ਪੁਸਤਕਾਲਾਭਾਗ ੧੩

੨੧ ਮੱਘਰ ੨੦੧੯ ਬਿਕਰਮੀ ਬਚਨ ਸਿੰਘ ਦੇ ਗ੍ਰਹਿ ਸਿੰਮਲ ਸਕੋਰ ਜ਼ਿਲਾ ਗੁਰਦਾਸਪੁਰ

ਸੋ ਪੁਰਖ ਨਿਰੰਜਣ ਇਕ ਇਕੇਲਾ, ਆਦਿ ਜੁਗਾਦਿ ਖੇਲ ਕਰਾਇੰਦਾ। ਸਚਖੰਡ ਨਿਵਾਸੀ ਸ਼ੇਰ ਬਘੇਲਾ, ਸ਼ਹਿਨਸ਼ਾਹ ਆਪਣਾ ਹੁਕਮ ਮਨਾਇੰਦਾ। ਦੋ ਜਹਾਨ ਵੇਖੇ ਜੰਗਲ ਜੂਹ ਉਜਾੜ ਪਹਾੜ ਬੇਲਾ, ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਖੋਜ ਖੁਜਾਇੰਦਾ। ਜੁਗਾ ਜੁਗੰਤਰ ਵਸਣਹਾਰਾ ਧਾਮ ਨਵੇਲਾ, ਨਿਰਗੁਣ ਨੂਰ ਡਗਮਗਾਇੰਦਾ । ਜੁਗ ਚੌਕੜੀ ਜਾਣੇ ਆਪਣਾ ਵੇਲਾ, ਵਾਰ ਥਿਤ ਨਾ ਕੋਇ ਰਖਾਇੰਦਾ। ਭਗਤ ਭਗਵਾਨ ਕਰਾਏ ਮੇਲਾ, ਮਿਲ ਮਿਲ ਆਪਣਾ ਰੰਗ ਚੜ੍ਹਾਇੰਦਾ। ਏਕਾ ਘਰ ਸੋਹੇ ਗੁਰੂ ਗੁਰ ਚੇਲਾ, ਗੋਬਿੰਦ ਆਪਣਾ ਰੰਗ ਰੰਗਾਇੰਦਾ। ਸਤਿ ਪੁਰਖ ਨਿਰੰਜਣ ਸੱਜਣ ਸੁਹੇਲਾ, ਸਦਾ ਸਦ ਸਗਲਾ ਸੰਗ ਨਿਭਾਇੰਦਾ। ਕੱਟਣਹਾਰਾ ਧਰਮ ਰਾਏ ਦੀ ਜੇਲਾ, ਲੱਖ ਚੁਰਾਸੀ ਆਵਣ ਜਾਵਣ ਫੰਦ ਕਟਾਇੰਦਾ। ਅਚਰਜ ਖੇਲ ਪਾਰਬ੍ਰਹਮ ਪ੍ਰਭ ਖੇਲਾ, ਭੇਵ ਅਭੇਦ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰਦਰਗਾਹੀ ਰੰਗ ਰੰਗਾਇੰਦਾ। ਸਚਖੰਡ ਨਿਵਾਸੀ ਏਕੰਕਾਰ, ਅਕਲ ਕਲ ਵਡਿਆਈਆ। ਜੋਤੀ ਜਾਤਾ ਹੋ ਉਜਿਆਰ, ਨੂਰੋ ਨੂਰ ਨੂਰ ਰੁਸ਼ਨਾਈਆ । ਥਿਰ ਘਰ ਸਾਚੇ ਹੋ ਤਿਆਰ, ਸਾਚੀ ਰੀਤਾ ਆਪ ਚਲਾਈਆ। ਠਾਂਡਾ ਸੀਤਾ ਕਰ ਪਿਆਰ, ਵਿਸ਼ਨ ਬ੍ਰਹਮਾ ਸ਼ਿਵ ਵੇਖ ਵਖਾਈਆ। ਅਨਡੀਠਾ ਖੇਲ ਕਰੇ ਕਰਤਾਰ, ਕੁਦਰਤ ਕਾਦਰ ਰੰਗ ਰੰਗਾਈਆ। ਭਗਤਨ ਮੀਤਾ ਕਰ ਪਿਆਰ, ਆਤਮ ਪਰਮਾਤਮ ਮੇਲ ਮਿਲਾਈਆ। ਪਾਰਬ੍ਰਹਮ ਬ੍ਰਹਮ ਦਏ ਆਧਾਰ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਖੇਲ ਕਰਾਈਆ। ਜੁਗ ਜੁਗ ਹਰਿ ਦਾ ਖੇਲ ਅਵੱਲਾ, ਏਕੰਕਾਰਾ ਆਪ ਕਰਾਇੰਦਾ। ਵਸਣਹਾਰਾ ਸਚਖੰਡ ਸਚ ਮਹੱਲਾ, ਜੋਤੀ ਜਾਤਾ ਡਗਮਗਾਇੰਦਾ। ਸ਼ਬਦੀ ਗੁਰ ਫੜਾਏ ਪੱਲਾ, ਸਰਗੁਣ ਆਪਣੀ ਵੰਡ ਵੰਡਾਇੰਦਾ। ਸਚ ਸਿੰਘਾਸਣ ਏਕਾ ਮੱਲਾ, ਪੁਰਖ ਅਬਿਨਾਸ਼ੀ ਡੇਰਾ ਲਾਇੰਦਾ। ਜੀਵ ਜੰਤ ਜੁਗ ਜੁਗ ਭੁਲਾਏ ਕਰ ਕਰ ਵਲ ਛਲਾ, ਅਛਲ ਛਲ ਧਾਰੀ ਆਪਣਾ ਰਾਹ ਤਕਾਇੰਦਾ। ਵਸਣਹਾਰਾ ਜੰਗਲ ਜੂਹ ਉਜਾੜ ਪਹਾੜ ਡੂੰਘੀ ਡਲਾ, ਸਮੁੰਦ ਸਾਗਰ ਖੋਜ ਖੁਜਾਇੰਦਾ। ਨੂਰ ਇਲਾਹੀ ਬੇਪਰਵਾਹੀ ਇਕ ਇਕੱਲਾ, ਮੁਕਾਮੇ ਹੱਕ ਡੇਰਾ ਲਾਇੰਦਾ। ਮਿਹਬਾਨ ਬੀਦੋ ਬੀ ਖ਼ੈਰ ਯਾ ਅੱਲਾ ਇਲਾਹੀ ਨੂਰ ਬਿਸਮਿਲਾ, ਬਿਸਮਿਲ ਆਪਣਾ ਰਾਹ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਸਾਚਾ ਹਰਿ, ਲੱਖ ਚੁਰਾਸੀ ਖੋਜ ਖੁਜਾਇੰਦਾ। ਲੱਖ ਚੁਰਾਸੀ ਖੋਜੇ ਆਪ, ਘਟ ਘਟ ਰਿਹਾ ਸਮਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਦੱਸਦਾ ਆਇਆ ਜਾਪ, ਗੁਰ ਅਵਤਾਰ ਪੀਰ ਪੈਗ਼ੰਬਰ ਕਰੀ ਪੜ੍ਹਾਈਆ। ਭਗਤਾਂ ਦੇਂਦਾ ਰਿਹਾ ਸਾਥ, ਭਗਵਨ ਆਪਣਾ ਸੰਗ ਨਿਭਾਈਆ। ਆਤਮ ਸੇਜਾ ਭੋਗ ਬਿਲਾਸ, ਸੇਜ ਸੁਹੰਜਣੀ ਇਕ ਹੰਢਾਈਆ।

ਦਾਤਾ ਦਾਨੀ ਸਰਬ ਗੁਣਤਾਸ, ਤ੍ਰੈਭਵਨ ਧਨੀ ਬੇਪਰਵਾਹੀਆ। ਖੇਲੇ ਖੇਲ ਪ੍ਰਿਥਮੀ ਆਕਾਸ਼, ਗਗਨ ਮੰਡਲ ਲੋਅ ਪੁਰੀ ਲੋਕ ਪਰਲੋਕ ਚੌਦਾਂ ਤਬਕਾਂ ਵੇਖ ਵਖਾਈਆ। ਨਿਰਗੁਣ ਸਰਗੁਣ ਆਪੇ ਹੋ, ਹਰਿ ਜੂ ਆਪਣਾ ਰਾਹ ਚਲਾਈਆ। ਆਤਮ ਪਰਮਾਤਮ ਜਾਏ ਛੋਹ, ਸ਼ਹਿਨਸ਼ਾਹ ਆਪਣਾ ਰੰਗ ਚੜ੍ਹਾਈਆ। ਧੁਰਦਰਗਾਹੀ ਦੇਵੇ ਢੋਆ ਢੋ, ਨਾਮ ਖ਼ਜ਼ਾਨਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੰਗਲ ਜੂਹ ਉਜਾੜ ਪਹਾੜ ਉਚੇ ਟਿੱਲੇ ਪਰਬਤ ਵੇਖ ਵਖਾਈਆ। ਉਚੇ ਟਿੱਲੇ ਵੇਖੇ ਜੰਗਲ, ਨਿਰਗੁਣ ਆਪਣਾ ਵੇਸ ਵਟਾਇੰਦਾ। ਵਿਸ਼ਨ ਬ੍ਰਹਮੇ ਸ਼ਿਵ ਕਰੋੜ ਤੇਤੀਸਾ ਸੁਰਪਤ ਇੰਦ ਜਣਾਏ ਇਕੋ ਮੰਗਲ, ਮੰਗਲਾਚਾਰ ਆਪ ਕਰਾਇੰਦਾ। ਤ੍ਰੈਗੁਣ ਮਾਇਆ ਪੰਜ ਤੱਤ ਜੀਵ ਜੰਤ ਸਾਧ ਸੰਤ ਨਾਮ ਨਿਧਾਨਾ ਮਾਰੇ ਸੰਗਲ, ਆਤਮ ਪਰਮਾਤਮ ਬੰਨ੍ਹ ਵਖਾਇੰਦਾ। ਜੁਗ ਚੌਕੜੀ ਲੋਕਮਾਤ ਮਾਰ ਝਾਤ ਜਨ ਭਗਤ ਦੁਆਰੇ ਆਏ ਮੰਗਣ, ਧਰੂ ਪ੍ਰਹਿਲਾਦ ਆਪ ਤਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੂਹ ਉਜਾੜ ਵੇਖ ਵਖਾਇੰਦਾ। ਕਲਜੁਗ ਵੇਖੇ ਜੰਗਲ ਜੂਹ, ਚਾਰ ਕੁੰਟ ਫੇਰਾ ਪਾਈਆ। ਲੇਖਾ ਜਾਣੇ ਅੱਲਾ ਹੂ, ਹੂ ਹੂ ਆਪਣਾ ਰੰਗ ਰੰਗਾਈਆ। ਭੇਵ ਖੁਲ੍ਹਾਏ ਤੂ ਹੀ ਤੂ, ਤੇਰੀ ਮੇਰੀ ਇਕ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਆਪ ਤਰਾਈਆ। ਹਰਿਜਨ ਜੁਗ ਜੁਗ ਤਾਰਦਾ, ਸੋ ਪੁਰਖ ਨਿਰੰਜਣ ਮੀਤ। ਹਰਿ ਪੁਰਖ ਨਿਰੰਜਣ ਪੈਜ ਸੁਆਰਦਾ, ਏਕੰਕਾਰ ਖੇਲ ਅਨਡੀਠ। ਆਦਿ ਨਿਰੰਜਣ ਖੇਲ ਕਰੇ ਜੋਤ ਉਜਿਆਰ ਦਾ, ਅਬਿਨਾਸ਼ੀ ਕਰਤਾ ਲੱਖ ਚੁਰਾਸੀ ਲੇਖਾ ਜਾਣੇ ਜਿਉਂ ਜਲ ਮੀਨ। ਸ੍ਰੀ ਭਗਵਾਨ ਸਚ ਨਿਸ਼ਾਨਾ ਇਕ ਉਠਾਲ ਦਾ, ਆਪ ਝੁਲਾਏ ਚੌਦਾਂ ਲੋਕ ਤ੍ਰੈਭਵਨ ਤੀਨ। ਪਾਰਬ੍ਰਹਮ ਰੰਗ ਵੇਖੇ ਨੂਰ ਜੋਤ ਮਹਾਨ ਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਹਰਿ ਬੇ ਦੀਨ। ਬੇ ਦੀਨ ਹਰਿ ਏਕੰਕਾਰ, ਅਕਲ ਕਲਾ ਵਡਿਆਈਆ। ਜੁਗ ਚੌਕੜੀ ਖੇਲ ਅਪਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਢਾਈਆ। ਵੇਦ ਸ਼ਾਸਤਰ ਸਿਮਰਤ ਪੁਰਾਨ ਪੁਰਾਨੀ ਕਰ ਤਿਆਰ, ਗੀਤਾ ਗਿਆਨ ਗਿਆਨ ਦ੍ਰਿੜਾਈਆ। ਅੰਜੀਲ ਕੁਰਾਨ ਖੋਲ੍ਹ ਕਿਵਾੜ, ਮੱਕਾ ਕਾਅਬਾ ਵੇਖ ਵਖਾਈਆ। ਨੂਰ ਇਲਾਹੀ ਪਰਵਰਦਿਗਾਰ, ਜਲਵਾ ਇਕੋ ਇਕ ਰੁਸ਼ਨਾਈਆ। ਨਾਨਕ ਗੋਬਿੰਦ ਸਾਚੀ ਧਾਰ, ਸ਼ਬਦੀ ਜੋਤ ਜੋਤ ਕੁੜਮਾਈਆ। ਸਰਬ ਜੀਆਂ ਦਾ ਸਾਂਝਾ ਯਾਰ, ਪੁਰਖ ਅਕਾਲ ਬੇਪਰਵਾਹੀਆ। ਕਲਜੁਗ ਅੰਤਮ ਪਾਵੇ ਸਾਰ, ਨਿਰਗੁਣ ਸਰਗੁਣ ਵੇਖ ਵਖਾਈਆ। ਕਲ ਕਲਕੀ ਲੈ ਅਵਤਾਰ, ਸੰਬਲ ਆਪਣਾ ਡੇਰਾ ਲਾਈਆ। ਸ਼ਬਦ ਅਗੰਮੀ ਬੋਲ ਜੈਕਾਰ, ਜੈ ਜੈਕਾਰ ਸੁਣਾਈਆ। ਭਗਤ ਭਗਵੰਤ ਲਏ ਉਠਾਲ, ਪੂਰਬ ਕਰਮਾਂ ਵੇਖ ਵਖਾਈਆ। ਆਤਮ ਪਰਮਾਤਮ ਦੀਨ ਦਿਆਲ, ਦਇਆਨਿਧ ਆਪਣਾ ਪਰਦਾ ਲਾਹੀਆ। ਹਰਿਜਨ ਵੇਖੇ ਸਾਚੇ ਲਾਲ, ਲਾਲਨ ਆਪਣੀ ਗੋਦ ਬਹਾਈਆ। ਕਾਇਆ ਮੰਦਰ ਅੰਦਰ ਇਕ ਵਖਾਏ ਸੱਚੀ ਧਰਮਸਾਲ, ਛੱਪਰ ਛੰਨ ਨਾ ਕੋਇ ਛੁਹਾਈਆ। ਭਗਤਨ ਮੀਤਾ ਠਾਂਡਾ ਸੀਤਾ ਨਿਰਗੁਣ ਸਰਗੁਣ ਵਸੇ ਨਾਲ, ਅੰਦਰ ਬਾਹਰ ਵੇਖ ਵਖਾਈਆ। ਕਲਜੁਗ ਅੰਤ ਅਵਲੜੀ ਚਾਲ, ਪੁਰਖ ਅਬਿਨਾਸ਼ੀ ਆਪ ਜਣਾਈਆ। ਨੌਂ ਖੰਡ ਪ੍ਰਿਥਮੀ ਸੱਤ ਦੀਪ ਸਭ ਦੇ ਸਿਰ ਤੇ ਕੂਕੇ ਕਾਲ, ਕਲਜੁਗ ਆਪਣਾ ਡੰਕ ਵਜਾਈਆ। ਸੁਰਤੀ ਸੁਰਤ ਹੋਈ ਬੇਹਾਲ, ਸ਼ਬਦੀ ਗੁਰ ਨਾ ਕੋਇ ਮਿਲਾਈਆ। ਦੀਨ ਮਜ਼੍ਹਬ ਜ਼ਾਤ ਪਾਤ ਵਜਾਵਣ ਤਾਲ, ਬ੍ਰਹਮ ਪਾਰਬ੍ਰਹਮ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ

