ਪੁਸਤਕਾਲਾਭਾਗ ੧੩

੧੯ ਮੱਘਰ ੨੦੧੯ ਬਿਕਰਮੀ ਬੂੜ ਸਿੰਘ ਦੇ ਗ੍ਰਹਿ ਵਜ਼ੀਰ ਪੁਰਾ ਜ਼ਿਲਾ ਗੁਰਦਾਸਪੁਰ

ਸਤਿ ਪੁਰਖ ਨਿਰੰਜਣ ਸਰਬ ਗੁਣ ਤਾਸ, ਸਤਿ ਸਤਿਵਾਦੀ ਖੇਲ ਕਰਾਇੰਦਾ। ਨਿਰਮਲ ਜੋਤ ਕਰ ਪਰਕਾਸ਼, ਨੂਰ ਨੁਰਾਨਾ ਨੂਰ ਧਰਾਇੰਦਾ। ਨਾਉਂ ਰੱਖ ਪੁਰਖ ਅਬਿਨਾਸ਼, ਅਬਿਨਾਸ਼ੀ ਆਪਣੀ ਧਾਰ ਚਲਾਇੰਦਾ। ਸਾਚੇ ਮੰਡਲ ਪਾਵੇ ਰਾਸ, ਸਚਖੰਡ ਦੁਆਰਾ ਆਪ ਸੁਹਾਇੰਦਾ। ਸ਼ਾਹੋ ਭੂਪ ਬਣ ਸ਼ਹਿਨਸ਼ਾਹ ਸ਼ਾਬਾਸ਼, ਰਾਜਨ ਰਾਜ ਆਪ ਅਖਵਾਇੰਦਾ। ਸਚਖੰਡ ਦੁਆਰਾ ਹਰਿ ਨਿਰੰਕਾਰਾ ਇਕ ਇਕੱਲਾ ਬੁਲਾਏ ਆਪ ਇਜਲਾਸ, ਦੂਜਾ ਸੰਗ ਨਾ ਕੋਇ ਰਖਾਇੰਦਾ। ਜੁਗ ਚੌਕੜੀ ਵੇਖੇ ਖੇਲ ਤਮਾਸ਼, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਢਾਇੰਦਾ। ਜੋਤੀ ਜੋਤ ਸਰੂਪ ਹਰਿ,

ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਸਚਖੰਡ ਨਿਵਾਸੀ ਖੇਲ ਅਪਾਰਾ, ਸੋ ਪੁਰਖ ਨਿਰੰਜਣ ਆਪ ਕਰਾਈਆ। ਹਰਿ ਪੁਰਖ ਨਿਰੰਜਣ ਹੋ ਉਜਿਆਰਾ, ਏਕੰਕਾਰਾ ਨਾਲ ਮਿਲਾਈਆ। ਆਦਿ ਨਿਰੰਜਣ ਕਰ ਪਸਾਰਾ, ਅਬਿਨਾਸ਼ੀ ਕਰਤਾ ਵੇਖਣ ਆਈਆ। ਸ੍ਰੀ ਭਗਵਾਨ ਸਚ ਹੁਲਾਰਾ, ਦੋ ਜਹਾਨਾਂ ਆਪ ਦਿਵਾਈਆ। ਪਾਰਬ੍ਰਹਮ ਪ੍ਰਭ ਖੋਲ੍ਹ ਕਿਵਾੜਾ, ਬੰਦ ਤਾਕੀ ਕੁੰਡਾ ਲਾਹੀਆ। ਕਰੇ ਖੇਲ ਅਗੰਮ ਅਪਾਰਾ, ਅਗੰਮੜੀ ਕਾਰ ਕਮਾਈਆ। ਸਾਚਾ ਮੰਦਰ ਕਰ ਤਿਆਰਾ, ਸੱਚਖੰਡ ਵਾਸੀ ਡੇਰਾ ਲਾਈਆ। ਦੀਆ ਬਾਤੀ ਇਕ ਉਜਿਆਰਾ, ਕਮਲਾਪਾਤੀ ਆਪ ਟਿਕਾਈਆ। ਲੇਖਾ ਜਾਣੇ ਧੁਰ ਦਰਬਾਰਾ, ਦਰਗਾਹ ਸਾਚੀ ਵੱਜੇ ਵਧਾਈਆ। ਬੇਐਬ ਖ਼ੁਦਾਈ ਪਰਵਰਦਿਗਾਰਾ, ਜਲਵਾ ਨੂਰ ਨੂਰ ਇਲਾਹੀਆ। ਮੁਕਾਮੇ ਹੱਕ ਹੱਕ ਅਖਾੜਾ, ਲਾਸ਼ਰੀਕ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਈਆ। ਸਾਚੀ ਕਰਨੀ ਆਦਿ ਜੁਗਾਦਿ, ਜੁਗ ਕਰਤਾ ਆਪ ਕਰਾਇੰਦਾ । ਲੇਖਾ ਜਾਣ ਬ੍ਰਹਮ ਬ੍ਰਹਿਮਾਦ, ਬ੍ਰਹਿਮਾਂਡ ਖੋਜ ਖੁਜਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਦੇਵਣਹਾਰਾ ਦਾਦ, ਖਾਣੀ ਬਾਣੀ ਆਪ ਜਣਾਇੰਦਾ। ਸ਼ਬਦ ਅਗੰਮੀ ਬੋਧ ਅਗਾਧ, ਨਿਰਗੁਣ ਦਾਤਾ ਪੁਰਖ ਬਿਧਾਤਾ ਸਰਗੁਣ ਮਾਰਨਹਾਰ ਆਵਾਜ਼, ਭੇਵ ਅਭੇਦ ਖੁਲ੍ਹਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਤ੍ਰੈਗੁਣ ਮਾਇਆ ਪੰਜ ਤੱਤ ਲੱਖ ਚੁਰਾਸੀ ਰਚ ਰਚ ਕਾਜ, ਨਾਤਾ ਬਿਧਾਤਾ ਜੋੜ ਜੁੜਾਇੰਦਾ। ਆਤਮ ਪਰਮਾਤਮ ਨਿਰਗੁਣ ਸਰਗੁਣ ਦੇਵੇ ਦਾਜ, ਵਸਤ ਅਮੋਲਕ ਆਪ ਵਰਤਾਇੰਦਾ। ਮਨ ਮਤ ਬੁੱਧ ਸਾਜਣ ਸਾਜ, ਦਰ ਘਰ ਸਾਚੇ ਆਪ ਬਹਾਇੰਦਾ। ਸਚ ਸਮਗਰੀ ਦੇ ਗ਼ਰੀਬ ਨਿਵਾਜ਼, ਮਿਹਰਵਾਨ ਆਪਣੀ ਦਇਆ ਕਮਾਇੰਦਾ। ਵੇਖਣਹਾਰਾ ਖੇਲ ਤਮਾਸ਼, ਘਰ ਘਰ ਵਿਚ ਡੇਰਾ ਲਾਇੰਦਾ। ਜੋਤ ਨਿਰੰਜਣ ਕਰ ਪਰਕਾਸ਼, ਨੂਰੋ ਨੂਰ ਵਖਾਇੰਦਾ। ਸ਼ਬਦ ਨਾਦ ਧੁੰਨ ਸਰਬ ਗੁਣਤਾਸ, ਅਨਹਦ ਰਾਗੀ ਰਾਗ ਅਲਾਇੰਦਾ। ਕਰੇ ਖੇਲ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਰਾਇੰਦਾ। ਸਾਚੀ ਕਰਨੀ ਸ੍ਰੀ ਭਗਵਾਨ, ਸਤਿ ਸਤਿ ਆਪ ਕਰਾਈਆ। ਆਦਿ ਪੁਰਖ ਨੌਜਵਾਨ, ਰੂਪ ਰੰਗ ਰੇਖ ਨਾ ਕੋਇ ਰਖਾਈਆ। ਸਚਖੰਡ ਵਸੇ ਸਚ ਮਕਾਨ, ਥਿਰ ਘਰ ਆਪਣੇ ਚਰਨ ਟਿਕਾਈਆ। ਸੁਨ ਅਗੰਮੀ ਖੋਲ੍ਹ ਦੁਕਾਨ, ਭੇਵ ਅਭੇਦ ਖੁਲ੍ਹਾਈਆ। ਦਾਤਾ ਸੂਰਾ ਜੋਧਾ ਬੀਰ ਬਲੀ ਬਲਵਾਨ, ਬਲ ਆਪਣਾ ਆਪ ਪਰਗਟਾਈਆ। ਸ਼ਾਹੋ ਭੂਪ ਬਣ ਸੁਲਤਾਨ, ਤਖ਼ਤ ਨਿਵਾਸੀ ਸੋਭਾ ਪਾਈਆ। ਇਕ ਇਕੱਲਾ ਹੁਕਮਰਾਨ, ਧੁਰ ਫ਼ਰਮਾਣਾ ਆਪ ਜਣਾਈਆ। ਆਪ ਉਠਾਏ ਸੁਤ ਅੰਞਾਣ, ਬਾਲਾ ਬਾਲੀ ਬੁੱਧ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਰਨੀ ਕਰਤਾ ਆਪ ਕਮਾਈਆ। ਕਰਨੀ ਕਰਤਾ ਹਰਿ ਕਰਤਾਰ, ਆਦਿ ਪੁਰਖ ਆਪ ਕਰਾਇੰਦਾ। ਜੁਗਾ ਜੁਗੰਤਰ ਸਚ ਵਿਹਾਰ, ਬਿਵਹਾਰੀ ਆਪ ਚਲਾਇੰਦਾ। ਨਿਰਗੁਣ ਸਰਗੁਣ ਪਾਵੇ ਸਾਰ, ਨਿਰਾਕਾਰ ਖੇਲ ਖਲਾਇੰਦਾ। ਆਤਮ ਪਰਮਾਤਮ ਕਰ ਪਿਆਰ, ਬ੍ਰਹਮ ਪਾਰਬ੍ਰਹਮ ਮਿਲਾਇੰਦਾ । ਈਸ਼ ਜੀਵ ਦੇ ਆਧਾਰ, ਈਸ਼ਵਰ ਆਪਣਾ ਰੰਗ ਰੰਗਾਇੰਦਾ। ਖੋਲ੍ਹਣਹਾਰਾ ਬੰਦ ਕਵਾੜ, ਬੰਦ ਤਾਕੀ ਕੁੰਡਾ ਲਾਹਿੰਦਾ। ਕਰੇ ਖੇਲ ਅਗੰਮ ਅਪਾਰ, ਅਲੱਖ ਅਲੱਖਨਾ ਆਪਣੀ ਅਲਖ ਜਗਾਇੰਦਾ। ਸ਼ਬਦ ਅਗੰਮੀ ਬੋਲ ਜੈਕਾਰ, ਧੁਨ ਆਤਮਕ ਨਾਦ ਸੁਣਾਇੰਦਾ। ਆਪਣੀ ਕਿਰਪਾ ਆਪੇ ਧਾਰ, ਕਿਰਪਨ ਆਪਣਾ ਵੇਸ ਵਟਾਇੰਦਾ। ਸ਼ਬਦ ਵਚੋਲਾ ਏਕੰਕਾਰ, ਸੋਹੰ ਢੋਲਾ ਆਪ ਸੁਣਾਇੰਦਾ।

ਸਚਖੰਡ ਦਾ ਸਚ ਵਿਹਾਰ, ਥਿਰ ਘਰ ਆਪਣਾ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਜਣਾਇੰਦਾ। ਆਪਣੀ ਕਰਨੀ ਹਰਿ ਜੂ ਕਰ, ਅਕਲ ਕਲ ਵਰਤਾਈਆ। ਸਚਖੰਡ ਦੁਆਰੇ ਸਾਚੇ ਚੜ੍ਹ, ਸਚ ਸਿੰਘਾਸਣ ਸੋਭਾ ਪਾਈਆ। ਰਾਜ ਰਾਜਾਨ ਆਪੇ ਬਣ, ਨਿਰਗੁਣ ਆਪਣਾ ਹੁਕਮ ਸੁਣਾਈਆ। ਦਰ ਦਰਵੇਸ਼ ਹੋਏ ਦਰ, ਨਿਉਂ ਨਿਉਂ ਸੀਸ ਝੁਕਾਈਆ। ਆਪਣਾ ਕਾਰਜ ਆਪੇ ਕਰ, ਕਰਤਾ ਪੁਰਖ ਖੇਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਪਰਦਾ ਦਏ ਖੁਲ੍ਹਾਈਆ। ਆਪਣਾ ਪਰਦਾ ਖੋਲ੍ਹੇ ਆਪ, ਹਰਿ ਵੱਡਾ ਵਡ ਵਡਿਆਈਆ । ਆਪੇ ਜਾਣੇ ਆਪਣਾ ਪਰਤਾਪ, ਦੂਜਾ ਨਜ਼ਰ ਕੋਇ ਨਾ ਆਈਆ। ਆਪੇ ਮਾਈ ਆਪੇ ਬਾਪ, ਪਿਤਾ ਪੂਤ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰਾਹ ਦਏ ਜਣਾਈਆ। ਆਪੇ ਮਾਤ ਪਿਤ ਪਤਵੰਤਾ, ਨਿਰਗੁਣ ਆਪਣਾ ਖੇਲ ਕਰਾਇੰਦਾ। ਆਪੇ ਆਦਿ ਆਪੇ ਅੰਤਾ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਆਪੇ ਨਾਰ ਆਪੇ ਕੰਤਾ, ਸੇਜ ਸੁਹੰਜਣੀ ਆਪ ਹੰਢਾਇੰਦਾ। ਆਪੇ ਦਾਈ ਆਪੇ ਦਾਇਆ ਆਪੇ ਸੇਵ ਕਮੰਤਾ, ਸੇਵਕ ਸੇਵਾ ਆਪ ਜਣਾਇੰਦਾ। ਆਪੇ ਸਾਚੀ ਗੋਦ ਸੁਹੰਤਾ, ਸ਼ਬਦੀ ਬੇਟਾ ਏਕਾ ਜਾਈਆ। ਸਚਖੰਡ ਦੁਆਰੇ ਅੰਦਰ ਥਿਰ ਘਰ ਆਪ ਬਣੰਤਾ, ਘੜਨ ਭੰਨਣਹਾਰ ਬੇਪਰਵਾਹੀਆ। ਕਰੇ ਪਰਕਾਸ਼ ਜੋਤ ਅਨੰਤਾ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਦਏ ਸਮਝਾਈਆ। ਨਿਰਗੁਣ ਦਾਈ ਨਿਰਗੁਣ ਦਾਇਆ, ਨਾਰ ਕੰਤ ਹਰਿ ਅਖਵਾਇੰਦਾ। ਪੂਤ ਸਪੂਤਾ ਏਕਾ ਜਾਇਆ, ਸ਼ਬਦੀ ਨਾਉਂ ਵਡਿਆਇੰਦਾ। ਥਿਰ ਘਰ ਸਾਚੇ ਆਪ ਬਹਾਇਆ, ਸਿਰ ਆਪਣਾ ਹੱਥ ਰਖਾਇੰਦਾ। ਸਾਚੀ ਸਿਖਿਆ ਇਕ ਸਮਝਾਇਆ, ਬਿਨ ਕੰਨਾਂ ਆਪ ਸੁਣਾਇੰਦਾ। ਸਾਚਾ ਮਾਰਗ ਇਕ ਵਖਾਇਆ, ਬਿਨ ਨੇਤਰਾਂ ਆਪ ਜਣਾਇੰਦਾ। ਸਾਚੇ ਧੰਦੇ ਆਪੇ ਲਾਇਆ, ਧੁਰ ਮਸਤਕ ਲੇਖ ਲਿਖਾਇੰਦਾ। ਅੱਖਰ ਵੱਖਰ ਆਪ ਪੜ੍ਹਾਇਆ, ਨਿਸ਼ਅੱਖਰ ਨਾਉਂ ਰਖਾਇੰਦਾ। ਸਚ ਸੰਦੇਸਾ ਇਕ ਸੁਣਾਇਆ, ਸ੍ਰੀ ਭਗਵਾਨ ਆਪ ਜਣਾਇੰਦਾ। ਗੁਰ ਗੁਰ ਤੇਰਾ ਨਾਉਂ ਧਰਾਇਆ, ਸਤਿਗੁਰ ਆਪਣਾ ਭੇਵ ਜਣਾਇੰਦਾ। ਤੇਰਾ ਮੇਰਾ ਇਕੋ ਸਾਇਆ, ਏਕਾ ਘਰ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਗੁਰੂ ਆਪ ਪਰਗਟਾਇੰਦਾ। ਸ਼ਬਦ ਗੁਰੂ ਗੁਰ ਥਿਰ ਘਰ, ਸਚਖੰਡ ਨਿਵਾਸੀ ਆਪ ਬਹਾਈਆ। ਸੋ ਪੁਰਖ ਨਿਰੰਜਣ ਦੇਵੇ ਵਰ, ਹਰਿ ਪੁਰਖ ਨਿਰੰਜਣ ਹੋਏ ਸਹਾਈਆ। ਏਕੰਕਾਰ ਫੜਾਏ ਲੜ, ਆਦਿ ਨਿਰੰਜਣ ਕਰੇ ਰੁਸ਼ਨਾਈਆ। ਸ੍ਰੀ ਭਗਵਾਨ ਲਗਾਏ ਤੇਰੀ ਜੜ੍ਹ, ਅਬਿਨਾਸ਼ੀ ਕਰਤਾ ਸਗਨ ਮਨਾਈਆ। ਪਾਰਬ੍ਰਹਮ ਤੇਰੀ ਸੇਵਾ ਲਏ ਕਰ, ਆਦਿ ਜੁਗਾਦਿ ਸੇਵ ਕਮਾਈਆ। ਨਿਰਭੌ ਚੁਕਾਏ ਭੈ ਡਰ, ਅਜੂਨੀ ਰਹਿਤ ਦਏ ਵਡਿਆਈਆ। ਅਕਾਲ ਮੂਰਤ ਤੇਰਾ ਨਾਉਂ ਧਰ, ਨਾ ਮਰੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਕਿਰਪਾ ਗੁਰ ਧਰ ਪ੍ਰਸਾਦਿ ਝੋਲੀ ਪਾਈਆ। ਸ਼ਬਦੀ ਗੁਰ ਚੜ੍ਹਿਆ ਚਾ, ਥਿਰ ਘਰ ਵੱਜੀ ਵਧਾਈਆ। ਹਰਿ ਜੀ ਮਿਲਿਆ ਇਕ ਮਲਾਹ, ਬੇੜਾ ਆਪ ਚਲਾਈਆ। ਇਕੋ ਦੇਵੇ ਸਚ ਸਲਾਹ, ਸਿਫ਼ਤੀ ਸਿਫ਼ਤ ਵਡਿਆਈਆ। ਇਕ ਜਪਾਏ ਆਪਣਾ ਨਾਂ, ਨਾਉਂ ਨਿਰੰਕਾਰਾ ਰਿਹਾ ਦ੍ਰਿੜਾਈਆ। ਇਕ ਵਖਾਇਆ ਸਚ ਮਕਾਨ, ਛੱਪਰ ਛੰਨ ਨਾ ਕੋਇ ਛੁਹਾਈਆ। ਇਕ ਜਣਾਇਆ ਚਰਨ ਧਿਆਨ, ਸਰਨ ਮਿਲੇ ਸਰਨਾਈਆ। ਦੋਏ ਜੋੜ ਮੰਗਾਂ ਦਾਨ, ਪ੍ਰਭ ਅੱਗੇ

ਝੋਲੀ ਡਾਹੀਆ। ਕਿਰਪਾ ਕਰ ਸ੍ਰੀ ਭਗਵਾਨ, ਇਕ ਤੇਰੀ ਓਟ ਤਕਾਈਆ। ਮੈਂ ਸੇਵਾ ਕਰਾਂ ਮਹਾਨ, ਪੂਤ ਸਪੂਤਾ ਸੋਭਾ ਪਾਈਆ। ਅਬਿਨਾਸ਼ੀ ਕਰਤਾ ਹੋ ਮਿਹਰਵਾਨ, ਮਿਹਰ ਨਜ਼ਰ ਇਕ ਉਠਾਈਆ। ਨਿਰਗੁਣ ਨਿਰਗੁਣ ਕਰ ਪਰਧਾਨ, ਸਚ ਪਰਧਾਨਗੀ ਦਏ ਜਣਾਈਆ। ਵਿਸ਼ਨੂੰ ਪਰਗਟ ਕੀਤਾ ਆਣ, ਵਿਸ਼ਵ ਆਪਣੀ ਕਲ ਜਣਾਈਆ। ਵਿਸ਼ਨੂੰ ਅੰਦਰ ਖੇਲ ਮਹਾਨ, ਅੰਮ੍ਰਿਤ ਰਸ ਇਕ ਭਰਾਈਆ। ਲੇਖਾ ਜਾਣ ਦੋ ਜਹਾਨ, ਦੋਏ ਦੋਏ ਧਾਰ ਆਪ ਚਲਾਈਆ। ਵਿਸ਼ਨੂੰ ਨਾਭੀ ਕਰ ਪਰਵਾਨ, ਏਕਾ ਗੁਲ ਖਿਲਾਈਆ। ਏਕਾ ਗੁਲ ਨੌਜਵਾਨ, ਪਾਰਬ੍ਰਹਮ ਬ੍ਰਹਮਾ ਲਏ ਪਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਦੁਲਾਰੇ ਦੇਵੇ ਵਰ, ਵਿਸ਼ਨ ਬ੍ਰਹਮਾ ਝੋਲੀ ਪਾਈਆ। ਵਿਸ਼ਨ ਬ੍ਰਹਮਾ ਵੇਖ ਸੁਤ, ਹਰਿ ਸਾਚਾ ਦਇਆ ਕਮਾਇੰਦਾ। ਕਰੇ ਖੇਲ ਅਬਿਨਾਸ਼ੀ ਅਚੁੱਤ, ਚੇਤਨ ਆਪਣਾ ਰਾਹ ਚਲਾਇੰਦਾ। ਆਪ ਸੁਹਾਈ ਆਪਣੀ ਰੁੱਤ, ਰੁੱਤ ਰੁੱਤੜੀ ਆਪ ਮਹਿਕਾਇੰਦਾ। ਆਪਣੀ ਧਾਰੋਂ ਆਪੇ ਉਠ, ਨਿਰਗੁਣ ਆਪਣੀ ਵੰਡ ਵੰਡਾਇੰਦਾ। ਸੁਨ ਅਗੰਮ ਧੂਆਂਧਾਰ ਪਏ ਤੁਠ, ਸ਼ੰਕਰ ਆਪਣੀ ਗੰਢ ਪਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਸਮਝਾਇੰਦਾ। ਸ਼ਬਦ ਗੁਰੂ ਗੁਰ ਦਇਆ ਕਮਾ, ਮਿਹਰ ਨਜ਼ਰ ਉਠਾਈਆ । ਵਿਸ਼ਨ ਬ੍ਰਹਮਾ ਸ਼ਿਵ ਲਏ ਉਪਾ, ਉਪਮਾ ਆਪਣੀ ਦਏ ਜਣਾਈਆ। ਵਚੋਲਾ ਬਣ ਬੇਪਰਵਾਹ, ਸੋਹੰ ਢੋਲਾ ਦਏ ਸੁਣਾਈਆ। ਕਰੇ ਕੌਲਾ ਥਾਉਂ ਥਾਂ, ਆਪ ਆਪਣਾ ਬੰਧਨ ਪਾਈਆ। ਹੌਲੀ ਹੌਲੀ ਦਏ ਪੜ੍ਹਾ, ਧੁਰ ਸੰਦੇਸਾ ਇਕ ਸੁਣਾਈਆ। ਵਿਸ਼ਨੂੰ ਦੋਏ ਜੋੜ ਪਏ ਸਰਨਾ, ਪ੍ਰਭ ਅੱਗੇ ਸੀਸ ਝੁਕਾਈਆ। ਬ੍ਰਹਮਾ ਨੇਤਰ ਰੋਵੇ ਮਾਰੇ ਧਾਹ, ਧੀਰਜ ਧੀਰ ਨਾ ਕੋਇ ਵਖਾਈਆ। ਸ਼ੰਕਰ ਧੂੜੀ ਖ਼ਾਕ ਰਿਹਾ ਰਮਾ, ਮਸਤਕ ਟਿੱਕਾ ਏਕਾ ਲਾਈਆ। ਸ੍ਰੀ ਭਗਵਾਨ ਸਹਿਜ ਸੁਭਾ, ਸਾਚਾ ਹੁਕਮ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਵੱਲਾ, ਹਰਿ ਸਤਿਗੁਰ ਆਪ ਕਰਾਇੰਦਾ। ਆਦਿ ਪੁਰਖ ਇਕ ਇਕੱਲਾ, ਸ਼ਬਦੀ ਧਾਰ ਰਾਹ ਚਲਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਫੜਾਇਆ ਪੱਲਾ, ਪੱਲੂ ਆਪਣਾ ਨਾਮ ਵਖਾਇੰਦਾ। ਵਸਣਹਾਰਾ ਨਿਹਚਲ ਧਾਮ ਅਟੱਲਾ, ਸਚ ਸਿੰਘਾਸਣ ਸੋਭਾ ਪਾਇੰਦਾ। ਜੋਤੀ ਸ਼ਬਦੀ ਆਪੇ ਰਲਾ, ਨਿਰਗੁਣ ਨਿਰਗੁਣ ਖੇਲ ਕਰਾਇੰਦਾ। ਸਚ ਸੰਦੇਸ ਨਰ ਨਰੇਸ਼ ਇਕੋ ਘੱਲਾ, ਧੁਰ ਫ਼ਰਮਾਣਾ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸ਼ਬਦੀ ਕਾਰ ਕਮਾਇੰਦਾ। ਗੁਰ ਸ਼ਬਦੀ ਕਰੇ ਸਾਚੀ ਸਾਇਆ, ਸਾਹਿਬ ਆਪਣੀ ਦਇਆ ਕਮਾਈਆ। ਵਿਸ਼ਨੂੰ ਮੇਲਾ ਸਹਿਜ ਸੁਭਾਇਆ, ਬ੍ਰਹਮੇ ਦਏ ਵਡਿਆਈਆ। ਸ਼ੰਕਰ ਆਪਣਾ ਰਾਹ ਵਖਾਇਆ, ਭੇਵ ਅਭੇਦ ਖੁਲ੍ਹਾਈਆ। ਤਿਨ੍ਹਾਂ ਵਿਚੋਲਾ ਬਣ ਕੇ ਆਇਆ, ਏਕਾ ਮਾਈ ਲਏ ਬਣਾਈਆ। ਸਾਚਾ ਸੋਹਲਾ ਇਕ ਸੁਣਾਇਆ, ਨਿਰਗੁਣ ਨਿਰਗੁਣ ਢੋਲਾ ਗਾਈਆ। ਨਾਮ ਭੰਡਾਰ ਇਕ ਵਰਤਾਇਆ, ਵਿਸ਼ਨੂੰ ਝੋਲੀ ਦਏ ਭਰਾਈਆ। ਬ੍ਰਹਮੇ ਬ੍ਰਹਮ ਵੰਡ ਵੰਡਾਇਆ, ਲੱਖ ਚੁਰਾਸੀ ਘਾੜਤ ਲਏ ਘੜਾਈਆ। ਸ਼ੰਕਰ ਹੱਥ ਤਰਸੂਲ ਫੜਾਇਆ, ਜੋ ਘੜਿਆ ਭੰਨ ਵਖਾਈਆ। ਤਿੰਨਾਂ ਨਿਉਂ ਕੇ ਸੀਸ ਨਿਵਾਇਆ, ਪ੍ਰਭ ਚਰਨ ਧੂੜ ਮਸਤਕ ਟਿੱਕਾ ਲਾਈਆ। ਜਿਉਂ ਭਾਵੇ ਤਿਉਂ ਲੈਣਾ ਚਲਾਇਆ, ਸਾਡੀ ਚਲੇ ਨਾ ਕੋਇ ਚਤੁਰਾਈਆ। ਪੁਰਖ ਅਬਿਨਾਸ਼ੀ ਹੋਏ ਸਹਾਇਆ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਪੰਜ ਤੱਤ ਮੇਲਾ ਲਏ ਮਿਲਾਈਆ। ਨਿਰਗੁਣ ਸਰਗੁਣ ਖੇਲ ਕਰਾਇਆ, ਘੜ ਭਾਂਡੇ ਵੇਖ ਵਖਾਈਆ। ਲੱਖ ਚੁਰਾਸੀ ਰੰਗ ਚੜ੍ਹਾਇਆ, ਅੰਡਜ

