੨੦ ਮੱਘਰ ੨੦੧੯ ਬਿਕਰਮੀ ਤਰਲੋਕ ਸਿੰਘ ਪਿੰਡ ਓਗਰਾ ਜ਼ਿਲਾ ਗੁਰਦਾਸਪੁਰ
ਸਚਖੰਢ ਨਿਵਾਸੀ ਸਾਚੇ ਦੇਸਾ, ਦਰਗਾਹ ਸਾਚੀ ਹੁਕਮ ਜਣਾਇੰਦਾ। ਨਿਰਗੁਣ ਵੇਖ ਆਪਣਾ ਲੇਖਾ, ਸਰਗੁਣ ਪੰਧ ਚੁਕਾਇੰਦਾ। ਜੁਗ ਚੌਕੜੀ ਕੱਢੇ ਭਰਮ ਭੁਲੇਖਾ, ਸਚ ਸੁਚ ਦ੍ਰਿੜਾਇੰਦਾ। ਇਕੱਠੇ ਹੋ ਜਾਓ ਧਾਰੀ ਕੇਸਾ, ਮੂੰਡ ਮੁੰਡਾਏ ਨਾਲ ਮਿਲਾਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਕਰੇ ਹੇਤਾ, ਹੱਦ ਆਪਣੀ ਪਾਰ ਜਣਾਇੰਦਾ। ਚੁੱਕਣਹਾਰਾ ਜੁਗਾ ਜੁਗੰਤਰ ਸ਼ਾਹ ਨਰੇਸਾ, ਸ਼ਹਿਨਸ਼ਾਹ ਆਪਣਾ ਭੇਵ ਚੁਕਾਇੰਦਾ। ਦੀਨ ਮਜ਼੍ਹਬ ਦਾ ਛੱਡ ਦਿਓ ਪੇਸ਼ਾ, ਮਾਰਗ ਇਕੋ ਇਕ ਸਮਝਾਇੰਦਾ। ਜਿਸ ਨੂੰ ਕਰਦੇ ਰਹੇ ਆਦੇਸਾ, ਸੋ ਸਾਹਿਬ ਹੁਕਮ ਸੁਣਾਇੰਦਾ। ਨੌਂ ਖੰਡ ਪ੍ਰਿਥਮੀ ਸੱਤ ਦੀਪ ਘਰ ਘਰ ਜਾ ਕੇ ਦਿਓ ਸੰਦੇਸਾ, ਸ੍ਰੀ ਭਗਵਾਨ ਖੇਲ ਕਰਾਇੰਦਾ। ਨਾ ਕੋਈ ਰਹੇ ਮੁਲਾਂ ਔਲੀਆ ਪੀਰ ਸ਼ੇਖ਼ਾ, ਮੁਸੀਬਤ ਸਭ ਦੇ ਸਿਰ ਤੇ ਪਾਇੰਦਾ। ਕੋਈ ਨਾ ਪੰਡਤ ਪਾਂਧਾ ਵੇਖੇ ਰੇਖਾ, ਪੱਤਰੀ ਸਭ ਦੀ ਬੰਦ ਕਰਾਇੰਦਾ। ਕੋਈ ਨਾ ਕਰੇ ਝੂਠਾ ਭੇਖਾ, ਭੇਖਾਧਾਰੀ ਸਰਬ ਮਿਟਾਇੰਦਾ। ਦੋ ਜਹਾਨਾਂ ਦੇਵੇ ਨੇਂਤਾ, ਸਚ ਸਚ ਜਣਾਇੰਦਾ। ਲੋਆਂ ਪੁਰੀਆਂ ਕਰ ਕਰ ਵੇਂਤਾ, ਸਾਚੀ ਵੰਡ ਵੰਡਾਇੰਦਾ। ਸ੍ਰੀ ਭਗਵਾਨ ਖੇਵਟ ਖੇਟਾ, ਲੱਖ ਚੁਰਾਸੀ ਬੇੜਾ ਆਪ ਚਲਾਇੰਦਾ। ਅੰਤਮ ਮੇਲ ਹੋਇਆ ਪਿਤਾ ਬੇਟਾ, ਪੁਰਖ ਅਕਾਲ ਗੋਬਿੰਦ ਰੰਗ ਰੰਗਾਇੰਦਾ। ਜਿਸ ਭਾਗ ਲਗਾਇਆ ਰਵਿਦਾਸ
ਗੰਗਾ ਥੇਟਾ, ਸੋ ਗਹਿਰ ਗੰਭੀਰ ਖੇਲ ਕਰਾਇੰਦਾ। ਪਿਛਲਾ ਸਭ ਨੂੰ ਯਾਦ ਕਰਾਏ ਚੇਤਾ, ਅਭੁਲ ਭੁੱਲ ਕਦੇ ਨਾ ਜਾਇੰਦਾ। ਜਿਸ ਭਾਗ ਲਗਾਇਆ ਜੱਟ ਧੰਨੇ ਖੇਤਾ, ਸੋ ਆਪਣਾ ਖੇਲ ਕਰਾਇੰਦਾ। ਨਿਰਗੁਣ ਦੱਸਣ ਆਇਆ ਭੇਤਾ, ਪਰਦਾ ਆਪ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸਾ ਇਕ ਸੁਣਾਇੰਦਾ। ਧੁਰ ਸੰਦੇਸਾ ਧੁਰ ਦਰਬਾਰੀ, ਧੁਰ ਧੁਰ ਆਪ ਜਣਾਈਆ। ਸਾਰੇ ਉਠੋ ਏਕਾ ਵਾਰੀ, ਏਕਾ ਹੁਕਮ ਜਣਾਈਆ। ਲੋਕਮਾਤ ਔਂਦੇ ਰਹੇ ਵਾਰੋ ਵਾਰੀ, ਜੁਗ ਜੁਗ ਆਪਣੀ ਸੇਵ ਕਮਾਈਆ। ਸੇਵਾ ਕਰਦੇ ਰਹੇ ਨਾਮ ਜੈਕਾਰੀ, ਜੈ ਜੈ ਸੋਹਲਾ ਗਾਈਆ। ਧੁਰ ਫ਼ਰਮਾਣਾ ਧੁਰ ਦੀ ਦਾਰੀ, ਦੀਨ ਦੁਨੀ ਜਗਤ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਸੁਣਾਈਆ। ਸਾਰੇ ਉਠੋ ਏਕਾ ਵਾਰ, ਏਕੰਕਾਰ ਜਣਾਇੰਦਾ। ਨੇਤਰ ਖੋਲ੍ਹੋ ਕਰੋ ਪਿਆਰ, ਪਰਮ ਪੁਰਖ ਦਇਆ ਕਮਾਇੰਦਾ। ਸਰਗੁਣ ਨਾਤਾ ਤੁਟਾ ਵਿਚ ਸੰਸਾਰ, ਨਿਰਗੁਣ ਜੋਤੀ ਜੋਤ ਮਿਲਾਇੰਦਾ। ਪੰਜ ਤੱਤ ਕਾਇਆ ਦੀਨ ਮਜ਼੍ਹਬ ਬਾਜ਼ਾਰ, ਲੋਕਮਾਤ ਹੱਟ ਖੁਲ੍ਹਾਇੰਦਾ। ਸੌਦਾ ਵਿਕਿਆ ਵਾਰੋ ਵਾਰ, ਜੀਵ ਜੰਤ ਜਗਤ ਰਾਹ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਆਪ ਜਣਾਇੰਦਾ। ਧੁਰ ਦਾ ਲੇਖਾ ਸ੍ਰੀ ਭਗਵਾਨਾ, ਹਰਿ ਹਰਿ ਜੂ ਆਪ ਜਣਾਇੰਦਾ। ਸਾਰੇ ਉਠੋ ਵੇਖੋ ਮਾਰੋ ਧਿਆਨਾ, ਹਰਿ ਜੂ ਆਪਣਾ ਭੇਵ ਖੁਲ੍ਹਾਇੰਦਾ। ਜੁਗ ਚੌਕੜੀ ਗੌਂਦੇ ਰਹੇ ਰਾਗ ਤਰਾਨਾ, ਤਰਾ ਤਰਾ ਸਮਝਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਬਣਦੇ ਰਹੇ ਮਾਤ ਪਰਧਾਨਾ, ਸਚ ਪਰਧਾਨਗੀ ਆਪ ਜਣਾਇੰਦਾ। ਅੰਤਮ ਦੱਸ ਕੇ ਆਏ ਇਕ ਨਿਸ਼ਾਨਾ, ਸਚ ਨਿਸ਼ਾਨਾ ਆਪ ਜਣਾਇੰਦਾ। ਹੁਕਮੇ ਅੰਦਰ ਕਰੇ ਖੇਲ ਸ੍ਰੀ ਭਗਵਾਨਾ, ਦੂਜਾ ਰਾਹ ਨਾ ਕੋਇ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸਾ ਆਪ ਸੁਣਾਇੰਦਾ। ਸਚ ਸੰਦੇਸਾ ਸੁਣੋ ਮੀਤ, ਹਰਿ ਮਿੱਤਰ ਆਪ ਜਣਾਈਆ। ਇਕੋ ਢੋਲਾ ਇਕੋ ਗੀਤ, ਇਕੋ ਰਾਗ ਅਲਾਈਆ। ਇਕੋ ਤੋਲਾ ਸਦਾ ਅਤੀਤ, ਦਰਗਾਹ ਸਾਚੀ ਸੋਭਾ ਪਾਈਆ। ਏਕਾ ਆਦ ਜੁਗਾਦਿ ਰਿਹਾ ਜੀਤ, ਜੁਗ ਜੁਗ ਹੁਕਮ ਵਰਤਾਈਆ। ਏਕਾ ਵਸੇ ਹਸਤ ਕੀਟ, ਊਚ ਨੀਚ ਰਿਹਾ ਸਮਾਈਆ। ਏਕਾ ਦੱਸੇ ਸਚ ਪ੍ਰੀਤ, ਪ੍ਰੀਤੀਵਾਨ ਬੇਪਰਵਾਹੀਆ। ਏਕਾ ਰਾਹ ਚਲਾਏ ਸ਼ਿਵਦੁਆਲੇ ਮੱਠ ਮੰਦਰ ਮਸੀਤ, ਗੁਰਦੁਆਰ ਆਪਣਾ ਰੰਗ ਰੰਗਾਈਆ। ਏਕਾ ਖੇਲ ਕਰੇ ਪ੍ਰਭ ਠੀਕ, ਠੀਕਰ ਸਭ ਦਾ ਭੰਨ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੁਨੇਹੁੜਾ ਇਕ ਸੁਣਾਈਆ। ਸਚ ਸੁਨੇਹੁੜਾ ਸਾਚੇ ਦੇਸ, ਪ੍ਰਦੇਸੀ ਆਪ ਜਣਾਇੰਦਾ। ਨੇਤਰ ਲੋਚਣ ਨੈਣ ਲਓ ਪੇਖ, ਦੀਨ ਦਿਆਲ ਆਪ ਵਖਾਇੰਦਾ। ਦੋ ਜਹਾਨ ਸ੍ਰੀ ਭਗਵਾਨ ਲੇਖਾ ਜਾਣੇ ਨੇਤਨ ਨੇਤ, ਨਿਤ ਨਵਿਤ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਗੁਰ ਇਕ ਜਣਾਇੰਦਾ। ਗੁਰ ਅਵਤਾਰ ਵੇਖੋ ਗੁਰ, ਹਰਿ ਸਤਿਗੁਰ ਆਪ ਜਣਾਈਆ। ਪੀਰ ਪੈਗ਼ੰਬਰ ਲੇਖਾ ਜਾਣੋ ਧੁਰ, ਧੁਰਦਰਗਾਹੀ ਆਪ ਸਮਝਾਈਆ। ਪੰਜ ਤੱਤ ਕਾਇਆ ਨਾਲ ਜੁੜ, ਆਤਮ ਪਰਮਾਤਮ ਖੇਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਈਆ। ਸਾਚਾ ਹੁਕਮ ਸਾਚਾ ਗੁਰ, ਹਰਿ ਸਤਿਗੁਰ ਆਪ ਜਣਾਈਆ। ਨਿਰਗੁਣ ਨਿਰਵੈਰ ਪੁਰਖ ਅਕਾਲ ਚੜ੍ਹਿਆ ਸਾਚੇ ਘੋੜ, ਦੋ ਜਹਾਨਾਂ ਫੇਰਾ ਪਾਈਆ। ਵੇਖਣਹਾਰਾ ਅੰਧੇਰ ਘੋਰ, ਡੂੰਘੀ ਕੰਦਰ ਵੇਖ ਵਖਾਈਆ। ਲੇਖਾ
