੮ ਮੱਘਰ ੨੦੧੯ ਬਿਕਰਮੀ ਨੌਰੰਗ ਸਿੰਘ ਦੇ ਗ੍ਰਹਿ ਪਿੰਡ ਦੱਯਾ ਜ਼ਿਲਾ ਗੁਰਦਾਸ ਪੁਰ
ਸੋ ਪੁਰਖ ਨਿਰੰਜਣ ਸੋਚੇ ਆਪਣੀ ਸੋਚ, ਸੋਚ ਵਿਚ ਕਦੇ ਨਾ ਆਇੰਦਾ। ਆਦਿ ਜੁਗਾਦੀ ਨਿਰਮਲ ਜੋਤ, ਨੂਰ ਨੂਰਾਨਾ ਡਗਮਗਾਇੰਦਾ। ਵਸਣਹਾਰਾ ਸਚਖੰਡ ਸਾਚੇ ਕੋਟ, ਚਾਰ ਦੀਵਾਰ ਨਾ ਕੋਇ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਸੋਚ ਆਪ ਸਮਝਾਇੰਦਾ। ਸਾਚੀ ਸੋਚ ਸੋਚੇ ਹਰਿ, ਦੂਸਰ ਸੰਗ ਨਾ ਕੋਇ ਰਖਾਈਆ। ਨਿਰਭੌ ਚੁਕਾਏ ਭੈ ਡਰ, ਭੈ ਅਵਰ ਨਾ ਕੋਇ ਰਖਾਈਆ। ਸਚ ਮਹੱਲੇ ਆਪੇ ਚੜ੍ਹ, ਅਟੱਲ ਮਨਾਰ ਕਰੇ ਰੁਸ਼ਨਾਈਆ। ਦਰਗਾਹ ਸਾਚੀ ਨਿਰਗੁਣ ਖੜ, ਪਰਵਰਦਿਗਾਰ ਨੂਰ ਰੁਸ਼ਨਾਈਆ। ਸਚ ਸਿੰਘਾਸਣ ਬਹਿ ਬਹਿ ਦੇਵੇ ਵਰ, ਤਖ਼ਤ ਨਿਵਾਸੀ ਸੱਚਾ ਮਾਹੀਆ। ਅਕਲ ਕਲਾ ਕਲ ਖੇਲ ਕਰ, ਅਲੱਖ ਅਗੋਚਰ ਅਗੰਮ ਅਥਾਹ ਆਪਣੀ ਧਾਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਚ ਸੋਚ ਵਿਚ ਸਮਾਈਆ। ਸਾਚੀ ਸੋਚ ਸ੍ਰੀ ਭਗਵਾਨ, ਏਕਾ ਏਕ ਜਣਾਇੰਦਾ। ਆਦਿ ਜੁਗਾਦੀ ਨੌਜਵਾਨ, ਨਿਰਗੁਣ ਆਪਣਾ ਬਲ ਵਖਾਇੰਦਾ। ਸੋ ਪੁਰਖ ਨਿਰੰਜਣ ਹੋ ਪਰਧਾਨ, ਸਤਿ ਪਰਧਾਨਗੀ ਆਪ ਕਮਾਇੰਦਾ। ਹਰਿ ਪੁਰਖ ਨਿਰੰਜਣ ਦੇਵੇ ਦਾਨ, ਦਾਤਾ ਦਾਨੀ ਦਇਆ ਕਮਾਇੰਦਾ। ਏਕੰਕਾਰਾ ਖੇਲ ਮਹਾਨ, ਖੇਲਣਹਾਰਾ ਆਪ ਖਲਾਇੰਦਾ। ਆਦਿ ਨਿਰੰਜਣ ਨੂਰ ਮਹਾਨ, ਜੋਤੀ ਜਾਤਾ ਡਗਮਗਾਇੰਦਾ। ਅਬਿਨਾਸ਼ੀ ਕਰਤਾ ਸ਼ਾਹ ਸੁਲਤਾਨ, ਸਾਚੇ ਤਖ਼ਤ ਸੋਭਾ ਪਾਇੰਦਾ। ਸ੍ਰੀ ਭਗਵਾਨ ਹੁਕਮਰਾਨ, ਧੁਰ ਫ਼ਰਮਾਣਾ ਹੁਕਮ ਸੁਣਾਇੰਦਾ। ਪਾਰਬ੍ਰਹਮ ਆਪੇ ਜਾਣੇ ਆਪਣੀ ਆਨ, ਭਾਣੇ ਆਪਣੇ ਆਪ ਸਮਾਇੰਦਾ। ਸਚਖੰਡ ਨਿਵਾਸੀ ਥਿਰ ਘਰ ਦਵਾਰਾ ਖੋਲ੍ਹ ਦੁਕਾਨ, ਸਾਚਾ ਹੱਟ ਇਕ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੋਚ ਆਪਣੇ ਵਿਚ ਛੁਪਾਇੰਦਾ। ਸਾਚੀ ਸੋਚ ਸ੍ਰੀ ਭਗਵੰਤ, ਭੇਵ ਅਭੇਦ ਛੁਪਾਈਆ। ਨਿਰਗੁਣ ਨਿਰਗੁਣ ਨਾਰ ਕੰਤ , ਕੰਤ ਕੰਤੂਹਲ ਸੇਜ ਸੁਹਾਈਆ। ਪੁਰਖ ਅਕਾਲ ਬਣਾਏ ਬਣਤ, ਅਕਲ ਕਲ ਵਡ ਵਡਿਆਈਆ। ਸਚਖੰਡ ਦਵਾਰਾ ਧਾਮ ਸੁਹੰਤ, ਸੋਭਨੀਕ ਕਰੇ ਰੁਸ਼ਨਾਈਆ। ਲੇਖਾ ਜਾਣੇ ਜੁਗਾ ਜੁਗੰਤ, ਜੁਗ ਜੁਗ ਆਪਣਾ ਵੇਸ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੋਚ ਇਕ ਪਰਗਟਾਈਆ। ਸਾਚੀ ਸੋਚ ਹਰਿ ਨਿਰੰਕਾਰ, ਇਕ ਇਕੱਲਾ ਆਪ ਪਰਗਟਾਇੰਦਾ। ਸਚਖੰਡ ਨਿਵਾਸੀ ਹੋ ਤਿਆਰ, ਥਿਰ ਘਰ ਆਪਣਾ ਪਰਦਾ ਲਾਹਿੰਦਾ। ਮੁਕਾਮੇ ਹੱਕ ਖੋਲ ਕਵਾੜ, ਨੂਰੀ ਜਲਵਾ ਨੂਰ ਚਮਕਾਇੰਦਾ।
ਲੇਖਾ ਜਾਣੇ ਧੁਰ ਦਰਬਾਰ, ਦਰ ਦਰਵਾਜਾ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੋਚ ਆਪਣੇ ਨਾਲ ਰਖਾਇੰਦਾ। ਸਾਚੀ ਸੋਚ ਆਪਣੇ ਨਾਲ ਰੱਖ, ਨਰ ਹਰਿ ਨਰਾਇਣ ਖੇਲ ਕਰਾਈਆ। ਆਦਿ ਆਦਿ ਹੋ ਪਰਤੱਖ, ਮਧ ਆਪਣੀ ਧਾਰ ਚਲਾਈਆ। ਨਿਰਗੁਣ ਨੂਰ ਕਰ ਪਰਗਟ, ਹਰ ਘਟ ਰਿਹਾ ਸਮਾਈਆ। ਸਤਿ ਸਤਿਵਾਦੀ ਸਤਿ ਪੁਰਖ ਨਿਰੰਜਣ ਆਪਣਾ ਮਾਰਗ ਆਪੇ ਦੱਸ, ਬਣ ਪਾਂਧੀ ਫੇਰਾ ਪਾਈਆ। ਕਰੇ ਖੇਲ ਪੁਰਖ ਸਮਰਥ, ਮਹਿਮਾਂ ਅਕੱਥ ਆਪ ਜਣਾਈਆ। ਚਲਾਵਣਹਾਰਾ ਸਾਚਾ ਰਥ, ਬਣ ਰਥਵਾਹੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਚ ਆਪਣੇ ਨਾਲ ਪਰਨਾਈਆ। ਸਾਚੀ ਸੋਚ ਜੁੜਿਆ ਨਾਤਾ, ਪੁਰਖ ਅਕਾਲ ਦਇਆ ਕਮਾਇੰਦਾ। ਨਿਰਗੁਣ ਖੇਲ ਖੇਲ ਤਮਾਸ਼ਾ, ਨਿਰਗੁਣ ਆਪਣਾ ਰੰਗ ਵਖਾਇੰਦਾ। ਨਿਰਗੁਣ ਮੰਦਰ ਨਿਰਗੁਣ ਕਰੇ ਨਿਵਾਸਾ, ਨਿਰਗੁਣ ਬਹਿ ਬਹਿ ਖ਼ੁਸ਼ੀ ਮਨਾਇੰਦਾ। ਨਿਰਗੁਣ ਜੋਤ ਨੂਰ ਪਰਕਾਸ਼ਾ, ਨਿਰਗੁਣ ਅੰਧ ਅੰਧੇਰ ਵਖਾਇੰਦਾ। ਨਿਰਗੁਣ ਰੱਖੇ ਡੂੰਘਾ ਖ਼ਾਤਾ, ਨਿਰਗੁਣ ਅਤੋਲ ਅਤੁਟ ਨਿਖੁਟ ਭੰਡਾਰ ਆਪ ਵਰਤਾਇੰਦਾ। ਨਿਰਗੁਣ ਦੇਵਣਹਾਰਾ ਦਾਤਾ, ਨਿਰਗੁਣ ਖ਼ਾਲੀ ਝੋਲੀ ਅੱਗੇ ਡਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਸੋਚ ਨਾ ਕਿਸੇ ਜਣਾਇੰਦਾ। ਸਾਚੀ ਸੋਚ ਕਿਸੇ ਨਾ ਦੱਸੇ, ਜੁਗ ਜੁਗ ਵੱਡੀ ਵਡਿਆਈਆ। ਸਚਖੰਡ ਦਵਾਰੇ ਆਪੇ ਵਸੇ, ਵਸਣਹਾਰਾ ਸੱਚਾ ਸ਼ਹਿਨਸ਼ਾਹੀਆ। ਆਪਣੇ ਪਿਆਰ ਅੰਦਰ ਆਪੇ ਫਸੇ, ਪ੍ਰੀਤਮ ਆਪਣਾ ਬੰਧਨ ਆਪੇ ਪਾਈਆ। ਆਪੇ ਦੋ ਜਹਾਨਾਂ ਉਠ ਉਠ ਨੱਸੇ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਵੱਲਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਵਸਣਹਾਰਾ ਨਿਹਚਲ ਧਾਮ ਅਟੱਲਾ, ਸਤਿ ਸਤਿਵਾਦੀ ਦਰਗਾਹ ਸਾਚੀ ਆਸਣ ਲਾਇੰਦਾ। ਆਦਿ ਜੁਗਾਦਿ ਜੁਗ ਜੁਗ ਅਛਲ ਅਛੱਲਾ, ਵਲ ਛਲ ਆਪਣੀ ਖੇਲ ਕਰਾਇੰਦਾ। ਜੋਤੀ ਸ਼ਬਦੀ ਆਪੇ ਰਲਾ, ਰਲ ਮਿਲ ਆਪਣਾ ਭੇਵ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਸਾਚਾ ਖੇਲ ਕਰੇ ਕਰਤਾਰਾ, ਕੁਦਰਤ ਕਾਦਰ ਵੇਖ ਵਖਾਈਆ। ਆਦਿ ਜੁਗਾਦੀ ਲੈ ਅਵਤਾਰਾ, ਜੁਗ ਜੁਗ ਵੇਸ ਵਟਾਈਆ। ਸ਼ਬਦ ਅਨਾਦੀ ਬੋਲ ਜੈਕਾਰਾ, ਬ੍ਰਹਮ ਬ੍ਰਹਿਮਾਦ ਕਰੇ ਸ਼ਨਵਾਈਆ। ਆਦਿ ਨਿਰੰਜਣ ਨੂਰ ਉਜਿਆਰਾ, ਜੋਤ ਨਿਰੰਜਣ ਡਗਮਗਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇ ਸਹਾਰਾ, ਤ੍ਰੈਗੁਣ ਬੰਧਨ ਏਕਾ ਪਾਈਆ। ਪੰਜ ਤੱਤ ਕਰੇ ਪਿਆਰਾ, ਤੱਤਵ ਤੱਤ ਨਾਲ ਸਮਾਈਆ। ਲੱਖ ਚੁਰਾਸੀ ਖੋਲ੍ਹ ਕਿਵਾੜਾ, ਉਤਭੁਜ ਸੇਤਜ ਜੇਰਜ ਅੰਡਜ ਆਪਣਾ ਰੰਗ ਰੰਗਾਈਆ। ਆਤਮ ਪਰਮਾਤਮ ਦੇ ਸਹਾਰਾ, ਸਗਲਾ ਸੰਗ ਰਖਾਈਆ। ਨਿਰਗੁਣ ਸਰਗੁਣ ਕਰ ਵਿਚਾਰਾ, ਨਿਰਗੁਣ ਆਪਣੀ ਕਲ ਪਰਗਟਾਈਆ। ਨਾਉਂ ਰੱਖ ਗੁਰ ਅਵਤਾਰਾ, ਗੁਰ ਗੁਰ ਆਪਣਾ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਹਰਿ ਪਰਵਰਦਿਗਾਰ, ਬੇਐਬ ਵੱਡੀ ਵਡਿਆਈਆ। ਨੂਰ ਇਲਾਹੀ ਹੋ ਉਜਿਆਰ, ਕਿਰਨ ਕਿਰਨ ਨਾਲ ਮਿਲਾਈਆ। ਸੂਰਜ ਚੰਦ ਰਵ ਸਸ ਪਾਵੇ ਸਾਰ, ਮੰਡਲ ਮੰਡਪ ਖੋਜ ਖੁਜਾਈਆ। ਲੋਕ ਪਰਲੋਕ ਦੇ ਆਧਾਰ, ਅਵਣ ਗਵਣ ਰਿਹਾ ਜਣਾਈਆ। ਤ੍ਰੈਭਵਣ ਖੇਲ ਅਪਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਆਪਣੇ ਹੱਥ ਰਖਾਈਆ। ਸਾਚਾ ਭੇਵ ਸ਼ਾਹ ਸੁਲਤਾਨ, ਸ਼ਹਿਨਸ਼ਾਹ ਆਪਣੇ
ਹੱਥ ਰਖਾਇੰਦਾ। ਸਤਿਜੁਗ ਤ੍ਰੇਤਾ ਦਵਾਪਰ ਕਰ ਪਰਵਾਨ, ਨਾਮ ਪਰਵਾਨਾ ਹੱਥ ਫੜਾਇੰਦਾ। ਜੁਗ ਚੌਕੜੀ ਹੋ ਮਿਹਰਵਾਨ, ਨਵ ਨੌਂ ਆਪਣੀ ਵੰਡ ਵੰਡਾਇੰਦਾ। ਚਾਰ ਚਾਰ ਕਰੇ ਕਲਿਆਣ, ਕਲ ਆਪਣੀ ਆਪ ਰਖਾਇੰਦਾ। ਪੰਚਮ ਪੰਚ ਦੇਵੇ ਮਾਣ, ਪੰਚਮ ਆਪਣਾ ਪਰਦਾ ਲਾਹਿੰਦਾ। ਛੇਵੇਂ ਛੱਪਰ ਛੰਨ ਨਾ ਕੋਇ ਮਕਾਨ, ਬੇਮੁਕਾਮ ਫੇਰਾ ਪਾਇੰਦਾ। ਸੱਤਵੇਂ ਸਤਿ ਸਤਿਵਾਦੀ ਨੌਜਵਾਨ, ਨਿਰਗੁਣ ਆਪਣਾ ਨਾਉਂ ਰਖਾਇੰਦਾ। ਅੱਠਾਂ ਤੱਤਾਂ ਕਰੇ ਕਲਿਆਣ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁੱਧ ਆਪਣੀ ਝੋਲੀ ਪਾਇੰਦਾ। ਨੌਂ ਦਵਾਰੇ ਦਰ ਖੋਲ੍ਹ ਦੁਕਾਨ, ਸ੍ਰਿਸ਼ਟ ਸਬਾਈ ਰਾਹ ਚਲਾਇੰਦਾ। ਦਸਵੇਂ ਖੇਲ ਸ੍ਰੀ ਭਗਵਾਨ, ਭਗਵਨ ਆਪਣਾ ਘਰ ਵਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਭੇਵ ਅਭੇਦਾ ਸਾਚੇ ਘਰ, ਘਰ ਮੰਦਰ ਆਪ ਸੁਹਾਈਆ। ਨਿਰਗੁਣ ਸਰਗੁਣ ਦੇਵੇ ਵਰ, ਸਰਗੁਣ ਨਿਰਗੁਣ ਦਇਆ ਕਮਾਈਆ। ਦਰਸ ਦਿਖਾਏ ਅੱਗੇ ਖੜ, ਜੋਤੀ ਜਾਤਾ ਨੂਰ ਰੁਸ਼ਨਾਈਆ। ਸੱਚੇ ਮੰਦਰ ਬਹੇ ਚੜ੍ਹ, ਹਰਿ ਮੰਦਰ ਕੁੰਡਾ ਲਾਹੀਆ। ਨੂਰ ਪਰਕਾਸ਼ ਏਕਾ ਕਰ, ਅੰਧ ਅੰਧੇਰ ਦਏ ਗਵਾਈਆ। ਬ੍ਰਹਮ ਪਾਰਬ੍ਰਹਮ ਪ੍ਰਭ ਲਏ ਫੜ, ਸੁਰਤੀ ਸ਼ਬਦ ਜੋੜ ਜੁੜਾਈਆ। ਕਾਇਆ ਮੰਦਰ ਘਾੜਨ ਘੜ, ਗੁਰ ਸਤਿਗੁਰ ਵੰਡ ਵੰਡਾਈਆ। ਇਕੋ ਅੱਖਰ ਦੇਵੇ ਵਰ, ਨਿਸ਼ਅੱਖਰ ਕਰੇ ਪੜ੍ਹਾਈਆ। ਸਤਿ ਸਰੂਪੀ ਬਾਹੋਂ ਫੜ, ਸੀਸ ਧੜ ਲੇਖ ਮੁਕਾਈਆ। ਪੰਚ ਵਿਕਾਰਾ ਤੋੜ ਗੜ੍ਹ, ਕੂੜੀ ਕਿਰਿਆ ਦਏ ਖਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਪੰਜ ਤੱਤ ਚੋਲਾ, ਕਾਇਆ ਮੰਦਰ ਆਪ ਸੁਹਾਇੰਦਾ। ਲੱਖ ਚੁਰਾਸੀ ਕੋਲੋਂ ਰੱਖੇ ਉਹਲਾ, ਪਰਦਾ ਦੂਈ ਨਾ ਕਿਸੇ ਉਠਾਇੰਦਾ। ਗੁਰ ਅਵਤਾਰ ਸੁਣਾਏ ਆਪਣਾ ਸੋਹਲਾ, ਸੋਹਲਾ ਇਕੋ ਨਾਮ ਜਣਾਇੰਦਾ। ਨਜ਼ਰੀ ਆਏ ਹਰਿ ਜੂ ਮੌਲਾ, ਮੌਲਾ ਆਪਣਾ ਰੂਪ ਵਟਾਇੰਦਾ। ਉਲਟਾ ਕਰੇ ਨਾਭ ਕੌਲਾ, ਕਵਲ ਨਾਭੀ ਆਪ ਭਵਾਇੰਦਾ। ਪੰਜ ਤੱਤ ਨਾ ਪਾਏ ਰੌਲਾ, ਕਾਮ ਕਰੋਧ ਲੋਭ ਮੋਹ ਹੰਕਾਰ ਨੇੜ ਨਾ ਆਇੰਦਾ। ਸਚ ਦਵਾਰਾ ਇਕੋ ਖੋਲ੍ਹਾ, ਗੁਰ ਅਵਤਾਰਾਂ ਆਪ ਵਖਾਇੰਦਾ। ਤੂੰ ਮੇਰਾ ਮੈਂ ਤੇਰਾ ਪੁਰਖ ਅਕਾਲ ਗਾਵੇ ਢੋਲਾ, ਦੂਜਾ ਰਾਗ ਨਾ ਕੋਇ ਸੁਣਾਇੰਦਾ। ਲੱਖ ਚੁਰਾਸੀ ਬਣਿਆ ਤੋਲਾ, ਨਾਮ ਕੰਡਾ ਹੱਥ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰਾਂ ਰੂਪ ਵਖਾਇੰਦਾ। ਗੁਰ ਅਵਤਾਰ ਆਪੇ ਬਣ, ਨਿਰਗੁਣ ਸਰਗੁਣ ਕਰੇ ਕੁੜਮਾਈਆ। ਲੇਖਾ ਜਾਣੇ ਜਨਨੀ ਜਨ, ਧੰਨ ਧੰਨ ਜਣੇਂਦੀ ਮਾਈਆ। ਏਕਾ ਰਾਗ ਸੁਣਾਏ ਕੰਨ, ਬਿਨ ਕੰਨਾਂ ਆਪੇ ਗਾਈਆ। ਭਾਂਡਾ ਭਰਮ ਭੌ ਪ੍ਰਭ ਦੇਵੇ ਭੰਨ, ਠੀਕਰ ਕੋਇ ਰਹਿਣ ਨਾ ਪਾਈਆ। ਕਰੇ ਪਰਕਾਸ਼ ਪੰਜ ਤੱਤ ਕਾਇਆ ਤਨ, ਅਗਨੀ ਤੱਤ ਦਏ ਬੁਝਾਈਆ। ਸਚਖੰਡ ਵਸਾਏ ਵਸੇਰਾ ਨਾ ਕੋਈ ਛੱਪਰ ਨਾ ਕੋਈ ਛੰਨ, ਸੂਰਜ ਚੰਦ ਨਾ ਕੋਇ ਰੁਸ਼ਨਾਈਆ। ਇੱਕ ਇਕੱਲਾ ਸ੍ਰੀ ਭਗਵਾਨ, ਸਚਖੰਡ ਬੈਠਾ ਡੇਰਾ ਲਾਈਆ। ਕੋਟਨ ਕੋਟ ਮੰਗਣ ਦਾਨ, ਨਿਉਂ ਨਿਉਂ ਸਜਦਾ ਸੀਸ ਝੁਕਾਈਆ। ਮਿਹਰਵਾਨ ਹੋ ਮਿਹਰਵਾਨ, ਮਿਹਬਾਨ ਬੀਦੋ ਬੀ ਖ਼ੈਰ ਯਾ ਅੱਲਾ, ਇਲਾਹੀ ਨੂਰ ਦਇਆ ਕਮਾਈਆ। ਪਰਵਰਦਿਗਾਰ ਇਕ ਇਕੱਲਾ, ਸਚ ਮਹੱਲਾ ਰਿਹਾ ਵਸਾਈਆ। ਪੀਰ ਪੈਗ਼ੰਬਰ ਫੜਾਏ ਪੱਲਾ, ਡੋਰੀ ਸ਼ਬਦੀ ਤੰਦ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪਣੇ ਹੱਥ ਰਖਾਈਆ। ਸਾਚੀ ਖੇਲ ਕਰਤਾ ਕਰਤਾਰ, ਕਰਨੀ ਆਪਣੇ ਹੱਥ ਰਖਾਇੰਦਾ। ਜੁਗ ਚੌਕੜੀ
ਕਰ ਵਿਹਾਰ, ਬਿਵਹਾਰੀ ਆਪਣੀ ਧਾਰ ਚਲਾਇੰਦਾ। ਨਿਰਗੁਣ ਸਰਗੁਣ ਲੈ ਅਵਤਾਰ, ਪੰਜ ਤੱਤ ਚੋਲਾ ਮਾਤ ਹੰਢਾਇੰਦਾ। ਸ਼ਬਦੀ ਸ਼ਬਦ ਬੋਲ ਜੈਕਾਰ, ਸ਼ਹਿਨਸ਼ਾਹ ਆਪਣਾ ਰਾਗ ਸੁਣਾਇੰਦਾ। ਲੇਖਾ ਲਿਖਤ ਲੇਖ ਅਪਾਰ, ਲਿਖ ਲਿਖ ਲੇਖਾ ਆਪ ਪਰਗਟਾਇੰਦਾ। ਵਿਸ਼ਨੂੰ ਵਿਸ਼ਵ ਕਰ ਵਿਚਾਰ, ਵਾਸਤਕ ਆਪਣੇ ਰੰਗ ਰੰਗਾਇੰਦਾ। ਬ੍ਰਹਮੇ ਖੋਲ੍ਹ ਇਕ ਕਵਾੜ, ਕੁੰਡਾ ਆਪਣੀ ਹੱਥੀਂ ਲਾਹਿੰਦਾ। ਠੋਕਰ ਦੇਵੇ ਨਾਮ ਮਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰਾਹ ਆਪ ਚਲਾਇੰਦਾ। ਸਾਚਾ ਰਾਹ ਚਲਾਏ ਆਪ, ਆਪਣੀ ਦਇਆ ਕਮਾਈਆ। ਆਦਿ ਪੁਰਖ ਬਣ ਬਣ ਮਾਈ ਬਾਪ, ਲੱਖ ਚੁਰਾਸੀ ਬਣਤ ਬਣਾਈਆ। ਵਿਸ਼ਨ ਬ੍ਰਹਮਾ ਦੇਵੇ ਦਾਤ, ਸ਼ੰਕਰ ਆਪਣਾ ਹੁਕਮ ਮਨਾਈਆ। ਆਤਮ ਪਰਮਾਤਮ ਓਅੰ ਸੋਹੰ ਸਤਿ ਸਰੂਪੀ ਸਾਚਾ ਜਾਪ, ਜਪਤ ਜਪਤ ਏਕਾ ਸੁਖ ਵਖਾਈਆ। ਈਸ਼ ਜੀਵ ਵਡ ਪਰਤਾਪ, ਵਡ ਪਰਤਾਪੀ ਪਰਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਸੋਚ ਨਾ ਕਿਸੇ ਜਣਾਈਆ। ਸੋਚਿਆਂ ਕਿਸੇ ਨਾ ਆਵੇ ਹੱਥ, ਗੁਰ ਅਵਤਾਰ ਧਿਆਨ ਲਗਾਇਆ। ਆਦਿ ਜੁਗਾਦੀ ਪੁਰਖ ਸਮਰਥ, ਸਚਖੰਡ ਬੈਠਾ ਡੇਰਾ ਲਾਇਆ। ਜੁਗ ਚੌਕੜੀ ਦੇਵਣਹਾਰਾ ਨਾਮ ਵੱਥ, ਵਸਤ ਅਮੋਲਕ ਇਕ ਵਰਤਾਇਆ। ਸਦਾ ਸੁਹੇਲਾ ਮਾਰਗ ਦੱਸ, ਲੋਕਮਾਤ ਰਾਹ ਚਲਾਇਆ। ਪੰਜ ਤੱਤ ਕਾਇਆ ਚੋਲੇ ਅੰਦਰ ਵਸ, ਜਗਤ ਲੇਖਾ ਰਿਹਾ ਮੁਕਾਇਆ। ਤ੍ਰੈਗੁਣ ਵਿਚ ਨਾ ਜਾਏ ਫਸ, ਮਮਤਾ ਮੋਹ ਨਾ ਕੋਇ ਵਧਾਇਆ। ਆਪਣਾ ਨਾਉਂ ਗਾਏ ਹੱਸ ਹੱਸ, ਸੋਹੰ ਹੰਸਾ ਰਾਗ ਅਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਸਾਚਾ ਹਰਿ, ਸਾਚੀ ਕਰਨੀ ਆਪ ਕਮਾਇਆ। ਸਾਚੀ ਕਰਨੀ ਕਰੇ ਗੋਬਿੰਦ, ਭੇਵ ਅਭੇਦ ਛੁਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਆਦਿ ਜੁਗਾਦਿ ਬਣਾਏ ਆਪਣੀ ਬਿੰਦ, ਪਿਤਾ ਪੂਤ ਲਾਡ ਲਡਾਈਆ। ਦੀਨ ਦਿਆਲ ਠਾਕਰ ਸਵਾਮੀ ਸਾਹਿਬ ਸੁਲਤਾਨ ਹੋਏ ਬਖ਼ਸ਼ੰਦ, ਬਖ਼ਸ਼ਿਸ਼ ਆਪਣੇ ਹੱਥ ਰਖਾਈਆ। ਜੋਧਾ ਸੂਰਬੀਰ ਵਡ ਮਰਗਿੰਦ, ਬਲ ਆਪਣਾ ਆਪ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੋਚ ਦਏ ਵਡਿਆਈਆ। ਸਾਚੀ ਸੋਚ ਸੋਚਣਹਾਰਾ, ਏਕੰਕਾਰਾ ਆਪ ਅਖਵਾਇੰਦਾ। ਜੁਗ ਚੌਕੜੀ ਕਰ ਵਿਹਾਰਾ, ਨਿਰਗੁਣ ਸਰਗੁਣ ਧਾਰ ਚਲਾਇੰਦਾ। ਬ੍ਰਹਿਮੰਡ ਖੰਡ ਜੇਰਜ ਅੰਡ ਵੇਖਣਹਾਰਾ, ਨੂਰ ਨੁਰਾਨਾ ਡਗਮਗਾਇੰਦਾ। ਸਚਖੰਡ ਨਿਵਾਸੀ ਪਰਵਰਦਿਗਾਰਾ, ਥਿਰ ਘਰ ਆਪਣਾ ਪਰਦਾ ਲਾਹਿੰਦਾ। ਸ਼ਬਦ ਅਗੰਮੀ ਸੁਤ ਦੁਲਾਰਾ, ਪੂਤ ਸਪੂਤਾ ਆਪ ਪਰਗਟਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰਾਏ ਵਣਜ ਵਪਾਰਾ, ਲੋਆਂ ਪੁਰੀਆਂ ਹੱਟ ਚਲਾਇੰਦਾ। ਚੌਦਾਂ ਲੋਕ ਦੇ ਸਹਾਰਾ, ਚੌਦਾਂ ਵਿਦਿਆ ਅੰਗ ਲਗਾਇੰਦਾ। ਚੌਦਾਂ ਤਬਕਾਂ ਪਾਵੇ ਸਾਰਾ, ਸਬਕ ਇਲਾਹੀ ਇਕ ਪੜ੍ਹਾਇੰਦਾ। ਲਹਿਣਾ ਦੇਣਾ ਜਾਣੇ ਸੂਰਜ ਚੰਦ ਸਤਾਰਾ, ਮੰਡਲ ਮੰਡਪ ਖੋਜ ਖੁਜਾਇੰਦਾ। ਨੂਰ ਇਲਾਹੀ ਹੋ ਉਜਿਆਰਾ, ਜੋਤੀ ਜੋਤ ਜੋਤ ਰੁਸ਼ਨਾਇੰਦਾ । ਲੇਖਾ ਜਾਣ ਧੁਰ ਦਰਬਾਰਾ, ਧੁਰ ਦੀ ਕਲ ਆਪ ਵਰਤਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਪਾਰ ਕਿਨਾਰਾ, ਕਲਜੁਗ ਅੰਤਮ ਵੇਖ ਵਖਾਇੰਦਾ। ਲਹਿਣਾ ਚੁਕਾਏ ਸ਼ਾਸਤਰ ਸਿਮਰਤ ਵੇਦ ਚਾਰਾ, ਚਾਰੇ ਖਾਣੀ ਚਾਰੇ ਬਾਣੀ ਪਰਦਾ ਲਾਹਿੰਦਾ। ਚਾਰ ਵਰਨ ਵੇਖੇ ਅਖਾੜਾ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਨਾਚ ਨਚਾਇੰਦਾ। ਚਾਰੋਂ ਕੁੰਟ ਖੇਲ ਨਿਆਰਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪ ਕਰਾਇੰਦਾ। ਕਲ ਕਲਕੀ ਲੈ ਅਵਤਾਰਾ, ਕਰੇ ਖੇਲ ਅਗੰਮ ਅਪਾਰਾ, ਬੇਪਰਵਾਹ ਨਜ਼ਰ ਕਿਸੇ ਨਾ ਆਇੰਦਾ ।
ਵੇਦ ਵਿਆਸ ਕਰੇ ਪਿਆਰਾ, ਪੂਤ ਸਪੂਤਾ ਦਏ ਸਹਾਰਾ, ਬ੍ਰਹਿਮਣ ਗੌੜਾ ਵੇਖ ਵਖਾਇੰਦਾ। ਮੂਸਾ ਡਿਗਾ ਮੂੰਹ ਦੇ ਭਾਰਾ, ਜਲਵਾ ਤੱਕਿਆ ਇਕ ਨਜ਼ਾਰਾ, ਬੇਨਜ਼ੀਰ ਆਪ ਵਖਾਇੰਦਾ। ਈਸਾ ਮੰਗੇ ਬਣ ਭਿਖਾਰਾ, ਕਿਰਪਾ ਕਰ ਪਰਵਰਦਿਗਾਰਾ, ਤੁਧ ਬਿਨ ਨਜ਼ਰ ਕੋਇ ਨਾ ਆਇੰਦਾ। ਮੁਹੰਮਦ ਰੋਵੇ ਜ਼ਾਰੋ ਜ਼ਾਰਾ, ਚੌਦਾਂ ਸਦੀਆਂ ਦੇ ਹੁਲਾਰਾ, ਚੌਦਾਂ ਤਬਕ ਤੇਰਾ ਕਿਨਾਰਾ, ਪਾਰ ਹੱਦ ਨਾ ਕੋਇ ਜਣਾਇੰਦਾ। ਨਾਤਾ ਜੁੜਿਆ ਚਾਰ ਯਾਰਾ, ਚਾਰੋਂ ਕੁੰਟ ਹੋਏ ਹਲਕਾਰਾ, ਇਜ਼ਰਾਈਲ ਜਬਰਾਈਲ ਮੇਕਾਈਲ ਅਸਰਾਫ਼ੀਲ ਹੁਕਮੀ ਹੁਕਮ ਮਨਾਇੰਦਾ। ਕਰੇ ਖੇਲ ਆਪ ਕਰਤਾਰਾ, ਅਮਾਮ ਅਮਾਮਾਂ ਸਚ ਸਿਕਦਾਰਾ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਸੋਚ ਆਪਣੇ ਹੱਥ ਰਖਾਇੰਦਾ। ਸਾਚੀ ਸੋਚ ਜੁਗ ਜੁਗ ਧਾਰ, ਨਿਰਗੁਣ ਨਿਰਗੁਣ ਆਪ ਚਲਾਈਆ। ਨਿਰਗੁਣ ਕਿਰਨ ਨਿਰਗੁਣ ਉਜਿਆਰ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਨਿਰਗੁਣ ਤੱਤ ਨਿਰਗੁਣ ਕਰੇ ਪਸਾਰ, ਨਿਰਗੁਣ ਨਿਰਗੁਣ ਵੇਖੇ ਚਾਈਂ ਚਾਈਂਆ। ਨਿਰਗੁਣ ਨਾਨਕ ਦੇਵੇ ਇਕ ਆਧਾਰ, ਅਦਰ ਉਦਰ ਨਾ ਫੇਰਾ ਪਾਈਆ। ਕਾਇਆ ਚੋਲਾ ਵਿਚ ਸੰਸਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਅਪਣੇ ਵਿਚ ਰਖਾਈਆ। ਭੇਵ ਅਭੇਦਾ ਪਾਰਬ੍ਰਹਮ, ਪ੍ਰਭ ਆਪਣੇ ਵਿਚ ਰਖਾਇੰਦਾ। ਆਦਿ ਜੁਗਾਦਿ ਨਾ ਪਏ ਜੰਮ, ਜਨਮ ਮਰਨ ਵਿਚ ਨਾ ਆਇੰਦਾ। ਜੁਗ ਚੌਕੜੀ ਜਾਣੇ ਕੰਮ, ਨਿਹਕਰਮੀ ਕਰਮ ਕਮਾਇੰਦਾ। ਪਵਣ ਸਵਾਸ ਨਾ ਲਏ ਦੰਮ, ਰਸਨਾ ਜਿਹਵਾ ਨਾ ਕੋਇ ਹਿਲਾਇੰਦਾ। ਕਿਸੇ ਨਾ ਵਸੇ ਛੱਪਰ ਛੰਨ, ਚਾਰ ਦੀਵਾਰੀ ਬੰਦ ਨਾ ਕੋਇ ਵਖਾਇੰਦਾ। ਸਾਚੇ ਤਖ਼ਤ ਬਹੇ ਸ੍ਰੀ ਭਗਵਨ, ਸਚਖੰਡ ਸਾਚੇ ਸੋਭਾ ਪਾਇੰਦਾ। ਲਹਿਣਾ ਦੇਣਾ ਮੁਕਾਏ ਸੂਰਜ ਚੰਨ, ਤਾਰਾ ਮੰਡਪ ਆਪਣੀ ਗੋਦ ਬਹਾਇੰਦਾ। ਨੂਰ ਇਲਾਹੀ ਇਕ ਸੁਣਾਏ ਰਾਗ ਕੰਨ, ਕਾਇਨਾਤ ਆਪ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਮੰਤਰ ਇਕ ਸਮਝਾਇੰਦਾ। ਸਾਚਾ ਮੰਤਰ ਸਤਿ ਨਾਮ, ਸਤਿ ਸਤਿ ਕਰੀ ਜਣਾਈਆ। ਨਿਰਗੁਣ ਨਾਨਕ ਇਕ ਪੈਗ਼ਾਮ, ਪੀਰ ਪੈਗ਼ੰਬਰ ਰਿਹਾ ਸੁਣਾਈਆ। ਆਦਿ ਜੁਗਾਦੀ ਸਾਚਾ ਰਾਮ, ਰਮਿਆ ਹਰ ਘਟ ਠਾਈਂਆ। ਨਿਰਗੁਣ ਦਾਤਾ ਇਕੋ ਕਾਹਨ, ਲੱਖ ਚੁਰਾਸੀ ਗੋਪੀ ਰਿਹਾ ਹੰਢਾਈਆ। ਜੁਗ ਚੌਕੜੀ ਬਦਲਣਹਾਰ ਨਜ਼ਾਮ, ਲੇਖਾ ਜਾਣੇ ਥਾਉਂ ਥਾਈਂਆ। ਵਿਸ਼ਨ ਬ੍ਰਹਮਾ ਸ਼ਿਵ ਦੇਵੇ ਦਾਨ, ਦਾਤਾ ਦਾਨੀ ਆਪਣੀ ਵਸਤ ਵਰਤਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਪੰਜ ਤੱਤ ਮੇਲਾ ਮੇਲੇ ਆਣ, ਲੋਕਮਾਤ ਵੱਜੇ ਵਧਾਈਆ। ਸਚ ਵਖਾਏ ਇਕ ਨਿਸ਼ਾਨ, ਨਿਸ਼ਾਨਾ ਆਪਣੇ ਹੱਥ ਉਠਾਈਆ। ਸ੍ਰਿਸ਼ਟ ਸਬਾਈ ਹੋਈ ਅੰਞਾਣ, ਹਰਿ ਕਾ ਭੇਵ ਕੋਇ ਨਾ ਪਾਈਆ। ਪੜ੍ਹ ਪੜ੍ਹ ਥੱਕੇ ਜੀਵ ਜਹਾਨ, ਜੀਵਣ ਜੁਗਤ ਨਾ ਕਿਸੇ ਜਣਾਈਆ। ਸੁਣ ਸੁਣ ਥੱਕੇ ਝੂਠੇ ਕਾਨ, ਅਨਹਦ ਰਾਗ ਨਾ ਕੋਇ ਸ਼ਨਵਾਈਆ। ਪੀ ਪੀ ਥੱਕੀ ਰਸਨਾ ਜਾਮ, ਅੰਮਿਉਂ ਰਸ ਨਾ ਕੋਇ ਚੁਆਈਆ। ਚਲਾ ਚਲਾ ਥੱਕੇ ਸ਼ਸਤਰ ਬਾਣ, ਤੀਰ ਨਿਰਾਲਾ ਨਾ ਕੋਇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੋਚ ਨਾ ਕਿਸੇ ਦ੍ਰਿੜਾਈਆ। ਸਾਚੀ ਸੋਚ ਏਕੰਕਾਰ, ਨਿਰਗੁਣ ਆਪਣੇ ਹੱਥ ਰਖਾਇੰਦਾ। ਨਾਨਕ ਨਿਰਗੁਣ ਦੇ ਆਧਾਰ, ਸਰਗੁਣ ਨਾਨਕ ਆਪ ਪੜ੍ਹਾਇੰਦਾ। ਸਚਖੰਡ ਨਿਵਾਸੀ ਖੇਲ ਅਪਾਰ, ਪੁਰਖ ਅਬਿਨਾਸ਼ੀ ਵੇਖ ਵਖਾਇੰਦਾ। ਬ੍ਰਹਿਮੰਡਾਂ ਖੰਡਾਂ ਵਸਿਆ ਬਾਹਰ, ਲੋਕਮਾਤ ਰਾਹ ਚਲਾਇੰਦਾ। ਜਗਤ ਉਦਾਸੀ ਭੇਖ ਨਿਆਰ, ਭੇਖੀ ਆਪਣਾ ਰੰਗ ਰੰਗਾਇੰਦਾ।
ਸ਼ਬਦ ਅਗੰਮੀ ਇਕ ਸਤਾਰ, ਬਿਨ ਤੰਦੀ ਤੰਦ ਵਜਾਇੰਦਾ। ਦਿਵਸ ਰੈਣ ਕਰੇ ਗ਼ੁਫ਼ਤਾਰ, ਰਸਨਾ ਜਿਹਵਾ ਨਾ ਕੋਇ ਹਿਲਾਇੰਦਾ। ਸਚ ਸੰਦੇਸ਼ਾ ਦਿਤਾ ਅੰਤਮ ਵਾਰ, ਅੰਤ ਭਗਵੰਤ ਖੇਲ ਕਰਾਇੰਦਾ। ਕਲਜੁਗ ਪਰਗਟ ਹੋਵੇ ਨਿਹਕਲੰਕ ਨਰਾਇਣ ਨਰ ਅਵਤਾਰ, ਜਿਸ ਦਾ ਭੇਵ ਕੋਇ ਨਾ ਪਾਇੰਦਾ। ਆਪੇ ਸੋਚ ਕਰੇ ਸਰਬ ਸੰਸਾਰ, ਪਿਛਲੀ ਸੋਚ ਸਰਬ ਗਵਾਇੰਦਾ। ਜਿਸ ਦੇ ਦਰਸ਼ਨ ਰਹੇ ਲੋਚ ਪੀਰ ਪੈਗ਼ੰਬਰ ਗੁਰ ਅਵਤਾਰ, ਸਭ ਦੀ ਲੋਚਾ ਪੂਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੋਚ ਇਕ ਰਖਾਇੰਦਾ। ਸਾਚੀ ਸੋਚ ਸ਼ਬਦੀ ਸੁਤ, ਸੁਤ ਦੁਲਾਰੇ ਹੱਥ ਫੜਾਈਆ। ਕਲਜੁਗ ਅੰਤ ਸੁਹੌਣੀ ਰੁੱਤ, ਰੁਤ ਰੁੱਤੜੀ ਮਾਤ ਮਹਿਕਾਈਆ। ਨਾ ਕੋਈ ਕਾਇਆ ਨਾ ਕੋਈ ਬੁੱਤ, ਰੂਹ ਕਲਬੂਤ ਨਾ ਵੰਡ ਵੰਡਾਈਆ। ਆਪਣੀ ਧਾਰੋਂ ਆਪੇ ਉਠ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੋਚ ਰਿਹਾ ਸਮਝਾਈਆ। ਸਾਚੀ ਸੋਚ ਸੋਚਣ ਆਇਆ, ਨਿਹਕਲੰਕ ਨਰ ਨਰਾਇਣ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਵੇਖਣ ਆਇਆ, ਨਿਰਗੁਣ ਨਿਰਗੁਣ ਖੋਲ੍ਹ ਆਪਣਾ ਨੈਣ। ਜਗਤ ਲਹਿਣਾ ਮੇਟਣ ਆਇਆ, ਨਾਤਾ ਤੋੜੇ ਕੂੜਾ ਸਾਕ ਸੱਜਣ ਸੈਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੋ ਜਹਾਨ ਵਹਾਏ ਵਹਿਣ। ਸਾਚੀ ਸੋਚ ਇਕੋ ਆਸ, ਆਸਾ ਸਭ ਦੀ ਪੂਰ ਕਰਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਪੁਰਖ ਅਕਾਲ ਸੱਦੇ ਪਾਸ, ਸੱਦਾ ਆਪਣਾ ਨਾਮ ਦਿਵਾਈਆ। ਸਿਫ਼ਤ ਸਾਲਾਹੀ ਬੇਪਰਵਾਹ ਵੇਖੇ ਖੇਲ ਤਮਾਸ਼, ਖ਼ਾਲਕ ਖ਼ਲਕ ਰੂਪ ਵਟਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਜੁਗ ਕਰਤਾ ਕਦੇ ਨਾ ਹੋਏ ਨਾਸ, ਅਬਿਨਾਸ਼ੀ ਆਪਣਾ ਰਾਹ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਸੋਚ ਆਪੇ ਰਿਹਾ ਪਰਗਟਾਈਆ। ਅੰਤਮ ਸੋਚ ਕਰੇ ਪਰਗਟ, ਪਰਗਟ ਆਪਣਾ ਖੇਲ ਕਰਾਇੰਦਾ। ਲਹਿਣਾ ਮੁਕਾਏ ਚੌਦਾਂ ਲੋਕ ਹੱਟ, ਹੱਟ ਹਟਵਾਣਾ ਫੇਰਾ ਪਾਇੰਦਾ। ਚੌਦਾਂ ਤਬਕ ਆਪਣੇ ਖਾਤੇ ਲਏ ਘੱਤ, ਖ਼ਾਤਾ ਪਿਛਲਾ ਆਪ ਮੁਕਾਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦਰ ਦਵਾਰੇ ਏਕਾ ਰੱਖ, ਏਕਾ ਘਰ ਬਹਾਇੰਦਾ। ਸਾਚਾ ਮਾਰਗ ਸਤਿ ਸਤਿਵਾਦੀ ਦੇਵੇ ਦੱਸ, ਦਹਿ ਦਿਸ਼ਾ ਵੰਡ ਵੰਡਾਇੰਦਾ। ਬ੍ਰਹਿਮੰਡ ਖੰਡ ਪੰਧ ਮੁਕਾਏ ਨੱਸ ਨੱਸ, ਲੋਅ ਪੁਰੀਆਂ ਚਰਨਾਂ ਹੇਠ ਦਬਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਗਾਇਣ ਜਸ, ਜਸ ਵੇਦ ਪੁਰਾਨ ਕਿਸੇ ਹੱਥ ਨਾ ਆਇੰਦਾ। ਆਦਿ ਜੁਗਾਦੀ ਸ਼ਬਦ ਅਨਾਦੀ ਮਹਿਮਾਂ ਅਕਥ, ਕਥਨੀ ਕਥ ਨਾ ਕੋਇ ਸੁਣਾਇੰਦਾ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਜੁਗ ਚੌਕੜੀ ਚਲੌਂਦਾ ਆਇਆ ਰਥ, ਬਣ ਰਥਵਾਹੀ ਸੇਵ ਕਮਾਇੰਦਾ। ਕਲਜੁਗ ਅੰਤਮ ਨਿਰਗੁਣ ਜੋਤ ਕਰ ਪਰਕਾਸ਼, ਨਿਹਕਲੰਕਾ ਨਾਉਂ ਰਖਾਇੰਦਾ। ਸੰਬਲ ਨਗਰੀ ਰੱਖੇ ਵਾਸ, ਗੋਬਿੰਦ ਮੇਲਾ ਇਕ ਮਿਲਾਇੰਦਾ। ਆਪੇ ਬੈਠਾ ਆਪਣੇ ਘਾਟ, ਪੱਤਣ ਨਜ਼ਰ ਕਿਸੇ ਨਾ ਆਇੰਦਾ। ਗੁਰ ਅਵਤਾਰਾਂ ਪੁੱਛਣਹਾਰਾ ਵਾਤ, ਪਿਛਲੀ ਵਾਰਤਾ ਆਪ ਮੁਕਾਇੰਦਾ। ਪੀਰ ਪੈਗ਼ੰਬਰਾਂ ਤੋੜੇ ਨਾਤ, ਨਾਤਾ ਬਿਧਾਤਾ ਆਪਣੇ ਨਾਲ ਜੁੜਾਇੰਦਾ। ਚੌਦਾਂ ਤਬਕ ਵੇਖੋ ਖਾਤ, ਨਾਜ਼ਲ ਵਹੀ ਨਾ ਕੋਇ ਵਖਾਇੰਦਾ। ਰਲ ਮਿਲ ਪੜ੍ਹੋ ਇਕ ਜਮਾਤ, ਦੂਜਾ ਅੱਖਰ ਨਾ ਕੋਇ ਸਿਖਾਇੰਦਾ। ਅਲਫ਼ ਯੇ ਹੋਈ ਵਫ਼ਾਤ, ਫ਼ਾਤਿਆ ਸਭ ਦਾ ਆਪ ਪੜ੍ਹਾਇੰਦਾ। ਇਕ ਸੁਣਾਏ ਬਾਤਨ ਬਾਤ, ਬੈਤੁਲ ਆਪਣਾ ਘਰ ਵਖਾਇੰਦਾ। ਨਿਰਗੁਣ ਨੂਰ ਇਕ ਮਹਿਤਾਬ, ਆਫ਼ਤਾਬ ਆਪ ਰੁਸ਼ਨਾਇੰਦਾ। ਸਚ ਸੁਲਤਾਨਾ ਹੱਕ ਜਨਾਬ, ਹਕੀਕਤ ਪਰਦਾ ਆਪੇ ਲਾਹਿੰਦਾ। ਵਡ ਅਮਾਮ ਕਰੋ ਆਦਾਬ, ਅਦਬ
ਇਕੋ ਇਕ ਸਮਝਾਇੰਦਾ। ਜੁਗ ਚੌਕੜੀ ਕਦੇ ਨਾ ਭੁੱਲੇ ਯਾਦ, ਯਾਦਾਸਤ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੋਚ ਆਪ ਰਖਾਇੰਦਾ। ਸਾਚੀ ਸੋਚ ਇਕ ਨਿਰੰਕਾਰ, ਆਪਣੇ ਹੱਥ ਰਖਾਈਆ । ਜੁਗ ਜੁਗ ਬੇੜਾ ਕਰੇ ਪਾਰ, ਬੇੜਾ ਆਪਣੇ ਕੰਧ ਉਠਾਈਆ। ਬੇਅੰਤ ਬੇਅੰਤ ਬੇਅੰਤ ਕਹਿਣ ਸਰਬ ਪੁਕਾਰ, ਅੰਤ ਕਹਿਣ ਕੋਇ ਨਾ ਆਈਆ। ਦੋਏ ਦੋਏ ਜੋੜ ਕਰਨ ਨਿਮਸਕਾਰ, ਨਿਉਂ ਨਿਉਂ ਆਪਣਾ ਸੀਸ ਝੁਕਾਈਆ। ਸਚਖੰਡ ਵਸੇ ਏਕੰਕਾਰ, ਇਕ ਇਕੱਲਾ ਸੱਚਾ ਮਾਹੀਆ। ਲੇਖਾ ਜਾਣੇ ਤੇਈ ਅਵਤਾਰ, ਭਗਤ ਅਠਾਰਾਂ ਸੰਗ ਮਿਲਾਈਆ। ਈਸਾ ਮੂਸਾ ਸੰਗ ਮੁਹੰਮਦ ਖੋਲ੍ਹ ਕਵਾੜ, ਨੇਤਰ ਨੈਣ ਨੈਣ ਦਰਸਾਈਆ। ਨਾਨਕ ਗੋਬਿੰਦ ਸਾਚੀ ਕਾਰ, ਪੁਰਖ ਅਕਾਲ ਆਪ ਕਮਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਦੇ ਅਧਾਰ, ਖਾਣੀ ਬਾਣੀ ਵੰਡ ਵੰਡਾਈਆ। ਕਲਜੁਗ ਅੰਤਮ ਵੇਖੇ ਵੇਖਣਹਾਰ, ਵੇਖਣਹਾਰਾ ਇਕ ਅਖਵਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਬਣ ਬਰਦੇ ਮੰਗਦੇ ਗਏ ਭਿਖਾਰ, ਭਿਖਕ ਆਪਣੀ ਝੋਲੀ ਡਾਹੀਆ। ਕਲਜੁਗ ਅੰਤਮ ਪਰਗਟ ਹੋਵੇ ਮਹਾਂਬਲੀ ਅਵਤਾਰ, ਬਲ ਆਪਣਾ ਆਪ ਜਣਾਈਆ। ਪਿਛਲੀ ਸੋਚ ਕਰੇ ਕਰਤਾਰ, ਕੀਤਾ ਕੌਲ ਭੁੱਲ ਨਾ ਜਾਈਆ। ਕਲਜੁਗ ਕੂੜੀ ਕਿਰਿਆ ਕਰੇ ਪਾਰ, ਜੂਠ ਝੂਠ ਦਏ ਮਿਟਾਈਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਊਚ ਨੀਚ ਰਾਉ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਦੇਵੇ ਇਕ ਆਧਾਰ, ਜ਼ਾਤ ਪਾਤ ਨਾ ਕੋਇ ਰਖਾਈਆ। ਆਤਮ ਪਰਮਾਤਮ ਬ੍ਰਹਮ ਪਾਰਬ੍ਰਹਮ ਸ਼ਬਦ ਅਨਾਦ ਸੁਣਾਏ ਜੈਕਾਰ, ਜੈ ਜੈਕਾਰ ਕਰੇ ਲੋਕਾਈਆ। ਢੋਲਾ ਸੋਹਲਾ ਏਕਾ ਵਾਰ, ਗੀਤ ਗੋਬਿੰਦ ਆਪ ਅਲਾਈਆ। ਨਬੀ ਰਸੂਲਾਂ ਕਰੇ ਖ਼ਬਰਦਾਰ, ਕਲਮਾ ਅਮਾਮ ਇਕ ਪੜ੍ਹਾਈਆ। ਸਚ ਸੰਦੇਸ਼ਾ ਦੇਵੇ ਆਣ, ਦੇਸ ਪਰਦੇਸਾਂ ਫੇਰਾ ਪਾਈਆ। ਏਕਾ ਇਸ਼ਟ ਸ੍ਰੀ ਭਗਵਾਨ, ਦ੍ਰਿਸ਼ਟ ਸਭ ਦੀ ਦਏ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਇਕੋ ਸੋਚ ਦਏ ਵਡਿਆਈਆ। ਇਕੋ ਸੋਚ ਹਰਿ ਹਰਿ ਧਾਰ, ਹਰਿ ਦਾਤਾ ਆਪ ਪਰਗਟਾਇੰਦਾ। ਸਚਖੰਡ ਦਵਾਰਾ ਖੋਲ੍ਹ ਕਵਾੜ, ਲੋਕਮਾਤ ਰੰਗ ਰੰਗਾਇੰਦਾ। ਭਗਤ ਭਗਵੰਤ ਕਰ ਤਿਆਰ, ਤ੍ਰੈਗੁਣ ਅਤੀਤਾ ਮੇਲ ਮਿਲਾਇੰਦਾ। ਠਾਂਡਾ ਸੀਤਾ ਪਾਵੇ ਸਾਰ, ਸਾਜਣ ਮੀਤਾ ਅੰਗ ਲਗਾਇੰਦਾ। ਚਰਨ ਪ੍ਰੀਤਾ ਵਿਚ ਸੰਸਾਰ, ਸਾਚੀ ਰੀਤਾ ਆਪ ਰਖਾਇੰਦਾ। ਮੰਦਰ ਮਸੀਤਾ ਪਾਰ ਕਿਨਾਰ, ਸਤਿਜੁਗ ਸਾਚਾ ਰਾਹ ਜਣਾਇੰਦਾ। ਊਚਾਂ ਨੀਚਾਂ ਇਕ ਵਿਹਾਰ, ਜ਼ਾਤ ਪਾਤ ਨਾ ਵੰਡ ਵੰਡਾਇੰਦਾ। ਸਚ ਬਗ਼ੀਚਾ ਖਿੜੇ ਗ਼ੁਲਜ਼ਾਰ, ਗੁਲਸ਼ਨ ਆਪਣੇ ਗੁਲ ਮਹਿਕਾਇੰਦਾ। ਰਸਨਾ ਜਿਹਵਾ ਗਾਏ ਇਕ ਜੈਕਾਰ, ਸੋਹੰ ਢੋਲਾ ਆਪ ਸੁਣਾਇੰਦਾ। ਆਤਮ ਪਰਮਾਤਮ ਕਰੇ ਪਿਆਰ, ਪਰਮ ਪੁਰਖ ਮੇਲ ਮਿਲਾਇੰਦਾ। ਕੂੜੀ ਕਿਰਿਆ ਮੇਟੇ ਛਾਰ, ਝੂਠੀ ਖੇਹ ਨਾ ਕੋਇ ਉਡਾਇੰਦਾ। ਸਚ ਸੁੱਚ ਕਰੇ ਪਿਆਰ, ਸਤਿ ਸਤਿ ਆਪਣਾ ਰੰਗ ਰੰਗਾਇੰਦਾ। ਕਾਗਦ ਕਲਮ ਨਾ ਪਾਏ ਸਾਰ, ਸ਼ਾਹੀ ਲੇਖ ਨਾ ਕੋਇ ਜਣਾਇੰਦਾ। ਪੁਰਖ ਅਬਿਨਾਸ਼ੀ ਹੋ ਤਿਆਰ, ਪਰਮ ਪੁਰਖ ਦਇਆ ਕਮਾਇੰਦਾ। ਜਨ ਭਗਤਾਂ ਖੋਲ੍ਹੇ ਬੰਦ ਕਵਾੜ, ਬਜ਼ਰ ਕਪਾਟੀ ਕੁੰਡਾ ਲਾਹਿੰਦਾ। ਮੇਟ ਮਿਟਾਏ ਪੰਚਮ ਧਾੜ, ਪੰਚਮ ਨਾਤਾ ਤੋੜ ਤੁੜਾਇੰਦਾ। ਨਿਰਮਲ ਜੋਤੀ ਕਰ ਉਜਿਆਰ, ਇਕ ਇਕਲੋਤੀ ਮੇਲ ਮਿਲਾਇੰਦਾ। ਸੋਈ ਸੁਰਤੀ ਲਏ ਉਠਾਲ, ਅਕਾਲ ਮੂਰਤੀ ਵੇਖ ਵਖਾਇੰਦਾ। ਸਤਿਗੁਰ ਸੱਚਾ ਹੋਏ ਦਿਆਲ, ਗੁਰਮੁਖ ਲਾਲ ਗੋਦ ਬਹਾਇੰਦਾ। ਅੰਤਮ ਨੇੜ ਨਾ ਆਏ ਕਾਲ, ਮਹਾਂਕਾਲ ਮੁਖ ਭਵਾਇੰਦਾ। ਨਾਤਾ ਤੋੜ ਜਗਤ ਜੰਜਾਲ, ਚਰਨ ਕਵਲ ਇਕ
ਦਰਸਾਇੰਦਾ। ਮਾਣਸ ਜਨਮ ਨਾ ਹੋਏ ਬੇਹਾਲ, ਬੇਹਬਲ ਹੋ ਨਾ ਕੋਇ ਕੁਰਲਾਇੰਦਾ। ਵੇਲੇ ਅੰਤ ਕਰੇ ਸੰਭਾਲ, ਸਤਿਗੁਰ ਪੂਰਾ ਅਪਰ ਅਪਾਰ ਆਪੇ ਸੁਣੇ ਮੁਰੀਦਾਂ ਹਾਲ, ਮੁਰਸ਼ਦ ਮੁਰੀਦਾਂ ਹਾਲ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੋਚ ਇਕ ਲਿਆਇੰਦਾ। ਸਾਚੀ ਸੋਚ ਲੈ ਕੇ ਆਇਆ, ਕਲ ਕਲਕੀ ਹਰਿ ਅਵਤਾਰ। ਸਚਖੰਡ ਦੁਆਰੇ ਬਹਿ ਕੇ ਆਇਆ, ਨਿਰਗੁਣ ਦਾਤਾ ਪਰਵਰਦਿਗਾਰ। ਦੋ ਜਹਾਨਾਂ ਕਹਿ ਕੇ ਆਇਆ, ਸਚ ਸੰਦੇਸ਼ਾ ਦੇਵੇ ਏਕਾ ਵਾਰ। ਆਪਣਾ ਭਾਣਾ ਸਹਿ ਕੇ ਆਇਆ, ਭਾਣਾ ਮੰਨੇ ਅਗੰਮ ਅਪਾਰ। ਆਪਣੀ ਚਰਨੀ ਢਹਿ ਕੇ ਆਇਆ, ਦੋਏ ਦੋਏ ਜੋੜ ਕਰ ਨਿਮਸਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਪਰ ਅਪਾਰ। ਅਪਰ ਅਪਾਰ ਖੇਲ ਅਪਾਰਾ, ਅਪਰੰਪਰ ਆਪ ਕਰਾਇੰਦਾ। ਆਦਿ ਜੁਗਾਦੀ ਸੋਚਾਂ ਸੋਚਦਾ ਰਿਹਾ ਏਕੰਕਾਰਾ, ਆਪਣੀ ਸੋਚ ਨਾ ਕਿਸੇ ਜਣਾਇੰਦਾ। ਕਲਜੁਗ ਅੰਤਮ ਲੈ ਅਵਤਾਰਾ, ਨਿਰਗੁਣ ਆਪਣਾ ਨਾਉਂ ਧਰਾਇੰਦਾ। ਸਤਿਜੁਗ ਕਰਨਾ ਸਚ ਵਿਹਾਰਾ, ਬਣ ਬਿਵਹਾਰੀ ਫੇਰਾ ਪਾਇੰਦਾ। ਆਤਮ ਪਰਮਾਤਮ ਕਰੇ ਪਿਆਰਾ, ਪ੍ਰੇਮ ਪ੍ਰੀਤੀ ਇਕ ਸਿਖਾਇੰਦਾ। ਊਚਾਂ ਨੀਚਾਂ ਪਾਰ ਕਿਨਾਰਾ, ਗ਼ਰੀਬ ਨਿਮਾਣੇ ਗਲੇ ਲਗਾਇੰਦਾ। ਭਗਤ ਭਗਵੰਤ ਦਏ ਸਹਾਰਾ, ਭਗਵਨ ਆਪਣਾ ਰਾਹ ਚਲਾਇੰਦਾ। ਚਾਰ ਵਰਨ ਵਖਾਏ ਇਕ ਘਰ ਬਾਰਾ, ਭਗਤ ਦਵਾਰਾ ਆਪ ਪਰਗਟਾਇੰਦਾ। ਜਿਸ ਗ੍ਰਹਿ ਵਸੇ ਏਕੰਕਾਰਾ, ਸੋ ਮੰਦਰ ਸੋਭਾ ਪਾਇੰਦਾ। ਜਿਸ ਮੰਦਰ ਨਾਮ ਜੈਕਾਰਾ, ਤਿਸ ਮੰਦਰ ਹਰਿ ਜੂ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੋਚ ਆਪ ਪਰਗਟਾਇੰਦਾ। ਸਾਚੀ ਸੋਚ ਹਰਿ ਹਰਿ ਦਾਤ, ਇਕੋ ਇਕ ਰਖਾਈਆ। ਸਤਿਜੁਗ ਸਚ ਜਣਾਏ ਨਾਮ ਕਰਾਮਾਤ, ਨਿਹਕਰਮੀ ਆਪਣਾ ਕਰਮ ਕਮਾਈਆ। ਚਾਰ ਵਰਨ ਬਣਾਏ ਇਕ ਜਮਾਤ, ਏਕਾ ਅੱਖਰ ਕਰੇ ਪੜ੍ਹਾਈਆ। ਏਕਾ ਬਸਤਰ ਏਕਾ ਖਾਟ, ਅਬਿਨਾਸ਼ੀ ਰਿਹਾ ਸੁਹਾਈਆ। ਏਕਾ ਪੁਛਣਹਾਰਾ ਵਾਤ, ਘਰ ਘਰ ਆਪਣਾ ਫੇਰਾ ਪਾਈਆ। ਏਕਾ ਮੇਟਣਹਾਰ ਅੰਧੇਰੀ ਰਾਤ, ਕਲਜੁਗ ਰੈਣ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸੋਚ ਆਪ ਵਰਤਾਈਆ। ਸਾਚੀ ਸੋਚ ਗੁਰਮੁਖਾਂ ਗੋਲੀ, ਕਲਜੁਗ ਅੰਤ ਭਗਵੰਤ ਆਪ ਬਣਾਈਆ। ਬਿਨ ਸੋਚਿਆਂ ਬਦਲੇ ਕਾਇਆ ਚੋਲੀ, ਚੋਲਾ ਆਪਣੇ ਰੰਗ ਰੰਗਾਈਆ। ਬਿਨ ਕਹਾਰੋਂ ਚੁਕੇ ਆਪ ਡੋਲੀ, ਬਣ ਸੇਵਕ ਸੇਵ ਕਮਾਈਆ। ਚਾਰ ਜੁਗ ਦੀ ਵਿਆਹਣ ਆਇਆ ਬੋਲੀ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਸਚ ਦਵਾਰਾ ਏਕਾ ਖੋਲੀ, ਜਨ ਭਗਤਾਂ ਆਪ ਵਖਾਈਆ। ਲੱਖ ਚੁਰਾਸੀ ਹੋਈ ਪੋਲੀ, ਨਾਮ ਭਾਰ ਨਾ ਕੋਇ ਵੰਡਾਈਆ। ਗੁਰਮੁਖ ਗੁਰਸਿਖ ਜਨਮ ਜਨਮ ਆਤਮ ਪਰਮਾਤਮ ਚਰਨ ਘੋਲੀ, ਘੋਲੀ ਘੋਲ ਘੋਲ ਘੁਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੋਚ ਇਕ ਪਰਨਾਈਆ। ਸਾਚੀ ਸੋਚ ਦਏ ਪਰਨਾ, ਪਰਨਾ ਆਪਣਾ ਨਾਮ ਵਿਚ ਰਖਾਇੰਦਾ। ਨਿਰਗੁਣ ਨਿਰਗੁਣ ਕਰੇ ਵਿਵਾਹ, ਸੌਹਰੇ ਪੇਈਏ ਆਪਣੇ ਘਰ ਬਣਾਇੰਦਾ। ਬੀਸ ਬੀਸਾ ਇਕ ਸੁਧਾਏ ਸਾਹ, ਸੰਸਾ ਸਭ ਦਾ ਆਪ ਮੁਕਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਸਾਚਾ ਢੋਲਾ ਲੈਣ ਗਾ, ਗਾ ਗਾ ਖ਼ੁਸ਼ੀ ਸਰਬ ਮਨਾਇੰਦਾ। ਤੋਬਾ ਤੋਬਾ ਤੋਬਾ ਕਹਿਣ ਰਹਿਬਰ ਬਣਿਆ ਆਪ ਖ਼ੁਦਾ, ਖ਼ੁਦੀ ਸਭ ਦੀ ਆਪ ਮਿਟਾਇੰਦਾ। ਨਾਮ ਸਤਿ ਸਤਿ ਰਿਹਾ ਜਪਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਆਪਣਾ ਭੇਵ ਜਣਾਇੰਦਾ। ਰਾਮ ਰਾਮ ਰਾਮ ਰਿਹਾ ਸਮਾ, ਰਹਿਮਤ ਆਪਣੀ ਆਪ ਕਮਾਇੰਦਾ।
ਕ੍ਰਿਸ਼ਨ ਕ੍ਰਿਸ਼ਨ ਕ੍ਰਿਸ਼ਨ ਕਾਹਨ ਰਿਹਾ ਅਖਵਾ, ਘਨੱਯਾ ਆਪਣਾ ਭੇਵ ਜਣਾਇੰਦਾ। ਆਦਿ ਸ਼ਕਤ ਮੱਯਾ ਨੱਯਾ ਰਿਹਾ ਚਲਾ, ਸਾਚਾ ਸੱਯਾ ਫੇਰਾ ਪਾਇੰਦਾ। ਜਿਸ ਰਵਿਦਾਸ ਚੁਮਿਆਰੇ ਪਿਛੇ ਕੱਢੀ ਆਪਣੀ ਬਾਂਹ, ਗੰਗਾ ਧਾਰ ਖੇਲ ਕਰਾਇੰਦਾ। ਜਿਸ ਲੇਖੇ ਲਾਇਆ ਕਬੀਰ ਜੁਲਾਹ, ਜੋਬਨ ਆਪਣਾ ਰੰਗ ਰੰਗਾਇੰਦਾ। ਜਿਸ ਕੋਟਨ ਕੋਟ ਪਾਪੀ ਦਿਤੇ ਤਰਾ, ਦੁਖੀਆਂ ਦੁੱਖ ਦਰਦ ਵੰਡਾਇੰਦਾ। ਸੋ ਸਾਚੀ ਸੋਚ ਆਪਣੀ ਭਗਤਾਂ ਨਾਲ ਦਏ ਪਰਨਾ, ਪਰਮ ਪੁਰਖ ਆਪਣਾ ਮੇਲਾ ਆਪ ਮਿਲਾਇੰਦਾ। ਵੇਖੋ ਪਰਵਰਦਿਗਾਰ ਕਰੇ ਨਕਾਹ, ਮੁਖ ਨਕਾਬ ਨਾ ਕੋਇ ਰਖਾਇੰਦਾ। ਪੁੰਨ ਸਵਾਬ ਨਾ ਕੋਇ ਜਣਾ, ਸੁਹਬਤ ਵੰਡ ਨਾ ਕੋਇ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਸੋਚ ਜਨ ਭਗਤਾਂ ਝੋਲੀ ਪਾਇੰਦਾ। ਧੁਰ ਦੀ ਸੋਚ ਆਈ ਭਗਤ ਦਵਾਰ, ਦੋਏ ਜੋੜ ਪਏ ਸਰਨਾਈਆ। ਮੇਰੀ ਕਬੂਲ ਕਰੋ ਨਿਮਸਕਾਰ, ਬਣ ਨਿਮਾਣੀ ਦਏ ਦੁਹਾਈਆ। ਚੌਥੇ ਜੁਗ ਰਲੀ ਵਿਚ ਪਰਵਾਰ, ਪੁਰਖ ਅਬਿਨਾਸ਼ੀ ਆਪਣਾ ਬੰਸ ਵਡਿਆਈਆ। ਮੈਂ ਕਰਨ ਆਈ ਦੀਦਾਰ, ਚੌਧਵੀਂ ਚੰਦ ਰਿਹਾ ਸ਼ਰਮਾਈਆ। ਲੱਖ ਚੁਰਾਸੀ ਵਿਚੋਂ ਖਿੜੀ ਇਕ ਗ਼ੁਲਜ਼ਾਰ, ਪੁਰਖ ਅਬਿਨਾਸ਼ੀ ਬੂਟਾ ਲਾਈਆ। ਜਿਸ ਦੀ ਮਹਿਕ ਨੂੰ ਤਰਸਣ ਗੁਰ ਅਵਤਾਰ ਬ੍ਰਹਮਾ ਵਿਸ਼ਨ ਸ਼ਿਵ ਰਾਹ ਤਕਾਣ, ਨੇਤਰ ਨੈਣ ਨੈਣ ਉਠਾਈਆ। ਜਿਨ੍ਹਾਂ ਕਲਜੁਗ ਅੰਤਮ ਮਿਲਿਆ ਵਿਸ਼ਨੂੰ ਭਗਵਾਨ, ਜਿਸ ਵਿਸ਼ਵ ਧਾਰ ਚਲਾਈਆ। ਨੈਣ ਦਰਸ਼ਨ ਕੀਤਾ ਆਣ, ਮੇਰੀ ਹਰਸ ਰਹੀ ਨਾ ਰਾਈਆ। ਦਰ ਦਵਾਰ ਕਰੋ ਪਰਵਾਨ, ਨੇਤਰ ਨੈਣ ਨੈਣ ਨੀਰ ਵਹਾਈਆ। ਮੈਂ ਬਾਲੀ ਇਕ ਅੰਞਾਣ, ਮੇਰੀ ਚਲੇ ਨਾ ਕੋਇ ਚਤੁਰਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਕਲਜੁਗ ਅੰਤ ਭਗਤਾਂ ਉਤੇ ਹੋਇਆ ਮਿਹਰਵਾਨ, ਮਿਹਰ ਨਜ਼ਰ ਇਕ ਉਠਾਈਆ। ਮੈਂ ਮੰਗਣ ਆਈ ਦਾਨ, ਖ਼ਾਲੀ ਝੋਲੀ ਦਿਓ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਸੋਚ ਰਿਹਾ ਦ੍ਰਿੜਾਈਆ। ਸਾਚੀ ਸੋਚ ਚੜ੍ਹਿਆ ਚਾ, ਚਾਉ ਘਨੇਰਾ ਇਕ ਰਖਾਇਆ। ਗੁਰਮੁਖ ਮਿਲਿਆ ਜਗਤ ਮਲਾਹ, ਬੇੜਾ ਪਾਰ ਦਏ ਕਰਾਇਆ। ਜਿਸ ਨਾਲ ਸ੍ਰੀ ਭਗਵਾਨ ਕਰੇ ਸਲਾਹ, ਸੰਸਾ ਰੋਗ ਰਿਹਾ ਮੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭੇਵ ਅਭੇਦਾ ਆਪਣੇ ਹੱਥ ਰਖਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਪਹਿਚਾਨ ਜਗਤ ਨੇਤਰ ਨਜ਼ਰ ਕਿਸੇ ਨਾ ਆਇਆ।