ਜੇਰਜ ਉਤਭੁਜ ਸੇਤਜ ਆਪਣਾ ਬੰਧਨ ਪਾਈਆ। ਚਾਰੇ ਖਾਣੀ ਰਾਹ ਜਣਾਇਆ, ਚਾਰੇ ਬਾਣੀ ਕਰੇ ਪੜ੍ਹਾਈਆ। ਪਰਾ ਪਸੰਤੀ ਮਧਮ ਬੈਖ਼ਰੀ ਢੋਲਾ ਗਾਇਆ, ਭੇਵ ਅਭੇਦਾ ਆਪ ਖੁਲ੍ਹਾਈਆ। ਬ੍ਰਹਮਾ ਵੇਤਾ ਆਪ ਸਮਝਾਇਆ, ਨੇਤਨ ਨੇਤਾ ਹਰਿ ਰਘੁਰਾਈਆ। ਆਪਣਾ ਚੇਤਾ ਆਪ ਕਰਾਇਆ, ਚਾਰੇ ਮੁਖ ਸਿਫ਼ਤ ਸਾਲਾਹੀਆ। ਚਾਰੇ ਵੇਦਾਂ ਭੇਵ ਚੁਕਾਇਆ, ਚਾਰੇ ਜੁਗ ਵੰਡ ਵੰਡਾਈਆ। ਚਾਰੋਂ ਕੁੰਟ ਕਰ ਰੁਸ਼ਨਾਇਆ, ਚਾਰ ਯਾਰੀ ਬੰਧਨ ਪਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਖੇਲ ਕਰਾਇਆ, ਖ਼ਾਲਕ ਖ਼ਲਕ ਰੂਪ ਵਟਾਈਆ। ਗੁਰ ਅਵਤਾਰ ਸੇਵਾ ਲਾਇਆ, ਭਗਤ ਭਗਵਾਨ ਕਰ ਪੜ੍ਹਾਈਆ। ਪੀਰ ਪੈਗ਼ੰਬਰ ਦੇ ਮਤ ਸਮਝਾਇਆ, ਕਲਮਾ ਨਬੀ ਰਸੂਲ ਜਣਾਈਆ। ਆਇਤ ਸ਼ਰਾਇਤ ਆਪ ਪੜ੍ਹਾਇਆ, ਲਾਸ਼ਰੀਕ ਬੇਪਰਵਾਹੀਆ। ਸਬਕ ਹਦੀਸ ਇਕ ਸੁਣਾਇਆ, ਇਕੋ ਹੁਕਮ ਮਨਾਈਆ। ਬੋਧ ਅਗਾਧ ਮੰਤਰ ਨਮੋ ਸਤਿ ਸਤਿ ਦ੍ਰਿੜਾਇਆ, ਦ੍ਰਿੜ ਵਿਸ਼ਵਾਸ ਇਕ ਵਖਾਈਆ। ਆਦਿ ਜੁਗਾਦੀ ਜੁਗ ਜੁਗ ਇਸ਼ਟ ਆਪ ਬਣਾਇਆ, ਕਰ ਖੇਲ ਬੇਪਰਵਾਹੀਆ। ਤੇਈ ਅਵਤਾਰ ਨਾਚ ਨਚਾਇਆ, ਪੰਜ ਤੱਤ ਕਾਇਆ ਵੇਖ ਵਖਾਈਆ। ਈਸਾ ਮੂਸਾ ਮੁਹੰਮਦ ਗੰਢ ਖੁਲ੍ਹਾਇਆ, ਚੌਦਾਂ ਤਬਕ ਪਰਦਾ ਲਾਹੀਆ। ਨਾਨਕ ਨਿਰਗੁਣ ਮੇਲਾ ਸਚਖੰਡ ਦੁਆਰੇ ਆਪ ਕਰਾਇਆ, ਨਾਮ ਸਤਿ ਝੋਲੀ ਪਾਈਆ। ਸਾਚਾ ਮੰਤਰ ਇਕ ਦ੍ਰਿੜਾਇਆ, ਆਤਮ ਪਰਮਾਤਮ ਮੇਲ ਮਿਲਾਈਆ। ਨਿਰਗੁਣ ਨਾਨਕ ਸੋਹੰ ਸੋਹਲਾ ਇਕੋ ਗਾਇਆ, ਦਰਗਾਹ ਸਾਚੀ ਵੱਜੇ ਵਧਾਈਆ। ਚਾਰੇ ਖਾਣੀ ਵਚੋਲਾ ਬਣ ਕੇ ਆਇਆ, ਚਾਰੇ ਬਾਣੀ ਕਰੇ ਪੜ੍ਹਾਈਆ। ਤੋਲਾ ਬਣ ਕੇ ਸੇਵ ਕਮਾਇਆ, ਗ਼ਰੀਬ ਨਿਮਾਣਿਆਂ ਗਲੇ ਲਗਾਈਆ। ਪਰਦਾ ਉਹਲਾ ਦਿਤਾ ਉਠਾਇਆ, ਗੁਰ ਸਤਿਗੁਰ ਸ਼ਬਦ ਇਕੋ ਨਜ਼ਰੀ ਆਈਆ। ਅੰਤਮ ਬੋਲਾ ਇਕ ਸੁਣਾਇਆ, ਕਲਜੁਗ ਅੰਤ ਨਿਹਕਲੰਕ ਆਵੇ ਵਾਹੋ ਦਾਹੀਆ। ਗੋਬਿੰਦ ਮੇਲਾ ਸਹਿਜ ਸੁਭਾਇਆ, ਪੁਰਖ ਅਕਾਲ ਵੱਜੇ ਵਧਾਈਆ। ਚੇਲਾ ਗੁਰ ਰੂਪ ਵਟਾਇਆ, ਸੱਜਣ ਸੁਹੇਲਾ ਵਡ ਵਡਿਆਈਆ। ਆਪਣਾ ਵੇਲਾ ਲਏ ਸੁਹਾਇਆ, ਵਾਰ ਥਿਤ ਨਾ ਕੋਇ ਜਣਾਈਆ। ਇਕ ਇਕੇਲਾ ਫੇਰਾ ਪਾਇਆ, ਦੋ ਜਹਾਨ ਵੇਖੇ ਥਾਉਂ ਥਾਈਂਆ। ਚਾਰ ਜੁਗ ਦੀ ਪਿਛਲੀ ਕਹਾਣੀ ਫੋਲ ਫੁਲਾਇਆ, ਲੁਕਿਆ ਕੋਇ ਰਹਿਣ ਨਾ ਪਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਜਿਸ ਦੀ ਸਿਫ਼ਤ ਰਹੇ ਸੁਣਾਇਆ, ਸੋ ਸਿਫ਼ਤ ਵਿਚ ਕਦੇ ਨਾ ਆਈਆ। ਅੰਤਮ ਸਭ ਨੂੰ ਗਰਿਫ਼ਤ ਲਏ ਕਰਾਇਆ, ਹੁਕਮ ਆਪਣਾ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸ਼ਬਦੀ ਦਏ ਵਡਿਆਈਆ। ਗੁਰ ਸ਼ਬਦੀ ਆਦਿ ਅੰਤ, ਹਰਿ ਸਤਿਗੁਰ ਆਪ ਜਣਾਇੰਦਾ। ਜੁਗ ਚੌਕੜੀ ਮਣੀਆਂ ਮੰਤ, ਮੰਤਰ ਨਾਮ ਦ੍ਰਿੜਾਇੰਦਾ। ਆਤਮ ਪਰਮਾਤਮ ਮੇਲ ਮਿਲਾਏ ਨਾਰ ਕੰਤ, ਸੀਤਾ ਸੁਰਤੀ ਰਾਮ ਮਿਲਾਇੰਦਾ। ਮਾਣ ਦਿਵਾਏ ਲੱਖ ਚੁਰਾਸੀ ਜੀਵ ਜੰਤ, ਜੀਵਣ ਜੁਗਤ ਜਣਾਇੰਦਾ। ਗੜ੍ਹ ਤੋੜ ਹਉਮੇ ਹੰਗਤ, ਕੂੜੀ ਕਿਰਿਆ ਮੇਟ ਮਿਟਾਇੰਦਾ। ਇਕੋ ਮੇਲਾ ਸਾਚੀ ਸੰਗਤ, ਹਰਿ ਰੰਗਤ ਨਾਮ ਚੜ੍ਹਾਇੰਦਾ। ਲੋਕਮਾਤ ਵਖਾਏ ਜਨਤ, ਸਵਰਗੀ ਇਕ ਸਵਰਗ ਰਖਾਇੰਦਾ। ਹਰਿ ਕਾ ਭੇਵ ਨਾ ਜਾਣੇ ਕੋਈ ਪੰਡਤ, ਚੌਦਾਂ ਵਿਦਿਆ ਪੜ੍ਹਿਆਂ ਹੱਥ ਨਾ ਆਇੰਦਾ। ਚੌਦਾਂ ਲੋਕ ਨਾ ਜਾਨਣ ਅੰਤ, ਤਰਲੋਕੀ ਨਾਥ ਆਪਣੇ ਵਿਚ ਛੁਪਾਇੰਦਾ। ਆਦਿ ਅੰਤ ਸਦਾ ਬੇਅੰਤ, ਬੇਪਰਵਾਹ ਆਪਣੀ ਖੇਲ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਜੁਗ ਦੀ ਕਰਨੀ, ਹਰਿ ਕਰਤਾ ਵੇਖ ਵਖਾਇੰਦਾ। ਚਾਰ ਜੁਗ ਦੀ ਕਰਨੀ ਕਿਰਿਆ, ਨਿਰਗੁਣ ਦਾਤਾ ਵੇਖ ਵਖਾਈਆ। ਸਤਿਜੁਗ ਤ੍ਰੇਤਾ ਦੁਆਪਰ

