੯ ਮੱਘਰ ੨੦੧੯ ਬਿਕਰਮੀ ਪਰੀਤਮ ਕੌਰ ਦੇ ਗ੍ਰਹਿ ਠੀਕਰੀ ਵਾਲਾ
ਇਕ ਇਕੱਲਾ ਏਕੰਕਾਰਾ, ਅਕਲ ਕਲ ਹਰਿ ਅਖਵਾਇੰਦਾ। ਨਿਰਗੁਣ ਸਰਗੁਣ ਖੇਲ ਅਪਾਰਾ, ਦੋਏ ਦੋਏ ਰੂਪ ਆਪ ਵਟਾਇੰਦਾ। ਏਕਾ ਦੂਆ ਕਰ ਵਿਹਾਰਾ, ਦੋਏ ਦੋਏ ਆਪਣੇ ਅੰਗ ਲਗਾਇੰਦਾ। ਥਿਰ ਘਰ ਵਾਸੀ ਖੋਲ੍ਹ ਕਿਵਾੜਾ, ਸ਼ਬਦੀ ਸੁਤ ਸੁਤ ਜਗਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਵੇਖੇ ਆਪ ਅਖਾੜਾ, ਦੋ ਜਹਾਨਾਂ ਖੋਜ ਖੁਜਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦਏ ਹੁਲਾਰਾ, ਸੁਰਪਤ ਰਾਜਾ ਕਰੋੜ ਤਤੀਸਾ ਸੋਇਆ ਰਹਿਣ ਨਾ ਪਾਇੰਦਾ। ਤ੍ਰੈਗੁਣ ਮਾਇਆ ਦੇਂਦਾ ਰਿਹਾ ਲਾਰਾ, ਪੰਚਮ ਤੱਤ ਭੇਵ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
ਕਰ, ਏਕਾ ਦੂਆ ਬਣਤ ਬਣਾਇੰਦਾ। ਏਕੰਕਾਰਾ ਇਕ ਇਕੱਲਾ, ਸਚਖੰਡ ਵਸੇ ਸੱਚਾ ਮਾਹੀਆ। ਸਚ ਸਿੰਘਾਸਣ ਏਕਾ ਮੱਲਾ, ਤਖ਼ਤ ਨਿਵਾਸੀ ਸੋਭਾ ਪਾਈਆ। ਜੋਤੀ ਨੂਰ ਆਪੇ ਬਲਾ, ਨੂਰੋ ਨੂਰ ਨੂਰ ਰੁਸ਼ਨਾਈਆ। ਧੁਰ ਫ਼ਰਮਾਣਾ ਸਾਚਾ ਘੱਲਾ, ਸਚ ਸੰਦੇਸ਼ਾ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੂਆ ਆਪਣਾ ਨੂਰ ਜਣਾਈਆ। ਏਕਾ ਦੂਆ ਹੋਇਆ ਦੋ, ਦੋ ਦੋ ਆਪਣੀ ਧਾਰ ਚਲਾਇੰਦਾ। ਆਪਣੇ ਜਿਹਾ ਆਪੇ ਹੋ, ਹੋਕਾ ਆਪਣੇ ਨਾਮ ਸੁਣਾਇੰਦਾ। ਪਿਤਾ ਪੂਤ ਲੱਗਾ ਮੋਹ, ਪਰਮ ਪੁਰਖ ਮੇਲ ਮਿਲਾਇੰਦਾ। ਨਿਰਗੁਣ ਸਰਗੁਣ ਖੇਲ ਕਰੇ ਸੋ, ਸੋ ਪੁਰਖ ਨਿਰੰਜਣ ਭੇਵ ਕੋਇ ਨਾ ਪਾਇੰਦਾ। ਹਰਿ ਪੁਰਖ ਨਿਰੰਜਣ ਲੇਖਾ ਜਾਣੇ ਸੋ, ਸੋ ਆਪਣੀ ਵੰਡ ਵੰਡਾਇੰਦਾ। ਏਕੰਕਾਰਾ ਲੈ ਕੇ ਆਏ ਢੋਆ ਢੋ, ਸਾਚੀ ਵਸਤ ਹੱਥ ਰਖਾਇੰਦਾ। ਆਦਿ ਨਿਰੰਜਣ ਜੋਤ ਨਿਰੰਜਣ ਚੁਕਾਏ ਮੋਹ, ਮੋਹ ਮੁਹੱਬਤ ਵੇਖ ਵਖਾਇੰਦਾ। ਸ੍ਰੀ ਭਗਵਾਨ ਅਬਿਨਾਸ਼ੀ ਕਰਤਾ ਨਿਰਗੁਣ ਸਰਗੁਣ ਨਾਲ ਜਾਏ ਛੋਹ, ਸ਼ਹਿਨਸ਼ਾਹ ਏਕਾ ਰੰਗ ਰੰਗਾਇੰਦਾ। ਪਾਰਬ੍ਰਹਮ ਬ੍ਰਹਮ ਵੇਖਣਹਾਰਾ ਲੇਖਾ ਜਾਣੇ ਛੱਬੀ ਪੋਹ, ਦੋਏ ਦੋਏ ਆਪਣਾ ਭੇਵ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੂਆ ਬੰਧਨ ਪਾਇੰਦਾ। ਏਕਾ ਦੂਆ ਜੁੜਿਆ ਜੋੜ, ਨਿਰਗੁਣ ਸਰਗੁਣ ਧਾਰ ਚਲਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਧੁਰ ਦਰਗਾਹੀ ਲਾਇਆ ਏਕਾ ਪੌੜ, ਪਰਵਰਦਿਗਾਰ ਵਡ ਵਡਿਆਈਆ। ਮੁਕਾਮੇ ਹੱਕ ਕਰੇ ਖੇਲ ਵੇਖੇ ਕਰ ਕੇ ਗ਼ੌਰ, ਨੂਰ ਨੁਰਾਨਾ ਸ਼ਾਹ ਸੁਲਤਾਨਾ ਜਲਵਾ ਨੂਰ ਇਕੋ ਇਕ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੂਆ ਦਏ ਸਮਝਾਈਆ। ਸਾਚਾ ਦੂਆ ਨਿਰਗੁਣ ਸਰਗੁਣ ਵੱਖ, ਭੇਵ ਅਭੇਦਾ ਆਪ ਜਣਾਇੰਦਾ। ਪਤਿਪਰਮੇਸ਼ਵਰ ਹੋ ਪਰਤੱਖ, ਲੱਖ ਚੁਰਾਸੀ ਆਪਣਾ ਰੂਪ ਵਟਾਇੰਦਾ। ਸ਼ਬਦ ਅਗੰਮੀ ਬੋਲ ਅਲੱਖ, ਨਾਮ ਜੈਕਾਰਾ ਇਕ ਸੁਣਾਇੰਦਾ। ਨਿਰਗੁਣ ਨਾਲ ਨਿਰਗੁਣ ਵੱਖ, ਨਿਰਗੁਣ ਨਾਲ ਨਿਰਗੁਣ ਬੰਧਨ ਪਾਇੰਦਾ। ਸਰਗੁਣ ਖੇਲ ਕਰੇ ਸਮਰਥ, ਸਮਰਥ ਆਪਣੀ ਕਾਰ ਵਖਾਇੰਦਾ। ਥਿਰ ਘਰ ਵਾਸੀ ਹੋ ਪਰਗਟ, ਸ਼ਬਦੀ ਡੰਕਾ ਇਕ ਵਜਾਇੰਦਾ। ਆਦਿ ਆਦਿ ਆਪਣਾ ਮਾਰਗ ਦੱਸ, ਵਿਸ਼ਨ ਬ੍ਰਹਮਾ ਸ਼ਿਵ ਸੇਵ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੂਆ ਖੋਜ ਖੁਜਾਇੰਦਾ। ਏਕਾ ਦੂਆ ਏਕਾ ਅੰਕ, ਏਕੰਕਾਰ ਆਪ ਜਣਾਈਆ। ਸਚਖੰਡ ਦਵਾਰ ਸੁਹਾਏ ਬੰਕ, ਬੰਕ ਦਵਾਰੀ ਸੋਭਾ ਪਾਈਆ। ਲੇਖਾ ਜਾਣੇ ਆਦਿ ਅੰਤ, ਜੁਗ ਜੁਗ ਵੱਡੀ ਵਡਿਆਈਆ। ਨਾਮ ਨਿਧਾਨ ਜਣਾਏ ਮੰਤ, ਮੰਤਰ ਇਕੋ ਇਕ ਸਮਝਾਈਆ। ਖੇਲੇ ਖੇਲ ਨਾਰ ਕੰਤ, ਕੰਤ ਕੰਤੂਹਲ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੂਆ ਆਪਣੇ ਰੰਗ ਰੰਗਾਈਆ। ਨਿਰਗੁਣ ਸਰਗੁਣ ਬਣਿਆ ਦੂਆ, ਹਰਿ ਜੂ ਆਪਣੇ ਅੰਗ ਲਗਾਇੰਦਾ। ਦੂਸਰ ਭੇਵ ਨਾ ਜਾਣੇ ਕੋਆ, ਅਲੱਖ ਅਗੋਚਰ ਅਗੰਮ ਅਥਾਹ ਬੇਪਰਵਾਹ ਆਪਣੇ ਵਿਚ ਛੁਪਾਇੰਦਾ। ਬ੍ਰਹਿਮੰਡ ਖੰਡ ਪੁਰੀ ਅਕਾਸ਼ ਪਰਕਾਸ਼ ਲੇਖਾ ਜਾਣੇ ਲਹਿਣਾ ਲੋਆ, ਨੇਤਰ ਲੋਚਣ ਨੈਣ ਆਪਣਾ ਆਪ ਖੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਵੇਸ ਵਟਾਇੰਦਾ। ਲੱਖ ਚੁਰਾਸੀ ਘਾੜਨ ਘੜ, ਤ੍ਰੈਗੁਣ ਮਾਇਆ ਬੰਧਨ ਪਾਈਆ। ਪੰਚਮ ਤੱਤ ਅੰਦਰ ਆਪੇ ਵੜ, ਆਤਮ ਪਰਮਾਤਮ ਵੇਸ ਵਟਾਈਆ। ਸਚ ਦਵਾਰੇ ਏਕਾ ਚੜ੍ਹ, ਤਖ਼ਤ ਨਿਵਾਸੀ ਸੋਭਾ ਪਾਈਆ। ਨਿਸ਼ਅੱਖਰ ਅੱਖਰ ਆਪੇ ਪੜ੍ਹ, ਆਖ਼ਰ ਕਰੇ ਸਰਬ ਪੜ੍ਹਾਈਆ। ਨਿਰਗੁਣ ਜੋਤ ਨੂਰ ਧਰ, ਧਰਨੀ
ਧਰਤ ਦਏ ਵਡਿਆਈਆ। ਦੇਵਣਹਾਰਾ ਸਾਚਾ ਵਰ, ਵਿਸ਼ਨੂੰ ਝੋਲੀ ਇਕ ਭਰਾਈਆ। ਸਚ ਭੰਡਾਰਾ ਹੱਥੀਂ ਧਰ, ਧੁਰ ਦਾ ਲੇਖਾ ਦਏ ਸਮਝਾਈਆ। ਬ੍ਰਹਮਾ ਚਰਨੀ ਡਿੱਗਾ ਦੜ, ਨਿਉਂ ਨਿਉਂ ਚਰਨੀ ਸੀਸ ਝੁਕਾਈਆ। ਪਾਰਬ੍ਰਹਮ ਪ੍ਰਭ ਕਿਰਪਾ ਕਰ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਪੁਰਖ ਅਬਿਨਾਸ਼ਾ ਵੇਖਣਹਾਰ ਖੇਲ ਤਮਾਸ਼ਾ ਆਪਣੀ ਕਿਰਪਾ ਦੇਵੇ ਕਰ, ਦੇ ਮਤ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਏਕਾ ਦੂਆ ਪਰਦਾ ਲਾਹੀਆ। ਏਕਾ ਦੂਆ ਪਰਦਾ ਲਾਹ, ਏਕੰਕਾਰਾ ਦਇਆ ਕਮਾਇੰਦਾ। ਸੋ ਪੁਰਖ ਨਿਰੰਜਣ ਬਣ ਮਲਾਹ, ਸਾਚਾ ਬੇੜਾ ਆਪ ਚਲਾਇੰਦਾ। ਸ਼ਬਦ ਅਗੰਮੀ ਦੇ ਸਲਾਹ, ਚਾਰੇ ਵੇਦਾਂ ਭੇਵ ਖੁਲ੍ਹਾਇੰਦਾ। ਇਕ ਦ੍ਰਿੜਾਏ ਆਪਣਾ ਨਾਂ, ਨਾਉਂ ਨਿਰੰਕਾਰਾ ਆਪ ਜਣਾਇੰਦਾ। ਨਿਰਗੁਣ ਸਰਗੁਣ ਪਕੜਨਹਾਰਾ ਬਾਂਹ, ਸਮਰਥ ਆਪਣਾ ਹੱਥ ਰਖਾਇੰਦਾ। ਸਚ ਸੰਦੇਸ਼ਾ ਦਏ ਸੁਣਾ, ਬਿਨ ਕੰਨਾਂ ਆਪ ਜਣਾਇੰਦਾ। ਘਟ ਘਟ ਹਰਿ ਜੂ ਰਿਹਾ ਸਮਾ, ਸਚ ਸਿੰਘਾਸਣ ਆਸਣ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਸਮਝਾਇੰਦਾ। ਸਾਚੀ ਸਿਖਿਆ ਦੱਸੇ ਯਾਦ, ਯਾਦ ਆਪਣੀ ਆਪ ਜਣਾਈਆ। ਜਿਸ ਨੇ ਰਚਨਾ ਰਚੀ ਆਦਿ, ਸੋ ਅੰਤ ਵੇਖਣ ਆਈਆ। ਜੁਗ ਚੌਕੜੀ ਸੁਣੇ ਫ਼ਰਯਾਦ, ਦਰਗਾਹ ਬੈਠਾ ਆਸਣ ਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦੇਵੇ ਦਾਦ, ਨਾਮ ਅਮੋਲਕ ਝੋਲੀ ਪਾਈਆ। ਲੇਖਾ ਜਾਣੇ ਸੰਤ ਸਾਧ, ਹਰਿ ਸੱਜਣ ਸਚ ਗੋਸਾਈਂਆ। ਭਗਤ ਭਗਵੰਤ ਆਪੇ ਲਾਧ, ਵਾਦ ਵਿਵਾਦ ਮੇਟ ਮਿਟਾਈਆ। ਸ਼ਬਦ ਸੁਣਾਏ ਅਗੰਮੀ ਨਾਦ, ਧੁੰਨ ਆਤਮਕ ਰਾਗ ਸੁਣਾਈਆ। ਆਪਣੇ ਵਿਚੋਂ ਆਪਾ ਕਾਢ, ਪੰਜ ਤੱਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੂਆ ਖੇਲ ਆਪ ਰਖਾਈਆ। ਦੂਆ ਖੇਲ ਹਰਿ ਕਰਤਾਰਾ, ਦੋਏ ਦੋਏ ਧਾਰ ਆਪ ਚਲਾਇੰਦਾ। ਨਿਰਗੁਣ ਸਰਗੁਣ ਲੈ ਅਵਤਾਰਾ, ਜੁਗ ਜੁਗ ਵੇਸ ਵਟਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਕਰਦਾ ਆਇਆ ਪਾਰ ਕਿਨਾਰਾ, ਭੇਵ ਅਭੇਦਾ ਆਪ ਚੁਕਾਇੰਦਾ। ਨੌ ਸੌ ਚੁਰਾਨਵੇਂ ਚੌਕੜੀ ਜੁਗ ਲੱਖ ਚੁਰਾਸੀ ਵੇਖਦਾ ਰਿਹਾ ਅਖਾੜਾ, ਵਿਸ਼ਨ ਬ੍ਰਹਮਾ ਸ਼ਿਵ ਨਾਚ ਨਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੂਏ ਆਪਣਾ ਰੰਗ ਵਖਾਇੰਦਾ। ਦੋਏ ਧਾਰ ਕੁਦਰਤ ਕਰਤਾਰ, ਆਪਣੀ ਆਪ ਜਣਾਈਆ । ਕਰੇ ਖੇਲ ਪਰਵਰਦਿਗਾਰ, ਬੇਐਬ ਨੂਰ ਖ਼ੁਦਾਈਆ। ਮੁਕਾਮੇ ਹੱਕ ਹੋ ਤਿਆਰ, ਤ੍ਰੈਗੁਣ ਆਪਣਾ ਵੇਸ ਵਟਾਈਆ। ਖ਼ਾਲਕ ਖ਼ਲਕ ਵੇਖੇ ਸਾਂਝਾ ਯਾਰ, ਮਖ਼ਲੂਕ ਆਪਣਾ ਪਰਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੂਆ ਸਭ ਨੂੰ ਰਿਹਾ ਵਖਾਈਆ। ਏਕਾ ਦੂਆ ਪੀਰ ਪੈਗ਼ੰਬਰ ਗੁਰ ਅਵਤਾਰ ਦਿਤੀ ਦਾਤ, ਦਾਤਾ ਦਾਨੀ ਦਇਆ ਕਮਾਇੰਦਾ। ਆਤਮ ਪਰਮਾਤਮ ਇਕ ਜਮਾਤ, ਇਕੋ ਅੱਖਰ ਆਪ ਪੜ੍ਹਾਇੰਦਾ। ਪਾਰਬ੍ਰਹਮ ਬ੍ਰਹਮ ਦੇਵੇ ਸਾਥ, ਸਗਲਾ ਸੰਗ ਨਿਭਾਇੰਦਾ। ਸਿਫ਼ਤ ਸਾਲਾਹੀ ਸੁਣਾਏ ਗਾਥ, ਮਹਿਮਾ ਅਕਥ ਕਥ ਦ੍ਰਿੜਾਇੰਦਾ। ਵਸਣਹਾਰਾ ਆਪਣੇ ਘਾਟ, ਪਾਰ ਕਿਨਾਰਾ ਨਾ ਕਿਸੇ ਜਣਾਇੰਦਾ। ਜੁਗ ਚੌਕੜੀ ਮੇਟਣਹਾਰਾ ਵਾਟ, ਬਣ ਪਾਂਧੀ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲਣਹਾਰਾ ਸਾਚਾ ਹਰਿ, ਹਰਿ ਜੂ ਆਪਣਾ ਖੇਲ ਕਰਾਇੰਦਾ। ਕਰੇ ਖੇਲ ਪੁਰਖ ਸਮਰਥ, ਸਮਰਥ ਹੱਥ ਵੱਡੀ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਚਲਾਇਆ ਰਥ, ਬਣ ਰਥਵਾਹੀ ਸੇਵ ਕਮਾਈਆ। ਲੱਖ ਚੁਰਾਸੀ ਪਾਈ ਨੱਥ,
ਨਾਮ ਡੋਰੀ ਹੱਥ ਉਠਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਸੁਣਾਈ ਗਥ, ਰਸਨਾ ਜਿਹਵਾ ਮੇਲ ਮਿਲਾਈਆ। ਬੱਤੀ ਦੰਦ ਨਾ ਸਕਣ ਦੱਸ, ਹਰਿ ਕਾ ਅੰਤ ਕੋਇ ਨਾ ਪਾਈਆ। ਸਾਧ ਸੰਤ ਜੀਵ ਜਹਾਨ ਨੌਂ ਖੰਡ ਪ੍ਰਿਥਮੀ ਸੱਤ ਦੀਪ ਉਚੇ ਟਿੱਲੇ ਪਰਬਤ ਰਹੇ ਨੱਠ, ਬਣ ਪਾਂਧੀ ਪੰਧ ਨਾ ਕੋਇ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੂਆ ਆਪਣਾ ਅੰਕ ਬਣਾਈਆ। ਦੂਆ ਦੂਈ ਧਾਰ, ਧਰਨੀ ਧਰਤ ਧਵਲ ਜਣਾਇੰਦਾ। ਭੇਵ ਖੋਲ੍ਹ ਤੇਈ ਅਵਤਾਰ, ਭੇਦ ਆਪਣੇ ਹੱਥ ਰਖਾਇੰਦਾ। ਸ਼ਾਸਤਰ ਸਿਮਰਤ ਕਰਨ ਪੁਕਾਰ, ਉਚੀ ਕੂਕ ਕੂਕ ਅਲਾਇੰਦਾ। ਵੇਦ ਵਿਆਸਾ ਨੇਤਰ ਰੋਵੇ ਜ਼ਾਰੋ ਜ਼ਾਰ, ਨੈਣ ਨੈਣ ਨੈਣ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਭੇਵ ਆਪ ਚੁਕਾਇੰਦਾ। ਸਾਚਾ ਭੇਵ ਏਕਾ ਏਕ, ਇਕ ਇਕੱਲਾ ਆਪ ਜਣਾਈਆ। ਭਗਤ ਭਗਵੰਤ ਦੇ ਟੇਕ, ਇਸ਼ਟ ਦ੍ਰਿਸ਼ਟ ਆਪ ਵਖਾਈਆ। ਤ੍ਰੈਗੁਣ ਮਾਇਆ ਨਾ ਲਾਏ ਸੇਕ, ਅਗਨੀ ਤੱਤ ਨਾ ਕੋਇ ਜਲਾਈਆ। ਆਤਮ ਪਰਮਾਤਮ ਮੇਲ ਮਿਲਾ ਬੁੱਧੀ ਕਰੇ ਬਬੇਕ, ਵਵੇਕੀ ਆਪਣੀ ਖੇਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੂਆ ਦਏ ਵਡਿਆਈਆ। ਏਕਾ ਦੂਆ ਈਸਾ ਮੂਸਾ ਰੰਗ, ਗਲ ਅਲਫ਼ੀ ਏਕਾ ਪਾਇੰਦਾ। ਸ਼ਹਿਨਸ਼ਾਹ ਸੂਰਾ ਸਰਬੰਗ, ਭੇਵ ਅਭੇਦ ਆਪ ਜਣਾਇੰਦਾ। ਮੁਕਾਮੇ ਹੱਕ ਵਜਾਏ ਮਰਦੰਗ, ਮਰਦ ਮਰਦਾਨਾ ਆਪ ਅਖਵਾਇੰਦਾ। ਮੁਹੰਮਦ ਦੇਵਣਹਾਰਾ ਸੰਗ, ਸਗਲਾ ਸੰਗ ਆਪ ਨਿਭਾਇੰਦਾ। ਚੌਦਾਂ ਤਬਕ ਵੇਖੇ ਲੰਘ, ਸਬਕ ਇਕੋ ਇਕ ਪੜ੍ਹਾਇੰਦਾ। ਈਸਾ ਮੂਸਾ ਮੁਹੰਮਦ ਅੰਤ ਮੰਗੀ ਇਕ ਮੰਗ, ਦੋਏ ਦੋਏ ਜੋੜ ਸੀਸ ਸਰਬ ਝੁਕਾਇੰਦਾ। ਅੰਤਮ ਹੋਈ ਨੰਗੀ ਕੰਡ, ਸਿਰ ਹੱਥ ਨਾ ਕੋਇ ਟਿਕਾਇੰਦਾ । ਨੇਤਰ ਰੋਵੇ ਕੋਟ ਬ੍ਰਹਿਮੰਡ, ਬ੍ਰਹਿਮਾਂਡ ਸਾਰ ਨਾ ਕੋਇ ਪਾਇੰਦਾ। ਕਲਜੁਗ ਅੰਤ ਅੰਧੇਰਾ ਹੋਣਾ ਅੰਧ, ਚਾਰੋਂ ਕੁੰਟ ਸਾਚਾ ਨੂਰ ਨਾ ਕੋਇ ਰੁਸ਼ਨਾਇੰਦਾ। ਕੰਮ ਨਾ ਆਏ ਚੌਧਵੀਂ ਚੰਦ, ਚੌਦਸ ਚੰਦ ਨਾ ਕੋਇ ਚਮਕਾਇੰਦਾ। ਤੁਧ ਬਿਨ ਪਰਵਰਦਿਗਾਰ ਟੁੱਟੀ ਦੇਵੇ ਨਾ ਕੋਈ ਗੰਢ, ਗੰਢਣਹਾਰ ਨਜ਼ਰ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੂਆ ਇਕੋ ਇਕ ਜਣਾਇੰਦਾ। ਏਕਾ ਦੂਆ ਏਕੰਕਾਰ, ਓਅੰਕਾਰ ਦਇਆ ਕਮਾਈਆ। ਨਿਰਗੁਣ ਨਿਰਗੁਣ ਕਰ ਪਿਆਰ, ਸਰਗੁਣ ਨਾਨਕ ਮੇਲ ਮਿਲਾਈਆ। ਸਰਗੁਣ ਨਾਨਕ ਤਨ ਸ਼ਿੰਗਾਰ, ਨਿਰਗੁਣ ਨਾਨਕ ਜੋਤ ਜੋਤ ਰੁਸ਼ਨਾਈਆ। ਨਿਰਗੁਣ ਨਾਨਕ ਸ਼ਬਦੀ ਕਾਰ, ਸਾਚਾ ਸੋਹਲਾ ਇਕੋ ਗਾਈਆ। ਨਿਰਗੁਣ ਨਾਨਕ ਪਰਨਾਇਆ ਕੰਤ ਭਤਾਰ, ਘਰ ਸਾਚੇ ਵੱਜੀ ਵਧਾਈਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਦੇਵੇ ਮਾਣ ਵੱਡੀ ਵਡਿਆਈਆ। ਵਸਤ ਅਮੋਲਕ ਝੋਲੀ ਡਾਰ, ਨਾਮ ਸਤਿ ਇਕ ਰਖਾਈਆ। ਏਕਾ ਜੋਤੀ ਖੇਲ ਅਪਾਰ, ਗੋਬਿੰਦ ਆਪਣੀ ਗੋਦ ਬਹਾਈਆ। ਪੁਰਖ ਅਕਾਲ ਹੋਇਆ ਖ਼ਬਰਦਾਰ, ਬੇਖ਼ਬਰ ਆਪਣੀ ਖ਼ਬਰ ਸੁਣਾਈਆ। ਸਬਰ ਪਿਆਲਾ ਦਿਤਾ ਪਿਆਲ, ਮਤਵਾਲਾ ਇਕੋ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਏਕਾ ਦੂਆ ਸਿਫ਼ਤ ਸਾਲਾਹੀਆ। ਨਾਨਕ ਦੂਆ ਨਿਰਗੁਣ ਰੰਗ, ਨਿਰਗੁਣ ਨਾਨਕ ਵੇਖ ਵਖਾਇਆ। ਸਚਖੰਡ ਨਿਵਾਸੀ ਸਚ ਪਲੰਘ, ਪੁਰਖ ਅਬਿਨਾਸ਼ੀ ਇਕ ਹੰਡਾਇਆ। ਗ਼ਰੀਬ ਨਿਮਾਣਾ ਮੰਗੇ ਮੰਗ, ਨਿਉਂ ਨਿਉਂ ਆਪਣਾ ਸੀਸ ਝੁਕਾਇਆ। ਸਤਿਜੁਗ ਤ੍ਰੇਤਾ ਦੁਆਪਰ ਗਏ ਲੰਘ, ਕਲਜੁਗ ਵੇਲਾ ਅੰਤਮ ਆਇਆ। ਗੁਰ ਅਵਤਾਰ ਪੀਰ ਪੈਗ਼ੰਬਰ ਚਾਰ ਜੁਗ ਦੇ ਹੋਏ
ਨੰਗ, ਸਗਲਾ ਸੰਗ ਨਾ ਕੋਇ ਰਖਾਇਆ। ਚਾਰੋਂ ਕੁੰਟ ਭੇਖ ਪਖੰਡ, ਭਾਂਡਾ ਭਰਮ ਨਾ ਕੋਇ ਭੰਨਾਇਆ। ਕੋਈ ਨਾ ਦੇਵੇ ਆਤਮ ਪਰਮਾਤਮ ਪਰਮਾਨੰਦ, ਨਿਜਾਨੰਦ ਰਸ ਨਾ ਕੋਇ ਚਖਾਇਆ। ਕੋਈ ਨਾ ਗਾਏ ਸੁਹਾਗੀ ਛੰਦ, ਗੋਬਿੰਦ ਮੇਲ ਨਾ ਕੋਇ ਮਿਲਾਇਆ। ਸੁਰਤ ਸਵਾਣੀ ਹੋਈ ਰੰਡ, ਸ਼ਬਦੀ ਕੰਤ ਨਾ ਕੋਇ ਹੰਢਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰਾ ਇਕ ਸੁਹਾਇਆ। ਦਰ ਤੇਰਾ ਸੋਭਾਵੰਤ, ਮੇਰੇ ਸਾਹਿਬ ਸੱਚੇ ਸੁਲਤਾਨਾ। ਆਦਿ ਜੁਗਾਦੀ ਏਕਾ ਕੰਤ, ਲੱਖ ਚੁਰਾਸੀ ਸੇਜ ਹੰਢਾਣਾ। ਜੁਗ ਜੁਗ ਦੇਵੇ ਮੰਤ, ਮੰਤਰ ਨਾਮ ਇਕ ਸਮਝਾਣਾ। ਤੋੜਨਹਾਰਾ ਹਉਮੇ ਹੰਗਤ, ਹੰ ਬ੍ਰਹਮ ਆਪ ਪਛਾਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸੋ ਪੁਰਖ ਨਿਰੰਜਣ ਹੋਏ ਆਪ ਮਿਹਰਵਾਨਾ। ਸੋ ਪੁਰਖ ਨਿਰੰਜਣ ਦੀਨ ਦਿਆਲ, ਦਇਆਨਿਧ ਦਇਆ ਕਮਾਈਆ। ਆਦਿ ਜੁਗਾਦਿ ਜੁਗ ਜੁਗ ਕਰੇ ਪ੍ਰਿਤਪਾਲ, ਬਣ ਸੇਵਕ ਸੇਵ ਕਮਾਈਆ। ਜੁਗ ਚੌਕੜੀ ਚਲਣਹਾਰਾ ਨਾਲ ਨਾਲ, ਵਿਛੜ ਕਦੇ ਨਾ ਜਾਈਆ। ਕਲਜੁਗ ਅੰਤਮ ਖੇਲ ਕਰੇ ਕਮਾਲ, ਪਾਰਬ੍ਰਹਮ ਵਡ ਵਡਿਆਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਗ੍ਰਹਿ ਮੰਦਰ ਵੇਖੇ ਸੱਚੀ ਧਰਮਸਾਲ, ਧਰਮ ਦਵਾਰੇ ਫੇਰਾ ਪਾਈਆ। ਤ੍ਰੈਗੁਣ ਮਾਇਆ ਤੋੜੇ ਜੰਜਾਲ, ਜਾਗਰਤ ਜੋਤ ਕਰੇ ਰੁਸ਼ਨਾਈਆ। ਆਪੇ ਸੁਣੇ ਮੁਰੀਦਾਂ ਹਾਲ, ਮੁਰਸ਼ਦ ਆਪਣਾ ਰੂਪ ਧਰਾਈਆ। ਲਹਿਣਾ ਦੇਣ ਚੁਕਾਏ ਕਾਲ ਮਹਾਂਕਾਲ, ਮਹਾਂਬਲੀ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਭੇਵ ਆਪ ਸਮਝਾਈਆ। ਸਾਚਾ ਭੇਵ ਸ੍ਰੀ ਭਗਵਾਨਾ, ਨਿਰਗੁਣ ਸਰਗੁਣ ਆਪ ਜਣਾਇੰਦਾ। ਕਲਜੁਗ ਅੰਤਮ ਖੇਲ ਮਹਾਨਾ, ਖ਼ਾਲਕ ਖ਼ਲਕ ਵੇਖ ਵਖਾਇੰਦਾ। ਪਰਗਟ ਹੋਵੇ ਜੋਧਾ ਸੂਰਬੀਰ ਬਲੀ ਬਲਵਾਨਾ, ਬਲ ਆਪਣਾ ਆਪ ਧਰਾਇੰਦਾ। ਦੋ ਜਹਾਨਾਂ ਮਰਦ ਮਰਦਾਨਾ, ਸਚ ਮਰਦਾਨਗੀ ਆਪ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਨਾਉਂ ਆਪ ਪਰਗਟਾਇੰਦਾ। ਆਪਣਾ ਨਾਉਂ ਰੱਖੇ ਨਿਰੰਕਾਰ, ਨਿਹਕਲੰਕ ਵੱਜੇ ਵਧਾਈਆ। ਮਾਤ ਪਿਤ ਨਾ ਕੋਇ ਆਧਾਰ, ਭਾਈ ਭੈਣ ਨਾ ਕੋਇ ਵਖਾਈਆ। ਸਾਕ ਸੈਣ ਨਾ ਕੋਇ ਸੰਸਾਰ, ਪੁਤਰ ਧੀ ਨਾ ਕੋਇ ਜਣਾਈਆ। ਭਗਤ ਭਗਵਾਨ ਕਰੇ ਪਿਆਰ, ਬਿਨ ਭਗਤਾਂ ਨਜ਼ਰ ਕਿਸੇ ਨਾ ਆਈਆ। ਸਾਚੇ ਸੰਤਾਂ ਲਏ ਉਠਾਲ, ਗੁਰਮੁਖਾਂ ਆਪਣਾ ਪਰਦਾ ਲਾਹੀਆ। ਲੇਖਾ ਜਾਣੇ ਸ਼ਾਹ ਕੰਗਾਲ, ਸ਼ਹਿਨਸ਼ਾਹ ਆਪਣਾ ਫੇਰਾ ਪਾਈਆ। ਕਲਜੁਗ ਕਿਰਿਆ ਕਰ ਬੇਹਾਲ, ਸਤਿਜੁਗ ਸਾਚਾ ਰਾਹ ਚਲਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗੁਰ ਅਵਤਾਰ ਪੀਰ ਪੈਗ਼ੰਬਰ ਲਏ ਉਠਾਲ, ਗੋਬਿੰਦ ਨੇਤਰ ਦਏ ਵਖਾਈਆ। ਅੰਤਮ ਸਭ ਦੇ ਸਿਰ ਤੇ ਕੂਕੇ ਕਾਲ, ਦੂਏ ਨਾਲ ਸਿਫ਼ਰਾ ਆਪੇ ਲਾਈਆ। ਅਲਖ ਅਗੋਚਰ ਅਗੰਮ ਅਥਾਹ ਚਲੇ ਅਵੱਲੜੀ ਚਾਲ, ਵੇਦ ਕਤੇਬ ਭੇਵ ਨਾ ਪਾਈਆ। ਸ਼ਾਸਤਰ ਸਿਮਰਤ ਹੋਏ ਹੈਰਾਨ, ਅੰਜੀਲ ਕੁਰਾਨ ਨਾ ਕੋਇ ਵਡਿਆਈਆ। ਲੇਖਾ ਜਾਣੇ ਦੋ ਜਹਾਨ, ਦੋਏ ਦੋਏ ਆਪਣਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੂਆ ਸਿਫ਼ਰਾ ਜੋੜ ਜੁੜਾਈਆ। ਦੂਆ ਸਿਫ਼ਰਾ ਮਿਲਿਆ ਮੇਲ, ਮੇਲਣਹਾਰ ਆਪ ਅਖਵਾਇੰਦਾ। ਸ਼ਬਦ ਗੁਰੂ ਲੱਖ ਚੁਰਾਸੀ ਕੂੜ ਕੁੜਿਆਰੀ ਚਾੜ੍ਹੇ ਤੇਲ, ਪਹਿਲੀ ਚੇਤਰ ਸਗਨ ਮਨਾਇੰਦਾ। ਗੁਰਮੁਖਾਂ ਮੇਲਾ ਹਰਿ ਜੂ ਸਾਚੇ ਸੱਜਣ ਸੁਹੇਲ, ਸੰਸਾ ਰੋਗ ਸਰਬ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੂਆ
ਸਿਫ਼ਰਾ ਜੋੜ ਜੁੜਾਇੰਦਾ। ਦੂਆ ਸਿਫ਼ਰਾ ਜੁੜਿਆ ਜੋੜਾ, ਹਰਿ ਸਤਿਗੁਰ ਆਪ ਜੁੜਾਈਆ। ਗੁਰ ਗੋਬਿੰਦ ਚੜ੍ਹਿਆ ਸਾਚੇ ਘੋੜਾ, ਘੋੜਾ ਨਜ਼ਰ ਕਿਸੇ ਨਾ ਆਈਆ। ਨੀਲੀ ਧਾਰੋਂ ਬਾਹਰ ਮਾਰੇ ਪੌੜਾ, ਸੁੰਬ ਇਕੋ ਇਕ ਹਿਲਾਈਆ। ਸਭ ਨੂੰ ਨਜ਼ਰੀ ਆਏ ਬ੍ਰਹਿਮਣ ਗੌੜਾ, ਨੂਰੋ ਨੂਰ ਨੂਰ ਰੁਸ਼ਨਾਈਆ। ਹਿੰਦੂ ਮੁਸਲਮ ਸਿਖ ਈਸਾਈ ਵੇਖਣ ਕਰ ਕੇ ਗੌਰਾ, ਨੇਤਰ ਨੈਣ ਨੈਣ ਖੁਲ੍ਹਾਈਆ। ਕਰੇ ਬਿਧ ਅਵਰ ਕੀ ਔਰਾ, ਭੇਵ ਅਭੇਦਾ ਰਿਹਾ ਖੁਲ੍ਹਾਈਆ। ਕਲਜੁਗ ਅੰਤਮ ਕੂੜੀ ਕਿਰਿਆ ਰਹਿ ਜਾਏ ਝੋਰਾ, ਸਗਲਾ ਸੰਗ ਨਾ ਕੋਇ ਰਖਾਈਆ। ਅਗਲਾ ਵਕਤ ਰਹਿ ਗਿਆ ਥੋੜਾ, ਥੋੜਾ ਕਰ ਕਰ ਰਿਹਾ ਮੁਕਾਈਆ। ਸੱਸੇ ਉਪਰ ਲਾਇਆ ਹੋੜਾ, ਨਾਨਕ ਸਤਿਗੁਰ ਗਿਆ ਸਮਝਾਈਆ। ਹੰ ਬ੍ਰਹਮ ਪ੍ਰਭ ਆਪੇ ਬੌਹੜਾ, ਬਹੁੜੀ ਬਹੁੜੀ ਸੁਣੇ ਖ਼ਲਕ ਖ਼ੁਦਾਈਆ। ਦੋ ਜਹਾਨ ਫਿਰੇ ਦੌੜਾ, ਬ੍ਰਹਿਮੰਡਾਂ ਖੰਡਾਂ ਚਰਨਾਂ ਹੇਠ ਦਬਾਈਆ। ਦੂਆ ਸਿਫ਼ਰਾ ਬੀਸ ਬੀਸ ਏਕੋ ਵਰਕਾ ਰੱਖੇ ਕੋਰਾ, ਉਤੇ ਹਰਫ਼ ਨਾ ਕੋਇ ਲਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬੀਸ ਦਏ ਬਣਾਈਆ। ਏਕਾ ਬੀਸ ਸੁਹਾਏ ਬੀਸਾ, ਬੀਸ ਬੀਸ ਨਾਲ ਵਡਿਆਈਆ। ਪਰਗਟ ਹੋਵੇ ਹਰਿ ਜਗਦੀਸ਼ਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਖ਼ਾਲੀ ਕਰੇ ਖ਼ੀਸਾ, ਦਰ ਦਰ ਘਰ ਘਰ ਆਪ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੀਸ ਬੀਸਾ ਚੜ੍ਹੇ ਜਗ, ਜਗਜੀਵਣ ਦਾਤਾ ਆਪ ਜਣਾਇੰਦਾ। ਜਨ ਭਗਤਾਂ ਦਰਸ਼ਨ ਦੇਵੇ ਉਪਰ ਸ਼ਾਹ ਰਗ, ਨਿਰਗੁਣ ਆਪਣਾ ਪਰਦਾ ਲਾਹਿੰਦਾ। ਮਨਮੁਖਾਂ ਤ੍ਰੈਗੁਣ ਅਗਨੀ ਲਾਏ ਅੱਗ, ਨੌਂ ਖੰਡ ਪ੍ਰਿਥਮੀ ਤੱਤ ਨਾ ਕੋਇ ਬੁਝਾਇੰਦਾ। ਕੂੜੀ ਕਿਰਿਆ ਹੋਏ ਕਗ, ਹੰਸ ਰੂਪ ਨਾ ਕੋਇ ਵਟਾਇੰਦਾ। ਵੀਹ ਸੌ ਵੀਹ ਪੰਦਰਾਂ ਕੱਤਕ ਕਿਸੇ ਨੂੰ ਲੌਣ ਨਾ ਦੇਵੇ ਅਜ ਪਜ, ਜੋ ਘੜਿਆ ਭੰਨ ਵਖਾਇੰਦਾ। ਨਿਰਗੁਣ ਦਾਤਾ ਪੁਰਖ ਬਿਧਾਤਾ ਦਿਲੀ ਤਖ਼ਤ ਬਹੇ ਸਜ, ਸਚ ਸਿੰਘਾਸਣ ਸੋਭਾ ਪਾਇੰਦਾ। ਗੋਬਿੰਦ ਖ਼ਾਲਸਾ ਪੰਥ ਪਏ ਗੱਜ, ਦੋ ਜਹਾਨਾਂ ਗੂੰਜ ਅਲਾਇੰਦਾ। ਗ਼ਰੀਬਾਂ ਨਿਮਾਣਿਆਂ ਪਰਦਾ ਦੇਵੇ ਕੱਜ, ਹਿੰਦੂ ਮੁਸਲਮ ਸਿਖ ਈਸਾਈ ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਆਪਣੀ ਗੋਦ ਉਠਾਇੰਦਾ। ਸੰਤ ਸੁਹੇਲੇ ਗੁਰੂ ਗੁਰ ਚੇਲੇ ਇਕ ਦਵਾਰੇ ਬਹਿਣ ਸਜ, ਸਾਚਾ ਮੰਦਰ ਇਕ ਵਡਿਆਇੰਦਾ। ਨਾਤਾ ਤੁਟੇ ਮੱਕਾ ਕਾਅਬਾ ਹੱਜ, ਹੁਜਰਾ ਹੋਰ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੀਹ ਸੌ ਵੀਹ ਖੇਲ ਕਰਾਇੰਦਾ। ਵੀਹ ਸੌ ਵੀਹ ਖੇਲ ਨਿਆਰਾ, ਹਰਿ ਨਿਰੰਕਾਰਾ ਆਪ ਕਰਾਈਆ। ਗੋਬਿੰਦ ਲੇਖਾ ਲਿਖ ਕੇ ਗਿਆ ਲਿਖਾਰਾ, ਨਾ ਕੋਈ ਮੇਟੇ ਮੇਟ ਮਿਟਾਈਆ। ਪੁਰਖ ਅਕਾਲ ਬਣਿਆ ਵਣਜਾਰਾ, ਕਲਜੁਗ ਅੰਤਮ ਫੇਰਾ ਪਾਈਆ। ਦਹਿ ਦਿਸ਼ਾ ਹੋਵੇ ਹਾਹਾਕਾਰਾ, ਗੁਰਮੁਖ ਵਿਰਲਾ ਹਰਿ ਹਰਿ ਨਾਮ ਧਿਆਈਆ। ਲੇਖਾ ਜਾਣੇ ਜੰਗਲ ਜੂਹ ਉਜਾੜ ਪਹਾੜ ਡੂੰਘੀ ਗ਼ਾਰਾ, ਸਮੁੰਦ ਸਾਗਰ ਫੋਲ ਫੁਲਾਈਆ। ਇਕੋ ਖ਼ਾਲਸ ਖ਼ਾਲਸਾ ਕਰੇ ਨਿਆਰਾ, ਜੂਠ ਝੂਠ ਰਹਿਣ ਨਾ ਪਾਈਆ। ਸਚ ਸੁੱਚ ਸਚ ਵਿਹਾਰਾ, ਸਤਿ ਸਤਿਵਾਦੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੀਸ ਬੀਸਾ ਲੇਖਾ ਦਏ ਚੁਕਾਈਆ। ਬੀਸ ਬੀਸਾ ਆਏ ਮਾਤ, ਮਾਤਰ ਭੂਮੀ ਵੇਖ ਵਖਾਇੰਦਾ। ਚਾਰ ਵਰਨ ਬਣਾਏ ਇਕ ਜਮਾਤ, ਘਰ ਇਕੋ ਇਕ ਸੁਹਾਇੰਦਾ। ਪੁਰਖ ਅਕਾਲ ਸਾਰੇ ਮਿਲ ਕੇ ਗੌਣ ਗਾਥ, ਦੂਜਾ ਇਸ਼ਟ ਨਾ ਕੋਇ ਮਨਾਇੰਦਾ। ਗੁਰ ਗੋਬਿੰਦ ਸਤਿਗੁਰ ਪੂਰਾ ਵਸੇ ਸਾਥ, ਵਿਛੜ ਕਦੇ ਨਾ ਜਾਇੰਦਾ। ਨਾਨਕ ਨਿਰਗੁਣ ਦੇਵੇ ਦਾਤ, ਸਰਗੁਣ
ਝੋਲੀ ਆਪ ਭਰਾਇੰਦਾ। ਹਰਿ ਜੂ ਆਪਣਾ ਕੰਮ ਅੰਤਮ ਕਰੇ ਖ਼ਾਸ, ਸਭ ਦੀ ਖ਼ਾਹਸ਼ ਪੂਰ ਵਖਾਇੰਦਾ। ਮੰਡਲ ਮੰਡਪ ਪਾਵੇ ਰਾਸ, ਗੋਪੀ ਕਾਹਨ ਨਾਚ ਨਚਾਇੰਦਾ। ਸੀਤਾ ਰਾਮ ਕਰੇ ਦਾਸ, ਕੋਟਨ ਕੋਟ ਰਾਮ ਸੀਸ ਝੁਕਾਇੰਦਾ। ਈਸਾ ਮੂਸਾ ਮੁਹੰਮਦ ਚੌਦਾਂ ਤਬਕ ਮਿਲੇ ਬਣਵਾਸ, ਸਦੀ ਚੌਧਵੀਂ ਪਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪਣੇ ਹੱਥ ਰਖਾਇੰਦਾ। ਸਾਚਾ ਖੇਲ ਕਰਨੇ ਯੋਗ, ਏਕੰਕਾਰ ਇਕ ਅਖਵਾਈਆ। ਲਹਿਣਾ ਦੇਣ ਮੁਕਾਏ ਚੌਦਾਂ ਲੋਕ, ਚੋਦਾਂ ਵਿਦਿਆ ਭੇਵ ਚੁਕਾਈਆ। ਚੌਦਾਂ ਤਬਕ ਦੇਵੇ ਝੋਕ, ਹੁਕਮੀ ਹੁਕਮ ਇਕ ਸੁਣਾਈਆ। ਹਰਿ ਕਾ ਭਾਣਾ ਸਕੇ ਨਾ ਕੋਈ ਰੋਕ, ਗੁਰ ਅਵਤਾਰ ਪੀਰ ਪੈਗ਼ੰਬਰ ਲੱਖ ਲੱਖ ਸ਼ੁਕਰ ਮਨਾਈਆ। ਕਲਜੁਗ ਕੂੜੀ ਕਿਰਿਆ ਵਧ ਗਈ ਬਹੁਤ, ਗੁਰ ਕਾ ਸ਼ਬਦ ਨਾ ਕੋਇ ਧਿਆਈਆ। ਜਗਤ ਵਾਸਨਾ ਹੋਏ ਮੋਹਤ, ਮਨ ਕਾ ਮਣਕਾ ਨਾ ਕੋਇ ਭਵਾਈਆ। ਕਲਜੁਗ ਜੀਵ ਆਹਲਣਿਉਂ ਡਿਗੇ ਬੋਟ, ਬਿਨ ਸਤਿਗੁਰ ਪੂਰੇ ਫੇਰ ਨਾ ਕੋਇ ਉਠਾਈਆ। ਗੁਰ ਗੋਬਿੰਦ ਕਹਿ ਕੇ ਗਿਆ ਪੁਰਖ ਅਕਾਲ ਰੱਖੋ ਏਕਾ ਓਟ, ਆਦਿ ਜੁਗਾਦਿ ਹੋਏ ਸਹਾਈਆ। ਸਚਖੰਡ ਨਿਵਾਸੀ ਨਿਰਮਲ ਜੋਤ, ਵਰਨ ਬਰਨ ਨਾ ਕੋਇ ਰਖਾਈਆ। ਭਗਤ ਭਗਵੰਤ ਬਣਾਏ ਅੋਤ ਪੋਤ, ਪੂਤ ਸਪੂਤਾ ਗੋਦ ਸੁਹਾਈਆ। ਵੀਹ ਸੌ ਵੀਹ ਬਿਕਰਮੀ ਪੰਦਰਾਂ ਕੱਤਕ ਗੁਰਮੁਖਾਂ ਉਤੇ ਹੋਵੇ ਆਪ ਮੋਹਤ, ਆਪਣੀ ਭੇਟਾ ਆਪ ਚੜ੍ਹਾਈਆ। ਰਸਨਾ ਜਿਹਵਾ ਨੌਂ ਖੰਡ ਸਾਰੇ ਗਾਇਣ ਹੋਂਟ, ਹੌਲੀ ਹੌਲੀ ਦਏ ਜਣਾਈਆ। ਰਾਤੀਂ ਸੁਤਿਆਂ ਸਭ ਦੇ ਅੰਦਰੋਂ ਕੱਢੇ ਖੋਟ, ਆਪਣੀ ਦਇਆ ਆਪ ਕਮਾਈਆ। ਗੁਰਮੁਖ ਗੁਰਸਿਖ ਹਰਿਜਨ ਕਲਜੁਗ ਅੰਤਮ ਵੇਲਾ ਕਰੋ ਹੋਸ਼, ਵੇਲਾ ਗਿਆ ਹੱਥ ਨਾ ਆਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਜੋ ਬੈਠਾ ਰਿਹਾ ਖ਼ਾਮੋਸ਼, ਸੋ ਸੰਦੇਸ਼ਾ ਰਿਹਾ ਸੁਣਾਈਆ। ਜਿਸ ਦਾ ਦਰਸ਼ਨ ਰਹੇ ਲੋਚ, ਸੋ ਲੋਚਣ ਦਰਸ਼ਨ ਦਏ ਕਰਾਈਆ। ਗੁਰ ਸ਼ਬਦ ਸਾਰੇ ਕਰੋ ਖੋਜ, ਗੁਰ ਸ਼ਬਦੀ ਬੂਝ ਬੁਝਾਈਆ। ਗੁਰ ਨਾਨਕ ਗੋਬਿੰਦ ਨਾਲ ਮਿਲ ਕੇ ਮਾਣੋ ਮੌਜ, ਸਚਖੰਡ ਮਿਲੇ ਵਡਿਆਈਆ। ਦੂਏ ਨਾਲ ਚੁੱਕੀ ਦੂਜ, ਸਿਫ਼ਰਾ ਇਕੋ ਇਕ ਖ਼ੁਦਾਈਆ। ਦੂਜੇ ਦੂਏ ਹੋਏ ਬੂਝ, ਆਪ ਆਪਣਾ ਪਰਦਾ ਲਾਹੀਆ। ਚੌਥਾ ਅੱਖਰ ਚੌਥਾ ਸਿਫ਼ਰਾ ਭੇਵ ਖੁਲਾਏ ਗੂਝ, ਗਿਆਨ ਨੇਤਰ ਇਕ ਦ੍ਰਿੜਾਈਆ। ਬਿਨ ਖੰਡਿਉਂ ਜਾਣਾ ਝੂਝ, ਆਤਮ ਪਰਮਾਤਮ ਭੇਟ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੀਹ ਸੌ ਵੀਹ ਬਿਕਰਮੀ ਦੇਵੇ ਮਾਣ ਵਡਿਆਈਆ। ਵੀਹ ਸੌ ਵੀਹ ਬਿਕਰਮੀ ਦੇਵੇ ਮਾਣਾ, ਹਰਿ ਸਤਿਗੁਰ ਖੇਲ ਕਰਾਇੰਦਾ। ਤਖ਼ਤੋਂ ਲਾਹੇ ਰਾਜਾ ਰਾਣਾ, ਸਿਰ ਤਾਜ ਨਾ ਕੋਇ ਟਿਕਾਇੰਦਾ। ਜਨ ਭਗਤਾਂ ਦੇਵੇ ਇਕ ਧਿਆਨਾ, ਧਿਆਨ ਧਿਆਨ ਵਿਚ ਮਿਲਾਇੰਦਾ। ਹਰਿਜਨ ਸਾਚਾ ਸੁਘੜ ਸਿਆਣਾ, ਗੁਰ ਸਤਿਗੁਰ ਦਰਸ਼ਨ ਪਾਇੰਦਾ। ਵੀਹ ਸੌ ਵੀਹ ਬਿਕਰਮੀ ਪਰਮ ਪੁਰਖ ਪਤਿਪਰਮੇਸ਼ਵਰ ਪਾਰਬ੍ਰਹਮ ਪ੍ਰਭ ਹੋਏ ਪਰਧਾਨਾ, ਸਚ ਪਰਧਾਨਗੀ ਆਪ ਕਮਾਇੰਦਾ। ਏਕਾ ਹੁਕਮ ਦੇਵੇ ਧੁਰ ਫ਼ੁਰਮਾਣਾ, ਨੌਂ ਖੰਡ ਪ੍ਰਿਥਮੀ ਆਪ ਜਣਾਇੰਦਾ। ਵੀਹ ਸੋ ਇਕੀ ਝੁੱਲੇ ਸੱਤ ਰੰਗ ਨਿਸ਼ਾਨਾ, ਸੱਤਾਂ ਦੀਪਾਂ ਹੁਕਮ ਮਨਾਇੰਦਾ। ਵਾਹਵਾ ਖੇਲ ਕਰੇ ਭਗਵਾਨਾ, ਭਗਵਨ ਆਪਣਾ ਰਾਹ ਚਲਾਇੰਦਾ। ਕੋਈ ਭੇਵ ਨਾ ਜਾਣੇ ਜੀਵ ਜਹਾਨਾ, ਮਨ ਮਤ ਬੁੱਧ ਅੰਤ ਕੋਇ ਨਾ ਆਇੰਦਾ। ਗੁਰਸਿਖਾਂ ਗੁਰਮੁਖਾਂ ਗੁਰ ਸਤਿਗੁਰ ਦੇਵੇ ਨਾਮ ਨਿਧਾਨਾ, ਨਿਜ ਆਤਮ ਪਰਮਾਤਮ ਬ੍ਰਹਮ ਪਾਰਬ੍ਰਹਮ ਮੇਲ ਮਿਲਾਇੰਦਾ। ਵੀਹ ਸੌ ਵੀਹ ਬਿਕਰਮੀ ਸ੍ਰਿਸ਼ਟ ਸਬਾਈ ਕਰੇ ਪਰਵਾਨਾ, ਹੁਕਮ ਹਾਕਮ ਆਪ ਸੁਣਾਇੰਦਾ। ਗੁਰਮੁਖ ਸਖੀਆਂ
ਮਿਲ ਮਿਲ ਮੰਗਲ ਗਾਣਾ, ਗਾ ਗਾ ਮੰਗਲ ਘਰ ਘਰ ਸ਼ੁਕਰ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜਨ ਭਗਤਾਂ ਅੱਗੇ ਆਪਣਾ ਸੀਸ ਨਿਵਾਇੰਦਾ।
੯ ਮੱਘਰ ੨੦੧੯ ਬਿਕਰਮੀ ਕਰਤਾਰ ਸਿੰਘ ਦੇ ਗ੍ਰਹਿ ਪਿੰਡ ਭੁੰਬਲੀ ਜ਼ਿਲਾ ਗੁਰਦਾਸ ਪੁਰ
ਸਾਚੀ ਸੋਚ ਧੁਰ ਵਸਤ, ਜਨ ਭਗਤਾਂ ਝੋਲੀ ਪਾਇੰਦਾ। ਲਹਿਣਾ ਦੇਣਾ ਦੇਵੇ ਦਸਤ ਬਦਸਤ, ਦੀਨ ਦਿਆਲ ਦੀਨਾਂ ਨਾਥ ਦਇਆ ਕਮਾਇੰਦਾ। ਲੇਖਾ ਚੁਕਾਏ ਕੀਟ ਹਸਤ, ਨੀਚ ਊਚ ਰੰਗ ਰੰਗਾਇੰਦਾ। ਦਿਵਸ ਰੈਣ ਰਹਿਣ ਮਸਤ, ਨਾਮ ਮਸਤੀ ਇਕ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਸਾਚੀ ਸੋਚ ਜਨ ਭਗਤਾਂ ਝੋਲੀ ਡਾਲ, ਸੋ ਪੁਰਖ ਨਿਰੰਜਣ ਦਇਆ ਕਮਾਈਆ। ਆਪੇ ਵੇਖੇ ਮੁਰੀਦਾਂ ਹਾਲ, ਮੁਰਸ਼ਦ ਬਣਿਆ ਸੱਚਾ ਮਾਹੀਆ। ਜੁਗ ਚੌਕੜੀ ਅਵੱਲੜੀ ਚਾਲ, ਚਾਲ ਨਿਰਾਲੀ ਇਕ ਰਖਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸਾਚੀ ਵਸਤ ਰੱਖੀ ਸੰਭਾਲ, ਗੁਰ ਅਵਤਾਰ ਪੀਰ ਪੈਗ਼ੰਬਰ ਨਾ ਕਿਸੇ ਵਰਤਾਈਆ। ਕਲਜੁਗ ਅੰਤ ਜਨ ਭਗਤਾਂ ਪਿਛੇ ਘਾਲੇ ਆਪਣੀ ਘਾਲ, ਬਣ ਸੇਵਕ ਸੇਵ ਕਮਾਈਆ। ਦਿਵਸ ਰੈਣ ਅਠੇ ਪਹਿਰ ਘੜੀ ਪਲ ਚਲੇ ਨਾਲ ਨਾਲ, ਵਿਛੜ ਕਦੇ ਨਾ ਜਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲ, ਜੀਵਣ ਜੁਗਤ ਜਗਤ ਜਣਾਈਆ। ਨੇੜ ਨਾ ਆਏ ਕਾਲ ਮਹਾਂਕਾਲ, ਮਹਾਂਕਾਲ ਆਪਣਾ ਹੁਕਮ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸਾਚੀ ਸੋਚ ਭਗਤਨ ਗੰਢ, ਸੋ ਪੁਰਖ ਨਿਰੰਜਣ ਆਪ ਰਖਾਇੰਦਾ। ਨਿਰਗੁਣ ਸਰਗੁਣ ਪਾਏ ਠੰਡ, ਸਾਂਤਕ ਸਤਿ ਸਤਿ ਕਰਾਇੰਦਾ। ਆਤਮ ਪਰਮਾਤਮ ਇਕ ਅਨੰਦ, ਨਿਜਾਨੰਦ ਰਸ ਚਖਾਇੰਦਾ। ਜੋਤੀ ਨੂਰ ਸਾਚਾ ਚੰਦ, ਚੰਦ ਚਾਂਦਨਾ ਇਕ ਰਖਾਇੰਦਾ। ਦੂਈ ਦਵੈਤੀ ਢਾਹ ਕੰਧ, ਭਾਂਡਾ ਭਰਮ ਭੌ ਭੰਨਾਇੰਦਾ। ਪੰਚ ਵਿਕਾਰਾ ਕਰੇ ਖੰਡ ਖੰਡ, ਖੰਡਾ ਇਕੋ ਨਾਮ ਉਠਾਇੰਦਾ। ਲੇਖਾ ਚੁਕਾਏ ਬੱਤੀ ਦੰਦ, ਰਸਨਾ ਜਿਹਵਾ ਵੇਖ ਵਖਾਇੰਦਾ। ਸੋਹੰ ਢੋਲਾ ਸੁਣਾਏ ਸਾਚਾ ਛੰਦ, ਸੰਸਾ ਰੋਗ ਨਾ ਕੋਇ ਰਖਾਇੰਦਾ। ਜਨਮ ਜਨਮ ਦਾ ਮੇਟੇ ਪੰਧ, ਆਵਣ ਜਾਵਣ ਲੇਖੇ ਲਾਇੰਦਾ। ਨਜ਼ਰ ਨਾ ਆਏ ਜਗਤ ਨੇਤਰ ਅੰਧ, ਲੱਖ ਚੁਰਾਸੀ ਭਰਮ ਭੁਲਾਇੰਦਾ। ਪੁਰਖ ਅਕਾਲ ਸੁੱਤਾ ਦੇ ਕਰ ਕੰਡ, ਆਪਣੀ ਕਰਵਟ ਨਾ ਕੋਇ ਬਦਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਵਸਤ ਹਰਿ ਭਗਤ ਦੁਆਰ, ਭਗਵਨ ਆਪਣੇ ਆਪ ਰਿਹਾ ਵਰਤਾਈਆ। ਜਿਸ ਦੀ ਸੋਚ ਸੋਚ ਨਾ ਸਕੇ ਗੁਰ ਅਵਤਾਰ, ਪੀਰ ਪੈਗ਼ੰਬਰ ਅੰਤ ਕਹਿਣ ਨਾ ਪਾਈਆ। ਜੁਗ ਚੌਕੜੀ ਗਾ ਗਾ ਗਏ ਵਾਰ, ਵਾਰਤਾ ਲੋਕਮਾਤ ਸੁਣਾਈਆ। ਮਾਣਸ ਜਨਮ ਗਏ ਹਾਰ, ਹਰਿ ਕਾ ਭੇਵ ਕੋਇ ਨਾ ਆਈਆ। ਬੇਅੰਤ ਬੇਅੰਤ ਬੇਅੰਤ ਕਹਿ ਪੁਕਾਰ, ਨਿਉਂ ਨਿਉਂ ਸਜਦਾ ਸੀਸ ਝੁਕਾਈਆ। ਸੋਚਿਆਂ ਸੋਚ ਵਿਚ ਨਾ ਆਏ ਨਿਰੰਕਾਰ, ਨਿਰਗੁਣ ਦਾਤਾ ਵਡ ਵਡਿਆਈਆ। ਕਲਜੁਗ ਅੰਤਮ ਹੋ ਖ਼ਬਰਦਾਰ, ਜਨ ਭਗਤਾਂ ਸਾਚੀ ਖ਼ਬਰ ਆਪ ਸੁਣਾਈਆ। ਆਓ ਵੇਖੋ ਜਿਸ ਦਾ ਅੰਤ ਨਾ ਪਾਰਾਵਾਰ, ਬੇਅੰਤ ਆਪਣਾ ਫੇਰਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਬੱਧੇ ਚਰਨਾਂ ਨਾਲ, ਚਰਨ ਚਰਨੋਦਕ ਇਕ ਵਖਾਈਆ। ਜਨ
ਭਗਤਾਂ ਪਿਛੇ ਹੋਇਆ ਆਪ ਬੇਹਾਲ, ਬਿਹਬਲ ਆਪਣਾ ਰੂਪ ਵਟਾਈਆ। ਸਚਖੰਡ ਨਿਵਾਸੀ ਮਾਰੀ ਇਕੋ ਛਾਲ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਹਰਿ ਖੇਲ ਅਪਾਰਾ, ਭਗਤਨ ਮੀਤਾ ਆਪ ਕਰਾਇੰਦਾ। ਨਿਰਗੁਣ ਸਰਗੁਣ ਬਣ ਵਣਜਾਰਾ, ਸਤਿਗੁਰ ਸਾਚਾ ਹੱਟ ਖੁਲ੍ਹਾਇੰਦਾ। ਵਸਤ ਅਮੋਲਕ ਨਾਮ ਥਾਰਾ, ਥਿਰ ਘਰ ਵਾਸੀ ਆਪ ਟਿਕਾਇੰਦਾ। ਤੋਲਣਹਾਰਾ ਪਰਵਰਦਿਗਾਰਾ ਬੇਪਰਵਾਹ ਦਇਆ ਕਮਾਇੰਦਾ। ਵੰਡਣਹਾਰਾ ਅਗੰਮ ਅਪਾਰਾ, ਅਲੱਖ ਅਗੋਚਰ ਅਥਾਹ ਰਾਹ ਚਲਾਇੰਦਾ। ਵੇਖਣਹਾਰਾ ਸਰਬ ਸੰਸਾਰਾ, ਲੱਖ ਚੁਰਾਸੀ ਫੋਲ ਫੁਲਾਇੰਦਾ। ਦੇਵਣਹਾਰਾ ਚਰਨ ਪਿਆਰਾ, ਹਰਿਜਨ ਸਾਚੇ ਆਪ ਜਗਾਇੰਦਾ। ਆਤਮ ਅੰਤਰ ਕਰ ਉਜਿਆਰਾ, ਜਗਤ ਬਸੰਤਰ ਅਗਨ ਬੁਝਾਇੰਦਾ। ਏਕਾ ਮੰਤਰ ਸੋਹੰ ਨਾਮ ਜੈਕਾਰਾ, ਸੋ ਪੁਰਖ ਨਿਰੰਜਣ ਆਪ ਦ੍ਰਿੜਾਇੰਦਾ। ਪਾਰਬ੍ਰਹਮ ਬ੍ਰਹਮ ਖੇਲ ਨਿਆਰਾ, ਖ਼ਾਲਕ ਖ਼ਲਕ ਆਪ ਕਰਾਇੰਦਾ। ਸ਼ਾਹੋ ਭੂਪ ਬਣ ਸਿਕਦਾਰਾ, ਤਖ਼ਤ ਨਿਵਾਸੀ ਹੁਕਮ ਮਨਾਇੰਦਾ। ਕਾਗਦ ਕਲਮ ਨਾ ਲਿਖਣਹਾਰਾ, ਵਿਸ਼ਨ ਬ੍ਰਹਮਾ ਸ਼ਿਵ ਭੇਵ ਨਾ ਪਾਇੰਦਾ। ਗੁਰ ਅਵਤਾਰ ਕਰਨ ਨਿਮਸਕਾਰਾ, ਪੀਰ ਪੈਗ਼ੰਬਰ ਸਜਦਾ ਸੀਸ ਝੁਕਾਇੰਦਾ। ਮਹਾਂਬਲੀ ਇਕ ਅਵਤਾਰਾ, ਆਦਿ ਜੁਗਾਦੀ ਵੇਸ ਵਟਾਇੰਦਾ। ਸਚਖੰਡ ਵਸੇ ਧਾਮ ਨਿਆਰਾ, ਨਿਹਚਲ ਆਪਣਾ ਆਸਣ ਲਾਇੰਦਾ। ਨਾਦ ਅਨਾਦੀ ਬੋਲ ਜੈਕਾਰਾ, ਸ਼ਬਦੀ ਸ਼ਬਦ ਰਾਗ ਸੁਣਾਇੰਦਾ। ਪਵਣ ਪਵਣੀ ਇਕ ਹੁਲਾਰਾ, ਅਵਣ ਗਵਣ ਫੇਰਾ ਪਾਇੰਦਾ। ਤੰਦ ਤਾਰ ਨਾ ਕੋਇ ਸਤਾਰਾ, ਸਤਿ ਸਤਿਵਾਦੀ ਹੁਕਮ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਵਸਤ ਜਨ ਭਗਤਾਂ ਹੱਥ ਫੜਾਇੰਦਾ। ਭਗਤਾਂ ਦੇਵੇ ਹਰਿ ਜੂ ਦਾਤ, ਦਾਤਾ ਦਾਨੀ ਦਇਆ ਕਮਾਈਆ। ਕਲਜੁਗ ਮੇਟ ਅੰਧੇਰੀ ਰਾਤ, ਸਤਿਜੁਗ ਸਾਚਾ ਚੰਦ ਰੁਸ਼ਨਾਈਆ। ਗ਼ਰੀਬ ਨਿਮਾਣਿਆਂ ਪੁਛਣ ਆਇਆ ਵਾਤ, ਬਿਨ ਸੱਦਿਆਂ ਘਰ ਘਰ ਫੇਰਾ ਪਾਈਆ। ਦਿਵਸ ਰੈਣ ਰੈਣ ਦਿਵਸ ਸੱਜਣ ਸੁਹੇਲਾ ਗਾਵੇ ਗਾਥ, ਗਾ ਗਾ ਆਪਣਾ ਸ਼ੁਕਰ ਮਨਾਈਆ। ਚਾਰ ਜੁਗ ਜਿਸ ਦੀ ਕਿਸੇ ਨਾ ਆਈ ਹਾਥ, ਪਾਰ ਕਿਨਾਰਾ ਨਾ ਕੋਇ ਵਖਾਈਆ। ਸੋ ਜਨ ਭਗਤਾਂ ਬਣਿਆ ਦਾਸ, ਚਾਕਰ ਚਾਕਰੀ ਇਕ ਕਮਾਈਆ। ਤਨ ਮਾਟੀ ਕੀਤਾ ਖ਼ਾਕ, ਪੰਜ ਤੱਤ ਨਾ ਕੋਇ ਵਡਿਆਈਆ। ਨਿਰਗੁਣ ਜੋਤ ਸੱਜਣ ਸਾਕ, ਹਰਿ ਸ਼ਬਦ ਵੱਜੇ ਵਧਾਈਆ। ਸਚ ਰਸੂਲ ਪਾਕੀ ਪਾਕ, ਨਬੀ ਆਪਣਾ ਫੇਰਾ ਪਾਈਆ। ਚੌਦਾਂ ਲੋਕ ਦਏ ਤਲਾਕ, ਚੌਦਾਂ ਤਬਕ ਰਹੇ ਕੁਰਲਾਈਆ। ਦੋ ਜਹਾਨ ਸੁਣਾਏ ਏਕਾ ਆਇਤ, ਸ਼ਰੀਅਤ ਇਕੋ ਇਕ ਸਮਝਾਈਆ। ਪਰਗਟ ਹੋਇਆ ਸਾਖਿਆਤ, ਸਾਹਿਬ ਸਤਿਗੁਰ ਸੱਚਾ ਮਾਹੀਆ। ਜਨ ਭਗਤ ਬਣਾਏ ਪਾਰਜਾਤ, ਸਿੰਮਲ ਰੁੱਖ ਨਾ ਕੋਇ ਵਖਾਈਆ। ਦੇਵਣਹਾਰਾ ਇਕੋ ਦਾਤ, ਨਾਮ ਨਾਮਾ ਝੋਲੀ ਪਾਈਆ। ਲੇਖਾ ਜਾਣੇ ਪੱਤਣ ਘਾਟ, ਪੁਰਖ ਅਬਿਨਾਸ਼ੀ ਡੇਰਾ ਲਾਈਆ। ਅੰਤ ਮੁਕਾਵਣ ਆਇਆ ਵਾਟ, ਪਾਂਧੀ ਕੋਇ ਰਹਿਣ ਨਾ ਪਾਈਆ। ਸਚ ਵਖਾਏ ਇਕੋ ਖਾਟ, ਆਤਮ ਸੇਜਾ ਸੋਭਾ ਪਾਈਆ। ਨਿਰਮਲ ਜੋਤ ਕਰ ਪਰਕਾਸ਼, ਅਗਿਆਨ ਅੰਧੇਰ ਚੁਕਾਈਆ। ਲੇਖਾ ਜਾਣ ਪਵਣ ਸਵਾਸ, ਸਵਾਸ, ਸਵਾਸਾਂ ਰਿਹਾ ਸਮਾਈਆ। ਦਿਵਸ ਰੈਣ ਰੈਣ ਦਿਵਸ ਆਤਮ ਪਰਮਾਤਮ ਕਰੇ ਭੋਗ ਬਲਾਸ, ਬ੍ਰਹਮ ਪਾਰਬ੍ਰਹਮ ਧੁਰ ਸੰਜੋਗੀ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਈਆ। ਸਾਚਾ ਖੇਲ ਕਰੇ ਕਰਤਾਰਾ, ਹਰਿ ਕਰਨੀ ਆਪ ਕਰਾਇੰਦਾ। ਜੁਗ ਚੌਕੜੀ ਵੇਖਣਹਾਰਾ,
ਕਲਜੁਗ ਅੰਤਮ ਫੇਰਾ ਪਾਇੰਦਾ। ਰੂਪ ਰੰਗ ਤੇ ਵਸੇ ਬਾਹਰਾ, ਰੇਖ ਭੇਖ ਨਾ ਕੋਇ ਜਣਾਇੰਦਾ। ਸਚਖੰਡ ਸੁਹਾਏ ਇਕ ਦਵਾਰਾ ਦਰਗਾਹ ਸਾਚੀ ਆਸਣ ਲਾਇੰਦਾ। ਕਲਜੁਗ ਅੰਤ ਹੋ ਉਜਿਆਰਾ, ਨੂਰੋ ਨੂਰ ਡਗਮਗਾਇੰਦਾ। ਵਸਣਹਾਰਾ ਧਾਮ ਨਿਆਰਾ, ਸੰਬਲ ਆਪਣਾ ਡੇਰਾ ਲਾਇੰਦਾ। ਸਤਿ ਸਤਿਵਾਦੀ ਬੋਲ ਜੈਕਾਰਾ, ਜੈ ਜੈਕਾਰ ਇਕੋ ਨਾਮ ਸੁਣਾਇੰਦਾ। ਚਾਰ ਵਰਨਾਂ ਦਏ ਅਧਾਰਾ, ਚਾਰੇ ਖਾਣੀ ਚਾਰੇ ਬਾਣੀ ਮੇਲ ਮਿਲਾਇੰਦਾ। ਰਾਗਾਂ ਨਾਦਾਂ ਵਸੇ ਬਾਹਰਾ, ਛੱਤੀ ਰਾਗ ਭੇਵ ਨਾ ਪਾਇੰਦਾ। ਕਰੇ ਖੇਲ ਅਗੰਮ ਅਪਾਰਾ, ਅਲੱਖ ਅਲੱਖਣਾ ਵੇਸ ਵਟਾਇੰਦਾ। ਖੋਲ੍ਹੇ ਤਾਕ ਇਕ ਕਵਾੜਾ, ਦੋ ਜਹਾਨਾਂ ਕੁੰਡਾ ਲਾਹਿੰਦਾ। ਚੌਦਾਂ ਤਬਕਾਂ ਪਾਵੇ ਸਾਰਾ, ਚੌਦਾਂ ਲੋਕ ਭੇਵ ਚੁਕਾਇੰਦਾ। ਚੌਦਾਂ ਵਿਦਿਆ ਕਰੇ ਖ਼ਵਾਰਾ, ਚਾਰੋਂ ਕੁੰਟ ਫੋਲ ਫੁਲਾਇੰਦਾ। ਦਹਿ ਦਿਸ਼ਾ ਦੇਵੇ ਇਕ ਸਹਾਰਾ, ਉਤਰ ਪੂਰਬ ਪੱਛਮ ਦੱਖਣ ਮੰਡਲ ਮੰਡਪ ਆਪਣੇ ਰੰਗ ਰੰਗਾਇੰਦਾ। ਲੇਖਾ ਜਾਣੇ ਸੂਰਜ ਚੰਦ ਸਤਾਰਾ, ਸਤਹ ਆਪਣੀ ਨਾ ਕਿਸੇ ਸਮਝਾਇੰਦਾ। ਜੁਗ ਚੌਕੜੀ ਲੈ ਅਵਤਾਰਾ, ਨਿਰਗੁਣ ਸਰਗੁਣ ਸੇਵਾ ਲਾਇੰਦਾ। ਕਲਜੁਗ ਅੰਤਮ ਨਿਰਗੁਣ ਆਇਆ ਪਹਿਲੀ ਵਾਰਾ, ਸਰਗੁਣ ਚੋਲਾ ਨਾ ਕੋਇ ਹੰਢਾਇੰਦਾ। ਮੰਗਣ ਨਾ ਜਾਏ ਕਿਸੇ ਦੁਆਰਾ, ਖ਼ਾਲੀ ਝੋਲੀ ਨਾ ਕੋਇ ਵਖਾਇੰਦਾ। ਦੇਵਣਹਾਰ ਸਰਬ ਸੰਸਾਰਾ, ਸਤਿ ਭੰਡਾਰਾ ਆਪ ਵਰਤਾਇੰਦਾ। ਬੋਲਣਹਾਰਾ ਨਾਮ ਜੈਕਾਰਾ, ਨਾਮ ਨਿਧਾਨਾ ਆਪ ਉਪਜਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖਣਹਾਰ ਅਖਾੜਾ, ਜੁਗ ਚੌਕੜੀ ਨਾਚ ਨਚਾਇੰਦਾ। ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸਤਿ ਸਤਿਵਾਦੀ ਪੁਰਖ ਅਕਾਲ ਇਕੋ ਲਾੜਾ, ਸੀਸ ਜਗਦੀਸ਼ ਇਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਕਰੇ ਆਪ, ਘਰ ਆਪਣੇ ਖ਼ੁਸ਼ੀ ਮਨਾਈਆ। ਜਨ ਭਗਤਾਂ ਬਣੇ ਮਾਈ ਬਾਪ, ਪਿਤਾ ਪੂਤ ਦਏ ਵਡਿਆਈਆ। ਇਕੋ ਮੰਤਰ ਇਕੋ ਪਾਠ, ਪੂਜਾ ਇਕੋ ਇਕ ਸਮਝਾਈਆ। ਇਕ ਸਰੋਵਰ ਮਾਰੇ ਠਾਠ, ਅੱਠਸੱਠ ਬੈਠੇ ਮੁਖ ਸ਼ਰਮਾਈਆ। ਇਕੋ ਦੇਵਣਹਾਰਾ ਦਾਤ, ਦਇਆਵਾਨ ਇਕ ਹੋ ਜਾਈਆ। ਇਕੋ ਪੁਛਣਹਾਰਾ ਵਾਤ, ਨਿਰਗੁਣ ਆਪਣਾ ਫੇਰਾ ਪਾਈਆ। ਪੀਰ ਪੈਗ਼ੰਬਰ ਗੁਰ ਅਵਤਾਰ ਬੈਠੇ ਇਕ ਜਮਾਤ, ਦੂਸਰ ਅੱਖਰ ਨਾ ਕੋਇ ਪੜ੍ਹਾਈਆ। ਹਰਿ ਹਰਿ ਦਰਸ਼ਨ ਸਾਖਿਆਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪ ਉਠਾਈਆ। ਆਪਣਾ ਪਰਦਾ ਚੁਕੇ ਉਹਲਾ, ਆਲਮ ਉਲਮਾ ਭੇਵ ਕੋਇ ਨਾ ਪਾਇੰਦਾ। ਨਿਰਗੁਣ ਨਿਰਵੈਰ ਪੁਰਖ ਅਕਾਲ ਬਦਲੇ ਚੋਲਾ, ਚੋਲੀ ਰੰਗ ਨਾ ਕੋਇ ਵਖਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਦੇਂਦਾ ਰਿਹਾ ਮਾਣ ਲੋਕਮਾਤ ਕਲਾ ਸੋਲਾ, ਸੋਲਾਂ ਕਲ ਆਪਣੇ ਚਰਨਾਂ ਹੇਠ ਦਬਾਇੰਦਾ। ਚਾਰ ਜੁਗ ਖਾਣੀ ਬਾਣੀ ਵੇਦ ਪੁਰਾਨੀ ਅੰਜੀਲ ਕੁਰਾਨੀ ਪਵੌਂਦਾ ਰਿਹਾ ਰੌਲਾ, ਆਪਣਾ ਭੇਵ ਨਾ ਕਿਸੇ ਖੁਲ੍ਹਾਇੰਦਾ। ਕੋਈ ਕੂਕੇ ਇਕੋ ਮੌਲਾ, ਮੌਲਾ ਹੱਥ ਕਿਸੇ ਨਾ ਆਇੰਦਾ। ਗੁਰ ਅਵਤਾਰਾਂ ਨਾਲ ਕਰਦਾ ਰਿਹਾ ਕੌਲਾ, ਕੀਤਾ ਕੌਲ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਵੈਰ ਵੇਸ ਵਟਾਇੰਦਾ। ਕੀਤਾ ਕੌਲ ਦੱਸੇ ਨਿਰੰਕਾਰ, ਨਿਰਗੁਣ ਆਪਣੀ ਦਇਆ ਕਮਾਈਆ । ਹਰ ਘਟ ਵਸੇ ਵਿਚ ਸੰਸਾਰ, ਘਰ ਘਰ ਬੈਠਾ ਡੇਰਾ ਲਾਈਆ। ਵੇਖਣਹਾਰਾ ਰੈਣ ਅੰਧੇਰੀ ਮਸੇ ਅੰਧ ਅੰਧਿਆਰ, ਕੂੜ ਕੁੜਿਆਰਾ ਵੇਖ ਵਖਾਈਆ। ਪਾਵੇ ਸਾਰ ਧੂਆਂਧਾਰ, ਧੁੰਦੂਕਾਰ ਦਏ ਮਿਟਾਈਆ। ਗ਼ਫ਼ਲਤ ਵਿਚ ਨਾ ਆਏ ਪਰਵਰਦਿਗਾਰ, ਬੇਪਰਵਾਹ ਫੇਰਾ
ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੋਚ ਬਿਨ ਸੋਚਿਆਂ ਭਗਤਾਂ ਹੱਥ ਫੜਾਈਆ। ਸਾਚੀ ਸੋਚ ਝੋਲੀ ਪਾ, ਝੂਲਾ ਆਪਣੇ ਨਾਮ ਲਗਾਇੰਦਾ। ਸਤਿਗੁਰ ਨਿਰਗੁਣ ਬਣਿਆ ਆਪ ਮਲਾਹ, ਬੇੜਾ ਆਪਣੇ ਕੰਧ ਉਠਾਇੰਦਾ। ਅੱਗੇ ਪਿਛੇ ਫਿਰੇ ਖ਼ੁਦਾ, ਖ਼ੁਦ ਆਪਣੀ ਸੇਵ ਕਮਾਇੰਦਾ। ਰਹਿਬਰ ਬਣਿਆ ਬੇਪਰਵਾਹ, ਬੇਨਜ਼ੀਰ ਵੇਸ ਵਟਾਇੰਦਾ। ਸਚ ਖ਼ਤਾਬ ਦਏ ਦਿਵਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਇੰਦਾ। ਸਾਚੀ ਸੋਚ ਪੱਲੇ ਬੰਨ੍ਹ, ਜਨ ਭਗਤਾਂ ਦਏ ਵਡਿਆਈਆ। ਧੁਰਦਰਗਾਹੀ ਸਾਚਾ ਧੰਨ, ਧੰਨ ਖ਼ਜ਼ੀਨਾ ਇਕ ਲੁਟਾਈਆ। ਏਥੇ ਓਥੇ ਕੋਈ ਨਾ ਦੇਵੇ ਡੰਨ, ਰਾਏ ਧਰਮ ਬੈਠਾ ਸੀਸ ਝੁਕਾਈਆ। ਭਗਤ ਭਗਵੰਤ ਚੜ੍ਹਾਏ ਚੰਨ, ਸੂਰਜ ਚੰਦ ਨੈਣ ਸ਼ਰਮਾਈਆ। ਸਤਿ ਪੁਰਖ ਨਿਰੰਜਣ ਬੇੜਾ ਦਿਤਾ ਬੰਨ੍ਹ, ਬੰਨ੍ਹ ਬੇੜਾ ਆਪਣੇ ਕੰਧ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਧਾਰ ਆਪ ਜਣਾਈਆ। ਧੁਰ ਦੀ ਧਾਰ ਸਚ ਸੰਦੇਸ਼ਾ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਜਨ ਭਗਤਾਂ ਚੁਕਾਵਣ ਆਇਆ ਲੇਖਾ, ਆਪਣਾ ਲੇਖਾ ਭਗਤਾਂ ਹੱਥ ਫੜਾਇੰਦਾ। ਗ਼ਰੀਬ ਨਿਮਾਣਿਆਂ ਨਿਉਂ ਨਿਉਂ ਕਰੇ ਆਪ ਆਦੇਸਾ, ਆਪਣਾ ਸਿਰ ਜਨ ਭਗਤਾਂ ਭੇਟ ਚੜ੍ਹਾਇੰਦਾ। ਰੂਪ ਧਰਿਆ ਮੁਛ ਦਾੜ੍ਹੀ ਨਾ ਕੋਇ ਕੇਸਾ, ਮੂੰਡ ਮੁੰਡਾਇਆ ਨਜ਼ਰ ਕੋਇ ਨਾ ਆਇੰਦਾ। ਜਿਸ ਦੁਆਰੇ ਕੋਟਨ ਕੋਟ ਖਲੋਤੇ ਬ੍ਰਹਮਾ ਵਿਸ਼ਨ ਮਹੇਸ਼ਾ, ਮਹਿਫ਼ਲ ਆਪਣੀ ਇਕ ਲਗਾਇੰਦਾ। ਕਰਨਹਾਰਾ ਸਾਚਾ ਹੇਤਾ, ਨਿਤ ਨਵਿਤ ਫੇਰਾ ਪਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਨਾਲ ਖੇਡਦਾ ਰਿਹਾ ਖੇਡਾਂ, ਨਿੱਕੀ ਨਿੱਕੀ ਖੇਡ ਆਪ ਜਣਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਜਣਾਇੰਦਾ। ਆਪਣਾ ਭੇਵ ਦੱਸੇ ਹਾਲ, ਅਹਿਵਾਲ ਨਾ ਕੋਇ ਜਣਾਈਆ। ਕਲਜੁਗ ਅੰਤਮ ਸਭ ਦੇ ਸਿਰ ਤੇ ਕੂਕੇ ਕਾਲ, ਕਾਲ ਨਗਾਰਾ ਇਕ ਵਜਾਈਆ। ਅੰਤਮ ਦਿਸੇ ਨਾ ਕੋਇ ਦਲਾਲ, ਜਗਤ ਦਲਾਲੀ ਨਾ ਕੋਇ ਵਖਾਈਆ। ਫਲ ਨਾ ਦਿਸੇ ਕਿਸੇ ਡਾਲ, ਪਤਝੜ ਵੇਖੇ ਥਾਉਂ ਥਾਈਂਆ। ਗੁਰਮੁਖਾਂ ਵਸੇ ਆਪ ਨਾਲ, ਨਾਮ ਆਪਣਾ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਸਮਝਾਈਆ। ਸਾਚੀ ਖੇਲ ਦੱਸਣ ਆਇਆ, ਸੋ ਪੁਰਖ ਨਿਰੰਜਣ ਮੀਤ। ਤ੍ਰੈਗੁਣ ਮਾਇਆ ਪਰਦਾ ਲਾਹਿਆ, ਨਜ਼ਰੀ ਆਇਆ ਇਕ ਅਤੀਤ। ਆਪਣਾ ਮਾਰਗ ਆਪ ਵਖਾਇਆ, ਸੋਹੰ ਢੋਲਾ ਗਾਓ ਗੀਤ। ਜਨਮ ਮਰਨ ਦਾ ਦੁੱਖ ਮਿਟਾਇਆ, ਸਤਿਜੁਗ ਚਲਾਈ ਸਾਚੀ ਰੀਤ। ਘਰ ਵਿਚ ਘਰ ਦਏ ਦਿਖਾਇਆ, ਨਾਤਾ ਤੁਟੇ ਮੰਦਰ ਮਸੀਤ। ਆਤਮ ਪਰਮਾਤਮ ਦਏ ਮਿਲਾਇਆ, ਪਰਖਣਹਾਰਾ ਲੱਖ ਚੁਰਾਸੀ ਨੀਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਹਸਤ ਕੀਟ। ਹਸਤ ਕੀਟ ਵੇਖੇ ਆਪ, ਹਰਿ ਆਪਣੀ ਦਇਆ ਕਮਾਈਆ। ਚਾਰ ਵਰਨ ਦਾ ਇਕੋ ਜਾਪ, ਰਸਨਾ ਜਿਹਵਾ ਦਏ ਸਮਝਾਈਆ। ਆਤਮ ਪਰਮਾਤਮ ਸੱਚਾ ਪਾਠ, ਪੂਜਾ ਇਕੋ ਇਕ ਵਖਾਈਆ। ਸਰ ਸਰੋਵਰ ਘਰ ਮੰਦਰ ਵਖਾਏ ਤਾਟ, ਅੰਮ੍ਰਿਤ ਇਕੋ ਤਾਲ ਭਰਾਈਆ। ਨਿਰਮਲ ਜੋਤ ਜਗਾਏ ਲਲਾਟ, ਨੂਰੋ ਨੂਰ ਨੂਰ ਰੁਸ਼ਨਾਈਆ। ਨਾਤਾ ਤੁਟੇ ਆਨ ਬਾਟ, ਮਾਤ ਗਰਭ ਨਾ ਫੇਰਾ ਪਾਈਆ। ਲੱਖ ਚੁਰਾਸੀ ਮੁਕੇ ਵਾਟ, ਜੂਨੀ ਜੂਨ ਨਾ ਕੋਇ ਭੁਆਈਆ। ਲੇਖਾ ਚੁਕਾਏ ਧੁਰ ਮਸਤਕ ਮਾਥ, ਲਹਿਣਾ ਦੇਣਾ ਝੋਲੀ ਪਾਈਆ। ਮੇਲ ਮਿਲਾਵਾ ਸਾਚੇ ਨਾਥ, ਅਨਾਥਾਂ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਸੋਚ ਵਿਚਾਰ, ਬਿਨ ਸੋਚਿਆਂ ਆਪ ਜਣਾਇੰਦਾ। ਲੇਖਾ ਜਾਣ ਧੁਰ ਦਰਬਾਰ, ਧੁਰ ਦਰਬਾਰੀ ਫੇਰਾ ਪਾਇੰਦਾ। ਹਿੱਸਾ ਵੰਡੇ ਵਿਚ ਸੰਸਾਰ, ਦਹਿ ਦਿਸ਼ਾ ਖੋਜ ਖੁਜਾਇੰਦਾ। ਗੁਰਮੁਖਾਂ ਲੇਖਾ ਝੋਲੀ ਦੇਵੇ ਡਾਲ, ਪੂਰਬ ਲਹਿਣਾ ਆਪ ਮੁਕਾਇੰਦਾ। ਦੋ ਜਹਾਨਾਂ ਬਣੇ ਦਲਾਲ, ਏਥੇ ਓਥੇ ਸੇਵ ਕਮਾਇੰਦਾ। ਲੇਖੇ ਲਾਏ ਪੰਜ ਤੱਤ ਕਾਇਆ ਮਾਟੀ ਖਾਲ, ਖ਼ਾਲਕ ਆਪਣੇ ਰੰਗ ਰੰਗਾਇੰਦਾ। ਸ਼ਬਦ ਅਨਾਦ ਵਜਾਏ ਤਾਲ, ਧੁਨ ਅਨਾਦੀ ਰਾਗ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰ ਕਿਰਪਾ ਵੇਖ ਵਖਾਇੰਦਾ। ਕਰ ਕਿਰਪਾ ਵੇਖੇ ਨਰਾਇਣ ਨਰ, ਨਿਜ ਘਰ ਆਪਣਾ ਫੇਰਾ ਪਾਈਆ। ਆਤਮ ਪਰਮਾਤਮ ਖ੍ਹੋਲ ਦਰ, ਦਰ ਦਰਵਾਜਾ ਕੁੰਡਾ ਲਾਹੀਆ। ਸਤਿ ਪਰਕਾਸ਼ ਇਕੋ ਧਰ, ਅਗਿਆਨ ਅੰਧੇਰ ਦਏ ਚੁਕਾਈਆ। ਸਵਛ ਸਰੂਪੀ ਅੱਗੇ ਖੜ੍ਹ, ਦਰਸੀ ਦਰਸ ਆਪ ਵਖਾਈਆ। ਨਾ ਕੋਈ ਸੀਸ ਨਾ ਕੋਈ ਧੜ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਸ਼ਬਦ ਅਗੰਮੀ ਏਕਾ ਪੜ੍ਹ, ਨਿਸ਼ਅੱਖਰ ਕਰੇ ਪੜ੍ਹਾਈਆ। ਆਤਮ ਸੇਜਾ ਬਹੇ ਚੜ੍ਹ, ਸਚ ਸਿੰਘਾਸਣ ਡੇਰਾ ਲਾਈਆ। ਸੁਰਤ ਸਵਾਣੀ ਲਏ ਫੜ, ਸ਼ਬਦ ਹਾਣੀ ਮੇਲ ਮਿਲਾਈਆ। ਆਪ ਵਸਾਏ ਸਾਚਾ ਘਰ, ਘਰ ਘਰ ਵਿਚ ਵੱਜੇ ਵਧਾਈਆ। ਨਿਰਭੌ ਚੁਕਾਏ ਭੈ ਡਰ, ਭਿਆਨਕ ਰੂਪ ਨਾ ਕੋਇ ਵਖਾਈਆ। ਸਾਚਾ ਘਾੜਨ ਆਪੇ ਘੜ, ਘੜ ਘੜ ਵੇਖੇ ਚਾਈਂ ਚਾਈਂਆ। ਆਪ ਬੰਧਾਏ ਆਪਣੇ ਲੜ, ਪੱਲੂ ਏਕਾ ਗੰਢ ਪੁਆਈਆ। ਨਾ ਜਨਮੇ ਨਾ ਜਾਏ ਮਰ, ਜਨਮ ਮਰਨ ਨਾ ਕੋਇ ਰਖਾਈਆ। ਮਾਣਸ ਜਨਮ ਨਾ ਜਾਏ ਹਰ, ਜਿਸ ਸਿਰ ਆਪਣਾ ਹੱਥ ਟਿਕਾਈਆ। ਲੇਖਾ ਜਾਣੇ ਨਾਰੀ ਨਰ, ਨਰ ਨਰਾਇਣ ਵੱਡੀ ਵਡਿਆਈਆ। ਸੇਵਾ ਕਰੇ ਦਰ ਦਰ, ਹਰਿ ਦਰਦੀ ਦਰਦ ਵੰਡਾਈਆ। ਵਸਤ ਅਮੋਲਕ ਇਕੋ ਧਰ, ਧਰਨੀ ਧਰਤ ਧਵਲ ਦਏ ਸੁਹਾਈਆ। ਆਪਣੀ ਕਰਨੀ ਆਪੇ ਕਰ, ਕਰਤਾ ਪੁਰਖ ਖੇਲ ਵਖਾਈਆ। ਕਲਜੁਗ ਅੰਤਮ ਕਿਲਾ ਤੋੜ ਹੰਕਾਰੀ ਗੜ੍ਹ, ਕੂੜੀ ਕਿਰਿਆ ਦਏ ਖਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਰ ਆਪਣਾ ਨਾਮ ਵਖਾਈਆ। ਵਰ ਦਾਤਾ ਸ੍ਰੀ ਭਗਵਾਨ, ਭਗਵਨ ਆਪਣੀ ਦਇਆ ਕਮਾਇੰਦਾ। ਵੇਖਣਹਾਰਾ ਸਚ ਨਿਸ਼ਾਨ, ਸਚ ਸੁੱਚ ਨਾਲ ਮਿਲਾਇੰਦਾ। ਬਣਾਵਣਹਾਰਾ ਸਤਿ ਵਿਧਾਨ, ਵਿਦਤ ਆਪਣਾ ਭੇਵ ਚੁਕਾਇੰਦਾ। ਅਖਵਾਵਣਹਾਰਾ ਇਕੋ ਕਾਹਨ, ਸਚਖੰਡ ਸਾਚੇ ਡੇਰਾ ਲਾਇੰਦਾ। ਗਵੌਣਹਾਰਾ ਇਕੋ ਰਾਮ, ਰਮੱਯਾ ਆਪਣਾ ਨਾਉਂ ਪਰਗਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਰਚਾਇੰਦਾ। ਆਪਣਾ ਖੇਲ ਰਚ ਨਿਰੰਕਾਰ, ਨਿਰਗੁਣ ਆਪਣੀ ਧਾਰ ਚਲਾਈਆ। ਕਲਜੁਗ ਅੰਤ ਹੋ ਤਿਆਰ, ਤ੍ਰੈਗੁਣ ਅਤੀਤਾ ਫੇਰਾ ਪਾਈਆ। ਗੁਰ ਅਵਤਾਰਾਂ ਸੁਰਤ ਸੰਭਾਲ, ਪੀਰ ਪੈਗ਼ੰਬਰਾਂ ਆਪ ਉਠਾਈਆ। ਅੰਤਮ ਲੇਖਾ ਸਭ ਨੂੰ ਦਏ ਵਖਾਲ, ਬਚਿਆ ਕੋਇ ਰਹਿਣ ਨਾ ਪਾਈਆ। ਦੀਨ ਮਜ਼੍ਹਬ ਹੋਏ ਬੇਹਾਲ, ਚਾਰੋਂ ਕੁੰਟ ਕੁੰਟ ਲੜਾਈਆ। ਸਾਚੀ ਸਿਖਿਆ ਕੋਈ ਨਾ ਸਕੇ ਸਿਖਾਲ, ਆਤਮ ਪਰਮਾਤਮ ਮੇਲ ਨਾ ਕੋਇ ਮਿਲਾਈਆ। ਦੂਈ ਦਵੈਤੀ ਚਲੀ ਚਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਰਿਹਾ ਕਰਾਈਆ। ਸਾਚਾ ਖੇਲ ਕਰੇ ਅੰਤਮ ਜੁਗ, ਜੁਗ ਚੌਕੜੀ ਆਪ ਮਿਟਾਇੰਦਾ। ਕਲਜੁਗ ਔਧ ਗਈ ਪੁਗ, ਵੇਲਾ ਆਪਣੇ ਹੱਥ ਰਖਾਇੰਦਾ। ਲੱਖ ਚੁਰਾਸੀ ਕੂੜੀ ਚੋਗ ਲਈ ਚੁਗ, ਅੰਤਮ ਲੇਖਾ ਆਪ ਮੁਕਾਇੰਦਾ। ਕਿਸੇ ਸੰਗ ਨਾ ਜਾਏ ਕੁਛ, ਖ਼ਾਲੀ ਹੱਥ ਸਰਬ ਫਿਰਾਇੰਦਾ। ਪੀਰ ਪੈਗ਼ੰਬਰ ਗੁਰ
ਅਵਤਾਰ ਇਕ ਦੂਜੇ ਨੂੰ ਰਹੇ ਪੁਛ, ਹਰਿ ਜੂ ਕੀ ਕੀ ਖੇਲ ਵਰਤਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਜੋ ਬੈਠਾ ਰਿਹਾ ਲੁਕ, ਕਲਜੁਗ ਅੰਤਮ ਵੇਸ ਵਟਾਇੰਦਾ। ਸਤਿ ਸਰੂਪ ਸ਼ਾਹੋ ਭੂਪ, ਸ਼ੇਰ ਹੋ ਕੇ ਰਿਹਾ ਬੁੱਕ, ਦੋ ਜਹਾਨਾਂ ਭਬਕ ਲਗਾਇੰਦਾ। ਲੱਖ ਚੁਰਾਸੀ ਡਰਦਾ ਬੂਟਾ ਰਿਹਾ ਸੁੱਕ, ਸੁਕਿਆ ਹਰਾ ਨਾ ਕੋਇ ਕਰਾਇੰਦਾ। ਧਰਤ ਮਾਤ ਦੀ ਖ਼ਾਲੀ ਕਰੇ ਕੁੱਖ, ਜਨ ਜਨਨੀ ਵੇਖ ਵਖਾਇੰਦਾ। ਜਨ ਭਗਤਾਂ ਮੇਟੇ ਵਿਛੋੜਾ ਦੁੱਖ, ਆਪ ਆਪਣਾ ਮੇਲ ਮਿਲਾਇੰਦਾ। ਦਰਸ਼ਨ ਦੇ ਦੇ ਮੇਟੇ ਤ੍ਰਿਸਨਾ ਭੁੱਖ, ਭੁਖਿਆਂ ਭੁੱਖ ਆਪ ਗਵਾਇੰਦਾ। ਸੋਚਿਆਂ ਕੋਈ ਨਾ ਸਕੇ ਸੋਚ, ਸੋਚ ਵਿਚ ਕਦੇ ਨਾ ਆਇੰਦਾ। ਹਰਿ ਕਾ ਭਾਣਾ ਕੋਈ ਨਾ ਸਕੇ ਰੋਕ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਢਾਵਣਹਾਰਾ ਕਿਲਾ ਕੋਟ, ਬੰਕ ਦਵਾਰਾ ਇਕ ਵਖਾਇੰਦਾ। ਜਿਸ ਮੰਦਰ ਪਰਗਟਾਏ ਨਿਰਮਲ ਜੋਤ, ਸੋ ਮੰਦਰ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਰ ਇਕੋ ਇਕ ਅਖਵਾਇੰਦਾ। ਇਕੋ ਨਰ ਨਰ ਨਰਾਇਣ, ਨਾਰੀ ਵੇਖੇ ਸਰਬ ਲੋਕਾਈਆ। ਰਸਨਾ ਕੋਈ ਨਾ ਸਕੇ ਕਹਿਣ, ਕਹਿ ਕਹਿ ਅੰਤ ਕੋਇ ਨਾ ਪਾਈਆ। ਬਿਨ ਭਗਵੰਤ ਦਰਸ ਨਾ ਪੇਖੇ ਕੋਈ ਨੈਣ, ਕਬੀਰ ਜੋਲਾਹਾ ਦਏ ਗਵਾਈਆ। ਲੇਖਾ ਜਾਣੇ ਨੁਕਤਾ ਐਨ ਗ਼ੈਨ, ਐਨ ਆਪਣਾ ਰੂਪ ਸਮਝਾਈਆ। ਲਹਿਣਾ ਦੇਣ ਚੁਕਾਏ ਸਾਕ ਸੱਜਣ ਸੈਣ, ਸੈਣ ਇਕੋ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਵਸਤ ਆਪ ਵਰਤਾਈਆ। ਸਾਚੀ ਵਸਤ ਨਾਮ ਅਮੋਲਕ, ਅਨਮੁਲੀ ਝੋਲੀ ਪਾਇੰਦਾ। ਆਪ ਟਿਕਾਏ ਕਾਇਆ ਗੋਲਕ, ਤ੍ਰੈਗੁਣ ਉਤੇ ਪਰਦਾ ਪਾਇੰਦਾ। ਸ਼ਬਦ ਵਜਾਏ ਅਗੰਮੀ ਢੋਲਕ, ਢੋਲਾ ਆਪਣਾ ਰਾਗ ਸੁਣਾਇੰਦਾ। ਆਪੇ ਬਣਿਆ ਰਹੇ ਅਨਬੋਲਤ, ਰਸਨਾ ਜਿਹਵਾ ਨਾ ਕੋਇ ਹਿਲਾਇੰਦਾ। ਆਦਿ ਜੁਗਾਦਿ ਸਦਾ ਅਨਡੋਲਤ, ਡੁਲ ਕਦੇ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਇਕੋ ਵਰ, ਵਰ ਇਕੋ ਨਾਮ ਵਖਾਇੰਦਾ। ਇਕੋ ਨਾਮ ਹਰਿ ਗੁਣਵੰਤ, ਗੁਰਮੁਖ ਝੋਲੀ ਪਾਈਆ। ਹੋਏ ਧਨਾਢ ਵਡਾ ਧੰਨਵੰਤ, ਦਰ ਮੰਗਣ ਕਿਸੇ ਨਾ ਜਾਈਆ। ਆਤਮ ਪਰਮਾਤਮ ਮਣੀਆ ਮੰਤ, ਮਨ ਵਾਸਨਾ ਦਏ ਮੁਕਾਈਆ। ਮੇਲ ਮਿਲਾਏ ਹਰਿ ਜੂ ਕੰਤ, ਘਰ ਸਾਚੇ ਵੱਜੇ ਵਧਾਈਆ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਈਆ। ਗੜ੍ਹ ਤੁਟੇ ਹਉਮੇ ਹੰਗਤ, ਹੰ ਬ੍ਰਹਮ ਮਮ ਨਾ ਕੋਇ ਚਤੁਰਾਈਆ। ਮੇਲ ਮਿਲਾਏ ਸਾਚੀ ਸੰਗਤ, ਹਰਿ ਸੰਗਤ ਰੂਪ ਸਮਾਈਆ । ਹਰਿ ਕਾ ਭੇਵ ਨਾ ਜਾਣੇ ਕੋਈ ਪੰਡਤ, ਪੜ੍ਹਿਆਂ ਹੱਥ ਕਿਸੇ ਨਾ ਆਈਆ। ਕਰੇ ਖੇਲ ਬਾਰ ਅਨਕ, ਅਨਕ ਕਲ ਆਪ ਵਰਤਾਈਆ। ਲੇਖਾ ਜਾਣੇ ਸੰਤ ਸੁਹੇਲੇ ਜਿਉਂ ਜਨ ਜਨਕ, ਜਨ ਆਪਣੀ ਗੋਦ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜਨ ਭਗਤਾਂ ਕਰੇ ਆਪ ਪਰਖ, ਬਣ ਬਣ ਪਾਰਖੂ ਫੇਰਾ ਪਾਈਆ। ਪਾਰਖੂ ਬਣ ਲਾਏ ਕਸਵਟੀ, ਕਸਵਟੀ ਆਪਣਾ ਨਾਂਉਂ ਰਖਾਇੰਦਾ। ਗੁਰਮੁਖ ਕਿਸੇ ਤੋਲ ਨਾ ਤੁਲੇ ਤਕੜੀ ਸੇਰ ਵੱਟੀ, ਚੌਦਾਂ ਭਾਰ ਨਾ ਤੁਲ ਰਖਾਇੰਦਾ। ਗੁਰਮੁਖ ਨਾਮ ਕਿਸੇ ਨਾ ਮਿਲੇ ਹੱਟੀ, ਚੌਦਾਂ ਲੋਕ ਸਰਬ ਕੁਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਆਪ ਸਾਲਾਹਿੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰਾ ਧੁਰ ਦਾ ਦਾਨ, ਧੁਰ ਦੀ ਸੋਚ ਜਨ ਭਗਤਾਂ ਵਿਚ ਰਖਾਇੰਦਾ ।