ਪੁਸਤਕਾਲਾਭਾਗ ੧੩

੧੧ ਮੱਘਰ ੨੦੧੯ ਬਿਕਰਮੀ ਧਿਰਤਾ ਸਿੰਘ ਦੇ ਗ੍ਰਹਿ ਕਲਾ ਨੌਰ ਜ਼ਿਲਾ ਗੁਰਦਾਸ ਪੁਰ

ਕਿਰਪਾ ਕਰ ਸ੍ਰੀ ਭਗਵਾਨਾ, ਭੇਵ ਅਭੇਦ ਆਪ ਜਣਾਇੰਦਾ। ਸਤਿਜੁਗ ਸਾਚੇ ਕਰ ਧਿਆਨਾ, ਹਰਿ ਧਿਆਨੀ ਧਿਆਨ ਵਖਾਇੰਦਾ। ਆਦਿ ਜੁਗਾਦਿ ਖੇਲ ਮਹਾਨਾ, ਜੁਗ ਜੁਗ ਆਪ ਕਰਾਇੰਦਾ। ਆਦਿ ਪੁਰਖ ਪ੍ਰਭ ਹੋ ਪਰਧਾਨਾ, ਸਚ ਪਰਧਾਨਗੀ ਨਾਮ ਕਮਾਇੰਦਾ। ਲੇਖਾ ਜਾਣ ਦੋ

ਜਹਾਨਾ, ਦੋਏ ਦੋਏ ਰੂਪ ਵਟਾਇੰਦਾ। ਹੁਕਮੀ ਹੁਕਮ ਧੁਰ ਫ਼ਰਮਾਣਾ ਸਚ ਸੰਦੇਸ਼ਾ ਆਪ ਸੁਣਾਇੰਦਾ। ਰਾਗ ਅਨਾਦੀ ਨਾਦ ਤਰਾਨਾ, ਲੋਆਂ ਪੁਰੀਆਂ ਆਪ ਜਣਾਇੰਦਾ। ਨਿਰਗੁਣ ਸਰਗੁਣ ਪਹਿਰੇ ਬਾਣਾ, ਮਿਹਰਵਾਨ ਖੇਲ ਖਿਲਾਇੰਦਾ। ਘਟ ਘਟ ਹੋਏ ਅੰਤਰ ਜਾਮਾ, ਅੰਤਰਜਾਮੀ ਪਰਦਾ ਲਾਹਿੰਦਾ। ਬੋਧ ਅਗਾਧ ਨਾਮ ਨਿਧਾਨ ਗਾਏ ਗਾਣਾ, ਗਾ ਗਾ ਆਪਣਾ ਹੁਕਮ ਸੁਣਾਇੰਦਾ । ਸਦਾ ਸੁਹੇਲਾ ਇਕ ਇਕੇਲਾ ਆਪੇ ਜਾਣੇ ਆਪਣਾ ਭਾਣਾ, ਸਦ ਭਾਣੇ ਆਪ ਰਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਆਪ ਸਮਝਾਇੰਦਾ। ਸਾਚੀ ਸਿਖਿਆ ਸਤਿਜੁਗ ਮੀਤ, ਸੋ ਮਿੱਤਰ ਆਪ ਜਣਾਈਆ। ਭਗਤ ਭਗਵਾਨ ਇਕੋ ਰੀਤ, ਨਿਤ ਨਵਿਤ ਵੇਸ ਵਟਾਈਆ। ਆਤਮ ਪਰਮਾਤਮ ਢੋਲਾ ਗੀਤ, ਸਾਚਾ ਅੱਖਰ ਕਰੇ ਪੜ੍ਹਾਈਆ। ਵਖਾਏ ਧਾਮ ਇਕ ਅਨਡੀਠ, ਜਗਤ ਨੇਤਰ ਨਜ਼ਰ ਨਾ ਆਈਆ। ਲੇਖਾ ਜਾਣ ਹਸਤ ਕੀਟ, ਲੱਖ ਚੁਰਾਸੀ ਪਰਦਾ ਲਾਹੀਆ। ਕਲਜੁਗ ਅੰਤਮ ਰਿਹਾ ਬੀਤ, ਚਾਰੋਂ ਕੁੰਟ ਕੂਕ ਸੁਣਾਈਆ। ਸ਼ਾਹ ਸੁਲਤਾਨਾਂ ਖ਼ਾਲੀ ਖ਼ੀਸ, ਮਾਇਆ ਰਾਣੀ ਦਏ ਦੁਹਾਈਆ। ਕੂੜੀ ਕਿਰਿਆ ਰਹੀ ਪੀਸ, ਪੀਸਣ ਆਪਣਾ ਆਪ ਪਿਸਾਈਆ। ਨਾ ਕੋਈ ਸ਼ਰਅ ਨਾ ਹਦੀਸ, ਕਲਮਾ ਨਬੀ ਨਾ ਕੋਇ ਵਡਿਆਈਆ। ਨਾ ਕੋਈ ਛੱਤਰ ਝੁਲੇ ਸੀਸ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਇਕ ਸੁਣਾਈਆ। ਸਚ ਸੰਦੇਸ਼ਾ ਸਤਿਜੁਗ, ਸਤਿ ਸਤਿਵਾਦੀ ਆਪ ਜਣਾਇੰਦਾ। ਜੁਗ ਚੌਕੜੀ ਔਧ ਜਾਏ ਪੁਗ, ਥਿਰ ਕੋਇ ਰਹਿਣ ਨਾ ਪਾਇੰਦਾ। ਲੇਖਾ ਜਾਣ ਲੋਕ ਪਰਲੋਕ, ਦੋ ਜਹਾਨਾਂ ਵੇਖ ਵਖਾਇੰਦਾ। ਸਤਿਜੁਗ ਸਚ ਸੁਣਾਏ ਸਲੋਕ, ਸੋਹੰ ਢੋਲਾ ਆਪੇ ਗਾਇੰਦਾ। ਲੱਖ ਚੁਰਾਸੀ ਦੇਵੇ ਮੋਖ, ਮੁਕਤੀ ਚਰਨਾਂ ਹੇਠ ਰਖਾਇੰਦਾ। ਪੁਰਖ ਅਕਾਲ ਇਕੋ ਓਟ, ਦੂਜਾ ਇਸ਼ਟ ਨਾ ਕੋਇ ਮਨਾਇੰਦਾ। ਕਰ ਪਰਕਾਸ਼ ਨਿਰਮਲ ਜੋਤ, ਅਗਿਆਨ ਅੰਧੇਰ ਗਵਾਇੰਦਾ। ਜਨ ਭਗਤਾਂ ਉਪਰ ਹੋ ਮੋਹਤ, ਮੁਹੱਬਤ ਆਪਣੇ ਨਾਮ ਵਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਖੁਲ੍ਹਾਇੰਦਾ। ਭਗਤਾਂ ਸੰਗ ਸਦਾ ਸੁਹੇਲਾ, ਸੋ ਪੁਰਖ ਨਿਰੰਜਣ ਖੇਲ ਕਰਾਈਆ। ਕਲਜੁਗ ਅੰਤਮ ਵੇਖੇ ਵੇਲਾ, ਨਿਰਗੁਣ ਦਾਤਾ ਬੇਪਰਵਾਹੀਆ। ਲਹਿਣਾ ਦੇਣ ਚੁਕਾਏ ਗੁਰੂ ਗੁਰ ਚੇਲਾ, ਗੁਰ ਚੇਲਾ ਆਪਣਾ ਨਾਉਂ ਪਰਗਟਾਈਆ। ਏਥੇ ਓਥੇ ਸੱਜਣ ਸੁਹੇਲਾ, ਸਾਹਿਬ ਸੁਲਤਾਨ ਸੱਚਾ ਮਾਹੀਆ। ਵਸਣਹਾਰਾ ਧਾਮ ਨਵੇਲਾ, ਸਚਖੰਡ ਬੈਠਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਜਣਾਈਆ। ਸਾਚਾ ਖੇਲ ਦੱਸੇ ਆਪ, ਹਰਿ ਆਪਣਾ ਭੇਵ ਖੁਲ੍ਹਾਇੰਦਾ। ਸਤਿਜੁਗ ਤੇਰਾ ਪੂਜਾ ਪਾਠ, ਅੱਖ਼ਰ ਵੱਖ਼ਰ ਆਪ ਦ੍ਰਿੜਾਇੰਦਾ। ਸਤਿ ਸਰੋਵਰ ਮਾਰੇ ਠਾਠ, ਅੰਮ੍ਰਿਤ ਰਸ ਆਪ ਭਰਾਇੰਦਾ। ਇਕੋ ਕਿਨਾਰਾ ਦਿਸੇ ਤਾਟ, ਤੀਰਥ ਆਪਣਾ ਨਾਮ ਵਖਾਇੰਦਾ। ਲੱਖ ਚੁਰਾਸੀ ਆਤਮ ਸੇਜਾ ਵੇਖੇ ਖਾਟ, ਘਰ ਘਰ ਮੰਦਰ ਆਪ ਬਣਾਇੰਦਾ। ਮਨ ਮਨੂਆ ਨਾ ਨਾਚੇ ਨਾਟ, ਸਵਾਂਗੀ ਸਵਾਂਗ ਨਾ ਕੋਇ ਰਖਾਇੰਦਾ। ਆਤਮ ਪਰਮਾਤਮ ਦੇਵੇ ਇਕੋ ਦਾਤ, ਦੂਜੀ ਵਸਤ ਨਾ ਕੋਇ ਵਰਤਾਇੰਦਾ। ਪੰਚ ਵਿਕਾਰਾ ਕਰੇ ਘਾਤ, ਨਾਮ ਖੰਡਾ ਇਕ ਰਖਾਇੰਦਾ। ਕਲਜੁਗ ਮੇਟ ਅੰਧੇਰੀ ਰਾਤ, ਸਤਿਜੁਗ ਸਾਚਾ ਚੰਦ ਚੜ੍ਹਾਇੰਦਾ। ਚਾਰ ਵਰਨ ਇਕ ਪਰਭਾਤ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਏਕਾ ਰੂਪ ਦਰਸਾਇੰਦਾ। ਨਿਰਮਲ ਜੋਤ ਨੂਰ ਲਲਾਟ, ਨੂਰੋ ਨੂਰ ਡਗਮਗਾਇੰਦਾ। ਗ਼ਰੀਬ ਨਿਮਾਣਿਆਂ ਪੁਛੇ ਵਾਤ, ਸ਼ਹਿਨਸ਼ਾਹ ਆਪਣਾ ਫੇਰਾ

ਪਾਇੰਦਾ। ਨਾਤਾ ਤੋੜ ਜ਼ਾਤ ਪਾਤ, ਦੀਨ ਮਜ਼੍ਹਬ ਨਾ ਕੋਇ ਰਖਾਇੰਦਾ। ਅੰਦਰ ਬਾਹਰ ਗੁਪਤ ਜ਼ਾਹਰ ਦੇਵੇ ਸਾਥ, ਸਗਲਾ ਸੰਗ ਆਪ ਹੋ ਜਾਇੰਦਾ। ਪਰਮ ਪੁਰਖ ਪ੍ਰਭ ਕਮਲਾਪਾਤ, ਕਵਲ ਨੈਣ ਨੈਣ ਖ਼ੁਲਾਇੰਦਾ। ਦੀਨ ਦਿਆਲ ਬਣ ਬਣ ਸੱਜਣ ਸਾਕ, ਸਗਲਾ ਸੰਗ ਆਪ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਆਪ ਜਣਾਇੰਦਾ। ਸਾਚਾ ਰਾਹ ਏਕੰਕਾਰ, ਸਤਿਜੁਗ ਸਤਿ ਸਤਿ ਜਣਾਈਆ। ਸਾਚਾ ਮੇਲਾ ਵਿਚ ਸੰਸਾਰ, ਭਗਤ ਭਗਵਾਨ ਦਏ ਕਰਾਈਆ। ਕਰੇ ਖੇਲ ਅਗੰਮ ਅਪਾਰ, ਭੇਵ ਕੋਇ ਨਾ ਆਈਆ। ਚਾਰ ਜੁਗ ਦੀ ਪਿਛਲੀ ਵਾਰਤਾ ਜਾਏ ਹਾਰ, ਅੱਗੇ ਆਪਣਾ ਮਾਰਗ ਲਾਈਆ। ਕਾਗ਼ਦ ਕਲਮ ਹੋਏ ਖ਼ਵਾਰ, ਖ਼ਹਿ ਖ਼ਹਿ ਮਰੇ ਸਰਬ ਲੋਕਾਈਆ। ਹਰਿ ਕਾ ਨਾਉਂ ਵਿਕੇ ਨਾ ਕਿਸੇ ਇਸ਼ਤਿਹਾਰ, ਕਰਤਾ ਕੀਮਤ ਕੋਇ ਨਾ ਪਾਈਆ। ਹੱਟ ਖੋਲ੍ਹੇ ਨਾ ਕੋਇ ਬਣ ਵਣਜਾਰ, ਟਕਾ ਟਕਾ ਮੁਲ ਨਾ ਕੋਇ ਪਾਈਆ। ਬਿਨ ਕਾਇਆ ਮੰਦਰ ਦੂਜਾ ਰਹਿਣ ਨਾ ਦੇਵੇ ਕੋਈ ਗੁਰੂਦੁਆਰ, ਘਰ ਡੂੰਘੀ ਕੰਦਰ ਸਤਿਗੁਰ ਪੂਰਾ ਆਸਣ ਲਾਈਆ। ਜਿਸ ਦਾ ਵਰਕਾ ਹੱਥਾਂ ਨਾਲ ਨਾ ਸਕੇ ਕੋਈ ਪਾੜ, ਕੂੜੇ ਕਿਰਕਟ ਵਿਚ ਨਾ ਕੋਇ ਸੁਟਾਈਆ। ਅੱਖਾਂ ਨਾਲ ਜਗਤ ਨਾ ਕਰੇ ਵਸਾਲ, ਨਿਜ ਨੇਤਰ ਦਏ ਦਰਸਾਈਆ। ਚਾਰ ਕੁੰਟ ਦਹਿ ਦਿਸ਼ਾ ਕੋਇ ਨਾ ਸਕੇ ਭਾਲ, ਜੰਗਲ ਜੂਹ ਉਜਾੜ ਪਹਾੜ, ਹੱਥ ਕਿਸੇ ਨਾ ਆਈਆ। ਊਚਾਂ ਨੀਚਾਂ ਰਾਉ ਰੰਕਾਂ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਇਕੋ ਨਾਮ ਦੇਵੇ ਸੱਚਾ ਲਾਲ, ਲਾਲਣ ਆਪਣੀ ਵੰਡ ਵੰਡਾਈਆ। ਸਤਿਜੁਗ ਤੇਰੀ ਪੂਰੀ ਕਰੇ ਘਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਆਪ ਜਣਾਈਆ। ਸਾਚਾ ਮਾਰਗ ਆਤਮ ਅੰਤ, ਅੰਤਰਜਾਮੀ ਆਪ ਜਣਾਇੰਦਾ। ਇਕੋ ਪੂਜਾ ਇਕੋ ਮੰਤ, ਮੰਤਰ ਆਪਣਾ ਨਾਮ ਸਮਝਾਇੰਦਾ। ਇਕੋ ਸੇਜ ਇਕੋ ਕੰਤ, ਸੁਹੰਜਣੀ ਸੇਜ ਇਕ ਹੰਢਾਇੰਦਾ। ਇਕੋ ਮਹਿਮਾ ਇਕ ਅਗਣਤ, ਲੇਖਾ ਇਕੋ ਆਪਣੇ ਹੱਥ ਰਖਾਇੰਦਾ। ਇਕ ਬਣਾਏ ਸਾਚੀ ਬਣਤ, ਘੜਨ ਭੰਨਣਹਾਰ ਇਕ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਸਾਚਾ ਖੇਲ ਦੱਸੇ ਆਖ਼ਰ, ਆਖ਼ਰ ਆਪਣੇ ਹੱਥ ਰਖਾਈਆ। ਨਾਤਾ ਤੋੜੇ ਪਾਹਨ ਪਾਥਰ, ਸਿਲ ਪੂਜਸ ਨਜ਼ਰ ਕੋਇ ਨਾ ਆਈਆ। ਕਲਮ ਸ਼ਾਹੀ ਨਾ ਬਣੇ ਕੋਈ ਚਾਕਰ, ਸੇਵਕ ਸੇਵ ਨਾ ਕੋਇ ਵਡਿਆਈਆ। ਪਾਰਬ੍ਰਹਮ ਪਤਿਪਰਮੇਸ਼ਵਰ ਸਤਿਜੁਗ ਤ੍ਰੇਤਾ ਦੁਆਪਰ ਸਭ ਦੇ ਕੋਲੌਂ ਕਰੌਂਦਾ ਰਿਹਾ ਆਪਣੀ ਖ਼ਾਤਰ, ਸਿਰ ਖ਼ਤਰਾ ਆਪਣਾ ਇਕ ਸਮਝਾਈਆ। ਕਿਸੇ ਨੂੰ ਬਣਨ ਨਾ ਦਿਤਾ ਚਾਤਰ, ਗੁਰ ਅਵਤਾਰ ਪੀਰ ਪੈਗ਼ੰਬਰ ਕੋਟਨ ਕੋਟ ਗਏ ਸੀਸ ਝੁਕਾਈਆ। ਅੰਤ ਰਹਿਣ ਨਾ ਦਿਤੀ ਕਿਸੇ ਦੀ ਆਕੜ, ਸ਼ਾਹ ਸੁਲਤਾਨਾਂ ਖ਼ਾਕ ਮਿਲਾਈਆ। ਕਲਜੁਗ ਅੰਤਮ ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਗੰਮੀ ਘੋੜੇ ਪਾਏ ਪਾਖ਼ਰ, ਸ਼ਾਹਸਵਾਰ ਬਣੇ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਜੁਗ ਸਾਚਾ ਧੰਦੇ ਲਾਈਆ। ਸਤਿਜੁਗ ਤੇਰਾ ਸਾਚਾ ਧੰਦਾ, ਧੁਰਦਰਗਾਹੀ ਆਪ ਜਣਾਇੰਦਾ। ਪਹਿਲੋਂ ਲੱਖ ਚੁਰਾਸੀ ਆਤਮ ਅੰਤਰ ਆਪਣੀ ਹੱਥੀਂ ਫੇਰੇ ਰੰਦਾ, ਬਣ ਤਰਖ਼ਾਣ ਸੇਵ ਕਮਾਇੰਦਾ। ਫਿਰ ਸਚ ਸੁੱਚ ਬਣਾਏ ਬੰਦਾ, ਬੰਦਗੀ ਆਪਣੇ ਨਾਮ ਦ੍ਰਿੜਾਇੰਦਾ। ਕੂੜੀ ਕਿਰਿਆ ਸੰਗ ਨਾ ਵਖਾਏ ਕੋਈ ਗੰਦਾ, ਮਾਇਆ ਮਮਤਾ ਮੋਹ ਚੁਕਾਇੰਦਾ। ਗਿਆਨਹੀਣ ਅਗਿਆਨੀ ਕੋਈ ਰਹਿਣ ਨਾ ਦੇਵੇ ਅੰਧਾ, ਆਤਮ ਨੇਤਰ ਸਰਬ ਖੁਲਾਇੰਦਾ। ਸਤਿਗੁਰ ਪੂਰਾ ਨਜ਼ਰੀ ਆਏ ਇਕੋ ਚੰਦਾ, ਚੰਦ ਸੂਰਜ ਜਿਸ ਨੂੰ ਸੀਸ ਝੁਕਾਇੰਦਾ। ਇਕੋ

ਹੁਕਮ ਚਲਾਏ ਵਿਚ ਨਵ ਖੰਡਾ, ਨਵ ਨੌਂ ਆਪਣਾ ਹੁਕਮ ਮਨਾਇੰਦਾ। ਦਾਤਾ ਜੋਧਾ ਸੂਰਬੀਰ ਸਰਬੰਗਾ, ਸ਼ਹਿਨਸ਼ਾਹ ਬਲ ਆਪਣਾ ਆਪ ਧਰਾਇੰਦਾ। ਵੇਖਣਹਾਰਾ ਆਰ ਪਾਰ ਕੰਢਾ, ਮਧ ਆਪਣਾ ਖੇਲ ਕਰਾਇੰਦਾ। ਭਗਤ ਭਗਵਾਨ ਸਦਾ ਬਖ਼ਸ਼ੰਦਾ, ਬਖ਼ਸ਼ਿਸ਼ ਆਪਣੇ ਹੱਥ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਜੁਗ ਤੇਰਾ ਸੰਗ ਰਖਾਇੰਦਾ। ਸਤਿਜੁਗ ਤੇਰਾ ਸੰਗ ਨਿਰਭੈ, ਨਿਰਭੌ ਆਪਣਾ ਸੰਗ ਰਖਾਈਆ। ਦੂਜਾ ਕੋਈ ਮਾਤ ਨਾ ਰਹੇ, ਰਹਿਬਰ ਇਕੋ ਸੱਚਾ ਮਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਚਰਨੀ ਗਏ ਢਹਿ, ਆਪਣਾ ਵੇਲਾ ਵਕਤ ਚੁਕਾਈਆ। ਏਕਾ ਬੋਲਣ ਰਸਨਾ ਢੋਲਾ ਤੂੰ ਮੈਂ, ਮੈਂ ਤੂੰ ਤੇਰੇ ਵਿਚ ਭੇਵ ਨਾ ਰਾਈਆ। ਤੇਰਾ ਭਾਣਾ ਰਹੇ ਸਹਿ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸੇਵ ਕਮਾਈਆ। ਬਿਨ ਤੇਰੇ ਅੰਤ ਕੋਈ ਨਾ ਰਹੇ, ਖ਼ਾਕੀ ਖ਼ਾਕ ਸਰਬ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਹੁਕਮ ਆਪ ਵਰਤਾਈਆ। ਸਾਚਾ ਹੁਕਮ ਦੇਵੇ ਭਗਵਾਨ, ਦਾਤਾ ਦਾਨੀ ਦਇਆ ਕਮਾਇੰਦਾ। ਮਸਤਕ ਤਿਲਕ ਨਾ ਕੋਇ ਨਿਸ਼ਾਨ, ਤਰਸੂਲ ਰੂਪ ਨਾ ਕੋਇ ਵਖਾਇੰਦਾ। ਜੈਨੀ ਬੋਧੀ ਨਾ ਕੋਇ ਕਲਿਆਣ, ਤਨ ਗਾਤਰਾ ਨਾ ਕੋਇ ਲਟਕਾਇੰਦਾ। ਲਬਾਂ ਕੱਟ ਨਾ ਬਣੇ ਕੋਇ ਮੁਸਲਮਾਨ, ਸੁਨਤ ਰੂਪ ਨਾ ਕੋਇ ਵਖਾਇੰਦਾ। ਸਜਦਾ ਕਰੇ ਨਾ ਕੋਇ ਕਬਰਸਤਾਨ, ਮਕਬਰਾ ਨਜ਼ਰ ਕੋਇ ਨਾ ਆਇੰਦਾ। ਪਰਗਟ ਹੋ ਆਪ ਮਿਹਰਵਾਨ, ਮਿਹਬਾਨ ਵੇਸ ਵਟਾਇੰਦਾ। ਛਤਰੂ ਮਿੱਤਰ ਕਰੇ ਆਣ, ਸੰਸਾ ਰੋਗ ਸਰਬ ਗਵਾਇੰਦਾ। ਆਤਮ ਪਰਮਾਤਮ ਵਖਾਏ ਇਕ ਇਸਲਾਮ, ਇਸਮ ਆਜ਼ਮ ਆਪ ਦ੍ਰਿੜਾਇੰਦਾ। ਰੂਹ ਬੁੱਤ ਦਏ ਕਲਾਮ, ਕਲਮਾ ਨਬੀ ਆਪ ਪੜ੍ਹਾਇੰਦਾ। ਆਤਮ ਪਰਮਾਤਮ ਮਾਰੇ ਬਾਣ, ਤੀਰ ਅਣਿਯਾਲਾ ਇਕ ਚਲਾਇੰਦਾ। ਹਰ ਘਟ ਨਜ਼ਰੀ ਆਏ ਰਾਮ, ਰਹਿਮਤ ਆਪਣੀ ਆਪ ਕਮਾਇੰਦਾ। ਸਤਿਜੁਗ ਸਾਚੇ ਦੇਵੇ ਮਾਣ, ਅਭਿਮਾਨ ਰੂਪ ਨਾ ਕੋਇ ਵਖਾਇੰਦਾ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਸੋਹਲਾ ਢੋਲਾ ਗਾਇਣ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਵਨ ਆਪਣਾ ਹੁਕਮ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਮਾਰਗ ਆਪੇ ਲਾਇੰਦਾ।

੧੧ ਮੱਘਰ ੨੦੧੯ ਬਿਕਰਮੀ ਸਰਦਾਰਾ ਸਿੰਘ ਦੇ ਗ੍ਰਹਿ ਕਲਾਨੌਰ ਜ਼ਿਲਾ ਗੁਰਦਾਸਪੁਰ

ਸਚ ਸਿੰਘਾਸਣ ਸ਼ਹਿਨਸ਼ਾਹ, ਤਖ਼ਤ ਨਿਵਾਸੀ ਆਸਣ ਲਾਈਆ। ਸੋ ਪੁਰਖ ਨਿਰੰਜਣ ਬੇਪਰਵਾਹ, ਬੇਐਬ ਪਰਦਾ ਆਪ ਉਠਾਈਆ। ਹਰਿ ਪੁਰਖ ਨਿਰੰਜਣ ਖੇਲ ਖਲਾ, ਖ਼ਾਲਕ ਖ਼ਲਕ ਵੇਖ ਵਖਾਈਆ। ਏਕੰਕਾਰਾ ਵੇਸ ਵਟਾ, ਦੋ ਜਹਾਨਾਂ ਫੇਰਾ ਪਾਈਆ। ਆਦਿ ਨਿਰੰਜਣ ਨੂਰ ਧਰਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਅਬਿਨਾਸ਼ੀ ਕਰਤਾ ਵੰਡ ਵੰਡਾ, ਬ੍ਰਹਿਮੰਡ ਖੰਡ ਵੇਖੇ ਥਾਉਂ ਥਾਈਂਆ। ਸ੍ਰੀ ਭਗਵਾਨ ਸਚ ਨਿਸ਼ਾਨਾ ਹੱਥ ਉਠਾ, ਸਤਿ ਸਤਿਵਾਦੀ ਰਿਹਾ ਵਖਾਈਆ। ਪਾਰਬ੍ਰਹਮ ਪ੍ਰਭ ਰਿਹਾ ਧਿਆਨ ਲਗਾ, ਧਿਆਨ ਧਿਆਨ ਵਿਚ ਮਿਲਾਈਆ। ਰਾਜਨ ਰਾਜ ਭੂਪਨ ਭੂਪ ਸਚ ਸੰਦੇਸ਼ਾ ਰਿਹਾ ਸੁਣਾ, ਧੁਰ ਫ਼ੁਰਮਾਣਾ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਰਬਾਰੇ ਆਸਣ ਲਾਈਆ।

