ਪੁਸਤਕਾਲਾਭਾਗ ੧੩

੨੧ ਮੱਘਰ ੨੦੧੯ ਬਿਕਰਮੀ ਅਤਰ ਸਿੰਘ ਚਤਰ ਸਿੰਘ ਲਖਾ ਸਿੰਘ ਦੇ ਗ੍ਰਹਿ ਓਗਰਾ ਜ਼ਿਲਾ ਗੁਰਦਾਸਪੁਰ

ਆਦਿ ਜੁਗਾਦਿ ਸਚ ਪਰਧਾਨ, ਸੋ ਪੁਰਖ ਨਿਰੰਜਣ ਇਕ ਅਖਵਾਇੰਦਾ। ਆਦਿ ਜੁਗਾਦਿ ਸਤਿ ਵਿਧਾਨ, ਸਤਿ ਸਤਿਵਾਦੀ ਆਪ ਬਣਾਇੰਦਾ। ਆਦਿ ਜੁਗਾਦਿ ਰਾਜ ਰਾਜਾਨ, ਸ਼ਹਿਨਸ਼ਾਹ ਇਕੋ ਨਜ਼ਰੀ ਆਇੰਦਾ। ਆਦਿ ਜੁਗਾਦਿ ਧੁਰ ਫ਼ਰਮਾਣ, ਸਚ ਸੰਦੇਸ਼ਾ ਆਪ ਅਲਾਇੰਦਾ। ਆਦਿ ਜੁਗਾਦਿ ਖੇਲ ਮਹਾਨ, ਨਿਰਗੁਣ ਨਿਰਾਕਾਰ ਆਪ ਖਲਾਇੰਦਾ। ਆਦਿ ਜੁਗਾਦਿ ਸਚ ਮਕਾਨ, ਸਚਖੰਡ ਸਾਚਾ ਆਪ ਸੁਹਾਇੰਦਾ। ਆਦਿ ਜੁਗਾਦਿ ਖੋਲ੍ਹ ਦੁਕਾਨ, ਥਿਰ ਘਰ ਆਪਣਾ ਹੱਟ ਚਲਾਇੰਦਾ। ਆਦਿ ਜੁਗਾਦਿ ਦੇਵੇ ਮਾਣ, ਸੁਤ ਦੁਲਾਰੇ ਸ਼ਬਦ ਉਠਾਇੰਦਾ। ਆਦਿ ਜੁਗਾਦਿ ਹੁਕਮਰਾਨ, ਧੁਰਦਰਗਾਹੀ ਇਕ ਅਖਵਾਇੰਦਾ। ਆਦਿ ਜੁਗਾਦਿ ਸਚ ਈਮਾਨ, ਚਰਨ ਕਵਲ ਹਰਿ ਜਣਾਇੰਦਾ। ਆਦਿ ਜੁਗਾਦਿ ਸਚ ਨਿਸ਼ਾਨ, ਧਰਮ ਨਿਸ਼ਾਨਾ ਇਕ ਵਖਾਇੰਦਾ। ਆਦਿ ਜੁਗਾਦਿ ਜੋਤੀ ਨੂਰ ਮਹਾਨ, ਨੂਰ ਨੂਰਾਨਾ ਡਗਮਗਾਇੰਦਾ। ਆਦਿ ਜੁਗਾਦਿ ਵਿਸ਼ਨ ਬ੍ਰਹਮਾ ਸ਼ਿਵ ਕਰ ਪਰਵਾਨ, ਨਾਮ ਪਰਵਾਨਾ ਹੱਥ ਫੜਾਇੰਦਾ। ਆਦਿ ਜੁਗਾਦਿ ਤ੍ਰੈ ਪੰਜ ਖੇਲ ਮਹਾਨ, ਲੱਖ ਚੁਰਾਸੀ ਵੰਡ ਵੰਡਾਇੰਦਾ। ਆਦਿ ਜੁਗਾਦਿ ਸਤਿਗੁਰ ਸੱਚਾ ਬਲਵਾਨ, ਸਤਿ ਪੁਰਖ ਨਿਰੰਜਣ ਆਪ ਅਖਵਾਇੰਦਾ। ਆਦਿ ਜੁਗਾਦਿ ਗੁਰ ਗੁਰ ਰੂਪ ਪਰਗਟਾਏ ਦੋ ਜਹਾਨ, ਸ਼ਬਦੀ ਨਾਉਂ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਸਮਝਾਇੰਦਾ। ਆਦਿ ਜੁਗਾਦਿ ਸ਼ਬਦ ਗੁਰ, ਦੂਜਾ ਨਜ਼ਰ ਕੋਇ ਨਾ ਆਈਆ। ਆਦਿ ਜੁਗਾਦਿ ਸ਼ਬਦ ਧੁਰ, ਸਚ ਸੰਦੇਸਾ ਦਏ ਸੁਣਾਈਆ। ਆਦਿ ਜੁਗਾਦਿ ਚੜ੍ਹੇ ਘੋੜ, ਦੋ ਜਹਾਨਾਂ ਵੇਖ ਵਖਾਈਆ। ਆਦਿ ਜੁਗਾਦਿ ਨਿਰਗੁਣ

