੧੪ ਮੱਘਰ ੨੦੧੯ ਬਿਕਰਮੀ ਕਿਸ਼ਨ ਸਿੰਘ ਦੇ ਗ੍ਰਹਿ ਅਲੜ ਪਿੰਡੀ ਜ਼ਿਲਾ ਗੁਰਦਾਸਪੁਰ
ਸਾਂਗੋ ਪਾਂਗ ਤੇਰਾ ਟੁੱਟਾ ਮਾਣ, ਤਖ਼ਤ ਨਿਵਾਸੀ ਆਪ ਤੁੜਾਇਆ। ਸਹੰਸਰ ਮੁਖ ਬਾਸ਼ਕ ਤਸ਼ਕ ਕੁਰਲਾਣ, ਰੋ ਰੋ ਨੇਤਰ ਨੀਰ ਵਹਾਇਆ। ਲੋਕਮਾਤ ਮਿਲਿਆ ਮਾਣ, ਗੁਰਮੁਖਾਂ ਹਰਿ ਹਰਿ ਆਪ ਦਿਵਾਇਆ। ਜੜ੍ਹ ਹਿਲੀ ਦੋ ਜਹਾਨ, ਧੀਰਜ ਧੀਰ ਨਾ ਕੋਇ ਧਰਾਇਆ। ਗੁਰ ਅਵਤਾਰ ਸਰਨੀ ਡਿਗੇ ਆਣ, ਗਲ ਵਾਸਤਾ ਪੱਲੂ ਪਾਇਆ। ਉਲਟਾ ਹੋਇਆ ਜ਼ਿਮੀ ਅਸਮਾਨ, ਚੌਦਾਂ ਤਬਕ ਦੇਣ ਦੁਹਾਇਆ। ਕਰਿਆ ਖੇਲ ਵਿਸ਼ਨੂੰ ਭਗਵਾਨ, ਜਿਸ ਦਾ ਵਿਸ਼ਾ ਹੱਥ ਕਿਸੇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਜਾ ਸਾਚਾ ਤਖ਼ਤ ਵਡਿਆਈਆ। ਸਾਚੀ ਸੇਜਾ ਬਣਿਆ ਤਖ਼ਤ, ਹਰਿ ਸਤਿਗੁਰ ਆਪ ਬਣਾਈਆ। ਆਪਣਾ ਸੀਸ ਦੇ ਕੇ ਪਹਿਲੋਂ ਧੜਤ, ਧੜਾ ਭਗਤਾਂ ਫੇਰ ਬਣਾਈਆ। ਆਪਣੇ ਸੀਸ ਤਾਜ ਜੜੇ ਜੜ੍ਹਤ, ਹੀਰੇ ਲਾਲ ਮਾਣਕ ਮੋਤੀ ਜੋਤ ਸੁਆਈਆ। ਵਿਸ਼ਨੂੰ ਸਾਂਗੋ ਪਾਂਗ ਸੇਜ ਹੰਢਾਈ ਛੋਟੀ, ਗੁਰਸਿਖ ਆਸਣ ਦਏ ਵਡਿਆਈਆ।
ਕਰੇ ਸੇਵਾ ਤੇੜ ਰੱਖ ਲੰਗੋਟੀ, ਤਨ ਬਸਤਰ ਨਾ ਕੋਇ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਘਰ ਬੰਕ ਇਕ ਸੁਹਾਈਆ। ਚਰਨ ਮਸਤਕ ਇਕੋ ਜੋਤ, ਸੀਸ ਜੋਤ ਜਗਤ ਸਵਾਈਆ। ਚਰਨ ਮਸਤਕ ਇਕੋ ਕੋਟ, ਗੁਰਮੁਖ ਮੰਦਰ ਰੂਪ ਵਟਾਈਆ। ਸੀਸ ਚਰਨ ਇਕੋ ਓਟ, ਚਰਨ ਓਟ ਸੀਸ ਰਖਾਈਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਨਿਰਗੁਣ ਸਰੂਪ ਜਨ ਭਗਤਾਂ ਉਤੇ ਹੋਇਆ ਆਪ ਮੋਹਤ, ਮੋਹ ਮੁਹੱਬਤ ਖੇਲ ਕਰਾਈਆ। ਲੱਖ ਚੁਰਾਸੀ ਖ਼ਾਲੀ ਕੀਤੀ ਫੋਕ, ਜੋਤੀ ਕਿਸੇ ਵਿਚ ਰਹਿਣ ਨਾ ਪਾਈਆ। ਗ਼ਰੀਬ ਨਿਮਾਣਿਆਂ ਬਖ਼ਸ਼ੇ ਇਕੋ ਓਟ, ਓਟ ਆਸਰਾ ਇਕ ਜਣਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਰਨ ਸੀਸ ਮਸਤਕ ਰੰਗ, ਵਿਸ਼ਨੂੰ ਲੱਛਮੀ ਇਕੋ ਮੰਗ, ਲੇਖਾ ਜਾਣੇ ਸੂਰਾ ਸਰਬੰਗ, ਲਾਲਨ ਲਾਲ ਰੰਗ ਇਕ ਰੰਗਾਈਆ। ਲੱਛਮੀ ਕਹੇ ਵਿਸ਼ਨੂੰ ਭਗਵਾਨ, ਕੀ ਏਹ ਖੇਲ ਰਚਾਇਆ। ਆਦਿ ਮਿਲਿਆ ਮੈਂਨੂੰ ਦਾਨ, ਮੇਰੀ ਹੱਥੀਂ ਚੂੜ੍ਹਾ ਪਾਇਆ। ਮੇਰਾ ਜੋਬਨ ਨੌਜਵਾਨ, ਨਜ਼ਰ ਕਿਸੇ ਨਾ ਆਇਆ। ਮੈਂ ਤੇਰੀ ਇਕ ਰਕਾਨ, ਦਰ ਬੈਠੀ ਸੀਸ ਝੁਕਾਇਆ। ਤੂੰ ਸਾਹਿਬ ਮੇਰਾ ਸਚ ਸੁਲਤਾਨ, ਸਦ ਆਪਣਾ ਸੰਗ ਰਖਾਇਆ। ਕਲਜੁਗ ਅੰਤਮ ਵੇਖ ਹੋਈ ਹੈਰਾਨ, ਤੂੰ ਕਿਹੜਾ ਵੇਸ ਵਟਾਇਆ। ਗ਼ਰੀਬ ਨਿਮਾਣਿਆਂ ਪਿਛੇ ਫਿਰੇ ਭਗਵਾਨ, ਲੋਕ ਲੱਜਿਆ ਆਪ ਮਿਟਾਇਆ। ਚਰਨਾਂ ਉਤੇ ਰੱਖ ਚਰਨ ਦੇਵੇਂ ਆਪ ਪਹਿਚਾਨ, ਆਪਣੀ ਚਰਨ ਧੂੜੀ ਗੁਰਮੁਖਾਂ ਝੋਲੀ ਪਾਇਆ। ਬੌਹੜੀ ਮੇਰੀ ਸੁੰਝੀ ਹੋਈ ਦੁਕਾਨ, ਦਰਗਾਹ ਵਸਤ ਨਾ ਕੋਈ ਰਖਾਇਆ। ਕਰ ਕਿਰਪਾ ਦੱਸ ਨਿਸ਼ਾਨ, ਜਿਸ ਦੁਆਰੇ ਬੈਠਾ ਆਪਣਾ ਰੰਗ ਚੜ੍ਹਾਇਆ। ਪੁਰਖ ਅਬਿਨਾਸ਼ੀ ਹੁਕਮਰਾਨ, ਉਂਗਲੀ ਨਾਲ ਰਿਹਾ ਸਮਝਾਇਆ। ਉਠ ਸੁਲੱਖਣੀ ਮਾਰ ਧਿਆਨ, ਲੱਛਮੀ ਤੇਰਾ ਵਕਤ ਚੁਕਾਇਆ। ਭਗਤਾਂ ਭਗਵੰਤ ਮਿਲਿਆ ਸੱਚਾ ਕਾਹਨ, ਘਰ ਗੋਪੀ ਇਕ ਹੰਢਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਦਿ ਜੁਗਾਦਿ ਆਪਣਾ ਭੇਵ ਨਾ ਕਿਸੇ ਜਣਾਇਆ। ਤੇੜ ਲੰਗੋਟੀ ਢਾਈ ਗਜ਼, ਗਿਰਾਹ ਗਿਰਾਹ ਨਾਪ ਨਪਾਈਆ। ਆਪਣਾ ਪਰਦਾ ਨਿਰਗੁਣ ਕੱਜ, ਸਰਗੁਣ ਹੋਏ ਸਹਾਈਆ। ਤਖ਼ਤ ਸਿੰਘਾਸਣ ਬਹੇ ਸਜ, ਹਰਿ ਸੱਜਣ ਬੇਪਰਵਾਹੀਆ। ਜਨ ਭਗਤਾਂ ਦਰਸ ਕਰੇ ਰੱਜ ਰੱਜ, ਆਪਣੀ ਤ੍ਰਿਖਾ ਬੁਝਾਈਆ। ਸੇਵਾ ਕਰੇ ਭੱਜ ਭੱਜ, ਭਾਵੀ ਰਿਹਾ ਮਿਟਾਈਆ। ਨੇਤਰ ਪੇਖੇ ਸਾਚਾ ਹੱਜ, ਹੁਜਰਾ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਤੇੜ ਲੰਗੋਟੀ ਪੰਜ ਹੱਥ, ਪੰਜਾਂ ਵੇਖ ਵਖਾਇੰਦਾ। ਕਰ ਖੇਲ ਪੁਰਖ ਸਮਰਥ, ਸਮਰੀ ਆਪਣੀ ਆਪ ਜਣਾਇੰਦਾ। ਸ਼ੁਕਰ ਧੰਨ ਦੁਆਰ ਗਾਏ ਜਸ, ਸੋਹਲਾ ਸੋ ਸੋ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਇੰਦਾ। ਤੇੜ ਲੰਗੋਟੀ ਸਾਢੇ ਸੱਤ ਫੁੱਟ, ਢਾਕਨ ਕੋ ਪਤ ਇਕ ਅਖਵਾਈਆ। ਦੋ ਜਹਾਨਾਂ ਰਿਹਾ ਲੁਟ, ਤਨ ਆਪਣਾ ਪਰਦਾ ਲਾਹੀਆ। ਭਗਤਨ ਗੋਦੀ ਰਿਹਾ ਚੁੱਕ, ਚੁੱਕ ਚੁੱਕ ਖ਼ੁਸ਼ੀ ਮਨਾਈਆ। ਖੇਲੇ ਖੇਲ ਲੁਕ ਲੁਕ, ਨਜ਼ਰ ਕਿਸੇ ਨਾ ਆਈਆ। ਆਪਣਿਆਂ ਆਪੇ ਰਿਹਾ ਪੁੱਛ, ਘਰ ਘਰ ਫੇਰਾ ਪਾਈਆ। ਨੰਗੀਂ ਪੈਰੀਂ ਹੱਥ ਨਾ ਕੁਛ, ਖੱਪਰੀ ਗੁਰਮੁਖ ਰਿਹਾ ਉਠਾਈਆ। ਸੀਸ ਨਿਵਾਏ ਝੁਕ ਝੁਕ, ਆਪਣਾ ਮਾਣ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਤੇੜ ਲੰਗੋਟੀ ਗਿਰਾਹ ਚਾਲੀ, ਚਾਲੀ ਸਭ ਦੀ ਆਪ ਪੁਆਇੰਦਾ। ਕਰੇ ਖੇਲ ਹੱਥਾਂ ਖ਼ਾਲੀ,
ਖ਼ਾਲੀ ਹੱਥ ਸਰਬ ਵਖਾਇੰਦਾ। ਜਨ ਭਗਤਾਂ ਦੇਵੇ ਆਪ ਦਲਾਲੀ, ਬਣ ਵਿਚੋਲਾ ਵੇਖ ਵਖਾਇੰਦਾ। ਲੇਖਾ ਜਾਣ ਜੋਤ ਅਕਾਲੀ, ਨਿਰਗੁਣ ਆਪਣਾ ਫੇਰਾ ਪਾਇੰਦਾ। ਦਰ ਦਰਵੇਸ਼ ਬਣੇ ਦਰ ਪਾਲੀ, ਹਲਤ ਪਲਤ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਰਾਇੰਦਾ। ਤੇੜ ਲੰਗੋਟੀ ਨੱਬੇ ਇੰਚ, ਨਾਂਇਆ ਸਿਫ਼ਰਾ ਰੰਗ ਰੰਗਾਈਆ। ਜਨ ਭਗਤਾਂ ਕਾਇਆ ਧਰਤੀ ਆਪੇ ਸਿੰਚ, ਨਾਮ ਬੂਟਾ ਇਕੋ ਲਾਈਆ। ਆਪ ਬਣਾਏ ਆਪਣੀ ਵੇਂਤ, ਕਰੇ ਖੇਲ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਲੰਗੋਟੀ ਦਏ ਵਡਿਆਈਆ । ਇਕ ਲੰਗੋਟੀ ਵੇਖੇ ਛੋਟੀ, ਛੋਟਾ ਆਪਣਾ ਰੂਪ ਵਟਾਇੰਦਾ। ਬੰਦ ਕਰੇ ਅੰਦਰ ਨਿਰਮਲ ਜੋਤੀ, ਜੋਤ ਜੋਤ ਨਾਲ ਮਿਲਾਇੰਦਾ। ਸ੍ਰਿਸ਼ਟ ਸਬਾਈ ਰਹੀ ਸੋਤੀ, ਸੁਤਿਆਂ ਹਰਿ ਜੂ ਖੇਲ ਕਰਾਇੰਦਾ। ਜਨ ਭਗਤ ਬਣਾਏ ਆਪਣੇ ਗੋਤੀ, ਗੋਤ ਆਪਣੀ ਵਿਚ ਮਿਲਾਇੰਦਾ। ਸੇਵਾ ਕਰੇ ਦਰ ਬਰਦਾ ਬਣ ਕੇ ਬਾਲਣ ਹੱਥੀਂ ਝੋਕੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਮਾਈਆ। ਇਕ ਲੰਗੋਟੀ ਬੰਨ੍ਹੇ ਭੋਥਾ, ਗੰਢ ਆਪਣੇ ਹੱਥ ਪੁਆਈਆ। ਦੋ ਜਹਾਨ ਕਰੇ ਥੋਥਾ, ਫ਼ੁਰਨਾ ਕੋਈ ਰਹਿਣ ਨਾ ਪਾਈਆ। ਨਿਰਗੁਣ ਸਰਗੁਣ ਦੇਵੇ ਹੋਕਾ, ਹੁਕਮ ਹੱਕ ਇਕ ਜਣਾਈਆ। ਪਹਿਲੀ ਵਾਰ ਮਿਲਿਆ ਮੌਕਾ, ਲੋਕਮਾਤ ਭੇਵ ਚੁਕਾਈਆ। ਨਿਰਗੁਣ ਨਿਰਵੈਰ ਆਪ ਪਹੁੰਚਾ, ਪਰਮ ਪੁਰਖ ਫੇਰਾ ਪਾਈਆ। ਜਨ ਭਗਤਾਂ ਮਾਰਗ ਦੱਸੇ ਸੌਖਾ, ਔਖੀ ਘਾਟੀ ਨਾ ਕੋਈ ਚੜ੍ਹਾਈਆ। ਵੇਲੇ ਅੰਤ ਨਾ ਦੇਵੇ ਧੋਖਾ, ਧੂਆਂ ਧੁਖੇ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਰੰਗ ਆਪ ਸਮਾਈਆ। ਭਗਤ ਕੁੜਮਾਈ ਹੋਇਆ ਵੇਲਾ, ਹਰਿ ਮਿਲਣੀ ਆਪ ਕਰਾਈਆ। ਬਣ ਵਿਚੋਲਾ ਸੱਜਣ ਸੁਹੇਲਾ, ਜੁਗ ਵਿਛੜੇ ਰਿਹਾ ਮਿਲਾਈਆ। ਸੇਵਾ ਕਰੇ ਗੁਰੂ ਬਣ ਚੇਲਾ, ਚੇਲਾ ਗੁਰੂ ਰੂਪ ਵਖਾਈਆ। ਨੰਗੀਂ ਪੈਰੀਂ ਫਿਰੇ ਅਕੇਲਾ, ਮੰਜ਼ਲੋ ਮੰਜ਼ਲੀ ਪੰਧ ਮੁਕਾਈਆ। ਵੇਖੋ ਗਰੁਮੁਖਾਂ ਦੇ ਮਿਲਣ ਦਾ ਵੇਲਾ, ਬਿਨ ਮੰਦਰ ਮਸਜਿਦ ਮੱਠ ਰਿਹਾ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਗੰਢ ਰਿਹਾ ਪੁਆਈਆ। ਸਾਚੀ ਗੰਢ ਪੁਆਏ ਆਪ, ਭਗਤੀ ਨਾਤਾ ਜੋੜ ਜੁੜਾਇੰਦਾ। ਬਣਿਆ ਵਿਚੋਲਾ ਪ੍ਰਭ ਜੂ ਆਪ, ਦੂਜਾ ਭਗਤ ਨਾ ਕੋਈ ਰਖਾਇੰਦਾ। ਪਹਿਲੋਂ ਬਣੇ ਭਗਤ ਆਪ, ਤ੍ਰਿਸ਼ਨਾ ਜਗਤ ਬੁਝਾਇੰਦਾ। ਫੇਰ ਬਣਿਆ ਆਪ ਸਾਕ, ਗੁਰਮੁਖਾਂ ਜੋੜ ਜੁੜਾਇੰਦਾ। ਗੋਬਿੰਦ ਤੇਰਾ ਪੂਰਾ ਕਰੇ ਪਹਿਲਾ ਵਾਕ, ਕੀਤਾ ਕੌਲ ਭੁੱਲ ਨਾ ਜਾਇੰਦਾ। ਸਰਸੇ ਕੰਡੇ ਦਿਤੀ ਦਾਤ, ਕਲਜੁਗ ਅੰਤਮ ਹਰਸ ਮਿਟਾਇੰਦਾ। ਪੁਰਖ ਅਕਾਲ ਪ੍ਰਿਤਪਾਲੇ ਵੇਖੇ ਮਾਰ ਝਾਤ, ਜੰਗਲ ਜੰਗਲ ਜੂਹ ਰੂਪ ਵਟਾਇੰਦਾ। ਜਿਥੇ ਕੋਈ ਨਾ ਪੁਛੇ ਵਾਤ, ਓਥੇ ਤੇਰੀ ਓਟ ਦਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਆਪ ਮਿਲਾਇੰਦਾ। ਮੇਲਣ ਆਇਆ ਸ੍ਰੀ ਭਗਵਾਨ, ਜਗਤ ਬੰਧਨ ਰਿਹਾ ਪਾਈਆ। ਗੁਰਮੁਖ ਗੁਰਸਿਖ ਆਪ ਪਹਿਚਾਨ, ਪਿਛਲਾ ਲੇਖਾ ਰਿਹਾ ਚੁਕਾਈਆ। ਹਰਿ ਭਗਤ ਵੇਖੋ ਮਾਰ ਧਿਆਨ, ਧੀ ਪੁੱਤ ਨਾਉਂ ਧਰਾਈਆ। ਸੌਹਰੇ ਪੇਈਏ ਖੇਲ ਮਹਾਨ, ਹਰਿ ਖ਼ਾਲਕ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਬੰਧਨ ਜਗਤ ਤੁੜਾਈਆ। ਜਗਤ ਬੰਧਨ ਤੋੜ, ਨਾਤਾ ਇਕੋ ਇਕ ਜਣਾਇੰਦਾ। ਮਾਝਾ ਦੁਆਬਾ ਇਕੱਠੇ ਕੀਤੇ ਤੋਰ, ਤੁਰਤ ਆਪਣਾ ਖੇਲ ਵਖਾਇੰਦਾ । ਕਿਸੇ ਨਜ਼ਰ ਨਾ ਆਏ ਹੋਰ, ਹੋਕਾ ਦੇ ਦੇ ਆਪ ਜਣਾਇੰਦਾ। ਸੀਸ
ਤਾਜ ਜੋ ਰੱਖਿਆ ਬਾਂਕੇ ਸ਼ੋਹਰ, ਸੋ ਸ਼ਹਿਨਸ਼ਾਹ ਲੇਖਾ ਪੂਰ ਕਰਾਇੰਦਾ। ਜੰਮੂ ਮਾਲਵਾ ਜੇ ਚਾਹੋ ਲੋੜ, ਲਿਖ ਹਾਲ ਫੇਰ ਸੁਣਾਇੰਦਾ। ਤਖ਼ਤ ਚੜ੍ਹ ਕੇ ਪਕੜੇ ਡੋਰ, ਡੋਰੀ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸੰਗ ਮਿਲਾਇੰਦਾ। ਹਰਿਜਨ ਵੇਖੋ ਹਰਿਜਨ ਆਇਆ, ਆਪਣਾ ਪੰਧ ਮੁਕਾਈਆ। ਪੁਰਖ ਅਬਿਨਾਸ਼ੀ ਤ੍ਰੈਗੁਣ ਲਾਹੀ ਮਾਇਆ, ਪਰਦਾ ਰਿਹਾ ਉਠਾਈਆ। ਵਿਚੋਂ ਇਕੋ ਨਜ਼ਰੀ ਆਇਆ, ਸਭ ਦਾ ਪਿਤਾ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਮੰਗਣ ਰਿਹਾ ਮੰਗਾਈਆ। ਸਗਨ ਮਨਾਏ ਸਗਲਾ ਸੰਗ, ਹਰਿ ਸਗਲੀ ਵੇਖ ਵਖਾਈਆ। ਬਣ ਵਿਚੋਲਾ ਸੂਰਾ ਸਰਬੰਗ, ਸੁਰਤੀ ਸੁਰਤ ਸ਼ਬਦ ਕੁੜਮਾਈਆ। ਲਾਲ ਸਿੰਘ ਦੁਆਰੇ ਪਹਿਲੋਂ ਮੰਗੀ ਮੰਗ, ਪ੍ਰਭ ਵਿਚੋਲਾ ਪਿਛੇ ਰਹਿ ਨਾ ਜਾਈਆ। ਪੁਰਖ ਅਬਿਨਾਸ਼ੀ ਸਭ ਦੀ ਚੋਲੀ ਰਿਹਾ ਰੰਗ, ਰੰਗਣ ਆਇਆ ਸੱਚਾ ਮਾਹੀਆ। ਲਾਲੋ ਤੇਰੀ ਪਿਛਲੀ ਭੁੱਖ ਨੰਗ, ਅੰਤ ਰਿਹਾ ਮੁਕਾਈਆ। ਤੇਰੇ ਘਰ ਦਾ ਇਕੋ ਡੰਗ, ਡੰਕਾ ਦੋ ਜਹਾਨ ਵਜਾਈਆ। ਢਾਈ ਗਜ਼ ਢਕੇ ਆਪਣਾ ਨੰਗ, ਨੰਗੀ ਕਰੇ ਸਰਬ ਲੋਕਾਈਆ। ਪੁਰਖ ਅਬਿਨਾਸ਼ੀ ਖੇਲ ਕਰੇ ਬਣ ਮਲੰਗ, ਮੁਲੰਮਾ ਸਭ ਦਾ ਦੇਵੇ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਜਨਹਰਿ ਸੰਗ ਰਖਾਈਆ। ਹਰਿਜਨ ਵੇਖੋ ਭਾਈ ਭਾਈ, ਭਈਆਂ ਭੈਣਾਂ ਮੇਲ ਮਿਲਾਇੰਦਾ। ਗੁਰਮੁਖ ਮੇਲਾ ਗੁਰਮੁਖ ਚਾਈਂ ਚਾਈਂ, ਗੁਰ ਸਤਿਗੁਰ ਆਪ ਕਰਾਇੰਦਾ। ਇਕ ਦੂਜੇ ਦੀਆਂ ਪਕੜੋ ਬਾਹੀਂ, ਫੜੀ ਬਾਂਹ ਨਾ ਕੋਈ ਛੁਡਾਇੰਦਾ। ਅੰਦਰੇ ਅੰਦਰੇ ਕਾਇਆ ਮੰਦਰ ਪ੍ਰੇਮ ਪਿਆਰੇ ਬਣੋ ਰਾਹੀ, ਰਹਿਬਰ ਸਾਚਾ ਰਾਹ ਜਣਾਇੰਦਾ। ਅੱਗੋਂ ਮਿਲੇ ਸੱਚਾ ਮਾਹੀ, ਸਾਚੀ ਸਿਖਿਆ ਇਕ ਸਮਝਾਇੰਦਾ। ਦੁਆਬਾ ਮਾਝਾ ਕੋਈ ਭੁੱਲੇ ਨਾਹੀ, ਗੁਰਮੁਖਾਂ ਪਿਛਲੀ ਭੁੱਲ ਸਰਬ ਬਖ਼ਸ਼ਾਇੰਦਾ। ਕਲਜੁਗ ਅੰਤਮ ਬੂਟਾ ਹੁੱਲੇ ਨਾਹੀ, ਫਲ ਆਪਣੀ ਹੱਥੀਂ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਣ ਲਾਗੀ ਲਾਗਣ ਸੇਵ ਕਮਾਇੰਦਾ। ਲਾਗਣ ਲਾਗੀ ਬਣਿਆ ਨਾਈ, ਝੀਵਰ ਛੀਂਬਾ ਆਪ ਅਖਵਾਈਆ। ਬ੍ਰਹਿਮਣ ਸਾਂਸੀ ਬਣੇ ਗੋਸਾਈਂ, ਗੋਬਿੰਦ ਆਪਣਾ ਫੇਰਾ ਪਾਈਆ। ਗ਼ਰੀਬ ਨਿਮਾਣਿਆਂ ਪਕੜੇ ਬਾਹੀਂ, ਫੜ ਬਾਹੋਂ ਗੋਦ ਉਠਾਈਆ। ਸਚਖੰਡ ਲੈ ਜਾਏ ਚਾਈਂ ਚਾਈਂ, ਖੇੜਾ ਇਕ ਵਖਾਈਆ। ਏਕਾ ਘਰ ਵਸਾਏ ਧੀ ਜਵਾਈ, ਕੁੜਮ ਕੁੜਮਾਈ ਆਪ ਕਰਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਹਰਿ ਸੰਗਤ ਦੇਵਣ ਆਇਆ ਆਪ ਵਧਾਈ, ਵਾਧਾ ਆਪਣੇ ਹੱਥ ਰਖਾਈਆ। ਵਾਧਾ ਵਧੇ ਵਧੇ ਪੀੜੀ, ਨੀਂਹ ਸਤਿਗੁਰ ਆਪ ਰਖਾਇੰਦਾ। ਪ੍ਰਹਿਲਾਦ ਪਿਛੇ ਬਣ ਕੇ ਆਇਆ ਕੀੜੀ, ਗੁਰਮੁਖਾਂ ਪਿਛੇ ਆਪਣਾ ਰੂਪ ਵਟਾਇੰਦਾ। ਕਰੇ ਖੇਲ ਬੇਨਜ਼ੀਰੀ, ਨਜ਼ਰ ਨਾ ਕਿਸੇ ਵਖਾਇੰਦਾ। ਗੁਰਮੁਖ ਮਿਲਣ ਦਾ ਵਕਤ ਅਖ਼ੀਰੀ, ਆਖ਼ਰ ਆਪਣਾ ਮੇਲ ਮਿਲਾਇੰਦਾ। ਜਿਹਨੂੰ ਕਹਿੰਦੇ ਪ੍ਰਭ ਮਿਲੇ ਤਕਦੀਰੀ, ਬਿਨ ਤਕਦੀਰੋਂ ਤਕਦੀਰ ਬਣਾਇੰਦਾ। ਦਾਤਾ ਦਾਨੀ ਗੁਣੀ ਗਹੀਰੀ, ਗ਼ਰੀਬ ਨਿਮਾਣੇ ਗਲੇ ਲਗਾਇੰਦਾ। ਪ੍ਰੇਮ ਪਿਆਰ ਦੀ ਦੇ ਕੇ ਨਾਮ ਜੰਜੀਰੀ, ਕੜੀ ਕੜੀ ਨਾਲ ਫਸਾਇੰਦਾ। ਆਪ ਕੱਟਦਾ ਰਿਹਾ ਦਿਲਗੀਰੀ, ਗੁਰਮੁਖਾਂ ਦੁੱਖ ਉਠਾਇੰਦਾ। ਆਪ ਕੱਟਦਾ ਰਿਹਾ ਫ਼ਕੀਰੀ, ਦਰ ਦਰ ਘਰ ਘਰ ਅਲਖ ਜਗਾਇੰਦਾ। ਗੁਰਮੁਖਾਂ ਦੇਂਦਾ ਰਿਹਾ ਅਮੀਰੀ, ਨੇਤਰ ਨੈਣ ਨੈਣ ਉਠਾਇੰਦਾ। ਗੋਬਿੰਦ ਛੱਡਣੀ ਆਪਣੀ ਪੀਰੀ, ਪਿਤਾ ਪੂਤ ਭੇਟ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਹਰਿਜਨ ਹਰਿਜਨ
ਨਾਲ ਮਿਲਾਇੰਦਾ। ਸਚ ਦੱਸੋ ਮਿਲੋਗੇ ਨਾਲ, ਹਰਿ ਮਿਲਣੀ ਆਪ ਕਰਾਈਆ। ਸਚ ਦੱਸੋ ਬਣੋਗੇ ਲਾਲ, ਬਿਨ ਤੁਹਾਡੇ ਪੁੱਤ ਨਜ਼ਰ ਨਾ ਆਈਆ। ਸਚ ਦੱਸੋ ਸੁਣੋਗੇ ਹਾਲ, ਮੁਰਸ਼ਦ ਮੁਰੀਦਾਂ ਹਾਲ ਸੁਣਾਈਆ। ਸਚ ਦੱਸੋ ਚਲੋਗੇ ਨਾਲ, ਜਿਥੇ ਕੋਈ ਨਾ ਜਾਏ ਪਾਂਧੀ ਰਾਹੀਆ। ਸਚ ਦੱਸੋ ਲਓਗੇ ਭਾਲ, ਭੁਲਿਆਂ ਹੱਥ ਕਿਸੇ ਨਾ ਆਈਆ। ਸਚ ਦੱਸੋ ਮੰਨੋਗੇ ਸਵਾਲ, ਖ਼ਾਲੀ ਝੋਲੀ ਤੁਹਾਡੇ ਅੱਗੇ ਡਾਹੀਆ। ਸਚ ਦੱਸੋ ਪ੍ਰੇਮ ਪਿਆਰ ਦੀ ਘਾਲਣਾ ਲਓਗੇ ਘਾਲ, ਗੁਰਮੁਖ ਗੁਰਮੁਖ ਨਾਲ ਪਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁਛਣ ਆਇਆ ਸੱਚਾ ਮਾਹੀਆ।
ਗੁਰਮੁਖ ਕਦੇ ਨਾ ਹੋਏ ਮੁਰਦਾ, ਮੁਰਸ਼ਦ ਆਪਣੀ ਗੋਦ ਉਠਾਈਆ। ਗੁਰਮੁਖ ਕਦੇ ਨਾ ਬੇੜਾ ਡੁੱਬਦਾ, ਸਤਿਗੁਰ ਤਾਰੇ ਫੜ ਫੜ ਬਾਹੀਂਆ। ਗੁਰਮੁਖ ਸ਼ੌਹ ਦਰਯਾਏ ਕਦੇ ਨਾ ਰੁੜ੍ਹਦਾ, ਸ੍ਰੀ ਭਗਵਾਨ ਨੱਯਾ ਨਾਮ ਚੜ੍ਹਾਈਆ। ਅੱਖੀਂ ਵੇਖੋ ਗੇੜਾ ਗਿੜਦਾ, ਕਰਤਾ ਕੀ ਕੀ ਖੇਲ ਰਚਾਈਆ। ਲੇਖਾ ਜਾਣੇ ਧੁਰ ਦੀ ਪਿਰਦਾ, ਧੁਰ ਮਸਤਕ ਵੇਖ ਵਖਾਈਆ। ਸ੍ਰਿਸ਼ਟੀ ਵੇਖੇ ਪੂਰਨ ਫਿਰਦਾ, ਪਰਮ ਪੁਰਖ ਪ੍ਰਭ ਨਜ਼ਰ ਕਿਸੇ ਨਾ ਆਈਆ। ਜੁਗ ਜੁਗ ਰੱਖੇ ਆਪਣਾ ਪਰਦਾ, ਪ੍ਰਿਤਪਾਲਕ ਵਡ ਵਡਿਆਈਆ। ਗੁਰਮੁਖ ਅੰਦਰ ਰੱਖੇ ਆਪਣਾ ਆਪ ਠਰਦਾ, ਸੀਨੇ ਨਾਲ ਸੀਨਾ ਲਾਈਆ। ਵੇਖੋ ਕਲਜੁਗ ਗੇੜ ਗਿੜਦਾ, ਲੇਖਾ ਗੁਰਮੁਖ ਹੱਥ ਫੜਾਈਆ। ਸਤਿਜੁਗ ਚਰਨ ਦੁਆਰੇ ਆਵੇ ਰਿੜਦਾ, ਦੋਏ ਜੋੜ ਸੀਸ ਝੁਕਾਈਆ। ਨੇਤਰ ਨੈਣ ਨੀਰ ਕਿਰਨਾ ਕਿਰਨਾ ਕਿਰਦਾ, ਕੀਰਤ ਕੀਰਨਾ ਆਪਣਾ ਦਏ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੀਤਾ ਇਕ ਅਤੀਤਾ, ਖੇਲ ਭਗਤਾਂ ਹੱਥ ਰਖਾਈਆ। ਗੁਰਮੁਖ ਕਦੇ ਨਾ ਜਾਏ ਮਰ, ਜਨਮ ਮਰਨ ਵਿਚ ਨਾ ਆਈਆ। ਪੁਰਖ ਅਬਿਨਾਸ਼ੀ ਜਿਸ ਦੀ ਸੇਵਾ ਰਿਹਾ ਕਰ, ਸੋ ਹਰਿਜਨ ਦਰਗਾਹ ਸਾਚੀ ਵਸੇ ਥਾਈਂ ਥਾਈਂਆ। ਜਿਨ੍ਹਾ ਕੋਲੋਂ ਪੁਰਖ ਅਕਾਲ ਰਿਹਾ ਡਰ, ਸਿਰ ਅਪਣੇ ਭੈ ਰਖਾਈਆ। ਦੂਰ ਦੁਰਾਡੇ ਇਕੱਠੇ ਕਰੇ ਬਾਹੋਂ ਫੜ, ਫੜ ਬਾਹੋਂ ਮੇਲ ਮਿਲਾਈਆ। ਸਿਰ ਆਪਣਿਆਂ ਪੱਟਾਂ ਉਤੇ ਧਰ, ਧਰਨੀ ਨਾਤਾ ਦਏ ਤੁੜਾਈਆ। ਜਿਨ੍ਹਾਂ ਪਿਛੇ ਗੋਬਿੰਦ ਭਾਣਾ ਗਿਆ ਜਰ, ਸੋ ਗੋਬਿੰਦ ਆਇਆ ਮਾਹੀਆ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਨਿਰਗੁਣ ਨਿੱਕਿਆਂ ਵੱਡਿਆਂ ਦੇਵੇ ਵਰ, ਜਿਨ੍ਹਾਂ ਬਖ਼ਸ਼ੀ ਚਰਨ ਸਰਨਾਈਆ। ਦਿਵਸ ਰੈਣ ਦਰ ਦੁਆਰੇ ਬਣ ਸੇਵਕ ਪਾਣੀ ਰਿਹਾ ਭਰ, ਚਾਕਰੀ ਚਾਕ ਇਕ ਕਮਾਈਆ। ਆਪਣੇ ਸੀਸ ਪੱਲੂ ਬੰਧਾ ਲੜ, ਕੰਨੀ ਆਪਣੇ ਹੱਥ ਰਖਾਈਆ। ਲਹਿਣਾ ਦੇਣਾ ਚੁਕਾਏ ਘਰ ਘਰ, ਆਪਣਾ ਆਪ ਤਜਾਈਆ। ਹੋ ਕੇ ਨਿਮਾਣਾ ਗੁਰਮੁਖਾਂ ਅੰਦਰ ਗਿਆ ਵੜ, ਬੌਹੜੀ ਬੌਹੜੀ ਦਏ ਦੁਹਾਈਆ । ਆਓ ਸਿਖੋ ਫੜੋ ਲੜ, ਪੁਰਖ ਅਬਿਨਾਸ਼ੀ ਆਇਆ ਬੇਪਰਵਾਹੀਆ। ਮਾਰ ਛਾਲ ਛਾਤੀ ਉਤੇ ਜਾਓ ਚੜ੍ਹ, ਮਿਲੇ ਮਾਣ ਜਗਤ ਵਡਿਆਈਆ। ਜਿਨ੍ਹਾਂ ਆਪਣਾ ਆਪ ਦਿਤਾ ਹਰ, ਸੋ ਹਰਿ ਕੀ ਪੌੜੀ ਰਿਹਾ ਵਖਾਈਆ। ਧੀਆਂ ਪੁਤਰ ਸਾਰੇ ਜਾਓ ਬਣ, ਪਿਤਾ ਆਇਆ ਬਣ ਕੇ ਸੱਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਸੇਵ ਸਾਚਾ ਹਰਿ, ਗੁਰਮੁਖ ਸਾਚੇ ਸੰਗ ਰਖਾਈਆ। ਗੁਰਮੁਖ ਕਦੇ ਨਾ ਰੋਵੇ, ਨੇਤਰ ਨੈਣ ਨੀਰ ਵਹਾਈਆ। ਪ੍ਰਭ ਚਰਨ ਦੁਆਰੇ ਦੁਰਮਤ ਮੈਲ ਧੋਵੇ, ਮੁਖ ਉਜਲ
ਮਾਤ ਕਰਾਈਆ। ਨੇਤਰੀਂ ਵੇਖੋ ਗੁਰਮੁਖ ਗੁਰਮੁਖ ਜੇਹਾ ਹੋਵੇ, ਗੁਰ ਆਪਣੇ ਲਾਗੇ ਨਿਉਂ ਨਿਉਂ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਸਗਨ ਰਿਹਾ ਮਨਾਈਆ। ਗੁਰਮੁਖਾਂ ਨਾਲ ਮਨਾਏ ਸਗਨ, ਸਗਲਾ ਸੰਗ ਦਇਆ ਕਮਾਈਆ। ਆਰ ਪਾਰ ਲੱਗੇ ਇਕੋ ਲਗਨ, ਲਹਿਣਾ ਦੇਣਾ ਸਰਬ ਚੁਕਾਈਆ। ਜਿਉਂ ਸਤਿਗੁਰ ਗੁਰਸਿਖਾਂ ਵੇਖ ਰਹੇ ਮਗਨ, ਤਿਉਂ ਗੁਰਸਿਖ ਸਤਿਗੁਰ ਮਗਨ ਰਖਾਈਆ। ਆਪ ਸੜਿਆ ਪਹਿਲੋਂ ਅਗਨ, ਗੁਰਮੁਖਾਂ ਅਗਨ ਰਿਹਾ ਬੁਝਾਈਆ। ਦੋ ਜਹਾਨ ਦੀਪਕ ਜਗਨ, ਪੁਰਖ ਅਕਾਲ ਤੇਲ ਬਾਤੀ ਇਕੋ ਪਾਈਆ। ਆਪਣੀ ਹੱਥੀਂ ਕਾਇਆ ਭਾਂਡੇ ਆਇਆ ਮਾਂਜਨ, ਪੋਚ ਪੁਚਾਏ ਸੱਚਾ ਮਾਹੀਆ। ਲਾਲੋ ਲਾਲ ਬਣਾਇਆ ਸਾਜਣ, ਕਿਸ਼ਨ ਸਿੰਘ ਘਰ ਵੱਜੇ ਵਧਾਈਆ। ਗੁਰਸਿਖ ਸਾਰੇ ਬਣੋ ਆਂਢਣ ਗਵਾਂਢਣ, ਨਾਤੇ ਨਾਤਿਆਂ ਨਾਲ ਜੁੜਾਈਆ। ਹੀਰ ਵਿਚਾਰੀ ਕੀ ਸਾਰ ਜਾਣੇ ਰਾਂਝਣ, ਗਲ ਬੈਠੀ ਗਲਵਕੜੀ ਪਾਈਆ। ਦੀਨ ਦਿਆਲ ਗ਼ਰੀਬ ਨਿਵਾਜਣ, ਗ਼ਰੀਬ ਨਿਮਾਣਿਆਂ ਹੋਏ ਸਹਾਈਆ। ਅੰਤਮ ਰੱਖਣ ਆਇਆ ਲਾਜਣ, ਲੋਕਲਾਜ ਆਪ ਗਵਾਈਆ। ਧੰਨ ਗੁਰਸਿਖ ਧੰਨ ਹਰਿ ਸੰਗਤ ਹੋਏ ਵਡ ਭਾਗਨ, ਜਿਸ ਦੁਆਰੇ ਵਡਭਾਗੀ ਆਪਣਾ ਫੇਰਾ ਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮਿਲਾਏ ਸਾਚਾ ਘਰ, ਦਰ ਦਰ ਘਰ ਘਰ ਵੱਜੇ ਵਧਾਈਆ। ਵੱਜੇ ਵਧਾਈ ਘਰ ਸਖੀ, ਸੱਜਣ ਪਾਇਆ ਮੀਤ। ਜਿਸ ਪਤ ਮਾਤ ਰੱਖੀ, ਸੋ ਮਿਲਿਆ ਇਕ ਅਤੀਤ। ਸ੍ਰਿਸ਼ਟ ਸਬਾਈ ਰਹੀ ਹੱਕੀ ਬੱਕੀ, ਕਵਣ ਢੋਲਾ ਗਾਏ ਸੋਹੰ ਗੀਤ। ਚਾਰ ਖਾਣੀ ਅੰਤਮ ਥੱਕੀ, ਨਾਤਾ ਤੁਟਿਆ ਮੰਦਰ ਮਸੀਤ। ਗੁਰਮੁਖ ਫੁਲਵਾੜੀ ਇਕੋ ਪੱਕੀ, ਗੋਬਿੰਦ ਚਰਨ ਲੱਗੀ ਪ੍ਰੀਤ। ਪੁਰਖ ਅਬਿਨਾਸ਼ੀ ਲੱਗੀ ਚੰਗੀ, ਲੱਖ ਚੁਰਾਸੀ ਵਿਚੋਂ ਕਢੀ ਬਾਹਿ ਕੇ ਲੀਕ। ਜਿੰਨਾਂ ਪਿਛੇ ਕੱਟਦਾ ਰਿਹਾ ਤੰਗੀ, ਅੰਤਮ ਦੂਰ ਦੁਰਾਡਾ ਆਇਆ ਨਜ਼ਦੀਕ। ਏਥੇ ਬਣਿਆ ਮਾਤ ਸੰਗੀ, ਅੱਗੇ ਮੇਲਾ ਲਾਸ਼ਰੀਕ। ਬਣ ਭਿਖਕ ਮੰਗ ਇਕੋ ਮੰਗੀ, ਚੌਦਾਂ ਮੱਘਰ ਗੁਰਸਿਖ ਗੁਰਸਿਖ ਮਿਲਣ ਦੀ ਤਰੀਕ। ਹਰਿ ਜੂ ਲਾਏ ਆਪਣੇ ਅੰਗੀ, ਅੰਗੀਕਾਰ ਕਰੇ ਹਸਤ ਕੀਟ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦਇਅਵਾਨ ਦਇਆਵਾਨ ਮਿਹਰਵਾਨ ਮਿਹਰ ਕਰੇ ਮਿਹਰ ਬੰਧਾਏ ਚਰਨ ਪ੍ਰੀਤ। ਗੁਰਮੁਖ ਵਕਤ ਨਾ ਹੋਏ ਦੁਹੇਲਾ, ਜਲ ਧਾਰ ਨਾ ਕੋਈ ਰੁੜਾਈਆ। ਪ੍ਰਭ ਜੂ ਮਿਲਿਆ ਇਕ ਅਕੇਲਾ, ਅਕਲ ਕਲਧਾਰੀ ਫੇਰਾ ਪਾਈਆ। ਨੌ ਸੌ ਚੁਰਾਨਵੇਂ ਚੌਕੜੀ ਜੁਗ ਬੈਠਾ ਰਿਹਾ ਵੇਹਲਾ, ਕਲਜੁਗ ਅੰਤਮ ਕਰਨ ਆਪਣਾ ਕੰਮ ਆਈਆ। ਭਗਤਾਂ ਲੱਭੇ ਭਗਤ ਸੁਹੇਲਾ, ਭੱਜ ਭੱਜ ਆਪਣਾ ਪੰਧ ਮੁਕਾਈਆ। ਵੇਖੋ ਤਰਨ ਦਾ ਆਇਆ ਵੇਲਾ, ਤਾਰਨ ਵਾਲਾ ਰਿਹਾ ਤਰਾਈਆ। ਗੋਬਿੰਦ ਮਾਣ ਦੇ ਕੇ ਗਿਆ ਗੁਰੂ ਚੇਲਾ, ਸੋ ਸਤਿਗੁਰ ਚੇਲਾ ਗੁਰ ਰੂਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਤੇਰਾ ਵਕਤ ਦੁਹੇਲਾ ਦਏ ਕਟਾਈਆ। ਵਕਤ ਦੁਹੇਲਾ ਦਏ ਕੱਟ, ਕੱਟਣਹਾਰਾ ਆਪ ਆਇਆ। ਗੁਰਮੁਖਾਂ ਮੇਲ ਪਹਿਲਾ ਫੱਟ, ਪੱਟੀ ਆਪਣੇ ਨਾਮ ਬੰਧਾਇਆ। ਆਪਣੇ ਸੀਨੇ ਉਤੇ ਲਏ ਚੁੱਕ, ਸੀਨਾ ਸੀਨਾ ਵੇਖ ਵਖਾਇਆ। ਲਹਿਣਾ ਦੇਣਾ ਦੇਵੇ ਹੱਕੋ ਹੱਕ, ਹੱਕ ਨਿਬੇੜਾ ਆਪ ਜਣਾਇਆ। ਸਤਿਗੁਰ ਪੂਰਾ ਕਦੇ ਨਾ ਜਾਏ ਥੱਕ, ਦਿਵਸ ਰੈਣ ਸੇਵ ਕਮਾਇਆ। ਚਰਨ ਲੱਗ ਜੋ ਪਿਛੇ ਗਏ ਹਟ, ਅੰਤ ਉਹਨਾਂ ਨਾਲ ਮਿਲਾਇਆ। ਜਿਸ ਨੇ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗਾਈ ਗਾਥ, ਤਿਸ ਦਾ ਵਕਤ ਦੁਹੇਲਾ ਨਾ ਕੋਈ ਰਖਾਇਆ। ਜਿਉਂ ਸਤਿਗੁਰ ਪੂਰਨ ਵਸਿਆ