ਸਚ ਦਰਬਾਰੇ ਹਰਿ ਜੂ ਚੜ੍ਹ, ਨਿਰਗੁਣ ਆਪਣਾ ਆਸਣ ਲਾਇੰਦਾ। ਸਤਿ ਸਤਿਵਾਦੀ ਖੋਲ੍ਹ ਦਰ, ਦਰ ਦਰਵਾਜਾ ਆਪ ਖੁਲ੍ਹਾਇੰਦਾ। ਨਾਉਂ ਰਖਾਏ ਨਰਾਇਣ ਨਰ, ਨਰ ਹਰਿ ਆਪਣੀ ਕਲ ਧਰਾਇੰਦਾ। ਆਦਿ ਜੁਗਾਦੀ ਘਾੜਨ ਘੜ, ਜੁਗ ਜੁਗ ਵੇਖ ਵਖਾਇੰਦਾ। ਅਲੱਖ ਅਗੋਚਰ ਅਗੰਮ ਅਥਾਹ ਬੇਪਰਵਾਹ ਨਿਸ਼ਅੱਖਰ ਆਪਣਾ ਆਪੇ ਪੜ੍ਹ, ਪੜ੍ਹ ਪੜ੍ਹ ਆਪਣਾ ਰਾਗ ਸੁਣਾਇੰਦਾ। ਸਦਾ ਸੁਹੇਲਾ ਇਕ ਇਕੇਲਾ ਨਿਰਗੁਣ ਨਿਰਗੁਣ ਦੇਵਣਹਾਰਾ ਵਰ, ਸਾਚੀ ਵਸਤ ਆਪ ਵਰਤਾਇੰਦਾ। ਕਰਤਾ ਪੁਰਖ ਕਰਤਾਰ ਆਪਣੀ ਕਰਨੀ ਕਰ, ਕੁਦਰਤ ਕਾਦਰ ਰੰਗ ਰੰਗਾਇੰਦਾ। ਧਰਨੀ ਧਰਤ ਧਵਲ ਧਰ, ਜਲ ਥਲ ਮਹੀਅਲ ਆਪ ਸਮਾਇੰਦਾ। ਸਮੁੰਦ ਸਾਗਰ ਦੇ ਦੇ ਵਰ, ਸਿਰ ਆਪਣਾ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਖ਼ਤ ਨਿਵਾਸੀ ਏਕਾ ਤਖ਼ਤ ਸੋਭਾ ਪਾਇੰਦਾ। ਸਾਚਾ ਤਖ਼ਤ ਏਕੰਕਾਰ, ਆਦਿ ਜੁਗਾਦਿ ਦਏ ਵਡਿਆਈਆ। ਜੁਗ ਚੌਕੜੀ ਖੇਲ ਅਪਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖੇ ਚਾਈਂ ਚਾਈਂਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਖੇਲ ਕਰੇ ਅਪਾਰ, ਅਪਰੰਪਰ ਆਪਣਾ ਭੇਵ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਇਕ ਸੁਣਾਈਆ। ਸਚ ਸੰਦੇਸ਼ਾ ਆਦਿ ਜੁਗਾਦਿ, ਜੁਗ ਕਰਤਾ ਆਪ ਜਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਦੇਵੇ ਦਾਦ, ਦਾਦਰ ਆਪਣਾ ਰਾਗ ਅਲਾਇੰਦਾ। ਖੇਲੇ ਖੇਲ ਬ੍ਰਹਮ ਬ੍ਰਹਿਮਾਂਡ, ਪਾਰਬ੍ਰਹਮ ਆਪਣਾ ਭੇਵ ਚੁਕਾਇੰਦਾ। ਸਤਿ ਸਤਿਵਾਦੀ ਦੇਵੇ ਦਾਦ, ਦਸਤ ਬਦਸਤ ਆਪ ਫੜਾਇੰਦਾ। ਧੁਰਦਰਗਾਹੀ ਵਜਾਏ ਆਪਣਾ ਨਾਦ, ਅਨਾਦੀ ਧੁਨ ਆਪ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਭੇਵ ਆਪ ਖੁਲ੍ਹਾਇੰਦਾ। ਧੁਰ ਦਾ ਭੇਵ ਸ੍ਰੀ ਭਗਵਾਨ, ਆਦਿ ਪੁਰਖ ਆਪ ਖੁਲ੍ਹਾਈਆ। ਵਿਸ਼ਨ ਬ੍ਰਹਮੇ ਦੇਵੇ ਦਾਨ, ਸ਼ੰਕਰ ਝੋਲੀ ਆਪ ਭਰਾਈਆ। ਆਪਣਾ ਨਾਮ ਇਕ ਨਿਸ਼ਾਨ, ਸਚ ਨਿਸ਼ਾਨਾ ਲਏ ਪਰਗਟਾਈਆ। ਆਪਣੀ ਕਿਰਪਾ ਹੋ ਮਿਹਰਵਾਨ, ਮਿਹਰ ਨਜ਼ਰ ਇਕ ਉਠਾਈਆ। ਆਪਣਾ ਹੁਕਮ ਕਰ ਪਰਧਾਨ, ਧੁਰ ਫ਼ਰਮਾਣਾ ਆਪ ਜਣਾਈਆ। ਆਪਣੀ ਇਛਿਆ ਕਰ ਪਰਵਾਨ, ਸਾਚੀ ਭਿਛਿਆ ਝੋਲੀ ਪਾਈਆ। ਕਰੇ ਖੇਲ ਨੌਜਵਾਨ, ਨੱਯਾ ਆਪਣੀ ਆਪ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮੇ ਦੇਵੇ ਮਾਣ ਵਡਿਆਈਆ। ਵਿਸ਼ਨੂੰ ਦੇਵੇ ਆਪਣੀ ਯਾਦ, ਹਰਿ ਜੂ ਆਪਣਾ ਭੇਵ ਖੁਲ੍ਹਾਇੰਦਾ। ਸ੍ਰੀ ਭਗਵਾਨ ਵਜਾਏ ਨਾਦ, ਬਿਨ ਕੰਨਾਂ ਆਪ ਸੁਣਾਇੰਦਾ। ਬਿਨ ਰਸਨਾ ਦੇਵੇ ਸਵਾਦ, ਰਸ ਰਸੀਆ ਆਪ ਚਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਿਸ਼ਨੂੰ ਆਪਣੇ ਰੰਗ ਰੰਗਾਇੰਦਾ। ਵਿਸ਼ਨੂੰ ਵੇਖੇ ਹਰਿ ਹਰਿ ਰੰਗ, ਘਰ ਆਪਣੇ ਖ਼ੁਸ਼ੀ ਮਨਾਈਆ। ਇਕੋ ਸੇਜ ਇਕ ਪਲੰਘ, ਏਕਾ ਆਸਣ ਲਾਈਆ। ਇਕ ਸੁਹੇਲਾ ਇਕੋ ਸੰਗ, ਏਕਾ ਅੰਗਣ ਰਿਹਾ ਉਠਾਈਆ। ਇਕੋ ਨਾਦ ਇਕ ਮਰਦੰਗ, ਇਕੋ ਢੋਲਾ ਰਿਹਾ ਗਾਈਆ। ਇਕੋ ਦਾਤਾ ਸੂਰਾ ਸਰਬੰਗ, ਸ਼ਹਿਨਸ਼ਾਹ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਈਆ। ਧੁਨ ਨਾਦ ਅੰਤਰ ਧਾਰ, ਧਾਰ ਧਾਰ ਨਾਲ ਮਿਲਾਇੰਦਾ। ਭਗਵਨ ਕਰੇ ਆਪ ਪਿਆਰ, ਵਿਸ਼ਨੂੰ ਆਪਣਾ ਰੂਪ ਵਖਾਇੰਦਾ। ਵਿਸ਼ਨੂੰ ਮੇਲਾ ਹਰਿ ਕਰਤਾਰ, ਕਰਤਾ ਕਰਨੀ ਆਪ ਕਮਾਇੰਦਾ। ਨਿਰਗੁਣ ਕਰ ਸਚ ਪਿਆਰ, ਨਿਰਗੁਣ ਆਪਣੀ ਗੋਦ ਸੁਹਾਇੰਦਾ। ਨਿਰਗੁਣ ਕਰੇ ਆਪ ਗ਼ੁਫ਼ਤਾਰ, ਭੇਵ ਅਭੇਦ ਆਪ ਖੁਲਾਇੰਦਾ। ਜੋਤੀ

ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਵਸਤ ਆਪ ਵਰਤਾਇੰਦਾ। ਸਾਚੀ ਵਸਤ ਪਾਰਬ੍ਰਹਮ, ਪ੍ਰਭ ਆਪਣੀ ਆਪ ਵਰਤਾਈਆ। ਵਿਸ਼ਨੂੰ ਤੇਰਾ ਮੇਰਾ ਹੋਇਆ ਧਰਮ, ਘਰ ਸਾਚੇ ਵੱਜੇ ਵਧਾਈਆ। ਆਦਿ ਜੁਗਾਦੀ ਕਰੇ ਖੇਲ ਨਿਹਕਰਮੀ ਕਰਮ, ਕਰਮ ਆਪਣੇ ਹੱਥ ਰਖਾਈਆ। ਮੇਰਾ ਨੂਰ ਤੇਰਾ ਵਰਨ, ਤੇਰਾ ਵਰਨ ਮੇਰੀ ਵਡਿਆਈਆ। ਮੇਰੀ ਧੂੜ ਸਾਚੇ ਚਰਨ, ਤੇਰੇ ਮਸਤਕ ਟਿੱਕਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਦਿ ਆਦਿ ਆਦਿ ਸਮਝਾਈਆ। ਆਦਿ ਆਦਿ ਹਰਿ ਖੇਲ ਕਰ, ਕਰਤਾ ਆਪਣੀ ਦਇਆ ਕਮਾਇੰਦਾ। ਵਿਸ਼ਨੂੰ ਭੰਡਾਰਾ ਨਾਮ ਭਰ, ਭਰ ਪਿਆਲਾ ਜਾਮ ਪਿਆਇੰਦਾ। ਚਰਨ ਧੂੜ ਵਖਾਏ ਸਾਚਾ ਘਰ, ਘਰ ਮੰਦਰ ਇਕ ਜਣਾਇੰਦਾ। ਕਿਰਪਾਨਿਧ ਫੜਾਏ ਆਪਣਾ ਲੜ, ਪਲੂ ਇਕੋ ਗੰਢ ਪਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਕਵਲ ਕਵਲ ਚਰਨ ਆਪਣਾ ਖੇਲ ਕਰਾਇੰਦਾ। ਚਰਨ ਨਾਲ ਚਰਨ ਮਿਲਾ, ਦੋਏ ਦੋਏ ਆਪਣੀ ਧਾਰ ਚਲਾਇੰਦਾ। ਸਚਖੰਡ ਬੈਠਾ ਬੇਪਰਵਾਹ, ਬੇਐਬ ਖੇਲ ਕਰਾਇੰਦਾ। ਰਗੜ ਨਾਲ ਰਗੜ ਲਏ ਪਰਗਟਾ, ਪਰਗਟ ਆਪਣਾ ਰਸ ਚੁਆਇੰਦਾ। ਸਾਚੇ ਰਸ ਅੰਮ੍ਰਿਤ ਨਾਮ ਧਰਾ, ਵਿਸ਼ਨੂੰ ਅੰਤਰ ਜਾਮ ਪਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਵਿਸ਼ਨੂੰ ਪੀਤਾ ਸਚ ਪਿਆਲਾ, ਪੀਆ ਪ੍ਰੀਤਮ ਆਪ ਪਿਆਈਆ। ਕਿਰਪਾ ਕਰੇ ਦੀਨ ਦਿਆਲਾ, ਆਦਿ ਆਦਿ ਵੱਡੀ ਵਡਿਆਈਆ। ਘਰ ਵਿਚ ਬਣਾਈ ਸੱਚੀ ਧਰਮਸਾਲਾ, ਥਿਰ ਆਪਣਾ ਪਰਦਾ ਲਾਹੀਆ। ਕਵਲ ਕਵਲ ਖੇਲ ਨਿਰਾਲਾ, ਕਵਲ ਨੈਣ ਲਏ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਅੰਮ੍ਰਿਤ ਅੰਮ੍ਰਿਤ ਰੂਪ ਦਰਸਾਈਆ। ਅੰਮ੍ਰਿਤ ਦੇਵੇ ਹਰਿ ਜੂ ਦਾਤ, ਦਾਤਾ ਦਾਨੀ ਦਇਆ ਕਮਾਇੰਦਾ। ਵਿਸ਼ਨੂੰ ਨਾਲ ਰਲੇ ਜਮਾਤ, ਬ੍ਰਹਮਾ ਆਪਣਾ ਰੂਪ ਧਰਾਇੰਦਾ। ਨਿਰਗੁਣ ਨਿਰਗੁਣ ਦੇਵੇ ਸਾਥ, ਸਗਲਾ ਸੰਗ ਆਪ ਹੋ ਜਾਇੰਦਾ। ਲੇਖਾ ਜਾਣੇ ਸਾਚੇ ਮਾਥ, ਮਸਤਕ ਆਪਣਾ ਭੇਵ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਵਸਤ ਆਪ ਵਰਤਾਇੰਦਾ। ਵਸਤ ਦੇਵੇ ਬਣ ਵਿਚੋਲਾ, ਵਿਸ਼ਨੂੰ ਨਾਲ ਰਲਾਈਆ। ਪੁਰਖ ਅਬਿਨਾਸ਼ੀ ਤੋਲ ਤੋਲਾ, ਤੋਲਣਹਾਰਾ ਸੱਚਾ ਮਾਹੀਆ। ਚਰਨ ਕਵਾੜ ਪਰਦਾ ਖੋਲ੍ਹਾ, ਦਰ ਮਿਲੇ ਮਾਣ ਵਡਿਆਈਆ। ਵਿਸ਼ਨ ਬ੍ਰਹਮੇ ਚੁਕਿਆ ਉਹਲਾ, ਚਰਨ ਇਕੋ ਨਜ਼ਰੀ ਆਈਆ। ਰਸਨਾ ਕਹਿਣ ਸੋਹੰ ਢੋਲਾ, ਤੂੰ ਮੇਰਾ ਮੈਂ ਤੇਰਾ ਤੁਧ ਬਿਨ ਨਜ਼ਰ ਕੋਇ ਨਾ ਆਈਆ। ਪੁਰਖ ਅਬਿਨਾਸ਼ੀ ਸਮਰਥ ਸਵਾਮੀ ਪਹਿਲੀ ਵਾਰ ਬੋਲਾ, ਸਚ ਸੰਦੇਸਾ ਦਏ ਜਣਾਈਆ। ਦੋਵੇਂ ਮਿਲ ਕੇ ਪਾਓ ਰੌਲਾ, ਉਚੀ ਕੂਕ ਕੂਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਫ਼ਤ ਆਪ ਸਾਲਾਹੀਆ। ਵਿਸ਼ਨ ਬ੍ਰਹਮਾ ਤੱਕ ਨਜ਼ਾਰਾ, ਨਜ਼ਰ ਆਪਣੀ ਸਰਬ ਬਦਲਾਇੰਦਾ। ਦੋਏ ਜੋੜ ਕਰ ਨਿਮਸਕਾਰਾ, ਚਰਨ ਧਿਆਨ ਸਰਬ ਲਗਾਇੰਦਾ। ਮੰਗਣ ਮੰਗ ਦਰ ਭਿਖਾਰਾ, ਖ਼ਾਲੀ ਝੋਲੀ ਇਕ ਵਖਾਇੰਦਾ। ਤੇਰਾ ਖੇਲ ਪਰਵਰਦਿਗਾਰਾ, ਬੇਐਬ ਨਜ਼ਰ ਨਾ ਆਇੰਦਾ। ਦਰ ਤੇਰੇ ਮਿਲੇ ਸਹਾਰਾ, ਦਰਦੀ ਹੋਰ ਨਾ ਕੋਇ ਜਣਾਇੰਦਾ। ਤੇਰੀ ਸਿਫ਼ਤ ਭਰੇ ਭੰਡਾਰਾ, ਸਿਫ਼ਤੀ ਸਿਫ਼ਤ ਨਾ ਕੋਇ ਸਾਲਾਹਿੰਦਾ। ਹਉਂ ਚਾਕਰ ਸੇਵਾਦਾਰਾ, ਸਤਿ ਚਾਕਰੀ ਇਕ ਕਮਾਇੰਦਾ। ਹਉਂ ਬਾਲਕ ਖ਼ਿਦਮਤਗਾਰਾ, ਚਰਨ ਧੂੜ ਮਸਤਕ ਟਿੱਕਾ ਲਾਇੰਦਾ। ਏਕਾ ਦੇ

