੧੦ ਮੱਘਰ ੨੦੧੯ ਬਿਕਰਮੀ ਚਾਨਣ ਸ਼ਾਹ ਨਾਲ ਗੋਸ਼ਟ ਭੁੰਬਲੀ ਜ਼ਿਲਾ ਗੁਰਦਾਸ ਪੁਰ
ਕਵਣ ਦੁਆਰੇ ਹੋਏ ਸਤਿਸੰਗ, ਸਤਿਗੁਰ ਬੈਠਾ ਆਸਣ ਲਾਈਆ। ਕਵਣ ਦੁਆਰੇ ਚੜ੍ਹੇ ਰੰਗ, ਰੰਗ ਉਤਰ ਕਦੇ ਨਾ ਜਾਈਆ। ਕਵਣ ਸੇਜ ਸੋਹੇ ਪਲੰਘ, ਕਵਣ ਕੰਤ ਰਿਹਾ ਹੰਢਾਈਆ। ਕਵਣ ਮਨ ਵਾਸਨਾ ਕਰੇ ਖੰਡ, ਖੰਡਾ ਖੜਗ ਨਾਮ ਹੱਥ ਉਠਾਈਆ। ਕਵਣ ਦੇਵੇ ਇਕ ਅਨੰਦ, ਅਨੰਦ ਅਨੰਦ ਵਿਚ ਵਖਾਈਆ । ਕਵਣ ਸੁਣਾਏ ਸੁਹਾਗੀ ਛੰਦ, ਬਿਨ ਰਸਨਾ ਜਿਹਵਾ ਗਾਈਆ। ਕਵਣ ਲਹਿਣਾ ਦੇਣਾ ਚੁਕਾਏ ਜੀਉ ਇੰਡ ਪਿੰਡ ਬ੍ਰਹਿਮੰਡ, ਬ੍ਰਹਿਮਾਂਡ ਕਰੇ ਸ਼ਨਵਾਈਆ। ਕਵਣ ਨਾਤਾ ਤੋੜੇ ਬੱਤੀ ਦੰਦ, ਮਨ ਮਤ ਬੁੱਧ ਨਾ ਕੋਇ ਚਤੁਰਾਈਆ। ਕਵਣ ਲੇਖ ਚੁਕਾਏ ਭੇਖ ਪਖੰਡ, ਸਚ ਸੁੱਚ ਦਏ ਦ੍ਰਿੜਾਈਆ। ਕਵਣ ਦੁਆਰੇ ਅੱਗੇ ਜਾਏ ਲੰਘ, ਅੱਧਵਿਚਕਾਰ ਨਾ ਕੋਇ ਅਟਕਾਈਆ। ਕਵਣ ਦੁਆਰੇ ਚੜ੍ਹੇ ਸਾਚਾ ਚੰਦ, ਸੂਰਜ ਚੰਦ ਨਾ ਕੋਇ ਰੁਸ਼ਨਾਈਆ। ਕਵਣ ਗ੍ਰਹਿ ਮਿਲੇ ਸੂਰਾ ਸਰਬੰਗ, ਸੋ ਪੁਰਖ ਨਿਰੰਜਣ ਆਸਣ ਲਾਈਆ। ਚਾਨਣ ਸ਼ਾਹ ਕਿਉਂ ਦਿਤੀ ਕੰਡ, ਕੰਢਾ ਵੇਖਣ ਆਇਆ ਸੱਚਾ ਮਾਹੀਆ। ਸੁਰਤ ਦੁਹਾਗਣ ਹੋਈ ਰੰਡ, ਕੰਤ ਕੰਤੂਹਲ ਨਜ਼ਰ ਨਾ ਆਈਆ। ਆਤਮ ਨੇਤਰ ਦਿਸੇ ਅੰਧ, ਨਿਜ ਨੇਤਰ ਨਾ ਕੋਇ ਰੁਸ਼ਨਾਈਆ। ਰਸਨਾ ਜਿਹਵਾ ਜਗਤ ਡੰਡ, ਡੰਕਾ ਡੋਰੂ ਰਹੀ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਖੇਲ ਕਰ, ਪੁਛਣ ਆਇਆ ਇਕੋ ਘਰ, ਕਵਣ ਮੰਦਰ ਨਿਰਗੁਣ ਬੈਠਾ ਆਸਣ ਲਾਈਆ। ਕਵਣ ਦੁਆਰ ਸ਼ਬਦ ਧੁਨਕਾਰ, ਧੁੰਨ ਅਨਾਦੀ ਨਾਦ ਵਜਾਇੰਦਾ। ਕਵਣ ਘਰ ਨਿਰਮਲ ਜੋਤ ਕਰੇ ਪਰਕਾਸ਼, ਨੂਰ ਨੁਰਾਨਾ ਡਗਮਗਾਇੰਦਾ। ਕਵਣ ਦੁਆਰ ਸਾਹਿਬ ਸਤਿਗੁਰ ਵਸੇ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਡੇਰਾ ਲਾਇੰਦਾ। ਕਵਣ ਗ੍ਰਹਿ ਸਤਿ ਪੁਰਖ ਨਿਰੰਜਣ ਕਰੇ ਖੇਲ ਤਮਾਸ਼, ਸਚਖੰਡ ਦੁਆਰਾ ਏਕੰਕਾਰਾ ਨਿਰਗੁਣ ਧਾਰਾ ਵੇਸ ਵਟਾਇੰਦਾ। ਕਵਣ ਰੂਪ ਸ਼ਾਹੋ ਭੂਪ ਪੂਰੀ ਪੂਰਨ ਕਰੇ ਆਸ, ਆਸਾ ਤ੍ਰਿਸ਼ਨਾ ਨਾ ਕੋਇ ਵਧਾਇੰਦਾ। ਚਾਨਣ ਸ਼ਾਹ ਆਪਣੀ ਮੰਜ਼ਲ ਦੱਸਣੀ ਖ਼ਾਸ, ਖ਼ੁਲਾਸਾ ਹਰਿ ਜੂ ਪੁੱਛ ਪੁਛਾਇੰਦਾ। ਕਵਣ ਵਸਤ ਰੱਖੀ ਪਾਸ, ਕਾਇਆ ਚੋਲੇ ਬੰਦ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁਛਣਹਾਰਾ ਇਕੋ ਘਰ, ਕਾਇਆ ਮੰਦਰ ਅੰਦਰ ਡੂੰਘੀ ਕੰਦਰ ਖੋਜ ਖੁਜਾਇੰਦਾ। ਆਪਣਾ ਆਪ ਦੱਸ ਹਾਲ, ਹਾਲਤ ਹਰਿ ਜੂ ਪੁੱਛ ਪੁਛਾਈਆ। ਕਵਣ ਰੂਪ ਖੇਲ ਕਰੇ ਕਾਲ, ਨਵ ਨੌਂ ਫੇਰਾ ਪਾਈਆ। ਕਵਣ ਲੇਖਾ ਜਾਣੇ ਮਹਾਂਕਾਲ, ਮਹਾਂਬਲੀ ਵਡ ਵਡਿਆਈਆ। ਕਵਣ ਦੁਆਰੇ ਗੁਰ ਸ਼ਬਦ ਮਿਲੇ ਦਲਾਲ, ਸਚ ਦਲਾਲੀ ਇਕ ਕਮਾਈਆ। ਕਵਣ ਦੁਆਰੇ ਜੋਤ ਨਿਰੰਜਣ ਦੀਪਕ ਦੇਵੇ ਬਾਲ, ਆਦਿ ਨਿਰੰਜਣ ਬੇਪਰਵਾਹੀਆ। ਕਵਣ ਦੁਆਰੇ ਸਚ ਵਖਾਏ ਸੱਚੀ ਧਰਮਸਾਲ, ਧਰਮ ਦੁਆਰਾ ਇਕ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਧਾਂ ਸੰਤਾਂ ਜੀਵਾਂ ਜੰਤਾਂ ਅੰਦਰ ਬਾਹਰ ਜਾਣੇ ਚਾਲ, ਅਭੁੱਲ ਭੁੱਲ ਕਦੇ ਨਾ ਜਾਈਆ। ਆਪਣੀ ਮੰਜ਼ਲ ਦੇਣੀ ਦੱਸ, ਦਹਿ ਦਿਸ਼ਾ ਵੇਖ ਵਖਾਇੰਦਾ। ਕਵਣ ਦੁਆਰੇ ਸੁਰਤੀ ਰਹੀ ਵਸ, ਵੇਸ ਅਵੇਸ ਕਵਣ ਕਰਾਇੰਦਾ। ਕਵਣ ਕੂਟੇ ਰਿਹਾ ਨੱਸ, ਉਤਰ ਪੂਰਬ ਪੱਛਮ ਦੱਖਣ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁੱਛਣ ਆਇਆ ਇਕੋ ਘਰ, ਜਿਸ ਮੰਦਰ ਗ੍ਰਹਿ ਅੰਦਰ ਪਰਕਾਸ਼, ਸ਼ਬਦ ਜੋਤ ਖੇਲ ਕਰਾਇੰਦਾ। ਜੋਤ ਸ਼ਬਦ ਕਵਣ ਧਾਰ, ਕਵਣ ਘਰ ਮਿਲੇ ਵਡਿਆਈਆ। ਕਵਣ ਬਿਧ ਮਿਲੇ ਮੀਤ ਮੁਰਾਰ, ਪਰਮ ਪੁਰਖ ਬੇਪਰਵਾਹੀਆ। ਆਲਸ ਨਿੰਦਰਾ