ਖੇਲ ਆਪ ਕਰਾਈਆ। ਸਾਚੀ ਖੇਲ ਕਰੇ ਕਰਤਾਰ, ਕੁਦਰਤ ਕਾਦਰ ਵੇਖ ਵਖਾਇੰਦਾ। ਅਲੱਖ ਅਗੋਚਰ ਅਗੰਮ ਅਥਾਹ ਬੇਪਰਵਾਹ ਪਰਵਰਦਿਗਾਰ, ਪਰਦਾਨਸ਼ੀਂ ਪਰਦਾ ਆਪ ਉਠਾਇੰਦਾ। ਲੇਖਾ ਜਾਣ ਦੋ ਜਹਾਨ ਨੌਜਵਾਨ ਸ੍ਰੀ ਭਗਵਾਨ ਇਕੋ ਅੰਮ੍ਰਿਤ ਬਰਸੇ ਮੇਂਹ, ਜਨ ਭਗਤਾਂ ਸੀਤਲ ਸੀਤ ਕਰਾਇੰਦਾ। ਹਰਿਜਨ ਹਰਿ ਹਰਿ ਲੱਗਾ ਨੇਂਹ, ਲੱਗੀ ਪ੍ਰੀਤ ਨਾ ਕੋਇ ਤੁੜਾਇੰਦਾ। ਲੱਖ ਚੁਰਾਸੀ ਪੰਜ ਤੱਤ ਕਾਇਆ ਮਾਟੀ ਅੰਤਮ ਖੇਹ, ਥਿਰ ਕੋਇ ਰਹਿਣ ਨਾ ਪਾਇੰਦਾ। ਲੇਖਾ ਚੁੱਕੇ ਅਲਫ਼ ਯੇ, ਚੌਦਾਂ ਵਿਦਿਆ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਮਿਲਾਵਾ ਆਪ ਕਰਾਇੰਦਾ। ਭਗਤ ਮਿਲਾਵਾ ਡੂੰਘੇ ਸਾਗਰ, ਹਰਿ ਸਤਿਗੁਰ ਆਪ ਜਣਾਈਆ। ਜੁਗ ਚੌਕੜੀ ਨਿਰਮਲ ਕਰਮ ਕਰੇ ਉਜਾਗਰ, ਦੁਰਮਤ ਮੈਲ ਧੁਆਈਆ। ਨਾਮ ਵਣਜ ਕਰਾਏ ਸਚ ਸੌਦਾਗਰ, ਸੌਦਾ ਇਕੋ ਹੱਟ ਵਿਕਾਈਆ। ਕਲਜੁਗ ਅੰਤਮ ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਚਾਰ ਵਰਨਾਂ ਦੇਵੇ ਇਕੋ ਆਦਰ, ਊਚ ਨੀਚ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਇਕੋ ਰਾਹ ਜਣਾਈਆ। ਭਗਤ ਜਣਾਏ ਇਕੋ ਰਾਹ, ਭਗਤੀ ਹਰਿ ਸਮਝਾਇੰਦਾ। ਪੁਰਖ ਅਬਿਨਾਸ਼ੀ ਇਕ ਮਲਾਹ, ਖੇਵਟ ਖੇਟਾ ਬੇੜਾ ਆਪ ਉਠਾਇੰਦਾ। ਜੁਗ ਚੌਕੜੀ ਸਚ ਸਲਾਹ, ਨਾਉਂ ਨਿਰੰਕਾਰ ਆਪ ਬੁਝਾਇੰਦਾ। ਏਥੇ ਓਥੇ ਫੜੇ ਬਾਂਹ, ਫੜ ਬਾਹੋਂ ਪਾਰ ਕਰਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਢਾ, ਗੁਰ ਅਵਤਾਰ ਪੀਰ ਪੈਗ਼ੰਬਰ ਸਾਚੀ ਸੇਵਾ ਲਾਇੰਦਾ। ਅੰਤ ਸੰਦੇਸਾ ਨਰ ਨਰੇਸਾ ਇਕ ਜਣਾ, ਲੱਖ ਚੁਰਾਸੀ ਆਪ ਉਠਾਇੰਦਾ। ਕਲਜੁਗ ਅੰਤਮ ਨਿਹਕਲੰਕ ਨਰਾਇਣ ਜਾਵੇ ਆ, ਜੋਤੀ ਜਾਤਾ ਨੂਰ ਧਰਾਇੰਦਾ। ਗੁਰਮੁਖ ਵੇਖੇ ਥਾਉਂ ਥਾਂ, ਕਾਇਆ ਜੰਗਲ ਬੇਲਾ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰੰਗ ਰੰਗਾਇੰਦਾ। ਕਾਇਆ ਅੰਦਰ ਵੱਡਾ ਸਰ, ਨਜ਼ਰ ਕਿਸੇ ਨਾ ਆਈਆ। ਪੰਚ ਵਿਕਾਰਾ ਰਿਹਾ ਲੜ, ਦਿਵਸ ਰੈਣ ਕਰੇ ਲੜਾਈਆ। ਕੂੜੀ ਕਿਰਿਆ ਜਗਤ ਵਿਦਿਆ ਸਾਰੇ ਰਹੇ ਪੜ੍ਹ, ਆਤਮ ਪਰਮਾਤਮ ਨਾ ਕੌਇ ਪੜ੍ਹਾਈਆ। ਗੁਰ ਦਰ ਮੰਦਰ ਮਸਜਿਦ ਸਾਰੇ ਰਹੇ ਵੜ, ਅੰਦਰ ਵੜ ਦਰਸ ਕੋਇ ਨਾ ਪਾਈਆ। ਪੁਰਖ ਅਕਾਲਾ ਦੀਨ ਦਿਆਲਾ ਜੁਗ ਚੌਕੜੀ ਖੇਲ ਕਰ, ਹਰਿ ਸੱਜਣ ਲਏ ਜਗਾਈਆ। ਕਲਜੁਗ ਅੰਤਮ ਮੇਲ ਦਰ, ਦਰ ਦਰਵਾਜਾ ਇਕ ਖੁਲ੍ਹਾਈਆ। ਨਿਰਭੌ ਚੁਕਾਏ ਭੈ ਡਰ, ਭਿਆਨਕ ਰੂਪ ਨਾ ਕੋਇ ਵਖਾਈਆ। ਭਗਤ ਭਗਵੰਤ ਲਏ ਫੜ, ਸੁਰਤੀ ਸ਼ਬਦੀ ਬੰਧਨ ਪਾਈਆ। ਘਰ ਵਿਚ ਵਖਾਏ ਸਾਚਾ ਘਰ, ਗ੍ਰਹਿ ਮੰਦਰ ਕਰ ਰੁਸ਼ਨਾਈਆ। ਆਤਮ ਸੇਜਾ ਦੇਵੇ ਵਰ, ਸ਼ਬਦ ਵੱਜੇ ਸਚ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵੰਤ ਲਏ ਉਠਾਈਆ। ਭਗਤ ਭਗਵੰਤ ਜਾਏ ਜਾਗ, ਜਾਗਣਹਾਰ ਆਪ ਜਗਾਇੰਦਾ। ਜੁਗ ਚੌਕੜੀ ਲੱਗੇ ਭਾਗ, ਵਡਭਾਗੀ ਖੇਲ ਕਰਾਇੰਦਾ। ਗੁਰਮੁਖਾਂ ਧੋਵੇ ਦੁਰਮਤ ਮੈਲ ਦਾਗ਼, ਅੰਮ੍ਰਿਤ ਸਚ ਸੀਰ ਪਿਆਇੰਦਾ। ਫੜ ਫੜ ਹੰਸ ਬਣਾਏ ਕਾਗ, ਕਾਗ ਬੁੱਧੀ ਨਾ ਕੋਇ ਰਖਾਇੰਦਾ। ਅੰਤਰ ਦੇਵੇ ਇਕ ਵੈਰਾਗ, ਬਣ ਵੈਰਾਗੀ ਵੇਖ ਵਖਾਇੰਦਾ। ਚਰਨ ਧੂੜੀ ਮਜਨ ਮਾਘ, ਮਸਤਕ ਟਿੱਕਾ ਇਕੋ ਲਾਇੰਦਾ। ਹਰਿਜਨ ਮੇਲਾ ਕੰਤ ਸੁਹਾਗ, ਸ੍ਰੀ ਭਗਵਾਨ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗਾ ਜੁਗੰਤਰ ਭਗਤਾਂ ਰੰਗ ਰੰਗਾਇੰਦਾ। ਭਗਤਾਂ ਚਾੜ੍ਹੇ ਰੰਗ, ਦਇਆ ਕਮਾਇੰਦਾ। ਆਤਮ ਸੇਜਾ ਵੇਖ ਪਲੰਘ, ਸਚ ਸਿੰਘਾਸਣ ਆਸਣ ਲਾਇੰਦਾ। ਅਨਹਦ ਸ਼ਬਦ ਵਜਾਏ ਮਰਦੰਗ, ਮਰਦੰਗਾ ਇਕੋ ਹੱਥ ਉਠਾਇੰਦਾ।

