ਪੁਸਤਕਾਲਾਭਾਗ ੧੩

ਪਹਿਲੀ ਕੱਤਕ ੨੦੧੯ ਬਿਕਰਮੀ ਜੇਠੂਵਾਲ

ਨਿਰੰਜਣ ਸੇਵ ਕਮਾਇੰਦਾ। ਜੁਗ ਜੁਗ ਵਿਛੜੇ ਫੜ ਫੜ ਬਾਂਹ, ਏਕੰਕਾਰਾ ਅੰਗ ਲਗਾਇੰਦਾ। ਦੋ ਜਹਾਨਾਂ ਦੀਪ ਜਗਾ, ਆਦਿ ਨਿਰੰਜਣ ਨੂਰ ਧਰਾਇੰਦਾ। ਦਰਗਾਹ ਸਾਚੀ ਸਚ ਨਿਸ਼ਾਨਾ ਇਕ ਝੁਲਾ, ਅਬਿਨਾਸ਼ੀ ਕਰਤਾ ਖੇਲ ਕਰਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਵਿਸ਼ਨ ਬ੍ਰਹਮਾ ਸ਼ਿਵ ਉਠਾ, ਸ੍ਰੀ ਭਗਵਾਨ ਰਾਹ ਜਣਾਇੰਦਾ। ਆਤਮ ਪਰਮਾਤਮ ਪਰਦਾ ਲਾਹ, ਪਾਰਬ੍ਰਹਮ ਪ੍ਰਭ ਭੇਵ ਖੁਲ੍ਹਾਇੰਦਾ। ਨੇਤਰ ਨੈਣ ਇਕ ਉਠਾ, ਅੱਖ ਪਰਤਖ ਆਪ ਵਖਾਇੰਦਾ। ਜੁਗ ਚੌਕੜੀ ਪੰਧ ਮੁਕਾ, ਆਪਣਾ ਪੱਲੂ ਆਪ ਛੁਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚੀ ਖ਼ੁਸ਼ੀ ਮਨਾਇੰਦਾ। ਸੋ ਪੁਰਖ ਨਿਰੰਜਣ ਚਾਓ ਘਨੇਰਾ, ਘਰ ਸਾਚੇ ਵੱਜੇ ਵਧਾਈਆ। ਲੇਖਾ ਚੁਕਿਆ ਮੇਰਾ ਤੇਰਾ, ਤੇਰਾ ਮੇਰਾ ਭੇਵ ਨਾ ਰਾਈਆ। ਹਰਿ ਪੁਰਖ ਨਿਰੰਜਣ ਦੇਵਣਹਾਰਾ ਸਾਚਾ ਗੇੜਾ, ਗੇੜਾ ਆਪਣੇ ਹੱਥ ਰਖਾਈਆ। ਏਕੰਕਾਰਾ ਨਾਉਂ ਰਖਾਏ ਸਿੰਘ ਸ਼ੇਰਾ, ਰੂਪ ਰੰਗ ਰੇਖ ਨਾ ਕੋਇ ਵਖਾਈਆ। ਆਦਿ ਨਿਰੰਜਣ ਕਰ ਪਰਕਾਸ਼ ਮਿਟਾਏ ਅੰਧੇਰਾ, ਜਲਵਾ ਨੂਰ ਨੂਰ ਰੁਸ਼ਨਾਈਆ। ਅਬਿਨਾਸ਼ੀ ਕਰਤਾ ਵਸਾਏ ਸੱਚਾ ਖੇੜਾ, ਸਚਖੰਡ ਸਾਚੇ ਸੋਭਾ ਪਾਈਆ। ਸ੍ਰੀ ਭਗਵਾਨ ਦਰਗਾਹ ਲਾਏ ਆਪਣਾ ਡੇਰਾ, ਦਰ ਦਰਬਾਰਾ ਆਪ ਸੁਹਾਈਆ। ਪਾਰਬ੍ਰਹਮ ਪ੍ਰਭ ਆਪੇ ਜਾਣੇ ਆਪਣਾ ਵੇਲਾ, ਵਾਰ ਥਿਤ ਨਾ ਕੋਇ ਵਖਾਈਆ। ਕਰੇ ਖੇਲ ਇਕ ਇਕੇਲਾ, ਦੂਜਾ ਸੰਗ ਨਾ ਕੋਇ ਰਲਾਈਆ। ਧਾਰ ਬੰਧਾਏ ਗੁਰੂ ਗੁਰ ਚੇਲਾ, ਚੇਲਾ ਗੁਰ ਕਰੇ ਕੁੜਮਾਈਆ। ਬੋਧ ਅਗਾਧੀ ਸੱਜਣ ਸੁਹੇਲਾ, ਮੀਤ ਮਿੱਤਰ ਪਿਆਰਾ ਮੇਰਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਬੈਠਾ ਰਿਹਾ ਵੇਹਲਾ, ਗੁਰ ਅਵਤਾਰÁ ਸੇਵਾ ਲਾਈਆ। ਸੋ ਪੁਰਖ ਨਿਰੰਜਣ ਹੋਇਆ ਖ਼ੁਸ਼, ਖ਼ਾਹਸ਼ ਆਪਣੀ ਆਪ ਜਣਾਇੰਦਾ। ਜੁਗ ਚੌਕੜੀ ਰਿਹਾ ਲੁਕ, ਨਜ਼ਰ ਕਿਸੇ ਨਾ ਆਇੰਦਾ। ਸਚਖੰਡ ਦਾ ਬੂਟਾ ਪੁੱਟ, ਲੋਕਮਾਤ ਲਗਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਏਕਾ ਨਾਮ ਪੜ੍ਹਾਈ ਤੁਕ, ਤਰਜ਼ ਰਾਗ ਨਾ ਕੋਇ ਸੁਣਾਇੰਦਾ। ਸਚ ਨਿਸ਼ਾਨਿਉਂ ਸਾਰੇ ਗਏ ਉਕ, ਤੀਰ ਅੰਦਾਜ਼

ਨਾ ਕੋਇ ਜਣਾਇੰਦਾ। ਜੀਵਣ ਜੀਵਣ ਪੈਂਡਾ ਗਿਆ ਮੁੱਕ, ਯੁਗਤੀ ਆਪਣੇ ਹੱਥ ਰਖਾਇੰਦਾ। ਅੰਤਮ ਸਭ ਦੇ ਕੋਲੋਂ ਰਿਹਾ ਪੁੱਛ, ਲੁਕਿਆ ਕੋਇ ਰਹਿਣ ਨਾ ਪਾਇੰਦਾ। ਵੇਖਣਹਾਰਾ ਚਾਰੇ ਗੁਠ, ਦਹਿ ਦਿਸ਼ਾ ਪਰਦਾ ਲਾਹਿੰਦਾ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਬੈਠਾ ਰਿਹਾ ਕਰ ਕੇ ਚੁੱਪ, ਆਪਣਾ ਨਾਦ ਨਾ ਕਿਸੇ ਸੁਣਾਇੰਦਾ। ਕਿਸੇ ਹੱਥ ਨਾ ਆਇਆ ਅੰਧੇਰੇ ਘੁੱਪ, ਚੌਦਸ ਚੰਦ ਨਾ ਕੋਇ ਰੁਸ਼ਨਾਇੰਦਾ। ਆਪਣੀ ਕਰਨੀ ਆਪੇ ਉਠ, ਆਪਣੀ ਕਾਰ ਆਪ ਕਮਾਇੰਦਾ। ਕਰੇ ਖੇਲ ਅਬਿਨਾਸ਼ੀ ਅਚੁਤ, ਦੂਸਰ ਸੰਗ ਨਾ ਕੋਇ ਰਖਾਇੰਦਾ। ਨਾ ਕੋਈ ਬਣਤ ਨਾ ਕੋਈ ਬੁੱਤ, ਰੂਹ ਰੂਪ ਨਾ ਕੋਇ ਵਖਾਇੰਦਾ। ਮਾਤ ਪਿਤਾ ਨਾ ਕੋਇ ਪੁੱਤ, ਜਨਨੀ ਜਨ ਨਾ ਕੋਇ ਅਖਵਾਇੰਦਾ। ਮਾਸ ਬਰਖ਼ ਨਾ ਕੋਇ ਰੁੱਤ, ਦਿਵਸ ਰੈਣ ਘੜੀ ਪਲ ਨਾ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਸੋਭਾ ਪਾਇੰਦਾ। ਸੋ ਪੁਰਖ ਨਿਰੰਜਣ ਹੋਇਆ ਦਿਆਲ, ਘਰ ਸਾਚੇ ਖ਼ੁਸ਼ੀ ਮਨਾਈਆ। ਅੰਤਮ ਹੋਇਆ ਹੱਲ ਸਵਾਲ, ਬਾਕੀ ਕੋਇ ਨਜ਼ਰ ਨਾ ਆਈਆ। ਲਹਿਣਾ ਦੇਣਾ ਚੁਕਾਇਆ ਕਾਲ ਮਹਾਂਕਾਲ, ਮਹਿਮਾ ਆਪਣੀ ਆਪ ਜਣਾਈਆ। ਸਚ ਦਵਾਰਾ ਸਚ ਸੱਚੀ ਧਰਮਸਾਲ, ਸਚਖੰਡ ਦਏ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਆਦਿ ਜੁਗਾਦਿ ਕਰੇ ਪ੍ਰਿਤਪਾਲ, ਪ੍ਰਿਤਪਾਲਕ ਬੇਪਰਵਾਹੀਆ। ਦੋ ਜਹਾਨਾਂ ਚਲੇ ਨਾਲ ਨਾਲ, ਸਗਲਾ ਸੰਗ ਰਖਾਈਆ। ਸਦਾ ਸੁਹੇਲਾ ਬਣੇ ਦਲਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਇਕ ਵਡਿਆਈਆ। ਸੋ ਪੁਰਖ ਨਿਰੰਜਣ ਹੋ ਮਿਹਰਵਾਨ, ਮਿਹਰ ਨਜ਼ਰ ਇਕ ਉਠਾਇੰਦਾ। ਕਰੇ ਖੇਲ ਸ੍ਰੀ ਭਗਵਾਨ, ਕਰਨੀ ਕਰਤਾ ਆਪ ਜਣਾਇੰਦਾ। ਦਾਤਾ ਦਾਨੀ ਬਣ ਅੰਞਾਣ, ਬਾਲਾ ਆਪਣਾ ਵੇਸ ਵਟਾਇੰਦਾ। ਨਿਰਗੁਣ ਰੂਪ ਹੋ ਪਰਧਾਨ, ਸਰਗੁਣ ਆਪਣਾ ਭੇਵ ਚੁਕਾਇੰਦਾ। ਨੇਤਰ ਨੈਣ ਖੋਲ੍ਹ ਮਹਾਨ, ਅੱਖ ਅੱਖ ਨਾਲ ਮਿਲਾਇੰਦਾ। ਜੋਤੀ ਜੋਤ ਨੂਰ ਦੋ ਜਹਾਨ, ਨੂਰ ਨੁਰਾਨਾ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਘਰ ਆਪ ਵਡਿਆਇੰਦਾ। ਸੋ ਪੁਰਖ ਨਿਰੰਜਣ ਦਇਆਨਿਧ, ਆਪਣੀ ਦਇਆ ਕਮਾਈਆ। ਨਵ ਨੌਂ ਚਾਰ ਕਰ ਕਰ ਬਿਧ, ਬਿਧ ਨਾਤਾ ਲਏ ਜੁੜਾਈਆ। ਆਪੇ ਕਰੇ ਕਾਰਜ ਸਿਧ, ਸਗਲਾ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਪਾਰਾ, ਹਰਿ ਹਰਿ ਆਪ ਕਰਾਇੰਦਾ। ਸਚਖੰਡ ਵਸੇ ਸਚ ਦਵਾਰਾ, ਦਰਗਾਹ ਸਾਚੀ ਧਾਮ ਸੁਹਾਇੰਦਾ। ਨਿਰਗੁਣ ਨੂਰ ਕਰ ਉਜਿਆਰਾ, ਜ਼ਹੂਰ ਆਪਣਾ ਆਪ ਪਰਗਟਾਇੰਦਾ। ਸ਼ਾਹ ਪਾਤਸ਼ਾਹ ਬਣ ਸਿਕਦਾਰਾ, ਸ਼ਹਿਨਸ਼ਾਹ ਆਪਣਾ ਨਾਉਂ ਧਰਾਇੰਦਾ। ਭੂਪਤ ਭੂਪ ਰਾਜ ਰਾਜਾਨ ਜੋਧਾ ਸੂਰਬੀਰ ਵਡ ਬਲਕਾਰਾ, ਬਲ ਆਪਣਾ ਆਪ ਧਰਾਇੰਦਾ। ਨਾਮ ਨਿਧਾਨ ਸ਼ਬਦ ਅਗੰਮੀ ਬੋਲ ਜੈਕਾਰਾ, ਜੈ ਜੈਕਾਰ ਅਲਾਇੰਦਾ। ਦਰ ਦਰਵੇਸ਼ ਬਣ ਭਿਖਾਰਾ, ਨਿਉਂ ਨਿਉਂ ਸੀਸ ਜਗਦੀਸ਼ ਝੁਕਾਇੰਦਾ। ਵਸਤ ਅਮੋਲਕ ਦੇਵਣਹਾਰ ਆਪ ਭੰਡਾਰਾ, ਵਡ ਭੰਡਾਰੀ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਸਾਚਾ ਖੇਲ ਕਰੇ ਕਰਤਾਰ, ਕਰਤਾ ਆਪਣੇ ਹੱਥ ਰੱਖੇ ਵਡਿਆਈਆ। ਸੋ ਪੁਰਖ ਨਿਰੰਜਣ ਹੋ ਤਿਆਰ, ਤ੍ਰੈਭਵਣ ਧਨੀ ਵੇਸ ਵਟਾਈਆ। ਹਰਿ ਪੁਰਖ ਨਿਰੰਜਣ ਖੋਲ੍ਹ ਕਿਵਾੜ, ਸਾਚਾ ਮੰਦਰ ਦਏ ਸੁਹਾਈਆ। ਆਦਿ ਨਿਰੰਜਣ ਦੀਪਕ ਬਾਲ, ਨੂਰੋ ਨੂਰ ਕਰੇ ਰੁਸ਼ਨਾਈਆ। ਅਬਿਨਾਸ਼ੀ ਕਰਤਾ ਬਣ ਪ੍ਰਿਤਪਾਲ, ਸੇਵਾ ਆਪਣੇ ਹੱਥ ਵਖਾਈਆ। ਸ੍ਰੀ ਭਗਵਾਨ ਹੋ ਦਿਆਲ,

