ਪੁਸਤਕਾਲਾਭਾਗ ੧੩

੧੩ ਮੱਘਰ ੨੦੧੯ ਬਿਕਰਮੀ ਜਸਵੰਤ ਸਿੰਘ ਨਾਲ ਗੋਸ਼ਟ ਰਮਦਾਸ ਜ਼ਿਲਾ ਗੁਰਦਾਸਪੁਰ

ਰੀ ਸਖ਼ੀ ਦੱਸ ਆਪਣਾ ਕੰਤ, ਕਵਣ ਗ੍ਰਹਿ ਵਸੇ ਸੱਚਾ ਮਾਹੀਆ। ਕਵਣ ਚੋਲੀ ਚਾੜ੍ਹੇ ਰੰਗਤ, ਰੰਗ ਉਤਰ ਕਦੇ ਨਾ ਜਾਈਆ। ਕਵਣ ਬਿਧ ਬਣਾਏ ਬਣਤ, ਘੜਨ ਭੰਨਣਹਾਰ ਬੇਪਰਵਾਹੀਆ। ਕਵਣ ਨਾਮ ਜਣਾਏ ਮੰਤ, ਅੰਤਰ ਆਪਣੀ ਬੂਝ ਬੁਝਾਈਆ। ਗੜ੍ਹ ਤੋੜ ਹਉਮੇ ਹੰਗਤ, ਹੰ ਬ੍ਰਹਮ ਕਰੇ ਰਸਾਈਆ। ਨਾਤਾ ਤੋੜ ਲੱਖ ਚੁਰਾਸੀ ਜੀਵ ਜੰਤ, ਆਪਣੀ ਸੇਜ ਲਏ ਬਹਾਈਆ। ਕੋਈ ਭੇਵ ਨਾ ਜਾਣੇ ਪਾਂਧਾ ਪੰਡਤ, ਗਿਆਨੀ ਧਿਆਨੀ ਸਾਰ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਵਣ ਦੁਆਰੇ ਮਿਲੇ ਵਰ, ਵਰ ਸੱਚਾ ਇਕੋ ਮਾਹੀਆ।

ਰੀ ਸਖ਼ੀ ਦੱਸ ਸਾਚੀ ਬਾਤ, ਮੈਂ ਪੁੱਛਣ ਘਰ ਆਈਆ। ਕਲਜੁਗ ਕੋਝੀ ਕਮਲੀ ਹੋਈ ਨਾਰ ਕਮਜਾਤ, ਕੰਤ ਕੰਤੂਹਲ ਨਜ਼ਰ ਨਾ ਆਈਆ। ਮੈਂ ਫਿਰ ਫਿਰ ਥੱਕੀ ਦੀਨ ਮਜ਼੍ਹਬ ਵਿਚ ਜ਼ਾਤ ਪਾਤ, ਚਾਰੋਂ ਕੁੰਟ ਨੇਤਰ ਨੈਣਾਂ ਨੀਰ ਵਹਾਈਆ । ਮੇਰੀ ਝੋਲੀ ਕਿਸੇ ਨਾ ਪਾਈ ਸੱਚੀ ਦਾਤ, ਮਿਲੇ ਮੇਲ ਸੱਚੇ ਮਾਹੀਆ। ਅੰਦਰ ਵੜ ਵੜ ਕਰੇ ਮੇਰੇ ਨਾਲ ਬਾਤ, ਬੰਦ ਤਾਕੀ ਕੁੰਡਾ ਲਾਹੀਆ। ਬਿਨ ਰਸਨਾ ਜਿਹਵਾ ਸੁਣਾਏ ਗਾਥ, ਬੱਤੀ ਦੰਦ ਨਾ ਕੋਇ ਹਿਲਾਈਆ। ਮੈਨੂੰ ਨਿਰਗੁਣ ਜੋਤ ਕਰੇ ਪਰਕਾਸ਼, ਘਰ ਸਾਚਾ ਚੰਦ ਚੜ੍ਹਾਈਆ। ਸਦ ਵਸੇ ਮੇਰੇ ਪਾਸ, ਦਿਵਸ ਰੈਣ ਵਿਛੜ ਨਾ ਜਾਈਆ। ਮੈਂ ਅੰਤ ਹੋਈ ਨਿਰਾਸ, ਸਖ਼ੀ ਸਹੇਲੀ ਮੇਰਾ ਸੱਜਣ ਨਜ਼ਰ ਕਿਤੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਖ਼ੀਆਂ ਨਾਲ ਸਖ਼ੀਆਂ ਮੇਲਾ ਘਰ ਇਕੋ ਇਕ ਰਸਾਈਆ। ਦੱਸ ਸਖ਼ੀ ਉਹ ਸਾਚਾ ਮੀਤ, ਜਿਸ ਘਰ ਸਾਚੇ ਡੇਰਾ ਲਾਇੰਦਾ। ਆਦਿ ਜੁਗਾਦੀ ਇਕੋ ਰੀਤ, ਜੁਗ ਜੁਗ ਵੇਸ ਵਟਾਇੰਦਾ। ਸਦਾ ਸੁਹੇਲਾ ਸਦਾ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਇੰਦਾ। ਕੋਝਿਆਂ ਕਮਲਿਆਂ ਨਾਲ ਕਰੇ ਪ੍ਰੀਤ, ਫੜ ਬਾਹੋਂ ਗੋਦ ਬਹਾਇੰਦਾ। ਨਾਨਕ ਨਿਰਗੁਣ ਦੱਸੀ ਸਾਚੀ ਰੀਤ, ਲੱਖ ਚੁਰਾਸੀ ਜੀਵ ਜੰਤ ਸਮਝਾਇੰਦਾ। ਮੇਰਾ ਤੇਰਾ ਸਾਹਿਬ ਇਕ ਅਨਡੀਠ, ਨੇਤਰ ਜਗਤ ਨਜ਼ਰ ਕਿਸੇ ਨਾ ਆਇੰਦਾ। ਜਿਸ ਦੇ ਗੌਂਦੇ ਗਏ ਗੀਤ, ਸੋ ਗੋਬਿੰਦ ਸਚਖੰਡ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਖ਼ੀਆਂ ਖੇਲ ਕਰਾਇੰਦਾ। ਸਖ਼ੀ ਕਹੇ ਆ ਸੁਣ ਪਿਆਰੀ, ਮੈਂ ਆਪਣਾ ਹਾਲ ਸੁਣਾਈਆ। ਜੁਗ ਜੁਗ ਰਹੀ ਮਾਤ ਕੁਆਰੀ, ਕੋਈ ਕੰਤ ਮਿਲਿਆ ਨਾ ਮੇਰਾ ਮਾਹੀਆ। ਔਂਦੀ ਜਾਂਦੀ ਰਹੀ ਵਾਰੋ ਵਾਰੀ, ਲੱਖ ਚੁਰਾਸੀ ਫੇਰਾ ਪਾਈਆ। ਅੱਜ ਰਮਦਾਸ ਆਈ ਮਿਲਣ ਦੀ ਵਾਰੀ, ਘਰ ਮੇਲਾ ਸਹਿਜ ਸੁਭਾਈਆ। ਨਾਤਾ ਤੁਟੇ ਜਗਤ ਵਿਭਚਾਰੀ, ਦੁਖੀ ਦੁੱਖ ਦਰਦ ਰਹੇ ਨਾ ਰਾਈਆ। ਮਿਲੇ ਮਹੱਲ ਅਟੱਲ ਮੁਨਾਰੀ, ਮਿਲ ਸੰਤਾਂ ਸੋਝੀ ਪਾਈਆ। ਜਿਥੇ ਵਸੇ ਮੀਤ ਮੁਰਾਰੀ, ਨਿਝ ਘਰ ਬੈਠਾ ਡੇਰਾ ਲਾਈਆ। ਮੇਰੀ ਖੁਲ੍ਹਣ ਵਾਲੀ ਤਾੜੀ, ਲਹਿਣਾ ਦੇਣਾ ਚੁਕੇ ਪਿਛੇ ਅਗਾੜੀ, ਅੱਗੇ ਇਕੋ ਨਜ਼ਰੀ ਆਈਆ। ਸੰਤਾਂ ਕੋਲੋਂ ਪੁਛੇ ਸਖ਼ੀ ਆਪ ਬਣ ਕਵਾਰੀ, ਮੇਰਾ ਮਾਹੀ ਦੇਣਾ ਮਿਲਾਈਆ। ਮੈਂ ਜਾ ਕੇ ਚਰਨ ਕਵਲ ਕਰਾਂ ਨਿਮਸਕਾਰੀ, ਨਿਉਂ ਨਿਉਂ ਸਜਦਾ ਸੀਸ ਝੁਕਾਈਆ। ਜਿਸ ਨੂੰ ਕਹਿੰਦੇ ਬੇਅੰਤ ਬੇਐਬ ਪਰਵਰਦਿਗਾਰੀ, ਮੁਕਾਮੇ ਹੱਕ ਡੇਰਾ ਲਾਈਆ। ਸਚਖੰਡ ਵਸੇ ਨਿਰਗੁਣ ਜੋਤ ਨਿਰੰਕਾਰੀ, ਨਿਰਗੁਣ ਆਪਣਾ ਤਖ਼ਤ ਬਣਾਈਆ। ਅੰਦਰੇ ਅੰਦਰ ਮੇਲ ਮਿਲੌਣਾ ਨਜ਼ਰ ਨਾ ਆਏ ਜੀਵ ਸੰਸਾਰੀ, ਜੀਵਣ ਜੁਗਤ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਖ਼ੀ ਸਖ਼ੀਆਂ ਸੰਗ ਰਲਾਈਆ। ਆ ਸਖ਼ੀ ਵੇਖ ਮੇਰਾ ਸੱਜਣ, ਘਰ ਘਰ ਵਿਚ ਵਸੇ ਮਾਹੀਆ। ਆਦਿ ਜੁਗਾਦਿ ਪਰਦੇ ਕੱਜਣ, ਜਨ ਭਗਤਾਂ ਸੇਵ ਕਮਾਈਆ। ਚਰਨ ਧੂੜੀ ਦੇਵੇ ਮਜਨ, ਦੁਰਮਤ ਮੈਲ ਧਵਾਈਆ। ਏਥੇ ਓਥੇ ਪਰਦੇ ਕਜਣ, ਸਿਰ ਆਪਣਾ ਹੱਥ ਟਿਕਾਈਆ। ਅਨਹਦ ਨਾਦ ਅਨਾਦੀ ਤਾਲ ਓਥੇ ਵੱਜਣ, ਤਾਲ ਤਲਵਾੜਾ ਇਕੋ ਇਕ ਜਣਾਈਆ। ਕੂੜ ਕੁੜਿਆਰ ਜਗਤ ਵਿਭਚਾਰ ਘਰ ਛੱਡ ਛੱਡ ਭੱਜਣ, ਜਿਸ ਘਰ ਵਸੇ ਮੇਰਾ ਮਾਹੀਆ। ਜੁਗ ਜਨਮ ਦੀ ਵਿਛੜੀ ਆਪਣੀ ਗੋਦ ਬਹਾਏ ਸੱਜਣ, ਸਖ਼ੀ ਸੁਰਤੀ ਸ਼ਬਦੀ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਖ਼ੀ ਸਖ਼ੀ ਨਾਲ ਮਿਲਾਈਆ। ਸਖ਼ੀ ਨਾਲ ਸਖ਼ੀ ਮੇਲਾ, ਹਰਿ ਸਤਿਗੁਰ ਆਪ ਕਰਾਇੰਦਾ। ਇਕੋ

