੧੭ ਮੱਘਰ ੨੦੧੯ ਬਿਕਰਮੀ ਖੇੜਾ ਸਿੰਘ ਕਰਤਾਰ ਕੌਰ ਦੇ ਗ੍ਰਹਿ ਬਾਬੂ ਪੁਰਾ
ਜਿਥੇ ਕਹੋ ਓਥੇ ਰਹਿਵਾਂਗਾ। ਜਿਥੇ ਬਹਾਓ ਓਥੇ ਬਹਿਵਾਂਗਾ। ਜਿਥੇ ਘਲਾਓ ਓਥੇ ਜਾਵਾਂਗਾ। ਜਿਥੇ ਸਵਾਓ ਓਥੇ ਸੋਵਾਂਗਾ। ਬਿਨ ਤੁਹਾਡੇ ਕਿਤੇ ਨਾ ਰਹਿਵਾਂਗਾ। ਜਿਥੇ ਸੱਦੋ ਓਥੇ ਆਵਾਂਗਾ। ਆ ਆ ਕੇ ਦਰਸ਼ਨ ਪਾਵਾਂਗਾ। ਜੁਗ ਜੁਗ ਦੀ ਤ੍ਰਿਖਾ ਬੁਝਾਵਾਂਗਾ। ਘਰ ਬਹਿ ਕੇ ਮੰਗਲ ਗਾਵਾਂਗਾ। ਨਾਤਾ ਜੋੜ ਭੈਣ ਭਰਾਵਾਂ ਦਾ। ਬਲ ਵੇਖਾਂ ਸੱਚੀਆਂ ਬਾਹਵਾਂ ਦਾ। ਪ੍ਰੇਮ ਵਧਾਵਾਂ ਪੁਤਰਾਂ ਮਾਵਾਂ ਦਾ। ਸਿਰ ਰੱਖ ਕੇ ਹੱਥ ਠੰਡੀਆਂ ਛਾਵਾਂ ਦਾ। ਤੁਹਾਡੀ ਚਰਨ ਧੂੜੀ ਨਹਾਵਾਂਗਾ। ਲੱਖ ਲੱਖ ਸ਼ੁਕਰ ਮਨਾਵਾਂਗਾ। ਜੇ ਆਖੋ ਤੇ ਸਚਖੰਡ ਜਾਵਾਂਗਾ। ਨਹੀਂ ਤੇ ਏਥੇ ਬਹਿ ਕੇ ਤੁਹਾਡਾ ਰਾਗ ਅਲਾਵਾਂਗਾ। ਬਿਨ ਤੰਦ ਸਤਾਰ ਤੁਹਾਡਾ ਸਤਾਰ ਵਜਾਵਾਂਗਾ । ਨਾ ਕੁਛ ਪੀਵਾਂਗਾ ਨਾ ਖਾਵਾਂਗਾ। ਨਾ ਆਵਾਂਗਾ ਨਾ ਜਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਵਖਾਵਾਂਗਾ। ਇਕ ਵਾਰ ਜੇ ਦਿਓ ਸੱਦਾ, ਸਦਾ ਘਰ ਘਰ ਆਪ ਸੁਣਾਇੰਦਾ। ਸ੍ਰੀ ਭਗਵਾਨ ਨਿਰਗੁਣ ਰੂਪ ਆਏ ਭੱਜਾ, ਭੱਜ ਭੱਜ ਪੰਧ ਮੁਕਾਇੰਦਾ। ਤੁਸਾਂ ਮੇਰੀ ਰੱਖੀ ਲੱਜਾ, ਤੁਹਾਡੇ ਉਤੇ ਪਰਦਾ ਪਾਇੰਦਾ। ਵੇਖੋ ਤਾਲ ਇਕ ਦੂਜੇ ਦਾ ਕਿਸ ਤਰਾਂ ਵੱਜਾ, ਆਤਮ ਪਰਮਾਤਮ ਨਾਲ ਟਕਰਾਇੰਦਾ। ਗੁਰਸਿਖਾਂ ਅੰਦਰ ਵੜ ਵੜ ਨੱਚਾ, ਨਟੂਆ ਆਪਣਾ ਸਾਂਗ ਵਰਤਾਇੰਦਾ। ਸਤਿਗੁਰ ਹੁਣ ਨਹੀਂ ਜੇ ਕੱਚਾ, ਪਿਛਲੀ ਰੀਤੀ ਸਰਬ ਗਵਾਇੰਦਾ। ਧੁਰੋਂ ਆਇਆ ਬਣ ਕੇ ਪੱਕਾ, ਪੱਕੀ ਸਭ ਨੂੰ ਆਪ ਕਰਾਇੰਦਾ। ਰਾਹ ਵਿਚ ਚਲਦਿਆਂ ਚਲਦਿਆਂ ਪੁਰਖ ਅਕਾਲ ਥੱਕਾ, ਗੁਰਸਿਖ ਦੁਆਰੇ ਆ ਕੇ ਆਪਣਾ ਥਕੇਵਾਂ ਸਰਬ ਮਿਟਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਰਹਿ ਗਏ ਹੱਕਾ ਬੱਕਾ, ਹਰਿ ਜੂ ਕਿਥੇ ਡੇਰਾ ਲਾਇੰਦਾ। ਪੀਰ ਪੈਗ਼ੰਬਰ ਕਹਿਣ ਵੇਖੋ ਛੱਡਿਆ ਮਦੀਨਾ ਮੱਕਾ, ਮੁਹੰਮਦ ਮਕਬਰਾ ਨਾ ਕੋਇ ਸੁਹਾਇੰਦਾ। ਈਸਾ ਮੂਸਾ ਫਿਰੇ ਨੱਸਾ, ਮੁਸ਼ਤਰੀ ਸਭ ਨੂੰ ਆਪ ਕਰਾਇੰਦਾ । ਜਿਸ ਨੇ ਰੰਗ ਬਣਾਇਆ ਬੂਰਾ ਕੱਕਾ, ਸੋ ਗ਼ਰੀਬ ਨਿਮਾਣਿਆਂ ਵਿਚ ਸੋਭਾ ਪਾਇੰਦਾ। ਸਭ ਦੀ ਅੱਖੀਂ ਪਾ ਗਿਆ ਘੱਟਾ, ਚਾਰੋਂ ਕੁੰਟ ਖੇਹ ਉਡਾਇੰਦਾ। ਕੀ ਹੁਣ ਮਾਣ ਰਹਿ ਜਾਏ ਨਾਮਾ ਵੱਟਾ, ਬਿਨ ਵੱਟਿਉਂ ਗੁਰਮੁਖਾਂ ਘਰ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੇਵਾ ਸਚ ਸਚ ਕਮਾਇੰਦਾ। ਨਿਹਕਲੰਕ ਹਰਿ ਉਤਰਿਆ, ਪ੍ਰਭ ਮਹਾਂਬਲੀ ਅਵਤਾਰ। ਕਰੇ ਖੇਲ ਵਾਂਗ ਸੁਥਰਿਆਂ, ਨਿਰਗੁਣ ਸਰਗੁਣ ਦੋਵੇਂ ਡੰਡੇ ਫੜੇ ਦੋਵੇਂ ਧਾਰ। ਲਹਿਣਾ ਦੇਣਾ ਚੁਕਾਏ ਮੁਛ ਦਾੜ੍ਹੀ ਮੁੰਨਿਆਂ ਖੁਸਰਿਆਂ, ਖੇਲ ਕਰੇ ਅਗੰਮ ਅਪਾਰ। ਸਚ ਮਹੱਲ ਇਕੋ ਉਸਰਿਆ, ਗੋਬਿੰਦ ਬਾਲੇ ਨੀਹਾਂ ਹੇਠ ਸਵਾਲ। ਸਾਚਾ ਬੂਟਾ ਇਕੋ ਪੁੰਗਰਿਆ, ਪੁਰਖ ਅਬਿਨਾਸ਼ੀ ਵੇਖੇ ਦੀਨ ਦਿਆਲ। ਮਰਦੰਗ ਵਜਾਏ ਕਿੰਗਰ ਕਿੰਗਰਿਆਂ, ਕਿੰਗੀ ਵੱਜੇ ਨਾ ਕੋਇ ਤਾਲ। ਜਿਸ
ਲਹਿਣਾ ਦੇਣਾ ਚੁਕਾਇਆ ਇੰਦਰਿਆ, ਸ਼ਿਵ ਕਰਿਆ ਅੰਤ ਜ਼ਵਾਲ। ਵੇਖ ਵਖਾਏ ਸਰਬ ਫੁਨਿੰਦਰਿਆਂ, ਫੁਨ ਇੰਦਰ ਦੀਨ ਦਿਆਲ। ਜਿਸ ਗੁਰ ਅਵਤਾਰ ਪੀਰ ਪੈਗ਼ੰਬਰ ਬੰਦ ਕੀਤੇ ਆਪਣੇ ਪਿੰਜਰਿਆਂ, ਕਰੇ ਖੇਲ ਅਗੰਮ ਅਪਾਰ। ਦੋ ਜਹਾਨ ਲੱਖ ਚੁਰਾਸੀ ਦੀਨ ਮਜ਼੍ਹਬ ਜ਼ਾਤ ਪਾਤ ਵੇਖੇ ਖਿੰਡਰਿਆਂ, ਚਾਰੋਂ ਕੁੰਟ ਹੋਏ ਬੇਹਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਗਟ ਹੋ ਮਹਾਂਬਲੀ ਅਵਤਾਰ । ਮਹਾਂਬਲੀ ਉਤਰਿਆ ਉਤਰ, ਦਿਸ਼ਾ ਆਪਣੀ ਆਪ ਜਣਾਈਆ। ਨਾਲ ਮਿਲਾਇਆ ਗੋਬਿੰਦ ਪੁੱਤਰ, ਪਿਤਾ ਘਰ ਵੱਜੀ ਵਧਾਈਆ। ਇਕ ਸੁਹਾਏ ਸਾਚੀ ਰੁੱਤੜ, ਰੁੱਤ ਰੁੱਤੜੀ ਆਪ ਮਹਿਕਾਈਆ। ਜਿਨ ਲਹਿਣਾ ਚੁਕਾਇਆ ਬ੍ਰਹਮੇ ਕੁੱਕੜ, ਬੁੜੇਪਾ ਸਭ ਦਾ ਲੇਖੇ ਲਾਈਆ। ਘਰ ਘਰ ਦਰ ਦਰ ਲੋਆਂ ਪੁਰੀਆਂ ਆਪੇ ਉਪੜ, ਉਪਰ ਨੀਚੇ ਵੇਖੇ ਥਾਉਂ ਥਾਈਂਆ। ਜਿਸ ਵਿਸ਼ਨੂੰ ਕੋਲੋਂ ਖੋਹ ਲਿਆ ਟੁੱਕਰ, ਭੰਡਾਰਾ ਆਪਣੇ ਵਿਚ ਛੁਪਾਈਆ। ਜਿਸ ਲੱਖ ਚੁਰਾਸੀ ਖਾ ਨਾ ਕੀਤਾ ਸ਼ੁਕਰ, ਸੋ ਨਾਸ਼ੁਕਰਾ ਫੇਰਾ ਪਾਈਆ। ਜਿਸ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਨਾਲ ਕਰ ਕੇ ਵਾਅਦੇ ਅੰਤਮ ਗਿਆ ਮੁੱਕਰ, ਲੇਖਾ ਮੰਗੇ ਥਾਉਂ ਥਾਈਂਆ। ਪਿਤਾ ਪੂਤ ਉਠਾਏ ਆਪਣੇ ਕੁਛੜ, ਗੋਬਿੰਦ ਮੇਲਾ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮਹਾਂਬਲੀ ਆਪਣਾ ਫੇਰਾ ਪਾਈਆ। ਚਵੀਆਂ ਅਵਤਾਰ ਧਰਿਆ ਕਸੂਤਾ, ਰੂਪ ਰੰਗ ਰੇਖ ਨਾ ਕੋਇ ਵਖਾਈਆ। ਮਾਤ ਪਿਤ ਨਾ ਕੋਇ ਪੂਤਾ, ਜਨਨੀ ਗੋਦ ਨਾ ਕੋਇ ਵਡਿਆਈਆ। ਦੋ ਜਹਾਨਾਂ ਨਿਰਗੁਣ ਸਰਗੁਣ ਕਰੇ ਝੂਠਾ, ਲੇਖਾ ਮੰਗੇ ਥਾਉਂ ਥਾਈਂਆ। ਜੁਗ ਚੌਕੜੀ ਕਰੇ ਮੂਧਾ ਠੂਠਾ, ਆਪਣੀ ਹੱਥੀਂ ਦਏ ਉਲਟਾਈਆ। ਬਣ ਕੇ ਸ਼ੇਰ ਫਿਰੇ ਭੁੱਖਾ, ਭੁੱਖੇ ਭੁੱਖ ਨਾ ਕੋਇ ਗਵਾਈਆ। ਜੀਵ ਜੰਤ ਕੋਈ ਰਹਿਣ ਨਾ ਦੇਵੇ ਲੁਕਾ, ਜੰਗਲ ਜੂਹ ਉਜਾੜ ਪਹਾੜ ਸਮੁੰਦ ਸਾਗਰ ਫੋਲੇ ਥਾਉਂ ਥਾਈਂਆ। ਭੱਜਾ ਜਾਂਦਾ ਕਿਸੇ ਕੋਲੋਂ ਨਾ ਰੁਕਾ, ਰੁਕਾਵਟ ਨਜ਼ਰ ਕੋਇ ਨਾ ਆਈਆ। ਲਹਿੰਦੀ ਦਿਸ਼ਾ ਸਭ ਦਾ ਭੰਨੇ ਹੁੱਕਾ, ਹੁਕਮ ਆਪਣਾ ਇਕ ਮਨਾਈਆ। ਚੜ੍ਹਦੀ ਦਿਸ਼ਾ ਖੇਲ ਕਰੇ ਪੁੱਠਾ, ਪੁੱਠੀ ਸਭ ਦੀ ਖੱਲ੍ਹ ਲੁਹਾਈਆ। ਦੱਖਣ ਦਿਸ਼ਾ ਆਪੇ ਰੁੱਠਾ, ਕੋਈ ਸਕੇ ਨਾ ਮਾਤ ਮਨਾਈਆ। ਉਚਾ ਟਿੱਲਾ ਆਪੇ ਲੁੱਟਾ, ਪਰਬਤ ਕੂਕਣ ਦੇਣ ਦੁਹਾਈਆ। ਚਵੀਆਂ ਅਵਤਾਰ ਕੰਮ ਕਰੇ ਪੁੱਠਾ, ਪਿਛਲੀ ਕੀਤੀ ਸਭ ਦੀ ਦਏ ਉਲਟਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਸਚ ਸੰਦੇਸ਼ਾ ਦਿਤਾ ਰੁੱਕਾ, ਏਕਾ ਆਪਣਾ ਹੁਕਮ ਸੁਣਾਈਆ। ਲੋਕਮਾਤ ਪਿਛਲਾ ਲਹਿਣਾ ਸਭ ਦਾ ਮੁੱਕਾ, ਅਗਲਾ ਲੇਖਾ ਆਪਣੇ ਹੱਥ ਰਖਾਈਆ। ਵਿਸ਼ਨ ਬ੍ਰਹਮੇ ਸ਼ਿਵ ਟੁੱਕਰ ਦੇਵੇ ਰੁਖਾ, ਆਪਣੀ ਹੱਥੀਂ ਰਿਹਾ ਵਰਤਾਈਆ। ਕਿਰਪਾ ਨਿਧਾਨ ਸ੍ਰੀ ਭਗਵਾਨ ਬਿਨ ਭਗਤਾਂ ਕਿਸੇ ਦੁਆਰ ਨਾ ਝੁਕਾ, ਸਭ ਨੂੰ ਆਪਣੇ ਚਰਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੂਆ ਚੌਕਾ ਮੇਲ ਮਿਲਾਈਆ। ਪਹਿਲਾ ਦੂਆ ਨਿਰਗੁਣ ਸਰਗੁਣ, ਸਰਗੁਣ ਨਿਰਗੁਣ ਖੇਲ ਕਰਾਇੰਦਾ। ਲੱਖ ਚੁਰਾਸੀ ਛਾਣ ਪੁਣ, ਆਤਮ ਪਰਮਾਤਮ ਵੇਖ ਵਖਾਇੰਦਾ। ਗ਼ਰੀਬ ਨਿਮਾਣਿਆਂ ਦੁਖੀਆਂ ਪੁਕਾਰ ਸੁਣ, ਦੂਰ ਦੁਰਾਡਾ ਨੇੜੇ ਆਇੰਦਾ। ਲੱਖ ਚੁਰਾਸੀ ਵਿਚੋਂ ਚੁਣ, ਚੁਟਕੀ ਗੁਰਮੁਖ ਆਪ ਬਚਾਇੰਦਾ। ਵੇਖੋ ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਲੱਗਾ ਘੁਣ, ਖ਼ਾਲੀ ਸਭ ਦੇ ਪੇਟ ਵਖਾਇੰਦਾ। ਇੰਦ ਇੰਦਰਾਸਣ ਕਰੋੜ ਤਤੀਸਾ ਸਾਰੇ ਰੋਣ, ਨੇਤਰ ਨੈਣਾਂ ਨੀਰ ਵਹਾਇੰਦਾ। ਵਿਸ਼ਨ ਬ੍ਰਹਮੇ ਸ਼ਿਵ ਨਾ ਮਿਲੇ ਸੌਣ, ਸੌਖਾ ਸਾਹ ਨਾ ਕਿਸੇ ਰਖਾਇੰਦਾ। ਪੀਰ ਪੈਗ਼ੰਬਰ ਗੁਰ ਅਵਤਾਰ ਦੂਰ ਦੁਰਾਡੇ ਬੈਠੇ ਗੌਣ, ਹਰਿ ਜੂ ਕੀ ਕੀ ਖੇਲ
