੭ ਮੱਘਰ ੨੦੧੯ ਬਿਕਰਮੀ ਪੰਜ ਗਰਾਈਂ ਬੰਤਾ ਸਿੰਘ ਦੇ ਗ੍ਰਹਿ ਜ਼ਿਲਾ ਗੁਰਦਾਸ ਪੁਰ
ਸੋ ਪੁਰਖ ਨਿਰੰਜਣ ਤੇਰੀ ਓਟ, ਗੁਰ ਅਵਤਾਰ ਪੀਰ ਪੈਗ਼ੰਬਰ ਨਿਰਗੁਣ ਰਹੇ ਧਿਆਨ ਲਗਾਈਆ। ਸਚਖੰਡ ਦਵਾਰਾ ਸਾਚਾ ਕੋਟ, ਸੂਰਜ ਚੰਦ ਨਾ ਕੋਇ ਰੁਸ਼ਨਾਈਆ। ਇਕ ਪਰਕਾਸ਼ ਨਿਰਮਲ ਜੋਤ, ਨੂਰੋ ਨੂਰ ਡਗਮਗਾਈਆ। ਜੁਗ ਚੌਕੜੀ ਤੇਰੇ ਚਰਨ ਨਾ ਸਕੇ ਪਹੁੰਚ, ਦੋ ਜਹਾਨ ਢੋਲਾ ਗਾਈਆ। ਆਦਿ ਅੰਤ ਤੁਧ ਬਿਨ ਲੱਖ ਚੁਰਾਸੀ ਜਾਏ ਔਂਤ, ਪਿਤਾ ਪੂਤ ਨਾ ਕੋਇ ਵਡਿਆਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਫਿਰ ਫਿਰ ਵੇਖਿਆ ਲੱਖਣ ਕਰੌਚ, ਪੁਸ਼ਕਰ ਜੰਬੂ ਫੇਰਾ ਪਾਈਆ। ਸਲਮਲ ਸਾਨ ਦਿਸੇ ਖੋਟ, ਸਾਚਾ ਹੱਟ ਨਾ ਕੋਇ ਜਣਾਈਆ। ਕੁਸ਼ਾ ਨੇਤਰ ਰੋਵੇ ਰੋਤ, ਨੈਣ ਨੈਣਾਂ ਨੀਰ ਵਹਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਕਰ ਕਰ ਗਏ ਖੋਜ, ਖੋਜਤ ਖੋਜਤ ਭੇਵ ਕੋਇ ਨਾ ਪਾਈਆ। ਵਿਸ਼ਨ ਬ੍ਰਹਮਾ ਸ਼ਿਵ ਤ੍ਰੈਗੁਣ ਮਾਇਆ ਪੰਜ ਤੱਤ ਜਗਤ ਰਚਨਾ ਚੁੱਕਿਆ ਬੋਝ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਵੰਡ ਵੰਡਾਈਆ। ਆਤਮ ਪਰਮਾਤਮ ਈਸ਼ ਜੀਵ ਜਗਦੀਸ਼ ਬ੍ਰਹਮ ਪਾਰਬ੍ਰਹਮ ਰਿਹਾ ਲੋਚ, ਲੋਚਾਂ ਪੂਰ ਨਾ ਕੋਇ ਵਖਾਈਆ। ਸਾਹਿਬ ਸੁਹੇਲਾ ਇਕ ਇਕੇਲਾ ਨਿਰਗੁਣ ਦਾਤਾ ਪੁਰਖ ਬਿਧਾਤਾ ਕਦੇ ਨਾ ਆਏ ਵਿਚ ਸੋਚ, ਸੋਚ ਸੋਚ ਥੱਕੀ ਸਰਬ ਲੋਕਾਈਆ। ਰਸਨਾ ਜਿਹਵਾ ਬੱਤੀ ਦੰਦ ਗਾ ਨਾ ਥੱਕੇ ਹੋਂਟ, ਮਨ ਮਤ ਬੁੱਧ ਨਾ ਕੋਇ ਚਤੁਰਾਈਆ। ਚੌਦਾਂ ਲੋਕ ਚੌਦਾਂ ਤਬਕ ਚੌਦਾਂ ਵਿਦਿਆ ਕੋਈ ਨਾ ਸਕੇ ਦਰ ਤੇਰੇ ਪਹੁੰਚ, ਚੌਦਸ ਚੰਦ ਨਾ ਕੋਇ ਰੁਸ਼ਨਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਜਗਤ ਬਸੰਤਰ ਸਾਰੇ ਹੋਏ ਫ਼ੌਤ, ਫ਼ਤਵਾ ਸਾਦਰ ਇਕ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਓਟ ਤਕਾਈਆ। ਪੁਰਖ ਅਕਾਲ ਤੇਰੀ ਦਰਗਾਹ, ਪਰਵਰਦਿਗਾਰ ਸਚ ਖ਼ੁਦਾਇਆ। ਮੁਕਾਮੇ ਹੱਕ ਹੋ ਰੁਸ਼ਨਾ, ਨੂਰੀ ਜਲਵਾ ਨੂਰ ਪਰਗਟਾਇਆ। ਤਖ਼ਤ ਨਿਵਾਸੀ ਬਣ ਸੱਚਾ ਸ਼ਹਿਨਸ਼ਾਹ, ਸ਼ਾਹੋ ਭੂਪ ਨਾਮ ਵਡਿਆਇਆ। ਹੁਕਮੀ ਹੁਕਮ ਇਕ ਜਣਾ, ਧੁਰ ਫ਼ੁਰਮਾਣਾ ਆਪ ਸੁਣਾਇਆ। ਸਚਖੰਡ ਦਵਾਰਾ ਇਕ ਵਸਾ, ਥਿਰ ਘਰ ਆਪਣਾ ਪਰਦਾ ਲਾਹਿਆ। ਸੁਤ ਦੁਲਾਰਾ ਇਕ ਜਣਾ, ਜਨਨੀ ਜਨ ਨਾਉਂ ਧਰਾਇਆ। ਦਾਈ ਦਾਇਆ ਬਣ ਸੇਵ ਕਮਾ, ਸੇਵਾ ਆਪਣੇ ਹੱਥ ਰਖਾਇਆ। ਭੇਵ ਅਭੇਦਾ ਆਪ ਖੁਲ੍ਹਾ, ਅਲੱਖ ਅਗੋਚਰ ਅਗੰਮ ਅਥਾਹ, ਆਪਣਾ ਪਰਦਾ ਆਪ ਉਠਾਇਆ। ਨਿਰਗੁਣ ਨਿਰਗੁਣ ਮੇਲ ਮਿਲਾ, ਨਾਰੀ ਕੰਤ ਸੇਜ ਹੰਢਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਗਾਹ ਸਾਚੀ ਧਾਮ ਸੁਹਾਇਆ। ਦਰਗਾਹ ਸਾਚੀ ਸੋਭਨੀਕ, ਸੋਭਾਵੰਤ ਆਪ ਸੁਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮੰਗਣ ਇਕ ਤੌਫ਼ੀਕ, ਤੌਫ਼ੀਕ ਤੇਰੀ ਖ਼ੁਦਾਈਆ। ਆਦਿ ਜੁਗਾਦਿ ਲਾਸ਼ਰੀਕ, ਸ਼ਰਕਤ ਵਿਚ ਕਦੇ ਨਾ ਆਈਆ। ਜੁਗ ਚੌਕੜੀ ਤੇਰੀ ਰੱਖਦੇ ਗਏ ਉਡੀਕ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਢੋਲਾ ਗਾਈਆ। ਅੰਤਮ ਵੇਲਾ ਆਇਆ ਨਜ਼ਦੀਕ, ਕੋਟਨ ਕੋਟ ਕਾਲ ਵਿਹਾਈਆ। ਗੋਬਿੰਦ ਦੱਸ ਕੇ ਗਿਆ ਠੀਕ, ਠੀਕਰ ਸਭ ਦਾ ਆਪ ਭੰਨਾਈਆ। ਨਿਰਗੁਣ ਧਾਰਾ ਪੁਰਖ ਅਕਾਲਾ ਦੀਨ ਦਿਆਲਾ ਦੋ ਜਹਾਨਾਂ ਦੱਸੇ ਇਕ ਪ੍ਰੀਤ, ਸਾਚੀ ਪ੍ਰੀਤ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਸੀਸ ਝੁਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸੀਸ ਗਿਆ ਝੁਕ, ਦਰ ਕਰਨ ਇਕ ਅਰਜ਼ੋਈਆ। ਸਚਖੰਡ ਦਵਾਰ ਬੈਠਾ ਲੁਕ,