ਸਾਥ, ਆਤਮ ਸੇਜਾ ਪਲੰਘ ਵਿਛਾਇਆ। ਅੰਦਰ ਵੜ ਚਲਾਏ ਰਾਥ, ਔਂਦਾ ਜਾਂਦਾ ਨਜ਼ਰ ਨਾ ਆਇਆ। ਰਾਤੀ ਸੁਤਿਆਂ ਦੇਵੇ ਦਾਤ, ਦਿਨੇ ਜਾਗਦਿਆਂ ਪੰਜ ਤੱਤ ਗੇੜਾ ਰਿਹਾ ਵਿਖਾਇਆ। ਹਰਿ ਸੰਗਤ ਤੇਰਾ ਵੱਡਾ ਭਾਗ, ਵਡ ਹਰਿ ਜੂ ਆਪ ਵੰਡਾਇਆ। ਤੁਹਾਡੇ ਪਿਛੇ ਫਿਰੇ ਕੰਤ ਸੁਹਾਗ, ਗੁਰਮੁਖ ਨਾਰੀ ਕਰ ਪਿਆਰੀ ਆਪਣੇ ਅੰਗ ਲਗਾਇਆ। ਚੌਦਾਂ ਮੱਘਰ ਸਾਰੇ ਜਾਣਾ ਜਾਗ, ਹੁਣ ਜਾਗਣ ਵੇਲਾ ਆਇਆ। ਫੜ ਬਾਹੋਂ ਰਿਹਾ ਕਾਡ, ਫੜ ਆਪਣੇ ਗਲੇ ਲਗਾਇਆ। ਸਾਰੇ ਰਲ ਮਿਲ ਕਰ ਲਓ ਲਾਡ, ਪਿਤਾ ਪੂਤ ਗੋਦ ਬਹਾਇਆ। ਗੋਬਿੰਦ ਭੁੱਲੇ ਨਾ ਅਜੇ ਯਾਦ, ਯਾਦਦਾਸ਼ਤ ਆਪਣੇ ਵਿਚ ਛੁਪਾਇਆ। ਜਿਸ ਦੇ ਹੱਥ ਤੇ ਉਡਦਾ ਬਾਜ਼, ਸੋ ਬਾਜ਼ਾਂ ਵਾਲਾ ਆਇਆ। ਜਿਸ ਨੇ ਸਵਾਰਨੇ ਤੁਹਾਡੇ ਕਾਜ, ਆਪਣਾ ਕਾਜ ਨਾ ਕੋਈ ਵਖਾਇਆ। ਜਿਸ ਨੂੰ ਸਾਰੇ ਕਹਿੰਦੇ ਗੁਰੂ ਮਹਾਰਾਜ, ਸੋ ਗ਼ਰੀਬ ਨਿਮਾਣਾ ਹੋ ਕੇ ਵੇਖਣ ਆਇਆ। ਰਲ ਕੇ ਰਚੀਏ ਇਕੋ ਕਾਜ, ਗੁਰਸਿਖ ਗੁਰਸਿਖ ਸਤਿਗੁਰ ਸਤਿਗੁਰ ਗੁਰਸਿਖ ਲਏ ਪਰਨਾਇਆ। ਸਾਰੇ ਮਾਰੋ ਇਕੋ ਆਵਾਜ਼, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਾਡੀ ਸੇਵਾ ਰਿਹਾ ਕਮਾਇਆ। ਸੁਣ ਆਵਾਜ਼ ਉਠੇ ਅਵਤਾਰ, ਗੁਰ ਗੁਰ ਨੈਣ ਰਿਹਾ ਖੁਲ੍ਹਾਈਆ। ਪੀਰ ਪੈਗ਼ੰਬਰ ਹੋਏ ਖ਼ਬਰਦਾਰ, ਕਵਣ ਖ਼ਬਰ ਰਿਹਾ ਸੁਣਾਈਆ। ਭਗਤ ਅਠਾਰਾਂ ਹੋਏ ਬੇਦਾਰ, ਆਲਸ ਨਿੰਦਰਾ ਰਹੇ ਗਵਾਈਆ। ਵਿਸ਼ਨ ਬ੍ਰਹਮਾ ਸ਼ਿਵ ਨੈਣ ਰਹੇ ਉਘਾੜ, ਚਾਰ ਕੁੰਟ ਧਿਆਨ ਲਗਾਈਆ। ਸਾਰੇ ਵੇਖਣ ਵੇਖੋ ਭਾਗ ਲੱਗਾ ਉਜਾੜ, ਸ੍ਰੀ ਭਗਵਾਨ ਆਪ ਲਗਾਈਆ। ਗੁਰਸਿਖ ਇਕੱਠੇ ਕੀਤੇ ਲਾੜ, ਲਾੜੀ ਆਪਣੀ ਜੋਤ ਨਾਲ ਪਰਨਾਈਆ। ਚਾਰੋਂ ਕੁੰਟ ਫੜ ਫੜ ਏਹਨਾਂ ਚਰਨਾਂ ਹੇਠਾਂ ਲਏ ਵਾੜ, ਬਾਹਰ ਸਕੇ ਨਾ ਕੋਈ ਕਢਾਈਆ। ਰਲ ਮਿਲ ਕੇ ਢੋਲਾ ਲਾਇਆ ਇਕ ਅਵਾਜ਼, ਆਤਮ ਪਰਮਾਤਮ ਵੱਜੀ ਵਧਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦਿਤਾ ਦਾਜ, ਗੁਰਮੁਖਾਂ ਝੋਲੀ ਆਪ ਭਰਾਈਆ। ਜਿਸ ਨੇ ਸਾਜਣ ਲਿਆ ਸਾਜ, ਸੋ ਸੱਜਣ ਵੇਖ ਵਖਾਈਆ। ਸਾਰੇ ਚਲ ਕੇ ਵੇਖੀਏ ਕਿਸ ਤਰਾਂ ਕਾਜ, ਬਿਨ ਸ਼ਰਅ ਨਕਾਹ ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਤ ਭਗਵੰਤ ਇਕੱਠੇ ਕਰ, ਚੌਥੀ ਲਾਂਵ ਇਕੋ ਵਾਰ ਪੜ੍ਹਾਈਆ। ਪ੍ਰਭ ਦੁਆਰੇ ਬਿਰਖ ਹੋਈ ਪੀੜ, ਪ੍ਰਭ ਵਿਚ ਧਿਆਨ ਲਗਾਈਆ। ਹਰਿ ਸੰਗਤ ਔਂਦੀ ਘੱਤ ਵਹੀਰ, ਚਰਨ ਕਵਲ ਵਾਹੋ ਦਾਹੀਆ। ਨਾਮ ਦਿਓ ਦੇ ਸਮੇਂ ਦਾ ਮੈਂ ਦਿਲਗੀਰ, ਮੇਰੀ ਦਰਦ ਨਾ ਕੋਇ ਵੰਡਾਈਆ। ਜਿੰਨਾਂ ਚਿਰ ਦੁਆਬੇ ਵਿਚੋਂ ਨਾ ਆਏ ਵਹੀਰ, ਮੇਰਾ ਦੁੱਖ ਨਾ ਕੋਈ ਵੰਡਾਈਆ। ਮੈਂ ਪੰਜ ਸਾਲ ਦੱਸਦਾ ਰਿਹਾ ਮੇਰੀ ਬਦਲ ਤਕਦੀਰ, ਮੇਰਾ ਵੇਲਾ ਗਿਆ ਆਈਆ। ਪੁਰਖ ਅਬਿਨਾਸ਼ੀ ਸੰਮਤ ਚੌਦਾਂ ਦੱਸ ਕੇ ਗਿਆ ਪਹਿਲੀ ਵਾਰ, ਜਨ ਭਗਤਾਂ ਕੋਲੋਂ ਤੇਰਾ ਬੰਧਨ ਦਏ ਕਟਾਈਆ। ਚੌਦਾਂ ਮੱਘਰ ਵਕਤ ਅਖ਼ੀਰ, ਤੇਰਾ ਆਖਰ ਦਏ ਮੁਕਾਈਆ । ਵੇਖੋ ਗੁਰਸਿਖ ਤੇਰੇ ਨਾਲ ਤੇਰੀ ਵੰਡਾਵਣ ਪੀੜ, ਨੇਤਰ ਨੈਣਾਂ ਨੀਰ ਵਹਾਈਆ। ਰਵਦਾਸ ਚੁਮਿਆਰਾ ਗਾਵੇ ਗੀਤ, ਬੇੜਾ ਬੰਨ੍ਹ ਵਖਾਈਆ। ਪੁਰਖ ਅਬਿਨਾਸ਼ੀ ਆਪਣੀ ਚਲਾਏ ਜੁਗ ਜੁਗ ਰੀਤ, ਰੀਤੀਵਾਨ ਭੁੱਲ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਉਤਭੁਜ ਲੇਖਾ ਰਿਹਾ ਮੁਕਾਈਆ। ਹਰਿ ਦਰ ਕਰਨ ਪੁਕਾਰ, ਹਰਿ ਬਾਰਿਸ਼ ਨਾਮ ਕਰਾਇੰਦਾ। ਤਰਸ ਕੀਤਾ ਕਰਤਾਰ, ਤਾਰਨਹਾਰਾ ਵੇਖ ਵਖਾਇੰਦਾ। ਦੁਆਬਿਉਂ ਪਿਛਲੇ ਸੱਜਣ ਲਿਆਂਦੇ ਉਠਾਲ, ਉਠ ਉਠ ਆਪਣੀ ਸੇਵ ਕਮਾਇੰਦਾ। ਉਚੇ ਬਿਰਛ ਵੇਖੇ ਮੇਰੇ ਲਾਲ,
ਲਾਲਨ ਆਪਣੇ ਰੰਗ ਰੰਗਾਇੰਦਾ। ਜਿਨ੍ਹਾਂ ਦੀ ਕਿਸੇ ਹੱਥ ਨਾ ਆਈ ਚਾਲ, ਕੋਟਨ ਕੋਟ ਧਿਆਨ ਲਗਾਇੰਦਾ। ਪਹਿਲੋਂ ਪੁਛਿਆ ਗੁਰਸਿਖਾਂ ਹਾਲ, ਫਿਰ ਗੁਰਮੁਖਾਂ ਕੋਲੋਂ ਤੇਰਾ ਹਾਲ ਪੁਛਾਇੰਦਾ। ਨੇਤਰ ਜਲਵਾ ਕਰ ਜਲਾਲ, ਜ਼ਰੂਰਤ ਤੇਰੀ ਪੂਰ ਕਰਾਇੰਦਾ। ਲਾਲੋ ਘਰ ਆਇਆ ਲਾਲ, ਪੁਰਖ ਅਬਿਨਾਸ਼ੀ ਪਿਛਲਾ ਹਿਸਾਬ ਦੇਣਾ ਵਖਾਲ, ਲੇਖਾ ਵੱਖੋ ਵੱਖ ਜਣਾਇੰਦਾ। ਅੰਤਮ ਇਕੱਠੇ ਕੀਤੇ ਆਣ, ਅੱਗੇ ਵੰਡ ਨਾ ਕੋਈ ਵੰਡਾਈਆ। ਗ਼ਰੀਬ ਨਿਮਾਣਿਆਂ ਸੁਘੜ ਸਿਆਣਿਆਂ ਬਾਲ ਅਞਾਣਿਆਂ ਬਿਰਧਾਂ ਦੇਵੇ ਇਕੋ ਮਾਣ, ਦੂਜੀ ਵੰਡ ਨਾ ਕੋਈ ਵੰਡਾਇੰਦਾ। ਜਿਸ ਜਨ ਗਾਇਆ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨਮ ਮਰਨ ਵਿਚ ਨਾ ਆਇੰਦਾ। ਗੁਰਮੁਖ ਆਏ ਨਾਮ ਸੱਦੇ, ਸੱਦਾ ਹਰਿ ਜੂ ਹਰਿਜਨ ਆਪ ਜਣਾਈਆ। ਆਤਮ ਰਸ ਪ੍ਰੇਮ ਮੱਧੇ, ਸੋ ਮਤਵਾਲੇ ਅੰਗ ਲਗਾਈਆ । ਲੱਖ ਚੁਰਾਸੀ ਵਿਚੋਂ ਲੱਭੇ, ਦਰ ਦਰ ਘਰ ਘਰ ਫੋਲ ਫੁਲਾਈਆ। ਸ੍ਰੀ ਭਗਵਾਨ ਸਦਾ ਸੁਹੇਲਾ ਇਕ ਅਕੇਲਾ ਜਨ ਭਗਤਾਂ ਫਿਰ ਸੱਜੇ ਖੱਬੇ, ਅੱਗੇ ਪਿਛੇ ਸੇਵ ਕਮਾਈਆ । ਜਗਤ ਪਾਰ ਕਰਾਏ ਝੂਠੀ ਹੱਦੇ, ਹੱਦ ਆਪਣੀ ਇਕ ਵਖਾਈਆ। ਕੂੜੀ ਕਿਰਿਆ ਵਿਚੋਂ ਕੱਢੇ, ਸਾਚੇ ਮੰਦਰ ਦਏ ਬਹਾਈਆ। ਸਾਕ ਸੱਜਣ ਝੂਠੇ ਭੈਣ ਭਾਈ ਛੱਡੇ, ਗੁਰਮੁਖ ਗੁਰਮੁਖ ਨਾਲ ਕਰੇ ਕੁੜਮਾਈਆ। ਪੁਰਖ ਅਬਿਨਾਸ਼ੀ ਦੋਹਾਂ ਹੱਥੀ ਗਾਨੇ ਬੱਧੇ, ਨੇਤਰ ਵੇਖੇ ਚਾਈਂ ਚਾਈਂਆ। ਨਾਮ ਦੁਸ਼ਾਲੇ ਪਰਦੇ ਕੱਜੇ, ਸਾਲੂ ਸੁੱਬਰ ਇਕੋ ਸੀਸ ਟਿਕਾਈਆ। ਨਾਤਾ ਛੁਟੇ ਛੋਟੇ ਵੱਡੇ, ਇਕੋ ਰੰਗ ਰਿਹਾ ਚੜ੍ਹਾਈਆ। ਵਿਸ਼ਨੂੰ ਵਖਾਏ ਵਿਸ਼ਵ ਪਦੇ, ਭਗਵਾਨ ਭਗਤਾਂ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਈਆ। ਸੱਦੇ ਆਏ ਸਾਚੇ ਘਰ, ਘਰ ਸੱਜਣ ਇਕ ਜਣਾਇੰਦਾ। ਜਿਥੇ ਚੁੱਕੇ ਜਨਮ ਮਰਨ ਡਰ, ਡਰ ਸਭ ਦਾ ਆਪ ਮੁਕਾਇੰਦਾ। ਨਿਮਾਣੇ ਨਿਤਾਣੇ ਨਿਥਾਵਿਆਂ ਫੜ, ਦਰਗਾਹ ਸਾਚੀ ਮਾਣ ਦਵਾਇੰਦਾ। ਜਿਸ ਘਰ ਆਪ ਬੈਠਾ ਚੜ੍ਹ, ਤਿਸ ਦੁਆਰੇ ਗੁਰਮੁਖ ਆਪ ਬਹਾਇੰਦਾ। ਰਵਦਾਸ ਅੱਖਰ ਰਿਹਾ ਪੜ੍ਹ, ਏਕਾ ਢੋਲਾ ਗਾਇੰਦਾ। ਸ੍ਰੀ ਭਗਵਾਨ ਗਿਆ ਡਰ, ਡਰ ਡਰ ਆਪਣੀ ਸੇਵ ਕਮਾਇੰਦਾ। ਸੰਤ ਸੁਹੇਲੇ ਇਕੱਠੇ ਕਰ, ਪਿਛਲਾ ਲੇਖਾ ਆਪ ਚੁਕਾਇੰਦਾ। ਸਚ ਵਿਚੋਲਾ ਆਪ ਬਣ, ਸੋਹੰ ਢੋਲਾ ਇਕ ਸੁਣਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰਾ ਸੱਚਾ ਦਾਨ, ਗੁਰਮੁਖ ਗੁਰਮੁਖ ਘਰ ਮੰਗਾਇੰਦਾ। ਕਿਸ਼ਨ ਸਿੰਘ ਨੇਤਰ ਨੈਣ ਨੀਰ ਤੇਲ ਰਿਹਾ ਚੋਅ, ਹਰਿ ਸਤਿਗੁਰ ਸਚ ਜਣਾਈਆ। ਅੱਧਵਿਚਕਾਰ ਖਲੋਤਾ ਆਪ ਹੋ, ਅੰਦਰ ਬਾਹਰ ਚਰਨ ਟਿਕਾਈਆ। ਸਤਿਜੁਗ ਇਕ ਪ੍ਰਹਿਲਾਦ ਦਿਤਾ ਢੋਆ ਢੋ, ਨਰ ਸਿੰਘ ਰੂਪ ਵਟਾਈਆ। ਕਲਜੁਗ ਅੰਤਮ ਭਗਤ ਦੁਆਰ ਜੋ ਚਰਨ ਜਾਏ ਛੋਹ, ਸੱਚਖੰਡ ਸਾਚੇ ਦਏ ਬਹਾਈਆ। ਗੁਰਮੁਖ ਘਰ ਗੁਰਮੁਖ ਕਰੇ ਲੋ, ਬਾਤੀ ਬਾਤੀ ਨਾਲ ਜਗਾਈਆ। ਗੁਰਮੁਖ ਘਰ ਗੁਰਮੁਖ ਜਾਏ ਸੌਂ, ਆਲਸ ਨਿੰਦਰਾ ਜਗਤ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਵਿਹਾਰਾ ਆਪ ਕਰਾਈਆ। ਕਿਸ਼ਨ ਸਿੰਘ ਨੇਤਰ ਨੀਰ ਸਚ ਰਸ, ਹਰਿ ਰਸੀਆ ਆਪ ਜਣਾਇੰਦਾ। ਪੁਰਖ ਅਬਿਨਾਸ਼ੀ ਬਣ ਵਿਚੋਲਾ ਮਾਰਗ ਰਿਹਾ ਦੱਸ, ਦਹਿ ਦਿਸ਼ਾ ਵੇਖ ਵਖਾਇੰਦਾ। ਭੈਣ ਭਾਈ ਇਕੱਠੇ ਹੋ ਕੇ ਮਿਲੋ ਹੱਸ ਹੱਸ, ਹਰਿ ਸੰਗਤ ਨੈਨਣ ਨੈਣ ਨਾ ਕੋਈ ਤਕਾਇੰਦਾ। ਜਿਸ ਗੁਰਸਿਖ ਮੇਰੀ ਰੱਖਣੀ ਪੱਤ, ਸੋ ਗੁਰਮੁਖ ਧੀ ਭੈਣ ਕੋਈ ਨਾ ਅੱਖ ਉਠਾਇੰਦਾ। ਆਤਮ ਅੰਦਰ ਇਕੋ ਜਤ, ਧੀਰਜ ਤੁਹਾਡੇ ਹੱਥ ਫੜਾਇੰਦਾ। ਜੇ ਮਨ ਹੋ ਜਾਵੇ ਬੇਵਸ, ਚਰਨ ਦੁਆਰਾ ਇਕ ਵਖਾਇੰਦਾ। ਕੋਝੇ ਕਮਲੇ ਆਓ ਨੱਸ,
ਗ਼ਰੀਬ ਨਿਮਾਣੇ ਗਲੇ ਲਗਾਇੰਦਾ। ਜਗਤ ਵਿਕਾਰ ਵਿਚ ਨਾ ਜਾਣਾ ਫਸ, ਸਾਚੀ ਸਿਖਿਆ ਇਕ ਸਮਝਾਇੰਦਾ। ਸਤਿਗੁਰ ਪੂਰੇ ਦੀ ਛਾਤੀ ਉਤੇ ਚੜ੍ਹੋ ਹੱਸ ਹੱਸ, ਫੜ ਬਾਹੋਂ ਨਾ ਕੋਈ ਹਟਾਇੰਦਾ। ਤੁਸੀਂ ਮੇਰੇ ਮੈਂ ਤੁਹਾਡੇ ਵਸ, ਦੂਜਾ ਕੋਈ ਨਜ਼ਰ ਨਾ ਆਇੰਦਾ। ਤੁਸੀਂ ਮੇਰੀ ਕਰੋ ਪੂਰੀ ਆਸ, ਮੈਂ ਤੁਹਾਡੀ ਖ਼ਾਹਸ਼ ਮਿਟਾਇੰਦਾ। ਤੁਸੀਂ ਮੇਰੇ ਦਾਸ ਮੈਂ ਤੁਹਾਡਾ ਦਾਸ, ਦੂਜਾ ਨਜ਼ਰ ਕੋਈ ਨਾ ਆਇੰਦਾ। ਮੇਰਾ ਪਵਣ ਤੁਹਾਡਾ ਸੁਆਸ, ਮੇਰੇ ਵਿਚ ਸਮਾਇੰਦਾ। ਤੁਹਾਡੇ ਪਿਛੇ ਆਪਣਾ ਆਪ ਕੀਤਾ ਨਾਸ, ਜਗਤ ਨਿਸ਼ਾਨਾ ਨਾ ਕੋਈ ਵਖਾਇੰਦਾ। ਪੁਤਰ ਧੀ ਨਾ ਵਸੇ ਸਾਥ, ਪਿਤਾ ਪੂਤ ਖੇਲ ਵਰਤਾਇੰਦਾ। ਗੁਰਸਿਖ ਇਕੋ ਬਣਾਈ ਸ਼ਾਖ਼, ਸ਼ਨਾਖ਼ਤ ਹੋਰ ਨਾ ਕੋਈ ਜਣਾਇੰਦਾ। ਪਤ ਮੇਰੀ ਲੈਣੀ ਰਾਖ, ਰੱਖਿਆ ਤੁਹਾਡੇ ਹੱਥ ਫੜਾਇੰਦਾ। ਨੇਤਰ ਤੱਕ ਕੋਈ ਨਾ ਸਕੇ ਝਾਕ, ਜੋ ਗੁਰਮੁਖ ਸਤਿਗੁਰ ਵਿਚ ਸਮਾਇੰਦਾ। ਅੰਤਮ ਪੂਰਾ ਕਰਨਾ ਇਕੋ ਵਾਕ, ਗੋਬਿੰਦ ਏਕਾ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਦੁਆਰੇ ਆਪੇ ਖੜ੍ਹ, ਆਪਣੇ ਘਰ ਦਾ ਹਾਲ ਸੁਣਾਇੰਦਾ। ਘਰ ਦਾ ਹਾਲ ਦੱਸੇ ਘਰ ਵਾਲਾ, ਘਰ ਘਰ ਆਪਣਾ ਫੇਰਾ ਪਾਈਆ। ਆਪਣੇ ਘਰ ਦਾ ਕੱਢ ਦਵਾਲਾ, ਗੁਰਮੁਖਾਂ ਘਰ ਵਸਾਈਆ। ਆਪੇ ਹੋਇਆ ਫਿਰੇ ਬੇਹਾਲਾ, ਹਰਿਜਨ ਦੇਵੇ ਮਾਣ ਵਡਿਆਈਆ। ਕਲਜੁਗ ਅੰਤਮ ਅਵੱਲੜੀ ਚਾਲਾ, ਸ਼ਾਸਤਰ ਸਿਮਰਤ ਵੇਦ ਪੁਰਾਨ ਭੇਵ ਨਾ ਆਈਆ। ਗੁਰਮੁਖਾਂ ਮਾਰਗ ਦਿਤਾ ਇਕ ਸੁਖਾਲਾ, ਸੁਖੀ ਵਸੋ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਦਾ ਭੇਵ ਆਪ ਖੁਲ੍ਹਾਈਆ। ਘਰ ਦਾ ਖੋਲ੍ਹੇ ਹਰਿ ਜੂ ਭੇਤ, ਗੁਰਮੁਖ ਭੇਤੀ ਆਪ ਬਣਾਇੰਦਾ। ਜਿਸ ਦੇ ਪਿਛੇ ਸਿਰ ਤੱਤੀ ਪਵਾਈ ਰੇਤ, ਸੋ ਅਗਨੀ ਤੱਤ ਬੁਝਾਇੰਦਾ। ਸਚਖੰਡ ਨਿਵਾਸੀ ਆਪ ਕਰਨ ਆਇਆ ਹੇਤ, ਹਿਤ ਆਪਣਾ ਆਪ ਜਣਾਇੰਦਾ। ਵੇਖੋ ਗ਼ਰੀਬ ਨਿਮਾਣਾ ਹਰਿ ਜੂ ਲਓ ਵੇਖ, ਖ਼ਾਲੀ ਹੱਥ ਫੇਰੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਦਾ ਪਰਦਾ ਆਪੇ ਲਾਹਿੰਦਾ। ਘਰ ਦਾ ਪਰਦਾ ਦੇਵੇ ਲਾਹ, ਲਾਸ਼ਰੀਕ ਫੇਰਾ ਪਾਈਆ। ਗੁਰਮੁਖ ਦਿਓ ਇਕ ਸਲਾਹ, ਸਤਿਗੁਰ ਪੂਰਾ ਮੰਗ ਮੰਗਾਈਆ। ਮੇਰੇ ਅੰਤ ਬਣੇ ਮਲਾਹ, ਬੇੜਾ ਤੁਹਾਡੇ ਕੰਧ ਉਠਾਈਆ। ਤੁਹਾਡੇ ਪਿਛੇ ਸਤਿਜੁਗ ਦੱਸੇ ਰਾਹ, ਨਿਉਂ ਨਿਉਂ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਦਾ ਲੇਖਾ ਰਿਹਾ ਜਣਾਈਆ। ਘਰ ਵਿਚ ਘਰ ਵਸੇ ਭਗਵਾਨ, ਘਰ ਭਗਤੀ ਰੰਗ ਰੰਗਾਇੰਦਾ। ਭਗਤ ਮੀਤਾ ਨੌਂਜਵਾਨ, ਨਵ ਨੌਂ ਆਪਣਾ ਖੇਲ ਕਰਾਇੰਦਾ। ਅੰਤਮ ਵੇਖੇ ਮਾਰ ਧਿਆਨ, ਦਹਿ ਦਿਸ਼ਾ ਖੋਜ ਖੁਜਾਇੰਦਾ। ਲੱਖ ਚੁਰਾਸੀ ਦਿਸੇ ਵੈਰਾਨ, ਵੈਰੀ ਘਰ ਘਰ ਨਜ਼ਰੀ ਆਇੰਦਾ। ਗੁਰਮੁਖ ਵਿਰਲਾ ਗਾਏ ਸਾਚਾ ਗਾਨ, ਆਤਮ ਪਰਮਾਤਮ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਘਰ ਵਿਚ ਖੋਜ ਖੁਜਾਇੰਦਾ। ਘਰ ਵਿਚ ਘਰ ਖੋਜਣਹਾਰਾ, ਖੋਜਤ ਖੋਜਤ ਵੇਖ ਵਖਾਈਆ। ਕਲਜੁਗ ਅੰਤਮ ਕਰੇ ਸਚ ਵਿਹਾਰਾ, ਬਿਵਹਾਰੀ ਫੇਰਾ ਪਾਈਆ। ਨਾਲ ਲਿਆਏ ਰਵਦਾਸ ਚੁਮਿਆਰਾ, ਸਾਢੇ ਤਿੰਨ ਹੱਥ ਗੰਡ ਪੁਆਈਆ। ਪਹਿਲੋਂ ਚਮੜਾ ਗੰਢੇ ਵਿਚ ਸੰਸਾਰਾ, ਪਾਹਨੇ ਗੰਢ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਘਰ ਵਿਚ ਖੇਲ ਕਰਾਈਆ। ਘਰ ਵਿਚ ਖੇਲ ਖੇਲ ਅਗੰਮ, ਅਲੱਖ ਅਗੋਚਰ ਆਪ ਕਰਾਇੰਦਾ। ਜਿਸ ਨੇ ਪਾਣਾ ਗੰਢਿਆ ਚੰਮ, ਬਣ ਚਮਰੇਟਾ ਸੇਵ ਕਮਾਇੰਦਾ। ਕਲਜੁਗ ਅੰਤਮ ਫੜ ਕਲਮ, ਕਾਇਨਾਤ ਲੇਖ ਮੁਕਾਇੰਦਾ।