ਰਚਾਇੰਦਾ। ਦੋ ਜਹਾਨਾਂ ਸ੍ਰੀ ਭਗਵਾਨਾ ਭੰਨਣ ਆਇਆ ਧੌਣ, ਧੌਲ ਮਾਰ ਮਾਰ ਆਪਣਾ ਜ਼ੋਰ ਵਖਾਇੰਦਾ। ਅੱਗੇ ਅੱਗੇ ਭੱਜੀ ਫਿਰੇ ਡਰਦੀ ਪੌਣ, ਜਲ ਪਾਣੀ ਮੁਖ ਨਾ ਕੋਇ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੂਆ ਆਪਣਾ ਖੇਲ ਕਰਾਇੰਦਾ। ਪਹਿਲਾ ਦੂਆ ਸ਼ਬਦ ਜੋਤੀ, ਜੋਤੀ ਸ਼ਬਦ ਜਣਾਈਆ। ਨਿਰਗੁਣ ਚੜ੍ਹਿਆ ਆਪਣੀ ਚੋਟੀ, ਚੋਟੀ ਨਜ਼ਰ ਕਿਸੇ ਨਾ ਆਈਆ। ਦੋ ਜਹਾਨ ਪਰਦਾ ਲਾਹਵੇ ਕੂੜੀ ਧੋਤੀ, ਲੇਖਾ ਵੇਖੇ ਥਾਉਂ ਥਾਈਂਆ। ਜਗਤ ਵਾਸਨਾ ਕੱਢੇ ਖੋਟੀ, ਖੋਵੇ ਆਪਣੀ ਵਸਤ ਪਰਾਈਆ। ਗੁਰਮੁਖ ਵਿਰਲੇ ਮਾਣਕ ਮੋਤੀ, ਸੱਤ ਚਾਰ ਲਏ ਜਗਾਈਆ । ਸਿਖੀ ਰੱਖੇ ਆਪੇ ਛੋਟੀ, ਬਹੱਤਰ ਨਾੜੀ ਕਰ ਰੁਸ਼ਨਾਈਆ। ਸੱਤਰਾਂ ਹੱਥ ਨਾਮ ਸੋਟੀ, ਸਤਿ ਸਤਿਵਾਦੀ ਆਪ ਫੜਾਈਆ। ਬ੍ਰਹਮੇ ਤੇੜ ਵਖਾਏ ਲੰਗੋਟੀ, ਚਾਰੋਂ ਮੁਖ ਦਏ ਦੁਹਾਈਆ। ਸ਼ੰਕਰ ਭੰਗ ਪੋਸਤ ਰਿਹਾ ਘੋਟੀ, ਬਣ ਅਵਧੂਤ ਖ਼ਾਕ ਰਮਾਈਆ। ਇੰਦਰ ਅੰਤਮ ਮਾਰੇ ਫੜ ਬੇਦੋਸ਼ੀ, ਤਖ਼ਤ ਤਾਜ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੂਆ ਆਪਣਾ ਅੰਕ ਬਣਾਈਆ। ਏਕੇ ਉਤੋਂ ਹੋ ਦੋ, ਇਕ ਦੋ ਖੇਲ ਕਰਾਇੰਦਾ। ਨਿਰਗੁਣ ਸਰਗੁਣ ਆਪੇ ਹੋ, ਹੋਕਾ ਪੰਜ ਤੱਤ ਆਪ ਜਣਾਇੰਦਾ। ਆਪੇ ਛੱਡੇ ਪੰਜ ਤੱਤ ਮੋਹ, ਛੱਬੀ ਪੋਹ ਦਿਵਸ ਸੁਹਾਇੰਦਾ। ਸਰਗੁਣ ਨਿਰਗੁਣ ਜਿਹਾ ਹੋ, ਨਿਰਗੁਣ ਆਪਣਾ ਰੂਪ ਵਟਾਇੰਦਾ। ਸਚਖੰਡ ਦੀ ਸਾਚੀ ਸੋ, ਸੋ ਪੁਰਖ ਨਿਰੰਜਣ ਲੈ ਕੇ ਆਇੰਦਾ। ਹੰ ਬ੍ਰਹਮ ਬੀਜ ਬੋ, ਪਰਦਾ ਆਪਣਾ ਆਪ ਚੁਕਾਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਸਭ ਨੂੰ ਲਏ ਟੋਹ, ਆਪ ਆਪਣਾ ਖੇਲ ਕਰਾਇੰਦਾ। ਲੇਖਾ ਮੰਗੇ ਪਿਛੇ ਆਏ ਕਰ ਜੋ, ਅਭੁੱਲ ਭੁੱਲ ਕਦੇ ਨਾ ਜਾਇੰਦਾ। ਦੂਏ ਉਤੋਂ ਚੌਕਾ ਹੋ, ਜ਼ਰਬ ਜ਼ਰਬ ਨਾਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚੌਕਾ ਏਕਾ ਭੇਵ ਜਣਾਇੰਦਾ। ਚੌਕਾ ਦੱਸੇ ਹਰਿ ਜੂ ਸਚ, ਸਚ ਸਚ ਜਣਾਇੰਦਾ। ਪਹਿਲਾਂ ਸ਼ੇਰ ਸਿੰਘ ਕਾਇਆ ਮਾਟੀ ਕੱਚ, ਕਾਇਆ ਜਗਤ ਹੰਢਾਇੰਦਾ। ਫਿਰ ਅਗਨੀ ਰੂਪ ਮੱਚ, ਆਪਣਾ ਆਪ ਮਿਟਾਇੰਦਾ। ਫਿਰ ਸਚਖੰਡ ਦੁਆਰੇ ਨੱਚ, ਜੋਤੀ ਜੋਤ ਡਗਮਗਾਇੰਦਾ। ਫਿਰ ਪੂਰਨ ਅੰਦਰ ਰਚ, ਗੋਬਿੰਦ ਰੰਗ ਚੜ੍ਹਾਇੰਦਾ। ਵੇਖੋ ਖੇਲ ਕਾਇਆ ਕੱਚ, ਕੰਚਨ ਆਪਣਾ ਨਾਮ ਜਣਾਇੰਦਾ। ਦੋ ਜਹਾਨਾਂ ਲੱਖ ਚੁਰਾਸੀ ਕੋਲੋਂ ਬਚ, ਬਚਪਨ ਆਪਣਾ ਆਪ ਧਰਾਇੰਦਾ। ਦੂਏ ਨਾਲ ਚੌਕਾ ਬਣਿਆ ਸਚ, ਚਵੀ ਆਪਣਾ ਅੰਕ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਆਪਣੀ ਧਾਰ ਚਲਾਇੰਦਾ। ਨਿਰਗੁਣ ਨੂਰ ਚਵੀਆਂ ਅਵਤਾਰ, ਚੌਂਹ ਕੰਨੀ ਵੇਖ ਵਖਾਈਆ। ਕਰੇ ਖੇਲ ਬਿਨ ਛਵੀਆਂ ਤਲਵਾਰ, ਸ਼ਹਿਨਸ਼ਾਹ ਹਰਿ ਜੂ ਬੇਪਰਵਾਹੀਆ। ਲੈ ਕੇ ਫਵੀਆਂ ਮੇਟੇ ਸਰਬ ਸੰਸਾਰ, ਭੈ ਭੌ ਇਕ ਜਣਾਈਆ। ਨਈਆ ਸਭ ਦੀ ਡੋਲੇ ਮੰਝਧਾਰ, ਪਾਰ ਕਿਨਾਰ ਨਾ ਕੋਇ ਰਖਾਈਆ। ਜਿਸ ਦੀ ਗੁਰ ਅਵਤਾਰ ਪੀਰ ਪੈਗ਼ੰਬਰ ਕਰਦੇ ਗਏ ਗੁਫ਼ਤਾਰ, ਗ਼ਰੀਬ ਨਿਵਾਜ਼ ਫੇਰਾ ਪਾਈਆ। ਮਹਾਂਬਲੀ ਉਤਰੇ ਆਪਣੀ ਧਾਰ, ਜੋਤੀ ਨੂਰ ਨੂਰ ਰੁਸ਼ਨਾਈਆ। ਮਹੱਲ ਅਟੱਲ ਨਾ ਕੋਇ ਮਨਾਰ, ਛੱਪਰ ਛੰਨ ਨਾ ਡੇਰਾ ਲਾਈਆ। ਗੋਬਿੰਦ ਕਰੇ ਇਕ ਪਿਆਰ, ਬੇਪਰਵਾਹ ਸੱਚਾ ਮਾਹੀਆ। ਸੰਬਲ ਵੇਖ ਧਾਮ ਨਿਆਰ, ਸੰਭਲ ਆਪਣਾ ਚਰਨ ਟਿਕਾਈਆ। ਸਿੰਮਲ ਰੁੱਖ ਸਰਬ ਸੰਸਾਰ, ਫੁਲ ਫਲ ਨਾ ਕੋਇ ਵਖਾਈਆ। ਬੂਟਾ ਹੁਲਿਆ ਅੰਤਮ ਵਾਰ, ਚਾਰੋਂ ਕੁੰਟ ਦਏ ਦੁਹਾਈਆ। ਪਰਗਟ ਹੋ ਚਵੀਆਂ ਅਵਤਾਰ, ਦੂਆ ਚੌਕਾ ਵੇਖ ਵਖਾਈਆ। ਬਿਨ ਕਹੀਆਂ ਸਭ ਦੀ ਜੜ੍ਹ ਦਏ ਉਖਾੜ, ਨਾਮ ਡੂੰਘਾ
ਟੱਪ ਲਵਾਈਆ। ਜਿਸ ਦੀ ਕੋਇ ਨਾ ਪਾਵੇ ਸਾਰ, ਸੋ ਸਾਹਿਬ ਫੇਰਾ ਪਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦਰ ਲੋਚਣ ਕਰਨ ਦੀਦਾਰ, ਨੇਤਰ ਨੈਣ ਨੈਣ ਉਠਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸਾਡੇ ਨਾਲ ਕਰਦਾ ਰਿਹਾ ਉਧਾਰ, ਲਾਰੇ ਦੇ ਦੇ ਵਕਤ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮਹਾਂਬਲੀ ਆਪਣਾ ਵੇਸ ਵਟਾਈਆ। ਨਿਹਕਲੰਕ ਹਰਿ ਸਾਚਾ ਢੋਲਾ, ਦੋ ਜਹਾਨਾਂ ਰਿਹਾ ਜਣਾਈਆ। ਨਾ ਕੋਈ ਪਰਦਾ ਨਾ ਕੋਈ ਉਹਲਾ, ਨਿਰਗੁਣ ਆਪਣਾ ਹੁਕਮ ਮਨਾਈਆ। ਦਰ ਦਰਵਾਜ਼ਾ ਇਕੋ ਖੋਲ੍ਹਾ, ਖੋਲ੍ਹ ਵਖਾਏ ਖ਼ਲਕ ਖ਼ੁਦਾਈਆ। ਜਗਤ ਮੰਤਰ ਨਾ ਪਾਏ ਰੌਲਾ, ਆਤਮ ਪਰਮਾਤਮ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹੰ ਮੰਤਰ ਇਕ ਸੁਣਾਈਆ। ਸੋਹੰ ਮੰਤਰ ਸੁਣ ਕੇ, ਮਨੀ ਸਿੰਘ ਲਈ ਅੰਗੜਾਈਆ। ਮੈਂ ਸਿਖ ਲਿਆਂਦੇ ਤੇਰੇ ਕੋਲ ਚੁਣ ਕੇ, ਘਰ ਘਰ ਫੇਰਾ ਪਾਈਆ। ਤੂੰ ਦੇਂਦਾ ਰਿਹੋਂ ਲੁਕ ਲੁਕ ਕੇ, ਪਰਦਾ ਆਪਣੇ ਉਪਰ ਪਾਈਆ। ਤੇਰੇ ਪਿਛੇ ਮੈਂ ਦੱਸਦਾ ਰਿਹਾ ਬੁਕ ਬੁਕ ਕੇ, ਸਿੰਘ ਸ਼ੇਰ ਸ਼ੇਰ ਆਇਆ ਬੇਪਰਵਾਹੀਆ। ਮੈਨੂੰ ਜੇਲੀਂ ਘੱਲਿਆ ਚੁੱਕ ਚੁੱਕ ਕੇ, ਚੱਕੀ ਜਗਤ ਪਿਸਾਈਆ। ਆਪਣੀ ਤਾਕਤ ਨੂੰ ਰੱਖਿਆ ਘੁੱਟ ਘੁੱਟ ਕੇ, ਮੇਰੀ ਰਸਨਾ ਦਏ ਦੁਹਾਈਆ। ਮੇਰੀ ਕਾਇਆ ਨੂੰ ਲੁਟ ਪੁਟ ਕੇ, ਹੁਣ ਆਪਣਾ ਖੇਲ ਰਚਾਈਆ। ਪੁਰਾਣਿਆਂ ਸਿਖਾਂ ਤੋਂ ਰੁੱਠ ਕੇ, ਅਗਲਿਆਂ ਨਾਲ ਖ਼ੁਸ਼ੀ ਰੰਗਾਈਆ। ਮੈਂ ਬੈਠਾ ਰਿਹਾ ਚੁੱਪ ਕਰ ਕੇ, ਆਪ ਆਪਣਾ ਵਕਤ ਲੰਘਾਈਆ। ਹੁਣ ਵੇਲੇ ਸਿਰ ਆਇਆ ਉਠ ਕੇ, ਨਾਲ ਖੀਰਾਂ ਵਾਲੀਉਂ ਅਤਰ ਸਿੰਘ ਮਿਲਾਈਆ। ਵੇਖ ਮਾਹਣਾ ਸਿੰਘ ਬੈਠਾ ਛੁਪ ਕੇ, ਸੁੰਦਰ ਸਿੰਘ ਉਂਗਲਾਂ ਨਾਲ ਰਿਹਾ ਸਮਝਾਈਆ। ਗੁਰਮੁਖ ਸਿੰਘ ਤੇਰੀ ਸੇਵ ਕਮਾਈ ਮੋਢੇ ਚੁੱਕ ਕੇ, ਬਣ ਘੋੜਾ ਭੱਜੇ ਵਾਹੋ ਦਾਹੀਆ। ਬਹਾਵਲ ਸਿੰਘ ਵੇਖੇ ਉਠ ਕੇ, ਜਿਨ ਆਪਣਾ ਧੰਨ ਦਿਤਾ ਲੁਟਾਈਆ। ਸਿੰਘ ਬੁੱਧ ਤੇਰੇ ਸਿਰ ਚਰਨਾਂ ਉਤੇ ਸੁੱਟ ਕੇ, ਚੁਟਕੀਆਂ ਮਾਰ ਰਿਹਾ ਖ਼ੁਸ਼ੀ ਮਨਾਈਆ। ਹੁਣ ਕਿਉਂ ਵੇਹਨਾ ਅੱਖ ਪੁੱਟ ਕੇ, ਪਹਿਲੋਂ ਅੱਖ ਨਾ ਕੋਇ ਖੁਲ੍ਹਾਈਆ। ਸਾਡਾ ਗਲਾ ਹੱਥੀਂ ਘੁੱਟ ਕੇ, ਸਾਨੂੰ ਹੇਠੋਂ ਉਪਰ ਲੈ ਕੇ ਜਾਈਆ। ਫੇਰ ਲਿਆਇਉਂ ਲੁਟ ਪੁਟ ਕੇ, ਲੁਟੇਰਾ ਬਣਿਉਂ ਸੱਚਾ ਮਾਹੀਆ। ਹੁਣ ਲਾ ਗਲ ਘੁੱਟ ਕੇ, ਵੇਲਾ ਗਿਆ ਆਈਆ। ਅਸੀਂ ਤੇਰੀ ਕੁੱਖੋਂ ਆਏ ਫੁੱਟ ਕੇ, ਮਾਤਾ ਫੇਰ ਨਾ ਕੋਇ ਬਣਾਈਆ। ਹੁਣ ਵੇਖੀਏ ਫੇਰ ਇੰਦਰ ਸਿੰਘ ਪਹਿਲਵਾਨ ਨਾਲ ਜੁਟ ਕੇ, ਦੰਗਲ ਜਗਤ ਵੇਖਣ ਆਈਆ। ਗੰਜੇ ਕੋਲੋਂ ਰਹੀਏ ਲੁਕ ਕੇ, ਚਵਾਤੀ ਦੇਵੇ ਨਾ ਕਿਤੇ ਲਾਈਆ। ਅਸੀਂ ਹੁਣ ਨਹੀਂ ਧੂਣੀਆਂ ਵਾਗ ਧੁਖਦੇ, ਲੰਬੂ ਇਕੋ ਵਾਰ ਵੇਖ ਵਖਾਈਆ। ਅਸੀਂ ਆਏ ਪੁੱਛਦੇ ਪੁੱਛਦੇ, ਹਰਿ ਜੂ ਰਾਵੀ ਕੰਢੇ ਡੇਰਾ ਲਾਈਆ। ਜਿਸ ਦੇ ਅੱਗੇ ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਝੁਕਦੇ, ਨਿਉਂ ਨਿਉਂ ਸਯਦਾ ਸੀਸ ਕਰਾਈਆ। ਕਦੇ ਬਹਿੰਦੇ ਕਦੇ ਉਠਦੇ, ਦੋਏ ਜੋੜ ਵਾਸਤਾ ਪਾਈਆ। ਅਗਲੀ ਗਲ ਨਾ ਡਰਦੇ ਪੁਛਦੇ, ਹਰਿ ਜੂ ਕੀ ਕੀ ਖੇਲ ਵਰਤਾਈਆ। ਪਿਛਲੀ ਕੀਤੀ ਨੂੰ ਝੁਰਦੇ, ਦੀਨਾਂ ਮਜ਼੍ਹਬਾਂ ਵਿਚ ਪਾਈ ਲੋਕਾਈਆ। ਵੇਖੋ ਖੇਲ ਹਰੀ ਹਰਿ ਦੇ, ਹਰਿ ਜੂ ਆਪਣੀ ਕਾਰ ਕਮਾਈਆ। ਲੇਖੇ ਜਾਣੇ ਘਰ ਘਰ ਦੇ, ਦਰ ਦਰ ਵੇਖ ਵਖਾਈਆ। ਜਿਧਰ ਵੇਖੇ ਅੱਗੇ ਕੋਈ ਨਾ ਅੜਦੇ, ਅੜਿਕੇ ਸਭ ਦੇ ਰਿਹਾ ਹਟਾਈਆ। ਕੱਚੇ ਬੇਰਾਂ ਵਾਂਗੂ ਝੜਦੇ, ਹਲੂਣਾ ਇਕੋ ਨਾਮ ਲਗਾਈਆ। ਅੱਗੇ ਵਹਿਣ ਵਹਾਏ ਹੜ ਦੇ, ਲਹਿਰ ਲਹਿਰ ਨਾਲ ਮਿਲਾਈਆ। ਗੋਬਿੰਦ ਉਠ ਕੇ ਆਇਆ ਚੜ੍ਹਦੇ, ਚੜ੍ਹਦੀਆਂ ਕਲਾਂ ਦਏ ਸਮਝਾਈਆ। ਜਿਸ ਪਟਣੇ ਵਿਚ ਕਲਜੁਗ ਜੀਵ
ਸੜਦੇ, ਪਿਛਲਾ ਪਟਾ ਦਏ ਪੜਾਈਆ। ਗੁਰਮੁਖ ਅੱਗੇ ਬਣਾਏ ਬਰਦੇ, ਬਰੀ ਖ਼ਾਨਾ ਇਕ ਜਣਾਈਆ। ਸਾਹਿਬ ਸਤਿਗੁਰ ਦਾ ਜੋ ਭਾਣਾ ਮੰਨਦੇ, ਮੰਨ ਇਛਿਆ ਪੂਰ ਕਰਾਈਆ। ਕੋਈ ਮਾਣ ਨਾ ਜੋਬਨ ਧੰਨ ਦੇ, ਅੰਤ ਸੰਗ ਕੋਇ ਨਾ ਜਾਈਆ। ਗੁਰਮੁਖ ਸੀਸ ਚਰਨਾਂ ਤੇ ਧਰਦੇ, ਚਾਰੇ ਇਕੋ ਖ਼ੁਸ਼ੀ ਮਨਾਈਆ। ਨਾਲ ਪੱਲੂ ਮਨੀ ਸਿੰਘ ਦਾ ਫੜਦੇ, ਪ੍ਰਭ ਜੀ ਆਪਣੀ ਦਇਆ ਕਮਾਈਆ। ਮਨੀ ਸਿੰਘ ਕਹੇ ਭਾਈ ਸਿਖੋ ਹੁਣ ਕਿਉਂ ਡਰਦੇ, ਡੰਕਾ ਮਾਰੋ ਵਾਹੋ ਦਾਹੀਆ। ਜਿਸ ਦੇ ਪਿਛੇ ਰਹੇ ਮਰਦੇ ਲੜਦੇ, ਮਰਨਾ ਉਸ ਨੂੰ ਦਿਓ ਸਿਖਾਈਆ। ਜਿਸ ਦੇ ਪਿਛੇ ਸਿਆਪੇ ਰਹੇ ਕਰਦੇ, ਸਿਆਪਾ ਉਹਦੇ ਗਲ ਪਾਈਆ। ਆਪ ਖ਼ਾਲੀ ਹੱਥੀਂ ਹੋ ਕੇ ਬਹਿ ਜਾਓ ਬਰਦੇ, ਜਗਤ ਰੱਖੋ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਨੀ ਸਿੰਘ ਵੇਖ ਆਪਣੀ ਖ਼ੁਸ਼ੀ ਮਨਾਈਆ। ਮਨੀ ਸਿੰਘ ਆ ਮੇਰੇ ਮੁੰਨੇ, ਤੇਰਾ ਮੰਨਿਆ ਹਰਿ ਭਗਵਾਨਾ। ਜਿਸ ਰਾਜੇ ਰਾਣੇ ਡੰਨੇ, ਖ਼ਾਲੀ ਕੀਤੇ ਤਖ਼ਤ ਨਿਸ਼ਾਨਾ। ਅੰਤਮ ਵੇਖ ਸਾਰੇ ਕੀਤੇ ਅੰਨ੍ਹੇ, ਕੋਈ ਨਾ ਜਾਣੇ ਵਿਸ਼ਨੂੰ ਭਗਵਾਨਾ। ਫੜ ਬੋਦੀਉਂ ਗੰਨਿਆਂ ਵਾਂਗੂੰ ਭੰਨੇ, ਹਲੂਣਾ ਮਾਰੇ ਦੋ ਜਹਾਨਾਂ, ਕਿਸੇ ਰਹਿਣ ਨਾ ਦੇਵੇ ਛੱਪਰ ਛੰਨੇ, ਉਚੇ ਮੰਦਰ ਨਾ ਕੋਇ ਟਿਕਾਣਾ, ਗੜ੍ਹ ਹੰਕਾਰੀ ਭਾਂਡੇ ਭੰਨੇ, ਜੋਧਾ ਸੂਰਬੀਰ ਮਰਦ ਮਰਦਾਨਾ, ਲੱਖ ਚੁਰਾਸੀ ਜੀਵ ਡੰਨੇ, ਸ਼ਾਹੋ ਭੂਪ ਰਾਉ ਰੰਕ ਰਾਜਾਨਾ। ਗੁਰਮੁਖ ਵਿਰਲੇ ਬੇੜਾ ਬੰਨ੍ਹੇ, ਜਿਸ ਜਨ ਦੇਵੇ ਆਪਣਾ ਚਰਨ ਧਿਆਨਾ। ਮਨੀ ਸਿੰਘ ਕਹੇ ਜੇ ਹੁਣ ਵੀ ਮੇਰੀ ਮੰਨੇਂ, ਸਭ ਦਾ ਇਕੋ ਵਾਰ ਮੇਟ ਨਿਸ਼ਾਨਾ। ਕਿਸੇ ਘਰ ਨਾ ਰਹਿ ਜਾਏ ਥਾਲੀ ਛੰਨੇ, ਸ੍ਰਿਸ਼ਟ ਸਬਾਈ ਹੋਏ ਹੈਰਾਨਾ। ਭਗਤ ਭਗਵੰਤ ਫਿਰ ਆਪ ਜਣੇ, ਜਨ ਜਨਨੀ ਬਣ ਦੋ ਜਹਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ੍ਰੀ ਭਗਵਾਨ ਹੋਏ ਮਿਹਰਵਾਨਾ। ਮਨੀ ਸਿੰਘ ਦੱਸ ਆਪਣੀ ਗੱਲ, ਗਲਵਕੜੀ ਹਰਿ ਜੂ ਪਾਈਆ। ਹੁਣ ਨਹੀਂ ਕਰਦਾ ਵਲ ਛਲ, ਵੇਲਾ ਗਿਆ ਆਈਆ। ਕੀ ਹੋਇਆ ਜੇ ਜੇਲ ਦਿਤਾ ਘੱਲ, ਅੱਗੇ ਪਿਛੇ ਦੀ ਜੇਲ ਕਟਾਈਆ। ਆ ਹਰਿ ਸੰਗਤ ਨਾਲ ਰਲ, ਰਲ ਮਿਲ ਇਕੋ ਰੰਗ ਰੰਗਾਈਆ। ਪ੍ਰਭ ਮਿਲਣ ਦਾ ਦੱਸ ਵਲ, ਪਰਦਾ ਆਪਣਾ ਆਪ ਉਠਾਈਆ। ਜਿਹੜਾ ਤੇਰੇ ਅੰਦਰ ਰਖਿਆ ਜਲ, ਗੁਰਮੁਖਾਂ ਦੇ ਵਰਤਾਈਆ। ਆਹ ਲੈ ਮੈਥੋਂ ਫਲ, ਅੰਮ੍ਰਿਤ ਰਸ ਦਿਆਂ ਖਵਾਈਆ। ਫੇਰ ਆਪਣੀ ਜੇਲ ਵਲ ਚਲ, ਜਿਥੇ ਸਿਆਪਾ ਦਿਤਾ ਕਰਾਈਆ। ਔਹ ਵੇਖ ਕਪੂਰਥਲਾ ਥਲ, ਕੁਪੀ ਸਭ ਦੀ ਰਿਹਾ ਰੁੜ੍ਹਾਈਆ। ਆਪਣਾ ਧਰ ਕੇ ਬੈਠਾ ਬਲ, ਬਲ ਸਭ ਦਾ ਰਿਹਾ ਖਿਚਾਈਆ। ਗੁਰਮੁਖਾਂ ਕੀਤਾ ਆਪਣੇ ਵਲ, ਦੂਜਾ ਸੰਗ ਨਾ ਕੋਇ ਨਿਭਾਈਆ। ਹਰਿ ਕਾ ਭਾਣਾ ਕੋਇ ਨਾ ਸਕੇ ਝੱਲ, ਝਲਕ ਇਕੋ ਵਾਰ ਵਖਾਈਆ। ਬਣ ਜੱਟ ਕਿਰਸਾਣ ਵੌਹਣ ਲੱਗਾ ਹੱਲ, ਸਭ ਦੀ ਜੜ੍ਹ ਰਿਹਾ ਉਖੜਾਈਆ। ਬਣ ਤਰਖਾਣ ਠੋਕੀ ਫਾਲ, ਫ਼ਰਕ ਕੋਇ ਰਹਿਣ ਨਾ ਪਾਈਆ। ਨਵ ਨੌਂ ਹੋਏ ਬੇਹਾਲ, ਹਲ ਸਵਾਲ ਨਾ ਕੋਇ ਕਰਾਈਆ। ਦੋ ਜਹਾਨ ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਸਭ ਦੇ ਸਿਰ ਤੇ ਕੂਕੇ ਕਾਲ, ਕਾਲ ਕਾਲ ਪਏ ਦੁਹਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਚ ਦੁਆਰੇ ਹੋਣ ਬੇਹਾਲ, ਬੇਹਬਲ ਹੋ ਹੋ ਰਹੇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮਨੀ ਸਿੰਘ ਤੇਰਾ ਕਹਿਣਾ ਮੰਨ, ਆਪਣਾ ਹੁਕਮ ਰਿਹਾ ਵਰਤਾਈਆ ।
