੧੯ ਕੱਤਕ ੨੦੧੯ ਬਿਕਰਮੀ ਹਰਿ ਭਗਤ ਦਵਾਰ ਜੇਠੂਵਾਲ
ਪਰਵਰਦਿਗਾਰ ਚੁੱਕਿਆ ਪਰਦਾ, ਮੁਕਾਮੇ ਹੱਕ ਰੁਸ਼ਨਾਈਆ। ਲੇਖਾ ਜਾਣੇ ਦਰ ਬਦਰ ਦਾ, ਬੇਨਜ਼ੀਰ ਸੱਚਾ ਮਾਹੀਆ। ਸਾਚੇ ਅਸਵ ਏਕਾ ਚੜ੍ਹਦਾ, ਸ਼ਾਹਸਵਾਰਾ ਸੱਚਾ ਮਾਹੀਆ। ਪੀਰ ਪੈਗ਼ੰਬਰ ਆਪੇ ਫੜਦਾ, ਚੌਦਾਂ ਚੌਦਾਂ ਫੇਰਾ ਪਾਈਆ। ਕਲਮਾ ਨਬੀ ਆਪੇ ਪੜ੍ਹਦਾ, ਪੜ੍ਹ ਪੜ੍ਹ ਰਿਹਾ ਸੁਣਾਈਆ। ਜੀਵ ਜੰਤ ਘਾੜਤ ਘੜਦਾ, ਘੜ ਘੜ ਦਏ ਵਡਿਆਈਆ। ਪੰਜ ਤੱਤ ਕਾਇਆ ਅੰਦਰ ਵੜਦਾ, ਰੂਹ ਬੁੱਤ ਕਰੇ
ਕੁੜਮਾਈਆ। ਨਿਰਗੁਣ ਸਰਗੁਣ ਬਣ ਬਣ ਬਰਦਾ, ਫ਼ਰਮਾਂਬਰਦਾਰ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨੂਰ ਕਰੇ ਰੁਸ਼ਨਾਈਆ। ਪਰਵਰਦਿਗਾਰਾ ਨੂਰ ਜਲਾਲਾ, ਜਲਵਾ ਹਰਿ ਜਣਾਇੰਦਾ। ਕਰੇ ਖੇਲ ਬੇਮਿਸਾਲਾ, ਪਿਛਲੀ ਮਿਸਲ ਸਰਬ ਮਿਟਾਇੰਦਾ। ਰਹਿਣ ਨਾ ਦੇਵੇ ਕੋਈ ਦਲਾਲਾ, ਦਸਤਗੀਰ ਨਾ ਕੋਇ ਅਖਵਾਇੰਦਾ। ਲੇਖਾ ਜਾਣੇ ਦੋ ਜਹਾਨਾਂ, ਦੋਏ ਦੋਏ ਵੇਸ ਵਟਾਇੰਦਾ। ਸਤਿ ਸਤਿਵਾਦੀ ਸਤਿ ਜਣਾਏ ਇਕ ਨਿਸ਼ਾਨਾ, ਨਾਮ ਨਿਸ਼ਾਨਾ ਇਕ ਲਗਾਇੰਦਾ। ਪਰਵਰਦਿਗਾਰ ਹੋ ਪਰਧਾਨਾ, ਸਚ ਪਰਧਾਨਗੀ ਆਪ ਕਮਾਇੰਦਾ। ਧੁਰਦਰਗਾਹੀ ਸਚ ਤਰਾਨਾ, ਬਿਨ ਤਰਜ਼ ਤਾਲ ਅਲਾਇੰਦਾ। ਵਸਣਹਾਰਾ ਸਚ ਮਕਾਨਾ, ਮਹਿਫ਼ਲ ਆਪਣੇ ਘਰ ਲਗਾਇੰਦਾ। ਸਚ ਮਹਿਰਾਬੇ ਇਕ ਟਿਕਾਣਾ, ਹੁਜਰਾ ਹੱਕ ਹੱਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਕਰੇ ਖੇਲ ਸਚ ਮਹਿਬੂਬ, ਭੇਵ ਕੋਇ ਨਾ ਪਾਈਆ। ਆਪਣਾ ਦੇਵੇ ਆਪ ਸਬੂਤ, ਸਾਬਤ ਆਪਣਾ ਨਾਮ ਵਡਿਆਈਆ। ਪੰਜ ਤੱਤ ਨਾ ਕੋਇ ਕਲਬੂਤ, ਤਨ ਖ਼ਾਕੀ ਨਾ ਕੋਇ ਰਖਾਈਆ। ਨਾ ਕੋਈ ਤਾਣਾ ਪੇਟਾ ਸੂਤ, ਕਰੇ ਖੇਲ ਬੇਪਰਵਾਹੀਆ। ਭੇਵ ਨਾ ਜਾਣੇ ਪੰਜ ਭੂਤ, ਭੂਤਕ ਰੂਪ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਵਰਦਿਗਾਰ ਵੇਸ ਵਟਾਈਆ। ਪਰਵਰਦਿਗਾਰ ਇਕ ਇਕੱਲਾ, ਹਰਿ ਆਪਣਾ ਖੇਲ ਕਰਾਇੰਦਾ। ਨੂਰ ਇਲਾਹੀ ਨੂਰੀ ਰਲਾ, ਨੂਰੋ ਨੂਰ ਨੂਰ ਪਰਗਟਾਇੰਦਾ। ਆਪ ਉਪਾਏ ਸਚ ਮਹੱਲਾ, ਸਾਚਾ ਦਰ ਆਪ ਖੁਲ੍ਹਾਇੰਦਾ। ਆਪ ਫੜਾਏ ਆਪਣਾ ਪੱਲਾ, ਪੱਲੂ ਆਪਣੀ ਗੰਢ ਪਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਰਾਇੰਦਾ। ਆਪਣੀ ਕਰਨੀ ਹਰਿ ਸੁਲਤਾਨ, ਸ਼ਹਿਨਸ਼ਾਹ ਪ੍ਰਭ ਆਪ ਕਰਾਈਆ। ਖੇਲੇ ਖੇਲ ਵਡ ਮਿਹਰਵਾਨ, ਮਿਹਬਾਨ ਬੇਪਰਵਾਹੀਆ। ਸਤਿ ਸਤਿ ਸਤਿ ਨਿਸ਼ਾਨ, ਸਤਿ ਸਤਿ ਸਤਿ ਦਏ ਵਖਾਈਆ। ਨਿਰਗੁਣ ਸਰਗੁਣ ਕਰ ਪਰਵਾਨ, ਸਚ ਪਰਵਾਨਾ ਇਕ ਜਣਾਈਆ। ਲੇਖਾ ਜਾਣ ਜ਼ਿਮੀ ਅਸਮਾਨ, ਜ਼ਾਮਨ ਆਪਣਾ ਆਪ ਬਣਾਈਆ। ਭੇਵ ਨਾ ਪਾਏ ਅੰਜੀਲ ਕੁਰਾਨ, ਕੁਰਹ ਹੱਕ ਨਾ ਖੋਜ ਖੁਜਾਈਆ। ਹੱਕ ਮੁਕਾਮੇ ਨੌਜਵਾਨ, ਨੌਬਤ ਆਪਣੇ ਨਾਮ ਵਜਾਈਆ। ਸੁਹਬਤ ਜਾਣੇ ਨਾ ਕੋਇ ਜਹਾਨ, ਸਹੀ ਸਲਾਮਤ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਜਣਾਈਆ। ਸਾਚਾ ਖੇਲ ਬਿਸਮਿਲ ਧਾਰ, ਬਿਸਮਿਲ ਆਪਣਾ ਰੰਗ ਵਖਾਇੰਦਾ। ਹੱਕ ਹਕੀਕਤ ਖੋਲ੍ਹ ਕਿਵਾੜ, ਬੰਦ ਤਾਕੀ ਕੁੰਡਾ ਲਾਹਿੰਦਾ। ਸ਼ਬਦ ਅਗੰਮੀ ਏਕਾ ਲਾੜ, ਪੁਰਖ ਅਕਾਲਾ ਆਪ ਬਣਾਇੰਦਾ। ਨਿਰਗੁਣ ਚਲੇ ਨਾਲ ਨਾਲ, ਸਗਲਾ ਸੰਗ ਨਿਭਾਇੰਦਾ। ਚੌਦਾਂ ਤਬਕ ਵੱਜੇ ਤਾਲ, ਤਲਵਾੜਾ ਆਪਣੇ ਹੱਥ ਰਖਾਇੰਦਾ। ਪੀਰ ਪੈਗ਼ੰਬਰ ਆਪੇ ਭਾਲ, ਮੁਰੀਦ ਮੁਰਸ਼ਦ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੱਕ ਨਬੇੜਾ ਆਪ ਜਣਾਇੰਦਾ। ਹੱਕ ਨਬੇੜਾ ਹੱਕ ਹਕੀਕਤ, ਹਰਿ ਹਰਿ ਜੂ ਵੇਖ ਵਖਾਈਆ। ਨਾ ਕੋਈ ਜਾਣੇ ਅਵਰ ਸ਼ਰੀਕਤ, ਲਾਸ਼ਰੀਕ ਫੇਰਾ ਪਾਈਆ। ਮੇਟਣਹਾਰਾ ਜਗਤ ਤਾਰੀਕਤ, ਅੰਧ ਅੰਧੇਰ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਪਰਵਰਦਿਗਾਰ ਪਰਦਾ ਚੁੱਕ, ਚਾਰ ਕੁੰਟ ਕਰੇ ਰੁਸ਼ਨਾਈਆ। ਨਵ ਨੌਂ ਚਾਰ ਬੈਠਾ ਲੁਕ, ਲੁਕ ਲੁਕ ਖੇਲ ਕਰਾਈਆ। ਅੰਤਮ ਕਲਜੁਗ ਪਿਆ ਉਠ, ਦਿਸ ਕਿਸੇ ਨਾ ਆਈਆ। ਪੀਰ ਪੈਗ਼ੰਬਰ ਵੇਖੇ ਸੁਤ, ਅਬਿਨਾਸ਼ੀ ਅਚੁਤ
ਦਇਆ ਕਮਾਈਆ। ਸਦੀ ਚੌਧਵੀਂ ਰਿਹਾ ਪੁੱਛ, ਸਦਕੇ ਵਾਰੀ ਘੋਲੀ ਘੋਲ ਘੁਮਾਈਆ। ਆਬੇ ਹਯਾਤ ਕਵਣ ਘੁੱਟ, ਮਧਰ ਪਿਆਲਾ ਕਵਣ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਕਰਨ ਆਇਆ, ਕਰੇ ਖੇਲ ਅਵੱਲਾ। ਨਿਰਗੁਣ ਨੂਰ ਧਰ ਕੇ ਆਇਆ, ਵਸੇ ਸਚ ਮਹੱਲਾ। ਆਪਣਾ ਆਪ ਘੜ ਕੇ ਆਇਆ, ਜੋਤੀ ਸ਼ਬਦੀ ਰਲਾ। ਸਾਚੇ ਅਸਵ ਚੜ੍ਹ ਕੇ ਆਇਆ, ਦੋ ਜਹਾਨ ਪਏ ਤਰਥਲਾ। ਆਪਣੀ ਮਰਨੀ ਮਰ ਕੇ ਆਇਆ, ਆਪੇ ਹੋਏ ਰਹੇ ਬਿਸਮਿਲਾ। ਇਲਾਹੀ ਨੂਰ ਧਰ ਕੇ ਆਇਆ, ਨਾਮ ਜਣਾਏ ਇਲੱਲਿਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਵਸਣਹਾਰਾ ਉਚੇ ਟਿੱਲਾ। ਉਚਾ ਟਿੱਲਾ ਸਚ ਮਨਾਰਾ, ਪਰਵਰਦਿਗਾਰ ਖੇਲ ਕਰਾਈਆ। ਨੂਰੀ ਜਲਵਾ ਨੂਰ ਉਜਿਆਰਾ, ਨੂਰੋ ਨੂਰ ਡਗਮਗਾਈਆ। ਕਲਮਾ ਨਬੀ ਨਾ ਕੋਇ ਪਿਆਰਾ, ਕਾਇਨਾਤ ਨਾ ਕੋਇ ਵਡਿਆਈਆ। ਸ਼ਨਾਖ਼ਤ ਕਰੇ ਨਾ ਕੋਇ ਵਿਚ ਸੰਸਾਰਾ, ਰੂਪ ਰੰਗ ਨਾ ਕੋਇ ਵਖਾਈਆ। ਇਬਾਦਤ ਭੁੱਲਿਆ ਜੀਵ ਗਵਾਰਾ, ਇਬਾਰਤ ਸਚ ਨਾ ਕੋਇ ਲਿਖਾਈਆ। ਸਧਰ ਦਿਸੇ ਨਾ ਕੋਈ ਸਚ ਸਰਕਾਰਾ, ਸਾਚਾ ਹੁਕਮ ਨਾ ਕੋਇ ਮਨਾਈਆ। ਚੌਦਾਂ ਤਬਕ ਹਾਹਾਕਾਰਾ, ਸਾਚਾ ਸਬਕ ਨਾ ਕੋਇ ਪੜ੍ਹਾਈਆ। ਅੰਜੀਲ ਕੁਰਾਨ ਮਾਰੇ ਨਾਅਰਾ, ਨੇਤਰ ਨੈਣ ਨੀਰ ਵਹਾਈਆ। ਸ੍ਰੀ ਭਗਵੰਤ ਹੋ ਉਜਿਆਰਾ, ਲੇਖਾ ਜਾਣੇ ਮੁਹੰਮਦੀ ਯਾਰਾ, ਅਹਿਮਦ ਆਪਣਾ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਕਰੇ ਆਲਮੀਨ, ਇਲਮ ਆਪਣਾ ਨਾ ਕਿਸੇ ਜਣਾਇੰਦਾ। ਚੌਦਾਂ ਲੋਕ ਕਰ ਤਕਸੀਮ, ਚੌਦਾਂ ਤਬਕ ਵੰਡ ਵੰਡਾਇੰਦਾ। ਦੇਵਣਹਾਰਾ ਸਚ ਤਾਅਲੀਮ, ਤਾਅਜ਼ੀਮ ਇਕੋ ਇਕ ਸਮਝਾਇੰਦਾ। ਏਕਾ ਜਲਵਾ ਰੱਖੇ ਅਜ਼ੀਮ, ਅਜ਼ਮਤ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਸਾਚਾ ਖੇਲ ਕਰੇ ਜਨਾਬ, ਦੂਸਰ ਅਵਰ ਨਾ ਕੋਇ ਵਡਿਆਈਆ। ਪੀਰ ਪੈਗ਼ੰਬਰਾਂ ਦੇਵਣਹਾਰ ਖ਼ਤਾਬ, ਖ਼ਤੂਤ ਹੱਥ ਨਾ ਕੋਇ ਫੜਾਈਆ। ਆਪੇ ਕਰਨਹਾਰ ਆਦਾਬ, ਸਲਾਮ ਅਲੈਕਮ ਆਪ ਸਮਝਾਈਆ। ਆਪੇ ਲੇਵਣਹਾਰ ਜਵਾਬ, ਵੇਸ ਅਨੇਕਾਂ ਰੂਪ ਵਟਾਈਆ। ਆਪ ਵਖਾਵਣਹਾਰ ਖ਼ਵਾਬ, ਖ਼ੂਬੀ ਆਪਣੀ ਦਏ ਸਮਝਾਈਆ। ਲੇਖਾ ਜਾਣੇ ਪੁੰਨ ਸਵਾਬ, ਭੇਵ ਅਭੇਦਾ ਭੇਵ ਖੁਲ੍ਹਾਈਆ। ਦੇਵਣਹਾਰ ਹਯਾਤ ਆਬ, ਆਬ ਹਯਾਤ ਦਏ ਪਿਲਾਈਆ। ਵਸਣਹਾਰਾ ਸਚ ਮਹਿਰਾਬ, ਹੁਜਰਾ ਇਕੋ ਇਕ ਵਖਾਈਆ। ਜੁਗ ਚੌਕੜੀ ਮੁਖ ਤੇ ਰੱਖਦਾ ਰਿਹਾ ਨਕਾਬ, ਅੰਤਮ ਆਪਣਾ ਪਰਦਾ ਲਾਹੀਆ। ਜਿਸ ਨੂੰ ਈਸਾ ਕਹਿ ਕੇ ਗਿਆ ਬਾਪ, ਸੋ ਫੇਰਾ ਰਿਹਾ ਪਾਈਆ। ਜਿਸ ਨੂੰ ਮੁਹੰਮਦ ਕਹੇ ਮੇਰਾ ਸਾਕ, ਸੋ ਸਾਕਾ ਰਿਹਾ ਸੁਣਾਈਆ। ਜਿਸ ਪੀਰ ਪੈਗ਼ੰਬਰ ਕੀਤੇ ਖ਼ਾਕ, ਖ਼ਾਕੀ ਖ਼ਾਕ ਨਾਲ ਮਿਲਾਈਆ। ਸੋ ਪਰਗਟ ਹੋਇਆ ਆਪ, ਪਰਵਰਦਿਗਾਰ ਨਾਉਂ ਧਰਾਈਆ। ਚੜ੍ਹ ਕੇ ਆਇਆ ਸਾਚੇ ਰਾਕ, ਅਸਵ ਇਕੋ ਇਕ ਦੌੜਾਈਆ। ਆਦਿ ਜੁਗਾਦੀ ਪਾਕੀ ਪਾਕ, ਪਾਕ ਰਸੂਲ ਬੇਪਰਵਾਹੀਆ। ਦੋ ਜਹਾਨਾਂ ਕਰੇ ਵਫ਼ਾਤ, ਆਪਣਾ ਫ਼ਤਵਾ ਦੇਵੇ ਲਾਈਆ। ਨਾ ਕੋਈ ਦੀਸੇ ਸੱਜਣ ਸਾਕ, ਸਗਲਾ ਸੰਗ ਨਾ ਕੋਇ ਨਿਭਾਈਆ। ਇਕੇ ਹੁਜਰੇ ਰਿਹਾ ਝਾਕ, ਝਰੋਕਾ ਆਪਣਾ ਆਪ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਲਵਾ ਨੂਰ ਇਕ ਇਲਾਹੀਆ। ਜਲਵਾ ਨੂਰ ਇਕ ਜਲਾਲ, ਹਰਿ ਹਰਿ ਹਰਿ ਆਪ ਜਣਾਇੰਦਾ। ਚਲੇ ਚਲਾਏ ਅਵਲੜੀ ਚਾਲ, ਭੇਵ ਅਭੇਦ
ਨਾ ਕੋਇ ਸਮਝਾਇੰਦਾ। ਪੀਰ ਪੈਗ਼ੰਬਰ ਨਾਤਾ ਜੁੜਦਾ ਰਿਹਾ ਮਾਟੀ ਖਾਲ, ਖ਼ਾਲਕ ਖ਼ਲਕ ਆਪ ਸਮਝਾਇੰਦਾ। ਅੰਤਮ ਸਾਰੇ ਹੋ ਹੋ ਗਏ ਬੇਹਾਲ, ਬਿਹਬਲ ਹੋ ਹੋ ਨੀਰ ਨੈਣ ਵਹਾਇੰਦਾ। ਸਦੀ ਚੌਧਵੀਂ ਅੰਤਮ ਖ਼ੁਦਾਵੰਦ ਬਣੇ ਇਕ ਦਲਾਲ, ਸਚ ਦਲਾਲੀ ਆਪ ਕਮਾਇੰਦਾ। ਵੇਖਣਹਾਰਾ ਹੱਕ ਹਲਾਲ, ਹਕੀਕਤ ਹਰਿ ਜੂ ਖੋਜ ਖੁਜਾਇੰਦਾ। ਐਲੀ ਅੱਲਾ ਮਾਰੇ ਛਾਲ, ਇਲਾਹੀ ਨੂਰ ਆਪ ਧਰਾਇੰਦਾ। ਚੌਦਾਂ ਤਬਕ ਲਏ ਸੰਭਾਲ, ਪਿਛਲੀ ਸਫ਼ਾ ਸਰਬ ਉਠਾਇੰਦਾ। ਜਿਸ ਦੀ ਘਾਲਣ ਰਹੇ ਘਾਲ, ਸੋ ਘਾਲਣ ਲੇਖੇ ਲਾਇੰਦਾ। ਆਪੇ ਸੁਣੇ ਮੁਰੀਦਾਂ ਹਾਲ, ਮੁਰਸ਼ਦ ਆਪਣਾ ਫੇਰਾ ਪਾਇੰਦਾ। ਨੇਤਰ ਨੈਣਾਂ ਦਏ ਵਖਾਲ, ਬਿਨ ਅੱਖਾਂ ਰਾਹ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਸੁਣਾਇੰਦਾ। ਆਪਣਾ ਭੇਵ ਦੱਸੇ ਮੁਰੀਦ, ਮੁਰਸ਼ਦ ਆਪਣਾ ਫੇਰਾ ਪਾਈਆ। ਪੀਰਾਂ ਪੈਗ਼ੰਬਰਾਂ ਦੇਵੇ ਦੀਦ, ਦੀਦ ਸ਼ੁਨੀਦ ਖੇਲ ਕਰਾਈਆ। ਇਕੋ ਕਲਮਾ ਸਾਚੀ ਈਦ, ਇਬਰਤਨਾਕ ਕਰੇ ਪੜ੍ਹਾਈਆ। ਆਪਣੀ ਹੱਥੀਂ ਕਿਸੇ ਨਾ ਦੇਵੇ ਕੱਟ ਰਸੀਦ, ਰਸੂਲ ਸਾਚਾ ਖੇਲ ਵਖਾਈਆ। ਕੋਈ ਨਾ ਕਰੇ ਦਰ ਬਕਰੀਦ, ਜ਼ਬਹ ਆਪਣਾ ਆਪ ਜਣਾਈਆ। ਜੁਮਾਦੁਲਸਾਨੀ ਖੇਲ ਨਜ਼ਦੀਕ, ਨੇਤਰ ਨੈਣ ਦਏ ਦਰਸਾਈਆ। ਜਿਸ ਦਾ ਕਲਮਾ ਪੜ੍ਹਿਆ ਠੀਕ, ਸੋ ਠੀਕਰ ਭੰਨ ਵਖਾਈਆ। ਜਿਸ ਦੀ ਧਾਰ ਇਕ ਬਰੀਕ, ਸੋ ਆਪਣਾ ਨੂਰ ਪਰਗਟਾਈਆ। ਜਿਸ ਨੂੰ ਕਹਿੰਦੇ ਲਾਸ਼ਰੀਕ, ਸੋ ਆਇਆ ਸੱਚਾ ਮਾਹੀਆ। ਜਿਸ ਦੀ ਲੱਭਦੇ ਗਏ ਪ੍ਰੀਤ, ਪੀਰ ਪੈਗ਼ੰਬਰ ਝੋਲੀ ਡਾਹੀਆ। ਜਿਸ ਦਾ ਆਬ ਹਯਾਤ ਪੀਤਾ ਲਾ ਲਾ ਝੀਕ, ਈਸਾ ਮੂਸਾ ਮੁਹੰਮਦ ਖ਼ੁਸ਼ੀ ਮਨਾਈਆ। ਸੋ ਸਾਹਿਬ ਖੇਲ ਕਰੇ ਅਨਡੀਠ, ਆਪਣਾ ਭੇਵ ਜਣਾਈਆ। ਚੌਦਾਂ ਸਦੀਆਂ ਸੁੱਤਾ ਰਿਹਾ ਦੇ ਕਰ ਪੀਠ, ਸੁਫ਼ਨੇ ਵਿਚ ਮੁਹੰਮਦ ਨਜ਼ਰ ਨਾ ਆਈਆ। ਅੰਤਮ ਦੱਸਣ ਆਇਆ ਆਪਣੀ ਇਕ ਤਾਰੀਕ, ਤਰੀਕਾ ਆਪਣੇ ਹੱਥ ਰਖਾਈਆ। ਸਭ ਦੇ ਖ਼ਾਲੀ ਕਰੇ ਖ਼ੀਸ, ਨਾਮ ਹੱਟ ਨਾ ਕੋਇ ਚਲਾਈਆ। ਕਲਮਾ ਕੋਇ ਨਾ ਤੀਸ ਬਤੀਸ, ਹਜ਼ਾਰਾਂ ਦਰੂਦ ਨਾ ਕੋਇ ਪੜ੍ਹਾਈਆ। ਕੋਈ ਰਸੂਲ ਨਾ ਕਰੇ ਸ਼ੁਨੀਦ, ਈਦ ਚੰਦ ਨਾ ਕੋਇ ਚੜ੍ਹਾਈਆ। ਜਿਸ ਦੀ ਕਰਦੇ ਰਹੇ ਉਡੀਕ, ਸੋ ਆਇਆ ਫੇਰਾ ਪਾਈਆ। ਸਦੀ ਚੌਧਵੀਂ ਰਹੀ ਬੀਤ, ਪਿਛਲੀ ਬੀਤੀ ਦਏ ਸੁਣਾਈਆ। ਜਿਸ ਦਾ ਨਬੀ ਰਸੂਲਾਂ ਗਾਇਆ ਗੀਤ, ਸੋ ਕਲਮਾ ਰਿਹਾ ਪੜ੍ਹਾਈਆ। ਕਿਸੇ ਨਜ਼ਰ ਨਾ ਆਏ ਚੌਦਾਂ ਤਬਕ ਨਿੱਕੀ ਝੀਤ, ਪਰਦਾ ਦੂਈ ਨਾ ਕੋਇ ਉਠਾਈਆ। ਵਸਣਹਾਰਾ ਹਸਤ ਕੀਟ, ਕੀਟ ਕੀਟਾਂ ਰਿਹਾ ਸਮਾਈਆ। ਬੈਠਾ ਰਹੇ ਸਦਾ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਜਣਾਈਆ। ਭੇਵ ਅਭੇਦਾ ਖੋਲ੍ਹੇ ਸਾਂਝਾ ਯਾਰ, ਯਾਰੀ ਆਪਣੀ ਨਾ ਕਿਸੇ ਜਣਾਈਆ। ਗੁਰ ਪੀਰ ਅਵਤਾਰ ਕਰਦਾ ਰਿਹਾ ਤਿਆਰ, ਆਪਣੀ ਤਿਆਰੀ ਨਾ ਕਿਸੇ ਸਮਝਾਈਆ। ਚਰਨ ਕਵਲ ਦੱਸਦਾ ਰਿਹਾ ਪਿਆਰ, ਆਪਣਾ ਮੁਖ ਨਾ ਕਿਸੇ ਵਖਾਈਆ। ਸਾਮ੍ਹਣੇ ਹੋ ਕੀਤਾ ਨਾ ਕਿਸੇ ਦੀਦਾਰ, ਜਲਵਾ ਨੂਰ ਨਜ਼ਰ ਨਾ ਆਈਆ। ਪੰਜ ਤੱਤ ਅੰਦਰ ਕਰੌਂਦਾ ਰਿਹਾ ਗੁਫ਼ਤਾਰ, ਗੁਪਤ ਆਪਣਾ ਆਪ ਛੁਪਾਈਆ। ਜੁਗ ਚੌਕੜੀ ਚਲੌਂਦਾ ਰਿਹਾ ਨਾਲ ਰਫ਼ਤਾਰ, ਆਪਣੀ ਰਫ਼ਤਾਰ ਨਾ ਕਿਸੇ ਜਣਾਈਆ। ਅੰਤਮ ਸਾਰੇ ਗਏ ਹਾਰ, ਢਹਿ ਢਹਿ ਢੇਰੀ ਖ਼ਾਕ ਮਿਲਾਈਆ। ਦੋਏ ਜੋੜ ਮੰਗਦੇ ਗਏ ਭਿਖਾਰ, ਬਣ ਸਵਾਲੀ ਅਲਖ ਜਗਾਈਆ। ਤੇਰਾ ਭੇਵ ਨਾ ਆਇਆ ਪਰਵਰਦਿਗਾਰ, ਪੀਰ ਪੈਗ਼ੰਬਰ ਦੇਣ ਦੁਹਾਈਆ। ਮੂਸਾ ਡਿਗਾ ਮੂੰਹ ਦੇ ਭਾਰ, ਦੋਏ ਜੋੜ ਸੀਸ ਨਿਵਾਈਆ।
ਈਸਾ ਮੰਗੇ ਚਰਨ ਧੂੜੀ ਛਾਰ, ਮਸਤਕ ਟਿੱਕਾ ਲਾਈਆ। ਮੁਹੰਮਦ ਚਾਲੀ ਸਾਲ ਨਾ ਹੋਇਆ ਉਜਿਆਰ, ਕਾਇਆ ਮਾਟੀ ਚੰਮ ਹੰਢਾਈਆ। ਬਾਤੀ ਬਾਲੀ ਆਪ ਕਰਤਾਰ, ਦੀਵਾ ਨਾਮ ਇਕ ਜਗਾਈਆ। ਚਵਾਤੀ ਲਾਈ ਇਕੋ ਵਾਰ, ਚੌਦਾਂ ਲੋਕ ਅਗਨ ਬੁਝਾਈਆ। ਬੂੰਦ ਸਵਾਂਤੀ ਦਿਤੀ ਠੰਡੀ ਠਾਰ, ਆਬ ਹਯਾਤ ਜਾਮ ਪਿਆਈਆ। ਬਿਨ ਕਲਮ ਛਾਹੀਉਂ ਲੇਖਾ ਦਿਤਾ ਵਖਾਲ, ਲਿਖਿਆ ਲੇਖ ਨਾ ਕੋਇ ਮਿਟਾਈਆ। ਅਲਫ਼ ਯੇ ਨਾ ਕੋਇ ਸਵਾਲ, ਇਲਮ ਉਲਮਾ ਨਾ ਕੋਇ ਪੜ੍ਹਾਈਆ। ਕਰੇ ਖੇਲ ਆਪ ਕਮਾਲ, ਕਲਮਾ ਆਪਣਾ ਆਪ ਜਣਾਈਆ। ਨਜ਼ਰ ਨਾ ਆਇਆ ਸਚ ਅਮਾਮ, ਸਚ ਘਰ ਵਸੇ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਖੇਲ ਰਿਹਾ ਸਮਝਾਈਆ। ਸਾਚੀ ਖੇਲ ਦੱਸੇ ਅਮਾਮ, ਸਿਰ ਅਮਾਮਾਂ ਫੇਰਾ ਪਾਇੰਦਾ। ਪੀਰ ਪੈਗ਼ੰਬਰ ਬਰਦੇ ਰੱਖੇ ਗ਼ੁਲਾਮ, ਸਚ ਗ਼ੁਲਾਮੀ ਆਪ ਜਣਾਇੰਦਾ। ਕਲਮਾ ਕਲਮਾ ਦੇ ਕਲਾਮ, ਕਾਇਨਾਤ ਆਪ ਪੜ੍ਹਾਇੰਦਾ। ਤਾਰਾ ਚੰਦ ਕਰਾ ਸਲਾਮ, ਇਸਮ ਆਪਣਾ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਆਪ ਜਣਾਇੰਦਾ। ਤਾਰਾ ਚੰਦ ਚੰਦ ਤਾਰਾ, ਹਰਿ ਇਕੋ ਰੰਗ ਵਖਾਈਆ। ਚੌਦਾਂ ਤਬਕ ਇਕ ਕਿਨਾਰਾ, ਕਿਨਾਰਾ ਪਾਰ ਨਾ ਕੋਇ ਵਡਿਆਈਆ। ਮੁਹੰਮਦ ਵਸੇ ਅੱਧਵਿਚਕਾਰਾ, ਬੈਠਾ ਆਪਣਾ ਡੇਰਾ ਲਾਈਆ। ਉਪਰ ਵੇਖੇ ਪਰਵਰਦਿਗਾਰਾ, ਜਲਵਾ ਨੂਰ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣਾ ਭੇਵ ਆਪ ਖੁਲ੍ਹਾਈਆ। ਖੋਲ੍ਹੇ ਭੇਵ ਹਰਿ ਸੱਚਾ ਆਕਾ, ਆਕੀ ਕੋਈ ਰਹਿਣ ਨਾ ਪਾਈਆ। ਪੀਰ ਪੈਗ਼ੰਬਰ ਗੋਦੀ ਚੁੱਕੇ ਛੋਟਾ ਕਾਕਾ, ਏਕਾ ਆਪਣੀ ਉਂਗਲੀ ਲਾਈਆ। ਜਿਸ ਦਾ ਗੌਂਦੇ ਰਹੇ ਸਾਕਾ, ਸੋ ਸਾਖਿਆਤ ਰੂਪ ਵਟਾਈਆ। ਚੌਦਾਂ ਤਬਕ ਚੁਕਾਏ ਬਾਕਾ, ਬਾਕੀ ਕੋਇ ਰਹਿਣ ਨਾ ਪਾਈਆ। ਪੂਰਾ ਕਰਨ ਆਇਆ ਘਾਟਾ, ਘਾਟ ਆਪਣਾ ਦਏ ਸਮਝਾਈਆ। ਅੱਲਾ ਰਾਣੀ ਗੁੰਨ੍ਹੇ ਆਟਾ, ਘਰ ਆਪਣੇ ਖ਼ੁਸ਼ੀ ਮਨਾਈਆ। ਪਰਗਟ ਹੋਇਆ ਇਕੋ ਮਾਈ ਬਾਪਾ, ਜਿਸ ਦੀ ਈਸਾ ਮੂਸਾ ਚਲੇ ਰਜ਼ਾਈਆ। ਮੇਰਾ ਬੌਹੜੀ ਖੁਲ੍ਹਾ ਝਾਟਾ, ਚੌਦਾਂ ਲੋਕ ਦਏ ਦੁਹਾਈਆ। ਪੀਰ ਪੈਗ਼ੰਬਰ ਤੁੱਟਾ ਸਾਕਾ, ਸਗਲਾ ਸੰਗ ਨਾ ਕੋਇ ਨਿਭਾਈਆ। ਪਰਵਰਦਿਗਾਰਾ ਨਾ ਬੰਨ੍ਹਿਆ ਨਾਤਾ, ਨਾਤਾ ਨਾਲ ਨਾ ਕੋਇ ਜੁੜਾਈਆ। ਚੌਦਾਂ ਤਬਕ ਨਿੱਕਾ ਜਿਹਾ ਹਾਤਾ, ਪ੍ਰਭ ਚਰਨਾਂ ਹੇਠ ਦਬਾਈਆ। ਜਿਸ ਦਾ ਕਿਸੇ ਨਾ ਖਿਚਿਆ ਖ਼ਾਕਾ, ਸੋ ਆਪਣਾ ਵੇਸ ਵਟਾਈਆ। ਅੰਤਮ ਦੇਵਣ ਆਇਆ ਨਜਾਤਾ, ਨਿਜ ਘਰ ਫੇਰਾ ਪਾਈਆ। ਬਣੀ ਰਹੀ ਨਾਰ ਕਮਜ਼ਾਤਾ, ਕੋਝੀ ਕਮਲੀ ਰੰਗ ਨਾ ਕੋਇ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਫੇਰਾ ਆਪੇ ਪਾਈਆ। ਫੇਰਾ ਪਾਏ ਸਚ ਕਰੀਮ, ਕਰਮ ਆਪਣਾ ਆਪ ਜਣਾਇੰਦਾ। ਅੰਤਮ ਮੰਨਣਾ ਪਏ ਦੀਨ, ਦੀਨ ਦੁਨੀ ਆਪ ਸਮਝਾਇੰਦਾ। ਜਿਂਸ ਨੇ ਗੁਰ ਅਵਤਾਰ ਪੀਰ ਪੈਗ਼ੰਬਰ ਕੀਤੀ ਤਕਸੀਮ, ਸੋ ਪਿਛਲਾ ਲੇਖਾ ਮੇਟ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ੁਰਮਾਣਾ ਹੁਕਮ ਜਣਾਇੰਦਾ। ਧੁਰ ਫ਼ੁਰਮਾਣਾ ਸੁਣਿਆ ਕੰਨ, ਚੌਦਾਂ ਲੋਕ ਰਹੇ ਕੁਰਲਾਈਆ। ਪਰਵਰਦਿਗਾਰ ਪਰਗਟ ਹੋਇਆ ਕਹਿਣ ਧੰਨ ਧੰਨ, ਘਰ ਘਰ ਵੱਜੇ ਵਧਾਈਆ। ਲੱਖ ਚੁਰਾਸੀ ਦੇਵੇ ਡੰਨ, ਡੰਕਾ ਇਕੋ ਨਾਮ ਸੁਣਾਈਆ। ਜੋ ਘੜਿਆ ਸੋ ਦੇਵੇ ਭੰਨ, ਭੰਨਣਹਾਰ ਬੇਪਰਵਾਹੀਆ। ਆਲਮ ਉਲਮਾ ਹੋਏ ਅੰਨ੍ਹ, ਸਾਚਾ ਇਲਮ ਨਾ ਕੋਇ ਜਣਾਈਆ। ਜੋਤੀ ਨੂਰ ਨਜ਼ਰ ਨਾ ਆਏ ਚੰਨ,
ਚੌਦਸ ਚੰਦ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਪਾਰਾ, ਹਰਿ ਹਰਿ ਜੂ ਆਪ ਕਰਾਇੰਦਾ। ਚੌਦਾਂ ਨੂਰ ਨੂਰ ਉਜਿਆਰਾ, ਨੂਰ ਨੁਰਾਨਾ ਨੂਰ ਧਰਾਇੰਦਾ। ਲੇਖਾ ਜਾਣੇ ਚੰਦ ਸਿਤਾਰਾ, ਸਤਹ ਆਪਣੀ ਆਪ ਛੁਪਾਇੰਦਾ। ਖ਼ਾਲਕ ਖ਼ਲਕ ਖ਼ਲਕ ਖ਼ਾਲਕ ਪਰਵਰਦਿਗਾਰਾ, ਮਖ਼ਲੂਕ ਆਪਣਾ ਪਰਦਾ ਲਾਹਿੰਦਾ। ਪਰਗਟ ਹੋ ਵਿਚ ਸੰਸਾਰਾ, ਸਚ ਸਾਲਸੀ ਆਪ ਜਣਾਇੰਦਾ। ਜਿਸ ਦਾ ਹੱਥ ਨਾ ਆਇਆ ਕਿਨਾਰਾ, ਨੱਯਾ ਦੋ ਜਹਾਨ ਵਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਜਣਾਇੰਦਾ। ਭੇਵ ਅਭੇਦਾ ਦੇਵੇ ਖੋਲ੍ਹ, ਹਰਿ ਖ਼ਾਲਕ ਖ਼ਲਕ ਖ਼ੁਦਾਇਆ। ਨਾਅਰਾ ਵਜਾਏ ਮਰਦੰਗ ਢੋਲ, ਸਲੋਕ ਚੌਦਾਂ ਲੋਕ ਸੁਣਾਇਆ। ਅਵਣ ਗਵਣ ਤੋਲੇ ਤੋਲ, ਤੋਲਾ ਬਣ ਕੇ ਨਿਰਗੁਣ ਤੋਲ ਤੁਲਾਇਆ। ਦੋ ਜਹਾਨਾਂ ਲਏ ਫੋਲ, ਅੰਦਰ ਵੜ ਵੜ ਕੁੰਡਾ ਲਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹਿਆ। ਬੇਪਰਵਾਹ ਪਾਕ ਰਸੂਲ, ਰਹਿਮਤ ਆਪਣੀ ਆਪ ਕਮਾਈਆ। ਆਪਣਾ ਬਦਲਣ ਨਾ ਦੇਵੇ ਅਸੂਲ, ਅਸਲੀਅਤ ਆਪਣੇ ਹੱਥ ਰਖਾਈਆ। ਆਦਿ ਜੁਗਾਦਿ ਨਾ ਜਾਏ ਭੂਲ, ਅਭੁਲ ਬੇਪਰਵਾਹੀਆ। ਮੁਰੀਦ ਮੁਰਸ਼ਦ ਕਰੇ ਕਬੂਲ, ਕਬੀਲਾ ਆਪਣਾ ਇਕ ਬਣਾਈਆ। ਸਾਚੇ ਹੁਜਰੇ ਰਿਹਾ ਝੂਲ, ਝਲਕ ਇਕੋ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਹੋਇਆ ਮੁਖ਼ਾਤਬ, ਭੇਵ ਆਪਣਾ ਆਪ ਜਣਾਇੰਦਾ। ਅੰਤਮ ਸਭ ਦਾ ਕਰਨ ਆਇਆ ਤੁਆਕਬ, ਪਿਛੇ ਹੋ ਹੋ ਸੇਵ ਕਮਾਇੰਦਾ। ਆਪਣੀ ਜਾਣੇ ਸਚ ਸਦਾਕਤ, ਸਿਦਕ ਸਬੂਰੀ ਸੰਗ ਰਖਾਇੰਦਾ। ਲਹਿਣਾ ਦੇਣਾ ਚੁੱਕੇ ਇਬਾਦਤ, ਪੀਰ ਪੈਗ਼ੰਬਰ ਮੇਟ ਮਿਟਾਇੰਦਾ। ਲੇਖਾ ਜਾਣੇ ਹਰਿ ਜੂ ਬਾਤਨ, ਬਾਤਲ ਆਪਣਾ ਭੇਵ ਖੁਲਾਇੰਦਾ। ਮੁਕੱਦਸ ਕੋਈ ਨਾ ਦਿਸਾ ਆਤਲ, ਇਤਲ ਵੇਸ ਨਾ ਕੋਇ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਇੰਦਾ। ਮਿਹਰਵਾਨ ਹੋਇਆ ਫ਼ਿਦਾ, ਮਿਹਬਾਨ ਬੀਦੋ ਬੇਪਰਵਾਹੀਆ। ਨੂਰੀ ਜਲਵਾ ਧਰ ਖ਼ੁਦਾ, ਖ਼ੁਦੀ ਸਭ ਦੀ ਦਏ ਗਵਾਈਆ। ਪੀਰ ਪੈਗ਼ੰਬਰਾਂ ਨਾਲੋਂ ਹੋਇਆ ਜੁਦਾ, ਜੁਜ਼ ਆਪਣਾ ਆਪ ਵੰਡਾਈਆ। ਅੰਤਮ ਮਾਰਗ ਲਾਏ ਸਿਧਾ, ਸਾਚਾ ਰਾਹ ਦਏ ਸਮਝਾਈਆ। ਜਿਸ ਨੂੰ ਕਹਿੰਦੇ ਰਹੇ ਵੱਡਾ ਕਿਡਾ, ਅੰਤ ਕੋਇ ਨਾ ਪਾਈਆ। ਸਾਮ੍ਹਣੇ ਹੋ ਕੇ ਆਇਆ ਨਿੱਕਾ, ਨੀਕਣ ਨੀਕਾ ਰੂਪ ਧਰਾਈਆ। ਜਿਸ ਦਾ ਨਾਮ ਚਲੌਂਦੇ ਰਹੇ ਸਿਕਾ, ਦੋ ਜਹਾਨਾਂ ਦਮ ਚੰਮ ਕੁੜਮਾਈਆ। ਸੋ ਅੰਤਮ ਆਪਣੇ ਆਪ ਆਪਣੇ ਮਸਤਕ ਲਾਵਣ ਆਇਆ ਟਿੱਕਾ, ਟਿੱਕਾ ਲਾਵੇ ਸੱਚਾ ਸ਼ਹਿਨਸ਼ਾਹੀਆ। ਨਬੀ ਰਸੂਲਾਂ ਕਰਿਆ ਰਸ ਫ਼ਿਕਾ, ਫ਼ਿਤਰਤ ਸਭ ਦੀ ਦਏ ਗਵਾਈਆ। ਸਦੀ ਚੌਧਵੀਂ ਤੇਰਾ ਹਿੱਸਾ, ਪ੍ਰਭ ਤੇਰੀ ਝੋਲੀ ਪਾਈਆ। ਅੱਗੇ ਹੋ ਪਰਵਰਦਿਗਾਰ ਮੁਹੰਮਦ ਅਜੇ ਨਾ ਡਿਠਾ, ਸੋ ਰਹਿਮਾਨ ਆਪਣਾ ਵੇਸ ਵਟਾਈਆ। ਜੁਗ ਜੁਗ ਦੇਂਦਾ ਰਿਹਾ ਸਿਫ਼ਤੀ ਚਿਠਾ, ਹੱਕ ਹਕੂਕ ਆਪਣੇ ਹੱਥ ਰਖਾਈਆ। ਜਿਸ ਦਾ ਨਾਮ ਨਿਧਾਨ ਸਭ ਨੇ ਲਿਖਾ, ਬੇਅੰਤ ਕਹਿ ਕਹਿ ਸ਼ੁਕਰ ਮਨਾਈਆ। ਜਿਸ ਦਾ ਪੀਸਣ ਲੋਕਮਾਤ ਪੀਰ ਪੈਗ਼ੰਬਰਾਂ ਪੀਸਾ, ਆਪਣੀ ਹੱਥੀਂ ਸੇਵ ਕਮਾਈਆ। ਸੋ ਸਾਹਿਬ ਦੇਵਣ ਆਇਆ ਆਪ ਹਦੀਸਾ, ਹਜ਼ਰਤ ਬਣਿਆ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਉਨੀਸਾ ਖੇਲ ਕਰਾਈਆ। ਇਕ ਉਨੀਸਾ ਏਕਾ ਏਕ, ਇਕ ਇਕੱਲਾ ਹਰਿ ਅਖਵਾਇੰਦਾ। ਇਕ ਜਣਾਏ ਸਾਚੀ ਟੇਕ,
ਟੇਕ ਇਕੋ ਇਕ ਵਡਿਆਇੰਦਾ। ਏਕਾ ਘਰ ਰਿਹਾ ਵੇਖ, ਦੂਜਾ ਰੂਪ ਨਾ ਕੋਇ ਧਰਾਇੰਦਾ। ਅੰਤਮ ਖੋਲ੍ਹਣ ਆਇਆ ਭੇਤ, ਭੇਵ ਆਪਣਾ ਆਪ ਸਮਝਾਇੰਦਾ। ਜਿਸ ਦਾ ਗੁਰ ਅਵਤਾਰ ਕਰਦੇ ਆਏ ਹੇਤ, ਸੋ ਆਪਣਾ ਹੇਤ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਜਣਾਇੰਦਾ। ਸਾਚਾ ਹੁਕਮ ਚੌਦਾਂ ਤਬਕ, ਚਾਰ ਕੁੰਟ ਰਿਹਾ ਜਣਾਈਆ। ਪਿਛਲਾ ਭੁੱਲੋ ਸਾਰੇ ਸਬਕ, ਸਫ਼ਾ ਸਭ ਦੀ ਰਿਹਾ ਮਿਟਾਈਆ। ਪੀਰ ਪੈਗ਼ੰਬਰ ਰਹੇ ਤਭਕ, ਤੋਬਾ ਤੋਬਾ ਦੇਣ ਦੁਹਾਈਆ। ਕੋਈ ਨਾ ਸਕੇ ਅੱਗੇ ਅਟਕ, ਨੇਤਰ ਨੈਣਾਂ ਨੀਰ ਵਹਾਈਆ। ਪੁਰਖ ਅਕਾਲ ਪਰਵਰਦਿਗਾਰ ਆਪਣਾ ਨਾਮ ਚੜ੍ਹਾਇਆ ਕਟਕ, ਬਲ ਇਕੋ ਇਕ ਜਣਾਈਆ। ਅੰਤਮ ਸਭ ਨੂੰ ਦੇਵੇ ਝਟਕ, ਹਲਾਲੀ ਸਭ ਦੀ ਦਏ ਵਖਾਈਆ। ਨਾ ਕੋਈ ਪੀਰ ਪੈਗ਼ੰਬਰ ਲੋਕਮਾਤ ਉਮਤ ਨਾਲ ਰੱਖੇ ਤੁਅੱਲਕ, ਤਲਾਕ ਸਭ ਦੇ ਦਏ ਦਿਖਾਈਆ। ਪਰਗਟ ਹੋਇਆ ਆਪ ਖ਼ਾਲਕ ਖ਼ਲਕ, ਮਖ਼ਲੂਕ ਵੇਖੇ ਚਾਈਂ ਚਾਈਂਆ। ਲੇਖਾ ਜਾਣੇ ਫ਼ਰਸ਼ ਅਰਸ਼, ਅਰਸ਼ ਫ਼ਰਸ਼ ਏਕਾ ਰੰਗ ਵਖਾਈਆ। ਚੌਦਾਂ ਤਬਕ ਨਾ ਕਰੇ ਤਰਸ, ਛੁਰੀ ਹੱਕ ਹੱਥ ਉਠਾਈਆ। ਅੱਧਵਿਚਕਾਰ ਸਾਰੇ ਰਹੇ ਲਟਕ, ਫਾਸੀ ਹਰਿ ਜੂ ਇਕੋ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੁਰੀਦ ਮੁਰਸ਼ਦ ਲੱਭੇ ਆਪਣੇ ਭਗਤ, ਭਗਵਨ ਆਪਣਾ ਫੇਰਾ ਪਾਈਆ। ਮੁਰੀਦ ਮੁਰਸ਼ਦ ਲਏ ਲੱਭ, ਆਪ ਆਪਣਾ ਖੇਲ ਕਰਾਇੰਦਾ। ਕਬਰਾਂ ਵਿਚ ਜੋ ਦਿਤੇ ਦਬ, ਸੋ ਪੀਰ ਰੂਹ ਪਾਕ ਨਾਲ ਮਿਲਾਇੰਦਾ। ਆਬ ਹਯਾਤ ਪਿਆਇਆ ਝੱਬ, ਝਲਕ ਆਪਣੀ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲ ਆਪਣਾ ਆਪ ਸਮਝਾਇੰਦਾ। ਔਲੀਏ ਪੀਰ ਵੇਖੇ ਗੌਂਸ, ਕੁਤਬ ਆਪਣਾ ਰੰਗ ਵਖਾਈਆ। ਸਭ ਨੂੰ ਦੇਵਣ ਆਇਆ ਧੌਂਸ, ਧੌਲ ਧਰਮ ਰਿਹਾ ਹਿਲਾਈਆ। ਜਿਥੇ ਕਿਸੇ ਦੀ ਨਾ ਹੋਈ ਕਦੇ ਪਹੁੰਚ, ਦਰ ਜਾ ਨਾ ਦਰਸ਼ਨ ਪਾਈਆ। ਸੋ ਵੇਖਣਹਾਰਾ ਪੁਸ਼ਕਰ ਕਰੌਂਚ, ਸੰਬਲ ਆਪਣਾ ਡੇਰਾ ਲਾਈਆ। ਚੌਦਾਂ ਤਬਕ ਵੇਖੇ ਗਲ ਬੱਧਾ ਤੌਕ, ਤਸਬੀ ਹੱਥ ਨਾ ਕਿਸੇ ਫੜਾਈਆ। ਮਣਕਾ ਫੇਰੇ ਨਾ ਕੋਈ ਕਰ ਕੇ ਸ਼ੌਕ, ਸ਼ਿਕਵਾ ਸਭ ਦਾ ਰਿਹਾ ਮਿਟਾਈਆ। ਕਿਸੇ ਹੱਥ ਨਾ ਆਇਆ ਮਾਹੀ ਖ਼ੌਂਤ, ਬੇਵਾ ਫਿਰੇ ਸਰਬ ਲੋਕਾਈਆ। ਅੰਤਮ ਸਾਰੀ ਚਲੀ ਔਤ, ਪੁੱਤ ਪੋਤਰਾ ਗੋਦ ਨਾ ਕੋਇ ਬਹਾਈਆ। ਪੀਰ ਪੈਗ਼ੰਬਰ ਗਏ ਭੌਂਕ, ਰਸਨਾ ਜਿਹਵਾ ਢੋਲਾ ਸੁਣਾਈਆ। ਔਂਦੇ ਰਹੇ ਅੱਗੇ ਪਿਛੇ ਜੌਕ ਦਰ ਜੌਂਕ, ਜਗਤ ਹਰਿ ਜੂ ਆਪ ਜਣਾਈਆ। ਚੌਦਾਂ ਤਬਕ ਦੱਸ ਕੇ ਗਏ ਕਿਲਾ ਕੋਟ, ਅਗਲਾ ਭੇਵ ਨਾ ਕਿਸੇ ਜਣਾਈਆ। ਪਰਵਰਦਿਗਾਰ ਨਿਰਮਲ ਜੋਤ, ਨੂਰ ਨੁਰਾਨਾ ਡਗਮਗਾਈਆ। ਜਿਸ ਦੀ ਕਿਸੇ ਹੱਥ ਨਾ ਆਈ ਸੋਤ, ਸੋ ਆਪਣੀ ਨਾ ਕਿਸੇ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਕਰਾਏ ਨਾਲ ਸ਼ੌਕ, ਆਪਣਾ ਸ਼ੌਕ ਆਪ ਹੰਢਾਈਆ। ਆਪਣਾ ਸ਼ੌਕ ਹੰਢਾਏ ਹਰਿ ਸ਼ੌਕੀਨ, ਆਪਣੀ ਦਇਆ ਕਮਾਇੰਦਾ। ਪੀਰ ਪੈਗ਼ੰਬਰਾਂ ਕਰਨਹਾਰਾ ਤਲਕੀਨ, ਧੁਰ ਫ਼ਰਮਾਨਾ ਹੁਕਮ ਸੁਣਾਇੰਦਾ। ਬਰਦੇ ਬਣ ਕੇ ਰਹੋ ਮਸਕੀਨ, ਮਸਲਾ ਇਕੋ ਇਕ ਪੜ੍ਹਾਇੰਦਾ। ਚਰਨ ਦਵਾਰੇ ਮੰਨਣੀ ਈਨ, ਸ਼ਰਅ ਇਕੋ ਇਕ ਸਮਝਾਇੰਦਾ। ਅਲਫ਼ ਯੇ ਨਾ ਕੋਇ ਮੀਮ, ਨੁਕਤਾ ਨੂਨ ਨਾ ਕੋਇ ਪੜ੍ਹਾਇੰਦਾ। ਐਨ ਗ਼ੈਨ ਨਾ ਕੋਇ ਸੀਨ, ਰੁਸਵਾ ਰੂਪ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਸਮਝਾਇੰਦਾ। ਆਪਣਾ ਖੇਲ ਹਰਿ ਜੂ ਦੱਸੇ, ਦੱਸਣ ਆਇਆ ਸੱਚਾ ਮਾਹੀਆ। ਆਪਣੇ ਖੇੜੇ