ਫਿਰਿਆ, ਕਲਜੁਗ ਅੰਤਮ ਵੇਸ ਵਟਾਈਆ । ਚਾਰੋਂ ਕੁੰਟ ਅੰਧੇਰਾ ਝੂਠਾ ਗੇੜ ਗਿੜਿਆ, ਸਚ ਸੁੱਚ ਨਜ਼ਰ ਨਾ ਆਈਆ। ਪੀਰਾਂ ਨਾਲ ਪੀਰ ਭਿੜਿਆ, ਸ਼ਰਅ ਨਾਲ ਸ਼ਰਅ ਕਰੇ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਸ਼ਬਦ ਗੁਰ ਦਾਤਾ, ਜੁਗ ਜੁਗ ਵੇਖ ਵਖਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਵੇਖ ਤਮਾਸ਼ਾ, ਗੋਪੀ ਕਾਹਨ ਆਪ ਨਚਾਇੰਦਾ। ਈਸਾ ਮੂਸਾ ਮੁਹੰਮਦ ਚਾਰ ਯਾਰੀ ਦਿਤਾ ਸਾਥਾ, ਸਗਲਾ ਸੰਗ ਨਿਭਾਇੰਦਾ। ਨਾਨਕ ਗੋਬਿੰਦ ਪਿਤਾ ਪੁਰਖ ਅਕਾਲ ਬੰਧਾਇਆ ਨਾਤਾ, ਨਾ ਕੋਈ ਤੋੜੇ ਤੋੜ ਤੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਲੇਖਾ ਆਪ ਮੁਕਾਇੰਦਾ। ਜੁਗ ਜੁਗ ਲੇਖਾ ਮੁੱਕੇ ਜਗ, ਲੋਕਮਾਤ ਰਹਿਣ ਨਾ ਪਾਈਆ। ਕਲਜੁਗ ਅੰਤ ਸੂਰਾ ਸਰਬੱਗ, ਨਿਰਗੁਣ ਆਪਣਾ ਫੇਰਾ ਪਾਈਆ। ਲੱਖ ਚੁਰਾਸੀ ਵੇਖੇ ਕੱਗ, ਕਾਗ ਵਾਂਗ ਰਹੇ ਕੁਰਲਾਈਆ। ਸ਼ਾਹ ਸੁਲਤਾਨਾਂ ਘਰ ਲੱਗੀ ਅੱਗ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਬਿਨ ਹਰਿ ਨਾਮੇ ਖ਼ਾਲੀ ਦਿਸਣ ਹੱਡ, ਕੂੜੀ ਸਿਆਸਤ ਕਰੇ ਲੜਾਈਆ। ਭਾਈ ਭਾਈਆਂ ਨਾਲੋਂ ਹੋਏ ਅੱਡ, ਮਾਂ ਪੁੱਤ ਨਾ ਮੇਲ ਮਿਲਾਈਆ। ਕੋਈ ਨਾ ਸੋਹੇ ਸਾਚੀ ਯਦ, ਜਿਸ ਘਰ ਗੁਰਮੁਖ ਹਰਿ ਹਰਿ ਢੋਲਾ ਗਾਈਆ। ਉਚੇ ਲੰਮੇ ਦਿਸਣ ਕੱਦ, ਨਿੱਕਾ ਹੋ ਕੇ ਸੇਵ ਨਾ ਕੋਇ ਕਮਾਈਆ। ਕਲਜੁਗ ਝੂਠੀ ਪੀਤੀ ਮਧ, ਅੰਮ੍ਰਿਤ ਰਸ ਨਾ ਕੋਇ ਚਖਾਈਆ। ਗੁਰ ਕਾ ਨਾਤਾ ਗਏ ਛੱਡ, ਸੁਰਤੀ ਸ਼ਬਦ ਨਾ ਕੋਇ ਮਿਲਾਈਆ। ਖ਼ਾਲੀ ਦਿਸਣ ਮੰਦਰ ਮਸਜਿਦ ਮੱਠ, ਸ਼ਿਵਦੁਆਲੇ ਦੇਣ ਦੁਹਾਈਆ। ਕਾਮੀ ਕਰੋਧੀ ਕਪਟੀ ਮਾਲਾ ਰਹੇ ਰਟ, ਹਰੀ ਹਰਿ ਹਿਰਦੇ ਨਾ ਕੋਇ ਵਸਾਈਆ। ਗੰਗਾ ਗੋਦਾਵਰੀ ਜਮਨਾ ਸੁਰਸਤੀ ਲੱਗਾ ਫੱਟ, ਤੀਰਥ ਅਠਸਠ ਗੁੰਡੇ ਤਾਰੀਆਂ ਰਹੇ ਲਾਈਆ। ਸਾਧ ਸੰਤ ਧੀਆਂ ਭੈਣਾਂ ਰਹੇ ਤੱਕ, ਗੁਰੂ ਸਿਖਿਆ ਨਾ ਕੋਇ ਸਮਝਾਈਆ। ਪੁਰਖ ਅਬਿਨਾਸ਼ੀ ਪ੍ਰਭ ਨੂੰ ਸਾਰਿਆਂ ਤੇ ਪੈ ਗਿਆ ਸ਼ੱਕ, ਫ਼ਤਵਾ ਸਭ ਦੇ ਉਤੇ ਲਾਈਆ। ਅੰਤਮ ਕਰੇ ਨਬੇੜਾ ਹੱਕ, ਨਾ ਕੋਈ ਮੇਟੇ ਮੇਟ ਮਿਟਾਈਆ। ਹਰਿ ਕਾ ਭਾਣਾ ਕੋਈ ਨਾ ਸਕੇ ਡੱਕ, ਨਾਨਕ ਗੋਬਿੰਦ ਗਿਆ ਲਿਖਾਈਆ। ਪਰਗਟ ਹੋਏ ਪੁਰਖ ਸਮਰਥ, ਬੇਪਰਵਾਹ ਬੇਪਰਵਾਹੀਆ। ਦੋ ਜਹਾਨਾਂ ਪਾਏ ਨੱਥ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਪਣਾ ਬੰਧਨ ਪਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਸਾਧਾਂ ਸੰਤਾਂ ਜੀਆਂ ਜੰਤਾਂ ਮਾਰਗ ਦਏ ਦੱਸ, ਦਹਿ ਦਿਸ਼ਾ ਕਰ ਰੁਸ਼ਨਾਈਆ। ਸੰਤਾਂ ਭਗਤਾਂ ਮੇਲ ਮਿਲਾਏ ਹੱਸ ਹੱਸ, ਸੋਹੰ ਹੰਸਾ ਜਾਪ ਜਪਾਈਆ। ਧਰਤ ਧਵਲ ਜ਼ਿਮੀਂ ਅਸਮਾਨ ਪ੍ਰਿਥਮੀ ਆਕਾਸ਼ ਹੋਏ ਬੇਵਸ, ਮੰਡਲ ਮੰਡਪ ਨਾ ਕੋਇ ਵਡਿਆਈਆ। ਰਵ ਸਸ ਚਰਨੀ ਡਿਗਣ ਢੱਠ, ਜੋਤੀ ਕਿਰਨ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਹੁਕਮ ਵਰਤਾਈਆ। ਕਲਜੁਗ ਅੰਤਮ ਹੁਕਮ ਵਰਤੇ ਜੱਗ, ਸ਼ਹਿਨਸ਼ਾਹ ਆਪਣਾ ਆਪ ਚਲਾਇੰਦਾ। ਜਨ ਭਗਤਾਂ ਦੇਵੇ ਦਰਸ ਉਪਰ ਸ਼ਾਹ ਰਗ, ਬੇਮੁਖਾਂ ਨਜ਼ਰ ਨਾ ਆਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਹੁਕਮੇ ਬੈਠੇ ਬੱਝ, ਦਰ ਸਯਦਾ ਸੀਸ ਸਰਬ ਝੁਕਾਇੰਦਾ। ਜੋ ਘੜਿਆ ਸੋ ਜਾਏ ਭੱਜ, ਥਿਰ ਕੋਇ ਰਹਿਣ ਨਾ ਪਾਇੰਦਾ। ਹਰਿ ਜੂ ਵੇਖੇ ਮੱਕਾ ਕਾਅਬਾ , ਉਚੇ ਹੁਜਰੇ ਫੋਲ ਫੁਲਾਇੰਦਾ। ਸਚ ਮਹਿਰਾਬੇ ਨਾ ਕੋਈ ਹੱਜ, ਦੋ ਦੋ ਆਬਾ ਨਾ ਮੇਲ ਮਿਲਾਇੰਦਾ। ਕੂੜ ਨਗਾਰਾ ਰਿਹਾ ਵੱਜ, ਮੁਲਾਂ ਸ਼ੇਖ਼ ਮੁਸਾਇਕ ਸਰਬ ਕੁਰਲਾਇੰਦਾ। ਬਿਸਮਿਲ ਰੂਪ ਹੋ ਮੀਆਂ ਘਰ ਕੋਇ ਨਾ ਲਏ ਸੱਦ, ਅੱਲਾ ਰਾਣੀ ਮੁਖ ਘੁੰਗਟ ਨਾ ਕੋਇ ਉਠਾਇੰਦਾ। ਈਸਾ ਮੂਸਾ ਮੁਹੰਮਦ ਰਾਹ ਤੱਕਣ ਅੱਡੋ ਅੱਡ, ਪੀਰ