ਸਰਗੁਣ ਲਏ ਜੋੜ, ਗੁਰ ਸ਼ਬਦ ਵੱਡੀ ਵਡਿਆਈਆ। ਆਦਿ ਜੁਗਾਦਿ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਕਰਾਈਆ। ਆਦਿ ਜੁਗਾਦਿ ਸ਼ਬਦ ਗੁਰ ਦਾਤਾ, ਦੂਜਾ ਨਜ਼ਰ ਕੋਇ ਨਾ ਆਇੰਦਾ। ਆਦਿ ਜੁਗਾਦਿ ਸ਼ਬਦ ਗੁਰ ਪਿਤਾ ਮਾਤਾ, ਗੋਦੀ ਗੋਦ ਆਪ ਸੁਹਾਇੰਦਾ। ਆਦਿ ਜੁਗਾਦਿ ਬੰਨ੍ਹੇ ਨਾਤਾ, ਨਾਤਾ ਬਿਧਾਤਾ ਜੋੜ ਜੁੜਾਇੰਦਾ। ਆਦਿ ਜੁਗਾਦਿ ਵਸਣਹਾਰਾ ਇਕ ਇਕਾਂਤਾ, ਨਿਰਵੈਰ ਆਪਣਾ ਖੇਲ ਕਰਾਇੰਦਾ। ਆਦਿ ਜੁਗਾਦਿ ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਵੇਖੇ ਮਾਰ ਝਾਤਾ, ਘਟ ਘਟ ਆਪਣਾ ਡੇਰਾ ਲਾਇੰਦਾ। ਆਦਿ ਜੁਗਾਦਿ ਜਨ ਭਗਤਾਂ ਪੁੱਛੇ ਵਾਤਾ, ਨਿਤ ਨਵਿਤ ਵੇਸ ਵਟਾਇੰਦਾ। ਆਦਿ ਜੁਗਾਦਿ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗੁਰ ਸ਼ਬਦ ਆਪ ਸਮਝਾਇੰਦਾ। ਸ਼ਬਦ ਗੁਰੂ ਗੁਰੂ ਗੁਰਦੇਵ, ਆਦਿ ਜੁਗਾਦਿ ਸਮਾਇਆ। ਅਲੱਖ ਨਿਰੰਜਣ ਅਲੱਖ ਅਭੇਵ, ਬੇਪਰਵਾਹ ਆਪਣਾ ਰਾਹ ਚਲਾਇਆ। ਸਦਾ ਸਦ ਸਦ ਕਰੇ ਸੇਵ, ਬਣ ਸੇਵਕ ਸੇਵ ਕਮਾਇਆ। ਏਕਾ ਦੇਵੇ ਨਾਮ ਸੱਚਾ ਮੇਵ, ਰਸ ਆਪਣਾ ਆਪ ਚਖਾਇਆ। ਗੋਬਿੰਦ ਮੇਲਾ ਕੁੰਟ ਹੇਮ, ਉਚੇ ਟਿੱਲੇ ਮੇਲ ਮਿਲਾਇਆ। ਸ਼ਬਦ ਗੁਰ ਗੁਰ ਸ਼ਬਦ ਕੀਤਾ ਨੇਮ, ਮਤਾ ਇਕੋ ਇਕ ਪਕਾਇਆ। ਤੇਰਾ ਮੇਰਾ ਲਹਿਣ ਦੇਣ, ਦੇਣਾ ਲਹਿਣਾ ਏਕਾ ਵਣਜ ਕਰਾਇਆ। ਨਿਰਗੁਣ ਸਰਗੁਣ ਬਣਿਆ ਸੱਜਣ ਸੈਣ, ਸਰਗੁਣ ਨਿਰਗੁਣ ਏਕਾ ਘਰ ਬਹਾਇਆ। ਇਕੋ ਨੇਤਰ ਇਕੋ ਲੋਚਣ ਨੈਣ, ਏਕਾ ਅੱਖ ਪਰਤੱਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਗੁਰ ਇਕ ਵਡਿਆਇਆ। ਆਦਿ ਜੁਗਾਦਿ ਸ਼ਬਦ ਗੁਰ ਦਾਤਾ, ਦਾਤਾ ਦਾਨੀ ਦਇਆ ਕਮਾਇੰਦਾ। ਆਦਿ ਜੁਗਾਦਿ ਸ਼ਬਦ ਗੁਰ ਗਾਥਾ, ਗੁਰ ਮੰਤਰ ਨਾਮ ਦ੍ਰਿੜਾਇੰਦਾ। ਆਦਿ ਜੁਗਾਦਿ ਚਲਾਏ ਰਾਥਾ, ਬਣ ਰਥਵਾਹੀ ਸੇਵ ਕਮਾਇੰਦਾ। ਆਦਿ ਜੁਗਾਦਿ ਖੇਲੇ ਖੇਲ ਤਰਲੋਕੀ ਨਾਥਾ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਨਾਚ ਨਚਾਇੰਦਾ। ਆਦਿ ਜੁਗਾਦਿ ਪਿਤਾ ਮਾਤਾ, ਲੱਖ ਚੁਰਾਸੀ ਗੋਦ ਬਹਾਇੰਦਾ। ਆਦਿ ਜੁਗਾਦਿ ਮੇਟੇ ਅੰਧੇਰੀ ਰਾਤਾ, ਸਚ ਸੁਚ ਚੰਦ ਇਕ ਚੜ੍ਹਾਇੰਦਾ। ਆਦਿ ਜੁਗਾਦਿ ਬੰਨ੍ਹੇ ਨਾਤਾ, ਸੁਰਤ ਸ਼ਬਦ ਮੇਲ ਮਿਲਾਇੰਦਾ। ਆਦਿ ਜੁਗਾਦਿ ਦਰਸ ਦਿਖਾਏ ਬਹੁ ਬਿਧ ਭਾਂਤਾ, ਗੁਰ ਅਵਤਾਰ ਪੀਰ ਪੈਗ਼ੰਬਰ ਰੂਪ ਵਟਾਇੰਦਾ। ਆਦਿ ਜੁਗਾਦਿ ਸਗਲਾ ਸਾਥਾ, ਨਿਰਗੁਣ ਸਰਗੁਣ ਸੰਗ ਨਿਭਾਇੰਦਾ। ਆਦਿ ਜੁਗਾਦਿ ਤੀਰਥ ਤਾਟਾ, ਸਰੋਵਰ ਮਜਨ ਇਕ ਕਰਾਇੰਦਾ। ਆਦਿ ਜੁਗਾਦਿ ਗੁਰ ਗੋਬਿੰਦ ਦਿਤਾ ਨਾਮ ਬਾਟਾ, ਸਚ ਪਿਆਲਾ ਹੱਥ ਫੜਾਇੰਦਾ। ਤੇਰੀ ਮੇਰੀ ਇਕੋ ਜਾਤਾ, ਜ਼ੇਰ ਜ਼ਬਰ ਨਾ ਵੰਡ ਵੰਡਾਇੰਦਾ। ਤੇਰਾ ਮੇਰਾ ਇਕੋ ਸਾਕਾ, ਸੱਜਣ ਇਕੋ ਨਜ਼ਰੀ ਆਇੰਦਾ। ਤੇਰਾ ਮੇਰਾ ਇਕੋ ਖ਼ਾਕਾ, ਨਿਰਗੁਣ ਸਾਚੀ ਵੰਡ ਵੰਡਾਇੰਦਾ। ਤੇਰਾ ਮੇਰਾ ਇਕੋ ਘਾਟਾ, ਘਾਟਾ ਨਜ਼ਰ ਕਿਸੇ ਨਾ ਆਇੰਦਾ। ਤੇਰਾ ਮੇਰਾ ਇਕੋ ਰਾਖਾ, ਪੁਰਖ ਅਕਾਲ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਗੁਰ ਖੇਲ ਖਲਾਇੰਦਾ। ਸ਼ਬਦ ਗੁਰ ਗੁਰੂ ਗੁਰ ਰੂਪ, ਇਕੋ ਇਕ ਵਡਿਆਈਆ। ਆਦਿ ਜੁਗਾਦਿ ਸਤਿ ਸਰੂਪ, ਸਤਿ ਸਤਿ ਸਮਾਈਆ। ਜੁਗਾ ਜੁਗੰਤਰ ਵਸੇ ਚਾਰੇ ਕੂਟ, ਦਹਿ ਦਿਸ਼ਾ ਵੇਖ ਵਖਾਈਆ। ਨਿਤ ਨਵਿਤ ਜਾਏ ਤੁੱਠ, ਹਰਿਜਨ ਸਾਚੇ ਲਏ ਮਿਲਾਈਆ। ਅੰਮ੍ਰਿਤ ਜਾਮ ਪਿਆਏ ਘੁੱਟ, ਤ੍ਰਿਸ਼ਨਾ ਭੁੱਖ ਮਿਟਾਈਆ। ਸ਼ਬਦ ਗੁਰ ਭੰਡਾਰ ਅਤੁਟ, ਬੇਅੰਤ ਆਪ ਵਰਤਾਈਆ। ਪੁਰਖ ਅਕਾਲ ਬਣਾਇਆ ਪੁੱਤ, ਘਰ ਸਾਚੇ ਵੱਜੇ ਵਧਾਈਆ। ਸਚ ਦੁਆਰੇ ਸੋਹੀ ਰੁੱਤ, ਹੇਮ ਆਪਣਾ ਕੁੰਟ ਵਖਾਈਆ।

ਇਕ ਦੂਜੇ ਨੂੰ ਰਹੇ ਪੁੱਛ, ਸ਼ਬਦ ਗੋਬਿੰਦ ਗੋਬਿੰਦ ਸ਼ਬਦ ਇਕੱਠੇ ਕਰਨ ਸਲਾਹੀਆ। ਇਕ ਦੂਜੇ ਦੇ ਅੰਦਰ ਜਾਈਏ ਲੁਕ, ਲੁਕਿਆਂ ਨਜ਼ਰ ਕਿਸੇ ਨਾ ਆਈਆ। ਸ਼ਬਦ ਗੁਰ ਵੇਖੇ ਗੋਬਿੰਦ ਹੁਣ ਤੇਰੀ ਰੁੱਤ, ਤੇਰੇ ਪੰਜ ਤੱਤ ਮਿਲੇ ਵਡਿਆਈਆ। ਅੰਤਮ ਨਾਤਾ ਤੁਟੇ ਜਗਤ ਬੁੱਤ, ਬੁੱਤ ਪਰਸਤੀ ਰਹਿਣ ਨਾ ਪਾਈਆ । ਮੈਂ ਫੇਰ ਪਵਾਂ ਉਠ, ਤੇਰੀ ਧਾਰ ਚਲਾਈਆ। ਕੋਈ ਮਾਂ ਮੈਨੂੰ ਨਾ ਕਹੇ ਪੁੱਤ, ਗੁਜਰੀ ਗੋਦ ਨਾ ਕੋਇ ਸੁਹਾਈਆ। ਕੋਈ ਪਿਤਾ ਪੰਜ ਤੱਤ ਗੋਦੀ ਲਏ ਨਾ ਚੁੱਕ, ਲੋਰੀਆਂ ਦੇ ਨਾ ਕੋਇ ਖਡਾਈਆ। ਕੋਈ ਬਾਹੋਂ ਫੜ ਕੇ ਲਏ ਨਾ ਕੁੱਟ, ਰੁੱਸਿਆਂ ਘਰ ਨਾ ਕੋਇ ਮਨਾਈਆ। ਨਾ ਕਿਸੇ ਸੀਸ ਨਿਵਾਵਾਂ ਝੁਕ, ਖ਼ਾਕੀ ਤਨ ਨਾ ਕੋਇ ਹੰਢਾਈਆ। ਇਕ ਸੁਹਾਵਾਂ ਸਾਚੀ ਰੁੱਤ, ਰੁੱਤ ਰੁਤੜੀ ਆਪ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ਼ਬਦ ਗੁਰ ਇਕ ਵਖਾਈਆ। ਗੋਬਿੰਦ ਕਹੇ ਸ਼ਬਦ ਰੰਗ, ਰੰਗ ਰੰਗੀਲਾ ਆਪ ਰੰਗਾਇੰਦਾ। ਸ਼ਬਦ ਕਹੇ ਗੋਬਿੰਦ ਤੇਰੀ ਸੇਜ ਪਲੰਘ, ਆਸਣ ਇਕੋ ਮੋਹੇ ਭਾਇੰਦਾ। ਅੱਠੇ ਪਹਿਰ ਪੁਰਖ ਅਕਾਲ ਵਜਾਏ ਮਰਦੰਗ, ਤਾਰ ਸਿਤਾਰ ਆਪ ਹਿਲਾਇੰਦਾ। ਤੂੰ ਮੇਰਾ ਮੈਂ ਤੇਰਾ ਦੋਹਾਂ ਦੀ ਇਕੋ ਜਿਹੀ ਮੰਗ, ਪੁਰਖ ਅਕਾਲ ਇਕੋ ਵਸਤ ਝੋਲੀ ਪਾਇੰਦਾ। ਤੇਰਾ ਨੀਲਾ ਘੋੜਾ ਤੁਧ ਬਿਨ ਸੋਹੇ ਨਾ ਨੰਗੀ ਕੰਡ, ਪਾਖ਼ਰ ਜ਼ੀਨ ਨਾ ਕੋਇ ਸੁਹਾਇੰਦਾ। ਤੇਰਾ ਅਸਵ ਜਗਤ ਜਹਾਨ ਸ੍ਰਿਸ਼ਟ ਸਬਾਈ ਕਰੇ ਖੰਡ ਖੰਡ, ਖੰਡਾ ਖੜਗ ਇਕ ਖੜਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦ ਆਪ ਜਣਾਇੰਦਾ। ਗੋਬਿੰਦ ਕਹੇ ਸ਼ਬਦੀ ਮੀਤਾ, ਸ਼ਬਦ ਕਹੇ ਗੋਬਿੰਦ ਰੀਤਾ, ਇਕੋ ਇਕ ਵਖਾਈਆ। ਤੇਰਾ ਮੇਰਾ ਸਾਹਿਬ ਅਨਡੀਠਾ, ਦੇਵਣਹਾਰ ਵਡਿਆਈਆ। ਗੋਬਿੰਦ ਕਿਹਾ ਮੈਂ ਚਲਾਵਾਂ ਸਾਚੀ ਰੀਤਾ, ਰੀਤੀਵਾਨ ਦਇਆ ਕਮਾਈਆ। ਗੁਰਸਿਖਾਂ ਸੀਨਾਂ ਕਰਾਂ ਠਾਂਡਾ ਸੀਤਾ, ਮਾਤ ਗਰਭ ਨਾ ਫੇਰ ਤਪਾਈਆ। ਮੇਰਾ ਕੋਈ ਨਾ ਫੋਲੇ ਅੰਗੀਠਾ, ਮੇਰਾ ਰੂਪ ਸ਼ਬਦ ਸ਼ਬਦ ਵਿਚ ਸਮਾਈਆ। ਸਾਚੀ ਦੱਸਾਂ ਇਕ ਪ੍ਰੀਤਾ, ਪੁਰਖ ਅਕਾਲ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਗੁਰ ਗੋਬਿੰਦ ਸ਼ਬਦ ਗੁਰ ਗੁਰ ਇਕੋ ਰੰਗ ਵਖਾਈਆ। ਗੋਬਿੰਦ ਕਹੇ ਮੈਂ ਗੁਰ ਸ਼ਬਦੀ ਪੂਰਾ, ਸ਼ਬਦ ਗੁਰ ਮੇਰਾ ਨਾਉਂ ਅਖਵਾਈਆ। ਸਦਾ ਸਦ ਹਾਜ਼ਰ ਹਜ਼ੂਰਾ, ਹਜ਼ੂਰ ਆਪਣਾ ਰੰਗ ਰੰਗਾਈਆ । ਸਾਚਾ ਬਚਨ ਕਰਾਂ ਪੂਰਾ, ਪੂਰਨ ਪੂਰਨਾ ਆਪੇ ਪਾਈਆ। ਵਸਣਹਾਰਾ ਨੇੜੇ ਦੂਰਾ, ਦੂਰ ਦੁਰਾਡਾ ਪੰਧ ਮੁਕਾਈਆ। ਜਿਨ੍ਹਾਂ ਮੇਰਾ ਹੁਕਮ ਮੰਨਿਆ ਕੂੜਾ, ਤਿਨ੍ਹਾਂ ਮੁਖ ਨਾ ਕਦੇ ਵਖਾਈਆ। ਹੱਥੀਂ ਬਾਹੀਂ ਲੋਹੇ ਕੜੇ ਪਾ ਪਾ ਬੈਠੇ ਚੂੜਾ, ਕੂੜ ਕੁੜਿਆਰ ਸ਼ਿੰਗਾਰ ਹੰਢਾਈਆ। ਜਿਸ ਜਨ ਮੇਰੀ ਮਸਤਕ ਲਾਈ ਧੂੜਾ, ਮੈਂ ਆਪਣੀ ਧੂਣੀ ਵਿਚੋਂ ਖ਼ਾਕ ਗੁਰਮੁਖਾਂ ਟਿੱਕਾ ਲਾਈਆ। ਦਾਤਾ ਜੋਧਾ ਸੂਰਬੀਰ ਸੂਰਾ, ਗੁਰ ਸ਼ਬਦ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸ਼ਬਦ ਇਕ ਵਖਾਈਆ। ਸ਼ਬਦ ਗੁਰੂ ਨਾ ਕੋਈ ਕਿਰਿਆ, ਗੋਬਿੰਦ ਬੰਧਨ ਵਿਚ ਨਾ ਆਇੰਦਾ। ਦੋ ਜਹਾਨ ਨਿਰਗੁਣ ਸਰਗੁਣ ਹੋ ਕੇ ਫਿਰਿਆ, ਔਂਦਾ ਜਾਂਦਾ ਆਪਣਾ ਮੁਖ ਛੁਪਾਇੰਦਾ। ਆਪਣੇ ਅੰਦਰ ਆਪਣੇ ਮੰਦਰ ਆਪਣੇ ਪੌੜੇ ਆਪੇ ਚੜ੍ਹਿਆ, ਚੜ੍ਹ ਚੜ੍ਹ ਖ਼ੁਸ਼ੀ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੂੜੀ ਕਿਰਿਆ ਸਚ ਜਣਾਇੰਦਾ। ਚੰਨਣ ਦੇਹੀ ਨੂੰ, ਚੰਨਣ ਲਗਾਇਆ ਸੀ। ਭਾਣਾ ਮੰਨਣ ਨੂੰ, ਭਗਵਾਨ ਮਨਾਇਆ ਸੀ। ਬੇੜਾ ਬੰਨ੍ਹਣ ਨੂੰ, ਬੇੜ੍ਹਾ ਰੁੜ੍ਹਾਇਆ ਸੀ। ਨਾਮ ਵੰਡਣ ਨੂੰ, ਸਿਰ ਤਾਜ ਟਿਕਾਇਆ ਸੀ। ਦੁਸ਼ਟ

ਖੰਡਣ ਨੂੰ, ਹਰਿ ਹੱਥ ਖੰਡਾ ਫੜਾਇਆ ਸੀ। ਨਾਮ ਰੰਗਣ ਨੂੰ, ਰੰਗ ਇਕੋ ਇਕ ਚੜ੍ਹਾਇਆ ਸੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਸੇਵਾ ਲਾਇਆ ਸੀ। ਚੰਦਨ ਚੰਦਨ ਲੱਗੀ ਅੱਗ, ਚੰਦ ਨਿਰਗੁਣ ਨਿਰਗੁਣ ਚਮਕਾਇਆ। ਫਿਰੀ ਦਰੋਹੀ ਵਿਚ ਜੱਗ, ਗੋਬਿੰਦ ਖ਼ੁਸ਼ੀ ਮਨਾਇਆ। ਮੇਰੇ ਸਿਰ ਤੇ ਰਹਿ ਗਈ ਮੇਰੀ ਪੱਗ, ਲੱਖ ਲੱਖ ਸ਼ੁਕਰ ਜਣਾਇਆ। ਪੁਰਖ ਅਕਾਲ ਤੇਰਾ ਕਰਜ਼ਾ ਲੱਥਾ ਅੱਜ, ਪਿਛਲਾ ਲੇਖਾ ਰਹੇ ਨਾ ਰਾਇਆ। ਵਿਚ ਚਿਖ਼ਾ ਵੜਿਆ ਭੱਜ, ਸਚ ਸਿੰਘਾਸਣ ਆਸਣ ਲਾਇਆ। ਉਚੀ ਕੂਕ ਦਿਤਾ ਦੱਸ, ਗੁਰਸਿਖ ਗੋਬਿੰਦ ਆਪ ਜਣਾਇਆ। ਤੁਹਾਡਾ ਮੇਰਾ ਕੋਈ ਨਾ ਚਲੇ ਵਸ, ਸ੍ਰੀ ਭਗਵਾਨ ਹੁਕਮ ਸੁਣਾਇਆ। ਆਓ ਰਲ ਮਿਲ ਲਈਏ ਹੱਸ, ਹਸਦਿਆਂ ਹਸਦਿਆਂ ਢੋਲਾ ਗਾਇਆ। ਪੁਰਖ ਅਕਾਲ ਦਾ ਗਾਓ ਜਸ, ਜੈ ਜੈਕਾਰ ਕਰਾਇਆ। ਮੈਂ ਦਿਤਾ ਅੰਮ੍ਰਿਤ ਰਸ, ਰਸ ਤੁਹਾਡੀ ਝੋਲੀ ਪਾਇਆ। ਅੰਤਮ ਵੇਖੋ ਖ਼ਾਲੀ ਹੱਥ, ਗੋਬਿੰਦ ਨਾਲ ਕੁਛ ਨਾ ਲੈ ਜਾਇਆ। ਬੱਚੇ ਨੀਹਾਂ ਹੇਠਾਂ ਦਿਤੇ ਦੱਬ, ਮਹੱਲ ਅਟੱਲ ਇਕ ਬਣਾਇਆ। ਜੋ ਕੁਛ ਸੋ ਤੁਹਾਡੀ ਝੋਲੀ ਪਾਇਆ ਸਭ, ਆਪਣਾ ਹੱਕ ਨਾ ਕੋਇ ਰਖਾਇਆ। ਜਿਸ ਵੇਲੇ ਸੱਦੋ ਆਵਾਂ ਭੱਜ, ਔਂਦਾ ਜਾਂਦਾ ਡੇਰ ਨਾ ਲਾਇਆ। ਗੋਬਿੰਦ ਭਾਂਡਾ ਜਾਏ ਨਾ ਭੱਜ, ਗੁਰ ਗੋਬਿੰਦ ਗੋਬਿੰਦ ਸ਼ਬਦ ਰੂਪ ਸਮਾਇਆ। ਤੁਸਾਂ ਮੇਰਾ ਪਰਦਾ ਲੈਣਾ ਕੱਜ, ਮੇਰੀ ਹੱਡੀ ਹੱਡੀ ਕੋਇ ਨਾ ਫੋਲ ਫੁਲਾਇਆ। ਕੀ ਸਵਾਹ ਵਿਚੋਂ ਗੋਬਿੰਦ ਨੂੰ ਕੋਈ ਲਏ ਲੱਭ, ਤਨ ਖ਼ੇਹ ਪੁਰਖ ਅਬਿਨਾਸ਼ੀ ਆਪਣੇ ਨੇਂਹ ਲਗਾਇਆ। ਮੰਨਣਾ ਹੁਕਮ ਦਰਸ ਕਰਨਾ ਰੱਜ ਰੱਜ, ਨਿਤ ਨਵਿਤ ਫੇਰਾ ਪਾਇਆ। ਜੇ ਇਕਰਾਰ ਕਰ ਗਏ ਭੱਜ, ਮੈਂ ਬੈਠਾ ਮੁਖ ਭੁਆਇਆ। ਫੇਰ ਨਿਰਗੁਣ ਹੋ ਕੇ ਆਵਾਂ ਸੰਬਲ ਨਗਰ ਬਹਿਵਾਂ ਸਜ, ਰੂਪ ਰੰਗ ਰੇਖ ਨਾ ਕੋਇ ਰਖਾਇਆ। ਨਾ ਕੋਈ ਜਾਣੇ ਲੰਮਾ ਉਚਾ ਕੱਦ, ਮੋਟਾ ਵੱਡਾ ਛੋਟਾ ਨਾ ਵੇਖ ਵਖਾਇਆ। ਮੈਂ ਸਭ ਤੋਂ ਹੋ ਜਾਂ ਅੱਡ, ਅਡਰਾ ਰਾਹ ਚਲਾਇਆ। ਪੁਰਖ ਅਕਾਲ ਆਪਣੇ ਦੁਆਰੇ ਲਵਾਂ ਸੱਦ, ਪ੍ਰੇਮ ਪ੍ਰੇਮ ਨਾਲ ਵਧਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗੋਬਿੰਦ ਸ਼ਬਦੀ ਰੂਪ ਧਰਾਇਆ। ਅੰਗੀਠਾ ਫੋਲਣ ਕੋਈ ਨਾ ਫੋਲੇ, ਸਤਿਗੁਰ ਗੁਰਮੁਖਾਂ ਆਪ ਜਣਾਈਆ। ਗੋਬਿੰਦ ਸਦਾ ਵਸੇ ਆਪਣੇ ਚੋਲੇ, ਚੋਲਾ ਗੋਬਿੰਦ ਆਪ ਹੰਢਾਈਆ। ਸ਼ਬਦੀ ਕਰੇ ਪਰਦੇ ਉਹਲੇ, ਨਾ ਮਰੇ ਨਾ ਜਾਈਆ। ਸਚ ਦੁਆਰਾ ਇਕੋ ਖੋਲ੍ਹੇ, ਚਾਰ ਕੁੰਟ ਵੇਖ ਵਖਾਈਆ। ਗੁਰਸਿਖ ਮੇਰਾ ਕਦੇ ਨਾ ਡੋਲੇ, ਚਲੇ ਹੁਕਮ ਰਜਾਈਆ। ਮੰਨ ਕਹਿਣਾ ਜੋ ਬਣੇ ਗੋਲੇ, ਗੁਲਸ਼ਨ ਤਿਨ੍ਹਾਂ ਦਿਆਂ ਖਿਲਾਈਆ। ਬਾਕੀ ਕੀਮਤ ਕੋਈ ਨਾ ਪਏ ਜਿਉਂ ਭੋ ਛੋਲੇ, ਭੂਸਾ ਗਧਿਆਂ ਅੱਗੇ ਪਾਈਆ । ਸਾਰਿਆਂ ਉਚੀ ਕੂਕ ਕੂਕ ਕਹਿਣਾ ਗੋਬਿੰਦ ਅੱਖਾਂ ਅੱਗੋਂ ਹੋਇਆ ਉਹਲੇ, ਸਾਡੇ ਅੰਦਰ ਵੜ ਕੇ ਗਿਆ ਸਮਾਈਆ। ਮੇਰਾ ਅੰਗੀਠਾ ਕੋਈ ਨਾ ਫੋਲੇ, ਫੋਲਿਆਂ ਹੱਥ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਗੁਰ ਗੁਰ ਸ਼ਬਦ ਸ਼ਬਦੀ ਵੰਡ ਵੰਡਾਈਆ। ਵਜੂਦ ਵਿਚ ਵਸਲ, ਵਸਲ ਵਿਚ ਵਡਿਆਈਆ। ਵਸਲ ਵਿਚੋਂ ਅਸਲ, ਅਸਲੀਅਤ ਦਏ ਸਮਝਾਈਆ। ਸ਼ਬਦੀ ਰੁੱਤ ਸੰਸਾਰੀ ਫਸਲ, ਲੱਖ ਚੁਰਾਸੀ ਬੀਜੇ ਵੱਢੇ ਅੰਦਰ ਵੜ ਵੜ ਹਰੀ ਸਿੰਚ ਕਰਾਈਆ। ਜਿਸ ਵੇਲੇ ਕਰੇ ਆਪਣਾ ਫ਼ਜ਼ਲ, ਫ਼ਜ਼ੂਲ ਕਹਾਣੀ ਨਾ ਕੋਇ ਸੁਣਾਈਆ। ਗੁਰਸਿਖ ਚੜ੍ਹਾਏ ਆਪਣੀ ਮਜ਼ਲ, ਮੰਜ਼ਲ ਆਪਣੀ ਆਪ ਜਣਾਈਆ। ਜਿਥੇ ਕੋਈ ਨਾ ਆਵੇ ਅਜ਼ਲ, ਅਲਾਮਤ ਕੋਇ ਰਹਿਣ ਨਾ ਪਾਈਆ। ਓਥੇ ਕੋਈ ਨਾ

ਦਿਸੇ ਫੁੱਲ ਕਵਲ, ਵਿਸ਼ਨ ਬ੍ਰਹਮਾ ਸ਼ਿਵ ਨਾ ਕੋਇ ਚਤੁਰਾਈਆ। ਓਥੇ ਇਕੋ ਨੂਰ ਅਵਲ, ਜ਼ਹੂਰ ਜ਼ਹੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਏ ਹੱਕ ਵਜ਼ੂਦ, ਆਦਿ ਅੰਤ ਨਾ ਹੋਏ ਨੇਸਤੋ ਨਾਬੂਦ, ਕਿਸੇ ਨਾ ਆਏ ਵਿਚ ਹਦੂਦ, ਸਾਚੀ ਰੱਖੇ ਮੰਜ਼ਲੇ ਮਕਸੂਦ, ਗੁਰਸਿਖਾਂ ਅਸਲ ਨਾਲ ਗੋਬਿੰਦ ਦੇਵੇ ਸੂਦ, ਲੇਖਾ ਸਭ ਮੁਕਾਈਆ। ਜਿਸ ਵੇਲ ਮੁਰੀਦ ਮੁਰਸ਼ਦ ਦਾ ਵੇਖੇ ਸਚ ਅਰੂਜ, ਉਲਫ਼ਤ ਕਹਿ ਨਾ ਸਕੇ ਰਾਈਆ। ਮਾਰੇ ਧਾਹ ਮਿਲਿਆ ਮਹਿਬੂਬ, ਮੇਰੀ ਹਸਤੀ ਰਹੀ ਨਾ ਰਾਈਆ। ਏਹੋ ਵਜੂਦ ਏਹੋ ਸਬੂਤ ਨਾ ਕੋਈ ਰੂਹ ਨਾ ਕਲਬੂਤ, ਪਾਰਬ੍ਰਹਮ ਇਕੋ ਨਜ਼ਰੀ ਆਈਆ। ਵਜ਼ੂਦ ਵਸਲ ਦਾ ਰੰਗ, ਬਿਸਮਲ ਧਾਰ ਚਲਾਇੰਦਾ। ਸ਼ਬਦੀ ਧਾਰ ਡੋਰ ਪਤੰਗ, ਸੁਰਤੀ ਬੰਧਨ ਪਾਇੰਦਾ। ਕਾਇਆ ਮਾਟੀ ਪੰਜ ਤੱਤ ਦੇਹ ਜਾਏ ਹੰਢ, ਜਗਤ ਹੁੰਡੀ ਸਭ ਦੀ ਆਪ ਲੁਟਾਇੰਦਾ। ਅੱਗੇ ਖੇਲ ਸੂਰਾ ਸਰਬੰਗ, ਆਪਣੇ ਹੱਥ ਰਖਾਇੰਦਾ। ਰਾਹ ਵਿਚ ਸੁਣੌਂਦਾ ਜਾਏ ਢੋਲ ਮਰਦੰਗ, ਅਨਹਦ ਰਾਗ ਅਲਾਇੰਦਾ। ਅੱਗੇ ਜਾ ਕੇ ਇਹ ਵੀ ਹੋ ਜਾਏ ਨੰਗ, ਆਪਣਾ ਮਾਣ ਨਾ ਕੋਇ ਵਖਾਇੰਦਾ। ਫੇਰ ਸਤਿਗੁਰ ਗੁਰ ਗੁਰਸਿਖ ਲਗਾਏ ਅੰਗ, ਆਪਣੀ ਗੋਦੀ ਉਠਾਇੰਦਾ। ਆਪਣਾ ਦੁਆਰਾ ਆਪੇ ਲੰਘ, ਮੰਦਰ ਸਚ ਵਖਾਇੰਦਾ। ਸਚ ਸੇਜ ਸੁਹੰਜਣਾ ਪਲੰਘ, ਪਾਵਾ ਚੂਲ ਨਾ ਕੋਇ ਬਣਾਇੰਦਾ। ਬਿਨ ਵਜੂਦੋਂ ਬਿਨ ਵਸਲੋਂ ਦਏ ਅਨੰਦ, ਅਨੰਦ ਇਕੋ ਇਕ ਵਖਾਇੰਦਾ। ਨਾ ਕੋਈ ਸੂਰਜ ਨਾ ਕੋਈ ਚੰਦ, ਜੋਤੀ ਜੋਤ ਡਗਮਗਾਇੰਦਾ। ਨਾ ਕੋਈ ਢੋਲਾ ਨਾ ਕੋਈ ਗੀਤ ਨਾ ਕੋਈ ਛੰਦ, ਰਾਗੀ ਰਾਗ ਨਾ ਕੋਇ ਸੁਣਾਇੰਦਾ। ਸਾਰ ਸ਼ਬਦ ਧਾਰ ਜੋਤ ਸਦਾ ਅਖੰਡ, ਜਨ ਭਗਤਾਂ ਪ੍ਰਭ ਪਾਈ ਵੰਡ, ਆਪਣੇ ਚਰਨ ਕੋਲ ਬਹਾਇੰਦਾ। ਬਿਨ ਵੇਖਿਆਂ ਡਿਠਿਆਂ ਸਾਰੇ ਪੌਣ ਡੰਡ, ਸਾਚੀ ਖ਼ਬਰ ਨਾ ਕੋਇ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਜ਼ੂਦ ਵਜ਼ਾਹਤ ਨਾਲ ਜਣਾਇੰਦਾ। ਇਕ ਮਿਕ ਹੋ ਕੇ ਰਹਿ ਜਾਏ ਇਕ, ਇਕ ਇਕ ਵਡਿਆਈਆ। ਇਕ ਇਕ ਲੇਖਾ ਦੇਵੇ ਲਿਖ, ਲਿਖ ਲਿਖ ਬਣਤ ਬਣਾਈਆ। ਇਕ ਇਕ ਪਾਏ ਭਿੱਖ, ਇਕ ਝੋਲੀ ਲਏ ਭਰਾਈਆ। ਇਕ ਇਕ ਚਾਰ ਕੁੰਟ ਦਹਿ ਦਿਸ਼ਾ ਥੱਲੇ ਉਪਰ ਪਏ ਦਿਸ, ਬੇਪਰਵਾਹ ਬੇਪਰਵਾਹੀਆ। ਇਕ ਇਕ ਵੰਡੇ ਹਿੱਸ, ਹਿੱਸਾ ਆਪਣਾ ਆਪ ਕਢਾਈਆ। ਇਕ ਇਕ ਕਰੇ ਹਿੱਤ, ਜਨ ਜਨਨੀ ਗੋਦ ਸੁਹਾਈਆ। ਇਕ ਇਕ ਸਭ ਨੂੰ ਲਏ ਆਪ ਜਿੱਤ, ਹਾਰ ਆਪਣੇ ਹੱਥ ਰਖਾਈਆ। ਇਕ ਇਕ ਆਪਣਾ ਕਰੇ ਹਿੱਤ, ਨਿਤ ਨਵਿਤ ਆਪਣਾ ਵੇਸ ਵਟਾਈਆ। ਇਕ ਇਕ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਆਕਾਰ ਇਕ ਪਸਾਰ, ਇਕ ਵਿਹਾਰ ਇਕ ਆਧਾਰ, ਇਕ ਜੈਕਾਰ ਇਕ ਫੁਲਵਾੜ, ਇਕ ਬੂਟਾ ਸ਼ਬਦੀ ਝੂਟਾ ਲੱਖ ਚੁਰਾਸੀ ਮੂਧਾ ਕਰੇ ਠੂਠਾ, ਫਿਰ ਆਪੇ ਲਏ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕ ਇਕੋ ਇਕ ਸਮਾਈਆ।

੨੧ ਮੱਘਰ ੨੦੧੯ ਬਿਕਰਮੀ ਚੰਨਣ ਕੌਰ ਦੇ ਗ੍ਰਹਿ ਓਗਰਾ ਜ਼ਿਲਾ ਗੁਰਦਾਸਪੁਰ

ਸ਼ਬਦ ਬ੍ਰਹਮ ਸ਼ਬਦ ਬ੍ਰਹਿਮਾਦ, ਬ੍ਰਹਿਮੰਡ ਸ਼ਬਦ ਵਡਿਆਈਆ। ਸ਼ਬਦ ਧੁੰਨ ਸ਼ਬਦ ਰਾਗ, ਨਾਦ ਸ਼ਬਦ ਸ਼ਨਵਾਈਆ। ਸ਼ਬਦ ਸੁੰਨ ਸ਼ਬਦ ਸਮਾਧ, ਸ਼ਬਦ ਸ਼ਬਦੀ ਜੋਤ ਰੁਸ਼ਨਾਈਆ। ਸ਼ਬਦ ਬਿਸਮਲ ਸ਼ਬਦ ਵਿਸਮਾਦ, ਸ਼ਬਦ ਬੇਪਰਵਾਹੀਆ। ਸ਼ਬਦ ਸੰਤ ਸ਼ਬਦ ਸਾਧ, ਸ਼ਬਦ

ਗੁਰਮੁਖ ਰੂਪ ਵਟਾਈਆ। ਸ਼ਬਦ ਜੈਕਾਰਾ ਸ਼ਬਦ ਆਵਾਜ਼, ਸ਼ਬਦ ਢੋਲਾ ਗਾਈਆ। ਸ਼ਬਦ ਸੱਜਣ ਸ਼ਬਦ ਸਾਜ਼, ਸ਼ਬਦ ਤਲਵਾੜ ਵਜਾਈਆ। ਸ਼ਬਦ ਰੰਗ ਸ਼ਬਦ ਨਾਚ, ਸ਼ਬਦ ਰਾਸ ਰਚਾਈਆ। ਸ਼ਬਦ ਖੇਲ ਸ਼ਬਦ ਤਮਾਸ਼, ਸ਼ਬਦ ਸਵਾਂਗੀ ਵੇਸ ਵਟਾਈਆ। ਸ਼ਬਦ ਆਸ ਸ਼ਬਦ ਨਿਰਾਸ, ਬੇ ਵਫ਼ਾ ਸ਼ਬਦ ਅਖਵਾਈਆ। ਸ਼ਬਦ ਬੇਨੰਤੀ ਸ਼ਬਦ ਅਰਦਾਸ, ਸ਼ਬਦ ਸੀਸ ਝੁਕਾਈਆ। ਸ਼ਬਦ ਦਾਤਾ ਸ਼ਬਦ ਬੰਦ ਖ਼ਲਾਸ, ਸ਼ਬਦ ਬੰਦੀਖ਼ਾਨਾ ਰੂਪ ਵਟਾਈਆ। ਸ਼ਬਦ ਉਤਪਤ ਸ਼ਬਦ ਘਾਤ, ਘਾਉ ਸ਼ਬਦ ਇਕ ਲਗਾਈਆ। ਸ਼ਬਦ ਦਿਵਸ ਸ਼ਬਦ ਰਾਤ, ਸ਼ਬਦ ਸੂਰਜ ਚੰਦ ਰੁਸ਼ਨਾਈਆ। ਸ਼ਬਦ ਗੁਰੂ ਗੁਰਦੇਵ ਪਾਠ, ਸ਼ਬਦ ਪੂਜਾ ਨਾਉਂ ਵਡਿਆਈਆ। ਸ਼ਬਦ ਤੀਰਥ ਸ਼ਬਦ ਤਾਟ, ਸ਼ਬਦ ਜਲ ਥਲ ਮਹੀਅਲ ਰਿਹਾ ਸਮਾਈਆ। ਸ਼ਬਦ ਵਣਜਾਰਾ ਸ਼ਬਦ ਹਾਟ, ਸ਼ਬਦ ਇਕੋ ਵਸਤ ਵਖਾਈਆ। ਸ਼ਬਦ ਪੱਤਣ ਸ਼ਬਦ ਘਾਟ, ਆਰ ਪਾਰ ਸ਼ਬਦ ਸਮਾਈਆ। ਸ਼ਬਦ ਨੇੜੇ ਸ਼ਬਦ ਦੂਰ ਵਾਟ, ਸ਼ਬਦ ਨੇਤ ਨੇਤ ਅਖਵਾਈਆ। ਸ਼ਬਦ ਕਾਗ਼ਜ਼ ਸ਼ਬਦ ਦਵਾਤ, ਸ਼ਬਦ ਸ਼ਾਹੀ ਲੇਖ ਜਣਾਈਆ। ਬਿਨ ਸ਼ਬਦ ਕਿਸੇ ਦੀ ਬਣੇ ਨਾ ਕੋਈ ਜ਼ਾਤ, ਜਲਵਾ ਨੂਰ ਨਾ ਕੋਇ ਵਖਾਈਆ। ਸ਼ਬਦ ਪਿਤਾ ਸ਼ਬਦ ਮਾਤ, ਸ਼ਬਦ ਪੂਤ ਗੋਦ ਸੁਹਾਈਆ। ਸ਼ਬਦ ਚਰਨ ਸ਼ਬਦ ਨਾਤ, ਸ਼ਬਦ ਨਾਤਾ ਜੋੜ ਜੁੜਾਈਆ। ਸ਼ਬਦ ਉਹਲੇ ਸ਼ਬਦ ਸਾਖਿਆਤ, ਪਾਰਜਾਤ ਸ਼ਬਦ ਬਣਾਈਆ। ਸ਼ਬਦ ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਜਾਟ, ਸ਼ਬਦ ਨੀਚੋਂ ਨੀਚ ਸਮਾਈਆ। ਸ਼ਬਦ ਖਟੋਲਾ ਸ਼ਬਦ ਖਾਟ, ਸ਼ਬਦ ਬਸਤਰ ਓਢਣ ਦਏ ਵਡਿਆਈਆ। ਸ਼ਬਦ ਅੰਮ੍ਰਿਤ ਸ਼ਬਦ ਰਸ ਚਾਟ, ਸ਼ਬਦ ਰਸ ਫਿੱਕਾ ਰੂਪ ਧਰਾਈਆ। ਬਿਨ ਸ਼ਬਦ ਸਾਰੇ ਪੱਤਣ ਡੂੰਘੇ ਖ਼ਾਤ, ਕਰਤਾ ਕੀਮਤ ਕੋਇ ਨਾ ਪਾਈਆ। ਸ਼ਬਦ ਮਹੱਲ ਸ਼ਬਦ ਅਟੱਲ, ਸ਼ਬਦ ਰਾਗ ਰੰਗ ਰੰਗਾਇੰਦਾ। ਸ਼ਬਦ ਨਕਲ ਸ਼ਬਦ ਅਸਲ, ਅਸਲੀਅਤ ਸ਼ਬਦ ਆਪ ਜਣਾਇੰਦਾ। ਸ਼ਬਦ ਵਜੂਦ ਸ਼ਬਦ ਵਸਲ, ਗੁਰ ਗੋਬਿੰਦ ਆਪ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਇਕੋ ਘਰ ਵਖਾਇੰਦਾ। ਸ਼ਬਦ ਗ੍ਰਹਿ ਇਕੋ ਸਵਾਮੀ, ਹਰਿ ਮੰਦਰ ਆਪ ਬਣਾਇੰਦਾ। ਜਿਸ ਘਰ ਵਸੇ ਅੰਤਰਜਾਮੀ, ਦੂਜਾ ਨਜ਼ਰ ਕੋਇ ਨਾ ਆਇੰਦਾ। ਸ਼ਬਦ ਗੁਰੂ ਸ਼ਬਦ ਬਾਣੀ, ਸ਼ਬਦ ਸੰਦੇਸਾ ਆਪ ਜਣਾਇੰਦਾ। ਸ਼ਬਦ ਮਹਿਮਾ ਅਕਥ ਕਹਾਣੀ, ਕਥਨੀ ਕਥ ਨਾ ਕੋਇ ਜਣਾਇੰਦਾ। ਸ਼ਬਦ ਰਾਜਾ ਸ਼ਬਦ ਰਾਣੀ, ਸ਼ਬਦ ਰਈਅਤ ਰੂਪ ਵਟਾਇੰਦਾ। ਸ਼ਬਦ ਅਗਨੀ ਅੱਗ ਪਵਣ ਪਾਣੀ, ਜਲ ਬਿੰਬ ਰੂਪ ਸਮਾਇੰਦਾ। ਸ਼ਬਦ ਲੇਖਾ ਚਾਰ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਵੰਡ ਵੰਡਾਇੰਦਾ। ਸ਼ਬਦ ਨਾਦ ਚਾਰ ਬਾਣੀ, ਪਰਾ ਪਸੰਤੀ ਮਧਮ ਬੈਖ਼ਰੀ ਸ਼ਬਦ ਅਲਾਇੰਦਾ। ਸ਼ਬਦ ਸੁਰਤ ਸੁਘੜ ਸੁਚੱਜੀ ਸਵਾਣੀ, ਸ਼ਬਦ ਮਨ ਮਤੀ ਫੇਰ ਭੁਆਇੰਦਾ। ਸ਼ਬਦ ਬੁੱਧ ਮਤ ਕਰੇ ਮਤਵਾਲੀ, ਸ਼ਬਦ ਬਬੇਕੀ ਰੂਪ ਧਰਾਇੰਦਾ। ਸ਼ਬਦ ਕਿਰਸਾਣਾ ਸ਼ਬਦ ਹਾਲੀ, ਸ਼ਬਦ ਸਾਚਾ ਬੀਜ ਬਜਾਇੰਦਾ। ਸ਼ਬਦ ਦੇਵੇ ਸੱਚਾ ਪਾਣੀ, ਪ੍ਰੇਮ ਕੂਆਂ ਇਕ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਇਕੋ ਘਰ ਵਖਾਇੰਦਾ। ਸ਼ਬਦ ਘਰ ਇਕੋ ਦਰ, ਦਰ ਦਰਵਾਜਾ ਆਪ ਜਣਾਈਆ। ਸ਼ਬਦ ਵਰ ਇਕੋ ਨਰ, ਨਰ ਨਰਾਇਣ ਕਰੇ ਕੁੜਮਾਈਆ। ਸ਼ਬਦ ਮੇਲ ਇਕੋ ਹਰਿ, ਹਰਿ ਬਿਨ ਅਵਰ ਨਾ ਕੋਇ ਧਿਆਈਆ। ਸ਼ਬਦ ਭੈ ਸ਼ਬਦ ਡਰ, ਭੌ ਸ਼ਬਦ ਰਿਹਾ ਵਖਾਈਆ। ਸ਼ਬਦ ਜੰਮੇ ਸ਼ਬਦ ਮਰੇ, ਸ਼ਬਦ ਮਰਨ ਜੀਵਣ ਵਿਚ ਨਾ ਆਈਆ। ਸ਼ਬਦ ਵਿਸ਼ਨ ਬ੍ਰਹਮਾ ਸ਼ਿਵ ਬਣਾਏ ਧੜੇ, ਹੁਕਮੀ ਹੁਕਮ ਆਪ ਭੁਆਈਆ। ਸ਼ਬਦ ਭੰਨੇ ਸ਼ਬਦ ਘੜੇ, ਘੜਨ ਭੰਨਣਹਾਰ