ਮਨੀ ਸਿੰਘ ਕਹੇ ਪ੍ਰਭ ਕਰ ਸਿਆਪਾ, ਇਕ ਅਰਦਾਸ ਸੁਣਾਈਆ। ਨਾ ਕੋਈ ਪੂਜਾ ਨਾ ਕੋਈ ਪਾਠਾ, ਗਿਆਨ ਧਿਆਨ ਨਾ ਕੋਇ ਦ੍ਰਿੜਾਈਆ। ਆਪਣੀ ਹੱਥੀਂ ਕਰ ਪੂਰਾ ਘਾਟਾ, ਵਸਤ ਇਕੋ ਇਕ ਵਰਤਾਈਆ। ਜਨ ਭਗਤਾਂ ਬਣ ਸੱਚਾ ਰਾਖਾ, ਬੇਮੁਖਾਂ ਦੇ ਡਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮਨੀ ਸਿੰਘ ਸਤਿ ਸਿਆਪਾ ਦਏ ਜਣਾਈਆ। ਹਾਏ ਹਾਏ ਵੇਖੋ ਆਇਆ ਸ਼ੇਰ, ਗੁਰ ਅਵਤਾਰ ਜਿਸ ਲਏ ਘੇਰ, ਵਿਸ਼ਨ ਬ੍ਰਹਮਾ ਸ਼ਿਵ ਕੀਤੇ ਢੇਰ, ਤ੍ਰੈਗੁਣ ਮਾਇਆ ਲੇਖਾ ਰਿਹਾ ਨਬੇੜ, ਦਰੋਹੀ ਆਪਣਾ ਹੁਕਮ ਸੁਣਾਇਆ; ਹਾਏ ਹਾਏ ਵੇਖੋ ਸ਼ੇਰ ਆਇਆ। ਪੰਜ ਤੱਤ ਰਹੇ ਕੁਰਲਾ, ਉਚੀ ਰੋਵਣ ਮਾਰਨ ਧਾਹ, ਕੋਈ ਨਾ ਪਕੜੇ ਮਾਤ ਬਾਂਹ, ਇਕੋ ਸ਼ੇਰ ਰਿਹਾ ਡਰਾ, ਕਿਸੇ ਨੂੰ ਲੱਭੇ ਨਾ ਕੋਈ ਥਾਂ, ਉਚੀ ਕੂਕਣ ਦੇਣ ਦੁਹਾਇਆ; ਹਾਏ ਹਾਏ ਇਕੋ ਸ਼ੇਰ ਆਇਆ। ਚਾਰ ਕੁੰਟ ਹੋਇਆ ਹਨੇਰਾ, ਮੰਦਰ ਮਸਜਿਦ ਗੁਰਦਰ ਢੱਠਾ ਡੇਰਾ, ਸਰੋਵਰ ਤੱਟ ਹੋਇਆ ਨਬੇੜਾ, ਅੱਗੇ ਕੋਈ ਨਾ ਬੰਨ੍ਹੇ ਬੇੜਾ, ਸਾਰੇ ਕਹਿਣ ਉਜੜਿਆ ਖੇੜਾ, ਕੋਇ ਨਾ ਹੋਏ ਸਹਾਇਆ; ਹਾਏ ਹਾਏ ਇਕੋ ਸ਼ੇਰ ਆਇਆ। ਔਹ ਵੇਖੋ ਸ਼ੇਰ ਗਿਆ ਆ, ਜਿਸ ਦੀ ਪਿਤਾ ਨਾ ਕੋਈ ਮਾਂ, ਦੋ ਜਹਾਨਾਂ ਰਿਹਾ ਖਾ, ਕੋਈ ਨਾ ਛੱਡੇ ਜਿਨ੍ਹਾਂ ਖ਼ਾਦੀ ਸੂਰ ਗਾਂ, ਪੀਰ ਪੈਗ਼ੰਬਰ ਅੱਗੇ ਹੋ ਨਾ ਕੋਇ ਬਚਾਇਆ; ਹਾਏ ਹਾਏ ਇਕੋ ਸ਼ੇਰ ਆਇਆ। ਵੇਖੋ ਸ਼ੇਰ ਮਾਰੇ ਕੜਕਾ, ਸੰਘੋਂ ਅੱਗੇ ਲੰਘੇ ਨਾ ਕਿਸੇ ਦਾ ਝਟਕਾ, ਬੇਮੁਖ ਜੀਵ ਅੱਧ ਵਿਚਕਾਰੇ ਲਟਕਾ, ਪਟਨੇ ਵਾਲੇ ਸਿਰ ਤੇ ਬੱਧਾ ਪਟਕਾ, ਨਾ ਕੁੜੀ ਨਾ ਲੜਕਾ, ਉਚੀ ਕੂਕ ਰਿਹਾ ਸੁਣਾਇਆ; ਹਾਏ ਹਾਏ ਇਕੋ ਸ਼ੇਰ ਆਇਆ। ਵੇਖੋ ਸ਼ੇਰ ਆਉਂਦਾ ਨੱਠਾ, ਪੀਰ ਪੈਗ਼ੰਬਰ ਸਾਰਾ ਢੱਠਾ, ਵਿਸ਼ਨ ਬ੍ਰਹਮਾ ਸ਼ਿਵ ਅੱਗੇ ਕੋਈ ਨਾ ਡਟਾ, ਤ੍ਰੈਗੁਣ ਮਾਇਆ ਨਾ ਕਰੇ ਰੱਟਾ, ਪੰਜ ਤੱਤ ਮਾਰੇ ਫੱਟਾ, ਲੱਖ ਚੁਰਾਸੀ ਦਏ ਦੁਹਾਇਆ; ਹਾਏ ਹਾਏ ਇਕੋ ਸ਼ੇਰ ਆਇਆ। ਵੇਖੋ ਸ਼ੇਰ ਆਇਆ ਜੱਗ, ਸਭ ਨੂੰ ਫੜੇ ਸ਼ਾਹ ਰਗ, ਹੰਸ ਬਣਾਏ ਜੀਵ ਕਗ, ਬਿਨ ਗੁਰਮੁਖਾਂ ਸੋਹੰ ਜਾਪ ਨਾ ਕਿਸੇ ਜਪਾਇਆ; ਹਾਏ ਹਾਏ ਇਕੋ ਸ਼ੇਰ ਆਇਆ। ਇਕੋ ਸ਼ੇਰ ਆਇਆ ਬਾਘ, ਆਪਣਾ ਮੁਖ ਖੁਲ੍ਹਾਈਆ। ਨੌਂ ਖੰਡ ਪ੍ਰਿਥਮੀ ਬੁਝਾਏ ਚਿਰਾਗ਼, ਦੀਵਾ ਬੱਤੀ ਨਾ ਕੋਇ ਜਗਾਈਆ। ਮੰਦਰ ਮਸਜਿਦ ਮੱਠ ਸ਼ਿਵਦੁਆਲ ਕੋਈ ਨਾ ਮਾਰੇ ਆਵਾਜ਼, ਬਾਂਗ ਕੂਕ ਨਾ ਕੋਇ ਸੁਣਾਈਆ। ਹਰਿ ਜੂ ਵਰਤੇ ਆਪਣੇ ਸਵਾਂਗ, ਭੇਵ ਨਾ ਕਿਸੇ ਜਣਾਇਆ; ਹਾਏ ਹਾਏ ਇਕੋ ਸ਼ੇਰ ਆਇਆ। ਵੇਖੋ ਸ਼ੇਰ ਹੱਟਾ ਕੱਟਾ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਕੋਈ ਨਾ ਲੱਗੇ ਅੱਛਾ, ਧੋਤੀ ਬੋਦੀ ਜੰਞੂ ਟਿੱਕਾ ਪਿਆਰ ਨਾ ਕਰੇ ਕਿਸੇ ਕੱਛਾ, ਮੁਛ ਦਾੜ੍ਹੀ ਵਾਲਾ ਲੱਗੇ ਕੋਇ ਨਾ ਅੱਛਾ, ਬਿਨ ਭਗਤਾਂ ਆਪਣਾ ਰਾਹ ਨਾ ਕਿਸੇ ਜਣਾਇਆ; ਹਾਏ ਹਾਏ ਇਕੋ ਸ਼ੇਰ ਆਇਆ, ਜਿਸ ਦੇ ਨਾਮ ਪਈ ਦੁਹਾਈਆ। ਧਰਤੀ ਆਈ ਲੱਖ ਚੁਰਾਸੀ ਦੱਸ ਸ਼ੇਰ ਕੇਹੜਾ, ਜੋ ਸਭ ਨੂੰ ਰਿਹਾ ਡਰਾਈਆ। ਜਿਸ ਖ਼ਾਲੀ ਕਰਨਾ ਮੇਰਾ ਵੇਹੜਾ, ਘਰ ਘਰ ਖੇਹ ਉਡਾਈਆ। ਮੈਂ ਕਿਤਾਂ ਬਹਿਵਾਂ ਕਰ ਕੇ ਵੱਡਾ ਜ਼ੇਰਾ, ਮੈਥੋਂ ਦੁੱਖ ਝੱਲਿਆ ਨਾ ਜਾਈਆ। ਅਸੀਂ ਕੀ ਦੱਸੀਏ ਪਹਿਲੋਂ ਬੰਦਾ ਬਣ ਕੇ ਨਾਂ ਰਖਾਇਆ ਸਿੰਘ ਸ਼ੇਰਾ, ਫੇਰ ਸ਼ਹਿਨਸ਼ਾਹ ਬਣ ਕੇ ਫੇਰਾ ਪਾਈਆ। ਹੁਣ ਸਿਰਫ਼ ਗੁਰਮੁਖਾਂ ਦੱਸੇ ਤੂੰ ਮੇਰਾ ਮੈਂ ਤੇਰਾ, ਬਾਕੀ ਸਭ ਦੀ ਸਫ਼ਾ ਮਿਟਾਈਆ। ਜਨ ਭਗਤਾਂ ਲਾਇਆ ਡੇਰਾ, ਡੇਰਾ ਸਭ ਦਾ ਰਿਹਾ ਢਾਹੀਆ। ਜਾ ਭੱਜ ਕੇ ਹੁਣ ਵੇਲਾ ਆਇਆ ਨੇੜਾ, ਜੇ ਤੇਰਾ ਹੋਏ ਸਹਾਈਆ। ਧਰਨੀ ਕਹੇ ਜਿੰਨਾਂ ਚਿਰ ਨਾ ਕਰੇ ਆਪਣੀ ਮਿਹਰਾ, ਮੇਰਾ ਕਦਮ ਨਾ ਚੁਕਿਆ ਜਾਈਆ। ਜੋਤੀ ਜੋਤ ਸਰੂਪ ਹਰਿ,
ਆਪ ਆਪਣੀ ਕਿਰਪਾ ਕਰ, ਇਕ ਸ਼ੇਰ ਹੋ ਦਲੇਰ, ਸਭ ਨੂੰ ਰਿਹਾ ਡਰਾਈਆ। ਬਲ ਵਧ ਗਿਆ ਤੇਰਾ ਏ। ਜਿਸ ਨੂੰ ਸੱਚਾ ਸਤਿਗੁਰ ਮਿਲਿਆ, ਜਿਸ ਦਾ ਨਾਮ ਸਿੰਘ ਸ਼ੇਰਾ ਏ। ਝੂਠਾ ਚੁਕਿਆ ਝੇੜਾ ਏ। ਸਤਿਗੁਰ ਕਹੇ ਤੂੰ ਮੇਰਾ ਮੈਂ ਤੇਰਾ, ਕੀਤਾ ਹੱਕ ਨਬੇੜਾ ਏ। ਗੁਰਸਿਖ ਵਸਿਆ ਖੇੜਾ ਏ। ਅੱਗੇ ਕੁਛ ਨਹੀਂ ਦੱਸਣਾ, ਪਿਛਲਾ ਦੱਸਿਆ ਬਥੇਰਾ ਏ। ਮੈਂ ਰੰਗ ਨੂੰ ਚੜ੍ਹਾਵਾਂਗਾ। ਗੁਰਸਿਖ ਗੋਦੀ ਚੁੱਕ ਕੇ, ਆਪਣੀਆਂ ਖ਼ੁਸ਼ੀਆਂ ਮਨਾਵਾਂਗਾ। ਛੱਡ ਪਿਛਲੇ ਹਾਵੇ ਨੂੰ। ਅੱਗੇ ਹਰਿ ਜੂ ਖੇਲ ਕਰ, ਬੰਨ੍ਹ ਆਪਣੇ ਦਾਅਵੇ ਨੂੰ। ਗੁਰਸਿਖ ਸਾਗਰ ਏ, ਨਿਰਮਲ ਕਰਮ ਜੀਹਦੇ ਦਰ ਹੋਏ ਉਜਾਗਰ ਨੇ। ਦਿਨ ਵੇਖ ਅਜ਼ਾਦੀ ਦੇ, ਲਹਿਣੇ ਹਰਿ ਮੁਕੌਣ ਆਇਆ, ਬੁੱਢੀ ਗੁਜਰੀ ਦਾਦੀ ਦੇ। ਦੀਦਾਰ ਦੇਵੇ ਹਰਿ ਜੂ ਖੁੱਲ੍ਹਾ, ਖੁੱਲ੍ਹ ਮਖੁੱਲ੍ਹ ਰਖਾਈਆ। ਪਿਛਲੇ ਜਨਮ ਦਾ ਫੜਿਆ ਸੁੱਲਾ, ਆਪਣੀ ਦਇਆ ਕਮਾਈਆ। ਮੋਟਾ ਤਾਜਾ ਵੇਖੋ ਫੁੱਲਾ, ਅੰਦਰ ਰੰਗ ਰੰਗਾਈਆ। ਕੀ ਹੋਇਆ ਜੇ ਸਿਰ ਤੇ ਨਹੀਂ ਕੁੱਲਾ, ਪਗੜੀ ਹਰਿ ਬੰਧਾਈਆ। ਭੁੱਲਣ ਵਾਲਾ ਨਹੀਂ ਭੁੱਲਾ, ਅਭੁਲ ਹੱਥ ਵਡਿਆਈਆ। ਮਿਹਰ ਅੰਦਰ ਨਹੀਂ ਰੁਲਾ, ਰੁਲਦੀ ਵੇਖ ਸਰਬ ਲੋਕਾਈਆ। ਬਿਨ ਕਸਵਟੀਉਂ ਪਾਇਆ ਮੁੱਲਾ, ਕਰਤਾ ਕੀਮਤ ਆਪ ਚੁਕਾਈਆ। ਨਾ ਕੋਈ ਹੁੱਕਾ ਨਾ ਕੋਈ ਚੁਲ੍ਹਾ, ਸੂਟਾ ਖਿਚ ਨਾ ਕੋਇ ਲਗਾਈਆ। ਨਾ ਕੋਈ ਕਾਜ਼ੀ ਨਾ ਕੋਈ ਮੁਲਾਂ, ਨਾ ਕੋਈ ਸੁੰਨਤ ਵਖਾਈਆ। ਨਾ ਕੋਈ ਮੁਹੰਮਦ ਨਾ ਕੋਈ ਰਸੂਲ ਲਿਲਾ, ਲਾ ਸ਼ਰੀਅਤ ਕਲਮਾ ਰਿਹਾ ਪੜ੍ਹਾਈਆ। ਨਾ ਬੂਰਾ ਨਾ ਕੱਕਾ ਬਿਲਾ, ਕਾਲਾ ਰੰਗ ਨਾ ਕੋਇ ਵਖਾਈਆ। ਪੁਰਖ ਅਬਿਨਾਸ਼ੀ ਕਦੇ ਨਾ ਢਿਲਾ, ਆਦਿ ਜੁਗਾਦਿ ਜੁਗ ਜੁਗ ਖੇਲੇ ਖੇਲ ਵਾਹੋ ਦਾਹੀਆ। ਰੋਜ਼ਾ ਬਾਂਗ ਨਿਮਾਜ਼ ਨਾ ਕੋਈ ਕਟਾਇਆ ਛਿਲਾ, ਭੋਰੇ ਵਿਚ ਨਾ ਕੋਇ ਰਖਾਈਆ। ਪਹਿਲਾ ਤੱਤ ਕੀਤਾ ਫ਼ਨਾਹ ਫਿਲਾ, ਤੱਤ ਤੱਤ ਫੇਰ ਬਦਲਾਈਆ। ਪਹਿਲੋਂ ਪੀਹਣ ਪਾਇਆ ਗਿਲਾ, ਸਾਧਾਂ ਸੰਤਾਂ ਮਗਰ ਫਿਰਾਈਆ। ਫਿਰ ਆਪਣੇ ਠੋਕਿਆ ਨਾਮ ਦਾ ਕਿਲਾ, ਕਿਲੀ ਸਭ ਦੀ ਦਿਤੀ ਉਖੜਾਈਆ। ਜਿਸ ਨੇ ਹੱਥ ਵਿਚ ਫੜਿਆ ਚਿਲਾ, ਤੀਰ ਕਮਾਨ ਟੰਕ ਕੰਧ ਉਠਾਈਆ। ਸੋ ਕਲਜੁਗ ਅੰਤਮ ਹਿਲਾ, ਹੌਲੀ ਹੌਲੀ ਆਪਣੀ ਲਏ ਅੰਗੜਾਈਆ। ਬਣੇ ਸ਼ੌਕੀਨ ਜੁਤੀਆਂ ਉਤੇ ਕਢਾ ਤਿੱਲਾ, ਤਿਲਕ ਸਭ ਦੇ ਰਿਹਾ ਢਾਹੀਆ। ਇਕ ਅਲੂਣੀ ਵਖਾਏ ਸਿਲਾ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਰਿਹਾ ਚਟਾਈਆ। ਮੋਟਾ ਬਣ ਨਾ ਚਲੇ ਜਿਲ੍ਹਾ, ਨਿੱਕਾ ਭੱਜੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦਰਸ ਖੁੱਲਾ ਜਨਮ ਜਨਮ ਜਨਮ ਵਿਚ ਵਖਾਈਆ। ਖੁਲ੍ਹਾ ਦਰਸ ਵੇਖ ਦੀਦ, ਦਿਆਲ ਆਪ ਵਖਾਇੰਦਾ। ਨਾ ਕੋਈ ਮੰਗੇ ਸ਼ਰਅ ਬਕਰੀਦ, ਸੀਸ ਭੇਟ ਨਾ ਕੋਇ ਵਖਾਇੰਦਾ। ਲਹਿਣਾ ਚੁਕਿਆ ਚੰਦ ਈਦ, ਈਦ ਆਪਣਾ ਨੂਰ ਦਰਸਾਇੰਦਾ। ਵੇਖੋ ਆਪਣੀ ਆਪ ਲਿਖ ਲਿਖ ਦੇ ਰਿਹਾ ਰਸੀਦ, ਲਿਖਿਆ ਲੇਖ ਨਾ ਕੋਇ ਮਿਟਾਇੰਦਾ। ਨਾਲ ਗੋਬਿੰਦ ਕਰੇ ਤਾਈਦ, ਪੁਰਖ ਅਕਾਲ ਭੁੱਲ ਕਦੇ ਨਾ ਜਾਇੰਦਾ। ਅੱਗੇ ਹੋਣ ਨਾ ਦੇਵੇ ਕਿਸੇ ਨੂੰ ਸ਼ਹੀਦ, ਸ਼ਹਾਦਤ ਆਪਣੀ ਆਪੇ ਪਾਇੰਦਾ। ਕਰੇ ਖੇਲ ਇਕ ਅਨਡੀਠ, ਅਨਡਿਠੜਾ ਰਾਹ ਚਲਾਇੰਦਾ। ਦਿਆਲ ਠਾਕਰ ਬਣੇ ਮੀਤ, ਮਿੱਤਰ ਪਿਆਰਾ ਆਪ ਅਖਵਾਇੰਦਾ। ਲੇਖਾ ਚੁਕਿਆ ਜਗਤ ਮਸੀਤ, ਮਸਲਾ ਇਕੋ ਵਾਰ ਹੱਲ ਕਰਾਇੰਦਾ। ਜਿਸ ਜਨ ਸੋਹੰ ਢੋਲਾ ਗਾਇਆ ਗੀਤ, ਤਿਸ ਅੱਲਾ ਮੀਆਂ ਆ ਆ ਸੇਵ ਕਮਾਇੰਦਾ। ਜਿਸ ਦੀ ਯਾਦ ਕਰਦੇ ਰਹੇ ਵਿਚ ਚੀਤ, ਸੋ ਅਚਨਚੇਤ ਆਪਣਾ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੁਲ੍ਹਾ ਅਨਮੁਲਾ