ਜ਼ਾਹਰਾ ਕਵਣ ਕੂਟੇ ਫੇਰਾ ਪਾਇੰਦਾ। ਨਾਨਕ ਨਿਰਗੁਣ ਗੋਬਿੰਦ ਸੁਤ ਦੁਲਾਰਾ ਗਿਆ ਦੱਸ, ਕਲਜੁਗ ਅੰਤਮ ਪੁਰਖ ਅਕਾਲ ਵੇਸ ਵਟਾਇੰਦਾ। ਸੰਬਲ ਨਗਰ ਜਾਏ ਵਸ, ਸਾਚਾ ਖੇੜਾ ਆਪ ਸੁਹਾਇੰਦਾ। ਨਿਰਗੁਣ ਜੋਤ ਕਰੇ ਪਰਕਾਸ਼, ਦੀਵਾ ਬਾਤੀ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖ ਵਖਾਇੰਦਾ । ਕਲਜੁਗ ਅੰਤਮ ਵੇਖਣ ਆਇਆ, ਗੁਰ ਸ਼ਬਦੀ ਨੌਜਵਾਨ। ਵਿਸ਼ਨ ਬ੍ਰਹਮਾ ਸ਼ਿਵ ਉਠਾਇਆ, ਦੇਵੇ ਧੁਰ ਫ਼ਰਮਾਣ। ਤ੍ਰੈਗੁਣ ਮਾਇਆ ਡੇਰਾ ਢਾਇਆ, ਲੇਖਾ ਚੁਕੇ ਵਿਚ ਜਹਾਨ। ਪੰਜਾਂ ਤੱਤਾਂ ਰਿਹਾ ਗਾਇਆ, ਦੇਵੇ ਧੁਰ ਫ਼ਰਮਾਣ। ਲੱਖ ਚੁਰਾਸੀ ਰਿਹਾ ਮਿਟਾਇਆ, ਝੂਠਾ ਦਿਸੇ ਨਾ ਕੋਇ ਨਿਸ਼ਾਨ। ਖ਼ਾਲੀ ਠੂਠਾ ਰਿਹਾ ਕਰਾਇਆ, ਸ੍ਰਿਸ਼ਟ ਸਬਾਈ ਹੋਏ ਹੈਰਾਨ। ਅੰਤਮ ਗੁੱਠਾ ਰਿਹਾ ਲਗਾਇਆ, ਲੋਕਮਾਤ ਰਹੇ ਨਾ ਕੋਇ ਬੇਈਮਾਨ। ਪੁਰਖ ਅਬਿਨਾਸ਼ੀ ਤੁਠਾ ਫੇਰਾ ਪਾਇਆ, ਨਾਲ ਮਿਲਾਇਆ ਗੋਬਿੰਦ ਸੂਰਾ ਨੌਜਵਾਨ। ਚਾਰ ਵਰਨ ਰੁੱਕਾ ਆਪ ਸੁਣਾਇਆ, ਸਚ ਸੰਦੇਸਾ ਧੁਰ ਫ਼ਰਮਾਣ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਏਕਾ ਰੰਗ ਰੰਗਾਇਆ, ਆਤਮ ਪਰਮਾਤਮ ਦੇਵੇ ਦਾਨ। ਸੋਹੰ ਢੋਲਾ ਇਕ ਸੁਣਾਇਆ, ਪੀਰ ਪੈਗ਼ੰਬਰ ਗੁਰ ਅਵਤਾਰ ਵਿਸ਼ਨ ਬ੍ਰਹਮਾ ਸ਼ਿਵ ਰਹੇ ਜਸ ਗਾਇਆ, ਜਨ ਭਗਤਾਂ ਭਗਵਨ ਮਿਲਿਆ ਆਣ। ਪੂਰੀ ਆਸ ਆਪ ਕਰਾਇਆ, ਆਸਾ ਤ੍ਰਿਸਨਾ ਮਿਟੇ ਜਹਾਨ। ਸਾਂਤਕ ਸਤਿ ਸਤਿ ਵਰਤਾਇਆ, ਘਰ ਸਖੀ ਸਹੇਲੀ ਮਿਲੇ ਕਾਹਨ। ਗ੍ਰਹਿ ਮੰਦਰ ਫੇਰਾ ਪਾਇਆ, ਆਤਮ ਸੇਜ ਕਰੇ ਪਰਵਾਨ। ਸਚ ਸਿੰਘਾਸਣ ਡੇਰਾ ਲਾਇਆ, ਨਿਰਮਲ ਜੋਤੀ ਜੋਤ ਜਗਾਏ ਮਹਾਨ। ਕੂੜੀ ਕਿਰਿਆ ਡੇਰਾ ਢਾਹਿਆ, ਕਰੇ ਖੇਲ ਸ੍ਰੀ ਭਗਵਾਨ। ਖ਼ਾਲਕ ਖ਼ਲਕ ਵੇਖ ਵਖਾਇਆ, ਪਰਵਰਦਿਗਾਰ ਨੌਜਵਾਨ। ਬਿਰਧ ਬਾਲ ਨਾ ਰੂਪ ਵਟਾਇਆ, ਚੌਦਾਂ ਲੋਕਾਂ ਚੌਦਾਂ ਤਬਕਾਂ ਚੜ੍ਹਾਏ ਇਕ ਤੁਫ਼ਾਨ। ਤੋਹਫ਼ਾ ਇਕੋ ਇਕ ਵਰਤਾਇਆ, ਨਾਤਾ ਤੁੱਟੇ ਅੰਜੀਲ ਕੁਰਾਨ। ਕਾਇਆ ਕੁਰਾ ਖੋਜ ਖੁਜਾਇਆ, ਸ਼ਾਸਤਰ ਸਿਮਰਤ ਵੇਦ ਪੁਰਾਨ ਪ੍ਰਭ ਦੀ ਚਰਨੀਂ ਡਿਗਣ ਆਣ। ਦੋਏ ਦੋਏ ਜੋੜ ਵਾਸਤਾ ਪਾਇਆ, ਸਾਨੂੰ ਪੜ੍ਹ ਪੜ੍ਹ ਕਲਜੁਗ ਜੀਵ ਹੋਏ ਸ਼ੈਤਾਨ। ਸੰਸਾ ਰੋਗ ਨਾ ਕੋਇ ਚੁਕਾਇਆ, ਨਿਰਗੁਣ ਸਰਗੁਣ ਦੇ ਦੇ ਗਏ ਬਿਆਨ। ਬਿਆਨਾ ਆਪਣਾ ਨਾਮ ਧਰਾਇਆ, ਅੰਤਮ ਖ਼ਾਲੀ ਹੋਏ ਮਕਾਨ। ਕਾਇਆ ਮੰਦਰ ਅੰਦਰ ਦਰਸ ਕਿਸੇ ਨਾ ਪਾਇਆ, ਨਾਤਾ ਜੁੜਿਆ ਕਾਮ ਕਰੋਧ ਲੋਭ ਮੋਹ ਹੰਕਾਰ ਸ਼ੈਤਾਨ। ਕੂੜੀ ਕਿਰਿਆ ਅੰਦਰ ਡੇਰਾ ਲਾਇਆ, ਕਲਜੁਗ ਚਾਰੋਂ ਕੁੰਟ ਹੋਇਆ ਪਰਧਾਨ। ਡੌਰੂ ਡੰਕਾ ਰਿਹਾ ਵਜਾਇਆ, ਸ਼ਾਹ ਸੁਲਤਾਨਾਂ ਕਰੇ ਵੈਰਾਨ। ਵੈਰੀ ਦਰ ਦਰ ਆਪ ਰਖਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਆਪ ਕਰਾਇਆ। ਸਾਚੀ ਖੇਲ ਕਰੇ ਭਗਵਾਨ, ਭਾਵੀ ਆਪਣੇ ਹੱਥ ਰਖਾਈਆ। ਲੱਖ ਚੁਰਾਸੀ ਮਾਰ ਧਿਆਨ, ਹਰ ਘਟ ਵੇਖੇ ਥਾਉਂ ਥਾਈਂਆ। ਸੰਤ ਸੁਹੇਲੇ ਲਏ ਪਹਿਚਾਨ, ਗੁਰ ਚੇਲੇ ਮੇਲ ਮਿਲਾਈਆ। ਮੁਰੀਦ ਮੁਰਸ਼ਦ ਵੇਖੇ ਆਣ, ਬੇਪਰਵਾਹ ਫੇਰਾ ਪਾਈਆ। ਭਗਤ ਭਗਵੰਤ ਕਰੇ ਕਲਿਆਣ, ਨਿਹਕਰਮੀ ਆਪਣਾ ਕਰਮ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖ ਵਖਾਈਆ। ਕਲਜੁਗ ਅੰਤਮ ਵੇਖੇ ਮਾਤ, ਨਿਰਗੁਣ ਨਿਰਗੁਣ ਰੂਪ ਵਟਾਇੰਦਾ । ਨੌਂ ਖੰਡ ਪ੍ਰਿਥਮੀ ਸੱਤ ਦੀਪ ਖੋਲ੍ਹੇ ਤਾਕ, ਬੰਦ ਕਵਾੜਾ ਕੁੰਡਾ ਲਾਹਿੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਲਹਿਣਾ ਚੁਕਾਏ ਹੱਥੋ ਹਾਥ, ਸਮਰਥ ਆਪਣੀ ਖੇਲ ਰਚਾਇੰਦਾ । ਭਗਤ ਭਗਵੰਤ ਇਕ ਦੂਜੇ ਦੇ ਦਾਸ, ਦਾਸੀ ਦਾਸ ਰੂਪ ਵਟਾਇੰਦਾ। ਸਾਚੇ ਸੰਤਾਂ ਵਸੇ ਪਾਸ, ਵਿਛੜ

