੧੮ ਮੱਘਰ ੨੦੧੯ ਬਿਕਰਮੀ ਬੀਬੀ ਬਾਜੀ ਦੇ ਗ੍ਰਹਿ ਬਾਬੂ ਪੁਰਾ ਜ਼ਿਲਾ ਗੁਰਦਾਸਪੁਰ
ਸਤਿਗੁਰ ਡੰਕਾ ਖੋਲ੍ਹੇ ਜਾਗ, ਜਗਤ ਨਿੰਦਰਾ ਦਏ ਚੁਕਾਈਆ। ਗੁਰਮੁਖਾਂ ਦੇਵੇ ਇਕ ਵੈਰਾਗ, ਬਿਰਹੋਂ ਚੋਟ ਲਗਾਈਆ। ਜਨਮ ਕਰਮ ਦਾ ਕੱਟੇ ਦਾਗ਼, ਦੁਰਮਤ ਮੈਲ ਧਵਾਈਆ। ਚਰਨ ਧੂੜ ਕਰਾਏ ਮਜਨ ਮਾਘ, ਅਮਰ ਅੰਮ੍ਰਿਤ ਮੇਘ ਬਰਸਾਈਆ। ਪੂਰਬ ਲਹਿਣਾ ਰੱਖੇ ਲਾਜ, ਲਾਜਾਵੰਤ ਬੇਪਰਵਾਹੀਆ। ਨਾਤਾ ਤੋੜ ਜਗਤ ਸਮਾਜ, ਸਮਗਰੀ ਆਪਣਾ ਨਾਮ ਵਖਾਈਆ। ਧੁਰਦਰਗਾਹੀ ਸੱਚਾ ਦਾਜ, ਨਾਮ ਅਨਮੋਲਾ ਝੋਲੀ ਪਾਈਆ। ਜਗਤ ਬੇੜਾ ਪਾਰ ਜਹਾਜ਼, ਮੰਜਧਾਰ ਨਾ ਕੋਇ ਰੁੜ੍ਹਾਈਆ। ਗ਼ਰੀਬ ਨਿਮਾਣਿਆਂ ਵੇਖੇ ਗ਼ਰੀਬ ਨਿਵਾਜ਼, ਪੁਰਖ ਅਬਿਨਾਸ਼ੀ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਡੰਕਾ ਇਕੋ ਨਾਮ ਸੁਣਾਈਆ। ਡੰਕਾ ਬੋਲੇ ਸਚ ਜੈਕਾਰ, ਜੈ ਜੈਕਾਰ ਸੁਣਾਇੰਦਾ। ਗੁਰਮੁਖਾਂ ਕਰੇ ਖ਼ਬਰਦਾਰ, ਧੁਰਦਰਗਾਹੀ ਖ਼ਬਰ ਆਪ ਪੁਚਾਇੰਦਾ। ਮੇਲ ਮਿਲਾਵਾ ਸਾਂਝੇ ਯਾਰ, ਸਗਲਾ ਸੰਗ ਰਖਾਇੰਦਾ। ਕਰੇ ਖੇਲ ਅਗੰਮ ਅਪਾਰ, ਅਥਾਹ ਆਪਣੀ ਕਲ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸਾ ਇਕ ਸੁਣਾਇੰਦਾ। ਹਰਿ ਡੰਕਾ ਨਾਮ ਸੁਣਾਏ ਸੰਦੇਸ, ਸੰਸਾ ਸਭ ਦਾ ਰਿਹਾ ਚੁਕਾਈਆ। ਆਓ ਵੇਖੋ ਨਰ ਨਰੇਸ਼, ਨਿਰਗੁਣ ਆਪਣਾ ਫੇਰਾ
ਪਾਈਆ। ਜੋਤੀ ਜਾਤਾ ਵਸਿਆ ਮਾਝੇ ਦੇਸ, ਸੰਬਲ ਆਪਣਾ ਦੇਸ ਸੁਹਾਈਆ। ਖੇਲ ਕਰੇ ਗੁਰੂ ਦਸਮੇਸ਼, ਗੁਰ ਗੁਰ ਆਪਣਾ ਨਾਉਂ ਵਡਿਆਈਆ। ਬਿਨ ਲਿਖਿਆਂ ਲਿਖੇ ਲੇਖ, ਲੇਖਾ ਆਪਣੇ ਹੱਥ ਜਣਾਈਆ। ਆਪਣੇ ਅੰਦਰ ਆਪਣਾ ਦੱਸੇ ਭੇਤ, ਘਰ ਘਰ ਵਿਚ ਕੁੰਡਾ ਲਾਹੀਆ। ਰਲ ਮਿਲ ਕੇ ਸਤਿਗੁਰ ਪੂਰੇ ਨਾਲ ਲਓ ਖੇਡ, ਹਸੰਦਿਆਂ ਖਡੰਦਿਆਂ ਵਿਚੇ ਮੁਕਤ ਕਰਾਈਆ। ਨਾਮ ਹੱਥ ਫੜਾਈ ਗੇਂਦ, ਬਾਲਾ ਬਾਲਿਆਂ ਰਿਹਾ ਪਰਚਾਈਆ। ਗੁਰ ਗੋਬਿੰਦ ਚਾਰ ਵਰਨਾਂ ਲਾ ਕੇ ਗਿਆ ਪੇਂਦ, ਫਲ ਪੁਰਖ ਅਕਾਲ ਲਗਾਈਆ। ਲੱਖ ਚੁਰਾਸੀ ਸੁੱਤੀ ਗੂੜ੍ਹੀ ਨੀਂਦ, ਸੋਇਆਂ ਮਾਤ ਨਾ ਕੋਇ ਉਠਾਈਆ। ਗੁਰਸਿਖ ਰਲ ਕੇ ਝੂਟੋ ਇਕੋ ਪੀਂਘ, ਦੋ ਜਹਾਨ ਹੁਲਾਰਾ ਵਖਾਈਆ। ਦੂਰੋਂ ਵੇਖ ਸਿੰਗੀ ਰਿਖੀ ਪਏ ਹੀਂਗ, ਆਪਣੀ ਤਪਸਿਆ ਮਾਣ ਗਵਾਈਆ। ਜਿਸ ਨੂੰ ਬਰਸ ਬਰਖਾਂ ਰਹੇ ਢੀਂਡ, ਢਾਬੂ ਨਜ਼ਰ ਕਿਸੇ ਨਾ ਆਈਆ। ਆਤਮ ਪਰਮਾਤਮ ਇਕ ਬੀਂਦ, ਬੰਧਨ ਰਿਹਾ ਪਾਈਆ। ਦਸਮ ਦੁਆਰੀ ਦੀ ਸੱਚੀ ਬੋਲੀ ਈਦ, ਦੀਦ ਸ਼ਨੀਦ ਲਿਖ ਕੇ ਰਸੀਦ ਕਿਸੇ ਹੱਥ ਨਾ ਫੜਾਈਆ। ਪਾਰਬ੍ਰਹਮ ਪ੍ਰਭ ਵੱਡਾ ਢਾਬੂ, ਟੱਬਰ ਦੋ ਜਹਾਨ ਬਣਾਇੰਦਾ। ਨਿਰਗੁਣ ਹੋ ਕੇ ਰੱਖੇ ਕਾਬੂ, ਸਰਗੁਣ ਨਾਚ ਨਚਾਇੰਦਾ। ਜਿਸ ਦਾ ਕਿਸੇ ਨਾ ਲੱਭਾ ਜਾਦੂ, ਜਾਦੂ ਅੰਦਰ ਕੋਟਨ ਕੋਟ ਨਾਮ ਪਰਗਟਾਇੰਦਾ। ਫਿਰ ਵੀ ਇਕ ਇਕੱਲਾ ਸਭ ਤੋਂ ਹੋ ਜਾਏ ਵਾਧੂ, ਵੇਹਲਾ ਹੋ ਕੇ ਖ਼ੁਸ਼ੀ ਮਨਾਇੰਦਾ। ਉਹ ਸਾਹਿਬ ਸੱਚਾ ਢਾਬੂ, ਢੋਲਕ ਛੈਣੇ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਬਾਣੀ ਭਗਤਾਂ ਵਿਚੋਂ ਪਰਗਟਾਇੰਦਾ। ਛੁਟੀ ਦੇਹ ਲੱਗਾ ਨੇਂਹ, ਦੇਹ ਦੇਹ ਵਿਚੋਂ ਪਲਟਾਈਆ। ਅੰਮ੍ਰਿਤ ਬਰਸਿਆ ਸਤਿਗੁਰ ਮੇਂਹ, ਦੁਰਮੱਤ ਮੈਲ ਰੁੜ੍ਹਾਈਆ। ਕੂੜੀ ਕਿਰਿਆ ਸਿਰ ਪਾਈ ਖ਼ੇਹ, ਇਕੋ ਆਪਣਾ ਨਾਮ ਸਮਝਾਈਆ। ਸਚ ਵਸਤ ਹਰਿ ਦਸਤੀ ਦੇ, ਦੋਏ ਹੱਥਾਂ ਸਫਲ ਕਰਾਈਆ। ਲੇਖੇ ਲਾਈ ਬੁਢੜੀ ਬੇ, ਪਰਦਾ ਨਾਮ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਮ ਕਰਮ ਨਾਲ ਵਟਾਈਆ। ਕਰਮ ਨਾਲ ਵਟਿਆ ਕਰਮ, ਪਿਛਲਾ ਕਰਮ ਮਿਟਾਇਆ। ਸਤਿਗੁਰ ਹੋਇਆ ਘਰ ਜਰਮ, ਸਤਿਗੁਰ ਸੱਚਾ ਪਾਇਆ। ਏਹੋ ਗੁਰਸਿਖ ਸੱਚਾ ਮਰਨ, ਗੁਰ ਚਰਨੀ ਸੀਸ ਨਿਵਾਇਆ। ਸਤਿਗੁਰ ਪੂਰਾ ਤਰਨੀ ਤਰਨ, ਤਾਰਨਹਾਰ ਅਖਵਾਇਆ। ਰਾਏ ਧਰਮ ਵਰਗੇ ਕੀ ਵਚਾਰੇ ਕਰਨ, ਚਿੱਤਰ ਗੁਪਤ ਹਿਸਾਬ ਸੁਟਾਇਆ। ਜਿੰਨਾਂ ਮਿਲ ਗਿਆ ਕਰਨੀ ਕਰਨ, ਕਰਤਾ ਪੁਰਖ ਫੇਰਾ ਪਾਇਆ । ਤਿਨ੍ਹਾਂ ਚੁਕਿਆ ਮਰਨ ਡਰਨ, ਜਨਮ ਗੇੜ ਨਾ ਕੋਇ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਹਿਣਾ ਦੇਣਾ ਦੇ ਦੇ ਸ਼ੁਕਰ ਮਨਾਇਆ। ਉਡੀਕ ਰੱਖੀ ਬੀਬੀ ਬਾਜ਼ੀ, ਬਚਤ ਹਰਿ ਜੂ ਆਪ ਜਣਾਈਆ। ਲੇਖੇ ਲਾਏ ਖਾਦੀ ਪੀਤੀ ਦਾਲ ਰੋਟੀ ਸਬਜੀ ਭਾਜੀ, ਲੂਣ ਮਿਰਚ ਹਲਦੀ ਨਾਲ ਮਿਲਾਈਆ। ਕਰ ਕੇ ਜਾਵੇ ਸਭ ਨੂੰ ਰਾਜ਼ੀ, ਆਸਾ ਆਸਾ ਪੂਰ ਕਰਾਈਆ। ਅੱਗੇ ਆਪਣਾ ਨਾਮ ਦੇ ਕੇ ਜਾਵੇ ਭਾਜੀ, ਅੰਮ੍ਰਿਤ ਖਾਣ ਪੀਣ ਝੋਲੀ ਪਾਈਆ। ਸਾਰੇ ਕਹੋ ਹਰਿ ਸੰਗਤ ਹੋ ਗਈ ਰਾਜ਼ੀ, ਘਰ ਕ੍ਰਿਸ਼ਨ ਰਾਧਾ ਕੀ ਚਲੇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਇਕ ਉਠਾਈਆ।
੧੮ ਮੱਘਰ ੨੦੧੯ ਬਿਕਰਮੀ ਸੰਤ ਸਿੰਘ ਦੇ ਗ੍ਰਹਿ ਬਾਬੂ ਪੁਰਾ ਜ਼ਿਲਾ ਗੁਰਦਾਸਪੁਰ
ਹਰਿ ਡੰਕਾ ਕਹੇ ਮੇਰਾ ਨਾਉਂ ਸਾਰ, ਮੇਰੀ ਸਾਰ ਕਿਸੇ ਨਾ ਪਾਈਆ। ਮੇਰਾ ਰੂਪ ਏਕੰਕਾਰ, ਆਕਾਰ ਨਜ਼ਰ ਕਿਸੇ ਨਾ ਆਈਆ। ਆਦਿ ਜੁਗਾਦਿ ਤਿਖੀ ਧਾਰ, ਲੁਹਾਰ ਤਰਖ਼ਾਣ ਨਾ ਕਿਸੇ ਘੜਾਈਆ। ਮੈਂ ਆਪਣੇ ਵਿਚੋਂ ਕੱਢਿਆ ਇਕ ਪਿਆਰ, ਪਿਆਰ ਸ਼ਬਦ ਰੂਪ ਵਟਾਈਆ। ਮੇਲ ਮਿਲਾ ਕੇ ਬਣ ਗਿਆ ਸ਼ਬਦ ਸਾਰ, ਸ਼ਹਿਨਸ਼ਾਹ ਬਣਿਆ ਬੇਪਰਵਾਹੀਆ। ਜਿਸ ਵਿਚੋਂ ਮੇਰੀ ਨਿਕਲੀ ਆਪ ਆਪਣੀ ਧਾਰ, ਅਸੁਤੇ ਪਰਕਾਸ਼ ਕਰਾਈਆ। ਜਗਮਗ ਜੋਤ ਜਗੀ ਅਪਾਰ, ਵੇਖਣ ਵਾਲਾ ਕੋਇ ਨਜ਼ਰ ਨਾ ਆਈਆ। ਆਪੇ ਵੇਖੇ ਪਾਵੇ ਸਾਰ, ਅੱਖ ਨੈਣ ਨਾ ਕੋਇ ਰਖਾਈਆ। ਆਪੇ ਫੜ ਕਰੇ ਪਿਆਰ, ਹੱਥ ਬਾਂਹ ਨਾ ਕੋਇ ਵਡਿਆਈਆ। ਆਪੇ ਅੰਗੀਕਾਰ ਕਰੇ ਕਰਤਾਰ, ਅੰਗ ਰੰਗ ਨਾ ਕੋਇ ਚੜ੍ਹਾਈਆ। ਆਪੇ ਸੇਜ ਸੁਹੰਜਣੀ ਕਰ ਤਿਆਰ, ਬਸਤਰ ਭੂਸ਼ਨ ਨਾ ਕੋਇ ਵਿਛਾਈਆ। ਆਪੇ ਬਣੇ ਸ਼ਹਿਨਸ਼ਾਹ ਸ਼ਾਹੋ ਭੂਪ ਸਿਕਦਾਰ, ਆਪਣਾ ਹੁਕਮ ਮਨਾਈਆ। ਆਪੇ ਬਣ ਕੇ ਸੇਵਕ ਸੇਵਾਦਾਰ, ਆਪਣੀ ਸੇਵ ਆਪ ਕਮਾਈਆ। ਆਪੇ ਬਣ ਪੁਰਖ ਸਿਰਜਣਹਾਰ, ਮੇਰੀ ਧਾਰ ਨਾਰ ਰੂਪ ਵਟਾਈਆ। ਵਿਚੋਲਾ ਬਣ ਸਚ ਦਰਬਾਰ, ਪਰਦਾ ਉਹਲਾ ਦਿਤਾ ਚੁਕਾਈਆ। ਸਾਰ ਸ਼ਬਦ ਸਾਰ ਕਰੇ ਪਿਆਰ, ਸਾਰ ਆਪਣੇ ਵਿਚ ਰਖਾਈਆ। ਰਸਨਾ ਕਹਿ ਕੇ ਕਲਮ ਲਿਖ ਕੇ ਇਕ ਊੜਾ ਉਤੋਂ ਮੂੰਹ ਗਏ ਖਲਾਰ, ਅੰਦਰ ਵੜ ਨਾ ਕੋਇ ਵਖਾਈਆ। ਹਰਿ ਜੂ ਆਪਣੀ ਵੱਡੀ ਰੱਖੀ ਡੂੰਘੀ ਗਾਰ, ਹਾਥ ਕਿਸੇ ਨਾ ਆਈਆ। ਆਪੇ ਓਥੇ ਬੈਠਾ ਰਹੇ ਬਣ ਕੇ ਹੁਸ਼ਿਆਰ, ਆਦਿ ਜੁਗਾਦਿ ਬੇਪਰਵਾਹੀਆ। ਆਪਣੇ ਪ੍ਰੇਮ ਦੀ ਵਜੌਂਦਾ ਰਹੇ ਆਪ ਸਤਾਰ, ਤਾਰ ਆਪਣੀ ਆਪ ਹਿਲਾਈਆ। ਆਪੇ ਕਰੇ ਸਚ ਗ਼ੁਫ਼ਤਾਰ, ਆਪਣੀ ਸੋਭਾ ਆਪ ਸੁਣਾਈਆ। ਰਫ਼ਤਾ ਰਫ਼ਤਾ ਆਹਿਸਤਾ ਆਹਿਸਤਾ ਹੌਲੀ ਹੌਲੀ ਆਪਣੇ ਵਿਚੋਂ ਆਪ ਨਿਕਲਿਆ ਬਾਹਰ, ਬਾਬਲ ਬਣ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਡੰਕਾ ਸ਼ਬਦ ਸਾਰ, ਸਾਜਣ ਇਕ ਅਖਵਾਈਆ। ਸਾਰ ਸ਼ਬਦ ਪ੍ਰਭ ਕਾ ਸ਼ੌਂਕ, ਸ਼ੌਕੀਨ ਆਪ ਹੰਢਾਇੰਦਾ। ਓਥੇ ਕੋਈ ਨਾ ਸਕੇ ਪਹੁੰਚ, ਮਸਕੀਨ ਹੋ ਹੋ ਸਰਬ ਗਾਇੰਦਾ। ਬਿਨ ਸਾਰ ਸ਼ਬਦ ਸਾਰੇ ਹੋਣ ਔਂਤ, ਔਂਤਰਾ ਜਗਤ ਵਖਾਇੰਦਾ। ਸਾਰ ਸ਼ਬਦ ਆਦਿ ਜੁਗਾਦਿ ਜੁਗ ਜੁਗ ਕਦੇ ਨਾ ਆਈ ਮੌਤ, ਮੌਤ ਸਭ ਦੇ ਨਾਲ ਪਰਨਾਇੰਦਾ। ਸਾਰ ਸ਼ਬਦ ਜੁਗਾ ਜੁਗੰਤਰ ਇਕੋ ਬਹੁਤ, ਬੌਹੜੀ ਬੌਹੜੀ ਸਭ ਤੋਂ ਕਰਾਇੰਦਾ। ਸਾਰ ਸ਼ਬਦ ਪਰਕਾਸ਼ ਨਿਰਮਲ ਜੋਤ, ਰੂਪ ਰੰਗ ਰੇਖ ਨਾ ਕੋਇ ਵਖਾਇੰਦਾ। ਸਭ ਦੀ ਪਾਵਣਹਾਰ ਸਰੋਤ, ਸਰੋਤ ਆਪਣੀ ਆਪ ਜਣਾਇੰਦਾ। ਜਿਸ ਬਣਾਇਆ ਸਚਖੰਡ ਕੋਟ, ਸੋ ਸਾਰ ਸ਼ਬਦ ਅਖਵਾਇੰਦਾ। ਏਕੰਕਾਰ ਵਸੇ ਆਪਣੇ ਲੋਕ, ਲੁਕਿਆ ਨਜ਼ਰ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਆਪ ਆਪ ਪਰਗਟਾਇੰਦਾ। ਸਾਰ ਸ਼ਬਦ ਕਰੇ ਉਸਾਰੀ, ਉਸਰੇ ਮਹੱਲ ਮਨਾਰਾ। ਆਦਿ ਅੰਤ ਖੇਲ ਨਿਆਰੀ, ਖੇਲੇ ਖੇਲਣਹਾਰਾ। ਜੁਗਾ ਜੁਗੰਤਰ ਜੋਤ ਨਿਆਰੀ, ਨਿਰਗੁਣ ਸਰਗੁਣ ਦੱਸੇ ਧਾਰਾ, ਵਿਸ਼ਨ ਬ੍ਰਹਮਾ ਸ਼ਿਵ ਦਏ ਆਧਾਰੀ, ਗੁਰ ਅਵਤਾਰ ਪੀਰ ਪੈਗ਼ੰਬਰ ਇਕ ਸਹਾਰਾ। ਪੰਜ ਤੱਤ ਪੰਜ ਤਿੰਨ ਦੇ ਆਧਾਰੀ, ਕਰੇ ਖੇਲ ਅਗੰਮ ਅਪਾਰਾ। ਲੱਖ ਚੁਰਾਸੀ ਬਣ ਵਣਜਾਰੀ, ਖੋਲ੍ਹੇ ਹੱਟ ਸੰਸਾਰਾ। ਨਾਮ ਵਸਤ ਰੱਖ ਪਟਾਰੀ, ਤਾਲਾ ਲਾਇਆ ਭਾਰਾ। ਕੋਈ ਨਾ ਵੇਖੇ ਜੀਵ ਗਵਾਰੀ, ਨਜ਼ਰ ਕਿਸੇ ਨਾ ਆਇਆ। ਸਾਰ ਸ਼ਬਦ ਸ਼ਬਦ ਗੁਰ
ਕਰੇ ਪਿਆਰੀ, ਗੁਰ ਗੁਰਸਿਖ ਦਏ ਜਗਾਇਆ। ਦੀਆ ਬਾਤੀ ਇਕੋ ਵਾਰੀ, ਕਮਲਾਪਾਤੀ ਨੂਰ ਟਿਕਾਇਆ। ਲੇਖਾ ਜਾਣ ਧੁਰ ਦਰਬਾਰੀ, ਹਰਿਜਨ ਕਰੇ ਸਚ ਪਿਆਰੀ, ਪਰਮ ਪ੍ਰੀਤੀ ਇਕ ਸਿਖਾਇਆ। ਗੁਰ ਸਤਿਗੁਰ ਗੁਰਸਿਖ ਸੋਹੇ ਇਕ ਦੁਆਰੀ, ਆਤਮ ਪਰਮਾਤਮ ਪਾਵੇ ਸਾਰੀ, ਬ੍ਰਹਮ ਪਾਰਬ੍ਰਹਮ ਮਿਲਾਇਆ। ਸਾਰ ਸ਼ਬਦ ਆਦਿ ਜੁਗਾਦਿ ਤਿਖੀ ਕੁਹਾੜੀ, ਦੋ ਜਹਾਨਾਂ ਦੋ ਫਾੜ ਕਰਾਇਆ। ਡਰਦਾ ਬ੍ਰਹਮਾ ਬੁੱਢਾ ਚਰਨ ਛੁਹਾਏ ਦਾੜ੍ਹੀ, ਆਪਣਾ ਸੀਸ ਨਿਵਾਇਆ। ਵਿਸ਼ਨੂੰ ਚਰਨੀਂ ਡਿਗੇ ਵਾਰੋ ਵਾਰੀ, ਸਾਂਗੋ ਪਾਂਗ ਤਜਾਇਆ। ਸ਼ੰਕਰ ਕਹੇ ਮੇਰੀ ਸ਼ੰਕਿਆ ਹਾਰੀ, ਸ਼ਾਹ ਸ਼ੰਕਰ ਇਕ ਵਡਿਆਇਆ। ਗੁਰ ਅਵਤਾਰ ਪੀਰ ਪੈਗ਼ੰਬਰ ਜਾਇਣ ਬਲਿਹਾਰੀ, ਬਲ ਬਲ ਢੋਲਾ ਗਾਇਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਗੀਤਾ ਗਿਆਨ ਬਾਣੀ ਖਾਣੀ ਬਣ ਲਿਖਾਰੀ, ਲਿਖ ਲਿਖ ਲੇਖ ਜਣਾਇਆ। ਸਾਰ ਸ਼ਬਦ ਕਹੇ ਮੇਰੀ ਸਚ ਨਿਸ਼ਾਨੀ, ਜੁਗ ਚੌਕੜੀ ਨਾਮ ਸੰਦੇਸ਼ ਸੁਣਾਇਆ। ਏਥੇ ਓਥੇ ਮੇਰਾ ਕੋਇ ਨਾ ਸਾਨੀ, ਲਾਸ਼ਰੀਕ ਇਕ ਅਖਵਾਇਆ। ਪੀਰ ਪੈਗ਼ੰਬਰਾਂ ਮਾਰੇ ਕਾਨੀ, ਅਣਿਆਲਾ ਤੀਰ ਚਲਾਇਆ। ਦੋਜ਼ਖ਼ ਬਹਿਸ਼ਤ ਦੋਹਾਂ ਤੋਂ ਮੰਗੇ ਕੁਰਬਾਨੀ, ਬਚਿਆ ਕੋਇ ਰਹਿਣ ਨਾ ਪਾਇਆ। ਸਚਖੰਡ ਖੇਲ ਮਹਾਨੀ, ਸਚਖੰਡ ਆਪਣਾ ਘਰ ਸੁਹਾਇਆ। ਘਰ ਵਿਚ ਜਗੇ ਜੋਤ ਨੁਰਾਨੀ, ਨੂਰੋ ਨੂਰ ਡਗਮਗਾਇਆ। ਮੇਰਾ ਪਦ ਪਦ ਨਿਰਬਾਣੀ, ਚੌਥਾ ਪਦ ਇਕੀਵਾਂ ਹਿੱਸਾ ਇਹ ਪਹਿਲੀ ਵੰਡ ਵਖਾਇਆ। ਏਦੂੰ ਅੱਗੇ ਕਿਸੇ ਨਾ ਦਿਸਾ, ਬੇਅੰਤ ਬੇਅੰਤ ਬੇਅੰਤ ਬੇਪਰਵਾਹ ਆਪ ਅਖਵਾਇਆ। ਆਦਿ ਜੁਗਾਦਿ ਆਪ ਅਨਡਿਠਾ, ਅਨਡਿਠੜੀ ਕਾਰ ਕਮਾਇਆ। ਕਲਜੁਗ ਅੰਤਮ ਹੋ ਕੇ ਪੁੱਠਾ, ਪੁੱਠੀ ਪੈਰੀਂ ਲੋਕਮਾਤ ਆਇਆ। ਪੈਰੀਂ ਨਾ ਪਾਇਆ ਜੁੱਤਾ, ਰਾਹ ਖਹਿੜਾ ਨਾ ਕੋਇ ਵਖਾਇਆ। ਗੁਰਸਿਖ ਦੇ ਪਿਆਰ ਵਿਚੋਂ ਉਠਾ, ਰੂਪ ਰੰਗ ਨਾ ਕੋਇ ਜਣਾਇਆ। ਜਿਸ ਨੂੰ ਕੋਈ ਨਾ ਕਹੇ ਮਾਂ ਮੇਰਾ ਪੁੱਤਾ, ਸੋ ਪਤਿਪਰਮੇਸ਼ਰ ਆਇਆ। ਗੁਰਸਿਖਾਂ ਦੇ ਅੰਦਰ ਵੜ ਕੇ ਸੁੱਤਾ, ਗੂੜ੍ਹੀ ਨੀਂਦ ਆਪਣਾ ਆਸਣ ਲਾਇਆ। ਨਾਲ ਲੈ ਕੇ ਆਇਆ ਆਪਣਾ ਰੁੱਕਾ, ਸੋਹੰ ਸਾਚਾ ਲੇਖ ਪੜ੍ਹਾਇਆ। ਪਿਛਲਾ ਲੇਖ ਸਭ ਦਾ ਮੁੱਕਾ, ਮੁਕੀਆਂ ਨਾਲ ਰਿਹਾ ਡਰਾਇਆ। ਹੱਥੀਂ ਭੰਨਿਆਂ ਸਭ ਦਾ ਹੁੱਕਾ, ਹਕੀਕਤ ਆਪਣੇ ਹੱਥ ਰਖਾਇਆ। ਜਿਹੜਾ ਗੁਰ ਅਵਤਾਰਾਂ ਪੀਰਾਂ ਕੋਲੋਂ ਰਿਹਾ ਲੁਕਾ, ਸੋ ਪਰਦਾ ਰਿਹਾ ਉਠਾਇਆ। ਦੋ ਜਹਾਨ ਦਾ ਆਇਆ ਭੁੱਖਾ, ਸਿੰਘ ਸ਼ੇਰ ਆਪਣਾ ਨਾਉਂ ਰਖਾਇਆ। ਓਥੇ ਖਾਂਦਾ ਰਿਹਾ ਚੰਗਾ ਚੋਖਾ, ਏਥੇ ਭੁਖਿਆਂ ਕੋਲੋਂ ਟੁਕੜੇ ਮੰਗਣ ਆਇਆ। ਜੇਹੜਾ ਦੇਂਦਾ ਰਿਹਾ ਧੋਖਾ, ਗੁਰਸਿਖ ਧੂਏਂ ਧੁਖਦੇ ਅਗਨੀ ਜੋਤ ਕਰੇ ਰੁਸ਼ਨਾਇਆ। ਉਜਲ ਕਰੇ ਮੁਖਾ, ਮੁਖ ਆਪਣੇ ਨਾਲ ਸਲਾਹਿਆ। ਭਗਤ ਭਗਵੰਤ ਦੋਵੇਂ ਨਾ ਔਣ ਮਾਤ ਗਰਭ ਕੁੱਖਾ, ਦਸ ਦਸ ਮਾਸ ਨਾ ਅਗਨ ਤਪਾਇਆ। ਵੇਲਾ ਅੰਤਮ ਢੁਕਾ, ਝੁਕ ਝੁਕ ਆਪਣਾ ਦਰਸ ਵਖਾਇਆ । ਸਾਰੇ ਕਹਿਣ ਦੋ ਜਹਾਨ ਪੁਰਖ ਅਬਿਨਾਸ਼ੀ ਰਾਹੋਂ ਘੁਥਾ, ਭੁਖਿਆਂ ਨੰਗਿਆਂ ਪਿਛੇ ਫਿਰੇ ਵਾਹੋ ਦਾਹੀਆ। ਸ਼ਾਹ ਸੁਲਤਾਨ ਰਾਜ ਰਾਜਾਨ ਬਣ ਹੰਕਾਰੀ ਕਹਿਣ ਸ੍ਰੀ ਭਗਵਾਨ ਲੁੱਚਾ, ਜਿਸ ਸਭ ਦਾ ਮਾਣ ਗਵਾਇਆ। ਗੁਰਮੁਖ ਗੁਰਸਿਖ ਕਹਿਣ ਹਰਿ ਸਤਿਗੁਰ ਸੱਚਾ ਸੁੱਚਾ, ਸੁੱਚ ਸਚ ਰਿਹਾ ਵਰਤਾਇਆ। ਪ੍ਰੇਮ ਭਗਤੀ ਅੰਦਰ ਜੁਟਾ, ਦਿਵਸ ਰੈਣ ਘੋਲ ਕਰਾਇਆ। ਦੋ ਜਹਾਨ ਜਿਸ ਨੇ ਲੁੱਟਾ, ਲੁੱਟ ਆਪਣੇ ਨਾਮ ਜਣਾਇਆ। ਸਿੰਘ ਹੋ ਕੇ ਆਪ ਬੁੱਕਾ, ਬੁਕਲ ਸਭ ਦੀ ਪਾੜ ਵਖਾਇਆ। ਧਰਤ ਮਾਤ ਦੀ ਖ਼ਾਲੀ ਕਰੇ ਕੁੱਖਾ, ਲੱਖ ਚੁਰਾਸੀ ਮੁਖ ਰਖਾਇਆ। ਸ੍ਰੀ ਭਗਵਾਨ ਉਤੇ ਕਿਆ ਕੋਈ ਕਰੇ ਗ਼ੁੱਸਾ, ਫੜਿਆ