ਲਹਿਣਾ ਚੁਕਾਏ ਚੌਦਾਂ ਇਲਮ, ਆਲਮ ਨਜ਼ਰ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਘਰ ਰਾਗ ਅਲਾਇੰਦਾ। ਘਰ ਘਰ ਰਾਗ ਧੁੰਨ ਜੈਕਾਰਾ, ਘਰ ਘਰ ਗੁਰਮੁਖ ਵੱਜੇ ਵਧਾਈਆ। ਘਰ ਘਰ ਸਚ ਸਚ ਕਰ ਪਿਆਰਾ, ਹਰਿ ਸਾਜਨ ਦਏ ਸਮਝਾਈਆ। ਘਰ ਘਰ ਗੁਰਮੁਖ ਗੁਰਸਿਖ ਇਕ ਦੂਜੇ ਨੂੰ ਦੇਣ ਅਧਾਰਾ, ਅੰਧ ਆਤਮ ਮੇਲ ਮਿਲਾਈਆ। ਸਤਿਜੁਗ ਚਲੇ ਸਚ ਵਿਹਾਰਾ, ਸ੍ਰਿਸ਼ਟ ਸਬਾਈ ਰਾਹ ਵਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸ਼ਾਹ ਪਾਤਸ਼ਾਹ ਆਪ ਨਿਰੰਕਾਰਾ, ਗੁਰਮੁਖ ਗੁਰਮੁਖ ਵਖਾਏ ਦੁਆਰਾ, ਗੁਰਮੁਖ ਗੁਰਮੁਖ ਨਾਲ ਮਿਲਾਈਆ। ਗੁਰਮੁਖ ਤੱਕੇ ਰਾਹ ਇਕ, ਇਕ ਧਿਆਨ ਲਗਾਇਆ। ਹਰਿਜਨ ਮਿਲਣ ਦੀ ਸਾਚੀ ਸਿਕ, ਆਤਮ ਅੰਤਰ ਵੇਖ ਵਖਾਇਆ। ਪ੍ਰਭ ਦੁਆਰਿਉਂ ਮਿਲੇ ਭਿਖ, ਵਸਤ ਅਮੋਲਕ ਝੋਲੀ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੋ ਦੋ ਆਬਾ ਮੇਲ ਮਿਲਾਇਆ। ਦੋ ਦੋ ਆਬਾ ਪਾਏ ਮਾਝਾ, ਮਾਝਾ ਆਪਣਾ ਨਾਉਂ ਰਖਾਈਆ। ਨਿਰਗੁਣ ਪੀਰ ਸਭ ਦਾ ਸਾਂਝਾ, ਸਗਲਾ ਸੰਗ ਵਖਾਈਆ। ਗੁਰਮੁਖ ਉਠਾਏ ਮਾਰ ਵਾਜਾਂ, ਗੁਰਸਿਖ ਜਗਾਏ ਹੁਕਮ ਸੁਣਾਈਆ। ਰਲ ਮਿਲ ਸਾਰੇ ਇਕੋ ਘਰ ਕਰੋ ਕਾਜਾ, ਕਰਤਾ ਪੁਰਖ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੁਆਰੇ ਹਰਿਜਨ ਫੜ, ਫੜ ਬਾਹੋਂ ਆਪ ਲੰਘਾਈਆ। ਹੌਲੀ ਹੌਲੀ ਸਾਰੇ ਲੰਘੋ, ਹਰਿ ਸਤਿਗੁਰ ਆਪ ਲੰਘਾਇੰਦਾ। ਪ੍ਰੇਮ ਪ੍ਰੀਤੀ ਏਕਾ ਮੰਗੋ, ਆਤਮ ਪਰਮਾਤਮ ਜੋੜ ਜੁੜਾਇੰਦਾ। ਕਾਇਆ ਚੋਲੀ ਬਸਤਰ ਰੰਗੋ, ਰੰਗ ਇਕੋ ਇਕ ਵਖਾਇੰਦਾ। ਲੋਕ ਲਜਿਆ ਮੂਲ ਨਾ ਸੰਗੋ, ਵੇਲਾ ਗਿਆ ਹੱਥ ਨਾ ਆਇੰਦਾ। ਉਠੋ ਮੇਰੇ ਸਾਚੇ ਚੰਦੋ, ਹਰਿ ਸਤਿਗੁਰ ਚੰਦ ਚੜ੍ਹਾਇੰਦਾ। ਪਿਛਲੀ ਟੁੱਟੀ ਅੰਤਮ ਗੰਢੋ, ਗੰਢ ਆਪਣੇ ਨਾਲ ਪੁਆਇੰਦਾ। ਏਥੇ ਓਥੇ ਮੇਰੇ ਨਾਲ ਹੰਢੋ, ਜਗਤ ਵਿਛੋੜਾ ਆਪ ਕਟਾਇੰਦਾ। ਆਪਣਾ ਬੇੜਾ ਆਪੇ ਬੰਨ੍ਹੋ, ਸਤਿਗੁਰ ਸਾਚਾ ਸਚ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਲੰਘਾਇੰਦਾ। ਹਰਿਜਨ ਲੰਘੋ ਇਕ ਲਕੀਰ, ਹਰਿ ਹਰਿ ਆਪ ਲੰਘਾਇੰਦਾ। ਕੋਟਨ ਕੋਟ ਤਰਸਨ ਪੀਰ ਫ਼ਕੀਰ, ਪਰਵਰਦਿਗਾਰ ਵਿਚੋਲਾ ਨਜ਼ਰ ਕਿਸੇ ਨਾ ਆਈਆ। ਭਗਤਾਂ ਨਾਲ ਭਗਤਾਂ ਬਦਲੇ ਤਕਦੀਰ, ਤਦਬੀਰ ਆਪਣੀ ਰਿਹਾ ਜਣਾਈਆ। ਇਕ ਦੂਜੇ ਦੇ ਬਣੋ ਵੀਰ, ਭੈਣ ਭਈਆ ਜੋੜ ਜੁੜਾਈਆ। ਪੰਜ ਤੱਤ ਕਾਇਆ ਮਾਟੀ ਝੂਠਾ ਸਰੀਰ, ਅੰਤ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਰਾਹ ਚਲਾਈਆ। ਹਰਿਜਨ ਮੰਗੋ ਵਾਹੋ ਦਾਹ, ਵਾਹ ਵਾਹ ਹਰਿ ਜੂ ਖੇਲ ਕਰਾਇੰਦਾ। ਬਣਿਆ ਵਿਚੋਲਾ ਬੇਪਰਵਾਹ, ਪਰਦਾ ਆਪ ਚੁਕਾਇੰਦਾ। ਸਾਰੇ ਢੋਲਾ ਲਓ ਗਾ, ਗਾਵਣਹਾਰਾ ਆਪ ਸੁਣਾਇੰਦਾ। ਉਚੀ ਕੂਕ ਰੌਲਾ ਲਓ ਪਾ, ਹਰਿਜਨ ਗੋਬਿੰਦ ਆਪਣੀ ਗੋਦ ਬਹਾਇੰਦਾ। ਹੌਲਾ ਭਾਰ ਰਿਹਾ ਕਰਾ, ਹੌਲੀ ਹੌਲੀ ਪਾਰ ਕਰਾਇੰਦਾ। ਮੌਲਾ ਰੂਪ ਆਪ ਖ਼ੁਦਾ, ਮਲਕਲਮੌਤ ਪਰੇ ਹਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਗੁਰਸਿਖ ਗੁਰ ਗੁਰ ਗੁਰ ਧੁਰ ਧੁਰ ਧੁਰ ਦਰਗਾਹ ਸਾਚੀ ਆਪ ਬਹਾਇੰਦਾ। ਵੇਖੋ ਪਿੰਜਰ ਹੱਡ ਨਾੜੀ ਮਾਸ, ਹਰਿ ਸਤਿਗੁਰ ਫੇਰਾ ਪਾਇੰਦਾ। ਗੁਰਮੁਖ ਮਿਲਣ ਦੀ ਇਕੋ ਆਸ, ਦੂਜੀ ਆਸ ਨਾ ਕੋਇ ਰਖਾਇੰਦਾ। ਰਲ ਮਿਲ ਸਾਰੇ ਬੁਝਾਓ ਪਿਆਸ, ਤ੍ਰਿਸਨਾ ਅਗਨ ਇਕ ਜਲਾਇੰਦਾ। ਸਚ ਦੁਆਰੇ ਪਾਓ ਰਾਸ, ਹਰਿ ਜੂ ਹਰਿ ਹਰਿ ਵੇਖਣ ਆਇੰਦਾ। ਜਿਸ ਦੇ ਪਿਛੇ ਫਰੀਦ ਲਗਾਈ ਤਾਂਘ, ਸੋ ਜਨ
ਭਗਤਾਂ ਤਾਂਘ ਰਖਾਇੰਦਾ। ਵੇਖੋ ਕੀ ਕੀ ਵਟਾਇਆ ਸਾਂਗ, ਸਵਾਂਗੀ ਆਪਣਾ ਸਵਾਂਗ ਰਚਾਇੰਦਾ। ਖ਼ਾਲੀ ਹੱਥੀ ਬੰਨੇ ਤਗ, ਨਿਉਂ ਨਿਉਂ ਸੀਸ ਝੁਕਾਇੰਦਾ। ਆਓ ਗੁਰਸਿਖ ਲੱਗੋ ਅੰਗ, ਅੰਗੀਕਾਰ ਇਕ ਜਣਾਇੰਦਾ। ਮੇਰਾ ਕੱਟੋ ਵਿਛੋੜਾ ਨੰਗ, ਤੰਗੀ ਆਪਣੀ ਆਪ ਜਣਾਇੰਦਾ। ਤੁਹਾਡੇ ਪਿਛੇ ਦੋ ਜਹਾਨਾ ਆਇਆ ਲੰਘ, ਲੋਆਂ ਪੁਰੀਆਂ ਚਰਨਾਂ ਹੇਠ ਦਬਾਇੰਦਾ। ਨਿਰਗੁਣ ਨੰਗੀ ਕੀਤੀ ਕੰਡ, ਸਿਰ ਤੁਹਾਡੇ ਪਰਦਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੱਡ ਮਾਸ ਨਾੜੀ ਚੰਮ ਤੁਹਾਡੇ ਹਟ ਵਿਕਾਇੰਦਾ। ਵੇਖੋ ਚੰਮ ਮਾਸ ਨਾੜੀ ਹੱਡ, ਹਰਿ ਸਤਿਗੁਰ ਆਪ ਜਣਾਇੰਦਾ। ਤੁਹਾਡੇ ਪਿਛੇ ਪਿਤਾ ਮਾਤ ਛੱਡ, ਅੱਗੋਂ ਨਿਰਗੁਣ ਹੋ ਕੇ ਆਇੰਦਾ। ਫੇਰ ਬਣਾਈ ਸਾਚੀ ਯਦ, ਵਿਸ਼ਨੂੰ ਆਪਣਾ ਖੇਲ ਕਰਾਇੰਦਾ। ਗੋਬਿੰਦ ਵੰਡਾਇਆ ਵਿਚੋਂ ਅੱਧ, ਦੂਸਰ ਹੱਥ ਕਿਸੇ ਨਾ ਆਇੰਦਾ। ਨਾਨਕ ਨਿਰਗੁਣ ਗਿਆ ਸੱਦ, ਸਤਿਗੁਰ ਆਪਣਾ ਖੇਲ ਕਰਾਇੰਦਾ। ਮੁਹੰਮਦ ਮੰਗਦਾ ਗਿਆ ਹੱਜ, ਅਮਾਮ ਆਪਣਾ ਹੱਜ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣਾ ਘਰ ਵਖਾਇੰਦਾ। ਖ਼ਾਲੀ ਪਿੰਜਰ ਵੇਖੋ ਸੁੱਕਾ, ਚੰਮ ਨਜ਼ਰ ਕੋਈ ਨਾ ਆਈਆ। ਬਿਰਹੋਂ ਵੈਰਾਗ ਅੰਦਰ ਹਰਿ ਜੂ ਉਠਾ, ਨਿਰਗੁਣ ਆਪਣਾ ਨੂਰ ਧਰਾਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਜੋ ਰਿਹਾ ਸੁੱਤਾ, ਕਰਵਟ ਬਦਲੇ ਨਾ ਸੱਚਾ ਮਾਹੀਆ। ਕਲਜੁਗ ਅੰਤਮ ਘਰ ਘਰ ਕਰਦਾ ਪੁਛਾ, ਗੁਰਮੁਖ ਸਾਚੇ ਵੇਖ ਵਖਾਈਆ। ਜਿਹਨੂੰ ਆਦਿ ਜੁਗਾਦਿ ਕਹਿੰਦੇ ਹਰਿ ਜੂ ਲੁਚਾ, ਅਛਲ ਅਛੱਲ ਖੇਲ ਕਰਾਈਆ। ਦਰ ਤੁਹਾਡੇ ਆਏ ਸੁੱਚਾ, ਪਿਛੇ ਛੱਡ ਕੋਈ ਨਾ ਜਾਈਆ। ਪ੍ਰੇਮ ਪਿਆਰ ਦਾ ਇਕੋ ਭੁੱਖਾ, ਦੂਜੀ ਰਸਨ ਨਾ ਰਸਨ ਲਗਾਈਆ। ਨਾ ਵੱਡਾ ਨਾ ਜਾਣੋ ਨਿੱਕਾ, ਹਰ ਘਟ ਰਿਹਾ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪ ਵਡਿਆਈਆ। ਤਨ ਪਿੰਜਰ ਵੇਖੋ ਖ਼ਾਕ, ਹਰਿ ਖ਼ਾਕੀ ਖੇਲ ਕਰਾਈਆ। ਅੰਦਰ ਵੜਿਆ ਪਰਵਰਦਿਗਾਰ ਪਾਕ, ਪਾਕ ਰਸੂਲ ਫੇਰਾ ਪਾਈਆ। ਈਸਾ ਮੂਸਾ ਮੁਹੰਮਦ ਪੂਰਾ ਕਰੇ ਵਾਕ, ਵਕਿਆ ਵੇਖੇ ਥਾਉਂ ਥਾਈਂਆ। ਮੁਰੀਦ ਮੁਰਸ਼ਦ ਦੇਣ ਆਇਆ ਨਜਾਤ, ਨਿਝ ਘਰ ਆਪਣਾ ਰਿਹਾ ਵਖਾਈਆ। ਪਿਛਲੇ ਪਾੜੇ ਕਾਗ਼ਜ਼ਾਤ, ਕਲਮਾ ਅੱਗੇ ਨਾ ਕੋਈ ਪੜ੍ਹਾਈਆ। ਤੁਹਾਡੇ ਪਿਛੇ ਪਾਈ ਵਫ਼ਾਤ, ਫ਼ਤਵਾ ਆਪਣੇ ਉਪਰ ਲਾਈਆ। ਅੰਤਮ ਬਣ ਕੇ ਆਇਆ ਸਾਕ, ਨਿਹਕਲੰਕ ਨਾਉਂ ਧਰਾਈਆ। ਨਾ ਕੋਈ ਵਰਨ ਨਾ ਕੋਈ ਜ਼ਾਤ, ਬਰਨ ਵੰਡ ਨਾ ਕੋਈ ਵੰਡਾਈਆ। ਨਾ ਕੋਈ ਬਸਤਰ ਨਾ ਕੋਈ ਖਾਟ, ਭੂਸ਼ਨ ਤਨ ਨਾ ਕੋਈ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਸ਼ਹਿਨਸ਼ਾਹੀਆ। ਲਤਾਂ ਬਾਹਵਾਂ ਵੇਖੋ ਹੱਥ, ਹਰਿ ਜੂ ਆਪ ਦਸਾਇੰਦਾ। ਸਰਗੁਣ ਅੰਦਰ ਨਿਰਗੁਣ ਵਸ, ਨਿਰਗੁਣ ਧਾਰ ਚਲਾਇੰਦਾ। ਗੋਬਿੰਦ ਇਕੋ ਰੱਖ ਕੇ ਗਿਆ ਆਸ, ਆਸਾ ਪੂਰ ਕਰਾਇੰਦਾ। ਸੰਬਲ ਵੇਖੋ ਨਗਰੀ ਖ਼ਾਸ, ਖ਼ਾਲਕ ਖ਼ਲਕ ਵਿਚ ਵਖਾਇੰਦਾ। ਅੰਦਰ ਨੂਰ ਜੋਤ ਪਰਕਾਸ਼, ਪਰਕਾਸ਼ਵਾਨ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣਾ ਰਾਹ ਜਣਾਇੰਦਾ। ਹਰਿਜਨ ਰਾਹ ਵੇਖ ਮੀਤ, ਮਿੱਤਰ ਪਿਆਰਾ ਆਪ ਜਣਾਈਆ। ਤੇਰੀ ਮੰਗੀ ਇਕ ਪ੍ਰੀਤ, ਚਾਰ ਵਰਨ ਦਏ ਸਮਝਾਈਆ। ਤੇਰੀ ਸੱਚੀ ਇਕ ਨੀਤ, ਨੀਤੀਵਾਨ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਮੇਲ ਮਿਲਾਈਆ। ਹਰਿਜਨ ਤੇਰੇ ਦਰ ਦੁਆਰ, ਹਰਿ ਦਰਦੀ ਫੇਰਾ ਪਾਇੰਦਾ। ਨੰਗੀਂ ਪੈਰੀਂ ਹੋ ਖਵਾਰ, ਬਣ ਪਾਂਧੀ ਪੰਧ ਮੁਕਾਇੰਦਾ।
ਚਾਰੇ ਕੂਟਾਂ ਵੇਖੇ ਵਾਰੋ ਵਾਰ, ਦਹਿ ਦਿਸ਼ਾ ਖੋਜ ਖੁਜਾਇੰਦਾ। ਗੁਰ ਅਵਤਾਰ ਲੋਕਮਾਤ ਕਰਨ ਇਸ਼ਾਰ, ਅੱਗੇ ਹੋ ਨਾ ਕੋਈ ਬਚਾਇੰਦਾ। ਤੇਰਾ ਖੇਲ ਪਰਵਰਦਿਗਾਰ, ਬੇਅੰਤ ਅੰਤ ਕੋਇ ਨਾ ਆਇੰਦਾ। ਦੱਸ ਕੇ ਆਏ ਵਿਚ ਸੰਸਾਰ, ਲਿਖ ਲਿਖ ਲੇਖਾ ਸਰਬ ਸਮਝਾਇੰਦਾ। ਕਲਜੁਗ ਕਲਕੀ ਲੈ ਅਵਤਾਰ, ਨਿਹਕਲੰਕ ਨਾਉਂ ਰਖਾਇੰਦਾ। ਆਪਣੀ ਮਰਜ਼ੀ ਕਰੇ ਨਿਰੰਕਾਰ, ਸਭ ਦੀ ਮਰਜ਼ ਆਪ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਮਾਣ ਰਖਾਇੰਦਾ। ਭਗਤਾਂ ਵੇਖੋ ਮਿਲਿਆ ਮਾਣ, ਹਰਿ ਸਤਿਗੁਰ ਆਪ ਦਵਾਇਆ। ਲੇਖਾ ਚੁਕਾਏ ਦੋ ਜਹਾਨ, ਦੋਏ ਦੋਏ ਆਪਣਾ ਰੰਗ ਰੰਗਾਇਆ। ਦਰਗਾਹ ਸਾਚੀ ਦੇ ਪਰਵਾਨ, ਪਰਵਾਨਾ ਇਕੋ ਹੱਥ ਫੜਾਇਆ। ਸੋਹੰ ਢੋਲਾ ਸੋ ਗਾਨ, ਸੋ ਆਪਣਾ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਆਪ ਚੜ੍ਹਾਇਆ। ਅੰਤਮ ਚੜ੍ਹਿਆ ਰੰਗ ਵੇਖ, ਵਿਸ਼ਨੂੰ ਆਪਣੀ ਅੱਖ ਖੁਲ੍ਹਾਈਆ। ਬ੍ਰਹਮੇ ਵੇਖ ਮਾਝੇ ਵੇਸ, ਪ੍ਰਭ ਆਪਣੀ ਕਲ ਧਰਾਈਆ। ਸ਼ੰਕਰ ਤੇਰੇ ਨਾਲ ਜੋ ਕਰਦਾ ਹੇਤ, ਅੰਤ ਅੱਖ ਰਿਹਾ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਮਾਣ ਵਡਿਆਈਆ। ਵਿਸ਼ਨੂੰ ਕਹੇ ਸ਼ਿਵ ਕਿਸ ਦਾ ਕਰਦਾ ਸ਼ੁਕਰ, ਸ਼ੁਕਰ ਕਿਸ ਦੇ ਨਾਮ ਮਨਾਈਆ। ਕਲਜੁਗ ਅੰਤਮ ਗਿਆ ਮੁੱਕਰ, ਪੁਰਖ ਅਬਿਨਾਸ਼ੀ ਆਪਣਾ ਮੁਖ ਭਵਾਈਆ। ਭਾਗ ਲਗਾਇਆ ਨਿੱਕੀ ਨੁੱਕਰ, ਗੁਰਮੁਖ ਦੁਆਰਾ ਇਕ ਵਖਾਈਆ। ਤੇਰਾ ਘਰ ਵਖਾਏ ਖ਼ਾਨਾ ਬੁੱਚੜ, ਲੱਖ ਚੁਰਾਸੀ ਕੋਹ ਕੋਹ ਢੇਰੀ ਲਾਈਆ। ਓਥੇ ਕੋਈ ਨਾ ਸਕੇ ਉਪੜ, ਭੱਜੀ ਫਿਰੇ ਸਰਬ ਲੋਕਾਈਆ। ਜਿਸ ਭਗਤ ਬਣਾਏ ਆਪਣੇ ਪੁੱਤਰ, ਪੁੱਤਰ ਧੀ ਨਾ ਕੋਈ ਵਡਿਆਈਆ। ਜਿਸ ਨੂੰ ਨਾਨਕ ਕਹਿ ਕੇ ਗਿਆ ਉਤੋਂ ਆਵੇ ਉਤਰ, ਮਾਤ ਪਿਤਾ ਨਾ ਕੋਇ ਜਾਈਆ। ਤੇਰੀ ਯਾਰੀ ਕਰੇ ਛੁੱਟੜ, ਅੰਤਮ ਸੰਗ ਨਾ ਕੋਇ ਨਿਭਾਈਆ। ਮੇਰੇ ਕੋਹਣ ਆਇਆ ਕੁੱਕੜ, ਮੇਰੀ ਲਛਮੀ ਰਹੀ ਕੁਰਲਾਈਆ। ਕਲਜੁਗ ਵੇਸ ਧਰਿਆ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਰਿਹਾ ਸਲਾਹੀਆ । ਬ੍ਰਹਮੇ ਵੇਖ ਆਪਣਾ ਬੁਢੇਪਾ, ਵਿਸ਼ਨੂੰ ਆਖ ਜਣਾਈਆ। ਤੇਰਾ ਮੇਟਣਹਾਰਾ ਸੌਹਰਾ ਪੇਕਾ, ਪੇਕਾ ਸੌਹਰਾ ਨਜ਼ਰ ਕਿਸੇ ਨਾ ਆਈਆ। ਪੁਰਖ ਅਬਿਨਾਸ਼ੀ ਗੁਰਮੁਖਾਂ ਨਾਲ ਕਰਨ ਗਿਆ ਏਕਾ, ਇਕੋ ਅੱਖਰ ਰਿਹਾ ਪੜ੍ਹਾਈਆ। ਚਰਨ ਕਵਲ ਰਖਾਏ ਟੇਕਾ, ਦੂਜਾ ਇਸ਼ਟ ਨਾ ਕੋਈ ਜਣਾਈਆ। ਆਪਣਾ ਦੱਸ ਕੇ ਆਏ ਭੇਤਾ, ਸਾਡੀ ਚਲੇ ਨਾ ਕੋਈ ਚਤੁਰਾਈਆ। ਅੰਦਰ ਵੜ ਵੜ ਕਰੇ ਹੇਤਾ, ਨਜ਼ਰ ਨਜ਼ਰ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਵਿਸ਼ਨੂੰ ਕਹੇ ਵੇਖ ਬੁੱਢੇ ਬ੍ਰਹਿਮਣ, ਪਾਰਬ੍ਰਹਮ ਪ੍ਰਭ ਖੇਲ ਕਰਾਇੰਦਾ। ਜੋ ਤੇਰਾ ਬਣਿਆ ਰਿਹਾ ਜ਼ਾਮਨ, ਅੰਤਮ ਆਪਣਾ ਪਲੂ ਛੁਡਾਇੰਦਾ। ਜਿਸ ਕੋਟਨ ਕੋਟ ਸੇਵਾ ਲਾਏ ਕ੍ਰਿਸ਼ਨ ਰਾਮਣ, ਈਸਾ ਮੂਸਾ ਮੁਹੰਮਦ ਖੇਲ ਕਰਾਇੰਦਾ। ਜਿਸ ਨਾਨਕ ਗੋਬਿੰਦ ਫੜਾਇਆ ਦਾਮਨ, ਸੋ ਦਾਮਨਗੀਰ ਵੇਸ ਵਟਾਇੰਦਾ। ਜਿਨ ਭਗਤਾਂ ਮੇਲ ਮਿਲਾਏ ਆਮਣੋ ਸਾਹਮਣ, ਸਮਾਂ ਆਪਣੇ ਹੱਥ ਰਖਾਇੰਦਾ। ਧੁਰਦਰਗਾਹੀ ਦੇਵੇ ਇਕ ਨਿਸ਼ਾਨਨ, ਨਿਸ਼ਾਨਾ ਆਪਣਾ ਨਾਉਂ ਜਣਾਇੰਦਾ। ਭਗਤ ਭਗਵੰਤ ਗਿਆ ਪਹਿਚਾਨਣ, ਫੜ ਫੜ ਬਾਹੋਂ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਬ੍ਰਹਮਾ ਕਹੇ ਦੱਸ ਪਿਆਰੇ, ਹਰਿ ਜੂ ਕਿਸ ਬਿਧ ਖੇਲ ਕਰਾਈਆ। ਕਵਣ ਰੂਪ ਧਰੇ ਸੰਸਾਰੇ, ਧਰਨੀ ਧਵਲ ਚਰਨ ਟਿਕਾਈਆ।