ਕਦੇ ਨਾ ਜਾਇੰਦਾ। ਲੇਖਾ ਜਾਣ ਪ੍ਰਿਥਮੀ ਆਕਾਸ਼, ਗਗਨ ਮੰਡਲ ਫੋਲ ਫੁਲਾਇੰਦਾ। ਘਰ ਵਿਚ ਘਰ ਕਰੇ ਪਰਕਾਸ਼, ਜੋਤੀ ਨੂਰ ਨੂਰ ਜਗਾਇੰਦਾ। ਜਨਮ ਜਨਮ ਦੀ ਪੂਰੀ ਕਰੇ ਆਸ, ਹਰਿ ਸੱਜਣ ਮੇਲ ਮਿਲਾਇੰਦਾ। ਨਾਤਾ ਤੋੜੇ ਜਮ ਕਾ ਫ਼ਾਸ, ਰਾਏ ਧਰਮ ਨੇੜ ਨਾ ਆਇੰਦਾ। ਚਿਤਰ ਗੁਪਤ ਨਾ ਕੋਇ ਹਿਸਾਬ, ਲਾੜੀ ਮੌਤ ਦਰ ਦੁਰਕਾਇੰਦਾ। ਪਿਛਲਾ ਲੇਖਾ ਕਰੇ ਬਰਖ਼ਾਸਤ, ਆਸ ਗੁਰਮੁਖਾਂ ਪੂਰ ਕਰਾਇੰਦਾ। ਪ੍ਰਭ ਮਿਲਣ ਦੀ ਜਿਨ੍ਹਾਂ ਆਸ, ਨਿਜ ਨੇਤਰ ਦਰਸ ਕਰਾਇੰਦਾ। ਲੇਖੇ ਲਾਏ ਪਵਣ ਸਵਾਸ, ਸਵਾਸ ਸਵਾਸਾਂ ਵਿਚ ਸਮਾਇੰਦਾ। ਆਤਮ ਪਰਮਾਤਮ ਭੋਗ ਭੋਗੇ ਇਕ ਬਲਾਸ, ਸੇਜ ਸੁਹੰਜਣੀ ਆਪ ਹੰਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭਗਤ ਭਗਵੰਤ ਮੇਲ ਮਿਲਾਇੰਦਾ। ਭਗਤ ਭਗਵੰਤ ਗੁਰੂ ਗੁਰ ਚੇਲਾ, ਚੇਲਾ ਗੁਰ ਵਡ ਵਡਿਆਈਆ। ਆਦਿ ਜੁਗਾਦੀ ਸੱਜਣ ਸੁਹੇਲਾ, ਨਿਰਗੁਣ ਆਪਣਾ ਫੇਰਾ ਪਾਈਆ। ਸਤਿ ਸਤਿਵਾਦੀ ਆਪ ਸੁਹਾਇਆ ਆਪਣਾ ਵੇਲਾ, ਰੁੱਤ ਰੁਤੜੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਰ ਹਰਿ ਆਪਣਾ ਖੇਲ ਕਰਾਈਆ। ਨਰ ਹਰਿ ਨਰਾਇਣ ਖੇਲ ਅਗੰਮਾ, ਅਗੰਮੜੀ ਕਾਰ ਕਮਾਇੰਦਾ। ਨਾ ਮਰੇ ਨਾ ਕਦੇ ਜੰਮਾਂ, ਜੀਵਣ ਮਰਨ ਨਾ ਕੋਇ ਰਖਾਇੰਦਾ। ਜੁਗ ਚੌਕੜੀ ਕਰੇ ਆਪਣਾ ਕੰਮਾਂ, ਕਰਨੀ ਕਿਰਤ ਆਪ ਕਮਾਇੰਦਾ। ਗਗਨ ਰਹਾਏ ਬਿਨ ਥੰਮਾਂ, ਧਰਨੀ ਜਲ ਉਪਰ ਟਿਕਾਇੰਦਾ। ਦੇਵੇ ਪਰਕਾਸ਼ ਸੂਰਜ ਚੰਨਾ, ਮੰਡਲ ਮੰਡਪ ਆਪ ਚਮਕਾਇੰਦਾ। ਦੀਨ ਮਜ਼੍ਹਬ ਭੰਨਣਹਾਰਾ ਬੰਨਾਂ, ਗੁਰ ਅਵਤਾਰ ਸੇਵ ਲਗਾਇੰਦਾ। ਸਾਚਾ ਰਾਗ ਸੁਣਾਏ ਕੰਨਾਂ, ਧੁਰ ਦੀ ਬਾਣੀ ਬਾਣ ਲਗਾਇੰਦਾ। ਕਲਜੁਗ ਅੰਤਮ ਖੇਲ ਸ੍ਰੀ ਭਗਵਨਾ, ਚਾਰ ਵਰਨਾਂ ਏਕਾ ਨਾਉਂ ਦ੍ਰਿੜਾਇੰਦਾ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਆਤਮ ਪਰਮਾਤਮ ਸਭ ਨੇ ਮੰਨਾ, ਬ੍ਰਹਮ ਪਾਰਬ੍ਰਹਮ ਸਮਝਾਇੰਦਾ। ਸੋਹੰ ਦੇਵੇ ਨਾਮ ਧਨਾ, ਸਚ ਖ਼ਜ਼ੀਨਾ ਆਪ ਲੁਟਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੋ ਜਹਾਨ ਫਿਰੇ ਭੰਨਾ, ਬਣ ਪਾਂਧੀ ਪੰਧ ਮੁਕਾਇੰਦਾ। ਕਲਜੁਗ ਕੁੜਿਆਰਾ ਅੰਤਮ ਅੰਨ੍ਹਾਂ, ਨੇਤਰ ਨੈਣ ਨਾ ਕੋਇ ਖੁਲਾਇੰਦਾ। ਬੀਸ ਬੀਸਾ ਦੇਵੇ ਡੰਨਾ, ਜਗਦੀਸਾ ਹੁਕਮ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਇੰਦਾ। ਸਾਚਾ ਖੇਲ ਅੰਤਮ ਕਲ, ਹਰਿ ਕਰਤਾ ਆਪ ਕਰਾਈਆ। ਸ੍ਰਿਸ਼ਟ ਸਬਾਈ ਕਰ ਵਲ ਛਲ, ਅਛਲ ਛਲ ਧਾਰੀ ਰਿਹਾ ਭੁਲਾਈਆ। ਜਨ ਭਗਤਾਂ ਅੰਤਰ ਗਿਆ ਰਲ, ਜੋਤੀ ਜੋਤ ਜੋਤ ਰੁਸ਼ਨਾਈਆ। ਸ਼ਬਦ ਸੁਨੇਹੁੜਾ ਰਿਹਾ ਘੱਲ, ਗੁਰ ਗੁਰ ਨਾਦ ਵਜਾਈਆ। ਧਾਮ ਵਖਾਏ ਇਕ ਅਟੱਲ, ਮਹੱਲ ਕਰੇ ਰੁਸ਼ਨਾਈਆ। ਵਸਣਹਾਰਾ ਜਲ ਥਲ, ਮਹੀਅਲ ਆਪਣਾ ਰੰਗ ਰੰਗਾਈਆ। ਦਰਸ ਦਿਖਾਏ ਘੜੀ ਘੜੀ ਪਲ ਪਲ, ਪਲਕ ਪਲਕ ਨਾਲ ਮਿਲਾਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਕੂੜੀ ਕਿਰਿਆ ਲਾਹੇ ਖੱਲ੍ਹ, ਨਾਮ ਖੰਡਾ ਰਿਹਾ ਚਮਕਾਈਆ। ਜੀਵ ਜੰਤ ਫੁੱਲ ਫੁਲਵਾੜੀ ਵੇਖੇ ਪਤ ਡਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਅੰਤਮ ਆਪਣਾ ਵੇਸ ਵਟਾਈਆ। ਵੇਸ ਵਟਾਇਆ ਸ੍ਰੀ ਭਗਵੰਤ, ਵੇਦ ਵਿਆਸਾ ਲੇਖ ਜਣਾਇੰਦਾ। ਪੂਤ ਸਪੂਤਾ ਬ੍ਰਹਿਮਣ ਗੌੜਾ ਵਡ ਮਹੰਤ, ਉਚੇ ਟਿੱਲੇ ਪਰਬਤ ਨਜ਼ਰ ਕਿਸੇ ਨਾ ਆਇੰਦਾ। ਮੂਸਾ ਜਿਸ ਦੇ ਅੱਗੇ ਕੱਢੇ ਮਿੰਨਤ, ਨਿਉਂ ਨਿਉਂ ਸੀਸ ਝੁਕਾਇੰਦਾ। ਈਸਾ ਜਿਸ ਤੋਂ ਮੰਗੇ ਸੁਖ ਜੰਨਤ, ਸੋ ਸਾਹਿਬ ਫੇਰਾ ਪਾਇੰਦਾ। ਮੁਹੰਮਦ ਜਣਾਏ

ਜਿਸ ਦੀ ਉਮਤ, ਸੋ ਅਮਾਮ ਵੇਸ ਵਟਾਇੰਦਾ। ਜਿਸ ਨੂੰ ਨਾਨਕ ਗੋਬਿੰਦ ਕਿਹਾ ਬੇਅੰਤ, ਸੋ ਸਤਿਗੁਰ ਹੁਕਮੇ ਹੁਕਮ ਚਲਾਇੰਦਾ। ਜੁਗ ਚੌਕੜੀ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਵ ਨੌਂ ਚਾਰ, ਚਾਰ ਚਾਰ ਪੰਧ ਮੁਕਾਇੰਦਾ। ਖੜਗ ਖੰਡਾ ਤੇਜ ਕਟਾਰ, ਬ੍ਰਹਿਮੰਡਾਂ ਆਪ ਚਮਕਾਇੰਦਾ । ਪਾਏ ਵੰਡਾ ਅਗੰਮ ਅਪਾਰ, ਲੇਖਾ ਲੇਖ ਨਾ ਕੋਇ ਸਮਝਾਇੰਦਾ। ਕਾਗਦ ਕਲਮ ਸ਼ਾਹੀ ਲਿਖ ਲਿਖ ਗਈ ਹਾਰ, ਅੰਤਮ ਸਭ ਦਾ ਮੁਖ ਭੁਆਇੰਦਾ। ਰੋਵਣ ਨੇਤਰ ਜ਼ਾਰੋ ਜ਼ਾਰ, ਸਮੁੰਦ ਸਾਗਰ ਨੈਣ ਸ਼ਰਮਾਇੰਦਾ। ਬਨਾਸਪਤ ਕਹੇ ਮੈਂ ਹੋਈ ਖ਼ਵਾਰ, ਚੌਂਦਾ ਭਾਰ ਮੇਰਾ ਕੰਮ ਕਿਸੇ ਨਾ ਆਇੰਦਾ। ਤੂੰ ਸਿਫ਼ਤ ਸਾਲਾਹੋਂ ਵਸਿਆ ਬਾਹਰ, ਤੇਰਾ ਅੰਤ ਕੋਇ ਨਾ ਪਾਇੰਦਾ। ਕਰ ਕਿਰਪਾ ਦੇ ਦੀਦਾਰ, ਮੁਰੀਦ ਮੁਰਸ਼ਦ ਰਾਹ ਤਕਾਇੰਦਾ। ਸਾਚੇ ਸੰਤ ਕਰਨ ਪੁਕਾਰ, ਉਚੀ ਕੂਕ ਕੂਕ ਸੁਣਾਇੰਦਾ। ਭਗਤ ਮੰਗੇ ਧੂੜੀ ਛਾਰ, ਮਸਤਕ ਟਿੱਕਾ ਇਕੋ ਇਕ ਲਾਇੰਦਾ। ਗੁਰਮੁਖ ਗੁਰ ਗੁਰ ਕਰੇ ਪਿਆਰ, ਗੁਰਸਿਖ ਗੁਰ ਵਿਚ ਸਮਾਇੰਦਾ। ਗੁਰਸਿਖ ਰਾਹ ਤੱਕੇ ਮੀਤ ਮੁਰਾਰ, ਮਿੱਤਰ ਪਿਆਰਾ ਕਵਣ ਵੇਲਾ ਦਇਆ ਕਮਾਇੰਦਾ। ਸ੍ਰੀ ਭਗਵਾਨ ਵੇਖਣਹਾਰ, ਲੋਚਣ ਨੈਣ ਨਾ ਕੋਇ ਰਖਾਇੰਦਾ। ਸਚਖੰਡ ਨਿਵਾਸੀ ਪਾਵੇ ਸਾਰ, ਸ਼ਬਦ ਸਵਾਸੀ ਆਪ ਬਚਾਇੰਦਾ। ਅੰਦਰ ਮੰਦਰ ਕਰੇ ਗ਼ੁਫ਼ਤਾਰ, ਤਾਰ ਸਤਾਰ ਇਕ ਹਿਲਾਇੰਦਾ। ਨਿਜ ਨੇਤਰ ਦਏ ਦੀਦਾਰ, ਦੀਦ ਈਦ ਚੰਦ ਚੜ੍ਹਾਇੰਦਾ। ਚਾਰ ਵਰਨਾਂ ਕਰੇ ਪਿਆਰ, ਰਾਮਾ ਕ੍ਰਿਸ਼ਨਾ ਰੂਪ ਵਖਾਇੰਦਾ। ਮੁਕੰਦ ਮਨੋਹਰ ਲਖਮੀ ਨਰੈਣ ਰਾਮ ਰਮੱਯਾ ਹੋ ਤਿਆਰ, ਰਘਪਤ ਆਪਣਾ ਵੇਸ ਵਟਾਇੰਦਾ। ਹੱਕ ਹਕੀਕਤ ਲਾ ਸ਼ਰੀਕਤ ਵੇਖੇ ਵਿਗਸੇ ਵੇਖਣਹਾਰ, ਪਰਦਾਨਸ਼ੀਂ ਮੁਖ ਨਕਾਬ ਪਰਦਾ ਲਾਹਿੰਦਾ। ਖਾਣੀ ਬਾਣੀ ਜੀਵ ਪਰਾਣੀ ਬ੍ਰਹਮ ਗਿਆਨ ਸ਼ਬਦ ਨਿਸ਼ਾਨ, ਆਤਮ ਪਰਮਾਤਮ ਏਕਾ ਰਾਗ ਸੁਣਾਇੰਦਾ। ਆਦਿ ਜੁਗਾਦੀ ਸਚ ਕਹਾਣੀ, ਸੋ ਪੁਰਖ ਨਿਰੰਜਣ ਆਪ ਵਖਾਣੀ, ਹੰ ਬ੍ਰਹਮ ਦੇਵੇ ਪਦ ਨਿਰਬਾਣੀ, ਨਿਰਬਾਣ ਪਦ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਾਚੀ ਧਾਰ ਆਪ ਜਣਾਇੰਦਾ। ਸਾਚੀ ਧਾਰ ਸੋਹੰ ਢੋਲਾ, ਸੋ ਪੁਰਖ ਨਿਰੰਜਣ ਆਪ ਜਣਾਈਆ। ਚਾਰ ਵਰਨ ਦਾ ਬਣੇ ਵਚੋਲਾ, ਸਤਿਜੁਗ ਰਾਹ ਚਲਾਈਆ। ਬਜਰ ਕਪਾਟੀ ਲਾਹੇ ਉਹਲਾ, ਪਰਦਾ ਦੂਈ ਰਹਿਣ ਨਾ ਪਾਈਆ। ਦੂਰ ਵਸਿਆ ਦਿਸੇ ਕੋਲਾ, ਨੇਤਨ ਨੇਤ ਨਜ਼ਰੀ ਆਈਆ। ਕਾਇਆ ਬਦਲੀ ਕਰੇ ਚੋਲਾ, ਚੋਲੀ ਕਾਇਆ ਰੂਪ ਵਟਾਈਆ। ਪੰਜ ਤੱਤ ਨਾ ਪਾਏ ਰੌਲਾ, ਉਚੀ ਕੂਕ ਨਾ ਕੋਇ ਸੁਣਾਈਆ। ਆਤਮ ਪਰਮਾਤਮ ਆਪੇ ਮੌਲਾ, ਮਿਲ ਮਿਲ ਖ਼ੁਸ਼ੀ ਵਖਾਈਆ। ਪਰੇਮ ਪਿਆਰ ਦਏ ਝਕੋਲਾ, ਸੁਰਤੀ ਸ਼ਬਦ ਚੜ੍ਹਾਈਆ। ਨਿਰਗੁਣ ਸਰਗੁਣ ਚੁੱਕੇ ਡੋਲਾ, ਆਪਣੇ ਕੰਧ ਉਠਾਈਆ। ਪਿਛੇ ਰਹਿ ਜਾਏ ਕਲਜੁਗ ਗੋਲਾ, ਹਰਿ ਜੂ ਆਪਣਾ ਧੱਕਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਵਰਨ ਏਕਾ ਕਰੇ ਪੜ੍ਹਾਈਆ। ਚਾਰ ਵਰਨ ਏਕਾ ਅੱਖਰ ਪੜ੍ਹਨਾ, ਕਲਜੁਗ ਆਖ਼ਰ ਆਪ ਜਣਾਇੰਦਾ। ਕਾਇਆ ਮੰਦਰ ਅੰਦਰ ਵੜਨਾ, ਮਹੱਲ ਅਟੱਲ ਜਣਾਇੰਦਾ। ਆਤਮ ਪਰਮਾਤਮ ਪੌੜੇ ਚੜ੍ਹਨਾ, ਸੁਖਮਨ ਟੇਢੀ ਪਾਰ ਕਰਾਇੰਦਾ। ਈੜਾ ਪਿੰਗਲ ਆਪੇ ਡਰਨਾ, ਰਿਧ ਸਿਧ ਨਾ ਕੋਇ ਅਟਕਾਇੰਦਾ। ਅਨਹਦ ਨਾਦ ਅਨਾਦੀ ਸ਼ਬਦ ਸੁਣਨਾ ਕੰਨਾਂ, ਬਿਨ ਕੰਨਾਂ ਆਪ ਸੁਣਾਇੰਦਾ। ਮਨ ਮਨੂਆ ਨਾ ਫਿਰੇ ਭੰਨਾ, ਜਗਤ ਵਾਸਨਾ ਬੰਦ ਕਰਾਇੰਦਾ। ਆਤਮ ਜੋ ਹੋ ਕੇ ਬੈਠਾ ਅੰਨਾ, ਸਤਿਗੁਰ ਪੂਰਾ ਪਰਕਾਸ਼ ਕਰਾਇੰਦਾ। ਕਰੇ ਪਰਕਾਸ਼ ਕੋਟਨ ਸੂਰਜ ਚੰਨਾ, ਚੰਦ ਸੂਰਜ ਸਰਬ ਸ਼ਰਮਾਇੰਦਾ । ਜੋ ਮਾਲ