ਨੌਂ ਦੁਆਰੇ ਜਾਏ ਲੰਘ, ਬਜਰ ਕਪਾਟੀ ਤੋੜ ਤੁੜਾਇੰਦਾ , ਦਸਵੇਂ ਖੇਲ ਸੂਰਾ ਸਰਬੰਗ, ਸਤਿਗੁਰ ਆਪਣਾ ਪਰਦਾ ਲਾਹਿੰਦਾ। ਪੰਚ ਵਿਕਾਰ ਨਾ ਪਾਏ ਡੰਡ, ਕਾਮ ਕਰੋਧ ਲੋਭ ਮੋਹ ਹੰਕਾਰ ਮੂੰਹ ਦੇ ਭਾਰ ਸੁਟਾਇੰਦਾ। ਸੁਰਤ ਸਵਾਣੀ ਨਾ ਹੋਏ ਰੰਡ, ਗੁਰ ਸ਼ਬਦੀ ਮੇਲ ਮਿਲਾਇੰਦਾ। ਨਜ਼ਰੀ ਆਏ ਜੋ ਸੁੱਤਾ ਦੇ ਕਰ ਕੰਡ, ਆਪਣੀ ਕਰਵਟ ਆਪ ਬਦਲਾਇੰਦਾ। ਭਗਤ ਭਗਵਾਨ ਇਕ ਦੂਜੇ ਕੋਲੋਂ ਇਕੋ ਵਸਤ ਰਹੇ ਮੰਗ, ਪਿਆਰ ਪਿਆਰ ਨਾਲ ਵਟਾਇੰਦਾ। ਪਿਆਰ ਅੰਦਰ ਸਚ ਪਿਆਰ, ਪਰੀਤਮ ਪਿਆਰਾ ਆਪ ਜਣਾਈਆ। ਭਗਤ ਅਠਾਰਾਂ ਦੇ ਆਧਾਰ, ਭਗਵਨ ਆਪਣਾ ਰਾਹ ਚਲਾਈਆ। ਲੇਖਾ ਜਾਣ ਤੇਈ ਅਵਤਾਰ, ਈਸਾ ਮੂਸਾ ਮੁਹੰਮਦ ਕਲਮਾ ਨਬੀ ਰਸੂਲ ਪੜ੍ਹਾਈਆ। ਨਾਨਕ ਗੋਬਿੰਦ ਵੇਖੇ ਕਾਰ, ਕਰਨੀ ਕਰਤਾ ਆਪ ਕਮਾਈਆ। ਸਾਰੇ ਮੰਗਣ ਦੋਏ ਜੋੜ ਕਰਨ ਨਿਮਸਕਾਰ, ਪ੍ਰਭ ਅੱਗੇ ਸੀਸ ਝੁਕਾਈਆ। ਕਲ ਕਲਕੀ ਲੈ ਅਵਤਾਰ, ਬੇਅੰਤ ਤੇਰੀ ਵਡਿਆਈਆ। ਚਾਰ ਵਰਨਾਂ ਦੇ ਇਕ ਆਧਾਰ, ਇਕੋ ਅੱਖਰ ਕਰ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭਗਤਨ ਮੀਤਾ ਬੇਪਰਵਾਹੀਆ। ਭਗਤਨ ਮੀਤਾ ਪੁਰਖ ਅਗੰਮ, ਅਗੰਮੜੀ ਕਾਰ ਕਰਾਇੰਦਾ। ਨਿਰਗੁਣ ਸਰਗੁਣ ਬੇੜਾ ਬੰਨ੍ਹ, ਬਿਨ ਥੰਮਾਂ ਗਗਨ ਰਹਾਇੰਦਾ। ਲੇਖਾ ਜਾਣ ਸੂਰਜ ਚੰਨ, ਮੰਡਲ ਮੰਡਪ ਆਪ ਸੁਹਾਇੰਦਾ। ਭਗਤ ਭਗਵਾਨ ਇਕੋ ਰਾਗ ਸੁਣਾਏ ਕੰਨ, ਰਸਨਾ ਜਿਹਵਾ ਨਾ ਕੋਇ ਹਿਲਾਇੰਦਾ। ਭਾਗ ਲਗਾਏ ਪੰਜ ਤੱਤ ਤਨ, ਅੰਧ ਅੰਧੇਰ ਮਿਟਾਇੰਦਾ। ਵਸਣਹਾਰਾ ਛੱਪਰ ਛੰਨ, ਮਹੱਲ ਅਟੱਲ ਆਪ ਤਜਾਇੰਦਾ। ਜਿਸ ਉਪਰ ਸਾਹਿਬ ਜਾਏ ਮੰਨ, ਦੂਰ ਦੁਰਾਡਾ ਪੰਧ ਮੁਕਾਇੰਦਾ। ਏਥੇ ਓਥੇ ਦੋ ਜਹਾਨ ਬੇੜਾ ਦੇਵੇ ਬੰਨ੍ਹ, ਸ੍ਰੀ ਭਗਵਾਨ ਆਪਣੇ ਕੰਧ ਉਠਾਇੰਦਾ। ਇਕੋ ਦੇਵੇ ਨਾਮ ਧੰਨ, ਸਚ ਖ਼ਜ਼ਾਨਾ ਆਪ ਵਰਤਾਇੰਦਾ। ਕਲਜੁਗ ਅੰਤਮ ਖੇਲ ਸ੍ਰੀ ਭਗਵਨ, ਅਬਿਨਾਸ਼ੀ ਕਰਤਾ ਆਪ ਕਮਾਇੰਦਾ। ਲੇਖੇ ਲਾਏ ਗੁਰਮੁਖ ਜਨ, ਜਨ ਜਣੇਂਦੀ ਮਾਈ ਵੇਖ ਵਖਾਇੰਦਾ। ਨਜ਼ਰ ਨਾ ਆਏ ਨੇਤਰ ਅੰਨ੍ਹ, ਗਿਆਨ ਨੇਤਰ ਇਕ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੰਗਲ ਜੂਹ ਉਜਾੜ ਪਹਾੜ ਉਚੇ ਟਿੱਲੇ ਪਰਬਤ ਫੋਲ ਫੁਲਾਇੰਦਾ। ਉਚੇ ਟਿੱਲੇ ਪਰਬਤ ਚੜ੍ਹੇ ਚੋਟੀ, ਸਤਿਗੁਰ ਪੂਰਾ ਦਇਆ ਕਮਾਇੰਦਾ। ਜਨ ਭਗਤਾਂ ਕੱਢੇ ਵਾਸਨਾ ਖੋਟੀ, ਕੂੜੀ ਕਿਰਿਆ ਮੇਟ ਮਿਟਾਇੰਦਾ। ਕਰੇ ਪਰਕਾਸ਼ ਨਿਰਮਲ ਜੋਤੀ, ਅੰਧ ਅਗਿਆਨ ਮਿਟਾਇੰਦਾ। ਹੱਥ ਫੜਾਏ ਨਾਮ ਸੋਟੀ, ਪੰਂਜਾਂ ਚੋਰਾਂ ਦਰ ਦੁਰਕਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵਾਨ ਵੇਖ ਵਖਾਇੰਦਾ। ਭਗਤ ਭਗਵਾਨ ਵੇਖੇ ਆਪ, ਨਵ ਨੌਂ ਚਾਰ ਵੱਜੇ ਵਧਾਈਆ। ਆਦਿ ਜੁਗਾਦੀ ਮਾਈ ਬਾਪ, ਪਿਤਾ ਪੂਤ ਖੇਲ ਕਰਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਦੱਸਿਆ ਜਾਪ, ਜੀਵਣ ਜੁਗਤ ਜਣਾਈਆ। ਰਸਨਾ ਜਿਹਵਾ ਢੋਲਾ ਜਾਪ, ਬੱਤੀ ਦੰਦ ਕਰੇ ਪੜ੍ਹਾਈਆ। ਜਨ ਭਗਤਾਂ ਭੇਵ ਚੁਕਾਏ ਆਤਮ ਪਰਮਾਤਮ ਬੰਧਾਏ ਨਾਤ, ਦੂਜੀ ਹੋਰ ਨਾ ਕੋਇ ਪੜ੍ਹਾਈਆ। ਮੇਟ ਮਿਟਾਏ ਅੰਧੇਰੀ ਰਾਤ, ਸਤਿਗੁਰ ਸਾਚਾ ਚੰਦ ਚੜ੍ਹਾਈਆ। ਸੋਹੰ ਸ਼ਬਦ ਸੁਣਾਏ ਗਾਥ, ਘਰ ਸਾਚੇ ਵੱਜੇ ਵਧਾਈਆ। ਮੇਲ ਮਿਲਾਵਾ ਹਰਿ ਰਘੁਨਾਥ, ਰਘੁਪਤ ਆਪਣੀ ਗੋਦ ਸੁਹਾਈਆ। ਲਹਿਣਾ ਦੇਣਾ ਮਸਤਕ ਮਾਥ, ਮੁਕੰਦ ਮਨੋਹਰ ਲਖਮੀ ਨਰਾਇਣ ਆਪ ਚੁਕਾਈਆ। ਪੀਰ ਪੈਗ਼ੰਬਰ ਦੇਵੇ ਦਾਤ, ਵਸਤ ਅਗੰਮੀ ਆਪ ਵਰਤਾਈਆ। ਏਥੇ ਓਥੇ ਦਏ ਨਜ਼ਾਤ, ਮੁਰੀਦ ਮੁਰਸ਼ਦ ਵੇਖ ਵਖਾਈਆ। ਸੂਫ਼ੀ ਹੋਏ ਨਾ ਕਦੇ ਵਫ਼ਾਤ, ਮਸਲਾ

ਹੱਕ ਹੱਕ ਜਣਾਈਆ। ਨਾਨਕ ਕਹੇ ਨਿਰਗੁਣ ਕਮਲਾਪਾਤ, ਕੰਤ ਇਕੋ ਇਕ ਅਖਵਾਈਆ। ਗੋਬਿੰਦ ਕਹੇ ਮੇਰਾ ਪਿਤਾ ਮਾਤ, ਪੁਰਖ ਅਕਾਲ ਵੱਡੀ ਵਡਿਆਈਆ। ਸ੍ਰੀ ਭਗਵਾਨ ਕਹੇ ਮੇਰੀ ਇਕੋ ਜ਼ਾਤ, ਜਲਵਾ ਨੂਰ ਨੂਰ ਰੁਸ਼ਨਾਈਆ। ਜੁਗ ਚੌਕੜੀ ਖੇਲ ਤਮਾਸ਼, ਕਰਨੀ ਕਰਤਾ ਆਪ ਕਮਾਈਆ। ਜਨ ਭਗਤਾਂ ਪੂਰੀ ਕਰੇ ਆਸ, ਨਿਰਾਸਾ ਕੋਇ ਰਹਿਣ ਨਾ ਪਾਈਆ। ਲੇਖੇ ਲਾਏ ਪਵਣ ਸਵਾਸ, ਸਵਾਸ ਸਵਾਸਾਂ ਵਿਚ ਸਮਾਈਆ। ਲੇਖਾ ਜਾਣ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਭਗਤ ਦਏ ਵਡਿਆਈਆ। ਭਗਤ ਭਗਵਾਨ ਇਕੋ ਦੇਸ, ਦਹਿ ਦਿਸ਼ਾ ਖੋਜ ਖੁਜਾਇੰਦਾ। ਭਗਤ ਭਗਵਾਨ ਇਕੋ ਵੇਸ, ਜੋਤੀ ਸ਼ਬਦੀ ਮੇਲ ਖੇਲ ਕਰਾਇੰਦਾ। ਭਗਤ ਭਗਵਾਨ ਇਕ ਨਰੇਸ਼, ਸ਼ਹਿਨਸ਼ਾਹ ਹਰਿ ਅਖਵਾਇੰਦਾ। ਭਗਤ ਭਗਵਾਨ ਇਕ ਆਦੇਸ, ਨਿਉਂ ਨਿਉਂ ਸਯਦਾ ਸੀਸ ਝੁਕਾਇੰਦਾ। ਭਗਤ ਭਗਵਾਨ ਲੇਖਾ ਚੁੱਕੇ ਵਿਸ਼ਨ ਬ੍ਰਹਮਾ ਮਹੇਸ਼, ਤ੍ਰੈਗੁਣ ਮਾਇਆ ਬੰਦ ਕਟਾਇੰਦਾ। ਭਗਤ ਭਗਵਾਨ ਜਾਣੇ ਰੇਖ, ਪਿਛਲੀ ਰੇਖਾ ਆਪ ਮੁਕਾਇੰਦਾ। ਭਗਤ ਭਗਵਾਨ ਕਰੇ ਹੇਤ, ਨਿਤ ਨਵਿਤ ਦਇਆ ਕਮਾਇੰਦਾ। ਭਗਤ ਭਗਵਾਨ ਇਕੋ ਮੰਦਰ ਰਹੇ ਖੇਡ, ਕਾਇਆ ਬੰਕ ਆਪ ਸੁਹਾਇੰਦਾ। ਭਗਤ ਭਗਵਾਨ ਇਕੋ ਭੇਤ, ਦੂਈ ਦਵੈਤੀ ਪਰਦਾ ਲਾਹਿੰਦਾ। ਭਗਤ ਭਗਵਾਨ ਇਕੋ ਨੇਤ, ਨਿਜ ਨੇਤਰ ਆਪ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੀਤਾ ਇਕ ਅਤੀਤਾ ਤ੍ਰੈ ਭਵਣ, ਧਨੀ ਆਪਣਾ ਵੇਸ ਵਟਾਇੰਦਾ। ਭਗਤਨ ਮੀਤਾ ਪਾਰਬ੍ਰਹਮ, ਬ੍ਰਹਮ ਵੇਖੇ ਚਾਈਂ ਚਾਈਂਆ। ਆਦਿ ਜੁਗਾਦਿ ਨਾ ਪਏ ਜੰਮ, ਜੀਵਣ ਮਰਨ ਵਿਚ ਨਾ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਰਾਗ ਸੁਣਾਏ ਕੰਨ, ਅੱਖਰ ਵੱਖਰ ਕਰੇ ਪੜ੍ਹਾਈਆ। ਨਿਰਗੁਣ ਸਰਗੁਣ ਬੇੜਾ ਬੰਨ੍ਹ, ਸਾਚਾ ਰਾਹ ਚਲਾਈਆ। ਲੇਖਾ ਜਾਣ ਛੱਪਰ ਛੰਨ, ਸ਼ਹਿਨਸ਼ਾਹ ਆਪਣਾ ਚਰਨ ਛੁਹਾਈਆ। ਆਤਮ ਪਰਮਾਤਮ ਪਰਮਾਤਮ ਆਤਮ ਏਕਾ ਰਾਗ ਸੁਣਾਏ ਕੰਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਆਪ ਮਿਲਾਈਆ। ਹਰਿਜਨ ਮੇਲਾ ਅੰਤਮ ਕਲ, ਹਰਿ ਕਰਤਾ ਆਪ ਕਰਾਇੰਦਾ। ਲੱਖ ਚੁਰਾਸੀ ਭੁਲਾਏ ਕਰ ਕਰ ਵਲ ਛਲ, ਅਛਲ ਛਲ ਧਾਰੀ ਆਪਣਾ ਭੇਵ ਛੁਪਾਇੰਦਾ । ਗੁਰਮੁਖਾਂ ਅੰਦਰ ਗਿਆ ਰਲ, ਜੋਤੀ ਜੋਤ ਜੋਤ ਸਮਾਇੰਦਾ। ਆਤਮ ਪਰਮਾਤਮ ਸੁਣਾਏ ਸਾਚੀ ਗੱਲ, ਸੋਹੰ ਅੱਖਰ ਆਪ ਪੜ੍ਹਾਇੰਦਾ। ਸਤਿਜੁਗ ਦਾ ਸਾਚਾ ਫਲ, ਸ੍ਰੀ ਭਗਵਾਨ ਝੋਲੀ ਪਾਇੰਦਾ। ਵਸਣਹਾਰਾ ਨਗਰ ਅਬਚਲ, ਆਪ ਆਪਣਾ ਪਰਦਾ ਲਾਹਿੰਦਾ। ਲੇਖਾ ਜਾਣ ਜੰਗਲ ਜੂਹ ਉਜਾੜ ਪਹਾੜ ਡੂੰਘੇ ਸਾਗਰ ਥਲ, ਜਲ ਆਪਣਾ ਚਰਨ ਛੁਹਾਇੰਦਾ। ਦੋ ਜਹਾਨ ਜਾਏ ਹੱਲ, ਹੱਲਾ ਇਕੋ ਨਾਮ ਬੁਲਾਇੰਦਾ। ਭਗਤ ਭਗਵਾਨ ਦੀਪਕ ਜੋਤੀ ਜਾਏ ਬਲ, ਬਲ ਆਪਣਾ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਰਾਹ ਆਪ ਚਲਾਇੰਦਾ। ਸਾਚਾ ਰਾਹ ਚਲੇ ਸੰਸਾਰ, ਸਤਿਜੁਗ ਸਾਚੀ ਧਾਰ ਬੰਧਾਈਆ। ਲੇਖਾ ਜਾਣ ਗੁਰ ਅਵਤਾਰ ਪੀਰ ਪੈਗ਼ੰਬਰਾਂ ਲੈਣਾ ਝੋਲੀ ਪਾਈਆ। ਸਦੀ ਚੌਧਵੀਂ ਵੇਖ ਵਿਚਾਰ, ਚੌਦਾਂ ਤਬਕਾਂ ਕੁੰਡਾ ਲਾਹੀਆ। ਦੋ ਜਹਾਨਾਂ ਕਰੇ ਖ਼ਬਰਦਾਰ, ਬ੍ਰਹਿਮੰਡ ਖੰਡ ਨੈਣ ਖੁਲ੍ਹਾਈਆ। ਵਿਸ਼ਨ ਬ੍ਰਹਮਾ ਸ਼ਿਵ ਲਏ ਉਠਾਲ, ਸੋਇਆ ਕੋਇ ਰਹਿਣ ਨਾ ਪਾਈਆ। ਲੇਖਾ ਜਾਣੇ ਸ਼ਾਹ ਕੰਗਾਲ, ਗ਼ਰੀਬ ਨਿਮਾਣਿਆਂ ਗੋਦ ਉਠਾਈਆ। ਚਾਰ ਵਰਨਾਂ ਹੱਲ ਕਰੇ ਸਵਾਲ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਇਕੋ ਘਰ

ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵਾਨ ਆਪ ਮਿਲਾਈਆ। ਭਗਤ ਭਗਵਾਨ ਮੰਨੇ ਬਚਨ, ਬਚਪਨ ਆਪ ਬਣਾਇੰਦਾ। ਕਾਇਆ ਚੋਲੀ ਚਾੜ੍ਹੇ ਰੰਗਣ, ਰੰਗ ਇਕੋ ਇਕ ਵਖਾਇੰਦਾ। ਖ਼ਾਕੀ ਮਾਟੀ ਕਰੇ ਕੰਚਨ, ਨਾਮ ਪਾਰਸ ਨਾਲ ਛੁਹਾਇੰਦਾ। ਲੱਖ ਚੁਰਾਸੀ ਜੀਵ ਜੰਤ ਮੱਚਣ, ਹਿਰਸ ਹਵਸ ਨਾ ਕੋਇ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚਾ ਆਪ ਤਰਾਇੰਦਾ। ਹਰਿਜਨ ਤਾਰੇ ਲੋਕਮਾਤ, ਬੇਪਰਵਾਹ ਖੇਲ ਕਰਾਇੰਦਾ। ਕਲਜੁਗ ਅੰਤਮ ਦੇਵੇ ਦਾਤ, ਸੋਹੰ ਵਸਤ ਝੋਲੀ ਪਾਇੰਦਾ। ਆਤਮ ਪਰਮਾਤਮ ਬੰਨ੍ਹੇ ਨਾਤ, ਜੂਠਾ ਝੂਠਾ ਨਾਤਾ ਤੋੜ ਤੁੜਾਇੰਦਾ। ਸਤਿ ਸਤਿਵਾਦੀ ਸੁਣਾਏ ਸਾਚੀ ਗਾਥ, ਜੀਵ ਜੰਤ ਆਪ ਪੜ੍ਹਾਇੰਦਾ। ਲੇਖਾ ਜਾਣ ਤਰਲੋਕੀ ਨਾਥ, ਲਹਿਣਾ ਦੇਣਾ ਝੋਲੀ ਪਾਇੰਦਾ। ਬੇਟਾ ਵੇਖ ਰਾਮ ਦਸਰਾਥ, ਦਹਿ ਦਿਸ਼ਾ ਖੋਜ ਖੁਜਾਇੰਦਾ। ਚਤਰਭੁਜ ਚਲੇ ਸਾਥ, ਆਦਿ ਸ਼ਕਤ ਰੰਗ ਰੰਗਾਇੰਦਾ। ਦੋ ਜਹਾਨਾਂ ਵੇਖ ਤਮਾਸ਼, ਬ੍ਰਹਿਮੰਡ ਖੰਡ ਖੋਜ ਖਜਾਇੰਦਾ। ਭਗਤ ਭਗਵਾਨ ਕਰ ਪਰਕਾਸ਼, ਨਿਰਮਲ ਜੋਤੀ ਜੋਤ ਜਗਾਇੰਦਾ। ਦਰ ਦੁਆਰੇ ਹੋਏ ਦਾਸ, ਬਣ ਸੇਵਕ ਸੇਵ ਕਮਾਇੰਦਾ। ਜੰਗਲ ਜੂਹ ਉਜਾੜ ਪਹਾੜ, ਖੇਲੇ ਖੇਲ ਪ੍ਰਿਥਮੀ ਆਕਾਸ਼, ਅਕਾਸ਼ ਆਕਾਸ਼ਾਂ ਡੇਰਾ ਢਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣਾ ਮੇਲ ਮਿਲਾਇੰਦਾ। ਹਰਿਜਨ ਮੇਲ ਸੂਰਾ ਸਰਬੰਗ, ਸੋ ਪੁਰਖ ਨਿਰੰਜਣ ਆਪ ਮਿਲਾਈਆ। ਹਰਿ ਪੁਰਖ ਨਿਰੰਜਣ ਲੈ ਮਰਦੰਗ, ਲੋਕਮਾਤ ਰਿਹਾ ਸੁਣਾਈਆ। ਏਕੰਕਾਰਾ ਚਾੜ੍ਹੇ ਰੰਗ, ਉਤਰ ਕਦੇ ਨਾ ਜਾਈਆ। ਅਬਿਨਾਸ਼ੀ ਕਰਤਾ ਦੱਸੇ ਢੰਗ, ਸੋਹੰ ਅੱਖਰ ਕਰੇ ਪੜ੍ਹਾਈਆ। ਸ੍ਰੀ ਭਗਵਾਨ ਇਕ ਜਣਾਏ ਸਚ ਅਨੰਦ, ਅਨੰਦ ਅਨੰਦ ਵਿਚ ਪਰਗਟਾਈਆ। ਪਾਰਬ੍ਰਹਮ ਬ੍ਰਹਮ ਸੁਣਾਏ ਸਾਚਾ ਛੰਦ, ਇਕੋ ਅੱਖਰ ਕਰੇ ਪੜ੍ਹਾਈਆ। ਕਲਜੁਗ ਔਧ ਰਹੀ ਹੰਢ, ਵੇਲਾ ਅੰਤਮ ਆਈਆ। ਫਿਰੇ ਦਰੋਹੀ ਨੌਂ ਖੰਡ, ਚਾਰ ਕੁੰਟ ਹੋਏ ਹਲਕਾਈਆ। ਤੀਰਥ ਤੱਟ ਹੋਏ ਭੰਗ, ਅਠਸਠ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਭਗਤ ਲਏ ਜਗਾਈਆ। ਇਕੋ ਭਗਤ ਜਗਾਏ ਸ੍ਰੀ ਭਗਵਾਨ, ਸਾਚੀ ਸਿਖਿਆ ਸਚ ਜਣਾਇੰਦਾ। ਜੰਗਲ ਬੇਲਾ ਵੇਖ ਬੀਆਬਾਨ, ਕੰਢੀ ਆਪਣਾ ਡੇਰਾ ਲਾਇੰਦਾ। ਧਰਮ ਸੰਦੇਸਾ ਨੌਜਵਾਨ, ਨਿਰਗੁਣ ਸਰਗੁਣ ਆਪ ਪੜ੍ਹਾਇੰਦਾ। ਸਤਿਜੁਗ ਸਚ ਬਣੇ ਵਿਧਾਨ, ਸਾਚਾ ਮਾਰਗ ਇਕ ਲਾਇੰਦਾ। ਲੇਖਾ ਚੁੱਕੇ ਰਾਜ ਰਾਜਾਨ, ਸ਼ਾਹ ਸੁਲਤਾਨ ਸੀਸ ਤਾਜ ਨਾ ਕੋਇ ਹੰਢਾਇੰਦਾ। ਕੂੜੀ ਕਿਰਿਆ ਹੋਏ ਵੈਰਾਨ, ਮਾਇਆ ਮਮਤਾ ਮੋਹ ਮਿਟਾਇੰਦਾ। ਨੌਂ ਖੰਡ ਪ੍ਰਿਥਮੀ ਬਣਾਏ ਇਕ ਇਸਲਾਮ, ਇਸਮ ਆਜ਼ਮ ਆਪ ਜਣਾਇੰਦਾ। ਪਰਵਰਦਿਗਾਰ ਦੇ ਪੈਗ਼ਾਮ, ਕਲਮਾ ਨਬੀ ਆਪ ਸੁਣਾਇੰਦਾ। ਨਜ਼ਰੀ ਆਏ ਇਕੋ ਰਾਮ, ਰਮੱਯਾ ਹਰ ਘਟ ਡੇਰਾ ਲਾਇੰਦਾ। ਇਕ ਘਨੱਯਾ ਦੇਵੇ ਦਾਨ, ਨਾਮ ਬੰਸਰੀ ਇਕ ਵਜਾਇੰਦਾ। ਨਾਨਕ ਗੋਬਿੰਦ ਖੇਲ ਮਹਾਨ, ਮੰਤਰ ਸਤਿ ਸਤਿ ਦ੍ਰਿੜਾਇੰਦਾ। ਅੰਤਮ ਮੰਗਣ ਸਾਰੇ ਦਾਨ, ਪ੍ਰਭ ਅੱਗੇ ਝੋਲੀ ਡਾਹਿੰਦਾ। ਕਲਜੁਗ ਅੰਤਮ ਨਿਹਕਲੰਕ ਆਏ ਬਲੀ ਬਲਵਾਨ, ਮਹਾਂਬਲੀ ਆਪਣਾ ਖੇਲ ਕਰਾਇੰਦਾ। ਸੰਬਲ ਵੇਖੇ ਸਚ ਮਕਾਨ, ਪੂਤ ਸਪੂਤਾ ਬ੍ਰਹਿਮਣ ਗੌੜਾ ਉਚੇ ਟਿੱਲੇ ਪਰਬਤ ਆਸਣ ਲਾਇੰਦਾ। ਹਰਿ ਸਿੰਘਾਸਣ ਕੋਇ ਨਾ ਜਾਣੇ ਲੰਮਾ ਚੌੜਾ, ਬੇਅੰਤ ਬੇਪਰਵਾਹ ਆਪਣਾ ਖੇਲ ਕਰਾਇੰਦਾ। ਸੰਤ ਸੁਹੇਲੇ ਲਏ ਉਠਾ, ਦੂਈ ਦਵੈਤੀ ਪਰਦਾ ਲਾਹਿੰਦਾ। ਨਿਰਮਲ ਜੋਤ ਇਕ ਜਗਾ, ਜਾਗਰਤ ਰੂਪ ਵਖਾਇੰਦਾ। ਹਰਿਜਨ ਮੇਲਾ ਸਹਿਜ ਸੁਭਾ, ਸੁਬ੍ਹਾ