ਘਰ ਵਖਾਏ ਗੁਰੂ ਗੁਰ ਚੇਲਾ, ਗੁਰ ਗੋਬਿੰਦ ਰਾਹ ਚਲਾਇੰਦਾ। ਸੰਤ ਸਾਜਣ ਵੇਖ ਵਖਾਏ ਧਾਮ ਨਵੇਲਾ, ਨਿਝ ਨੇਤਰ ਭੇਵ ਜਣਾਇੰਦਾ। ਸਖ਼ੀ ਸਖ਼ੀ ਮਿਲਣ ਦਾ ਆਇਆ ਵੇਲਾ, ਮੱਘਰ ਤੇਰਾਂ ਰੁੱਤ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਗਲਾ ਸੰਗ ਆਪ ਨਿਭਾਇੰਦਾ। ਸਖ਼ੀ ਨਾਲ ਸਖ਼ੀ ਕਰੇ ਪਿਆਰ, ਮੀਂਢੀ ਸੀਸ ਇਕ ਗੁੰਦਾਈਆ। ਦੋਹਾਂ ਵਿਚੋਲਾ ਬਣਿਆ ਨਿਰੰਕਾਰ, ਨਿਰਗੁਣ ਸਰਗੁਣ ਮੇਲਾ ਲਏ ਮਿਲਾਈਆ। ਫੇਰੇ ਮਾਰੇ ਵਾਰੋ ਵਾਰ, ਦੋ ਜਹਾਨਾਂ ਆਵੇ ਜਾਵੇ ਚਾਈਂ ਚਾਈਂਆ। ਲੱਖ ਚੁਰਾਸੀ ਵਿਚੋਂ ਲਏ ਉਠਾਲ, ਅੰਦਰ ਵੜ ਵੜ ਬੂਝ ਬੁਝਾਈਆ। ਨਾਤਾ ਤੋੜ ਕਾਲ ਮਹਾਂਕਾਲ, ਦੀਨ ਦਿਆਲ ਦਇਆ ਕਮਾਈਆ। ਘਰ ਵਿਚ ਘਰ ਸੱਚੀ ਧਰਮਸਾਲ, ਧੁਰ ਦਰਬਾਰਾ ਦਏ ਵਖਾਈਆ। ਜਾਗਤ ਸੋਵਤ ਊਠਤ ਬੈਠਤ ਵਸੇ ਨਾਲ, ਸਦਾ ਸਦ ਅੰਗੀਕਾਰ ਆਪ ਹੋ ਜਾਈਆ। ਸਖ਼ੀ ਸਖ਼ੀ ਵਲ ਵੇਖ ਹੋ ਨਿਹਾਲ, ਬਿਨ ਸਖ਼ੀਆਂ ਹਰਿ ਜੂ ਘਰ ਕਿਸੇ ਨਾ ਜਾਈਆ। ਲੱਖ ਚੁਰਾਸੀ ਰਹੀ ਭਾਲ, ਜੀਵ ਜੰਤ ਕੋਟਨ ਕੋਟ ਜੰਗਲ ਜੂਹ ਉਜਾੜ ਪਹਾੜ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਖ਼ੀਆਂ ਨਾਲ ਸਖ਼ੀ ਰੰਗ ਸਖ਼ਾਵਤ ਇਕੋ ਇਕ ਜਣਾਈਆ। ਸਖ਼ੀ ਵੇਖ ਚੜ੍ਹਿਆ ਰੰਗ, ਰੰਗ ਰੰਗੀਲਾ ਆਪ ਚੜ੍ਹਾਇੰਦਾ। ਆਤਮ ਮਾਣੇ ਇਕ ਪਲੰਘ, ਸੇਜ ਚਰਨਾਂ ਹੇਠ ਦਬਾਇੰਦਾ। ਉਤੇ ਬੈਠ ਸੂਰਾ ਸਰਬੰਗ, ਆਪਣਾ ਹੁਕਮ ਮਨਾਇੰਦਾ। ਨਾ ਕੋਈ ਸੂਰਜ ਨਾ ਕੋਈ ਚੰਦ, ਜੋਤੀ ਨੂਰ ਡਗਮਗਾਇੰਦਾ। ਨਾ ਕੋਈ ਗੀਤ ਨਾ ਕੋਈ ਛੰਦ, ਨਾ ਕੋਈ ਢੋਲਾ ਰਾਗ ਅਲਾਇੰਦਾ। ਆਦਿ ਪੁਰਖ ਅਬਿਨਾਸ਼ੀ ਕਰਤਾ ਸੂਰਾ ਸਰਬੰਗ, ਸਾਹਿਬ ਸੁਲਤਾਨ ਸਚ ਸਿੰਘਾਸਣ ਪੁਰਖ ਅਬਿਨਾਸ਼ਣ ਆਪਣਾ ਡੇਰਾ ਲਾਇੰਦਾ। ਸਖ਼ੀਆਂ ਅੰਦਰ ਸਤਿਗੁਰ ਜਾਏ ਲੰਘ, ਚੋਰੀ ਚੋਰੀ ਆਪਣਾ ਕੁੰਡਾ ਲਾਹਿੰਦਾ। ਰਹਿਣ ਨਾ ਦੇਵੇ ਮਾਤ ਗੰਢ, ਘੁੰਡੀ ਆਪਣੀ ਹੱਥੀਂ ਖੁਲਾਇੰਦਾ। ਮੁਖ ਚਿਹਰਾ ਵੇਖੇ ਨੱਕ ਬਲਾਕ ਮੱਥੇ ਚੰਦ, ਜੋਤੀ ਨੂਰ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਖ਼ੀਆਂ ਘਰ ਸਖ਼ੀ ਆਪਣਾ ਫੇਰਾ ਪਾਇੰਦਾ। ਸਖ਼ੀ ਵੇਖ ਮੇਰਾ ਸੁਲਤਾਨ, ਸੁਤਿਆਂ ਲਏ ਜਗਾਈਆ। ਆਦਿ ਜੁਗਾਦੀ ਸੱਚਾ ਕਾਹਨ, ਸਾਚੀ ਗੋਪੀ ਲਏ ਪਰਨਾਈਆ। ਇਕੋ ਮਿਲਿਆ ਹਾਣੀ ਹਾਣ, ਆਦਿ ਜੁਗਾਦਿ ਨਾ ਮਰੇ ਨਾ ਜਾਈਆ। ਨੇਤਰ ਖੋਲ੍ਹ ਕਰੋ ਪਛਾਣ, ਬਿਨ ਨੇਤਰਾਂ ਨਜ਼ਰ ਕਿਸੇ ਨਾ ਆਈਆ। ਲੱਖ ਚੁਰਾਸੀ ਜੀਵ ਜਗਤ ਹੋਇਆ ਅਞਾਣ, ਹਰਿ ਕਾ ਭੇਵ ਕੋਇ ਨਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦੇ ਦੇ ਗਏ ਬਿਆਨ, ਲਿਖ ਲਿਖ ਲੇਖਾ ਮਾਤ ਸਮਝਾਈਆ। ਸਾਹਿਬ ਸਤਿਗੁਰ ਨਿਰਗੁਣ ਦਾਤਾ ਪੁਰਖ ਬਿਧਾਤਾ ਗੁਰਮੁਖ ਵਿਰਲੀ ਸਖ਼ੀ ਮਿਲੇ ਆਣ, ਜਿਸ ਸਿਰ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਖ਼ੀ ਨਾਲ ਸਖ਼ੀ ਸਾਥ, ਸਗਲਾ ਸੰਗ ਆਪ ਨਿਭਾਈਆ। ਹੱਥਾਂ ਨਾਲ ਮਿਲਾਏ ਹੱਥ, ਸੌਦਾ ਹੱਥੋ ਹੱਥ ਚੁਕਾਈਆ। ਅੰਦਰ ਬਾਹਰ ਪੁਰਖ ਸਮਰਥ, ਹਾਜ਼ਰ ਹਜ਼ੂਰ ਫੇਰਾ ਪਾਈਆ। ਜੁਗ ਜਨਮ ਦੇ ਵਿਛੜੇ ਹੋਇਆ ਇਕੱਠ, ਇਕੱਠਾ ਪੈਂਡਾ ਰਿਹਾ ਮੁਕਾਈਆ। ਅੰਦਰ ਵੜ ਕੇ ਗੇੜੇ ਉਲਟੀ ਲੱਠ, ਲੱਠ ਲੱਠ ਨਾਲ ਭਵਾਈਆ। ਗੋਬਿੰਦ ਮਾਰਗ ਏਕਾ ਦੱਸ, ਨਾਨਕ ਨਿਰਗੁਣ ਕਰੇ ਪੜ੍ਹਾਈਆ। ਪੁਰਖ ਅਕਾਲ ਆਇਆ ਨੱਸ, ਜੋਤੀ ਜਾਤਾ ਵੇਸ ਵਟਾਈਆ। ਅਗਲਾ ਹਾਲ ਦੱਸਣੋਂ ਕਰੇ ਬਸ, ਅਲਫ਼ ਯੇ ਨਾ ਕੋਇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੱਥ ਨਾਲ ਹੱਥ ਰਿਹਾ ਮਿਲਾਈਆ। ਤੇਰਾਂ ਮੱਘਰ ਸਾਚੀ ਥਿਤ, ਜੋਗੀ ਜੁਗਤ ਹੱਥ ਨਾ ਆਈਆ।

ਭਗਤ ਭਗਵੰਤ ਇਕੋ ਹਿੱਤ, ਹਿਤਕਾਰੀ ਵੇਖ ਵਖਾਈਆ। ਲੇਖਾ ਜਾਣੇ ਨਿਤ ਨਵਿਤ, ਨਿਜ ਘਰ ਬੈਠਾ ਡੇਰਾ ਲਾਈਆ। ਅੱਗੇ ਦੱਸੇ ਤੇ ਨਿਕਲੇ ਫਿਕ, ਫਿਕਰਾ ਹੱਕ ਨਾ ਕੋਇ ਸਮਝਾਈਆ। ਮਾਣਸ ਜਨਮ ਜਨ ਲਏ ਜਿਤ, ਗੁਰ ਸਤਿਗੁਰ ਦਰਸ਼ਨ ਪਾਈਆ।

ਜਲ ਤਰੰਗ ਉਪਜੇ ਤਰੰਗ, ਜਲ ਹੀ ਵਿਚ ਸਮਾਈਆ। ਤਰੰਗ ਅੰਤਮ ਹੋਵੇ ਭੰਗ, ਗੁਰਮੁਖ ਭੰਗ ਰੂਪ ਨਾ ਕਦੇ ਵਖਾਈਆ। ਏਥੇ ਓਥੇ ਸਦਾ ਰਹੇ ਅਨੰਦ, ਅਨੰਦ ਮੰਗਲ ਇਕੋ ਗਾਈਆ। ਪੁਰਖ ਅਕਾਲ ਦਾ ਸੱਚਾ ਚੰਦ, ਗੁਰਮੁਖ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੋਟਨ ਕੋਟ ਤਰੰਗ, ਸੰਤਾਂ ਦੇ ਚਰਨਾਂ ਹੇਠਾਂ ਰਖਾਈਆ। ਤਰੰਗ ਤਰੰਗ ਦੀ ਦੇਵੇ ਕੋਈ ਕੀ ਮਿਸਾਲ ਤਰੰਗ, ਮਾਤਲੋਕ ਖੇਲ ਕਰਾਇੰਦਾ। ਗੁਰਮੁਖਾਂ ਚੜ੍ਹੇ ਅਗੰਮੀ ਰੰਗ, ਹਰਿ ਸਤਿਗੁਰ ਆਪ ਚੜ੍ਹਾਇੰਦਾ। ਗੁਰਮੁਖ ਆਵੇ ਜਾਵੇ ਨਿਸ਼ੰਗ, ਏਥੇ ਓਥੇ ਇਕੋ ਘਰ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਪੂਰੀ ਕਰੇ ਉਮੰਗ, ਆਪਣੀ ਉਮੰਗ ਭਗਤਾਂ ਅੱਗੇ ਰਖਾਇੰਦਾ। ਕਾਲ ਦਿਆਲ ਪ੍ਰਭ ਕੀ ਮਾਇਆ, ਅਚਰਜ ਖੇਲ ਆਪ ਕਰਾਈਆ। ਜਪ ਤਪ ਹਠ, ਸਤਿ ਸੰਜਮ ਨੇਮ ਬਣਾਇਆ, ਜੋਗ ਅਭਿਆਸ ਨਾਲ ਰਲਾਈਆ। ਟੂਣਾ ਜਾਦੂ ਮੜ੍ਹੀ ਮਸਾਣ ਭੂਤ ਪ੍ਰੇਤ ਜਿਂਨ ਖ਼ਬੀਸ ਰਾਹ ਚਲਾਇਆ, ਹੁਕਮੇ ਹੁਕਮ ਸਰਬ ਭਵਾਈਆ। ਸਭ ਦੇ ਉਤੇ ਆਪਣਾ ਮੰਤਰ ਨਾਮ ਰਖਾਇਆ, ਪ੍ਰਿਥਮੀ ਆਕਾਸ਼ ਆਪਣੇ ਹੁਕਮ ਚਲਾਈਆ। ਬੀਰ ਬੇਤਾਲ ਬੰਨ੍ਹ ਵਖਾਇਆ, ਹਾਕਨ ਡਾਕਨ ਸਿਰ ਮੁੰਡਵਾਈਆ। ਅੰਚਨੀ ਕੰਚਨੀ ਹੁਕਮ ਜਣਾਇਆ, ਸਕਤੀ ਭੁਗਤੀ ਭੁੱਲ ਕਦੇ ਨਾ ਜਾਈਆ। ਇਕੋ ਡੰਡਾ ਸੰਤਾਂ ਹੱਥ ਫੜਾਇਆ, ਸਭ ਦੀ ਕਰਨ ਸਫ਼ਾਈਆ।

ਸੋ ਸੁਣੇ ਜਿਸ ਸੁਣਾਏ ਆਪ, ਰਸਨਾ ਜਿਹਵਾ ਕਹਿਣ ਨਾ ਜਾਈਆ। ਕਾਇਆ ਮੰਦਰ ਅੰਦਰ ਦੇਵੇ ਜਾਪ, ਨਿਰਗੁਣ ਆਪਣੀ ਕਰੇ ਪੜ੍ਹਾਈਆ। ਆਤਮ ਪਰਮਾਤਮ ਸੱਚਾ ਪਾਠ, ਦੂਸਰ ਰਾਹ ਨਾ ਕੋਇ ਜਣਾਈਆ। ਸੋ ਨਾਮ ਸਤਿਗੁਰ ਪੂਰਾ ਦੇਵੇ ਆਪਣੀ ਦਾਤ, ਜਿਸ ਨਾਮ ਦੀ ਸਿਫ਼ਤ ਕਰੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਚਾ ਨਾਮ ਸਤਿਗੁਰ ਪਿਆਰ, ਸਦਾ ਸਹਾਈ ਅੰਦਰ ਬਾਹਰ, ਖੇਲੇ ਖੇਲ ਗੁਪਤ ਜ਼ਾਹਰ, ਬਿਨ ਗੁਰਮੁਖਾਂ ਹੱਥ ਕਿਸੇ ਨਾ ਆਈਆ। ਨਾਮ ਵਸਤ ਸਦਾ ਅਨਡਿਠ, ਨੇਤਰ ਨੈਣ ਨਜ਼ਰ ਨਾ ਆਈਆ। ਅੰਦਰੇ ਅੰਦਰ ਬਦਲੇ ਕਰਵਟ, ਆਪ ਆਪਣਾ ਪਰਦਾ ਲਾਹੀਆ। ਦੂਈ ਦਵੈਤ ਮੇਟ ਫੱਟ, ਬਜਰ ਕਪਾਟੀ ਦਏ ਤੁੜਾਈਆ। ਅੱਗੇ ਵੱਜੇ ਅਨਹਦ ਸੱਟ, ਸਚ ਨਗਾਰਾ ਇਕ ਸੁਣਾਈਆ। ਨਿਰਗੁਣ ਜੋਤ ਕਰ ਪਰਕਾਸ਼, ਸਾਚੇ ਘਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਪਣਾ ਵਰ, ਚਰਨ ਕਵਲ ਵਖਾਏ ਸਾਚਾ ਘਰ, ਘਰ ਸੱਚਾ ਇਕੋ ਨਾਮ ਵਧਾਈਆ। ਮੰਜ਼ਲ ਵਿਚ ਨਾ ਹੋਏ ਰੁਕਾਵਟ, ਅੱਧਵਿਚਕਾਰ ਨਾ ਕੋਇ ਰਖਾਈਆ। ਦੋ ਜਹਾਨ ਚਲਦਿਆਂ ਹੋਏ ਨਾ ਥਕਾਵਟ, ਥੱਕ ਜਾਏ ਨਾ ਪਾਂਧੀ ਰਾਹੀਆ। ਕੂੜੀ ਨੇੜ ਨਾ ਆਏ ਬਨਾਵਟ, ਸਚ ਸੁੱਚ ਮਿਲੇ ਵਡਿਆਈਆ। ਸੰਤਾਂ ਕੋਲ ਇਕ ਸਖ਼ਾਵਤ, ਮਿਹਰ ਨਜ਼ਰ ਨਜ਼ਰ ਉਠਾਈਆ। ਨੌਂ ਦੁਆਰੇ ਹੋਏ ਨਾ ਕੋਇ ਬਗ਼ਾਵਤ, ਪੰਜ

