੧੨ ਮੱਘਰ ੨੦੧੯ ਬਿਕਰਮੀ ਦਲੀਪ ਸਿੰਘ ਦੇ ਘਰ ਪਿੰਡ ਪਿਪਰਾਲੀ ਜ਼ਿਲਾ ਗੁਰਦਾਸਪੁਰ
ਸੋ ਪੁਰਖ ਸਾਹਿਬ ਸਮਰਥ, ਹਰਿ ਵੱਡਾ ਵਡ ਵਡਿਆਈਆ। ਆਦਿ ਜੁਗਾਦਿ ਚਲਾਏ ਰਥ, ਨਿਰਗੁਣ ਸਰਗੁਣ ਸੇਵ ਕਮਾਈਆ। ਬੋਧ ਅਗਾਧ ਖੇਲ ਅਕੱਥ, ਨਾਉਂ ਨਿਰੰਕਾਰਾ ਕਰੇ ਪੜ੍ਹਾਈਆ। ਦੋ ਜਹਾਨਾਂ ਆਪੇ ਵਸ, ਬ੍ਰਹਿਮੰਡ ਖੰਡ ਬੈਠਾ ਡੇਰਾ ਲਾਈਆ। ਰਵ ਸਸ ਕਰ ਪਰਕਾਸ਼, ਮੰਡਲ ਮੰਡਪ ਆਪ ਸੁਹਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰੇ ਦਾਸੀ ਦਾਸ, ਸੇਵਕ ਸੇਵਾ ਇਕ ਜਣਾਈਆ। ਲੇਖਾ ਜਾਣ ਪ੍ਰਿਥਮੀ ਅਕਾਸ਼, ਗਗਨ ਗਗਨੰਤਰ ਰਿਹਾ ਸੁਹਾਈਆ। ਜੁਗ ਚੌਕੜੀ ਖੇਲ ਤਮਾਸ਼, ਕਰਨੀ ਕਰਤਾ ਆਪ ਕਮਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਲੱਖ ਚੁਰਾਸੀ ਅੰਦਰ ਪਾਵੇ ਰਾਸ, ਗੋਪੀ ਕਾਹਨ ਆਪ ਨਚਾਈਆ। ਰਸਨਾ ਜਿਹਵਾ ਲੇਖਾ ਜਾਣ ਪਵਣ ਸਵਾਸ, ਸਵਾਸ ਸਵਾਸਾਂ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਪੁਰਖ ਅਬਿਨਾਸ਼ਾ, ਦੂਜਾ ਨਜ਼ਰ ਕੋਈ ਨਾ ਆਇੰਦਾ। ਨਿਰਗੁਣ ਸਰਗੁਣ ਪੂਰੀ ਕਰੇ ਆਸਾ, ਜੁਗ ਜੁਗ ਵੇਸ ਵਟਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਦੇ ਦਿਲਾਸਾ, ਸਮਰਥ ਸਿਰ ਆਪਣਾ ਹੱਥ ਟਿਕਾਇੰਦਾ। ਆਤਮ ਪਰਮਾਤਮ ਖੋਲ੍ਹ ਖੁਲਾਸਾ, ਬ੍ਰਹਮ ਪਾਰਬ੍ਰਹਮ ਸਮਝਾਇੰਦਾ। ਅੰਤਰ ਅੰਤਰ ਏਕਾ ਸਾਥਾ, ਸਗਲਾ ਸੰਗ ਨਿਭਾਇੰਦਾ। ਭੇਵ ਚੁਕਾਏ ਪੂਜਾ ਪਾਠਾ, ਮੰਤਰ ਇਕੋ ਨਾਮ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਸਾਚਾ ਖੇਲ ਹਰਿ ਨਿਰੰਕਾਰਾ, ਆਦਿ ਜੁਗਾਦਿ ਆਪ ਕਰਾਈਆ। ਨਿਰਗੁਣ ਸਰਗੁਣ ਲੈ ਅਵਤਾਰਾ, ਲੋਕਮਾਤ ਵੇਖ ਵਖਾਈਆ। ਸ਼ਬਦ ਅਨਾਦੀ ਬੋਲ ਜੈਕਾਰਾ, ਕਲਮ ਸ਼ਾਹੀ ਦਏ ਵਡਿਆਈਆ । ਕਾਤਬ ਬਣ ਵਡ ਲਿਖਾਰਾ, ਸੇਵਾ ਸਚ ਦਏ ਜਣਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਦਏ ਅਧਾਰਾ, ਸੀਸ ਜਗਦੀਸ ਹੱਥ ਟਿਕਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖੇ ਵਾਰੋ ਵਾਰਾ, ਵੇਖਣਹਾਰਾ ਨਜ਼ਰ ਕਿਸੇ ਨਾ ਆਈਆ। ਪੀਰ ਪੈਗ਼ੰਬਰ ਦੇ ਹੁਲਾਰਾ, ਹਜ਼ਰਤ ਇਕੋ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਸ਼ਹਿਨਸ਼ਾਹ ਹਰਿ ਪੁਰਖ ਅਗੰਮ, ਅਲਖ ਅਗੋਚਰ ਖੇਲ ਕਰਾਇੰਦਾ। ਨਾ ਮਰੇ ਨਾ ਪਏ ਜੰਮ, ਰੂਪ ਰੇਖ ਨਾ ਕੋਈ ਰਖਾਇੰਦਾ। ਸੱਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਆਪੇ ਜਾਣੇ ਆਪਣਾ ਕੰਮ, ਕਰਤਾ ਕਰਨੀ ਆਪ ਕਮਾਇੰਦਾ। ਦੋ ਜਹਾਨਾਂ ਬੇੜਾ ਬੰਨ੍ਹ, ਹਰਿ ਜੂ ਆਪਣੇ ਕੰਧ ਉਠਾਇੰਦਾ। ਗੁਰ ਅਵਤਾਰ ਬਣਾਏ ਜਨ, ਪੀਰ ਪੈਗ਼ੰਬਰ ਸੰਗ ਰਲਾਇੰਦਾ। ਭਾਗ ਲਗਾਏ ਪੰਜ ਤੱਤ ਤਨ, ਕਾਇਆ ਚੋਲੀ ਸੋਭਾ ਪਾਇੰਦਾ। ਲੇਖਾ ਜਾਣੇ ਛੱਪਰ ਛੰਨ, ਮੰਡਲ ਮੰਡਪ ਆਪ ਵਡਿਆਇੰਦਾ। ਵਸਤ ਅਮੋਲਕ ਨਾਮ ਧਨ, ਧੰਨ ਖ਼ਜ਼ੀਨਾ ਇਕ ਰਖਾਇੰਦਾ। ਏਕਾ ਰਾਗ ਸੁਣਾਏ ਕੰਨ, ਲੇਖਾ ਲਿਖਣ ਵਿਚ ਨਾ ਆਇੰਦਾ। ਮਾਤ ਪਿਤ ਬਣ ਜਨਨੀ ਜਨ, ਦਾਈ ਦਾਇਆ ਸੇਵ ਕਮਾਇੰਦਾ। ਕਰੇ ਖੇਲ ਸ੍ਰੀ ਭਗਵਾਨ, ਜੁਗ ਜੁਗ ਆਪਣਾ
ਰਾਹ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਵ ਨੌਂ ਚਾਰ ਵੰਡ ਵੰਡਾਇੰਦਾ। ਜੁਗ ਚੌਕੜੀ ਨਵ ਨੌਂ ਚਾਰ ਹਿਤ, ਆਪਣੇ ਹੱਥ ਰੱਖੇ ਵਡਿਆਈਆ। ਸੱਚਖੰਡ ਦੁਆਰੇ ਬੈਠਾ ਲੁਕ, ਨਜ਼ਰ ਕਿਸੇ ਨਾ ਆਈਆ। ਦੋ ਜਹਾਨਾਂ ਮਾਰਗ ਦੱਸੇ ਸਚ ਸੁੱਚ, ਜੀਵਣ ਜੁਗਤ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੇੜਾ ਗੇੜੇ ਵਿਚ ਰਖਾਈਆ। ਜੁਗ ਚੌਕੜੀ ਗੇੜਾ ਗੇੜੇ, ਆਪਣਾ ਬੰਧਨ ਆਪੇ ਪਾਈਆ। ਵੇਖਣਹਾਰਾ ਨੌਂ ਖੰਡ ਖੇੜੇ, ਨੌਂ ਦਰ ਖੋਜ ਖੁਜਾਈਆ। ਭਗਤ ਭਗਵੰਤ ਬੰਨ੍ਹੇ ਬੇੜੇ, ਬੰਨ੍ਹ ਬੇੜਾ ਆਪਣੇ ਕੰਧ ਉਠਾਈਆ। ਧਰਤ ਮਾਤ ਦੇ ਖੁਲ੍ਹੇ ਕਰੇ ਵੇਹੜੇ, ਸਤਿਜੁਗ ਤ੍ਰੇਤਾ ਦੁਆਪਰ ਫੇਰਾ ਪਾਈਆ। ਕਲਜੁਗ ਅੰਤਮ ਕਰੇ ਹੱਕ ਨਬੇੜੇ, ਹੱਕ ਹਕੀਕਤ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੇਪਰਵਾਹ ਆਪਣੀ ਦਇਆ ਕਮਾਈਆ। ਹੱਕ ਹਕੀਕਤ ਲਏ ਪੇਖ, ਲਾਸ਼ਰੀਕ ਇਕ ਖ਼ੁਦਾਇਆ। ਚਾਰ ਜੁਗ ਦਾ ਖ਼ਾਲੀ ਪੇਟ, ਨਿਰਗੁਣ ਆਪਣਾ ਲਏ ਭਰਾਇਆ। ਜਨ ਭਗਤਾਂ ਕਰੇ ਸਾਚਾ ਹੇਤ, ਮਿੱਤਰ ਪਿਆਰਾ ਸੰਗ ਰਖਾਇਆ। ਮੁਰੀਦ ਮੁਰਸ਼ਦ ਨਜ਼ਰੀ ਆਏ ਨੇਤਨ ਨੇਤ, ਨਿਝ ਨੇਤਰ ਦਰਸ ਦਿਖਾਇਆ। ਜੋਤ ਸਰੂਪੀ ਸ਼ਾਹੋ ਭੂਪੀ ਪੁਰਖ ਅਗੰਮਾ ਖੇਡੇ ਖੇਡ, ਦੋ ਜਹਾਨਾਂ ਫੇਰਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਜੁਗ ਲੇਖਾ ਆਪ ਚੁਕਾਇਆ। ਜੁਗ ਜੁਗ ਲੇਖਾ ਚੁਕਾਏ ਕਰਤਾਰ, ਦੂਜਾ ਸੰਗ ਨਾ ਕੋਈ ਰਖਾਈਆ। ਲਹਿਣਾ ਦੇਣਾ ਦੇਵੇ ਗੁਰ ਅਵਤਾਰ, ਭਗਤ ਅਠਾਰਾਂ ਭੇਵ ਚੁਕਾਈਆ। ਈਸਾ ਮੂਸਾ ਖੋਲ੍ਹ ਕਵਾੜ, ਤਾਕੀ ਇਕੋ ਇਕ ਜਣਾਈਆ। ਕਾਲਾ ਸੂਸਾ ਤਨ ਸ਼ਿੰਗਾਰ, ਅਲਫ਼ੀ ਅਲਫ਼ ਰੰਗ ਦਰਸਾਈਆ। ਯੇ ਯੁਕਤੀ ਆਪਣੇ ਹੱਥ ਰੱਖੇ ਸਿਰਜਣਹਾਰ, ਪਰਦਾਨਸ਼ੀਨ ਪਰਦਾ ਸਕੇ ਨਾ ਕੋਈ ਉਠਾਈਆ। ਗੁਰੂ ਗੁਰ ਦੇਵੇ ਇਕੋ ਧਾਰ, ਧਰਨੀ ਧਰਤ ਧਵਲ ਵਡਿਆਈਆ। ਸਤਿ ਸਤਿਵਾਦੀ ਸਾਚੀ ਕਾਰ, ਸਤਿਗੁਰ ਸੱਚਾ ਆਪ ਕਮਾਈਆ। ਕਰੇ ਖੇਲ ਅਪਰ ਅਪਾਰ, ਅਪਰੰਪਰ ਆਪਣਾ ਫੇਰਾ ਪਾਈਆ। ਪੀਰ ਪੈਗ਼ੰਬਰ ਵਾਜਾਂ ਰਹੇ ਮਾਰ, ਉਚੇ ਹੁਜਰੇ ਕੂਕ ਕੂਕ ਸੁਣਾਈਆ। ਸਦੀ ਚੌਧਵੀਂ ਆਵੇ ਪਰਵਰਦਿਗਾਰ, ਬੇਪਰਵਾਹ ਫੇਰਾ ਪਾਈਆ। ਚੌਦਾਂ ਤਬਕਾਂ ਕਰੇ ਖ਼ਬਰਦਾਰ, ਚੰਦ ਤਾਰਾ ਲਏ ਉਠਾਈਆ। ਜਗਤ ਹਦੀਸਾ ਵੇਖ ਕੁਰਾਨ, ਸਚ ਨਿਸ਼ਾਨਾ ਇਕ ਦ੍ਰਿੜਾਈਆ। ਹੱਕ ਹਕੀਕੀ ਇਕ ਈਮਾਨ, ਅਮਾਮ ਇਕੋ ਨਜ਼ਰੀ ਆਈਆ। ਈਸਾ ਮੂਸਾ ਮੁਹੰਮਦ ਸੰਗ ਚਾਰ ਯਾਰ ਕਰੇ ਗ਼ੁਲਾਮ, ਗੁਰਬਤ ਸਭ ਦੀ ਮੇਟ ਮਿਟਾਈਆ। ਨਾਨਕ ਗੋਬਿੰਦ ਵੇਖੇ ਮਾਰ ਧਿਆਨ, ਸਚਖੰਡ ਵਾਸੀ ਸੱਚਾ ਮਾਹੀਆ। ਕਲਜੁਗ ਅੰਤਮ ਚਾਰੋਂ ਕੁੰਟ ਹੋਏ ਵੈਰਾਨ, ਖੇੜਾ ਨਜ਼ਰ ਕੋਈ ਨਾ ਆਈਆ। ਕੂੜੀ ਕਿਰਿਆ ਚੜ੍ਹਿਆ ਤੁਫ਼ਾਨ, ਜੀਵ ਜੰਤ ਦਏ ਰੁੜ੍ਹਾਈਆ। ਆਤਮ ਪਰਮਾਤਮ ਦੱਸੇ ਨਾ ਕੋਈ ਗਿਆਨ, ਗੁਰ ਸ਼ਬਦ ਢੋਲਾ ਕੋਈ ਨਾ ਗਾਈਆ। ਅੰਮ੍ਰਿਤ ਰਸ ਮਿਲੇ ਨਾ ਕੋਈ ਜ਼ਬਾਨ, ਆਤਮ ਰਸ ਨਾ ਕੋਈ ਚਖਾਈਆ। ਅਨਹਦ ਰਾਗ ਸੁਣੇ ਨਾ ਕੋਈ ਕਾਨ, ਗਾ ਗਾ ਥੱਕੀ ਸਰਬ ਲੋਕਾਈਆ। ਜੀਵ ਜੰਤ ਹੋਏ ਬੇਈਮਾਨ, ਬੇਵਾ ਹੋਈ ਸੁਰਤ ਸਵਾਣੀ ਸ਼ਬਦ ਕੰਤ ਨਾ ਕੋਈ ਹੰਢਾਈਆ। ਪੁਰਖ ਅਬਿਨਾਸ਼ੀ ਵੇਖਣਹਾਰਾ ਚਤੁਰ ਸੁਘੜ ਸੁਜਾਨ, ਬਿਨ ਨੈਣਾਂ ਵੇਖ ਵਖਾਈਆ। ਕਲਜੁਗ ਅੰਤਮ ਹੋ ਪਰਧਾਨ, ਜੋਤੀ ਜਾਮਾ ਵੇਸ ਵਟਾਈਆ। ਨਿਹਕਲੰਕ ਬਣ ਬਲਵਾਨ, ਬਲ ਆਪਣਾ ਆਪ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਬੈਠਾ
ਭੇਵ ਚੁਕਾਈਆ। ਸਚਖੰਡ ਬੈਠਾ ਏਕੰਕਾਰ, ਅਕਲ ਕਲਾ ਅਖਵਾਇੰਦਾ। ਕਲਜੁਗ ਕੂੜੀ ਕਿਰਿਆ ਕਰੇ ਖ਼ਵਾਰ, ਸਤਿਜੁਗ ਸਾਚਾ ਰਾਹ ਜਣਾਇੰਦਾ। ਭਗਤ ਭਗਵਾਨ ਦਏ ਅਧਾਰ, ਆਤਮ ਪਰਮਾਤਮ ਮੇਲ ਮਿਲਾਇੰਦਾ। ਸਾਚੀ ਸਖ਼ੀਆਂ ਮੰਗਲਾਚਾਰ, ਗੀਤ ਗੋਬਿੰਦ ਅਲਾਇੰਦਾ। ਕਾਗ਼ਜ਼ ਕਲਮ ਸ਼ਾਹੀ ਰੋਵੇ ਜ਼ਾਰੋ ਜ਼ਾਰ, ਨੇਤਰ ਨੀਰ ਸਰਬ ਵਹਾਇੰਦਾ। ਕਲਮਾ ਭੁਲਿਆ ਸਰਬ ਸੰਸਾਰ, ਨਾਮ ਸਤਿ ਮੰਤਰ ਨਜ਼ਰ ਕਿਸੇ ਨਾ ਆਇੰਦਾ। ਘਰ ਘਰ ਦਿਸੇ ਧੂਆਂਧਾਰ, ਜਗਤ ਅੰਧੇਰਾ ਇਕੋ ਛਾਇੰਦਾ। ਕੂੜੀ ਕਿਰਿਆ ਵਣਜ ਵਪਾਰ, ਸਾਚਾ ਹੱਟ ਨਾ ਕੋਈ ਚਲਾਇੰਦਾ। ਚਾਰੇ ਖਾਣੀ ਹੋਈ ਖ਼ਵਾਰ, ਚਾਰੇ ਬਾਣੀ ਬਾਣ ਨਾ ਕੋਈ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਆਪਣਾ ਫੇਰਾ ਪਾਇੰਦਾ। ਨਿਰਗੁਣ ਪਾਏ ਆਪਣਾ ਫੇਰਾ, ਵੇਦ ਵਿਆਸ ਧਿਆਨ ਲਗਾਈਆ। ਈਸਾ ਕਹੇ ਪਰਵਰਦਿਗਾਰ ਮੇਰਾ, ਬੇਪਰਵਾਹ ਨਜ਼ਰ ਨਾ ਆਈਆ। ਮੁਹੰਮਦ ਕਹੇ ਮੇਰਾ ਬੰਨ੍ਹੇ ਬੇੜਾ, ਆਮਾਮ ਅਮਾਮਾ ਆਪਣਾ ਰੰਗ ਵਖਾਈਆ। ਨਾਨਕ ਕਹੇ ਪੁਰਖ ਅਕਾਲ ਬਣ ਆਪਣਾ ਚੁਕਾਏ ਹੱਕ ਨਿਬੇੜਾ, ਤੂੰ ਮੇਰਾ ਮੈਂ ਤੇਰਾ ਤੇਰਾ ਮੇਰਾ ਇਕੋ ਘਰ ਵਸਾਈਆ। ਗੁਰ ਗੋਬਿੰਦ ਕਹੇ ਪੁਰਖ ਅਕਾਲ ਮੇਰਾ ਸੰਬਲ ਨਗਰ ਵਸਾਏ ਖੇੜਾ, ਕੀਤਾ ਕੌਲ ਪੂਰ ਕਰਾਈਆ। ਕਲਜੁਗ ਮੇਟੇ ਝੂਠਾ ਝੇੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਕਰੇ ਮਾਤ, ਕਰਤਾ ਪੁਰਖ ਦਇਆ ਕਮਾਇੰਦਾ। ਸਤਿਜੁਗ ਸਾਚੀ ਦੇਵੇ ਦਾਤ, ਦਾਤਾ ਦਾਨੀ ਦਇਆ ਕਮਾਇੰਦਾ। ਆਤਮ ਪਰਮਾਤਮ ਇਕੋ ਜ਼ਾਤ, ਵਰਨ ਗੋਤ ਨਾ ਕੋਇ ਰਖਾਇੰਦਾ। ਨੇੜ ਨਾ ਆਏ ਨਾਰ ਕਮਜ਼ਾਤ, ਮਨ ਵਾਸਨਾ ਦੂਰ ਕਰਾਇੰਦਾ। ਇਕੋ ਪਿਆਲਾ ਆਬੇ ਹਯਾਤ, ਅੰਮ੍ਰਿਤ ਰਸ ਮੁਖ ਚੁਆਇੰਦਾ। ਦੂਈ ਦਵੈਤੀ ਪਰਦਾ ਲਾਹੇ ਕਾਇਨਾਤ, ਕਾਇਆ ਕਾਅਬਾ ਇਕ ਵਖਾਇੰਦਾ। ਨਿਉਂ ਨਿਉਂ ਸਜਦਾ ਕਰੇ ਆਦਾਬ, ਸੀਸ ਜਗਦੀਸ਼ ਇਕ ਝੁਕਾਇੰਦਾ। ਨਜ਼ਰੀ ਆਏ ਹੱਕ ਜਨਾਬ, ਮੁਕਾਮੇ ਹੱਕ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਸਮਝਾਇੰਦਾ। ਸਾਚਾ ਖੇਲ ਸੱਚਾ ਸ਼ਹਿਨਸ਼ਾਹ, ਹਰਿ ਸਤਿਗੁਰ ਆਪ ਜਣਾਈਆ। ਸਚਖੰਡ ਵਸੇ ਬੇਪਰਵਾਹ, ਤਖ਼ਤ ਨਿਵਾਸੀ ਡੇਰਾ ਲਾਈਆ। ਥਿਰ ਘਰ ਸੁਤ ਦੁਲਾਰਾ ਰਿਹਾ ਬਹਾ, ਪੂਤ ਸਪੂਤਾ ਗੋਦ ਉਠਾਈਆ। ਵਿਸ਼ਨ ਬ੍ਰਹਮਾ ਸ਼ਿਵ ਸੇਵ ਰਿਹਾ ਕਮਾ, ਸੇਵਾ ਇਕੋ ਇਕ ਜਣਾਈਆ। ਜੁਗ ਚੌਕੜੀ ਕੋਟਨ ਕਾਲ ਗਏ ਵਿਹਾ, ਥਿਰ ਕੋਇ ਰਹਿਣ ਨਾ ਪਾਈਆ। ਕਲਜੁਗ ਅੰਤਮ ਵੇਲਾ ਗਿਆ ਆ, ਲੇਖਾ ਲੇਖੇ ਸੱਚਾ ਪਾਈਆ। ਸਤਿਜੁਗ ਸਾਚਾ ਬਣੇ ਮਲਾਹ, ਬੇੜਾ ਆਪਣੇ ਕੰਧ ਉਠਾਈਆ। ਨੌਂ ਖੰਡ ਪ੍ਰਿਥਮੀ ਦੇਵੇ ਇਕੋ ਰਾਹ, ਦੀਨ ਮਜ਼੍ਹਬ ਨਾ ਕੋਇ ਲੜਾਈਆ। ਏਕਾ ਮੰਦਰ ਦਏ ਵਖਾ, ਸ਼ਿਵਦੁਆਲਾ ਮੱਠ ਮਸੀਤ ਗੁਰੂਦੁਆਰਾ ਇਕੋ ਨਜ਼ਰੀ ਆਈਆ। ਏਕਾ ਕਲਮਾ ਦਏ ਪੜ੍ਹਾ, ਕਾਇਨਾਤ ਕਰੇ ਸ਼ਨਵਾਈਆ। ਏਕਾ ਮੰਤਰ ਦਏ ਸਮਝਾ, ਨਮੋ ਸਤਿ ਸਤਿ ਏਕਾ ਢੋਲਾ ਗਾਈਆ। ਏਕਾ ਬੀਜ ਦਏ ਬਿਜਾ, ਲੱਖ ਚੁਰਾਸੀ ਕਾਇਆ ਖੇਤ ਹਲ ਚਲਾਈਆ। ਸਾਚਾ ਸੋਹਲਾ ਦਏ ਗਾ, ਗਾ ਗਾ ਆਪਣੀ ਖ਼ੁਸ਼ੀ ਮਨਾਈਆ। ਜਨ ਭਗਤਾਂ ਹੌਲਾ ਭਾਰ ਦਏ ਕਰਾ, ਸਿਰ ਆਪਣੇ ਭਾਰ ਉਠਾਈਆ। ਨਾਭੀ ਕਵਲ ਦਏ ਉਲਟਾ, ਅੰਮ੍ਰਿਤ ਝਿਰਨਾ ਇਕ ਝਿਰਾਈਆ। ਪੰਜ ਤੱਤ ਵਿਕਾਰਾ ਦਏ ਦਬਾ, ਕਾਮ ਕਰੋਧ ਲੋਭ ਮੋਹ ਹੰਕਾਰ ਰਹਿਣ ਨਾ ਪਾਈਆ। ਆਸਾ ਤ੍ਰਿਸਨਾ ਦਏ ਮਿਟਾ, ਹਉਮੇ ਹੰਗਤਾ ਗੜ੍ਹ ਤੁੜਾਈਆ। ਨਜ਼ਰੀ ਆਏ ਇਕੋ ਪਾਕ ਖ਼ੁਦਾ,
ਪਾਰਬ੍ਰਹਮ ਬੇਪਰਵਾਹੀਆ। ਸੋ ਪੁਰਖ ਨਿਰੰਜਣ ਵੇਸ ਵਟਾ, ਹਰਿ ਪੁਰਖ ਨਿਰੰਜਣ ਪਰਦਾ ਦਏ ਉਠਾਈਆ। ਏਕੰਕਾਰਾ ਦਰ ਖੁਲ੍ਹਾ, ਆਦਿ ਨਿਰੰਜਣ ਕਰੇ ਰੁਸ਼ਨਾਈਆ। ਅਬਿਨਾਸ਼ੀ ਕਰਤਾ ਫੇਰਾ ਪਾ, ਸ੍ਰੀ ਭਗਵਾਨ ਸਚ ਨਿਸ਼ਾਨ ਰਿਹਾ ਝੁਲਾਈਆ। ਪਾਰਬ੍ਰਹਮ ਪ੍ਰਭ ਲੇਖਾ ਜਾਣੇ ਥਾਉਂ ਥਾਂ, ਬ੍ਰਹਮ ਮੇਲਾ ਸਹਿਜ ਸੁਭਾਈਆ। ਆਤਮ ਪਰਮਾਤਮ ਏਕਾ ਘਰ ਦਏ ਵਖਾ, ਘਰ ਘਰ ਵਿਚ ਕੁੰਡਾ ਲਾਹੀਆ। ਦੀਆ ਬਾਤੀ ਇਕ ਜਗਾ, ਕਮਲਾਪਾਤੀ ਖ਼ੁਸ਼ੀ ਮਨਾਈਆ। ਅੰਮ੍ਰਿਤ ਬੂੰਦ ਸਵਾਂਤੀ ਦਏ ਪਿਆ, ਅਗਨੀ ਤੱਤ ਬੁਝਾਈਆ। ਸਾਚੀ ਦਾਤੀ ਝੋਲੀ ਦੇਵੇ ਪਾ, ਨਾਮ ਨਿਧਾਨਾ ਇਕ ਵਰਤਾਈਆ। ਸਤਿਜੁਗ ਸਾਚੇ ਫੜੇ ਬਾਂਹ, ਪੱਲੂ ਆਪਣੀ ਗੰਢ ਪਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਜੁਗ ਸਾਚਾ ਸੰਗ ਰਖਾਈਆ। ਸਤਿਜੁਗ ਤੇਰਾ ਸਾਚਾ ਲਹਿਣਾ, ਤੇਰੀ ਝੋਲੀ ਪਾਇੰਦਾ। ਭਗਤਾਂ ਮੇਲਾ ਕਰਨਾ ਨੈਣਾਂ, ਨੈਣ ਨੈਣਾਂ ਨਾਲ ਮਿਲਾਇੰਦਾ। ਭਾਣੇ ਅੰਦਰ ਸਦਾ ਰਹਿਣਾ, ਸਾਚਾ ਭਾਣਾ ਆਪ ਸਮਝਾਇੰਦਾ। ਗ਼ਰੀਬ ਨਿਮਾਣਿਆਂ ਅੰਦਰ ਵੜ ਕੇ ਬਹਿਣਾ, ਮਾਣ ਅਭਿਮਾਨ ਨਾ ਕੋਇ ਜਣਾਇੰਦਾ। ਕੂੜੀ ਕਿਰਿਆ ਨਜ਼ਰ ਨਾ ਆਏ ਕੋਈ ਗਹਿਣਾ, ਸਤਿ ਧਰਮ ਬਸਤਰ ਇਕ ਪਹਿਨਾਇੰਦਾ। ਭਗਤ ਦੁਆਰ ਜਾ ਜਾ ਚਰਨੀ ਢਹਿਣਾ, ਜੋ ਜੋ ਹਰਿ ਹਰਿ ਨਾਮ ਧਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਜੁਗ ਸਚ ਸਚ ਸਮਝਾਇੰਦਾ। ਸਤਿਜੁਗ ਸੁਣਿਆ ਲਾ ਕਰ ਕੰਨ, ਹਰਿ ਜੂ ਆਪ ਜਣਾਈਆ। ਰਸਨਾ ਕਹੇ ਧੰਨ ਧੰਨ, ਧੰਨ ਤੇਰੀ ਵਡਿਆਈਆ। ਮੇਰਾ ਬੇੜਾ ਦਿਤਾ ਬੰਨ੍ਹ, ਭਗਤਾਂ ਸੰਗ ਮਿਲਾਈਆ। ਤੇਰੇ ਭਗਤ ਸਾਚੇ ਜਨ, ਦੋ ਜਹਾਨ ਕਰਨ ਰੁਸ਼ਨਾਈਆ। ਏਥੇ ਓਥੇ ਕੋਈ ਨਾ ਦੇਵੇ ਡੰਨ, ਤੇਰੀ ਇਕੋ ਓਟ ਤਕਾਈਆ। ਜੁਗ ਚੌਕੜੀ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵਾਰੋ ਵਾਰੀ ਘੜੇ ਲਏ ਭੰਨ, ਘੜਨ ਭੰਨਣਹਾਰ ਆਪਣੀ ਖੇਲ ਕਰਾਈਆ। ਸਮਰਥ ਪੁਰਖ ਸੁਆਮੀ ਸਦਾ ਨਿਹਕਾਮੀ ਅੰਤਰਜਾਮੀ ਤੇਰਾ ਕਹਿਣਾ ਲਈਏ ਮੰਨ, ਦੂਜੀ ਓਟ ਨਾ ਕੋਇ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਹੁਕਮ ਇਕ ਸਮਝਾਈਆ। ਸਾਚਾ ਹੁਕਮ ਧੁਰ ਫ਼ਰਮਾਣਾ, ਸਚਖੰਡ ਨਿਵਾਸੀ ਆਪ ਜਣਾਇੰਦਾ। ਨੌਂ ਖੰਡ ਪ੍ਰਿਥਮੀ ਹੋਵੇ ਇਕੋ ਰਾਣਾ, ਦੂਸਰ ਸੀਸ ਤਾਜ ਨਾ ਕੋਇ ਟਿਕਾਇੰਦਾ। ਚਾਰ ਵਰਨ ਗਾਏ ਸੱਚਾ ਗਾਣਾ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਆਪ ਪੜ੍ਹਾਇੰਦਾ। ਇਕੋ ਮੰਦਰ ਸਚ ਦੁਆਰ ਨਜ਼ਰੀ ਔਣਾ, ਦੂਜਾ ਘਰ ਨਾ ਕੋਇ ਵਖਾਇੰਦਾ। ਇਕੋ ਅੰਮ੍ਰਿਤ ਪੀਣਾ ਖਾਣਾ, ਰਸਨਾ ਰਸ ਨਾ ਕੋਇ ਵਡਿਆਇੰਦਾ। ਇਕੋ ਇਸ਼ਟ ਸ੍ਰੀ ਭਗਵਾਨਾ, ਦੂਜੀ ਦ੍ਰਿਸ਼ਟ ਨਾ ਕੋਇ ਜਣਾਇੰਦਾ। ਆਤਮ ਪਰਮਾਤਮ ਸਚ ਤਰਾਨਾ, ਤੁਰੀਆ ਰਾਗ ਨਾਦ ਸੁਣਾਇੰਦਾ। ਜੋਧਾ ਸੂਰਬੀਰ ਬਲੀ ਬਲਵਾਨਾ, ਹੁਕਮ ਹਾਕਮ ਆਪ ਮਨਾਇੰਦਾ। ਸਤਿਜੁਗ ਸਾਚੇ ਬੰਨ੍ਹੇ ਗਾਨਾ, ਸਾਚਾ ਸਗਨ ਮਨਾਇੰਦਾ। ਬੀਸ ਬੀਸਾ ਕਰੇ ਪਰਧਾਨਾ, ਸਚ ਪਰਧਾਨਗੀ ਇਕ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਦ੍ਰਿੜਾਇੰਦਾ। ਸਾਚੀ ਸਿਖਿਆ ਸਿਰਜਣਹਾਰ, ਸਿਰ ਸਿਰ ਆਪ ਜਣਾਈਆ। ਸਤਿਜੁਗ ਰਹਿਣਾ ਖ਼ਬਰਦਾਰ, ਆਲਸ ਨਿੰਦਰਾ ਨਾ ਕੋਇ ਰਖਾਈਆ। ਨਾਤਾ ਤੁਟੇ ਚਾਰ ਯਾਰ, ਪੰਚਮ ਮਿਲੇ ਮਾਣ ਵਡਿਆਈਆ। ਚੌਥੇ ਜੁਗ ਆਈ ਹਾਰ, ਚਾਰੋਂ ਕੁੰਟ ਦਏ ਦੁਹਾਈਆ। ਚਾਰੇ ਵਰਨ ਹੋਏ ਖ਼ਵਾਰ, ਚਾਰੇ ਬਾਣੀ ਭੇਵ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
ਕਿਰਪਾ ਕਰ, ਸਾਚਾ ਹੁਕਮ ਆਪ ਜਣਾਈਆ। ਸਾਚਾ ਹੁਕਮ ਸਚ ਸੰਦੇਸਾ, ਸਤਿ ਸਤਿਵਾਦੀ ਆਪ ਜਣਾਇੰਦਾ। ਦੋ ਜਹਾਨਾ ਇਕ ਨਰੇਸ਼ਾ, ਪੁਰਖ ਅਕਾਲ ਨਾਉਂ ਧਰਾਇੰਦਾ। ਹੁਕਮੇ ਅੰਦਰ ਰੱਖੇ ਬ੍ਰਹਮਾ ਵਿਸ਼ਨ ਮਹੇਸ਼ਾ, ਸ਼ੰਕਰ ਆਪਣੇ ਰਾਹ ਚਲਾਇੰਦਾ। ਇਕ ਜਣਾਏ ਸਚ ਆਦੇਸਾ, ਨਿਉਂ ਨਿਉਂ ਸੀਸ ਸਰਬ ਨਿਵਾਇੰਦਾ। ਜੁਗ ਚੌਕੜੀ ਕਰਦਾ ਆਇਆ ਆਪਣਾ ਪੇਸ਼ਾ, ਨਿਰਗੁਣ ਸਰਗੁਣ ਸੇਵ ਕਰਾਇੰਦਾ। ਕਲਜੁਗ ਅੰਤ ਸ੍ਰੀ ਭਗਵੰਤ ਜਨ ਭਗਤਾਂ ਕਰੇ ਹੇਤਾ, ਮਿਲ ਮਿਲ ਆਪਣਾ ਰੰਗ ਰੰਗਾਇੰਦਾ। ਆਤਮ ਪਰਮਾਤਮ ਈਸ਼ ਜੀਵ ਜਗਦੀਸ਼ ਬ੍ਰਹਮ ਪਾਰਬ੍ਰਹਮ ਖੋਲ੍ਹੇ ਭੇਤਾ, ਪਰਦਾ ਦੂਈ ਆਪ ਚੁਕਾਇੰਦਾ। ਲਹਿਣਾ ਦੇਣਾ ਚੁਕੇ ਔਲੀਆ ਪੀਰ ਸ਼ੇਖ਼ਾ, ਮੁਲਾਂ ਮੁਸਾਇਕ ਕੋਈ ਰਹਿਣ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਜੁਗ ਝੋਲੀ ਸਾਚੀ ਆਪ ਭਰਾਇੰਦਾ। ਸਤਿਜੁਗ ਤੇਰੀ ਸਾਚੀ ਝੋਲੀ, ਏਕਾ ਨਾਮ ਭਰਾਈਆ। ਜਗਤ ਵਿਦਿਆ ਤੇਰੀ ਗੋਲੀ, ਏਕਾ ਨਾਮ ਦਏ ਵਡਿਆਈਆ। ਸੁਰਤੀ ਸ਼ਬਦ ਫਲਵਾੜੀ ਮੌਲੀ, ਰੁੱਤ ਬਸੰਤੀ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਈਆ। ਰੁੱਤ ਬਸੰਤੀ ਮੌਲੇ ਰੁੱਤ, ਰੁੱਤ ਰੁਤੜੀ ਆਪ ਮਹਿਕਾਇੰਦਾ। ਸਤਿਜੁਗ ਸਾਚੇ ਸਾਹਿਬ ਸੱਚਾ ਗਿਆ ਤੁਠ, ਤੇਰੀ ਤ੍ਰਿਸ਼ਨਾ ਤ੍ਰਿਖਾ ਬੁਝਾਇੰਦਾ। ਅੰਮ੍ਰਿਤ ਜਾਮ ਪਿਆਏ ਘੁਟ, ਰਸ ਇਕੋ ਇਕ ਵਖਾਇੰਦਾ। ਕਲਜੁਗ ਕੂੜਾ ਕੱਢੇ ਕੁਟ, ਕਾਮ ਕਰੋਧ ਲੋਭ ਮੋਹ ਹੰਕਾਰ ਨਜ਼ਰ ਨਾ ਆਇੰਦਾ। ਤੇਰੀ ਧਾਰ ਵਿਚੋਂ ਤੇਰਾ ਰੂਪ ਪਏ ਫੁੱਟ, ਮਾਤ ਪਿਤ ਨਾ ਕੋਇ ਬਣਾਇੰਦਾ। ਨਾ ਕੋਈ ਪੰਜ ਤੱਤ ਦਿਸੇ ਬੁੱਤ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁੱਧ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਜੁਗ ਸਾਚਾ ਰਾਹ, ਬਣ ਰਹਿਬਰ ਆਪ ਜਣਾਇੰਦਾ।
੧੨ ਮੱਘਰ ੨੦੧੯ ਬਿਕਰਮੀ ਪਿੰਡ ਜੱਟਾ ਜ਼ਿਲਾ ਗੁਰਦਾਸਪੁਰ
ਸਤਿ ਪੁਰਖ ਤੇਰਾ ਦਰਬਾਰ, ਘਰ ਸਚ ਵੱਜੇ ਵਧਾਈਆ। ਸ਼ਾਹੋ ਭੂਪ ਸਚ ਸਿਕਦਾਰ, ਸ਼ਹਿਨਸ਼ਾਹ ਤੇਰੀ ਵਡਿਆਈਆ। ਤੇਰਾ ਹੁਕਮ ਅਗੰਮ ਅਪਾਰ, ਨਾ ਕੋਈ ਮੇਟੇ ਮੇਟ ਮਿਟਾਈਆ। ਦੋਏ ਜੋੜ ਕਰਾਂ ਨਿਮਸਕਾਰ, ਚਰਨ ਕਵਲ ਧਿਆਨ ਲਗਾਈਆ। ਮੰਗਾਂ ਮੰਗ ਬਣ ਭਿਖਾਰ, ਦਰ ਦਰਵੇਸ਼ ਅਲੱਖ ਜਗਾਈਆ। ਸਤਿਜੁਗ ਰੋਵੇ ਕਰੇ ਪੁਕਾਰ, ਉਚੀ ਕੂਕ ਕੂਕ ਸੁਣਾਈਆ। ਮੈਨੂੰ ਤੇਰੇ ਉਤੇ ਆਵੇ ਨਾ ਕੋਈ ਇਤਬਾਰ, ਅਛਲ ਛਲ ਤੇਰੀ ਵਡਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸੱਦੇ ਦਰ ਦੁਆਰ, ਘਰ ਆਪਣੇ ਰਿਹਾ ਬਹਾਈਆ। ਕਲਜੁਗ ਵੇਖੀ ਕਰਨੀ ਕਾਰ, ਚਾਰੋਂ ਕੁੰਟ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਈਆ। ਸਤਿਜੁਗ ਕਹੇ ਮੇਰੇ ਸੁਲਤਾਨ, ਤੇਰੇ ਹੱਥ ਮੇਰੀ ਵਡਿਆਈਆ। ਮੈਂ ਬਾਲਕ ਬਾਲ ਅੰਝਾਣ, ਮੇਰੀ ਚਲੇ ਨਾ ਕੋਇ ਚਤੁਰਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਮੈਨੂੰ ਦੇਵਣ ਆਪਣਾ ਦਾਨ, ਮੇਰੀ ਝੋਲੀ ਮਾਤ ਭਰਾਈਆ। ਰਸਨਾ ਕਹਿਣ ਸਾਡੀ ਪਿਛਲੀ ਗਈ ਕਲਾਮ, ਅੱਗੇ ਕਲਮੇ ਤੇਰੇ ਵਡਿਆਈਆ। ਨਾਤਾ ਤੁਟਾ ਸ਼ਰਅ ਈਮਾਨ, ਸ਼ਰੀਅਤ ਕਰੇ ਨਾ ਕੋਇ ਲੜਾਈਆ। ਇਸ਼ਟ ਦੇਵ ਨਾ ਕੋਇ ਮਨਾਣ, ਨਿਉਂ ਨਿਉਂ ਸੀਸ ਨਾ ਕੋਇ ਝੁਕਾਈਆ।