ਲੁਕਵੀਂ ਖੇਲ ਕਰਾਈਆ। ਕਲਜੁਗ ਵੇਲਾ ਅੰਤਮ ਉਠ, ਉਠ ਉਠ ਆਪਣਾ ਰੰਗ ਵਖਾਈਆ। ਗ਼ਰੀਬ ਨਿਮਾਣਿਆਂ ਉਪਰ ਤੁਠ, ਗੁਰਬਤ ਸਭ ਦੀ ਦੇ ਮਿਟਾਈਆ। ਜਗ ਕਰਨੀ ਕੀਤੀ ਸਭ ਤੋਂ ਪੁੱਛ, ਲੁਕਿਆ ਕੋਇ ਰਹਿਣ ਨਾ ਪਾਈਆ। ਨੌਂ ਖੰਡ ਪ੍ਰਿਥਮੀ ਨੌਂ ਦਵਾਰ ਖ਼ਾਲੀ ਦਿਸਣ ਕਾਇਆ ਬੁੱਤ, ਹੁਜਰੇ ਹੱਜ ਨਾ ਕੋਇ ਕਰਾਈਆ। ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਉਚੇ ਟਿੱਲੇ ਪਰਬਤ ਬੁਕ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਜੇਰਜ ਅੰਡਾਂ ਉਤਭੁਜ ਸੇਤਜ ਆਪਣਾ ਹੁਕਮ ਜਣਾਈਆ। ਸਾਡੇ ਹੱਥ ਨਾ ਦਿਸੇ ਕੁਛ, ਖ਼ਾਲੀ ਝੋਲੀ ਅੱਗੇ ਡਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਸੀਸ ਝੁਕਾਈਆ। ਤੇਰੇ ਦਰ ਝੁਕਿਆ ਸੀਸ, ਸਾਹਿਬ ਸੱਚੇ ਸੁਲਤਾਨਾ। ਜੁਗ ਚੌਕੜੀ ਪੜ੍ਹੀ ਤੇਰੀ ਹਦੀਸ, ਕਲਮਾ ਨਬੀ ਰਸੂਲ ਵਖਾਨਾ। ਲੇਖਾ ਗਾਇਆ ਤੀਸ ਬਤੀਸ, ਸ਼ਰਅ ਸ਼ਰੀਅਤ ਜੋੜ ਜੁੜਾਨਾ। ਏਕਾ ਮੰਗੀ ਮੰਗ ਬੀਸ ਇਕੀਸ, ਪਰਗਟ ਹੋ ਨੂਰ ਨੁਰਾਨਾ। ਲੇਖਾ ਜਾਣ ਰਾਗ ਛਤੀਸ, ਬਹੱਤਰ ਖੋਲ੍ਹ ਇਕ ਦੁਕਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮੇਰੇ ਸਾਹਿਬ ਮਰਦ ਮਰਦਾਨਾ। ਮਰਦ ਮਰਦਾਨ ਸਚਖੰਡ ਨਿਵਾਸੀ, ਪੁਰਖ ਅਕਾਲ ਵੱਡੀ ਵਡਿਆਈਆ। ਨਿਰਗੁਣ ਨੂਰ ਜੋਤ ਪਰਕਾਸ਼ੀ, ਪਰਕਾਸ਼ਵਾਨ ਖ਼ਲਕ ਖ਼ੁਦਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਪੂਰੀ ਕਰੇ ਆਸੀ, ਨਿਰਾਸਾ ਕੋਇ ਰਹਿਣ ਨਾ ਪਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਕਰਦਾ ਆਇਆ ਬੰਦ ਖ਼ਲਾਸੀ, ਬੰਦੀਖ਼ਾਨਾ ਤੋੜ ਤੁੜਾਈਆ। ਦੇਵਣਹਾਰਾ ਧਰਮ ਰਾਏ ਦੇ ਹੱਥ ਫਾਸੀ, ਫ਼ਤਵਾ ਇਕੋ ਇਕ ਲਗਾਈਆ। ਕੋਈ ਰਹਿਣ ਨਾ ਦੇਵੇ ਪੰਡਤ ਕਾਂਸੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰੋ ਧਿਆਨ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਸਚਖੰਡ ਨਿਵਾਸੀ ਨੌਜਵਾਨ, ਨਿਰਗੁਣ ਆਪਣਾ ਰੂਪ ਧਰਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦੇਵੇ ਗਿਆਨ, ਕਰੋੜ ਤਤੀਸਾ ਸੁਰਪਤ ਇੰਦ ਆਪ ਉਠਾਇੰਦਾ। ਤ੍ਰੈਗੁਣ ਮਾਇਆ ਤੋੜੇ ਮਾਣ, ਪੰਜ ਤੱਤ ਮਮਤਾ ਮੋਹ ਚੁਕਾਇੰਦਾ। ਰਾਉ ਰੰਕਾਂ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਦੇਵੇ ਧੁਰ ਫ਼ੁਰਮਾਣ, ਸਚ ਸੰਦੇਸ਼ਾ ਇਕ ਸੁਣਾਇੰਦਾ। ਜੋਤੀ ਨੂਰ ਨੂਰ ਮਹਾਨ, ਨੂਰ ਨੁਰਾਨਾ ਵੇਸ ਵਟਾਇੰਦਾ। ਪੀਰ ਪੈਗ਼ੰਬਰਾਂ ਦੇਵੇ ਦਾਨ, ਦਸਤਗੀਰ ਆਪਣਾ ਦਸਤ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਨਰ ਨਰੇਸ਼ਾ ਇਕੋ ਇਕ ਜਣਾਇੰਦਾ। ਸਚ ਸੰਦੇਸ਼ਾ ਏਕੰਕਾਰ, ਓਅੰਕਾਰ ਆਪ ਜਣਾਈਆ। ਸੋ ਪੁਰਖ ਨਿਰੰਜਣ ਹੋ ਤਿਆਰ, ਹਰਿ ਪੁਰਖ ਨਿਰੰਜਣ ਲਏ ਉਠਾਈਆ। ਆਦਿ ਨਿਰੰਜਣ ਖੋਲ੍ਹ ਕਵਾੜ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਅਬਿਨਾਸ਼ੀ ਕਰਤਾ ਠਾਂਡਾ ਦਰਬਾਰ, ਦੋ ਜਹਾਨਾਂ ਇਕ ਵਖਾਈਆ। ਸ੍ਰੀ ਭਗਵਾਨ ਸਤਿ ਨਿਸ਼ਾਨਾ ਦੇਵੇ ਚਾੜ੍ਹ, ਨਿਰਗੁਣ ਸਰਗੁਣ ਆਪ ਝੁਲਾਈਆ। ਪਾਰਬ੍ਰਹਮ ਬ੍ਰਹਮ ਕਰੇ ਖ਼ਬਰਦਾਰ, ਲੱਖ ਚੁਰਾਸੀ ਲਏ ਜਗਾਈਆ। ਆਤਮ ਪਰਮਾਤਮ ਦਏ ਅਧਾਰ, ਈਸ਼ ਜੀਵ ਨੈਣ ਖੁਲ੍ਹਾਈਆ। ਕਰੇ ਖੇਲ ਅਗੰਮ ਅਪਾਰ, ਅਲੱਖ ਅਗੋਚਰ ਵਡ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰੇ ਖ਼ਬਰਦਾਰ, ਸਚ ਸੰਦੇਸ਼ਾ ਇਕ ਜਣਾਈਆ। ਸਤਿਜੁਗ ਤ੍ਰੇਤਾ ਦਵਾਪਰ ਵਿਛੜੇ ਮਿਲੋ ਯਾਰ, ਕਲਜੁਗ ਅੰਤਮ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਇਕ ਸੁਣਾਈਆ। ਸਚ ਸੰਦੇਸ਼ਾ ਸਾਚਾ ਗੀਤ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਹੰ ਬ੍ਰਹਮ ਮਮ ਇਕੋ ਪ੍ਰੀਤ, ਤੋਹੇ ਰੂਪ ਨਾ ਕੋਇ ਵਖਾਇੰਦਾ।
ਲੇਖਾ ਜਾਣੇ ਹਸਤ ਕੀਟ, ਊਚ ਨੀਚ ਰਾਉ ਰੰਕ ਭੇਵ ਚੁਕਾਇੰਦਾ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਨੌਂ ਸੌ ਚੁਰਾਨਵੇਂ ਚੌਕੜੀ ਜੁਗ ਆਇਆ ਜੀਤ, ਜਿਤ ਆਪਣੇ ਹੱਥ ਵਖਾਇੰਦਾ। ਈਸਾ ਮੂਸਾ ਮੁਹੰਮਦ ਨਾਨਕ ਗੋਬਿੰਦ ਜਿਸ ਦੀ ਰੱਖਦੇ ਗਏ ਉਡੀਕ, ਸੋ ਸਾਹਿਬ ਫੇਰਾ ਪਾਇੰਦਾ। ਲੱਖ ਚੁਰਾਸੀ ਖ਼ਾਲੀ ਕਰੇ ਖ਼ੀਸ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਦਰ ਦਰ ਆਪ ਫਿਰਾਇੰਦਾ। ਆਤਮ ਪਰਮਾਤਮ ਪਰਮਾਤਮ ਆਤਮ ਇਕੋ ਬਣੇ ਸਚ ਰਫ਼ੀਕ, ਰਫ਼ਾਕਤ ਆਪਣੀ ਆਪ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਸ੍ਰੀ ਭਗਵਾਨ ਆਪ ਸਮਝਾਇੰਦਾ। ਪੀਰ ਪੈਗ਼ੰਬਰ ਗੁਰ ਅਵਤਾਰ ਨੇਤਰ ਖੋਲ੍ਹੋ, ਨਿਰਗੁਣ ਆਪ ਖੁਲ੍ਹਾਈਆ। ਤੂੰ ਮੇਰਾ ਮੈਂ ਤੇਰਾ ਸਾਰੇ ਢੋਲਾ ਇਕੋ ਬੋਲੋ, ਪਿਛਲਾ ਬੋਲਾ ਦਏ ਚੁਕਾਈਆ। ਮੰਤਰ ਅੰਤਰ ਨਿਰਗੁਣ ਨਿਰਗੁਣ ਧਾਰ ਮੌਲੋ, ਸਰਗੁਣ ਤਨ ਨਾ ਕੋਇ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੁਨੇਹੁੜਾ ਇਕ ਸੁਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਖੋਲ੍ਹੋ ਅੱਖ, ਹਰਿ ਆਖ਼ਰ ਆਪ ਜਣਾਇੰਦਾ। ਕਲ ਕਲਕੀ ਹੋਇਆ ਪਰਤੱਖ, ਨਿਹਕਲੰਕ ਰੂਪ ਵਟਾਇੰਦਾ। ਅਮਾਮ ਮਹਿੰਦੀ ਹੋ ਸਮਰਥ, ਸਮਰਥ ਆਪਣੀ ਧਾਰ ਚਲਾਇੰਦਾ। ਨੌਂ ਖੰਡ ਪ੍ਰਿਥਮੀ ਸੱਤ ਦੀਪ ਲੱਖ ਚੁਰਾਸੀ ਖੇੜਾ ਕਰੇ ਭੱਠ, ਅਗਨੀ ਜੋਤੀ ਲੰਬੂ ਲਾਇੰਦਾ। ਕਿਸੇ ਦਾ ਚਲੇ ਨਾ ਕੋਇ ਵਸ, ਹੁਕਮੇ ਅੰਦਰ ਸਰਬ ਭਵਾਇੰਦਾ। ਜਿੰਨਾਂ ਚਿਰ ਗੁਰ ਗੋਬਿੰਦ ਨਾ ਕਹੇ ਬਸ, ਬਸਤਾ ਸਭ ਦਾ ਆਪ ਬੰਧਾਇੰਦਾ। ਸਚਖੰਡ ਨਿਵਾਸੀ ਦੂਰ ਦੁਰਾਡਾ ਰਿਹਾ ਹੱਸ, ਸੋਹੰ ਹੰਸਾ ਆਪਣਾ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਇੰਦਾ। ਸਾਚਾ ਹੁਕਮ ਵਰਤੇ ਜਗ, ਜਗ ਜੀਵਣ ਦਾਤਾ ਆਪ ਜਣਾਈਆ। ਜੀਵ ਜੰਤ ਹੋਏ ਕਗ, ਕਾਗ ਵਾਂਗ ਰਹੇ ਕੁਰਲਾਈਆ। ਨਵ ਨੌਂ ਲੱਗੀ ਅੱਗ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਬਿਨ ਹਰਿਨਾਮੇ ਖ਼ਾਲੀ ਦਿਸਣ ਹੱਡ, ਪੰਜ ਤੱਤ ਕਰੇ ਲੜਾਈਆ। ਕਾਇਆ ਅੰਧੇਰੀ ਡੂੰਘੀ ਖੱਡ, ਨਿਰਮਲ ਜੋਤ ਨਾ ਕੋਇ ਰੁਸ਼ਨਾਈਆ। ਗੁਰ ਕਾ ਸ਼ਬਦ ਗਏ ਛੱਡ, ਮਨ ਵਾਸਨਾ ਹੋਈ ਹਲਕਾਈਆ। ਕਿਸੇ ਨਾ ਮਿਲੇ ਅਮਰਾਪਦ, ਸਾਧ ਸੰਤ ਰਸਨਾ ਜਿਹਵਾ ਗਾ ਗਾ ਹਰਿ ਹਰਿ ਨਾਮ ਨਾ ਕੋਇ ਰਸ ਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਹਾਣੀ ਆਪ ਸੁਣਾਈਆ। ਸਚ ਕਹਾਣੀ ਧੁਰ ਦੀ ਬਾਤ, ਜ਼ਾਹਰ ਬਾਤਨ ਆਪ ਜਣਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਪੜ੍ਹੋ ਇਕ ਜਮਾਤ, ਪੱਟੀ ਆਪਣੀ ਆਪ ਵਖਾਇੰਦਾ। ਅਲਫ਼ ਯੇ ਨਾਤਾ ਕਾਇਨਾਤ, ਦਰਗਾਹ ਰੂਪ ਨਾ ਕੋਇ ਜਣਾਇੰਦਾ। ਪਰਵਰਦਿਗਾਰ ਸਾਖਿਆਤ, ਨਿਰਗੁਣ ਨਿਰਗੁਣ ਇਕ ਅਖਵਾਇੰਦਾ। ਜੁਗਾ ਜੁਗੰਤਰ ਨਾ ਕੋਈ ਜ਼ਾਤ, ਦੀਨ ਮਜ਼੍ਹਬ ਨਾ ਵੰਡ ਵੰਡਾਇੰਦਾ। ਏਥੇ ਓਥੇ ਕਦੇ ਨਾ ਹੋਏ ਵਫ਼ਾਤ, ਮੜ੍ਹੀ ਗੋਰ ਨਾ ਕੋਇ ਦਬਾਇੰਦਾ। ਜੁਗਾ ਜੁਗੰਤਰ ਗੁਰ ਅਵਤਾਰਾਂ ਵਖਾਏ ਆਪਣਾ ਘਾਟ, ਸਾਚੇ ਪੱਤਣ ਡੇਰਾ ਲਾਇੰਦਾ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਅੰਤਮ ਮੁੱਕੀ ਵਾਟ, ਬਣ ਪਾਂਧੀ ਫੇਰਾ ਪਾਇੰਦਾ। ਲੇਖਾ ਜਾਣੇ ਚੌਦਾਂ ਤਬਕ ਚੌਦਾਂ ਲੋਕ ਚੌਦਾਂ ਵਿਦਿਆ ਹਾਟ, ਦੋ ਜਹਾਨਾਂ ਪਰਦਾ ਲਾਹਿੰਦਾ। ਦੇਵਣਹਾਰਾ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਸਦਾ ਨਿਜਾਤ, ਨਿਜ ਘਰ ਆਪਣੇ ਡੇਰਾ ਲਾਇੰਦਾ। ਕਿਸੇ ਹੱਥ ਨਾ ਆਏ ਵਿਚੋਂ ਲੁਗ਼ਾਤ, ਲੁਕ ਲੁਕ ਆਪਣਾ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਇਕ ਸਮਝਾਇੰਦਾ। ਸਚ ਸੰਦੇਸ਼ਾ ਧੁਰ ਦੀ ਗਾਥਾ, ਹਰਿ