ਵਿਸ਼ਨੂੰ ਦੂਰੋਂ ਦੱਸੇ ਇਸ਼ਾਰੇ, ਅੱਖ ਅੱਖ ਨਾਲ ਮਿਲਾਈਆ। ਵੇਖੋ ਖੇਲ ਪਰਵਰਦਿਗਾਰੇ, ਗਲ ਅਲਫ਼ੀ ਕੋਈ ਨਾ ਪਾਈਆ। ਭੁੱਖਾ ਨੰਗਾ ਫਿਰੇ ਗੁਰਮੁਖਾਂ ਦੁਆਰੇ, ਬਿਨ ਸੱਦਿਉਂ ਘਰ ਘਰ ਜਾਈਆ। ਆਪਣਾ ਚੋਲਾ ਪਹਿਲੋਂ ਪਾੜੇ, ਗੁਰਮੁਖ ਚੋਲੇ ਰਿਹਾ ਸਵਾਈਆ। ਸਾਡੇ ਦਿਨ ਆਏ ਮਾੜੇ, ਵੇਲਾ ਅੰਤ ਰਿਹਾ ਜਣਾਈਆ। ਚਲੋ ਚਲ ਕੇ ਕੱਢੀਏ ਹਾੜੇ, ਚਰਨ ਕਵਲ ਸੀਸ ਟਿਕਾਈਆ। ਫੜ ਬਾਹੋਂ ਜੇ ਤਾਰੇ, ਤਾਰਨਹਾਰ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਰਿਹਾ ਜਣਾਈਆ। ਵਿਸ਼ਨੂੰ ਕਹੇ ਸ਼ੰਕਰ ਉਠ, ਤੇਰੀ ਤ੍ਰਸੂਲ ਰਿਹਾ ਸੁਟਾਈਆ। ਸਾਡਾ ਦਰ ਦੁਆਰਾ ਰਿਹਾ ਲੁਟ, ਬਣ ਲੁਟੇਰਾ ਬੇਪਰਵਾਹੀਆ। ਰਲ ਮਿਲ ਜਾ ਕੇ ਲਈਏ ਪੁਛ, ਕਿਉਂ ਹਰਿ ਜੂ ਖੇਲ ਰਚਾਈਆ। ਚਰਨ ਕਵਲ ਜਾਈਏ ਝੁਕ, ਸਰਨ ਮਿਲੇ ਸਰਨਾਈਆ। ਗਲਵਕੜੀ ਪਾਏ ਘੁੱਟ, ਪ੍ਰੇਮ ਪਿਆਰ ਵਧਾਈਆ। ਛੋਟੇ ਬਾਲ ਪੈਣੇ ਮੁੱਕ, ਮਾਣ ਹੰਕਾਰ ਨਾ ਕੋਈ ਰਖਾਈਆ। ਜੇ ਸਾਹਿਬ ਜਾਏ ਤੁਠ, ਸਿਰ ਸਾਡੇ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮ ਅੰਦਰ ਸਰਬ ਭਵਾਈਆ। ਵਿਸ਼ਨੂੰ ਬ੍ਰਹਮਾ ਸ਼ਿਵ ਕਰਨ ਦਲੀਲ, ਤਿੰਨੇ ਇਕੋ ਮਤਾ ਪਕਾਈਆ। ਅੰਤਮ ਚਲ ਕੇ ਕਰੋ ਅਪੀਲ, ਬਰੀਖ਼ਾਨਾ ਦਏ ਵਖਾਈਆ। ਜਿਸ ਉਨੀ ਕੱਤਕ ਬਸਤਰ ਪਹਿਰੇ ਨੀਲ, ਧੁਰ ਫ਼ਰਮਾਣਾ ਹੁਕਮ ਸੁਣਾਈਆ। ਸੋ ਸਤਿਗੁਰ ਛੈਲ ਛਬੀਲ, ਸ਼ਹਿਨਸ਼ਾਹ ਆਪਣਾ ਰੂਪ ਵਟਾਈਆ। ਕਿਸੇ ਹੱਥ ਨਾ ਆਏ ਥਾਣੇ ਤਹਿਸੀਲ, ਸੋ ਸਾਹਿਬ ਹਰ ਘਟ ਰਿਹਾ ਸਮਾਈਆ। ਜਿਸ ਦੀ ਅੰਜੀਲ ਕੁਰਾਨ ਨਾ ਬਣੇ ਵਕੀਲ, ਸ਼ਹਾਦਤ ਦੇਵੇ ਨਾ ਪੀਰ ਕੋਈ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਫੇਰਾ ਪਾਈਆ। ਬ੍ਰਹਮਾ ਕਹੇ ਮੈਂ ਮੰਗਾਂ ਦਾਨ, ਮੰਗਣਾ ਮੋਹੇ ਮੇਰਾ ਭਾਈਆ। ਚਾਰ ਵੇਦ ਬਕਤਾ ਬ੍ਰਹਮ ਗਿਆਨ, ਚਾਰ ਜੁਗ ਜਗਤ ਪੜ੍ਹਾਈਆ। ਚਾਰ ਵਰਨ ਕਰਨ ਧਿਆਨ, ਧਰਨੀ ਧਰਤ ਧਵਲ ਸੁਹਾਈਆ। ਚਾਰੇ ਮੁਖ ਖੋਲ੍ਹ ਦੁਕਾਨ, ਚਾਰ ਕੁੰਟ ਹੱਟ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਖੇਲਣਹਾਰਾ ਹੁਕਮ ਵਰਤਾਈਆ। ਵਿਸ਼ਨੂੰ ਕਹੇ ਮੀਟ ਅੱਖ, ਹਰਿ ਜੂ ਅੱਖ ਬੰਦ ਕਰਾਇੰਦਾ। ਮੇਰਾ ਭੰਡਾਰਾ ਕਰੇ ਸਖ, ਸਖਣੇ ਹੱਥ ਵਖਾਇੰਦਾ। ਆਦਿ ਮੈਂਨੂੰ ਲਿਆ ਦੱਸ, ਅੰਤ ਨਜ਼ਰ ਨਾ ਆਇੰਦਾ। ਭਾਣੇ ਅੰਦਰ ਰਿਹਾ ਵਸ, ਨਿਉਂ ਨਿਉਂ ਸੀਸ ਝੁਕਾਇੰਦਾ। ਸਾਂਗੋ ਪਾਂਗ ਰਿਹਾ ਦੱਸ, ਬਾਸ਼ਕ ਤੁਸ਼ਕਾ ਸੇਜ ਹੰਢਾਇੰਦਾ। ਓਹ ਵੀ ਆਈ ਕਿਸ਼ਨ ਸਿੰਘ ਹੱਥ, ਖ਼ਾਲੀ ਹੱਥ ਇਕ ਵਖਾਇੰਦਾ। ਮੇਰੇ ਨਾਲੋਂ ਪਹਿਲੋਂ ਪ੍ਰਭ ਦੀ ਚਰਨੀ ਗਿਆ ਢੱਠ, ਮੇਰਾ ਡੇਰਾ ਢਾਹ ਵਖਾਇੰਦਾ। ਓਹਦੇ ਪਿਛੇ ਦੁਆਬਿਉਂ ਆਏ ਨੱਠ, ਦੋ ਦੋ ਆਬਾ ਮੇਲ ਮਿਲਾਇੰਦਾ। ਜਿਨ੍ਹੇ ਬ੍ਰਹਮੇ ਲਾਹੌਣੀ ਤੇਰੀ ਪਤ, ਸੋ ਪਤਿਪਰਮੇਸ਼ਵਰ ਆਪ ਵਖਾਇੰਦਾ। ਜਾਨਣਹਾਰਾ ਮਿਤਗਤ, ਗਤਮਿਤ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਰਾਇੰਦਾ । ਬ੍ਰਹਮਾ ਕਹੇ ਉਠ ਭੋਲੇ ਨਾਥ, ਸ਼ੰਕਰ ਰਿਹਾ ਜਗਾਈਆ। ਪੁਰਖ ਅਬਿਨਾਸ਼ੀ ਲੋਕਮਾਤ ਦਿਤਾ ਸਾਥ, ਜਨ ਭਗਤਾਂ ਸੰਗ ਰਖਾਈਆ। ਸਾਡਾ ਅੰਤਮ ਵਸੇ ਘਾਟ, ਪਾਰ ਕਿਨਾਰਾ ਇਕ ਜਣਾਈਆ। ਮੁਕਾਵਣਹਾਰਾ ਦੂਰ ਦੁਰਾਡੀ ਵਾਟ, ਪੰਧ ਨੇਰਨ ਨੇਰ ਮੁਕਾਈਆ। ਗੁਰਸਿਖਾਂ ਦੇਵਣ ਆਇਆ ਦਾਤ, ਦਾਤਾ ਦਾਨੀ ਦਇਆ ਕਮਾਈਆ । ਪੰਚਾਂ ਬਣੀ ਇਕ ਜ਼ਮਾਤ, ਸੱਚਖੰਡ ਸਾਚੇ ਰਿਹਾ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ।
ਗੋਬਿੰਦ ਢਈਆ ਢਾਈ ਗਜ਼, ਪੁਰਖ ਅਕਾਲ ਵੱਡੀ ਵਡਿਆਈਆ। ਅੰਤਮ ਤਖ਼ਤ ਬਹੇ ਸਾਚਾ ਸੱਜਣ ਸਜ, ਸਾਹਿਬ ਸੱਚਾ ਮਾਹੀਆ। ਜਨ ਭਗਤਾਂ ਦਰਸ ਕਰੇ ਆਪ ਰੱਜ ਰੱਜ, ਆਪਣਾ ਦਰਸ਼ ਭਗਤ ਕਰਾਈਆ। ਹੱਕ ਵਖਾਏ ਮੱਕਾ ਕਾਅਬਾ ਹੱਜ, ਹੁਜਰਾ ਅਮਾਮ ਇਕ ਵਡਿਆਈਆ। ਨਿਹਕਲੰਕ ਨਰਾਇਣ ਆਏ ਭੱਜ, ਭਗਵਨ ਆਪਣਾ ਫੇਰਾ ਪਾਈਆ । ਚਾਰ ਵਰਨ ਮੇਟੇ ਹੱਦ, ਪੰਚਮ ਏਕਾ ਰਾਹ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਚਰਨ ਦੁਆਰੇ ਲਏ ਸੱਦ, ਵਿਸ਼ਨ ਬ੍ਰਹਮਾ ਸ਼ਿਵ ਹੁਕਮ ਮਨਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਬੈਠੇ ਰਹੇ ਅੱਡ ਅੱਡ, ਅੰਤਮ ਇਕੋ ਘਰ ਵਖਾਈਆ। ਪ੍ਰੇਮ ਪਿਆਰ ਸਾਚੀ ਡੋਰੀ ਜਾਇਨ ਬੱਝ, ਸ੍ਰੀ ਭਗਵਾਨ ਆਪ ਬਨ੍ਹਾਈਆ। ਸ਼ਰਅ ਸ਼ਰੀਅਤ ਲੌਣ ਨਾ ਦੇਵੇ ਅਜ ਪਜ, ਜ਼ਾਤ ਪਾਤ ਨਾ ਵੰਡ ਵੰਡਾਈਆ। ਸੰਤ ਸੁਹੇਲੇ ਸੰਤਨ ਰੱਖੇ ਲਜ, ਗੁਰਮੁਖ ਗੁਰ ਗੁਰ ਗੋਦ ਉਠਾਈਆ। ਕਾਲ ਨਗਾਰਾ ਜਾਏ ਵੱਜ, ਡੋਰੂ ਕਲਜੁਗ ਹੱਥ ਫੜਾਈਆ। ਜੋ ਘੜਿਆ ਸੋ ਜਾਏ ਭੱਜ, ਥਿਰ ਕੋਇ ਰਹਿਣ ਨਾ ਪਾਈਆ। ਜਨ ਭਗਤਾਂ ਦੇਵੇ ਇਕੋ ਪਦ, ਚੌਥੇ ਦਰ ਆਪ ਬਹਾਈਆ । ਬਣ ਦਰਵੇਸ਼ ਲਏ ਸੱਦ, ਦਰ ਦਰ ਆਪਣੀ ਅਲਖ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਢਈਆ ਢਈਆ ਰੰਗ ਰੰਗਾਈਆ। ਏਕਾ ਢਈਆ ਹੱਥ ਪੰਜ, ਹਰਿ ਪੰਚਮ ਖੇਲ ਕਰਾਇੰਦਾ। ਤਖ਼ਤ ਨਿਵਾਸੀ ਸਾਚੇ ਤਖ਼ਤ ਬਹੇ ਸਜ, ਸੱਜਣ ਆਪਣਾ ਹੁਕਮ ਵਰਤਾਇੰਦਾ। ਸ਼ਾਹੋ ਭੂਪ ਪਏ ਗੱਜ, ਗਰਜ ਆਪਣੇ ਨਾਮ ਸੁਣਾਇੰਦਾ। ਕੂੜੀ ਕਿਰਿਆ ਜਗਤ ਮਿਰਗਾਵਲੀ ਜਾਏ ਭੱਜ, ਅੱਗੇ ਕੋਈ ਨਜ਼ਰ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਢਈਆ ਰੰਗ ਰੰਗਾਇੰਦਾ। ਢਾਈ ਗਜ਼ ਗਿਰਾਹ ਚਾਲੀ, ਚਾਲ ਵੱਖਰੀ ਆਪ ਕਰਾਈਆ। ਹਰ ਘਟ ਜੋਤ ਜੋਤ ਅਕਾਲੀ, ਅਕਲ ਕਲ ਖੇਲ ਖਲਾਈਆ। ਭਗਤਾਂ ਲੇਖੇ ਲਾਏ ਪਹਿਲੀ ਘਾਲ ਘਾਲੀ, ਘਾਲੀ ਘਾਲ ਲੇਖੇ ਪਾਈਆ। ਅੱਗੇ ਬਣੇ ਆਪ ਸਵਾਲੀ, ਹਰਿ ਜੂ ਆਪਣੀ ਝੋਲੀ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਢਈਆ ਖੇਲ ਕਰਾਈਆ। ਏਕਾ ਢਈਆ ਲਾਏ ਢਾਹ, ਤਿੰਨਾਂ ਵਹੀਰ ਬਣਾਇੰਦਾ। ਵਿਸ਼ਨੂੰ ਵਿਸ਼ਵ ਜਾਏ ਸਮਾ, ਸਮਾਂ ਆਪਣਾ ਆਪ ਸਮਝਾਇੰਦਾ। ਬ੍ਰਹਮਾ ਬ੍ਰਹਮ ਦਏ ਤਜਾ, ਪਾਰਬ੍ਰਹਮ ਹੁਕਮ ਸਮਝਾਇੰਦਾ। ਸ਼ੰਕਰ ਮੰਨੇ ਸਚ ਰਜ਼ਾ, ਰਹਿਮਤ ਆਪਣੀ ਇਕ ਸਮਝਾਇੰਦਾ। ਸੁਰਪਤ ਇੰਦ ਮੁਖ ਜਾਏ ਭਵਾ, ਕਰੋੜ ਤਤੀਸਾ ਰੰਗ ਚੜ੍ਹਾਇੰਦਾ। ਪੀਰ ਪੈਗ਼ੰਬਰ ਗੁਰ ਅਵਤਾਰ ਨਾਤਾ ਜਗਤ ਜਾਣ ਤੁੜਾ, ਜੁਗਤੀ ਜੁਗਤ ਨਾ ਕੋਈ ਜਣਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ ਬਣਨ ਗਵਾਹ, ਸਫ਼ਾਈ ਸਭ ਦੀ ਆਪ ਰਖਾਇੰਦਾ। ਕਲਜੁਗ ਅੰਤਮ ਮੁਕਰੇ ਕੋਈ ਨਾ, ਹੁਕਮ ਹੁਕਮ ਆਪ ਦ੍ਰਿੜਾਇੰਦਾ। ਸਾਰੇ ਵੇਖੋ ਥਾਉਂ ਥਾਂ, ਹਰਿ ਕਾ ਨਾਮ ਨਾ ਕੋਈ ਧਿਆਇੰਦਾ। ਕਲਜੁਗ ਜੀਵ ਹੋਏ ਕਾਂ, ਕੂੜੀ ਕਿਰਿਆ ਵਿਸ਼ਟਾ ਮੁਖ ਰਖਾਇੰਦਾ। ਕੋਈ ਖਾਏ ਸੂਰ ਕੋਈ ਗਾਂ, ਗਾਂ ਸੂਰ ਖਾਵਣ ਵਾਲਾ ਗੁਰ ਸਤਿਗੁਰ ਸੰਗ ਨਾ ਕੋਈ ਨਿਭਾਇੰਦਾ। ਰਾਏ ਧਰਮ ਹੱਥ ਦੇਵੇ ਫੜਾ, ਕੁੰਭੀ ਨਰਕ ਆਪ ਭਵਾਇੰਦਾ। ਅਗਨੀ ਅੱਗ ਦਏ ਜਲਾ, ਭੁੰਨ ਕਬਾਬ ਆਪ ਵਖਾਇੰਦਾ। ਸੀਖ਼ਾਂ ਉਪਰ ਲਏ ਚੜ੍ਹਾ, ਸਲਾਖ਼ਾਂ ਜਮਾਂ ਹੱਥ ਫੜਾਇੰਦਾ। ਹਰਿਜਨ ਸਾਚੇ ਲਏ ਬਚਾ, ਜਿਨ੍ਹਾਂ ਆਪਣਾ ਮੇਲ ਮਿਲਾਇੰਦਾ। ਵਿਸ਼ਨੂੰ ਤੇਰੀ ਚਲੇ ਨਾ ਕੋਈ ਵਾਹਵਾ, ਹਰਿ ਜੂ ਖੇਲ ਕਰਾਇੰਦਾ। ਬ੍ਰਹਮੇ ਮੰਗ ਮੰਗ ਚਰਨ ਪਨਾਹ, ਚਰਨ ਦੁਆਰਾ ਇਕ ਵਖਾਇੰਦਾ। ਸ਼ੰਕਰ ਧੂੜੀ ਟਿੱਕਾ ਲੈਣਾ ਲਾ, ਭੋਲੇ ਨਾਥ ਆਪ ਜਗਾਇੰਦਾ।