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਗੁਰ ਅਵਤਾਰਾਂ ਦੇ ਸੁਣਾਈਆ। ਗੁਰ ਅਵਤਾਰਾਂ ਦੇ ਫ਼ਰਮਾਣਾ, ਸੱਚੇ ਸਚ ਤੇਰੀ ਵਡਿਆਈਆ। ਸਾਰੇ ਕਹਿਣ ਮੰਨੀਏ ਤੇਰਾ ਭਾਣਾ, ਨਾ ਕੋਈ ਮੇਟੇ ਮੇਟ ਮਿਟਾਈਆ। ਚਾਰ ਜੁਗ ਦਾ ਭੁੱਲੀਏ ਗਾਣਾ, ਪੂਰਬ ਰਾਗ ਨਾ ਕੋਇ ਸੁਣਾਈਆ। ਸਾਰੇ ਮੰਨੀਏ ਇਕ ਭਗਵਾਨਾ, ਦੂਜਾ ਇਸ਼ਟ ਨਾ ਕੋਇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮੇਰੀ ਪੂਰੀ ਆਸ ਕਰਾਈਆ। ਸਾਹਿਬ ਸਤਿਗੁਰ ਪਿਆ ਹੱਸ, ਆਪਣੀ ਖ਼ੁਸ਼ੀ ਮਨਾਇੰਦਾ। ਗੁਰ ਅਵਤਾਰਾਂ ਦੇਵਾਂ ਦੱਸ, ਧੁਰ ਧੁਰ ਹੁਕਮ ਸੁਣਾਇੰਦਾ। ਪਿਛਲਾ ਲੇਖਾ ਕਰੋ ਬਸ, ਬਸਤਾ ਸਰਬ ਬੰਧਾਇੰਦਾ। ਪੰਧ ਮੁਕਾਇਆ ਨੱਠ ਨੱਠ, ਵੇਲਾ ਅੰਤਮ ਆਇੰਦਾ। ਚਰਨ ਕਵਲ ਗਏ ਢੱਠ, ਦਰ ਸਾਚਾ ਆਪ ਸੁਹਾਇੰਦਾ। ਦੇਵਣਹਾਰਾ ਸ਼ਬਦੀ ਮਤ, ਗੁਰਮਤੀ ਆਪ ਜਣਾਇੰਦਾ। ਆਦਿ ਜੁਗਾਦੀ ਕਮਲਾਪਤ, ਕਵਲ ਨੈਣ ਖੇਲ ਖਲਾਇੰਦਾ। ਜਿਸ ਬਣਾਈ ਆਪਣੀ ਰਤ, ਰਤੀ ਰਤ ਨਾਲ ਮਿਲਾਇੰਦਾ। ਸੋ ਸਾਹਿਬ ਜਾਣੇ ਮਿਤਗਤ, ਗਤਮਿਤ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਜਣਾਇੰਦਾ । ਸਾਚਾ ਹੁਕਮ ਗੁਰ ਅਵਤਾਰ, ਪੀਰ ਪੈਗ਼ੰਬਰ ਆਪ ਜਣਾਈਆ। ਸਾਰੇ ਬੋਲੋ ਇਕੋ ਵਾਰ, ਇਕੋ ਢੋਲਾ ਗਾਈਆ। ਪਿਛਲੀ ਕਰਨੀ ਪ੍ਰਭ ਦੀ ਝੋਲੀ ਰਹੇ ਡਾਰ, ਆਪਣੀ ਗੰਢ ਨਾ ਕੋਇ ਬੰਨ੍ਹਾਈਆ। ਅੰਤਮ ਡਿਗੇ ਮੂੰਹ ਦੇ ਭਾਰ, ਨੇਤਰ ਨੈਣ ਨਾ ਕੋਇ ਉਠਾਈਆ। ਚਾਰ ਯਾਰੀ ਹੋਈ ਖ਼ਵਾਰ, ਚਾਰੋਂ ਕੁੰਟ ਅੰਧੇਰਾ ਛਾਈਆ। ਲੱਖ ਚੁਰਾਸੀ ਹੋਈ ਬੀਮਾਰ, ਤਬੀਬ ਨਜ਼ਰ ਕੋਇ ਨਾ ਆਈਆ। ਧਨੰਤਰ ਰੋਵੇ ਜ਼ਾਰੋ ਜ਼ਾਰ, ਮੇਰੀ ਚਲੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਹੁਕਮ ਆਪ ਮਨਾਈਆ। ਸਾਚਾ ਹੁਕਮ ਇਕੋ ਏਕ, ਏਕਾ ਏਕ ਜਣਾਇੰਦਾ। ਸਾਰੇ ਰੱਖੋ ਇਕੋ ਟੇਕ, ਏਕਾ ਦਰ ਬਹਾਇੰਦਾ। ਪਿਛਲਾ ਚੁੱਕੇ ਸਭ ਦਾ ਲੇਖ, ਲੇਖਾ ਕੋਇ ਰਹਿਣ ਨਾ ਪਾਇੰਦਾ। ਲੋਕਮਾਤ ਕਰੇ ਨਾ ਕੋਈ ਹੇਤ, ਸਿਖ ਗੁਰ ਰੂਪ ਨਾ ਕੋਇ ਵਖਾਇੰਦਾ। ਮੁਰੀਦ ਮੁਰਸ਼ਦ ਨਾ ਲਏ ਵੇਖ, ਮੁਰਸ਼ਦ ਮੁਰੀਦ ਨਜ਼ਰ ਕੋਇ ਨਾ ਪਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਛੋਟੇ ਬਾਲੇ ਬਣ ਕੇ ਖੇਡਾਂ ਆਏ ਖੇਡ, ਪਿਛਲੀ ਖੇਡ ਸਰਬ ਭੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਦ੍ਰਿੜਾਇੰਦਾ। ਸੁਣੋ ਹੁਕਮ ਧੁਰ ਫ਼ਰਮਾਣਾ, ਧੁਰ ਦਰਬਾਰੀ ਆਪ ਜਣਾਈਆ । ਰਲ ਮਿਲ ਗਾਓ ਇਕੋ ਗਾਣਾ, ਸੋਹੰ ਢੋਲਾ ਰਿਹਾ ਸੁਣਾਈਆ। ਚਰਨ ਕਵਲ ਧਿਆਨ ਲਗਾਓ ਸ੍ਰੀ ਭਗਵਾਨਾ, ਦੂਜਾ ਦਰ ਨਾ ਕੋਇ ਵਡਿਆਈਆ। ਸਤਿਜੁਗ ਸਾਚੇ ਦਿਉ ਬਿਆਨਾ, ਰਸਨਾ ਜਿਹਵਾ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਧਾਰ ਆਪ ਸਮਝਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਕਹਿਣ, ਕਹਿ ਕਹਿ ਹਾਲ ਸੁਣਾਈਆ। ਸਤਿਜੁਗ ਤੇਰਾ ਸੱਚਾ ਸੈਣ, ਪੁਰਖ ਅਕਾਲ ਇਕ ਅਖਵਾਈਆ। ਜਨ ਭਗਤਾਂ ਖੋਲ੍ਹੇ ਨੇਤਰ ਨੈਣ, ਨਿਝ ਨੇਤਰ ਕਰੇ ਰੁਸ਼ਨਾਈਆ। ਆਦਿ ਅੰਤ ਆਵੇ ਲੈਣ, ਦੋ ਜਹਾਨਾਂ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ । ਗੁਰ ਅਵਤਾਰ ਪੀਰ ਪੈਗ਼ੰਬਰ ਸਤਿਜੁਗ ਸਾਚੇ ਰਹੇ ਆਖ, ਇਕੋ ਇਕ ਜਣਾਈਆ। ਚਾਰ ਜੁਗ ਅਸੀਂ ਬਣੇ ਰਹੇ ਸ਼ਾਖ਼, ਪਤ ਡਾਲੀ ਮਾਤ ਮਹਿਕਾਈਆ। ਲੱਖ ਚੁਰਾਸੀ ਜੀਵ ਜੰਤ ਦੇਂਦੇ ਰਹੇ ਭਵਿਖਤ ਵਾਕ, ਦਾਤਾ ਦਾਨੀ ਸਰਬ ਸਮਝਾਈਆ।
ਕਲਜੁਗ ਅੰਤਮ ਪਰਗਟ ਹੋਵੇ ਪਾਕੀ ਪਾਕ, ਪਾਕ ਰਸੂਲ ਫੇਰਾ ਪਾਈਆ। ਪਰਵਰਦਿਗਾਰ ਖੋਲ੍ਹੇ ਤਾਕ, ਬੰਦ ਕਵਾੜਾ ਇਕ ਦ੍ਰਿੜਾਈਆ। ਪੁਰਖ ਅਬਿਨਾਸ਼ੀ ਪਾਰ ਕਿਨਾਰਾ ਜਾਣੇ ਘਾਟ, ਸਾਚੇ ਪੱਤਣ ਬਹੇ ਸੱਚਾ ਮਾਹੀਆ। ਚਾਰ ਜੁਗ ਦੀ ਮੇਟੇ ਵਾਟ, ਕਲਜੁਗ ਲੇਖਾ ਦਏ ਚੁਕਾਈਆ। ਅੱਗੇ ਸੁਣਾਏ ਆਪਣੀ ਗਾਥ, ਸਾਚਾ ਢੋਲਾ ਇਕੋ ਗਾਈਆ। ਸਤਿਜੁਗ ਲਾਏ ਸਾਚਾ ਮਾਤ, ਸਚ ਸੁੱਚ ਕਰੇ ਪੜ੍ਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਰਲ ਮਿਲ ਦੇਣ ਤੇਰਾ ਸਾਥ, ਤੇਰਾ ਸਗਲਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਹੁਕਮ ਆਪ ਵਰਤਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਹੋ ਤਿਆਰ, ਸਚ ਸਚ ਰਹੇ ਜਣਾਈਆ। ਸਤਿਜੁਗ ਤੇਰਾ ਸਤਿ ਵਿਹਾਰ, ਸਤਿ ਪੁਰਖ ਨਿਰੰਜਣ ਰਿਹਾ ਲਿਆਈਆ। ਵਾਰੋ ਵਾਰ ਕੱਟਦੇ ਗਏ ਸਰਬ ਵਗਾਰ, ਬਣ ਵਗਾਰੀ ਫੇਰਾ ਪਾਈਆ। ਅੰਤਮ ਸਾਰੇ ਗਏ ਹਾਰ, ਹਰਿ ਜੂ ਆਪਣੀ ਖੇਲ ਕਰਾਈਆ। ਰਸਨਾ ਜਿਹਵਾ ਆਤਮ ਪਰਮਾਤਮ ਪਾ ਨਾ ਸਕੀ ਸਾਰ, ਪੜ੍ਹ ਪੜ੍ਹ ਥੱਕੀ ਸਰਬ ਲੋਕਾਈਆ। ਏਕਾ ਇਸ਼ਟ ਨਾ ਸਕੇ ਵਖਾਲ, ਦ੍ਰਿਸ਼ਟ ਜਗਤ ਨਾ ਕੋਇ ਖੁਲ੍ਹਾਈਆ। ਅੰਤਮ ਆਇਆ ਸਰਬ ਜ਼ਵਾਲ, ਜ਼ੇਰ ਜ਼ਬਰ ਕਰੇ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਬਣਤ ਆਪ ਬਣਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦਿਤਾ ਸਾਥ, ਬਣ ਸਾਥੀ ਸੰਗ ਨਿਭਾਈਆ। ਸ੍ਰੀ ਭਗਵਾਨ ਗਾਏ ਗਾਥ, ਸੋਹੰ ਢੋਲਾ ਆਪ ਪਰਗਟਾਈਆ। ਕੋਟਨ ਕੋਟ ਮੰਨਣ ਤਰਲੋਕੀ ਨਾਥ, ਸੀਸ ਜਗਦੀਸ ਅੱਗੇ ਨਾ ਕੋਇ ਉਠਾਈਆ। ਕੋਟਨ ਕੋਟ ਸੀਸ ਨਿਵਾਇਣ ਰਾਮ ਬੇਟਾ ਦਸਰਾਥ, ਦਹਿ ਦਿਸ਼ਾ ਨਾ ਕੋਇ ਚਤੁਰਾਈਆ। ਈਸਾ ਮੂਸਾ ਮੁਹੰਮਦ ਪਰਵਰਦਿਗਾਰ ਵਖਾਵੇ ਆਪਣੀ ਜ਼ਾਤ, ਨੂਰ ਜ਼ਹੂਰ ਇਕ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਜੁਗ ਤੇਰੀ ਵੰਡ ਵੰਡਾਈਆ। ਧੰਨ ਭਾਗ ਮੇਰੀ ਵੰਡੀ ਵੰਡ, ਸਤਿਜੁਗ ਸਾਚੇ ਸੀਸ ਝੁਕਾਇਆ। ਗੁਰ ਅਵਤਾਰ ਪੀਰ ਪੈਗ਼ੰਬਰ ਚਾੜ੍ਹਨ ਰੰਗ, ਪ੍ਰੇਮ ਰੰਗਣ ਨਾਲ ਮਿਲਾਇਆ। ਦੋ ਜਹਾਨ ਸ੍ਰੀ ਭਗਵਾਨ ਤੇਰਾ ਗਾਵਣ ਛੰਦ, ਵਿਸ਼ਨ ਬ੍ਰਹਮਾ ਸ਼ਿਵ ਢੋਲਾ ਅਲਾਇਆ। ਭਗਤ ਭਗਵੰਤ ਆਤਮ ਪਰਮਾਤਮ ਮਿਲੇ ਅਨੰਦ, ਅਨੰਦ ਅਨੰਦ ਵਿਚ ਧਰਾਇਆ। ਚੌਦਾਂ ਲੋਕ ਚੜ੍ਹੇ ਇਕੋ ਚੰਦ, ਚੌਦਸ ਚੰਦ ਮੁਖ ਭਵਾਇਆ। ਕਰੇ ਪਰਕਾਸ਼ ਕੋਟਨ ਬ੍ਰਹਿਮੰਡ, ਅੰਧ ਅੰਧੇਰ ਮਿਟਾਇਆ। ਜੋਤੀ ਜੋਤ ਸਰੂਪ ਹਰਿ, ਆਪਣੀ ਕਿਰਪਾ ਏਕੋ ਕਰ, ਕਰ ਕਿਰਪਾ ਵੇਖ ਵਖਾਇਆ। ਸਤਿਜੁਗ ਕਹੇ ਮੈਂ ਤੇਰਾ ਦਾਸ, ਬਣ ਸੇਵਕ ਸੇਵ ਕਮਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਮੇਰੀ ਪੂਰੀ ਕੀਤੀ ਆਸ, ਆਸਾ ਪੁੰਨੀ ਸਹਿਜ ਸੁਖਦਾਈਆ। ਲੋਕਮਾਤ ਧਰਤ ਧਵਲ ਬਿਨ ਰੂਪ ਰੰਗ ਕਰਾਂ ਵਾਸ, ਨੇਤਰ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦਿਤਾ ਸਾਚਾ ਵਰ, ਸਿਰ ਮੇਰੇ ਹੱਥ ਟਿਕਾਈਆ। ਲੋਕਮਾਤ ਵੇਖਾਂ ਆ, ਨੇਤਰ ਨੈਣ ਨੈਣ ਉਠਾਈਆ। ਤੇਰੇ ਹੁਕਮ ਦਾ ਮੈਨੂੰ ਚਾ, ਚਾਉ ਘਨੇਰਾ ਇਕ ਜਣਾਈਆ। ਸਾਚਾ ਮਾਰਗ ਦਿਆਂ ਲਗਾ, ਸਚ ਸੁੱਚ ਮਿਲੇ ਵਡਿਆਈਆ। ਸਾਚੇ ਭਗਤਾਂ ਚਰਨੀ ਡਿਗਾਂ ਜਾ, ਧੂੜੀ ਟਿੱਕਾ ਮਸਤਕ ਲਾਈਆ। ਓਹ ਮੇਰੀ ਪਕੜਨ ਬਾਂਹ, ਮੈਂ ਗ਼ਰੀਬ ਨਿਮਾਣਿਆਂ ਗਲੇ ਲਗਾਈਆ। ਨਿਥਾਵਿਆਂ ਦੇਵਾਂ ਸਾਚਾ ਥਾਂ, ਥਾਨ ਥਨੰਤਰ ਇਕ ਵਖਾਈਆ। ਬਿਨ ਪੁੱਤਰਾਂ ਰੋਵੇ ਕੋਈ ਨਾ ਮਾਂ, ਜਗਤ ਰੰਡੇਪਾ ਨਾ ਕੋਇ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,
ਇਕੋ ਦਿਤਾ ਸੱਚਾ ਵਰ, ਮੇਰੀ ਆਸਾ ਪੂਰ ਕਰਾਈਆ । ਮੇਰੀ ਆਸਾ ਪੂਰੀ ਕਰ ਕਰਤਾਰ, ਮੇਰਾ ਸੰਗ ਨਿਭਾਇਆ। ਮੈਂ ਲੱਖ ਚੁਰਾਸੀ ਕਰਾਂ ਵਿਚਾਰ, ਘਰ ਘਰ ਆਪਣਾ ਫੇਰਾ ਪਾਇਆ। ਗੁਰਮੁਖਾਂ ਜਾ ਕੇ ਕਰਾਂ ਦੀਦਾਰ, ਨੇਤਰ ਨੈਣ ਨੈਣ ਮਿਲਾਇਆ। ਆਪੇ ਆਪਣਾ ਜਾ ਕੇ ਦੱਸਾਂ ਹਾਲ, ਗਲ ਵਿਚ ਪੱਲੂ ਏਕਾ ਪਾਇਆ। ਤੁਸਾਂ ਰਹਿਣਾ ਮੇਰੇ ਨਾਲ, ਦੂਜਾ ਸੰਗ ਨਾ ਮੋਹੇ ਭਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰਿਜਨ ਸਾਚੇ ਸੰਗ ਰਖਾਇਆ। ਹਰਿ ਜੂ ਕਹੇ ਬੋਲ ਜੈਕਾਰ, ਜੈ ਜੈਕਾਰ ਇਕ ਜਣਾਈਆ । ਸਾਚਾ ਭਗਤ ਸੱਚਾ ਸਰਦਾਰ, ਸਚਖੰਡ ਬੈਠਾ ਆਸਣ ਲਾਈਆ। ਸ਼ਹਿਨਸ਼ਾਹ ਖੇਲ ਕਰੇ ਅਪਾਰ, ਹੁਕਮ ਹਾਕਮ ਆਪ ਜਣਾਈਆ। ਚਾਰ ਯਾਰੀ ਕਰ ਖ਼ਵਾਰ, ਪੰਚਮ ਦੇਵੇ ਮਾਣ ਵਡਿਆਈਆ। ਪੰਚਮ ਪੰਚ ਕਰ ਪਰਵਾਨ, ਧੁਰ ਫ਼ਰਮਾਣਾ ਇਕ ਸੁਣਾਈਆ। ਪਹਿਲੋਂ ਖਿਚੇ ਵਿਚੋਂ ਆਪ ਜਹਾਨ, ਦਰਗਾਹ ਸਾਚੀ ਸੰਗ ਰਖਾਈਆ। ਸਚਖੰਡ ਬਣਾਏ ਆਪ ਵਿਧਾਨ, ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਤੇਰਾ ਰਾਜ ਜੋਗ ਦਏ ਸਮਝਾਈਆ। ਰਾਜ ਜੋਗ ਸਚਖੰਡ, ਸਚਖੰਡ ਨਿਵਾਸੀ ਆਪ ਜਣਾਇੰਦਾ। ਜਿਉਂ ਬ੍ਰਹਮੇ ਵੰਡੀ ਵੰਡ, ਸਿੰਘ ਪਾਲ ਸੀਸ ਛਤਰ ਝੁਲਾਇੰਦਾ। ਜਿਉਂ ਸ਼ੰਕਰ ਦੁਆਰੇ ਚੜ੍ਹਿਆ ਚੰਦ, ਜਗਤ ਜਗਦੀਸਾ ਨੂਰ ਧਰਾਇੰਦਾ। ਜਿਉਂ ਇੰਦਰ ਮੁਕਿਆ ਪੰਧ, ਮਨਜੀਤਾ ਮਾਇਆ ਮਮਤਾ ਮੋਹ ਚੁਕਾਇੰਦਾ। ਜਿਉਂ ਸਵਰਨ ਮਾਣੇ ਇਕ ਅਨੰਦ, ਪ੍ਰਭ ਚਰਨ ਧਿਆਨ ਲਗਾਇੰਦਾ। ਜਿਉਂ ਗੁਰਦਿਆਲ ਸਚਖੰਡ ਜਾ ਕੇ ਪਾਈ ਵੰਡ, ਸਾਡੀ ਕੀਤੀ ਹੱਥ ਨਾ ਕਿਉਂ ਫੜਾਇੰਦਾ। ਸਤਿਜੁਗ ਮੰਗੀ ਤੈਥੋਂ ਮੰਗ, ਤਿੰਨ ਜੁਗ ਸੋਇਆ ਵਕਤ ਲੰਘਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿਜੁਗ ਤੇਰਾ ਸਚ ਵਿਧਾਨ, ਪੁਰਖ ਅਬਿਨਾਸ਼ੀ ਆਪ ਜਣਾਇੰਦਾ। ਸਚ ਵਿਧਾਨ ਸ੍ਰੀ ਭਗਵਾਨ, ਏਕਾ ਏਕ ਬਣਾਈਆ। ਏਕਾ ਹੁਕਮ ਧੁਰ ਫ਼ਰਮਾਣ, ਸਚ ਸੰਦੇਸ਼ਾ ਦਏ ਸੁਣਾਈਆ। ਵਿਸ਼ਨੂੰ ਬਣੇ ਬਾਲ ਅਞਾਣ, ਬਣ ਸੇਵਕ ਸੇਵ ਕਮਾਈਆ। ਬ੍ਰਹਮਾ ਜੋਤੀ ਮਿਲੇ ਆਣ, ਗੁਰਮੁਖ ਸਾਚਾ ਸੋਭਾ ਪਾਈਆ। ਸ਼ੰਕਰ ਕਹੇ ਮੇਰੀ ਹੋਈ ਕਲਿਆਣ, ਕਲਜੁਗ ਅੰਤਮ ਵੱਜੀ ਵਧਾਈਆ। ਸੁਰਪਤ ਕਹੇ ਮੇਰਾ ਲੱਗੇ ਚਰਨ ਧਿਆਨ, ਚਰਨ ਕਵਲ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਭੇਵ ਆਪ ਚੁਕਾਈਆ। ਸਾਚਾ ਭੇਵ ਸ੍ਰੀ ਭਗਵਾਨ, ਹਰਿ ਜੂ ਹਰਿ ਹਰਿ ਆਪ ਚੁਕਾਇੰਦਾ। ਪੰਚਮ ਕਰ ਦਰ ਪਰਵਾਨ, ਨਾਮ ਪਰਵਾਨਾ ਹੱਥ ਫੜਾਇੰਦਾ। ਲੋਆਂ ਪੁਰੀਆਂ ਦੇ ਗਿਆਨ, ਸਚ ਸੰਦੇਸ਼ਾ ਇਕ ਸੁਣਾਇੰਦਾ। ਖੇਲੇ ਖੇਲ ਦੋ ਜਹਾਨ, ਦੋਏ ਦੋਏ ਧਾਰਾ ਆਪ ਵਖਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਇਕੱਠੇ ਕੀਤੇ ਆਣ, ਸਭ ਦਾ ਲੇਖਾ ਆਪ ਮੁਕਾਇੰਦਾ। ਕੂੜਾ ਝੁੱਲੇ ਨਾ ਕੋਇ ਨਿਸ਼ਾਨ, ਕਲਜੁਗ ਕੂੜ ਕੁੜਿਆਰਾ ਰਹਿਣ ਨਾ ਪਾਇੰਦਾ। ਸਤਿਜੁਗ ਸਾਚੇ ਕਰ ਪਰਵਾਨ, ਸੱਤ ਰੰਗ ਨਿਸ਼ਾਨਾ ਇਕ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੇ ਤਖ਼ਤ ਆਪ ਵਡਿਆਇੰਦਾ। ਸਾਚਾ ਤਖ਼ਤ ਸੱਚੀ ਸਰਕਾਰ, ਸਾਚੀ ਰੱਯਤ ਨਾਲ ਰਲਾਈਆ। ਸਾਚਾ ਹੁਕਮ ਕਰੇ ਵਿਚਾਰ, ਸਾਚੀ ਸਖ਼ਸੀਅਤ ਲਏ ਪਰਗਟਾਈਆ। ਸਾਚਾ ਦੇਵੇ ਇਕ ਆਧਾਰ, ਨਾਮ ਅਹਿਮੀਅਤ ਇਕ ਜਣਾਈਆ। ਦੂਜਾ ਅਵਰ ਨਾ ਕੋਇ ਵਪਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਦੇਵੇ ਮਾਣ ਵਡਿਆਈਆ। ਸਤਿਜੁਗ ਤੇਰਾ ਹੋਏ ਮਾਣਾ,
ਹਰਿ ਸਤਿਗੁਰ ਆਪ ਜਣਾਇੰਦਾ। ਤਖ਼ਤੇ ਬਹੇ ਇਕੋ ਰਾਣਾ, ਦੂਜਾ ਨਜ਼ਰ ਕੋਇ ਨਾ ਆਇੰਦਾ। ਨੌਂ ਖੰਡ ਪ੍ਰਿਥਮੀ ਗਾਏ ਸਾਚਾ ਗਾਣਾ, ਸ੍ਰੀ ਭਗਵਾਨ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਮਾਰਗ ਆਪ ਜਣਾਇੰਦਾ। ਸਾਚਾ ਮਾਰਗ ਲਾਏ ਆਪ, ਸਤਿਜੁਗ ਤੈਨੂੰ ਦਏ ਵਡਿਆਈਆ । ਸ੍ਰਿਸ਼ਟ ਸਬਾਈ ਮਾਈ ਬਾਪ, ਲੱਖ ਚੁਰਾਸੀ ਵੇਖ ਵਖਾਈਆ। ਨਵ ਨੌਂ ਦਾ ਕਰਾਏ ਜਾਪ, ਜੀਵਣ ਜੁਗਤ ਦਏ ਜਣਾਈਆ। ਆਤਮ ਪਰਮਾਤਮ ਸੱਚਾ ਪਾਠ, ਇਕੋ ਅੱਖਰ ਦਏ ਸਮਝਾਈਆ। ਚਰਨ ਕਵਲ ਬੰਧਾਏ ਨਾਤ, ਨਾਤਾ ਬਿਧਾਤਾ ਜੋੜ ਜੁੜਾਈਆ। ਕੂੜੀ ਕਿਰਿਆ ਨਾਤਾ ਤੋੜ ਸੱਜਣ ਸਾਕ, ਸਗਲਾ ਸੰਗ ਆਪ ਅਖਵਾਈਆ । ਨਿਜ ਨੇਤਰ ਖੋਲ੍ਹ ਤਾਕ, ਅੰਧ ਅੰਧੇਰ ਦਏ ਮਿਟਾਈਆ। ਭਗਤ ਭਗਵਾਨ ਨਿਭਾਏ ਸਾਥ, ਬਣ ਸੰਗੀ ਸੇਵ ਕਮਾਈਆ। ਸਤਿਜੁਗ ਪੂਰੀ ਕਰੇ ਆਸ, ਆਸਾ ਆਪਣੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਭੇਵ ਆਪ ਜਣਾਈਆ। ਸਤਿਜੁਗ ਕਹੇ ਮੈਂ ਬਾਲਾ ਨਿੱਕਾ, ਬਲਹੀਣ ਦਏ ਦੁਹਾਈਆ। ਕਵਣ ਚਲਾਏ ਸਾਚਾ ਸਿੱਕਾ, ਕੂੜੀ ਕਿਰਿਆ ਕਰੇ ਸਫ਼ਾਈਆ। ਨੌਂ ਖੰਡ ਪ੍ਰਿਥਮੀ ਲੱਖ ਚੁਰਾਸੀ ਰਸ ਜਾਣੇ ਫਿਕਾ, ਅੰਮ੍ਰਿਤ ਰਸ ਨਜ਼ਰ ਕੋਇ ਨਾ ਆਈਆ। ਹਉਮੇ ਹੰਗਤਾ ਮਸਤਕ ਲੱਗਾ ਟਿੱਕਾ, ਸਚ ਸੁੱਚ ਨਾ ਕੋਇ ਦ੍ਰਿੜਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਪੜ੍ਹ ਪੜ੍ਹ ਸੁਣੌਣ ਚਿਠਾ, ਚਿਤ ਵਿਚ ਨਾ ਕੋਇ ਵਸਾਈਆ। ਗੁਰੂ ਬਣ ਬਣ ਬਣੌਣ ਆਪਣਾ ਹਿੱਸਾ, ਘਰ ਘਰ ਹਿੰਸਾ ਕਰੇ ਲੜਾਈਆ। ਜਗਤ ਪੀਸਣੀ ਕਲਜੁਗ ਪੀਸਾ, ਬਚਿਆ ਕੋਈ ਨਜ਼ਰ ਨਾ ਆਈਆ। ਸਚ ਨਾ ਪੜ੍ਹੇ ਕੋਈ ਹਦੀਸਾ, ਕਲਮਾ ਨਬੀ ਨਾ ਕੋਇ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਿਰ ਮੇਰੇ ਹੱਥ ਟਿਕਾਈਆ। ਸਤਿਜੁਗ ਕਹੇ ਮੈਂ ਬਾਲਾ ਛੋਟਾ, ਬਾਹੂ ਬਲ ਨਾ ਕੋਇ ਰਖਾਇੰਦਾ। ਕਲਜੁਗ ਵੇਖੋ ਕੂੜਾ ਮੋਟਾ, ਚਾਰੋਂ ਕੁੰਟ ਫੇਰਾ ਪਾਇੰਦਾ। ਜੂਠਿਆਂ ਝੂਠਿਆਂ ਸਾਧਾਂ ਸੰਤਾਂ ਨਾਲ ਲੈ ਕੇ ਕਸੀ ਫਿਰੇ ਲੰਗੋਟਾ, ਉਚੀ ਕੂਕ ਕੂਕ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੁਧ ਬਿਨ ਬਲ ਨਾ ਕੋਇ ਰਖਾਇੰਦਾ। ਸਤਿਜੁਗ ਕਹੇ ਮੇਰੀ ਨਿੱਕੀ ਜਵਾਨੀ, ਜੋਬਨ ਨਜ਼ਰ ਕੋਇ ਨਾ ਆਈਆ। ਚਾਰੋਂ ਕੁੰਟ ਕੂੜੀ ਕਿਰਿਆ ਹੋਈ ਵੈਰਾਨੀ, ਧੀਰਜ ਧੀਰ ਨਾ ਕੋਇ ਧਰਾਈਆ। ਕਰ ਕਿਰਪਾ ਦੇ ਸਚ ਨਿਸ਼ਾਨੀ, ਦਰ ਇਕੋ ਮੰਗ ਮੰਗਾਈਆ। ਪੁਰਖ ਅਬਿਨਾਸ਼ੀ ਕਰ ਮਿਹਰਵਾਨੀ, ਮਿਹਰਵਾਨ ਦਇਆ ਕਮਾਈਆ। ਸੋਹੰ ਅੱਖਰ ਪੜ੍ਹਨੀ ਬਾਣੀ, ਬਾਣ ਨਿਰਾਲਾ ਤੇਰੇ ਹੱਥ ਫੜਾਈਆ। ਭਗਤਾਂ ਉਤੋਂ ਜਾਵੀਂ ਕੁਰਬਾਨੀ, ਆਪ ਆਪਣਾ ਭੇਟ ਚੜ੍ਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭੇਵ ਅਭੇਦਾ ਆਪ ਖੁਲ੍ਹਾਈਆ। ਸਤਿਜੁਗ ਬਾਲਾ ਪਿਆ ਰੋ, ਨੇਤਰ ਨੈਣਾਂ ਨੀਰ ਵਹਾਇੰਦਾ। ਜਿੰਨਾਂ ਚਿਰ ਮੇਰੇ ਨਾਲ ਚਰਨ ਨਾ ਦੇਵੇਂ ਛੋਹ, ਮੇਰਾ ਮਨ ਨਾ ਧੀਰ ਧਰਾਇੰਦਾ। ਮੈਂ ਤੇਰੇ ਵੈਰਾਗ ਆਪਣਾ ਆਪ ਲਵਾਂ ਕੋਹ, ਤੁਧ ਬਿਨ ਚੈਨ ਕੋਇ ਨਾ ਪਾਇੰਦਾ। ਕਰ ਪਰਕਾਸ਼ ਦੇ ਸਾਚੀ ਲੋਅ, ਨਿਰਗੁਣ ਤੇਰੀ ਜੋਤ ਆਸ ਰਖਾਇੰਦਾ। ਦਰਸ ਦਿਖਾ ਅੱਗੇ ਹੋ, ਹੌਕਾ ਵੱਡਾ ਭਰ ਜਣਾਇੰਦਾ। ਪੁਰਖ ਅਬਿਨਾਸ਼ੀ ਦਇਆ ਕਰ ਸਚ ਸੁਣਾਏ ਸੋ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਸਤਿਜੁਗ ਸਾਚੇ ਰੱਖਣਾ ਯਾਦ ਤੇਰਾ ਲਹਿਣਾ ਪਾਏ ਝੋਲੀ ਛੱਬੀ ਪੋਹ, ਸੰਸਾ ਰੋਗ ਨਾ ਕੋਇ ਵਧਾਇੰਦਾ।
ਇਕੋ ਦੇਵੇ ਢੋਆ ਢੋ, ਧੁਰਦਰਗਾਹੀ ਆਪ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਤੇਰੇ ਹੱਥ ਟਿਕਾਇੰਦਾ। ਸਤਿਜੁਗ ਬਾਲਾ ਨੇਤਰ ਵਹਾਏ ਨੀਰ, ਅੱਖ ਅੱਖ ਨਾ ਕੋਇ ਖੁਲ੍ਹਾਈਆ। ਮੇਰੀ ਬਦਲ ਆਪ ਤਕਦੀਰ, ਬੇਪਰਵਾਹ ਸਚੇ ਮਾਹੀਆ। ਹੱਥ ਫੜਾ ਇਕ ਸ਼ਮਸ਼ੀਰ, ਸ਼ਰਅ ਮੇਟੇ ਥਾਉਂ ਥਾਈਂਆ। ਕਲਮਾ ਦੇ ਬੇਨਜ਼ੀਰ, ਕਲਾਮ ਤੇਰੀ ਇਕ ਇਲਾਹੀਆ। ਦੀਨਾਂ ਮਜ਼੍ਹਬਾਂ ਤੋੜ ਜ਼ੰਜੀਰ, ਜ਼ਰਾ ਜ਼ਰਾ ਦੇ ਕਟਾਈਆ। ਚੋਟੀ ਚੜ੍ਹ ਇਕ ਅਖ਼ੀਰ, ਆਖ਼ਰ ਆਪਣਾ ਹੁਕਮ ਮਨਾਈਆ। ਸਭ ਦੀ ਇਕੋ ਵਾਰ ਪੜ੍ਹ ਤਕਬੀਰ, ਮੁਲਾਂ ਸ਼ੇਖ਼ ਪੰਧ ਮੁਕਾਈਆ। ਮੇਰੇ ਸਾਹਿਬ ਮੇਰਾ ਹੋਣਾ ਦਸਤਗੀਰ, ਦਸਤ ਦਸਤ ਨਾਲ ਮਿਲਾਈਆ। ਦਰ ਤੇਰੇ ਕੱਢਾਂ ਇਕ ਲਕੀਰ, ਲਾਅਨਤ ਪਏ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਦ ਚਲਾਂ ਤੋਹੇ ਰਜ਼ਾਈਆ। ਸਦ ਚਲਾਂ ਤੇਰੀ ਰਜ਼ਾ, ਰਹਿਮਤ ਰਹਿਮਾਨ ਇਕ ਕਮਾਈਆ। ਨੇੜ ਆਏ ਨਾ ਕੋਈ ਕਜ਼ਾ, ਕੁਦਰਤ ਕਾਦਰ ਵੇਖ ਵਖਾਈਆ। ਤੇਰੇ ਦਰਸ ਇਕ ਮਜ਼ਾ, ਦੀਨ ਮਜ਼੍ਹਬ ਨਾ ਕੋਇ ਲੜਾਈਆ। ਵੇਲੇ ਅੰਤ ਨਾ ਦਈਂ ਸਜ਼ਾ, ਅਭੁਲ ਭੁੱਲ ਬਖ਼ਸ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਚ ਰਿਹਾ ਸਮਝਾਈਆ। ਸਤਿਜੁਗ ਦੱਸਾਂ ਸਚ ਅਸੂਲ, ਬੀਸ ਬੀਸਾ ਰਾਹ ਤਕਾਇੰਦਾ। ਜਵਾਬ ਦੇਵਾਂ ਇਕ ਮਾਅਕੂਲ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਜੁਗ ਜੁਗ ਲਹਿਣਾ ਦੇਣਾ ਨਾ ਜਾਏ ਭੂਲ, ਅਭੁਲ ਆਪਣਾ ਖੇਲ ਕਰਾਇੰਦਾ। ਬਿਨ ਭਗਤਾਂ ਕਿਸੇ ਹੱਥ ਨਾ ਆਏ ਅਰਜ਼ ਤੂਲ, ਆਪਣਾ ਰਕਬਾ ਨਾ ਕਿਸੇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਇਕ ਸੁਣਾਇੰਦਾ। ਸਚ ਸੰਦੇਸ਼ਾ ਦੇ ਭਗਵਾਨ, ਇਕੋ ਇਕ ਜਣਾਈਆ। ਵੀਹ ਸੌ ਵੀਹ ਬਿਕਰਮੀ ਦੇਵੇ ਧੁਰ ਫ਼ਰਮਾਣ, ਧੁਰ ਦੀ ਮੋਹਰ ਲਗਾਈਆ। ਬਦਲੀ ਕਰੇ ਨਾ ਕੋਈ ਵਿਚ ਜਹਾਨ, ਬਦਲਾ ਸਭ ਦਾ ਰਿਹਾ ਚੁਕਾਈਆ। ਲੇਖਾ ਲਿਖਾਏ ਜਗਤ ਵਿਧਾਨ, ਨਵ ਖੰਡ ਰਾਜ ਜੋਗ ਕਵਣ ਧਾਰ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਸਾਚੇ ਦੇਵੇ ਦਾਨ, ਲੋਕਮਾਤ ਕਰੇ ਪਰਧਾਨ, ਹੱਥ ਫੜਾਏ ਸਚ ਨਿਸ਼ਾਨ, ਸੀਸ ਝੁਕੌਣ ਰਾਜ ਰਾਜਾਨ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਆਪਣਾ ਹੁਕਮ ਮਨਾਈਆ।