ਚਰਾਏ ਧੰਨਾ, ਸੋ ਸਤਿਗੁਰ ਸਿੰਘ ਬੂੜ ਘਰ ਫੇਰਾ ਪਾਇੰਦਾ। ਜਿਸ ਲੇਖੇ ਲਾਇਆ ਥਾਲ ਛੰਨਾ, ਸੰਸਾ ਰੋਗ ਸਰਬ ਮਿਟਾਇੰਦਾ। ਗ਼ਰੀਬ ਨਿਮਾਣਿਆਂ ਘਰ ਆਪੇ ਮੰਨਾਂ, ਸ਼ਾਹ ਸੁਲਤਾਨਾਂ ਖ਼ਾਕ ਮਿਲਾਇੰਦਾ। ਨਾਮਾ ਕਹੇ ਮੇਰਾ ਭਗਵਨਾ, ਸਿਰ ਮੇਰੇ ਹੱਥ ਟਿਕਾਇੰਦਾ। ਕਬੀਰ ਕਹੇ ਮੋਹੇ ਫੜਾਇਆ ਪਲਾ, ਪੱਲੂ ਆਪਣੀ ਗੰਢ ਪੁਆਇੰਦਾ। ਐਨਲ ਹੱਕ ਕਹੇ ਮੇਰਾ ਮਿਲੇ ਅੱਲਾ, ਆਲਮੀਨ ਨਜ਼ਰੀ ਆਇੰਦਾ। ਮਿਹਬਾਨ ਬੀਦੋ ਬੀ ਖ਼ੈਰ ਯਾ ਅੱਲਾ, ਇਲਾਹੀ ਨੂਰ ਆਪ ਪਰਗਟਾਇੰਦਾ। ਕਲਜੁਗ ਅੰਤਮ ਖੇਲ ਅਵੱਲਾ, ਵੇਦ ਕਤੇਬ ਭੇਵ ਨਾ ਆਇੰਦਾ। ਪਾਰਬ੍ਰਹਮ ਪਤਿਪਰਮੇਸ਼ਵਰ ਨਿਰਗੁਣ ਦਾਤਾ ਫਿਰੇ ਇਕ ਇਕੱਲਾ, ਜੋਤੀ ਜਾਤਾ ਵੇਸ ਵਟਾਇੰਦਾ। ਲੇਖਾ ਜਾਣੇ ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਉਚੇ ਟਿਲਾ, ਪਰਬਤ ਸਾਗਰ ਫੋਲ ਫੁਲਾਇੰਦਾ। ਦੋ ਜਹਾਨ ਜ਼ਿਮੀਂ ਅਸਮਾਨ ਸ਼ਬਦ ਹਲੂਣੇ ਹਿੱਲਾ, ਗੁਰ ਅਵਤਾਰ ਪੀਰ ਪੈਗ਼ੰਬਰ ਵਿਸ਼ਨ ਬ੍ਰਹਮਾ ਸ਼ਿਵ ਅੱਖ ਖੁਲ੍ਹਾਇੰਦਾ। ਗੋਬਿੰਦ ਹੱਥ ਵਿਚ ਫੜਿਆ ਚਿਲਾ, ਨਾਮ ਕਮਾਨ ਇਕ ਉਠਾਇੰਦਾ। ਸਭ ਦਾ ਅੰਗਣ ਹੋ ਗਿਆ ਢਿੱਲਾ, ਕੰਗਣ ਹੱਥ ਨਾ ਕੋਇ ਛਣਕਾਇੰਦਾ। ਅੰਤਮ ਨੇਤਰ ਰੋਵੇ ਬੂਰਾ ਕੱਕਾ ਬਿਲਾ, ਰੂਸਾ ਚੀਨਾ ਸੰਗ ਨਾ ਕੋਇ ਰਖਾਇੰਦਾ। ਨਵ ਨੌਂ ਹੋਏ ਫ਼ਨਾਹ ਫਿਲਾ, ਫ਼ਿਕਰ ਘਰ ਘਰ ਆਪੇ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਵ ਨੌਂ ਚਾਰ ਖੇਲ ਅਪਾਰ, ਲੇਖਾ ਜਾਣ ਗੁਰੂ ਗੁਰ ਅਵਤਾਰ, ਪੀਰ ਪੈਗ਼ੰਬਰ ਵੇਖ ਵਿਚਾਰ, ਧਾਰ ਸ਼ਬਦ ਸ਼ਬਦ ਧਾਰ ਇਕੋ ਰਾਹ ਵਖਾਇੰਦਾ।

੨੦ ਮੱਘਰ ੨੦੧੯ ਬਿਕਰਮੀ ਮੁਨਸ਼ਾ ਸਿੰਘ ਦੇ ਗ੍ਰਹਿ ਨੋਸ਼ਹਿਰਾ ਜ਼ਿਲਾ ਗੁਰਦਾਸਪੁਰ

ਆਦਿ ਸ਼ਬਦ ਕਹੇ ਮੈਂ ਤੇਰਾ ਸੁਤ, ਸੁਤ ਦੁਲਾਰਾ ਨਾਉਂ ਰਖਾਇੰਦਾ। ਵੇਖ ਖੇਲ ਅਬਿਨਾਸ਼ੀ ਅਚੁਤ, ਤੇਰਾ ਹੁਕਮ ਮਨਾਇੰਦਾ। ਸਾਹਿਬ ਸੁਹੌਣੀ ਮੇਰੀ ਰੁੱਤ, ਦੋਏ ਜੋੜ ਵਾਸਤਾ ਪਾਇੰਦਾ। ਸਚਖੰਡ ਦੁਆਰਿਉਂ ਵੇਖ ਉਠ, ਦਰਵੇਸ਼ ਇਕੋ ਮੰਗ ਮੰਗਾਇੰਦਾ। ਨਾ ਕੋਈ ਕਾਇਆ ਨਾ ਕੋਈ ਬੁੱਤ, ਪੰਜ ਤੱਤ ਨਾ ਕੋਇ ਰਖਾਇੰਦਾ। ਨਾਉਂ ਨਗਾਰਾ ਤੇਰੇ ਚੋਟ, ਦੂਜਾ ਰੂਪ ਨਾ ਕੋਇ ਜਣਾਇੰਦਾ। ਤੇਰਾ ਪਰਕਾਸ਼ ਨਿਰਮਲ ਜੋਤ, ਨੂਰ ਨੁਰਾਨਾ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਅਲਖ ਜਗਾਇੰਦਾ। ਪੁਰਖ ਅਬਿਨਾਸ਼ੀ ਹੋ ਮਿਹਰਵਾਨ, ਆਪਣੀ ਦਇਆ ਕਮਾਈਆ। ਸ਼ਬਦ ਸੁਤ ਸੁਤ ਬਲਵਾਨ, ਬਲ ਤੇਰੇ ਹੱਥ ਵਖਾਈਆ। ਦੋ ਜਹਾਨਾਂ ਤੇਰੀ ਆਣ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਤੇਰੇ ਹੁਕਮ ਫਿਰਾਈਆ। ਵਿਸ਼ਨ ਬ੍ਰਹਮਾ ਸ਼ਿਵ ਸੀਸ ਝੁਕਾਣ, ਸਿਰ ਸਕੇ ਨਾ ਕੋਇ ਉਠਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦੇ ਦੇ ਦਾਨ, ਤੇਰਾ ਹੱਟ ਚਲਾਈਆ। ਜੁਗ ਚੌਕੜੀ ਖੇਲ ਮਹਾਨ, ਹਰਿ ਕਰਤਾ ਆਪ ਕਰਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਵ ਨੌਂ ਚਾਰ ਵੇਖਿਆ ਆਣ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਰੰਗ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸਾ ਇਕ ਸੁਣਾਈਆ। ਸਚ ਸੰਦੇਸਾ ਛੋਟੇ ਬਾਲ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਸੁਤ ਦੁਲਾਰੇ ਸੱਚੇ ਲਾਲ, ਤੇਰਾ ਗੋਬਿੰਦ ਰੰਗ ਰੰਗਾਇੰਦਾ। ਥਿਰ ਘਰ ਤੇਰੀ ਧਰਮਸਾਲ, ਧਰਮ ਦੁਆਰਾ ਇਕ ਬਣਾਇੰਦਾ। ਨਾ ਕੋਈ ਸ਼ਾਹ ਨਾ

