੧੦ ਮੱਘਰ ੨੦੧੯ ਬਿਕਰਮੀ ਸਵਰਨ ਸਿੰਘ ਦੇ ਗ੍ਰਹਿ ਹਯਾਤ ਨਗਰ ਜ਼ਿਲਾ ਗੁਰਦਾਸ ਪੁਰ
ਸੋ ਪੁਰਖ ਨਿਰੰਜਣ ਸਾਚੀ ਧਾਰ, ਸਤਿ ਸਤਿਵਾਦੀ ਆਪ ਚਲਾਇੰਦਾ। ਹਰਿ ਪੁਰਖ ਨਿਰੰਜਣ ਖੇਲ ਅਪਾਰ, ਸ਼ਾਹ ਪਾਤਸ਼ਾਹ ਆਪ ਕਰਾਇੰਦਾ। ਏਕੰਕਾਰਾ ਬੇਐਬ ਪਰਵਰਦਿਗਾਰ, ਮੁਕਾਮੇ ਹੱਕ ਸੋਭਾ ਪਾਇੰਦਾ। ਆਦਿ ਨਿਰੰਜਣ ਨੂਰ ਉਜਿਆਰ, ਜਲਵਾ ਨੂਰ ਜ਼ਹੂਰ ਪਰਗਟਾਇੰਦਾ। ਅਬਿਨਾਸ਼ੀ ਕਰਤਾ ਵਸਣਹਾਰਾ ਠਾਂਡੇ ਦਰਬਾਰ, ਦਰਗਾਹ ਸਾਚੀ ਧਾਮ ਸੁਹਾਇੰਦਾ। ਸ੍ਰੀ ਭਗਵਾਨ ਖੋਲ੍ਹ ਕਿਵਾੜ, ਸਾਚਾ ਮੰਦਰ ਆਪ ਵਡਿਆਇੰਦਾ। ਪਾਰਬ੍ਰਹਮ ਪ੍ਰਭ ਹੋ ਤਿਆਰ, ਆਪਣਾ ਭੇਵ ਆਪ ਖੁਲ੍ਹਾਇੰਦਾ । ਸ਼ਾਹੋ ਭੂਪ ਬਣ ਸਿਕਦਾਰ, ਰਾਜਨ ਰਾਜ ਨਾਉਂ ਵਡਿਆਇੰਦਾ। ਸਾਚਾ ਤਖ਼ਤ ਕਰ ਤਿਆਰ, ਦਰ ਘਰ ਸਾਚੇ ਸੇਵ ਕਮਾਇੰਦਾ। ਲੇਖਾ ਜਾਣੇ ਧੁਰ ਦਰਬਾਰ, ਅਲੱਖ ਅਗੋਚਰ ਅਗੰਮ ਅਥਾਹ ਬੇਪਰਵਾਹ ਆਪਣੀ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਲ ਆਪ ਪਰਗਟਾਇੰਦਾ। ਆਪਣੀ ਕਲ ਕਰ ਪਰਤੱਖ, ਪਰਮ ਪੁਰਖ ਖੇਲ ਕਰਾਈਆ। ਨਿਰਗੁਣ ਨੂਰ ਜੋਤ ਪਰਗਟ, ਜੋਤੀ ਜਾਤਾ ਨੂਰ ਰੁਸ਼ਨਾਈਆ। ਸਚਖੰਡ ਦੁਆਰਾ ਖੋਲ੍ਹ ਹੱਟ, ਛੱਪਰ ਛੰਨ ਨਾ ਕੋਇ ਜਣਾਈਆ। ਆਪੇ ਹੋ ਪੁਰਖ ਸਮਰਥ, ਸਮਰਥ ਆਪਣਾ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ । ਬੇਪਰਵਾਹ ਖੇਲ ਅਵੱਲਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਨਿਰਗੁਣ ਰੂਪ ਇਕ ਇਕੱਲਾ, ਪੁਰਖ ਅਕਾਲ ਵੇਸ ਵਟਾਇੰਦਾ। ਜੋਤੀ ਨੂਰ ਆਪੇ ਬਲਾ, ਧਾਰ ਧਾਰ ਵਿਚ ਸਮਾਇੰਦਾ। ਸਚ ਸਿੰਘਾਸਣ ਏਕਾ ਮੱਲਾ, ਤਖ਼ਤ ਨਿਵਾਸੀ ਸੋਭਾ ਪਾਇੰਦਾ। ਵਸਣਹਾਰਾ ਨਿਹਚਲ ਧਾਮ ਅਟੱਲਾ, ਮਹੱਲ ਅਟੱਲ ਆਪ ਰੁਸ਼ਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਇੰਦਾ। ਸਾਚਾ ਖੇਲ ਕਰ ਕਰਤਾਰ, ਆਪਣੀ ਕਰਨੀ ਆਪ ਕਮਾਈਆ। ਜੋਧਾ ਸੂਰਬੀਰ ਬਣ ਬਲਕਾਰ, ਬਲ ਆਪਣਾ ਆਪ ਵਖਾਈਆ। ਤਖ਼ਤ ਨਿਵਾਸੀ ਹੋ ਸਿਕਦਾਰ, ਧੁਰ ਫ਼ਰਮਾਣਾ ਹੁਕਮ ਮਨਾਈਆ। ਸਚ ਸੰਦੇਸ਼ਾ ਦੇਵੇ ਏਕਾ ਵਾਰ, ਦੂਜੀ ਵੰਡ ਨਾ ਕੋਇ ਵੰਡਾਈਆ। ਭੂਪਤ ਭੂਪ ਬਣੇ ਚੋਬਦਾਰ, ਸੇਵਕ ਸਾਚੀ ਸੇਵ ਕਮਾਈਆ। ਨਾ ਕੋਈ ਸਾਜਣ ਮੀਤ ਮੁਰਾਰ, ਸਗਲਾ ਸੰਗ ਨਾ ਕੋਇ ਰਖਾਈਆ। ਕਰੇ ਖੇਲ ਅਪਰ ਅਪਾਰ, ਅਪਰੰਪਰ ਆਪਣਾ ਨਾਉਂ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰਾ ਇਕ ਸੁਹਾਈਆ। ਸਚਖੰਡ ਦੁਆਰੇ ਬੇਪਰਵਾਹ, ਪਰਵਰਦਿਗਾਰ ਆਸਣ ਲਾਇੰਦਾ। ਨਿਰਗੁਣ ਦੇਵੇ ਨਿਰਗੁਣ ਸਲਾਹ, ਸਿਫ਼ਤ ਸਾਲਾਹ ਆਪ ਹੋ ਜਾਇੰਦਾ। ਨਿਰਗੁਣ ਬਣ ਨਿਰਗੁਣ ਮਲਾਹ, ਨਿਰਗੁਣ ਬੇੜਾ ਆਪ ਚਲਾਇੰਦਾ।
ਨਿਰਗੁਣ ਪਾਂਧੀ ਨਿਰਗੁਣ ਰਾਹ, ਨਿਰਗੁਣ ਆਪਣਾ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਦੁਆਰੇ ਆਪਣਾ ਰੰਗ ਰੰਗਾਇੰਦਾ। ਸਚਖੰਡ ਦੁਆਰੇ ਸਾਚਾ ਰੰਗ, ਹਰਿ ਸਤਿਗੁਰ ਆਪ ਰੰਗਾਈਆ। ਸਤਿ ਸਤਿਵਾਦੀ ਇਕ ਪਲੰਘ, ਬਿਨ ਪਾਵਾ ਚੂਲ ਟਿਕਾਈਆ। ਉਪਰ ਬੈਠ ਸੂਰਾ ਸਰਬੰਗ, ਸੀਸ ਜਗਦੀਸ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਕਰਤਾ ਆਪਣੀ ਖੇਲ ਕਰਾਈਆ। ਕਰੇ ਖੇਲ ਪੁਰਖ ਸਮਰਥ, ਸਮਰਥ ਆਪਣੀ ਧਾਰ ਚਲਾਇੰਦਾ। ਆਦਿ ਜੁਗਾਦੀ ਹੋ ਹੋ ਵੱਖ, ਨਿਰਗੁਣ ਨਿਰਗੁਣ ਰੰਗ ਵਖਾਇੰਦਾ। ਬੋਧ ਅਗਾਧੀ ਸ਼ਬਦ ਅਕੱਥ, ਬਿਨ ਰਸਨਾ ਜਿਹਵਾ ਗਾਇੰਦਾ। ਨਾਮ ਨਿਧਾਨਾ ਏਕਾ ਵੱਥ, ਵਸਤ ਅਮੋਲਕ ਆਪ ਵਰਤਾਇੰਦਾ। ਸਤਿ ਸਤਿਵਾਦੀ ਮਾਰਗ ਦੱਸ, ਜੁਗ ਚੌਕੜੀ ਰਾਹ ਚਲਾਇੰਦਾ। ਅੰਤਮ ਖੇੜਾ ਕਰੇ ਭੱਠ, ਜੋ ਘੜਿਆ ਭੰਨ ਵਖਾਇੰਦਾ। ਦੋ ਜਹਾਨਾਂ ਪੰਧ ਮੁਕਾਏ ਨੱਠ ਨੱਠ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਚਰਨਾਂ ਹੇਠ ਦਬਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਆਪਣੀ ਕਾਰ ਆਪ ਕਮਾਇੰਦਾ। ਸਾਚੀ ਕਾਰ ਕਰੇ ਕਰਤਾਰਾ, ਕੁਦਰਤ ਕਾਦਰ ਵੇਖ ਵਖਾਈਆ। ਨੂਰ ਇਲਾਹੀ ਹੋ ਉਜਿਆਰਾ, ਨੂਰੋ ਨੂਰ ਕਰੇ ਰੁਸ਼ਨਾਈਆ। ਨਿਰਗੁਣ ਸਰਗੁਣ ਪਾਵੇ ਸਾਰਾ, ਸਰਗੁਣ ਨਿਰਗੁਣ ਆਪਣਾ ਰੰਗ ਵਖਾਈਆ । ਲੇਖਾ ਜਾਣੇ ਧੁਰ ਦਰਬਾਰਾ, ਤ੍ਰੈ ਭਵਨ ਧਨੀ ਸੱਚਾ ਮਾਹੀਆ। ਬੇਅੰਤ ਬੇਅੰਤ ਬੇਅੰਤ ਆਪੇ ਖੋਲ੍ਹੇ ਆਪਣਾ ਬੰਦ ਕਿਵਾੜਾ, ਥਿਰ ਘਰ ਆਪੇ ਕੁੰਡਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਘਰ ਵਿਚ ਲਏ ਪਰਗਟਾਈਆ। ਸਚਖੰਡ ਅੰਦਰ ਥਿਰ ਘਰ, ਹਰਿ ਸਤਿਗੁਰ ਆਪ ਪਰਗਟਾਇੰਦਾ। ਨਿਰਗੁਣ ਦਾਤਾ ਦੇਵੇ ਵਰ, ਵਰ ਇਕੋ ਇਕ ਵਖਾਇੰਦਾ। ਆਪਣਾ ਘਾੜਨ ਆਪੇ ਘੜ, ਹਰਿ ਜੂ ਆਪੇ ਵੇਖ ਵਖਾਇੰਦਾ। ਆਪਣੀ ਕਰਨੀ ਆਪੇ ਕਰ, ਕਰਤਾ ਪੁਰਖ ਆਪਣਾ ਭੇਵ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਸਾਚਾ ਇਕ ਸੁਹਾਇੰਦਾ। ਥਿਰ ਘਰ ਦੇਵੇ ਏਕਾ ਮਾਣ, ਏਕਾ ਏਕ ਵੱਡੀ ਵਡਿਆਈਆ। ਸਚਖੰਡ ਨਿਵਾਸੀ ਨੌਜਵਾਨ, ਪਾਰਬ੍ਰਹਮ ਪ੍ਰਭ ਬੇਪਰਵਾਹੀਆ। ਲੇਖਾ ਜਾਣ ਦੋ ਜਹਾਨ, ਦੋਏ ਦੋਏ ਆਪਣੀ ਧਾਰ ਚਲਾਈਆ। ਸ਼ਾਹੋ ਭੂਪ ਬਣ ਰਾਜਾਨ, ਸਚ ਸੰਦੇਸਾ ਇਕ ਸੁਣਾਈਆ। ਨਾਰ ਕੰਤ ਖੇਲ ਮਹਾਨ, ਸ੍ਰੀ ਭਗਵੰਤ ਸੇਜ ਹੰਢਾਈਆ। ਦਾਈ ਦਾਇਆ ਹੋ ਮਿਹਰਵਾਨ, ਭੇਵ ਅਭੇਦਾ ਆਪ ਖੁਲ੍ਹਾਈਆ। ਗੋਦੀ ਸੋਹੇ ਬਾਲ ਅਞਾਣ, ਪੂਤ ਸਪੂਤ ਗੋਦ ਉਠਾਈਆ। ਸੁਤ ਦੁਲਾਰਾ ਇਕ ਮਿਹਰਵਾਨ, ਹਰਿ ਸ਼ਬਦੀ ਵੰਡ ਵੰਡਾਈਆ। ਥਿਰ ਘਰ ਕਰੇ ਆਪ ਪਰਵਾਨ, ਸਤਿ ਪਰਵਾਨਾ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਜੁਗਾਦਿ ਜੁਗਾ ਜੁਗੰਤਰ ਜੁਗ ਕਰਤਾ ਸੱਚਾ ਮਾਹੀਆ। ਜੁਗ ਕਰਤਾ ਹਰਿ ਕਰਨੇਹਾਰਾ, ਕਰਨੀ ਆਪਣੇ ਹੱਥ ਰਖਾਇੰਦਾ। ਨਵ ਨੌਂ ਕਰੇ ਪਾਰ ਕਿਨਾਰਾ, ਮੰਜਧਾਰ ਆਪ ਰੁੜ੍ਹਾਇੰਦਾ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਵੇਖਣਹਾਰਾ, ਪੇਖ ਪੇਖ ਆਪਣਾ ਹੁਕਮ ਮਨਾਇੰਦਾ। ਕਾਗ਼ਦ ਕਲਮ ਨਾ ਲਿਖਣਹਾਰਾ, ਲੇਖਾ ਲੇਖ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਦੁਆਰੇ ਆਪੇ ਚੜ੍ਹ, ਆਪਣਾ ਮੰਦਰ ਆਪ ਖੁਲ੍ਹਾਇੰਦਾ। ਆਪਣਾ ਮੰਦਰ ਆਪੇ ਖੋਲ੍ਹ, ਹਰਿ ਹਰਿ ਜੂ ਦਇਆ ਕਮਾਈਆ। ਨਾਉਂ ਨਿਰੰਕਾਰਾ ਏਕਾ ਬੋਲ, ਸ਼ਬਦੀ ਨਾਦ ਧੁਨ ਸ਼ਨਵਾਈਆ।
ਆਦਿ ਜੁਗਾਦਿ ਰਹੇ ਅਡੋਲ, ਡੁਲ ਕਦੇ ਨਾ ਜਾਈਆ। ਆਪਣਾ ਕਰੇ ਆਪੇ ਪੂਰਾ ਕੌਲ, ਕੀਤਾ ਕੌਲ ਭੁੱਲ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਸੰਦੇਸਾ ਦਿਤਾ ਏਕਾ ਵਾਰ, ਅੰਤਮ ਆਪਣੇ ਲੇਖੇ ਲਾਈਆ। ਆਦਿ ਸੰਦੇਸਾ ਦਿਤਾ ਆਪ, ਸੋ ਪੁਰਖ ਨਿਰੰਜਣ ਰਿਹਾ ਜਣਾਈਆ। ਜੁਗਾਦਿ ਹੋਏ ਵਡ ਪਰਤਾਪ, ਮਧ ਭੇਵ ਕੋਇ ਨਾ ਆਈਆ। ਦੋ ਜਹਾਨਾਂ ਬਣੇ ਮਾਈ ਬਾਪ, ਪਿਤਾ ਪੂਤ ਵੇਖ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਦੁਆਰੇ ਦਇਆ ਕਮਾਈਆ। ਸਚਖੰਡ ਦੁਆਰੇ ਦਇਆ ਕਰ, ਹਰਿ ਦੀਨਨ ਦਇਆ ਕਮਾਇੰਦਾ। ਆਪਣਾ ਨੂਰ ਆਪੇ ਧਰ, ਨੂਰ ਨੁਰਾਨਾ ਵੇਸ ਵਟਾਇੰਦਾ। ਆਪਣੀ ਮਰਨੀ ਆਪੇ ਮਰ, ਮਰ ਜੀਵਤ ਖੇਲ ਜਣਾਇੰਦਾ। ਆਪਣਾ ਚੁਕਾਏ ਭੌ ਡਰ, ਭੈ ਅਵਰ ਨਾ ਕੋਇ ਵਖਾਇੰਦਾ। ਆਪਣਾ ਘਾੜਨ ਆਪੇ ਘੜ, ਘੜਨ ਭੰਨਣਹਾਰ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਸਾਚਾ ਹਰਿ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਕਰੇ ਕਲਜੁਗ ਅੰਤ, ਹਰਿ ਕਰਤਾ ਫੇਰਾ ਪਾਈਆ। ਵੇਸ ਵਟਾਏ ਸ੍ਰੀ ਭਗਵੰਤ, ਭਗਵਨ ਆਪਣਾ ਭੇਵ ਚੁਕਾਈਆ। ਸਚਖੰਡ ਦੁਆਰ ਬਣਾਏ ਸਾਚੀ ਬਣਤ, ਵੇਖਣਹਾਰਾ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੁਆਰੇ ਸੋਭਾ ਪਾਈਆ। ਸਚ ਦੁਆਰਾ ਏਕੰਕਾਰ, ਏਕਾ ਏਕ ਸੁਹਾਇੰਦਾ। ਸ਼ਾਹੌ ਭੂਪ ਬਣ ਸਿਕਦਾਰ, ਧੁਰ ਸੰਦੇਸ਼ਾ ਆਪ ਅਲਾਇੰਦਾ। ਜੁਗ ਚੌਕੜੀ ਪਾਵਣਹਾਰਾ ਸਾਰ, ਨਵ ਨੌਂ ਚਾਰ ਪੰਧ ਮੁਕਾਇੰਦਾ। ਕਲਜੁਗ ਆਈ ਅੰਤਮ ਵਾਰ, ਵਾਰਤਾ ਸਭ ਦੀ ਆਪ ਸਮਝਾਇੰਦਾ। ਵਿਸ਼ਨੂੰ ਹਰਿ ਜੀ ਲਏ ਉਠਾਲ, ਨੇਤਰ ਨੈਣ ਨੈਣ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰਾ ਇਕ ਸੁਹਾਇੰਦਾ। ਵਿਸ਼ਨੂੰ ਉਠ ਆ ਨੇੜੇ, ਸੋ ਪੁਰਖ ਨਿਰੰਜਣ ਰਿਹਾ ਜਣਾਈਆ। ਦੋ ਜਹਾਨ ਪਏ ਝੇੜੇ, ਝਗੜਾ ਜਗਤ ਨਾ ਕੋਇ ਮੁਕਾਈਆ। ਖੰਡ ਬ੍ਰਹਿਮੰਡ ਦੁਖੀ ਹੋਏ ਵੇਹੜੇ, ਸਾਂਤਕ ਸਤਿ ਨਾ ਕੋਇ ਵਰਤਾਈਆ। ਅੰਤਮ ਹਰਿ ਜੂ ਕਰੇ ਹੱਕ ਨਬੇੜੇ, ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਰਿਹਾ ਜਣਾਈਆ। ਉਠ ਬ੍ਰਹਮੇ ਕਰ ਧਿਆਨ, ਹਰਿ ਸਤਿਗੁਰ ਆਪ ਸੁਣਾਇਆ। ਬ੍ਰਹਮ ਵਿਦਿਆ ਨਾ ਕੋਇ ਗਿਆਨ, ਪਾਰਬ੍ਰਹਮ ਨਜ਼ਰ ਕਿਸੇ ਨਾ ਆਇਆ। ਲੱਖ ਚੁਰਾਸੀ ਹੋਣੀ ਵੈਰਾਨ, ਧੀਰਜ ਧੀਰ ਨਾ ਕੋਇ ਧਰਾਇਆ। ਜੀਵ ਜੰਤ ਸਰਬ ਕੁਰਲਾਣ, ਅੰਮ੍ਰਿਤ ਮੇਘ ਨਾ ਕੋਇ ਬਰਸਾਇਆ। ਪੁਰਖ ਅਬਿਨਾਸ਼ੀ ਅੰਤਮ ਲੇਖਾ ਮੰਗੇ ਆਣ, ਬਚਿਆ ਕੋਇ ਰਹਿਣ ਨਾ ਪਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮੇ ਆਪਣਾ ਹੁਕਮ ਸੁਣਾਇਆ। ਸ਼ੰਕਰ ਉਠ ਖੋਲ੍ਹ ਅੱਖ, ਸੋ ਪੁਰਖ ਨਿਰੰਜਣ ਰਿਹਾ ਜਣਾਈਆ। ਪਾਰਬ੍ਰਹਮ ਪ੍ਰਭ ਹੋ ਪਰਤੱਖ, ਤੇਰੀ ਭੂਮਕਾ ਰਿਹਾ ਸੁਹਾਈਆ। ਤੇਰੀ ਤਰਸੂਲ ਦਿਸੇ ਖ਼ਾਲੀ ਹੱਥ, ਖੰਡਾ ਖੜਗ ਨਾ ਕੋਇ ਚਮਕਾਈਆ। ਕੂੜੀ ਕਿਰਿਆ ਨਾ ਗਈ ਢੱਠ, ਤੇਰਾ ਬਲ ਕੰਮ ਕਿਸੇ ਨਾ ਆਈਆ। ਫਿਰੀ ਦਰੋਹੀ ਸ਼ਿਵਦਵਾਲੇ ਮੱਠ, ਮੰਦਰ ਰੋ ਰੋ ਹਾਲ ਸੁਣਾਈਆ। ਲੱਗੀ ਅੱਗ ਪੰਜ ਅੱਠ, ਤੱਤ ਤੱਤ ਨਾ ਕੋਇ ਟਕਰਾਈਆ। ਅੰਤਮ ਆਪਣਾ ਆ ਕੇ ਲੇਖਾ ਦੱਸ, ਪੁਰਖ ਅਬਿਨਾਸ਼ੀ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ੁਰਮਾਣਾ ਇਕ ਜਣਾਈਆ। ਤ੍ਰੈਗੁਣ ਮਾਇਆ ਉਠ ਬਲਧਾਰ, ਹਰਿ ਸਾਚਾ ਸਚ ਜਣਾਇੰਦਾ।
ਤੇਰੀ ਆਈ ਅੰਤਮ ਵਾਰ, ਕਲਜੁਗ ਕੂੜਾ ਪੰਧ ਮੁਕਾਇੰਦਾ। ਜੁਗ ਚੌਕੜੀ ਬਣੀ ਰਹੀ ਨਾਰ ਵਿਭਚਾਰ, ਕੂੜੀ ਕਿਰਿਆ ਬੰਧਨ ਪਾਇੰਦਾ। ਮੁਖ ਧੂੜੀ ਕੂੜੀ ਲੱਗੀ ਛਾਰ, ਮਸਤਕ ਟਿਕਾ ਨਾ ਕੋਇ ਲਾਇੰਦਾ। ਆ ਕੇ ਆਪਣਾ ਦੱਸ ਸਚ ਵਿਹਾਰ, ਤੇਰਾ ਲੇਖਾ ਤੇਰੇ ਹੱਥ ਫੜਾਇੰਦਾ। ਸਾਧ ਸੰਤ ਕੋਈ ਬਚਿਆ ਰਹੇ ਨਾ ਵਿਚ ਸੰਸਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਈ ਸਵਾਣੀ ਆਪ ਜਗਾਇੰਦਾ । ਪੰਜ ਤੱਤ ਜਾਣਾ ਜਾਗ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਰਿਹਾ ਜਗਾਈਆ। ਘਰ ਘਰ ਨਾ ਲੱਗੀ ਅਜੇ ਆਗ, ਅਗਨੀ ਅੱਗ ਨਾ ਕੋਇ ਵਖਾਈਆ। ਲੱਖ ਚੁਰਾਸੀ ਬੁੱਧੀ ਹੋਈ ਨਾ ਕਾਗ, ਕਾਗ ਦਿਸੇ ਨਾ ਸ੍ਰਿਸ਼ਟ ਸਬਾਈਆ। ਅੰਤ ਸੁਣੋ ਇਕ ਆਵਾਜ਼, ਬਿਨ ਕੰਨਾਂ ਆਪ ਸੁਣਾਈਆ। ਹਰਿ ਸਰਨਾਈ ਆਓ ਭਾਜ, ਭਾਵੀ ਹਰਿ ਜੀ ਰਿਹਾ ਵਰਤਾਈਆ। ਜਿਸ ਰਚਾਇਆ ਤੁਹਾਡਾ ਕਾਜ, ਸੋ ਕਰਤਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸਾ ਇਕ ਸੁਣਾਈਆ। ਸਚ ਸੰਦੇਸਾ ਸੰਤ ਕੁਮਾਰ, ਸਤਿ ਸਤਿਵਾਦੀ ਆਪ ਜਣਾਇੰਦਾ। ਉਠ ਬਰਾਹ ਕਰ ਦੀਦਾਰ, ਵੇਲਾ ਅੰਤਮ ਆਇੰਦਾ। ਹਾਵ ਗ਼ਰੀਵ ਹੋ ਖ਼ਬਰਦਾਰ, ਯਗੈ ਪੁਰਸ਼ ਨਾਲ ਮਿਲਾਇੰਦਾ। ਨਰਾਇਣ ਰੂਪ ਧੂੜੀ ਮੰਗੇ ਛਾਰ, ਧੂੜੀ ਮਸਤਕ ਇਕੋ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਸੱਦਾ ਇਕ ਜਣਾਇੰਦਾ। ਸੱਚਾ ਸੱਦਾ ਦੇਵੇ ਭਗਵਾਨ, ਭਗਵਨ ਆਪਣੀ ਦਇਆ ਕਮਾਈਆ। ਇਕ ਸੰਦੇਸ਼ਾ ਧੁਰ ਫ਼ਰਮਾਣ, ਧੁਰ ਦੀ ਧਾਰ ਆਪ ਸਮਝਾਈਆ। ਦਤਾ ਤ੍ਰੈ ਤੇਰੀ ਕਰੇ ਅੰਤ ਕਲਿਆਣ, ਪਾਰਬ੍ਰਹਮ ਪ੍ਰਭ ਬੇਪਰਵਾਹੀਆ। ਰਿਖਪ ਲੇਖਾ ਚੁਕੇ ਆਣ, ਲਿਖਿਆ ਲੇਖਾ ਦਏ ਮਿਟਾਈਆ। ਪਿਰਥੂ ਵੇਖ ਮਾਰ ਧਿਆਨ, ਸ੍ਰਿਸ਼ਟੀ ਰੋ ਰੋ ਨੀਰ ਵਹਾਈਆ। ਮਤਸ ਦੇਵੇ ਨਾ ਕੋਈ ਦਾਨ, ਖ਼ਾਲੀ ਹੱਥ ਰਿਹਾ ਫਿਰਾਈਆ। ਕਛਪ ਹੋਇਆ ਬਾਲ ਅੰਞਾਣ, ਮਿੰਦਰਾ ਸੀਸ ਨਾ ਕੋਇ ਚੁਕਾਈਆ। ਧਨੰਤਰ ਰੋਵੇ ਨਾ ਦਿਸੇ ਨੌਜਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਸੁਣਾਈਆ। ਸਾਚਾ ਹੁਕਮ ਮੋਹਣੀ ਧਾਰ, ਹਰਿ ਮਾਧਵ ਆਪ ਜਣਾਇੰਦਾ। ਹੰਸਾ ਬੰਸਾ ਖੋਲ੍ਹ ਕਵਾੜ, ਸਹੰਸਾ ਆਪਣਾ ਰੂਪ ਵਟਾਇੰਦਾ। ਨਰ ਸਿੰਘ ਤੇਰਾ ਇਕ ਦੁਆਰ, ਦਰ ਦਰਵਾਜਾ ਇਕ ਸਮਝਾਇੰਦਾ। ਬਾਵਣ ਆਏ ਬਣ ਭਿਖਾਰ, ਬਲ ਆਪਣਾ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰੇ ਆਪ ਬੁਲਾਇੰਦਾ । ਸਚ ਦੁਆਰੇ ਔਣਾ ਨੱਠ, ਮਿਹਰਵਾਨ ਰਿਹਾ ਜਣਾਈਆ। ਨਰ ਨਰਾਇਣ ਕਰ ਇਕੱਠ, ਹਰੀ ਹਰਿ ਵੇਖ ਵਖਾਈਆ। ਪਰਸ ਰਾਮ ਮਾਰ ਸੱਟ, ਰਾਮ ਰਾਮ ਲਏ ਜਗਾਈਆ । ਵੇਦ ਵਿਆਸ ਵੇਖੇ ਤੇਰਾ ਹੱਟ, ਕ੍ਰਿਸ਼ਨ ਬੰਸਰੀ ਕਵਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਪੁਰਖ ਸਮਰਥ, ਸਮਰਥ ਆਪਣਾ ਹੁਕਮ ਵਰਤਾਈਆ। ਹੁਕਮੇ ਅੰਦਰ ਈਸਾ ਮੂਸਾ, ਮੋਹ ਮੁਹੱਬਤ ਆਪ ਤਜਾਇੰਦਾ। ਤਨ ਵਖਾਏ ਏਕਾ ਸੂਸਾ, ਅਲਫ਼ੀ ਹੋਰ ਨਾ ਕੋਇ ਹੰਢਾਇੰਦਾ। ਧੁਰ ਫ਼ਰਮਾਣਾ ਸਚ ਹਦੀਸਾ, ਹੁਕਮੀ ਹੁਕਮ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੁਨੇਹੁੜਾ ਇਕ ਜਣਾਇੰਦਾ। ਸਚ ਸੁਨੇਹੜਾ ਮੁਹੰਮਦ ਯਾਰ, ਅਹਿਮਦ ਦਏ ਵਡਿਆਈਆ। ਚੌਦਾਂ ਤਬਕ ਵੇਖ ਵਿਚਾਰ, ਸਦੀ ਚੌਧਵੀਂ ਰਹੀ ਕੁਰਲਾਈਆ। ਕਰੇ ਖੇਲ ਪਰਵਰਦਿਗਾਰ, ਖ਼ਾਲਕ ਖ਼ਲਕ ਵੇਖੇ ਥਾਉਂ ਥਾਈਂਆ। ਲੇਖਾ ਜਾਣੇ ਧੁਰ ਦੀ ਕਾਰ, ਧੁਰ ਲਹਿਣਾ ਰਿਹਾ ਮੁਕਾਈਆ। ਔਣਾ ਚਲ
ਸੱਚੇ ਦੁਆਰ, ਦਰ ਦਰਵਾਜਾ ਇਕ ਖੁਲ੍ਹਾਈਆ। ਸ਼ਰਅ ਸ਼ਰੀਅਤ ਕਰੇ ਖ਼ਵਾਰ, ਲਾਸ਼ਰੀਕ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਮਾਰਗ ਰਿਹਾ ਵਖਾਈਆ। ਏਕਾ ਮਾਰਗ ਨਾਨਕ ਗੋਬਿੰਦ ਰੰਗ, ਰੰਗ ਰਾਤਾ ਆਪ ਜਣਾਇੰਦਾ। ਪੁਰਖ ਅਕਾਲ ਬਣਿਆ ਸੰਗ, ਦੂਜਾ ਸੰਗ ਨਾ ਕੋਇ ਰਲਾਇੰਦਾ। ਸ਼ਬਦ ਅਗੰਮੀ ਵੱਜੇ ਮਰਦੰਗ, ਮਰਦ ਮਰਦਾਨਾ ਆਪ ਵਜਾਇੰਦਾ। ਸਾਚੇ ਅਸਵ ਕਸੇ ਤੰਗ, ਨੀਲਾ ਨੀਲੀ ਧਾਰੋਂ ਪਾਰ ਵਖਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਪੇ ਲੰਘ, ਜੇਰਜ ਅੰਡਜ ਆਪ ਉਠਾਇੰਦਾ। ਸਚ ਦੁਆਰਾ ਸੂਰਾ ਸਰਬੰਗ, ਸਤਿ ਸਤਿਵਾਦੀ ਆਪ ਖੁਲਾਇੰਦਾ। ਲਹਿਣਾ ਦੇਣਾ ਚੁਕਾਏ ਸੂਰਜ ਚੰਦ, ਮੰਡਲ ਮੰਡਪ ਹੁਕਮ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚੇ ਆਪ ਬੁਲਾਇੰਦਾ। ਦਰ ਘਰ ਸਾਚੇ ਸਾਜਣ ਔਣਾ, ਹਰਿ ਸੱਜਣ ਰਿਹਾ ਜਣਾਈਆ। ਵੀਹ ਸੌ ਵੀਹ ਬਿਕਰਮੀ ਰੁੱਤ ਸੁਹੌਣਾ, ਪਹਿਲੀ ਚੇਤਰ ਵੰਡ ਵੰਡਾਈਆ। ਵਿਸ਼ਨ ਬ੍ਰਹਮਾ ਸ਼ਿਵ ਨਿਉਂ ਨਿਉਂ ਸੀਸ ਝੁਕੌਣਾ, ਨਿਵਣ ਸੋ ਅੱਖਰ ਕਰੇ ਪੜ੍ਹਾਈਆ। ਤ੍ਰੈਗੁਣ ਮਾਇਆ ਡੇਰਾ ਢੌਣਾ, ਪੰਜ ਤੱਤ ਕਰੇ ਸਫ਼ਾਈਆ। ਤੇਈ ਅਵਤਾਰਾਂ ਹੁਕਮ ਜਣੌਣਾ, ਈਸਾ ਮੂਸਾ ਮੁਹੰਮਦ ਨਾਲ ਮਿਲਾਏ ਫੜ ਫੜ ਬਾਂਹੀਂਆ। ਨਾਨਕ ਗੋਬਿੰਦ ਢੋਲਾ ਗੌਣਾ, ਪ੍ਰਭ ਇਕੋ ਸੱਚਾ ਮਾਹੀਆ। ਸਾਚਾ ਹੁਕਮ ਇਕ ਸੁਣੌਣਾ, ਅਭੁਲ ਭੁੱਲ ਕਦੇ ਨਾ ਜਾਈਆ। ਚਾਰ ਜੁਗ ਦਾ ਲੇਖਾ ਆਪ ਮੁਕੌਣਾ, ਖ਼ਾਤੇ ਆਪਣੇ ਆਪੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੁਨੇਹੜਾ ਇਕ ਦ੍ਰਿੜਾਈਆ। ਚੌਥੇ ਜੁਗ ਜਾਣਾ ਆ, ਹਰਿ ਆਖ਼ਰ ਆਪ ਜਣਾਇੰਦਾ। ਪੁਰਖ ਅਬਿਨਾਸ਼ੀ ਕਰੇ ਖੇਲ ਬੇਪਰਵਾਹ, ਪਰਦਾਨਸ਼ੀਂ ਪਰਦਾ ਆਪ ਉਠਾਇੰਦਾ। ਰਹਿਬਰ ਬਣੇ ਇਕ ਖ਼ੁਦਾ, ਗ਼ਫ਼ਲਤ ਵਿਚ ਕਦੇ ਨਾ ਆਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਏਕਾ ਅੱਖਰ ਦਏ ਪੜ੍ਹਾ, ਸਾਚੀ ਸਿਖਿਆ ਇਕ ਸਮਝਾਇੰਦਾ। ਅਲਫ਼ ਯੇ ਪੰਧ ਦਏ ਮੁਕਾ, ਨੁਕਤਾ ਨੂਨ ਨਾ ਕੋਇ ਵਖਾਇੰਦਾ। ਅੱਖ ਪਰਤੱਖ ਦਏ ਖੁਲ੍ਹਾ, ਜਲਵਾ ਨੂਰ ਨੂਰ ਧਰਾਇੰਦਾ। ਦੀਨਾਂ ਮਜ਼੍ਹਬਾਂ ਭਾਂਡੇ ਖ਼ਾਲੀ ਸਖ ਦਏ ਕਰਾ, ਕੂੜੀ ਵਸਤ ਨਾ ਕੋਇ ਵਿਕਾਇੰਦਾ। ਹੱਥੋ ਹੱਥ ਲਹਿਣਾ ਦਏ ਮੁਕਾ, ਕਰਜ਼ਾ ਮਕਰੂਜ਼ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਨਰ ਨਰੇਸ਼ਾ ਬ੍ਰਹਮਾ ਵਿਸ਼ਨ ਮਹੇਸ਼ਾ ਆਪ ਸੁਣਾਇੰਦਾ। ਸਚ ਸੰਦੇਸ਼ਾ ਸੁਣ ਸੁਣ ਮੀਤ, ਸਾਰੇ ਰਹੇ ਖ਼ੁਸ਼ੀ ਮਨਾਈਆ। ਪਰਗਟ ਹੋਇਆ ਇਕ ਅਤੀਤ, ਤ੍ਰੈਭਵਨ ਧਨੀ ਫੇਰਾ ਪਾਈਆ। ਚਾਰ ਜੁਗ ਦੀ ਮੇਟੇ ਰੀਤ, ਸਤਿਜੁਗ ਸਾਚਾ ਰਾਹ ਚਲਾਈਆ। ਨਾਤਾ ਤੁਟੇ ਮੰਦਰ ਮਸੀਤ, ਸ਼ਿਵਦੁਆਲਾ ਮੱਠ ਰਹਿਣ ਨਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮਿਲ ਮਿਲ ਗਾਵਣ ਇਕੋ ਗੀਤ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਏਕਾ ਰੰਗ ਰੰਗਾਏ ਹਸਤ ਕੀਟ, ਊਚ ਨੀਚ ਨਾ ਕੋਇ ਵਡਿਆਈਆ। ਕਰਵਟ ਬਦਲ ਦਰਸ ਦਿਖਾਏ ਮੀਤ, ਮਿੱਤਰ ਪਿਆਰਾ ਫੇਰਾ ਪਾਈਆ। ਮੁਰੀਦ ਮੁਰਸ਼ਦ ਕਰਾਏ ਦੀਦ, ਦੀਦ ਈਦ ਚੰਦ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਈਆ। ਸਾਚਾ ਖੇਲ ਕਰੇ ਗੋਬਿੰਦ, ਹਰਿ ਗੋਬਿੰਦ ਧਾਰ ਚਲਾਇੰਦਾ। ਜੁਗ ਚੌਕੜੀ ਮੇਟੇ ਚਿੰਦ, ਚਿੰਤਾ ਚਿਖਾ ਨਾ ਕੋਇ ਰਖਾਇੰਦਾ। ਭਗਤ ਭਗਵਾਨ ਉਪਜਾਏ ਸਾਚੀ ਬਿੰਦ, ਸੁਤ ਅਨਾਦੀ ਨਾਉਂ ਧਰਾਇੰਦਾ। ਕਰੇ ਖੇਲ ਗੁਣੀ ਗਹਿੰਦ, ਗਹਿਰ ਗੰਭੀਰ ਆਪਣਾ ਰਾਹ ਚਲਾਇੰਦਾ। ਅੰਮ੍ਰਿਤ ਧਾਰ ਵਹਾਏ ਸਾਗਰ ਸਿੰਧ, ਸ਼ੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਜਾਮ ਪਿਆਇੰਦਾ।
ਲੇਖਾ ਜਾਣੇ ਜੀਉ ਪਿੰਡ, ਇੰਡ ਬ੍ਰਹਿਮੰਡ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਜਣਾਇੰਦਾ। ਸਾਚਾ ਹੁਕਮ ਕਰ ਪਰਵਾਨ, ਸਾਰੇ ਰਹੇ ਧਿਆਨ ਲਗਾਈਆ। ਤੇਰੀ ਕਿਰਪਾ ਸ੍ਰੀ ਭਗਵਾਨ, ਤੇਰੀ ਮਿਹਰ ਨਜ਼ਰ ਵਡਿਆਈਆ। ਕਲਜੁਗ ਅੰਤਮ ਮਿਲੀਏ ਆਣ, ਚੌਥੇ ਜੁਗ ਹੋਏ ਕੁੜਮਾਈਆ । ਨਾਤਾ ਤੁਟੇ ਜਗਤ ਜਹਾਨ, ਈਸ਼ ਜੀਵ ਨਾ ਕੋਇ ਸਮਝਾਈਆ। ਕਾਗਦ ਕਲਮ ਨਾ ਕੋਇ ਨਿਸ਼ਾਨ, ਸ਼ਾਸਤਰ ਸਿਮਰਤ ਵੇਦ ਪੁਰਾਨ ਨਾ ਕੋਇ ਪੜ੍ਹਾਈਆ। ਆਤਮ ਪਰਮਾਤਮ ਇਕ ਗਿਆਨ, ਬ੍ਰਹਮ ਪਾਰਬ੍ਰਹਮ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਸਾਚੇ ਅਲਖ ਜਗਾਈਆ। ਦਰ ਘਰ ਸਾਚੇ ਆਈਏ ਚਲ, ਨਿਹਚਲ ਧਾਮ ਮਿਲੇ ਵਡਿਆਈਆ। ਜ਼ਿਮੀ ਅਸਮਾਨ ਜਾਇਣ ਹੱਲ, ਪਰਬਤ ਚੋਟੀ ਦੇਣ ਦੁਹਾਈਆ। ਕੋਈ ਨਾ ਪਾਏ ਸਾਰ ਜਲ ਥਲ, ਜਲ ਥਲ ਮਹੀਅਲ ਭੇਵ ਨਾ ਰਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨੌਂ ਸੌ ਚੁਰਾਨਵੇਂ ਚੌਕੜੀ ਜੁਗ ਕਰਦਾ ਰਿਹਾ ਵਲ ਛਲ, ਅਛਲ ਅਛੱਲ ਤੇਰਾ ਅੰਤ ਕੋਇ ਨਾ ਆਈਆ। ਅੰਤ ਸੁਨੇਹੜਾ ਦਿਤਾ ਘੱਲ, ਸੱਦਾ ਇਕੋ ਨਾਮ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸੂਝ ਇਕ ਜਣਾਈਆ। ਸਾਚੀ ਸੂਝ ਲੈਣੀ ਜਾਣ, ਹਰਿ ਸਤਿਗੁਰ ਆਪ ਜਣਾਇੰਦਾ। ਤੇਈ ਅਵਤਾਰ ਕਰਨ ਚਰਨ ਧਿਆਨ, ਭਗਤ ਅਠਾਰਾਂ ਨਾਲ ਮਿਲਾਇੰਦਾ। ਈਸਾ ਮੂਸਾ ਮੁਹੰਮਦ ਨਾਤਾ ਤੁਟੇ ਜ਼ਿਮੀਂ ਅਸਮਾਨ, ਸਤਿ ਸਤਿ ਨਾ ਵੰਡ ਵੰਡਾਇੰਦਾ। ਅੱਧਵਿਚਕਾਰੇ ਮਿਲੇ ਆਣ, ਚੰਦ ਸਤਾਰਾ ਮੁਖ ਛੁਪਾਇੰਦਾ। ਆਪਣਾ ਦੇਣਾ ਪਏ ਬਿਆਨ, ਹੱਕ ਹਕੀਕਤ ਖੋਜ ਖੁਜਾਇੰਦਾ। ਨਾਤਾ ਤੁਟੇ ਜਗਤ ਕੁਰਾਨ, ਤੀਸ ਬਤੀਸ ਨਾ ਕੋਇ ਵਡਿਆਇੰਦਾ। ਮੁਲਾਂ ਸ਼ੇਖ਼ ਮੁਸਾਇਕ ਹੋਣ ਵੈਰਾਨ, ਵੈਰੀ ਹਰਿ ਜੂ ਨਜ਼ਰੀ ਆਇੰਦਾ। ਕੂੜੀ ਰੈਣ ਕੂੜਾ ਛੁਟਣਾ ਭਾਨ, ਕੂੜਾ ਚੰਦ ਨਾ ਕੋਇ ਚੜ੍ਹਾਇੰਦਾ। ਸਿਦਕ ਰਿਹਾ ਨਾ ਕੋਇ ਈਮਾਨ, ਸਾਬਰ ਨਜ਼ਰ ਕੋਇ ਨਾ ਆਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਭੇਵ ਆਪ ਚੁਕਾਇੰਦਾ। ਸਾਚਾ ਭੇਵ ਚੁਕਣਾ ਮਾਤ, ਸੋ ਪੁਰਖ ਨਿਰੰਜਣ ਆਪ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮਿਲਣਾ ਇਕ ਜਮਾਤ, ਨਾਨਕ ਪੱਟੀ ਰਿਹਾ ਪੜ੍ਹਾਈਆ। ਚੌਦਾਂ ਲੋਕ ਡੂੰਘਾ ਖ਼ਾਤ, ਚੌਦਾਂ ਤਬਕ ਡੇਰਾ ਢਾਹੀਆ। ਕਲਜੁਗ ਮਿਟੇ ਅੰਧੇਰੀ ਰਾਤ, ਕੂੜੀ ਕਿਰਿਆ ਰਹਿਣ ਨਾ ਪਾਈਆ। ਨਾਤਾ ਤੁਟੇ ਕਾਮ ਕੋਧ ਲੋਭ ਮੋਹ ਹੰਕਾਰ ਸਾਕ, ਹਉਮੇ ਹੰਗਤਾ ਸੰਗ ਨਾ ਕੋਇ ਰਖਾਈਆ। ਕਰੇ ਖੇਲ ਪਰਵਰਦਿਗਾਰ ਪਾਕੀ ਪਾਕ, ਪਤਤ ਪੁਨੀਤ ਦਏ ਕਰਾਈਆ। ਨਾ ਕੋਈ ਦਿਸੇ ਜ਼ਾਤ ਪਾਤ, ਜ਼ਾਤ ਅਜ਼ਾਤੀ ਨਾ ਕੋਇ ਰਖਾਈਆ। ਨੂਰ ਇਲਾਹੀ ਕਮਲਾਪਾਤ, ਕਵਲ ਨੈਣ ਫੇਰਾ ਪਾਈਆ। ਦਰਸ ਦਿਖਾਏ ਸਾਖਿਆਤ, ਘਰ ਘਰ ਪਰਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਦਏ ਮੁਕਾਈਆ। ਲਹਿਣਾ ਦੇਣਾ ਅੰਤ ਮੁਕੌਣਾ, ਗੁਰ ਅਵਤਾਰਾਂ ਆਪ ਜਣਾਇੰਦਾ। ਰਲ ਮਿਲ ਸਭ ਨੇ ਢੋਲਾ ਇਕੋ ਗੌਣਾ, ਸੋ ਪੁਰਖ ਨਿਰੰਜਣ ਇਕ ਪੜ੍ਹਾਇੰਦਾ। ਸਤਿਜੁਗ ਮਾਰਗ ਸਾਚਾ ਲੌਣਾ, ਸਾਚੀ ਸਿਖਿਆ ਇਕ ਦ੍ਰਿੜਾਇੰਦਾ। ਆਤਮ ਪਰਮਾਤਮ ਮੇਲ ਮਿਲੌਣਾ, ਦੂਈ ਦਵੈਤੀ ਪਰਦਾ ਲਾਹਿੰਦਾ। ਸੁਰਤੀ ਸ਼ਬਦੀ ਗੰਢ ਪਵੌਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਕਰੇ ਅੰਤਮ ਕਲ, ਕਲਕਾਤੀ ਰਹਿਣ ਨਾ ਪਾਈਆ। ਸਤਿਜੁਗ ਸਾਚਾ ਪੁਰਖ ਬਿਧਾਤਾ ਮਾਤ
ਧਰ, ਧਰਨੀ ਧਰਤ ਧਵਲ ਦਏ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਇਕੋ ਲੈਣ ਪੜ੍ਹ, ਪਿਛਲੀ ਚੁਕੇ ਸਰਬ ਲੜਾਈਆ। ਇਕ ਸਰਨਾਈ ਜਾਣ ਪੜ, ਕਰਤਾ ਇਕੋ ਨਜ਼ਰੀ ਆਈਆ। ਦੀਨ ਮਜ਼੍ਹਬ ਟੁੱਟੇ ਗੜ੍ਹ, ਹਉਮੇ ਹੰਗਤਾ ਦਏ ਮਿਟਾਈਆ। ਭਗਤ ਭਗਵੰਤ ਆਪੇ ਫੜ, ਰਾਤੀਂ ਸੁਤਿਆਂ ਲਏ ਜਗਾਈਆ। ਕਾਇਆ ਮੰਦਰ ਆਪੇ ਚੜ੍ਹ, ਦਸਮ ਦਵਾਰੀ ਕੁੰਡਾ ਲਾਹੀਆ। ਨਿਰਗੁਣ ਨੂਰ ਪਰਕਾਸ਼ ਕਰ, ਅੰਧ ਅੰਧੇਰ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਬੀਸ ਬੀਸੇ ਵੱਜੇ ਵਧਾਈਆ। ਬੀਸ ਬੀਸੇ ਖੇਲ ਅਪਾਰਾ, ਹਰਿ ਕਰਤਾ ਆਪ ਕਰਾਇੰਦਾ। ਸਤਿਜੁਗ ਬੰਨ੍ਹੇ ਸਾਚੀ ਧਾਰਾ, ਧਰਨੀ ਧਰਤ ਧਵਲ ਵਡਿਆਇੰਦਾ। ਕਲਜੁਗ ਅੰਤਮ ਪਾਰ ਕਿਨਾਰਾ, ਧੁਰ ਦਰਬਾਰਾ ਹੁਕਮ ਸੁਣਾਇੰਦਾ। ਸਚ ਸੰਦੇਸ਼ਾ ਦੇਵੇ ਏਕਾ ਵਾਰਾ, ਏਕਾ ਦੂਆ ਦੂਆ ਏਕਾ ਭੌ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਆਪ ਚਲਾਇੰਦਾ। ਸਾਚਾ ਰਾਹ ਚਲਾਏ ਸਤਿਜੁਗ, ਸਤਿ ਸਤਿਵਾਦੀ ਦਇਆ ਕਮਾਈਆ। ਸੰਤ ਸਾਜਣ ਚੁਣ ਚੁਣ, ਲੱਖ ਚੁਰਾਸੀ ਵਿਚੋਂ ਲਏ ਜਗਾਈਆ। ਦਰਸ ਦਿਖਾਏ ਉਠ ਉਠ, ਨਿਜ ਨੇਤਰ ਆਪ ਖੁਲ੍ਹਾਈਆ। ਗੁਰਮੁਖਾਂ ਉਪਰ ਆਪੇ ਤੁਠ, ਮਿਹਰ ਨਜ਼ਰ ਇਕੋ ਪਾਈਆ। ਕੂੜੀ ਕਿਰਿਆ ਜੜ੍ਹ ਦੇਵੇ ਪੁਟ, ਬੂਟਾ ਨਜ਼ਰ ਕੋਇ ਨਾ ਆਈਆ। ਗੋਬਿੰਦ ਭੇਟਾ ਚਾੜ੍ਹੇ ਸੁਤ, ਸਤਿ ਸਤਿਵਾਦੀ ਦਇਆ ਕਮਾਈਆ। ਸਤਿਜੁਗ ਅੰਤਮ ਮੌਲੇ ਰੁੱਤ, ਪਤ ਡਾਲੀ ਫੁਲ ਫਲਵਾੜੀ ਆਪ ਮਹਿਕਾਈਆ। ਨਿਹਕਲੰਕ ਆਏ ਅਬਿਨਾਸ਼ੀ ਅਚੁੱਤ, ਕਲ ਕਲਕੀ ਫੇਰਾ ਪਾਈਆ। ਅੰਮ੍ਰਿਤ ਜਾਮ ਪਿਆਏ ਘੁੱਟ, ਅੰਮਿਉਂ ਰਸ ਏਕਾ ਮੁਖ ਚੁਆਈਆ। ਆਵਣ ਜਾਵਣ ਲੱਖ ਚੁਰਾਸੀ ਜਾਏ ਛੁੱਟ, ਰਾਏ ਧਰਮ ਨਾ ਦਏ ਸਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਜੁਗ ਸਾਚੇ ਲਏ ਜਗਾਈਆ। ਸਤਿਜੁਗ ਸਾਚੇ ਜਾਣਾ ਜਾਗ, ਪਹਿਲੀ ਚੇਤਰ ਹੁਕਮ ਜਣਾਇੰਦਾ। ਬੀਸ ਬੀਸੇ ਲੱਗਾ ਭਾਗ, ਹਰਿ ਜਗਦੀਸ਼ਾ ਖ਼ੁਸ਼ੀ ਮਨਾਇੰਦਾ। ਦੋ ਜਹਾਨਾਂ ਇਕ ਵੈਰਾਗ, ਵੈਰਾਗੀ ਆਪਣਾ ਨਾਮ ਵਡਿਆਇੰਦਾ। ਕਲਜੁਗ ਅੰਤਮ ਧੋਵੇ ਦਾਗ਼, ਕੂੜੀ ਕਿਰਿਆ ਮੇਟ ਮਿਟਾਇੰਦਾ। ਗੁਰਮੁਖ ਸੁਰਤ ਸਵਾਣੀ ਹਰਿਜੂ ਕੰਤ ਮਿਲੇ ਸੁਹਾਗ, ਘਰ ਮੰਦਰ ਸੋਭਾ ਪਾਇੰਦਾ। ਨਿਰਗੁਣ ਨਿਰਵੈਰ ਪੁਰਖ ਅਕਾਲ ਅਜੂਨੀ ਰਹਿਤ ਅਨੁਭਵ ਪਰਕਾਸ਼ ਮਾਰ ਇਕ ਅਵਾਜ਼, ਸ਼ਬਦ ਅਗੰਮੀ ਢੋਲਾ ਗਾਇੰਦਾ। ਗ਼ਰੀਬ ਨਿਵਾਜਾ ਸਾਜਣ ਸਾਜ, ਸ਼ਾਹੋ ਭੂਪ ਵਡ ਰਾਜਨ ਰਾਜ, ਤਖ਼ਤ ਨਿਵਾਸੀ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਆਪ ਜਗਾਇੰਦਾ। ਸਤਿਜੁਗ ਅੰਤਮ ਖੋਲ੍ਹੇ ਅੱਖ, ਸੋ ਪੁਰਖ ਨਿਰੰਜਣ ਆਪ ਖੁਲ੍ਹਾਈਆ। ਪੁਰਖ ਅਬਿਨਾਸ਼ੀ ਦਰਸ ਕਰਾਏ ਪਰਤੱਖ, ਪਾਰਖੂ ਬਣੇ ਸੱਚਾ ਮਾਹੀਆ। ਭਗਤ ਭਗਵਾਨ ਮਾਰਗ ਦੇਵੇ ਦੱਸ, ਦਹਿ ਦਿਸ਼ਾ ਆਪ ਸਮਝਾਈਆ। ਨਾਤਾ ਤੁਟੇ ਤੀਰਥ ਤੱਟ, ਕਿਨਾਰਾ ਕੋਈ ਨਾ ਦਏ ਵਡਿਆਈਆ। ਚੌਦਾਂ ਲੋਕ ਛੁੱਟੇ ਹੱਟ, ਤਬਕ ਤਬਕ ਨਾ ਕੋਇ ਅਲਾਈਆ। ਕਰੇ ਖੇਲ ਪੁਰਖ ਸਮਰਥ, ਮਹਿਮਾ ਅਕੱਥ ਇਕ ਸੁਣਾਈਆ। ਸਤਿਜੁਗ ਚਲਾਏ ਆਪ ਰਥ, ਨਿਰਗੁਣ ਸੇਵਕ ਸੇਵ ਕਮਾਈਆ। ਕਲਜੁਗ ਲਹਿਣਾ ਦੇਣਾ ਝੋਲੀ ਪਾਏ ਸੀਆਂ ਸਾਢੇ ਤਿੰਨ ਤਿੰਨ ਹੱਥ, ਰਵਦਾਸ ਚੁਮਿਆਰਾ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚੇ ਆਪ ਜਗਾਈਆ। ਸਤਿਜੁਗ ਸਾਚਾ ਸਾਚਾ ਪੁੱਤ, ਪ੍ਰਭ ਅੱਗੇ ਸੀਸ ਝੁਕਾਇੰਦਾ। ਤੇਰੀ ਕੁੱਖੋਂ ਗਿਆ ਉਠ, ਮਾਤ ਪਿਤ ਨਾ ਕੋਇ ਵਖਾਇੰਦਾ। ਤੂੰ ਸੁਹੌਣੀ ਮੇਰੀ ਰੁੱਤ, ਤੁਧ
ਬਿਨ ਨਜ਼ਰ ਕੋਇ ਨਾ ਆਇੰਦਾ। ਆਪਣੀ ਵਾਰੀ ਕੀਤੀ ਪੁੱਛ, ਤਿੰਨ ਜੁਗ ਸੋਇਆ ਨਾ ਕੋਇ ਉਠਾਇੰਦਾ। ਮੇਰੇ ਪੱਲੇ ਨਹੀਂ ਕੁੱਛ, ਤੇਰੇ ਅੱਗੇ ਝੋਲੀ ਡਾਹਿੰਦਾ। ਕਲਜੁਗ ਬੈਠਾ ਰਿਹੋਂ ਚੁੱਪ, ਤੇਰਾ ਭੇਵ ਕੋਇ ਨਾ ਪਾਇੰਦਾ। ਲੱਖ ਚੁਰਾਸੀ ਦਿਸੇ ਅੰਧੇਰਾ ਘੁੱਪ, ਨੂਰ ਨਜ਼ਰ ਕਿਸੇ ਨਾ ਆਇੰਦਾ। ਘਰ ਘਰ ਵੜੀ ਚੰਦਰੀ ਭੁੱਖ, ਭੁਖਿਆਂ ਭੁੱਖ ਨਾ ਕੋਇ ਮਿਟਾਇੰਦਾ। ਗ਼ਰੀਬ ਨਿਮਾਣਿਆਂ ਲੱਗਾ ਦੁੱਖ, ਦੁਖੀਆਂ ਦਰਦ ਨਾ ਕੋਇ ਬੁਝਾਇੰਦਾ। ਬਿਨ ਭਗਤਾਂ ਧਰਤੀ ਦੀ ਖ਼ਾਲੀ ਹੋਈ ਕੁੱਖ, ਜਨ ਜਨਨੀ ਗੋਦ ਨਾ ਕੋਇ ਸੁਹਾਇੰਦਾ। ਲੱਖ ਚੁਰਾਸੀ ਉਲਟਾ ਰੁਖ, ਜੂਨ ਅਜੂਨੀ ਆਪ ਭਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਸੀਸ ਨਿਵਾਇੰਦਾ। ਸਤਿਜੁਗ ਸੱਚਾ ਛੋਟਾ ਬਾਲਾ, ਪ੍ਰਭ ਅੱਗੇ ਸੀਸ ਝੁਕਾਈਆ। ਬਾਲੀ ਬੁੱਧ ਬਾਲ ਅੰਞਾਣਾ, ਮੇਰੀ ਚਲੇ ਨਾ ਕੋਇ ਚਤੁਰਾਈਆ। ਤੂੰ ਸਾਹਿਬ ਸਤਿਗੁਰ ਬਣਿਆ ਦਾਨਾ, ਦੇਵਣਹਾਰ ਇਕ ਅਖਵਾਈਆ। ਤੇਰੇ ਹੁਕਮੇ ਅੰਦਰ ਰਾਜਾ ਰਾਣਾ, ਕੋਟਨ ਕੋਟ ਬ੍ਰਹਿਮੰਡ ਖੰਡ ਰਿਹਾ ਭਵਾਈਆ। ਤੇਰੀ ਕਿਰਪਾ ਪੀਣਾ ਖਾਣਾ, ਤੁਧ ਬਿਨ ਵਸਤ ਅਵਰ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮੇਰਾ ਸਗਲਾ ਸੰਗ ਨਿਭਾਈਆ। ਸਗਲਾ ਸੰਗ ਰੱਖਣਾ ਰਘੁਨਾਥ, ਰਘੁਪਤ ਏਕਾ ਮੰਗ ਮੰਗਾਇੰਦਾ। ਸਾਚੀ ਦੱਸ ਇਕੋ ਗਾਥ, ਜਿਸ ਪੜ੍ਹਿਆਂ ਦੁੱਖ ਕੋਇ ਨਾ ਆਇੰਦਾ। ਨੌਂ ਖੰਡ ਪ੍ਰਿਥਮੀ ਬਣੇ ਇਕ ਜਮਾਤ, ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਇੰਦਾ। ਕੂੜੀ ਕਿਰਿਆ ਨਾ ਹੋਏ ਅੰਧੇਰੀ ਰਾਤ, ਜੂਠ ਝੂਠ ਰਹਿਣ ਨਾ ਪਾਇੰਦਾ। ਸਾਚਾ ਦੱਸ ਦੇ ਸੱਜਣ ਸਾਕ, ਕਵਣ ਨਾਤਾ ਜੋੜ ਜੁੜਾਇੰਦਾ। ਕਰੇ ਨਿਮਸਕਾਰ ਜੋੜ ਹਾਥ, ਚਰਨ ਕਵਲਾਂ ਸੀਸ ਝੁਕਾਇੰਦਾ। ਮੇਰਾ ਲਹਿਣਾ ਲਿਖ ਦੇ ਮਸਤਕ ਮਾਥ, ਤੇਰਾ ਲਿਖਿਆ ਨਾ ਕੋਇ ਮਿਟਾਇੰਦਾ। ਇਕੋ ਦੱਸ ਪੂਜਾ ਪਾਠ, ਜਿਸ ਪੜ੍ਹਿਆਂ ਜਮ ਨਾ ਅੰਤ ਸਤਾਇੰਦਾ। ਤੇਰੀ ਨੇੜੇ ਆਏ ਵਾਟ, ਤੇਰਾ ਦੂਰ ਦੁਰਾਡਾ ਪੰਧ ਨਾ ਕੋਇ ਮੁਕਾਇੰਦਾ। ਕਿਸ ਮਿਲੇਂ ਸੱਚੇ ਘਾਟ, ਸ਼ਿਵਦੁਆਲਾ ਮੰਦਰ ਮੱਠ ਕੋਇ ਰਹਿਣ ਨਾ ਪਾਇੰਦਾ। ਆਪਣੀ ਸੱਚੀ ਦੱਸ ਜ਼ਾਤ, ਜਿਸ ਜ਼ਾਤ ਵਿਚੋਂ ਵਿਸ਼ਨ ਬ੍ਰਹਮਾ ਸ਼ਿਵ ਗੁਰ ਅਵਤਾਰ ਪੀਰ ਪੈਗ਼ੰਬਰ ਲੱਖ ਚੁਰਾਸੀ ਜੂਨ ਪਰਗਟਾਇੰਦਾ । ਕਰ ਕਿਰਪਾ ਦੇ ਦੇ ਦਾਤ, ਤੇਰੇ ਘਰ ਘਾਟਾ ਕੋਇ ਨਜ਼ਰ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਅੱਗੇ ਝੋਲੀ ਡਾਹਿੰਦਾ। ਸਤਿਜੁਗ ਝੋਲੀ ਅੱਗੇ ਡਾਹ, ਦੋਏ ਜੋੜ ਵਾਸਤਾ ਪਾਇਆ। ਨਿਰਗੁਣ ਬਣਨਾ ਆਪ ਮਲਾਹ, ਸਰਗੁਣ ਸੰਗ ਨਾ ਕੋਇ ਰਖਾਇਆ। ਇਕ ਦ੍ਰਿੜੌਣਾ ਆਪਣਾ ਨਾਂ, ਦੂਜਾ ਇਸ਼ਟ ਨਾ ਕੋਇ ਮਨਾਇਆ। ਏਥੇ ਓਥੇ ਪਕੜੀ ਬਾਂਹ, ਪੱਲੂ ਆਪਣੇ ਨਾਲ ਬੰਧਾਇਆ। ਅਛਲ ਛਲਧਾਰੀ ਤੇਰਾ ਕਰੇ ਨਾ ਕੋਈ ਵਿਸਾਹ, ਅਛੱਲ ਛਲ ਤੇਰੀ ਖੇਲ ਬੇਪਰਵਾਹਿਆ। ਆਪਣਾ ਭੇਵ ਦੇ ਜਣਾ, ਜਿਸ ਬਿਧ ਤੇਰੀ ਮੇਰੇ ਸੀਸ ਰਹੇ ਸਾਇਆ। ਤੇਰੀ ਚਰਨੀ ਡਿਗਾ ਆ, ਜਿਉਂ ਭਾਵੇ ਤਿਉਂ ਲੈ ਉਠਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੁਨੇਹੜਾ ਰਿਹਾ ਸੁਣਾਇਆ। ਸਤਿਜੁਗ ਸਾਚੇ ਬਾਲ ਨਿਧਾਨ, ਬਾਲੀ ਬੁੱਧ ਆਪ ਜਣਾਈਆ। ਕਿਰਪਾ ਕਰੇ ਸ੍ਰੀ ਭਗਵਾਨ, ਸਿਰ ਤੇਰੇ ਹੱਥ ਟਿਕਾਈਆ। ਕਲਜੁਗ ਅੰਤ ਬਣਾਇਆ ਤੇਰਾ ਇਕ ਨਿਸ਼ਾਨ, ਨਿਸ਼ਾਨਾ ਆਪਣਾ ਨਾਮ ਲਗਾਈਆ। ਲੱਖ ਚੁਰਾਸੀ ਵਿਚੋਂ ਕਰ ਪਰਵਾਨ, ਗੁਰਮੁਖ ਸਾਚੇ ਮੇਲ ਮਿਲਾਈਆ। ਸੱਤਰਾਂ ਬਹੱਤਰਾਂ ਚੁਹੱਤਰਾਂ ਦਿਤਾ ਦਾਨ, ਦੋ ਜਹਾਨ ਖ਼ਾਲੀ ਹੱਥ ਵਖਾਈਆ।
ਕੋਟਨ ਰਾਮ ਕਰਨ ਪਰਨਾਮ, ਵਿਸ਼ਨ ਬ੍ਰਹਮਾ ਸ਼ਿਵ ਸੀਸ ਝੁਕਾਈਆ। ਕੋਟਨ ਕਾਹਨ ਕਰਨ ਧਿਆਨ, ਹਰਿ ਮੁਕਟ ਬੈਣ ਸ਼ਰਨਾਈਆ। ਕੋਟਨ ਈਸਾ ਮੂਸਾ ਮੁਹੰਮਦ ਗਾਣ, ਗਾ ਗਾ ਸ਼ੁਕਰ ਮਨਾਈਆ। ਕੋਟਨ ਕੌਟ ਭਗਤ ਕਰਨ ਪਰਵਾਨ, ਕਬੀਰ ਜੋਲਾਹਾ ਦਏ ਸਾਲਾਹੀਆ। ਕੋਟਨ ਕੋਟ ਨਾਨਕ ਗੋਬਿੰਦ ਮੇਲ ਸ੍ਰੀ ਭਗਵਾਨ, ਭਗਵਨ ਮੇਲਾ ਸਹਿਜ ਸੁਭਾਈਆ। ਸਚਖੰਡ ਦਾ ਸਚ ਵਿਧਾਨ, ਲੋਕਮਾਤ ਲਿਆ ਪਰਗਟਾਈਆ। ਧੁਰਦਰਗਾਹੀ ਇਕ ਨਿਸ਼ਾਨ, ਸੱਤ ਰੰਗਾ ਰੂਪ ਵਟਾਈਆ। ਧਰਨੀ ਧਰਤ ਧਵਲ ਕਰੇ ਕਲਿਆਣ, ਕਲ ਕਾਲਖ ਟਿੱਕਾ ਲਾਹੀਆ। ਬਾਲੇ ਨੀਹਾਂ ਹੇਠਾਂ ਦੱਬੇ ਆਣ, ਕੂੜੀ ਕਿਰਿਆ ਜੜ੍ਹ ਉਖੜਾਈਆ। ਛੱਤੀ ਛੱਤੀ ਖੇਲ ਮਹਾਨ, ਨਾਨਕ ਨਿਰਗੁਣ ਵੰਡ ਵੰਡਾਈਆ। ਗੋਬਿੰਦ ਸੂਰਾ ਹੋ ਪਰਧਾਨ, ਪਰਮ ਪੁਰਖ ਰਿਹਾ ਧਿਆਈਆ। ਪੁਰਖ ਅਕਾਲ ਆਇਆ ਨੌਜਵਾਨ, ਨਿਰਗੁਣ ਆਪਣਾ ਫੇਰਾ ਪਾਈਆ। ਲੇਖਾ ਜਾਣ ਦੋ ਜਹਾਨ, ਲੋਆਂ ਪੁਰੀਆਂ ਖੋਜ ਖੁਜਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖਿਆ ਮਾਰ ਧਿਆਨ, ਪਿਛਲਾ ਲਹਿਣਾ ਸਰਬ ਚੁਕਾਈਆ। ਸਾਰੇ ਇਕੱਠੇ ਕੀਤੇ ਆਣ, ਲੁਕਿਆ ਕੋਇ ਰਹਿਣ ਨਾ ਪਾਈਆ। ਅੱਧਵਿਚਕਾਰੇ ਬੈਠਾ ਮੁਹੰਮਦ ਦੂਰ ਦੁਰਾਡਾ ਕਰੇ ਧਿਆਨ, ਧਿਆਨ ਧਿਆਨ ਨਾਲ ਮਿਲਾਈਆ। ਅੱਲਾ ਰਾਣੀ ਕਰ ਪਹਿਚਾਨ, ਮੀਆਂ ਬੀਵੀ ਲਏ ਪਰਨਾਈਆ। ਖ਼ਾਵੰਦ ਬਣਿਆ ਆਪ ਭਗਵਾਨ, ਲੱਖ ਚੁਰਾਸੀ ਸੁਰਤੀ ਰਿਹਾ ਪਰਨਾਈਆ। ਕਰੇ ਖੇਲ ਇਕ ਮਹਾਨ, ਖ਼ਾਲਕ ਖ਼ਲਕ ਦਏ ਸਮਝਾਈਆ। ਸਾਢੇ ਤਿੰਨ ਹੱਥ ਦੇਵੇ ਦਾਨ, ਰਵਦਾਸ ਚੁਮਿਆਰਾ ਨਾਲ ਮਿਲਾਈਆ। ਭਗਤ ਦੁਆਰਾ ਕਰ ਪਰਵਾਨ, ਭਗਵਨ ਆਪਣਾ ਆਸਣ ਲਾਈਆ। ਪਿਛਲੀ ਕੂੜੀ ਕਿਰਿਆ ਮਿਟੇ ਨਿਸ਼ਾਨ, ਅੱਗੇ ਸਚ ਨਿਸ਼ਾਨ ਝੁਲਾਈਆ। ਜਿਸ ਦੁਆਰੇ ਵੇਦ ਪੁਰਾਨ ਸ਼ਾਸਤਰ ਸਿਮਰਤ ਅੰਜੀਲ ਕੁਰਾਨ ਸਰਬ ਸ਼ਰਮਾਣ, ਨੇਤਰ ਨੈਣ ਸਕੇ ਨਾ ਕੋਇ ਉਠਾਈਆ। ਗੀਤਾ ਗਿਆਨ ਬਣੇ ਅੰਞਾਣ, ਅਠਾਰਾਂ ਧਿਆਏ ਨਾ ਕੋਇ ਵਡਿਆਈਆ। ਖਾਣੀ ਬਾਣੀ ਹੋਏ ਹੈਰਾਨ, ਹਰਿ ਕਾ ਭੇਵ ਕੋਇ ਨਾ ਪਾਈਆ । ਤਿਸ ਦੁਆਰੇ ਸਤਿਜੁਗ ਲੱਗੇ ਆਣ, ਸਤਿਗੁਰ ਆਪਣੀ ਨੀਂਹ ਰਖਾਈਆ। ਸ੍ਰਿਸ਼ਟ ਸਬਾਈ ਦਏ ਗਿਆਨ, ਇਕੋ ਅੱਖਰ ਆਪ ਪੜ੍ਹਾਈਆ। ਬ੍ਰਹਮਾ ਵਿਸ਼ਨ ਸ਼ਿਵ ਦਰ ਆ ਕੇ ਮੰਗਣ ਦਾਨ, ਖ਼ਾਲੀ ਝੋਲੀ ਅੱਗੇ ਡਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਪਰਵਾਨ, ਹਰਿ ਜੂ ਪਰਵਾਨਾ ਹੱਥ ਫੜਾਈਆ। ਏਕੰਕਾਰ ਏਕਾ ਸਚ ਬਣਾਏ ਵਿਧਾਨ, ਵਿਦਿਤ ਵਿਦਿਆ ਚਲੇ ਨਾ ਕੋਇ ਚਤੁਰਾਈਆ। ਸਤਿਜੁਗ ਤੇਰਾ ਸੰਗ ਨਿਭਾਏ ਸ੍ਰੀ ਭਗਵਾਨ, ਭਰਮ ਭੁਲੇਖਾ ਦਏ ਚੁਕਾਈਆ। ਮੇਰਿਆਂ ਭਗਤਾਂ ਮਿਲਣਾ ਆਣ, ਤੇਰਾ ਦੁੱਖੜਾ ਲੈਣ ਵੰਡਾਈਆ। ਉਜਲ ਮੁਖੜਾ ਹੋਏ ਵਿਚ ਜਹਾਨ, ਦੁਰਮਤ ਮੈਲ ਨਾ ਲਾਗੇ ਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦਿਤਾ ਸਾਚਾ ਵਰ, ਸਚ ਸੰਦੇਸ਼ਾ ਇਕ ਸੁਣਾਈਆ। ਸਚ ਸੰਦੇਸ਼ਾ ਸੁਣ ਭਗਵਾਨ, ਸਤਿਜੁਗ ਆਪਣੀ ਖ਼ੁਸ਼ੀ ਮਨਾਇੰਦਾ। ਚਾਰੋਂ ਕੁੰਟ ਵੇਖੇ ਮਾਰ ਧਿਆਨ, ਦਹਿ ਦਿਸ਼ਾ ਧਿਆਨ ਲਗਾਇੰਦਾ। ਕਵਣ ਦੁਆਰੇ ਬੈਠਾ ਭਗਤ ਭਗਵਾਨ, ਜਿਸ ਦਰ ਭਗਵਨ ਦਇਆ ਕਮਾਇੰਦਾ। ਨੌਂ ਖੰਡ ਪ੍ਰਿਥਮੀ ਦਿਸੇ ਵੈਰਾਨ, ਵੈਰੀ ਇਕੋ ਇਕ ਅਖਵਾਇੰਦਾ। ਕੂੜੀ ਕਿਰਿਆ ਚੜ੍ਹਿਆ ਤੂਫ਼ਾਨ, ਤੋਹਫ਼ਾ ਹਰਿ ਜੂ ਘਰ ਘਰ ਆਪ ਪੁਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਵਖਾਇੰਦਾ। ਸਤਿਜੁਗ ਚਾਰੋਂ ਕੁੰਟ ਵਿਚਾਰ, ਨੇਤਰ ਨੈਣ ਰਿਹਾ ਸ਼ਰਮਾਈਆ। ਕੋਈ ਨਾ ਦਿਸੇ ਸਾਚਾ ਯਾਰ, ਯਾਰੀ ਯਾਰ ਨਾ ਕੋਇ ਨਿਭਾਈਆ । ਚਾਰੋਂ ਕੁੰਟ ਧੂਆਂਧਾਰ ਸਾਚਾ
