ਪੁਸਤਕਾਲਾਭਾਗ ੧੩

੧੭ ਮੱਘਰ ੨੦੧੯ ਬਿਕਰਮੀ ਹਜ਼ਾਰਾ ਸਿੰਘ ਬਲਾਕਾ ਸਿੰਘ ਬਾਬੂ ਪੁਰਾ ਜ਼ਿਲਾ ਗੁਰਦਾਸਪੁਰ

ਤਾਜ ਕਹੇ ਮੈਂ ਸੱਚਾ ਤਾਜ, ਤਾਜਰ ਦੋ ਜਹਾਨ ਅਖਵਾਇੰਦਾ। ਮੇਰਾ ਮਿੱਤਰ ਗੁਰੂ ਮਹਾਰਾਜ, ਸ਼ਾਹ ਪਾਤਸ਼ਾਹ ਨਾਉਂ ਰਖਾਇੰਦਾ। ਜਿਸ ਨੇ ਮੇਰੀ ਰੱਖੀ ਲਾਜ, ਫੜ ਆਪਣੇ ਸੀਸ ਟਿਕਾਇੰਦਾ। ਫੇਰ ਨਿਰਗੁਣ ਰਚ ਰਚ ਕਾਜ, ਕਰਤਾ ਆਪਣੀ ਖੇਲ ਕਰਾਇੰਦਾ। ਸਚਖੰਡ ਬਹਿ ਕੇ ਮਾਰੇ ਆਵਾਜ, ਨਾਉਂ ਨਿਰੰਕਾਰਾ ਆਪ ਜਣਾਇੰਦਾ। ਕਰ ਕਿਰਪਾ ਬਖ਼ਸ਼ਿਆ ਰਾਜ, ਸਾਚੀ ਸੇਵ ਲਗਾਇੰਦਾ। ਸਚ ਚਲੌਣਾ ਇਕ ਜਹਾਜ, ਬੇੜਾ ਇਕੋ ਇਕ ਪਰਗਟਾਇੰਦਾ। ਨਿਰਗੁਣ ਸਰਗੁਣ ਰੱਖਣੀ ਲਾਜ, ਲਾਜਾਵੰਤ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਆਪਣਾ ਖੇਲ ਕਰਾਇੰਦਾ। ਤਾਜ ਕਹੇ ਪ੍ਰਭ ਦਿਤਾ ਮਾਣ, ਨਥਾਵੇਂ ਮਿਲੀ ਵਡਿਆਈਆ। ਕਿਰਪਾ ਕਰ ਸ੍ਰੀ ਭਗਵਾਨ, ਮੇਰੀ ਬਣਤ ਬਣਾਈਆ। ਆਪਣੀ ਇਛਿਆ ਕਰ ਪਰਧਾਨ, ਭਿਛਿਆ ਝੋਲੀ ਪਾਈਆ। ਨਿਰਗੁਣ ਨੂਰ ਖੇਲ ਮਹਾਨ, ਨਿਰਾਕਾਰ ਆਪ ਕਰਾਈਆ। ਸਚਖੰਡ ਕਿਲਾ ਕਰ ਪਰਵਾਨ, ਸੱਸਾ ਸਤਿਗੁਰ ਆਪ ਸਮਾਈਆ। ਆਪਣੀ ਬਿੰਦ ਸਚ ਨਿਸ਼ਾਨ, ਸੁਤ ਦੁਲਾਰਾ ਲਏ ਪਰਗਟਾਈਆ। ਸ਼ਬਦੀ ਨੂਰ ਨੌਜਵਾਨ, ਨਰ ਨਰਾਇਣ ਲਏ ਧਰਾਈਆ। ਹਾਹਾ ਹਰਿ ਕਾ ਰੂਪ ਹਰੀ ਸੰਤਾਨ, ਪੀਹੜੀ ਆਪਣੀ ਆਪ ਵਧਾਈਆ। ਥਿਰ ਘਰ ਖੋਲ੍ਹ ਵਿਚ ਮਕਾਨ, ਸਚਖੰਡ ਅੰਦਰ ਰਿਹਾ ਵਖਾਈਆ। ਸੱਸਾ ਸਾਹਿਬ ਬਣ ਮਿਆਨ, ਹਾਹਾ ਆਪਣੀ ਧਾਰ ਵਿਚ ਛੁਪਾਈਆ। ਈੜੀ ਇਸ਼ਟ ਵਡ ਮਿਹਰਵਾਨ, ਆਸ਼ਕ ਮਾਸ਼ੂਕ ਆਪਣੀ ਖੇਲ ਕਰਾਈਆ। ਐੜਾ ਅੱਖ ਪਰਤੱਖ ਖੋਲ੍ਹ ਸ੍ਰੀ ਭਗਵਾਨ, ਆਪਣਾ ਪਰਦਾ ਆਪ ਉਠਾਈਆ। ਊੜਾ

ਉਪਰ ਨੀਚੇ ਨਾ ਕੋਇ ਨਿਸ਼ਾਨ, ਸੱਜੇ ਖੱਬੇ ਨਾ ਕੋਇ ਵਖਾਈਆ। ਇਕੋ ਨੂਰ ਜੋਤ ਮਹਾਨ, ਜੋਤੀ ਜਾਤਾ ਡਗਮਗਾਈਆ। ਏਕੰਕਾਰਾ ਬਣਾ ਵਿਧਾਨ, ਐੜਾ ਅੱਖ ਆਪ ਖੁਲ੍ਹਾਈਆ। ਈੜੀ ਏਥੇ ਓਥੇ ਹੁਕਮਰਾਨ, ਦੋ ਜਹਾਨਾਂ ਹੁਕਮ ਮਨਾਈਆ। ਸੱਸਾ ਸਚ ਕਰੇ ਕਲਿਆਣ, ਸੋਹਲਾ ਇਕੋ ਇਕ ਗਾਈਆ। ਹਾਹਾ ਹਰਦਮ ਕਰ ਪਰਵਾਨ, ਬੈਠਾ ਸੀਸ ਝੁਕਾਈਆ। ਸਾਚਾ ਮੁਖ ਮੁਖ ਮਿਹਰਵਾਨ, ਨਿਰਗੁਣ ਨਿਰਗੁਣ ਵਿਚ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੇ ਤਾਜ ਦਏ ਵਡਿਆਈਆ। ਸੱਸੇ ਅੰਦਰ ਹਾਹਾ ਰੱਖ, ਹਰਿ ਜੂ ਆਪਣਾ ਖੇਲ ਕਰਾਇਆ। ਹੋੜਾ ਬਿੰਦੀ ਕੀਤਾ ਪੱਖ, ਹਰਿ ਮੰਦਰ ਦਏ ਵਡਿਆਇਆ। ਨਿਰੰਕਾਰ ਨਿਰਾਕਾਰ ਨੂਰ ਨੁਰਾਨਾ ਕਰ ਪਰਤੱਖ, ਕਿਰਨ ਕਿਰਨ ਟਪਕਾਇਆ। ਕਲਗ਼ੀ ਰੂਪ ਆਪਣਾ ਦੱਸ, ਸਿਰ ਆਪਣੇ ਆਪ ਟਿਕਾਇਆ। ਨਾ ਕੋਈ ਮਹਿਮਾ ਨਾ ਕੋਈ ਜਸ, ਨਾ ਕੋਈ ਲੇਖ ਸਮਝਾਇਆ। ਨਾ ਕੋਈ ਓਥੇ ਰਿਹਾ ਵਸ, ਜਿਸ ਦਰ ਕਲਗ਼ੀ ਆਪਣਾ ਨੈਣ ਖੁਲ੍ਹਾਇਆ। ਆਪਣੇ ਅੱਗੇ ਆਪੇ ਕਹੇ ਬਸ ਬਸ, ਵਾਸਤਾ ਆਪਣਾ ਪਾਇਆ। ਮੈਂ ਥੱਲੇ ਆਵਾਂ ਨੱਸ, ਆਪਣਾ ਰਾਹ ਚਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਇਆ। ਤਾਜ ਕਹੇ ਮੈਂ ਵਡ ਵਡਭਾਗਾ, ਹਰਿ ਭਾਗੀ ਦਇਆ ਕਮਾਈਆ। ਗ਼ਰੀਬ ਨਿਮਾਣਾ ਬਣਾਇਆ ਵਡ ਵਡ ਰਾਜਾ, ਰਾਜ ਰਾਜਾਨ ਹੋਇਆ ਸਹਾਈਆ। ਸਚਖੰਡ ਦੁਆਰ ਬਹਿ ਬਹਿ ਆਪਣਾ ਰਚਿਆ ਕਾਜਾ, ਭੇਵ ਅਭੇਦ ਛੁਪਾਈਆ। ਆਪਣਾ ਖੋਲ੍ਹ ਆਪ ਦਰਵਾਜਾ, ਚਾਰੋਂ ਕੁੰਟ ਕੁੰਡਾ ਲਾਹੀਆ। ਪਹਿਲੇ ਘਰ ਸ਼ਬਦੀ ਸਾਜਾ, ਸਾਜਣ ਆਪਣਾ ਖੇਲ ਕਰਾਈਆ। ਦੂਜੇ ਘਰ ਵਿਸ਼ਨੂੰ ਨਾਚਾ, ਵਿਸ਼ਵ ਆਪਣਾ ਰਾਹ ਚਲਾਈਆ। ਤੀਜੇ ਘਰ ਬ੍ਰਹਮਾ ਨਿਉਂ ਨਿਉਂ ਮੰਗੇ ਦਾਜਾ, ਚਰਨ ਕਵਲ ਧਿਆਨ ਲਗਾਈਆ। ਚੌਥੇ ਘਰ ਸ਼ੰਕਰ ਕਹੇ ਮੇਰੀ ਰੱਖੇ ਲਾਜਾ, ਤੁਧ ਬਿਨ ਨਜ਼ਰ ਅਵਰ ਕੋਇ ਨਾ ਆਈਆ। ਪੁਰਖ ਅਬਿਨਾਸ਼ੀ ਕਹੇ ਮੈਂ ਰਚਿਆ ਆਪਣਾ ਸਚ ਸਮਾਜਾ, ਸਮਾਜ ਇਕੋ ਇਕ ਬਣਾਈਆ। ਭੂਪਤ ਭੂਪ ਸ਼ਹਿਨਸ਼ਾਹ ਰਾਜਨ ਰਾਜਾ, ਹੁਕਮ ਹਾਕਮ ਧੁਰ ਫ਼ਰਮਾਣਾ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਤਾਜ ਦਏ ਵਡਿਆਈਆ। ਸਾਚੇ ਤਾਜ ਚੜ੍ਹਿਆ ਚਾ, ਹਰਿ ਜੂ ਆਪਣਾ ਖੇਲ ਕਰਾਇਆ। ਆਪਣੀ ਹੱਥੀਂ ਫੜ ਕੇ ਲਿਆ ਸੀਸ ਟਿਕਾ, ਟਿੱਕਾ ਆਪਣੇ ਮਸਤਕ ਲਾਇਆ। ਨਿੱਕਾ ਵੱਡਾ ਦਿਤਾ ਬਣਾ, ਵਡ ਵੱਡੇ ਬੇਪਰਵਾਹਿਆ। ਸਚਖੰਡ ਨਿਵਾਸੀ ਆਪਣਾ ਸਿੱਕਾ ਦਿਤਾ ਚਲਾ, ਧੁਰ ਫ਼ਰਮਾਣਾ ਹੁਕਮ ਸੁਣਾਇਆ। ਘਰ ਵਿਚ ਘਰ ਦਿਤਾ ਖੁਲ੍ਹਾ, ਸਚਖੰਡ ਅੰਦਰ ਥਿਰ ਘਰ ਆਪ ਪਰਗਟਾਇਆ। ਸੱਸਾ ਹਾਹਾ ਇਕ ਦੂਜੇ ਨਾਲ ਜੋੜ ਦਿਤਾ ਜੁੜਾ, ਹਾਹਾ ਅੰਦਰ ਵੜ ਵੜ ਖ਼ੁਸ਼ੀ ਮਨਾਇਆ । ਸ਼ਬਦੀ ਕਹੇ ਮੋਹੇ ਮਿਲਿਆ ਮਲਾਹ, ਮੇਰਾ ਬੇੜਾ ਕੰਧ ਉਠਾਇਆ। ਵਿਸ਼ਨੂੰ ਕਹੇ ਮੇਰੇ ਵਿਚ ਗਿਆ ਸਮਾ, ਸਮਾਪਤ ਆਪਣਾ ਖੇਲ ਕਰਾਇਆ। ਬ੍ਰਹਮਾ ਕਹੇ ਪਾਰਬ੍ਰਹਮ ਮੇਰੀ ਝੋਲੀ ਵਸਤ ਦਿਤੀ ਪਾ, ਸਚ ਭੰਡਾਰ ਇਕ ਵਰਤਾਇਆ। ਸ਼ੰਕਰ ਕਹੇ ਮੇਰੀ ਮਸਤਕ ਧੂੜੀ ਟਿੱਕਾ ਦਿਤਾ ਲਾ, ਚਰਨ ਚਰਨੋਦਕ ਇਕ ਪਿਆਇਆ। ਤਾਜ ਕਹੇ ਮੇਰੇ ਚਾਰੇ ਮੁਖ ਬਿਨ ਨੈਣਾਂ ਰਹੇ ਸ਼ਰਮਾ, ਹਰਿ ਜੂ ਕੀ ਕੀ ਖੇਲ ਰਚਾਇਆ। ਕਲਗ਼ੀ ਕਹੇ ਮੈਂ ਵੇਖਾਂ ਥਾਉਂ ਥਾਂ, ਥਾਨ ਥਨੰਤਰ ਫੋਲ ਫੁਲਾਇਆ। ਸਾਰੇ ਕਹੋ ਵਿਸ਼ਨ ਬ੍ਰਹਮਾ ਸ਼ਿਵ ਸੁਤ ਸ਼ਬਦ ਮੇਰੀ ਇਕੋ ਇਕ ਮਾਇਆ ਜਿਸ ਦਾ ਕੋਈ ਨਾ ਨਾਂ, ਲਿਖਣ ਪੜ੍ਹਨ ਵਿਚ ਕਦੇ ਨਾ ਆਇਆ। ਜਿਸ ਦਾ ਲੱਭੇ ਕਿਸੇ ਨਾ ਥਾਂ, ਮੰਦਰ

ਮਸੀਤ ਨਾ ਕੋਇ ਵਖਾਇਆ। ਜਿਸ ਦੀ ਕੰਤ ਫੜੇ ਨਾ ਕੋਈ ਬਾਂਹ, ਫੜ ਬਾਹੋਂ ਗਲੇ ਨਾ ਕੋਇ ਲਗਾਇਆ। ਜਿਸ ਦੀ ਬਣਤ ਕੋਈ ਸਕੇ ਨਾ ਬਣਾ, ਘੜਨਹਾਰ ਠਠਿਆਰ ਨਜ਼ਰ ਕੋਇ ਨਾ ਆਇਆ। ਜਿਸ ਦਾ ਲੇਖਾ ਬੇਪਰਵਾਹ, ਬੇਪਰਵਾਹੀ ਵਿਚ ਸਮਾਇਆ। ਕਰ ਕਿਰਪਾ ਆਪੇ ਬਣੇ ਪਿਤਾ ਆਪੇ ਮਾਂ, ਆਪ ਆਪਣਾ ਰੰਗ ਰੰਗਾਇਆ। ਓਥੇ ਦੂਜਾ ਕੋਈ ਨਾ ਕਰੇ ਹਾਂ, ਹਾਂ ਨਾਲ ਹਾਂ ਨਾ ਕੋਇ ਮਿਲਾਇਆ। ਇਕ ਇਕੱਲਾ ਸ਼ਹਿਨਸ਼ਾਹ, ਸਚ ਸਿੰਘਾਸਣ ਸੋਭਾ ਪਾਇਆ। ਸਾਚਾ ਮਾਰਗ ਰਿਹਾ ਜਣਾ, ਸ਼ਬਦੀ ਸੁਤ ਸੁਤ ਉਠਾਇਆ। ਵਿਸ਼ਨ ਬ੍ਰਹਮਾ ਸ਼ਿਵ ਲਏ ਪੜ੍ਹਾ, ਧੁਰ ਫ਼ਰਮਾਣਾ ਹੁਕਮ ਸੁਣਾਇਆ। ਸਚ ਸੰਦੇਸ਼ਾ ਇਕ ਜਣਾ, ਜਨ ਜਨਨੀ ਲੇਖੇ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੀਸ ਜਗਦੀਸ ਤਾਜ ਇਕੋ ਇਕ ਟਿਕਾਇਆ। ਤਾਜ ਕਹੇ ਮੋਹੇ ਇਕੋ ਓਟ, ਓਟ ਓਟ ਜਣਾਈਆ। ਸਚ ਪਰਕਾਸ਼ ਨਿਰਮਲ ਜੋਤ, ਜੋਤ ਜੋਤ ਰੁਸ਼ਨਾਈਆ। ਖੇਲਾਂ ਖੇਲ ਓਤ ਪੋਤ, ਪੁੱਤ ਪੋਤਰੇ ਹੰਢਾਈਆ। ਨਿਰਗੁਣ ਸਰਗੁਣ ਕਰ ਸੰਜੋਗ, ਧੁਰ ਸੰਜੋਗੀ ਮੇਲ ਮਿਲਾਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਵਿਸ਼ਨ ਬ੍ਰਹਮਾ ਸ਼ਿਵ ਤੇਰਾ ਲੇਖਾ ਤ੍ਰੈ ਤ੍ਰੈਲੋਕ, ਲੋਕ ਪਰਲੋਕ ਆਪਣਾ ਰੰਗ ਵਖਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਗੀਤ ਅਤੀਤ ਸੁਣਾਏ ਸਲੋਕ, ਸੋਹਲਾ ਢੋਲਾ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੇ ਤਾਜ ਦਏ ਵਡਿਆਈਆ। ਤਾਜ ਕਹੇ ਪ੍ਰਭ ਸਾਚੇ ਮੀਤ, ਮੋਹੇ ਦੇਣਾ ਸਚ ਬਤਾਈਆ। ਆਦਿ ਚਲਾਈ ਮੇਰੀ ਰੀਤ, ਘਰ ਸਚ ਵੱਜੀ ਵਧਾਈਆ। ਅੱਗੇ ਦੱਸ ਖੇਲ ਅਨਡੀਠ, ਕਿਸ ਬਿਧ ਆਪਣਾ ਰਾਹ ਜਣਾਈਆ। ਪੁਰਖ ਅਬਿਨਾਸ਼ੀ ਇਕ ਅਤੀਤ, ਤਰਾ ਤਰਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਜਣਾਈਆ। ਸੁਣ ਤਾਜ ਮੇਰੇ ਸਾਚੇ ਸੰਗੀ, ਹਰਿ ਸਤਿਗੁਰ ਆਪ ਜਣਾਇੰਦਾ। ਤੇਰੀ ਧਾਰ ਆਪੇ ਰੰਗੀ, ਰੰਗ ਰੰਗੀਲਾ ਆਪ ਚੜ੍ਹਾਇੰਦਾ। ਕਰੇ ਖੇਲ ਸੂਰਾ ਸਰਬੰਗੀ, ਹੁਕਮ ਹਾਕਮ ਆਪ ਮਨਾਇੰਦਾ। ਏਹੋ ਗਲ ਮੋਹੇ ਲੱਗੇ ਚੰਗੀ, ਕਲਗ਼ੀ ਤੋੜਾ ਸੀਸ ਟਿਕਾਇੰਦਾ। ਸਚ ਮੰਗ ਦਰ ਸਾਚੇ ਮੰਗੀ, ਦਰ ਪਰਦਾ ਆਪ ਖੁਲ੍ਹਾਇੰਦਾ। ਨਿਰਗੁਣ ਸਰਗੁਣ ਖੇਲ ਕਰੇ ਭੁਯੰਗੀ, ਭੁਯੰਗ ਆਪਣਾ ਰਾਹ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਜਣਾਇੰਦਾ। ਸੁਤ ਦੁਲਾਰਾ ਭੁਯੰਗੀ ਬਾਲਾ, ਅਨਭਵ ਆਪ ਜਣਾਈਆ। ਖੇਲੇ ਖੇਲ ਤਰੰਗੀ ਦਿਆਲਾ, ਵਿਸ਼ਨ ਬ੍ਰਹਮਾ ਸ਼ਿਵ ਨਾਲ ਰਲਾਈਆ। ਧੁਰ ਦਾ ਸੰਗੀ ਬਣ ਕਿਰਪਾਲਾ, ਕਿਰਪਾਨਿਧ ਦਇਆ ਕਮਾਈਆ। ਅੱਗੇ ਮਾਰਗ ਦੱਸੇ ਸੁਖਾਲਾ, ਦੋਏ ਦੋਏ ਆਪਣਾ ਰੂਪ ਵਟਾਈਆ। ਨਿਰਗੁਣ ਸਰਗੁਣ ਕਰ ਪਰਧਾਨਾ, ਲੱਖ ਚੁਰਾਸੀ ਵੇਖ ਵਖਾਈਆ। ਜਗਤ ਜੋਗ ਰਾਜ ਚਲਾਨਾ, ਜੀਵਣ ਦਏ ਵਡਿਆਈਆ। ਮਾਣਸ ਮਾਨੁਖ ਕਰ ਪਰਧਾਨਾ, ਸੀਸ ਜਗਦੀਸ ਤਾਜ ਟਿਕਾਈਆ। ਨੌਂ ਸੌ ਚੁਰਾਨਵੇਂ ਚੌਕੜੀ ਖੇਲ ਮਹਾਨਾ, ਗੁਰ ਅਵਤਾਰ ਪੀਰ ਪੈਗ਼ੰਬਰ ਸੇਵਾ ਲਾਈਆ। ਅੰਤਮ ਕਲਜੁਗ ਗੁਰ ਗੋਬਿੰਦ ਸੁਤ ਲੋਕਮਾਤ ਪਰਗਟਾ ਨਿਸ਼ਾਨਾ, ਸ਼ਬਦੀ ਸੁਤ ਸਿਰ ਇਕੋ ਕਲਗ਼ੀ ਤੋੜਾ ਦਏ ਟਿਕਾਈਆ। ਗੋਬਿੰਦ ਮੰਗੇ ਅੱਗੇ ਦਾਨਾ, ਪੁਰਖ ਅਕਾਲ ਧਿਆਨ ਲਗਾਈਆ। ਪਾਰਬ੍ਰਹਮ ਮੈਂ ਨਿੱਕਾ ਬਾਲਾ, ਤੇਰੀ ਸਾਰ ਕੋਇ ਨਾ ਪਾਈਆ। ਤੂੰ ਦੋ ਜਹਾਨ ਰਖਵਾਲਾ, ਗੋਬਿੰਦ ਨਿੱਕੇ ਘਰ ਵਿਚ ਸੇਵ ਕਮਾਈਆ। ਮੇਰੀ ਨਿਮਸਕਾਰ ਕਰ ਪਰਵਾਨਾ, ਦੋਏ ਜੋੜ ਸੀਸ ਝੁਕਾਈਆ। ਸਾਹਿਬ ਸਤਿਗੁਰ ਸੀਸ ਤੇਰੇ ਤਾਜ ਸੁਹਾਨਾ, ਆਦਿ ਜੁਗਾਦਿ

ਤੇਰੀ ਵਡਿਆਈਆ। ਜਿਸ ਕੋਟਨ ਕੋਟ ਘੱਲੇ ਕ੍ਰਿਸ਼ਨ ਕਾਹਨਾ, ਲੋਕਮਾਤ ਮੰਡਲ ਰਾਸ ਗਏ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੇ ਤਾਜ ਰਿਹਾ ਸਮਝਾਈਆ। ਸੁਣ ਤਾਜ ਮੇਰੇ ਸਿਰ ਦੇ ਸਿਰ, ਹਰਿ ਸਤਿਗੁਰ ਆਪ ਜਣਾਇੰਦਾ। ਲੋਕਮਾਤ ਵਖਾਵਾਂ ਤੇਰੀ ਧਿਰ, ਧੁਰ ਦਰਬਾਰਾ ਆਪ ਜਣਾਇੰਦਾ। ਜੁਗ ਚੌਕੜੀ ਗੇੜਾ ਜਾਏ ਗਿੜ, ਗੇੜਾ ਗੇੜੇ ਵਿਚ ਭੁਆਇੰਦਾ। ਰਾਜ ਰਾਜਾਨ ਸ਼ਾਹ ਸੁਲਤਾਨ ਤੇਰੇ ਪਿਛੇ ਮਰਨ ਭਿੜ ਭਿੜ, ਤੇਰਾ ਭੇਵ ਨਾ ਕਿਸੇ ਜਣਾਇੰਦਾ। ਕਲਜੁਗ ਅੰਤਮ ਲੱਖ ਚੁਰਾਸੀ ਖਿਚ ਕੇ ਲਿਆਵਾਂ ਵਿਚ ਪਿੜ, ਪਿੰਡੀ ਸਭ ਦੀ ਵੇਖ ਵਖਾਇੰਦਾ। ਚਾਰ ਜੁਗ ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਬੱਤੀ ਦੰਦਾਂ ਨਾਲ ਤੇਰੀ ਮਹਿਮਾ ਕਰਦੇ ਰਹਿਣ ਕਿੜ ਕਿੜ, ਕੜਿਕੀ ਵਿਚ ਸਰਬ ਫਸਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਕੋਲੋਂ ਗੱਲਾਂ ਸੁਣ ਹੱਸਣ ਹਿੜ ਹਿੜ, ਹੱਟ ਹਰਿ ਨਾ ਕੋਇ ਵਖਾਈਆ। ਅੰਤਮ ਸਾਰੇ ਦੁਆਰੇ ਖ਼ਾਲੀ ਹੋਣ ਥਿੜ ਥਿੜ, ਥਿੜਕਿਆਂ ਪੈਰ ਨਾ ਕੋਇ ਟਿਕਾਈਆ। ਇਕ ਦੂਜੇ ਨਾਲ ਮਰਨ ਚਿੜ ਚਿੜ, ਜਿਉਂ ਚਿੜੀਆਂ ਬਾਜ਼ ਤੁੜਾਈਆ। ਗੋਬਿੰਦ ਕਹੇ ਮੈਂ ਤੇਰੀ ਕਰਾਂ ਸੇਵਾ ਗਰੁਮੁਖਾਂ ਵੇਖਾਂ ਫਿਰ ਫਿਰ, ਘਰ ਘਰ ਸੇਵ ਕਮਾਈਆ। ਤੇਰਾ ਰਸ ਚੁਆਵਾਂ ਝਿਰ ਝਿਰ, ਬਣ ਝਿਰਨਾ ਸੇਵ ਕਮਾਈਆ। ਅਗੰਮੀ ਧਾਰ ਝਿਰ ਝਿਰ, ਰਸ ਇਕੋ ਮੁਖ ਚੁਆਈਆ। ਦੂਰ ਦੁਰਾਡਾ ਜ਼ਿਮੀ ਅਸਮਾਨੋਂ ਗਿਰ ਗਿਰ, ਗੁਰਮੁਖਾਂ ਧੂੜੀ ਖ਼ਾਕ ਰਮਾਈਆ। ਆਪਣਾ ਨਾਉਂ ਰੱਖਾਂ ਨਿਰ ਨਿਰ, ਨਿਰਗੁਣ ਨਿਰੰਕਾਰ ਵੇਸ ਵਟਾਈਆ । ਸਾਚੇ ਤਾਜ ਫੇਰ ਹੱਸਣਾ ਖਿੜ ਖਿੜ, ਹਰਿ ਖਿੜਕੀ ਦਏ ਖੁਲ੍ਹਾਈਆ। ਚਾਰੋਂ ਕੁੰਟ ਵੇਖਣਾ ਤਿੜ ਤਿੜ, ਆਪਣਾ ਬਲ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਤਾਜ ਦਏ ਵਡਿਆਈਆ। ਤਾਜ ਕਹੇ ਮੈਂ ਰਾਜਨ ਰਾਜਾ, ਰਾਜਨ ਰਾਜ ਖੇਲ ਕਰਾਈਆ। ਦੋ ਜਹਾਨਾਂ ਰਚ ਰਚ ਕਾਜਾ, ਕਰਨੀ ਆਪਣੀ ਰਿਹਾ ਕਮਾਈਆ। ਭਗਤੀਉਂ ਦੇਵੇ ਭਗਤੀ ਦਾਜਾ, ਸ਼ਕਤੀਉਂ ਸ਼ਕਤ ਸ਼ਕਤ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸੀਸ ਜਗਦੀਸ ਜਗਦੀਸ ਸੀਸ ਇਕੋ ਤਾਜ ਸੁਹਾਈਆ। ਤਾਜ ਕਹੇ ਪ੍ਰਭ ਤੇਰੀ ਮਰਜ਼ੀ, ਮੇਰੀ ਚਲੇ ਨਾ ਕੋਇ ਵਡਿਆਈਆ। ਮੇਰੀ ਇਕੋ ਇਕ ਤੇਰੇ ਅੱਗੇ ਅਰਜ਼ੀ, ਬਿਨ ਲਿਖਿਆਂ ਰਿਹਾ ਟਿਕਾਈਆ। ਮੈਂ ਸਦ ਬਣਿਆ ਰਹਾਂ ਫ਼ਰਜ਼ੀ, ਫ਼ਰਜ਼ ਤੇਰਾ ਪੂਰ ਕਰਾਈਆ। ਮੋਹੇ ਆਪਣੀ ਹੋਏ ਨਾ ਕੋਇ ਗਰਜ਼ੀ, ਆਸਾ ਆਸ ਨਾ ਕੋਇ ਜਣਾਈਆ। ਤੇਰੀ ਸੇਵਾ ਕਰਾਂ ਹਰਿ ਜੀ, ਜਿਸ ਆਪਣੇ ਸੀਸ ਦਿਤੀ ਵਡਿਆਈਆ। ਜੁਗ ਚੌਕੜੀ ਖੇਲ ਵੇਖਾਂ ਦਰ ਦਰ ਦੀ, ਦੋ ਜਹਾਨਾਂ ਫੇਰਾ ਪਾਈਆ। ਕਲਜੁਗ ਅੰਤਮ ਮੈਨੂੰ ਦਿਸੇ ਮੇਰੀ ਕਿਰਨ ਲੋਕਮਾਤ ਜਾਏ ਬਣ ਕੇ ਵੰਨਗੀ, ਵੰਨਗੀ ਤੇਰੇ ਸੁਤ ਵਖਾਈਆ। ਗੋਬਿੰਦ ਸਿਰ ਬੰਨ੍ਹੇ ਨਿੱਕੀ ਕਲਗ਼ੀ, ਕਲਗ਼ੀਆਂ ਵਾਲਾ ਦਇਆ ਕਮਾਈਆ। ਕਿਸੇ ਹੋਰ ਨਜ਼ਰ ਨਾ ਆਵੇ ਇਹਦੇ ਵਰਗੀ, ਵਰਗ ਸਭ ਨੂੰ ਦਏ ਲਗਾਈਆ। ਕੋਟਨ ਕੋਟ ਰਾਜ ਰਾਜਾਨ ਸ਼ਾਹ ਸੁਲਤਾਨ ਆਪਣੀ ਬਣੌਣ ਵਰਦੀ, ਵਾਅਦੇ ਖ਼ਿਲਾਫ਼ ਅੰਤ ਹੋਏ ਸਰਬ ਲੋਕਾਈਆ। ਨਿੱਕੀ ਵੰਨਗੀ ਤੇਰੇ ਦਰਦਾਂ ਮਰਦੀ, ਮਰਦੀ ਮਰਦੀ ਆਪਣਾ ਹਾਲ ਸੁਣਾਈਆ। ਪੁਰਖ ਅਕਾਲ ਤੇਰਾ ਢੋਲਾ ਪੜ੍ਹਦੀ, ਸੀਸ ਖ਼ਾਕ ਨਾਲ ਛੁਹਾਈਆ। ਨੇਤਰ ਨੈਣ ਰੱਖੇ ਦਿਸ਼ਾ ਚੜ੍ਹਦੀ, ਗੋਬਿੰਦ ਅੱਖ ਉਠਾਈਆ। ਨਾ ਕੋਈ ਗਰਮੀ ਨਾ ਕੋਈ ਸਰਦੀ, ਦੁੱਖ ਕੋਇ ਨਾ ਲਾਗੇ ਰਾਈਆ। ਮੇਰਾ ਭਾਣਾ ਬਹਿ ਬਹਿ ਜਰਦੀ, ਤੇਰੇ ਜਲਵੇ ਵਿਚ ਸਮਾਈਆ। ਦੋਏ

ਜੋੜ ਬੇਨੰਤੀ ਕਰਦੀ, ਮੰਨ ਅਰਜ਼ੋਈ ਮੇਰੇ ਮਾਹੀਆ। ਕਲਜੁਗ ਅੰਤਮ ਵੇਖ ਸ੍ਰਿਸ਼ਟ ਸਬਾਈ ਸੜ੍ਹਦੀ, ਤੁਧ ਬਿਨ ਹੋਏ ਨਾ ਕੋਇ ਸਹਾਈਆ। ਮੈਂ ਦੂਰ ਦੁਰਾਡੀਆਂ ਆਸਾਂ ਕਰਦੀ, ਬੈਠੀ ਧਿਆਨ ਲਗਾਈਆ। ਗਲ ਪਾ ਪੱਲਾ ਵਾਸਤਾ ਕਰਦੀ, ਨਿਹਕਰਮੀ ਕਰਮ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਕਲਗ਼ੀ ਕਹੇ ਦੱਸ ਭਗਵਾਨ, ਇਕੱਲੀ ਕਲਗ਼ੀ ਕੰਮ ਨਾ ਆਈਆ। ਗੋਬਿੰਦ ਤੈਥੋਂ ਮੰਗੇ ਦਾਨ, ਤੇਰਾ ਦਾਨ ਗੋਬਿੰਦ ਝੋਲੀ ਡਾਹੀਆ। ਤੇਰਾ ਖੰਡਾ ਤੇਰਾ ਮਿਆਨ, ਤੇਰਾ ਨੂਰ ਤੇਰੀ ਰੁਸ਼ਨਾਈਆ। ਤੇਰਾ ਆਤਮ ਮੇਰਾ ਪਰਮਾਤਮ ਖੇਲ ਮਹਾਨ, ਦੂਜਾ ਨਜ਼ਰ ਕੋਈ ਨਾ ਆਈਆ। ਤੂੰ ਆਪਣੇ ਸਿਰ ਉਤੇ ਰੱਖਿਆ ਸੱਸਾ ਹਾਹਾ ਨੌਜਵਾਨ, ਨਾ ਮਰੇ ਨਾ ਜਾਈਆ। ਕਿਉਂ ਸੁੱਤਾ ਸਚਖੰਡ ਵਿਚ ਮਕਾਨ, ਲੋਕਮਾਤ ਫੇਰਾ ਕਿਉਂ ਨਾ ਪਾਈਆ। ਗੋਬਿੰਦ ਅੜ ਕੇ ਮੰਗੇ ਦਾਨ, ਅੱਗੇ ਹੋ ਕੇ ਰਿਹਾ ਸੁਣਾਈਆ। ਜਿੰਨਾਂ ਚਿਰ ਨਾ ਰੱਖੇਂ ਮੇਰਾ ਮਾਣ, ਤੇਰੀ ਮੁਹੱਬਤ ਨਾ ਮੋਹੇ ਭਾਈਆ। ਪੁਰਖ ਅਬਿਨਾਸ਼ੀ ਹੋ ਮਿਹਰਵਾਨ, ਆਪਣੀ ਦਇਆ ਕਮਾਈਆ। ਉਠ ਬਾਲ ਮੇਰੇ ਬਾਲ ਨਿਧਾਨ, ਫੜ ਗੋਦੀ ਲਏ ਬਹਾਈਆ। ਕਲਜੁਗ ਅੰਤਮ ਆਵਾਂ ਨਿਰਗੁਣ ਨੂਰ ਮਹਾਂਬਲੀ ਬਲਵਾਨ, ਬਲ ਤੇਰਾ ਨਾਲ ਮਿਲਾਈਆ। ਸਚਖੰਡ ਦਾ ਸਚ ਨਿਸ਼ਾਨ, ਲੋਕਮਾਤ ਝੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਚ ਰਿਹਾ ਜਣਾਈਆ। ਗੋਬਿੰਦ ਸੁਤ ਉਠ ਦੁਲਾਰੇ, ਹਰਿ ਬਾਹੋਂ ਪਕੜ ਉਠਾਇੰਦਾ। ਤੇਰੀ ਕਲਗ਼ੀ ਵਾਜਾਂ ਮਾਰੇ, ਦਿਵਸ ਰੈਣ ਧਿਆਨ ਲਗਾਇੰਦਾ। ਕਰੇ ਖੇਲ ਅਗੰਮ ਅਪਾਰੇ, ਅਗੰਮ ਅਥਾਹ ਆਪਣਾ ਰਾਹ ਚਲਾਇੰਦਾ। ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰੇ, ਕਲ ਕਲਕੀ ਵੇਸ ਵਟਾਇੰਦਾ। ਸਿਰ ਰੱਖੇ ਤਾਜ ਅਪਰ ਅਪਾਰੇ, ਸਚਖੰਡ ਦੀ ਧਾਰ ਧਾਰ ਲੋਕਮਾਤ ਜਣਾਇੰਦਾ। ਸੱਸਾ ਹਾਹਾ ਲਿਖੇ ਅਪਰ ਅਪਾਰੇ, ਸੱਸਾ ਹਾਹਾ ਹਾਹਾ ਸੱਸੇ ਵਿਚ ਬੰਦ ਕਰਾਇੰਦਾ। ਚਾਰੇ ਮੁਖ ਲਏ ਉਘਾੜੇ, ਸ਼ਬਦ ਵਿਸ਼ਨ ਬ੍ਰਹਮਾ ਸ਼ਿਵ ਚਰਨਾਂ ਹੇਠ ਰਖਾਇੰਦਾ। ਫੇਰ ਕਰੇ ਸਚ ਵਿਹਾਰੇ, ਸਾਚੀ ਕਰਨੀ ਆਪ ਕਮਾਇੰਦਾ। ਤੇਰੇ ਲਾਹੇ ਕਰਜ਼ ਉਧਾਰੇ, ਪੂਰਬ ਲਹਿਣਾ ਝੋਲੀ ਪਾਇੰਦਾ। ਤੇਰਾ ਪਿਤਾ ਤੇਗ਼ ਬਹਾਦਰ ਰੱਖੇ ਨਾਲੇ, ਨਾਲ ਮਾਤਾ ਸੋਭਾ ਪਾਇੰਦਾ। ਤੈਨੂੰ ਆਪਣੀ ਗੋਦ ਉਠਾਲੇ, ਆਪਣੇ ਸੀਨੇ ਨਾਲ ਲਗਾਇੰਦਾ। ਤੇਰੇ ਬੱਚੇ ਨੀਹਾਂ ਹੇਠ ਦੱਬੇ ਫੇਰ ਜਵਾਲੇ, ਜਵਾ ਕੇ ਨੀਹਾਂ ਹੇਠ ਫੇਰ ਦਬਾਇੰਦਾ। ਜਿਨ੍ਹਾਂ ਸਿਰ ਤੇ ਬੱਧੇ ਚੱਕਰ ਦੁਮਾਲੇ, ਤਿਨ੍ਹਾਂ ਦਮਾਂ ਦਮ ਵੇਖ ਵਖਾਇੰਦਾ। ਕਰੇ ਖੇਲ ਪੁਰਖ ਅਕਾਲੇ, ਅਕਲ ਕਲ ਆਪਣੀ ਧਾਰ ਚਲਾਇੰਦਾ। ਕਿਰਪਾ ਕਰੇ ਦੀਨ ਦਿਆਲੇ, ਦੀਨਨ ਆਪਣਾ ਰੰਗ ਰੰਗਾਇੰਦਾ । ਚਾਰ ਮੁਖ ਚਾਰ ਕੁੰਟ ਕਰੇ ਖੇਲ ਮਹਾਨੇ, ਮਹਿਮਾਂ ਆਪਣੀ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੇ ਤਾਜ ਆਪ ਸਮਝਾਇੰਦਾ। ਗੋਬਿੰਦ ਕਲਗ਼ੀ ਤੇਰੀ ਰਹੀ ਉਡੀਕ, ਉਡੀਕ ਇਕੋ ਇਕ ਰਖਾਈਆ। ਹੁਣ ਨੇੜੇ ਆਈ ਤਰੀਕ, ਤਖ਼ਤਾ ਸਭ ਦਾ ਦਏ ਉਲਟਾਈਆ । ਪੁਰਖ ਅਕਾਲ ਬਣੇ ਮੀਤ, ਮਿੱਤਰ ਪਿਆਰਾ ਨਜ਼ਰੀ ਆਈਆ। ਤੇਰੀ ਕਲਗ਼ੀ ਧਰੇ ਆਪਣੇ ਸੀਸ, ਜਗਦੀਸ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਦਇਆ ਕਮਾਈਆ। ਗੋਬਿੰਦ ਕਹੇ ਮੈਂ ਨਾ ਮੰਨਾਂ, ਤੇਰੀ ਖੇਲ ਬੇਪਰਵਾਹੀਆ। ਜਿੰਨਾਂ ਚਿਰ ਨਾ ਚਲ ਕੇ ਆਏਂ ਮੇਰੇ ਬੰਨਾਂ, ਘਰ ਮੇਰੇ ਫੇਰਾ ਪਾਈਆ। ਜੇ ਭੁੱਲ ਜਾਵੇਂ ਮੈਂ ਕਹਾਂ ਪੁਰਖ ਅਕਾਲ ਅੰਨ੍ਹਾਂ, ਓਹਨੂੰ ਨਜ਼ਰ ਕਿਛ ਨਾ ਆਈਆ।

ਐਵੇਂ ਕਹਿੰਦੇ ਮਾਲ ਚਾਰਦਾ ਰਿਹਾ ਧੰਨਾ, ਨਾਮੇ ਛੱਪਰੀ ਰਿਹਾ ਛੁਹਾਈਆ। ਪੁਰਖ ਅਕਾਲ ਕਹੇ ਮੈਂ ਤੇਰੇ ਪਿਛੇ ਫਿਰਾਂ ਭੰਨਾਂ, ਭੱਜ ਭੱਜ ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਰਿਹਾ ਸੁਣਾਈਆ। ਸੰਚ ਸੰਦੇਸ਼ਾ ਸੁਣ ਨਾ ਹੋਵਾਂ ਖ਼ੁਸ਼, ਖ਼ੁਸ਼ੀ ਤੇਰੀ ਮੋਹੇ ਨਾ ਭਾਈਆ। ਜਿੰਨਾਂ ਚਿਰ ਮੇਰੇ ਗੁਰਸਿਖਾਂ ਕੋਲੋਂ ਨਾ ਲਵੇਂ ਪੁਛ, ਗੋਬਿੰਦ ਵਸੇ ਕੇਹੜੀ ਥਾਈਂਆ। ਤੂੰ ਜੁਗ ਚੌਕੜੀ ਰਿਹੋਂ ਲੁਕ, ਜਿੰਨਾਂ ਚਿਰ ਪਰਗਟ ਨਾ ਹੋਵੇਂ ਮੈਂ ਮੰਨਾਂ ਨਾ ਤੇਰੀ ਰਜ਼ਾਈਆ। ਬਿਨ ਤੈਥੋਂ ਨਹੀਂ ਹੁੰਦਾ ਚੁੱਪ, ਬਣ ਕੇ ਪਿਤਾ ਬੈਠਾ ਮੁਖ ਛੁਪਾਈਆ। ਉਠ ਤਕੜਾ ਹੋ ਕੇ ਉਠ, ਕੀ ਘਾਟਾ ਤੈਨੂੰ ਨਜ਼ਰੀ ਆਈਆ। ਸਾਰੇ ਫੜ ਕੇ ਕਰ ਦੇ ਇਕ ਗੁੱਠ, ਬਚਿਆ ਕੋਇ ਰਹਿਣ ਨਾ ਪਾਈਆ। ਮੇਰੇ ਸਿਖਾਂ ਉਤੇ ਤੁਠ, ਜੋ ਤੇਰੇ ਪਿਛੇ ਆਪਣਾ ਆਪ ਗਏ ਗਵਾਈਆ। ਜਿਨ੍ਹਾਂ ਨੂੰ ਮੈਂ ਵੀ ਰਿਹਾ ਝੁਕ, ਤੇਰਾ ਰਾਹ ਵਖਾਈਆ। ਤੂੰ ਵਸੇਂ ਅੰਧੇਰੇ ਘੁੱਪ, ਧੋਖੇ ਦੇਣ ਵਾਲੀ ਆਦਤ ਅਜੇ ਨਾ ਤੇਰੀ ਜਾਈਆ। ਕਾਗ਼ਜ਼ਾਂ ਉਤੇ ਲਿਖਾਇਆ ਅਬਿਨਾਸ਼ੀ ਅਚੁਤ, ਚਿਤੂ ਬਣ ਕੇ ਬੈਠਾ ਮੁਖ ਛੁਪਾਈਆ। ਆ ਮੈਨੂੰ ਲਾ ਗਲ ਘੁੱਟ, ਮੈਂ ਤੇਰੀ ਓਟ ਰਖਾਈਆ। ਜੂਠੀ ਝੂਠੀ ਜੜ ਪੁੱਟ, ਤੇਰੇ ਹੱਥ ਤੇਰੀ ਵਡਿਆਈਆ। ਵੇਖ ਮੇਰੇ ਨਿਕੇ ਪੁੱਤ, ਨੀਹਾਂ ਵਿਚ ਤੇਰਾ ਨਾਮ ਧਿਆਈਆ। ਮੇਰੇ ਕੋਲ ਨਹੀਂ ਕੁਛ, ਜੋ ਕੁਛ ਤੇਰੀ ਭੇਟ ਚੜ੍ਹਾਈਆ। ਬਣ ਕੇ ਸੂਮ ਸਭ ਕੁਛ ਬੈਠੋਂ ਘੁੱਟ, ਸਾਡੀ ਵੰਡ ਨਾ ਸਾਨੂੰ ਫੜਾਈਆ। ਜੇ ਨਾ ਮੰਨਿਉਂ ਸਾਰੇ ਜਾਵਾਂਗੇ ਰੁਠ, ਤੇਰੀ ਕੌਣ ਕਰੂ ਵਡਿਆਈਆ। ਸਚਖੰਡ ਕੌਣ ਕਰੇ ਤੇਰੀ ਪੁੱਛ, ਕੱਲਾ ਰੋਵੇਂ ਮਾਰੇਂ ਧਾਹੀਂਆ। ਪਿਓ ਕੰਮ ਨਾ ਆਵੇ ਬਿਨਾਂ ਪੁਤ, ਪੀਹੜੀ ਚਲੇ ਨਾ ਨਿਸ਼ਾਨ ਨਾ ਕੋਇ ਝੁਲਾਈਆ। ਸ੍ਰੀ ਭਗਵਾਨ ਡਰਦਾ ਡਰਦਾ ਗਿਆ ਉਠ, ਫੜ ਬਾਹੋਂ ਰਿਹਾ ਚੁਪ ਕਰਾਈਆ। ਗੋਬਿੰਦ ਬਸ ਕਰ ਮੇਰੇ ਸੁਤ, ਮੈਥੋਂ ਤੇਰਾ ਦੁੱਖ ਝੱਲਿਆ ਨਾ ਜਾਈਆ । ਜਿੰਨਾਂ ਚਿਰ ਨਾ ਹੋਵੇਂ ਖ਼ੁਸ਼, ਓਨਾਂ ਚਿਰ ਹਰਿ ਜੂ ਤੇਰੀ ਸੇਵ ਕਮਾਈਆ। ਤੂੰ ਸੌਣਾ ਘੂਕ ਮੈਂ ਸੁਹਾਵਾਂ ਤੇਰੀ ਰੁੱਤ, ਤੇਰਾ ਜ਼ੋਰ ਨਾ ਕੋਇ ਲਗਾਈਆ। ਧੋਖਾ ਦੇ ਕੇ ਨਜ਼ਰ ਨਾ ਆਵਣ ਦੇਵਾਂ ਤੇਰਾ ਬੁੱਤ, ਤੇਰੇ ਨਾਮ ਦਿਆਂ ਵਡਿਆਈਆ। ਜੇ ਕੋਈ ਬਾਹਰੋਂ ਪੁਛਣਾ ਲਏ ਪੁਛ, ਸਾਰੇ ਕਹਿਣ ਪੂਰਨ ਬੈਠਾ ਚੁਪ, ਗੋਬਿੰਦ ਹੱਥ ਕਿਸੇ ਨਾ ਆਈਆ। ਕਰ ਕਿਰਪਾ ਗੁਰਸਿਖਾਂ ਪਰਦਾ ਦੇਵਾਂ ਚੁੱਕ, ਤੇਰਾ ਮੇਰਾ ਮੇਰਾ ਤੇਰਾ ਇਕੋ ਰੰਗ ਵਖਾਈਆ। ਸਾਰੇ ਕਹਿਣ ਵੇਖੋ ਹੁਣ ਕੁਛ ਫੇਰ ਕੁਛ, ਜੋਤੀ ਜਾਤਾ ਖੇਲ ਕਰਾਈਆ। ਪਿਛਲੀ ਵਸਤ ਜੋ ਰੱਖੀ ਘੁੱਟ, ਅੰਤ ਦੇਵੇ ਗੰਢ ਖੁਲ੍ਹਾਈਆ। ਸਾਰਿਆਂ ਇਕੱਠਿਆਂ ਹੋ ਕੇ ਲੈਣੀ ਲੁੱਟ, ਲੁੱਟ ਇਕੋ ਘਰ ਪਵਾਈਆ। ਕੋਈ ਦੱਸ ਨਾ ਸਕੇ ਮਾਂ ਨੂੰ ਪੁਤ, ਪ੍ਰਭ ਜੂ ਕੀ ਕੀ ਵਸਤ ਫੜਾਈਆ। ਇਕ ਦੂਜੇ ਵਲ ਵੇਖ ਵੇਖ ਸਾਰੇ ਹੋ ਜਾਣ ਚੁੱਪ, ਹਰ ਘਟ ਹਰ ਘਟ ਰਿਹਾ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸੀਸ ਜਗਦੀਸ ਇਕੋ ਤਾਜ ਸੁਹਾਈਆ। ਗੋਬਿੰਦ ਕਹੇ ਪ੍ਰਭ ਕਵਣ ਵੇਲਾ, ਮੇਰੀ ਕਲਗ਼ੀ ਮਿਲੇ ਵਡਿਆਈਆ। ਸਾਹਿਬ ਤੂੰ ਗੁਰੂ ਮੈਂ ਤੇਰਾ ਚੇਲਾ, ਚੇਲਾ ਗੁਰ ਤੇਰੀ ਸਰਨਾਈਆ। ਮੈਂ ਬਰਦਾ ਤੂੰ ਸੱਜਣ ਸੁਹੇਲਾ, ਡਰਦਾ ਡਰਦਾ ਮੰਗ ਮੰਗਾਈਆ। ਪੁਰਖ ਅਬਿਨਾਸ਼ੀ ਕਹੇ ਕਲਜੁਗ ਅੰਤ ਹੋਏ ਵਕਤ ਦੁਹੇਲਾ, ਚਾਰ ਕੁੰਟ ਕੁਰਲਾਈਆ। ਤਿਸ ਵੇਲੇ ਤੇਰਾ ਮੇਰਾ ਹੋਏ ਮੇਲਾ, ਮਿਲਣੀ ਜਗਦੀਸ਼ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਤੇਰੀ ਕਲਗ਼ੀ ਨਾਲ ਮਿਲਾਏ ਤਾਜ, ਕਰੇ ਖੇਲ ਵਡ ਰਾਜਨ ਰਾਜ, ਸ਼ਹਿਨਸ਼ਾਹ ਆਪਣਾ ਫੇਰਾ ਪਾਈਆ। ਕਲਗ਼ੀ ਨਾਲ ਜੁੜੇ ਜੋੜਾ, ਜੋੜੀ