ਦਰਸ ਆਪ ਵਖਾਇੰਦਾ। ਹਿੰਦੂ ਮੁਸਲਮ ਸਿਖ ਈਸਾਈ ਕੇਹੜੀ ਬਾਤ, ਹਰਿ ਜੂ ਭੇਵ ਜਣਾਇੰਦਾ। ਅੰਦਰ ਸਭ ਦੀ ਇਕੋ ਜ਼ਾਤ, ਬਾਹਰ ਵੰਡ ਨਾ ਕੋਇ ਵਖਾਇੰਦਾ। ਆਤਮ ਪਰਮਾਤਮ ਸਦਾ ਸਾਥ, ਸਗਲਾ ਸੰਗ ਨਿਭਾਇੰਦਾ। ਮੁਰੀਦ ਮੁਰਸ਼ਦ ਮੁਰਸ਼ਦ ਮੁਰੀਦ ਪੁੱਛੇ ਵਾਤ, ਦਰ ਦਰ ਵੇਖ ਵਖਾਇੰਦਾ। ਜਿਸ ਨੇ ਅੰਦਰ ਵੇਖਿਆ ਮਾਰ ਝਾਤ, ਸੋ ਦੀਨ ਮਜ਼੍ਹਬ ਵਿਚ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੁਸਲਿਆਂ ਨਾਲ ਕਰੇ ਮਸਲਾ, ਹਿੰਦੂ ਵੇਖੇ ਨਾ ਕੋਈ ਅਸਲਾ, ਦੋ ਫਸਲਾ ਆਪਣਾ ਖੇਲ ਕਰਾਇੰਦਾ। ਬਿਨ ਬੰਦਗੀ ਪਾਏ ਖ਼ੈਰ, ਖਹਿੜਾ ਸਭ ਤੋਂ ਦਏ ਛੁਡਾਈਆ। ਪੁਰਖ ਅਕਾਲ ਕਰ ਕੇ ਆਪਣੀ ਮਿਹਰ, ਮਿਹਰਵਾਨ ਲਏ ਮਿਲਾਈਆ। ਜੂਠਾ ਝੂਠਾ ਚੁਕੇ ਝਗੜਾ ਝੇੜ, ਝੰਜਟ ਸਾਰੇ ਰਿਹਾ ਮਿਟਾਈਆ। ਗੁਰਮੁਖ ਸੱਜਣ ਸਾਚੇ ਘੇਰ ਘੇਰ, ਵਸਤ ਅਨਮੁਲੀ ਝੋਲੀ ਪਾਈਆ। ਇਕ ਮਿਸਾਲ ਭੀਲਣੀ ਖਾਦੇ ਬੇਰ, ਹੁਣ ਵੇਖੋ ਗ਼ਰੀਬ ਨਿਮਾਣਿਆਂ ਦੇ ਟੁੱਕੜੇ ਮੰਗ ਮੰਗ ਖਾਈਆ। ਨਾਉਂ ਧਰ ਸ਼ੇਰ ਦਲੇਰ, ਦੇਰ ਅੰਤ ਕੋਇ ਨਾ ਲਾਈਆ। ਜਗਤ ਵਾਸਨਾ ਢਾਹ ਢਾਹ ਕਰੇ ਢੇਰ, ਕਾਇਆ ਮੰਦਰ ਖ਼ਾਕ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਬੰਦਗੀ ਗੁਰਮੁਖਾਂ ਝੋਲੀ ਪਾਈਆ। ਗੁਰਮੁਖਾਂ ਪਿਛੇ ਕਰੇ ਬੰਦਗੀ, ਹਰਿ ਜੂ ਬੰਦਨਾ ਆਪ ਜਣਾਇੰਦਾ। ਆਪਣੀ ਹੱਥੀਂ ਤੁਹਾਡੇ ਅੰਦਰੋਂ ਕੱਢੇ ਗੰਦਗੀ, ਕੂੜੀ ਕਿਰਿਆ ਮੈਲ ਧਵਾਇੰਦਾ। ਦਰ ਘਰ ਗੁਰਮੁਖਾਂ ਕਰੇ ਮੁਸ਼ੰਦਗੀ, ਮੁਸ਼ਕਲ ਸਭ ਦੀ ਹੱਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਬੰਦਗੀ ਇਕ ਜਣਾਇੰਦਾ। ਸਾਚੀ ਬੰਦਗੀ ਹਰਿ ਕਾ ਚਰਨ, ਸਤਿਗੁਰ ਸਚ ਸਚ ਸਮਝਾਈਆ। ਬਿਨ ਨੇਤਰੋਂ ਖੁਲ੍ਹੇ ਨੇਤਰ ਹਰਨ ਫਰਨ, ਭੇਵ ਅਭੇਵ ਦਏ ਜਣਾਈਆ। ਲੇਖਾ ਚੁੱਕੇ ਮਰਨ ਡਰਨ, ਗੇੜ ਚੁਰਾਸੀ ਦਏ ਕਟਾਈਆ। ਸਾਚੇ ਪੌੜੇ ਗੁਰਮੁਖ ਚੜ੍ਹਨ, ਜਿਸ ਜਨ ਆਪਣੀ ਦਇਆ ਕਮਾਈਆ। ਬਿਨ ਬੰਦਗੀਉਂ ਦਰਗਾਹ ਸਾਚੀ ਵੜਨ, ਜਿਸ ਮਿਲਿਆ ਸੱਚਾ ਮਾਹੀਆ। ਆਤਮ ਪਰਮਾਤਮ ਸੋਹੰ ਢੋਲਾ ਪੜ੍ਹਨ, ਢੋਲਾ ਹਰਿ ਜੂ ਰਿਹਾ ਜਣਾਈਆ। ਬਣ ਵਿਚੋਲਾ ਆਏ ਖੜਨ, ਖਿੜਕੀ ਕਾਇਆ ਕੁੰਡਾ ਲਾਹੀਆ। ਨਾਤਾ ਤੋੜੇ ਬਰਨ ਵਰਨ, ਸਰਨ ਆਪਣੀ ਇਕ ਤਕਾਈਆ। ਬਿਨ ਬੰਦਗੀਉਂ ਗੁਰਮੁਖ ਹਰਿ ਕਾ ਦਰਸ਼ਨ ਕਰਨ, ਪਿਛਲਾ ਲੇਖਾ ਲੇਖੇ ਪਾਈਆ। ਬੰਦਗੀ ਵੇਖ ਇਕ ਨਰੈਣ, ਨਰੈਣ ਹਰਿ ਜੂ ਆਪ ਜਣਾਇੰਦਾ। ਦਰ ਦਰਸ ਪੇਖਤ ਨੈਣ, ਨੈਣ ਨੈਣਾਂ ਹਰਸ ਮਿਟਾਇੰਦਾ। ਜਿਸ ਦੀ ਸ਼ਾਸਤਰ ਸਿਮਰਤ ਵੇਦ ਪੁਰਾਨ ਸਿਫ਼ਤ ਕਹਿਣ, ਸੋ ਤੁਹਾਡੀ ਸਿਫ਼ਤ ਆਪ ਸਾਲਾਹਿੰਦਾ। ਬਿਨ ਸੱਦਿਆਂ ਪੁੱਛਿਆਂ ਗੁਰਮੁਖਾਂ ਆਇਆ ਲੈਣ, ਲਹਿਣਾ ਪਿਛਲਾ ਵੇਖ ਵਖਾਇੰਦਾ। ਬਿਨ ਸਾਕੋਂ ਬਣਿਆ ਸਾਕ ਸੱਜਣ ਸੈਨ, ਆਤਮ ਪਰਮਾਤਮ ਜੋੜ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੰਦਗੀ ਬੰਦੇ ਇਕ ਜਣਾਇੰਦਾ। ਸਾਚੀ ਬੰਦਗੀ ਵੇਖ ਬੰਦੇ, ਬਿਨ ਬਦਨੋਂ ਆਪ ਜਣਾਈਆ। ਰਸਨਾ ਜਿਹਵਾ ਝੂਠੇ ਧੰਦੇ, ਗਾ ਗਾ ਥੱਕੀ ਸਰਬ ਲੋਕਾਈਆ। ਪੜ੍ਹਨ ਵਾਲੇ ਸਾਰੇ ਅੰਧੇ, ਆਤਮ ਪਰਦਾ ਕੋਇ ਨਾ ਲਾਹੀਆ। ਦੀਨ ਦਿਆਲ ਸਾਹਿਬ ਸਤਿਗੁਰ ਜਿਸ ਜਨ ਆਪਣਾ ਰਾਗ ਸੁਣਾਏ ਕੰਨੇ, ਕਾਗ ਹੰਸ ਬਣਾਈਆ। ਸੋ ਗੁਰਮੁਖ ਸਚ ਬੰਦਗੀ ਇਕੋ ਮੰਨੇ, ਜਿਸ ਬੰਦਗੀ ਨਾਲ ਪ੍ਰਭ ਮਿਲੇ ਨੂਰ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਸਤ ਇਕੋ ਇਕ ਵਰਤਾਈਆ। ਬੰਦਗੀ ਦੇਵੇ ਬੰਦੀ ਤੋੜ, ਬੰਦੀਖ਼ਾਨਾ ਨਾ ਕੋਇ ਰਖਾਇੰਦਾ। ਨਾਤਾ ਚੁੱਕੇ ਮੜ੍ਹੀ ਗੋਰ, ਅੰਧ ਘੋਰ ਸਰਬ ਗਵਾਇੰਦਾ।
ਆਪਣੇ ਸੰਗ ਲਏ ਤੋਰ, ਤਾਰਨਹਾਰ ਦਇਆ ਕਮਾਇੰਦਾ। ਨਰੈਣ ਨਰਾਇਣ ਪੈ ਗਈ ਲੋੜ, ਲੋੜੀਂਦਾ ਸਾਜਣ ਘਰ ਵਿਚ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਾਮ ਬੰਦਗੀ ਹਰਿਜਨ ਝੋਲੀ ਪਾਇੰਦਾ। ਔਹ ਆਈ ਮਾਈ ਮੱਯਾ ਹੋਣੀ, ਆਪਣਾ ਰੂਪ ਵਟਾਈਆ। ਲੱਖ ਚੁਰਾਸੀ ਜਿਸ ਨੇ ਕੋਹਣੀ, ਬਣ ਬੱਕਰਾ ਰੂਪ ਕਸਾਈਆ । ਲੋਕੀਂ ਕਹਿਣ ਕਰਨੀ ਅਨਹੋਣੀ, ਗੁਰੂ ਪੀਰ ਅਵਤਾਰ ਛੱਡ ਗਏ ਨਾਤਾ, ਹੋਣੀ ਸਭ ਦਾ ਗੁਰੂ ਨਜ਼ਰ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਕਾਰ ਮਾਤਾ ਦਏ ਵਖਾਈਆ। ਕਲਜੁਗ ਬੇਰੀ ਉਪਰ ਛਤਰੀ, ਛਤਰ ਛਾਇਆ ਇਕ ਜਣਾਈਆ। ਇਸ ਦੀਆਂ ਸੀਖਾਂ ਤਾਰਾਂ ਬ੍ਰਹਿਮਣ ਵੈਸ਼ ਸ਼ੂਦਰ ਸ਼ੱਤਰੀ, ਚਾਰ ਕੁੰਟ ਵਖਾਈਆ। ਅੰਤਮ ਹੋਣੀ ਮੌਤ ਫਲ ਖਾ ਜਾਏ ਬਣ ਕੇ ਬੱਕਰੀ, ਪਤ ਡਾਲੀ ਰਹਿਣ ਨਾ ਪਾਈਆ। ਪੁਰਖ ਅਬਿਨਾਸ਼ੀ ਹੁਕਮੇ ਜਕੜੀ, ਹਿਲ ਨਾ ਸਕੇ ਰਾਈਆ। ਖੜੀ ਖਲੋਤੀ ਅਕੜੀ, ਸੁੱਕੀ ਹੋ ਕੇ ਦਏ ਦੁਹਾਈਆ। ਵਿਚ ਰਹੇ ਕੋਈ ਨਾ ਮਕਰੀ, ਫ਼ਰੇਬ ਸਭ ਦੇ ਰਿਹਾ ਮਿਟਾਈਆ। ਜਿਸ ਦੇ ਸਿਰ ਉਤੇ ਛੱਤੜੀ, ਤਿਸ ਦੀ ਜੜ੍ਹ ਰਿਹਾ ਉਖੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਰਿਹਾ ਜਣਾਈਆ।
੧੮ ਮੱਘਰ ੨੦੧੯ ਬਿਕਰਮੀ ਦੀਦਾਰ ਸਿੰਘ ਦੇ ਗ੍ਰਹਿ ਬਾਬੂ ਪੁਰਾ ਜ਼ਿਲਾ ਗੁਰਦਾਸਪੁਰ
ਸਾਹਿਬ ਸਤਿਗੁਰ ਇਕੋ ਡੰਕਾ, ਏਕੰਕਾਰਾ ਆਪ ਵਜਾਈਆ। ਧਰਮ ਦੁਆਰੇ ਸੁਣਿਆ ਜਨਕਾ, ਅਸ਼ਟਾਬੱਕਰ ਨੈਣ ਸ਼ਰਮਾਈਆ। ਕਰੇ ਬੰਦਨਾ ਬਾਰ ਅਨਕਾ, ਅਕਲ ਕਲ ਵੇਖ ਵਖਾਈਆ। ਬਿਨ ਫੇਰਿਆਂ ਫਿਰਿਆ ਮਨ ਕਾ ਮਣਕਾ, ਮਨ ਵਾਸਨਾ ਰਹਿਣ ਨਾ ਪਾਈਆ। ਲਾਲਚ ਚੁਕਾ ਝੂਠੇ ਧੰਨ ਕਾ, ਧਨਾਢ ਇਕੋ ਨਜ਼ਰੀ ਆਈਆ। ਲੇਖਾ ਚੁਕਿਆ ਸੂਰਜ ਚੰਦ ਕਾ, ਚਾਨਣ ਮਿਲਿਆ ਸੱਚਾ ਮਾਹੀਆ। ਵਸੇਰਾ ਚੁਕਿਆ ਛੱਪਰ ਛੰਨ ਕਾ, ਮਹੱਲ ਅਟੱਲ ਨਾ ਕੋਇ ਸੁਹਾਈਆ। ਰਾਗ ਸੁਣਿਆ ਏਕਾ ਕੰਨ ਕਾ, ਅਨਾਦੀ ਨਾਦ ਵਜਾਈਆ। ਲੇਖਾ ਚੁੱਕਿਆ ਮਾਟੀ ਤਨ ਕਾ, ਤਾਰ ਸਤਾਰ ਨਾ ਕੋਇ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਡੰਕਾ ਇਕ ਵਜਾਈਆ। ਸਾਚਾ ਡੰਕਾ ਏਕਾ ਨਾਮ, ਸੋ ਪੁਰਖ ਨਿਰੰਜਣ ਆਪ ਵਜਾਇੰਦਾ। ਜਿਸ ਨੂੰ ਸੁਣ ਕੇ ਰਘਪਤ ਰਾਮ, ਰਮੱਯਾ ਨਿਉਂ ਨਿਉਂ ਸੀਸ ਝੁਕਾਇੰਦਾ। ਜਿਸ ਡੰਕੇ ਪਿਛੇ ਕਰੇ ਕਾਮ, ਜਨਕ ਸਪੁੱਤਰੀ ਮਾਤ ਪਰਨਾਇੰਦਾ। ਜਿਸ ਡੰਕੇ ਅੰਦਰ ਬਣੇ ਗੁਲਾਮ, ਆਪਣਾ ਮਾਣ ਗਵਾਇੰਦਾ। ਜਿਸ ਡੰਕੇ ਪਿਛੇ ਛੱਡੇ ਅਸਥਾਨ, ਅਯੁਧਿਆ ਰੂਪ ਨਾ ਕੋਇ ਵਖਾਇੰਦਾ। ਜਿਸ ਡੰਕੇ ਪਿਛੇ ਗਿਆ ਬੀਆਬਾਨ, ਜੰਗਲ ਜੂਹ ਉਜਾੜ ਬੀਆਬਾਨ ਫੇਰਾ ਪਾਇੰਦਾ। ਜਿਸ ਡੰਕੇ ਪਿਛੇ ਹੋਇਆ ਹੈਰਾਨ, ਸੀਤਾ ਸਵਾਣੀ ਮੁਖ ਭਵਾਇੰਦਾ। ਜਿਸ ਡੰਕੇ ਪਿਛੇ ਹਨਵੰਤ ਮਿਲਿਆ ਆਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਡੰਕਾ ਇਕ ਵਜਾਈਆ। ਸਾਚਾ ਡੰਕਾ ਸਾਹਿਬ ਸਮਰਥ, ਆਦਿ ਜੁਗਾਦਿ ਵਜਾਇੰਦਾ। ਹਰਿ ਪੁਰਖ ਨਿਰੰਜਣ ਰੱਖੇ ਆਪਣੇ ਹੱਥ, ਦੂਸਰ ਹੱਥ ਨਾ ਕਿਸੇ ਫੜਾਇੰਦਾ। ਕਾਹਨਾ ਕ੍ਰਿਸ਼ਨਾ ਮਾਰਗ ਦੱਸ, ਕਿਣਕਾ ਕਿਣਕਾ ਭੇਵ ਖੁਲ੍ਹਾਇੰਦਾ। ਆਪੇ ਵੇਖੇ ਖੇਲ ਹੱਸ ਹੱਸ, ਹੰਸ ਮੁਖ ਸਾਚੇ ਤਖ਼ਤ ਸੋਭਾ ਪਾਇੰਦਾ। ਸਤਿ ਸੰਦੇਸ਼ ਸੁਣਾਏ ਜਸ, ਭੇਵ ਅਭੇਦ ਖੁਲ੍ਹਾਇੰਦਾ। ਤਿੰਨਾਂ ਲੋਕਾਂ ਅੰਦਰ ਕਰ ਕੇ ਵਸ, ਆਪਣਾ ਵਸਲ
ਨਾ ਕਿਸੇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਡੰਕਾ ਇਕ ਸੁਣਾਇੰਦਾ। ਸਾਚਾ ਡੰਕਾ ਪੀਰ ਪੈਗ਼ੰਬਰ, ਪਰਵਰਦਿਗਾਰ ਆਪ ਸੁਣਾਈਆ। ਨੂਰੀ ਨੂਰ ਲਾਏ ਤਨਕਾ, ਤਨ ਰਬਾਬ ਇਲਾਹੀਆ। ਖੇਲੇ ਖੇਲ ਅਲੱਖ ਅਗੰਮ ਕਾ, ਅਗੰਮ ਅਥਾਹ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਡੰਕਾ ਇਕ ਵਖਾਈਆ। ਸਾਚਾ ਡੰਕਾ ਸੁਣਿਆ ਨਾਨਕ, ਨਿਰੰਕਾਰ ਆਪ ਵਜਾਇਆ। ਕਰਿਆ ਖੇਲ ਇਕ ਅਚਾਨਕ, ਅਚਰਜ ਆਪਣਾ ਭੇਵ ਖੁਲ੍ਹਾਇਆ। ਨਾਨਕ ਨਿਰਗੁਣ ਵੇਖੇ ਹਰਿ ਕਾ ਡੰਕਾ ਸਹੀ ਸਲਾਮਤ, ਸਭ ਨੂੰ ਰਿਹਾ ਸਮਝਾਇਆ। ਆਦਿ ਜੁਗਾਦਿ ਸਦਾ ਸਦਾ ਸਭ ਨੂੰ ਕਰੇ ਮਮਾਨਤ, ਸਿਰ ਸਿਰ ਆਪਣਾ ਹੁਕਮ ਮਨਾਇਆ। ਕੋਈ ਨਾ ਸਕਿਆ ਮਾਤ ਪਛਾਣਤ, ਪਛੋਤਾਵ ਸਭ ਨੂੰ ਰਿਹਾ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਡੰਕਾ ਹੱਥ ਰਖਾਇਆ। ਸਾਚਾ ਡੰਕ ਸ੍ਰੀ ਭਗਵਾਨ, ਏਕਾ ਆਪਣੇ ਹੱਥ ਰਖਾਈਆ। ਸ਼ਾਹ ਪਾਤਸ਼ਾਹ ਨੌਜਵਾਨ, ਸਾਚੇ ਤਖ਼ਤ ਆਪ ਉਠਾਈਆ। ਦੋ ਜਹਾਨਾਂ ਹੁਕਮਰਾਨ, ਭੈ ਭੌ ਇਕ ਜਣਾਈਆ। ਵਿਸ਼ਨ ਬ੍ਰਹਮਾ ਸ਼ਿਵ ਮੰਨਣ ਆਣ, ਅੱਗੇ ਸੀਸ ਨਾ ਕੋਇ ਉਠਾਈਆ। ਤੇਈ ਅਵਤਾਰ ਕਰ ਕਰ ਗਏ ਧਿਆਨ, ਧਿਆਨ ਵਿਚ ਨਾ ਆਈਆ। ਪੀਰ ਪੈਗ਼ੰਬਰ ਕਲਮਾ ਪੜ੍ਹਦੇ ਰਹੇ ਈਮਾਨ, ਆਪ ਆਪਣਾ ਰਾਹ ਜਣਾਈਆ। ਨਾਨਕ ਨਿਰਗੁਣ ਨਿਰਗੁਣ ਡੰਕਾ ਵਖਾਇਆ ਕਰ ਧਿਆਨ, ਧਿਆਨ ਧਿਆਨ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਈਆ। ਨਾਨਕ ਨਿਰਗੁਣ ਵੇਖਿਆ ਡੰਕਾ, ਸਤਿ ਸਤਿਵਾਦੀ ਹੱਥ ਰਖਾਇੰਦਾ। ਨਾ ਕੋਈ ਘਾੜਤ ਨਾ ਕੋਈ ਬਣਤਾ, ਰੂਪ ਰੰਗ ਰੇਖ ਨਾ ਕੋਇ ਵਖਾਇੰਦਾ। ਨਾ ਕੋਈ ਆਦਿ ਨਾ ਕੋਈ ਅੰਤਾ, ਮਧ ਨਜ਼ਰ ਕੋਇ ਨਾ ਆਇੰਦਾ। ਨਾ ਕੋਈ ਸੋਗ ਨਾ ਕੋਈ ਚਿੰਤਾ, ਹਰਖ਼ ਨਾ ਰੂਪ ਵਟਾਇੰਦਾ। ਨਾ ਕੋਈ ਉਸਤਤ ਨਾ ਕੋਈ ਨਿੰਦਾ, ਸਿਫ਼ਤੀ ਸਿਫ਼ਤ ਨਾ ਕੋਇ ਸਾਲਾਹਿੰਦਾ। ਨਾ ਕੋਈ ਕੁੰਜੀ ਨਾ ਕੋਈ ਜਿੰਦਾ, ਅੰਦਰ ਬੰਦ ਨਾ ਕਿਸੇ ਕਰਾਇੰਦਾ। ਨਾ ਕੋਈ ਸਾਗਰ ਨਾ ਕੋਈ ਸਿੰਧਾ, ਜਲ ਧਾਰ ਨਾ ਕੋਇ ਰੁੜ੍ਹਾਇੰਦਾ। ਕਰੇ ਖੇਲ ਗੁਣੀ ਗਹੀਰ ਗਹਿਰ ਗਹਿੰਦਾ, ਮਿਹਰਵਾਨ ਮਿਹਰਵਾਨ ਮਿਹਰ ਆਪਣੀ ਨਜ਼ਰ ਉਠਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਹੱਥ ਕਿਸੇ ਨਾ ਦੇਂਦਾ, ਕੋਟਨ ਕੋਟ ਗੁਰ ਅਵਤਾਰ ਪੀਰ ਪੈਗ਼ੰਬਰ ਮੰਗ ਮੰਗਾਇੰਦਾ। ਅੱਗੋਂ ਹਰਿ ਜੂ ਹੱਸ ਕੇ ਕਹਿੰਦਾ, ਏਸ ਡੰਕੇ ਅੰਦਰ ਸਭ ਨੂੰ ਮਾਤ ਫਿਰਾਇੰਦਾ। ਇਹ ਡੰਕਾ ਮੇਰੇ ਚਰਨਾਂ ਕੋਲ ਬਹਿੰਦਾ, ਦਿਵਸ ਰੈਣ ਸੀਸ ਨਿਵਾਇੰਦਾ। ਹੋਏ ਨਿਮਾਣਾ ਸਰਨੀ ਪੈਂਦਾ, ਦਰ ਇਕੋ ਮੰਗ ਮੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਡੰਕਾ ਇਕ ਪਰਗਟਾਇੰਦਾ। ਸਾਚਾ ਡੰਕਾ ਤੇਰਾ ਭਗਵਾਨ, ਨਾਨਕ ਵੇਖ ਵੇਖ ਬਿਗਸਾਈਆ। ਦਰ ਤੇਰੇ ਦਰਸ਼ਨ ਕੀਤਾ ਆਣ, ਤਰਸ ਦਿਤਾ ਕਮਾਈਆ। ਦੋਏ ਜੋੜ ਕਰਾਂ ਪਰਨਾਮ, ਚਰਨੀਂ ਸੀਸ ਝੁਕਾਈਆ। ਤੇਰਾ ਡੰਕਾ ਤੇਰੇ ਹੱਥ ਸੋਹੇ ਮਿਹਰਵਾਨ, ਵੇਖਿਆਂ ਨਜ਼ਰ ਕੋਇ ਨਾ ਆਈਆ। ਖ਼ਾਲੀ ਝੋਲੀ ਮੰਗਾਂ ਦਾਨ, ਦਰ ਤੇਰੇ ਅੱਗੇ ਡਾਹੀਆ। ਗ਼ਰੀਬ ਨਿਮਾਣਿਆਂ ਵਲ ਵੇਖ ਮਾਰ ਧਿਆਨ, ਮੋਹੇ ਗ਼ਰੀਬ ਇਕੋ ਮੰਗ ਮੰਗਾਈਆ। ਚੁਗ ਚੌਕੜੀ ਕਰਿਆ ਖੇਲ ਮਹਾਨ, ਗੁਰ ਅਵਤਾਰ ਸੇਵਾ ਲਾਈਆ। ਮੈਂ ਬਾਲੀ ਬੁੱਧ ਅਞਾਣ, ਤੇਰਾ ਅੰਤ ਨਾ ਪਾਇਆ ਜਾਈਆ। ਤੇਰਾ ਡੰਕਾ ਵੇਖ ਨੌਜਵਾਨ, ਮੇਰੇ ਅੰਤਰ ਵੱਜੀ ਵਧਾਈਆ। ਮੈਂ ਲੋਕਮਾਤ ਤੇਰੇ ਹੁਕਮੇ ਅੰਦਰ ਦੇ ਕੇ ਜਾਵਾਂ ਬਿਆਨ, ਲੇਖਾ ਲਿਖਤ ਨਾਲ ਮਿਲਾਈਆ। ਕਲਜੁਗ ਅੰਤਮ ਪਰਗਟ ਹੋਵੇ