ਚੰਦ ਨਾ ਕੋਇ ਰੁਸ਼ਨਾਈਆ। ਕਵਣ ਦੁਆਰੇ ਭਗਤਾਂ ਕਰਾਂ ਭਾਲ, ਭਾਲ ਥੱਕਾ ਸਰਬ ਲੋਕਾਈਆ। ਕਵਣ ਬਿਧ ਮੇਰੀ ਪੂਰੀ ਹੋਏ ਘਾਲ, ਘਾਲੀ ਘਾਲ ਲੇਖੇ ਲਾਈਆ। ਪ੍ਰਭ ਅੱਗੇ ਫੇਰ ਕਰੇ ਸਵਾਲ, ਬਣ ਸਵਾਲੀ ਦਏ ਦੁਹਾਈਆ। ਬਿਨ ਤੇਰੀ ਕਿਰਪਾ ਕੋਈ ਭਗਤ ਨਾ ਚਲੇ ਮੇਰੇ ਨਾਲ, ਮੇਰੀ ਮਿਲੇ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਜਿਸ ਦੁਆਰੇ ਭਗਤਨ ਮੇਲਾ ਸਹਿਜ ਸੁਭਾਈਆ। ਭਗਤਨ ਮੇਲਾ ਦੱਸ ਅਕਾਲ, ਅਕਲ ਕਲਾ ਜਣਾਇੰਦਾ। ਸਤਿਜੁਗ ਸਾਚੇ ਸਾਚੇ ਲਾਲ, ਹਰਿ ਸਤਿਗੁਰ ਆਪ ਪਰਗਟਾਇੰਦਾ। ਨਾਤਾ ਤੋੜ ਕਾਲ ਮਹਾਂਕਾਲ, ਦੀਨ ਦਿਆਲ ਗੋਦ ਬਹਾਇੰਦਾ। ਤ੍ਰੈਗੁਣ ਮਾਇਆ ਨਾ ਕੋਇ ਜੰਜਾਲ, ਜਾਗਰਤ ਜੋਤ ਆਪ ਜਗਾਇੰਦਾ। ਆਪੇ ਸੁਣੇ ਮੁਰੀਦਾਂ ਹਾਲ, ਮੁਰਸ਼ਦ ਆਪਣਾ ਫੇਰਾ ਪਾਇੰਦਾ। ਅੱਠੇ ਪਹਿਰ ਵੱਜੇ ਅਗੰਮੀ ਤਾਲ, ਸ਼ਬਦ ਅਨਾਦੀ ਨਾਦ ਸੁਣਾਇੰਦਾ। ਸ਼ਾਹੋਂ ਕਰਨਹਾਰ ਕੰਗਾਲ, ਕੰਗਾਲੋਂ ਸ਼ਾਹ ਆਪ ਬਣਾਇੰਦਾ। ਸਤਿਜੁਗ ਚਲੀ ਅਵੱਲੜੀ ਚਾਲ, ਬਿਨ ਦੱਸਿਆਂ ਭੇਵ ਕੋਇ ਨਾ ਪਾਇੰਦਾ। ਸੰਬਲ ਨਗਰ ਲੈਣਾ ਭਾਲ, ਜਿਸ ਦੁਆਰੇ ਗੋਬਿੰਦ ਸੇਵ ਕਮਾਇੰਦਾ। ਪੁਰਖ ਅਕਾਲ ਚਲੇ ਨਾਲ ਨਾਲ, ਨਿਰਗੁਣ ਆਪਣਾ ਰਾਹ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਖੁਲ੍ਹਾਇੰਦਾ। ਸੰਬਲ ਨਗਰ ਵੇਖ ਖੇੜ੍ਹਾ, ਹਰਿ ਖਿੜਕੀ ਆਪ ਖੁਲ੍ਹਾਈਆ। ਜਿਥੇ ਕੋਈ ਨਾ ਦਿਸੇ ਝੇੜਾ, ਦੀਨ ਮਜ਼੍ਹਬ ਨਾ ਕੋਇ ਲੜਾਈਆ। ਪੁਰਖ ਅਕਾਲ ਗੋਬਿੰਦ ਕਹੇ ਤੂੰ ਮੇਰਾ ਮੈਂ ਤੇਰਾ, ਨਾਨਕ ਸੋਹੰ ਢੋਲਾ ਗਾਈਆ। ਸੋ ਸਾਹਿਬ ਖੁਲ੍ਹਾ ਕੀਤਾ ਵੇਹੜਾ, ਚਾਰ ਦੀਵਾਰ ਨਾ ਕੋਇ ਬਣਾਈਆ। ਅੰਤਮ ਕਰੇ ਹੱਕ ਨਬੇੜਾ, ਹਕੀਕਤ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰਾ ਰਿਹਾ ਜਣਾਈਆ। ਸਚ ਦੁਆਰਾ ਏਕਾ ਤੱਟ, ਹਰਿ ਸੱਜਣ ਆਪ ਜਣਾਇੰਦਾ। ਪੁਰਖ ਸਮਰਥ ਖੋਲਿਆ ਹੱਟ, ਬਣ ਹਟਵਾਣਾ ਸੇਵ ਕਮਾਇੰਦਾ। ਓਥੇ ਇਕੋ ਰੱਖੇ ਵੱਥ, ਦੂਸਰ ਵਸਤ ਨਾ ਕੋਇ ਟਿਕਾਇੰਦਾ। ਸਤਿਜੁਗ ਸਾਚੇ ਔਣਾ ਨੱਠ, ਬਣ ਪਾਂਧੀ ਪੰਧ ਮੁਕਾਇੰਦਾ। ਭਗਤਾਂ ਚਰਨੀ ਜਾਣਾ ਢੱਠ, ਸਾਚੀ ਸਿਖਿਆ ਇਕ ਸਮਝਾਇੰਦਾ। ਤੇਰੀ ਪੱਤ ਲੈਣ ਰੱਖ, ਲੋਕਮਾਤ ਮੇਲ ਮਿਲਾਇੰਦਾ। ਦੋਹਾਂ ਮਿਲ ਕੇ ਦੋ ਜਹਾਨ ਢੋਲਾ ਦੇਣਾ ਦੱਸ, ਦੋਏ ਦੋਏ ਰੂਪ ਖੇਲ ਕਰਾਇੰਦਾ। ਸੋਹੰ ਰੂਪ ਆਪ ਪਰਤੱਖ, ਪਾਰਬ੍ਰਹਮ ਬ੍ਰਹਮ ਆਪਣੇ ਅੰਗ ਲੰਗਾਇੰਦਾ। ਮਹਾਰਾਜ ਸ਼ੇਰ ਸਿੰਘ ਕਰੇ ਤੇਰਾ ਪੱਖ, ਸਗਲਾ ਸੰਗ ਆਪ ਹੋ ਜਾਇੰਦਾ। ਵਿਸ਼ਨੂੰ ਸਿਰ ਤੇ ਚੁਕ ਕੇ ਆਵੇ ਭਤ, ਘਰ ਘਰ ਰਿਜ਼ਕ ਪੁਚਾਇੰਦਾ। ਬ੍ਰਹਮਾ ਬ੍ਰਹਮ ਤੇਰੇ ਅੱਗੇ ਦੇਵੇ ਰੱਖ, ਰੱਖਿਆ ਇਕੋ ਓਟ ਤਕਾਇੰਦਾ। ਸ੍ਰੀ ਭਗਵਾਨ ਹੋ ਪਰਤੱਖ, ਰੂਪ ਅਨੂਪ ਦਰਸ ਕਰਾਇੰਦਾ। ਸਤਿਜੁਗ ਪਾਂਧੀ ਰਾਹੀ ਬਣ ਕੇ ਚਲਣਾ ਹੱਸ ਹੱਸ, ਅੱਧਵਿਚਕਾਰ ਨਾ ਕੋਇ ਅਟਕਾਇੰਦਾ। ਤੇਰਾ ਮਾਰਗ ਲਾਏ ਪੁਰਖ ਸਮਰਥ, ਸਾਚੀ ਵਸਤ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਦੇਵੇ ਸਾਚਾ ਦਾਨ, ਭਗਤ ਭਗਵੰਤ ਮਿਲਾਏ ਆਣ, ਮਿਲ ਮਿਲ ਆਪਣੀ ਖ਼ੁਸ਼ੀ ਵਖਾਇੰਦਾ।
ਦਇਆ ਅੰਦਰ ਸੇਵਕ ਸਵਾਮੀ, ਸੇਵਾਦਾਰ ਅਖਵਾਈਆ। ਚਾਕਰ ਬਣੇ ਹਰਿ ਨਿਹਕਾਮੀ, ਨਿਹਕਰਮੀ ਕਰਮ ਕਾਂਡ ਮਿਟਾਈਆ। ਸਰਬ
ਜੀਆਂ ਘਟ ਅੰਤਰਜਾਮੀ, ਘਰ ਘਰ ਵੇਖ ਵਖਾਈਆ। ਗੁਰਮੁਖਾਂ ਉਪਰ ਕਰੇ ਮਿਹਰਵਾਨੀ, ਮਿਹਰਵਾਨ ਮਿਹਰ ਨਜ਼ਰ ਇਕ ਉਠਾਈਆ। ਧੁਰਦਰਗਾਹੀ ਦੇਵੇ ਇਕ ਨਿਸ਼ਾਨੀ, ਨਿਸ਼ਾਨਾ ਆਪਣਾ ਨਾਮ ਲਗਾਈਆ। ਆਤਮ ਪਰਮਾਤਮ ਸੁਣਾਏ ਕਹਾਣੀ, ਦੂਜਾ ਨਾਦ ਨਾ ਕੋਇ ਵਜਾਈਆ। ਗ੍ਰਹਿ ਮੰਦਰ ਅੰਦਰ ਵਖਾਏ ਪਦ ਨਿਰਬਾਣੀ, ਨਿਰਬਾਣ ਪਦ ਇਕੋ ਇਕ ਸਮਝਾਈਆ। ਅੰਮ੍ਰਿਤ ਆਤਮ ਦੇਵੇ ਠੰਡਾ ਪਾਣੀ, ਅਠਸਠ ਤੀਰਥ ਨੁਹਾਵਣ ਕੋਇ ਨਾ ਜਾਈਆ। ਸੁਰਤ ਸਵਾਣੀ ਸੁਘੜ ਸਿਆਣੀ, ਗੋਬਿੰਦ ਸ਼ਬਦ ਹਾਣੀ ਮੇਲ ਮਿਲਾਈਆ। ਜਨ ਭਗਤਾਂ ਉਤੋਂ ਵਿਟਹੁ ਹੋਏ ਆਪ ਕੁਰਬਾਣੀ, ਕਰਮ ਕਾਂਡ ਆਪਣੀ ਝੋਲੀ ਪਾਈਆ। ਏਥੇ ਓਥੇ ਦੋ ਜਹਾਨ ਔਣ ਨਾ ਦੇਵੇ ਹਾਨੀ, ਹਾਣੀ ਮਿਲਿਆ ਸੱਚਾ ਮਾਹੀਆ। ਲੇਖਾ ਚੁਕੇ ਅੰਡਜ ਜੇਰਜ ਉਤਭੁਜ ਸੇਤਜ ਚਾਰ ਖਾਣੀ, ਚਾਰ ਜੁਗ ਜੂਨੀ ਜੂਨ ਨਾ ਕੋਇ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦਇਆ ਅੰਦਰ ਆਪਣੀ ਸੇਵ ਕਮਾਈਆ। ਦਇਆ ਅੰਦਰ ਹੋਇਆ ਠਾਕਰ, ਠੋਕਰ ਆਪਣੇ ਨਾਮ ਲਗਾਈਆ। ਗੁਰਸਿਖ ਤੇਰਾ ਡੂੰਘਾ ਸਾਗਰ, ਸਤਿਗੁਰ ਅੰਦਰ ਤਾਰੀਆਂ ਲਾਈਆ। ਨਿਰਮਲ ਕਰਮ ਕਰੇ ਉਜਾਗਰ, ਉਜਰਤ ਕੀਮਤ ਕੋਇ ਨਾ ਪਾਈਆ। ਧੁਰਦਰਗਾਹੀ ਸੱਚਾ ਮਾਹੀ ਨਿਰਗੁਣ ਦਾਤਾ ਬਣ ਕੇ ਆਇਆ ਆਪ ਸੌਦਾਗਰ, ਵਣਜ ਕਰਾਵੇ ਥਾਉਂ ਥਾਈਂਆ। ਪੂਰਬ ਜਨਮ ਦੇ ਵਿਛੜਿਆਂ ਕਲਜੁਗ ਅੰਤਮ ਦੇਵੇ ਆਦਰ, ਆਦਰਸ਼ ਆਪਣਾ ਇਕ ਵਖਾਈਆ। ਗਹਿਰ ਗੰਭੀਰ ਗੁਣ ਨਿਧ ਦਾਤਾ ਦਰ ਦੁਆਰੇ ਹੋਇਆ ਹਾਜ਼ਰ, ਹਾਜ਼ਰੀ ਸਭ ਦੀ ਦਏ ਲਗਾਈਆ। ਖ਼ਾਲਕ ਖ਼ਲਕ ਵੇਖਣ ਆਇਆ ਕਾਦਰ, ਕੁਦਰਤ ਆਪਣੀ ਗੋਦ ਬਹਾਈਆ। ਜਿਸ ਨੂੰ ਕਹਿੰਦੇ ਸੁਤ ਗੋਬਿੰਦ ਤੇਗ ਬਹਾਦਰ, ਸੋ ਗੋਬਿੰਦ ਪੁਰਖ ਅਕਾਲ ਵਿਚ ਸਮਾਈਆ। ਨਾਮ ਪਟੋਲਾ ਸਿਰ ਤੇ ਦੇਵੇ ਚਿਟੀ ਚਾਦਰ, ਢਾਕਣ ਕੁ ਪਤ ਹਾਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੇਵਾ ਕਰੇ ਬਣ ਸੇਵਕ, ਸੇਵਾ ਆਪਣੇ ਹੱਥ ਰਖਾਈਆ। ਦਇਆ ਅੰਦਰ ਹੋ ਦਿਆਲ, ਦੀਨਨ ਆਪਣੀ ਦਇਆ ਕਮਾਇੰਦਾ। ਕਾਇਆ ਮੰਦਰ ਅੰਦਰ ਵਖਾਵੇ ਧਰਮਸਾਲ, ਧਰਮ ਦੁਆਰਾ ਆਪ ਪਰਗਟਾਇੰਦਾ। ਜਨ ਭਗਤਾਂ ਪਿਛੇ ਭਗਤੀ ਘਾਲੀ ਘਾਲ, ਆਪਣੀ ਕੀਤੀ ਘਾਲ ਜਨ ਭਗਤਾਂ ਝੋਲੀ ਪਾਇੰਦਾ। ਨਿਰਗੁਣ ਜੋਤ ਬੇਮਿਸਾਲ, ਕਲਜੁਗ ਅੰਤ ਮੁਸੀਬਤ ਵਿਚ ਆਪ ਜਗਾਇੰਦਾ। ਕੰਚਨ ਪਾਰਸ ਮਿਲ ਹੋਏ ਸਵਰਨ ਸਵਰਨ ਮਿਲਿਆ ਹਰਿ ਕਾ ਲਾਲ, ਲਾਲ ਹਰਿ ਰੰਗ ਆਪ ਰੰਗਾਈਆ। ਅੰਤ ਨੇੜੇ ਨਾ ਆਏ ਕਾਲ, ਹੋਏ ਸਹਾਈ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਇਆਨਿਧ ਦੀਨ ਸਵਾਮੀ ਦਇਆ ਦਇਆ ਗੁਰਮੁਖਾਂ ਘਰ ਘਰ ਸੇਵਾ ਲਾਈਆ। ਅਨਾਇਤ ਕਰਨ ਦੀ ਪਿਛੇ ਰੱਖੀ ਆਦਤ, ਆਦਤ ਸਭ ਨੂੰ ਆਪ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਲਾ ਲਾ ਰੱਖੇ ਇਬਾਦਤ, ਇਬਾਰਤ ਲਿਖ ਲਿਖ ਕਰੀ ਪੜ੍ਹਾਈਆ। ਪਿਛੇ ਕਿਸੇ ਨਾ ਕਰਿਆ ਤੁਆਕਬ, ਲੇਖਾ ਲੈਣ ਦੇਣ ਕੋਇ ਨਾ ਆਈਆ। ਰਸਨਾ ਜਿਹਵਾ ਕਰਦੇ ਰਹੇ ਕਲਾਮਤ, ਆਪਣਾ ਕਲਮਾ ਕਿਸੇ ਨਾ ਝੋਲੀ ਪਾਈਆ। ਸਾਹਿਬ ਦਿਆਲ ਠਾਕਰ ਸਦਾ ਸਹੀ ਸਲਾਮਤ, ਸਤਿ ਸਰੂਪ ਸਮਾਈਆ। ਸਤਿਜੁਗ ਅਨਾਇਤ ਦੇਣ ਦੀ ਲਾਏ ਨਾ ਕੋਇ ਅਲਾਮਤ, ਫੜ ਫੜ ਬਾਹੋਂ ਪਾਰ ਕਰਾਈਆ। ਏਥੇ ਓਥੇ ਅੱਗੇ ਕੋਈ ਨਾ ਕਰੇ ਬਗ਼ਾਵਤ, ਨਾਮ ਖੰਡਾ ਇਕ ਉਠਾਈਆ। ਜਨ ਭਗਤਾਂ ਦੇਵੇ ਇਕੋ ਵਾਰ ਸਚ ਸਖ਼ਾਵਤ, ਖ਼ਾਲੀ ਝੋਲੀ ਆਪ ਭਰਾਈਆ। ਦੂਜੀ ਕੋਈ ਨਾ ਲੱਗੇ ਅਲਾਮਤ, ਆਲਮੀਨ
ਹੋਏ ਸਹਾਈਆ। ਜੁਗ ਚੌਕੜੀ ਭਗਤ ਭਗਵੰਤ ਧਰਨੀ ਧਰਤ ਧਵਲ ਉਤੇ ਰੱਖੇ ਆਪਣੀ ਆਪ ਅਮਾਨਤ, ਅੰਤ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਨਾਇਤ ਸ਼ਰਾਇਤ ਹਦਾਇਤ ਕਫ਼ਾਇਤ, ਆਪਣੇ ਵਿਚ ਛੁਪਾਈਆ। ਕਫ਼ਾਇਤ ਸ਼ੁਆਰੀ ਪਾਟਾ ਕਫ਼ਨ, ਕਫ਼ਨੀ ਦਏ ਉਡਾਈਆ। ਅੰਤਮ ਕਰਨ ਆਇਆ ਦਫ਼ਨ, ਦਫ਼ਾ ਆਪਣੀ ਨਾ ਕਿਸੇ ਸਮਝਾਈਆ। ਭਗਤ ਭਗਵਾਨ ਆਇਆ ਰੱਖਣ, ਰੱਖਿਆ ਕਰੇ ਸੱਚਾ ਮਾਹੀਆ। ਲੱਖ ਚੁਰਾਸੀ ਵਿਚੋਂ ਕੱਢੇ ਮੱਖਣ, ਨਾਮ ਮਧਾਣਾ ਛਾਛ ਵਿਰੋਲੇ ਥਾਉਂ ਥਾਈਂਆ। ਸਾਧਾਂ ਸੰਤਾਂ ਭਾਂਡੇ ਕੀਤੇ ਕਾਇਆ ਸੱਖਣ, ਨਾਦ ਧੁਨ ਆਤਮ ਸੰਖ ਨਾ ਕੋਇ ਵਜਾਈਆ। ਛਿੰਨ ਭੰਗਰ ਫੇਰਾ ਪਾਏ ਉਤਰ ਪੂਰਬ ਪੱਛਮ ਦੱਖਣ, ਔਂਦਾ ਜਾਂਦਾ ਨਜ਼ਰ ਕਿਸੇ ਨਾ ਆਈਆ। ਗ਼ਰੀਬ ਨਿਮਾਣਿਆਂ ਆਇਆ ਪਰਦੇ ਢਕਣ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਖ਼ਾਕ ਮਿਲਾਈਆ। ਕੂੜੀ ਕਿਰਿਆ ਲੋਕਮਾਤ ਵਿਚੋਂ ਆਇਆ ਕੱਢਣ, ਸਚ ਸੁੱਚ ਸਾਚਾ ਰਾਹ ਚਲਾਈਆ। ਗੁਰਮੁਖ ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ, ਉਚੇ ਟਿੱਲੇ ਪਰਬਤ ਕੋਈ ਨਾ ਜਾਏ ਲੱਭਣ, ਘਰ ਆ ਆ ਦਰਸ ਦਿਖਾਈਆ। ਅੰਮ੍ਰਿਤ ਆਤਮ ਜਾਮ ਪਿਆਏ ਸਾਚੀ ਮਧਨ, ਮਧਰ ਰਸ ਇਕੋ ਇਕ ਵਖਾਈਆ। ਬਣ ਦਰਵੇਸ਼ ਜਾਏ ਸੱਦਣ, ਦਰਦੀ ਦਰਦੀਆਂ ਦਰਦ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਸਾਚਾ ਵਰ, ਕਫ਼ਾਇਤ ਸ਼ੁਆਰੀ ਕਰੇ ਖ਼ਵਾਰੀ, ਕਲਜੁਗ ਅੰਤਮ ਹਾਰੀ ਹਾਏ ਹਾਏ ਦਰੋਹੀ ਦਰੋਹੀ ਹੋਕਾ ਦੇ ਦੇ ਕਰੇ ਦੁਹਾਈਆ। ਕਫ਼ਾਇਤ ਸ਼ੁਆਰੀ ਦੇਵੇ ਹੋਕਾ, ਨੇਤਰ ਨੈਣਾਂ ਨੀਰ ਵਹਾਈਆ। ਸ੍ਰਿਸ਼ਟ ਸਬਾਈ ਉਠੋ ਵੇਖੋ ਅੰਤਮ ਵੇਲਾ ਮੌਕਾ, ਵੇਲਾ ਗਿਆ ਹੱਥ ਨਾ ਆਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੋ ਦੇਂਦਾ ਰਿਹਾ ਧੋਖਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਨਜ਼ਰ ਕਿਸੇ ਨਾ ਆਈਆ। ਅੰਤਮ ਮਾਰਗ ਦੱਸੇ ਇਕੋ ਸੌਖਾ, ਸੋਹੰ ਅੱਖਰ ਕਰੇ ਪੜ੍ਹਾਈਆ। ਇਕੋ ਨਾਮ ਸਦਾ ਬਹੁਤਾ, ਬਹੁ ਬਹੁ ਭਾਂਤੀ ਵੰਡ ਵੰਡਾਈਆ । ਰਲ ਕੇ ਜੱਟ ਸਾਰੇ ਲਾਓ ਇਕੱਠਾ ਜੋਤਾ, ਭਾਰ ਦੋਂਹ ਹੱਥਾਂ ਉਪਰ ਪਾਈਆ। ਪੁਰਖ ਅਬਿਨਾਸ਼ੀ ਲੋਕਮਾਤ ਬਣ ਕੇ ਆਇਆ ਚੋਟਾ, ਨਿਰਗੁਣ ਆਪਣਾ ਰੂਪ ਵਟਾਈਆ । ਦਰ ਆ ਕੇ ਸੌਦਾ ਕਰੋ ਖਰਾ ਖੋਟਾ, ਵਣਜ ਵਣਜਾਰਾ ਇਕ ਜਣਾਈਆ। ਹੱਥੀਂ ਫੜ ਕੇ ਆਓ ਮੋਟਾ ਸੋਟਾ, ਪਾਰਬ੍ਰਹਮ ਨੱਠ ਕਿਤੇ ਨਾ ਜਾਈਆ। ਜਿਸ ਦੀਆਂ ਆਦਿ ਜੁਗਾਦਿ ਜਗੌਂਦੇ ਰਹੇ ਜੋਤਾਂ, ਸੋ ਜੋਤੀ ਸਰੂਪ ਫੇਰਾ ਪਾਈਆ। ਉਚੀ ਕੂਕ ਦਿਓ ਹੋਕਾ, ਦਰੋਹੀ ਦਰੋਹੀ ਦਰੋਹੀ ਨਾਮ ਖ਼ੁਦਾਈਆ। ਜਿਸ ਦਾ ਚਾਰ ਜੁਗ ਰਿਹਾ ਸੋਕਾ, ਸੋ ਸੁੱਕੇ ਰੁੱਖੜੇ ਹਰੇ ਕਰਾਈਆ। ਜੋ ਵਸੇ ਸਚਖੰਡ ਦੁਆਰੇ ਸਾਚੇ ਕੋਟਾ, ਸੋ ਸੰਬਲ ਨਗਰੀ ਡੇਰਾ ਲਾਈਆ। ਤੁਹਾਡੇ ਨਾਲ ਕਾਹਦਾ ਰੋਸਾ, ਜਗਤ ਰੁਸਿਆਂ ਰਿਹਾ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਕਫ਼ਾਇਤ ਇਸ਼ਾਰੀ ਇਸ਼ਾਰੇ ਨਾਲ ਮਿਟਾਈਆ।