ਪੁਸਤਕਾਲਾਭਾਗ ੧੩

੧੫ ਮੱਘਰ ੨੦੧੯ ਬਿਕਰਮੀ ਦਲੀਪ ਸਿੰਘ ਦੇ ਘਰ ਪਿੰਡ ਬਾਬੂਪੁਰ ਜ਼ਿਲਾ ਗੁਰਦਾਸ ਪੁਰ

ਪਿਛੋਂ ਹਰਿ ਜੀ ਆਇਆ ਅੱਗੇ, ਅਗਲੀ ਖੇਲ ਕਰਾਈਆ। ਗ਼ਰੀਬ ਨਿਮਾਣੇ ਲੱਗੇ ਚੰਗੇ, ਗੁਰਮੁਖ ਰੂਪ ਵਖਾਈਆ। ਨਾਮ ਰੰਗਨ ਇਕੋ ਰੰਗੇ, ਬਣ ਲਲਾਰੀ ਰੰਗ ਰੰਗਾਈਆ। ਫੜ ਫੜ ਬਾਹੋਂ ਚੁੱਕੇ ਕੰਧੇ, ਹਰਿ ਕਾਹਨੀ ਬੇਪਰਵਾਹੀਆ। ਦੋ ਜਹਾਨਾਂ ਛੱਡੇ ਧੰਦੇ, ਗੁਰਮੁਖਾਂ

ਸੇਵ ਕਮਾਈਆ। ਲੱਖ ਚੁਰਾਸੀ ਜੀਵ ਅੰਧੇ, ਅੰਧ ਅੰਧੇਰ ਵਖਾਈਆ। ਭਗਤ ਜਨਾਂ ਹਰਿ ਹਰਿ ਬਖ਼ਸ਼ੰਦੇ, ਬਖ਼ਸ਼ਿਸ਼ ਆਪਣੀ ਰਿਹਾ ਵਰਤਾਈਆ। ਵੇਖੋ ਵੇਲਾ ਆਇਆ ਕੰਢੇ, ਕੰਢੀ ਵਾਲਾ ਆਇਆ ਸੱਚਾ ਮਾਹੀਆ। ਢੋਲੇ ਗਾਓ ਸਾਚੇ ਛੰਦੇ, ਸ਼ਹਿਨਸ਼ਾਹ ਆਪਣਾ ਹੁਕਮ ਜਣਾਈਆ। ਬਿਨ ਬੰਦਗੀਉਂ ਬਣੋ ਸਾਚੇ ਬੰਦੇ, ਬੰਦੀਖ਼ਾਨਾ ਦਏ ਤੁੜਾਈਆ। ਜਨਮ ਜਨਮ ਜਨਮ ਦੀ ਟੁੱਟੀ ਗੰਢੇ, ਗੰਢ ਚੌਥੇ ਜੁਗ ਪੁਆਈਆ। ਲੱਗੀ ਪ੍ਰੀਤੀ ਅੰਤਮ ਹੰਢੇ, ਮਿਲੇ ਮਾਣ ਵਡਿਆਈਆ। ਜਿਸ ਨੂੰ ਗੋਬਿੰਦ ਕਹਿ ਕੇ ਗਿਆ ਤਿਖੀ ਧਾਰ ਖੰਡੇ, ਸੋ ਗੁਰਮੁਖਾਂ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਿਛਾ ਦੂਰ ਅੱਗਾ ਨੇੜੇ ਰਿਹਾ ਵਖਾਈਆ। ਪਿਛੋਂ ਨੇੜੇ ਗਿਆ ਆ, ਆ ਆ ਆਪਣਾ ਖੇਲ ਕਰਾਇੰਦਾ। ਪਰਵਰਦਿਗਾਰ ਬੇਪਰਵਾਹ ਪਰਵਾਹ ਆਪਣੀ ਆਪ ਰਖਾਇੰਦਾ। ਜਨ ਭਗਤਾਂ ਬਣ ਮਲਾਹ, ਖੇਵਟ ਖੇਟਾ ਬੇੜਾ ਇਕ ਉਠਾਇੰਦਾ। ਨਾਮ ਨਈਆ ਚਪੂ ਲਾ, ਸਾਚਾ ਸਈਆ ਸੇਵ ਕਮਾਇੰਦਾ। ਫੜ ਫੜ ਬਹੀਂਆ ਗਲੇ ਲਗਾ, ਦਰ ਘਰ ਸਾਚਾ ਇਕ ਵਖਾਇੰਦਾ। ਜੋਤੀ ਜਲਵਾ ਕਰ ਰੁਸ਼ਨਾ, ਸ਼ਬਦੀ ਸ਼ਬਦ ਨਾਦ ਸੁਣਾਇੰਦਾ। ਗ਼ਰੀਬ ਨਿਮਾਣੇ ਸੁਘੜ ਸਿਆਣੇ ਲਏ ਜਗਾ, ਸੁਖ ਆਤਮ ਇਕ ਵਖਾਇੰਦਾ। ਰਾਜੇ ਰਾਣੇ ਦੇਵੇ ਢਾਹ, ਚਾਰੋਂ ਕੁੰਟ ਫੇਰਾ ਪਾਇੰਦਾ। ਫਿਰਨਹਾਰ ਜਲ ਅਸਗਾਹ, ਥਲ ਆਪਣੇ ਚਰਨ ਦਬਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੂਰ ਦੁਰਾਡਾ ਨੇੜੇ ਹੋ ਕੇ ਮਿਲਿਆ ਆ, ਮਿਲ ਮਿਲ ਆਪਣਾ ਰਾਹ ਵਖਾਇੰਦਾ। ਸੇਜ ਸੁਹੰਜਣੀ ਸੋਹੇ ਫੂਲ, ਹਰਿ ਛਹਿਬਰ ਇਕ ਲਗਾਈਆ। ਚਰਨ ਛੁਹਾਏ ਕੰਤ ਕੰਤੂਹਲ, ਬੇਅੰਤ ਬੇਪਰਵਾਹੀਆ। ਭਾਗ ਲਗਾਏ ਗੁਰਮੁਖ ਕੁਲ, ਕੁਲਵੰਤਾ ਦਇਆ ਕਮਾਈਆ। ਹਰਿਜਨ ਨਾ ਜਾਏ ਮਾਤ ਰੁਲ, ਕੀਮਤ ਹਰਿ ਜੂ ਆਪੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੇਜ ਸੁਹੰਜਣੀ ਜੋਤ ਨਿਰੰਜਣੀ ਨੂਰੋ ਨੂਰ ਕਰੇ ਰੁਸ਼ਨਾਈਆ। ਸੇਜ ਸੁਹੰਜਣੀ ਚਿਟੀ ਚਾਦਰ, ਹਰਿ ਫੂਲਣ ਰੰਗ ਵਟਾਈਆ। ਜਿਸ ਦੇ ਪਿਛੇ ਸੀਸ ਦਿਤਾ ਤੇਗ ਬਹਾਦਰ, ਸੋ ਤੇਰਾ ਨਾਮ ਲੈ ਕੇ ਆਈਆ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਦੁਖੀਆਂ ਭੁਖੀਆਂ ਦੇਵੇ ਆਦਰ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸੇਜ ਸੁਹਾਈਆ। ਸਾਚੀ ਸੇਜ ਉਪਰ ਧਵਲ, ਧਰਨੀ ਦਏ ਮਾਣ ਵਡਿਆਈਆ। ਉਪਰ ਵੇਖ ਗੁਰਮੁਖ ਫੁਲ ਕਵਲ, ਕਵਲ ਨੈਣ ਖ਼ੁਸ਼ੀ ਮਨਾਈਆ। ਜਿਸ ਨੂੰ ਕਹਿੰਦੇ ਨੂਰ ਇਲਾਹੀ ਅਵਲ, ਸੋ ਆਲਮੀਨ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੇਜੇ ਵੇਖੇ ਚਾਈਂ ਚਾਈਂਆ। ਸਾਚੀ ਸੇਜ ਰਹੀ ਹੱਸ, ਬਿਨ ਦੰਦਾਂ ਖ਼ੁਸ਼ੀ ਮਨਾਈਆ। ਮਿਹਰ ਨਜ਼ਰ ਮੇਘ ਗਿਆ ਵਸ, ਗੁਰਮੁਖ ਬਸਤੀ ਇਕ ਫਿਰਾਈਆ। ਪੁਰਖ ਅਬਿਨਾਸ਼ੀ ਆਇਆ ਨੱਸ, ਦੂਰ ਦੁਰਾਡਾ ਧੁਰਦਰਗਾਹੀਆ। ਦਰ ਆਇਆਂ ਸਭ ਦੀ ਪੂਰੀ ਕਰੇ ਆਸ, ਆਸਾ ਆਪਣੇ ਘਰੋਂ ਵਰਤਾਈਆ। ਗੁਰਮੁਖ ਅੰਤ ਨਾ ਹੋਏ ਬੇਆਸ, ਅੰਮ੍ਰਿਤ ਇਕੋ ਜਾਮ ਪਿਆਈਆ। ਚਾਰ ਜੁਗ ਗੁਰ ਅਵਤਾਰ ਬਣੌਂਦਾ ਰਿਹਾ ਆਪਣੀ ਸ਼ਾਖ਼, ਸੇਵਾ ਵੱਖੋ ਵੱਖ ਸਮਝਾਈਆ। ਜਿਸ ਨੇ ਰਚਨਾ ਰਚੀ ਆਦਿ, ਸੋ ਜੁਗਾਦਿ ਖੇਲ ਕਰਾਈਆ। ਜਨ ਭਗਤਾਂ ਦੇਵੇ ਦਾਦ, ਦਾਦੂ ਦੇਹਰਾ ਲਹਿਣਾ ਆਪ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਫੂਲਣ ਸੇਜ ਰੱਖੇ ਯਾਦ, ਜਿਸ ਪ੍ਰਭ ਮਿਲਣ ਦੀ ਆਸ ਰਖਾਈਆ। ਮੈਂ ਨਿਮਾਣਾ ਬਾਬਾ ਆਦਮ, ਦਰ ਤੇਰੇ ਗਿਆ ਆਈਆ। ਨਾਲ ਮਾਈ ਹੱਵਾ ਬਣੀ ਖ਼ਾਦਮ, ਖ਼ੁਦੀ ਮਾਣ ਗਵਾਈਆ। ਰਾਗ ਸੁਣਿਆ ਤੇਰਾ