ਕੰਗਾਲ, ਸ਼ਹਿਨਸ਼ਾਹ ਇਕੋ ਨਜ਼ਰੀ ਆਇੰਦਾ। ਇਕੋ ਸ਼ਬਦ ਇਕੋ ਤਾਲ, ਇਕੋ ਰਾਗ ਨਾਦ ਸੁਣਾਇੰਦਾ। ਇਕੋ ਵੇਖੇ ਵੇਖਣਹਾਰ ਬੇਮਿਸਾਲ, ਸਾਚੀ ਮਿਸਲ ਆਪ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਬਣਾਏ ਸਾਚਾ ਮੁਰਸ਼ਦ, ਪੀਰ ਪੈਗ਼ੰਬਰ ਮੁਰੀਦ ਰੂਪ ਵਟਾਇੰਦਾ। ਮੁਰਸ਼ਦ ਬਣਿਆ ਬੇਪਰਵਾਹ, ਮੁਰਦਾ ਰੂਪ ਨਾ ਕਦੇ ਵਖਾਈਆ। ਤੁਰਦਾ ਫਿਰਦਾ ਨਾ ਕਰੇ ਗੁਨਾਹ, ਉਠਦਾ ਬਹਿੰਦਾ ਨਜ਼ਰ ਕਿਸੇ ਨਾ ਆਈਆ। ਪੀਰ ਪੈਗ਼ੰਬਰਾਂ ਦੇਵਣਹਾਰ ਪਨਾਹ, ਸਿਰ ਆਪਣਾ ਹੱਥ ਟਿਕਾਈਆ। ਰਹਿਬਰ ਬਣੇ ਵਿਚ ਜਹਾਨ, ਦੋ ਜਹਾਨਾਂ ਵਾਲੀ ਬੇਪਰਵਾਹੀਆ। ਨਾਉਂ ਨਿਰੰਕਾਰਾ ਦਏ ਦ੍ਰਿੜਾ, ਇਸ਼ਟ ਦ੍ਰਿਸ਼ਟ ਦਏ ਖੁਲ੍ਹਾਈਆ। ਜੁਗ ਚੌਕੜੀ ਮਾਰਗ ਲਾ, ਗੁਰ ਅਵਤਾਰ ਧੰਦੇ ਲਾਈਆ। ਸਬਕ ਅਗੰਮੀ ਆਪ ਪੜ੍ਹਾ, ਨਿਰਗੁਣ ਸਰਗੁਣ ਕਰੇ ਪੜ੍ਹਾਈਆ। ਸਾਚੀ ਵੰਨੀ ਲਏ ਪਰਨਾ, ਹਰਿ ਕੰਤ ਕੰਤਹੂਲ ਸੱਚਾ ਸ਼ਹਿਨਸ਼ਾਹੀਆ। ਆਪਣੀ ਕੰਨੀ ਲਏ ਬੰਧਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਤੇਰੀ ਵੰਡ ਵੰਡਾਈਆ। ਸ਼ਬਦ ਸੁਤ ਵਡ ਬਲਕਾਰੇ, ਬਲ ਹਰਿ ਜੂ ਆਪ ਜਣਾਇੰਦਾ। ਆਦਿ ਜੁਗਾਦਿ ਤੇਰੇ ਖੇਲ ਨਿਆਰੇ, ਤੇਰਾ ਅੰਤ ਕੋਇ ਨਾ ਪਾਇੰਦਾ। ਗੁਰ ਅਵਤਾਰ ਬਣ ਪਨਿਹਾਰੇ, ਦਰ ਤੇਰੇ ਸੇਵ ਕਮਾਇੰਦਾ। ਅੰਦਰ ਬਾਹਰ ਗੁਪਤ ਜ਼ਾਹਰ ਲਾਵਣ ਤੇਰੇ ਨਾਅਰੇ, ਰਸਨਾ ਜਿਹਵਾ ਸਰਬ ਗਾਇੰਦਾ। ਖੰਡ ਬ੍ਰਹਿਮੰਡ ਲੋਕ ਪਰਲੋਕ ਜੀਵ ਜੰਤ ਲੱਖ ਚੁਰਾਸੀ ਤੇਰੇ ਸਹਾਰੇ, ਤੁਧ ਬਿਨ ਜੀਵਣ ਮਰਨ ਨਾ ਕੋਇ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੁਤ ਆਪ ਵਡਿਆਇੰਦਾ। ਸਾਚੇ ਸੁਤ ਤੇਰੇ ਹੱਥ ਵਡਿਆਈ, ਹਰਿ ਸਤਿਗੁਰ ਆਪ ਫੜਾਈਆ। ਨਿਰਗੁਣ ਸਰਗੁਣ ਕਰ ਕੁੜਮਾਈ, ਲੱਖ ਚੁਰਾਸੀ ਬੰਧਨ ਪਾਈਆ। ਸਚ ਸੰਦੇਸਾ ਲੋਕ ਪਰਲੋਕ ਸੁਣਾਈ, ਬ੍ਰਹਿਮੰਡ ਖੰਡ ਵੱਜੇ ਵਧਾਈਆ। ਇਕੋ ਓਟ ਹਰਿ ਸਰਨਾਈ, ਦੂਜਾ ਇਸ਼ਟ ਨਾ ਕੋਇ ਮਨਾਈਆ। ਜਿਸ ਨੂਰ ਗੁਰ ਅਵਤਾਰ ਪੀਰ ਪੈਗ਼ੰਬਰ ਰਹੇ ਧਿਆਈ, ਸੋ ਸਭ ਦਾ ਪਿਤਾ ਮਾਈਆ। ਜੁਗ ਚੌਕੜੀ ਤੇਰੇ ਹੱਥ ਫੜਾਈ, ਫੜ ਬਾਹੋਂ ਅੱਗੇ ਲਾਈਆ। ਜਿਉਂ ਭਾਵੇਂ ਤਿਉਂ ਲੈਣਾ ਚਲਾਈ, ਅੱਗੇ ਹੋ ਨਾ ਕੋਇ ਅਟਕਾਈਆ। ਸੁਤ ਦੁਲਾਰੇ ਖ਼ੁਸ਼ੀ ਮਨਾਈ, ਘਰ ਸਾਚੇ ਵੱਜੀ ਵਧਾਈਆ। ਮੈਂ ਕਲਜੁਗ ਅੰਤਮ ਵੇਖਾਂ ਚਾਈਂ ਚਾਈਂ, ਚਾਉ ਘਨੇਰਾ ਇਕ ਵਧਾਈਆ। ਭੱਜਾ ਫਿਰਾਂ ਬਿਨ ਲੱਤਾਂ ਬਾਂਹੀਂ, ਹੱਥ ਪੈਰ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਬਦੀ ਸ਼ਬਦ ਦਏ ਜਣਾਈਆ। ਸ਼ਬਦ ਸੂਰਾ ਇਕੋ ਨੱਚੇ, ਆਪਣਾ ਤਾਲ ਵਜਾਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਹਰਿ ਜੂ ਭਾਂਡੇ ਦਿਤੇ ਕੱਚੇ, ਜੋ ਘੜਿਆ ਭੰਨ ਵਖਾਇੰਦਾ। ਅੰਤਮ ਮੈਨੂੰ ਕਿਹਾ ਉਠ ਲਾਡਲੇ ਬੱਚੇ, ਤੇਰੀ ਸਾਚੀ ਸੇਵ ਲਗਾਇੰਦਾ। ਪ੍ਰਭ ਦੇ ਹੁਕਮ ਮੈਨੂੰ ਲੱਗੇ ਚੰਗੇ, ਚੰਗੀ ਤਰਾਂ ਆਪਣੇ ਵਿਚ ਛੁਪਾਇੰਦਾ। ਲੋਕਮਾਤ ਲੱਖ ਚੁਰਾਸੀ ਵਿਚੋਂ ਵੇਖਾਂ ਮਾੜੇ ਚੰਗੇ, ਘਰ ਘਰ ਫੇਰਾ ਪਾਇੰਦਾ। ਜਿਸ ਨੇ ਛੱਡੀ ਪੁਰੀ ਅਨੰਦੇ, ਅਨੰਦ ਉਸ ਨੂੰ ਇਕ ਵਖਾਇੰਦਾ। ਆਪ ਚੁੱਕ ਕੇ ਆਪਣੇ ਕੰਧੇ, ਲੋਕਮਾਤ ਪੁਚਾਇੰਦਾ। ਦੋ ਜਹਾਨਾਂ ਵੇਖੇ ਧੰਦੇ, ਧਰਤ ਧਵਲ ਦਇਆ ਕਮਾਇੰਦਾ। ਸਾਹਿਬ ਦਿਆਲ ਠਾਕਰ ਸਵਾਮੀ ਪੁਰਖ ਅਕਾਲ ਜਿਸ ਦੀ ਮੰਨੇ, ਸੋ ਭੈ ਕਿਉਂ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸ਼ਬਦੀ ਗੁਰ ਡੰਕ ਵਜਾਇੰਦਾ। ਸ਼ਬਦ ਕਹੇ ਮੈਂ ਜਾਵਾਂਗਾ, ਨਿਰਗੁਣ ਨਿਰਗੁਣ ਲੈ ਅਵਤਾਰ। ਪੁਰਖ ਅਕਾਲ ਨਾਲ ਲਿਆਵਾਂਗਾ, ਕਰਾਂ ਖੇਲ ਅਗੰਮ

ਅਪਾਰ। ਗੋਬਿੰਦ ਡੰਕਾ ਇਕ ਵਜਾਵਾਂਗਾ, ਦੋ ਜਹਾਨਾਂ ਕਰੇ ਖ਼ਬਰਦਾਰ। ਰਾਉ ਰੰਕਾਂ ਆਪ ਉਠਾਵਾਂਗਾ, ਸਚ ਸੁਨੇਹੁੜਾ ਦਿਆਂ ਏਕਾ ਵਾਰ। ਜੋ ਘੜਿਆ ਭੰਨ ਵਖਾਵਾਂਗਾ, ਪ੍ਰਭ ਲਾਈ ਸੱਚੀ ਕਾਰ। ਦੋ ਜਹਾਨਾਂ ਆਪਣਾ ਹੁਕਮ ਮਨਾਵਾਂਗਾ, ਮੈਂ ਹੋਇਆ ਵਡ ਬਲਕਾਰ। ਗੁਰ ਅਵਤਾਰ ਪੀਰ ਪੈਗ਼ੰਬਰ ਫੜ ਫੜ ਚਰਨੀਂ ਲਾਵਾਂਗਾ, ਸਚ ਸੰਦੇਸਾ ਦੇਵਾਂ ਏਕਾ ਵਾਰ। ਜੋ ਅੜਿਆ ਭੰਨ ਵਖਾਵਾਂਗਾ, ਸੁੱਟਾਂ ਮੂੰਹ ਦੇ ਭਾਰ। ਡੰਕਾ ਇਕੋ ਨਾਮ ਵਜਾਵਾਂਗਾ, ਜੈ ਜੈਕਾਰ ਕਰੇ ਕਰਤਾਰ। ਸਾਚਾ ਢੋਲਾ ਇਕੋ ਗਾਵਾਂਗਾ, ਜਿਸ ਦੀ ਕੋਇ ਨਾ ਪਾਏ ਸਾਰ। ਵਿਸ਼ਨ ਬ੍ਰਹਮਾ ਸ਼ਿਵ ਨਾਚ ਨਚਾਵਾਂਗਾ, ਉਂਗਲੀਆਂ ਨਾਲ ਕਰ ਇਸ਼ਾਰ। ਅੰਤਮ ਸਭ ਨੂੰ ਫੜ ਕੇ ਤਖ਼ਤੋਂ ਲਾਹਵਾਂਗਾ, ਕੋਈ ਰਹੇ ਨਾ ਸਿਕਦਾਰ। ਦੋ ਜਹਾਨਾਂ ਇਕੋ ਰਾਹ ਚਲਾਵਾਂਗਾ, ਸ਼ਾਹ ਪਾਤਸ਼ਾਹ ਹੋ ਤਿਆਰ। ਪ੍ਰਭ ਸੱਚੇ ਦਾ ਸੱਚਾ ਸੁਤ ਫੇਰ ਅਖਵਾਵਾਂਗਾ, ਕੂੜੀ ਕਿਰਿਆ ਕਰ ਖ਼ੁਆਰ। ਬਿਨ ਖੰਡਿਉਂ ਸਭ ਨੂੰ ਮਾਰ ਮੁਕਾਵਾਂਗਾ, ਕੋਈ ਰਹੇ ਨਾ ਮੂਰਖ ਮੁਗਧ ਗਵਾਰ। ਸਾਚੀ ਉਤਪਤ ਫੇਰ ਕਰਾਵਾਂਗਾ, ਗੁਰਮੁਖ ਖਿੜੀ ਸੱਚੀ ਗੁਲਜ਼ਾਰ। ਪੱਤ ਡਾਲੀ ਆਪ ਮਹਿਕਾਵਾਂਗਾ, ਗੁਲਸ਼ਨ ਵੇਖ ਸਚ ਬਹਾਰ। ਸਚ ਭਵਰਾ ਇਕ ਬਣਾਵਾਂਗਾ, ਸੋਹੰ ਰੂਪ ਆਪ ਨਿਰੰਕਾਰ। ਏਕਾ ਦੂਜਾ ਭੇਵ ਮਿਟਾਵਾਂਗਾ, ਦੂਈ ਦਵੈਤ ਪਰਦਾ ਉਤਾਰ। ਜਿਧਰ ਕੋਈ ਵੇਖੇ ਓਧਰ ਨਜ਼ਰੀ ਆਵਾਂਗਾ। ਹਰ ਘਟ ਵਸੇ ਏਕੰਕਾਰ। ਫਿਰ ਬਹਿ ਕੇ ਸ਼ੁਕਰ ਮਨਾਵਾਂਗਾ, ਖ਼ੁਸ਼ੀ ਹੋਇਆ ਮੇਰਾ ਗੁਰਸਿਖ ਸਰਦਾਰ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਫੇਰ ਅਖਵਾਵਾਂਗਾ, ਜਿਸ ਵੇਲੇ ਦੋ ਜਹਾਨ ਕਰਨ ਨਿਮਸਕਾਰ।