ਨਿਹਕਲੰਕ ਬਲੀ ਬਲਵਾਨ, ਬਲ ਆਪਣਾ ਆਪ ਪਰਗਟਾਈਆ। ਡੰਕਾ ਵਜਾਏ ਦੋ ਜਹਾਨ, ਫ਼ਤਹਿ ਆਪਣੇ ਹੱਥ ਰਖਾਈਆ। ਮੇਰੀ ਜੋਤੀ ਤੇਰੀ ਸੇਵਾ ਕਰੇ ਆਣ, ਗੋਬਿੰਦ ਤੇਰਾ ਰੂਪ ਵਖਾਈਆ। ਪਿਤਾ ਪੂਤ ਨਾਤਾ ਜੁੜੇ ਜਹਾਨ, ਤਾਗਾ ਸੂਤ ਏਕਾ ਵੱਟ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਡੰਕਾ ਰਿਹਾ ਚਮਕਾਈਆ। ਸਾਚਾ ਡੰਕਾ ਫੜ ਹੱਥ, ਹਰਿ ਜੂ ਨਾਨਕ ਆਪ ਵਖਾਇੰਦਾ। ਆ ਨਾਨਕ ਤੈਨੂੰ ਦਿਆਂ ਦੱਸ, ਮੇਰਾ ਡੰਕਾ ਕੀ ਕੀ ਖੇਲ ਕਰਾਇੰਦਾ। ਵੇਖ ਥੱਲੇ ਉਪਰ ਦੋ ਜਹਾਨਾਂ ਏਹਦੇ ਵਸ, ਪੀਰ ਪੈਗ਼ੰਬਰ ਦੋਏ ਦੋਏ ਜੋੜ ਵਾਸਤਾ ਪਾਇੰਦਾ। ਇਹ ਸਾਰਿਆਂ ਵਲ ਵੇਖ ਕੇ ਰਿਹਾ ਹੱਸ, ਆਪਣਾ ਭੇਵ ਨਾ ਕਿਸੇ ਜਣਾਇੰਦਾ। ਜੁਗ ਜੁਗ ਜਿਧਰ ਚਾਹੇ ਓਧਰ ਦੇਵੇ ਧੱਸ, ਮਾਰ ਹੁੱਜਾਂ ਅੱਗੇ ਲਾਇੰਦਾ। ਇਹਦੇ ਅੱਗੇ ਕਿਸੇ ਦਾ ਚਲੇ ਨਾ ਕੋਇ ਵਸ, ਅੱਗੇ ਹੋ ਨਾ ਕੋਇ ਅਟਕਾਇੰਦਾ। ਕਰਵਟ ਬਦਲ ਵੇਖੇ ਸਾਰੇ ਜਾਣ ਢੱਠ, ਮੂੰਹ ਦੇ ਭਾਰ ਆਪ ਸੁਟਾਇੰਦਾ। ਆਪ ਹੁਕਮ ਦੇਵੇ ਡਟ, ਭੈ ਭੌ ਇਕ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਡੰਕੇ ਆਪ ਵਖਾਇੰਦਾ। ਵੇਖ ਨਾਨਕ ਡੰਕਾ ਵੱਜੇ, ਡੌਰੂ ਨਜ਼ਰ ਕੋਇ ਨਾ ਆਈਆ। ਬ੍ਰਹਿਮੰਡ ਖੰਡ ਅੱਗੇ ਪਿਛੇ ਫਿਰਨ ਭੱਜੇ, ਭਾਜੜ ਸਭ ਨੂੰ ਰਿਹਾ ਪਾਈਆ। ਕੋਈ ਨਾ ਰੱਖੇ ਕਿਸੇ ਦੀ ਲੱਜੇ, ਸਿਰ ਹੱਥ ਨਾ ਕੋਇ ਟਿਕਾਈਆ। ਹੁਕਮੇ ਅੰਦਰ ਸਾਰੇ ਬੱਧੇ, ਇਕੋ ਹੁਕਮ ਵਡਿਆਈਆ। ਪੀਰ ਪੈਗ਼ੰਬਰ ਔਹ ਵੇਖ ਇਹਦੇ ਹੁਕਮੇ ਨੱਚੇ, ਬਣ ਮਲੰਘ ਨਾਚ ਵਖਾਈਆ। ਫਿਰ ਵੀ ਕਹਿਣ ਅਸੀਂ ਕੱਚੇ, ਸਾਡੀ ਚਲੀ ਨਾ ਕੋਈ ਚਤੁਰਾਈਆ। ਔਹ ਵੇਖ ਨਾਨਕ ਸਾਰੇ ਦਿਸਣ ਬੱਚੇ, ਬਾਲੀ ਬੁੱਧ ਵਖਾਈਆ। ਵੇਖ ਮੇਰੇ ਅੰਦਰ ਏਨ੍ਹਾਂ ਦੇ ਸੰਚੇ, ਜਿਥੋਂ ਬਾਹਰ ਲਵਾਂ ਪਰਗਟਾਈਆ। ਉਂਗਲੀ ਲਾ ਲਾ ਵੇਖਾਂ ਫਿਰਨ ਭੱਜੇ, ਭੱਜਿਆਂ ਪੰਧ ਨਾ ਕੋਇ ਮੁਕਾਈਆ। ਜਿਸ ਵੇਲੇ ਮੇਰਾ ਡੰਕਾ ਗੱਜੇ, ਸਾਰੇ ਮੂੰਹ ਦੇ ਭਾਰ ਸੁਟਾਈਆ। ਸਾਰੇ ਕਹਿਣ ਜਿਉਂ ਭਾਵੇ ਤਿਉਂ ਰੱਖੇਂ, ਤੇਰੇ ਹੱਥ ਵਡਿਆਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਫੜ ਡੰਕਾ ਆਪੇ ਫਬੇ, ਆਪਣੇ ਹੱਥ ਰਿਹਾ ਉਠਾਈਆ। ਜੇ ਕੋਈ ਅੱਖਾਂ ਚੁੱਕ ਕੇ ਲੱਭੇ, ਨਜ਼ਰ ਕਿਸੇ ਨਾ ਆਈਆ। ਨਾਨਕ ਤੇਰੇ ਉਤੇ ਕਿਰਪਾ ਕੀਤੀ ਝੱਬੇ, ਝੁੰਮ ਝੁੰਮ ਆਪਣਾ ਮੇਘ ਬਰਸਾਈਆ। ਜਿਸ ਨੂੰ ਕਹਿੰਦੇ ਪੀਰ ਪੈਗ਼ੰਬਰ ਉਹ ਰੱਬ ਰੱਬੇ, ਰੰਬੀਆਂ ਨਾਲ ਸਭ ਦੀਆਂ ਖੋਪਰੀਆਂ ਰਿਹਾ ਲਾਹੀਆ। ਵੇਖ ਮਕਬਰਿਆਂ ਵਿਚ ਦੱਬੇ, ਤਨ ਖ਼ਾਕੀ ਵਿਚ ਸਮਾਈਆ। ਆਹ ਵੇਖ ਨਿੱਕੇ ਨਿੱਕੇ ਡੱਬੇ, ਜਿਥੇ ਗੁਰ ਅਵਤਾਰ ਪੀਰ ਪੈਗ਼ੰਬਰ ਦਿਤੇ ਬਠਾਈਆ। ਆਪ ਫਿਰੇ ਸੱਜੇ ਖੱਬੇ, ਅੱਗੇ ਪਿਛੇ ਆਪਣਾ ਹੁਕਮ ਵਰਤਾਈਆ । ਜੇ ਕੋਈ ਸਿਰ ਚੁੱਕੇ ਉਤੋਂ ਦੱਬੇ, ਆਪਣਾ ਭਾਰ ਪਾਈਆ। ਸਾਰੇ ਕਹਿਣ ਪ੍ਰਭ ਸਾਡੀ ਰੱਖ ਲੱਜੇ, ਤੇਰੇ ਬਿਨ ਅਵਰ ਨਾ ਕੋਇ ਸਹਾਈਆ। ਓਸ ਵੇਲੇ ਮੇਰਾ ਡੰਕਾ ਵੱਜੇ, ਡਰ ਸਭ ਦਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਨਕ ਡੰਕਾ ਦਿਤਾ ਵਖਾਈਆ। ਵੇਖ ਡੰਕਾ ਗੁਰ ਨਾਨਕ ਹੋਇਆ ਹੈਰਾਨ, ਸਤਿਗੁਰ ਘਾੜਤ ਕਿਵੇਂ ਘੜਾਈਆ। ਬਿਨ ਸਚਖੰਡ ਦੁਆਰਿਉਂ ਹੋਰ ਕਿਸੇ ਥਾਂ ਹੋ ਨਾ ਸਕੇ ਇਹਦੀ ਪਛਾਣ, ਨਜ਼ਰ ਕਿਸੇ ਨਾ ਆਈਆ। ਸਚ ਦੱਸ ਪਿਤਾ ਪੁਰਖ ਕਿਸ ਰੱਖੇਂ ਵਿਚ ਮਿਆਨ, ਆਦਿ ਜੁਗਾਦਿ ਛੁਪਾਈਆ। ਪੁਰਖ ਅਬਿਨਾਸ਼ੀ ਹੋ ਮਿਹਰਵਾਨ, ਸਚ ਸਚ ਰਿਹਾ ਜਣਾਈਆ। ਏਕੰਕਾਰ ਨੌਜਵਾਨ, ਇਕ ਇਕੱਲਾ ਬੇਪਰਵਾਹੀਆ। ਜਿਸ ਦਾ ਸਤਿ ਨਾਮ, ਸਤਿ ਸਤਿ ਸਮਾਈਆ। ਏਹੋ ਮੇਰਾ ਸੱਚਾ ਮਿਆਨ, ਜਿਥੋਂ ਆਪਣਾ ਮੰਤਰ ਪਰਗਟਾਈਆ। ਫੇਰ ਲੇਖਾ ਚਲੇ ਜਹਾਨ,
ਕਰਤਾ ਪੁਰਖ ਕਾਰ ਕਮਾਈਆ। ਨਿਰਭੌ ਹੋ ਸ੍ਰੀ ਭਗਵਾਨ, ਨਿਰਵੈਰ ਆਪਣੀ ਧਾਰ ਬੰਧਾਈਆ। ਅਕਾਲ ਮੂਰਤ ਵੇਖ ਮਾਰ ਧਿਆਨ, ਅਜੂਨੀ ਰਹਿਤ ਜੂਨ ਵਿਚ ਨਾ ਆਈਆ । ਸੈਭੰ ਨਾ ਹੋਏ ਮਿਹਰਵਾਨ, ਨਾਨਕ ਗੁਰ ਆਪਣਾ ਪ੍ਰਸਾਦਿ ਤੇਰੀ ਝੋਲੀ ਪਾਈਆ। ਸ੍ਰਿਸ਼ਟ ਸਬਾਈ ਦੇ ਜਾ ਗਿਆਨ, ਆਪਣਾ ਡੰਕਾ ਤੇਰੇ ਹੱਥ ਫੜਾਈਆ। ਪੁਰਖ ਅਬਿਨਾਸ਼ੀ ਹੋ ਮਿਹਰਵਾਨ, ਆਪਣਾ ਹੁਕਮ ਸੁਣਾਈਆ। ਨਾਨਕ ਚਰਨੀਂ ਡਿਗਾ ਸ੍ਰੀ ਭਗਵਾਨ, ਪ੍ਰਭ ਤੇਰਾ ਡੰਕਾ ਤੋਹੇ ਭਾਈਆ। ਮੈਂ ਹੁਕਮੇ ਅੰਦਰ ਕਰਾਂ ਕਲਿਆਣ, ਸਰਗੁਣ ਬਣ ਬਣ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੇ ਡੰਕੇ ਨਾਨਕ ਏਕੰਕਾਰ ਸਤਿਨਾਮ ਕਰਤਾ ਪੁਰਖ ਨਿਰਭੌ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਆਪਣਾ ਭੇਵ ਦਿਤਾ ਜਣਾਈਆ। ਅੱਗੇ ਲਿਖੀ ਗੁਰੂ ਗਰੰਥ ਦੀ ਗਾਥ, ਜੇ ਕੋਈ ਪੁਛੇ ਸਮਝ ਕਿਸੇ ਨਾ ਆਈਆ। ਦੱਸਣ ਸੁਣਨ ਦੀ ਨਹੀਂ ਏਹ ਬਾਤ, ਬਿਨ ਵੇਖਿਆਂ ਤ੍ਰਿਪਤ ਕੋਈ ਨਾ ਆਈਆ। ਸੋਚਿਆਂ ਸੋਚਣ ਵਾਲੀ ਨਹੀਂ ਗਾਥ, ਲਿਖ ਲਿਖ ਲੇਖ ਨਾ ਕੋਇ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਡੰਕਾ ਦਏ ਵਡਿਆਈਆ। ਸਾਚਾ ਡੰਕਾ ਤੇਰਾ ਪਰਧਾਨ, ਸਚ ਪਰਧਾਨਗੀ ਰਿਹਾ ਕਮਾਈਆ। ਦੋ ਜਹਾਨਾਂ ਰੱਖੇ ਆਣ, ਬ੍ਰਹਿਮੰਡ ਖੰਡ ਹੁਕਮ ਮਨਾਈਆ। ਗੁਰ ਅਵਤਾਰਾਂ ਦਏ ਗਿਆਨ, ਪੀਰ ਪੈਗ਼ੰਬਰ ਕਰੇ ਪੜ੍ਹਾਈਆ। ਜੁਗ ਚੌਕੜੀ ਸੇਵ ਕਮਾਣ, ਨਿਰਗੁਣ ਸਰਗੁਣ ਵੇਸ ਵਟਾਈਆ। ਅੰਤਮ ਸਾਰੇ ਹੋਣ ਹੈਰਾਨ, ਤੇਰਾ ਅੰਤ ਕਹਿਣ ਨਾ ਪਾਈਆ। ਕਰ ਕਿਰਪਾ ਬੇਨੰਤੀ ਕਰ ਪਰਵਾਨ, ਸਚ ਪਰਵਾਨਾ ਮੇਰੇ ਹੱਥ ਫੜਾਈਆ। ਕਵਣ ਵੇਲਾ ਡੰਕਾ ਵਜਾਏਂ ਵਿਚ ਲੋਕਮਾਤ ਜਹਾਨ, ਜ਼ਾਹਰ ਜ਼ਹੂਰ ਆਪਣਾ ਵੇਸ ਵਟਾਈਆ। ਪੁਰਖ ਅਬਿਨਾਸ਼ੀ ਕਰ ਪਰਵਾਨ, ਪਰਮ ਪੁਰਖ ਦਏ ਸਮਝਾਈਆ। ਕਲਜੁਗ ਅੰਤਮ ਆਏ ਨੌਜਵਾਨ, ਆਪਣਾ ਡੰਕਾ ਨਾਲ ਲਿਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਖੇਲ ਆਪ ਮਹਾਨ, ਤਾਲ ਤਾਲ ਨਾਲ ਵਜਾਈਆ। ਅੰਤਮ ਡੰਕਾ ਕਲ ਵੱਜੇ ਮਾਤ, ਹਰਿ ਸਤਿਗੁਰ ਆਪ ਜਣਾਇੰਦਾ। ਦੋ ਜਹਾਨਾਂ ਵੇਖੇ ਡੂੰਘੇ ਖ਼ਾਤ, ਖ਼ਤਰਾ ਸਭ ਨੂੰ ਇਕ ਜਣਾਇੰਦਾ। ਜੁਗ ਚੌਕੜੀ ਵੇਖਣ ਮਾਰ ਝਾਤ, ਨੇਤਰ ਨੈਣ ਸਰਬ ਖੁਲ੍ਹਾਇੰਦਾ। ਲੈ ਅੰਗੜਾਈ ਅੰਧੇਰੀ ਰਾਤ, ਆਲਸ ਨਿੰਦਰਾ ਸਰਬ ਮਿਟਾਇੰਦਾ। ਨੌਂ ਖੰਡ ਪ੍ਰਿਥਮੀ ਸੱਤ ਦੀਪ ਵੇਖੇ ਪੈਂਦੀ ਰਾਸ, ਸਾਧਾਂ ਸੰਤਾਂ ਅੰਦਰ ਬਾਹਰ ਰਸਤਾ ਵੇਖ ਵਖਾਇੰਦਾ। ਗੁਰ ਪਰਨਾਲੀ ਵੇਖੇ ਜਗਤ ਸ਼ਾਖ਼, ਗੱਦੀ ਗੱਦੀਦਾਰ ਕੌਣ ਹੰਢਾਇੰਦਾ। ਨੇਤਰ ਲੋਚਣ ਖੁਲ੍ਹੀ ਵੇਖੇ ਆਂਖ, ਨਿਸ਼ਅੱਖਰ ਕਵਣ ਪੜ੍ਹਾਇੰਦਾ। ਸਰ ਸਰੋਵਰ ਵੇਖੇ ਤਾਟ, ਅੰਮ੍ਰਿਤ ਜਲ ਕਵਣ ਵਖਾਇੰਦਾ। ਸ਼ਾਸਤਰ ਸਿਮਰਤ ਵੇਦ ਪੁਰਾਨ, ਗੀਤਾ ਗਿਆਨ ਅੰਜੀਲ ਕੁਰਾਨ ਵੇਖੇ ਪਾਠ, ਪਾਠਸ਼ਾਲਾ ਕਵਣ ਵਡਿਆਇੰਦਾ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਫੋਲ ਫੁਲਾਏ ਜ਼ਾਤ ਪਾਤ, ਅਜ਼ਾਤੀ ਰੰਗ ਕਵਣ ਰੰਗਾਇੰਦਾ। ਏਥੇ ਓਥੇ ਪੰਧ ਮੁਕਾਏ ਦੁਰਾਡਾ ਵਾਟ, ਦੂਰੋਂ ਨੇੜੇ ਨਜ਼ਰੀ ਆਇੰਦਾ। ਲੱਖ ਚੁਰਾਸੀ ਜੀਵ ਜੰਤ ਕਾਇਆ ਮੰਦਰ ਅੰਦਰ ਵੇਖੇ ਸੁਹੰਜਣੀ ਖਾਟ, ਆਸਣ ਸਿੰਘਾਸਣ ਕਵਣ ਸੋਭਾ ਪਾਇੰਦਾ। ਮਸਤਕ ਜੋਤ ਨਿਰੰਜਣ ਦੀਪਕ ਵੇਖੇ ਲਲਾਟ, ਬਿਨ ਤੇਲ ਬਾਤੀ ਕਵਣ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਆਪਣਾ ਡੰਕਾ ਇਕ ਪਰਗਟਾਇੰਦਾ। ਕਲਜੁਗ ਡੰਕਾ ਲੈ ਕੇ ਆਏ ਆਪ, ਆਪਣੀ ਹੱਥੀਂ ਲਏ ਵਜਾਈਆ । ਭੱਜਾ ਫਿਰੇ ਜਗਤ ਪਾਪ, ਪਾਪੀਆਂ ਨਾਲ ਰਿਹਾ ਮਿਲਾਈਆ। ਉਚੀ ਕੂਕੇ ਕਿਸੇ ਕੰਮ ਨਾ ਆਇਆ ਪਾਠ, ਰਸਨਾ ਜਿਹਵਾ