ਚੋਰ ਨਾ ਕਰੇ ਲੜਾਈਆ। ਸਤਿਗੁਰ ਅੰਦਰ ਵੜਿਆ ਰਹੇ ਮਹਾਵਤ, ਨਾਮ ਨੇਜ਼ਾ ਹੱਥ ਉਠਾਈਆ। ਨਾਲ ਰੱਖੇ ਸਦਾ ਸਹੀ ਸਲਾਮਤ, ਸਹਿਜ ਸਹਿਜ ਆਪਣਾ ਹੁਕਮ ਮਨਾਈਆ। ਇਕ ਵਖਾਏ ਸਚ ਅਦਾਲਤ, ਫ਼ਰਜ਼ ਜ਼ੁਲਮ ਕੋਇ ਰਹਿਣ ਨਾ ਪਾਈਆ। ਆਪਣੇ ਘਰੋਂ ਕਦੇ ਨਾ ਕਰੇ ਮਮਾਨਤ, ਆਈਏ ਜਾਈਏ ਚਾਈਂ ਚਾਈਂਆ। ਇਕੋ ਦਿਓ ਨਾਮ ਜ਼ਮਾਨਤ, ਜ਼ਿਮਨੀ ਲੋਕਮਾਤ ਭਰਾਈਆ। ਬਿਨ ਕਾਗ਼ਜ਼ਾਂ ਕਰੋ ਪਛਾਣਤ, ਅਸ਼ਟਾਮ ਕੰਮ ਕਿਸੇ ਨਾ ਆਈਆ। ਬਿਨ ਜਾਣਿਆਂ ਹੋ ਜਾਣਤ, ਅਨਜਾਣਤ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਮੰਜ਼ਲ ਮੰਜ਼ਲ ਰਿਹਾ ਮੁਕਾਈਆ। ਨਾ ਅਸ਼ਟਾਮ ਨਾ ਫੀਸ ਕੋਰਟ, ਕੋਰਟ ਹਰਿ ਜੂ ਇਕੋ ਇਕ ਬਣਾਈਆ। ਸ਼ਬਦ ਨਗਾਰਾ ਵੱਜੇ ਚੋਟ, ਚੋਬਦਾਰ ਰਸਨਾ ਕਹਿ ਨਾ ਕੋਇ ਬੁਲਾਈਆ। ਠੱਗਾਂ ਚੋਰਾਂ ਕੱਢੇ ਖੋਟ, ਸਾਧਾਂ ਸੰਤਾਂ ਗੋਦ ਬਿਠਾਈਆ। ਹਿਰਦੇ ਵਿਚ ਲਾਏ ਨਕਬ, ਚੋਰੀ ਕਰੇ ਆਪ ਕਰਤਾਰ। ਜੁਗ ਚੌਕੜੀ ਏਹੋ ਮਰਜ਼, ਗੁਰਮੁਖ ਵਿਰਲੇ ਰਿਹਾ ਤਾਰ। ਸਾਹਿਬ ਸਤਿਗੁਰ ਸਦਾ ਸਦਾ ਨਿਭਾਏ ਆਪਣਾ ਫ਼ਰਜ਼, ਦਰ ਦਰ ਬਣ ਕੇ ਸੇਵਾਦਾਰ, ਪੂਰਬ ਜਨਮ ਦਾ ਲਾਹੇ ਕਰਜ਼, ਭਾਉ ਭਗਤੀ ਕੀਤੀ ਅਪਰ ਅਪਾਰ, ਮੁਰੀਦ ਮੁਰਸ਼ਦ ਲੱਭੇ ਮਰਜ਼, ਅੰਦਰ ਵੜ ਕੇ ਕਾਇਆ ਮਾਟੀ ਖਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਦੀਨ ਦਿਆਲ। ਅੰਦਰੇ ਅੰਦਰ ਜਾਏ ਚੜ੍ਹ, ਸੁਖ਼ਮਨ ਟੇਢੀ ਪਾਰ ਕਰਾਈਆ। ਅੰਮ੍ਰਿਤ ਜਾਮ ਪਿਆਲਾ ਹੱਥ ਫੜ, ਨਿਝਰ ਝਿਰਨਾ ਦਏ ਝਿਰਾਈਆ। ਪੰਚ ਵਿਕਾਰ ਸੁਟੇ ਦੜ, ਖੰਡਾ ਖੜਗ ਇਕ ਉਠਾਈਆ। ਬਜਰ ਕਪਾਟੀ ਤੋੜ ਗੜ੍ਹ, ਦੂਈ ਦਵੈਤੀ ਪਰਦਾ ਆਪ ਉਠਾਈਆ। ਨਿਰਗੁਣ ਜੋਤ ਪਰਕਾਸ਼ ਕਰ, ਘਰ ਘਰ ਵਿਚ ਕਰੇ ਰੁਸ਼ਨਾਈਆ। ਦਰਸ ਦਿਖਾਏ ਇਕੋ ਹਰਿ, ਪੰਜ ਤੱਤ ਨਾ ਕੋਇ ਵਡਿਆਈਆ। ਦੀਨ ਦਿਆਲ ਠਾਕਰ ਸਵਾਮੀ ਬੰਨ੍ਹੇ ਆਪਣੇ ਲੜ, ਪੱਲੂ ਸ਼ਬਦੀ ਗੰਢ ਪਵਾਈਆ। ਸਖ਼ੀ ਕਹੇ ਮੋਹੇ ਮਿਲਿਆ ਵਰ, ਘਰ ਕੰਤ ਕੰਤੂਹਲ ਨਜ਼ਰੀ ਆਈਆ। ਨਿਰਭੌ ਚੁਕਾਏ ਭੈ ਡਰ, ਸਿਰ ਆਪਣਾ ਹੱਥ ਟਿਕਾਈਆ। ਬਿਨ ਹੱਥਾਂ ਪੈਰਾਂ ਕਾਇਆ ਮੰਦਰ ਅੰਦਰ ਉਚੇ ਪੌੜੇ ਜਾਏ ਚੜ੍ਹ, ਸਚ ਸਿੰਘਾਸਣ ਆਸਣ ਡੇਰਾ ਲਾਈਆ। ਬਿਨ ਕਲਮਿਉਂ ਕਲਮਾ ਲਏ ਪੜ੍ਹ, ਬਿਨ ਅੱਖਰਾਂ ਅੱਖਰ ਦਏ ਸੁਣਾਈਆ। ਲੇਖਾ ਜਾਣੇ ਚੇਤਨ ਜੜ੍ਹ, ਚਾਲਾਕੀ ਆਪਣੀ ਨਾ ਕਿਸੇ ਸਮਝਾਈਆ। ਜਨ ਭਗਤਾਂ ਉਤੇ ਕਿਰਪਾ ਕਰ, ਕਿਰਪਨ ਆਪਣੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨੇਤਰ ਸਰਵਣ ਹਿਰਦਾ ਸਚ, ਲੂੰ ਲੂੰ ਅੰਦਰ ਜਾਏ ਰਚ, ਜੋਤ ਪਰਕਾਸ਼ ਜਾਏ ਮੱਚ, ਮਵਾਤਾ ਇਕੋ ਵਾਰ ਲਗਾਈਆ। ਨਾਮ ਮਵਾਤੀ ਲਾਏ ਤੀਲੀ, ਆਪਣੀ ਹੱਥੀਂ ਖੇਲ ਕਰਾਇੰਦਾ। ਪ੍ਰਭੂ ਮਿਲਿਆ ਨਾ ਕਿਸੇ ਦਲੀਲੀ, ਦਲੀਲ ਵਿਚ ਕਦੇ ਨਾ ਆਇੰਦਾ। ਇਕੋ ਦੱਸੇ ਸਚ ਅਸੀਲੀ, ਅਸਲ ਆਪਣਾ ਰਾਹ ਚਲਾਇੰਦਾ। ਬਿਨ ਹਰਿ ਨਾਮ ਨਾ ਕੋਇ ਵਕੀਲੀ, ਵੁਕਲਾ ਕੋਇ ਨਜ਼ਰ ਨਾ ਆਇੰਦਾ। ਜਿਸ ਨੇ ਅੰਤ ਕਰੀ ਅਪੀਲੀ, ਬਰੀਖ਼ਾਨਾ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਦਰ ਵੜ ਵੜ ਆਪਣਾ ਮੇਲ ਮਿਲਾਇੰਦਾ। ਅੰਦਰ ਵੜੇ ਆਪ ਨਿਰੰਕਾਰ, ਨਿਰਗੁਣ ਆਪਣਾ ਫੇਰਾ ਪਾਈਆ। ਨੇਤਰ ਜਗਤ ਨਾ ਦਿਸੇ ਸੰਸਾਰ, ਲੱਖ ਚੁਰਾਸੀ ਵੇਖਣ ਕੋਇ ਨਾ ਪਾਈਆ। ਬਣੇ ਠੱਗ ਬੇਐਬ ਪਰਵਰਦਿਗਾਰ, ਠੱਗੀ ਇਕੋ ਇਕ ਕਮਾਈਆ। ਸ਼ਾਹ ਰਗ ਉਪਰ ਚੜ੍ਹ ਕੇ ਦਏ ਦੀਦਾਰ, ਜਲਵਾ ਨੂਰ ਇਕ ਇਲਾਹੀਆ। ਮਸਤ ਅਲਮਸਤ ਕਰੇ ਗ਼ੁਫ਼ਤਾਰ, ਗ਼ੁਫ਼ਤ ਸ਼ਨੀਦ

ਖੇਲ ਕਰਾਈਆ। ਵਜ਼ੂਦ ਤੱਤ ਨਾ ਕੋਇ ਆਧਾਰ, ਮਨ ਮਤ ਬੁੱਧ ਨਾ ਕੋਇ ਚਤੁਰਾਈਆ। ਅਲੱਖ ਅਲੱਖ ਅਲੱਖ ਬੋਲ ਜੈਕਾਰ, ਅਲੱਖ ਨਿਰੰਜਣ ਗੁਰਮੁਖ ਲਏ ਉਠਾਈਆ। ਹੋ ਪਰਤੱਖ ਦਰਸ ਦੇਵੇ ਕਾਇਆ ਘਰ ਸੱਚੇ ਘਰ ਬਾਰ, ਘਰ ਮੰਦਰ ਸੋਭਾ ਪਾਈਆ। ਨੇਤਰ ਕੀਤਾ ਦਰਸ ਜਲਵਾ ਯਾਰ, ਸਰਵਣ ਸੁਣਿਆ ਸ਼ਬਦ ਵਿਹਾਰ, ਆਤਮ ਵੜਿਆ ਸਾਂਝਾ ਯਾਰ, ਜਿਸ ਨੇ ਘੜਿਆ ਸਰਬ ਸੰਸਾਰ, ਫੜਿਆਂ ਹੱਥ ਕਿਸੇ ਨਾ ਆਈਆ। ਫੜਿਆਂ ਕਿਸੇ ਨਾ ਆਵੇ ਹੱਥ, ਦੋ ਹੱਥ ਦੇਣ ਦੁਹਾਈਆ। ਰਸਨਾ ਗਾ ਨਾ ਸਕੀ ਗਥ, ਬੇਅੰਤ ਵਡ ਵਡਿਆਈਆ। ਪੰਧ ਮੁਕੇ ਨਾ ਨੱਸ ਨੱਸ, ਕੋਟਨ ਕੋਟ ਸਾਧ ਸੰਤ ਬਣੇ ਪਾਂਧੀ ਰਾਹੀਆ। ਕਲਮ ਸ਼ਾਹੀ ਗਾ ਨਾ ਥੱਕੀ ਜਸ, ਸਮੁੰਦ ਸਾਗਰ ਦੇਣ ਦੁਹਾਈਆ। ਬਸੁਧਾ ਕਹੇ ਮੇਰੀ ਹੋਈ ਬਸ, ਵਨਾਸਪਤ ਮੇਰੀ ਛਾਤੀ ਵਿਨ੍ਹ ਵਿਨ੍ਹ ਛਾਨਣੀ ਦਿਤੀ ਕਰਾਈਆ। ਮੇਰਾ ਸਾਹਿਬ ਸਦਾ ਸਮਰਥ, ਬੇਪਰਵਾਹ ਬੇਪਰਵਾਹੀਆ। ਜਿਸ ਜਨ ਕਰ ਕਿਰਪਾ ਆਪਣਾ ਮਾਰਗ ਦੇਵੇ ਦੱਸ, ਸੋ ਜਨ ਮਿਲਣ ਦੁਆਰੇ ਜਾਈਆ। ਅੱਗੋਂ ਮਿਲੇ ਹੱਸ ਹੱਸ, ਨਿਰਗੁਣ ਆਪਣਾ ਪਰਦਾ ਲਾਹੀਆ। ਆ ਆ ਸਖ਼ੀ ਰਲ ਕੇ ਜਾਈਏ ਵਸ, ਵਸੇਰਾ ਇਕੋ ਘਰ ਵਖਾਈਆ। ਤੂੰ ਮੇਰਾ ਮੈਂ ਤੇਰਾ ਲਵਾਂ ਰਸ, ਬਿਨ ਹਰਿ ਰਸ ਨੌਂ ਰਸ ਕੰਮ ਕਿਸੇ ਨਾ ਆਈਆ। ਇਕ ਦੂਜੇ ਦੀ ਪੂਰੀ ਹੋਏ ਆਸ, ਨਿਰਾਸ ਰਹਿਣ ਕੋਇ ਨਾ ਪਾਈਆ। ਬਣੇ ਵਿਚੋਲਾ ਵਿਚ ਰਮਦਾਸ, ਲੇਖਾ ਲਿਖਤ ਨਾਲ ਦਏ ਗਵਾਹੀਆ। ਪ੍ਰਭ ਦਾ ਇਕੋ ਕੰਮ ਖ਼ਾਸ, ਖ਼ਾਹਸ਼ ਸਭ ਦੀ ਪੂਰ ਕਰਾਈਆ। ਜੇ ਕੋਈ ਪੁਛੇ ਕਿਥੇ ਕਰੇ ਨਿਵਾਸ, ਘਟ ਘਟ ਡੇਰਾ ਲਾਈਆ। ਭਗਤ ਭਗਵੰਤ ਦੀ ਸੱਚੀ ਸ਼ਾਖ਼, ਸ਼ਨਾਖ਼ਤ ਆਪਣੀ ਦਏ ਜਣਾਈਆ। ਕਰ ਕਿਰਪਾ ਕਰੇ ਬੰਦ ਖ਼ਲਾਸ, ਬੰਦੀਖ਼ਾਨਾ ਦਏ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਿਰਦੇ ਅੰਦਰ ਆਪੇ ਵੜ, ਬਿਨ ਪੌੜੀਉਂ ਡੰਡੇ ਜਾਏ ਚੜ੍ਹ, ਦਰਸ ਦਿਖਾਏ ਅੱਗੇ ਖੜ, ਨਾ ਕੋਈ ਸੀਸ ਨਾ ਕੋਈ ਧੜ, ਜਨ ਭਗਤਾਂ ਚਰਨੀ ਡਿਗੇ ਦੜ, ਆਪਣਾ ਮਾਣ ਨਾ ਕੋਇ ਵਖਾਈਆ। ਸਾਥੀ ਹੋਏ ਤਨ ਤਨ, ਤਨ ਹੋਈ ਕੁੜਮਾਈਆ। ਸਾਥੀ ਹੋਏ ਮਨ ਮਨ, ਮਨ ਵਾਸਨਾ ਜਗਤ ਸਮਾਈਆ। ਸਾਥੀ ਹੋਏ ਕੰਨ ਕੰਨ, ਕੰਨ ਕੰਨਾਂ ਗੋਸ਼ਟ ਇਕ ਦ੍ਰਿੜਾਈਆ। ਸਾਥੀ ਹੋਏ ਜਨ ਜਨ, ਧੰਨ ਧੰਨ ਜਣੇਂਦੀ ਮਾਈਆ। ਸਾਥੀ ਸਾਥੀਆਂ ਬੇੜਾ ਰਹੇ ਬੰਨ੍ਹ, ਆਪ ਆਪਣੇ ਨਾਲ ਮਿਲਾਈਆ। ਜਿਨ੍ਹਾਂ ਸਾਥੀ ਮਿਲਿਆ ਸ੍ਰੀ ਭਗਵਨ, ਏਥੇ ਓਥੇ ਖ਼ੁਸ਼ੀ ਮਨਾਈਆ। ਸਾਥੀਆਂ ਨਾਲ ਮਿਲੇ ਸਾਥੀ, ਸਗਲਾ ਸੰਗ ਰਖਾਇਆ। ਅੰਦਰ ਬਾਹਰ ਇਕੋ ਗਾਥੀ, ਮੰਤਰ ਹਰਿ ਹਰਿ ਨਾਮ ਧਿਆਇਆ। ਜਨਮ ਜਨਮ ਦੀ ਮੁਕੇ ਬਾਕੀ, ਪਿਛਲਾ ਹਿਸਾਬ ਨਾ ਕੋਇ ਰਖਾਇਆ। ਸਾਥੀ ਖੋਲ੍ਹੇ ਸਾਥੀਆਂ ਤਾਕੀ, ਘਰ ਵੜ ਵੜ ਕੁੰਡਾ ਲਾਹਿਆ। ਆਓ ਵੇਖੋ ਮਾਰੋ ਝਾਤੀ, ਹਰਿ ਸਤਿਗੁਰ ਖੇਲ ਰਚਾਇਆ। ਅੰਮ੍ਰਿਤ ਜਾਮ ਪਿਆਏ ਸਾਕੀ, ਨਿਝਰ ਝਿਰਨਾ ਮੁਖ ਚੁਆਇਆ। ਜਗਤ ਨਾਤਾ ਤਨ ਖ਼ਾਕੀ, ਇਸਤਰੀ ਪੁਰਸ਼ ਰੂਪ ਵਟਾਇਆ। ਅਗਲਾ ਖੇਲ ਬਹੁ ਬਿਧ ਭਾਤੀ, ਭਾਵ ਗੁਰਮੁਖਾਂ ਹੱਥ ਫੜਾਇਆ। ਰਸਨਾ ਜਿਹਵਾ ਕਰਦੀ ਰਹੀ ਇਕ ਦੂਜੇ ਨਾਲ ਬਾਤੀ, ਬਾਤਨ ਜਲਵਾ ਜਲਾਲ ਹਰਿ ਨਾ ਕਿਸੇ ਜਣਾਇਆ। ਕੰਤ ਕੰਤੂਹਲ ਨਾਰ ਸੇਜ ਮਾਣੀ ਰਾਤੀਂ, ਜਗਤ ਗਰਿਸਤ ਮਾਤ ਹੰਢਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਥੀ ਸਾਥੀਆਂ ਸੰਗ ਰਖਾਇਆ। ਸਾਥੀ ਸਾਥੀ ਮਿਲਿਆ ਜੋੜਾ, ਜੋੜੀ ਜਗਤ ਜੁਗਤ ਬਣਾਈਆ। ਪੁਰਖ ਅਬਿਨਾਸ਼ੀ ਦੇਵਣਹਾਰਾ ਨਾਮ ਘੋੜਾ, ਗੁਰਮੁਖਾਂ ਉਪਰ ਰਿਹਾ ਬਠਾਈਆ। ਦੋ ਜਹਾਨਾਂ ਫਿਰੇ ਦੌੜਾ, ਆਵਣ

ਜਾਵਣ ਖੇਲ ਰਚਾਈਆ। ਲੱਖ ਚੁਰਾਸੀ ਵੇਖੇ ਫਲ ਮਿੱਠਾ ਕੌੜਾ, ਘਰ ਘਰ ਫੇਰਾ ਪਾਈਆ। ਸਚ ਸੰਦੇਸ਼ਾ ਦੇਵੇ ਨਰ ਨਰੇਸ਼ਾ ਅੰਤਮ ਵੇਲਾ ਰਹਿ ਗਿਆ ਥੋੜਾ, ਬਿਨ ਹਰਿ ਕੰਮ ਕੋਇ ਨਾ ਆਈਆ। ਜੋੜੀ ਕਿਸੇ ਪੈਰੀਂ ਪੌਣ ਨਾ ਦੇਵੇ ਜੋੜਾ, ਟੁੱਟੀ ਜੁਤੀ ਪਾਹਨੀ ਚੰਮ ਚਮੜ ਦ੍ਰਿਸ਼ਟੀ ਕੰਮ ਕਿਸੇ ਨਾ ਆਈਆ। ਸੱਸੇ ਉਪਰ ਲਾਏ ਇਕੋ ਹੋੜਾ, ਨਿਰਗੁਣ ਸਰਗੁਣ ਮੇਲ ਮਿਲਾਈਆ। ਹੰ ਬ੍ਰਹਮ ਪ੍ਰਭ ਆਪੇ ਬੌਹੜਾ, ਆਤਮ ਪਰਮਾਤਮ ਜੋੜ ਜੁੜਾਈਆ। ਇਸਤਰੀ ਮਰਦ ਅੰਤ ਜਵਾਬ ਦੇਣ ਕੋਰਾ, ਅੱਗੇ ਸੰਗ ਨਾ ਕੋਇ ਜਾਈਆ। ਪੁਰਖ ਅਬਿਨਾਸ਼ੀ ਇਕੋ ਕਹੇ ਤੂੰ ਮੇਰਾ ਮੈਂ ਤੇਰਾ, ਤੇਰਾ ਮੇਰਾ ਇਕੋ ਘਰ ਸੁਹਾਈਆ। ਗੁਰਮੁਖ ਵੇਖ ਤੇਰਾ ਉਚੇ ਮੰਦਰ ਡੇਰਾ, ਵਿਸ਼ਨ ਬ੍ਰਹਮਾ ਸ਼ਿਵ ਥੱਲੇ ਬੈਠੇ ਸੀਸ ਝੁਕਾਈਆ। ਓਥੇ ਇਕੋ ਚਾਉ ਘਨੇਰਾ, ਆਦਿ ਜੁਗਾਦਿ ਵੱਜੇ ਵਧਾਈਆ । ਗੁਰਮੁਖ ਸਖ਼ੀਆਂ ਪਾਇਆ ਘੇਰਾ, ਵਿਚ ਵਸੇ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਸਾਥੀ ਸਦਾ ਸਦਾ ਵਡਿਆਈਆ। ਰਸਨਾ ਲੱਗੇ ਪ੍ਰੇਮ ਪਿਆਰ ਭੋਗ, ਸਚ ਵਸਤ ਮਿਲੇ ਵਡਿਆਈਆ। ਜਨਮ ਕਰਮ ਦਾ ਮਿਟੇ ਰੋਗ, ਕੂੜੀ ਕਿਰਿਆ ਮੋਹ ਮਿਟਾਈਆ। ਜਗਤ ਵਿਛੋੜਾ ਨਾ ਹੋਏ ਵਿਜੋਗ, ਵਿਛੜ ਕਦੇ ਨਾ ਜਾਈਆ। ਸੰਤ ਸਤਿਗੁਰ ਧੁਰ ਸੰਜੋਗ, ਧੁਰ ਸੰਜੋਗੀ ਮੇਲ ਮਿਲਾਈਆ। ਅੰਦਰ ਬਾਹਰ ਦਰਸ ਅਮੋਘ, ਜਲਵਾ ਨੂਰ ਰੁਸ਼ਨਾਈਆ। ਆਤਮ ਪਰਮਾਤਮ ਨਾਮ ਮਿਲੇ ਸਾਚੀ ਚੋਗ, ਚੁਗ ਖ਼ੁਸ਼ੀ ਮਨਾਈਆ। ਸਤਿ ਧਰਮ ਦਾ ਸਾਚਾ ਜੋਗ, ਜੁਗਤੀ ਸੰਤਾਂ ਹੱਥ ਫੜਾਈਆ। ਲੱਖ ਚੁਰਾਸੀ ਉਤਰੇ ਬੋਝ, ਰਾਏ ਧਰਮ ਨਾ ਦਏ ਸਜਾਈਆ। ਜਿਥੇ ਕੋਈ ਨਾ ਸਕੇ ਪਹੁੰਚ, ਉਸ ਘਰ ਡੇਰਾ ਦੇਣਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਸਨਾ ਰਸ ਇਕੋ ਖਾਈਆ। ਇਕੋ ਰਸ ਖਾਏ ਭਗਵਾਨ, ਰਸੀਆ ਰਸ ਆਪ ਹੋ ਜਾਇੰਦਾ। ਪ੍ਰੇਮ ਭਗਤੀ ਮੰਗੇ ਦਾਨ, ਜਨ ਭਗਤਾਂ ਅੱਗੇ ਝੋਲੀ ਡਾਹਿੰਦਾ। ਭਗਤ ਸੱਚਾ ਹੋਏ ਮਿਹਰਵਾਨ, ਭਗਵਨ ਅੱਗੇ ਭੋਗ ਲਵਾਇੰਦਾ। ਭਗਵਨ ਸੱਚਾ ਦੇਵੇ ਦਾਨ, ਜੀਵ ਜੰਤ ਤਰਾਇੰਦਾ। ਜਨਮ ਮਰਨ ਦੀ ਚੁਕੇ ਕਾਣ, ਆਵਣ ਜਾਵਣ ਫੰਦ ਕਟਾਇੰਦਾ। ਲੇਖਾ ਮੁਕੇ ਮੜੀ ਮਸਾਣ, ਗੋਬਿੰਦ ਆਪਣੀ ਗੋਦ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਸਨਾ ਰਸ ਇਕੋ ਇਕ ਏਕਾ ਵਾਰ ਖਾਇੰਦਾ। ਸ਼ੁਕਰ ਸ਼ੁਕਰ ਸ਼ੁਕਰ ਗ਼ੁਜ਼ਾਰ, ਸ਼ੁਕਰ ਸ਼ਾਕਰ ਇਕ ਜਣਾਈਆ। ਮੁਕਰ ਜਾਏ ਨਾ ਫੇਰ ਗਵਾਰ, ਅਭੁਲ ਭੁੱਲ ਕਦੇ ਨਾ ਜਾਈਆ। ਉਤਰ ਆਇਆ ਆਪ ਨਿਰੰਕਾਰ, ਮਹਾਂਬਲੀ ਫੇਰਾ ਪਾਈਆ। ਜੋਤ ਸ਼ਬਦ ਇਕੋ ਧਾਰ, ਸ਼ਬਦੀ ਸ਼ਬਦ ਡੰਕ ਸੁਣਾਈਆ। ਕਲ ਕਲਕੀ ਲੈ ਅਵਤਾਰ, ਕਲਜੁਗ ਲੇਖਾ ਰਿਹਾ ਮੁਕਾਈਆ। ਈਸਾ ਮੂਸਾ ਮੁਹੰਮਦ ਲਹਿਣਾ ਦੇਣਾ ਕਰਜ਼ ਦਏ ਉਤਾਰ, ਚੌਦਾਂ ਤਬਕ ਵੇਖੇ ਥਾਉਂ ਥਾਈਂਆ। ਚੌਦਾਂ ਲੋਕ ਖੋਲ੍ਹ ਕਵਾੜ, ਦਰ ਦਰ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸੰਤ ਸੁਹੇਲੇ ਦੇਵੇ ਵਰ, ਗੁਰ ਚੇਲੇ ਏਕਾ ਘਰ ਬਹਾਈਆ। ਖ਼ਾਹਸ਼ ਅੰਦਰ ਹੋਵੇ ਖ਼ਾਹਸ਼, ਖ਼ੁਸ਼ੀ ਖ਼ੁਸ਼ੀ ਨਾਲ ਮਿਲਾਇੰਦਾ। ਰਵਦਾਸ ਪਿਛੇ ਹੋਇਆ ਦਾਸ, ਲੇਖਾ ਚੁਮਿਆਰ ਹੱਥ ਫੜਾਇੰਦਾ। ਜਿਸ ਦਾ ਮਿੱਤਰ ਕਮਲਾਪਾਤ, ਦੂਜਾ ਸੰਗ ਨਾ ਕੋਇ ਜਣਾਇੰਦਾ। ਭਗਤਾਂ ਪਿਛੇ ਹਰਿ ਜੂ ਆਪਣਾ ਕਰੇ ਘਾਤ, ਘਾਉ ਆਪਣੇ ਆਪ ਲਗਾਇੰਦਾ। ਜਨ ਭਗਤਾਂ ਉਤਮ ਕਰੇ ਜ਼ਾਤ, ਆਪਣੀ ਜ਼ਾਤ ਨਾ ਕੋਇ ਵਖਾਇੰਦਾ। ਪਿਛੋਂ ਲਿਖੀ ਰਹਿ ਜਾਏ ਬਾਤ, ਅੱਗੇ ਹੋ ਦਰਸ ਕੋਇ ਨਾ ਪਾਇੰਦਾ। ਚਲ ਕੇ ਆਇਆ ਆਪਣੇ ਘਾਟ, ਪਿਛਲਾ ਘਾਟਾ ਪੂਰ ਕਰਾਇੰਦਾ। ਜਿਸ