ਕੰਨ, ਕੰਨ ਅਵਾਜ਼ ਅਲਾਹੀਆ। ਦੂਰ ਦੁਰਾਡੇ ਆਏ ਚਲ, ਬਣ ਕੇ ਪਾਂਧੀ ਰਾਹੀਆ। ਮਿਹਰਵਾਨ ਮਿਹਰਵਾਨ ਨਿਗਹ ਕਰ ਸਾਡੇ ਵਲ, ਵਲ ਛਲ ਨਾ ਕੋਈ ਰਖਾਈਆ। ਅਸੀਂ ਫਿਰ ਫਿਰ ਥੱਕੇ ਜੰਗਲ ਜੂਹ ਉਜਾੜ ਪਹਾੜ ਥਲ, ਡੂੰਘੇ ਸਾਗਰ ਫੇਰਾ ਪਾਈਆ। ਕਿਸੇ ਦਵਾਰਿਉਂ ਸਵਾਲ ਨਾ ਹੋਇਆ ਹੱਲ, ਹਲਕਾ ਭਾਰ ਨਾ ਕੋਈ ਕਰਾਈਆ। ਚੌਦਾਂ ਤਬਕ ਨਾ ਮਿਟਿਆ ਸਲ, ਅਗਨੀ ਅੱਗ ਨਾ ਕੋਈ ਬੁਝਾਈਆ। ਆਬੇ ਹਯਾਤ ਨਾ ਮਿਲਿਆ ਜਲ, ਸੀਰ ਨੀਰ ਨਾ ਕੋਈ ਪਿਆਈਆ। ਨਵ ਨੌਂ ਲਹਿਣੀ ਖੱਲ੍ਹ, ਖ਼ਲਕ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦਰ ਤੇਰੇ ਵਡ ਵਡਿਆਈਆ। ਫ਼ਰਸ਼ ਉਤੇ ਵਸੇਂ ਕਿ ਅਰਸ਼, ਅਰੂਜ ਤੇਰਾ ਨਜ਼ਰ ਨਾ ਆਇੰਦਾ। ਮਿਹਰਵਾਨ ਕਰ ਤਰਸ, ਮਹਿਬੂਬ ਤੇਰਾ ਰਾਹ ਆਦਿ ਤਕਾਇੰਦਾ। ਅੰਤਮ ਕਰ ਕੇ ਆਇਆ ਆਪਣਾ ਹਰਜ਼, ਦੋਏ ਜੋੜ ਵਾਸਤਾ ਪਾਇੰਦਾ। ਅੰਜੀਲ ਕੁਰਾਨਾਂ ਚਲਾਈ ਤਰਜ਼, ਤਾਰ ਸਤਾਰ ਨਾ ਕੋਈ ਹਲਾਇੰਦਾ। ਪੀਰ ਪੀਰਾਂ ਤੇਰੀ ਗਰਜ਼, ਗਰਜ਼ ਕੇ ਤੇਰੀ ਓਟ ਤਕਾਇੰਦਾ। ਘਰ ਘਰ ਫਿਰਨ ਦੀ ਛੱਡੀ ਮਰਜ਼, ਮੁਰਦਾ ਤੇਰੇ ਦਰ ਸੀਸ ਝੁਕਾਇੰਦਾ। ਦੋਏ ਜੋੜ ਕਰਾਂ ਅਰਜ਼, ਆਰਜ਼ੂ ਆਪਣੀ ਇਕ ਵਖਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਫੇਰਾ ਪਾਇੰਦਾ। ਅਰਸ਼ ਉਤੇ ਤੇਰਾ ਅਰੂਜ਼, ਬੇਐਬ ਤੇਰੀ ਰੁਸ਼ਨਾਈਆ। ਨੂਰ ਨੁਰਾਨਾ ਇਕ ਮਹਿਬੂਬ, ਵਜੂਦ ਨਜ਼ਰ ਕੋਇ ਨਾ ਆਈਆ। ਤੇਰਾ ਮਿਲਿਆ ਨਾ ਕੋਈ ਸਬੂਤ, ਸੂਰਤ ਸਚ ਨਾ ਕੋਈ ਵਿਖਾਈਆ। ਮੈਂ ਮੰਗਾਂ ਅਸਲ ਨਾਲ ਸੂਦ, ਤੇਰਾ ਲੇਖਾ ਦਏ ਮੁਕਾਈਆ। ਤੇਰਾ ਚੁਕਿਆ ਹਜ਼ਾਰਾ ਦਰੂਦ, ਇਲਮ ਆਲਮ ਨਾ ਕੋਈ ਪੜ੍ਹਾਈਆ। ਇਕ ਤੇਰੀ ਇਕੋ ਦਰਗਾਹ ਕੂਕ, ਤੇਰੀ ਬਾਂਗ ਸਦਾ ਅਲਾਈਆ। ਮੇਰੀ ਅੰਤਮ ਚੁਕੇ ਚੂਕ, ਚੌਕੰਨਾ ਹੋ ਰਿਹਾ ਧਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖ਼ਾਲੀ ਝੋਲੀ ਦੇ ਭਰਾਈਆ। ਆਦਮ ਕਹੇ ਮੈਂ ਆਇਆ ਆਦਮ, ਅਦਨਾ ਹੋ ਕੇ ਸੀਸ ਝੁਕਾਇੰਦਾ। ਦੇ ਜਲਵਾ ਇਕ ਬਾਤਨ, ਬਾਲਮ ਤੇਰੀ ਆਸ ਤਕਾਇੰਦਾ। ਕਲਜੁਗ ਵੇਖੋ ਅੰਧੇਰੀ ਰਾਤਨ, ਚੌਦਸ ਚੰਦ ਨਾ ਕੋਈ ਚੜ੍ਹਾਇੰਦਾ। ਨਾਲ ਆਈ ਮੇਰੀ ਸਾਥਨ, ਫੜ ਬਾਹੋਂ ਆਪ ਵਖਾਇੰਦਾ। ਦੋਏ ਹੋਏ ਨਾਥ ਅਨਾਥਨ, ਨਾਥੀ ਨਾਥ ਸੇਵ ਕਮਾਇੰਦਾ। ਘਰ ਘਰ ਮਿਲਿਆ ਸਾਚਾ ਸਾਥਨ, ਸੰਗੀ ਸੰਗ ਨਾ ਕੋਈ ਵਖਾਇੰਦਾ। ਜਿਉਂ ਭਾਵੇ ਤਿਉਂ ਲੈਣਾ ਰਾਖਣ, ਰਾਖੀ ਤੇਰੇ ਹੱਥ ਵਖਾਇੰਦਾ। ਦੇ ਸੁਨੇਹੁੜਾ ਸਾਚਾ ਪਾਤਨ, ਪਾਤੀ ਇਕੋ ਮੰਗ ਮੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਤੇਰੇ ਆਸ ਲਗਾਇੰਦਾ। ਆਸ ਦਰ ਪਰਵਰਦਿਗਾਰ, ਇਕੋ ਇਕ ਰਖਾਈਆ। ਵੇਖ ਨਿਮਾਣੀ ਬੁਢੀ ਨਾਰ, ਬੁਢੇਪਾ ਰਹੀ ਜਣਾਈਆ। ਜਨੇਪਾ ਕਰਿਆ ਸਰਬ ਸੰਸਾਰ, ਜੁਗ ਚੌਕੜੀ ਖੇਲ ਕਰਾਈਆ। ਪੁੱਤਰ ਧੀ ਗਏ ਵਸਾਰ, ਸਾਚਾ ਸੰਗ ਨਾ ਕੋਈ ਰਖਾਈਆ । ਨਬੀ ਰਸੂਲ ਦੇ ਕੇ ਗਏ ਲਾਰ, ਅਲਾਮਤ ਇਕੋ ਇਕ ਲਗਾਈਆ। ਕਲਮਾ ਪੜ੍ਹ ਪੜ੍ਹ ਕੱਟ ਕੇ ਗਏ ਵਗਾਰ, ਸਰਗੁਣ ਤਨ ਮਾਤ ਹੰਢਾਈਆ। ਉਚੀ ਕੂਕ ਕਰਦੇ ਗਏ ਪੁਕਾਰ, ਰਸਨਾ ਜਿਹਵਾ ਢੋਲਾ ਗਾਈਆ। ਅੰਤਮ ਆਵੇ ਸਾਂਝਾ ਯਾਰ, ਯਾਰੀ ਸਭ ਦੇ ਨਾਲ ਲਗਾਈਆ। ਤੱਕਦੇ ਰਹੇ ਰਾਹ ਦੋਵੇ ਕੰਤ ਭਤਾਰ, ਨਾਰੀ ਨਰ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਈਆ। ਬੁਢੀ ਮਾਏ ਗਾਏ ਢੋਲਾ, ਇਕੋ ਇਕ ਜਣਾਈਆ। ਮੈਥੋਂ ਪਾਇਆ

ਨਾ ਜਾਏ ਰੌਲਾ, ਬਲਹੀਣ ਦਏ ਦੁਹਾਈਆ। ਕਿਉਂ ਕਰ ਕੇ ਬੈਠਾ ਉਹਲਾ, ਮੁਖ ਆਤਮ ਪਰਦਾ ਪਾਈਆ। ਤੁਧ ਬਿਨ ਨਾ ਕੋਈ ਵਿਚੋਲਾ, ਅੰਤਮ ਮੇਲਾ ਲਏ ਮਿਲਾਈਆ। ਮੈਂ ਸੁਣ ਕੇ ਆਈ ਦਰ ਦਰਵਾਜਾ ਖੋਲ੍ਹਾ, ਗ਼ਰੀਬ ਨਿਮਾਣਿਆਂ ਦਏ ਵਡਿਆਈਆ। ਮੇਰਾ ਬੁਢੇਪਾ ਮੈਨੂੰ ਦੇਵੇ ਝਕੋਲਾ, ਕਦਮ ਕਦਮ ਨਾਲ ਠੁਕਰਾਈਆ। ਮੇਰਾ ਵੇਖ ਪਹਿਲਾ ਜੋਬਨ ਜਿਸ ਵੇਲੇ ਪਾਈ ਵਿਚ ਡੋਲਾ, ਨਾਰ ਸੁਹਾਗਣ ਰੂਪ ਵਟਾਈਆ। ਪਰਵਰਦਿਗਾਰ ਕੀਤਾ ਕੌਲਾ, ਕੌਲ ਇਕੋ ਇਕ ਜਣਾਈਆ। ਅੰਤਮ ਆਵੇ ਆਪ ਮੌਲਾ, ਮੌਲਵੀ ਰੂਪ ਨਾ ਕੋਈ ਦਸਾਈਆ। ਰੰਗ ਨਾ ਜਾਣੇ ਕੋਈ ਗੋਰਾ ਸੌਲਾ, ਸਾਹਿਬ ਸੱਚਾ ਬੇਪਰਵਾਹੀਆ। ਹੌਲਾ ਕਰੇ ਭਾਰ ਧੌਲਾ, ਧਰਨੀ ਆਪਣੀ ਦਇਆ ਕਮਾਈਆ। ਬਲ ਰੱਖੇ ਆਪਣੇ ਡੌਲਾ, ਜਵਾਨ ਮਰਦ ਵਡ ਵਡਿਆਈਆ। ਦੋ ਜਹਾਨ ਵਖਾਏ ਆਪਣਾ ਪੌਲਾ, ਕੋਈ ਤਾਬ ਨਾ ਝੱਲੇ ਰਾਈਆ। ਸ਼ਹਿਨਸ਼ਾਹ ਸ਼ਾਹ ਮੇਰਾ ਦੂਲਾ, ਦੌਲਤ ਹੱਥ ਨਾ ਕਿਸੇ ਵਖਾਈਆ। ਤੇਰੇ ਅੱਗੇ ਪਰਦਾ ਫੋਲਾ, ਨੇਤਰ ਨੈਣ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਬੁੱਢੀ ਨੱਢੀ ਵੇਖ ਵਖਾਈਆ। ਮਾਈ ਹਵਾ ਹੋਈ ਬੁੱਢੀ, ਅੰਤ ਬੁੜੇਪਾ ਆਇਆ। ਕਲਜੁਗ ਅੰਤਮ ਪਾਏ ਲੁੱਡੀ, ਚਾਰੋਂ ਕੁੰਟ ਖੇਲ ਵਖਾਇਆ। ਆਦਮ ਰਹੀ ਕੋਈ ਨਾ ਸੁਧੀ, ਸੁਧ ਬੁੱਧ ਨਾ ਕੋਈ ਜਣਾਇਆ। ਇਕੋ ਰਮਜ਼ ਤੇਰੀ ਸੁਝੀ, ਰਹਿਮਾਨ ਫੇਰਾ ਪਾਇਆ। ਮੈਨੂੰ ਭੇਵ ਦੱਸ ਗੁਝੀ, ਕਿਸ ਬਿਧ ਆਪਣਾ ਰਾਹ ਚਲਾਇਆ। ਹੱਥ ਡੰਗੋਰੀ ਫੜ ਕੇ ਭੱਜੀ, ਬਲਹੀਣ ਦਇਆ ਕਮਾਇਆ। ਹੱਥ ਵਿਚ ਖ਼ਾਲੀ ਲੈ ਕੇ ਆਈ ਕੁਜੀ, ਜਿਸ ਵਿਚ ਦੋ ਜਹਾਨ ਬੰਦ ਕਰਾਇਆ। ਜਿਥੇ ਪੀਰ ਪੈਗ਼ੰਬਰਾਂ ਗੁਰ ਅਵਤਾਰਾਂ ਦੀ ਬੰਦ ਕੀਤੀ ਰੁਚੀ, ਹੌਕਾ ਕੋਈ ਲੈਣ ਨਾ ਪਾਇਆ। ਵਿਚ ਵਸਤ ਰੱਖੀ ਇਕੋ ਸੁਚੀ, ਵਸਤ ਆਪਣਾ ਨਾਮ ਵਡਿਆਇਆ। ਮੈਨੂੰ ਅੰਤਮ ਸਾਰੇ ਕਹਿੰਦੇ ਲੁੱਚੀ, ਮੇਰਾ ਮਾਣ ਨਾ ਕੋਈ ਰਖਾਇਆ। ਮੈਂ ਦਰ ਦਰ ਫਿਰਦੀ ਕੁੱਤੀ, ਵਾਂਗ ਕੂਕਰਾਂ ਫੇਰਾ ਪਾਇਆ। ਬੌਹੜੀ ਮੇਰੇ ਖ਼ੁਦਾ ਮੈਂ ਗਈ ਲੁੱਟੀ, ਸਿਰ ਹੱਥ ਨਾ ਕੋਈ ਟਿਕਾਇਆ। ਗਾਨਾ ਰਿਹਾ ਨਾ ਮੇਰੀ ਗੁੱਟੀ, ਮਹਿੰਦੀ ਰੰਗ ਨਾ ਕੋਈ ਜਣਾਇਆ। ਮੈਂ ਹੁਣ ਰਹਿਵਾਂ ਕਿਉਂ ਛੁਪੀ, ਮੁਗਧ ਮੂਰਖ ਕਿਉਂ ਕਿਉਂ ਜਾਇਆ। ਮੇਰੀ ਜਾਨ ਨਿਮਾਣੀ ਦੀ ਕਿਉਂ ਨਾ ਛੁੱਟੀ, ਤੇਰੇ ਦਰ ਉਤੇ ਵਾਸਤਾ ਪਾਇਆ। ਪੁਰਖ ਅਬਿਨਾਸ਼ੀ ਹੱਸ ਹੱਸ ਕਹੇ ਹੁਣ ਵੇਖ ਆਪਣੀ ਰੁੱਤੀ, ਹਰਿ ਜੂ ਕੀ ਕੀ ਖੇਲ ਰਚਾਇਆ। ਉਮਤ ਕੋਲੋਂ ਫਿਰ ਜਾ ਕੇ ਪੁੱਛੀਂ, ਆਪ ਆਪਣਾ ਪੰਧ ਮੁਕਾਇਆ। ਜਿਸ ਚੜ੍ਹਾਈ ਅੰਤਮ ਅਸਮਾਨਾ ਗੁੱਡੀ, ਸੋ ਖ਼ਾਕ ਰਿਹਾ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਰਿਹਾ ਰਚਾਇਆ। ਆਦਮ ਆਇਆ ਬਾਹਰ ਭਾਜਾ, ਬਾਬਲ ਰਿਹਾ ਜਣਾਈਆ। ਚੌਦਾਂ ਲੋਕ ਮਾਰਦਾ ਰਿਹੋਂ ਵਾਜਾ, ਆਪਣਾ ਹੁਕਮ ਮਨਾਈਆ। ਖੇਲ ਖੇਲਦਾ ਰਿਹੋਂ ਮੱਕਾ ਕਾਅਬਾ, ਹੁਜਰਾ ਹੱਕ ਜਣਾਈਆ। ਅੰਤਮ ਤੇਰੀ ਕੋਈ ਨਾ ਰੱਖੇ ਲਾਜਾ, ਸਾਰੇ ਗਏ ਪੱਲੂ ਛੁਡਾਈਆ। ਹੁਣ ਕਿਉਂ ਆਇਆ ਦਰ ਭਾਜਾ, ਨੰਗੀਂ ਪੈਰੀਂ ਫੇਰਾ ਪਾਈਆ। ਕਿਥੇ ਗਿਆ ਤੇਰਾ ਉਮਤੀ ਰਾਜਾ, ਉਮਰ ਆਰਜੂ ਜਿਸ ਹੰਢਾਈਆ। ਉਠ ਉਠ ਮਾਰ ਨਬੀ ਨੂੰ ਵਾਜਾਂ, ਨਾਇਰ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਬੁੱਢਾ ਕਹੇ ਮੇਰਾ ਗਿਆ ਬਲ, ਬਲ ਨਜ਼ਰ ਕੋਈ ਨਾ ਆਈਆ। ਥੱਕ ਥੱਕ ਮੈਂ ਆਇਆ ਚਲ, ਆਪਣਾ ਪੰਧ ਮੁਕਾਈਆ। ਪਿਛੇ ਮੋੜ ਮੂਲ ਨਾ ਘੱਲ, ਰਾਹ ਨਜ਼ਰ ਕੋਈ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ

ਕਰ, ਏਕਾ ਦਿਤਾ ਸਾਚਾ ਵਰ, ਤੇਰੇ ਚਰਨ ਸੀਸ ਝੁਕਾਈਆ। ਆਦਮ ਹੱਵਾ ਕਰੇ ਪੁਕਾਰ, ਦੋਏ ਜੋੜ ਸਰਨਾਇਆ। ਖੇਲੇ ਖੇਲ ਅਪਰ ਅਪਾਰ, ਜੀਵ ਜੰਤ ਜਗ ਜਾਇਆ। ਅੰਤਮ ਖ਼ਾਲੀ ਦਿਸੇ ਪਾਸਾ ਹਾਰ, ਜਿਤ ਰੂਪ ਨਾ ਕੋਈ ਵਟਾਇਆ। ਅਸੀਂ ਸੁਣਿਆਂ ਵਿਸ਼ਨ ਬ੍ਰਹਮਾ ਸ਼ਿਵ ਲਏ ਉਠਾਲ, ਸੋਇਆ ਕੋਈ ਰਹਿਣ ਨਾ ਪਾਇਆ। ਗੁਰ ਅਵਤਾਰ ਕੀਤੇ ਕੰਗਾਲ, ਪੀਰ ਪੈਗੰਬਰ ਦਰ ਵਖਾਇਆ । ਦੋ ਜਹਾਨ ਹੋਏ ਬੇਹਾਲ, ਬੇਹਬਲ ਚੌਦਾਂ ਤਬਕ ਕੁਰਲਾਇਆ। ਮੈਂ ਸਭ ਦਾ ਵੇਖਿਆ ਹਾਲ, ਖ਼ਾਲੀ ਹੱਥ ਰਹੇ ਵਖਾਇਆ। ਅਸੀਂ ਬੁੱਢੇ ਅੰਤ ਕੰਗਾਲ, ਸਾਚਾ ਸੰਗ ਨਾ ਕੋਈ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਇਆ। ਤਖ਼ਤ ਉਤੇ ਲਾਇਆ ਆਸਣ, ਆਸਣ ਉਤੇ ਅਬਿਨਾਸ਼ੀ ਡੇਰਾ ਲਾਈਆ। ਖੇਲਣਹਾਰਾ ਖੇਲ ਪ੍ਰਿਥਮੀ ਅਕਾਸ਼ਨ, ਅਕਾਸ਼ ਅਕਾਸ਼ਾਂ ਉਤੇ ਸਮਾਈਆ। ਆਦਿ ਜੁਗਾਦੀ ਖੇਲ ਤਮਾਸ਼ਨ, ਖ਼ਾਲਕ ਖ਼ਲਕ ਵੇਖ ਵਖਾਈਆ। ਆਦਮ ਹੱਵਾ ਦਾਸੀ ਦਾਸਨ, ਸੇਵਕ ਸਚ ਜਣਾਈਆ। ਜੇ ਕਟੌਣੀ ਅੰਤ ਫਾਸਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਹੁਕਮ ਇਕ ਸੁਣਾਈਆ। ਸੁਣੋ ਹੁਕਮ ਸਚ ਦਲੀਲ, ਤਾਮੀਲ ਆਪ ਕਰਾਇੰਦਾ। ਹਰਿ ਭਗਤ ਬਣੌਂਣਾ ਇਕ ਵਕੀਲ, ਅਦਾਲਤ ਹੱਕ ਇਕ ਸਮਝਾਇੰਦਾ। ਜਿਸ ਬਸਤਰ ਪਹਿਰੇ ਨੀਲ, ਸੋ ਤਾਜ ਸੀਸ ਟਿਕਾਇੰਦਾ। ਦਰ ਦਵਾਰਾ ਕਰੋ ਅਪੀਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਦੁਆਰ ਇਕ ਜਣਾਇੰਦਾ। ਸੰਤ ਦੁਆਰ ਵਸੇ ਕਰਤਾਰ, ਪਰਵਰਦਿਗਾਰ ਦਇਆ ਕਮਾਈਆ। ਆਦਮ ਹੱਵਾ ਲਹਿਣਾ ਦੇਣਾ ਦਏ ਕਰਜ਼ ਉਤਾਰ, ਪਿਛਲੀ ਬਾਕੀ ਝੋਲੀ ਪਾਈਆ। ਅੱਗੇ ਕਰੇ ਸਚ ਵਿਹਾਰ, ਹਰਿ ਸਾਹਿਬ ਸੱਚਾ ਮਾਹੀਆ। ਭਗਤ ਦੁਆਰਾ ਭਗਵੰਤ ਦੁਆਰ, ਸ੍ਰੀ ਭਗਵਾਨ ਆਪ ਸੁਣਾਈਆ। ਸਚ ਦਿਹਾੜੇ ਚਲ ਆ ਕਰੋ ਨਿਮਸਕਾਰ, ਵੇਲਾ ਵਕਤ ਆਪ ਜਣਾਈਆ। ਛੱਬੀ ਪੋਹ ਖੇਲ ਅਪਾਰ, ਹਰਿ ਖ਼ਾਲਕ ਆਪ ਕਰਾਈਆ। ਆਦਮ ਹੱਵਾ ਵੇਖੇ ਦੋਵੇਂ ਕੰਗਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚਾ ਦੇਵੇ ਇਕੋ ਸੱਦਾ, ਆਦਿ ਉਪਾਇਆ ਅੰਤਮ ਬੱਧਾ, ਆਪ ਵਸੇ ਬਾਹਰ ਦਵਾਰੀ ਹੱਦਾ, ਹੱਦ ਆਪਣੀ ਸਭ ਨੂੰ ਰਿਹਾ ਵਖਾਈਆ। ਨਾ ਵਲਦੀਅਤ ਨਾ ਕੋਈ ਵਲੀ, ਵਲੀ ਐਹਿਦ ਨਾ ਕੋਈ ਜਣਾਈਆ। ਆਦਿ ਜੁਗਾਦਿ ਬਣਦਾ ਰਿਹਾ ਛਲੀ, ਵਲ ਛਲ ਸਭ ਨੂੰ ਰਿਹਾ ਪਾਈਆ। ਕਿਸੇ ਨੂੰ ਕਹੇ ਤੂੰ ਨਾਰ ਸਵਾਣੀ ਸੁਲੱਖਣੀ ਸਚਖੰਡ ਦੀ ਕਲੀ, ਕਿਸੇ ਨੂੰ ਗੁਲਸ਼ਨ ਰੂਪ ਵਖਾਈਆ। ਅੰਤਮ ਫੜ ਕੇ ਸਾਰੇ ਪੈਰਾਂ ਹੇਠਾਂ ਦੇਵੇ ਮਲੀ, ਰਗੜ ਰਗੜ ਨਾਲ ਬਦਲਾਈਆ। ਜੁਗਾਦ ਇਕੋ ਜੋਤ ਬਲੀ, ਜੁਗ ਜੁਗ ਨੂਰ ਨੂਰ ਵਿਚੋਂ ਪਰਗਟਾਈਆ। ਆਪੇ ਫੁੱਲ ਆਪ ਫਲੀ, ਆਪੇ ਪਤਝੜ ਵੇਖ ਵਖਾਈਆ। ਆਪੇ ਹੋਕਾ ਦੇਵੇ ਗਲੀਓ ਗਲੀ, ਦੋ ਜਹਾਨ ਗਲੀ ਆਪ ਬਣਾਈਆ। ਆਪੇ ਹੋਏ ਭਲੀਓ ਭਲੀ, ਭਾਲਿਆਂ ਹੱਥ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੀ ਦੱਸੇ ਖੇਲ੍ਹ ਝੱਲੀ, ਜਿਸ ਦਾ ਕੋਈ ਭੇਵ ਨਾ ਪਾਵੇ ਰਾਈਆ। ਕਿਸੇ ਦੱਸੇ ਮੈਂ ਹਾਂ ਕੀ, ਕੀ ਖੇਲ ਕਰਾਇੰਦਾ। ਕਿਥੇ ਰੱਖਣੀ ਆਪਣੀ ਨੀਂਹ, ਖੇੜਾ ਕਿਥੇ ਵਸਾਇੰਦਾ। ਕਿਥੇ ਬੀਜਿਆ ਆਪਣਾ ਬੀ, ਫੁੱਲ ਫੁਲਵਾੜੀ ਕਿਥੇ ਲਾਇੰਦਾ। ਨਾ ਜੀਵਣ ਨਾ ਜੀ, ਨਾ ਜੁਗਤ ਕੋਈ ਬਣਾਇੰਦਾ। ਨਾ ਧਰਨੀ ਨਾ ਸੀਂ, ਵੰਡਣ ਵੰਡ ਨਾ ਕੋਈ ਵਖਾਇੰਦਾ। ਨਾ ਬੱਕਰੀ ਨਾ ਸ਼ੀਹ, ਨਾ ਭੌ ਭਿਆਨਕ ਆਪਣਾ

ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਲ ਆਪ ਧਰਾਇੰਦਾ। ਕੀ ਦੱਸੇ ਮੈਂ ਹਾਂ ਕਿਹੜਾ, ਕੀ ਕੀ ਕਰੇ ਪੜ੍ਹਾਈਆ। ਕਿਡਾ ਵੱਡਾ ਮੇਰਾ ਵੇਹੜਾ, ਜਿਸ ਘਰ ਆਪਣਾ ਚਰਨ ਟਿਕਾਈਆ। ਕਿੱਡਾ ਸੋਹਣਾ ਲੱਗੇ ਖੇੜਾ, ਜਿਸ ਗ੍ਰਹਿ ਆਪਣੀ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾ ਵੱਡਾ ਨਾ ਛੋਟਾ ਨਾ ਪਤਲਾ ਨਾ ਮੋਟਾ ਨਾ ਖਰਾ ਨਾ ਖੋਟਾ, ਖੋਟਾ ਖਰਾ ਆਪ ਕਰਾਈਆ। ਅੱਗੇ ਹੱਲ ਕੀ ਦੱਸਣਾ ਬਹੁਤਾ, ਪੜ੍ਹਿਆਂ ਭੇਵ ਕੋਈ ਨਾ ਪਾਈਆ। ਆਪੇ ਜੋਤੀ ਆਪੇ ਜੋਤਾ, ਆਪੇ ਜੋਤਰਾ ਲਾਏ ਵਾਹੋ ਦਾਹੀਆ। ਆਪੇ ਹਾਲੀ ਆਪੇ ਪੰਜਾਲੀ ਆਪੇ ਜੇਵੜਾ ਫੜੇ ਸੋਟਾ, ਆਪੇ ਦੋ ਜਹਾਨ ਹੱਕੇ ਵਾਹੋ ਦਾਹੀਆ। ਆਪੇ ਕਸੇ ਜੱਟ ਬਣ ਲੰਗੋਟਾ, ਅੰਤਮ ਕਲਜੁਗ ਸਿਰੋਂ ਫੜਿਆ ਝੂਠਾ, ਮਾਰ ਠੁੱਡੇ ਰਿਹਾ ਹਿਲਾਈਆ। ਲੱਖ ਚੁਰਾਸੀ ਜੀਵ ਜੰਤ ਵੇਖੇ ਫੋਕਾ, ਵੇਦ ਪੁਰਾਨ ਸ਼ਾਸਤਰ ਸਿਮਰਤ ਜਗਤ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਬਾਹਰੋਂ ਦੇਂਦੀ ਰਹੀ ਹੋਕਾ, ਅੰਦਰ ਵੜ ਨਾ ਕੋਈ ਜਗਾਈਆ। ਪੁਰਖ ਅਬਿਨਾਸ਼ੀ ਵੇਖਣਹਾਰਾ ਚਾਰੋਂ ਕੁੰਟ ਪਿਆ ਸੋਕਾ, ਪੀਰ ਪੈਗ਼ੰਬਰ ਦੇ ਗਏ ਧੋਖਾ, ਧੂਆਂ ਘਰ ਘਰ ਗਏ ਤਪਾਈਆ। ਅੰਤ ਹਾਰ ਕੇ ਕਹਿ ਕੇ ਗਏ ਪਰਵਰਦਿਗਾਰ ਵੇਖੇ ਆਣ ਕੇ ਮੌਕਾ, ਹਾਜ਼ਰ ਹਜ਼ੂਰ ਸੱਚਾ ਮਾਹੀਆ। ਬਿਨ ਭਗਤਾਂ ਕਿਸੇ ਕਾਇਆ ਮੰਦਰ ਅੰਦਰ ਸਾਫ਼ ਨਾ ਕੀਤਾ ਚੌਂਕਾ, ਜਗਤ ਸਵਾਣੀ ਸੁਚੱਜੀ ਨਜ਼ਰ ਕੋਈ ਨਾ ਆਈਆ। ਗੁਰਸਿਖ ਤੇਰਾ ਪ੍ਰੇਮ ਪਟਨਾ ਪੌਂਟਾ, ਗੋਬਿੰਦ ਗਿਆ ਨਾ ਕਦੇ ਔਂਤਾ, ਗੁਰਮੁਖ ਆਪਣੇ ਨਾਲ ਮਿਲਾਈਆ। ਫੜ ਬਾਹੋਂ ਫੜਾਇਆ ਪੌਂਚਾ, ਹੱਥ ਹੱਥ ਨਾਲ ਮਿਲਾਈਆ। ਕਲਜੁਗ ਚਾਰੋਂ ਕੁੰਟ ਭੌਂਕਾ, ਰੌਲਾ ਪਾਏ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪ ਮੁਕਾਈਆ। ਮਿਹਰ ਹਜ਼ੂਰ ਦੀ ਬੜੀ ਤਿਖੀ, ਚੀਰ ਚੀਰ ਪਵਾਈਆ। ਜਿਸ ਦੀ ਧਾਰ ਗੋਬਿੰਦ ਲਿਖੀ, ਲਿਖ ਲਿਖ ਲਿਖੀ ਕਲਮ ਸ਼ਾਹੀਆ। ਬਿਨ ਪੁਰਖ ਅਕਾਲ ਸਾਚੀ ਨਾ ਕੋਇ ਬਣਾਏ ਸਿਖੀ, ਸਿਖਿਆ ਸਚ ਨਾ ਕੋਇ ਜਣਾਈਆ। ਕੋਟਨ ਕੋਟ ਤਰਸਨ ਮੁਨੀ ਰਿਖ਼ੀ, ਮੁਨ ਸੁਨ ਧਿਆਨ ਲਗਾਈਆ। ਘਰ ਜਾ ਕੇ ਪ੍ਰਭ ਕਿਸੇ ਨਾ ਪਾਈ ਭਿਖੀ, ਦਰਸ ਕਰ ਤਰਸ ਨਾ ਕੋਇ ਵਖਾਈਆ। ਕਲਜੁਗ ਅੰਤਮ ਜਨ ਭਗਤ ਦੁਆਰੇ ਕਰੇ ਖੇਲ ਅਨਡਿਠੀ, ਅਨਡਿਠੜੀ ਕਾਰ ਕਮਾਈਆ। ਧੁਰਦਰਗਾਹੀ ਬਣ ਹਲਕਾਰਾ, ਲੈ ਕੇ ਆਇਆ ਚਿਠੀ, ਡਾਕੀਆ ਘਰ ਘਰ ਡਾਕ ਪੁਚਾਈਆ। ਆਪਣੀ ਹੱਥੀਂ ਪ੍ਰਭ ਸਾਚੇ ਲਿਖੀ, ਲਿਖਣਹਾਰਾ ਹੋਰ ਨਾ ਕੋਇ ਜਣਾਈਆ। ਜਨ ਭਗਤੋ ਤੁਹਾਡੇ ਪਿਛੇ ਘਰ ਆਏ ਖਾਵਣ ਰੁੱਖੀ ਮਿਸੀ, ਟੁੱਕਰ ਹੱਥਾਂ ਉਤੇ ਰਖਾਈਆ। ਨਾ ਕੋਈ ਵਾਰ ਨਾ ਕੋਈ ਥਿਤੀ, ਘੜੀ ਪਲ ਨਾ ਵੰਡ ਵੰਡਾਈਆ। ਆਪਣੀ ਧਾਰ ਰੱਖੇ ਨਿੱਕੀ, ਨਿੱਕਾ ਵੱਡਾ ਸੱਚਾ ਮਾਹੀਆ। ਜਾਣੇ ਖੇਲ ਜੀਵ ਜੀਅ ਕੀ, ਸਿਰ ਸਿਰ ਰਿਜ਼ਕ ਸਬਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਰੇ ਖੇਲ ਖ਼ਾਲਕ ਖ਼ਲਕ ਮਹਾਨ, ਆਦਮ ਹੱਵਾ ਅੰਦਰ ਹੱਦ, ਹੁਕਮੇ ਸੱਦ ਬਹਾਈਆ। ਦੂਰ ਦੁਰਾਡੀ ਆਈ ਸੱਦੀ, ਸੱਦਾ ਹਰਿ ਜਣਾਇਆ। ਹੱਥ ਵਿਚ ਰੋਟੀ ਦਿਸੇ ਅੱਧੀ, ਪਾਣੀ ਛੰਨਾ ਨਾ ਕੋਇ ਫੜਾਇਆ। ਰੋਵੇ ਕੁਰਲਾਵੇ ਬੌਹੜੀ ਮੈਂ ਅੱਗੋਂ ਪਿਛੋਂ ਕੱਢੀ, ਮੇਰਾ ਹੋਏ ਨਾ ਕੋਇ ਸਹਾਇਆ। ਮੈਂ ਦੁਨੀਆਂ ਸਾਰੀ ਛੱਡੀ, ਛਡਿਆ ਮੁਲਕ ਪਰਾਇਆ। ਲੋਕਮਾਤ ਫੇਰ ਨਾ ਚੜ੍ਹਾਂ ਗੱਡੀ, ਸਫ਼ਰੀ ਸਫ਼ਰ ਨਾ ਕੋਇ ਵਖਾਇਆ। ਮੇਰਾ ਪਿਛਲਾ ਲੇਖਾ ਸੁਟ ਵਿਚ ਰੱਦੀ, ਆਪਣੀ ਹੱਥੀਂ ਦੇ ਪੜਾਇਆ। ਪੁਰਖ ਅਬਿਨਾਸ਼ੀ ਦਇਵਾਨ ਬਣਾ ਆਪਣੀ ਬਾਲੀ ਨੱਢੀ, ਪੁਤਰੀ ਪੁਤਰਾਂ ਨਾਲ ਮਿਲਾਇਆ।

ਚਰਨ ਪ੍ਰੀਤੀ ਤੇਰੇ ਲੱਗੀ, ਲੱਗੀ ਤੋੜ ਨਿਭਾਇਆ। ਮੇਰਾ ਪਰਦਾ ਅੰਤਮ ਕੱਜੀਂ, ਤੂੰ ਕੱਜਣਹਾਰ ਅਖਵਾਇਆ। ਵੇਖੀਂ ਲੜ ਛੋੜ ਨਾ ਭੱਜੀਂ, ਭੱਜਿਆਂ ਹੱਥ ਕਿਸੇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਖੇਲ ਆਪ ਰਚਾਇਆ। ਸਾਰੇ ਰਲ ਕੇ ਕਰੋ ਜਾਸੂਸੀ, ਹਰਿ ਜੂ ਕੀ ਕੀ ਰਿਹਾ ਲੁਕਾਈਆ। ਸਾਡੇ ਕੋਲੋਂ ਕਰੇ ਕੰਜੂਸੀ, ਵਸਤ ਹੱਥ ਨਾ ਕੋਇ ਫੜਾਈਆ। ਅੰਤਮ ਸਾਡਾ ਹੱਕ ਮੌਰੂਸੀ, ਮੁਫ਼ਤ ਵਿਚ ਲੁੱਟਣੀ, ਨਾ ਲੱਗੇ ਪੈਸਾ ਧੇਲਾ ਰਾਈਆ। ਅਸੀਂ ਵੇਂਹਦੇ ਆਪ ਪਹਿਨੇ ਤਨ ਸੂਸੀ, ਅਲਫ਼ੀ ਚੋਲੇ ਰਿਹਾ ਹੰਢਾਈਆ। ਦਿਨ ਰਾਤ ਲਿਖਦੇ ਦਰ ਘਰ ਬਣ ਕੇ ਮੁਣਸ਼ੀ, ਚੋਰੀ ਚੋਰੀ ਧਿਆਨ ਲਗਾਈਆ। ਜਿਸ ਵੇਲੇ ਪ੍ਰਭ ਮਾਤਲੋਕ ਦੀ ਬਦਲੇ ਕੁਰਸੀ, ਅਰਸ਼ ਕੁਰਸ਼ ਵੇਖ ਵਖਾਈਆ। ਓਸੇ ਵੇਲੇ ਕਰਾਂਗੇ ਫੁਰਤੀ, ਜਾਚ ਬਾਹਮਣ ਰਿਹਾ ਸਿਖਾਈਆ। ਜ਼ਰੀਦਾਰ ਪਾਵਾਂਗੇ ਕੁੜਤੀ, ਕੁੜੀਆਂ ਮੁੰਡਿਆਂ ਰੰਗ ਚੜ੍ਹਾਈਆ। ਸਵਰਨ ਕਟੋਰੇ ਵਿਚ ਦਿਆਂਗੇ ਗੁੜ੍ਹਤੀ, ਰਸ ਉਂਗਲਾਂ ਨਾਲ ਮੁਖ ਲਗਾਈਆ। ਫਿਰ ਬਦਲੇ ਨਾ ਸਾਡੀ ਸੁਰਤੀ, ਸ਼ਬਦ ਸ਼ਬਦ ਵੱਜੇ ਵਧਾਈਆ। ਨਜ਼ਰ ਆਏ ਅਕਾਲ ਮੂਰਤੀ, ਨਿਰਗੁਣ ਬੈਠਾ ਆਸਣ ਲਾਈਆ। ਅੱਗੋਂ ਆਕੜ ਕੇ ਲੰਘਾਂਗੇ ਮੂਹਰ ਦੀ, ਬਣ ਬੱਚੇ ਨੱਠਾਂਗੇ ਵਾਹੋ ਦਾਹੀਆ। ਦੋ ਜਹਾਨ ਕਹਿਣਗੇ ਵੇਖੋ ਕੁਲ ਸੂਰਬੀਰ ਦੀ, ਬਲ ਆਪਣਾ ਰਹੇ ਵਖਾਈਆ। ਵਾਟ ਰਹੇ ਨਾ ਨੇੜ ਦੂਰ ਦੀ, ਘਰ ਘਰ ਵਿਚ ਵੱਜੇ ਵਧਾਈਆ। ਰੀਤੀ ਚੁੱਕੇ ਚੁਮਿਆਰ ਚੂਹੜ ਦੀ, ਚੁਮਿਆਰ ਸਭ ਦਾ ਲੇਖਾ ਮੁਕਾਈਆ। ਤ੍ਰਿਸਨਾ ਮੁੱਕੇ ਬਹਿਸ਼ਤੀ ਹੂਰ ਦੀ, ਹੂਰਾਂ ਗੁਰਮੁਖਾਂ ਦਿਆਂ ਚਰਨਾਂ ਹੇਠ ਦਬਾਈਆ। ਇਕੋ ਗਲ ਸਚ ਸ਼ਊਰ ਦੀ, ਸ਼ਹਿਨਸ਼ਾਹ ਕਰੇ ਪੜ੍ਹਾਈਆ। ਮਿਲਣੀ ਹੋਏ ਹੱਕ ਮਹਿਬੂਬ ਦੀ, ਮੁਹੱਬਤ ਆਪਣੇ ਨਾਲ ਲਗਾਈਆ। ਹੁੰਡੀ ਚੁਕਾਏ ਅਸਲ ਸੂਦ ਦੀ, ਹੁੰਡੀਆਂ ਵਾਲੇ ਚਰਨ ਲਗਾਈਆ। ਖੇਲ ਕਰਾਏ ਸਚ ਹਦੂਦ ਦੀ, ਹਦੂਦ ਵੰਡੇ ਥਾਉਂ ਥਾਈਂਆ। ਸ੍ਰਿਸ਼ਟੀ ਰਚਨਾ ਨੇਸਤੋ ਨਾਬੂਦ ਦੀ, ਨਿਸ਼ਾਨ ਕੋਇ ਰਹਿਣ ਨਾ ਪਾਈਆ । ਗੁਰਸਿਖੀ ਉਛਲਦੀ ਟੱਪਦੀ ਕੁੱਦਦੀ, ਕੁੱਦ ਕੁੱਦ ਖ਼ੁਸ਼ੀ ਮਨਾਈਆ। ਜੋ ਅੰਤਮ ਕਲਜੁਗ ਬੁਝਦੀ, ਪ੍ਰਭ ਚਰਨਾਂ ਨਾਲ ਲੁਝਦੀ, ਰੁਚੀ ਇਕੋ ਧਿਆਨ ਲਗਾਈਆ। ਅੱਗੇ ਗੱਲ ਸਾਰੀ ਮੁੱਕਦੀ, ਜਿਸ ਨੂੰ ਘਰ ਆ ਕੇ ਮਿਲ ਜਾਏ ਸੱਚਾ ਮਾਹੀਆ। ਸ੍ਰਿਸ਼ਟੀ ਉਹਦੇ ਚਰਨਾਂ ਉਤੇ ਝੁਕਦੀ, ਜਿਉਂ ਪੂਰਨ ਵਿਚ ਪਰਮੇਸ਼ਵਰ ਬੈਠਾ ਆਸਣ ਲਾਈਆ। ਹੁਣ ਗੱਲ ਨਹੀਂ ਰਹਿ ਗਈ ਲੁਕਦੀ, ਉਚੀ ਕੂਕੋ ਦਿਉ ਦੁਹਾਈਆ। ਗੁਰਸਿਖ ਵੇਲ ਕਦੇ ਨਾ ਸੁੱਕਦੀ, ਗੋਬਿੰਦ ਬੂਟਾ ਗਿਆ ਲਾਈਆ। ਮਾਈ ਹੱਵਾ ਆ ਆ ਸਿਖਾਂ ਕੋਲੋਂ ਪੁਛਦੀ, ਮੇਰਾ ਦੱਸੋ ਸੱਚਾ ਮਾਹੀਆ। ਔਹ ਵੇਖੋ ਤੁਹਾਡੇ ਪਿਛੇ ਲੁਕਦੀ, ਨੇਤਰ ਨੈਣ ਰਹੇ ਸ਼ਰਮਾਈਆ। ਹੱਥ ਜੋੜ ਗੋਡਿਆਂ ਤਾਈਂ ਝੁਕਦੀ, ਕਲਮਾ ਕਲਾਮ ਰਹੀ ਗਾਈਆ। ਮੇਰੀ ਜ਼ਬਾਨ ਕਹਿਣੋਂ ਸੁੱਕਦੀ, ਮਿਹਰਵਾਨ ਤੇਰੀ ਵਡਿਆਈਆ। ਕਦੇ ਬਹਿੰਦੀ ਕਦੇ ਉਠਦੀ, ਹੱਥ ਅਗਾਂਹ ਅਗਾਂਹ ਵਧਾਈਆ। ਖ਼ੈਰ ਮੰਗੇ ਆਪਣੀ ਕੁੱਖ ਦੀ, ਜਿਸ ਕੁੱਖ ਵਿਚੋਂ ਭਗਤਾਂ ਲਿਆ ਜਾਈਆ। ਮਾਂ ਪੁਤਰਾਂ ਕੋਲੋਂ ਪੁਛਦੀ, ਸਚ ਦੱਸੋ ਤੁਹਾਡਾ ਪਿਤਾ ਤੁਹਾਨੂੰ ਮਿਲਿਆ ਚਾਈਂ ਚਾਈਂਆ। ਜੇ ਮਿਲਿਆ ਉਹਦੇ ਵਲ ਨੱਠੋ, ਫੜ ਲਓ ਜਾ ਕੇ ਬਾਹੀਂਆ। ਮੇਰਾ ਹਾਲ ਤੁਸੀਂ ਦੱਸੋ, ਮੋਹੇ ਕਮਲੀ ਲਏ ਗਲ ਲਾਈਆ। ਫੇਰ ਪ੍ਰਭ ਚਰਨਾਂ ਵਿਚ ਵਸੋ, ਵਸਤੀ ਬਸਤੀ ਬਾਦੇ ਸਹਰ ਸੁਣੋ ਬਾਂਗ ਇਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਹਰਿ ਕਹਾਣੀ ਆਪ ਜਣਾਈਆ। ਤੇਰੀ ਕਹਾਣੀ ਪ੍ਰਭ ਅਜੀਬ, ਸੁਣ ਸੁਣ ਹੋਏ ਹੈਰਾਨ। ਦੂਰ

ਦੁਰਾਡਾ ਆਇਆ ਨਜ਼ੀਕ, ਹੋਇਆ ਬੇਪਹਿਚਾਣ। ਕਲਮਾ ਬਣ ਲਾਸ਼ਰੀਕ, ਕਲਮ ਨਾਲ ਚਾੜ੍ਹੇ ਤੂਫ਼ਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਦਾ ਨਾ ਹੋਏ ਕਦੇ ਜਜ਼ਬਾਤ, ਜਜ਼ਬ ਆਪਣੇ ਵਿਚ ਕਰਾਈਆ। ਕਹਿਣ ਸੁਨਣ ਦੀ ਪਿਛੇ ਰਹਿ ਗਈ ਬਾਤ, ਹੁਣ ਕਰਨੀ ਕਰ ਵਖਾਈਆ। ਸਾਹਿਬ ਦੇਵਣਹਾਰ ਨਿਜ਼ਾਤ, ਨਿਛਾਵਰ ਆਪਣਾ ਆਪ ਕਰਾਈਆ। ਕਰ ਕੇ ਘਾਓ ਲਾਇਆ ਘਾਤ, ਗਹਿਰਾ ਗਵਰਾ ਆਪ ਵਖਾਈਆ। ਜਿਸ ਚਰਨ ਬੰਧਾਇਆ ਨਾਤ, ਬੰਧਨ ਆਪਣਾ ਆਪ ਪਾਈਆ। ਹਰਿ ਸੰਗਤ ਬਣਾਈ ਜਮਾਤ, ਸੋਹੰ ਪੱਟੀ ਆਪ ਪੜ੍ਹਾਈਆ। ਦਿਵਸ ਰੈਣ ਦੇਵੇ ਸਾਥ, ਸਾਚਾ ਸੰਗ ਰਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਪਾਤਸ਼ਾਹ ਸ਼ਹਿਨਸ਼ਾਹ ਸਚਖੰਡ ਰੱਖੇ ਨਿਵਾਸ, ਸਚਖੰਡ ਨਿਵਾਸੀ ਕਹੇ ਮੈਂ ਭਗਤਾਂ ਸੇਵ ਕਮਾਈਆ। ਕਰ ਦੀਦਾਰ ਹਉਂ ਹੋਏ ਨਿਰਾਸ, ਗੁਰਮੁਖ ਈਦ ਚੰਦ ਵਖਾਈਆ। ਪ੍ਰਭ ਨੂੰ ਹੋਰ ਕੰਮ ਕਿਹੜਾ ਖ਼ਾਸ, ਜਿਸ ਵਿਚ ਬੈਠਾ ਧਿਆਨ ਲਗਾਈਆ। ਸਿਰਫ਼ ਇਕੋ ਗੁਰਮੁਖ ਮਿਲਣ ਦੀ ਰੱਖੇ ਆਸ, ਜੁਗ ਜੁਗ ਆਸਾ ਆਪ ਵਧਾਈਆ। ਪਾਰਬ੍ਰਹਮ ਪ੍ਰਭ ਚਲ ਕੇ ਆਇਆ ਤੁਹਾਡੇ ਪਾਸ, ਆਪਣਾ ਪੰਧ ਮੁਕਾਈਆ। ਹੁਣ ਤੁਸਾਂ ਦੇਣਾ ਸਾਥ, ਤੁਹਾਡੇ ਪਿਛੇ ਬਣੇ ਰਾਹੀ ਆ। ਕਰੇ ਖੇਲ ਅਲੱਖਨਾ ਲਾਖ, ਲੇਖਾ ਲਿਖਤ ਨਾ ਲਖਿਆ ਜਾਈਆ। ਭੇਵ ਦੱਸੇ ਵਿਚ ਹਾਸ ਬਲਾਸ, ਅੰਦਰ ਵੜ ਕੰਨਾਂ ਵਿਚ ਨਾ ਕਿਛ ਸੁਣਾਈਆ। ਜੋ ਕੁਛ ਰੱਖਿਆ ਆਪਣੇ ਪਾਸ, ਸੋ ਗੁਰਮੁਖਾਂ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਮੁਖ ਨਾ ਹੋਏ ਵਫ਼ਾਤ, ਕਫ਼ਨ ਦਫ਼ਨ ਦਫ਼ਾ ਵਿਚ ਨਾ ਕਿਸੇ ਲਿਖਾਈਆ। ਜਮਾ ਤਫ਼ਰੀਕ ਵੇਖੇ ਤਕਸੀਮ, ਜ਼ਰਬ ਆਪਣੇ ਨਾਲ ਦਿਵਾਈਆ। ਅਲਫ਼ ਯੇ ਨੂਨ ਨੁਕਤਾ ਮੀਮ, ਮਿਸਲ ਹਰਿ ਜੂ ਰਿਹਾ ਬਣਾਈਆ। ਸੇ ਸੁਆਦ ਵੇਖੇ ਸੀਨ, ਸੀਨਾ ਚਾਕ ਆਪ ਕਰਾਈਆ। ਜ਼ੇ ਯੇ ਦੇਵੇ ਯਕੀਨ, ਯਾਦਦਾਸ਼ਤ ਇਕ ਬਣਾਈਆ। ਤੋਏਂ ਤੇ ਕਰੇ ਤਲਕੀਨ, ਹੇ ਹੇ ਹੁਕਮ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਚਾਰ ਚਾਰ ਵਡਿਆਈਆ। ਜ਼ਰਬ ਕਹੇ ਮੈਂ ਕੀਤਾ ਸਬਰ, ਸਬਰ ਪਿਆਲਾ ਪੀਤਾ। ਗੁਰਮੁਖਾਂ ਮਿਲਿਆ ਸ਼ੇਰ ਬਬਰ, ਗੁਰਮੁਖ ਆਪਣੇ ਜਿਹਾ ਕੀਤਾ। ਹਰਿ ਸੰਗਤ ਬਣਾਇਆ ਟੱਬਰ, ਪੁੱਤਰ ਧੀਆਂ ਬਣਿਆ ਮੀਤਾ। ਘਰ ਵਖਾਇਆ ਉਤੇ ਅੰਬਰ, ਨਾਤਾ ਤੋੜ ਮੰਦਰ ਮਸੀਤਾ, ਸਾਚਾ ਰਚ ਇਕ ਸਵੰਬਰ, ਕਰਿਆ ਖੇਲ ਮਾਤ ਅਨਡੀਠਾ। ਸਚ ਸਵਾਮੀ ਹਰਿ ਭਰਤੰਬਰ, ਪ੍ਰਭ ਬਣਿਆ ਇਕੋ ਮੀਤਾ, ਕੂੜੀ ਕਿਰਿਆ ਮੇਟ ਅਡੰਬਰ, ਹਰਿਜਨ ਕਰੇ ਠਾਂਡਾ ਸੀਤਾ, ਜਿਸ ਦੀ ਸਿਫ਼ਤ ਕਰਦੇ ਪੀਰ ਪੈਗ਼ੰਬਰ, ਸੋ ਭਗਤਾਂ ਸੁਣਾਏ ਆਪਣਾ ਗੀਤਾ। ਜਿਸ ਨੂੰ ਲੱਭਦੇ ਡੂੰਘੀ ਕੰਦਰ, ਸੋ ਲਹਿਣਾ ਚੁਕਾਏ ਹਸਤ ਕੀਟਾ। ਆਓ ਲੰਘ ਕੇ ਵੇਖੋ ਗੁਰਸਿਖ ਅੰਦਰ, ਜਿਸ ਘਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਬੈਠਾ ਨਾ ਮਰਿਆ ਨਾ ਜੀਤਾ। ਮਰੇ ਜੀਏ ਨਾ ਖਾਏ ਕੁਛ, ਖ਼ਾਲਕ ਖ਼ਲਕ ਖੇਲ ਕਰਾਈਆ। ਗੁਰਮੁਖਾਂ ਕੋਲੋਂ ਲਓ ਪੁਛ, ਸਚ ਸਚ ਦੇਣ ਸਮਝਾਈਆ। ਨਾ ਰੂਹ ਨਾ ਦਿਸੇ ਬੁੱਤ, ਪੰਜ ਤੱਤ ਨਾ ਕੋਇ ਹੰਡਾਈਆ। ਨਾ ਧੀ ਨਾ ਕੋਈ ਪੁੱਤ, ਮਾਤ ਪਿਤ ਨਾ ਕੋਇ ਬਣਾਈਆ । ਗ਼ਰੀਬ ਨਿਮਾਣਿਆਂ ਗੋਦੀ ਰਿਹਾ ਚੁੱਕ, ਚੁੱਕ ਚੁੱਕ ਆਪਣੀ ਖ਼ੁਸ਼ੀ ਵਖਾਈਆ। ਜੁਗ ਚੌਕੜੀ ਬੈਠਾ ਰਿਹਾ ਲੁਕ, ਅੰਤਮ ਆਪਣਾ ਪੜਦਾ ਲਾਹੀਆ। ਦਰ ਆਇਆਂ ਅੰਮ੍ਰਿਤ ਦੇਵੇ ਘੁੱਟ, ਅਮਿਉਂ ਰਸ ਮੇਘ ਆਪ ਬਰਸਾਈਆ। ਕਰ ਪਰਕਾਸ਼ ਨਿਰਮਲ ਜੋਤ, ਜੋਤੀ

