ਪੁਸਤਕਾਲਾਭਾਗ ੧੩

੧੮ ਕੱਤਕ ੨੦੧੯ ਬਿਕਰਮੀ ਹਰਿ ਭਗਤ ਦਵਾਰ ਜੇਠੂਵਾਲ

ਜ਼ਬਰ ਜ਼ੇਰ ਹੋਈ ਜ਼ੇਰ, ਜਾਬਰ ਇਕ ਖ਼ੁਦਾਇਆ। ਬੇਸਬਰ ਨਾ ਲਾਏ ਦੇਰ, ਬੇਐਬ ਬੇਪਰਵਾਹਿਆ। ਲੇਖਾ ਜਾਣੇ ਚੰਨ ਅੰਧੇਰ, ਧੂਆਂਧਾਰ ਸਮਾਇਆ। ਆਦਿ ਜੁਗਾਦਿ ਖੇਲੇ ਖੇਲ, ਖ਼ਾਲਕ ਖ਼ਲਕ ਰੂਪ ਵਟਾਇਆ। ਜੁਗ ਚੌਕੜੀ ਚਾੜ੍ਹੇ ਤੇਲ, ਸਾਹਿਬ ਸਾਚਾ ਸਗਨ ਮਨਾਇਆ। ਮਹਿਬੂਬ ਵਸੇ ਧਾਮ ਨਵੇਲ, ਹੁਜਰਾ ਹੱਕ ਆਪ ਵਡਿਆਇਆ। ਅਲਫ਼ ਯੇ ਕਰੇ ਮੇਲ, ਆਲਮੀਨ ਬੇਪਰਵਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜ਼ੇਰ ਜ਼ਬਰ ਲੇਖ ਮੁਕਾਇਆ। ਜ਼ੇਰ ਜ਼ਬਰ ਨਾ ਕੋਇ ਜ਼ਾਹਰ, ਜ਼ਾਹਰਾ ਰੂਪ ਧਰਾਈਆ। ਸਚ ਖ਼ੁਦਾ ਨਾ ਹੋਏ ਕਾਇਰ, ਬਲ ਇਕੋ ਇਕ ਰਖਾਈਆ। ਦੂਜਾ ਕੋਇ ਨਾ ਦਿਸੇ ਗ਼ੈਰ, ਗ਼ੈਰਤ ਆਪਣੇ ਵਿਚ ਛੁਪਾਈਆ। ਚੌਦਾਂ ਤਬਕ ਕਰੇ ਸੈਰ, ਸੈਰਗਾਹ ਇਕ ਬਣਾਈਆ। ਮਿਹਬਾਨ ਬੀਦੋ ਬੀ ਖ਼ੈਰ, ਮਹਿਮਾਨ ਖ਼ਲਕ ਖ਼ੁਦਾਈਆ। ਲੇਖਾ ਜਾਣ ਸੰਝ ਸਵੇਰ, ਸਰਘੀ ਆਪਣੇ ਰੰਗ ਰੰਗਾਈਆ। ਦਰਗਾਹ ਵੇਖੇ ਸੱਚਾ ਖੇੜ, ਖੇੜਾ ਨਗਰ ਇਕ ਵਡਿਆਈਆ। ਨੂਰ ਇਲਾਹੀ ਬੰਨ੍ਹੇ ਬੇੜ, ਜਲਵਾ ਜ਼ਾਹਰ ਜ਼ਹੂਰ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜ਼ੇਰ ਜ਼ਬਰ ਲਏ ਸਮਾਈਆ। ਜ਼ੇਰ ਜ਼ਬਰ ਜਾਏ ਸਮਾ, ਸਮਾਪਤ ਆਪ ਕਰਾਇੰਦਾ। ਆਪਣੇ ਵਿਚ ਲਏ ਛੁਪਾ, ਪਰਦਾ ਉਹਲਾ ਆਪ ਵਖਾਇੰਦਾ। ਰਹਿਬਰ ਬਣੇ ਨੂਰ ਖ਼ੁਦਾ, ਮਖ਼ਲੂਕ ਖ਼ਲਕ ਸਮਝਾਇੰਦਾ। ਸਤਿ ਸਰੂਪ ਕਰ ਫ਼ਿਦਾ, ਫ਼ਿਤਰਤ ਸਰਬ ਮਿਟਾਇੰਦਾ। ਰਾਹ ਜਣਾਏ ਇਕ ਸਿਧਾ, ਸਿਦਕ ਸਬੂਰੀ ਨਾਲ ਮਿਲਾਇੰਦਾ। ਚੌਂਦਾਂ ਤਬਕ ਪਏ ਗਿਧਾ, ਪੀਰ ਪੈਗ਼ੰਬਰ ਨਾਚ ਨਚਾਇੰਦਾ। ਕੋਈ ਨਾ ਜਾਣੇ ਹਰਿ ਕਾ ਖੇਲ ਕਿਡਾ, ਭੇਵ ਅਭੇਵ ਨਾ ਕੋਇ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜ਼ੇਰ ਜ਼ਬਰ ਵੇਖ ਵਖਾਇੰਦਾ। ਜ਼ੇਰ ਜ਼ਬਰ ਹੋਏ ਖ਼ਾਕ, ਹਰਿ ਖ਼ਲਕ ਆਪ ਸਮਝਾਈਆ। ਪਰਵਰਦਿਗਾਰ ਪਾਕੀ ਪਾਕ, ਪਤਤ ਪੁਨੀਤ ਬੇਪਰਵਾਹੀਆ। ਸਾਹਿਬ ਸੁਲਤਾਨ ਸੱਜਣ ਸਾਕ, ਸਾਖਿਆਤ ਨੂਰ ਰੁਸ਼ਨਾਈਆ। ਦਰ ਬਦਰ ਸੁਣਾਏ ਗਾਥ, ਬੇਦਰਦੀ ਦਰਦ ਵੰਡਾਈਆ। ਹੱਕ ਜਨਾਬ ਸਾਚੀ ਜ਼ਾਤ, ਸਚ ਸਫ਼ਾਤ ਇਕ ਦ੍ਰਿੜਾਈਆ। ਦੋ ਜਹਾਨ ਨਾ ਹੋਏ ਵਫ਼ਾਤ, ਫ਼ਤਵਾ ਸਾਦਰ ਨਾ ਕੋਇ ਕਰਾਈਆ। ਖੇਲੇ ਖੇਲ ਕਾਇਨਾਤ, ਕਲਮਾ ਨਬੀ ਰਸੂਲ ਪੜ੍ਹਾਈਆ। ਰੂਹ ਬੁੱਤ ਬਾਗ਼ ਬਾਗ਼ਾਤ, ਬਾਗ਼ਬਾਨ ਬਾਗ਼ੀਚਾ ਇਕ ਲਗਾਈਆ। ਚੌਦਸ ਚੌਦਾਂ ਹੌਈ ਅੰਧੇਰੀ ਰਾਤ, ਚੰਨ ਚੌਧਵੀਂ ਮੁਖ ਛੁਪਾਈਆ। ਸਚ ਨਾ ਦਿਸੇ ਕੋਈ ਜਮਾਤ, ਕਰੇ ਹੱਕ ਨਾ ਕੋਇ ਪੜ੍ਹਾਈਆ। ਕੋਈ ਨਾ ਦੇਵੇ ਅੰਤ ਨਿਜ਼ਾਤ, ਵਹੀ ਨਾਜ਼ਲ ਦਏ ਵਖਾਈਆ। ਕੋਈ ਨਾ ਪੁੱਛੇ ਬਾਤਨ ਬਾਤ, ਬਾਤਲ ਰੂਪ ਨਾ ਕੋਇ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜ਼ੇਰ ਜ਼ਬਰ ਰਿਹਾ ਖਪਾਈਆ। ਜ਼ੇਰ ਜ਼ਬਰ ਮਾਰੇ ਧਾਹ, ਨੇਤਰ ਨੀਰ ਵਹਾਇਆ। ਦਰੋਹੀ ਦਰੋਹੀ ਦਰੋਹੀ ਖ਼ੁਦਾ, ਖ਼ੁਦੀ ਰੂਪ ਨਾ ਕੋਇ ਵਡਿਆਇਆ। ਅਲਫ਼ ਯੇ ਹੋਏ ਜੁਦਾ, ਜੁਜ਼ ਆਪਣਾ ਵੰਡ ਵੰਡਾਇਆ। ਤੇਰੇ ਉਤੋਂ ਹੋਏ ਫ਼ਿਦਾ, ਸਭ ਦੇ ਉਪਰ ਡੇਰਾ ਲਾਇਆ। ਚਰਨਾਂ ਹੇਠਾਂ ਸੀਸ ਝੁਕਾ, ਸਜਦਾ ਦਰ ਦਰ ਇਕ ਵਖਾਇਆ। ਕਾਗਦ ਕਲਮ ਲੇਖ ਬਣਾ, ਲਿਖ ਲਿਖ ਲੇਖਾ ਮਾਤ ਜਣਾਇਆ। ਚੌਂਦਾਂ ਤਬਕ ਵੰਡ ਵੰਡਾ, ਹਿੱਸਾ ਇਕੋ ਇਕ ਰਖਾਇਆ। ਚਾਰ ਕੁੰਟ ਫੇਰੀ ਪਾ, ਦਹਿ ਦਿਸ਼ਾ ਡੇਰਾ ਢਾਹਿਆ। ਪੀਰ ਪੈਗ਼ੰਬਰ ਆਪ ਪੜ੍ਹਾ, ਕਲਮਾ ਨਬੀ ਜਣਾਇਆ। ਰਹਿਮਤ ਕਰ ਇਕ ਖ਼ੁਦਾ, ਰਹਿਮਾਨ ਬੇਪਰਵਾਹਿਆ।

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹਿਆ। ਸ਼ਹਿਨਸ਼ਾਹ ਵਡ ਪੀਰਨ ਪੀਰ, ਬੇਐਬ ਵੱਡੀ ਵਡਿਆਈਆ। ਇਕ ਇਕੱਲਾ ਦਸਤਗੀਰ, ਦਸਤ ਆਪਣਾ ਰਿਹਾ ਦਿਖਲਾਈਆ। ਚੌਦਾਂ ਤਬਕ ਦੇਵੇ ਧੀਰ, ਧੀਰਜ ਸਭ ਦੀ ਰਿਹਾ ਮਿਟਾਈਆ। ਆਫ਼ਤਾਬ ਮਹਿਤਾਬ ਚੜ੍ਹੇ ਇਕ ਅਖ਼ੀਰ, ਮਹਿਰਾਬ ਕਰੇ ਰੁਸ਼ਨਾਈਆ। ਹਯਾਤ ਆਬ ਠਾਂਡਾ ਸੀਰ, ਨੀਰ ਨੀਰ ਰੂਪ ਵਖਾਈਆ। ਬਦਲਣਹਾਰ ਜਗਤ ਤਕਦੀਰ, ਤਦਬੀਰ ਆਪਣੀ ਰਿਹਾ ਸਮਝਾਈਆ। ਨੂਰੀ ਜਲਵਾ ਸਚ ਤਸਵੀਰ, ਤਸਬੀ ਮਾਲਾ ਨਾ ਕੋਇ ਲਟਕਾਈਆ। ਚੋਟੀ ਚੜ੍ਹ ਕੇ ਬੈਠਾ ਅਖ਼ੀਰ, ਆਖ਼ਰ ਆਪਣਾ ਘਰ ਸੁਹਾਈਆ। ਲੇਖਾ ਜਾਣੇ ਸ਼ਾਹ ਹਕੀਰ, ਹਕੀਕਤ ਹੱਕ ਦਏ ਦ੍ਰਿੜਾਈਆ। ਪਹਿਨਣਹਾਰਾ ਬਸਤਰ ਨੀਲ, ਨੀਲਮ ਆਪਣਾ ਰੂਪ ਜਣਾਈਆ। ਜ਼ਿਮੀਂ ਅਸਮਾਨਾਂ ਬਣ ਵਕੀਲ, ਸਾਚਾ ਵੁਕਲਾ ਫੇਰਾ ਪਾਈਆ। ਦੇਵਣਹਾਰਾ ਇਕ ਦਲੀਲ, ਦਿਲਬਰ ਹਰਿ ਜੂ ਸੱਚਾ ਮਾਹੀਆ। ਸੁਣਨਹਾਰਾ ਸਚ ਅਪੀਲ, ਅਪਰੰਪਰ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜ਼ੇਰ ਜ਼ਬਰ ਰਿਹਾ ਉਠਾਈਆ। ਜ਼ੇਰ ਜ਼ਬਰ ਜਾਏ ਉਠ, ਹਰਿ ਹਰਿ ਜੂ ਆਪ ਉਠਾਇੰਦਾ। ਚਾਰ ਕੁੰਟ ਵੇਖੇ ਗੁੱਠ, ਦਿਸ਼ਾ ਆਪਣੀ ਫੋਲ ਫੁਲਾਇੰਦਾ। ਖ਼ਾਲੀ ਦਿਸਣ ਕਾਇਆ ਬੁੱਤ, ਰੂਹ ਕਲਬੂਤ ਪਾਕ ਨਾ ਕੋਇ ਕਰਾਇੰਦਾ। ਨਾ ਕੋਇ ਸੁਹਾਏ ਸੁਹੰਜਣੀ ਰੁੱਤ, ਪਤ ਡਾਲ੍ਹੀ ਨਾ ਕੋਇ ਮਹਿਕਾਇੰਦਾ। ਸਚ ਮਹਿਰਾਬੇ ਕੋਈ ਨਾ ਪਏ ਉਠ, ਹੁਜਰਾ ਹਰਿ ਨਾ ਕੋਇ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜ਼ਬਰ ਜ਼ੇਰ ਰੰਗ ਰੰਗਾਇੰਦਾ। ਜ਼ਬਰ ਜ਼ੇਰ ਤੇਰੀ ਅੰਤਮ ਹੱਦ, ਹਦੂਦ ਦਏ ਸਮਝਾਈਆ। ਪੀਰ ਪੈਗ਼ੰਬਰ ਗਏ ਲੱਦ, ਮੁਲਾਂ ਸ਼ੇਖ਼ ਰਹਿਣ ਨਾ ਪਾਈਆ। ਕਿੱਸੇ ਕਹਾਣੀਆਂ ਗਏ ਛੱਡ, ਜਗਤ ਢੋਲਾ ਮਾਤ ਸੁਣਾਈਆ। ਅੰਜੀਲ ਕੁਰਾਨਾ ਦੇ ਦੇ ਮਤ, ਮਤ ਮਤਾਂਤਰ ਗਏ ਬਣਾਈਆ। ਕਰਾਏ ਖੇਲ ਪੁਰਖ ਸਮਰਥ, ਸਮਰਥ ਆਪਣਾ ਭੇਵ ਛੁਪਾਈਆ। ਨੂਰ ਨੁਰਾਨਾ ਜੋਤ ਉਜਾਲਾ ਨੂਰ ਇਲਾਹੀ ਹੋ ਪਰਗਟ, ਪਰਗਟ ਆਪਣੀ ਕਾਰ ਕਮਾਈਆ। ਚੌਂਦਾਂ ਤਬਕ ਖੋਲ੍ਹ ਹੱਟ, ਖ਼ਾਲਕ ਖ਼ਲਕ ਦਏ ਸਮਝਾਈਆ। ਇਕ ਨਗਾਰਾ ਵੱਜੇ ਸੱਟ, ਨਾਦ ਧੁੰਨ ਸ਼ਨਵਾਈਆ। ਪੀਰ ਪੈਗ਼ੰਬਰ ਸੱਥਰ ਬੈਠੇ ਘੱਤ, ਯਾਰੜਾ ਨਜ਼ਰ ਕੋਇ ਨਾ ਆਈਆ। ਸਭ ਦੇ ਖ਼ਾਲੀ ਦਿਸਣ ਹੱਥ, ਚਾਰੋਂ ਕੁੰਟ ਕੂਕ ਸੁਣਾਈਆ। ਕਵਣ ਕਰੇ ਪੂਰੀ ਆਸ, ਆਸਾ ਤ੍ਰਿਸਨਾ ਦਏ ਮਿਟਾਈਆ। ਕਵਣ ਰੱਖੇ ਸੱਚਾ ਸਾਥ, ਸਗਲਾ ਸੰਗ ਨਿਭਾਈਆ। ਕਵਣ ਜਣਾਏ ਪਾਰ ਕਿਨਾਰਾ ਘਾਟ, ਬਣੇ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜ਼ੇਰ ਜ਼ਬਰ ਆਪ ਜਣਾਈਆ। ਜ਼ੇਰ ਜ਼ਬਰ ਹਰਿ ਦਏ ਦਿਲਾਸਾ, ਸਿਰ ਆਪਣਾ ਹੱਥ ਟਿਕਾਇੰਦਾ। ਚੌਦਾਂ ਤਬਕ ਜੱਗ ਤਮਾਸ਼ਾ, ਚੌਦਾਂ ਲੋਕ ਸਲੋਕ ਅਲਾਇੰਦਾ। ਚੌਦਾਂ ਵਿਦਿਆ ਦੇਵੇ ਇਕ ਭਰਵਾਸਾ, ਭਰਮ ਭੁਲੇਖਾ ਆਪ ਕਢਾਇੰਦਾ। ਅੰਤਮ ਸਭ ਨੇ ਹੋਣਾ ਨਾਸਾ, ਲੋਕਮਾਤ ਰਹਿਣ ਕੋਇ ਨਾ ਪਾਇੰਦਾ। ਜੁਗ ਚੌਕੜੀ ਪਰਗਟਾਈਆਂ ਸ਼ਾਖ਼ਾਂ, ਪਤ ਡਾਲ੍ਹੀ ਆਪ ਮਹਿਕਾਇੰਦਾ। ਆਪੇ ਬਣਦਾ ਰਿਹਾ ਰਾਖਾ, ਲੁਕ ਲੁਕ ਸੇਵ ਕਮਾਇੰਦਾ। ਪੀਰ ਪੈਗ਼ੰਬਰਾਂ ਦੱਸਦਾ ਰਿਹਾ ਸਾਕਾ, ਨਬੀ ਰਸੂਲ ਆਪ ਪੜ੍ਹਾਇੰਦਾ। ਆਪੇ ਬਣਿਆ ਰਿਹਾ ਆਕਾ, ਆਕੀ ਨਜ਼ਰ ਕੋਇ ਨਾ ਆਇੰਦਾ। ਤਨ ਮਾਟੀ ਦਿਸੇ ਨਾ ਕੋਇ ਖ਼ਾਕਾ, ਧੂੜੀ ਧੂੜ ਨਾ ਕੋਇ ਉਡਾਇੰਦਾ। ਨੂਰ ਇਲਾਹੀ ਪਾਕੀ ਪਾਕਾ, ਪਤਤ ਪੁਨੀਤ ਵੇਸ ਵਟਾਇੰਦਾ। ਸਚ ਬਣਾਏ ਇਕ ਜਮਾਤਾ, ਦੂਸਰ ਪੱਟੀ ਨਾ ਕੋਇ ਪੜ੍ਹਾਇੰਦਾ। ਲੇਖਾ ਜਾਣੇ ਬਾਤਨ ਬਾਤਾ, ਬਿਹਬਲ ਆਪਣਾ

ਹਾਲ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜ਼ੇਰ ਜ਼ਬਰ ਵੇਖ ਵਖਾਇੰਦਾ। ਜ਼ੇਰ ਜ਼ਬਰ ਪਿਆ ਰੋ, ਨੇਤਰ ਨੈਣਾਂ ਨੀਰ ਵਹਾਈਆ। ਚੌਦਾਂ ਲੋਕ ਗਏ ਸੋ, ਨੇਤਰ ਨੈਣ ਨਾ ਕੋਇ ਖੁਲ੍ਹਾਈਆ। ਪੀਰ ਪੈਗ਼ੰਬਰ ਢੋਆ ਦੇਵੇ ਨਾ ਕੋਈ ਢੋ, ਢੂੰਡ ਥੱਕੀ ਸਰਬ ਲੋਕਾਈਆ। ਮੁਲਾਂ ਸ਼ੇਖ਼ ਆਪਣਾ ਆਪ ਗਏ ਖੋ, ਵਸਤ ਹਟ ਨਾ ਕਿਸੇ ਵਿਕਾਈਆ। ਕਲਮਾ ਨਬੀ ਨਾ ਕਰੇ ਲੋਅ, ਨੂਰ ਜ਼ਹੂਰ ਨਾ ਕੋਇ ਪਰਗਟਾਈਆ। ਤੇਰੇ ਚਰਨ ਨਾ ਸਕੇ ਕੋਇ ਛੋਹ, ਦੂਰ ਦੁਰਾਡੇ ਦੇਣ ਦੁਹਾਈਆ। ਕੰਨਾਂ ਨਾਲ ਸੁਣਦੇ ਰਹੇ ਤੇਰੀ ਸੋ, ਨੇਤਰ ਦਰਸ ਕੋਇ ਨਾ ਪਾਈਆ। ਆਪਣੇ ਜਿਹਾ ਆਪੇ ਹੋ, ਪ੍ਰਭ ਆਪਣੀ ਖੇਲ ਕਰਾਈਆ। ਆਦਿ ਜੁਗਾਦਿ ਰਹੇ ਨਿਰਮੋਹ, ਮੁਹੱਬਤ ਹੱਕ ਨਾ ਕਿਸੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜ਼ੇਰ ਜ਼ਬਰ ਰਿਹਾ ਜਣਾਈਆ। ਜ਼ੇਰ ਜ਼ਬਰ ਦਿਤਾ ਜਣਾ, ਹਰਿ ਜਾਣਤ ਭੇਵ ਖੁਲ੍ਹਾਇੰਦਾ। ਬਖ਼ਸ਼ਣਹਾਰਾ ਸਰਬ ਗੁਨਾਹ, ਗੁਸਤਾਖ਼ ਨਜ਼ਰ ਕੋਇ ਨਾ ਆਇੰਦਾ। ਪੀਰ ਪੈਗ਼ੰਬਰਾਂ ਦੇਵਣਹਾਰ ਪਨਾਹ, ਦਰਗਾਹ ਸਾਚੀ ਧਾਮ ਸੁਹਾਇੰਦਾ। ਸਦੀ ਸਦੀਵੀ ਦੇਵਣਹਾਰਾ ਠੰਡੀ ਛਾਂ, ਸਿਰ ਆਪਣਾ ਹੱਥ ਟਿਕਾਇੰਦਾ। ਨਬੀ ਰਸੂਲਾਂ ਪਕੜਨਹਾਰਾ ਬਾਂਹ, ਜੁਗ ਜੁਗ ਆਪਣੇ ਮਾਰਗ ਪਾਇੰਦਾ। ਚੌਦਾਂ ਤਬਕ ਲੇਖਾ ਰਿਹਾ ਵਖਾ, ਪਰਦਾ ਉਹਲਾ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਜਣਾਇੰਦਾ। ਸਾਚਾ ਖੇਲ ਕਰੇ ਕਰਤਾਰ, ਹਰਿ ਕਰਨੀ ਆਪ ਕਰਾਈਆ। ਇਕ ਨੌਂ ਦੇ ਆਧਾਰ, ਦਰ ਸਾਚੇ ਵੇਖ ਵਖਾਈਆ। ਏਕਾ ਨਾਇਆਂ ਕਰ ਪਿਆਰ, ਪਿਆਰ ਵੇਖੇ ਸਰਬ ਲੋਕਾਈਆ। ਨਵ ਨੌਂ ਗਈ ਹਾਰ, ਚਾਰ ਚਾਰ ਨਾ ਕੋਇ ਵਡਿਆਈਆ। ਸ੍ਰਿਸ਼ਟ ਸਬਾਈ ਧੂਆਂਧਾਰ, ਸਾਚਾ ਚੰਦ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਲੇਖਾ ਆਪ ਜਣਾਈਆ। ਜ਼ੇਰ ਜ਼ਬਰ ਤੇਰਾ ਧੁਰ ਦਾ ਲੇਖਾ, ਹਰਿ ਸਤਿਗੁਰ ਆਪ ਜਣਾਇੰਦਾ। ਕੱਢਣਹਾਰਾ ਭਰਮ ਭੁਲੇਖਾ, ਭਾਂਡਾ ਭਰਮ ਭੌ ਭੰਨਾਇੰਦਾ। ਵਸਣਹਾਰਾ ਸਾਚੇ ਦੇਸਾ, ਦਰਗਾਹ ਸਾਚੀ ਧਾਮ ਸੁਹਾਇੰਦਾ। ਚੌਦਾਂ ਤਬਕ ਜਾਣੇ ਲੇਖਾ, ਲੇਖਾ ਆਪਣੇ ਹੱਥ ਵਖਾਇੰਦਾ। ਆਦਿ ਜੁਗਾਦਿ ਭੁੱਲੇ ਨਾ ਚੇਤਾ, ਅਭੁਲ ਭੁੱਲ ਵਿਚ ਨਾ ਆਇੰਦਾ। ਪੀਰ ਪੈਗ਼ੰਬਰਾਂ ਦੇਵੇ ਨਿਉਂਤਾ, ਏਕਾ ਸੱਦਾ ਨਾਮ ਜਣਾਇੰਦਾ। ਜਿਸ ਦਾ ਲੱਭਦੇ ਰਹੇ ਭੇਤਾ, ਸੋ ਆਪਣਾ ਭੇਵ ਖੁਲ੍ਹਾਇੰਦਾ। ਜਿਸ ਦੇ ਪਿਛੇ ਮਕਬਰੇ ਅੰਦਰ ਕਰੀ ਵਿਉਂਤਾ, ਸੋ ਸੀਆਂ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜ਼ੇਰ ਜ਼ਬਰ ਨਾਲ ਮਿਲਾਇੰਦਾ। ਜ਼ੇਰ ਜ਼ਬਰ ਮੇਲਾ ਮੀਤ, ਮਿੱਤਰ ਪਿਆਰਾ ਆਪ ਬਣਾਈਆ। ਨੇਤਰ ਵੇਖੋ ਜਗਤ ਮਸੀਤ, ਮੁਸੱਲਾ ਕਵਣ ਰਿਹਾ ਵਿਛਾਈਆ। ਕਵਣ ਕਰੇ ਸਚ ਪ੍ਰੀਤ, ਵੁਜ਼ੂ ਹੱਕ ਜਣਾਈਆ। ਕਵਣ ਨਿਮਾਜ਼ ਪੜ੍ਹੇ ਠੀਕ, ਠੀਕਰ ਝੂਠਾ ਭੰਨ ਜਣਾਈਆ। ਕਵਣ ਮੇਟੇ ਅੰਧੇਰਾ ਤਾਰੀਕ, ਚੌਦਸ ਚੰਨ ਕਰੇ ਰੁਸ਼ਨਾਈਆ। ਕਵਣ ਲੇਖਾ ਜਾਣੇ ਲਾਸ਼ਰੀਕ, ਸ਼ਿਰਕਤ ਦੇਵੇ ਆਪ ਮਿਟਾਈਆ। ਕਵਣ ਗਾਏ ਸੁਹਾਗੀ ਗੀਤ, ਨਾਅਰਾ ਇਕੋ ਇਕ ਇਲਾਹੀਆ। ਕਵਣ ਵਸੇ ਧਾਮ ਅਨਡੀਠ, ਦਰਗਾਹ ਸਾਚੀ ਬੈਠਾ ਡੇਰਾ ਲਾਈਆ। ਕਵਣ ਲੱਖ ਚੁਰਾਸੀ ਚੌਦਾਂ ਤਬਕ ਤ੍ਰੈ ਭਵਣ ਜਾਏ ਜੀਤ, ਅਵਣ ਗਵਣ ਚਰਨਾਂ ਹੇਠ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜ਼ੇਰ ਜ਼ਬਰ ਰਿਹਾ ਸੁਣਾਈਆ। ਜ਼ੇਰ ਜ਼ਬਰ ਕਰੇ ਸਲਾਮ, ਸਜਦਾ ਸੀਸ ਝੁਕਾਇਆ। ਤੇਰੇ ਬਰਦੇ ਬਣ ਗ਼ੁਲਾਮ, ਪੀਰ ਪੈਗ਼ੰਬਰ ਸੇਵ ਕਮਾਇਆ। ਤੂੰ ਸ਼ਹਿਨਸ਼ਾਹ ਅਮਾਮ, ਤੇਰਾ ਹੁਜਰਾ ਨਜ਼ਰ ਕਿਸੇ

ਨਾ ਆਇਆ। ਚੌਦਾਂ ਤਬਕ ਇਕ ਪੈਗ਼ਾਮ, ਨਬੀ ਰਸੂਲ ਆਪ ਪੜ੍ਹਾਇਆ। ਤੇਰਾ ਸਚ ਸਚ ਨਜ਼ਾਮ, ਸਚ ਰਹਿਮਤ ਇਕ ਖ਼ੁਦਾਇਆ। ਤੇਰਾ ਝੁਲਦਾ ਰਹੇ ਨਿਸ਼ਾਨ, ਨਾ ਕੋਈ ਮੇਟੇ ਮੇਟ ਮਿਟਾਇਆ। ਤੇਰੀ ਮੰਨਦੇ ਰਹੇ ਆਣ, ਦਰ ਅੱਗੇ ਝੋਲੀ ਡਾਹਿਆ। ਤੇਰੀ ਸੁਣਦੇ ਰਹੇ ਕਲਾਮ, ਬਿਨ ਕੰਨਾਂ ਰਾਗ ਸੁਣਾਇਆ। ਤੇਰੀ ਸਕੇ ਨਾ ਕਰ ਪਛਾਣ, ਬੇਪਹਿਚਾਨ ਤੇਰਾ ਨੂਰ ਨਜ਼ਰ ਨਾ ਆਇਆ। ਅੰਤਮ ਇਕੋ ਮੰਗੀਏ ਦਾਨ, ਦਰ ਦਰਵੇਸ਼ ਫੇਰੀ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚਾ ਇਕ ਸੁਹਾਇਆ। ਸਚ ਖ਼ੁਦਾਵੰਦ ਖ਼ੁਦ ਕਰੀਮ, ਰਹਿਮਤ ਆਪ ਕਮਾਈਆ। ਲੇਖਾ ਜਾਣੇ ਡੰਡਾ ਮੀਮ, ਮੁਸ਼ਕਲ ਆਪਣੇ ਹੱਥ ਰਖਾਈਆ। ਅਲਫ਼ ਯੇ ਨਾ ਕੋਇ ਤਕਸੀਮ, ਤਅਲੁਕਾਤ ਨਾ ਕੋਇ ਤੁੜਾਈਆ। ਜ਼ੇਰ ਜ਼ਬਰ ਸਚ ਮਜ਼ਮੂਨ, ਮੁਹੱਬਤ ਇਕੋ ਇਕ ਵਖਾਈਆ। ਨੁਕਤਾ ਕੋਇ ਨਾ ਜਾਣੇ ਨੂਨ, ਹਮਜ਼ਾ ਰੰਗ ਨਾ ਕੋਇ ਚੜ੍ਹਾਈਆ। ਸਾਹਿਬ ਸੱਚੇ ਦਾ ਸਚ ਕਾਨੂੰਨ, ਨਾ ਕੋਈ ਮੇਟੇ ਮੇਟ ਮਿਟਾਈਆ। ਨੂਰ ਇਲਾਹੀ ਰੱਖੇ ਏਕਾ ਫ਼ੂਨ, ਬਿਨ ਤੰਦੀ ਤਾਰ ਰਖਾਈਆ। ਆਪੇ ਬਣਿਆ ਰਹੇ ਮਮਨੂਨ, ਬੇਨਜ਼ੀਰ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਰਿਹਾ ਜਣਾਈਆ। ਜ਼ੇਰ ਜ਼ਬਰ ਹਰਿ ਦਏ ਸਲਾਹ, ਸਲਾਹਗੀਰ ਇਕ ਅਖਵਾਇਆ। ਚੌਦਾਂ ਤਬਕ ਇਕ ਮਲਾਹ, ਬੇੜਾ ਆਪਣੇ ਕੰਧ ਉਠਾਇਆ। ਈਸਾ ਮੂਸਾ ਜਿਸ ਲੇਖੇ ਲਏ ਲਗਾ, ਮੁਹੰਮਦ ਚਰਨਾਂ ਹੇਠ ਦਬਾਇਆ। ਚੌਦਾਂ ਲੋਕ ਲਏ ਵਸਾ, ਚੌਦਾਂ ਤਬਕ ਰੰਗ ਚੜ੍ਹਾਇਆ। ਚਾਰੋਂ ਕੁੰਟ ਵੇਖਣਹਾਰਾ ਮਾਰ ਧਿਆਨ, ਬਿਨ ਨੇਤਰ ਨੈਣ ਜਗਤ ਉਠਾਇਆ। ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹ, ਸ਼ਹਿਨਸ਼ਾਹ ਆਪਣਾ ਰੂਪ ਪਰਗਟਾਇਆ। ਸਚ ਸੰਦੇਸ਼ਾ ਦੇਵੇ ਆ, ਸੁਨੇਹੁੜਾ ਇਕੋ ਇਕ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹਿਆ। ਬੇਪਰਵਾਹ ਖੇਲ ਹੱਕ, ਹਕੂਕ ਆਪਣੇ ਹੱਥ ਰਖਾਈਆ। ਚੌਦਾਂ ਲੋਕ ਰਿਹਾ ਤੱਕ, ਤਕਵਾ ਹੋਰ ਨਾ ਕੋਇ ਜਣਾਈਆ। ਪੀਰ ਪੈਗ਼ੰਬਰਾਂ ਉਤੇ ਪਿਆ ਸ਼ੱਕ, ਸ਼ੱਕ ਸਭ ਦਾ ਦਏ ਮਿਟਾਈਆ। ਇਕ ਨਕੇਲ ਪਾਏ ਨੱਕ, ਨਾਮ ਡੋਰੀ ਹੱਥ ਉਠਾਈਆ। ਕਰਨਹਾਰਾ ਕੱਖੋਂ ਲੱਖ, ਲੱਖੋਂ ਕੱਖ ਦਏ ਬਣਾਈਆ। ਆਪਣੇ ਖ਼ਾਤੇ ਰਿਹਾ ਘੱਤ, ਖ਼ਾਤਾ ਨਜ਼ਰ ਕਿਸੇ ਨਾ ਆਈਆ। ਮੁਲਾਂ ਸ਼ੇਖ਼ ਮੁਸਾਇਕ ਗੋਡਿਆਂ ਉਪਰ ਬੈਠੇ ਰੱਖ ਕੇ ਹੱਥ, ਨੇਤਰ ਨੈਣ ਨੈਣ ਸ਼ਰਮਾਈਆ। ਮੁਹੰਮਦ ਚਲੇ ਨਾ ਕੋਇ ਵਸ, ਚਾਲ ਨਿਰਾਲੀ ਇਕ ਰਖਾਈਆ। ਚਾਰ ਯਾਰੀ ਹੋਈ ਬੇਬਸ, ਬਿਹਬਲ ਹੋ ਹੋ ਦਏ ਦੁਹਾਈਆ। ਚੌਦਾਂ ਲੋਕ ਰਹੇ ਨੱਠ, ਪਾਂਧੀ ਪੰਧ ਨਾ ਕੋਇ ਮੁਕਾਈਆ। ਦਰੋਹੀ ਖ਼ੁਦਾਏ ਲੱਗਾ ਫਟ, ਪੱਟੀ ਉਪਰ ਨਾ ਕੋਇ ਬੰਧਾਈਆ। ਜਗਤ ਕਾਅਬਾ ਉਬਲੇ ਰਤ, ਰਤੀ ਰਤ ਨਾ ਕੋਇ ਸੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਵੱਲਾ, ਭੇਵ ਕਿਸੇ ਨਾ ਆਇਆ। ਕਰੇ ਖੇਲ ਇਕ ਇਕੱਲਾ, ਦੂਜਾ ਸੰਗ ਨਾ ਕੋਇ ਰਲਾਇਆ। ਸਚ ਸਿੰਘਾਸਣ ਇਕੋ ਮੱਲਾ, ਮਹੱਲ ਅਟੱਲ ਕਰੇ ਰੁਸ਼ਨਾਇਆ। ਦੀਪਕ ਜੋਤ ਏਕਾ ਬਲਾ, ਨੂਰੋ ਨੂਰ ਨੂਰ ਧਰਾਇਆ। ਪੀਰ ਪੈਗ਼ੰਬਰ ਫੜਾਇਆ ਪੱਲਾ, ਪੱਲੂ ਏਕਾ ਗੰਢ ਦਿਵਾਇਆ। ਮੇਲ ਮਿਲਾਵਾ ਏਕਾ ਅੱਲਾ, ਇਲਾਹੀ ਆਪਣਾ ਨੂਰ ਦਰਸਾਇਆ। ਕਰਨ ਆਇਆ ਸਾਚਾ ਹੱਲਾ, ਹਾਲਤ ਸਭ ਦੀ ਵੇਖ ਵਖਾਇਆ। ਨਾਮ ਫੜਿਆ ਤਿੱਖਾ ਭੱਲਾ, ਦੋ ਜਹਾਨਾਂ ਰਿਹਾ ਡਰਾਇਆ। ਵੇਖਣਹਾਰਾ ਉਚਾ ਟਿੱਲਾ, ਡੂੰਘੀ ਕੰਦਰ ਫੋਲ ਫੁਲਾਇਆ। ਜੋਤੀ

ਸ਼ਬਦੀ ਆਪੇ ਰਲਾ, ਜਲਵਾ ਨੂਰ ਡਗਮਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜ਼ੇਰ ਜ਼ਬਰ ਪਰਦਾ ਦਏ ਉਠਾਇਆ। ਜ਼ੇਰ ਜ਼ਬਰ ਹਰਿ ਦੇਵੇ ਦੱਸ, ਆਪਣਾ ਭੇਵ ਜਣਾਈਆ। ਚੌਦਾਂ ਤਬਕ ਨਾ ਕੋਇ ਵਸ, ਵਾਸਤਾ ਸਾਰੇ ਰਹੇ ਪਾਈਆ। ਚਾਰ ਕੁੰਟ ਖ਼ਾਲੀ ਦਿਸੇ ਹੱਟ, ਵਸਤ ਸਤਿ ਨਾ ਕੋਇ ਵਰਤਾਈਆ। ਤੀਸ ਬਤੀਸ ਗਏ ਥੱਕ, ਰਸਨਾ ਜਿਹਵਾ ਕਰ ਹਲਕਾਈਆ। ਤੇਰਾ ਜਲਵਾ ਨਾ ਸਕੇ ਤੱਕ, ਤਸਬੀ ਕੰਮ ਕਿਸੇ ਨਾ ਆਈਆ। ਮਣਕਾ ਮਣਕਾ ਮਾਲਾ ਰਟ, ਮੌਲੀ ਤੰਦ ਸਗਨ ਮਨਾਈਆ। ਲਾਲ ਮਹਿੰਦੀ ਰੰਗ ਰਤ, ਰਤੜਾ ਰੰਗ ਇਕ ਜਣਾਈਆ। ਅੰਤਮ ਸਾਰੇ ਹੋਏ ਬਸ, ਬੈਠੇ ਢੇਰੀ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਮਿਲੇ ਸੱਚੀ ਸਰਨਾਈਆ। ਸਰਨਾਈ ਦੇਵੇ ਮਦਦਗਾਰ, ਆਪਣੀ ਦਇਆ ਕਮਾਇੰਦਾ। ਏਕਾ ਨਾਇਆਂ ਖੇਲ ਅਪਾਰ, ਹਰਿ ਖ਼ਾਲਕ ਖ਼ਲਕ ਜਣਾਇੰਦਾ। ਵੀਹ ਸੌ ਬਿਕਰਮੀ ਹੋ ਤਿਆਰ, ਉਨੀ ਉਨੀਸਾ ਰੰਗ ਚੜ੍ਹਾਇੰਦਾ। ਕੱਤਕ ਮਹੀਨਾ ਠਾਂਡਾ ਦਵਾਰ, ਦਰ ਸਾਚਾ ਇਕ ਸਮਝਾਇੰਦਾ। ਛੈਲ ਛਬੀਲਾ ਪਰਵਰਦਿਗਾਰ, ਪੀਰ ਪੈਗ਼ੰਬਰ ਕਬੀਲਾ ਵੇਖ ਵਖਾਇੰਦਾ। ਬਣਿਆ ਵਸੀਲਾ ਅਪਰ ਅਪਾਰ, ਨੂਰੋ ਨੂਰ ਨੂਰ ਪਰਗਟਾਇੰਦਾ। ਸੁਣੇ ਅਪੀਲਾ ਸਚ ਦਰਬਾਰ, ਦਰਗਾਹ ਸਾਚੀ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਮਤ ਉਨੀ, ਉਨੀ ਉਨੀ ਮੇਲ ਮਿਲਾਇੰਦਾ। ਉਨੀ ਕੱਤਕ ਪਹਿਲੀ ਰਾਤ, ਇਕ ਅੱਠ ਦਏ ਵਡਿਆਈਆ। ਉਨੀ ਵੇਖੇ ਖੇਲ ਤਮਾਸ਼, ਪਰਦਾ ਨਸ਼ੀ ਪਰਦਾ ਆਪ ਚੁਕਾਈਆ। ਚੌਦਾਂ ਤਬਕ ਦੇਵਣਹਾਰ ਨਿਜ਼ਾਤ, ਨਿਝ ਘਰ ਬੈਠਾ ਡੇਰਾ ਲਾਈਆ। ਸਬਕ ਪੜ੍ਹਾਏ ਸਚ ਜਮਾਤ, ਪੱਟੀ ਇਕੋ ਇਕ ਲਿਖਾਈਆ। ਮੁਹੰਮਦ ਵੇਖਣਾ ਮਾਰ ਝਾਤ, ਹਰਿ ਝਲਕ ਰਿਹਾ ਵਖਾਈਆ। ਪਰਗਟ ਹੋਇਆ ਕਾਇਨਾਤ, ਕਲਮਾ ਆਪਣਾ ਆਪ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੱਤਕ ਅਠਾਰਾਂ ਹੁਕਮ ਜਣਾਈਆ। ਕੱਤਕ ਅਠਾਰਾਂ ਅੱਧੀ ਰਾਤ, ਹਰਿ ਆਦੀ ਆਪ ਜਣਾਇੰਦਾ। ਮੁਹੰਮਦ ਮਿਲਣਾ ਇਕੋ ਸਾਥ, ਚਾਰ ਯਾਰੀ ਆਪ ਜਣਾਇੰਦਾ। ਹਰਿ ਦਵਾਰਾ ਸੱਚਾ ਘਾਟ, ਸਾਚਾ ਮੰਦਰ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਹੁਕਮ ਸੁਣਾਇੰਦਾ। ਧੁਰ ਫ਼ਰਮਾਨਾ ਸਚ ਸੰਦੇਸ਼ਾ, ਹਰਿ ਸਤਿਗੁਰ ਆਪ ਜਣਾਈਆ। ਸ਼ਹਿਨਸ਼ਾਹ ਹਰਿ ਵਡ ਨਰੇਸ਼ਾ, ਨਿਰਗੁਣ ਬੇਪਰਵਾਹੀਆ। ਧਾਮ ਅਵੱਲੜੇ ਵਸੇ ਦੇਸਾ, ਦਰਗਾਹ ਸਾਚੀ ਆਸਣ ਲਾਈਆ। ਆਪੇ ਜਾਣੇ ਪਿਛਲਾ ਲੇਖਾ, ਅਗਲਾ ਮਾਰਗ ਆਪ ਸਮਝਾਈਆ। ਚੌਦਾਂ ਸਦੀਆਂ ਰੱਖਿਆ ਚੇਤਾ, ਚੌਦਾਂ ਤਬਕ ਦਏ ਵਡਿਆਈਆ। ਨਬੀ ਰਸੂਲਾਂ ਖੇਲਿਆ ਖੇਡਾ, ਖ਼ਾਲਕ ਖ਼ਲਕ ਆਪ ਖਲਾਈਆ। ਭੇਵ ਅਭੇਦਾ ਦੱਸਿਆ ਭੇਤਾ, ਅੰਜੀਲ ਕੁਰਾਨ ਜਣਾਈਆ। ਕਰ ਪੜ੍ਹਾਈ ਔਲੀਆ ਸ਼ੇਖ਼ਾ, ਸਬਕ ਇਸਲਾਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਈਆ। ਅੱਧੀ ਰਾਤ ਹੋਏ ਅੰਧ, ਅੰਧ ਅੰਧੇਰ ਜਣਾਇੰਦਾ। ਮੁਹੰਮਦ ਮੁਕਾ ਕੇ ਔਣਾ ਪੰਧ, ਹਰਿ ਪਾਂਧੀ ਆਪ ਜਣਾਇੰਦਾ। ਚੌਦਾਂ ਲੋਕ ਝੂਠਾ ਧੰਦ, ਧੰਦਾ ਹਰਿ ਜੂ ਆਪ ਕਰਾਇੰਦਾ। ਬਿਨ ਹਰਿ ਚਰਨ ਨਾ ਕੋਇ ਅਨੰਦ, ਰਸ ਫ਼ਿਕਾ ਸਰਬ ਵਖਾਇੰਦਾ। ਅੰਤਮ ਹੋਣਾ ਖੰਡ ਖੰਡ, ਖੰਡਾ ਖੜਗ ਖੜਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਸੁਣਾਇੰਦਾ। ਸਾਚਾ ਹੁਕਮ ਸੁਣਿਆ ਕੰਨ, ਮੁਹੰਮਦ ਧਿਆਨ ਲਗਾਈਆ। ਤੂੰ ਦਾਤਾ ਮੇਰਾ ਜਨਨੀ ਜਨ,