ਤੰਦ ਵਿਚੋਂ ਕਸੀਰਾ ਦਿਤੀ ਦਾਤ, ਸੋ ਤੰਦ ਤੰਦ ਵੇਖ ਵਖਾਇੰਦਾ। ਦੋਹਾਂ ਹੋਰ ਮਿਲ ਕੇ ਫੇਰ ਬਣੇ ਜਮਾਤ, ਅਗਲਾ ਫੇਰ ਭੇਵ ਸਮਝਾਇੰਦਾ। ਕਰੇ ਖੇਲ ਪੁਰਖ ਅਬਿਨਾਸ਼, ਪੂਰਬ ਲਹਿਣਾ ਵੇਖ ਵਖਾਇੰਦਾ। ਆਦਿ ਜੁਗਾਦਿ ਜੁਗ ਜੁਗ ਇਕੋ ਦੇਵੇ ਸੱਚਾ ਸਾਥ, ਸੰਤਾਂ ਸਾਥੀ ਆਪ ਵਖਾਇੰਦਾ। ਜਿਸ ਰਵਦਾਸ ਰਖਾਈ ਪਾਤ, ਸੋ ਰਵਦਾਸ ਪਤ ਪਤ ਨਾਲ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਕੀ ਪੌੜੀ ਲਹਿਰ, ਅੰਦਰ ਵੜ ਵੜ ਕਰੇ ਸੈਰ, ਸੈਰਗਾਹ ਇਕੋ ਇਕ ਜਣਾਇੰਦਾ। ਸੈਰਗਾਹ ਸੂਰਾ ਸਰਬੰਗਣ, ਜਲ ਜਲਧਾਰ ਆਪ ਜਣਾਈਆ। ਕਸੀਰੇ ਉਤੋਂ ਦਿਤਾ ਕੰਗਣ, ਕਾਂਗ ਆਪਣੇ ਨਾਮ ਚੜ੍ਹਾਈਆ। ਜੇ ਕੋਈ ਹੁਣ ਜਾਵੇ ਮੰਗਣ, ਅੱਗੋਂ ਹੱਥ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ ਜਨ ਭਗਤਾਂ ਸੰਗ ਆਪਣਾ ਖੇਲ ਰਚਾਈਆ। ਭਗਤਾਂ ਨਾਲ ਖੇਲੇ ਲੁਕਣਮੀਚੀ, ਮਚਲਾ ਹੋ ਹੋ ਖੇਲ ਕਰਾਇੰਦਾ। ਨਾ ਕੋਈ ਵੇਖੇ ਜ਼ਾਤ ਊਚ ਨੀਚੀ, ਨੀਚਾਂ ਅੰਦਰ ਡੇਰਾ ਲਾਇੰਦਾ। ਆਤਮ ਪਰਮਾਤਮ ਗੰਢ ਆਪਣੀ ਹੱਥੀਂ ਪੀਚੀ, ਨਾ ਕੋਈ ਖੋਲ੍ਹ ਖੁਲ੍ਹਾਇੰਦਾ। ਰਵਿਦਾਸ ਉਂਗਲੀ ਵਟ ਚੜ੍ਹਾਇਆ ਨਿਕੀ ਚੀਚੀ, ਪਾਹਣਾ ਖਿਚ ਸੇਵ ਕਮਾਇੰਦਾ। ਅੰਤਮ ਪ੍ਰਭੂ ਵੇਖਣ ਆਇਆ ਬਾਗ਼ੀਚੀ, ਫੁਲ ਫਲਵਾੜੀ ਫੋਲ ਫੁਲਾਇੰਦਾ। ਗੁਰਮੁਖ ਆਤਮ ਪ੍ਰੇਮ ਪਿਆਰ ਦੀ ਨੀਕਨ ਨੀਕੀ, ਮਨ ਮਨਸਾ ਨਾ ਕੋਇ ਵਖਾਇੰਦਾ। ਸਭ ਨੂੰ ਦੇਂਦਾ ਪਿਛਲੀ ਕੀਤੀ, ਪਿਛਲਾ ਲੇਖਾ ਭੁੱਲ ਕਦੇ ਨਾ ਜਾਇੰਦਾ। ਜਿਸ ਰਵਿਦਾਸ ਨਾਲ ਲਾਈ ਪ੍ਰੀਤੀ, ਤਿਸ ਰਵਿਦਾਸ ਦਾਸ ਆਪਣੇ ਨਾਲ ਮਿਲਾਇੰਦਾ। ਜੇ ਕੋਈ ਪੁਛੇ ਪਿਛਲੀ ਬੀਤੀ, ਬਨਾਰਸ ਥੇਟਾ ਭੇਵ ਖੁਲ੍ਹਾਇੰਦਾ । ਜਾਣੇ ਖੇਲ ਜੀਅ ਜੀ ਕੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਣ ਸੇਵਕ ਸੇਵ ਆਪ ਕਮਾਇੰਦਾ। ਪ੍ਰਸਾਦਿ ਅੰਦਰ ਪ੍ਰਸਾਦਿ, ਪਰਮ ਪੁਰਖ ਰਸ ਭਰਾਈਆ। ਆਤਮ ਅੰਦਰ ਪਰਮਾਤਮ ਨਾਦ, ਸਚ ਸੰਦੇਸ਼ ਰਿਹਾ ਸੁਣਾਈਆ। ਯਾਦ ਅੰਦਰ ਯਾਦ, ਯਾਦਾਸਤ ਇਕ ਸਮਝਾਈਆ। ਲੇਖਾ ਲੇਖ ਬੋਧ ਅਗਾਧ, ਲਿਖ ਲਿਖ ਸਕੇ ਨਾ ਕੋਇ ਮੁਕਾਈਆ। ਮੇਲ ਮਿਲਾਵਾ ਮਾਧਵ ਮਾਧ, ਮੋਹਨ ਮੋਹਨੀ ਰੂਪ ਖੇਲ ਕਰਾਈਆ। ਇਕ ਦੂਜੇ ਦੀ ਸੁਣ ਫ਼ਰਿਯਾਦ, ਫ਼ਰਮਾਂਬਰਦਾਰ ਫੇਰਾ ਪਾਈਆ। ਸਤਿ ਪ੍ਰਸਾਦਿ ਸਾਚੀ ਦਾਦ, ਦਸਤ ਦਸਤ ਹੱਥ ਵਡਿਆਈਆ। ਹਰਿ ਜੂ ਰੀਤੀ ਜੁਗਾਦਿ ਆਦਿ, ਜੁਗ ਜੁਗ ਵੇਖ ਵਖਾਈਆ। ਮਿਲੇ ਸਚ ਸੱਚਾ ਸਵਾਦ, ਆਪਣੀ ਸੁਧ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰਾਸਦਿ ਗੁਰ ਪ੍ਰਸਾਦਿ ਝੋਲੀ ਪਾਈਆ। ਨਾਲੇ ਖਾਵਾਂਗੇ ਨਾਲੇ ਹੱਸਾਂਗੇ। ਸ੍ਰਿਸ਼ਟ ਸਬਾਈ ਦੱਸਾਂਗੇ। ਅੰਦਰ ਵੜ ਵੜ ਵਸਾਂਗੇ। ਦਾਈ ਸਦਾ ਲਾਵੇ ਦਾ, ਅਚਰਜ ਖੇਲ ਰਚਾਈਆ। ਭਗਤ ਭਗਵਾਨ ਦਾ ਕਦੇ ਨਾ ਕਰੇ ਵਸਾਹ, ਅਛਲ ਛਲਧਾਰੀ ਆਦਿ ਜੁਗਾਦਿ ਅਛਲ ਛਲ ਆਪਣਾ ਵੇਸ ਵਟਾਈਆ। ਦੂਸਰਿਆਂ ਦੱਸਦਾ ਰਿਹਾ ਰਾਹ, ਇਸ਼ਾਰਿਆਂ ਨਾਲ ਸਮਝਾਈਆ। ਵੇਦ ਪੁਰਾਨ ਸ਼ਾਸਤਰ ਸਿਮਰਤ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਲੇਖ ਦਿਤਾ ਲਿਖਾ, ਕਲਮ ਸ਼ਾਹੀ ਦੇ ਵਡਿਆਈਆ। ਆਪ ਬੈਠਾ ਰਿਹਾ ਮੁਖ ਛੁਪਾ, ਸਚਖੰਡ ਆਪਣਾ ਡੇਰਾ ਲਾਈਆ। ਉਚੀ ਕੂਕ ਕਹੇ ਕਬੀਰ ਜੋਲਾਹ, ਵੇਖੋ ਭਗਤੋ ਹਰਿ ਜੂ ਸਾਡਾ ਕੀ ਕੀ ਹਾਲ ਕਰਾਈਆ। ਪੁਠੀਆਂ ਖੱਲਾਂ ਦਏ ਲੁਹਾ, ਜਲ ਵਿਚ ਦਏ ਡੁਬਾ, ਹੁਕਮੀ ਆਪਣਾ ਹੁਕਮ ਨਾ ਕੋਇ ਪਰਤਾਈਆ। ਅਸੀਂ ਮੰਨਦੇ ਰਹੇ ਰਜ਼ਾ, ਭਾਣੇ ਵਿਚ ਸੀਸ ਝੁਕਾਈਆ। ਮੈਂ ਇਕੋ ਵਾਰ ਦੇਵਾਂ ਇਕ ਸਦਾ, ਸਾਚਾ ਹੁਕਮ ਜਣਾਈਆ। ਜੇ

ਮੁੜ ਕੇ ਆਵੇ ਫੇਰ ਖ਼ੁਦਾ, ਫ਼ਤਵਾ ਸਭ ਦੇ ਉਤੇ ਲਾਈਆ। ਤੁਸਾਂ ਪਹਿਲੋਂ ਲੌਣਾ ਉਹਨੂੰ ਦਾਅ, ਸਾਚੀ ਰੀਤ ਦਿਆਂ ਜਣਾਈਆ। ਫੇਰ ਆਪੇ ਤੁਹਾਡੇ ਉਤੋਂ ਹੋਏ ਫਿਦਾ, ਫ਼ਿਤਰਤ ਆਪਣੀ ਦਏ ਜਣਾਈਆ। ਰਾਹ ਦੱਸੇ ਇਕੋ ਸਿਧਾ, ਆਤਮ ਪਰਮਾਤਮ ਲਏ ਮਿਲਾਈਆ। ਪਾਰਬ੍ਰਹਮ ਬ੍ਰਹਮ ਮਿਲ ਕੇ ਪਾਓ ਗਿੱਧਾ, ਘਰ ਸਾਚੇ ਵੱਜੇ ਵਧਾਈਆ। ਖਾਣਾ ਪੀਣਾ ਇਕੋ ਥਾਂ ਰਿਧਾ, ਇਕੋ ਤਸ਼ਤਰੀ ਰਿਹਾ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦਾਓ ਭਗਤਾਂ ਆਪ ਸਿਖਾਈਆ। ਵੇਖੋ ਹੋਇਆ ਜਗਤ ਦੰਗਲ, ਦਗ਼ਾ ਸਭ ਦੇ ਨਾਲ ਕਮਾਇੰਦਾ। ਅੰਦਰ ਵੜ ਕੇ ਕਰੇ ਮੰਗਲ, ਭੇਵ ਅਭੇਦ ਖੁਲ੍ਹਾਇੰਦਾ। ਕੂੜੀ ਕਿਰਿਆ ਤੋੜੇ ਸੰਗਲ, ਸਾਖਿਆਤ, ਰੂਪ ਦਰਸਾਇੰਦਾ। ਜਗਤ ਸ਼ਹਾਦਤ ਜਲ ਇਕੱਠਾ ਕੀਤਾ ਨੰਗਲ, ਗੁਰਮੁਖ ਅੰਦਰ ਆਤਮ ਤਾਲ ਵਹਾਇੰਦਾ। ਹਰਿਜਨ ਕਿਤੇ ਨਾ ਜਾਏ ਮੰਗਣ, ਘਰ ਬੈਠਿਆਂ ਵਸਤ ਪੁਚਾਇੰਦਾ। ਅੱਠੇ ਪਹਿਰ ਨਾਮ ਰੰਗਣ, ਬਿਨ ਰੰਗਿਆਂ ਰੰਗ ਚੜ੍ਹਾਇੰਦਾ। ਜਿਸ ਰਵਿਦਾਸ ਠੱਗਿਆ ਕੰਗਣ, ਤਿਸ ਠੱਗ ਲੇਖਾ ਪਾਇੰਦਾ। ਗ਼ਰੀਬ ਨਿਮਾਣਿਆਂ ਹਰਿ ਜੂ ਆਪੇ ਆਏ ਪਾਹਣਾ ਗੰਢਣ, ਬਣ ਸੇਵਕ ਸੇਵ ਕਮਾਇੰਦਾ। ਮਸਤਕ ਟਿੱਕਾ ਲਾਏ ਚੰਦਨ, ਚੌਦਾਂ ਰਤਨ ਮੁਖ ਸ਼ਰਮਾਇੰਦਾ। ਜਨ ਭਗਤਾਂ ਦੋਏ ਜੋੜ ਕਰੇ ਬੰਦਨ, ਬੰਦਗੀ ਆਪਣੀ ਝੋਲੀ ਪਾਇੰਦਾ। ਇਕੋ ਡੋਰ ਇਕੋ ਤੰਦਨ, ਭਗਤ ਭਗਵਾਨ ਖੇਲ ਕਰਾਇੰਦਾ। ਸੂਰਬੀਰ ਸਦਾ ਬਖ਼ਸ਼ੰਦਨ, ਬਖ਼ਸ਼ਿਸ਼ ਸੰਤਾਂ ਹੱਥ ਫੜਾਇੰਦਾ। ਜਨਮ ਕਰਮ ਪੂਰਬ ਦੀ ਟੁੱਟੀ ਆਏ ਗੰਢਣ, ਗੰਢ ਆਪਣੇ ਨਾਮ ਪਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨੀ ਕਰਤਾ ਵੇਖ ਵਖਾਇੰਦਾ।

੧੩ ਮੱਘਰ ੨੦੧੯ ਬਿਕਰਮੀ ਸੁੰਦਰ ਸਿੰਘ ਦੇ ਗ੍ਰਹਿ ਪਿੰਡ ਰੋਸੇ ਜ਼ਿਲਾ ਗੁਰਦਾਸਪੁਰ

ਸਮੇਂ ਅੰਦਰ ਖੇਲ ਅਪਾਰ, ਆਦਿ ਜੁਗਾਦਿ ਹਰਿ ਕਰਾਇੰਦਾ। ਸਮੇਂ ਅੰਦਰ ਗੁਰ ਅਵਤਾਰ, ਪੀਰ ਪੈਗ਼ੰਬਰ ਸੇਵਾ ਲਾਇੰਦਾ। ਸਮੇਂ ਅੰਦਰ ਵੇਦ ਚਾਰ, ਸ਼ਾਸਤਰ ਸਿਮਰਤ ਰਾਹ ਚਲਾਇੰਦਾ। ਸਮੇਂ ਅੰਦਰ ਖੋਲ੍ਹ ਕਵਾੜ, ਖਾਣੀ ਬਾਣੀ ਵੰਡ ਵੰਡਾਇੰਦਾ। ਸਮੇਂ ਅੰਦਰ ਬੋਲ ਜੈਕਾਰ, ਨਾਉਂ ਨਿਰੰਕਾਰਾ ਆਪ ਦ੍ਰਿੜਾਇੰਦਾ। ਸਮੇਂ ਅੰਦਰ ਹੁਕਮਰਾਨ, ਧੁਰ ਫ਼ਰਮਾਣਾ ਹੁਕਮ ਜਣਾਇੰਦਾ। ਸਮੇਂ ਅੰਦਰ ਨੌਜਵਾਨ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਸਮੇਂ ਅੰਦਰ ਖੜਗ ਖੰਡਾ ਖਿਚ ਕਿਰਪਾਨ, ਦੋ ਜਹਾਨਾਂ ਵੇਖ ਵਖਾਇੰਦਾ। ਸਮੇਂ ਅੰਦਰ ਬ੍ਰਹਿਮੰਡ ਖੰਡ ਜੇਰਜ ਅੰਡ ਉਤਭੁਜ ਸੇਤਜ ਵੇਖੇ ਆਣ, ਲੱਖ ਚੁਰਾਸੀ ਫੋਲ ਫੁਲਾਇੰਦਾ। ਸਮੇਂ ਅੰਦਰ ਜੁਗ ਚੌਕੜੀ ਮੰਨੇ ਆਪਣਾ ਭਾਣ, ਸਦ ਭਾਣੇ ਵਿਚ ਰਹਾਇੰਦਾ। ਸਮੇਂ ਅੰਦਰ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਲੇਖਾ ਜਾਣੇ ਜੀਵ ਜਹਾਨ, ਆਤਮ ਪਰਮਾਤਮ ਖੋਜ ਖੁਜਾਇੰਦਾ। ਸਮੇਂ ਅੰਦਰ ਸ਼ਬਦ ਅਗੰਮੀ ਚੜ੍ਹੇ ਬਬਾਣ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਪਾਰ ਕਰਾਇੰਦਾ। ਸਮੇਂ ਅੰਦਰ ਭਗਤ ਭਗਵਾਨ ਦੇਵੇ ਦਾਨ, ਬ੍ਰਹਮ ਪਾਰਬ੍ਰਹਮ ਮਿਲਾਇੰਦਾ। ਸਮੇਂ ਅੰਦਰ ਬਣ ਅਞਾਣ, ਗ਼ਫ਼ਲਤ ਆਪਣੀ ਸਭ ਤੇ ਪਾਇੰਦਾ। ਸਮੇਂ ਅੰਦਰ ਲੇਖਾ ਜਾਣ ਜ਼ਿਮੀ ਅਸਮਾਨ, ਲੋਕ ਪਰਲੋਕ ਖੋਜ ਖੁਜਾਇੰਦਾ। ਸਮੇਂ ਅੰਦਰ ਚੌਦਾਂ ਲੋਕ ਖੋਲ੍ਹ ਦੁਕਾਨ, ਚੌਦਾਂ ਤਬਕ ਹੱਟ ਚਲਾਇੰਦਾ। ਸਮੇਂ ਅੰਦਰ ਦੇ ਗਿਆਨ, ਗੁਰ ਉਪਦੇਸ਼ ਗੁਰ ਮੰਤਰ ਨਾਮ ਦ੍ਰਿੜਾਇੰਦਾ। ਸਮੇਂ ਅੰਦਰ ਕਰ ਕਲਿਆਣ, ਜੁਗ

ਜੁਗ ਆਪਣੀ ਝੋਲੀ ਪਾਇੰਦਾ। ਸਮੇਂ ਅੰਦਰ ਸ੍ਰਿਸ਼ਟ ਸਬਾਈ ਦੇਵੇ ਬ੍ਰਹਮ ਗਿਆਨ, ਬ੍ਰਹਮ ਗਿਆਤਾ ਪੁਰਖ ਬਿਧਾਤਾ ਪਾਰਬ੍ਰਹਮ ਆਪਣਾ ਭੇਵ ਚੁਕਾਇੰਦਾ। ਸਮੇਂ ਅੰਦਰ ਮੇਟੇ ਅੰਧੇਰੀ ਰਾਤਾ, ਸਮੇਂ ਅੰਦਰ ਸਾਚਾ ਚੰਦ ਚੜ੍ਹਾਇੰਦਾ। ਸਮੇਂ ਅੰਦਰ ਲੱਖ ਚੁਰਾਸੀ ਜੀਵ ਜਨਮ ਦਵਾਏ ਘਰ ਪਿਤਾ ਮਾਤਾ, ਗੋਦੀ ਗੋਦ ਗੋਦ ਬਹਾਇੰਦਾ। ਸਮੇਂ ਅੰਦਰ ਬੋਧ ਅਗਾਧ ਸੁਣਾਏ ਗਾਥਾ, ਏਕਾ ਮੰਤਰ ਨਾਮ ਦ੍ਰਿੜਾਇੰਦਾ। ਸਮੇਂ ਅੰਦਰ ਜੀਵਣ ਜੁਗਤ ਬੰਧਾਏ ਨਾਤਾ, ਸਾਕ ਸੱਜਣ ਸੈਣ ਰੂਪ ਵਟਾਇੰਦਾ। ਸਮੇਂ ਅੰਦਰ ਵੰਡ ਵੰਡਾਏ ਜ਼ਾਤਾਂ ਪਾਤਾਂ, ਦੀਨ ਮਜ਼੍ਹਬ ਨਾਉਂ ਧਰਾਇੰਦਾ। ਸਮੇਂ ਅੰਦਰ ਨੌਂ ਖੰਡ ਪ੍ਰਿਥਮੀ ਸਤ ਦੀਪ ਵੇਖੇ ਖੇਲ ਤਮਾਸ਼ਾ, ਗੁਰ ਅਵਤਾਰ ਪੀਰ ਪੈਗ਼ੰਬਰ ਸੇਵਾ ਲਾਇੰਦਾ। ਸਮੇਂ ਅੰਦਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਸਮਾਂ ਆਪਣੇ ਹੱਥ ਰਖਾਇੰਦਾ। ਸਾਚਾ ਸਮਾਂ ਰਿਹਾ ਬੀਤ, ਜੁਗ ਚੌਕੜੀ ਦਏ ਦੁਹਾਈਆ। ਥਿਰ ਰਿਹਾ ਨਾ ਕੋਇ ਅਤੀਤ, ਕਲਜੁਗ ਤ੍ਰੇਤਾ ਦੁਆਪਰ ਸਤਿਜੁਗ ਕੋਟਨ ਵਾਰ ਫੇਰਾ ਗਏ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਗਾ ਗਾ ਗਏ ਢੋਲਾ ਗੀਤ, ਰਾਹ ਮੰਦਰ ਮਸਜਿਦ ਸ਼ਿਵਦੁਆਲ ਮਸੀਤ ਸਮਝਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਲੱਖ ਚੁਰਾਸੀ ਪਰਖਣਹਾਰਾ ਨੀਤ, ਸਾਚੇ ਤਖ਼ਤ ਬੈਠਾ ਸੱਚਾ ਮਾਹੀਆ। ਕਲਜੁਗ ਅੰਤਮ ਖੇਲ ਕਰੇ ਅਨਡੀਠ, ਵੇਦ ਕਤੇਬ ਭੇਵ ਨਾ ਆਈਆ। ਜਿਸ ਦਾ ਨਾਨਕ ਗੋਬਿੰਦ ਗੌਂਦੇ ਗਏ ਗੀਤ, ਈਸਾ ਮੂਸਾ ਮੁਹੰਮਦ ਬੈਠੇ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਸਾਹਿਬ ਸੁਲਤਾਨ ਸਚਖੰਡ ਨਿਵਾਸੀ ਹੁਕਮਰਾਨ, ਹੁਕਮੇ ਅੰਦਰ ਸਮਾਂ ਰਿਹਾ ਜਣਾਈਆ। ਹੁਕਮੇ ਅੰਦਰ ਸਚ ਜਣਾ, ਲੱਖ ਚੁਰਾਸੀ ਭੇਵ ਖੁਲਾਇੰਦਾ। ਹਰਿ ਜੂ ਭਾਣਾ ਰਿਹਾ ਵਰਤਾ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਵੇਦ ਵਿਆਸਾ ਗਿਆ ਲਿਖਾ, ਪੂਤ ਸਪੂਤਾ ਬ੍ਰਹਿਮਣ ਗੌੜਾ ਉਚੇ ਟਿੱਲੇ ਪਰਬਤ ਡੇਰਾ ਲਾਇੰਦਾ। ਈਸਾ ਰਿਹਾ ਧਿਆਨ ਲਗਾ, ਪਰਵਰਦਿਗਾਰ ਮੇਰਾ ਖ਼ੁਦਾ, ਆਪਣਾ ਪੂਤ ਸੰਗ ਨਿਭਾਇੰਦਾ। ਮੁਹੰਮਦ ਚਰਨ ਧੂੜੀ ਮਸਤਕ ਟਿੱਕਾ ਰਿਹਾ ਲਾ, ਮੇਰਾ ਅਮਾਮ ਸਿਰ ਮੇਰੇ ਹੱਥ ਟਿਕਾਇੰਦਾ। ਨਾਨਕ ਨਿਰਗੁਣ ਬੇਪਰਵਾਹ ਰਿਹਾ ਜਣਾ, ਨਿਹਕਲੰਕ ਏਕਾ ਡੰਕ ਸੁਣਾਇੰਦਾ। ਗੋਬਿੰਦ ਸ੍ਰਿਸ਼ਟ ਸਬਾਈ ਗਿਆ ਸਮਝਾ, ਪੁਰਖ ਅਕਾਲ ਆਵੇ ਬੇਪਰਵਾਹ, ਸੰਬਲ ਆਪਣਾ ਡੇਰਾ ਲਾਇੰਦਾ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਲਹਿਣਾ ਦੇਣਾ ਦਏ ਮੁਕਾ, ਪੂਰਬ ਲੇਖਾ ਵੇਖ ਵਖਾਇੰਦਾ। ਕਲਜੁਗ ਮੇਟੇ ਰੈਣ ਅੰਧੇਰੀ ਛਾ, ਸਤਿਜੁਗ ਸਾਚਾ ਚੰਦ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸਮਾਂ ਆਪ ਸਮਝਾਇੰਦਾ। ਸਾਚਾ ਸਮਾਂ ਲਓ ਤੱਕ, ਹਰਿ ਨੇਤਰ ਰਿਹਾ ਤਕਾਈਆ। ਕਲਜੁਗ ਅੰਤਮ ਗਿਆ ਥੱਕ, ਕੂੜੀ ਕਿਰਿਆ ਸੰਗ ਰਖਾਈਆ। ਖ਼ਾਲੀ ਦਿਸੇ ਮਦੀਨਾ ਮੱਕ, ਹੁਜਰਾ ਹੱਜ ਨਾ ਕੋਇ ਵਖਾਈਆ। ਮਾਇਆ ਮਮਤਾ ਹਉਮੇ ਹੰਗਤਾ ਕਾਮ ਕਰੋਧ ਲੋਭ ਮੋਹ ਹੰਕਾਰ ਬੂਟਾ ਗਿਆ ਪੱਕ, ਫਲ ਇਕੋ ਵਾਰ ਝੜਾਈਆ । ਹਰਿ ਕਾ ਭਾਣਾ ਕੋਈ ਨਾ ਸਕੇ ਡੱਕ, ਗੁਰ ਅਵਤਾਰ ਪੀਰ ਪੈਗ਼ੰਬਰ ਬੈਠੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਮਾਂ ਸਮੇਂ ਨਾਲ ਟਕਰਾਈਆ। ਸਮਾਂ ਸਮਾਂ ਹੋਏ ਬਲਵਾਨ, ਵਡ ਬਲਵਾਨ ਆਪ ਜਣਾਇੰਦਾ। ਧਰਨੀ ਰਹੇ ਨਾ ਕੋਇ ਨਿਸ਼ਾਨ, ਧਵਲ ਖੇੜਾ ਨਾ ਕੋਇ ਵਸਾਇੰਦਾ। ਨਾਤਾ ਟੁੱਟੇ ਬੇਈਮਾਨ, ਕੂੜੀ ਵੰਡ ਨਾ ਕੋਇ ਵੰਡਾਇੰਦਾ। ਖੇਲੇ ਖੇਲ ਸ੍ਰੀ ਭਗਵਾਨ, ਖੇਲਣਹਾਰਾ ਦਿਸ ਨਾ ਆਇੰਦਾ। ਨੌਂ ਖੰਡ ਪ੍ਰਿਥਮੀ ਕਰੇ ਵੈਰਾਨ, ਸੱਤਾਂ ਦੀਪਾਂ ਫੇਰਾ ਪਾਇੰਦਾ। ਗੁਰਮੁਖ ਸਾਚੇ ਕਰੇ ਪਰਵਾਨ,

ਜਿਸ ਜਨ ਆਪਣੀ ਬੂਝ ਬੁਝਾਇੰਦਾ। ਸੰਤਾਂ ਦੇਵੇ ਨਾਮ ਦਾਨ, ਆਤਮ ਨਿਧਾਨ ਵੇਖ ਵਖਾਇੰਦਾ। ਭਗਤ ਭਗਵਾਨ ਦੇਵੇ ਮਾਣ, ਦਰਗਾਹ ਸਾਚੀ ਰੰਗ ਰੰਗਾਇੰਦਾ। ਕੂੜੀ ਕਿਰਿਆ ਮਿਟੇ ਨਿਸ਼ਾਨ, ਸਚ ਸੁੱਚ ਆਪ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਮਾਂ ਸ੍ਰਿਸ਼ਟ ਸਬਾਈ ਵਿਚ ਵਖਾਇੰਦਾ। ਸ੍ਰਿਸ਼ਟ ਸਬਾਈ ਵੇਖੇ ਸਮਾਂ, ਸੰਮਨ ਸਭ ਦੇ ਰਿਹਾ ਕਢਾਈਆ। ਨਾਤਾ ਤੁਟੇ ਪੁਤਰਾਂ ਅੰਮਾਂ, ਅਮੜੀ ਗੋਦ ਨਾ ਕੋਇ ਸੁਹਾਈਆ। ਜੀਵ ਜੰਤ ਨੇਤਰ ਰੋਵਣ ਛੰਮ ਛੰਮਾ, ਧੀਰਜ ਧੀਰ ਨਾ ਕੋਇ ਰਖਾਈਆ। ਦੀਨ ਮਜ਼੍ਹਬ ਟੁੱਟੇ ਬੰਨਾਂ, ਸ਼ਰਅ ਸ਼ਰੀਅਤ ਕਰੇ ਲੜਾਈਆ। ਕਲਜੁਗ ਜੀਵ ਆਤਮ ਅੰਨਾ, ਹਰਿ ਕਾ ਭੇਵ ਨਾ ਜਾਣੇ ਰਾਈਆ। ਗੁਰਮੁਖ ਵਿਰਲੇ ਭਾਣਾ ਮੰਨਾ, ਤਿਸ ਸਮਾਂ ਨੇੜ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਮੇਂ ਅੰਦਰ ਲੱਖ ਚੁਰਾਸੀ ਗੇੜਾ ਰਿਹਾ ਦਵਾਈਆ। ਸਮੇਂ ਅੰਦਰ ਦੇਵੇ ਗੇੜਾ, ਗੇੜਾ ਆਪਣੇ ਹੱਥ ਰਖਾਇੰਦਾ। ਨੌਂ ਖੰਡ ਪ੍ਰਿਥਮੀ ਪਏ ਝੇੜਾ, ਘਰ ਘਰ ਅਗਨੀ ਅੱਗ ਲਗਾਇੰਦਾ। ਨੌਂ ਖੰਡ ਪ੍ਰਿਥਮੀ ਖੁਲ੍ਹਾ ਹੋਏ ਵੇਹੜਾ, ਛੱਪਰ ਛੰਨ ਨਾ ਕੋਇ ਛੁਹਾਇੰਦਾ। ਕਲਜੁਗ ਅੰਤਮ ਕਰੇ ਹੱਕ ਨਬੇੜਾ, ਹੱਕ ਹਕੀਕਤ ਵੇਖ ਵਖਾਇੰਦਾ। ਪਾਰਬ੍ਰਹਮ ਅਬਿਨਾਸ਼ੀ ਕਰਤਾ ਅੰਤ ਨਾ ਲਾਏ ਦੇਰਾ, ਨੇਰਨ ਨੇਰਾ ਵਕਤ ਲਿਆਇੰਦਾ। ਵੀਹ ਸੌ ਵੀਹ ਬਿਕਰਮੀ ਪਾਏ ਘੇਰਾ, ਸ਼ਬਦ ਡੋਰੀ ਤੰਦ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਸਮਾਂ ਸਚ ਸੁਲਤਾਨ, ਵੇਖਣਹਾਰਾ ਦੋ ਜਹਾਨ, ਬ੍ਰਹਿਮੰਡਾਂ ਖੰਡਾਂ ਖੋਜ ਖੁਜਾਇੰਦਾ। ਸਾਚੇ ਸਮੇਂ ਦੀ ਰੱਖੋ ਉਡੀਕ, ਵੇਲਾ ਨੇੜੇ ਗਿਆ ਆਈਆ। ਜਿਸ ਦੀ ਗੋਬਿੰਦ ਦੱਸ ਕੇ ਗਿਆ ਤਰੀਕ, ਤਹਿਕੀਕਾਤ ਕਰੇ ਬੇਪਰਵਾਹੀਆ। ਪਰਗਟ ਹੋਵੇ ਲਾਸ਼ਰੀਕ, ਸ਼ਿਰਕਤ ਸਭ ਦੀ ਦਏ ਮਿਟਾਈਆ। ਵੀਹ ਸੌ ਵੀਹ ਬਿਕਰਮੀ ਪੰਦਰਾਂ ਕੱਤਕ ਠੀਕ, ਠੀਕਰ ਸਭ ਦਾ ਭੰਨ ਵਖਾਈਆ। ਅੱਗੇ ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਸਾਰੇ ਗੌਣ ਇਕੋ ਗੀਤ, ਹਿੰਦੂ ਮੁਸਲਮ ਸਿਖ ਈਸਾਈ ਏਕਾ ਰੰਗ ਵਖਾਈਆ। ਨਾਤਾ ਤੁਟੇ ਮੰਦਰ ਮਸੀਤ, ਆਤਮ ਮਿਲੇ ਇਕ ਅਤੀਤ, ਤ੍ਰੈਗੁਣ ਲਹਿਣਾ ਦਏ ਮੁਕਾਈਆ। ਸਮੇਂ ਅੰਦਰ ਗੁਰਮੁਖ ਵਿਰਲਾ ਮਾਣਸ ਜਨਮ ਜਾਏ ਜੀਤ, ਭਰਮੇ ਭੁਲੇ ਸਰਬ ਲੋਕਾਈਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਸਮਾਂ ਕਰੇ ਖ਼ਾਲੀ ਖ਼ੀਸ, ਸਿਰ ਤਾਜ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਮਾਂ ਜਗਤ ਨਾਲ ਪਰਨਾਈਆ। ਰਿਧੀ ਸਿਧੀ ਕੀ ਵਿਚਾਰੀ, ਗੁਰਮੁਖਾਂ ਕੰਮ ਕਿਸੇ ਨਾ ਆਈਆ। ਜਿਨ੍ਹਾਂ ਮਿਲੇ ਜੋਤ ਨਰਾਇਣ ਨਰ ਨਿਰੰਕਾਰੀ, ਏਥੇ ਓਥੇ ਹੋਏ ਸਹਾਈਆ। ਨਾਮ ਖ਼ਜ਼ਾਨਾ ਭਰੇ ਪਟਾਰੀ, ਕਾਇਆ ਮੰਦਰ ਅੰਦਰ ਆਪ ਟਿਕਾਈਆ। ਕਲਜੁਗ ਅੰਤ ਨਾ ਹੋਏ ਖ਼ਵਾਰੀ, ਆਪਣੀ ਗੋਦੀ ਲਏ ਉਠਾਈਆ। ਹਉਮੇ ਹੰਗਤਾ ਕਰੇ ਦੂਰ ਬੀਮਾਰੀ, ਕਾਮ ਕਰੋਧ ਲੋਭ ਮੋਹ ਹੰਕਾਰ ਦਏ ਮਿਟਾਈਆ। ਜਿਸ ਨੇ ਹਰਿ ਸੰਗਤ ਕਰੀ ਪਿਆਰੀ, ਤਿਸ ਹਰਿ ਜੂ ਮਿਲੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਰਿਧੀ ਸਿਧੀ ਗੁਰਮੁਖਾਂ ਚਰਨਾਂ ਹੇਠ ਰਖਾਈਆ। ਨੌਂ ਨਿਧ ਅਠਾਰਾਂ ਸਿਧ, ਗੁਰਮੁਖ ਨੈਣ ਨਾ ਕਦੇ ਤਕਾਇੰਦਾ। ਗੁਰ ਕਾ ਮੰਤਰ ਆਤਮ ਜਾਏ ਵਿਧ, ਪਰਮਾਤਮ ਮੇਲ ਮਿਲਾਇੰਦਾ। ਦੋ ਜਹਾਨਾਂ ਹੋਵਣ ਕਾਰਜ ਸਿਧ, ਅੱਗੇ ਹੋ ਨਾ ਕੋਇ ਅਟਕਾਇੰਦਾ। ਪਾਰ ਲੰਘਣ ਦੀ ਇਕੋ ਬਿਧ, ਪ੍ਰਭ ਚਰਨ ਧਿਆਨ ਲਗਾਇੰਦਾ। ਵੇਖੋ ਕਲਜੁਗ ਅੰਤ ਬੈਠੇ ਨਾ ਰਹਿਣਾ ਕਰ ਕੇ ਜ਼ਿਦ, ਵੇਲਾ ਗਿਆ ਹੱਥ ਨਾ ਆਇੰਦਾ। ਪੁਰਖ