ਨਾਮ ਆਧਾਰਾ, ਇਕੋ ਓਟ ਤਕਾਇੰਦਾ। ਇਕੋ ਵਣਜ ਇਕ ਵਪਾਰਾ, ਏਕਾ ਹੱਟ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਿਸ਼ਨ ਬ੍ਰਹਮੇ ਆਪ ਸਮਝਾਇੰਦਾ। ਵਿਸ਼ਨੂੰ ਮੰਗ ਇਕੋ ਮੰਗ, ਹਰਿ ਸੱਜਣ ਆਪ ਜਣਾਈਆ। ਬ੍ਰਹਮੇ ਤੇਰਾ ਚਾੜ੍ਹੇ ਚੰਦ, ਬ੍ਰਹਮ ਤੇਰਾ ਨੂਰ ਰੁਸ਼ਨਾਈਆ। ਆਪਣਾ ਦੇਵੇ ਇਕੋ ਛੰਦ, ਸਾਚਾ ਢੋਲਾ ਦਏ ਜਣਾਈਆ। ਨਿਰਗੁਣ ਨਿਰਗੁਣ ਪਾਵੇ ਗੰਢ, ਡੋਰੀ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸਾ ਅੰਤਰ ਦਏ ਪਰਗਟਾਈਆ। ਬ੍ਰਹਮੇ ਅੰਤਰ ਆਏ ਆਵਾਜ਼, ਧੁਨ ਅਨਾਦੀ ਆਪ ਵਜਾਇੰਦਾ। ਆਪ ਸੁਣਾਏ ਸਾਚਾ ਸਾਜ, ਰਾਗੀ ਆਪਣਾ ਰਾਗ ਅਲਾਇੰਦਾ। ਤੇਰਾ ਤੇਰਾ ਵੇਖੇ ਕਾਜ, ਕਰਨੀ ਕਰਤਾ ਆਪ ਕਮਾਇੰਦਾ। ਲੇਖਾ ਲਿਖ ਗੁਰੂ ਮਹਾਰਾਜ, ਹਰਿ ਗੋਬਿੰਦ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਜਣਾਇੰਦਾ। ਬ੍ਰਹਮੇ ਸੁਣੀ ਸਚ ਪੁਕਾਰ, ਨਿਰਗੁਣ ਨਿਰਗੁਣ ਰਿਹਾ ਜਣਾਈਆ। ਚਾਰ ਕੁੰਟ ਦਿਹ ਦਿਸ਼ਾ ਉਠ ਉਠ ਵੇਖੇ ਨੈਣ ਉਘਾੜ, ਨੇਤਰ ਨਜ਼ਰ ਕੋਇ ਨਾ ਆਈਆ। ਨਾ ਕੋਈ ਪਿਛੇ ਨਾ ਅਗਾੜ, ਭੇਵ ਅਭੇਦ ਨਾ ਕੋਇ ਖੁਲ੍ਹਾਈਆ। ਦੋਏ ਜੋੜ ਪ੍ਰਭ ਅੱਗੇ ਕਰੇ ਨਿਮਸਕਾਰ, ਤੇਰੀ ਮਹਿਮਾ ਕਥਨ ਨਾ ਜਾਈਆ। ਕਰ ਕਿਰਪਾ ਦੇ ਆਧਾਰ, ਸਿਰ ਮੇਰੇ ਹੱਥ ਟਿਕਾਈਆ। ਪੁਰਖ ਅਬਿਨਾਸ਼ੀ ਹੋ ਤਿਆਰ, ਦੀਨਨ ਆਪਣੀ ਦਇਆ ਕਮਾਈਆ। ਚਰਨ ਧੂੜੀ ਦੇਵੇ ਛਾਰ, ਛਾਹੀ ਇਕੋ ਨਾਮ ਰਖਾਈਆ। ਵਿਸ਼ਨੂੰ ਅੰਮ੍ਰਿਤ ਵਿਚ ਦੇਵੇ ਡਾਲ, ਹਰਿ ਕਾ ਨਾਉਂ ਕਾਨੀ ਵਿਚ ਫਿਰਾਈਆ। ਕਰੇ ਖੇਲ ਦੀਨ ਦਿਆਲ, ਦੀਨਨ ਆਪਣਾ ਭੇਵ ਚੁਕਾਈਆ। ਮਿਲੇ ਸੰਦੇਸ਼ਾ ਲਿਖੋ ਹਾਲ, ਅਹਿਵਾਲ ਰਿਹਾ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਈਆ । ਚਰਨ ਧੂੜ ਬਣੀ ਸ਼ਾਹੀ, ਅੰਮ੍ਰਿਤ ਵਿਸ਼ਨੂੰ ਇਕ ਚੁਆਇੰਦਾ। ਹਰਿ ਕਾ ਨਾਉਂ ਕਲਮ ਬਣੀ ਬੇਪਰਵਾਹੀ, ਬੇਪਰਵਾਹ ਆਪ ਪਰਗਟਾਇੰਦਾ। ਬ੍ਰਹਮੇ ਫੜੀ ਚਾਈਂ ਚਾਈਂ, ਸਾਹਿਬ ਸੁਲਤਾਨ ਆਪ ਫੜਾਇੰਦਾ। ਲੇਖਾ ਲਿਖੇ ਬਿਨ ਹੱਥੀਂ ਬਾਹੀਂ, ਉਂਗਲੀ ਨਜ਼ਰ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਆਪੇ ਲਾਇੰਦਾ। ਕਲਮ ਸ਼ਾਹੀ ਕਰ ਪਿਆਰ, ਅੰਮ੍ਰਿਤ ਜਲ ਨਾਲ ਰਲਾਇੰਦਾ। ਲੇਖਾ ਲਿਖ ਵੇਦ ਚਾਰ, ਚਾਰ ਜੁਗ ਵੰਡ ਵੰਡਾਇੰਦਾ। ਚਾਰੇ ਬਾਣੀ ਕਰ ਉਜਿਆਰ, ਪਰਾ ਪਸੰਤੀ ਮਧਮ ਬੈਖ਼ਰੀ ਨਾਉਂ ਰਖਾਇੰਦਾ। ਚਾਰੇ ਜੁਗ ਵੰਡ ਕਰ ਸੰਸਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਾਉਂ ਧਰਾਇੰਦਾ। ਚਾਰੇ ਵਰਨਾਂ ਦੇ ਆਧਾਰ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਰੰਗ ਰੰਗਾਇੰਦਾ। ਕਰੇ ਖੇਲ ਅਗੰਮ ਅਪਾਰ, ਜੁਗ ਜੁਗ ਆਪਣਾ ਹੁਕਮ ਮਨਾਇੰਦਾ। ਸ਼ਾਸਤਰ ਸਿਮਰਤ ਕਰ ਤਿਆਰ, ਕਲਮ ਸ਼ਾਹੀ ਖੇਲ ਕਰਾਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਖੋਲ੍ਹ ਕਵਾੜ, ਧੁਰ ਸੰਦੇਸਾ ਆਪ ਅਲਾਇੰਦਾ। ਰਸਨਾ ਸ਼ਬਦ ਬੋਲ ਜੈਕਾਰ, ਜੈ ਜੈ ਨਾਅਰਾ ਇਕ ਸੁਣਾਇੰਦਾ। ਵੇਦ ਵਿਆਸਾ ਦੇ ਆਧਾਰ, ਅੱਠ ਦਸ ਜੋੜ ਜੁੜਾਇੰਦਾ। ਕਾਹਨਾ ਕ੍ਰਿਸ਼ਨਾ ਕਰ ਪਿਆਰ, ਦਸ ਅੱਠ ਬੰਧਨ ਪਾਇੰਦਾ। ਈਸਾ ਮੂਸਾ ਸੰਗ ਮੁਹੰਮਦ ਦੇ ਦੀਦਾਰ, ਦੀਦ ਈਦ ਚੰਦ ਚੜ੍ਹਾਇੰਦਾ। ਕਾਤਬ ਬਣ ਪਰਵਰਦਿਗਾਰ, ਸਰਗੁਣ ਆਪਣਾ ਹੁਕਮ ਮਨਾਇੰਦਾ। ਅੰਜੀਲ ਕੁਰਾਨਾ ਕਰ ਕਰ ਖ਼ਬਰਦਾਰ, ਤੀਸ ਬਤੀਸਾ ਢੋਲਾ ਗਾਇੰਦਾ। ਭਗਤ ਭਗਵੰਤ ਦੇ ਪਿਆਰ, ਆਤਮ ਪਰਮਾਤਮ ਜੋੜ ਜੁੜਾਇੰਦਾ। ਸਚ ਸੰਦੇਸ਼ਾ ਵਿਚ ਸੰਸਾਰ,

ਸੁਰਤੀ ਸ਼ਬਦੀ ਆਪ ਸੁਣਾਇੰਦਾ। ਪਰਦਾ ਉਹਲਾ ਦਏ ਉਤਾਰ, ਉਤਰ ਪੂਰਬ ਪੱਛਮ ਦੱਖਣ ਚਾਰੋਂ ਕੁੰਟ ਫੇਰਾ ਪਾਇੰਦਾ। ਆਖਣ ਆਏ ਏਕੰਕਾਰ, ਨਿਤ ਨਵਿਤ ਕਰ ਕਰ ਹਿਤ, ਨਿਰਗੁਣ ਸਰਗੁਣ ਰੂਪ ਧਰਾਇੰਦਾ। ਕਰਤਾ ਪੁਰਖ ਕਰਨੀ ਆਪਣੀ ਕਰੇ ਕਾਰ, ਕੁਦਰਤ ਕਾਦਰ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਮ ਸ਼ਾਹੀ ਮਾਣ ਵਧਾਇੰਦਾ। ਕਲਮ ਸ਼ਾਹੀ ਦਿਤਾ ਮਾਣ, ਲੋਕਮਾਤ ਵੱਜੇ ਵਧਾਈਆ। ਲਿਖ ਲਿਖ ਲੇਖਾ ਥੱਕੀ ਸ੍ਰੀ ਭਗਵਾਨ, ਅੰਤ ਕਹਿਣ ਨਾ ਪਾਈਆ। ਨਾਨਕ ਨਿਰਗੁਣ ਦੇ ਬਿਆਨ, ਲੱਖ ਚੁਰਾਸੀ ਗਿਆ ਸਮਝਾਈਆ। ਖਾਣੀ ਬਾਣੀ ਜਗਤ ਨਿਧਾਨ, ਗੁਣ ਨਿਧਾਨ ਰਿਹਾ ਪਰਗਟਾਈਆ। ਹੱਥ ਨਾ ਆਇਆ ਕਿਸੇ ਨਿਸ਼ਾਨ, ਉਚ ਮਹੱਲੇ ਬੈਠਾ ਡੇਰਾ ਲਾਈਆ। ਗੋਬਿੰਦ ਕਹੇ ਪਿਤਾ ਸੁਜਾਨ, ਪੁਰਖ ਅਕਾਲ ਬੇਪਰਵਾਹੀਆ। ਲੇਖਾ ਜਾਣੇ ਦੋ ਜਹਾਨ, ਦੋਏ ਦੋਏ ਆਪਣਾ ਰੂਪ ਵਖਾਈਆ। ਕਾਗ਼ਦ ਕਲਮ ਸ਼ਾਹੀ ਦਏ ਬਿਆਨ, ਜੁਗ ਚੌਕੜੀ ਗੁਰ ਅਵਤਾਰ ਆਪਣਾ ਬਿਆਨ ਗਏ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਚੌਕੜੀ ਕਲਮ ਸ਼ਾਹੀ ਮਿਲੇ ਵਧਾਈਆ। ਕਲਮ ਸ਼ਾਹੀ ਕੀਤਾ ਵਾਧਾ, ਲਿਖ ਲਿਖ ਲੇਖ ਜਣਾਇਆ। ਗੁਰ ਅਵਤਾਰ ਪੀਰ ਪੈਗ਼ੰਬਰ ਪਿਤਾ ਪੂਤ ਪੋਤਰਾ ਦੱਸਿਆ ਦਾਦਾ, ਦਹਿ ਦਿਸ਼ਾ ਖੋਜ ਖੁਜਾਇਆ। ਲੇਖ ਲਿਖਾਇਆ ਸੰਤਾਂ ਸਾਧਾਂ, ਭਗਤ ਭਗਵੰਤ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨੌਂ ਸੌ ਚੁਰਾਨਵੇਂ ਚੌਕੜੀ ਜੁਗ ਕਲਮੀ ਕਲਮਾ ਵੰਡ ਵੰਡਾਇਆ। ਕਲਮੀ ਕਲਮਾ ਲਿਖ ਲਿਖ ਲੇਖ, ਕਾਇਨਾਤ ਰਹੀ ਸੁਣਾਈਆ। ਆਦਿ ਜੁਗਾਦੀ ਜੁਗ ਜੁਗ ਵੇਸ, ਕਰਤਾ ਕੀਮਤ ਕਹਿਣ ਨਾ ਪਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਲਿਖਦੀ ਰਹੀ ਲੇਖ, ਰੇਖਾ ਰੇਖ ਨਾਲ ਮਿਲਾਈਆ। ਕਿਸੇ ਨੂੰ ਦੱਸਦੀ ਰਹੀ ਰੱਖਦਾ ਮੁੱਛ ਦਾੜ੍ਹੀ ਕੇਸ, ਕਿਸੇ ਨੂੰ ਮੂੰਡ ਮੁੰਡਾਇਆ ਰਹੀ ਸਾਲਾਹੀਆ। ਕਿਸੇ ਨਾਲ ਫਾਂਸੀ ਚੜ੍ਹਿਆਂ ਕਰੇ ਹੇਤ, ਕਿਸੇ ਦੀ ਪੁੱਠੀ ਖੱਲ੍ਹ ਲੁਹਾਈਆ। ਕਿਸੇ ਸਿਰ ਪੁਆਈ ਤੱਤੀ ਰੇਤ, ਕਿਸੇ ਬਾਲੇ ਨੀਹਾਂ ਹੇਠ ਦਬਾਈਆ। ਆਪਣਾ ਦੱਸਿਆ ਨਾ ਕਿਸੇ ਭੇਤ, ਕਲਮ ਸ਼ਾਹੀ ਕੀ ਕੀ ਕਰਮ ਕਮਾਈਆ। ਜੁਗ ਚੌਕੜੀ ਖੇਡਾਂ ਰਹੀ ਖੇਡ, ਨੌਂ ਖੰਡ ਪ੍ਰਿਥਮੀ ਡੇਰਾ ਢਾਹੀਆ। ਕਾਗ਼ਜ਼ ਉਤੇ ਚੜ੍ਹ ਚੜ੍ਹ ਰਹੀ ਵੇਖ, ਆਪ ਆਪਣਾ ਮਾਣ ਵਧਾਈਆ। ਕਲਜੁਗ ਅੰਤਮ ਨਿਰਗੁਣ ਤੇਰਾ ਸਾਰੇ ਛੱਡ ਗਏ ਭੇਤ, ਤੇਰੀ ਓਟ ਨਾ ਕੋਇ ਰਖਾਈਆ। ਕਾਗ਼ਜ਼ ਪਤਰੇ ਰਹੇ ਵੇਖ, ਪਿਛਲਾ ਕਰਜ਼ਾ ਨਾ ਕੋਇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਮ ਸ਼ਾਹੀ ਭੇਵ ਜਣਾਈਆ। ਕਲਮ ਸ਼ਾਹੀ ਕਹੇ ਪੁਕਾਰ, ਵਾਹਵਾ ਤੇਰੀ ਵਡ ਵਡਿਆਈਆ। ਜੁਗ ਚੌਕੜੀ ਸੇਵਾ ਕਰੀ ਵਿਚ ਸੰਸਾਰ, ਬਣ ਨਿਮਾਣੀ ਸੇਵ ਕਮਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਲਿਖਦੀ ਰਹੀ ਗੁਫ਼ਤਾਰ, ਤੇਰਾ ਗੁਪਤ ਭੇਵ ਸਮਝਾਈਆ। ਆਪਣੇ ਲੇਖੇ ਨਾਲ ਮੰਦਰ ਮਸਜਿਦ ਸ਼ਿਵਦੁਆਲੇ ਮੱਠ ਕੀਤੇ ਤਿਆਰ, ਤੇਰਾ ਨਾਉਂ ਚੀਨ ਕਿਸੇ ਨਾ ਪਾਈਆ। ਸ੍ਰਿਸ਼ਟ ਸਬਾਈ ਕੀਤੀ ਖ਼ਵਾਰ, ਤੇਰੇ ਹੁਕਮੇ ਸੀਸ ਟਿਕਾਈਆ। ਕਲਜੁਗ ਅੰਤਮ ਚਾਰੋਂ ਕੁੰਟ ਹੋ ਤਿਆਰ, ਆਪਣਾ ਡੰਕਾ ਦਿਤਾ ਵਜਾਈਆ। ਸ੍ਰਿਸ਼ਟ ਸਬਾਈ ਉਠ ਦੁਹਾਗਣ ਨਾਰ, ਹਰਿ ਜੂ ਕੰਤ ਵੇਖ ਚਾਈਂ ਚਾਈਂਆ। ਜਿਸ ਨੇ ਮੇਰੀ ਸੇਵਾ ਲਾਈ ਜੁਗ ਚਾਰ, ਅੰਤਮ ਆਪਣੀ ਝੌਲੀ ਪਾਈਆ। ਸਭ ਦਾ ਦੁੱਖੜਾ ਰਿਹਾ ਨਿਵਾਰ, ਦਰਦੀ ਦਰਦੀਆਂ ਦਰਦ ਵੰਡਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਭਗਤ ਭਗਵਾਨ ਇਕੱਠੇ ਕੀਤੇ ਆਣ, ਚਰਨ

ਕਵਲ ਦਏ ਸਰਨਾਈਆ। ਅੰਤਮ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਏਕਾ ਵਾਰ ਚਰਨੀਂ ਡਿਗਣ ਆਣ, ਉਠ ਉਠ ਬੈਠੇ ਰਾਹ ਤਕਾਈਆ। ਕਵਣ ਵੇਲਾ ਸੰਦੇਸ਼ਾ ਦਏ ਸ੍ਰੀ ਭਗਵਾਨ, ਗ਼ਰੀਬ ਨਿਮਾਣਿਆਂ ਦਰ ਮੰਗਾਈਆ। ਜਾ ਕੇ ਦੱਸੀਏ ਆਪਣਾ ਹਾਲ, ਫ਼ਰਿਯਾਦ ਸਚ ਸਚ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਰਿਹਾ ਕਮਾਈਆ। ਕਲਮ ਕਹੇ ਮੈਂ ਦਿਆਂ ਸੰਦੇਸ਼ਾ, ਕਲਜੁਗ ਅੰਤਮ ਸੇਵ ਕਮਾਈਆ। ਸ਼ਾਹੀ ਕਹੇ ਮੈਂ ਲਿਖਾਂ ਲੇਖਾ, ਨਿਹਕਲੰਕ ਫੇਰਾ ਪਾਈਆ। ਜਿਸ ਨੂੰ ਗੁਰ ਦਸਮੇਸ਼ ਕਹਿੰਦਾ ਗਿਆ ਮੇਰਾ ਪਿਤਾ, ਸੋ ਪੁਰਖ ਨਿਰਜਣ ਵੇਸ ਵਟਾਈਆ। ਆਦਿ ਨਾ ਭੁਲਿਆ ਮੇਰਾ ਚੇਤਾ, ਅੰਤ ਨੈਣ ਰਿਹਾ ਖੁਲ੍ਹਾਈਆ। ਸੁਤ ਦੁਲਾਰਾ ਪੁੱਤਰ ਜੇਠਾ, ਇਕੋ ਇਕ ਜਗਾਈਆ। ਨੌਂ ਖੰਡ ਪ੍ਰਿਥਮੀ ਮਾਰਨ ਆਇਆ ਠੇਡਾ, ਠੋਕਰ ਆਪਣੇ ਨਾਮ ਲਗਾਈਆ। ਚਾਰ ਜੁਗ ਮੈਂ ਦੱਸ ਨਾ ਸਕੀ ਪ੍ਰਭ ਜੂ ਕੇਡਾ, ਸ਼ਾਸਤਰ ਸਿਮਰਤ ਵੇਦ ਪੁਰਾਨ ਮੇਰੀ ਦੇਵੇ ਨਾ ਕੋਇ ਗਵਾਹੀਆ। ਕਲਜੁਗ ਅੰਤਮ ਜਨ ਭਗਤਾਂ ਨਾਲ ਕਰਨ ਆਇਆ ਹੇਤਾ, ਮੇਰੀ ਪਿਛਲੀ ਰੀਤ ਗਵਾਈਆ। ਰੁੱਤ ਬਸੰਤੀ ਇਕੋ ਰੱਖੇ ਚੇਤਾ, ਫੁਲ ਫਲਵਾੜੀ ਆਪ ਮਹਿਕਾਈਆ। ਕਲਜੁਗ ਕੂੜਾ ਭੰਨੇ ਰੀਠਾ, ਕੂੜੀ ਕਿਰਿਆ ਰਹਿਣ ਨਾ ਪਾਈਆ। ਦੋ ਜਹਾਨਾਂ ਲੱਖ ਚੁਰਾਸੀ ਜੀਵਾਂ ਜੰਤਾਂ ਸਾਧਾਂ ਸੰਤਾਂ ਦੇਵੇ ਨੇਂਦਾ, ਘਰ ਘਰ ਆਪਣਾ ਹੁਕਮ ਸੁਣਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਸਚ ਸਿੰਘਾਸਣ ਇਕੋ ਬਹਿੰਦਾ, ਸਚਖੰਡ ਸਾਚੇ ਡੇਰਾ ਲਾਈਆ। ਕਲਜੁਗ ਅੰਤਮ ਖੇੜਾ ਢਹਿੰਦਾ, ਨਾ ਸਕੇ ਕੋਇ ਬਚਾਈਆ। ਦੀਨ ਮਜ਼੍ਹਬ ਜਗਤ ਇਸਲਾਮ ਇਕ ਦੂਜੇ ਨਾਲ ਖਹਿੰਦਾ, ਖਹਿ ਖਹਿ ਕਰੇ ਲੜਾਈਆ। ਅੱਗੇ ਹੋ ਕੋਈ ਨਾ ਬਹਿੰਦਾ, ਦੂਰ ਦੁਰਾਡੇ ਬੈਠੇ ਮੁਖ ਛੁਪਾਈਆ। ਵੇਖੋ ਮੇਰਾ ਲੇਖਾ ਅੰਤਮ ਢਹਿੰਦਾ, ਕਲਮ ਸ਼ਾਹੀ ਦਏ ਦੁਹਾਈਆ। ਹਰਿ ਕਾ ਭਾਣਾ ਕੋਇ ਨਾ ਸਹਿੰਦਾ, ਸਾਰੇ ਬੈਠੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਡਾ ਲੇਖਾ ਲੇਖੇ ਪਾਈਆ। ਲੇਖਾ ਲੇਖੇ ਪੌਣ ਆਇਆ, ਬੇਐਬ ਮਿਹਰਵਾਨ। ਪਿਛਲੀ ਰੀਤੀ ਮਿਟੌਣ ਆਇਆ, ਨਿਰਗੁਣ ਨੂਰ ਸ੍ਰੀ ਭਗਵਾਨ। ਮੰਦਰ ਮਸੀਤੀ ਢੌਣ ਆਇਆ, ਸ਼ਬਦ ਅਗੰਮੀ ਮਾਰੇ ਬਾਣ। ਜਗਤ ਪਲੀਤੀ ਵਹੌਣ ਆਇਆ, ਸਚ ਸੁੱਚ ਕਰੇ ਪਰਧਾਨ। ਅਨਡੀਠੀ ਰੀਤੀ ਚਲੌਣ ਆਇਆ, ਨਾਮ ਜਪਾਏ ਨੌਜਵਾਨ। ਹਸਤ ਕੀਟੀ ਆਪਣੀ ਗੋਦ ਉਠੌਣ ਆਇਆ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਕਰੇ ਪਰਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਵਾਲੀ ਦੋ ਜਹਾਨ। ਸ਼ਾਹੀ ਕਹੇ ਪ੍ਰਭ ਰੱਖੀ ਆਸ, ਤੇਰੀ ਇਕੋ ਓਟ ਤਕਾਈਆ। ਕਲਮ ਕਹੇ ਮੈਂ ਬਣੀ ਦਾਸ, ਬਣ ਸੇਵਕ ਸੇਵ ਕਮਾਈਆ। ਕਾਗ਼ਜ਼ ਕਹੇ ਮੈਂ ਜਗਤ ਕੀਤੀ ਪੂਰੀ ਖ਼ਾਹਸ਼, ਜਗਤ ਜਗਤ ਬੰਧਨ ਪਾਈਆ। ਬਿਨ ਭਗਤਾਂ ਤੇਰਾ ਮਾਰਗ ਕਿਸੇ ਨਾ ਆਇਆ ਹਾਥ, ਮੇਰੇ ਅੱਖ਼ਰ ਪੜ੍ਹ ਪੜ੍ਹ ਥੱਕੀ ਲੋਕਾਈਆ। ਊੜਾ ਕਹੇ ਏਕ ਓਅੰਕਾਰ ਤੇਰਾ ਸਗਲਾ ਸਾਥ, ੜਾੜ ਮਿਟਾਵੇ ਥਾਉਂ ਥਾਈਂਆ। ਅਲਫ਼ ਕਹੇ ਮੈਂ ਚੌਦਾਂ ਤਬਕ ਕੀਤੇ ਨਾਰ ਕਮਜ਼ਾਤ, ਯੇ ਯੁਕਤੀ ਹੱਥ ਨਾ ਕਿਸੇ ਫੜਾਈਆ। ਤੇਰਾ ਭੇਵ ਨਾ ਆਇਆ ਕਲਮ ਦਵਾਤ, ਪਰਦਾ ਸਕੇ ਨਾ ਕੋਇ ਉਠਾਈਆ। ਮੁਹੰਮਦ ਨਾਲ ਕੀਤੀ ਨਿੱਕੀ ਨਿੱਕੀ ਬਾਤ, ਤਿਸ ਬਾਤ ਨੂੰ ਬਾਤਲ ਕਹਿ ਮਨਾਈਆ। ਜਲਵਾ ਨੂਰ ਨਜ਼ਰ ਨਾ ਆਇਆ ਸਾਖ਼ਿਆਤ, ਪਰਵਰਦਿਗਾਰ ਮਿਲਿਆ ਨਾ ਸੱਚਾ ਮਾਹੀਆ। ਬਗ਼ਲ ਕੁਰਾਨ ਰੱਖ ਬਣਾਈ ਜਮਾਤ, ਆਪਣਾ ਜਾਮਾ ਸਕੇ ਨਾ ਕੋਇ ਬਦਲਾਈਆ। ਮਸਜਿਦ ਬਹਿ ਬਹਿ ਰੋਵਣ ਮਸਤਕ ਧਰ