ਸ਼ਬਦ ਅਖਵਾਈਆ। ਸ਼ਬਦ ਸਿਫ਼ਤੀ ਨਾਉਂ ਰਖਾਏ ਬੜੇ, ਕੋਟਨ ਕੋਟ ਰਸਨਾ ਗਾਈਆ। ਆਦਿ ਅੰਤ ਸ਼ਬਦ ਰੂਪ ਪ੍ਰਭ ਇਕੋ ਧਰੇ, ਰੂਪ ਰੰਗ ਰੇਖ ਨਾ ਕੋਇ ਜਣਾਈਆ। ਬਿਨ ਭਗਤਾਂ ਕਿਸੇ ਨਾ ਵਸੇ ਘਰੇ, ਘਰ ਸੁਹੰਜਣੀ ਸੇਜ ਵਖਾਈਆ। ਰਸਨਾ ਜਿਹਵਾ ਬੱਤੀ ਦੰਦ ਸ੍ਰਿਸ਼ਟ ਸਬਾਈ ਪੜ੍ਹੇ, ਉਚੀ ਕੂਕ ਕੂਕ ਸੁਣਾਈਆ। ਸਤਿਗੁਰ ਸ਼ਬਦ ਜਿਸ ਜਨ ਕਰ ਕਿਰਪਾ ਆਪ ਫੜੇ, ਆਪਣਾ ਬੰਧਨ ਪਾਈਆ। ਸੋ ਜਨ ਕਹੇ ਪੁਰਖ ਅਕਾਲ ਹਰੇ, ਓਅੰ ਸੋਹੰ ਏਕੰਕਾਰ ਵਿਚ ਸਮਾਈਆ। ਸ਼ਬਦ ਗੁਰ ਪਰੇ ਤੋਂ ਪਰੇ, ਪਾਰਬ੍ਰਹਮ ਆਪ ਅਖਵਾਈਆ। ਅੰਦਰ ਬਾਹਰ ਆਪੇ ਵੜੇ, ਆਪਣਾ ਖੇਲ ਰਚਾਈਆ। ਲੱਖ ਚੁਰਾਸੀ ਭੰਨੇ ਘੜੇ, ਹੁਕਮੇ ਹੁਕਮ ਮਨਾਈਆ। ਕਲਜੁਗ ਅੰਤਮ ਗੋਬਿੰਦ ਸੂਰਾ ਸ਼ਬਦੀ ਜੋਧਾ ਲੜੇ, ਬਲ ਆਪਣਾ ਆਪ ਪਰਗਟਾਈਆ। ਲੱਖ ਚੁਰਾਸੀ ਵੇਖੇ ਖੋਟੇ ਖਰੇ, ਗ੍ਰਹਿ ਗ੍ਰਹਿ ਫੋਲ ਫੁਲਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਸਰੂਪੀ ਨੌਜਵਾਨ, ਸ਼ਬਦੀ ਗੁਰ ਸ਼ਬਦੀ ਘੋੜੇ ਚੜ੍ਹੇ, ਦੋ ਜਹਾਨਾਂ ਫੇਰਾ ਪਾਈਆ।

੨੧ ਮੱਘਰ ੨੦੧੯ ਬਿਕਰਮੀ ਗਿਆਨ ਸਿੰਘ ਦੇ ਗ੍ਰਿਹ ਓਗਰਾ ਜ਼ਿਲਾ ਗੁਰਦਾਸਪੁਰ

ਸਤਿਗੁਰ ਸ਼ਬਦ ਸਚ ਪਿਆਰ, ਹਰਿ ਨਾਮ ਵਡਿਆਈਆ। ਜਨਮ ਮਰਨ ਦੁੱਖ ਲਾਹੇ ਭਾਰ, ਆਵਣ ਜਾਣ ਮੁਕਾਈਆ। ਦੁੱਖ ਦਲਿਦਰ ਦਏ ਨਵਾਰ, ਦਰਦੀਆਂ ਦਰਦ ਵੰਡਾਈਆ। ਰਸਨਾ ਜਿਹਵਾ ਇਕ ਜੈਕਾਰ, ਇਕੋ ਗੁਣ ਵਖਾਈਆ। ਕਿਰਪਾ ਕਰ ਆਪ ਨਿਰੰਕਾਰ, ਹਰਿਜਨ ਮੇਲ ਮਿਲਾਈਆ। ਸੋਹੰ ਸ਼ਬਦ ਸਚ ਜੈਕਾਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਹੋਏ ਸਹਾਈਆ।

੨੧ ਮੱਘਰ ੨੦੧੯ ਰਾਵੀ ਕੰਢੇ ਜ਼ਿਲਾ ਗੁਰਦਾਸਪੁਰ

ਅੰਮ੍ਰਿਤ ਰੋਟੀ ਮਿੱਠਾ ਗੁੜ੍ਹ, ਗੁਰ ਕਿਰਪਾ ਆਪ ਵਰਤਾਈਆ। ਸਚਖੰਡ ਨਿਵਾਸੀ ਨਿਕਲ ਕੇ ਆਇਆ ਵਿਚੋਂ ਕੁੜ, ਆਪਣਾ ਪਰਦਾ ਲਾਹੀਆ। ਗੁਰਮੁਖਾਂ ਨਾਲ ਗਿਆ ਜੁੜ, ਰਸ ਰਸ ਨਾਲ ਮਿਲਾਈਆ। ਅੰਤਮ ਅੰਤ ਗਿਆ ਬੌਹੜ, ਬੇਪਰਵਾਹ ਦਇਆ ਕਮਾਈਆ। ਹਰਿ ਗੋਬਿੰਦ ਲੱਗੀ ਔੜ, ਹਰਿ ਸਤਿਗੁਰ ਆਪ ਬੁਝਾਈਆ। ਨਾ ਕੋਈ ਦਿਸੇ ਸੀਸ ਚੌਰ, ਛਤਰ ਕੋਇ ਨਜ਼ਰ ਨਾ ਆਈਆ। ਇਕੋ ਧਰਤੀ ਮੰਗੇ ਧੂਰ, ਨੇਤਰ ਨੈਣ ਉਠਾਈਆ। ਸਾਹਿਬ ਸਤਿਗੁਰ ਆਸਾ ਪੂਰ, ਇਕੋ ਆਸ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਣਾ ਹੁਕਮ ਜਣਾਈਆ। ਹਰਿਗੋਬਿੰਦ ਖ਼ਾਧਾ ਰੁੱਖਾ ਮਿਸਾ, ਕੰਢੇ ਲੱਖ ਲੱਖ ਸ਼ੁਕਰ ਮਨਾਇਆ। ਪੁਰਖ ਅਬਿਨਾਸ਼ੀ ਕੱਢੇ ਤੇਰਾ ਹਿੱਸਾ, ਨਿਰਗੁਣ ਅੰਤਮ ਫੇਰਾ ਪਾਇਆ। ਮੈਂ ਲੈ ਕੇ ਆਇਆ ਚਿੱਠਾ, ਧੁਰ ਸੰਦੇਸ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਰਚਾਇਆ। ਧਰਨੀ ਕਹੇ ਗੋਬਿੰਦ ਹਰਿ, ਹਰਿ ਗੋਬਿੰਦ ਤੇਰੀ ਵਡਿਆਈਆ। ਕਰ ਕਿਰਪਾ ਦੇ ਸਾਚਾ ਵਰ, ਕੋਝੀ ਕਮਲੀ ਦਏ ਦੁਹਾਈਆ। ਕੰਢੀ ਕੰਢੇ ਆ ਕੇ ਖੜ, ਕੰਢਾ ਪਾਰ ਕਰਾਈਆ। ਰੰਡੀ ਸੁਹਾਗਣ ਆ ਕੇ ਕਰ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ,