ਆਪੇ ਵਸੇ, ਘਰ ਆਪਣਾ ਰਿਹਾ ਸੁਹਾਈਆ। ਆਪੇ ਰੋਵੇ ਆਪੇ ਹੱਸੇ, ਆਪੇ ਵੇਖ ਵੇਖ ਖ਼ੁਸ਼ੀ ਕਰਾਈਆ। ਆਪੇ ਨੇਰੇ ਆਪੇ ਦੂਰ ਦੁਰਾਡਾ ਨੱਸੇ, ਨਜ਼ਰ ਕਿਸੇ ਨਾ ਆਈਆ। ਆਪੇ ਹੋਏ ਅੰਧੇਰੀ ਮੱਸੇ, ਆਪੇ ਚੰਦ ਚੰਦ ਚਮਕਾਈਆ। ਆਪੇ ਗਗਨ ਪਾਤਾਲ ਕਰ ਕਰ ਇਕੱਠੇ, ਵੰਡ ਆਪਣੇ ਹੱਥ ਰਖਾਈਆ। ਆਪੇ ਗੁਰ ਅਵਤਾਰ ਪੀਰ ਪੈਗ਼ੰਬਰ ਬਣਾਏ ਛੋਟੇ ਛੋਟੇ ਪੱਠੇ, ਲੋਕਮਾਤ ਦੀਨ ਮਜ਼੍ਹਬ ਘੋਲ ਕਰਾਈਆ। ਅੰਤਮ ਸਾਰੇ ਆਪਣੇ ਆਪ ਗਏ ਢੱਠੇ, ਆਪਣੀ ਪਿੱਠ ਰਹੇ ਲਵਾਈਆ। ਦੋਏ ਜੋੜ ਵਾਸਤੇ ਸਭ ਨੇ ਘੱਤੇ, ਤੇਰੀ ਕੋਇ ਨਾ ਜਾਣੇ ਵਡਿਆਈਆ। ਜਿਉਂ ਭਾਵੇ ਤਿਉਂ ਦਰ ਆਪਣੇ ਰੱਖੇ, ਤੁਧ ਬਿਨ ਅਵਰ ਨਾ ਕੋਇ ਸਹਾਈਆ। ਸਾਡੇ ਖ਼ੀਸੇ ਹੋਏ ਸਖੇ, ਸਖ਼ਾਵਤ ਨਜ਼ਰ ਕੋਇ ਨਾ ਆਈਆ। ਉਮਤ ਉਮਤੀ ਵਿਚ ਫਸੇ, ਫ਼ੈਸਲਾ ਤੇਰਾ ਨਾ ਕੋਇ ਵਖਾਈਆ। ਤੂੰ ਦੂਰ ਬਹਿ ਬਹਿ ਹੱਸੇਂ, ਸਾਡੇ ਉਤੇ ਤਰਸ ਨਾ ਕੋਇ ਕਮਾਈਆ। ਚੌਦਾਂ ਤਬਕ ਚਰਨਾਂ ਹੇਠਾਂ ਫੜ ਫੜ ਝੱਸੇਂ, ਦਰਦੀਆ ਦਰਦ ਨਾ ਕੋਇ ਵੰਡਾਈਆ। ਬੌਹੜੀ ਬੌਹੜੀ ਤੇਰੇ ਦਵਾਰੇ ਅਸੀਂ ਢੱਠੇ, ਬਲ ਆਪਣਾ ਗਏ ਮੁਕਾਈਆ। ਕਬਰਸਤਾਨ ਉਡਦੇ ਘੱਟੇ, ਘਾਟਾ ਪੂਰ ਨਾ ਕੋਇ ਕਰਾਈਆ। ਕਿਸੇ ਤੰਦ ਨਾ ਮੌਲੀ ਗੱਟੇ, ਸਾਚਾ ਸਗਨ ਨਾ ਕੋਇ ਮਨਾਈਆ। ਚੌਦਾਂ ਲੋਕ ਪਰਵਰਦਿਗਾਰ ਆਪਣੇ ਛਾਨਣੀ ਪਾ ਪਾ ਛੱਟੇ, ਦਿਸ ਕਿਸੇ ਨਾ ਆਈਆ। ਅਸੀਂ ਬੈਠੇ ਰਹੇ ਬਣ ਕੇ ਹੱਟੇ ਕੱਟੇ, ਆਪਣਾ ਬਲ ਧਰਾਈਆ। ਭੇਵ ਨਾ ਜਾਣਿਆ ਅੰਤਮ ਪਰਗਟ ਹੋਏ ਅਬਿਨਾਸ਼ੀ ਅਚੁਤੇ, ਚੇਤਨ ਸਭ ਨੂੰ ਦਏ ਕਰਾਈਆ। ਨੌਂ ਸੌ ਚੁਰਾਨਵੇਂ ਜੁਗ ਚੌਕੜੀ ਪੁਰਖ ਅਕਾਲ ਇਕੋ ਸ਼ੇਰ ਨਾ ਕਿਸੇ ਰਜਾਇਆ ਭੁੱਖੇ, ਭੁੱਖੇ ਭੁੱਖ ਨਾ ਕੋਇ ਗਵਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਰੱਖੇ ਆਪਣੀ ਕੁੱਖੇ, ਆਪੇ ਬਣਿਆ ਪਿਤਾ ਮਾਈਆ। ਅੰਤਮ ਆ ਕੇ ਸਾਨੂੰ ਪੁੱਛੇ, ਦੋ ਜਹਾਨਾਂ ਫੇਰਾ ਪਾਈਆ। ਕਵਣ ਦਵਾਰਾ ਕਿਸ ਘਰ ਜਾਈਏ ਲੁਕੇ, ਲੁਕਿਆਂ ਰਹਿਣ ਕਿਤੇ ਨਾ ਆਈਆ। ਉਚੀ ਬਾਂਹ ਕਰ ਕਰ ਸਾਰੇ ਰੋਂਦੇ ਪਰਵਰਦਿਗਾਰ ਫੜ ਸਾਨੂੰ ਨਾ ਕੁੱਟੇ, ਨਾ ਦੇਵੇ ਅੰਤ ਸਜ਼ਾਈਆ। ਆਪਣੀ ਹੱਥੀਂ ਜੜ੍ਹ ਸਾਡੀ ਪੁਟੇ, ਲੋਕਮਾਤ ਰਹਿਣ ਨਾ ਪਾਈਆ। ਸਦੀ ਚੌਧਵੀਂ ਗਏ ਲੁੱਟੇ, ਲੁੱਟ ਇਕੋ ਵਾਰ ਵਖਾਈਆ। ਜਿਸ ਦੇ ਨਾਲੋਂ ਬੈਠੇ ਰੁਸੇ, ਸੋ ਸਭ ਦਾ ਰੋਸਾ ਰਿਹਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਪਾਰਾ, ਅਪਰੰਪਰ ਆਪ ਕਰਾਇੰਦਾ। ਵੇਖਣਹਾਰਾ ਸਰਬ ਸੰਸਾਰਾ, ਸੰਸਾਰ ਸਾਗਰ ਖੋਜ ਖੁਜਾਇੰਦਾ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਕਰੇ ਕਾਰਾ, ਕਰਨੀ ਕਰਤਾ ਆਪ ਕਮਾਇੰਦਾ। ਜੁਗ ਚੌਕੜੀ ਸਚ ਵਿਹਾਰਾ, ਬਿਵਹਾਰੀ ਆਪ ਜਣਾਇੰਦਾ। ਮੁਹੰਮਦ ਰੋਵੇ ਗਿਰਿਆਜ਼ਾਰਾ, ਨੇਤਰ ਨੈਣਾਂ ਨੀਰ ਵਹਾਇੰਦਾ। ਈਸਾ ਦੋਏ ਜੋੜ ਕਰੇ ਪੁਕਾਰਾ, ਪੁਨਹ ਪੁਨਹ ਸੀਸ ਝੁਕਾਇੰਦਾ। ਮੂਸਾ ਮੰਗੇ ਖ਼ਾਕ ਛਾਰਾ, ਮਸਤਕ ਧੂੜੀ ਟਿੱਕਾ ਲਾਇੰਦਾ। ਚੌਦਾਂ ਲੋਕ ਹੋਇਆ ਅੰਧਿਆਰਾ, ਚੌਦਾਂ ਤਬਕ ਨੂਰ ਨਾ ਕੋਇ ਰਖਾਇੰਦਾ। ਲੇਖਾ ਜਾਣੇ ਨਾ ਚੰਦ ਸਿਤਾਰਾ, ਚੰਦ ਚਾਂਦਨਾ ਨਾ ਕੋਇ ਚਮਕਾਇੰਦਾ। ਆਫ਼ਤਾਬ ਨਾ ਕੋਇ ਪਿਆਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲ ਆਪਣਾ ਆਪ ਚਲਾਇੰਦਾ। ਆਫ਼ਤਾਬ ਨਾ ਕੋਇ ਤਲੂ, ਨੂਰ ਨੂਰ ਨਾ ਕੋਇ ਰੁਸ਼ਨਾਈਆ। ਕੋਈ ਨਾ ਜਾਣੇ ਲੇਖਾ ਨਦੀ ਨੂਹ, ਨੂਹ ਨਦੀ ਹੱਥ ਕਿਸੇ ਨਾ ਆਈਆ। ਪੀਰ ਪੈਗ਼ੰਬਰ ਕੱਢਦੇ ਗਏ ਸੂਹ, ਭੇਵ ਅਭੇਦ ਨਾ ਕੋਇ ਖੁਲ੍ਹਾਈਆ। ਜਿਸ ਦੀ ਵੜ ਕੇ ਮੁਹੰਮਦ ਨਾ ਵੇਖੀ ਜੂਹ, ਸੋ ਪਰਗਟ ਹੋਇਆ ਸੱਚਾ ਮਾਹੀਆ। ਜਿਸ ਪਿਛੇ ਯੂਸਫ਼ ਸੁਟਾਇਆ ਖੂਹ, ਸੋ ਖ਼ਵਾਬ ਰਿਹਾ ਜਣਾਈਆ।
ਚੌਦਾਂ ਤਬਕਾਂ ਆਏ ਬਦਬੂ, ਦੋਜ਼ਖ਼ ਬਹਿਸ਼ਤ ਨਾ ਕੋਇ ਵਡਿਆਈਆ। ਅੰਤਮ ਨਾਤਾ ਤੋੜੇ ਬੁੱਤ ਰੂਹ, ਅਰੂਜ ਆਪਣਾ ਆਪ ਜਣਾਈਆ। ਜਿਸ ਨੂੰ ਕਹਿੰਦੇ ਅੱਲਾ ਹੂ, ਸੋ ਹੱਕ ਹੱਕ ਰਿਹਾ ਵਖਾਈਆ। ਅੱਗੇ ਪੀਰ ਪੈਗ਼ੰਬਰ ਕੋਈ ਨਾ ਕਰੇ ਮੂੰਹ, ਮੋਹ ਮੁਹੱਬਤ ਰਹੇ ਤੁੜਾਈਆ। ਜਿਸ ਦੇ ਚਰਨਾਂ ਨਾਲ ਨਾ ਸਕੇ ਛੂਹ, ਸੋ ਛਹਿਬਰ ਰਿਹਾ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਰਿਹਾ ਕਰਾਈਆ। ਸਾਚਾ ਖੇਲ ਦੇਵੇ ਤਾਲਬ, ਤੁਲਬਾ ਇਕੋ ਇਕ ਪੜ੍ਹਾਇੰਦਾ। ਆਪੇ ਹੋਏ ਸਭ ਤੇ ਗ਼ਾਲਬ, ਗ਼ਲਬਾ ਆਪਣਾ ਆਪੇ ਪਾਇੰਦਾ। ਸਾਲ ਉਂਨੀ ਰਿਹਾ ਹੋਇਆ ਨਾਬਾਲਗ਼, ਬਾਲੀ ਬੁੱਧ ਨਾ ਕੋਇ ਜਣਾਇੰਦਾ। ਆਪਣਾ ਲਾਹ ਕੇ ਆਇਆ ਆਲਸ, ਨਿੰਦਰਾ ਰੂਪ ਨਾ ਕੋਇ ਵਟਾਇੰਦਾ। ਪਰਵਰਦਿਗਾਰ ਬਣਿਆ ਸਾਲਸ, ਸਾਚੀ ਸਾਲਸੀ ਆਪ ਕਮਾਇੰਦਾ। ਆਪੇ ਕਰੇ ਸਚ ਅਦਾਲਤ, ਅਦਲ ਆਪਣੇ ਹੱਥ ਰਖਾਇੰਦਾ। ਲੇਖਾ ਜਾਣੇ ਮਕਤੂਲ ਕਾਤਲ, ਕਤਲਗਾਹ ਪਰਦਾ ਲਾਹਿੰਦਾ। ਜਿਸ ਦਾ ਜਲਵਾ ਤੱਕਿਆ ਬਾਤਲ, ਸੋ ਬਾਤਨ ਭੇਵ ਖੁਲ੍ਹਾਇੰਦਾ। ਮੇਟਣਹਾਰ ਅੰਧੇਰੀ ਰਾਤਨ, ਨੂਰੋ ਨੂਰ ਨੂਰ ਚੜ੍ਹਾਇੰਦਾ। ਸਚ ਸਿੰਘਾਸਣ ਲਾਏ ਆਸਣ, ਸੋਭਾਵੰਤ ਸੋਭਾ ਪਾਇੰਦਾ। ਖੇਲੇ ਖੇਲ ਪ੍ਰਿਥਮੀ ਆਕਾਸ਼ਨ, ਗਗਨ ਗਗਨੰਤਰ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਇੰਦਾ। ਭੇਵ ਜਣਾਏ ਸ਼ਾਹ ਨਵਾਬ, ਰਹਿਮਾਨ ਦਇਆ ਕਮਾਈਆ। ਨਾ ਕੋਈ ਹਿੱਸਾ ਨਾ ਕੋਈ ਬਾਬ, ਵੰਡਣ ਵੰਡ ਨਾ ਕੋਇ ਵੰਡਾਈਆ। ਪਰਵਰਦਿਗਾਰ ਇਕ ਆਦਾਬ, ਆਦਰਸ਼ ਇਕ ਸਮਝਾਈਆ। ਸਾਚਾ ਹੁਜਰਾ ਸਚ ਮਹਿਰਾਬ, ਆਫ਼ਤਾਬ ਸਚ ਚੜ੍ਹਾਈਆ। ਪੀਰ ਪੈਗ਼ੰਬਰ ਸਾਰੇ ਕਰ ਲਾ ਜਵਾਬ, ਜੁਮਲਾ ਆਪਣਾ ਦਏ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਦੱਸੇ ਹਾਲ, ਅਹਿਵਾਲ ਆਪ ਜਣਾਈਆ। ਜਲਵਾ ਜਲਵਾ ਜਲਵਾ ਇਕ ਜਲਾਲ, ਜ਼ਾਹਰ ਜ਼ਹੂਰ ਦਏ ਦਰਸਾਈਆ। ਲੇਖਾ ਜਾਣੇ ਸ਼ਾਹ ਕੰਗਾਲ, ਸ਼ਾਹ ਕੰਗਾਲਾਂ ਵੇਖ ਵਖਾਈਆ। ਨਿਰਗੁਣ ਸਰਗੁਣ ਕਰੇ ਪ੍ਰਿਤਪਾਲ, ਪ੍ਰਿਤਪਾਲਕ ਵੇਸ ਵਟਾਈਆ। ਚਲੇ ਚਲਾਏ ਅਵੱਲੜੀ ਚਾਲ, ਜੁਗ ਚੌਕੜੀ ਭੇਵ ਚੁਕਾਈਆ। ਸਤਿਜੁਗ ਤ੍ਰੇਤਾ ਦਵਾਪਰ ਨਿਭਿਆ ਨਾਲ, ਰੂਪ ਅਨੂਪ ਆਪ ਰਖਾਈਆ। ਕਲਜੁਗ ਅੰਤਮ ਖੇਲ ਕਰੇ ਨਿਰਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਸਮਝਾਈਆ। ਖੇਲ ਕਰੇ ਹਰਿ ਨਿਰੰਕਾਰੀ, ਨਿਰਗੁਣ ਦਇਆ ਕਮਾਇੰਦਾ। ਨੀਲ ਬਸਤਰ ਪਹਿਨੇ ਬਨਵਾਰੀ, ਰੂਪ ਅਨੂਪ ਧਰਾਇੰਦਾ। ਜਿਸ ਗੋਬਿੰਦ ਨਾਲ ਲਾਈ ਯਾਰੀ, ਨਾਨਕ ਆਪਣੇ ਅੰਗ ਵਖਾਇੰਦਾ। ਜਿਸ ਵਸਾਈ ਸਚਖੰਡ ਅਟਾਰੀ, ਮਹੱਲ ਅਟੱਲ ਇਕ ਰੁਸ਼ਨਾਇੰਦਾ। ਜਿਸ ਦਾ ਨਾਮ ਸਤਿ ਜੈਕਾਰੀ, ਜੈ ਜੈਕਾਰ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਇੰਦਾ। ਨੀਲੇ ਬਸਤਰ ਹਰਿਜੂ ਪਹਿਨ, ਗੋਬਿੰਦ ਰੰਗ ਵਖਾਈਆ। ਗੋਬਿੰਦ ਵੇਖੇ ਆਪਣੇ ਨੈਣ, ਨੈਣ ਨੈਣਾਂ ਵਿਚ ਟਿਕਾਈਆ। ਪਿਤਾ ਪੂਤ ਮੰਨਿਆ ਕਹਿਣ, ਮੰਨ ਕਹਿਣਾ ਖ਼ੁਸ਼ੀ ਵਖਾਈਆ। ਅੰਤਮ ਆਇਆ ਦੇਣਾ ਦੇਣ, ਦੇਵਣਹਾਰ ਭੁੱਲ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੀਲ ਬਸਤਰ ਤਨ ਛੁਹਾਈਆ। ਨੀਲ ਬਸਤਰ ਸੋਹੇ ਤਨ, ਤਨ ਖ਼ਾਕੀ ਆਪ ਵਡਿਆਇੰਦਾ। ਸੇਵਾ ਲੱਗੇ ਤਾਰਾ ਚੰਨ, ਚੌਦਾਂ ਲੋਕ ਮੁਖ ਸ਼ਰਮਾਇੰਦਾ। ਸੰਗ ਮੁਹੰਮਦ ਸਾਰੇ ਲਿਆਂਦੇ ਬੰਨ੍ਹ, ਗੁਰਮੁਖਾਂ ਅੱਖਾਂ ਨਾਲ ਵਖਾਇੰਦਾ। ਸੱਤਾਂ ਤਬਕਾਂ ਦੇਵੇ ਡੰਨ, ਸੱਤ ਸੱਤ ਚੌਦਾਂ ਬਣਤ
ਬਣਾਇੰਦਾ। ਪੰਜਾਂ ਰਾਗ ਸੁਣਾਏ ਕੰਨ, ਪੰਜ ਆਪਣੀ ਗੋਦ ਉਠਾਇੰਦਾ। ਵੇਖੋ ਹਰਿ ਜੂ ਦੇਵੇ ਡੰਨ, ਨਾਮ ਖੰਡਾ ਇਕ ਚਮਕਾਇੰਦਾ। ਸ੍ਰਿਸ਼ਟ ਸਬਾਈ ਨੇਤਰ ਕਰੇ ਅੰਨ੍ਹ, ਆਪਣਾ ਨੇਤਰ ਨਾ ਕਿਸੇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਵੇਸ ਆਪ ਵਟਾਇੰਦਾ। ਕਾਲਾ ਬਸਤਰ ਨੀਲਾ ਰੰਗ, ਰੰਗ ਰੰਗੀਲਾ ਆਪ ਰੰਗਾਈਆ। ਪੁਰਖ ਅਬਿਨਾਸ਼ੀ ਸੂਰਾ ਸਰਬੰਗ, ਸੂਰਬੀਰ ਦਇਆ ਕਮਾਈਆ। ਗੋਬਿੰਦ ਸੀਸ ਸਚ ਪਲੰਘ, ਪ੍ਰਭ ਚੜ੍ਹਿਆ ਸੱਚਾ ਮਾਹੀਆ। ਇਕ ਵਜਾਏ ਨਾਮ ਮਰਦੰਗ, ਚੌਦਾਂ ਤਬਕ ਰਿਹਾ ਹਿਲਾਈਆ। ਕਰਨਹਾਰਾ ਖੰਡ ਖੰਡ, ਖੰਡਾ ਖੜਗ ਰਿਹਾ ਖੜਕਾਈਆ। ਪੀਰ ਪੈਗ਼ੰਬਰ ਹੋਏ ਰੰਡ, ਅੱਲਾ ਰਾਣੀ ਦਏ ਦੁਹਾਈਆ। ਸਾਡਾ ਨੂਰ ਖਿਚਿਆ ਤਾਰਾ ਚੰਦ, ਆਪਣੇ ਸੀਨੇ ਨਾਲ ਲਗਾਈਆ। ਸਾਡਾ ਟੁੱਟਾ ਬੰਦ ਬੰਦ, ਹੱਡੀ ਹੱਡੀ ਰਹੀ ਕੁਰਲਾਈਆ। ਪੀਰ ਪੈਗ਼ੰਬਰਾਂ ਰਿਹਾ ਨਾ ਕੋਈ ਘਮੰਡ, ਬਣ ਨਿਮਾਣੇ ਨੇਤਰ ਨੈਣਾਂ ਨੀਰ ਵਹਾਈਆ। ਦਰੋਹੀ ਖ਼ੁਦਾਏ ਦੀ ਨਬੀ ਰਸੂਲ ਦੀ ਸਾਡੀ ਝੋਲੀ ਪਾ ਦੇ ਵੰਡ, ਖ਼ਾਲੀ ਝੋਲੀ ਰਹੇ ਵਖਾਈਆ। ਤੇਰਾ ਖੇਲ ਵਿਚ ਬ੍ਰਹਿਮੰਡ, ਤੇਰਾ ਭੇਵ ਕੋਇ ਨਾ ਆਈਆ। ਤੇਰਾ ਕਲਮਾ ਕੋਇ ਨਾ ਜਾਣੇ ਛੰਦ, ਨਾ ਕੋਈ ਲਿਖੇ ਕਲਮ ਛਾਹੀਆ। ਕਿਸ ਮੈਂਖ਼ਾਨੇ ਕੀਤੇ ਬੰਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਇਕ ਰਖਾਈਆ। ਸਾਚਾ ਖੇਲ ਬਸਤਰ ਨੀਲਾ, ਨੀਲ ਬਸਤਰ ਆਪ ਰੰਗਾਇੰਦਾ। ਪਰਗਟ ਹੋਇਆ ਛੈਲ ਛਬੀਲਾ, ਸ਼ਹਿਨਸ਼ਾਹ ਆਪਣਾ ਵੇਸ ਵਟਾਇੰਦਾ। ਗੁਰ ਅਵਤਾਰ ਵੇਖਣ ਆਇਆ ਕਬੀਲਾ, ਪੀਰ ਪੈਗ਼ੰਬਰ ਨਾਲ ਮਿਲਾਇੰਦਾ। ਦੋ ਜਹਾਨ ਕਰਿਆ ਆਪਣਾ ਹੀਲਾ, ਦੂਜਾ ਸੰਗ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਨੀਲ ਬਸਤਰ ਪਹਿਰ ਨੌਜਵਾਨ, ਨੱਯਾ ਜਗਤ ਰਿਹਾ ਚਲਾਈਆ। ਜਿਸ ਦੀ ਪੂਜਾ ਕਰੇ ਰਾਮ, ਸੋ ਰਮੱਯਾ ਫੇਰਾ ਪਾਈਆ। ਜਿਸ ਦਾ ਧਿਆਨ ਧਰੇ ਕ੍ਰਿਸ਼ਨਾ ਕਾਹਨ, ਸੋ ਕਾਹਨ ਸਿਰ ਆਪਣੇ ਮੁਕਟ ਵਖਾਈਆ। ਜਿਸ ਨੂੰ ਈਸਾ ਕਰੇ ਸਲਾਮ, ਸੋ ਸਹੀ ਸਲਾਮਤ ਨਜ਼ਰੀ ਆਈਆ। ਜਿਸ ਨੂੰ ਮੁਹੰਮਦ ਕਰੇ ਆਦਾਬ, ਬੇਤਾਬ ਫੇਰਾ ਪਾਈਆ। ਜਿਸ ਤੋਂ ਮੰਗਣ ਹੱਕ ਜਨਾਬ, ਸੋ ਹੱਕ ਹਕੀਕਤ ਰਿਹਾ ਵਖਾਈਆ। ਜਿਸ ਦਾ ਢੋਲਾ ਨਾਨਕ ਗਾਇਆ ਸਤਿਨਾਮ, ਸੋ ਸਤਿ ਸਤਿ ਰਿਹਾ ਸਮਾਈਆ। ਜਿਸ ਨੂੰ ਗੋਬਿੰਦ ਕਿਹਾ ਪੁਰਖ ਅਕਾਲ, ਸੋ ਇਕ ਇਕੱਲਾ ਵੇਸ ਵਟਾਈਆ। ਆਪਣਾ ਬਣਿਆ ਆਪ ਦਲਾਲ, ਦਿਲਬਰ ਆਪਣੀ ਦਇਆ ਕਮਾਈਆ। ਨਿਰਗੁਣ ਸੰਗ ਨਿਰਗੁਣ ਭਾਲ, ਨਿਰਗੁਣ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਦਏ ਜਣਾਈਆ। ਪੂਰਬ ਲੇਖਾ ਨੀਲ ਬਸਤਰ, ਗੋਬਿੰਦ ਦਏ ਵਡਿਆਈਆ। ਦੋ ਜਹਾਨਾਂ ਇਕੋ ਸ਼ਸਤਰ, ਲਾਸ਼ਰੀਕ ਆਪ ਚਮਕਾਈਆ। ਤਿਖੀ ਧਾਰ ਨਾਮ ਅਸਤਰ, ਆਤਸ਼ ਰੂਪ ਦਏ ਵਖਾਈਆ। ਜੁਗ ਚੌਕੜੀ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਕਰੌਂਦਾ ਰਿਹਾ ਕਸਰਤ, ਅੰਤਮ ਘੋਲ ਵੇਖੇ ਚਾਈਂ ਚਾਈਂਆ। ਆਪਣੀ ਮਿਟਾਵਣ ਆਇਆ ਆਪ ਹਸਰਤ, ਦੂਜਾ ਸੰਗ ਨਾ ਕੋਇ ਰਲਾਈਆ। ਚੌਦਾਂ ਲੋਕ ਕਰਦੇ ਰਹੇ ਐਸ਼ ਇਸ਼ਰਤ, ਆਸ਼ਕ ਮਾਸ਼ੂਕ ਭੇਵ ਨਾ ਰਾਈਆ। ਸੂਫ਼ੀ ਮਿਟਾ ਕੇ ਗਏ ਆਪਣੀ ਫ਼ਿਤਰਤ, ਫ਼ਤਵਾ ਜਗਤ ਸੀਸ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਬਸਤਰ ਇਕ ਰੰਗਾਈਆ। ਸਾਚਾ ਬਸਤਰ ਨੀਲਾ ਰੰਗ, ਹਰਿ ਰੰਗਣਹਾਰ ਕਰਤਾਰਾ। ਗੋਬਿੰਦ ਲਾਇਆ ਆਪਣੇ ਅੰਗ, ਅੰਗੀਕਾਰ ਕਰੇ ਨਿਰੰਕਾਰਾ। ਜਿਸ ਵਸਾਇਆ ਪੁਰੀ ਅਨੰਦ,