ਧਰ ਹਾਥ, ਨਿਉਂ ਨਿਉਂ ਖ਼ਾਕ ਖ਼ਾਕ ਰਮਾਈਆ। ਤੇਰੀ ਮਿਲੀ ਕਿਸੇ ਨਾ ਜ਼ਾਤ, ਜ਼ੇਰ ਜ਼ਬਰ ਦਏ ਦੁਹਾਈਆ। ਈਸਾ ਮੂਸਾ ਮੁਹੰਮਦ ਕੋਟਨ ਪਾ ਗਏ ਵਫ਼ਾਤ, ਸਭ ਦੇ ਉਤੇ ਆਪਣਾ ਫ਼ਤਵਾ ਲਾਈਆ। ਤੇਰੇ ਬਿਨਾਂ ਪੀਰ ਪੈਗ਼ੰਬਰਾਂ ਪਾਈ ਨਾ ਕਿਸੇ ਨਜਾਤ, ਨਿਜ ਘਰ ਡੇਰਾ ਕੋਇ ਨਾ ਲਾਈਆ। ਅੰਤਮ ਸਾਰੇ ਗਏ ਖ਼ਾਲੀ ਹਾਥ, ਉਚੀ ਕੂਕ ਕੂਕ ਸੁਣਾਈਆ। ਈਸਾ ਕਹੇ ਮੇਰੇ ਪਿਛੇ ਆਵੇ ਮੇਰਾ ਬਾਪ, ਜਿਸ ਦੀ ਸਰਬ ਲੋਕਾਈਆ। ਮੁਹੰਮਦ ਕਹੇ ਅਮਾਮ ਮਹਿੰਦੀ ਦੇਵੇ ਮੇਰਾ ਸਾਥ, ਸਿਰ ਮੇਰੇ ਹੱਥ ਟਿਕਾਈਆ। ਨਾਨਕ ਨਿਰਗੁਣ ਕਹੇ ਨਿਹਕਲੰਕ ਵਡ ਪਰਤਾਪ, ਦੋ ਜਹਾਨਾਂ ਖੇਲ ਕਰਾਈਆ। ਗੁਰ ਗੋਬਿੰਦ ਕਹੇ ਪੁਰਖ ਅਕਾਲ ਪਿਤਾ ਮਾਤ, ਮੋਹਿ ਆਪਣੀ ਗੋਦ ਸੁਹਾਈਆ। ਜਿਸ ਦਾ ਇਕੋ ਇਕ ਜਾਪ, ਸੋਹੰ ਢੋਲਾ ਗਾਈਆ। ਤਿਸ ਦਾ ਲੇਖਾ ਲਿਖੇ ਨਾ ਕਲਮ ਦਵਾਤ, ਸ਼ਾਹੀ ਨੇਤਰ ਰੋ ਰੋ ਨੈਣਾਂ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਅੰਤ ਸੰਦੇਸ਼ਾ ਨਰ ਨਰੇਸਾ ਦੇਵੇ ਕਲਮ ਸ਼ਾਹੀਆ। ਕਲਮ ਕਹੇ ਉਠ ਭੈਣ ਸ਼ਾਹੀ, ਸ਼ਹਿਨਸ਼ਾਹ ਅੰਤਮ ਫੇਰਾ ਪਾਇੰਦਾ। ਜਿਸ ਨੂੰ ਲਿਖ ਲਿਖ ਦੱਸਦੀ ਰਹੀ ਰਾਹੀ, ਸੋ ਰਹਿਬਰ ਵੇਖ ਵਖਾਇੰਦਾ। ਜਿਸ ਦਾ ਗੀਤ ਗੌਂਦੀ ਰਹੀ ਸੱਚਾ ਮਾਹੀ, ਸੋ ਮਹਿਬੂਬ ਆਪਣਾ ਰੰਗ ਵਖਾਇੰਦਾ। ਕਰੇ ਖੇਲ ਬੇਪਰਵਾਹੀ, ਪਰਵਾਹ ਕੋਈ ਨਾ ਹੋਰ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦਾ ਲੇਖਾ ਹੱਥੋ ਹੱਥ ਚੁਕਾਇੰਦਾ। ਚਾਰ ਜੁਗ ਮੈਂ ਕਰਦੀ ਰਹੀ ਸ਼ੁਕਰ, ਸ਼ਾਹੀ ਆਪਣਾ ਹਾਲ ਸੁਣਾਈਆ। ਕਲਜੁਗ ਅੰਤਮ ਕਿਵੇਂ ਜਾਵਾਂ ਮੁੱਕਰ, ਮੁੱਕਾ ਹਰਿ ਜੂ ਰਿਹਾ ਵਖਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਲਿਖ ਲਿਖ ਪੰਡਤ ਪਾਂਧੇ ਮੁਲਾ ਸ਼ੇਖ਼ ਮੁਸਾਇਕ ਗਰੰਥੀਆਂ ਪੰਥੀਆਂ ਖਵੌਂਦੀ ਰਹੀ ਟੁੱਕਰ, ਘਰ ਘਰ ਝੋਲੀ ਡਾਹੀਆ। ਅੰਤਮ ਬਿਨ ਸਾਹਿਬ ਸਤਿਗੁਰ ਚਾਰੋਂ ਕੁੰਟ ਹੋਈ ਛੁੱਟੜ, ਮੇਰੀ ਸੁਧ ਕੋਇ ਨਾ ਪਾਈਆ। ਚਾਰੋਂ ਕੁੰਟ ਜੀਵ ਜੰਤ ਮੇਰੀ ਸੀਸ ਮੀਂਢੀ ਪੁੱਟਣ, ਜ਼ੋਰ ਲਾਵਣ ਵਾਹੋ ਦਾਹੀਆ। ਮੇਰੇ ਲਿਖੇ ਲੇਖ ਵੇਦ ਪੁਰਾਨ ਅੰਜੀਲ ਕੁਰਾਨ ਸ਼ਾਸਤਰ ਸਿਮਰਤ ਖਾਣੀ ਬਾਣੀ ਉਤੇ ਥੁੱਕਣ, ਜੋ ਕਲਜੁਗ ਜੀਵ ਪੈਰਾਂ ਹੇਠ ਰਹੇ ਰੁਲਾਈਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਅੰਤਮ ਸਭ ਨੂੰ ਆਇਆ ਕੁੱਟਣ, ਨਾਮ ਖੰਡਾ ਹੱਥ ਉਠਾਈਆ। ਬੌਹੜੀ ਬੌਹੜੀ ਜੜ੍ਹ ਆਇਆ ਪੁੱਟਣ, ਦਰੋਹੀ ਦਰੋਹੀ ਨਾ ਸਕੇ ਕੋਇ ਬਚਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਚਰਨ ਦੁਆਰੇ ਬਹਿ ਬਹਿ ਲੁਕਣ, ਅੱਗੇ ਹੋ ਮੇਰੀ ਫ਼ਰਯਾਦ ਨਾ ਕੋਇ ਸੁਣਾਈਆ। ਚਾਰ ਜੁਗ ਦੇ ਬੂਟੇ ਸੁੱਕਣ, ਸੁਕੇ ਹਰੇ ਨਾ ਕੋਇ ਕਰਾਈਆ। ਮੇਰੀ ਖ਼ਾਲੀ ਹੁੰਦੀ ਦਿਸੇ ਕੁੱਖਣ, ਮੇਰੀ ਗੋਦੀ ਭਾਗ ਨਾ ਕੋਇ ਲਗਾਈਆ। ਮੇਰਾ ਪੈਂਡਾ ਆਇਆ ਅੰਤਮ ਮੁੱਕਣ, ਬਣਿਆ ਪਾਂਧੀ ਰਾਹੀਆ। ਮੇਰੀ ਕੀਤੀ ਕਰਤਾ ਪੁਰਖ ਆਪਣੀ ਗੋਦੀ ਆਇਆ ਚੁੱਕਣ, ਖ਼ਾਲੀ ਸਭ ਦੇ ਹੱਥ ਕਰਾਈਆ। ਦੋ ਜਹਾਨਾਂ ਸਭ ਦੇ ਕੋਲੋਂ ਆਇਆ ਪੁੱਛਣ, ਪੁਛ ਗਿਛ ਕਰੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਨਰ, ਆਦਿ ਦਿਤਾ ਜਿਸ ਨੇ ਵਰ, ਅੰਤਮ ਆਪਣੇ ਵਿਚ ਛੁਪਾਈਆ ।

੧੨ ਮੱਘਰ ੨੦੧੯ ਬਿਰਕਮੀ ਧਿਰਤਾ ਸਿੰਘ ਦੇ ਘਰ ਕਲਾਨੌਰ ਜ਼ਿਲਾ ਗੁਰਦਾਸਪੁਰ

ਗੁਰਮੁਖ ਨਾਤਾ ਹਰਿ ਹਰਿ ਚਰਨ, ਚਰਨ ਮਿਲੇ ਵਡਿਆਈਆ। ਸਤਿਗੁਰ ਪੂਰਾ ਭੈ ਚੁਕਾਏ ਮਰਨ ਡਰਨ, ਜਨਮ ਮਰਨ ਫੰਦ ਕਟਾਈਆ। ਦਰਗਾਹ ਸਾਚੀ ਦੇਵੇ ਸਾਚੀ ਸਰਨ, ਸ਼ਾਹ ਪਾਤਸ਼ਾਹ ਦਇਆ ਕਮਾਈਆ। ਕਾਦਰ ਕਰਤਾ ਕਰਨੀ ਕਰਨ, ਕਰਮ ਕਾਂਡ ਦਏ ਮਿਟਾਈਆ। ਨਾਤਾ ਤੋੜ ਵਰਨ ਬਰਨ, ਆਤਮ ਪਰਮਾਤਮ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਲੇਖਾ ਥਾਉਂ ਥਾਈਂਆ। ਗੁਰ ਗੁਰ ਮੇਲਾ ਗੁਰਸਿਖ ਮੀਤ, ਅਲਖ ਅਲਖਨਾ ਖੇਲ ਕਰਾਇੰਦਾ। ਆਦਿ ਜੁਗਾਦੀ ਇਕ ਅਤੀਤ, ਤ੍ਰੈਭਵਨ ਧਨੀ ਖੇਲ ਖਿਲਾਇੰਦਾ। ਲੱਖ ਚੁਰਾਸੀ ਪਰਖਣਹਾਰਾ ਨੀਤ, ਘਟ ਘਟ ਆਪਣਾ ਡੇਰਾ ਲਾਇੰਦਾ। ਭੇਵ ਚੁਕਾਏ ਹਸਤ ਕੀਟ, ਰਾਓ ਰੰਕਾਂ ਖੇਲ ਕਰਾਇੰਦਾ। ਜਿਸ ਜਨ ਸੁਣਾਏ ਆਪਣਾ ਗੀਤ, ਮੰਦਰ ਮਸੀਤ ਡੇਰਾ ਢਾਇੰਦਾ। ਸਦਾ ਸੁਹੇਲਾ ਵਸੇ ਚੀਤ, ਚਿਤ ਵਿਤ ਠਗੌਰੀ ਕੋਈ ਨਾ ਪਾਇੰਦਾ। ਹਰਿ ਚਰਨ ਸੱਚੀ ਪ੍ਰੀਤ, ਪ੍ਰੀਤੀਵਾਨ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇੰਦਾ। ਹਰਿਜਨ ਸਾਚੇ ਸਾਚਾ ਸੱਜਣ, ਸੋ ਪੁਰਖ ਨਿਰੰਜਣ ਇਕ ਅਖਵਾਈਆ। ਚਰਨ ਧੂੜ ਕਰਾਏ ਮਜਨ, ਦੁਰਮਤ ਮੈਲ ਧੁਆਈਆ। ਗੜ੍ਹ ਹੰਕਾਰੀ ਭਾਂਡੇ ਭੱਜਣ, ਭਾਂਡਾ ਭਰਮ ਭੌ ਭੰਨਾਈਆ। ਗ੍ਰਹਿ ਮੰਦਰ ਅੰਦਰ ਨਿਰਮਲ ਦੀਪਕ ਦੀਪ ਜਗਨ, ਜਾਗਰਤ ਜੋਤ ਕਰੇ ਰੁਸ਼ਨਾਈਆ। ਤ੍ਰੈਗੁਣ ਮਾਇਆ ਬੁਝੇ ਅਗਨ, ਅਗਨੀ ਤੱਤ ਨਾ ਕੋਇ ਜਲਾਈਆ। ਅੱਠੇ ਪਹਿਰ ਰੱਖੇ ਮਗਨ, ਅੰਮ੍ਰਿਤ ਰਸ ਇਕ ਚਖਾਈਆ। ਆਤਮ ਪਰਮਾਤਮ ਪਰਮਾਤਮ ਆਤਮ ਲੱਗੀ ਰਹੇ ਲਗਨ, ਨਾ ਕੋਈ ਤੋੜੇ ਤੋੜ ਤੁੜਾਈਆ। ਨਾਮ ਖ਼ੁਮਾਰੀ ਮਸਤਕ ਟਿੱਕਾ ਲਾਏ ਚੰਦਨ, ਚੰਦ ਚਾਂਦਨੀ ਮੁਖ ਸ਼ਰਮਾਈਆ। ਦੀਨ ਦਿਆਲ ਠਾਕਰ ਸੁਆਮੀ ਸਾਹਿਬ ਸਦਾ ਬਖ਼ਸ਼ੰਦਨ, ਬਖ਼ਸ਼ਿਸ਼ ਆਪਣੇ ਹੱਥ ਰਖਾਈਆ। ਦੋਏ ਜੋੜ ਜੋੜ ਕਰੇ ਜਨ ਬੰਦਨ, ਦਰ ਦੁਆਰੇ ਦਏ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲੇਖਾ ਲੇਖੇ ਪਾਈਆ। ਹਰਿਜਨ ਲੇਖਾ ਜਾਣੇ ਆਪ, ਹਰਿ ਸਾਹਿਬ ਸੱਚਾ ਦਿਆਲਾ। ਮੇਟਣਹਾਰਾ ਤੀਨੋਂ ਤਾਪ, ਨਿਰਗੁਣ ਸਰਗੁਣ ਕਰੇ ਪ੍ਰਿਤਪਾਲਾ। ਏਥੇ ਓਥੇ ਬਣੇ ਬਾਪ, ਗੁਰਮੁਖ ਬਾਲ ਉਠਾਏ ਆਪਣੇ ਬਾਲਾ। ਆਤਮ ਪਰਮਾਤਮ ਦੇਵੇ ਜਾਪ, ਸੋਹੰ ਨਾਮ ਸੁਖਾਲਾ। ਚੌਦਾਂ ਲੋਕ ਪਾਰ ਕਰਾਏ ਹਾਟ, ਇਕ ਵਖਾਏ ਸੱਚਖੰਡ ਸਚੀ ਧਰਮਸਾਲਾ। ਆਵਣ ਜਾਵਣ ਮਾਤ ਗਰਭ ਲੇਖਾ ਚੁਕੇ ਆਨ ਬਾਟ, ਤੋੜਨਹਾਰਾ ਜਗਤ ਜੰਜਾਲਾ। ਆਤਮ ਸੇਜ ਸੁਹਾਏ ਖਾਟ, ਜੋਤ ਨਿਰੰਜਣ ਦੀਪਕ ਏਕਾ ਬਾਲਾ। ਜਨਮ ਜਨਮ ਦੀ ਪਿਛਲੀ ਮੁੱਕੀ ਵਾਟ, ਅੱਗੇ ਦਿਸੇ ਪੰਧ ਨਿਰਾਲਾ। ਪੂਰਾ ਸਤਿਗੁਰ ਵਸੇ ਸਦਾ ਸਾਥ, ਦੋ ਜਹਾਨਾਂ ਬਣ ਰਖਵਾਲਾ। ਸਗਲ ਵਸੂਰੇ ਜਾਣ ਲਾਥ, ਨੇਤਰ ਨੈਣ ਹੋਏ ਖ਼ੁਸ਼ਹਾਲਾ। ਆਪ ਕਰਾਏ ਪਾਰ ਘਾਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਵਖਾਏ ਏਕਾ ਘਰ, ਜਿਸ ਗ੍ਰਹਿ ਵਸੇ ਦੀਨ ਦਿਆਲਾ। ਦੀਨ ਦਿਆਲ ਸਾਹਿਬ ਸੁਲਤਾਨ, ਸਤਿ ਸਤਿਵਾਦੀ ਦਇਆ ਕਮਾਈਆ। ਸੋ ਪੁਰਖ ਨਿਰੰਜਣ ਖੇਲੇ ਖੇਲ ਮਹਾਨ, ਨਿਰਗੁਣ ਸਰਗੁਣ ਵੇਸ ਵਟਾਈਆ। ਭਗਤ ਭਗਵੰਤ ਦੇਵੇ ਦਾਨ, ਨਾਮ ਅਮੋਲਕ ਝੋਲੀ ਪਾਈਆ। ਕੂੜੀ ਕਿਰਿਆ ਕੂੜੇ ਅਭਿਮਾਨ, ਨਿਵਣ-ਸੁ-ਅੱਖਰ ਇਕ ਸਮਝਾਈਆ। ਘਰ ਮੇਲਾ ਗੋਪੀ ਕਾਹਨ, ਗ੍ਰਹਿ ਬੰਸਰੀ ਨਾਮ ਵਜਾਈਆ। ਆਤਮ ਪਰਮਾਤਮ ਦੇਵੇ ਗਿਆਨ, ਚੌਦਾਂ

ਵਿਦਿਆ ਮੁਖ ਸ਼ਰਮਾਈਆ। ਜਿਸ ਜਨ ਕਿਰਪਾ ਕਰੇ ਆਪ ਭਗਵਾਨ, ਤਿਸ ਜਨ ਜਮ ਨੇੜ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸੱਜਣ ਸਾਚਾ ਮੀਤਾ, ਕਾਇਆ ਮੰਦਰ ਵਿਖਾਏ ਠਾਂਡਾ ਸੀਤਾ, ਏਕਾ ਅੰਤਰ ਆਤਮ ਆਪਣਾ ਨਾਮ ਜਪਾਈਆ। ਅੰਤਰ ਆਤਮ ਇਕੋ ਰੰਗ, ਰੰਗ ਰੰਗੀਲਾ ਆਪ ਵਖਾਇੰਦਾ। ਦੂਈ ਦਵੈਤੀ ਢਾਹ ਕੰਧ, ਕੂੜੀ ਕਿਰਿਆ ਮੇਟ ਮਿਟਾਇੰਦਾ। ਗੀਤ ਸੁਹਾਗੀ ਸਾਚਾ ਛੰਦ, ਬ੍ਰਹਮ ਪਾਰਬ੍ਰਹਮ ਸਮਝਾਇੰਦਾ। ਨਿਝ ਘਰ ਨਿਝ ਆਤਮ ਨਿਝ ਰਸ ਇਕੋ ਅੰਮ੍ਰਿਤ ਧਾਰਾ ਗੰਗ, ਸੁਰਸਤੀ ਜਮਨਾ ਗੋਦਾਵਰੀ ਚਰਨਾਂ ਹੇਠ ਵਹਾਇੰਦਾ। ਗੀਤ ਸੁਹਾਗੀ ਸੋਹਲਾ ਛੰਦ, ਛਹਿਬਰ ਆਪਣੇ ਨਾਮ ਲਗਾਇੰਦਾ। ਪੰਚ ਵਿਕਾਰਾ ਖੰਡ ਖੰਡ, ਖੰਡਾ ਖੜਗ ਇਕ ਚਮਕਾਇੰਦਾ। ਸੁਰਤ ਸਵਾਣੀ ਨਾ ਹੋਵੇ ਰੰਡ, ਗੁਰ ਸ਼ਬਦੀ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਨਾਤਾ ਪੁਰਖ ਬਿਧਾਤਾ ਜੁਗਾ ਜੁਗੰਤਰ ਪਹਿਨ ਬਸਤਰ ਅੰਤਰ ਆਤਮ ਮੰਤਰ ਆਪ ਜਪਾਇੰਦਾ। ਆਤਮ ਪਰਮਾਤਮ ਇਕੋ ਜਾਪ, ਜਗ ਜੀਵਣ ਦਾਤਾ ਆਪ ਜਣਾਈਆ। ਜਨਮ ਜਨਮ ਦਾ ਉਤਰੇ ਪਾਪ, ਪਤਤ ਪੁਨੀਤ ਦਏ ਕਰਾਈਆ। ਕੂੜੀ ਕਿਰਿਆ ਬਸਤਰ ਜਾਏ ਪਾਟ, ਸ਼ਬਦ ਦੁਸ਼ਾਲਾ ਤਨ ਛੁਹਾਈਆ। ਮੇਟੇ ਆਪ ਅੰਧੇਰੀ ਰਾਤ, ਨਿਰਗੁਣ ਚੰਦ ਕਰੇ ਰੁਸ਼ਨਾਈਆ। ਸੋਹੰ ਢੋਲਾ ਇਕੋ ਗਾਥ, ਗੁਰਮੁਖ ਗਾ ਗਾ ਖ਼ੁਸ਼ੀ ਮਨਾਈਆ। ਦਰਸ ਦੇਵੇ ਪ੍ਰਭ ਆਪਣਾ ਆਪ, ਘਰ ਮੰਦਰ ਫੇਰਾ ਪਾਈਆ। ਏਥੇ ਓਥੇ ਸੱਜਣ ਸਾਕ, ਦੋ ਜਹਾਨਾਂ ਸੰਗ ਨਿਭਾਈਆ । ਫੜ ਫੜ ਬਾਹੋਂ ਪਾਰ ਕਿਨਾਰੇ ਲਾਏ ਘਾਟ, ਘਾਟਾ ਕੋਈ ਰਹਿਣ ਨਾ ਪਾਈਆ। ਮੇਲ ਮਿਲਾਵਾ ਕਮਲਾਪਾਤ, ਕਵਲ ਨੈਣ ਹਰਿਜਨ ਮੇਲਾ ਏਕਾ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦੇਵੇ ਇਕੋ ਦਾਤ, ਧੁਰਦਰਗਾਹੀ ਆਪ ਵਰਤਾਈਆ।

੧੨ ਮੱਘਰ ੨੦੧੯ ਬਿਕਰਮੀ ਜਗੀਰ ਸਿੰਘ ਦੇ ਘਰ ਪਿੰਡ ਭੋਲੇ ਕੇ ਜ਼ਿਲਾ ਗੁਰਦਾਸਪੁਰ

ਸਤਿਜੁਗ ਪ੍ਰਭ ਸਾਚੀ ਦਾਦ, ਸਤਿ ਸਤਿਵਾਦੀ ਝੋਲੀ ਪਾਇੰਦਾ। ਆਤਮ ਪਰਮਾਤਮ ਵੱਜੇ ਇਕੋ ਨਾਦ, ਦੂਜਾ ਰਾਗ ਨਾ ਕੋਈ ਅਲਾਇੰਦਾ। ਬ੍ਰਹਮ ਪਾਰਬ੍ਰਹਮ ਪ੍ਰਭ ਹੋਏ ਬਿਸਮਾਦ, ਬਿਸਮਿਲ ਆਪਣੀ ਖੇਲ ਕਰਾਇੰਦਾ। ਨਾਮ ਨਿਧਾਨਾ ਬੋਧ ਅਗਾਧ, ਅੱਖਰ ਅੱਖਰ ਨਾਲ ਮਿਲਾਇੰਦਾ। ਲੇਖਾ ਜਾਣੇ ਸੰਤ ਸਾਧ, ਸੱਜਣ ਹਰਿ ਜੂ ਵੇਖ ਵਖਾਇੰਦਾ। ਪੰਜ ਤੱਤ ਕੂੜੀ ਕਿਰਿਆ ਕਾਢ, ਸਚ ਸੁੱਚ ਇਕ ਵਰਤਾਇੰਦਾ। ਮੇਟ ਮਿਟਾਏ ਵਾਦ ਵਿਵਾਦ, ਵਿਖ ਅੰਮ੍ਰਿਤ ਰੂਪ ਆਪ ਵਖਾਇੰਦਾ। ਲੇਖਾ ਜਾਣੇ ਤਨ ਮਾਟੀ ਕਾਇਆ ਹਾਡ, ਮਨ ਮਤ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਵਸਤ ਆਪ ਵਰਤਾਇੰਦਾ। ਸਤਿਜੁਗ ਸਾਚੇ ਤੇਰਾ ਮੀਤ, ਮਿੱਤਰ ਪਿਆਰਾ ਇਕ ਅਖਵਾਈਆ। ਪੁਰਖ ਅਬਿਨਾਸ਼ੀ ਤ੍ਰੈਗੁਣ ਅਤੀਤ, ਤ੍ਰੈਭਵਨ ਧਨੀ ਤੇਰਾ ਸੰਗ ਨਿਭਾਈਆ। ਨੌਂ ਖੰਡ ਪ੍ਰਿਥਮੀ ਨਾਤਾ ਤੁਟੇ ਮੰਦਰ ਮਸੀਤ, ਸਾਚਾ ਦਰ ਇਕ ਸੁਹਾਈਆ। ਸ਼ਬਦ ਅਨਾਦੀ ਗਾਏ ਗੀਤ, ਗੋਬਿੰਦ ਆਪਣਾ ਢੋਲਾ ਇਕ ਸੁਣਾਈਆ। ਜਨ ਭਗਤਾਂ ਵਸੇ ਸਦਾ ਚੀਤ, ਚੇਤਨ ਆਪਣਾ ਰੂਪ ਧਰਾਈਆ। ਲੇਖਾ ਜਾਣੇ ਹਸਤ ਕੀਟ, ਊਚ ਨੀਚ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ

ਵਸਤ ਇਕ ਵਰਤਾਈਆ। ਸਤਿਜੁਗ ਵਸਤ ਦੇਵੇ ਨਾਮ, ਸੋ ਪੁਰਖ ਨਿਰੰਜਣ ਦਇਆ ਕਮਾਇੰਦਾ। ਮੇਟ ਮਿਟਾਏ ਅੰਧੇਰੀ ਸ਼ਾਮ, ਸਤਿ ਸਤਿਵਾਦੀ ਚੰਦ ਚਮਕਾਇੰਦਾ । ਨੇਹਕਰਮੀ ਕਰੇ ਆਪਣਾ ਕਾਮ, ਕਰਮ ਕਾਂਡ ਮੇਟ ਮਿਟਾਇੰਦਾ। ਲੇਖਾ ਜਾਣੇ ਬ੍ਰਹਮ ਬ੍ਰਹਿਮਾਂਡ, ਲੱਖ ਚੁਰਾਸੀ ਖੋਜ ਖੁਜਾਇੰਦਾ। ਪਿਆਵਣਹਾਰਾ ਅੰਮ੍ਰਿਤ ਜਾਮ, ਨਿਝਰ ਝਿਰਨਾ ਆਪ ਝਿਰਾਇੰਦਾ। ਵਸਾਣਹਾਰਾ ਨਗਰ ਖੇੜਾ ਗਰਾਮ, ਦਸਮ ਦੁਆਰੀ ਕੁੰਡਾ ਲਾਹਿੰਦਾ। ਨਿਰਗੁਣ ਜੋਤੀ ਕਰ ਪਰਕਾਸ਼ ਕੋਟਨ ਭਾਨ, ਅੰਧ ਅੰਧੇਰ ਮਿਟਾਇੰਦਾ । ਸ੍ਰਿਸ਼ਟ ਸਬਾਈ ਦੇਵੇ ਇਕ ਗਿਆਨ, ਏਕਾ ਦੂਆ ਮੁਖ ਭਵਾਇੰਦਾ। ਚਰਨ ਧੂੜੀ ਇਕ ਅਸ਼ਨਾਨ, ਅਠਸਠ ਤੀਰਥ ਇਕ ਵਖਾਇੰਦਾ। ਕਾਗ਼ਜ਼ ਕਲਮ ਸ਼ਾਹੀ ਹੋਏ ਹੈਰਾਨ, ਹਰਿ ਕਾ ਭੇਵ ਕੋਈ ਨਾ ਪਾਇੰਦਾ। ਪਰਗਟ ਹੋਵੇ ਜੋਧਾ ਸੂਰਬੀਰ ਬਲਵਾਨ, ਬਲ ਆਪਣਾ ਆਪ ਧਰਾਇੰਦਾ। ਜੀਵ ਜੰਤ ਸਾਧ ਸੰਤ ਇਕ ਰਖਾਣੇ ਆਣ, ਹੁਕਮੀ ਹੁਕਮ ਆਪ ਮਨਾਇੰਦਾ। ਸੋਹੰ ਢੋਲਾ ਸਾਰੇ ਗਾਣ, ਵਿਸ਼ਨ ਬ੍ਰਹਮਾ ਸ਼ਿਵ ਸੀਸ ਝੁਕਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਪਾਰਬ੍ਰਹਮ ਅਬਿਨਾਸ਼ੀ ਕਰਤੇ ਚਰਨ ਕਵਲ ਸੀਸ ਝੁਕਾਨ, ਝੁਕ ਝੁਕ ਆਪਣਾ ਸੀਸ ਨਿਵਾਈਆ। ਕਰੇ ਖੇਲ ਸ੍ਰੀ ਭਗਵਾਨ, ਦੂਜਾ ਨਜ਼ਰ ਕੋਇ ਨਾ ਆਈਆ। ਬ੍ਰਹਿਮੰਡ ਖੰਡ ਪੁਰੀਆਂ ਲੋਆਂ ਵੇਖੇ ਮਾਰ ਧਿਆਨ, ਅੰਡਜ ਜੇਰਜ ਉਤਭੁਜ ਸੇਤਜ ਖੋਜ ਖੁਜਾਈਆ। ਸਤਿਜੁਗ ਸਾਚੇ ਸਾਚਾ ਦੇਵੇ ਦਾਨ, ਦਾਤਾ ਦਾਨੀ ਆਪ ਵਰਤਾਈਆ। ਲੇਖਾ ਦਰ ਤੇ ਆ ਕੇ ਮੰਗੋ ਕੋਲੋਂ ਕਾਹਨ, ਮੁਕੰਦ ਮਨੋਹਰ ਲਖਮੀ ਨਰਾਇਣ ਨੈਣ ਆਪਣਾ ਆਪ ਖੁਲ੍ਹਾਈਆ। ਪਰਵਰਦਿਗਾਰ ਨੂਰ ਇਲਾਹੀ ਸਚ ਪੈਗ਼ੰਬਰ ਦੇਵੇ ਇਕ ਪੈਗ਼ਾਮ, ਪੀਰਨ ਪੀਰ ਆਪ ਪੜ੍ਹਾਈਆ। ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਮੰਤਰ ਜਣਾਏ ਏਕਾ ਨਾਮ, ਨਮੋ ਸਤਿ ਸਤਿ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਤੇਰਾ ਖੁਲ੍ਹਾਏ ਸਾਚਾ ਦਰ, ਦਰ ਦਰਵਾਜਾ ਆਪ ਖੁਲ੍ਹਾਈਆ। ਸਤਿਜੁਗ ਤੇਰਾ ਖੋਲ੍ਹ ਦਰ, ਹਰਿ ਦਰਦੀ ਦਰਦ ਵੰਡਾਇੰਦਾ। ਚਾਰ ਵਰਨਾਂ ਦੇਵੇ ਇਕੋ ਵਰ, ਦੂਜਾ ਇਸ਼ਟ ਨਾ ਕੋਈ ਵਖਾਇੰਦਾ। ਭਗਤ ਭਗਵੰਤ ਆਪੇ ਫੜ, ਸਾਚੇ ਮਾਰਗ ਏਕਾ ਲਾਇੰਦਾ। ਡੂੰਘੀ ਕੰਦਰ ਆਪੇ ਵੜ, ਉਚੇ ਟਿੱਲੇ ਪਰਬਤ ਫੋਲ ਫੁਲਾਇੰਦਾ। ਅੱਖਰ ਅੱਖਰ ਆਪੇ ਪੜ੍ਹ, ਸਾਚਾ ਢੋਲਾ ਆਪ ਸੁਣਾਇੰਦਾ। ਅਗਨੀ ਹਵਨ ਨਾ ਜਾਏ ਸੜ, ਮੜ੍ਹੀ ਗੋਰ ਨਾ ਕੋਈ ਦਬਾਇੰਦਾ। ਨਿਰਗੁਣ ਸਰਗੁਣ ਫੜਾਏ ਲੜ, ਸ਼ਬਦੀ ਡੋਰੀ ਬੰਧਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚੇ ਸਾਚੀ ਦਾਤ, ਚਰਨ ਕਵਲ ਬੰਧਾਏ ਨਾਤ, ਨਾਤਾ ਬਿਧਾਤਾ ਇਕ ਵਖਾਇੰਦਾ। ਸਾਚਾ ਬੰਨ੍ਹੇ ਹਰਿ ਜੂ ਨਾਤਾ, ਸਤਿਜੁਗ ਸਾਚੀ ਵੰਡ ਵੰਡਾਈਆ। ਸ੍ਰਿਸ਼ਟ ਸਬਾਈ ਇਕੋ ਗਾਥਾ, ਰਸਨਾ ਜਿਹਵਾ ਆਪ ਸਮਝਾਈਆ। ਇਕੋ ਤੀਰਥ ਇਕੋ ਤਾਟਾ, ਸਰ ਸਰੋਵਰ ਇਕੋ ਇਕ ਨੁਹਾਈਆ। ਇਕ ਅੰਮ੍ਰਿਤ ਇਕੋ ਬਾਟਾ, ਆਬੇ ਹਯਾਤ ਇਕ ਵਖਾਈਆ। ਇਕੋ ਮਸਤਕ ਇਕੋ ਮਾਥਾ, ਲਿਖਣਹਾਰ ਇਕ ਹੋ ਜਾਈਆ। ਇਕੋ ਸੱਜਣ ਇਕੋ ਸਾਕਾ, ਸਗਲਾ ਸੰਗ ਇਕ ਨਿਭਾਈਆ। ਇਕੋ ਪਰਵਰਦਿਗਾਰ ਪਾਕੀ ਪਾਕਾ, ਪਤਤ ਪੁਨੀਤ ਦਏ ਕਰਾਈਆ। ਪੀਰ ਪੈਗ਼ੰਬਰਾਂ ਗੁਰ ਅਵਤਾਰਾਂ ਦੇਵਣਹਾਰਾ ਦਾਤਾਂ, ਸਚਖੰਡ ਨਿਵਾਸੀ ਸੱਚਾ ਮਾਹੀਆ। ਕਲਜੁਗ ਅੰਤਮ ਮੇਟ ਅੰਧੇਰੀ ਰਾਤਾ, ਰੁੱਤ ਰੁਤੜੀ ਦਏ ਮਹਿਕਾਈਆ। ਮਨਮਤ ਮਿਟੇ ਨਾਰ ਕਮਜ਼ਾਤਾ, ਕੁਲੱਖਣੀ ਲੋਕਮਾਤ ਰਹਿਣ ਨਾ ਪਾਈਆ। ਸਤਿਜੁਗ ਸਾਚੇ ਜਨ ਭਗਤਾਂ ਪੁਛੇ ਆਪ ਵਾਤਾਂ, ਵਡ ਦਾਤਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਜੁਗ ਸਾਚੇ