ਜਾਤਾ ਡਗਮਗਾਈਆ। ਜਨ ਭਗਤਾਂ ਉਤੇ ਹੋਇਆ ਮੋਹਤ, ਮੁਨੀ ਰਿਖੀ ਹੱਥ ਕਿਸੇ ਨਾ ਆਈਆ। ਸੰਬਲ ਸੁਹਾਏ ਸਾਚਾ ਕੋਟ, ਨਗਰੀ ਉਜਗਰੀ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਦਰ ਵੜ ਵੜ ਡੇਰਾ ਲਾਈਆ।

ਪਰਵਰਦਿਗਾਰ ਚੜ੍ਹ ਕੇ ਆਇਆ ਘੋੜਾ, ਦੁਲਦੁਲ ਅਲੀ ਨਾ ਕੋਇ ਵਡਿਆਈਆ। ਪੀਰ ਪੈਗ਼ੰਬਰ ਆ ਕੇ ਲਾਹੋ ਪੈਰੀਂ ਜੋੜਾ, ਸਚ ਆਸਣ ਦੇਣਾ ਵਿਛਾਈਆ । ਪੁਰਖ ਅਬਿਨਾਸ਼ੀ ਲੰਮਾਂ ਚੌੜਾ, ਚੌਦਾਂ ਲੋਕ ਆਸਣ ਲਏ ਲਾਈਆ। ਓਹਨੂੰ ਹੁੱਕਾ ਦਿਓ ਚਮੋੜਾ, ਸੂਟਾ ਖਿਚੇ ਵਾਹੋ ਦਾਹੀਆ। ਸੂਟਾ ਖਿਚਿਆ ਅੰਦਰੋਂ ਰਸ ਆਇਆ ਕੌੜਾ, ਸਭ ਨੂੰ ਪੁੱਛੇ ਥਾਈਂ ਥਾਈਂਆ। ਕਿਉਂ ਪ੍ਰੇਮ ਤਮਾਕੂ ਪਾਇਆ ਥੋੜਾ, ਸਿੰਚ ਹਰੀ ਕਿਆਰੀ ਨਾ ਕੋਇ ਕਰਾਈਆ। ਵੇਖੋ ਤੁਹਾਡੀ ਚਿਲਮ ਕਾਇਆ ਵਿਚ ਟੁੱਟਾ ਰੋੜਾ, ਮੋਰੀ ਬੰਦ ਨਾ ਕੋਇ ਕਰਾਈਆ। ਤੁਹਾਡਾ ਨੇਚਾ ਨਾ ਦਿਸੇ ਕੋਰਾ, ਨੜੀ ਹੱਕ ਨਾ ਵਿਚ ਫਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਸੂਟਾ ਰਿਹਾ ਲਗਾਈਆ। ਸੂਟਾ ਲਾਏ ਖਿਚੇ ਦੋ ਜਹਾਨ, ਖਿਚ ਆਪਣੀ ਇਕ ਵਖਾਈਆ। ਧੂਆਂਧਾਰ ਕਰੇ ਜ਼ਿਮੀਂ ਅਸਮਾਨ, ਤਾਰਾ ਚੰਦ ਮੁਖ ਸ਼ਰਮਾਈਆ। ਰਹਿਣ ਨਾ ਦੇਵੇ ਕੋਈ ਬੇਈਮਾਨ, ਬੇਵਾ ਕਰੇ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁੱਕਾ ਇਕ ਸਮਝਾਈਆ। ਮਾਰੇ ਸੂਟਾ ਹੁੱਕਾ ਕਰੇ ਗੁੜਗੜਾਹਟ, ਚੌਦਾਂ ਤਬਕ ਪਾਣੀ ਖੌਲਿਆ। ਪੀਰ ਪੈਗ਼ੰਬਰਾਂ ਪਈ ਘਬਰਾਹਟ, ਕੀ ਕਰਿਆ ਖੇਲ ਮੌਲਾ ਮੌਲਿਆ। ਜਿਸ ਦੀ ਦੂਰ ਦੁਰਾਡੀ ਸੁਣਦੇ ਰਹੇ ਸੰਨਸਨਾਹਟ, ਸੋ ਆਇਆ ਉਪਰ ਧੌਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜਿਸ ਪਿਛਲਾ ਪਰਦਾ ਫੋਲਿਆ। ਫੜ ਚਮੋੜਾ ਮਾਰੇ ਫੂਕ, ਆਪਣਾ ਖੇਲ ਵਖਾਈਆ। ਪੀਰ ਪੈਗ਼ੰਬਰਾਂ ਚੌਦਾਂ ਲੋਕਾਂ ਦੇਵੇ ਫੂਕ, ਬਚਿਆ ਕੋਇ ਰਹਿਣ ਨਾ ਪਾਈਆ। ਪੰਜ ਤੱਤ ਨਾ ਦਿਸੇ ਭੂਤਕ ਭੂਤ, ਭੇਵ ਅਭੇਦ ਆਪ ਜਣਾਈਆ। ਰੂਹ ਬੁੱਤ ਨਾ ਰਹੇ ਸਬੂਤ, ਸਭ ਦਾ ਲੇਖਾ ਰਿਹਾ ਮੁਕਾਈਆ। ਆਪਣੇ ਚਰਨਾਂ ਨਾਲ ਚੌਦਾਂ ਤਬਕ ਦਏ ਕਲਬੂਤ, ਅੜਚਨ ਕੋਇ ਰਹਿਣ ਨਾ ਪਾਈਆ। ਖੇਲੇ ਖੇਲ ਵਡ ਮਹਿਬੂਬ, ਮੋਹ ਨਾਤਾ ਦਏ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਚਮੋੜਾ ਹੁੱਕਾ ਪਿਤਲ ਨੜੀ, ਜੁਗ ਦਾਤਾ ਵੇਖ ਵਖਾਇੰਦਾ। ਸਦੀ ਚੌਧਵੀਂ ਅੰਤਮ ਘੜੀ, ਘੜਿਆਲ ਆਪਣੇ ਨਾਮ ਵਜਾਇੰਦਾ। ਅੱਲਾ ਰਾਣੀ ਅੰਤਮ ਡਰੀ, ਨੇਤਰ ਨੈਣ ਨੈਣ ਸ਼ਰਮਾਇੰਦਾ। ਉਮਤ ਮੇਰੀ ਮਾਤ ਹਰੀ, ਹਾਜ਼ਰ ਹੋ ਨਾ ਕੋਇ ਬਚਾਇੰਦਾ। ਕੋਈ ਨਾ ਦਿਸੇ ਖ਼ਾਨਾ ਬਰੀ, ਬਰੇਆਜ਼ਮ ਸਰਬ ਕੁਰਲਾਇੰਦਾ । ਹਰਿ ਜੂ ਹੁਕਮ ਸੁਣਾਇਆ ਆਪਣਾ ਖਰੀ, ਖ਼ਰੀਦੋ ਫ਼ਰੋਖ਼ਤ ਆਪ ਜਣਾਇੰਦਾ। ਪੀਰ ਪੈਗ਼ੰਬਰ ਬਣ ਗਏ ਸ਼ਰੱਈ, ਸ਼ਰੀਅਤ ਸ਼ਰੀਅਤ ਨਾਲ ਟਕਰਾਇੰਦਾ। ਆਪ ਬੈਠਾ ਸਚ ਮਹਿਰਾਬੇ ਵਿਛਾ ਸਾਚੀ ਜ਼ਰੀ, ਸੀਨ ਆਪਣਾ ਨਾ ਕਿਸੇ ਦਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੀਰ ਪੈਗ਼ੰਬਰਾਂ ਹੁੱਕਾ ਇਕ ਵਖਾਇੰਦਾ। ਪੀਰ ਪੈਗ਼ੰਬਰੋ ਵੇਖੋ ਹੁੱਕਾ, ਹਰਿ ਹੁਜਰੇ ਆਪ ਵਖਾਈਆ। ਜਿਸ ਦਾ ਪਾਣੀ ਕਦੇ ਨਾ ਮੁੱਕਾ, ਆਬ ਹਯਾਤ ਵੰਡ ਵੰਡਾਈਆ। ਜਿਸ ਦੇ ਉਤੇ ਦੇਵੇ ਕੋਈ ਨਾ ਤੁੱਕਾ, ਮੁਖ ਬੰਦ ਨਾ ਕੋਇ ਕਰਾਈਆ। ਜਿਸ ਦਾ ਸੂਟਾ ਲੈਂਦਿਆਂ ਸਾਹ ਕਦੇ ਨਾ ਸੁੱਕਾ, ਸੁੱਕੇ ਹਰੇ ਦਏ ਕਰਾਈਆ। ਜਿਸ