ਕੂੜੀ ਕਰੀ ਪੜ੍ਹਾਈਆ। ਵੇਖੋ ਸਭ ਦਾ ਹੁੰਦਾ ਘਾਤ, ਘਾਉ ਹਰਿ ਜੂ ਰਿਹਾ ਲਗਾਈਆ। ਉਤਰ ਪੂਰਬ ਪੱਛਮ ਦੱਖਣ ਕੋਈ ਨਾ ਦਏ ਨਜ਼ਾਤ, ਨਜ਼ਾਮ ਕੋਇ ਨਜ਼ਰ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਡੰਕਾ ਰਿਹਾ ਉਠਾਈਆ। ਦੱਸ ਡੰਕੇ ਕੀ ਤੇਰਾ ਕੰਮ, ਹਰਿ ਜੂ ਅੰਤ ਸੁਣਾਂਵਦਾ। ਡੰਕਾ ਕਹੇ ਮੈਂ ਸਭ ਦਾ ਲਾਹਵਾਂ ਚੰਮ, ਚਮੜੀ ਤਨ ਨਾ ਕੋਇ ਰਖਾਂਵਦਾ। ਘਰ ਘਰ ਪਾਵਾਂ ਗ਼ਮ, ਸੁਖ ਨਜ਼ਰ ਕਿਤੇ ਨਾ ਆਂਵਦਾ। ਜੋ ਘੜਿਆ ਸੋ ਦੇਵਾਂ ਭੰਨ, ਆਪਣੀ ਹੱਥੀਂ ਠੋਕਰ ਲਾਂਵਦਾ। ਪੁਰਖ ਅਬਿਨਾਸ਼ੀ ਕਹੇ ਸ਼ਾਬਾਸ਼ ਮੇਰੇ ਚੰਨ, ਤੇਰੀ ਗਲ ਸੁਣ ਕੇ ਮੈਂ ਖ਼ੁਸ਼ੀ ਮਨਾਂਵਦਾ। ਇਕ ਮੇਰਾ ਕਹਿਣਾ ਲੈਣਾ ਮੰਨ, ਮੈਂ ਹੁਕਮ ਨਾਲ ਸਮਝਾਂਵਦਾ। ਜਿਥੇ ਬੈਠਾ ਹੋਵੇ ਮੇਰਾ ਜਨ, ਓਥੇ ਜਾ ਕੇ ਸੀਸ ਨਵਾਵਣਾ। ਡੰਕਾ ਕਹੇ ਮੇਰੇ ਭਗਵਾਨ ਮੈਂ ਕਹਾਂ ਧੰਨ ਧੰਨ ਧੰਨ, ਜੋ ਮਹਾਰਾਜ ਸ਼ੇਰ ਸਿੰਘ ਦਰਸ਼ਨ ਪਾਂਵਦਾ। ਇਕ ਸੁਨੇਹੁੜਾ ਦੇਵਾਂ ਜਾ ਕੇ ਕੰਨ, ਹੌਲੀ ਹੌਲੀ ਸਮਝਾਂਵਦਾ। ਵੇਖਿਓ ਸਿਖੋ ਇਹ ਨਾ ਜਾਣਿਓ ਅੱਖਾਂ ਤੋਂ ਅੰਨ੍ਹ, ਅੰਦਰ ਵੜਿਆ ਨਜ਼ਰ ਕਿਸੇ ਨਾ ਆਇੰਦਾ। ਸਭ ਦੇ ਬੇੜੇ ਰਿਹਾ ਬੰਨ੍ਹ, ਬਿਨ ਚੱਪੂਉਂ ਆਪ ਤਰਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਡੰਕੇ ਆਪਣਾ ਖੇਲ ਵਖਾਇੰਦਾ। ਡੰਕਾ ਕਹੇ ਦੱਸ ਬਾਪੂ, ਔਹ ਵੇਖੇ ਚਾਚੇ ਗੁਰ ਅਵਤਾਰ ਪੀਰ ਪੈਗ਼ੰਬਰ ਰਹੇ ਕੁਰਲਾਈਆ। ਕਿਸੇ ਨੇ ਹੱਥ ਫੜਿਆ ਤਮਾਕੂ, ਕੋਈ ਛੁਰੀਆਂ ਨਾਲ ਝਟਕੇ ਰਿਹਾ ਕਰਾਈਆ। ਤੇਰੇ ਨਾਮ ਲੁੱਟਣ ਨੂੰ ਸਾਰੇ ਬਣ ਗਏ ਡਾਕੂ, ਹੱਟੋ ਹੱਟ ਵਿਕਾਈਆ । ਮੇਰੇ ਹੱਥ ਤੇਰੇ ਨਾਮ ਦਾ ਇਕੋ ਚਾਕੂ, ਸਭ ਦੇ ਪੇਟ ਚਾਕ ਕਰਾਈਆ। ਹੱਥ ਫੜਿਆ ਵੱਡਾ ਬਾਟੂ, ਦੋ ਜਹਾਨ ਵਿਚ ਛੁਪਾਈਆ। ਜਿਸ ਧਰਤੀ ਭੁਆਈ ਵਾਂਗ ਲਾਟੂ, ਭੰਬੀਰੀ ਆਪਣੇ ਹੱਥ ਰਖਾਈਆ। ਮੈਂ ਤੇਰਾ ਡੰਕਾ ਨਾਢੂ, ਸਭ ਦਾ ਮਾਣ ਗਵਾਈਆ। ਦੋ ਜਹਾਨ ਕੋਈ ਨਾ ਛਾਡੂੰ, ਸੰਸਾ ਕੋਇ ਰਹਿਣ ਨਾ ਪਾਈਆ। ਵੇਹਲਾ ਹੋ ਕੇ ਫਿਰ ਫਿਰਾਂ ਵਾਧੂ, ਆ ਤੈਨੂੰ ਸੀਸ ਝੁਕਾਈਆ। ਪੁਰਖ ਅਬਿਨਾਸ਼ੀ ਕਹੇ ਆਹ ਲੈ ਮੇਰਾ ਇਕ ਜਾਦੂ, ਗੁਰਸਿਖਾਂ ਸਿਰ ਧੂੜੀ ਪਾਈਆ। ਸਾਰੇ ਕਹਿਣ ਉਚੀ ਕੂਕ ਹਾਏ ਬਾਪੂ ਹਾਏ ਬਾਪੂ, ਤੇਰੀ ਝੱਲੀ ਨਾ ਜਾਏ ਜੁਦਾਈਆ। ਸ੍ਰੀ ਭਗਵਾਨ ਕਹੇ ਆਓ ਬੱਚੇ ਮੇਰੇ ਨਿੱਕੇ ਕਾਕੂ, ਆਪਣੇ ਕੁੜਤੇ ਹੇਠਾਂ ਲਵਾਂ ਛੁਪਾਈਆ। ਤੁਹਾਡੇ ਵਲ ਕੋਈ ਨਾ ਝਾਕੂ, ਨੈਣ ਸਭ ਦੇ ਦਿਆਂ ਕਢਾਈਆ। ਇਕ ਚੜ੍ਹਾਵਾਂ ਸੱਚੇ ਰਾਥੂ, ਰਥ ਆਪਣਾ ਨਾਮ ਵਖਾਈਆ। ਸਾਰੇ ਵਾਜਾਂ ਮਾਰਨ ਓਏ ਆ ਦਾਤੂ ਆ ਦਾਸੂ, ਓ ਦਾਦੂ ਦੇਹੁਰੇ ਵਾਲਾ ਗਿਆ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਡੰਕਾ ਇਕੋ ਇਕ ਵਖਾਈਆ। ਇਕੋ ਡੰਕਾ ਰਾਜਨ ਰਾਜਾ, ਰੱਯਤ ਦੋ ਜਹਾਨ ਵਖਾਇੰਦਾ। ਅੰਤਮ ਚਲ ਕੇ ਆਇਆ ਵਿਚ ਦੇਸ ਮਾਝਾ, ਬਣ ਮਜ਼ਦੂਰ ਸੇਵ ਕਮਾਇੰਦਾ। ਗ਼ਰੀਬ ਨਿਮਾਣਿਆਂ ਸੁਤਿਆਂ ਜਾਗਦਿਆਂ ਮਾਰੇ ਵਾਜਾਂ, ਆਪਣਾ ਭੇਵ ਖੁਲਾਇੰਦਾ। ਆਓ ਵੇਖੋ ਰਚਿਆ ਕਾਜਾ, ਪਿਤਾ ਪੂਤ ਗੋਦ ਸੁਹਾਇੰਦਾ। ਤੁਹਾਡੇ ਪਿਛੇ ਆਇਆ ਭਾਜਾ, ਭੱਜੜਿਆਂ ਪਿਟੀ ਅੱਲਾ ਰਾਣੀ ਗਲੋਂ ਲਾਹਿੰਦਾ। ਵੇਖੋ ਈਸਾ ਮੂਸਾ ਮੁਹੰਮਦ ਪੜ੍ਹਨ ਨਿਮਾਜਾਂ, ਨਿਮਾਜ਼ੀਆਂ ਵਲ ਨਾ ਨਜ਼ਰ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਡੰਕਾ ਇਕੋ ਨਾਮ ਸੁਣਾਇੰਦਾ। ਮਿਸਤਰਖ਼ਾਨੇ ਵੇਖ ਰਵਿਦਾਸ ਹੱਥ ਰੰਬੀ, ਰਮਤਾ ਰਮਤਾ ਖੇਲ ਕਰਾਈਆ। ਪਿਛਲੀ ਕਰਤੂਤ ਰਹੀ ਕੰਬੀ, ਕਾਂਬਾ ਲੱਗਾ ਵਾਹੋ ਦਾਹੀਆ। ਜਰਨੈਲ ਜੱਟ ਰਿਹਾ ਝੰਬੀ, ਨਾਲ ਬੰਦੂਕ ਲਿਆਇਆ ਉਠਾਈਆ। ਹੁਣ ਆਇਆ
ਰਾਵੀ ਕੰਢੀ, ਕਾਨਿਆਂ ਵਿਚ ਭੁਆਈਆ। ਜਿਥੇ ਨਾ ਕੋਈ ਰਾਹ ਨਾ ਕੋਈ ਡੰਡੀ, ਔਝੜ ਰਾਹ ਵਖਾਈਆ। ਨਾ ਸਵਾਣੀ ਨਾ ਕੰਨ ਡੰਡੀ, ਹੱਥ ਮਹਿੰਦੀ ਨਾ ਕੋਇ ਵਖਾਈਆ। ਕੰਗਣ ਲਿਆਂਦਾ ਮੰਗੀ, ਵਾਸਨਾ ਹੋ ਗਈ ਗੰਦੀ, ਗ਼ੁਰਬਤ ਨਾਲ ਮਿਲਾਈਆ। ਕਰਿਆ ਖੇਲ ਬਣ ਪਖੰਡੀ, ਪਰਖ ਪਰਖ ਨਾ ਕੋਇ ਰਖਾਈਆ। ਦੀਨ ਦਿਆਲ ਸਤਿਗੁਰ ਪੂਰਾ ਸਦਾ ਸਦਾ ਬਖ਼ਸ਼ੰਦੀ, ਮਿਸਤਰਖ਼ਾਨੇ ਅਇਆਂ ਸਭ ਨੂੰ ਜਾਏ ਰੰਦੀ, ਸਿਧਾ ਲਾਏ ਸੂਤਰ ਤੰਦੀ, ਜਗਤ ਵਿਕਾਰ ਵਾਧੂ ਸਿਕੜ ਦੇਵੇ ਲਾਹੀਆ। ਆ ਵੇਖ ਕਾਰਖ਼ਾਨਾ, ਖ਼ਾਨਾ ਸਭ ਦਾ ਰਿਹਾ ਬਦਲਾਈਆ। ਪਿਛੇ ਨਾਲੋਂ ਹੁਣ ਬਦਲਿਆ ਜ਼ਮਾਨਾ, ਬਦਲੀ ਜਨਮ ਜਨਮ ਵਖਾਈਆ। ਜਿਸ ਨੇ ਕੰਗਣ ਦਿਤਾ ਗਾਨਾ, ਸੋ ਘੁੰਗਟ ਰਿਹਾ ਉਠਾਈਆ। ਨਾ ਮਰਦ ਤੇ ਨਾ ਜ਼ਨਾਨਾ, ਗੰਗਾ ਮਾਈ ਨਾ ਕੋਇ ਵਡਿਆਈਆ। ਇਕੋ ਹੱਥ ਸਮਰਥ ਵਖਾਨਾ, ਵਸਤ ਅਤੋਟ ਅਤੁਟ ਵਰਤਾਈਆ। ਲੱਖ ਚੁਰਾਸੀ ਘੜੇ ਭੰਨੇ ਬਣ ਤਰਖਾਣਾ, ਚਰਖ਼ੇ ਗੁੱਡੀਆਂ ਨਾਲ ਮਿਲਾਈਆ। ਜੋ ਜਨ ਆ ਜਾਏ ਸਤਿਗੁਰ ਦੇ ਸੱਚੇ ਕਾਰਖ਼ਾਨਾ, ਤਿਸ ਦਾ ਕਾਲਖ਼ ਟਿੱਕਾ ਦੇਵੇ ਲਾਹੀਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਾ, ਸੱਚਾ ਕਾਰਖ਼ਾਨਾ ਆਪਣਾ ਨਾਮ ਚਲਾਈਆ। ਕਾਰਖ਼ਾਨੇ ਵਿਚ ਬੈਠਾ ਕਾਰੀਗਰ, ਕਰਤਾ ਆਪਣੀ ਖੇਲ ਕਰਾਇੰਦਾ। ਦਾਰੀ ਕਰੇ ਦਰ ਬਦਰ, ਦਰਦੀਆਂ ਦਰਦ ਵੰਡਾਇੰਦਾ। ਜਿਸ ਨੂੰ ਬਾਹੋਂ ਲਏ ਫੜ, ਤਿਸ ਦਾ ਪੁਰਜਾ ਪੁਰਜਾ ਸਾਫ਼ ਕਰਾਇੰਦਾ। ਜੇ ਕੋਈ ਅੱਗੇ ਜਾਏ ਅੜ, ਚਾੜ੍ਹ ਚਰਖੜੀ ਦੋ ਜਹਾਨਾਂ ਬਾਹਰ ਕਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਜੁਗਾਦਿ ਜੁਗ ਜੁਗ ਸਦਾ ਸਦਾ ਸਦ ਆਪਣਾ ਕਾਰਖ਼ਾਨਾ ਜ਼ਰੂਰ ਚਲਾਇੰਦਾ। ਕਾਰਖ਼ਾਨੇ ਵਿਚ ਨਹੀਂ ਕੋਈ ਮਜ਼ਦੂਰ, ਹਜ਼ੂਰ ਆਪਣੀ ਸੇਵ ਕਮਾਈਆ। ਆਵੇ ਜਾਵੇ ਨੇੜੇ ਦੂਰ, ਦੂਰ ਦੁਰਾਡਾ ਪੰਧ ਮੁਕਾਈਆ। ਕਲਾ ਕੁਦਰਤ ਆਪ ਭਰਪੂਰ, ਆਪਣਾ ਇੰਜਣ ਆਪ ਚਲਾਈਆ।