ਪੁਰਖ ਅਬਿਨਾਸ਼ੀ ਸਭ ਦਾ ਲੇਖਾ ਰਿਹਾ ਮੁਕਾ, ਲਿਖ ਲਿਖ ਲੇਖ ਆਪ ਸਮਝਾਇੰਦਾ। ਸਾਚਾ ਹੁਕਮ ਦੇਣਾ ਚਲਾ, ਦੋ ਜਹਾਨਾ ਆਪ ਜਣਾਇੰਦਾ। ਲੋਆਂ ਪੁਰੀਆਂ ਗੁਰਮੁਖ ਸਾਚੇ ਰਿਹਾ ਬਹਾ, ਫੜ ਬਾਹੋਂ ਆਪ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਮਾਇੰਦਾ। ਗੁਰ ਅਵਤਾਰ ਇਕੱਠੇ ਆਏ, ਪਿਛਲਾ ਪੰਧ ਮੁਕਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰਨ ਹਾਏ ਹਾਏ, ਹੌਕਾ ਲੈ ਲੈ ਰਹੇ ਜਣਾਈਆ। ਪੀਰ ਪੈਗ਼ੰਬਰ ਰਹੇ ਕੁਰਲਾਏ, ਦਰੋਹੀ ਇਕੋ ਨਾਮ ਖ਼ੁਦਾਈਆ। ਭਗਤ ਅਠਾਰਾਂ ਰਹੇ ਧਿਆਏ, ਚਰਨ ਕਵਲ ਸੀਸ ਝੁਕਾਈਆ। ਨਾਲ ਲਿਆਂਦੀ ਆਦਿ ਸ਼ਕਤ ਮਾਏ, ਮਈਆ ਆਪਣੀ ਖੁਲ੍ਹੀ ਗੁੱਤ ਰਹੀ ਵਖਾਈਆ। ਚਤੁਰ ਭੁਜ ਆਪਣੀਆਂ ਬਾਹਾਂ ਅੱਗੇ ਡਾਹੇ, ਭਾਰ ਸਕੇ ਨਾ ਕੋਈ ਉਠਾਈਆ। ਅੱਲਾ ਰਾਣੀ ਨੇਤਰ ਨੈਣਾਂ ਨੀਰ ਵਹਾਏ, ਖ਼ੁਦਾਵੰਦ ਤਰਸ ਨਾ ਕੋਈ ਕਮਾਈਆ। ਚਾਰੋਂ ਕੁੰਟ ਅੰਧੇਰਾ ਛਾਏ, ਸਾਚਾ ਚੰਦ ਨਾ ਕੋਈ ਚੜ੍ਹਾਈਆ। ਜਿਸ ਈਸਾ ਚੜ੍ਹਾਇਆ ਫਾਹੇ, ਗਲ ਅਲਫ਼ੀ ਤਨ ਨਾ ਕੋਈ ਰਖਾਈਆ। ਜਿਸ ਨੂੰ ਨਾਨਕ ਗੋਬਿੰਦ ਗਾਏ, ਸੋ ਅਕੱਲਾ ਹਰਿ ਜੂ ਆਈਆ। ਚਲੋ ਚਲ ਕੇ ਲੱਗੀਏ ਪਾਏ, ਪਾਹਿਨ ਕਬੀਰ ਰੂਪ ਵਟਾਈਆ। ਗ਼ਰੀਬ ਨਿਮਾਣਿਆਂ ਪਕੜੇ ਬਾਹੀਂ, ਬਾਹੂ ਆਪਣੇ ਨਾਲ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਰਿਹਾ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਆਓ ਅੱਗੇ, ਹਰਿ ਸਾਚਾ ਸਚ ਜਣਾਇੰਦਾ। ਆਪਣੇ ਗਲੋਂ ਲਾਹੇ ਝੱਗੇ, ਸੀਸ ਦਸਤਾਰ ਨਾ ਕੋਈ ਰਖਾਇੰਦਾ। ਹੁਕਮੇ ਅੰਦਰ ਜਾਓ ਭੱਜੇ, ਧੁਰ ਫ਼ਰਮਾਣਾ ਹੁਕਮ ਸੁਣਾਇੰਦਾ। ਮੇਰਿਆਂ ਭਗਤਾਂ ਖੱਬੇ ਫਿਰੋ ਸੱਜੇ, ਜਿਨ੍ਹਾਂ ਆਪਣਾ ਆਪ ਜਣਾਇੰਦਾ। ਜੇ ਕੋਈ ਤੁਹਾਨੂੰ ਹੋਰ ਸੱਦੇ, ਕਿਸੇ ਵਲ ਨਾ ਅੱਖ ਤਕਾਇੰਦਾ। ਕਿਸੇ ਦਾ ਬਣਨਾ ਨਾ ਪਿਓ ਦਾਦੇ, ਪੁੱਤਰ ਆਪਣੀ ਗੋਦ ਬਹਾਇੰਦਾ। ਤੁਹਾਡੇ ਪੂਰੇ ਕਰੇ ਵਾਹਦੇ, ਵਾਇਦਾ ਖ਼ਿਲਾਫ਼ ਨਾ ਕਦੇ ਅਖਵਾਇੰਦਾ। ਜੁਗ ਜੁਗ ਬਦਲੇ ਆਪਣੇ ਕਾਇਦੇ, ਕਾਨੂੰਨ ਆਪਣੇ ਹੱਥ ਰਖਾਇੰਦਾ। ਸਤਿਜੁਗ ਦੁਆਪਰ ਤ੍ਰੇਤਾ ਕਲਜੁਗ ਵਾਰੋ ਵਾਰੀ ਭੇਜੇ, ਨਾਮ ਵਸਤ ਵਸਤ ਵਰਤਾਇੰਦਾ। ਕੋਈ ਸੌਂ ਕੇ ਆਏ ਸੱਜਣ ਸੇਜੇ, ਕੋਈ ਤ੍ਰਲੋਕੀ ਨਾਚ ਨਚਾਇੰਦਾ। ਕੋਇ ਤਨ ਮਾਟੀ ਖ਼ਾਕੀ ਵੇਚੇ, ਕੋਈ ਅੱਖਰਾਂ ਕੀਮਤ ਪਾਇੰਦਾ। ਕੋਈ ਤਨ ਦੇ ਦੇ ਆਇਆ ਮੇਚੇ, ਹੱਥੋ ਹੱਥ ਵੰਡ ਵੰਡਾਇੰਦਾ। ਪੁਰਖ ਅਬਿਨਾਸ਼ੀ ਆਪਣੀ ਕੋਈ ਨਾ ਦੱਸੇ ਰੇਖੇ, ਰੂਪ ਰੰਗ ਨਾ ਕੋਈ ਜਣਾਇੰਦਾ । ਜਿਉਂ ਭਾਵੇ ਤਿਉਂ ਧਾਰੇ ਭੇਖੇ, ਕਲਜੁਗ ਅੰਤਮ ਨੰਗੀ ਪੈਰੀਂ ਖੇਲ ਕਰਾਇੰਦਾ। ਬਾਲਿਆਂ ਅੰਦਰ ਬਾਲ ਬਣ ਬਣ ਖੇਡੇ, ਬੁਢਿਆਂ ਵਿਚ ਬੁਢੇਪਾ ਆਪ ਹੰਢਾਇੰਦਾ। ਨੌਜਵਾਨਾ ਨੌਜਵਾਨ ਬਣ ਬਣ ਮੇਲੇ, ਆਪਣਾ ਜੋਬਨ ਆਪ ਵਖਾਇੰਦਾ। ਗੁਰਮੁਖ ਮਿਲੇ ਸੱਜਣ ਸੁਹੇਲੇ, ਸਾਚਾ ਸੰਗ ਆਪ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਆਪ ਰਖਾਇੰਦਾ। ਗੁਰਮੁਖ ਤੇਰਾ ਢਾਈ ਗਜ਼ ਦੁਪੱਟਾ, ਦੋ ਪਹਿਰ ਆਪਣੇ ਤਨ ਲਗਾਈਆ। ਲੱਖ ਚੁਰਾਸੀ ਅੱਖੀਂ ਪਾਵੇ ਘੱਟਾ, ਨੇਤਰ ਨਜ਼ਰ ਕਿਸੇ ਨਾ ਆਈਆ। ਪਿਛੇ ਕਹਾਣੀ ਰਹਿ ਜਾਏ ਅਲਬਤਾ, ਮਿਸਲ ਮਿਸਾਲ ਨਾ ਕੋਈ ਰਖਾਈਆ। ਗੁਰਮੁਖਾਂ ਪਿਛੇ ਘਰ ਘਰ ਖਵੌਂਦਾ ਫਿਰੇ ਭੱਤਾ, ਸਿਰ ਆਪਣੇ ਭਾਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਢਾਈ ਗਜ਼ ਦੁਪੱਟਾ ਵੇਖੇ ਖੱਦਰ, ਖ਼ਾਹਿਸ਼ ਸਭ ਦੀ ਪੂਰ ਕਰਾਈਆ। ਗੁਰਮੁਖਾਂ ਪੂਰੀ ਕਰੇ ਸਧਰ, ਆਪਣੀ ਆਸ਼ਾ ਲਏ ਸਮਝਾਈਆ। ਸ੍ਰਿਸ਼ਟ ਸਬਾਈ ਕਰੇ ਪੱਧਰ, ਨਾਮ ਸੁਹਾਗਾ ਇਕ ਫਿਰਾਈਆ। ਚਾਰੋਂ ਕੁੰਟ
ਪਾਏ ਗਦਰ, ਰਾਜ ਰਾਜਾਨਾ ਰਿਹਾ ਉਠਾਈਆ। ਕਰੇ ਖੇਲ ਕਰੀਮ ਕਾਦਰ, ਕਰਤਾ ਆਪਣਾ ਵੇਸ ਵਟਾਈਆ। ਜਨ ਭਗਤਾਂ ਦੇਵੇ ਆਦਰ, ਆਦਰਸ਼ ਆਪਣਾ ਇਕ ਵਖਾਈਆ। ਬੇਘਰ ਹੋਇਆ ਹਾਜ਼ਰ, ਹਜ਼ਰਤ ਆਪਣਾ ਵੇਸ ਵਟਾਈਆ। ਗੁਰਮੁਖ ਗੁਰਸਿਖ ਹੋਇਆ ਉਜਾਗਰ, ਲੋਕਮਾਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਹੋਏ ਆਪ ਮਿਹਰਵਾਨ, ਮਿਹਰ ਨਜ਼ਰ ਇਕ ਉਠਾਈਆ ।
ਦਰਸ਼ਨ ਕੀਤਾ ਦਰ ਘਰ ਆ, ਨੇਤਰ ਨੈਣ ਨਿਹਾਲਿਆ। ਗੁਰਸਿਖ ਮਿਲ ਗੁਰਸਿਖ ਚੜ੍ਹਿਆ ਚਾ, ਗੁਰਮੁਖ ਗੁਰਮੁਖ ਰੰਗ ਵਖਾ ਲਿਆ। ਪੈਂਡਾ ਮੁਕਿਆ ਵਾਹੋ ਦਾਹ, ਮੰਜ਼ਲ ਸਾਚੀ ਇਕ ਬਹਾ ਲਿਆ। ਗੁਰਸਿਖ ਰਿੱਧਾ ਗੁਰਸਿਖ ਪੱਕਾ, ਗੁਰਸਿਖ ਖਾਣਾ ਲਓ ਖਾ, ਖਾ ਪੀ ਪੀ ਖਾ ਗੁਰ ਗੁਰ ਸ਼ੁਕਰ ਮਨਾ ਲਿਆ। ਵਲੀਏ ਛਲੀਏ ਦਾ ਕੀ ਵਸਾਹ, ਅਛਲ ਅਛੱਲ ਆਪਣਾ ਵੇਸ ਧਰਾ ਲਿਆ। ਜਿਸ ਵਿਛੜੇ ਲਏ ਮਿਲਾ, ਵਿਛੋੜਾ ਅੰਤ ਫੰਦ ਕਟਾ ਲਿਆ। ਸੋ ਸੇਵਾ ਰਿਹਾ ਕਮਾ, ਹਰਿ ਸਾਹਿਬ ਦੀਨ ਦਿਆਲਿਆ। ਪੰਜ ਸਿਖ ਸੇਵਾ ਲੈਣ ਕਮਾ, ਪੂਰਨ ਸਿਖੀ ਦੀ ਪੂਰੀ ਹੋਵੇ ਘਾਲਿਆ। ਇਕੀ ਇਕੀ ਮੇਲਾ ਲਿਆ ਮਿਲਾ, ਏਕਾ ਅੱਖ਼ਰ ਆਪਣਾ ਨਾਮ ਰਲਾ ਲਿਆ। ਧਾਰੋਂ ਤਿੱਖੀ ਦਏ ਵਖਾ, ਨਿੱਕੀ ਨਿੱਕੀ ਭੇਵ ਚੁਕਾ ਲਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰਾ ਸਾਚਾ ਦਾਨ, ਗੁਰਮੁਖ ਤੇਰਾ ਸਚ ਪਕਵਾਨ, ਗੁਰਸਿਖਾਂ ਮੁਖ ਲਗਾ ਲਿਆ।
ਦਰਸ਼ਨ ਕਰ ਖਾਓ ਖ਼ਾਣਾ, ਖ਼ਾਹਿਸ਼ ਸਭ ਦੀ ਪੂਰ ਕਰਾਈਆ। ਵੇਖੋ ਵਰਤੇ ਕੀ ਹਰਿ ਭਾਣਾ, ਬੇਅੰਤ ਬੇਪਰਵਾਹੀਆ। ਤਖ਼ਤੋਂ ਲਾਹੇ ਰਾਜਾ ਰਾਣਾ, ਸਾਚਾ ਹੁਕਮ ਵਰਤਾਈਆ। ਬਰਦਾ ਗ਼ੁਲਾਮ ਦਰ ਦਰ ਫਿਰੇ ਨਿਮਾਣਾ, ਫਰਮਾਂਬਰਦਾਰ ਫੇਰਾ ਪਾਈਆ। ਤਨ ਕਪੜ ਓਡਨ ਨਾ ਕੋਈ ਵਖਾਨਾ, ਭੂਸ਼ਨ ਅੰਗ ਨਾ ਕੋਈ ਲਗਾਈਆ । ਖ਼ੁਸ਼ੀਆਂ ਅੰਦਰ ਗਾਏ ਭਗਤਾਂ ਗਾਣਾ, ਗਾ ਗਾ ਆਪਣਾ ਸ਼ੁਕਰ ਮਨਾਈਆ। ਦੁਆਬਾ ਮਾਝਾ ਜਿਸ ਸਾਥ ਰਖਾਨਾ, ਸਥ ਆਪਣੇ ਨਾਮ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗੁਰਮੁਖਾਂ ਦੇਵੇ ਸਾਚਾ ਦਾਨ, ਪਹਿਲੋਂ ਖਾਣਾ ਰਿਧਾ ਪਕਵਾਨ, ਪਵਿਤਰ ਗੁਰਮੁਖ ਘਰ ਕਰਾਈਆ ।
ਵੱਡੇ ਦੀਆਂ ਵਡਿਆਈਆ, ਗੁਰਮੁਖ ਵੱਡੇ ਦੀਆਂ। ਗੁਰਮੁਖ ਤੇਰੀ ਵਡ ਵਡਿਆਈ, ਜੋਤ ਅਕਾਲਣ ਜਿਸ ਪਰਨਾਈ, ਘਰ ਘਰ ਵੱਜੇ ਵਧਾਈਆ, ਗੁਰਮੁਖ ਤੇਰਾ ਵਡ ਘਰ, ਜਿਥੇ ਹਰਿ ਜੂ ਮੰਗੇ ਵਰ, ਦੋਏ ਜੋੜ ਪਿਆ ਸਰਨਾਈਆ। ਗੁਰਮੁਖ ਤੇਰਾ ਸਚ ਮਹੱਲਾ, ਪੁਰਖ ਅਬਿਨਾਸ਼ੀ ਆਇਆ ਇਕ ਇਕੱਲਾ, ਦਰਦੀਆਂ ਦਰਦ ਰਿਹਾ ਵੰਡਾਈਆ। ਗੁਰਮੁਖ ਤੇਰਾ ਵਡ ਦਰਵਾਜਾ, ਜਿਸ ਘਰ ਆਏ ਗ਼ਰੀਬ ਨਿਵਾਜਾ, ਇਕੱਠਾ ਕੀਤਾ ਦੁਆਬਾ ਮਾਝਾ, ਗੁਰਮੁਖ ਵੱਡੇ ਦੀਆਂ ਵਡਿਆਈਆ।
ਜਿਸ ਕਰ ਦਰਸ ਨਾਨਕ ਚੜ੍ਹਿਆ ਚਾਓ, ਚਾਓ ਘਨੇਰਾ ਇਕ ਰਖਾਈਆ। ਜਿਸ ਦਾ ਆਦਿ ਜੁਗਾਦਿ ਪਸਾਓ, ਜੁਗ ਜੁਗ ਖੇਲ ਕਰਾਈਆ। ਜੁਗਾਂ ਜੁਗੰਤ ਜਿਸ ਦਾ ਨਾਉਂ, ਨਾਉਂ ਨਿਰੰਕਾਰਾ ਵਡ ਵਡਿਆਈਆ। ਸੋ ਸਾਹਿਬ ਸੁਲਤਾਨ ਕਲਜੁਗ ਅੰਤਮ ਪਕੜੇ ਬਾਹੋਂ, ਗੁਰਮੁਖ ਆਪਣੇ ਅੰਗ ਲਗਾਈਆ। ਨਿਰਗੁਣ ਸਰਗੁਣ ਕਰੇ ਨਿਆਉਂ, ਸਚ ਅਦਾਲਤ ਇਕ ਲਗਾਈਆ। ਤਿਸ ਸਾਹਿਬ ਬਲ ਬਲ ਜਾਓ, ਦੀਨ ਦਿਆਲ ਫੇਰਾ ਪਾਈਆ। ਨੇਤਰ ਨੈਣ ਨੈਣਾਂ ਅੱਖ ਖੁਲ੍ਹਾਓ, ਪਰਤੱਖ ਰੂਪ ਵਖਾਈਆ। ਏਥੇ ਓਥੇ ਪਿਤਾ ਮਾਉਂ, ਸਾਚੀ ਗੋਦ ਦਏ ਵਡਿਆਈਆ। ਬਣ ਸੁਹੇਲਾ ਇਕ ਅਕੇਲਾ ਸਿਰ ਦੇਵੇ ਠੰਡੀ ਛਾਉਂ, ਸਿਰ ਆਪਣਾ ਹੱਥ ਟਿਕਾਈਆ। ਕਲਜੁਗ ਅੰਤਮ ਭਗਤਾਂ ਕੋਲੋਂ ਕੱਢਨ ਆਇਆ ਗਉਂ, ਆਪਣੀ ਆਸ਼ਾ ਪੂਰ ਕਰਾਈਆ। ਗੁਰਸਿਖ ਵੇਖੇ ਸਾਚੇ ਰਾਓ, ਰੰਕ ਆਪਣਾ ਨਾਮ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਓ ਭਗਤਾਂ ਇਕ ਜਣਾਈਆ। ਜਿਸ ਨਾਨਕ ਵੇਖ ਚੜ੍ਹਿਆ ਚਾ, ਘਰ ਸਾਚੇ ਖ਼ੁਸ਼ੀ ਮਨਾਇੰਦਾ। ਸੋ ਸਾਹਿਬ ਫੇਰਾ ਰਿਹਾ ਪਾ, ਜਨ ਭਗਤ ਸਿਫ਼ਤ ਸਲਾਹਿੰਦਾ। ਠਾਕਰ ਬਣਿਆ ਦੀਨ ਦਯਾ, ਦਿਆਲ ਆਪਣਾ ਖੇਲ ਕਰਾਇੰਦਾ। ਸਚ ਚਲਾਏ ਇਕ ਨੱਯਾ, ਨੌਕਾ ਆਪਣਾ ਨਾਮ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਉ ਘਨੇਰਾ ਇਕ ਸੁਣਾਇੰਦਾ। ਜਿਸ ਪੇਖ ਨਾਨਕ ਚੜ੍ਹਿਆ ਰੰਗ, ਰੰਗ ਰੰਗੀਲਾ ਆਇਆ ਮਾਹੀਆ। ਇਕੋ ਡੋਰ ਇਕ ਪਤੰਗ, ਏਕਾ ਤੰਦਨ ਤੰਦ ਬੰਧਾਈਆ। ਇਕ ਰਸ ਇਕ ਅਨੰਦ, ਏਕਾ ਰਸੀਆ ਵੇਖ ਵਖਾਈਆ। ਏਕਾ ਸੂਰਯਾ ਏਕਾ ਚੰਦ, ਏਕਾ ਜੋਤ ਨੂਰ ਰੁਸ਼ਨਾਈਆ । ਏਕਾ ਵੰਡਣਹਾਰਾ ਵੰਡ, ਬ੍ਰਹਿਮਾਂਡ ਖੋਜ ਖੁਜਾਈਆ। ਦੀਨ ਦਿਆਲ ਠਾਕਰ ਬਖ਼ਸ਼ੰਦ, ਬਖ਼ਸ਼ਿਸ਼ ਆਪਣੀ ਗੁਰਮੁਖਾਂ ਝੋਲੀ ਪਾਈਆ। ਆਪੇ ਫਿਰੇ ਹੋ ਕੇ ਨੰਗ, ਗੁਰਮੁਖ ਦੇਵੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਿਆਲ ਆਪਣੀ ਦਇਆ ਕਮਾਈਆ। ਦੀਨ ਦਿਆਲ ਠਾਕਰ ਸਵਾਮੀ, ਹਰਿ ਜੂ ਆਪਣੀ ਦਇਆ ਕਮਾਇੰਦਾ। ਜਿਸ ਨੂੰ ਨਾਨਕ ਮਿਲਿਆ ਅੰਤਰਜਾਮੀ, ਸੋ ਅੰਤਰ ਮੰਗ ਮੰਗਾਇੰਦਾ। ਜਿਸ ਦੀ ਸਿਫ਼ਤ ਕਰੇ ਚਾਰ ਜੁਗ ਦੀ ਬਾਣੀ, ਸੋ ਬਾਣ ਨਿਰਾਲਾ ਤੀਰ ਲਗਾਇੰਦਾ। ਜਿਸ ਦੀ ਗੁਰ ਅਵਤਾਰ ਪੀਰ ਪੈਗ਼ੰਬਰ ਮਾਤ ਨਿਸ਼ਾਨੀ, ਸੋ ਸਚ ਨਿਸ਼ਾਨਾ ਇਕ ਜਣਾਇੰਦਾ। ਜਿਸ ਦੀ ਆਦਿ ਜੁਗਾਦਿ ਜੁਗਾਂ ਜੁਗੰਤਰ ਲੱਖ ਚੁਰਾਸੀ ਗਾਏ ਕਹਾਣੀ, ਸੋ ਭਗਤਾਂ ਗਾਥਾ ਗਾ ਗਾ ਖ਼ੁਸ਼ੀ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਿਸ਼ ਆਪਣੀ ਆਪ ਜਣਾਇੰਦਾ । ਬਖ਼ਸ਼ਣਹਾਰਾ ਮੀਤਾ ਇਕ ਅਤੀਤਾ, ਤ੍ਰੈਭਵਨ ਧਨੀ ਦਇਆ ਕਮਾਈਆ। ਗੁਰਮੁਖ ਦੁਲਾਰਾ ਠਾਂਡਾ ਸੀਤਾ, ਸਾਹਿਬ ਸਤਿਗੁਰ ਵੇਖੇ ਅਨਡੀਠਾ, ਨੇਤਰ ਨਜ਼ਰ ਕੋਈ ਨਾ ਆਈਆ। ਲੱਖ ਚੁਰਾਸੀ ਤਪੇ ਅੰਗੀਠਾ, ਨਾ ਕੋਈ ਮਰਿਆ ਨਾ ਕੋਈ ਜੀਤਾ, ਜੀਵਣ ਜੁਗਤ ਨਾ ਕੋਈ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਿਆਲ ਦਇਆ ਸਮਝਾਈਆ। ਸਾਚੀ ਦਇਆ ਆਪ ਕਰ, ਦੀਨਨ ਆਪ ਜਣਾਇੰਦਾ। ਸਚਖੰਡ ਨਿਵਾਸੀ ਏਕਾ ਨਰ, ਨਰ ਨਰਾਇਣ ਵੇਸ ਵਟਾਇੰਦਾ। ਜੋਤ ਅਗੰਮੀ ਨੂਰ ਧਰ, ਨੂਰੋ ਨੂਰ ਡਗਮਗਾਇੰਦਾ। ਸਚ ਮਹੱਲੇ ਆਪੇ ਚੜ੍ਹ, ਸਿੰਘਾਸਣ ਆਸਣ ਸੋਭਾ ਪਾਇੰਦਾ। ਆਪਣੀ ਕਰਨੀ ਆਪੇ ਕਰ, ਕਰਤਾ ਪੁਰਖ ਕਾਰ ਕਮਾਇੰਦਾ। ਨੌਂ ਨੌਂ ਚਾਰ ਜਾਏ ਹਰ, ਲੇਖਾ ਸਭ ਦਾ ਆਪ ਮੁਕਾਇੰਦਾ। ਸੰਤ ਸੁਹੇਲੇ ਗੁਰੂ ਗੁਰ ਚੇਲੇ ਗੁਰਸਿਖ ਸੱਜਣ ਲਏ ਫੜ, ਫੜ ਫੜ ਆਪਣਾ ਮੇਲ ਮਿਲਾਇੰਦਾ। ਲੇਖਾ ਜਾਣ ਦਰ ਬ ਦਰ, ਦਰ ਦਰ ਆਪਣਾ