ਨਿਰਗੁਣ ਸਰਗੁਣ ਆਪ ਜੁੜਾਇੰਦਾ। ਪੁਰਖ ਅਕਾਲ ਦੀਨ ਦਿਆਲ ਚੜ੍ਹੇ ਸਾਚੇ ਘੋੜਾ, ਗੋਬਿੰਦ ਆਪਣੀ ਗੋਦ ਬਹਾਇੰਦਾ। ਪਿਛਲੀਆਂ ਸਭ ਦੇ ਨਾਲੋਂ ਕੱਢੇ ਖੋਰਾਂ, ਖੋਜ ਖੋਜ ਵੇਖ ਵਖਾਇੰਦਾ। ਜੇਹੜੇ ਦੱਸਦੇ ਰਹੇ ਬਹਿਸ਼ਤੀ ਮਿਲਣ ਹੂਰਾਂ, ਹੁਲੀਆ ਸਭ ਦਾ ਆਪ ਛਪਾਇੰਦਾ । ਤੇਰੇ ਨਾਲ ਕੀਤਾ ਬਚਨ ਕਰੇ ਪੂਰਾ, ਪੂਰੀ ਪੂਰਨ ਪੂਰਨ ਆਪੇ ਪਾਇੰਦਾ। ਕਰੇ ਖੇਲ ਅੰਤ ਜ਼ਰੂਰਾ, ਜ਼ਾਹਰ ਜ਼ਹੂਰ ਵੇਸ ਵਟਾਇੰਦਾ। ਨਾਉਂ ਧਰਾਏ ਜੋਧਾ ਸੂਰਾ, ਬਲ ਆਪਣਾ ਆਪ ਲਿਆਇੰਦਾ । ਤੇਰਾ ਰੰਗ ਚਾੜ੍ਹੇ ਗੂੜ੍ਹਾ, ਉਤਰ ਕਦੇ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਗ਼ੀ ਤਾਜ ਨਾਲ ਮਿਲਾਇੰਦਾ। ਕਲਗ਼ੀ ਤਾਜ ਕਰ ਇਕੱਠ, ਆਪਣਾ ਰੰਗ ਰੰਗਾਈਆ। ਕਰੇ ਖੇਲ ਪੁਰਖ ਸਮਰਥ, ਸਮਰਥ ਆਪਣੀ ਧਾਰ ਚਲਾਈਆ। ਅੱਗੇ ਰਹਿਣ ਨਾ ਦੇਵੇ ਵੱਖ, ਵੱਖਰੀ ਵੰਡ ਨਾ ਕੋਇ ਵੰਡਾਈਆ । ਸਿਰ ਆਪਣੇ ਉਪਰ ਲਏ ਰੱਖ, ਰਖਿਆ ਕਰੇ ਸਰਬ ਥਾਈਂਆ। ਪੁਰਖ ਅਕਾਲ ਤੇਰਾ ਗਾਵੇ ਜਸ, ਤੇਰੇ ਭਗਤਾਂ ਦਏ ਵਡਿਆਈਆ। ਸਭ ਦੀ ਪੂਰੀ ਕਰੇ ਆਸ, ਜਿਨ੍ਹਾਂ ਤੇਰੀ ਚਰਨ ਧੂੜੀ ਮਸਤਕ ਲਾਈਆ। ਨਿਰਗੁਣ ਜੋਤ ਕਰੇ ਪਰਕਾਸ਼, ਪਰਚਾ ਆਪਣੀ ਹੱਥੀਂ ਪਾਈਆ। ਲੇਖਾ ਜਾਣੇ ਫ਼ੇਲ ਪਾਸ, ਇਕੋ ਨਜ਼ਰੀ ਆਈਆ। ਗੁਰਸਿਖ ਨਾ ਹੋਏ ਕੋਇ ਉਦਾਸ, ਦਰ ਘਰ ਸੁਤਿਆਂ ਦਰਸ ਦਿਖਾਈਆ। ਇਕੋ ਕੰਮ ਹੋਵੇ ਖ਼ਾਸ, ਖ਼ਾਹਸ਼ ਸਭ ਦੀ ਆਪਣੀ ਝੋਲੀ ਪਾਈਆ। ਚਾਰੇ ਮੁਖ ਕਰ ਆਪਣੇ ਦਾਸ, ਰਸਤਾ ਸਭ ਨੂੰ ਦਏ ਸਮਝਾਈਆ। ਕਲਜੁਗ ਅੰਤਮ ਖੇਲ ਤਮਾਸ਼, ਕਲ ਕਰਤਾ ਵੇਖ ਵਖਾਈਆ। ਮਾਝਾ ਜੰਮੂ ਦੁਆਬਾ ਮਾਲਵਾ ਲੇਖ ਲਿਖਿਆ ਖ਼ਾਸ, ਖ਼ਸੂਸਯਤ ਸਾਚੀ ਦਏ ਸਮਝਾਈਆ। ਸੋਹੰ ਆਤਮ ਪਰਮਾਤਮ ਵਸੇ ਪਾਸ, ਦਰ ਘਰ ਸਾਚੇ ਬੈਠਾ ਡੇਰਾ ਲਾਈਆ। ਨਿਰਗੁਣ ਸਰਗੁਣ ਮਾਝਾ ਪਾਇਆ ਪੁਰਖ ਅਬਿਨਾਸ਼, ਦੋ ਅੱਖਰ ਜੋੜ ਜੁੜਾਈਆ। ਤ੍ਰੈ ਅੱਖਰ ਦੁਆਬਾ ਵਿਸ਼ਨ ਬ੍ਰਹਮਾ ਸ਼ਿਵ ਕੀਤੇ ਦਾਸ, ਬਣ ਦਾਸੀ ਸੇਵ ਕਮਾਈਆ। ਤ੍ਰੈ ਅੱਖਰ ਮਾਲਵਾ ਤ੍ਰੈਗੁਣ ਮਾਇਆ ਹੋਈ ਉਦਾਸ, ਇਕੀ ਜੇਠ ਨਾਥੇਵਾਲਾ ਧੱਕਾ ਲਾਈਆ। ਜੰਮੂ ਅੱਖਰ ਦੋ ਜਨਮ ਮਰਨ ਦੀ ਮੁਕੇ ਖ਼ਾਹਸ਼, ਮਾਤ ਗਰਭ ਨਾ ਫੇਰਾ ਪਾਈਆ। ਪੰਚਮ ਮੀਤਾ ਵਸੇ ਸਾਥ, ਸਗਲਾ ਸੰਗ ਨਿਭਾਈਆ। ਕਲਗ਼ੀ ਵਾਲਾ ਕਹੇ ਮੇਰੀ ਪੂਰੀ ਹੋਈ ਆਸ, ਗੁਰਮੁਖ ਆਸਾ ਨਾਲ ਮਿਲਾਈਆ। ਤਾਜ ਕਹੇ ਸ਼ਾਬਾਸ਼ ਸ਼ਾਬਾਸ਼ ਸ਼ਾਬਾਸ਼, ਗੁਰਸਿਖ ਜਿਸ ਹਰਿ ਜੂ ਦਰਸ਼ਨ ਪਾਈਆ। ਗੁਰ ਗੋਬਿੰਦ ਕਹੇ ਮੈਂ ਵੇਖਾਂ ਰਾਸ, ਨਿਰਗੁਣ ਸਰਗੁਣ ਨਾਚ ਨਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸੀਸ ਤਾਜ ਦੇਵੇ ਦਾਨ, ਲੇਖਾ ਜਾਣ ਦੋ ਜਹਾਨ, ਦੋਏ ਦੋਏ ਰੰਗ ਸੂਰਾ ਸਰਬੰਗ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਤਮ ਪਰਮਾਤਮ ਪਰਮਾਤਮ ਆਤਮ ਬ੍ਰਹਮ ਪਾਰਬ੍ਰਹਮ ਪਾਰਬ੍ਰਹਮ ਬ੍ਰਹਮ ਜੀਵ ਈਸ਼ ਈਸ਼ ਜੀਵ ਵਟ ਕਸੀਸ, ਆਪਣਾ ਖੇਲ ਰਚਾਈਆ।

ਗੋਬਿੰਦ ਕਹੇ ਕਿਉਂ ਵੱਟੇਂ ਕਸੀਸ, ਕੀ ਕਸਰਤ ਰਹਿ ਗਈ ਬਾਕੀ। ਆਪਣਾ ਨਾਉਂ ਰੱਖ ਜਗਦੀਸ, ਲੁਕਦਾ ਫਿਰੇਂ ਬਣ ਕੇ ਬੰਦਾ ਖ਼ਾਕੀ। ਤਕੜਾ ਹੋ ਕੇ ਦੱਸ ਦੋ ਜਹਾਨਾਂ ਇਕ ਹਦੀਸ, ਮੈਂ ਬੱਚਾ ਤੇਰਾ ਸਾਥੀ। ਦੇ ਹੁਕਮ ਮੈਂ ਪੀਸਣ ਦੇਵਾਂ ਪੀਸ, ਅੱਗੇ ਰਹੇ ਨਾ ਕੋਇ ਆਕੀ। ਪੁਰਖ ਅਕਾਲ ਕਹੇ ਨਿੱਕੇ ਬੱਚੇ ਤੂੰ ਦੱਸੇਂ ਠੀਕ, ਠੀਕਰ ਸਭ ਦਾ ਭੰਨ ਵਖਾਇਆ। ਗੋਬਿੰਦ ਕਹੇ ਤੇਰੀ ਪਿਛੇ ਰੱਖਦੇ ਰਹੇ ਉਡੀਕ, ਕਵਣ ਵੇਲਾ ਆਏਂ

ਫੇਰਾ ਪਾਇਆ। ਗੁਰਸਿਖਾਂ ਨੂੰ ਦੇ ਪਿਆਲਾ ਨਾਮ ਪੀਵਣ ਲਾ ਕੇ ਝੀਕ, ਪਿਛਲਾ ਅਗਲਾ ਦੁੱਖ ਮਿਟਾਇਆ। ਕੀ ਹੁਣ ਵੀ ਬਣਨਾ ਈਂ ਸਾਡਾ ਸ਼ਰੀਕ, ਪਿਤਾ ਪੂਤ ਤੇਰੇ ਪਿਛੇ ਭੇਟ ਚੜ੍ਹਾਇਆ। ਪੁਰਖ ਅਬਿਨਾਸ਼ੀ ਆਪਣੇ ਨੱਕ ਨਾਲ ਕੱਢੇ ਲੀਕ, ਲਕੀਰ ਤਕਦੀਰ ਦਏ ਬਦਲਾਇਆ। ਗੋਬਿੰਦ ਤੇਰਾ ਬੂਟਾ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਇਆ। ਤੂੰ ਮੈਨੂੰ ਲਿਆ ਜੀਤ, ਮੈਂ ਤੇਰੀ ਜਿਤ ਕਰਾਂ ਰੁਸ਼ਨਾਇਆ। ਮੇਰਾ ਸੀਨਾ ਠਾਂਡਾ ਸੀਤ, ਤੇਰੇ ਗੁਰਸਿਖਾਂ ਦਰਸ਼ਨ ਪਾਇਆ। ਜਿਨ੍ਹਾਂ ਨਾਤਾ ਛੱਡਿਆ ਮੰਦਰ ਮਸੀਤ, ਇਕੋ ਪੁਰਖ ਅਕਾਲ ਮਨਾਇਆ। ਸੌਂਦਿਆਂ ਜਾਗਦਿਆਂ ਗਾਵਣ ਸੋਹੰ ਗੀਤ, ਗੋਬਿੰਦ ਘਰ ਘਰ ਨਜ਼ਰੀ ਆਇਆ। ਸ੍ਰੀ ਭਗਵਾਨ ਕਹੇ ਵਾਕਿਆ ਮੈਂ ਬੜਾ ਢੀਠ, ਦੁਖੀਆਂ ਵੇਖ ਦੁੱਖ ਨਾ ਕਦੇ ਵੰਡਾਇਆ। ਜਿੰਨਾਂ ਚਿਰ ਮੇਰੇ ਚਰਨ ਨਾ ਲਾਏ ਕੋਈ ਪ੍ਰੀਤ, ਪਰਦਾ ਕਿਸੇ ਉਤੇ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਹਿਜ ਸਹਿਜ ਸਹਿਜ ਹੌਲੀ ਹੌਲੀ ਹੌਲੀ ਹੋਕਾ ਦੇ ਦੇ ਰਿਹਾ ਸੁਣਾਇਆ। ਹੌਲੀ ਹੌਲੀ ਕਿਉਂ ਦੇਵੇਂ ਹੋਕਾ, ਗੋਬਿੰਦ ਰਿਹਾ ਜਣਾਈਆ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਪਿਛੋਂ ਤੇਰੇ ਹੱਥ ਆਇਆ ਮੌਕਾ, ਮੁਖ਼ਬਰ ਹੋ ਕੇ ਕਰ ਲੜਾਈਆ। ਬਲਧਾਰੀ ਹੋ ਕੇ ਕਿਉਂ ਦੇਵੇਂ ਧੋਖਾ, ਆਪਣੀ ਪਤ ਗਵਾਈਆ। ਮਾਰਨਾ ਜਵਾਲਣਾ ਕੰਮ ਸੌਖਾ, ਜੇ ਹੁਕਮ ਦੇਵੇਂ ਛਿੰਨ ਵਿਚ ਸਾਰੇ ਦਿਆਂ ਖਪਾਈਆ। ਧਰਤ ਮਾਤ ਦਾ ਪੋਚਿਆ ਰਹਿ ਜਾਏ ਚੌਂਕਾ, ਉਤੇ ਕੋਈ ਬਹੇ ਨਾ ਬ੍ਰਾਹਮਣ ਨਾਈ ਆ। ਬ੍ਰਹਮਾ ਹੋ ਜਾਏ ਔਂਤਾ, ਲੱਖ ਚੁਰਾਸੀ ਗੋਦ ਨਾ ਕੋਇ ਸੁਹਾਈਆ। ਜੇ ਤੂੰ ਗ਼ਫ਼ਲਤ ਵਿਚ ਲੈ ਲਿਆ ਢੌਂਕਾ, ਕੋਟਨ ਕੋਟ ਜੁਗ ਬੀਤ ਬੀਤ ਜਾਈਆ। ਮੈਨੂੰ ਤੇਰੇ ਖੇਲ ਵੇਖਣ ਦਾ ਸ਼ੌਂਕਾ, ਚਾਉ ਇਕੋ ਇਕ ਰਖਾਈਆ। ਘੁੱਟ ਹੱਥ ਨਾਲ ਫੜਿਆ ਪੌਂਚਾ, ਪਹੁੰਚ ਆਪਣੀ ਦੇ ਜਣਾਈਆ। ਪੁਰਖ ਅਕਾਲ ਕਹੇ ਗੋਬਿੰਦ ਵੇਖ ਮੌਜਾਂ, ਮੌਜੂਦ ਹੋ ਕੇ ਹਰਿ ਜੂ ਰਿਹਾ ਵਖਾਈਆ। ਕਰੇ ਲੜਾਈ ਬਿਨ ਪਲਟਣ ਫ਼ੌਜਾਂ, ਫ਼ੌਜਦਾਰ ਬੇਪਰਵਾਹੀਆ। ਖ਼ਾਲੀ ਕਰੇ ਅਮਾਰੀ ਹੌਦਾ, ਮਹਾਵਤ ਕੋਇ ਰਹਿਣ ਨਾ ਪਾਈਆ। ਬਿਨ ਭਗਤਾਂ ਏਥੇ ਓਥੇ ਕਿਸੇ ਨਾ ਦੇਵੇ ਔਹਦਾ, ਸ਼ਾਹ ਪਾਤਸ਼ਾਹ ਰਾਜ ਰਾਜਾਨ ਖ਼ਾਕ ਵਿਚ ਮਿਲਾਈਆ। ਆਪਣੀ ਹੱਥੀਂ ਕਰਨ ਆਇਆ ਸੌਦਾ, ਬਣ ਵਪਾਰੀ ਫੇਰਾ ਪਾਈਆ। ਫਿਰ ਫਿਰ ਵੇਖੇ ਲੋਕ ਚੌਦਾਂ, ਚੌਦਾਂ ਤਬਕਾਂ ਕੁੰਡਾ ਲਾਹੀਆ। ਚਾਰ ਕੁੰਟ ਨਜ਼ਰ ਆਵਣ ਕੌਡਾਂ, ਕਰਤਾ ਕੀਮਤ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸੀਸ ਜਗਦੀਸ ਇਕੋ ਤਾਜ ਸੁਹਾਈਆ। ਤਾਜ ਰੱਖ ਨਾ ਤੇਰੀ ਵਡਿਆਈ, ਕੋਟਨ ਕੋਟ ਤਾਜ ਹੰਡਾਇੰਦਾ। ਜਿੰਨਾਂ ਚਿਰ ਨਾ ਬਦਲੇਂ ਪਿਛਲੀ ਸ਼ਾਹੀ, ਅਗਲਾ ਮਾਰਗ ਲਾਇੰਦਾ। ਜਿੰਨਾਂ ਚਿਰ ਨਾ ਵੱਜੇ ਤੇਰੇ ਨਾਮ ਵਧਾਈ, ਦੋ ਜਹਾਨ ਤੇਰਾ ਢੋਲਾ ਗਾਇੰਦਾ। ਔਹ ਵੇਖੋ ਆਈ ਆਦਿ ਸ਼ਕਤ ਮਾਈ, ਠੁੰਮਕ ਠੁੰਮਕ ਪੈਰ ਵਖਾਇੰਦਾ। ਭਰੀ ਗੁੱਸੇ ਦਏ ਦੁਹਾਈ, ਕੂਕ ਕੂਕ ਨਾਲ ਰਲਾਇੰਦਾ। ਮੈਨੂੰ ਦੇ ਕੇ ਅੰਤ ਜੁਦਾਈ, ਗੁਰਸਿਖਾਂ ਪਿਛੇ ਠੇਡੇ ਖਾਇੰਦਾ। ਪਹਿਲੋਂ ਬਣਾਇਆ ਮੈਨੂੰ ਆਦਿ ਮਾਈ, ਆਦਤ ਪਿਛਲੀ ਹੁਣ ਭੁਆਇੰਦਾ। ਗ਼ਰੀਬ ਨਿਮਾਣਿਆਂ ਜਾ ਕੇ ਵੇਖੇ ਚਾਈਂ ਚਾਈਂ, ਮੇਰਾ ਪਿਆਰ ਨਾ ਤੈਨੂੰ ਭਾਇੰਦਾ। ਪੁਰਖ ਅਕਾਲ ਕਹੇ ਮੈਂ ਕੀ ਕਰਾਂ ਮੇਰੀਆਂ ਗੋਬਿੰਦ ਪਕੜੀਆਂ ਬਾਹੀਂ, ਫੜ ਫੜ ਬਾਹੋਂ ਗੁਰਸਿਖਾਂ ਰਾਹ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਤਾਜ ਤਖ਼ਤ ਤਖ਼ਤ ਤਾਜ ਸਖ਼ਤੀ ਨਾਲ ਉਲਟਾਇੰਦਾ। ਉਲਟਾਏ ਰਾਜ ਜਗਤ ਤਖ਼ਤ, ਤਖ਼ਤ ਨਿਵਾਸੀ ਖੇਲ ਕਰਾਇੰਦਾ। ਗੋਬਿੰਦ ਵਾਰੇ