ਜਾਣੇ ਠੱਗ ਚੋਰ, ਸਚ ਨਾਲਿਸ਼ ਆਪ ਕਮਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਮਾਰਗ ਦੱਸਦਾ ਰਿਹੋਂ ਹੋਰ ਹੋਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲਾਈਆ । ਪੰਜ ਤੱਤ ਕਾਇਆ ਖੇਲ ਅਪਾਰਾ, ਗੁਰ ਅਵਤਾਰ ਵੰਡ ਵੰਡਾਈਆ। ਜਗਤ ਨਾਮ ਬੋਲ ਜੈਕਾਰਾ, ਜੀਵ ਜੰਤ ਸਮਝਾਈਆ। ਦੀਨ ਮਜ਼੍ਹਬ ਕਰ ਪਸਾਰਾ, ਸ਼ਰਅ ਸ਼ਰੀਅਤ ਵੰਡ ਵੰਡਾਈਆ। ਤਿਲਕ ਬੋਦੀ ਜੰਞੂ ਖੇਲ ਅਪਾਰਾ, ਧੋਤੀ ਟਿੱਕਾ ਨਾਲ ਮਿਲਾਈਆ। ਕੂੜੀ ਕਿਰਿਆ ਗੋਬਰ ਚੌਂਕਾ, ਕਾਇਆ ਮਾਟੀ ਪੋਚ ਪੁਚਾਈਆ। ਹਰਿ ਮਿਲਣ ਦਾ ਕੋਈ ਨਾ ਰੱਖੇ ਸ਼ੌਂਕਾ, ਆਤਮ ਸੇਜ ਨਾ ਕੋਇ ਸੁਹਾਈਆ। ਸਚ ਸਰੋਵਰ ਸਾਚਾ ਅੰਮ੍ਰਿਤ ਕੋਈ ਨਾ ਦੇਵੇ ਤੌਂਕਾ, ਸਚ ਸੁਚ ਨਾ ਕੋਇ ਜਣਾਈਆ। ਕੂੜੀ ਰਸਨਾ ਕੂੜ ਭੌਂਕਾ, ਕੂਕ ਕੂਕ ਸੁਣਾਈਆ। ਅੰਤਮ ਗਿਆ ਲੋਕਮਾਤ ਔਂਤਾ, ਪਤ ਡਾਲੀ ਨਾ ਕੋਇ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਵੰਡ ਵੇਖ ਵਖਾਈਆ। ਜਗਤ ਵੰਡ ਮੁਨ ਲਬ, ਲਬ ਇਕੋ ਇਕ ਜਣਾਇੰਦਾ। ਆਪੇ ਦੋਸ਼ੀ ਆਪਣਾ ਕਰ ਕਰਤਬ, ਕਰਨੀ ਆਪਣਾ ਰਾਹ ਵਖਾਇੰਦਾ। ਆਪੇ ਨੂਰ ਅਲਾਹੀ ਆਪੇ ਰੱਬ, ਰਹਿਮਤ ਆਪਣੀ ਆਪ ਕਮਾਇੰਦਾ। ਸ਼ਰਅ ਸ਼ਰੀਅਤ ਸਭ, ਆਪਣੀ ਉਮਤ ਰਾਹ ਚਲਾਇੰਦਾ। ਏਕਾ ਮੱਕਾ ਕਾਅਬਾ ਹੱਜ, ਹੁਜਰਾ ਹੱਜ ਨਾ ਕੋਈ ਵਡਿਆਇੰਦਾ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਪਰਵਰਦਿਗਾਰ ਆਪਣੀ ਕਰਨੀ ਖੇਲ ਕਰੇ ਸਭ, ਸਦ ਸਦ ਆਪਣਾ ਰਾਹ ਚਲਾਇੰਦਾ। ਪੀਰ ਪੈਗ਼ੰਬਰ ਵੇਖੋ ਮਾਰ ਧਿਆਨ, ਪੰਜ ਤੱਤ ਕਾਇਆ ਚੋਲਾ ਮਾਟੀ ਅੰਦਰ ਦੇਣਾ ਦੱਬ, ਦਰਗਾਹ ਨਾਲ ਨਾ ਕੋਈ ਲਿਆਇੰਦਾ। ਜਗਤ ਕਿਰਿਆ ਜਗਤ ਆਏ ਛੱਡ, ਖ਼ਾਲੀ ਹੱਥ ਸਰਬ ਫਿਰਾਇੰਦਾ। ਹੁਣ ਕਿਉਂ ਬੈਠੇ ਅੱਡੋ ਅੱਡ, ਸਭ ਨੂੰ ਇਕੋ ਘਰ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਆਪ ਅਲਾਇੰਦਾ। ਸ਼ਰਅ ਸ਼ਰੀਅਤ ਜਗਤ ਨਾਤਾ, ਛੁਰੀਆਂ ਨਾਲ ਵੰਡ ਵੰਡਾਈਆ। ਅੰਜੀਲ ਕੁਰਾਨ ਰਸਨਾ ਜਿਹਵਾ ਗਾਥਾ, ਅਲਫ਼ ਯੇ ਕਰੇ ਪੜ੍ਹਾਈਆ। ਮਨ ਮੱਤ ਬੁੱਧ ਦੱਸੇ ਦਾਤਾ, ਸਿਖਿਆ ਸਿਖ ਇਕ ਜਣਾਈਆ। ਹਰਿ ਕਾ ਰੂਪ ਨਾ ਕਿਸੇ ਪਛਾਤਾ, ਪੇਸ਼ੀਨਗੋਈ ਦੇ ਦੇ ਰਹੇ ਸੁਣਾਈਆ। ਸਾਰੇ ਕਹਿਣ ਬੈਠਾ ਰਹੇ ਇਕ ਇਕਾਂਤਾ, ਦਰਗਾਹ ਸਾਚੀ ਆਸਣ ਲਾਈਆ। ਦਰਗਾਹ ਸੁਣਾਏ ਆਪਣੀਆਂ ਗਲਾਂ ਬਾਤਾਂ, ਸਚ ਸੰਦੇਸ਼ਾ ਆਪ ਜਣਾਈਆ। ਵੇਲੇ ਅੰਤਮ ਪੁੱਛੇ ਵਾਤਾ, ਪਰਵਰਦਿਗਾਰ ਬੇਪਰਵਾਹੀਆ। ਰੂਹ ਬੁੱਤ ਦਏ ਨਿਜ਼ਾਤਾ, ਪਾਕੀ ਪਾਕ ਇਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਸਭ ਨੂੰ ਰਿਹਾ ਜਣਾਈਆ। ਗੁਰ ਗੁਰ ਲੇਖਾ ਹਰਿ ਜੂ ਦੱਸ, ਦਹਿ ਦਿਸ਼ਾ ਖੇਲ ਕਰਾਇੰਦਾ। ਨਾਨਕ ਨਿਰਗੁਣ ਪਿਆ ਹੱਸ, ਦਰ ਸਾਚੇ ਖ਼ੁਸ਼ੀ ਮਨਾਇੰਦਾ। ਜਿਉਂ ਭਾਵੇ ਤਿਉਂ ਲੈਣਾ ਰੱਖ, ਤੇਰਾ ਮੇਰਾ ਭੇਵ ਨਾ ਕੋਈ ਆਇੰਦਾ। ਮੈਂ ਦੱਸਿਆ ਇਕੋ ਹੱਕ, ਹੱਕ ਹਕੀਕਤ ਫੋਲ ਫੁਲਾਇੰਦਾ। ਸਰਬ ਜੀਵਾਂ ਦਾ ਮੀਤਾ ਪੁਰਖ ਸਮਰਥ, ਦੂਜਾ ਨਜ਼ਰ ਕੋਈ ਨਾ ਆਇੰਦਾ। ਜਿਸ ਦੇ ਅੱਗੇ ਅਸੀਂ ਡਾਹੀਏ ਹੱਥ, ਖ਼ਾਲੀ ਝੋਲੀ ਸਰਬ ਭਰਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਮਾਰਗ ਰਿਹਾ ਦੱਸ, ਅੱਖਰ ਵੱਖਰ ਆਪ ਪੜ੍ਹਾਇੰਦਾ। ਨਿਰਗੁਣ ਜੋਤ ਦਏ ਪਰਕਾਸ਼, ਅੰਧ ਅੰਧੇਰ ਗਵਾਇੰਦਾ। ਆਤਮ ਸੇਜਾ ਕਰੇ ਭੋਗ ਬਿਲਾਸ, ਨਾਰੀ ਕੰਤ ਆਪ ਹੰਢਾਇੰਦਾ। ਸੇਵਾ ਕਰੇ ਬਣ ਬਣ ਦਾਸੀ ਦਾਸ, ਸੇਵਕ ਆਪਣਾ ਰਾਹ ਚਲਾਇੰਦਾ। ਗੁਰ ਅਵਤਾਰ ਤੇਰੀ ਸ਼ਾਖ਼, ਤੇਰੀ ਸ਼ਨਾਖ਼ਤ ਕਰਨ ਕੋਈ ਨਾ ਆਇੰਦਾ। ਕਰ ਕਿਰਪਾ ਜਿਸ ਦੇਵੇ ਦਾਤ, ਸੋ ਨਾਨਕ ਗੋਲਾ ਦਰ ਤੇਰੇ ਸੇਵ ਕਮਾਇੰਦਾ। ਤੂੰ
ਪਿਤਾ ਮਾਤ, ਹਉਂ ਬਾਲਕ ਰੂਪ ਵਟਾਇੰਦਾ। ਚਰਨ ਸਰਨ ਸਰਨ ਚਰਨ ਇਕੋ ਨਾਤ, ਨਾਤਾ ਬਿਧਾਤਾ ਮੰਗ ਮੰਗਾਇੰਦਾ। ਆਤਮ ਪਰਮਾਤਮ ਤੇਰੀ ਜ਼ਾਤ, ਦੂਜਾ ਰੂਪ ਨਾ ਕੋਈ ਵਖਾਇੰਦਾ। ਤੇਰਾ ਜਲਵਾ ਵੇਖ ਆਪਣੇ ਅੰਤਰ ਪੇਖ ਨਾ ਕੋਈ ਰੰਗ ਨਾ ਕੋਈ ਰੇਖ, ਸੋਹੰ ਢੋਲਾ ਇਕੋ ਗਾਇੰਦਾ। ਸਤਿ ਸਤਿਵਾਦੀ ਕਰ ਹੇਤ, ਹਿਤਕਾਰੀ ਤੇਰੇ ਹੱਥ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਰਹਿਬਰ ਇਕੋ ਇਕ ਅਖਵਾਇੰਦਾ। ਇਕੋ ਰਹਿਬਰ ਇਕੋ ਖ਼ੁਦਾ, ਨਿਰਗੁਣ ਹਰਿ ਅਖਵਾਇੰਦਾ। ਇਕੋ ਮੇਲਾ ਇਕ ਜੁਦਾ, ਜੁਜ਼ ਆਪਣਾ ਵੰਡ ਵੰਡਾਇੰਦਾ। ਇਕੋ ਹੋਏ ਸਰਬ ਫਿਦਾ, ਬਿਸਮਲ ਆਪਣਾ ਆਪ ਕਰਾਇੰਦਾ। ਆਪਣਾ ਮਾਰਗ ਲਾਏ ਸਿਧਾ, ਪੀਰ ਪੈਗ਼ੰਬਰ ਆਪ ਉਠਾਇੰਦਾ। ਹਰਿ ਚਰਨ ਦੁਆਰ ਸਾਰੇ ਰਲ ਮਿਲ ਪਾਓ ਗਿੱਧਾ, ਪੁਰਖ ਅਬਿਨਾਸ਼ੀ ਖ਼ੁਸ਼ੀਆਂ ਨਾਚ ਨਚਾਇੰਦਾ। ਨਿਰਗੁਣ ਨਿਰਵੈਰ ਸਾਚਾ ਭੋਜਨ ਇਕੋ ਰਿੱਧਾ, ਕੜਛਾ ਆਪਣਾ ਨਾਮ ਫਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਜਣਾਇੰਦਾ। ਸਾਚੀ ਕਰਨੀ ਗੋਬਿੰਦ ਧਾਰ, ਗੋਬਿੰਦ ਹਰਿ ਗੋਬਿੰਦ ਜਣਾਈਆ । ਤੇਰਾ ਖੇਲ ਅਗੰਮ ਅਪਾਰ, ਹੱਥ ਤੇਰੇ ਵਡਿਆਈਆ। ਚੌਥੇ ਜੁਗ ਦੀ ਅੰਤਮ ਕਾਰ, ਕਰਨੀ ਕਰਤੇ ਤੇਰੀ ਇਕ ਵਡਿਆਈਆ। ਮੈਂ ਬਣ ਕੇ ਬਾਲਾ ਦੱਸ ਕੇ ਆਇਆ ਵਿਚ ਸੰਸਾਰ, ਸ੍ਰਿਸ਼ਟ ਸਬਾਈ ਮਾਤ ਸਮਝਾਈਆ। ਪੁਰਖ ਅਕਾਲਾ ਏਕੰਕਾਰ, ਅਕਲ ਕਲ ਵਡੀ ਵਡਿਆਈਆ। ਇਕੋ ਇਸ਼ਟ ਸੱਚੀ ਸਰਕਾਰ, ਦੂਜਾ ਨਜ਼ਰ ਕੋਇ ਨਾ ਆਈਆ। ਜਿਸ ਸੇਵਾ ਲਾਏ ਗੁਰ ਅਵਤਾਰ, ਪੀਰ ਪੈਗ਼ੰਬਰ ਮਾਣ ਦਿਵਾਈਆ। ਕਿਰਪਾ ਕਰੀ ਇਕ ਅਪਾਰ, ਸਿਰ ਮੋਹੇ ਹੱਥ ਟਿਕਾਈਆ। ਪਿਤਾ ਪੂਤ ਕਰੇ ਪਿਆਰ, ਆਪਣਾ ਭੇਦ ਰਿਹਾ ਜਣਾਈਆ। ਕਲਜੁਗ ਅੰਤਮ ਸਚ ਵਿਹਾਰ, ਸਤਿ ਸਤਿਵਾਦੀ ਆਪਣੇ ਹੱਥ ਰਖਾਈਆ। ਜੁਗ ਚੌਕੜੀ ਵੇਖੇ ਵੇਖਣਹਾਰ, ਭੇਵ ਅਭੇਦ ਆਪ ਖੁਲ੍ਹਾਈਆ। ਕਲ ਕਲਕੀ ਲੈ ਅਵਤਾਰ, ਨਿਹਕਲੰਕ ਵੱਜੇ ਵਧਾਈਆ। ਸੰਬਲ ਵਸੇ ਧਾਮ ਨਿਆਰ, ਧਮਕੀ ਸਭ ਨੂੰ ਰਿਹਾ ਵਖਾਈਆ। ਕਰੇ ਖੇਲ ਆਪ ਕਰਤਾਰ, ਕੁਦਰਤ ਆਪਣੇ ਹੱਥ ਰਖਾਈਆ। ਪਰਗਟ ਹੋ ਪਰਵਰਦਿਗਾਰ, ਜਲਵਾ ਨੂਰ ਕਰੇ ਰੁਸ਼ਨਾਈਆ। ਪੀਰ ਪੈਗ਼ੰਬਰ ਇਕੱਠੇ ਕਰੇ ਇਕ ਦੁਆਰ, ਹਰਿ ਦਰਦੀ ਦਰਦ ਵੰਡਾਈਆ। ਰਲ ਮਿਲ ਸਾਰੇ ਬੋਲੋ ਇਕ ਜੈਕਾਰ, ਜੈ ਜੈਕਾਰ ਸਰਬ ਸੁਣਾਈਆ। ਪਿਛਲਾ ਨਾਤਾ ਤੋੜੋ ਵਿਚ ਸੰਸਾਰ, ਸਗਲਾ ਸੰਗ ਤਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸੱਜਣ ਸਾਚੇ ਆਪ ਉਠਾਈਆ। ਸੱਜਣ ਸੱਚੇ ਗਏ ਉਠ, ਸਚਖੰਡ ਵੱਜੀ ਵਧਾਈਆ। ਪੁਰਖ ਅਬਿਨਾਸ਼ੀ ਗਿਆ ਤੁਠ, ਸਭ ਨੂੰ ਰਿਹਾ ਸਮਝਾਈਆ। ਲੋਕਮਾਤ ਇਕ ਦੂਜੇ ਨਾਲ ਜੋ ਰਹੇ ਰੁਠ, ਦੀਨ ਮਜ਼੍ਹਬ ਵੰਡ ਵੰਡਾਈਆ। ਮਾਰਗ ਦੱਸਿਆ ਹਲਾਲ ਝਟਕਾ ਖਾਣਾ ਕੁਠ, ਕੁੱਠਾ ਖਾਧਾ ਕੰਮ ਕਿਸੇ ਨਾ ਆਈਆ। ਮੰਦਰ ਮਸਜਿਦ ਸ਼ਿਵਦੁਆਲੇ ਮੱਠ ਅੰਤਰ ਵੇਖੋ ਪਈ ਲੁੱਟ, ਧੀਰਜ ਧਰਮ ਨਾ ਕੋਇ ਰਖਾਈਆ। ਘਰ ਘਰ ਪਈ ਦਿਸੇ ਫੁੱਟ, ਸਾਚਾ ਸੰਗ ਨਾ ਕੋਇ ਜਣਾਈਆ। ਭਾਈ ਭਾਈਆਂ ਰਹੇ ਕੁੱਟ, ਦਰਦੀ ਦਰਦ ਨਾ ਕੋਇ ਵੰਡਾਈਆ। ਸਾਧਾਂ ਸੰਤਾਂ ਅੰਦਰ ਭਰਿਆ ਖੋਟ, ਜਗਤ ਵਾਸਨਾ ਕਰੇ ਲੜਾਈਆ। ਸ਼ਾਹ ਸੁਲਤਾਨਾਂ ਭਰੀ ਨਾ ਪੋਟ, ਹਵਸ ਦਿਨੋ ਦਿਨ ਵਧਾਈਆ। ਪੁਰਖ ਅਕਾਲ ਸਭ ਨੂੰ ਵਖਾਏ ਇਕੋ ਨਿਰਮਲ ਜੋਤ, ਆਦਿ ਜੁਗਾਦਿ ਡਗਮਗਾਈਆ। ਸ਼ਬਦ ਵਖਾਏ ਸਾਚਾ ਜੁਗ ਜੁਗ ਲਾਏ ਚੋਟ, ਗੁਰ ਅਵਤਾਰ ਪੀਰ ਪੈਗ਼ੰਬਰ ਪੰਜ ਤੱਤ ਨਗਾਰ ਬਣਾਈਆ। ਵਸਣਹਾਰਾ ਥਿਰ ਘਰ ਕੋਟ, ਸਚ
ਸਿੰਘਾਸਣ ਆਸਣ ਲਾਈਆ। ਪੁਰਖ ਅਬਿਨਾਸ਼ੀ ਆਦਿ ਜੁਗਾਦਿ ਜੁਗਾ ਜੁਗੰਤਰ ਇਕੋ ਬਹੁਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਗੁਰ ਇਕ ਦ੍ਰਿੜਾਈਆ। ਆਦਿ ਜੁਗਾਦਿ ਸਤਿਗੁਰ ਏਕ, ਗੁਰ ਗੁਰ ਆਪ ਜਣਾਇੰਦਾ। ਇਕੋ ਸ਼ਬਦ ਦੇਵੇ ਟੇਕ, ਨਿਤ ਨਿਤ ਵੇਸ ਵਟਾਇੰਦਾ। ਪੰਜ ਤੱਤ ਤੱਤ ਕਾਇਆ ਖੇਤ, ਲੋਕਮਾਤ ਹੰਢਾਇੰਦਾ। ਗੁਰ ਸ਼ਬਦੀ ਜਿਸ ਨੂੰ ਦੇਵੇ ਭੇਤ, ਸੋ ਗੁਰ ਅਵਤਾਰ ਅਖਵਾਇੰਦਾ। ਪਾਰਬ੍ਰਹਮ ਪ੍ਰਭ ਖੇਡੇ ਆਪਣੀ ਖੇਡ, ਖੇਲਣਹਾਰਾ ਖੇਲ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਹੁਕਮ ਮਨਾਇੰਦਾ। ਕਲਜੁਗ ਅੰਤਮ ਵੇਖੋ ਸੱਜਣ, ਹਰਿ ਸਤਿਗੁਰ ਆਪ ਜਣਾਈਆ। ਦੀਨ ਮਜ਼੍ਹਬ ਭਾਂਡੇ ਭੱਜਨ, ਪੁਰਖ ਅਬਿਨਾਸ਼ੀ ਆਪ ਭੰਨਾਈਆ। ਕੋਈ ਨਾ ਕਰੇ ਕਿਤੇ ਮਜਨ, ਤੱਟ ਕਿਨਾਰੇ ਸਰੋਵਰ ਦੇਣ ਦੁਹਾਈਆ। ਅੰਤ ਨਾ ਦੀਸੇ ਕੋਈ ਪਰਦੇ ਕੱਜਨ, ਨੌਂ ਖੰਡ ਹੋਏ ਹਲਕਾਈਆ। ਤਾਲ ਨਗਾਰੇ ਘਰ ਘਰ ਵੱਜਣ, ਨਵ ਨੌਂ ਦਏ ਦੁਹਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਹਰਿ ਜੂ ਸ਼ਬਦੀ ਸ਼ਬਦ ਸੰਦੇਸਾ ਦੇਵੇ ਸੱਦਨ, ਸਦਾ ਆਪਣਾ ਨਾਮ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਗੁਰ ਇਕ ਪਰਗਟਾਈਆ। ਸਾਰੇ ਵੇਖੋ ਸ਼ਬਦੀ ਧਾਰ, ਦੂਜਾ ਰੂਪ ਨਜ਼ਰ ਨਾ ਆਈਆ। ਇਕੋ ਗੁਰ ਇਕ ਅਵਤਾਰ, ਪੀਰ ਪੈਗ਼ੰਬਰ ਇਕ ਅਖਵਾਈਆ। ਪੰਜ ਤੱਤ ਦਾ ਜਗਤ ਵਿਹਾਰ, ਸਚਖੰਡ ਇਕੋ ਨੂਰ ਰੁਸ਼ਨਾਈਆ। ਆਦਿ ਜੁਗਾਦਿ ਦਏ ਵਖਾਲ, ਬੇਪਰਵਾਹ ਬੇਪਰਵਾਹੀਆ। ਜਿਸ ਦੀਪਕ ਤੁਹਾਡਾ ਦਿਤਾ ਬਾਲ, ਸੋ ਸਚ ਦਏ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਲੇਖਾ ਰਿਹਾ ਜਣਾਈਆ। ਪੀਰ ਪੈਗ਼ੰਬਰ ਹੋਏ ਹੈਰਾਨ, ਹਰਿ ਜੂ ਆਪਣਾ ਖੇਲ ਕਰਾਇਆ। ਆਦਿ ਜੁਗਾਦੀ ਇਕ ਨਿਸ਼ਾਨ, ਆਪਣਾ ਨਾਮ ਝੁਲਾਇਆ। ਜੁਗ ਚੌਕੜੀ ਸੇਵਾ ਲਾਏ ਵਿਚ ਜਹਾਨ, ਨਿੱਕੇ ਬਾਲੇ ਮਾਤ ਘਲਾਇਆ। ਕਰ ਕਿਰਪਾ ਦੇਵੇ ਸ਼ਬਦੀ ਦਾਨ, ਦਾਤਾ ਦਾਨੀ ਆਪ ਅਖਵਾਇਆ। ਬਿਨ ਸ਼ਬਦ ਕੋਈ ਨਾ ਬਣੇ ਕਾਹਨ, ਸੀਤਾ ਰਾਮ ਨਾ ਕੋਈ ਪਰਨਾਇਆ। ਬਿਨ ਸ਼ਬਦ ਬਣੇ ਨਾ ਕੋਈ ਅਮਾਮ, ਕਲਮਾ ਨਬੀ ਨਾ ਕੋਈ ਸੁਣਾਇਆ। ਬਿਨ ਸ਼ਬਦ ਨਾ ਪ੍ਰਗਟੇ ਸਤਿਨਾਮ, ਨਾਨਕ ਨਿਰਗੁਣ ਰਿਹਾ ਜਣਾਇਆ। ਬਿਨ ਸ਼ਬਦ ਗੋਬਿੰਦ ਪਿਤਾ ਮਿਲੇ ਨਾ ਆਣ, ਪੁਰਖ ਅਕਾਲ ਨਾ ਗੋਦ ਉਠਾਇਆ। ਬਿਨ ਸ਼ਬਦ ਖੇਲ ਚਲੇ ਨਾ ਦੋ ਜਹਾਨ, ਵਿਸ਼ਨ ਬ੍ਰਹਮਾ ਸ਼ਿਵ ਨਾ ਸੇਵ ਕਮਾਇਆ। ਬਿਨ ਸ਼ਬਦ ਨਾ ਹੋਏ ਕੋਈ ਗਿਆਨ, ਸ਼ਾਸਤਰ ਸਿਮਰਤ ਵੇਦ ਪੁਰਾਨ, ਕੰਮ ਕਿਸੇ ਨਾ ਆਇਆ। ਬਿਨ ਸ਼ਬਦ ਨਾ ਮਿਲੇ ਕਿਸੇ ਮਾਣ, ਲੱਖ ਚੁਰਾਸੀ ਜੀਵ ਹਲਕਾਇਆ। ਇਕੋ ਸ਼ਬਦ ਗੁਰ ਅਵਤਾਰ ਪੀਰ ਪੈਗ਼ੰਬਰ ਕਰੋ ਪਹਿਚਾਨ, ਸਤਿਗੁਰ ਸਾਰ ਰੂਪ ਵਟਾਇਆ। ਜੁਗ ਚੌਕੜੀ ਦਏ ਧਿਆਨ, ਬਿਨ ਅੱਖਾਂ ਅੱਖ ਮਿਲਾਇਆ। ਜਿਸ ਦਾ ਦੀਨ ਮਜ਼੍ਹਬ ਨਾ ਕੋਈ ਈਮਾਨ, ਸੋ ਸ਼ਬਦ ਤੁਹਾਡੇ ਵਿਚ ਟਿਕਾਇਆ। ਪੰਜ ਤੱਤ ਕਰਦੇ ਰਹੇ ਨਿਸ਼ਾਨ, ਨਿਸ਼ਾਨ ਜੁਗ ਜੁਗ ਝੁਲਾਇਆ। ਸਚਖੰਡ ਇਕੋ ਇਕ ਦੁਕਾਨ, ਵਣਜ ਵਣਜਾਰਾ ਇਕੋ ਨਜ਼ਰੀ ਆਇਆ। ਸਾਰੇ ਉਠ ਕੇ ਦਿਓ ਬਿਆਨ, ਪਿਛਲਾ ਲੇਖਾ ਸਰਬ ਮੁਕਾਇਆ। ਇਕੋ ਮੰਨੋ ਸਰਬ ਈਮਾਨ, ਇਕੋ ਇਸ਼ਟ ਹਰਿ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰਾਂ ਰਿਹਾ ਜਗਾਇਆ। ਗੁਰ ਅਵਤਾਰ ਗਏ ਜਾਗ, ਨਿਰਗੁਣ ਨਿਰਗੁਣ ਆਪ ਉਠਾਈਆ। ਦਰ ਘਰ ਸਾਚੇ ਲੱਗਾ ਭਾਗ, ਵੱਜੀ ਨਾਮ ਵਧਾਈਆ। ਰਲ ਮਿਲ ਸਾਰੇ ਗਾਇਨ ਰਾਗ, ਵਾਹ ਵਾਹ ਤੇਰੀ ਵਡ ਵਡਿਆਈਆ। ਤੂੰ ਸਾਹਿਬ
ਕੰਤ ਸੁਹਾਗ , ਹਉਂ ਨਾਰੀ ਸੇਵ ਕਮਾਈਆ। ਤੁਧ ਬਿਨ ਕਾਇਆ ਮੰਦਰ ਅੰਦਰ ਨਾ ਧਰੇ ਕੋਈ ਚਰਾਗ, ਬਿਨ ਚਰਾਗ ਗੁਰੂ ਪੀਰ ਨਾ ਕੋਈ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਲੇਖਾ ਸਭ ਨੂੰ ਦਏ ਸਮਝਾਈਆ। ਸਾਰੇ ਉਠ ਕੇ ਗਾਵਣ ਗੀਤ, ਇਕੋ ਢੋਲਾ ਗਾਈਆ। ਜਿਹੜੀ ਗੋਬਿੰਦ ਦੱਸ ਕੇ ਆਇਆ ਰੀਤ, ਸੋ ਸਭ ਦੇ ਮੰਨ ਨੂੰ ਭਾਈਆ। ਪੁਰਖ ਅਕਾਲ ਸਾਹਿਬ ਅਤੀਤ, ਨਾ ਮਰੇ ਨਾ ਜਾਈਆ। ਕਿਸੇ ਹੱਥ ਨਾ ਆਵੇ ਮੰਦਰ ਮਸੀਤ, ਹਰ ਘਟ ਬੈਠਾ ਡੇਰਾ ਲਾਈਆ। ਸ਼ਬਦੀ ਗੁਰ ਸਦਾ ਅਨਡੀਠ, ਅਨਡਿਠੜੀ ਕਾਰ ਕਮਾਈਆ । ਨਿਰਗੁਣ ਨਿਰਗੁਣ ਸਚ ਪ੍ਰੀਤ, ਸਰਗੁਣ ਸਰਗੁਣ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਰਿਹਾ ਜਣਾਈਆ। ਗੋਬਿੰਦ ਕਹੇ ਮੈਂ ਇਕੋ ਕਹਿਣਾ, ਦੂਜਾ ਕਹਿਣ ਨਾ ਜਾਈਆ। ਮੈਂ ਪਿਤਾ ਪੁਰਖ ਵੇਖਿਆ ਆਪਣਿਆਂ ਨੈਣਾਂ, ਬਾਕੀ ਸੁਣ ਸੁਣ ਰਹੇ ਗਾਈਆ। ਮੈਂ ਮੰਨਣਾ ਉਸ ਦਾ ਕਹਿਣਾ ਜਿਉਂ ਭਾਵੇ ਤਿਵੇਂ ਚਲਾਈਆ। ਅਦਿ ਜੁਗਾਦਿ ਚਰਨਾਂ ਵਿਚ ਬਹਿਣਾ, ਦੂਜੀ ਓਟ ਨਾ ਕੋਈ ਰਖਾਈਆ। ਨਾਨਕ ਦੱਸ ਕੇ ਗਿਆ ਭਾਣਾ ਸਹਿਣਾ, ਸੀਸ ਹੋਰ ਨਾ ਕੋਈ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਾਰ ਆਪ ਕਮਾਈਆ। ਪੀਰ ਪੈਗ਼ੰਬਰ ਕਹਿਣ ਗੋਬਿੰਦ ਵਾਹ ਵਾਹ, ਵਾਹ ਗੁਰੂ ਤੇਰੀ ਵਡਿਆਈਆ। ਨਿਰਗੁਣ ਆਦਿ ਜੁਗਾਦਿ ਮਲਾਹ, ਸਰਗੁਣ ਬੇੜਾ ਪਾਰ ਕਰਾਈਆ। ਤੂੰ ਸਭ ਤੋਂ ਨਿੱਕਾ ਵੱਡਿਆਂ ਦਿਤੀ ਸਚ ਸਲਾਹ, ਪੁਰਖ ਅਕਾਲ ਸਭ ਦਾ ਪਿਤਾ ਮਾਈਆ। ਪੰਜ ਤੱਤ ਕਾਇਆ ਕਰ ਕੇ ਨਾਰ ਕੰਤ ਆਏ ਹੰਡਾ, ਆਪਣਾ ਵਕਤ ਸੁਹਾਈਆ। ਪੀਰ ਪੈਗ਼ੰਬਰ ਕਰਦੇ ਰਹੇ ਜਿਨਾਹ, ਕੂੜੀ ਕਿਰਿਆ ਰਸ ਵਖਾਈਆ। ਸੋ ਕਾਇਆ ਅੰਤ ਹੋਈ ਸੁਆਹ, ਤੱਤ ਨਜ਼ਰ ਨਾ ਆਈਆ। ਨਿਰਗੁਣ ਨਿਰਗੁਣ ਪਕੜੀ ਬਾਂਹ, ਨਿਰਗੁਣ ਦਾਤਾ ਵਡ ਵਡਿਆਈਆ। ਅਸੀਂ ਬਖਸ਼ਾਈਏ ਸਰਬ ਗੁਨਾਹ, ਦੋਏ ਜੋੜ ਜੋੜ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਰਚਾਈਆ। ਗੋਬਿੰਦ ਅੱਗੋਂ ਪਿਆ ਹੱਸ, ਹੱਸ ਹੱਸ ਜਣਾਇੰਦਾ । ਜੇ ਮੰਨੋ ਕਿਸੇ ਦਾ ਫੇਰ ਨਾ ਚਲੇ ਵਸ, ਵਸ ਆਪਣੇ ਹੱਥ ਰਖਾਇੰਦਾ। ਚਰਨਾਂ ਵਿਚੋਂ ਕੋਈ ਨਾ ਜਾਏ ਨੱਸ, ਫੜਿਆ ਜਗਤ ਕੋਈ ਨਾ ਜਾਇੰਦਾ। ਸਭ ਦੇ ਖ਼ਾਲੀ ਕੀਤੇ ਹੱਥ, ਹੱਥਾਂ ਜ਼ੋਰ ਨਾ ਕੋਈ ਜਣਾਇੰਦਾ। ਜੇ ਪੁੱਠੀ ਕਰਦਾ ਅੱਖ, ਉਲਟੀ ਖੱਲ੍ਹ ਲੁਹਾਇੰਦਾ। ਜੇ ਚਰਨ ਜਾਏ ਢੱਠ, ਭੁਲਿਆਂ ਗਲੇ ਲਗਾਇੰਦਾ। ਸਾਰੇ ਮਿਲ ਕੇ ਲਓ ਰੱਖ, ਵੇਲਾ ਗਿਆ ਹੱਥ ਨਾ ਆਇੰਦਾ। ਆਪਣਾ ਆਪਣਾ ਦੁੱਖੜਾ ਦਿਓ ਦੱਸ, ਸਾਚਾ ਰਾਹ ਸਮਝਾਇੰਦਾ। ਊਚੀ ਕੂਕ ਬੋਲੋ ਅਨਝੱਕ, ਹਰਿ ਜੂ ਰਹਿਮਤ ਆਪ ਕਮਾਇੰਦਾ। ਪਰਵਰਦਿਗਾਰ ਲੋਕਮਾਤ ਅਸੀਂ ਮਾਰਗ ਦੱਸ ਕੇ ਆਏ ਥੱਕ, ਸਾਡਾ ਮੁੱਲ ਨਾ ਕੋਈ ਪਾਇੰਦਾ। ਸਾਡਾ ਕਲਮਾ ਕੀਤਾ ਫੱਕ, ਹੱਕ ਕੋਈ ਨਜ਼ਰ ਨਾ ਆਇੰਦਾ। ਸਾਨੂੰ ਸਭ ਤੇ ਪੈ ਗਿਆ ਸ਼ੱਕ, ਉਮਤ ਵਿਚ ਬਚਿਆ ਕੋਈ ਰਹਿਣ ਨਾ ਪਾਇੰਦਾ। ਜਿਉਂ ਭਾਵੇ ਤਿਉਂ ਦੇ ਧੱਕ, ਅੱਗੇ ਹੋ ਨਾ ਕੋਈ ਛੁਡਾਇੰਦਾ। ਪਿਛੇ ਅਸੀਂ ਬੈਠੇ ਰਹੇ ਅੱਡ ਅੱਡ, ਹੁਣ ਗੋਬਿੰਦ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਕਰਾਇੰਦਾ। ਪੁਰਖ ਅਬਿਨਾਸ਼ੀ ਦੱਸੇ ਬਾਤ, ਬਾਰਮਬਾਰ ਜਣਾਈਆ। ਕਲਜੁਗ ਵੇਖੋ ਅੰਧੇਰੀ ਰਾਤ, ਅੰਧ ਅੰਧੇਰਾ ਛਾਈਆ। ਸਚ ਨਾ ਦਿਸੇ ਕੋਈ ਜਮਾਤ, ਹਕੀਕਤ ਹੱਕ ਨਾ ਕੋਈ ਪੜ੍ਹਾਈਆ। ਨਜ਼ਰ ਨਾ ਆਏ ਕੋਈ ਰੂਹ ਬੁੱਤ ਪਾਕ, ਚਾਰ ਕੁੰਟ ਖੋਜ ਖੁਜਾਈਆ।
ਸਚ ਨਾ ਦਿਸੇ ਕੋਈ ਘਾਟ, ਘਾਟਾ ਪਿਆ ਸਰਬ ਲੋਕਾਈਆ। ਆਤਮ ਪਰਮਾਤਮ ਕਿਸੇ ਨਾ ਮੁੱਕੀ ਵਾਟ, ਭੱਜੇ ਫਿਰਦੇ ਪਾਂਧੀ ਰਾਹੀਆ। ਅੰਦਰ ਬਾਹਰ ਕੋਈ ਨਾ ਪੁਛੇ ਵਾਤ, ਸਿਰ ਹੱਥ ਨਾ ਕੋਈ ਟਿਕਾਈਆ। ਮਨ ਮਤ ਹੋਈ ਨਾਰ ਕਮਜ਼ਾਤ, ਦੁਹਾਗਣ ਘਰ ਘਰ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਚ ਸਚ ਦ੍ਰਿੜਾਈਆ। ਦੀਨ ਦਿਆਲ ਪੁਰਖ ਸਮਰਥੇ, ਸਮਰਥ ਤੇਰੀ ਵਡਿਆਈਆ। ਸ਼ਬਦੀ ਸੁਤ ਦੁਲਾਰਾ ਗੋਬਿੰਦ ਦੱਸੇ, ਪ੍ਰਭ ਅੱਗੇ ਆਪ ਸੁਣਾਈਆ। ਪੀਰ ਪੈਗ਼ੰਬਰ ਹੋ ਇਕੱਠੇ, ਆਏ ਤੇਰੀ ਸਰਨਾਈਆ। ਸਾਰੇ ਕਹਿਣ ਅਸੀਂ ਪਿਛਲੇ ਨਾਮ ਕੱਟੇ, ਸਾਡੀ ਚਲੇ ਨਾ ਕੋਈ ਚਤੁਰਾਈਆ। ਦੀਨ ਮਜ਼੍ਹਬ ਮੇਟ ਰੱਟੇ, ਜੋ ਨਾਨਕ ਆਇਆ ਸਮਝਾਈਆ। ਸਾਡੇ ਚੀਥੜ ਪੁਰਾਣੇ ਫਟੇ, ਲੀਰੋ ਲੀਰ ਨਜ਼ਰੀ ਆਈਆ। ਸੌਦਾ ਲੱਭੇ ਨਾ ਕਿਸੇ ਹੱਟੇ, ਚੌਦਾਂ ਤਬਕ ਦੇਣ ਦੁਹਾਈਆ। ਚਾਰ ਕੁੰਟ ਫਿਰਦੇ ਨੱਠੇ, ਪੰਧ ਮੁਕਾਵਣ ਵਾਹੋ ਦਾਹੀਆ। ਕਿਸੇ ਨਾ ਆਏ ਕੁਛ ਹੱਥੇ, ਖ਼ਾਲਕ ਖ਼ਲਕ ਗਈ ਭੁਲਾਈਆ। ਕਿਰਪਾ ਕਰ ਪਹਿਲੇ ਪਾੜ ਪਟੇ, ਲੇਖਾ ਕੋਇ ਰਹੇ ਨਾ ਰਾਈਆ। ਸਚ ਮਾਰਗ ਇਕੋ ਦੱਸੇ, ਦਹਿ ਦਿਸ਼ਾਂ ਤੇਰੀ ਸਰਨਾਈਆ। ਹੁਣ ਨਹੀਂ ਮੰਗਦੇ ਹੋਰ ਹਿੱਸੇ, ਪਹਿਲਾ ਖ਼ਾਤਾ ਤੇਰੀ ਝੋਲੀ ਪਾਈਆ। ਗੋਬਿੰਦ ਕੋਲੋਂ ਗੁਰ ਇਕੋ ਸਿੱਖੇ, ਪੁਰਖ ਅਕਾਲ ਸਭ ਦਾ ਪਿਤਾ ਮਾਈਆ। ਜਿਸ ਨੇ ਸਾਡੇ ਲੇਖ ਲਿਖੇ, ਹੁਕਮੇ ਵਿਚ ਭੁਆਈਆ। ਜਿਸ ਦੀ ਯਾਦ ਅੰਦਰ ਵੇਦ ਪੁਰਾਨ ਸ਼ਾਸਤਰ ਸਿਮਰਤ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਲਿਖੇ ਕਿੱਸੇ, ਕਿਸਮਤ ਸਭ ਦੀ ਆਪਣੇ ਹੱਥ ਰਖਾਈਆ। ਜਗਤ ਰਸ ਕੀਤੇ ਫਿਕੇ, ਫਿਕੀ ਹੋਈ ਲੋਕਾਈਆ। ਸ਼ਬਦ ਸੁਤ ਗੁਰ ਗੋਬਿੰਦ ਹਾਲ ਦੱਸੇ ਨਿੱਕੇ, ਨਿਕਿਉਂ ਵੱਡੇ ਰਿਹਾ ਕਰਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਅੰਤਮ ਸਾਰੇ ਜਿਤੇ, ਹਾਰ ਸਭ ਨੂੰ ਨਜ਼ਰੀ ਆਈਆ। ਦੋ ਜਹਾਨ ਲੇਖਾ ਨਾ ਕੋਈ ਨਜਿਠੇ, ਸਾਰੇ ਬੈਠੇ ਮੁਖ ਭੁਆਈਆ। ਮਸਤ ਪਿਆਲੇ ਸਭ ਨੇ ਪੀਤੇ, ਨੈਣ ਕੋਈ ਨਾ ਸਕੇ ਖੁਲ੍ਹਾਈਆ। ਬੌਹੜੀ ਸਾਡੀ ਪਿਛਲੀ ਚੁੱਕੀ ਰੀਤੇ, ਪਿਛਲੀ ਦੇਵੇ ਨਾ ਕੋਇ ਸਫ਼ਾਈਆ। ਅੱਗੇ ਪੜ੍ਹੀਏ ਇਕ ਹਦੀਸੇ, ਹਰਿ ਜੂ ਇਕੋ ਨਜ਼ਰੀ ਆਈਆ। ਜੇ ਹੱਥ ਪਾਈਏ ਤੇ ਖ਼ਾਲੀ ਖੀਸੇ, ਧੰਨ ਦੌਲਤ ਬੈਠੇ ਸਰਬ ਲੁਟਾਈਆ। ਉਮਤ ਨਬੀ ਰਸੂਲ ਹੋਈ ਪਲੀਤੇ, ਪਾਕ ਰੂਹ ਨਜ਼ਰ ਕੋਇ ਨਾ ਆਈਆ। ਝੂਠਾ ਵੁਜ਼ੂ ਕਰਦੇ ਕਰ ਕਰ ਚੀਤੇ, ਚਿਤ ਵਿਚ ਹਰਿ ਨਾ ਕੋਇ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਗੁਰ ਪੀਰ ਅਵਤਾਰ ਤੇਰੀ ਸਰਨਾਈਆ। ਪੁਰਖ ਅਕਾਲ ਕਹੇ ਆ ਬਾਲ, ਤੇਰਾ ਬਚਪਨ ਮੋਹੇ ਭਾਈਆ। ਜਿਸ ਨੀਹਾਂ ਹੇਠਾਂ ਬਾਲੇ ਦਿਤੇ ਸੁਆਲ, ਗੁਰ ਪੀਰਾਂ ਰਾਹ ਵਖਾਈਆ। ਭਾਣਾ ਮੰਨਿਆ ਇਕ ਅਕਾਲ, ਆਪਣੀ ਰੱਖੀ ਨਾ ਕੋਇ ਚਤੁਰਾਈਆ। ਏਕਾ ਅੱਖਰ ਦਿਤਾ ਸਿਖਾਲ, ਵਾਹਿਗੁਰੂ ਹੱਥ ਵੱਡੀ ਵਡਿਆਈਆ। ਆਦਿ ਜੁਗਾਦਿ ਬਣੇ ਦਲਾਲ, ਨਿਰਗੁਣ ਸਰਗੁਣ ਹੋਏ ਸਹਾਈਆ। ਮੇਰੀ ਨਿਮਸਕਾਰ ਸਤਿ ਸ੍ਰੀ ਅਕਾਲ, ਅਕਾਲ ਅਕਾਲ ਰੂਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਵਖੌਣਾ ਸਾਚਾ ਘਰ, ਦੂਜਾ ਰਾਹ ਨਾ ਕੋਇ ਜਣਾਈਆ। ਪੁਰਖ ਅਕਾਲ ਦੀਨ ਦਿਆਲਾ, ਦਇਆਨਿਧ ਜਣਾਇੰਦਾ। ਆਦਿ ਜੁਗਾਦੀ ਗੁਰ ਗੋਪਾਲਾ, ਸ਼ਬਦੀ ਨਾਉਂ ਰਖਾਇੰਦਾ। ਕਲਜੁਗ ਅੰਤਮ ਖੇਲ ਨਿਰਾਲਾ, ਨੂਰ ਨੁਰਾਨਾ ਆਪ ਦਰਸਾਇੰਦਾ। ਸਚਖੰਡ ਨਿਵਾਸੀ ਸਾਚੀ ਧਰਮਸਾਲਾ, ਧਰਮ ਦੁਆਰਾ ਇਕ ਵਡਿਆਇੰਦਾ। ਗੁਰਮੁਖਾਂ ਦੱਸੇ ਰਾਹ ਸੁਖਾਲਾ, ਸਾਚੀ ਸਿਖਿਆ ਇਕ ਪੜ੍ਹਾਇੰਦਾ। ਜੋ ਪੀਰ ਪੈਗ਼ੰਬਰਾਂ ਕੱਢ
ਦਵਾਲਾ, ਖ਼ਾਲੀ ਹੱਥ ਫਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਤੇਰੀ ਧਾਰ ਬੰਧਾਇੰਦਾ। ਗੋਬਿੰਦ ਕਹੇ ਸਾਹਿਬ ਸਮਰਥ, ਸਮਰਥ ਤੇਰੀ ਵਡਿਆਈਆ। ਲਹਿਣਾ ਦੇਣਾ ਚੁਕਾ ਹੱਥੋ ਹੱਥ, ਅੱਗੇ ਉਧਾਰ ਨਾ ਕੋਇ ਰਖਾਈਆ। ਜੁਗ ਚੌਕੜੀ ਲਾਰੇ ਦੇ ਦੇ ਗੁਰ ਅਵਤਾਰ ਆਪਣੇ ਚਰਨਾਂ ਹੇਠਾਂ ਰੱਖ, ਸਿਰ ਸਕੇ ਨਾ ਕੋਇ ਉਠਾਈਆ। ਜਗਤ ਜੁਗਤ ਮਾਰਗ ਆਏ ਦੱਸ, ਕਲਮ ਸ਼ਾਹੀ ਕਰ ਲਿਖਾਈਆ। ਅੰਤਮ ਸਾਰੇ ਕਰ ਕੇ ਗਏ ਬਸ, ਬਸਤਾ ਆਪਣਾ ਆਪ ਬੰਨ੍ਹਾਈਆ। ਤੂੰ ਦੂਰ ਦੁਰਾਡਾ ਬੈਠਾ ਵੇਖੇਂ ਹੱਸ, ਆਪਣੀ ਖ਼ੁਸ਼ੀ ਮਨਾਈਆ। ਅਸੀਂ ਗੌਂਦੇ ਰਹੇ ਤੇਰਾ ਜਸ, ਤੂੰ ਬਾਲਿਆਂ ਸੀਸ ਧੜ ਅੱਡ ਕਰਾਈਆ। ਹੁਣ ਦੱਸ ਕਿਥੇ ਜਾਏਂ ਨੱਠ, ਤੇਰਾ ਮੇਰਾ ਇਕੋ ਘਰ ਨਜ਼ਰੀ ਆਈਆ। ਜਿੰਨਾਂ ਚਿਰ ਮੇਰੀ ਪਤ ਨਾ ਲਏਂ ਰੱਖ, ਮੈਂ ਛੱਡਾਂ ਨਾ ਤੇਰੀ ਬਾਂਹੀਆ। ਸ੍ਰਿਸ਼ਟ ਸਬਾਈ ਮੈਂ ਆਇਆ ਦੱਸ, ਕਲਜੁਗ ਅੰਤਮ ਕਲ ਕਲਕੀ ਆਵੇ ਸੱਚਾ ਮਾਹੀਆ। ਸਾਚੇ ਖੇੜੇ ਜਾਏ ਵਸ, ਸੰਬਲ ਦੇਵੇ ਮਾਣ ਵਡਿਆਈਆ। ਬਾਕੀ ਸਾਰੇ ਜਾਣ ਢੱਠ, ਥਿਰ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਗੁਰ ਅਵਤਾਰ ਪੀਰ ਪੈਗ਼ੰਬਰ ਤੇਰੀ ਸਰਨ ਸਰਨਾਈਆ। ਪੁਰਖ ਅਬਿਨਾਸ਼ੀ ਬੋਲ ਜੈਕਾਰਾ, ਏਕਾ ਏਕ ਸੁਣਾਇੰਦਾ। ਪੀਰ ਪੈਗ਼ੰਬਰਾਂ ਦੇ ਦੇ ਲਾਰਾ, ਜੁਗ ਚੌਕੜੀ ਵਕਤ ਲੰਘਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਮੈਂ ਬਣਿਆ ਰਿਹਾ ਕੁਆਰਾ, ਮੇਰੀ ਸੇਜ ਨਾ ਕੋਇ ਹੰਢਾਇੰਦਾ। ਇਕ ਨਾਨਕ ਵਸਿਆ ਸਚ ਦੁਆਰਾ, ਉਹ ਵੀ ਚਰਨੀ ਸੀਸ ਝੁਕਾਇੰਦਾ। ਇਕ ਕਬੀਰਾ ਦਿਤਾ ਹੁਲਾਰਾ, ਹੁਜਰਾ ਏਕਾ ਇਕ ਵਖਾਇੰਦਾ। ਦੋਏ ਜੋੜ ਕਰੇ ਨਿਮਸਕਾਰਾ, ਨੇਤਰ ਅੱਖ ਨਾ ਉਪਰ ਉਠਾਇੰਦਾ। ਜਮਾਲ ਵੇਖ ਤੇਈ ਅਵਤਾਰਾ, ਅੱਧਵਿਚਕਾਰੇ ਸਰਬ ਲਟਕਾਇੰਦਾ। ਪੀਰ ਪੈਗ਼ੰਬਰ ਰੋਵਣ ਜ਼ਾਰੋ ਜ਼ਾਰਾ, ਜਲਵਾ ਨੂਰ ਨਜ਼ਰ ਕਿਸੇ ਨਾ ਆਇੰਦਾ। ਗੋਬਿੰਦ ਤੂੰ ਲੱਗਾ ਮੈਨੂੰ ਇਕ ਪਿਆਰਾ, ਤੇਰਾ ਕਲਗ਼ੀ ਤੋੜਾ ਮੋਹੇ ਭਾਇੰਦਾ। ਤੇਰਾ ਲੇਖ ਅਗੰਮ ਅਪਾਰਾ, ਲਿਖਿਆ ਲੇਖ ਨਾ ਕੋਇ ਮਿਟਾਇੰਦਾ। ਮੈਂ ਤੇਰਾ ਬਣਾਂ ਵਣਜਾਰਾ, ਤੇਰਾ ਹੱਟ ਚਲਾਇੰਦਾ। ਸੰਬਲ ਵੇਖਾਂ ਧਾਮ ਨਿਆਰਾ, ਨਜ਼ਰ ਕਿਸੇ ਨਾ ਆਇੰਦਾ। ਤੇਰਿਆਂ ਗੁਰਮੁਖਾਂ ਕਰਾਂ ਪਿਆਰਾ, ਗੁਰਮੁਖ ਆਪਣੇ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸ਼ਾ ਆਪ ਸੁਣਾਇੰਦਾ। ਗੋਬਿੰਦ ਕਹੇ ਮੈਂ ਨਾ ਮੰਨਾਂ, ਅਛਲ ਅਛੱਲ ਤੇਰੀ ਵਡਿਆਈਆ। ਜਿੰਨਾਂ ਚਿਰ ਚੌਦਾਂ ਲੋਕ ਨਾ ਭੰਨੇਂ ਬੰਨ੍ਹਾਂ, ਚੰਦ ਤਾਰਾ ਆਪਣੇ ਸੀਨੇ ਉਪਰ ਰਖਾਈਆ। ਈਸਾ ਮੂਸਾ ਮੁਹੰਮਦ ਸਭ ਦਾ ਖ਼ਾਲੀ ਕਰ ਦੇ ਥਾਲੀ ਛੰਨਾ, ਜਲ ਥਲ ਸਾਰੇ ਦੇਣ ਦੁਹਾਈਆ। ਜੇ ਤੂੰ ਬੈਠਾ ਰਿਹੋਂ ਬਣ ਕੇ ਅੰਨ੍ਹਾ, ਗੋਬਿੰਦ ਤਾਨਿਆਂ ਨਾਲ ਤੇਰਾ ਸੀਨਾ ਪਾਰ ਕਰਾਈਆ। ਹੁਣ ਕੋਈ ਨਾ ਘੋੜਾ ਨਾ ਕਾਠੀ ਦਾ ਫੜਾਇਆ ਹੰਨਾ, ਤਰਕਸ਼ ਤੀਰ ਨਾ ਤਨ ਛੁਹਾਈਆ। ਮੈਂ ਸ਼ਬਦੀ ਸੁਤ ਤੇਰਾ ਚੰਨਾ, ਨਾ ਕੋਈ ਪਿਤਾ ਨਾ ਕੋਈ ਮਾਈਆ। ਦੋ ਜਹਾਨ ਫਿਰਾਂ ਭੰਨਾਂ, ਨਿਤ ਨਵਿਤ ਸੇਵ ਕਮਾਈਆ। ਤੇਰਾ ਹੁਕਮ ਸੁਣਾਂ ਬਿਨ ਕੰਨਾਂ, ਬਿਨ ਅੱਖਾਂ ਦਰਸ਼ਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਈਆ। ਪੁਰਖ ਅਕਾਲ ਕਹੇ ਸੁਣ ਸੱਚੇ ਬੱਚੇ, ਤੇਰੇ ਬਚਪਨ ਦਿਆਂ ਵਡਿਆਈਆ। ਪਿਛਲੇ ਭਾਂਡੇ ਜੋ ਰਹਿ ਗਏ ਕੱਚੇ, ਹੁਣ ਬਿਨ ਆਵਿਉਂ ਦਿਆਂ ਪਕਾਈਆ। ਫੜ ਕੇ ਢਾਲਾਂ ਇਕੋ ਸੱਚੇ, ਸੱਚਾ ਏਕਾ ਨਾਮ ਵਖਾਈਆ। ਲੂੰ ਲੂੰ ਅੰਦਰ ਤੇਰਾ ਪਿਆਰ ਰਚੇ, ਪ੍ਰੇਮ ਪਿਆਰ ਨਾਲ ਪਰਨਾਈਆ। ਓਹੋ ਮੈਨੂੰ ਲੱਗੇ