ਫੇਰਾ ਪਾਇੰਦਾ। ਜਗਤ ਵਿਕਾਰੇ ਨਾਲ ਲੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਿਆਲ ਆਪਣੀ ਦਇਆ ਆਪ ਜਣਾਇੰਦਾ। ਦਿਆਲ ਦਇਆ ਕਰੇ ਹਰਿ ਮੀਤ, ਮਿੱਤਰ ਪਿਆਰਾ ਬੇਪਰਵਾਹੀਆ। ਲੇਖਾ ਵੇਖ ਹਸਤ ਕੀਟ, ਕੀਟਨ ਆਪਣੇ ਰੰਗ ਰੰਗਾਈਆ । ਦੋ ਜਹਾਨਾਂ ਰਿਹਾ ਜੀਤ, ਬਲ ਆਪਣਾ ਲਏ ਪਰਗਟਾਈਆ। ਜਨ ਭਗਤਾਂ ਦੇਵੇ ਵਸਤ ਅਨਡੀਠ, ਨਾਮ ਨਾਮਾ ਝੋਲੀ ਪਾਈਆ। ਚਰਨ ਕਵਲ ਕਵਲ ਚਰਨ ਪ੍ਰੀਤ, ਧਵਲ ਧਵਲ ਸੁਹਾਈਆ। ਸੋਹੰ ਸੋ ਅਗੰਮੀ ਗੀਤ, ਆਪਣੇ ਜੇਹਾ ਆਪੇ ਹੋ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਿਆਲ ਆਪਣੀ ਦਇਆ ਕਮਾਈਆ। ਦਇਆ ਕਰ ਦਿਤਾ ਦਾਨ, ਹਰਿ ਸਤਿਗੁਰ ਦਇਆ ਕਮਾਇੰਦਾ। ਕਲਜੁਗ ਅੰਤਮ ਮਿਲਿਆ ਆਣ, ਮੇਲ ਮਿਲਾਵਾ ਆਪ ਕਰਾਇੰਦਾ। ਜਿਸ ਨੂੰ ਨਾਨਕ ਵੇਖ ਕਰੇ ਪਰਨਾਮ, ਸੋ ਨਿਰਗੁਣ ਆਪਣੀ ਸੇਵ ਕਮਾਇੰਦਾ। ਭਗਤਨ ਰਚਿਆ ਪੂਰਨ ਕਾਮ, ਨੇਹਕਾਮੀ ਆਪ ਜਣਾਇੰਦਾ। ਆਪੇ ਬਣਿਆ ਰਹੇ ਅੰਞਾਣ, ਸੁਘੜ ਸਿਆਣਾ ਗੁਰਮੁਖ ਨਾਉਂ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਇਆ ਇਕੋ ਪ੍ਰੇਮ ਸਿਖਾਇੰਦਾ। ਸਾਚੀ ਦਇਆ ਹਰਿ ਕਾ ਪ੍ਰੇਮ, ਪਰਮ ਪੁਰਖ ਆਪ ਜਣਾਈਆ। ਗੋਬਿੰਦ ਕੀਤਾ ਉਪਰ ਹੇਮ, ਕੁੰਟ ਵੰਡ ਨਾ ਕੋਈ ਵੰਡਾਈਆ। ਪੁਰਖ ਅਕਾਲ ਕੀਤਾ ਨੇਮ, ਅਭੁੱਲ ਭੁੱਲ ਕਦੇ ਨਾ ਜਾਈਆ । ਕਲਜੁਗ ਅੰਤਮ ਆਏ ਲੈਣ, ਗੁਰਮੁਖ ਸੱਜਣ ਲਏ ਜਗਾਈਆ। ਦੇਵਣਹਾਰਾ ਦੇਵੇ ਦੇਣ, ਵਹਿੰਦੀ ਧਾਰ ਆਪ ਵਹਾਈਆ। ਸੋਹੰ ਢੋਲਾ ਹਰਿਜਨ ਸਾਰੇ ਕਹਿਣ, ਗੁਰ ਗੋਬਿੰਦ ਅੰਤ ਗਿਆ ਸਮਝਾਈਆ। ਭਥਾ ਤੀਰ ਤੀਰ ਕਮਾਨ, ਸੋਹੰ ਵੇਖੇ ਸਾਚੇ ਨੈਣ, ਨੈਣ ਨੈਣਾਂ ਨਾਲ ਮਿਲਾਈਆ। ਪਾਰਬ੍ਰਹਮ ਬ੍ਰਹਮ ਬਣੇ ਸਾਕ ਸੱਜਣ ਸੈਣ, ਸੈਨਾਪਤ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਇਆ ਦੀਨਨ ਹੱਥ ਫੜਾਈਆ। ਦਇਆ ਵਿਚਾਰੀ ਮਾਰੇ ਧਾਹ, ਪ੍ਰਭ ਅੱਗੇ ਸੀਸ ਝੁਕਾਈਆ। ਕਲਜੁਗ ਕਿਸੇ ਦੁਆਰੇ ਮਿਲਿਆ ਨਾ ਰਾਹ, ਫਿਰ ਫਿਰ ਥੱਕੀ ਦਏ ਦੁਹਾਈਆ। ਚਾਰੋਂ ਕੁੰਟ ਮੁਖ ਦਿਸੇ ਕਾਲਾ ਛਾਹ, ਨੂਰ ਜ਼ਹੂਰ ਨਾ ਕੋਈ ਨਿਸ਼ਾਂ, ਕਾਮੀ ਕਰੋਧੀ ਰਹੇ ਕੁਰਲਾਈਆ। ਬਣ ਪਾਂਧੀ ਰਾਹੀ ਕੋਈ ਨਾ ਦੱਸੇ ਤੇਰਾ ਨਾਂ, ਰਹਿਬਰ ਨਜ਼ਰ ਨਾ ਕੋਈ ਆਈਆ। ਚਾਰੋਂ ਕੁੰਟ ਅੰਧੇਰਾ ਗਿਆ ਛਾ, ਸਾਚਾ ਚੰਦ ਨਾ ਕੋਇ ਚੜ੍ਹਾਈਆ। ਪ੍ਰਭ ਤੇਰੀ ਚਰਨੀ ਡਿਗੀ ਆ, ਜਗਤ ਦੁਹਾਗਣ ਰੂਪ ਵਟਾਈਆ। ਸਾਚੇ ਕੰਤ ਨਾ ਦੇਵੇ ਕੋਈ ਮਿਲਾ, ਮੈਂਢੀ ਸੀਸ ਨਾ ਕੋਈ ਗੁੰਦਾਈਆ। ਰੰਗਲੇ ਹੱਥ ਨਾ ਦਏ ਕੋਈ ਵਖਾ, ਕੱਜਲ ਧਾਰ ਨਾ ਕੋਈ ਬੰਧਾਈਆ। ਸਾਚਾ ਬਸਤਰ ਭੂਸ਼ਨ ਨਾ ਦਏ ਕੋਈ ਸੁਹਾ, ਕੰਗਣ ਨਾਮ ਨਾ ਕੋਈ ਵਡਿਆਈਆ । ਬਿਨ ਤੇਰੀ ਕਿਰਪਾ, ਤੇਰੀ ਦਇਆ ਕੰਮ ਕਿਸੇ ਨਾ ਆਈਆ। ਦੀਨ ਦਿਆਲ ਤੇਰੀ ਸ਼ਰਨਾ, ਦਰ ਤੇਰੇ ਝੋਲੀ ਪਾਈਆ। ਪੁਰਖ ਅਬਿਨਾਸ਼ੀ ਰਿਹਾ ਸਮਝਾ, ਫੜ ਬਾਹੋਂ ਆਪ ਫੜਾਈਆ। ਉਠ ਵੇਖ ਕਰ ਧਿਆਂ, ਧਿਆਨ ਧਿਆਨ ਨਾਲ ਮਿਲਾਈਆ। ਜਿਸ ਦੁਆਰੇ ਹਰਿ ਜੂ ਸੇਵਾ ਰਿਹਾ ਕਮਾ, ਤਿਸ ਗ੍ਰਹਿ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਦਇਆ ਆਪ ਸਮਝਾਈਆ। ਉਠ ਦਇਆ ਨਿੱਕੀ ਬਾਲੀ, ਹਰਿ ਬਾਲਮ ਆਪ ਜਣਾਇੰਦਾ। ਤੇਰੀ ਵੇਖੇ ਅਲ੍ਹੜ ਜਵਾਨੀ, ਜੋਬਨ ਰੰਗ ਨਾ ਕੋਈ ਰੰਗਾਇੰਦਾ। ਸਤਿ ਪੁਰਖ ਨਿਰੰਜਣ ਦੇਵੇ ਸਤਿ ਨਿਸ਼ਾਨੀ, ਸਚ ਤੇਰੇ ਹੱਥ ਫੜਾਇੰਦਾ। ਤੇਰਾ ਭੇਵ ਨਾ ਜਾਣੇ ਕੋਈ ਵਿਦਵਾਨੀ, ਜਗਤ ਨੇਤਰ ਨੈਣ ਨਾ ਕੋਈ ਦਰਸਾਇੰਦਾ। ਹਰਿਜਨ ਮੇਰਾ
ਸੱਚਾ ਹਾਣੀ, ਹਾਣੀਆਂ ਹਾਣ ਨਾਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨ ਦਿਆਲ ਆਪ ਸਮਝਾਇੰਦਾ। ਉਠ ਦਇਆ ਭਗਤ ਕੁਆਰੀ, ਜਗਤ ਦਏ ਵਡਿਆਈਆ। ਪੁਰਖ ਅਬਿਨਾਸ਼ੀ ਖੇਲ ਨਿਆਰੀ, ਘਟ ਘਟ ਵਾਸ ਰਿਹਾ ਕਰਾਈਆ। ਜਨ ਭਗਤਾਂ ਪੈਜ ਰਿਹਾ ਸਵਾਰੀ, ਮੇਲ ਮਿਲਾਏ ਵਾਰੋ ਵਾਰੀ, ਭੇਵ ਅਭੇਦਾ ਆਪ ਖੁਲ੍ਹਾਈਆ। ਜਾ ਤੂੰ ਸੱਚੇ ਦਰਬਾਰੀ, ਦਰ ਦਰਵਾਜਾ ਖੋਲ੍ਹੇ ਆਪ ਨਿਰੰਕਾਰੀ, ਨਿਰਗੁਣ ਆਪਣਾ ਕੁੰਡਾ ਲਾਹੀਆ। ਜਨ ਭਗਤਾਂ ਬਣ ਸੇਵਕ ਸਚ ਦਵਾਰੀ, ਘਰ ਘਰ ਅੰਦਰ ਦਏ ਬਹਾਰੀ, ਹਰਿ ਜੂ ਸਾਚੀ ਸੇਵ ਕਮਾਈਆ। ਪੁਰਖ ਅਬਿਨਾਸ਼ੀ ਵੇਖੇ ਆਪਣੀ ਵਾਰੀ, ਨੇਤਰ ਨੈਣ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਘੜ ਸਿਆਣਿਆਂ ਰਿਹਾ ਸਮਝਾਈਆ। ਸੁਘੜ ਸਿਆਣੀ ਅੱਖ ਖੋਲ੍ਹ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਮੈਂ ਭਗਤਾਂ ਕੀਤਾ ਪੱਖ, ਤੇਰੀ ਸੇਵ ਇਕ ਸਮਝਾਇੰਦਾ। ਤੂੰ ਜਾ ਕੇ ਚਰਨ ਢੱਠ, ਸਾਚਾ ਮਾਰਗ ਇਕ ਵਿਖਾਇੰਦਾ। ਓਥੇ ਹਰਿ ਜੂ ਕੀਤਾ ਇਕੱਠ, ਅਕਲ ਕਲ ਆਪਣੀ ਖੇਲ ਕਰਾਇੰਦਾ। ਤੇਰੀ ਲੇਖੇ ਲਾਵੇ ਰਤ, ਰਤੀ ਆਪਣੇ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨ ਦਿਆਲ ਦਇਆ ਕਮਾਇੰਦਾ। ਦਇਆ ਕਹੇ ਮੈਂ ਦੀਨ ਨਿਮਾਣ, ਮੇਰੀ ਚਲੇ ਨਾ ਕੋਈ ਚਤੁਰਾਈਆ। ਭਗਤ ਭਗਵੰਤ ਤੇਰਾ ਖੇਲ ਮਹਾਨ, ਖ਼ਾਲਕ ਖ਼ਲਕ ਬੇਪਰਵਾਹੀਆ। ਕਰ ਕਿਰਪਾ ਦੇ ਇਕ ਨਿਸ਼ਾਨ, ਜਨ ਭਗਤਾਂ ਦਿਆਂ ਵਖਾਈਆ। ਪੁਰਖ ਅਬਿਨਾਸ਼ੀ ਵਡ ਮਿਹਰਬਾਨ, ਸਾਚੀ ਵਸਤ ਰਿਹਾ ਸਮਝਾਈਆ। ਜਾ ਕੇ ਗਾ ਇਕ ਗਿਆਨ, ਸੋਹੰ ਢੋਲਾ ਰਿਹਾ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮਤ ਇਕ ਸਮਝਾਈਆ। ਸਾਚੀ ਲੈ ਕੇ ਹਰਿ ਦਰ ਮਤ, ਮਤ ਮਤਵਾਲੀ ਫੇਰਾ ਪਾਈਆ। ਦੂਰ ਦੁਰਾਡੀ ਆਈ ਨੱਸ, ਗੁਰਮੁਖ ਕਿਹੜਾ ਫੇਰਾ ਪਾਈਆ। ਬਿਰਹੋਂ ਵੈਰਾਗਣ ਹੋਈ ਬੇਵਸ, ਆਪਣੀ ਸੁਧ ਭੁਆਈਆ। ਪੈਰੀਂ ਛਾਲੇ ਪੈ ਗਏ ਨੱਠ ਨੱਠ, ਕਲਜੁਗ ਅਗਨੀ ਰੇਤ ਬਾਲੂ ਨਜ਼ਰੀ ਆਈਆ। ਲੁਕ ਲੁਕ ਬਚਾਈ ਆਪਣੀ ਪਤ, ਚਾਰੋਂ ਕੁੰਟ ਠੱਗ ਚੋਰ ਯਾਰ ਬੈਠੇ ਨੈਣ ਉਠਾਈਆ। ਦਰੋਹੀ ਖ਼ੁਦਾਏ ਬਿਨ ਭਗਤਾਂ ਮੈਨੂੰ ਕੋਈ ਨਾ ਸਕੇ ਰੱਖ, ਸਾਧ ਸੰਤ ਜੀਵ ਜੰਤ ਧੀਰਜ ਧੀਰ ਨਾ ਕੋਈ ਧਰਾਈਆ। ਜਿਧਰ ਜਾਵਾਂ ਕਲਜੁਗ ਜੀਵ ਮੇਰੇ ਵਲ ਤੱਕਣ ਕਰ ਕਰ ਅੱਖ, ਨੈਣ ਨੈਣਾਂ ਨਾਲ ਮਿਲਾਈਆ। ਮੈਂ ਡਰਦੀ ਡਰਦੀ ਪਿਛੇ ਆਈ ਹਟ, ਮੁਖ ਆਪਣੇ ਘੁੰਗਟ ਪਾਈਆ। ਸੋਹੰ ਢੋਲਾ ਅੰਦਰੇ ਅੰਦਰ ਰਟ, ਗੁਰਮੁਖਾਂ ਰਾਹ ਤਕਾਈਆ। ਮੇਰਾ ਮਿਟੇ ਵਿਛੋੜਾ ਫੱਟ, ਦਰਦੀ ਦਰਦ ਦਰਦ ਵੰਡਾਈਆ। ਦੀਨ ਦਿਆਲ ਮਾਰਗ ਦਿਤਾ ਦੱਸ, ਸਿੰਘ ਨਰੈਣ ਨਰਾਇਣ ਇਕੋ ਆਸ ਲਗਾਈਆ। ਜਿਸ ਦਾ ਨਾਨਕ ਖ਼ੁਸ਼ੀ ਹੋਏ ਗਾ ਗਾ ਜਸ, ਸੋ ਜਨ ਭਗਤਾਂ ਆਪੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸਤਿਗੁਰ ਦਇਆ ਆਈ ਨਜ਼ਦੀਕ, ਨਜ਼ਰ ਨਜ਼ਰ ਉਠਾਈਆ। ਮੇਰੀ ਪੂਰੀ ਹੋਈ ਉਡੀਕ, ਪਿਛਲਾ ਪੰਧ ਰਹਿਣ ਨਾ ਪਾਈਆ। ਭਗਤ ਦੁਆਰੇ ਭਗਵੰਤ ਪ੍ਰੀਤ, ਦੂਜਾ ਨਜ਼ਰ ਕੋਇ ਨਾ ਆਈਆ। ਨਾ ਕੋਈ ਮੰਦਰ ਨਾ ਕੋਈ ਮਸੀਤ, ਪੰਡਤ ਮੁਲਾਂ ਸ਼ੇਖ਼ ਨਾ ਕੋਈ ਸਾਲਾਹੀਆ। ਆਤਮ ਪਰਮਾਤਮ ਇਕੋ ਗੀਤ, ਗੁਰ ਰਾਗੀ ਰਾਗ ਅਲਾਈਆ। ਮੇਰੀ ਕਾਇਆ ਹੋਈ ਸੀਤ, ਕਲਜੁਗ ਅਗਨੀ ਅੱਗ ਬੁਝਾਈਆ। ਮੇਰੀ ਲੱਗੇ ਇਕ ਪ੍ਰੀਤ, ਦੋਏ ਜੋੜ ਮੰਗੇ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਦੁਆਰਾ ਇਕ ਵਖਾਈਆ। ਭਗਤ ਦੁਆਰੇ
ਗਈ ਆ, ਬਣ ਪਾਂਧੀ ਪੰਧ ਮਕਾਇਆ। ਦਇਆ ਨਿਮਾਣੀ ਰਹੀ ਕੁਰਲਾ, ਕੂਕ ਕੂਕ ਸੁਣਾਇਆ। ਗਲ ਪਲੂ ਮੂੰਹ ਵਿਚ ਪਾ, ਮਸਤਕ ਟਿੱਕਾ ਧੂੜੀ ਖ਼ਾਕ ਰਮਾਇਆ। ਦਰ ਚਰਨ ਡਿਗਾ ਆ, ਆਪਣਾ ਆਪ ਭੁਲਾਇਆ। ਮੈਨੂੰ ਸੱਚੇ ਸਤਿਗੁਰੂ ਪਾਇਆ ਰਾਹ, ਜਨ ਭਗਤਾਂ ਮੇਲ ਮਿਲਾਇਆ। ਗੁਰਮੁਖ ਪਕੜੋ ਮੇਰੀ ਬਾਂਹ, ਕਲਜੁਗ ਵੇਲਾ ਅੰਤਮ ਆਇਆ। ਕੋਈ ਕਰੇ ਨਾ ਅੱਗੋਂ ਨਾ, ਦੋਏ ਜੋੜ ਵਾਸਤਾ ਇਕ ਸੁਣਾਇਆ। ਨਰਾਇਣ ਸਿੰਘ ਕਹਿ ਦੇ ਹਾਂ ਵਿਚ ਹਾਂ, ਹਰਿ ਜੂ ਆਪਣਾ ਖੇਲ ਰਚਾਇਆ। ਜਿਸ ਦੀ ਨਾਨਕ ਗੋਬਿੰਦ ਪਕੜੀ ਬਾਂਹ, ਸੋ ਆਪਣੀ ਬਾਂਹ ਗੁਰਮੁਖਾਂ ਹੱਥ ਫੜਾਇਆ। ਜਿਸ ਦਾ ਦਰਸ਼ਨ ਕਰ ਕਰ ਚੜ੍ਹੇ ਚਾ, ਸੋ ਦਰਸ਼ਨ ਕਰ ਕਰ ਆਪਣਾ ਰੰਗ ਰੰਗਾਇਆ। ਪੁਰਖ ਅਬਿਨਾਸ਼ੀ ਬਣ ਵਿਚੋਲਾ ਕਰੇ ਖੇਲ ਬੇਪਰਵਾਹ, ਦੋ ਜਹਾਨਾਂ ਫੇਰਾ ਪਾਇਆ। ਆਪਣੀ ਦਇਆ ਗੁਰਮੁਖਾਂ ਨਾਲ ਦਏ ਪਰਨਾ, ਲਾੜੀ ਲਾੜਾ ਏਕਾ ਘਰ ਵਸਾਇਆ। ਆਤਮ ਸੇਜਾ ਦਏ ਸੁਹਾ, ਪਲੰਘ ਰੰਗੀਲਾ ਇਕ ਵਿਛਾਇਆ। ਧੁਨ ਅਨਾਦੀ ਨਾਦ ਦਏ ਵਜਾ, ਅਨਹਦ ਰਾਗੀ ਰਾਗ ਸੁਣਾਇਆ। ਨਿਰਮਲ ਦੀਆ ਦੀਪਕ ਜੋਤ ਲਏ ਜਗਾ, ਅੰਧ ਅੰਧੇਰ ਮਿਟਾਇਆ। ਅੰਮ੍ਰਿਤ ਝਿਰਨਾ ਦਏ ਝਿਰਾ, ਸਚ ਸਰੋਵਰ ਇਕ ਵਖਾਇਆ। ਜੋਤ ਅਕਾਲਣ ਬਣੇ ਸੱਚੀ ਮਾਂ, ਘਰ ਸਾਚਾ ਸਗਨ ਮਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਇਆ ਨਿਮਾਣੀ ਗੁਰਮੁਖ ਹਾਣੀ, ਗੁਰ ਸਤਿਗੁਰ ਮੇਲ ਮਿਲਾਇਆ। ਮਿਲਿਆ ਮੇਲ ਘਰ ਸੋਭਾਵੰਤ, ਗ੍ਰਹਿ ਮੰਦਰ ਵੱਜੇ ਵਧਾਈਆ। ਨਾਰੀ ਮਿਲਿਆ ਇਕੋ ਕੰਤ, ਦੂਜਾ ਸੰਗ ਨਾ ਕੋਈ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨ ਦਿਆਲ ਗੰਢ ਪੁਆਈਆ । ਦਇਆ ਕਹੇ ਮੇਰਾ ਭਗਤ ਸੁਆਮੀ, ਹਰਿ ਸੁਆਮੀ ਮੇਲ ਮਿਲਾਇਆ। ਅੰਮ੍ਰਿਤ ਦੇਵੇ ਠੰਡਾ ਪਾਣੀ, ਤ੍ਰਿਸਨਾ ਜਗਤ ਬੁਝਾਇਆ। ਬਿਰਹੋਂ ਮਾਰੇ ਤੀਰ ਕਾਨੀ, ਅਣਿਯਾਲਾ ਤੀਰ ਚਲਾਇਆ। ਨਾਤਾ ਤੁਟਾ ਚਾਰ ਖਾਣੀ, ਖਾਨਾ ਇਕੋ ਇਕ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਿਆਲ ਆਪਣਾ ਰੰਗ ਰੰਗਾਇਆ । ਦਇਆ ਕਹੇ ਮੈਂ ਹੋਈ ਸੁਹਾਗਣ, ਘਰ ਘਰ ਵੱਜੇ ਵਧਾਈਆ। ਚਾਰ ਜੁਗ ਦੀ ਜਗਤ ਵੈਰਾਗਣ, ਆਪਣਾ ਵਕਤ ਗਈ ਮੁਕਾਈਆ। ਗ੍ਰਹਿ ਮੰਦਰ ਮਿਲਿਆ ਸੱਚਾ ਸਾਜਣ, ਫੜ ਬਾਹੋਂ ਗਲੇ ਲਗਾਈਆ। ਹਰਿ ਜੂ ਰਚਿਆ ਆਪਣਾ ਕਾਜਨ, ਕਰਤਾ ਆਪੇ ਖੇਲ ਕਰਾਈਆ। ਸੋ ਮੇਰੇ ਪਿਛੇ ਦੇਵੇ ਦਾਜਨ, ਹਰਿ ਮੁਹੱਬਤ ਝੋਲੀ ਪਾਈਆ। ਗ਼ਰੀਬ ਨਿਮਾਣੀ ਹੋਈ ਵਡਭਾਗਨ, ਦਰ ਮਿਲਿਆ ਇਕੋ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਮਾਹੀ ਮਿਲਿਆ ਇਕੋ ਖ਼ਾਵੰਦ, ਮੀਆਂ ਬੀਵੀ ਖ਼ੁਸ਼ੀ ਜਣਾਇੰਦਾ। ਲੇਖਾ ਚੁਕਿਆ ਗਾਵਣ ਬੱਤੀ ਦੰਦ, ਦੰਦ ਦਦਾਸਾ ਨਾ ਕੋਈ ਰਖਾਇੰਦਾ। ਸਤਿ ਸਤਿਵਾਦੀ ਚੜ੍ਹਿਆ ਚੰਦ, ਦੂਜ ਤੀਜ ਨਜ਼ਰ ਨਾ ਕੋਈ ਉਠਾਇੰਦਾ। ਮੈਂ ਨਿਮਾਣੀ ਮਿਟਿਆ ਰੰਜ, ਸੁਖ ਸੁਖ ਨਾਲ ਪਰਨਾਇੰਦਾ। ਜੁਗ ਚੌਕੜੀ ਮਿਟਿਆ ਪੰਧ, ਘਰ ਸਾਚਾ ਇਕ ਵਖਾਇੰਦਾ। ਦਿਆਲ ਸਵਾਮੀ ਸਦਾ ਬਖ਼ਸ਼ੰਦ, ਬਖ਼ਸ਼ਿਸ਼ ਆਪਣੀ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਹੁਕਮ ਵਰਤਾਇੰਦਾ। ਦਇਆ ਕਹੇ ਮੇਰਾ ਠਾਡਾਂ ਸੀਨਾ, ਹਰਿ ਸਤਿਗੁਰ ਆਪ ਕਰਾਇਆ। ਬਿਨ ਜਲ ਤੜਫਦੀ ਰਹੀ ਜਗ ਮੀਨਾ, ਸਾਤਕ ਸਤਿ ਨਾ ਕੋਈ ਕਰਾਇਆ। ਮਿਲਿਆ ਵਰ ਹਰਿ ਸੰਗਤ ਮੱਘਰ ਮਹੀਨਾ, ਭਗਤ ਦੁਆਰ ਵੱਜੀ ਵਧਾਈਆ। ਸਾਹਿਬ ਦਿਆਲ ਵਡ ਪਰਬੀਨਾ, ਪਰਮ ਪੁਰਖ ਬੇਪਰਵਾਹੀਆ। ਜੋਤੀ