ਹਉਂ ਬਾਲਕ ਰੂਪ ਸਖਾਈਆ। ਚੌਦਾਂ ਲੋਕ ਭਾਂਡਾ ਦੇਵੇਂ ਭੰਨ, ਚੌਦਾਂ ਤਬਕ ਖੇਲ ਰਚਾਈਆ। ਕੋਈ ਨਾ ਜਾਣੇ ਨੇਤਰ ਅੰਨ, ਅੱਖ ਪਰਤੱਖ ਨਾ ਕੋਇ ਖੁਲ੍ਹਾਈਆ। ਤੇਰਾ ਹੁਕਮ ਸੁਣਿਆ ਕੰਨ, ਸੁਣ ਸੁਣ ਖ਼ੁਸ਼ੀ ਮਨਾਈਆ। ਪਰਵਰਦਿਗਾਰ ਬੇੜਾ ਦੇਵੇ ਬੰਨ੍ਹ, ਪ੍ਰਭ ਮਿਲਿਆ ਸੱਚਾ ਮਾਹੀਆ। ਦੇਵਣ ਆਇਆ ਅੰਤਮ ਡੰਨ, ਡੰਕਾ ਇਕੋ ਰਿਹਾ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਰਿਹਾ ਵਰਤਾਈਆ। ਸਾਚਾ ਹੁਕਮ ਹਰਿ ਕਰਤਾਰਾ, ਹਰਿ ਹਰਿ ਆਪ ਜਣਾਇੰਦਾ। ਅਠਾਰਾਂ ਕੱਤਕ ਸਚ ਦਿਹਾੜਾ, ਸਤਿ ਸਤਿਵਾਦੀ ਆਪ ਸਮਝਾਇੰਦਾ। ਚਰਨ ਕਵਲ ਪਰਵਰਦਿਗਾਰਾ, ਪਰਮ ਪੁਰਖ ਵਖਾਇੰਦਾ। ਸਾਢੇ ਤਿੰਨ ਹੱਥ ਦਏ ਇਕ ਸਹਾਰਾ, ਸਚ ਸਿੰਘਾਸਣ ਸੋਭਾ ਪਾਇੰਦਾ। ਜੋਤੀ ਜਾਤਾ ਹੋ ਉਜਿਆਰਾ, ਨੂਰੋ ਨੂਰ ਧਰਾਇੰਦਾ। ਦੀਆ ਬਾਤੀ ਧੂਆਂਧਾਰਾ, ਬੱਤੀ ਬਾਤ ਨਾ ਕੋਇ ਟਿਕਾਇੰਦਾ। ਚੜ੍ਹਦੀ ਦਿਸ਼ਾ ਕਰੇ ਪਸਾਰਾ, ਆਪ ਆਪਣਾ ਆਸਣ ਲਾਇੰਦਾ। ਲਹਿੰਦੀ ਦਿਸ਼ਾ ਖੇਲ ਨਿਆਰਾ, ਪੰਚ ਪਿਆਰਾ ਮੇਲ ਮਿਲਾਇੰਦਾ। ਸਿੰਘ ਬਿਸ਼ਨ ਕਰ ਤਿਆਰਾ, ਧੁਰ ਫ਼ਰਮਾਣਾ ਹੁਕਮ ਸੁਣਾਇੰਦਾ। ਪਰਮੇਸ਼ਵਰ ਕਰਿਆ ਖੇਲ ਨਿਆਰਾ, ਸੰਮਤ ਪੰਦਰਾਂ ਭੇਵ ਚੁਕਾਇੰਦਾ। ਇਕ ਇਕੱਲਾ ਕੀਤਾ ਬਾਹਰਾ, ਉਪਰ ਆਪਣਾ ਪਰਦਾ ਪਾਇੰਦਾ। ਮੁਹੰਮਦ ਮੰਗੇ ਮੰਗ ਬਣ ਭਿਖਾਰਾ, ਪੁਰਖ ਅਬਿਨਾਸ਼ੀ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਭੇਵ ਛੁਪਾਇੰਦਾ। ਸਾਚਾ ਭੇਵ ਖੋਲ੍ਹੇ ਕਰਤਾਰ, ਆਪਣੀ ਦਇਆ ਕਮਾਈਆ। ਦਰ ਦਰਵੇਸ਼ ਆਵਣ ਚਾਰ ਯਾਰ, ਨੇਤਰ ਨੈਣਾਂ ਨੀਰ ਵਹਾਈਆ। ਅੱਗੋਂ ਨਜ਼ਰੀ ਆਏ ਗੁਰਮੁਖ ਸਿੰਘ ਲਾਲ ਦੁਲਾਰ, ਗੁਰ ਸਤਿਗੁਰ ਮੇਲ ਮਿਲਾਈਆ। ਲਹਿੰਦੀ ਦਿਸ਼ਾ ਖੇਲ ਕਰਤਾਰ, ਕਰਤਾ ਪੁਰਖ ਆਪ ਵਡਿਆਈਆ। ਦੱਖਣ ਵੇਖ ਇਕ ਕਿਨਾਰ, ਸਿੰਘ ਇੰਦਰ ਸੋਭਾ ਪਾਈਆ। ਪਹਾੜ ਕਰੇ ਆਪ ਦੋ ਫਾੜ, ਸਿੰਘ ਪ੍ਰੀਤਮ ਪ੍ਰੀਤਮ ਮੇਲਾ ਸਹਿਜ ਸੁਭਾਈਆ। ਸਿੰਘ ਪਾਲ ਹੋਏ ਖ਼ਬਰਦਾਰ, ਹੱਥ ਚਵਰ ਚਵਰ ਝੁਲਾਈਆ। ਕਰੇ ਖੇਲ ਅਗੰਮ ਅਪਾਰ, ਹਰਿ ਕਾ ਭੇਵ ਕੋਇ ਨਾ ਪਾਈਆ। ਦਰ ਆਈ ਸੰਗਤ ਕੋਈ ਨਾ ਜਾਏ ਬਾਹਰ, ਅੰਦਰ ਵੜ ਵੜ ਖ਼ੁਸ਼ੀ ਮਨਾਈਆ। ਗ਼ਫ਼ਲਤ ਵਿਚ ਨਾ ਆਏ ਪਰਵਰਦਿਗਾਰ, ਆਪਣੀ ਗ਼ਫ਼ਲਤ ਰਿਹਾ ਮਿਟਾਈਆ। ਨਿਰਗੁਣ ਸਰਗੁਣ ਖਿਚੇ ਆਪ ਲਕਾਰ, ਲਕੀਰ ਫ਼ਕੀਰ ਦਏ ਸਮਝਾਈਆ। ਗੁਰਮੁਖ ਲਹਿੰਦੀ ਦਿਸ਼ਾ ਸੋਵਣ ਪੈਰ ਪਸਾਰ, ਨੇਤਰ ਨੈਣ ਧਿਆਨ ਲਗਾਈਆ। ਮੱਕੇ ਕਾਅਬੇ ਰਾਤੀਂ ਸੁਤਿਆਂ ਜਾ ਜਾ ਮਾਰੇ ਮਾਰ, ਅੱਧੀ ਰੈਣ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਬਸਤਰ ਕਰੇ ਖ਼ਾਕੀ, ਆਪੇ ਚੜ੍ਹੇ ਸਾਚੇ ਰਾਕੀ, ਆਪੇ ਖੋਲ੍ਹੇ ਬੰਦ ਤਾਕੀ, ਹੱਟ ਆਪਣਾ ਆਪ ਖੁਲ੍ਹਾਈਆ। ਕਰੇ ਖੇਲ ਅੱਧੀ ਰਾਤ, ਹਰਿ ਭੇਵ ਕੋਇ ਨਾ ਪਾਇੰਦਾ। ਦੇਵਣਹਾਰਾ ਸਾਚੀ ਦਾਤ, ਦਾਤਾ ਦਾਨੀ ਵੇਸ ਵਟਾਇੰਦਾ। ਮੁਹੰਮਦ ਲਹਿਣਾ ਚੁੱਕੇ ਸਾਕ, ਚਾਰ ਯਾਰੀ ਸੰਗ ਮੁਕਾਇੰਦਾ। ਆਪ ਸੋਏ ਨਾ ਕਿਸੇ ਖਾਟ, ਚੜ੍ਹਦੀ ਦਿਸ਼ਾ ਵੰਡ ਵੰਡਾਇੰਦਾ। ਲਹਿੰਦੀ ਦਿਸ਼ਾ ਆਏ ਘਾਟ, ਘਾਟਾ ਕੋਇ ਨਾ ਪੂਰ ਕਰਾਇੰਦਾ। ਆਪੇ ਵੇਖ ਖੇਲ ਤਮਾਸ਼, ਖ਼ਾਲਕ ਖ਼ਲਕ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਵੇਸ ਅਨੇਕਾ ਰੂਪ ਧਰਾਇੰਦਾ। ਵੇਸ ਅਨੇਕਾ ਕਰ ਮਲੰਘ, ਮਹਿਫ਼ਲ ਆਪਣੀ ਆਪ ਲਗਾਈਆ। ਕਰੇ ਖੇਲ ਸੂਰਾ ਸਰਬੰਗ, ਸੂਰਬੀਰ ਸੱਚਾ ਸ਼ਹਿਨਸ਼ਾਹੀਆ। ਚੌਦਾਂ ਤਬਕ ਕਰੇ ਜੰਗ, ਜੰਗਜੂ ਬਣੇ ਸੱਚਾ ਮਾਹੀਆ। ਲਾਲ ਮਹਿੰਦੀ ਲਾਏ ਰੰਗ, ਰੰਗ ਰੰਗੀਲਾ ਫੇਰਾ ਪਾਈਆ।

