ਪੁਸਤਕਾਲਾਭਾਗ ੧੩

੧੪ ਮੱਘਰ ੨੦੧੯ ਬਿਕਰਮੀ ਦੋਸਤ ਪੁਰਾ ਜ਼ਿਲਾ ਗੁਰਦਾਸਪੁਰ

ਕਲਜੁਗ ਤੇਰਾ ਵੇਲਾ ਵਕਤ, ਹਰਿ ਵਿਅਕਤੀ ਆਪ ਜਣਾਇੰਦਾ। ਨਵ ਨੌਂ ਨਾਤਾ ਤੁਟੇ ਬੂੰਦ ਰਕਤ, ਲੱਖ ਚੁਰਾਸੀ ਭੇਵ ਚੁਕਾਇੰਦਾ। ਤ੍ਰੈਗੁਣ ਮਾਇਆ ਸਾੜੇ ਜਗਤ, ਅਗਨੀ ਤੱਤ ਨਾ ਕੋਇ ਬੁਝਾਇੰਦਾ। ਕੂੜੀ ਕਿਰਿਆ ਆਪਣਾ ਪੂਰਾ ਕਰੇ ਫ਼ਰਜ਼, ਮਾਇਆ ਮਮਤਾ ਮੇਲ ਮਿਲਾਇੰਦਾ। ਪਾਰਬ੍ਰਹਮ ਅਬਿਨਾਸ਼ੀ ਕਰਤਾ ਹਰਿਜਨ ਵੇਖੇ ਸਾਚੇ ਭਗਤ, ਭਗਵਨ ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਵ ਨੌਂ ਚਾਰ ਪੰਧ ਮੁਕਾਇੰਦਾ। ਕਲਜੁਗ ਤੇਰਾ ਅੰਤ ਅੰਧੇਰਾ, ਨਵ ਨੌਂ ਨਜ਼ਰ ਨਾ ਆਈਆ। ਪੁਰਖ ਅਬਿਨਾਸ਼ੀ ਪਾਏ ਫੇਰਾ, ਬੇਪਰਵਾਹ ਬੇਪਰਵਾਹੀਆ। ਪਰਵਰਦਿਗਾਰ ਆਇਆ ਨੇਰਨ ਨੇਰਾ, ਦੂਰ ਦੁਰਾਡਾ ਪੰਧ ਮੁਕਾਈਆ। ਬ੍ਰਹਿਮੰਡ ਖੰਡ ਪਾਏ ਘੇਰਾ,

ਦੋ ਜਹਾਨਾਂ ਵੇਖ ਵਖਾਈਆ। ਸੰਤ ਸੱਜਣ ਵੇਖੇ ਕਿਹੜਾ ਕਿਹੜਾ, ਲੱਖ ਚੁਰਾਸੀ ਫੋਲ ਫੁਲਾਈਆ। ਘਰ ਘਰ ਦਿਸੇ ਝੂਠਾ ਝੇੜਾ, ਮਾਇਆ ਮਮਤਾ ਕਰੇ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਕਲਜੁਗ ਤੇਰਾ ਅੰਧੇਰਾ ਅੰਧ, ਚਾਰੋਂ ਕੁੰਟ ਛਾਈਆ। ਹਿੰਦੂ ਮੁਸਲਮ ਸਿਖ ਈਸਾਈ ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਆਤਮ ਭੁੱਲੇ ਪਰਮਾਨੰਦ, ਨਿਜਾਨੰਦ ਨਾ ਕੋਇ ਵਖਾਈਆ। ਰਸਨਾ ਜਿਹਵਾ ਬੱਤੀ ਦੰਦ ਢੋਲਾ ਗਾਇਣ ਛੰਦ, ਸ਼ਹਿਨਸ਼ਾਹ ਨਜ਼ਰ ਕਿਸੇ ਨਾ ਆਈਆ। ਲੱਖ ਚੁਰਾਸੀ ਜੂਨ ਅਜੂਨੀ ਜੇਰਜ ਅੰਡ, ਉਤਭੁਜ ਸੇਤਜ ਡੇਰਾ ਲਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਆਸਾ ਤ੍ਰਿਸਨਾ ਵੰਡੀ ਵੰਡ, ਹਰਿ ਮੰਤਰ ਨਾਮ ਨਾ ਕੋਇ ਦ੍ਰਿੜਾਈਆ। ਸਚ ਪਰਕਾਸ਼ ਨਾ ਕੋਇ ਚੰਦ, ਚੌਦਾਂ ਤਬਕ ਅੰਧੇਰਾ ਛਾਈਆ। ਈਸਾ ਮੂਸਾ ਸੰਗ ਮੁਹੰਮਦ ਚਾਰ ਯਾਰੀ ਹੋਈ ਨੰਗ, ਅਲਫ਼ੀ ਤਨ ਨਾ ਕੋਇ ਵਖਾਈਆ। ਗੁਰ ਅਵਤਾਰ ਚਾਰ ਕੁੰਟ ਦਹਿ ਦਿਸ਼ਾ ਵੇਖ ਵਿਚਾਰ ਹਰਿ ਸਰਨ ਸਰਨਾਈ ਰਹੇ ਮੰਗ, ਨਿਉਂ ਨਿਉਂ ਆਪਣਾ ਸੀਸ ਝੁਕਾਈਆ। ਕਲਜੁਗ ਅੰਤਮ ਟੁੱਟੀ ਗੰਢ, ਗੰਢਣਹਾਰ ਗੋਪਾਲ ਸਵਾਮੀ ਇਕ ਤੇਰੀ ਓਟ ਰਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਆਪ ਸੁਣਾਈਆ। ਕਲਜੁਗ ਤੇਰਾ ਅੰਤਮ ਵੇਲਾ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਝਗੜਾ ਪਿਆ ਗੁਰ ਗੁਰ ਚੇਲਾ, ਚੇਲਾ ਨਜ਼ਰ ਕੋਇ ਨਾ ਆਇੰਦਾ। ਭਗਤ ਭਗਵੰਤ ਗੁਰਮੁਖ ਵਿਰਲੇ ਕਰੇ ਮੇਲਾ, ਮਿਲ ਮਿਲ ਆਪਣਾ ਰੰਗ ਵਖਾਇੰਦਾ। ਦੋ ਜਹਾਨਾਂ ਸੱਜਣ ਸੁਹੇਲਾ, ਸਗਲਾ ਸੰਗ ਆਪ ਹੋ ਜਾਇੰਦਾ। ਸਚਖੰਡ ਵਸੇ ਧਾਮ ਨਵੇਲਾ, ਮੁਕਾਮੇ ਹੱਕ ਡੇਰਾ ਲਾਇੰਦਾ। ਆਪੇ ਜਾਣੇ ਆਪਣਾ ਵਕਤ ਵੇਲਾ, ਵਾਰ ਥਿਤ ਨਾ ਕਿਸੇ ਜਣਾਇੰਦਾ। ਲੱਖ ਚੁਰਾਸੀ ਘੱਲੇ ਧਰਮ ਰਾਏ ਦੀ ਜੇਲਾ, ਕਲਜੁਗ ਅੰਤਮ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਇਕ ਸੁਣਾਇੰਦਾ। ਸਚ ਸੰਦੇਸਾ ਏਕੰਕਾਰ, ਅਕਲ ਕਲਧਾਰੀ ਆਪ ਜਣਾਈਆ। ਸੋ ਪੁਰਖ ਨਿਰੰਜਣ ਹੋ ਤਿਆਰ, ਹਰਿ ਪੁਰਖ ਨਿਰੰਜਣ ਭੇਵ ਖੁਲ੍ਹਾਈਆ। ਆਦਿ ਨਿਰੰਜਣ ਹੋ ਉਜਿਆਰ, ਅਬਿਨਾਸ਼ੀ ਕਰਤਾ ਰਿਹਾ ਸਮਝਾਈਆ। ਸ੍ਰੀ ਭਗਵਾਨ ਦਏ ਹੁਲਾਰ, ਵਿਸ਼ਨ ਬ੍ਰਹਮਾ ਸ਼ਿਵ ਉਠਾਈਆ। ਪਾਰਬ੍ਰਹਮ ਪ੍ਰਭ ਹੋ ਤਿਆਰ, ਤ੍ਰੈਭਵਨ ਵੇਖੇ ਥਾਉਂ ਥਾਈਂਆ। ਬ੍ਰਹਮ ਨੇਤਰ ਦਏ ਉਘਾੜ, ਈਸ਼ ਜੀਵ ਪਰਦਾ ਲਾਹੀਆ। ਲੱਖ ਚੁਰਾਸੀ ਚਬਾਏ ਆਪਣੀ ਦਾੜ੍ਹ, ਬਚਿਆ ਕੋਇ ਰਹਿਣ ਨਾ ਪਾਈਆ। ਵੇਖਣਹਾਰ ਬਹੱਤਰ ਨਾੜ, ਨਾੜੀ ਨਾੜੀ ਰਿਹਾ ਸਮਾਈਆ। ਫਿਰੇ ਦਰੋਹੀ ਜੰਗਲ ਜੂਹ ਉਜਾੜ ਪਹਾੜ, ਉਚੇ ਟਿੱਲੇ ਪਰਬਤ ਸਮੁੰਦ ਸਾਗਰ ਖੋਜ ਖੁਜਾਈਆ। ਹਰਿਜਨ ਮੇਲੇ ਸਚ ਦੁਆਰ, ਦਰ ਦਰਵਾਜਾ ਇਕ ਜਣਾਈਆ। ਗ਼ਰੀਬ ਨਿਵਾਜਾ ਹੋ ਤਿਆਰ, ਗ਼ਰੀਬ ਨਿਮਾਣੇ ਗੋਦ ਉਠਾਈਆ। ਸ਼ਬਦ ਅਗੰਮੀ ਦੇ ਹੁਲਾਰ, ਹੁਜਰਾ ਹੱਕ ਇਕ ਵਖਾਈਆ। ਲਾਸ਼ਰੀਕ ਪਰਵਰਦਿਗਾਰ, ਮੁਰੀਦ ਮੁਰਸ਼ਦ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਲੇਖਾ ਰਿਹਾ ਮੁਕਾਈਆ। ਕਲਜੁਗ ਅੰਤਮ ਵੇਖ ਹਾਲ, ਹਰਿ ਜੂ ਹਰਿ ਹਰਿ ਆਪ ਜਣਾਇੰਦਾ। ਫਿਰੇ ਦਰੋਹੀ ਅੰਤਮ ਕਾਲ, ਕਾਲ ਨਗਾਰਾ ਇਕ ਵਜਾਇੰਦਾ। ਸ੍ਰਿਸ਼ਟ ਸਬਾਈ ਹੋਈ ਬੇਹਾਲ, ਧੀਰਜ ਧੀਰ ਨਾ ਕੋਇ ਧਰਾਇੰਦਾ। ਚੌਦਾਂ ਲੋਕ ਆਏ ਜ਼ਵਾਲ, ਚੌਦਾਂ ਤਬਕ ਨਾ ਕੋਇ ਬਚਾਇੰਦਾ। ਕਾਇਆ ਮਾਟੀ ਪੰਜ ਤੱਤ ਅਗਨੀ ਲੱਗੇ ਖ਼ਾਲ, ਖ਼ਾਲਕ ਖ਼ਲਕ ਆਪ ਜਲਾਇੰਦਾ। ਬਿਨ ਹਰਿਭਗਤ ਗ੍ਰਹਿ ਵੱਜੇ ਨਾ ਕਿਸੇ ਤਾਲ, ਅਨਹਦ ਨਾਦੀ ਨਾਦ ਨਾ ਕੋਇ

ਸੁਣਾਇੰਦਾ। ਚਾਰ ਕੁੰਟ ਹੋਏ ਵੈਰਾਨ, ਕਲਜੁਗ ਵੈਰੀ ਫੇਰਾ ਪਾਇੰਦਾ। ਮੰਦਰ ਮਸਜਿਦ ਸ਼ਿਵਦੁਆਲਾ ਮੱਠ ਰਹੇ ਨਾ ਕੋਇ ਨਿਸ਼ਾਨ, ਨਿਸ਼ਾਨਾ ਸਭ ਦਾ ਆਪ ਮਿਟਾਇੰਦਾ। ਇਨਸਾਨ ਰੂਪ ਬਣਾਏ ਹੈਵਾਨ, ਹਵਾ ਸਭ ਦੀ ਆਪ ਬਦਲਾਇੰਦਾ। ਕਰੇ ਖੇਲ ਨੌਜਵਾਨ, ਨੌਬਤ ਆਪਣੇ ਨਾਮ ਵਜਾਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੇਵੇ ਧੁਰ ਫ਼ਰਮਾਣ, ਧੁਰ ਦੀ ਬਾਣੀ ਆਪ ਸੁਣਾਇੰਦਾ। ਹੱਕ ਹਕੀਕਤ ਕਰੋ ਪਹਿਚਾਨ, ਬੇਪਹਿਚਾਨ ਆਪ ਸਮਝਾਇੰਦਾ। ਦੋਏ ਜੋੜ ਕਰੋ ਸਲਾਮ, ਸਲਾਮ ਅਲੈਕਮ ਏਕਾ ਘਰ ਵਖਾਇੰਦਾ। ਦੋਏ ਬੰਧਨ ਰਸਨਾ ਕਹੋ ਸਤਿਨਾਮ, ਮੰਤਰ ਸਤਿ ਸਤਿ ਪੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਲੇਖਾ ਆਪ ਚੁਕਾਇੰਦਾ। ਕਲਜੁਗ ਤੇਰਾ ਲੇਖ ਮੁਕੌਣਾ, ਸੋ ਪੁਰਖ ਨਿਰੰਜਣ ਆਪ ਜਣਾਈਆ। ਚੌਥੇ ਜੁਗ ਡੇਰਾ ਢੌਣਾ, ਚਾਰੋਂ ਕੁੰਟ ਵੇਖ ਵਖਾਈਆ। ਗੁਰਮੁਖ ਵਿਰਲਾ ਆਪ ਜਗੌਣਾ, ਜਿਸ ਆਪਣੀ ਦਇਆ ਕਮਾਈਆ । ਆਤਮ ਪਰਮਾਤਮ ਪਰਮਾਤਮ ਆਤਮ ਬ੍ਰਹਮ ਪਾਰਬ੍ਰਹਮ ਮੇਲ ਮਿਲੌਣਾ, ਮੇਲ ਮਿਲਾਵਾ ਏਕਾ ਥਾਈਂਆ। ਦੂਈ ਦਵੈਤੀ ਹਉਮੇ ਹੰਗਤਾ ਮਾਇਆ ਮਮਤਾ ਪਰਦਾ ਲੌਹਣਾ, ਬਜਰ ਕਪਾਟੀ ਤੋੜ ਤੁੜਾਈਆ। ਹੰ ਬ੍ਰਹਮ ਮਮ ਏਕਾ ਘਰ ਦਸੌਣਾ, ਓਅੰ ਸੋਹੰ ਰੂਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਜੜ੍ਹ ਉਖੜਾਈਆ। ਕਲਜੁਗ ਤੇਰੀ ਉਖੜੇ ਜੜ੍ਹ, ਸੋਹੰ ਚਿਲਾ ਹੱਥ ਉਠਾਇੰਦਾ। ਸਚਖੰਡ ਨਿਵਾਸੀ ਧੁਰ ਦਰਗਾਹ ਆਪੇ ਖੜ, ਬੇਪਰਵਾਹ ਵੇਖ ਵਖਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਸਤਿਜੁਗ ਤ੍ਰੇਤਾ ਦੁਆਪਰ ਵਿਛੜੇ ਲਏ ਫੜ, ਨਾਮ ਡੋਰੀ ਇਕ ਬੰਧਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਲੱਖ ਚੁਰਾਸੀ ਜੀਵ ਜੰਤ ਜਿਸ ਘਾੜਨ ਲਿਆ ਘੜ, ਘੜਨ ਭੰਨਣ ਆਪਣੇ ਹੱਥ ਰਖਾਇੰਦਾ। ਨਿਸ਼ਅੱਖਰ ਵੱਖਰ ਬੋਧ ਅਗਾਧ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਜਿਸ ਅੱਖਰ ਲਿਆ ਪੜ੍ਹ, ਸੋ ਨਿਸ਼ਅੱਖਰ ਰੂਪ ਵਖਾਇੰਦਾ। ਕਾਗਦ ਕਲਮ ਸ਼ਾਹੀ ਗਈ ਹਰ, ਸਮੁੰਦ ਸਾਗਰ ਨੇਤਰ ਨੈਣਾਂ ਨੀਰ ਵਹਾਇੰਦਾ। ਬਨਾਸਪਤ ਭਾਰ ਅਠਾਰਾਂ ਗਈ ਸੜ, ਲੇਖਾ ਲੇਖ ਨਾ ਕੋਇ ਜਣਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰੋੜ ਤਤੀਸਾ ਸੁਰਪਤ ਇੰਦ ਪ੍ਰਭ ਸਰਨਾਈ ਡਿਗੇ ਦੜ, ਅੱਗੇ ਸੀਸ ਨਾ ਕੋਇ ਉਠਾਇੰਦਾ । ਤ੍ਰੈਗੁਣ ਮਾਇਆ ਪੰਜ ਤੱਤ ਆਪਣਾ ਬਲ ਗਈ ਹਰ, ਮਨ ਮਤ ਬੁੱਧ ਸੰਗ ਨਾ ਕੋਇ ਰਖਾਇੰਦਾ। ਨੌਂ ਖੰਡ ਪ੍ਰਿਥਮੀ ਸੱਤ ਦੀਪ ਚਾਰ ਕੁੰਟ ਦਹਿ ਦਿਸ਼ਾ ਆਵੇ ਡਰ, ਭੈ ਅਵਰ ਨਾ ਕੋਇ ਹਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਤੇਰਾ ਅੰਤ ਕਰਾਇੰਦਾ। ਕਲਜੁਗ ਅੰਤਮ ਮਾਰੇ ਧਾਹ, ਨੇਤਰ ਨੈਣਾਂ ਨੀਰ ਵਹਾਈਆ। ਚਾਰਾਂ ਯਾਰਾਂ ਰਿਹਾ ਧਿਆ, ਨੇਤਰ ਨੈਣ ਨੈਣ ਉਠਾਈਆ। ਮੁਹੰਮਦ ਮਿਲੇ ਦਰ ਆ, ਦਰ ਦਰਵਾਜਾ ਰਿਹਾ ਖੁਲ੍ਹਾਈਆ । ਈਸਾ ਤੱਕੇ ਤੇਰਾ ਰਾਹ, ਉਚੇ ਟਿੱਲੇ ਵੇਖ ਵਖਾਈਆ। ਮੂਸਾ ਪਕੜੇ ਤੇਰੀ ਬਾਂਹ, ਕੋਹਤੂਰ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਕਲਜੁਗ ਅੰਤਮ ਰਿਹਾ ਉਡੀਕ, ਨੇਤਰ ਨੈਣ ਨੈਣ ਉਠਾਇਆ। ਮੇਰਾ ਵੇਲਾ ਅੰਤ ਨਜ਼ਦੀਕ, ਪੰਧ ਨਜ਼ਰ ਕੋਇ ਨਾ ਆਇਆ। ਗੁਰ ਅਵਤਾਰ ਪੀਰ ਪੈਗ਼ੰਬਰ ਅੰਤਮ ਬਣ ਗਏ ਸਰਬ ਸ਼ਰੀਕ, ਘਰ ਘਰ ਸ਼ਿਰਕਤ ਰਿਹਾ ਵਖਾਇਆ। ਪਰਵਰਦਿਗਾਰ ਨਿਸ਼ਾਨਾ ਮਿਲੇ ਨਾ ਕੋਇ ਠੀਕ, ਲੱਖ ਚੁਰਾਸੀ ਠੀਕਰ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਆਪ ਜਣਾਇਆ। ਕਲਜੁਗ ਕੂੜਾ ਕਰ ਵਿਚਾਰ, ਵਿਚਾਰ

ਵਿਚਾਰ ਨਾਲ ਮਿਲਾਈਆ। ਚੌਥੇ ਜੁਗ ਆਈ ਹਾਰ, ਚੌਕਾ ਕੰਮ ਕੋਇ ਨਾ ਆਈਆ। ਇਕ ਇਕੱਲਾ ਏਕ ਓਅੰਕਾਰ, ਲੇਖਾ ਸਭ ਦਾ ਰਿਹਾ ਮੁਕਾਈਆ। ਦੂਜੀ ਕੁਦਰਤ ਕਰ ਤਿਆਰ, ਤੀਜੇ ਨੈਣ ਰਿਹਾ ਦਰਸਾਈਆ। ਚੌਥੇ ਪਦ ਭਗਤ ਪਿਆਰ, ਪੰਚਮ ਮੇਲਾ ਸਹਿਜ ਸੁਭਾਈਆ। ਛੇਵੇਂ ਛੱਪਰ ਛੰਨ ਕਰ ਤਿਆਰ, ਸਤਿ ਸਤਿਵਾਦੀ ਬੈਠਾ ਆਸਣ ਲਾਈਆ। ਅੱਠਾਂ ਤੱਤਾਂ ਮਾਰੇ ਮਾਰ, ਨੌਂ ਦਰ ਵੇਖੇ ਥਾਉਂ ਥਾਈਂਆ। ਦਸਵੇਂ ਖੇਲ ਕਰੇ ਅਪਾਰ, ਇਕ ਦਸ ਵੱਜੇ ਵਧਾਈਆ। ਦੋ ਦਸ ਸਾਂਝਾ ਯਾਰ, ਤਿੰਨ ਦਸ ਭੇਵ ਰਿਹਾ ਖੁਲ੍ਹਾਈਆ। ਚਾਰ ਦਸ ਨੱਸ ਨੱਸ, ਚੌਦਾਂ ਲੋਕਾਂ ਡੇਰਾ ਢਾਹੀਆ। ਪੰਜ ਦਸ ਹੱਸ ਹੱਸ, ਗੁਰਮੁਖ ਸੱਜਣ ਰਿਹਾ ਮਿਲਾਈਆ। ਛੇ ਦਸ ਹੋ ਵਸ, ਸੋਲਾਂ ਇਛਿਆ ਪੂਰ ਕਰਾਈਆ। ਸੱਤ ਦਸ ਆਪੇ ਢੱਠ, ਆਪਣਾ ਮਾਣ ਮਿਟਾਈਆ। ਦਸ ਅੱਠ ਬੰਨ੍ਹੇ ਗੱਠ, ਭਗਤੀ ਭਗਤਾਂ ਹੱਥ ਫੜਾਈਆ। ਦਸ ਨੌ ਨੌਂਂ ਖੰਡ ਪ੍ਰਿਥਮੀ ਰਿਹਾ ਭੌਂ, ਦੋ ਜਹਾਨਾਂ ਵੇਖ ਵਖਾਈਆ। ਦਸ ਦਸ ਬੀਸ ਕਰੇ ਖੇਲ ਹਰਿ ਜਗਦੀਸ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਖ਼ਾਲੀ ਖ਼ੀਸ, ਸੀਸ ਆਪਣੇ ਛਤਰ ਝੁਲਾਈਆ। ਕਲਜੁਗ ਤੇਰੀ ਅੰਤ ਹਦੀਸ, ਫਾਤਿਆ ਪੜ੍ਹੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਭੇਵ ਆਪ ਜਣਾਈਆ। ਕਲਜੁਗ ਅੰਤਮ ਬੁਢਾ ਸ਼ੇਖ਼, ਦਰ ਸਾਚੇ ਸੀਸ ਝੁਕਾਇੰਦਾ। ਪਰਵਰਦਿਗਾਰ ਨੇਤਰ ਖੋਲ੍ਹ ਵੇਖ, ਹੋਏ ਨਿਮਾਣਾ ਮੰਗ ਮੰਗਾਇੰਦਾ। ਮੇਰੀ ਮਿਟਦੀ ਜਾਏ ਰੇਖ, ਲੇਖਾ ਨਜ਼ਰ ਕੋਇ ਨਾ ਆਇੰਦਾ। ਲੰਮੀ ਦਾੜ੍ਹੀ ਖੁਲੜ੍ਹੇ ਕੇਸ, ਗੱਲ ਪਲੂ ਏਕਾ ਪਾਇੰਦਾ। ਪੁਰਖ ਅਕਾਲ ਦੀਨ ਦਿਆਲ ਅੱਗੇ ਹੋ ਜਾ ਕੇ ਵੇਖ, ਗੁਰੂ ਦਸਮੇਸ਼ ਦਹਿ ਦਿਸ਼ਾ ਭੇਵ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਇੰਦਾ। ਬੁੱਢਾ ਸ਼ੇਖ਼ ਫੜ ਡੰਗੋਰੀ, ਪ੍ਰਭ ਚਰਨ ਧਿਆਨ ਲਗਾਈਆ। ਅੰਤ ਕਰੇ ਬਹੁੜੀ ਬਹੁੜੀ, ਦੂਰ ਦੁਰਾਡਾ ਮਾਰੇ ਧਾਹੀਆ। ਲੱਖ ਚੁਰਾਸੀ ਹੋਈ ਕੌੜੀ, ਅੰਮ੍ਰਿਤ ਰਸ ਨਾ ਕੋਇ ਵਖਾਈਆ। ਪ੍ਰਭ ਜੂ ਤੇਰੇ ਹੱਥ ਮੇਰੀ ਡੋਰੀ, ਜਿਉਂ ਭਾਵੇ ਲੈ ਚਲਾਈਆ। ਕੀਤੀ ਮਾਤ ਠੱਗੀ ਚੋਰੀ, ਤੇਰੇ ਹੁਕਮੇ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਮਿਲੀ ਇਕ ਸਰਨਾਈਆ। ਬੁੱਢਾ ਸ਼ੇਖ਼ ਹੋਏ ਮੌਲਾਣਾ, ਮੌਲਾ ਇਕੋ ਇਕ ਧਿਆਈਆ। ਜਗਤ ਕਿਤਾਬ ਵੇਖ ਕੁਰਾਨਾ, ਕੁਰਾ ਕਾਇਆ ਕਾਅਬਾ ਫੋਲ ਫੁਲਾਈਆ। ਚੌਦਾਂ ਤਬਕ ਖੇਲ ਮਹਾਨਾ, ਸਬਕ ਆਪਣਾ ਆਪ ਪੜ੍ਹਾਈਆ। ਖੇਲਿਆ ਖੇਲ ਦੀਨ ਇਸਲਾਮਾ, ਸਾਹਿਬ ਸਿਰ ਤੇਰਾ ਹੁਕਮ ਮਨਾਈਆ । ਅੰਤਮ ਘਰ ਘਰ ਭੁਲਾਈ ਕਲਾਮਾਂ, ਕਲਾ ਨਬੀ ਨਾ ਕੋਇ ਪੜ੍ਹਾਈਆ। ਮੋਹੇ ਬਖ਼ਸ਼ ਮੇਰੇ ਅਮਾਮਾਂ, ਚਰਨ ਧੂੜੀ ਖ਼ਾਕ ਰਮਾਈਆ। ਮੇਰਾ ਪਾਟਾ ਚੀਰ ਤੇੜ ਨਾ ਕੋਇ ਪਜਾਮਾ, ਕੁਲਾ ਸੀਸ ਨਾ ਕੋਇ ਟਿਕਾਈਆ। ਹਜ਼ਰਤ ਦੇ ਇਕ ਪੈਗ਼ਾਮਾ, ਪੈਗ਼ੰਬਰ ਨਜ਼ਰ ਕੋਇ ਨਾ ਆਈਆ। ਸ਼ਾਹ ਸੁਲਤਾਨ ਸੱਚੇ ਰਾਮਾਂ, ਰਹਿਮਤ ਤੇਰੀ ਮੰਗ ਮੰਗਾਈਆ। ਨੇਤਰ ਵੇਖ ਸ੍ਰੀ ਭਗਵਾਨਾ, ਬੇਹਾਲ ਦਏ ਦੁਹਾਈਆ। ਤੇਰਾ ਭੁੱਲਿਆ ਇਕ ਟਿਕਾਣਾ, ਟਿੱਕਾ ਮਸਤਕ ਕੂੜਾ ਲਾਈਆ। ਚਾਰ ਵਰਨ ਜਣਾਇਆ ਗਾਣਾ, ਅਠਾਰਾਂ ਬਰਨ ਕਰੀ ਲੜਾਈਆ। ਅੰਤਮ ਮੰਨਣਾ ਪਿਆ ਭਾਣਾ, ਨਾ ਕੋਈ ਮੇਟੇ ਮੇਟ ਮਿਟਾਈਆ। ਤਖ਼ਤੋਂ ਲਹਿੰਦਾ ਜਾਂਦਾ ਰਾਜਾ ਰਾਣਾ, ਸਿਰ ਤਾਜ ਨਾ ਕੋਇ ਟਿਕਾਈਆ। ਸਭ ਨੂੰ ਭੁਲਿਆ ਪੀਣਾ ਖਾਣਾ, ਖ਼ਾਕੀ ਖ਼ਾਕ ਰਹੇ ਵਖਾਈਆ। ਪਰਗਟ ਹੋਇਆ ਹਰਿ ਮਿਹਰਵਾਨਾ, ਮਿਹਰਵਾਨ ਫੇਰਾ ਪਾਈਆ। ਮੈਂ ਬੁੱਢਾ ਅੰਤ ਅੰਞਾਣਾ,

ਬਾਲੀ ਬੁੱਧ ਨਾ ਕੋਇ ਚਤੁਰਾਈਆ। ਪ੍ਰਭ ਸਾਚਾ ਦੱਸ ਟਿਕਾਣਾ, ਜਿਸ ਘਰ ਤੇਰਾ ਦਰਸ਼ਨ ਪਾਈਆ। ਲੋਕਮਾਤ ਆਇਆ ਬਣ ਮਿਹਮਾਨਾਂ, ਜਗਤ ਮਹਿਮਾਨੀ ਰਿਹਾ ਖਾਈਆ। ਅੰਤ ਅੰਤ ਪਿਆ ਪਛਤਾਣਾ, ਪਿਛੇ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਕਲਜੁਗ ਕੂਕ ਕੂਕ ਸੁਣਾਈਆ। ਕਲਜੁਗ ਕੂਕੇ ਕਰੇ ਪੁਕਾਰ, ਪ੍ਰਭ ਅੱਗੇ ਹਾਲ ਸੁਣਾਇੰਦਾ। ਜੁਗ ਚੌਕੜੀ ਉਤਰੀ ਪਾਰ, ਪਾਰ ਉਤਾਰਾ ਤੁਧ ਬਿਨ ਨਾ ਕੋਇ ਕਰਾਇੰਦਾ। ਫਿਰ ਫਿਰ ਗਏ ਤੇਈ ਅਵਤਾਰ, ਭਗਤ ਅਠਾਰਾਂ ਸੀਸ ਝੁਕਾਇੰਦਾ। ਈਸਾ ਮੂਸਾ ਮੁਹੰਮਦ ਮੰਗਦੇ ਗਏ ਦੀਦਾਰ, ਦੀਦ ਈਦ ਚੰਦ ਚੜ੍ਹਾਇੰਦਾ। ਚਾਰ ਯਾਰ ਬਣ ਪਨਹਾਰ, ਸੇਵਕ ਸਾਚੀ ਸੇਵ ਲਗਾਇੰਦਾ। ਲੇਖਾ ਜਾਣ ਗੁਰ ਅਵਤਾਰ, ਨਾਨਕ ਗੋਬਿੰਦ ਰੰਗ ਰੰਗਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਵੇਖਿਆ ਵਾਰੋ ਵਾਰ, ਕਲਜੁਗ ਵੇਲਾ ਅੰਤਮ ਆਇੰਦਾ। ਮੈਂ ਡਿਗਾ ਮੂੰਹ ਦੇ ਭਾਰ, ਬਾਹੋਂ ਫੜ ਨਾ ਕੋਇ ਉਠਾਇੰਦਾ। ਚਾਰੋਂ ਕੁੰਟ ਆਈ ਹਾਰ, ਜਿਤ ਰੂਪ ਨਾ ਕੋਇ ਵਖਾਇੰਦਾ। ਕਰ ਕਿਰਪਾ ਦੇ ਦੀਦਾਰ, ਚਰਨ ਕਵਲ ਧਿਆਨ ਲਗਾਇੰਦਾ। ਮੈਂ ਮੂਰਖ ਮੂੜ੍ਹ ਗਵਾਰ, ਪਤਹੀਣ ਸੀਸ ਝੁਕਾਇੰਦਾ। ਤੂੰ ਸਭ ਦਾ ਸਾਂਝਾ ਯਾਰ, ਗ਼ਰੀਬ ਨਿਮਾਣਿਆਂ ਗਲੇ ਲਗਾਇੰਦਾ। ਪਤਤ ਪਾਪੀ ਦੇਵੇਂ ਤਾਰ, ਦੁਸ਼ਟ ਹੰਕਾਰੀ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਵਾਸਤਾ ਪਾਇੰਦਾ। ਦਰ ਵਾਸਤਾ ਦਿਤਾ ਘਤ, ਦੋਏ ਦੋਏ ਜੋੜ ਕਰੇ ਨਿਮਸਕਾਰਿਆ। ਮੇਰੀ ਅੰਤਮ ਸੁੱਕੀ ਰੱਤ, ਤੱਤ ਨਜ਼ਰ ਕੋਇ ਨਾ ਆ ਰਿਹਾ। ਲੱਖ ਚੁਰਾਸੀ ਭੁੱਲੀ ਬ੍ਰਹਮ ਮਤ, ਮਨ ਮਤ ਗੇੜ ਚਲਾ ਲਿਆ। ਰਹਿਣ ਨਾ ਦਿਤਾ ਧੀਰਜ ਜਤ, ਸਤਿ ਸੰਤੋਖ ਨਾ ਕੋਇ ਰਖਾ ਲਿਆ। ਨਾਰ ਕੰਤ ਸੱਥਰ ਬੈਠੇ ਘੱਤ, ਸਾਚਾ ਸੱਥਰ ਨਾ ਕਿਸੇ ਹੰਡਾ ਲਿਆ। ਕੂੜੀ ਕਿਰਿਆ ਬੀਜ ਬੀਜਿਆ ਵਤ, ਕਲਜੁਗ ਅੰਤਮ ਸਿੰਮਲ ਰੁੱਖ ਲਹਿਰਾ ਰਿਹਾ। ਨਾਤਾ ਤੁਟਾ ਤੀਰਥ ਤੱਟ, ਸਰ ਸਰੋਵਰ ਸਰ ਨਾ ਕੋਇ ਜਣਾ ਲਿਆ। ਗੁਰਦੁਆਰ ਮੰਦਰ ਮਸਜਿਦ ਮੱਠ, ਧਰਮ ਡੇਰਾ ਨਾ ਕੋਇ ਵਖਾ ਲਿਆ। ਸਭ ਦਾ ਬੇੜਾ ਡੋਬਿਆ ਨੱਠ ਨੱਠ, ਆਪਣਾ ਪੰਧ ਮੁਕਾ ਲਿਆ। ਅੰਤ ਤੇਰੇ ਦੁਆਰੇ ਗਿਆ ਢੱਠ, ਚਰਨ ਸਰਨ ਸੀਸ ਝੁਕਾ ਲਿਆ। ਸਚ ਸੰਦੇਸਾ ਦੇ ਮਤ, ਬੇਮਤੀ ਆਪ ਜਣਾ ਲਿਆ। ਵੇਲੇ ਅੰਤਮ ਰੱਖ ਪਤ, ਇਕ ਤੇਰੀ ਓਟ ਰਖਾ ਰਿਹਾ। ਅੱਗੋਂ ਕਹੇ ਪੁਰਖ ਸਮਰਥ, ਸਚ ਸੰਦੇਸਾ ਇਕ ਸੁਣਾ ਲਿਆ। ਜਨ ਭਗਤਾਂ ਚਰਨੀਂ ਜਾ ਕੇ ਢੱਠ, ਜਿਨ੍ਹਾਂ ਤੇਰੇ ਵਿਚ ਮੇਰਾ ਦਰਸ਼ਨ ਪਾ ਲਿਆ। ਮੈਂ ਹੋਇਆ ਭਗਤਾਂ ਵਸ, ਡੋਰੀ ਭਗਤਾਂ ਹੱਥ ਫੜਾ ਰਿਹਾ। ਓਥੇ ਮੇਰਾ ਕੋਈ ਨਾ ਚਲੇ ਵਸ, ਸ੍ਰੀ ਭਗਵਾਨ ਆਪ ਸਮਝਾ ਰਿਹਾ। ਪ੍ਰੇਮ ਪਿਆਰ ਅੰਦਰ ਗਿਆ ਫਸ, ਅੰਤ ਬਾਹਰ ਨਾ ਕੋਇ ਕਢਾ ਰਿਹਾ। ਮੈਂ ਗੁਰਸਿਖਾਂ ਵਿਕਿਆ ਹੱਟ, ਦੂਜੀ ਕੀਮਤ ਨਾ ਕੋਇ ਰਖਾ ਲਿਆ। ਹਰਿਜਨ ਤੇਰਾ ਦੁੱਖੜਾ ਦੇਣ ਕੱਟ, ਬਣ ਦਰਦੀ ਦਰਦ ਵੰਡਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਸੁਣਾ ਲਿਆ। ਸਚ ਸੰਦੇਸਾ ਸੁਣ ਕੇ ਗੀਤ, ਕਲਜੁਗ ਇਕੋ ਖ਼ੁਸ਼ੀ ਮਨਾਈਆ। ਨਾਤਾ ਤੁਟਾ ਮੰਦਰ ਮਸੀਤ, ਬਿਨ ਭਗਤਾਂ ਪ੍ਰਭ ਜੂ ਹੱਥ ਕਿਸੇ ਨਾ ਆਈਆ। ਸਦੀ ਚੌਧਵੀਂ ਰਹੀ ਬੀਤ, ਚੌਦਾਂ ਤਬਕ ਦੇਣ ਦੁਹਾਈਆ। ਨਿਰਗੁਣ ਬਦਲਣ ਆਇਆ ਰੀਤ, ਸਰਗੁਣ ਦਏ ਆਪ ਸਮਝਾਈਆ। ਗੋਬਿੰਦ ਕਰੇ ਖੇਲ ਅਨਡੀਠ, ਪੁਰਖ ਅਕਾਲ ਵੱਜੇ ਵਧਾਈਆ। ਸਾਹਿਬ ਸੁਲਤਾਨ ਸਾਚਾ ਮੀਤ, ਸਤਿਗੁਰ ਆਪਣਾ ਫੇਰਾ ਪਾਈਆ। ਸਚਖੰਡ

ਨਿਵਾਸੀ ਇਕ ਅਤੀਤ, ਤ੍ਰੈਗੁਣ ਡੇਰਾ ਰਿਹਾ ਢਾਈਆ। ਜਨ ਭਗਤਾਂ ਕੀਤਾ ਠਾਂਡਾ ਸੀਤ, ਅੰਮ੍ਰਿਤ ਮੇਘ ਇਕ ਬਰਸਾਈਆ। ਚਰਨ ਕਵਲ ਬੰਧਾਏ ਪ੍ਰੀਤ, ਪ੍ਰੀਤੀਵਾਨ ਇਕੋ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਰਿਹਾ ਜਣਾਈਆ। ਕਲਜੁਗ ਉਠ ਉਠ ਤੱਕੇ ਰਾਹ, ਨੇਤਰ ਨੈਣ ਨੈਣ ਉਠਾਇਆ। ਕਵਣ ਦੁਆਰੇ ਮਿਲੇ ਮਲਾਹ, ਭਗਤ ਭਗਵੰਤ ਰਿਹਾ ਜਗਾਇਆ। ਇਕੋ ਦੇਵੇ ਸਚ ਸਲਾਹ, ਮੇਰਾ ਬੇੜਾ ਪਾਰ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਸੁਣਾਇਆ। ਕਲਜੁਗ ਵੇਖ ਅੰਤਮ ਧਾਰ, ਧਰਨੀ ਧਰਤ ਧਵਲ ਜਣਾਈਆ। ਕਰਿਆ ਖੇਲ ਅਗੰਮ ਅਪਾਰ, ਅਲੱਖ ਅਗੋਚਰ ਬੇਪਰਵਾਹੀਆ। ਸਤਿ ਸਤਿਵਾਦੀ ਹੋ ਤਿਆਰ, ਬ੍ਰਹਮ ਬ੍ਰਹਿਮਾਦੀ ਖੋਜ ਖੁਜਾਈਆ। ਆਦਿ ਜੁਗਾਦੀ ਇਕ ਅਵਤਾਰ, ਜੁਗ ਜੁਗ ਵੇਸ ਵਟਾਈਆ। ਕਲਜੁਗ ਅੰਤ ਹੋ ਤਿਆਰ, ਨਿਹਕਲੰਕਾ ਨਾਉਂ ਰਖਾਈਆ। ਸ਼ਬਦ ਡੰਕਾ ਅਪਰ ਅਪਾਰ, ਦੋ ਜਹਾਨਾਂ ਆਪ ਸੁਣਾਈਆ। ਸਾਚਾ ਬੰਕ ਕਰ ਤਿਆਰ, ਭਗਤ ਭਗਵਾਨ ਦਏ ਵਡਿਆਈਆ। ਛੱਤੀ ਜੁਗ ਦਾ ਕਰਜ਼ ਉਤਾਰ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦਏ ਸਮਝਾਈਆ। ਲੇਖਾ ਮੰਗੇ ਵਾਰੋ ਵਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਭੁੱਲ ਕਦੇ ਨਾ ਜਾਈਆ। ਵਿਸ਼ਨ ਬ੍ਰਹਮਾ ਸ਼ਿਵ ਬੈਠੇ ਚਰਨ ਸਰਨ ਕਰਨ ਨਿਮਸਕਾਰ, ਨੇਤਰ ਨੈਣ ਸਕੇ ਨਾ ਕੋਇ ਉਠਾਈਆ। ਓਥੇ ਕਰੇ ਸਚ ਵਿਹਾਰ, ਸਤਿਗੁਰ ਸੱਚਾ ਸ਼ਹਿਨਸ਼ਾਹੀਆ। ਤੇਰਾ ਲੇਖਾ ਦਏ ਨਿਵਾਰ, ਭੁਲੇਖਾ ਭਗਤਾਂ ਕੋਲੋਂ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਆਰਾ ਇਕ ਜਣਾਈਆ। ਸਚ ਦੁਆਰਾ ਵੇਖ ਅਟੱਲ, ਅਟੱਲ ਆਪ ਜਣਾਇੰਦਾ। ਲੱਖ ਚੁਰਾਸੀ ਕਰ ਕੇ ਵਲ ਛਲ, ਪੁਰਖ ਅਬਿਨਾਸ਼ੀ ਆਪ ਬਣਾਇੰਦਾ। ਸਚ ਸਿੰਘਾਸਣ ਬੈਠਾ ਮੱਲ, ਨਿਹਚਲ ਆਪਣਾ ਡੇਰਾ ਲਾਇੰਦਾ। ਧੁਰਦਰਗਾਹੀ ਸੰਦੇਸਾ ਘੱਲ, ਭਗਤ ਭਗਵਾਨ ਆਪ ਮਿਲਾਇੰਦਾ। ਲਹਿਣਾ ਦੇਣਾ ਚੁੱਕੇ ਤੇਰਾ ਕਲਜੁਗ ਕਲ, ਕਾਲਖ ਟਿੱਕਾ ਆਪ ਧਵਾਇੰਦਾ। ਜਨ ਭਗਤਾਂ ਦੀ ਧੂੜੀ ਮਸਤਕ ਮਲ, ਮਰ ਜੀਵਤ ਰੂਪ ਵਟਾਇੰਦਾ। ਚੋਟੀ ਪਰਬਤ ਸਮੁੰਦ ਸਾਗਰ ਉਚੇ ਟਿੱਲੇ ਜਾਣ ਹੱਲ, ਹਲਕਾ ਸਭ ਦਾ ਭਾਰ ਕਰਾਇੰਦਾ। ਕੂੜੀ ਕਿਰਿਆ ਧਰਮ ਰਾਜ ਲਾਹੇ ਖੱਲ੍ਹ, ਅੱਗੇ ਹੋ ਨਾ ਕੋਇ ਬਚਾਇੰਦਾ। ਪਾਰਬ੍ਰਹਮ ਅਬਿਨਾਸ਼ੀ ਕਰਤਾ ਨਿਰਗੁਣ ਸਰਗੁਣ ਲੋਕਮਾਤ ਚਲਾਏ ਸ਼ਬਦੀ ਹੱਲ, ਸਭ ਦੀ ਜੜ੍ਹ ਉਖੜਾਇੰਦਾ। ਵੇਖੇ ਖੇਲ ਘੜੀ ਪਲ, ਥਿਤ ਵਾਰ ਨਾ ਕੋਇ ਜਣਾਇੰਦਾ। ਅੰਤਮ ਤੇਰਾ ਮੇਟ ਸਲ, ਸਤਿਜੁਗ ਸਾਚਾ ਆਪ ਲਗਾਇੰਦਾ। ਗ਼ਰੀਬ ਨਿਮਾਣਿਆਂ ਵਿਚ ਜਾਏ ਰਲ, ਰਲ ਮਿਲ ਆਪਣੀ ਖ਼ੁਸ਼ੀ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਆਪ ਚੁਕਾਇੰਦਾ। ਸਭ ਦਾ ਲੇਖਾ ਮੁਕਾਏ ਆਪ, ਆਪਣੇ ਹੱਥ ਰੱਖੇ ਵਡਿਆਈਆ। ਆਦਿ ਜੁਗਾਦੀ ਮਾਈ ਬਾਪ, ਪਿਤਾ ਪੂਤ ਵੇਸ ਵਟਾਈਆ। ਜੁਗ ਚੌਕੜੀ ਮੰਤਰ ਜਾਪ, ਨਮੋ ਨਮੋ ਸਮਝਾਈਆ। ਸ਼ਾਸਤਰ ਸਿਮਰਤ ਵੇਦ ਪਾਠ, ਚੌਦਾਂ ਵਿਦਿਆ ਕਰੇ ਪੜ੍ਹਾਈਆ। ਸਰ ਸਰੋਵਰ ਤੀਰਥ ਤਾਟ, ਜਲਧਾਰਾ ਰੂਪ ਵਖਾਈਆ। ਗੁਰ ਅਵਤਾਰ ਦੇ ਦੇ ਦਾਤ, ਲੱਖ ਚੁਰਾਸੀ ਜੀਵ ਸਮਝਾਈਆ। ਪੀਰ ਪੈਗ਼ੰਬਰ ਸੱਜਣ ਸਾਕ, ਸਗਲਾ ਬੰਧਨ ਪਾਈਆ। ਨਿਰਗੁਣ ਸਰਗੁਣ ਪਾਕੀ ਪਾਕ, ਪੁਨੀਤ ਪਤਤ ਵੇਖ ਵਖਾਈਆ। ਵਰਨ ਬਰਨ ਜ਼ਾਤ ਪਾਤ, ਦੀਨ ਮਜ਼੍ਹਬ ਵੰਡ ਵੰਡਾਈਆ। ਬੁੱਧ ਮਤ ਮਨ ਦੇਵੇ ਪੰਜ ਤੱਤ ਸੁਗ਼ਾਤ, ਤ੍ਰੈਗੁਣ ਮਾਇਆ ਜੋੜ ਜੁੜਾਈਆ। ਰਵ ਸਸ ਖੇਲ ਤਮਾਸ਼, ਸੂਰਜ ਚੰਨ ਕਰੇ ਰੁਸ਼ਨਾਈਆ। ਧਰਤ

ਧਵਲ ਕਰ ਪਰਕਾਸ਼, ਬ੍ਰਹਿਮੰਡ ਖੰਡ ਵੇਖ ਵਖਾਈਆ। ਜੇਰਜ ਅੰਡ ਸਾਜਣ ਸਾਜ, ਉਤਭੁਜ ਸੇਤਜ ਰੰਗ ਰੰਗਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਰਚ ਰਚ ਕਾਜ, ਜੁਗ ਜੁਗ ਆਪਣਾ ਹੁਕਮ ਮਨਾਈਆ। ਧਰਮ ਦੁਆਰੇ ਦੇਵੇ ਰਾਜ, ਰਾਏ ਧਰਮ ਮਾਣ ਵਡਿਆਈਆ । ਚਿਤਰ ਗੁਪਤ ਦੇ ਹਿਸਾਬ, ਲੇਖਾ ਸਭ ਦਾ ਹੱਥ ਫੜਾਈਆ। ਲਾੜੀ ਮੌਤ ਬੰਧਾਏ ਨਾਤ, ਨਾਤਾ ਸਭ ਦਾ ਆਪ ਜੁੜਾਈਆ। ਜੁਗ ਜੁਗ ਜਨ ਭਗਤਾਂ ਪੁਛੇ ਆਪ ਵਾਤ, ਹਰਿ ਜੂ ਬਣੇ ਪਿਤਾ ਮਾਈਆ। ਲੱਖ ਚੁਰਾਸੀ ਵਿਚੋਂ ਕਾਢ, ਸਤਿਗੁਰ ਆਪਣੀ ਗੋਦ ਬਹਾਈਆ। ਦੋ ਜਹਾਨ ਲਡਾਏ ਲਾਡ, ਏਥੇ ਓਥੇ ਹੋਏ ਸਹਾਈਆ। ਨਾਮ ਅਨਮੁਲਾ ਦੇਵੇ ਦਾਤ, ਤੋਲ ਤਰਾਜ਼ੂ ਨਾ ਕੋਇ ਤੁਲਾਈਆ। ਜਨਮ ਜਨਮ ਦੀ ਮੇਟੇ ਵਾਟ, ਮਾਤ ਗਰਭ ਫੰਦ ਕਟਾਈਆ। ਗੁਰਸਿਖ ਵਿਕੇ ਨਾ ਕਿਸੇ ਹਾਟ, ਸਤਿਗੁਰ ਆਪਣੇ ਹੱਟ ਵਿਕਾਈਆ। ਅੰਤਮ ਵਖਾਏ ਇਕੋ ਜ਼ਾਤ, ਬ੍ਰਹਮ ਪਾਰਬ੍ਰਹਮ ਸਮਾਈਆ। ਕਲਜੁਗ ਤੇਰਾ ਲੇਖਾ ਡੂੰਘੇ ਖ਼ਾਤ, ਖ਼ਾਤਾ ਤੇਰੇ ਨੈਣ ਵਖਾਈਆ। ਤੇਰੀ ਇਛਿਆ ਹੋਈ ਨਾਰ ਕਮਜ਼ਾਤ, ਕੁਲੱਖਣੀ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਤ ਭਗਵਾਨ ਆਪ ਮਿਲਾਈਆ। ਭਗਤ ਭਗਵਾਨ ਇਕੋ ਘਰ, ਘਰ ਮੰਦਰ ਆਪ ਵਸਾਇੰਦਾ। ਕਲਜੁਗ ਅੰਤਮ ਖੋਲ੍ਹੇ ਦਰ, ਦਰ ਦਰਵਾਜਾ ਆਪ ਜਣਾਇੰਦਾ। ਸੰਤ ਸੁਹੇਲੇ ਸੱਜਣ ਫੜ, ਗੁਰ ਸਤਿਗੁਰ ਮੇਲ ਮਿਲਾਇੰਦਾ। ਕਾਇਆ ਡੂੰਘੀ ਕੰਦਰ ਵੜ, ਵੜ ਵੜ ਆਪਣਾ ਰੰਗ ਰੰਗਾਇੰਦਾ। ਲੱਖ ਚੁਰਾਸੀ ਰਹੀ ਸੜ, ਅਗਨੀ ਅੱਗ ਨਾ ਕੋਇ ਬੁਝਾਇੰਦਾ। ਭਗਤਾਂ ਸੰਗ ਭਗਵਾਨ ਰਲ, ਰਲ ਮਿਲ ਆਪਣੀ ਖ਼ੁਸ਼ੀ ਮਨਾਇੰਦਾ। ਪੂਰਬ ਜਨਮ ਦਾ ਦੇਵੇ ਫਲ, ਫੁੱਲ ਫਲਵਾੜੀ ਆਪ ਮਹਿਕਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਪਿਛੇ ਰਿਹਾ ਘਲ, ਅੰਤਮ ਆਪਣਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਦੇਵੇ ਦਾਨ, ਦਾਤਾ ਆਪਣੀ ਦਇਆ ਕਮਾਇੰਦਾ।