ਸ਼ਾਮ ਦਰਸ ਦਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਆਪ ਵਰਤਾਇੰਦਾ। ਸਾਚਾ ਹੁਕਮ ਸ੍ਰੀ ਭਗਵਨ, ਭਗਤਨ ਮੀਤਾ ਆਪ ਜਣਾਈਆ। ਖੇਲੇ ਖੇਲ ਛੱਪਰੀ ਛੰਨ, ਸਤਿਗੁਰ ਆਪਣਾ ਫੇਰਾ ਪਾਈਆ। ਭਗਤ ਭਗਵੰਤ ਦੋਵੇਂ ਗਏ ਮੰਨ, ਘਰ ਸਾਚੇ ਵੱਜੇ ਵਧਾਈਆ। ਲੱਖ ਚੁਰਾਸੀ ਦੇਵੇ ਡੰਨ, ਜੋ ਘੜਿਆ ਭੰਨ ਵਖਾਈਆ। ਲੇਖੇ ਜਾਣੇ ਤਾਰਾ ਚੰਨ, ਸੂਰਜ ਨੂਰ ਆਪ ਚਮਕਾਈਆ। ਕਲਜੁਗ ਅੰਤਮ ਹੋ ਪਰਧਾਨ, ਨਾਮ ਪਰਧਾਨਗੀ ਇਕ ਵਖਾਈਆ। ਮਾਰਗ ਲਾਏ ਦੋ ਜਹਾਨ, ਜਗਤ ਸਮਾਜ ਰਹਿਣ ਨਾ ਪਾਈਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਮੁਸਲਮ ਹਿੰਦੂ ਸਿਖ ਈਸਾਈ ਆਤਮ ਪਰਮਾਤਮ ਦੇਵੇ ਗਿਆਨ, ਬੰਸਰੀ ਇਸਮ ਇਕ ਪੜ੍ਹਾਈਆ। ਦੀਦ ਸ਼ਨੀਦ ਈਦ ਨੂਰ ਨੂਰ ਮਹਾਨ, ਕਾਇਆ ਮੰਦਰ ਅੰਦਰ ਸਾਚਾ ਹੁਜਰਾ ਦਏ ਪਰਗਟਾਈਆ। ਸਾਢੇ ਤਿੰਨ ਹੱਥ ਕਰ ਪਰਵਾਨ, ਰਵਦਾਸ ਚੁਮਾਰਾ ਲਹਿਣਾ ਪੂਰ ਕਰਾਈਆ। ਭਗਤ ਭਗਵਾਨ ਇਕੋ ਮਾਣ, ਅਭਿਮਾਨ ਨਾ ਕੋਇ ਵਖਾਈਆ। ਛੱਪਰ ਛੰਨ ਡੂੰਘੀ ਕੰਦਰ ਨਿਰਗੁਣ ਸਰਗੁਣ ਵੇਖੇ ਆਣ, ਬੇਐਬ ਫੇਰਾ ਪਾਈਆ। ਭਗਤ ਭਗਵਾਨ ਕਰ ਪਰਵਾਨ, ਨਾਮ ਪਰਵਾਨਾ ਹੱਥ ਫੜਾਈਆ। ਜੋਧਾ ਸੂਰਬੀਰ ਬਲੀ ਬਲਵਾਨ, ਬਲ ਆਪਣਾ ਇਕ ਵਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦਰ ਦਰਵੇਸ਼ ਸੀਸ ਝੁਕਾਣ, ਵਿਸ਼ਨ ਬ੍ਰਹਮਾ ਸ਼ਿਵ ਚਰਨ ਧਿਆਨ ਲਗਾਈਆ। ਸਤਿਜੁਗ ਸਤਿ ਸਤਿਵਾਦੀ ਖੇਲ ਕਰੇ ਮਹਾਨ, ਮਹਿਮਾ ਅਗਾਧ ਬੋਧ ਪੜ੍ਹਾਈਆ। ਬਚਨ ਸਿੰਘ ਬਚਪਨ ਕਰ ਪਰਵਾਨ, ਜੰਗਲ ਉਜਾੜ ਜੂਹ ਆਪਣਾ ਦਰਸ ਦਿਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤਨ ਮੀਤਾ ਇਕ ਅਤੀਤਾ ਠਾਂਡਾ ਸੀਤਾ, ਜੁਗ ਜੁਗ ਚਲਾਏ ਆਪਣੀ ਰੀਤਾ, ਰੀਤੀਵਾਨ ਇਕ ਅਖਵਾਈਆ। ਰੀਤੀਵਾਨ ਭਗਤ ਭਗਵੰਤ, ਸਚ ਸਾਚੀ ਖੇਲ ਕਰਾਇੰਦਾ। ਘਰ ਮਿਲਾਵਾ ਨਾਰ ਕੰਤ, ਸੇਜ ਸੁਹੰਜਣੀ ਇਕ ਹੰਢਾਇੰਦਾ। ਆਤਮ ਸੇਜਾ ਚਾੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਇੰਦਾ। ਗੜ੍ਹ ਤੋੜ ਹਉਮੇ ਹੰਗਤ, ਮਾਇਆ ਮਮਤਾ ਮੋਹ ਮਿਟਾਇੰਦਾ। ਹਰਿ ਕਾ ਭੇਵ ਨਾ ਜਾਣੇ ਕੋਈ ਪੰਡਤ, ਮੁਲਾਂ ਸ਼ੇਖ਼ ਮੁਸਾਇਕ ਸਰਬ ਕੁਰਲਾਇੰਦਾ। ਹਰਿਜਨ ਲੇਖਾ ਜੇਰਜ ਅੰਡਜ, ਉਤਭੁਜ ਸੇਤਜ ਵੇਖ ਵਖਾਇੰਦਾ। ਭਗਤ ਭਗਵਾਨ ਇਕ ਦੂਜੇ ਦੇ ਬਣਨ ਮੰਗਤ, ਇਛਿਆ ਭਿਛਿਆ ਆਪ ਵਰਤਾਇੰਦਾ। ਸਾਚਾ ਮੇਲਾ ਹਰਿ ਹਰਿ ਸੰਗਤ, ਹਰਿ ਸੰਗਤ ਸੰਗ ਰਖਾਇੰਦਾ। ਆਤਮ ਪਰਮਾਤਮ ਪਰਮਾਤਮ ਆਤਮ ਇਕ ਅਖੰਡਤ, ਖੜਗ ਖੰਡਾ ਸਾਰ ਵਖਾਇੰਦਾ। ਜਨ ਭਗਤਾਂ ਚਰਨਾਂ ਹੇਠ ਦਬਾਏ ਸਵਰਗ ਜੰਨਤ, ਚਰਨ ਕਵਲ ਇਕ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਭਗਤੀ ਆਪਣਾ ਨਾਮ ਦ੍ਰਿੜਾਈਆ। ਹਰਿ ਭਗਤੀ ਨਾਮ ਅਨਮੁਲ, ਕੀਮਤ ਕਰਤਾ ਕੋਇ ਨਾ ਲਾਈਆ। ਆਦਿ ਜੁਗਾਦਿ ਸਦਾ ਅਤੁਲ, ਨਾ ਕੋਈ ਤੋਲੇ ਤੋਲ ਤੁਲਾਈਆ। ਗੁਰਮੁਖ ਉਠਾਏ ਸਾਚੀ ਕੁਲ, ਕੁਲਵੰਤਾ ਹਰਿ ਰਘੁਰਾਈਆ। ਲੇਖਾ ਜਾਣੇ ਕਵਲ ਫੁੱਲ, ਨਾਭੀ ਰੂਪ ਆਪ ਉਲਟਾਈਆ। ਆਤਮ ਪਰਮਾਤਮ ਜਾਏ ਮਵਲ, ਮੌਲਾ ਆਪਣੀ ਖੇਲ ਕਰਾਈਆ। ਦੇਵੇ ਵਡਿਆਈ ਉਪਰ ਧਵਲ, ਧਰਨੀ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਭਗਤ ਭਗਵੰਤ ਇਕੋ ਘਰ ਵਸਾਈਆ। ਭਗਤ ਭਗਵੰਤ ਘਰ ਇਕ ਵਸੇਰਾ, ਵਿਸਰ ਕਦੇ ਨਾ ਜਾਇੰਦਾ। ਕਰੇ ਖੇਲ ਨੇਰਨ ਨੇਰਾ, ਦੂਰ ਦੁਰਾਡਾ ਪੰਧ ਮੁਕਾਇੰਦਾ। ਕੂੜੀ ਕਿਰਿਆ ਮੇਟੇ ਝੇੜਾ, ਸਚ ਸੁਚ ਸਮਝਾਇੰਦਾ। ਆਤਮ ਪਰਮਾਤਮ ਬੰਨ੍ਹੇ ਬੇੜਾ, ਬ੍ਰਹਮ ਪਾਰਬ੍ਰਹਮ ਲੇਖਾ ਆਪਣੇ ਹੱਥ

ਰਖਾਇੰਦਾ। ਸਾਢੇ ਤਿੰਨ ਹੱਥ ਵਸੇ ਗੁਰਮੁਖ ਖੇੜਾ, ਬੰਦ ਖਿੜਕੀ ਬਜ਼ਰ ਕਪਾਟੀ ਆਪੇ ਲਾਹਿੰਦਾ। ਦਰਸ ਦਖਾਏ ਨਜ਼ਰੀ ਆਏ ਤੂੰ ਮੇਰਾ ਮੈਂ ਤੇਰਾ, ਸੋਹੰ ਢੋਲਾ ਇਕ ਸੁਣਾਇੰਦਾ। ਸ੍ਰੀ ਭਗਵਾਨ ਵਡ ਦਲੇਰਾ, ਦੋ ਜਹਾਨਾਂ ਹੁਕਮ ਮਨਾਇੰਦਾ। ਕਲਜੁਗ ਅੰਤਮ ਲੱਖ ਚੁਰਾਸੀ ਪਾਏ ਘੇਰਾ, ਸ਼ਬਦੀ ਹੁਕਮ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵੰਤ ਮੇਲੇ ਦਰ, ਹਰਿ ਦਰਦੀ ਦਰਦ ਵੰਡਾਇੰਦਾ। ਭਗਤ ਭਗਵਾਨ ਮੇਟੇ ਦਰਦ, ਦਰਦੀ ਦਰਦ ਵੰਡਾਈਆ। ਆਦਿ ਅੰਤ ਕਰੇ ਮਨਜ਼ੂਰ ਅਰਜ਼, ਆਰਜ਼ੂ ਇਕੋ ਇਕ ਜਣਾਈਆ। ਸਦਾ ਸੁਹੇਲਾ ਪੂਰਾ ਕਰੇ ਫ਼ਰਜ਼, ਸਿਰ ਆਪਣਾ ਹੱਥ ਟਿਕਾਈਆ। ਭਗਤ ਭਗਵਾਨ ਇਕੋ ਗ਼ਰਜ਼, ਬਿਨ ਭਗਤਾਂ ਭਗਵਾਨ ਕੰਮ ਕਿਸੇ ਨਾ ਆਈਆ। ਹਰਿਜਨ ਢੋਲਾ ਨਾ ਕੋਈ ਰਾਗ ਨਾ ਕੋਈ ਤਰਜ਼, ਛੱਤੀ ਰਾਗ ਨਾ ਸਿਫ਼ਤ ਸਾਲਾਹੀਆ। ਆਤਮ ਪਰਮਾਤਮ ਵੇਖੇ ਮਰਜ਼, ਮੁਰੀਦ ਮੁਰਸ਼ਦ ਲਏ ਜਗਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਆਸਾ ਤ੍ਰਿਸਨਾ ਹਉਮੇ ਹੰਗਤਾ ਮਾਇਆ ਮਮਤਾ ਦੇਵੇ ਵਰਜ, ਨਾਮ ਖੰਡਾ ਇਕ ਵਖਾਈਆ। ਸੋਹੰ ਢੋਲਾ ਇਕੋ ਤਾਲ ਇਕੋ ਤਰਜ਼, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਦੇਵੇ ਸਾਚੀ ਦਾਤ, ਭਗਤ ਭਗਵੰਤ ਇਕ ਜਮਾਤ, ਇਕੋ ਅੱਖਰ ਲਏ ਪੜ੍ਹਾਈਆ। ਭਗਤ ਭਗਵਾਨ ਇਕੋ ਅੱਖਰ ਪੜ੍ਹਨਾ, ਹਰਿ ਸਤਿਗੁਰ ਰਾਹ ਜਣਾਇੰਦਾ। ਨਿਰਗੁਣ ਸਰਗੁਣ ਅੰਦਰ ਬਾਹਰ ਗੁਪਤ ਜ਼ਾਹਰ ਸੁਰਤ ਸਵਾਣੀ ਸ਼ਬਦੀ ਫੜਨਾ, ਏਕਾ ਬੰਧਨ ਪਾਇੰਦਾ। ਨਾਤਾ ਤੋੜੇ ਮਰਨਾ ਡਰਨਾ, ਜਨਮ ਮਰਨ ਫੰਦ ਕਟਾਇੰਦਾ। ਨੇਤਰ ਖੋਲ੍ਹੇ ਹਰਨਾ ਫ਼ਰਨਾ, ਜਗਤ ਫੁਰਨਾ ਬੰਦ ਕਰਾਇੰਦਾ। ਨਾਤਾ ਤੋੜੇ ਚਾਰ ਵਰਨਾਂ ਅਠਾਰਾਂ ਬਰਨਾਂ, ਇਕੋ ਰੰਗ ਰੰਗਾਇੰਦਾ। ਸਾਚੇ ਪੌੜੇ ਗੁਰਮੁਖ ਚੜ੍ਹਨਾ, ਚੌਥੇ ਪਦ ਡੇਰਾ ਲਾਇੰਦਾ। ਪੁਰਖ ਅਕਾਲ ਇਕੋ ਸਰਨਾ, ਦੂਜੀ ਓਟ ਨਾ ਕੋਇ ਰਖਾਇੰਦਾ। ਭਗਤ ਭਗਵਾਨ ਇਕੇ ਮੰਦਰ ਵੜਨਾ, ਮੰਦਰ ਮਸੀਤ ਸ਼ਿਵਦੁਆਲਾ ਮੱਠ ਗੁਰੂਦੁਆਰ ਇਕੋ ਇਕ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਸਾਚਾ ਵਰ, ਏਕਾ ਘਰ ਮਿਲਾਏ ਮੇਲਾ, ਦਰਸ ਹੋਏ ਗੁਰੂ ਗੁਰ ਚੇਲਾ, ਚੇਲਾ ਗੁਰ ਇਕੋ ਨਜ਼ਰੀ ਆਇੰਦਾ। ਚੇਲਾ ਗੁਰ ਭਗਵੰਤ ਭਗਤ, ਹਰਿ ਸਤਿਗੁਰ ਧਾਰ ਚਲਾਇੰਦਾ। ਜਗਤ ਮਿਲਾਵਾ ਜੁਗਾ ਜੁਗੰਤ, ਜੀਵਣ ਜੁਗਤ ਸਮਝਾਇੰਦਾ। ਤਨ ਮਾਟੀ ਬਣਾਏ ਸਾਚੀ ਬਣਤ, ਘਾੜਨ ਘੜਨਹਾਰ ਵੇਖ ਵਖਾਇੰਦਾ। ਦਰਸ ਦਿਖਾਏ ਰੂਪ ਅਨੰਤ, ਅਕਲ ਕਲਾ ਜਣਾਇੰਦਾ। ਦੇਵੇ ਵਡਿਆਈ ਵਿਚ ਜੀਵ ਜੰਤ, ਜਾਗਰਤ ਜੋਤ ਜਗਾਇੰਦਾ। ਆਤਮ ਪਰਮਾਤਮ ਬਣਾਏ ਸਾਚੀ ਸੰਗਤ, ਸਗਲਾ ਸੰਗ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵੰਤ ਗੋਦ ਉਠਾਇੰਦਾ। ਭਗਤ ਭਗਵਾਨ ਗੋਦੀ ਚੁੱਕ, ਸਚਖੰਡ ਵੇਖੇ ਚਾਈਂ ਚਾਈਂਆ। ਲੋਕਮਾਤ ਦਰਸ ਦੇਵੇ ਲੁਕ ਲੁਕ, ਜਗਤ ਨੇਤਰ ਨਜ਼ਰ ਨਾ ਆਈਆ। ਅੰਦਰ ਵੜ ਕੇ ਸਤਿਗੁਰ ਪੂਰਾ ਸ਼ਬਦੀ ਸ਼ੇਰ ਪਏ ਬੁੱਕ, ਨਾਮ ਆਪਣੀ ਭਬਕ ਲਗਾਈਆ। ਸਾਜਣ ਮੀਤਾ ਇਕ ਅਤੀਤਾ ਤ੍ਰੈ ਭਵਨ ਧਨੀ ਜੋਤ ਨਿਰੰਕਾਰ ਪਏ ਉਠ, ਆਪ ਆਪਣਾ ਬਲ ਧਰਾਈਆ। ਭਗਤ ਭਗਵਾਨ ਜਾਏ ਤੁਠ, ਦੀਨਨ ਆਪਣੀ ਦਇਆ ਕਮਾਈਆ। ਅੰਮ੍ਰਿਤ ਸਰੋਵਰ ਜਾਮ ਪਿਆਏ ਘੁਟ, ਘੁਟ ਘੁਟ ਗਲੇ ਲਗਾਈਆ। ਕਾਇਆ ਮੰਦਰ ਸਚ ਬਸੰਤੀ ਸੋਹੇ ਰੁੱਤ, ਪਤ ਡਾਲੀ ਫੁੱਲ ਆਪ ਮਹਿਕਾਈਆ। ਭਗਤ ਭਗਵਾਨ ਇਕ ਦੂਜੇ ਨੂੰ ਰਹੇ ਪੁੱਛ, ਕਲਜੁਗ ਅੰਤਮ ਵੇਲਾ ਕਵਣ ਘਰ ਵਸੇ ਗੁਰੂ ਗੁਰ ਚੇਲਾ,

