੧੯ ਮੱਘਰ ੨੦੧੯ ਬਿਕਰਮੀ ਬਾਬੂ ਪੁਰਾ
ਸਾਰ ਕਹੇ ਮੇਰੀ ਸਾਚੀ ਧਾਰ, ਤੁਰੀਆ ਰਾਹ ਚਲਾਈਆ। ਸੁਫ਼ਨ ਸਖੋਪਤ ਜਾਗਰਤ ਸਭ ਤੋਂ ਵਸੇ ਬਾਹਰ, ਬਸਤੀ ਆਪਣੀ ਇਕ ਵਸਾਈਆ। ਔਣ ਜਾਣ ਦਾ ਨਹੀਂ ਆਮ ਵਿਹਾਰ, ਖੁਲ੍ਹੀ ਗਲੀ ਨਾ ਕੋਇ ਵਖਾਈਆ। ਪਾਰਬ੍ਰਹਮ ਬੇਐਬ ਪਰਵਰਦਿਗਾਰ, ਬੇਪਰਵਾਹ ਵੇਖ ਵਖਾਈਆ। ਆਦਿ ਜੁਗਾਦਿ ਜਿਉਂ ਭਾਵੇ ਤਿਉਂ ਚਲਾਏ ਕਾਰ, ਕਰਨੀ ਕਰਤਾ ਆਪ ਜਣਾਈਆ। ਜਿਸ ਵੇਲੇ ਮਾਰੇ ਸਤਿ ਅਵਾਜ਼, ਸਤਿ ਸਤਿਵਾਦੀ ਦਇਆ ਕਮਾਈਆ। ਨਾ ਕੋਈ ਲੇਖਾ ਬੋਧ ਅਗਾਧ, ਅਗਾਧ ਬੋਧ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੁਰਯਾ ਆਪਣੀ ਧਾਰ ਜਣਾਈਆ। ਤੁਰਯਾ ਸੰਦੇਸਾ ਦੇਵੇ ਤੁਰਤ, ਸਾਰ ਸਾਰ ਜਣਾਇੰਦਾ। ਮੇਲ ਮਿਲਾਵਾ ਅਕਾਲ ਮੂਰਤ, ਮੂਰਤ ਅਵਰ ਨਾ ਕੋਇ ਵਖਾਇੰਦਾ। ਇਕ ਇਕੱਲਾ ਆਸਾ ਪੂਰਤ, ਅਸਲ ਆਪਣਾ ਆਪ ਜਣਾਇੰਦਾ। ਕਿਸੇ ਨਾ ਲੱਭੇ ਸਾਚੀ ਸੂਰਤ, ਹੁਸੀਨ ਆਪਣਾ ਮੁਖ ਛੁਪਾਇੰਦਾ। ਜਿਉਂ ਭਾਵੇ ਤਿਉਂ ਆਪਣੀ ਪੂਰੀ ਕਰੇ ਜ਼ਰੂਰਤ, ਜ਼ਾਹਰ ਆਪਣਾ ਖੇਲ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਧਾਰ ਜਣਾਇੰਦਾ। ਤੁਰਯਾ ਕਹੇ ਮੈਂ ਤੇਰਾ ਰਾਗ, ਅਨਰਾਗੀ ਤੇਰੀ ਵਡਿਆਈਆ। ਆਦਿ ਜੁਗਾਦਿ ਰਹੀ ਜਾਗ, ਨੇਤਰ ਨੈਣ ਖੁਲ੍ਹਾਈਆ। ਜੁਗਾ ਜੁਗੰਤਰ ਸੁਣਾ ਆਵਾਜ਼, ਬਿਨ ਕੰਨਾਂ ਧਿਆਨ ਲਗਾਈਆ। ਕਵਣ ਵੇਲੇ ਹਰਿ ਕਰੇ ਯਾਦ, ਸਚ ਸੰਦੇਸ ਸੁਣਾਈਆ। ਚਰਨ ਕਵਲ ਡਿਗਾਂ ਭਾਜ, ਮਸਤਕ ਟਿੱਕਾ ਲਾਈਆ। ਵੇਖਾਂ ਖੇਲ ਹਰਿ ਕਾ ਕਾਜ, ਕਿਸ ਬਿਧ ਰਿਹਾ ਕਰਾਈਆ। ਸਚਖੰਡ ਦਾ ਸਚ ਸਮਾਜ, ਸ਼ਹਿਨਸ਼ਾਹ ਬਣਾਈਆ। ਸ਼ਹਿਨਸ਼ਾਹ ਬਣ ਕੇ ਕਰੇ ਰਾਜ, ਆਪਣਾ ਹੁਕਮ ਵਰਤਾਈਆ । ਹੁਕਮੇ ਅੰਦਰ ਸਿਰ ਤੇ ਪਹਿਨੇ ਤਾਜ, ਤਖ਼ਤ ਨਿਵਾਸੀ ਬੇਪਰਵਾਹੀਆ। ਤਖ਼ਤ ਨਿਵਾਸੀ ਰੱਖੇ ਲਾਜ, ਆਪ ਆਪਣੀ ਦਇਆ ਕਮਾਈਆ। ਦਇਆ ਕਮਾ ਸਾਜੇ ਸਾਜ, ਸਾਜਣਹਾਰਾ ਖ਼ੁਸ਼ੀ ਮਨਾਈਆ। ਫੇਰ ਮਾਰੇ ਸਚ ਆਵਾਜ਼, ਸਾਰ
ਸ਼ਬਦ ਲਏ ਉਠਾਈਆ। ਸਾਰ ਸ਼ਬਦ ਗਾਏ ਰਾਗ, ਤੁਰਯਾ ਰਾਗ ਵਜਾਈਆ। ਤੁਰਯਾ ਹੋਏ ਆਪ ਵਿਸਮਾਦ, ਬਿਸਮਿਲ ਰੂਪ ਸਮਾਈਆ। ਨਾ ਕੋਈ ਖੇਲ ਨਾ ਤਮਾਸ਼, ਤਮਾਸ਼ਬੀਨ ਨਾ ਕੋਇ ਜਣਾਈਆ। ਪਤ ਡਾਲੀ ਨਾ ਕੋਇ ਸਾਖ਼, ਸ਼ਖ਼ਸੀਅਤ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੁਰਯਾ ਆਪਣੀ ਧਾਰ ਜਣਾਈਆ। ਤੁਰਯਾ ਕਹੇ ਮੈਂ ਤੇਰੀ ਤਾਰ, ਤਾਰਨਹਾਰੇ ਤੇਰੀ ਆਸ ਰਖਾਈਆ। ਤੁਧ ਬਿਨ ਕਰੇ ਨਾ ਕੋਇ ਪਿਆਰ, ਦੁਹਾਗਣ ਵੇਖੀ ਸ੍ਰਿਸ਼ਟ ਸਬਾਈਆ। ਉਚੀ ਕੂਕ ਕੂਕ ਵਾਜਾਂ ਰਹੀ ਮਾਰ, ਬਿਰਹੋਂ ਵੈਰਾਗਣ ਦਏ ਦੁਹਾਈਆ। ਕਵਣ ਵੇਲਾ ਪ੍ਰਭ ਨੇਤਰ ਲਏ ਉਘਾੜ, ਨੈਣ ਨੈਣ ਨੈਣ ਉਠਾਈਆ। ਮੇਰੀ ਪਾਵੇ ਸਾਰ, ਮੁਹੱਬਤ ਆਪਣੇ ਨਾਲ ਬੰਧਾਈਆ। ਸਿਰ ਪੱਲੂ ਦੇਵੇ ਡਾਰ, ਕਰ ਕਿਰਪਾ ਬੇਪਰਵਾਹੀਆ। ਮੈਂ ਜਾਵਾਂ ਸਚ ਦਰਬਾਰ, ਘਰ ਸੱਚੇ ਚਾਈਂ ਚਾਈਂਆ। ਓਥੇ ਵਜਾਵਾਂ ਆਪਣਾ ਤਾਲ, ਤਾਲ ਇਕੋ ਇਕ ਰਖਾਈਆ। ਸਚ ਸੁਣਾਵਾਂ ਆਪਣਾ ਰਾਗ, ਅਨਰਾਗੀ ਰਾਗ ਅਲਾਈਆ। ਉਚੀ ਕੂਕਾਂ ਮਾਰਾਂ ਆਵਾਜ਼, ਆ ਮਿਲ ਮੇਰੇ ਸੱਚੇ ਮਾਹੀਆ। ਮੇਰਾ ਅਗਲਾ ਪਿਛਲਾ ਧੋ ਦਾਗ਼, ਤੇਰੇ ਨਾਮ ਮਿਲੇ ਵਡਿਆਈਆ। ਤੂੰ ਸਾਹਿਬ ਕੰਤ ਸੁਹਾਗ, ਘਰ ਤੇਰੇ ਵੱਜੇ ਵਧਾਈਆ। ਕਰ ਕਿਰਪਾ ਗੁਰੂ ਮਹਾਰਾਜ, ਤੇਰੀ ਇਕੋ ਓਟ ਤਕਾਈਆ। ਮੈਂ ਵਖਾਵਾਂ ਆਪਣਾ ਨਾਜ਼, ਨਾਜ਼ਕ ਰੂਪ ਵਟਾਈਆ। ਮੇਰੇ ਸਾਹਿਬ ਸਤਿਗੁਰ ਤੇਰੇ ਦਰ ਤੇ ਕਰਾਂ ਨਾਚ, ਮੁਖ ਘੁੰਗਟ ਇਕ ਉਠਾਈਆ। ਜਿਸ ਤੁਰਯਾ ਨੂੰ ਕਿਸੇ ਨਾ ਪਾਇਆ ਹਾਥ, ਤੁਰਯਾ ਗਾ ਗਾ ਗਏ ਸੁਣਾਈਆ। ਸੋ ਤੁਰੀਯਾ ਤਿਰੀਆ ਬਣ ਕੇ ਆਈ ਤੇਰੇ ਪਾਸ, ਤ੍ਰਿਸ਼ਨਾ ਤ੍ਰਿਪਤ ਦੇ ਬੁਝਾਈਆ। ਤੂੰ ਸਾਹਿਬ ਅਲੱਖਣਾ ਲਾਖ, ਅਲੱਖ ਅਗੋਚਰ ਬੇਪਰਵਾਹੀਆ। ਅਗੰਮ ਅਥਾਹ ਬੇਪਰਵਾਹ ਮੈਂ ਤੇਰੀ ਹੋਈ ਦਾਸ, ਦਾਸੀ ਆਪਣਾ ਨਾਉਂ ਧਰਾਈਆ। ਮੇਰੀ ਪਿਛਲੀ ਪੁੰਨੀ ਆਸ, ਅੱਗੇ ਓਟ ਰਖਾਈਆ। ਪੁਰਖ ਅਬਿਨਾਸ਼ੀ ਕਿਹਾ ਹੱਸ, ਹੰਸ ਮੁਖ ਸਾਲਾਹੀਆ। ਆ ਸਾਚਾ ਮਾਰਗ ਦੇਵਾਂ ਦੱਸ, ਦਹਿ ਦਿਸ਼ਾ ਵਖਾਈਆ। ਜਾ ਕੇ ਮੇਰੇ ਭਗਤਾਂ ਕੋਲ ਵਸ, ਜਿਥੇ ਮੇਰੇ ਨਾਮ ਵਡਿਆਈਆ। ਆਪਣਾ ਜਾ ਕੇ ਰਾਗ ਦੱਸ, ਬਣ ਵੈਰਾਗਣ ਫੇਰਾ ਪਾਈਆ। ਮੂੰਹ ਦੇ ਭਾਰ ਜਾ ਕੇ ਢੱਠ, ਆਪਣਾ ਤਾਣ ਗਵਾਈਆ। ਜਿਥੇ ਹੋਇਆ ਸਤਿ ਇਕੱਠ, ਸਾਚਾ ਸੋਹਲਾ ਦੇਣਾ ਸੁਣਾਈਆ। ਮੈਂ ਧੁਰ ਦਰਗਾਹੋਂ ਆਈ ਨੱਠ, ਸਚ ਸੁਨੇਹੁੜਾ ਇਕ ਜਣਾਈਆ। ਸਚ ਸੱਚੀ ਦੇਵਾਂ ਦੱਸ, ਜੋ ਸਾਹਿਬ ਮੇਰੇ ਸਤਿਗੁਰ ਭਾਈਆ। ਪੁਰਖ ਅਬਿਨਾਸ਼ੀ ਮੇਰਾ ਚਲਣ ਨਾ ਦਿਤਾ ਕੋਈ ਵਸ, ਹੁਕਮੇ ਅੰਦਰ ਫਿਰਾਈਆ। ਇਕੋ ਕਿਹਾ ਜਿਸ ਘਰ ਹੋਵੇ ਮੇਰਾ ਜਸ, ਓਥੇ ਜਾਣਾ ਚਾਈਂ ਚਾਈਂਆ। ਗੁਰਮੁਖ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਢੋਲਾ ਲੌਂਦੇ ਹੋਣ ਹੱਸ ਹੱਸ, ਸੋ ਮੇਰਾ ਢੋਲਾ ਤੁਰਯਾ ਤੇਰਾ ਅੰਤ ਵਖਾਈਆ। ਤੁਰਯਾ ਅੱਗੋਂ ਪਈ ਰੋ, ਨੈਣਾਂ ਨੀਰ ਵਹਾਇਆ। ਹਾਏ, ਏ ਕੀ ਗਿਆ ਹੋ, ਪੁਰਖ ਅਬਿਨਾਸ਼ੀ ਕੀ ਕੀ ਖੇਲ ਰਚਾਇਆ। ਜੁਗ ਜੁਗ ਮੇਰਾ ਰਾਗ ਸੁਣਦਾ ਰਿਹਾ ਸੋ, ਸੋ ਹੁਣ ਆਪਣਾ ਰਾਗ ਗੁਰਮੁਖਾਂ ਰਿਹਾ ਸੁਣਾਇਆ। ਮੇਰੇ ਨਾਲੋਂ ਹੋਇਆ ਨਿਰਮੋਹ, ਮੁਹੱਬਤ ਭਗਤਾਂ ਨਾਲ ਵਧਾਇਆ। ਮੈਂ ਵੇਖਿਆ ਅੱਗੇ ਹੋ, ਜੋ ਵੇਖਿਆ ਸੋ ਆਖ ਸੁਣਾਇਆ। ਮੇਰਾ ਤਾਲ ਸੁਣੇ ਨਾ ਕੋ, ਰਾਗ ਨਾਦ ਨਾ ਕੋਇ ਜਣਾਇਆ। ਸ੍ਰੀ ਭਗਵਾਨ ਜਨ ਭਗਤਾਂ ਰਿਹਾ ਕਹਿ ਮੈਂ ਤੁਹਾਡੇ ਜੋਗਾ ਗਿਆ ਹੋ, ਜੁਗਤੀ ਇਕੋ ਇਕ ਜਣਾਇਆ। ਅੰਦਰ ਇਕ ਬਾਹਰੋਂ ਦਿਸਣ ਦੋ, ਦੋਹਾਂ ਦਾ ਇਕੋ ਘਰ ਮੇਲ ਮਿਲਾਇਆ। ਜੋ ਜਨ ਚਰਨ ਕਵਲ ਗਿਆ ਛੋਹ, ਸੋ ਸ਼ਹਿਨਸ਼ਾਹ ਆਪਣੇ ਘਰ
ਮੰਗਾਇਆ। ਤੁਰਯਾ ਰਾਗ ਆਪਣੇ ਹੱਥ ਰਹੀ ਧੋ, ਗੁਰਮੁਖਾਂ ਧੂੜੀ ਸਾਬਣ ਲਾਇਆ। ਜੁਗ ਚੌਕੜੀ ਮੈਨੂੰ ਕੋਈ ਨਾ ਸਕਿਆ ਟੋਹ, ਮੇਰਾ ਅੰਤ ਕਿਸੇ ਨਾ ਪਾਇਆ। ਅੰਤ ਸ੍ਰੀ ਭਗਵਾਨ ਮੈਥੋਂ ਸਭ ਕੁਛ ਲਿਆ ਖੋਹ, ਜਨ ਭਗਤਾਂ ਮੁਸ਼ਕਲ ਹੱਲ ਕਰਾਇਆ। ਮੇਰੀ ਸੇਵਾ ਲਾਈ ਗੁਰਸਿਖਾਂ ਅੰਦਰ ਲੈ ਕੇ ਜਾ ਢੋਆ ਢੋ, ਸੋਹੰ ਢੋਲਾ ਮੇਰੇ ਸਿਰ ਚੁਕਾਇਆ। ਮੈਂ ਕਿਹਾ ਕਿਰਪਾ ਨਿਧਾਨ, ਸ੍ਰੀ ਭਗਵਾਨ ਮੈਂ ਜਾਵਾਂ ਛੱਬੀ ਪੋਹ, ਜਿਸ ਵੇਲੇ ਤੇਰਾ ਤਖ਼ਤ ਸੋਭਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਧਾਰ ਬੰਧਾਇਆ। ਤੁਰੀਯਾ ਕਹੇ ਮੇਰੀ ਤਰਲ ਜਵਾਨੀ, ਜੋਬਨ ਬੇਪਰਵਾਹੀ ਦਾ। ਚਾਰ ਜੁਗ ਮੇਰੀ ਦੱਸਦੇ ਰਹੇ ਨਿਸ਼ਾਨੀ, ਨਿਸ਼ਾਨਾ ਤੀਰ ਨਾ ਕੋਇ ਲਗਾਇੰਦਾ। ਕਾਗ਼ਜ਼ ਕਲਮ ਸ਼ਾਹੀ ਲਿਖਦੇ ਰਹੇ ਬਿਆਨੀ, ਪਰਦਾ ਚੁੱਕ ਨਾ ਕੋਇ ਵਖਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਗੌਂਦੇ ਰਹੇ ਕਹਾਣੀ, ਕਹਿ ਕਹਿ ਸ਼ੁਕਰ ਮਨਾਇੰਦਾ। ਮੈਂ ਸਾਰ ਸ਼ਬਦ ਦੀ ਬਣ ਕੇ ਬੈਠੀ ਰਹੀ ਰਾਣੀ, ਮੈਨੂੰ ਹੱਥ ਨਾ ਕੋਇ ਲਾਇੰਦਾ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਮੇਰੀ ਰਹੀ ਅੱਲੜ ਜਵਾਨੀ, ਅੱਗੇ ਹੋ ਮੇਰੀ ਸੇਜ ਨਾ ਕੋਇ ਹੰਢਾਇੰਦਾ। ਦੂਰ ਦੁਰਾਡੇ ਸਾਰੇ ਹੋਏ ਕੁਰਬਾਨੀ, ਕੋਟਨ ਕੋਟ ਸ਼ਮਾ ਦੀਪਕ ਉਤੇ ਜਲਾਇੰਦਾ। ਕਲਜੁਗ ਅੰਤਮ ਪੁਰਖ ਅਕਾਲ ਕਰੀ ਖੇਲ ਮਹਾਨੀ, ਖੇਲਣਹਾਰਾ ਆਪ ਖਲਾਇੰਦਾ। ਨਿਰਗੁਣ ਵੇਖੇ ਮਾਰ ਧਿਆਨੀ, ਨੇਤਰ ਨੈਣ ਨੈਣ ਉਠਾਇੰਦਾ। ਬਿਨ ਹਰਿ ਕੰਤ ਸਭ ਦੀ ਬਿਰਥਾ ਜਾਏ ਜਵਾਨੀ, ਜੋਬਨ ਕੰਮ ਕਿਸੇ ਨਾ ਆਇੰਦਾ। ਤੁਰਯਾ ਤੇਰੀ ਤਰਜ਼ ਮਹਾਨੀ, ਤਰਾਂ ਤਰਾਂ ਸਮਝਾਇੰਦਾ। ਤੇਰਾ ਭੇਵ ਨਾ ਪਾਇਆ ਕਿਸੇ ਵਿਦਵਾਨੀ, ਵਿਦਿਆ ਰੰਗ ਨਾ ਕੋਇ ਚੜ੍ਹਾਇੰਦਾ। ਆ ਵੇਖ ਇਕ ਸਚ ਨਿਸ਼ਾਨੀ, ਹਰਿ ਸਤਿਗੁਰ ਆਪ ਜਣਾਇੰਦਾ। ਜਿਨ੍ਹਾਂ ਮਿਲਿਆ ਸਾਹਿਬ ਸਤਿਗੁਰ ਸਚ ਸੁਲਤਾਨੀ, ਸੋ ਤੇਰਾ ਰਾਗ ਕੋਇ ਨਾ ਗਾਇੰਦਾ। ਸਾਰ ਸ਼ਬਦ ਸਾਰ ਸਾਰ ਬਣੇ ਦਰਬਾਨੀ, ਦਰ ਸਾਚੀ ਸੇਵ ਕਮਾਇੰਦਾ। ਉਠ ਸੁਚੱਜੀ ਸੁਘੜ ਸਵਾਣੀ, ਹਰਿ ਕਰਤਾ ਭੇਵ ਖੁਲਾਇੰਦਾ। ਨੇਤਰ ਵੇਖ ਸੱਚਾ ਹਾਣੀ, ਹਰਿ ਸਚ ਸਚ ਜਣਾਇੰਦਾ। ਜਿਨ੍ਹਾਂ ਮਿਲਿਆ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤਿਨ੍ਹਾਂ ਸੁਫ਼ਨ ਸਖੋਪਤ ਜਾਗਰਤ ਤੁਰਯਾ ਤੁਰਯਾ ਤੇਰਾ ਪੰਧ ਮੁਕਾਇੰਦਾ। ਤੁਰਯਾ ਕਹੇ ਮੈਂ ਸਦਾ ਵਚੋਲੀ, ਸੰਤ ਭਗਤ ਮਿਲਾਈਆ। ਪੀਰ ਪੈਗ਼ੰਬਰਾਂ ਚੁੱਕੀ ਡੋਲੀ, ਦਰ ਤੇਰਾ ਰਹੀ ਵਖਾਈਆ। ਗੁਰ ਅਵਤਾਰਾਂ ਘੋਲ ਘੋਲੀ, ਆਪਣੀ ਸੇਵ ਕਮਾਈਆ। ਬਿਨ ਰਸਨਾ ਜਿਹਵਾ ਮੈਂ ਸਦਾ ਬੋਲੀ, ਬੱਤੀ ਦੰਦ ਨਾ ਕੋਇ ਰਖਾਈਆ। ਸ੍ਰੀ ਭਗਵਾਨ ਹੁਣ ਕਿਉਂ ਕਰਦਾ ਏਂ ਗੁਰਸਿਖਾਂ ਦੀ ਗੋਲੀ, ਕਿਉਂ ਤੂੰ ਗੁਰਸਿਖਾਂ ਅੰਦਰ ਵੜ ਕੇ ਆਪਣਾ ਰਾਗ ਸੁਣਾਈਆ । ਮੈਨੂੰ ਤੇਰੀ ਸਮਝ ਨਾ ਆਈ ਬੋਲੀ, ਤੂੰ ਕੀ ਕੀ ਕਰੇਂ ਪੜ੍ਹਾਈਆ। ਕਿਸ ਬਿਧ ਆਪਣੀ ਹੱਟੀ ਖੋਲ੍ਹੀ, ਤੱਕੜੀ ਵੱਟਾ ਨਾ ਕੋਇ ਰਖਾਈਆ। ਮੈਂ ਵੇਖ ਹੋਈ ਹੈਰਾਨ, ਕਿਸ ਤਰਾਂ ਪੂਰਨ ਬਦਲੀ ਚੋਲੀ, ਪਰਮੇਸ਼ਰ ਅੰਦਰ ਬੈਠਾ ਡੇਰਾ ਲਾਈਆ। ਮੈਂ ਵਾਰੀ ਮੈਂ ਘੋਲੀ, ਮੈਂ ਆਪਣਾ ਮਾਣ ਗਵਾਈਆ। ਮੈਂ ਆਪਣੀ ਗਠੜੀ ਫੋਲੀ, ਪੂਰਨ ਵਰਗਾ ਪੂਰਾ ਨਜ਼ਰ ਕੋਇ ਨਾ ਆਈਆ। ਜਿਧਰ ਵੇਖਾਂ ਮੇਰੀ ਪਾਟੀ ਚੋਲੀ, ਸਾਧਾਂ ਸੰਤਾਂ ਮੇਰੀਆਂ ਤਣੀਆਂ ਦਿਤੀਆਂ ਤੁੜਾਈਆ। ਮੇਰੀ ਵੇਖ ਖਾਲੀ ਡੋਲੀ, ਚਾਰ ਜੁਗ ਚਾਰ ਕਹਾਰ ਭੱਜੇ ਜਾਂਦੇ ਵਾਹੋ ਦਾਹੀਆ। ਮੈਂ ਪੌਣ ਆਈ ਰੌਲੀ, ਉਠੋ ਸਿਖੋ ਨੱਠੋ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਖੇਲ ਰਚਾਈਆ। ਜਨ ਭਗਤਾਂ ਘਰ ਕਰਨ ਆਇਆ ਬੌਹਣੀ, ਮੁਖ ਆਪਣੇ ਸਗਨ ਲਗਾਈਆ। ਫਿਰ ਸਭ ਨੂੰ ਚਾੜ੍ਹੇ ਤੌਣੀ, ਮੇਰਾ ਰਾਗ ਭੁਲਾਈਆ। ਕਰੇ ਸੋ ਜੋ
ਸਾਹਿਬ ਭੌਣੀ, ਅੱਗੇ ਚਲੇ ਨਾ ਕੋਇ ਚਤੁਰਾਈਆ। ਚੌਦਾਂ ਵਿਦਿਆ ਸੁਰਤ ਭੁਲੌਣੀ, ਛੱਤੀ ਰਾਗ ਨਾ ਕੋਇ ਵਡਿਆਈਆ। ਅੱਗੇ ਹੋ ਛਾਤੀ ਕਿਸੇ ਨਾ ਡੌਹਣੀ, ਸ਼ਹਿਨਸ਼ਾਹ ਸਭ ਨੂੰ ਰਿਹਾ ਢਾਹੀਆ। ਬਣ ਕੇ ਜੱਟ ਕਰੇ ਰੌਣੀ, ਹੱਲ ਆਪਣਾ ਫੇਰ ਚਲਾਈਆ। ਆਪੇ ਜਾਣੇ ਹਾੜੀ ਸੌਣੀ, ਵਡ ਕਿਰਸਾਣਾ ਬੇਪਰਵਾਹੀਆ। ਜਿਸ ਨੇ ਬੀਜੀ ਓਸੇ ਗੌਹਣੀ, ਦੂਜਾ ਸੰਗ ਨਾ ਕੋਇ ਰਖਾਈਆ। ਜਿਸ ਗਾਹੀ ਓਸ ਉਡੌਣੀ, ਹਵਾ ਆਪਣੀ ਆਪ ਚਲਾਈਆ। ਜਿਸ ਉਡਾਈ ਓਨ ਆਪਣੇ ਅੰਦਰ ਪੌਣੀ, ਭੁੱਖੀ ਮਰੇ ਸਰਬ ਲੋਕਾਈਆ। ਫੇਰ ਵੇਖੇ ਅਵਣੀ ਗਵਣੀ, ਅਵਣ ਗਵਣ ਡੇਰਾ ਢਾਹੀਆ। ਮੇਰੀ ਸੁਰ ਕਿਸੇ ਨਾ ਮਿਲੇ ਸੁਣੌਣੀ, ਸੁਰਤ ਸਭ ਦੀ ਦਏ ਭੁਆਈਆ। ਕਿਉਂ ਪਿਛੇ ਲਾਈ ਸਭ ਦੇ ਹੋਣੀ, ਹੁਕਮੇ ਹੁਕਮ ਭੁਆਈਆ। ਗੁਰਮੁਖਾਂ ਖ਼ੁਸ਼ੀ ਇਕ ਵਖੌਣੀ, ਪਿਛਲੀ ਖ਼ੁਸ਼ਕੀ ਦੇਵੇ ਲਾਹੀਆ। ਪੁਸ਼ਤ ਦਰ ਪੁਸ਼ਤ ਪੁਸ਼ਟੀ ਆਪ ਕਰੌਣੀ, ਪੁਛਣ ਆਇਆ ਬੇਪਰਵਾਹੀਆ। ਪਰੇਮ ਨਾਲ ਕੁਸ਼ਤੀ ਪਰੇਮ ਕਰੌਣੀ, ਗੁਰਸਿਖ ਗੁਰਸਿਖ ਨਾਲ ਮਿਲਾਈਆ। ਦੂਤੀ ਦੁਸ਼ਟੀ ਸ੍ਰਿਸ਼ਟੀ ਸਰਬ ਖਪੌਣੀ, ਇਸ਼ਟੀ ਇਕੋ ਇਕ ਬਚਾਈਆ। ਦੋਜ਼ਖ਼ ਬਹਿਸਤੀ ਖੇਲ ਰਚੌਣੀ, ਬਚਿਆ ਕੋਇ ਰਹਿਣ ਨਾ ਪਾਈਆ। ਫ਼ਰਿਸ਼ਤਿਆਂ ਫ਼ਰਿਸਤ ਇਕ ਵਖੌਣੀ, ਆਪਣੇ ਹੱਥੀਂ ਕਰ ਲਿਖਾਈਆ। ਚਾਰ ਕੁੰਟ ਸੇਵਾ ਲੌਣੀ, ਭੱਜਾ ਫਿਰੇ ਵਾਹੋ ਦਾਹੀਆ। ਆਪਣੀ ਈਨ ਦੀਨ ਇਕ ਮਨੌਣੀ, ਮਿਹਬਾਨ ਬੀਦੋ ਵਡ ਵਡਿਆਈਆ। ਲੋਕ ਤੀਨ ਤਾਰ ਹਲੌਣੀ, ਸਤਾਰ ਆਪਣੀ ਦਏ ਜਣਾਈਆ। ਚੌਦਾਂ ਲੋਕ ਧਾਰ ਵਖੌਣੀ, ਧਾਰ ਆਪਣੇ ਨਾਮ ਪਰਗਟਾਈਆ । ਦੋ ਜਹਾਨ ਸਾਰ ਪੌਣੀ, ਸਾਰ ਸ਼ਬਦ ਵੱਜੇ ਵਧਾਈਆ। ਸਚਖੰਡ ਕਾਰ ਕਮੌਣੀ, ਗੁਰਮੁਖ ਸਾਚੇ ਮੇਲ ਮਿਲਾਈਆ। ਬੇਹੰਗਮ ਚਾਲ ਇਕ ਰਖੌਣੀ, ਰਾਹ ਵਿਚ ਨਾ ਕੋਇ ਅਟਕਾਈਆ। ਭੁੱਖ ਨੰਗ ਸਰਬ ਕਟੌਣੀ, ਭੁਖਿਆਂ ਭੁੱਖ ਗਵਾਈਆ। ਤੁਰਯਾ ਤਰੰਗ ਆਪ ਚੜ੍ਹੌਣੀ, ਤੁਰਤ ਦੇਵੇ ਸਮਝਾਈਆ। ਸੂਰੇ ਸਰਬੰਗ ਖੇਲ ਕਰੌਣੀ, ਮਰਦੰਗ ਆਪਣਾ ਨਾਮ ਵਜਾਈਆ। ਸਭ ਦੀ ਮੰਗ ਪੂਰ ਕਰੌਣੀ, ਗੁਰ ਅਵਤਾਰ ਪੀਰ ਪੈਗ਼ੰਬਰ ਜੋ ਬੈਠੇ ਧਿਆਨ ਲਗਾਈਆ। ਸਦਾ ਚਿਤ ਅਨੰਦ ਆਪਣੀ ਜੋਤ ਦਰ ਵਖੌਣੀ, ਦੂਜੀ ਹੋਰ ਨਾ ਕੋਇ ਵਡਿਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੱਗੇ ਕੋਇ ਰਹਿਣ ਨਾ ਦੇਵੇ ਅੜੌਣੀ, ਅੜਿਕੇ ਸਭ ਦੇ ਰਿਹਾ ਮਿਟਾਈਆ। ਤੁਰਯਾ ਕਹੇ ਪ੍ਰਭ ਤੇਰੀ ਰਹਿਮਤ, ਮੈਂ ਵੇਖ ਹੋਈ ਹੈਰਾਨਾ। ਗ਼ਰੀਬਾਂ ਨਾਲ ਹੋਇਉਂ ਸਹਿਮਤ, ਆਪਣਾ ਦਿਤਾ ਧੁਰ ਪਰਵਾਨਾ। ਸਾਰੇ ਆਖਣ ਗੁਰਸਿਖ ਅਹਿਮਕ, ਜਿਨ੍ਹਾਂ ਮਿਲਿਆ ਵਿਸ਼ਨੂੰ ਭਗਵਾਨਾ। ਵਿਸ਼ਨੂੰ ਭਗਵਾਨ ਕਹੇ ਮੈਂ ਤਾਰਾਂ ਜਿਨ੍ਹਾਂ ਤੇੜ ਬੱਧੀ ਤਹਿਮਤ, ਸਿਰ ਟੇਢੀ ਪੱਗ ਵਖਾਨਾ। ਓਨ੍ਹਾਂ ਨੂੰ ਅੱਗੇ ਕੋਈ ਨਾ ਆਵੇ ਜ਼ਹਿਮਤ, ਦੁੱਖ ਸੁਖ ਵਿਚ ਉਲਟਾਣਾ। ਲੱਖ ਚੁਰਾਸੀ ਵਿਚੋਂ ਕੱਢੇ ਅੰਦਰ ਵੜ ਕੇ ਮਾਰ ਸੈਨਤ, ਰਸਨਾ ਬੋਲ ਨਾ ਕੋਇ ਸੁਣਾਨਾ। ਜੇ ਕੋਈ ਵਿਦਵਾਨ ਵੇਖੇ ਲਾ ਕੇ ਐਨਕ, ਹਰਿ ਜੂ ਸ਼ੀਸ਼ੇ ਭੰਨ ਵਖਾਨਾ। ਜੇ ਕੋਈ ਲੇਖਾ ਲਿਖੇ ਨਾਲ ਸਵੈਨਇੰਕ, ਕਲਮ ਸ਼ਾਹੀ ਪੰਧ ਮੁਕਾਨਾ। ਜੇ ਕੋਈ ਕਹੇ ਸਾਧ ਸੰਤ ਮੈਂ ਵੱਡਾ ਮਕੈਨਕ, ਥੀਉਰੀ ਸਭ ਦੀ ਫ਼ੇਲ ਕਰਾਨਾ। ਜਨ ਭਗਤਾਂ ਮਿਲਿਆ ਹਰਿ ਜੂ ਹਰਿ ਹਰਿ ਵੱਡਾ ਸੈਨਕ, ਸੈਨਾਪਤੀ ਸ੍ਰੀ ਭਗਵਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਦੋ ਜਹਾਨਾਂ। ਤੁਰਯਾ ਕਹੇ ਮੈਂ ਹੋਈ ਹੈਰਾਨ, ਬੇਵਸ ਦਿਆਂ ਦੁਹਾਈਆ। ਤੇਰੀ ਹਰਿ ਜੂ ਖੇਲ ਮਹਾਨ, ਅੰਤ ਕੋਇ ਨਾ ਆਈਆ। ਜਿਨ੍ਹਾਂ ਨੂੰ ਕੋਈ ਨਾ ਪੁੱਛੇ ਤੂੰ ਓਨ੍ਹਾਂ ਦਾ ਬਣਿਆ ਆਣ, ਕੀ ਤੇਰੀ ਚਤੁਰਾਈਆ। ਮੈਂ ਤੁਰਯਾ ਤੇਰੇ ਦਰ ਨੌਜਵਾਨ, ਬੈਠੀ
ਆਪਣਾ ਰੂਪ ਵਟਾਈਆ। ਤੂੰ ਅੱਖ ਪੁਟ ਕੇ ਨਾ ਵੇਖਿਆ ਮਾਰ ਧਿਆਨ, ਤੇਰੀ ਬੇਪਰਵਾਹੀਆ । ਮੈਂ ਰਟ ਰਟ ਥੱਕੀ ਤੇਰਾ ਨਾਮ, ਬਿਨ ਰਸਨਾ ਜਿਹਵਾ ਗਾਈਆ। ਤੂੰ ਪਿਛੇ ਹਟ ਹਟ ਆਇਉਂ ਭਗਵਾਨ, ਲੋਕਮਾਤ ਫੇਰਾ ਪਾਈਆ। ਗਟ ਗਟ ਜੋ ਪੀਂਦੇ ਰਹੇ ਮਧਰਾ ਪਾਨ, ਤਿਨ੍ਹਾਂ ਮੇਲਾ ਰਿਹਾ ਮਿਲਾਈਆ। ਪੁਰਖ ਅਬਿਨਾਸ਼ੀ ਕਹੇ ਮੈਂ ਸਦਾ ਸਦਾ ਮਿਹਰਵਾਨ, ਜਨਮ ਜਨਮ ਵਿਚ ਬਦਲਾਈਆ। ਪਿਛਲਾ ਲੇਖਾ ਦਿਤਾ ਆਣ, ਕਿਉਂ, ਗੋਬਿੰਦ ਛੱਡੇ ਨਾ ਮੇਰੀ ਬਾਹੀਂਆ। ਤੂੰ ਬਾਲੀ ਨੱਢੀ ਅੰਞਾਣ, ਤੁਰਯਾ ਤੋਹੇ ਭੇਵ ਕੋਇ ਨਾ ਆਈਆ। ਆ ਵੇਖ ਮਾਰ ਧਿਆਨ, ਕਿਰਪਾ ਨਿਧਾਨ ਕੋਟਨ ਕੋਟ ਜਨਮ ਦੇ ਵਿਛੜੇ ਇਕੋ ਵਾਰ ਵਖਾਈਆ। ਵੇਖ ਖੇਲ ਲੱਗੀ ਪਛਤਾਣ, ਪਸਚਾਤਾਪ ਕਰ ਕਰ ਦਏ ਦੁਹਾਈਆ। ਕਿਰਪਾ ਕਰ ਸ੍ਰੀ ਭਗਵਾਨ, ਤੇਰੇ ਹੱਥ ਤੇਰੀ ਵਡਿਆਈਆ। ਮੈਂ ਆਖਿਆ ਗੁਰਸਿਖ ਬਾਲ ਅੰਞਾਣ, ਮੋਟੀ ਬੁੱਧ ਰਖਾਈਆ। ਤੇਰੀ ਕਿਰਪਾ ਮੈਂ ਵੇਖਿਆ ਇਕ ਨਿਸ਼ਾਨ, ਗੁਰਸਿਖ ਬੈਠਾ ਸਚਖੰਡ ਡੇਰਾ ਲਾਈਆ। ਮੈਨੂੰ ਉਹਦੀ ਦੱਸ ਪਹਿਚਾਣ, ਮੈਂ ਵੇਖਾਂ ਚਾਈਂ ਚਾਈਂਆ। ਅਗੋਂ ਕਹੇ ਸ੍ਰੀ ਭਗਵਾਨ, ਆ ਤੈਨੂੰ ਦਿਆਂ ਵਖਾਈਆ। ਜਿਸ ਦਾ ਨਾਮ ਸਿੰਘ ਪਾਲ, ਤੇਗ਼ ਬਹਾਦਰ ਵੱਜੀ ਵਧਾਈਆ। ਔਹ ਵੇਖ ਗੋਬਿੰਦ ਮੇਰੇ ਨਾਲ, ਉਂਗਲੀ ਲੱਗਾ ਫਿਰੇ ਵਾਹੋ ਦਾਹੀਆ। ਆ ਦੱਸਾਂ ਖੇਲ ਹੋਰ ਕਮਾਲ, ਦਾਦਾ ਪੋਤਰੇ ਨਾਲ ਲਿਆਈਆ। ਜੇਹੜੇ ਨੀਹਾਂ ਹੇਠਾਂ ਦਿਤੇ ਸੁਆਲ, ਸੋ ਮਨਜੀਤ ਜਗਦੀਸ਼ ਨਾਉਂ ਧਰਾਈਆ। ਜਿਨ੍ਹਾਂ ਖਾਏ ਕਦੇ ਨਾ ਕਾਲ, ਮਹਾਂਕਾਲ ਸਿਰ ਨਿਵਾਈਆ। ਤੁਰਯਾ ਤੇਰਾ ਸੁਣਿਆ ਨਹੀਂ ਓਨ੍ਹਾਂ ਤਾਲ, ਸਿਰ ਇਕੋ ਚਰਨ ਨਿਵਾਈਆ। ਦੋ ਜਹਾਨਾਂ ਹੱਲ ਹੋਇਆ ਸਵਾਲ, ਹਲਕਾ ਭਾਰ ਕਰਾਈਆ। ਹਰਿ ਸੰਗਤ ਦੱਸ ਕੇ ਆਏ ਹਾਲ, ਬਾਲੀ ਬੁੱਧ ਮਿਲੀ ਵਡਿਆਈਆ। ਸੋਲਾਂ ਮੱਘਰ ਵੱਜਾ ਤਾਲ, ਉਨੀ ਕੱਤਕ ਖ਼ੁਸ਼ੀ ਵਖਾਈਆ। ਹੋਰ ਵੇਖ ਮੇਰਾ ਲਾਲ, ਸਵਰਨ ਸਵਰਨ ਰੂਪ ਵਟਾਈਆ। ਜਿਸ ਸਤਿਜੁਗ ਘਾਲਣ ਲਈ ਘਾਲ, ਸੋ ਬਲ ਆਪਣਾ ਲੇਖਾ ਲਿਆ ਆਪਣੀ ਥਾਈਂਆ। ਪੰਜ ਪਰਵਾਨ ਹੋਏ ਬਹਾਲ, ਪਰਧਾਨ ਪੰਜੇ ਪੰਜ ਬਣਾਈਆ। ਪੰਜੇ ਸੋਹਣ ਦਰ ਰਾਜਾਨ, ਦਰਗਾਹ ਮਿਲੀ ਵਡਿਆਈਆ। ਪੰਜਾਂ ਦਾ ਇਕੋ ਧਿਆਨ, ਸ੍ਰੀ ਭਗਵਾਨ ਨਜ਼ਰੀ ਆਈਆ। ਪਿਛੇ ਹਰਿ ਸੰਗਤ ਨੂੰ ਦੇਣ ਗਿਆਨ, ਲੋਕਮਾਤ ਸਮਝਾਈਆ। ਵੀਰੋ ਭੈਣੋ ਛੇਤੀ ਔਣਾ ਸਚਖੰਡ ਮਕਾਨ, ਸਤਿਗੁਰ ਮਿਲੇ ਚਾਈਂ ਚਾਈਂਆ। ਏਥੇ ਨਾ ਕੋਈ ਪੀਣ ਨਾ ਕੋਈ ਖਾਣ, ਤ੍ਰਿਸਨਾ ਅੱਗ ਨਾ ਕੋਇ ਰਖਾਈਆ। ਨਾ ਕੋਈ ਪਵਣ ਨਾ ਮਸਾਣ, ਜਲ ਪਾਣੀ ਨਾ ਕੋਇ ਵਡਿਆਈਆ। ਨਾ ਕੋਈ ਰਾਗ ਨਾ ਕੋਈ ਗਾਣ, ਤੁਰੀਯਾ ਚਲੇ ਨਾ ਕੋਇ ਚਤੁਰਾਈਆ। ਜਦੋਂ ਮਿਲੇ ਮਿਲੇ ਭਗਵਾਨ, ਦੂਜਾ ਨਜ਼ਰ ਕੋਇ ਨਾ ਆਈਆ। ਗੁਰਸਿਖ ਨੱਚਣ ਕੁੱਦਣ ਟੱਪਣ ਗਾਣ, ਇਕੋ ਢੋਲਾ ਗਾਈਆ। ਤੂੰ ਮੇਰਾ ਮੈਂ ਤੇਰਾ ਤੇਰੀ ਮੇਰੀ ਇਕ ਪਛਾਣ, ਰੂਪ ਰੰਗ ਰੇਖ ਨਾ ਕੋਇ ਰਖਾਈਆ। ਅਗੋਂ ਹੱਸ ਕੇ ਕਹੇ ਭਗਵਾਨ, ਗੁਰਸਿਖ ਤੇਰੀ ਵਡ ਵਡਿਆਈਆ। ਤੇਰੇ ਬਿਨਾਂ ਮੇਰਾ ਸੁੰਞਾ ਦਿਸੇ ਮਕਾਨ, ਸਚਖੰਡ ਕੰਮ ਕਿਸੇ ਨਾ ਆਈਆ। ਜੇ ਭਗਤ ਨਾ ਹੋਵੇ ਤਾਂ ਮੈਂ ਔਂਤਰਾ ਜਾਵਾਂ ਵਿਚ ਜਹਾਨ, ਮੇਰੀ ਪੀਹੜੀ ਨਾ ਕੋਇ ਚਲਾਈਆ । ਭਗਤ ਕਹੇ ਜੇ ਤੂੰ ਨਾ ਦੇਵੇਂ ਮਾਣ, ਸਾਨੂੰ ਧਰਮ ਰਾਏ ਦਏ ਸਜਾਈਆ। ਸੁਣ ਕੇ ਗੱਲਾਂ ਤੁਰਯਾ ਹੋਈ ਹੈਰਾਨ, ਵੇਖੋ ਕੀ ਕਰੇ ਸੱਚਾ ਮਾਹੀਆ। ਮੇਰੀ ਖ਼ਾਲੀ ਹੋਈ ਦੁਕਾਨ, ਸੌਦਾ ਲੈਣ ਕੋਇ ਨਾ ਆਈਆ। ਹੱਟ ਖੋਲ੍ਹਿਆ ਵਿਸ਼ਨੂੰ ਭਗਵਾਨ, ਮੇਰੀ ਨਿੱਕੀ ਹੱਟੀ ਬੈਠੀ ਮੁਖ ਛੁਪਾਈਆ। ਜਿਸ ਨੂੰ ਕਰ ਕਿਰਪਾ ਸੌਦਾ ਦਿਤਾ ਆਪਣਾ ਦਾਨ, ਦਇਆਵਾਨ ਦਇਆ ਕਮਾਈਆ।
ਤਿਸ ਨਾਤਾ ਤੁਟਾ ਜਹਾਨ, ਹਰਿ ਸੰਗਤ ਮੇਲ ਮਿਲਾਈਆ। ਅੱਗੇ ਸਤਿਗੁਰ ਕੀ ਦਏ ਬਿਆਨ, ਲੇਖਾ ਲੇਖ ਵਿਚ ਨਾ ਆਈਆ। ਜੇ ਸਚ ਦੱਸੇ ਤੇ ਸਾਰੇ ਕਹਿਣ ਸ਼ੈਤਾਨ, ਸ਼ਰਅ ਸਭ ਦੀ ਰਿਹਾ ਮਿਟਾਈਆ।
੧੯ ਮੱਘਰ ੨੦੧੯ ਬਿਕਰਮੀ ਦਲੀਪ ਸਿੰਘ ਦੇ ਗ੍ਰਹਿ ਬਾਬੂ ਪੁਰਾ ਜ਼ਿਲਾ ਗੁਰਦਾਸਪੁਰ
ਸੱਤਰਾਂ ਮੇਲਾ ਸਰਬੰਗ, ਸਰਬੰਗ ਦਇਆ ਕਮਾਈਆ। ਸੱਤਰਾਂ ਮਿਲਿਆ ਸੰਗ, ਸੰਗ ਨਿਭਾਈਆ। ਸੱਤਰਾਂ ਚੜ੍ਹਿਆ ਰੰਗ, ਰੰਗ ਰੰਗਾਈਆ। ਸੱਤਰਾਂ ਪੂਰੀ ਕਰੀ ਉਮੰਗ, ਉਮੰਗ ਝੋਲੀ ਪਾਈਆ। ਸੱਤਰਾਂ ਚੜ੍ਹਿਆ ਚੰਦ, ਚੰਦ ਰੁਸ਼ਨਾਈਆ। ਸੱਤਰਾਂ ਮਿਲਿਆ ਅਨੰਦ, ਅਨੰਦ ਵਡਿਆਈਆ। ਸੱਤਰਾਂ ਮਿਲਿਆ ਗੋਬਿੰਦ, ਗੋਬਿੰਦ ਹੋਈ ਕੁੜਮਾਈਆ। ਸੱਤਰਾਂ ਮੇਲਾ ਗੁਣੀ ਗਹਿੰਦ, ਗਹਿਰ ਗੰਭੀਰ ਸੇਵ ਕਮਾਈਆ। ਸੱਤਰਾਂ ਲੇਖੇ ਲੱਗੀ ਜਿੰਦ, ਜਿੰਦ ਵਾਰੀ ਘੋਲ ਘੁੰਮਾਈਆ। ਸੱਤਰ ਸਰਸੇ ਗਏ ਖਿੰਡ, ਅੰਤਮ ਇਕੱਠੇ ਆਪ ਕਰਾਈਆ। ਗੋਬਿੰਦ ਪਹਿਲੋਂ ਸੰਬਲ ਨਗਰ ਬੱਧਾ ਪਿੰਡ, ਪੁਰੀ ਅਨੰਦ ਤਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਤਰਾਂ ਦੇਵੇ ਮਾਣ ਵਡਿਆਈਆ। ਸੱਤਰਾਂ ਜੋਗਾ ਹੋਇਆ ਆਪ, ਸਤਿ ਸਤਿ ਸਮਝਾਈਆ। ਸੱਤਰਾਂ ਬਣਿਆਂ ਮਾਈ ਬਾਪ, ਪਿਤਾ ਪੂਤ ਸਮਝਾਈਆ। ਸੱਤਰਾਂ ਕੋਲੋਂ ਕਰਾ ਆਪਣਾ ਨਾਪ, ਹਰਿ ਆਪਣੀ ਵੰਡ ਵੰਡਾਈਆ। ਆਪੇ ਕਰ ਖੇਲ ਤਮਾਸ਼, ਪ੍ਰਭ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸਤਰਾਂ ਹੋਇਆ ਆਪੇ ਜੋਗਾ, ਜੀਵਣ ਜੁਗਤ ਜੁਗਤ ਜਣਾਇੰਦਾ। ਗੋਬਿੰਦ ਬਦਲਿਆ ਆਪਣਾ ਚੋਗਾ, ਚੋਲਾ ਨਾ ਹੋਰ ਹੰਢਾਇੰਦਾ। ਨਿਰਗੁਣ ਹੋ ਕੇ ਦੇਵੇ ਹੋਕਾ, ਸਰਗੁਣ ਖੇਲ ਕਰਾਇੰਦਾ। ਅੰਤ ਨਦੇੜ ਜੋ ਦੇ ਕੇ ਗਿਆ ਧੋਖਾ, ਅੱਧਵਿਚਕਾਰ ਰਖਾਇੰਦਾ। ਅੰਤਮ ਵੇਖਣ ਆਇਆ ਮੌਕਾ, ਮੋਤਬਰ ਆਪਣਾ ਨਾਉਂ ਧਰਾਇੰਦਾ। ਜਿਸ ਨੇ ਛੱਡਿਆ ਪਟਨਾ ਪੌਂਟਾ, ਸੋ ਪੋਹ ਛੱਬੀ ਰੰਗ ਰੰਗਾਇੰਦਾ। ਏਕਾ ਢੱਯਾ ਸੁੱਤਾ ਰਿਹਾ ਲਾ ਕੇ ਢੌਂਕਾ, ਫਿਰ ਆਪਣੀ ਕਰਵਟ ਬਦਲਾਇੰਦਾ। ਗੋਬਿੰਦ ਕਦੇ ਨਾ ਜਾਏ ਔਂਤਾ, ਪੂਤ ਪੋਤਰੇ ਵੇਖ ਖ਼ੁਸ਼ੀ ਮਨਾਇੰਦਾ। ਧਰਤੀ ਮਾਤ ਸਾਫ਼ ਰੱਖਿਆ ਕਰ ਕੇ ਚੌਂਕਾ, ਖ਼ਾਕੀ ਖ਼ਾਕ ਸਾਫ਼ ਕਰਾਇੰਦਾ। ਗੋਬਿੰਦ ਕਰੇ ਉਸਾਰੀ ਨਾਲ ਸ਼ੌਂਕਾ, ਗੋਬਿੰਦ ਆਪਣਾ ਖ਼ੂਨ ਭੇਟ ਚੜ੍ਹਾਇੰਦਾ। ਜਨ ਭਗਤਾਂ ਆਪੇ ਪਹੁੰਚਾ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਤਰਾਂ ਆਪੇ ਦਇਆ ਕਮਾਇੰਦਾ। ਸੱਤਰਾਂ ਦੇਵੇ ਮਾਣ, ਮਾਣ ਵਡਿਆਈਆ। ਸੱਤਰਾਂ ਦੇਵੇ ਗਿਆਨ, ਗਿਆਨ ਚਤੁਰਾਈਆ। ਸੱਤਰਾਂ ਦੇਵੇ ਧਿਆਨ, ਧਿਆਨ ਲਗਾਈਆ । ਸੱਤਰਾਂ ਦੇਵੇ ਪੀਣ ਖਾਣ, ਅੰਮ੍ਰਿਤ ਰਸ ਵਖਾਈਆ। ਸੱਤਰਾਂ ਦੇਵੇ ਗਾਨ, ਸੋਹੰ ਢੋਲਾ ਕਰੇ ਪੜ੍ਹਾਈਆ। ਸੱਤਰਾਂ ਦੇਵੇ ਦਾਨ, ਨਾਮ ਅਨਮੁਲਾ ਝੋਲੀ ਪਾਈਆ। ਸੱਤਰਾਂ ਖੇਲ ਕਰੇ ਮਹਾਨ, ਧੁਰ ਫ਼ਰਮਾਣਾ ਹੁਕਮ ਸੁਣਾਈਆ। ਸੱਤਰਾਂ ਚਾੜ੍ਹੇ ਆਪਣੇ ਉਪਰ ਮਕਾਨ, ਬੇਮਕਾਨ ਖੇਲ ਕਰਾਈਆ। ਸੱਤਰਾਂ ਕੋਲੋਂ ਆਪਣੇ ਚਾਰ ਜੁਗ ਦੀ ਚਾਰ ਕੁੰਟ ਦੀ ਉਜਾੜ ਦੇਵੇ ਦੁਕਾਨ, ਸੱਤਰ ਇੱਟਾਂ ਦਏ ਉਖੜਾਈਆ। ਸਾਢੇ ਤਿੰਨ ਹੱਥ ਭਗਤ ਦਵਾਰੇ ਚੋਟੀ ਉਤੇ ਲਾ ਭਗਵਾਨ, ਭਗਤਾਂ ਖ਼ੁਸ਼ੀ ਮਨਾਈਆ। ਗੁਰਮੁਖ ਤੁਹਾਡਾ ਝੁੱਲੇ ਨਿਸ਼ਾਨ, ਸਤਿਜੁਗ ਸਾਚੇ ਵੱਜੇ ਵਧਾਈਆ। ਮੰਦਰ ਮਸਜਿਦ ਸ਼ਿਵਦੁਆਲੇ
ਸਰਬ ਮਿਟ ਜਾਣ, ਲੋਕਮਾਤ ਰਹਿਣ ਨਾ ਪਾਈਆ। ਇਕ ਗੋਬਿੰਦ ਦੂਜਾ ਰਹੇ ਭਗਵਾਨ, ਤੀਜੀ ਸੰਗਤ ਨਾਲ ਮਿਲਾਈਆ। ਸਚਖੰਡ ਨਿਵਾਸੀ ਸ੍ਰੀ ਭਗਵਾਨ, ਸਚ ਸਿੰਘਾਸਣ ਸੋਭਾ ਪਾਈਆ। ਕੋਟਨ ਕੋਟ ਗੁਰ ਅਵਤਾਰ ਪੀਰ ਪੈਗ਼ੰਬਰ ਬ੍ਰਹਮਾ ਵਿਸ਼ਨ ਸ਼ਿਵ ਸੀਸ ਝੁਕਾਣ, ਦੋਏ ਜੋੜ ਪੈਣ ਸਰਨਾਈਆ। ਤਖ਼ਤ ਨਿਵਾਸੀ ਹੋ ਮਿਹਰਵਾਨ, ਮਿਹਰ ਨਜ਼ਰ ਇਕ ਉਠਾਈਆ। ਇਕੋ ਵਾਰ ਗੁਰਮੁਖਾਂ ਵਲ ਕਰੇ ਧਿਆਨ, ਇਕੋ ਪੌੜੇ ਦਏ ਚੜ੍ਹਾਈਆ। ਜਿਥੇ ਝੁੱਲੇ ਧਰਮ ਨਿਸ਼ਾਨ, ਦੂਜਾ ਨਿਸ਼ਾਨਾ ਨਾ ਕੋਇ ਰਖਾਈਆ। ਜਿਥੇ ਇਕੋ ਇਸ਼ਟ ਨੌਜਵਾਨ, ਬੁੱਢਾ ਬਾਲ ਨਾ ਕਦੇ ਹੋ ਜਾਈਆ। ਜੇਹੜਾ ਗੁਰ ਅਵਤਾਰਾਂ ਦੇਂਦਾ ਰਿਹਾ ਦਾਨ, ਸੋ ਦਾਤਾ ਦਾਨੀ ਇਕੋ ਮੰਗੋ ਜਿਸ ਦੇ ਮੰਗਿਆਂ ਭੁੱਖ ਰਹੇ ਨਾ ਰਾਈਆ। ਉਸ ਦੇ ਚਰਨਾਂ ਹੇਠਾਂ ਲੁਕੋ, ਸ਼ਹਿਨਸ਼ਾਹ ਸ਼ੇਰ ਇਕੋ ਇਕ ਅਵਖਾਈਆ। ਉਸ ਦੇ ਸਾਇਆ ਹੇਠ ਬਾਂਹ ਕੱਢ ਕੇ ਬੁੱਕੋ, ਪ੍ਰਭ ਮਿਲਿਆ ਸੱਚਾ ਮਾਹੀਆ। ਆਪਣੇ ਨਿਸ਼ਾਨਿਉਂ ਕਦੇ ਨਾ ਉਕੋ, ਗੋਬਿੰਦ ਪਿਛੇ ਧਾਰ ਸਿਖਾਈਆ। ਹੁਣ ਨੇੜੇ ਆ ਕੇ ਢੁਕੋ, ਦੇਵੇ ਦਰਸ ਦਰਦੀ ਆਪਣਾ ਦਰਦ ਵੰਡਾਈਆ। ਸਾਰੇ ਇਕੱਠੇ ਹੋ ਕੇ ਪੁਛੋ, ਕਿਥੇ ਲੁਕਿਆ ਰਿਹੋਂ ਨਜ਼ਰ ਕਿਸੇ ਨਾ ਆਈਆ। ਅੱਗੇ ਹੋ ਕੇ ਫੜ ਲਓ ਗੁਟੋਂ, ਜਿਸ ਹੱਥ ਨਾਲ ਫੜੀ ਤਲਵਾਰ, ਤਿਸ ਹੱਥ ਨਾਲ ਗੁਰ ਸਤਿਗੁਰ ਲਓ ਮਨਾਈਆ। ਕਰ ਪਿਆਰ ਪ੍ਰਭ ਚਰਨੀ ਝੁਕੋ, ਝੁਕਵੀਂ ਖੇਲ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਸੱਤਰਾਂ ਯਾਦ, ਯਾਦ ਜਣਾਇਆ। ਸੱਤਰਾਂ ਸੁਣ ਫ਼ਰਯਾਦ , ਫ਼ਰਿਯਾਦੀ ਫੇਰਾ ਪਾਇਆ। ਸੱਤਰਾਂ ਦੇਵੇ ਦਾਦ, ਵਸਤ ਵੰਡਾਇਆ। ਸੱਤਰਾਂ ਵੱਜੇ ਨਾਦ, ਨਾਦ ਅਲਾਇਆ। ਸੱਤਰਾਂ ਹੋ ਵਿਸਮਾਦ, ਵਿਸਮਾਦੀ ਖੇਲ ਰਚਾਇਆ। ਸੱਤਰਾਂ ਖੋਲ੍ਹੀ ਜਾਗ, ਜਾਗਰਤ ਰੂਪ ਜਣਾਇਆ। ਸੱਤਰਾਂ ਸੁਣੀ ਆਵਾਜ਼, ਦੂਰ ਦੁਰਾਡਾ ਨੱਠ ਕੇ ਆਇਆ। ਸੱਤਰਾਂ ਰਚਿਆ ਕਾਜ, ਕਰਨੀ ਕਰਤਾ ਆਪ ਕਮਾਇਆ। ਸੱਤਰਾਂ ਨਾਲ ਰਲਾਏ ਪੰਜ ਰਾਜ, ਮਿਸਤਰੀ ਆਪਣਾ ਹੁਕਮ ਮਨਾਇਆ। ਪਿਛੇ ਜੋ ਸੰਗਤ ਰਹਿ ਗਈ ਛੱਬੀ ਪੋਹ ਸਭ ਨੂੰ ਇਕੱਠਾ ਕਰ ਕੇ ਦੇਵੇ ਦਾਜ, ਇਕੋ ਜੇਹੀ ਝੋਲੀ ਦਏ ਭਰਾਇਆ। ਗੁਰਸਿਖ ਨਾਲ ਸੱਤਰ ਸੱਤਰ ਇੱਟਾਂ ਪ੍ਰਭ ਸਾਚੇ ਲਈ ਲੈ ਕੇ ਔਣਾ ਦਾਜ, ਧਰਮ ਦੁਆਰੇ ਤੁਹਾਡਾ ਮੰਦਰ ਦਏ ਬਣਾਇਆ। ਓਥੇ ਇਕੋ ਇਕ ਸਮਾਜ, ਦੂਜੀ ਵੰਡ ਨਾ ਕੋਇ ਵੰਡਾਇਆ। ਉਤੇ ਲਿਖ ਦਏ ਸਿਰ ਸੰਗਤ ਪਹਿਨਾਇਆ ਤਾਜ, ਸਿਰ ਆਪਣਾ ਭੇਟ ਚੜ੍ਹਾਇਆ। ਜਿਸ ਨੇ ਕਰਨਾ ਸੱਚਾ ਰਾਜ, ਦਰਗਾਹ ਸਾਚੀ ਵੇਖ ਵਖਾਇਆ। ਜਿਹਨੇ ਸੱਤਰਾਂ ਉਤੋਂ ਸਿਫ਼ਰਾ ਕਰ ਕੇ ਸਾਰਾ ਸੰਸਾਰ ਜਾਣਾ ਖਾਜ, ਖਾ ਖਾ ਆਪਣਾ ਸ਼ੁਕਰ ਮਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਤਰਾਂ ਹਰਿ ਸੰਗਤ ਸੰਗ ਇਕੋ ਰੰਗ ਵਖਾਇਆ। ਸੱਤਰਾਂ ਵਾਲਾ ਇਕੋ ਸਤਿਗੁਰ, ਸਤਿ ਸਤਿਵਾਦ ਅਖਵਾਈਆ। ਸਾਤਾ ਸਿਫ਼ਰਾ ਗਏ ਜੁੜ, ਅੰਕ ਅੰਕ ਨਾਲ ਮਿਲਾਈਆ। ਸਤਿ ਸਰੂਪ ਸਿਫ਼ਰਾ ਹੋ ਕੇ ਰਿਹਾ ਦੌੜ, ਨਜ਼ਰ ਕਿਸੇ ਨਾ ਆਈਆ। ਸਿਫ਼ਰਾ ਘਰ ਘਰ ਰਿਹਾ ਬੌਹੜ, ਸਤਿ ਸਤਿ ਸੁਣਾਈਆ। ਸੱਤ ਕਹੇ ਸਤਿ ਗਿਆ ਦੌੜ, ਸਤਿ ਸਿਫ਼ਰ ਰੂਪ ਹੋ ਜਾਈਆ। ਬਿਨ ਸਤਿਗੁਰ ਸਿਫ਼ਰ ਸਤਿ ਨਾ ਕਰੇ ਕੋਈ ਮਿੱਠਾ ਕੌੜ, ਰਸ ਅੰਮ੍ਰਿਤ ਨਾ ਕੋਇ ਭਰਾਈਆ। ਸੋ ਸਤਿਗੁਰ ਚੜ੍ਹਿਆ ਸਾਚੇ ਘੋੜ, ਜਿਸ ਦੀ ਸਿਫ਼ਤ ਕਰ ਕਰ ਥੱਕੇ ਲਿਖ ਲਿਖ ਲੇਖ ਕਲਮ ਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸਚ ਸਚ ਸਚ ਅਖਵਾਈਆ। ਸਚ ਸਤਿਗੁਰ ਇਕੋ ਸਤਰ, ਆਦਿ ਜੁਗਾਦਿ ਸਮਾਇੰਦਾ। ਸਤਿ ਸਤਿਗੁਰ ਖੋਲ੍ਹੇ ਪੱਤਰ,
ਆਪਣਾ ਵਰਕਾ ਆਪ ਉਲਟਾਇੰਦਾ। ਸਤਿ ਸਤਿਗੁਰ ਧਾਰ ਦੁਤਰ, ਦੋਏ ਦੋਏ ਰੂਪ ਧਰਾਇੰਦਾ। ਸਤਿ ਸਤਿਗੁਰ ਪਿਤਾ ਪੁੱਤਰ, ਗੋਬਿੰਦ ਅਕਾਲ ਰੰਗ ਰੰਗਾਇੰਦਾ। ਸਤਿ ਸਤਿਗੁਰ ਲੁਕਿਆ ਰਹੇ ਆਪਣੀ ਨੁੱਕਰ, ਨਜ਼ਰ ਕਿਸੇ ਨਾ ਆਇੰਦਾ। ਸਤਿ ਸਤਿਗੁਰ ਹਰਿਜਨ ਕਰੇ ਸ਼ੁਕਰ, ਸ਼ੁਕਰੀਆ ਇਕ ਮਨਾਇੰਦਾ। ਸਤਿ ਸਤਿਗੁਰ ਬਿਨ ਮਾਂ ਪਿਉ ਬਿਨ ਜਨਨੀ ਆਏ ਉਤਰ, ਕੁੱਖੀਂ ਭਾਗ ਨਾ ਕੋਇ ਲਗਾਇੰਦਾ। ਸਤਿ ਸਤਿਗੁਰ ਜੈਂਹ ਵੇਖੋ ਤੈਂਹ ਜਾਏ ਉਪੜ, ਦੂਰ ਨੇੜੇ ਨਾ ਕੋਇ ਜਣਾਇੰਦਾ। ਸਤਿ ਸਤਿਗੁਰ ਸਰਸੇ ਵਾਲਾ ਨਾ ਗਿਆ ਮੁਕਰ, ਪਿਛਲਾ ਲੇਖਾ ਆਪ ਮੁਕਾਇੰਦਾ। ਜਿਨ੍ਹਾਂ ਪਿਛੇ ਵਾਰੇ ਜਿਗਰੇ ਟੁਕੜ, ਲਖ਼ਤੇ ਜਿਗਰ ਭੇਟ ਚੜ੍ਹਾਇੰਦਾ। ਤਿਨ੍ਹਾਂ ਪਿਛੇ ਪਿਆ ਉਪੜ, ਅਗਲਾ ਪੰਧ ਮੁਕਾਇੰਦਾ। ਅੱਲਾ ਰਾਣੀ ਨੂੰ ਕੋਈ ਨਾ ਕਹੇ ਫੁੱਫੀ ਮੀਆਂ ਬਣੇ ਨਾ ਕੋਈ ਫੁੱਫੜ, ਭੈਣ ਭਾਈਂਆਂ ਅੱਗੇ ਲਾਇੰਦਾ। ਕਿਸੇ ਜ਼ੋਰ ਨਾ ਚਲੇ ਜਿਨ੍ਹਾਂ ਦਾੜ੍ਹੀ ਰਤੀ ਕੀਤੀ ਬਣ ਕੇ ਚਿੱਟੇ ਕੁੱਕੜ, ਚਿਤੂ ਸਭ ਨੂੰ ਆਪ ਬਣਾਇੰਦਾ। ਵੇਲੇ ਸਿਰ ਆ ਕੇ ਗਿਆ ਪੁੱਖਰ, ਆਪਣਾ ਖੇਲ ਵਖਾਈਆ। ਜਿਸ ਦੀਆਂ ਘਰ ਘਰ ਸੁੱਖਣਾਂ ਸੁੱਖਣ, ਸੋ ਬਿਨ ਗੁਰਸਿਖਾਂ ਮਿਲੇ ਨਾ ਕਿਸੇ ਮਾਹੀਆ। ਸ੍ਰਿਸ਼ਟ ਸਬਾਈ ਭਰੀ ਦੁੱਖਣ, ਧੂਆਂਧਾਰ ਲੋਕਾਈਆ । ਬਾਹੋਂ ਫੜ ਕੋਇ ਨਾ ਆਏ ਚੁੱਕਣ, ਸਾਰੇ ਬੈਠੇ ਮੁਖ ਭੁਆਈਆ। ਦੂਰ ਦੁਰਾਡੇ ਬਹਿ ਬਹਿ ਬੁੱਕਣ, ਅੱਗੇ ਵੇਖਣ ਸ਼ੇਰ ਪਿਛੇ ਸਭ ਮੁੜ ਜਾਈਆ। ਇਕ ਦੂਜੇ ਨੂੰਕਹਿਣ ਚਲੋ ਰਲ ਕੇ ਚਲੀਏ ਕੁੱਟਣ, ਆਪਣਾ ਬਲ ਧਰਾਈਆ। ਜਿਸ ਵੇਲੇ ਸ੍ਰੀ ਭਗਵਾਨ ਮਾਰ ਭੱਬਕ ਆਪਣੀ ਖੋਲ੍ਹੇ ਬੁਕਲ, ਸਾਰੇ ਭੱਜਣ ਵਾਹੋ ਦਾਹੀਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਥਾਂ ਨਾ ਲੱਭੇ ਲੁਕਣ, ਬਿਨ ਹਰਿ ਚਰਨਾਂ ਓਟ ਨਜ਼ਰ ਕੋਇ ਨਾ ਆਈਆ। ਸਾਰੇ ਇਕ ਦੂਜੇ ਨੂੰ ਦੱਸਣ, ਸਾਡਾ ਪੈਂਡਾ ਆਇਆ ਉਤੇ ਮੁੱਕਣ, ਅਗਲਾ ਲੇਖਾ ਰਹੇ ਨਾ ਰਾਈਆ। ਸ੍ਰੀ ਭਗਵਾਨ ਨੌਜਵਾਨ ਮਿਹਰਵਾਨ ਦੀਨ ਦਿਆਲ ਠਾਕਰ ਸਵਾਮੀ ਕੋਝਿਆਂ ਕਮਲਿਆਂ ਆਪ ਗਿਆ ਚੁੱਕਣ, ਚੁਕ ਚੁਕ ਆਪਣੀ ਗੋਦ ਬਹਾਈਆ। ਗੋਬਿੰਦ ਨਾਲ ਰੱਖਿਆ ਪੁੱਤਣ, ਪਿਤਾ ਪੂਤ ਫੇਰਾ ਪਾਈਆ। ਗੁਰਮੁਖ ਦੁਆਰੇ ਗਿਆ ਝੁਕਣ, ਨਿਉਂ ਨਿਉਂ ਸੀਸ ਝੁਕਾਈਆ। ਲੱਖ ਚੁਰਾਸੀ ਗਿਆ ਫੂਕਣ, ਇਕ ਫੁੰਕਾਰ ਲਗਾਈਆ। ਦੋ ਜਹਾਨਾਂ ਗਿਆ ਸੂਤਣ, ਨਾਮ ਵਟਣਾ ਰਿਹਾ ਚੜ੍ਹਾਈਆ। ਕਲਜੁਗ ਅੰਤਮ ਸਾਰੇ ਭੂਤਨ, ਬੀਰ ਬੇਤਾਲ ਨਾਚ ਨਚਾਈਆ। ਸ੍ਰੀ ਭਗਵਾਨ ਸਭ ਦੇ ਸਿਰ ਵਿਚ ਮਾਰੇ ਜੂਤਨ, ਜੋ ਬੈਠੇ ਨਾਮ ਭੁਲਾਈਆ। ਲੇਖਾ ਜਾਣੇ ਚਾਰੇ ਕੂਟਨ, ਦਹਿ ਦਿਸ਼ਾ ਵੇਖ ਵਖਾਈਆ। ਨਾਤਾ ਤੋੜੇ ਜੂਠ ਝੂਠਣ, ਜੂਠਿਆਂ ਝੂਠਿਆਂ ਥੁੱਕਾਂ ਮੁਖ ਭਰਾਈਆ। ਜੰਗਲ ਜੂਹ ਉਜਾੜ ਪਹਾੜ ਵੇਖੇ ਅਵਧੂਤਨ, ਜੋ ਤਨ ਬੈਠੇ ਖ਼ਾਕ ਰਮਾਈਆ। ਗੁਫ਼ਾ ਅੰਦਰ ਵੇਖੇ ਸੁੱਤੇ ਘੂਕਨ, ਜੋ ਅੱਖਾਂ ਕਰ ਬੰਦ ਕੰਨਾਂ ਵਿਚ ਉਂਗਲਾਂ ਪਾਈਆ। ਜੋ ਸੂਰਾਂ ਵਾਂਗੂੰ ਸੂਕਣ, ਸਾਰੇ ਸਾਧ ਉਠਾਈਆ। ਜੋ ਪੀਵਣ ਭੰਗ ਬੂਟਨ, ਸਭ ਦੀ ਜੜ੍ਹ ਉਖੜਾਈਆ। ਜੋ ਸੁਲਫ਼ਿਆਂ ਲਾਵਣ ਸੂਟਨ, ਤਿਨ੍ਹਾਂ ਕਰੇ ਸਫ਼ਾਈਆ। ਜੋ ਤਮਾਕੁ ਪੀ ਪੀ ਨਸ਼ਾ ਝੂਟਣ, ਝਟਕਾ ਸਭ ਦਾ ਦਏ ਕਰਾਈਆ। ਜੋ ਉਚੀ ਬੋਲ ਬੋਲ ਮੰਦਰ ਮਸਜਿਦ ਸ਼ਿਵਦਆਲੇ ਮੱਠ ਕੂਕਣ, ਕੂਕਰ ਸੂਕਰ ਜੂਨ ਭੁਆਈਆ। ਹਰਿ ਭੁਲਿਆਂ ਦੇ ਸਿਰ ਵਿਚ ਅੰਤ ਕੁੱਤੇ ਮੂਤਣ, ਕਿਤੇ ਨਾ ਮਿਲੇ ਥਾਈਆਂ। ਜਾਮਾ ਭੁਆਏ ਹਾਕਨ ਡਾਕਨ ਬੈਤਾਲ ਭੂਤਨ, ਅੰਚਨੀ ਕੰਚਨੀ ਨਾਉਂ ਧਰਾਈਆ। ਕਲਾਸੋਦਰੀ ਹੋਏ ਊਤਨ, ਇਜੀਆ ਬਿਜੀਆ ਦਏ ਦੁਹਾਈਆ। ਸ੍ਰਿਸ਼ਟ ਸਬਾਈ ਵੇਖੇ ਰੋਗਣ, ਸੁਖ ਨਜ਼ਰ ਕਿਤੇ ਨਾ ਆਈਆ। ਆਪਣਾ ਕੀਤਾ ਸਾਰੇ ਭੋਗਣ, ਲੇਖਾ ਸਭ ਦੀ ਝੋਲੀ ਪਾਈਆ।
ਲਾੜੀ ਮੌਤ ਬਣੇ ਕਲਜੋਗਣ, ਮਾਸ ਚੁੰਜਾਂ ਨਾਲ ਤੁੜਾਈਆ। ਕੂੜੀ ਕਿਰਿਆ ਹੋਏ ਵਜੋਗਣ, ਚਾਰੋਂ ਕੁੰਟ ਫਿਰੇ ਹਲਕਾਈਆ। ਸਿਰ ਦਿਸੇ ਨਾ ਕੋਈ ਓਢਣ, ਖੁਲ੍ਹੀ ਮੀਂਢੀ ਪਤ ਲੁਹਾਈਆ। ਚੋਰ ਉਚੱਕੇ ਰਾਹ ਵਿਚ ਬੋਚਣ, ਲੁਟ ਖਸੁਟ ਮਚਾਈਆ। ਜਿਸ ਨੂੰ ਸਤਿਗੁਰ ਨਾਨਕ ਕਿਹਾ ਓਹਦਾ ਖੇਲ ਵਿਚ ਨਾ ਆਏ ਸੋਚਣ, ਬਿਨ ਸੋਚਿਆਂ ਰਿਹਾ ਰਚਾਈਆ। ਜਿਸ ਨੇ ਮਾਣ ਦਿਵਾਇਆ ਧੰਨੇ ਤਰਲੋਚਣ, ਨਾਮਾ ਨਾਲ ਮਿਲਾਈਆ। ਜਿਸ ਬ੍ਰਹਮੇ ਸਮਝਾਇਆ ਕਪਾਲ ਮੋਚਣ, ਪੁਸ਼ਕਰ ਭੇਵ ਖੁਲ੍ਹਾਈਆ। ਸੋ ਸ੍ਰਿਸ਼ਟ ਸਬਾਈ ਆਇਆ ਝੋਕਣ, ਅਨਝੱਕ ਫੇਰਾ ਪਾਈਆ। ਗੁਰਸਿਖਾਂ ਨੂੰ ਆਇਆ ਰੋਕਣ, ਕੂੜੀ ਕਿਰਿਆ ਛੱਡੋ ਜੂਠਾ ਝੂਠਾ ਨਾਤਾ ਤੁੜਾਈਆ। ਜਿਸ ਦਾ ਖੇਲ ਲੋਕ ਪਰਲੋਕਣ, ਬ੍ਰਹਿਮੰਡ ਖੰਡ ਸਮਾਈਆ। ਜਿਸ ਦਾ ਗੁਰ ਅਵਤਾਰ ਗਾਇਣ ਸਲੋਕਣ, ਪੀਰ ਪੈਗ਼ੰਬਰ ਰਾਗ ਅਲਾਈਆ। ਜਿਸ ਦਾ ਖੇਲ ਕੋਟ ਕੋਟਨ, ਕੋਟ ਕੋਟੀ ਵੇਸ ਵਟਾਈਆ। ਜਿਸ ਦਾ ਰੂਪ ਨਿਰਮਲ ਜੋਤਨ, ਜੋਤੀ ਜੋਤ ਜੋਤ ਰੁਸ਼ਨਾਈਆ। ਜਿਸ ਨੇ ਖੇਲ ਬਣਾਇਆ ਗੋਬਿੰਦ ਪੁੱਤ ਪੋਤਨ, ਪਤਵੰਤ ਬੇਪਰਵਾਹੀਆ। ਸੋ ਦੇਵਣ ਆਇਆ ਮੋਖਣ, ਮੁਕਤੀ ਚਰਨਾਂ ਹੇਠ ਦਬਾਈਆ। ਖੇਲ ਕਰਾਇਆ ਸੱਤਰਾਂ ਵੇਂਹਦਿਆਂ ਲੋਚਣ, ਲੋਚਾਂ ਪੂਰ ਕਰਾਈਆ। ਪਿਛਲਾ ਮਿਟਾਵਣ ਆਇਆ ਰੋਸਣ, ਰੁਸਿਆਂ ਲਏ ਮਨਾਈਆ। ਟਿਕਾਣੇ ਕਰਨ ਆਇਆ ਹੋਸ਼ਨ, ਹੋਛਿਆਂ ਮਤ ਗਵਾਈਆ। ਗੁਰਸਿਖਾਂ ਅੰਦਰ ਲੌਣ ਆਇਆ ਆਪਣਾ ਨਾਮ ਰੋਸ਼ਨ, ਰੋਸ਼ਨੀ ਇਕੋ ਨੂਰ ਰੁਸ਼ਨਾਈਆ। ਦੇਣ ਆਇਆ ਦਰਗਾਹ ਸੱਚੀ ਦਾ ਸੱਚਾ ਪਰਮੋਸ਼ਨ, ਸੀਸ ਤਾਜ ਇਕ ਟਿਕਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਬੈਠੇ ਰਹਿਣ ਖ਼ਮੋਸ਼ਨ, ਅੱਗੇ ਬੋਲ ਨਾ ਕੋਇ ਸੁਣਾਈਆ। ਕਰੇ ਖੇਲ ਹਰਿ ਬੇਹੋਸ਼ਨ, ਮਖ਼ਮੂਰ ਮਖ਼ਮੂਰੀ ਇਕੋ ਨਾਮ ਰਖਾਈਆ। ਲੇਖਾ ਜਾਣੇ ਦੋਸ਼ ਬਦੋਸ਼ਣ, ਦੋਸ਼ੀਆਂ ਦੇਵੇ ਦੰਡ ਬਦੋਸ਼ਿਆਂ ਲਏ ਬਚਾਈਆ। ਸਮੁੰਦ ਸਾਗਰ ਵੇਖੇ ਓਸ਼ਨ, ਸ੍ਰੀ ਭਗਵਾਨ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੱਤਰ ਸੇਵਾ ਸਤਿ ਦਵਾਰ। ਸੱਤਰ ਇੱਟਾਂ ਹੱਟ ਵਣਜਾਰ। ਇੱਟ ਇੱਟ ਨਾਲ ਕਰੇ ਪਿਆਰ। ਚਿਟ ਲਾਏ ਨਾਲ ਚਰਨ ਧੂੜੀ ਛਾਰ। ਦੇਵੇ ਸਿਟ, ਗੁਰਮੁਖਾਂ ਥੱਲੇ ਕਰ ਪਿਆਰ। ਗੁਰਸਿਖ ਚਲਦੇ ਫਿਰਦੇ ਪੈਰਾਂ ਨਾਲ ਮਾਰਨ ਹਿੱਟ, ਨੀਂਹ ਉਖੜੇ ਜੀਵ ਗਵਾਰ। ਕਦਮ ਕਦਮ ਤੁਰਦੇ ਤੁਰਦੇ ਉਤੇ ਰਹੇ ਪਿੱਟ, ਹਾਹਾਕਾਰ ਕਰੇ ਸੰਸਾਰ। ਕਰੇ ਖੇਲ ਆਪ ਅਨਡਿਠ, ਕੋਈ ਨਾ ਪਾਵੇ ਸਾਰ। ਗੁਰਮੁਖ ਮਾਣਸ ਜਨਮ ਲਏ ਜਿਤ, ਜਿਸ ਜਿਤਿਆ ਹਰਿ ਨਿਰੰਕਾਰ। ਧਰਮ ਦੁਆਰੇ ਕਰਨਾ ਹਿਤ, ਭਗਤਾਂ ਹੋਏ ਪਿਆਰ। ਸੱਤਰਾਂ ਬਹੱਤਰਾਂ ਚੁਹੱਤਰਾਂ ਵਿਚੋਂ ਜੋ ਰਹਿ ਗਏ ਪਿਛੇ, ਪਿਛੋਂ ਕਰੇ ਅੱਗੇ ਸੱਤਰ ਇੱਟਾਂ ਕਰ ਵਿਹਾਰ। ਆਪ ਫਿਰੇ ਪਿਛੇ ਅੱਗੇ, ਅੱਗੇ ਪਿਛੇ ਖ਼ਬਰਦਾਰ। ਸਤਿ ਸਰਨਾਈ ਜੋ ਜਨ ਲੱਗੇ, ਸਤਿ ਪੁਰਖ ਨਿਰੰਜਣ ਮੇਲ ਮਿਲਾਏ ਆਪਣੀ ਧਾਰ। ਸਿਫ਼ਰਾ ਰੂਪ ਸਭ ਰਹਿ ਜਾਣ ਹੱਕੇ ਬੱਕੇ, ਨਜ਼ਰ ਨਾ ਆਏ ਨਰ ਨਿਰੰਕਾਰ। ਸੱਤਰ ਭਗਤ ਹੋਏ ਪੱਕੇ, ਪੱਕੀਆਂ ਇੱਟਾਂ ਦਿਤੀਆਂ ਉਖਾੜ। ਬਹੱਤਰਾਂ ਛੱਤੀ ਜੁਗਾਂ ਮਾਰੇ ਧੱਕੇ, ਮਹੱਲ ਅਟੱਲ ਸੁਹਾਇਆ ਇਕ ਦੁਆਰ। ਚੁਹੱਤਰਾਂ ਕਿਹਾ ਅਸੀਂ ਭੈਣ ਭਾਈ ਸਕੇ, ਸਤਿਜੁਗ ਸਾਚੀ ਬੰਨ੍ਹੀ ਧਾਰ। ਪੰਜ ਪੰਜ ਪੰਜ ਵਿਚੋਂ ਰੱਖੇ, ਚਾਰ ਚਾਰ ਵਣਜ ਵਪਾਰ। ਹਰਿ ਸੰਗਤ ਨਿੱਕੇ ਵੱਡੇ ਬੁੱਢੇ ਨੱਢੇ ਮਾਈ ਭਾਈ ਧੀ ਜਵਾਈ ਪਿਛੋਂ ਫੜ ਕਰੇ ਅੱਗੇ, ਅੱਗੇ ਲਾਏ ਆਪ ਨਿਰੰਕਾਰ। ਸੱਤਰਾਂ ਇੱਟਾਂ ਨਾਲ ਏਥੇ ਓਥੇ ਪਰਦਾ ਕੱਜੇ, ਏਥੇ ਫ਼ਰਸ਼ ਖ਼ਾਕੀ ਓਥੇ ਮਿਲੇ ਆਪ ਨਿਰੰਕਾਰ। ਇਸ ਸੇਵਾ ਤੋਂ ਪਿਛੇ ਕੋਈ ਨਾ ਬਚੇ, ਤੁਹਾਡਾ ਮਹੱਲ
ਰਿਹਾ ਉਸਾਰ। ਹਰਿ ਕਾ ਬਚਨ ਸਚ ਸੱਚੇ, ਸਚ ਸਚ ਕਰੇ ਗ਼ੁਫ਼ਤਾਰ। ਜੋ ਏਥੇ ਰਹਿ ਗਏ ਕੱਚੇ, ਅੱਗੇ ਕੋਈ ਨਾ ਮਦਦਗਾਰ। ਬਿਨ ਸਤਿਗੁਰ ਲੱਖ ਚੁਰਾਸੀ ਜੀਵ ਨੱਚੇ, ਅੰਤ ਕੋਈ ਨਾ ਉਤਰੇ ਪਾਰ। ਗੋਬਿੰਦ ਗੁਰਸਿਖਾਂ ਕਦੀ ਨਾ ਦੇਵੇ ਧੱਕੇ, ਜਿਨ੍ਹਾਂ ਉਤੋਂ ਆਪਣਾ ਆਪ ਦਿਤਾ ਵਾਰ। ਪਹਿਲੀ ਚੇਤ ਵਖਾਏ ਆਪਣਾ ਖੇਲ ਇਕੱਠੇ, ਅਰਸ਼ ਫ਼ਰਸ਼ ਹੋ ਤਿਆਰ। ਫੇਰ ਕਹੇ ਗੁਰਸਿਖ ਤੁਸੀਂ ਮੇਰੇ ਬੱਚੇ, ਮੈਂ ਤੁਹਾਡਾ ਪਿਤਾ, ਪੁਤਰਾ ਕਰਾਂ ਪਿਆਰ। ਜੋ ਸਾਹਿਬ ਮੈਨੂੰ ਹੁਕਮ ਦਿਤਾ, ਮੈਂ ਤੁਹਾਨੂੰ ਦਿਤਾ ਸੁਣਾ। ਤੁਹਾਡੇ ਪਿਆਰ ਅੰਦਰ ਨਿੱਕਾ, ਹੰਕਾਰ ਅੰਦਰ ਵਡ ਬਲਕਾਰ। ਅੱਗੇ ਚਲੌਣਾ ਆਪਣਾ ਸਿੱਕਾ, ਸਾਚੀ ਸਿਖੀ ਕਰ ਤਿਆਰ। ਸੱਤਰਾਂ ਇੱਟਾਂ ਨਾਲ ਵੰਡ ਲਓ ਹਿੱਸਾ, ਸਚਖੰਡ ਬਣੇ ਤੁਹਾਡਾ ਦਰਬਾਰ। ਜੇਹੜਾ ਅਜੇ ਕਿਸੇ ਨਾ ਡਿੱਠਾ, ਉਸ ਦੀ ਸੇਵਾ ਕਰੇ ਆਪ ਨਿਰੰਕਾਰ। ਸੌਂ ਨਾ ਜਾਣਾ ਦੇ ਕੇ ਪਿਠਾਂ, ਬੇਖ਼ਬਰ ਕਰੇ ਖ਼ਬਰਦਾਰ। ਵੇਖੋ ਅੰਤਮ ਕੀ ਨਿਕਲੇ ਸਿਟਾ, ਸਾਰੇ ਆਪੋ ਆਪਣੀ ਥਾਈਂ ਦਾਉ ਰਹੇ ਮਾਰ। ਕੋਈ ਕਹੇ ਜੱਟ ਫਿੱਟਾ, ਜੂਠ ਝੂਠ ਰਿਹਾ ਮਾਰ। ਕੋਈ ਕਹੇ ਮੰਦਰਾਂ ਲਵਾਵੇ ਇੱਟਾਂ, ਆਪਣਾ ਕਰੇ ਵਿਹਾਰ। ਕੋਈ ਕਹੇ ਬਾਣਾ ਰੱਖੇ ਚਿੱਟਾ, ਸੀਸ ਸੋਹਣੀ ਦਸਤਾਰ। ਕੋਈ ਕਹੇ ਪਾਵੇ ਪੀਲਾ ਖੱਟਾ, ਸੀਸ ਤਾਜ ਰੱਖ ਕਰੇ ਸ਼ੰਗਾਰ। ਕੋਈ ਕਹੇ ਚੂਹੜਿਆਂ ਚਮਾਰਾਂ ਨਾਲੋਂ ਮਿਟਾਈ ਭਿਟਾ, ਕੀਤਾ ਜਨਮ ਖ਼ਵਾਰ। ਕੋਈ ਕਹੇ ਵੱਡਾ ਹੋ ਕੇ ਬਣਿਆ ਨਿੱਕਾ, ਗ਼ਰੀਬ ਨਿਮਾਣਿਆਂ ਘਰ ਜਾ ਜਾ ਮੰਗੇ ਬਣੇ ਦਰ ਭਿਖਾਰ। ਪੁਰਖ ਅਕਾਲ ਕਹੇ ਮੈਂ ਜਨ ਭਗਤਾਂ ਮਾਤਾ ਪਿਤਾ, ਬਿਨ ਪੁਤਾਂ ਪਿਤਾ ਹੋਏ ਖ਼ਵਾਰ। ਮੇਰਾ ਆਦਿ ਜੁਗਾਦੀ ਹਿਤਾ, ਨਿਤ ਨਵਿਤ ਮੇਰੀ ਕਾਰ। ਜਿਸ ਨੂੰ ਮੈਂ ਪਹਿਲੋਂ ਡਿੱਠਾ, ਸੋ ਮੈਨੂੰ ਕਰੇ ਨਿਮਸਕਾਰ। ਬਾਕੀ ਸਾਰਾ ਰਸ ਫਿਕਾ, ਅੰਮ੍ਰਿਤ ਵਹੇ ਨਾ ਕੋਈ ਧਾਰ। ਕੀ ਹੋਇਆ ਜੇ ਗੋਬਿੰਦ ਕਹੇ ਆ ਮੇਰੇ ਪੁੱਤਾ, ਗੁਰਸਿਖ ਗੋਦੀ ਲਏ ਉਠਾਲ। ਗੁਰਸਿਖ ਗੋਬਿੰਦ ਦੀ ਗੋਦੀ ਰਹੇ ਸੁੱਤਾ, ਪੁਰਖ ਅਕਾਲ ਚਲੇ ਨਾਲ ਨਾਲ। ਸਚ ਏਦੂੰ ਹੋਰ ਨਹੀਂ ਚੰਗੀ ਰੁੱਤਾ, ਨਾ ਕੋਈ ਜਲਵਾ ਨਾ ਕੋਈ ਜਲਾਲ। ਸ੍ਰੀ ਭਗਵਾਨ ਗੁਰਮੁਖ ਸੱਚੇ ਹਰਿ ਸੰਗਤ ਵਿਚ ਕੀਤੇ ਇਕੱਠੇ ਜਿਉਂ ਅੰਗੂਰਾਂ ਵੇਲ ਗੁਛਾ, ਮੁੱਢ ਟਾਹਣ ਇਕੋ ਇਕ ਰਖਾਈਆ। ਕੋਈ ਨਾ ਭੁਲਿਉਂ ਉਤੇ ਲੈ ਕੇ ਬੈਠਾ ਧੁੱਸਾ, ਇਹ ਵੀ ਧੁੱਸਾ ਚੇਲਾ ਸਿੰਘ ਵਡਿਆਈਆ। ਮੈਂ ਫਿਰ ਸੁੱਕੇ ਦਾ ਸੁੱਕਾ, ਹੱਥ ਨਾ ਕਿਛ ਰਖਾਈਆ। ਜੇ ਕੋਈ ਮੈਥੋਂ ਖੋਣ ਆਵੇ ਅੱਗੋਂ ਵਖਾਵਾਂ ਮੁੱਕਾ, ਸਭ ਨੂੰ ਮੂੰਹ ਦੇ ਭਾਰ ਸੁਟਾਈਆ। ਦੋ ਜਹਾਨ ਦਾ ਆਇਆ ਭੁੱਖਾ, ਸਿੰਘ ਸ਼ੇਰ ਬੇਪਰਵਾਹੀਆ। ਜੇ ਹੋ ਕੇ ਵੇਖੇ ਉਚਾ, ਅੱਗੋਂ ਗੁਰਸਿਖ ਨਜ਼ਰੀ ਆਈਆ। ਗੁਰਸਿਖ ਸਭ ਦੇ ਨਾਲੋਂ ਸੁੱਚਾ, ਜਿਸ ਗੋਬਿੰਦ ਮਿਲਿਆ ਚਾਈਂ ਚਾਈਂਆ। ਗੋਬਿੰਦ ਦੇਵੇ ਸਾਚੀਆਂ ਪੁੱਛਾਂ, ਸਚ ਸਚ ਸਮਝਾਈਆ। ਜੋ ਜੁਗ ਚੌਕੜੀ ਰਿਹਾ ਲੁਕਾ, ਆਓ ਤੁਹਾਡੇ ਨਾਲ ਦਿਆਂ ਮਿਲਾਈਆ। ਜਿਨ ਭੰਨਣਾ ਟੋਪੀ ਹੁੱਕਾ, ਸ਼ਰਅ ਸ਼ਰੀਅਤ ਡੇਰਾ ਢਾਹੀਆ। ਜਿਸ ਹਟੌਣਾ ਖਾਣਾ ਕੁੱਠਾ, ਸੀਸ ਧੜ ਨਾ ਕੋਇ ਕਟਾਈਆ। ਸੋ ਸਾਹਿਬ ਸਤਿਗੁਰ ਤੁਠਾ, ਦੀਨ ਦਿਆਲ ਫੇਰਾ ਪਾਈਆ। ਰਲ ਮਿਲ ਹੋ ਜਾਓ ਇਕੋ ਮੁਠਾ, ਗੋਬਿੰਦ ਕਰ ਕੇ ਗਿਆ ਪੜ੍ਹਾਈਆ। ਫੇਰ ਟੰਗੇ ਨਾ ਕੋਈ ਪੁਠਾ, ਰਾਏ ਧਰਮ ਨਾ ਦਏ ਸਜਾਈਆ। ਜਮਦੂਤ ਜੇ ਆਇਣ ਨੇੜੇ ਸਿਰ ਵਿਚ ਮਾਰੋ ਜੁੱਤਾ, ਢੋਲਾ ਗਾਓ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਡਾ ਹੋਏ ਸਹਾਈਆ। ਗੁਰਸਿਖੋ ਤੁਹਾਡਾ ਪੈਂਡਾ ਮੁੱਕਾ, ਮੁੱਕਿਆ ਪੰਧ ਲੋਕਾਈਆ। ਮਾਤ ਗਰਭ ਨਾ ਉਲਟਾ ਰੁੱਖਾ, ਦਸ ਮਾਸ ਨਾ ਅਗਨ ਤਪਾਈਆ। ਜਿਸ ਦਾ ਸੀਸ ਜਗਦੀਸ ਝੁਕਾ, ਤਿਸ ਚੁਕ
ਖ਼ੁਸ਼ੀ ਮਨਾਈਆ। ਸੱਤਰ ਬਹੱਤਰ ਚੁਹੱਤਰ ਸੁਹਾਏ ਇਕੋ ਰੁੱਤਾ, ਹਰਿ ਸੰਗਤ ਫੁਲ ਫਲਵਾੜੀ ਆਪ ਮਹਿਕਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਿਸੇ ਕੋਲੋਂ ਨਾ ਜਾਏ ਲੁੱਟਾ, ਕਿਉਂ ਆਪਣਾ ਹੱਟ ਨਾ ਕਿਸੇ ਵਖਾਈਆ। ਹੱਟ ਲੁੱਟਣ ਦੇ ਪਏ ਝੇੜੇ, ਚਾਰ ਵਰਨ ਦੁਹਾਈਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਬਣੇ ਲੁਟੇਰੇ, ਸ਼ਰਅ ਕੁਹਾੜੀ ਹੱਥ ਉਠਾਈਆ। ਪੀਰ ਪੈਗ਼ੰਬਰ ਦੱਸਾਂ ਕਿਹੜੇ ਕਿਹੜੇ, ਜਿਹੜੇ ਗਏ ਫੇਰੀਆਂ ਪਾਈਆ। ਅੰਤ ਕੋਈ ਨਾ ਪੁਜਾ ਡੇਰੇ, ਅੱਧਵਿਚਕਾਰ ਥੱਕ ਥੱਕ ਆਪਣੀਆਂ ਢੇਰੀਆਂ ਢਾਹੀਆ। ਸਾਰੇ ਕਲਮ ਸ਼ਾਹੀ ਨਾਲ ਟੇਟੀਆਂ ਰਹੇ ਰੇੜ੍ਹੇ, ਟਿੱਕਾ ਮਸਤਕ ਨਾ ਕੋਇ ਲਗਾਈਆ। ਇਕ ਨਾਨਕ ਆਇਆ ਖੇੜੇ, ਗੋਬਿੰਦ ਉਂਗਲੀ ਹਰਿ ਫੜਾਈਆ। ਕਬੀਰ ਵੇਖਿਆ ਆ ਕੇ ਵੇਹੜੇ, ਆਪਣਾ ਕੁੰਡਾ ਲਾਹੀਆ। ਨਾਨਕ ਗੋਬਿੰਦ ਕਹਿਣ ਪ੍ਰਭ ਕਰੇ ਹੱਕ ਨਬੇੜੇ, ਪਾਰਬ੍ਰਹਮ ਬੇਪਰਵਾਹੀਆ। ਕਬੀਰ ਕਹੇ ਅੱਗੇ ਭਗਤਾਂ ਨਾਲ ਪਾਏ ਝੇੜੇ, ਤੇਰੀ ਭਗਤੀ ਲੋਕਮਾਤ ਨਾ ਕਿਸੇ ਸਖਾਈਆ। ਜੇ ਕਿਰਪਾ ਕਰਨੀ ਆਂ ਰਾਤੀਂ ਸੁਤਿਆਂ ਆ ਜਾਈਂ ਵੇਹੜੇ, ਔਦਿਆਂ ਜਾਂਦਿਆਂ ਤੇਰਾ ਕੀ ਘਟ ਜਾਈਆ । ਪਿਛੇ ਭਗਤ ਰੁਲਾਏ ਬਥੇਰੇ, ਭਾਣੇ ਵਿਚ ਰਖਾਈਆ। ਅੱਗੇ ਨਾ ਕਰੀਂ ਝੇੜੇ, ਝਿੜਕਾਂ ਦੇ ਨਾ ਜਾਨ ਸੁਕਾਈਆ। ਪੁਰਖ ਅਬਿਨਾਸ਼ੀ ਆ ਗਿਆ ਘੇਰੇ, ਕਿਛ ਕਹਿ ਨਾ ਸਕੇ ਰਾਈਆ। ਕਬੀਰ ਮੈਂ ਇਕ ਦੱਸਾਂ ਜੋ ਜਨ ਢੋਲਾ ਗਾਏ ਮੇਰੇ ਤੇਰੇ, ਤੂੰ ਮੇਰਾ ਮੈਂ ਤੇਰਾ ਉਸ ਦਾ ਹੋਵਾਂ ਸਹਾਈਆ। ਕਬੀਰ ਕਹੇ ਕੋਈ ਨਾ ਜਾਣੇ ਤੇਰੇ ਕੇਹੜੇ ਗੇੜੇ, ਤੁਧ ਬਿਨ ਤੇਰਾ ਨਾਮ ਕਵਣ ਧਿਆਈਆ। ਮੈਂ ਨਹੀਂ ਮੰਨਣੇ ਤੇਰੇ ਹੇਰੇ ਫੇਰੇ, ਸਚ ਸਾਚੀ ਦੇ ਸੁਣਾਈਆ। ਸ੍ਰੀ ਭਗਵਾਨ ਕਹੇ ਮੈਂ ਜਾਊਂ ਕਰ ਕੇ ਵੱਡੇ ਜੇਰੇ, ਲੋਕਮਾਤ ਫੇਰਾ ਪਾਈਆ। ਪਿਛਲੇ ਮੇਟੂੰ ਸਾਰੇ ਝੇੜੇ, ਅੱਗੇ ਝਗੜਾ ਨਾ ਕੋਇ ਰਖਾਈਆ। ਵਸਾਂ ਜਾ ਕੇ ਗੋਬਿੰਦ ਖੇੜੇ, ਸੰਬਲ ਦਿਆਂ ਮਾਣ ਵਡਿਆਈਆ। ਓਥੇ ਸ਼ਬਦੀ ਲਾਵਾਂ ਡੇਰੇ, ਸੋਹੰ ਢੋਲਾ ਗਾਈਆ। ਫੇਰ ਵੇਖਾਂ ਕੇਹੜੇ ਕੇਹੜੇ, ਜੋ ਮੈਨੂੰ ਰਹੇ ਧਿਆਈਆ। ਦਿਨੇ ਰਾਤੀਂ ਮਾਰਾਂ ਫੇਰੇ, ਬਣ ਮਰਾਸੀ ਜਜਮਾਨਾਂ ਘਰ ਜਾਈਆ। ਘਰ ਜਾ ਕੇ ਜਾਂ ਵੇਖਾਂ ਮੈਨੂੰ ਸੋਹਣੇ ਲੱਗੇ ਚੇਹਰੇ, ਗੁਰਸਿਖ ਚੰਦ ਕਰੇ ਰੁਸ਼ਨਾਈਆ। ਮੈਂ ਖ਼ੁਸ਼ ਹੋ ਕੇ ਕਹਾਂ ਵੀਹ ਸੌ ਉਨੀ ਬਿਕਰਮੀ ਜੇਹੜੇ ਮਿਲ ਗਏ ਓਹੋ ਬਥੇਰੇ, ਜਿਨ੍ਹਾਂ ਆਪਣੇ ਨਾਲ ਮਿਲਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਦੋ ਜਹਾਨ, ਦਾਤਾ ਦਾਨੀ ਵਡ ਮਿਹਰਵਾਨ, ਹਰਿ ਭਗਤਾਂ ਮਿਲੇ ਆਪੇ ਆਣ, ਆਪਣੀ ਸੇਵਾ ਆਪ ਕਮਾਈਆ।