੮ ਮੱਘਰ ੨੦੧੯ ਬਿਕਰਮੀ ਮਹਿੰਦਰ ਸਿੰਘ ਦੇ ਗ੍ਰਹਿ ਪਿੰਡ ਦੱਯਾ ਜ਼ਿਲਾ ਗੁਰਦਾਸ ਪੁਰ
ਸੋ ਪੁਰਖ ਨਿਰੰਜਣ ਠਾਂਡਾ ਦਰਬਾਰਾ, ਗੁਰ ਅਵਤਾਰ ਪੀਰ ਪੈਗ਼ੰਬਰ ਰਹੇ ਜਸ ਗਾਈਆ। ਨਿਰਗੁਣ ਨੂਰ ਜੋਤ ਉਜਿਆਰਾ, ਨੂਰ ਜ਼ਹੂਰ ਇਕ ਰੁਸ਼ਨਾਈਆ। ਸ਼ਾਹੋ ਭੂਪ ਵਡ ਸਿਕਦਾਰਾ, ਸ਼ਹਿਨਸ਼ਾਹ ਬੈਠਾ ਆਸਣ ਲਾਈਆ। ਅਲੱਖ ਅਗੋਚਰ ਅਗੰਮ ਅਪਾਰਾ, ਅਲੱਖ ਅਲੱਖਣਾ ਲੱਖਿਆ ਨਾ ਜਾਈਆ। ਨੂਰ ਇਲਾਹੀ ਪਰਵਰਦਿਗਾਰਾ, ਬੇਐਬ ਰੂਪ ਖ਼ੁਦਾਈਆ। ਮੁਕਾਮੇ ਹੱਕ ਇਕ ਨਜ਼ਾਰਾ, ਨਜ਼ਰ ਵਿਚ ਕਦੇ ਨਾ ਆਈਆ। ਕਾਗਦ ਕਲਮ ਨਾ ਲਿਖਣਹਾਰਾ, ਲਿਖ ਲਿਖ ਲੇਖ ਨਾ ਕੋਇ ਮੁਕਾਈਆ। ਵਸਣਹਾਰਾ ਧਾਮ ਨਿਆਰਾ, ਸਚਖੰਡ ਸਾਚੇ ਸੋਭਾ ਪਾਈਆ। ਸ਼ਬਦ ਅਗੰਮੀ ਬੋਲ ਜੈਕਾਰਾ, ਜੈ ਜੈਕਾਰ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹੀ ਖੇਲ ਅਪਾਰਾ, ਹਰਿ ਜੂ ਹਰਿ ਹਰਿ ਆਪ ਕਰਾਇੰਦਾ। ਲੇਖਾ ਜਾਣੇ ਧੁਰ ਦਰਬਾਰਾ, ਦਰਗਾਹ ਸਾਚੀ ਧਾਮ ਸੁਹਾਇੰਦਾ। ਨਿਰਗੁਣ ਸਰਗੁਣ ਹੋ ਉਜਿਆਰਾ, ਸਰਗੁਣ ਨਿਰਗੁਣ ਰੰਗ ਰੰਗਾਇੰਦਾ। ਦੋ ਜਹਾਨਾਂ ਕਰ ਪਸਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਰਾਇੰਦਾ। ਕਰਤਾ ਪੁਰਖ ਕਰਨੀ ਕਰ, ਕਰਤਾ ਕਾਦਰ ਆਪਣੀ ਖੇਲ ਕਰਾਈਆ। ਆਪੇ ਦਾਤਾ ਦਾਨੀ ਦੇਵੇ ਵਰ, ਦਰ ਦਰਵੇਸ਼ ਆਪਣੀ ਝੋਲੀ ਆਪ ਭਰਾਈਆ। ਨਿਰਗੁਣ ਸਰਗੁਣ ਰੂਪ ਧਰ, ਧਰਨੀ ਧਰਤ ਧਵਲ ਦਏ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸ਼ਬਦ ਅਗੰਮੀ ਦੇਵੇ ਏਕਾ ਡਰ, ਨਿਰਭੌ ਭੈ ਆਪਣਾ ਇਕ ਸਮਝਾਈਆ। ਬੋਧ ਅਗਾਧਾ ਨਿਸ਼ਅੱਖਰ ਅੱਖਰ ਲੈਣਾ ਪੜ੍ਹ, ਰਸਨਾ ਜਿਹਵਾ ਨਾ ਕੋਈ ਪੜ੍ਹਾਈਆ। ਸਚ ਮਹੱਲੇ ਉਚ ਮਿਨਾਰ ਦਰਸ ਦਿਖਾਏ ਅੱਗੇ ਖੜ੍ਹ, ਜੋਤੀ ਜੋਤ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਕਰਨੇਹਾਰਾ, ਜੁਗ ਚੌਕੜੀ ਖੇਲ ਖਿਲਾਇੰਦਾ। ਕਰੇ ਖੇਲ ਏਕੰਕਾਰਾ, ਨਿਤ ਨਵਿਤ ਵੇਖ ਵਖਾਇੰਦਾ। ਗੁਰ ਅਵਤਾਰ ਕਰ ਉਜਿਆਰਾ, ਪੀਰ ਪੈਗ਼ੰਬਰ ਨੂਰ ਵਖਾਇੰਦਾ। ਜੋਤੀ ਜਾਤਾ ਪੁਰਖ ਬਿਧਾਤਾ, ਆਤਮ ਪਰਮਾਤਮ ਕਰ ਪਿਆਰਾ, ਪ੍ਰੇਮ ਪ੍ਰੀਤੀ ਬੰਧਨ ਏਕਾ ਪਾਇੰਦਾ। ਸ਼ਬਦ ਅਗੰਮੀ ਬੋਲ ਜੈਕਾਰਾ, ਸਚ ਸੰਦੇਸ਼ਾ ਇਕ ਸੁਣਾਇੰਦਾ। ਪੰਜ ਤੱਤ ਕਾਇਆ ਖੋਲ੍ਹ ਕਿਵਾੜਾ, ਜਨ ਜਨਨੀ ਲੇਖੇ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਸਮਝਾਇੰਦਾ। ਸਾਚਾ ਖੇਲ ਆਦਿ ਪੁਰਖ, ਏਕਾ ਏਕ ਜਣਾਇੰਦਾ। ਨਾ ਕੋਈ ਸੋਗ ਨਾ ਕੋਈ ਹਰਖ਼, ਚਿੰਤਾ ਸੋਗ ਨਾ ਕੋਇ ਵਖਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਕਰ ਕਰ ਪਰਖ, ਸਾਚਾ ਪਾਰਖੂ ਸੇਵਾ ਲਾਇੰਦਾ। ਨਿਤ ਨਵਿਤ ਆਤਮ ਪਰਮਾਤਮ ਦੇਵੇ ਦਰਸ, ਦਰਸ ਈਦ ਦੀਦ ਚੰਦ ਚਮਕਾਇੰਦਾ। ਨਿਰਗੁਣ ਸਰਗੁਣ ਉਪਰ ਕਰ ਕਰ ਤਰਸ, ਮਿਹਰ ਨਜ਼ਰ ਇਕ ਰਖਾਇੰਦਾ। ਆਬੇ ਹਯਾਤ ਅੰਮ੍ਰਿਤ ਮੇਘ ਦੇਵੇ ਬਰਸ, ਅਗਨੀ ਤੱਤ ਬੁਝਾਇੰਦਾ। ਲੇਖਾ ਜਾਣੇ ਅਰਸ਼ ਕੁਰਸ਼,
ਕਲਜੁਗ ਆਪਣਾ ਭੇਵ ਚੁਕਾਇੰਦਾ। ਦੋ ਜਹਾਨਾਂ ਲਾਹੇ ਕਰਜ਼, ਮਕਰੂਜ਼ ਆਪਣਾ ਲਹਿਣਾ ਆਪ ਮੁਕਾਇੰਦਾ। ਜੁਗ ਜੁਗ ਹੋਣ ਨਾ ਦੇਵੇ ਕੋਈ ਹਰਜ, ਵਿਸ਼ਨ ਬ੍ਰਹਮਾ ਸ਼ਿਵ ਉਠਾਇੰਦਾ। ਪੂਰ ਕਰਾਏ ਆਪਣਾ ਫਰਜ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰ ਪੀਰ ਪੈਗ਼ੰਬਰ ਭੇਵ ਅਭੇਦ ਜਣਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਦਿਸੇ ਨਾਤਾ, ਨਿਰਗੁਣ ਆਪਣੀ ਦਇਆ ਕਮਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੁਗ ਚੌਕੜੀ ਖੇਲ੍ਹਿਆ ਜਗਤ ਤਮਾਸ਼ਾ, ਜੀਵਣ ਜੁਗਤ ਆਪਣੇ ਹੱਥ ਰਖਾਇੰਦਾ। ਜੋਤੀ ਨੂਰ ਸ਼ਬਦੀ ਧਾਰ ਦੇਵਣਹਾਰਾ ਦਾਤਾ, ਦਾਤਾ ਦਾਨੀ ਦਇਆ ਕਮਾਇੰਦਾ। ਮੇਟਣਹਾਰਾ ਅੰਧੇਰੀ ਰਾਤਾ, ਸਤਿਗੁਰ ਸਾਚਾ ਚੰਦ ਚਮਕਾਇੰਦਾ। ਜਗਤ ਵਿਦਿਆ ਦੱਸ ਗਾਥਾ, ਗਾ ਗਾ ਅੰਤ ਕੋਇ ਨਾ ਪਾਇੰਦਾ। ਲੁਕਿਆ ਰਿਹਾ ਪੁਰਖ ਬਿਧਾਤਾ, ਨੇਤਰ ਨੈਣ ਨਜ਼ਰ ਨਾ ਆਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਦੀਨ ਮਜ਼੍ਹਬ ਜੁੜ੍ਹਿਆ ਨਾਤਾ, ਸਾਚੀ ਜ਼ਾਤ ਨਾ ਕੋਈ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਪਰਦਾ ਆਪ ਚੁਕਾਇੰਦਾ। ਸਾਚਾ ਪਰਦਾ ਦੇਵੇ ਲਾਹ, ਲਾਸ਼ਰੀਕ ਇਕ ਖ਼ੁਦਾਈਆ। ਪਰਗਟ ਹੋਇਆ ਬੇਪਰਵਾਹ, ਪਰਦਾਨਸ਼ੀਂ ਨਜ਼ਰੀ ਆਈਆ। ਜਲਵਾ ਨੂਰ ਏਕਾ ਧਰਾ, ਨੂਰੋ ਨੂਰ ਰੁਸ਼ਨਾਈਆ। ਲੇਖਾ ਮੁਕਾਏ ਕਾਗ਼ਜ਼ ਕਲਮ ਸ਼ਾਹ, ਸ਼ਹਿਨਸ਼ਾਹ ਆਪਣਾ ਹੁਕਮ ਮਨਾਈਆ। ਸਚ ਦਵਾਰਾ ਦਏ ਖੁਲ੍ਹਾ, ਖ਼ਾਲਕ ਖ਼ਲਕ ਦਏ ਵਡਿਆਈਆ। ਮਖ਼ਲੂਕ ਏਕਾ ਮਾਰਗ ਦਏ ਪਾ, ਰਹਿਬਰ ਬਣੇ ਸੱਚਾ ਮਾਹੀਆ। ਨਾਮ ਨਿਧਾਨਾ ਇਕ ਦ੍ਰਿੜਾ, ਦ੍ਰਿਸ਼ਟੀ ਸਭ ਦੀ ਦਏ ਖੁਲ੍ਹਾਈਆ। ਵਿਸ਼ਨ ਬ੍ਰਹਮਾ ਸ਼ਿਵ ਸੇਵਾ ਲਾ, ਕਰੋੜ ਤੇਤੀਸਾ ਹੁਕਮ ਮਨਾਈਆ। ਗੁਰ ਅਵਤਾਰ ਲਏ ਉਠਾ, ਪੀਰ ਪੈਗ਼ੰਬਰ ਨਾਲ ਮਿਲਾਈਆ। ਪਿਛਲਾ ਲੇਖਾ ਦਏ ਮੁਕਾ, ਅਗਲਾ ਲੇਖਾ ਕੋਈ ਰਹਿਣ ਨਾ ਪਾਈਆ । ਹੋਕਾ ਦੇਵੇ ਵਾਹੋ ਦਾਹ, ਦੋ ਜਹਾਨਾਂ ਰਿਹਾ ਸੁਣਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਅਕਾਸ਼ ਪਰਕਾਸ਼ ਇਕ ਕਰਾ, ਸੂਰਜ ਚੰਦ ਨਾ ਕੋਈ ਰੁਸ਼ਨਾਈਆ। ਸੂਰਜ ਚੰਨ ਚਰਨੀ ਡਿਗੇ ਆ, ਦਰ ਸਾਚੇ ਸੀਸ ਝੁਕਾਈਆ। ਸਾਡੀ ਪਿਛਲੀ ਨਾ ਵੇਖ ਖ਼ਤਾ, ਅਭੁਲ ਭੁੱਲ ਕਦੇ ਨਾ ਜਾਈਆ। ਤੁਧ ਬਿਨ ਹੋਏ ਬੇਅਬਾ, ਅਬਾਦਤ ਕੰਮ ਕਿਸੇ ਨਾ ਆਈਆ। ਰਹਿਬਰ ਬਣਿਆ ਇਕ ਖ਼ੁਦਾ, ਚਾਰ ਕੁੰਟ ਕੁੰਟ ਦੁਹਾਈਆ। ਉਮਤ ਉਮਤੀ ਰਹੀ ਕੁਰਲਾ, ਆਪਣੀ ਕੂਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਿਖੌਣਾ ਸਾਚਾ ਘਰ, ਜਿਸ ਘਰ ਬੈਠਾ ਆਸਣ ਲਾਈਆ। ਸਚ ਮਹੱਲਾ ਦੱਸ ਮਹਿਰਾਬ, ਤੇਰੇ ਅੱਗੇ ਇਕ ਅਰਜ਼ੋਈਆ। ਨਿਉਂ ਨਿਉਂ ਸਜਦਾ ਕਰਨ ਅਦਾਬ, ਸੀਸ ਜਗਦੀਸ਼ ਇਕ ਝੁਕਾਈਆ। ਸ਼ਾਹ ਪਾਤਸ਼ਾਹ ਇਕ ਨਵਾਬ, ਨੌਬਤ ਇਕੋ ਨਾਮ ਵਜਾਈਆ। ਦੇਵਣਹਾਰ ਹਯਾਤੇ ਆਬ, ਆਬੇ ਹਯਾਤ ਏਕਾ ਰੂਪ ਦਰਸਾਈਆ। ਲਹਿਣਾ ਦੇਣਾ ਚੁਕੇ ਮੱਕਾ ਕਾਅਬ, ਕਾਅਬਾ ਤੇਰੇ ਚਰਨ ਵਡਿਆਈਆ। ਸ਼ਾਹ ਅਸਵਾਰ ਚਰਨ ਘੋੜੇ ਦੇ ਰਕਾਬ, ਤੁਆਕਬ ਆਪਣਾ ਆਪ ਵਖਾਈਆ। ਪੀਰ ਪੈਗ਼ੰਬਰਾਂ ਬਣਦਾ ਰਿਹਾ ਮਾਈ ਬਾਪ, ਪਿਤਾ ਪੂਤ ਗੋਦ ਸੁਹਾਈਆ। ਗੁਰ ਅਵਤਾਰ ਕਰਦੇ ਰਹੇ ਤੇਰਾ ਜਾਪ, ਜਪ ਜਪ ਆਪਣਾ ਸ਼ੁਕਰ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਈਆ। ਦੇਵੇ ਵਰ ਦਰ ਦਰਬਾਨਾ, ਦਹਿ ਦਿਸ਼ਾ ਵੇਖ ਵਖਾਇੰਦਾ। ਸ਼ਬਦ ਅਗੰਮੀ ਇਕ ਪਰਵਾਨਾ, ਪਰਮ ਪੁਰਖ ਆਪ ਸਮਝਾਇੰਦਾ। ਕਾਗਦ ਕਲਮ ਹੋਏ ਹੈਰਾਨਾ, ਹਰਿ ਕਾ ਭੇਵ ਕੋਈ ਨਾ ਆਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨਾ ਪੜ੍ਹ ਪੜ੍ਹ ਥੱਕੇ
ਅੰਜੀਲ ਕੁਰਾਨਾ, ਦੋ ਜਹਾਨਾ ਪੰਧ ਨਾ ਕੋਈ ਮੁਕਾਇੰਦਾ। ਖਾਣੀ ਬਾਣੀ ਗੁਣ ਨਿਧਾਨਾ ਦੱਸੇ ਇਕ ਨਿਸ਼ਾਨਾ, ਤੀਰ ਨਿਸ਼ਾਨਾ ਚਿਲੇ ਨਾ ਕੋਈ ਚੜ੍ਹਾਇੰਦਾ। ਸਚਖੰਡ ਵਸੇ ਸ੍ਰੀ ਭਗਵਾਨਾ, ਦਰਗਾਹ ਸਾਚੀ ਆਸਣ ਲਾਇੰਦਾ। ਜੋਧਾ ਸੂਰਬੀਰ ਮਰਦ ਮਰਦਾਨਾ, ਮਹਾਂਬਲੀ ਨਾਉਂ ਧਰਾਇੰਦਾ। ਜੁਗ ਚੌਕੜੀ ਵਰਤੇ ਭਾਣਾ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਤਖ਼ਤੋਂ ਲਾਹੇ ਰਾਜਾ ਰਾਣਾ, ਸ਼ਾਹ ਸੁਲਤਾਨਾ ਖ਼ਾਕ ਮਿਲਾਇੰਦਾ। ਕਰੇ ਖੇਲ ਦੋ ਜਹਾਨਾਂ, ਨਿਰਗੁਣ ਸਰਗੁਣ ਧਾਰ ਜਣਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਕਰੋ ਧਿਆਨਾ, ਧਿਆਨ ਧਿਆਨ ਵਿਚ ਮਿਲਾਇੰਦਾ। ਪਰਗਟ ਹੋਇਆ ਨੌਜਵਾਨਾ, ਬਿਰਧ ਬਾਲ ਜਵਾਨ ਰੂਪ ਨਾ ਕੋਈ ਰਖਾਇੰਦਾ। ਸਾਚੇ ਵਸੇ ਮੰਦਰ ਮਕਾਨਾ, ਸੰਬਲ ਡੇਰਾ ਇਕੋ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਆਪ ਸਮਝਾਇੰਦਾ। ਸਾਚੀ ਸਿਖਿਆ ਸੰਬਲ ਖੇੜਾ, ਹਰਿ ਸਤਿਗੁਰ ਆਪ ਜਣਾਈਆ। ਜਿਸ ਦਵਾਰੇ ਚੁਕੇ ਝੇੜਾ, ਝਗੜਾ ਕੋਈ ਰਹਿਣ ਨਾ ਪਾਈਆ। ਦੋ ਜਹਾਨਾਂ ਵਖਾਏ ਖੁਲ੍ਹਾ ਵੇਹੜਾ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਵੰਡ ਨਾ ਕੋਈ ਵੰਡਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਢਾਹ ਢਾਹ ਬੈਠੇ ਆਪਣਾ ਡੇਰਾ, ਮੰਦਰ ਮਸਜਿਦ ਸ਼ਿਵਦਵਾਲਾ ਮੱਠ ਗੁਰੂਦਵਾਰ ਨਾ ਕੋਈ ਸੁਹਾਈਆ। ਕਲਜੁਗ ਵੇਲਾ ਆਇਆ ਨੇੜਾ, ਦੂਰ ਦੁਰਾਡਾ ਪੰਧ ਮੁਕਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਜਨ ਭਗਤਾਂ ਕਹੇ ਤੂੰ ਮੇਰਾ ਮੈਂ ਤੇਰਾ, ਦੂਸਰ ਸੰਗ ਨਾ ਕੋਈ ਰਖਾਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਸਚਖੰਡ ਬੈਠਾ ਰਿਹਾ ਕਰ ਕੇ ਵਡਾ ਜੇਰਾ, ਜ਼ੇਰ ਜ਼ਬਰ ਹੁਕਮ ਮਨਾਈਆ। ਨਿਰਗੁਣ ਧਾਰ ਨਿਰਗੁਣ ਜੋਤ ਨਿਰੰਕਾਰ ਪਾਇਆ ਫੇਰਾ, ਭੇਵ ਅਭੇਦਾ ਨਾ ਕੋਈ ਸਮਝਾਈਆ। ਬਿਨ ਨਾਨਕ ਗੋਬਿੰਦ ਜਾਣੇ ਕਿਹੜਾ, ਕਵਣ ਘਰ ਵਸੇ ਸੱਚਾ ਮਾਹੀਆ। ਆਦਿ ਜੁਗਾਦਿ ਜੁਗਾ ਜੁਗੰਤਰ ਲੱਖ ਚੁਰਾਸੀ ਕਰੇ ਹੱਕ ਨਿਬੇੜਾ, ਪੀਰ ਪੈਗ਼ੰਬਰ ਆਪਣੀ ਗੋਦ ਬਹਾਈਆ। ਬ੍ਰਹਿਮੰਡ ਖੰਡ ਦੇਵਣਹਾਰਾ ਗੇੜਾ, ਸੂਰਜ ਚੰਦ ਰਿਹਾ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੂਪ ਆਪ ਜਣਾਈਆ। ਸਾਚਾ ਰੂਪ ਨਿਰਗੁਣ ਰੰਗ, ਨਿਰਵੈਰ ਆਪ ਜਣਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਸ਼ਬਦ ਡੋਰੀ ਬੰਨ ਪਤੰਗ, ਲੋਕਮਾਤ ਆਪ ਉਡਾਇੰਦਾ। ਆਦਿ ਜੁਗਾਦਿ ਜੁਗਾਂ ਜੁਗੰਤਰ ਦੋ ਜਹਾਨਾਂ ਵੇਖੇ ਆਰ ਪਾਰ ਲੰਘ, ਮੰਝਧਾਰ ਆਪਣਾ ਖੇਲ ਖਿਲਾਇੰਦਾ। ਭਗਤ ਭਗਵੰਤ ਸਾਚੇ ਸੰਤ ਵਸੇ ਸੰਗ, ਸਗਲਾ ਸੰਗ ਆਪ ਹੋ ਜਾਇੰਦਾ। ਗ਼ਰੀਬ ਨਿਮਾਣਿਆਂ ਕੱਟਣਹਾਰਾ ਭੁੱਖ ਨੰਗ, ਨਾਮ ਵਸਤ ਝੋਲੀ ਪਾਇੰਦਾ। ਜ਼ਾਤ ਪਾਤ ਦੀਨ ਮਜ਼੍ਹਬ ਮਾਰਨਹਾਰਾ ਝੂਠੀ ਕੰਧ, ਸ਼ਰਅ ਸ਼ਰੀਅਤ ਮੇਟ ਮਿਟਾਇੰਦਾ। ਆਤਮ ਪਰਮਾਤਮ ਸੁਣਾਏ ਸਾਚਾ ਛੰਦ, ਗੀਤ ਗੋਬਿੰਦ ਇਕ ਅਲਾਇੰਦਾ। ਏਥੇ ਓਥੇ ਦੋ ਜਹਾਨ ਸ੍ਰੀ ਭਗਵਾਨ ਮੁਕਾਏ ਪੰਧ, ਬਣ ਪਾਂਧੀ ਫੇਰਾ ਪਾਇੰਦਾ। ਜੁਗ ਜਨਮ ਦੀ ਟੁੱਟੀ ਦੇਵੇ ਗੰਢ, ਗੰਢਣਹਾਰ ਗੋਪਾਲ ਸਵਾਮੀ ਸਿਰ ਸਿਰ ਆਪਣੀ ਸੇਵ ਕਮਾਇੰਦਾ। ਨਾਤਾ ਤੋੜੇ ਕੂੜੀ ਕਿਰਿਆ ਝੂਠ ਪਖੰਡ, ਮਾਇਆ ਮਮਤਾ ਮੋਹ ਮਿਟਾਇੰਦਾ। ਬ੍ਰਹਮ ਪਾਰਬ੍ਰਹਮ ਪ੍ਰਭ ਦੇਵੇ ਇਕ ਅਨੰਦ, ਅਨੰਦ ਅਨੰਦ ਵਿਚ ਰਖਾਇੰਦਾ। ਹਰਿਜਨ ਸੱਜਣ ਸਤਿ ਸਤਿਵਾਦੀ ਸਤਿ ਚੜ੍ਹਾਏ ਚੰਦ, ਚੰਦ ਚਾਂਦਨੀ ਇਕ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਘਰ ਇਕ ਵਸਾਇੰਦਾ। ਸੱਚਾ ਘਰ ਵਸਾਏ ਇਕ, ਏਕੰਕਾਰਾ ਵਡ ਵਡਿਆਈਆ। ਨਿਰਮਲ ਨੂਰ ਜੋਤ ਬਬੇਕ, ਵਿਵੇਕੀ ਆਪਣੀ ਖੇਲ ਰਚਾਈਆ। ਤ੍ਰੈਗੁਣ ਮਾਇਆ ਨਾ ਲਾਏ ਸੇਕ, ਅਗਨੀ ਤੱਤ ਨਾ ਕੋਇ ਰਖਾਈਆ। ਦੂਸਰ ਰੱਖੇ ਨਾ ਕੋਈ ਟੇਕ,
ਇਸ਼ਟ ਦੇਵ ਨਾ ਕੋਇ ਮਨਾਈਆ। ਆਦਿ ਜੁਗਾਦਿ ਕਰੇ ਖੇਲ ਹਮੇਸ਼, ਨਿਤ ਨਵਿਤ ਵੇਸ ਵਟਾਈਆ। ਵਸਣਹਾਰਾ ਸਚਖੰਡ ਸਾਚੇ ਦੇਸ, ਸਚ ਸਿੰਘਾਸਣ ਸੋਭਾ ਪਾਈਆ। ਨਿਰਗੁਣ ਸਰਗੁਣ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਭਗਤ ਭਗਵੰਤ ਰਿਹਾ ਵੇਖ, ਨਿਰਗੁਣ ਦਾਤਾ ਬੇਪਰਵਾਹੀਆ। ਆਦਿ ਜੁਗਾਦਿ ਅਲਖਣਾ ਅਲੱਖ ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਆਦੇਸ, ਨਿਉਂ ਨਿਉਂ ਆਪਣਾ ਸੀਸ ਝੁਕਾਈਆ। ਲੇਖਾ ਜਾਣੇ ਗੁਰ ਅਵਤਾਰ ਪੀਰ ਪੈਗ਼ੰਬਰ ਔਲੀਏ ਸ਼ੇਖ਼, ਮੁਲਾਂ ਮੁਸਾਇਕ ਪਰਦਾ ਰਿਹਾ ਉਠਾਈਆ। ਪੰਡਤ ਪਾਂਧੇ ਦਸਤ ਬਦਸਤ ਵੇਖਣਹਾਰਾ ਰੇਖ, ਰੇਖਾ ਸਭ ਦੀ ਰਿਹਾ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਮਗਰੀ ਇਕ ਵਖਾਈਆ। ਸਚ ਸਮਗਰੀ ਸਾਚੀ ਰਾਸ, ਹਰਿ ਆਪਣੇ ਹੱਥ ਰਖਾਇੰਦਾ। ਨਿਰਗੁਣ ਜੋਤ ਨੂਰ ਪਰਕਾਸ਼, ਪਰਕਾਸ਼ਵਾਨ ਫੇਰਾ ਪਾਇੰਦਾ। ਲਹਿਣਾ ਦੇਣਾ ਤੋੜ ਲੱਖ ਆਕਾਸ਼ਾਂ ਆਕਾਸ਼, ਆਕਾਸ਼ਾਂ ਉਪਰ ਆਪਣਾ ਡੇਰਾ ਲਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਨਿਰਗੁਣ ਸਰਗੁਣ ਕਰ ਦਾਸੀ ਦਾਸ, ਸੇਵਕ ਸੇਵਾ ਸਚ ਸਮਝਾਇੰਦਾ। ਜੁਗ ਚੌਕੜੀ ਹੋਏ ਵਿਨਾਸ, ਥਿਰ ਕੋਇ ਰਹਿਣ ਨਾ ਪਾਇੰਦਾ। ਅੰਤਮ ਸੱਦੇ ਆਪਣੇ ਪਾਸ, ਧੁਰ ਫ਼ੁਰਮਾਣਾ ਹੁਕਮ ਜਣਾਇੰਦਾ। ਪਤ ਡਾਲ੍ਹੀ ਵੇਖਣਹਾਰਾ ਸ਼ਾਖ਼, ਫੁੱਲ ਫਲਵਾੜੀ ਫੋਲ ਫੁਲਾਇੰਦਾ। ਸੰਤ ਸੁਹੇਲੇ ਗੁਰੂ ਗੁਰ ਚੇਲੇ ਪਰਖਣਹਾਰਾ ਪਾਰਜਾਤ, ਪਰਮ ਪੁਰਖ ਪ੍ਰਭ ਦਇਆ ਕਮਾਇੰਦਾ। ਕਲਜੁਗ ਅੰਤਮ ਕੰਢੇ ਆਇਆ ਘਾਟ, ਘਾਟਾ ਸਭ ਦਾ ਪੂਰ ਕਰਾਇੰਦਾ। ਬਿਨ ਭਗਤਾਂ ਕਿਸੇ ਨਾ ਦੇਵੇ ਦਾਤ, ਲੱਖ ਚੁਰਾਸੀ ਖ਼ਾਲੀ ਹੱਥ ਫਿਰਾਇੰਦਾ। ਜੀਵ ਜੰਤ ਕੂੜੀ ਕਿਰਿਆ ਕਰੇ ਘਾਤ, ਘਾਓ ਇਕੋ ਨਾਮ ਲਗਾਇੰਦਾ। ਆਤਮ ਪਰਮਾਤਮ ਦੇਵਣਹਾਰਾ ਸੱਚਾ ਸਾਥ, ਸਗਲਾ ਸੰਗ ਆਪ ਹੋ ਜਾਇੰਦਾ। ਸ਼ਬਦ ਸਰੂਪੀ ਨਾਤਾ ਤੋੜੇ ਜ਼ਾਤ ਪਾਤ, ਆਤਮ ਬ੍ਰਹਮ ਇਕ ਸਮਝਾਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦਰਸ ਦਿਖਾਏ ਸਾਖਿਆਤ, ਸਖੀ ਸਰਵਰ ਰੂਪ ਧਰਾਇੰਦਾ। ਪਰਦਾ ਲਾਹੇ ਕਾਇਨਾਤ, ਮੁਖ ਨਕਾਬ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਕਰੇ ਪੁਰਖ ਸਮਰਥ, ਆਪਣੇ ਹੱਥ ਰੱਖੀ ਵਡਿਆਈਆ। ਲੋਕਮਾਤ ਨਿਰਗੁਣ ਧਾਰ ਕਰ ਪਰਗਟ, ਪਰਗਟ ਆਪਣਾ ਰੂਪ ਜਣਾਈਆ। ਲਹਿਣਾ ਦੇਣ ਚੁਕਾਏ ਚੌਦਾਂ ਤਬਕ ਚੌਦਾਂ ਹੱਟ, ਚੌਦਾਂ ਲੋਕ ਭੇਵ ਨਾ ਰਾਈਆ। ਤ੍ਰੈਗੁਣ ਮਾਇਆ ਮਾਰੇ ਸੱਟ, ਨਾਮ ਖੰਡਾ ਹੱਥ ਉਠਾਈਆ। ਪੰਜ ਵਿਕਾਰਾ ਮੇਟੇ ਫੱਟ, ਕਰੇ ਖੇਲ ਬੇਪਰਵਾਹੀਆ। ਨਿਰਗੁਣ ਮਾਰਗ ਨਿਰਗੁਣ ਦੱਸ, ਸਰਗੁਣ ਸਰਗੁਣ ਕਰੇ ਪੜ੍ਹਾਈਆ। ਗੁਰ ਅਵਤਾਰ ਕਰ ਕਰ ਵਸ, ਪੀਰ ਪੈਗ਼ੰਬਰ ਬੰਧਨ ਪਾਈਆ। ਕਲਜੁਗ ਅੰਤਮ ਖ਼ਾਲੀ ਕੀਤੇ ਸਭ ਦੇ ਹੱਥ, ਵਸਤ ਹੱਥ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਰਚਾਈਆ। ਸਾਚਾ ਖੇਲ ਰਚ ਕਰਤਾਰ, ਕੁਦਰਤ ਕਾਦਰ ਵੇਖ ਵਖਾਇੰਦਾ। ਕਲ ਕਲਕੀ ਲੈ ਅਵਤਾਰ, ਕਲਜੁਗ ਅੰਤਮ ਪਰਦਾ ਲਾਹਿੰਦਾ। ਨਿਰਗੁਣ ਨੂਰ ਨੂਰ ਉਜਿਆਰ, ਨਿਹਕਲੰਕਾ ਨਾਉਂ ਰਖਾਇੰਦਾ। ਅਮਾਮ ਅਮਾਮਾਂ ਵਡ ਸਿਕਦਾਰ, ਸ਼ਹਿਨਸ਼ਾਹ ਸ਼ਾਹ ਆਪ ਹੋ ਆਇੰਦਾ। ਮੁਕਾਮੇ ਹੱਕ ਕਰ ਗ਼ੁਫ਼ਤਾਰ, ਗ਼ੁਫ਼ਤ ਸ਼ਨੀਦ ਰੰਗ ਵਖਾਇੰਦਾ। ਹੱਕ ਹਕੀਕਤ ਪਾਵੇ ਸਾਰ, ਲਾਸ਼ਰੀਕ ਦਇਆ ਕਮਾਇੰਦਾ। ਸਚ ਤੌਫ਼ੀਕ ਇਕ ਨਿਰੰਕਾਰ, ਦੂਜਾ ਸੰਗ ਨਾ ਕੋਇ ਮਿਲਾਇੰਦਾ। ਪੀਰ ਪੈਗ਼ੰਬਰ ਕਰੇ ਖ਼ਬਰਦਾਰ, ਖ਼ਵਾਬ ਆਪਣਾ ਇਕੋ ਇਕ ਜਣਾਇੰਦਾ। ਗੁਰ ਅਵਤਾਰਾਂ ਦੇ ਆਧਾਰ, ਆਦਰਸ਼ ਆਪਣਾ ਇਕ ਵਖਾਇੰਦਾ। ਸਾਰੇ ਕਰੋ
