ਪੁਸਤਕਾਲਾਭਾਗ ੧੩

੧੬ ਮੱਘਰ ੨੦੧੯ ਬਿਕਰਮੀ ਆਸਾ ਸਿੰਘ ਪਿਆਰਾ ਸਿੰਘ ਦੇ ਗ੍ਰਹਿ ਬਾਬੂ ਪੁਰ

ਸ੍ਰੀ ਭਗਵਾਨ ਤੇਰੀ ਚਾਲਾਕੀ, ਪਰਵਰਦਿਗਾਰ ਭੇਵ ਕੋਇ ਨਾ ਪਾਈਆ। ਜੁਗ ਜੁਗ ਮਾਣ ਦੇਂਦਾ ਰਿਹਾ ਪੰਜ ਤੱਤ ਖ਼ਾਕੀ, ਨਿਰਗੁਣ ਜੋਤ ਕਰ ਰੁਸ਼ਨਾਈਆ । ਅੰਮ੍ਰਿਤ ਜਾਮ ਪਿਔਂਦਾ ਰਿਹਾ ਬਣ ਬਣ ਸਾਕੀ, ਮਧੁਰ ਪਿਆਲਾ ਹੱਥ ਉਠਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਖੋਲ੍ਹਦਾ ਰਿਹਾ ਤਾਕੀ, ਜਗਤ ਝਰੋਖਾ ਕੁੰਡਾ ਲਾਹੀਆ । ਆਪ ਬਣ ਕੇ ਬੈਠਾ ਰਿਹਾ ਆਕੀ, ਜ਼ੇਰ ਜ਼ਬਰ ਨਾ ਕੋਇ ਜਣਾਈਆ। ਸ਼ਾਹ ਸੁਲਤਾਨਾਂ ਚੜ੍ਹੌਂਦਾ ਰਿਹਾ ਉਪਰ ਹਾਥੀ, ਐਰਾਪਤ ਨਾ ਮਾਣ ਜਣਾਈਆ। ਘੋੜਿਆਂ ਉਪਰ ਜ਼ੀਨ ਪਾਖਰ ਪੌਂਦਾ ਰਿਹਾ ਕਾਠੀ, ਸੋਲਾਂ ਕਲੀਆਂ ਵੰਡ ਵੰਡਾਈਆ। ਅੱਖਰ ਵੱਖਰ ਦੇਂਦਾ ਰਿਹਾ ਦਾਤੀ, ਨਿਰਗੁਣ ਸਰਗੁਣ ਕਰ ਪੜ੍ਹਾਈਆ। ਘਰ ਮੰਦਰ ਸਵੌਂਦਾ ਰਿਹਾ ਖ਼ਾਟੀ, ਸਚ ਸਿੰਘਾਸਣ ਇਕ ਸੁਹਾਈਆ। ਚੌਦਾਂ ਲੋਕ ਵਖੌਂਦਾ ਰਿਹਾ ਹਾਟੀ, ਰੂਪ ਅਨੂਪ ਵਟਾਈਆ। ਚੌਦਾਂ ਤਬਕਾਂ ਬਣਦਾ ਰਿਹਾ ਸਾਥੀ, ਜ਼ਿਮੀ ਅਸਮਾਨਾਂ ਖੋਜ ਖੁਜਾਈਆ। ਕਰਦਾ ਰਿਹਾ ਖੇਲ ਧਰਤ ਮਾਤ ਦੀ ਉਤੇ ਛਾਤੀ, ਸਰਗੁਣ ਨਿਰਗੁਣ ਬੇਪਰਵਾਹੀਆ। ਗੌਂਦਾ ਰਿਹਾ ਆਤਮ ਆਰਤੀ, ਘਿਰਤ ਦੀਪ ਕਰ ਰੁਸ਼ਨਾਈਆ। ਸੁਣੌਂਦਾ ਰਿਹਾ ਹਿੰਦੀ ਉਰਦੂ ਗੁਰਮੁਖੀ ਫ਼ਾਰਸੀ, ਫ਼ਾਸਲਾ ਆਪਣਾ ਨਾ ਕਿਸੇ ਜਣਾਈਆ। ਪੀਰ ਪੈਗ਼ੰਬਰ ਘੱਲਦਾ ਰਿਹਾ ਸਫ਼ਾਰਸ਼ੀ, ਲੇਖਾ ਆਪਣੇ ਹੱਥ ਜਣਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਬਣੌਂਦਾ ਰਿਹਾ ਆੜ੍ਹਤੀ, ਧੜਤ ਆਪਣਾ ਨਾਮ ਵੱਟਾ ਲਗਾਈਆ। ਲੇਖਾ ਲਿਖ ਲਿਖ ਦੱਸਦਾ ਰਿਹਾ ਇਬਾਰਤੀ, ਅਦਮ ਆਪਣਾ ਨਾ ਕਿਸੇ ਜਣਾਈਆ। ਦੋ ਜਹਾਨ ਫਿਰਦਾ ਰਿਹਾ ਬਣ ਮਸਾਲਚੀ, ਨਿਰਗੁਣ ਨੂਰ ਕਰ ਰੁਸ਼ਨਾਈਆ। ਘਰ ਘਰ ਚਲੌਂਦਾ ਰਿਹਾ ਖ਼ਾਨਾ ਬਾਬਰਚੀ, ਬਾਵਰਚੀ ਆਪਣਾ ਨਾਉਂ ਧਰਾਈਆ। ਜੀਵ ਜੰਤ ਬਣੌਂਦਾ ਰਿਹਾ ਲਾਲਚੀ, ਲਾਲਚ ਕਰੇ ਜਗਤ ਕੁੜਮਾਈਆ। ਜੁਗ ਜੁਗ ਕਰਦਾ ਰਿਹਾ ਨਾਲਸ਼ੀ, ਨਾਲਸ਼ ਆਪਣੀ ਨਾ ਕਿਸੇ ਸਮਝਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਕਰਦਾ ਰਿਹਾ ਮਾਲਸ਼ੀ, ਮਸਲਾ ਇਕੋ ਇਕ ਆਪਣੇ ਹੱਥ ਰਖਾਈਆ। ਤੇਈ ਅਵਤਾਰ ਭਗਤ ਅਠਾਰਾਂ ਦਸ ਗੁਰ ਈਸਾ ਮੂਸਾ ਮੁਹੰਮਦ ਹੱਥ ਫੜੌਂਦਾ ਰਿਹਾ ਖ਼ਾਲੀ ਬਾਲਟੀ, ਨਾਮ ਪਿਛੋਂ ਝੋਲੀ ਪਾਈਆ। ਲੋਕਮਾਤ ਆ ਕੇ ਦੀਨ ਮਜ਼੍ਹਬ ਬੰਨ੍ਹ ਗਏ ਪਾਰਟੀ, ਹਰਿ ਕਾ ਪਾਰਟ ਅਦਾ ਨਾ ਕੋਇ ਕਰਾਈਆ। ਨਾਮ ਵਿਹੂਣਾ ਦੱਸ

ਗਏ ਜੰਗਲ ਜੂਹ ਉਜਾੜ ਪਹਾੜ ਡੂੰਘੀ ਗਾਰਤੀ, ਗਹਿਰ ਗੰਭੀਰ ਨਾ ਕੋਇ ਮਿਲਾਈਆ। ਹਕੀਕਤ ਹੱਕ ਨਾ ਜਾਣੇ ਕੋਇ ਪਾਦਰੀ, ਈਸਾ ਮੂਸਾ ਨਾ ਸਿਫ਼ਤ ਸਾਲਾਹੀਆ। ਕਰਤਾ ਕੀਮਤ ਕੋਇ ਨਾ ਜਾਣੇ ਕਾਦਰੀ, ਕੁਦਰਤ ਭੇਵ ਕੋਇ ਨਾ ਆਈਆ। ਸਾਰੇ ਆਪਣੀ ਆਪਣੀ ਕਰ ਕੇ ਗਏ ਬਹਾਦਰੀ, ਲੋਕਮਾਤ ਬਲ ਧਰਾਈਆ। ਚਾਰ ਵਰਨ ਬਣਾ ਕੇ ਗਏ ਬਰਾਦਰੀ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਨਾਉਂ ਧਰਾਈਆ। ਸਬਰ ਪਿਆਲਾ ਕਿਸੇ ਨਾ ਦਿਤਾ ਸਾਬਰੀ, ਸਿਦਕ ਸਚ ਨਾ ਕੋਇ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਲੇਖਾ ਵੇਖੇ ਥਾਉਂ ਥਾਈਂਆ। ਪਰਵਰਦਿਗਾਰ ਬੜਾ ਚਲਾਕ, ਚੰਚਲ ਆਪਣਾ ਖੇਲ ਕਰਾਇੰਦਾ। ਕਦੇ ਪਾਕ ਕਦੇ ਖ਼ਾਕ, ਖ਼ਾਕ ਪਾਕ ਰੂਪ ਵਟਾਇੰਦਾ। ਕਦੇ ਸੱਜਣ ਕਦੇ ਸਾਕ, ਕਦੇ ਨਾਤਾ ਤੋੜ ਤੁੜਾਇੰਦਾ। ਕਦੇ ਗੀਤ ਕਦੇ ਗਾਥ, ਕਦੇ ਗੋਬਿੰਦ ਨਾਉਂ ਰਖਾਇੰਦਾ। ਕਦੇ ਚਰਨ ਕਦੇ ਨਾਤ, ਕਦੇ ਮੁਖੜਾ ਮੁਖ ਭੁਆਇੰਦਾ। ਕਦੇ ਪਿਤਾ ਕਦੇ ਮਾਤ, ਕਦੇ ਪੂਤ ਸਪੂਤ ਸੁਹਾਇੰਦਾ। ਕਦੇ ਵਰਨ ਗੋਤ ਜ਼ਾਤ, ਕਦੇ ਦੀਨ ਮਜ਼੍ਹਬ ਵੰਡ ਵੰਡਾਇੰਦਾ। ਕਦੇ ਸ਼ਰਅ ਸ਼ਰੀਅਤ ਸ਼ਾਖ਼, ਕਦੇ ਸ਼ਨਾਖ਼ਤ ਵੇਖਣ ਆਇੰਦਾ। ਕਦੇ ਬਾਤਨ ਜ਼ਾਹਰ ਕਰ ਕਰ ਬਾਤ, ਕਦੇ ਬੈਤਲ ਰੂਪ ਵਟਾਇੰਦਾ। ਕਦੇ ਪੀਰ ਪੈਗ਼ੰਬਰਾਂ ਦੇਵੇ ਦਾਤ, ਕਲਮਾ ਕਲਾਮ ਝੋਲੀ ਪਾਇੰਦਾ। ਕਦੇ ਆਪਣੀ ਹੱਥੀਂ ਕਰ ਵਫ਼ਾਤ, ਫ਼ਾਤਿਹਾ ਸਭ ਦਾ ਆਪ ਪੜ੍ਹਾਇੰਦਾ। ਕਦੇ ਖਿਸ਼ਤ ਕਦੇ ਹਾਤ, ਕਦੇ ਮਹੱਲਾ ਰੂਪ ਵਟਾਇੰਦਾ। ਕਦੇ ਖੇਲ ਖੇਲੇ ਕਾਇਨਾਤ, ਕਦੇ ਕਾਇਆ ਕਾਅਬਾ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹੱਥ ਕਿਸੇ ਨਾ ਆਇੰਦਾ। ਵੱਡ ਚਲਾਕ ਪਰਵਰਦਿਗਾਰ, ਜੁਗ ਜੁਗ ਆਪਣੀ ਖੇਲ ਕਰਾਈਆ। ਨਿਰਗੁਣ ਸਰਗੁਣ ਦੇ ਆਧਾਰ, ਸਰਗੁਣ ਨਿਰਗੁਣ ਰਾਹ ਜਣਾਈਆ। ਕਿਸੇ ਖੇਹ ਸੀਸ ਪਵਾਏ ਛਾਰ, ਧੂਣੀ ਅਗਨ ਰਿਹਾ ਤਪਾਈਆ। ਕਿਸੇ ਜਲ ਧਾਰਾ ਦੇਵੇ ਠਾਰ, ਹੁਕਮੀ ਹੁਕਮ ਦਏ ਸਜਾਈਆ। ਕਿਸੇ ਫੜ ਫੜ ਸੁੱਟੇ ਡੂੰਘੀ ਗਾਰ, ਜੋਗ ਅਭਿਆਸ ਕਰੇ ਪੜ੍ਹਾਈਆ। ਕਿਸੇ ਪੜ੍ਹਨ ਲਾਇਆ ਵਿਚ ਸੰਸਾਰ, ਰਸਨਾ ਜਿਹਵਾ ਕਰ ਕਰ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣਾ ਭੇਵ ਨਾ ਕਿਸੇ ਜਣਾਈਆ। ਵਡ ਚਲਾਕ ਬੇਪਰਵਾਹ, ਭੇਵ ਨਾ ਕੋਇ ਜਣਾਇੰਦਾ। ਆਦਿ ਜੁਗਾਦਿ ਜੁਗਾਦਿ ਆਦਿ ਲੌਂਦਾ ਰਿਹਾ ਦਾਅ, ਦਾਉ ਆਪਣਾ ਨਾ ਕਿਸੇ ਸਮਝਾਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੇਂਦਾ ਰਿਹਾ ਨਾਂ, ਅੰਤ ਨਿਸ਼ਾਨਾ ਸਭ ਦਾ ਆਪ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣੀ ਚਲਾਕੀ ਬਣ ਉਚੱਕਾ, ਆਪ ਕਰਾਇੰਦਾ। ਹਰਿ ਜੂ ਹੋਏ ਇਕ ਉਚੱਕਾ, ਵਲ ਛਲ ਖੇਲ ਕਰਾਈਆ। ਆਪਣੇ ਇਰਾਦਿਉਂ ਹੋਏ ਪੱਕਾ, ਕੱਚੀ ਕਰੇ ਸਰਬ ਲੋਕਾਈਆ। ਆਪਣਾ ਬੋਲ ਕਰੇ ਸੱਚਾ, ਸਚ ਹੋਰ ਨਾ ਕਿਸੇ ਸਮਝਾਈਆ। ਬਣ ਮਾਤ ਗੋਦ ਉਠਾਏ ਜ਼ੱਚਾ, ਸੀਰ ਨੀਰ ਇਕ ਪਿਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਢਾਲੇ ਨਿੱਕਾ ਨਿੱਕਾ ਸੱਚਾ, ਲੋਕਮਾਤ ਵੰਡ ਵੰਡਾਈਆ। ਅੰਦਰ ਵੜੇ ਸ਼ਬਦੀ ਬੱਚਾ, ਬਚਪਨ ਆਪਣਾ ਦਏ ਸਮਝਾਈਆ। ਸਾਰਿਆਂ ਨੂੰ ਕਹਿ ਕੇ ਆਇਆ ਅੱਛਾ, ਭੇਵ ਅਭੇਦ ਨਾ ਕਿਸੇ ਬਤਾਈਆ। ਇਕ ਦੱਸਿਆ ਮੈਂ ਕਰੂੰ ਤੁਹਾਡੀ ਰੱਛਾ, ਰੱਛਿਆ ਆਪਣੇ ਹੱਥ ਫੜਾਈਆ। ਜੋ ਮੰਗੇ ਤਿਸ ਪਾਏ ਭਿਛਾ, ਵਡ ਦਾਤਾ ਬੇਪਰਵਾਹੀਆ। ਗੁਰ ਅਵਤਾਰ ਪੀਰ ਪੈਗ਼ੰਬਰ ਖਾਣੀ ਬਾਣੀ ਗੌਂਦੇ ਗਏ ਕਿਸਾ, ਹਰਿ ਦੀ ਕਿਸਮ ਨਾ ਕਿਸੇ ਸਮਝਾਈਆ। ਕਿਰਨ ਕਿਰਨ

ਵੰਡਾਇਆ ਹਿੱਸਾ, ਕਰਾਮਾਤ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੋ ਜਹਾਨ ਵਾਹੋ ਦਾਹੀਆ। ਪੁਰਖ ਅਕਾਲ ਬੜਾ ਲੁੱਚਾ, ਦੋ ਜਹਾਨ ਖੇਲ ਕਰਾਇੰਦਾ। ਸਾਰਿਆਂ ਕੋਲੋਂ ਓਹਲੇ ਲੁਕਾ, ਦਿਸ ਕਿਸੇ ਨਾ ਆਇੰਦਾ। ਕਿਸੇ ਹੱਥ ਫੜਾਇਆ ਹੁੱਕਾ, ਕਿਸੇ ਚੋਟੀ ਸੀਸ ਮੁੰਡਾਇੰਦਾ। ਕਿਸੇ ਫੜ ਟੰਗਾਇਆ ਪੁੱਠਾ, ਕਿਸੇ ਖਲੜੀ ਤਨ ਲੁਹਾਇੰਦਾ। ਕਿਸੇ ਨੀਹਾਂ ਹੇਠ ਦਬਾਏ ਪੁੱਤਾ, ਕਿਸੇ ਤੱਤੀ ਤਵੀ ਉਤੇ ਬਹਾਇੰਦਾ। ਕਿਸੇ ਧਾਰ ਤਲਵਾਰ ਨਾਲ ਟੁੱਕਾ, ਕਿਸੇ ਅੰਗ ਅੰਗ ਕਟਾਇੰਦਾ। ਜੇ ਕੋਈ ਪੁਛੇ ਕੀ ਖੇਲ ਕਰੇ ਅਬਿਨਾਸ਼ੀ ਅਚੁਤਾ, ਆਪਣਾ ਭੇਵ ਨਾ ਕਿਸੇ ਸਮਝਾਇੰਦਾ। ਜੁਗ ਚੌਕੜੀ ਬੈਠਾ ਰਹੇ ਰੁੱਸਾ, ਅੱਗੇ ਹੋ ਨਾ ਕੋਈ ਬਚਾਇੰਦਾ। ਪ੍ਰਭ ਸਾਚੇ ਅੱਗੇ ਕੋਈ ਨਾ ਗੁਸਾ, ਭਾਣਾ ਮੰਨ ਮੰਨ ਸਭ ਸ਼ੁਕਰ ਮਨਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਕੋਈ ਨਾ ਦੱਸ ਸਕਿਆ ਪ੍ਰਭ ਦਾ ਜੁੱਸਾ, ਵਜੂਦ ਨਜ਼ਰ ਕਿਸੇ ਨਾ ਆਇੰਦਾ । ਕਵਣ ਸੇਜੇ ਸਚ ਸਿੰਘਾਸਣ ਸੁੱਤਾ, ਕਵਲ ਨੈਣ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਵਖਾਇੰਦਾ। ਵੇਖੋ ਹਰਿ ਜੂ ਲੁੱਚਾ ਠੱਗ, ਠੱਗੀ ਸਭ ਦੇ ਨਾਲ ਕਰਾਈਆ। ਪੰਜ ਤੱਤ ਲਾ ਲਾ ਅੱਗ, ਅਗਨੀ ਤੱਤ ਜਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਲੋਕਮਾਤ ਭੇਜੇ ਵੱਗ, ਵਾਗੀ ਬਣ ਬਣ ਸੱਚੇ ਮਾਹੀਆ। ਇਕੋ ਦੱਸਿਆ ਅਚਾਰ ਚੱਜ, ਅਚਰਜ ਆਪਣਾ ਵੇਸ ਨਾ ਕਿਸੇ ਵਡਿਆਈਆ। ਕਿਸੇ ਮੱਕੇ ਕਾਅਬੇ ਕਰੌਂਦਾ ਰਿਹਾ ਹੱਜ, ਕਲਮਾ ਨਬੀ ਅਮਾਮ ਪੜ੍ਹਾਈਆ। ਕਿਸੇ ਨਾਮ ਸਤਿ ਦਿਤਾ ਦੱਸ, ਕਿਸੇ ਵਾਹਿਗੁਰੂ ਸਿਫ਼ਤ ਸਾਲਾਹੀਆ। ਕਿਸੇ ਰਾਮ ਰਾਮ ਦਿਤਾ ਜਸ, ਕਿਸੇ ਕ੍ਰਿਸ਼ਨ ਕ੍ਰਿਸ਼ਨ ਸਮਝਾਈਆ। ਆਪ ਦੂਰ ਦੁਰਾਡਾ ਬਹਿ ਕੇ ਰਿਹਾ ਵਸ, ਆਪਣੀ ਲੁਕਵੀਂ ਖੇਲ੍ਹ ਰਚਾਈਆ। ਜੁਗ ਜੁਗ ਚੌਕੜੀ ਗਾ ਗਾ ਗਏ ਥੱਕ, ਅੰਤਮ ਆਪ ਵੇਖਣ ਆਈਆ। ਚਾਰੋਂ ਕੁੰਟ ਲੌਂਦੇ ਭੱਖ, ਅਗਨੀ ਤੱਤ ਰਹੀ ਤਪਾਈਆ। ਖ਼ਾਲੀ ਦਿਸੇ ਚੌਦਾਂ ਹੱਟ, ਕਿਸ਼ਨ ਵੰਡ ਵੰਡ ਵੰਡਾਈਆ। ਚੌਦਾਂ ਤਬਕ ਬਣੇ ਹੱਟ, ਬਣ ਸਵਾਂਗੀ ਸਵਾਂਗ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਪ੍ਰਭ ਸਰਨਾਈ ਗਏ ਢੱਠ, ਆਪਣਾ ਆਪ ਗਵਾਈਆ। ਜਿਉਂ ਭਾਵੇ ਤਿਉਂ ਲੈਣਾ ਰੱਖ, ਤੇਰੇ ਹੱਥ ਤੇਰੀ ਵਡਿਆਈਆ। ਵੇਖ ਸਾਡੇ ਖ਼ਾਲੀ ਹੱਥ, ਦਰ ਤੇਰੇ ਦੇਣ ਦੁਹਾਈਆ। ਜਿਨ੍ਹਾਂ ਲੱਕੜਾਂ ਉਤੇ ਦਿਤੇ ਰੱਖ, ਕਾਇਆ ਮਾਟੀ ਰੂਪ ਨਾ ਕੋਇ ਵਖਾਈਆ। ਧੂਆਂਧਾਰ ਤੇਰਾ ਨੂਰ ਵੇਖ ਸਮਰਥ, ਤੇਰੇ ਘਰ ਵੱਜੇ ਵਧਾਈਆ। ਬਿਨ ਤੁਧ ਕੋਈ ਨਾ ਰੱਖੇ ਪਤ, ਪਤਵੰਤ ਮੇਰੇ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣਾ ਭੇਵ ਨਾ ਕਿਸੇ ਜਣਾਈਆ। ਹਰਿ ਜੂ ਲੁੱਚਾ ਠੱਗ ਚੋਰ, ਚੋਰੀ ਸਭ ਦੇ ਨਾਲ ਕਰਾਇੰਦਾ। ਵਸਣਹਾਰ ਅੰਧੇਰੀ ਘੋਰ, ਡੂੰਘੀ ਖੱਡ ਕੁੰਦਰ ਵੇਖ ਵਖਾਇੰਦਾ। ਅੱਗੇ ਲਏ ਸਾਰੇ ਤੋਰ, ਤੁਰਤ ਆਪਣਾ ਹੁਕਮ ਸੁਣਾਇੰਦਾ। ਕੋਈ ਨਾ ਸਕੇ ਅੱਗੋਂ ਮੋੜ, ਸਯਦਾ ਸੀਸ ਸਰਬ ਝੁਕਾਇੰਦਾ। ਨਿਰਗੁਣ ਸਰਗੁਣ ਦੋਵੇਂ ਜੋੜ, ਦੋਏ ਦੋਏ ਆਪਣੀ ਕਲ ਵਰਤਾਇੰਦਾ। ਅੰਦਰੋਂ ਬਾਹਰੋਂ ਦਿਸੇ ਹੋਰ, ਭੇਦ ਅਭੇਦ ਆਪ ਛੁਪਾਇੰਦਾ। ਤਿਸ ਅੱਗੇ ਚਲੇ ਨਾ ਕੋਈ ਜ਼ੋਰ, ਜ਼ੋਰ ਜ਼ਾਬਰ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਗਿਆਨ ਧੁਰ ਦੀ ਬਾਣੀ ਆਪਣੀ ਕਰਨੀ ਆਪ ਜਣਾਇੰਦਾ।

ਸਾਚੇ ਤਖ਼ਤ ਹਰਿ ਜੂ ਬਹਿੰਦਾ, ਹਰਿ ਬਹਿ ਬਹਿ ਖੇਲ ਕਰਾਈਆ। ਵੇਖਣਹਾਰਾ ਚੜ੍ਹਦਾ ਲਹਿੰਦਾ, ਉਤਰ ਪਹਾੜ ਭੇਵ ਚੁਕਾਈਆ। ਅੱਲਾ ਰਾਣੀ ਤੇਰਾ ਪਾ ਕੇ ਲਹਿੰਗਾ, ਮੁਖ ਘੁੰਗਟ ਰਹੀ ਵਖਾਈਆ। ਪੀਰ ਪੈਗ਼ੰਬਰੋ ਉਠੋ ਵੇਖੋ ਪਰਵਰਦਿਗਾਰ ਕੀ ਕੀ ਕਹਿੰਦਾ, ਧੁਰ ਫ਼ਰਮਾਣਾ ਆਪ ਸੁਣਾਈਆ। ਵੇਲੇ ਅੰਤ ਕੌਣ ਰਹਿੰਦਾ, ਚੌਦਾਂ ਤਬਕ ਸਫ਼ਾ ਰਿਹਾ ਉਠਾਈਆ। ਚਾਰ ਜੁਗ ਗੁਰ ਅਵਤਾਰਾਂ ਭਾਣਾ ਰਿਹਾ ਸਹਿੰਦਾ, ਅੰਤਮ ਆਪਣਾ ਭਾਣਾ ਇਕ ਵਰਤਾਈਆ। ਜੀਵ ਜੰਤ ਦੋ ਜਹਾਨ ਇਕੋ ਗਾਹ ਗਹਿੰਦਾ, ਫੇਰਾ ਆਪਣਾ ਨਾਮ ਲਗਾਈਆ। ਸ਼ਾਹ ਸੁਲਤਾਨ ਸੂਰਬੀਰ ਬਿਨ ਢਾਹਿਉਂ ਢਹਿੰਦਾ, ਮੂੰਹ ਦੇ ਭਾਰ ਸੁਟਾਈਆ। ਵਹਿਣ ਵਹਾ ਕੇ ਇਕੋ ਨੈਂ ਦਾ, ਨੂਹ ਨਦੀ ਨਾ ਕੋਈ ਵਡਿਆਈਆ। ਨਾਤਾ ਤੋੜੇ ਭਰਾ ਭੈਣ ਦਾ, ਬੇਪਰਵਾਹ ਬੇਪਰਵਾਹੀਆ। ਹੁਣ ਵੇਲਾ ਨਹੀਂ ਨਿੰਦਰਾ ਵਿਚ ਰਹਿਣ ਦਾ, ਨੇਤਰ ਨੈਣ ਨੈਣ ਦੇਣਾ ਖੁਲ੍ਹਾਈਆ। ਵਿਖਾਏ ਖੇਲ ਲਾੜੀ ਮੌਤ ਡੈਣ ਦਾ, ਡੰਕਾ ਆਪਣਾ ਨਾਮ ਵਜਾਈਆ। ਲੇਖਾ ਚੁਕੇ ਸਾਕ ਸੱਜਣ ਸੈਣ ਦਾ, ਸਗਲਾ ਸੰਗ ਤੁੜਾਈਆ। ਹਿਸਾਬ ਮੁੱਕੇ ਲੈਣ ਦੇਣ ਦਾ, ਵਹੀ ਖ਼ਾਤਾ ਰਿਹਾ ਉਡਾਈਆ। ਭੇਵ ਚੁੱਕਿਆ ਸੁਖ ਚੈਨ ਦਾ, ਸੁਹੰਜਣੀ ਸੇਜ ਦਏ ਕਰਾਈਆ। ਲੇਖਾ ਮੁੱਕਿਆ ਐਨ ਗ਼ੈਨ ਦਾ, ਲਿਖ਼ਤ ਸਭ ਦੀ ਰਿਹਾ ਮਿਟਾਈਆ। ਲਹੂ ਲੇਖੇ ਲੱਗਾ ਹਸਨ ਹੁਸੈਨ ਦਾ, ਪੀਰ ਪੈਗ਼ੰਬਰਾਂ ਰਿਹਾ ਸਮਝਾਈਆ। ਪੁਤਰ ਵੇਖੇ ਫ਼ਾਤਮਾ ਭੈਣ ਦਾ, ਮਿਹਰਵਾਨ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਰਿਹਾ ਕਰਾਈਆ।

ਮੁਸ਼ਕਲ ਕੁਸ਼ਾ ਹੋਏ ਮਫ਼ਰੂਰ, ਮੋਹ ਮੁਹੱਬਤ ਸਰਬ ਤੁੜਾਈਆ। ਹੁਕਮੇ ਅੰਦਰ ਲਾ ਕਸੂਰ, ਬੇਕਸੂਰ ਕਸੂਰ ਠਹਿਰਾਈਆ। ਕੀ ਕੀਤਾ ਮਨਸੂਰ, ਮਨਸੂਰ ਸੂਲੀ ਉਪਰ ਚੜ੍ਹਾਈਆ। ਸਭ ਨੂੰ ਕਰਦਾ ਅੰਤ ਮਜ਼ਬੂਰ, ਮੁਜਰਾ ਜਲਵਾ ਇਕ ਵਖਾਈਆ। ਆਪਣੀ ਜ਼ਰੂਰਤ ਪੂਰੀ ਕਰੇ ਜ਼ਰੂਰ, ਜ਼ਹੂਰ ਆਪਣਾ ਲਏ ਪਰਗਟਾਈਆ। ਮੁਸ਼ਕਲ ਕੁਸ਼ਾ ਬੜਾ ਸ਼ਊਰ, ਸ਼ੋਹਰਤ ਸਭ ਦੀ ਦਏ ਗਵਾਈਆ। ਜ਼ਨਾਨੀ ਮਰਦਾਨੀ ਆਏ ਤੁਗਿਆਨੀ, ਤੂਫ਼ਾਨ ਇਕ ਚੜ੍ਹਾਇੰਦਾ। ਸਿਦਕ ਸਬੂਰੀ ਵੇਖ ਈਮਾਨੀ, ਆਮਦ ਇਕੋ ਘਰ ਵਖਾਇੰਦਾ। ਬਿਰਹੋਂ ਤੀਰ ਵੈਰਾਗ ਕਾਨੀ, ਕਲਬੂਤ ਕਾਇਆ ਆਪ ਲਗਾਇੰਦਾ। ਜਗਤ ਗਾਏ ਜਗਤ ਕਹਾਣੀ, ਭੇਵ ਭੇਵ ਨਾ ਕੋਇ ਸਮਝਾਇੰਦਾ। ਅੰਤਮ ਸਭ ਨੂੰ ਕਰੇ ਫ਼ਾਨੀ, ਫ਼ਤਵਾ ਸਭ ਦੇ ਉਤੇ ਲਾਇੰਦਾ। ਬੈਠਾ ਇਕ ਸ਼ਾਹ ਸੁਲਤਾਨੀ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਇੰਦਾ। ਸਦਾ ਸੁਹੇਲਾ ਇਕ ਲਾਸਾਨੀ, ਲਾਸ਼ਾਂ ਸਭ ਦੀਆਂ ਆਪ ਦਬਾਇੰਦਾ। ਕਿਆ ਕੋਈ ਦੇਵੇ ਕਲਮ ਬਿਆਨੀ, ਹਰਿ ਕਲਾਮ ਕਲਮੇ ਵਿਚ ਕਦੇ ਨਾ ਆਇੰਦਾ। ਸਭ ਨੂੰ ਕਰਦਾ ਰਿਹਾ ਪਰੇਸ਼ਾਨੀ, ਪਰਚਾ ਹੱਲ ਨਾ ਕੋਇ ਕਰਾਇੰਦਾ। ਨਾਰ ਮਰਦ ਮਰਦ ਨਾਰ ਕਹਾਣੀ, ਕਹਾਵਤ ਬਗ਼ਾਵਤ ਅਦਾਵਤ ਅਲਾਮਤ ਆਪ ਲਗਾਇੰਦਾ।

ਸਤਿ ਚਿਤ ਸਦਾ ਸਦ ਚੇਤਨ, ਅਨੰਦ ਆਪਣਾ ਰਸ ਰਖਾਈਆ। ਲੱਭ ਲੱਭ ਥੱਕੇ ਸਾਰੇ ਭੇਤਨ, ਭੇਵ ਹੱਥ ਕਿਸੇ ਨਾ ਆਈਆ। ਚਲ ਚਲ ਗਏ ਨੇਤਰੀ ਪੇਖਣ, ਬਣ ਬਣ ਪਾਂਧੀ ਪੰਧ ਮੁਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦਰ ਦੁਆਰਿਉਂ ਬਾਹਰ ਖੇਡਣ, ਹੱਥ ਦਹਿਲੀਜਾਂ

ਨਾਲ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਚਿਤ ਅਨੰਦ, ਨਾ ਕੋਈ ਰੂਪ ਨਾ ਕੋਈ ਰੰਗ, ਨਾ ਕੋਈ ਧਾਰ ਨਾ ਕੋਈ ਗੰਗ, ਨਾ ਕੋਈ ਨਾਦ ਨਾ ਮਰਦੰਗ, ਨਾ ਕੋਈ ਕੰਗਣ ਨਾ ਕੋਈ ਵੰਗ, ਨਾ ਕੋਈ ਸੁਹਾਗਣ ਨਾ ਕੋਈ ਰੰਡ, ਨਾ ਕੋਈ ਸੂਰਜ ਨਾ ਕੋਈ ਚੰਦ, ਨਾ ਕੋਈ ਗੀਤ ਨਾ ਕੋਈ ਛੰਦ, ਨਾ ਕੋਈ ਬੰਧਨ ਨਾ ਕੋਈ ਬੰਧ, ਨਾ ਕੋਈ ਵਾਟ ਨਾ ਕੋਈ ਪੰਧ, ਨਾ ਕੋਈ ਰਸਨਾ ਨਾ ਕੋਈ ਦੰਦ, ਨਾ ਕੋਈ ਬ੍ਰਹਮ ਨਾ ਕੋਈ ਹੰ, ਕਰੇ ਖੇਲ ਸੂਰਾ ਸਰਬੰਗ, ਸਦ ਚਿਤ ਆਪ ਅਨੰਦ, ਜੀਉ ਪਿੰਡ ਜਿਸ ਦਾਤ ਦਿਤੀ ਵੰਡ, ਖੇਲੇ ਖੇਲ ਕੋਟ ਬ੍ਰਹਿਮੰਡ, ਜੁਗ ਚੌਕੜੀ ਸਭ ਦੇ ਨਾਲ ਰਿਹਾ ਹੰਢ, ਰਸਨਾ ਜਿਹਵਾ ਪਾਈ ਗੰਢ, ਪ੍ਰੇਮ ਪਿਆਰ ਡੋਰੀ ਰੱਖੀ ਤੰਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਚਿਤ ਅਨੰਦ, ਚਰਚਾ ਦੇ ਪਰਚਾ ਮਾਤ ਕਰਾਈਆ।

ਪੂਰਨ ਪਰਮੇਸ਼ਵਰ ਬਣਿਆ ਆਪ, ਪਰਮੇਸ਼ਵਰ ਪੂਰਨ ਵਿਚ ਸਮਾਈਆ। ਪੂਰਨ ਕਰੇ ਨਾ ਕਿਸੇ ਦਾ ਜਾਪ, ਪਰਮੇਸ਼ਵਰ ਪੜ੍ਹਨ ਕਿਤੇ ਨਾ ਜਾਈਆ। ਪੂਰਨ ਕਰੇ ਨਾ ਕੋਈ ਪਾਠ, ਪਰਮੇਸ਼ਵਰ ਕਰੇ ਨਾ ਕੋਇ ਪੜ੍ਹਾਈਆ। ਪੂਰਨ ਬਣਿਆ ਪ੍ਰਭ ਦਾ ਸਾਕ, ਪਰਮੇਸ਼ਵਰ ਪੂਰਨ ਰਿਹਾ ਪਰਨਾਈਆ। ਪੂਰਨ ਬਣਿਆ ਵਿਚੋਲਾ ਆਪ, ਪਰਮੇਸ਼ਵਰ ਕਰੀ ਘਰ ਕੁੜਮਾਈਆ। ਦੋਹਾਂ ਰਲ ਕੇ ਇਕੋ ਮਿਲ ਗਈ ਜ਼ਾਤ, ਜੁਗ ਜੁਗ ਵੰਡ ਨਾ ਕੋਇ ਵੰਡਾਈਆ। ਰਲ ਕੇ ਇਕੱਠੀ ਕਰਨ ਬਾਤ, ਦਿਵਸ ਰੈਣ ਸਲਾਹ ਪਕਾਈਆ। ਪੂਰਨ ਪਿਛੇ ਪਰਮੇਸ਼ਵਰ ਪਾਈ ਵਫ਼ਾਤ, ਆਪਣਾ ਹੱਕ ਰਹਣ ਫੱਕ ਦਿਤਾ ਕਰਾਈਆ। ਅੰਦਰ ਵੜ ਗਿਆ ਲੈ ਕੇ ਡੂੰਘਾ ਖ਼ਾਤ, ਹੱਟ ਸਾਚਾ ਦਿਤਾ ਖੁਲ੍ਹਾਈਆ। ਪਰਮੇਸ਼ਵਰ ਪੂਰਨ ਦਿਤੀ ਨਜ਼ਾਤ, ਨਿਸ਼ਾਵਰ ਪਰਮੇਸ਼ਵਰ ਪੂਰਨ ਰਿਹਾ ਕਰਾਈਆ। ਕਿਆ ਕੋਈ ਕਰੇ ਏਥੇ ਵਜ਼ਾਹਤ, ਮਿਸਲ ਸਕੇ ਨਾ ਕੋਈ ਲਿਖਾਈਆ । ਦਫ਼ਾ ਹਰਫ਼ ਜ਼ੇਰ ਜ਼ਬਰ ਨਾ ਜਾਣੇ ਕੋਈ ਲੁਗਾਤ, ਲੱਗ ਮਾਤਰ ਨਾ ਕੋਈ ਵਡਿਆਈਆ। ਪੂਰਨ ਪਰਮੇਸ਼ਵਰ ਅਕੱਠੇ ਹੋਏ ਪਹਿਲੀ ਵੇਰ ਪਹਿਲੀ ਰਾਤ, ਪੋਹ ਛੱਬੀ ਮਿਲੀ ਵਡਿਆਈਆ। ਦੋਹਾਂ ਦਾ ਨਾ ਕੋਈ ਪਿਤਾ ਮਾਤ, ਸਾਕ ਸੱਜਣ ਨਾ ਕੋਈ ਬਣਾਈਆ। ਪੂਰਨ ਵਲ ਜੇ ਕੋਈ ਲਏ ਝਾਕ, ਪਰਮੇਸ਼ਵਰ ਆਵੇ ਵਾਹੋ ਦਾਹੀਆ । ਪਰਮੇਸ਼ਵਰ ਦਾ ਜੇ ਕੋਈ ਖੋਲ੍ਹੇ ਤਾਕ, ਪੂਰਨ ਅੱਗੇ ਹੋ ਕੇ ਬੰਦ ਕਰਾਇਆ। ਬਿਨ ਪੂਰਨ ਕੋਈ ਨਾ ਲੱਗੇ ਘਾਟ, ਪਰਮੇਸ਼ਵਰ ਪੂਰਨ ਹੱਥ ਦਿਤੀ ਵਡਿਆਈਆ। ਪਰਮੇਸ਼ਵਰ ਪੂਰਨ ਮਿਲਣ ਆਇਆ ਖ਼ਾਸ, ਖ਼ਾਹਿਸ਼ ਗੋਬਿੰਦ ਪੂਰ ਕਰਾਇਆ। ਪੂਰਨ ਪਰਮੇਸ਼ਵਰ ਪੂਰੀ ਕੀਤੀ ਆਸ, ਆਸ ਪਰਮੇਸ਼ਵਰ ਪੂਰਨ ਰਿਹਾ ਕਰਾਇਆ। ਇਕ ਦੂਜੇ ਵਿਚ ਰਚ ਕੇ ਕੀਤਾ ਵਾਸ, ਆਪਣੀ ਰਚਨਾ ਫੇਰ ਬਣਾਈਆ। ਪੂਰਨ ਲਏ ਪਰਮੇਸ਼ਵਰ ਸਾਂਸ, ਸਾਹ ਸਾਹ ਪਰਮੇਸ਼ਵਰ ਰਿਹਾ ਸਮਾਈਆ। ਪੂਰਨ ਖੇਲ ਪ੍ਰਿਥਮੀ ਅਕਾਸ਼, ਪਰਮੇਸ਼ਵਰ ਗਗਨ ਮੰਡਲ ਫੇਰਾ ਪਾਈਆ। ਦੋ ਜਹਾਨਾਂ ਦੀ ਵਿਸ਼ਨ ਬ੍ਰਹਮਾ ਸ਼ਿਵ ਰੱਖੀ ਆਸ, ਗੁਰ ਅਵਤਾਰ ਪੀਰ ਪੈਗ਼ੰਬਰ ਧਿਆਨ ਲਗਾਈਆ । ਪੂਰਨ ਪ੍ਰਭ ਦੀ ਬਣਿਆ ਸ਼ਾਖ਼, ਪਰਮੇਸ਼ਵਰ ਪਤ ਡਾਲੀ ਰੂਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿੱਕੀ ਗੱਲ ਵੱਡੀ ਕਰ ਵਖਾਈਆ । ਵੱਡਿਉਂ ਹੋਈ ਨਿੱਕੀ, ਪ੍ਰਭ ਸਾਚੇ ਖੇਲ ਰਚਾਇਆ। ਨਿਕੀਉਂ ਹੋਈ ਵੱਡੀ, ਵੱਡ ਵਡਾ ਵੇਖ ਵਖਾਇਆ। ਪੂਰਨ ਪਰਮੇਸ਼ਵਰ ਦੋ ਜਹਾਨ ਖੇਡਨ ਕਬੱਡੀ, ਹੱਦ ਆਪਣੀ ਨਾ ਕਿਸੇ

ਵਖਾਇਆ। ਪਿਛਲੀ ਕੀਤੀ ਸਭ ਦੀ ਰੱਦੀ, ਰੰਦਾ ਇਕੋ ਵਾਰ ਫਿਰਾਇਆ। ਅੱਗੇ ਹੁਕਮੇ ਅੰਦਰੇ ਬੱਧੀ, ਸਿਰ ਸਕੇ ਨਾ ਕੋਈ ਉਠਾਇਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਖ਼ਾਲੀ ਕੀਤੀ ਗੱਦੀ, ਗਦਾ ਚੱਕਰ ਨਾ ਕੋਈ ਫਿਰਾਇਆ। ਅੱਗੇ ਖਾਣ ਨੂੰ ਮਿਲੇ ਰੋਟੀ ਅੱਧੀ, ਮਾਹਲ ਪੂੜੇ ਅੱਗੇ ਨਾ ਕੋਈ ਟਿਕਾਇਆ। ਵੇਖੋ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਚਲਦੀ ਰਹੀ ਗੱਡੀ, ਹੁਕਮੇ ਅੰਦਰ ਸਰਬ ਫਿਰਾਇਆ। ਅੰਤਮ ਕਿਸੇ ਦੀ ਨਜ਼ਰ ਨਾ ਆਵੇ ਹੱਡੀ, ਪੰਜ ਤੱਤ ਖ਼ਾਕੀ ਖ਼ਾਕ ਸਮਾਇਆ। ਨਾ ਕੋਈ ਪੁਸ਼ਤ ਨਾ ਕੋਈ ਯਦੀ, ਬੰਸ ਸਰਬੰਸ ਨਾ ਕੋਈ ਸਹਾਇਆ। ਸਭ ਦੀ ਬੀਤਦੀ ਗਈ ਸਦੀ, ਸੱਦਾ ਹਰਿ ਜੂ ਘਰ ਘਰ ਆਪ ਸੁਣਾਇਆ। ਪਿਛੇ ਕਥਾ ਕਹਾਣੀ ਲਿਖੀ ਰਹਿ ਗਈ ਬੱਧੀ, ਜਗਤ ਸੰਦੇਸ਼ਾ ਇਕ ਅਲਾਇਆ। ਅੰਤਮ ਖ਼ਾਲੀ ਬੈਠੀ ਟੱਡੀ, ਨੇਤਰ ਨੈਣ ਨੈਣ ਉਠਾਇਆ। ਜਿਸ ਆਦਿ ਜੁਗਾਦਿ ਜੁਗਾਂ ਜੁਗੰਤਰ ਆਪਣੀ ਸਿਖਿਆ ਵਿਚੋਂ ਆਪਣੇ ਕੱਢੀ, ਸੋ ਸਾਹਿਬ ਖੇਲ ਕਰਾਇਆ। ਪੂਰਨ ਪਰਮੇਸ਼ਵਰ ਇਕ ਦੂਜੇ ਨਾਲ ਪਾਈ ਜੱਫੀ, ਪਰਦਾ ਪਰਦਾ ਮਾਤ ਚੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿੱਕੀ ਵੱਡੀ ਵੱਡੀ ਨਿੱਕੀ ਗੱਲ ਆਪਣੇ ਵਿਚ ਰਖਾਇਆ। ਨਿੱਕੀ ਕਹੇ ਤੇ ਹੋਏ ਨਿੱਕਾ, ਨਿੱਕਾ ਨਜ਼ਰ ਕਿਸੇ ਨਹੀਂ ਆਇੰਦਾ। ਵੱਡੀ ਕਹੇ ਤੇ ਹੋਏ ਵੱਡਾ, ਭੈ ਸਰਬ ਜਣਾਇੰਦਾ। ਏਸੇ ਕਰ ਕੇ ਪੁਰਖ ਅਬਿਨਾਸ਼ੀ ਆਪਣਾ ਖਹਿੜਾ ਛੱਡਾ, ਪੂਰਨ ਜਗਤ ਵਖਾਇੰਦਾ । ਕੋਈ ਕਹੇ ਬੁੱਢਾ ਨੱਢਾ, ਜੱਟ ਵੇਸ ਵਟਾਇੰਦਾ। ਕੋਈ ਕਹੇ ਮਾਲਸ਼ਾਂ ਕਰੇ ਹੱਡਾਂ, ਦੁੱਧ ਪੀ ਪੀ ਸ਼ੁਕਰ ਮਨਾਇੰਦਾ। ਕੋਈ ਕਹੇ ਘਰ ਆਵੇਂ ਦਿਤਿਆਂ ਸੱਦਾ, ਦਰ ਦਰ ਫੇਰਾ ਪਾਇੰਦਾ। ਪਰਮੇਸ਼ਵਰ ਕਹੇ ਪੂਰਨ ਸਭ ਦੀ ਰੱਖੇ ਲੱਜਾ, ਜਿਸ ਸਿਰ ਆਪਣਾ ਹੱਥ ਟਿਕਾਇੰਦਾ। ਜਿਸ ਮੇਰਾ ਪਰਦਾ ਕੱਜਾ, ਸੋ ਪੂਰਨ ਹਰ ਘਟ ਨਜ਼ਰੀ ਆਇੰਦਾ। ਦਿਨੇ ਰਾਤੀਂ ਫਿਰੇ ਭੱਜਾ, ਗੁਰਮੁਖਾਂ ਦਰਸ ਦਿਖਾਇੰਦਾ। ਘਰ ਘਰ ਅੰਦਰ ਜਾ ਕੇ ਨੱਚਾ, ਆਪਣਾ ਨਾਚ ਨਚਾਇੰਦਾ। ਲੂੰ ਲੂੰ ਅੰਦਰ ਤੀਰ ਨਿਸ਼ਾਨਾ ਬਣ ਕੇ ਵੱਜਾ, ਸਾਢੇ ਤਿੰਨ ਕਰੋੜ ਆਪਣੀ ਝੋਲੀ ਪਾਇੰਦਾ। ਆਤਮ ਸੇਜਾ ਬਹਿ ਬਹਿ ਸਜਾ, ਸਚ ਸਿੰਘਾਸਣ ਆਸਣ ਲਾਇੰਦਾ। ਗੁਰਮੁਖਾਂ ਦਰਸ਼ਨ ਕਰ ਕਰ ਰੱਜਾ, ਆਪਣੀ ਭੁੱਖ ਸਰਬ ਗਵਾਇੰਦਾ। ਪਰਮੇਸ਼ਵਰ ਕਹੇ ਪੂਰਨ ਮੇਰਾ ਬੱਚਾ, ਬਿਨ ਬੱਚਿਆਂ ਪਿਓ ਕੰਮ ਕਿਸੇ ਨਾ ਆਇੰਦਾ। ਗੋਬਿੰਦ ਸੂਰਾ ਹੋਇਆ ਸੱਚਾ, ਜੋ ਅੰਤਮ ਮੰਗ ਮੰਗਾਇੰਦਾ। ਹਰਿ ਕਾ ਬਚਨ ਨਾ ਹੋਏ ਕੱਚਾ, ਕਾਇਆ ਕੱਚੀ ਵੰਗ ਰੰਗ ਚੜ੍ਹਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਪੂਰਨ ਪਰਮੇਸ਼ਵਰ ਢਾਲਿਆ ਇਕੋ ਸੰਚਾ, ਪਾਰਸ ਪਾਰਸ ਨਾਲ ਮਿਲਾਇੰਦਾ। ਨਿੱਕਾ ਕਹੇ ਹੋਏ ਨਿਕੰਮਾ, ਨਿਕਰਮਣ ਆਪ ਅਖਵਾਈਆ। ਵੱਡਾ ਕਹੇ ਹੋਏ ਸ੍ਰੀ ਭਗਵਨਾ, ਭਗਵਨ ਆਪਣਾ ਭੇਵ ਜਣਾਈਆ। ਪੂਰਨ ਵੇਖਿਆ ਇਕੋ ਚੰਨਾ, ਹਰਿ ਚੰਦ ਆਪ ਚਮਕਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਇਕੋ ਹੱਦ ਇਕੋ ਬੰਨਾ, ਇਕੋ ਵੰਡ ਰਿਹਾ ਵੰਡਾਈਆ। ਪਰਮੇਸ਼ਵਰ ਨਾਲ ਪੂਰਨ ਮੰਨਾ, ਪਰਮੇਸ਼ਵਰ ਪੂਰਨ ਸੀਸ ਝੁਕਾਈਆ। ਲੋਕੀਂ ਵੇਖਣ ਬੈਠਾ ਅੰਨ੍ਹਾਂ, ਅੰਦਰ ਕੋਟਨ ਕੋਟ ਬ੍ਰਹਿਮੰਡ ਰਿਹਾ ਛੁਪਾਈਆ। ਬਿਨ ਗੁਰਮੁਖਾਂ ਕੋਈ ਰਾਗ ਨਾ ਸੁਣੇ ਕੰਨਾਂ, ਸਰਵਣ ਸਭ ਦੇ ਬੰਦ ਕਰਾਈਆ। ਵੇਖੋ ਸਿਖੋ ਤੁਹਾਡੇ ਚਰਨ ਧੋਵੇ ਧੰਨਾ, ਪ੍ਰਭ ਜੂ ਦੇਵਣਹਾਰ ਵਡਿਆਈਆ। ਨਾਮ ਦੇਵ ਆਏ ਭੰਨਾਂ, ਜਿਸ ਦੀ ਛੱਪਰੀ ਛੰਨ ਛੁਹਾਈਆ। ਹਰਿ ਸੰਗਤ ਤੇਰਾ ਵੇਖ ਪਿਆਰ ਦਰ ਦੁਆਰੇ ਉਹ ਵੀ ਮੰਨਾ, ਆਪਣਾ ਮਾਣ ਗਵਾਈਆ। ਕੀ ਹੋਇਆ ਮੈਂ ਭੋਗ ਲਵਾਇਆ ਛੰਨਾ, ਸਿਖ ਗਾਗਰਾਂ ਰਹੇ ਰੁੜ੍ਹਾਈਆ।

ਜਿਨ੍ਹਾਂ ਪਿਛੇ ਹੋਇਆ ਝੱਲਾ, ਆਪਣੀ ਝਲਕ ਵਖਾਈਆ। ਔਹ ਰੋਂਦੀ ਆਈ ਰਾਣੀ ਅੱਲਾ, ਗਲ ਵਾਸਤਾ ਰਹੀ ਪਾਈਆ । ਦਰੋਹੀ ਮੇਰਾ ਫੜ ਪੱਲਾ, ਮੇਰੀ ਲਾਜ ਨਾ ਕੋਇ ਰਖਾਈਆ। ਚੌਦਾਂ ਸਦੀਆਂ ਕੱਟਿਆ ਛਿਲਾ, ਤੇਰੀ ਇਕੋ ਆਸ ਤਕਾਈਆ। ਮੇਰੀ ਮੀਂਢੀ ਪੁੱਟੇ ਬੂਰਾ ਕੱਕਾ ਬਿੱਲਾ, ਬੈਠਾ ਧਿਆਨ ਲਗਾਈਆ। ਮੈਂ ਕਹਿ ਕਹਿ ਥੱਕੀ ਇਲ ਲਿਲਾ ਬਿਸਮਿਲਾ, ਬਿਸਮਲ ਰੂਪ ਨਾ ਕੋਇ ਵਖਾਈਆ। ਚਾਰੋਂ ਕੁੰਟ ਦਿਸੇ ਫ਼ਨਾਹ ਫ਼ਿਲਾ, ਫ਼ਸੀਲ ਕੋਇ ਰਹਿਣ ਨਾ ਪਾਈਆ। ਤੇਰਾ ਊਚਾ ਸੋਹਣਾ ਲੱਗੇ ਟਿੱਲਾ, ਜਿਸ ਦੁਆਰੇ ਆਸਣ ਲਾਈਆ। ਜਿਵੇਂ ਗੁਰਸਿਖਾਂ ਮਿਲਣ ਦਾ ਕੀਤਾ ਹੀਲਾ, ਹਲਤ ਪਲਤ ਫੇਰਾ ਪਾਈਆ। ਤਨ ਬਸਤਰ ਪਹਿਨੇ ਕਾਲਾ ਪੀਲਾ ਲਾਲ ਨੀਲਾ, ਚਿੱਟਾ ਸੂਹਾ ਵੇਖ ਵਖਾਈਆ। ਪਰਵਰਦਿਗਾਰ ਸਾਹਿਬ ਸੁਲਤਾਨ ਸਚ ਗੋਸਾਈਂ ਤੂੰ ਛੈਲ ਛਬੀਲਾ, ਸ਼ਾਹ ਪਾਤਸ਼ਾਹ ਨਾਉਂ ਧਰਾਈਆ। ਜਿਥੇ ਭਗਤ ਬਣਾਇਆ ਕਬੀਲਾ, ਓਥੇ ਮੈਨੂੰ ਨਾਲ ਰਲਾਈਆ। ਮੈਂ ਤੱਕ ਕੇ ਆਈ ਪਿਛਲਾ ਵਸੀਲਾ, ਚੌਂਹ ਯਾਰਾਂ ਵਿਚੋਂ ਏਹ ਨਾਲ ਲੈਣ ਮਿਲਾਈਆ। ਮੈਂ ਕੀਤਾ ਨਹੀਂ ਕੋਈ ਵਕੀਲਾ, ਬਣ ਨਿਮਾਣੀ ਫੇਰਾ ਪਾਈਆ। ਤੇਰੇ ਮਿਲਣ ਦਾ ਇਕੋ ਹੀਲਾ, ਫੇਰ ਹੱਥ ਕਿਸੇ ਨਾ ਆਈਆ। ਜਿਉਂ ਵਜ਼ੀਰ ਕਿਸਤ ਦੇਵੇ ਸ਼ਹਿਫ਼ੀਲਾ, ਬਾਦਸ਼ਾਹ ਆਪਣੇ ਹੁਕਮ ਬੰਦ ਕਰਾਈਆ। ਮੇਰੇ ਪਿਛੇ ਕਿਉਂ ਹੋਇਉਂ ਢੀਲਾ, ਆਪਣਾ ਮੁਖ ਭੁਆਈਆ। ਮੈਂ ਚੌਦਾਂ ਲੋਕ ਚੱਕੀ ਚਲੌਂਦੀ ਰਹੀ ਪਾ ਕੇ ਪੀਹਣ ਗੀਲਾ, ਹੱਥਾ ਹੱਥੋ ਹੱਥੀ ਫਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿੱਕਾ ਵੱਡਾ ਵੱਡਾ ਨਿੱਕਾ ਦੋਹਾਂ ਲਗਾਏ ਆਪਣਾ ਟਿੱਕਾ, ਏਕ ਇਕੋ ਇਕ ਜਣਾਈਆ। ਨਿੱਕਾ ਕਹੇ ਹੋਏ ਨਾਕਾਰਾ, ਨਿਕਟ ਵਰਤੀ ਨਾ ਕੋਇ ਅਖਵਾਇੰਦਾ। ਵੱਡਾ ਕਹੇ ਬਣੇ ਸਿਕਦਾਰਾ, ਦੋ ਜਹਾਨਾਂ ਹੁਕਮ ਮਨਾਇੰਦਾ। ਦੋਹਾਂ ਤੋਂ ਕੀਤਾ ਆਪ ਕਿਨਾਰਾ, ਪੂਰਨ ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਆਪ ਵਖਾਇੰਦਾ। ਏਥੇ ਓਥੇ ਦੇ ਸਹਾਰਾ, ਸਾਹਿਬ ਸਾਬਰ ਵੇਖ ਵਖਾਇੰਦਾ। ਹੁਕਮੀ ਹੁਕਮ ਹੁਕਮ ਵਰਤਾਰਾ, ਹਾਕਮ ਹੱਕ ਹੱਕ ਸਮਝਾਇੰਦਾ। ਕਾਗਦ ਕਲਮ ਨਾ ਲਿਖਣਹਾਰਾ, ਲੇਖਾ ਲਿਖਤ ਵਿਚ ਨਾ ਆਇੰਦਾ। ਜਨ ਭਗਤਾਂ ਕਰੇ ਸਚ ਪਿਆਰਾ, ਪਿਆਰ ਭਗਤਾਂ ਨਾਲ ਪਰਨਾਇੰਦਾ। ਬਾਹਰੋਂ ਦਿਸੇ ਜੱਟ ਗਵਾਰਾ, ਅੰਦਰ ਗੂੜ੍ਹਾ ਰੰਗ ਚੜ੍ਹਾਇੰਦਾ। ਬਾਹਰੋਂ ਦਿਸੇ ਕੇਸ ਸੀਸ ਦਸਤਾਰਾ, ਅੰਦਰ ਨੂਰੋ ਨੂਰ ਡਗਮਗਾਇੰਦਾ। ਪਰਮੇਸ਼ਵਰ ਪੂਰਨ ਪੂਰਨ ਪਰਮੇਸ਼ਵਰ ਵੱਡਿਆਂ ਨਿੱਕਿਆਂ ਨਾਲ ਕਰੇ ਇਕੋ ਵਿਹਾਰਾ, ਵੱਡਾ ਪਰਮੇਸ਼ਵਰ ਨਿੱਕਾ ਪੂਰਨ, ਬਿਨ ਨਿੱਕੇ ਪੂਰਨ ਪਰਮੇਸ਼ਵਰ ਕੰਮ ਕਿਸੇ ਨਾ ਆਇੰਦਾ। ਦੋਹਾਂ ਮਿਲ ਕੇ ਕਰਨਾ ਕੰਮ ਸੰਪੂਰਨ, ਪੂਰਨਾ ਆਪਣਾ ਆਪੇ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿੱਕਾ ਵੱਡਾ ਇਕੋ ਰਾਮ, ਵੱਡਾ ਨਿੱਕਾ ਆਪਣਾ ਰੂਪ ਵਖਾਇੰਦਾ।

ਪੂਰਨ ਪਰਮੇਸ਼ਵਰ ਕਹਿਣਾ ਨਹੀਂ ਦੋਸ਼, ਪਰਮੇਸ਼ਵਰ ਪੂਰਨ ਰੰਗ ਵਖਾਈਆ। ਸਚਖੰਡ ਜੋ ਬੈਠਾ ਰਿਹਾ ਖ਼ਾਮੋਸ਼, ਖ਼ਾਹ ਮਖ਼ਾਹ ਆਪਣੀ ਕਥਾ ਸੁਣਾਈਆ। ਸ੍ਰਿਸ਼ਟ ਸਬਾਈ ਟਿਕਾਣੇ ਲਿਆ ਹੋਸ਼, ਹੁਸ਼ਿਆਰ ਹੋਇਆ ਸੱਚਾ ਮਾਹੀਆ। ਰਾਜੇ ਰਾਣੇ ਜੰਗਲਾਂ ਵਿਚ ਫਿਰਾਏ ਖ਼ਰਗੋਸ਼, ਕਲਜੁਗ ਕੂੜੀ ਕਿਰਿਆ ਕੁੱਤੇ ਮਗਰ ਲਗਾਈਆ । ਨੌਂ ਸੌ ਚੁਰਾਨਵੇਂ ਚੌਕੜੀ ਪਿਛੋਂ ਚੜ੍ਹਿਆ ਜੋਸ਼, ਆਪਣਾ ਬਲ ਧਰਾਈਆ। ਖੋਜਿਆਂ ਕੋਈ ਨਾ ਕੱਢੇ

ਖੋਜ, ਖੋਜ ਥੱਕੀ ਸਰਬ ਲੋਕਾਈਆ। ਕਿਸੇ ਹੱਥ ਨਾ ਆਏ ਰੋਜ਼ਿਆਂ ਵਿਚ ਰੋਜ਼, ਫ਼ਾਕੇ ਮਰ ਮਰ ਦੇਣ ਦੁਹਾਈਆ। ਜਿਸ ਦੀ ਨਾਨਕ ਸੋਚਦਾ ਗਿਆ ਸੋਚ, ਸੋਚ ਸੋਚ ਨਾ ਕੋਇ ਜਣਾਈਆ। ਜਿਸ ਦੀ ਗੋਬਿੰਦ ਰੱਖੀ ਲੋਚ, ਦੋਏ ਲੋਚਣ ਧਿਆਨ ਲਗਾਈਆ। ਸੋ ਸਾਹਿਬ ਗਿਆ ਪਹੁੰਚ, ਪੂਰਨ ਪੂਰਨ ਵਿਚ ਸਮਾਈਆ। ਲੇਖਾ ਜਾਣੇ ਲੱਖਣ ਕਰੌਚ, ਪੁਸ਼ਕਰ ਜੰਬੂ ਵੇਖ ਵਖਾਈਆ। ਸਾਨ ਸਲਮਲ ਹੰਢਾਏ ਆਪਣਾ ਸ਼ੌਕ, ਸ਼ੌਕੀਨ ਬਣਿਆ ਬੇਪਰਵਾਹੀਆ। ਕੁਸ਼ਾ ਮਾਣੇ ਇਕੋ ਮੌਜ, ਕੁਸ਼ਲਿਆ ਬੇਟਾ ਰਾਮ ਆਸਾ ਪੂਰ ਕਰਾਈਆ। ਕਰੇ ਖੇਲ ਬਿਨ ਲਸ਼ਕਰ ਫ਼ੌਜ, ਖੰਡਾ ਤੀਰ ਨਾ ਕੋਇ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੇ ਅੰਦਰ ਹੁਕਮ ਚਲਾਈਆ। ਵਸ਼ਿਸ਼ਟ ਕੋਲ ਗਿਆ ਰਾਮ, ਰਾਮ ਪਿਆ ਸਰਨਾਈਆ। ਰਾਮ ਮੰਗੀ ਦਾਤ ਨਾਮ, ਨਾਮ ਰਾਮ ਝੋਲੀ ਪਾਈਆ। ਵਸ਼ਿਸ਼ਟ ਕਰ ਪ੍ਰਨਾਮ, ਪ੍ਰਾਣਾਯਾਮ ਲੇਖ ਚੁਕਾਈਆ। ਰਾਮ ਕਹੇ ਦੇ ਪੈਗ਼ਾਮ, ਹੁਕਮ ਸਚ ਸੁਣਾਈਆ। ਵਸ਼ਿਸ਼ਟ ਕਹੇ ਰਾਮ ਜਿਸ ਤੈਨੂੰ ਬਣਾਇਆ ਰਾਮ, ਸੋ ਰਾਮ ਅੰਤਮ ਕਲ ਆਵੇ ਵਾਹੋ ਦਾਹੀਆ। ਜਿਸ ਦਾ ਹੱਡ ਮਾਸ ਨਾੜੀ ਨਾ ਚਾਮ, ਦਸਰਥ ਬਿੰਦ ਨਾ ਕੋਇ ਅਖਵਾਈਆ। ਸੋ ਰਾਮ ਬੇਪਹਿਚਾਣ, ਰੂਪ ਰੰਗ ਨਾ ਕੋਇ ਵਖਾਈਆ। ਮੇਰੀ ਕੁਸ਼ਾ ਕਰ ਧਿਆਨ, ਜਿਸ ਉਪਰ ਆਸਣ ਲਾਈਆ। ਤੇਰੀ ਦਿਸ਼ਾ ਕਰੇ ਪਰਵਾਨ, ਦਹਿਸਿਰ ਮਾਰ ਨਾ ਕੋਇ ਵਡਿਆਈਆ। ਹੁਕਮੇ ਅੰਦਰ ਖੇਲ ਕਰੇ ਹੁਕਮਰਾਨ, ਬਨਬਾਸ ਕੱਟਣ ਕੋਇ ਨਾ ਜਾਈਆ। ਹਨਵੰਤ ਰੱਖੇ ਨਾ ਕੋਇ ਧਿਆਨ, ਸੁਗਰੀਵ ਸੰਗ ਨਾ ਕੋਇ ਰਖਾਈਆ। ਤੀਰ ਫੜੇ ਨਾ ਕੋਇ ਕਮਾਨ, ਚਿੱਲਾ ਹੱਥ ਨਾ ਕੋਇ ਲਟਕਾਈਆ। ਕਰ ਕਿਰਪਾ ਮਾਰੇ ਇਕੋ ਬਾਣ, ਖਾਣੀ ਬਾਣੀ ਸਭ ਦੀ ਹੋਸ਼ ਭੁਲਾਈਆ। ਆਪ ਬਣਿਆ ਰਹੇ ਬੇਪਹਿਚਾਨ, ਪਹਿਚਾਨ ਪੂਰਨ ਰੂਪ ਵਟਾਈਆ। ਜੇ ਕੋਈ ਲੱਭਣ ਜਾਏ ਨਿਸ਼ਾਨ, ਨਿਸ਼ਾਨਾ ਹੱਥ ਕਿਸੇ ਨਾ ਆਈਆ। ਜੇ ਕੋਈ ਕਹੇ ਵਿਸ਼ਨੂੰ ਭਗਵਾਨ, ਵਿਸ਼ਨੂੰ ਬਣ ਕਾਰ ਕਮਾਈਆ। ਸਭ ਨੂੰ ਦੇਵੇ ਆਤਮ ਦਾਨ, ਸੋਹੰ ਢੋਲਾ ਇਕ ਸੁਣਾਈਆ। ਪਹਿਲੋਂ ਪੂਰਨ ਰੂਪ ਬਣ ਕੇ ਜਾਏ ਰਾਮ, ਪੂਰਨ ਰਾਮ ਰੂਪ ਵਖਾਈਆ। ਫੇਰ ਕੰਮ ਕਰੇ ਨਿਸ਼ਕਾਮ, ਨਿਸਚਾ ਸਭ ਨੂੰ ਆਪ ਦਿਵਾਈਆ। ਪਰਾਪਰ ਪਰਾਪੇਗੰਡਾ ਨਾ ਕਰੇ ਕੋਈ ਜਹਾਨ, ਸਾਧ ਸੰਤ ਦੂਰ ਜਾ ਜਾ ਨਾ ਕਰੇ ਕੋਇ ਸ਼ਨਵਾਈਆ। ਸਾਰਿਆਂ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਕੋਲੋਂ ਲਏ ਲਗਾਨ, ਜੋ ਆਪਣੀ ਵੰਡਾਂ ਵੰਡ ਵੰਡ ਵੰਡਾਂ ਗਏ ਪਾਈਆ। ਸਚਖੰਡ ਬੈਠਾ ਪੂਰਨ ਅੰਦਰ ਵੜ ਕੇ ਦਏ ਫ਼ਰਮਾਣ, ਸਚ ਸੰਦੇਸ਼ਾ ਇਕ ਸੁਣਾਈਆ। ਸਾਰੇ ਚਰਨੀਂ ਡਿੱਗੋ ਆਣ, ਦਸਰਥ ਬੇਟਾ ਰਾਮ ਭੱਜੇ ਵਾਹੋ ਦਾਹੀਆ। ਚਲੋ ਦਰਸ਼ਨ ਕਰੀਏ ਸ੍ਰੀ ਭਗਵਾਨ, ਜਿਸ ਸਾਡੀ ਬਣਤ ਬਣਾਈਆ। ਗ਼ਰੀਬ ਨਿਮਾਣਿਆਂ ਦੇਵੇ ਮਾਣ, ਮਨਸਾ ਆਪਣੀ ਨਾ ਕੋਇ ਰਖਾਈਆ। ਬਾਹਰੋਂ ਦਿਸੇ ਮੂਰਖ ਅਞਾਣ, ਅੰਦਰ ਸਮਰਥ ਖੇਲ ਕਰਾਈਆ। ਬਿਨ ਪੂਰਨ ਕਲਜੁਗ ਅੰਤ ਕਿਸੇ ਦੀ ਨਾ ਹੋਵੇ ਕਲਿਆਣ, ਪੁਰਖ ਅਬਿਨਾਸ਼ੀ ਮੋਹਰ ਲਗਾਈਆ। ਫਿਰ ਕੇ ਵੇਖੋ ਸਾਰਾ ਜਹਾਨ, ਸਾਧਾਂ ਸੰਤਾਂ ਡੇਰਾ ਰਿਹਾ ਢਾਹੀਆ। ਸਿਰਫ਼ ਖ਼ਾਲੀ ਰਹਿ ਗਿਆ ਪੀਣ ਖਾਣ, ਅੰਦਰ ਜੋਤ ਨਾ ਕੋਇ ਰੁਸ਼ਨਾਈਆ। ਝੂਠੇ ਨੈਣ ਸਰਬ ਸ਼ਰਮਾਣ, ਅੱਗੇ ਅੱਖ ਨਾ ਕੋਇ ਉਠਾਈਆ। ਦੂਰੋਂ ਦੂਰ ਸਰਬ ਡਰਾਣ, ਜੇ ਅੱਗੇ ਆਵੇ ਤੇ ਭੱਜਣ ਵਾਹੋ ਦਾਹੀਆ। ਕਬੀਰ ਨਾਨਕ ਹੋਏ ਹੈਰਾਨ, ਹਰਿ ਜੂ ਕੀ ਕੀ ਖੇਲ ਰਚਾਈਆ। ਪਵਣ ਪਾਣੀ ਨੈਣ ਸ਼ਰਮਾਣ, ਰੋ ਰੋ ਨੈਣਾਂ ਨੀਰ ਵਹਾਈਆ। ਅਗਨੀ ਅੱਗ ਹੋਈ ਕੁਰਬਾਨ, ਕਰਬਲਾ ਮਿਲੇ ਨਾ ਕੋਇ ਵਡਿਆਈਆ। ਆਰਬਲਾ

ਚੁੱਕੀ ਵਿਚ ਜਹਾਨ, ਆਰਜੂ ਕੋਈ ਨਜ਼ਰ ਨਾ ਆਈਆ। ਪੂਰਨ ਪਰਮੇਸ਼ਵਰ ਮਿਲਿਆ ਆਣ, ਆਣ ਸਭ ਨੂੰ ਰਿਹਾ ਪਾਈਆ। ਸ੍ਰਿਸ਼ਟ ਸਬਾਈ ਦਿਸੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਹਾਰਾਜ ਸ਼ੇਰ ਸਿੰਘ ਨਜ਼ਰ ਕਿਸੇ ਨਾ ਆਈਆ। ਵੇਖੋ ਬਣਿਆ ਹਰਿ ਸ਼ੈਤਾਨ, ਸ਼ਰਅ ਉਲਟੀ ਆਪ ਚਲਾਈਆ। ਨਿਰਗੁਣ ਵਸਿਆ ਆਪ ਅਮਾਮ, ਸਰਗੁਣ ਪਰਦਾ ਉਤੇ ਪਾਈਆ। ਪੂਰਨ ਕਰਿਆ ਪੂਰਾ ਕਾਮ, ਨਿਹਕਰਮੀ ਕਰਮ ਕਾਂਡ ਨਾ ਕੋਇ ਜਣਾਈਆ। ਗੋਬਿੰਦ ਕੀਤੀ ਆਪ ਪਹਿਚਾਨ, ਪਿਛਲਾ ਪਰਦਾ ਰਿਹਾ ਚੁਕਾਈਆ। ਸੰਬਲ ਖੇੜਾ ਕਰ ਪਰਵਾਨ, ਪਰਵਾਨਾ ਘਰ ਘਰ ਰਿਹਾ ਪੁਚਾਈਆ। ਬਾਲਾ ਨੱਢਾ ਨੌਜਵਾਨ, ਬੁੱਢਾ ਆਪਣਾ ਰੂਪ ਵਟਾਈਆ। ਏਕਾ ਨਾਇਆਂ ਹੋ ਪਰਧਾਨ, ਸਾਲ ਉਨੀਵੇਂ ਖ਼ੁਸ਼ੀ ਮਨਾਈਆ। ਮੁੱਛ ਫੁੱਟ ਨੌਜਵਾਨ, ਕੁਛ ਕੁਛ ਆਪਣਾ ਹਾਲ ਸੁਣਾਈਆ। ਸਮਰਥ ਪੁਰਖ ਪੁਰਖ ਮਿਹਰਵਾਨ, ਮਿਹਰ ਨਜ਼ਰ ਇਕ ਉਠਾਈਆ। ਪੂਰਨ ਪਰਮੇਸ਼ਵਰ ਸ੍ਰੀ ਭਗਵਾਨ, ਜਗਤੇਸ਼ਵਰ ਰਹੇਸ਼ਵਰ ਮਹੇਸ਼ਵਰ ਤਮ ਮਮ ਮਮ ਤਮ ਅਗਮ ਨਿਗਮ ਨਿਗਹ ਆਪ ਰਖਾਈਆ। ਮੇਰੇ ਮਾਹੀ ਸਵੰਬਰ ਰਚਿਆ, ਦੋ ਜਹਾਨ ਵੱਜੀ ਵਧਾਈਆ। ਨਾਤਾ ਤੁਟਾ ਕੂੜਿਆਂ ਕੱਚਿਆਂ, ਕੱਚੀ ਗੰਢ ਰਹਿਣ ਨਾ ਪਾਈਆ। ਮਿਲਿਆ ਮੇਲ ਗੁਰਸਿਖਾਂ ਸੱਚਿਆਂ, ਜਿਨ੍ਹਾਂ ਸਤਿਗੁਰ ਸੱਚਾ ਮਿਲਿਆ ਚਾਈਂ ਚਾਈਂਆ। ਵੇਖੋ ਮਾਣ ਦੇਵੇ ਆਪਣੇ ਬੱਚਿਆਂ, ਗਲ ਫੂਲਣ ਹਾਰ ਪੁਆਈਆ। ਲੂੰ ਲੂੰ ਅੰਦਰ ਵੜ ਕੇ ਰਚਿਆ, ਰਚ ਰਚ ਆਪਣੀ ਖ਼ੁਸ਼ੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੇ ਅੰਦਰ ਹੁਕਮ ਵਡਿਆਈਆ। ਸਵੰਬਰ ਰਚੇ ਆਪ ਨਿਰੰਕਾਰ, ਨਿਰਗੁਣ ਨਿਰਗੁਣ ਖੇਲ ਕਰਾਇੰਦਾ। ਸਰਗੁਣ ਸਰਗੁਣ ਕਰ ਤਿਆਰ, ਸਤਿਗੁਰ ਆਪਣਾ ਮੇਲ ਮਿਲਾਇੰਦਾ। ਜੋਤ ਅਕਾਲਣ ਕਰ ਵਿਚਾਰ, ਸ਼ਬਦ ਦਲਾਲਣ ਵੇਖ ਵਖਾਇੰਦਾ। ਨਾਰ ਕੰਤ ਕੰਤ ਨਾਰ ਸੋਹੇ ਇਕ ਦੁਆਰ, ਦਰ ਮੰਦਰ ਬੰਕ ਵਡਿਆਇੰਦਾ। ਗੁਰਮੁਖ ਮੇਲਾ ਗੁਰਮੁਖ ਧਾਰ, ਗੁਰਸਿਖ ਗੁਰ ਗੁਰ ਗੋਰ ਸਮਾਇੰਦਾ। ਬਣ ਵਚੋਲਾ ਏਕੰਕਾਰ, ਆਤਮ ਪਰਮਾਤਮ ਜੋੜ ਜੁੜਾਇੰਦਾ। ਸਾਚੀ ਸਖੀਆਂ ਮੰਗਲਾਚਾਰ, ਗੀਤ ਗੋਬਿੰਦ ਅਲਾਇੰਦਾ। ਕਰ ਕਿਰਪਾ ਹਰਿ ਸੰਗਤ ਪਾਇਆ ਆਪਣਾ ਹਾਰ, ਹਰਿ ਕੇ ਪੌੜੇ ਆਪ ਚੜ੍ਹਾਇੰਦਾ। ਅੱਗੇ ਜਾ ਕੇ ਵੇਖੋ ਬਹਾਰ, ਸ਼ਹਿਨਸ਼ਾਹ ਆਪਣਾ ਰੰਗ ਵਖਾਇੰਦਾ। ਇਸਤਰੀ ਪੁਰਸ਼ ਨਾਰੀ ਨਰ ਆਪਣੀ ਗੋਦ ਲਏ ਬਠਾਲ, ਸਿਰ ਤੇ ਆਪਣਾ ਹੱਥ ਟਿਕਾਇੰਦਾ। ਓਥੇ ਨਾ ਕੋਈ ਸ਼ਾਹ ਨਾ ਕੰਗਾਲ, ਕੰਗਾਲਾਂ ਆਪਣੇ ਸੰਗ ਰਖਾਇੰਦਾ। ਵੇਖੋ ਬਣਿਆ ਆਪ ਦਲਾਲ, ਬਿਨ ਪੈਸਿਉਂ ਬਿਨ ਵੱਢੀਉਂ, ਬਿਨ ਰਿਸ਼ਵਤ ਰੱਛਿਆ ਸਰਬ ਕਰਾਇੰਦਾ। ਜਿਉਂ ਪਰਦੇਸੀ ਮਾਂ ਪਿਉ ਪੁੱਤ ਲੈਣ ਜਾਏ ਗੱਡੀਉਂ, ਜਗਤ ਮਿਸਾਲ ਦੇ ਸਮਝਾਇੰਦਾ। ਤਿਉਂ ਸਤਿਗੁਰ ਸੁਰਤ ਸੁਆਣੀ ਵਿਚੋਂ ਕੱਢੇ ਹੱਡੀਉਂ, ਆਤਮਾ ਪਰਮਾਤਮਾ ਆਪਣੇ ਨਾਲ ਮਿਲਾਇੰਦਾ। ਨਾਤਾ ਤੋੜੇ ਚਾਰ ਖਾਣੀ ਰੰਡੀਉਂ, ਕੰਤ ਸੁਹਾਗੀ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਫੂਲਣ ਹਾਰ ਹਰਿ ਕੇ ਹਰਿ ਜੂ ਹਰਿ ਸੰਗਤ ਗਲ ਪੁਆਇੰਦਾ। ਹਰਿ ਸੰਗਤ ਹਰਿ ਜੂ ਪਾਇਆ ਹਾਰ, ਹਰਿ ਕੀ ਪੌੜੀ ਆਪ ਚੜ੍ਹਾਈਆ। ਗੰਗਾ ਗੋਦਾਵਰੀ ਜਮਨਾ ਸੁਰਸਤੀ ਕੋਇ ਨਾ ਹੋਏ ਖ਼ਵਾਰ, ਖ਼ੁਆਬ ਵਿਚ ਨਹਾਵਣ ਕੋਇ ਨਾ ਜਾਈਆ। ਘਰ ਬੈਠਿਆਂ ਦੇਵੇ ਪੁੰਨ ਸਵਾਬ, ਸਬਰ ਸੰਤੋਖ ਝੋਲੀ ਰਿਹਾ ਭਰਾਈਆ। ਕੰਮ ਕਰਦਿਆਂ ਸਿਰ ਨਵਾਂ ਕਰੋ ਆਦਾਬ, ਘਰ ਬੈਠਿਆਂ ਲੇਖੇ ਲਾਈਆ। ਮੌਤ ਲਾੜੀ ਨਾ ਦਏ ਅਜ਼ਾਬ, ਰਾਏ ਧਰਮ ਨਾ ਅੰਤ ਸਜ਼ਾਈਆ। ਅੱਗੇ ਵੇਖੋ ਵੱਜਦੀ ਰਬਾਬ, ਬਿਨ ਤੰਦੀ ਤੰਦ ਵਜਾਈਆ। ਜਿਸ ਨੇ ਲੇਖੇ