ਅਕਾਲ ਏਥੇ ਓਥੇ ਮਾਤ ਪਿਤ, ਆਪਣੀ ਗੋਦ ਬਹਾਇੰਦਾ। ਜਨ ਭਗਤਾਂ ਕਰੇ ਸਦਾ ਹਿਤ, ਸਿਰ ਆਪਣਾ ਹੱਥ ਟਿਕਾਇੰਦਾ। ਜੁਗ ਜੁਗ ਆਵੇ ਨਿਤ ਨਵਿਤ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਵੇਸ ਵਟਾਇੰਦਾ। ਵਸੇ ਧਾਮ ਆਪ ਅਨਡਿਠ, ਜਗਤ ਨੇਤਰ ਨਜ਼ਰ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਰਿਧੀ ਸਿਧੀ ਜਨ ਭਗਤਾਂ ਦਾਸੀ ਰੂਪ ਵਖਾਇੰਦਾ। ਰਿਧੀ ਸਿਧੀ ਹੋਏ ਦਾਸੀ, ਬਣ ਦਾਸੀ ਸੇਵ ਕਮਾਈਆ। ਜਿਨ੍ਹਾਂ ਮਿਲਿਆ ਪੁਰਖ ਅਬਿਨਾਸ਼ੀ, ਦੂਜਾ ਘਰ ਨਾ ਮੰਗਣ ਜਾਈਆ। ਅੱਠੇ ਪਹਿਰ ਨਿਰਮਲ ਜੋਤ ਨੂਰ ਪਰਕਾਸ਼ੀ, ਅੰਧ ਅੰਧੇਰ ਨਜ਼ਰ ਨਾ ਆਈਆ। ਹਰਿ ਕਾ ਭੇਵ ਨਾ ਜਾਣੇ ਕੋਈ ਪੰਡਤ ਕਾਸ਼ੀ, ਪੜ੍ਹ ਪੜ੍ਹ ਥੱਕੀ ਸਰਬ ਲੋਕਾਈਆ। ਸਤਿਗੁਰ ਪੂਰਾ ਕਰੇ ਬੰਦ ਖ਼ਲਾਸੀ, ਜੋ ਜਨ ਚਰਨ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਾਮ ਵਸਤ ਅਮੋਲਕ ਕਾਇਆ ਗੋਲਕ ਆਪ ਟਿਕਾਈਆ। ਰਿਧੀ ਸਿਧੀ ਮਾਰੇ ਧਾਹ, ਨੇਤਰ ਨੈਣਾਂ ਨੀਰ ਵਹਾਈਆ। ਮੇਰੀ ਗੁਰਮੁਖਾਂ ਅੱਗੇ ਚਲੇ ਕੋਈ ਨਾ ਵਾਹ, ਜਿਨ੍ਹਾਂ ਮਿਲਿਆ ਸਤਿਗੁਰ ਮਾਹੀਆ। ਕਰ ਕਿਰਪਾ ਆਪਣਾ ਨਾਮ ਦਿਤਾ ਦ੍ਰਿੜਾ, ਦ੍ਰਿੜ ਵਿਸ਼ਵਾਸ ਇਕ ਜਣਾਈਆ। ਸਾਹਿਬ ਸੱਚਾ ਬਣਿਆ ਮਲਾਹ, ਬੇੜਾ ਆਪਣੇ ਕੰਧ ਉਠਾਈਆ। ਰਾਏ ਧਰਮ ਦਰ ਦੇਵੇ ਦੁਰਕਾ, ਚਿਤਰ ਗੁਪਤ ਨਾ ਲੇਖ ਵਖਾਈਆ। ਲਾੜੀ ਮੌਤ ਨਾ ਕਰੇ ਨਕਾਹ, ਮੁਖ ਘੁੰਗਟ ਰਹੀ ਪਾਈਆ। ਰਿਧੀ ਸਿਧੀ ਨੈਣ ਰਹੇ ਸ਼ਰਮਾ, ਅੱਖ ਸਕੇ ਨਾ ਅੱਗੇ ਉਠਾਈਆ। ਗੁਰਸਿਖਾਂ ਗੁਰ ਸਤਿਗੁਰ ਪੂਰਾ ਮਿਲਿਆ ਆ, ਆਪ ਆਪਣਾ ਰੰਗ ਵਖਾਈਆ। ਆਤਮ ਸੇਜਾ ਪਲੰਘ ਬੈਠਾ ਡਾਹ, ਸੇਜ ਸੁਹੰਜਣੀ ਰਿਹਾ ਹੰਢਾਈਆ। ਬਿਨ ਹੱਥਾਂ ਪਕੜੇ ਬਾਂਹ, ਆਪ ਆਪਣੇ ਕੰਧ ਉਠਾਈਆ। ਦਰਗਾਹ ਸਾਚੀ ਦੇਵੇ ਥਾਂ, ਸਚਖੰਡ ਵੱਜੇ ਵਧਾਈਆ। ਥਿਰ ਘਰ ਕੁੰਡਾ ਦੇਵੇ ਲਾਹ, ਆਪ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਪਾਰ ਲੰਘਣ ਦਾ ਇਕੋ ਨਾਂ, ਨਾਉਂ ਨਿਰੰਕਾਰਾ ਦਏ ਸਮਝਾਈਆ।

੧੩ ਮੱਘਰ ੨੦੧੯ ਬਿਕਰਮੀ ਪਾਲ ਸਿੰਘ ਦੇ ਗ੍ਰਹਿ ਪਿੰਡ ਸ਼ੋਹਨ ਜ਼ਿਲਾ ਗੁਰਦਾਸਪੁਰ

ਨਨ੍ਹਾ ਨਿੱਕਾ ਤੇਰਾ ਬਾਲ, ਸਤਿਜੁਗ ਇਕ ਧਿਆਨ ਲਗਾਈਆ। ਕਰ ਕਿਰਪਾ ਪ੍ਰਭ ਦੀਨ ਦਿਆਲ, ਮਿਹਰ ਨਜ਼ਰ ਉਠਾਈਆ। ਸਾਚਾ ਮਾਰਗ ਦੇ ਸਿਖਾਲ, ਸਚ ਸਿਖਿਆ ਕਰ ਪੜ੍ਹਾਈਆ। ਬਣ ਵਿਚੋਲਾ ਆਪ ਦਲਾਲ, ਇਕੋ ਓਟ ਰਖਾਈਆ। ਲੇਖਾ ਦੱਸ ਹੱਕ ਹਲਾਲ, ਹਕੀਕਤ ਮਿਲੇ ਵਡਿਆਈਆ। ਕੂੜੀ ਕਿਰਿਆ ਤੋੜ ਜੰਜਾਲ, ਸਚ ਸਚ ਸਮਝਾਈਆ। ਚਾਰ ਵਰਨ ਇਕ ਧਰਮਸਾਲ, ਦਰ ਦਰਵਾਜ਼ਾ ਇਕ ਖੁਲ੍ਹਾਈਆ। ਦੀਪ ਦੀਆ ਇਕੋ ਬਾਲ, ਦੋ ਜਹਾਨ ਕਰ ਰੁਸ਼ਨਾਈਆ । ਨਾਮ ਵਸਤ ਸਚ ਧੰਨ ਮਾਲ, ਲੱਖ ਚੁਰਾਸੀ ਜੀਵ ਵਰਤਾਈਆ। ਗ਼ਰੀਬ ਨਿਮਾਣਿਆਂ ਸੁਣ ਹਾਲ, ਹਲਤ ਪਲਤ ਹੋ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਟਿਕਾਈਆ। ਸਤਿਜੁਗ ਕਹੇ ਮੈਂ ਨਿੱਕਾ ਬੱਚਾ, ਤੇਰੇ ਚਰਨ ਧਿਆਨ ਲਗਾਈਆ। ਇਕੋ ਦੇ ਦੇ ਸਾਚਾ ਸੱਚਾ, ਸਾਚੀ ਵਸਤ ਵਿਚ ਟਿਕਾਈਆ। ਗੁਰਮੁਖ ਕੋਇ ਨਾ ਰਹੇ ਕੱਚਾ, ਕੱਚੀ ਮਾਟੀ ਨਜ਼ਰ ਨਾ ਆਈਆ। ਮੇਰੀ ਮਾਤਾ ਜੋਤ ਅਕਾਲਣ ਬੈਠੀ ਜ਼ੱਚਾ, ਦਿਵਸ ਰੈਣ ਧਿਆਨ ਲਗਾਈਆ। ਜੋਤੀ ਜੋਤ ਸਰੂਪ

ਹਰਿ, ਆਪ ਆਪਣੀ ਕਿਰਪਾ ਕਰ, ਏਕਾ ਗੁਣ ਦਏ ਸਮਝਾਈਆ। ਜੋਤ ਅਕਾਲਣ ਤੇਰੀ ਮਾਂ, ਹਰਿ ਮਮਤਾ ਆਪ ਜਣਾਇੰਦਾ। ਏਕਾ ਰਸ ਰਹੀ ਚੁੰਘਾ, ਸੀਰ ਨਜ਼ਰ ਕਿਸੇ ਨਾ ਆਇੰਦਾ। ਸੋ ਪੁਰਖ ਨਿਰੰਜਣ ਰਿਹਾ ਸਮਝਾ, ਬੇਸਮਝ ਆਪ ਪੜ੍ਹਾਇੰਦਾ। ਲੇਖਾ ਜਾਣੇ ਦੋ ਜਹਾਂ, ਦੋਏ ਦੋਏ ਅੱਖਰ ਰੂਪ ਵਖਾਇੰਦਾ। ਸੋ ਪੁਰਖ ਨਿਰੰਜਣ ਖੇਲ ਰਿਹਾ ਕਰਾ, ਹੰ ਤੇਰਾ ਰੰਗ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਜਣਾਇੰਦਾ। ਜੋਤ ਅਕਾਲਣ ਤੇਰੀ ਮਾਤਾ, ਮਮਤਾ ਇਕੋ ਇਕ ਜਣਾਈਆ। ਸਤਿ ਸਤਿਵਾਦੀ ਦੇਵੇ ਦਾਤਾ, ਦਾਤਾ ਦਾਨੀ ਦਇਆ ਕਮਾਈਆ। ਨਿੱਕੇ ਬਾਲੇ ਪੜ੍ਹਨਾ ਇਕ ਜਮਾਤਾ, ਪੱਟੀ ਇਕੋ ਇਕ ਰਖਾਈਆ। ਇਕੋ ਗਾਈਂ ਸਾਚੀ ਗਾਥਾ, ਸੋਹੰ ਦਏ ਵਡਿਆਈਆ। ਤੇਰਾ ਨਜ਼ਰੀ ਆਏ ਪਾਪਾ, ਮਾਤਾ ਮੱਤ ਦੇ ਸਮਝਾਈਆ। ਆਦਿ ਜੁਗਾਦੀ ਸਾਚਾ ਆਕਾ, ਅਕਲ ਇਕੋ ਇਕ ਵਖਾਈਆ। ਤੂੰ ਮੇਰੀ ਗੋਦੀ ਸੋਹੇਂ ਨਿੱਕਾ ਕਾਕਾ, ਕੁੱਖ ਸੁਲੱਖਣੀ ਮਿਲੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਦੇਣਾ ਜਣਾਈਆ। ਜੋਤ ਅਕਾਲਣ ਤੇਰੀ ਮੱਯਾ, ਘਰ ਸਾਚੇ ਵੇਖ ਵਖਾਈਆ। ਆਪੇ ਪਕੜੇ ਫੜ ਫੜ ਬਹੀਯਾ, ਬਾਹੂ ਆਪਣਾ ਬਲ ਜਣਾਈਆ। ਇਕ ਚੜ੍ਹਾਏ ਸਾਚੀ ਨੱਯਾ, ਨੌਕਾ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਰਿਹਾ ਵਖਾਈਆ। ਜੋਤ ਅਕਾਲਣ ਮਾਤ ਪਿਆਰੀ, ਪਰਮ ਪੁਰਖ ਆਪ ਜਣਾਇੰਦਾ। ਤੇਰੀ ਭਰੇ ਖੇਡਣ ਵਾਲੀ ਸਚ ਪਟਾਰੀ, ਸਾਚੀ ਵੰਡ ਆਪ ਵੰਡਾਇੰਦਾ। ਲੋਕਮਾਤ ਕਰ ਤਿਆਰੀ, ਤ੍ਰੈਗੁਣ ਤੇਰਾ ਰੰਗ ਵਖਾਇੰਦਾ। ਪੰਜ ਤੱਤ ਨਿਭੌਣੀ ਯਾਰੀ, ਯਾਰੀ ਯਾਰਾਂ ਨਾਲ ਜਣਾਇੰਦਾ। ਨੌਂ ਖੰਡ ਪ੍ਰਿਥਮੀ ਵੇਖ ਕਿਆਰੀ, ਲੱਖ ਚੁਰਾਸੀ ਖੇਤੀ ਬੀਜ ਬਿਜਾਇੰਦਾ। ਫੇਰਾ ਮਾਰੀਂ ਵਾਰੋ ਵਾਰੀ, ਚਾਰੇ ਕੂਟਾਂ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਆਪ ਜਣਾਇੰਦਾ। ਮੈਂ ਛੋਟਾ ਬਾਲਾ ਨਿੱਕਾ ਬੱਚਾ, ਬਚਤ ਆਪਣੀ ਰਿਹਾ ਜਣਾਈਆ। ਤੇਰਾ ਹੁਕਮ ਮੰਨਾਂ ਸੱਚਾ, ਸਚ ਸਮਗਰੀ ਝੋਲੀ ਪਾਈਆ। ਨਵ ਨੌਂ ਚਾਰ ਫਿਰਾਂ ਨੱਠਾਂ, ਦਿਵਸ ਰੈਣ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਝੋਲੀ ਖ਼ਾਲੀ ਦੇ ਭਰਾਈਆ। ਪੁਰਖ ਅਬਿਨਾਸ਼ੀ ਹੋ ਦਿਆਲ, ਮਾਤਾ ਸੁਲੱਖਣੀ ਨਾਲ ਰਲਾਇੰਦਾ। ਜੋਤ ਅਕਾਲਣ ਕਰੇ ਪ੍ਰਿਤਪਾਲ, ਪ੍ਰਿਤਪਾਲਕ ਆਪ ਸਮਝਾਇੰਦਾ। ਸਾਚਾ ਮਾਰਗ ਇਕ ਸਿਖਾਲ, ਸਾਚੇ ਧੰਦੇ ਆਪੇ ਲਾਇੰਦਾ। ਮੇਲ ਮਿਲਾਏ ਸ਼ਾਹ ਕੰਗਾਲ, ਕੰਗਾਲ ਸ਼ਾਹ ਰੂਪ ਵਟਾਇੰਦਾ। ਗੋਬਿੰਦ ਸੁਣੇ ਮੁਰੀਦਾਂ ਹਾਲ, ਮੁਰਸ਼ਦ ਆਪਣਾ ਵੇਸ ਵਟਾਇੰਦਾ। ਜਾ ਕੇ ਵੇਖ ਸੱਚੀ ਧਰਮਸਾਲ, ਧਰਮ ਦੁਆਰਾ ਹਰਿ ਜਣਾਇੰਦਾ। ਜਿਥੇ ਹਰਿ ਜੂ ਭਗਤਾਂ ਨਾਲ ਕਰੇ ਵਸਾਲ, ਵਿਸ਼ਵ ਆਪਣਾ ਰਾਹ ਜਣਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦੀ ਦੇ ਦੇ ਗਏ ਮਿਸਾਲ, ਸੋ ਸਭ ਦੀ ਮਿਸਲ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੱਚੇ ਛੋਟੇ ਆਪ ਸਮਝਾਇੰਦਾ। ਬੱਚੇ ਕੱਚੇ ਚੜ੍ਹਿਆ ਚਾਅ, ਚਚਾ ਨਜ਼ਰ ਇਕੋ ਆਈਆ। ਹਰ ਘਟ ਰਚਿਆ ਥਾਂ ਥਾਂ, ਥਾਨ ਥਨੰਤਰ ਰਿਹਾ ਸਮਾਈਆ। ਜਿਧਰ ਵੇਖਾਂ ਪਿਤਾ ਮਾਂ, ਪੁਰਖ ਅਕਾਲ ਗੋਦ ਸੁਹਾਈਆ। ਸਚ ਜਣਾਇਆ ਇਕੋ ਨਾਂ, ਨਾਉਂ ਨਿਰੰਕਾਰਾ ਦਏ ਵਡਿਆਈਆ। ਅੱਖ ਖੋਲ੍ਹ ਵੇਖਿਆ ਜਨ ਭਗਤਾਂ ਪਕੜੀ ਬੈਠਾ ਬਾਂਹ, ਬਾਜ਼ੂ ਆਪਣੇ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਰਿਹਾ ਕਰਾਈਆ।