ਆਪ ਆਪਣੀ ਕਿਰਪਾ ਕਰ, ਲੇਖਾ ਧੁਰ ਦਾ ਰਿਹਾ ਜਣਾਈਆ। ਗੋਬਿੰਦ ਕਹੇ ਸੁਣ ਧਰਨੀ ਧਵਲ, ਧੁਰ ਦਰਬਾਰੀ ਦਇਆ ਕਮਾਇੰਦਾ। ਨੂਰ ਇਲਾਹੀ ਏਕਾ ਅਵਲ, ਬੇਪਰਵਾਹ ਫੇਰਾ ਪਾਇੰਦਾ। ਜਿਸ ਨੂੰ ਸੀਸ ਝੁਕਾਏ ਕਾਹਨਾ ਕ੍ਰਿਸ਼ਨਾ ਸਵਲ, ਰਾਮਾ ਰਾਮ ਵਿਚ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਪਿਛਲਾ ਲੇਖਾ ਆਪ ਜਣਾਇੰਦਾ। ਪਿਛਲਾ ਲੇਖਾ ਗੋਬਿੰਦ ਰੰਗ, ਰੰਗ ਰੰਗੀਲਾ ਆਪ ਜਣਾਈਆ। ਧਰਨੀ ਕਹੇ ਮੇਰੀ ਪੂਰੀ ਕਰਨੀ ਮੰਗ, ਇਕੋ ਆਸ ਤਕਾਈਆ। ਹਰਿ ਜੂ ਕਹਿਣਾ ਆਵੇ ਨਿਸੰਗ, ਘਰ ਮੇਰੇ ਫੇਰਾ ਪਾਈਆ। ਮੇਰੀ ਚੋਲੀ ਚਾੜ੍ਹੇ ਰੰਗ, ਰੰਗ ਮਜੀਠ ਇਕ ਵਖਾਈਆ। ਨਾਲ ਲਿਆਏ ਆਪਣਾ ਸੰਗ, ਸੰਗੀ ਸਾਥੀ ਮੇਲ ਮਿਲਾਈਆ। ਮੈਂ ਭੁੱਖੀ ਨੰਗੀ ਟੁਕੜਾ ਲਵਾਂ ਮੰਗ, ਅੱਗੇ ਆਪਣੀ ਝੋਲੀ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਗੋਬਿੰਦ ਰਿਹਾ ਸੁਣਾਈਆ। ਹਰਿਗੋਬਿੰਦ ਕਰ ਅਰਦਾਸ, ਪੁਰਖ ਅਕਾਲ ਧਿਆਨ ਲਗਾਇੰਦਾ। ਸਚ ਪ੍ਰਭ ਸਚ ਤੇਰੀ ਰਾਸ, ਅੰਤ ਕੋਈ ਨਾ ਆਇੰਦਾ। ਧਰਨੀ ਲੱਗੀ ਇਕ ਪਿਆਸ, ਜਲ ਪਿਆਸ ਨਾ ਕੋਇ ਬੁਝਾਇੰਦਾ। ਥਲ ਨਾ ਹੋਏ ਕੋਇ ਨਿਰਾਸ, ਜੋ ਜਨ ਤੇਰਾ ਧਿਆਨ ਲਗਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਬੇਨੰਤੀ ਆਪ ਜਣਾਇੰਦਾ। ਸ੍ਰੀ ਭਗਵਾਨ ਸਚ ਸੰਦੇਸਾ, ਏਕਾ ਏਕ ਜਣਾਈਆ । ਹਰਿਗੋਬਿੰਦ ਤੇਰਾ ਲੇਖਾ, ਬਿਨ ਲਿਖਿਆਂ ਦਏ ਤਰਾਈਆ। ਪੁਰਖ ਅਕਾਲ ਧਾਰੇ ਭੇਸਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਭਾਗ ਲਗਾਏ ਸਾਚੇ ਦੇਸਾ, ਚਰਨ ਕਵਲ ਕਵਲ ਚਰਨ ਆਪ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਰਿਹਾ ਜਣਾਈਆ। ਸਤਿ ਸੰਦੇਸਾ ਸ੍ਰੀ ਭਗਵਾਨ, ਏਕਾ ਏਕ ਜਣਾਇੰਦਾ। ਅੰਤਮ ਵੇਖਾਂ ਮਾਰ ਧਿਆਨ, ਕਲਜੁਗ ਵਕਤ ਸੁਹਾਇੰਦਾ। ਲੇਖਾ ਚੁਕਾਵਾਂ ਦਰ ਘਰ ਆਣ, ਕੰਢੀ ਆਪਣਾ ਡੇਰਾ ਲਾਇੰਦਾ। ਹਰਿ ਸੰਗਤ ਮੇਲਾ ਮਿਲੇ ਮਹਾਨ, ਨਿੱਕੇ ਵੱਡੇ ਛੋਟੇ ਬਾਲੇ ਨਾਲ ਮਿਲਾਇੰਦਾ। ਕਰ ਕਿਰਪਾ ਦੇਵੇ ਦਾਨ, ਸਾਚੀ ਵਸਤ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਕਰਨੀ ਆਪ ਕਮਾਇੰਦਾ। ਹਰਿਗੋਬਿੰਦ ਧਰਨੀ ਦੱਸ ਕੇ ਜਾ, ਹਰਿ ਜੂ ਹੁਕਮ ਸੁਣਾਇਆ। ਕਲਜੁਗ ਅੰਤਮ ਆਵੇ ਬੇਪਰਵਾਹ, ਨਿਰਗੁਣ ਜੋਤ ਨੂਰ ਵੇਸ ਵਟਾਇਆ। ਜਨ ਭਗਤਾਂ ਬਣੇ ਆਪ ਮਲਾਹ, ਬੇੜਾ ਤੇਰੇ ਕੰਧ ਰਖਾਇਆ। ਤੇਰੀ ਭੁੱਖੀ ਦੀ ਭੁੱਖ ਦਏ ਗਵਾ, ਸਾਚਾ ਲੰਗਰ ਇਕ ਲਗਾਇਆ। ਰੁੱਖੇ ਸੁੱਕੇ ਟੁੱਕਰ ਖਾ, ਗੁਰਮੁਖ ਲੱਖ ਲੱਖ ਸ਼ੁਕਰ ਮਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੁਨੇਹੁੜਾ ਰਿਹਾ ਸੁਣਾਇਆ । ਧਰਨੀ ਦੋਏ ਜੋੜ ਕਰੇ ਪੁਕਾਰ, ਨਿਉਂ ਨਿਉਂ ਸੀਸ ਝੁਕਾਈਆ। ਗੋਬਿੰਦ ਦੱਸ ਸਚ ਵਿਹਾਰ, ਹਰਿ ਕਵਣ ਵੇਲਾ ਫੇਰਾ ਪਾਈਆ। ਸਤਿਗੁਰ ਕਹੇ ਬੋਲ ਜੈਕਾਰ, ਇਕੋ ਇਕ ਸੁਣਾਈਆ। ਕਲਜੁਗ ਅੰਤਮ ਆਵੇ ਆਪਣੀ ਧਾਰ, ਜੋਤੀ ਜਾਮਾ ਵੇਸ ਵਟਾਈਆ। ਸ਼ਬਦੀ ਗੁਰ ਖੇਲ ਅਪਾਰ, ਗੁਰ ਕਰਤਾ ਆਪ ਕਰਾਈਆ। ਹਰਿ ਸੰਗਤ ਲੈ ਕੇ ਆਏ ਦੁਆਰ, ਥਿਤ ਵਾਰ ਦਏ ਸਮਝਾਈਆ। ਇਕੀ ਮੱਘਰ ਵਜੇ ਢਾਈ, ਜੋਤੀ ਸ਼ਬਦ ਦਾ ਲੇਖ ਪਿਆਰ, ਬਚਨ ਬਚਨਾਂ ਨਾਲ ਪਰਨਾਈਆ। ਜਿਸ ਜਨ ਕਿਰਪਾ ਦੇਵੇ ਤਾਰ, ਮਿਹਰ ਨਜ਼ਰ ਉਠਾਈਆ। ਧਰਨੀ ਗੁਰਮੁਖਾਂ ਕਰੇ ਪਿਆਰ, ਜਲ ਨਾਤਾ ਰਹੀ ਤੁੜਾਈਆ। ਗੁਰ ਗੋਬਿੰਦ ਹਰਿ ਗੋਬਿੰਦ ਰੁੱਖਾ ਗੁੜ,

ਰਸ ਅੰਮ੍ਰਿਤ ਰੂਪ ਵਖਾਈਆ। ਧੰਨ ਭਾਗ ਹਰਿ ਹਰਿ ਸੰਗਤ ਗਈ ਬੌਹੜ, ਮੇਰੀ ਪਿਛਲੀ ਆਸ ਪੁਚਾਈਆ। ਅੱਗੇ ਸਦਾ ਰਹੇ ਪ੍ਰਭ ਸਾਚੇ ਦੀ ਲੋੜ, ਭੁੱਲ ਕਦੇ ਨਾ ਜਾਈਆ। ਗੁਰਸਿਖ ਲੰਗਰ ਖਾਣਾ ਨਿੱਕਾ ਨਿੱਕਾ ਭੋਰ, ਸ੍ਰਿਸ਼ਟ ਸਬਾਈ ਟੁੱਕੜੇ ਦਏ ਕਰਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਖੇਲ ਕਰ ਕੇ ਗ਼ੌਰ, ਲਹਿਣਾ ਦੇਣਾ ਸਰਬ ਚੁਕਾਈਆ।