ਲਾਇਆ ਕੰਢੀ ਜਾ ਉਕਾਬ, ਕਰਨੀ ਕਰਤਾ ਭੁੱਲ ਨਾ ਜਾਈਆ। ਸੋ ਕੰਢੀ ਵਾਲੇ ਸੱਦੇ ਸਾਥ, ਕੰਢਾ ਇਕੋ ਘਰ ਵਖਾਈਆ। ਵੇਖੋ ਚਰਪਟ ਪਾਟੇ ਕਾਨ, ਮੁੰਦਰਾ ਨਜ਼ਰ ਕੋਇ ਨਾ ਆਇੰਦਾ। ਹਰਿ ਜੂ ਸਭ ਨੂੰ ਵੇਖੇ ਇਕੇ ਘਾਟ, ਪੱਤਣ ਆਪਣਾ ਇਕ ਸਮਝਾਇੰਦਾ। ਆਓ ਰਲ ਮਿਲ ਕਰੀਏ ਸੱਚੀ ਬਾਤ, ਦੀਵਾ ਬੱਤੀ ਸਭ ਦਾ ਗੁਲ ਕਰਾਇੰਦਾ। ਜਨ ਭਗਤਾਂ ਪਤ ਲਏ ਰਾਖ, ਰਾਖੀ ਦਿਵਸ ਰੈਣ ਕਰਾਇੰਦਾ। ਹਰਿ ਸੰਗਤ ਵਿਚ ਮਨਮੁਖ ਰਹਿਣ ਨਾ ਦੇਵੇ ਨਾਰ ਕਮਜ਼ਾਤ, ਜੋ ਜਨ ਰਸਨਾ ਮਾਸ ਸ਼ਰਾਬ ਚਾਹ ਲਗਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਹੁਕਮ ਕਰੇ ਕਰੜਾ, ਸਭ ਨੂੰ ਲਾਏ ਰਗੜਾ, ਵੇਖੋ ਘਰ ਘਰ ਪੈਂਦਾ ਝਗੜਾ, ਦਗੜ ਦਗੜ ਘੋੜਾ ਆਪਣਾ ਆਪ ਦੌੜਾਇੰਦਾ। ਦਗੜ ਦਗੜ ਦੌੜੇ ਘੋੜਾ, ਘੁਰਕੀ ਸਭ ਨੂੰ ਰਿਹਾ ਵਖਾਈਆ। ਚੌਥੇ ਜੁਗ ਚੁਕਿਆ ਪੌੜਾ, ਪੌੜੀ ਡੰਡਾ ਸਭ ਦਾ ਰਿਹਾ ਸੁਟਾਈਆ। ਸਭ ਦਾ ਮੈਦਾਨ ਕਰੇ ਰੌੜਾ, ਮੰਜ਼ਲ ਆਪਣੇ ਹੱਥ ਰਖਾਈਆ। ਅੰਤਮ ਦੇਵੇ ਜਵਾਬ ਕੋਰਾ, ਲੇਖਾ ਮਿਟੇ ਕਲਮ ਸ਼ਾਹੀਆ। ਸਭ ਦੇ ਕੋਲ ਰਹਿ ਜਾਏ ਝੋਰਾ, ਮਿਲੇ ਮੇਲ ਨਾ ਸੱਚੇ ਮਾਹੀਆ। ਜਿਸ ਨੇ ਲੇਖੇ ਲਾਏ ਸਿੰਘ ਜੁਝਾਰ ਫ਼ਤਹਿ ਜ਼ੋਰਾ, ਅਜੀਤ ਜਿਤ ਆਪਣੇ ਹੱਥ ਰਖਾਈਆ । ਕਦੀ ਕਦੀ ਗੁਰਸਿਖਾਂ ਨੂੰ ਮਾਰ ਦੇਵੇ ਹਨੋਰਾ, ਦੁੱਖ ਦੁੱਖ ਨਾਲ ਲੜਾਈਆ। ਰਸਨਾ ਜਿਹਵਾ ਪਾਏ ਸ਼ੋਰਾ, ਹਰਿ ਜੂ ਲਾਰਿਆਂ ਵਿਚ ਰਿਹਾ ਰਖਾਈਆ। ਪੁਰਖ ਅਬਿਨਾਸ਼ੀ ਕਹੇ ਆਤਮ ਪਰਮਾਤਮ ਜੁੜਿਆ ਜੋੜਾ, ਜੋੜੀ ਦੋ ਜਹਾਨ ਵਖਾਈਆ। ਇਕ ਦੂਜੇ ਦੀ ਪੈ ਗਈ ਲੋੜਾ, ਲੋਹੜਾ ਕਰੇ ਸਰਬ ਲੋਕਾਈਆ। ਵੇਖੇ ਸੱਸੇ ਉਪਰ ਲੱਗਾ ਹੋੜਾ, ਹੋਕਾ ਦੇ ਦੇ ਰਿਹਾ ਸੁਣਾਈਆ। ਹੰ ਬ੍ਰਹਮ ਪ੍ਰਭ ਵੇਖੇ ਫਲ ਮਿੱਠਾ ਕੌੜਾ, ਰਸ ਰਸੀਆ ਫੇਰਾ ਪਾਈਆ। ਕਲਜੁਗ ਜੀਵ ਹੋਇਆ ਡੋਰਾ, ਕੰਨੀਂ ਸੁਣਨ ਕੋਇ ਨਾ ਆਈਆ। ਕਲਜੁਗ ਸਭ ਦੇ ਨਾਲ ਕਰੇ ਖੋਰਾ, ਖ਼ੁਦੀ ਸਭ ਦੇ ਵਿਚ ਵਸਾਈਆ। ਪੁਰਖ ਅਬਿਨਾਸ਼ੀ ਕਰੇ ਖੇਲ ਵਿਚ ਫੋਰਾ, ਫੁਰੋ ਮੰਤਰ ਨਾਮ ਸਤਿ ਨਾਨਕ ਮੰਗੀ ਇਕ ਮਤ, ਤੱਤ ਤੱਤ ਨਾਲ ਬਦਲਾਈਆ। ਸਾਰੇ ਸੱਥਰ ਬਹਿਣ ਘੱਤ, ਵਿਸ਼ਨ ਬ੍ਰਹਮਾ ਸ਼ਿਵ ਡੇਰਾ ਢਾਹੀਆ। ਪੁਰਖ ਅਬਿਨਾਸ਼ੀ ਕਿਰਪਾ ਨਿਧਾਨ ਹੋ ਮਿਹਰਵਾਨ ਸਭ ਨੂੰ ਮਾਰੇ ਇਕੋ ਲੱਤ, ਉਠੋ ਭਾਈ ਚਲੋ ਵਾਹੋ ਦਾਹੀਆ। ਆਪਣਾ ਲਹਿਣਾ ਲਓ ਚੱਕ, ਸਭ ਦੇ ਸਿਰ ਤੇ ਭਾਰ ਬੰਨ੍ਹਾਈਆ। ਕਮਰ ਬੰਧੋ ਆਪਣਾ ਕਸ, ਕਸਮ ਸਭ ਨੂੰ ਰਿਹਾ ਖ਼ਵਾਈਆ। ਸਾਰੇ ਕਹੋ ਸਾਡੀ ਹੋਈ ਬਸ, ਅੰਤ ਚਲੀ ਨਾ ਕੋਈ ਚਤੁਰਾਈਆ। ਨਿਰਗੁਣ ਬ੍ਰਹਮ ਮਾਇਆ ਬ੍ਰਹਮ ਵਿਚ ਗਿਆ ਫਸ, ਪਾਰਬ੍ਰਹਮ ਨਾ ਕੋਇ ਮਿਲਾਈਆ। ਤਰਸੂਲ ਸੁੱਟੀ ਸ਼ਿਵ ਜੀ ਹੱਥ, ਅਸੂਲ ਤੇਰਾ ਨਾ ਕੋਇ ਬਦਲਾਈਆ। ਵਿਸ਼ਨੂੰ ਭੰਡਾਰਾ ਹੋਇਆ ਸਖ, ਸਖੀ ਸਰਵਰ ਖੇਲ ਰਚਾਈਆ। ਗੁਰ ਅਵਤਾਰ ਹੋ ਇਕੱਠ, ਪੀਰ ਪੈਗ਼ੰਬਰ ਨਾਲ ਮਿਲਾਈਆ। ਲੋਕਮਾਤ ਵੇਖਣ ਆਪਣਾ ਹੱਟ, ਮੰਦਰ ਮਸੀਤ ਸ਼ਿਵਦੁਆਲੇ ਮੱਠ ਗੁਰਦੁਆਰੇ ਖ਼ਾਲੀ ਨਜ਼ਰੀ ਆਈਆ। ਨੇਤਰ ਰੋਵਣ ਅੱਠ ਸੱਠ, ਅਠੋਤਰੀ ਮਾਲਾ ਦਏ ਦੁਹਾਈਆ। ਮਣਕਾ ਮਣਕਾ ਜੋ ਰਹੇ ਰਟ, ਰੱਟਾ ਸਭ ਦੇ ਘਰ ਵਿਚ ਪਾਈਆ। ਕਿਉਂ ਗੁੱਸੇ ਹੋਇਆ ਗਵਾਰ ਜੱਟ, ਨਿਰਗੁਣ ਸਰਗੁਣ ਦੋਸਾਂਘਾ ਹੱਥ ਉਠਾਈਆ। ਬਣ ਕਿਰਸਾਣ ਦੇਵੇ ਕੱਟ, ਵਾਢੀ ਇਕੋ ਵਾਰ ਪਾਈਆ। ਪਿਛੋਂ ਗਾਹ ਦੇਵੇ ਝੱਟ, ਬੂਰੇ ਸੰਢੇ ਉਤੇ ਫਿਰਾਈਆ। ਫੇਰ ਇਸ਼ਾਰੇ ਨਾਲ ਦੇਵੇ ਛੱਟ, ਤੂੜੀ ਦਾਨਾ ਅੱਡ ਕਰਾਈਆ। ਗੁਰਮੁਖ ਦਾਣੇ ਆਪਣੀ ਝੋਲੀ ਲਏ ਘੱਤ, ਤੂੜੀ ਭੂਸਾ ਵੇਖੇ ਸਰਬ ਲੋਕਾਈਆ। ਆਪਣੇ ਅੰਦਰ ਲਏ ਢੱਕ, ਉਤੇ ਆਪਣਾ ਪਰਦਾ ਪਾਈਆ। ਸਚਖੰਡ ਅੰਦਰ ਸਾਂਭ

ਕੇ ਲਏ ਰੱਖ, ਆਪਣੀ ਹੱਥੀਂ ਕੁੰਡਾ ਲਾਈਆ। ਓਸੇ ਅੰਦਰ ਵੜ ਕੇ ਆਪ ਜਾਏ ਵਸ, ਵਾਸਤਾ ਗੁਰਸਿਖਾਂ ਅੱਗੇ ਪਾਈਆ। ਮੈਂ ਤੁਹਾਡੇ ਵਿਚ ਗਿਆ ਫਸ, ਮੇਰੀ ਚਲੀ ਨਾ ਕੋਇ ਚਤੁਰਾਈਆ। ਚਾਰ ਜੁਗ ਮੇਰਾ ਗੌਂਦੇ ਗਏ ਜਸ, ਮੈਂ ਤੁਹਾਡਾ ਜਸ ਗਾ ਗਾ ਸ਼ੁਕਰ ਮਨਾਈਆ। ਆਓ ਇਕ ਦੂਜੇ ਨੂੰ ਹਾਲ ਦੇਈਏ ਦੱਸ, ਦਸਮ ਦਵਾਰੀ ਤੁਹਾਡੇ ਪਿਛੇ ਫਿਰ ਫਿਰ ਥੱਕੀ, ਨੇਤਰ ਰੋਵੇ ਮਾਰੇ ਧਾਹੀਂਆ। ਮੈਂ ਸਾਧਾਂ ਸੰਤਾਂ ਕੋਲੋਂ ਅੱਕੀ, ਜੂਠਿਆਂ ਝੂਠਿਆਂ ਮੇਰੀ ਪਤ ਗਵਾਈਆ। ਜਿਹੜੇ ਕਹਿੰਦੇ ਸਰਬ ਭੱਖੀ, ਸੋ ਭੁੱਖਿਆਂ ਭੁੱਖ ਨਾ ਕੋਇ ਗਵਾਈਆ। ਮੈਂ ਨੇਤਰ ਵੇਖੇ ਅੱਖੀਂ, ਜੰਗਲ ਜੂਹਾਂ ਫੇਰਾ ਪਾਈਆ। ਕਾਮ ਵਾਸਨਾ ਕੂੜੀ ਕਿਰਿਆ ਅੰਗ ਲਾਈ ਸਖੀ, ਧੀਰਜ ਧੀਰ ਨਾ ਕੋਇ ਧਰਾਈਆ। ਬਿਨ ਪਰਮਾਤਮਾ ਕੋਈ ਨਾ ਰਿਹਾ ਜਤੀ, ਆਤਮਾ ਸਭ ਦੀ ਆਪ ਡੁਲਾਈਆ। ਬਿਨ ਸ੍ਰੀ ਭਗਵਾਨ ਨਾ ਕੋਈ ਪਤੀ, ਸਗਲਾ ਸੰਗ ਨਾ ਕੋਇ ਨਿਭਾਈਆ। ਵੇਖੋ ਵਾ ਵਗਦੀ ਤੱਤੀ, ਬਿਨ ਸਤਿਗੁਰ ਨਾ ਕੋਇ ਸਹਾਈਆ। ਗੁਰਸਿਖੋ ਦਿਓ ਪਿਆਰ ਰੱਤੀ, ਚੋਲੀ ਰਤੜੀ ਦਿਓ ਕਰਾਈਆ। ਰਲ ਕੇ ਸਾਰੇ ਦਿਓ ਮੱਤੀ, ਪੁਰਖ ਅਬਿਨਾਸ਼ੀ ਲਓ ਸਮਝਾਈਆ। ਜਿਸ ਦੋ ਜਹਾਨ ਤਪਾਈ ਭੱਠੀ, ਜੋਤੀ ਅਗਨੀ ਰਿਹਾ ਡਾਹੀਆ। ਜਿਸ ਪੀਰ ਪੈਗ਼ੰਬਰਾਂ ਬੰਨ੍ਹੀ ਮੌਲੀ ਅੱਟੀ, ਦਾੜ੍ਹੀ ਰੱਤੋ ਰੱਤ ਰੰਗਾਈਆ। ਜਿਸ ਲੱਖ ਚੁਰਾਸੀ ਪਾਈ ਨੱਥੀ, ਨੱਕ ਨਕੌੜਾ ਨਾ ਕੋਇ ਰਖਾਈਆ। ਜੋ ਲੁਕਿਆ ਗੁਰਸਿਖਾਂ ਦੀ ਕੁਲੀ ਕੱਖੀਂ, ਉਚੇ ਟਿੱਲੇ ਮੰਦਰ ਨਜ਼ਰ ਕਿਤੇ ਨਾ ਆਈਆ। ਸਭ ਨੂੰ ਪੈ ਜਾਏ ਉਠ ਕੇ ਵੱਖੀ, ਨੇਜ਼ਾ ਤਿਖ਼ੀ ਧਾਰ ਲਗਾਈਆ। ਵੇਖੋ ਕੀ ਕੀ ਖੇਲ ਕਰੇ ਹੱਥੋ ਹੱਥੀ, ਮਨ ਹਾਥੀ ਰਿਹਾ ਢਾਹੀਆ। ਕੀ ਕਰੇ ਅੱਲਾ ਰਾਣੀ ਨਾਂ ਰਖਾਇਆ ਰੱਖੀ, ਆਪਣੀ ਰੱਖਿਆ ਨਾ ਅੰਤ ਕਰਾਈਆ। ਭੱਜੀ ਫਿਰੇ ਪੱਛਮੀ ਪੱਛੀ, ਪਛੋ ਤਾ ਕਰੇ ਲੋਕਾਈਆ। ਪਿਛੇ ਲੱਗਦੀ ਰਹੀ ਅੱਛੀ, ਅੱਲਾ ਮੀਆਂ ਕਹਿ ਕਹਿ ਸ਼ੁਕਰ ਮਨਾਈਆ। ਹੁਣ ਪੈਣ ਲੱਗੀ ਗ਼ਸ਼ੀ, ਗਹਿਰ ਗੰਭੀਰ ਆਇਆ ਫੇਰਾ ਪਾਈਆ। ਜਿਨ੍ਹਾਂ ਖਾਦੀ ਫੜ ਫੜ ਵੱਛੀ, ਬਿਸਤਰਾ ਸਭ ਦਾ ਰਿਹਾ ਬੰਧਾਈਆ। ਵੇਖੋ ਮੁਹੰਮਦ ਹੱਥ ਰੱਸੀ, ਚਾਰ ਯਾਰਾਂ ਨਾਲ ਮਿਲਾਈਆ। ਮੂਸੇ ਗੰਢ ਆਪਣੀ ਕਸੀ, ਈਸਾ ਵਟਣਾ ਰਿਹਾ ਚੜ੍ਹਾਈਆ। ਪੁਰਖ ਅਬਿਨਾਸ਼ੀ ਸਾਚਾ ਮਾਰਗ ਦੱਸੀਂ, ਜਿਸ ਘਰ ਬਿਸਤਰਾ ਦੇਈਏ ਲਾਈਆ। ਪੁਰਖ ਅਬਿਨਾਸ਼ੀ ਰਿਹਾ ਹੱਸੀ, ਨਾਲ ਇਸ਼ਾਰਿਆਂ ਰਿਹਾ ਸਮਝਾਈਆ। ਤੁਸੀਂ ਰੋਵੋ ਜਿਵੇਂ ਥਲ ਵਿਚ ਰੋਂਦੀ ਸੱਸੀ, ਪੁਨੂੰ ਪੂਰਨ ਨਜ਼ਰ ਕਿਸੇ ਨਾ ਆਈਆ। ਬਿਨ ਆਬੋਂ ਤੜਫੇ ਮੱਛੀ, ਅੰਮ੍ਰਿਤ ਜਲ ਨਾ ਕੋਇ ਵਖਾਈਆ। ਸ੍ਰੀ ਭਗਵਾਨ ਕਹੇ ਇਕ ਗੱਲ ਅੱਛੀ, ਅੱਛੀ ਤਰਾਂ ਸਮਝਾਈਆ। ਜਿਸ ਦੁਆਰੇ ਜੋਤ ਅਕਾਲਣ ਫਿਰਦੀ ਨੱਸੀ, ਫੂਲਣ ਹਾਰ ਹੱਥ ਉਠਾਈਆ। ਓਥੇ ਬਸਤੀ ਇਕੋ ਵਸੀ, ਜਿਨ੍ਹਾਂ ਦਾ ਬਸਤਾ ਪੁਰਖ ਅਕਾਲ ਆਪਣੇ ਸਿਰ ਉਠਾਈਆ। ਨਾਤਾ ਤੋੜਿਆ ਭੈਣ ਭਾਈ ਚਾਚੀ ਤਾਈ ਮਾਮੀ ਫੁਫੀ ਮਾਸੀ, ਮਾਸੜ ਮਸਖ਼ਰਾ ਨਜ਼ਰ ਕੋਇ ਨਾ ਆਈਆ। ਓਥੇ ਹੋਏ ਬੰਦ ਖ਼ੁਲਾਸੀ, ਜੋ ਜਨ ਜਾਏ ਖ਼ੁਦੀ ਗਵਾਈਆ। ਗਲੋਂ ਕੱਟੇ ਜਮ ਕੀ ਫਾਸੀ, ਫ਼ਾਸਲਾ ਸਭ ਦਾ ਦਏ ਮੁਕਾਈਆ। ਵੇਖੋ ਔਂਦੀ ਰਾਣੀ ਝਾਂਸੀ, ਜਿਸ ਅੰਤ ਧਿਆਨ ਲਗਾਈਆ। ਕਿਲੇ ਗਵਾਲੀਅਰ ਕੋਲ ਲਾਹੇ ਉਦਾਸੀ, ਮਿਟੀ ਪਾਥਰ ਸਮਾਧ ਵੇਖ ਵਖਾਈਆ। ਹਰਿ ਜੂ ਸਭ ਦੀ ਪੂਰੀ ਕਰੇ ਆਸੀ, ਪਿਛਲਾ ਲਹਿਣਾ ਸਰਬ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੂਰਨ ਅੰਦਰ ਪੂਰਨ ਪਰਮਾਣ, ਪਾਰਬ੍ਰਹਮ ਆਪ ਜਣਾਈਆ।

ਲੜ ਫੜਾ ਬਣਾਈ ਲੜੀ, ਲਲਚਾ ਆਪਣੇ ਨਾਮ ਪਾਈਆ। ਈਸਾ ਗਿਰਜਿਆਂ ਵਿਚ ਵੇਖੇ ਘੜੀ, ਵੇਲਾ ਵਕਤ ਗਿਆ ਆਈਆ। ਕੈਥਲਕ ਰੋਮਨ ਕੋਇ ਨਾ ਕਰੇ ਅੜੀ, ਰੂਪੋਸ਼ ਆਇਆ ਫੇਰਾ ਪਾਈਆ। ਪੋਪ ਕਹਿਣ ਹੂ ਗਾਡ ਜਿਸ ਕਿਰਪਾ ਕਰੀ, ਭਗਤਾਂ ਦਏ ਵਡਿਆਈਆ। ਕਵਣ ਮੈਨ ਜੋ ਮੈਨ ਕਰੇ ਬਰੀ, ਮਾਣ ਸਭ ਦਾ ਰਿਹਾ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਰਿਹਾ ਜਣਾਈਆ। ਗਾਡ ਮੇਡ ਗਾਡ ਗਾਡ, ਪੂਰਨ ਰੂਪ ਵਖਾਈਆ। ਪੀਰ ਪੈਗ਼ੰਬਰਾਂ ਕੀਤਾ ਬੰਦ ਬਲਾਕ, ਬੇਇਲਮ ਫੇਰਾ ਪਾਈਆ। ਅੱਗੇ ਇਕੋ ਲਾਇਆ ਲਾਕ, ਲਾਕ ਸਕੇ ਨਾ ਕੋਇ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੜੀ ਲੜੀ ਨਾਲ ਬੰਧਾਈਆ। ਕੈਥਲਕ ਵੇਖ ਰੋਮਨ, ਰੂਏ ਆਲਮ ਰਿਹਾ ਜਣਾਈਆ। ਨਾਲ ਰਖਾਏ ਸਾਰੇ ਮੋਮਨ, ਕਾਫ਼ਰ ਦੇਣ ਦੁਹਾਈਆ। ਹਰਿ ਜੂ ਹੋਇਆ ਇਕੋ ਸੋਮਨ, ਸੁਰਤੀ ਸਭ ਦੀ ਦਏ ਭੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਲੜੀ ਘੜੀ ਘੜੀ ਵਖਾਈਆ। ਈਸਾ ਕਹੇ ਪੋਪ ਕਰੋ ਪੜਤਾਲ, ਪੁਸ਼ਤ ਦਰ ਪੁਸ਼ਤੀ ਆਇਆ ਮਾਹੀਆ। ਜਿਸ ਦੇ ਪਿਛੇ ਮੇਰਾ ਹੋਇਆ ਜ਼ਵਾਲ, ਕਿਲ ਹੱਥਾਂ ਪੈਰਾਂ ਵਿਚ ਲਗਾਈਆ। ਉਸ ਦੇ ਅੱਗੇ ਜਾ ਕੇ ਕਰੋ ਸਵਾਲ, ਤੁਹਾਡੀ ਘੜੀ ਲੇਖੇ ਲਾਈਆ। ਯੋਰੋਸ਼ਲਮ ਨਾ ਵੱਜੇ ਤਾਲ, ਈਸਓੁਲਸਲਾਮ ਨਾ ਕੋਇ ਚਤੁਰਾਈਆ। ਮੂਸਾ ਹੋਇਆ ਮੁਸ਼ਤਬਾ, ਮੁਸ਼ਕਲ ਹੱਲ ਨਾ ਕੋਇ ਕਰਾਈਆ। ਜਿਸ ਜਿਸ ਕਰਾਈ ਆਪਣੀ ਉਲਫ਼ਤਾ, ਉਲੂ ਬਣਾਏ ਸੱਚਾ ਮਾਹੀਆ। ਵੇਖੋ ਘਰ ਘਰ ਫਿਰਦੇ ਮੁਫ਼ਲਸਾ, ਮੰਗਣ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲੜੀ ਇਕ ਵਖਾਈਆ। ਲੜੀ ਵੇਖੋ ਰੋਮਨ ਰੂਮ, ਸ਼ਾਹ ਰੂਮ ਆਪ ਜਣਾਇੰਦਾ। ਜਿਸ ਨੇ ਈਸਾ ਮੂਸਾ ਬੱਚੇ ਭੇਜੇ ਮਾਸੂਮ, ਨੰਨ੍ਹੇ ਨੰਨ੍ਹੇ ਖੇਲ ਕਰਾਇੰਦਾ। ਅੰਤਮ ਸਭ ਨੂੰ ਕਰੇ ਮਹਿਰੂਮ, ਮੋਹਰ ਅੱਗੇ ਨਾ ਕੋਈ ਲਗਾਇੰਦਾ। ਵੇਖਣਹਾਰਾ ਹਰਿ ਮਜ਼ਲੂਮ, ਜ਼ੁਲਮ ਜ਼ਾਲਮ ਰੰਗ ਰੰਗਾਇੰਦਾ। ਅਕੱਠੇ ਹੋ ਜਾਓ ਇਕੋ ਵਾਰ ਹਜ਼ੂਮ, ਪੀਰ ਜ਼ਾਹਰਾ ਨਜ਼ਰੀ ਆਇੰਦਾ। ਉਹਦੇ ਬਰਦੇ ਹੋਵੋ ਮਮਨੂਨ, ਮਮਨੂਨ ਮੁਸ਼ਕਲ ਸਭ ਦੀ ਹੱਲ ਕਰਾਇੰਦਾ । ਆਪਣਾ ਦੱਸੋ ਨਾ ਕੋਇ ਜਨੂਨ, ਜਲਵਾ ਇਕੋ ਨਜ਼ਰੀ ਆਇੰਦਾ। ਉਹਦਾ ਚਲਣਾ ਇਕ ਕਾਨੂੰਨ, ਪਿਛਲੀ ਕੀਤੀ ਸਭ ਉਲਟਾਇੰਦਾ। ਜਾ ਕੇ ਸਿਖੋ ਇਕ ਮਜ਼ਮੂਨ, ਸੋਹੰ ਕਲਮਾ ਆਪ ਪੜ੍ਹਾਇੰਦਾ। ਕੋਈ ਬਣਿਓ ਨਾ ਅੱਗੇ ਉਹਦੇ ਫ਼ਰਊਨ, ਸਭ ਨੂੰ ਖ਼ਾਕੀ ਖ਼ਾਕ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੜੀ ਲੜੀ ਨਾਲ ਰਖਾਇੰਦਾ। ਈਸਾ ਕਹੇ ਰੋਮਨ ਵੇਖ ਰੋਮ, ਰੋਮ ਰੋਮ ਰਿਹਾ ਸਮਾਈਆ। ਜਿਸ ਮੈਥੋਂ ਛਡਾਇਆ ਹੋਮ, ਤੁਹਾਡਾ ਘਰ ਦੇਵੇ ਢਾਹੀਆ। ਹਿੰਦੂ ਕਹਿੰਦੇ ਉਸ ਨੂੰ ਓਮ, ਸਿਖ ਏਕੰਕਾਰ ਕਹਿ ਧਿਆਈਆ। ਮੂਸਾ ਕਹੇ ਰੂਪ ਮੋਮ, ਈਸਾ ਉਸ ਦੀ ਜ਼ਾਤ ਵਖਾਈਆ। ਜਿਸ ਦੀ ਮੁਹੰਮਦ ਬਣਿਆ ਕੌਮ, ਸੋ ਕੌਮੀ ਫੇਰਾ ਪਾਈਆ। ਕਲਜੁਗ ਅੰਤ ਹੁਣ ਕਿਸੇ ਨਾ ਦੇਵੇ ਸੌਣ, ਗਿਰਜੇ ਮੰਦਰ ਸ਼ਿਵਦੁਆਲੇ ਮੱਠ ਸਾਰੇ ਰਿਹਾ ਢਾਹੀਆ। ਉਹਦੇ ਹੁਕਮੇ ਅੰਦਰ ਚਲਣੀ ਪੌਣ, ਪਾਣੀ ਅਗਨੀ ਨਾਲ ਰਲਾਈਆ। ਜਿਸ ਨੇ ਸਭ ਦੀ ਭੰਨਣੀ ਧੌਣ, ਮਾਰ ਮਾਰ ਧੌਲਾਂ ਮੂੰਹ ਦੇ ਭਾਰ ਸੁਟਾਈਆ। ਉਸ ਦੀ ਮਹਿਮਾ ਜਾਣੇ ਕੌਣ, ਲਾਸ਼ਰੀਕ ਇਕ ਖ਼ੁਦਾਈਆ। ਜਿਸ ਖੇਡਾਂ ਲਾਏ ਰਾਮ ਰੌਣ, ਕ੍ਰਿਸ਼ਨ ਕੰਸ ਉਂਗਲੀਆਂ ਉਤੇ ਨਚਾਈਆ। ਸੋ ਆਪਣਾ ਢੋਲਾ ਆਇਆ ਗੌਣ, ਗਾ ਗਾ ਗੁਰਮੁਖਾਂ ਰਿਹਾ ਸੁਣਾਈਆ। ਸਾਡਾ ਲੇਖਾ ਆਇਆ ਖੋਹਣ, ਕਤਾਬਾਂ ਬਗ਼ਲਾਂ ਵਿਚੋਂ ਕਢਾਈਆ। ਚੌਦਾਂ

ਤਬਕ ਸਾਰੇ ਰੋਣ, ਰੋਂਦਿਆਂ ਸਾਰ ਕੋਇ ਨਾ ਪਾਈਆ। ਸਾਰੇ ਕਹਿਣ ਖ਼ੁਦਾ ਕਰੇ ਖੇਲ ਅਨਹੋਣ, ਹੋਣੀ ਸਭ ਦੇ ਸਿਰ ਤੇ ਛਾਈਆ। ਦੋਏ ਜੋੜ ਵਾਸਤਾ ਸਾਰੇ ਪੌਣ, ਨਿਉਂ ਨਿਉਂ ਸੀਸ ਝੁਕਾਈਆ। ਕੋਈ ਨਾ ਅੱਗੇ ਕਹੇ ਹੂ ਗਾਡ ਕੌਣ, ਗਾਡ ਤੂਹੀ ਨਜ਼ਰੀ ਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਲੜੀ ਲੜੀ ਨਾਲ ਬੰਧਾਈਆ। ਈਸਾ ਕਹੇ ਪੋਪ ਸਿਰ ਵੇਖ ਹੈਟ, ਹਰਿ ਹੈਟ ਰਿਹਾ ਉਠਾਈਆ। ਨਿਰਗੁਣ ਹੱਥ ਵਿਚ ਫੜਿਆ ਬੈਟ, ਬਾਲ ਇਕੋ ਨਾਮ ਉਠਾਈਆ। ਸਾਰੇ ਬਣ ਜਾਓ ਰੈਟ ਕੈਟ, ਚੂਹੇ ਬਿਲੀਆਂ ਨਾਚ ਨਚਾਈਆ। ਬਿਗ ਥਿੰਗ ਨਾ ਕੋਇ ਫ਼ੈਟ, ਫੱਟਾ ਸਭ ਦਾ ਰਿਹਾ ਖਿਚਾਈਆ। ਇਕੋ ਹੁਕਮ ਦੇਵੇ ਰਾਈਟ ਰੈਟ ਰਿਟਨ ਵਿਚ ਨਾ ਕੋਇ ਲਿਆਈਆ। ਚਾਰੋਂ ਕੁੰਟ ਵੇਖੋ ਅੰਧੇਰੀ ਨਾਈਟ, ਵਨ ਟੂ ਥਰੀ ਫ਼ੋਰ ਫ਼ਾਈਵ ਗਿਣੋਂ ਥਾਉਂ ਥਾਈਂਆ। ਪੀਰ ਪੈਗ਼ੰਬਰ ਹੋਏ ਬਲਾਈਂਡ, ਡਫ ਡੰਬ ਕੰਨ ਸੁਣਨ ਕੋਇ ਨਾ ਪਾਈਆ। ਹਰਿ ਜੂ ਬੈਠਾ ਵੇਖੇ ਬੀਹਾਈਂਡ, ਆਪਣਾ ਹੁਕਮ ਰਿਹਾ ਵਰਤਾਈਆ। ਸਭ ਨੂੰ ਮਾਈਨਸ ਕਰੇ ਮਾਈਂਡ, ਮੁਨਾਫ਼ਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਪੜ੍ਹਨ ਗੁਰਸਿਖਾਂ ਦੁਆਰੇ ਆਈਆ। ਹਰਿ ਜੂ ਪੜ੍ਹੇ ਬਿਨ ਕਾਗ਼ਜ਼ ਪੇਪਰ ਸ਼ਾਹੀ ਇੰਕ, ਅੱਖਰ ਆਪਣਾ ਆਪ ਪਰਗਟਾਇੰਦਾ। ਗੁਰਮੁਖਾਂ ਕਹੇ ਥੈਂਕਯੂ ਥੈਂਕ, ਥੇਟਰ ਆਪਣਾ ਆਪ ਵਖਾਇੰਦਾ। ਚਿੱਟੇ ਕਾਲੇ ਜੋ ਕਰਦਾ ਰਿਹਾ ਪੇਂਟ, ਵਾਈਟ ਬਲੈਕ ਆਲ ਰਾਈਟ ਕਹਿ ਸੁਣਾਇੰਦਾ। ਕਿਸੇ ਹੇਅਰ ਫ਼ੇਸ ਲੌਣ ਨਾ ਦੇਵੇ ਸੈਂਟ, ਖ਼ਾਕੀ ਖ਼ਾਕ ਸਰਬ ਰੁਲਾਇੰਦਾ। ਹੁਕਮ ਹਾਕਮ ਦੇਵੇ ਸੈਂਟ, ਸਾਦਰ ਆਪਣਾ ਹੁਕਮ ਮਨਾਇੰਦਾ। ਅੰਤਮ ਸਭ ਦਾ ਕਰੇ ਐਂਡ, ਇਨਡੈਕਸ ਆਪਣੇ ਹੱਥ ਰਖਾਇੰਦਾ। ਮੁਰਗ਼ੀਖ਼ਾਨਾ ਬਣਾ ਵਿਚ ਰਖਾਏ ਕਾਕ ਹੈਂਨ, ਐਗ ਸਭ ਦੇ ਭੰਨ ਵਖਾਇੰਦਾ। ਲੇਖਾ ਜਾਣੇ ਸ਼ੀ ਹੀ ਮੈਂਨ, ਮੈਨ ਆਪਣਾ ਭੇਵ ਖੁਲ੍ਹਾਇੰਦਾ। ਦੀ ਦੋਜ਼ ਦੈਂਨ, ਦੈਟ ਆਪਣਾ ਪਰਦਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਵਖਾਏ ਇਕ ਘਰ, ਲੜੀ ਲੜੀ ਨਾਲ ਗੰਢਾਇੰਦਾ। ਤਾਲਬ ਇਲਮ ਵੇਖੋ ਤੁਲਬਾ, ਤਾਲੀਮ ਗੁਰਸਿਖਾਂ ਕੋਲੋਂ ਪਾਈਆ। ਨਾ ਫਿਰਦਾ ਨਾ ਤੁਰਦਾ, ਔਂਦਾ ਜਾਂਦਾ ਨਜ਼ਰ ਨਾ ਆਈਆ। ਨਾ ਭੱਜੇ ਨਾ ਰੁੜ੍ਹਦਾ, ਇਕੋ ਥਾਂ ਬੈਠਾ ਆਪਣਾ ਖੇਲ ਕਰਾਈਆ। ਜਿਸ ਵੇਲੇ ਵੇਖੇ ਭਗਤਾਂ ਬੇੜਾ ਰੁੜ੍ਹਦਾ, ਆ ਕੇ ਬੰਨ੍ਹੇ ਲਾਈਆ। ਅੰਦਰ ਵੜ ਕੇ ਨਾਲ ਜੁੜਦਾ, ਬਾਹਰੋਂ ਰੂਪ ਨਾ ਕੋਇ ਵਖਾਈਆ। ਲੇਖਾ ਜਾਣੇ ਚੱਕੀ ਪੁੜ ਦਾ, ਹੱਥਾ ਆਪਣੇ ਹੱਥ ਰਖਾਈਆ। ਏਹੋ ਸਾਥ ਸਿਖ ਗੁਰੂ ਦਾ, ਗੁਰ ਸਿਖ ਸਿਖ ਗੁਰ ਇਕੋ ਘਰ ਵਖਾਈਆ। ਮੇਲ ਮਿਲਾਏ ਧੁਰ ਦਾ, ਧੁਰ ਦਾ ਸੰਗ ਆਪ ਹੋ ਜਾਈਆ । ਜੇ ਆਪਣਾ ਘਾਟਾ ਵੇਖੇ ਥੁੜ ਦਾ, ਗੁਰਮੁਖਾਂ ਅੱਗੇ ਝੋਲੀ ਡਾਹੀਆ। ਸਤਿਗੁਰ ਪੂਰਾ ਕਿਸੇ ਦੇ ਮੋੜਿਆਂ ਨਹੀਂ ਜੇ ਮੁੜਦਾ, ਕਲਜੁਗ ਆਪਣਾ ਫੇਰਾ ਪਾਈਆ। ਵਰ ਪਾਓ ਜਿਹਾ ਲੋੜੀ ਦਾ, ਗੁਰ ਅਵਤਾਰ ਗਏ ਸਮਝਾਈਆ। ਏਥੇ ਕੰਮ ਨਹੀਂ ਜ਼ੋਰ ਜ਼ੋਰੀ ਦਾ, ਪੀਆ ਪ੍ਰੇਮ ਨਾਲ ਪਰਨਾਈਆ। ਵੇਖੋ ਖੇਲ ਬਾਂਕੀ ਛੋਹਰੀ ਦਾ, ਸ਼ੌਹਰ ਖ਼ੁਸ਼ੀਆਂ ਨਾਲ ਰੀਝਾਈਆ, ਗਾਨਾਂ ਬੱਧਾ ਪ੍ਰੇਮ ਡੋਰੀ ਦਾ, ਚੋਰੀ ਚੋਰੀ ਸਗਨ ਮਨਾਈਆ। ਸੀਸ ਗੁੰਦਿਆ ਸਾਚੀ ਘੋੜੀ ਦਾ, ਗੁਰਮੁਖ ਖ਼ੁਸ਼ੀਆਂ ਨਾਲ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗੁਰਮੁਖ ਆਪਣੇ ਲੜ ਲਗਾਈਆ। ਈਸਾ ਕਹੇ ਮਾਰੋ ਝਾਕੀ, ਝਾਕਾ ਹਰਿ ਜੂ ਰਿਹਾ ਵਖਾਈਆ। ਬਾਹਰੋਂ ਦਿਸੇ ਬੰਦਾ ਖ਼ਾਕੀ, ਅੰਦਰ ਜਲਵਾ ਨੂਰ ਰੁਸ਼ਨਾਈਆ। ਮੁਰਸ਼ਦ ਮੁਰੀਦਾਂ

ਦੇਵੇ ਜਾਮ ਸਾਕੀ, ਸਾਖਿਆਤ ਨਜ਼ਰੀ ਆਈਆ। ਪੀਰ ਪੈਗ਼ੰਬਰ ਖੇਲ ਖਿਲਾਏ ਜਿਉਂ ਟੀਮਾਂ ਖੇਲਣ ਫ਼ੁਟਬਾਲ ਹਾਕੀ, ਜਗਤ ਮਿਸਾਲ ਨਾਲ ਸਮਝਾਈਆ। ਅੰਤਮ ਗੋਲ ਕਰੇ ਇਕੋ ਬਾਕੀ, ਸੀਟੀ ਆਪਣੇ ਨਾਮ ਵਜਾਈਆ। ਸਾਰੇ ਵੇਖਣ ਆਇਆ ਪਾਸਾ ਹਾਰ ਘਾਟੀ, ਪਰਵਰਦਿਗਾਰ ਸਭ ਦੀ ਅੱਖੀਂ ਘੱਟਾ ਪਾਈਆ। ਜਿਸ ਉਮਤ ਦੀ ਕਰਦੇ ਰਹੇ ਰਾਖੀ, ਉਸ ਦੀ ਵਾੜ ਰਿਹਾ ਉਖੜਾਈਆ। ਸਾਡੀ ਚਲਣ ਨਾ ਦੇਵੇ ਚਾਲਾਕੀ, ਚਾਲਾਕ ਬਣਿਆ ਬੇਪਰਵਾਹੀਆ। ਸਾਰੇ ਵੇਖੋ ਕਿਸੇ ਕੋਲ ਹੈ ਬਾਕੀ, ਅੱਗੇ ਪਿਛੇ ਮਾਰਨ ਹੱਥ ਨਜ਼ਰ ਕੁਛ ਨਾ ਆਈਆ। ਸਾਰੇ ਕਹਿਣ ਤੂੰ ਪਰਵਰਦਿਗਾਰ ਜ਼ਾਤ ਸਫ਼ਾਤੀ, ਅਜ਼ਾਤੀ ਰਹਿਣ ਕੋਇ ਨਾ ਪਾਈਆ। ਤੇਰੀ ਮਹਿਫ਼ਲ ਕਰਨੀ ਰਹਿ ਗਈ ਇਕੋ ਬਾਕੀ, ਬਾਕੀ ਯਾਰ ਲਏ ਹੰਢਾਈਆ। ਕਰ ਕਿਰਪਾ ਖੋਲ੍ਹ ਤਾਕੀ, ਤਕਵਾ ਤੇਰੇ ਉਤੇ ਰਖਾਈਆ। ਪੁਰਖ ਅਬਿਨਾਸ਼ੀ ਪਰਵਰਦਿਗਾਰ ਚਰਨ ਅੰਗੂਠੇ ਨਾਲ ਲਾਹੇ ਨਿੱਕੀ ਜਿਹੀ ਟਾਕੀ, ਟੁਕੜਾ ਪਰਾਂ ਦੇਵੇ ਹਟਾਈਆ। ਅੱਗੇ ਕੋਟਨ ਕੋਟ ਪੀਰ ਪੈਗ਼ੰਬਰ ਪਏ ਸਫ਼ਾਤੀ, ਸਫ਼ਾ ਹਸਤੀ ਜਗਤ ਮਿਟਾਈਆ। ਨਾ ਕੋਈ ਦੀਵਾ ਨਾ ਕੋਈ ਬਾਤੀ, ਮੋਮ ਬੱਤੀ ਨਾ ਕੋਇ ਰੁਸ਼ਨਾਈਆ। ਨਾ ਕੋਈ ਪਿਆਲਾ ਨਾ ਕੋਈ ਸਾਕੀ, ਸੁਰਾਹੀ ਹੱਥ ਨਾ ਕੋਇ ਉਠਾਈਆ। ਨਾ ਬੁੱਤ ਨਾ ਤਨ ਖ਼ਾਕੀ, ਰੂਏ ਆਲਮ ਨਾ ਕੋਇ ਜਣਾਈਆ। ਇਕ ਪਰਵਰਦਿਗਾਰ ਹੱਥ ਪਿਆਲਾ ਵਖਾਏ ਆਬ ਹਯਾਤੀ, ਹੱਯਾ ਸਭ ਦਾ ਰਿਹਾ ਗਵਾਈਆ। ਪਿਛਲੀ ਸਭ ਦੀ ਗਈ ਗਵਾਤੀ, ਲਹਿਣਾ ਆਪਣੇ ਹੱਥ ਰਖਾਈਆ। ਜਿਸ ਨੂੰ ਅੱਗੇ ਚਾਹੀਏ ਹਯਾਤੀ, ਦੋਏ ਜੋੜ ਪਓ ਸਰਨਾਈਆ। ਪੁਰਖ ਅਬਿਨਾਸ਼ੀ ਵੇਖੋ ਸੇਜ ਵਛਾਈ ਖਾਟੀ, ਖਟਕਾ ਸਭ ਦਾ ਰਿਹਾ ਗਵਾਈਆ। ਜਿਸ ਦਾ ਰੋਜ਼ਾ ਰੱਖੋ ਪੜ੍ਹੋ ਨਿਮਾਜ਼ੀ, ਮੁਆਸ਼ਾ ਅੱਲਾ ਮਾਸ਼ੂਕ ਆਸ਼ਕ ਆਸ਼ਕ ਮਾਸ਼ੂਕ ਲਾ ਹਦੂਦ ਸਚ ਮਹਿਬੂਬ, ਸਬੂਤ ਆਪਣਾ ਰਿਹਾ ਦਿਵਾਈਆ। ਸਬੂਤ ਵੇਖੋ ਹਰਿ ਹਰਿ ਸਾਬਤ, ਸਚ ਸਚ ਜਣਾਇੰਦਾ। ਜਿਸ ਦੀ ਕਰਦੇ ਰਹੇ ਇਬਾਦਤ, ਸੋ ਆਦਮ ਹੱਵਾ ਚਰਨਾਂ ਹੇਠ ਰਖਾਇੰਦਾ। ਕਲਜੁਗ ਅੰਤਮ ਆਪਣੀ ਬਦਲਣ ਆਇਆ ਆਦਤ, ਅਦਲੀ ਬਣ ਕੇ ਰੂਪ ਵਟਾਇੰਦਾ। ਸਭ ਦੀ ਫੜ ਫੜ ਕਰੇ ਹਜ਼ਾਮਤ, ਮੁੱਛ ਦਾੜ੍ਹੀ ਹੱਥੀਂ ਆਪ ਕਟਾਇੰਦਾ। ਲਬਾਂ ਕੱਟ ਦੇਵੇ ਹੱਥ ਅਮਾਨਤ, ਮੁਹੰਮਦ ਨੈਣ ਨੈਣ ਸ਼ਰਮਾਇੰਦਾ। ਮੁਖ ਨਾਲ ਮੁਖ ਲਗਾ ਲੱਗੀ ਅਲਾਮਤ, ਹੋਂਟ ਹੋਂਟਾਂ ਨਾਲ ਟਕਰਾਇੰਦਾ। ਵੇਖੋ ਸਭ ਦੀ ਆਈ ਸ਼ਾਮਤ, ਸ਼ਮਾ ਸਭ ਦੀ ਗੁਲ ਕਰਾਇੰਦਾ। ਬੇਪੀਰ ਹੋਇਆ ਬੇਪਛਾਣਤ, ਬੇਦਰਦੀ ਫੇਰਾ ਪਾਈਆ। ਜਿਧਰ ਵੇਖੀਏ ਸਹੀ ਸਲਾਮਤ, ਸਾਬਤ ਨੂਰ ਨਜ਼ਰੀ ਆਈਆ। ਵੇਖੋ ਸਾਡੇ ਹੁੰਦਿਆਂ ਘਰ ਘਰ ਸਾਡੇ ਪਾਏ ਬਗ਼ਾਵਤ, ਔਂਦਾ ਜਾਂਦਾ ਨਜ਼ਰ ਕਿਸੇ ਨਾ ਆਈਆ। ਸਦੀ ਚੌਧਵੀਂ ਕਰੇ ਅਦਾਵਤ, ਇਸਮ ਆਪਣਾ ਨਾ ਕਿਸੇ ਸਮਝਾਈਆ। ਮੁਰਸ਼ਦ ਮੁਰੀਦਾਂ ਕਰੇ ਸਖ਼ਾਵਤ, ਵਸਤ ਦਸਤ ਇਕ ਫੜਾਈਆ। ਸਚ ਅੰਮਾਰੀ ਚੜ੍ਹਿਆ ਮਹਾਵਤ, ਨਾਮ ਨੇਜ਼ਾ ਹੱਥ ਉਠਾਈਆ। ਪੀਰ ਪੈਗ਼ੰਬਰ ਗੁਰ ਅਵਤਾਰ ਕਹਿਣ ਜਿਸ ਦੀ ਦੱਸਦੇ ਰਹੇ ਕਹਾਵਤ, ਕਹਿ ਕਹਿ ਜਗਤ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਮੁਖ ਲੜੀ ਆਪਣੇ ਨਾਲ ਬੰਧਾਈਆ। ਹਰਿ ਸੰਗਤ ਸੇਵਾ ਸੀਸ ਦਾਰੀ, ਬਰਦਾਰੀ ਘੋਲੀ ਘੋਲ ਘੁਮਾਈਆ। ਕਰੇ ਖੇਲ ਪਹਿਲੀ ਵਾਰੀ, ਪਾਰਬ੍ਰਹਮ ਪ੍ਰਭ ਬੇਪਰਵਾਹੀਆ। ਹਰਿ ਸੰਗਤ ਪਾਰ ਉਤਾਰੇ ਸਾਰੀ, ਵੇਲੇ ਅੰਤ ਹੋ ਸਹਾਈਆ। ਘਰ ਸਿਹਰਾ ਲੈ ਕੇ ਜਾਏ ਸਿਰ ਚੁੱਕ ਕੇ ਖਾਰੀ, ਫੂਲਣਹਾਰ ਆਪ ਗੁੰਦਾਈਆ। ਗੁਰਮੁਖ ਕੰਨਿਆਂ ਵੇਖੇ ਕਵਾਰੀ, ਅੰਤ ਭਗਵੰਤ ਲਏ ਪਰਨਾਈਆ। ਆਪਣੀ

ਬੀਤੀ ਦੱਸੇ ਸਾਰੀ, ਗੁਰਸਿਖਾਂ ਕੀਤੀ ਆਪਣੀ ਝੋਲੀ ਪਾਈਆ। ਹਸਤ ਕੀਟੀ ਇਕ ਦੁਆਰੀ, ਨੀਚ ਊਚ ਨਾ ਕੋਇ ਚਤੁਰਾਈਆ। ਮੰਨ ਜਿਤ ਲਓ ਅਟਾਰੀ, ਅਟੱਲ ਪਦਵੀ ਰਿਹਾ ਵਖਾਈਆ। ਸੋਲਾਂ ਮੱਘਰ ਲੇਖਾ ਕਰੇ ਸ਼ੁਮਾਰੀ, ਬੇਸ਼ੁਮਾਰ ਦਇਆ ਕਮਾਈਆ। ਦਇਆ ਗੁਰਸਿਖਾਂ ਘਰ ਫੇਰੇ ਬਹਾਰੀ, ਅੰਦਰ ਵੜ ਵੜ ਕੂੜਾ ਕਿਰਕਟ ਹੂੰਝੇ ਵਾਹੋ ਦਾਹੀਆ। ਫੇਰ ਪੀਆ ਨਾਲ ਲਗਾਏ ਯਾਰੀ, ਪਰੀਤਮ ਆਪਣਾ ਦਏ ਮਿਲਾਈਆ। ਹੀਆ ਕਰੋ ਬਣ ਬਲਕਾਰੀ, ਬਲ ਆਪਣਾ ਆਪ ਧਰਾਈਆ। ਸਾਢੇ ਤਿੰਨ ਹੱਥ ਲਹਿਣਾ ਦਿਤਾ ਰਵਦਾਸ ਚੁਮਾਰੀ, ਚੰਮੜਾ ਗੰਢ ਵੇਖ ਵਖਾਈਆ। ਗੁਰ ਪ੍ਰਸਾਦਿ ਗੁਰ ਕਿਰਪਾ ਧਾਰੀ, ਹਰਿ ਪੁਸਤਕ ਰਿਹਾ ਖੁਲ੍ਹਾਈਆ। ਜਿਸ ਦਾ ਲੇਖਾ ਲਿਖੇ ਨਾ ਕੋਇ ਲਿਖਾਰੀ, ਲਿਖਣ ਪੜ੍ਹਨ ਵਿਚ ਨਾ ਆਈਆ। ਜੁਗ ਜੁਗ ਜਨ ਭਗਤਾਂ ਕੱਟੇ ਰੋਗ ਬੀਮਾਰੀ, ਮਰੀਜ਼ ਤਬੀਬ ਵੇਖੇ ਚਾਈਂ ਚਾਈਂਆ। ਨਾਮ ਪੁੜੀ ਦੇਵੇ ਕਰ ਪਿਆਰੀ, ਸਚ ਖ਼ੁਮਾਰੀ ਦਏ ਚੜ੍ਹਾਈਆ। ਕਰ ਪਰਕਾਸ਼ ਜੋਤ ਨਿਰੰਕਾਰੀ, ਅੰਧ ਅੰਧੇਰ ਦਏ ਮਿਟਾਈਆ। ਜੋਤ ਅਕਾਲਣ ਜਾਏ ਬਲਿਹਾਰੀ, ਗੁਰਮੁਖ ਤੇਰੀ ਵਡ ਵਡਿਆਈਆ। ਤੂੰ ਜਿਤਿਆ ਮੈਂ ਹਾਰੀ, ਤੇਰੀ ਸੇਵਾ ਮੈਨੂੰ ਲਿਆ ਫਸਾਈਆ। ਧੰਨ ਭਾਗ ਤੂੰ ਅੱਖ ਉਘਾੜੀ, ਮੇਰੀ ਅੱਖ ਅੱਖ ਨਾਲ ਮਿਲਾਈਆ। ਬਿਨ ਕਜਲੋਂ ਹੋਈ ਠੰਡੀ ਠਾਰੀ, ਸੀਤਲ ਸੁਰਮਾ ਨਾਲ ਪਾਈਆ। ਪਾ ਗਲਵਕੜੀ ਪਿਛਲੀ ਮੇਟ ਖ਼ਵਾਰੀ, ਖੁਰਕ ਖੰਘ ਸਿਖਾਂ ਦੇ ਗਵਾਈਆ। ਤੇਰੇ ਘਰ ਕੀ ਚਲੇ ਡਾਕਦਾਰੀ, ਧਨੰਤਰ ਬੈਠਾ ਸੀਸ ਝੁਕਾਈਆ। ਕਿਥੋਂ ਸਿਖਿਉਂ ਲੌਣੀ ਯਾਰੀ, ਯਾਰ ਸਾਰੇ ਦੇਣ ਦੁਹਾਈਆ। ਭੁੱਖਿਆਂ ਭਗਤਾਂ ਕੱਟਣੀ ਔਖੀ ਹੋਈ ਦਿਹਾੜੀ, ਦਿਹਾੜੀ ਕਰ ਕਰ ਝੱਟ ਰਹੇ ਲੰਘਾਈਆ। ਅਸਾਂ ਉਡੀਕਣੀ ਇਕੋ ਹਾੜੀ, ਸਚ ਤੇਰੀ ਆਸ ਰਖਾਈਆ। ਜੇ ਸਾਡੇ ਸਿਰ ਤੇ ਰਹੇ ਭਾਰੀ, ਤੇਰੀ ਕੀ ਵਡਿਆਈਆ। ਪੁਰਖ ਅਕਾਲ ਕਹੇ ਮੈਂ ਬਣਾਂ ਜ਼ਰੂਰ ਵਗਾਰੀ, ਬਣ ਸੇਵਕ ਸੇਵ ਕਮਾਈਆ। ਜੋ ਕੁਛ ਹੋਊ ਮੈਂ ਕਰੂੰ ਸੱਚੀ ਦਾਰੀ, ਦਰਦੀਆਂ ਦਰਦ ਵੰਡਾਈਆ। ਲੱਖ ਚੁਰਾਸੀ ਚੀਰ ਫਾੜੀ, ਮੱਛ ਡੱਡ ਹੱਟੋ ਹੱਟ ਵਿਕਾਈਆ। ਗੁਰਸਿਖਾਂ ਦੇਵਾਂ ਇਕੋ ਨਾਮ ਡਾਲੀ, ਧੁਰਦਰਗਾਹੀ ਫਲ ਖਵਾਈਆ। ਸੋਹੰ ਬੋਲੋ ਸਚ ਜੈਕਾਰੀ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦਇਆ ਕਮਾਈਆ।

ਪਰਸ਼ਾਦ ਦੇਣਾ ਇਕੋ ਕਿਣਕਾ, ਹਰਿ ਜੂ ਮੰਗ ਮੰਗਾਈਆ। ਵੇਖੋ ਲਹਿਣਾ ਜਿਨ ਜਿਨ ਕਾ, ਦਰ ਦਰ ਰਿਹਾ ਚੁਕਾਈਆ। ਕਰੇ ਖੇਲ ਛਿੰਨ ਛਿੰਨ ਕਾ, ਛਿੰਨ ਭੰਗਰ ਫੇਰਾ ਪਾਈਆ। ਲੇਖਾ ਇਨ ਬਿਨ ਕਾ, ਇਨ ਬਿਨ ਆਪਣਾ ਰੰਗ ਰੰਗਾਈਆ। ਚੌਦਾਂ ਪੰਦਰਾਂ ਸੋਲਾਂ ਮੇਲ ਮਿਲਾਇਆ ਤਿੰਨ ਦਿਨ ਕਾ, ਤ੍ਰੈਲੋਕ ਵੱਜੀ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਪਰਸਾਦ ਲੋਕਮਾਤ ਦੀ ਸਾਚੀ ਦਾਦ, ਸਚਖੰਡ ਲੈ ਕੇ ਜਾਏ ਚਾਈਂ ਚਾਈਂਆ। ਸਚਖੰਡ ਜਾ ਕੇ ਦੇਵੇ ਭੋਰਾ ਭੋਰਾ, ਭੋਰਾ ਆਪ ਵਰਤਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਕਹਿਣ ਥੋੜਾ, ਕਿਉਂ ਨਹੀਂ ਸਾਡੇ ਬੁੱਕ ਭਰਾਇੰਦਾ। ਜਿਨ੍ਹਾਂ ਦੀ ਪੂਰੀ ਕਰ ਕੇ ਆਇਆ ਲੋੜਾਂ, ਲੋਹੜਾ ਸਾਡੇ ਕੋਲੋਂ ਕਿਉਂ ਸ਼ਰਮਾਇੰਦਾ। ਅਸੀਂ ਤੇਰਾ ਗਾ ਕੇ ਆਏ ਦੋਹਰਾ, ਛੱਤੀ ਰਾਗਾਂ ਗੰਢ ਪੁਆਇੰਦਾ। ਕੀ ਹੋਇਆ ਜੇ ਅੰਤਮ ਇਕ ਸੱਸੇ ਉਤੇ ਲਾਇਆ ਹੋੜਾ, ਹੋਕਾ ਸਭ ਨੂੰ ਇਕ ਸੁਣਾਇੰਦਾ। ਬੇਪਰਵਾਹ ਕਿਉਂ ਸਾਨੂੰ ਦਿਤਾ ਜਵਾਬ ਕੋਰਾ, ਸਾਡਾ ਲੇਖਾ ਲਿਖਤ ਪੜ੍ਹਤ ਵਿਚ ਨਹੀਂ ਆਇੰਦਾ। ਪੁਰਖ ਅਬਿਨਾਸ਼ੀ ਕਹੇ ਮੇਰਾ ਆਦਿ

