ਪਹਿਲੀ ਮੱਘਰ ੨੦੧੯ ਬਿਕਰਮੀ ਹਰਿ ਭਗਤ ਦਵਾਰ ਜੇਠੂਵਾਲ
ਪੁਰਖ ਅਕਾਲ ਕਲ ਸਾਚੀ ਕਲਗ਼ੀ, ਹਰਿ ਸਾਚੀ ਕਾਰ ਕਮਾਈਆ। ਨਿਰਗੁਣ ਸਰਗੁਣ ਖੇਲ ਆਪੇ ਕਰਦੀ, ਨਾਰ ਕੰਤ ਰੂਪ ਵਟਾਈਆ। ਸਚਖੰਡ ਦਵਾਰੇ ਆਪ ਚੜ੍ਹਦੀ, ਖ਼ਾਕੀ ਖ਼ਾਕ ਆਪ ਸਮਾਈਆ। ਆਪਣਾ ਨਾਮ ਆਪਣਾ ਅੱਖਰ ਆਪਣਾ ਕਲਮਾ ਆਪੇ ਪੜ੍ਹਦੀ, ਪੜ੍ਹ ਪੜ੍ਹ ਆਪੇ ਖ਼ੁਸ਼ੀ ਮਨਾਈਆ। ਆਪਣੀ ਜੋਤ ਆਪਣੀ ਅਗਨੀ ਆਪਣੇ ਹਵਨ ਆਪੇ ਸੜਦੀ, ਦੂਸਰ ਸਾਰ ਕਿਸੇ ਨਾ ਆਈਆ। ਆਦਿ ਅੰਤ ਆਪਣਾ ਘਾੜਨ ਆਪੇ ਘੜਦੀ, ਸੁਨਿਆਰ ਠਠਿਆਰ ਨਾ ਕੋਇ ਵਡਿਆਈਆ । ਸੀਸ ਜਗਦੀਸ਼ ਸੇਵ ਕਮਾਏ ਬਣ ਬਣ ਬਰਦੀ, ਨਿਉਂ ਨਿਉਂ ਆਪਣਾ ਸੀਸ ਝੁਕਾਈਆ। ਦਰ ਦਰਵੇਸ਼ ਬਣ ਬਣ ਫਿਰੇ ਡਰਦੀ, ਨਿਰਭੌ ਭੈ ਇਕ ਰਖਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਫਿਰੇ ਫੜਦੀ, ਦੋ ਜਹਾਨਾਂ ਵੇਖ ਵਖਾਈਆ। ਨੌਂ ਖੰਡ ਪ੍ਰਿਥਮੀ ਸਤ ਦੀਪ ਬ੍ਰਹਿਮੰਡ ਖੰਡ ਪੁਰੀ ਅਕਾਸ਼ ਫਿਰੇ ਲੜਦੀ, ਆਪ ਆਪਣਾ ਬਲ ਵਖਾਈਆ। ਜੁਗਾ ਜੁਗੰਤਰ ਕਿਸੇ ਕੋਲੋਂ ਨਾ ਹਰਦੀ,
ਹਾਰ ਜਿਤ ਆਪਣੇ ਹੱਥ ਰਖਾਈਆ। ਬਿਨ ਭਗਤ ਪਿਆਰ ਸਦਾ ਮਰਦੀ, ਜੀਵਣ ਜੁਗਤ ਨਾ ਕੋਇ ਵਡਿਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰ ਜੋਤ ਸੁਆਈਆ। ਜੋਤੀ ਨੂਰ ਕਲਗ਼ੀਧਰ, ਕਲਕਲਕੀ ਖੇਲ ਖਿਲਾਇੰਦਾ। ਸਚ ਸਿੰਘਾਸਣ ਆਪੇ ਚੜ੍ਹ, ਤਖ਼ਤ ਨਿਵਾਸੀ ਸੋਭਾ ਪਾਇੰਦਾ। ਮਰਦ ਮਰਦਾਨਾ ਆਪੇ ਬਣ, ਨੂਰ ਜ਼ਹੂਰ ਆਪ ਕਰਾਇੰਦਾ। ਹੱਕ ਮੁਕਾਮੇ ਆਪੇ ਖੜ, ਜਲਵਾ ਨੂਰ ਵੇਖ ਵਖਾਇੰਦਾ। ਆਇਤ ਸ਼ਰਾਇਤ ਆਪੇ ਪੜ੍ਹ, ਕਲਮਾ ਨਬੀ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਸਮਝਾਇੰਦਾ। ਸਾਚੀ ਕਲਗ਼ੀ ਗੋਬਿੰਦ ਤੋੜਾ, ਭੇਵ ਕੋਇ ਨਾ ਪਾਇੰਦਾ। ਕਲਜੁਗ ਅੰਤਮ ਬਣਿਆ ਜੋੜਾ, ਨਿਰਗੁਣ ਸਰਗੁਣ ਮੇਲ ਮਿਲਾਇੰਦਾ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਰਸ ਵੇਖੇ ਮਿੱਠਾ, ਕੌੜਾ, ਆਦਿ ਜੁਗਾਦੀ ਫੋਲ ਫੁਲਾਇੰਦਾ। ਪੁਰਖ ਅਬਿਨਾਸ਼ੀ ਇਕੋ ਰੱਖਿਆ ਆਪਣਾ ਘੋੜਾ, ਆਪ ਆਪਣਾ ਆਸਣ ਲਾਇੰਦਾ। ਚੁੱਕਣਹਾਰਾ ਆਪਣਾ ਪੌੜਾ, ਰੂਪ ਰੰਗ ਨਾ ਕੋਇ ਰਖਾਇੰਦਾ। ਦੋ ਜਹਾਨਾਂ ਫਿਰੇ ਦੌੜਾ, ਦਰੋਹੀ ਖ਼ੁਦਾਏ ਸਰਬ ਕੁਰਲਾਇੰਦਾ। ਖੇਲ ਕਰਾਏ ਬ੍ਰਹਿਮਣ ਗੌੜਾ, ਗ਼ੌਰ ਆਪਣਾ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਲਗੀ ਆਪ ਸਮਝਾਇੰਦਾ। ਸਾਚੀ ਕਲਗੀ ਗੋਬਿੰਦ ਧਾਰ, ਹਰਿ ਹਰਿ ਖੇਲ ਕਰਾਈਆ। ਪੁਰਖ ਅਕਾਲ ਹੋ ਉਜਿਆਰ, ਉਜਰਤ ਪਿਛਲੀ ਲੇਖੇ ਪਾਈਆ। ਲਹਿਣਾ ਦੇਣਾ ਦੇਵੇ ਕਰਜ਼ ਉਤਾਰ, ਮਕਰੂਜ਼ ਆਪਣਾ ਫ਼ਰਜ਼ ਰਿਹਾ ਨਿਭਾਈਆ। ਚਮਕ ਵਖਾਏ ਅਪਰ ਅਪਾਰ, ਦਮਕ ਆਪਣੇ ਵਿਚ ਛੁਪਾਈਆ। ਸਨਕ ਸਨੰਦਨ ਰੋਵੇ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਈਆ। ਬਰਾਹ ਚਰਨ ਧੂੜੀ ਮੰਗੇ ਛਾਰ, ਤੇਰਾ ਮੁਖੜਾ ਨਜ਼ਰ ਨਾ ਆਈਆ। ਹਾਵ ਗ਼ਰੀਵ ਕਹੇ ਮੇਰੇ ਉਤੇ ਹੋ ਅਸਵਾਰ, ਮੁਖ ਮੇਰਾ ਤੋਹੇ ਸਾਲਾਹੀਆ। ਯਗੈ ਪੁਰਸ਼ ਦੋਏ ਦੋਏ ਜੌੜ ਮੰਗੇ ਚਰਨ ਧੂੜ ਛਾਰ, ਖ਼ਾਕੀ ਖ਼ਾਕ ਖ਼ਾਕ ਰਮਾਈਆ। ਨਰ ਨਰਾਇਣ ਕਹੇ ਖੋਲ੍ਹ ਤਾਕ, ਬੰਦ ਕਵਾੜੀ ਕੁੰਡਾ ਲਾਹੀਆ। ਤੇਰੀ ਕਲਗ਼ੀ ਵੇਖਾਂ ਝਾਕ, ਝਾਕੀ ਇਕੋ ਵਾਰ ਜਣਾਈਆ। ਸਚਖੰਡ ਨਿਵਾਸੀ ਤੇਰਾ ਸਾਕ, ਸਤਿ ਪੁਰਖ ਨਿਰੰਜਣ ਤੇਰੀ ਵਡ ਵਡਿਆਈਆ। ਜੁਗ ਚੌਕੜੀ ਤੱਕਦੇ ਰਹੇ ਤੇਰੀ ਵਾਟ, ਤੇਰਾ ਪੰਧ ਨਾ ਕੋਇ ਮੁਕਾਈਆ। ਤੁਧ ਬਿਨ ਪੁਛੇ ਨਾ ਕੋਇ ਵਾਤ, ਸੀਸ ਜਗਦੀਸ਼ ਹੱਥ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਲਗ਼ੀ ਇਕ ਸਮਝਾਈਆ। ਸਾਚੀ ਕਲਗ਼ੀ ਕਲ ਅਵਤਾਰਾ, ਏਕਾ ਏਕ ਜਣਾਇੰਦਾ। ਸਚਖੰਡ ਨਿਵਾਸੀ ਹੋ ਉਜਿਆਰਾ, ਸੋ ਪੁਰਖ ਨਿਰੰਜਣ ਵੇਸ ਵਟਾਇੰਦਾ। ਹਰਿ ਪੁਰਖ ਨਿਰੰਜਣ ਖੋਲ੍ਹ ਕਵਾੜਾ, ਥਿਰ ਘਰ ਆਪਣਾ ਕੁੰਡਾ ਲਾਹਿੰਦਾ। ਏਕੰਕਾਰਾ ਪਾਵੇ ਸਾਰਾ, ਆਦਿ ਨਿਰੰਜਣ ਨੂਰ ਧਰਾਇੰਦਾ। ਅਬਿਨਾਸ਼ੀ ਕਰਤਾ ਕਰ ਪਿਆਰਾ, ਸ੍ਰੀ ਭਗਵਾਨ ਸੰਗ ਰਖਾਇੰਦਾ। ਪਾਰਬ੍ਰਹਮ ਪ੍ਰਭ ਬਣ ਵਣਜਾਰਾ, ਸਾਚਾ ਵਣਜ ਆਪ ਜਣਾਇੰਦਾ। ਦੱਤਾ ਤ੍ਰੈ ਵੇਖ ਕਿਨਾਰਾ, ਹਰਿ ਘਾਟ ਇਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੂਸਰ ਨਜ਼ਰ ਕਿਸੇ ਨਾ ਆਇੰਦਾ। ਹਰਿ ਕਲਗ਼ੀ ਨੂਰ ਨੂਰ ਅਵੱਲਾ, ਨਜ਼ਰ ਕਿਸੇ ਨਾ ਆਇੰਦਾ। ਪਰਵਰਦਿਗਾਰ ਇਕ ਇਕੱਲਾ, ਦਰਗਾਹ ਸਾਚੀ ਵੇਖ ਵਖਾਇੰਦਾ । ਚੌਦਾਂ ਤਬਕ ਤਬਕ ਮਹੱਲਾ, ਸਾਚਾ ਸਬਕ ਸਬਕ ਪੜ੍ਹਾਇੰਦਾ। ਆਦਿ ਜੁਗਾਦੀ ਏਕਾ ਪੱਲਾ, ਪੱਲੂ ਆਪਣਾ ਨਾਮ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਏਕਾ ਘੱਲਾ, ਜੋਤ ਸ਼ਬਦੀ ਆਪੇ ਰੱਲਾ,
ਜੋਤੀ ਨੂਰ ਨੂਰ ਸਮਾਇੰਦਾ। ਜੋਤੀ ਨੂਰ ਆਲਮੀਨ, ਉਲਮਾ ਆਲਮ ਭੇਵ ਨਾ ਰਾਈਆ। ਦੇਵਣਹਾਰਾ ਸਚ ਤਲਕੀਨ, ਜਾਗਰਤ ਜੋਤ ਕਰੇ ਰੁਸ਼ਨਾਈਆ। ਕਰੇ ਕਰਾਏ ਹੱਕ ਤਲਕੀਨ, ਤਹਿਕੀਕ ਆਪਣੀ ਆਪ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਪਾਰਾ, ਕਲ ਕਲਕੀ ਆਪ ਜਣਾਇੰਦਾ। ਲੇਖਾ ਜਾਣ ਧੁਰ ਦਰਬਾਰਾ, ਧੁਰ ਦਾ ਭੇਵ ਆਪ ਚੁਕਾਇੰਦਾ। ਨਿਰਗੁਣ ਸਰਗੁਣ ਪਾਵੇ ਸਾਰਾ, ਸਰਗੁਣ ਨਿਰਗੁਣ ਵੇਖ ਵਖਾਇੰਦਾ। ਜੁਗ ਚੌਕੜੀ ਪਾਰ ਕਿਨਾਰਾ, ਸਤਿਜੁਗ ਤ੍ਰੇਤਾ ਦਵਾਪਰ ਆਪ ਹੰਢਾਇੰਦਾ। ਲੇਖਾ ਜਾਣ ਤੇਈ ਅਵਤਾਰਾ, ਦਰ ਦਰ ਆਪਣਾ ਹੁਕਮ ਮਨਾਇੰਦਾ। ਹੁਕਮੇ ਅੰਦਰ ਖੇਲ ਨਿਆਰਾ, ਨਰ ਹਰਿ ਨਰਾਇਣ ਆਪ ਕਰਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਕਰ ਲਿਖਾਰਾ, ਲਿਖ ਲਿਖ ਲੇਖਾ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਹਰਿ ਕਰਤਾਰ, ਏਕਾ ਏਕ ਕਰਾਈਆ। ਭਗਤਨ ਮੇਲਾ ਕੰਤ ਭਤਾਰ, ਘਰ ਸਾਚੇ ਵੱਜੇ ਵਧਾਈਆ। ਲੇਖਾ ਜਾਣੇ ਪੀਰ ਪੈਗ਼ੰਬਰ ਸਾਚੇ ਯਾਰ, ਯਾਰੀ ਯਾਰਾਂ ਨਾਲ ਨਿਭਾਈਆ। ਈਸਾ ਮੂਸਾ ਮੁਹੰਮਦ ਦੇ ਆਧਾਰ, ਏਕਾ ਏਕ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਭੇਵ ਆਪ ਜਣਾਈਆ। ਸਾਚਾ ਭੇਵ ਹਰਿ ਭਗਵਾਨਾ, ਏਕਾ ਏਕ ਜਣਾਇੰਦਾ। ਨਾਨਕ ਨਿਰਗੁਣ ਨਾਮ ਤਰਾਨਾ, ਸਤਿ ਸਤਿ ਵਡਿਆਇੰਦਾ। ਸਚਖੰਡ ਦਵਾਰਾ ਸਚ ਮਕਾਨਾ, ਹੱਕ ਮੁਕਾਮ ਇਕ ਦ੍ਰਿੜਾਇੰਦਾ। ਏਕਾ ਜੋਤੀ ਖੇਲ ਮਹਾਨਾ, ਗੋਬਿੰਦ ਏਕਾ ਗੋਦ ਸੁਹਾਇੰਦਾ। ਗੋਬਿੰਦ ਮੇਲਾ ਪਿਤਾ ਸੁਜਾਨਾ, ਸਾਚੀ ਸਿਖਿਆ ਇਕ ਰਖਾਇੰਦਾ। ਧੁਰਦਰਗਾਹੀ ਹਰਿ ਨਿਸ਼ਾਨਾ, ਨਿਗਾਹਬਾਨ ਆਪ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਗੋਬਿੰਦ ਸੂਰਾ, ਪੁਰਖ ਅਕਾਲ ਇਕ ਧਿਆਈਆ। ਅੰਦਰ ਬਾਹਰ ਇਕੋ ਬਹੁੜਾ, ਗੁਪਤ ਜ਼ਾਹਰ ਵੇਖ ਵਖਾਈਆ। ਨੇਤਰ ਲੋਚਣ ਨੈਣ ਹਾਜ਼ਰ ਹਜ਼ੂਰਾ, ਦਿਵਸ ਰੈਣ ਨਾ ਕੋਇ ਵਡਿਆਈਆ। ਸਰਬ ਕਲਾ ਸਮਰਥ ਭਰਪੂਰਾ, ਭਰਪੂਰ ਰਿਹਾ ਸਰਬ ਠਾਈਂਆ। ਵਸਣਹਾਰਾ ਦੂਰ ਨੇੜਾ, ਨੇਰਨ ਹੋ ਹੋ ਦਰਸ ਦਿਖਾਈਆ। ਤੂੰ ਮੇਰਾ ਮੈਂ ਤੇਰਾ, ਤੇਰਾ ਮੇਰਾ ਭੇਵ ਨਾ ਜਾਣੇ ਕੋਇ ਰਾਈਆ। ਤੇਰਾ ਨਗਰ ਮੇਰਾ ਖੇੜਾ, ਮੇਰਾ ਖੇੜਾ ਤੇਰੀ ਵਡਿਆਈਆ। ਲੱਖ ਚੁਰਾਸੀ ਝੂਠਾ ਝੇੜਾ, ਜੀਵਣ ਜੁਗਤ ਜਗਤ ਕੁੜਮਾਈਆ। ਕਲਜੁਗ ਅੰਤਮ ਪੁਰਖ ਅਕਾਲ ਪਾਰਬ੍ਰਹਮ ਪਤਿਪਰਮੇਸ਼ਵਰ ਨਿਹਕਾਮੀ ਸਦਾ ਸਵਾਮੀ ਪਾਏ ਫੇਰਾ, ਫੇਰੀ ਆਪਣੀ ਇਕ ਜਣਾਈਆ। ਨਵ ਨੌਂ ਚਾਰ ਕਰੇ ਨਬੇੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਚੁਕਾਈਆ। ਸਾਚਾ ਭੇਵ ਹਰਿ ਹਰਿ ਖੋਲ੍ਹੇ, ਖ਼ਾਲਕ ਖ਼ਲਕ ਹਰਿ ਜਣਾਇੰਦਾ। ਦੋ ਜਹਾਨਾਂ ਤੋਲ ਤੋਲੇ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਆਦਿ ਜੁਗਾਦਿ ਰਹੇ ਅਡੋਲੇ, ਅਡੋਲ ਡੁਲ ਕਦੇ ਨਾ ਜਾਇੰਦਾ। ਵਸਣਹਾਰਾ ਕਾਇਆ ਪਰਦੇ ਉਹਲੇ, ਆਪਣਾ ਭੇਵ ਨਾ ਕਿਸੇ ਜਣਾਇੰਦਾ। ਬਿਨ ਗੋਬਿੰਦ ਸਾਚੀ ਧਰਤ ਕੋਇ ਨਾ ਮੌਲੇ, ਮੌਲਾ ਰੂਪ ਨਾ ਕੋਇ ਵਖਾਇੰਦਾ । ਨਿਰਗੁਣ ਨਿਰਗੁਣ ਨਾਲ ਕਰੇ ਕੌਲੇ, ਸਰਗੁਣ ਸਰਗੁਣ ਮੋਹ ਚੁਕਾਇੰਦਾ। ਅੰਤਮ ਕਲ ਪਰਗਟ ਹੋਏ ਉਪਰ ਧੌਲੇ, ਧਰਨੀ ਧਰਤ ਧਵਲ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਜਣਾਇੰਦਾ। ਸਾਚੀ ਖੇਲ ਹਰਿ ਕਰਤਾਰ, ਗੁਰ ਗੁਰ ਗੋਬਿੰਦ ਆਪ ਜਣਾਈਆ।
ਤੇਰਾ ਸੀਸ ਮੇਰੀ ਦਸਤਾਰ, ਤੇਰੀ ਦਸਤਾਰ ਮੇਰੀ ਰੁਸ਼ਨਾਈਆ। ਤੇਰੀ ਪ੍ਰੀਤ ਮੇਰਾ ਪਿਆਰ, ਮੇਰਾ ਪਿਆਰ ਤੇਰੀ ਵਡਿਆਈਆ। ਤੇਰੀ ਰੀਤ ਵਿਚ ਸੰਸਾਰ, ਸ਼ਾਹ ਹਕੀਰ ਵੇਖ ਵਖਾਈਆ। ਬੇਨਕਾਬ ਮੁਖ ਪਰਦਾ ਆਪੇ ਪਾੜ, ਸ਼ਰਅ ਸ਼ਰੀਅਤ ਨਾ ਕੋਇ ਵਡਿਆਈਆ। ਦੀਨ ਮਜ਼੍ਹਬਾਂ ਵਸੇ ਬਾਹਰ, ਨੂਰ ਨੁਰਾਨਾ ਸੱਚਾ ਮਾਹੀਆ। ਕਲ ਕਲਕੀ ਲੈ ਅਵਤਾਰ, ਸਿਰ ਕਲਗ਼ੀ ਇਕ ਟਿਕਾਈਆ। ਜਿਸ ਦੀ ਕਿਸੇ ਨਾ ਪਾਈ ਸਾਰ, ਚਾਰ ਜੁਗ ਨਿਉਂ ਨਿਉਂ ਸੀਸ ਝੁਕਾਈਆ। ਤੇਈ ਅਵਤਾਰ ਰਹੇ ਭਿਖਾਰ, ਭਗਤ ਖ਼ਾਲੀ ਝੋਲੀ ਅੱਗੇ ਡਾਹੀਆ। ਪੀਰ ਪੈਗ਼ੰਬਰ ਸੁਣਦੇ ਰਹੇ ਗੁਫ਼ਤਾਰ, ਜਲਵਾ ਨੂਰ ਨਜ਼ਰ ਕਿਸੇ ਨਾ ਆਈਆ। ਕਿਰਨ ਕਿਰਨ ਕਿਰਨ ਵਿਚੋਂ ਕੱਢੀ ਬਾਹਰ, ਆਪਣੀ ਕਿਰਪਾ ਦਏ ਦ੍ਰਿੜਾਈਆ। ਮੂਸਾ ਡਿਗਾ ਮੂੰਹ ਦੇ ਭਾਰ, ਮੁਫ਼ਲਸ ਹੋ ਕੇ ਮੰਗ ਮੰਗਾਈਆ। ਖ਼ਿਮਾ ਗ਼ਰੀਬੀ ਸਾਚੇ ਯਾਰ, ਨਜ਼ਦੀਕੀ ਤੇਰੀ ਨਜ਼ਦੀਕੀ ਨਜ਼ਰ ਕਿਸੇ ਨਾ ਆਈਆ। ਬਾਰੀਕੀ ਬਾਰੀਕੀ ਬਾਰੀਕ ਤੇਰੀ ਗੁਫ਼ਤਾਰ, ਗੁਫ਼ਤ ਸ਼ਨੀਦ ਨਾ ਕੋਇ ਜਣਾਈਆ। ਕੋਈ ਨਾ ਜਾਣੇ ਤੇਰੀ ਰਫ਼ਤਾਰ, ਤੇਰਾ ਭੇਵ ਨਾ ਕੋਇ ਜਣਾਈਆ । ਦੋਏ ਜੋੜ ਕਰੇ ਨਿਮਸਕਾਰ, ਪਰਵਰਦਿਗਾਰ ਤੇਰੀ ਸਰਨਾਈਆ। ਤੇਰਾ ਨੂਰ ਇਕ ਅਪਾਰ, ਤੇਰੀ ਚਮਕ ਚਮਕ ਵਡਿਆਈਆ। ਤੂੰ ਪੀਰਾਂ ਦਾ ਪੀਰ ਪੈਗ਼ੰਬਰ ਸ਼ਾਹਾਂ ਦਾ ਸ਼ਾਹ ਸਿਕਦਾਰ, ਦਸਤਗੀਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਲਗ਼ੀ ਦਏ ਵਡਿਆਈਆ। ਸਾਚੀ ਕਲਗ਼ੀ ਗੋਬਿੰਦ ਰੰਗ, ਸੋ ਪੁਰਖ ਨਿਰੰਜਣ ਆਪ ਵਖਾਇੰਦਾ। ਚਰਨ ਭਿਖਾਰੀ ਮੰਗੀ ਮੰਗ, ਮੰਗੀ ਮੰਗ ਪੂਰ ਕਰਾਇੰਦਾ। ਪਰਗਟ ਹੋ ਸੂਰਾ ਸਰਬੰਗ, ਸੋ ਪੁਰਖ ਨਿਰੰਜਣ ਵੇਸ ਵਟਾਇੰਦਾ। ਦੋ ਜਹਾਨ ਵਜਾਏ ਮਰਦੰਗ, ਮਰਦੰਗਾ ਨਜ਼ਰ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਸਾਚਾ ਖੇਲ ਹਰਿ ਕਰਤਾਰਾ, ਕਲ ਕਲਜੁਗ ਆਪ ਵਖਾਈਆ। ਜੋਤੀ ਜਾਮਾ ਭੇਖ ਨਿਆਰਾ, ਆਦਿ ਜੁਗਾਦੀ ਰਾਮਾ ਨਜ਼ਰ ਕਿਸੇ ਨਾ ਆਈਆ। ਸਚਖੰਡ ਨਿਵਾਸੀ ਸਾਚਾ ਕਾਹਨਾ, ਖੇਲੇ ਖੇਲ ਮਰਦ ਮਰਦਾਨਾ, ਵਡ ਮਰਦਾਨਗੀ ਇਕ ਕਮਾਈਆ। ਪੀਰ ਪੈਗ਼ੰਬਰ ਗਾਏ ਇਕ ਤਰਾਨਾ, ਤਰਾ ਤਰਾ ਨਾਲ ਸਮਝਾਈਆ। ਭਗਤ ਭਗਵਾਨ ਦਏ ਨਿਸ਼ਾਨਾ, ਸਤਿ ਨਿਸ਼ਾਨਾ ਇਕ ਵਖਾਈਆ। ਗੁਰ ਗੁਰ ਦੇਵੇ ਇਕ ਪਰਵਾਨਾ, ਪਰਮ ਪੁਰਖ ਬੂਝ ਬੁਝਾਈਆ। ਜੁਗ ਚੌਕੜੀ ਖੇਲ ਮਹਾਨਾ, ਸਤਿਜੁਗ ਤ੍ਰੇਤਾ ਦਵਾਪਰ ਵੇਖ ਵਖਾਈਆ। ਕਲਜੁਗ ਅੰਤਮ ਹੋਏ ਪਰਧਾਨਾ, ਸਤਿ ਪਰਧਾਨਗੀ ਆਪ ਕਮਾਈਆ। ਸੀਸ ਜਗਦੀਸ਼ ਸੁਹਾਏ ਇਕ ਨਿਸ਼ਾਨਾ, ਬੇਨਿਸ਼ਾਨਾ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਕਲਕੀ ਵੇਸ ਵਟਾਈਆ। ਕਲ ਕਲਕੀ ਗੋਬਿੰਦ ਧਾਰ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਜੋਤੀ ਜੋਤ ਹੋ ਉਜਿਆਰ, ਸ਼ਬਦੀ ਸ਼ਬਦ ਵੰਡ ਵੰਡਾਇੰਦਾ। ਤਖ਼ਤ ਨਿਵਾਸੀ ਸਾਚੇ ਤਖ਼ਤ ਬੈਠ ਨਿਰੰਕਾਰ, ਨਿਰਗੁਣ ਆਪਣਾ ਖੇਲ ਖਿਲਾਇੰਦਾ। ਜੁਗ ਚੌਕੜੀ ਪਾਵੇ ਸਾਰ, ਪੂਰਬ ਲਹਿਣਾ ਵੇਖ ਵਖਾਇੰਦਾ। ਸਚਖੰਡ ਨਿਵਾਸੀ ਖੇਲ ਅਪਾਰ, ਹਰਿ ਕਰਤਾ ਆਪ ਜਣਾਇੰਦਾ। ਪੰਚਮ ਮੁਖ ਮੁਖ ਅਪਾਰ, ਅਪਰੰਪਰ ਰੰਗ ਰੰਗਾਇੰਦਾ। ਇਕ ਅੱਠ ਕਰ ਵਿਚਾਰ, ਬੀਸ ਬੀਸ ਸੰਗ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਇੰਦਾ। ਏਕਾ ਏਕ ਹੋਇਆ ਦੋ, ਨਿਰਗੁਣ ਸਰਗੁਣ ਰੂਪ ਧਰਾਈਆ। ਸਰਗੁਣ ਨਿਰਗੁਣ ਲੱਗਾ ਮੋਹ, ਮੋਹ ਮੁਹੱਬਤ ਇਕ ਵਡਿਆਈਆ। ਆਤਮ ਪਰਮਾਤਮ ਗਈ ਛੋਹ, ਬਾਂਕਾ ਛੋਹਰਾ ਰੂਪ ਵਟਾਈਆ। ਆਪਣਾ
ਨਾਂ ਰਖਾਇਆ ਸੋ, ਹੰ ਆਪਣਾ ਬੰਸ ਸੁਹਾਈਆ। ਅੰਮ੍ਰਿਤ ਇਕੋ ਇਕ ਚੋ, ਪਿਆਰ ਪਿਆਰ ਵਿਚੋਂ ਟਪਕਾਈਆ। ਨਿਰਗੁਣ ਜੋਤ ਕਰੇ ਲੋਅ, ਅੰਧ ਅੰਧੇਰ ਨਾ ਕੋਇ ਵਖਾਈਆ। ਆਪਣੇ ਜਿਹਾ ਆਪੇ ਹੋ, ਆਪਣੇ ਹੱਥ ਰੱਖੀ ਵਡਿਆਈਆ। ਨਾਤਾ ਤੋੜ ਛੱਬੀ ਪੋਹ, ਪੂਰਨ ਪੂਰ ਰਿਹਾ ਸਰਬ ਠਾਈਂਆ। ਦੋ ਜਹਾਨਾਂ ਰਿਹਾ ਜੋਹ, ਗੁਰ ਪੀਰ ਅਵਤਾਰ ਨਾਲ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਜਣਾਈਆ । ਸਾਚਾ ਖੇਲ ਕਰਨੇ ਯੋਗ, ਜੁਗਤੀ ਆਪਣੇ ਹੱਥ ਰਖਾਇੰਦਾ। ਵੇਖਣਹਾਰ ਲੋਕ ਪਰਲੋਕ, ਬ੍ਰਹਿਮੰਡ ਖੰਡ ਖੋਜ ਖੁਜਾਇੰਦਾ। ਸੁਣਾਵਣਹਾਰਾ ਸਚ ਸਲੋਕ, ਬ੍ਰਹਮਾ ਵਿਸ਼ਨ ਸ਼ਿਵ ਆਪ ਪੜ੍ਹਾਇੰਦਾ। ਦੇਵਣਹਾਰਾ ਵਸਤ ਥੋਕ, ਨਾਮ ਭੰਡਾਰਾ ਝੋਲੀ ਪਾਇੰਦਾ। ਵਸਾਵਣਹਾਰਾ ਕਿਲਾ ਕੋਟ, ਸਚਖੰਡ ਦਵਾਰ ਬੰਕ ਵਡਿਆਇੰਦਾ। ਪਰਗਟਾਵਣਹਾਰਾ ਨਿਰਮਲ ਜੋਤ, ਜੋਤੀ ਨੂਰ ਨੂਰ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਆਪਣਾ ਖੇਲ ਆਪਣਾ ਪਿਆਰ, ਆਪੇ ਆਪ ਜਣਾਈਆ। ਆਪੇ ਪ੍ਰੀਤਮ ਕਰੇ ਵਿਹਾਰ, ਪੀਆ ਆਪਣਾ ਰੰਗ ਰੰਗਾਈਆ। ਆਪੇ ਵੇਖੇ ਵੇਖਣਹਾਰ, ਵੇਖ ਵੇਖ ਆਪ ਬਿਗਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪ ਚੁਕਾਈਆ। ਆਪਣਾ ਪਰਦਾ ਚੁੱਕੇ ਆਪ, ਹਰਿ ਸਾਚਾ ਸਚ ਜਣਾਇੰਦਾ। ਆਪਣਾ ਦੱਸੇ ਆਪ ਪਰਤਾਪ, ਭੇਵ ਅਭੇਦ ਆਪ ਖੁਲ੍ਹਾਇੰਦਾ। ਆਪਣਾ ਬਣੇ ਆਪੇ ਮਾਈ ਬਾਪ, ਦੂਸਰ ਗੋਦ ਨਾ ਕੋਇ ਸੁਹਾਇੰਦਾ। ਆਪਣਾ ਕਰੇ ਆਪੇ ਜਾਪ, ਆਪੇ ਆਪਣਾ ਨਾਉਂ ਵਡਿਆਇੰਦਾ । ਆਪਣਾ ਬਣੇ ਆਪੇ ਸਾਕ, ਸੱਜਣ ਸੈਣ ਆਪ ਅਖਵਾਇੰਦਾ। ਆਪੇ ਆਪਣੀ ਪਰਗਟਾਏ ਸਾਚੀ ਜ਼ਾਤ, ਜ਼ਾਤ ਅਜ਼ਾਤੀ ਨਾ ਕੋਇ ਰਖਾਇੰਦਾ। ਆਪੇ ਹੋਏ ਪਾਕੀ ਪਾਕ, ਪੁਨੀਤ ਆਪਣਾ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪ ਉਠਾਇੰਦਾ। ਆਪਣਾ ਪਰਦਾ ਆਪੇ ਲਾਹ, ਲਹਿਰ ਲਹਿਰ ਵਿਚੋਂ ਪਰਗਟਾਈਆ। ਆਦਿ ਨਿਰੰਜਣ ਆਪ ਅਖਵਾ, ਸੋ ਪੁਰਖ ਨਿਰੰਜਣ ਸੋਭਾ ਪਾਈਆ। ਹਰਿ ਪੁਰਖ ਨਿਰੰਜਣ ਵੇਸ ਵਟਾ, ਏਕੰਕਾਰੇ ਰੰਗ ਰੰਗਾਈਆ। ਸਚਖੰਡ ਬੈਠੇ ਸਾਚੇ ਥਾਂ, ਥਾਨ ਥਨੰਤਰ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਇਛਿਆ ਆਪ ਧਰਾਈਆ। ਆਪਣੀ ਇਛਿਆ ਆਪੇ ਰੱਖ, ਮਿਹਰਵਾਨ ਖੇਲ ਕਰਾਇੰਦਾ। ਆਪਣੇ ਵਿਚੋਂ ਹੋ ਪਰਤੱਖ, ਆਪਣਾ ਨੂਰ ਪਰਗਟਾਇੰਦਾ। ਆਪਣਾ ਖੇਲ ਕਰੇ ਸਮਰਥ, ਸਮਰਥ ਆਪਣੀ ਧਾਰ ਚਲਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਇੰਦਾ। ਆਪੇ ਸ਼ਾਹ ਸੁਲਤਾਨ ਰਾਜਨ ਰਾਜ, ਸ਼ਾਹੋ ਭੂਪ ਆਪ ਅਖਵਾਈਆ। ਆਪੇ ਰਚ ਰਚ ਆਪਣਾ ਕਾਜ, ਹਰਿ ਹਰਿ ਆਪੇ ਵੇਖ ਵਖਾਈਆ। ਆਪੇ ਬਣੇ ਗੁਰੂ ਮਹਾਰਾਜ, ਸ਼ਾਹ ਪਾਤਸ਼ਾਹ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪਣੀ ਇਛਿਆ ਆਪੇ ਪੂਰ ਕਰਾਈਆ। ਆਪਣੀ ਇਛਿਆ ਦੇਵੇ ਮਾਣ, ਹਰਿ ਜੂ ਦਇਆ ਕਮਾਇੰਦਾ। ਸ਼ਾਹੋ ਭੂਪ ਬਣ ਰਾਜ ਰਾਜਾਨ, ਹੁਕਮੀ ਹੁਕਮ ਸੁਣਾਇੰਦਾ। ਤਖ਼ਤ ਨਿਵਾਸੀ ਨੌਜਵਾਨ, ਪੰਚਮ ਮੁਖ ਵਡਿਆਇੰਦਾ। ਪੰਚਮ ਪੰਚਾਂ ਕਰ ਪਰਧਾਨ, ਪੰਚਮ ਭੇਵ ਖੁਲ੍ਹਾਇੰਦਾ। ਆਪਣਾ ਨੂਰ ਨੂਰ ਮਹਾਨ, ਪਰਕਾਸ਼ ਪਰਕਾਸ਼ ਨਾਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨੂਰ ਆਪ ਧਰਾਇੰਦਾ। ਆਪਣਾ ਨੂਰ ਜੋਤੀ ਧਾਰ,
ਜੋਤ ਜੋਤ ਰੁਸ਼ਨਾਈਆ। ਆਪਣੀ ਜੋਤ ਕਰ ਪਿਆਰ, ਆਪਣੇ ਅੰਗ ਲਗਾਈਆ। ਆਪਣੇ ਮੰਦਰ ਦਏ ਆਧਾਰ, ਆਪ ਆਪਣੀ ਖ਼ੁਸ਼ੀ ਵਖਾਈਆ। ਆਪੇ ਫੜ ਫੜ ਕਰੇ ਪਿਆਰ, ਪਿਆਰ ਪਿਆਰ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਪਿਆਰ ਨਿਰਗੁਣ ਧਾਰ, ਨਿਰਗੁਣ ਨਿਰਗੁਣ ਦਏ ਵਡਿਆਈਆ। ਨਿਰਗੁਣ ਪਿਆਰ ਸਾਚਾ ਦਰਦੀ, ਪੁਰਖ ਅਕਾਲ ਦਰਦ ਵੰਡਾਇੰਦਾ। ਸਤਿ ਸਤਿਵਾਦੀ ਆਪਣੇ ਪਿਆਰ ਪੁਆਏ ਸਾਚੀ ਬਰਦੀ, ਵਰਦੀ ਆਪਣੇ ਰੰਗ ਰੰਗਾਇੰਦਾ। ਆਪਣੇ ਨੂਰ ਨੁਰਾਨੇ ਨਾਉਂ ਧਰਾਏ ਸਾਚੀ ਕਲਗ਼ੀ, ਕਲਗ਼ੀ ਆਪਣੇ ਸੀਸ ਉਠਾਇੰਦਾ। ਆਦਿ ਜੁਗਾਦਿ ਜੁਗ ਜੁਗ ਆਪਣੀ ਕਲਾ ਰਾਖੇ ਚੜ੍ਹਦੀ, ਲੱਖ ਚੁਰਾਸੀ ਆਪ ਨਿਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਲਗ਼ੀ ਆਪ ਬਣਾਇੰਦਾ। ਸਾਚੀ ਕਲਗ਼ੀ ਧੁਰਦਰਗਾਹ, ਹਰਿ ਇਕੋ ਇਕ ਬਣਾਈਆ। ਜੁਗ ਜੁਗ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਸ਼ਬਦੀ ਸ਼ਬਦ ਦੇਂਦਾ ਰਿਹਾ ਸਲਾਹ, ਆਪ ਆਪਣੀ ਸਿਫ਼ਤ ਸੁਣਾਈਆ। ਕਲਜੁਗ ਅੰਤਮ ਨਿਰਗੁਣ ਪਰਗਟ ਹੋ ਕੇ ਆਏ ਸਚ ਮਲਾਹ, ਬੇੜਾ ਆਪਣੇ ਕੰਧ ਉਠਾਈਆ। ਦੋ ਜਹਾਨਾਂ ਕਰੇ ਰੁਸ਼ਨਾ, ਚੌਦਾਂ ਤਬਕ ਵੇਖ ਵਖਾਈਆ। ਚੌਦਾਂ ਲੋਕ ਪਰਦਾ ਦੇਵੇ ਲਾਹ, ਪਰਦਾਨਸ਼ੀਂ ਬੇਪਰਵਾਹੀਆ। ਸਾਚਾ ਸੋਹਲਾ ਦਏ ਸੁਣਾ, ਸੋ ਪੁਰਖ ਨਿਰੰਜਣ ਵਡ ਵਡਿਆਈਆ। ਹੰ ਬ੍ਰਹਮ ਬੋਲਾ ਲਏ ਵਿਆਹ, ਪਾਰਬ੍ਰਹਮ ਪ੍ਰਭ ਫੇਰੀ ਪਾਈਆ। ਗੋਬਿੰਦ ਵਿਚੋਲਾ ਲਏ ਬਣਾ, ਰੂਪ ਰੰਗ ਰੇਖ ਨਜ਼ਰ ਨਾ ਆਈਆ। ਪਰਦਾ ਉਹਲਾ ਆਪ ਉਠਾ, ਮੌਲਾ ਆਪਣਾ ਵੇਸ ਵਟਾਈਆ। ਤੋਲਾ ਬਣ ਬੇਪਰਵਾਹ, ਨਾਮ ਕੰਡਾ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਕਲਗ਼ੀਧਰ ਸਿਰ ਕਲਗ਼ੀ ਰੱਖ, ਕਲਜੁਗ ਅੰਤਮ ਖੇਲ ਕਰਾਈਆ । ਜੁਗ ਚੌਕੜੀ ਰਿਹਾ ਦੱਸ, ਸ਼ਬਦੀ ਸ਼ਬਦ ਰਾਗ ਸੁਣਾਈਆ। ਆਦਿ ਅੰਤ ਕਿਸੇ ਨਾ ਹੋਇਆ ਵਸ, ਬੇਵਸ ਸਰਬ ਲੋਕਾਈਆ। ਜੁਗ ਚੌਕੜੀ ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਗਾ ਗਾ ਥੱਕੀ ਜੱਸ, ਅੰਤ ਕਹਿਣ ਕੋਇ ਨਾ ਪਾਈਆ। ਕਲਜੁਗ ਅੰਤਮ ਸਭ ਦਾ ਤੁਟਾ ਹੱਠ, ਧੀਰਜ ਧੀਰ ਨਾ ਕੋਇ ਧਰਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਚਖੰਡ ਦਵਾਰੇ ਪ੍ਰਭ ਚਰਨੀਂ ਗਏ ਢੱਠ, ਆਪਣਾ ਬਲ ਨਾ ਕੋਇ ਰਖਾਈਆ। ਤੇਰਾ ਖੇਲ ਪੁਰਖ ਸਮਰਥ, ਸਮਰਥ ਤੇਰੇ ਹੱਥ ਵਡਿਆਈਆ। ਕਲਜੁਗ ਅੰਤਮ ਜਿਉਂ ਭਾਵੇ ਤਿਉਂ ਲੈਣਾ ਰੱਖ, ਤੁਧ ਬਿਨ ਨਜ਼ਰ ਕੋਇ ਨਾ ਆਈਆ। ਲੱਖ ਚੁਰਾਸੀ ਭਾਂਡੇ ਸੱਖ, ਨਾਮ ਵਸਤ ਨਾ ਕੋਇ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦੀਨ ਮਜ਼੍ਹਬ ਕਰਦੇ ਆਏ ਪੱਖ, ਨਿਰਪੱਖ ਨਾ ਕੋਇ ਅਖਵਾਈਆ। ਅੰਤਮ ਹੋਏ ਖ਼ਾਲੀ ਹੱਥ, ਦੋ ਜਹਾਨ ਫਿਰੀ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਜਣਾਈਆ। ਸਾਚਾ ਖੇਲ ਜਾਣੇ ਭਗਵੰਤ, ਭੇਵ ਅਭੇਦ ਜਣਾਇੰਦਾ। ਜੁਗ ਜੁਗ ਮਾਇਆ ਪਾਏ ਬੇਅੰਤ, ਬੇਅੰਤ ਆਪਣੀ ਧਾਰ ਵਖਾਇੰਦਾ। ਹਰਿਜਨ ਮੇਲਾ ਵਿਰਲੇ ਸੰਤ, ਸੰਤ ਸਾਜਣ ਅੰਗ ਲਗਾਇੰਦਾ। ਨਾਮ ਜਣਾਏ ਇਕੋ ਮੰਤ, ਮੰਤਰ ਏਕਾ ਨਾਮ ਦ੍ਰਿੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਸਮਝਾਇੰਦਾ। ਸਾਚਾ ਖੇਲ ਸ੍ਰੀ ਭਗਵਾਨ, ਏਕਾ ਏਕ ਜਣਾਈਆ। ਆਪਣਾ ਮੰਗੇ ਆਪੇ ਦਾਨ, ਦਰ ਆਪਣੇ ਅਲਖ ਜਗਾਈਆ। ਸ਼ਾਹੋ ਭੂਪ ਬਣ ਸੁਲਤਾਨ, ਦਰ ਦਰਵੇਸ਼ ਆਪ ਹੋ ਜਾਈਆ। ਆਪੇ ਨਿਉਂ ਨਿਉਂ ਕਰੇ ਸਲਾਮ, ਸਜਦਾ ਸੀਸ ਆਪ ਝੁਕਾਈਆ। ਆਪੇ ਦੇਵਣਹਾਰ ਪੈਗ਼ਾਮ, ਪੀਰ ਪੈਗ਼ੰਬਰ
