੧੯ ਕੱਤਕ ਨੂੰ ਇਹ ਸ਼ਬਦ ਰਾਸ਼ਟਰਪਤੀ ਨੂੰ ਫੋਟੋ ਨਾਲ ਭੇਜੇ ਗਏ
ਸਚ ਸੰਦੇਸ਼ਾ ਰਾਜ ਰਾਜਾਨ, ਸ਼ਾਹ ਪਾਤਸ਼ਾਹ ਆਪ ਜਣਾਈਆ। ਪੁਰਖ ਅਬਿਨਾਸ਼ੀ ਹੁਕਮਰਾਨ, ਏਕਾ ਹੁਕਮ ਮਨਾਈਆ। ਤਖ਼ਤ ਨਿਵਾਸੀ ਨੌਜਵਾਨ, ਸਾਚੇ ਤਖ਼ਤ ਸੋਭਾ ਪਾਈਆ। ਕਲਜੁਗ ਅੰਤਮ ਬਣ ਪਰਧਾਨ, ਨਾਮ ਪਰਧਾਨਗੀ ਇਕ ਵਖਾਈਆ। ਵਾਲੀ ਹਿੰਦ ਕਰ ਧਿਆਨ, ਹਰਿ ਗਿਆਨ ਰਿਹਾ ਦ੍ਰਿੜਾਈਆ। ਸੰਮਤ ਅਠਾਰਾਂ ਖਿਚੀ ਵਿਚੋਂ ਆਪ ਮਿਆਨ, ਤਿਖੀ ਧਾਰ ਧਾਰ ਜਣਾਈਆ। ਰਜਿੰਦਰ ਪਰਸ਼ਾਦ ਬਣਿਆ ਅਞਾਣ, ਹਰਿ ਹਰਿ ਭੇਵ ਕੋਇ ਨਾ ਪਾਈਆ। ਪੰਡਤ ਨਹਿਰੂ ਬਣਿਆ ਆਪ ਸੁਜਾਨ, ਜਗਤ ਵਿਦਿਆ ਕਰੇ ਲੜ੍ਹਾਈਆ। ਅੰਤ ਵਰਾਸਤ ਹੋਣੀ ਵੈਰਾਨ, ਸਿਆਸਤ ਕੰਮ ਕਿਸੇ ਨਾ ਆਈਆ। ਨੇਤਰ ਖੋਲ੍ਹ ਬਾਲ ਅੰਜਾਣ, ਸ੍ਰੀ ਭਗਵਾਨ ਰਿਹਾ ਸਮਝਾਈਆ। ਪਰਗਟ ਹੋਇਆ ਵਾਲੀ ਦੋ ਜਹਾਨ, ਨਿਹਕਲੰਕਾ ਨਾਉਂ ਰਖਾਈਆ। ਬਵੰਜਾਂ ਦੇਸ਼ਾਂ ਸੰਦੇਸ਼ਾ ਦੇ ਵਿਚ ਜਹਾਨ, ਪਿਛਲਾ ਲੇਖਾ ਯਾਦ ਕਰਾਈਆ। ਭੁਲਿਆ ਰਹੇ ਨਾ ਸ਼ਾਹ ਇੰਗਲਸ਼ਤਾਨ, ਇੰਕ ਇੰਕ ਲਿਖੇ ਲੇਖ ਨਾਲ ਛਾਹੀਆ। ਅਮਰੀਕਾ ਬਣਿਆ ਨਾ ਰਹੇ ਵਿਧਾਨ, ਭੇਵ ਅਭੇਦ ਰਿਹਾ ਖੁਲ੍ਹਾਈਆ। ਨੇਤਰ ਖੋਲ੍ਹੇ ਸ਼ਾਹ ਈਰਾਨ, ਸ਼ਹਿਨਸ਼ਾਹ ਇਕੋ ਹੁਕਮ ਮਨਾਈਆ। ਰੂਸਾ ਚੀਨਾ ਦੇ ਬਿਆਨ, ਸਚ ਬਿਆਨਾ ਇਕ ਜਣਾਈਆ। ਸ਼ਬਦ ਅਗੰਮੀ ਇਕ ਤੂਫ਼ਾਨ, ਤੋਹਫ਼ਾ ਘਰ ਘਰ ਦਏ ਪੁਚਾਈਆ। ਅੰਤਮ ਸਾਰੇ ਹੋਣੇ ਵੈਰਾਨ, ਵੈਰੀ ਵੈਰ ਨਾ ਕੋਇ ਕਮਾਈਆ। ਲੇਖਾ ਚੁਕਣਾ ਸ਼ਾਹ ਅਫ਼ਗਾਨ, ਤੁਰਕਸਤਾਨ ਤੁਰਤ ਕਰੇ ਲੜਾਈਆ। ਪਰਗਟ ਹੋਇਆ ਜੋਧਾ ਸੂਰਬੀਰ ਬਲੀ ਬਲਵਾਨ, ਬਲ ਆਪਣਾ ਦਏ ਵਖਾਈਆ। ਸੱਤ ਰੰਗ ਵਖਾਇਆ ਜਿਸ ਨਸ਼ਾਨ, ਰਾਸ਼ਟਰਪਤੀ ਹੱਥ ਫੜਾਈਆ। ਸੋ ਆਇਆ ਵਿਚ ਮੈਦਾਨ, ਆਪਣਾ ਪਰਦਾ ਰਿਹਾ ਉਠਾਈਆ। ਪਹਿਲੀ ਚੇਤਰ ਦੇਵੇ ਗਿਆਨ, ਗੋਸ਼ਟ ਕਰੇ ਥਾਉਂ ਥਾਈਂਆ। ਪਟਣੇ ਲੌਹਣ ਜਾਏ ਮੁਕਾਣ, ਬੇਮੁਕਾਮ ਫੇਰਾ ਪਾਈਆ। ਆਪਣੀ ਫੇਰ ਜਣਾਏ ਸ਼ਾਨ, ਸ਼ਹਿਨਸ਼ਾਹ ਇਕੋ ਇਕ ਅਖਵਾਈਆ। ਪੰਥ ਖ਼ਾਲਸਾ ਹੋਏ ਹੈਰਾਨ, ਹਰਿ ਜੂ ਹਰਿ ਹਰਿ ਆਪਣਾ ਹੁਕਮ ਜਣਾਈਆ। ਗੋਬਿੰਦ ਸੂਰਾ ਪਰਗਟ ਹੋਇਆ ਮੇਲ ਮਿਲਾਇਆ ਗੁਣ ਨਿਧਾਨ, ਗੁਣ ਆਪਣਾ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਇਕੋ ਇਕ ਜਣਾਈਆ। ਸਚ ਸੰਦੇਸ਼ਾ ਸ਼ਾਹ ਸੁਲਤਾਨਾ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਸਾਚਾ ਖੰਡਾ ਕੱਢ ਮਿਆਨਾ, ਮੀਆਂ ਬੀਵੀ ਵੰਡ ਵੰਡਾਇੰਦਾ। ਮੀਆਂ ਬਣਿਆਂ ਆਪ ਭਗਵਾਨਾ, ਬੀਵੀ ਸਿਆਸਤ ਰੂਪ ਵਖਾਇੰਦਾ। ਆਪੇ ਵੇਖਣ ਆਇਆ ਘਰ ਘਰ ਖ਼ਾਨਾ, ਦਰ ਦਰ ਆਪਣਾ ਕੁੰਡਾ ਲਾਹਿੰਦਾ। ਅੰਤਮ ਝੁੱਲਣਾ ਇਕ ਨਿਸ਼ਾਨਾ, ਨਿਸ਼ਾਨਾ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਇਕ ਸੁਣਾਇੰਦਾ। ਸਚ ਸੰਦੇਸ਼ਾ ਪਾਕ ਸਦਰ, ਪਰਵਰਦਿਗਾਰ ਆਪ ਜਣਾਇੰਦਾ। ਉਮਤ ਨਬੀ ਪੈਣਾ ਗ਼ਦਰ, ਨਾ ਕੋਈ ਮੇਟ ਮਿਟਾਇੰਦਾ। ਬਿਨ ਖ਼ੁਦਾਵੰਦ ਕਰੇ ਨਾ ਕੋਈ ਕਦਰ, ਕਾਦਰ ਆਪਣਾ ਹੁਕਮ ਵਰਤਾਇੰਦਾ। ਸਦੀ ਚੌਧਵੀਂ ਨਜ਼ਾਮ ਦੇਵੇ ਬਦਲ, ਬਦਲਾ ਆਪਣੇ ਹੱਥ ਰਖਾਇੰਦਾ। ਕਰਨ ਆਇਆ ਸਾਚਾ ਅਦਲ, ਅਦਾਲਤ ਇਕੋ ਇਕ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਆਪ ਸੁਣਾਇੰਦਾ। ਸਚ ਸੰਦੇਸ਼ਾ ਅਰਬ ਕਾਸਰ, ਹਰਿ ਹਰਿ ਆਪ ਜਣਾਈਆ। ਨੇਤਰ ਖੋਲ੍ਹ ਸਦਰ ਨਾਸਰ, ਨਾਸਤਕ ਰੂਪ ਸਰਬ ਖ਼ੁਦਾਈਆ। ਲਹਿੰਦੀ ਦਿਸ਼ਾ ਵਖਾਏ ਆਤਸ਼, ਅਗਨੀ ਅੱਗ ਅੱਗ ਲਗਾਈਆ। ਵੇਖੋ ਕਰੇ ਖੇਲ
ਖ਼ੁਦਾਵੰਦ ਸਾਜ਼ਸ਼, ਆਪਣੀ ਸਾਜ਼ਸ਼ ਨਾ ਕਿਸੇ ਜਣਾਈਆ। ਮੁਹੰਮਦ ਪੂਰੀ ਕਰਨ ਆਇਆ ਖ਼ਾਹਸ਼, ਖ਼ਾਹਸ਼ ਉਮਤ ਨਾਲ ਮਿਲਾਈਆ। ਅੰਤਮ ਨਿੱਕੀ ਜੇਹੀ ਰਹਿਣ ਦੇਵੇ ਇਕੋ ਸ਼ਾਖ਼, ਸ਼ਨਾਖ਼ਤ ਆਪਣੀ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਇਕ ਪੁਚਾਈਆ। ਸਚ ਸੰਦੇਸ਼ਾ ਈਰਾਨ ਸ਼ਾਹ, ਹੁਕਮਰਾਨ ਆਪ ਜਣਾਈਆ। ਅੰਤ ਭੁੱਲੇ ਸੱਚਾ ਰਾਹ, ਰਹਿਬਰ ਨਜ਼ਰ ਕੋਇ ਨਾ ਆਈਆ। ਇਬਾਦਤਖ਼ਾਨਾ ਕੋਈ ਦਿਸੇ ਨਾ, ਸਜਦਾ ਸੀਸ ਨਾ ਕੋਇ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਇਕ ਵਰਤਾਈਆ।
ਉਂਨੀ ਕੱਤਕ ਸਚ ਦਿਹਾੜਾ, ਇਕ ਇਕ ਨਾਲ ਮਿਲਾਈਆ। ਏਕਾ ਨਾਇਆਂ ਕਰ ਵਿਹਾਰਾ, ਬਿਵਹਾਰੀ ਖੇਲ ਕਰਾਈਆ। ਏਕਾ ਨਾਇਆਂ ਕਰ ਉਜਿਆਰਾ, ਉਜ਼ਰ ਸਭ ਦਾ ਦਏ ਮਿਟਾਈਆ। ਏਕਾ ਨਾਇਆਂ ਬੋਲ ਜੈਕਾਰਾ, ਜੈ ਜੈਕਾਰ ਦਏ ਸੁਣਾਈਆ। ਏਕਾ ਨਾਇਆਂ ਕਰ ਤਿਆਰਾ, ਤ੍ਰੈਭਵਣ ਬੂਝ ਬੁਝਾਈਆ। ਏਕਾ ਨਾਇਆਂ ਲਾ ਅਖਾੜਾ, ਨਵ ਖੰਡ ਨਾਚ ਨਚਾਈਆ। ਏਕਾ ਨਾਇਆਂ ਪੁਰਖ ਨਾਰਾ, ਨਰ ਨਰਾਇਣ ਵੇਖ ਵਖਾਈਆ। ਏਕਾ ਨਾਇਆਂ ਸਾਚੀ ਕਾਰਾ, ਕਰਤਾ ਪੁਰਖ ਆਪ ਕਮਾਈਆ। ਏਕਾ ਨਾਇਆਂ ਕਰ ਪਸਾਰਾ, ਪਸਰ ਪਸਾਰੀ ਵੇਖੇ ਥਾਉਂ ਥਾਈਂਆ। ਏਕਾ ਨਾਇਆਂ ਦੇ ਅਧਾਰਾ, ਸਚ ਪਿਆਰਾ ਦਏ ਵਖਾਈਆ। ਏਕਾ ਨਾਇਆਂ ਰੂਪ ਵਟਾਏ ਚੰਨ ਸਤਾਰਾ, ਤਾਰ ਸਤਾਰ ਹਿਲਾਈਆ। ਏਕਾ ਨਾਇਆਂ ਭਗਤ ਦਵਾਰਾ, ਭਗਵਾਨ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਉਂਨੀ ਆਪਣੀ ਉਨਤੀ ਲਏ ਕਰਾਈਆ। ਏਕਾ ਉਂਨੀ ਖੇਲ ਉਨੀਸਾ, ਹਰਿ ਕਰਤਾ ਆਪ ਕਰਾਇੰਦਾ। ਏਕਾ ਖੇਲ ਜਗਤ ਜਗਦੀਸ਼ਾ, ਜਗਦੀਸ਼ਰ ਆਪ ਜਣਾਇੰਦਾ। ਏਕਾ ਨਾਮ ਇਕ ਹਦੀਸਾ, ਏਕਾ ਹਜ਼ਰਤ ਆਪ ਪੜ੍ਹਾਇੰਦਾ। ਏਕਾ ਰੂਪ ਦੱਸੇ ਅਨਡੀਠਾ, ਅਨਭਵ ਆਪਣਾ ਰੰਗ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਇਆਂ ਮੇਲ ਮਿਲਾਇੰਦਾ। ਏਕਾ ਨਾਇਆਂ ਨੱਯਾ ਨਾਉਂ, ਨਰ ਨਿਰੰਕਾਰਾ ਆਪ ਚਲਾਈਆ। ਏਕਾ ਨਾਇਆਂ ਮੇਲਾ ਸਹਿਜ ਸੁਭਾਉ, ਸਤਿਗੁਰ ਪੂਰਾ ਆਪ ਮਿਲਾਈਆ। ਏਕਾ ਨਾਇਆਂ ਨਜ਼ਰੀ ਆਏ ਹਰ ਘਟ ਥਾਉਂ, ਘਟ ਘਟ ਰਿਹਾ ਸਮਾਈਆ। ਏਕਾ ਨਾਇਆਂ ਨਿਉਂ ਨਿਉਂ ਲਾਗੋ ਪਾਉਂ, ਪਾਰਬ੍ਰਹਮ ਸਚ ਸਰਨਾਈਆ। ਏਕਾ ਨਾਇਆਂ ਮੇਲ ਮਿਲਾਇਆ ਪਿਤਾ ਮਾਉਂ, ਮਾਤ ਪਿਤ ਆਪ ਅਖਵਾਈਆ। ਏਕਾ ਨਾਇਆਂ ਭਗਤ ਉਧਾਰੇ ਫੜ ਫੜ ਬਾਹੋਂ, ਬਾਲਕ ਆਪਣੇ ਲੇਖੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਰਿਹਾ ਜਣਾਈਆ। ਆਪਣਾ ਖੇਲ ਕਰੇ ਭਗਵੰਤ, ਭਗਵਨ ਆਪਣੀ ਦਇਆ ਕਮਾਇੰਦਾ। ਚੰਦ ਕਹੇ ਤੂੰ ਮੇਰਾ ਕੰਤ, ਹਉਂ ਨਾਰੀ ਰੂਪ ਵਟਾਇੰਦਾ। ਤੇਰੀ ਮਹਿਮਾ ਸਦਾ ਅਗਣਤ, ਲੇਖਾ ਲਿਖ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਤੇਰੇ ਓਟ ਰਖਾਇੰਦਾ। ਤਾਰਾ ਕਹੇ ਮੈਂ ਤੇਰਾ ਤਾਰਾ, ਤਾਰਨਹਾਰ ਤੇਰੀ ਵਡਿਆਈਆ। ਕਲਜੁਗ ਆਇਆ ਅੰਤ ਕਿਨਾਰਾ, ਤੱਟ ਰੋਵੇ ਦਏ ਦੁਹਾਈਆ। ਆਦਿ ਜੁਗਾਦਿ ਤੇਰਾ ਪਿਆਰਾ, ਪ੍ਰੇਮ ਪਿਆਰ ਭੁੱਲ ਨਾ ਜਾਈਆ। ਹਉਂ ਬਰਦਾ ਸੇਵਾਦਾਰਾ, ਬਾਲਕ ਤੇਰੀ ਸੇਵ ਕਮਾਈਆ। ਤੂੰ ਬੇਪਰਵਾਹ
ਪਰਵਰਦਿਗਾਰਾ, ਤੇਰੀ ਡੂੰਘੀ ਗਾਰ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਤੇਰੇ ਓਟ ਰਖਾਈਆ। ਚੰਦ ਕਹੇ ਮੈਂ ਤੇਰਾ ਨੂਰ, ਨੂਰ ਨੂਰ ਵਿਚ ਸਮਾਇੰਦਾ। ਤੂੰ ਸਾਹਿਬ ਹਾਜ਼ਰ ਹਜ਼ੂਰ, ਹਜ਼ਰਤ ਤੇਰੇ ਅੱਗੇ ਵਾਸਤਾ ਪਾਇੰਦਾ। ਮੇਰੀ ਬੇਨੰਤੀ ਕਰ ਮਨਜ਼ੂਰ, ਮਨਸ਼ਾ ਹੋਰ ਨਾ ਕੋਇ ਵਧਾਇੰਦਾ। ਚੌਦਾਂ ਸਦੀਆਂ ਤਪਿਆ ਵਾਂਗ ਤੰਦੂਰ, ਤੁਧ ਬਿਨ ਸੀਤਲ ਧਾਰਾ ਨਾ ਕੋਇ ਵਖਾਇੰਦਾ। ਮੇਰਾ ਮੁਆਫ਼ ਕਰ ਕਸੂਰ, ਕਸੂਰਵਾਨ ਵਾਸਤਾ ਪਾਇੰਦਾ। ਮੈਂ ਵਿਛੜਿਆਂ ਰਿਹਾ ਤੈਥੋਂ ਦੂਰ, ਨੇਰਨ ਨੇਰ ਨਾ ਕੋਇ ਲਿਆਇੰਦਾ। ਮੇਰਾ ਕੱਟਦੇ ਸ਼ਰਅ ਜੂੜ, ਸ਼ਰੀਅਤ ਵੰਡ ਨਾ ਕੋਇ ਵੰਡਾਇੰਦਾ। ਮੈਂ ਤੇਰੇ ਚਰਨਾਂ ਲਾਵਾਂ ਧੂੜ, ਮਸਤਕ ਟਿੱਕਾ ਇਕ ਵਖਾਇੰਦਾ। ਤੁਧ ਬਿਨ ਹੋਇਆ ਮਜ਼ਬੂਰ, ਮੇਰੀ ਮਜ਼ਬੂਰੀ ਨਾ ਕੋਇ ਮੁਕਾਇੰਦਾ। ਤੂੰ ਸਰਬ ਕਲਾ ਭਰਪੂਰ, ਘਟ ਘਟ ਆਪ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਤੇਰੇ ਝੋਲੀ ਡਾਹਿੰਦਾ। ਤਾਰਾ ਕਹੇ ਮੈਂ ਤੇਰਾ ਤਾਰਾ, ਤੁਧ ਬਿਨ ਨਜ਼ਰ ਕੋਇ ਨਾ ਆਈਆ। ਚੌਦਾਂ ਲੋਕ ਨਾ ਕੋਇ ਸਹਾਰਾ, ਸਿਰ ਹੱਥ ਨਾ ਕੋਇ ਰਖਾਈਆ। ਤੇਰੀ ਖ਼ੁਦਾਈ ਤੇਰਾ ਲਾਏ ਨਾਅਰਾ, ਲਾਸ਼ਰੀਕ ਤੇਰੀ ਸ਼ਨਵਾਈਆ। ਸ਼ਹਿਨਸ਼ਾਹ ਤੇਰਾ ਨਜ਼ਾਰਾ, ਜਲਵਾ ਨੂਰ ਨਜ਼ਰ ਨਾ ਪਾਈਆ। ਤੂੰ ਹੱਦ ਹਦੂਦ ਵਸੇਂ ਬਾਹਰਾ, ਸ਼ਰਅ ਵੰਡ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚੰਦ ਸਤਾਰਾ ਦਏ ਦੁਹਾਈਆ। ਚੰਦ ਸਤਾਰਾ ਰਿਹਾ ਕੂਕ, ਕੂਕ ਕੂਕ ਸੁਣਾਇੰਦਾ। ਤੂੰ ਸਾਹਿਬ ਊਚੋ ਊਚ, ਮਹੱਲ ਅਟੱਲ ਡੇਰਾ ਲਾਇੰਦਾ। ਸਦੀ ਚੌਧਵੀਂ ਹੋਣਾ ਕੂਚ, ਕੂਚਾ ਗਲੀ ਰਹਿਣ ਕੋਇ ਨਾ ਪਾਇੰਦਾ। ਤਾਣਾ ਪੇਟਾ ਨਜ਼ਰ ਆਏ ਨਾ ਕੋਇ ਸੂਤ, ਬਣ ਤਰਖਾਣ ਸੂਤਰ ਲਾਇੰਦਾ। ਆਪੇ ਘੜੇਂ ਸਚ ਕਲਬੂਤ, ਕਲਮਾ ਆਪਣਾ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਾਰਾ ਚੰਦ ਮੰਗ ਮੰਗਾਇੰਦਾ। ਤਾਰਾ ਚੰਦ ਕਰੇ ਪੁਕਾਰ, ਦਰੋਹੀ ਦਰੋਹੀ ਰਹੇ ਸੁਣਾਈਆ। ਮੇਲ ਮਿਲਾ ਸਾਂਝੇ ਯਾਰ, ਯਾਰੀ ਯਾਰਾਂ ਨਾਲ ਰਖਾਈਆ। ਤੁਧ ਬਿਨ ਪਾਵੇ ਨਾ ਕੋਇ ਸਾਰ, ਸਿਰ ਹੱਥ ਨਾ ਕੋਇ ਟਿਕਾਈਆ। ਪੀਰ ਪੈਗ਼ੰਬਰ ਕਰ ਗਏ ਕਿਨਾਰ, ਕੰਨੀ ਆਪਣੀ ਗਏ ਛੁਡਾਈਆ। ਤੇਰੇ ਦਰ ਤੇ ਡਿਗੇ ਆਣ, ਨਿਉਂ ਨਿਉਂ ਚਰਨਾਂ ਸੀਸ ਨਿਵਾਈਆ। ਅਸੀਂ ਪਿਛੇ ਰਹੇ ਅੰਞਾਣ, ਤੇਰਾ ਭੇਵ ਕੋਇ ਨਾ ਪਾਈਆ। ਉਨੀ ਕੱਤਕ ਕਰ ਪਛਾਣ, ਵੀਹ ਅਠਾਰਾਂ ਕਰੀ ਕੁੜਮਾਈਆ। ਗੋਬਿੰਦ ਖ਼ੂਨ ਦਿਤਾ ਬਲੀਦਾਨ, ਨੀਹਾਂ ਹੇਠ ਆਪ ਰਖਾਈਆ। ਉਤੇ ਭਗਤ ਦਵਾਰਾ ਬਣਿਆ ਇਕ ਨਿਸ਼ਾਨ, ਨਿਸ਼ਾਂਨਾ ਸਚ ਸਚ ਝੁਲਾਈਆ। ਜਿਸ ਘਰ ਵਸੇ ਆਪ ਭਗਵਾਨ, ਭਗਵਨ ਆਪਣਾ ਡੇਰਾ ਲਾਈਆ। ਗੁਰਮੁਖਾਂ ਦਵਾਰੇ ਆਇਆ ਬਣ ਮਹਿਮਾਨ, ਮਿਹਰਵਾਨ ਫੇਰਾ ਪਾਈਆ। ਜਨ ਭਗਤਾਂ ਦੀ ਮੰਨਣ ਆਇਆ ਆਣ, ਆਪਣਾ ਤਾਣ ਗਿਆ ਮਿਟਾਈਆ। ਉਤੇ ਬਹਿ ਕੇ ਪਿਛੇ ਆਪਣਾ ਦੇਵੇ ਸਚ ਬਿਆਨ, ਬਿਆਨਾ ਆਪਣਾ ਨਾਮ ਰਖਾਈਆ। ਭਗਤੋ ਦਿਓ ਇਕੋ ਦਾਨ, ਦਾਤਾ ਝੋਲੀ ਅੱਗੇ ਡਾਹੀਆ। ਹੁਕਮ ਕਰੋ ਤੇ ਅੰਦਰ ਵੜਾਂ ਆਣ, ਹੁਕਮੇ ਅੰਦਰ ਆਪਣਾ ਹੁਕਮ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਚੰਦ ਸਤਾਰਾ ਪਏ ਰੋ, ਨੇਤਰ ਨੈਣਾਂ ਨੀਰ ਵਹਾਇਆ। ਸਾਡੀ ਸੁਰਤ ਸੰਭਾਲੇ ਨਾ ਕੋ, ਕੂਟ ਕੂਟ ਨਜ਼ਰ ਕੋਇ ਨਾ ਆਇਆ। ਤੇਰੇ ਚਰਨਾਂ ਨਾਲ ਨਾ ਸਕੇ ਛੋਹ, ਬਾਂਕੇ ਛੋਹਰੇ ਦੇਣ ਦੁਹਾਇਆ। ਤੂੰ ਭਗਤ ਦਵਾਰੇ ਆਇਆ ਛੱਬੀ ਪੋਹ, ਮੋਹ ਮੁਹੱਬਤ ਇਕ ਵਧਾਇਆ। ਪੀਰ ਪੈਗ਼ੰਬਰਾਂ ਲਿਆ ਟੋਹ, ਅੰਦਰ ਵੜ
ਵੜ ਪਰਦਾ ਲਾਹਿਆ। ਸਭ ਦੀ ਵਸਤ ਲਈ ਖੋਹ, ਆਪਣੇ ਅੰਦਰ ਆਪ ਛੁਪਾਇਆ। ਆਪਣੇ ਜਿਹਾ ਆਪੇ ਹੋ, ਰੂਪ ਆਪਣਾ ਆਪ ਪਰਗਟਾਇਆ। ਦੋ ਜਹਾਨਾਂ ਕਰੇ ਲੋ, ਲੋਆਂ ਪੁਰੀਆਂ ਨੂਰ ਵਖਾਇਆ। ਅਸੀਂ ਗੂੜ੍ਹੀ ਨੀਂਦ ਗਏ ਸੋ, ਪੀਰ ਪੈਗ਼ੰਬਰ ਨਾ ਕਿਸੇ ਉਠਾਇਆ। ਸਾਡੇ ਨਾਲ ਕਮਾਇਆ ਧਰੋਹ, ਤੇਰੇ ਅੱਗੇ ਵਾਸਤਾ ਪਾਇਆ। ਤੂੰ ਹੋਵੀਂ ਨਾ ਆਪ ਨਿਰਮੋਹ, ਤੁਧ ਬਿਨ ਮਾਣ ਨਾ ਕੋਇ ਦਿਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਦਇਆ ਆਪ ਕਮਾਇਆ। ਸੁਣ ਤਾਰੇ ਮੇਰੇ ਛੋਟੇ ਲਾਲ, ਹਰਿ ਸਾਚਾ ਸਚ ਜਣਾਈਆ। ਸਦੀ ਚੌਧਵੀਂ ਖਾ ਜਾਏ ਕਾਲ, ਮਹਾਂਕਾਲ ਡੌਰੂ ਰਿਹਾ ਵਜਾਈਆ। ਚੌਦਾਂ ਤਬਕ ਹੋਣ ਬੇਹਾਲ, ਬੇਹਬਲ ਹੋਵੇ ਸਰਬ ਲੋਕਾਈਆ। ਮੁਹੰਮਦ ਸੰਗ ਨਾ ਨਿਭੇ ਨਾਲ, ਸਗਲਾ ਸੰਗ ਨਾ ਕੋਇ ਰਖਾਈਆ। ਸਾਚਾ ਮਾਰਗ ਦਿਆਂ ਸਿਖਾਲ, ਪਰਦਾ ਉਹਲਾ ਇਕ ਚੁਕਾਈਆ। ਗੋਬਿੰਦ ਬਣੇ ਤੇਰਾ ਦਲਾਲ, ਬਣ ਵਿਚੋਲਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਰਿਹਾ ਜਣਾਈਆ। ਸਾਚੇ ਤਾਰੇ ਤੇਰਾ ਮੇਲ ਨਾਲ ਮਨਜੀਤ, ਮਨ ਵਾਸਨਾ ਪੂਰ ਕਰਾਇੰਦਾ। ਆਪਣੀ ਛਾਤੀ ਉਤੇ ਮਾਰੀ ਲੀਕ, ਪਿਛਲੀ ਲੀਕ ਆਪ ਮਿਟਾਇੰਦਾ। ਅੱਗੇ ਕੋਈ ਨਾ ਦਿਸੇ ਫ਼ਰੀਕ, ਫ਼ਿਰਕਾ ਸਭ ਦਾ ਆਪ ਬਦਲਾਇੰਦਾ। ਆਪਣੀ ਲਿਖ ਲਿਖ ਦਏ ਤਾਰੀਖ਼, ਪਿਛਲੀ ਤਹਿਰੀਕ ਸਰਬ ਮਿਟਾਇੰਦਾ। ਬਾਲੇ ਬਾਲੇ ਰਹੇ ਉਡੀਕ, ਬਾਲੀ ਬੁੱਧ ਵੇਖ ਵਖਾਇੰਦਾ। ਤੇਰੀ ਰੱਖੇ ਸਚ ਪ੍ਰੀਤ, ਪ੍ਰੀਤੀਵਾਨ ਆਪ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸਾਚਾ ਹੁਕਮ ਜਣਾਇੰਦਾ। ਚੰਦ ਕਹੇ ਮੈਂ ਤੇਰਾ ਚੰਦ, ਤੇਰੇ ਨੂਰ ਸਮਾਈਆ। ਜਿਉਂ ਭਾਵੇ ਤਿਉਂ ਟੁੱਟੀ ਗੰਢ, ਗੰਢਣਹਾਰ ਬੇਪਰਵਾਹੀਆ। ਤੇਰਾ ਗੋਬਿੰਦ ਮੇਲਾ ਪੁਰੀ ਅਨੰਦ, ਪੁਰ ਅਨੰਦ ਆਪਣੇ ਵਿਚ ਵਖਾਈਆ। ਜੇ ਤੂੰ ਮਾਣ ਦਿਤਾ ਲਾਲ ਗੁਜਰੀ ਚੰਦ, ਮੈਂ ਚੰਦ ਤੇਰੀ ਸਰਨਾਈਆ। ਚੌਦਾਂ ਤਬਕ ਦੇ ਕੇ ਆਇਆ ਕੰਡ, ਆਪਣੀ ਕਰਵਟ ਰਿਹਾ ਬਦਲਾਈਆ। ਲਾ ਸੀਨੇ ਪਾ ਦੇ ਠੰਡ, ਮੇਰੀ ਕੱਟ ਪਿਛਲੀ ਜੁਦਾਈਆ। ਮੈਂ ਤੇਰਾ ਮਾਣਾਂ ਇਕ ਅਨੰਦ, ਅਨੰਦ ਤੇਰੇ ਚਰਨ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਤੇਰੇ ਮੰਗ ਮੰਗਾਈਆ। ਸੁਣ ਚੰਦ ਮੇਰੇ ਸੀਤਲ ਸੀਤ, ਹਰਿ ਸਾਚਾ ਸਚ ਜਣਾਇੰਦਾ। ਤੇਰਾ ਮੇਲਾ ਨਾਲ ਜਗਦੀਸ਼, ਜਗਦੀਸ਼ਰ ਆਪ ਕਰਾਇੰਦਾ। ਜਿਸ ਦਵਾਰੇ ਛੱਤਰ ਝੁਲੇ ਪ੍ਰਭ ਸਾਚੇ ਸੀਸ, ਸੋ ਦਵਾਰਾ ਸੋਭਾ ਪਾਇੰਦਾ। ਤੇਰੀ ਕੋਈ ਨਾ ਕਰੇ ਰੀਸ, ਤੇਰੀ ਬੇਨੰਤੀ ਆਪਣੇ ਲੇਖੇ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚੰਦ ਸਿਤਾਰੇ ਆਪ ਸਮਝਾਇੰਦਾ। ਚੰਦ ਸਤਾਰਾ ਦੋਵੇਂ ਲਾਲ, ਲਾਲਨ ਆਪਣੇ ਰੰਗ ਰੰਗਾਈਆ। ਆਪਣੀ ਛਾਤੀ ਲਏ ਸਵਾਲ, ਗੁਰਮੁਖਾਂ ਰਾਹ ਵਖਾਈਆ। ਸਾਰੇ ਉਠ ਉਠ ਕਰੋ ਭਾਲ, ਬਿਨ ਭਾਲਿਆਂ ਨਜ਼ਰੀ ਆਈਆ। ਬਣ ਬਰਦਾ ਹੋਇਆ ਦਲਾਲ, ਸਚ ਦਲਾਲੀ ਰਿਹਾ ਕਮਾਈਆ। ਤੁਹਾਡੀ ਝੱਲਦਾ ਰਿਹਾ ਝਾਲ, ਸ਼ਾਹ ਕੰਗਾਲ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚੰਦ ਸਤਾਰ ਦਏ ਵਡਿਆਈਆ। ਚੰਦ ਸਤਾਰ ਸਾਚੇ ਲਾੜੇ, ਧੁਰ ਦਰਗਾਹੀ ਆਪ ਪਰਗਟਾਇੰਦਾ। ਉਨੀ ਕੱਤਕ ਚੜ੍ਹਾਏ ਖਾਰੇ, ਖਾਰਾ ਆਪਣੀ ਹੱਥੀਂ ਉਠਾਇੰਦਾ। ਚੌਦਾਂ ਸਦੀਆਂ ਮੁਹੰਮਦ ਦੇਂਦਾ ਰਿਹਾ ਲਾਰੇ, ਲਾ ਲਾ ਲਾਰਾ ਵਕਤ ਲੰਘਾਇੰਦਾ। ਆਪ ਬੈਠਾ ਰਿਹਾ ਪਾਰ ਕਿਨਾਰੇ, ਉਰਾਰ ਰੂਪ ਨਾ ਕੋਇ ਵਖਾਇੰਦਾ। ਦੂਰ ਦੁਰਾਡੇ ਦੱਸਦਾ ਰਿਹਾ ਨਾਲ ਇਸ਼ਾਰੇ, ਇਸ਼ਾਰਾ ਆਪਣਾ ਆਪ ਪਰਗਟਾਇੰਦਾ। ਕਰੇ ਖੇਲ ਪਰਵਰਦਿਗਾਰੇ,
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਵਖਾਇੰਦਾ। ਚੰਦ ਸਤਾਰੇ ਚੜ੍ਹਿਆ ਚਾਅ, ਚਾਓ ਘਨੇਰਾ ਇਕ ਵਖਾਈਆ। ਪਰਵਰਦਿਗਾਰ ਮਿਲਿਆ ਆ, ਮਿਲ ਮਿਲ ਖ਼ੁਸ਼ੀ ਮਨਾਈਆ। ਸਾਚੀ ਦਰਗਾਹ ਬਣੇ ਮਲਾਹ, ਬੇੜਾ ਆਪਣੇ ਕੰਧ ਉਠਾਈਆ। ਸਾਚਾ ਮਾਰਗ ਦਏ ਵਖਾ, ਰਹਿਬਰ ਬਣੇ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਰੰਗ ਆਪ ਰੰਗਾਈਆ। ਚੰਦ ਸਤਾਰੇ ਸਾਚੇ ਪੂਤ, ਹਰਿਜੂ ਆਪਣੇ ਰੰਗ ਰੰਗਾਇੰਦਾ। ਏਕਾ ਪੇਟਾ ਤਾਣਾ ਦਿਸੇ ਸੂਤ, ਸੂਤਰ ਧਾਰੀ ਵੇਖ ਵਖਾਇੰਦਾ। ਲੇਖਾ ਜਾਣੇ ਆਪ ਅਨੂਪ, ਮਹਿਮਾ ਆਪਣੀ ਆਪ ਸੁਣਾਇੰਦਾ। ਸ਼ਹਿਨਸ਼ਾਹ ਵਡ ਭੂਪਨ ਭੂਪ, ਭੂਪਤ ਰਾਜ ਜੋਗ ਕਮਾਇੰਦਾ। ਲੇਖਾ ਜਾਣ ਚਾਰ ਕੂਟ, ਦਹਿ ਦਿਸ਼ਾ ਫੋਲ ਫੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਨਾਇਆਂ ਵੇਖ ਵਖਾਇੰਦਾ। ਏਕਾ ਨਾਇਆਂ ਸੰਮਤ ਉਂਨੀ, ਬੀਸ ਬੀਸ ਦਏ ਵਡਿਆਈਆ। ਪੁਰਖ ਅਬਿਨਾਸ਼ੀ ਵਡ ਗੁਣ ਗੁਣੀ, ਗੁਣਵੰਤਾ ਫੇਰਾ ਪਾਈਆ। ਲੇਖਾ ਚੁਕਾਏ ਮੁਸਲਮ ਸੁਨੀ, ਸ਼ੀਆ ਰੂਪ ਨਾ ਕੋਇ ਵਖਾਈਆ। ਲਹਿਣਾ ਚੁੱਕੇ ਰਿਖੀ ਮੁੰਨੀ, ਤਪੀ ਤਪੀਸ਼ਰ ਨਾ ਕੋਇ ਵਡਿਆਈਆ। ਚੋਟੀ ਸਭ ਦੀ ਜਾਏ ਮੁੰਨੀ, ਮੋਨ ਆਪਣਾ ਸਕੇ ਨਾ ਕੋਇ ਖੁਲ੍ਹਾਈਆ। ਬਿਨ ਭਗਤ ਕਿਸੇ ਘਰ ਨਾ ਵੱਜੇ ਰਾਗ ਨਾਦ ਧੁਨੀ, ਧੁਨ ਆਤਮਕ ਨਾ ਕੋਇ ਸ਼ਨਵਾਈਆ। ਸਭ ਦੇ ਸਿਰ ਤੋਂ ਲੱਥੇ ਚੁੰਨੀ, ਕੰਤ ਸੁਹਾਗ ਨਾ ਕੋਇ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੁਤ ਦਏ ਵਡਿਆਈਆ। ਚੰਦ ਸਤਾਰੇ ਤੇਰਾ ਸਤਿ, ਸਤਿ ਸਤਿਵਾਦੀ ਆਪ ਜਣਾਇੰਦਾ। ਉਮਤ ਨਬੀ ਰਸੂਲ ਦੇਵੇ ਮਤ, ਮਸਲਾ ਇਕੋ ਇਕ ਪੜ੍ਹਾਇੰਦਾ। ਆਪੇ ਜਾਣੇ ਮਿਤਗਤ, ਗਤਮਿਤ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਉਂਨੀ ਕੱਤਕ ਆਪ ਵਡਿਆਇੰਦਾ। ਉਂਨੀ ਕੱਤਕ ਮੇਲਾ ਮੇਲ, ਮਿਲ ਮਿਲ ਖ਼ੁਸ਼ੀ ਕਰਾਈਆ। ਸਾਹਿਬ ਸਤਿਗੁਰ ਸੱਜਣ ਸੁਹੇਲ, ਘਰ ਸਾਚਾ ਵੇਖ ਵਖਾਈਆ। ਵਸਣਹਾਰਾ ਸਦਾ ਨਵੇਲ, ਦੂਰ ਦੁਰਾਡਾ ਪੰਧ ਮੁਕਾਈਆ। ਗੋਬਿੰਦ ਲੇਖਾ ਗੁਰੂ ਗੁਰ ਚੇਲ, ਚੇਲਾ ਗੁਰ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਬਸਤਰ ਨੀਲ ਰੰਗ ਰੰਗਾਈਆ। ਬਸਤਰ ਨੀਲ ਰੰਗ ਅਪਾਰਾ, ਪਰਾ ਪਸੰਤੀ ਮਧਮ ਬੈਖ਼ਰੀ ਭੇਵ ਨਾ ਆਇਆ। ਆਦਿ ਜੁਗਾਦੀ ਜਿਸ ਦਾ ਇਕੋ ਨਾਅਰਾ, ਜ਼ਾਹਰਾ ਆਪਣਾ ਨੂਰ ਰੁਸ਼ਨਾਇਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦਾ ਕਰਦੇ ਗਏ ਮੁਸ਼ਾਅਰਾ, ਮੁਸ਼ਕਲ ਹੱਲ ਨਾ ਕੋਇ ਕਰਾਇਆ। ਸੋ ਅੰਤਮ ਜਨ ਭਗਤਾਂ ਭਗਤ ਦਵਾਰੇ ਦੇਵੇ ਪਹਿਰਾ, ਬਣ ਸੇਵਾਦਾਰ ਸੇਵ ਕਮਾਇਆ। ਅੱਗੇ ਔਣ ਨਾ ਦੇਵੇ ਕੋਈ ਐਰ ਗ਼ੈਰਾ, ਗ਼ੈਰਤ ਆਪਣੀ ਰਿਹਾ ਜਣਾਇਆ। ਕਲਜੁਗ ਅੰਤਮ ਵਰਤੇ ਕਹਿਰਾ, ਕਹਿਰ ਆਪਣੇ ਰੰਗ ਰੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹਿਆ। ਚੰਨ ਸਤਾਰ ਦੋਵੇਂ ਜਾਗੇ, ਜਾਗਰਤ ਨੈਣ ਖੁਲ੍ਹਾਈਆ। ਪ੍ਰਭ ਦਰ ਸਾਚੇ ਆਏ ਭਾਗੇ, ਆਪਣਾ ਪੰਧ ਮੁਕਾਈਆ। ਪੁਰਖ ਅਬਿਨਾਸ਼ੀ ਤੇਰਾ ਕਾਜੇ, ਤੁਧ ਬਿਨ ਅਵਰ ਨਾ ਕੋਇ ਸਹਾਈਆ। ਪੀਰ ਪੈਗ਼ੰਬਰ ਤੇਰਾ ਕਲਮਾ ਪੜ੍ਹਦੇ ਗਏ ਨਿਮਾਜ਼ੇ, ਤੇਰੇ ਹੁਜਰੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਤੇਰੇ ਇਕ ਸਰਨਾਈਆ। ਪੁਰਖ ਅਬਿਨਾਸ਼ੀ ਹੋ ਦਿਆਲ, ਆਪਣੀ ਦਇਆ ਕਮਾਇੰਦਾ। ਚੰਦ ਸਤਾਰੇ ਸੁਰਤ ਸੰਭਾਲ, ਸੁਰਤੀ ਸੁਰਤ ਖੁਲ੍ਹਾਇੰਦਾ। ਚਰਨ ਪ੍ਰੀਤੀ ਨਿਭੇ
ਨਾਲ, ਸਚ ਨਿਸ਼ਾਨਾ ਇਕ ਵਖਾਇੰਦਾ। ਪਹਿਲੋਂ ਵੇਖੋ ਸ੍ਰਿਸ਼ਟ ਸਬਾਈ ਹੁੰਦੀ ਬੇਹਾਲ, ਧੀਰਜ ਧੀਰ ਨਾ ਕੋਇ ਧਰਾਇੰਦਾ। ਚਾਰੋਂ ਕੁੰਟ ਆਏ ਜ਼ਵਾਲ, ਜ਼ਾਵੀਆ ਆਪਣਾ ਨਾ ਕਿਸੇ ਸਮਝਾਇੰਦਾ। ਕੁਤਰ ਰੂਪ ਵੰਡ ਵੰਡੇ ਨਾ ਕੋਇ ਜਹਾਨ, ਰਕਬਾ ਮੁਰੱਕਬ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਸਮਝਾਇੰਦਾ। ਚੰਦ ਸਤਾਰੇ ਸੁਣ ਲੈ ਬਾਤ, ਬੇਪਰਵਾਹ ਜਣਾਈਆ। ਚੌਦਾਂ ਤਬਕ ਅੰਧੇਰੀ ਰਾਤ, ਅੰਧ ਅੰਧੇਰਾ ਛਾਈਆ। ਨਾਰ ਕੁਲੱਖਣੀ ਹੋਈ ਕਮਜ਼ਾਤ, ਕਲਮਾ ਨਬੀ ਨਾ ਕੋਇ ਸ਼ਨਵਾਈਆ। ਪੰਜ ਵਕਤ ਨਾ ਕੋਇ ਨਿਮਾਜ਼, ਵੁਜ਼ੂ ਬਾਂਗ ਨਾ ਕੋਇ ਵਡਿਆਈਆ। ਸਚ ਮਿਲੇ ਨਾ ਕੋਈ ਸਫ਼ਾਤ, ਸਿਫ਼ਰਾ ਸਿਫ਼ਰ ਨਾ ਕੋਇ ਗਵਾਈਆ। ਏਕਾ ਅਲਫ਼ ਨਾ ਮਿਲੇ ਨਜਾਤ, ਯੇ ਯੁਕਤੀ ਨਾ ਕੋਇ ਸਮਝਾਈਆ। ਸਾਚਾ ਦਿਸੇ ਨਾ ਕੋਇ ਬਾਗਾਤ, ਮਾਲੀ ਬਣ ਸੇਵ ਨਾ ਕੋਇ ਕਮਾਈਆ। ਪੀਰ ਪੈਗ਼ੰਬਰ ਮਾਰਗ ਦੱਸ ਦੱਸ ਗਏ ਬਹੁ ਭਾਂਤ, ਪਰਦਾ ਸਕੇ ਨਾ ਕੋਇ ਚੁਕਾਈਆ। ਆਪ ਦੂਰ ਦੁਰਾਡੇ ਰਹੇ ਝਾਕ, ਤੇਰਾ ਦਰਸ ਕੋਇ ਨਾ ਪਾਈਆ। ਚੰਦ ਸਤਾਰੇ ਤੇਰਾ ਬਣਿਆ ਹਰਿ ਜੂ ਸਾਕ, ਆਪਣਾ ਸੰਗ ਰਖਾਈਆ। ਕਰ ਕਿਰਪਾ ਪਰਦਾ ਦੇਵੇ ਢਾਕ, ਢਾਕਨ ਕੋ ਪਤ ਸੱਚਾ ਮਾਹੀਆ। ਤੇਰਾ ਲੇਖਾ ਕਰੇ ਬੇਬਾਕ, ਲਹਿਣਾ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਰਿਹਾ ਸਮਝਾਈਆ। ਚੰਦ ਸਤਾਰ ਚਰਨ ਫੜ, ਸੀਸ ਜਗਦੀਸ਼ ਝੁਕਾਇਆ। ਤੇਰੇ ਦਵਾਰੇ ਡਿਗੇ ਦੜ, ਨਿਧੜਕ ਬੇਪਰਵਾਹਿਆ। ਕਰ ਕਿਰਪਾ ਬਾਹੋਂ ਲੈ ਫੜ, ਸਿਰ ਆਪਣਾ ਹੱਥ ਟਿਕਾਇਆ। ਚੌਦਾਂ ਤਬਕ ਗਏ ਹਰ, ਜਿਤ ਨਜ਼ਰ ਕੋਇ ਨਾ ਆਇਆ। ਤੁਧ ਬਿਨ ਸਾਈਂ ਗਏ ਮਰ, ਮਰਨ ਮਰਨ ਨਾ ਕੋਇ ਮਿਟਾਇਆ। ਕਰ ਕਿਰਪਾ ਆਪਣੇ ਬੰਨ੍ਹ ਲੜ, ਇਕੋ ਡੋਰੀ ਤੰਦ ਰਖਾਇਆ। ਤੇਰੇ ਦਵਾਰੇ ਲੱਗੇ ਜੜ੍ਹ, ਨਾ ਸਕੇ ਕੋਇ ਉਖੜਾਇਆ। ਤੇਰਾ ਨਾਉਂ ਲਈਏ ਪੜ੍ਹ, ਪੜ੍ਹ ਪੜ੍ਹ ਸ਼ੁਕਰ ਮਨਾਇਆ। ਤੇਰਿਆਂ ਭਗਤਾਂ ਸੇਵਾ ਲਈਏ ਕਰ, ਬਣ ਸੇਵਕ ਵੇਸ ਵਟਾਇਆ। ਤੇਰੇ ਦਵਾਰਿਉਂ ਆਵੇ ਡਰ, ਵੇਲੇ ਅੰਤ ਨਾ ਦਏਂ ਦੁਰਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਚੰਦ ਸਤਾਰ ਸੀਸ ਝੁਕਾਇਆ। ਚੰਦ ਸਤਾਰ ਗਏ ਝੁਕ, ਝੁਕ ਝੁਕ ਸਲਾਮ ਬੁਲਾਈਆ। ਪਿਛਲਾ ਪੈਂਡਾ ਗਿਆ ਮੁੱਕ, ਅੱਗੇ ਤੇਰੇ ਹੱਥ ਵਡਿਆਈਆ। ਪੀਰ ਪੈਗ਼ੰਬਰਾਂ ਕੋਲੋਂ ਲਿਆ ਪੁੱਛ, ਬਣੇ ਕੋਈ ਨਾ ਸਚ ਮਲਾਹੀਆ। ਪਰਵਰਦਿਗਾਰ ਸਭ ਦੀਆਂ ਜੜ੍ਹਾਂ ਰਿਹਾ ਪੱਟ, ਨਾ ਸਕੇ ਕੋਇ ਲਗਾਈਆ। ਕਲਜੁਗ ਅੰਤਮ ਆਪੇ ਪਿਆ ਉਠ, ਬਲ ਆਪਣਾ ਆਪ ਧਰਾਈਆ। ਜਨ ਭਗਤ ਬਣਾਏ ਸਾਚੇ ਸੁਤ, ਪਿਤਾ ਪੂਤ ਜੋੜ ਜੁੜਾਈਆ। ਲੱਗੀ ਪ੍ਰੀਤ ਨਾ ਜਾਏ ਛੁੱਟ, ਬੰਧਨ ਬੰਧ ਨਾ ਕੋਇ ਤੁੜਾਈਆ। ਭਗਤ ਫਲਵਾੜੀ ਗਈ ਫੁਟ, ਸਤਿਜੁਗ ਸਾਚਾ ਨੂਰ ਰੁਸ਼ਨਾਈਆ। ਆਪ ਸੁਹਾਏ ਆਪਣੀ ਰੁੱਤ, ਰੁੱਤ ਰੁਤੜੀ ਆਪ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਡੀ ਪੂਰੀ ਆਸ ਕਰਾਈਆ। ਸ੍ਰੀ ਭਗਵਾਨ ਦੱਸੇ ਭੇਤ, ਭੇਵ ਆਪ ਜਣਾਈਆ। ਸੰਮਤ ਚੜ੍ਹਨਾ ਪਹਿਲੀ ਚੇਤ, ਵੀਹ ਸੌ ਵੀਹ ਬਿਕਰਮੀ ਦਏ ਵਡਿਆਈਆ। ਚੰਦ ਸਤਾਰੇ ਛਾਤੀ ਉਤੇ ਲੈਣਾ ਖੇਡ, ਪਿਤਾ ਪੂਤ ਲਾਡ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਰਿਹਾ ਸੁਣਾਈਆ। ਚੰਦ ਸਤਾਰੇ ਕਰੋ ਧਿਆਨ, ਹਰਿ ਸਾਚਾ ਸਚ ਜਣਾਇੰਦਾ। ਸਾਰੇ ਰੱਖੋ ਇਕ ਈਮਾਨ, ਅਮਾਮ ਆਪ ਸਮਝਾਇੰਦਾ। ਬਗ਼ਲੇ
ਮਾਰੋ ਜਗਤ ਕੁਰਾਨ, ਕੁਰਾ ਆਪਣਾ ਫੇਰ ਵਖਾਇੰਦਾ। ਨਾ ਕੋਈ ਕਲਮਾ ਨਾ ਕਲਾਮ, ਹਰਫ਼ ਬਹੱਰਫ਼ ਨਾ ਕੋਇ ਪੜ੍ਹਾਇੰਦਾ। ਦੀਨ ਮਜ਼੍ਹਬ ਨਾ ਕੋਇ ਇਸਲਾਮ, ਸ਼ਰਅ ਸ਼ਰੀਅਤ ਨਾ ਕੋਇ ਰਖਾਇੰਦਾ। ਸੱਚੋ ਸਚ ਇਕ ਨਜ਼ਾਮ, ਨਜ਼ਰੀਆ ਇਕੋ ਇਕ ਪਾਇੰਦਾ। ਬਣਿਆ ਰਹੇ ਆਪ ਗ਼ੁਲਾਮ, ਬਰਦਾ ਰੂਪ ਆਪ ਹੋ ਜਾਇੰਦਾ। ਨਾ ਕੋਈ ਸੁਬਹ ਨਾ ਕੋਈ ਸ਼ਾਮ, ਚੰਦ ਸਤਾਰ ਨਾ ਕੋਇ ਚਮਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਇੰਦਾ। ਸਾਚਾ ਹੁਕਮ ਚੰਦ ਸਤਾਰੇ, ਹਰਿ ਹਰਿਜੂ ਆਪ ਜਣਾਈਆ। ਦੇਵਣਹਾਰਾ ਵਸਤ ਅਪਾਰੇ, ਵਾਸਤਕ ਇਕੋ ਇਕ ਵਰਤਾਈਆ। ਦੋਏ ਲਾਲ ਬੈਠੇ ਸਚ ਦਵਾਰੇ, ਦਰ ਪਰਦਾ ਰਿਹਾ ਖੁਲ੍ਹਾਈਆ। ਜਗਤ ਜਗਦੀਸ਼ ਵਾਜਾਂ ਮਾਰੇ, ਸੋਹੰ ਢੋਲਾ ਏਕਾ ਗਾਈਆ। ਆ ਚੰਦ ਮੇਰੇ ਚੰਦ ਪਿਆਰੇ, ਤੈਨੂੰ ਸਾਹਿਬ ਸਾਚਾ ਚੰਦ ਦਿਆਂ ਵਖਾਈਆ। ਜਿਸ ਦੀ ਜੋਤ ਅੱਠੇ ਪਹਿਰ ਚਮਕਾਂ ਮਾਰੇ, ਰੈਣ ਅੰਧੇਰੀ ਨਾ ਕੋਇ ਵਖਾਈਆ। ਆਦਿ ਜੁਗਾਦਿ ਨਾ ਹੋਏ ਧੂਆਂਧਾਰੇ, ਬਾਦਲ ਉਪਰ ਨਾ ਪਰਦਾ ਪਾਈਆ। ਸੋ ਸਾਹਿਬ ਮੇਰਾ ਵਸੇ ਸੱਚਖੰਡ ਦਵਾਰੇ, ਸੱਚਖੰਡ ਦਵਾਰਾ ਲੋਕਮਾਤ ਬਣਾਈਆ। ਸੀਸ ਬੰਨ੍ਹੇ ਸਚ ਦਸਤਾਰੇ, ਦਸਤ ਆਪਣੇ ਸੇਵ ਕਮਾਈਆ। ਗੋਬਿੰਦ ਮੇਲਾ ਕੰਤ ਭਤਾਰੇ, ਘਰ ਪਾਇਆ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਆ ਸਤਾਰੇ ਵੇਖ ਸਤਿ, ਸਤਿ ਸਤਿਵਾਦੀ ਆਪ ਜਣਾਇੰਦਾ। ਛੋਟਾ ਬਾਲਾ ਦੇਵੇ ਮਤ, ਮਨਜੀਤਾ ਮਨ ਜਿਤਿਆ ਹੱਥ ਕਿਸੇ ਨਾ ਆਇੰਦਾ। ਆ ਕੇ ਵੇਖ ਮੇਰਾ ਕਮਲਾਪਤ, ਕੋਝਿਆਂ ਕਮਲਿਆਂ ਗਲੇ ਲਗਾਇੰਦਾ। ਜਿਸ ਦਾ ਗੋਬਿੰਦ ਸੱਥਰ ਬੈਠਾ ਘੱਤ, ਸੋ ਗੋਬਿੰਦ ਵਿਚ ਸਮਾਇੰਦਾ। ਚਰਨ ਦਵਾਰੇ ਆ ਕੇ ਢੱਠ, ਡਿਗਿਆਂ ਫੜ ਉਠਾਇੰਦਾ। ਚਾਰ ਜੁਗ ਦਿਆਂ ਵਿਛੜਿਆਂ ਹੋਇਆ ਇਕੱਠ, ਆਪ ਆਪਣਾ ਮੇਲ ਮਿਲਾਇੰਦਾ। ਜਿਸ ਦੋ ਜਹਾਨ ਚਲਾਇਆ ਰਥ, ਗੁਰ ਅਵਤਾਰ ਪੀਰ ਪੈਗ਼ੰਬਰ ਰਾਹ ਵਖਾਇੰਦਾ। ਸੋ ਸਾਹਿਬ ਹੋਇਆ ਪਰਗਟ, ਪਰਗਟ ਆਪਣੀ ਜੋਤ ਜਗਾਇੰਦਾ। ਸਚ ਸਤਾਰੇ ਸਾਚਾ ਨਾਮ ਲੈਣਾ ਰਟ, ਸੋਹੰ ਢੋਲਾ ਇਕ ਅਲਾਇੰਦਾ। ਤੇਰਾ ਮਿਟੇ ਵਿਛੋੜਾ ਫੱਟ, ਪੱਟੀ ਆਪਣੇ ਨਾਮ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਵਖਾਇੰਦਾ। ਚੰਦ ਸਤਾਰ ਸੁਣ ਸੰਦੇਸ਼ਾ, ਇਕ ਧਿਆਨ ਲਗਾਈਆ। ਕਵਣ ਵੇਲਾ ਮਿਲੇ ਨਰ ਨਰੇਸ਼ਾ, ਨਰ ਨਰਾਇਣ ਬੇਪਰਵਾਹੀਆ। ਪਿਛਲਾ ਚੁਕਾਏ ਮੂਲ ਲੇਖਾ, ਮੁਲਾਂ ਸ਼ੇਖ਼ ਸੰਗ ਤੁੜਾਈਆ। ਅੱਗੇ ਕਰੇ ਨਾਲ ਭਗਤਾਂ ਹੇਤਾ, ਹਿੱਤ ਆਪਣਾ ਨਾਲ ਮਿਲਾਈਆ। ਦਰ ਆਇਆਂ ਘਰ ਖੋਲ੍ਹੇ ਭੇਤਾ, ਭੇਵ ਅਭੇਦ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚੰਨ ਸਤਾਰ ਦਏ ਵਡਿਆਈਆ। ਚੰਨ ਸਤਾਰ ਤੇਰਾ ਚੁਕਿਆ ਲਹਿਣਾ, ਹਰਿ ਲਹਿਣਾ ਲੇਖੇ ਪਾਇੰਦਾ। ਉਠ ਉਠ ਵੇਖੋ ਆਪਣੇ ਨੈਣਾਂ, ਨੇਤਰ ਨੈਣਾਂ ਆਪ ਵਖਾਇੰਦਾ। ਜਿਉਂ ਭਗਤਾਂ ਮੰਨਿਆਂ ਮੇਰਾ ਕਹਿਣਾ, ਤਿਉਂ ਸਾਚਾ ਹੁਕਮ ਸੁਣਾਇੰਦਾ। ਸਰਨ ਸਰਨਾਈ ਸਾਚੇ ਬਹਿਣਾ, ਦਰ ਘਰ ਸਾਚਾ ਇਕ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੰਡਲ ਮੰਡਪ ਆਪ ਵਡਿਆਇੰਦਾ। ਚੰਦ ਸਤਾਰਾ ਮੰਡਲ ਧਾਰ, ਭੂਮਕਾ ਧਵਲ ਦਏ ਵਡਿਆਈਆ। ਆਕਾਸ਼ ਆਕਾਸ਼ਾਂ ਖੇਲ ਨਿਆਰ, ਪਰਕਾਸ਼ ਪਰਕਾਸ਼ ਲਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਰੁਤੜੀ ਰੁੱਤ ਮਹਿਕਾਈਆ। ਸਾਚੀ ਰੁਤੜੀ ਸੋਹੇ ਰੁੱਤ, ਹਰਿ ਸਤਿਗੁਰ ਆਪ ਸੁਹਾਇੰਦਾ। ਕਰੇ
ਖੇਲ ਅਬਿਨਾਸ਼ੀ ਅਚੁਤ, ਪਰਦਾ ਉਹਲਾ ਆਪ ਉਠਾਇੰਦਾ। ਪਹਿਲੀ ਚੇਤਰ ਮੰਡਲ ਮੰਡਪ ਲਏ ਪੁੱਛ, ਬਚਿਆ ਕੋਇ ਰਹਿਣ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਇਕ ਸੁਣਾਇੰਦਾ। ਸਚ ਸੰਦੇਸ਼ਾ ਚੁੱਪ ਚੁਪੀਤਾ, ਚੌਹਾਂ ਹਰਿ ਜਣਾਈਆ। ਆਦਿ ਜੁਗਾਦੀ ਜੁਗ ਜੁਗ ਰੀਤਾ, ਭਗਵਨ ਆਪ ਬਣਾਈਆ। ਲੇਖਾ ਚੁੱਕੇ ਮੰਦਰ ਮਸੀਤਾ, ਮਸਤਕ ਤਿਲਕ ਨਾ ਕੋਇ ਛੁਹਾਈਆ । ਤ੍ਰੈਗੁਣ ਤਪੇ ਨਾ ਕੋਇ ਅੰਗੀਠਾ, ਹਵਨ ਕੁੰਡ ਨਾ ਕੋਇ ਵਡਿਆਈਆ। ਨਾ ਕੋਈ ਕਬਾਬ ਭੁੰਨੇ ਉਪਰ ਸੀਖਾਂ, ਛੁਰੀ ਹਲਾਲ ਨਾ ਕੋਇ ਸਮਝਾਈਆ। ਝਟਕਾ ਕਰੇ ਨਾ ਕੋਈ ਪ੍ਰੀਤਾ, ਗੋਬਿੰਦ ਖੰਡਾ ਇਕ ਖੜਕਾਈਆ। ਚਾਰ ਵਰਨ ਦੱਸੇ ਇਕ ਤਰੀਕਾ, ਤਰਾ ਤਰਾ ਨਾਲ ਸਮਝਾਈਆ। ਪ੍ਰਭ ਕਾ ਭਾਣਾ ਲਾਗੇ ਮੀਠਾ, ਸਦ ਮੰਨੋ ਇਕ ਰਜ਼ਾਈਆ। ਗੁਰਮੁਖ ਇਕ ਸੱਤ ਛੇ ਪੰਜ ਜੇ ਨਾ ਫੋਲਦੇ ਮੇਰਾ ਅੰਗੀਠਾ, ਘਰ ਘਰ ਬਹਿੰਦਾ ਡੇਰਾ ਲਾਈਆ। ਪੁਰਖ ਅਕਾਲ ਵਖੌਂਦਾ ਇਕੋ ਰੀਤਾ, ਮੰਦਰ ਮਸੀਤਾਂ ਡੇਰਾ ਢਾਹੀਆ। ਮੇਰਾ ਸਾਹਿਬ ਸਦਾ ਸਦ ਜੀਤਾ, ਨਾ ਮਰੇ ਨਾ ਜਾਈਆ। ਵੇਖੋ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਬਦਲਣ ਆਇਆ ਰੀਤਾ, ਰੀਤੀਵਾਨ ਫੇਰਾ ਪਾਈਆ। ਊਚ ਨੀਚ ਰਾਉ ਰੰਕ ਹਸਤ ਕੀਟ ਜਿਨ ਇਕੋ ਜਿਹਾ ਕੀਤਾ, ਕੀਤੀ ਸਭ ਦੀ ਆਪਣੇ ਹੱਥ ਰਖਾਈਆ। ਸਦੀ ਚੌਧਵੀਂ ਵੇਲਾ ਬੀਤਾ, ਬੀਤੀ ਕਹਾਣੀ ਲੇਖੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸਚ ਸਮਗਰੀ ਇਕ ਲਿਆਈਆ। ਸਚ ਸਮਗਰੀ ਲੈ ਕੇ ਆਇਆ, ਵਾਹਦ ਲਾਸ਼ਰੀਕਾ। ਇਕ ਨਗਰੀ ਬਹਿ ਕੇ ਆਇਆ, ਜਿਸ ਦੀਆਂ ਕਰਦੇ ਰਹੇ ਉਡੀਕਾਂ। ਜੋਤ ਉਜਗਰੀ ਕਰ ਕੇ ਆਇਆ, ਪਿਛਲੀਆਂ ਮੇਟੇ ਸਰਬ ਤਰੀਕਾਂ। ਆਪਣੀ ਕਹਾਣੀ ਸਜਰੀ ਪੜ੍ਹ ਕੇ ਆਇਆ, ਜਨ ਭਗਤਾਂ ਦੱਸੇ ਚਰਨ ਪ੍ਰੀਤਾ। ਪੀਰ ਪੈਗ਼ੰਬਰ ਗੁਰ ਅਵਤਾਰਾਂ ਫੜ ਕੇ ਆਇਆ, ਫੜ ਫੜ ਬਾਹੋਂ ਸਰਬ ਘਸੀਟਾ । ਸਤਿਜੁਗ ਦਾ ਸਾਚਾ ਚੰਦ ਚੜ੍ਹ ਕੇ ਆਇਆ, ਨੂਰੋ ਨੂਰ ਨੂਰ ਅਨਡੀਠਾ। ਤਾਰਨਹਾਰਾ ਤਾਰਾ ਬਣ ਕੇ ਆਇਆ, ਸਾਹਿਬ ਦਿਆਲ ਦਿਆਲ ਹਰਿ ਨਜ਼ਦੀਕਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣੀ ਰੀਤਾ।