ਨਿੱਕਾ ਬੱਚਾ ਹੋਏ ਨਨ੍ਹਾ, ਨੈਨਣ ਨੈਣਾਂ ਹਰਿ ਦਰਸਾਇੰਦਾ। ਉਠ ਮੇਰੇ ਲਾਡਲੇ ਚੰਨਾ, ਹਰਿ ਜੂ ਸਾਚਾ ਚੰਦ ਚੜ੍ਹਾਇੰਦਾ। ਜ਼ਾਤ ਪਾਤ ਦੀਨ ਮਜ਼੍ਹਬ ਭੰਨਿਆਂ ਬੰਨਾ, ਗੁਰਮੁਖ ਇਕੋ ਰੰਗ ਵਖਾਇੰਦਾ। ਉਠ ਕੇ ਸੁਣ ਆਪਣਿਆਂ ਕੰਨਾਂ, ਹਰਿ ਭਗਤਾਂ ਆਪ ਪੜ੍ਹਾਇੰਦਾ। ਨਾਮੇ ਪਿਛੇ ਛੁਹਾਈ ਛੰਨਾ, ਜਨ ਭਗਤਾਂ ਪਿਛੇ ਮੰਦਰ ਇਕ ਬਣਾਇੰਦਾ। ਜੁਗ ਚੌਕੜੀ ਫਿਰੇ ਭੰਨਾ, ਬਣ ਪਾਂਧੀ ਪੰਧ ਮੁਕਾਇੰਦਾ। ਲੱਖ ਚੁਰਾਸੀ ਦਿਸੇ ਹਰਿ ਜੂ ਅੰਨਾ, ਅੰਧ ਅੰਧੇਰਾ ਸਰਬ ਵਖਾਇੰਦਾ। ਗੁਰਮੁਖ ਵਿਰਲੇ ਆਤਮ ਮੰਨਾ, ਮਨ ਮਣਕਾ ਆਪ ਭਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚੇ ਚੰਨ ਜਗਾਇੰਦਾ। ਸਤਿਜੁਗ ਚੰਨ ਵੇਖ ਚਾਂਦ, ਹਰਿ ਚਮਕ ਰਿਹਾ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਨ ਚਰਨ ਬਹਾਏ ਬਾਂਧ, ਆਪਣਾ ਹੁਕਮ ਮਨਾਈਆ। ਦੋ ਜਹਾਨ ਵਖਾਏ ਆਂਢ ਗਵਾਂਢ, ਦਾਤਾ ਬੇਪਰਵਾਹੀਆ। ਕਲਜੁਗ ਅੰਤਮ ਵਰਤਿਆ ਸਵਾਂਗ, ਸਵਾਂਗੀ ਆਪਣਾ ਸਾਂਗ ਵਰਤਾਈਆ। ਜੋ ਚਾਹੇ ਸੋ ਲੈਣਾ ਮਾਂਗ, ਦੇਵਣਹਾਰ ਆਪ ਹੋ ਜਾਈਆ। ਚੌਥੇ ਜੁਗ ਪੂਰੀ ਕਰੇ ਤੇਰੀ ਤਾਂਘ, ਤਾਹਨੇ ਮਾਰੇ ਨਾ ਕੋਈ ਲੋਕਾਈਆ। ਸੋਹੰ ਨਾਮ ਚੜ੍ਹਾਏ ਕਾਂਗ, ਲੇਖਾ ਸਭ ਦਾ ਦਏ ਰੁੜ੍ਹਾਈਆ। ਨਾ ਕੋਈ ਰੋਜ਼ਾ ਨਾ ਕੋਈ ਬਾਂਗ, ਮੁਸੱਲਾ ਹੇਠ ਨਾ ਕੋਈ ਵਿਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਨ੍ਹੇ ਕਰੇ ਇਕ ਪੜ੍ਹਾਈਆ। ਨਨ੍ਹੇ ਬੱਚੇ ਵੇਖ ਨੈਣ, ਨੈਣ ਮੁੰਧਾਰੀ ਦਇਆ ਕਮਾਇੰਦਾ। ਰਸਨਾ ਸਕੇ ਨਾ ਕਿਸੇ ਕਹਿਣ, ਕਹਿ ਕਹਿ ਅੰਤ ਨਾ ਕੋਈ ਪਾਇੰਦਾ। ਭਗਤ ਭਗਵਾਨ ਬਣ ਕੇ ਸਾਕ ਸੱਜਣ ਸੈਣ, ਸਗਲਾ ਸੰਗ ਰਖਾਇੰਦਾ। ਕਲਜੁਗ ਅੰਤਮ ਆਇਆ ਲੈਣ, ਲਹਿਣਾ ਦੇਣਾ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਦ੍ਰਿੜਾਇੰਦਾ। ਸਾਚੀ ਸਿਖਿਆ ਪਹਿਲੀ ਪੱਟੀ, ਪਰਵਰਦਿਗਾਰ ਤੇਰੀ ਸੱਚੀ ਭਾਈਆ। ਬਾਲੀ ਬੁੱਧ ਖੱਟੀ ਖੱਟੀ, ਘਾਟਾ ਨਜ਼ਰ ਕੋਈ ਨਾ ਆਈਆ। ਕਲਜੁਗ ਨੈਣਾਂ ਉਤੋਂ ਖੋਲ੍ਹੇ ਪੱਟੀ, ਅੱਖ ਪਰਤੱਖ ਦਏ ਕਰਾਈਆ। ਸੋ ਪੁਰਖ ਚਲਾਏ ਸਾਚੀ ਹੱਟੀ, ਹੰ ਬ੍ਰਹਮ ਵਣਜ ਕਰਾਈਆ। ਕਾਇਆ ਰੰਗਣ ਰੰਗ ਚੜ੍ਹਾਏ ਨਾਮ ਰਤੀ, ਰਤੀ ਰਤ ਦਏ ਸੁਕਾਈਆ। ਚਾਰ ਵਰਨ ਦੇਵੇ ਇਕੋ ਮਤੀ, ਸ਼ੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਰਿਹਾ ਸਮਝਾਈਆ। ਜਨ ਭਗਤਾਂ ਵਾ ਨਾ ਲੱਗੇ ਤੱਤੀ, ਅਗਨੀ ਤੱਤ ਨਾ ਕੋਈ ਤਪਾਈਆ। ਗੁਰਮੁਖ ਵੇਖੇ ਸਾਚੀ ਸਖ਼ੀ, ਹਰਿ ਜੂ ਸੱਚਾ ਮਾਹੀਆ। ਕਰੇ ਵਸੇਰਾ ਬਿਨ ਛੱਪਰ ਛੰਨੀ ਪਖੀ, ਮਹੱਲ ਅਟੱਲ ਨਾ ਕੋਇ ਵਡਿਆਈਆ। ਲੇਖਾ ਜਾਣੇ ਸਰਬ ਪੁਰਖ ਸਮਰਥੀ, ਸਮਰਥ ਆਪਣਾ ਵੇਸ ਵਟਾਈਆ। ਲਹਿਣਾ ਦੇਣਾ ਚੁਕਾਏ ਹੱਥੋ ਹੱਥੀ, ਕਰ ਕਿਰਪਾ ਫੇਰਾ ਪਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ, ਪਾਏ ਨੱਥੀ, ਨਾਮ ਡੋਰੀ ਹੱਥ ਉਠਾਈਆ। ਕਲਜੁਗ ਅੰਤਮ ਤਾਏ ਇਕੋ ਭੱਠੀ, ਨੌਂ ਖੰਡ ਜੀਵ ਰਿਹਾ ਤਪਾਈਆ। ਲੱਖ ਚੁਰਾਸੀ ਏਕਾ ਵਾਰ ਕਰ ਇਕੱਠੀ, ਜਗਤ ਕੜਾਹੇ ਦੇਵੇ ਪਾਈਆ। ਆਪੇ ਹੋਏ ਸਰਬ ਭਖੀ, ਲੱਖ ਚੁਰਾਸੀ ਖਾ ਸ਼ੁਕਰ ਨਾ ਅਜੇ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਜੁਗ ਸਾਚੇ ਦਏ ਸਮਝਾਈਆ। ਸੁਣ ਬੱਚੇ ਆਪਣਾ ਬਚਪਾਨ, ਹਾਲ ਸ਼ਹਿਨਸ਼ਾਹ ਹਰਿ ਜਣਾਇੰਦਾ। ਹਰਿ ਚਰਨ ਬਖ਼ਸ਼ੇ ਇਕ ਧਿਆਨ, ਧਿਆਨ ਧਿਆਨ ਨਾਲ ਮਿਲਾਇੰਦਾ। ਭਗਤਾਂ ਕੋਲੋਂ ਜਾ ਕੇ ਪੁੱਛ ਮੇਰਾ ਗਿਆਨ, ਬਿਨ ਪੜ੍ਹਿਆਂ ਆਪ ਪੜ੍ਹਾਇੰਦਾ। ਸਤਿਜੁਗ ਨਿਉਂ ਨਿਉਂ ਸਯਦਾ ਕਰੇ ਸਲਾਮ, ਬਣ ਬਰਦਾ ਸੀਸ ਝੁਕਾਇੰਦਾ। ਪਰਵਰਦਿਗਾਰ ਦੱਸ ਸਚ ਮੁਕਾਮ,

ਜਿਸ ਮੁਕਾਮ ਤੇਰਾ ਮੁਰੀਦ ਡੇਰਾ ਲਾਇੰਦਾ। ਸ੍ਰੀ ਭਗਵਾਨ ਬੋਲ ਕਹੇ ਬਿਨ ਜ਼ਬਾਨ, ਸਚ ਸੰਦੇਸ਼ਾ ਇਕ ਸੁਣਾਇੰਦਾ। ਭਗਤ ਦੁਆਰਾ ਇਕ ਮਹਾਨ, ਲੇਖਾ ਲਿਖਤ ਵਿਚ ਨਾ ਆਇੰਦਾ। ਓਥੇ ਜਾ ਕੇ ਮੰਗਣਾ ਦਾਨ, ਸਾਚਾ ਮਾਰਗ ਆਪ ਸਮਝਾਇੰਦਾ। ਮੇਰੇ ਭਗਤ ਹੋਣ ਮਿਹਰਵਾਨ, ਭਗਵਨ ਆਪਣਾ ਗੁਣ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪ ਖੁਲ੍ਹਾਇੰਦਾ। ਸਾਚਾ ਭੇਵ ਖੋਲ੍ਹਣਹਾਰਾ, ਖ਼ਾਲਕ ਖ਼ਲਕ ਦਏ ਵਡਿਆਈਆ। ਸਾਚਾ ਤੋਲ ਤੋਲਣਹਾਰਾ, ਤੋਲਾ ਇਕੋ ਬੇਪਰਵਾਹੀਆ। ਲੱਖ ਚੁਰਾਸੀ ਕਾਇਆ ਪਰਦਾ ਫੋਲਣਹਾਰਾ, ਹਰਿ ਘਟ ਵਸੇ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਮਗਰੀ ਸਾਚੀ ਦਾਤ, ਚਰਨ ਕਵਲ ਬੰਧਾਏ ਨਾਤ, ਛੋਟੇ ਬਾਲੇ ਪਤ ਲਏ ਰਾਖ, ਰਾਖੀ ਕਰੇ ਹਰ ਘਟ ਥਾਈਂਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਘਰ ਸਚ ਦਏ ਨਿਵਾਸ, ਸਦਾ ਸੁਹੇਲਾ ਵਸੇ ਪਾਸ, ਪਾਸਾ ਸਭ ਦਾ ਦਏ ਉਲਟਾਈਆ ।