦਿਵਸ ਰੈਣ ਕਰੇ ਲੜਾਈਆ। ਕਿਸੇ ਨਜ਼ਰ ਨਾ ਆਏ ਸਾਚਾ ਕਾਹਨ, ਲੱਖ ਚੁਰਾਸੀ ਗੋਪੀ ਦਏ ਦੁਹਾਈਆ । ਰਾਮ ਰਮੱਯਾ ਨਾ ਮਿਲਿਆ ਆਣ, ਸੀਤਾ ਸੁਰਤੀ ਨਾ ਕੋਇ ਪਰਨਾਈਆ। ਨਾਨਕ ਗੋਬਿੰਦ ਕਰੇ ਨਾ ਕੋਇ ਪਹਿਚਾਨ, ਭਰਮੇ ਭੁੱਲੀ ਸਰਬ ਲੋਕਾਈਆ। · ਪੀਰ ਪੈਗ਼ੰਬਰ ਨਾ ਸਿਫ਼ਤ
ਸਾਲਾਹੀਆ। ਮੱਕੇ ਮਦੀਨੇ ਹੋਇਆ ਹਰਾਮ, ਹੁਰਮਤ ਸਭ ਦੀ ਰਿਹਾ ਗਵਾਈਆ। ਸਾਬਤ ਰਹਿਣ ਨਾ ਦਿਤਾ ਕੋਇ ਅਮਾਮ, ਸਿਦਕ ਸਬੂਰੀ ਨਾ ਕੋਇ ਹੰਢਾਈਆ। ਘਰ ਘਰ ਵਧਿਆ ਕੂੜ ਕੁੜਿਆਰਾ ਕਾਮ, ਕਲਮਾ ਨਬੀ ਸਰਬ ਭੁਲਾਈਆ। ਆਪਣੀ ਮਨਾਈ ਸਭ ਨੂੰ ਆਣ, ਸਿਰ
ਸਿਰ ਹੁਕਮ ਮਨਾਈਆ। ਤੇਰਾ ਹੁਕਮ ਕਰ ਪਰਵਾਨ, ਚੌਦਾਂ ਤਬਕ ਫੇਰਾ ਪਾਈਆ। ਅੰਤ ਚਰਨੀ ਡਿਗਾ ਆਣ, ਜਿਉਂ ਭਾਵੇ ਲੈ ਚਲਾਈਆ। ਮੈਂ ਬਾਲਕ ਬਾਲ ਅਞਾਣ, ਤੇਰੀ ਸਿਫ਼ਤ ਕਹਿਣ ਨਾ ਜਾਈਆ। ਨਵ ਖੰਡ ਪ੍ਰਿਥਮੀ ਖੇਲਿਆ ਖੇਲ ਮਹਾਨ, ਖ਼ਾਲਕ ਖ਼ਲਕ ਖ਼ਾਕ ਵਿਚ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਦੇਣਾ ਇਕੋ ਵਰ, ਦਰ ਤੇਰਾ ਮੋਹੇ ਭਾਈਆ। ਤੇਰੇ ਦਰ ਮੰਗੀ ਮੰਗ, ਮੇਰੇ ਸਾਹਿਬ ਸੱਚੇ ਗੁਸਾਈਂਆ। ਲੱਖ ਚੁਰਾਸੀ ਕੀਤਾ ਨੰਗ, ਨਾਤਾ ਤੋੜਿਆ ਭੈਣਾਂ ਭਾਈਂਆ। ਤ੍ਰੈਗੁਣ ਮਾਇਆ ਮਾਰਿਆ ਡੰਗ, ਆਤਮ ਪਰਮਾਤਮ ਹੋਈ ਜੁਦਾਈਆ। ਸਚ ਦਵਾਰੇ ਵੇਖੇ ਲੰਘ, ਘਰ ਘਰ ਫੇਰੀਆਂ ਪਾਈਆ। ਸ੍ਰਿਸ਼ਟ ਸਬਾਈ ਹੋਈ ਰੰਡ, ਸੇਜ ਸੁਹੰਜਣੀ ਨਾ ਕੋਇ ਹੰਢਾਈਆ। ਨੌਂ ਖੰਡ ਪ੍ਰਿਥਮੀ ਭੇਖ ਪਖੰਡ, ਸਚ ਸੁੱਚ ਨਾ ਕੋਇ ਵਡਿਆਈਆ। ਕਰ ਕਿਰਪਾ ਅੰਤਮ ਮੋਹੇ ਦੇਵੀਂ ਨਾ ਕੋਇ ਦੰਡ, ਦਰ ਤੇਰੇ ਸੀਸ ਝੁਕਾਈਆ। ਤੇਰੇ ਚਰਨਾਂ ਮਾਣਾਂ ਅਨੰਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਚਰਨ ਕਵਲ ਮਿਲੇ ਸਰਨਾਈਆ। ਪੁਰਖ ਅਬਿਨਾਸ਼ੀ ਦੱਸੇ ਹਾਲ, ਅਹਿਵਾਲ ਆਪ ਜਣਾਈਆ। ਕਲਜੁਗ ਅੰਤਮ ਤੇਰਾ ਵੇਖਿਆ ਖੇਲ ਕਮਾਲ, ਅਛਲ ਅਛੱਲ ਤੇਰੀ ਵਡਿਆਈਆ। ਸ੍ਰਿਸ਼ਟ ਸਬਾਈ ਹੋਈ ਬੇਹਾਲ, ਮਨਮਤ ਦਏ ਦੁਹਾਈਆ। ਸਭ ਦੇ ਸਿਰ ਤੇ ਕੂਕੇ ਕਾਲ, ਕਾਲ ਨਗਾਰਾ ਰਿਹਾ ਵਜਾਈਆ। ਸਚ ਦਿਸੇ ਨਾ ਕੋਇ ਦਲਾਲ, ਪੱਲੂ ਹੱਥ ਨਾ ਕੋਇ ਫੜਾਈਆ। ਬਿਨ ਹਰਿ ਨਾਮੇ ਹੋਏ ਕੰਗਾਲ, ਵਸਤ ਅਮੋਲਕ ਨਜ਼ਰ ਕੋਇ ਨਾ ਆਈਆ। ਤ੍ਰੈਗੁਣ ਮਾਇਆ ਪਿਆ ਜੰਜਾਲ, ਪੱਲੂ ਸਕੇ ਨਾ ਕੋਇ ਛੁਡਾਈਆ। ਪਰਗਟ ਹੋ ਦੀਨ ਦਿਆਲ, ਦੀਨਨ ਆਪਣੀ ਦਇਆ ਕਮਾਈਆ। ਗੁਰਮੁਖ ਗੁਰਸਿਖ ਸਾਚੇ ਸੰਤ ਲਏ ਉਠਾਲ, ਭਗਤ ਭਗਵੰਤ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਦਏ ਸਮਝਾਈਆ । ਸਾਚੀ ਸਿਖਿਆ ਕਲਜੁਗ ਸਿਖ, ਹਰਿ ਸਾਚਾ ਸਚ ਜਣਾਇੰਦਾ। ਮੇਰੇ ਭਗਤਾਂ ਕੋਲੋਂ ਮੰਗ ਭਿਖ, ਸਾਚਾ ਮਾਰਗ ਇਕ ਵਖਾਇੰਦਾ। ਤੇਰਾ ਅੰਤਮ ਵੰਡਣ ਹਿੱਸਾ ਹਿਸ, ਦਰਦੀ ਦਰਦ ਦਰਦ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਇਕ ਜਣਾਇੰਦਾ। ਸਾਚਾ ਰਾਹ ਦੱਸ ਮਿਹਰਵਾਨ, ਮਿਹਰ ਨਜ਼ਰ ਇਕ ਉਠਾਈਆ। ਕਵਣ ਦਵਾਰੇ ਦਿਸੇ ਤੇਰਾ ਨਿਸ਼ਾਨ, ਨਿਸ਼ਾਨਾ ਕਵਣ ਰਿਹਾ ਝੁਲਾਈਆ। ਕਵਣ ਸੋਹੇ ਮੰਦਰ ਮਕਾਨ, ਕਵਣ ਖੇੜਾ ਸੋਭਾ ਪਾਈਆ। ਕਵਣ ਗਾਏ ਸਾਚਾ ਗਾਣ, ਗਾ ਗਾ ਖ਼ੁਸ਼ੀ ਮਨਾਈਆ। ਕਵਣ ਰੂਪ ਕਰੇ ਧਿਆਨ, ਧਿਆਨ ਧਿਆਨ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਜਨ ਭਗਤਾਂ ਭੇਵ ਚੁਕਾਈਆ। ਸਾਚੇ ਭਗਤਾਂ ਦੱਸੇ ਭੇਵ, ਹਰਿ ਸਾਚਾ ਸਚ ਜਣਾਇੰਦਾ। ਪੁਰਖ ਅਬਿਨਾਸ਼ੀ ਅਲਖ ਅਭੇਵ, ਅਗੰਮ ਅਥਾਹ ਵੇਖ ਵਖਾਇੰਦਾ। ਕਲਜੁਗ ਅੰਤਮ ਗੁਰ ਅਵਤਾਰ ਪੀਰ ਪੈਗ਼ੰਬਰ ਨਿਰਗੁਣ ਸਰਗੁਣ ਲਾਏ ਸੇਵ, ਸਾਚੀ ਸੇਵਾ ਆਪ ਜਣਾਇੰਦਾ। ਜਿਨ੍ਹਾਂ ਅੰਮ੍ਰਿਤ ਰਸ ਦੇਵੇ ਸਾਚਾ ਮੇਵ, ਰਸਨਾ ਰਸ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੰਤ ਆਪ ਸਮਝਾਇੰਦਾ। ਸਾਚੇ ਭਗਤ ਸੁਣ ਲੈ ਜਗ, ਹਰਿ ਸਤਿਗੁਰ ਆਪ ਜਣਾਈਆ। ਜਿਨ੍ਹਾਂ ਮਿਲਿਆ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜਨਮ ਜਨਮ ਦੀ ਮਿਟੀ ਅੱਗ, ਤ੍ਰਿਸਨਾ ਭੁੱਖ ਮਿਟਾਈਆ। ਫੜ ਫੜ ਹੰਸ ਬਣਾਏ ਕੱਗ, ਸੋਹੰ ਹੰਸਾ ਜਾਪ ਜਪਾਈਆ। ਆਤਮ ਜੋਤੀ ਗਈ ਜਗ, ਅਗਿਆਨ ਅੰਧੇਰ ਮਿਟਾਈਆ।
ਦਰਸ ਦਿਖਾਏ ਉਪਰ ਸ਼ਾਹ ਰਗ, ਨੌਂ ਦਵਾਰੇ ਪੰਧ ਮੁਕਾਈਆ। ਆਤਮ ਪਰਮਾਤਮ ਲਡਾਏ ਲਡ, ਸਾਚੀ ਗੋਦੀ ਆਪ ਸੁਹਾਈਆ। ਲੱਖ ਚੁਰਾਸੀ ਵਿਚੋਂ ਕੱਢ, ਚਰਨ ਕਵਲ ਦਏ ਸਰਨਾਈਆ। ਤਿਸ ਦਵਾਰੇ ਜਾ ਕੇ ਬੋਲ ਅਲੱਖ, ਅਲਖ ਅਲਖ ਇਕ ਸੁਣਾਈਆ। ਪ੍ਰਭ ਪਰਗਟ ਹੋਇਆ ਆਪ ਪਰਤੱਖ, ਸਵੱਛ ਸਰੂਪੀ ਰੂਪ ਵਟਾਈਆ। ਭਗਤ ਮਿਲਾਏ ਹੱਸ ਹੱਸ, ਦਸਤ ਬਦਸਤ ਦਸਤ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਰਿਹਾ ਜਣਾਈਆ। ਸਾਚਾ ਸੰਦੇਸਾ ਸੁਣ ਚੜ੍ਹਿਆ ਚਾ, ਘਰ ਸਾਚੇ ਖ਼ੁਸ਼ੀ ਮਨਾਇੰਦਾ। ਕਵਣ ਵੇਲਾ ਉਠ ਉਠ ਜਾਂ, ਆਪਣਾ ਪੰਧ ਮੁਕਾਇੰਦਾ। ਜਨ ਭਗਤਾਂ ਚਰਨੀ ਡਿਗਾਂ ਜਾ, ਨਿਉਂ ਨਿਉਂ ਸੀਸ ਝੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਆਪ ਸੁਣਾਇੰਦਾ। ਸਚ ਸੰਦੇਸਾ ਏਕੰਕਾਰ, ਏਕਾ ਵਾਰ ਸੁਣਾਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਨਿਰਗੁਣ ਸਰਗੁਣ ਕਰਦਾ ਰਿਹਾ ਵਿਹਾਰ, ਅੰਤਮ ਆਪਣਾ ਫੇਰਾ ਪਾਈਆ। ਭਗਤ ਭਗਵੰਤ ਲਏ ਉਠਾਲ, ਉਠ ਉਠ ਆਪਣਾ ਰੰਗ ਰੰਗਾਈਆ। ਸਾਚਾ ਮਾਰਗ ਦਏ ਸਿਖਾਲ, ਸਾਚੀ ਸਿਖਿਆ ਇਕ ਸਮਝਾਈਆ। ਦਰ ਜਾਣਾ ਬਣ ਕੰਗਾਲ, ਮਨ ਹੰਕਾਰ ਨਾ ਕੋਇ ਰਖਾਈਆ। ਗਲ ਪੱਲੂ ਲੈਣਾ ਡਾਲ, ਨੇਤਰ ਨੈਣ ਸ਼ਰਮਾਈਆ। ਜਾ ਕੇ ਦੱਸਣਾ ਆਪਣਾ ਹਾਲ, ਚੌਦਾਂ ਸਦੀਆਂ ਭੇਵ ਖੁਲ੍ਹਾਈਆ। ਨਿਰਗੁਣ ਵਸੇ ਨਾਲ ਨਾਲ, ਨਜ਼ਰ ਕਿਸੇ ਨਾ ਆਈਆ। ਤੇਰਾ ਭਗਤ ਬਣੇ ਦਲਾਲ, ਭਗਵਨ ਲੇਖਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਰਿਹਾ ਜਣਾਈਆ। ਭਗਤ ਦਵਾਰੇ ਜਾ ਕਲਜੁਗ, ਕਲਕਾਤੀ ਆਪ ਜਣਾਇੰਦਾ। ਅੰਤਮ ਔਧ ਰਹੀ ਪੁਗ, ਵੇਲਾ ਗਿਆ ਹੱਥ ਨਾ ਆਇੰਦਾ। ਨੌਂ ਖੰਡ ਪ੍ਰਿਥਮੀ ਪੈਣ ਵਾਲੀ ਲੁੱਟ, ਅੱਗੇ ਹੋ ਨਾ ਕੋਇ ਬਚਾਇੰਦਾ। ਸਭ ਦੀ ਜੜ ਦੇਵੇ ਪੁਟ, ਬਚਿਆ ਕੋਇ ਨਜ਼ਰ ਨਾ ਆਇੰਦਾ। ਲੱਖ ਚੁਰਾਸੀ ਭਾਗ ਗਏ ਨਿਖੁਟ, ਆਪਣਾ ਭਾਗ ਨਾ ਕੋਇ ਵੰਡਾਇੰਦਾ। ਪੰਚ ਵਿਕਾਰਾ ਕੱਢੇ ਕੁੱਟ, ਨਾਮ ਖੰਡਾ ਇਕ ਚਮਕਾਇੰਦਾ। ਜਨ ਭਗਤਾਂ ਉਪਰ ਹਰਿ ਜੂ ਜਾਏ ਤੁਠ, ਅਤੁਟ ਆਪਣੀ ਦਇਆ ਕਮਾਇੰਦਾ। ਅੰਮ੍ਰਿਤ ਜਾਮ ਪਿਆਏ ਘੁਟ, ਨਿਝਰ ਝਿਰਨਾ ਆਪ ਝਿਰਾਇੰਦਾ। ਕਰੇ ਪਰਕਾਸ਼ ਨਿਰਮਲ ਜੋਤ, ਅੰਧ ਅੰਧੇਰ ਮਿਟਾਇੰਦਾ। ਜਨਮ ਜਨਮ ਦਾ ਕੱਢੇ ਖੋਟ, ਸਚ ਸਮਗਰੀ ਇਕ ਵਰਤਾਇੰਦਾ। ਜਨ ਭਗਤਾਂ ਦੇਵੇ ਇਕੋ ਓਟ, ਆਸਰਾ ਸੱਚੋ ਸਚ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਸਮਝਾਇੰਦਾ। ਸਾਚਾ ਖੇਲ ਸ੍ਰੀ ਭਗਵੰਤ, ਹਰਿ ਸਤਿਗੁਰ ਆਪ ਜਣਾਈਆ। ਲੇਖਾ ਜਾਣੇ ਆਦਿ ਅੰਤ, ਜੁਗਾ ਜੁਗੰਤ ਵੇਖ ਵਖਾਈਆ। ਨਾਮ ਨਿਧਾਨਾ ਮਣੀਆਂ ਮੰਤ, ਸੋਹੰ ਸੋ ਕਰੇ ਪੜ੍ਹਾਈਆ। ਜਿਸ ਰਚਨਾ ਰਚੀ ਆਦਿ ਸੋ ਵੇਖਣਹਾਰਾ ਅੰਤ, ਬੇਅੰਤ ਆਪਣਾ ਨਾਉਂ ਰਖਾਈਆ। ਆਪੇ ਬਣ ਬਣ ਸਾਚਾ ਕੰਤ, ਲੱਖ ਚੁਰਾਸੀ ਨਾਰ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਜੁਗ ਮਾਰਗ ਆਪ ਲਗਾਈਆ। ਸਤਿਜੁਗ ਮਾਰਗ ਹਰਿ ਕਰਤਾਰਾ, ਕਲਜੁਗ ਅੰਤ ਅੰਤ ਲਗਾਇੰਦਾ। ਕਲਜੁਗ ਦੇਵੇ ਸਚ ਸਹਾਰਾ, ਭਗਤ ਦਵਾਰ ਇਕ ਵਖਾਇੰਦਾ। ਸਾਢੇ ਤਿੰਨ ਹੱਥ ਹੱਥ ਮੁਨਾਰਾ, ਮੁਨੀ ਰਿਖੀ ਭੇਵ ਨਾ ਆਇੰਦਾ। ਲੇਖਾ ਜਾਣੇ ਰਵਦਾਸ ਚੁਮਾਰਾ, ਕਬੀਰ ਜੋਲਾਹਾ ਰਾਹ ਤਕਾਇੰਦਾ। ਉਚੇ ਮੰਦਰ ਕਰੇ ਪੁਕਾਰਾ, ਕੂਕ ਕੂਕ ਕੂਕ ਅਲਾਇੰਦਾ। ਵਾਹ ਵਾ ਤੇਰੀ ਕੁਦਰਤ ਪਰਵਰਦਿਗਾਰਾ, ਤੇਰਾ ਖੇਲ ਨਜ਼ਰ ਕਿਸੇ ਨਾ ਆਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ
ਨਵ ਨੌਂ ਚਾਰ ਵੇਖਿਆ ਵਾਰੋ ਵਾਰਾ, ਨਿਤ ਨਵਿਤ ਵੇਸ ਵਟਾਇੰਦਾ। ਪੀਰ ਪੈਗ਼ੰਬਰ ਗੁਰ ਅਵਤਾਰ ਨਾਮ ਆਧਾਰਾ, ਨਾਮ ਹੱਟ ਇਕ ਚਲਾਇੰਦਾ। ਅੰਤਮ ਖੇਲ ਕਰੇ ਆਪ ਨਿਰੰਕਾਰਾ, ਨਿਰਗੁਣ ਆਪਣਾ ਨਾਉਂ ਪਰਗਟਾਇੰਦਾ। ਮਹੱਲ ਅਟੱਲ ਇਕ ਉਸਾਰਾ, ਸੰਬਲ ਆਸਣ ਡੇਰਾ ਲਾਇੰਦਾ। ਕਾਗ਼ਜ਼ ਕਲਮ ਨਾ ਲਿਖਣਹਾਰਾ, ਲਿਖ ਲਿਖ ਲੇਖ ਨਾ ਕੋਇ ਸਮਝਾਇੰਦਾ। ਸਤਿਜੁਗ ਚਲੇ ਰਾਹ ਨਿਆਰਾ, ਨਿਰਾਕਾਰਾ ਆਪ ਚਲਾਇੰਦਾ। ਭਗਤਾਂ ਵਖਾਏ ਭਗਤ ਦਵਾਰਾ, ਭਗਵਨ ਹਰਿ ਜੂ ਆਪ ਪਰਗਟਾਇੰਦਾ। ਸੇਵਾ ਕਰੇ ਬਣ ਬਣ ਸੇਵਕ ਸੇਵਾਦਾਰਾ, ਚਾਕਰ ਚਾਕ ਆਪ ਅਖਵਾਇੰਦਾ । ਨਾਮੇ ਤੇਰਾ ਕਰਜ਼ ਉਤਾਰਾ, ਸਾਤਾ ਦੂਆ ਜੋੜ ਜਣਾਇੰਦਾ। ਬਹੱਤਰਾਂ ਕਰਾਏ ਵਣਜ ਵਣਜਾਰਾ, ਹੱਟ ਇਕੋ ਇਕ ਵਖਾਇੰਦਾ। ਕਲਜੁਗ ਦੇਵੇ ਸਚ ਸਹਾਰਾ, ਹਰਿ ਸਾਚਾ ਸਚ ਸਮਝਾਇੰਦਾ। ਮਿਲ ਭਗਤਾਂ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਬੋਲ ਜੈਕਾਰਾ, ਤੇਰਾ ਹੌਲਾ ਭਾਰ ਕਰਾਇੰਦਾ।