ਦੇ ਪੀਤਿਆਂ ਵਿੰਗਾ ਨਾ ਹੋਏ ਮੁਖਾ, ਰਸਨਾ ਧੂਆਂਧਾਰ ਨਾ ਕੋਇ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਰਿਹਾ ਵਖਾਈਆ। ਵੇਖੋ ਖੇਲ ਆਓ ਦਵਾਰ, ਧੁਰ ਦਰਬਾਰੀ ਆਪ ਜਣਾਇੰਦਾ। ਪੀਓ ਸੁਲਫ਼ਾ ਏਕਾ ਵਾਰ, ਸੂਟਾ ਆਪਣੇ ਨਾਮ ਲਗਾਇੰਦਾ। ਉਲਫ਼ਤ ਕਰੋ ਪਰਵਰਦਿਗਾਰ, ਸੁਹਬਤ ਸਚ ਸਚ ਜਣਾਇੰਦਾ। ਆਪਣੀ ਉਮਤ ਮਾਰੋ ਮਾਰ, ਸੁਨਤ ਸਭ ਦੀ ਮੇਟ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਚੌਦਾਂ ਤਬਕ ਸਚ ਸਿੰਘਾਸਣ ਆਪ ਲਗਾਏ ਪੁਰਖ ਅਬਿਨਾਸ਼ਣ, ਨੀਲ ਬਸਤਰ ਬਸਨ ਬਨਵਾਰੀ ਖੇਲੇ ਖੇਲ ਅਗੰਮ ਅਪਾਰੀ, ਲੇਖਾ ਜਾਣ ਅੰਦਰ ਬਾਹਰੀ, ਜ਼ਾਹਰ ਜ਼ਹੂਰ ਰੂਪ ਧਰਾਇੰਦਾ। ਜ਼ਾਹਰ ਜ਼ਹੂਰ ਆਇਆ ਜ਼ਾਲਮ, ਜ਼ੁਲਮ ਸਭ ਦਾ ਵੇਖ ਵਖਾਈਆ। ਆਪਣੇ ਹਿੱਸੇ ਪਹਿਲੋਂ ਵੰਡ ਕੇ ਗਿਆ ਆਪਣਾ ਕਾਲਮ, ਹੱਦ ਆਪਣੀ ਆਪ ਬੰਧਾਈਆ। ਅੰਤਮ ਵੇਖੇ ਸਾਰੀ ਆਲਮ, ਉਲਮਾ ਪਰਦਾ ਆਪ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਲੇਖਾ ਰਿਹਾ ਜਣਾਈਆ। ਹੁੱਕੇ ਨਾਲ ਵੇਖੀ ਹੁੱਕੀ, ਹੁਕਮ ਆਪਣਾ ਆਪ ਜਣਾਈਆ। ਅੱਲਾ ਰਾਣੀ ਫਿਰਦੀ ਚੁੱਕੀ, ਚੋਟੀ ਸਭ ਦੀ ਆਪ ਮੁੰਡਾਈਆ। ਅੰਤ ਹੋਈ ਤਿਹਾਈ ਭੁੱਖੀ, ਤ੍ਰਿਸਨਾ ਅਗਨ ਨਾ ਕੋਇ ਬੁਝਾਈਆ। ਉਮਤ ਉਮਤੀਆਂ ਨਾਲ ਹੋਈ ਲੁੱਚੀ, ਆਪਣੀ ਪਤ ਨਾ ਕੋਇ ਰਖਾਈਆ। ਦੋ ਕੰਨਾਂ ਹੋਈ ਬੁੱਚੀ, ਬੁਚਕਾ ਸਿਰ ਤੇ ਭਾਰ ਉਠਾਈਆ। ਮੁਲਾਂ ਸ਼ੇਖ਼ਾਂ ਮੁਰਸ਼ਦ ਨਾਲ ਨਾ ਲੱਗੀ ਰੁਚੀ, ਮੁਰੀਦ ਮੁਰਸ਼ਦ ਨਾ ਕੋਇ ਮਿਲਾਈਆ। ਦਾੜ੍ਹੀ ਮੁੰਨਦੇ ਰਹੇ ਫੜ ਕੇ ਕੂਚੀ, ਝੂਠਾ ਸਾਬਨ ਨਾਲ ਮਿਲਾਈਆ। ਅੰਦਰ ਵੜ ਕੇ ਕਿਸੇ ਨਾ ਦੱਸੀ ਸਾਚੀ ਸੂਚੀ, ਸੂਚਨਾ ਨਾਮ ਨਾ ਕੋਇ ਜਣਾਈਆ। ਪ੍ਰਭ ਮਿਲੇ ਨਾ ਤਾਅ ਦਿਤਿਆਂ ਮੁਛੀਂ, ਮੁਛਾਂ ਸਭ ਦੀਆਂ ਰਿਹਾ ਕਟਾਈਆ। ਆਪਣੇ ਗਲ ਵਿਚ ਪਾ ਕੇ ਆਇਆ ਨਾਈ ਗੁੱਛੀ, ਨਾਮ ਉਸਤਰਾ ਤਿਖ਼ਾ ਰਿਹਾ ਕਰਾਈਆ। ਜੇਹੜੀ ਚੋਟੀ ਪਰਵਰਦਿਗਾਰ ਨਾ ਝੁਕੀ, ਸੋ ਸਭ ਦੀ ਦਏ ਮੁੰਡਾਈਆ। ਅੱਲਾ ਰਾਣੀ ਜੇ ਬਣੇ ਨਾਰ ਫੱਫਣੇ ਕੁੱਟੀ, ਕੁੱਟ ਕੁੱਟ ਬਾਹਰ ਦਏ ਕਢਾਈਆ। ਜਿਨ੍ਹਾਂ ਹੁੱਕਾ ਪੀਤਾ ਸੂਟੀ, ਤਿਨ੍ਹਾਂ ਦੋਜ਼ਖ਼ ਅਗਨੀ ਡਾਹੀਆ। ਬਹਿਸ਼ਤ ਲਏ ਨਾ ਕੋਇ ਹੂਟੀ, ਸਚ ਨਵਾਬ ਨਾ ਕੋਇ ਮਿਲਾਈਆ। ਜਿਨ੍ਹਾਂ ਪੀਤੀ ਭੰਗ ਬੂਟੀ, ਬੂਟਾ ਤਿਨ੍ਹਾਂ ਰਿਹਾ ਉਖੜਾਈਆ। ਹਰਿ ਜੂ ਚਲੀ ਚਾਲ ਕਸੂਤੀ, ਕਸਰ ਛੱਡੇ ਨਾ ਕੋਈ ਰਾਈਆ। ਸਭ ਦੀ ਭੰਨੇ ਫੜ ਕੇ ਬੂਥੀ, ਘਸੁੰਨ ਮੁੱਕ ਰਿਹਾ ਵਖਾਈਆ। ਕਾਇਆ ਮੰਦਰ ਫੜ ਕੇ ਹੱਥੀਂ ਪੁਟੀ ਚੂਥੀ, ਦਰ ਦਰਵਾਜਾ ਦਏ ਭੰਨਾਈਆ। ਲੇਖਾ ਵੇਖੇ ਈਸਾ ਮੂਸੀ, ਮੁਫ਼ਤ ਆਪਣੀ ਸੇਵ ਕਮਾਈਆ। ਪਰਵਰਦਿਗਾਰ ਪਹਿਲੋਂ ਘੱਲੇ ਕਰਨ ਜਾਸੂਸੀ, ਲੋਕਮਾਤ ਹੁਕਮ ਸੁਣਾਈਆ। ਆਪਣੀ ਅਸਲੀਅਤ ਦੱਸ ਖ਼ਾਸੂਸੀ, ਖ਼ਸਲਤ ਸਭ ਦੀ ਵੇਖ ਵਖਾਈਆ। ਅੰਤਮ ਘਰ ਘਰ ਹੋਏ ਮਾਯੂਸੀ, ਹੰਸ ਮੁਖ ਨਾ ਕੋਇ ਸਾਲਾਹੀਆ। ਕਰੇ ਖੇਲ ਚੀਨੀ ਰੂਸੀ, ਚੀ ਬਰ ਜਬੀਂ ਨਾ ਕੋਇ ਵਡਿਆਈਆ। ਅਜ਼ੀਂ ਕਰੇ ਇਕ ਹਦੀਸੀ, ਸੀਂ ਸਾਢੇ ਤਿੰਨ ਤਿੰਨ ਹੱਥ ਵੰਡਾਈਆ। ਖ਼ਾਲੀ ਕਰੇ ਸਭ ਦੀ ਖ਼ੀਸੀ, ਖਹਿ ਖਹਿ ਮਾਰੇ ਲੋਕਾਈਆ। ਨਾਮ ਆਪਣੇ ਮਾਰੇ ਇਕੋ ਸੀਟੀ, ਗੁਰਮੁਖਾਂ ਲਏ ਜਗਾਈਆ। ਨਿਰਗੁਣ ਬਣ ਕੇ ਆਇਆ ਟੀਟੀ, ਟਿਕਟਾਂ ਸਭ ਦੇ ਹੱਥ ਫੜਾਈਆ। ਟੋਪੀ ਅੰਦਰ ਨਿੱਕੀ ਗੀਟੀ, ਚਿਲਮ ਕੋਲਿਆਂ ਨਾਲ ਭਰਾਈਆ। ਆਪੇ ਵੇਖੇ ਪਿਛਲੀ ਬੀਤੀ, ਅਗਲੀ ਆਪਣੇ ਹੱਥ ਰਖਾਈਆ। ਨੇੜੇ ਆਈ ਸਦੀ ਬੀਸੀ, ਬਿਸਤਰਾ ਸਭ ਦਾ ਦਏ ਬੰਧਾਈਆ। ਆਪਣੀ ਹੱਥੀਂ ਚੱਕੀ ਪੀਸੀ, ਪੀਹਣ ਆਇਆ ਸੱਚਾ ਮਾਹੀਆ।

ਜੇ ਕੋਈ ਬਚੀ ਰਹਿ ਗਈ ਜੀਤੀ, ਤਿਸ ਜੀਵਣ ਜੁਗਤ ਦਏ ਜਣਾਈਆ। ਸਤਿਜੁਗ ਇਕੋ ਜੇਹੀ ਰੀਤੀ, ਦੂਆ ਏਕਾ ਮੇਲ ਮਿਲਾਈਆ। ਪ੍ਰਭ ਚਰਨ ਲੱਗੇ ਸਚ ਪ੍ਰੀਤੀ, ਪ੍ਰੀਤੀ ਇਕ ਸਿਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਰਖਣਹਾਰਾ ਸਭ ਦੀ ਨੀਤੀ, ਨੀਤੀਵਾਨ ਫੇਰਾ ਪਾਈਆ। ਹੁੱਕਾ ਕਹੇ ਗੁੜ ਗੁੜ ਕਰ ਕੇ ਦਿਤਾ ਹੋਕਾ, ਹੌਲੀ ਹੌਲੀ ਜਗਤ ਜਣਾਇਆ। ਪੁਰਖ ਅਬਿਨਾਸ਼ੀ ਅੰਤਮ ਸਭ ਨਾਲ ਕਰਨਾ ਧੋਖਾ, ਅਛਲ ਛਲ ਧਾਰੀ ਆਪਣਾ ਵੇਸ ਵਟਾਇਆ। ਕਿਸੇ ਸਾਹ ਲੈਣ ਨਾ ਦੇਵੇ ਸੌਖਾ, ਸੌਖਿਉਂ ਔਖਾ ਪੰਧ ਮੁਕਾਇਆ। ਆਪਣਾ ਕਿਸੇ ਹੱਥ ਨਾ ਔਣ ਦੇਵੇ ਮੌਕਾ, ਭੇਵ ਅਭੇਦਾ ਭੇਵ ਛੁਪਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣੀ ਕਾਰ ਆਪਣਾ ਆਪ ਲਾਇਆ।