ਕਰ ਖ਼ਵਾਰ, ਜਾਗਤ ਸੋਵਤ ਏਕਾ ਰੰਗ ਵਖਾਈਆ। ਪਰਾ ਪਸੰਤੀ ਮਧਮ ਬੈਖ਼ਰੀ ਕਰ ਖ਼ਵਾਰ, ਆਤਮ ਪਰਮਾਤਮ ਭੇਵ ਅਭੇਦ ਜਣਾਈਆ। ਬ੍ਰਹਮ ਪਾਰਬ੍ਰਹਮ ਖੋਲ੍ਹ ਕਿਵਾੜ, ਖ਼ਾਲਕ ਖ਼ਲਕ ਵੇਖ ਵਖਾਈਆ। ਨੂਰ ਇਲਾਹੀ ਪਰਵਰਦਿਗਾਰ, ਜਲਵਾ ਹੱਕ ਦਏ ਜਣਾਈਆ। ਸ਼ਨਾਖ਼ਤ ਕਰੇ ਅਗੰਮ ਅਪਾਰ, ਸਾਖਿਆਤ ਆਪਣਾ ਰੂਪ ਵਟਾਈਆ। ਸੋ ਸਤਿਗੁਰ ਪੂਰਾ ਸੱਚਾ ਮਿਹਰਵਾਨ, ਮਿਹਰ ਨਜ਼ਰ ਇਕ ਉਠਾਈਆ। ਆਤਮ ਅੰਤਰ ਦੇਵੇ ਬ੍ਰਹਮ ਗਿਆਨ, ਬ੍ਰਹਮ ਵਿਦਿਆ ਕਰੇ ਪੜ੍ਹਾਈਆ। ਰਸਨਾ ਜਿਹਵਾ ਕਰੇ ਨਾ ਕੋਈ ਕਲਿਆਣ, ਬੋਲਤ ਬੋਲ ਨਾ ਕੋਇ ਸੁਣਾਈਆ। ਕਾਇਆ ਵੇਖੇ ਸਚ ਮਿਆਨ, ਸਾਚਾ ਖੰਡਾ ਇਕ ਵਖਾਈਆ। ਕਵਣ ਦੁਆਰ ਮਿਲੇ ਭਗਵਾਨ, ਸਚ ਸਿੰਘਾਸਣ ਬੈਠਾ ਆਸਣ ਲਾਈਆ। ਚਾਨਣ ਸ਼ਾਹ ਦੇਣਾ ਆਪਣਾ ਆਪ ਬਿਆਨ, ਭੇਵ ਅਭੇਦ ਖੁਲ੍ਹਾਈਆ। ਪੁਛਣਹਾਰਾ ਨਾ ਬਣਿਆ ਅੰਞਾਣ, ਹਰ ਘਟ ਜਾਣੇ ਥਾਉਂ ਥਾਈਂਆ। ਅੰਦਰ ਬਾਹਰ ਗੁਪਤ ਜ਼ਾਹਰ, ਨਿਰਗੁਣ ਦਾਤਾ ਪੁਰਖ ਬਿਧਾਤਾ ਬੇਅੰਤ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁਛਣ ਆਇਆ ਇਕੋ ਘਰ, ਜਿਸ ਘਰ ਸੰਤ ਸੁਹੇਲੇ ਗੁਰੂ ਗੁਰ ਚੇਲੇ, ਹਰਿ ਸਤਿਗੁਰ ਮਿਲ ਮਿਲ ਮਿਲ ਖ਼ੁਸ਼ੀ ਮਨਾਈਆ। ਘਰ ਵਿਚ ਘਰ ਘਰ ਕਵਣ ਸੁਹਾਗ, ਕਵਣ ਖੇਲ ਕਰਾਈਆ। ਕਵਣ ਨਾਦ ਸ਼ਬਦ ਧੁਨ ਰਾਗ, ਕਵਣ ਗੀਤ ਗੋਬਿੰਦ ਅਲਾਈਆ। ਕਵਣ ਤਾਲ ਤਲਵਾੜਾ ਵਜਾਏ ਸਾਜ, ਸਾਜਣ ਆਪਣੀ ਸੇਵ ਕਮਾਈਆ। ਕਵਣ ਰੱਖਣਹਾਰਾ ਲਾਜ, ਸਿਰ ਆਪਣਾ ਹੱਥ ਟਿਕਾਈਆ। ਕਵਣ ਖੋਲ੍ਹਣਹਾਰਾ ਪਾਜ, ਪਰਦਾ ਆਪਣਾ ਨਾ ਕੋਇ ਜਣਾਈਆ। ਜਿਸ ਨੂੰ ਕਹਿੰਦੇ ਗੁਰੂ ਮਹਾਰਾਜ, ਸੋ ਗੁਰ ਸ਼ਬਦ ਵਸੇ ਕਵਣ ਥਾਈਂਆ। ਜਿਸ ਦੀ ਕੰਨਾਂ ਨਾਲ ਸੁਣੀ ਨਾ ਜਾਏ ਆਵਾਜ਼, ਕਵਣ ਹੁਜਰੇ ਬਾਂਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣ ਆਇਆ ਸੰਤ ਸਮਾਜ, ਜਗਤ ਭਾਗ ਵੰਡ ਵੰਡਾਈਆ। ਆਦਿ ਜੁਗਾਦੀ ਇਕੋ ਸਤਿਗੁਰ, ਦੂਸਰ ਅਵਰ ਨਾ ਕੋਇ ਜਣਾਈਆ। ਦਰਗਾਹ ਸਾਚੀ ਬੈਠਾ ਧੁਰ, ਸਚਖੰਡ ਸਾਚੇ ਸੋਭਾ ਪਾਈਆ। ਸ਼ਬਦੀ ਸੁਰਤੀ ਰਿਹਾ ਜੁੜ, ਮੂਰਤ ਅਕਾਲ ਬੇਪਰਵਾਹੀਆ। ਅੱਠੇ ਪਹਿਰ ਚੜ੍ਹਿਆ ਰਹੇ ਘੋੜ, ਦੋ ਜਹਾਨਾਂ ਚਰਨਾਂ ਹੇਠ ਦਬਾਈਆ। ਲੱਖ ਚੁਰਾਸੀ ਵੇਖਣਹਾਰਾ ਰੀਠਾ ਮਿੱਠਾ ਕੌੜ, ਆਤਮ ਪਰਮਾਤਮ ਖੋਜ ਖੁਜਾਈਆ। ਦਿਵਸ ਰੈਣ ਅੱਠੇ ਪਹਿਰ ਰਿਹਾ ਬੌਹੜ, ਸਦਾ ਸੁਹੇਲਾ ਸੱਚਾ ਮਾਹੀਆ। ਜਿਸ ਦੁਆਰੇ ਸਾਧ ਸੰਤ ਕੋਟਨ ਕੋਟ, ਰਹੇ ਦੌੜ, ਦੌੜਿਆਂ ਹੱਥ ਕਿਸੇ ਨਾ ਆਈਆ। ਸੋ ਸਾਹਿਬ ਸਤਿਗੁਰ ਇਕੋ ਵੇਖਿਆ ਕਰ ਕੇ ਗ਼ੌਰ, ਦੂਸਰੇ ਵਲ ਅੱਖ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਇਕੋ ਗੁਰ ਗੁਰ ਸਤਿਗੁਰ ਆਪ ਹੋ ਜਾਈਆ। ਜਵਾਬ ਵਲੋਂ ਲਾਜਵਾਬ, ਰੁਹਾਨੀਅਤ ਕੰਮ ਕਿਸੇ ਨਾ ਆਈਆ। ਜਿਸ ਦਾ ਲੈਂਦੇ ਰਹੇ ਖ਼ਵਾਬ, ਸੋ ਖ਼ਵਾਬ ਵਿਚ ਦਰਸ ਦੇਣ ਨਾ ਆਈਆ। ਕਾਇਆ ਖ਼ਾਲੀ ਦਿਸੇ ਮਹਿਰਾਬ, ਮਹਿਬੂਬ ਬੈਠਾ ਮੁਖ ਛੁਪਾਈਆ। ਮਨ ਵਾਸਨਾ ਵੱਜੇ ਰਬਾਬ, ਮਤ ਮਤਵਾਲੀ ਤੰਦੀ ਤੰਦ ਰਖਾਈਆ। ਲੇਖਾ ਮੰਗੇ ਹੱਕ ਜਨਾਬ, ਹਕੀਕਤ ਪਰਦਾ ਆਪਣਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪਣੇ ਹੱਥ ਰਖਾਈਆ। ਏਥੇ ਅੰਤ ਕੋਈ ਨਾ ਰਿਹਾ, ਕੋਟਨ ਕੋਟ ਗੁਰ ਅਵਤਾਰ ਪੀਰ ਪੈਗ਼ੰਬਰ ਗਏ ਫੇਰਾ ਪਾਈਆ। ਅੰਤ ਕਾਲ ਪੰਜ ਤੱਤ ਕਾਇਆ ਬੁਰਜ ਸਭ ਦਾ ਢਹਿਆ, ਢੈ ਢੈ ਢੇਰੀ ਖ਼ਾਕ ਮਿਲਾਈਆ। ਪ੍ਰਭ ਕਾ ਭਾਣਾ ਸਭ ਨੇ ਸਹਿਆ, ਸਿਰ ਸਿਰ ਹੁਕਮ ਮਨਾਈਆ। ਆਦਿ ਜੁਗਾਦਿ
ਜੁਗਾ ਜੁਗੰਤਰ ਪੁਰਖ ਅਕਾਲ ਇਕੋ ਆਪਣੇ ਜਿਹਾ ਆਪੇ ਰਿਹਾ, ਲੱਖ ਚੁਰਾਸੀ ਜੁਗ ਜੁਗ ਕਾਲ ਫਾਸ ਲਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਵਸੇ ਆਪੇ ਘਰ, ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਜੁਗ ਚੌਕੜੀ ਗੇੜਾ ਗੇੜੇ ਨਾਲ ਭੁਆਈਆ। ਆਤਮ ਬ੍ਰਹਮ ਪੰਜ ਤੱਤ ਵਸੇ, ਈਸ਼ ਜੀਵ ਖੇਲ ਕਰਾਇੰਦਾ। ਮਨ ਵਾਸਨਾ ਜੀਵ ਫਸੇ, ਸ੍ਰਿਸ਼ਟ ਸਬਾਈ ਨਾਚ ਨਚਾਇੰਦਾ। ਗੁਰਮੁਖ ਵਿਰਲਾ ਸਤਿਗੁਰ ਦੁਆਰੇ ਬਹਿ ਬਹਿ ਹੱਸੇ, ਮਿਲ ਸਤਿਗੁਰ ਖ਼ੁਸ਼ੀ ਮਨਾਇੰਦਾ। ਸਤਿਗੁਰ ਪੂਰਾ ਤੀਰ ਨਿਰਾਲਾ ਇਕੋ ਕਸੇ, ਨਾਮ ਚਿਲਾ ਹੱਥ ਉਠਾਇੰਦਾ। ਜਗਤ ਵਿਕਾਰਾ ਫੜ ਫੜ ਝੱਸੇ, ਆਸਾ ਤ੍ਰਿਸਨਾ ਮਾਇਆ ਮਮਤਾ ਹਉਂਮੇ ਹੰਗਤਾ ਕਾਮ ਕਰੋਧ ਲੋਭ ਮੋਹ ਹੰਕਾਰ ਨਾਤਾ ਤੋੜ ਤੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਅੰਤ ਕਲਜੁਗ ਸੰਤ ਲਏ ਫੜ, ਨਾਮ ਡੋਰੀ ਹੱਥ ਉਠਾਇੰਦਾ ।
੧੦ ਮੱਘਰ ੨੦੧੯ ਬਿਕਰਮੀ ਜੁਗਿੰਦਰ ਸਿੰਘ ਦੇ ਗ੍ਰਹਿ ਪਿੰਡ ਡਡਵਾਂ ਜ਼ਿਲਾ ਗੁਰਦਾਸ ਪੁਰ
ਸਚਖੰਡ ਦੁਆਰ ਸੱਚਾ ਸ਼ਹਿਨਸ਼ਾਹ, ਸੋ ਪੁਰਖ ਨਿਰੰਜਣ ਬੈਠਾ ਧਿਆਨ ਲਗਾਈਆ। ਦੋ ਜਹਾਨਾਂ ਵੇਖੇ ਥਾਉਂ ਥਾਂ, ਥਿਰ ਘਰ ਵਾਸੀ ਆਪਣਾ ਕੁੰਡਾ ਲਾਹੀਆ । ਵਿਸ਼ਨ ਬ੍ਰਹਮਾ ਸ਼ਿਵ ਰਹੇ ਕੁਰਲਾ, ਨਾਅਰਾ ਇਕੋ ਇਕ ਲਗਾਈਆ। ਪੀਰ ਪੈਗ਼ੰਬਰ ਮਾਰਨ ਧਾਹ, ਉਚੀ ਕੂਕ ਕੂਕ ਸੁਣਾਈਆ। ਗੁਰ ਅਵਤਾਰ ਰਹੇ ਧਿਆ, ਬੇਅੰਤ ਤੇਰੀ ਵਡਿਆਈਆ। ਜੁਗ ਚੌਕੜੀ ਗਏ ਵਿਹਾ, ਕੋਟਨ ਕੋਟ ਕਾਲ ਬਿਤਾਈਆ। ਸਤਿਜੁਗ ਤ੍ਰੇਤਾ ਦੁਆਪਰ ਲਿਆ ਹੰਡਾ, ਕਲਜੁਗ ਖੇਲ ਵਡ ਵਡਿਆਈਆ । ਤੇਰਾ ਲੇਖਾ ਕੋਈ ਲਿਖ ਸਕੇ ਨਾ, ਲਿਖਤ ਵਿਚ ਕਦੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਸਚਖੰਡ ਬੈਠਾ ਡੇਰਾ ਲਾਈਆ। ਸਚਖੰਡ ਨਿਵਾਸੀ ਸ਼ਾਹ ਪਾਤਸ਼ਾਹ, ਸ਼ਹਿਨਸ਼ਾਹ ਆਪਣਾ ਆਸਣ ਲਾਇੰਦਾ। ਨਿਰਗੁਣ ਸਰਗੁਣ ਵੇਖਣਹਾਰਾ ਰਾਹ, ਬੇਪਰਵਾਹ ਖੇਲ ਕਰਾਇੰਦਾ। ਆਦਿ ਜੁਗਾਦੀ ਵਡ ਮਲਾਹ, ਖੇਵਟ ਖੇਟਾ ਨਾਉਂ ਰਖਾਇੰਦਾ। ਧੁਰ ਫ਼ੁਰਮਾਣਾ ਹੁਕਮ ਜਣਾ, ਸਚ ਸੰਦੇਸ਼ਾ ਇਕ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਆਪਣਾ ਰੰਗ ਰੰਗਾਇੰਦਾ। ਸਚਖੰਡ ਨਿਵਾਸੀ ਰੰਗ ਅਪਾਰਾ, ਸੋ ਪੁਰਖ ਨਿਰੰਜਣ ਆਪ ਰੰਗਾਈਆ। ਹਰਿ ਪੁਰਖ ਨਿਰੰਜਣ ਹੋ ਉਜਿਆਰਾ, ਨਿਰਗੁਣ ਬੈਠਾ ਆਸਣ ਲਾਈਆ। ਏਕੰਕਾਰਾ ਕਰ ਪਸਾਰਾ, ਵੇਖਣਹਾਰਾ ਥਾਉਂ ਥਾਈਂਆ। ਆਦਿ ਨਿਰੰਜਣ ਨੂਰ ਉਜਿਆਰਾ, ਰਵ ਸਸ ਦਏ ਰੁਸ਼ਨਾਈਆ। ਅਬਿਨਾਸ਼ੀ ਕਰਤਾ ਠਾਂਡਾ ਦਰਬਾਰਾ, ਦਰਗਾਹ ਸਾਚੀ ਧਾਮ ਸੁਹਾਈਆ। ਅਬਿਨਾਸ਼ੀ ਕਰਤਾ ਦਏ ਹੁਲਾਰਾ, ਸਾਚੇ ਹੁਜਰੇ ਸੋਭਾ ਪਾਈਆ। ਪਾਰਬ੍ਰਹਮ ਪ੍ਰਭ ਬੇਐਬ ਪਰਵਰਦਿਗਾਰਾ, ਨੂਰੀ ਜਲਵਾ ਨੂਰ ਇਲਾਹੀਆ। ਅਲੱਖ ਅਗੋਚਰ ਅਗੰਮ ਅਪਾਰਾ, ਆਪੇ ਜਾਣੇ ਆਪਣੀ ਕਾਰਾ, ਕਰਨੀ ਆਪਣੀ ਆਪ ਕਮਾਈਆ। ਵਸਣਹਾਰਾ ਧਾਮ ਨਿਆਰਾ, ਨਿਹਚਲ ਬੈਠਾ ਡੇਰਾ ਲਾਈਆ। ਜੁਗਾ ਜੁਗੰਤਰ ਪਾਵੇ ਸਾਰਾ, ਮਹਾਂਸਾਰਥੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਾਹ ਪਾਤਸ਼ਾਹ ਆਪਣੀ ਧਾਰ ਆਪ ਚਲਾਈਆ। ਸਾਚੀ ਧਾਰ ਪੁਰਖ ਨਿਰੰਜਣ, ਸੋ ਆਪਣੀ ਆਪ ਚਲਾਇੰਦਾ। ਦਾਤਾ ਦਾਨੀ ਦੁੱਖ ਦਰਦ ਭੈ ਭੰਜਨ, ਭਵ ਸਾਗਰ ਵੇਖ ਵਖਾਇੰਦਾ। ਨਿਰਗੁਣ ਸਰਗੁਣ ਦੇਵਣਹਾਰਾ ਸਾਚਾ ਮਜਣ, ਸਰੋਵਰ
ਇਕੋ ਇਕ ਨੁਹਾਇੰਦਾ। ਥਿਰ ਘਰ ਵਾਸੀ ਪੁਰਖ ਅਬਿਨਾਸ਼ੀ ਸਤਿ ਸਤਿਵਾਦੀ ਏਕਾ ਸੱਜਣ, ਸਗਲਾ ਸੰਗ ਨਿਭਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਸਾਚੇ ਡੇਰਾ ਲਾਇੰਦਾ। ਸਚਖੰਡ ਦੁਆਰੇ ਸੋਭਨੀਕ, ਸਤਿ ਸਤਿਵਾਦੀ ਵਡ ਵਡਿਆਈਆ। ਆਦਿ ਜੁਗਾਦੀ ਲਾਸ਼ਰੀਕ ਸ਼ਿਰਕਤ ਵਿਚ ਕਦੇ ਨਾ ਆਈਆ। ਵਸਣਹਾਰਾ ਦੂਰ ਨਜ਼ਦੀਕ, ਨੇਰਨ ਨੇਰ ਪੰਧ ਮੁਕਾਈਆ। ਆਪਣਾ ਭਾਣਾ ਵਰਤੇ ਠੀਕ, ਠੋਕਰ ਸਭ ਨੂੰ ਰਿਹਾ ਲਗਾਈਆ। ਸਦਾ ਸੁਹੇਲਾ ਇਕ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਈਆ। ਆਤਮ ਪਰਮਾਤਮ ਦੱਸਣਹਾਰ ਪ੍ਰੀਤ, ਸਚ ਪ੍ਰੀਤੀ ਇਕ ਸਮਝਾਈਆ। ਪਰਖਣਹਾਰਾ ਲੱਖ ਚੁਰਾਸੀ ਨੀਤ, ਨਿਜ ਘਰ ਬੈਠਾ ਡੇਰਾ ਲਾਈਆ। ਲੇਖਾ ਜਾਣੇ ਹਸਤ ਕੀਟ, ਰਾਜ ਰਾਜਾਨਾਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਸਾਚਾ ਇਕ ਵਡਿਆਈਆ। ਸਚਖੰਡ ਦੁਆਰਾ ਵਡ ਵਡੇਰਾ, ਨਜ਼ਰ ਕਿਸੇ ਨਾ ਆਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਪੁਰਖ ਅਬਿਨਾਸ਼ੀ ਕਰਨਹਾਰਾ ਮਿਹਰਾਂ, ਮਿਹਰ ਨਜ਼ਰ ਇਕ ਉਠਾਇੰਦਾ। ਸਰਗੁਣ ਸਰਗੁਣ ਬੰਨ੍ਹਣਹਾਰਾ ਬੇੜਾ, ਨਿਰਗੁਣ ਨਿਰਗੁਣ ਆਪਣੇ ਕੰਧ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਸਚ ਮਹੱਲਾ ਆਪ ਉਪਾਇੰਦਾ। ਸਚ ਮਹੱਲਾ ਸੋਭਾਵੰਤ, ਸਤਿ ਸਤਿਵਾਦੀ ਆਪ ਉਪਾਈਆ। ਆਦਿ ਜੁਗਾਦਿ ਮਹਿਮਾਂ ਅਗਣਤ, ਲੇਖਾ ਲਿਖਤ ਵਿਚ ਨਾ ਆਈਆ। ਪੁਰਖ ਅਕਾਲ ਨਾਰ ਕੰਤ, ਅਜੂਨੀ ਰਹਿਤ ਸੇਜ ਸੁਹਾਈਆ। ਏਕੰਕਾਰਾ ਮਣੀਆਂ ਮੰਤ, ਮੰਤਰ ਇਕੋ ਨਾਮ ਦ੍ਰਿੜਾਈਆ। ਬਣਾਵਣਹਾਰਾ ਸਾਚੀ ਬਣਤ, ਘੜਨ ਭੰਨਣਹਾਰ ਸਮਰਥ ਪੁਰਖ, ਪੁਰਖ ਪੁਰਖੋਤਮ ਆਪਣਾ ਰਾਹ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਹਰਿ ਖੇਲ ਅਵੱਲਾ, ਨਿਰਗੁਣ ਨਿਰਗੁਣ ਆਪ ਕਰਾਇੰਦਾ। ਦਰਗਾਹ ਸਾਚੀ ਇਕ ਇਕੱਲਾ, ਮੁਕਾਮੇ ਹੱਕ ਸੋਭਾ ਪਾਇੰਦਾ। ਆਦਿ ਜੁਗਾਦਿ ਜੁਗ ਜੁਗ ਫੜਾਵਣਹਾਰਾ ਨਾਮ ਪੱਲਾ, ਪੱਲੂ ਇਕੋ ਇਕ ਪਰਗਟਾਇੰਦਾ। ਜੋਤੀ ਸ਼ਬਦੀ ਆਪੇ ਰਲਾ, ਰਲ ਮਿਲ ਆਪਣਾ ਖੇਲ ਕਰਾਇੰਦਾ। ਦੀਪ ਪਰਕਾਸ਼ ਆਪੇ ਬਲਾ, ਤੇਲ ਬਾਤੀ ਨਾ ਕੋਇ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰ ਆਪ ਵਡਿਆਇੰਦਾ। ਸਚਖੰਡ ਦੁਆਰ ਸਾਚੇ ਚੜ੍ਹ, ਹਰਿ ਨੀਕਨ ਨੀਕ ਧਿਆਨ ਲਗਾਈਆ। ਮਹੱਲ ਅਟੱਲ ਆਪੇ ਖੜ, ਬ੍ਰਹਿਮੰਡ ਖੰਡ ਖੋਜ ਖੁਜਾਈਆ। ਨਿਰਮਲ ਜੋਤ ਪਰਕਾਸ਼ ਆਪੇ ਧਰ, ਦੋ ਜਹਾਨ ਕਰੇ ਰੁਸ਼ਨਾਈਆ। ਜੁਗ ਚੌਕੜੀ ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਸਮਝਾਈਆ। ਬੋਧ ਅਗਾਧ ਨਿਸ਼ਅੱਖਰ ਆਪੇ ਪੜ੍ਹ, ਗੁਰ ਅਵਤਾਰ ਪੀਰ ਪੈਗ਼ੰਬਰ ਕਰੇ ਪੜ੍ਹਾਈਆ। ਲੱਖ ਚੁਰਾਸੀ ਲਾਵਣਹਾਰਾ ਜੜ੍ਹ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁੱਧ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਵਸੇ ਸੱਚਾ ਮਾਹੀਆ। ਮਾਹੀ ਵਸੇ ਸਚਖੰਡ, ਨਜ਼ਰ ਕਿਸੇ ਨਾ ਆਇੰਦਾ। ਜੁਗ ਚੌਕੜੀ ਵੰਡੇ ਵੰਡ, ਗੁਰ ਅਵਤਾਰ ਸੇਵ ਲਗਾਇੰਦਾ। ਪੀਰ ਪੈਗ਼ੰਬਰ ਚਾੜ੍ਹ ਚੰਦ, ਨਿਰਗੁਣ ਸਰਗੁਣ ਆਪ ਚਮਕਾਇੰਦਾ। ਦੀਨ ਮਜ਼੍ਹਬ ਰੱਖੇ ਕੰਧ, ਪਰਦਾ ਆਪਣਾ ਆਪ ਉਠਾਇੰਦਾ। ਸਤਿ ਸੁਹਾਗ ਸੁਣਾਏ ਛੰਦ, ਬ੍ਰਹਮ ਬ੍ਰਹਿਮਾਦ ਨਾਦ ਵਜਾਇੰਦਾ। ਵਸਣਹਾਰਾ ਸਾਚੀ ਸੇਜ ਪਲੰਘ, ਘਟ ਘਟ ਆਪਣਾ ਡੇਰਾ ਲਾਇੰਦਾ। ਕਰੇ ਖੇਲ ਸੂਰਾ ਸਰਬੰਗ, ਬਲ ਆਪਣਾ ਆਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸੀ ਸਾਚੀ ਕਾਰ ਕਮਾਇੰਦਾ। ਸਾਚੀ
ਕਾਰ ਕਰੇ ਕਰਤਾਰਾ, ਕੁਦਰਤ ਕਾਦਰ ਵੇਖ ਵਖਾਈਆ। ਦੋ ਜਹਾਨਾਂ ਪਾਵੇ ਸਾਰਾ, ਚੌਦਾਂ ਲੋਕ ਭੇਵ ਚੁਕਾਈਆ। ਚੌਦਾਂ ਤਬਕ ਦੇ ਹੁਲਾਰਾ, ਦੂਈ ਪਰਦਾ ਇਕ ਉਠਾਈਆ। ਅਵਣ ਗਵਣ ਇਕ ਨਜ਼ਾਰਾ, ਨਿਰਗੁਣ ਸਰਗੁਣ ਦਏ ਸਮਝਾਈਆ। ਕਾਗਦ ਕਲਮ ਨਾ ਲਿਖਣਹਾਰਾ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਤ ਕਹਿਣ ਨਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦਰ ਠਾਂਡੇ ਕਰਨ ਨਿਮਸਕਾਰਾ, ਦੋਏ ਦੋਏ ਜੋੜ ਸੀਸ ਝੁਕਾਈਆ। ਤੇਰਾ ਅੰਤ ਨਾ ਪਾਰਾਵਾਰਾ, ਬੇਅੰਤ ਤੇਰੀ ਸ਼ਹਿਨਸ਼ਾਹੀਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨੌਂ ਸੌ ਚੁਰਾਨਵੇਂ ਚੌਕੜੀ ਜੁਗ ਔਂਦਾ ਰਿਹਾ ਵਾਰੋ ਵਾਰਾ, ਨਿਤ ਨਵਿਤ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦਆਰੇ ਸਾਚੇ ਚੜ੍ਹ, ਸਾਚੇ ਤਖ਼ਤ ਆਸਣ ਲਾਈਆ। ਸਾਚੇ ਤਖ਼ਤ ਆਸਣ ਲਾਇਆ, ਰਹਿਬਰ ਨਜ਼ਰ ਕਿਸੇ ਨਾ ਆਇੰਦਾ। ਵਿਸ਼ਨ ਬ੍ਰਹਮਾ ਸ਼ਿਵ ਰਹੇ ਕੁਰਲਾਇਆ, ਉਚੀ ਕੂਕ ਕੂਕ ਸੁਣਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਰਹੇ ਗਾਇਆ, ਗਾ ਗਾ ਸ਼ੁਕਰ ਸਰਬ ਮਨਾਇੰਦਾ। ਖੰਡ ਬ੍ਰਹਿਮੰਡ ਚਰਨ ਕਵਲ ਧਿਆਨ ਰਹੇ ਲਗਾਇਆ, ਨੇਤਰ ਨੈਣ ਦਰਸ ਕੋਇ ਨਾ ਪਾਇੰਦਾ। ਰਵ ਸਸ ਰਹੇ ਸ਼ਰਮਾਇਆ, ਚੰਦ ਚਾਂਦਨਾ ਕੰਮ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਸਾਚੇ ਡੇਰਾ ਲਾਇੰਦਾ। ਡੇਰਾ ਲੱਗਾ ਸਚ ਦੁਆਰ, ਸੋ ਪੁਰਖ ਨਿਰੰਜਣ ਆਪ ਲਗਾਈਆ। ਹਰਿ ਪੁਰਖ ਨਿਰੰਜਣ ਹੋ ਤਿਆਰ, ਤ੍ਰੈਭਵਨ ਧਨੀ ਆਪਣੀ ਖੇਲ ਕਰਾਈਆ। ਏਕੰਕਾਰਾ ਹੋ ਉਜਿਆਰ, ਆਦਿ ਨਿਰੰਜਣ ਨੂਰ ਕਰੇ ਰੁਸ਼ਨਾਈਆ। ਅਬਿਨਾਸ਼ੀ ਕਰਤਾ ਸੁਣ ਪੁਕਾਰ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਏਕਾ ਹੁਕਮ ਜਣਾਈਆ। ਸ੍ਰੀ ਭਗਵਾਨ ਚਾਰ ਜੁਗ ਦੇ ਵਿਛੜੇ ਲਏ ਉਠਾਲ, ਪੂਰਬ ਲੇਖਾ ਆਪ ਮੁਕਾਈਆ। ਪਾਰਬ੍ਰਹਮ ਬ੍ਰਹਮ ਚਲੇ ਨਾਲ ਨਾਲ, ਆਤਮ ਪਰਮਾਤਮ ਜੋੜ ਜੁੜਾਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਵੇਖੇ ਜਗਤ ਧਰਮਸਾਲ, ਮੰਦਰ ਮਸਜਿਦ ਮੱਠ ਸ਼ਿਵਦਵਾਲੇ ਖੋਜ ਖੁਜਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਹੋਏ ਬੇਹਾਲ, ਬਿਹਬਲ ਰੋਵੇ ਸਰਬ ਲੋਕਾਈਆ। ਨਾ ਕੋਈ ਸੁਣੇ ਮੁਰੀਦਾਂ ਹਾਲ, ਮੁਰਸ਼ਦ ਨਜ਼ਰ ਕੋਇ ਨਾ ਆਈਆ। ਈਸਾ ਮੂਸਾ ਮੁਹੰਮਦ ਦਏ ਨਾ ਕੋਇ ਪੈਗ਼ਾਮ, ਸਚ ਹਦੀਸ ਨਾ ਕੋਇ ਪੜ੍ਹਾਈਆ। ਚੌਧਵੀਂ ਚੰਦ ਨਾ ਕੋਇ ਨਿਸ਼ਾਨ, ਚੌਦਾਂ ਤਬਕ ਨਾ ਕੋਇ ਰੁਸ਼ਨਾਈਆ। ਨਾਤਾ ਤੁਟਾ ਅੰਜੀਲ ਕੁਰਾਨ, ਕਾਇਆ ਕੁਰਾ ਖੋਜ ਨਾ ਕੋਇ ਖੁਜਾਈਆ। ਸਾਚੇ ਹੁਜਰੇ ਮਿਲੇ ਨਾ ਮਿਹਰਵਾਨ, ਮਿਹਬਾਨ ਬੀਦੋ ਨੂਰ ਜ਼ਹੂਰ ਨਾ ਕੋਇ ਦਰਸਾਈਆ। ਮੱਕਾ ਕਾਅਬਾ ਹੋਇਆ ਹੈਰਾਨ, ਹਜ਼ਰਤ ਬੈਠਾ ਮੁਖ ਛੁਪਾਈਆ। ਕਿਸੇ ਕੰਮ ਨਾ ਆਏ ਜਗਤ ਈਮਾਨ, ਅਮਾਨਤ ਸਭ ਦੀ ਆਪਣੀ ਝੋਲੀ ਪਾਈਆ। ਮੁਕਾਮੇ ਹੱਕ ਨੌਜਵਾਨ, ਹਰਿ ਜੂ ਬੈਠਾ ਡੇਰਾ ਲਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਧੁਰਦਰਗਾਹੀ ਨੂਰ ਇਲਾਹੀ ਸੁਣਾਏ ਸਚ ਕਲਾਮ, ਕਲਮਾ ਆਪਣਾ ਨਾਉਂ ਦ੍ਰਿੜਾਈਆ। ਪੀਰ ਪੈਗ਼ੰਬਰਾਂ ਵਡ ਅਮਾਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਸਾਚੇ ਖੜ, ਖੰਡਾ ਇਕੋ ਨਾਮ ਚਮਕਾਈਆ। ਸਾਚਾ ਖੰਡਾ ਨਾਮ ਕਟਾਰ, ਹਰਿ ਕਰਤਾ ਆਪ ਚਮਕਾਇੰਦਾ। ਜੁਗ ਚੌਕੜੀ ਵੇਖੀ ਵਿਚ ਸੰਸਾਰ, ਗੁਰ ਅਵਤਾਰ ਪੀਰ ਪੈਗ਼ੰਬਰ ਸੇਵਾ ਲਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸਾਰੇ ਮੰਗਦੇ ਗਏ ਵਾਰੋ ਵਾਰ, ਖ਼ਾਲੀ ਝੋਲੀ ਸਰਬ ਭਰਾਇੰਦਾ। ਦੇਵਣਹਾਰਾ ਆਪ ਦਾਤਾਰ, ਦਾਤਾ ਦਾਨੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ
ਨਿਵਾਸੀ ਪੁਰਖ ਅਬਿਨਾਸ਼ੀ ਨਿਰਗੁਣ ਦਾਤਾ ਪੁਰਖ ਬਿਧਾਤਾ, ਨਰ ਹਰਿ ਆਪਣਾ ਫੇਰਾ ਪਾਇੰਦਾ। ਮੰਗਦੇ ਰਹੇ ਮੰਗ ਅਸੀਸ, ਗੁਰ ਅਵਤਾਰ ਧਿਆਨ ਲਗਾਈਆ। ਪੀਰ ਪੈਗ਼ੰਬਰ ਪੜ੍ਹੌਂਦੇ ਰਹੇ ਹਦੀਸ, ਤੀਸ ਬਤੀਸ ਸੋਹਲਾ ਗਾਈਆ। ਅੰਤਮ ਖੇਲ ਕਰੇ ਜਗਦੀਸ਼, ਜਾਗਰਤ ਜੋਤ ਕਰੇ ਰੁਸ਼ਨਾਈਆ। ਏਕਾ ਛਤਰ ਝੁਲਾਏ ਸੀਸ, ਦੋ ਜਹਾਨਾਂ ਸੱਚਾ ਸ਼ਹਿਨਸ਼ਾਹੀਆ। ਸ੍ਰਿਸ਼ਟ ਸਬਾਈ ਜਾਏ ਪੀਸ, ਕਲਜੁਗ ਚੱਕੀ ਆਪ ਪਿਸਾਈਆ। ਸ਼ਾਹ ਸੁਲਤਾਨਾ ਖ਼ਾਲੀ ਕਰੇ ਖ਼ੀਸ, ਮਾਇਆ ਰਾਣੀ ਦਏ ਦੁਹਾਈਆ। ਲਹਿਣਾ ਦੇਣਾ ਚੁਕਾਏ ਬੀਸ ਇਕੀਸ, ਬੀਸ ਇਕੀਸਾ ਆਪ ਹੋ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਆਪੇ ਵੜ, ਅੰਦਰ ਬੈਠਾ ਮੁਖ ਛੁਪਾਈਆ। ਅੰਦਰ ਬੈਠਾ ਹਰਿ ਜੂ ਛੁਪ, ਨਜ਼ਰ ਕਿਸੇ ਨਾ ਆਇੰਦਾ। ਨੌਂ ਸੌ ਚੁਰਾਨਵੇਂ ਚੌਕੜੀ ਰਿਹਾ ਲੁਕ, ਰੂਪ ਰੰਗ ਰੇਖ ਨਾ ਕੋਇ ਵਖਾਇੰਦਾ। ਕਲਜੁਗ ਅੰਤਮ ਨਿਰਗੁਣ ਧਾਰ ਵਿਚੋਂ ਫੁੱਟ, ਜੋਤੀ ਜੋਤ ਡਗਮਗਾਇੰਦਾ। ਗੋਬਿੰਦ ਸੂਰਾ ਮੇਲੇ ਸਾਚਾ ਸੁਤ, ਜਨ ਜਨਨੀ ਆਪ ਹੋ ਆਇੰਦਾ। ਕਰੇ ਖੇਲ ਅਬਿਨਾਸ਼ੀ ਅਚੁਤ, ਚਿਤਵਿਤ ਠਗੌਰੀ ਨਾ ਕੋਇ ਰਖਾਇੰਦਾ। ਨਾਤਾ ਤੋੜੇ ਕਾਇਆ ਬੁੱਤ, ਕੂੜੀ ਕਿਰਿਆ ਮੇਟ ਮਿਟਾਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਕੋਲੋਂ ਰਿਹਾ ਪੁੱਛ, ਦਰ ਘਰ ਸਾਚੇ ਆਪ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਇਕ ਵਸਾਇੰਦਾ। ਸਚਖੰਡ ਦੁਆਰਾ ਵਸਿਆ ਏਕ, ਵਸਾਵਣਹਾਰ ਆਪ ਵਸਾਈਆ। ਆਦਿ ਜੁਗਾਦੀ ਸਾਚੀ ਟੇਕ, ਨਿਰਗੁਣ ਸਰਗੁਣ ਰਿਹਾ ਸਮਝਾਈਆ। ਜੁਗ ਚੌਕੜੀ ਖੇਲਿਆ ਖੇਡ, ਖਿਡਾਰੀ ਆਪਣਾ ਰਾਹ ਚਲਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਨਾਲ ਕਰਦਾ ਰਿਹਾ ਹੇਤ, ਅੰਤਰ ਅੰਤਰ ਜੋੜ ਜੁੜਾਈਆ। ਵੇਖਣਹਾਰਾ ਕਾਇਆ ਖੇਤ, ਪੰਜ ਤੱਤ ਮੇਲਾ ਸਹਿਜ ਸੁਭਾਈਆ। ਸਤਿਜੁਗ ਤ੍ਰੇਤਾ ਦੁਆਪਰ ਰੁੱਤ ਬਸੰਤੀ ਵੇਖੀ ਚੇਤ, ਚੇਤਨ ਆਪਣਾ ਰੰਗ ਵਖਾਈਆ। ਨਜ਼ਰੀ ਆਇਆ ਨੇਤਨ ਨੇਤ, ਨਿਜ ਨੇਤਰ ਨੈਣ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਕਰੇ ਕਾਰ, ਕਰਤਾ ਪੁਰਖ ਕਰਨੇਹਾਰ, ਕੁਦਰਤ ਕਾਦਰ ਲਏ ਵਿਚਾਰ, ਦੂਜਾ ਸੰਗ ਨਾ ਕੋਇ ਰਖਾਈਆ। ਨਾ ਕੋਈ ਸੰਗੀ ਨਾ ਕੋਈ ਸੰਗ, ਸਗਲਾ ਸੰਗ ਨਾ ਕੋਇ ਰਖਾਇੰਦਾ। ਆਦਿ ਜੁਗਾਦਿ ਸੂਰਾ ਸਰਬੰਗ, ਬਲ ਆਪਣਾ ਆਪ ਪਰਗਟਾਇੰਦਾ। ਗੁਰ ਅਵਤਾਰਾਂ ਚਾੜ੍ਹੇ ਰੰਗ, ਪੀਰ ਪੈਗ਼ੰਬਰਾਂ ਆਪ ਵਡਿਆਇੰਦਾ। ਗ੍ਰਹਿ ਮੰਦਰ ਵਜਾਏ ਸਚ ਮਰਦੰਗ, ਨਾਦ ਧੁਨ ਆਪ ਸੁਣਾਇੰਦਾ। ਕਰ ਪਰਕਾਸ਼ ਚਾੜ੍ਹੇ ਚੰਦ, ਜੋਤ ਨਿਰੰਜਣ ਨੂਰ ਰੁਸ਼ਨਾਇੰਦਾ। ਨਾਤਾ ਤੋੜ ਜੇਰਜ ਅੰਡ, ਉਤਭੁਜ ਸੇਤਜ ਫੰਦ ਕਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਇੰਦਾ। ਸਾਚਾ ਹੁਕਮ ਸ੍ਰੀ ਭਗਵਾਨਾ, ਏਕਾ ਏਕ ਵਰਤਾਈਆ। ਕਲਜੁਗ ਅੰਤਮ ਪਹਿਰੇ ਬਾਣਾ, ਨਿਰਗੁਣ ਜੋਤ ਨੂਰ ਰੁਸ਼ਨਾਈਆ। ਸ਼ਬਦ ਅਗੰਮੀ ਗਾਏ ਗਾਣਾ, ਚਾਰ ਵੇਦ ਭੇਵ ਨਾ ਰਾਈਆ। ਦੋ ਜਹਾਨਾ ਦੇਵੇ ਧੁਰ ਫ਼ਰਮਾਣਾ, ਵਿਸ਼ਨ ਬ੍ਰਹਮਾ ਸ਼ਿਵ ਉਠਾਈਆ। ਸਚਖੰਡ ਨਿਵਾਸੀ ਦਰ ਘਰ ਸਾਚਾ ਕਰ ਪਰਵਾਨਾ, ਸੰਬਲ ਆਪਣਾ ਡੇਰਾ ਲਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਵਖਾਏ ਇਕ ਮਕਾਨਾਂ, ਮੱਕਾ ਕਾਅਬਾ ਨਾ ਕੋਇ ਚਤੁਰਾਈਆ। ਸ਼ਿਵਦਵਾਲਾ ਮੱਠ ਗੁਰੂਦੁਆਰ ਨਾ ਕੋਇ ਨਿਸ਼ਾਨਾ, ਨਿਸ਼ਾਨਾ ਇਕੋ ਨਾਮ ਲਗਾਈਆ । ਜੋਧਾ ਸੂਰਬੀਰ ਬਲੀ ਬਲਵਾਨਾ, ਪਾਰਬ੍ਰਹਮ ਬੇਪਰਵਾਹੀਆ। ਏਥੇ ਓਥੇ ਮਰਦ ਮਰਦਾਨਾ, ਸਚ ਮਰਦਾਨਗੀ ਆਪ ਕਮਾਈਆ। ਆਤਮ ਪਰਮਾਤਮ ਪਰਮਾਤਮ ਆਤਮ ਦੇਵੇ ਇਕ ਗਿਆਨਾ,
ਜਗਤ ਵਿਦਿਆ ਨਾ ਕੋਇ ਪੜ੍ਹਾਈਆ। ਅੱਠੇ ਪਹਿਰ ਇਕ ਤਰਾਨਾ, ਤੁਰੀਆ ਰਾਗ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਆਪਣੀ ਸੇਵਾ ਲਾਈਆ। ਸਾਚੀ ਸੇਵਾ ਆਪੇ ਲੱਗ, ਨਿਰਗੁਣ ਸਰਗੁਣ ਸੇਵ ਕਮਾਇੰਦਾ। ਕਲਜੁਗ ਅੰਤਮ ਹੋ ਪਰਗਟ, ਨਿਹਕਲੰਕਾ ਨਾਉਂ ਧਰਾਇੰਦਾ। ਵੇਖਣਹਾਰਾ ਘਟ ਘਟ, ਗ੍ਰਹਿ ਗ੍ਰਹਿ ਆਪਣਾ ਪਰਦਾ ਲਾਹਿੰਦਾ। ਜਨ ਭਗਤਾਂ ਅੰਦਰ ਆਪੇ ਵਸ, ਰੈਣ ਅੰਧੇਰੀ ਮੱਸ ਮਿਟਾਇੰਦਾ। ਨਿਰਗੁਣ ਜੋਤ ਕਰ ਪਰਕਾਸ਼, ਅਗਿਆਨ ਅੰਧੇਰ ਚੁਕਾਇੰਦਾ। ਆਤਮ ਪਰਮਾਤਮ ਭੋਗ ਬਲਾਸ, ਘਰ ਸਾਚਾ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਅੰਤਮ ਵੇਖ ਵਖਾਇੰਦਾ। ਕਲਜੁਗ ਅੰਤਮ ਵੇਖੇ ਆਪ, ਅਪਰੰਪਰ ਆਪਣੀ ਦਇਆ ਕਮਾਈਆ। ਜਿਸ ਨੂੰ ਈਸਾ ਮੂਸਾ ਮੰਨਦੇ ਰਹੇ ਬਾਪ, ਪਰਵਰਦਿਗਾਰ ਸਚ ਖ਼ੁਦਾਈਆ। ਜਿਸ ਨੂੰ ਮੁਹੰਮਦ ਕਰਦਾ ਰਿਹਾ ਆਦਾਬ, ਨਿਉਂ ਨਿਉਂ ਸੀਸ ਝੁਕਾਈਆ। ਜਿਸ ਨੂੰ ਨਾਨਕ ਕਹਿੰਦਾ ਰਿਹਾ ਵਡ ਪਰਤਾਪ, ਬੇਅੰਤ ਬੇਅੰਤ ਬੇਅੰਤ ਕਹਿ ਕਹਿ ਖ਼ੁਸ਼ੀ ਮਨਾਈਆ। ਜਿਸ ਨੂੰ ਗੁਰ ਗੋਬਿੰਦ ਪਿਤਾ ਪੂਤ ਬਣਾਇਆ ਸੱਜਣ ਸਾਕ, ਸਗਲਾ ਸੰਗ ਨਿਭਾਈਆ। ਸੋ ਸਾਹਿਬ ਸਤਿਗੁਰ ਸਵਾਮੀ ਨਿਹਕਰਮੀ ਨਿਹਕਾਮੀ, ਆਦਿ ਜੁਗਾਦੀ ਅੰਤਰਜਾਮੀ, ਸ਼ਬਦ ਅਗੰਮੀ ਬੋਲ ਬਾਣੀ, ਬਾਣ ਨਿਰਾਲਾ ਤੀਰ ਚਲਾਈਆ। ਕਲਜੁਗ ਕੂੜੀ ਮੇਟੇ ਨਿਸ਼ਾਨੀ, ਲੇਖਾ ਜਾਣੇ ਦੋ ਜਹਾਨੀ, ਗੁਰਮੁਖ ਮੇਲੇ ਪਦ ਨਿਰਬਾਣੀ, ਚੌਥੇ ਪਦ ਮੇਲ ਮਿਲਾਈਆ। ਪਿਛੇ ਰਹਿ ਜਾਏ ਜਗਤ ਕਹਾਣੀ, ਨਾ ਕੋਈ ਰਾਜਾ ਨਾ ਕੋਈ ਰਾਣੀ, ਸੁਘੜ ਸਿਆਣੀ ਕੰਮ ਕਿਸੇ ਨਾ ਆਈਆ। ਪਰਗਟ ਹੋਇਆ ਸ਼ਾਹ ਸੁਲਤਾਨੀ, ਆਦਿ ਜੁਗਾਦੀ ਚੜ੍ਹੀ ਰਹੇ ਇਕ ਜਵਾਨੀ, ਬਿਰਧ ਬਾਲ ਨਾ ਰੂਪ ਵਟਾਈਆ। ਨਾ ਕੋਈ ਚਿਲਾ ਤੀਰ ਕਮਾਨੀ, ਨਾ ਕੋਈ ਸ਼ਸਤਰ ਖੰਡਾ ਖਿਚੇ ਵਿਚੋਂ ਮਿਆਨੀ, ਨਾਮ ਖੰਡਾ ਇਕ ਚਮਕਾਈਆ। ਲੇਖਾ ਜਾਣੇ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਵੇਖੇ ਥਾਉਂ ਥਾਈਂਆ। ਭਰਮੇ ਭੁੱਲੇ ਜੀਵ ਪਰਾਣੀ, ਪਰਮ ਪੁਰਖ ਨਜ਼ਰ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਲੋਕਮਾਤ ਫੇਰਾ ਪਾਈਆ। ਲੋਕਮਾਤ ਆਇਆ ਠਾਕਰ, ਭੇਵ ਕੋਇ ਨਾ ਆਇੰਦਾ। ਕਲਜੁਗ ਵੇਖੇ ਡੂੰਘਾ ਸਾਗਰ, ਗਹਿਰ ਗੰਭੀਰ ਖੋਜ ਖੁਜਾਇੰਦਾ। ਲੱਖ ਚੁਰਾਸੀ ਭੇਵ ਜਾਣੇ ਕਰਤਾ ਕਾਦਰ, ਕੁਦਰਤ ਆਪਣਾ ਰੰਗ ਵਖਾਇੰਦਾ। ਮੁਰੀਦ ਮੁਰਸ਼ਦ ਦੇਵੇ ਆਦਰ, ਭਗਤ ਭਗਵਾਨ ਮੇਲ ਮਿਲਾਇੰਦਾ। ਗੁਰਮੁਖਾਂ ਦੇਵੇ ਸਿਦਕ ਸਬੂਰੀ ਸਾਦਰ, ਸਤਿ ਸੰਤੋਖ ਗਿਆਨ ਦ੍ਰਿੜਾਇੰਦਾ। ਨਿਰਮਲ ਕਰਮ ਕਰੇ ਉਜਾਗਰ, ਦੁਰਮਤ ਮੈਲ ਧਵਾਇੰਦਾ। ਸਾਚਾ ਵਣਜ ਕਰਾਏ ਇਕ ਸੌਦਾਗਰ, ਨਾਮ ਵਸਤ ਝੋਲੀ ਪਾਇੰਦਾ। ਆਪ ਟਿਕਾਏ ਪੰਜ ਤੱਤ ਗਾਗਰ, ਬਜਰ ਕਪਾਟੀ ਕੁੰਡਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੇ ਰੰਗ ਰੰਗਾਇੰਦਾ। ਹਰਿ ਕਾ ਰੰਗ ਸਦਾ ਅਨਡਿਠ, ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਲੱਖ ਚੁਰਾਸੀ ਸੁੱਤਾ ਦੇ ਕਰ ਪਿੱਠ, ਕਰਵਟ ਘਰ ਵਿਚ ਨਾ ਰਿਹਾ ਬਦਲਾਈਆ। ਗੁਰਮੁਖ ਵਿਰਲੇ ਮਾਣਸ ਜਨਮ ਗਏ ਜਿਤ, ਜਿਸ ਜਨ ਆਪਣਾ ਮੇਲ ਮਿਲਾਈਆ। ਗ਼ਰੀਬ ਨਿਮਾਣਿਆਂ ਕਰੇ ਹਿੱਤ, ਗ਼ਰੀਬ ਨਿਵਾਜ਼ ਸੱਚਾ ਸ਼ਹਿਨਸ਼ਾਹੀਆ। ਆਪੇ ਮਾਤ ਆਪੇ ਪਿਤ, ਗੁਰਮੁਖ ਪੂਤ ਗੋਦ ਸੁਹਾਈਆ। ਕਲਜੁਗ ਅੰਤਮ ਬੀਸ ਬੀਸਾ ਸੁਹਾਏ
ਸਾਚੀ ਥਿਤ, ਰੁੱਤ ਰੁਤੜੀ ਆਪ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਵਿਚ ਸੰਸਾਰਾ ਅਲੱਖ ਅਗੋਚਰ ਅਗੰਮ ਅਪਾਰਾ, ਚਰਨ ਕਵਲ ਇਕ ਦਰਸਾਈਆ। ਚਰਨ ਕਵਲ ਸਾਚੀ ਧੂੜ, ਧੂੜੀ ਮਸਤਕ ਹਰਿ ਜਣਾਇੰਦਾ। ਚਤੁਰ ਸੁਘੜ ਬਣਾਏ ਮੂਰਖ ਮੂੜ੍ਹ, ਜਿਸ ਜਨ ਟਿੱਕਾ ਨਾਮ ਲਗਾਇੰਦਾ। ਨਾਤਾ ਤੋੜੇ ਮਾਇਆ ਮਮਤਾ ਕੂੜੋ ਕੂੜ, ਹਉਮੇ ਹੰਗਤਾ ਰੋਗ ਗਵਾਇੰਦਾ। ਨਿਜ ਘਰ ਨਿਜ ਆਤਮ ਜੋਤੀ ਧਰੇ ਸਾਚਾ ਨੂਰ, ਨੂਰ ਨੁਰਾਨਾ ਡਗਮਗਾਇੰਦਾ। ਸ਼ਬਦ ਅਨਾਦੀ ਅਨਹਦ ਵਜਾਏ ਸਾਚੀ ਤੂਰ, ਤੁਰਤ ਆਪਣਾ ਹੁਕਮ ਸੁਣਾਇੰਦਾ। ਆਸਾ ਮਨਸਾ ਕਰੇ ਪੂਰ, ਨਿਰਾਸਾ ਰੂਪ ਨਾ ਕੋਇ ਵਖਾਇੰਦਾ। ਦਰਸ ਦਿਖਾਏ ਹਾਜ਼ਰ ਹਜ਼ੂਰ, ਮੁਖ ਨਕਾਬ ਨਾ ਪਰਦਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਦੁਆਰਾ ਏਕੰਕਾਰਾ ਇਕ ਇਕੱਲਾ ਆਪ ਜਣਾਇੰਦਾ। ਇਕ ਇਕੱਲਾ ਆਪੇ ਇਕ, ਇਕ ਇਕ ਨਾਲ ਮਿਲਾਈਆ। ਕਲਜੁਗ ਅੰਤਮ ਲੇਖਾ ਦਏ ਲਿਖ, ਲਿਖਿਆ ਲੇਖ ਨਾ ਕੋਇ ਮਿਟਾਈਆ। ਸਚ ਵਸਤ ਪਾਏ ਭਿਖ, ਅਨਮੁਲੜੀ ਦਾਤ ਆਪ ਵਰਤਾਈਆ। ਬਿਨ ਨੇਤਰ ਰਾਤੀਂ ਸੁਤਿਆਂ ਪਏ ਦਿਸ, ਘਰ ਘਰ ਆਪਣਾ ਦਰਸ ਦਿਖਾਈਆ। ਜਨਮ ਕਰਮ ਦੀ ਲਾਹੇ ਵਿਖ, ਦੁਰਮਤ ਮੈਲ ਦਏ ਧੁਆਈਆ। ਸਦਾ ਸੁਹੇਲਾ ਰੱਖੇ ਸਾਇਆ ਹੇਠ, ਸਿਰ ਆਪਣਾ ਹੱਥ ਟਿਕਾਈਆ। ਕਲਜੁਗ ਅਗਨ ਨਾ ਲੱਗੇ ਮਹੀਨਾ ਜੇਠ, ਅੰਮ੍ਰਿਤ ਮੇਘ ਇਕ ਬਰਸਾਈਆ। ਹੰ ਬ੍ਰਹਮ ਦੱਸੇ ਆਪਣਾ ਭੇਤ, ਸੋ ਪੁਰਖ ਨਿਰੰਜਣ ਪਰਦਾ ਲਾਹੀਆ। ਭਗਤ ਭਗਵੰਤ ਲਏ ਵੇਖ, ਲੱਖ ਚੁਰਾਸੀ ਗੂੜ੍ਹੀ ਨੀਂਦ ਸਵਾਈਆ। ਸੰਤ ਸਤਿਗੁਰ ਕਰੇ ਹੇਤ, ਘਰ ਘਰ ਵਿਚ ਮੇਲ ਮਿਲਾਈਆ। ਗੁਰਮੁਖ ਗੁਰ ਗੁਰ ਨੇਤਨ ਨੇਤ, ਨਿਜ ਘਰ ਆਪਣਾ ਰੰਗ ਰੰਗਾਈਆ। ਗੁਰਸਿਖ ਰੁੱਤ ਬਸੰਤੀ ਰਹੇ ਚੇਤ, ਪੱਤ ਡਾਲੀ ਆਪ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਦੋ ਜਹਾਨਾਂ ਵੇਖ ਵਖਾਈਆ।
੧੦ ਮੱਘਰ ੨੦੧੯ ਬਿਕਰਮੀ ਸੁਦਰਸ਼ਨ ਨਾਲ ਗੋਸ਼ਟ ਪਿੰਡ ਸੋਹਲ ਜ਼ਿਲਾ ਗੁਰਦਾਸ ਪੁਰ
ਸੁਦਰਸ਼ਨ ਕਹਾਣੀ ਦੱਸੀ ਜੱਗ, ਕਲਮ ਸ਼ਾਹੀ ਮੇਲ ਮਿਲਾਈਆ। ਆਪਣਾ ਵਸੇਰਾ ਦੱਸੋ ਕਿਸ ਬਿਧ ਵਸੋ ਉਪਰ ਸ਼ਾਹ ਰਗ, ਨਵ ਦਰ ਕੂੜਾ ਡੇਰਾ ਢਾਹੀਆ । ਕਵਣ ਬਿਧ ਮਿਟਾਈ ਜਗਤ ਤ੍ਰਿਸਨਾ ਅੱਗ, ਮਾਇਆ ਮਮਤਾ ਮੋਹ ਤਜਾਈਆ। ਕਵਣ ਦੁਆਰ ਵੱਜੇ ਨਦ, ਅਨਹਦ ਧੁੰਨ ਅਨਾਦੀ ਰਾਗ ਸੁਣਾਈਆ। ਕਵਣ ਮੱਕੇ ਕਾਅਬੇ ਕੀਤਾ ਹੱਜ, ਹੁਜਰਾ ਹਕੀਕਤ ਕਵਣ ਸੁਹਾਈਆ। ਕਵਣ ਰੂਪ ਨਿਰਗੁਣ ਸਚ ਸਿੰਘਾਸਣ ਰਿਹਾ ਸਜ, ਤਖ਼ਤ ਨਿਵਾਸੀ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੌਣ ਨਾ ਦੇਵੇ ਅੱਜ ਪਜ, ਪਰਦਾ ਪਰਦਾ ਲਏ ਫੁਲਾਈਆ। ਪਰਦੇ ਅੰਦਰ ਪਰਵਰਦਿਗਾਰ, ਕਵਣ ਮੁਖ ਨਕ਼ਾਬ ਰਖਾਇੰਦਾ। ਕਵਣ ਜਲਵਾ ਦਏ ਦੀਦਾਰ, ਦੀਦ ਈਦ ਚੰਦ ਚੜ੍ਹਾਇੰਦਾ। ਕਵਣ ਤਕਵਾ ਸ਼ਿਕਵਾ ਕਰੇ ਪਾਰ, ਸਾਖਿਆਤ ਰੂਪ ਵਖਾਇੰਦਾ। ਕਵਣ ਵੇਖੇ ਬਾਤਨ ਜ਼ਾਹਰ, ਜ਼ਾਹਰ ਜ਼ਹੂਰ ਆਪ ਅਖਵਾਇੰਦਾ। ਕਵਣ ਬਿਨ ਰਸਨਾ ਜਿਹਵਾ ਕਰੇ ਗੁਫ਼ਤਾਰ, ਬਿਨ ਕੰਨਾਂ ਰਾਗ ਅਲਾਇੰਦਾ। ਕਵਣ ਮੁਕਾਮੇ ਹੱਕ ਹੋਏ ਖ਼ਬਰਦਾਰ, ਬੇਖ਼ਬਰ ਖ਼ਬਰ ਆਪਣੀ ਆਪ ਪੁਚਾਇੰਦਾ।
ਸੁਦਰਸ਼ਨ ਆਪਣਾ ਦੱਸੋ ਸਚ ਵਿਹਾਰ, ਕਵਣ ਦੁਆਰੇ ਸੁਰਤੀ ਸ਼ਬਦੀ ਮੇਲ ਮਿਲਾਇੰਦਾ। ਸੁਰਤ ਸ਼ਬਦ ਕਵਣ ਰੰਗ, ਕਵਣ ਰੂਪ ਰਿਹਾ ਜਣਾਈਆ। ਕਵਣ ਸੇਜ ਕਵਣ ਪਲੰਘ, ਕਵਣ ਆਸਣ ਰਿਹਾ ਲਾਈਆ। ਕਵਣ ਨਾਮ ਕਵਣ ਮਰਦੰਗ, ਕਵਣ ਤਾਲ ਤਲਵਾੜਾ ਰਿਹਾ ਜਣਾਈਆ। ਕਵਣ ਸੁੱਤਾ ਦੇ ਕਰ ਕੰਢ, ਆਪਣੀ ਕਰਵਟ ਨਾ ਸਕੇ ਬਦਲਾਈਆ। ਜਗਤ ਕਹਾਣੀ ਗਾਇਆ ਛੰਦ, ਜੀਵ ਜੰਤ ਸਮਝਾਈਆ। ਆਪਣਾ ਦੱਸੋ ਕਿੰਨਾ ਮੁਕਿਆ ਪੰਧ, ਅੱਗੇ ਨਜ਼ਰੀ ਕਿੰਨਾਂ ਆਈਆ। ਨਾ ਕੋਈ ਗੀਤ ਨਾ ਕੋਈ ਛੰਦ, ਨਾ ਕੋਈ ਤਾਰ ਸਤਾਰ ਹਿਲਾਈਆ। ਜਿਸ ਘਰ ਵਸੇ ਸੂਰਾ ਸਰਬੰਗ, ਸਤਿਗੁਰ ਪੂਰਾ ਡੇਰਾ ਲਾਈਆ। ਨਾ ਕੋਈ ਸੂਰਜ ਨਾ ਕੋਈ ਚੰਦ, ਮੰਡਲ ਮੰਡਪ ਨਾ ਕੋਇ ਵਖਾਈਆ। ਨਾ ਕੋਈ ਸੁਰਤ ਨਾਰ ਦੁਹਾਗਣ ਫਿਰੇ ਰੰਡ, ਬਿਹਬਲ ਹੋ ਦੇਵੇ ਨਾ ਕੋਇ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਪੁਛੇ ਸਚ ਘਰ, ਕਵਣ ਦੁਆਰ ਹਰਿ ਨਿਰੰਕਾਰ ਨਿਰਗੁਣ ਜੋਤ ਨਾ ਕੋਈ ਵਰਨ ਨਾ ਕੋਈ ਗੋਤ ਪੁਰਖ ਅਬਿਨਾਸ਼ੀ ਘਟ ਘਟ ਵਾਸੀ ਦੀਨ ਦਿਆਲਾ ਹਰਿ ਗੋਪਾਲਾ ਬੈਠਾ ਆਸਣ ਲਾਈਆ। ਆਪਣਾ ਦੱਸੋ ਸਚ ਟਿਕਾਣਾ, ਕਾਇਆ ਮੰਦਰ ਅੰਦਰ ਵੇਖ ਵਖਾਈਆ। ਕਵਣ ਰੂਪ ਮਿਲੇ ਬਬਾਣਾ, ਨਾਮ ਬਬਾਣਾ ਹੱਥ ਉਠਾਈਆ। ਕਵਣ ਬਿਧ ਲੇਖਾ ਜਾਣੇ ਭਾਣਾ, ਭਾਣੇ ਵਿਚ ਕਵਣ ਸਮਾਈਆ। ਕਵਣ ਪੀਣਾ ਕਵਣ ਖਾਣਾ, ਆਸਾ ਤ੍ਰਿਸਨਾ ਕਵਣ ਬੁਝਾਈਆ। ਕਵਣ ਗਾਏ ਅਗੰਮੀ ਗਾਣਾ, ਬੋਧ ਅਗਾਧ ਕਰੇ ਪੜ੍ਹਾਈਆ। ਪੀਰ ਪੈਗ਼ੰਬਰ ਗੁਰ ਅਵਤਾਰ ਜਿਸ ਅੱਗੇ ਹੋਏ ਰਹੇ ਨਿਮਾਣਾ, ਸੋ ਸ਼ਹਿਨਸ਼ਾਹ ਕਵਣ ਘਰ ਬੈਠਾ ਡੇਰਾ ਲਾਈਆ। ਸੁਦਰਸ਼ਨ ਸਚ ਬੋਲਣਾ ਆਪਣੀ ਜ਼ਬਾਨਾ, ਜ਼ੇਰ ਜ਼ਬਰ ਕੋਇ ਰਹਿਣ ਨਾ ਪਾਈਆ। ਕਾਇਆ ਮੰਦਰ ਸਾਢੇ ਤਿੰਨ ਹੱਥ ਮਕਾਨਾ, ਜਗਤ ਮਕਬਰਾ ਵੇਖ ਵਖਾਈਆ। ਅੰਤ ਕੋਈ ਨਾ ਰਹਿਣਾ ਰਾਜਾ ਰਾਣਾ, ਰਈਅਤ ਸੰਗ ਨਾ ਕੋਇ ਨਿਭਾਈਆ। ਜਨ ਭਗਤਾਂ ਮਿਲਿਆ ਇਕੋ ਪਦ ਨਿਰਬਾਣਾ, ਪਰਮ ਪੁਰਖ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁਛਣਹਾਰਾ ਸਾਚਾ ਘਰ, ਆਪਣੀ ਹਕੀਕਤ ਹੱਕ ਹੱਕ ਦਿਓ ਸਮਝਾਈਆ। ਹੱਕ ਹਕੀਕਤ ਦੇਵੋ ਖੋਲ੍ਹ, ਪਰਦਾ ਪਰਦਾ ਨਾ ਕੋਇ ਰਖਾਇੰਦਾ। ਨਾਮ ਕੰਡੇ ਤੋਲੋ ਤੋਲ, ਜਗਤ ਹੱਟ ਨਾ ਕੋਇ ਚਲਾਇੰਦਾ। ਰਸਨਾ ਜਿਹਵਾ ਕੋਟਨ ਕੋਟ ਕਰ ਕਰ ਗਏ ਘੋਲ, ਹਾਰ ਜਿਤ ਜਿਤ ਹਾਰ ਦੋਵੇਂ ਰੰਗ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਦਰਸ਼ਨ ਵੇਖੇ ਤੇਰਾ ਘਰ, ਕਵਣ ਘਰ ਬਹਿ ਬਹਿ ਹਰਿ ਹਰਿ ਦਰਸ਼ਨ ਪਾਇੰਦਾ। ਓਥੇ ਏਥੇ ਅੰਦਰ ਬਾਹਰ, ਵੇਖਣਹਾਰਾ ਥਾਉਂ ਥਾਈਂਆ। ਆਪਣਾ ਲੇਖਾ ਕਰੋ ਜ਼ਾਹਰ, ਬਾਤਨ ਨਜ਼ਰੀ ਇਕੋ ਆਈਆ। ਦੀਦ ਸ਼ੁਨੀਦ ਈਦ ਬੇਦੀਦ ਬੇਦਰਦ ਕਰੋ ਗ਼ੁਫ਼ਤਾਰ, ਸੋਹਲਾ ਢੋਲਾ ਇਕੋ ਗਾਈਆ। ਕਵਣ ਬਿਧ ਬਿਨ ਛੁਰੀ ਕਰਦ ਤਲਵਾਰ ਹੋਏ ਹਲਾਲ, ਤਕਬੀਰ ਤਕਦੀਰ ਤਦਬੀਰ ਆਪਣੀ ਆਪ ਜਣਾਈਆ। ਸਚ ਸਚ ਆਪਣਾ ਦੱਸੋ ਅਹਿਵਾਲ, ਅਲਫ਼ ਯੇ ਨਾ ਕੋਇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਇਕੋ ਘਰ, ਕਾਇਆ ਮੰਦਰ ਅੰਦਰ ਡੂੰਘੀ ਕੰਦਰ ਉਚ ਮਹੱਲ ਅਟੱਲ ਮਨਾਰ ਬਜਰ ਕਪਾਟੀ ਵੇਖੇ ਪਾੜ, ਦਸਮ ਦਵਾਰੀ ਖੋਲ੍ਹ ਕਵਾੜ, ਨਿਰਮਲ ਜੋਤੀ ਕਰ ਉਜਿਆਰ, ਨੂਰ ਨੂਰ ਨੂਰ ਵਿਚ ਸਮਾਈਆ। ਤੂੰ ਮੈਂ ਮੇਰਾ ਤੇਰਾ, ਤੇਰਾ ਮੇਰਾ ਖੇਲ ਵਖਾਈਆ। ਅੰਦਰ ਬਾਹਰ ਜਗਤ ਝੇੜਾ, ਨਵ ਨੌਂ ਦਏ ਦੁਹਾਈਆ। ਗੁਰਮੁਖ ਵਿਰਲੇ ਵਸਿਆ ਕਾਇਆ ਖੇੜਾ, ਘਰ ਮੰਦਰ ਵੱਜੇ ਵਧਾਈਆ। ਮਨ ਮਨੂਆ ਦੇਵੇ
ਗੇੜਾ, ਬੁੱਧ ਮਤ ਨਾ ਕੋਇ ਚਤੁਰਾਈਆ। ਏਥੇ ਓਥੇ ਹਕੋ ਹੱਕ ਨਬੇੜਾ, ਹੱਕ ਹਕੀਕਤ ਵੇਖੇ ਥਾਉਂ ਥਾਈਂਆ। ਮੁਰੀਦ ਮੁਰਸ਼ਦ ਇਕੋ ਹਾਲ, ਨੂਰ ਜ਼ਹੂਰ ਰਿਹਾ ਦਰਸਾਈਆ। ਦੋਹਾਂ ਨੇੜ ਨਾ ਆਵੇ ਕਾਲ, ਮਹਾਂਕਾਲ ਬੈਠਾ ਮੁਖ ਭੁਆਈਆ। ਆਪੇ ਕਰਨਹਾਰਾ ਹੱਲ ਸੁਆਲ, ਫ਼ਿਕਰਾ ਆਪਣਾ ਆਪੇ ਗਾਈਆ। ਬਿਨ ਤਲਵਾੜਿਉਂ ਵੱਜੇ ਤਾਲ, ਬਿਨ ਰਸਨਾ ਜਿਹਵਾ ਰਾਗ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰ ਘਟ ਖੇਲੇ ਖੇਲ ਖੇਲਣਹਾਰ ਇਕ ਅਖਵਾਈਆ।