ਇਕ ਸਵਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਇੰਦਾ । ਸਚ ਸਵਾਲ ਕਰੋ ਸਵਾਲੀ, ਹਰਿ ਸਤਿਗੁਰ ਆਪ ਜਣਾਈਆ। ਜਲਵਾ ਨੂਰ ਜੋਤ ਅਕਾਲੀ, ਨੂਰੋ ਨੂਰ ਨੂਰ ਰੁਸ਼ਨਾਈਆ। ਸ਼ਬਦ ਅਗੰਮੀ ਕਰੇ ਦਲਾਲੀ, ਨਿਰਗੁਣ ਦਾਤਾ ਵਡ ਵਡਿਆਈਆ। ਲੇਖਾ ਜਾਣੇ ਹੱਕ ਹਲਾਲੀ, ਹਕੀਕਤ ਆਪਣੇ ਵਿਚ ਛੁਪਾਈਆ। ਪਰਗਟ ਹੋਏ ਦੋ ਜਹਾਨਾਂ ਵਾਲੀ, ਦੋਏ ਦੋਏ ਆਪਣੀ ਧਾਰ ਜਣਾਈਆ। ਪੀਰ ਪੈਗ਼ੰਬਰ ਫਿਰਦੇ ਖ਼ਾਲੀ, ਖ਼ਾਲਕ ਖ਼ਲਕ ਦਏ ਵਖਾਈਆ। ਕਰੇ ਖੇਲ ਆਪ ਨਿਰਾਲੀ, ਨਿਰਗੁਣ ਆਪਣੀ ਧਾਰ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਕਰੇ ਪੜ੍ਹਾਈਆ। ਖ਼ਾਲੀ ਹੱਥ ਕਰਨ ਪੁਕਾਰ, ਨਾਅਰਾ ਇਕੋ ਇਕ ਲਗਾਈਆ। ਤੇਰਾ ਖੇਲ ਪਰਵਰਦਿਗਾਰ, ਬੇਪਰਵਾਹ ਨਜ਼ਰ ਨਾ ਆਈਆ। ਹੂ ਹੂ ਕਰਨ ਕਰ ਨਿਮਸਕਾਰ, ਕਰਤਾ ਕੀਮਤ ਕੋਇ ਨਾ ਪਾਈਆ। ਕੋਈ ਨਾ ਦਿਸੇ ਮਦਦਗਾਰ, ਮੁਸ਼ਕਲ ਹੱਲ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮਿਲੇ ਸਚ ਸੱਚੀ ਸਰਨਾਈਆ। ਲਾਸ਼ਰੀਕ ਪਰਵਰਦਿਗਾਰਾ, ਮਿਹਰਵਾਨ ਮਿਹਰਵਾਨ ਮਿਹਰਵਾਨ ਦਇਆ ਕਮਾਇੰਦਾ। ਪਰਗਟ ਹੋਇਆ ਏਕੰਕਾਰਾ, ਏਕਾ ਹੁਕਮ ਸੁਣਾਇੰਦਾ। ਰਲ ਮਿਲ ਗਾਓ ਸਾਚੀ ਵਾਰਾ, ਵਾਰਤਾ ਆਪਣੀ ਆਪ ਜਣਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਚਰਨ ਕਵਲ ਕਵਲ ਚਰਨ ਕਰੇ ਨਿਮਸਕਾਰਾ, ਨਿਉਂ ਨਿਉਂ ਏਕਾ ਘਰ ਵਖਾਇੰਦਾ। ਕਲਜੁਗ ਅੰਤਮ ਕਰੇ ਪਾਰ ਕਿਨਾਰਾ, ਅੱਧਵਿਚਕਾਰ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਰਨ ਇਕ ਜਣਾਇੰਦਾ। ਸਾਚੀ ਸਰਨ ਸ੍ਰੀ ਭਗਵਾਨ, ਦੂਸਰ ਓਟ ਨਾ ਕੋਇ ਰਖਾਈਆ। ਜੁਗ ਚੌਕੜੀ ਜੋ ਦੇਂਦਾ ਰਿਹਾ ਦਾਨ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਝੋਲੀ ਨਾਮ ਭਰਾਈਆ। ਜਿਸ ਦਾ ਦੱਸਦੇ ਗਏ ਨਿਸ਼ਾਨ, ਬੇਪਹਿਚਾਨ ਨਜ਼ਰ ਕਿਸੇ ਨਾ ਆਈਆ। ਸੋ ਕਲਜੁਗ ਅੰਤਮ ਪਰਗਟ ਹੋਇਆ ਵਿਚ ਜਹਾਨ, ਦੋ ਜਹਾਨਾਂ ਵਾਲੀ ਦਇਆ ਕਮਾਈਆ। ਸਤਿਜੁਗ ਸਾਚਾ ਮਾਰਗ ਦੱਸੇ ਆਣ, ਸਤਿ ਸਤਿਵਾਦੀ ਦਇਆ ਕਮਾਈਆ। ਰਲ ਮਿਲ ਸਾਰੇ ਆਤਮ ਪਰਮਾਤਮ ਪਰਮਾਤਮ ਆਤਮ ਢੋਲਾ ਗਾਓ ਸ੍ਰੀ ਭਗਵਾਨ, ਸੋ ਪੁਰਖ ਨਿਰੰਜਣ ਕਰੇ ਪੜ੍ਹਾਈਆ। ਹੰ ਬ੍ਰਹਮ ਪਾਰਬ੍ਰਹਮ ਪ੍ਰਭ ਮਿਲਿਆ ਆਣ, ਮਮਤਾ ਮੋਹ ਰਿਹਾ ਚੁਕਾਈਆ। ਸਚਖੰਡ ਨਿਵਾਸੀ ਹੋ ਪਰਧਾਨ, ਤਖ਼ਤ ਨਿਵਾਸੀ ਸਚ ਪਰਧਾਨਗੀ ਆਪ ਕਮਾਈਆ। ਦਰ ਦਰਬਾਰ ਕਰੋ ਸਲਾਮ, ਅਲੈਕਮ ਸਭ ਦੀ ਝੋਲੀ ਪਾਈਆ। ਮੰਤਰ ਸਿਖਿਆ ਸਤਿ ਨਾਮ, ਨਾਮ ਸਤਿ ਵੱਜੇ ਵਧਾਈਆ। ਰਸਨਾ ਜਿਹਵਾ ਗਾਏ ਕਲਾਮ, ਹਰਿ ਕਾ ਕਲਮਾ ਰਸਨਾ ਜਿਹਵਾ ਪੜ੍ਹਨ ਵਿਚ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਸਿਖਿਆ ਇਕ ਦ੍ਰਿੜਾਈਆ। ਸਾਚੀ ਸਿਖਿਆ ਨਿਰਗੁਣ ਸਰਗੁਣ ਮੀਤ, ਮੁਰੀਦ ਮੁਰਸ਼ਦ ਖੇਲ ਕਰਾਇੰਦਾ। ਸਾਚੀ ਸਿਖਿਆ ਪ੍ਰਭ ਚਰਨ ਪ੍ਰੀਤ, ਪਰਮ ਪੁਰਖ ਵੇਖ ਵਖਾਇੰਦਾ। ਸਾਚੀ ਸਿਖਿਆ ਮੇਲ ਮਿਲਾਏ ਇਕ ਅਤੀਤ, ਤ੍ਰੈਗੁਣ ਬੰਧਨ ਨਾ ਕੋਇ ਪਾਇੰਦਾ। ਸਾਚੀ ਸਿਖਿਆ ਲਹਿਣਾ ਦੇਣ ਚੁਕਾਏ ਹਸਤ ਕੀਟ, ਊਚ ਨੀਚ ਨਾ ਕੋਇ ਵਡਿਆਇੰਦਾ । ਸਾਚੀ ਸਿਖਿਆ ਦੇਵੇ ਧਾਮ ਅਨਡੀਠ, ਦਰਗਾਹ ਸਾਚੀ ਡੇਰਾ ਲਾਇੰਦਾ। ਸਾਚੀ ਸਿਖਿਆ ਦੇਵੇ ਬੀਠਲੋ ਬੀਠ, ਪਾਰਬ੍ਰਹਮ ਪ੍ਰਭ ਸਿਰ ਸਿਰ ਹੁਕਮ ਮਨਾਇੰਦਾ। ਰਲ ਮਿਲ ਸਾਰੇ ਗਾਓ ਇਕੋ ਗੀਤ, ਸੋਹੰ ਢੋਲਾ ਆਪ ਜਣਾਇੰਦਾ। ਨਾਤਾ ਤੁਟਣਾ ਮੰਦਰ ਮਸੀਤ, ਸ਼ਿਵਦਵਾਲਾ ਮੱਠ, ਬਿਨ
ਕਾਇਆ ਮੰਦਰ ਨਜ਼ਰ ਕੋਇ ਨਾ ਆਇੰਦਾ । ਪ੍ਰਭ ਪਰਖਣ ਆਇਆ ਲੱਖ ਚੁਰਾਸੀ ਨੀਤ, ਕਲਜੁਗ ਅੰਤਮ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਸਮਝਾਇੰਦਾ। ਸਾਚੀ ਸਿਖਿਆ ਧੁਰ ਦਾ ਲੇਖਾ, ਲਿਖਤ ਵਿਚ ਕਦੇ ਨਾ ਆਈਆ। ਕੰਨ ਲਾ ਲਾ ਸੁਣੇ ਵਿਸ਼ਨ ਬ੍ਰਹਮਾ ਮਹੇਸ਼ ਗਣੇਸ਼ਾ, ਗਣਪਤ ਆਪਣਾ ਧਿਆਨ ਲਗਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਚਰਨ ਕਵਲ ਕਵਲ ਚਰਨ ਕਰਨ ਆਦੇਸਾ, ਦ੍ਰਿਸ਼ਟ ਇਸ਼ਟ ਨਾਲ ਮਿਲਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਕਰਦਾ ਆਇਆ ਆਪਣਾ ਪੇਸ਼ਾ, ਪੇਸ਼ੀਨਗੋਈ ਸਭ ਨੂੰ ਰਿਹਾ ਸੁਣਾਈਆ। ਕਲਜੁਗ ਅੰਤਮ ਸਭ ਤੋਂ ਮੰਗੇ ਲੇਖਾ, ਗੁਰ ਅਵਤਾਰ ਪੀਰ ਪੈਗ਼ੰਬਰ ਬਚਿਆ ਕੋਇ ਰਹਿਣ ਨਾ ਪਾਈਆ। ਜੁਗ ਚੌਕੜੀ ਖੇਲਦਾ ਆਇਆ ਖੇਡਾ, ਵਡ ਖਿਡਾਰੀ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਆਪ ਜਣਾਈਆ। ਖੇਲੇ ਖੇਡ ਏਕੰਕਾਰਾ, ਅਕਲ ਕਲਾ ਅਖਵਾਇੰਦਾ। ਸਚਖੰਡ ਨਿਵਾਸੀ ਕਰ ਪਸਾਰਾ, ਥਿਰ ਘਰ ਪਰਦਾ ਲਾਹਿੰਦਾ । ਸੁੰਨ ਅਗੰਮੀ ਹੋ ਉਜਿਆਰਾ, ਧੂਆਂਧਾਰ ਵੇਖ ਵਖਾਇੰਦਾ। ਸ਼ਬਦ ਅਨਾਦੀ ਬੋਲ ਜੈਕਾਰਾ, ਬ੍ਰਹਮ ਬ੍ਰਹਿਮਾਦੀ ਆਪ ਸੁਣਾਇੰਦਾ। ਮਾਤ ਪੂਤ ਬਣ ਲੇਖਾ ਜਾਣੇ ਸੁਤ ਦੁਲਾਰਾ, ਜਨ ਜਨਨੀ ਗੋਦ ਵਡਿਆਇੰਦਾ। ਸ਼ਬਦੀ ਸੁਤ ਦਏ ਹੁਲਾਰਾ, ਝੂਲਾ ਇਕੋ ਇਕ ਵਖਾਇੰਦਾ। ਵਸਤ ਅਮੋਲਕ ਭਰ ਭੰਡਾਰਾ, ਸਤਿ ਸਤਿਵਾਦੀ ਦਇਆ ਕਮਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਕਰ ਪਸਾਰਾ, ਤ੍ਰੈਗੁਣ ਨਾਤਾ ਜੋੜ ਜੋੜਾਇੰਦਾ। ਪੰਜ ਤੱਤ ਤੱਤ ਅਖਾੜਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਆਪਣਾ ਹੁਕਮ ਚਲਾਇੰਦਾ। ਲੱਖ ਚੁਰਾਸੀ ਕਰ ਪਸਾਰਾ, ਆਤਮ ਪਰਮਾਤਮ ਪਰਮਾਤਮ ਆਤਮ ਵੰਡ ਵੰਡਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਨਾਤਾ ਜੋੜ ਵਿਚ ਸੰਸਾਰਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਏਕਾ ਰੰਗ ਰੰਗਾਇੰਦਾ। ਆਦਿ ਅੰਤ ਸ੍ਰੀ ਭਗਵਾਨ ਪਾਵਣਹਾਰਾ ਸਭ ਦੀ ਸਾਰਾ, ਸਮਰਥ ਪੁਰਖ ਆਪਣਾ ਖੇਲ ਕਰਾਇੰਦਾ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਨਵ ਨੌਂ ਚਾਰ ਵੇਖਿਆ ਵਾਰੋ ਵਾਰਾ, ਵਾਰਤਾ ਆਪਣੇ ਨਾਮ ਅਲਾਇੰਦਾ। ਕਲਜੁਗ ਅੰਤਮ ਪਰਗਟ ਹੋ ਨਿਹਕਲੰਕ ਨਰਾਇਣ ਨਰ ਅਵਤਾਰਾ, ਨਾਮ ਡੰਕਾ ਇਕ ਵਜਾਇੰਦਾ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਲੋਕਮਾਤ ਖੋਲ੍ਹ ਸਚ ਦਵਾਰਾ, ਸਚਖੰਡ ਆਪਣਾ ਡੇਰਾ ਲਾਇੰਦਾ। ਜੋਤੀ ਜਾਤਾ ਪੁਰਖ ਬਿਧਾਤਾ ਨਿਰਗੁਣ ਨੂਰ ਕਰ ਉਜਿਆਰਾ, ਦੀਵਾ ਬਾਤੀ ਨਾ ਕੋਇ ਜਗਾਇੰਦਾ। ਖਾਣੀ ਬਾਣੀ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਨਾ ਕੋਇ ਸਹਾਰਾ, ਪੜ੍ਹ ਪੜ੍ਹ ਆਸ ਨਾ ਕੋਇ ਵਧਾਇੰਦਾ। ਆਪੇ ਵਸੇ ਸਭ ਤੋਂ ਬਾਹਰਾ, ਬੇਪਰਵਾਹ ਆਪਣਾ ਪਰਦਾ ਆਪ ਉਠਾਇੰਦਾ। ਕਲਜੁਗ ਅੰਤਮ ਪਾਰ ਕਿਨਾਰਾ, ਘਨੱਯਾ ਨੱਯਾ ਆਪ ਚਲਾਇੰਦਾ। ਸਾਚਾ ਸੱਯਾ ਪਰਵਰਦਿਗਾਰਾ, ਪਾਰਬ੍ਰਹਮ ਪ੍ਰਭ ਖੇਲ ਕਰਾਇੰਦਾ। ਜਨ ਭਗਤਾਂ ਦੇਵੇ ਇਕ ਸਹਾਰਾ, ਆਤਮ ਪਰਮਾਤਮ ਪਰਮਾਤਮ ਆਤਮ ਮੇਲ ਮਿਲਾਇੰਦਾ। ਸੋਹੰ ਸ਼ਬਦ ਸਚ ਜੈਕਾਰਾ, ਦੋ ਜਹਾਨਾਂ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਮਗਰੀ ਸਾਚੀ ਰਾਸ, ਆਦਿ ਜੁਗਾਦਿ ਰੱਖੇ ਪਾਸ, ਜਨ ਭਗਤਾਂ ਦੇਵੇ ਬਣ ਬਣ ਦਾਸੀ ਦਾਸ, ਸੇਵਕ ਆਪਣੀ ਸੇਵ ਕਮਾਇੰਦਾ। ਸੇਵਕ ਬਣ ਸ੍ਰੀ ਭਗਵਾਨ, ਜਗ ਚਾਕਰੀ ਜਗਤ ਕਮਾਈਆ। ਜਨ ਭਗਤਾਂ ਦੇਵੇ ਬ੍ਰਹਮ ਗਿਆਨ, ਬ੍ਰਹਮ ਵਿਦਿਆ ਇਕ ਪੜ੍ਹਾਈਆ। ਧਰਮ ਵਖਾਏ ਸਚ ਨਿਸ਼ਾਨ, ਦਰਗਾਹ ਸਾਚੀ ਆਪ ਉਠਾਈਆ। ਲੇਖਾ ਚੁਕੇ ਗੋਪੀ
ਕਾਹਨ, ਜਿਸ ਜਨ ਮਿਲੇ ਸੱਚਾ ਮਾਹੀਆ। ਜਨ ਭਗਤਾਂ ਦਰਸ ਦੇਵੇ ਦਰ ਦਰ ਆਣ, ਘਰ ਘਰ ਮੇਲਾ ਸਹਿਜ ਸੁਭਾਈਆ। ਜਗਤ ਨੇਤਰ ਨਾ ਸਕਣ ਪਛਾਣ, ਗੁਰ ਨੇਤਰ ਨਜ਼ਰ ਕਿਸੇ ਨਾ ਆਈਆ। ਸ੍ਰਿਸ਼ਟ ਸਬਾਈ ਹੋਈ ਹੈਰਾਨ, ਹਰਿ ਕਾ ਭੇਵ ਕੋਇ ਨਾ ਪਾਈਆ। ਪੜ੍ਹ ਪੜ੍ਹ ਥੱਕੇ ਜੀਵ ਜਹਾਨ, ਚੌਦਾਂ ਵਿਦਿਆ ਪਈ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੁਰਮੁਖ ਵਿਰਲੇ ਮੇਲੇ ਆਣ, ਪੂਰਬ ਲਹਿਣਾ ਜੁਗ ਜਨਮ ਦਾ ਦੇਣਾ ਕਰਮ ਕਾਂਡ ਨਿਹਕਰਮੀ ਨਿਰਗੁਣ ਲੇਖਾ ਦਏ ਮੁਕਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਸ਼ਵ ਆਪਣੀ ਧਾਰ ਚਲਾਈਆ।