ਪੁਸਤਕਾਲਾਭਾਗ ੧੩

੧੩ ਮੱਘਰ ੨੦੧੯ ਬਿਕਰਮੀ ਗੁਰਮੁਖ ਸਿੰਘ ਦੇ ਘਰ ਪਿੰਡ ਸ਼ੋਹਨ

ਸਤਿ ਸਤਿ ਸਤਿ ਨਰੇਸ਼, ਨਿਹਕਲੰਕ ਵੱਡੀ ਵਡਿਆਈਆ। ਸਤਿ ਸਤਿ ਸਤਿ ਬਣ ਦਰਵੇਸ਼, ਦਰ ਆਏ ਸੀਸ ਝੁਕਾਈਆ। ਸਤਿ ਸਤਿ ਸਤਿ ਪੰਜ ਕਰਨ ਅਦੇਸ, ਧੂੜੀ ਟਿੱਕਾ ਮਸਤਕ ਲਾਈਆ। ਨੌਂ ਨੌਂ ਰਹੇ ਵੇਖ, ਚਾਰ ਚਾਰ ਨੈਣ ਸ਼ਰਮਾਈਆ। ਦੋਏ ਦੋਏ ਨਾ ਚਲੇ ਪੇਸ਼, ਨਿਰਗੁਣ ਸਰਗੁਣ ਵੇਖ ਵਖਾਈਆ। ਪਤਿਪਰਮੇਸ਼ਵਰ ਨਾ ਕੋਈ ਰੂਪ ਰੰਗ ਨਾ ਰੇਖ, ਛੱਪਰ ਛੰਨ ਨਜ਼ਰ ਨਾ ਆਈਆ। ਜੁਗ ਚੌਕੜੀ ਖੇਲਦਾ ਰਿਹਾ ਖੇਡ, ਬ੍ਰਹਿਮੰਡ ਖੰਡ ਫੇਰਾ ਪਾਈਆ। ਆਦਿ ਜੁਗਾਦਿ ਕਿਸੇ ਨਾ ਦੱਸਿਆ ਭੇਤ, ਭੇਵ ਆਪਣੇ ਹੱਥ ਰਖਾਈਆ। ਨੌ ਸੱਤ ਕਰ ਕਰ ਵੇਖੇ ਵੇਂਤ, ਵੰਡੇ ਵੰਡਾਂ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਨਰ ਨਰੇਸ਼ ਸ੍ਰੀ ਭਗਵਾਨਾ, ਨਰ ਹਰਿ ਵੱਡੀ ਵਡਿਆਈਆ। ਵਸਣਹਾਰਾ ਸਚ ਮਕਾਨਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਤਖ਼ਤ ਨਿਵਾਸੀ ਨੌਜਵਾਨਾ, ਨਾ ਮਰੇ ਨਾ ਜਾਈਆ। ਸੋ ਪੁਰਖ ਨਿਰੰਜਣ ਮਰਦ ਮਰਦਾਨਾ, ਹਰਿ ਪੁਰਖ ਨਿਰੰਜਣ ਭੇਵ ਕੋਈ ਨਾ ਆਈਆ। ਆਪੇ ਖੇਲੇ ਖੇਲ ਮਹਾਨਾ, ਖੇਲਣਹਾਰ ਆਪ ਅਖਵਾਈਆ। ਆਦਿ ਨਿਰੰਜਣ ਨੂਰ ਬੇਪਹਿਚਾਨਾ, ਜਗਤ ਨੇਤਰ ਨਜ਼ਰ ਨਾ ਆਈਆ। ਅਬਿਨਾਸ਼ੀ ਕਰਤਾ ਹੋ ਪਰਧਾਨਾ, ਸਚ ਪਰਧਾਨਗੀ ਆਪ ਕਮਾਈਆ। ਸ੍ਰੀ ਭਗਵਾਨ ਹੁਕਮਰਾਨਾ, ਸਚ ਸੰਦੇਸ਼ਾ ਇਕ ਸੁਣਾਈਆ। ਬ੍ਰਹਿਮੰਡ ਖੰਡ ਦੇ ਪਰਵਾਨਾ, ਧੁਰ ਫ਼ਰਮਾਣਾ ਇਕ ਜਣਾਈਆ। ਲੇਖਾ ਜਾਣ ਦੋ ਜਹਾਨਾ, ਸੱਚਖੰਡ ਆਪਣਾ ਪਰਦਾ ਲਾਹੀਆ। ਥਿਰ ਘਰ ਦੇਵਣਹਾਰਾ ਮਾਣਾ, ਸ਼ਬਦੀ ਸੁਤ ਆਪ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਕਰੇ ਖੇਲ ਬੇਐਬ ਪਰਵਰਦਿਗਾਰ, ਨਰ ਨਰੇਸ਼ ਇਕ ਅਖਵਾਇੰਦਾ। ਵਸਣਹਾਰਾ ਧਾਮ ਨਿਆਰ, ਸੱਚਖੰਡ ਸਾਚੇ ਸੋਭਾ ਪਾਇੰਦਾ। ਨਿਰਮਲ ਜੋਤੀ ਦੀਪਕ ਉਜਿਆਰ, ਦੀਆ ਬਾਤੀ ਨਾ ਕੋਈ ਰਖਾਇੰਦਾ। ਸ਼ਾਹੋ ਭੂਪ ਬਣ ਸਿਕਦਾਰ, ਸ਼ਹਿਨਸ਼ਾਹ ਆਪਣਾ ਨਾਉਂ ਪਰਗਟਾਇੰਦਾ। ਜੋਧਾ ਸੂਰਬੀਰ ਬਲੀ ਬਲਵਾਨ, ਬਲ ਆਪਣਾ ਆਪ ਧਰਾਇੰਦਾ। ਦਰ ਦਰਵੇਸ਼ਾ ਬਣ ਭਿਖਾਰ, ਘਰ ਘਰ

ਅਲਖ ਜਗਾਇੰਦਾ। ਆਪੇ ਹੋਏ ਦੇਵਣਹਾਰ, ਦਾਤਾ ਦਾਨੀ ਦਇਆ ਕਮਾਇੰਦਾ। ਅਲੱਖ ਅਗੋਚਰ ਅਗੰਮ ਅਥਾਹ ਬੇਪਰਵਾਹ ਕਰੇ ਖੇਲ ਪਰਵਰਦਿਗਾਰ, ਆਪਣਾ ਪਰਦਾ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣਾ ਨਾਉਂ ਪਰਗਟਾਇੰਦਾ। ਨਰ ਨਰੇਸ਼ ਸ੍ਰੀ ਭਗਵਾਨਾ, ਭਗਵਨ ਆਪਣਾ ਖੇਲ ਕਰਾਇੰਦਾ। ਸਤਿ ਸਤਿਵਾਦ ਗਾਏ ਸੱਚਾ ਗਾਣਾ, ਗਾ ਗਾ ਆਪਣੀ ਖ਼ੁਸ਼ੀ ਮਨਾਇੰਦਾ। ਦੂਸਰ ਨਾ ਕੋਈ ਸੰਗ ਰਖਾਨਾ, ਸੰਗੀ ਰੂਪ ਨਾ ਕੋਈ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਘਰ ਸਾਚਾ ਇਕ ਸੁਹਾਇੰਦਾ। ਨਰ ਨਰੇਸ਼ ਹੋ ਪਰਧਾਨ, ਆਪਣੀ ਦਇਆ ਕਮਾਇੰਦਾ। ਲੇਖਾ ਜਾਣ ਦੋ ਜਹਾਨ, ਦੋਏ ਦੌਏ ਧਾਰ ਆਪ ਚਲਾਇੰਦਾ। ਸ਼ਬਦੀ ਸੁਤ ਬਾਲ ਅਞਾਣ, ਦੇ ਮਤ ਆਪ ਉਠਾਇੰਦਾ। ਸਾਚੀ ਵਸਤ ਵਸਤ ਮਹਾਨ, ਦਸਤ ਬਦਸਤ ਆਪ ਫੜਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰ ਪਰਵਾਨ, ਸੋ ਪੁਰਖ ਨਾਮ ਜਣਾਇੰਦਾ। ਤ੍ਰੈਗੁਣ ਮਾਇਆ ਕਰ ਪਰਧਾਨ, ਪੰਜ ਤੱਤ ਮੇਲਾ ਮੇਲ ਮਿਲਾਇੰਦਾ। ਲੱਖ ਚੁਰਾਸੀ ਖੋਲ੍ਹ ਦੁਕਾਨ, ਮਨ ਮਤ ਬੁੱਧ ਵਿਚ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਤ ਚਾਰ ਆਪ ਸਮਝਾਇੰਦਾ। ਸੱਤ ਚਾਰ ਖੇਲ ਅਪਾਰਾ, ਸਤਿ ਸਤਿਵਾਦੀ ਆਪ ਕਰਾਈਆ। ਤ੍ਰੈ ਤ੍ਰੈ ਮੇਲਾ ਅਗੰਮ ਅਪਾਰਾ, ਸੋ ਸਾਹਿਬ ਆਪ ਲਿਖਾਈਆ। ਚਾਰੇ ਵੇਦਾਂ ਦੇ ਸਹਾਰਾ, ਚਾਰੋਂ ਕੁੰਟ ਕਰੇ ਰੁਸ਼ਨਾਈਆ। ਚਾਰੇ ਬਾਣੀ ਬੋਲ ਜੈਕਾਰਾ, ਚਾਰੇ ਖਾਣੀ ਵੰਡ ਵੰਡਾਈਆ। ਚਾਰੇ ਜੁਗ ਦੇ ਸਹਾਰਾ, ਚਾਰ ਵਰਨ ਬੰਧਨ ਪਾਈਆ। ਚਾਰ ਯਾਰੀ ਅੰਤ ਕਿਨਾਰਾ, ਹਰਿ ਜੂ ਹਰਿ ਹਰਿ ਰਿਹਾ ਜਣਾਈਆ। ਲੇਖਾ ਜਾਣੇ ਧੁਰ ਦਰਬਾਰਾ, ਧੁਰ ਦੀ ਕਾਰ ਆਪ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਕਰੇ ਕਰਤਾਰ, ਕੁਦਰਤ ਕਾਦਰ ਖੇਲ ਖਿਲਾਇੰਦਾ। ਜੁਗ ਚੌਕੜੀ ਪਾਵੇ ਸਾਰ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖਿਆ ਵਾਰੋ ਵਾਰ, ਕੋਟਨ ਕੋਟ ਕਾਲ ਬਿਤਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰੇ ਖ਼ਬਰਦਾਰ, ਸਚ ਸੰਦੇਸ਼ਾ ਇਕ ਸੁਣਾਇੰਦਾ। ਨਿਰਗੁਣ ਸਰਗੁਣ ਕਰੇ ਪਿਆਰ, ਆਤਮ ਪਰਮਾਤਮ ਮੇਲ ਮਿਲਾਇੰਦਾ। ਈਸ਼ ਜੀਵ ਦੇ ਅਧਾਰ, ਈਸ਼ਵਰ ਆਪਣਾ ਪਰਦਾ ਲਾਹਿੰਦਾ। ਬ੍ਰਹਮ ਪਾਰਬ੍ਰਹਮ ਪਾਵੇ ਸਾਰ, ਸਗਲਾ ਸੰਗ ਆਪ ਹੋ ਜਾਇੰਦਾ। ਸ਼ਬਦ ਅਗੰਮ ਸੁਣਾਏ ਸਚੀ ਗ਼ੁਫ਼ਤਾਰ, ਰਸਨਾ ਜਿਹਵਾ ਨਾ ਕੋਈ ਹਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੁਆਰਾ ਇਕ ਸੁਹਾਇੰਦਾ। ਸਚ ਦੁਆਰਾ ਸਤਿ ਸਾਜਾ, ਸਤਿ ਸਤਿਵਾਦੀ ਆਪ ਖੁਲ੍ਹਾਈਆ। ਖੇਲੇ ਖੇਲ ਗ਼ਰੀਬ ਨਿਵਾਜ਼ਾ, ਭੇਵ ਅਭੇਵ ਰਿਹਾ ਜਣਾਈਆ। ਸ਼ਾਹੋ ਭੂਪ ਰਾਜਨ ਰਾਜਾ, ਸ਼ਹਿਨਸ਼ਾਹ ਆਪਣਾ ਫੇਰਾ ਪਾਈਆ। ਸਤਿਜੁਗ ਤ੍ਰੇਤਾ ਦੁਆਪਰ ਵੇਂਹਦਾ ਰਿਹਾ ਤਮਾਸ਼ਾ, ਨਿਰਗੁਣ ਸਰਗੁਣ ਕਰ ਪੜ੍ਹਾਈਆ। ਕਲਜੁਗ ਅੰਤਮ ਪੂਰੀ ਕਰੇ ਆਸਾ, ਆਸਾ ਆਪਣੇ ਨਾਲ ਪਰਨਾਈਆ। ਗੁਰ ਅਵਤਾਰ ਸੇਵਾ ਕਰਦੇ ਗਏ ਬਣ ਬਣ ਦਾਸੀ ਦਾਸਾ, ਦਾਸੀ ਦਾਸ ਦਏ ਵਡਿਆਈਆ। ਮੰਡਲ ਮੰਡਪ ਪਾਵੇ ਰਾਸਾ, ਗੋਪੀ ਕਾਹਨ ਆਪ ਨਚਾਈਆ। ਪੀਰ ਪੈਗ਼ੰਬਰ ਪਰਗਟਾਏ ਸਾਚੀ ਸ਼ਾਖ਼ਾ, ਪਰਵਰਦਿਗਾਰ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਰ ਨਰੇਸ਼ ਬੇਪਰਵਾਹੀਆ। ਨਰ ਨਰੇਸ਼ ਬੇਪਰਵਾਹ, ਜਗਤ ਖੇਲ ਕਰਾਇੰਦਾ। ਗੁਰ ਅਵਤਾਰ ਮਾਤ ਪਰਗਟਾ, ਪਰਗਟ ਆਪਣੀ ਕਲ ਜਣਾਇੰਦਾ।

ਨਾਮ ਨਿਧਾਨਾ ਝੋਲੀ ਪਾ, ਵਸਤ ਅਮੋਲਕ ਆਪ ਵਰਤਾਇੰਦਾ। ਰਸਨਾ ਜਿਹਵਾ ਢੋਲਾ ਗਾ, ਲੱਖ ਚੁਰਾਸੀ ਜੀਵ ਪੜ੍ਹਾਇੰਦਾ। ਪਰਦਾ ਓਹਲਾ ਆਪ ਰਖਾ, ਭੇਵ ਅਭੇਦ ਆਪ ਚੁਕਾਇੰਦਾ। ਜੁਗ ਜੁਗ ਕਾਇਆ ਚੋਲਾ ਬਦਲਾ, ਬਦਲੀ ਲੋਕਮਾਤ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਰ ਨਰੇਸ਼ਾ ਇਕ ਅਖਵਾਇੰਦਾ। ਨਰ ਨਰੇਸ਼ਾ ਇਕ ਅਪਾਰ, ਮਹਿਮਾ ਅਕਥ ਕਥੀ ਨਾ ਜਾਈਆ। ਜੁਗ ਚੌਕੜੀ ਵੇਖੇ ਵਾਰੋ ਵਾਰ, ਨਿਰਗੁਣ ਸਰਗੁਣ ਵੇਸ ਵਟਾਈਆ। ਸਰਗੁਣ ਨਿਰਗੁਣ ਕਰੇ ਪਿਆਰ, ਪਰਮ ਪੁਰਖ ਮੇਲ ਮਿਲਾਈਆ। ਕਾਗਦ ਕਲਮ ਕਰ ਤਿਆਰ, ਸਾਚਾ ਲੇਖਾ ਦਏ ਜਣਾਈਆ। ਆਪੇ ਵਸੇ ਸਭ ਤੋਂ ਬਾਹਰ, ਹੱਥ ਕਿਸੇ ਨਾ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਭਗਤ ਦੇ ਗਏ ਦੀਦਾਰ, ਨੇਤਰ ਨੈਣ ਨੈਣ ਉਠਾਈਆ। ਦਰ ਦੁਆਰ ਦਿਸੇ ਸਾਂਝਾ ਯਾਰ, ਮੁਕਾਮੇ ਹੱਕ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਰ ਨਰਾਇਣ ਫੇਰਾ ਪਾਈਆ। ਨਰ ਨਰੇਸ਼ ਨਰ ਨਰਾਇਣ, ਜਗਤ ਨੇਤਰ ਨਜ਼ਰ ਨਾ ਆਇੰਦਾ। ਰਸਨਾ ਜਿਹਵਾ ਸਾਰੇ ਕਹਿਣ, ਅੱਗੇ ਹੋ ਦਰਸ ਨਾ ਕੋਈ ਕਰਾਇੰਦਾ। ਨਾਤਾ ਜੁੜਿਆ ਭਾਈ ਭੈਣ, ਸਾਕ ਸੱਜਣ ਸੈਣ ਨਾ ਕੋਈ ਤਜਾਇੰਦਾ। ਅੰਤਮ ਖ਼ਾਲੀ ਹੱਥ ਸਾਰੇ ਰਹਿਣ, ਖ਼ਾਲੀ ਝੋਲੀ ਨਾ ਕੋਈ ਭਰਾਇੰਦਾ। ਕੂੜੀ ਕਿਰਿਆ ਕੂੜੇ ਵੈਹਣ ਵਹਿਣ, ਅੰਮ੍ਰਿਤ ਜਲ ਨਾ ਕੋਈ ਨੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਤ ਚਾਰ ਪੰਧ ਮੁਕਾਇੰਦਾ। ਸੱਤ ਚਾਰ ਹਰਿ ਕਰੇ ਨਿਬੇੜਾ, ਕਲਜੁਗ ਅੰਤਮ ਆਈਆ। ਵਿਸ਼ਨ ਬ੍ਰਹਮਾ ਸ਼ਿਵ ਚੁਕਾਏ ਡੇਰਾ, ਡੇਰਾ ਆਪਣੇ ਚਰਨ ਵਖਾਈਆ। ਤ੍ਰੈਗੁਣ ਮਾਇਆ ਚੁਕੇ ਝੇੜਾ, ਪੰਜ ਤੱਤ ਨਾ ਕੋਈ ਲੜਾਈਆ। ਤੇਈ ਅਵਤਾਰਾਂ ਪਾਏ ਫੇਰਾ, ਘਰ ਆਪਣੇ ਆਪ ਬਹਾਈਆ। ਅਠਾਰਾਂ ਭਗਤ ਵੇਖੇ ਕਰ ਕੇ ਵੱਡਾ ਜੇਰਾ, ਜ਼ੇਰ ਜ਼ਬਰ ਨਾ ਕੋਈ ਜਣਾਈਆ। ਈਸਾ ਮੂਸਾ ਮੁਹੰਮਦ ਕਰੇ ਹੱਕ ਨਬੇੜਾ, ਹਕੀਕਤ ਵੇਖੇ ਥਾਉਂ ਥਾਈਂਆ। ਗੁਰੂ ਦਸ ਕਰੇ ਮਿਹਰਾ, ਹਰਿ ਦਾਤਾ ਦਇਆ ਕਮਾਈਆ। ਪੰਜਾਂ ਦੱਸੇ ਤੂੰ ਮੇਰਾ ਮੈਂ ਤੇਰਾ, ਤੇਰਾ ਮੇਰਾ ਭੇਵ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤ ਚਾਰ ਵੇਖ ਵਖਾਈਆ। ਸਤ ਦੋ ਵੇਖੇ ਚਾਰ, ਚਾਰੋਂ ਕੁੰਟ ਭੇਵ ਚੁਕਾਇੰਦਾ। ਕਲਜੁਗ ਅੰਤਮ ਆਈ ਹਾਰ, ਚਾਰ ਯਾਰੀ ਨਾ ਸੰਗ ਨਿਭਾਇੰਦਾ। ਮੁਹੰਮਦ ਰੋਵੇ ਜ਼ਾਰੋ ਜ਼ਾਰ, ਨੈਤਰ ਨੈਣਾਂ ਨੀਰ ਵਹਾਇੰਦਾ। ਅੱਲਾ ਰਾਣੀ ਨਾ ਕੋਇ ਪਿਆਰ, ਅਲਫ਼ੀ ਗਲ ਨਾ ਕੋਇ ਹੰਢਾਇੰਦਾ। ਚੌਦਾਂ ਤਬਕ ਹੋਏ ਖ਼ੁਆਰ, ਖ਼ਾਹਸ਼ ਪੂਰੀ ਨਾ ਕੋਇ ਵਖਾਇੰਦਾ। ਉਮਤ ਕਰੇ ਨਾ ਕੋਇ ਅਧਾਰ, ਸਿਰ ਹੱਥ ਨਾ ਕੋਇ ਟਿਕਾਇੰਦਾ। ਖੇਲੇ ਖੇਲ ਪਰਵਰਦਿਗਾਰ, ਬੇਐਬ ਨਜ਼ਰ ਕਿਸੇ ਨਾ ਆਇੰਦਾ। ਲੇਖਾ ਜਾਣ ਧੁਰ ਦਰਬਾਰ, ਧੁਰ ਦਾ ਮੂਲ ਆਪ ਚੁਕਾਇੰਦਾ। ਅਮਾਮ ਅਮਾਮਾ ਵਡ ਸਿਕਦਾਰ, ਸ਼ਾਹ ਸੁਲਤਾਨ ਫੇਰਾ ਪਾਇੰਦਾ। ਵੇਖਣਹਾਰਾ ਚੰਦ ਸਤਾਰ, ਚੰਦ ਸਤਾਰ ਆਪਣੇ ਚਰਨਾਂ ਹੇਠ ਰਖਾਇੰਦਾ। ਅੰਜੀਲ ਕੁਰਾਨ ਲਿਖ ਲਿਖ ਗਈ ਹਾਰ, ਹਰਿ ਕਾ ਮਕਤਬ ਹੱਥ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਰ ਨਰੇਸ਼ ਫੇਰਾ ਪਾਇੰਦਾ। ਨਰ ਨਰੇਸ਼ ਆਇਆ ਮਾਤ, ਮਤਾ ਇਕੋ ਇਕ ਪਕਾਈਆ। ਕਲਜੁਗ ਮੇਟੇ ਅੰਧੇਰੀ ਰਾਤ, ਸਤਿਜੁਗ ਸਾਚਾ ਚੰਦ ਚੜ੍ਹਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਰੱਖੇ ਸਾਥ, ਸਾਚੀ ਸਿਖਿਆ ਇਕ ਪੜ੍ਹਾਈਆ। ਰਲ ਮਿਲ ਬਹਿਣਾ ਇਕ ਜਮਾਤ, ਸ਼ੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਨਾ ਕੋਇ ਅਖਵਾਈਆ।

ਆਤਮ ਪਰਮਾਤਮ ਗੂੜ੍ਹਾ ਗਾਥ, ਸੋਹੰ ਅੱਖਰ ਕਰੇ ਪੜ੍ਹਾਈਆ। ਪਿਛਲਾ ਲੇਖਾ ਛੱਡੋ ਤਰਲੋਕੀ ਨਾਥ, ਰਾਮ ਪਰਗਟ ਨਜ਼ਰੀ ਆਈਆ। ਪੀਰ ਪੈਗ਼ੰਬਰ ਕਲਮਾ ਪੜ੍ਹੋ ਇਕੋ ਆਇਤ, ਅਲਫ਼ ਯੇ ਪੰਧ ਮੁਕਾਈਆ। ਨਾ ਕੋਈ ਸ਼ਰਅ ਸ਼ਰਾਇਤ, ਸ਼ਹਿਨਸ਼ਾਹ ਆਪਣਾ ਹੁਕਮ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਤ ਚਾਰ ਲੇਖਾ ਰਿਹਾ ਮੁਕਾਈਆ। ਸੱਤ ਚਾਰ ਲੇਖਾ ਮੁੱਕਣਾ, ਸੋ ਪੁਰਖ ਨਿਰੰਜਣ ਆਪ ਮੁਕਾਇੰਦਾ। ਹਰਿ ਕਾ ਭਾਣਾ ਕਦੇ ਨਾ ਰੁਕਣਾ, ਨਾ ਕੋਇ ਮੇਟੇ ਮੇਟ ਮਿਟਾਇੰਦਾ । ਕੂੜੀ ਕਿਰਿਆ ਬੂਟਾ ਸੁੱਕਣਾ, ਹਰਿਆ ਸਿੰਚ ਨਾ ਕੋਇ ਕਰਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਅੰਤਮ ਕਿਸੇ ਨਾ ਲੁਕਣਾ, ਫੜ ਬਾਹੋਂ ਆਪ ਉਠਾਇੰਦਾ। ਸ਼ਾਹ ਸੁਲਤਾਨ ਨੌਜਵਾਨ ਇਕੋ ਬੁੱਕਣਾ, ਨਾਮ ਭਬਕ ਇਕ ਲਗਾਇੰਦਾ। ਦੋ ਜਹਾਨਾਂ ਆਪਣੀ ਹੱਥੀਂ ਲੁਟਣਾ, ਅੱਗੇ ਹੋ ਨਾ ਕੋਇ ਬਚਾਇੰਦਾ। ਕਲਜੁਗ ਕੂੜਾ ਬੂਟਾ ਪੁੱਟਣਾ, ਸ਼ੌਹ ਦਰਿਆਏ ਆਪ ਰੁੜ੍ਹਾਇੰਦਾ। ਸਤਿਜੁਗ ਉਠਾਏ ਸਾਚਾ ਸੁਤਨਾ, ਸੁਤ ਦੁਲਾਰੇ ਆਪ ਜਗਾਇੰਦਾ। ਭਗਤ ਸੁਹਾਏ ਸਾਚੀ ਰੁਤਨਾ, ਰੁੱਤ ਬਸੰਤੀ ਆਪ ਮਹਿਕਾਇੰਦਾ। ਕੂੜੀ ਕਿਰਿਆ ਫੜ ਫੜ ਕੁਟਨਾ, ਕਾਮ ਕਰੋਧ ਲੋਭ ਮੋਹ ਹੰਕਾਰ ਰਹਿਣ ਨਾ ਪਾਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਕੋਲੋਂ ਪੁਛਣਾ, ਧੁਰ ਫ਼ਰਮਾਣਾ ਹੁਕਮ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਰ ਨਰੇਸ਼ ਇਕੋ ਇਕ ਆਇੰਦਾ। ਨਰ ਨਰੇਸ਼ ਆਇਆ ਏਕ, ਕਲਜੁਗ ਅੰਤਮ ਫੇਰਾ ਪਾਈਆ। ਲੱਖ ਚੁਰਾਸੀ ਰਿਹਾ ਪੇਖ, ਬਿਨ ਨੈਣਾਂ ਨੈਣ ਖੁਲ੍ਹਾਈਆ। ਜੁਗ ਜੁਗ ਮੇਟਣਹਾਰਾ ਰੇਖ, ਰੇਖਾ ਆਪਣੀ ਦਏ ਸਮਝਾਈਆ। ਲਹਿਣਾ ਦੇਣਾ ਚੁਕਾਏ ਔਲੀਆ ਪੀਰ ਸ਼ੇਖ਼, ਮੁਸਾਇਕ ਕੋਇ ਨਜ਼ਰ ਨਾ ਆਈਆ। ਦੋ ਜਹਾਨਾਂ ਖੇਲ ਰਿਹਾ ਖੇਡ, ਬ੍ਰਹਿਮੰਡ ਖੰਡ ਆਪਣਾ ਹੁਕਮ ਵਰਤਾਈਆ। ਸ੍ਰਿਸ਼ਟ ਸਬਾਈ ਅਗਨੀ ਲੱਗੇ ਮਹੀਨਾ ਜੇਠ, ਨਾ ਸਕੇ ਕੋਈ ਬਚਾਈਆ। ਘਰ ਘਰ ਦਰ ਦਰ ਦਿਸੇ ਬਾਲੂ ਰੇਤ, ਸੀਸ ਹੱਥ ਨਾ ਕੋਈ ਟਿਕਾਈਆ। ਕਲਜੁਗ ਅੰਤਮ ਸੁੰਞਾ ਹੋਇਆ ਖੇਤ, ਸਤਿਗੁਰ ਰਾਖਾ ਨਜ਼ਰ ਕੋਈ ਨਾ ਆਈਆ। ਨਾਨਕ ਨਿਰਗੁਣ ਗੋਬਿੰਦ ਦੱਸ ਕੇ ਗਿਆ ਭੇਤ, ਭੇਦ ਅਭੇਦ ਇਕ ਰਖਾਈਆ। ਪੁਰਖ ਅਕਾਲ ਅੰਤਮ ਕਰੇ ਹੇਤ, ਨਿਹਕਲੰਕਾ ਨਾਉਂ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਰ ਨਰੇਸ਼ ਵੱਡੀ ਵਡਿਆਈਆ। ਨਰ ਨਰੇਸ਼ ਆਇਆ ਜਗ, ਜਗ ਜੀਵਣ ਦਾਤਾ ਦਇਆ ਕਮਾਇੰਦਾ। ਪਰਗਟ ਹੋ ਸੂਰਾ ਸਰਬੱਗ, ਸਾਚਾ ਰਾਣਾ ਹੁਕਮ ਵਰਤਾਇੰਦਾ। ਨੌਂ ਖੰਡ ਪ੍ਰਿਥਮੀ ਲਾਏ ਅੱਗ, ਅਗਨੀ ਤੱਤ ਆਪ ਜਲਾਇੰਦਾ। ਹਰਿ ਭਗਤਾਂ ਦਰਸ ਦਿਖਾਏ ਉਪਰ ਸ਼ਾਹ ਰਗ, ਦਸਮ ਦੁਆਰੀ ਮੇਲ ਮਿਲਾਇੰਦਾ। ਕਾਇਆ ਅੰਦਰ ਮੱਕਾ ਕਾਅਬਾ ਕਰਾਏ ਹੱਜ, ਹੁਜਰਾ ਸਚ ਆਪ ਸੁਹਾਇੰਦਾ। ਆਤਮ ਸੇਜਾ ਬਹੇ ਸਜ, ਸਚ ਸਿੰਘਾਸਣ ਸੋਭਾ ਪਾਇੰਦਾ। ਗੁਰਮੁਖਾਂ ਪਰਦਾ ਲਏ ਕੱਜ, ਨਾਮ ਦੋਸ਼ਾਲਾ ਹੱਥ ਉਠਾਇੰਦਾ। ਮੌਤ ਲਾੜੀ ਰਹੀ ਨੱਚ, ਮੁਖ ਘੂੰਗਟ ਨਾ ਕੋਇ ਵਖਾਇੰਦਾ। ਬਿਨਾਂ ਗੁਰਮੁਖਾਂ ਮਿਲੇ ਨਾ ਹਰਿ ਕਾ ਨਾਮ ਸਚ, ਕੂੜੀ ਕਿਰਿਆ ਆਪ ਪਰਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਹਿਨਸ਼ਾਹ ਆਪਣਾ ਵੇਸ ਵਟਾਇੰਦਾ। ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਹਰਿ ਸੰਤ ਜਨਾਂ ਰਿਹਾ ਜਣਾ, ਜੀਵਣ ਦਾਤਾ ਦਇਆ ਕਮਾਈਆ। ਕਲਜੁਗ ਅੰਤਮ ਗਿਆ ਆ, ਬਣ ਪਾਂਧੀ ਪੰਧ ਮੁਕਾਈਆ। ਚਾਰੋਂ ਕੁੰਟ ਅੰਧੇਰਾ ਰਿਹਾ ਛਾ, ਵਰਨ ਬਰਨ ਕਰਨ ਲੜਾਈਆ। ਨਾਰੀ ਕੰਤ ਨਾ ਰਿਹਾ ਹੰਢਾ,

ਕੰਤ ਨਾਰ ਨਾ ਕੋਈ ਹੰਢਾਈਆ। ਮਾਂ ਪੁੱਤਰ ਰਹੀ ਤਜਾ, ਧੀ ਭੈਣ ਨਾ ਕੋਈ ਵਖਾਈਆ। ਚਾਰੋਂ ਕੁੰਟ ਭੁੱਲਿਆ ਬੇਪਰਵਾਹ, ਭਰਮੇ ਭੁੱਲੀ ਸਰਬ ਲੋਕਾਈਆ। ਬਿਨ ਕਲਮਿਉਂ ਹੋਏ ਨਿਕਾਹ, ਕਵਾਰ ਕੰਨਿਆ ਦਏ ਦੁਹਾਈਆ। ਗੁਰ ਕਾ ਸ਼ਬਦ ਨਾ ਆਵੇ ਸਾਹ ਸਾਹ, ਰਸਨਾ ਜਿਹਵਾ ਨਾ ਕੋਈ ਹਲਾਈਆ । ਅਠਸਠ ਤੀਰਥ ਨੰਗੀ ਪੈਰੀਂ ਤਾਰੀਆਂ ਰਹੇ ਲਾ, ਨਿਰਭੌ ਭੈ ਨਾ ਕੋਈ ਜਣਾਈਆ। ਗੁਰਦਰ ਮੰਦਰ ਮਸਜਿਦ ਸ਼ਿਵਦੁਆਲੇ ਮੱਠ ਧੀਆਂ ਭੈਣਾਂ ਰਹੇ ਤਕਾ, ਨੇਤਰ ਨੈਣ ਨਾ ਕੋਈ ਸ਼ਰਮਾਈਆ। ਕਲਜੁਗ ਭੱਜਾ ਫਿਰੇ ਵਾਹੋ ਦਾਹ, ਘਰ ਘਰ ਆਪਣਾ ਫੇਰਾ ਪਾਈਆ। ਸਾਧਾਂ ਸੰਤਾਂ ਜਗਤ ਕੂੜਾ ਟਿੱਕਾ ਰਿਹਾ ਲਗਾ, ਕੂੜੀ ਕਿਰਿਆ ਨਾਲ ਮਿਲਾਈਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਹਉਮੇ ਹੰਗਤਾ ਰਿਹਾ ਜਣਾ, ਮਾਇਆ ਮਮਤਾ ਵਿਚ ਫਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਆਪਣਾ ਫੇਰਾ ਪਾਈਆ। ਨਿਰਗੁਣ ਫੇਰਾ ਪਾਏ ਆਪ, ਸਰਗੁਣ ਸੰਗ ਨਾ ਕੋਇ ਰਖਾਈਆ। ਲੱਖ ਚੁਰਾਸੀ ਵੇਖੇ ਪਾਪ, ਨਾਮ ਖੰਡਾ ਹੱਥ ਉਠਾਈਆ। ਸ੍ਰਿਸ਼ਟ ਸਬਾਈ ਭੁੱਲੀ ਜਾਪ, ਅਜਪਾ ਜਾਪ ਨਾ ਕੋਇ ਕਰਾਈਆ। ਨਾਤਾ ਜੁੜਿਆ ਪਿਤਾ ਮਾਤ, ਪੁਰਖ ਅਕਾਲ ਗੋਦ ਨਾ ਕੋਈ ਸੁਹਾਈਆ । ਕੂੜੀ ਕਿਰਿਆ ਵੇਖੇ ਨਾਤ, ਸਾਚਾ ਵਣਜ ਨਾ ਕੋਈ ਵਖਾਈਆ। ਫਿਰ ਫਿਰ ਥੱਕੇ ਤੀਰਥ ਤਾਟ, ਦੁਰਮਤ ਮੈਲ ਨਾ ਕੋਈ ਧਵਾਈਆ। ਜਨਮ ਜਨਮ ਕੱਟ ਕੱਟ ਥੱਕੇ ਵਾਟ, ਮਾਤ ਗਰਭ ਫੇਰ ਨਾ ਕੋਈ ਕਟਾਈਆ। ਗੁਰ ਕਾ ਸ਼ਬਦ ਨਾ ਮਿਲਿਆ ਰਾਥ, ਬਾਡੀ ਨਜ਼ਰ ਕੋਈ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸੱਤ ਚਾਰ ਲਹਿਣਾ ਰਿਹਾ ਚੁਕਾਈਆ। ਸੱਤ ਚਾਰ ਵੇਖੇ ਵੇਖਣਹਾਰਾ, ਵੇਖਿਆਂ ਨਜ਼ਰ ਨਾ ਆਈਆ। ਕਲ ਕਲਕੀ ਲੈ ਅਵਤਾਰਾ, ਨਿਰਗੁਣ ਆਪਣਾ ਨਾਉਂ ਧਰਾਈਆ। ਸ਼ਬਦ ਖੰਡਾ ਹੱਥ ਦੋ ਧਾਰਾ, ਲੁਹਾਰ ਤਰਖ਼ਾਣ ਨਾ ਕੋਈ ਘੜਾਈਆ। ਸੰਬਲ ਵਸਿਆ ਧਾਮ ਨਿਆਰਾ, ਮਹੱਲ ਅਟੱਲ ਨਾ ਕੋਈ ਰੁਸ਼ਨਾਈਆ। ਗੋਬਿੰਦ ਮਿਲਿਆ ਮੀਤ ਮੁਰਾਰਾ, ਪੁਰਖ ਅਕਾਲ ਸੱਚਾ ਮਾਹੀਆ। ਕਲਜੁਗ ਕੂੜਾ ਕਰੇ ਪਾਰ ਕਿਨਾਰਾ, ਪ੍ਰਕਿਰਤੀ ਕੋਈ ਰਹਿਣ ਨਾ ਪਾਈਆ। ਸਤਿਜੁਗ ਸਾਚਾ ਦਏ ਸਹਾਰਾ, ਸਿਰ ਆਪਣਾ ਹੱਥ ਟਿਕਾਈਆ। ਚਾਰ ਵਰਨ ਇਕ ਜੈਕਾਰਾ, ਚਾਰੋਂ ਕੁੰਟ ਆਪ ਸੁਣਾਈਆ। ਆਤਮ ਪਰਮਾਤਮ ਕਰੇ ਪਿਆਰਾ, ਸੋਹੰ ਢੋਲਾ ਇਕੋ ਗਾਈਆ। ਹਰਿ ਕਾ ਚਰਨ ਸੱਚਾ ਗੁਰਦੁਆਰਾ, ਮੰਦਰ ਇਕੋ ਇਕ ਰਖਾਈਆ। ਮਸਜਿਦ ਹੋਵੇ ਪਾਰ ਕਿਨਾਰਾ, ਮਹੱਲਾ ਇਕੋ ਇਕ ਸੁਹਾਈਆ। ਨੂਰੀ ਜਲਵਾ ਪਰਵਰਦਿਗਾਰਾ, ਖ਼ਾਕੀ ਤਨ ਨਾ ਕੋਈ ਹੰਡਾਈਆ। ਮੁਕਾਮੇ ਹੱਕ ਹੱਕ ਨਗਾਰਾ, ਬੇਨਜ਼ੀਰ ਦਏ ਵਖਾਈਆ। ਸੱਚਖੰਡ ਖੋਲ੍ਹ ਆਪ ਕਵਾੜਾ, ਥਿਰ ਘਰ ਆਪਣਾ ਕੁੰਡਾ ਲਾਹੀਆ। ਸੁੰਨ ਅਗੰਮ ਕਰ ਉਜਿਆਰਾ, ਨੂਰੋ ਨੂਰ ਕਰੇ ਰੁਸ਼ਨਾਈਆ। ਲੇਖਾ ਜਾਣ ਚੰਦ ਸਤਾਰਾ, ਚੰਦ ਚਾਂਦਨੀ ਇਕ ਸੁਹਾਈਆ। ਮੰਡਲ ਮੰਡਪ ਵੇਖ ਅਖਾੜਾ, ਲੋਆਂ ਪੁਰੀਆਂ ਫੇਰਾ ਪਾਈਆ। ਜੁਗ ਜੁਗ ਗੁਰ ਅਵਤਾਰਾਂ ਪੀਰਾਂ ਪੈਗ਼ੰਬਰਾਂ ਜੋ ਦੇਂਦਾ ਰਿਹਾ ਲਾਰਾ, ਕਲਜੁਗ ਅੰਤਮ ਫੇਰਾ ਪਾਈਆ। ਜੁਗਾ ਜੁਗੰਤਰ ਪਾਰਬ੍ਰਹਮ ਪਤਿਪਰਮੇਸ਼ਵਰ ਰਿਹਾ ਕਵਾਰਾ, ਨਾਰ ਕੰਤ ਨਾ ਕੋਈ ਪਰਨਾਈਆ। ਕਲਜੁਗ ਅੰਤਮ ਕਰੇ ਸਚ ਵਿਹਾਰਾ, ਸਾਖਿਆਤ ਵੇਸ ਵਟਾਈਆ। ਭਗਤਾਂ ਮੇਲਾ ਵਿਚ ਸੰਸਾਰਾ, ਗੁਰ ਚੇਲਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਨਰ, ਨਰ ਨਰਾਇਣ ਵੱਡੀ ਵਡਿਆਈਆ। ਨਰ ਨਰਾਇਣ ਹਰਿ ਖੇਲ ਅਵੱਲਾ, ਚਤੁਰਭੁਜ ਨਜ਼ਰ

ਨਾ ਆਈਆ। ਬਿਸਮਿਲ ਧਾਰ ਆਪੇ ਰਲਾ, ਛੁਰੀ ਕਰਦ ਨਾ ਕੋਈ ਵਖਾਈਆ। ਆਪੇ ਨਾਉਂ ਰਖਾਏ ਇਲ ਲਿਲਾ, ਵੇਖਣਹਾਰਾ ਆਲਮੀਨ ਸਰਬ ਲੋਕਾਈਆ। ਆਪੇ ਤੀਰ ਆਪੇ ਚਿਲਾ, ਖੜਗ ਖੰਡਾ ਆਪ ਉਠਾਈਆ। ਨਾਨਕ ਗੋਬਿੰਦ ਧਾਰ ਆਪੇ ਮਿਲਾ, ਮਿਲ ਮਿਲ ਆਪਣੀ ਖ਼ੁਸ਼ੀ ਮਨਾਈਆ । ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨੌਂ ਸੌ ਚੁਰਾਨਵੇਂ ਚੌਕੜੀ ਜੁਗ ਕਰਦਾ ਰਿਹਾ ਛਿਲਾ, ਆਪਣਾ ਮੁਖ ਨਾ ਕਿਸੇ ਦਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਕਰੇ ਮਾਤ, ਮਿੱਤਰ ਪਿਆਰਾ ਫੇਰਾ ਪਾਇੰਦਾ। ਕਲਜੁਗ ਮੇਟ ਅੰਧੇਰੀ ਰਾਤ, ਸਤਿਜੁਗ ਸਾਚਾ ਰਾਹ ਚਲਾਇੰਦਾ। ਸ੍ਰਿਸ਼ਟ ਸਬਾਈ ਬੰਧਾਏ ਨਾਤ, ਨਾਤਾ ਬਿਧਾਤਾ ਜੋੜ ਜੁੜਾਇੰਦਾ। ਏਕਾ ਅੱਖਰ ਸੁਣਾਏ ਗਾਥ, ਸੋਹੰ ਢੋਲਾ ਆਪ ਪੜ੍ਹਾਇੰਦਾ। ਲਹਿਣਾ ਦੇਣਾ ਮੇਟੇ ਮਸਤਕ ਮਾਥ, ਪੂਰਬ ਲੇਖਾ ਫੋਲ ਫੁਲਾਇੰਦਾ। ਮੇਟ ਮਿਟਾਏ ਜ਼ਾਤ ਪਾਤ, ਊਚ ਨੀਚ ਨਾ ਕੋਈ ਜਣਾਇੰਦਾ। ਪੁਰਖ ਅਕਾਲ ਪਿਤਾ ਮਾਤ, ਲੱਖ ਚੁਰਾਸੀ ਗੋਦ ਸੁਹਾਇੰਦਾ। ਏਥੇ ਓਥੇ ਪੁੱਛੇ ਵਾਤ, ਦੋ ਜਹਾਨਾਂ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਰ ਹਰਿ ਆਪਣਾ ਖੇਲ ਖਲਾਇੰਦਾ। ਖੇਲਣ ਆਇਆ ਖੇਲ, ਖ਼ਾਲਕ ਖ਼ਲਕ ਵੇਖ ਵਖਾਈਆ। ਜਗਤ ਧੜੇ ਆਇਆ ਮੇਟਣ, ਮੇਲ ਮਿਲਾਵਾ ਇਕ ਜਣਾਈਆ। ਜੋਤ ਨਿਰੰਜਣ ਚਾੜ੍ਹੇ ਤੇਲ, ਆਦਿ ਨਿਰੰਜਣ ਖ਼ੁਸ਼ੀ ਮਨਾਈਆ। ਪੁਰਖ ਅਬਿਨਾਸ਼ੀ ਸੱਜਣ ਸੁਹੇਲ, ਪ੍ਰਭ ਮਿਲਿਆ ਇਕੋ ਮਾਹੀਆ । ਰਾਏ ਧਰਮ ਦੀ ਕੱਟੇ ਜੇਲ, ਲੱਖ ਚੁਰਾਸੀ ਫੰਦ ਕਟਾਈਆ। ਪ੍ਰਭ ਮਿਲਣ ਦਾ ਇਕੋ ਵੇਲ, ਕਲਜੁਗ ਅੰਤ ਦਏ ਜਣਾਈਆ। ਲੇਖਾ ਚੁਕੇ ਗੁਰੂ ਗੁਰ ਚੇਲ, ਗੁਰ ਚੇਲਾ ਏਕਾ ਘਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਲੇਖਾ ਜਾਣੇ ਥਾਉਂ ਥਾਈਂਆ। ਲੇਖਾ ਜਾਣੇ ਥਾਨ ਥਨੰਤਰ, ਦਹਿ ਦਿਸ਼ਾ ਖੋਜ ਖੁਜਾਇੰਦਾ। ਉਤਰ ਪੂਰਬ ਪੱਛਮ ਦੱਖਣ ਵੇਖਣਹਾਰਾ ਜਗਤ ਬਸੰਤਰ, ਹਰ ਘਟ ਆਪਣਾ ਡੇਰਾ ਲਾਇੰਦਾ। ਬ੍ਰਹਮ ਪਾਰਬ੍ਰਹਮ ਆਦਿ ਜੁਗਾਦਿ ਸਾਚਾ ਮੰਤਰ, ਇਕੋ ਇਕ ਸਮਝਾਇੰਦਾ। ਲੇਖਾ ਜਾਣੇ ਗਗਨ ਗਗਨੰਤਰ, ਗ੍ਰਹਿ ਮੰਦਰ ਫੇਰਾ ਪਾਇੰਦਾ। ਸਤਿਜੁਗ ਬਣਾਏ ਸਾਚੀ ਬਣਤਰ, ਕਲਜੁਗ ਕੂੜੀ ਕਿਰਿਆ ਮੇਟ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਸਾਚਾ ਹਰਿ, ਹਰਿ ਹਰਿ ਆਪਣਾ ਹੁਕਮ ਵਰਤਾਇੰਦਾ। ਨਰ ਨਰੇਸ਼ ਹਰਿ ਸੱਚਾ ਰਾਣਾ, ਰਹਿਬਰ ਇਕੋ ਇਕ ਅਖਵਾਈਆ। ਸਤਿਜੁਗ ਸਾਚਾ ਮਾਰਗ ਲਾਣਾ, ਲੋਕਮਾਤ ਦਏ ਵਡਿਆਈਆ। ਬੀਸ ਬੀਸਾ ਵਕਤ ਸੁਹਾਣਾ, ਜਗਦੀਸਾ ਹੁਕਮ ਸੁਣਾਈਆ। ਸ਼ਾਹ ਸੁਲਤਾਨਾ ਖ਼ਾਕ ਮਿਲਾਨਾ, ਸੀਸ ਤਾਜ ਨਾ ਕੋਈ ਰਖਾਈਆ। ਪਰਗਟ ਹੋਏ ਇਕ ਭਗਵਾਨਾ, ਭਗਤਨ ਵੇਖੇ ਥਾਉਂ ਥਾਈਂਆ। ਨਜ਼ਰੀ ਆਏ ਇਕੋ ਕਾਹਨਾ, ਨਾਮ ਬੰਸਰੀ ਆਪ ਵਜਾਈਆ। ਭੇਵ ਖੁਲ੍ਹਾਏ ਸਾਚਾ ਰਾਮਾ, ਰਮਈਆ ਆਪਣਾ ਨਾਉਂ ਧਰਾਈਆ। ਨੂਰ ਇਲਾਹੀ ਦਏ ਪੈਗ਼ਾਮਾ, ਈਸਾ ਮੂਸਾ ਲਏ ਉਠਾਈਆ। ਮੁਹੰਮਦ ਦੱਸੇ ਸਚ ਕਲਾਮਾ, ਕਲਮਾ ਸੱਚਾ ਆਪ ਜਣਾਈਆ। ਚੌਦਾਂ ਤਬਕਾਂ ਵੇਖੇ ਨਿਸ਼ਾਨਾ, ਨਿਸ਼ਾਨ ਇਕੋ ਇਕ ਦਰਸਾਈਆ। ਪਰਵਰਦਿਗਾਰ ਵਡ ਮਿਹਰਵਾਨਾ, ਮਹਿਬਾਨ ਬੀਦੋ ਬੀਖੈਰ ਯਾ ਅੱਲਾ ਨਜ਼ਰ ਕਿਸੇ ਨਾ ਆਈਆ। ਨਾਨਕ ਗੁਣ ਗਾਏ ਤਰਾਨਾ, ਨਾਮ ਸਤਿ ਸਤਿ ਸੁਣਾਈਆ। ਪੁਰਖ ਅਕਾਲ ਹੋ ਪਰਧਾਨਾ, ਮਿਹਰ ਨਜ਼ਰ ਇਕ ਟਿਕਾਈਆ। ਗੋਬਿੰਦ ਕਹੇ ਬਲੀ ਬਲਵਾਨਾ,