ਜੁਗਾਦਿ ਇਕੋ ਜੋੜਾ, ਜੁਗ ਜੁਗ ਆਪ ਰਖਾਇੰਦਾ। ਜੋ ਕਹੇ ਮੈਂ ਤੇਰਾ ਤੂੰ ਮੇਰਾ, ਮੇਰਾ ਤੇਰਾ ਭੇਵ ਕੋਇ ਨਾ ਪਾਇੰਦਾ। ਚਾਰ ਜੁਗ ਭੌਂਦਾ ਰਿਹਾ ਕਰ ਕਰ ਹੇਰਾ ਫੇਰਾ, ਹਿਰਸ ਸਭ ਦੀ ਨਾਲ ਰਲਾਇੰਦਾ। ਵੇਖੋ ਸਾਰਿਆਂ ਦਾ ਖ਼ਾਲੀ ਕੀਤਾ ਡੇਰਾ, ਅੰਦਰ ਵੜ ਆਪਣਾ ਹੁਕਮ ਨਾ ਕੋਇ ਸੁਣਾਇੰਦਾ। ਚਾਰੋਂ ਕੁੰਟ ਹੋਏ ਝੇੜਾ, ਝਿੜਕਾਂ ਸਭ ਨੂੰ ਆਪ ਪੁਆਇੰਦਾ। ਪੀਰ ਪੈਗ਼ੰਬਰ ਕਹਿਣ ਆਪਣੀ ਮਰਜ਼ੀ ਨਾਲ ਕਰੇ ਨਬੇੜਾ, ਮਜ਼ਾ ਸਭ ਨੂੰ ਕੀ ਚਖਾਇੰਦਾ। ਨਾਂ ਰੱਖ ਕੇ ਆਪਣਾ ਵੱਡਾ ਸਿੰਘ ਸ਼ੇਰਾ, ਹੋ ਸ਼ੇਰ ਭੱਬਕ ਲਗਾਇੰਦਾ। ਦੋ ਜਹਾਨ ਇਕੋ ਵਾਰ ਪਾਇਆ ਘੇਰਾ, ਚਾਰ ਕੁੰਟ ਰਾਹ ਨਜ਼ਰ ਕੋਇ ਨਾ ਆਇੰਦਾ। ਕਿੰਨਾਂ ਚਿਰ ਬੈਠੇ ਕਰ ਕੇ ਜੇਰਾ, ਦਿਨੇ ਰਾਤੀਂ ਹੁਕਮ ਸੁਣਾਇੰਦਾ। ਭੁਖਿਆਂ ਨੰਗਿਆਂ ਉਤੇ ਕਰੇਂ ਮਿਹਰਾ, ਸਾਨੂੰ ਗਲ ਨਾ ਕੋਇ ਸੁਣਾਇੰਦਾ। ਕੀ ਦੱਸੀਏ ਓਥੇ ਕੇਹੜਾ ਕੇਹੜਾ, ਪੂਰਬ ਵਿਛੜੇ ਮੇਲ ਮਿਲਾਇੰਦਾ। ਬਿਨ ਬਸਤੀਉਂ ਬਿਨ ਨਗਰੋਂ ਵਸਾਇਆ ਖੇੜਾ, ਕੱਖਾਂ ਕੁਲੀ ਭਾਗ ਲਗਾਇੰਦਾ। ਜਗਤ ਪੀਰ ਪੈਗ਼ੰਬਰ ਆਸਾ ਤ੍ਰਿਸਨਾ ਲਾਇਆ ਝੇੜਾ, ਦੇਵਰ ਭਾਬੀ ਰੂਪ ਵਟਾਇੰਦਾ। ਅੰਤ ਆਪਣੇ ਹੱਥ ਰੱਖੇ ਬੇੜਾ, ਬਿਨ ਬੇੜਿਉਂ ਪਾਰ ਕਰਾਇੰਦਾ। ਗੁਰਸਿਖਾਂ ਕੀਤੀ ਮਿਹਰਾ, ਮਿਹਰ ਆਪਣੀ ਝੋਲੀ ਭਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਪਰਸਾਦ ਹਰਿ ਦਰਗਾਹ ਦੇਵੇ ਦਾਦ, ਆਪਣੀ ਹੱਥੀਂ ਆਪ ਵਰਤਾਇੰਦਾ। ਭੋਰਾ ਭੋਰਾ ਸਾਰੇ ਖਾਓ, ਖ਼ਾਲਕ ਰਿਹਾ ਸਮਝਾਈਆ। ਪੀਰ ਪੈਗ਼ੰਬਰ ਗੁਰ ਅਵਤਾਰ ਸਾਰੇ ਢੋਲਾ ਗਾਓ, ਸੋ ਪੁਰਖ ਨਿਰੰਜਣ ਰਿਹਾ ਜਣਾਈਆ। ਚਰਨ ਕਵਲ ਬਹਿ ਬਹਿ ਖ਼ੁਸ਼ੀ ਮਨਾਓ, ਆਪਣਾ ਮਾਣ ਮਿਟਾਈਆ। ਲੋਕਮਾਤ ਧਿਆਨ ਲਗਾਓ, ਨੇਤਰ ਨੈਣ ਨੈਣ ਖੁਲ੍ਹਾਈਆ। ਜਿਸ ਦੁਆਰੇ ਹਰਿ ਜੂ ਹਰਿ ਭਗਤਾਂ ਲਾਗੇ ਪਾਉਂ, ਨਿਉਂ ਨਿਉਂ ਆਪਣਾ ਸੀਸ ਝੁਕਾਈਆ। ਤਿਸ ਦੁਆਰੇ ਬਲ ਬਲ ਜਾਓ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਪਰਸਾਦ ਦੇਵੇ ਸਤਿ, ਲੜਨਾ ਝਗੜਨਾ ਦੀਨ ਮਜ਼੍ਹਬ ਛੱਡੋ ਅੰਤ, ਆਪਣੀ ਪਤ ਲਓ ਰਖਾਈਆ। ਸਾਰੇ ਕਹਿਣ ਅਸੀਂ ਖਾਵਾਂਗੇ। ਸੋਹੰ ਢੋਲਾ ਗਾਵਾਂਗੇ। ਪੁਰਖ ਅਬਿਨਾਸ਼ੀ ਮਨਾਵਾਂਗੇ। ਹਰਿ ਸੰਗਤ ਦਰਸ਼ਨ ਪਾਵਾਂਗੇ। ਨਿਉਂ ਨਿਉਂ ਸੀਸ ਝੁਕਾਵਾਂਗੇ। ਤੇਰੇ ਗੁਰਸਿਖਾਂ ਦਾ ਰਾਹ ਤਕਾਵਾਂਗੇ। ਅੱਗੋਂ ਹੋ ਹੋ ਗਲੇ ਲਗਾਵਾਂਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਦੇਣਾ ਸਾਚਾ ਵਰ, ਦੂਜੀ ਓਟ ਨਾ ਕੋਇ ਤਕਾਵਾਂਗੇ। ਅਸੀਂ ਗੀਤ ਤੇਰਾ ਗੌਣਾ, ਇਕੋ ਨਾਮ ਸਚ ਧਿਔਣਾ, ਗੁਰਮੁਖ ਤੇਰਾ ਨਜ਼ਰੀ ਔਣਾ, ਪ੍ਰੇਮ ਪਿਆਰ ਇਕ ਵਧੌਣਾ, ਦੂਸਰ ਵੰਡ ਨਾ ਕੋਇ ਵੰਡਾਈਆ। ਪੁਰਖ ਅਬਿਨਾਸ਼ੀ ਕਹੇ ਮੈਂ ਲੋਕਮਾਤ ਨੱਸਾਂਗਾ। ਭਗਤਾਂ ਨੂੰ ਜਾ ਕੇ ਦੱਸਾਂਗਾ। ਉਹਨਾਂ ਵਿਚ ਬਹਿ ਕੇ ਵਸਾਂਗਾ। ਅੰਤ ਪਤ ਉਹਨਾਂ ਦੀ ਰੱਖਾਂਗਾ। ਪਰਦਾ ਆਪਣੀ ਹੱਥੀਂ ਢੱਕਾਂਗਾ। ਤੁਹਾਡੇ ਕੋਲੋਂ ਮੂਲ ਨਾ ਝਕਾਂਗਾ। ਨਾ ਥੱਕਾਂਗਾ ਨਾ ਅੱਕਾਂਗਾ। ਸ਼ੇਰ ਵਾਂਗੂੰ ਮਾਰ ਭਬਕ ਸਭ ਨੂੰ ਮੂੰਹ ਦੇ ਭਾਰ ਸੁਟਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਆਪੇ ਰੱਖਾਂਗਾ। ਗੁਰਮੁਖਾਂ ਮੈਂ ਜਾਵਾਂ ਕੋਲ, ਕੁਲ ਆਪਣੀ ਦਿਆਂ ਸਮਝਾਈਆ। ਧਿਆਨ ਨਾ ਕਰਨਾ ਕੋਈ ਉਪਰ ਧੌਲ, ਧੁਰ ਫ਼ਰਮਾਣਾ ਇਕ ਸੁਣਾਈਆ। ਬਿਨ ਖੰਡਿਉਂ ਅੰਦਰ ਵੜ ਕੇ ਪੌੜੇ ਚੜ੍ਹ ਕੇ ਅੰਮ੍ਰਿਤ ਆਤਮ ਛਕਾ ਕੇ ਆਵਾਂ ਪੌਹਲ, ਅੰਮ੍ਰਿਤ ਕੋਇ ਰਹਿਣ ਨਾ ਪਾਈਆ। ਪ੍ਰੇਮ ਪਤਾਸਾ ਪਿਆਵਾਂ ਘੋਲ, ਘੋਲੀ ਵਾਰੀ ਸਦਕੇ ਜਾਈਆ। ਆਪਣੀ ਹੱਥੀਂ ਕੁੰਡਾ ਆਵਾਂ ਖੋਲ੍ਹ, ਖਿੜਕੀ ਬੰਦ ਨਾ ਕੋਇ ਕਰਾਈਆ। ਜਿਥੇ ਪੁਜੇ ਨਾ ਕੋਈ ਪੰਡਤ ਪਾਂਧਾ ਰੌਲ, ਗਰੰਥੀ ਬਾਣੀ ਨਾ ਕੋਇ ਸੁਣਾਈਆ।

ਮੌਲਵੀ ਕਰੇ ਨਾ ਕੋਈ ਕੌਲ, ਕਲਮਾ ਰਸਨਾ ਨਾ ਕੋਇ ਗਾਈਆ। ਇਕੇ ਵੇਰ ਬਦਲ ਦੇਵਾਂ ਮਾਹੌਲ, ਮੋਹਰ ਆਪਣੇ ਨਾਮ ਲਗਾਈਆ। ਵੇਖੋ ਕਰ ਕਰ ਵੇਖੇ ਘੋਲ, ਟੱਕਰ ਟੱਕਰ ਨਾਲ ਟਕਰਾਈਆ। ਆਪ ਬੈਠਾ ਰਹੇ ਅਡੋਲ, ਅਟੱਲ ਮਨਾਰ ਸੱਚਾ ਮਾਹੀਆ। ਗੁਰਮੁਖਾਂ ਦੇਵੇ ਸਚ ਝਕੋਲ, ਝਕੋਲਾ, ਇਕੋ ਇਕ ਜਣਾਈਆ। ਹਰਿ ਸੰਗਤ ਤੇਰਾ ਪਰਸਾਦ ਅਨਮੋਲ, ਹਰਿ ਜੂ ਆਪਣੇ ਹੱਥਾਂ ਉਤੇ ਲਗਾਈਆ। ਸਦਾ ਰੱਖੇ ਆਪਣੇ ਕੋਲ, ਅੰਦਰ ਆਪਣੇ ਲਏ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸੋਹੰ ਢੋਲਾ ਆਪੇ ਬੋਲ, ਆਤਮ ਪਰਮਾਤਮ ਪਰਮਾਤਮ ਆਤਮ ਧਰਮ ਸਮਾਪਤ ਸਭ ਕਰਾਈਆ। ਢਾਈ ਉਤੇ ਸਾਢੇ ਤਿੰਨ, ਸਾਢੇ ਤਿੰਨ ਤਿੰਨ ਵੰਡ ਵੰਡਾਈਆ। ਸਾਢੇ ਤਿੰਨ ਢਾਈ ਰਹੇ ਗਿਣ, ਗਿਣਤੀ ਮਿਣਤੀ ਆਪੇ ਰਿਹਾ ਸਮਝਾਈਆ। ਛੇ ਘਰ ਛੇ ਗੁਰ ਵੇਖਣਹਾਰ ਛਿੰਨ ਛਿੰਨ, ਛੇ ਸ਼ਾਸ਼ਤਰ ਲੇਖਾ ਰਿਹਾ ਮੁਕਾਈਆ। ਵਕਤ ਲੰਘਾਇਆ ਗਿਣ ਗਿਣ, ਘੜੀ ਪਲ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਢੇ ਤਿੰਨ ਜੋੜ ਢਾਈ ਉਲਟਾ ਕਰ ਵੱਜੇ ਵਧਾਈਆ। ਸੋਲਾਂ ਮੱਘਰ ਸਮਾਪਤ ਦਿਨ, ਛੇ ਵਜੇ ਰਾਤ ਅੰਧੇਰੀ ਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਰਾਤ ਦਿਵਸ ਦਿਵਸ ਰਾਤ ਗੁਰਸਿਖਾਂ ਗੁਰਮੁਖਾਂ ਹਰਿ ਸੰਗਤ ਹਰਿ ਜੂ ਅੰਦਰ ਬਾਹਰ ਆਪਣੇ ਨਾਲ ਕਰੀ ਕੁੜਮਾਈਆ। ਘੜੀ ਕਹੇ ਮੇਰੇ ਵੱਜ ਗਏ ਛੇ, ਉਲਟਿਆ ਨੌਂ ਛੇ ਰੂਪ ਵਟਾਈਆ। ਸਾਰਾ ਦਿਨ ਪੀਰਾਂ ਪੈਗ਼ੰਬਰਾਂ ਗੁਰ ਅਵਤਾਰਾਂ ਦੀ ਲੈਂਦੀ ਰਹੀ ਹੇ ਭੇ, ਪ੍ਰਭ ਕੀ ਕੀ ਖੇਲ ਰਚਾਈਆ। ਹੋਈ ਰੈਣ ਹੋਈ ਸ਼ਾਮ ਸਾਰਿਆਂ ਬਸਤੇ ਠੱਪੇ ਅਲਫ਼ ਯੇ, ਮਕਤਬ ਖੁਲ੍ਹਾ ਨਜ਼ਰ ਕੋਇ ਨਾ ਆਈਆ। ਫੱਟੀਆਂ ਉਤੇ ਝਾੜਨ ਖੇਹ, ਹੱਥ ਹੱਥਾਂ ਨਾਲ ਮਿਲਾਈਆ। ਸਾਰੇ ਕਹਿਣ ਦਰੋਹੀ ਖ਼ੁਦਾਏ ਦੀ ਬਿਨ ਪਰਵਰਦਿਗਾਰ ਕੋਈ ਨਾ ਸੱਚਾ ਨੇਂਹ, ਬਿਨ ਅਕਾਲ ਨਾ ਕੋਇ ਸਹਾਈਆ । ਸਾਰੇ ਪੰਜ ਤੱਤ ਕਾਇਆ ਮਾਟੀ ਕਰ ਕੇ ਆਏ ਖੇਹ, ਖੇਹ ਜਗਤ ਨਾਲ ਉਡਾਈਆ। ਆਈ ਰੈਣ ਮਿਲੇ ਸੈਣ ਸੱਜਣ ਇਹ, ਜਿਸ ਆਪਣੀ ਖੇਲ ਰਚਾਈਆ। ਇਸ ਹੱਥ ਲੈ ਇਸ ਹੱਥ ਦੇ, ਦਿਵਸ ਰਾਤ ਇਕੋ ਹੁਕਮ ਵਰਤਾਈਆ। ਚਾਰ ਜੁਗ ਚੁਪ ਕਰ ਕੇ ਅਸੀਂ ਰਹੇ ਬਹੇ, ਬੀਤੀ ਕਹਾਣੀ ਨਾ ਕਿਸੇ ਸੁਣਾਈਆ। ਪੀਰ ਪੈਗ਼ੰਬਰਾਂ ਨਾਲ ਕਰਦੇ ਰਹੇ ਖਹਿ, ਕਲਮਾ ਸ਼ਬਦ ਨਾਲ ਲੜਾਈਆ। ਅੰਤ ਬਿਨ ਲੰਗੋਟਿਉਂ ਬਿਨ ਖਾੜਿਉਂ ਗਏ ਢਹਿ, ਹਰਿ ਜੂ ਧੱਕਾ ਇਕੋ ਲਾਈਆ। ਆਓ ਭਾਣਾ ਲਈਏ ਸਹਿ, ਰੈਣ ਅੰਧੇਰੀ ਨਜ਼ਰੀ ਆਈਆ। ਗੁਰਮੁਖ ਵਿਰਲਾ ਲਾਹਾ ਮਾਤ ਲਏ, ਜਿਸ ਸਿਰ ਆਪਣੀ ਨਜ਼ਰ ਉਠਾਈਆ। ਨਾਲ ਹੋ ਕੇ ਅੰਦਰ ਵੜ ਕੇ ਫੜ ਫੜ ਬਾਹੋਂ ਦੇਵੇ ਸ਼ਹਿ, ਨਿਰਭੌ ਭੈ ਰਿਹਾ ਚੁਕਾਈਆ। ਜੋ ਦਿਨੇ ਚਰਨੀਂ ਬੈਠੇ ਰਹੇ, ਸੋ ਅੰਤ ਰਾਤ ਵਿਛੜ ਨਾ ਜਾਈਆ। ਆਦਿ ਜੁਗਾਦਿ ਜੁਗੋ ਜੁਗ ਇਕੋ ਜਿਹਾ ਰਹੇ, ਵਧੇ ਘਟੇ ਨਾ ਮੇਰਾ ਮਾਹੀਆ। ਛੇ ਵਜੇ ਛੈਲ ਛਬੀਲਾ ਕਹੇ, ਸ਼ਹਿਨਸ਼ਾਹ ਆਪਣੀ ਦਇਆ ਕਮਾਈਆ। ਜੋ ਜਨ ਮੇਰਾ ਨਾਮ ਲਏ, ਲਾਇਕ ਪੁੱਤਰ ਸੋ ਅਖਵਾਈਆ। ਸ੍ਰਿਸ਼ਟ ਸਬਾਈ ਹੋਣੀ ਖੈ, ਖ਼ਾਲਕ ਲੁੱਟੇ ਵਾਹੋ ਦਾਹੀਆ। ਗੁਰਮੁਖ ਤੇਰੇ ਪੰਘੂੜੇ ਸਚਖੰਡ ਡਹੇ, ਸਿੰਘ ਪਾਲ ਸਵਰਨ ਜਗਦੀਸ਼ ਮਨਜੀਤ ਗੁਰਦਿਆਲ ਰਾਹ ਤਕਾਈਆ। ਪੰਚ ਪਰਵਾਨ ਕਰ ਕੇ ਫੇਰ ਬੋਲੇ ਜੈ, ਪੰਚ ਪਰਧਾਨ ਦਏ ਬਣਾਈਆ। ਪਰਗਟ ਹੋ ਕੇ ਕਹੇ, ਮੈਂ ਹੰਕਾਰ ਵਿਚ ਆਇਆ ਸੱਚਾ ਮਾਹੀਆ। ਸਾਰੇ ਕਹਿਣ, ਹੈਂ, ਕੀ ਪੁਰਖ ਅਕਾਲ ਵੇਸ ਵਟਾਈਆ। ਪੰਡਤ ਮੁਲਾਣੇ ਗਰੰਥੀ ਸਾਰੇ ਕਰਨ ਭੈਂ ਭੈਂ ਭੈਂ, ਭੇਡਾਂ ਬੱਕਰੀਆਂ ਵਾਂਗ ਕੁਰਲਾਈਆ। ਹਰਿਭਗਤ

ਹਰਿਸੰਤ ਗੁਰਮੁਖ ਗੁਰਸਿਖ ਕਹਿਣ ਤੇਰੀ ਜੈ, ਜੈ ਜੈਕਾਰ ਢੋਲਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਵਸਤ ਗੁਰਸਿਖਾਂ ਦਏ, ਦੇਂਦਿਆਂ ਤੋਟ ਕਦੇ ਨਾ ਆਈਆ। ਇਕੱਠੇ ਹੋ ਕੇ ਲੌਣ ਜ਼ੋਰ, ਮਤਾ ਆਪਣਾ ਇਕ ਪਕਾਈਆ। ਚਲੋ ਰਲ ਕੇ ਪਾਈਏ ਸ਼ੋਰ, ਸਾਡੀ ਕੀਤੀ ਕਿਉਂ ਰਿਹਾ ਉਲਟਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਰੱਖੀ ਸਾਡੀ ਲੋੜ, ਹੁਣ ਅੰਤ ਕਿਉਂ ਗਿਉਂ ਭੁਲਾਈਆ। ਜੁਗ ਚੌਕੜੀ ਮੰਤਰ ਦੇਂਦਾ ਰਿਹੋਂ ਹੋਰ ਹੋਰ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਕਰ ਪੜ੍ਹਾਈਆ। ਆਪਣੇ ਹੱਥ ਫੜ ਕੇ ਡੋਰ, ਗੁਡੀਆ ਲੋਕਮਾਤ ਨਚਾਈਆ। ਕਰ ਪਰਕਾਸ਼ ਪੰਜ ਤੱਤ ਗੋਰ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਗੁਰ ਅਵਤਾਰ ਪੀਰ ਨਾਉਂ ਰੱਖ ਕੇ ਦਿਤੇ ਤੋਰ, ਪਿਛੋਂ ਤੋੜਾ ਆਪਣਾ ਨਾਮ ਲਗਾਈਆ। ਹੁਣ ਕਿਉਂ ਅੰਤ ਸਾਡੇ ਅੱਗੇ ਅਟਕਾਏ ਰੋੜ, ਰੇੜਕਾ ਐਵੇਂ ਬੈਠਾ ਪਾਈਆ। ਪੁਰਖ ਅਬਿਨਾਸ਼ੀ ਕਹੇ ਹੁਣ ਤੁਹਾਡੀ ਪੈ ਗਈ ਲੋੜ, ਲੋਕਮਾਤ ਤੋਂ ਖਿਚ ਆਪਣੇ ਚਰਨ ਬਹਾਈਆ। ਮੈਂ ਲੱਗਾ ਰੰਗ ਰੰਗਣ ਮੜੀ ਗੋਰ, ਘਰ ਇਕੋ ਇਕ ਵਖਾਈਆ। ਅੰਤ ਜਿਸ ਤਰ੍ਹਾਂ ਤੁਹਾਨੂੰ ਪੈ ਗਈ ਮੇਰੀ ਲੋੜ, ਮੇਰੇ ਬਿਨਾਂ ਨਜ਼ਰ ਕੋਈ ਨਾ ਆਈਆ। ਮੈਂ ਚਾਹੁੰਦਾ ਹਾਂ ਏਹੋ ਲੜੀ ਲੋਕਮਾਤ ਦੇਵਾਂ ਤੋਰ, ਤੁਰਤ ਆਪਣਾ ਹੁਕਮ ਮਨਾਈਆ। ਕੋਈ ਦੀਨ ਮਜ਼੍ਹਬ ਜ਼ਾਤ ਪਾਤ ਪੰਜ ਤੱਤ ਰਸਨਾ ਕਹੇ ਨਾ ਪੁਰਖ ਅਕਾਲ ਹੋਰ, ਖ਼ੁਦਾਵੰਦ ਚੋਰ ਰਾਮ ਅਡੋਲ, ਕ੍ਰਿਸ਼ਨ ਮੁਕਟ ਸੀਸ ਟਿਕਾਈਆ। ਮੈਂ ਅੰਤ ਮਿਟੌਣੇ ਸਾਰੇ ਘੋਲ, ਘੁਰਕੀ ਇਕੋ ਨਾਮ ਵਖਾਈਆ। ਅੱਗੇ ਵੱਜਣ ਨਹੀਂ ਦੇਣਾ ਰੋਲ, ਨਰੋਲ ਆਪਣਾ ਨਾਮ ਜਪਾਈਆ। ਏਥੇ ਓਥੇ ਦੋ ਜਹਾਨ ਸਾਰੇ ਇਕੋ ਅੱਖਰ ਲੈਣਾ ਬੋਲ, ਬੋਲ ਬਾਲਾ ਇਕ ਸੁਣਾਈਆ। ਆਪਣੀ ਹੱਥੀਂ ਤੋਲਣਾ ਤੋਲ, ਕੰਡਾ ਆਪਣਾ ਆਪ ਉਠਾਈਆ। ਤੁਸੀਂ ਬੱਚੇ ਅਜੇ ਅਨਭੋਲ, ਮੇਰੀ ਗਤ ਕਿਸੇ ਨਾ ਪਾਈਆ। ਕੀ ਹੋਇਆ ਜੇ ਨਾਨਕ ਪਿਛੇ ਸੱਦੇ ਕੋਲ, ਗੋਬਿੰਦ ਕੀਤਾ ਕੌਲ ਪੂਰ ਕਰਾਈਆ। ਪੂਰਨ ਅੰਦਰ ਪੂਰਨ ਹੋ ਕੇ ਗਿਆ ਮੌਲ, ਮੁਲਕ ਛੱਡਿਆ ਆਪਣਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੌਲੀ ਹੌਲੀ ਸਭ ਕਿਛ ਰਿਹਾ ਸਮਝਾਈਆ। ਭਗਤ ਕਹਿਣ ਭਗਵਾਨ ਪੜ੍ਹ, ਪੱਟੀ ਇਕੋ ਹੱਥ ਫੜਾਈਆ। ਪਹਿਲੋਂ ਸਾਡੇ ਅੰਦਰ ਵੜ, ਫੇਰ ਲਿਖਣਾ ਦੇਈਏ ਸਮਝਾਈਆ। ਅੰਦਰ ਵੜ ਕੇ ਉਂਗਲੀ ਫੜ, ਬਿਨ ਉਂਗਲੀਉਂ ਲੈ ਫਿਰਾਈਆ। ਫੇਰ ਰੱਖ ਸਾਡਾ ਡਰ, ਨੈਣ ਅੱਖ ਸ਼ਰਮਾਈਆ। ਜੋ ਦੱਸੀਏ ਸੋ ਲੈਣਾ ਕਰ, ਸਾਡਾ ਕਰਮ ਕਾਂਡ ਗਵਾਈਆ। ਜੇ ਕਹੀਏ ਦੇ ਵਰ, ਤੂੰ ਕਹਿਣਾ ਮੈਂ ਭੁੱਲ ਦਿਤੀ ਬਖ਼ਸ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੇ ਨਾਮ ਸਦਾ ਵਡਿਆਈਆ। ਗੁਰਸਿਖੋ ਮੈਂ ਪੜ੍ਹਨ ਆਇਆ ਊੜਾ, ਏਕੰਕਾਰ ਰੂਪ ਵਟਾਈਆ। ਤੁਸੀਂ ਰੰਗ ਚਾੜ੍ਹੋ ਗੂੜ੍ਹਾ, ਉਤਰ ਕਦੇ ਨਾ ਜਾਈਆ। ਮੈਂ ਮਸਤਕ ਲਾਵਾਂ ਧੂੜਾ, ਤੁਹਾਡੀ ਹੋਏ ਨਾ ਕਦੇ ਜੁਦਾਈਆ। ਜੋ ਦੱਸੋ ਮੈਂ ਕਰੂੰ ਪੂਰਾ, ਪੂਰਨੇ ਪੂਰਨ ਰਿਹਾ ਪਾਈਆ। ਤੁਹਾਡਾ ਬਚਨ ਨਾ ਕਰੂੰ ਅਧੂਰਾ, ਜੋ ਸੁਣਿਆ ਸੋ ਆਪਣੇ ਵਿਚ ਛੁਪਾਈਆ। ਮਾਰ ਕੁੱਟ ਭਾਵੇਂ ਕਰੋ ਚੂਰਾ ਚੂਰਾ, ਤੁਹਾਡਾ ਪਿਛਾ ਛੱਡ ਨਾ ਜਾਈਆ। ਗੁਰਸਿਖ ਉਸਤਾਦ ਮੈਨੂੰ ਮਨਜ਼ੂਰਾ, ਜਿਸ ਦੀ ਭੁੱਲੇ ਨਾ ਕਦੇ ਪੜ੍ਹਾਈਆ। ਸੇਵਾ ਕਰਾਂ ਬਣ ਮਜ਼ਦੂਰਾ, ਉਜਰਤ ਮੰਗਾਂ ਨਾ ਕੋਇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਕਰਾਈਆ। ਗੁਰਸਿਖ ਕਹੇ ਭਗਵਾਨ ਲਿਖ, ਲਿਖਣਾ ਇਕੋ ਇਕ ਜਣਾਈਆ। ਪਹਿਲੋਂ ਬਣਾ ਆਪਣੇ ਸਿਖ, ਫੇਰ ਆਪਣੀ ਗੋਦ ਬਹਾਈਆ।

ਚਰਨ ਪ੍ਰੀਤੀ ਪਾ ਭਿਖ, ਇਕੋ ਮੰਗ ਮੰਗਾਈਆ। ਜਿਧਰ ਵੇਖੀਏ ਪਏਂ ਦਿਸ, ਤੇਰਾ ਨੂਰ ਰੁਸ਼ਨਾਈਆ। ਸਾਡਾ ਹਰਫ਼ ਇਕ ਅਨਡਿਠ, ਗੁਰਮੁਖ ਰਹੇ ਜਣਾਈਆ। ਜੇ ਸਾਨੂੰ ਦਿਤੀ ਪਿੱਠ, ਅੱਗੇ ਦੱਸਣੀ ਨਹੀਂ ਅਸੀਂ ਪੜ੍ਹਾਈਆ। ਤੂੰ ਕਹੁ ਤੁਸੀਂ ਗਏ ਜਿਤ, ਹਾਰ ਆਪਣੇ ਕੋਲ ਰਖਾਈਆ। ਜਿਸ ਟਿੱਲੇ ਚੜ੍ਹ ਕੇ ਕਬੀਰ ਜੁਲਾਹੇ ਮਾਰੀ ਛਿੱਕ, ਯਾਦ ਕੀਤਾ ਬੇਪਰਵਾਹੀਆ। ਅਸੀਂ ਪੜ੍ਹੌਣਾ ਤੈਨੂੰ ਓਸ ਸਕੂਲ ਵਿਚ, ਮਕਤਬ ਹੋਰ ਨਾ ਕੋਇ ਵਖਾਈਆ। ਫੜ ਬਾਹੋਂ ਸਾਨੂੰ ਲੈ ਚਲ ਖਿਚ, ਫੇਰ ਦੱਸੀਏ ਕਿਸ ਤਰਾਂ ਪਾਣੀ ਵਿਚ ਘੋਲੀ ਦੀ ਸ਼ਾਹੀਆ। ਜਿੰਨਾਂ ਚਿਰ ਨਾ ਕਰੇਂ ਸਾਨੂੰ ਜਿਚ, ਆਪਣੀ ਤੰਗੀ ਨਾ ਦਏਂ ਜਣਾਈਆ । ਓਨਾਂ ਚਿਰ ਲਿਖਣਾ ਨਾ ਸਕੇਂ ਸਿਖ, ਕਲਮ ਹੱਥ ਨਾ ਤੇਰੇ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੁਰਸਿਖ ਤੇਰੀ ਪਾਠਸ਼ਾਲਾ, ਸ੍ਰੀ ਭਗਵਾਨ ਵੇਖ ਖ਼ੁਸ਼ੀ ਮਨਾਇੰਦਾ। ਪਹਿਲੋਂ ਸੁਣ ਮੇਰਾ ਅਹਿਵਾਲਾ, ਐਹਲ ਆਪਣਾ ਭੇਵ ਜਣਾਇੰਦਾ। ਮੈਨੂੰ ਸੌਖਾ ਦੱਸਣਾ ਸਵਾਲਾ, ਜਿਸ ਦਾ ਅੰਕ ਨਜ਼ਰ ਕੋਇ ਨਾ ਆਇੰਦਾ। ਮੈਂ ਨਿੱਕਾ ਬਣ ਬਾਲ ਅਞਾਣਾ, ਪੜ੍ਹਨ ਦਵਾਰੇ ਤੇਰੇ ਆਇੰਦਾ। ਪਹਿਲੋ ਹੱਥ ਫੜਾ ਕਾਨਾ, ਜਿਸ ਦਾ ਸਿਰ ਕੱਟ ਕਲਮ ਰੂਪ ਵਟਾਇੰਦਾ। ਫੇਰ ਮੈਂ ਸੁਣਾਂ ਤੇਰਾ ਗਾਣਾ, ਤੇਰਾ ਗਾਣਾ ਸੋਹੰ ਮੋਹੇ ਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਦੁਆਰ ਪੜ੍ਹਨ ਆਪ ਆਇੰਦਾ। ਨਾਜ਼ਰ ਸਿੰਘ ਕਿਸ਼ਨ ਸਿੰਘ ਅਜੀਤ ਸਿੰਘ ਚੇਲਾ ਸਿੰਘ ਚਾਰ ਹੋ ਇਕੱਠੇ, ਪ੍ਰਭ ਸੀਸ ਤਾਜ ਲਾਜ ਰਖਾਈਆ। ਹੱਥ ਉਠਾਓ ਉਪਰ ਅੱਠੇ, ਪੁਰਖ ਅਬਿਨਾਸ਼ੀ ਤੁਹਾਡੀ ਓਟ ਤਕਾਈਆ। ਸਰਨ ਸਰਨਾਈ ਸਤਿਗੁਰ ਢੱਠੇ, ਢੈ ਢੈ ਸ਼ੁਕਰ ਮਨਾਈਆ। ਗਲ ਪਾ ਪੱਲੂ ਵਾਸਤਾ ਘੱਤੇ, ਘੱਤ ਵਹੀਰ ਆਇਆ ਬੇਪਰਵਾਹੀਆ। ਤੁਹਾਡੇ ਪਿਛੇ ਬੱਚੇ ਨੀਹਾਂ ਹੇਠਾਂ ਰੱਖੇ, ਸਾਚੀ ਸੇਵ ਇਕ ਕਮਾਈਆ। ਆਪਣੇ ਝੁੱਗੇ ਕੀਤੇ ਸਖੇ, ਤੁਹਾਡੇ ਸਖ਼ਣੇ ਘਰ ਵਸਾਈਆ। ਤੁਸੀਂ ਵੇਖੋ ਆਪਣੀ ਪ੍ਰੇਮ ਅੱਖੇ, ਮੇਰੀ ਅੱਖ ਤੁਹਾਡਾ ਰਾਹ ਤਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਰਹਿ ਜਾਣ ਹੱਕੇ ਬੱਕੇ, ਅਬੂਬਕਰ ਬੈਠਾ ਸੀਸ ਝੁਕਾਈਆ। ਸਭ ਦੀ ਅੱਖੀਂ ਪਾਓ ਘੱਟੇ, ਘਾਟਾ ਇਕੋ ਪੂਰ ਕਰਾਈਆ। ਜਿਸ ਨੂੰ ਧੰਨੇ ਪਾਇਆ ਵਿਚੋਂ ਵੱਟੇ, ਸੋ ਵੱਟਾ ਦੇਣ ਆਈਆ। ਵੇਖੋ ਲੋਕਾਈ ਸਿਆਪਾ ਘੱਤੇ, ਗੁਰਮੁਖ ਉਚੀ ਕੂਕ ਕੂਕ ਸੁਣਾਈਆ। ਬੀਜੋ ਨਾਮ ਹਰਿ ਕੇ ਵੱਤੇ, ਪੁਰਖ ਅਬਿਨਾਸ਼ੀ ਫੇਰਾ ਪਾਈਆ। ਬਣ ਸਵਾਣੀ ਲੈ ਕੇ ਆਏ ਭੱਤੇ, ਨਾਮ ਕਟੋਰਾ ਹੱਥ ਉਠਾਈਆ। ਸਭ ਦੇ ਖ਼ਾਲੀ ਕਰੇ ਛਿਕੇ, ਵਸਤ ਅਮੋਲਕ ਵਿਚੋਂ ਬਾਹਰ ਕਢਾਈਆ। ਕੂੜੇ ਸਾਧ ਸੰਤ ਰਾਏ ਧਰਮ ਅੱਗੇ ਹੱਕੇ, ਡੰਡਾ ਇਕੋ ਹੱਥ ਉਠਾਈਆ। ਜਿਨ੍ਹਾਂ ਮਸਤਕ ਲਾਏ ਟਿੱਕੇ, ਬਣ ਗੁਰੂ ਗੱਦੀ ਹੰਢਾਈਆ। ਤਿਨ੍ਹਾਂ ਏਥੇ ਓਥੇ ਮੂੰਹ ਫਿੱਟੇ, ਫਿਟ ਆਪਣੀ ਜ਼ਾਤ ਗਵਾਈਆ। ਅੰਦਰੋਂ ਰਹੇ ਨਿੱਕੇ, ਬਾਹਰ ਵੱਡੀ ਕੀਤੀ ਚਤੁਰਾਈਆ। ਰਸ ਸਾਰੇ ਹੋ ਗਏ ਫਿਕੇ, ਫਿਕਰਾ ਸਚ ਨਾ ਕੋਇ ਪੜ੍ਹਾਈਆ। ਪੁਰਖ ਅਬਿਨਾਸ਼ੀ ਚੜ੍ਹਿਆ ਸਭ ਦੀ ਹਿੱਕੇ, ਸਾਹ ਉਪਰ ਹੇਠਾਂ ਰਹੇ ਖਿਚਾਈਆ। ਵੇਖੋ ਵਾਂਗ ਮਤੀਰਿਆਂ ਫਿਸੇ, ਮਤਾ ਹਰਿ ਜੂ ਲਿਆ ਪਕਾਈਆ। ਮਾਣ ਗੁਰਮੁਖਾਂ ਇਕੋ ਦਿਤੇ, ਗੁਰਸਿਖਾਂ ਵਡ ਵਡਿਆਈਆ। ਅੰਤਮ ਆਇਆ ਆਪ ਹਿੱਸੇ, ਹਿੱਸਾ ਆਪਣਾ ਵੰਡ ਵਖਾਈਆ। ਲੱਖ ਚੁਰਾਸੀ ਕਿਸੇ ਨਾ ਦਿਸੇ, ਅੱਖਾਂ ਵਾਲੇ ਦੇਣ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਤੇਰੀ ਸਾਇਆ ਇਕ ਰਖਾਈਆ। ਗੁਰਮੁਖ ਤੇਰੇ ਅੱਠ ਤੱਤ, ਚਾਰ ਜੁਗ ਅੱਠ ਤੱਤ ਮੇਲ ਮਿਲਾਇਆ। ਤੁਹਾਡੇ ਹੇਠਾਂ ਵੜਿਆ ਪੁਰਖ ਸਮਰਥ,

ਇਕੋ ਓਟ ਤਕਾਇਆ। ਤੁਸਾਂ ਪਤ ਲੈਣੀ ਰੱਖ, ਪ੍ਰੀਤ ਤੁਹਾਡੇ ਨਾਲ ਲਗਾਇਆ। ਬੌਹੜੀ ਹੁਣ ਨਾ ਹੋਣਾ ਵੱਖ, ਵਿਛੋੜਾ ਝੱਲਿਆ ਨਾ ਜਾਇਆ। ਘਰ ਆ ਕੇ ਗਿਆ ਦੱਸ, ਧੁਰ ਫ਼ਰਮਾਣਾ ਹੁਕਮ ਸੁਣਾਇਆ। ਹੁਣ ਕੋਈ ਨਾ ਚਲਣਾ ਮੇਰਾ ਵਸ, ਜੋ ਹੋਣਾ ਸੋ ਦਏ ਵਰਤਾਇਆ। ਤੁਸਾਂ ਪੂਰੀ ਕਰਨੀ ਆਸ, ਆਸ ਰੱਖ ਕੇ ਇਕੋ ਆਇਆ। ਮੇਰੇ ਹੋ ਕੇ ਵਸਣਾ ਮੇਰੇ ਪਾਸ, ਮੇਰੀ ਪਗ ਨਾ ਦੇਣੀ ਰੁਲਾਇਆ। ਵੇਖੋ ਆਪਣੇ ਉਚੇ ਹਾਥ, ਹੱਥੋ ਹੱਥੀ ਸੌਦਾ ਰਿਹਾ ਮੁਕਾਇਆ। ਨਾ ਕੋਈ ਕਰੋ ਪੂਜਾ ਪਾਠ, ਬਿਨ ਪੜ੍ਹਿਆਂ ਪਾਰ ਲੰਘਾਇਆ। ਜਿਸ ਮੁਕਾਈ ਆਪਣੀ ਵਾਟ, ਸੋ ਤੁਹਾਡਾ ਪੰਧ ਦਏ ਮੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੱਠਾਂ ਬਾਹਵਾਂ ਹੇਠ ਆਪ ਆਇਆ। ਬਾਹਵਾਂ ਅੱਠ ਅੱਠ ਤੱਤ, ਤੱਤ ਤੱਤ ਕਰੇ ਸਫ਼ਾਈਆ। ਗੁਰਮੁਖ ਚਾਰ ਗਏ ਦੱਸ, ਚੌਥੇ ਜੁਗ ਖੇਲ ਰਚਾਈਆ। ਚੌਂਹ ਵਰਨਾ ਦਾ ਇਕੋ ਜਸ, ਚਾਰੋਂ ਤਰਫ਼ ਦਏ ਸੁਣਾਈਆ। ਚਾਰ ਯਾਰੀ ਹੋਈ ਬਸ, ਮੇਰੇ ਯਾਰ ਮੇਰੀਆਂ ਪਕੜਨ ਬਾਹੀਂਆ। ਅੱਗੇ ਪੰਜਾਂ ਮਾਰਗ ਦੇਵਾਂ ਦੱਸ, ਲਾਲ ਸਿੰਘ ਨਾਲ ਰਲਾਈਆ। ਉਠ ਨਾਲ ਕਰ ਇਕੱਠ, ਪੁਰਖ ਅਬਿਨਾਸ਼ੀ ਦਏ ਸਮਝਾਈਆ। ਤੁਹਾਡੀ ਚਰਨੀਂ ਗਿਆ ਢੱਠ, ਚਰਨ ਮੰਗੀ ਇਕ ਸਰਨਾਈਆ। ਤੁਸੀਂ ਸਾਰੇ ਕਰੋ ਇਕੋ ਹਠ, ਬਿਨ ਪ੍ਰਭ ਦੂਜੇ ਸੀਸ ਨਾ ਕਿਸੇ ਝੁਕਾਈਆ। ਆਪਣੇ ਅੰਦਰ ਦੇ ਲਓ ਗੱਠ, ਨਾ ਕੋਈ ਖੋਲ੍ਹੇ ਖੋਲ੍ਹ ਖੁਲ੍ਹਾਈਆ। ਤੁਹਾਡੇ ਚਰਨਾਂ ਹੇਠਾਂ ਤੀਰਥ ਅਠਸਠ, ਚਾਰ ਜੁਗ ਦੀ ਵਿਦਿਆ ਤੁਹਾਡੀ ਕਰੇ ਪੜ੍ਹਾਈਆ। ਵੇਦ ਪੁਰਾਨ ਸ਼ਾਸਤਰ ਸਿਮਰਤ ਅੰਜੀਲ ਕੁਰਾਨ ਗੀਤਾ ਗਿਆਨ ਗੁਰੂ ਗ੍ਰੰਥ ਗੁਰ ਬਾਣੀ ਤੁਹਾਡਾ ਰਾਹ ਰਹੀ ਦੱਸ, ਭਗਵਨ ਇਕੋ ਢੋਲਾ ਗਾਈਆ। ਸਾਰਿਆਂ ਜਿਧਰ ਜਾਓ ਕਹਿਣਾ ਹੱਸ, ਪਾਰਬ੍ਰਹਮ ਪ੍ਰਭ ਮਿਲਿਆ ਸੱਚਾ ਮਾਹੀਆ। ਪਿਛਲੇ ਸਾਰੇ ਦਿਤੇ ਛੱਡ, ਗੁਰਦਰ ਮੰਦਰ ਮਸਜਿਦ ਕੰਮ ਕਿਸੇ ਨਾ ਆਈਆ। ਅਸੀਂ ਹੋ ਗਏ ਸਭ ਤੋਂ ਅੱਡ, ਸਾਕ ਸੱਜਣ ਨਾ ਕੋਇ ਰਖਾਈਆ। ਜਿਸ ਨਿਸ਼ਾਨਾ ਦਿਤਾ ਗੱਡ, ਉਸ ਦੀ ਇਕੋ ਓਟ ਤਕਾਈਆ। ਅਸੀਂ ਵਿਸ਼ਨੂੰ ਹੋਏ ਯਦ, ਭਗਵਨ ਮਿਲਿਆ ਚਾਈਂ ਚਾਈਂਆ । ਦੀਨ ਮਜ਼੍ਹਬ ਪਾਰ ਕੀਤੀ ਹੱਦ, ਜ਼ਾਤ ਪਾਤ ਧੱਕੇ ਦੇ ਦੇ ਪਰੇ ਹਟਾਈਆ। ਇਕੋ ਨਾਮ ਪੀਤੀ ਮਧ, ਮਧਰ ਰਸ ਨਾ ਕੋਇ ਰਖਾਈਆ। ਕੇਤੇ ਗੁਰ ਅਵਤਾਰ ਪੀਰ ਪੈਗ਼ੰਬਰ ਗਏ ਲੱਦ, ਕੋਟਨ ਕੋਟ ਫੇਰੀਆਂ ਪਾਈਆ। ਪਿਛੇ ਕਥਾ ਕਹਾਣੀ ਗਏ ਛੱਡ, ਲਿਖ ਵਾਰਤਾ ਜਗਤ ਸਮਝਾਈਆ। ਹੁਕਮੇ ਅੰਦਰ ਪੁਰਖ ਅਬਿਨਾਸ਼ੀ ਲਏ ਸੱਦ, ਬਿਨ ਭਗਤਾਂ ਲੈਣ ਕਿਸੇ ਨਾ ਆਈਆ। ਕਲਜੁਗ ਅੰਤਮ ਲੱਖ ਚੁਰਾਸੀ ਵਿਚੋਂ ਕੱਢ, ਕੜਿਕੀ ਆਪਣੀ ਵਿਚ ਫਸਾਈਆ। ਡੂੰਘੀ ਵੜਿਆ ਅੰਦਰ ਖੱਡ, ਖੁੱਡਾ ਆਪਣਾ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤਾਂ ਅੱਠਾਂ ਬਾਹਵਾਂ ਹੇਠਾਂ ਲਏ ਕਰਾਈਆ। ਅੱਠੇ ਬਾਹੀਂਆਂ ਆਈਆਂ ਹੇਠ, ਹੇਠਲੀ ਉਤੇ ਕਰਾਇੰਦਾ। ਰੁਲਦੇ ਫਿਰਨ ਵਡ ਵਡ ਸੇਠ, ਧੱਕਾ ਸਭ ਨੂੰ ਆਪ ਲਗਾਇੰਦਾ। ਅਗਨੀ ਤਪੇ ਇਕੋ ਜੇਠ, ਤੱਤੀ ਵਾ ਵਗਾਇੰਦਾ। ਫੇਰ ਲੱਭਣ ਕੇਤੇ ਕੇਤ, ਲੱਭਿਆਂ ਹੱਥ ਕਿਸੇ ਨਾ ਆਇੰਦਾ। ਅੰਤਮ ਸੁੰਞਾ ਹੋਣਾ ਖੇਤ, ਪਾਹਰੂ ਹੋ ਨਾ ਕੋਇ ਬਚਾਇੰਦਾ। ਸਭ ਦੇ ਸਿਰ ਵਿਚ ਪੈਣੀ ਰੇਤ, ਬਾਲੂ ਤੱਤੀ ਆਪ ਉਡਾਇੰਦਾ। ਜਿਨ੍ਹਾਂ ਦੱਸਿਆ ਆਪਣਾ ਭੇਤ, ਤਿਨ੍ਹਾਂ ਭਰਾ ਭਤੀਜੇ ਨਾਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਚੌਸਠ ਘੜੀ ਗੁਰਮੁਖਾਂ ਰਾਹ ਤਕਾਇੰਦਾ। ਚੌਸਠ ਘੜੀ ਹੋਈ ਕਲਜੋਗਣ, ਕਲਜੁਗ ਰੂਪ ਵਟਾਈਆ। ਮੂਰਖ ਮੁਗਧ ਮੂੜ੍ਹ ਕੂੜੀ ਕਿਰਿਆ

ਭੋਗ ਭੋਗਣ, ਭਗਵਨ ਨਜ਼ਰ ਕਿਸੇ ਨਾ ਆਈਆ। ਸ੍ਰਿਸ਼ਟ ਸਬਾਈ ਹੋਈ ਰੋਗਣ, ਹਉਂਮੇ ਰੋਗ ਨਾ ਕੋਇ ਗਵਾਈਆ। ਭੁੱਖੀ ਨੰਗੀ ਹੋਈ ਜੋਗਣ, ਜੁਗਤੀ ਹੱਥ ਕਿਸੇ ਨਾ ਆਈਆ। ਸਾਧ ਸੰਤ ਕਹਿਣ ਅਸੀਂ ਨਾਰ ਸੰਜੋਗਣ, ਪੁਰਖ ਅਬਿਨਾਸ਼ੀ ਧੱਕੇ ਦੇ ਦੇ ਬਾਹਰ ਕਢਾਈਆ। ਆਪਣੀ ਕੀਤੀ ਅੰਤਮ ਭੋਗਣ, ਨਾ ਸਕੇ ਕੋਇ ਬਚਾਈਆ। ਦਰ ਦਰ ਘਰ ਘਰ ਹੋਏ ਸੋਗਣ, ਚਿੰਤਾ ਸਭ ਨੂੰ ਰਹੀ ਖਾਈਆ। ਪਿਛਲਾ ਲਿਖਿਆ ਲੇਖ ਪੜ੍ਹ ਪੜ੍ਹ ਸਾਰੇ ਘੋਖਣ, ਘੋਖਿਆਂ ਹੱਥ ਕਿਸੇ ਨਾ ਆਈਆ। ਸਾਰੇ ਹੋਏ ਅੰਦਰੋਂ ਥੋਥਣ, ਥੋਥੀ ਮਤ ਰਖਾਈਆ। ਪੀਰਾਂ ਅੱਗੇ ਚੜ੍ਹੌਂਦੇ ਬੋਤਲ, ਤਨ ਸੰਧੂਰ ਰੰਗ ਰੰਗਾਈਆ। ਗੁਰਦੁਆਰਾ ਮੰਦਰ ਮਸਜਿਦ ਸ਼ਿਵਦੁਆਲਾ ਬਣਾਇਆ ਹੋਟਲ, ਨਾਰ ਵੇਸਵਾ ਰਹੇ ਹੰਢਾਈਆ। ਪੁਰਖ ਅਬਿਨਾਸ਼ੀ ਅੰਤਮ ਸਭ ਦਾ ਕਰਨ ਲੱਗਾ ਟੋਟਲ, ਲੇਖਾ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਚਾਰੇ ਏਕਾ ਰੰਗ ਵਖਾਈਆ। ਮਾਝਾ ਜੰਮੂ ਮਾਲਵਾ ਦੁਆਬਾ, ਸੀਸ ਜਗਦੀਸ ਸੁਹਾਇਆ। ਇਸ ਦੇ ਅੰਦਰ ਹੋ ਕੇ ਲੁਕਿਆ ਕਾਅਬਾ, ਮੁਖ਼ਬਰ ਹੋ ਕੇ ਹਰਿ ਜੂ ਭੇਵ ਸੁਣਾਇਆ। ਕਦੀ ਕਦੀ ਬਾਹਰੋਂ ਮਾਰ ਜਾਏ ਦਾਬਾ, ਅੰਦਰ ਪ੍ਰੇਮ ਪ੍ਰੇਮ ਵਧਾਇਆ। ਕਦੀ ਬਣੇ ਸ਼ਾਹ ਰਾਜਾ, ਸੀਸ ਆਪਣੇ ਤਾਜ ਟਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਚਾਰ ਚਾਰ ਭੇਵ ਜਣਾਇਆ। ਚਾਰੇ ਹੋਏ ਸਾਚੇ ਮੁਖ, ਚਾਰ ਮੁਖ ਤਾਜ ਵਡਿਆਈਆ। ਪੰਜਵਾਂ ਆਪੇ ਬੈਠਾ ਵਿਚੋਂ ਉਠ, ਸੋਹੰ ਰੂਪ ਵਖਾਈਆ। ਗੁਰਮੁਖ ਸਤਾਰੇ ਨਾਲ ਗਏ ਜੁਟ, ਸਾਚੇ ਸੀਸ ਕਰਨ ਰੁਸ਼ਨਾਈਆ । ਧਰਤ ਮਾਤ ਵਿਚੋਂ ਪੁੱਟ, ਆਪਣੇ ਅੰਗ ਲਗਾਈਆ। ਅੰਤ ਸੁਹਾਏ ਸਾਚੀ ਰੁੱਤ, ਰੁੱਤ ਰੁਤੜੀ ਆਪ ਮਹਿਕਾਈਆ। ਨਾਲ ਗੋਬਿੰਦ ਮਿਲਿਆ ਪੁੱਤ, ਪੋਤਰੇ ਗੁਰਮੁਖ ਰਿਹਾ ਵਖਾਈਆ। ਸਾਰੇ ਇਕੋ ਵਾਰ ਜਾਓ ਝੁਕ, ਪ੍ਰਭ ਮਿਲਿਆ ਬੇਪਰਵਾਹੀਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਕਿਸੇ ਨੂੰ ਦੱਸਦਾ ਰਿਹਾ ਕੁਛ ਕਿਸੇ ਨੂੰ ਕੁਛ, ਆਪਣਾ ਭੇਵ ਨਾ ਕੋਇ ਜਣਾਈਆ। ਕਲਜੁਗ ਅੰਤਮ ਜਨ ਭਗਤ ਦੁਆਰੇ ਆਇਆ ਲੁਕ ਲੁਕ, ਲੁਕਵੀਂ ਖੇਲ ਜਣਾਈਆ। ਅੰਤਮ ਮੀਟੀ ਗਈ ਪੁਗ, ਆਪਣੀ ਹੱਥੀਂ ਗੁਰਸਿਖਾਂ ਪਕੜੇ ਬਾਹੀਂਆਂ। ਫਿਰ ਗੋਦੀ ਲਏ ਚੁੱਕ, ਦੋ ਜਹਾਨ ਫਿਰੇ ਚਾਈਂ ਚਾਈਂਆ। ਗੁਰਸਿਖ ਸੌਣਾ ਸੇਜ ਘੂਕ, ਸੁਤਿਆਂ ਫੇਰ ਨਾ ਕੋਇ ਉਠਾਈਆ। ਜਿਸ ਵੇਲੇ ਪ੍ਰਭ ਚਾਹੇ ਮੈਂ ਵੇਖਾਂ ਆਪਣਾ ਪੁੱਤ, ਫਿਰ ਹੌਲੀ ਹੌਲੀ ਲਏ ਜਗਾਈਆ। ਤੁਸਾਂ ਰਹਿਣਾ ਹੁਣ ਚੁੱਪ, ਸਚਖੰਡ ਸਾਚੇ ਵੱਜੇ ਵਧਾਈਆ। ਇਕੋ ਭੇਤ ਲੈਣਾ ਪੁਛ, ਮਿਲੇਂ ਕਿਹੜੀ ਥਾਈਂਆ। ਗੁਰਮੁਖ ਕਹੇ ਅੱਗੋਂ ਉਠ, ਪ੍ਰਭ ਦੇ ਸਚ ਸਮਝਾਈਆ। ਸ੍ਰੀ ਭਗਵਾਨ ਕਹੇ ਮੈਂ ਗਿਆ ਤੁਠ, ਦੀਨ ਆਪਣੀ ਦਇਆ ਕਮਾਈਆ। ਸਭ ਨੂੰ ਵਖਾਈ ਆਪਣੀ ਠੁਠ, ਖ਼ਾਲੀ ਹੱਥ ਫਿਰਾਈਆ। ਤੁਸੀਂ ਰਲ ਕੇ ਚਰਨ ਫੜ ਲਓ ਘੁਟ, ਘੁਟ ਘੁਟ ਛਾਤੀ ਨਾਲ ਲਗਾਈਆ। ਇਕ ਦੂਜੇ ਨੂੰ ਸਾਰੇ ਲਓ ਪੁੱਛ, ਕੀ ਘਰ ਘਰ ਆਵੇ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਦੇਵੇ ਮਾਣ ਵਡਿਆਈਆ। ਅੱਠਾਂ ਹੱਥਾਂ ਕੀਤੀ ਛਾਂ, ਅੱਠ ਦਸ ਭੇਵ ਚੁਕਾਇੰਦਾ। ਇਕੋ ਸਿਮਰੇ ਹਰਿ ਜੂ ਨਾਂ, ਜਨ ਭਗਤਾਂ ਢੋਲਾ ਗਾਇੰਦਾ। ਜਿਨ੍ਹਾਂ ਨਿਥਾਵਿਆਂ ਨੂੰ ਦਿਤਾ ਥਾਂ, ਨਿਥਾਵਾ ਸ਼ੁਕਰ ਸ਼ੁਕਰ ਮਨਾਇੰਦਾ। ਲੇਖਾ ਜਾਣ ਪਿਤਾ ਮਾਂ, ਬੰਸ ਸਰਬੰਸ ਵੇਖ ਵਖਾਇੰਦਾ। ਆਪ ਮਿਲਾਏ ਹਾਂ ਵਿਚ ਹਾਂ, ਤੂੰ ਮੈਂ ਭੇਵ ਜਣਾਇੰਦਾ। ਪਰਗਟ ਕਰੇ ਏਕਾ ਨਾਂ, ਸੋਹੰ ਢੋਲਾ ਸੱਚਾ ਗਾਇੰਦਾ। ਜਨ ਭਗਤਾਂ ਪਕੜੇ ਬਾਂਹ,