ਕਰਵਟ ਬਦਲ ਵੇਖੇ ਕੰਡ, ਪਾਸਾ ਆਪਣਾ ਲਏ ਬਦਲਾਈਆ। ਤਿੱਖੀ ਧਾਰ ਚੰਡ ਪਰਚੰਡ, ਬ੍ਰਹਿਮੰਡ ਦਏ ਡਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਈਆ। ਕਰੇ ਖੇਲ ਭੁੱਖਾ ਨੰਗਾ, ਖ਼ਾਲੀ ਹੱਥ ਰਖਾਇੰਦਾ। ਦੋ ਜਹਾਨਾਂ ਟੱਪ ਕੇ ਆਇਆ ਕੰਧਾ, ਨੰਗੀ ਪੈਰੀਂ ਫੇਰਾ ਪਾਇੰਦਾ। ਵੇਖਣਹਾਰਾ ਚੰਗਾ ਮੰਦਾ, ਲੱਖ ਚੁਰਾਸੀ ਫੋਲ ਫੁਲਾਇੰਦਾ। ਚੌਦਾਂ ਤਬਕਾਂ ਤੋੜਨਹਾਰਾ ਜੰਦਾ, ਚੌਦਾਂ ਲੋਕ ਕੁੰਡਾ ਲਾਹਿੰਦਾ। ਬਾਹਰੋਂ ਦਿਸੇ ਖ਼ਾਕੀ ਬੰਦਾ, ਅੰਦਰੋਂ ਨੂਰੋ ਨੂਰ ਖ਼ੁਦਾ ਨਜ਼ਰੀ ਆਇੰਦਾ। ਦੋ ਜਹਾਨਾਂ ਵੇਖੇ ਆਰ ਪਾਰ ਕੰਢਾ, ਆਪਣੀ ਹੱਦ ਨਾ ਕਿਸੇ ਜਣਾਇੰਦਾ। ਵਸਣਹਾਰਾ ਕੋਟਨ ਕੋਟ ਵਿਚ ਬ੍ਰਹਿਮੰਡਾ, ਬ੍ਰਹਿਮਾਦ ਆਪਣਾ ਹੁਕਮ ਵਰਤਾਇੰਦਾ। ਬੁੱਢਾ ਸ਼ੇਖ਼ ਹੋਇਆ ਅੰਧਾ, ਨੇਤਰ ਨੈਣ ਨਾ ਕੋਇ ਖੁਲ੍ਹਾਇੰਦਾ। ਜਗਤ ਗੁਨਾਹ ਨਾ ਕੋਇ ਬਖ਼ਸ਼ੰਦਾ, ਬਖ਼ਸ਼ਿਸ਼ ਝੋਲੀ ਨਾ ਕੋਇ ਪਾਇੰਦਾ। ਚੌਦਾਂ ਤਬਕ ਪਏ ਡੰਡਾ, ਨੇਤਰ ਰੋ ਰੋ ਨੀਰ ਸਰਬ ਵਹਾਇੰਦਾ। ਕੋਈ ਨਾ ਚੜ੍ਹੇ ਸਾਚਾ ਚੰਦਾ, ਨੂਰੋ ਨੂਰ ਨਾ ਕੋਇ ਦਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਭੁੱਖਾ ਨੰਗਾ ਤਨ ਅਲਫ਼ੀ ਚੋਲੀ, ਜਾਮਾ ਤਨ ਨਾ ਕੋਇ ਰਖਾਈਆ। ਕਰੇ ਖੇਲ ਹੌਲੀ ਹੌਲੀ, ਹੌਲਾ ਆਪਣਾ ਭਾਰ ਵਖਾਈਆ। ਨਾਲ ਰਖਾਏ ਤੰਦ ਮੌਲੀ, ਮੌਲਾ ਆਪਣਾ ਫੇਰਾ ਪਾਈਆ। ਉਨੀ ਕੱਤਕ ਚੁੱਕੇ ਡੋਲੀ, ਡੋਲਾ ਆਪਣੇ ਕੰਧ ਉਠਾਈਆ। ਕਲਜੁਗ ਤੇਰੀ ਅੰਤ ਵਿਹਾਏ ਬੋਲੀ, ਅਨਬੋਲਤ ਵੇਖ ਵਖਾਈਆ। ਨਬੀ ਰਸੂਲਾਂ ਅੰਤਰ ਰਿਹਾ ਫੋਲੀ, ਬਸੰਤਰ ਲੱਗੀ ਸਰਬ ਲੋਕਾਈਆ। ਪੂਰਾ ਤੋਲ ਰਿਹਾ ਤੋਲੀ, ਤੋਲਣ ਆਇਆ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਖੇਲ ਆਪਣਾ ਕਰਨਾ, ਕਰਨਹਾਰ ਕਰਤਾਰਾ। ਅੱਧੀ ਰਾਤ ਚੌਦਾਂ ਤਬਕ ਉਪਰ ਚੜ੍ਹਨਾ, ਚੜ੍ਹ ਵੇਖੇ ਆਪ ਮੁਨਾਰਾ। ਪੀਰ ਪੈਗ਼ੰਬਰਾਂ ਬੋਦੀਆਂ ਉਤੋਂ ਫੜਨਾ, ਲੇਖਾ ਮੰਗੇ ਪਰਵਰਦਿਗਾਰਾ। ਅੱਗੇ ਕਿਸੇ ਹੋ ਨਾ ਅੜਨਾ, ਨਿਉਂ ਨਿਉਂ ਸਜਦਾ ਕਰਨ ਨਿਮਸਕਾਰਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਆਪਣਾ ਸਚ ਵਿਹਾਰਾ। ਸਿੰਘ ਅੰਗਰੇਜ਼ ਚੌਥਾ ਯਾਰ, ਅੰਤਮ ਮੰਗ ਮੰਗਾਈਆ। ਕਾਦਰ ਕਰੀਮ ਕਰਤਾ ਮਿਲੇ ਪਰਵਰਦਿਗਾਰ, ਬੇਪਰਵਾਹ ਸੱਚਾ ਸ਼ਹਿਨਸ਼ਾਹੀਆ। ਦੇਵੇ ਦਰਸ ਦੀਦ ਦੀਦਾਰ, ਦਰਦ ਦੁੱਖ ਮਿਟਾਈਆ। ਚੌਦਾਂ ਤਬਕਾਂ ਕੱਢੇ ਬਾਹਰ, ਚਰਨ ਸਰਨ ਮਿਲੇ ਸਰਨਾਈਆ। ਮੇਲ ਮਿਲਾਏ ਅੰਤਮ ਵਾਰ, ਅੰਤਮ ਲਹਿਣਾ ਦਏ ਚੁਕਾਈਆ। ਪੁਰਖ ਅਬਿਨਾਸ਼ੀ ਕਰ ਪਿਆਰ, ਪੂਰਬ ਲੇਖਾ ਲੇਖੇ ਲਾਈਆ। ਨਾਵੇਂ ਦਰ ਸੌਣਾ ਪੈਰ ਪਸਾਰ, ਅਠਾਰਾਂ ਕੱਤਕ ਦਸਵੇਂ ਆਪੇ ਲਏ ਚੜ੍ਹਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਗੁਰਮੁਖ ਰੰਗ ਰੰਗ ਗੁਰਮੁਖ ਨਾਲ ਰੰਗਾਈਆ।