ਗੋਬਿੰਦ ਮੇਲਾ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਅਗੰਮੀ ਦੇਵੇ ਦਾਨ, ਸਤਿ ਸਤਿਵਾਦੀ ਵਖਾਏ ਇਕ ਨਿਸ਼ਾਨ, ਨਿਸ਼ਾਨਾ ਦੋ ਜਹਾਨ ਉਠਾਈਆ। ਭਗਤ ਭਗਵਾਨ ਇਕ ਦੂਜੇ ਨੂੰ ਮਿਲੇ ਆਣ, ਜੰਗਲ ਜੂਹ ਲੇਖੇ ਲਗਾ, ਦਰਸ ਦਿਖਾਏ ਉਪਰ ਸ਼ਾਹ ਰਗਾ, ਆਤਮ ਪਰਮਾਤਮ ਦੇਵੇ ਇਕ ਅਨੰਦਾ, ਗੁਰਮੁਖ ਚੜ੍ਹਾਏ ਸਾਚਾ ਚੰਦਾ, ਕਲਜੁਗ ਅੰਧ ਅੰਧੇਰ ਮਿਟਾਈਆ। ਦੀਨ ਦਿਆਲ ਠਾਕਰ ਸਵਾਮੀ ਸਰਬ ਗੁਣਵੰਤ ਸ੍ਰੀ ਭਗਵੰਤ ਸਦਾ ਸੁਹੇਲਾ ਇਕ ਇਕੇਲਾ ਦੋ ਜਹਾਨ ਸਦਾ ਬਖ਼ਸ਼ੰਦ, ਬਖ਼ਸ਼ਿਸ਼ ਆਪਣੇ ਹੱਥ ਰਖਾਈਆ। ਢਾਈ ਵਜੇ ਵੇਖੇ ਢੱਯਾ, ਪੂਰਬ ਲੇਖ ਜਣਾਇੰਦਾ। ਸਤਿਗੁਰ ਗੁਰ ਸਤਿਗੁਰ ਚਲਾਏ ਸਾਚੀ ਨੱਯਾ, ਨੌਕਾ ਨਾਮ ਚਪੂ ਏਕਾ ਲਾਇੰਦਾ। ਭਗਤ ਭਗਵਾਨ ਪਕੜੇ ਬਹੀਆ। ਫੜ ਬਾਹੋਂ ਗਲੇ ਲਗਾਇੰਦਾ। ਰਾਏ ਧਰਮ ਨਾ ਕੱਢੇ ਵਹੀਆ, ਚਿਤਰ ਗੁਪਤ ਲੇਖ ਨਾ ਕੋਇ ਜਣਾਇੰਦਾ। ਜਿਸ ਜਨ ਹਰਿ ਜੂ ਮਿਲਿਆ ਪਿਤਾ ਮਈਆ। ਹਰਿਜਨ ਬਾਲਕ ਗੋਦ ਉਠਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਭਗਤ ਭਗਵਾਨ ਸਦਾ ਸਦ ਰਹੀਆ, ਲੱਖ ਚੁਰਾਸੀ ਭਾਂਡਾ ਸਰਬ ਭੰਨਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਭਗਤ ਭਗਵੰਤ ਦੇਵੇ ਦਾਨ, ਆਪ ਆਪਣੇ ਘਰ ਵਸਾਇੰਦਾ।

੨੨ ਮੱਘਰ ੨੦੧੯ ਬਿਕਰਮੀ ਚਰਨ ਸਿੰਘ ਦੇ ਗ੍ਰਹਿ ਸਿਮਲ ਸਕੋਰ ਜ਼ਿਲਾ ਗੁਰਦਾਸਪੁਰ

ਕਿਰਪਾ ਕਰੀ ਪੁਰਖ ਸਮਰਥ, ਦਰਦੀ ਦਰਦੀਆਂ ਦਰਦ ਵੰਡਾਇੰਦਾ। ਇੱਟਾਂ ਪੱਥਰ ਰੋੜੇ ਮਿੱਟੀ ਧਰਤ ਲੇਖੇ ਲਾਏ ਕੱਖ, ਕੱਖ ਆਪਣੇ ਅੰਗ ਲਗਾਇੰਦਾ। ਦੀਨ ਦਿਆਲ ਠਾਕਰ ਸਵਾਮੀ ਨਿਰਗੁਣ ਦਾਤੇ ਪਾਰਬ੍ਰਹਮ ਪਤ ਲਈ ਰੱਖ, ਸਿਰ ਆਪਣਾ ਹੱਥ ਟਿਕਾਇੰਦਾ। ਇਕ ਦੂਜੇ ਨੂੰ ਵੇਖ ਵੇਖ ਬਿਨ ਰਸਨਾ ਜਿਹਵਾ ਬੱਤੀ ਦੰਦਾਂ ਰਹੇ ਹੱਸ, ਲੱਖ ਲੱਖ ਸ਼ੁਕਰ ਮਨਾਇੰਦਾ। ਆਓ ਰਲ ਮਿਲ ਕਰੀਏ ਜਸ, ਸਾਹਿਬ ਸਤਿਗੁਰ ਨਜ਼ਰੀ ਆਇੰਦਾ। ਚਰਨ ਕਵਲ ਕਵਲ ਚਰਨ ਜਾਈਏ ਢੱਠ, ਰੋਗੀਆਂ ਰੋਗ ਮਿਟਾਇੰਦਾ ਸਾਡੀ ਪੂਰੀ ਕਰਨ ਆਇਆ ਆਸ, ਨਿਰਾਸਾ ਰੂਪ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਇੰਦਾ। ਮਿਹਰਵਾਨ ਹੋਇਆ ਮਿਹਰਵਾਨ, ਮਿਹਰ ਨਜ਼ਰ ਉਠਾਈਆ। ਕੋਝਿਆਂ ਕਮਲਿਆਂ ਗ਼ਰੀਬ ਨਿਮਾਣਿਆਂ ਦੇਵੇ ਮਾਣ, ਨਿਮਾਣਿਆਂ ਗਲੇ ਲਗਾਈਆ। ਨਿਰਗੁਣ ਨਿਰਗੁਣ ਨਿਰਵੈਰ ਨਿਰਵੈਰ ਚਲ ਕੇ ਆਇਆ ਸ੍ਰੀ ਭਗਵਾਨ, ਭਗਵਨ ਆਪਣਾ ਫੇਰਾ ਪਾਈਆ। ਨੇਤਰ ਲੋਚਣ ਨੈਣ ਦਰਸ਼ਨ ਕਰੀਏ ਆਣ, ਆਲਸ ਨਿੰਦਰਾ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਪੱਥਰ ਰੋੜਾ ਕਹੇ ਪੁਕਾਰ, ਊਚੀ ਕੂਕ ਸੁਣਾਇਆ। ਸੱਸੇ ਉਪਰ ਹੋੜਾ ਹੰ ਬ੍ਰਹਮ ਦਏ ਆਧਾਰ, ਸੋਹੰ ਇਕੋ ਰਾਗ ਸੁਣਾਇਆ। ਜੋਤੀ ਸ਼ਬਦੀ ਜੁੜਿਆ ਜੋੜਾ, ਦੋ ਜਹਾਨਾਂ ਵਾਲੀ ਚਲ ਕੇ ਆਇਆ। ਘਰ ਬੈਠਿਆਂ ਆਪੇ ਬੌਹੜਾ, ਆਪ ਆਪਣਾ ਪੰਧ ਮੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਸਿਰ ਆਪਣਾ ਹੱਥ ਟਿਕਾਇਆ। ਮਿੱਟੀ ਰੇਤ ਕਰੇ ਵਿਚਾਰ, ਹਰਿ ਵਿਚਾਰ ਵਿਚ ਨਾ ਆਈਆ। ਸਾਡੇ ਨਾਲ ਕੀਤਾ ਹਿਤ, ਹਿਤਕਾਰੀ ਫੇਰਾ