ਬਾਂਹ ਭਗਤਾਂ ਹੱਥ ਫੜਾਇੰਦਾ। ਗੁਰਸਿਖ ਕਰਿਓ ਨਾ ਅਗੋਂ ਨਾਂਹ, ਨਾਨਕ ਗੋਬਿੰਦ ਗੁਰਸਿਖ ਰਾਹ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਹਿਜ ਸਹਿਜ ਸੱਜਣਾਂ ਮੇਲ ਮਿਲਾਇੰਦਾ। ਕਾਣਾ ਕੌਂਟਾ ਛੱਡੀਆਂ ਗੱਡੀਆਂ, ਗਾਡੀਵਾਨ ਖੇਲ ਕਰਾਈਆ। ਸਿੰਮਲ ਸਕੋਰ ਪ੍ਰੀਤਾਂ ਲੱਗੀਆਂ, ਪ੍ਰੇਮ ਆਪਣਾ ਰੰਗ ਵਖਾਈਆ। ਗੁਰਮੁਖਾਂ ਜੋਤਾਂ ਜਗੀਆਂ, ਜਗਤ ਹੋਏ ਰੁਸ਼ਨਾਈਆ। ਤੋੜ ਨਿਭਾਵੇ ਪਿਛਲੀਆਂ ਲੱਗੀਆਂ, ਅਗਲਾ ਪੰਧ ਮੁਕਾਈਆ। ਗੁਰਸਿਖਾਂ ਨਾਲ ਮਿਲਾਏ ਗੁਰਮੁਖ ਸਖੀਆਂ, ਸਖਾ ਸੁਹੇਲਾ ਸੱਚਾ ਮਾਹੀਆ। ਭਾਗ ਲਗਾਏ ਕੁਲੀ ਕੱਖੀਆਂ, ਕੱਖੋਂ ਲੱਖ ਬਣਾਈਆ। ਕਰੇ ਵਾਸ ਵਿਚ ਜਾ ਕੇ ਪੱਖੀਆਂ, ਪੱਤਣ ਆਪਣੀ ਹੱਦ ਜਣਾਈਆ। ਨਾਲ ਲੈ ਕੇ ਜਾਏ ਪ੍ਰੇਮ ਰੱਸੀਆਂ, ਰਸਤਾ ਸਭ ਦਾ ਸਾਫ਼ ਕਰਾਈਆ। ਵੇਖਣਹਾਰਾ ਮਾੜੀਆਂ ਅੱਛੀਆਂ, ਕੋਝੀਆਂ ਕਮਲੀਆਂ ਗਲੇ ਲਗਾਈਆ। ਰੂਹਾਂ ਪਾਰ ਕਰਾਏ ਸੱਚੀਆਂ, ਬਦ ਰੂਹਾਂ ਧੱਕੇ ਰਿਹਾ ਲਗਾਈਆ। ਜੇਹੜੀਆਂ ਹੁਣ ਵੀ ਰਹਿ ਗਈਆਂ ਕੱਚੀਆਂ, ਹਰਿ ਸੰਗ ਨਾ ਕੋਇ ਰਖਾਈਆ। ਪ੍ਰਭ ਗੱਲਾਂ ਦੱਸੇ ਸੱਚੀਆਂ, ਵਲ ਛਲ ਨਾ ਕੋਇ ਜਣਾਈਆ। ਇਹ ਨਿੱਕੀਆਂ ਨਿੱਕੀਆਂ ਬੱਚੀਆਂ, ਆਪਣੀ ਗੋਦ ਬਹਾਈਆ। ਜਿਨ੍ਹਾਂ ਦੀਆਂ ਪੱਤਾਂ ਆਪ ਰੱਖੀਆਂ, ਸਿਰ ਆਪਣਾ ਹੱਥ ਟਿਕਾਈਆ। ਸੌਦਾ ਲੈਣ ਨਾ ਜਾਣ ਕਿਸੇ ਹੱਟੀਆਂ, ਹੱਟ ਹੱਟ ਨਾ ਕਿਸੇ ਫਿਰਾਈਆ। ਗੁਰਮੁਖ ਵਿਰਲੇ ਖੱਟੀਆਂ ਖੱਟੀਆਂ, ਖੱਟੀ ਹੋਈ ਸਰਬ ਲੋਕਾਈਆ। ਬਚਨ ਸਿੰਘ ਆਪਣੇ ਸੀਸ ਗੁੰਦੌਣੀਆਂ ਪੱਟੀਆਂ, ਪਟਨੇ ਵਾਲਾ ਆਇਆ ਮਾਹੀਆ। ਵੇਖੋ ਸਾਰੇ ਭਰਦੇ ਚੱਟੀਆਂ, ਰਸ ਅੰਮ੍ਰਿਤ ਨਾ ਕਿਸੇ ਚਖਾਈਆ। ਮੰਦਰਾਂ ਅੰਦਰ ਬਾਲਦੇ ਹੱਥਾਂ ਨਾਲ ਵਟ ਵਟ ਵੱਟੀਆਂ, ਪਾ ਘਿਰਤ ਤੇਲ ਮਾਚਸ ਅਗਨੀ ਲਾਈਆ। ਧਰਦੇ ਧਿਆਨ ਅੱਖਾਂ ਤੇ ਬੰਨ੍ਹ ਕੇ ਪੱਟੀਆਂ, ਕੰਨਾਂ ਵਿਚ ਉੁਂਗਲਾਂ ਪਾਈਆ। ਸੁਰਤੀਆਂ ਧੀਆਂ ਭੈਣਾਂ ਪਿਛੇ ਫਿਰਨ ਨੱਠੀਆਂ, ਮਨ ਵਾਸਨਾ ਬੰਦ ਨਾ ਕੋਇ ਕਰਾਈਆ। ਐਂਵੇਂ ਫੋਕੀਆਂ ਮਾਲਾ ਰਟੀਆਂ, ਸਿਮਰਨੇ ਕੂਕਣ ਦੇਣ ਦੁਹਾਈਆ। ਹੀਰ ਵਾਂਗ ਨਾ ਬਣੀਆਂ ਜੱਟੀਆਂ, ਮਾਹੀ ਇਕ ਨਾ ਕੋਇ ਹੰਢਾਈਆ। ਚਾਰੋਂ ਕੁੰਟ ਦੀਨਾਂ ਮਜ਼੍ਹਬਾਂ ਵਹੀਰਾਂ ਘੱਤੀਆਂ, ਮੰਦਰ ਮਸਜਿਦ ਸ਼ਿਵਦੁਆਲੇ ਰੋਵਣ ਵਾਹੋ ਦਾਹੀਆ। ਸਾਧਾਂ ਸੰਤਾਂ ਕਾਜ਼ੀਆਂ ਪੰਡਤਾਂ ਇਕ ਦੂਜੇ ਨਾਲ ਰੱਖ ਲਈਆਂ ਪੱਤੀਆਂ, ਹਿੱਸਾ ਰਹੇ ਵੰਡਾਈਆ। ਮੁਲਾਂ ਸ਼ੇਖ਼ਾਂ ਦਾੜ੍ਹੀਆਂ ਰੱਤੀਆਂ, ਰੱਤੀ ਨਾਮ ਨਜ਼ਰ ਕੋਇ ਨਾ ਆਈਆ। ਕਰ ਪਖੰਡ ਤਨ ਲਾਵਣ ਸੀਖਾਂ ਤੱਤੀਆਂ, ਅਗਨੀ ਤੱਤ ਨਾ ਕੋਇ ਬੁਝਾਈਆ। ਗੁਰਸਿਖ ਤੇਰੀਆਂ ਫ਼ਸਲਾਂ ਪੱਕੀਆਂ, ਵੱਢਣ ਆਏ ਸੱਚਾ ਮਾਹੀਆ। ਆਂਢਣਾਂ ਗਵਾਂਢਣਾਂ ਰਹਿ ਜਾਣ ਹੱਕੀਆਂ ਬੱਕੀਆਂ, ਹਰਿ ਜੂ ਕੀ ਕੀ ਖੇਲ ਰਚਾਈਆ। ਦੁਨੀਆਂ ਰਹਿ ਜਾਏ ਬੰਨ੍ਹਦੀ ਕੱਟੀਆਂ ਵੱਛੀਆਂ, ਕਟਕ ਸਭ ਤੇ ਰਿਹਾ ਚੜ੍ਹਾਈਆ। ਅੱਗ ਸੇਕਦੇ ਰਹਿ ਜਾਏ ਪੱਛੀਆਂ, ਪਛੋਤਾਵਾ ਸਰਬ ਲੋਕਾਈਆ। ਚਾਰੋਂ ਕੁੰਟ ਸਭ ਨੂੰ ਪੈਣੀਆਂ ਗ਼ਸ਼ੀਆਂ, ਗਸ਼ਤੇ ਚੜ੍ਹਿਆ ਸੱਚਾ ਸ਼ਹਿਨਸ਼ਾਹੀਆ। ਗੁਰਮੁਖ ਤੇਰੇ ਮਿਲਣ ਦੀਆਂ ਤੇਰੀਆਂ ਅੱਖੀਆਂ, ਤੇਰੇ ਤਨ ਛੁਹਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਨ੍ਹਾਂ ਨਾਲ ਲਗਾਈਆਂ ਪੱਕੀਆਂ, ਪੱਕੀ ਆਪਣੀ ਰਿਹਾ ਪਕਾਈਆ। ਕਛੈਹਰੇ ਲੰਗੋਟੇ ਬੰਨ੍ਹੇ ਤਹਿਮਤ, ਸਾਰੇ ਤੋਹਮਤ ਰਹੇ ਲਗਾਈਆ। ਜੇ ਤੂੰ ਕਰਨ ਵਾਲਾ ਰਹਿਮਤ, ਰਹਿਮ ਕਿਥੇ ਬੈਠਾ ਛੁਪਾਈਆ। ਪੁਰਖ ਅਬਿਨਾਸ਼ੀ ਕਹੇ ਮੇਰੇ ਨਾਲ ਸਾਰੇ ਹੋ ਜਾਓ ਸਹਿਮਤ, ਸਫ਼ਲ ਸਭ ਨੂੰ ਦਿਆਂ ਕਰਾਈਆ। ਜਿਹੜਾ ਭੁਲਿਆ ਹੋਇਆ ਅਹਿਮਕ, ਏਥੇ ਓਥੇ ਰਿਹਾ ਸ਼ੁਦਾਈਆ। ਹਰਿ ਜੂ ਨਿੱਕਾ ਵੱਡਾ ਕਾਇਆ ਅੰਦਰ ਇਕ ਮਕੈਨਿਕ, ਪੁਰਜ਼ਾ

ਪੁਰਜ਼ਾ ਖੋਲ੍ਹੇ ਜੋੜੇ ਵੇਖੇ ਥਾਉਂ ਥਾਈਂਆ। ਬੁੱਢਾ ਹੋ ਕੇ ਲਾ ਲਏ ਐਨਕ, ਅੱਖਾਂ ਆਪਣੀਆਂ ਲਏ ਬਦਲਾਈਆ। ਆਪੇ ਸੈਨਕ ਆਪੇ ਦੈਨਕ, ਦਇਆਨਿਧ ਵਡ ਵਡਿਆਈਆ। ਗੁਰਮੁਖਾਂ ਚੋਰੀ ਚੋਰੀ ਮਾਰੇ ਆਪਣੀ ਸੈਨਤ, ਪਲਕ ਪਲਕ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਇਕ ਉਠਾਈਆ। ਸਿਰ ਦਸਤਾਰ ਪਗੜੀ ਰੱਖੇ ਦੋਪੱਟੇ, ਵਲ ਵਿੰਗੇ ਟੇਢੇ ਲਾਈਆ । ਸਾਰੇ ਜੱਟ ਹੱਟੇ ਕੱਟੇ, ਬੈਠੇ ਘੇਰਾ ਪਾਈਆ। ਪੁਰਖ ਅਬਿਨਾਸ਼ੀ ਵਿਚਾਰਾ ਕਿਥੇ ਨੱਠੇ, ਰਾਹ ਨਜ਼ਰ ਕੋਇ ਨਾ ਆਈਆ। ਜਿਨ੍ਹਾਂ ਪ੍ਰੇਮ ਪਿਆਲੇ ਪੀਤੇ ਲਾਹ ਕੇ ਨਾਮ ਸੁਰਾਹੀ ਗਟੇ, ਖ਼ੁਮਾਰੀ ਚੜ੍ਹੀ ਵਾਹੋ ਦਾਹੀਆ। ਹੋਏ ਮਸਤਾਨੇ ਆਏ ਨੱਠੇ, ਪ੍ਰਭ ਚਰਨੀ ਡੇਰਾ ਲਾਈਆ। ਜੇ ਕੋਈ ਪਿਛੇ ਧੱਕੇ, ਪਿਛੇ ਪਰਤ ਕੋਇ ਨਾ ਜਾਈਆ। ਅੱਗੇ ਆ ਕੇ ਕਹਿਣ ਅਸੀਂ ਤੇਰੇ ਸਕੇ, ਨਾਤਾ ਤੇਰੇ ਚਰਨ ਜੁੜਾਈਆ। ਤੇਰੇ ਰੰਗ ਅੰਦਰ ਰਤੇ, ਰੱਤੀ ਰੱਤ ਸੁਕਾਈਆ। ਅਸੀਂ ਇਕੱਠਿਆਂ ਕੀਤੇ ਇਕੋ ਪੱਕੇ ਮਤੇ, ਮਨਮਤ ਦੇਣੀ ਤਜਾਈਆ। ਵਾਸਤੇ ਪ੍ਰਭ ਜੂ ਅੱਗੇ ਘੱਤੇ, ਕੀਤੀ ਘਾਲ ਲੇਖੇ ਲਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਲੇਖੇ ਲਾਏ ਹੱਥ ਅੱਠੇ, ਦਹਿ ਦਿਸ਼ਾ ਹੱਥ ਉਠਾਈਆ। ਪਾਏ ਕਮੀਜ਼ ਗਲ ਕੁੜਤੇ, ਫਿਰਨ ਵਾਹੋ ਦਾਹੀਆ। ਚਲਦਿਆਂ ਫਿਰਦਿਆਂ ਆਏ ਮੁੜ੍ਹਕੇ, ਪ੍ਰਭ ਚਰਨ ਧਿਆਨ ਲਗਾਈਆ। ਕੋਈ ਆਇਆ ਹੇਰੋਂ ਕੋਈ ਰੁੜਕੇ, ਕੋਈ ਬੋਪਾਰਾਂ ਤਜਾਈਆ। ਕੋਈ ਗੋਰਾਇਆ ਆਇਆ ਛੱਡ ਕੇ, ਕੋਈ ਡਲੇਵਾਲੋਂ ਮੁਖ ਭੁਆਈਆ। ਕੋਈ ਹਰੀ ਪੁਰੋਂ ਆਇਆ ਲੜ ਕੇ, ਕੋਈ ਝੰਡੇਰ ਰਿਹਾ ਤਜਾਈਆ। ਕੋਈ ਜੰਡਿਆਲਿਉਂ ਆਇਆ ਯੱਕੇ ਚੜ੍ਹ ਕੇ, ਕੋਈ ਚੀਮਿਉਂ ਫੇਰਾ ਪਾਈਆ। ਪੁਰਖ ਅਬਿਨਾਸ਼ੀ ਲਿਆਂਦੇ ਆਪ ਫੜ ਕੇ, ਕਰਿਆ ਖੇਲ ਬੇਪਰਵਾਹੀਆ। ਸਿੰਘ ਗੁਰਮੇਜ ਮਿਲਿਆ ਅਜ ਤੜਕੇ, ਤੱਕੜ ਹਰਿ ਜੂ ਆਪ ਤੁਲਾਈਆ। ਮਾਝਾ ਮਾਲਵਾ ਦੁਆਬਾ ਜੰਮੂ ਇਕੋ ਜੇਹੇ ਕਰ ਕੇ, ਗੁਰਮੁਖ ਸਾਚੇ ਮੇਲ ਮਿਲਾਈਆ। ਪਿਛਲੇ ਫੋਲਣੇ ਛੱਡੋ ਵਰਕੇ, ਵਰਕਾ ਸਭ ਦਾ ਦਿਤਾ ਉਲਟਾਈਆ। ਖੋਟੇ ਖਰੇ ਆਪੇ ਪਰਖੇ, ਨਾਮ ਕਸਵਟੀ ਹੱਥ ਉਠਾਈਆ। ਗੁਰਸਿਖ ਨਾ ਕੋਈ ਸੋਗ ਨਾ ਕੋਈ ਹਰਖੇ, ਚਿੰਤਾ ਰੋਗ ਨਾ ਕੋਇ ਜਣਾਈਆ। ਨਿਤ ਨਵਿਤ ਕਰੋ ਦਰਸੇ, ਦਰਸ਼ਨ ਆਪਣਾ ਆਪ ਵਖਾਈਆ। ਅੰਮ੍ਰਿਤ ਮੇਘ ਇਕੋ ਬਰਸੇ, ਸਾਂਤਕ ਸਤਿ ਸਤਿ ਕਰਾਈਆ। ਵੱਡਿਆਂ ਛੋਟਿਆਂ ਨਾਲ ਇਕੋ ਰੰਗ ਵਰਤੇ, ਅਮੀਰਾਂ ਗ਼ਰੀਬਾਂ ਇਕੋ ਰਾਹ ਚਲਾਈਆ। ਖ਼ੁਸ਼ੀ ਹੋਵੇ ਸੌਂ ਕੇ ਉਤੇ ਫ਼ਰਸੇ, ਗੁਰਸਿਖ ਵਛੌਣਾ ਇਕ ਵਛਾਈਆ। ਜਿਹੜੇ ਛੱਡ ਕੇ ਆਇਆ ਸਰਸੇ, ਗੋਬਿੰਦ ਅੰਤ ਲਿਆ ਮਿਲਾਈਆ। ਗੁਰਸਿਖ ਮੇਰਾ ਕੋਈ ਨਾ ਤਰਸੇ, ਤ੍ਰਿਖਾ ਸਭ ਦੀ ਰਿਹਾ ਬੁਝਾਈਆ। ਜਿਉਂ ਚਾੜ੍ਹੇ ਉਪਰ ਚਰਖ਼ੇ, ਚਰਖ਼ੜੀ ਵਾਂਗ ਭੁਆਈਆ। ਜਿਹੜੇ ਦੇਗ਼ਾਂ ਵਿਚ ਉਬਾਲੇ ਧਰ ਕੇ, ਧਰਨੀ ਖੇਲ ਵਖਾਈਆ। ਸੋ ਵੇਖੋ ਲਿਆਂਦੇ ਫੜ ਕੇ, ਦਿਆਲਾ ਸਿੰਘ ਨਸੀਬ ਰੂਪ ਵਟਾਈਆ। ਪ੍ਰੇਮ ਪਿਆਰ ਅੰਦਰ ਜੜ ਕੇ, ਜੋੜੀ ਜੁਗਤ ਨਾਲ ਜੁੜਾਈਆ। ਪਿਛੇ ਕੋਈ ਨਾ ਰਹਿ ਜਾਏ ਅੜ ਕੇ, ਅੜਿਕਾ ਸਭ ਦਾ ਰਿਹਾ ਹਟਾਈਆ। ਪਹਿਲੋਂ ਆਇਆ ਘਾੜਨ ਘੜ ਕੇ, ਫੇਰ ਆਪਣੀ ਬਣਤ ਬਣਾਈਆ। ਅਸਵ ਘੋੜੇ ਸਾਚੇ ਚੜ੍ਹ ਕੇ, ਸ਼ਹਿਨਸ਼ਾਹ ਆਪਣਾ ਫੇਰਾ ਪਾਈਆ। ਗੁਰਮੁਖ ਬਣਾਏ ਬਰਦੇ, ਵਰਦੀ ਆਪਣੇ ਨਾਮ ਪਹਿਨਾਈਆ। ਸਾਰੇ ਗਾਓ ਗੀਤ ਹਰਿ ਹਰਿ ਦੇ, ਹਰਿਜਨ ਹਰਿ ਜੂ ਆਪ ਸੁਣਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖੇ ਜਾਣੇ ਘਰ ਘਰ ਦੇ, ਕਿਆ ਕੋਈ ਰੱਖੇ ਭੇਦ ਛੁਪਾਈਆ। ਚੋਰੀ ਯਾਰੀ ਜੋ ਜਨ ਕਰਦੇ, ਸਭ ਦਾ ਲੇਖਾ ਰਿਹਾ ਲਿਖਾਈਆ। ਜੋ ਜਨ

ਚਰਨੀ ਸੀਸ ਧਰਦੇ, ਤਿਨ੍ਹਾਂ ਆਪਣੇ ਨਾਲ ਮਿਲਾਈਆ। ਗੁਰਸਿਖ ਸੋ ਜੋ ਸਤਿਗੁਰ ਕੋਲੋਂ ਡਰਦੇ, ਸੋ ਗੁਰਸਿਖ ਸਤਿਗੁਰ ਭਾਈਆ। ਬਾਕੀ ਸਾਰੇ ਜੰਮਦੇ ਮਰਦੇ, ਜੋ ਬੈਠੇ ਮੁਖ ਭੁਆਈਆ। ਮਾਣਸ ਜਨਮ ਆਪਣਾ ਹਰਦੇ, ਹਰਿ ਜੂ ਨਜ਼ਰ ਕਿਸੇ ਨਾ ਆਈਆ। ਪੁੱਤਰ ਮਾਵਾਂ ਨਾਲ ਲੜਦੇ, ਕਿਉਂ ਜੰਮਿਆਂ ਮੇਰੀ ਮਾਈਆ। ਮੈਨੂੰ ਕਿਉਂ ਨਾ ਘੱਲਿਆ ਜਿਥੇ ਭਗਤ ਪੜ੍ਹਦੇ, ਸ੍ਰੀ ਭਗਵਾਨ ਰਿਹਾ ਪੜ੍ਹਾਈਆ। ਨਹੀਂ ਕਾਇਦੇ ਕੋਈ ਹੱਥੀਂ ਫੜਦੇ, ਅੰਦਰ ਵੜ ਕੇ ਰਿਹਾ ਸਮਝਾਈਆ। ਸੋਹੰ ਗੌਂਦੇ ਡਰਦੇ ਡਰਦੇ, ਕੋਈ ਸੁਣ ਨਾ ਲਏ ਲੋਕਾਈਆ। ਪੁਰਖ ਅਬਿਨਾਸ਼ੀ ਲੱਖ ਚੁਰਾਸੀ ਵਿਚੋਂ ਗੁਰਸਿਖ ਕੱਢੇ ਤਰਦੇ ਤਰਦੇ, ਤੁਰੰਤ ਆਪਣੀ ਦਇਆ ਕਮਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗੁਰਸਿਖ ਬਣਾਏ ਹਰਿ ਦੇ, ਹਿਰਦੇ ਹਰਿ ਜੂ ਆਪਣਾ ਆਸਣ ਲਾਈਆ। ਬਾਕੀ ਫੋਕੀਆਂ ਗੱਲਾਂ ਕਰਦੇ, ਰਸਨਾਂ ਨਾਲ ਚਤੁਰਾਈਆ। ਅੰਦਰ ਕਾਮ ਵਾਸਨਾ ਨਾਲ ਲੜਦੇ, ਕਰੋਧ ਰਿਹਾ ਟਕਰਾਈਆ। ਜੋ ਸਤਿਗੁਰ ਪੂਰੇ ਸਰਨੀ ਪੜਦੇ, ਤਿਸ ਪਰਦਾ ਦੇਵੇ ਪਾਈਆ। ਸਾਚੇ ਪੌੜੇ ਗੁਰਸਿਖ ਚੜ੍ਹਦੇ, ਸਤਿਗੁਰ ਹੱਥਾਂ ਉਤੇ ਉਠਾਈਆ। ਸਚਖੰਡ ਦੁਆਰੇ ਜਾ ਕੇ ਖੜਦੇ, ਆਖਣ ਆ ਮਿਲ ਮੇਰੇ ਮਾਹੀਆ। ਅਸੀਂ ਪਿਆਰੇ ਤੇਰੇ ਦਰ ਦੇ, ਤੇਰੇ ਪਿਆਰ ਖੇਲ ਰਚਾਈਆ। ਪੁਰਖ ਅਬਿਨਾਸ਼ੀ ਕਹੇ ਅਸੀਂ ਇਕ ਦੂਜੇ ਦੇ ਬਰਦੇ, ਸੇਵਕ ਸੇਵਾ ਰੂਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖਾਂ ਗੁਰਸਿਖ ਵੇਖੇ ਰੱਖੇ ਕਲਾ ਚੜ੍ਹਦੇ, ਲਹਿੰਦੀ ਧਾਰ ਨਾ ਕੋਇ ਵਖਾਈਆ।