ਗੋਬਿੰਦ ਆਪ ਜਣਾਈਆ। ਪੁਰਖ ਅਕਾਲ ਪਿਤਾ ਮਾਤਾ, ਪੂਤ ਸਪੂਤਾ ਦਏ ਵਡਿਆਈਆ। ਨਿਰਗੁਣ ਬੱਧਾ ਨਿਰਗੁਣ ਨਾਤਾ, ਸਰਗੁਣ ਨਾਤਾ ਤੋੜ ਤੁੜਾਈਆ। ਮਨ ਮਤ ਬੁੱਧ ਨਾ ਕੋਈ ਨਾਰ ਕਮਜ਼ਾਤਾ, ਕੁਲੱਖਣੀ ਰੂਪ ਨਾ ਕੋਇ ਵਟਾਈਆ। ਨਾ ਕੋਈ ਸੱਜਣ ਨਾ ਕੋਈ ਸਾਕਾ, ਪਿਤਾ ਪੂਤ ਮਾਤ ਪੁੱਤ ਨਾਰੀ ਕੰਤ ਨਾ ਕੋਇ ਹੰਢਾਈਆ। ਖੇਲਣਹਾਰਾ ਜਗਤ ਤਮਾਸ਼ਾ, ਜੁਗ ਚੌਕੜੀ ਵੇਖ ਵਖਾਈਆ। ਕਲਜੁਗ ਅੰਤਮ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਪੂਰਨ ਕਰੇ ਆਸਾ, ਪੂਰਬ ਲੇਖਾ ਆਪ ਮੁਕਾਈਆ। ਮੰਡਲ ਮੰਡਪ ਦੋ ਜਹਾਨ ਪ੍ਰਿਥਮੀ ਆਕਾਸ਼ ਪਾਵੇ ਸਾਚੀ ਰਾਸਾ, ਬਣ ਨਟੂਆ ਨਾਟਕ ਆਪਣਾ ਇਕ ਜਣਾਈਆ। ਜੁਗ ਜੁਗ ਕਿਸੇ ਨਾ ਦੱਸਿਆ ਆਪਣਾ ਸਚ ਖ਼ੁਲਾਸਾ, ਆਪਾ ਆਪਣੇ ਵਿਚ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਨੂਰ ਜੋਤ ਧਰ, ਧਰਨੀ ਧਰਤ ਧਵਲ ਦਏ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰਾਂ ਦੇ ਦਿਲਾਸਾ, ਦੀਦ ਈਦ ਇਕ ਵਖਾਇੰਦਾ। ਰਹੀਮ ਕਰੀਮ ਸਚ ਖ਼ੁਦਾ ਬੇਐਬ ਪਰਵਰਦਿਗਾਰ ਨਾ ਕਦੇ ਵਿਨਾਸਾ, ਅਬਿਨਾਸ਼ੀ ਆਪਣਾ ਨਾਉਂ ਧਰਾਇੰਦਾ। ਦੋ ਜਹਾਨਾਂ ਆਰ ਪਾਰ ਮੰਜਧਾਰ ਆਪੇ ਜਾਣੇ ਆਪਣਾ ਵਾਸਾ, ਨੇਤਰ ਨੈਣ ਲੋਚਣ ਨਜ਼ਰ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਹੁਕਮ ਆਪ ਸਮਝਾਇੰਦਾ। ਸਾਚਾ ਹੁਕਮ ਹਕੀਕਤ ਹੱਕ, ਨਰ ਹਰਿ ਨਰਾਇਣ ਆਪ ਜਣਾਈਆ। ਜਿਸ ਦਾ ਚਾਰ ਜੁਗ ਵੇਦ ਪੁਰਾਨ ਸ਼ਾਸਤਰ ਸਿਮਰਤ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਪੌਂਦੀ ਰਹੀ ਸ਼ੱਕ, ਸੋ ਸ਼ਹਿਨਸ਼ਾਹ ਆਪਣਾ ਰੂਪ ਵਟਾਈਆ। ਨਿਰਗੁਣ ਜੋਤ ਨਿਰਾਕਾਰ ਆਦਿ ਨਿਰੰਜਣ ਜੋ ਵਸੇ ਘਟ ਘਟ, ਜੋਤ ਨਿਰੰਜਣ ਕਰੇ ਰੁਸ਼ਨਾਈਆ। ਪਾਰਬ੍ਰਹਮ ਬ੍ਰਹਮ ਬੀਜ ਬੀਜੇ ਕਾਇਆ ਵਤ, ਪਤ ਡਾਲ੍ਹੀ ਫੁਲ ਫਲਵਾੜੀ ਆਪ ਮਹਿਕਾਈਆ। ਜੋ ਲੱਖ ਚੁਰਾਸੀ ਦੇਵਣਹਾਰਾ ਬੁੱਧ ਮਨ ਮਤ, ਭੇਵ ਅਭੇਦਾ ਭੇਵ ਖੁਲ੍ਹਾਈਆ। ਜੋ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਚਲਾਵਣਹਾਰਾ ਜੁਗ ਜੁਗ ਰਥ, ਬਣ ਰਥਵਾਹੀ ਸੇਵ ਕਮਾਈਆ। ਜਿਸ ਦਾ ਰਸਨਾ ਜਿਹਵਾ ਗਾ ਗਾ ਗਈ ਜਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਜੂ ਆਪਣਾ ਭੇਵ ਖੁਲ੍ਹਾਈਆ। ਖੋਲ੍ਹੇ ਭੇਵ ਆਪ ਨਿਰੰਕਾਰਾ, ਨਿਰਗੁਣ ਆਪਣੀ ਦਇਆ ਕਮਾਇੰਦਾ। ਸਤਿ ਸਤਿਵਾਦੀ ਲੈ ਅਵਤਾਰਾ, ਅਵਣ ਗਵਣ ਭੇਵ ਚੁਕਾਇੰਦਾ। ਦੋ ਜਹਾਨਾਂ ਕਰੇ ਖ਼ਬਰਦਾਰਾ, ਸ਼ਬਦ ਦੁਲਾਰਾ ਇਕ ਉਠਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦਏ ਹੁਲਾਰਾ, ਹੁਜਰਾ ਸਭ ਦਾ ਆਪੇ ਢਾਹਿੰਦਾ। ਤ੍ਰੈਗੁਣ ਰੋਵੇ ਜ਼ਾਰੋ ਜ਼ਾਰਾ, ਪੰਜ ਤੱਤ ਧੀਰ ਨਾ ਕੋਇ ਧਰਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਦੋਏ ਦੋਏ ਜੋੜ ਕਰਨ ਨਿਮਸਕਾਰਾ, ਨਿਉਂ ਨਿਉਂ ਸਜਦਾ ਸੀਸ ਸਰਬ ਝੁਕਾਇੰਦਾ। ਤੇਰੀ ਖੇਲ ਤੇਰੀ ਕੁਦਰਤ ਪਰਵਰਦਿਗਾਰਾ, ਬੇਪਰਵਾਹ ਤੇਰਾ ਭੇਵ ਕੋਇ ਨਾ ਆਇੰਦਾ। ਸਰਗੁਣ ਨਿਰਗੁਣ ਤੇਰੀ ਧਾਰਾ, ਗੁਰ ਅਵਤਾਰ ਖ਼ੁਸ਼ੀ ਮਨਾਇੰਦਾ। ਪਾਰਬ੍ਰਹਮ ਬ੍ਰਹਮ ਤੇਰਾ ਪਸਾਰਾ, ਪਤ ਡਾਲ੍ਹੀ ਆਪ ਮਹਿਕਾਇੰਦਾ। ਈਸ਼ ਜੀਵ ਤੇਰਾ ਹੁਲਾਰਾ, ਲਹਿਰ ਲਹਿਰ ਨਾਲ ਮਿਲਾਇੰਦਾ। ਆਤਮ ਪਰਮਾਤਮ ਤੇਰਾ ਅਖਾੜਾ, ਪੰਜ ਤੱਤ ਕਾਇਆ ਨਾਚ ਨਚਾਇੰਦਾ। ਨਿਰਗੁਣ ਜੋਤ ਤੇਰਾ ਉਜਿਆਰਾ, ਜੋਤ ਨਿਰੰਜਣ ਡਗਮਗਾਇੰਦਾ। ਘੜਨਹਾਰ ਸਦਾ ਠਠਿਆਰਾ, ਘੜ ਭਾਂਡੇ ਵੇਖ ਵਖਾਇੰਦਾ। ਜਗਤ ਦ੍ਰਿਸ਼ਟੀ ਰੰਗ ਚੁਮਿਆਰਾ, ਇਸ਼ਟੀ ਇਸ਼ਟ ਨਾ ਕਿਸੇ ਜਣਾਇੰਦਾ। ਲੇਖਾ ਜਾਣੇ ਧੁਰ ਦਰਬਾਰਾ, ਧੁਰ ਦੀ ਧਾਰ ਆਪ ਪਰਗਟਾਇੰਦਾ। ਕਲਜੁਗ ਅੰਤਮ ਪਾਵੇ ਸਾਰਾ, ਕਾਲਖ
ਟਿੱਕਾ ਆਪੇ ਲਾਹਿੰਦਾ। ਸਚਖੰਡ ਨਿਵਾਸੀ ਖੋਲ੍ਹ ਦਵਾਰਾ, ਦਰ ਦਰਵਾਜ਼ਾ ਇਕ ਵਖਾਇੰਦਾ। ਸ਼ਬਦ ਅਗੰਮੀ ਵੱਜੇ ਨਗਾਰਾ, ਤਾਲ ਤਲਵਾੜਾ ਨਾ ਕੋਇ ਜਣਾਇੰਦਾ। ਮੰਦਰ ਮਸਜਿਦ ਸ਼ਿਵਦਵਾਲਾ ਮੱਠ ਨਾ ਕੋਈ ਗੁਰੂਦਵਾਰਾ, ਹਰਿ ਮੰਦਰ ਇਕ ਵਡਿਆਇੰਦਾ। ਤੇਲ ਬਾਤੀ ਦੀਆ ਨਾ ਕੋਇ ਉਜਿਆਰਾ, ਕਮਲਾਪਾਤੀ ਜੋਤੀ ਨੂਰ ਡਗਮਗਾਇੰਦਾ। ਸੱਚਖੰਡ ਨਿਵਾਸੀ ਸਾਚੇ ਤਖ਼ਤ ਬੈਠ ਸੱਚੀ ਸਰਕਾਰਾ, ਧੁਰ ਫ਼ੁਰਮਾਣਾ ਹੁਕਮ ਜਣਾਇੰਦਾ। ਲੇਖਾ ਚੁਕੇ ਚਾਰ ਯਾਰਾ, ਯਾਰੀ ਯਾਰ ਨਾ ਕੋਇ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਇੰਦਾ। ਸਾਚਾ ਹੁਕਮ ਵਰਤੇ ਮਾਤ, ਨਵ ਨੌਂ ਕਰੇ ਜਣਾਈਆ। ਮੇਟਣਹਾਰ ਅੰਧੇਰੀ ਰਾਤ, ਅੰਧ ਅੰਧੇਰ ਦਏ ਗਵਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਏਕਾ ਦਰਸ ਦਿਖਾਏ ਸਾਖਿਆਤ, ਸ਼ਾਖ਼ ਸਭ ਦੀ ਦਏ ਕਟਾਈਆ। ਨਾਮ ਪਿਆਲਾ ਪਿਆਏ ਆਬ ਹਯਾਤ, ਅੰਮ੍ਰਿਤ ਰਸ ਇਕ ਚਖਾਈਆ। ਜਲਵਾ ਨੂਰ ਦਏ ਆਫ਼ਤਾਬ, ਮਹਿਤਾਬ ਕਰੇ ਰੁਸ਼ਨਾਈਆ। ਲੇਖਾ ਲਿਖੇ ਹੱਕ ਜਨਾਬ, ਦਸਤਗੀਰ ਵਡ ਵਡਿਆਈਆ। ਅੰਤਮ ਇਕ ਦਵਾਰੇ ਕਰਨਾ ਪਏ ਆਦਾਬ, ਸਲਾਮ ਅਲੈਕਮ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਾਚਾ ਦਰ, ਮਹਿਰਾਬ ਇਕੋ ਇਕ ਸਾਲਾਹੀਆ। ਸਚ ਮਹਿਰਾਬ ਦੱਸੇ ਮਹਿਬੂਬ, ਮਹਿਫ਼ਲ ਆਪਣੀ ਇਕ ਲਗਾਇੰਦਾ। ਜਿਸ ਦਾ ਕਿਸੇ ਨਾ ਦਿਤਾ ਸਬੂਂਤ, ਸਾਖਿਆਤ ਨਾ ਕੋਇ ਵਖਾਇੰਦਾ। ਨਾ ਕੋਈ ਕਾਇਆ ਨਾ ਕੋਈ ਕਾਅਬਾ ਨਾ ਕੋਈ ਕਲਬੂਤ, ਰੂਹ ਬੁੱਤ ਨਾ ਕੋਇ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੀਰ ਪੈਗ਼ੰਬਰ ਆਪ ਜਣਾਇੰਦਾ। ਪੀਰ ਪੈਗ਼ੰਬਰ ਦਰ ਦਰਵੇਸ਼, ਹਰਿ ਦਰਦੀ ਦਰਦ ਜਣਾਈਆ। ਪਰਵਰਦਿਗਾਰ ਨਿਰਗੁਣ ਨੂਰ ਪੁਰਖ ਅਕਾਲ ਰਹੇ ਹਮੇਸ਼, ਨਾ ਮਰੇ ਨਾ ਜਾਈਆ। ਮੁੱਛ ਦਾੜ੍ਹੀ ਨਾ ਕੋਇ ਕੇਸ, ਨਾ ਕੋਇ ਮੂੰਡ ਮੁੰਡਾਈਆ। ਲੇਖਾ ਜਾਣੇ ਵਿਸ਼ਨ ਬ੍ਰਹਮਾ ਸ਼ਿਵ ਮਹੇਸ਼, ਲੇਖਾ ਆਪਣੇ ਹੱਥ ਰਖਾਈਆ। ਜਿਸ ਦਵਾਰੇ ਨਾਨਕ ਨਿਰਗੁਣ ਕਰੇ ਆਦੇਸ, ਸਰਗੁਣ ਨਾਨਕ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਵਾਰਾ ਇਕ ਵਡਿਆਈਆ। ਸਚ ਦਵਾਰਾ ਸੋਭਾਵੰਤ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਸਾਹਿਬ ਸਤਿਗੁਰ ਵਸੇ ਇਕੋ ਕੰਤ, ਕੰਤ ਕੰਤੂਹਲ ਸੇਜ ਹੰਢਾਇੰਦਾ। ਆਦਿ ਜੁਗਾਦੀ ਏਕਾ ਮੰਤ, ਮੰਤਰ ਆਪਣਾ ਨਾਮ ਦ੍ਰਿੜਾਇੰਦਾ। ਸਦਾ ਸੁਹੇਲਾ ਸਾਚਾ ਪੰਡਤ, ਜਗਤ ਵਿਦਿਆ ਨਾ ਕੋਇ ਰਖਾਇੰਦਾ। ਦੋ ਜਹਾਨ ਰੱਖੇ ਅਖੰਡਤ, ਖੰਡ ਖੰਡ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਖੁਲ੍ਹਾਇੰਦਾ। ਸਾਚਾ ਭੇਵ ਖੋਲ੍ਹੇ ਆਪ, ਸਦੀ ਚੌਧਵੀਂ ਵੇਖ ਵਖਾਈਆ। ਜਿਸ ਨੂੰ ਈਸਾ ਕਹੇ ਬਾਪ, ਸੋ ਪਿਦਰ ਫੇਰਾ ਪਾਈਆ। ਜਿਸ ਨੂੰ ਮੁਹੰਮਦ ਕਰੇ ਆਦਾਬ, ਨਿਉਂ ਨਿਉਂ ਸਜਦਾ ਸੀਸ ਝੁਕਾਈਆ। ਜਿਸ ਨੂੰ ਨਾਨਕ ਨਿਰਗੁਣ ਕਹੇ ਵਡ ਪਰਤਾਪ, ਵਡ ਪਰਤਾਪੀ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਸੱਚਾ ਮਾਹੀਆ। ਸਤਿ ਸਤਿਵਾਦੀ ਸੱਚਾ ਮਾਹੀ, ਮਿਹਰਵਾਨ ਹਰਿ ਅਖਵਾਇੰਦਾ। ਕਲਜੁਗ ਅੰਤਮ ਬਣਿਆ ਰਾਹੀ, ਨਿਰਗੁਣ ਆਪਣਾ ਫੇਰਾ ਪਾਇੰਦਾ। ਕਲਜੁਗ ਮੇਟੇ ਝੂਠੀ ਸ਼ਾਹੀ, ਸ਼ਹਿਨਸ਼ਾਹ ਕੋਇ ਨਜ਼ਰ ਨਾ ਆਇੰਦਾ। ਗੋਬਿੰਦ ਬੂਟਾ ਪੁਟਿਆ ਕਾਹੀ, ਕੂੜੀ ਕਿਰਿਆ ਜੜ੍ਹ ਉਖੜਾਇੰਦਾ। ਪੀਰ ਪੈਗ਼ੰਬਰ ਗੁਰ ਅਵਤਾਰ ਫੜ ਫੜ ਬਾਹੋਂ ਮੇਲੇ ਭਾਈ ਭਾਈ, ਦੀਨ ਮਜ਼੍ਹਬ ਨਾ ਕੋਇ
