ਪੁਸਤਕਾਲਾਭਾਗ ੧੩

੨੦ ਮੱਘਰ ੨੦੧੯ ਬਿਕਰਮੀ ਉਜਾਗਰ ਸਿੰਘ ਦੇ ਗ੍ਰਹਿ ਪਿੰਡ ਚੇਬੇ

ਸੋ ਪੁਰਖ ਨਿਰੰਜਣ ਵਡ ਮਿਹਰਵਾਨ, ਸਤਿ ਸਤਿਵਾਦੀ ਖੇਲ ਕਰਾਇੰਦਾ। ਹਰਿ ਪੁਰਖ ਨਿਰੰਜਣ ਸ਼ਾਹ ਸੁਲਤਾਨ, ਸ਼ਹਿਨਸ਼ਾਹ ਆਪਣਾ ਹੁਕਮ ਮਨਾਇੰਦਾ। ਏਕੰਕਾਰਾ ਵਡ ਬਲਵਾਨ, ਰੂਪ ਰੰਗ ਰੇਖ ਨਾ ਕੋਇ ਰਖਾਇੰਦਾ। ਆਦਿ ਨਿਰੰਜਣ ਨੂਰ ਮਹਾਨ, ਜੋਤੀ ਜਾਤਾ ਡਗਮਗਾਇੰਦਾ। ਅਬਿਨਾਸ਼ੀ ਕਰਤਾ ਵਾਲੀ ਦੋ ਜਹਾਨ, ਅਲੱਖ ਅਗੋਚਰ ਅਗੰਮ ਅਥਾਹ ਬੇਪਰਵਾਹ ਅਖਵਾਇੰਦਾ। ਸ੍ਰੀ ਭਗਵਾਨ ਸਤਿ ਨਿਸ਼ਾਨ, ਰਾਜ ਰਾਜਾਨ ਆਪ ਝੁਲਾਇੰਦਾ। ਪਾਰਬ੍ਰਹਮ ਪ੍ਰਭ ਹੋ ਪਰਧਾਨ, ਸਚ ਪਰਧਾਨਗੀ ਆਪ ਕਮਾਇੰਦਾ। ਨੂਰ ਇਲਾਹੀ ਸਚ ਮੁਕਾਮ, ਮੁਕਾਮੇ ਹੱਕ ਡੇਰਾ ਲਾਇੰਦਾ। ਬੇਐਬ ਖ਼ੁਦਾਈ ਦੀਨ ਦਿਆਲ, ਨੂਰੀ ਜਲਵਾ ਨੂਰ ਉਪਾਇੰਦਾ। ਦਰਗਾਹ ਸਾਚੀ ਖੇਲ ਮਹਾਨ, ਹਰਿ ਖ਼ਾਲਕ ਆਪ ਕਰਾਇੰਦਾ। ਰਾਮ ਰਮੱਯਾ ਮਿਹਰਵਾਨ, ਨਜ਼ਰ ਕਿਸੇ ਨਾ ਆਇੰਦਾ। ਆਪਣੀ ਇਛਿਆ ਕਰ ਪਰਧਾਨ, ਸਚਖੰਡ ਦੁਆਰਾ ਆਪ ਬਣਾਇੰਦਾ। ਸਾਚੇ ਤਖ਼ਤ ਹੁਕਮਰਾਨ, ਧੁਰ ਦੀ ਧਾਰ ਆਪ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਅਬਿਨਾਸ਼ੀ ਕਰਤਾ ਨਿਰਗੁਣ ਨਿਰਵੈਰ ਆਪਣਾ ਖੇਲ ਕਰਾਇੰਦਾ। ਨਿਰਗੁਣ ਨਿਰਵੈਰ ਪੁਰਖ ਅਕਾਲ, ਹਰਿ ਵਡਾ ਵਡ ਵਡਿਆਈਆ। ਨੂਰੀ ਜਲਵਾ ਸਤਿ ਜਲਾਲ, ਜ਼ਹੂਰ ਇਕ ਰੁਸ਼ਨਾਈਆ। ਸਚਖੰਡ ਵਸਣਹਾਰ ਸਚ ਸੱਚੀ ਧਰਮਸਾਲ, ਚਾਰ ਦੀਵਾਰ ਨਾ ਕੋਇ ਬਣਾਈਆ। ਇਕ ਇਕੱਲਾ ਏਕੰਕਾਰ, ਅਕਲ ਕਲ ਧਾਰੀ ਆਸਣ ਲਾਈਆ। ਸਾਚੀ ਕਰਨੀ ਕਰ ਤਿਆਰ, ਕਰਤਾ ਪੁਰਖ ਆਪਣਾ ਖੇਲ ਕਰਾਈਆ। ਥਿਰ ਘਰ ਦੁਆਰਾ ਖੋਲ੍ਹ ਕਵਾੜ, ਸ਼ਬਦੀ ਸੁਤ ਦਏ ਵਡਿਆਈਆ।

ਸ਼ਬਦੀ ਸੁਤ ਕਰ ਪਿਆਰ, ਵਿਸ਼ਨੂੰ ਰੂਪ ਵਟਾਈਆ। ਵਿਸ਼ਨੂੰ ਅੰਦਰ ਅੰਮ੍ਰਿਤ ਧਾਰ, ਰਸ ਰਸੀਆ ਇਕ ਵਖਾਈਆ। ਰਸ ਸਾਚਾ ਕਵਲ ਕਰ ਉਜਿਆਰ, ਜਲਵਾ ਨੂਰ ਨੂਰ ਰੁਸ਼ਨਾਈਆ। ਨੂਰੀ ਜਲਵਾ ਕਰ ਉਜਿਆਰ, ਬ੍ਰਹਮਾ ਲਏ ਪਰਗਟਾਈਆ। ਲੇਖਾ ਜਾਣੇ ਧੂਆਂਧਾਰ, ਸੁੰਨ ਅਗੰਮ ਸਮਾਈਆ। ਕਰੇ ਖੇਲ ਅਪਰ ਅਪਾਰ, ਸ਼ੰਕਰ ਮੀਤਾ ਠਾਂਡਾ ਸੀਤਾ, ਭੋਲੇ ਨਾਥ ਦਏ ਵਡਿਆਈਆ। ਸਚ ਸੰਦੇਸਾ ਜਣਾਏ ਸਾਚੀ ਰੀਤਾ, ਸਾਚੀ ਸਿਖਿਆ ਕਰੇ ਪੜ੍ਹਾਈਆ। ਸ੍ਰੀ ਭਗਵਾਨ ਖੇਲ ਅਨਡੀਠਾ, ਅਨਡਿਠੜੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਈਆ। ਸਾਚੀ ਕਰਨੀ ਹਰਿ ਕਰਤਾਰਾ, ਆਦਿ ਆਦਿ ਕਰਾਇੰਦਾ। ਨਿਰਗੁਣ ਨਿਰਗੁਣ ਹੋ ਉਜਿਆਰਾ, ਨੂਰੋ ਨੂਰ ਡਗਮਗਾਇੰਦਾ। ਸਚਖੰਡ ਨਿਵਾਸੀ ਸਚਖੰਡ ਖੋਲ੍ਹ ਦੁਆਰਾ, ਥਿਰ ਘਰ ਆਪਣਾ ਬੰਕ ਸੁਹਾਇੰਦਾ। ਪੂਤ ਸਪੂਤਾ ਸੁਤ ਦੁਲਾਰਾ, ਹਰਿ ਸ਼ਬਦੀ ਨਾਉਂ ਵਡਿਆਇੰਦਾ। ਵਿਸ਼ਨ ਬ੍ਰਹਮਾ ਸ਼ਿਵ ਕਰ ਉਜਿਆਰਾ, ਤ੍ਰੈਗੁਣ ਅਤੀਤਾ ਆਪਣਾ ਮੇਲ ਮਿਲਾਇੰਦਾ। ਪੰਜ ਤੱਤ ਕਰ ਤਿਆਰਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਜੋੜ ਜੁੜਾਇੰਦਾ। ਰਜੋ ਤਮੋ ਸਤੋ ਪਸਾਰਾ, ਏਕਾ ਰੰਗ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਏਕਾ ਹਰਿ, ਆਪਣੀ ਰਚਨਾ ਆਪ ਰਚਾਇੰਦਾ। ਆਪਣੀ ਰਚਨਾ ਪਾਰਬ੍ਰਹਮ, ਹਰਿ ਆਪੇ ਆਪ ਰਚਾਈਆ। ਲੇਖਾ ਜਾਣੇ ਖੇਲ ਅਗੰਮ, ਭੇਵ ਕੋਇ ਨਾ ਪਾਈਆ। ਕਰਨੀ ਕਰਤਾ ਕਰੇ ਕੰਮ, ਕਰਤਾ ਪੁਰਖ ਵਡ ਵਡਿਆਈਆ। ਮਾਤ ਪਿਤ ਬਿਨ ਕੁਖੋਂ ਪਏ ਜੰਮ, ਅਸੁਤੇ ਪਰਕਾਸ਼ ਕਰੇ ਰੁਸ਼ਨਾਈਆ। ਸ਼ਾਹੋ ਭੂਪ ਰਾਜ ਰਾਜਾਨ ਸਤਿ ਸੁਲਤਾਨ ਮਿਹਰਵਾਨ ਆਪਣਾ ਬੇੜਾ ਆਪੇ ਬੰਨ੍ਹ, ਨਿਰਗੁਣ ਆਪੇ ਰਿਹਾ ਚਲਾਈਆ। ਆਪੇ ਜਨਨੀ ਆਪੇ ਜਨ, ਧੰਨ ਜਣੇਂਦੀ ਆਪੇ ਮਾਈਆ। ਆਪੇ ਵਿਸ਼ਨ ਬ੍ਰਹਮਾ ਸ਼ਿਵ ਖੇਲ ਕਰੇ ਸ੍ਰੀ ਭਗਵਨ, ਦੂਜਾ ਸੰਗ ਨਾ ਕੋਇ ਰਖਾਈਆ। ਆਪੇ ਦੇਵੇ ਸਾਚਾ ਧੰਨ, ਵਿਸ਼ਨ ਭੰਡਾਰ ਇਕ ਭਰਾਈਆ। ਆਪੇ ਬ੍ਰਹਮੇ ਰਾਗ ਸੁਣਾਏ ਸਾਚਾ ਕੰਨ, ਭੇਵ ਅਭੇਦ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਤ੍ਰੈ ਤ੍ਰੈ ਹੋਏ ਇਕੋ ਦਾਤਾ, ਵੇਖਣਹਾਰਾ ਖੇਲ ਤਮਾਸ਼ਾ, ਆਪਣੀ ਇਛਿਆ ਸਚ ਤਰਸੂਲ ਭੋਲੇ ਨਾਥ ਫੜਾਈਆ। ਸਚ ਹੱਥ ਦੇ ਤਰਸੂਲ, ਤ੍ਰੈਗੁਣ ਅਤੀਤਾ ਖੇਲ ਕਰਾਇੰਦਾ। ਆਦਿ ਬਣਾਇਆ ਆਪ ਅਸੂਲ, ਅਸਲੀਅਤ ਆਪਣੇ ਵਿਚ ਰਖਾਇੰਦਾ। ਆਪਣਾ ਹੁਕਮ ਦੇਵੇ ਮਾਕੂਲ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਆਦਿ ਅੰਤ ਨਾ ਜਾਣਾ ਭੂਲ, ਜੁਗ ਜੁਗ ਸੇਵ ਲਗਾਇੰਦਾ। ਬਰਸਣਹਾਰਾ ਸਾਚੇ ਫੂਲ, ਹਰਿ ਬਰਖਾ ਇਕ ਬਰਸਾਇੰਦਾ। ਸਚ ਪੰਘੂੜਾ ਲੈਣਾ ਝੂਲ, ਨਾਮ ਹੁਲਾਰਾ ਇਕ ਵਖਾਇੰਦਾ। ਮੇਲ ਮਿਲਾਵਾ ਕੰਤ ਕੰਤੂਹਲ, ਹਰੀ ਹਰਿ ਇਕੋ ਨਜ਼ਰੀ ਆਇੰਦਾ। ਮਸਤਕ ਟਿੱਕਾ ਦੇਵੇ ਧੂਲ, ਧੂੜੀ ਟਿੱਕਾ ਮਸਤਕ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਵਸਤ ਦੇਵੇ ਦਸਤ, ਬਦਸਤ ਆਪਣੀ ਦਇਆ ਆਪ ਕਮਾਇੰਦਾ। ਕਰੇ ਖੇਲ ਬੇਪਰਵਾਹ, ਪਰਦਾ ਆਪਣਾ ਦਏ ਉਠਾਈਆ। ਤਿੰਨਾਂ ਦੇਵੇ ਇਕ ਸਲਾਹ, ਸਾਚੇ ਮਾਰਗ ਲਾਈਆ। ਲੱਖ ਚੁਰਾਸੀ ਘਾੜਤ ਲਏ ਘੜਾ, ਘੜ ਘੜ ਵੇਖੇ ਥਾਉਂ ਥਾਈਂਆ। ਵਿਸ਼ਨ ਬ੍ਰਹਮਾ ਸ਼ਿਵ ਬੈਠੇ ਸੀਸ ਝੁਕਾ, ਪ੍ਰਭ ਚਰਨ ਧਿਆਨ ਲਗਾਈਆ। ਤੁਧ ਬਿਨ ਨਾ ਕੋਇ ਸਹਾ, ਖ਼ਾਲੀ ਹੱਥ ਰਹੇ ਵਖਾਈਆ। ਪੁਰਖ ਅਬਿਨਾਸ਼ੀ ਮਿਹਰਵਾਨ ਮਿਹਰ ਨਿਗਹ ਉਠਾ, ਆਪਣਾ ਗੁਣ ਦਏ ਜਣਾਈਆ। ਸਾਚਾ ਸੰਗ ਦਏ ਵਖਾ, ਸਤੋ ਰਜੋ ਤਮੋ ਬੰਧਨ ਪਾਈਆ। ਜੋਤੀ ਜੋਤ ਸਰੂਪ

ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਫ਼ਰਮਾਣਾ ਇਕ ਸੁਣਾਈਆ। ਧੁਰ ਫ਼ਰਮਾਣਾ ਤ੍ਰੈਗੁਣ ਅਤੀਤਾ, ਠਾਂਡਾ ਸੀਤਾ ਆਪ ਸੁਣਾਇੰਦਾ। ਬੈਠਾ ਰਹੇ ਧਾਮ ਅਨਡੀਠਾ, ਨਜ਼ਰ ਕਿਸੇ ਨਾ ਆਇੰਦਾ। ਵਿਸ਼ਨ ਬ੍ਰਹਮਾ ਸ਼ਿਵ ਸ਼ਬਦੀ ਧਾਰ ਚਲੇ ਰੀਤਾ, ਅਨਭਵ ਪਰਕਾਸ਼ ਕਰਾਇੰਦਾ। ਲੱਖ ਚੁਰਾਸੀ ਬਣਨਾ ਮੀਤਾ, ਮਿੱਤਰ ਪਿਆਰਾ ਦਇਆ ਕਮਾਇੰਦਾ। ਪੰਜ ਤੱਤ ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਬਣਾਏ ਬਗ਼ੀਚਾ, ਫੁੱਲ ਫਲਵਾੜੀ ਆਪ ਮਹਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸਾ ਨਰ ਨਰੇਸ਼ਾ ਪੁਰਖ ਅਕਾਲ ਦੀਨ ਦਿਆਲਾ, ਪਾਰਬ੍ਰਹਮ ਪ੍ਰਭ ਆਪਣਾ ਰਾਹ ਵਖਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਸੁਣ ਸੰਦੇਸ਼, ਪ੍ਰਭ ਅੱਗੇ ਸੀਸ ਝੁਕਾਈਆ। ਸ਼ਹਿਨਸ਼ਾਹ ਤੂੰ ਸਚ ਨਰੇਸ਼, ਬੇਅੰਤ ਤੇਰੀ ਵਡਿਆਈਆ। ਆਦਿ ਜੁਗਾਦਿ ਰਹੇਂ ਹਮੇਸ਼, ਨਾ ਮਰੇ ਨਾ ਜਾਈਆ। ਸਤਿ ਭੁਮਿਕਾ ਤੇਰਾ ਦੇਸ, ਸੂਰਜ ਚੰਦ ਨਾ ਕੋਇ ਰੁਸ਼ਨਾਈਆ। ਬਿਨ ਨੇਤਰਾਂ ਰਿਹੋਂ ਵੇਖ, ਬਿਨ ਕੰਨਾਂ ਰਾਗ ਅਲਾਈਆ। ਸਦ ਰੱਖੇਂ ਸਾਇਆ ਹੇਠ, ਤੇਰੀ ਇਕੋ ਓਟ ਤਕਾਈਆ। ਪੁਰਖ ਅਬਿਨਾਸ਼ੀ ਕਰੇ ਹੇਤ, ਹਿਤਕਾਰੀ ਵੇਖ ਵਖਾਈਆ। ਨੇਤਰ ਲੋਚਣ ਨੈਣ ਲੈਣਾ ਪੇਖ, ਪੇਖਤ ਆਪਣਾ ਰੰਗ ਚੜ੍ਹਾਈਆ। ਨਿਰਗੁਣ ਸਰਗੁਣ ਧਾਰੇ ਭੇਖ, ਲੱਖ ਚੁਰਾਸੀ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਸੁਣਾਈਆ। ਸੁਣ ਸੰਦੇਸਾ ਬ੍ਰਹਮਾ ਮੀਤਾ, ਨੇਤਰ ਨੈਣ ਇਕ ਉਠਾਇੰਦਾ। ਸਤਿ ਸਤਿਵਾਦੀ ਤੇਰੀ ਰੀਤਾ, ਤੁਧ ਬਿਨ ਕੋਇ ਨਾ ਮੋਹੇ ਸਮਝਾਇੰਦਾ । ਹਉਂ ਬਾਲਕ ਬੱਨ੍ਹਾ ਛੋਟਾ ਨਾ ਜਾਣਾ ਤੇਰਾ ਕੀਤਾ, ਤੇਰਾ ਅੰਤ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਸੀਸ ਨਿਵਾਇੰਦਾ। ਪੁਰਖ ਅਬਿਨਾਸ਼ੀ ਹੋ ਮਿਹਰਵਾਨ, ਪਾਰਬ੍ਰਹਮ ਪ੍ਰਭ ਦਇਆ ਕਮਾਈਆ। ਤ੍ਰੈਗੁਣ ਮਾਇਆ ਪੰਜ ਤੱਤ ਨਿਸ਼ਾਨ, ਹਰਿ ਜੂ ਆਪਣਾ ਰੰਗ ਰੰਗਾਈਆ। ਮਨ ਮਤ ਬੁੱਧ ਦੇਵੇ ਗੁਣ ਨਿਧਾਨ, ਨਿੱਕੀ ਵਸਤ ਝੋਲੀ ਪਾਈਆ। ਸਾਚੀ ਵੰਡ ਕਰੇ ਮਹਾਨ, ਆਪਣਾ ਅੰਗ ਕਟਾਈਆ। ਬ੍ਰਹਮ ਰੂਪ ਨੌਜਵਾਨ, ਪਾਰਬ੍ਰਹਮ ਦਏ ਸਮਝਾਈਆ। ਆਤਮ ਕਰੇ ਖੇਲ ਮਹਾਨ, ਪਰਮਾਤਮ ਆਪਣੀ ਦਇਆ ਕਮਾਈਆ। ਈਸ਼ ਜੀਵ ਰੰਗ ਰੰਗਾਨ, ਜਗਦੀਸ਼ ਹੁਕਮ ਮਨਾਈਆ। ਲੱਖ ਚੁਰਾਸੀ ਦੱਸੇ ਨਿਸ਼ਾਨ, ਜੁਗ ਚੌਕੜੀ ਬੰਧਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਸਮਝਾਈਆ। ਬ੍ਰਹਮੇ ਸੁਣ ਲਾ ਕੰਨ, ਹਰਿ ਸਾਚਾ ਸਚ ਜਣਾਇੰਦਾ। ਵਸਤ ਅਮੋਲਕ ਇਕੋ ਧੰਨ, ਬ੍ਰਹਮ ਤੇਰੀ ਝੋਲੀ ਪਾਇੰਦਾ। ਨਾ ਕੋਈ ਛੱਪਰ ਨਾ ਕੋਈ ਛੰਨ, ਪੰਜ ਤੱਤ ਅੰਦਰ ਆਪ ਟਿਕਾਇੰਦਾ। ਲੇਖਾ ਜਾਣੇ ਬੁੱਧ ਮਤ ਮਨ, ਮਨ ਵਾਸਨਾ ਨਾਲ ਰਲਾਇੰਦਾ। ਨੌਂ ਦੁਆਰੇ ਹੱਥ ਮੂੰਹ ਨੱਕ ਕੰਨ, ਨੇਤਰ ਸਰਵਣ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਸਮਝਾਇੰਦਾ। ਸੁਣ ਸੰਦੇਸਾ ਮੰਗੇ ਮੰਗ, ਬ੍ਰਹਮਾ ਪ੍ਰਭ ਅੱਗੇ ਸੀਸ ਝੁਕਾਈਆ। ਕਾਇਆ ਚੋਲੀ ਚਾੜ੍ਹ ਰੰਗ, ਘਰ ਮੰਦਰ ਖੋਜ ਖੁਜਾਈਆ। ਕਰ ਕਿਰਪਾ ਦੇ ਅੰਦਰ ਅਨੰਦ, ਨਿਜ ਘਰ ਮੇਲਾ ਸਹਿਜ ਸੁਭਾਈਆ। ਜਿਥੇ ਕੋਈ ਨਾ ਚੜ੍ਹੇ ਸੂਰਜ ਚੰਦ, ਤੇਰੀ ਜੋਤ ਕਰੇ ਰੁਸ਼ਨਾਈਆ। ਜਿਥੇ ਨਾਦ ਵੱਜੇ ਅਨਹਦ, ਸ਼ਬਦੀ ਆਪਣਾ ਰਾਗ ਅਲਾਈਆ। ਤੇਰਾ ਖੇਲ ਸੂਰੇ ਸਰਬੱਗ, ਦੂਸਰ ਨਜ਼ਰ ਕਿਸੇ ਨਾ ਆਈਆ। ਕਰ ਕਿਰਪਾ ਆਪਣੀ ਦੇ ਅੰਤਰ ਅੱਖ, ਜਿਸ ਲੋਚਣ ਵੇਖਣ ਕੋਇ ਨਾ ਪਾਈਆ। ਕਾਇਆ ਅੰਧੇਰੀ ਡੂੰਘੀ ਖੱਡ, ਆਪਣਾ

ਘਰ ਦੇ ਵਸਾਈਆ। ਅੰਮ੍ਰਿਤ ਆਤਮ ਸਚ ਸਰੋਵਰ ਦੇਣੀ ਸਾਚੀ ਮਧ, ਮਧੁਰ ਪਿਆਲਾ ਇਕ ਪਿਆਈਆ। ਨੌਂ ਦੁਆਰੇ ਚੁੱਕੇ ਹੱਦ, ਬਜਰ ਕਪਾਟੀ ਕੁੰਡਾ ਲਾਹੀਆ। ਏਕਾ ਧਾਮ ਵਸੇ ਜੋ ਬੈਠਾ ਅੱਡ, ਘਰ ਘਰ ਵਿਚ ਮੇਲ ਮਿਲਾਈਆ। ਬਿਨ ਤੇਰੇ ਖ਼ਾਲੀ ਰਹਿ ਜਾਏ ਮਾਸ ਨਾੜੀ ਹੱਡ, ਫੇਰ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮੇ ਰਿਹਾ ਆਪ ਸਮਝਾਈਆ। ਬ੍ਰਹਮੇ ਸੁਣ ਛੋਟੇ ਬਾਲੇ, ਪਾਰਬ੍ਰਹਮ ਆਪ ਜਣਾਇਆ। ਲੱਖ ਚੁਰਾਸੀ ਸ਼ਾਹ ਕੰਗਾਲੇ, ਕਾਇਆ ਰੰਗ ਰੰਗਾਇਆ। ਅੰਦਰ ਮੰਦਰ ਇਕ ਧਰਮਸਾਲੇ, ਜਿਸ ਘਰ ਡੇਰਾ ਲਾਇਆ। ਨੌਂ ਦੁਆਰੇ ਖੇਲ ਨਿਰਾਲੇ, ਮਨ ਮਨਸਾ ਮੋਹ ਵਧਾਇਆ। ਕਾਮ ਕਰੋਧ ਲੋਭ ਮੋਹ ਹੰਕਾਰ ਚਲੇ ਨਾਲ ਨਾਲੇ, ਆਸਾ ਤ੍ਰਿਸਨਾ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਰਿਹਾ ਕਮਾਇਆ। ਬ੍ਰਹਮਾ ਹੱਥ ਦੋਵੇਂ ਜੋੜ, ਪ੍ਰਭ ਅੱਗੇ ਸੀਸ ਝੁਕਾਈਆ। ਸਾਹਿਬ ਸਤਿਗੁਰ ਜੇ ਬ੍ਰਹਮ ਨੂੰ ਪੈ ਜਾਏ ਤੇਰੀ ਲੋੜ, ਕਿਸ ਬਿਧ ਲਏਂ ਮਿਲਾਈਆ। ਆਦਿ ਜੁਗਾਦਿ ਹੱਥ ਤੇਰੇ ਡੋਰ, ਦੂਸਰ ਚਲੇ ਨਾ ਕੋਇ ਚਤੁਰਾਈਆ। ਤੂੰ ਵਸੇਂ ਅੰਧੇਰੇ ਘੋਰ, ਨਜ਼ਰ ਕਿਸੇ ਨਾ ਆਈਆ। ਚਾਰੋਂ ਕੁੰਟ ਠੱਗ ਚੋਰ, ਬੈਠੇ ਡੇਰੇ ਲਾਈਆ। ਅੱਗੇ ਹੋ ਸਕੇ ਨਾ ਕੋਇ ਹੋੜ, ਹੋਕਾ ਦੇ ਨਾ ਕੋਇ ਜਗਾਈਆ। ਆਪਣੇ ਹੁਕਮੇ ਅੰਦਰ ਸਾਰੇ ਛੱਡੇ ਤੋਰ, ਬਿਨ ਤੇਰੇ ਹੁਕਮ ਪੰਧ ਨਾ ਕੋਇ ਪਾਈਆ। ਪੁਰਖ ਅਬਿਨਾਸ਼ੀ ਹੱਸ ਕੇ ਕਹੇ ਬ੍ਰਹਮੇ ਮੇਰਾ ਮੰਤਰ ਨਾਮ ਫੋਰ, ਫੁਰਨਾ ਸਭ ਦਾ ਬੰਦ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਦਏ ਜਣਾਈਆ। ਬ੍ਰਹਮਾ ਕਹੇ ਤੇਰਾ ਮੰਤਰ ਫੋਰ, ਫੁਰਨਾ ਸਭ ਦਾ ਬੰਦ ਕਰਾਇੰਦਾ। ਪਾਰਬ੍ਰਹਮ ਕਹੇ ਮੈਂ ਬਾਹਰੋਂ ਹੋਰ ਅੰਦਰੋਂ ਹੋਰ, ਨਿਰਗੁਣ ਸਰਗੁਣ ਖੇਲ ਕਰਾਇੰਦਾ। ਜੁਗ ਚੌਕੜੀ ਗੁਰ ਅਵਤਾਰ ਪੀਰ ਪੈਗ਼ੰਬਰ ਲੋਕਮਾਤ ਦੇਵਾਂ ਤੋਰ, ਤੁਰਤ ਸੰਦੇਸਾ ਇਕ ਸੁਣਾਇੰਦਾ। ਅੰਤਮ ਆਪਣੇ ਹੱਥ ਵਿਚ ਰੱਖਾਂ ਸਭ ਦੀ ਡੋਰ, ਜਿਉਂ ਭਾਵੇ ਤਿਉਂ ਚਲਾਇੰਦਾ। ਅੱਗੇ ਹੁਕਮ ਨਾ ਸਕੇ ਕੋਈ ਮੋੜ, ਨਾਮ ਖੰਡਾ ਹੱਥ ਉਠਾਇੰਦਾ। ਸਦਾ ਸਦਾ ਸਦ ਮੇਰੀ ਰਹੇ ਲੋੜ, ਅਬਿਨਾਸ਼ੀ ਕਰਤਾ ਆਪ ਜਣਾਇੰਦਾ। ਮੈਂ ਦੋ ਜਹਾਨਾਂ ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਚੜ੍ਹ ਕੇ ਵੇਖਾਂ ਅਗੰਮੀ ਘੋੜ, ਅੰਡਜ ਜੇਰਜ ਉਤਭੁਜ ਸੇਤਜ ਫੋਲ ਫੁਲਾਇੰਦਾ। ਮੇਰਾ ਨਾਮ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਖਾਣਾ ਭੋਰ ਭੋਰ, ਭੋਰਾ ਭੋਰਾ ਸਭ ਦੇ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਸੁਣਾਇੰਦਾ। ਸਾਚੀ ਸਿਖਿਆ ਦਰ ਘਰ ਸਿਖ, ਬ੍ਰਹਮੇ ਲੱਖ ਲੱਖ ਸ਼ੁਕਰ ਮਨਾਇਆ। ਪੁਰਖ ਅਬਿਨਾਸ਼ੀ ਪਾ ਭਿਖ, ਦਰ ਮੰਗਣ ਮੰਗਤਾ ਆਇਆ। ਬਿਨ ਕਲਮ ਸ਼ਾਹੀ ਲੇਖ ਲਿਖ, ਲਿਖਿਆ ਲੇਖ ਨਾ ਕੋਇ ਮਿਟਾਇਆ। ਤੂੰ ਆਤਮ ਪਰਮਾਤਮ ਵੰਡਿਆ ਹਿੱਸ, ਹਿੱਸਾ ਆਪਣੇ ਹੱਥ ਰਖਾਇਆ। ਬਿਨ ਤੇਰੇ ਨੇਤਰ ਕਿਸੇ ਨਾ ਪਏ ਦਿਸ, ਦੋ ਲੋਚਣ ਕੰਮ ਕਿਸੇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮੇ ਸਚ ਰਿਹਾ ਸਮਝਾਇਆ। ਬ੍ਰਹਮੇ ਸਚ ਸੁਣ ਲੈ ਮੀਤ, ਹਰਿ ਮਿੱਤਰ ਪਿਆਰਾ ਆਪ ਜਣਾਇੰਦਾ। ਆਦਿ ਬਣਾਈ ਆਪਣੀ ਰੀਤ, ਜੋਤੀ ਸ਼ਬਦ ਖੇਲ ਕਰਾਇੰਦਾ। ਸ਼ਬਦੀ ਧਾਰ ਇਕ ਅਨਡੀਠ, ਵਿਸ਼ਨ ਬ੍ਰਹਮਾ ਸ਼ਿਵ ਪਰਗਟਾਇੰਦਾ। ਵਿਸ਼ਨ ਬ੍ਰਹਮਾ ਸ਼ਿਵ ਵਖਾਏ ਧਾਮ ਅਨਡੀਠ, ਨੇਤਰ ਨੈਣ ਨੈਣ ਖੁਲ੍ਹਾਇੰਦਾ। ਤਿੰਨੇ ਮਿਲ ਕੇ ਗਾਓ ਸੱਚਾ ਗੀਤ, ਸੋ ਪੁਰਖ ਨਿਰੰਜਣ ਹੰ ਬ੍ਰਹਮ ਪੜ੍ਹਾਇੰਦਾ। ਸੋਹੰ ਸ਼ਬਦ ਆਦਿ ਜੁਗਾਦਿ ਜੁਗਾ

ਜੁਗੰਤਰ ਰਹੇ ਠੀਕ, ਲੱਖ ਚੁਰਾਸੀ ਕਾਇਆ ਠੀਕਰ ਸਭ ਦਾ ਭੰਨ ਵਖਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਚਲੇ ਰੀਤ, ਸ਼ਿਵਦੁਆਲੇ ਮੱਠ ਮੰਦਰ ਮਸੀਤ ਨਾਲ ਰਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਜਣਾਇੰਦਾ। ਸਾਚਾ ਖੇਲ ਦੱਸੇ ਭਗਵਾਨਾ, ਭਗਵਨ ਆਪਣੀ ਦਇਆ ਕਮਾਈਆ। ਨਿਰਗੁਣ ਸਰਗੁਣ ਦਏ ਗਿਆਨਾ, ਗੁਰ ਮੰਤਰ ਨਾਮ ਦ੍ਰਿੜਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨਾ, ਜੀਵਣ ਜੁਗਤ ਜਗਤ ਜਣਾਈਆ। ਸਿਫ਼ਤੀ ਸਿਫ਼ਤ ਸਾਲਾਹਨ ਨੌਜਵਾਨਾ, ਬੇਅੰਤ ਬੇਪਰਵਾਹੀਆ। ਲੱਖ ਚੁਰਾਸੀ ਇਕ ਨਿਸ਼ਾਨਾ, ਸਾਰੇ ਰਹੇ ਸਮਝਾਈਆ। ਪੜ੍ਹ ਪੜ੍ਹ ਥੱਕੇ ਰਸਨ ਵਖਾਨਾ, ਵਾਕਿਆਤ ਨਜ਼ਰ ਕਿਸੇ ਨਾ ਆਈਆ। ਢੋਲੇ ਲਾਵਣ ਗਾਵਣ ਗਾਣਾ, ਗਾਵਣਹਾਰਾ ਗੀਤ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਰਿਹਾ ਕਰ, ਕਰਨੀ ਕਰਤਾ ਆਪ ਜਣਾਈਆ। ਚਾਰ ਜੁਗ ਦਾ ਸੱਚਾ ਰਾਹ, ਹਰਿ ਸਾਚਾ ਸਚ ਜਣਾਇੰਦਾ। ਗੁਰ ਅਵਤਾਰ ਕਰ ਮਲਾਹ, ਬੇੜਾ ਖੇਵਟ ਖੇਟ ਚਲਾਇੰਦਾ। ਨਾਉਂ ਨਿਰੰਕਾਰਾ ਦਏ ਸੁਣਾ, ਨਿਰਗੁਣ ਆਪਣਾ ਹੁਕਮ ਵਰਤਾਇੰਦਾ । ਤੇਈ ਅਵਤਾਰਾਂ ਹੁਕਮ ਮਨਾ, ਹੁਕਮੀ ਹੁਕਮ ਆਪ ਫ਼ਰਮਾਇੰਦਾ। ਭਗਤ ਅਠਾਰਾਂ ਜੋਤ ਜਗਾ, ਆਤਮ ਪਰਮਾਤਮ ਮੇਲ ਮਿਲਾਇੰਦਾ। ਪਾਰਬ੍ਰਹਮ ਬ੍ਰਹਮ ਪਰਦਾ ਲਾਹ, ਸਚ ਪਰਕਾਸ਼ ਇਕ ਵਖਾਇੰਦਾ। ਈਸਾ ਮੂਸਾ ਮੁਹੰਮਦ ਖੇਲ ਕਰਾ, ਖ਼ਾਲਕ ਖ਼ਲਕ ਨੂਰ ਦਰਸਾਇੰਦਾ। ਮੁਕਾਮੇ ਹੱਕ ਇਕ ਦ੍ਰਿੜਾ, ਹਕੀਕਤ ਇਕੋ ਇਕ ਵਡਿਆਇੰਦਾ । ਲਾਸ਼ਰੀਕ ਬਣ ਖ਼ੁਦਾ, ਕਲਮਾ ਨਬੀ ਰਸੂਲ ਸੁਣਾਇੰਦਾ। ਅਲਫ਼ ਯੇ ਦਏ ਪੜ੍ਹਾ, ਭੇਵ ਅਭੇਦ ਨਾ ਕੋਇ ਸਮਝਾਇੰਦਾ। ਚੌਦਾਂ ਤਬਕ ਰੰਗ ਰੰਗਾ, ਜ਼ਿਮੀਂ ਅਸਮਾਨ ਨਾਚ ਨਚਾਇੰਦਾ। ਤਾਰਾ ਚੰਦ ਕਰ ਰੁਸ਼ਨਾ, ਸੂਰਯਾ ਇਕੋ ਗੰਢ ਪੁਆਇੰਦਾ। ਅੰਜੀਲ ਕੁਰਾਨਾ ਦਏ ਪੜ੍ਹਾ, ਤੀਸ ਬਤੀਸਾ ਆਪ ਸੁਣਾਇੰਦਾ। ਮੁਲਾਂ ਸ਼ੇਖ਼ ਮੁਸਾਇਕ ਲਏ ਪਰਗਟਾ, ਤਸਬੀ ਮਾਲਾ ਗਲ ਲਟਕਾਇੰਦਾ। ਪੰਜ ਵਕਤ ਨਿਮਾਜ਼ ਰਿਹਾ ਪੜ੍ਹਾ, ਰੋਜ਼ਾ ਬਾਂਗ ਨਾਲ ਰਲਾਇੰਦਾ। ਲੇਖਾ ਜਾਣ ਦੋ ਜਹਾਨ, ਕੁਦਰਤ ਆਪਣੇ ਵਿਚ ਰਖਾਇੰਦਾ। ਅੰਤ ਸੰਦੇਸਾ ਦੇਵੇ ਇਕੋ ਸੱਚਾ ਨਾਂ, ਇਲਾਹੀ ਨੂਰ ਨੂਰ ਦਰਸਾਇੰਦਾ। ਸਚ ਅਮਾਮ ਇਕ ਖ਼ੁਦਾ, ਅਮਨ ਇਕੋ ਘਰ ਵਖਾਇੰਦਾ। ਸੰਮਣ ਸਭ ਦੇ ਰਿਹਾ ਕਢਾ, ਧੁਰ ਫ਼ਰਮਾਣਾ ਹੁਕਮ ਸੁਣਾਇੰਦਾ। ਅਵਣ ਗਵਣ ਫੇਰਾ ਪਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਿਸ਼ਨ ਬ੍ਰਹਮਾ ਸ਼ਿਵ ਦੇਵੇ ਵਰ, ਲੱਖ ਚੁਰਾਸੀ ਰਾਹ ਚਲਾਇੰਦਾ। ਲੱਖ ਚੁਰਾਸੀ ਪੀਰ ਪੈਗ਼ੰਬਰ, ਪਾਰਬ੍ਰਹਮ ਪ੍ਰਭ ਦਏ ਵਡਿਆਈਆ। ਗੁਰ ਅਵਤਾਰ ਰਚ ਸਵੰਬਰ, ਨਿਰਗੁਣ ਸਰਗੁਣ ਕਰੇ ਕੁੜਮਾਈਆ। ਆਤਮ ਪਰਮਾਤਮ ਵੇਖੇ ਅਡੰਬਰ, ਗ੍ਰਹਿ ਮੰਦਰ ਖੋਜ ਖੁਜਾਈਆ। ਸਰਬ ਕਲਾ ਆਪੇ ਭਰਤੰਬਰ, ਭਰਪੂਰ ਰਿਹਾ ਸਭ ਠਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਨਰਾਇਣ ਨਿਹਕਰਮੀ ਆਪਣਾ ਕਰਮ ਜਣਾਈਆ। ਵਿਸ਼ਨ ਬ੍ਰਹਮਾ ਸ਼ਿਵ ਸੁਣ ਬਾਤ, ਹਰਿ ਬਾਤਨ ਆਪ ਜਣਾਇੰਦਾ। ਜੁਗ ਚੌਕੜੀ ਖੇਲ ਤਮਾਸ਼, ਦੋ ਜਹਾਨਾਂ ਵੇਖ ਵਖਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਚਾਰ ਖਾਣੀ ਚਾਰ ਬਾਣੀ ਕਰ ਪਰਕਾਸ਼, ਪਰਾ ਪਸੰਤੀ ਮਧਮ ਬੈਖ਼ਰੀ ਰਾਗ ਅਲਾਇੰਦਾ। ਰਸਨਾ ਜਿਹਵਾ ਪਵਣ ਸਵਾਸ, ਬੱਤੀ ਦੰਦਾਂ ਸਿਫ਼ਤ ਸਾਲਾਹਿੰਦਾ। ਗੁਰ ਅਵਤਾਰ ਕਰ ਕਰ ਦਾਸੀ ਦਾਸ, ਸੇਵਾ ਸਚ ਸਚ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ

ਕਰ, ਜੁਗ ਚੌਕੜੀ ਪੰਧ ਮੁਕਾਇੰਦਾ। ਜੁਗ ਚੌਕੜੀ ਹੋਏ ਪਾਰ, ਥਿਰ ਕੌਇ ਰਹਿਣ ਨਾ ਪਾਈਆ। ਨਵ ਨੌਂ ਚਾਰ ਖੇਲ ਨਿਆਰ, ਨਿਰਗੁਣ ਦਾਤਾ ਆਪ ਕਰਾਈਆ। ਧੁਰ ਦਾ ਲੇਖਾ ਜਾਣੇ ਸਰਬ ਸੰਸਾਰ, ਲਿਖਿਆ ਲੇਖ ਨਾ ਕੋਇ ਵਖਾਈਆ। ਕਾਗਦ ਕਲਮ ਸ਼ਾਹੀ ਪਾ ਨਾ ਸਕੇ ਸਾਰ, ਬੇਅੰਤ ਕਹਿ ਕਹਿ ਸ਼ੁਕਰ ਮਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਰਨ ਪੁਕਾਰ, ਪ੍ਰਭ ਅੱਗੇ ਸੀਸ ਝੁਕਾਈਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਤੇਰਾ ਆਕਾਰ, ਨਿਰਾਕਾਰ ਸਰਬ ਸਮਾਈਆ। ਆਤਮ ਬ੍ਰਹਮ ਤੇਰਾ ਆਧਾਰ, ਵਰਨ ਗੋਤ ਨਾ ਕੋਇ ਰਖਾਈਆ। ਦੀਨ ਮਜ਼੍ਹਬ ਝੂਠ ਅਖਾੜ, ਮਾਇਆ ਮਮਤਾ ਜਗਤ ਕੁਰਲਾਈਆ। ਅੰਤਮ ਸਰਬ ਦਾ ਇਕੋ ਪਰਵਰਦਿਗਾਰ, ਸਾਂਝਾ ਯਾਰ ਇਕ ਅਖਵਾਈਆ। ਜਿਸ ਨੇ ਕਲਮਾ ਕੀਤਾ ਤਿਆਰ, ਨਾਮ ਮੰਤਰ ਸਤਿ ਦ੍ਰਿੜਾਈਆ। ਜਿਸ ਦਾ ਫ਼ਤਹਿ ਕਰੇ ਜੈਕਾਰ, ਸੋ ਸਾਹਿਬ ਬੇਪਰਵਾਹੀਆ। ਜਿਸ ਨੇ ਘੱਲਿਆ ਰਾਮ ਅਵਤਾਰ, ਸੋ ਰਾਮ ਹਰ ਘਟ ਆਸਣ ਲਾਈਆ। ਜਿਨ ਕ੍ਰਿਸ਼ਨ ਅਸੁਰ ਦਿਤੇ ਸੰਘਾਰ, ਸੋਲਾਂ ਕਲਾ ਬਲ ਵਖਾਈਆ। ਸੋ ਕਾਹਨ ਵਸੇ ਧਾਮ ਨਿਆਰ, ਸੀਸ ਜਗਦੀਸ਼ ਤਾਜ ਟਿਕਾਈਆ। ਜਿਸ ਦੇ ਹੁਕਮੇ ਅੰਦਰ ਫਿਰਨ ਜੁਗ ਚਾਰ, ਜੁਗ ਜੁਗ ਆਪਣਾ ਪੰਧ ਮੁਕਾਈਆ। ਸੋ ਵਿਸ਼ਨ ਬ੍ਰਹਮਾ ਸ਼ਿਵ ਲੇਖਾ ਦਏ ਵਖਾਲ, ਬਿਨ ਨੇਤਰ ਨੈਣ ਜਣਾਈਆ। ਕਲਜੁਗ ਅੰਤਮ ਹੋਏ ਦਿਆਲ, ਦੀਨ ਦਿਆਲ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਚ ਕਰੇ ਪੜ੍ਹਾਈਆ। ਵਿਸ਼ਨ ਬ੍ਰਹਮੇ ਸ਼ਿਵ ਰੱਖਣਾ ਯਾਦ, ਹਰਿ ਹਰਿ ਜੀ ਆਪ ਜਣਾਇੰਦਾ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਪਿਛੋਂ ਕਲਜੁਗ ਅੰਤਮ ਸਭ ਦੀ ਪੁਛੇ ਵਾਤ, ਦੋ ਜਹਾਨ ਖੋਜ ਖੁਜਾਇੰਦਾ। ਲੇਖਾ ਜਾਣੇ ਬ੍ਰਹਮ ਬ੍ਰਹਿਮਾਦ, ਬ੍ਰਹਿਮਾਂਡ ਮੰਡਲ ਮੰਡਪ ਵੇਖ ਵਖਾਇੰਦਾ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਵਜਾਏ ਨਾਦ, ਧੁਰ ਦੀ ਧਾਰ ਆਪ ਜਣਾਇੰਦਾ। ਆਤਮ ਪਰਮਾਤਮ ਪਰਮਾਤਮ ਆਤਮ ਦੇਵੇ ਦਾਦ, ਦਾਤਾ ਦਾਨੀ ਦਇਆ ਕਮਾਇੰਦਾ। ਸਤਿ ਸਤਿਵਾਦੀ ਇਕੋ ਰਚੇ ਸਾਚਾ ਕਾਜ, ਗੁਰ ਅਵਤਾਰ ਪੀਰ ਪੈਗ਼ੰਬਰ ਏਕਾ ਘਰ ਬਹਾਇੰਦਾ। ਪਿਛਲੀ ਛੱਡੋ ਜਗਤ ਨਿਮਾਜ਼, ਰੋਜ਼ਾ ਬਾਂਗ ਨਾ ਕੋਇ ਰਖਾਇੰਦਾ। ਸਤਿਜੁਗ ਸਾਰੇ ਪ੍ਰਭ ਸਾਚੇ ਨੂੰ ਮਾਰੋ ਇਕ ਅਵਾਜ਼, ਦੀਨ ਮਜ਼੍ਹਬ ਨਾ ਵੰਡ ਵੰਡਾਇੰਦਾ। ਸ਼ਹਿਨਸ਼ਾਹ ਹਰਿ ਸ਼ਾਹ ਨਵਾਬ, ਪਾਤਸ਼ਾਹ ਆਪਣਾ ਖੇਲ ਕਰਾਇੰਦਾ। ਝੁਕ ਝੁਕ ਸੀਸ ਕਰੋ ਆਦਾਬ, ਅਲੈਕਮ ਸਲਾਮ ਇਕ ਸਮਝਾਇੰਦਾ। ਜਿਸ ਨੂੰ ਈਸਾ ਕਹੇ ਮੇਰਾ ਬਾਪ, ਬੇਨਕਾਬ ਪਰਦਾ ਲਾਹਿੰਦਾ। ਜਿਸ ਨੂੰ ਮੁਹੰਮਦ ਕਿਹਾ ਅਮਾਮ ਆਵੇ ਆਪ, ਅਮਾਮ ਮਹਿੰਦੀ ਰੰਗ ਰੰਗਾਇੰਦਾ। ਜਿਸ ਨੂੰ ਵੇਦ ਵਿਆਸ ਕਹੇ ਪੂਤ ਸਪੂਤਾ ਬ੍ਰਹਿਮਣ ਗੌੜਾ ਉਚੇ ਟਿਲੇ ਪਰਬਤ ਹੋਏ ਵਡ ਪਰਤਾਪ, ਬੇਅੰਤ ਖੇਲ ਕਰਾਇੰਦਾ। ਜਿਸ ਦਾ ਆਦਿ ਜੁਗਾਦਿ ਜੁਗ ਜੁਗ ਜਪਦੇ ਰਹੇ ਜਾਪ, ਅੱਲਾ ਵਾਹਿਗੁਰੂ ਰਾਮ ਰਾਮ ਨਮੋ ਸਤਿ ਸਤਿ ਸਮਝਾਇੰਦਾ। ਸੋ ਸਾਹਿਬ ਸੁਲਤਾਨ ਕਲਜੁਗ ਅੰਤਮ ਇਕ ਜਣਾਏ ਸਾਚਾ ਪਾਠ, ਸੋਹੰ ਢੋਲਾ ਆਪ ਅਲਾਇੰਦਾ। ਕੋਟ ਜਨਮ ਦੇ ਲਾਹੇ ਪਾਪ, ਦੁਰਮਤ ਮੈਲ ਧਵਾਇੰਦਾ। ਨਜ਼ਰੀ ਆਏ ਆਪਾ ਆਪ, ਬ੍ਰਹਮ ਪਾਰਬ੍ਰਹਮ ਵਖਾਇੰਦਾ। ਅੰਦਰ ਬਾਹਰ ਗੁਪਤ ਜ਼ਾਹਰ ਏਥੇ ਓਥੇ ਪੱਤ ਲਏ ਰਾਖ, ਸਿਰ ਆਪਣਾ ਹੱਥ ਟਿਕਾਇੰਦਾ। ਦਰਸ ਕਰਾਏ ਸਾਖਿਆਤ, ਸਵਛ ਸਰੂਪੀ ਰੂਪ ਵਟਾਇੰਦਾ। ਚਰਨ ਕਵਲ ਬੰਧਾਏ ਨਾਤ, ਨਾਤਾ ਤੋੜ ਨਾ ਕੋਇ ਤੁੜਾਇੰਦਾ। ਜੇ ਕੋਈ ਬਾਹਰੋਂ ਪੁਛੇ ਗੱਲ ਬਾਤ, ਅੰਦਰਲਾ ਭੇਤ ਨਾ ਕਿਸੇ ਸਮਝਾਇੰਦਾ। ਕਲਜੁਗ ਅੰਤ ਅੰਧੇਰੀ ਰਾਤ, ਚਾਰੋਂ ਕੁੰਟ ਅੰਧੇਰਾ ਛਾਇੰਦਾ। ਸ਼ਾਹ ਸੁਲਤਾਨਾ ਰਾਜ ਰਾਜਾਨਾ ਦੇਵਣਹਾਰਾ

ਭਵਿਖਤ ਵਾਕ, ਸਾਚੀ ਸਚ ਸਚ ਜਣਾਇੰਦਾ। ਅੰਤਮ ਸਭ ਨੇ ਹੋਣਾ ਖ਼ਾਕ, ਖ਼ਾਕੀ ਖ਼ਾਕ ਨਾਲ ਮਿਲਾਇੰਦਾ। ਸਤਿਜੁਗ ਖੁਲ੍ਹਣਹਾਰਾ ਤਾਕ, ਬੰਦ ਤਾਕੀ ਕੁੰਡਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਿੰਦੂ ਮੁਸਲਮ ਸਿਖ ਈਸਾਈ ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਵਖਾਏ ਇਕੋ ਘਾਟ, ਇਕੋ ਦਰ ਦਏ ਵਡਿਆਈਆ। ਖੇਲੇ ਖੇਲ ਪੁਰਖ ਸਮਰਥ, ਸਮਰਥ ਆਪਣੀ ਦਇਆ ਕਮਾਈਆ। ਸ੍ਰਿਸ਼ਟ ਸਬਾਈ ਪਾਏ ਨੱਥ, ਨਵ ਸਤ ਆਪ ਨਾਚ ਨਚਾਈਆ। ਚਾਰੋਂ ਕੁੰਟ ਉਬਲੇ ਰੱਤ, ਸੀਤਲ ਧਾਰ ਨਾ ਕੋਇ ਵਖਾਈਆ। ਸਭ ਦੀ ਉਲਟੀ ਕਰੇ ਮਤ, ਪੜ੍ਹ ਪੜ੍ਹ ਬੈਠੇ ਮੁਖ ਭੁਆਈਆ। ਅੰਤਮ ਤੱਤ ਨਾਲ ਲੜਾਏ ਤੱਤ, ਤਿਖੀ ਧਾਰ ਚਲਾਈਆ। ਲੱਖ ਚੁਰਾਸੀ ਵਿਚੋਂ ਸ੍ਰੀ ਭਗਵਾਨ ਸੰਤ ਸੁਹੇਲੇ ਲਏ ਰੱਖ, ਦੂਰ ਨੇੜਾ ਨਾ ਕੋਇ ਵਖਾਈਆ। ਜੁਗ ਜੁਗ ਭਗਤਾਂ ਕਰਦਾ ਆਇਆ ਪੱਖ, ਧਰੂ ਪ੍ਰਹਿਲਾਦ ਦਏ ਵਡਿਆਈਆ। ਬਾਕੀ ਭਾਂਡੇ ਕਰੇ ਸੱਖ, ਖ਼ਾਲੀ ਹੱਥ ਫਿਰੇ ਲੋਕਾਈਆ। ਅੰਤਮ ਸਭ ਨੂੰ ਦੱਸੇ ਇਕੋ ਮਤ, ਮਧ ਆਪਣਾ ਭੇਵ ਖੁਲ੍ਹਾਈਆ। ਸ਼ਬਦ ਵਜਾਏ ਸਾਚੀ ਸੱਟ, ਅਨਹਦ ਆਪਣਾ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਪੁਰਖ ਅਬਿਨਾਸ਼ਾ, ਕਲਜੁਗ ਅੰਤਮ ਵੇਖੇ ਖੇਲ ਤਮਾਸ਼ਾ, ਖ਼ਾਲਕ ਖ਼ਲਕ ਵੇਖ ਵਖਾਈਆ। ਖ਼ਾਲਕ ਵੇਖੇ ਹਰਿ ਜੂ ਖ਼ਲਕ, ਮਖ਼ਲੂਕ ਖੋਜ ਖੁਜਾਇੰਦਾ। ਲੇਖਾ ਜਾਣੇ ਹਲਤ ਪਲਤ, ਜੁਗ ਜੁਗ ਨਾਚ ਨਚਾਇੰਦਾ। ਧੁਰ ਦਾ ਲੇਖਾ ਹੋਣ ਨਾ ਦੇਵੇ ਗਲਤ, ਜੋ ਲਿਖਿਆ ਪੂਰ ਕਰਾਇੰਦਾ। ਕਿਸੇ ਨਾ ਬਦਲਣ ਦੇਵੇ ਆਪਣੀ ਪਲਕ, ਅੱਖ ਅੱਖ ਨਾਲ ਵਟਾਇੰਦਾ। ਜਿਸ ਨੂੰ ਦੇਵੇ ਆਪਣੀ ਨੂਰੀ ਝਲਕ, ਸੋ ਜਨ ਚਰਨੀ ਸੀਸ ਨਿਵਾਇੰਦਾ। ਪਾਰਬ੍ਰਹਮ ਪਤਿਪਰਮੇਸ਼ਵਰ ਨਾ ਕੋਈ ਸੋਗ ਨਾ ਕੋਈ ਹਰਖ਼, ਜੋ ਘੜਿਆ ਭੰਨ ਵਖਾਇੰਦਾ। ਹਰਿ ਸਾਚੇ ਦੀ ਕਿਆ ਕੋਈ ਕਰੇ ਪਰਖ, ਪਰੀਖਿਆ ਵਿਚ ਕਦੇ ਨਾ ਆਇੰਦਾ। ਜੋ ਕਰਨਾ ਚਾਹੇ ਦਰਸ, ਆਤਮ ਅੰਤਰ ਮੰਗ ਮੰਗਾਇੰਦਾ। ਘਰ ਘਰ ਵਿਚ ਵਖਾਏ ਅਰਸ਼, ਕੁਰਸ਼ ਕਾਇਆ ਕੁਰਾ ਖੋਜ ਖੁਜਾਇੰਦਾ। ਜਿਸ ਜਨ ਉਪਰ ਕਰੇ ਆਪਣਾ ਤਰਸ, ਤਿਸ ਤ੍ਰੈਗੁਣ ਮਾਇਆ ਪਰਦਾ ਲਾਹਿੰਦਾ। ਹਰਿ ਮੇਘ ਦੇਵੇ ਬਰਸ, ਸਾਂਤਕ ਸਤਿ ਸਤਿ ਕਰਾਇੰਦਾ। ਜਨਮ ਜਨਮ ਦੀ ਮੇਟੇ ਹਰਸ, ਅੱਗੇ ਹਵਸ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਇਕੋ ਹਰਿ, ਚਾਰ ਵਰਨਾਂ ਇਕੋ ਰਾਹ ਚਲਾਇੰਦਾ। ਚਾਰ ਵਰਨਾਂ ਇਕੋ ਮੀਤਾ, ਪੁਰਖ ਅਕਾਲ ਵੱਡੀ ਵਡਿਆਈਆ। ਜਿਸ ਲੇਖ ਲਿਖਾਇਆ ਅਠਾਰਾਂ ਧਿਆਏ ਗੀਤਾ, ਪੁਰਾਨ ਅਠਾਰਾਂ ਕਰੇ ਪੜ੍ਹਾਈਆ। ਜਿਸ ਦਾ ਲੇਖਾ ਸ਼ਾਸਤਰ ਸਿਮਰਤ ਵੇਦ ਅਤੀਤਾ, ਚਾਰੇ ਜੁਗ ਕਰੇ ਕੁੜਮਾਈਆ। ਜਿਸ ਦਾ ਨੂਰ ਅੰਜੀਲ ਕੁਰਾਨ ਬਾਈਬਲ ਈਸਾ ਮੂਸਾ ਮੁਹੰਮਦ ਸਿਖਿਆ ਸਾਚੀ ਸੀਖਾ, ਸੋ ਮਕਤਬ ਇਕ ਜਣਾਈਆ। ਜਿਸ ਨਾਨਕ ਗੋਬਿੰਦ ਪਾਈ ਭੀਛਾ, ਸੋ ਬੇਅੰਤ ਬੇਅੰਤ ਬੇਪਰਵਾਹ ਸਚਖੰਡ ਨਿਵਾਸੀ ਇਕ ਅਖਵਾਈਆ। ਆਦਿ ਜੁਗਾਦਿ ਜੁਗੋ ਜੁਗ ਕਰੇ ਖੇਲ ਅਨਡੀਠਾ, ਅਨਡਿਠੜੀ ਕਾਰ ਕਮਾਈਆ। ਕਲਜੁਗ ਅੰਤਮ ਲੱਖ ਚੁਰਾਸੀ ਤਪੇ ਅੰਗੀਠਾ, ਜਗਤ ਗਿਆਨ ਨਾ ਕੋਇ ਬੁਝਾਈਆ। ਹਰਿ ਕਾ ਭਾਣਾ ਸਭ ਨੂੰ ਮੰਨਣਾ ਪਏ ਮੀਠਾ, ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਸੀਸ ਨਿਵਾਈਆ। ਸਤਿਜੁਗ ਸਾਚੀ ਚਲੇ ਰੀਤਾ, ਸੋਹੰ ਅੱਖਰ ਇਕ ਪੜ੍ਹਾਈਆ। ਪੁਰਖ ਅਬਿਨਾਸ਼ੀ ਮਿਲੇ ਮੀਤਾ, ਘਰ ਘਰ ਦਰਸ ਦਿਖਾਈਆ। ਨਾ ਮਰਿਆ ਨਾ ਕਦੇ ਜੀਤਾ, ਇਕੋ ਨੂਰ ਰੁਸ਼ਨਾਈਆ। ਵਸਣਹਾਰਾ ਹਸਤ ਕੀਟਾ, ਘਟ ਘਟ ਡੇਰਾ ਲਾਈਆ । ਭਗਤ ਭਗਵਾਨ ਦੱਸੇ ਸਚ ਪ੍ਰੀਤਾ, ਪ੍ਰੀਤੀਵਾਨ

ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਵ ਨੌਂ ਵੇਖੇ ਥਾਉਂ ਥਾਈਂਆ। ਥਾਨ ਥਨੰਤਰ ਵੇਖੇ ਨਵ ਨੌਂ, ਨਿਰਗੁਣ ਆਪਣਾ ਫੇਰਾ ਪਾਇੰਦਾ। ਗ਼ਫ਼ਲਤ ਵਿਚ ਨਾ ਰਹਿਣਾ ਸੌਂ, ਧੁਰ ਫ਼ਰਮਾਣਾ ਹੁਕਮ ਮਨਾਇੰਦਾ। ਅੰਤਮ ਵੰਡੀ ਸੀਆਂ ਸਾਢੇ ਤਿੰਨ ਹੱਥ ਭੌਂ, ਭਾਂਡਾ ਸਭ ਦਾ ਖ਼ਾਲੀ ਕਰਾਇੰਦਾ। ਬੀਜੇ ਰਹਿ ਜਾਣ ਕਣਕ ਤੇ ਜੌਂ, ਵਾਢੀ ਕੋਇ ਨਾ ਪਾਇੰਦਾ। ਪਿਛਾ ਫਿਰ ਵੇਖਣ ਭੌਂ ਭੌਂ, ਹਰਿ ਜੂ ਕੀ ਕੀ ਖੇਲ ਕਰਾਇੰਦਾ। ਕੋਈ ਨਾ ਕਹੇ ਕੀਤਾ ਹੌਂ, ਸਭ ਹਰਿ ਦੁਆਰੇ ਸੀਸ ਝੁਕਾਇੰਦਾ। ਜਨ ਭਗਤਾਂ ਪ੍ਰਭ ਮਿਲਣ ਕਾ ਚਾਉ, ਗੁਰਮੁਖ ਇਕੋ ਆਸ ਰਖਾਇੰਦਾ। ਚਾਹੇ ਮਾਰੇ ਚਾਹੇ ਜਵਾਓ, ਆਪਣਾ ਆਪ ਨਾ ਕੋਇ ਵਖਾਇੰਦਾ। ਜੋ ਦੇਵੇ ਸੋ ਪੀਓ ਖਾਓ, ਘਰ ਘਰ ਰਿਜ਼ਕ ਪੁਚਾਇੰਦਾ। ਕਿਸੇ ਦਾ ਲੱਗਣ ਨਾ ਦੇਵੇ ਦਾਓ, ਗੁਰ ਅਵਤਾਰ ਪੀਰ ਪੈਗ਼ੰਬਰ ਆਪਣੇ ਹੁਕਮ ਫਿਰਾਇੰਦਾ। ਹੁਕਮ ਨਾ ਚਲੇ ਅੱਗੇ ਨਾਓ, ਨੱਯਾ ਸਭ ਦੀ ਆਪ ਰੁੜ੍ਹਾਇੰਦਾ। ਦੋ ਜਹਾਨਾਂ ਲਾਏ ਪਾਉਂ, ਪਾਰਬ੍ਰਹਮ ਪ੍ਰਭ ਆਪਣਾ ਹੁਕਮ ਮਨਾਇੰਦਾ। ਸੰਤ ਸਤਿਗੁਰ ਉਠਾਏ ਫੜ ਫੜ ਬਾਹੋਂ, ਰਾਤੀਂ ਸੁਤਿਆਂ ਆਪ ਜਗਾਇੰਦਾ। ਫੜ ਫੜ ਹੰਸ ਬਣਾਏ ਕਾਉਂ, ਸੋਹੰ ਹੰਸਾ ਚੋਗ ਚੁਗਾਇੰਦਾ। ਸਦਾ ਸੁਹੇਲਾ ਸਿਰ ਰੱਖੇ ਠੰਡੀ ਛਾਉਂ, ਸਮਰਥ ਸਿਰ ਆਪਣਾ ਹੱਥ ਟਿਕਾਇੰਦਾ। ਏਥੇ ਓਥੇ ਕਰੇ ਹੱਕ ਨਿਆਉਂ, ਲਹਿਣਾ ਸਭ ਦਾ ਸਭ ਦੀ ਝੋਲੀ ਪਾਇੰਦਾ। ਜੇ ਕੋਈ ਮੰਗੇ ਹੋਰ ਅਗਾਊਂ, ਹਰਿ ਸੰਗਤ ਨਾਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਸੰਦੇਸ਼ਾ ਸਚ ਸਚ ਸੁਣਾਇੰਦਾ। ਸਚ ਸੰਦੇਸਾ ਨਿਰਗੁਣ ਬੇਅੰਤ, ਬੇਪਰਵਾਹ ਆਪ ਜਣਾਈਆ। ਸ੍ਰਿਸ਼ਟ ਸਬਾਈ ਇਕੋ ਕੰਤ, ਕੰਤ ਕੰਤੂਹਲ ਸ਼ਹਿਨਸ਼ਾਹੀਆ। ਚਤੁਰਭੁਜ ਮਹਿਮਾ ਅਗਣਤ, ਨਿੱਕਾ ਵੱਡਾ ਖੇਲ ਕਰਾਈਆ। ਆਦਿ ਜੁਗਾਦੀ ਜੁਗ ਜੁਗ ਮੰਤ, ਮੰਤਰ ਰਾਮ ਨਾਮ ਪੜ੍ਹਾਈਆ। ਗੁਰਮੁਖ ਵਿਰਲਾ ਜਾਣੇ ਸੰਤ, ਜਿਸ ਸਤਿਗੁਰ ਬੂਝ ਬੁਝਾਈਆ। ਜੁਗ ਜੁਗ ਮੇਲਾ ਭਗਤ ਭਗਵੰਤ, ਲੋਕਮਾਤ ਕਰਾਈਆ। ਗੜ੍ਹ ਤੋੜ ਹਉਮੇ ਹੰਗਤ, ਹੰ ਬ੍ਰਹਮ ਦਏ ਦ੍ਰਿੜਾਈਆ। ਜਿਸ ਨੇ ਰਚਨਾ ਰਚੀ ਆਦਿ ਉਹ ਵੇਖੇ ਖੇਲ ਅੰਤ, ਖੇਲਣਹਾਰਾ ਨੂਰ ਖ਼ੁਦਾਈਆ। ਚੌਦਾਂ ਤਬਕ ਰਹੇ ਤਭਕ਼, ਚੌਦਾਂ ਲੋਕ ਕੂਕ ਸੁਣਾਈਆ। ਬ੍ਰਹਿਮੰਡ ਖੰਡ ਕਹਿਣ ਕੀ ਰਿਹਾ ਵਰਤ, ਸੂਰਜ ਚੰਦ ਨੈਣ ਸ਼ਰਮਾਈਆ। ਕਲਜੁਗ ਅੰਤਮ ਨਿਹਕਲੰਕ ਪੁਰਖ ਅਬਿਨਾਸ਼ੀ ਪਰਗਟ ਹੋਇਆ ਵਿਚ ਭਾਰਤ, ਭਰਮ ਸਭ ਦਾ ਦਏ ਗਵਾਈਆ। ਕੋਈ ਨਾ ਜਾਣੇ ਪੰਡਤ ਪਾਂਧਾ ਮੁਲਾਂ ਸ਼ੇਖ਼ ਮੁਸਾਇਕ ਆਰਫ਼; ਚੌਦਾਂ ਵਿਦਿਆ ਹੱਥ ਨਾ ਆਈਆ। ਨਿਰਗੁਣ ਨਿਰੰਕਾਰ ਨਿਰਾਕਾਰ ਬੈਠਾ ਸਭ ਤੋਂ ਹੋ ਕੇ ਫ਼ਾਰਗ਼, ਫ਼ਤਵੇ ਸਭ ਦੇ ਉਤੇ ਲਾਈਆ। ਇਕੋ ਜੋਤੀ ਕਿਰਨ ਸੁੱਟੇ ਸਪਾਰਕ, ਨਵ ਸਤ ਦਏ ਜਲਾਈਆ । ਸ਼ਾਹ ਸੁਲਤਾਨਾਂ ਸ੍ਰੀ ਭਗਵਾਨ ਪਹਿਲੀ ਚੇਤਰ ਸਭ ਨੂੰ ਕਰੇ ਤੁਆਰਫ਼, ਤੋਹਫ਼ਾ ਘਰ ਘਰ ਦਏ ਪੁਚਾਈਆ। ਅਗਲੇ ਸੰਮਤ ਕੋਈ ਨਾ ਕਰੇ ਕਿਸੇ ਦੀ ਸਿਫ਼ਾਰਸ਼, ਅੱਗੇ ਹੋ ਨਾ ਕੋਇ ਬਚਾਈਆ। ਪਹਿਲੀ ਚੇਤਰ ਕਾਇਆ ਮੰਦਰ ਸਭ ਨੂੰ ਹੋਏ ਖ਼ਾਰਸ਼, ਰਾਤੀਂ ਸੁਤਿਆਂ ਨੀਂਦ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਵਰਨ ਦਾ ਇਕੋ ਦਾਤਾ, ਇਕੋ ਨਾਮ ਇਕੋ ਗਾਥਾ, ਇਕੋ ਮੰਦਰ ਇਕੋ ਮਾਠਾ, ਇਕੋ ਪੂਜਾ ਇਕੋ ਪਾਠਾ, ਇਕੋ ਇਸ਼ਟ ਦੇਵ ਵਖਾਈਆ। ਇਕੋ ਇਸ਼ਟ ਵਖਾਏ ਸ੍ਰਿਸ਼ਟ, ਈਸ਼ਰ ਆਪਣੀ ਦਇਆ ਕਮਾਇੰਦਾ। ਆਤਮ ਪਰਮਾਤਮ ਖੇਲ ਸਰਬ ਸ੍ਰਿਸ਼ਟ, ਸ੍ਰਿਸ਼ਟੀ ਆਪਣੇ ਰਾਹ ਚਲਾਇੰਦਾ। ਬ੍ਰਹਮ ਪਾਰਬ੍ਰਹਮ

ਸਚ ਵਖਾਏ ਦ੍ਰਿਸ਼, ਆਦਰਸ਼ ਇਕੋ ਇਕ ਜਣਾਇੰਦਾ। ਪਿਛਲੀ ਮੁੱਕੇ ਸਭ ਦੀ ਹਿਰਸ, ਅੱਗੇ ਇਕੋ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਚਾਰ ਵਰਨ ਇਕ ਸਰਨ ਜਨ ਭਗਤਾਂ ਖੋਲ੍ਹੇ ਨੇਤਰ ਹਰਨ ਫਰਨ, ਦੂਈ ਦਵੈਤੀ ਪਰਦਾ ਲਾਹਿੰਦਾ। ਦੂਈ ਦਵੈਤੀ ਪਰਦਾ ਕਰੇ ਚਾਕ, ਚਾਕਰ ਆਪਣੀ ਸੇਵ ਕਮਾਈਆ । ਕੂੜੀ ਕਿਰਿਆ ਕਰੇ ਖ਼ਾਕ, ਸਚ ਸੁਚ ਦਏ ਵਡਿਆਈਆ। ਆਦਿ ਜੁਗਾਦਿ ਕਲਮਾ ਪਾਕ, ਪਾਕ ਰਸੂਲ ਕਰੇ ਪੜ੍ਹਾਈਆ। ਜੁਗ ਚੌਕੜੀ ਦੇਵੇ ਨਾਮ ਦਾਤ, ਦਾਤਾ ਦਾਨੀ ਫੇਰਾ ਪਾਈਆ। ਕਲਜੁਗ ਅੰਤਮ ਸਭ ਦੀ ਪੁਛੇ ਵਾਤ, ਗ਼ਰੀਬ ਨਿਮਾਣੇ ਕੋਝੇ ਕਮਲੇ ਵੇਖ ਵਖਾਈਆ। ਸਦਾ ਸੁਹੇਲਾ ਦੇਵੇ ਸਾਥ, ਸਗਲਾ ਸੰਗ ਨਿਭਾਈਆ। ਵੀਹ ਸੌ ਇਕੀ ਬਿਕਰਮੀ ਪਹਿਲੀ ਚੇਤਰ ਧਰਮ ਬਣਾਏ ਇਕ ਜਮਾਤ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਨਾ ਕੋਇ ਅਖਵਾਈਆ। ਰਲ ਮਿਲ ਸਾਰੇ ਕਰਨ ਇਕੋ ਪਾਠ, ਸੋਹੰ ਢੋਲਾ ਰਸਨਾ ਗਾਈਆ। ਪਹਿਲੋਂ ਕੋਈ ਨਾ ਸੁਣੇ ਸਾਜ, ਸਭ ਬੈਠੇ ਮੁਖ ਭੁਆਈਆ। ਜਿਸ ਵੇਲੇ ਖ਼ਾਲੀ ਰਹਿ ਗਏ ਹਾਥ, ਸਾਰੇ ਦੇਣ ਦੁਹਾਈਆ। ਸ਼ਾਹ ਸੁਲਤਾਨ ਹੋਣ ਖ਼ਾਕ, ਤਖ਼ਤ ਤਾਜ ਨਾ ਕੋਇ ਹੰਢਾਈਆ। ਨੌਂ ਖੰਡ ਸੱਤ ਦੀਪ ਕਰਨ ਯਾਦ, ਇਕੋ ਇਕ ਖ਼ੁਦਾਈਆ। ਜਿਸ ਨੇ ਦੀਨਾਂ ਮਜ਼੍ਹਬਾਂ ਜ਼ਾਤਾਂ ਪਾਤਾਂ ਕੀਤਾ ਘਾਤ, ਘਾਉ ਆਪਣਾ ਨਾਮ ਲਗਾਈਆ। ਜਿਸ ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦਿਤੀ ਵਫ਼ਾਤ, ਪੰਜ ਤੱਤ ਕਾਇਆ ਖ਼ਾਕ ਮਿਲਾਈਆ। ਜਿਸ ਆਤਮ ਦੇਣੀ ਨਜਾਤ, ਸੋ ਪਰਮਾਤਮ ਬੇਪਰਵਾਹੀਆ । ਰਲ ਮਿਲ ਸਾਰੇ ਪੜ੍ਹੀਏ ਇਕ ਜਮਾਤ, ਅੱਗੇ ਪਿਛੇ ਰਹਿ ਕੋਇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਨਿਰਵੈਰ ਪੁਰਖ ਅਕਾਲ ਪਾਰਬ੍ਰਹਮ ਬ੍ਰਹਮ ਸਤਿ ਸਵਾਮੀ ਆਦਿ ਜੁਗਾਦਿ ਸਦਾ ਨਿਹਕਾਮੀ, ਕਰਮ ਕਾਂਡ ਪਰਕਿਰਤੀ ਫਿਰਤੀ ਫਿਰਤੀ ਆਪਣੀ ਝੋਲੀ ਪਾਈਆ।