ਪਾਈਆ। ਅਸਾਂ ਆਪਣਾ ਆਪ ਲਿਆ ਜਿੱਤ, ਪ੍ਰਭ ਮਿਲਿਆ ਸੱਚਾ ਮਾਹੀਆ। ਸਾਡੇ ਵਾਸਤੇ ਲਿਆਇਆ ਕਿਛ, ਵਸਤ ਅਮੋਲਕ ਸੋਹੰ ਰਿਹਾ ਵਰਤਾਈਆ। ਇਕੋ ਪਾਏ ਅਗੰਮੀ ਭਿੱਛ, ਭਿਛਿਆ ਆਪਣੇ ਹੱਥ ਰਖਾਈਆ। ਆਓ ਰਲ ਕੇ ਹਰਿ ਸੰਗਤ ਕੋਲੋਂ ਸਿਖਿਆ ਲਈਏ ਸਿਖ, ਬਿਨ ਹਰਿ ਅਵਰ ਨਾ ਕੋਇ ਸਹਾਈਆ। ਜਿਧਰ ਵੇਖੀਏ ਆਏ ਦਿਸ, ਜੋਤੀ ਨੂਰ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਫੇਰਾ ਆਪੇ ਪਾਈਆ। ਫੇਰਾ ਪਾਏ ਪੁਰਖ ਅਗੰਮ, ਅਗੰਮੜੀ ਕਾਰ ਕਮਾਈਆ। ਲੇਖਾ ਜਾਣੇ ਦਮੋ ਦਮ, ਬਿਨ ਦਮਾਂ ਰਿਹਾ ਤਰਾਈਆ। ਹੱਡ ਮਾਸ ਨਾੜੀ ਨਾ ਕੋਇ ਚੰਮ, ਤਨ ਵਜੂਦ ਨਾ ਕੋਇ ਵਖਾਈਆ। ਅੰਦਰ ਵੜ ਵੜ ਵਸਲ ਕਰੇ ਸ੍ਰੀ ਭਗਵਨ, ਅਸਲ ਆਪਣਾ ਰੰਗ ਚੜ੍ਹਾਈਆ। ਰਲ ਮਿਲ ਕਰੀਏ ਜਸ਼ਨ, ਗ੍ਰਹਿ ਮੰਦਰ ਵੱਜੇ ਵਧਾਈਆ। ਇਕ ਦੂਜੇ ਨਾਲ ਕਰਨ ਬਚਨ, ਬਚਤ ਆਪਣੀ ਵੇਖ ਵਖਾਈਆ। ਸਾਹਿਬ ਸਤਿਗੁਰ ਆਇਆ ਰੱਖਣ, ਸਾਡੀ ਰਾਖੀ ਰਿਹਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਬੇਪਰਵਾਹ ਬੇਪਰਵਾਹੀਆ। ਇੱਟ ਪੱਥਰ ਰੋੜਾ ਮਿਟੀ ਕੱਖ ਮਾਰਨ ਧਾਹ, ਨੇਤਰ ਨੈਣਾਂ ਨੀਰ ਵਹਾਇਆ। ਜੁਗ ਚੌਕੜੀ ਗਏ ਵਿਹਾ, ਸਾਡਾ ਲੇਖ ਨਾ ਕਿਸੇ ਮੁਕਾਇਆ। ਪਾਰਬ੍ਰਹਮ ਤੇਰਾ ਤੱਕਦੇ ਰਹੇ ਰਾਹ, ਨੇਤਰ ਨੈਣ ਨੈਣ ਉਠਾਇਆ। ਕਵਣ ਵੇਲਾ ਪਕੜੇ ਬਾਂਹ, ਫੜ ਬਾਹੋਂ ਗਲੇ ਲਗਾਇਆ। ਸਿਰ ਦੇਵੇ ਠੰਡੀ ਛਾਂ, ਦੁਖੀਆਂ ਦੁੱਖ ਮਿਟਾਇਆ। ਇਕ ਜਣਾਏ ਆਪਣਾ ਨਾਂ, ਨਾਉਂ ਨਿਰੰਕਾਰਾ ਆਪ ਪਰਗਟਾਇਆ। ਆਪੇ ਬਣੇ ਪਿਤਾ ਮਾਂ, ਗ਼ਰੀਬ ਨਿਮਾਣੇ ਗੋਦ ਉਠਾਇਆ। ਨਿਥਾਵਿਆਂ ਦੇਵੇ ਥਾਂ, ਚਰਨ ਕਵਲ ਸਰਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰੰਗ ਚੜ੍ਹਾਇਆ। ਕੱਖ ਕਹੇ ਮੇਰੀ ਵੇਖ ਕੁੱਲੀ, ਹਰਿ ਕਲਮਾ ਇਕ ਪੜ੍ਹਾਈਆ। ਦੇਵੇ ਦਾਤ ਦਾਤ ਅਨਮੁਲੀ, ਕਰਤਾ ਕੀਮਤ ਕੋਇ ਨਾ ਪਾਈਆ। ਆਪਣੇ ਉਤੇ ਲੈ ਕੇ ਜੁੱਲੀ, ਦੁਖੀਆਂ ਦੁੱਖ ਰਿਹਾ ਵੰਡਾਈਆ। ਮੈਂ ਵੇਖ ਵੇਖ ਹੱਸੀ ਕੁੱਦੀ ਫੁੱਲੀ, ਮਨ ਚਾਉ ਘਨੇਰਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਮਾਈਆ। ਰੇਤ ਕਹੇ ਮੈਨੂੰ ਔਂਦਾ ਹਾਸਾ, ਹੱਸ ਹੱਸ ਖ਼ੁਸ਼ੀ ਮਨਾਇੰਦੀ। ਰਾਤੀਂ ਸੁਤਿਆਂ ਮੇਰੇ ਦੁੱਖ ਅੰਦਰ ਬਦਲਦਾ ਰਿਹਾ ਪਾਸਾ, ਪਾਸੇ ਪਾਸੇ ਨਾਲ ਬਦਲਾਈਆ। ਮੈਂ ਨੇੜੇ ਹੋ ਕੇ ਵੇਂਹਦੀ ਰਹੀ ਤਮਾਸ਼ਾ, ਪ੍ਰਭ ਜੂ ਕੀ ਕੀ ਖੇਲ ਰਚਾਈਆ। ਗ਼ਰੀਬ ਨਿਮਾਣਿਆਂ ਹੋਇਆ ਦਾਸੀ ਦਾਸਾ, ਬਣ ਸੇਵਕ ਸੇਵ ਕਮਾਈਆ। ਸਾਡੀ ਪੂਰੀ ਕਰੀ ਆਸਾ, ਪਿਛਲਾ ਦੁੱਖ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਇਕ ੳਠਾਈਆ। ਮਿੱਟੀ ਕਹੇ ਮੋਹੇ ਚੜ੍ਹਿਆ ਚਾ, ਚਾਉ ਘਨੇਰਾ ਇਕ ਜਣਾਈਆ। ਪਾਰਬ੍ਰਹਮ ਪ੍ਰਭ ਦੁਖੜੇ ਰਿਹਾ ਉਠਾ, ਹਾਂ ਹੂੰ ਕਰ ਕੇ ਆਪਣੀ ਵਸਤ ਮੰਗਾਈਆ। ਕੋਈ ਭੇਵ ਨਾ ਜਾਣੇ ਰਾ, ਕਰੇ ਖੇਲ ਬੇਪਰਵਾਹੀਆ। ਸਾਰੇ ਕਹਿਣ ਤਾਪ ਰਿਹਾ ਸਤਾ, ਦੀਨ ਅਧੀਨਾ ਨਿਮਾਣ ਨਿਮਾਣਿਆਂ ਆਪਣੀ ਛਾਤੀ ਉਪਰ ਟਿਕਾਈਆ। ਜਨਮ ਜਨਮ ਦਾ ਦੁੱਖੜਾ ਲਾਹ, ਦੁੱਖ ਆਪਣੇ ਵਿਚ ਟਿਕਾਈਆ। ਕਰੇ ਖੇਲ ਆਪ ਖ਼ੁਦਾ, ਨੂਰ ਜ਼ਹੂਰ ਬੇਪਰਵਾਹ ਬੇਪਰਵਾਹੀਆ। ਜਿਹੜਾ ਵਸਦਾ ਰਿਹਾ ਜੁਦਾ, ਸੋ ਅੰਤਮ ਮੇਲ ਮਿਲਾਈਆ। ਏਕਾ ਮਾਰਗ ਦੱਸੇ ਸਿਧਾ, ਸੋਹੰ ਅੱਖਰ ਕਰੇ ਪੜ੍ਹਾਈਆ। ਰਲ ਮਿਲ ਸਾਰੇ ਪਾਵਣ ਗਿੱਧਾ, ਘਰ ਸਾਚੇ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਰੋੜਾ ਕਹੇ ਮੋਹੇ

ਚੜ੍ਹਿਆ ਰੰਗ, ਰੰਗ ਰੰਗੀਲਾ ਇਕ ਰੰਗਾਈਆ। ਸਾਡੇ ਪਿਛੇ ਨਿਰਗੁਣ ਸਰਗੁਣ ਹੋ ਕੇ ਸੁੱਤਾ ਉਤੇ ਪਲੰਘ, ਪਲ ਪਲ ਆਪਣੀ ਦਏ ਦੁਹਾਈਆ। ਅਸੀਂ ਨੇੜੇ ਹੋ ਕੇ ਸਾਰੇ ਮੰਗਾਂ ਰਹੇ ਮੰਗ, ਅੱਗੇ ਆਪਣੀ ਝੋਲੀ ਡਾਹੀਆ। ਦੀਨ ਦਿਆਲ ਠਾਕਰ ਸਵਾਮੀ ਨਿਰਗੁਣ ਜੋਤ ਕਰ ਪਰਕਾਸ਼ ਸਾਚਾ ਚੰਦ, ਅੰਧ ਅੰਧੇਰ ਮਿਟਾਈਆ। ਜਨਮ ਜਨਮ ਦੀ ਟੁੱਟੀ ਗੰਢ, ਗੰਢ ਆਪਣੇ ਨਾਲ ਪੁਆਈਆ। ਕਰੇ ਖੇਲ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਭੇਵ ਅਭੇਦਾ ਆਪ ਖੁਲ੍ਹਾਈਆ। ਪੱਥਰ ਕਹੇ ਮੈਂ ਹੋਇਆ ਪੱਥਰ, ਪਾਹਨ ਮਿਲੇ ਨਾ ਕੋਇ ਵਡਿਆਈਆ। ਨੇਤਰ ਰੋਵੇ ਸੁੱਟੇ ਅੱਥਰ, ਹੰਝੂਆਂ ਨੀਰ ਵਹਾਈਆ। ਧੰਨੇ ਵੇਲੇ ਜੋ ਰਹਿ ਗਈ ਕਸਰ, ਕਲਜੁਗ ਅੰਤਮ ਪੂਰ ਕਰਾਈਆ। ਜਿਸ ਨੇ ਪਸਾਰਾ ਲਿਆ ਪਸਰ, ਸੋ ਵੇਖਣ ਆਇਆ ਸੱਚਾ ਮਾਹੀਆ। ਚਰਨਾਂ ਵਿਚ ਬਹਿ ਕੇ ਆਪਣਾ ਆਪ ਕਰੀਏ ਬਸਰ, ਦੂਜੀ ਓਟ ਨਾ ਕੋਇ ਰਖਾਈਆ। ਪ੍ਰੇਮ ਪਿਆਰ ਅੰਦਰ ਲਏ ਜਕੜ, ਆਪਣਾ ਬੰਧਨ ਪਾਈਆ। ਅੱਗੇ ਪਿਛੇ ਦਾ ਚੁੱਕੇ ਫ਼ਿਕਰ, ਫ਼ਿਕਰਾ ਸੋਹੰ ਢੋਲਾ ਗਾਈਆ। ਰਲ ਮਿਲ ਸਾਰੇ ਕਰਨ ਜ਼ਿਕਰ, ਗੱਲ ਗੱਲ ਨਾਲ ਮਿਲਾਈਆ। ਭੱਜੇ ਫਿਰਨ ਇਧਰ ਓਧਰ, ਓਧਰ ਇਧਰ ਖ਼ੁਸ਼ੀਆਂ ਰਾਗ ਅਲਾਈਆ। ਸ੍ਰੀ ਭਗਵਾਨ ਜਿਉਂ ਲੇਖਾ ਜਾਣੇ ਬਿਦਰ, ਤਿਉਂ ਗੁਰਮੁਖਾਂ ਕੁੱਲੀ ਕੱਖਾਂ ਦਏ ਵਡਿਆਈਆ। ਅਸੀਂ ਹੋ ਗਏ ਸਾਰੇ ਨਿਡਰ, ਭੈ ਸਿਰ ਨਾ ਕੋਇ ਰਖਾਈਆ। ਔਂਦਿਆਂ ਹੀ ਸਾਰੇ ਘਰੇ ਅੰਦਰ ਗਏ ਵੜ, ਫੜ ਕੇ ਪੁਰਖ ਅਕਾਲ ਲਿਆ ਢਾਈਆ। ਛਾਤੀ ਉਤੇ ਗਏ ਚੜ੍ਹ, ਨਿੱਕੇ ਬਾਲ ਲੱਤਾਂ ਬਾਹਵਾਂ ਮਾਰ ਮਾਰ ਖ਼ੂਬ ਹਿਲਾਈਆ। ਅੱਗੋਂ ਪਿਛੋਂ ਸਾਰਿਆਂ ਲਿਆ ਫੜ, ਚੰਬੜੇ ਵਾਹੋ ਦਾਹੀਆ। ਜਿੰਨਾਂ ਚਿਰ ਨਾ ਬੰਨ੍ਹੇ ਲੜ, ਪੱਲੂ ਛੱਡ ਕੋਇ ਨਾ ਪਾਈਆ। ਸ੍ਰੀ ਭਗਵਾਨ ਗਿਆ ਡਰ, ਰਾਤ ਹੌਕਿਆਂ ਵਿਚ ਲੰਘਾਈਆ। ਕਿਉਂ ਮੈਨੂੰ ਸਰ ਸਰਕੜਿਆਂ ਵਿਚੋਂ ਆਵੇ ਡਰ, ਕੱਖ ਪਰਤੱਖ ਰੂਪ ਵਟਾਈਆ। ਤੁਹਾਡੇ ਪਿਆਰ ਅੰਦਰ ਗਿਆ ਹਰ, ਚਲੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੁਖੀਆਂ ਦੁੱਖ ਦਰਦੀਆਂ ਦਰਦ ਭੁੱਖਿਆਂ ਭੁੱਖ ਨੰਗਿਆਂ ਨੰਗ ਆਦਿ ਜੁਗਾਦਿ ਆਪਣਾ ਪਰਦਾ ਪਾਈਆ।

ਹਰਿ ਜੂ ਵਿਚ ਬੜਾ ਵੈਰਾਗ, ਵੈਰਾਗੀ ਆਪਣਾ ਖੇਲ ਕਰਾਇੰਦਾ। ਜਿਂਨ੍ਹਾਂ ਪਿਛੇ ਆਇਆ ਭਾਗ, ਨੱਠ ਨੱਠ ਆਪਣਾ ਪੰਧ ਮੁਕਾਇਆ। ਤਿਨ੍ਹਾਂ ਧੋਵੇ ਪਿਛਲਾ ਦਾਗ਼, ਮਲ ਮਲ ਆਪਣੀ ਸੇਵ ਕਮਾਇਆ। ਰੈਣ ਸਬਾਈ ਆਪ ਜਾਗ, ਦੁੱਖੀਆਂ ਦੁੱਖ ਦਰਦ ਵੰਡਾਇਆ। ਨੇਤਰ ਨੀਰ ਵਹੇ ਗੁਰਮੁਖ ਹਰਿਜਨ ਵਿਛੜਿਆਂ ਮਿਲਿਆ ਆਜ, ਜੁਗ ਜਨਮ ਦਾ ਲੇਖ ਮੁਕਾਈਆ। ਬਿਨ ਸਤਿਗੁਰ ਪੂਰੇ ਕੋਇ ਨਾ ਰਚੇ ਸੱਚਾ ਕਾਜ, ਸੌਹਰੇ ਪੇਈਏ ਗੰਢ ਨਾ ਕੋਇ ਪੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੇਤਰ ਨੀਰ ਗੁਣੀ ਗਹੀਰ ਦਰਦੀਆਂ ਵੰਡੇ ਦੁੱਖ ਪੀੜ, ਪੀੜ ਆਪਣੇ ਵਿਚ ਛੁਪਾਈਆ। ਗੁਰਮੁਖਾਂ ਘਰ ਵਸਤੂ ਖੇਸ, ਦੁਸ਼ਾਲਾ ਨਜ਼ਰ ਕੋਇ ਨਾ ਆਈਆ। ਖੇਸ ਨਾਲ ਹਰਿ ਜੂ ਹੇਤ, ਪਿਆਰ ਗੰਢ ਪੁਆਈਆ। ਪਾਟੀ ਚਾਦਰ ਓਢਣ ਰੁੱਤ ਬਸੰਤੀ ਚੇਤ, ਖ਼ੁਸ਼ੀਆਂ ਵਿਚ ਵਖਾਈਆ। ਟੁੱਟੀ ਰੱਸੀ ਅੰਦਰੇ ਅੰਦਰ ਭੇਤ, ਪਿਆਰ ਪਿਆਰ