ਰਖਾਇੰਦਾ। ਸਚ ਸੰਦੇਸ਼ਾ ਦੇਵੇ ਥਾਉਂ ਥਾਈਂ, ਥਾਨ ਥਨੰਤਰ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਸਿਖਿਆ ਇਕ ਸਮਝਾਇੰਦਾ। ਸਾਚੀ ਸਿਖਿਆ ਸਚ ਦਲੀਲ, ਦਹਿ ਦਿਸ਼ਾ ਆਪ ਜਣਾਈਆ। ਨੀਲ ਬਸਤਰ ਪਹਿਰ ਨੀਲ, ਨੀਲੀ ਧਾਰ ਪਾਰ ਕਰਾਈਆ। ਲੇਖਾ ਜਾਣੇ ਗੁਣੀ ਗਹੀਰ, ਗਹਿਰ ਗਵਰ ਵਡੀ ਵਡਿਆਈਆ। ਸਭ ਦੀ ਬਦਲਣ ਆਇਆ ਤਕਸੀਰ, ਤਕਦੀਰ ਤਕਸੀਰ ਨਾਲ ਰਲਾਈਆ। ਕੱਟਣ ਆਇਆ ਸ਼ਰਅ ਜ਼ੰਜੀਰ, ਸ਼ਰੀਅਤ ਕੰਮ ਕਿਸੇ ਨਾ ਆਈਆ। ਲੇਖਾ ਜਾਣ ਹਕੀਰ ਫ਼ਕੀਰ, ਸ਼ਹਿਨਸ਼ਾਹ ਪਰਦਾ ਦਏ ਉਠਾਈਆ। ਕੂੜੀ ਕਿਰਿਆ ਮੇਟੇ ਲਕੀਰ, ਸਚ ਸੁੱਚ ਦਏ ਵਡਿਆਈਆ। ਮੁਰੀਦ ਮੁਰਸ਼ਦ ਕੱਟੇ ਭੀੜ, ਭੈ ਭੌ ਨਾ ਕੋਇ ਵਖਾਈਆ। ਗੁਰਮੁਖਾਂ ਦੇਵੇ ਅੰਮ੍ਰਿਤ ਆਤਮ ਸੀਰ, ਤ੍ਰਿਸਨਾ ਅਗਨੀ ਅੱਗ ਬੁਝਾਈਆ। ਜਨ ਭਗਤਾਂ ਚੋਟੀ ਚਾੜ੍ਹੇ ਫੜ ਅਖ਼ੀਰ, ਜਿਸ ਦਵਾਰੇ ਜੁਲਾਹਾ ਕਬੀਰ ਢੋਲਾ ਗਾਈਆ। ਲੇਖਾ ਜਾਣੇ ਪੀਰਨ ਪੀਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਹਿਮਤ ਆਪਣੀ ਆਪ ਕਮਾਈਆ। ਰਹਿਮਤ ਕਮਾਏ ਆਪ ਰਹਿਮਾਨ, ਦੂਸਰ ਸੰਗ ਨਾ ਕੋਇ ਰਖਾਇੰਦਾ। ਚੌਦਾਂ ਤਬਕਾਂ ਵੇਖ ਈਮਾਨ, ਮੁਹੰਮਦ ਨੇਤਰ ਨੈਣ ਖੁਲ੍ਹਾਇੰਦਾ। ਪੀਰ ਫ਼ਕੀਰ ਕਰ ਗ਼ੁਲਾਮ, ਬਰਦੇ ਇਕੋ ਦਰ ਬਹਾਇੰਦਾ। ਨਜ਼ਰੀ ਆਏ ਸਚ ਅਮਾਮ, ਨਜ਼ਰ ਨਜ਼ਰ ਨਾਲ ਮਿਲਾਇੰਦਾ। ਦੇਵਣਹਾਰਾ ਜੁਗ ਜੁਗ ਪੈਗ਼ਾਮ, ਪਾਤਰ ਆਪਣਾ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੂਸਰ ਭੇਵ ਕੋਇ ਨਾ ਆਇੰਦਾ। ਦੂਸਰ ਭੇਵ ਨਾ ਜਾਣੇ ਕੋਆ, ਕੂਕ ਕੂਕ ਗੁਰ ਅਵਤਾਰ ਗਏ ਜਸ ਗਾਈਆ। ਆਪਣੇ ਜਿਹਾ ਆਪੇ ਹੋਆ, ਨਿਰਗੁਣ ਨਿਰਗੁਣ ਵਿਚ ਸਮਾਈਆ। ਆਪਣਾ ਅੰਮ੍ਰਿਤ ਆਪੇ ਚੋਆ, ਰਸ ਆਪਣਾ ਆਪ ਚਖਾਈਆ। ਆਪਣੀ ਕਰੇ ਆਪੇ ਸਚ ਲੋਆ, ਨਿਰਗੁਣ ਜੋਤ ਜੋਤ ਰੁਸ਼ਨਾਈਆ। ਆਪਣਾ ਦੇਵਣਹਾਰਾ ਜੁਗ ਜੁਗ ਢੋਆ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਆਪਣਾ ਨਾਮ ਝੋਲੀ ਪਾਈਆ। ਨਾ ਜਨਮੇ ਨਾ ਕਦੇ ਮੋਆ, ਜਨਮ ਮਰਨ ਵਿਚ ਨਾ ਆਈਆ। ਸਚਖੰਡ ਨਿਵਾਸੀ ਨਵਾਂ ਨਰੋਆ, ਬਿਰਧ ਬਾਲ ਨਾ ਰੂਪ ਵਟਾਈਆ। ਆਲਸ ਨਿੰਦਰਾ ਵਿਚ ਕਦੇ ਨਾ ਸੋਇਆ, ਦਿਵਸ ਰੈਣ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਗਾਥਾ ਰਿਹਾ ਸਮਝਾਈਆ। ਸਾਚੀ ਗਾਥਾ ਦੇਵੇ ਦੱਸ, ਸੋ ਪੁਰਖ ਨਿਰੰਜਣ ਦਇਆ ਕਮਾਇੰਦਾ। ਹਰਿ ਪੁਰਖ ਨਿਰੰਜਣ ਹੋ ਬੇਬਸ, ਬੇਐਬ ਫੇਰਾ ਪਾਇੰਦਾ। ਏਕੰਕਾਰਾ ਆਇਆ ਨੱਸ, ਨਿਰਗੁਣ ਆਪਣਾ ਰੂਪ ਵਟਾਇੰਦਾ। ਆਦਿ ਨਿਰੰਜਣ ਕਰ ਪਰਕਾਸ਼, ਜੋਤੀ ਜਾਤਾ ਡਗਮਗਾਇੰਦਾ। ਅਬਿਨਾਸ਼ੀ ਕਰਤਾ ਬਣ ਬਣ ਦਾਸੀ ਦਾਸ, ਸੇਵਕ ਸਾਚੀ ਸੇਵ ਕਮਾਇੰਦਾ। ਸ੍ਰੀ ਭਗਵਾਨ ਪੂਰੀ ਕਰੇ ਆਸ, ਆਸਾ ਪੂਰਨ ਆਪ ਹੋ ਜਾਇੰਦਾ। ਪਾਰਬ੍ਰਹਮ ਬ੍ਰਹਮ ਵਸੇ ਪਾਸ, ਸਦਾ ਸੁਹੇਲਾ ਸੰਗ ਰਖਾਇੰਦਾ। ਲੇਖਾ ਜਾਣ ਪ੍ਰਿਥਮੀ ਅਕਾਸ਼, ਗਗਨ ਮੰਡਲ ਖੋਜ ਖੁਜਾਇੰਦਾ। ਭੇਵ ਖੁਲਾਏ ਪਵਣ ਸਵਾਸ, ਸਵਾਸ ਸਵਾਸਾਂ ਵਿਚ ਸਮਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਵ ਨੌਂ ਚਾਰ ਵੇਖਣਹਾਰਾ ਖੇਲ ਤਮਾਸ਼, ਖ਼ਾਲਕ ਖ਼ਲਕ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣੀ ਖੇਲ ਕਰਾਇੰਦਾ। ਖ਼ਾਲਕ ਖ਼ਲਕ ਕੀਤਾ ਮਜਬੂਰ, ਮਜਬੂਰੀ ਆਪਣੀ ਦਏ ਸੁਣਾਈਆ। ਚੌਦਾਂ ਲੋਕ ਕਰਨ ਕਸੂਰ, ਕਸਰ ਨਜ਼ਰ ਕਿਤੇ ਨਾ ਆਈਆ। ਨੇੜੇ ਵਸਣਹਾਰਾ ਦਿਸੇ ਦੂਰ, ਨੇਰਨ ਨੇਰ ਦਰਸ ਕੋਇ ਨਾ ਪਾਈਆ। ਸਾਧ
ਸੰਤ ਕਲਜੁਗ ਅੰਤ ਸੂਫ਼ੀ ਹੋਏ ਮਫ਼ਰੂਰ, ਸੁਫ਼ਨੇ ਵਿਚ ਦਰਸ ਕੋਇ ਨਾ ਪਾਈਆ। ਕਲਮਾ ਪੜ੍ਹ ਪੜ੍ਹ ਪਾਇਣ ਫ਼ਤੂਰ, ਭੇਵ ਅਭੇਦ ਨਾ ਕੋਇ ਜਣਾਈਆ। ਜਲਵਾ ਨਜ਼ਰ ਨਾ ਆਏ ਕੋਇ ਜ਼ਹੂਰ, ਜ਼ਾਹਰ ਰੰਗ ਨਾ ਕੋਇ ਵਖਾਈਆ। ਕਲਜੁਗ ਨਾਤਾ ਜੁੜਿਆ ਕੂੜੋ ਕੂੜ, ਕੂੜੀ ਕਿਰਿਆ ਸਰਬ ਹੰਢਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਬਦਲਣ ਆਇਆ ਸਰਬ ਦਸਤੂਰ, ਦੋ ਸਤ ਵੇਖੇ ਥਾਉਂ ਥਾਈਂਆ। ਹਰਿਜਨ ਮੇਲੇ ਆਪ ਜ਼ਰੂਰ, ਜ਼ਰੂਰਤ ਆਪਣੀ ਪੂਰ ਕਰਾਈਆ। ਸਰਬ ਕਲਾ ਆਪੇ ਭਰਪੂਰ, ਭਰਪੂਰ ਰਿਹਾ ਸਰਬ ਥਾਈਂਆ। ਨਵ ਨੌਂ ਕਰੇ ਚੂਰੋ ਚੂਰ, ਚੂੰਡੀ ਚੋਟੀ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਾਤਲ ਮਕਤੂਲ ਲਾਏ ਫ਼ਤਵਾ, ਫ਼ਾਤਿਆ ਸਭ ਦਾ ਆਪ ਪੜ੍ਹਾਇੰਦਾ। ਲੇਖਾ ਜਾਣੇ ਨੂਰੀ ਜਲਵਾ, ਜਲਾਲ ਆਪਣਾ ਇਕ ਵਖਾਇੰਦਾ। ਚੌਦਾਂ ਸਦੀਆਂ ਚੌਦਾਂ ਲੋਕ ਚੌਦਾਂ ਤਬਕ ਸਭ ਦਾ ਲੇਖਾ ਮੰਗੇ ਖਾਦਾ ਹਲਵਾ, ਛੁਰੀ ਕਸਾਈ ਜਗਤ ਹੱਥ ਨਾ ਕੋਇ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਭੇਵ ਅਭੇਦਾ ਖੋਲ੍ਹੇ ਖ਼ਾਲਕ, ਖ਼ਲਕਤ ਦਏ ਜਣਾਈਆ। ਪੀਰ ਪੈਗ਼ੰਬਰ ਕਹਿਣ ਆਇਆ ਮਾਲਕ, ਮਲਕੁਲਮੌਤ ਨਾਲ ਲਿਆਈਆ। ਅੱਗੇ ਕੋਈ ਨਾ ਦਿਸੇ ਸਾਲਸ, ਸਗਲਾ ਸੰਗ ਨਾ ਕੋਇ ਨਿਭਾਈਆ। ਨਾਨਕ ਗੋਬਿੰਦ ਕਹੇ ਪੁਰਖ ਅਕਾਲ ਇਕੋ ਖ਼ਾਲਸ, ਦੂਸਰ ਖ਼ਾਲਸ ਨਜ਼ਰ ਕੋਇ ਨਾ ਆਈਆ। ਜੁਗ ਚੌਕੜੀ ਸਾਰਿਆਂ ਨਾਲ ਕਰਦਾ ਰਿਹਾ ਨਾਲਸ਼, ਭੇਵ ਅਭੇਦਾ ਨਾ ਕਿਸੇ ਜਣਾਈਆ। ਕਲਜੁਗ ਵੇਲੇ ਅੰਤਮ ਕਿਸੇ ਦੀ ਮੰਨੇ ਨਾ ਕੋਈ ਸਫ਼ਾਰਸ, ਸਭ ਦੀ ਸਫ਼ਾ ਰਿਹਾ ਉਠਾਈਆ। ਪੀਰ ਪੈਗ਼ੰਬਰ ਤੋਬਾ ਤੋਬਾ ਕਰਕੇ ਬੈਠੇ ਢਾਹ ਢਾਰਸ, ਢੈ ਢੈ ਢੇਰੀ ਖ਼ਾਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹੀ ਬੇਪਰਵਾਹ ਇਕ ਖ਼ੁਦਾ, ਖ਼ੁਦੀ ਵਿਚ ਕਦੇ ਨਾ ਆਇੰਦਾ। ਆਦਿ ਜੁਗਾਦਿ ਰਹੇ ਜੁਦਾ, ਜੁਜ਼ ਆਪਣਾ ਆਪ ਵੰਡਾਇੰਦਾ। ਪੀਰ ਪੈਗ਼ੰਬਰਾਂ ਰਾਹ ਦੱਸੇ ਸਿਧਾ, ਸਿਦਕ ਸਬੂਰੀ ਨਾਲ ਮਿਲਾਇੰਦਾ। ਮੁਰੀਦ ਮੁਰਸ਼ਦ ਮੁਰਸ਼ਦ ਮੁਰੀਦ ਮਿਲ ਮਿਲ ਪਾਏ ਗਿਧਾ, ਨਿਰਗੁਣ ਸਰਗੁਣ ਤਾਲ ਆਪ ਵਜਾਇੰਦਾ। ਕੋਈ ਨਾ ਜਾਣੇ ਸਾਹਿਬ ਕਿਡਾ, ਇਸ਼ਾਰਿਆਂ ਨਾਲ ਸਰਬ ਸਮਝਾਇੰਦਾ। ਚਰਨ ਦਵਾਰਾ ਬਿਨ ਨਾਨਕ ਕਿਸੇ ਨਾ ਦਿਤਾ, ਅੱਧਵਿਚਕਾਰ ਸਰਬ ਰਖਾਇੰਦਾ। ਜੁਗ ਚੌਕੜੀ ਵੰਡਦਾ ਆਇਆ ਹਿੱਸਾ, ਝੋਲੀ ਸਭ ਦੀ ਆਪ ਭਰਾਇੰਦਾ। ਖਾਣੀ ਬਾਣੀ ਵੇਦ ਪੁਰਾਨ ਸ਼ਾਸਤਰ ਸਿਮਰਤ ਕਥਾ ਕਹਾਣੀ ਸੁਣਾਏ ਕਿੱਸਾ, ਆਪਣਾ ਭੇਵ ਨਾ ਕਿਸੇ ਖੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਦਵਾਰੇ ਸਾਚੇ ਵੜ, ਸਾਚੇ ਤਖ਼ਤ ਸੋਭਾ ਪਾਇੰਦਾ। ਸਾਚਾ ਤਖ਼ਤ ਸੱਚੇ ਸੁਲਤਾਨ, ਸਤਿ ਤੇਰੀ ਵਡਿਆਈਆ। ਸਾਚਾ ਖੇਲ ਸ੍ਰੀ ਭਗਵਾਨ, ਭਗਵਨ ਭੇਵ ਕੋਇ ਨਾ ਪਾਈਆ। ਸਾਚਾ ਨੂਰ ਤੇਰਾ ਮਹਾਨ, ਜਲਵਾ ਨੂਰ ਨੂਰ ਰੁਸ਼ਨਾਈਆ। ਮਿਹਬਾਨ ਬੀਦੋ ਇਕ ਮਿਹਬਾਨ, ਬੀ ਖ਼ੈਰ ਯਾ ਅੱਲਾ ਤੇਰੀ ਵਡਿਆਈਆ। ਮੁਕਾਮੇ ਹੱਕ ਤੇਰਾ ਨਿਸ਼ਾਨ, ਰਸਵਾ ਦੂਜਾ ਨਜ਼ਰ ਕੋਇ ਨਾ ਆਈਆ। ਸਾਬਤ ਤੇਰਾ ਇਕ ਈਮਾਨ, ਉਮਤ ਰੂਪ ਨਾ ਕੋਇ ਵਖਾਈਆ। ਇਲਾਹੀ ਕਲਾਮ ਤੇਰਾ ਪੈਗ਼ਾਮ, ਰਸਨਾ ਜਿਹਵਾ ਨਾ ਕੋਇ ਸੁਣਾਈਆ। ਸਚਖੰਡ ਤੇਰਾ ਮਕਾਨ, ਛੱਪਰ ਛੰਨ ਨਾ ਕੋਇ ਛੁਹਾਈਆ। ਦਰ ਦਰਵੇਸ਼ ਨਾ ਕੋਇ ਦਰਬਾਨ, ਸਜਦਾ ਸੀਸ ਨਾ ਕੋਇ ਕਰਾਈਆ। ਤੀਰ ਤਰਕਸ਼ ਨਾ ਕੋਇ ਕਮਾਨ, ਖੰਡਾ ਖੜਗ ਨਾ ਕੋਇ ਖੜਕਾਈਆ। ਕਾਗਦ ਕਲਮ ਨਾ ਕੋਇ ਕਲਾਮ, ਕਾਤਬ
ਲਿਖੇ ਨਾਲ ਨਾ ਕੋਇ ਸ਼ਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਤੱਤਵ ਤੱਤ ਨਾ ਕੋਇ ਵਖਾਨ, ਏਕਾ ਦੂਆ ਦੂਆ ਏਕਾ ਵੇਸ ਅਵੇਸ ਨਾ ਕੋਇ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਚਰਨ ਕਵਲ ਮਿਲੇ ਸਰਨਾਈਆ। ਪੀਰ ਪੈਗ਼ੰਬਰ ਗੁਰ ਅਵਤਾਰ ਮੰਗਣ ਮੰਗ, ਪ੍ਰਭ ਅੱਗੇ ਸੀਸ ਝੁਕਾਇਆ। ਜੁਗ ਚੌਕੜੀ ਗਈ ਲੰਘ, ਕਲਜੁਗ ਵੇਲਾ ਅੰਤਮ ਆਇਆ। ਨੌ ਖੰਡ ਪ੍ਰਿਥਮੀ ਦੀਸੇ ਨੰਗ, ਸਿਰ ਓਢਣ ਨਾ ਕੋਇ ਟਿਕਾਇਆ। ਕਿਸੇ ਦੁਆਰੇ ਮਿਲੇ ਨਾ ਪਰਮਾਨੰਦ, ਨਿਜਾਨੰਦ ਨਾ ਕੋਇ ਚਖਾਇਆ। ਮੰਦਰ ਮਸਜਿਦ ਸ਼ਿਵਦਵਾਲੇ ਮੱਠ ਗੁਰੂਦੁਆਰ ਪੈਂਦੀ ਡੰਡ, ਡੰਕਾ ਨਾਮ ਨਾ ਕੋਇ ਵਜਾਇਆ। ਦੀਨ ਮਜ਼੍ਹਬ ਜ਼ਾਤ ਪਾਤ ਕੂੜੀ ਕਿਰਿਆ ਹੋਈ ਕੰਧ, ਤੁਧ ਬਿਨ ਧੱਕਾ ਨਾ ਕੋਇ ਲਾਇਆ। ਮੁਲਾਂ ਸ਼ੇਖ਼ ਮੁਸਾਇਕ ਪੀਰ ਪੰਡਤ ਪਾਂਧੇ ਗ੍ਰੰਥੀ ਪੰਥੀ ਗਾ ਗਾ ਸੁਣੌਂਦੇ ਛੰਦ, ਸੰਸਾ ਰੋਗ ਨਾ ਕੋਇ ਚੁਕਾਇਆ। ਆਤਮ ਪਰਮਾਤਮ ਮੁਕਿਆ ਕਿਸੇ ਨਾ ਪੰਧ, ਸਾਧ ਸੰਤ ਨੇਤਰ ਰੋ ਰੋ ਨੈਣਾਂ ਨੀਰ ਰਹੇ ਵਹਾਇਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਏਕੰਕਾਰਾ ਇਕੋ ਸੁੱਤਾ ਦੇ ਕਰ ਕੰਡ, ਕਰਵਟ ਆਪਣੀ ਨਾ ਲਏ ਬਦਲਾਇਆ। ਜੀਵ ਜੰਤ ਕਲਜੁਗ ਅੰਤ ਹੋਏ ਭਾਗਾਂਮੰਦ, ਆਪਣਾ ਭਾਗ ਸਕੇ ਨਾ ਕੋਇ ਵੰਡਾਇਆ। ਬਿਨ ਸਤਿਗੁਰ ਪੂਰੇ ਕੋਇ ਨਾ ਪਾਏ ਠੰਡ, ਅਗਨੀ ਤੱਤ ਨਾ ਕੋਇ ਬੁਝਾਇਆ। ਜਗਤ ਵੈਰਾਗਣ ਹੋਈ ਦੁਹਾਗਣ ਸੁਰਤ ਸਵਾਣੀ ਮਾਤ ਰੰਡ, ਹਰਿ ਕੰਤ ਸ਼ਬਦ ਨਾ ਕੋਇ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਲਏ ਜਗਾਇਆ। ਹਰਿਜਨ ਸਾਚੇ ਜਾਗਣ ਵੇਲਾ, ਸਤਿਗੁਰ ਪੂਰਾ ਆਪ ਜਗਾਈਆ। ਕਲਜੁਗ ਵਕਤ ਹੋਏ ਦੁਹੇਲਾ, ਵੇਲਾ ਗਿਆ ਹੱਥ ਨਾ ਆਈਆ। ਪਰਗਟ ਹੋਇਆ ਇਕ ਇਕੇਲਾ, ਏਕੰਕਾਰਾ ਸਾਚਾ ਮਾਹੀਆ। ਨਾਲ ਮਿਲਾਇਆ ਗੋਬਿੰਦ ਚੇਲਾ, ਚੇਲਾ ਗੁਰ ਆਪ ਅਖਵਾਈਆ। ਏਥੇ ਓਥੇ ਸੱਜਣ ਸੁਹੇਲਾ, ਸਗਲਾ ਸੰਗ ਆਪ ਨਿਭਾਈਆ। ਆਤਮ ਪਰਮਾਤਮ ਕਰਿਆ ਮੇਲਾ, ਮਿਲ ਮਿਲ ਆਪਣੀ ਖ਼ੁਸ਼ੀ ਵਖਾਈਆ। ਕੱਟਣਹਾਰਾ ਧਰਮ ਰਾਏ ਦੀ ਜੇਲਾ, ਲੱਖ ਚੁਰਾਸੀ ਫੰਦ ਕਟਾਈਆ। ਵਸਣਹਾਰਾ ਧਾਮ ਨਵੇਲਾ, ਸਚਖੰਡ ਬੈਠਾ ਡੇਰਾ ਲਾਈਆ। ਜੋਤ ਨਿਰੰਜਣ ਚਾੜ੍ਹੇ ਤੇਲਾ, ਆਦਿ ਨਿਰੰਜਣ ਫੇਰਾ ਪਾਈਆ। ਅਚਰਜ ਖੇਲ ਪਾਰਬਹਮ ਪ੍ਰਭ ਖੇਲਾ, ਖ਼ਾਲਕ ਖ਼ਲਕ ਭੇਵ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਦਾਤਾ ਪੁਰਖ ਬਿਧਾਤਾ ਗੁਰਮੁਖ ਸੱਜਣ ਲਏ ਮਿਲਾਈਆ। ਗੁਰਮੁਖ ਸੱਜਣ ਮੇਲੇ ਆਣ, ਆਨ ਇਕੋ ਇਕ ਰਖਾਇੰਦਾ। ਮੇਲ ਮਿਲਾਵਾ ਸ੍ਰੀ ਭਗਵਾਨ, ਭਗਵਨ ਆਪਣਾ ਰੰਗ ਰੰਗਾਇੰਦਾ । ਆਤਮ ਪਰਮਾਤਮ ਦੇਵੇ ਦਾਨ, ਸੋਹੰ ਢੋਲਾ ਇਕ ਪੜ੍ਹਾਇੰਦਾ। ਦੋ ਜਹਾਨ ਝੁਲਾਏ ਨਿਸ਼ਾਨ, ਸਤਿ ਸਤਿਵਾਦੀ ਹੱਥ ਉਠਾਇੰਦਾ। ਸਚਖੰਡ ਨਿਵਾਸੀ ਸਾਚਾ ਕਾਹਨ, ਗੁਰਮੁਖ ਗੋਪੀ ਆਪ ਪਰਨਾਇੰਦਾ। ਲੇਖਾ ਜਾਣੇ ਸਾਚਾ ਰਾਮ, ਸੀਤਾ ਸੁਰਤੀ ਆਪ ਜਗਾਇੰਦਾ। ਨਾਮ ਅਗੰਮੀ ਮਾਰੇ ਬਾਣ, ਅਣਿਆਲਾ ਤੀਰ ਆਪ ਚਲਾਇੰਦਾ। ਅੰਤਰ ਹੋਵੇ ਜਾਣੀ ਜਾਣ, ਮੰਤਰ ਇਕੋ ਇਕ ਪੜ੍ਹਾਇੰਦਾ। ਬਸੰਤਰ ਬੁਝੇ ਵਿਚ ਜਹਾਨ, ਸਾਂਤਕ ਸਤਿ ਸਤਿ ਕਰਾਇੰਦਾ। ਬਿਨ ਪੜ੍ਹਿਆਂ ਦੇਵੇ ਗਿਆਨ, ਗੋਝ ਗਿਆਨ ਆਪ ਖੁਲ੍ਹਾਇੰਦਾ। ਜਿਸ ਜਨ ਕਰ ਕਿਰਪਾ ਦੇਵੇ ਆਪਣਾ ਨਾਮ, ਤਿਸ ਨਾਮ ਆਪਣੇ ਵਿਚ ਜਣਾਇੰਦਾ। ਜਨ ਭਗਤਾਂ ਪੂਰਨ ਕਰੇ ਕਾਮ, ਕਰਨੀ ਕਿਰਤ ਆਪ ਕਮਾਇੰਦਾ । ਕਾਇਆ ਨਗਰ ਖੇੜਾ ਵੇਖ ਗਰਾਮ, ਗ੍ਰਹਿ ਆਪਣਾ ਫੇਰਾ ਪਾਇੰਦਾ। ਜੋਤੀ
ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗਾ ਜੁਗੰਤਰ, ਗੁਰ ਸ਼ਬਦ ਜਣਾਏ ਸਾਚਾ ਮੰਤਰ, ਮੰਤਰ ਆਪਣਾ ਨਾਮ ਸੁਣਾਇੰਦਾ।