ਆਪ ਪੜ੍ਹਾਈਆ। ਆਪੇ ਬਣੇ ਸਚ ਅਮਾਮ, ਇਸਮ ਆਜ਼ਮ ਆਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਹੁਕਮ ਆਪ ਵਰਤਾਈਆ। ਸਾਚਾ ਹੁਕਮ ਸਚ ਸੰਦੇਸ਼ਾ, ਹਰਿ ਕਲਕੀ ਆਪ ਜਣਾਇੰਦਾ। ਕਲਜੁਗ ਅੰਤਮ ਧਾਰੇ ਵੇਸਾ, ਨਿਹਕਲੰਕ ਨਾਉਂ ਰਖਾਇੰਦਾ। ਲਹਿਣਾ ਦੇਣ ਚੁਕਾਏ ਬ੍ਰਹਮਾ ਵਿਸ਼ਨ ਮਹੇਸ਼ਾ, ਸ਼ੰਕਰ ਲੇਖਾ ਆਪ ਮੁਕਾਇੰਦਾ। ਜੁਗ ਚੌਕੜੀ ਕੱਢੇ ਭਰਮ ਭੁਲੇਖਾ, ਭਾਂਡਾ ਭਰਮ ਭੌ ਭੰਨਾਇੰਦਾ। ਖੇਲ ਖਲਾਏ ਪਿਤਾ ਪੂਤ ਹਰਿ ਬੇਟਾ, ਦੂਜਾ ਸੰਗ ਨਾ ਕੋਇ ਰਲਾਇੰਦਾ। ਜੁਗ ਚੌਕੜੀ ਭੁੱਲੇ ਨਾ ਚੇਤਾ, ਚੇਤਨ ਸਭ ਨੂੰ ਆਪ ਕਰਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਲਗ਼ੀ ਆਪ ਰੰਗਾਇੰਦਾ। ਆਪਣੀ ਕਲਗ਼ੀ ਹਰਿ ਨਿਰੰਕਾਰ, ਏਕਾ ਰੰਗ ਵਖਾਈਆ। ਗੁਰ ਗੋਬਿੰਦ ਤੇਰਾ ਸਚ ਪਿਆਰ, ਨਾਨਕ ਧਾਰ ਨਾਲ ਮਿਲਾਈਆ। ਪਰਗਟ ਹੋ ਅਗੰਮ ਅਪਾਰ, ਅਲੱਖ ਅਗੋਚਰ ਖੇਲ ਵਖਾਈਆ। ਸੰਬਲ ਵਸੇ ਧਾਮ ਨਿਆਰ, ਸੰਬਲ ਆਪਣਾ ਚਰਨ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਆਪ ਚੁਕਾਈਆ। ਪੂਰਬ ਲੇਖਾ ਆਪ ਚੁਕੌਣਾ, ਹਰਿ ਸਾਚਾ ਸਚ ਜਣਾਇੰਦਾ । ਕਲਗ਼ੀਧਰ ਫੇਰਾ ਪੌਣਾ, ਕਲਗ਼ੀ ਆਪਣੇ ਸੀਸ ਟਿਕਾਇੰਦਾ। ਗੁਰਮੁਖ ਸਾਚੇ ਆਪ ਉਠੌਣਾ, ਅੰਦਰ ਵੜ ਵੜ ਸੇਵ ਕਮਾਇੰਦਾ। ਜੁਗ ਜਨਮ ਦਾ ਲਹਿਣਾ ਆਪ ਚੁਕੌਣਾ, ਦੇਣਾ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਗ਼ੀਧਰ ਆਪ ਹੋ ਆਇੰਦਾ। ਕਲਗ਼ੀਧਰ ਆਇਆ ਜਗ, ਜਾਗਰਤ ਜੋਤ ਕਰੇ ਰੁਸ਼ਨਾਈਆ। ਫੜ ਫੜ ਹੰਸ ਬਣਾਏ ਕਗ, ਕਾਗੋਂ ਹੰਸ ਆਪ ਉਡਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਰਖਾਇਆ ਵਿਚ ਅੱਧ, ਬਿਨ ਨਾਨਕ ਨਜ਼ਰ ਕਿਸੇ ਨਾ ਆਈਆ। ਇਕ ਕਬੀਰਾ ਲਿਆ ਸੱਦ, ਸੱਦਾ ਆਪਣਾ ਨਾਮ ਰਖਾਈਆ। ਕਲਜੁਗ ਅੰਤਮ ਪਰਦਾ ਲਏ ਕੱਜ, ਗੁਰਮੁਖ ਸਾਚੇ ਗੋਦ ਬਹਾਈਆ। ਗ਼ਰੀਬ ਨਿਮਾਣੇ ਪਿਛੇ ਲਏ ਨਾ ਛੱਡ, ਅੱਗੇ ਹੋ ਹੋ ਦਰਸ ਕਰਾਈਆ। ਜਗਤ ਜਹਾਨ ਪਾਰ ਹੱਦ, ਦੋ ਜਹਾਨਾਂ ਡੇਰਾ ਢਾਹੀਆ। ਜਿਉਂ ਪੁਰਖ ਅਕਾਲ ਗੁਰ ਗੋਬਿੰਦ ਬਣਾਈ ਆਪਣੀ ਯਦ, ਬੰਸ ਸਰਬੰਸ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਕਲਗ਼ੀ ਇਕ ਚਮਕਾਈਆ। ਸੋ ਕਲਗ਼ੀ ਆਈ ਮਾਤ, ਲੱਗ ਮਾਤਰ ਨਾ ਕੋਇ ਰਖਾਇੰਦਾ। ਵਰਨ ਬਰਨ ਨਾ ਕੋਇ ਜ਼ਾਤ, ਦੀਨ ਮਜ਼੍ਹਬ ਨਾ ਵੰਡ ਵੰਡਾਇੰਦਾ। ਜਗਤ ਭੰਡਾਰ ਨਾ ਕੋਇ ਖ਼ਾਤ, ਖ਼ਾਤਾ ਇਕੋ ਨਾਮ ਵਖਾਇੰਦਾ। ਪਿਛਲਾ ਲਹਿਣਾ ਚੁਕਾਏ ਪਿਛਲੀ ਗਾਥ, ਅੱਗੇ ਆਪਣਾ ਮਾਰਗ ਲਾਇੰਦਾ। ਕਲਜੁਗ ਅੰਤਮ ਲਹਿਣਾ ਚੁਕਾਏ ਸੀਆਂ ਸਾਢੇ ਤਿੰਨ ਤਿੰਨ ਹਾਥ, ਰਵਦਾਸ ਚੁਮਿਆਰਾ ਲੇਖਾ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਭੁਲ ਭੁੱਲ ਕਦੇ ਨਾ ਜਾਇੰਦਾ। ਅਭੁਲ ਕਦੀ ਨਾ ਭੁਲਿਆ, ਆਦਿ ਜੁਗਾਦੀ ਸਾਚੀ ਕਾਰ। ਲੱਖ ਚੁਰਾਸੀ ਵਿਚ ਕਦੇ ਨਾ ਰੁਲਿਆ, ਨਿਰਗੁਣ ਜੋਤ ਨੂਰ ਉਜਿਆਰ। ਲੱਖ ਚੁਰਾਸੀ ਫਲਿਆ ਫੁਲਿਆ, ਪਤ ਪੰਖੜੀਆਂ ਵੇਖੇ ਇਕ ਗੁਲਜ਼ਾਰ। ਆਦਿ ਅੰਤ ਕਦੇ ਨਾ ਹੁੱਲਿਆ, ਸਦ ਰੱਖੇ ਬਸੰਤ ਬਹਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲ ਕਲਕੀ ਇਕ ਅਵਤਾਰ। ਕਲ ਕਲਕੀ ਹਰਿ ਆਇਆ ਪ੍ਰਭ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਭਗਤ ਭਗਵੰਤ ਲਏ ਲੱਭ, ਲੱਖ ਚੁਰਾਸੀ ਫੋਲ ਫੁਲਾਈਆ। ਸਤਿਜੁਗ ਤ੍ਰੇਤਾ ਦਵਾਪਰ ਜੋ ਚਰਨਾਂ ਹੇਠਾਂ ਰੱਖੇ ਦੱਬ, ਕਲਜੁਗ ਅੰਤ ਲਏ ਪਰਗਟਾਈਆ। ਸਰਗੁਣ
ਨਿਰਗੁਣ ਲਏ ਸੱਦ, ਹੁਕਮੀ ਹੁਕਮ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਆਇਆ ਦਰਵੇਸ਼, ਹਰਿ ਦਰਦੀ ਦਰਦ ਵੰਡਾਇੰਦਾ। ਸ਼ਾਹ ਸੁਲਤਾਨਾ ਨਰ ਨਰੇਸ਼, ਨਿਰਗੁਣ ਸਰਗੁਣ ਖੇਲ ਕਰਾਇੰਦਾ। ਵਸਣਹਾਰਾ ਸਚਖੰਡ ਸਾਚੇ ਦੇਸ, ਲੋਕਮਾਤ ਫੇਰਾ ਪਾਇੰਦਾ। ਗ਼ਰੀਬ ਨਿਮਾਣਿਆਂ ਕਰੇ ਹੇਤ, ਕੋਝੇ ਕਮਲੇ ਗਲੇ ਲਗਾਇੰਦਾ। ਗੋਬਿੰਦ ਸਾਥੀਆਂ ਨਾਲ ਰਿਹਾ ਖੇਡ, ਸਗਲਾ ਸੰਗ ਆਪ ਹੋ ਜਾਇੰਦਾ। ਬਿਨ ਭਗਤਾਂ ਦੱਸੇ ਕਿਸੇ ਨਾ ਭੇਤ, ਲੱਖ ਚੁਰਾਸੀ ਜੀਵ ਸਰਬ ਕੁਰਲਾਇੰਦਾ। ਵੇਖੋ ਰੁੱਤ ਬਸੰਤੀ ਮੌਲੇ ਚੇਤ, ਚੇਤਰ ਆਪਣੇ ਰੰਗ ਰੰਗਾਇੰਦਾ। ਬੀਸ ਬੀਸੇ ਖੋਲ੍ਹੇ ਭੇਤ, ਭਾਂਡੇ ਸਭ ਦੇ ਆਪ ਭੰਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਕੰਧ ਕਲਰ ਰੇਤ, ਬਾਲੂ ਆਪਣਾ ਪਰਦਾ ਲਾਹਿੰਦਾ। ਕਲਗ਼ੀਧਰ ਆਇਆ ਜਗਦੀਸ਼, ਜਗਦੀਸ਼ਰ ਆਪਣੀ ਦਇਆ ਕਮਾਈਆ। ਸ੍ਰਿਸ਼ਟ ਸਬਾਈ ਰਿਹਾ ਪੀਸ, ਪੀਸਣ ਪੀਸ ਸੇਵ ਕਮਾਈਆ। ਕਿਸੇ ਸਿਰ ਤੇ ਰਹਿਣ ਨਾ ਦੇਵੇ ਸੀਸ, ਸੀਸ ਛਤਰ ਨਾ ਕੋਇ ਝੁਲਾਈਆ। ਨਾ ਕੋਈ ਪੜ੍ਹੇ ਜਗਤ ਹਦੀਸ, ਹੁਜਰੇ ਮਿਲੇ ਨਾ ਕੋਇ ਵਡਿਆਈਆ। ਨਾਤਾ ਤੁਟੇ ਤੀਸ ਬਤੀਸ, ਬੀਸ ਇਕੀਸ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਗ਼ੀ ਏਕਾ ਨੂਰ ਚਮਕਾਈਆ। ਕਲਗ਼ੀ ਚਮਕੇ ਨੂਰ ਨੁਰਾਨਾ, ਨੂਰ ਇਲਾਹੀ ਵੇਖ ਵਖਾਇੰਦਾ। ਪਰਵਰਦਿਗਾਰ ਹੋ ਬਲਵਾਨਾ, ਬਲ ਆਪਣਾ ਆਪ ਜਣਾਇੰਦਾ। ਅਮਾਮ ਅਮਾਮਾਂ ਇਕ ਤਰਾਨਾ, ਰਾਗ ਅਨਾਦੀ ਨਾਦ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਜਣਾਇੰਦਾ। ਸਾਚੀ ਸਿਖਿਆ ਹਰਿ ਕਰਤਾਰਾ, ਨਰ ਹਰਿ ਨਰਾਇਣ ਆਪ ਜਣਾਇੰਦਾ। ਪੰਜ ਮਹੀਨੇ ਨਾ ਕੋਈ ਵਿਹਾਰਾ, ਜੁਗ ਜੁਗ ਭੁੱਲ ਕਦੇ ਨਾ ਜਾਇੰਦਾ। ਸਿੰਘ ਸਵਰਨ ਕਿਉਂ ਰੋਵੇ ਜ਼ਾਰੋ ਜ਼ਾਰਾ, ਨੇਤਰ ਨੀਰ ਨੈਣ ਪੁੰਝਾਇੰਦਾ। ਤੇਰੀ ਭੁੱਲ ਨਾ ਗਈ ਵੱਜੀ ਕਟਾਰਾ, ਖ਼ੰਜਰ ਆਪਣਾ ਜਿਗਰ ਚਿਰਾਇੰਦਾ। ਤੇਰਾ ਲੇਖਾ ਨਾਲ ਮੁਹੰਮਦ ਯਾਰਾ, ਚਾਰ ਯਾਰੀ ਵੰਡ ਵੰਡਾਇੰਦਾ। ਆਪਣੀ ਅੱਖੀਂ ਵੇਖ ਨਜ਼ਾਰਾ, ਨਾਜ਼ਲ ਵਹੀ ਆਪ ਜਣਾਇੰਦਾ। ਉਲਟੇ ਰੂਪ ਬਣਿਆ ਲਿਖਾਰਾ, ਕਾਤਬ ਕਲਮ ਨਾ ਕੋਇ ਵਡਿਆਇੰਦਾ। ਜਲਵਾ ਨੂਰ ਪਰਵਰਦਿਗਾਰਾ, ਪਰਵਸ਼ ਗੁਰਮੁਖਾਂ ਅੰਦਰ ਪਾਇੰਦਾ। ਏਕਾ ਨਾਇਆਂ ਹੋਏ ਉਜਿਆਰਾ, ਉਂਨੀ ਉਨੀਸਾ ਵੇਖ ਵਖਾਇੰਦਾ। ਚਾਰੋਂ ਕੁੰਟ ਪਰਗਟ ਹੋਏ ਪੀਰ ਜ਼ਾਹਰਾ, ਜ਼ਾਹਰਾ ਆਪਣੀ ਕਲ ਧਰਾਇੰਦਾ। ਜਿਸ ਦਾ ਲਾਇਆ ਹਜ਼ਾਰਾ ਦਰੂਦ ਨਾਅਰਾ, ਲਾ ਹੱਕ ਆਪਣਾ ਹੁਕਮ ਮਨਾਇੰਦਾ। ਅਲਫ਼ ਯੇ ਜਿਸ ਦਾ ਕਰਦੀ ਰਹੀ ਮੁਸ਼ਾਇਰਾ, ਸੋ ਮੁਸ਼ਕਲਾਂ ਹੱਲ ਕਰਾਇੰਦਾ। ਪੀਰ ਪੈਗ਼ੰਬਰ ਗੁਰ ਅਵਤਾਰ ਫੜ ਕੇ ਰੱਖੇ ਆਪਣੇ ਦਾਇਰਾ, ਹੱਦ ਸਭ ਦੀ ਆਪ ਤੁੜਾਇੰਦਾ। ਕਲ ਕਲਕੀ ਲੈ ਅਵਤਾਰਾ, ਕਰੇ ਖੇਲ ਅਪਰ ਅਪਾਰਾ, ਨਿਹਕਲੰਕ ਇਕ ਵਣਜਾਰਾ, ਲੱਖ ਚੁਰਾਸੀ ਹੱਟ ਵਖਾਇੰਦਾ। ਲੱਖ ਚੁਰਾਸੀ ਖੋਲ੍ਹੇ ਹੱਟ, ਹੱਟ ਹਟਵਾਣਾ ਇਕੋ ਆਈਆ। ਕਰੇ ਖੇਲ ਪੁਰਖ ਸਮਰਥ, ਸਮਰਥ ਪੁਰਖ ਵਡ ਵਡਿਆਈਆ। ਸ੍ਰਿਸ਼ਟ ਸਬਾਈ ਪਾਏ ਨੱਥ, ਸ਼ਬਦ ਡੋਰੀ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਕਲਗ਼ੀ ਦੋ ਜਹਾਨ ਕਰੇ ਰੁਸ਼ਨਾਈਆ। ਪੁਰਖ ਅਕਾਲ ਸੂਰਾ ਸਰਬੰਗ, ਸਤਿਗੁਰ ਹੁਕਮ ਜਣਾਈਆ। ਤਖ਼ਤ ਨਿਵਾਸੀ ਬੈਠ ਸਾਚੇ ਪਲੰਘ, ਸਚਖੰਡ ਦਏ ਵਡਿਆਈਆ। ਆਦਿ ਜੁਗਾਦੀ ਇਕ ਅਨੰਦ, ਅਨੰਦ ਅਨੰਦ ਵਿਚ ਵਖਾਈਆ। ਜੁਗ ਚੌਕੜੀ ਗਈ ਲੰਘ, ਵੇਲਾ ਵਕਤ ਵਿਹਾਈਆ। ਗੁਰ ਅਵਤਾਰ ਪੀਰ
ਪੈਗ਼ੰਬਰ ਜੋ ਮੰਗਦੇ ਰਹੇ ਮੰਗ, ਮੰਗੀ ਮੰਗ ਝੋਲੀ ਪਾਈਆ। ਦੂਰ ਦੁਰਾਡੇ ਖਲੋਤੇ ਅੱਗੇ ਆਓ ਲੰਘ, ਪ੍ਰਭ ਸਾਚਾ ਰਿਹਾ ਬੁਲਾਈਆ। ਵੇਖੋ ਪਰਕਾਸ਼ ਬਿਨ ਸੂਰਜ ਚੰਦ, ਹਰਿ ਸਤਿਗੁਰ ਆਪ ਕਰਾਈਆ। ਜਿਸ ਦਾ ਲੇਖਾ ਕੋਟ ਬ੍ਰਹਿਮੰਡ, ਕੋਟਨ ਕੋਟ ਰੂਪ ਵਟਾਈਆ। ਜਿਸ ਦਾ ਗੌਂਦੇ ਰਹੇ ਛੰਦ, ਰਸਨਾ ਜਿਹਵਾ ਢੋਲਾ ਗਾਈਆ। ਸੋ ਸਾਹਿਬ ਅੰਤ ਮੁਕਾ ਕੇ ਆਇਆ ਆਪਣਾ ਪੰਧ, ਬਣ ਪਾਂਧੀ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਰਿਹਾ ਖੁਲ੍ਹਾਈਆ। ਸਚ ਦਵਾਰਾ ਹਰਿ ਜੂ ਖੋਲ੍ਹ, ਨਿਰਗੁਣ ਹੁਕਮ ਜਣਾਇਆ। ਆਓ ਵਸੋ ਮੇਰੇ ਕੋਲ, ਭੇਵ ਅਭੇਦਾ ਆਪ ਜਣਾਇਆ। ਆਪਣਾ ਆਪਣਾ ਦੁਖੜਾ ਲਓ ਫੋਲ, ਹਰਿ ਦੁਖੀਆਂ ਦਰਦ ਵੰਡਾਇਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਕਰਦਾ ਰਿਹਾ ਕੌਲ, ਕੀਤਾ ਕੌਲ ਭੁੱਲ ਨਾ ਜਾਇਆ। ਸਚਖੰਡ ਨਿਵਾਸੀ ਪਰਗਟ ਹੋ ਕੇ ਆਇਆ ਉਪਰ ਧੌਲ, ਧਰਤ ਧਵਲ ਭੇਵ ਨਾ ਰਾਇਆ। ਦਰ ਚੁਕਾਏ ਪਰਦਾ ਓਹਲ, ਮੁਖ ਘੁੰਗਟ ਆਪ ਉਠਾਇਆ। ਸਚ ਦਵਾਰੇ ਜਾਣਾ ਮੌਲ, ਮੌਲਾ ਆਪਣਾ ਨੂਰ ਵਖਾਇਆ। ਜਿਸ ਦੀ ਗੋਬਿੰਦ ਛਕੀ ਪੌਹਲ, ਸੋ ਪਰਮ ਪੁਰਖ ਵੇਸ ਵਟਾਇਆ। ਜਿਸ ਦਾ ਭੇਵ ਨਾ ਪਾਇਆ ਕਿਸੇ ਪਾਂਧੇ ਰੌਲ, ਚਾਰ ਵੇਦ ਨੈਣ ਸ਼ਰਮਾਇਆ। ਸੋ ਸਤਿਗੁਰ ਵਸਿਆ ਭਗਤਾਂ ਕੋਲ, ਕੂੜੀ ਕਿਰਿਆ ਮੇਟ ਮਿਟਾਇਆ। ਜੁਗ ਚੌਕੜੀ ਮਾਰਦਾ ਰਿਹਾ ਰੋਲ, ਅੰਤਮ ਸਾਖਿਆਤ ਵੇਸ ਵਟਾਇਆ। ਫੜ ਫੜ ਉਂਗਲੀ ਆਪਣੇ ਨਾਲ ਰਿਹਾ ਤੋਰ, ਆਪਣਾ ਭੇਵ ਨਾ ਕਿਸੇ ਜਣਾਇਆ। ਜਿਸ ਨੂੰ ਉਂਗਲਾਂ ਨਾਲ ਦੱਸਦੇ ਰਹੇ ਉਤੇ ਵਸੇ ਹੋਰ, ਸੋ ਹਰਿ ਜੂ ਨੇੜਾ ਆਪਣਾ ਆਪ ਵਖਾਇਆ। ਜਿਸ ਦੇ ਅੱਗੇ ਬੰਦਨਾ ਕਰਦੇ ਰਹੇ ਦੋਏ ਜੋੜ, ਸੋ ਗੋਬਿੰਦ ਨਾਲ ਜੋੜੀ ਰਿਹਾ ਬਣਾਇਆ। ਚੜ੍ਹ ਕੇ ਆਇਆ ਸਾਚੇ ਘੋੜ, ਘੋੜਾ ਨਜ਼ਰ ਨਾ ਕੋਇ ਵਖਾਇਆ। ਜਿਸ ਦਾ ਉਚਾ ਲੰਮਾ ਪੌੜ, ਚੜ੍ਹ ਪੌੜੇ ਦਰਸ ਕਿਸੇ ਨਾ ਪਾਇਆ। ਜਿਸ ਦਾ ਮਾਰਗ ਦਿਸੇ ਸੌੜ, ਔਝੜ ਰਾਹ ਪੰਧ ਨਾ ਕੋਇ ਮੁਕਾਇਆ। ਸੋ ਵੇਖਣ ਆਇਆ ਕਲਜੁਗ ਅੰਤਮ ਘੋਰ, ਨੂਰ ਨੁਰਾਨਾ ਨੂਰ ਚਮਕਾਇਆ । ਤਿਸ ਅੱਗੇ ਕਿਸੇ ਦਾ ਚਲਣਾ ਨਾ ਕੋਈ ਜ਼ੋਰ, ਜ਼ੋਰ ਆਪਣਾ ਆਪ ਵਖਾਇਆ। ਜਿਸ ਦਾ ਮੰਤਰ ਇਕੋ ਨਾਮ ਫੋਰ, ਫੁਰਨਾ ਸਭ ਦਾ ਆਪਣੇ ਵਿਚ ਲਏ ਛੁਪਾਇਆ । ਜਿਸ ਦੇ ਉਤੇ ਸਭ ਨੇ ਰੱਖੀ ਡੋਰ, ਸੋ ਡੋਰੀ ਆਪਣੇ ਨਾਮ ਬੰਧਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਸਾਚੇ ਲਏ ਬੁਲਾਇਆ। ਆਓ ਦਰ ਨਿੱਕੇ ਬਾਲੇ, ਹਰਿ ਬਾਲਕ ਆਪ ਸਮਝਾਈਆ। ਕਲਜੁਗ ਅੰਤ ਕਿਉਂ ਹੋਏ ਬੇਹਾਲੇ, ਬਿਹਬਲ ਹੋ ਹੋ ਨੀਰ ਵਹਾਈਆ। ਪੀਰ ਪੈਗ਼ੰਬਰਾਂ ਸੂਸੇ ਕਾਲੇ, ਕਾਲੀ ਰੈਣ ਅੰਧੇਰੀ ਛਾਈਆ। ਭਗਤਾਂ ਕੱਢੇ ਅੰਤ ਦੀਵਾਲੇ, ਖ਼ਾਲੀ ਹੱਥ ਦੇਣ ਦੁਹਾਈਆ। ਪ੍ਰਭ ਕਿਸੇ ਨਾ ਮਿਲਿਆ ਮੰਦਰ ਮੱਠ ਸ਼ਿਵਦਵਾਲੇ, ਚਾਰੋਂ ਕੁੰਟ ਰਹੀ ਕੁਰਲਾਈਆ । ਆਤਮ ਅੰਤਰ ਕਰੇ ਨਾ ਕੋਈ ਪ੍ਰਿਤਪਾਲੇ, ਪ੍ਰਿਤਪਾਲਕ ਬੈਠਾ ਮੁਖ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰ ਕਿਰਪਾ ਦਇਆ ਕਮਾਈਆ। ਗੁਰ ਪੀਰ ਅਵਤਾਰ ਆਓ ਅੱਗੇ, ਅੱਗਾ ਨਜ਼ਰ ਕਿਸੇ ਨਾ ਆਇੰਦਾ। ਸਭ ਦੇ ਰੰਗ ਹੋਏ ਬੱਗੇ, ਬੱਗਾ ਸ਼ੇਰ ਇਕ ਡਰਾਇੰਦਾ। ਹੁਕਮੇ ਅੰਦਰ ਸਾਰੇ ਬੱਧੇ, ਹੁਕਮੀ ਹੁਕਮ ਆਪ ਮਨਾਇੰਦਾ। ਵਾਰੋ ਵਾਰੀ ਭਾਰ ਸਭ ਨੇ ਲੱਦੇ, ਥਿਰ ਨਜ਼ਰ ਕੋਇ ਨਾ ਆਇੰਦਾ। ਜਿਸ ਨੇ ਲੋਕਮਾਤ ਘੱਲੇ ਅੰਤਮ ਓਹੋ ਸੱਦੇ, ਸੱਦਾ ਇਕੋ ਇਕ ਸੁਣਾਇੰਦਾ। ਚੌਦਾਂ ਤਬਕਾਂ ਵਿਚੋਂ ਫੜ ਫੜ ਕੱਢੇ, ਅੰਦਰ ਵੜ ਮੁਖ ਨਾ ਕੋਇ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
ਕਿਰਪਾ ਕਰ, ਆਪਣਾ ਹੁਕਮ ਆਪ ਮਨਾਇੰਦਾ। ਅੱਗੇ ਆਓ ਵੇਖੋ ਪ੍ਰੀਤ, ਹਰਿ ਸੀਤਗੁਰ ਆਪ ਜਣਾਈਆ। ਜਿਸ ਨੂੰ ਕਹਿੰਦੇ ਰਹੇ ਲਾਸ਼ਰੀਕ, ਤੁਹਾਡੀ ਸ਼ਿਰਕਤ ਦਏ ਮਿਟਾਈਆ। ਜਿਸ ਦੀ ਦੱਸਦੇ ਆਏ ਤਰੀਕ, ਕਲਜੁਗ ਅੰਤਮ ਫੇਰਾ ਪਾਈਆ। ਸੋ ਵੇਲਾ ਆਇਆ ਨਜ਼ਦੀਕ, ਨੇੜੇ ਹੋ ਹੋ ਦਇਆ ਕਮਾਈਆ। ਆਓ ਦਰਸ਼ਨ ਪਾਓ ਠੀਕ, ਠੀਕਰਾ ਸਭ ਦਾ ਭੰਨ ਵਖਾਈਆ। ਦੀਨ ਮਜ਼੍ਹਬ ਜ਼ਾਤ ਪਾਤ ਕੋਈ ਰਹਿਣ ਨਾ ਦੇਵੇ ਝੀਤ, ਆਪਣੀ ਝਲਕ ਇਕ ਵਖਾਈਆ। ਸਭ ਦਾ ਅੰਤਰ ਕਰੇ ਠਾਂਡਾ ਸੀਤ, ਅਗਨੀ ਤੱਤ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਅਵਾਜ ਇਕ ਲਗਾਈਆ। ਆਓ ਨੇੜੇ ਵੇਖੋ ਦਰ, ਦਰ ਦਰਵਾਜ਼ਾ ਆਪ ਖੁਲ੍ਹਾਇੰਦਾ। ਸਰਨ ਸਰਨਾਈ ਏਕਾ ਪੜ, ਸਰਨਗਤ ਇਕ ਰਖਾਇੰਦਾ। ਸਾਚੇ ਪੌੜੇ ਜਾਣਾ ਚੜ੍ਹ, ਪੌੜਾ ਇਕੋ ਇਕ ਵਡਿਆਇੰਦਾ। ਚੌਦਾਂ ਸਦੀਆਂ ਜੋ ਅੱਧ ਵਿਚ ਬੈਠੇ ਅੜ, ਅੜਿਕਾ ਆਪਣਾ ਨਾਮ ਹਟਾਇੰਦਾ। ਰਲ ਮਿਲ ਸਾਰੇ ਇਕੋ ਕਲਮਾ ਲਓ ਪੜ੍ਹ, ਕਲਮਾ ਕਲਾਮ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ੁਰਮਾਣਾ ਆਪ ਸੁਣਾਇੰਦਾ। ਧੁਰ ਫ਼ੁਰਮਾਣਾ ਸੁਣ ਲਓ ਗੀਤ, ਹਰਿ ਸਾਚਾ ਸਚ ਸੁਣਾਈਆ। ਸਤਿਜੁਗ ਬਦਲਣ ਆਇਆ ਰੀਤ, ਕਲਜੁਗ ਲੇਖਾ ਦਏ ਮੁਕਾਈਆ। ਈਸਾ ਮੂਸਾ ਮੁਹੰਮਦ ਨਾਤਾ ਤੋੜੋ ਮਸੀਤ, ਮਸਲਾ ਹੱਕ ਕਰੇ ਪੜ੍ਹਾਈਆ। ਗੁਰ ਅਵਤਾਰ ਪੁਰਖ ਅਕਾਲ ਮੰਨੋ ਠੀਕ, ਇਟਾਂ ਗਾਰਾ ਨਾ ਕੋਇ ਵਡਿਆਈਆ। ਜਿਸ ਦਾ ਗੋਬਿੰਦ ਅੰਮ੍ਰਿਤ ਪੀਤਾ ਲਾ ਕੇ ਝੀਕ, ਸੋ ਪਿਆਲਾ ਸਭ ਨੂੰ ਰਿਹਾ ਵਖਾਈਆ। ਜਾਮ ਪਿਆਏ ਬੀਸ ਬੀਸ, ਬੀਸ ਬੀਸ ਆਪ ਹੋ ਆਈਆ। ਸਭ ਦੇ ਖ਼ਾਲੀ ਹੋਏ ਖ਼ੀਸ, ਖ਼ਾਲਕ ਆਪਣੀ ਖੇਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੁਨੇਹੁੜਾ ਇਕ ਪੁਚਾਈਆ । ਸਚ ਸੁਨੇਹੁੜਾ ਸੁਣਿਆ ਦਰ ਦਰਵਾਜੇ, ਤੇਰਾ ਅੰਤ ਕੋਈ ਨਾ ਪਾਇੰਦਾ। ਪਰਵਰਦਿਗਾਰ ਗ਼ਰੀਬ ਨਿਵਾਜੇ, ਗ਼ੁਰਬਤ ਕੋਇ ਨਾ ਵਿਚ ਰਖਾਇੰਦਾ। ਅੰਤਮ ਪਰਗਟ ਹੋਇਉਂ ਦੇਸ ਮਾਝੇ, ਗੋਬਿੰਦ ਘਰ ਇਕ ਵਸਾਇੰਦਾ। ਦੋ ਜਹਾਨਾਂ ਰਚਿਆ ਕਾਜੇ, ਰਚ ਰਚ ਕਾਜ ਖ਼ੁਸ਼ੀ ਮਨਾਇੰਦਾ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਸਾਡੇ ਸਾਜਣ ਸਾਜੇ, ਪੰਜ ਤੱਤ ਕਾਇਆ ਚੋਲਾ ਤਨ ਹੰਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰਾ ਇਕੋ ਭਾਇੰਦਾ। ਪੀਰ ਪੈਗ਼ੰਬਰ ਕਰਨ ਪੁਕਾਰ, ਉਚੀ ਕੂਕ ਕੂਕ ਸੁਣਾਈਆ। ਤੇਰਾ ਜਲਵਾ ਪਰਵਰਦਿਗਾਰ, ਨੂਰ ਨੂਰ ਨੂਰ ਚਮਕਾਈਆ। ਚਰਨ ਕਵਲ ਦੇ ਆਧਾਰ, ਧੂੜੀ ਖ਼ਾਕ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਇਕ ਉਠਾਈਆ। ਗੁਰ ਅਵਤਾਰ ਜੋੜ ਹੱਥ, ਦੋਏ ਬੰਧਨ ਸੀਸ ਝੁਕਾਇਆ। ਸਚ ਦਵਾਰ ਤੇਰਾ ਪੁਰਖ ਸਮਰਥ, ਸਮਰਥ ਇਕੋ ਨਜ਼ਰੀ ਆਇਆ। ਜੁਗ ਜੁਗ ਆਪਣਾ ਮਾਰਗ ਦੱਸ, ਲੋਕਮਾਤ ਰਾਹ ਚਲਾਇਆ। ਤੇਰਾ ਨਾਉਂ ਗਾ ਗਾ ਆਏ ਜੱਸ, ਜਸ ਵੇਦ ਪੁਰਾਨ ਸਿਫ਼ਤ ਸਾਲਾਹਿਆ। ਤੇਰਾ ਆਦਿ ਅੰਤ ਕਿਸੇ ਨਾ ਆਇਆ ਹੱਥ, ਬੇਅੰਤ ਤੇਰੀ ਵਡਿਆਇਆ। ਅੰਤਮ ਸਾਰੇ ਕਰ ਕੇ ਗਏ ਬਸ, ਨਿਉਂ ਨਿਉਂ ਚਰਨਾਂ ਸੀਸ ਟਿਕਾਇਆ। ਤੇਰੇ ਬਰਦੇ ਤੇਰੇ ਹੋਏ ਵਸ, ਜਿਉਂ ਭਾਵੇਂ ਲਏਂ ਚਲਾਇਆ। ਕਲਜੁਗ ਅੰਤਮ ਰੈਣ ਅੰਧੇਰੀ ਮਸ, ਸਾਚਾ ਚੰਦ ਨਾ ਕੋਇ ਚਮਕਾਇਆ। ਸਾਡੀ ਪੂਰੀ ਕਰਦੇ ਆਸ, ਨਿਰਾਸਾ ਕੋਇ ਰਹਿਣ ਨਾ ਪਾਇਆ। ਅਸੀਂ ਤੇਰੇ ਹੋਏ ਦਾਸ, ਬਣ ਸੇਵਕ ਸੇਵ ਕਮਾਇਆ। ਜੋਤੀ
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਇਆ। ਦਰ ਆਓ ਪੀਰ ਅਵਤਾਰ ਗੁਰ, ਹਰਿ ਸਤਿਗੁਰ ਆਪ ਜਣਾਈਆ। ਸਚ ਪ੍ਰੀਤੀ ਜਾਏ ਜੁੜ, ਜੋੜਨਹਾਰਾ ਫੇਰਾ ਪਾਈਆ। ਏਥੇ ਓਥੇ ਨਿਭੇ ਤੋੜ, ਅੱਧਵਿਚਕਾਰ ਨਾ ਕੋਇ ਤੁੜਾਈਆ। ਕਲਜੁਗ ਅੰਤ ਭਗਵੰਤ ਦੀ ਪਈ ਲੋੜ, ਭਗਵਨ ਆਪਣਾ ਫੇਰਾ ਪਾਈਆ। ਨੇਤਰ ਖੋਲ੍ਹੋ ਵੇਖੋ ਨਾਲ ਗ਼ੌਰ, ਗਹਿਰ ਗਵਰਾ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੁਨੇਹੜਾ ਇਕ ਸੁਣਾਈਆ। ਸਚ ਸੁਨੇਹੜਾ ਸੁਣਿਆ ਕੰਨ, ਬਿਨ ਕੰਨਾਂ ਆਪ ਜਣਾਇੰਦਾ। ਚਾਰ ਜੁਗ ਦੇ ਵਿਛੜੇ ਗਏ ਮੰਨ, ਮਨ ਮਨਸਾ ਪੂਰ ਕਰਾਇੰਦਾ। ਦਰ ਦਵਾਰ ਖਲੋਤੇ ਕਹਿਣ ਧੰਨ ਧੰਨ, ਧੰਨ ਤੇਰੀ ਵਡਿਆਈ ਭੇਵ ਕੋਇ ਨਾ ਆਇੰਦਾ। ਆਦਿ ਜੁਗਾਦੀ ਜਨਨੀ ਜਨ, ਮਾਤ ਪਿਤਾ ਹੋ ਜਾਇੰਦਾ। ਏਥੇ ਓਥੇ ਬੇੜਾ ਬੰਨ੍ਹ, ਬੇੜਾ ਆਪਣੇ ਕੰਧ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰਾ ਇਕੋ ਭਾਇੰਦਾ । ਦਰ ਤੇਰੇ ਸਾਰੇ ਗਏ ਆ, ਪਿਛੇ ਕੋਇ ਰਹਿਣ ਨਾ ਪਾਈਆ। ਦੋਏ ਜੋੜ ਪਏ ਸਰਨਾ, ਨਿਉਂ ਨਿਉਂ ਸਜਦਾ ਸੀਸ ਝੁਕਾਈਆ। ਆਦਿ ਜੁਗਾਦੀ ਇਕ ਮਲਾਹ, ਮਲਾਹਗੀਰ ਇਕ ਸਮਝਾਈਆ। ਪੁਰਖ ਅਬਿਨਾਸ਼ੀ ਸਾਚੀ ਦੇ ਸਲਾਹ, ਸਿਫ਼ਤ ਸਾਲਾਹ ਨਾ ਕੋਇ ਵਡਿਆਈਆ। ਲੱਖ ਚੁਰਾਸੀ ਨਾਲੋਂ ਤੋੜ ਕੇ ਆਏ ਨਕਾਹ, ਤੇਰੇ ਨਾਲ ਹੋਏ ਕੁੜਮਾਈਆ। ਮੁਹੰਮਦ ਕਹੇ ਚੌਦਾਂ ਤਬਕ ਦਿਤੇ ਤਜਾ, ਜ਼ਿਮੀਂ ਅਸਮਾਨਾਂ ਡੇਰਾ ਢਾਹੀਆ। ਈਸਾ ਕਹੇ ਮੇਰੇ ਖ਼ੁਦਾ, ਖ਼ੁਦੀ ਤੇਰੇ ਵਿਚ ਰਖਾਈਆ। ਮੂਸਾ ਕਹੇ ਹੋਇਆ ਫ਼ਿਦਾ, ਫ਼ਿਤਰਤ ਰੂਪ ਨਾ ਕੋਇ ਜਣਾਈਆ। ਤੇਈ ਅਵਤਾਰ ਬੈਠੇ ਸੀਸ ਝੁਕਾ, ਦੋਏ ਦੋਏ ਪਰਨਾਮ ਇਕ ਵਖਾਈਆ। ਭਗਤ ਭਗਵੰਤ ਢੋਲਾ ਰਹੇ ਗਾ, ਗਾ ਗਾ ਸ਼ੁਕਰ ਮਨਾਈਆ। ਨਾਨਕ ਗੋਬਿੰਦ ਰਹੇ ਧਿਆ, ਧਿਆਨ ਧਿਆਨ ਨਾਲ ਰਲਾਈਆ। ਵੇਖੋ ਵੇਲਾ ਅੰਤਮ ਗਿਆ ਆ, ਕਰੇ ਖੇਲ ਬੇਪਰਵਾਹੀਆ। ਨਿਹਕਲੰਕਾ ਨਾਉਂ ਧਰਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਡੰਕਾ ਇਕੋ ਸ਼ਬਦ ਵਜਾ, ਦੋ ਜਹਾਨਾਂ ਦਏ ਸੁਣਾਈਆ। ਦਵਾਰ ਬੰਕਾ ਇਕ ਸੁਹਾ, ਗੋਬਿੰਦ ਗੜ੍ਹ ਦਏ ਵਸਾਈਆ। ਪੁਰਖ ਅਕਾਲ ਫੇਰਾ ਪਾ, ਹੋਕਾ ਦੇ ਦੇ ਗੁਰਮੁਖ ਰਿਹਾ ਉਠਾਈਆ। ਸਾਚਾ ਹੱਟ ਦਏ ਚਲਾ, ਹਰਿਜਨ ਸਾਚੇ ਵਸਤ ਵਖਾਈਆ। ਕਾਗ਼ਦ ਕਲਮ ਨਾ ਕੋਇ ਸ਼ਾਹ, ਬਿਨ ਸ਼ਾਹੀ ਲੇਖਾ ਰਿਹਾ ਲਿਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਲੱਖ ਚੁਰਾਸੀ ਦੇ ਸਾਰੇ ਬਣੋ ਗਵਾਹ, ਭੁਲਿਆ ਕੋਇ ਰਹਿਣ ਨਾ ਪਾਈਆ। ਪੁਰਖ ਅਬਿਨਾਸ਼ੀ ਸਫ਼ਾ ਸਭ ਦੀ ਦਏ ਉਠਾ, ਉਲਟੀ ਰੀਤੀ ਰੀਤ ਚਲਾਈਆ। ਚਾਰ ਜੁਗ ਦਾ ਡੇਰਾ ਦੇਵੇ ਢਾਹ, ਢਾਹ ਢਾਹ ਖ਼ਾਕ ਮਿਲਾਈਆ। ਮੱਕੇ ਕਾਅਬੇ ਹੱਜ ਨਾ ਸਕੇ ਕੋਈ ਕਰਾ, ਕਰਬਲਾ ਸਭ ਨੂੰ ਦਏ ਵਖਾਈਆ। ਤੇਈ ਅਵਤਾਰਾਂ ਲੇਖਾ ਦਏ ਮੁਕਾ, ਦਰ ਸਾਚੇ ਮੁੱਕਰ ਕੋਇ ਨਾ ਜਾਈਆ। ਭਗਤ ਭਗਵੰਤ ਲਹਿਣਾ ਦੇਣਾ ਝੋਲੀ ਦੇਵੇ ਪਾ, ਝੋਲੀ ਆਪਣੀ ਹੱਥੀਂ ਭਰਾਈਆ। ਨੂਰੀ ਜਲਵਾ ਨੂਰ ਧਰੇ ਖ਼ੁਦਾ, ਨੂਰੋ ਨੂਰ ਕਰੇ ਰੁਸ਼ਨਾਈਆ। ਪੁਰਖ ਅਕਾਲ ਪਰਗਟ ਹੋਵੇ ਬੇਪਰਵਾਹ, ਆਪਣਾ ਪਰਦਾ ਆਪ ਚੁਕਾਈਆ। ਜਿਸ ਦੇ ਅੱਗੇ ਗੋਬਿੰਦ ਸੀਸ ਗਿਆ ਝੁਕਾ, ਨਿਰਗੁਣ ਸਾਚਾ ਨਾਮ ਮੰਗ ਮੰਗਾਈਆ। ਸੋ ਪੁਰਖ ਨਿਰੰਜਣ ਸਤਿ ਸਤਿਵਾਦੀ ਆਦਿ ਜੁਗਾਦੀ ਆਇਆ ਵੇਸ ਵਟਾ, ਵੇਸ ਅਵੱਲਾ ਆਪ ਕਰਾਈਆ। ਸੀਸ ਜਗਦੀਸ਼ ਤਾਜ ਰਿਹਾ ਸੁਹਾ, ਤਖ਼ਤ ਤਾਜਾਂ ਖ਼ਾਕ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਸਾਚੇ ਘਰ, ਦਰ ਬੈਠਾ ਸੱਚਾ ਮਾਹੀਆ। ਦਰ
ਬੈਠਾ ਸੱਚਾ ਮਾਹੀ, ਭੇਵ ਅਭੇਦ ਖੁਲ੍ਹਾਇੰਦਾ। ਚਾਰ ਜੁਗ ਦੇ ਆਓ ਰਾਹੀ, ਹਰਿ ਰਹਿਬਰ ਵੇਖ ਵਖਾਇੰਦਾ। ਇਕੋ ਵੇਰ ਇਕ ਸਲਾਹੀ, ਇਕੋ ਰਾਹ ਜਣਾਇੰਦਾ। ਇਕੋ ਪਿਤਾ ਇਕੋ ਮਾਈ, ਏਕਾ ਬਾਲਕ ਰੂਪ ਵਖਾਇੰਦਾ। ਇਕੋ ਦਾਇਆ ਇਕੋ ਦਾਈ, ਇਕੋ ਗੋਦ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਆਪਣੇ ਆਪ ਬੁਲਾਇੰਦਾ। ਆਓ ਦਰ ਵੇਖੋ ਨੇੜੇ, ਹਰਿ ਜੂ ਦਇਆ ਕਮਾਈਆ। ਕਲਜੁਗ ਅੰਤਮ ਮੁੱਕਣੇ ਝੇੜੇ, ਝੇੜੇ ਸਭ ਦੇ ਆਪ ਚੁਕਾਈਆ। ਕਿਸੇ ਨਾ ਵਸਣਾ ਝੂਠੇ ਖੇੜੇ, ਖੇੜਾ ਝੂਠਾ ਰਹਿਣ ਨਾ ਪਾਈਆ। ਗ਼ਰੀਬ ਨਿਮਾਣੇ ਗੁਰਸਿਖ ਗੁਰ ਦਰ ਬੈਠੇ ਕਰ ਕੇ ਵੱਡੇ ਜੇਰੇ, ਆਪ ਆਪਣਾ ਗਏ ਗਵਾਈਆ। ਜਿਸ ਨੂੰ ਨਾਨਕ ਨਿਰਗੁਣ ਕਹਿ ਕੇ ਗਿਆ ਚੌਥੀ ਲਾਂਵ ਲਏ ਫੇਰੇ, ਫੇਰਾ ਆਪਣਾ ਆਪੇ ਪਾਈਆ। ਜਨ ਭਗਤਾਂ ਕਰੇ ਹੱਕ ਨਬੇੜੇ, ਹੱਕੋ ਹੱਕ ਵੇਖ ਵਖਾਈਆ। ਜਿਨ੍ਹਾਂ ਪਾਏ ਦਵਾਲੇ ਘੇਰੇ, ਤਿਨ੍ਹਾਂ ਮਿਲੇ ਦਰਗਾਹ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰਾਂ ਦਰ ਰਿਹਾ ਬੁਲਾਈਆ। ਗੁਰ ਅਵਤਾਰ ਖੋਲ੍ਹਣ ਅੱਖ, ਅੱਖ ਅੱਖ ਨਾਲ ਮਿਲਾਈਆ। ਵੇਖੋ ਸਾਹਿਬ ਹੋਇਆ ਪਰਤੱਖ, ਪਾਰਖੂ ਬਣਿਆ ਸੱਚਾ ਮਾਹੀਆ। ਇਸ ਦੇ ਚਰਨੀ ਜਾਈਏ ਢੱਠ, ਬਿਨ ਢੱਠਿਆਂ ਸਾਰ ਕੋਇ ਨਾ ਪਾਈਆ। ਦਰੋਹੀ ਖ਼ੁਦਾਏ ਦੀ ਸਦੀ ਚੌਧਵੀਂ ਕੀਤਾ ਕੱਠ, ਇਕੱਠਾ ਇਕੋ ਹੁਕਮ ਸੁਣਾਈਆ। ਆਪਣੀ ਗੇੜਨਹਾਰਾ ਲੱਠ, ਦੋ ਜਹਾਨਾਂ ਰਿਹਾ ਭਵਾਈਆ। ਆਪਣਾ ਆਪਣਾ ਹਾਲ ਚੱਲੀਏ ਦੱਸ, ਹਾਲ ਮੁਰੀਦਾਂ ਸੁਣ ਸੁਣ ਖ਼ੁਸ਼ੀ ਮਨਾਈਆ। ਨਾ ਕੋਈ ਜਾਣੇ ਇਸ ਦਾ ਜਸ, ਜਸ ਗਾ ਗਾ ਅੰਤ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਵੇਖੋ ਕੱਠੇ ਹੋਏ ਭਾਈ ਭਾਈ, ਗੁਰ ਅਵਤਾਰ ਵੇਖ ਵਖਾਇੰਦਾ। ਜਿਸ ਨੇ ਕੱਟਣੀ ਸਭ ਦੀ ਫਾਹੀ, ਸੋ ਸਤਿਗੁਰ ਫੇਰਾ ਪਾਇੰਦਾ। ਜਿਸ ਨੇ ਕੱਠੇ ਕੀਤੇ ਝੀਵਰ ਛੀਂਬੇ ਨਾਈ, ਸੋ ਗੋਬਿੰਦ ਮੇਲ ਮਿਲਾਇੰਦਾ। ਜਿਸ ਦੀ ਨਾਨਕ ਨਿਰਗੁਣ ਕਰੀ ਕੁੜਮਾਈ, ਬਣ ਨਾਰ ਕੰਤ ਸੇਜ ਹੰਢਾਇੰਦਾ। ਜਿਸ ਨੂੰ ਰਾਮ ਕ੍ਰਿਸ਼ਨ ਕਹਿਣ ਸੱਚਾ ਗੋਸਾਈਂ, ਸੋ ਗਹਿਰ ਗੰਭੀਰ ਫੇਰਾ ਪਾਇੰਦਾ। ਜਿਸ ਨੂੰ ਭਗਤ ਕਹਿਣ ਫੜ ਫੜ ਪਾਰ ਕਰਾਏ ਬਾਹੀਂ, ਭਵ ਸਾਗਰ ਨਾ ਕੋਇ ਰੁੜ੍ਹਾਇੰਦਾ। ਆਓ ਦਰਸ਼ਨ ਕਰੀਏ ਚਾਈਂ ਚਾਈਂ, ਚਾਉ ਘਨੇਰਾ ਇਕ ਜਣਾਇੰਦਾ। ਜਿਸ ਦੇ ਪਿਛੇ ਲੋਕਮਾਤ ਆਏ ਬਣ ਕੇ ਰਾਹੀ, ਸੋ ਰਹਿਬਰ ਵੇਖ ਵਖਾਇੰਦਾ। ਜਿਸ ਦੇ ਪਿਛੇ ਗੋਬਿੰਦ ਬੂਟਾ ਪੁਟਿਆ ਕਾਹੀ, ਸੋ ਸਭ ਦੀ ਜੜ੍ਹ ਉਖੜਾਇੰਦਾ। ਗ਼ਰੀਬ ਨਿਮਾਣਿਆਂ ਦੁਰਮਤ ਮੈਲ ਮੁਖ ਧੋਵੇ ਛਾਹੀ, ਬਣ ਸੇਵਕ ਸੇਵ ਕਮਾਇੰਦਾ। ਲੱਖ ਚੁਰਾਸੀ ਕੱਟੇ ਫਾਹੀ, ਫੰਦਨ ਆਪਣੇ ਨਾਮ ਪਾਇੰਦਾ। ਜਿਸ ਨੇ ਰਵਿਦਾਸ ਚੁਮਿਆਰੇ ਕੰਗਣ ਫੜਾਇਆ ਗੰਗਾ ਧਾਰ ਕੱਢ ਕੇ ਬਾਹੀਂ, ਸੋ ਆਪਣਾ ਹੋਕਾ ਨਾਮ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਗੁਰ ਅਵਤਾਰ ਦਰ ਸੁਹਾਇੰਦਾ। ਗੁਰ ਅਵਤਾਰ ਆ ਦਵਾਰੇ, ਦਰ ਸਾਚੇ ਖ਼ੁਸ਼ੀ ਮਨਾਈਆ। ਤੇਰਾ ਨੂਰ ਤੇਰਾ ਚਮਤਕਾਰੇ, ਤੇਰੀ ਜੋਤ ਜੋਤ ਸਵਾਈਆ। ਤੇਰਾ ਦਰ ਤੇਰਾ ਦਰਬਾਰੇ, ਸਚਖੰਡ ਤੇਰੀ ਵਡਿਆਈਆ। ਤੇਰੇ ਚਰਨ ਬਣ ਭਿਖਾਰੇ, ਇਕੋ ਭਿਖਿਆ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਸੀਸ ਝੁਕਾਈਆ। ਦੇ ਵਰ ਸੱਚੇ ਭਗਵਾਨਾ, ਵਾਰੀ ਵਾਰੀ ਸੀਸ ਝੁਕਾਇਆ। ਤੂੰ ਸਾਹਿਬ ਸੱਚਾ ਸੁਲਤਾਨਾ, ਤੇਰਾ ਅੰਤ ਕਿਸੇ ਨਾ ਪਾਇਆ। ਤੂੰ ਮਰਦ ਮਰਦ ਮਰਦਾਨਾ,
ਸਚ ਮਰਦਾਨਗੀ ਰਿਹਾ ਜਣਾਇਆ। ਕਲਜੁਗ ਅੰਤਮ ਪਹਿਰੇਂ ਬਾਣਾ, ਜੋਤੀ ਜਾਮਾ ਵੇਸ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਰਿਹਾ ਸੁਣਾਇਆ। ਸਚ ਸੰਦੇਸ਼ਾ ਹਰਿ ਕਰਤਾਰ, ਹਰਿ ਜੂ ਹਰਿ ਹਰਿ ਆਪ ਜਣਾਈਆ। ਦਰ ਦਵਾਰ ਸੁਣੋ ਗੁਰੂ ਅਵਤਾਰ, ਪੀਰ ਪੈਗ਼ੰਬਰ ਆਪ ਸਮਝਾਈਆ। ਏਕਾ ਨਾਇਆਂ ਕਰੇ ਖ਼ਬਰਦਾਰ, ਬੇਖ਼ਬਰ ਖ਼ਬਰ ਪੁਚਾਈਆ। ਬੀਸ ਬੀਸਾ ਹੋਏ ਉਜਿਆਰ, ਭੇਵ ਅਭੇਦਾ ਆਪ ਜਣਾਈਆ। ਲੇਖਾ ਲਿਖੇ ਅਗੰਮ ਅਪਾਰ, ਲਿਖ ਲਿਖ ਹੱਥੋ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਪੁਰਖ ਅਕਾਲ ਵੱਜੇ ਵਧਾਈਆ। ਪੁਰਖ ਅਕਾਲ ਆਦਿ ਅੰਤ, ਸੋ ਪੁਰਖ ਨਿਰੰਜਣ ਖੇਲ ਕਰਾਇੰਦਾ। ਹਰਿ ਪੁਰਖ ਨਿਰੰਜਣ ਜੁਗਾ ਜੁਗੰਤ, ਜੁਗ ਜੁਗ ਆਪਣੀ ਕਾਰ ਕਮਾਇੰਦਾ। ਏਕੰਕਾਰਾ ਮਹਿਮਾ ਅਗਣਤ, ਭੇਵ ਅਭੇਦ ਨਾ ਕੋਇ ਖੁਲ੍ਹਾਇੰਦਾ। ਆਦਿ ਨਿਰੰਜਣ ਨੂਰ ਅਨੰਤ, ਅੰਤ ਕੋਇ ਨਾ ਪਾਇੰਦਾ। ਅਬਿਨਾਸ਼ੀ ਕਰਤਾ ਏਕਾ ਨਾਮ ਜਪਾਏ ਸਾਚਾ ਮੰਤ, ਮੰਤਰ ਇਕੋ ਇਕ ਦ੍ਰਿੜਾਇੰਦਾ। ਸ੍ਰੀ ਭਗਵਾਨ ਸਾਚਾ ਕੰਤ, ਕੰਤ ਕੰਤੂਹਲ ਸੋਭਾ ਪਾਇੰਦਾ। ਪਾਰਬ੍ਰਹਮ ਲੇਖਾ ਜਾਣ ਜੁਗਾ ਜੁਗੰਤ, ਜੁਗ ਜੁਗ ਆਪਣਾ ਰਾਹ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਲ ਆਪ ਧਰਾਇੰਦਾ। ਆਪਣੀ ਕਲ ਧਰ ਕੇ ਆਇਆ , ਹਰਿ ਕਰਤਾ ਪੁਰਖ ਅਕਾਲ। ਸੰਬਲ ਨਗਰ ਵੜ ਕੇ ਆਇਆ, ਗੁਰ ਗੋਬਿੰਦ ਰੱਖਿਆ ਨਾਲ। ਗ਼ਰੀਬ ਨਿਮਾਣਿਆਂ ਲੜ ਫੜ ਕੇ ਆਇਆ, ਗੁਰਮੁਖ ਵੇਖੇ ਸਾਚੇ ਲਾਲ। ਜਰ ਜਰਵਾਣਿਆਂ ਨਾਲ ਲੜ ਕੇ ਆਇਆ, ਮਾਰੇ ਨਾਮ ਖੰਡਾ ਤੇਜ਼ ਕਟਾਰ। ਸੋਹੰ ਅੱਖਰ ਇਕੋ ਪੜ੍ਹ ਕੇ ਆਇਆ, ਆਤਮ ਪਰਮਾਤਮ ਪਰਮਾਤਮ ਆਤਮ ਨਿਭੇ ਨਾਲ। ਆਪਣੀ ਮਰਨੀ ਆਪੇ ਮਰ ਕੇ ਆਇਆ, ਭਗਤ ਭਗਵੰਤ ਲਏ ਜਵਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਆਪ ਕਮਾਲ। ਕਰੇ ਖੇਲ ਆਪ ਕਰਤਾਰਾ, ਕੁਦਰਤ ਕਾਦਰ ਵੇਖ ਵਖਾਈਆ। ਜੋਤੀ ਨੂਰ ਨੂਰ ਚਮਤਕਾਰਾ, ਜ਼ਾਹਰਾ ਨੂਰ ਕਰੇ ਰੁਸ਼ਨਾਈਆ । ਹੱਕ ਹਕੀਕਤ ਪਾਵੇ ਸਾਰਾ, ਲਾਸ਼ਰੀਕ ਇਕ ਖ਼ੁਦਾਈਆ। ਚੌਦਾਂ ਸਦੀਆਂ ਪਾਰ ਕਿਨਾਰਾ, ਚੌਦਾਂ ਤਬਕ ਡੇਰਾ ਢਾਹੀਆ। ਚੌਦਾਂ ਲੋਕ ਇਕੋ ਨਾਅਰਾ, ਇਕੋ ਰਾਗ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਕਰੇ ਕਰਤਾਰ, ਹਰਿ ਜੂ ਆਪਣਾ ਖੇਲ ਕਰਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖਣ ਵਾਰੋ ਵਾਰ, ਨੇਤਰ ਨੈਣ ਸਰਬ ਉਠਾਇੰਦਾ। ਲੋਕਮਾਤ ਲੱਖ ਚੁਰਾਸੀ ਜਿਸ ਲਾਈ ਗੁਲਜ਼ਾਰ, ਪਤ ਡਾਲ੍ਹੀ ਫੋਲ ਫੁਲਾਇੰਦਾ। ਮਾਲੀ ਬਣਿਆ ਪਰਵਰਦਿਗਾਰ, ਖ਼ਾਲੀ ਹੱਥ ਫੇਰਾ ਪਾਇੰਦਾ। ਗੁਲਸ਼ਨ ਵੇਖੇ ਹਰਿ ਨਿਰੰਕਾਰ, ਬੁਲਬੁਲ ਆਪਣੇ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਹੁਕਮ ਵਰਤਾਇੰਦਾ। ਗੁਲਸ਼ਨ ਵੇਖੇ ਹਰਿ ਅਹਿਬਾਬ, ਆਪ ਆਪਣਾ ਰੂਪ ਵਟਾਈਆ। ਸਚ ਸਰੰਗ ਵਜਾਏ ਰਬਾਬ, ਤਾਰ ਸਤਾਰ ਨਾ ਕੋਇ ਹਲਾਈਆ। ਸ਼ਾਹ ਪਾਤਸ਼ਾਹ ਲੇਖਾ ਜਾਣੇ ਸ਼ਾਹ ਨਵਾਬ, ਰੱਯਤ ਆਪਣਾ ਭੇਵ ਚੁਕਾਈਆ। ਈਸਾ ਮੂਸਾ ਮੁਹੰਮਦ ਜਿਸ ਦਾ ਲੈਂਦੇ ਗਏ ਖ਼ਵਾਬ, ਸੋ ਖ਼ਾਹ ਮਖ਼ਾਹ ਆਪਣਾ ਹੁਕਮ ਚਲਾਈਆ। ਜਿਸ ਨੂੰ ਮੰਨਦੇ ਗਏ ਹੱਕ ਜਨਾਬ, ਸੋ ਜਲਵਾ ਰਿਹਾ ਵਖਾਈਆ। ਜਿਸ ਦੀ ਮੂਸਾ ਝੱਲ ਨਾ ਸਕਿਆ ਤਾਬ, ਸੋ ਆਪਣਾ ਨੂਰ ਗੁਰਮੁਖਾਂ ਅੱਗੇ ਰਿਹਾ ਪਰਗਟਾਈਆ। ਜਿਸ ਨੂੰ ਈਸਾ ਕਹੇ ਮੇਰਾ ਬਾਪ, ਸੋ ਖ਼ੁਦਾਵੰਦ