ਲਏ ਉਠਾਈਆ। ਉਠ ਜਾਗ ਛੋਟੇ ਬਾਲੇ, ਸੋ ਪੁਰਖ ਨਿਰੰਜਣ ਆਪ ਜਗਾਇੰਦਾ। ਲੱਖ ਚੁਰਾਸੀ ਤੇਰੇ ਹਵਾਲੇ, ਧਰਮ ਤੇਰਾ ਇਕ ਮਨਾਇੰਦਾ। ਲੇਖਾ ਜਾਣ ਕਾਲ ਮਹਾਂਕਾਲੇ, ਮਹਾਂਬਲੀ ਆਪਣਾ ਹੁਕਮ ਵਰਤਾਇੰਦਾ। ਸੰਗ ਰਖਾਏ ਦੀਨ ਦਿਆਲੇ, ਦੀਨਨ ਆਪਣੀ ਗੋਦ ਬਹਾਇੰਦਾ। ਕੋਈ ਨਾ ਦਿਸੇ ਸ਼ਾਹ ਕੰਗਾਲੇ, ਇਕੋ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਮੀਤਾ ਠਾਂਡਾ ਸੀਤਾ, ਸਤਿ ਦੁਆਰਾ ਇਕ ਜਣਾਇੰਦਾ। ਸਤਿ ਦੁਆਰ ਏਕੰਕਾਰ, ਅਕਲ ਕਲ ਆਪ ਵਖਾਈਆ। ਸੁਤ ਦੁਲਾਰੇ ਹੋ ਤਿਆਰ, ਤ੍ਰੈਭਵਨ ਧਨੀ ਰਿਹਾ ਉਠਾਈਆ। ਕਲਜੁਗ ਅੰਤਮ ਆਈ ਹਾਰ, ਚਾਰੋਂ ਕੁੰਟ ਰਿਹਾ ਕੁਰਲਾਈਆ। ਸਤਿਜੁਗ ਸਾਚੇ ਤੇਰਾ ਸਤਿ ਕਰੇ ਵਿਹਾਰ, ਸਤਿ ਸਤਿਵਾਦੀ ਫੇਰਾ ਪਾਈਆ। ਸ਼ਬਦ ਅਨਾਦੀ ਇਕ ਜੈਕਾਰ, ਜੈ ਜੈਕਾਰ ਕਰੇ ਲੋਕਾਈਆ। ਵਿਸ਼ਨ ਬ੍ਰਹਮਾ ਸ਼ਿਵ ਗੁਰ ਅਵਤਾਰ ਪੀਰ ਪੈਗ਼ੰਬਰ ਕਰੇ ਖ਼ਬਰਦਾਰ, ਹੁਕਮੀ ਹੁਕਮ ਇਕ ਸਮਝਾਈਆ। ਸੋਹੰ ਢੋਲਾ ਗਾਓ ਅੰਤਮ ਅਪਾਰ, ਅਲਖ ਅਗੋਚਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚੇ ਦੇਵੇ ਮਾਣ ਵਡਿਆਈਆ। ਸਤਿਜੁਗ ਸਾਚਾ ਗਿਆ ਉਠ, ਨੇਤਰ ਨੈਣ ਖੁਲ੍ਹਾਇੰਦਾ। ਕਿਰਪਾ ਕਰ ਅਬਿਨਾਸ਼ੀ ਅਚੁਤ, ਇਕੋ ਤੇਰੀ ਓਟ ਤਕਾਇੰਦਾ। ਬਾਲੀ ਬਾਲਾ ਮੈਂ ਤੇਰਾ ਪੁੱਤ, ਭੇਵ ਕੋਇ ਨਾ ਆਇੰਦਾ। ਠਾਕਰ ਸੁਆਮੀ ਸਾਹਿਬ ਮੇਰੇ ਉਪਰ ਤੁਠ, ਦਰ ਤੇਰੇ ਮੰਗ ਮੰਗਾਇੰਦਾ। ਅੰਮ੍ਰਿਤ ਜਾਮ ਪਿਔਣਾ ਘੁੱਟ, ਰਸ ਇਕੋ ਇਕ ਚਖਾਇੰਦਾ। ਨਿਰਮਲ ਜੋਤ ਕਰ ਪਰਕਾਸ਼, ਅਗਿਆਨ ਅੰਧੇਰ ਮਿਟਾਇੰਦਾ। ਬਣ ਸੇਵਕ ਦਾਸੀ ਦਾਸ, ਸੇਵਾ ਸਾਚੀ ਸਚ ਕਮਾਇੰਦਾ। ਜਨ ਭਗਤਾਂ ਪੂਰੀ ਕਰਨੀ ਆਸ, ਘਰ ਘਰ ਫੇਰਾ ਪਾਇੰਦਾ। ਲੇਖਾ ਵੇਖਾਂ ਪ੍ਰਿਥਮੀ ਆਕਾਸ਼, ਗਗਨ ਮੰਡਲ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਣਾ ਸਾਚਾ ਵਰ, ਦਰ ਤੇਰੇ ਅਲਖ ਜਗਾਇੰਦਾ। ਤੇਰੇ ਦਰ ਅਲਖ ਭਗਵਾਨ, ਭਗਤੀ ਆਪਣੀ ਝੋਲੀ ਪਾਈਆ। ਮੈਂ ਬਾਲੀ ਬੁੱਧ ਅਞਾਣ, ਮੇਰੀ ਚਲੇ ਨਾ ਕੋਈ ਚਤੁਰਾਈਆ। ਤੂੰ ਸਾਹਿਬ ਸੱਜਣ ਸੁਲਤਾਨ, ਹੱਥ ਤੇਰੇ ਵਡਿਆਈਆ। ਗ਼ਰੀਬ ਨਿਮਾਣਿਆਂ ਦੇਵੇਂ ਮਾਣ, ਰਾਜ ਰਾਜਾਨਾਂ ਖ਼ਾਕ ਮਿਲਾਈਆ। ਸਚ ਸੰਦੇਸਾ ਜੁਗ ਜੁਗ ਦੇਵੇਂ ਆਣ, ਗੁਰ ਅਵਤਾਰ ਪੀਰ ਪੈਗ਼ੰਬਰ ਸੇਵਾ ਲਾਈਆ। ਕਲਜੁਗ ਅੰਤਮ ਖੇਲ ਕਰੇਂ ਮਹਾਨ, ਮਹਿਮਾ ਅਕੱਥ ਕਥੀ ਨਾ ਜਾਈਆ। ਸਤਿਜੁਗ ਮਾਰਗ ਲਾਏਂ ਆਣ, ਲਹਿਣਾ ਦੇਣਾ ਸਭ ਦਾ ਰਿਹਾ ਚੁਕਾਈਆ। ਕਾਗ਼ਜ਼ ਕਲਮ ਸ਼ਾਹੀ ਹੋਣ ਹੈਰਾਨ, ਚਾਰ ਜੁਗ ਦਾ ਲੇਖਾ ਲਿਖਿਆ ਪ੍ਰਭ ਆਪਣੀ ਝੋਲੀ ਪਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਗੀਤਾ ਗਿਆਨ, ਖਾਣੀ ਬਾਣੀ ਨੇਤਰ ਨੈਣ ਸਰਬ ਕੁਰਲਾਈਆ। ਜੁਗ ਚੌਕੜੀ ਬਣੇ ਰਹੇ ਅਞਾਣ, ਹਰਿ ਕਾ ਭੇਵ ਕਹਿਣ ਕੋਇ ਨਾ ਪਾਈਆ। ਨਾਨਕ ਗੋਬਿੰਦ ਇਕੋ ਮੰਗ ਕੇ ਗਏ ਦਾਨ, ਪੁਰਖ ਅਕਾਲ ਆਵੇ ਵਾਹੋ ਦਾਹੀਆ। ਈਸਾ ਮੂਸਾ ਕਰਦੇ ਗਏ ਕਲਾਮ, ਕਲਮਾ ਨਬੀ ਰਸੂਲ ਪੜ੍ਹਾਈਆ। ਚੌਦਾਂ ਲੋਕ ਵੇਖਦੇ ਗਏ ਨਜ਼ਾਮ, ਚੌਦਾਂ ਤਬਕ ਫੇਰਾ ਪਾਈਆ। ਬਰਦੇ ਬਣ ਕੇ ਕਰਦੇ ਸਲਾਮ, ਅਲੈਕਮ ਤੇਰੇ ਚਰਨ ਸਰਨਾਈਆ। ਮੁਕਾਮੇ ਹੱਕ ਨੌਜਵਾਨ, ਲਾਸ਼ਰੀਕ ਖੇਲ ਕਰਾਈਆ। ਪਰਗਟ ਹੋ ਵਿਚ ਜਹਾਨ, ਭੇਵ ਅਭੇਦ ਰਿਹਾ ਖੁਲ੍ਹਾਈਆ। ਸਾਚਾ ਮੰਦਰ ਇਕ ਮਕਾਨ, ਬੇਮੁਕਾਮ ਆਸਣ ਲਾਈਆ। ਸ਼ਬਦ ਅਗੰਮੀ ਦੇਵੇ ਧੁਰ ਫ਼ਰਮਾਣ, ਸਚ ਸੰਦੇਸਾ ਇਕ ਸੁਣਾਈਆ। ਸਤਿਜੁਗ ਤੇਰਾ ਮੇਲਾ ਦੋ ਜਹਾਨ, ਭਗਵਨ ਭਗਤਾਂ ਨਾਲ ਕਰਾਈਆ। ਦੋਹਾਂ ਮਿਲ ਕੇ ਢੋਲਾ ਗੌਣਾ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ,

ਦੋ ਜਹਾਨਾਂ ਇਕ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸਾ ਨਰ ਨਰੇਸ਼ਾ ਵਿਸ਼ਨ ਬ੍ਰਹਮਾ ਸ਼ਿਵ ਸ਼ਹਿਨਸ਼ਾਹ ਸਾਖਿਆਤ ਇਕੋ ਇਕ ਸਮਝਾਈਆ।