ਅੱਛੇ, ਜਿਹੜੇ ਸਰਸੇ ਦਿਤੇ ਰੁੜ੍ਹਾਈਆ। ਭਾਵੇਂ ਲੰਗੋਟੇ ਭਾਵੇਂ ਤੇੜ ਕਛਿਹਰੇ ਕੱਛੇ, ਕੁਛੜ ਚੁੱਕਾਂ ਜਿਉਂ ਪੁੱਤ ਪਿਤਾ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਗੋਬਿੰਦ ਕਹੇ ਮੈਂ ਨਾ ਕਰਾਂ ਹਾਂ, ਹਾਂ ਹਾਂ ਵਿਚ ਨਾ ਕਦੇ ਮਿਲਾਈਆ। ਜਿੰਨਾਂ ਚਿਰ ਗੁਰਮੁਖਾਂ ਉਪਰ ਨਾ ਕਰੇਂ ਛਾਂ, ਆਪਣਾ ਨਾਮ ਛਹਿਬਰ ਲਾਈਆ। ਫੜ ਫੜ ਹੰਸ ਬਣਾ ਕਾਂ, ਕਾਗੋਂ ਹੰਸ ਉਡਾਈਆ। ਮੇਰੀ ਫੇਰ ਫੜ ਬਾਂਹ, ਨੇਤਰ ਨੈਣ ਦੇ ਵਖਾਈਆ । ਮੰਨਾਂ ਫੇਰ ਤੇਰੀ ਰਜ਼ਾ, ਰਾਜ਼ਕ ਰਹੀਮ ਬੇਪਰਵਾਹੀਆ। ਪਹਿਲੋਂ ਸਭ ਦੀ ਮੁਕਾ ਕਜ਼ਾ, ਲਾੜੀ ਮੌਤ ਨਾ ਸਕੇ ਪਰਨਾਈਆ। ਰਾਏ ਧਰਮ ਨਾ ਦਏ ਸਜਾ, ਚਿਤਰ ਗੁਪਤ ਨਾ ਲੇਖ ਵਖਾਈਆ। ਫੇਰ ਗੋਬਿੰਦ ਆਵੇ ਉਹ ਮਜ਼ਾ, ਜਿਹੜਾ ਅੰਮ੍ਰਿਤ ਰਸ ਚਖਾਈਆ। ਦੋ ਜਹਾਨ ਪੀ ਪੀ ਰੱਜਾ, ਤ੍ਰਿਸਨਾ ਭੁੱਖ ਨਾ ਲਾਗੇ ਰਾਈਆ। ਜੇ ਲਾਵੇਂ ਅਜਾ ਪਜਾ, ਹਾਂ ਵਿਚ ਹਾਂ ਨਾ ਕਦੇ ਮਿਲਾਈਆ। ਹੁਣ ਮੇਰੇ ਪੁਰਖ ਅਕਾਲ ਜਾ ਲੋਕਮਾਤ ਫੇਰ ਭੱਜਾ, ਤੇਰੀ ਕਦਰ ਕੋਇ ਨਾ ਪਾਈਆ। ਚਾਰੋਂ ਕੁੰਟ ਫਿਰੇਂ ਭੁੱਖਾ ਨੰਗਾ, ਤੇਰੇ ਹੱਥ ਰੋਟੀ ਨਾ ਕੋਇ ਫੜਾਈਆ। ਨਿਰਗੁਣ ਹੋ ਕੇ ਟੱਕਰਾਂ ਮਾਰ ਨਾਲ ਕੰਧਾਂ, ਨਿਰਗੁਣ ਤੇਰਾ ਸੰਗ ਨਾ ਕੋਇ ਰਖਾਈਆ। ਬਿਨ ਸਰਗੁਣ ਤੇਰਾ ਕੋਈ ਨਾ ਧੰਦਾ, ਤੇਰੀ ਚਲੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਵੇਖ ਵੇਖ ਖ਼ੁਸ਼ੀ ਮਨਾਈਆ। ਭਗਵਾਨ ਕਹੇ ਗੋਬਿੰਦ ਦਲੇਰ, ਭੈ ਨਾ ਕੋਇ ਰਖਾਈਆ। ਜਿਧਰ ਭੱਜਾਂ ਲਵੇ ਘੇਰ, ਨੌਜਵਾਨ ਅੱਗੋਂ ਘੇਰਾ ਪਾਈਆ। ਬਾਹੋਂ ਫੜ ਕਹੇ ਮੇਰਾ ਹੱਕ ਨਬੇੜ, ਹਕੀਕਤ ਤੇਰੇ ਹੱਥ ਵਡਿਆਈਆ। ਪਹਿਲਾਂ ਸਾਡੇ ਕੋਲੋਂ ਛੇੜਾਂ ਛੇੜ, ਹੁਣ ਬੈਠਾ ਮੁਖ ਛੁਪਾਈਆ। ਕਰ ਕਿਰਪਾ ਆਪਣਾ ਗੇੜਾ ਗੇੜ, ਝੇੜਾ ਚੁੱਕੇ ਦੀਨ ਮਜ਼੍ਹਬ ਲੜਾਈਆ। ਇਕੋ ਵਾਰ ਸਭ ਨੂੰ ਦੇ ਨਬੇੜ, ਮੁੜ ਮੁੜ ਲੇਖਾ ਲਿਖਿਆ ਨਾ ਜਾਈਆ। ਵੇਖ ਲੋਕਮਾਤ ਗੁਰ ਅਵਤਾਰ ਪੀਰ ਪੈਗ਼ੰਬਰ ਫਿਰਦੇ ਵਾਂਗ ਬਕਰੀਆਂ ਛੇੜ, ਸਤਿਗੁਰ ਸੱਚਾ ਨਜ਼ਰ ਕੋਈ ਨਾ ਆਈਆ। ਰਸਨਾ ਪੜ੍ਹ ਪੜ੍ਹ ਤੈਨੂੰ ਕਰਦੇ ਝੇੜਾਂ ਝੇੜ, ਲਜਿਆਵੰਤ ਤੈਨੂੰ ਹੱਯਾ ਨਜ਼ਰ ਕੋਈ ਨਾ ਆਈਆ। ਜੇ ਮੇਰੇ ਹੱਥ ਦੇਵੇਂ ਸਭ ਦੀਆਂ ਜੜਾਂ ਦੇਵਾਂ ਉਖੇੜ, ਦੂਤ ਦੁਸ਼ਟ ਕੋਈ ਰਹਿਣ ਨਾ ਪਾਈਆ। ਖ਼ਾਲੀ ਟਿੰਡ ਵਾਂਗੂੰ ਦੇਵਾਂ ਰੇੜ੍ਹ, ਰੇੜਕਾ ਸਭ ਦਾ ਆਪ ਮੁਕਾਈਆ। ਮੈਂ ਨਾ ਜਾਣਾ ਤੂੰ ਕਿਉਂ ਕੀਤੀ ਏਡੀ ਦੇਰ, ਡੂੰਘੇ ਦੱਬੇ ਬੱਚੇ ਨੀਹਾਂ ਹੇਠ ਦੇਣ ਦੁਹਾਈਆ । ਐਂਵੇਂ ਆਪਣਾ ਨਾਂ ਰਖਾ ਲਿਆ ਸਿੰਘ ਸ਼ੇਰ, ਸ਼ੇਰ ਭਬਕ ਨਾ ਕੋਇ ਲਗਾਈਆ। ਪੁਰਖ ਅਬਿਨਾਸ਼ੀ ਕਹੇ ਗੋਬਿੰਦ ਤੇਰੇ ਉਤੇ ਕਰਾਂ ਮਿਹਰ, ਮਿਹਰ ਨਜ਼ਰ ਇਕ ਉਠਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੱਗਾ ਪਿਛਾ ਵੇਖੇ ਰਾਹ ਨਜ਼ਰ ਕੋਇ ਨਾ ਆਈਆ। ਗੋਬਿੰਦ ਕਹੇ ਮੈਂ ਨਾ ਮੰਨਾਂ ਦਲਾਸਾ, ਤੇਰਾ ਸੁਤ ਡੋਲ ਕਦੇ ਨਾ ਜਾਈਆ। ਜਿਨ੍ਹਾਂ ਚਿਰ ਆਪਣਾ ਸਚ ਨਾ ਦੱਸੇਂ ਖ਼ੁਲਾਸਾ, ਭੇਵ ਅਭੇਦ ਖੁਲ੍ਹਾਈਆ। ਮੈਂ ਆਪਣੀਂ ਨੇਤਰੀਂ ਵੇਖਾਂ ਤਮਾਸ਼ਾ, ਦੋ ਜਹਾਨ ਖ਼ੁਸ਼ੀ ਰਖਾਈਆ। ਸਭ ਦਾ ਮੂਧਾ ਕਰਦੇ ਕਾਸਾ, ਕਿਸਮਤ ਘਰ ਘਰ ਕਰੇ ਲੜਾਈਆ। ਜਿਹੜੇ ਤੈਨੂੰ ਕਰਦੇ ਹਾਸਾ, ਹਸਤੀ ਸਭ ਦੀ ਦੇ ਮਿਟਾਈਆ। ਫੇਰ ਪੁੱਛਾਂ ਅਗਲੀ ਬਾਤਾ, ਹਰਿ ਜੂ ਕੀ ਕੀ ਖੇਲ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੋਬਿੰਦ ਰਿਹਾ ਸਮਝਾਈਆ। ਗੋਬਿੰਦ ਸੁਤ ਸਾਚੇ ਲਾਲ, ਹਰਿ ਲਾਲਨ ਆਪ ਜਣਾਇੰਦਾ। ਔਹ ਵੇਖ ਤੇਰਾ ਮਹਾਂਕਾਲ, ਭਿਆਨਕ ਰੂਪ ਵਟਾਇੰਦਾ। ਪੈਰੀਂ ਟੁੰਬ ਉਠਾਵੇ ਕਾਲ, ਆਪਣਾ ਹੁਕਮ
ਜਣਾਇੰਦਾ । ਧਰਮ ਰਾਏ ਰਲਾਏ ਨਾਲ, ਇਕੋ ਸੰਗ ਬਣਾਇੰਦਾ। ਚਿਤਰ ਗੁਪਤ ਰਿਹਾ ਸਿਖਾਲ, ਸਭ ਦਾ ਲੇਖਾ ਫੋਲ ਫੁਲਾਇੰਦਾ। ਲਾੜੀ ਮੌਤ ਪਾਏ ਧਮਾਲ, ਦਰ ਦਰ ਨਾਚ ਨਚਾਇੰਦਾ। ਤੇਰਾ ਇਕੋ ਵਾਰ ਹੱਲ ਕਰੇ ਸਵਾਲ, ਸਭ ਦਾ ਲੇਖਾ ਆਪ ਮੁਕਾਇੰਦਾ। ਗੁਰਮੁਖ ਸੱਜਣ ਸਾਚੇ ਭਾਲ, ਦਰਗਾਹ ਸਾਚੀ ਮੇਲ ਮਿਲਾਇੰਦਾ। ਆਪੇ ਸੁਣ ਮੁਰੀਦਾਂ ਹਾਲ, ਮੁਰਸ਼ਦ ਆਪਣੇ ਰੰਗ ਰੰਗਾਇੰਦਾ। ਅੰਤ ਚਲੇ ਅਵਲੜੀ ਚਾਲ, ਚਾਲ ਨਿਰਾਲੀ ਇਕ ਰਖਾਇੰਦਾ। ਸ੍ਰਿਸ਼ਟ ਸਬਾਈ ਹੋਏ ਹਾਲ ਬੇਹਾਲ, ਧੀਰਜ ਧੀਰ ਨਾ ਕੋਇ ਰਖਾਇੰਦਾ। ਤੂੰ ਵੇਖੇਂ ਚਲ ਕੇ ਨਾਲ, ਤੇਰਾ ਸਾਚਾ ਸੰਗ ਰਖਾਇੰਦਾ। ਨੌਂ ਖੰਡ ਪ੍ਰਿਥਮੀ ਵੱਜੇ ਤਾਲ, ਸੱਤ ਦੀਪ ਡੌਰੂ ਡੰਕ ਸੁਣਾਇੰਦਾ। ਕਿਸੇ ਕੰਮ ਨਾ ਆਏ ਕਾਇਆ ਮਾਟੀ ਖ਼ਾਲ, ਖ਼ਾਲੀ ਹੱਥ ਸਰਬ ਫਿਰਾਇੰਦਾ। ਕਰੇ ਖੇਲ ਬੇਮਿਸਾਲ, ਅੱਗੇ ਪਿਛੇ ਮਿਸਲ ਨਾ ਕੋਇ ਬਣਾਇੰਦਾ। ਤੇਰੀ ਲੱਗੀ ਨਿਭੇ ਨਾਲ, ਪ੍ਰੀਤੀਵਾਨ ਆਪ ਨਿਭਾਇੰਦਾ। ਅੱਗੇ ਮਾਰਗ ਦਏ ਸਖਾਲ, ਸਤਿਜੁਗ ਸਾਚਾ ਰਾਹ ਚਲਾਇੰਦਾ। ਸੋ ਪੁਰਖ ਨਿਰੰਜਣ ਹੋ ਦਿਆਲ, ਆਤਮ ਪਰਮਾਤਮ ਰੰਗ ਰੰਗਾਇੰਦਾ। ਤੇਰਾ ਭੱਥਾ ਤੀਰ ਕਮਾਨ, ਸ਼ਸਤਰ ਸੋਹੰ ਰੂਪ ਵਟਾਇੰਦਾ । ਲੇਖਾ ਜਾਣ ਦੋਏ ਜਹਾਨ, ਦੂਜੀ ਕੁਦਰਤ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਆਪ ਕਮਾਇੰਦਾ । ਪੂਰੀ ਆਸ ਕਰਾਂਗਾ। ਗੋਬਿੰਦ ਰੂਪ ਧਰਾਂਗਾ। ਗੁਰਸਿਖ ਸੱਜਣ ਵਰਾਂਗਾ। ਸਰਗੁਣ ਅੰਦਰ ਵੜਾਂਗਾ। ਸਾਚੇ ਪੌੜੇ ਚੜ੍ਹਾਂਗਾ। ਮਹੱਲ ਅਟੱਲ ਖੜਾਂਗਾ। ਪੰਚ ਵਿਕਾਰੇ ਨਾਲ ਲੜਾਂਗਾ। ਸਭ ਦੇ ਅੱਗੇ ਅੜਾਂਗਾ। ਫੇਰ ਆਪਣਾ ਢੋਲਾ ਪੜ੍ਹਾਂਗਾ। ਸ੍ਰਿਸ਼ਟ ਸਬਾਈ ਜਿੱਤਾਂਗਾ। ਨਾ ਕਿਸੇ ਕੋਲੋਂ ਹਰਾਂਗਾ। ਨਿਰਭੈ ਹੋ ਭੌ ਵਿਚ ਨਾ ਡਰਾਂਗਾ। ਹਰਿ ਸੰਗਤ ਸੱਚਾ ਘਾੜਤ ਘੜਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਪੁਰਖ ਅਕਾਲ ਲੜ ਫੜਾਂਗਾ। ਗੋਬਿੰਦ ਆਇਆ ਹੋਏ ਸਹਾਇਆ, ਗਲੇ ਲਗਾਇਆ ਗੋਦ ਉਠਾਇਆ, ਬਣੇ ਮਾਇਆ ਦੇਵੇ ਛਾਇਆ, ਜੋਤ ਜਗਾਇਆ ਅੰਧੇਰ ਮਿਟਾਇਆ, ਸ਼ਬਦ ਸੁਣਾਇਆ ਰਾਗ ਅਲਾਇਆ, ਮੰਦਰ ਸੁਹਾਇਆ ਤਾਲ ਵਜਾਇਆ, ਪ੍ਰੇਮ ਵਧਾਇਆ ਨੇਂਹ ਰਖਾਇਆ, ਪੁਰਖ ਅਕਾਲ ਮਿਲਾਇਆ, ਆਪ ਅੰਦਰ ਹੋ ਕੇ ਹੱਸਾਂਗਾ। ਅੰਦਰ ਵੜ ਕੇ ਹੱਸਾਂਗਾ। ਅਗਲਾ ਮਾਰਗ ਦੱਸਾਂਗਾ। ਪਰੇਮ ਅੰਦਰ ਵਸਾਂਗਾ। ਗੁਰਸਿਖ ਬਿਨ ਢਾਹਿਉਂ ਤੁਹਾਡੇ ਅੱਗੇ ਢੱਠਾਂਗਾ। ਪੱਲਾ ਛੋੜ ਕਦੇ ਨਾ ਨੱਠਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁਰਖ ਅਕਾਲ ਮੇਲ ਮਿਲਾ, ਨੇੜੇ ਹੋ ਕੇ ਵਸਾਂਗਾ। ਨੇੜੇ ਆਵਾਂਗਾ। ਦਰਸ ਦਿਖਾਵਾਂਗਾ । ਪੁਰਖ ਅਕਾਲ ਮਿਲਾਵਾਂਗਾ। ਜੋਤੀ ਨੂਰ ਰੁਸ਼ਨਾਵਾਂਗਾ। ਬਾਹੋਂ ਫੜ ਗਲੇ ਲਗਾਵਾਂਗਾ। ਰੁਠਿਆਂ ਆ ਮਨਾਵਾਂਗਾ। ਭੁਖਿਆਂ ਭੁੱਖ ਮਿਟਾਵਾਂਗਾ। ਦੁੱਖੀਆਂ ਦੁੱਖ ਵੰਡਾਵਾਂਗਾ। ਸੁੱਕੀਆਂ ਕੁੱਖੀਆਂ ਹਰੀਆਂ ਕਰਾਵਾਂਗਾ। ਉਜਲ ਮੁਖੀਆਂ ਮਾਤ ਵਖਾਵਾਂਗਾ। ਆਤਮ ਪਰਮਾਤਮ ਜੋੜ ਜੁੜਾਵਾਂਗਾ। ਫੇਰ ਸੋਹੰ ਢੋਲਾ ਗਾਵਾਂਗਾ। ਘਰ ਨਾਨਕ ਰੰਗ ਰੰਗਾਵਾਂਗਾ। ਪੁਰਖ ਅਕਾਲ ਮਨਾਵਾਂਗਾ। ਫੇਰ ਗੋਬਿੰਦ ਰੂਪ ਅਖਵਾਵਾਂਗਾ। ਗੋਬਿੰਦ ਆਪ ਅਖਵਾਏਗਾ। ਪਿਛਲੀ ਰੀਤੀ ਸਰਬ ਮਿਟਾਏਗਾ। ਸਾਚੀ ਸਿਖੀ ਇਕ ਉਪਾਏਗਾ। ਤਿਖੀ ਧਾਰ ਵਖਾਏਗਾ। ਨਿੱਕੀ ਨਜ਼ਰ ਕਿਸੇ ਨਾ ਆਏਗਾ। ਸ਼ਾਹ ਸੁਲਤਾਨਾਂ ਖ਼ਾਕ ਮਿਲਾਏਗਾ। ਜੋ ਘੜਿਆ ਭੰਨ ਵਖਾਏਗਾ। ਘਰ ਘਰ ਚਿਰਾਗ਼ ਜਗਾਏਗਾ। ਫੇਰ ਆਪਣੀ ਜੋਤ ਜਗਾਏਗਾ। ਫੜ ਉਂਗਲੀ ਨਾਲ ਚਲਾਏਗਾ। ਦੀਨ ਦਿਆਲ ਨਾਲ ਮਿਲਾਏਗਾ। ਪਿਤਾ
ਪੂਤ ਗੋਦ ਸੁਹਾਏਗਾ। ਫੇਰ ਗੋਬਿੰਦ ਆਪ ਅਖਵਾਏਗਾ। ਗੋਬਿੰਦ ਫੇਰ ਅਖਵਾਵਾਂਗਾ। ਪੁਰਖ ਅਕਾਲ ਦੀ ਗੋਦ ਸੁਹਾਵਾਂਗਾ। ਜੁਗ ਵਿਛੜੇ ਮੇਲ ਮਿਲਾਵਾਂਗਾ। ਭੁੱਲਿਆਂ ਭੱਟਕਿਆਂ ਰਾਹੇ ਪਾਵਾਂਗਾ। ਅੰਮ੍ਰਿਤ ਜਾਮ ਪਿਆਵਾਂਗਾ। ਦੁਖੜੇ ਦਰਦ ਮਿਟਾਵਾਂਗਾ । ਕਾਗਾਂ ਤੋਂ ਹੰਸ ਬਣਾਵਾਂਗਾ। ਰਾਤੀਂ ਸੁੱਤਿਆਂ ਆਪ ਉਠਾਵਾਂਗਾ। ਜਿਸ ਕਿਹਾ ਚਿੜੀਆਂ ਤੋਂ ਬਾਜ਼ ਤੁੜਾਵਾਂਗਾ । ਦੋ ਜਹਾਨਾਂ ਚਰਨਾਂ ਹੇਠ ਦਬਾਵਾਂਗਾ। ਲੋਆਂ ਪੁਰੀਆਂ ਮਾਣ ਗਵਾਵਾਂਗਾ। ਬ੍ਰਹਮਾ ਵਿਸ਼ਨ ਸ਼ਿਵ ਨਿਵਾਵਾਂਗਾ। ਗੁਰ ਪੀਰ ਅਵਤਾਰ ਸਮਝਾਵਾਂਗਾ। ਪੁਰਖ ਅਕਾਲ ਮਿਲਾਵਾਂਗਾ। ਫੇਰ ਸੱਚਾ ਢੋਲਾ ਗਾਵਾਂਗਾ। ਰਲ ਮਿਲ ਗੁਰਸਿਖਾਂ ਵਿਚ ਆਪਣੀ ਖ਼ੁਸ਼ੀ ਮਨਾਵਾਂਗਾ। ਆਪਣੀ ਖ਼ੁਸ਼ੀ ਮਨਾਊਂਗਾ। ਆਪਾ ਭੇਟ ਚੜ੍ਹਾਊਂਗਾ। ਬੱਚੇ ਨੀਹਾਂ ਹੇਠ ਰਖਾਊਂਗਾ। ਗੁਰਮੁਖ ਉਤੇ ਮਹੱਲ ਵਸਾਊਂਗਾ । ਗੰਗਧਾਰ ਰੰਗ ਚੜ੍ਹਾਊਂਗਾ । ਛੱਤੀ ਜੁਗ ਦਾ ਕਰਜਾ ਲਾਹੂੰਗਾ। ਬਹੱਤਰਾਂ ਮਾਣ ਦਵਾਊਂਗਾ। ਸੱਤਰਾਂ ਨਾਲ ਰਲਾਊਂਗਾ। ਚੁਹੱਤਰਾਂ ਗੋਦ ਬਹਾਊਂਗਾ। ਪੰਜ ਪੰਜ ਪੰਜ ਡੰਕ ਵਜਾਊਂਗਾ। ਚਾਰ ਚਾਰ ਸੰਗ ਰਖਾਊਂਗਾ। ਹਰਿ ਸੰਗਤ ਰੰਗ ਚੜ੍ਹਾਊਂਗਾ। ਸੱਤਰਾਂ ਦੀ ਵੰਡ ਵੰਡਾਊਂਗਾ। ਪਿਛਲੀ ਕੀਤੀ ਝੋਲੀ ਪਾਊਂਗਾ। ਸੱਚੀ ਸੇਵਾ ਇਕ ਸਮਝਾਊਂਗਾ। ਭਗਤ ਦੁਆਰੇ ਸੇਵਾ ਇਕ ਸਮਝਾਊਂਗਾ। ਭਗਤ ਦੁਆਰ ਇਕ ਬਣਾਊਂਗਾ। ਧੁਰ ਦਰਗਾਹ ਦੀ ਸਾਚੀ ਚਿਟ, ਆਪਣੀ ਹੱਥੀਂ ਨਾਮ ਫੜਾਊਂਗਾ। ਲੋਕੀਂ ਵੇਂਹਦੇ ਰਹਿ ਜਾਣ ਬਿਟ ਬਿਟ, ਨਜ਼ਰ ਕਿਸੇ ਨਾ ਆਊਂਗਾ। ਲੱਖ ਚੁਰਾਸੀ ਜੀਵ ਜੰਤ ਜਿਤ, ਸਿਹਰਾ ਗੁਰਮੁਖਾਂ ਸਿਰ ਪਹਿਨਾਊਂਗਾ। ਕਰ ਕਰ ਸਾਚਾ ਹਿੱਤ, ਪਿਛਲਾ ਲੇਖਾ ਲੇਖ ਮੁਕਾਊਂਗਾ। ਆਪੇ ਬਣ ਕੇ ਮਾਤ ਪਿਤ, ਆਪਣੀ ਗੋਦ ਬਹਾਊਂਗਾ। ਪੁਰਖ ਅਕਾਲ ਮਿਲਾਊਂਗਾ। ਘਰ ਬਹਿ ਬਹਿ ਖ਼ੁਸ਼ੀ ਮਨਾਊਂਗਾ। ਸਚਖੰਡ ਦੁਆਰ ਫੇਰ ਵਸਾਊਂਗਾ। ਦੀਪਕ ਜੋਤੀ ਇਕ ਜਗਾਊਂਗਾ। ਬਿਨ ਗੁਰਸਿਖਾਂ ਥਾਂ ਨਾ ਕੋਈ ਪਾਊਂਗਾ। ਬਿਨ ਗੁਰਸਿਖਾਂ ਥਾਨ ਕੋਈ ਨਾ ਪਾਵਾਂਗਾ। ਕਰ ਧੂੜੀ ਅਸ਼ਨਾਨ, ਆਪਣੀ ਖ਼ੁਸ਼ੀ ਮਨਾਵਾਂਗਾ। ਜਿਨ੍ਹਾਂ ਪਿਛੇ ਬੱਚੇ ਕੀਤੇ ਦਾਨ, ਤਿਨ੍ਹਾਂ ਆਪਣੇ ਸੀਸ ਉਠਾਵਾਂਗਾ। ਦੋ ਜਹਾਨਾਂ ਪਾਰ ਲੈ ਕੇ ਖ਼ੁਸ਼ੀ ਖ਼ੁਸ਼ੀ ਜਾਵਾਂਗਾ। ਓਥੇ ਵਖਾ ਸਚ ਸੱਚਾ ਦਰਬਾਰ, ਆਪਣਾ ਰੰਗ ਚੜ੍ਹਾਵਾਂਗਾ। ਨਿਰਮਲ ਜੋਤ ਜਗੇ ਨਿਰੰਕਾਰ, ਤੇਲ ਬਾਤੀ ਨਾ ਕੋਇ ਪਾਵਾਂਗਾ। ਕਰ ਸਚਾ ਸਚ ਪਿਆਰ, ਸੱਚੀ ਗੋਦ ਉਠਾਵਾਂਗਾ । ਗੁਰਸਿਖ ਨਿੱਕਾ ਬੱਚਾ ਕਰ ਪਿਆਰਾ ਲਾਲ, ਲਾਲਨ ਆਪਣਾ ਰੂਪ ਵਖਾਵਾਂਗਾ। ਗੁਰਮੁਖਾਂ ਪਿਛਲਾ ਹੱਲ ਹੋਏ ਸੁਆਲ, ਪੱਟੀ ਅੱਗੇ ਹੋਰ ਪੜ੍ਹਾਵਾਂਗਾ। ਪੁਰਖ ਅਕਾਲ ਮਿਲਾਵਾਂਗਾ । ਤੇ ਦੁੱਖ ਦਰਦ ਮਿਟਾਵਾਂਗਾ। ਫੇਰ ਗੋਬਿੰਦ ਰੂਪ ਅਖਵਾਵਾਂਗਾ। ਸਭ ਦੀ ਲਾਜ ਰੱਖਾਂਗਾ। ਸ੍ਰਿਸ਼ਟ ਸਬਾਈ ਨੱਥਾਂਗਾ। ਸ਼ੇਰ ਵਾਂਗੂੰ ਗੱਜਾਂਗਾ । ਜਿਧਰ ਘੱਲੋ ਪਿੱਛੇ ਨਾ ਭੱਜਾਂਗਾ। ਇੱਟ ਚੁੱਕਦੇ ਨੂੰ ਪੱਥਰ ਵਾਂਗ ਵੱਜਾਂਗਾ। ਗੁਰਸਿਖਾਂ ਪਰਦੇ ਕੱਜਾਂਗਾ। ਕਰ ਦਰਸ ਏਥੇ ਓਥੇ ਰੱਜਾਂਗਾ। ਪ੍ਰੇਮ ਪਿਆਰ ਅੰਦਰ ਬੱਝਾਂਗਾ। ਬਿਨ ਤੰਦ ਸਤਾਰੋਂ ਤਾਲ ਹੋ ਕੇ ਵੱਜਾਂਗਾ। ਅੰਦਰ ਵੜ ਵੜ ਨੱਚਾਂਗਾ। ਜੋਤ ਵਾਂਗੂੰ ਮੱਚਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਵਖਾਵਾਂਗਾ । ਫੜ ਬਾਹੋਂ ਰਾਹੇ ਪਾਵਾਂਗਾ। ਪੁਰਖ ਅਕਾਲ ਗਲ ਲਗਾਵਾਂਗਾ। ਆਪ ਥਾਪੀਆਂ ਦੇ ਕੇ ਗੋਦ ਸਵਾਵਾਂਗਾ। ਗੋਦ ਵਿਚ ਦੇਵੇ ਥਾਪੀ, ਥੱਪਕ ਥੱਪਕ ਸਵਾਇੰਦਾ। ਕੋਟ ਜਨਮ ਦੇ ਉਧਰੇ ਪਾਪੀ, ਜੋ ਜਨ ਸਰਨਾਈ ਆਇੰਦਾ। ਮਿਟੇ ਰੈਣ ਅੰਧੇਰੀ ਰਾਤੀ, ਸਤਿਗੁਰ ਸਾਚਾ ਚੰਦ ਚੜ੍ਹਾਇੰਦਾ। ਨਵੀਂ ਗੁਰਸਿਖਾਂ ਫੇਰ ਦੇਵੇ ਹਯਾਤੀ, ਆਪਣਾ ਮੇਲ ਮਿਲਾਇੰਦਾ। ਗ੍ਰਹਿ ਮੰਦਰ ਕਰੇ
ਪਰਕਾਸ਼ ਦੀਆ ਬਾਤੀ, ਜੋਤ ਨਿਰੰਜਣ ਡਗਮਗਾਇੰਦਾ। ਭਰ ਪਿਆਲਾ ਜਾਮ ਪਿਆਏ ਸਾਕੀ, ਗੋਬਿੰਦ ਏਕਾ ਰਸ ਵਖਾਇੰਦਾ। ਬੰਦ ਕਵਾੜਾ ਖੋਲ੍ਹੇ ਤਾਕੀ, ਦਵੈਤੀ ਪਰਦਾ ਆਪੇ ਲਾਹਿੰਦਾ। ਬਿਨ ਪੁਛਿਆਂ ਦੇਵੇ ਬਾਕੀ, ਪਿਛਲਾ ਹਿਸਾਬ ਝੋਲੀ ਪਾਇੰਦਾ । ਗੁਰਸਿਖ ਅੱਗੇ ਵੇਖਣ ਮਾਰ ਝਾਤੀ, ਹਰਿ ਜੂ ਕੀ ਕੀ ਖੇਲ ਰਚਾਇੰਦਾ। ਨਿਰਗੁਣ ਸਰਗੁਣ ਬਣੇ ਸਾਥੀ, ਸਗਲਾ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਵਸਤ ਗੁਰਮੁਖਾਂ ਝੋਲੀ ਪਾਇੰਦਾ। ਨਾ ਕੋਈ ਨਰਦੀ ਨਾ ਕੋਈ ਨਰਦ, ਨਰ ਨਰਾਇਣ ਖੇਲ ਰਚਾਈਆ। ਕਿਸੇ ਨੂੰ ਵਖਾਈ ਕਿਸੇ ਦੀ ਫ਼ਰਦ, ਆਪਣਾ ਹੁਕਮ ਮਨਾਈਆ। ਜਿਉਂ ਭਾਵੇ ਤਿਉਂ ਲੋਕਮਾਤ ਵੰਡਾਏ ਦਰਦ, ਦਰਦੀਆਂ ਦੁੱਖ ਗਵਾਈਆ। ਆਪਣਾ ਪੂਰਾ ਕਰੇ ਫ਼ਰਜ਼, ਨਿਰਗੁਣ ਸਰਗੁਣ ਦਇਆ ਕਮਾਈਆ। ਨਿੱਕੀ ਜਿਹੀ ਤਾਰ ਛੋਟਾ ਜਿਹਾ ਢੋਲਾ ਪੰਜ ਤੱਤ ਸੁਣਾਏ ਤਰਜ਼, ਨਾਮ ਨਗਾਰਾ ਇਕ ਜਣਾਈਆ। ਗੁਰ ਅਵਤਾਰ ਨਾਉਂ ਰੱਖ ਕੂੜੀ ਕਿਰਿਆ ਕੋਲੋਂ ਦੇਣ ਵਰਜ, ਸਚ ਸੰਦੇਸਾ ਇਕ ਸੁਣਾਈਆ। ਦੋਏ ਜੋੜ ਸਾਰੇ ਕਰਦੇ ਰਹਿਣ ਅਰਜ਼, ਬੇਪਰਵਾਹ ਬੇਪਰਵਾਹ ਬੇਪਰਵਾਹ ਤੇਰੀ ਵਡਿਆਈਆ । ਪਾਰਬ੍ਰਹਮ ਨੂੰ ਆਦਿ ਤੋਂ ਪੈ ਗਈ ਮਰਜ਼, ਨਿਰਗੁਣ ਸਰਗੁਣ ਵੇਸ ਵਟਾਈਆ। ਨਾਲ ਲੈ ਕੇ ਆਏ ਆਪਣਾ ਨਾਮ ਖ਼ਰਚ, ਸਿਰ ਆਪਣੇ ਪੰਡ ਉਠਾਈਆ। ਜਿਸ ਤਰਾ ਜੀਵ ਜੰਤ ਜਾਣ ਪਰਚ, ਓਸੇ ਤਰਾਂ ਲਿਖ ਲਿਖ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਫ਼ਰਦ ਇਕੋ ਇਕ ਵਖਾਈਆ। ਕਲਜੁਗ ਰੱਖਿਆ ਆਪਣਾ ਢੰਗ, ਬੇ ਢੰਗਾ ਖੇਲ ਕਰਾਈਆ। ਪ੍ਰਭ ਕੋਲੋਂ ਵਸਤ ਲਈ ਮੰਗ, ਹੋ ਨਿਮਾਣਾ ਝੋਲੀ ਡਾਹੀਆ। ਅੰਤ ਗੋਬਿੰਦ ਬਣੇ ਮੇਰਾ ਸੰਗ, ਮੇਰਾ ਅੰਗ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਹੱਥ ਵਡਿਆਈਆ। ਕਲਜੁਗ ਕਹੇ ਪ੍ਰਭ ਮਸਤਕ ਧੂੜੀ ਦੇ ਖ਼ਾਕੀ, ਦਰ ਤੇਰੇ ਖ਼ਾਕ ਰਮਾਈਆ। ਮੇਰੇ ਵਿਚ ਭਰ ਇਕ ਚਾਲਾਕੀ, ਗੁਰ ਅਵਤਾਰਾਂ ਦਿਆਂ ਲੜਾਈਆ। ਉਹ ਸਾਰੇ ਮੰਗਣ ਮੈਨੂੰ ਆ ਕੇ ਮਿਲੇ ਪਾਕ ਰਸੂਲ ਪਾਕੀ, ਤੇਰਾ ਲਹਿਣਾ ਦਏ ਮੁਕਾਈਆ। ਗੋਬਿੰਦ ਕਹੇ ਪੁਰਖ ਅਕਾਲ ਤੇਰੀ ਲੇਖੇ ਲਾਏ ਹਯਾਤੀ, ਤੇਰਾ ਹਯਾ ਆਪਣੇ ਵਿਚ ਛੁਪਾਈਆ। ਕਲਜੁਗ ਕਹੇ ਗੋਬਿੰਦ ਤੂੰ ਜ਼ਰੂਰ ਬਣੀਂ ਮੇਰਾ ਸਾਥੀ, ਤੁਧ ਬਿਨ ਪੁਰਖ ਅਕਾਲ ਮੇਰੇ ਹੱਥ ਨਾ ਆਈਆ । ਮੈਂ ਕੂੜ ਕੁੜਿਆਰਾ ਸੱਦ ਤੇਰੀ ਤੱਕਾਂ ਵਾਟੀ, ਨੇਤਰ ਨੈਣ ਖੁਲ੍ਹਾਇਆ। ਗੋਬਿੰਦ ਕਹੇ ਮੈਂ ਜ਼ਰੂਰ ਅੰਤਮ ਮਾਰਾਂ ਝਾਤੀ, ਤੇਰਾ ਪਰਦਾ ਆਪ ਉਠਾਇਆ। ਕਲਜੁਗ ਕਹੇ ਮੈਂ ਚਾਰੋਂ ਕੁੰਟ ਕਰਾਂ ਅੰਧੇਰੀ ਰਾਤੀ, ਚੰਦ ਨਜ਼ਰ ਕੋਇ ਨਾ ਆਇਆ। ਗੋਬਿੰਦ ਕਹੇ ਮੈਂ ਤੇਰਾ ਬਣਾਂ ਜ਼ਰੂਰ ਸਾਥੀ, ਤੇਰਾ ਸੰਗ ਨਿਭਾਇਆ। ਕਲਜੁਗ ਕਹੇ ਮੈਂ ਰਹਿਣ ਨਾ ਦੇਵਾਂ ਕੋਈ ਆਕੀ, ਸਾਧਾਂ ਸੰਤਾਂ ਮੂੰਹ ਦੇ ਭਾਰ ਡਿਗਾਇਆ। ਗੋਬਿੰਦ ਕਹੇ ਮੈਂ ਪੁਰਖ ਅਕਾਲ ਕੋਲੋਂ ਚੁਕਾਵਾਂ ਬਾਕੀ, ਦੋਏ ਜੋੜ ਵਾਸਤਾ ਪਾਇਆ। ਕਲਜੁਗ ਰੁਚੀ ਖ਼ੁਸ਼ੀ ਖ਼ੁਸ਼ੀ ਹੋ ਕੇ ਨਾਚੀ, ਨੌਂ ਖੰਡ ਨੌਂ ਦਰ ਕੂੜੀ ਕਿਰਿਆ ਨਾਚ ਨਚਾਇਆ। ਧੰਨ ਵੇਲਾ ਸੋਹੇ ਵਕਤ ਜਿਸ ਵੇਲੇ ਮਿਲੇ ਪੁਰਖ ਅਬਿਨਾਸ਼ੀ, ਮੇਰਾ ਦੁੱਖੜਾ ਦਰਦ ਮਿਟਾਇਆ । ਗੋਬਿੰਦ ਕਹੇ ਮੈਂ ਤੇਰੀ ਕਟਾਵਾਂ ਅੰਤ ਫਾਸੀ, ਫਾਸੀ ਸਭ ਦੇ ਗਲ ਲਟਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਨਾਲ ਗਿਆ ਰਲ, ਇਕੋ ਓਟ ਅਕਾਲ ਰਖਾਇਆ। ਕਲਜੁਗ ਕਹੇ ਮੈਂ ਵਡਾ ਬਲਵਾਨ, ਪ੍ਰਭ ਸਿਰ ਮੇਰੇ ਹੱਥ ਟਿਕਾਇਆ। ਅੰਤਮ ਮੈਨੂੰ ਲੈਣ ਆਵੇ ਭਗਵਾਨ, ਮਿਹਰ ਨਜ਼ਰ
ਇਕ ਉਠਾਇਆ । ਮੈਂ ਚਾਰ ਕੁੰਟ ਫਿਰਾਂ ਬਣ ਕੇ ਕਾਹਨ, ਆਪਣਾ ਹੁਕਮ ਮਨਾਇਆ। ਜੂਠ ਝੂਠ ਕਰਾਂ ਪਰਧਾਨ, ਕੂੜੀ ਕਿਰਿਆ ਡੰਕ ਵਜਾਇਆ। ਘਰ ਘਰ ਫੇਰਾਂ ਸ਼ੈਤਾਨ, ਸ਼ਰਅ ਸ਼ਰਅ ਨਾਲ ਟਕਰਾਇਆ। ਸਾਬਤ ਰਹਿਣ ਨਾ ਦੇਵਾਂ ਕਿਸੇ ਦਾ ਈਮਾਨ, ਧੀਰਜ ਧੀਰ ਨਾ ਕੋਇ ਰਖਾਇਆ। ਇਕ ਦੂਜੇ ਦੀਆਂ ਧੀਆਂ ਭੈਣਾਂ ਸਰਬ ਤਕਾਣ, ਨੇਤਰ ਨੈਣ ਨਾ ਕੋਇ ਸ਼ਰਮਾਇਆ। ਕਾਮ ਕਰੋਧ ਦੀ ਚਲੇ ਦੁਕਾਨ, ਲੋਭ ਮੋਹ ਹੰਕਾਰ ਹੋਏ ਹਲਕਾਇਆ। ਗੁਰ ਅਵਤਾਰ ਪੀਰ ਪੈਗ਼ੰਬਰ ਮੈਨੂੰ ਕਹਿਣ ਤੂੰ ਵੱਡਾ ਪਰਧਾਨ, ਜਿਸ ਸਾਡਾ ਲੇਖਾ ਲੋਕਾਈ ਕੋਲੋਂ ਭੁਲਾਇਆ। ਪੜ੍ਹਦੇ ਸੁਣਦੇ ਗੌਂਦੇ ਹੋਏ ਬੇਈਮਾਨ, ਗੁਰ ਕਾ ਭੈ ਨਾ ਕਿਸੇ ਰਖਾਇਆ । ਮੰਦਰ ਮਸਜਿਦ ਮੱਠ ਸ਼ਿਵਦੁਆਲੇ ਸਾਰੇ ਜਾਣ, ਜਾਨਣਹਾਰਾ ਨਜ਼ਰ ਕਿਸੇ ਨਾ ਆਇਆ। ਕਲਜੁਗ ਕਹੇ ਮੈਂ ਮੰਗਿਆ ਇਕੋ ਦਾਨ, ਪ੍ਰਭ ਅੱਗੇ ਸੀਸ ਝੁਕਾਇਆ। ਮੈਂ ਕਿਸੇ ਦੀ ਨਾ ਮੰਨਾਂ ਆਣ, ਆਪਣਾ ਖੇਲ ਰਚਾਇਆ। ਜਿਸ ਵੇਲੇ ਮੇਰਾ ਸਾਹਿਬ ਮੈਨੂੰ ਦੇਵੇ ਫ਼ਰਮਾਣ, ਮੈਂ ਸਭ ਕੁਛ ਦਿਆਂ ਤਜਾਇਆ। ਚਲ ਕੇ ਚਰਨੀ ਡਿਗਾ ਆਣ, ਆਪਣਾ ਸੀਸ ਝੁਕਾਇਆ। ਅੱਗੋਂ ਗੋਬਿੰਦ ਮਿਲੇ ਮਿਹਰਵਾਨ, ਮੇਰਾ ਦੁਖੜਾ ਦਰਦ ਵੰਡਾਇਆ। ਫੜ ਵਖਾਏ ਇਕ ਨਿਸ਼ਾਨ, ਗੁਰਮੁਖ ਸਾਚੇ ਮਾਤ ਪਰਗਟਾਇਆ। ਭਗਤ ਭਗਵੰਤ ਖੇਲ ਮਹਾਨ, ਨਿਰਗੁਣ ਸਰਗੁਣ ਰੰਗ ਚੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗ ਜੁਗ ਲਹਿਣਾ ਦੇਣਾ ਸੁਣਨਾ ਕਹਿਣਾ ਮੰਨਣਾ ਆਪਣਾ ਹੁਕਮ ਰਖਾਇਆ।