ਜ਼ਿਗਰੇ ਲਖ਼ਤ, ਲੇਖਾ ਆਪਣੇ ਹੱਥ ਰਖਾਇੰਦਾ। ਅੱਗੇ ਗੁਰਸਿਖਾਂ ਪੈਣ ਨਾ ਦੇਵੇ ਵਖ਼ਤ, ਵੱਖ਼ਰੀ ਧਾਰ ਚਲਾਇੰਦਾ। ਹੁਕਮ ਵਿਚ ਨਾ ਆਵੇ ਫ਼ਰਕ, ਧੁਰ ਫ਼ਰਮਾਣਾ ਹੁਕਮ ਮਨਾਇੰਦਾ। ਲੱਖ ਚੁਰਾਸੀ ਵਿਚੋਂ ਕੱਢ ਅਰਕ, ਹਰਿਜਨ ਆਪਣੇ ਮੇਲ ਮਿਲਾਇੰਦਾ। ਬਾਕੀ ਸਾਰਿਆਂ ਕੀਤਾ ਤਰਕ, ਤਾਰ ਸਤਾਰ ਨਾ ਕਿਸੇ ਹਲਾਇੰਦਾ। ਡੂੰਘੀ ਗਾਰ ਕਰੇ ਗ਼ਰਕ, ਬਾਹੋਂ ਫੜ ਨਾ ਕੋਇ ਉਠਾਇੰਦਾ। ਜਾ ਕੇ ਜਿਹੜਾ ਮੁੜ ਕੇ ਆਇਆ ਪਰਤ, ਪਰਮੇਸ਼ਰ ਪੂਰਨ ਆਪਣਾ ਭੇਵ ਜਣਾਇੰਦਾ। ਜਨ ਭਗਤਾਂ ਲਈ ਲੈ ਕੇ ਆਇਆ ਖ਼ਰਚ, ਜਗਤ ਗ਼ਰੀਬੀ ਦੂਰ ਕਰਾਇੰਦਾ। ਕਿਸੇ ਸਿਰ ਰਹਿਣ ਨਾ ਦੇਵੇ ਕਰਜ਼, ਕਾਗ਼ਜ਼ ਸਭ ਦੇ ਆਪ ਪੜਵਾਇੰਦਾ। ਆਪਣਾ ਪੂਰਾ ਕਰੇ ਫ਼ਰਜ਼, ਫ਼ਰਮਾਬਰਦਾਰ ਸੇਵ ਕਮਾਇੰਦਾ। ਗੋਬਿੰਦ ਵੇਲੇ ਜੋ ਹੋ ਗਿਆ ਹਰਜ਼, ਪਿਛਲਾ ਲੇਖਾ ਝੋਲੀ ਪਾਇੰਦਾ। ਅੱਗੇ ਜਨ ਭਗਤਾਂ ਅੱਗੇ ਕਰੇ ਆਪ ਅਰਜ਼, ਆਰਜ਼ੂ ਆਪਣੀ ਇਕ ਸਮਝਾਇੰਦਾ। ਮੈਨੂੰ ਤੁਹਾਡੇ ਮਿਲਣ ਦੀ ਮਰਜ਼, ਬਿਨ ਸਿਖਾਂ ਰੋਗ ਨਾ ਕੋਇ ਗਵਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਹੋ ਗਏ ਅਸਚਰਜ, ਅਚਰਜ ਹਰਿ ਜੀ ਖੇਲ ਰਚਾਇੰਦਾ। ਆਓ ਸਾਰੇ ਚਲ ਕੇ ਸ੍ਰੀ ਭਗਵਾਨ ਲਈਏ ਵਰਜ, ਕਿਉਂ ਗ਼ਰੀਬਾਂ ਪਿਛੇ ਧੱਕੇ ਖਾਇੰਦਾ। ਜਿਨ੍ਹਾਂ ਨੂੰ ਗੌਣਾ ਨਾ ਆਵੇ ਨਾ ਕੋਈ ਤਾਲ ਨਾ ਕੋਈ ਤਰਜ਼, ਜੋਗ ਅਭਿਆਸ ਨਾ ਕੋਇ ਕਮਾਇੰਦਾ। ਸਾਰੇ ਗੁਰਸਿਖ ਬੈਠੇ ਹੋ ਕੇ ਨਧੜਕ, ਸਾਡਾ ਖ਼ੌਫ਼ ਨਾ ਕੋਇ ਖਾਇੰਦਾ। ਜੇ ਕੋਈ ਪੁਛੇ ਅਗੋਂ ਕਹਿੰਦੇ ਕੜਕ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਾਡਾ ਸੰਗ ਨਿਭਾਇੰਦਾ। ਪਰੇ ਲੈ ਜਾਓ ਆਪਣੀ ਲਿਖਤ ਪੜ੍ਹਤ, ਸੋਹੰ ਇਕੋ ਢੋਲਾ ਸੱਚਾ ਭਾਇੰਦਾ। ਨਾ ਕੋਈ ਨੇਮ ਨਾ ਕੋਈ ਵਰਤ, ਨਿਯਮ ਹੋਰ ਨਾ ਕੋਇ ਬਣਾਇੰਦਾ। ਆਪਣੇ ਮਿਲਣ ਦੀ ਇਕੋ ਪੱਕੀ ਕੀਤੀ ਸ਼ਰਤ, ਸ਼ਰਾਰਤ ਹੋਰ ਨਾ ਕੋਇ ਵਖਾਇੰਦਾ। ਅੰਤਮ ਸਾਰੇ ਹੋਏ ਗ਼ਰਕ, ਗ਼ਰੂਰ ਸਭ ਦਾ ਆਪ ਮਿਟਾਇੰਦਾ। ਗੁਰਸਿਖਾਂ ਦਾ ਅੰਦਰ ਵੜ ਕੇ ਪਤਰਾ ਲਿਆ ਪਰਤ, ਪਤੀ ਪਰਮੇਸ਼ਵਰ ਆਪਣੀ ਸੇਵ ਕਮਾਇੰਦਾ। ਇਕੋ ਵਾਰ ਇਕੋ ਅੱਖ ਗਈ ਫਰਕ, ਫ਼ੁਰਨਾ ਸਭ ਦਾ ਬੰਦ ਕਰਾਇੰਦਾ। ਗੁਰਸਿਖ ਤੁਹਾਡੀ ਹੋਵੇ ਚੜ੍ਹਤ, ਚੜ੍ਹਦੀਆਂ ਕਲਾਂ ਆਪ ਕਰਾਇੰਦਾ। ਵੇਦ ਪੁਰਾਨ ਸ਼ਾਸਤਰ ਸਿਮਰਤ ਗੀਤਾ ਗਿਆਨ ਅੰਜੀਲ ਕੁਰਾਨ ਸਾਰੇ ਕਹਿਣ ਸਾਡਾ ਬੰਦ ਹੋਇਆ ਧੜਤ, ਸਾਡਾ ਹਿੱਸਾ ਨਾ ਕੋਇ ਕਢਾਇੰਦਾ। ਚਲੋ ਸਾਰੇ ਰਲ ਕੇ ਕਰੀਏ ਅਰਜ਼, ਚਾਰ ਖਾਣੀ ਮਤਾ ਪਕਾਇੰਦਾ। ਪੁਰਖ ਅਬਿਨਾਸ਼ੀ ਸਭ ਨੂੰ ਰਿਹਾ ਵਰਜ, ਬਿਨ ਗੁਰਮੁਖਾਂ ਕੋਇ ਨਾ ਮੋਹੇ ਭਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਖੇਲ ਇਕ ਮਹਾਨ, ਗੱਲੀਂ ਬਾਤੀਂ ਦਿਨੇ ਰਾਤੀਂ ਆਪਣਾ ਹਾਲ ਸੁਣਾਇੰਦਾ। ਤੇਰਾ ਹਾਲ ਬੜਾ ਚੰਗਾ, ਗੋਬਿੰਦ ਰਿਹਾ ਜਣਾਈਆ। ਜੁਗ ਚੌਕੜੀ ਖੇਲ ਕਰਦਾ ਰਿਹੋਂ ਬਹੁ ਰੰਗਾ, ਭੇਵ ਅਭੇਦ ਛੁਪਾਈਆ। ਬੇਅੰਤ ਬੇਅੰਤ ਬੇਅੰਤ ਅਖਵਾ ਕੇ ਬੈਠਾ ਰਿਹੋਂ ਵਿਚ ਘਮੰਡਾ, ਨਜ਼ਰ ਕਿਸੇ ਨਾ ਆਈਆ। ਕਲਜੁਗ ਅੰਤ ਹੁਣ ਹੋ ਨੰਗਾ, ਦਰ ਤੇਰੇ ਮੰਗ ਮੰਗਾਈਆ। ਮਾਸੂਮ ਰੋਵਣ ਹੇਠਾਂ ਕੰਧਾਂ, ਤੇਰਾ ਰਾਹ ਤਕਾਈਆ। ਮੈਂ ਨਾ ਜਾਣਾ ਤੇਰਾ ਲੇਖਾ ਤਾਰਾ ਚੰਦਾ, ਤਾਰਾ ਚੰਦ ਦੇ ਗਲੋਂ ਲਾਹੀਆ। ਜਿੰਨਾਂ ਚਿਰ ਆਪ ਨਾ ਆਏਂ ਹੱਥ ਫੜ ਮਰਦੰਗਾ, ਡੌਰੂ ਡੰਕ ਵਜਾਈਆ। ਪੁਰਖ ਅਕਾਲ ਆਪੇ ਮੰਨਾ, ਮੰਨ ਮੰਨ ਰਿਹਾ ਜਣਾਈਆ। ਉਠ ਮੇਰੇ ਲਾਡਲੇ ਚੰਨਾ, ਤੇਰਾ ਚੰਦ ਕਰੇ ਰੁਸ਼ਨਾਈਆ। ਤੇਰੀ ਵਸੇ ਸਾਚੀ ਛੰਨਾ, ਛੱਪਰੀ ਸੰਬਲ ਆਪ ਸੁਹਾਈਆ। ਤੇਰਾ ਮੇਰਾ ਇਕੋ ਬੰਨਾ, ਹੱਦ ਬੇਹੱਦ ਦਏ ਮਿਟਾਈਆ। ਤੇਰਾ ਮੇਰਾ ਇਕੋ ਮੁੱਕਤਾ ਇਕੋ ਕੰਨਾ, ਟਿੱਪੀ ਬਿੰਦੀ ਕਰੇ ਸਫ਼ਾਈਆ। ਆਹ ਹੋੜਾ

ਕਨੌੜਾ ਫਿਰੇ ਭੰਨਾ, ਸਿਹਾਰੀ ਬਿਹਾਰੀ ਦਏ ਦੁਹਾਈਆ। ਔਂਕੜ ਦੁਲੈਂਕੜ ਦੇਵੇ ਡੰਨਾ, ਡੰਕਾ ਨਾਮ ਵਜਾਈਆ। ਏਹ ਲਾਂ ਦੋਲਾਂਵ ਦੋ ਧਾਰ ਸ੍ਰੀ ਭਗਵਨਾ, ਦੋਹਾਂ ਉਪਰ ਮੁਖ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰਿ, ਗੋਬਿੰਦ ਆਸਾ ਹਰਿ ਗੋਬਿੰਦ ਪੂਰ ਕਰਾਈਆ।