ਫੇਰਾ ਪਾਈਆ। ਜਿਸ ਦਾ ਨਿਰਗੁਣ ਨਾਨਕ ਜਪਿਆ ਜਾਪ, ਜਪਤ ਜਪਤ ਸੁਖ ਪਾਈਆ। ਜਿਸ ਨੂੰ ਗੁਰ ਗੋਬਿੰਦ ਕਹੇ ਪੁਰਖ ਅਕਾਲ ਥਾਪਨਾ ਰਿਹਾ ਥਾਪ, ਥਪਕੀ ਆਪਣੀ ਗੋਦ ਇਕ ਵਖਾਈਆ। ਸੋ ਕਲਜੁਗ ਅੰਤਮ ਵਖਾਵਣ ਆਇਆ ਆਪਣਾ ਪਰਤਾਪ, ਪਰਮ ਪੁਰਖ ਵਡ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਰਹੇ ਕਾਂਪ, ਥਰ ਹਰ ਕੰਪੇ ਬਾਲਾ ਜੀਉ ਪਿਛਲਾ ਲੇਖਾ ਪੂਰ ਕਰਾਈਆ। ਬਿਨ ਬੂਝ ਨਾਨਕ ਨਾ ਜਪਿਆ ਜਾਪ, ਬਿਨ ਸੂਝ ਸੂਝ ਕਿਸੇ ਨਾ ਆਈਆ। ਸੰਮਤ ਵੀਹ ਸੌ ਵੀਹ ਬਿਕਰਮੀ ਸਭ ਨੂੰ ਦੱਸੇ ਸੱਚਾ ਜਾਪ, ਜਿਸ ਨੂੰ ਪੜ੍ਹਿਆਂ ਮੁਕਤੀ ਚਰਨਾਂ ਹੇਠ ਸੀਸ ਝੁਕਾਈਆ। ਨੇੜ ਨਾ ਆਇਣ ਤੀਨੋਂ ਤਾਪ, ਤ੍ਰੈਗੁਣ ਭੱਜੇ ਵਾਹੋ ਦਾਹੀਆ। ਕਾਮ ਕਰੋਧ ਲੋਭ ਮੋਹ ਹੰਕਾਰ ਤੋੜੇ ਸਾਕ, ਆਸਾ ਤ੍ਰਿਸਨਾ ਇਕ ਘਰ ਵਸੇ ਨਾ ਧੀ ਜਵਾਈਆ। ਜਿਸ ਨੂੰ ਮਿਲ ਜਾਏ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਮਾਈ ਬਾਪ, ਤਿਸ ਭੁੱਖ ਨਾ ਲਾਗੇ ਰਾਈਆ। ਜਿਸ ਨਾਰੀ ਮਿਲ ਜਾਏ ਹਰਿ ਜੂ ਕਮਲਾਪਾਤ, ਦੂਜੀ ਸੇਜ ਨਾ ਕੋਇ ਹੰਢਾਈਆ। ਜਿਸ ਆਵਣ ਜਾਵਣ ਚੁੱਕ ਜਾਏ ਵਾਟ, ਤੀਰਥ ਤੱਟ ਨਾ ਨੁਹਾਵਣ ਜਾਈਆ। ਜਿਸ ਘਰ ਆ ਕੇ ਮਿਲੇ ਪੁਰਖ ਸਮਰਥ, ਸੋ ਢੂੰਡਣ ਕਿਤੇ ਨਾ ਜਾਈਆ। ਗ਼ਰੀਬ ਨਿਮਾਣਾ ਹੋ ਕੇ ਜਨ ਭਗਤਾਂ ਗਾਏ ਜਸ, ਆਪਣੇ ਜਸ ਨਾ ਰੱਖੇ ਵਡਿਆਈਆ। ਏਥੇ ਮਾਣ ਦੇ ਨਾ ਕਰੇ ਬਸ, ਸਚਖੰਡ ਆਪਣੇ ਚਰਨਾਂ ਹੇਠ ਰਖਾਈਆ। ਇਕ ਦਵਾਰਾ ਜਾਣਾ ਵਸ, ਜਿਸ ਦਵਾਰੇ ਸਤਿਗੁਰ ਸੱਚਾ ਪੁਰਖ ਅਕਾਲ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੋਤੀ ਜਾਮਾ ਰੂਪ ਵਟਾਈਆ। ਜੋਤੀ ਜਾਮਾ ਭਗਤਾਂ ਖ਼ਾਤਰ, ਨਿਰਗੁਣ ਨਿਰਗੁਣ ਆਪ ਵਟਾਇਆ । ਸਚਖੰਡ ਦਵਾਰੇ ਬਣਿਆ ਰਿਹਾ ਚਾਤਰ, ਜੁਗ ਜੁਗ ਅਛਲ ਛਲ ਵਖਾਇਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਨਾਮ ਸੁਨੇਹੜਾ ਦੇਂਦਾ ਰਿਹਾ ਪਾਤਰ, ਲਿਖ ਲਿਖ ਲੇਖਾ ਜਗਤ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇਆ। ਆਪਣਾ ਖੇਲ ਕਰੇ ਬੇਜ਼ੋਰ, ਜਰ ਜਰਵਾਣਾ ਭੇਵ ਚੁਕਾਈਆ। ਆਪਣਾ ਬੇੜਾ ਆਪੇ ਰੋੜ੍ਹ, ਕਲਜੁਗ ਨੱਯਾ ਦਏ ਵਹਾਈਆ। ਆਪਣਾ ਚੋਲਾ ਆਪੇ ਛੋੜ, ਪੰਜ ਤੱਤ ਮਾਟੀ ਖ਼ਾਕ ਰਲਾਈਆ। ਆਪਣਾ ਜੋੜਾ ਆਪੇ ਜੋੜ, ਸਰਗੁਣ ਨਿਰਗੁਣ ਕਰੀ ਕੁੜਮਾਈਆ। ਆਪਣਾ ਹੋੜਾ ਆਪੇ ਲੋੜ, ਸੱਸੇ ਉਪਰ ਰਿਹਾ ਟਿਕਾਈਆ। ਬਿਨ ਨਾਨਕ ਵੇਖਿਆ ਕਿਸੇ ਨਾ ਕਰ ਕੇ ਗ਼ੌਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਵਿਚ ਸਮਾਈਆ। ਜਿਸ ਦਾ ਮੰਤਰ ਚਲੇ ਫੋਰ, ਫ਼ੁਰਨਾ ਆਪਣਾ ਨਾਮ ਜਣਾਈਆ। ਜਿਸ ਦਾ ਖੇਲ ਅੰਧ ਘੋਰ, ਘੋਰੀ ਨਜ਼ਰ ਕਿਸੇ ਨਾ ਆਈਆ। ਜਿਸ ਦੇ ਹੱਥ ਸਭ ਦੀ ਡੋਰ, ਜਿਉਂ ਭਾਵੇ ਰਿਹਾ ਚਲਾਈਆ। ਜਿਸ ਦੀ ਗੁਰੂ ਅਵਤਾਰਾਂ ਰੱਖੀ ਲੋੜ, ਸੋ ਲੋਹੜਾ ਪੌਣ ਕਲਜੁਗ ਅੰਤਮ ਫੇਰੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਖੇਲ ਇਕ ਕਰਾਈਆ। ਨਿਰਗੁਣ ਖੇਲ ਕਰਨੇ ਆਇਆ, ਹਰਿ ਦਾਤਾ ਬੇਪਰਵਾਹ। ਆਪੇ ਮੇਟਣਹਾਰਾ ਝੂਠੀ ਛਾਇਆ, ਸ਼ਹਿਨਸ਼ਾਹ ਆਪਣਾ ਹੁਕਮ ਚਲਾ। ਆਪੇ ਦੇਵਣਹਾਰਾ ਆਪਣਾ ਨਾਂ, ਨਾਉਂ ਨਿਰੰਕਾਰਾ ਇਕ ਦ੍ਰਿੜਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਬਿਸਮਲ ਰੂਪ ਖ਼ੁਦਾ। ਬਿਸਮਿਲ ਰੂਪ ਹੋਇਆ ਖ਼ੁਦ ਆਪ, ਆਪਣਾ ਭੇਵ ਜਣਾਈਆ। ਲੇਖਾ ਜਾਣ ਬਹੁ ਬਿਧ ਭਾਂਤ, ਭਾਵੀ ਭਾਣਾ ਹਰਿ ਵਰਤਾਈਆ। ਪੀਰ ਪੈਗ਼ੰਬਰ ਸੁਣੋ ਬਾਤ, ਹਰਿ ਬਾਤਨ ਰਿਹਾ ਜਣਾਈਆ। ਸਾਰੇ ਪੜ੍ਹੋ ਇਕ ਜਮਾਤ, ਤੁਲਬਾ ਰੂਪ ਇਕ ਵਖਾਈਆ। ਮਕਤਬ ਖੋਲ੍ਹੇ ਹੱਕ ਜਨਾਬ,
ਹੱਕ ਹਕੀਕਤ ਦਏ ਦ੍ਰਿੜਾਈਆ। ਅਲਫ਼ ਯੇ ਲੋਕਮਾਤ ਦਿਤਾ ਖ਼ਤਾਬ, ਪ੍ਰਭ ਚਰਨ ਦਵਾਰੇ ਅਲਫ਼ ਕੰਮ ਕਿਸੇ ਨਾ ਆਈਆ। ਇਕ ਅਲਫ਼ ਵਜਾਈ ਤਨ ਰਬਾਬ, ਸਾਰੰਗ ਸਾਰੰਗਾ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਸਿਖਿਆ ਇਕ ਸਮਝਾਈਆ । ਸਾਚੀ ਸਿਖਿਆ ਸੁਣ ਲਓ ਮੀਤ, ਮਿੱਤਰ ਪਿਆਰਾ ਆਪ ਜਣਾਇੰਦਾ। ਆਦਿ ਜੁਗਾਦੀ ਸਾਚੀ ਰੀਤ, ਰੀਤੀਵਾਨ ਆਪ ਵਖਾਇੰਦਾ। ਤੂੰ ਮੇਰਾ ਮੈਂ ਤੇਰਾ ਰਲ ਮਿਲ ਗਾਓ ਗੀਤ, ਗੀਤ ਗੋਬਿੰਦ ਇਕ ਵਖਾਇੰਦਾ। ਪਾਰਬ੍ਰਹਮ ਪ੍ਰਭ ਸਾਚੀ ਪ੍ਰੀਤ, ਪੁਰਖ ਅਕਾਲ ਤੋੜ ਨਿਭਾਇੰਦਾ। ਗੋਬਿੰਦ ਦੱਸ ਕੇ ਗਿਆ ਠੀਕ, ਕਲਜੁਗ ਜੀਵ ਭੇਤ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਆਪਣਾ ਰੂਪ ਧਰਾਇੰਦਾ। ਨਿਰਗੁਣ ਆਇਆ ਦਰ ਬਨਵਾਲੀ, ਬਨ ਖੰਡ ਨਾ ਫੇਰਾ ਪਾਈਆ। ਆਦਿ ਸ਼ਕਤ ਨਾ ਜੋਤ ਜਵਾਲੀ, ਚਤੁਰਭੁਜ ਨਾ ਖੇਲ ਕਰਾਈਆ। ਨੂਰ ਨੁਰਾਨਾ ਜੋਤ ਨੁਰਾਨੀ, ਜ਼ਹੂਰ ਇਕ ਸ਼ਨਵਾਈਆ । ਆਦਿ ਜੁਗਾਦਿ ਮਸਤ ਮਸਤਾਨੀ, ਮਸਤੀ ਇਕੋ ਇਕ ਖ਼ੁਦਾਈਆ। ਅਲਕ ਫ਼ਲਕ ਨਾ ਕੋਇ ਰੁਸ਼ਨਾਨੀ, ਰੋਸ਼ਨ ਨੂਰ ਨਾ ਕੋਇ ਵਡਿਆਈਆ। ਪੀਰ ਪੈਗ਼ੰਬਰ ਨਾ ਕੋਇ ਜ਼ਿੰਦਗਾਨੀ, ਰੂਹ ਬੁੱਤ ਨਾ ਕੋਇ ਸਮਾਈਆ। ਅੰਤਮ ਹੋਏ ਸਾਰੇ ਫ਼ਾਨੀ, ਸਭ ਦਾ ਲੇਖਾ ਆਪ ਚੁਕਾਈਆ। ਭੇਵ ਖੁਲ੍ਹਾ ਅੰਜੀਲ ਕੁਰਾਨੀ, ਇਜ਼ਰਾਈਲ ਸੇਵ ਕਮਾਈਆ। ਕਲਜੁਗ ਅੰਤਮ ਆਵੇ ਇਕ ਤੁਗ਼ਿਆਨੀ, ਪੀਰ ਪੈਗ਼ੰਬਰ ਗਏ ਸਮਝਾਈਆ। ਨਦੀ ਨੂਹ ਚੜ੍ਹੇ ਤੁਫ਼ਾਨੀ, ਤੋਹਫ਼ਾ ਦੇਵੇ ਖ਼ਲਕ ਖ਼ੁਦਾਈਆ। ਮਾਣ ਰਹੇ ਨਾ ਕੋਇ ਸੁਲੇਮਾਨੀ, ਸਿਲਸਲਾ ਸਭ ਦਾ ਕਰੇ ਸਫ਼ਾਈਆ। ਇਕ ਸੁਣਾਏ ਆਪਣੀ ਆਪ ਕਹਾਣੀ, ਪਿਛਲੀ ਕਹਾਣੀ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਜਿਹਾ ਹੋਵੇ ਆਪ ਲਾਸਾਨੀ, ਲਾਅ ਆਪਣਾ ਲਏ ਬਣਾਈਆ। ਆਪਣਾ ਲਾਅ ਕਰੇ ਤਾਮੀਲ, ਤਾਮੀਲ ਆਪਣੀ ਆਪ ਕਰਾਈਆ। ਦੂਸਰ ਦਏ ਨਾ ਕੋਇ ਦਲੀਲ, ਦਲੀਲ ਦਲੀਲ ਨਾ ਕੋਇ ਮਿਲਾਈਆ। ਦਰਗਾਹ ਸਾਚੀ ਨਾ ਕੋਇ ਵਕੀਲ, ਵੁਕਲਾ ਨਜ਼ਰ ਕੋਇ ਨਾ ਪਾਈਆ। ਕਲਜੁਗ ਅੰਤਮ ਚੌਦਾਂ ਤਬਕਾਂ ਤੋੜੇ ਆਪ ਫ਼ਸੀਲ, ਨੇਜ਼ਾ ਨਾਮ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਤੈਨੂੰ ਦੱਸੀਏ ਸਚ, ਸਚ ਸਚ ਆਖ ਸੁਣਾਇਆ। ਤੇਰੇ ਹੁਕਮੇ ਅੰਦਰ ਆਏ ਨੱਚ, ਲੋਕਮਾਤ ਵੇਸ ਵਟਾਇਆ। ਅੰਤਮ ਤੇਰੇ ਪਿਆਰ ਅੰਦਰ ਗਏ ਰਚ, ਆਪ ਆਪਣਾ ਭੇਵ ਛੁਪਾਇਆ। ਜਿਉਂ ਭਾਵੇ ਤਿਉਂ ਲੈਣਾ ਰੱਖ, ਸਿਰ ਆਪਣਾ ਹੱਥ ਟਿਕਾਈਆ। ਵੀਹ ਸੌ ਵੀਹ ਬਿਕਰਮੀ ਪਹਿਲੀ ਚੇਤ ਤੇਰੇ ਅੱਗੇ ਡਾਹੀਏ ਹੱਥ, ਬਿਨ ਹੱਥਾਂ ਹੱਥ ੳਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਦੇਣਾ ਸੱਚਾ ਵਰ, ਵਰ ਦਾਤਾ ਇਕੋ ਨਜ਼ਰੀ ਆਇਆ। ਪਰਦੇ ਅੰਦਰ ਢਕਿਆ ਪਰਦਾ, ਪਰਦਾ ਆਪਣਾ ਨਾਮ ਪਾਈਆ। ਗੁਰਮੁਖ ਚਿੰਤਾ ਵਿਚ ਕਦੇ ਨਾ ਸੜਦਾ, ਜਗਤ ਅਗਨ ਨਾ ਕੋਇ ਤਪਾਈਆ। ਦਰ ਦਵਾਰੇ ਜੋ ਹੋਏ ਬਰਦਾ, ਬੰਦੀਖ਼ਾਨਾ ਦਏ ਛੁਡਾਈਆ। ਕਰ ਨਿਮਸਕਾਰ ਸੋਹੰ ਅੱਖਰ ਪੜ੍ਹਦਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਮਿਲੇ ਸਰਨਾਈਆ। ਪੁਰਖ ਅਬਿਨਾਸ਼ੀ ਕਿਰਪਾ ਕਰਦਾ, ਕਰ ਕਿਰਪਾ ਮੇਲ ਮਿਲਾਈਆ। ਨਾਤਾ ਤੁਟਿਆ ਝੂਠੇ ਘਰ ਦਾ, ਘਰ ਸਾਚੇ ਮਿਲੀ ਵਡਿਆਈਆ। ਮੇਰਾ ਰਾਮ ਨਾ ਜੀਂਦਾ ਨਾ ਮਰਦਾ, ਮਰਨ ਜੰਮਣ ਵਿਚ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਪੱਲੂ ਆਪੇ ਫੜਦਾ, ਅੰਤ ਆਪਣੇ ਲੜ ਬੰਧਾਈਆ।