ਹੱਥ ਕਿਸੇ ਨਾ ਆਇਆ । ਇਕ ਦੂਜੇ ਤੋਂ ਲੈਂਦੇ ਫਿਰਦੇ ਪੁਛਾਂ, ਜਗਤ ਅੰਧੇਰਾ ਛਾਇਆ। ਦੀਨ ਦਿਆਲ ਠਾਕਰ ਸਵਾਮੀ ਸਭ ਤੋਂ ਰੁਸਾ, ਰਸਤਾ ਸਭ ਦਾ ਬੰਦ ਕਰਾਇਆ। ਲੇਖਾ ਚੁੱਕੇ ਮੂਸਾ ਈਸਾ, ਈਸ ਮੂਸ ਦਏ ਦੁਹਾਇਆ। ਕਾਲਾ ਪਾਇਆ ਗਲ ਵਿਚ ਸੂਸਾ, ਨੀਲਾ ਆਪਣਾ ਰੰਗ ਰੰਗਾਇਆ। ਕਲਜੁਗ ਖੇਹ ਉਡਾਏ ਕੂੜੀ ਕਿਰਿਆ ਭੂਸਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਰ ਸ਼ਬਦ ਸ਼ਬਦ ਸਾਰ ਨਿਰਗੁਣ ਰੂਪ ਆਪ ਕਰਤਾਰ, ਸਰਗੁਣ ਗੁਰ ਸ਼ਬਦ ਦਏ ਆਧਾਰ, ਸ਼ਬਦ ਗੁਰ ਪੰਜ ਤੱਤ ਡੇਰਾ ਲਾਇਆ। ਫੇਰ ਕਰੇ ਸਤਿ ਜੈਕਾਰ, ਜੈ ਜੈਕਾਰ ਸੁਣਾਇਆ। ਜੈ ਜੈਕਾਰ ਬਣ ਲਿਖਾਰ, ਅੱਖਰ ਰੂਪ ਵਟਾਇਆ। ਅੱਖਰ ਹੋਏ ਸੇਵਾਦਾਰ, ਸਿਫ਼ਤ ਕਰੇ ਬੇਪਰਵਾਹਿਆ। ਬੇਪਰਵਾਹ ਬੇਐਬ ਪਰਵਰਦਿਗਾਰ, ਬਿਨ ਭਗਤਾਂ ਹੱਥ ਕਿਸੇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸਾਰ ਸਾਂਝਾ ਯਾਰ, ਗੁਰ ਅਵਤਾਰ ਜਿਸ ਦੀ ਧਾਰ, ਪੀਰ ਪੈਗ਼ੰਬਰ ਜਿਸ ਦੀ ਕਾਰ, ਕਰਨੀ ਕਰਤਾ ਆਪ ਕਮਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਸਚ ਵਿਹਾਰ, ਬਣ ਬਿਵਹਾਰੀ ਆਪਣਾ ਰਾਹ ਚਲਾਇਆ। ਜੁਗ ਜੁਗ ਸਭ ਦੇ ਹੱਥ ਫੜਾਇਆ ਡਬਰੂ, ਨਾਮ ਲੋਕਮਾਤ ਜਣਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗੁਰੂ ਅਵਤਾਰ ਪੀਰ ਪੈਗ਼ੰਬਰ ਬਣ ਕੇ ਗਏ ਗੱਭਰੂ, ਆਪਣਾ ਬਲ ਰਖਾਈਆ। ਪੁਰਖ ਅਕਾਲ ਸਭ ਨੂੰ ਕਹੇ ਇਹ ਨਿੱਕੇ ਨਿੱਕੇ ਬਚੜੂ, ਬੱਚਿਆਂ ਵਾਂਗ ਨਾਚ ਨਚਾਈਆ। ਅੰਤਮ ਸਭ ਦਾ ਖੇੜਾ ਉਜੜੂ, ਥਿਰ ਕੋਇ ਰਹਿਣ ਨਾ ਪਾਈਆ। ਬਾਹੋਂ ਫੜ ਸਭ ਨੂੰ ਰਗੜੂ, ਰਗੜਾ ਇਕੋ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਅੱਗੇ ਅੱਗੇ ਅੱਗੇ ਲਾਈਆ। ਅੱਗੇ ਵਾਲਿਆਂ ਚੁੱਕਿਆ ਪਿੱਛਾ, ਪਿੱਛਾ ਨਜ਼ਰ ਨਾ ਆਇਆ। ਜਿਨ੍ਹਾਂ ਦੀ ਪੁਰਖ ਅਕਾਲ ਕਰੇ ਰਿੱਛਾ, ਸੋ ਗੁਰਸਿਖ ਕਿਉਂ ਰਿਹਾ ਘਬਰਾਇਆ । ਵੰਡਣ ਆਇਆ ਇਕੋ ਹਿੱਸਾ, ਹਿਰਸ ਸਭ ਦੀ ਰਿਹਾ ਮਿਟਾਇਆ। ਅੰਦਰੇ ਅੰਦਰ ਮਾਰੇ ਖਿਚਾ, ਰਸਨ ਜ਼ਬਾਨ ਨਾ ਕੋਇ ਹਿਲਾਇਆ। ਪਿਛੇ ਰਵਿਦਾਸ ਫੜਿਆ ਨੀਚਾ, ਨੀਚੋਂ ਊਚ ਬਣਾਇਆ। ਹੁਣ ਰੱਖੇ ਚਰਨਾਂ ਵਿਚ ਦਲੀਜਾ, ਦਿਲਬਰ ਆਪਣਾ ਮੇਲ ਮਿਲਾਇਆ। ਕਰ ਪਿਆਰ ਕਰੇ ਰੀਝਾ, ਬੱਚੇ ਖ਼ੁਸ਼ੀ ਨਾਲ ਪੜ੍ਹਾਇਆ। ਤਿਨ੍ਹਾਂ ਦਾ ਖੁੱਲਿਆ ਜਾਣੋ ਨੈਣ ਤੀਜਾ, ਜਿਨ੍ਹਾਂ ਨੂੰ ਰਾਤੀਂ ਸੁਤਿਆਂ ਦਰਸ ਦਿਖਾਇਆ। ਸਤਿਗੁਰ ਸਾਹਿਬ ਓਨ੍ਹਾਂ ਉਤੇ ਪਤੀਜਾ, ਜਿਸ ਘਰ ਜਾ ਫੇਰੀ ਪਾਇਆ। ਪਿਛਲਾ ਨਾਤਾ ਛੁਟਿਆ ਚਾਚਾ ਭਤੀਜਾ, ਬਾਪੂ ਇਕੋ ਨਜ਼ਰੀ ਆਇਆ। ਘਰ ਵਿਚ ਖ਼ੁਸ਼ੀ ਕਰਾਏ ਗੁਰਸਿਖ ਸਵਾਣੀ ਵੇਖੇ ਮੇਰਾ ਮੈਨੂੰ ਮਿਲਿਆ ਜੀਜਾ, ਆਪ ਆਪਣਾ ਰੰਗ ਵਟਾਇਆ। ਇਕ ਦੂਜੇ ਦਾ ਖ਼ੁਸ਼ ਹੋਏ ਕਰ ਕੇ ਦੀਦਾ, ਦੀਦ ਈਦ ਚੰਦ ਚੜ੍ਹਾਇਆ। ਜਿਸ ਰਾਹ ਦੱਸਿਆ ਸਿਧਾ, ਚਰਨ ਕਵਲ ਧਿਆਨ ਲਗਾਇਆ। ਗੁਰਸਿਖ ਹਰਿ ਸੰਗਤ ਸਾਰੇ ਰਲ ਕੇ ਪਾਓ ਗਿਧਾ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਘਰ ਆਪ ਮਿਲਣ ਆਇਆ। ਪਿਛੇ ਵਾਲੀ ਛੱਡੀ ਚਾਲਾਕੀ, ਚਾਲਾਣ ਸਭ ਦੇ ਫਾੜ ਵਖਾਈਆ। ਹੁਣ ਦੇਣ ਆਇਆ ਬਾਕੀ, ਬੰਨ੍ਹ ਬਿਸਤਰ ਸਿਰ ਉਠਾਈਆ। ਨਾ ਕੋਈ ਪਿਨਸਲ ਨਾ ਕੋਈ ਕਾਪੀ, ਕੁਤਬਖ਼ਾਨਾ ਨਾ ਕੋਇ ਜਣਾਈਆ। ਕੋਟ ਜਨਮ ਦੇ ਉਧਾਰੇ ਪਾਪੀ, ਜੋ ਜਨ ਆਏ ਸਰਨਾਈਆ। ਅੱਠੇ ਪਹਿਰ ਕਰੇ ਰਾਖੀ, ਸਿਰ ਆਪਣਾ ਹੱਥ ਉਠਾਈਆ। ਏਹੋ ਜਿਹਾ ਪਿਛੇ ਕਿਸੇ ਨੂੰ ਨਹੀਂ ਲੱਭਾ ਸਾਥੀ, ਜੋ ਡਿਗਿਆਂ ਫੜ ਕੇ ਨਾਲ ਆਪਣੇ ਚਲਾਈਆ। ਵੇਖੋ ਕੋਟਨ ਕੋਟ ਰੋਂਦੇ ਪਾਠੀ, ਪੜ੍ਹਿਆਂ ਹੱਥ
ਕਿਸੇ ਨਾ ਆਈਆ। ਜਿਂਨ੍ਹਾਂ ਘਰ ਧੂਆਂ ਧੁਖੇ ਈਂਧਨ ਮਿਲੇ ਪਾਥੀ, ਸੋ ਗ਼ਰੀਬ ਨਿਮਾਣੇ ਗਲੇ ਲਗਾਈਆ। ਛੱਡ ਦਿਤੇ ਬੈਠੇ ਉਪਰ ਹਾਥੀ, ਤਾਜ ਖ਼ਾਕ ਵਿਚ ਮਿਲਾਈਆ। ਗੁਰਸਿਖਾਂ ਉਤੇ ਪਾਈ ਕਾਠੀ, ਸ਼ਾਹ ਸਵਾਰ ਬਣਿਆ ਸੱਚਾ ਮਾਹੀਆ। ਨਾ ਕੋਈ ਵੇਖੀ ਜ਼ਾਤ ਪਾਤੀ, ਵਰਨ ਬਰਨ ਨਾ ਕੋਇ ਚਤੁਰਾਈਆ। ਸੇਵਾ ਕਰੇ ਸੁਤਿਆਂ ਰਾਤੀਂ, ਪ੍ਰਭ ਨੂੰ ਰੱਤੀ ਸ਼ਰਮ ਨਾ ਆਈਆ। ਡੂੰਘੀ ਕੰਦਰ ਅੰਦਰ ਵੜ ਜਾਏ ਫੜ ਕੇ ਖੋਲ੍ਹੇ ਤਾਕੀ, ਨਾ ਜਾਣੇ ਬੁੱਢਾ ਜਵਾਨ ਨੱਢਾ ਨਾ ਬਿਰਧ ਮਾਈਆ। ਸਾਰਿਆਂ ਦਾ ਇਕੋ ਬਣਿਆਂ ਸਾਕੀ, ਨਾਮ ਪਿਆਲਾ ਰਿਹਾ ਪਿਆਈਆ। ਫੇਰ ਦੇਵਣ ਆਇਆ ਨਵੀਂ ਹਯਾਤੀ, ਹਯਾ ਆਪਣਾ ਰਿਹਾ ਮਿਟਾਈਆ। ਗੁਰਸਿਖ ਪਿਛੇ ਵਾਲੀ ਪਿਛੇ ਰਹਿ ਗਈ ਵਾਟੀ, ਅੱਗੇ ਆਪਣਾ ਹਾਲ ਜਣਾਈਆ। ਜੇ ਅਜੇ ਵੀ ਰਹਿ ਜਾਏ ਬਾਕੀ, ਫੜ ਬਾਹੋਂ ਲੈਣਾ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਆਪ ਰਿਹਾ ਲੁਟਾਈਆ। ਗੁਰਸਿਖੋ ਹਰਿ ਨੂੰ ਲੈਣਾ ਲੁੱਟ, ਵੇਲਾ ਵਕਤ ਆਇਆ। ਜੇ ਆਕੜੇ ਤੇ ਲੈਣਾ ਘੁੱਟ, ਆਪਣਾ ਜ਼ੋਰ ਲਗਾਇਆ। ਪਿਛੇ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਵਿਚ ਪੌਂਦਾ ਅਇਉਂ ਫੁਟ, ਅਸਾਂ ਇਕੋ ਰਾਹ ਰਖਾਇਆ। ਓਦੋਂ ਗੋਬਿੰਦ ਦਿਤਾ ਜਾਮ ਘੁੱਟ, ਹੁਣ ਕਿਉਂ ਗੋਬਿੰਦ ਆਪਣੇ ਵਿਚ ਛੁਪਾਇਆ। ਪੁਰਖ ਅਕਾਲ ਕਹੇ ਮੈਂ ਗਿਆ ਤੁਠ, ਤੁਹਾਡਾ ਗੋਬਿੰਦ ਤੁਹਾਡੇ ਨਾਲ ਮਿਲਾਇਆ। ਜੇ ਮੈਥੋਂ ਸਚ ਲਓ ਪੁਛ, ਜੋ ਕੁਛ ਰੱਖਿਆ ਸੋ ਤੁਹਾਡੀ ਭੇਟ ਚੜ੍ਹਾਇਆ। ਲਾਰੇ ਦੇ ਨਾ ਕਰਾਂ ਪੁਚ ਪੁਚ, ਪਹੁੰਚ ਆਪਣੀ ਦਿਆਂ ਸਮਝਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਅਗਲਾ ਲੇਖਾ ਆਪਣੇ ਹੱਥ ਰਖਾਇਆ। ਘੁੰਡੀ ਅੰਦਰ ਇਕ ਹੋਰ ਘੁੰਡਾ, ਘੁੰਗਟ ਮੁਖ ਤੇ ਪਾਈਆ। ਬੜਾ ਸੋਹਣਾ ਸੋਸ਼ੀਲ ਮੁੰਡਾ, ਨਜ਼ਰ ਕਿਸੇ ਨਾ ਆਈਆ। ਬੜਾ ਡਰੌਣਾ ਵੱਡਿਆਂ ਸਿੰਗਾਂ ਵਾਲਾ ਕੁੰਢਾ, ਜਿਸ ਕੋਟਨ ਕੋਟ ਨਰ ਸਿੰਘ ਆਪਣੇ ਵਿਚ ਛੁਪਾਈਆ। ਆਦਿ ਜੁਗਾਦਿ ਜੁਗੋ ਜੁਗ ਵੱਡਾ ਗੁੰਡਾ, ਅਛਲ ਅਛੱਲ ਬੇਪਰਵਾਹੀਆ। ਲੰਗੜਾ ਲੂਲਾ ਬਣੇ ਟੁੰਡਾ, ਫਿਰ ਵੀ ਭੱਜੇ ਵਾਹੋ ਦਾਹੀਆ। ਕਲਜੁਗ ਅੰਤਮ ਬਣ ਕੇ ਜੱਟ ਹੱਥ ਵਿਚ ਫੜਿਆ ਖੂੰਡਾ, ਦੋ ਜਹਾਨ ਰਿਹਾ ਡਰਾਈਆ। ਬਣ ਤਰਖਾਣ ਸਭ ਦਾ ਮੁੰਨੇ ਚੂੰਡਾ, ਕੁਹਾੜਾ ਇਕੋ ਨਾਮ ਚਲਾਈਆ। ਕਿਸੇ ਹੱਥ ਨਾ ਆਵੇ ਢੂੰਡਾ, ਢੂੰਡ ਥੱਕੇ ਕੋਟਨ ਕੋਟ ਜੀਵ ਲੋਕਾਈਆ। ਆਪ ਸੁੱਤਾ ਰਹੇ ਮੂਧਾ, ਮੁਖ ਆਪਣਾ ਰਿਹਾ ਛੁਪਾਈਆ। ਕਰ ਪਿਆਰ ਪ੍ਰੇਮ ਜਿਸ ਆਪਣੀ ਧਾਰ ਦੇਵੇ ਬੂੰਦ ਬੂੰਦਾ, ਵਖਾਏ ਮਿੱਠਾ ਰਸ ਜਿਉਂ ਗੁਰਸਿਖਾਂ ਘਰ ਤੇਜਾ ਸਿੰਘ ਖਾਏ ਮਠਿਆਈਆ। ਨਾ ਹੱਸਦਾ ਨਾ ਕੂੰਦਾ, ਨਾ ਬੋਲੇ ਨਾ ਸ਼ਰਮਾਈਆ। ਨਾ ਜੂੜਾ ਨਾ ਚੋਟੀ ਚੂੰਡਾ, ਸੀਸ ਪੱਟੀ ਨਾ ਕੋਇ ਵਖਾਈਆ। ਨਾ ਕੋਈ ਖੇਲ ਹਾਂ ਹੂੰ ਦਾ, ਤੂੰ ਮੈਂ ਨਾ ਕੋਇ ਸਮਝਾਈਆ। ਲੇਖਾ ਜਾਣੇ ਤੂ ਹੀ ਤੂ ਦਾ, ਦੂਜਾ ਅਵਰ ਨਾ ਕੋਇ ਰਖਾਈਆ। ਲੇਖਾ ਜਾਣੇ ਅੱਗੇ ਪਿਛੇ ਵਾਲੀ ਜੂਹ ਦਾ, ਗੁਰਸਿਖ ਸਖੀ ਕੋਲੋਂ ਪੁੱਛੇ ਥਾਉਂ ਥਾਈਂਆ। ਘਵਿੰਡੋਂ ਅੱਗੇ ਪਿੰਡ ਸੱਚੀ ਰੂਹ ਦਾ, ਜਿਉਂ ਘਵਿੰਡੋਂ ਚਲ ਪੂਰਨ ਜੇਠੂਵਾਲੋਂ ਲਿਆ ਪਰਨਾਈਆ। ਇਹ ਖੇਲ ਛੂੰ ਛਾਂ ਦਾ, ਛਿੰਨ ਵਿਚ ਆਪਣੀ ਧਾਰ ਚਲਾਈਆ। ਚੀਚਾ ਭਕਨਾ ਰਾਮ ਪੁਰਾ ਪਿੰਡ ਸੱਸ ਨੂੰਹ ਦਾ, ਬਾਸਰ ਕਾ ਗੁਮਾਨ ਪੁਰਾ ਗੁਮਾਨ ਪੁਰੇ ਵਿਚੋਂ ਇਕੋ ਨਰਾਇਣ ਨਜ਼ਰੀ ਆਈਆ। ਜੀਹਦੇ ਨਾਲ ਨਾਤਾ ਜੁੜਿਆ ਮੈਂ ਤੂੰ ਦਾ, ਮੈਂ ਤੂੰ ਇਕੋ ਰੰਗ ਵਖਾਈਆ। ਭੈਣ ਨੇ ਸੱਚਾ ਕਿਹਾ ਨਾਰਲੀ ਤੇ ਨਾਰਲਾ, ਤੇ ਅਮੀਂ ਸ਼ਾਹ ਖਾਲੜਾ, ਅੱਗੇ ਬੈਠਾ ਵੱਡਾ ਧਾਰੜਵਾ, ਡਾਕੇ ਸਭ ਨੂੰ ਰਿਹਾ
ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗਲਾ ਪਿੰਡ ਅੱਗੇ ਅੱਗੇ ਦਏ ਦਸਾਈਆ। ਗੁਰਸਿਖ ਵੇਖ ਅਗਲਾ ਪਿੰਡ, ਹਰਿ ਸਤਿਗੁਰ ਆਪ ਵਖਾਇੰਦਾ। ਜਿਥੇ ਦਿਸੇ ਨਾ ਕੋਇ ਚਿੰਦ, ਚਿੰਤਾ ਨਾ ਕੋਇ ਰਖਾਇੰਦਾ। ਨਾ ਕੋਈ ਸੁਰਪਤ ਨਾ ਕੋਈ ਇੰਦ, ਵਿਸ਼ਨ ਬ੍ਰਹਮਾ ਨਜ਼ਰ ਨਾ ਆਇੰਦਾ। ਇਕੋ ਇਕ ਸਾਹਿਬ ਗੁਣੀ ਗਹਿੰਦ, ਆਪਣਾ ਆਸਣ ਲਾਇੰਦਾ। ਗੁਰਸਿਖ ਬਣਾ ਆਪਣੀ ਬਿੰਦ, ਆਪਣੇ ਘਰ ਲਿਆਇੰਦਾ। ਜੇਹੜੇ ਕਰ ਕੇ ਬੈਠੇ ਰਹੇ ਜ਼ਿਦ, ਤਿਨ੍ਹਾਂ ਰਾਏ ਧਰਮ ਹੱਥ ਫੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰ ਅਗਲਾ ਪਿੰਡ ਪਿੰਡਾਂ ਵਿਚੋਂ ਪਿੰਡ ਵਸਾਇੰਦਾ। ਲੱਗੀ ਠੋਕਰ ਨਾਮ, ਨਾਮ ਮਤਵਾਲਿਆ। ਪੂਰਨ ਹੋਇਆ ਕਾਮ, ਸੇਵਾ ਘਾਲਿਆ। ਵਿਸਰਿਆ ਜੀਵ ਜਹਾਨ, ਮਿਲਿਆ ਪ੍ਰਿਤਪਾਲਿਆ। ਮਿਲਿਆ ਸੱਚਾ ਦਾਨ, ਧਰਮ ਨਿਸ਼ਾਨਿਆ । ਨਰਾਇਣ ਨੇਤਰ ਖੋਲ੍ਹਿਆ ਆਣ, ਬਿਨ ਅੱਖਾਂ ਰੰਗ ਵਖਾਨਿਆ। ਗੋਬਿੰਦ ਸੂਰੇ ਕਰ ਪਹਿਚਾਨ, ਪਿਛਲਾ ਲੇਖਾ ਲੇਖ ਚੁਕਾਨਿਆ। ਆਪਣਿਆਂ ਕੰਨਾਂ ਉਤੇ ਰੱਖ ਕੇ ਕਾਨ, ਗੁਰਸਿੱਖਾਂ ਅੱਗੇ ਦਏ ਬਿਆਨਿਆਂ। ਗੁਰਮੁਖ ਗੁਰਸਿਖ ਧੁਰਦਰਗਾਹੀ ਇਕ ਮਿਹਮਾਨ, ਹਰਿ ਸਤਿਗੁਰ ਕਰੇ ਪਰਵਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੱਗੇ ਸੱਦ ਪਿਛੇ ਧੱਕ ਕੀਤਾ ਨਬੇੜਾ ਹੱਕੋ ਹੱਕ, ਦੋ ਜਹਾਨ ਪੂਰਾ ਕਰੇ ਸਵਾਲਿਆ। ਪਿਛੇ ਸੁੱਟ ਕਰਾਏ ਯਾਦ ਪਿਛਾ, ਪਿਛਲੀ ਯਾਦ ਕਰਾਈਆ। ਪਹਿਲੋਂ ਗੌਂਦਾ ਰਿਹਾ ਜਗਤ ਕਹਾਣੀਆਂ ਕਿਸਾ, ਰਸਨਾ ਪੜ੍ਹ ਪੜ੍ਹ ਪਾਠ ਸੁਣਾਈਆ। ਹੁਣ ਸਾਹਿਬ ਸਤਿਗੁਰ ਦਿਸਾ, ਵੇਂਹਦਿਆਂ ਵੇਂਹਦਿਆਂ ਆਪਣਾ ਆਪ ਗਵਾਈਆ। ਸਤਿਗੁਰ ਕਹੇ ਮੈਂ ਗੁਰਸਿਖਾਂ ਨਾਲ ਕਿਵੇਂ ਨਜਿਠਾਂ, ਜਿਨ੍ਹਾਂ ਫੜ ਕੇ ਵਿਚ ਲਿਆ ਬਹਾਈਆ। ਹੋ ਮਜੂਰ ਕਹੇ ਮੈਂ ਦੇਵਾਂ ਆਪਣਾ ਨਾਮ ਚਿੱਠਾ, ਆਪਣੀ ਹੱਥੀਂ ਸੇਵ ਕਮਾਈਆ। ਜਿਥੇ ਕੋਈ ਨਾ ਪੁੱਜਾ ਮੁਨ ਰਿਖਾ, ਅੱਗੇ ਜਾ ਨਾ ਦਰਸ਼ਨ ਪਾਈਆ। ਓਥੇ ਮਿਲਾਂ ਤੈਨੂੰ ਗੁਰਸਿਖਾ, ਆਪਣਾ ਦੁਆਰ ਖੁਲ੍ਹਾਈਆ। ਫੇਰ ਏਥੇ ਓਥੇ ਦੋ ਜਹਾਨ ਦਾ ਹਾਲ ਪੁੱਛਾਂ, ਪਿਛਲੀ ਗੱਲ ਭੁੱਲੇ ਅੱਗੇ ਇਕੋ ਨਜ਼ਰੀ ਆਏ ਮਾਹੀਆ। ਭਗਤ ਭਗਵਾਨ ਕਦੇ ਨਾ ਹੋਏ ਗੁਸੇ, ਗੁਸੇ ਹੋਇਆਂ ਨੂੰ ਲੈਣ ਮਨਾਈਆ। ਬਾਹਰੋਂ ਦਿਸਣ ਚਲਦੇ ਫਿਰਦੇ ਲੱਤਾਂ ਬਾਹਵਾਂ ਸੁੱਕੇ, ਅੰਦਰ ਸਮਰਥ ਰਿਹਾ ਸਮਾਈਆ। ਸਤਿਗੁਰ ਗੁਰਮੁਖਾਂ ਘਰ ਘਰ ਪੁੱਛੇ, ਗੋਬਿੰਦ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੱਗਾ ਪਿਛਾ ਪਿਛਾ ਅੱਗਾ ਆਪਣਾ ਹੁਕਮ ਜਣਾਈਆ। ਦਾਸ ਰਾਮ ਰਾਮ ਦਾਸ, ਦਾਸ ਇਕੋ ਇਕ ਜਣਾਈਆ। ਜਿਸ ਦੇ ਕੋਲੋਂ ਆਏ ਉਸ ਦੇ ਜਾਣਾ ਪਾਸ, ਦੂਜਾ ਸੰਗ ਨਾ ਕੋਇ ਰਖਾਈਆ। ਜਿਸ ਨੇ ਅਗਨੀ ਹਵਨ ਪਵਣ ਪਾਣੀ ਦਿਤਾ ਸਵਾਸ, ਪੰਜ ਤੱਤ ਆਪਣਾ ਰੰਗ ਚੜ੍ਹਾਈਆ। ਆਤਮ ਪਰਮਾਤਮ ਚਲਾਈ ਸ਼ਾਖ਼, ਸਾਖਿਆਤ ਰੂਪ ਵਟਾਈਆ। ਰੀ ਸਖੀ ਉਠ ਸੁਣ ਭਾਖ, ਹਰਿ ਭਾਖਿਆ ਰਿਹਾ ਜਣਾਈਆ। ਫੜ ਕੇ ਲੈ ਜਾਏ ਆਪਣੇ ਪਾਸ, ਤੇਰੀ ਕੱਟੇ ਸਰਬ ਜੁਦਾਈਆ। ਚਲ ਕੇ ਕਰ ਸੱਚਾ ਸਾਥ, ਘਰ ਆਇਆ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਸਾਵਣਹਾਰਾ ਆਪੇ ਦਿਸੇ, ਦ੍ਰਿਸ਼ਟ ਇਸ਼ਟ ਇਕੋ ਇਕ ਜਣਾਈਆ। ਸਤਿਗੁਰ ਕਹੇ ਤੂੰ ਸੋਹਣੀ ਸੁਚੱਜੀ, ਸੁਚੱਜੜਾ ਰੂਪ ਵਟਾਇਆ। ਪ੍ਰੇਮ ਪਿਆਰ ਅੰਦਰ ਆਈ ਭੱਜੀ, ਪਿਛਲਾ ਨਾਤਾ ਸਰਬ ਤੁੜਾਇਆ। ਮਾਂ ਪਿਓ ਭੈਣ ਭਰਾਵਾਂ ਕੋਲੋਂ ਆਈ ਅੱਜੀ ਪੱਜੀ, ਲੁਕ ਲੁਕ ਸਤਿਗੁਰ ਦਰਸ਼ਨ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
ਕਿਰਪਾ ਕਰ, ਹਰਿਜਨ ਹਰਿ ਹਰਿ ਸਾਚੇ ਰੰਗ ਰੰਗਾਇਆ। ਸਾਚਾ ਰੰਗ ਸੁਭਰ ਸਾਲੂ, ਪਰੇਮ ਰਤਨਾ ਆਪ ਰੰਗਾਈਆ। ਦੀਨ ਦਿਆਲ ਹੋਇਆ ਦਿਆਲੂ, ਦਿਲ ਜਾਨੀ ਸੱਚਾ ਮਾਹੀਆ ।. . . . . . . .
੧੮ ਮੱਘਰ ੨੦੧੯ ਬਿਕਰਮੀ ਮੁਨਸ਼ਾ ਸਿੰਘ ਦੇ ਗ੍ਰਹਿ ਬਾਬੂ ਪੁਰਾ ਜ਼ਿਲਾ ਗੁਰਦਾਸਪੁਰ
ਸਾਹਿਬ ਸਤਿਗੁਰ ਹਰਿ ਸੱਚਾ ਸਾਹਿਬ, ਸਰਬ ਕਲਾ ਅਖਵਾਈਆ। ਆਦਿ ਜੁਗਾਦਿ ਨਾ ਕੋਇ ਐਬ, ਪਰਵਰਦਿਗਾਰ ਨੂਰ ਖ਼ੁਦਾਈਆ। ਜੁਗਾ ਜੁਗੰਤਰ ਰਹੇ ਗ਼ਾਇਬ, ਨਜ਼ਰ ਕਿਸੇ ਨਾ ਆਈਆ। ਲੱਖ ਚੁਰਾਸੀ ਬਣਿਆ ਰਹੇ ਵੈਦ, ਹਿਕਮਤ ਆਪਣੇ ਹੱਥ ਰਖਾਈਆ। ਬਿਨ ਭਗਤਾਂ ਕਿਸੇ ਨਾ ਦੇਵੇ ਭੇਤ, ਪਰਦਾ ਨਾ ਦੂਈ ਉਠਾਈਆ । ਸਤਿਜੁਗ ਤ੍ਰੇਤਾ ਦੁਆਪਰ ਜਿਸ ਕੱਲਰ ਕੰਧ ਢਾਹੀ ਰੇਤ, ਕਲਜੁਗ ਅੰਤਮ ਵੇਖਣ ਆਈਆ। ਜਿਸ ਧਰਤ ਧਵਲ ਖ਼ਾਲੀ ਕਰਨਾ ਖੇਤ, ਚਿੜੀਆਂ ਬਾਜ ਤੁੜਾਈਆ। ਸੋ ਸਾਹਿਬ ਸਤਿਗੁਰ ਧਰਿਆ ਭੇਖ, ਭੇਖਾਧਾਰੀ ਰੂਪ ਵਟਾਈਆ। ਰੂਪ ਰੰਗ ਨਾ ਕੋਇ ਰੇਖ, ਤੱਤ ਰੱਤ ਨਾ ਕੋਇ ਜਣਾਈਆ। ਜਨ ਭਗਤਾਂ ਕਰੇ ਸੱਚਾ ਹੇਤ, ਹਿਤਕਾਰੀ ਦਇਆ ਕਮਾਈਆ। ਨਜ਼ਰੀ ਆਏ ਨੇਤਨ ਨੇਤ, ਨਿਜ ਨੇਤਰ ਦਰਸ ਦਿਖਾਈਆ। ਲੱਭ ਲੱਭ ਥੱਕੇ ਕੇਤਨ ਕੇਤ, ਜੰਗਲ ਜੂਹ ਉਜਾੜ ਪਹਾੜ ਉਚੇ ਟਿਲੇ ਦੇਣ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਹਾਣੀ ਆਪ ਸਮਝਾਈਆ। ਸਚ ਕਹਾਣੀ ਸਚ ਦਰਗਾਹ, ਹਰਿ ਸਤਿਗੁਰ ਸਚ ਰਖਾਇੰਦਾ। ਆਦਿ ਜੁਗਾਦੀ ਜੁਗ ਮਲਾਹ, ਜੁਗਤੀ ਨਾਲ ਸਮਝਾਇੰਦਾ। ਸਾਰ ਸ਼ਬਦ ਸ਼ਬਦ ਗੁਰ ਲਏ ਪੜ੍ਹਾ, ਪੜ੍ਹ ਪੜ੍ਹ ਆਪਣਾ ਰਾਗ ਅਲਾਇੰਦਾ। ਘੜ ਘੜ ਅੱਖਰ ਦਏ ਬਣਾ, ਜੜ ਜੜ ਵੇਖ ਵਖਾਇੰਦਾ। ਧੜ ਧੜ ਲੇਖਾ ਦਏ ਚੁਕਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸਤਿਗੁਰ ਭੇਵ ਜਣਾਇੰਦਾ। ਸਾਰ ਸ਼ਬਦ ਸ਼ਬਦ ਅਨਮੋਲਾ, ਅਨਮੁਲੜੀ ਖੇਲ ਕਰਾਈਆ। ਜੁਗ ਚੌਕੜੀ ਰੱਖੇ ਉਹਲਾ, ਪਰਦਾ ਇਕੋ ਇਕ ਰਖਾਈਆ। ਕਰ ਕਿਰਪਾ ਗਾਏ ਢੋਲਾ, ਨਾਮ ਨਿਧਾਨ ਗੁਣ ਪਰਗਟਾਈਆ। ਸੱਚੋ ਸਚ ਸੁਣਾਏ ਸੋਹਲਾ, ਸੁਹਬਤ ਆਪਣੀ ਆਪ ਪਰਗਟਾਈਆ। ਕਲਜੁਗ ਅੰਤਮ ਨਿਰਗੁਣ ਹੋ ਕੇ ਪਾਏ ਰੌਲਾ, ਰੌਣਕ ਆਪਣੀ ਆਪ ਵਧਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸਾਰ ਸ਼ਬਦ ਸਚ ਤੌਫ਼ੀਕ, ਦੋ ਤਰਫ਼ੀ ਖੇਲ ਕਰਾਇੰਦਾ। ਨਿਰਗੁਣ ਸਰਗੁਣ ਬਣ ਰਫ਼ੀਕ, ਆਪ ਆਪਣਾ ਰੰਗ ਰੰਗਾਇੰਦਾ। ਜੁਗ ਚੌਕੜੀ ਬਣ ਫ਼ਰੀਕ, ਫ਼ਿਰਕਾ ਸਭ ਦਾ ਮੇਟ ਮਿਟਾਇੰਦਾ। ਨਾਉਂ ਰੱਖ ਲਾਸ਼ਰੀਕ, ਜਲਵਾ ਨੂਰ ਇਕ ਦਿਖਾਇੰਦਾ। ਹੁਜਰਾ ਹੱਕ ਸੁਹਾਏ ਠੀਕ, ਮਹਿਰਾਬ ਆਪਣਾ ਰੰਗ ਰੰਗਾਇੰਦਾ। ਮੀਆਂ ਬੀਵੀ ਕਰੇ ਨਜ਼ਦੀਕ, ਦੂਰ ਦੁਰਾਡਾ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਸਾਰ ਆਪੇ ਪਾਇੰਦਾ। ਪਾਏ ਸਾਰ ਸਾਹਿਬ ਸੁਲਤਾਨ, ਸਾਹਿਬ ਸਾਹਿਬ ਵਡਿਆਈਆ। ਕਰੇ ਖੇਲ ਦੋ ਜਹਾਨ, ਨਿਰਗੁਣ ਸਰਗੁਣ ਵੇਖ ਵਖਾਈਆ। ਕਲਜੁਗ ਅੰਤਮ ਖੇਲ ਮਹਾਨ, ਸ੍ਰੀ ਭਗਵਾਨ ਆਪ ਸਮਝਾਈਆ। ਮੁਫ਼ਲਸ ਹੋ ਕੇ ਫਿਰੇ ਵਿਚ ਜਹਾਨ, ਧੰਨ ਦੌਲਤ ਖ਼ਜ਼ਾਨਾ ਗੁਰਮੁਖ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ
ਖੇਲ ਸਾਚਾ ਹਰਿ, ਮਹਾਂਸਾਰਥੀ ਵਡ ਵਡਿਆਈਆ। ਗੁਰ ਸ਼ਬਦ ਸ਼ਬਦ ਗੁਰ, ਗੁਰ ਗੁਰੂ ਅਖਵਾਈਆ। ਗੁਰ ਸਿਖ ਸਿਖ ਗੁਰ ਲੇਖਾ ਧੁਰ, ਧੁਰ ਮਸਤਕ ਵੇਖ ਵਖਾਈਆ। ਜੋਤ ਸ਼ਬਦ ਸ਼ਬਦ ਜੋਤ ਨਿਰਗੁਣ ਜੁੜ, ਸਰਗੁਣ ਦਏ ਵਡਿਆਈਆ। ਪਰਮਾਤਮ ਆਤਮ ਲੋੜ ਲੋੜ, ਆਤਮ ਪਰਮਾਤਮ ਇਕ ਵਖਾਈਆ। ਬ੍ਰਹਮ ਪਾਰਬ੍ਰਹਮ ਡੋਰ ਡੋਰ, ਪਾਰਬ੍ਰਹਮ ਬ੍ਰਹਮ ਰਿਹਾ ਜਣਾਈਆ। ਓਨ੍ਹਾਂ ਚਲੇ ਨਾ ਕੋਇ ਜ਼ੋਰ, ਜ਼ੋਰ ਜ਼ੋਰ ਵਿਚ ਸਮਾਈਆ। ਵਿਚੋਲਾ ਬਣਾਏ ਮੰਤਰ ਫੋਰ, ਜੁਗ ਜੁਗ ਨਾਮ ਪਰਗਟਾਈਆ। ਅੰਧੇਰੇ ਵਿਚ ਅੰਧੇਰਾ ਘੋਰ, ਘੋਰ ਅੰਧੇਰਿਉਂ ਕਰੇ ਰੁਸ਼ਨਾਈਆ। ਠੱਗਾਂ ਵਿਚ ਰਲਾਏ ਚੋਰ, ਚੋਰ ਠੱਗਾਂ ਵਿਚੋਂ ਬਾਹਰ ਕਢਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਭਗਤ ਭਗਵੰਤ ਜਾਏ ਬੌਹੜ, ਨਿਰਗੁਣ ਸਰਗੁਣ ਵੇਸ ਵਟਾਈਆ। ਨਿਰਗੁਣ ਵੇਖੇ ਕਰ ਕੇ ਗ਼ੌਰ, ਸਰਗੁਣ ਆਪਣਾ ਰਾਹ ਜਣਾਈਆ। ਕਲਜੁਗ ਅੰਤਮ ਏਕਾ ਸੀਸ ਛਤਰ ਝੁਲੇ ਚੌਰ, ਚੌਕਾ ਕੂਕੇ ਦਏ ਦੁਹਾਈਆ। ਬਾਕੀ ਸਭ ਨੂੰ ਪਏ ਵਛੋੜਾ ਔਹਰ, ਮਰਜ਼ ਨਜ਼ਰ ਕਿਸੇ ਨਾ ਆਈਆ। ਗੁਰਸਿਖ ਲੱਖ ਚੁਰਾਸੀ ਵਿਚੋਂ ਕੱਢੇ ਆਪਣਾ ਜੌਹਰ, ਕੁਠਾਲੀ ਆਪਣੇ ਨਾਮ ਪਾਈਆ। ਪਿਛੇ ਰਿਹਾ ਹੋਰ ਅੱਗੇ ਹੋਇਆ ਹੋਰ, ਹੋਕਾ ਦੇਵੇ ਵਾਹੋ ਦਾਹੀਆ। ਗੁਰਮੁਖਾਂ ਚੁੱਕੇ ਆਪਣੀ ਮੌਰ, ਬੋਝਾ ਆਪਣੇ ਕੰਧ ਉਠਾਈਆ। ਬਾਕੀ ਸਭ ਦਾ ਲੇਖਾ ਕਰ ਜਾਏ ਚੌੜ, ਚੁਲ੍ਹਾ ਚੌਂਕਾ ਦੇਵੇ ਢਾਹੀਆ। ਲੱਖ ਚੁਰਾਸੀ ਵਖਾਏ ਢੋਰ, ਮਾਣਸ ਨਜ਼ਰ ਕੋਇ ਨਾ ਆਈਆ। ਜਿਨ੍ਹਾਂ ਪਾਰਬ੍ਰਹਮ ਪ੍ਰਭ ਮਿਲਿਆ ਨਿਰਗੁਣ ਬਾਂਕਾ ਛੋਹਰ, ਸ਼ਹਿਨਸ਼ਾਹ ਆਪਣਾ ਫੇਰਾ ਪਾਈਆ। ਸੋ ਗੁਰਮੁਖ ਸਭ ਨੂੰ ਦੱਸਣ ਆਪਣਾ ਜ਼ੋਰ, ਵਿਸ਼ਨ ਬ੍ਰਹਮੇ ਸ਼ਿਵ ਦੇਣ ਡਰਾਈਆ। ਸਾਨੂੰ ਨਹੀਂ ਤੁਹਾਡੀ ਲੋੜ, ਬਿਨ ਸਤਿਗੁਰ ਸੰਗ ਨਾ ਕੋਇ ਰਖਾਈਆ। ਵੇਖੋ ਤੁਹਾਨੂੰ ਅੱਗੇ ਪਿਛੇ ਰਿਹਾ ਤੋਰ, ਸਭ ਦਾ ਲੇਖਾ ਰਿਹਾ ਮੁਕਾਈਆ। ਸ਼ਹਿਨਸ਼ਾਹ ਚੜ੍ਹ ਕੇ ਆਇਆ ਘੋੜ, ਘੋੜਾ ਆਪਣਾ ਨਾਮ ਦੌੜਾਈਆ। ਚਾਰ ਜੁਗ ਚਾਰੇ ਵਾਗਾਂ ਫੜੀਆਂ ਡੋਰ, ਤੁਣਕਾ ਇਕੋ ਇਕ ਲਗਾਈਆ। ਧੁਰਦਰਗਾਹੀ ਘੋੜਾ ਪਾਵੇ ਸ਼ੋਰ, ਲੱਖ ਚੁਰਾਸੀ ਦਾਣਾ ਮੰਗੇ ਸਮੁੰਦ ਸਾਗਰ ਪੀ ਨਾ ਤ੍ਰਿਖਾ, ਬੁਝਾਈਆ। ਪਿਛੇ ਗੁਰ ਅਵਤਾਰ ਪੀਰ ਪੈਗ਼ੰਬਰ ਹਰਿ ਕਾ ਨਾਮ ਖਾਂਦੇ ਰਹੇ ਦੇਂਦੇ ਰਹੇ ਭੋਰ ਭੋਰ, ਕਿਣਕਾ ਕਿਣਕਾ ਵਰਤਾਈਆ। ਹੁਣ ਪੁਰਖ ਅਕਾਲ ਨੂੰ ਪਈ ਗੁਰਮੁਖਾਂ ਦੀ ਲੋੜ, ਖੁਲ੍ਹੇ ਗੱਫ਼ੇ ਵਰਤਾਈਆ। ਪਹਿਲੋਂ ਪੰਜ ਤੱਤ ਰੱਖ ਕੇ ਫੇਰ ਨਿਰਗੁਣ ਹੋ ਕੇ ਪੌਣ ਆਇਆ ਦੋਹਰ, ਦੋਹਰੀ ਧਾਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਦੇਵੇ ਇਕੋ ਮਾਣ, ਚਰਨ ਸਰਨ ਮਿਲੇ ਸਰਨਾਈਆ।
ਹਰਿ ਜੂ ਵਰਤਾਏ ਖੁਲ੍ਹਾ ਗੱਫ਼ਾ, ਦੀਨ ਦਿਆਲ ਦਇਆ ਕਮਾਈਆ। ਮਿਲ ਕੇ ਮਾਰੋ ਜੱਟ ਜੱਫ਼ਾ, ਆਪਣਾ ਦਾਅ ਲਗਾਈਆ। ਸਭ ਕੁਛ ਲੈ ਕੇ ਦੋ ਹੱਥੀਂ ਮਾਰੋ ਮੂੰਹ ਵਿਚ ਫੱਕਾ, ਨਜ਼ਰ ਕਿਸੇ ਨਾ ਆਈਆ। ਹਰਿ ਸੰਗਤ ਬਣ ਜਾਓ ਭਾਈ ਭੈਣ ਸਕਾ, ਭਗਤੀ ਇਕੋ ਇਕ ਵਖਾਈਆ। ਆਦਿ ਜੁਗਾਦਿ ਦੇਂਦਿਆਂ ਕਦੇ ਨਾ ਥੱਕਾ, ਤੋਟ ਨਾ ਕੋਇ ਰਖਾਈਆ। ਵੇਖੋ ਤੁਹਾਡੇ ਸਾਹਮਣੇ ਖੋਲ੍ਹਿਆ ਹੱਟਾ, ਆਪਣਾ ਹੱਟ ਜਣਾਈਆ। ਕਿਸੇ ਨਾ ਤੋਲੇ ਤੱਕੜੀ ਵੱਟਾ, ਅਨਮੁਲੀ ਦਾਤ ਝੋਲੀ ਪਾਈਆ। ਚੂੰਕਿ ਚੁਨਾਂਚੇ ਨਾ ਕੋਈ ਕਹੇ ਅਲਬਤਾ, ਹੱਬ ਕੁਛ ਰਿਹਾ ਲੁਟਾਈਆ। ਪ੍ਰਭੂ ਕਹੇ
ਮੈਂ ਦੇਣਾ ਦਿਤਾ, ਇਹਸਾਨ ਨਾ ਕੋਇ ਚੜ੍ਹਾਈਆ। ਗੁਰਸਿਖ ਕਹੇ ਮੈਂ ਸਤਿਗੁਰ ਡਿਠਾ, ਹਰਿ ਜੂ ਨਜ਼ਰੀ ਆਈਆ। ਅੰਤ ਦੋਹਾਂ ਦਾ ਨਿਕਲੇ ਇਕੋ ਸਿੱਟਾ, ਇਕੋ ਰੰਗ ਵਖਾਈਆ। ਗੁਰਸਿਖ ਨਿਰਮਲ ਦੁੱਧ ਕਦੇ ਨਾ ਫਿੱਟਾ, ਕੂੜੀ ਕਿਰਿਆ ਜਗਤ ਕਾਂਜੀ ਆਪਣਾ ਮੁਖ ਭੁਆਈਆ। ਗੋਬਿੰਦ ਦਾਦੂ ਕਿਹਾ ਇੱਟ ਚੁੱਕਦੇ ਨੂੰ ਮਾਰੋ ਵੱਟਾ, ਇਕੋ ਇਕ ਜਣਾਈਆ। ਕਿਸੇ ਨਾਲ ਨਾ ਕਰੋ ਧੱਕਾ, ਨਿਵਣ ਸੋ ਅੱਖਰ ਪੜ੍ਹਾਈਆ। ਸਾਹਿਬ ਸਤਿਗੁਰ ਮੰਨੋ ਪੱਕਾ, ਪੱਕੀਆਂ ਪਕਾਈਆਂ ਝੋਲੀ ਪਾਈਆ। ਜੇ ਧੋਖਾ ਦੇਵੇ ਭੱਜੇ ਜਾਂਦੇ ਦਾ ਫੜ ਲਓ ਗਿੱਟਾ, ਗਿਟਿਉਂ ਕੱਢ ਨਕਾਲ ਉਪਰੋਂ ਕੱਢ ਠੁਕਾਈਆ। ਜਿੰਨਾਂ ਚਿਰ ਨਾ ਕਹੇ ਗੁਰਸਿਖ ਵੱਡਾ, ਛੱਡੋ ਨਾ ਮਿਲ ਕੇ ਭਾਈਆ। ਨਿਤ ਨਿਤ ਨਹੀਂ ਹੁੰਦਾ ਰੱਟਾ, ਇਕੋ ਵਾਰ ਲੈਣਾ ਮਨਾਈਆ। ਆਪਣੀ ਹੱਥੀਂ ਕਰਾ ਲਓ ਪਟਾ, ਫਿਰ ਮੁੱਕਰ ਕਦੀ ਨਾ ਜਾਈਆ। ਜੇ ਕਾਗ਼ਜ਼ ਦੇਵੇ ਚਿੱਟਾ, ਕਦੇ ਨਾ ਮੰਨੋ ਉਚੀ ਰੌਲਾ ਦਿਓ ਪਾਈਆ। ਸਚ ਗੱਲ ਇਹ ਨਹੀਂ ਜੇ ਠੱਠਾ, ਹਰਿ ਜੂ ਜੁਗ ਜੁਗ ਵਲ ਛਲ ਧਾਰੀ ਆਪਣਾ ਖੇਲ ਕਰਾਈਆ। ਕਿਉਂ ਆਪ ਜੂ ਹੋਇਆ ਹੱਟਾ ਕੱਟਾ, ਸਭ ਨੂੰ ਠੇਡਿਆਂ ਨਾਲ ਰਿੜ੍ਹਾਈਆ। ਈਸਾ ਚਾੜ੍ਹਿਆ ਫਾਸੀ ਉਤੇ ਫੱਟਾ, ਕਰੇ ਖੇਲ ਬੇਪਰਵਾਹੀਆ। ਗੋਬਿੰਦ ਰੱਤ ਨਾਲ ਰੱਤਾ, ਰੱਤੀ ਰੱਤ ਸੁਕਾਈਆ। ਬਾਲਿਆਂ ਨੀਹਾਂ ਹੇਠਾਂ ਰੱਖਾ, ਰੱਖ ਰੱਖ ਖ਼ੁਸ਼ੀ ਮਨਾਈਆ। ਫਿਰ ਵੀ ਕਹੇ ਅੱਛਾ, ਤੇਰੀ ਵਡ ਵਡਿਆਈਆ। ਹੁਣ ਸਚ ਦੱਸਾਂ, ਅੱਗੇ ਮੰਨੋ ਨਾ ਮੇਰੇ ਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗੁਰਸਿਖ ਗੁਰਸਿਖ ਗੁਰਸਿਖ ਦਏ ਵਡਿਆਈਆ।
੧੯ ਮੱਘਰ ੨੦੧੯ ਬਿਕਰਮੀ ਮੇਲਾ ਸਿੰਘ ਦੇ ਗ੍ਰਹਿ ਜ਼ਿਲਾ ਗੁਰਦਾਸਪੁਰ
ਸਚਖੰਡ ਦੁਆਰੇ ਪਿਆ ਹਾਸਾ, ਸੋ ਪੁਰਖ ਨਿਰੰਜਣ ਖ਼ੁਸ਼ੀ ਮਨਾਈਆ। ਹਰਿ ਪੁਰਖ ਨਿਰੰਜਣ ਖੇਲੇ ਖੇਲ ਤਮਾਸ਼ਾ, ਏਕੰਕਾਰਾ ਵੇਖੇ ਚਾਈਂ ਚਾਈਂਆ। ਰਾਸ ਰਚਾਏ ਬਿਨ ਗੋਪੀ ਕਾਹਨਾ, ਮਿਹਰਵਾਨ ਬੇਪਰਵਾਹੀਆ। ਢੋਲ ਢਮੱਕਾ ਵੱਜੇ ਦੋ ਜਹਾਨਾਂ, ਡੌਂਡੀ ਹਰਿ ਪਟਾਈਆ। ਕਲ ਕਲਕੀ ਕਲ ਪਹਿਰਿਆ ਜਾਮਾ, ਨਿਹਕਲੰਕ ਵਡਿਆਈਆ । ਸ਼ਬਦ ਅਗੰਮੀ ਇਕ ਤਰਾਨਾ, ਬੋਧ ਅਗਾਧ ਦ੍ਰਿੜਾਈਆ। ਅੰਮ੍ਰਿਤ ਸਰੋਵਰ ਜਾਮ ਮਹਾਨਾ, ਰਸ ਇਕੋ ਇਕ ਪਿਆਈਆ। ਗੁਰਸਿਖਾਂ ਪਿਆਏ ਬੀਨਾ ਦਾਨਾ, ਦਾਨਾ ਬੀਨਾ ਹਰਿ ਰਘੁਰਾਈਆ। ਠਾਂਡਾ ਕਰੇ ਘਰ ਘਰ ਸੀਨਾ, ਅਗਨੀ ਤੱਤ ਬੁਝਾਈਆ। ਲੇਖ ਚੁਕਾ ਮੱਕਾ ਮਦੀਨਾ, ਨਾਬੀਨਾ ਆਪਣਾ ਰੰਗ ਰੰਗਾਈਆ। ਪੀਰ ਅਵਤਾਰ ਗੁਰੂ ਗੁਰ ਕੱਠਾ ਕੀਨਾ, ਸੱਦਾ ਇਕੋ ਨਾਮ ਦਿਵਾਈਆ। ਵਿਸ਼ਨ ਬ੍ਰਹਮਾ ਸ਼ਿਵ ਹੋ ਅਧੀਨਾ, ਦਰ ਬੈਠੇ ਸੀਸ ਝੁਕਾਈਆ। ਪੁਰਖ ਅਬਿਨਾਸ਼ੀ ਹੁਕਮ ਦੇਵੇ ਲੋਕ ਤੀਨਾਂ, ਚੌਦਾਂ ਪਰਦਾ ਲਾਹੀਆ। ਘੋੜਿਆਂ ਉਤੇ ਪਾਓ ਜ਼ੀਨਾ, ਹਨੇ ਹੱਥ ਰਖਾਈਆ। ਆਪਣਾ ਆਪਣਾ ਵੇਖੋ ਦੀਨਾ, ਦੀਨ ਮਜ਼੍ਹਬ ਰਿਹਾ ਜਣਾਈਆ। ਅੰਤਮ ਰਮਜ਼ਾਨ ਮੁੱਕਣ ਵਾਲਾ ਮਹੀਨਾ, ਰਹਿਮ ਪਰਵਰਦਿਗਾਰ ਨਾ ਕੋਇ ਕਮਾਈਆ। ਨਾਤਾ ਤੁਟਣ ਲੱਗਾ ਜਲ ਮੀਨਾ, ਮਛਲੀ ਜਲ ਨਜ਼ਰ ਨਾ ਆਈਆ। ਸਾਹਿਬ ਸਤਿਗੁਰ ਗੁਰਮੁਖਾਂ ਰੰਗ ਚੜ੍ਹਾਇਆ ਇਕੋ ਭੀਨਾ, ਭਿੰਨੜੀ ਰੈਣ ਨਾਲ ਮਿਲਾਈਆ। ਅੰਦਰ ਵੜ ਵੜ ਨਾਮ ਵਜਾਏ ਸਾਚੀ ਬੀਨਾ, ਆਪ ਆਪਣਾ ਖੇਲ ਕਰਾਈਆ। ਲੱਖ ਚੁਰਾਸੀ ਕੋਲੋਂ ਸਭ ਕੁਛ ਛੀਨਾ, ਜਨ ਭਗਤਾਂ ਦਇਆ ਕਮਾਈਆ। ਲੱਖ ਚੁਰਾਸੀ ਨਾਲੋਂ ਵੱਖ ਕੀਨਾ, ਵੱਖਰੀ
ਧਾਰ ਚਲਾਈਆ। ਅੱਠੇ ਪਹਿਰ ਪੀਣਾ ਖਾਣਾ, ਖਾ ਖਾ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਰਾਸ ਆਪ ਰਚਾਈਆ। ਸਾਚੀ ਰਾਸ ਰਚੇ ਕਰਤਾਰ, ਹਰਿ ਕਰਤਾ ਖੇਲ ਕਰਾਇੰਦਾ। ਢੋਲ ਅਗੰਮੀ ਡੰਕ ਡਫਾਰ, ਸ੍ਰੀ ਭਗਵਾਨ ਆਪ ਵਜਾਇੰਦਾ। ਛਿਟੀ ਡੰਕਾ ਮਾਰੇ ਵਾਰੋ ਵਾਰ, ਤਾਲ ਤਾਲ ਨਾਲ ਮਿਲਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਵੇਖਣ ਖ਼ੁਸ਼ੀਆਂ ਨਾਲ, ਖ਼ੁਸ਼ਹਾਲੀ ਰੂਪ ਵਟਾਇੰਦਾ। ਗੁਰਮੁਖ ਛਾਲਾਂ ਰਹੇ ਮਾਰ, ਸ਼ਹਿਨਸ਼ਾਹ ਆਪਣਾ ਖੇਲ ਕਰਾਇੰਦਾ। ਬੁੱਢੇ ਨੱਢੇ ਹੋ ਤਿਆਰ, ਇਕੋ ਰੰਗ ਰੰਗਾਇੰਦਾ। ਸੱਦੇ ਦਿਤੇ ਮਾਝੇ ਦੁਆਬੇ ਜੰਮੂ ਵਾਰੋ ਵਾਰ, ਆਪਣਾ ਹੁਕਮ ਸੁਣਾਇੰਦਾ। ਇਕੱਠੇ ਹੋਏ ਯਾਰ ਯਾਰ, ਯਾਰ ਯਾਰੀ ਖੇਲ ਵਖਾਇੰਦਾ। ਇਕ ਦੂਜੇ ਨੂੰ ਰਹੇ ਲਲਕਾਰ, ਉਚੀ ਬਾਂਹ ਕੱਢ ਕੱਢ ਸੱਦਾ ਹੋਕਾ ਆਪ ਦਿਵਾਇੰਦਾ। ਵੇਖੋ ਆਇਆ ਸਾਂਝਾ ਯਾਰ, ਸਭ ਦਾ ਮੇਲ ਮਿਲਾਇੰਦਾ। ਨਾਰਦ ਭੱਜਾ ਆਇਆ ਦੁਆਰ, ਬੋਦੀ ਉਤੇ ਹਿਲਾਇੰਦਾ। ਨੰਗੀਂ ਪੈਰੀਂ ਹੋ ਖ਼ਵਾਰ, ਗੁਰਮੁਖਾਂ ਦਰ ਤਕਾਇੰਦਾ। ਅੱਗੇ ਵੇਖੀ ਖਿੜੀ ਗੁਲਜ਼ਾਰ, ਹਰਿ ਜੂ ਗੁਲਸ਼ਨ ਆਪ ਮਹਿਕਾਇੰਦਾ। ਮਿਲ ਸਖੀਆਂ ਮੰਗਲਾਚਾਰ, ਸਤਿਗੁਰ ਪੂਰਾ ਰਾਗ ਅਲਾਇੰਦਾ। ਪ੍ਰੇਮ ਸਚ ਮਾਰੇ ਛਣਕਾਰ, ਛਣ ਛਣ ਛਣ ਛਣ ਸਾਰਾ ਜਹਾਨ ਕਰਾਇੰਦਾ। ਸਾਰੇ ਨੈਣ ਰਹੇ ਉਘਾੜ, ਵੇਖੋ ਹਰਿ ਕੀ ਖੇਲ ਕਰਾਇੰਦਾ। ਭਾਗ ਲੱਗਾ ਵਿਚ ਉਜਾੜ, ਜਿਥੇ ਨਜ਼ਰ ਕੋਇ ਨਾ ਆਇੰਦਾ। ਗੁਰਸਿਖਾਂ ਟੱਪੇ ਨਾੜ ਨਾੜ, ਬਹੱਤਰ ਨਾੜੀ ਰੰਗ ਰੰਗਾਇੰਦਾ। ਇਕ ਦੂਜੇ ਦੇ ਫਿਰੇ ਪਿਛੇ ਅਗਾੜ, ਪਿਛਾ ਅਗਾੜ ਨਜ਼ਰ ਕਿਸੇ ਨਾ ਆਇੰਦਾ। ਉਚੀ ਕੂਕ ਵਾਜਾਂ ਰਹੇ ਮਾਰ, ਆਓ ਹਰਿ ਜੀ ਖੇਲ ਕਰਾਇੰਦਾ। ਵਾਰੋ ਵਾਰੀ ਲੰਘਣ ਚਾਰ ਚਫਾਰ, ਚਾਰੋਂ ਕੁੰਟ ਖੋਜ ਖੁਜਾਇੰਦਾ। ਜਿਸ ਕੂਟੇ ਲੁਕਿਆ ਗੁਰਸਿਖ ਮੇਰਾ ਸਰਦਾਰ, ਰਾਤੀ ਸੁਤਿਆਂ ਆਪ ਉਠਾਇੰਦਾ। ਤੁਹਾਡੇ ਪੈਰਾਂ ਦੀ ਘਮਘਾਰ, ਘਰ ਘਰ ਆਪ ਜਣਾਇੰਦਾ। ਤੁਹਾਡੀ ਧੂੜੀ ਉਡੀ ਛਾਰ, ਬ੍ਰਹਮਾ ਵਿਸ਼ਨ ਸ਼ਿਵ ਮਸਤਕ ਲਾਇੰਦਾ। ਪੁਰਖ ਅਬਿਨਾਸ਼ੀ ਵੇਖੇ ਖ਼ੁਸ਼ੀਆਂ ਨਾਲ, ਘਰ ਸਾਚੇ ਖ਼ੁਸ਼ੀ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਪੈਰ ਵੱਜੇ ਨਾਲ ਅੱਡੀ, ਅੱਡਾ ਸਭ ਦਾ ਰਿਹਾ ਉਖੜਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੋ ਬੈਠੇ ਨਿਸ਼ਾਨਾ ਗੱਡੀ, ਨਿਸ਼ਾਨੇ ਸਭ ਦੇ ਰਿਹਾ ਮਿਟਾਈਆ। ਅੱਗੜ ਪਿਛੜ ਜਾਂਦੇ ਭਾਰ ਲੱਦੀ, ਵੇਖੋ ਵਾਹੋ ਦਾਹੀਆ। ਕੋਈ ਕਹੇ ਮੇਰੀ ਬੀਤਦੀ ਜਾਏ ਚੌਧਵੀਂ ਸਦੀ, ਸੱਦਾ ਘਰ ਘਰ ਰਹੇ ਸੁਣਾਈਆ। ਕੋਈ ਕਹੇ ਹੁਕਮੇ ਬੱਧੀ, ਚਲੇ ਨਾ ਕੋਇ ਚਤੁਰਾਈਆ। ਕੋਈ ਕਹੇ ਸਾਡੀ ਖ਼ਾਲੀ ਹੁੰਦੀ ਦਿਸੇ ਗੱਦੀ, ਸਿੰਘਾਸਣ ਉਪਰ ਕੋਇ ਨਾ ਲਾਈਆ। ਅੱਲਾ ਰਾਣੀ ਫਿਰੇ ਭੱਜੀ, ਗੁਰਸਿਖ ਪੈਰਾਂ ਨਾਲ ਡਰਾਈਆ। ਆਦਿ ਸ਼ਕਤ ਕਹੇ ਨੀਂ ਉਹ ਖੇਡਣ ਕਬੱਡੀ, ਚਤੁਰਭੁਜ ਕਹੇ, ਨਹੀਂ, ਉਹ ਆਪਣਾ ਨਾਚ ਨਚਾਈਆ। ਬ੍ਰਹਮਾ ਵਿਸ਼ਨ ਸ਼ਿਵ ਕਹਿਣ ਪ੍ਰਭ ਸਾਚੇ ਦੀ ਵੇਲ ਵਧੀ, ਓਸ ਵਧੀ ਵੇਲ ਵਿਚ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਬੁੱਢੀ ਦਾਦੀ ਖ਼ੁਸ਼ੀ ਵਖਾਈਆ।
ਪੈਰ ਨਾਲ ਉਠੇ ਬਾਜ਼ੂ, ਬਾਜ਼ੀਗਰ ਆਪਣਾ ਸਵਾਂਗ ਵਖਾਇੰਦਾ। ਦੋ ਜਹਾਨਾਂ ਤੋਲੇ ਫੜ ਤਰਾਜ਼ੂ, ਕੰਡਾ ਆਪਣੇ ਹੱਥ ਵਖਾਇੰਦਾ। ਸ੍ਰਿਸ਼ਟ
ਸਬਾਈ ਆ ਗਈ ਕਾਬੂ, ਕਬਜ਼ਾ ਸਭ ਦੇ ਉਤੇ ਰਖਾਇੰਦਾ। ਕੋਈ ਬਚਿਆ ਰਹੇ ਨਾ ਜਗਤ ਸਾਧੂ, ਸਾਧਨਾ ਸਭ ਦੀ ਖ਼ਤਮ ਕਰਾਇੰਦਾ। ਇਕੋ ਗੁਰਮੁਖ ਸਭ ਨਾਲੋਂ ਵੱਖਰਾ ਕੀਤਾ ਵਾਧੂ, ਵਾਧਾ ਆਪਣੇ ਨਾਲ ਮਿਲਾਇੰਦਾ। ਖ਼ੁਸ਼ੀ ਮਨਾਏ ਫੜ ਕੇ ਬਾਜ਼ੂ, ਬਾਬਲ ਆਪਣਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਇੰਦਾ। ਬਾਂਹ ਨਾਲ ਉਠੇ ਹੱਥ, ਹਰਿ ਆਪਣਾ ਰਾਹ ਜਣਾਈਆ। ਕਰੇ ਖੇਲ ਪੁਰਖ ਸਮਰਥ, ਭੇਵ ਕੋਇ ਨਾ ਪਾਈਆ। ਗੁਰਮੁਖਾਂ ਕੋਲੋਂ ਪਵਾਏ ਨੱਥ, ਮਨਮੁਖਤਾ ਕਿਲਿਆਂ ਨਾਲ ਬੰਧਾਈਆ। ਗੁਰਸਿਖ ਤੇਰੇ ਧਮਾਕੇ ਨਾਲ ਕੂੜ ਕੁੜਿਆਰੇ ਬੁਰਜ ਜਾਣ ਢੱਠ, ਅੰਤ ਰਹਿਣ ਕੋਇ ਨਾ ਪਾਈਆ। ਜਿਉਂ ਘੁੰਮਰ ਵਿਚ ਦਿਤਾ ਗੇੜਾ ਗੁਰਸਿਖ ਝੱਟ, ਸੰਤਾ ਸਿੰਘ ਇਸ਼ਾਰਿਆਂ ਨਾਲ ਸਮਝਾਈਆ। ਭਾਗ ਸਿੰਘ ਭੁਆਏ ਸੋਟੀ ਪ੍ਰਭ ਉਲਟੀ ਗੇੜੇ ਲੱਠ, ਲੱਖ ਚੁਰਾਸੀ ਪੀਸ ਪਿਸਾਈਆ। ਸਿੰਘ ਦਲੀਪ ਡੱਗੇ ਉਤੇ ਲਾਈ ਸੱਟ, ਢੋਲ ਦਏ ਦੁਹਾਈਆ। ਵੇਖੋ ਹਰਿ ਜੂ ਸਾਰਿਆਂ ਦੇ ਅੰਦਰ ਵੜ ਗਿਆ ਝੱਟ ਪੱਟ, ਚੇਲਾ ਸਿੰਘ ਕਿਸ਼ਨ ਸਿੰਘ ਜੀਤ ਸਿੰਘ ਵਰਗੇ ਮੋਟੇ ਮੋਟੇ ਨਾਲ ਨਚਾਈਆ। ਸਿੰਘ ਇੰਦਰ ਦੀ ਪੱਗ ਗਈ ਢੱਠ, ਹੱਸ ਹੱਸ ਰਿਹਾ ਵਖਾਈਆ। ਸਿੰਘ ਜਰਨੈਲ ਐਂਵੇਂ ਰਿਹਾ ਨੱਠ, ਭੱਜਾ ਫਿਰੇ ਵਾਹੋ ਦਾਹੀਆ। ਸੁਖਦੇਵ ਤੰਬੀ ਪਾ ਕੇ ਰਿਹਾ ਨੱਚ, ਨਟੂਆ ਆਪਣਾ ਸਾਂਗ ਵਰਤਾਈਆ। ਨੌਜਵਾਨ ਸਿਖ ਰਹੇ ਟੱਪ, ਹੇਠਾਂ ਉਪਰ ਇਕੋ ਧਾਰ ਵਖਾਈਆ। ਦੋਂਹ ਪੈਰਾਂ ਦੀ ਮਾਰਨ ਜੋੜ ਕੇ ਸੱਟ, ਧਰਤੀ ਥੱਲੇ ਦਏ ਦੁਹਾਈਆ। ਪ੍ਰਭ ਅੱਗੇ ਵਾਸਤਾ ਰਹੀ ਘੱਤ, ਗੁਰਸਿਖਾਂ ਕੋਲੋਂ ਲੈਣਾ ਬਚਾਈਆ। ਮੇਰੀ ਛਾਤੀ ਉਤੇ ਰਹੇ ਨੱਚ, ਤੇਰਾ ਹਾਲ ਨਾ ਕੋਇ ਸੁਣਾਈਆ। ਜੇ ਤੂੰ ਮਿਲਿਉਂ ਓਹਨਾਂ ਨੂੰ ਸਚ, ਮੈਨੂੰ ਲੈ ਮਿਲਾਈਆ। ਮੈਂ ਵੀ ਨਾਲ ਮਿਲ ਕੇ ਲਵਾਂ ਨੱਚ, ਆਪਣਾ ਘੁੰਘਟ ਲਾਹੀਆ। ਮੈਂ ਅੱਗੇ ਅੱਖ ਚੁੱਕ ਕੇ ਵੇਂਹਦੀ ਰਹੀ ਬਚ, ਨੈਣ ਸ਼ਰਮ ਨਾਲ ਸ਼ਰਮਾਈਆ। ਹੁਣ ਮੇਰੀ ਲੱਥੀ ਲੋਕ ਲੱਜ, ਪੁਰਖ ਅਬਿਨਾਸ਼ੀ ਆਪਣੀ ਹੱਥੀਂ ਖੇਲ ਕਰਾਈਆ। ਜੇ ਕਹੇਂ ਮੈਂ ਸੰਗਤ ਵਿਚ ਆਵਾਂ ਭੱਜ, ਜੋ ਤੇਰਾ ਦਰਸ਼ਨ ਪਾਈਆ। ਪੁਰਖ ਅਬਿਨਾਸ਼ੀ ਪਿਆ ਹੱਸ, ਮੇਰਾ ਸਿਖ ਮੋਹੇ ਭਾਈਆ। ਮੈਂ ਅੰਮ੍ਰਿਤ ਦਿਤਾ ਰਸ, ਪੀ ਰਸ ਖ਼ੁਸ਼ੀਆਂ ਵਿਚ ਆਪਣੇ ਢੋਲੇ ਰਹੇ ਗਾਈਆ। ਏਨ੍ਹਾਂ ਦਾ ਨਹੀਂ ਕੁਛ ਵਸ, ਕਰਨ ਕਰਾਵਣਹਾਰਾ ਬੇਪਰਵਾਹੀਆ। ਜੁਗ ਚੌਕੜੀ ਪਿਛੋਂ ਪੂਰੀ ਹੋਈ ਆਸ, ਆਸਾ ਬਿਰਥੀ ਕਦੀ ਨਾ ਜਾਈਆ। ਉਚੇ ਟਿੱਲੇ ਵਾਲਾ ਵਲੀ ਕੰਧਾਰੀ ਆਇਆ ਪਾਸ, ਪ੍ਰਭ ਪਾਸਾ ਦਿਤਾ ਉਲਟਾਈਆ। ਕਰ ਖੇਲ ਖੇਲ ਤਮਾਸ਼, ਨਾਨਕ ਵੱਟਾ ਦਿਤਾ ਲਾਹੀਆ। ਸਾਰੇ ਕਹੋ ਮਿਲ ਕੇ ਸ਼ਾਬਾਸ਼, ਸਿੰਘ ਮੇਲਾ ਤੇਰਾ ਪਿਛਲਾ ਕਰਜ਼ ਲਾਹੀਆ। ਅੱਗੇ ਦੇਵੇ ਚਰਨ ਵਾਸ, ਚਰਨਾਂ ਵਿਚ ਬਹਾਈਆ। ਨਾਚ ਨਚੌਣ ਦਾ ਏਹੋ ਕੰਮ ਖ਼ਾਸ, ਤੇਰੀ ਦੁਰਮਤ ਮੈਲ ਧੁਆਈਆ , ਗੁਰਸਿਖਾਂ ਦਿਆਂ ਪੈਰਾਂ ਨਾਲ ਕੀਤਾ ਸਾਫ਼, ਰਗੜਾ ਰਗੜ ਰਗੜ ਰਗੜਾਈਆ। ਪੱਥਰ ਵਾਲਾ ਹੋਇਆ ਕਸੂਰ ਮੁਆਫ਼, ਪੰਜਾਂ ਆਪਣਾ ਨਾਮ ਵਖਾਈਆ। ਅੱਗੇ ਵੇਖੋ ਇਕੋ ਰਾਤ, ਨੱਚਦੀ ਟੱਪਦੀ ਗੁਰਸਿਖਾਂ ਘਰ ਆਈਆ। ਭਿੰਨੜੀ ਕਹੇ ਪ੍ਰਭ ਦੇਵੇ ਦਾਤ, ਮੇਰੀ ਖ਼ਾਲੀ ਝੋਲੀ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਈਆ । ਭਿੰਨੀ ਰੈਨੜੀ ਚੜ੍ਹਿਆ ਚਾ, ਚਾਉੁਂ ਘਨੇਰਾ ਇਕ ਜਣਾਈਆ। ਪੁਰਖ ਅਬਿਨਾਸ਼ੀ ਮਿਲਿਆ ਬੇਪਰਵਾਹ, ਬੇਪਰਵਾਹੀ ਧਾਰ ਵਖਾਈਆ। ਅੱਡੀ ਮਾਰ ਗੁਰਸਿਖਾਂ ਮੇਰੀ ਜਾਗ ਦਿਤੀ ਖੁਲ੍ਹਾ, ਆਲਸ ਨਿੰਦਰਾ ਦਿਤਾ ਮਿਟਾਈਆ। ਮੈਂ ਉਠ ਕੇ ਤੱਕਿਆ ਨੈਣ ਉਠਾ, ਚਾਰੋਂ ਕੁੰਟ ਧਿਆਨ ਲਗਾਈਆ।
ਸ੍ਰਿਸ਼ਟ ਸਬਾਈ ਅੰਧੇਰਾ ਗਿਆ ਛਾ, ਚੰਦ ਨਜ਼ਰ ਕੋਇ ਨਾ ਆਈਆ। ਅਚਨ ਅਚਾਨਕ ਮੈਨੂੰ ਕਿਸੇ ਦਿਤਾ ਸੁਣਾ, ਅਗੰਮੀ ਵਾਜ ਲਗਾਈਆ। ਉਠ ਸਵਾਣੀ ਵੇਖ ਮਾਰ ਧਿਆਨ, ਧਿਆਨ ਧਿਆਨ ਨਾਲ ਮਿਲਾਈਆ । ਪੁਰਖ ਅਬਿਨਾਸ਼ੀ ਘਟ ਘਟ ਵਾਸੀ ਹਰਿ ਸੰਗਤ ਵਿਚ ਬੈਠਾ ਡੇਰਾ ਲਾ, ਡੇਰੇ ਆਪਣੇ ਰਿਹਾ ਤਜਾਈਆ। ਅੰਦਰ ਵੜ ਵੜ ਖੇਲ ਰਿਹਾ ਖਲਾ, ਖ਼ਾਲਕ ਖ਼ਲਕ ਬੇਪਰਵਾਹੀਆ । ਗੁਰ ਅਵਤਾਰ ਪੀਰ ਪੈਗ਼ੰਬਰ ਨਾਲ ਰਲਾ, ਵਿਸ਼ਨ ਬ੍ਰਹਮਾ ਸ਼ਿਵ ਰਿਹਾ ਮੰਗਾਈਆ। ਆਓ ਵੇਖੋ ਖੇਲ ਰਿਹਾ ਜਣਾ, ਜਾਨਣਹਾਰ ਵਡ ਵਡਿਆਈਆ। ਘੁੰਗਰੂ ਪੈਰਾਂ ਨਾਲ ਰਿਹਾ ਬਨ੍ਹਾ, ਤਨ ਸ਼ਿੰਗਾਰ ਵਖਾਈਆ। ਚੌਦਾਂ ਤਬਕ ਰਿਹਾ ਹਿਲਾ, ਹੱਲਾ ਇਕੋ ਵਾਰ ਬੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਰਿਹਾ ਵਖਾਈਆ। ਭਿੰਨੀ ਰੈਣ ਨੇਤਰ ਖੋਲ੍ਹ, ਆਪਣਾ ਧਿਆਨ ਲਗਾਈਆ। ਵਜਦਾ ਦਿਸਿਆ ਇਕੋ ਢੋਲ, ਗੁਰਮੁਖ ਗੁਰ ਗੁਰ ਆਪ ਵਜਾਈਆ। ਸੰਤ ਸੱਜਣ ਵਸੇ ਕੋਲ, ਘਰ ਮੇਲਾ ਸਹਿਜ ਸੁਭਾਈਆ। ਲੇਖਾ ਚੁਕੇ ਧਰਨੀ ਧੌਲ, ਧਵਲ ਦਏ ਵਡਿਆਈਆ। ਗੁਰਮੁਖਾਂ ਅੰਦਰ ਨਿਰਗੁਣ ਮੌਲ, ਫੁਲ ਫਲਵਾੜ ਮਹਿਕਾਈਆ। ਸਦ ਸੁਹਾਗੀ ਇਕੋ ਬੋਲ, ਸਾਚਾ ਢੋਲਾ ਰਿਹਾ ਜਣਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਰੇ ਘੋਲ, ਗੁਰਮੁਖਾਂ ਅਖਾੜਾ ਇਕ ਲਗਾਈਆ। ਭਿੰਨੜੀ ਰੈਣ ਉਠ ਕਰ ਤਿਆਰੀ, ਆਪਣਾ ਰਾਹ ਤਕਾਇੰਦੀ। ਭੱਜੀ ਆਏ ਵਾਰੋ ਵਾਰੀ, ਨੱਠ ਨੱਠ ਪੰਧ ਮੁਕਾਇੰਦੀ। ਦਰਸ਼ਨ ਪਾਵਾਂ ਜੋਤ ਨਿਰੰਕਾਰੀ, ਦੂਜੀ ਆਸ ਨਾ ਕੋਇ ਰਖਾਇੰਦੀ। ਕੇਸੀਂ ਜਾ ਕੇ ਚਰਨ ਦੇਵਾਂ ਬਹਾਰੀ, ਧੂੜ ਟਿੱਕਾ ਮਸਤਕ ਲਾਇੰਦੀ। ਵੇਖੋ ਔਹ ਚਲ ਕੇ ਆਈ ਦੁਆਰੀ, ਖ਼ੁਲੀ ਮੀਂਢੀ ਗਲ ਪੱਲੂ ਵਾਸਤਾ ਪਾਇੰਦੀ। ਮੈਂ ਭੁੱਖੀ ਤਿਹਾਈ ਤੇਰੇ ਦਰਸ ਮੁਰਾਰੀ, ਦਰ ਇਕੋ ਆਸ ਤਕਾਇੰਦੀ। ਦੂਰ ਦੁਰਾਡੀ ਦੋਏ ਜੋੜ ਕਰੇ ਨਿਮਸਕਾਰੀ, ਨੇਤਰ ਨੈਣਾਂ ਨੀਰ ਵਹਾਇੰਦੀ। ਪੁਰਖ ਅਬਿਨਾਸ਼ੀ ਕਰ ਪਿਆਰੀ , ਪ੍ਰੇਮ ਕਹਾਣੀ ਇਕ ਜਣਾਇੰਦੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਸਾਚੇ ਮੇਲ ਮਿਲਾਇੰਦੀ। ਭਿੰਨੀ ਰੈਨੜੀਏ ਆ ਦਰ ਤੇ ਵੇਖ, ਹਰਿ ਸਤਿਗੁਰ ਰਿਹਾ ਜਣਾਈਆ। ਪੁਰਖ ਅਕਾਲ ਵਟਾਇਆ ਵੇਸ, ਅਕਲ ਕਲ ਬੇਪਰਵਾਹੀਆ। ਗੁਰਮੁਖਾਂ ਨਾਲ ਰਿਹਾ ਖੇਡ, ਖੇਡ ਆਪਣੀ ਇਕ ਜਣਾਈਆ। ਅੰਦਰ ਵੜ ਵੜ ਦਿਤਾ ਭੇਤ, ਭੇਵ ਆਪਣਾ ਰਿਹਾ ਸਮਝਾਈਆ। ਪੈਰਾਂ ਨਾਲ ਉਡਾਓ ਰੇਤ, ਮਨਮੁਖਾਂ ਸਿਰ ਪਏ ਛਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਿੰਨੀ ਰੈਣ ਰਿਹਾ ਜਣਾਈਆ। ਭਿੰਨੜੀ ਰੈਣ ਚੜ੍ਹਿਆ ਚਾ, ਆਪ ਆਪਣੀ ਖ਼ੁਸ਼ੀ ਮਨਾਇੰਦੀ। ਪੁਰਖ ਅਬਿਨਾਸ਼ੀ ਮਿਲਿਆ ਮਲਾਹ, ਪਿਛਲਾ ਦੁੱਖ ਕਟਾਇੰਦੀ। ਗੁਰਸਿਖਾਂ ਫੜਾਏ ਮੇਰੀ ਬਾਂਹ, ਅੰਤਰ ਇਕੋ ਆਸ ਤਕਾਇੰਦੀ। ਮੈਂ ਵੀ ਲਵਾਂ ਉਹਦਾ ਨਾਂ, ਜਿਸ ਨੂੰ ਹਰਿ ਸੰਗਤ ਬਹਿ ਬਹਿ ਗਾਇੰਦੀ। ਮੇਰੇ ਸਿਰ ਤੇ ਰੱਖੇ ਠੰਡੀ ਛਾਂ, ਤਾਰਿਆਂ ਭਰੀ ਨੈਣ ਸ਼ਰਮਾਇੰਦੀ। ਜਿਸ ਮੇਰਾ ਚੰਦ ਆਪਣੀ ਛਾਤੀ ਉਤੇ ਲਿਆ ਟਿਕਾ, ਮੈਂ ਉਹਦੇ ਦਰ ਤੇ ਵਾਸਤਾ ਪਾਇੰਦੀ। ਮੇਰੀ ਪਿਛਲੀ ਬਖ਼ਸ਼ ਖ਼ਤਾ, ਕਸੂਰ ਆਪਣੇ ਆਪ ਜਣਾਇੰਦੀ। ਮੈਂ ਹੋਈ ਰਹੀ ਬੇਵਫ਼ਾ, ਗੁਰਸਿਖਾਂ ਕੋਲੋਂ ਮੁਖ ਭਵਾਇੰਦੀ। ਕਲਜੁਗ ਅੰਤਮ ਦੋਏ ਜੋੜ ਫੜੀ ਪਨਾਹ, ਗੱਲ ਪਲੂ ਏਕਾ ਪਾਇੰਦੀ। ਗੁਰਸਿਖੋ ਆਪਣੀ ਰੈਣ ਆਪਣੀ ਰਾਤ ਰਾਤੀ ਸੁਤਿਆਂ ਪਾਰਬ੍ਰਹਮ ਦਿਆਂ ਮਿਲਾ, ਸਾਚੀ ਸੇਵਾ ਸੇਵ ਕਮਾਇੰਦੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਰਾਹ ਇਕ ਜਣਾਇੰਦੀ। ਸਿਖ ਕਹਿਣ
ਆ ਭਿੰਨੜੀ ਰੈਣੇ, ਭਿੰਨਾ ਭਿੰਨਾ ਰੰਗ ਚੜ੍ਹਾਈਆ। ਵੇਖ ਅਸੀਂ ਇਕੱਠੇ ਹੋ ਕੇ ਬੈਠੇ ਭਾਈ ਭੈਣੇ, ਤੂੰ ਵੀ ਭੈਣ ਸਾਡੇ ਨਾਲ ਮਿਲ ਮਿਲ ਸਤਿਗੁਰ ਦਰਸ਼ਨ ਪਾਈਆ। ਅਸੀਂ ਢੋਲੇ ਇਕੋ ਕਹਿਣੇ, ਤੈਨੂੰ ਦੇਈਏ ਸੁਣਾਈਆ। ਜੇ ਤੂੰ ਲੋਕਾਂ ਦੇ ਝੱਲਣੇ ਮੇਹਣੇ, ਫੇਰ ਸਾਡਾ ਸੰਗ ਰਖਾਈਆ। ਸਾਡੀ ਹੱਥੀਂ ਕੋਈ ਨਹੀਂ ਗਹਿਣੇ, ਇਕੋ ਸਤਿਗੁਰ ਰੰਗ ਚੜ੍ਹਾਈਆ। ਨਾ ਕੋਈ ਢੋਲਕੀ ਨਾ ਕੋਈ ਛੈਣੇ, ਸ਼ਹਿਨਸ਼ਾਹ ਆਪਣਾ ਤਾਲ ਵਜਾਈਆ। ਭਿੰਨੜੀ ਰੈਣ ਕਹੇ ਮੈਂ ਮੰਨੂੰ ਕਹਿਣੇ, ਭੈਣ ਭਾਈਆਂ ਨਾਲ ਆਪਣਾ ਨਾਤਾ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਰਿਹਾ ਜਣਾਈਆ। ਭਿੰਨੜੀ ਰੈਣ ਕਹੇ ਮੇਰੇ ਸਾਚੇ ਵੀਰ, ਵਿਰੜਾ ਕਰ ਸੁਣਾਈਆ। ਧੰਨ ਭਾਗ ਤੁਸਾਂ ਮੇਰੀ ਕੱਟੀ ਭੀੜ, ਪਿਛਲਾ ਪੰਧ ਮੁਕਾਈਆ। ਮੇਰਾ ਸ਼ਰਅ ਦਾ ਕੱਟਿਆ ਜ਼ੰਜੀਰ, ਰਾਤੀਂ ਸੁਤਿਆਂ ਉਠ ਕੇ ਮੁਲਾਂ ਸ਼ੇਖ਼ ਪੰਡਤ ਪਾਂਧੇ ਗਰੰਥੀ ਪੰਥੀ ਅੱਡੋ ਅੱਡ ਰਹੇ ਸਤਾਈਆ। ਹਰਿ ਕੀ ਕਿਸੇ ਨਾ ਵੇਖੀ ਰੇਖ, ਰੌਲਾ ਸਾਰੇ ਰਹੇ ਪਾਈਆ। ਬਿਨ ਸਤਿਗੁਰ ਨਾਨਕ ਹਰਿ ਜੂ ਕਿਸੇ ਨਾ ਦਿਤਾ ਭੇਤ, ਭਾਵੀ ਸਭ ਦੇ ਉਤੇ ਛਾਈਆ। ਮੈਂ ਚਾਰ ਜੁਗ ਜੁਗ ਚੌਕੜੀ ਰਹੀ ਵੇਖ, ਜੁਗ ਜੁਗ ਆਪਣੀ ਅੱਖ ਖੁਲ੍ਹਾਈਆ। ਮੇਰੇ ਅੰਦਰ ਕੋਟਨ ਕੋਟ ਕਾਮੀ ਕਰੋਧੀ ਰਹੇ ਖੇਡ, ਠੱਗ ਚੋਰ ਯਾਰ ਆਪਣਾ ਰਾਹ ਚਲਾਈਆ। ਕੋਟਨ ਕੋਟੀ ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਪ੍ਰਭ ਦਾ ਲੱਭਦੇ ਫਿਰਦੇ ਭੇਤ, ਲੱਭਦਿਆਂ ਹੱਥ ਕਿਸੇ ਨਾ ਆਈਆ। ਮੈਂ ਹੋਈ ਹੈਰਾਨ ਜੱਟਾਂ ਨੂੰ ਕਿਵੇਂ ਮਿਲ ਗਿਆ ਫਿਰਦਿਆਂ ਵਿਚ ਖੇਤ, ਹਲ ਵਾਹੁੰਦਿਆਂ ਰੰਗ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖ਼ੁਸ਼ੀ ਵਖਾਈਆ। ਵੀਰ ਮੈਨੂੰ ਸਚ ਦੱਸ,ੋ ਭਿੰਨੜੀ ਰੈਣ ਆਖ ਸੁਣਾਇਆ। ਇਕੱਠੇ ਹੋ ਕੇ ਕਿਸ ਤਰਾਂ ਵਸੋ, ਦੁੱਖੜਾ ਜਗਤ ਗਵਾਇਆ । ਇਕ ਦੂਜੇ ਨੂੰ ਮਿਲ ਮਿਲ ਹੱਸੋ, ਪ੍ਰੇਮ ਪਿਆਰ ਕਿਵੇਂ ਵਧਾਇਆ। ਮੈਂ ਨਹੀਂ ਵੇਖਿਆ ਤੁਸੀਂ ਖ਼ੁਸ਼ੀਆਂ ਵਿਚ ਕਿਵੇਂ ਨੱਚੋ, ਨੱਚ ਨੱਚ ਆਪਣਾ ਕੰਤ ਮਨਾਇਆ। ਮੈਂ ਗੱਲ ਦੱਸੀ ਸੱਚੀ, ਸੱਚੋ ਸਚ ਸਚ ਦ੍ਰਿੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰਾਹ ਚਲਾਇਆ। ਸਿਖ ਕਹਿਣ ਸੁਣ ਭੈਣ ਨਿੱਕੀ, ਤੈਨੂੰ ਭੇਵ ਦੇਈਏ ਜਣਾਈਆ। ਗੋਬਿੰਦ ਬੂਟਾ ਲਾਇਆ ਸਿਖੀ, ਪੁਰਖ ਅਕਾਲ ਵੇਖਣ ਆਈਆ। ਜਿਸ ਦੀ ਧਾਰ ਰੱਖੀ ਤਿਖੀ, ਤਿਖਿਆਂ ਦੰਦਿਆਂ ਉਤੋਂ ਲੰਘਾਈਆ। ਪਿਛਲੀ ਰੇਖ ਸਾਰੀ ਮਿਟੀ, ਏਸੇ ਖ਼ੁਸ਼ੀ ਵਿਚ ਅਸੀਂ ਮਿਟੀ ਘੱਟਾ ਰਹੇ ਉਡਾਈਆ। ਥੱਲਿਉਂ ਧਰਤ ਕੱਢੀ ਚਿਟੀ, ਚਿਟੀ ਚਾਦਰ ਗੁਰ ਤੇਗ ਬਹਾਦਰ ਰੂਪ ਵਟਾਈਆ। ਕਦੇ ਨਾ ਜਾਏ ਭਿਟੀ, ਊਚਾਂ ਨੀਚਾਂ ਏਕਾ ਘਰ ਵਖਾਈਆ। ਭੈਣ ਜੀ ਏਹ ਸਤਿਗੁਰ ਬਣਾਈ ਸਿਖੀ, ਸਿਖਿਆ ਹੋਰ ਨਾ ਕਿਸੇ ਸਿਖਾਈਆ। ਪਿਛਲਿਆਂ ਜਨਮਾਂ ਦੇ ਇਕੱਠੇ ਕੀਤੇ ਮੁਨੀ ਰਿਖੀ, ਮੁਸ਼ਕਲ ਹਰਿ ਜੂ ਹੱਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਦਰ ਵਖਾਈਆ। ਭੈਣ ਕਹੇ ਵੱਡੇ ਭਾਈ, ਸਚ ਸਚ ਸੁਣਾਇਆ। ਪੀਰ ਪੈਗ਼ੰਬਰ ਸਾਰੇ ਕਹਿਣ ਹਰਿ ਜੂ ਬਣਿਆ ਰਾਹੀ, ਗੁਰਸਿਖਾਂ ਪਿਛੇ ਫੇਰਾ ਪਾਇਆ। ਵਿਸ਼ਨ ਬ੍ਰਹਮਾ ਸ਼ਿਵ ਰਹੇ ਗਾਈ, ਸਾਹਿਬ ਸਤਿਗੁਰ ਲੋਕਮਾਤ ਰੰਗ ਰੰਗਾਇਆ। ਹੁਣ ਵੇਖਿਆ ਅੱਖੀਂ ਆਈ, ਅੱਖ ਪਰਤੱਖ ਦਰਸ਼ਨ ਪਾਇਆ। ਜਿਹਨੂੰ ਕਹਿੰਦੇ ਰਹੇ ਸਾਈਂ ਗੋਸਾਈਂ, ਸੋ ਬੀਠਲੋ ਆਪਣਾ ਰੂਪ ਵਟਾਇਆ । ਮੈਂ ਦਰਸ਼ਨ ਕੀਤਾ ਚਾਈਂ ਚਾਈਂ, ਆਪਣੀ ਤ੍ਰਿਖਾ ਬੁਝਾਇਆ। ਤੁਸੀਂ ਪਕੜੋ ਮੇਰੀਆਂ ਬਾਹੀਂ, ਬਾਜ਼ੂ ਅੱਗੇ ਇਕ ਵਧਾਇਆ। ਨਾਤਾ ਜੁੜਿਆ ਭੈਣ ਭਾਈ, ਭਾਈ ਭੈਣ ਇਕੋ ਮਾਂ
ਪਿਓ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਰਚਾਇਆ। ਭੈਣ ਮਾਂ ਪਿਓ ਸਾਡਾ ਬਾਪ, ਪੁਰਖ ਅਕਾਲ ਅਖਵਾਈਆ । ਜਿਸ ਨੇ ਜਣਾਇਆ ਸੋਹੰ ਜਾਪ, ਆਤਮ ਪਰਮਾਤਮ ਕਰੇ ਪੜ੍ਹਾਈਆ। ਕੋਟ ਜਨਮ ਦੇ ਮਿਟੇ ਪਾਪ, ਪਤਤ ਪੁਨੀਤ ਕਰਾਈਆ। ਕਰ ਕਿਰਪਾ ਮਿਲਿਆ ਆਪ, ਆਪਣੀ ਗੋਦ ਉਠਾਈਆ। ਕੋਈ ਰਿਹਾ ਨਾ ਰੋਗ ਸੰਤਾਪ, ਸੰਸਾ ਦਿਤਾ ਚੁਕਾਈਆ। ਨਜ਼ਰੀ ਆਇਆ ਰਸੂਲ ਪਾਕ, ਵਡ ਅਮਾਮ ਬੇਪਰਵਾਹੀਆ। ਜਿਸ ਸਾਥੋਂ ਉਡਾਈ ਖ਼ਾਕ, ਚਰਨ ਚਰਨ ਨਾਲ ਟਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭਿੰਨੜੀ ਰੈਣ ਗੁਰਮੁਖਾਂ ਨਾਲ ਮਿਲਾਈਆ। ਭਿੰਨੀ ਰੈਨੜੀਏ ਤੇਰਾ ਗੁਰਸਿਖ ਸੁਹੇਲਾ, ਹਰਿ ਸਤਿਗੁਰ ਆਪ ਜਣਾਇੰਦਾ। ਭੈਣ ਭਾਈ ਦੇ ਮਿਲਣ ਦਾ ਆ ਗਿਆ ਵੇਲਾ, ਬਿਨ ਭਾਈਆਂ ਭੈਣ ਦੀ ਪੱਤ ਨਾ ਕੋਇ ਰਖਾਇੰਦਾ। ਨੌਂ ਖੰਡ ਪ੍ਰਿਥਮੀ ਵਕਤ ਦੁਹੇਲਾ, ਦੋ ਜਹਾਨ ਸਰਬ ਕੁਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦਰ ਘਰ ਸਾਚੇ ਮੇਲ ਮਿਲਾਇੰਦਾ।