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਿਛਲਾ ਲੇਖਾ ਰਿਹਾ ਜਣਾਈਆ। ਪਿਛਲਾ ਲੇਖਾ ਵੀਹ ਸੌ ਦਸ, ਦਸ ਬਿਕਰਮੀ ਆਪ ਜਣਾਇੰਦਾ। ਹਰਿ ਜੂ ਹਰਿ ਖੇਲ ਕੀਤਾ ਹੱਸ ਹੱਸ, ਆਪਣਾ ਰਾਹ ਚਲਾਇੰਦਾ। ਹਰਿ ਸੰਗਤ ਹਰਿ ਮਾਰਗ ਦੱਸ, ਸਾਚੀ ਸੇਵਾ ਸੇਵ ਲਗਾਇੰਦਾ। ਦੂਰ ਦੁਰਾਡਾ ਆਏ ਨੱਸ, ਲੋਕਮਾਤ ਖੇਲ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਆਪ ਰੰਗਾਇੰਦਾ। ਵੀਹ ਸੌ ਦਸ ਖੇਲ ਅਪਾਰਾ, ਪੰਦਰਾਂ ਮੱਘਰ ਆਪ ਕਰਾਈਆ। ਦੂਰ ਦੁਰਾਡਾ ਹਰਿ ਨਿਰੰਕਾਰਾ, ਨੇਰਨ ਨੇਰਾ ਨਜ਼ਰੀ ਆਈਆ। ਗੁਰਸਿਖ ਵੇਖੇ ਇਕ ਦੁਲਾਰਾ, ਛੋਟਾ ਬਾਲਾ ਬਾਲ ਉਠਾਈਆ। ਮਨਜੀਤਾ ਜਿਤਿਆ ਸੰਸਾਰਾ, ਜੀਵਣ ਜੁਗਤ ਦਏ ਜਣਾਈਆ। ਪੰਦਰਾਂ ਮੱਘਰ ਆਪਣੀ ਸਹੇਲੀ ਸਖ਼ੀਆਂ ਮੰਗਲਚਾਰਾ, ਹਰਿ ਗੀਤ ਗੋਬਿੰਦ ਅਲਾਈਆ। ਸਿੰਘ ਪਾਲ ਦਿਤਾ ਨਜ਼ਾਰਾ, ਨਜ਼ਰ ਨਜ਼ਰ ਨਾਲ ਮਿਲਾਈਆ । ਰਵਦਾਸ ਬਣਾਇਆ ਆਪ ਲਿਖਾਰਾ, ਲੇਖਾ ਲੇਖੇ ਲਿਖਿਆ ਪਾਈਆ। ਰੈਣ ਸਬਾਈ ਕਰ ਵਿਹਾਰਾ, ਬਿਵਹਾਰਾ ਆਪ ਜਣਾਈਆ। ਨੌਂ ਸਾਲ ਸੁੱਤਾ ਰਿਹਾ ਗੂੜ੍ਹੀ ਨੀਂਦ ਵਿਚ ਖ਼ੁਮਾਰਾ, ਖ਼ੁਦ ਆਪਣਾ ਖੇਲ ਵਖਾਈਆ। ਜਿਸ ਵਸਤ ਨੂੰ ਲੱਭਦੇ ਗਏ ਗੁਰ ਅਵਤਾਰਾ, ਪੀਰ ਪੈਗ਼ੰਬਰ ਝੋਲੀ ਡਾਹੀਆ। ਸੋ ਦੇਵਣ ਆਇਆ ਵਡ ਸੰਸਾਰਾ, ਮਹਾਂਸਾਰਥੀ ਫੇਰਾ ਪਾਈਆ। ਇਕੋ ਦਿਤਾ ਹਰਿ ਭੰਡਾਰਾ, ਆਦਿ ਜੁਗਾਦਿ ਰਿਹਾ ਵਰਤਾਈਆ। ਸੋਲਾਂ ਮੱਘਰ ਕਰੇ ਸਚ ਵਿਹਾਰਾ, ਸਿੰਘ ਮਨਜੀਤਾ ਰਾਹ ਤਕਾਈਆ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੀਨ ਦਿਆਲ ਦੇਵੇ ਦਾਨ, ਦਇਆ ਦਰਸ ਦਇਆ ਦਾਸੀ ਦਇਆ ਭਾਸੀ ਦਇਆ ਨਿਸ਼ਾਨੀ, ਬਿਨ ਫਾਸਿਉਂ ਫਾਸ ਕਟਾਈਆ ।
ਸ੍ਰੀ ਭਗਵਾਨ ਕਰੋ ਕਾਬੂ, ਕਬਜ਼ਾ ਹਰਿ ਜੀ ਰਿਹਾ ਜਣਾਈਆ। ਚਾਰ ਜੁਗ ਗੁਰ ਅਵਤਾਰਾਂ ਟਿਕਟਾਂ ਦੇਂਦਾ ਰਿਹਾ ਬਣ ਕੇ ਬਾਬੂ, ਬਾਬਲ ਆਪਣਾ ਭੇਵ ਨਾ ਕਿਸੇ ਜਣਾਈਆ। ਕੋਟਨ ਕੋਟ ਜਿਸ ਰੁਲਾਏ ਸੰਤ ਸਾਧੂ, ਜੰਗਲ ਜੂਹ ਉਜਾੜ ਪਹਾੜ ਭੁਆਈਆ। ਸਾਡੇ ਪਿਛੇ ਗੋਬਿੰਦ ਵਾਇਦਾ ਕਰ ਕੇ ਗਿਆ ਨਾਲ ਦਾਦੂ, ਸੋ ਦਰਦੀ ਨਜ਼ਰ ਕਿਤੇ ਨਾ ਆਈਆ। ਕਲਜੁਗ ਅੰਤਮ ਸੱਚਖੰਡ ਵਿਚੋਂ ਬਣ ਕੇ ਆਇਆ ਵਾਧੂ, ਆਪਣਾ ਹਿੱਸਾ ਆਪ ਵਰਤਾਈਆ। ਜਿਸ ਨੇ ਖਪਾਏ ਕ੍ਰਿਸ਼ਨ ਕੁਲ ਯਾਦਵ ਯਾਦੂ, ਨਜ਼ਰ ਕੋਇ ਨਾ ਆਈਆ। ਜਿਸ ਨੂੰ ਕਹਿੰਦੇ ਮੋਹਣ ਮਾਧਵ ਮਾਧੂ, ਸੋ ਮਧੁਰ ਧੁਨ ਸੁਣਾਈਆ। ਉਸ ਦੇ ਪਕੜੋ ਸਾਰੇ ਬਾਜ਼ੂ, ਬਲ ਆਪਣਾ ਆਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਰਿਹਾ ਜਣਾਈਆ। ਕਰ ਕਾਬੂ ਲਓ ਦੱਬ, ਹਰਿ ਜੂ ਹਰਿਜਨ ਆਪ ਸੁਣਾਇੰਦਾ। ਪਿਛਲਾ ਅਗਲਾ ਲੇਖਾ ਮੰਗੋ ਸਭ, ਬਿਨ ਲੇਖਾ ਦਿਤਿਆਂ ਨੱਠ ਕਿਤੇ ਨਾ ਜਾਇੰਦਾ। ਸਾਰੇ ਕਹੋ ਅਸੀਂ ਕਰਨ ਨਹੀਂ ਜਾਣਾ ਕਿਤੇ ਹੱਜ, ਮੱਕਾ ਕਾਅਬਾ ਨਜ਼ਰ ਕੋਈ ਨਾ ਆਇੰਦਾ। ਤੇਰੀ ਪ੍ਰੇਮ ਸਤਾਰ ਸਾਡੇ ਅੰਦਰ ਜਾਏ ਵੱਜ, ਰਾਗ ਨਾਦ ਕੰਮ ਕਿਸੇ ਨਾ ਆਇੰਦਾ। ਸਾਡੀ ਪਾਰ ਕਰਦੇ ਹੱਦ, ਜਿਸ ਦੁਆਰੇ ਲੋਕਮਾਤ ਕੋਈ ਨਾ ਜਾਇੰਦਾ। ਸਾਡਾ ਪਰਦਾ ਲੈਣਾ ਕੱਜ, ਢਾਕਨ ਕੋ ਪਤ ਤੂੰ ਅਖਵਾਇੰਦਾ। ਲੌਣ ਨਹੀਂ ਦੇਣਾ ਅੱਜ ਪਜ, ਵਲ ਛਲ ਧਾਰੀ ਤੇਰਾ ਛਲ ਗੁਰਸਿਖਾਂ ਮੂਲ ਨਹੀਂ ਭਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਸਮਝਾਇੰਦਾ। ਆਇਆ ਕਬਜ਼ੇ ਕਰੋ ਕਬਜ਼ਾ, ਮੁਰਸ਼ਦ
ਕਾਮਲ ਰਿਹਾ ਜਣਾਈਆ। ਚੌਦਾਂ ਲੋਕ ਚੌਦਾਂ ਤਬਕ ਬਾਗ ਬਗੀਚਾ ਰਹੇ ਨਾ ਸਬਜ਼ਾ, ਹਰੀ ਓਮ ਹਰੀ ਰੰਗ ਹਰਾ ਰੰਗ ਰਿਹਾ ਉਡਾਈਆ। ਭਗਤ ਭਗਵਾਨ ਇਕੋ ਬਖ਼ਸ਼ਾ, ਬਖ਼ਸ਼ੀਸ਼ ਆਪਣੀ ਰਿਹਾ ਸਮਝਾਈਆ। ਰੂਪ ਰੰਗ ਨਾ ਕੋਈ ਸ਼ਖ਼ਸਾ, ਸ਼ਖ਼ਸੀਅਤ ਇਕੋ ਇਕ ਵਡਿਆਈਆ। ਜਗਤ ਵਣਜਾਰੇ ਕਿਸੇ ਨਾ ਪਰਖਾ, ਪਾਰਖੂ ਨਜ਼ਰ ਕੋਇ ਨਾ ਆਈਆ। ਅੱਗੇ ਜਾ ਕੇ ਫੇਰ ਕੋਈ ਨਾ ਪਰਤਾ, ਪ੍ਰਤੀਨਿਧ ਨਾ ਕੋਈ ਅਖਵਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਆਪਣਾ ਲੇਖਾ ਲਿਖ ਕੇ ਗਏ ਵਰਕਾ, ਵਰਕਾ ਵਰਕਾ ਧੁਰ ਸੰਦੇਸ਼ਾ ਮਾਤ ਸੁਣਾਈਆ। ਪੁਰਖ ਅਬਿਨਾਸ਼ੀ ਕਲਜੁਗ ਅੰਤਮ ਆਪਣਾ ਆਪ ਕਰਾਏ ਖੜਕਾ, ਖੰਡਾ ਖੜਗ ਨਾਮ ਉਠਾਈਆ। ਗੁਰਮੁਖ ਉਠੇ ਸੱਚਾ ਤਗੜਾ, ਫੜ ਬਾਹੋਂ ਲਏ ਬਿਠਾਈਆ। ਪਾਰਬ੍ਰਹਮ ਜੇ ਅੱਗੋਂ ਅਕੜਾ, ਹਰਿ ਸੰਗਤ ਨਾਲ ਮਿਲਾਈਆ। ਸਾਰਿਆਂ ਮਿਲ ਕੇ ਪ੍ਰੇਮ ਨਾਲ ਜਕੜਾ, ਹੱਥਕੜੀ ਇਕੋ ਹੱਥ ਵਿਖਾਈਆ । ਚਾਰ ਜੁਗ ਤੂੰ ਬੈਠਾ ਰਿਹੋਂ ਵੱਖਰਾ, ਹੱਥ ਕਿਸੇ ਨਾ ਆਈਆ। ਹੁਣ ਤੇਰਾ ਚਲਣ ਨਹੀਂ ਦੇਣਾ ਕੋਈ ਨਖ਼ਰਾ, ਹਰਿਜਨ ਸਾਚੇ ਰਿਹਾ ਜਣਾਈਆ। ਨਾ ਕੋਈ ਅਸ਼ਾਰੀਆ ਨਾ ਕੋਈ ਕਸਰਾ, ਜ਼ੀਰੋ ਸਿਫ਼ਰ ਨਾ ਕੋਈ ਜਣਾਈਆ। ਜੁਗ ਚੌਕੜੀ ਬਣਿਆ ਰਹਿਉਂ ਮਸਖ਼ਰਾ, ਲੱਖ ਚੁਰਾਸੀ ਠੱਗ ਠੱਗ, ਆਪਣਾ ਖੇਲ ਜਣਾਈਆ। ਕਿਸੇ ਤੋਂ ਭੇਟ ਚੜ੍ਹਾਇਆ ਬੱਕਰਾ, ਕਿਸੇ ਤੋਂ ਗਊ ਦੀ ਖੱਲ੍ਹ ਲੁਹਾਈਆ। ਕਿਸੇ ਤੋਂ ਜ਼ਬਹ ਕਰਾਇਆ ਛਤਰਾ, ਛੁਰੀ ਕਰਦ ਹੱਥ ਫੜਾਈਆ। ਅੰਤਮ ਸਾਰਿਆਂ ਕੋਲੋਂ ਮੁਕਰਾ, ਪੱਲੂ ਹੱਥ ਨਾ ਕਿਸੇ ਜਣਾਈਆ। ਆਦਿ ਜੁਗਾਦਿ ਬਣਿਆ ਰਹਿਉਂ ਨਾਸ਼ੁਕਰਾ, ਸ਼ੁਕਰ ਕਰ ਨਾ ਖ਼ੁਸ਼ੀ ਮਨਾਈਆ। ਕਲਜੁਗ ਅੰਤਮ ਪਿਤਾ ਘੇਰੇ ਅਇਉਂ ਪੁਤਰਾਂ, ਪਿਤਾ ਪੂਤ ਪਈ ਲੜਾਈਆ। ਗੋਬਿੰਦ ਕਹਿ ਕੇ ਗਿਆ ਹਾਲ ਸੁਣਾਏ ਮਿੱਤਰਾਂ, ਮੁਰੀਦ ਮੁਰਸ਼ਦ ਵੇਖ ਵਖਾਈਆ। ਹੁਣ ਨਹੀਂ ਲੜਾਨਾ ਬਾਜ਼ਾਂ ਤਿਤਰਾਂ, ਨਾਮ ਖੰਡਾ ਹੱਥ ਉਠਾਈਆ। ਜਿਸ ਦਾ ਖਾਣੀ ਬਾਣੀ ਵੇਦ ਪੁਰਾਨ ਕਰਦੇ ਰਹੇ ਜ਼ਿਕਰਾ, ਸੋ ਜ਼ਾਹਿਰ ਜ਼ਹੂਰ ਨਜ਼ਰੀ ਆਈਆ। ਪੀਰ ਪੈਗ਼ੰਬਰਾਂ ਜਿਸ ਦਾ ਗਾਇਆ ਫਿਕਰਾ, ਸੋ ਫਾਕੇ ਕੱਟ ਕੱਟ ਘਰ ਗੁਰਮੁਖਾਂ ਡੇਰਾ ਲਾਈਆ। ਜਿਸ ਨੂੰ ਕਹਿੰਦੇ ਬੇਨਜ਼ੀਰ ਨਿੱਕਾ ਨਿੱਕਾ ਨਿਕੜਾ, ਸਾਢੇ ਤਿੰਨ ਹੱਥ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲ ਖੇਲ ਵਿਚ ਵਖਾਈਆ। ਸਚ ਮੁਰਾਰੀ ਗੋਬਿੰਦ ਰਾਮ, ਰਮਈਆ ਆਪਣਾ ਖੇਲ ਕਰਾਈਆ। ਸਾਚਾ ਸਈਂਆ ਦੋ ਜਹਾਨ ਸ਼ਾਹ ਪਾਤਸ਼ਾਹ ਫੇਰਾ ਪਾਈਆ। ਪੂਰਨ ਰਚਿਆ ਪੂਰਨ ਕਾਮ, ਸਤਿਗੁਰ ਪੂਰਾ ਆਪ ਕਰਾਈਆ। ਹਰਿ ਭਗਤ ਖੇੜਾ ਵੇਖ ਗਰਾਮ, ਵਡ ਗਰਾਮੀ ਦਇਆ ਕਮਾਈਆ। ਮਧੁਰ ਪਿਆਲਾ ਸੋਹੰ ਜਾਮ ਰਸ, ਅੰਮਿਉਂ ਰਸ ਆਪ ਚੁਆਈਆ। ਜੋਤ ਨਿਰਾਲੀ ਨਿਰਗੁਣ ਭਾਨ, ਚਰਨੋਦਕ ਮੁਖ ਚੁਆਈਆ। ਆਤਮ ਹਰਿ ਬੋਧ ਪੰਡਤ ਗਿਆਨ, ਨਮੋ ਸਤਿ ਦ੍ਰਿੜਾਈਆ। ਵਸਤ ਅਮੋਲਕ ਅਗੰਮੀ ਦਾਨ, ਅਲਖ ਅਗੋਚਰ ਝੋਲੀ ਪਾਈਆ। ਸਚ ਸੰਦੇਸਾ ਸ਼ਬਦ ਜ਼ਬਾਨ, ਸ੍ਰੀ ਭਗਵਾਨ ਆਪ ਸੁਣਾਈਆ। ਆਤਮ ਪਰਮਾਤਮ ਪਰਮ ਪੁਰਖ ਪਰਖੋਤਮ ਦੇਵੇ ਮਾਣ, ਅਭਿਮਾਣ ਕੋਇ ਰਹਿਣ ਨਾ ਪਾਈਆ। ਚਤੁਰ ਸੁਘੜ ਸੁਜਾਨ ਸੱਜਣ ਗੁਰਮੁਖ ਵੇਖੇ ਬਾਲ ਅੰਞਾਣ, ਬਾਲੀ ਬੁੱਧ ਦਏ ਵਡਿਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਗੋਬਿੰਦ ਫੇਰਾ ਪਾਈਆ। ਹਰਿ ਗੋਬਿੰਦ ਮੀਤਾ ਰਮਈਆ ਨਾਉਂ, ਨਰ ਨਿਰੰਕਾਰ ਵੱਡੀ ਵਡਿਆਈਆ। ਪਕੜਨਹਾਰਾ ਨਿਰਗੁਣ ਸਰਗੁਣ ਬਾਹੋਂ, ਸਰਗੁਣ ਨਿਰਗੁਣ ਨਿਰਗੁਣ ਸਰਗੁਣ ਆਪਣੀ ਖੇਲ ਜਣਾਈਆ। ਸਦਾ ਮਿਲਣ ਦਾ ਰੱਖੇ ਚਾਓ, ਚਾਓ ਘਨੇਰਾ ਇਕ ਦ੍ਰਿੜਾਈਆ । ਰਹਿਬਰ
ਬਣ ਕਰੇ ਨਿਆਉਂ, ਸਰਗੁਣ ਨਿਰਗੁਣ ਭੇਵ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਰਾਮ ਮਿਲੇ ਵਡਿਆਈਆ। ਰਾਮ ਰਮਈਆ ਇਕ ਇਕੱਲਾ ਏਕ ਅਕਲ ਕਲਾ ਅਖਵਾਇੰਦਾ। ਜੁਗਾ ਜੁਗੰਤਰ ਲੱਖ ਚੁਰਾਸੀ ਰਿਹਾ ਵੇਖ, ਘਟ ਘਟ ਆਪਣੀ ਕਾਰ ਕਰਾਇੰਦਾ। ਅਜੂਨੀ ਰਹਿਤ ਅਨਭਵ ਰੁਸ਼ਨਾ ਧਰ ਧਰ ਭੇਖ, ਅਬਚਲ ਆਪਣਾ ਡੇਰਾ ਲਾਇੰਦਾ। ਸਤਿ ਸਤਿਵਾਦੀ ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਧੁਰ ਦੀ ਵਾਦੀ ਗੁਰਮੁਖਾਂ ਕਰੇ ਹੇਤ, ਧੁਰ ਫ਼ਰਮਾਣਾ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਾਮ ਰਮਈਆ ਆਪ ਚਲਾਏ ਸਾਚੀ ਨਈਆ, ਗੋਬਿੰਦ ਬੇੜਾ ਹੱਥ ਵਖਾਇੰਦਾ। ਗੋਬਿੰਦ ਬੇੜਾ ਬੰਨ੍ਹੇ ਰਾਮ, ਰਮਕ ਰਮਕ ਆਪਣੀ ਧਾਰ ਜਣਾਇੰਦਾ। ਲੇਖਾ ਜਾਣੇ ਕਾਹਨ ਘਨਈਆ ਕ੍ਰਿਸ਼ਨਾ ਸ਼ਾਮ, ਬੰਸਰੀ ਇਕੋ ਨਾਮ ਸੁਣਾਇੰਦਾ। ਸੀਤਾ ਸੁਰਤੀ ਪ੍ਰਾਣਾਯਾਮ, ਪਰਮ ਪਰਮਾਤਮ ਵੇਖ ਵਖਾਇੰਦਾ। ਰਾਧਾ ਤੁਰਤ ਦੇਵੇ ਦਾਨ, ਵਸਤ ਅਮੋਲਕ ਝੋਲੀ ਪਾਇੰਦਾ। ਅੰਦਰ ਬਾਹਰ ਖੇਲ ਮਹਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਰੰਗ ਗੋਬਿੰਦ ਰਾਮ, ਰਾਮ ਗੋਬਿੰਦ ਗੋਬਿੰਦ ਰਾਮ ਰਾਮ ਗੋਬਿੰਦ ਸਮਾਈਆ। ਲੇਖਾ ਜਾਣੇ ਅੰਮ੍ਰਿਤ ਧਾਰ ਸਾਗਰ ਸਿੰਧ, ਗਹਿਰ ਗੰਭੀਰ ਗੁਣੀ ਗਹੀਰ ਵੱਡੀ ਵਡਿਆਈਆ। ਭੇਵ ਚੁਕਾਏ ਸੁਰਪਤ ਇੰਦ, ਕਰੋੜ ਤਤੀਸਾ ਲੇਖ ਚੁਕਾਈਆ। ਭਗਤ ਭਗਵਾਨ ਬਣਾਏ ਬਣਾਏ ਹਰਿਜਨ ਬਿੰਦ, ਸਤਿ ਅਸਤਿ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਰਮਈਆ ਰਾਮ ਰਾਮ ਗੋਬਿੰਦ ਵਿਚ ਸਮਾਈਆ। ਰਾਮ ਗੋਬਿੰਦ ਇਕੋ ਰੰਗ, ਦੂਜਾ ਰੰਗ ਨਾ ਕੋਈ ਵਟਾਇੰਦਾ। ਗੋਬਿੰਦ ਰਾਮ ਇਕੋ ਸੰਗ, ਸਗਲਾ ਸੰਗ ਨਿਭਾਇੰਦਾ। ਰਾਮ ਗੋਬਿੰਦ ਇਕ ਅਨੰਦ, ਜਨ ਭਗਤਾਂ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਸੇਵ ਆਪ ਜਣਾਇੰਦਾ। ਸਾਚਾ ਭੇਵ ਹਰਿ ਜੂ ਖੋਲ੍ਹੇ ਅੰਤਰ ਆਤਮ ਆਪੇ ਬੋਲੇ, ਲਹਿਣਾ ਜਾਣੇ ਹੌਲੇ ਹੌਲੇ, ਪਰਦਾ ਉਹਲਾ ਆਪ ਉਠਾਈਆ। ਸੁਰਤੀ ਸ਼ਬਦੀ ਆਪੇ ਮੌਲੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰਾਮ ਗੋਬਿੰਦ ਗੋਬਿੰਦ ਰਾਮ ਅੰਮ੍ਰਿਤ ਪਿਆਏ ਸਾਚਾ ਜਾਮ, ਰਸ ਇਕੋ ਇਕ ਵਖਾਈਆ। ਇਕੋ ਰਸ ਇਕੋ ਰਸਾਇਣ, ਰਸ ਆਪਣਾ ਆਪ ਜਣਾਇੰਦਾ। ਇਕੋ ਰਾਮ ਇਕੋ ਕਾਹਨ, ਇਕੋ ਘਰ ਘਰ ਹੁਕਮ ਵਰਤਾਇੰਦਾ। ਇਕੋ ਕ੍ਰਿਸ਼ਨ ਇਕੋ ਨੈਣ, ਕਵਲ ਨੈਣ ਇਕ ਅਖਵਾਇੰਦਾ। ਇਕੋ ਗੋਬਿੰਦ ਇਕੋ ਸੈਣ, ਸਾਜਣ ਇਕੋ ਇਕ ਜਣਾਇੰਦਾ। ਇਕੋ ਅੰਤਮ ਆਏ ਲੈਣ, ਭਗਤ ਭਗਵੰਤ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਾਮ ਗੋਬਿੰਦ ਕਰਾਏ ਪਹਿਚਾਨ, ਬੇਪਹਿਚਾਨ ਆਪਣੀ ਨਾਲ ਮਿਲਾਇੰਦਾ।