ਸੋ ਵਸੇ ਸੰਬਲ ਧਾਮ ਨਿਆਰਾ। ਜਿਸ ਨੂੰ ਕਹਿੰਦੇ ਗੁਜਰੀ ਚੰਦ, ਸੋ ਸ਼ਬਦੀ ਖੇਲ ਅਪਾਰਾ। ਜਿਸ ਨੇ ਪਾਈ ਪੰਜਾਂ ਵੰਡ, ਸੋ ਪੰਜਾਂ ਕਰੇ ਪਿਆਰਾ। ਜਿਸ ਨੇ ਮੇਟਿਆ ਸੂਰਜ ਚੰਦ, ਗੁਰਮੁਖ ਚਮਕਾਏ ਸਚ ਸਿਤਾਰਾ। ਗੁਰਮੁਖਾਂ ਅੰਦਰ ਰੱਖੇ ਆਪਣਾ ਪਰਮਾਨੰਦ, ਏਕਾ ਬਣੇ ਦਰ ਭਿਖਾਰਾ। ਕਰੇ ਖੇਲ ਸੂਰਾ ਸਰਬੰਗ, ਨੌਂ ਖੰਡ ਪ੍ਰਿਥਮੀ ਇਕ ਵਣਜਾਰਾ। ਚਾਰ ਵਰਨ ਸੁਣਾਏ ਛੰਦ, ਹਿੰਦੂ ਮੁਸਲਮ ਸਿਖ ਈਸਾਈ ਦਏ ਸਹਾਰਾ। ਪੀਰ ਪੈਗ਼ੰਬਰ ਵਿਚ ਪਾਏ ਨਾ ਕੋਈ ਵੰਡ, ਸਾਰੇ ਕੀਤੇ ਪਾਰ ਕਿਨਾਰਾ। ਆਪਣੀ ਵੰਡਣ ਰਿਹਾ ਵੰਡ, ਪਰਗਟ ਹੋ ਵਿਚ ਸੰਸਾਰਾ। ਦੂਈ ਦਵੈਤੀ ਢਾਹੇ ਕੰਧ, ਇਕੋ ਇਕ ਵਖਾਏ ਸਚ ਮਨਾਰਾ। ਕੱਟਣਹਾਰਾ ਧਰਮ ਰਾਏ ਦਾ ਫੰਦੀ ਫੰਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੀਲੇ ਬਸਤਰ ਤਨ ਸ਼ਿੰਗਾਰਾ। ਨੀਲੇ ਬਸਤਰ ਪਗੜੀ ਸੋਹੇ ਸੀਸ, ਹਰਿ ਸੀਸ ਸੀਸ ਵਡਿਆਈਆ। ਇਕ ਇਕੱਲਾ ਆਇਆ ਹਰਿ ਜਗਦੀਸ਼, ਜਗਤ ਉਲਟੀ ਰੀਤ ਵਖਾਈਆ। ਲੇਖਾ ਚੁਕਾਏ ਮੰਦਰ ਮਸੀਤ, ਮੁਸੱਲਾ ਹੇਠ ਨਾ ਕੋਇ ਵਿਛਾਈਆ। ਨਬੀ ਰਸੂਲਾਂ ਵੇਖੇ ਨੀਤ, ਨੀਤੀਵਾਨ ਫੇਰਾ ਪਾਈਆ। ਭੇਵ ਖੋਲ੍ਹੇ ਆਪ ਅਨਡੀਠ, ਅਨਡਿਠੜੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਸਤਰ ਏਕਾ ਤਨ ਛੁਹਾਈਆ। ਬਸਤਰ ਤਨ ਗਿਆ ਲਾਗ, ਹਰਿ ਨੀਲਮ ਆਪ ਰੰਗਾਇੰਦਾ। ਸਚਖੰਡ ਦਾ ਸਚ ਚਿਰਾਗ, ਲੋਕਮਾਤ ਜਗਾਇੰਦਾ। ਜੁਗ ਜੁਗ ਦਾ ਭਗਤ ਵੈਰਾਗ, ਹਰਿ ਭਗਵਨ ਆਪ ਮਿਟਾਇੰਦਾ। ਕਰਮ ਕਰਮ ਦਾ ਧੋਵੇ ਦਾਗ਼, ਨਿਰਮਲ ਨੀਰ ਵਖਾਇੰਦਾ। ਦੋ ਜਹਾਨਾਂ ਰਚ ਰਚ ਕਾਜ, ਸਾਚਾ ਸਗਨ ਮਨਾਇੰਦਾ। ਖੇਲੇ ਖੇਲ ਗ਼ਰੀਬ ਨਿਵਾਜ, ਗ਼ਰੀਬ ਨਿਮਾਣਿਆਂ ਗਲੇ ਲਗਾਇੰਦਾ। ਗੁਰ ਗੋਬਿੰਦ ਦੇ ਕੇ ਗਿਆ ਆਵਾਜ਼, ਉਚੀ ਕੂਕ ਕੂਕ ਸੁਣਾਇੰਦਾ। ਜਿਸ ਮੇਰਾ ਸਾਜਣ ਲਿਆ ਸਾਜ, ਮੈਂ ਉਸ ਦਾ ਰਾਹ ਜਣਾਇੰਦਾ। ਕਲਜੁਗ ਅੰਤਮ ਆਵੇ ਭਾਜ, ਨਿਹਕਲੰਕ ਨਾਉਂ ਰਖਾਇੰਦਾ। ਨਿਉਂ ਨਿਉਂ ਕਰੇ ਨਾ ਕਿਸੇ ਨਿਮਾਜ਼, ਨਿਮਾਜ਼ੀ ਰੂਪ ਨਾ ਕੋਇ ਵਟਾਇੰਦਾ। ਚਾਰ ਜੁਗ ਦਾ ਖੋਲ੍ਹਣ ਆਏ ਪਾਜ, ਗ਼ਾਜ਼ੀ ਪਾਜ਼ੀ ਵੇਖ ਵਖਾਇੰਦਾ। ਨਵੀਂ ਸਾਜਣਾ ਲਏ ਸਾਜ, ਸਾਜਣਹਾਰ ਦਇਆ ਕਮਾਇੰਦਾ। ਲੇਖਾ ਚੁਕਾਏ ਹਾਜੀ ਹਾਜ, ਮੱਕਾ ਕਾਅਬਾ ਫੋਲ ਫੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਬਸਤਰ ਇਕ ਸੁਹਾਇੰਦਾ। ਸਾਚਾ ਬਸਤਰ ਤਨ ਚੋਲਾ, ਚੋਲੀ ਹਰਿ ਜੂ ਆਪ ਬਦਲਾਈਆ। ਆਪਣਾ ਭੇਵ ਆਪੇ ਖੋਲ੍ਹਾ, ਖੋਲ੍ਹ ਖ਼ਾਲਕ ਖ਼ਲਕ ਰਿਹਾ ਸਮਝਾਈਆ। ਪੀਰ ਪੈਗ਼ੰਬਰਾਂ ਕੋਲੋਂ ਰੱਖਦਾ ਰਿਹਾ ਉਹਲਾ, ਲੁਕ ਲੁਕ ਮੁਖ ਛੁਪਾਈਆ। ਕਲਜੁਗ ਅੰਤਮ ਬਣ ਕਹਾਰ, ਚੁੱਕਣ ਆਇਆ ਡੋਲਾ, ਸੇਵਕ ਬਣਿਆ ਸੱਚਾ ਮਾਹੀਆ। ਮੁਰੀਦ ਸਾਰੇ ਪਾਓ ਰੌਲਾ, ਮੁਰਸ਼ਦ ਆਇਆ ਬੇਪਰਵਾਹੀਆ। ਜਿਸ ਗੋਬਿੰਦ ਨਾਲ ਕੀਤਾ ਕੌਲਾ, ਸੋ ਕੌਲ ਰਿਹਾ ਨਿਭਾਈਆ। ਕਰੇ ਖੇਲ ਉਪਰ ਧੌਲਾ, ਧਰਨੀ ਧਰਤ ਧਵਲ ਵਡਿਆਈਆ। ਜਨ ਭਗਤਾਂ ਭਾਰ ਕਰੇ ਹੌਲਾ, ਗੁਰ ਪੀਰਾਂ ਸਿਰ ਪੰਡ ਚੁਕਾਈਆ। ਵੇਖੋ ਖੇਲ ਕਰਦਾ ਕੀ ਮੌਲਾ, ਮੌਲੀ ਤੰਦੀ ਤੰਦ ਬੰਧਾਈਆ। ਆਪੇ ਬਣ ਕੇ ਆਇਆ ਵਿਚੋਲਾ, ਵਿਚਲੀ ਗੱਲ ਰਿਹਾ ਸਮਝਾਈਆ। ਜਿਸ ਦਾ ਪਰਦਾ ਕਿਸੇ ਨਾ ਫੋਲਾ, ਸੋ ਆਪਣੀ ਖਲੜੀ ਰਿਹਾ ਲੁਹਾਈਆ। ਜਿਸ ਦਾ ਤੋਲ ਕਿਸੇ ਨਾ ਤੋਲਾ, ਸੋ ਕੰਡਾ ਗੁਰਮੁਖਾਂ ਹੱਥ ਫੜਾਈਆ। ਜਿਸ ਦਾ ਗੌਂਦੇ ਰਹੇ ਢੋਲਾ, ਸੋ ਢੋਲਾ ਗਾ ਗਾ ਖ਼ੁਸ਼ੀ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਸਤਰ ਰੰਗ ਇਕ ਰੰਗਾਈਆ। ਬਸਤਰ ਨੀਲ ਰੰਗ ਮਲੰਗ, ਮਲਾਹ ਨਜ਼ਰ ਕਿਸੇ ਨਾ ਆਇੰਦਾ। ਜਿਸ ਦੇ
ਪਿਛੇ ਐਲੀ ਕਸੇ ਤੰਗ, ਦੁਲਦੁਲ ਫੜ ਫੜ ਸੇਵ ਕਮਾਇੰਦਾ। ਜਿਸ ਦੀ ਗੋਬਿੰਦ ਖਿਚੇ ਕਮੰਦ, ਭੱਥਾ ਤੀਰ ਨਾਲ ਮਿਲਾਇੰਦਾ। ਜਿਸ ਨੂੰ ਪੀਰ ਪੈਗ਼ੰਬਰ ਗੌਂਦੇ ਬੱਤੀ ਦੰਦ, ਦੰਦਾਂ ਵਿਚ ਕਦੇ ਨਾ ਆਇੰਦਾ। ਜਿਸ ਨੇ ਕਲਮਾ ਸੁਣਾਇਆ ਰਸੂਲਾਂ ਛੰਦ, ਸੋ ਸੰਸਾ ਸਰਬ ਚੁਕਾਇੰਦਾ। ਜੋ ਵਸਿਆ ਜੇਰਜ ਅੰਡ, ਨੂਰ ਜ਼ਹੂਰ ਆਪ ਧਰਾਇੰਦਾ। ਜਿਨ ਬਣਾਇਆ ਤਾਰਾ ਚੰਦ, ਸੋ ਤਾਰਾ ਚੰਦ ਆਪਣੇ ਹੱਥ ਰਖਾਇੰਦਾ। ਵੇਖੋ ਪੀਰ ਪੈਗ਼ੰਬਰ ਪੌਂਦੇ ਡੰਡ, ਨੇਤਰ ਨੈਣ ਨੀਰ ਵਹਾਇੰਦਾ। ਸਾਡੀ ਉਮਤ ਹੋਈ ਰੰਡ, ਸਿਰ ਹੱਥ ਨਾ ਕੋਇ ਟਿਕਾਇੰਦਾ। ਸਦੀ ਚੌਧਵੀਂ ਭਾਗਾਂ ਮੰਦ, ਸਾਚਾ ਭਾਗ ਨਾ ਕੋਇ ਲਗਾਇੰਦਾ। ਦੀਨ ਦਿਆਲ ਨਾ ਹੋਇਆ ਬਖ਼ਸ਼ੰਦ, ਆਪਣੀ ਬਖ਼ਸ਼ਿਸ਼ ਆਪ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਵਖਾਇੰਦਾ। ਨੀਲਾ ਬਸਤਰ ਜਗਤ ਪਾਜਾਮਾ, ਪਾਜ ਸਭ ਦਾ ਦਏ ਖੁਲ੍ਹਾਈਆ। ਪੰਜ ਤੱਤ ਨਾ ਪੂਜਾ ਰਾਮਾ, ਰਾਮ ਨਿਰਗੁਣ ਗਿਆ ਆਈਆ। ਲੇਖਾ ਚੁੱਕੇ ਰਾਧਾ ਕ੍ਰਿਸ਼ਨਾ ਕਾਹਨਾ, ਸ਼ਬਦ ਕਾਹਨ ਫੇਰਾ ਪਾਈਆ। ਪਰਗਟ ਹੋਇਆ ਵਡ ਅਮਾਮਾ, ਈਮਾਨ ਆਪਣਾ ਦਏ ਵਖਾਈਆ। ਬਿਨ ਲਿਖਣ ਪੜ੍ਹਨ ਤੋਂ ਜਾਣੇ ਕਲਾਮਾ, ਲੇਖਾ ਲਿਖਤ ਨਾ ਕੋਇ ਸਮਝਾਈਆ। ਬਣ ਬਰਦਾ ਦੇਵਣ ਆਇਆ ਪੈਗ਼ਾਮਾ, ਜਬਰਾਈਲ ਅਸਰਾਈਲ ਅਸਰਾਫੀਲ ਮੇਕਾਈਲ ਮਾਣ ਮਿਟਾਈਆ। ਬਾਹਰੋਂ ਵੇਖਣ ਪੰਜ ਤੱਤ ਕਾਇਆ ਪਹਿਰਿਆ ਜਾਮਾ, ਬਸਤਰ ਨੀਲੇ ਰੰਗ ਰੰਗਾਈਆ। ਅੰਦਰ ਵੇਖਣ ਇਕ ਭਗਵਾਨਾ, ਜੋਤੀ ਨੂਰ ਨੂਰ ਰੁਸ਼ਨਾਈਆ। ਬੰਨ੍ਹਣ ਆਇਆ ਸੱਚਾ ਗਾਨਾ, ਮੌਲੀ ਤੰਦ ਇਕ ਵਖਾਈਆ। ਲੇਖਾ ਚੁੱਕੇ ਦੋ ਜਹਾਨਾਂ, ਬੰਧਨ ਇਕੋ ਇਕ ਬੰਧਾਈਆ। ਕਰੇ ਖੇਲ ਵਡ ਮਿਹਰਵਾਨਾ, ਮਿਹਰ ਆਪਣੀ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਨੀਲਾ ਰੰਗ ਚਰਨ ਜੋੜਾ, ਹਰਿ ਜੋੜੀ ਜੋੜ ਜੁੜਾਇੰਦਾ। ਪੁਰਖ ਅਬਿਨਾਸ਼ੀ ਇਕੋ ਘੋੜਾ, ਸ਼ਬਦੀ ਸ਼ਬਦ ਵੰਡਾਇੰਦਾ। ਸੱਸੇ ਉਪਰ ਲੱਗਾ ਹੋੜਾ, ਹੋਕਾ ਦੇ ਜਣਾਇੰਦਾ। ਹੰ ਬ੍ਰਹਮ ਪ੍ਰਭ ਆਪੇ ਬੌਹੜਾ, ਬੌਹੜੀ ਬੌਹੜੀ ਸਰਬ ਕੁਰਲਾਇੰਦਾ। ਅੰਤਮ ਵਕਤ ਰਹਿ ਗਿਆ ਥੋੜਾ, ਥੋੜਾ ਥੋੜਾ ਪੰਧ ਮੁਕਾਇੰਦਾ। ਚੌਦਾਂ ਤਬਕ ਨਾ ਲੰਮਾਂ ਚੌੜਾ, ਇਕ ਅੰਗੁਸ਼ਤ ਹੇਠ ਦਬਾਇੰਦਾ। ਲੱਖ ਚੁਰਾਸੀ ਵੇਖੇ ਮਿੱਠਾ ਕੌੜਾ, ਕੌੜਾ ਸਭ ਨਜ਼ਰੀ ਆਇੰਦਾ। ਪੰਡਤ ਪਾਂਧਿਓ ਵੇਖੋ ਆਇਆ ਬ੍ਰਹਿਮਣ ਗੌੜਾ, ਜਿਸ ਨੇ ਗੋਬਿੰਦ ਅੰਦਰ ਲਾਇਆ ਪੌੜਾ, ਡੰਡਾ ਨਜ਼ਰ ਕਿਸੇ ਨਾ ਆਇੰਦਾ। ਅੱਗੇ ਮਾਰਗ ਦੱਸੇ ਸੌੜਾ, ਬਿਨ ਹਰਿ ਜੂ ਪਾਰ ਨਾ ਕੋਇ ਕਰਾਇੰਦਾ। ਗੋਬਿੰਦ ਅਟਕਾਇਆ ਇਕੋ ਰੋੜਾ, ਗੁਰ ਅਵਤਾਰ ਪੀਰ ਪੈਗ਼ੰਬਰ ਨਾ ਕੋਇ ਹਟਾਇੰਦਾ। ਜਿਸ ਦੀ ਗੋਬਿੰਦ ਕਹਿ ਕੇ ਗਿਆ ਪਏ ਲੋੜਾ, ਸੋ ਲੋੜੀਂਦੜਾ ਸਾਜਣ ਘਰ ਘਰ ਫੇਰਾ ਪਾਇੰਦਾ। ਉਠੋ ਵੇਖੋ ਖੁਲ੍ਹਾ ਵੇਹੜਾ, ਚਾਰ ਦੀਵਾਰ ਨਾ ਕੋਇ ਵਖਾਇੰਦਾ। ਸੂਰਜ ਚੰਦ ਸਤਾਰ ਛੇੜਨ ਛੇੜਾ, ਛੀਕਰ ਹੂੰਗਰ ਏਕਾ ਲਾਇੰਦਾ। ਹਰਿ ਕਾ ਭੇਵ ਜਾਣੇ ਕੇਹੜਾ, ਕਹਿ ਕਹਿ ਹਾਲ ਨਾ ਕੋਇ ਸੁਣਾਇੰਦਾ। ਜਿਉਂ ਭਾਵੇ ਤਿਉਂ ਬੰਨ੍ਹੇ ਬੇੜਾ, ਬੰਨ ਬੇੜਾ ਆਪਣੇ ਕੰਧ ਉਠਾਇੰਦਾ। ਜਨ ਭਗਤਾਂ ਰਾਹ ਦੱਸਿਆ ਤੂੰ ਮੇਰਾ ਮੈਂ ਤੇਰਾ, ਤੇਰਾ ਮੇਰਾ ਭੇਵ ਕੋਇ ਨਾ ਆਇੰਦਾ। ਕਲਜੁਗ ਅੰਤਮ ਪੀਰ ਪੈਗ਼ੰਬਰ ਕੋਈ ਨਾ ਰੱਖੇ ਵੱਡਾ ਜੇਰਾ, ਜ਼ੇਰ ਜ਼ਬਰ ਸਰਬ ਮਿਟਾਇੰਦਾ। ਬਿਨ ਪੁਛਿਉਂ ਪਾਇਆ ਫੇਰਾ, ਬਿਨ ਸੱਦਿਆਂ ਸੱਦਾ ਆਪ ਜਣਾਇੰਦਾ। ਹਕੀਕਤ ਕਰੇ ਹੱਕ ਨਬੇੜਾ, ਲਾਸ਼ਰੀਕਤ ਸ਼ਰੀਕਤ ਆਪ ਖਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਨ ਬਸਤਰ ਇਕ ਛੁਹਾਇੰਦਾ।
ਤਨ ਬਸਤਰ ਚੜ੍ਹਿਆ ਰੰਗ ਗੂੜ੍ਹਾ, ਬੇਪਰਵਾਹ ਆਪ ਰੰਗਾਈਆ। ਲਾਲ ਮਹਿੰਦੀ ਰੰਗਣ ਚੂੜ੍ਹਾ, ਮੌਲੀ ਤੰਦ ਮੀਂਢੀ ਰਿਹਾ ਗੁੰਦਾਈਆ। ਨਾਤਾ ਤੁੱਟਣਾ ਬਹਿਸ਼ਤੀ ਹੂਰਾਂ, ਹਰਿ ਹਰਿ ਰਾਗ ਨਾ ਕੋਇ ਸੁਣਾਈਆ। ਮੁਹੰਮਦ ਲੇਖਾ ਕਰੇ ਪੂਰਾ, ਪੂਰਾ ਪੂਰਨ ਰਿਹਾ ਪਾਈਆ। ਗੋਬਿੰਦ ਬਚਨ ਨਾ ਹੋਏ ਅਧੂਰਾ, ਹਦੂਦ ਸਭ ਦੀ ਦਏ ਮਿਟਾਈਆ। ਆਪਣੀ ਜ਼ਰੂਰਤ ਪੂਰੀ ਕਰੇ ਜ਼ਰੂਰਾ, ਜ਼ਾਹਰ ਜ਼ਹੂਰ ਸੱਚਾ ਸ਼ਹਿਨਸ਼ਾਹੀਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਆਪਣੇ ਵਿਚ ਮਿਲਾਏ ਜੋਤੀ ਨੂਰਾ, ਨੂਰ ਧਰ ਨਾ ਕੋਇ ਜਣਾਈਆ। ਪਰਗਟ ਹੋਇਆ ਜੋਧਾ ਸੂਰਾ, ਸੂਰਬੀਰ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੌਲੀ ਤੰਦ ਹੱਥ ਉਠਾਈਆ। ਮੌਲੀ ਤੰਦ ਵੇਖ ਹੱਥ, ਮੁਹੰਮਦ ਰਾਹ ਤਕਾਇੰਦਾ। ਮੇਰੀ ਤੋਬਾ ਮੇਰੀ ਬਸ, ਬਸਤਾ ਆਪਣਾ ਆਪ ਬੰਨ੍ਹਾਇੰਦਾ। ਮੇਰੀ ਕੁਰਾਨ ਗਾ ਨਾ ਥੱਕੀ ਤੇਰਾ ਜਸ, ਤੇਰਾ ਜਲਵਾ ਨਜ਼ਰ ਨਾ ਆਇੰਦਾ। ਚੌਦਾਂ ਸਦੀਆਂ ਰਾਹ ਰਿਹਾ ਤੱਕ, ਬੁੱਢਾ ਸ਼ੇਖ਼ ਨੈਣ ਉਠਾਇੰਦਾ। ਅੰਤਮ ਬੂਟਾ ਗਿਆ ਪੱਕ, ਫਲ ਤੇਰੇ ਹੱਥ ਫੜਾਇੰਦਾ। ਨਾਤਾ ਤੁਟਿਆ ਮਦੀਨਾ ਮੱਕ, ਮਕਬਰਾ ਕੋਇ ਨਾ ਮੋਹੇ ਸੁਹਾਇੰਦਾ। ਮੇਰੀ ਨਕੇਲ ਤੇਰੇ ਹੱਥ, ਆਪਣੀ ਡੋਰੀ ਤੋਹੇ ਫੜਾਇੰਦਾ। ਦੋਏ ਜੋੜ ਵਾਸਤਾ ਘੱਤ, ਆਪਣੀ ਭੁੱਲ ਬਖ਼ਸ਼ਾਇੰਦਾ। ਲੇਖੇ ਲਾ ਮੇਰੀ ਰੱਤ, ਮੇਰਾ ਕਰਬਲਾ ਕੂਕ ਸੁਣਾਇੰਦਾ। ਹਸਨ ਹੁਸੈਨ ਗਏ ਢੱਠ, ਅਲੀ ਅਲੀ ਨਾ ਕੋਇ ਜਣਾਇੰਦਾ। ਬਿਨ ਤੇਰੇ ਕਿਸੇ ਦਰ ਨਾ ਮਿਲਿਆ ਰਸ, ਸਾਚਾ ਰਸ ਨਾ ਕੋਇ ਵਖਾਇੰਦਾ। ਤਾਰਾ ਚੰਦ ਰਹੇ ਛੁਪ, ਭੇਵ ਅਭੇਦ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਤੇਰੇ ਆਸ ਰਖਾਇੰਦਾ। ਤੇਰੇ ਦਰ ਆਸ ਮੇਰੇ ਮੌਲਾ, ਇਕੋ ਇਕ ਰਖਾਈਆ। ਚੌਦਾਂ ਸਦੀਆਂ ਪੂਰਾ ਕਰਦੇ ਕੌਲਾ, ਕਵਲ ਨੈਣ ਤੇਰੀ ਵਡਿਆਈਆ। ਆਪੇ ਵਸੇਂ ਪਰਦੇ ਉਹਲਾ, ਪਰਦਾਨਸ਼ੀਂ ਆਪਣਾ ਨਾਉਂ ਧਰਾਈਆ। ਮੇਰਾ ਭਾਰ ਕਰਦੇ ਹੌਲਾ, ਤੇਰੇ ਹੱਥ ਸਮਰਥ ਵਡਿਆਈਆ। ਮੇਰਾ ਚੰਮ ਤੇਰਾ ਬਣੇ ਪੌਲਾ, ਪਾਹਨੀ ਰੂਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਰਿਹਾ ਜਣਾਈਆ। ਮੁਹੰਮਦ ਵੇਖ ਬੇਨਕ਼ਾਬ, ਨੁਕਤਾ ਆਪਣਾ ਆਪ ਮਿਟਾਇੰਦਾ। ਦਰ ਦਰਵੇਸ਼ ਕਰ ਆਦਾਬ, ਆਦਤ ਇਕੋ ਇਕ ਸਮਝਾਇੰਦਾ। ਨਾ ਕੋਈ ਕਲਮਾ ਨਾ ਨਿਮਾਜ਼, ਨਜ਼ਾਮ ਆਪਣਾ ਆਪ ਬਦਲਾਇੰਦਾ। ਨਾ ਕੋਈ ਸਾਜਣ ਰਿਹਾ ਸਾਜ, ਜਲਵਾ ਨੂਰ ਆਪ ਪਰਗਟਾਇੰਦਾ। ਲੱਖ ਚੁਰਾਸੀ ਰਚ ਰਚ ਕਾਜ, ਚੌਦਾਂ ਤਬਕ ਪਰਦਾ ਲਾਹਿੰਦਾ। ਚਰਨ ਦਵਾਰੇ ਔਣਾ ਭਾਜ, ਹਰਿ ਭਾਵੀ ਆਪ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਜਣਾਇੰਦਾ। ਆਪਣਾ ਹੁਕਮ ਹਰਿ ਜਣਾ, ਏਕਾ ਏਕ ਸਮਝਾਈਆ। ਹੱਥੀਂ ਤੰਦ ਲੈਣਾ ਬੰਧਾ, ਬੰਧਨ ਪਿਛਲਾ ਦਏ ਮੁਕਾਈਆ। ਸਾਚੀ ਵੰਡਣ ਦਏ ਵੰਡਾ, ਵੰਡਣਹਾਰਾ ਥਾਉਂ ਥਾਈਂਆ। ਆਪਣੀ ਹੱਥੀਂ ਗੰਢਾਂ ਦਏ ਬਨ੍ਹਾ, ਖੋਲ੍ਹਣ ਕੋਇ ਫੇਰ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਗੋਬਿੰਦ ਰੰਗ ਨੀਲੀ ਧਾਰ, ਨੀਲੇ ਵਾਲਾ ਆਪ ਰੰਗਾਇੰਦਾ। ਸ਼ਹਿਨਸ਼ਾਹ ਸ਼ਾਹ ਬਣ ਸੱਚੀ ਸਰਕਾਰ, ਸ਼ਾਹ ਪਾਤਸ਼ਾਹ ਹੁਕਮ ਸੁਣਾਇੰਦਾ। ਲੇਖਾ ਲਿਖੇ ਅਗੰਮ ਅਪਾਰ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਕਲਜੁਗ ਅੰਤਮ ਖੇਲ ਅਪਾਰ, ਹਰਿ ਕਰਤਾਰਾ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਆਪ ਸੁਣਾਇੰਦਾ।