ਨਾਲ ਬੰਧਾਈਆ। ਹਰਿ ਜੂ ਹਰਿ ਹਰਿ ਸਤਿਗੁਰ ਖੇਡ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦੇਵੇ ਮਾਣ ਵਡਿਆਈਆ। ਗੁਰਸਿਖ ਗੁਰ ਕਾ ਰੰਗ, ਗੁਰ ਸ਼ਬਦ ਵੱਡੀ ਵਡਿਆਈਆ। ਗੁਰਸਿਖ ਗੁਰ ਕਾ ਚੰਦ, ਦੋ ਜਹਾਨ ਕਰੇ ਰੁਸ਼ਨਾਈਆ। ਗੁਰਸਿਖ ਗੁਰ ਕਾ ਅਨੰਦ, ਅਨੰਦ ਅਨੰਦ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਦੇਵੇ ਮਾਣ ਵਡਿਆਈਆ। ਗੁਰਸਿਖ ਗੁਰ ਕਾ ਤਾਰਾ, ਤਾਰਨਹਾਰ ਦਇਆ ਕਮਾਇੰਦਾ। ਗੁਰਸਿਖ ਗੁਰ ਕਾ ਪਿਆਰਾ, ਪ੍ਰੇਮ ਪਿਆਰ ਇਕ ਜਣਾਇੰਦਾ। ਗੁਰਸਿਖ ਗੁਰ ਕਾ ਦੁਲਾਰਾ, ਪੂਤ ਸਪੂਤਾ ਗੋਦ ਸੁਹਾਇੰਦਾ। ਗੁਰਸਿਖ ਗੁਰ ਕਾ ਵਣਜਾਰਾ, ਨਾਮ ਵਸਤ ਝੋਲੀ ਪਾਇੰਦਾ। ਗੁਰਸਿਖ ਗੁਰ ਕਾ ਸ਼ੰਗਾਰਾ, ਸ਼ਹਿਨਸ਼ਾਹ ਇਕੋ ਰੰਗ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਆਪਣਾ ਮੇਲ ਮਿਲਾਇੰਦਾ। ਗੁਰਸਿਖ ਗੁਰ ਕਾ ਮੀਤ, ਮਿੱਤਰ ਪਿਆਰਾ ਇਕ ਅਖਵਾਈਆ। ਗੁਰਸਿਖ ਗੁਰ ਕੀ ਰੀਤ, ਜੁਗ ਜੁਗ ਮਾਤ ਵਖਾਈਆ । ਗੁਰਸਿਖ ਗੁਰ ਕਾ ਦੇਹੁਰਾ ਸ਼ਿਵਦੁਆਲਾ ਮੱਠ ਮੰਦਰ ਮਸੀਤ, ਜਿਸ ਅੰਦਰ ਸਤਿਗੁਰ ਡੇਰਾ ਲਾਈਆ। ਗੁਰਸਿਖ ਗੁਰ ਕਾ ਗੀਤ, ਬਿਨ ਗੁਰਸਿਖ ਲੇਖਾ ਲਿਖਤ ਨਾ ਕੋਇ ਜਣਾਈਆ। ਗੁਰਸਿਖ ਗੁਰ ਕਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਸਿਖ ਗੁਰ ਗੁਰ ਰੂਪ ਵਖਾਈਆ। ਗੁਰਸਿਖ ਗੁਰ ਕਾ ਮਰਦੰਗ, ਹਰਿ ਸਤਿਗੁਰ ਆਪ ਵਜਾਇੰਦਾ। ਗੁਰਸਿਖ ਗੁਰ ਕਾ ਛੰਦ, ਢੋਲਾ ਸੋਹਲਾ ਏਕਾ ਗਾਇੰਦਾ। ਗੁਰਸਿਖ ਗੁਰ ਕਾ ਤਨ, ਬਿਨ ਗੁਰਸਿਖ ਚੋਲੀ ਨਾ ਕੋਇ ਹੰਢਾਇੰਦਾ। ਗੁਰਸਿਖ ਗੁਰ ਕਾ ਮਨ, ਮਨ ਵਾਸਨਾ ਗੁਰ ਜਪਾਇੰਦਾ। ਗੁਰਸਿਖ ਗੁਰ ਕਾ ਜਨ, ਜਨ ਜਨਨੀ ਗੁਰ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਏਕਾ ਰਾਹ ਚਲਾਇੰਦਾ। ਗੁਰਸਿਖ ਗੁਰ ਕਾ ਰਾਹ, ਰਹਿਬਰ ਇਕ ਅਖਵਾਈਆ। ਗੁਰਸਿਖ ਗੁਰ ਕਾ ਮਲਾਹ, ਲੋਕਮਾਤ ਮਿਲੇ ਵਡਿਆਈਆ। ਗੁਰਸਿਖ ਗੁਰ ਕੀ ਸਲਾਹ, ਸਿਫ਼ਤੀ ਸਿਫ਼ਤ ਭਰਾਈਆ। ਗੁਰਸਿਖ ਗੁਰ ਕਾ ਨਾਂ, ਬਿਨ ਗੁਰਸਿਖ ਗੁਰ ਕਾ ਨਾਉਂ ਨਾ ਕੋਇ ਧਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਦੇਵੇ ਮਾਣ ਵਡਿਆਈਆ। ਗੁਰਸਿਖ ਗੁਰ ਕਾ ਸੱਜਣ, ਸਗਲਾ ਸੰਗ ਨਿਭਾਇੰਦਾ। ਗੁਰਸਿਖ ਗੁਰ ਕਾ ਮਜਨ, ਅੰਦਰ ਵੜ ਵੜ ਸਤਿਗੁਰ ਪੂਰਾ ਸਚ ਸਰੋਵਰ ਤਾਰੀ ਲਾਇੰਦਾ। ਗੁਰਸਿਖ ਗੁਰ ਕਾ ਪਰਦੇ ਕੱਜਣ, ਗੁਰਸਿਖ ਕਾਇਆ ਓਢਣ ਆਪ ਹੰਢਾਇੰਦਾ। ਗੁਰਸਿਖ ਗੁਰ ਕਾ ਜਹਾਜ਼ਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਬੇੜਾ ਆਪ ਚਲਾਇੰਦਾ। ਗੁਰਸਿਖ ਗੁਰ ਕਾ ਤਾਜ, ਸੀਸ ਜਗਦੀਸ ਦਏ ਵਡਿਆਈਆ। ਗੁਰਸਿਖ ਗੁਰ ਕਾ ਰਾਜ, ਹੁਕਮ ਮੰਨੇ ਚਾਈਂ ਚਾਈਂਆ। ਗੁਰਸਿਖ ਗੁਰ ਕਾ ਸਮਾਜ, ਦੂਜੀ ਵੰਡ ਨਾ ਕੋਇ ਵੰਡਾਈਆ। ਗੁਰਸਿਖ ਗੁਰ ਦੀ ਰੱਖੇ ਲਾਜ, ਬਿਨ ਗੁਰਸਿਖਾਂ ਗੁਰੂ ਦੇਵੇ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਨਾਤਾ ਜੋੜ ਜੁੜਾਈਆ। ਗੁਰਸਿਖ ਗੁਰ ਕਾ ਨਾਤਾ, ਚਰਨ ਕਵਲ ਚਿਤ ਲਾਇੰਦਾ। ਗੁਰਸਿਖ ਗੁਰ ਕਾ ਸਾਥਾ, ਸਗਲਾ ਸੰਗ ਨਿਭਾਇੰਦਾ। ਗੁਰਸਿਖ ਗੁਰ ਕਾ ਮਾਥਾ, ਮਸਤਕ ਵੇਖ ਵਖਾਇੰਦਾ। ਗੁਰਸਿਖ ਗੁਰ ਕਾ ਪਾਠਾ, ਪੂਜਾ ਗੁਰਮੁਖ ਰੂਪ ਵਟਾਇੰਦਾ। ਗੁਰਸਿਖ ਗੁਰ ਕਾ ਪੂਰਾ ਕਰੇ ਘਾਟਾ, ਬਿਨ ਗੁਰਸਿਖਾਂ ਝੋਲੀ ਨਾ ਕੋਇ ਭਰਾਇੰਦਾ। ਗੁਰਸਿਖ ਗੁਰ ਕੀ ਜ਼ਾਤਾ, ਵਰਨ ਬਰਨ ਨਾ ਕੋਇ ਜਣਾਇੰਦਾ। ਗੁਰਸਿਖ ਗੁਰ

ਕਾ ਗਾਏ ਸਾਕਾ, ਸ਼ਬਦੀ ਢੋਲਾ ਇਕ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਆਪਣਾ ਮੇਲ ਮਿਲਾਇੰਦਾ। ਗੁਰਸਿਖ ਗੁਰ ਕਾ ਨਾਦ, ਅਨਹਦ ਰਾਗ ਸੁਣਾਈਆ। ਗੁਰਸਿਖ ਗੁਰ ਕਾ ਸੁਆਦ, ਰਸ ਇਕੋ ਇਕ ਚਖਾਈਆ। ਗੁਰਸਿਖ ਗੁਰ ਕਾ ਬ੍ਰਹਿਮਾਦ, ਜਿਸ ਗ੍ਰਹਿ ਗੁਰ ਫਿਰੇ ਚਾਈਂ ਚਾਈਂਆ। ਗੁਰਸਿਖ ਗੁਰ ਕਾ ਸਾਜ, ਢੋਲਕ ਛੈਣਾ ਨਾ ਕੋਇ ਵਜਾਈਆ। ਗੁਰਸਿਖ ਗੁਰ ਕਾ ਨਾਜ਼, ਬਿਨ ਗੁਰਸਿਖ ਸਤਿਗੁਰ ਨਾਚ ਨਾ ਕੋਇ ਨਚਾਈਆ। ਗੁਰਸਿਖ ਗੁਰ ਕੀ ਆਵਾਜ਼, ਬਿਨ ਗੁਰਸਿਖ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਰਾਮ ਨਾਮ ਨਾ ਕੋਇ ਧਿਆਈਆ। ਗੁਰਸਿਖ ਗੁਰ ਕਾ ਅੰਗਣ, ਅੰਗੀਕਾਰ ਕਰਾਇੰਦਾ। ਗੁਰਸਿਖ ਗੁਰ ਕਾ ਕੰਗਣ, ਹੱਥੀਂ ਬਾਹੀਂ ਆਪ ਲਟਕਾਇੰਦਾ। ਗੁਰਸਿਖ ਗੁਰ ਕਾ ਤੰਦਨ, ਡੋਰੀ ਨਾਮ ਤੰਦ ਬੰਧਾਇੰਦਾ। ਗੁਰਸਿਖ ਗੁਰ ਇਕ ਦੂਜੇ ਤੋਂ ਦੋਵੇਂ ਮੰਗਣ, ਬਿਨਾਂ ਪਿਆਰ ਗੁਰਸਿਖ ਗੁਰ ਕੰਮ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗੁਰਮੁਖ ਵੱਡਾ ਵਡ ਵਡਿਆਇੰਦਾ। ਗੁਰਸਿਖ ਗੁਰ ਕਾ ਜਾਪ, ਜਪਤ ਜਪਤ ਸੁਖ ਪਾਈਆ। ਗੁਰਸਿਖ ਗੁਰ ਕਾ ਪਾਠ, ਪੜ੍ਹ ਪੜ੍ਹ ਕਰੇ ਪੜ੍ਹਾਈਆ। ਗੁਰਸਿਖ ਗੁਰ ਕਾ ਠਾਠ, ਸਰ ਸਰੋਵਰ ਦਏ ਵਡਿਆਈਆ। ਗੁਰਸਿਖ ਗੁਰ ਕਾ ਹਾਟ, ਬਣ ਵਣਜਾਰਾ ਹੱਟ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਗੁਰਸਿਖ ਏਕਾ ਘਰ ਵਖਾਈਆ। ਗੁਰਸਿਖ ਗੁਰ ਕਾ ਘਰ, ਹਰਿ ਮੰਦਰ ਨਾਉਂ ਰਖਾਇੰਦਾ। ਗੁਰਸਿਖ ਅੰਦਰ ਗੁਰ ਸਤਿਗੁਰ ਜਾਏ ਵੜ, ਔਂਦਾ ਜਾਂਦਾ ਨਜ਼ਰ ਨਾ ਆਇੰਦਾ। ਗੁਰਸਿਖ ਗੁਰ ਸੁਰਤੀ ਸ਼ਬਦੀ ਬੰਨ੍ਹੇ ਲੜ, ਪਲੂ ਗੰਢ ਪੁਆਇੰਦਾ। ਗੁਰਸਿਖ ਗੁਰ ਦਰਸ਼ਨ ਦੇਵੇ ਅੱਗੇ ਖੜ, ਸਵਛ ਸਰੂਪੀ ਰੂਪ ਵਟਾਇੰਦਾ। ਅੰਤ ਗੁਰਸਿਖ ਗੁਰ ਦੋਵੇਂ ਜਾਣ ਰਲ, ਸੀਸ ਧੜ ਨਾ ਕੋਇ ਵਖਾਇੰਦਾ। ਇਕ ਦੂਜੇ ਦਾ ਮਿਲੇ ਇਕੋ ਜਿਹਾ ਫਲ, ਕਾਣੀ ਵੰਡ ਨਾ ਕੋਇ ਵੰਡਾਇੰਦਾ। ਅੱਗੇ ਪਿਛੇ ਜਾਣ ਚਲ, ਰਾਹ ਵਿਚ ਨਾ ਕੋਇ ਅਟਕਾਇੰਦਾ। ਦੋਵੇਂ ਸਚਖੰਡ ਦੁਆਰ ਬਹਿਣ ਮੱਲ, ਜਿਥੇ ਦੂਜਾ ਨਜ਼ਰ ਕੋਇ ਨਾ ਆਇੰਦਾ। ਦੋਹਾਂ ਦਾ ਸਵਾਲ ਹੋਏ ਹੱਲ, ਬਾਕੀ ਰੂਪ ਨਾ ਕੋਇ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗ਼ਰੀਬ ਨਿਮਾਣਿਆਂ ਗੁਰਸਿਖਾਂ ਗੁਰਮੁਖਾਂ ਸ਼ਬਦੀ ਦੇਵੇ ਦਾਨ, ਬਿਨ ਸ਼ਬਦ ਗੁਰ ਪਾਰ ਨਾ ਕੋਇ ਕਰਾਇੰਦਾ।