ਬੇਅੰਤ ਸੱਚਾ ਸ਼ਹਿਨਸ਼ਾਹੀਆ। ਜੋਧਾ ਸੂਰ ਮਰਦ ਮਰਦਾਨਾ, ਵਡ ਮਰਦਾਨਗੀ ਆਪ ਕਮਾਈਆ। ਕਲਜੁਗ ਅੰਤਮ ਪਹਿਰੇ ਬਾਣਾ ਕਲ ਕਲਕੀ ਨਾਉਂ ਧਰਾਈਆ। ਸੰਬਲ ਵਸੇ ਇਕ ਟਿਕਾਣਾ, ਟਿੱਕਾ ਆਪਣੇ ਮਸਤਕ ਲਾਈਆ। ਭਗਤਾਂ ਬੰਨ੍ਹੇ ਸਾਚਾ ਗਾਨਾ, ਮੌਲੀ ਤੰਦ ਨਾ ਹੱਥ ਉਠਾਈਆ। ਮੁਲਾਂ ਸ਼ੇਖ਼ ਕਰੇ ਵੈਰਾਨਾ, ਘਰ ਘਰ ਢੇਰੀ ਤਨ ਬਣਾਈਆ। ਜਨ ਸੰਤਾਂ ਦੇਵੇ ਗੁਣ ਗੁਣਨਿਧਾਨਾ, ਗੁਣਵੰਤਾ ਆਪ ਜਣਾਈਆ। ਗੁਰਮੁਖਾਂ ਮਾਰੇ ਤੀਰ ਨਿਸ਼ਾਨਾ, ਅਨਿਆਲਾ ਤੀਰ ਉਠਾਈਆ। ਗੁਰਸਿਖ ਵੇਖੇ ਬਾਲ ਅੰਞਾਣਾ, ਫੜ ਬਾਹੋਂ ਗੋਦ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਕਲਜੁਗ ਅੰਤਮ ਵੇਖ ਵਖਾਈਆ। ਕਲਜੁਗ ਅੰਤਮ ਵੇਖੇ ਭਗਵਾਨ, ਸ੍ਰੀ ਭਗਵਾਨ ਫੇਰਾ ਪਾਇੰਦਾ। ਸ਼ਾਸਤਰ ਸਿਮਰਤ ਵੇਦ ਹੋਏ ਹੈਰਾਨ, ਲਿਖ ਲਿਖ ਲੇਖ ਨਾ ਕੋਈ ਜਣਾਇੰਦਾ। ਗੀਤਾ ਦੇ ਦੇ ਥੱਕੀ ਗਿਆਨ, ਅਠਾਰਾਂ ਧਿਆਏ ਪੰਧ ਮੁਕਾਇੰਦਾ। ਅੱਠ ਦੱਸ ਖੋਲ੍ਹ ਦੁਕਾਨ, ਦਹਿ ਦਿਸ਼ਾ ਖੇਲ ਮਹਾਨ, ਅੱਠਾਂ ਤੱਤਾਂ ਬੰਧਨ ਪਾਇੰਦਾ। ਅੰਜੀਲ ਕੁਰਾਨ ਕਰੇ ਬਿਆਨ, ਪਰਵਰਦਿਗਾਰ ਭੇਵ ਨਾ ਕਿਸੇ ਜਣਾਇੰਦਾ। ਹੁਕਮੇ ਅੰਦਰ ਇਕ ਇਸਲਾਮ, ਇਸਮ ਆਜ਼ਮ ਆਪ ਅਖਵਾਇੰਦਾ। ਨੂਰੀ ਜਲਵਾ ਇਕ ਅਮਾਮ, ਉਮਤ ਆਪਣੇ ਰੰਗ ਰੰਗਾਇੰਦਾ। ਪੀਰ ਪੈਗ਼ੰਬਰਾਂ ਦੇ ਪੈਗ਼ਾਮ, ਲੋਕਮਾਤ ਸਾਚਾ ਸਬਕ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸੱਤ ਚਾਰ ਦਰ ਬੁਲਾਇੰਦਾ। ਸੱਤ ਚਾਰ ਆਏ ਨੱਠੇ, ਕਲਜੁਗ ਅੰਤਮ ਪੰਧ ਮੁਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਪਾਰਬ੍ਰਹਮ ਸਰਨ ਢੱਠੇ, ਦੋਏ ਦੋਏ ਜੋੜ ਸੀਸ ਝੁਕਾਈਆ। ਤੇਰੇ ਰੰਗ ਸਦਾ ਰੱਤੇ, ਰਤੀ ਰਤ ਰਹਿਣ ਨਾ ਪਾਈਆ। ਕਲਜੁਗ ਅੰਤਮ ਜਿਉਂ ਭਾਵੇ ਤਿਉਂ ਰੱਖੇ, ਲੋਕਮਾਤ ਚਲੇ ਨਾ ਕੋਈ ਚਤੁਰਾਈਆ। ਖ਼ਾਲੀ ਦਿਸਣ ਹੱਥ ਸਖੇ, ਸੱਚੀ ਵਸਤ ਨਜ਼ਰ ਕੋਈ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਤ ਚਾਰ ਰਿਹਾ ਮੰਗਾਈਆ। ਸੱਤ ਚਾਰ ਆਏ ਨੇੜੇ, ਨੇਰਨ ਨੇਰਾ ਖੇਲ ਕਰਾਇੰਦਾ। ਆਓ ਵੇਖੋ ਖੁਲ੍ਹੇ ਵੇਹੜੇ, ਹਰਿ ਖ਼ਾਲਕ ਖ਼ਲਕ ਜਣਾਇੰਦਾ। ਅੰਤਮ ਕਰੇ ਹੱਕ ਨਬੇੜੇ, ਨਿਝ ਘਰ ਵਾਸੀ ਫੇਰਾ ਪਾਇੰਦਾ। ਸਾਰੇ ਰਲ ਕੇ ਕਹੋ ਇਕ ਦੂਜੇ ਨੂੰ ਪਾਰਬ੍ਰਹਮ ਪਰਵਰਦਿਗਾਰ ਫੜ ਫੜ ਕੱਟੇ ਗੇੜੇ, ਗੇੜਾ ਆਪਣਾ ਨਾਮ ਲਗਾਇੰਦਾ। ਦੀਨ ਮਜ਼੍ਹਬਾਂ ਚੁੱਕੇ ਡੇਰੇ, ਸ਼ਰਅ ਕਦੇ ਨਾ ਕੋਈ ਲੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਤ ਚਾਰ ਰਿਹਾ ਦਰਸਾਇੰਦਾ । ਸੱਤ ਚਾਰ ਆ ਦੁਆਰ, ਦਰ ਇਕੋ ਮੰਗ ਮੰਗਾਈਆ। ਸੋ ਪੁਰਖ ਨਿਰੰਜਣ ਕਿਰਪਾ ਧਾਰ, ਹਰਿ ਪੁਰਖ ਨਿਰੰਜਣ ਹੋ ਸਹਾਈਆ। ਏਕੰਕਾਰ ਕਰ ਪਿਆਰ, ਬਿਰਹੋਂ ਰੋਗ ਨਾ ਕੋਇ ਲਗਾਈਆ। ਆਦਿ ਨਿਰੰਜਣ ਤੇਰਾ ਉਜਿਆਰ, ਉਜਲ ਮੁਖ ਭੁੱਲ ਨਾ ਜਾਈਆ। ਅਬਿਨਾਸ਼ੀ ਕਰਤੇ ਤੇਰਾ ਸਹਾਰ, ਸਾਹ ਸਾਹ ਸਮਾਈਆ। ਸ੍ਰੀ ਭਗਵਾਨ ਤੇਰਾ ਹੁਲਾਰ, ਏਥੇ ਓਥੇ ਦਏ ਵਡਿਆਈਆ। ਪਾਰਬ੍ਰਹਮ ਤੇਰਾ ਵਣਜ ਵਪਾਰ, ਬ੍ਰਹਮ ਲਿਆ ਹੱਟ ਖੁਲ੍ਹਾਈਆ। ਨਾਤਾ ਤੋੜ ਸਰਬ ਸੰਸਾਰ, ਦਰ ਤੇਰੇ ਆਏ ਚਾਈਂ ਚਾਈਂਆ। ਪਿਛੇ ਰਿਹਾ ਨਾ ਕੋਈ ਬਾਹਰ, ਯਾਰੀ ਯਾਰ ਨਾ ਕੋਈ ਵਖਾਈਆ। ਲਿਖ ਲਿਖ ਲੇਖਾ ਕਰ ਕਰ ਆਏ ਗੁਫ਼ਤਾਰ, ਰਸਨਾ ਜਿਹਵਾ ਢੋਲਾ ਗਾਈਆ। ਸੇਵਾ ਕਰ ਜੁਗ ਚੌਕੜੀ ਚਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਫੇਰਾ ਪਾਈਆ। ਅੰਤਮ ਸਾਰੇ ਆਏ ਹਾਰ, ਹਰਿ ਜੂ ਤੇਰਾ ਅੰਤ ਨਜ਼ਰ ਨਾ ਆਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਕਰੇ ਪੁਕਾਰ, ਊਚੀ

ਕੂਕ ਕੂਕ ਸੁਣਾਈਆ। ਰਸਨਾ ਜਿਹਵਾ ਵਾਜਾਂ ਰਿਹਾ ਮਾਰ, ਬੱਤੀ ਦੰਦ ਨਾਲ ਮਿਲਾਈਆ। ਤੇਰੀ ਖ਼ਬਰ ਨਾ ਆਈ ਕੋਈ ਪਰਵਰਦਿਗਾਰ, ਪਰਦਾ ਸਕੇ ਨਾ ਕੋਈ ਉਠਾਈਆ। ਰਾਹ ਤੱਕਣ ਸਾਂਝੇ ਯਾਰ, ਮੁਖੋਂ ਇਕੋ ਇਕ ਜਣਾਈਆ। ਸ਼ਿਕਵਾ ਮੇਟ ਮੇਰੀ ਸਰਕਾਰ, ਮਿਹਰ ਮੁਹੱਬਤ ਨੈਣ ਉਠਾਈਆ। ਤੁਧ ਬਿਨ ਹੋਏ ਸਾਰੇ ਬੇਜ਼ਾਰ, ਦਰੋਹੀ ਦਰਦ ਨਾ ਕੋਈ ਵੰਡਾਈਆ। ਇਕੱਠੇ ਹੋਏ ਗੁਰ ਅਵਤਾਰ, ਭਗਤ ਅਠਾਰਾਂ ਨਾਲ ਮਿਲਾਈਆ। ਈਸਾ ਮੂਸਾ ਮੁਹੰਮਦ ਕਰੇ ਨਿਮਸਕਾਰ, ਚਾਰ ਯਾਰੀ ਡੇਰਾ ਢਾਈਆ। ਗੋਬਿੰਦ ਨਾਨਕ ਜਾਏ ਬਲਿਹਾਰ, ਮਹਿਮਾ ਅਕੱਥ ਨਾ ਕੋਈ ਜਣਾਈਆ। ਤੇਰਾ ਸਚ ਸੱਚਾ ਦਰਬਾਰ, ਸਚ ਤਖ਼ਤ ਸੋਭਾ ਪਾਈਆ। ਅੰਤ ਵੇਖ ਆਪਣੀ ਗੁਲਜ਼ਾਰ, ਕਲਜੁਗ ਗੁਲਸ਼ਨ ਰਿਹਾ ਵਖਾਈਆ। ਲੱਖ ਚੁਰਾਸੀ ਹੋਏ ਦੁਹਾਗਣ ਨਾਰ, ਹਰਿ ਜੂ ਕੰਤ ਨਾ ਕੋਈ ਹੰਢਾਈਆ। ਘਰ ਘਰ ਦਿਸੇ ਜਗਤ ਵਿਭਚਾਰ, ਸਤਿ ਸੰਤੋਖ ਨਾ ਕੋਈ ਦ੍ਰਿੜਾਈਆ। ਧੀਆਂ ਭੈਣਾਂ ਕਰਨ ਵਪਾਰ, ਸੌਦਾ ਹੱਟੋ ਹੱਟ ਵਿਕਾਈਆ। ਕਾਗ਼ਦ ਕਲਮ ਸ਼ਾਹੀ ਲਿਖੇ ਕਲਜੁਗ ਜੀਵਾਂ ਪੜ੍ਹ ਪੜ੍ਹ ਸੁਟੇ ਪਾੜ, ਪਾਤੀ ਕਮਲਾਪਾਤੀ ਹੱਥ ਨਾ ਕੋਈ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਆਏ ਆਸਣ ਲਾਈਆ। ਦਰ ਆਏ ਲਾਇਆ ਆਸਣ, ਇਕੋ ਆਸ ਰਖਾਈਆ। ਸਤ ਚਾਰ ਖੇਲ ਤਮਾਸ਼ਣ, ਤਮਾਂ ਹੋਰ ਨਾ ਕੋਈ ਵਧਾਈਆ। ਮਿਲਿਆ ਮੇਲ ਪੁਰਖ ਅਬਿਨਾਸ਼ਣ, ਅਬਿਨਾਸ਼ੀ ਕਰਤਾ ਆਪਣੀ ਗੋਦ ਬਹਾਈਆ। ਲਹਿਣਾ ਦੇਣਾ ਚੁਕੇ ਪ੍ਰਿਥਮੀ ਅਕਾਸਨ, ਗਗਨ ਮੰਡਲ ਨਾ ਕੋਇ ਫੇਰਾ ਪਾਈਆ। ਸਤਿਗੁਰ ਮਿਲਿਆ ਸੱਚਾ ਸਾਥਨ, ਸਗਲਾ ਸੰਗ ਨਿਭਾਈਆ। ਲਹਿਣਾ ਦੇਣਾ ਚੁਕਿਆ ਪੂਜਾ ਪਾਠਣ, ਮਸਤਕ ਤਿਲਕ ਨਾ ਕੋਈ ਵਡਿਆਈਆ। ਲਹਿਣਾ ਦੇਣਾ ਕੋਈ ਨਾ ਤੀਰਥ ਤਾਟਨ, ਬਿਨਾਂ ਘਾਟਨ ਦਏ ਚੜ੍ਹਾਈਆ। ਲੱਖ ਚੁਰਾਸੀ ਮੁੱਕੀ ਵਾਟਨ, ਮਾਤ ਗਰਭ ਨਾ ਫੇਰਾ ਪਾਈਆ। ਨਾਤਾ ਤੁਟਾ ਆਣ ਬਾਟਨ, ਜੇਰਜ ਅੰਡਜ ਉਤਭੁਜ ਸੇਤਜ ਲੇਖਾ ਰਿਹਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੱਤ ਚਾਰ ਰਿਹਾ ਜਣਾਈਆ। ਸੱਤ ਚਾਰ ਖੋਲ੍ਹ ਅੱਖ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਹਰਿ ਪੁਰਖ ਨਿਰੰਜਣ ਹੋ ਪਰਤੱਖ, ਪਰਮ ਪੁਰਖ ਵੇਸ ਵਟਾਇੰਦਾ। ਏਕੰਕਾਰਾ ਕਰ ਪਰਕਾਸ਼, ਆਦਿ ਨਿਰੰਜਣ ਡਗਮਗਾਇੰਦਾ। ਅਬਿਨਾਸ਼ੀ ਕਰਤਾ ਬਣ ਬਣ ਦਾਸੀ ਦਾਸ, ਸੇਵਕ ਸੇਵਾ ਆਪ ਕਮਾਇੰਦਾ। ਸ੍ਰੀ ਭਗਵਾਨ ਸਾਚੀ ਸੇਜਾ ਕਰੇ ਭੋਗ ਬਲਾਸ, ਭਸਮੜ ਰੂਪ ਨਾ ਕੋਇ ਵਟਾਇੰਦਾ। ਪਾਰਬ੍ਰਹਮ ਬ੍ਰਹਮ ਵੇਖੇ ਖੇਲ ਤਮਾਸ਼, ਖ਼ਾਲਕ ਖ਼ਲਕ ਨਾਚ ਨਚਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਪ੍ਰਭ ਸੱਦੇ ਆਪਣੇ ਪਾਸ, ਕਲਜੁਗ ਪਾਸਾ ਆਪ ਉਲਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਜਣਾਇੰਦਾ। ਸਾਚਾ ਹੁਕਮ ਗੁਰੂ ਅਵਤਾਰ, ਹਰਿ ਕਰਤਾ ਆਪ ਜਣਾਈਆ। ਆਪਣੇ ਆਪਣੇ ਲਓ ਨਿਕਾਲ, ਜੋ ਮਾਤ ਨਜ਼ਰੀ ਆਈਆ। ਪੀਰ ਪੈਗ਼ੰਬਰ ਬਣੋ ਦਲਾਲ, ਉਮਤ ਨਬੀ ਦਏ ਸਮਝਾਈਆ। ਹਕੀਕਤ ਵੇਖੋ ਹੱਕ ਹਲਾਲ, ਲਾਸ਼ਰੀਕ ਰਿਹਾ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਲੇਖੇ ਰਿਹਾ ਪਾਈਆ। ਲੇਖਾ ਲੇਖੇ ਲਗਾਏ ਆਪ, ਹਰਿ ਆਪਣੀ ਦਇਆ ਕਮਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖਣ ਮਾਰ ਝਾਤ, ਲੋਕਮਾਤ ਨੈਣ ਉਠਾਇੰਦਾ। ਗੁਰਦਰ ਮੰਦਰ ਮਸਜਿਦ ਸ਼ਿਵਦੁਆਲੇ ਸਤਿ ਧਰਮ ਨਾ ਕੋਈ ਪਾਠ, ਹਿੰਸਾ ਰੋਗ ਨਾ ਕੋਇ ਗਵਾਇੰਦਾ। ਜੀਵਾਂ ਜੰਤਾਂ ਕਰਨ ਘਾਤ, ਘਾਉ ਨਾਮ ਨਾ ਕੋਇ ਲਗਾਇੰਦਾ। ਨਾਤਾ ਜੁੜਿਆ

ਜ਼ਾਤ ਪਾਤ, ਸ਼ਰਅ ਜ਼ੰਜੀਰ ਨਾ ਕੋਇ ਕਟਾਇੰਦਾ। ਅੰਤਰ ਆਤਮ ਸੁਣੇ ਨਾ ਕੋਈ ਨਾਦ, ਢੋਲਕ ਛੈਣੇ ਸਰਬ ਵਜਾਇੰਦਾ। ਮੇਲ ਮਿਲੇ ਨਾ ਮਾਧਵ ਮਾਧ, ਮੋਹਣੀ ਰੂਪ ਵੇਖ ਵਖਾਇੰਦਾ। ਹਰਿ ਜੂ ਸੁਣੀ ਨਾ ਕਿਸੇ ਫ਼ਰਿਆਦ, ਅੱਗੇ ਹੋਏ ਨਾ ਕੋਇ ਬਚਾਇੰਦਾ। ਆਤਮ ਪਰਮਾਤਮ ਕੋਈ ਨਾ ਕਰੇ ਲਾਡ, ਫੜ ਬਾਹੋਂ ਨਾ ਗਲੇ ਲਗਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਕਲਜੁਗ ਅੰਤਮ ਕਿਸੇ ਨਾ ਦੇਵੇ ਦਾਦ, ਸਿਰ ਹੱਥ ਨਾ ਕੋਇ ਰਖਾਇੰਦਾ। ਘਰ ਘਰ ਵੜਿਆ ਜਗਤ ਵਿਵਾਦ, ਅੰਮ੍ਰਿਤ ਵਿਖ ਰੂਪ ਵਟਾਇੰਦਾ। ਰਸਨਾ ਜਿਹਵਾ ਲੈ ਲੈ ਥੱਕੇ ਸਵਾਦ, ਨਿਝਰ ਰਸ ਨਾ ਕੋਇ ਚੁਆਇੰਦਾ। ਜੀਵਨ ਜਗਤ ਪੂਰੀ ਹੋਈ ਨਾ ਖ਼ਾਹਸ਼, ਖ਼ਾਹਸ਼ਾਂ ਵਿਚ ਸਰਬ ਭੁਆਇੰਦਾ। ਕਾਜ਼ੀ ਮੁਲਾਂ ਕਲਮਿਉਂ ਹੋਏ ਬਦ-ਮੁਆਸ਼, ਮਾਸ਼ਾ ਅੱਲਾ ਨਜ਼ਰ ਕਿਸੇ ਨਾ ਆਇੰਦਾ। ਮੁਰੀਦ ਮੁਰਸ਼ਦ ਵਸੇ ਨਾ ਪਾਸ, ਮੁਰਸ਼ਦ ਮੁਰੀਦ ਹੱਥ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਸੱਤ ਚਾਰ ਦੇਵੇ ਵਰ, ਧਰਨੀ ਧਰਤ ਧਵਲ ਸਮਝਾਇੰਦਾ। ਧਰਨੀ ਧਰਤ ਧਵਲ ਖੋਲ੍ਹ ਜਾਗ, ਜਾਗਰਤ ਅੱਖ ਇਕ ਖੁਲ੍ਹਾਈਆ । ਸੰਬਲ ਨਗਰ ਲੱਗਾ ਭਾਗ, ਵਡਭਾਗੀ ਫੇਰਾ ਪਾਈਆ। ਗੋਬਿੰਦ ਲੱਗਾ ਇਕ ਵੈਰਾਗ, ਪ੍ਰਭ ਮਿਲਿਆ ਸੱਚਾ ਮਾਹੀਆ। ਚਾਰ ਜੁਗ ਦਾ ਧੋਵੇ ਦਾਗ਼, ਦੁਰਮਤ ਮੈਲ ਧਵਾਈਆ। ਗੁਰਮੁਖ ਬਣਾਏ ਹੰਸ ਕਾਗ, ਕਾਗੋਂ ਹੰਸ ਉਡਾਈਆ। ਜਗਤ ਤ੍ਰਿਸ਼ਨਾ ਮੇਟੇ ਆਗ, ਅੰਮ੍ਰਿਤ ਮੇਘ ਇਕ ਬਰਸਾਈਆ। ਆਪਣੀ ਹੱਥੀਂ ਪਕੜੇ ਵਾਗ, ਨੀਲੇ ਵਾਲਾ ਸੱਚਾ ਮਾਹੀਆ। ਲੱਖ ਚੁਰਾਸੀ ਦੇਵੇ ਦਾਗ਼, ਤੋੜਾ ਇਕੋ ਨਾਮ ਲਗਾਈਆ। ਕਿਸੇ ਘਰ ਨਾ ਬਲੇ ਚਰਾਗ਼, ਦੀਵਾ ਬੱਤੀ ਨਾ ਕੋਇ ਰੁਸ਼ਨਾਈਆ। ਕੋਈ ਨਾਰ ਹੰਢਾਏ ਨਾ ਕੰਤ ਸੁਹਾਗ, ਜਗਤ ਰੰਡੇਪਾ ਦਏ ਵਖਾਈਆ। ਜਨ ਭਗਤਾਂ ਮਜਨ ਕਰਾਏ ਇਕੋ ਮਾਘ, ਚਰਨ ਧੂੜੀ ਆਪ ਨੁਹਾਈਆ। ਅੰਤਮ ਪਰਦਾ ਦੇਵੇ ਕਾਜ, ਸਿਰ ਆਪਣਾ ਹੱਥ ਟਿਕਾਈਆ। ਰਾਤੀਂ ਸੁਤਿਆਂ ਮਾਰੇ ਆਵਾਜ, ਦਿਨੇ ਜਾਗਦੇ ਲਏ ਮਿਲਾਈਆ। ਸਤਿ ਪੁਰਖ ਨਿਰੰਜਣ ਚਲਾਏ ਜਹਾਜ, ਨਾਮ ਚੱਪੂ ਇਕ ਲਗਾਈਆ। ਕਲਜੁਗ ਅੰਤਮ ਰਚਿਆ ਕਾਜ, ਕਰਤਾ ਪੁਰਖ ਖੇਲ ਕਰਾਈਆ। ਗ਼ਰੀਬ ਨਿਮਾਣਿਆਂ ਦੇਵੇ ਦਾਜ, ਸੋਹੰ ਵਸਤ ਝੋਲੀ ਪਾਈਆ। ਸ਼ਾਹ ਸੁਲਤਾਨਾਂ ਮੇਟੇ ਖ਼ਾਕ, ਖ਼ਾਕੀ ਖ਼ਾਕ ਕੰਮ ਕਿਸੇ ਨਾ ਆਈਆ। ਕਲਜੁਗ ਅੰਤ ਕਰੇ ਵਫ਼ਾਤ, ਫ਼ਾਤਿਆ ਇਕੋ ਵਾਰ ਪੜ੍ਹਾਈਆ। ਸਤਿਜੁਗ ਸਚ ਬਣਾਏ ਜਮਾਤ, ਜ਼ਾਮਨ ਹੋਏ ਬੇਪਰਵਾਹੀਆ। ਕਲਮਾ ਨਬੀ ਸੁਣਾਏ ਕਾਇਨਾਤ, ਕਾਤਬ ਆਪਣਾ ਲੇਖ ਲਿਖਾਈਆ। ਅੰਮ੍ਰਿਤ ਪਿਆਏ ਆਬੇਹਯਾਤ, ਹਯਾਤੀ ਸਭ ਦੀ ਦਏ ਬਦਲਾਈਆ। ਈਸਾ ਮੂਸਾ ਮੁਹੰਮਦ ਜਿਸ ਦਾ ਲੈਂਦੇ ਰਹੇ ਖ਼ੁਆਬ, ਸੋ ਖ਼ਬਰ ਰਿਹਾ ਸੁਣਾਈਆ। ਪੀਰ ਪੈਗ਼ੰਬਰ ਕਰਨ ਆਦਾਬ, ਨਿਉਂ ਨਿਉਂ ਸਯਦਾ ਸੀਸ ਝੁਕਾਈਆ। ਕਰੇ ਖੇਲ ਹੱਕ ਜਨਾਬ, ਹਰਿ ਜੂ ਆਪਣਾ ਫੇਰਾ ਪਾਈਆ। ਲੱਖ ਚੁਰਾਸੀ ਹੋਈ ਲਾਜੁਆਬ, ਰਸਨਾ ਜਿਹਵਾ ਦਏ ਨਾ ਕੋਈ ਗਵਾਹੀਆ। ਚਾਰੋਂ ਕੁੰਟ ਵਧਿਆ ਪਾਪ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਘਰ ਘਰ, ਘਰ ਮੰਦਰ ਵੇਖ ਵਖਾਈਆ। ਘਰ ਘਰ ਹਰਿ ਜੂ ਮੰਦਰ ਖੋਲ੍ਹੇ, ਗ੍ਰਹਿ ਗ੍ਰਹਿ ਵੇਖ ਵਖਾਇੰਦਾ। ਵਸਣਹਾਰਾ ਪਰਦੇ ਉਹਲੇ, ਬਜਰ ਕਪਾਟੀ ਤੋੜ ਤੁੜਾਇੰਦਾ। ਅਨਹਦ ਨਾਦੀ ਸ਼ਬਦ ਬੋਲੇ, ਅਗੰਮ ਅਗੰਮੜਾ ਰਾਗ ਅਲਾਇੰਦਾ। ਨਾਮ ਕੰਡੇ ਤੋਲ ਤੋਲੇ, ਤੋਲਣਹਾਰਾ ਫੇਰਾ ਪਾਇੰਦਾ। ਗੁਰਮੁਖ ਵੇਖੇ ਭਾਲੇ ਭੋਲੇ, ਭੋਲੇ ਭਾਉ ਮੇਲ ਮਿਲਾਇੰਦਾ। ਲੱਖ ਚੁਰਾਸੀ ਪਾਈ ਵਿਚ ਡੋਲੇ, ਡੋਲੇ ਵਿਚ ਨਜ਼ਰ ਕਿਸੇ ਨਾ ਆਇੰਦਾ। ਗੋਬਿੰਦ

ਪੂਰੇ ਕਰੇ ਕੀਤੇ ਕੌਲੇ, ਕੀਤਾ ਕੌਲ ਭੁੱਲ ਨਾ ਜਾਇੰਦਾ। ਜਨ ਭਗਤਾਂ ਆਪਣੇ ਕੰਧ ਚੁਕੇ ਡੋਲੇ, ਬਣ ਕਹਾਰ ਸੇਵ ਕਮਾਇੰਦਾ। ਮਨਮੁਖਾਂ ਅੰਤਮ ਰਾਏ ਧਰਮ ਮਾਰੇ ਪੌਲੇ, ਅੱਗੇ ਹੋ ਨਾ ਕੋਇ ਛੁਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਦਾਤਾ ਪੁਰਖ ਬਿਧਾਤਾ ਭਗਤ ਬਣਾਏ ਉਤਮ ਜ਼ਾਤਾ, ਜ਼ਾਤ ਅਜ਼ਾਤੀ ਮੇਟ ਮਿਟਾਇੰਦਾ। ਜ਼ਾਤ ਪਾਤੀ ਤੋੜੇ ਨਾਤਾ, ਦਾਤਾ ਦਾਨ ਇਕ ਜਣਾਈਆ। ਖੇਲੇ ਖੇਲ ਪੁਰਖ ਅਬਿਨਾਸ਼ਾ, ਅਬਿਨਾਸ਼ੀ ਕਰਤਾ ਫੇਰਾ ਪਾਈਆ। ਹਰਿਜਨ ਮੇਲੇ ਬਹੁ ਬਿਧ ਭਾਂਤਾ, ਬਿਧ ਆਪਣੇ ਹੱਥ ਰਖਾਈਆ। ਬੈਠਾ ਰਹੇ ਇਕ ਇਕਾਂਤਾ, ਸਚਖੰਡ ਸਾਚੇ ਡੇਰਾ ਲਾਈਆ। ਸਤਿਜੁਗ ਤ੍ਰੇਤਾ ਦੁਆਪਰ ਦੱਸਦਾ ਆਇਆ ਗਾਥਾ, ਗੁਰ ਅਵਤਾਰ ਕਰੇ ਪੜ੍ਹਾਈਆ। ਕਲਜੁਗ ਅੰਤਮ ਆਪਣਾ ਸਚ ਸੁਣਾਏ ਸਾਕਾ, ਸਾਕੀ ਆਪਣਾ ਨਾਮ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲੇ ਆਪਣੇ ਘਰ, ਘਰ ਸੱਚਾ ਇਕ ਖੁਲ੍ਹਾਈਆ। ਸਾਚਾ ਘਰ ਸਾਢੇ ਤਿੰਨ ਹੱਥ, ਹਰਿ ਕਲਜੁਗ ਵੇਖ ਵਖਾਇੰਦਾ। ਅੰਦਰ ਵੜ ਚਲਾਏ ਰਥ, ਬਣ ਰਥਵਾਹੀ ਸੇਵ ਕਮਾਇੰਦਾ। ਪੰਚ ਵਿਕਾਰੇ ਪਾਏ ਨੱਥ, ਆਸਾ ਤ੍ਰਿਸ਼ਨਾ ਨਾਚ ਨਚਾਇੰਦਾ। ਗੁਰਮੁਖ ਵਿਰਲੇ ਮਾਰਗ ਦੱਸ, ਸਾਚੇ ਧੰਦੇ ਆਪੇ ਲਾਇੰਦਾ। ਆਤਮ ਪਰਮਾਤਮ ਮੇਲ ਮਿਲਾਏ ਹੱਸ ਹੱਸ, ਸੋਹੰ ਹੰਸਾ ਰੂਪ ਵਟਾਇੰਦਾ। ਭਗਤ ਭਗਵਾਨ ਇਕ ਦੂਜੇ ਦਾ ਗੌਣ ਜਸ, ਜਸ ਵੇਦ ਪੁਰਾਨਾਂ ਹੱਥ ਨਾ ਆਇੰਦਾ। ਸਾਚੇ ਸੰਤ ਮਾਰਗ ਗਏ ਦੱਸ, ਜਿਸ ਜਨ ਆਪਣਾ ਘਰ ਵਖਾਇੰਦਾ। ਕਲਜੁਗ ਅੰਤ ਗੁਰਸਿਖੋ ਔਣਾ ਨੱਠ, ਨਿਰਗੁਣ ਆਪਣਾ ਰਾਹ ਜਣਾਇੰਦਾ। ਸਚਖੰਡ ਦੁਆਰੇ ਕਰੇ ਇਕੱਠ, ਭਗਤ ਦੁਆਰਾ ਆਪ ਬਣਾਇੰਦਾ। ਕਲਜੁਗ ਖੇੜਾ ਹੋਏ ਭੱਠ, ਪੁਰਖ ਅਬਿਨਾਸ਼ੀ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸੱਤ ਚਾਰ ਵਖਾਏ ਇਕੋ ਘਰ, ਘਰ ਸਾਚਾ ਆਪ ਖੁਲ੍ਹਾਇੰਦਾ। ਸਾਚਾ ਘਰ ਗਿਆ ਖੁਲ੍ਹ, ਹਰਿ ਸਤਿਗੁਰ ਆਪ ਖੁਲ੍ਹਾਈਆ । ਦਰ ਕੋਈ ਨਾ ਲਾਏ ਮੁਲ, ਕੀਮਤ ਕਰਤਾ ਕੋਇ ਨਾ ਪਾਈਆ। ਜੋ ਜਨ ਆਏ ਭੁੱਲ, ਭੁੱਲਿਆਂ ਮਾਰਗ ਦਏ ਸਮਝਾਈਆ। ਗੁਰਮੁਖ ਲੱਖ ਚੁਰਾਸੀ ਵਿਚੋਂ ਕੱਢੇ ਫੁੱਲ, ਪਤ ਡਾਲੀ ਆਪ ਮਹਿਕਾਈਆ। ਹਰਿਜਨ ਬੂਟਾ ਜਾਏ ਨਾ ਹੁਲ, ਲੱਖ ਚੁਰਾਸੀ ਸਿੰਮਲ ਰਿਹਾ ਵਖਾਈਆ। ਭਾਗ ਲੱਗੇ ਤਿਸ ਸਾਚੀ ਕੁਲ, ਜਿਸ ਘਰ ਗੁਰਮੁਖ ਜਨਨੀ ਜਾਈਆ। ਲੋਕਮਾਤ ਨਾ ਜਾਏ ਰੁਲ, ਪੁਰਖ ਅਬਿਨਾਸ਼ੀ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਦੇਵੇ ਮਾਣ ਵਡਿਆਈਆ । ਗੁਰਮੁਖ ਮੇਲਾ ਏਕਾ ਗੁਰ, ਗੁਰ ਸਤਿਗੁਰ ਆਪ ਮਿਲਾਇੰਦਾ। ਚਰਨ ਪ੍ਰੀਤੀ ਗਈ ਜੁੜ, ਨਾ ਕੋਈ ਤੋੜੇ ਤੋੜ ਤੁੜਾਇੰਦਾ। ਨਾਮ ਭਗਤੀ ਨਾ ਰਹੇ ਥੁੜ, ਭਰਿਆ ਖ਼ਜ਼ਾਨਾ ਝੋਲੀ ਪਾਇੰਦਾ। ਹਰਿ ਜੂ ਵੇਖੇ ਚੜ੍ਹ ਕੇ ਘੁੜ, ਸ਼ਬਦ ਘੋੜਾ ਇਕ ਦੌੜਾਇੰਦਾ। ਵਸਣਹਾਰਾ ਅੰਧੇਰ ਘੋਰ, ਪਰਕਾਸ਼ ਪਰਕਾਸ਼ ਨਾਲ ਮਿਲਾਇੰਦਾ। ਫੜਨਹਾਰਾ ਪੰਜ ਚੋਰ, ਡੋਰੀ ਆਪਣੇ ਹੱਥ ਉਠਾਇੰਦਾ। ਲੱਗੀ ਪ੍ਰੀਤ ਨਿਭਾਏ ਤੋੜ, ਤੁਟੀ ਪਿਛਲੀ ਗੰਢ ਵਖਾਇੰਦਾ। ਗੁਰਸਿਖ ਆਪਣੇ ਅੱਗੇ ਲਏ ਤੋਰ, ਪਿਛੇ ਹੋ ਹੋ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਜਨ ਭਗਤਾਂ ਆਪ ਮਿਲਾਇੰਦਾ। ਭਗਤ ਦੁਆਰਾ ਆਤਮ ਸੰਗ, ਪਰਮਾਤਮ ਵੇਖ ਵਖਾਈਆ। ਸੇਜ ਸੁਹੰਜਣੀ ਵੇਖ ਪਲੰਘ, ਹਰਿ ਸਤਿਗੁਰ ਫੇਰਾ ਪਾਈਆ। ਨਾਮ ਨਿਧਾਨ ਵਜਾਏ ਮਰਦੰਗ, ਅਨਹਦ ਸੇਵਾ ਲਾਈਆ। ਅੰਮ੍ਰਿਤ ਸਰੋਵਰ ਚੜ੍ਹੇ ਕੰਗ, ਨਿਝਰ ਝਿਰਨਾ ਦਏ ਝਿਰਾਈਆ।

ਦੂਈ ਦਵੈਤੀ ਹਉਮੇ ਹੰਗਤਾ ਢਾਹੇ ਕੰਧ, ਬਜਰ ਕਪਾਟੀ ਪਰਦਾ ਲਾਹੀਆ। ਨਜ਼ਰੀ ਆਏ ਸੂਰਾ ਸਰਬੰਗ, ਘਰ ਵਸੇ ਸੱਚਾ ਮਾਹੀਆ। ਆਤਮ ਸੇਜਾ ਦਏ ਅਨੰਦ, ਅਨੰਦ ਅਨੰਦ ਵਿਚ ਵਖਾਈਆ। ਸਾਚਾ ਢੋਲਾ ਗਾਏ ਛੰਦ, ਸੋਹੰ ਅੱਖਰ ਕਰੇ ਪੜ੍ਹਾਈਆ। ਤੇਰਾ ਮੇਰਾ ਚੁਕਿਆ ਪੰਧ, ਘਰ ਮੇਲਾ ਸਹਿਜ ਸੁਭਾਈਆ। ਸੁਰਤ ਸਵਾਣੀ ਨਾ ਹੋਏ ਰੰਡ, ਗੁਰ ਸ਼ਬਦੀ ਲਏ ਪਰਨਾਈਆ। ਗੁਰਮੁਖ ਖ਼ੁਸ਼ੀ ਬੰਦ ਬੰਦ, ਬੰਦੀਖ਼ਾਨਾ ਦਏ ਤੁੜਾਈਆ। ਭਗਤ ਭਗਵਾਨ ਚਾੜ੍ਹੇ ਚੰਦ, ਚੰਦ ਚਾਂਦਨੀ ਮੁਖ ਸ਼ਰਮਾਈਆ। ਗੁਰਸਿਖਾਂ ਮਿਲੇ ਆਪ ਬਖ਼ਸ਼ੰਦ, ਗਹਿਰ ਗੰਭੀਰ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਤ ਚਾਰ ਦੇਵੇ ਵਡਿਆਈਆ। ਸਤ ਚਾਰ ਮਿਲਿਆ ਮੌਕਾ, ਮੋਹ ਮੁਹੱਬਤ ਆਪ ਜਣਾਇੰਦਾ। ਕਲਜੁਗ ਅੰਤ ਨਾ ਦੇਵੇ ਧੋਖਾ, ਫੜ ਬਾਹੋਂ ਗਲੇ ਲਗਾਇੰਦਾ । ਸੋਹੰ ਮੰਤਰ ਦੱਸਿਆ ਸੌਖਾ, ਪੂਜਾ ਪਾਠ ਨਾ ਕੋਇ ਜਣਾਇੰਦਾ। ਜਿਸ ਧਾਮ ਨਾ ਕੋਈ ਪਹੁੰਚਾ, ਫੜ ਬਾਹੋਂ ਆਪ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਤਰਾਇੰਦਾ। ਹਰਿਜਨ ਤਾਰੇ ਬਾਹੋਂ ਫੜ, ਪ੍ਰਭ ਆਪਣੀ ਸੇਵ ਕਮਾਈਆ। ਗ਼ਰੀਬ ਨਿਮਾਣੇ ਲਾਏ ਲੜ, ਪਲੂ ਆਪਣੀ ਗੰਢ ਪਵਾਈਆ। ਦਰਸ ਦਿਖਾਏ ਅੱਗੇ ਖੜ੍ਹ, ਨਿਰਗੁਣ ਜੋਤ ਨੂਰ ਰੁਸ਼ਨਾਈਆ। ਜੋ ਜਨ ਸੋਹੰ ਅੱਖਰ ਰਹੇ ਪੜ੍ਹ, ਅੰਤਮ ਮੇਲਾ ਲਏ ਮਿਲਾਈਆ। ਰਾਏ ਧਰਮ ਦਾ ਚੁੱਕੇ ਡਰ, ਚਿੱਤਰ ਗੁਪਤ ਨੇੜ ਨਾ ਆਈਆ। ਪਾਰਬ੍ਰਹਮ ਪ੍ਰਭ ਕਿਰਪਾ ਕਰ, ਆਪਣੀ ਗੋਦੀ ਲਏ ਉਠਾਈਆ। ਗੁਰਸਿਖ ਲੋਕਮਾਤ ਰਹਿਣ ਹੋ ਨਿਡਰ, ਭੈ ਸੀਸ ਨਾ ਕੋਇ ਜਣਾਈਆ। ਜਿਸ ਲੱਖ ਚੁਰਾਸੀ ਘਾੜਨ ਲਿਆ ਘੜ, ਘੜ ਘੜ ਵੇਖੇ ਥਾਉਂ ਥਾਈਂਆ। ਨਾ ਜਨਮੇ ਨਾ ਜਾਏ ਮਰ, ਜਨਮ ਮਰਨ ਵਿਚ ਨਾ ਆਈਆ। ਕਲਜੁਗ ਅੰਤਮ ਆਪਣੀ ਕਿਰਪਾ ਕਰ, ਨਿਹਕਲੰਕ ਨਾਉਂ ਰਖਾਈਆ। ਗੁਰਸਿਖ ਵੇਖੇ ਦਰ ਦਰ, ਘਰ ਘਰ ਫੇਰਾ ਪਾਈਆ। ਬਿਰਹੋਂ ਵੈਰਾਗ ਅੰਦਰ ਹਰਿ ਜੂ ਜਾਏ ਮਰ, ਮਰ ਜੀਵਤ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਖੇਲ ਇਕ ਮਹਾਨ, ਹਰਿਜਨ ਸਾਚੇ ਦੇਵੇ ਦਾਨ, ਦਾਤਾ ਦਾਨੀ ਦਇਆ ਕਮਾਈਆ।

ਨਾਮ ਨਿਧਾਨ ਦਾਨ ਅਤੁਟ, ਅਤੋਟ ਆਪ ਵਰਤਾਇੰਦਾ। ਗੁਰਸਿਖ ਖ਼ਜ਼ਾਨਾ ਨਾ ਜਾਏ ਨਿਖ਼ੁਟ, ਨਿਖ਼ੁਟਿਆਂ ਪਾਰ ਕਰਾਇੰਦਾ। ਪੁਰਖ ਅਕਾਲ ਗੋਬਿੰਦ ਬਣਾਇਆ ਪੁੱਤ, ਗੋਬਿੰਦ ਗੁਰਸਿਖ ਗੋਦ ਬਹਾਇੰਦਾ। ਵੇਖੋ ਸਾਚੀ ਮੌਲੇ ਰੁੱਤ, ਰੁੱਤ ਰੁਤੜੀ ਆਪ ਮਹਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਸਾਚੇ ਮਾਣ ਰਖਾਇੰਦਾ। ਹਰਿਜਨ ਤੇਰਾ ਸਾਚਾ ਮਾਣ, ਮਨ ਕਾ ਮਣਕਾ ਆਪ ਭਵਾਈਆ। ਤੇਰੀ ਮਹਿਮਾ ਗਾਏ ਜਹਾਨ, ਚਾਰ ਚੌਕੜੀ ਵੱਜੇ ਵਧਾਈਆ। ਵਿਸ਼ਨ ਬ੍ਰਹਮਾ ਸ਼ਿਵ ਧਿਆਨ ਲਗਾਣ, ਨੇਤਰ ਨੈਣ ਨੈਣ ਉਠਾਈਆ। ਸੁਰਪਤ ਇੰਦ ਕਰੇ ਕਲਿਆਣ, ਕਰੋੜ ਤਤੀਸਾ ਖ਼ੁਸ਼ੀ ਮਨਾਈਆ। ਜਿਸ ਦਾ ਮੇਲਾ ਮਿਲਿਆ ਸ੍ਰੀ ਭਗਵਾਨ, ਤਿਸ ਜਨ ਮਿਲੇ ਦਰਗਾਹ ਵਡਿਆਈਆ। ਸਚਖੰਡ ਬਖ਼ਸ਼ੇ ਚਰਨ ਧਿਆਨ, ਚਰਨੋਦਕ ਇਕੋ ਜਾਮ ਪਿਆਈਆ। ਮਸਤਕ ਟਿੱਕਾ ਲਾਏ ਆਣ, ਰੂਪ ਰੇਖ ਦਏ ਮਿਟਾਈਆ। ਦੂਰ ਦੁਰਾਡਾ ਮਿਲੇ ਆਣ, ਨਿਰਗੁਣ ਆਪਣਾ ਪੰਧ ਮੁਕਾਈਆ। ਲੱਖ ਚੁਰਾਸੀ ਵਿਚੋਂ ਕਰ ਪਹਿਚਾਨ, ਗੁਰਸਿਖ ਸੱਜਣ ਲਏ ਜਗਾਈਆ। ਦੀਨ ਦਿਆਲਾ

ਹਰਿ ਗੋਪਾਲਾ ਲੇਖਾ ਜਾਣੇ ਹਾਣੀਆਂ ਹਾਣ, ਬਿਰਧ ਬਾਲ ਰੂਪ ਨਾ ਕੋਇ ਵਖਾਈਆ। ਜੋਬਨ ਮਾਣੇ ਦੋ ਜਹਾਨ, ਰੰਗ ਰਤੜਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੁਰਮੁਖ ਸੱਜਣ ਲਏ ਫੜ, ਫੜ ਬਾਹੋਂ ਗਲੇ ਲਗਾਈਆ। ਗੁਰਸਿਖ ਸਦਾ ਜੀਵਤ ਮਰੇ, ਜੀਵਣ ਮਰਨ ਵਿਚ ਨਾ ਆਈਆ। ਸੀਸ ਜਗਦੀਸ ਕੱਟ ਆਪੇ ਧਰੇ, ਧਰਨੀ ਧਰਤ ਧਵਲ ਸੁਹਾਈਆ। ਇਕੀ ਕੁਲਾਂ ਫੋਲ ਫੜੇ, ਜਿਸ ਸਿਰ ਆਪਣਾ ਹੱਥ ਟਿਕਾਈਆ। ਮਾਤ ਪਿਤ ਭੈਣ ਭਾਈ ਚਾਚੇ ਤਾਏ ਜੋ ਰਹਿਣ ਲੜੇ, ਵੇਲੇ ਅੰਤ ਲਏ ਮਿਲਾਈਆ। ਨਾਮ ਕੰਗਣ ਵਿਚ ਜੜੇ, ਬਾਹਰ ਨਿਕਲ ਕੋਇ ਨਾ ਜਾਈਆ। ਬਿਨ ਤੰਦੀਉਂ ਡੋਰੀਉਂ ਆਪੇ ਫੜੇ, ਫੜਨਹਾਰਾ ਦਿਸ ਨਾ ਆਈਆ। ਗੁਰਮੁਖ ਤੇਰੇ ਕਾਜ ਸਰੇ, ਜਿਸ ਦਾ ਸੀਸ ਸਤਿਗੁਰ ਆਪਣੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸ਼ਬਦ ਖੇਲ ਵਖਾਈਆ। ਸ਼ਬਦੀ ਮਾਰੇ ਸ਼ਬਦੀ ਰੱਖੇ, ਰੱਖਣਹਾਰ ਇਕ ਅਖਵਾਇੰਦਾ। ਜਗਤ ਕੁਟੰਬ ਸਾਰਾ ਵਸੇ, ਫੜ ਬਾਹੋਂ ਪਾਰ ਕਰਾਇੰਦਾ। ਨਾ ਕੋਈ ਰੋਵੇ ਨਾ ਕੋਈ ਹੱਸੇ, ਸ਼ਬਦੀ ਮਾਤਾ ਮੇਲ ਮਿਲਾਇੰਦਾ। ਕੂੜੀ ਕਿਰਿਆ ਜਗਤ ਫਸੇ, ਫਾਸੀ ਸਭ ਦੇ ਗਲ ਲਟਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਵੰਡੇ ਇਕੋ ਹਿੱਸੇ, ਹਿੱਸਾ ਹੱਥ ਨਾ ਕਿਸੇ ਫੜਾਇੰਦਾ। ਗੁਰਮੁਖ ਲੱਥਾ ਵੇਖੇ ਸੀਸ, ਸੀਸ ਧੜ ਵੰਡ ਵੰਡਾਈਆ। ਕਰੇ ਖੇਲ ਹਰਿ ਜਗਦੀਸ, ਜੀਵਣ ਜੁਗਤ ਰਿਹਾ ਸਮਝਾਈਆ। ਕਲਜੁਗ ਲੱਖ ਚੁਰਾਸੀ ਪੀਸਣ ਲਿਆ ਪੀਸ, ਬਿਨ ਗੁਰਮੁਖਾਂ ਬਚ ਕੋਇ ਨਾ ਜਾਈਆ। ਰਾਏ ਧਰਮ ਤਪਾਵਣਹਾਰਾ ਤੱਤੀ ਸੀਖ਼, ਸਲਾਖਾਂ ਸਭ ਦੇ ਹੱਥ ਫੜਾਈਆ। ਜਿਸ ਘਰ ਵਿਚ ਗਾਇਆ ਸੋਹੰ ਗੀਤ, ਸਰਵਣ ਸੁਣਨਹਾਰਾ ਜਨਮ ਮਰਨ ਵਿਚ ਨਾ ਆਈਆ। ਤੇਰੇ ਮਾਤ ਪਿਤਾ ਭੈਣ ਭਾਈਆਂ ਚਾਚਿਆਂ ਤਾਇਆਂ ਤੇਰੇ ਨਾਲ ਰੱਖੀ ਪ੍ਰੀਤ, ਪ੍ਰੀਤ ਨਾਲ ਪ੍ਰੀਤ ਲਏ ਪਰਨਾਈਆ। ਸਦੀ ਬੀਸਵੀਂ ਸਾਰਿਆਂ ਮਿਲ ਕੇ ਗੌਣਾ ਇਕੋ ਗੀਤ, ਗੀਤ ਗੋਬਿੰਦ ਅਲਾਈਆ। ਜਿਸ ਗੁਰਸਿਖ ਮਿਲਿਆ ਸੱਚਾ ਮੀਤ, ਸੋ ਮਿੱਤਰਾਂ ਰਿਹਾ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਧੜ ਧੜ ਸਿਰ ਨਿਰਭੌ ਚੁਕਾ ਭੈ ਡਰ, ਜਨਮ ਮਰਨ ਮਰਨ ਜੰਮਣ ਆਪਣੇ ਹੱਥ ਵਖਾਈਆ।