ਦੀਨਨ ਆਪਣੇ ਗਲੇ ਲਗਾਈਆ। ਪਾਰਬ੍ਰਹਮ ਅਵੱਲੜੀ ਚਾਲ, ਚਾਲ ਨਿਰਾਲੀ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਵੇਲਾ ਰਿਹਾ ਸੁਹਾਈਆ। ਪਾਰਬ੍ਰਹਮ ਪ੍ਰਭ ਪਾਇਆ ਫੇਰਾ, ਫੇਰੀ ਆਪਣੇ ਹੱਥ ਰਖਾਇੰਦਾ। ਦੋ ਜਹਾਨਾਂ ਚਾਓ ਘਨੇਰਾ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਆਪ ਉਠਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਵਖਾਏ ਨੇਰਨ ਨੇਰਾ, ਦੂਰ ਦੁਰਾਡਾ ਪੰਧ ਮੁਕਾਇੰਦਾ। ਨਵ ਨੌਂ ਚਾਰ ਚੁਕਾਏ ਗੇੜਾ, ਉਲਟੀ ਲੱਠ ਆਪ ਭਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗ੍ਰਹਿ ਬਹਿ ਬਹਿ ਖ਼ੁਸ਼ੀ ਮਨਾਇੰਦਾ। ਗ੍ਰਹਿ ਮੰਦਰ ਸੋਹੇ ਆਪ, ਆਪਣਾ ਘਰ ਆਪ ਵਡਿਆਈਆ। ਆਪੇ ਕਰ ਵੱਡ ਪਰਤਾਪ, ਵੇਖਣਹਾਰਾ ਚਾਈਂ ਚਾਈਂਆ। ਜੁਗ ਚੌਕੜੀ ਜਪਾਵਣਹਾਰਾ ਜਾਪ, ਜਪ ਜੀਵ ਜੀਵ ਸਮਝਾਈਆ। ਦੋ ਜਹਾਨਾਂ ਮਾਈ ਬਾਪ, ਪਿਤਾ ਪੂਤ ਖੇਲ ਕਰਾਈਆ। ਨਿਰਗੁਣ ਸਰਗੁਣ ਸੱਜਣ ਸਾਕ, ਸਗਲਾ ਬੰਧਨ ਪਾਈਆ। ਲੱਖ ਚੁਰਾਸੀ ਮਾਟੀ ਖ਼ਾਕ, ਪੰਜ ਤੱਤ ਕਰੇ ਕੁੜਮਾਈਆ। ਨਿਰਗੁਣ ਜੋਤ ਨੂਰ ਲਲਾਟ, ਗ੍ਰਹਿ ਮੰਦਰ ਇਕ ਰੁਸ਼ਨਾਈਆ। ਸਚ ਸੰਦੇਸ਼ਾ ਸ਼ਬਦ ਨਾਦ, ਧੁਨ ਆਤਮਕ ਰਾਗ ਸੁਣਾਈਆ। ਖੇਲਣਹਾਰਾ ਖੇਲ ਤਮਾਸ਼, ਗੋਪੀ ਕਾਹਨ ਰਾਸ ਰਚਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਸਰਗੁਣ ਨਿਰਗੁਣ ਵਸੇ ਪਾਸ, ਦੂਰ ਦੁਰਾਡਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਘਰ ਏਕਾ ਰੰਗ ਰੰਗਾਈਆ। ਸਾਚੇ ਘਰ ਹਰਿ ਸਾਚਾ ਰੰਗ, ਰੰਗ ਰੰਗੀਲਾ ਆਪ ਰੰਗਾਇੰਦਾ। ਨਵ ਨੌਂ ਚਾਰ ਪੂਰੀ ਹੋਈ ਮੰਗ, ਮੰਗਤ ਆਪਣਾ ਵੇਸ ਵਟਾਇੰਦਾ। ਦੋ ਜਹਾਨਾਂ ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਪਾਰ ਲੰਘ, ਲੋਕਮਾਤ ਫੇਰਾ ਪਾਇੰਦਾ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਸਾਚੇ ਸੰਤ ਵੇਖ ਚੰਦ, ਚੰਦ ਚਾਂਦਨਾ ਨੂਰ ਚਮਕਾਇੰਦਾ। ਸਤਿ ਸਤਿਵਾਦ ਬ੍ਰਹਮ ਬ੍ਰਹਿਮਾਦ ਆਤਮ ਪਰਮਾਤਮ ਬ੍ਰਹਮ ਪਾਰਬ੍ਰਹਮ ਜਣਾਏ ਇਕ ਅਨੰਦ, ਅਨੰਦ ਅਨੰਦ ਵਿਚ ਵਖਾਇੰਦਾ। ਕੂੜੀ ਕਿਰਿਆ ਮਾਇਆ ਮਮਤਾ ਹਉਂਮੇ ਹੰਗਤਾ ਢਾਹੀ ਕੰਧ, ਪਰਦਾ ਉਹਲਾ ਨਾ ਕੋਇ ਰਖਾਇੰਦਾ। ਨਵ ਸਤ ਕੱਟਿਆ ਪੰਧ, ਬਣ ਪਾਂਧੀ ਪੰਧ ਮੁਕਾਇੰਦਾ। ਗੀਤ ਸੁਹਾਗੀ ਸੋਹਲਾ ਛੰਦ, ਸੋ ਪੁਰਖ ਨਿਰੰਜਣ ਆਪੇ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਵਖਾਇੰਦਾ। ਰੰਗ ਰੰਗੀਲਾ ਏਕੰਕਾਰ, ਘਰ ਸਾਚੇ ਖ਼ੁਸ਼ੀ ਮਨਾਈਆ। ਜਨ ਭਗਤਾਂ ਹੋਇਆ ਸਚ ਦੀਦਾਰ, ਕਰ ਦਰਸ ਹਰਸ ਮਿਟਾਈਆ। ਹਰਖ ਸੋਗ ਨਾ ਕੋਇ ਵਿਚ ਸੰਸਾਰ, ਚਿੰਤਾ ਗ਼ਮ ਨਾ ਕੋਇ ਰਖਾਈਆ। ਨਵ ਨੌਂ ਚਾਰ ਵਿਛੜਿਆ ਰਿਹਾ ਸਾਂਝਾ ਯਾਰ, ਯਾਰੀ ਮਾਤ ਨਾ ਕਿਸੇ ਲਗਾਈਆ। ਰਸਨਾ ਕਹਿ ਕਹਿ ਗਏ ਗੁਰ ਅਵਤਾਰ, ਪੀਰ ਪੈਗ਼ੰਬਰ ਸਿਫ਼ਤ ਸਾਲਾਹੀਆ। ਮੁਕਾਮੇ ਹੱਕ ਵਸੇ ਪਰਵਰਦਿਗਾਰ, ਮਹੱਲ ਅਟੱਲ ਕਰੇ ਰੁਸ਼ਨਾਈਆ। ਸਚਖੰਡ ਦੁਆਰੇ ਬਹੇ ਆਪ ਨਿਰੰਕਾਰ, ਨਾਨਕ ਨਿਰਗੁਣ ਗੁਰ ਰਿਹਾ ਜਣਾਈਆ। ਕਬੀਰ ਜੁਲਾਹਾ ਕਰੇ ਨਿਮਸਕਾਰ, ਦੋਏ ਜੋੜ ਸੀਸ ਝੁਕਾਈਆ। ਜਿਸ ਦੀ ਚਾਰ ਜੁਗ ਗੌਂਦੇ ਗਏ ਵਾਰ, ਵਾਰਤਾ ਮਾਤ ਸੁਣਾਈਆ। ਸੋ ਸਿਫ਼ਤ ਸਾਲਾਹੀ ਬੇਪਰਵਾਹੀ ਪਰਗਟ ਹੋਣਾ ਆਪ ਨਿਰੰਕਾਰ, ਨਿਰਗੁਣ ਆਪਣਾ ਵੇਸ ਵਟਾਈਆ। ਸਚ ਭੂਮਕਾ ਵੇਖ ਸੰਸਾਰ, ਵਡ ਸੰਸਾਰੀ ਦਇਆ ਕਮਾਈਆ। ਮੰਦਰ ਸੋਹੇ ਇਕ ਦਵਾਰ, ਦਰ ਦਰਵਾਜਾ ਆਪ ਖੁਲ੍ਹਾਈਆ। ਜੁਗ ਚੌਕੜੀ ਵਿਛੜੇ ਮੇਲੇ ਮੇਲਣਹਾਰ, ਮੇਲ ਮਿਲਾਵਾ ਆਪਣੇ ਹੱਥ ਰਖਾਈਆ। ਊਚਾਂ ਨੀਚਾਂ ਕਰ ਪਿਆਰ, ਰਾਉ ਰੰਕਾਂ ਰਾਹ ਵਖਾਈਆ। ਕਾਗਦ ਕਲਮ ਛਾਹੀ ਨਾ ਪਾਵੇ ਸਾਰ, ਕਾਤਬ ਲੇਖ ਨਾ ਕੋਇ ਚੁਕਾਈਆ। ਚਾਰ

ਵੇਦ ਗਏ ਹਾਰ, ਪੁਰਾਨ ਅਠਾਰਾਂ ਨੀਰ ਵਹਾਈਆ। ਸ਼ਾਸਤਰ ਸਿਮਰਤ ਗੀਤਾ ਗਿਆਨ ਨਾ ਕੋਇ ਵਿਚਾਰ, ਤ੍ਰਲੋਕੀ ਨਾਥ ਬਣ ਅਨਾਥ, ਬੈਠਾ ਸੀਸ ਝੁਕਾਈਆ। ਈਸਾ ਮੂਸਾ ਕਲਮਾ ਕਲਾਮ ਇਲਾਹੀ ਨੂਰ ਕਿਸੇ ਮਕਤਬ ਪੜ੍ਹੇ ਨਾ ਕੋਇ ਗਾਥ, ਕਲਮਾ ਕਲਾਮ ਨਾ ਕੋਇ ਜਣਾਈਆ। ਸਚ ਅਮਾਮ ਵੇਖਣਹਾਰ ਨਜ਼ਾਮ, ਸਚ ਦਵਾਰੇ ਏਕਾ ਨੈਣ ਉਠਾਈਆ। ਪੀਰ ਪੈਗ਼ੰਬਰ ਕਰ ਗ਼ੁਲਾਮ ਕਰੌਂਦਾ ਰਿਹਾ ਸਯਦਾ ਸਲਾਮ, ਹਦੀਸ ਜਗਦੀਸ਼ ਇਕ ਪੜ੍ਹਾਈਆ। ਕਰੇ ਖੇਲ ਨੌਜਵਾਨ, ਰੂਪ ਰੰਗ ਨਾ ਕੋਇ ਨਿਸ਼ਾਨ, ਭੇਖ ਨਜ਼ਰ ਕੋਇ ਨਾ ਆਈਆ। ਨਾਨਕ ਗੋਬਿੰਦ ਦੇ ਦੇ ਦਾਨ, ਇਕ ਵਖਾਏ ਸਚ ਨਿਸ਼ਾਨ, ਝੁਲਦਾ ਰਹੇ ਦੋ ਜਹਾਨ, ਨਾ ਕੋਈ ਮੇਟੇ ਮੇਟ ਮਿਟਾਈਆ। ਆਪਣਾ ਨਾਉਂ ਰੱਖ ਪੁਰਖ ਅਕਾਲ, ਸਚਖੰਡ ਵਸਾਏ ਸੱਚੀ ਧਰਮਸਾਲ, ਮੇਲਾ ਮੇਲ ਮੇਲਣਹਾਰ, ਦੀਵਾ ਬਾਤੀ ਏਕਾ ਬਾਲ, ਕਰੇ ਖੇਲ ਦੀਨ ਦਿਆਲ, ਆਪੇ ਸੁਣੇ ਮੁਰੀਦਾਂ ਹਾਲ, ਮੁਰਸ਼ਦ ਆਪਣਾ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚੇ ਖ਼ੁਸ਼ੀ ਮਨਾਈਆ। ਹੋਇਆ ਖ਼ੁਸ਼ਹਾਲ ਆਪ ਕਰਤਾਰ, ਭੇਵ ਕਿਸੇ ਨਾ ਆਇਆ। ਕਲਜੁਗ ਅੰਤਮ ਹੋ ਤਿਆਰ, ਤ੍ਰੈਗੁਣ ਅਤੀਤਾ ਵੇਸ ਵਟਾਇਆ। ਮੰਦਰ ਮਸੀਤਾਂ ਵਸਿਆ ਬਾਹਰ, ਜਗਤ ਅੰਗੀਠਾ ਰਿਹਾ ਤਪਾਇਆ। ਗੀਤਾ ਗਿਆਨ ਨਾ ਪਾਵੇ ਸਾਰ, ਅਠਾਰਾਂ ਧਿਆਏ ਨਾ ਪੰਧ ਮੁਕਾਇਆ। ਗੁਰ ਅਵਤਾਰ ਪੀਰ ਪੈਗ਼ੰਬਰ ਚੜ੍ਹਿਆ ਚਿਖਾ ਵਿਚ ਸੰਸਾਰ, ਅਗਨੀ ਹਵਨ ਨਾਲ ਮਿਲਾਇਆ। ਸਭ ਦਾ ਲੇਖਾ ਜੁਗ ਜੁਗ ਦੇਵੇ ਪਾੜ੍ਹ, ਥਿਰ ਕੋਇ ਰਹਿਣ ਨਾ ਪਾਇਆ। ਪਾਰਬ੍ਰਹਮ ਦੀ ਸਾਰੇ ਤੱਕਦੇ ਰਹੇ ਆੜ, ਨਿਉਂ ਨਿਉਂ ਆਪਣਾ ਸੀਸ ਝੁਕਾਇਆ। ਕਹਿੰਦੇ ਰਹੇ ਲਾਸ਼ਰੀਕ ਵਾਹਦ ਗਾਡ, ਨੂਰੋ ਨੂਰ ਨੂਰ ਧਰਾਇਆ। ਕਿਸੇ ਹੱਥ ਨਾ ਆਈ ਹਾਦ, ਮਹਿਦੂਦ ਹੱਦ ਨਾ ਕੋਇ ਕਰਾਇਆ। ਉਚੀ ਕੂਕ ਦੇਂਦੇ ਰਹੇ ਬਾਂਗ, ਨਾਅਰਾ ਨੌਬਤ ਨਾਮ ਵਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਖ਼ੁਸ਼ੀ ਮਨਾਇਆ। ਸਾਚਾ ਘਰ ਇਕੋ ਏਕ, ਏਕੰਕਾਰਾ ਆਪ ਜਣਾਇੰਦਾ। ਜਿਸ ਦਾ ਕੋਇ ਰੂਪ ਨਾ ਕੋਇ ਰੇਖ, ਨੇਤਰ ਨੈਣ ਨਜ਼ਰ ਕਿਸੇ ਨਾ ਆਇੰਦਾ। ਜਿਸ ਦੀ ਸਿਫ਼ਤ ਕਰ ਕਰ ਗਿਆ ਗੁਰ ਦਸਮੇਸ਼, ਦਸ ਦਸ ਮਾਸ ਭੇਵ ਨਾ ਪਾਇੰਦਾ। ਤਿਸ ਸਾਹਿਬ ਅੱਗੇ ਚਲੇ ਨਾ ਕਿਸੇ ਕੋਇ ਪੇਸ਼, ਪੇਸ਼ਾ ਸਰਬ ਜਗਤ ਜਗਤ ਮਾਤ ਕਮਾਇੰਦਾ। ਜਿਸ ਦੀ ਪੂਜਾ ਕਰਦੇ ਵਿਸ਼ਨ ਬ੍ਰਹਮਾ ਸ਼ਿਵ ਮਹੇਸ਼, ਕੋਟਨ ਕੋਟ ਸੀਸ ਨਿਵਾਇੰਦਾ। ਆਦਿ ਜੁਗਾਦਿ ਜਿਸ ਦਾ ਇਕੋ ਸੱਚਾ ਦੇਸ, ਪਰਦੇਸ ਫੇਰਾ ਕੋਇ ਨਾ ਪਾਇੰਦਾ। ਜਿਸ ਮੰਦਰ ਰਹੇ ਹਮੇਸ਼, ਸੋ ਮੰਦਰ ਹੱਥ ਕਿਸੇ ਨਾ ਆਇੰਦਾ। ਜਿਸ ਦਵਾਰੇ ਬਹਿ ਬਹਿ ਰਿਹਾ ਖੇਡ, ਸਾਚੀ ਖੇਡ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਦਇਆ ਆਪ ਕਮਾਇੰਦਾ। ਸਾਚੀ ਦਇਆ ਸ੍ਰੀ ਭਗਵਾਨ, ਆਪਣੀ ਆਪ ਜਣਾਈਆ। ਕਲਜੁਗ ਅੰਤਮ ਹੋ ਮਿਹਰਵਾਨ, ਮਿਹਰ ਨਜ਼ਰ ਇਕ ਉਠਾਈਆ। ਸਚਖੰਡ ਦਵਾਰਾ ਕਰ ਪਰਵਾਨ, ਪਰਵਾਨਾ ਨਾਮ ਹੱਥ ਫੜਾਈਆ। ਲੋਕਮਾਤ ਹੋ ਪਰਧਾਨ, ਪਰਧਾਨਗੀ ਆਪਣੇ ਹੱਥ ਰਖਾਈਆ। ਜੁਗ ਚੌਕੜੀ ਵਿਛੜੇ ਮੇਲੇ ਆਣ, ਆਪ ਆਪਣਾ ਬੰਧਨ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦੱਸ ਦੱਸ ਗਏ ਨਿਸ਼ਾਨ, ਨਿਸ਼ਾਨਾ ਆਪਣਾ ਦਏ ਝੁਲਾਈਆ। ਕਰੇ ਖੇਲ ਨੌਜਵਾਨ, ਬਿਰਧ ਬਾਲ ਰੂਪ ਨਾ ਕੋਇ ਵਟਾਈਆ। ਜੁਗ ਚੌਕੜੀ ਬਣਿਆ ਰਿਹਾ ਬੇਪਹਿਚਾਨ, ਬੇਨਜ਼ੀਰ ਨਜ਼ਰ ਕਿਸੇ ਨਜ਼ਰ ਨਾਲ ਨਾ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,

ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਹਰਿ ਖੇਲ ਅਪਾਰਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਜੁਗ ਚੌਕੜੀ ਦੇਂਦਾ ਰਿਹਾ ਲਾਰਾ, ਭੇਵ ਅਭੇਦਾ ਆਪ ਛੁਪਾਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੇ ਸਹਾਰਾ, ਸਹਿਜ ਸਹਿਜ ਸਹਿਜ ਗੁਣ ਆਪ ਸਮਝਾਇੰਦਾ। ਕਲਜੁਗ ਅੰਤਮ ਪਰਗਟ ਹੋਵੇ ਨਿਹਕਲੰਕ ਨਰਾਇਣ ਨਰ ਅਵਤਾਰਾ, ਜਿਸ ਦਾ ਭੇਵ ਕੋਇ ਨਾ ਆਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਚਾਰੇ ਬਾਣੀ ਬੋਲ ਜੈਕਾਰਾ, ਜੈ ਜੈਕਾਰਾ ਨਾਅਰਾ ਇਕੋ ਲਾਇੰਦਾ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਦਏ ਸਹਾਰਾ, ਸਿਰ ਆਪਣਾ ਹੱਥ ਟਿਕਾਇੰਦਾ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਅੰਤਮ ਕਰੇ ਪਾਰ ਕਿਨਾਰਾ, ਤੇਰਾ ਖੇਵਟ ਖੇਟਾ ਬਣ ਬਣ ਮਾਤ ਚਲਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦੇ ਆਧਾਰਾ, ਕਰੋੜ ਤੇਤੀਸਾ ਖੋਲ੍ਹ ਕਿਵਾੜਾ, ਸੁਰਪਤ ਇੰਦ ਆਪ ਉਠਾਇੰਦਾ। ਭਗਤ ਭਗਵਾਨ ਲਾਏ ਅਖਾੜਾ, ਆਪੇ ਵੇਖੇ ਵੇਖਣਹਾਰਾ, ਦੂਸਰ ਸੰਗ ਨਾ ਕੋਇ ਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਆਪੇ ਕਰ, ਆਪਣੀ ਖ਼ੁਸ਼ੀ ਆਪ ਮਨਾਈਆ। ਗੁਰਮੁਖ ਗੁਰ ਗੁਰ ਆਪੇ ਵਰ, ਵਰ ਇਕੋ ਇਕ ਸਮਝਾਈਆ। ਨਿਰਭੌ ਚੁਕਾਏ ਭੈ ਡਰ, ਭਿਆਨਕ ਰੂਪ ਨਜ਼ਰ ਨਾ ਆਈਆ। ਸੰਤ ਸੁਹੇਲੇ ਘਾੜਨ ਘੜ, ਘੜ ਘੜ ਵੇਖੇ ਥਾਉਂ ਥਾਈਂਆ। ਸਚ ਮਹੱਲੇ ਆਪੇ ਚੜ੍ਹ, ਗ੍ਰਹਿ ਮੰਦਰ ਸੋਭਾ ਪਾਈਆ। ਆਤਮ ਪਰਮਾਤਮ ਲਏ ਫੜ, ਪੱਲੂ ਆਪਣੇ ਹੱਥ ਰਖਾਈਆ। ਕਰੇ ਖੇਲ ਨਰਾਇਣ ਨਰ, ਨਾਰੀ ਕੰਤ ਸੇਜ ਸੁਹਾਈਆ। ਨਿਰਗੁਣ ਜੋਤ ਨੂਰ ਧਰ, ਅਗਿਆਨ ਅੰਧੇਰ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਖ਼ੁਸ਼ੀ ਮਨਾਈਆ। ਘਰ ਸਾਚੇ ਬਹਿ ਸ੍ਰੀ ਭਗਵਾਨ, ਆਪਣੀ ਖ਼ੁਸ਼ੀ ਆਪ ਜਣਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖੋ ਮਾਰੋ ਧਿਆਨ, ਧੀਰਜਵਾਨ ਆਪ ਸਮਝਾਇੰਦਾ। ਹਰਿ ਪਰਗਟ ਹੋਇਆ ਇਕੋ ਕਾਹਨ, ਨਾਮ ਬੰਸਰੀ ਹੱਥ ਰਖਾਇੰਦਾ। ਲੋਕ ਪਰਲੋਕ ਦਏ ਪੈਗ਼ਾਮ, ਪੀਰ ਪੈਗ਼ੰਬਰ ਆਪ ਪੜ੍ਹਾਇੰਦਾ। ਨਾਮ ਧਰਾਏ ਹਰਿ ਅਮਾਮ, ਅਮਾਮ ਅਮਾਮਾ ਵੇਸ ਵਟਾਇੰਦਾ। ਲੇਖਾ ਜਾਣੇ ਦੋ ਜਹਾਨ, ਚੌਦਾਂ ਤਬਕਾਂ ਫੋਲ ਫੁਲਾਇੰਦਾ। ਸਭ ਦਾ ਲੇਖਾ ਮੁੱਕੇ ਹਰਾਮ, ਹਲਾਲ ਆਪਣਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਵਖਾਇੰਦਾ। ਆਪਣਾ ਖੇਲ ਕਰੇ ਹੱਕ, ਹਕੀਕਤ ਆਪ ਜਣਾਈਆ। ਕਲਜੁਗ ਅੰਤਮ ਪੀਰ ਪੈਗ਼ੰਬਰਾਂ ਉਤੇ ਪਿਆ ਸ਼ੱਕ, ਸਾਬਤ ਨਜ਼ਰ ਕੋਇ ਨਾ ਆਈਆ। ਬਣ ਬਣ ਪਾਂਧੀ ਗਏ ਥੱਕ, ਪੈਂਡਾ ਸਕੇ ਨਾ ਮਾਤ ਮੁਕਾਈਆ। ਦੇ ਦੇ ਸੁੱਖਿਆ ਗਏ ਅੱਕ, ਸਾਚੀ ਕਰੇ ਨਾ ਕੋਇ ਪੜ੍ਹਾਈਆ। ਸਜਦਾ ਕਰ ਕਰ ਰਗੜਿਆ ਨੱਕ, ਨਾਮ ਨਕੇਲ ਕੋਇ ਨਾ ਪਾਈਆ। ਚੌਦਾਂ ਤਬਕ ਖੋਲ੍ਹ ਹੱਟ, ਸਾਚੀ ਵਸਤ ਨਾ ਕੋਇ ਵਿਕਾਈਆ। ਮਣਕਾ ਮਣਕਾ ਮਾਲਾ ਤਸਬੀ ਰਹੇ ਰਟ, ਰੱਟਾ ਦੀਨ ਮਜ਼੍ਹਬ ਲੜਾਈਆ। ਸ਼ਰਅ ਕੋਈ ਨਾ ਕੱਢੇ ਵੱਟ, ਲਾਸ਼ਰੀਕ ਨਾ ਕੋਇ ਵਖਾਈਆ। ਦਵੈਤੀ ਮੇਟੇ ਨਾ ਕੋਇ ਫੱਟ, ਫ਼ਤਵਾ ਗ਼ੈਰ ਨਾ ਕੋਇ ਵਖਾਈਆ। ਸੁਹਾਗ ਨਾ ਦਿਸੇ ਕੋਈ ਨੱਥ, ਮੀਂਢੀ ਸੀਸ ਨਾ ਕੋਇ ਗੁੰਦਾਈਆ। ਅੱਲਾ ਰਾਣੀ ਨਾ ਕੋਈ ਪਤ, ਪਤਿਪਰਮੇਸ਼ਵਰ ਭੁਲਿਆ ਸੱਚਾ ਮਾਹੀਆ। ਕਲਜੁਗ ਪ੍ਰੇਮ ਅੰਦਰ ਗਈ ਫਸ, ਫਾਂਦੀ ਕੋਇ ਨਾ ਅੰਤ ਤੁੜਾਈਆ। ਚਾਰੋਂ ਕੁੰਟ ਰਹੀ ਨੱਠ, ਘਰ ਘਰ ਫੇਰਾ ਪਾਈਆ। ਜਿਧਰ ਵੇਖੇ ਕੁਲੀ ਕੱਖ, ਸਾਚਾ ਵਣਜ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਹੋਇਆ

ਖ਼ੁਸ਼ਹਾਲ, ਆਪ ਆਪਣਾ ਭੇਵ ਚੁਕਾਇੰਦਾ। ਉਠੌ ਵੇਖੋ ਸਾਰੇ ਕਰੋ ਧਿਆਨ, ਹਰਿ ਸਤਿਗੁਰ ਆਪ ਜਣਾਇੰਦਾ। ਪੁਰਖ ਅਬਿਨਾਸ਼ੀ ਹੋ ਮਿਹਰਵਾਨ, ਆਪਣੀ ਕਲ ਆਪ ਧਰਾਇੰਦਾ। ਚੌਦਾਂ ਵਿਦਿਆ ਮੇਟ ਨਿਸ਼ਾਨ, ਸਾਚੀ ਸਿਖਿਆ ਇਕ ਸਮਝਾਇੰਦਾ। ਅੱਖਰ ਵੱਖਰ ਕਰ ਪਰਵਾਨ, ਨਾਮ ਪਰਵਾਨਾ ਹੱਥ ਫੜਾਇੰਦਾ। ਚਰਨ ਕਵਲ ਦੇ ਧਿਆਨ, ਧਿਆਨ ਧਿਆਨ ਨਾਲ ਮਿਲਾਇੰਦਾ। ਸਾਚਾ ਰਾਗ ਸੁਣਾਏ ਕਾਨ, ਤੰਦੀ ਤੰਦ ਨਾ ਕੋਇ ਹਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਖ਼ੁਸ਼ੀ ਹੋਇਆ ਆਪ ਭਗਵਾਨ, ਭਗਵਨ ਆਪਣੀ ਦਇਆ ਕਮਾਈਆ। ਗ਼ਰੀਬ ਨਿਮਾਣਿਆਂ ਆਪੇ ਮਿਲਿਆ ਆਣ, ਮਿਹਰਵਾਨ ਆਪਣਾ ਪੰਧ ਮੁਕਾਈਆ। ਆਪਣੀ ਗੋਦੀ ਚੁੱਕੇ ਆਣ, ਜੁਗ ਜੁਗ ਹਰਿ ਜੂ ਖ਼ੁਸ਼ੀ ਵਖਾਈਆ। ਜਿਸ ਦੇ ਹੁਕਮੇ ਅੰਦਰ ਕੋਟਨ ਕੋਟ ਰਾਮ ਕ੍ਰਿਸ਼ਨ ਕਾਹਨ, ਈਸਾ ਮੂਸਾ ਮੁਹੰਮਦ ਬੈਠੇ ਸੀਸ ਝੁਕਾਈਆ। ਸੋ ਸਾਹਿਬ ਬਰਦਾ ਬਣਿਆ ਗ਼ੁਲਾਮ, ਦਰ ਦਰ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਰਿਹਾ ਸਮਝਾਈਆ। ਆਪਣਾ ਖੇਲ ਦੱਸੇ ਕਰਤਾਰ, ਹਰਿ ਹਰਿ ਜੂ ਦਇਆ ਕਮਾਇੰਦਾ। ਨੇਤਰ ਵੇਖੋ ਗੁਰ ਅਵਤਾਰ, ਪੀਰ ਪੈਗ਼ੰਬਰ ਆਪ ਮਿਲਾਇੰਦਾ। ਰੁੱਤ ਰੁਤੜੀ ਸੋਹੇ ਫੁਲਵਾੜ, ਪਤ ਡਾਲ੍ਹੀ ਆਪ ਮਹਿਕਾਇੰਦਾ। ਪਾਰਬ੍ਰਹਮ ਪ੍ਰਭ ਲੋਕਮਾਤ ਲਾਈ ਇਕ ਗੁਲਜ਼ਾਰ, ਗੁਲਸ਼ਨ ਆਪਣਾ ਆਪ ਖਿਲਾਇੰਦਾ। ਆਦਿ ਜੁਗਾਦਿ ਜੁਗ ਜੁਗ ਰਹੇ ਇਕ ਬਹਾਰ, ਖ਼ਿਜ਼ਾਂ ਰੂਪ ਨਾ ਕੋਇ ਵਟਾਇੰਦਾ। ਲੱਖ ਚੁਰਾਸੀ ਵਿਚੋਂ ਛੱਤੀ ਛੱਤੀ ਮਾਰ ਲਕਾਰ, ਹੱਦ ਹਦੂਦ ਵੰਡ ਵੰਡਾਇੰਦਾ। ਗੁਰਮੁਖ ਗੁਰਸਿਖ ਅੰਦਰ ਵਾੜ, ਅੱਗੇ ਹੋ ਹੋ ਆਪਣਾ ਵਾਸਤਾ ਪਾਇੰਦਾ। ਬਿਨ ਗੁਰਸਿਖਾਂ ਕੋਈ ਨਾ ਮਦਦਗਾਰ, ਯਾਰੀ ਯਾਰ ਨਾ ਕੋਇ ਨਿਭਾਇੰਦਾ। ਬਿਨ ਭਗਤਾਂ ਕਰੇ ਨਾ ਕੋਇ ਪਿਆਰ, ਦੋ ਜਹਾਨ ਖ਼ਾਲੀ ਨਜ਼ਰੀ ਆਇੰਦਾ। ਬਿਨ ਸੰਤਾਂ ਮਿਲੇ ਨਾ ਸਚ ਦੀਦਾਰ, ਦੀਦ ਈਦ ਚੰਦ ਨਾ ਕੋਇ ਚੜ੍ਹਾਇੰਦਾ। ਬਿਨ ਗੁਰਮੁਖਾਂ ਕੋਇ ਨਾ ਦਏ ਆਧਾਰ, ਤ੍ਰਿਸਨਾ ਮਾਤ ਨਾ ਕੋਇ ਬੁਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਵਖਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖੋ ਖੇਲ, ਹਰਿ ਸਤਿਗੁਰ ਆਪ ਵਖਾਈਆ। ਭਗਤ ਭਗਵੰਤ ਕਰ ਕਰ ਮੇਲ, ਮੇਲਾ ਹਰਿ ਦਵਾਰ ਲਗਾਈਆ। ਜੁਗ ਜੁਗ ਵਸਦਾ ਰਿਹਾ ਧਾਮ ਨਵੇਲ, ਕਲਜੁਗ ਅੰਤਮ ਵੇਸ ਵਟਾਈਆ। ਰੂਪ ਧਰਾਇਆ ਗੁਰੂ ਗੁਰ ਚੇਲ, ਚੇਲਾ ਗੁਰ ਆਪ ਅਖਵਾਈਆ। ਘਰ ਘਰ ਦਰ ਦਰ ਸਗਨ ਮਨਾ ਚੜ੍ਹਾਏ ਤੇਲ, ਬਣ ਪਾਂਧੀ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਰਿਹਾ ਸਮਝਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਖੋਲ੍ਹੋ ਅੱਖ, ਹਰਿ ਆਖ਼ਰ ਆਪ ਜਣਾਇੰਦਾ। ਲੱਖ ਚੁਰਾਸੀ ਨਾਲੋਂ ਕੀਤੇ ਵੱਖ, ਭਗਤ ਭਗਵਾਨ ਆਪ ਵਖਾਇੰਦਾ। ਜਿਨ੍ਹਾਂ ਪਿਛੇ ਹੋਇਆ ਆਪ ਪਰਤੱਖ, ਪਾਰਖੂ ਆਪਣਾ ਨਾਉਂ ਧਰਾਇੰਦਾ। ਸਚ ਦਵਾਰੇ ਕਰ ਇਕੱਠ, ਇਕੋ ਰੰਗ ਵਖਾਇੰਦਾ। ਜੁਗ ਚੌਕੜੀ ਮਾਰਗ ਚਲਦਾ ਮੰਦਰ ਮਸਜਿਦ ਸ਼ਿਵਦਵਾਲੇ ਮੱਠ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਇੰਦਾ। ਸਾਚਾ ਭੇਵ ਦੱਸੇ ਨਿਰੰਕਾਰ, ਨਿਰਗੁਣ ਆਪ ਜਣਾਈਆ। ਤੇਈ ਅਵਤਾਰ ਗਏ ਹਾਰ, ਭਗਤ ਅਠਾਰਾਂ ਪੰਧ ਮੁਕਾਈਆ। ਈਸਾ ਮੂਸਾ ਮੁਹੰਮਦ ਕਰ ਪੁਕਾਰ, ਅੰਜੀਲ ਕੁਰਾਨਾ ਲੇਖ ਜਣਾਈਆ। ਨਾਨਕ ਗੋਬਿੰਦ ਬੋਲ ਜੈਕਾਰ, ਜੀਵ ਜੰਤ ਜਗਤ ਸਮਝਾਈਆ। ਸਰਬ ਜੀਆਂ ਦਾ ਸਾਂਝਾ ਯਾਰ, ਇਕੋ ਇਕ ਬੇਪਰਵਾਹੀਆ। ਅੰਤਮ ਸਾਰੇ ਗਏ ਹਾਰ,

ਮਾਰਗ ਇਕ ਨਾ ਕੋਇ ਰਖਾਈਆ। ਸਾਚਾ ਨਾਅਰਾ ਸਚ ਨਾ ਦਿਸੇ ਕਿਸੇ ਜੈਕਾਰ, ਜੋ ਮੇਲਾ ਲਏ ਮਿਲਾਈਆ। ਕੋਈ ਰਾਮ ਕਰੇ ਪਿਆਰ, ਕੋਈ ਕ੍ਰਿਸ਼ਨ ਸੀਸ ਨਿਵਾਈਆ। ਕੋਈ ਮੂਸਾ ਮੰਗੇ ਦੀਦਾਰ, ਕੋਈ ਈਸਾ ਨੂਰ ਖ਼ੁਦਾਈਆ। ਕੋਈ ਮੁਹੰਮਦ ਕਹੇ ਯਾਰ, ਯਾਰੀ ਯਾਰਾਂ ਸੰਗ ਰਖਾਈਆ। ਕੋਈ ਨਾਨਕ ਕਹੇ ਨਿਰੰਕਾਰ, ਕੋਈ ਗੋਬਿੰਦ ਸੀਸ ਝੁਕਾਈਆ। ਕੋਈ ਕਹੇ ਸਤਿਨਾਮ ਕਰਤਾਰ, ਕੋਈ ਵਾਹਿਗੁਰੂ ਢੋਲਾ ਗਾਈਆ। ਸਾਚਾ ਭੇਵ ਨਾ ਪਾਇਆ ਜੀਵ ਵਿਚ ਸੰਸਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਦਏ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਹਰਿ ਰਿਹਾ ਦੱਸ, ਦਹਿ ਦਿਸ਼ਾ ਆਪ ਵਖਾਈਆ। ਵੇਖੋ ਹਰਿ ਜੂ ਹੋਇਆ ਵਸ, ਭੇਵ ਅਭੇਦ ਖੁਲ੍ਹਾਈਆ। ਇਕੋ ਅੱਖਰ ਦੱਸ ਕੇ ਗਿਆ ਫਸ, ਦੂਜੀ ਕਰੇ ਨਾ ਕੋਇ ਪੜ੍ਹਾਈਆ। ਚਾਰ ਕੁੰਟ ਨਾ ਜਾਏ ਨੱਠ, ਦਹਿ ਦਿਸ਼ਾ ਨਾ ਪੰਧ ਮੁਕਾਈਆ। ਸਾਚੇ ਭਗਤਾਂ ਹੋਇਆ ਇਕੱਠ, ਦਰ ਘਰ ਵੱਜੀ ਸਚ ਵਧਾਈਆ। ਨਾ ਕੋਈ ਤੀਰਥ ਨਾ ਕੋਈ ਤੱਟ, ਕਿਨਾਰਾ ਕੋਇ ਨਜ਼ਰ ਨਾ ਆਈਆ। ਚੌਦਾਂ ਲੋਕ ਨਾ ਕੋਈ ਹੱਟ, ਚੌਦਾਂ ਤਬਕ ਨਾ ਕੋਇ ਵਡਿਆਈਆ। ਨਾ ਕੋਈ ਮੰਦਰ ਮਸਜਿਦ ਮੱਠ, ਸ਼ਿਵਦਵਾਲਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਰਿਹਾ ਸਮਝਾਈਆ। ਸਾਚਾ ਖੇਲ ਸ੍ਰੀ ਭਗਵਾਨ, ਏਕਾ ਏਕ ਜਣਾਇੰਦਾ। ਇਕੋ ਅੱਖਰ ਇਕ ਗਿਆਨ, ਏਕਾ ਵਾਰ ਪੜ੍ਹਾਇੰਦਾ। ਪੀਰ ਪੈਗ਼ੰਬਰ ਗੁਰ ਅਵਤਾਰ ਰਸਨਾ ਜਿਹਵਾ ਸਾਰੇ ਗਾਣ, ਗਾ ਗਾ ਸ਼ੁਕਰ ਮਨਾਇੰਦਾ। ਆਤਮ ਪਰਮਾਤਮ ਦੇਵੇ ਦਾਨ, ਦਾਤਾ ਦਾਨੀ ਖੇਲ ਕਰਾਇੰਦਾ। ਪਾਰਬ੍ਰਹਮ ਦਾ ਬ੍ਰਹਮ ਨਿਸ਼ਾਨ, ਬ੍ਰਹਮ ਬੂਟਾ ਆਪ ਲਗਾਇੰਦਾ। ਲੱਖ ਚੁਰਾਸੀ ਕਰ ਪਰਧਾਨ, ਪੰਜ ਤੱਤ ਨਾਚ ਨਚਾਇੰਦਾ। ਤ੍ਰੈਗੁਣ ਮਾਇਆ ਕਰ ਪਰਵਾਨ, ਪਰਮ ਪੁਰਖ ਵੇਖ ਵਖਾਇੰਦਾ। ਸਤਿਜੁਗ ਤ੍ਰੇਤਾ ਦਵਾਪਰ ਖੇਲ ਮਹਾਨ, ਕਲਜੁਗ ਆਪਣਾ ਰੰਗ ਰੰਗਾਇੰਦਾ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਦੇਵੇ ਗਿਆਨ, ਏਕਾ ਪਰਦਾ ਆਪ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਆਪ ਲਗਾਇੰਦਾ। ਸਾਚਾ ਮਾਰਗ ਪਾਰਬ੍ਰਹਮ, ਬ੍ਰਹਮ ਆਪਣਾ ਆਪ ਲਗਾਈਆ। ਨਿਰਗੁਣ ਰੂਪ ਨਿਰਗੁਣ ਧਰਮ, ਨਿਰਗੁਣ ਰਾਹ ਚਲਾਈਆ। ਨਿਰਗੁਣ ਜ਼ਾਤ ਪਾਤ ਨਿਰਗੁਣ ਵਰਨ, ਨਿਰਗੁਣ ਵੰਡ ਵੰਡਾਈਆ। ਨਿਰਗੁਣ ਸ਼ਾਹ ਪਾਤਸ਼ਾਹ ਨਿਰਗੁਣ ਸਰਨ, ਸਰਨਗਤ ਇਕ ਸਮਝਾਈਆ। ਨਿਰਗੁਣ ਕਰਤਾ ਕਰਨੀ ਕਰਨ, ਕਰਤਾ ਪੁਰਖ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਰਿਹਾ ਖੁਲ੍ਹਾਈਆ। ਨਿਰਗੁਣ ਪਰਮਾਤਮ ਨਿਰਗੁਣ ਆਤਮ, ਆਤਮ ਪਰਮਾਤਮ ਭੇਵ ਚੁਕਾਇੰਦਾ। ਨਾ ਕੋਈ ਜਾਣੇ ਧਰਮ ਸਨਾਤਮ, ਸਨਾਤਨ ਆਪਣਾ ਰੰਗ ਵਖਾਇੰਦਾ। ਭੇਵ ਖੁਲ੍ਹਾਵਣਹਾਰਾ ਬਾਤਨ, ਜ਼ਾਹਰਾ ਆਪਣਾ ਰੂਪ ਵਟਾਇੰਦਾ। ਲੇਖਾ ਜਾਣੇ ਮਕਤੂਲ ਕਾਤਲ, ਕਤਲਗਾਹ ਆਪ ਸਮਝਾਇੰਦਾ। ਆਪੇ ਬਣਿਆ ਰਹੇ ਮੁਕੱਦਸ ਬਾਤਲ, ਬੇਵਫ਼ਾ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਇੰਦਾ। ਸਾਚਾ ਭੇਵ ਜੀਵ ਈਸ਼, ਜਗਦੀਸ਼ਰ ਆਪ ਜਣਾਈਆ। ਜੁਗ ਚੌਕੜੀ ਚਲੇ ਰੀਤ, ਰੀਤੀਵਾਨ ਫੇਰਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਗਾ ਗਾ ਗਏ ਗੀਤ, ਗੀਤ ਸੁਹਾਗੀ ਢੋਲਾ ਗਾਈਆ। ਵੰਡਾਂ ਵੰਡ ਵੰਡ ਗਏ ਮੰਦਰ ਮਸੀਤ, ਮਸਲਾ ਹੱਲ ਨਾ ਕੋਇ ਕਰਾਈਆ। ਅੰਤਮ ਔਧ ਗਈ ਬੀਤ, ਵੇਲਾ ਸਭ ਦਾ ਰਿਹਾ ਮੁਕਾਈਆ। ਪਰਗਟ ਹੋਇਆ ਆਪ ਅਨਡੀਠ, ਅਨਡਿਠੜੀ

ਕਾਰ ਕਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਆਪੇ ਜੀਤ, ਜਿੱਤ ਆਪਣੇ ਹੱਥ ਰਖਾਈਆ। ਫੇਰ ਜਨ ਭਗਤਾਂ ਕਰੇ ਸਚ ਪ੍ਰੀਤ, ਲੋਕਮਾਤ ਦਏ ਵਡਿਆਈਆ। ਫੜ ਫੜ ਮਿਠੇ ਕੀਤੇ ਕੌੜੇ ਰੀਠ, ਆਪਣਾ ਨਾਮ ਰਸ ਭਰਾਈਆ। ਆਪੇ ਵੜ੍ਹਿਆ ਅੰਦਰ ਚੀਤ, ਚਿਤਵਿਤ ਠਗੋਰੀ ਕੋਇ ਨਾ ਪਾਈਆ। ਆਪੇ ਗਾਏ ਸੁਹਾਗੀ ਗੀਤ, ਗੋਬਿੰਦ ਆਪਣਾ ਨਾਉਂ ਵਡਿਆਈਆ। ਲੇਖਾ ਜਾਣੇ ਹਸਤ ਕੀਟ, ਊਚ ਨੀਚ ਭੇਵ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਇਕ ਜਣਾਈਆ। ਸਾਚਾ ਰਾਹ ਨਿਰਗੁਣ ਨਿਰਗੁਣ ਰੰਗ, ਰੰਗ ਰੰਗੀਲਾ ਆਪ ਜਣਾਇੰਦਾ। ਨਿਰਗੁਣ ਸੇਜ ਨਿਰਗੁਣ ਪਲੰਘ, ਨਿਰਗੁਣ ਨਰ ਹਰਿ ਹੰਢਾਇੰਦਾ। ਨਿਰਗੁਣ ਨਾਮ ਨਿਰਗੁਣ ਮਰਦੰਗ, ਨਿਰਗੁਣ ਤਾਰ ਸਤਾਰ ਹਿਲਾਇੰਦਾ। ਨਿਰਗੁਣ ਰਸ ਨਿਰਗੁਣ ਅਨੰਦ, ਅਨੰਦ ਅਨੰਦ ਵਿਚ ਵਖਾਇੰਦਾ। ਨਿਰਗੁਣ ਨੂਰ ਨਿਰਗੁਣ ਚੰਦ, ਨਿਰਗੁਣ ਚਾਂਦਨਾ ਚੰਦ ਚਮਕਾਇੰਦਾ। ਨਿਰਗੁਣ ਖੰਡ ਨਿਰਗੁਣ ਬ੍ਰਹਿਮੰਡ, ਨਿਰਗੁਣ ਆਪਣੀ ਵੰਡ ਵੰਡਾਇੰਦਾ। ਨਿਰਗੁਣ ਸੂਰਜ ਨਿਰਗੁਣ ਚੰਦ, ਨਿਰਗੁਣ ਗਗਨ ਮੰਡਲ ਰੁਸ਼ਨਾਇੰਦਾ। ਨਿਰਗੁਣ ਵਸੇ ਸਚਖੰਡ, ਨਿਰਗੁਣ ਲੋਕਮਾਤ ਫੇਰਾ ਪਾਇੰਦਾ। ਨਿਰਗੁਣ ਸੂਰਬੀਰ ਸਰਬੰਗ, ਨਿਰਗੁਣ ਸ਼ਹਿਨਸ਼ਾਹ ਅਖਵਾਇੰਦਾ। ਨਿਰਗੁਣ ਚਿਲਾ ਤੀਰ ਕਮੰਦ, ਨਿਰਗੁਣ ਤੇਜ ਕਟਾਰ ਚਮਕਾਇੰਦਾ। ਨਿਰਗੁਣ ਨਿਰਗੁਣ ਕਰੇ ਜੰਗ, ਨਿਰਗੁਣ ਨਿਰਗੁਣ ਵਾਰ ਰਖਾਇੰਦਾ। ਨਿਰਗੁਣ ਨਿਰਗੁਣ ਪਾਏ ਬੰਧ, ਪੰਜ ਤੱਤ ਕਾਇਆ ਪਰਦਾ ਪਾਇੰਦਾ। ਨਿਰਗੁਣ ਨਿਰਗੁਣ ਗਾਏ ਛੰਦ, ਗੁਰ ਅਵਤਾਰ ਨਾਉਂ ਧਰਾਇੰਦਾ। ਨਿਰਗੁਣ ਸੁਹਾਗਣ ਨਿਰਗੁਣ ਰੰਡ, ਨਿਰਗੁਣ ਕੰਤ ਕੰਤੂਹਲ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਮਾਇੰਦਾ। ਨਿਰਗੁਣ ਕਰਨੀ ਕਰੇ ਕਰਤਾਰਾ, ਕੁਦਰਤ ਨਿਰਗੁਣ ਰੂਪ ਵਖਾਈਆ। ਨਿਰਗੁਣ ਬੰਨ੍ਹੇ ਸਾਚੀ ਧਾਰਾ, ਨਿਰਗੁਣ ਲੇਖਾ ਦਏ ਮੁਕਾਈਆ। ਨਿਰਗੁਣ ਆਵੇ ਜਾਵੇ ਵਿਚ ਸੰਸਾਰਾ, ਨਿਰਗੁਣ ਮਾਰਗ ਏਕਾ ਲਾਈਆ। ਨਿਰਗੁਣ ਕਰੇ ਖੇਲ ਅਗੰਮ ਅਪਾਰਾ, ਅਲੱਖ ਅਲੱਖਣਾ ਵਡ ਵਡਿਆਈਆ। ਨਿਰਗੁਣ ਸਰਗੁਣ ਸਤਿਜੁਗ ਤਰੇਤਾ ਦੁਆਪਰ ਦੇਂਦਾ ਰਿਹਾ ਲਾਰਾ, ਭੇਵ ਅਭੇਦ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਸਿਖਿਆ ਇਕ ਸਮਝਾਈਆ। ਸਾਚੀ ਸਿਖਿਆ ਹਰਿ ਦਾਤਾਰ, ਦਾਤਾ ਆਪ ਜਣਾਇੰਦਾ। ਆਤਮ ਪਰਮਾਤਮ ਕਰ ਪਿਆਰ, ਪਰਮ ਪੁਰਖ ਭੇਵ ਚੁਕਾਇੰਦਾ। ਸਚਖੰਡ ਦਾ ਸਚ ਵਿਹਾਰ, ਲੋਕਮਾਤ ਜਣਾਇੰਦਾ। ਦਰ ਦਰਵਾਜਾ ਖੋਲ੍ਹ ਕਿਵਾੜ, ਗ੍ਰਹਿ ਮੰਦਰ ਆਪ ਸੁਹਾਇੰਦਾ। ਭਗਤ ਭਗਵੰਤ ਇਕ ਵਿਹਾਰ, ਬਣ ਬਿਵਹਾਰੀ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਲਗਾਇੰਦਾ। ਸਾਚਾ ਮਾਰਗ ਹਰਿ ਜੂ ਹਰਿ ਸੰਗਤ, ਸਗਲਾ ਸੰਗ ਰਖਾਈਆ। ਨਾ ਕੋਈ ਅੰਕੜਾ ਨਾ ਕੋਈ ਅੰਕਤ, ਅੰਕ ਲੇਖ ਨਾ ਕੋਇ ਬਣਾਈਆ। ਨਾ ਕੋਈ ਪਾਂਧਾ ਨਾ ਕੋਈ ਪੰਡਤ, ਸਾਚੀ ਵਿਦਿਆ ਨਾ ਕੋਇ ਪੜ੍ਹਾਈਆ। ਨਾ ਕੋਈ ਦਾਤਾ ਨਾ ਕੋਈ ਮੰਗਤ, ਭਿਛਿਆ ਨਾਮ ਨਾ ਕੋਇ ਵਰਤਾਈਆ। ਨਾ ਕੋਈ ਗੁਰ ਨਾ ਕੋਈ ਸੰਗਤ, ਕਲਜੁਗ ਅੰਤ ਸੰਗ ਨਾ ਕੋਇ ਨਿਭਾਈਆ। ਪੁਰਖ ਅਬਿਨਾਸ਼ੀ ਸਾਰੇ ਕੀਤੇ ਖੰਡਤ, ਖੰਡਾ ਆਪਣੇ ਹੱਥ ਰਖਾਈਆ। ਦਰ ਦਰਵੇਸ਼ ਬਣੇ ਦਰ ਮੰਗਤ, ਬੈਠੇ ਸੀਸ ਝੁਕਾਈਆ। ਦਰੋਹੀ ਖ਼ੁਦਾਏ ਨਬੀ ਰਸੂਲ ਕਹਿਣ ਅਸੀਂ ਬਹੀਏ ਬਣ ਕੇ ਪੰਗਤ, ਸ਼ਰਅ ਮਜ਼੍ਹਬ ਨਾ ਦੀਨ ਕੋਇ ਵਡਿਆਈਆ। ਗੜ੍ਹ ਤੁਟਾ ਹਉਂਮੇ ਹੰਗਤ, ਹੰ ਬ੍ਰਹਮ ਤੇਰੀ ਸ਼ਰਨਾਈਆ।

ਤੇਰਾ ਚਰਨ ਦੁਆਰਾ ਸਾਚਾ ਜੰਨਤ, ਦੂਜਾ ਦਰ ਨਾ ਕੋਇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਰਿਹਾ ਵਖਾਈਆ। ਸਾਚਾ ਖੇਲ ਤੱਕੋ ਮੀਤ, ਮਿੱਤਰ ਪਿਆਰਾ ਆਪ ਜਣਾਇੰਦਾ। ਪੁਰਖ ਅਬਿਨਾਸ਼ੀ ਚਲਾਈ ਰੀਤ, ਲੋਕਮਾਤ ਸਮਝਾਇੰਦਾ। ਭਗਤ ਭਗਵਾਨ ਮਿਲ ਮਿਲ ਗਾਇਣ ਇਕੋ ਗੀਤ, ਸੋਹੰ ਸੋਹਲਾ ਆਪ ਸੁਣਾਇੰਦਾ। ਸਚ ਸਚ ਦੀ ਸਚ ਪ੍ਰੀਤ, ਘਰ ਸਾਚੇ ਆਪ ਲਗਾਇੰਦਾ। ਪਿਛਲੀ ਸਭ ਦੀ ਗਈ ਬੀਤ, ਅਗਲਾ ਲੇਖਾ ਆਪਣੇ ਹੱਥ ਰਖਾਇੰਦਾ। ਸ੍ਰਿਸ਼ਟ ਸਬਾਈ ਲਈ ਜੀਤ, ਆਪ ਜਿਤਿਆ ਕਦੇ ਨਾ ਜਾਇੰਦਾ। ਗ਼ਰੀਬ ਨਿਮਾਣਿਆਂ ਨਾਲ ਗੰਢ ਲਈ ਪੀਚ, ਦੋ ਜਹਾਨ ਨਾ ਕੋਇ ਖੁਲ੍ਹਾਇੰਦਾ। ਸ਼ਹਿਨਸ਼ਾਹ ਬਣਿਆ ਆਪ ਨਾਚੀਜ਼, ਗੁਰਮੁਖਾਂ ਮਾਤ ਵਡਿਆਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਕੋਲੋਂ ਨਾ ਗਿਆ ਪਤੀਜ, ਆਪਣਾ ਭੇਵ ਨਾ ਕਿਸੇ ਖੁਲ੍ਹਾਇੰਦਾ। ਛੋਟਿਆਂ ਬਾਲਿਆਂ ਪੂਰੀ ਕਰੇ ਰੀਝ, ਸਿਰ ਆਪਣਾ ਹੱਥ ਟਿਕਾਇੰਦਾ। ਦੋ ਜਹਾਨ ਜੇ ਕੋਈ ਲਾ ਕੇ ਵੇਖੇ ਨੀਝ, ਨੇਤਰ ਨਜ਼ਰ ਕਿਸੇ ਨਾ ਆਇੰਦਾ। ਇਕੋ ਨਾਨਕ ਦਿਤੀ ਨਿੱਕੀ ਝੀਤ, ਕਬੀਰ ਤਾਕੀ ਬੰਦ ਵਖਾਇੰਦਾ। ਸਾਰਿਆਂ ਪੀਸਣ ਲਿਆ ਪੀਸ, ਹਰਿ ਜੂ ਚੱਕੀ ਆਪ ਚਲਾਇੰਦਾ। ਉਠ ਕੇ ਸਾਰੇ ਵੇਖੋ ਖ਼ਾਲੀ ਹੋਏ ਖ਼ੀਸ, ਸੌਦਾ ਹੱਟ ਨਾ ਕੋਇ ਵਿਕਾਇੰਦਾ। ਨਾ ਕੋਈ ਸ਼ਰਅ ਨਾ ਹਦੀਸ, ਕਲਮਾ ਨਬੀ ਨਾ ਕੋਇ ਪੜ੍ਹਾਇੰਦਾ। ਫੜ ਫੜ ਬਾਹੋਂ ਰਿਹਾ ਘਸੀਟ, ਈਸਾ ਮੂਸਾ ਸੀਸ ਝੁਕਾਇੰਦਾ। ਕਰਵਟ ਦੇ ਨਾ ਬਦਲੇਂ ਪੀਠ, ਨੇਤਰ ਨੈਣਾਂ ਨੀਰ ਵਹਾਇੰਦਾ। ਤੇਰਾ ਰਲ ਕੇ ਗਾਈਏ ਗੀਤ, ਸੋਹੰ ਢੋਲਾ ਮੋਹੇ ਭਾਇੰਦਾ। ਤੇਰੇ ਚਰਨ ਕਵਲ ਅੰਮ੍ਰਿਤ ਆਬ ਹਯਾਤ ਪੀਏ ਲਾ ਕੇ ਝੀਕ, ਰਸਨਾ ਮੁਖ ਨਾ ਕੋਇ ਵਖਾਇੰਦਾ। ਤੇਰੀ ਸੱਚੀ ਦਿਸੇ ਰੀਤ, ਜ਼ਾਤ ਪਾਤ ਨਾ ਕੋਇ ਬਣਾਇੰਦਾ। ਲੇਖਾ ਚੁਕਿਆ ਮੰਦਰ ਮਸੀਤ, ਵਕਤ ਪੰਜ ਨਿਮਾਜ਼ ਨਾ ਕੋਇ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਵਖਾਇੰਦਾ। ਵਾਹ ਵਾ ਤੇਰਾ ਖੇਲ ਲੱਗਾ ਸੋਹਣਾ, ਗੁਰ ਅਵਤਾਰ ਖ਼ੁਸ਼ੀ ਮਨਾਈਆ। ਹਰਿ ਸੰਗਤ ਵਿਚ ਬਹਿ ਕੇ ਕਿਸੇ ਨਾ ਰੋਣਾ, ਸੁਖ ਸੁਖ ਵਿਚ ਮਿਲਾਈਆ। ਆਤਮ ਮੈਲ ਦੁਰਮਤ ਧੋਣਾ, ਸੋਹੰ ਢੋਲਾ ਗਾਈਆ। ਆਤਮ ਅੰਤਰ ਤੇਰੇ ਜੋਗਾ ਹੋਣਾ, ਹੋਰ ਨਾ ਕੋਇ ਸਾਕ ਸੱਜਣ ਭੈਣ ਭਾਈਆ। ਇਕੋ ਬੀਜ ਸਾਚਾ ਬੋਣਾ, ਅੰਮ੍ਰਿਤ ਬੂਟਾ ਮਾਤ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਰਿਹਾ ਵਖਾਈਆ। ਵੇਖੋ ਖੇਲ ਹਰੀ ਦੁਆਰ, ਹਰਿ ਸਾਚਾ ਆਪ ਜਣਾਇੰਦਾ। ਸਤਿਜੁਗ ਦਾ ਸਚ ਪਿਆਰ, ਹਰਿ ਸੰਗਤ ਵਿਚ ਪਰਨਾਇੰਦਾ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਕਰ ਤਿਆਰ, ਤੱਤ ਇਕੋ ਇਕ ਵਖਾਇੰਦਾ। ਬ੍ਰਹਮ ਮਤ ਦੇ ਅਧਾਰ, ਮਨਮਤ ਮੋਹ ਚੁਕਾਇੰਦਾ। ਗਤਮਿਤ ਜਾਣੇ ਕਰਤਾਰ, ਦੂਸਰ ਭੇਵ ਕੋਇ ਨਾ ਆਇੰਦਾ। ਰਥ ਚਲਾਏ ਵਿਚ ਸੰਸਾਰ, ਬਣ ਰਥਵਾਹੀ ਸੇਵ ਕਮਾਇੰਦਾ। ਸਾਢੇ ਤਿੰਨ ਹੱਥ ਕਰ ਤਿਆਰ, ਮੰਦਰ ਅੰਦਰ ਆਸਣ ਲਾਇੰਦਾ। ਨਿਰਗੁਣ ਜੋਤ ਨੂਰ ਉਜਿਆਰ, ਪੁਰਖ ਅਕਾਲ ਵੇਸ ਵਟਾਇੰਦਾ। ਅਜੂਨੀ ਰਹਿਤ ਹੋ ਤਿਆਰ, ਅਨੁਭਵ ਪਰਕਾਸ਼ ਕਰਾਇੰਦਾ। ਰਿਖੀ ਮੁਨੀ ਗਏ ਹਾਰ, ਆਪਣੀ ਰੇਖ ਨਾ ਕਿਸੇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਸਮਝਾਇੰਦਾ। ਸਾਚਾ ਖੇਲ ਕਰੇ ਕਰਤਾਰਾ, ਹਰਿ ਕਰਨੀ ਆਪ ਜਣਾਈਆ। ਸਚਖੰਡ ਦਾ ਸਚ ਵਿਹਾਰਾ, ਲੋਕਮਾਤ ਪਰਗਟਾਈਆ। ਇਕ ਨੌਂ ਦਾ ਇਕ ਅਖਾੜਾ, ਏਕੰਕਾਰਾ ਆਪ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ

ਰੀਤੀ ਦਏ ਸਮਝਾਈਆ। ਜਗਤ ਰੀਤੀ ਦੱਸੇ ਆਪ, ਆਪਾ ਆਪ ਛੁਪਾਈਆ। ਸਤਿ ਸਤਿਵਾਦੀ ਸੱਚਾ ਜਾਪ, ਘਰ ਸਾਚੇ ਆਪ ਜਪਾਈਆ। ਏਕਾ ਅੱਖਰ ਏਕਾ ਪਾਠ, ਏਕਾ ਵਾਰ ਪੜ੍ਹਾਈਆ। ਦੋ ਜਹਾਨਾਂ ਪਾਰ ਘਾਟ, ਅੱਧਵਿਚਕਾਰ ਨਾ ਕੋਇ ਡੁਬਾਈਆ। ਲਹਿਣਾ ਦੇਣ ਚੁਕਾਏ ਮਾਤ, ਬਾਕੀ ਕੋਇ ਨਜ਼ਰ ਨਾ ਆਈਆ। ਜਨ ਭਗਤਾਂ ਧੂੜੀ ਮਸਤਕ ਖ਼ਾਕ, ਟਿੱਕਾ ਆਪਣਾ ਆਪ ਚਮਕਾਈਆ। ਹਰਿਜਨ ਉਪਜਾਏ ਸਾਚੀ ਜ਼ਾਤ, ਜ਼ਾਤ ਆਪਣੀ ਨਾਲ ਮਿਲਾਈਆ। ਗੁਰਮੁਖ ਤੇਰੀ ਨਾ ਹੋਏ ਵਫ਼ਾਤ, ਫ਼ਾਤਿਆ ਸਭ ਦਾ ਦਏ ਪੜ੍ਹਾਈਆ। ਉਨੀ ਕੱਤਕ ਗੁਰ ਅਵਤਾਰ ਪੀਰ ਪੈਗ਼ੰਬਰ ਬਣਾਏ ਇਕ ਜਮਾਤ, ਇਕੋ ਅੱਖਰ ਦਏ ਸਮਝਾਈਆ। ਸਚਖੰਡ ਦੀ ਸਚ ਕਨਾਤ, ਸ਼ਬਦ ਦੀਵਾਰ ਆਪ ਵਖਾਈਆ। ਜੇ ਕੋਈ ਵੇਖੇ ਮਾਰ ਝਾਤ, ਭਗਤ ਦੁਆਰਾ ਦਏ ਦਰਸਾਈਆ। ਜਿਸ ਦਵਾਰੇ ਪਰਗਟ ਹੋਏ ਸਾਖਿਆਤ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਮਾਰਗ ਦਏ ਲਗਾਈਆ। ਉਨੀ ਕੱਤਕ ਨੀਲਾ ਬਾਣਾ, ਹਰਿ ਹਰਿ ਜੂ ਆਪ ਸੁਹਾਈਆ। ਕਰੇ ਖੇਲ ਵਡ ਜਰਵਾਣਾ, ਜਾਬਰ ਜ਼ਬਰ ਬੇਪਰਵਾਹੀਆ। ਸਚ ਸੰਦੇਸ਼ਾ ਦੇਵੇ ਰਾਜਾ ਰਾਣਾ, ਹੁਕਮ ਹਾਕਮ ਆਪ ਜਣਾਈਆ। ਸਭ ਨੂੰ ਮੰਨਣਾ ਪਏ ਭਾਣਾ, ਨਾ ਕੋਈ ਮੇਟੇ ਮੇਟ ਮਿਟਾਈਆ। ਅਮਾਮ ਮਹਿੰਦੀ ਜਿਸ ਦਰਸ਼ਨ ਪਾਣਾ, ਮੁਸਲਮ ਸੁੰਨੀ ਦਏ ਸੁਣਾਈਆ। ਰਾਮ ਕ੍ਰਿਸ਼ਨ ਜਿਸ ਚਰਨ ਧਿਆਨ ਲਗਾਣਾ, ਸਰਨ ਚਰਨ ਦਏ ਵਡਿਆਈਆ। ਨਾਨਕ ਗੋਬਿੰਦ ਜਿਸ ਗੋਦ ਸੁਹਾਣਾ, ਤਿਸ ਗੋਦੀ ਲਏ ਉਠਾਈਆ। ਵਰਨਾਂ ਬਰਨਾਂ ਦਏ ਫ਼ਰਮਾਨਾ, ਫੁਰਨਾ ਸਭ ਦਾ ਬੰਦ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਈਆ। ਉਨੀ ਕੱਤਕ ਪੰਥ ਖ਼ਾਲਸਾ, ਹਰਿ ਖ਼ਾਲਸ ਦਏ ਸਮਝਾਈਆ। ਜਿਸ ਦੀ ਕਰਦੇ ਰਹੇ ਲਾਲਸਾ, ਸੋ ਲਾਲਣ ਆਇਆ ਮਾਹੀਆ। ਨੇਤਰ ਖੋਲ੍ਹੋ ਲਾਹੋ ਨਿੰਦਰਾ ਆਲਸਾ, ਆਲਸ ਸਭ ਦਾ ਰਿਹਾ ਗਵਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਜੋ ਕਰਦਾ ਰਿਹਾ ਮਾਲਸ਼ਾਂ, ਲੋਕਮਾਤ ਮਰਦ ਮਰਦਾਨ ਬਣਾਈਆ। ਸੋ ਸਭ ਦਾ ਅੰਤਮ ਬਣਿਆ ਸਾਲਸਾ, ਲੇਖਾ ਹੱਕੋ ਹੱਕ ਮੁਕਾਈਆ। ਕਰਨ ਆਇਆ ਇਕ ਅਦਾਲਤਾ, ਆਦਲ ਆਪਣਾ ਰੂਪ ਵਟਾਈਆ। ਪਿਛੋਂ ਦੇਵੇ ਨਾ ਕੋਈ ਅਲਾਮਤਾ, ਉਲਮਾ ਚਲੇ ਨਾ ਕੋਇ ਚਤੁਰਾਈਆ। ਆਪ ਰਹੇ ਸਹੀ ਸਲਾਮਤਾ, ਸਭ ਦਾ ਲੇਖਾ ਦਏ ਮੁਕਾਈਆ। ਏਥੇ ਕਿਸੇ ਨੂੰ ਕਰੇ ਨਾ ਕੋਈ ਮਮਾਨਤਾ, ਸੁਣੇ ਫ਼ਰਿਯਾਦ ਸੱਚਾ ਮਾਹੀਆ। ਅੰਤਮ ਦੇਣੀ ਨਾ ਕਿਸੇ ਜ਼ਮਾਨਤਾ, ਬਰੀਖ਼ਾਨਾ ਨਾ ਕੋਇ ਵਖਾਈਆ। ਇਕੋ ਗੋਬਿੰਦ ਆਇਆ ਦੇਣ ਸ਼ਹਾਦਤਾ, ਸ਼ਹਿਨਸ਼ਾਹ ਆਪਣੇ ਸੰਗ ਰਖਾਈਆ। ਸਭ ਦੀ ਲੇਖੇ ਲਾਏ ਇਬਾਦਤਾ, ਆਪਣੀ ਝੋਲੀ ਪਾਈਆ। ਉਠ ਉਠ ਕਰ ਲਓ ਆਪ ਤੁਆਕਬਾ, ਪਿੱਛਾ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸਾਚਾ ਲੇਖ ਲਿਖੇ ਸ਼ਾਹ ਇੰਗਲੈਂਡ, ਇੰਗਲਸਤਾਨ ਆਪ ਜਣਾਇੰਦਾ। ਅੰਤਮ ਖ਼ਾਲੀ ਦਿਸੇ ਲੈਂਡ, ਲੈਂਡ ਮਾਰਕ ਆਪ ਵਖਾਇੰਦਾ। ਨਾ ਕੋਈ ਫ਼ਰੈਂਡਿ ਨਾ ਫ਼ਰੈਂਡ, ਫ਼ਰਮਾਂਬਰਦਾਰ ਨਾ ਕੋਇ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਇੰਦਾ। ਸਾਚਾ ਲੇਖਾ ਲਿਖੇ ਸ਼ਾਹ ਈਰਾਨ, ਅਰਬ ਤੁਰਕਸਤਾਨ ਨਾਲ ਮਿਲਾਈਆ। ਪੁਰਖ ਅਬਿਨਾਸ਼ੀ ਚਾੜ੍ਹੇ ਇਕ ਤੂਫ਼ਾਨ, ਤੋਹਫ਼ਾ ਸਭ ਨੂੰ ਦਏ ਪੁਚਾਈਆ। ਸਾਬਤ ਰਹੇ ਨਾ ਕੋਇ ਈਮਾਨ, ਸਿਦਕ ਸਬੂਰੀ ਨਾ ਕੋਇ ਹੰਢਾਈਆ। ਆਪ ਬਦਲਣ ਆਇਆ ਨਜ਼ਾਮ, ਨਜ਼ਮ ਇਕੋ ਨਾਮ ਸੁਣਾਈਆ। ਚਲ

ਕੇ ਬਰਦੇ ਬਣੋ ਗ਼ੁਲਾਮ, ਗ਼ੁਰਬਤ ਕੋਇ ਰਹਿਣ ਨਾ ਪਾਈਆ। ਦਰਸ਼ਨ ਕਰੋ ਇਕ ਅਮਾਮ, ਜਿਸ ਨੂੰ ਮੁਹੰਮਦ ਸੀਸ ਝੁਕਾਈਆ। ਸਚ ਸੰਦੇਸ਼ਾ ਦਏ ਪੈਗ਼ਾਮ, ਪੀਰ ਪੈਗ਼ੰਬਰ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਲਾਸ਼ਰੀਕਾ, ਹਰਿ ਆਪਣਾ ਹੁਕਮ ਵਰਤਾਇੰਦਾ। ਡੂੰਘੀ ਧਾਰ ਉਠਾਏ ਅਮਰੀਕਾ, ਅਮਰਪਦ ਇਕ ਜਣਾਇੰਦਾ। ਅੰਤਮ ਵੇਲਾ ਆਇਆ ਨਜ਼ਦੀਕਾ, ਨੇੜੇ ਹੋ ਹੋ ਖੇਲ ਕਰਾਇੰਦਾ। ਲੇਖਾ ਜਾਣੇ ਜੀਵ ਜੀਅ ਕਾ, ਅਭੁੱਲ ਭੁੱਲ ਕਦੇ ਨਾ ਜਾਇੰਦਾ। ਅੱਗੇ ਪੈਣ ਨਾ ਦੇਵੇ ਤਰੀਕਾ, ਤਾਰੀਕ ਅੰਧੇਰਾ ਆਪ ਗਵਾਇੰਦਾ। ਜਿਸ ਦੀ ਮੂਸਾ ਰੱਖਦਾ ਗਿਆ ਉਡੀਕਾ, ਈਸਾ ਨੈਣਾਂ ਰਾਹ ਤਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਇੰਦਾ। ਸਾਚਾ ਹੁਕਮ ਘੱਲੇ ਚੀਨਾ, ਚਿਰ ਅੰਤ ਕੋਇ ਨਾ ਲਾਈਆ। ਅੰਤਮ ਸਭ ਨੂੰ ਹੋਣਾ ਪਏ ਅਧੀਨਾ, ਸਿਰ ਸਕੇ ਨਾ ਕੋਇ ਉਠਾਈਆ। ਪੁਰਖ ਅਬਿਨਾਸ਼ੀ ਸਾਚੇ ਅਸਵ ਪਾਵਣਹਾਰਾ ਜ਼ੀਨਾ, ਸ਼ਾਹਸਵਾਰਾ ਸੱਚਾ ਮਾਹੀਆ। ਸਭ ਦਾ ਪਾੜਨਹਾਰਾ ਸੀਨਾ, ਤੀਰ ਨਿਸ਼ਾਨਾ ਇਕ ਚਲਾਈਆ। ਵੇਖਣਹਾਰਾ ਕੱਤਕ ਰੁੱਤ ਮਹੀਨਾ, ਰੁਤੜੀ ਆਪਣੀ ਨਾਲ ਮਿਲਾਈਆ ਅਠਾਰਾਂ ਸਾਲ ਬੈਠਾ ਰਿਹਾ ਬਣ ਨਾਬੀਨਾ, ਆਪਣੀ ਅੱਖ ਨਾ ਕਦੇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਦਏ ਘਲਾਈਆ। ਸਚ ਸੰਦੇਸ਼ ਰੂਸ ਨਰੇਸ਼ਾ, ਏਕਾ ਏਕ ਜਣਾਈਆ। ਆਪਣਾ ਦੱਸਣ ਆਇਆ ਭੇਸਾ, ਭੇਵ ਅਭੇਦ ਖੁਲ੍ਹਾਈਆ। ਅੱਗੇ ਚਲੇ ਨਾ ਕਿਸੇ ਕੋਈ ਪੇਸ਼ਾ, ਜ਼ਿਮੀ ਅਸਮਾਨ ਨਾ ਕੋਇ ਲੜਾਈਆ। ਬੁੱਧ ਮਤ ਦੀ ਖੇਡੇ ਖੇਡਾ, ਜੀਵਣ ਜੁਗਤ ਨਾ ਕਿਸੇ ਜਣਾਈਆ। ਕੂੜੀ ਕਿਰਿਆ ਕੀਤਾ ਤੇਰੇ ਜੇਡਾ, ਚਾਰੋਂ ਕੁੰਟ ਰਹੀ ਭਵਾਈਆ। ਅੰਤਮ ਸਭ ਦਾ ਹੋਏ ਇਕੋ ਨੇਤਾ, ਨਿਹਕਲੰਕ ਬੇਪਰਵਾਹੀਆ। ਨੌਂ ਖੰਡ ਪ੍ਰਿਥਮੀ ਕਰ ਕਰ ਵੇਂਤਾ, ਸ਼ਬਦੀ ਸ਼ਬਦ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਹੋ ਮਿਹਰਵਾਨ, ਮਿਹਰਵਾਨ ਦਇਆ ਕਮਾਈਆ। ਸੰਦੇਸ਼ਾ ਦੇਵੇ ਮੁਗ਼ਲ ਪਠਾਣ, ਨਾਮ ਨਿਧਾਨਾ ਇਕ ਜਣਾਈਆ। ਚੁਗ਼ਲੀ ਚੁਗ਼ਲ ਨਾ ਲਾਏ ਕੋਇ ਵਿਚ ਜਹਾਨ, ਪਰਦਾ ਆਪਣਾ ਆਪ ਚੁਕਾਈਆ। ਸਾਚੇ ਤਖ਼ਤ ਬੈਠਾ ਨੌਜਵਾਨ, ਹੁਜਰਾ ਇਕੋ ਇਕ ਸੁਹਾਈਆ। ਰਲ ਕੇ ਸਾਰੇ ਕਰੋ ਸਲਾਮ, ਅਲੈਕਮ ਮਿਲੇ ਮਾਤ ਵਡਿਆਈਆ। ਅੰਤਮ ਛੁਪਣ ਵਾਲਾ ਭਾਨ, ਕਿਰਨ ਚੰਦ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਕੰਮ ਕਰੇ ਖ਼ਾਸ, ਖ਼ਾਹਸ਼ ਸਭ ਦੀ ਪੂਰ ਕਰਾਇੰਦਾ। ਹੁਕਮ ਦੇਵੇ ਸ਼ਾਹ ਫ਼ਰਾਂਸ, ਫਾਂਸੀ ਸਭ ਦੇ ਹੱਥ ਵਖਾਇੰਦਾ। ਸੌਖਾ ਲੈਣ ਨਾ ਦੇਵੇ ਸਾਂਸ, ਸਾਹ ਸਾਹ ਆਪਣਾ ਨਾਮ ਵਖਾਇੰਦਾ। ਨੌਂ ਖੰਡ ਪ੍ਰਿਥਮੀ ਪਾਵੇ ਰਾਸ, ਬਣ ਨਟੂਆ ਸਾਂਗ ਵਰਤਾਇੰਦਾ। ਈਸਾ ਮੂਸਾ ਮੁਹੰਮਦ ਪੀਰ ਪੈਗ਼ੰਬਰ ਪਰਗਟਾਏ ਆਪਣੀ ਸ਼ਾਖ਼, ਸ਼ਨਾਖ਼ਤ ਇਕੋ ਇਕ ਜਣਾਇੰਦਾ। ਸ਼ਾਹ ਤੁਰਕੀ ਕਰੇ ਘਾਤ, ਘਾਉ ਆਪਣਾ ਨਾਮ ਲਗਾਇੰਦਾ। ਬਿਨ ਹਰਿ ਨਾ ਕੋਇ ਨਜ਼ਾਤ, ਬਿਨ ਖ਼ੁਦਾ ਖ਼ੁਦੀ ਨਾ ਕੋਇ ਮਿਟਾਇੰਦਾ। ਰਲ ਮਿਲ ਪੀਓ ਹਯਾਤ ਆਬ, ਅਰਬ ਅਰਬਾਨੀਆਂ ਆਪ ਸਮਝਾਇੰਦਾ। ਪ੍ਰਭ ਦੇਵਣਹਾਰਾ ਅੰਤ ਇਕੋ ਖ਼ਤਾਬ, ਖ਼ਤਾ ਸਭ ਦੀ ਵੇਖ ਵਖਾਇੰਦਾ। ਸਭ ਨੂੰ ਮੰਨਣਾ ਪਏ ਹੁਕਮ ਜਨਾਬ, ਜਲਵਾ ਆਪਣਾ ਨਾ ਕੋਇ ਧਰਾਇੰਦਾ। ਦੋ ਜਹਾਨਾਂ ਵਡ ਨਵਾਬ, ਲੋਕਮਾਤ ਫੇਰੀ ਪਾਇੰਦਾ। ਖ਼ਾਲੀ ਹੱਥ ਕਰੋ ਆਦਾਬ, ਪੁੰਨ ਸਵਾਬ ਭੇਵ ਚੁਕਾਇੰਦਾ। ਜਿਸ ਦਾ ਪੀਰ ਪੈਗ਼ੰਬਰ ਲੈਂਦੇ

ਰਹੇ ਖ਼ਵਾਬ, ਸੋ ਖ਼ਬਰ ਆਪ ਪੁਚਾਇੰਦਾ। ਜੇ ਕਿਸੇ ਲੈਣਾ ਸਚ ਜਵਾਬ, ਘਰ ਸੱਦੋ ਦਰ ਆ ਆ ਹੁਕਮ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਪਾਕ ਖ਼ਾਕ ਖ਼ਾਕ ਪਾਕ ਆਪ ਕਰਾਇੰਦਾ। ਮਨ ਵਾਸਨਾ ਜਾਏ ਚਲ, ਚਲਿਤਰ ਹਰਿ ਵਖਾਇੰਦਾ। ਗੁਰਸਿਖ ਦੁਆਰਾ ਲਏ ਮੱਲ, ਮਨਸਾ ਮੋਹ ਮੁਕਾਇੰਦਾ। ਜਿਸ ਦੁਆਰੇ ਰਿਹਾ ਘੱਲ, ਸੋ ਦੁਆਰਾ ਚਰਨ ਕਵਲ ਸਮਝਾਇੰਦਾ। ਸਚ ਪ੍ਰੇਮ ਜਾਣਾ ਰਲ, ਪਿਆਰ ਘਰ ਇਕ ਵਖਾਇੰਦਾ। ਜਿਥੇ ਮਿਲੇ ਇਕੋ ਫਲ, ਦੂਜੀ ਵਸਤ ਨਾ ਕੋਇ ਵਰਤਾਇੰਦਾ। ਜਿਥੇ ਨੇੜ ਨਾ ਆਏ ਕਾਲ ਕਲ, ਕਾਲਖ ਟਿੱਕਾ ਨਾ ਕੋਇ ਲਗਾਇੰਦਾ। ਸੋ ਸਾਹਿਬ ਹੋਇਆ ਤੇਰੇ ਵਲ, ਤੇਰੇ ਅੱਗੇ ਵਾਸਤਾ ਪਾਇੰਦਾ। ਬਾਹਰੋਂ ਦਿਸੇ ਤੇਰੀ ਚੰਮੜੀ ਖੱਲ, ਨਿਝ ਘਰ ਤੇਰੇ ਡੇਰਾ ਲਾਇੰਦਾ। ਅੰਤ ਨਾ ਕਰੇ ਛਲ, ਛਹਿਬਰ ਆਪਣਾ ਨਾਮ ਵਖਾਇੰਦਾ। ਘਰ ਦੀਪਕ ਦੀਆ ਗਿਆ ਬਲ, ਅਗਿਆਨ ਅੰਧੇਰ ਚੁਕਾਇੰਦਾ। ਜਿਸ ਦਵਾਰੇ ਰਿਹਾ ਘੱਲ, ਸੋ ਦਵਾਰਾ ਤੇਰੇ ਅੰਦਰ ਵਖਾਇੰਦਾ। ਆਤਮ ਪਰਮਾਤਮ ਜਾਏ ਰਲ, ਅੱਗਾ ਪਿਛਾ ਨਾ ਕੋਇ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੁਨੇਹੁੜਾ ਦੇਵੇ ਘਰ, ਉਠ ਪਾਲ ਰਾਹ ਤੇਰਾ ਆਪ ਤਕਾਇੰਦਾ। ਉਠ ਕੇ ਜਾ ਜਾ ਜਾ, ਆਪਣੀ ਯਾਦ ਦਿਲਾਈਆ। ਤੇਰੀ ਸਿਫ਼ਤ ਵਾਹ ਵਾ, ਵਾਹਿਗੁਰੂ ਆਪ ਗਾਈਆ। ਤੇਰਾ ਮੇਰਾ ਇਕੋ ਰਾਹ, ਰਹਿਬਰ ਬਣੇ ਜਗਤ ਲੋਕਾਈਆ। ਤੇਰਾ ਨਾਤਾ ਜੁੜਿਆ ਸਹਿਜ ਸੁਭਾ, ਸਬਕ ਸਾਬਤ ਇਕ ਪੜ੍ਹਾਈਆ। ਰਹਿਬਰ ਬਣਿਆ ਆਪ ਖ਼ੁਦਾ, ਰਾਹ ਸਾਚਾ ਰਿਹਾ ਵਖਾਈਆ। ਜਿਸ ਘਰ ਜਾ ਫੇਰ ਨਾ ਹੋਏ ਜੁਦਾ, ਜੁਜ਼ ਆਪਣਾ ਨਾ ਕੋਇ ਵੰਡਾਈਆ। ਚਲਾ ਜਾ ਚਲਾ ਜਾ ਚਲਾ ਜਾ, ਜਬ ਤੱਕ ਨਾ ਮਿਲੇ ਮਾਹੀਆ। ਬਾਹੋਂ ਫੜ ਗਲ ਲਏ ਲਗਾ, ਤਿਸ ਅੱਗੇ ਕਰ ਅਰਜੋਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਰਿਹਾ ਸੁਣਾਈਆ। ਉਠ ਜਾ ਉਠ ਜਾ ਮੰਨ ਕਹਿਣਾ, ਕਹਿ ਕਹਿ ਆਪ ਸੁਣਾਇਆ। ਤੇਰੇ ਪਿਛੇ ਹਰਿ ਜੂ ਰਹਿਣਾ, ਫਿਰ ਫਿਰ ਆਪਣਾ ਵਕਤ ਲੰਘਾਇਆ। ਸਾਚੀ ਵਸਤ ਨਾਮ ਅਮੋਲਕ ਪਾਏ ਗਹਿਣਾ, ਗਹਿਰ ਗੰਭੀਰ ਬੇਪਰਵਾਹਿਆ। ਧਾਮ ਇਕੱਠੇ ਇਕੋ ਰਹਿਣਾ, ਰਹਿ ਰਹਿ ਖ਼ੁਸ਼ੀ ਮਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਘਰ ਵਿਚ ਰਿਹਾ ਘਲਾਇਆ। ਗੁਰਮੁਖ ਫੜੀ ਹਰਿ ਜੂ ਡੋਰ, ਡੋਰੀ ਗੁਰਮੁਖ ਹੱਥ ਫੜਾਈਆ। ਚਮਰੇਟੇ ਮਿਲਿਆ ਢੋ ਢੋ ਢੋਰ, ਪਾਣਾਂ ਗੰਢ ਪਵਾਈਆ। ਬਟਵਾਰਾ ਵੇਖਿਅ ਠੱਗ ਚੋਰ, ਚੋਰੀ ਠੱਗੀ ਹਰਿ ਜੂ ਭਾਈਆ। ਤ੍ਰੇਤਾ ਦਵਾਪਰ ਕਲਜੁਗ ਵਿਛੜੇ ਲਏ ਜੋੜ, ਜੋੜੀ ਜਗਤ ਜੁੜਾਈਆ। ਆਪੇ ਚੜ੍ਹ ਕੇ ਵੇਖੇ ਸਾਚੇ ਘੋੜ, ਘੋੜਾ ਨਜ਼ਰ ਕਿਸੇ ਨਾ ਆਈਆ। ਗ਼ਫ਼ਲਤ ਅੰਦਰ ਗਿਆ ਬੌਹੜ, ਬੌਹੜੀ ਬੌਹੜੀ ਕਰ ਕਰ ਆਪਣਾ ਹਾਲ ਸੁਣਾਈਆ। ਹਰਿ ਜੂ ਵੇਖਿਆ ਤੱਕ ਕੇ ਗ਼ੌਰ, ਗਹਿਰ ਗੰਭੀਰ ਨੈਣ ਤਕਾਈਆ। ਪੂਰਬ ਜਨਮ ਦੇ ਵਿਛੜੇ ਅੰਤ ਬਣਾਏ ਆਪਣੇ ਕੌਰ, ਦੇਵੇ ਮਾਣ ਵਡਿਆਈਆ। ਦੋਹਾਂ ਦਵਾਦਸ ਗਈ ਸੌਰ, ਦਾਅਵਤ ਹਰਿ ਖਵਾਈ ਆ। ਪਰਮ ਪੁਰਖ ਪ੍ਰਭ ਗਿਆ ਬੌਹੜ, ਬਹੁ ਭਾਂਤ ਦਏ ਵਡਿਆਈਆ। ਜਨਮ ਜਨਮ ਦੀ ਮਿਟੇ ਔੜ, ਅੰਮ੍ਰਿਤ ਰਸ ਚੁਆਈਆ। ਮਾਣਸ ਜਨਮ ਗਿਆ ਸੌਰ, ਸੌਹਰੇ ਪੇਈਏ ਖ਼ੁਸ਼ੀ ਮਨਾਈਆ। ਜਿਸ ਦੇ ਸਿਰ ਤੇ ਆਦਿ ਜੁਗਾਦਿ ਝੁਲਦਾ ਚੌਰ, ਸੋ ਚੂਹੜੇ ਚਮਿਆਰ ਗਲੇ ਲਗਾਈਆ। ਫਲ ਮਿੱਠੇ ਕੀਤੇ ਕੌੜ, ਵਿਖ ਅੰਮ੍ਰਿਤ ਰੂਪ ਬਣਾਈਆ। ਬਿਧ ਕਰੀ ਅਵਰ ਕੀ ਔਰ, ਕੋਈ ਭੇਵ ਨਾ ਜਾਣੇ ਰਾਈਆ। ਕਰ ਕਿਰਪਾ ਬਦਲੇ

ਤੌਰ, ਤਰਾ ਤਰਜ਼ ਆਪ ਸਮਝਾਈਆ। ਸੱਸੇ ਉਪਰ ਨਜ਼ਰ ਆਇਆ ਹੋੜਾ ਹੋੜ, ਹੋਕਾ ਦੇ ਦੇ ਰਿਹਾ ਸਮਝਾਈਆ। ਹੰ ਬ੍ਰਹਮ ਕਰੇ ਕੋਰਾ ਕੋਰ, ਦੁਰਮੱਤ ਮੈਲ ਨਾ ਲਾਗੇ ਰਾਈਆ। ਇਕ ਦੂਜੇ ਦੇ ਨਾਲ ਦਿਤੇ ਤੋਰ, ਨਾਤਾ ਸਕੇ ਨਾ ਕੋਇ ਤੁੜਾਈਆ। ਪਾਰਬ੍ਰਹਮ ਦੇ ਨਿੱਕੇ ਬਾਲੇ ਛੋਹਰ, ਆਪਣੀ ਉਂਗਲੀ ਰਿਹਾ ਲਗਾਈਆ। ਕਦੀ ਚੁੱਕ ਲਏ ਆਪਣੀ ਮੌਰ, ਮੋਢੇ ਉਪਰ ਲਏ ਟਿਕਾਈਆ। ਆਪ ਬਣ ਕੇ ਬਰਦਾ ਘੋੜ, ਗੁਰਮੁਖ ਆਪਣੀ ਪੀਠ ਟਿਕਾਈਆ। ਅੰਤ ਨਿਮਸਕਾਰ ਕਰੇ ਦੋਏ ਜੋੜ, ਜੋੜੀ ਜੋੜੀ ਆਪ ਸ਼ਹਿਨਸ਼ਾਹੀਆ। ਗੁਰਮੁਖਾਂ ਦੀ ਸਦਾ ਸਦਾ ਲੋੜ, ਬਿਨ ਗੁਰਮੁਖਾਂ ਹਰਿ ਜੂ ਕੰਮ ਕਿਸੇ ਨਾ ਆਈਆ। ਗੁਰਸਿਖੋ ਤੁਹਾਡੇ ਅੱਗੇ ਕੋਈ ਨਾ ਜ਼ੋਰ, ਬਣ ਬਰਦਾ ਸੀਸ ਝੁਕਾਈਆ। ਜਿਧਰ ਚਾਹੋ ਲਓ ਤੋਰ, ਤੋਰ ਆਪਣੀ ਆਇਆ ਬਦਲਾਈਆ। ਤੁਹਾਡੇ ਹੱਥ ਫੜਾਈ ਡੋਰ, ਜ਼ਿਮੀ ਅਸਮਾਨ ਚਰਨਾਂ ਹੇਠ ਦਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਸਾਚੇ ਖ਼ੁਸ਼ੀ ਵਖਾਈਆ। ਜੋੜੀ ਜੁੜੀ ਜੁੜਿਆ ਰਥ, ਰਥ ਰਥਵਾਹੀ ਖੇਲ ਕਰਾਇੰਦਾ। ਵੇਖਣ ਆਇਆ ਪੁਰਖ ਸਮਰਥ, ਸਮਰਥ ਆਪਣੀ ਧਾਰ ਚਲਾਇੰਦਾ। ਨਾਮ ਅਮੋਲਕ ਦੇ ਵੱਥ, ਵਸਤ ਇਕੋ ਇਕ ਵਰਤਾਇੰਦਾ। ਇਕ ਦੂਜੇ ਦਾ ਕਰਨਾ ਜਸ, ਦੂਜੀ ਸਿਖਿਆ ਨਾ ਕੋਇ ਪੜ੍ਹਾਇੰਦਾ। ਗੁਰਸਿਖਾਂ ਗੁਰਸਿਖ ਮਿਲੇ ਹੱਸ ਹੱਸ, ਹੰਸ ਮੁਖ ਆਪ ਹੰਸਾਇੰਦਾ। ਜਨ ਭਗਤਾਂ ਅੱਗੇ ਆਪੇ ਕਰ ਕੇ ਬਹਿ ਜਾਏ ਬੱਸ, ਬਸਤਾ ਆਪਣਾ ਬੰਨ੍ਹ ਵਖਾਇੰਦਾ। ਸਚ ਦਵਾਰਿਉਂ ਕਦੇ ਨਾ ਜਾਏ ਨੱਸ, ਘਰ ਬਹਿ ਬਹਿ ਡੇਰਾ ਲਾਇੰਦਾ। ਕਲਜੁਗ ਅੰਤਮ ਕੀਤੇ ਵੱਖ, ਵੱਖਰੀ ਧਾਰ ਜਣਾਇੰਦਾ। ਜਗਤ ਜੋੜੀ ਭਗਤ ਭਗਵੰਤ ਕਰਨ ਆਇਆ ਪੱਖ, ਸਿਰ ਆਪਣਾ ਹੱਥ ਰਖਾਇੰਦਾ। ਜਿਸ ਕੱਖੋਂ ਕੀਤੇ ਲੱਖ, ਲੱਖੋਂ ਆਪਣੇ ਖ਼ਜ਼ਾਨੇ ਪਾਇੰਦਾ। ਜਿਸ ਦਾ ਭੇਵ ਨਾ ਸਕਿਆ ਕੋਈ ਦੱਸ, ਪਰਦਾ ਚੁੱਕ ਨਾ ਕੋਇ ਵਖਾਇੰਦਾ। ਸੋ ਨਿਰਗੁਣ ਆਇਆ ਨੱਠ, ਔਂਦਾ ਜਾਂਦਾ ਨਜ਼ਰ ਕਿਸੇ ਨਾ ਆਇੰਦਾ। ਜਨ ਭਗਤਾਂ ਦਵਾਰੇ ਗਿਆ ਢੱਠ, ਆਪਣਾ ਬਲ ਨਾ ਕੋਇ ਵਖਾਇੰਦਾ। ਹਰਿ ਸੰਗਤ ਤੇਰਾ ਇਕੱਠ, ਪ੍ਰਭ ਸੱਚੇ ਇਕੋ ਭਾਇੰਦਾ। ਰਵਦਾਸ ਚੁਮਾਰਾ ਲਏ ਰੱਖ, ਬਾਲਮੀਕ ਤੋੜ ਨਿਭਾਇੰਦਾ। ਪੁਰਖ ਅਬਿਨਾਸ਼ੀ ਅੰਦਰ ਜਾਏ ਵਸ, ਵਾਸਤਾ ਦੋਹਾਂ ਅੱਗੇ ਪਾਇੰਦਾ। ਤੁਹਾਡੇ ਪ੍ਰੇਮ ਬੱਧਾ ਕਸ, ਢਿਲਾ ਰੂਪ ਨਾ ਕੋਇ ਰਖਾਇੰਦਾ। ਮੇਰੀ ਤੱਕ ਤੱਕ ਥੱਕੀ ਅੱਖ, ਆਖ਼ਰ ਤੁਹਾਡੇ ਦਵਾਰੇ ਆਇੰਦਾ। ਪਰਗਟ ਹੋ ਆਪ ਪਰਤੱਖ, ਪਾਰਸ ਕੰਚਨ ਲੋਹਾ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਪੁਰਖ ਸਮਰਥ, ਰਥ ਭਗਤਾਂ ਆਪ ਚਲਾਇੰਦਾ। ਛੱਬੀ ਅੰਦਰ ਇਕੋ ਛੱਬ, ਹਰਿ ਛਹਿਬਰ ਨਾਮ ਲਗਾਇੰਦਾ। ਬਿਨ ਲੱਭਿਆਂ ਪਿਆ ਲੱਭ, ਗੁਰਮੁਖ ਲੱਭਣ ਕਿਤੇ ਨਾ ਜਾਇੰਦਾ। ਆਪਣੀ ਵੰਡੀ ਸਾਚੀ ਹੱਦ, ਹਦੂਦ ਆਪਣੇ ਹੱਥ ਰਖਾਇੰਦਾ। ਗੁਰਸਿਖ ਸੱਜਣ ਸਾਚੇ ਸੱਦ, ਸਦਾ ਏਕਾ ਨਾਮ ਸੁਣਾਇੰਦਾ। ਆਪ ਵਖਾਏ ਆਪਣਾ ਪਦ, ਪਦ ਨਿਰਬਾਣ ਆਪ ਜਣਾਇੰਦਾ। ਪਿਛਲੀ ਕੀਤੀ ਦੇਵੇ ਵੱਡ, ਅੱਗਾ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਲ ਬਸਾਲ ਬਣ ਦਲਾਲ, ਹਾਲ ਅਹਿਵਾਲ ਦਲਾਲ ਆਪ ਅਖਵਾਇੰਦਾ।