੨੨ ਮੱਘਰ ੨੦੧੯ ਬਿਕਰਮੀ ਚਰਨ ਸਿੰਘ ਦੇ ਘਰ ਪਿੰਡ ਅਨਤੋਰ ਜ਼ਿਲਾ ਗੁਰਦਾਸਪੁਰ
ਸੋ ਪੁਰਖ ਨਿਰੰਜਣ ਸ਼ਾਹ ਸੁਲਤਾਨ, ਬੇਅੰਤ ਬੇਪਰਵਾਹੀਆ। ਸਚਖੰਡ ਨਿਵਾਸੀ ਖੇਲ ਮਹਾਨ, ਸ਼ਹਿਨਸ਼ਾਹ ਇਕੋ ਇਕ ਵਡਿਆਈਆ। ਤਖ਼ਤ ਨਿਵਾਸੀ ਮਿਹਰਵਾਨ, ਦਰਗਾਹ ਸਾਚੀ ਰੰਗ ਰੰਗਾਈਆ। ਹਰਿ ਪੁਰਖ ਨਿਰੰਜਣ ਦੇਵਣਹਾਰਾ ਸਾਚਾ ਦਾਨ, ਵਸਤ ਅਮੋਲਕ ਆਪ ਵਰਤਾਈਆ। ਆਦਿ ਨਿਰੰਜਣ ਨੂਰ ਮਹਾਨ, ਜੋਤੀ ਜਾਤਾ ਜੋਤ ਰੁਸ਼ਨਾਈਆ। ਅਬਿਨਾਸ਼ੀ ਕਰਤਾ ਵਡ ਬਲਵਾਨ, ਬਲ ਆਪਣਾ ਆਪ ਪਰਗਟਾਈਆ। ਸ੍ਰੀ ਭਗਵਾਨ ਸਚ ਨਿਸ਼ਾਨ, ਸਚ ਦੁਆਰੇ ਆਪ ਝੁਲਾਈਆ। ਪਾਰਬ੍ਰਹਮ ਪ੍ਰਭ ਕਰ ਪਰਵਾਨ, ਸਤਿ ਪਰਵਾਨਾ ਹੱਥ ਫੜਾਈਆ। ਦੋ ਜਹਾਨਾਂ ਹੁਕਮਰਾਨ,
ਸਤਿ ਸੰਦੇਸ਼ਾ ਇਕ ਸੁਣਾਈਆ। ਜੁਗ ਚੌਕੜੀ ਖੇਲ ਮਹਾਨ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚਖੰਡ ਸਾਚੀ ਖੇਲ ਰਚਾਈਆ। ਸਚਖੰਡ ਨਿਵਾਸੀ ਏਕੰਕਾਰ, ਅਕਲ ਕਲਾ ਅਖਵਾਇੰਦਾ। ਮੁਕਾਮੇ ਹੱਕ ਨੂਰ ਉਜਿਆਰ, ਮਿਹਬਾਨ ਬੀਦੋ ਰੂਪ ਧਰਾਇੰਦਾ। ਪਰਵਰਦਿਗਾਰ ਸਾਂਝਾ ਯਾਰ, ਸਹੀ ਸਲਾਮਤ ਖੇਲ ਕਰਾਇੰਦਾ। ਸ਼ਾਹੋ ਭੂਪ ਬਣ ਸਿਕਦਾਰ, ਧੁਰ ਫੁਰਮਾਣਾ ਹੁਕਮ ਸੁਣਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਕਰੇ ਖ਼ਬਰਦਾਰ, ਵਿਸ਼ਨ ਬ੍ਰਹਮਾ ਸ਼ਿਵ ਉਠਾਇੰਦਾ। ਤ੍ਰੈਗੁਣ ਮਾਇਆ ਦੇ ਆਧਾਰ, ਪੰਜ ਤੱਤ ਪਰਦਾ ਆਪੇ ਲਾਹਿੰਦਾ। ਦੇਵਤ ਸੁਰ ਕਰੇ ਵਿਚਾਰ, ਬਚਿਆ ਕੋਇ ਰਹਿਣ ਨਾ ਪਾਇੰਦਾ। ਲੱਖ ਚੁਰਾਸੀ ਖੋਲ੍ਹ ਕਵਾੜ, ਅੰਡਜ ਜੇਰਜ ਉਤਭੁਜ ਸੇਤਜ ਆਪਣਾ ਭੇਵ ਜਣਾਇੰਦਾ। ਲੇਖਾ ਜਾਣ ਗੁਰੂ ਅਵਤਾਰ, ਪੀਰ ਪੈਗ਼ੰਬਰ ਨਾਲ ਮਿਲਾਇੰਦਾ। ਭਗਤਨ ਦੇਵੇ ਸਚ ਸਹਾਰ, ਸਿਰ ਆਪਣਾ ਹੱਥ ਟਿਕਾਇੰਦਾ। ਨੌਂ ਸੌ ਚੁਰਾਨਵੇਂ ਚੌਕੜੀ ਜੁਗ ਖੇਲੇ ਖੇਲ ਅਗੰਮ ਅਪਾਰ, ਅਲਖ ਅਗੋਚਰ ਅੰਤ ਕੋਇ ਨਾ ਆਇੰਦਾ। ਜੋਤੀ ਜਾਤਾ ਪੁਰਖ ਬਿਧਾਤਾ ਇਕ ਇਕੱਲਾ ਏਕੰਕਾਰ, ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਜੁਗ ਆਪਣਾ ਰਾਹ ਚਲਾਇੰਦਾ। ਜੁਗ ਜੁਗ ਚਲਾਏ ਰਾਹ, ਸੋ ਪੁਰਖ ਨਿਰੰਜਣ ਵੱਡੀ ਵਡਿਆਈਆ। ਹਰਿ ਪੁਰਖ ਨਿਰੰਜਣ ਬਣ ਮਲਾਹ, ਦੋ ਜਹਾਨਾਂ ਬੇੜਾ ਕੰਧ ਉਠਾਈਆ। ਏਕੰਕਾਰ ਦਏ ਸਲਾਹ, ਸਿਫ਼ਤੀ ਸਿਫ਼ਤ ਸਿਫ਼ਤ ਸਾਲਾਹੀਆ। ਆਦਿ ਨਿਰੰਜਣ ਨੂਰ ਧਰਾ, ਜੋਤੀ ਜੋਤ ਡਗਮਗਾਈਆ। ਅਬਿਨਾਸ਼ੀ ਕਰਤਾ ਬੇਪਰਵਾਹ, ਬੇਐਬ ਨਾਉਂ ਖ਼ੁਦਾਈਆ। ਸ੍ਰੀ ਭਗਵਾਨ ਸਾਚੇ ਤਖ਼ਤ ਚਰਨ ਛੁਹਾ, ਸੀਸ ਜਗਦੀਸ ਵਡ ਵਡਿਆਈਆ। ਪਾਰਬ੍ਰਹਮ ਭੇਦ ਅਭੇਦ ਖੁਲ੍ਹਾ, ਪਰਦਾ ਉਹਲਾ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦਰਗਾਹ ਸਾਚੀ ਖ਼ੁਸ਼ੀ ਮਨਾਈਆ। ਦਰਗਾਹ ਸਾਚੀ ਖੇਲ ਅਵੱਲਾ, ਹਰਿ ਸਤਿਗੁਰ ਆਪ ਕਰਾਇੰਦਾ। ਸ੍ਰੀ ਭਗਵਾਨ ਇਕ ਇਕੱਲਾ, ਸਚ ਸਿੰਘਾਸਣ ਲਾਇੰਦਾ। ਸਚ ਸੰਦੇਸਾ ਇਕੋ ਘੱਲਾ, ਜੁਗ ਜੁਗ ਆਪਣਾ ਹੁਕਮ ਮਨਾਇੰਦਾ। ਨਿਰਗੁਣ ਸਰਗੁਣ ਫੜਾਏ ਪੱਲਾ, ਪੱਲੂ ਆਪਣੀ ਗੰਢ ਦਵਾਇੰਦਾ। ਦੀਪਕ ਜੋਤੀ ਏਕਾ ਬਲਾ, ਸ਼ਬਦੀ ਨਾਦ ਨਾਦ ਵਜਾਇੰਦਾ। ਵਸਣਹਾਰਾ ਜਲਾਂ ਥਲਾਂ, ਜੰਗਲ ਜੂਹ ਉਜਾੜ ਪਹਾੜ ਉਚੇ ਟਿੱਲੇ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਚੌਕੜੀ ਬੰਧਨ ਪਾਇੰਦਾ। ਜੁਗ ਚੌਕੜੀ ਖੇਲ ਅਪਾਰ, ਸ੍ਰੀ ਭਗਵਾਨ ਆਪ ਕਰਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇ ਅਧਾਰ, ਸਚ ਸੁੱਚ ਕਰੇ ਪੜ੍ਹਾਈਆ। ਏਕਾ ਨਾਮ ਸਤਿ ਜੈਕਾਰ, ਸਤਿ ਸਤਿ ਢੋਲਾ ਦਏ ਸੁਣਾਈਆ । ਸੱਚਾ ਸੇਵਕ ਸੇਵਾਦਾਰ, ਖ਼ਾਕ ਖ਼ਾਕੀ ਮਸਤਕ ਟਿੱਕਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਚੌਕੜੀ ਖੇਲ ਕਰਾਈਆ। ਜੁਗ ਚੌਕੜੀ ਉਤਰੇ ਪਾਰ, ਅੰਤ ਰਹਿਣ ਕੋਇ ਨਾ ਪਾਇਆ। ਸੇਵਾ ਕਰ ਗੁਰ ਅਵਤਾਰ, ਪੀਰ ਪੈਗ਼ੰਬਰ ਚੋਲਾ ਪੰਜ ਤੱਤ ਹੰਢਾਇਆ। ਨਾਮ ਸੰਦੇਸਾ ਦੇ ਸੰਸਾਰ, ਭੇਵ ਅਭੇਵ ਖੁਲ੍ਹਾਇਆ। ਊਚੀ ਕੂਕ ਕੂਕ ਪੁਕਾਰ, ਬ੍ਰਹਮ ਪਾਰਬ੍ਰਹਮ ਨਾਦ ਵਜਾਇਆ। ਆਤਮ ਪਰਮਾਤਮ ਖੋਲ੍ਹ ਕਵਾੜ, ਬੰਦ ਤਾਕੀ ਕੁੰਡਾ ਲਾਹਿਆ। ਲੇਖਾ ਲਿਖਤ ਅਗੰਮ ਅਪਾਰ, ਕਲਮ ਸ਼ਾਹੀ ਰੰਗ ਚੜ੍ਹਾਇਆ। ਅੰਤਮ ਸਾਰੇ ਗਏ ਹਾਰ, ਬੇਅੰਤ ਭੇਵ ਨਾ ਕਿਸੇ
ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਜੁਗ ਆਪਣਾ ਰੰਗ ਰੰਗਾਇਆ। ਜੁਗ ਜੁਗ ਹਰਿ ਜੂ ਰੰਗੇ ਰੰਗ, ਰੰਗਣਹਾਰਾ ਨਜ਼ਰ ਨਾ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਆਤਮ ਸੇਜ ਹੰਢਾਏ ਪਲੰਘ, ਸਚ ਸਿੰਘਾਸਣ ਆਸਣ ਲਾਈਆ। ਅੰਮ੍ਰਿਤ ਸਰੋਵਰ ਸਚ ਧਾਰ ਵਹਾਏ ਗੰਗ, ਗੰਗਾ ਸੁਰਸਤੀ ਜਮਨਾ ਗੋਦਾਵਰੀ ਮੁਖ ਸ਼ਰਮਾਈਆ। ਬ੍ਰਹਮ ਪਾਰਬ੍ਰਹਮ ਦੇਵੇ ਇਕ ਅਨੰਦ, ਅਨੰਦ ਅਨੰਦ ਵਿਚ ਵਖਾਈਆ। ਈਸ਼ ਜੀਵ ਚਾੜ੍ਹੇ ਚੰਦ, ਨਿਰਗੁਣ ਸਰਗੁਣ ਜੋਤ ਰੁਸ਼ਨਾਈਆ । ਪੰਜ ਵਿਕਾਰਾ ਕਰੇ ਖੰਡ ਖੰਡ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਹੋਏ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਸੇਵਾ ਲਾਈਆ। ਜੁਗ ਚੌਕੜੀ ਸੇਵਾਦਾਰ, ਗੁਰ ਅਵਤਾਰ ਜਣਾਇੰਦਾ। ਸਤਿਜੁਗ ਤ੍ਰੇਤਾ ਉਤਰਿਆ ਪਾਰ, ਦੁਆਪਰ ਆਪਣਾ ਰੰਗ ਵਖਾਇੰਦਾ। ਭਗਤ ਵਛਲ ਹਰਿ ਗਿਰਧਾਰ, ਮੁਕੰਦ ਮਨੋਹਰ ਲਖਮੀ ਨਰਾਇਣ ਨੈਣ ਆਪਣਾ ਇਕ ਖੁਲ੍ਹਾਇੰਦਾ। ਕਲਜੁਗ ਖੇਲ ਕਰੇ ਪਰਵਰਦਿਗਾਰ, ਨੂਰ ਨੁਰਾਨਾ ਡਗਮਗਾਇੰਦਾ। ਈਸਾ ਮੂਸਾ ਕਰੇ ਖਬਰਦਾਰ, ਬੇਖ਼ਬਰ ਖ਼ਬਰ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਆਪ ਸੁਣਾਇੰਦਾ। ਸਚ ਸੰਦੇਸਾ ਜੁਗੋ ਜੁਗ, ਜੁਗ ਕਰਤਾ ਆਪ ਜਣਾਈਆ। ਕਲਜੁਗ ਅੰਤਮ ਔਧ ਰਹੀ ਪੁਗ, ਪੁਰਖ ਅਬਿਨਾਸ਼ੀ ਪੰਧ ਮੁਕਾਈਆ। ਸ੍ਰਿਸ਼ਟ ਸਬਾਈ ਲੱਗਾ ਦੁੱਖ, ਹੰਸ ਮੁਖ ਨਾ ਕੋਇ ਵਡਿਆਈਆ। ਮਾਇਆ ਮਮਤਾ ਹਉਮੇ ਹੰਗਤਾ ਆਸਾ ਤ੍ਰਿਸਨਾ ਲੱਗੀ ਭੁੱਖ, ਧੀਰਜ ਧੀਰ ਨਾ ਕੋਈ ਧਰਾਈਆ। ਸੁਫਲ ਨਾ ਦਿਸੇ ਕੋਈ ਕੁੱਖ, ਭਗਤ ਭਗਵੰਤ ਨਾ ਕੋਈ ਮਿਲਾਈਆ। ਚਾਰੋਂ ਕੁੰਟ ਲੱਗਾ ਦੁੱਖ, ਦੁਖੀਆਂ ਦੁੱਖ ਨਾ ਕੋਈ ਗਵਾਈਆ। ਮਾਤ ਗਰਭ ਉਲਟਾ ਰੁਖ, ਦਸ ਦਸ ਮਾਸ ਅਗਨ ਤਪਾਈਆ। ਜਗਤ ਵਿਕਾਰਾ ਰਿਹਾ ਲੁੱਟ, ਠੱਗ ਚੋਰ ਯਾਰ ਦੇਣ ਦੁਹਾਈਆ। ਹੋਏ ਪਰਕਾਸ਼ ਨਾ ਨਿਰਮਲ ਜੋਤ, ਸ਼ਬਦ ਨਾਦ ਨਾ ਕੋਇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖੇ ਸਰਬ ਲੋਕਾਈਆ। ਕਲਜੁਗ ਅੰਤਮ ਵੇਖਣ ਆਇਆ, ਪਾਰਬ੍ਰਹਮ ਕਰਤਾਰ। ਲੱਖ ਚੁਰਾਸੀ ਤ੍ਰੈਗੁਣ ਮਾਇਆ, ਪੰਜ ਤੱਤ ਕਰੇ ਖੁਆਰ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਪੜ੍ਹ ਪੜ੍ਹ ਐਵੇਂ ਵਕਤ ਲੰਘਾਇਆ, ਮਿਲਿਆ ਮੇਲ ਨਾ ਸ੍ਰੀ ਭਗਵਾਨ। ਖਾਣੀ ਬਾਣੀ ਤੀਰ ਨਿਸ਼ਾਨਾ ਨਾ ਕਿਸੇ ਲਗਾਇਆ, ਬਜਰ ਕਪਾਟੀ ਨਾ ਕੋਈ ਪਾਰ। ਅਠਸਠ ਤੀਰਥ ਨਹਾਵਣ ਨਹਾਇਆ, ਦੁਰਮਤ ਮੈਲ ਨਾ ਦੇਵੇ ਕੋਈ ਉਤਾਰ। ਆਤਮ ਪਰਮਾਤਮ ਰੰਗ ਨਾ ਕਿਸੇ ਚੜ੍ਹਾਇਆ, ਸਾਧ ਸੰਤ ਹੁੰਦੇ ਫਿਰਨ ਖੁਆਰ। ਪਾਰਬ੍ਰਹਮ ਬ੍ਰਹਮ ਪਰਦਾ ਨਾ ਕਿਸੇ ਉਠਾਇਆ, ਨਿਰਮਲ ਜੋਤ ਨਾ ਕੋਇ ਉਜਿਆਰ। ਅਨਹਦ ਨਾਦੀ ਨਾਦ ਨਾ ਕਿਸੇ ਵਜਾਇਆ, ਕਾਇਆ ਮੰਦਰ ਅੰਦਰ ਡੂੰਘੀ ਕੰਦਰ ਖੋਲ੍ਹ ਕਿਵਾੜ। ਗੁਰ ਅਵਤਾਰ ਪੀਰ ਪੈਗ਼ੰਬਰ ਨਜ਼ਰ ਕਿਸੇ ਨਾ ਆਇਆ, ਰਾਤੀ ਸੁੱਤਿਆਂ ਹੋਏ ਖੁਆਰ। ਸਵਛ ਸਰੂਪੀ ਰੂਪ ਨਾ ਕੋਇ ਧਰਾਇਆ, ਸ਼ਾਹੋ ਭੂਪੀ ਮਿਲੇ ਨਾ ਏਕੰਕਾਰ। ਚਾਰੇ ਕੂਟੀ ਫੇਰਾ ਪਾਇਆ, ਦਹਿ ਦਿਸ਼ਾ ਹੋਏ ਹੈਰਾਨ। ਜੂਠਾ ਝੂਠਾ ਵਣਜ ਕਰਾਇਆ, ਸਚ ਸੁਚ ਨਾ ਕੋਇ ਆਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਗੰਮ ਅਪਾਰ। ਅਗੰਮ ਅਪਾਰਾ ਖੇਲ ਨਿਆਰਾ, ਨਿਰਗੁਣ ਸਰਗੁਣ ਰਿਹਾ ਜਣਾਈਆ । ਲੇਖਾ ਜਾਣ ਗੁਰ ਅਵਤਾਰਾ, ਪੀਰ ਪੈਗ਼ੰਬਰਾਂ ਰਿਹਾ ਮਨਾਈਆ। ਕਲਜੁਗ ਅੰਤਮ ਹੋ ਉਜਿਆਰਾ, ਨਿਰਗੁਣ ਜੋਤ ਜੋਤ ਰੁਸ਼ਨਾਈਆ। ਨਿਹਕਲੰਕ ਸ੍ਰੀ ਭਗਵਾਨ
ਵਡ ਸਿਕਦਾਰਾ, ਧੁਰ ਫ਼ਰਮਾਣਾ ਹੁਕਮ ਜਣਾਈਆ। ਚਾਰੋਂ ਕੁੰਟ ਮੇਟੇ ਅੰਧ ਅੰਧਿਆਰਾ, ਰੈਣ ਅੰਧੇਰੀ ਦਏ ਮਿਟਾਈਆ। ਸਚ ਸੁਚ ਕਰੇ ਵਰਤਾਰਾ, ਸਚ ਸੰਦੇਸਾ ਇਕ ਸੁਣਾਈਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਦਏ ਅਧਾਰਾ, ਚਾਰ ਵਰਨ ਏਕਾ ਰੰਗ ਰੰਗਾਈਆ। ਅਠਾਰਾਂ ਬਰਨ ਖੋਲ੍ਹ ਕਿਵਾੜਾ, ਅਭੇਵ ਅਭੇਦ ਸਮਝਾਈਆ। ਅਗਨੀ ਤੱਤ ਨਾ ਲੱਗੇ ਹਾੜਾ, ਅੰਮ੍ਰਿਤ ਮੇਘ ਇਕ ਬਰਸਾਈਆ। ਕਰ ਪਰਕਾਸ਼ ਬਹੱਤਰ ਨਾੜਾ, ਜਲਵਾ ਨੂਰ ਨੂਰ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਕਲਜੁਗ ਅੰਤਮ ਖੇਲ ਅਪਾਰ, ਸਤਿ ਪੁਰਖ ਨਿਰੰਜਣ ਆਪ ਕਰਾਇੰਦਾ। ਸਚਖੰਡ ਨਿਵਾਸੀ ਸਚ ਦਰਬਾਰ, ਘਰ ਸਾਚੇ ਆਪ ਲਗਾਇੰਦਾ। ਇਕੱਠੇ ਕਰ ਤੇਈ ਅਵਤਾਰ, ਹੁਕਮੀ ਹੁਕਮ ਆਪ ਜਣਾਇੰਦਾ। ਨੇਤਰ ਖੋਲ੍ਹ ਵੇਖੋ ਸੰਸਾਰ, ਕਲਜੁਗ ਆਪਣਾ ਰੰਗ ਵਟਾਇੰਦਾ। ਸ੍ਰਿਸ਼ਟ ਸਬਾਈ ਧੂਆਂਧਾਰ, ਹਰਿ ਕਾ ਨਾਮ ਚੰਦ ਨਾ ਕੋਈ ਚਮਕਾਇੰਦਾ। ਪੜ੍ਹ ਪੜ੍ਹ ਥੱਕੇ ਜੀਵ ਗਵਾਰ, ਪੜ੍ਹਿਆਂ ਨਜ਼ਰ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਸੁਣਾਇੰਦਾ। ਸਚ ਸੰਦੇਸਾ ਹਰਿਜਨ ਭਗਤ, ਸ੍ਰੀ ਭਗਵਾਨ ਆਪ ਸੁਣਾਈਆ। ਨੇਤਰ ਵੇਖੋ ਲੋਕਮਾਤ ਜਗਤ, ਚਾਰੋਂ ਕੁੰਟ ਅੰਧੇਰਾ ਛਾਈਆ। ਲੱਖ ਚੁਰਾਸੀ ਉਬਲੇ ਬੂੰਦ ਰਕਤ, ਧੀਰਜ ਧੀਰ ਨਾ ਕੋਈ ਧਰਾਈਆ। ਕਾਮ ਕਰੋਧ ਚੜ੍ਹਿਆ ਕਟਕ, ਆਸਾ ਤ੍ਰਿਸਨਾ ਹੋਏ ਹਲਕਾਈਆ। ਸਾਧ ਸੰਤ ਰਹੇ ਭਟਕ, ਮਨ ਵਾਸਨਾ ਨਾ ਕੋਈ ਮਿਟਾਈਆ। ਅੱਧਵਿਚਕਾਰੇ ਰਹੇ ਅਟਕ, ਮਹੱਲ ਅਟੱਲ ਚੜ੍ਹ ਦਰਸ ਕੋਈ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਵਨ ਭਗਤਾਂ ਰਿਹਾ ਜਣਾਈਆ। ਪੀਰ ਪੈਗ਼ੰਬਰ ਖੋਲ੍ਹੋ ਅੱਖ, ਪਰਵਰਦਿਗਾਰ ਆਪ ਜਣਾਇਆ। ਸਦੀ ਚੌਧਵੀਂ ਲੌਂਦੇ ਭੱਖ, ਚੌਦਾਂ ਤਬਕ ਰਹੇ ਕੁਰਲਾਇਆ। ਕਲਮਾ ਨਬੀ ਰਸੂਲ ਕਿਸੇ ਨਜ਼ਰ ਨਾ ਆਇਆ ਹੱਕ, ਹਕੀਕਤ ਰੰਗ ਨਾ ਕੋਈ ਚੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਰਿਹਾ ਜਣਾਇਆ। ਸਚ ਸੰਦੇਸਾ ਗੁਰ ਗੁਰ ਦਸ, ਹਰਿ ਜੂ ਹਰਿ ਹਰਿ ਆਪ ਸੁਣਾਇਆ। ਲੋਕਮਾਤ ਜੋ ਮਾਰਗ ਆਏ ਦੱਸ, ਆਤਮ ਪਰਮਾਤਮ ਕਰ ਪੜ੍ਹਾਈਆ। ਨੌਂ ਖੰਡ ਪ੍ਰਿਥਮੀ ਦਹਿ ਦਿਸ਼ਾ ਨਾ ਮਿਲਿਆ ਰਸ, ਨੇਤਰ ਨਾਮ ਨਾ ਕੋਈ ਵਡਿਆਈਆ। ਮਾਇਆ ਮਮਤਾ ਹਉਮੇ ਹੰਗਤਾ ਸਭ ਦਾ ਸਿਰ ਰਹੀ ਝੱਸ, ਖ਼ਾਕੀ ਖ਼ਾਕ ਖ਼ਾਕ ਉਡਾਈਆ। ਕੂੜੀ ਕਿਰਿਆ ਰਹੇ ਨੱਸ, ਹਰਿ ਜਗਤ ਪੰਧ ਨਾ ਕੋਈ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰੂ ਗੁਰ ਇਕੋ ਇਕ ਸੰਗ ਜਣਾਈਆ। ਵਿਸ਼ਨੂੰ ਉਠ ਕਰ ਧਿਆਨ, ਹਰਿ ਜੂ ਹਰਿ ਹਰਿ ਆਪ ਜਣਾਇੰਦਾ। ਚਾਰੋਂ ਕੁੰਟ ਦਿਸੇ ਵੈਰਾਨ, ਵੈਰੀ ਘਰ ਘਰ ਨਜ਼ਰੀ ਆਇੰਦਾ। ਕੋਈ ਨਾ ਦੇਵੇ ਕਿਸੇ ਮਾਣ, ਘਰ ਘਰ ਰਿਜ਼ਕ ਨਾ ਕੋਇ ਪੁਚਾਇੰਦਾ। ਗ਼ਰੀਬ ਨਿਮਾਣੇ ਸਰਬ ਕੁਰਲਾਣ, ਧੀਰਜ ਧੀਰ ਨਾ ਕੋਇ ਧਰਾਇੰਦਾ। ਦੋ ਜਹਾਨ ਖੇਲ ਮਹਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸਾ ਆਪ ਸੁਣਾਇੰਦਾ। ਸਤਿ ਸੰਦੇਸਾ ਪਾਰਬ੍ਰਹਮ, ਬ੍ਰਹਮ ਵੇਤੇ ਆਪ ਜਣਾਈਆ। ਲੱਖ ਚੁਰਾਸੀ ਤੇਰਾ ਦਮ, ਦਮ ਦਮਾਂ ਵਿਚ ਸਮਾਈਆ। ਨਿਰਗੁਣ ਸਰਗੁਣ ਕਰੇ ਕੰਮ, ਨਿਹਕਰਮੀ ਕਰਮ ਕਮਾਈਆ। ਹੱਡ ਮਾਸ ਨਾੜੀ ਰੱਤ ਚੰਮ, ਮਨ ਮਤ ਬੁੱਧ ਕਰ ਕੁੜਮਾਈਆ। ਵਸਤ ਅਮੋਲਕ ਨਾਮ ਧਨ, ਗ੍ਰਹਿ ਮੰਦਰ ਇਕ ਟਿਕਾਈਆ। ਹੋਏ ਵਸੇਰਾ ਬਿਨ ਛੱਪਰੀ ਛੰਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮੇ ਬਣਤ ਵਖਾਈਆ।
ਸ਼ੰਕਰ ਉਠ ਭੋਲੇ ਨਾਥ, ਭੋਲੇ ਭਾਉ ਜਣਾਇੰਦਾ। ਚਾਰੋਂ ਕੁੰਟ ਦਿਸੇ ਘਾਤ, ਘਾਉ ਕਲਜੁਗ ਅੰਤ ਲਗਾਇੰਦਾ। ਸਚ ਨਾ ਦਿਸੇ ਕੋਇ ਜਮਾਤ, ਅੱਖਰ ਆਖ਼ਰ ਨਾ ਕੋਇ ਪੜ੍ਹਾਇੰਦਾ। ਸ੍ਰਿਸ਼ਟ ਸਬਾਈ ਅੰਧੇਰੀ ਰਾਤ, ਜਲਵਾ ਨੂਰ ਨਾ ਕੋਇ ਦਰਸਾਇੰਦਾ। ਧੂੜੀ ਨਾ ਰਮਾਏ ਕੋਈ ਖ਼ਾਕ, ਮਸਤਕ ਟਿੱਕਾ ਨਾ ਕੋਇ ਲਾਇੰਦਾ। ਪਈ ਲੜਾਈ ਜ਼ਾਤ ਪਾਤ, ਵਰਨ ਗੋਤ ਆਪਣਾ ਡੰਕ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ੰਕਰ ਏਕਾ ਹੁਕਮ ਸੁਣਾਇੰਦਾ। ਤ੍ਰੈਗੁਣ ਮਾਇਆ ਕਰ ਧਿਆਨ, ਸਤੋ ਰਜੋ ਤਮੋ ਆਪ ਜਣਾਈਆ। ਕਲਜੁਗ ਕੂੜੀ ਕਿਰਿਆ ਹੋਈ ਪਰਧਾਨ, ਘਰ ਘਰ ਆਪਣਾ ਡੰਕ ਵਜਾਈਆ। ਸ਼ਾਹ ਪਾਤਸ਼ਾਹ ਹੋਏ ਬੇਈਮਾਨ, ਰਾਜ ਰਾਜਾਨ ਨਾ ਕੋਇ ਵਡਿਆਈਆ। ਨਵ ਨੌਂ ਕੂੜੀ ਕਿਰਿਆ ਆਇਆ ਤੂਫ਼ਾਨ, ਗ਼ਰੀਬ ਨਿਮਾਣਿਆਂ ਰਿਹਾ ਰੁੜ੍ਹਾਈਆ। ਹਰਿ ਕਾ ਮੰਤਰ ਕੋਈ ਨਾ ਸਕੇ ਪਛਾਣ, ਗਾ ਗਾ ਥੱਕੀ ਸਰਬ ਲੋਕਾਈਆ। ਅੰਤਰ ਆਤਮ ਕਿਸੇ ਨਾ ਮਿਲਿਆ ਸ੍ਰੀ ਭਗਵਾਨ, ਭਗਵਨ ਨਜ਼ਰ ਕਿਸੇ ਨਾ ਆਈਆ। ਮੰਦਰ ਮਸਜਿਦ ਮੱਠ ਸ਼ਿਵਦੁਆਲੇ ਖੇਲੇ ਖੇਲ ਮਹਾਨ, ਬੇਪਹਿਚਾਨ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤ੍ਰੈਗੁਣ ਮਾਇਆ ਰਿਹਾ ਜਗਾਈਆ। ਪੰਜ ਤੱਤ ਵੇਖ ਵਿਚਾਰ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਆਪ ਜਣਾਇੰਦਾ। ਕਲਜੁਗ ਅੰਤਮ ਅੰਤਮ ਧਾਰ, ਧਰਨੀ ਧਰਤ ਧਵਲ ਸੁਹਾਇੰਦਾ। ਆਕਾਸ਼ ਪਰਕਾਸ਼ ਨਾ ਕੋਇ ਉਜਿਆਰ, ਮੰਡਲ ਮੰਡਪ ਨਾ ਕੋਇ ਵਡਿਆਇੰਦਾ। ਬ੍ਰਹਿਮੰਡ ਖੰਡ ਪੁਰੀ ਲੋਅ ਨਾ ਕੋਇ ਉਜਿਆਰ, ਸੂਰਜ ਚੰਦ ਨਾ ਕੋਇ ਚਮਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਚਮ ਭੇਵ ਅਭੇਦ ਜਣਾਇੰਦਾ। ਪੰਜ ਤੱਤ ਅੰਦਰ ਮਨ ਮਤ ਬੁੱਧ, ਬੁੱਧੀ ਏਕਾ ਹੁਕਮ ਸੁਣਾਈਆ। ਮਨ ਵਾਸਨਾ ਰਹੀ ਕੁੱਦ, ਮੱਤ ਮਤਵਾਲੀ ਦਏ ਦੁਹਾਈਆ। ਬੁੱਧ ਬਬੇਕੀ ਪਏ ਉਠ, ਜਿਸ ਜਨ ਆਪਣੀ ਦਇਆ ਕਮਾਈਆ। ਜਗਤ ਜੀਵ ਦਰ ਘਰ ਸਾਚਿਉਂ ਗਏ ਰੁੱਠ, ਸਚ ਧਿਆਨ ਨਾ ਕੋਇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਆਤਮ ਕਹੇ ਪਰਮਾਤਮ ਜਾਗ, ਜਗ ਜੀਵਣ ਦਾਤਾ ਆਪ ਜਗਾਇੰਦਾ। ਕਲਜੁਗ ਲੱਗਾ ਕੂੜਾ ਦਾਗ਼, ਬਿਨ ਸਤਿਗੁਰ ਪੂਰੇ ਨਾ ਕੋਇ ਧਵਾਇੰਦਾ। ਮਨ ਵਾਸਨਾ ਹੋਈ ਕਾਗ, ਹੰਸ ਰੂਪ ਨਾ ਕੋਇ ਵਟਾਇੰਦਾ। ਨਿਰਮਲ ਜੋਤ ਨਾ ਜਗੇ ਚਿਰਾਗ਼, ਅੰਧ ਅੰਧੇਰ ਨਾ ਕੋਇ ਗਵਾਇੰਦਾ। ਨਾਤਾ ਜੁੜਿਆ ਜੂਠੇ ਝੂਠੇ ਸੱਜਣ ਸਾਕ, ਗੁਰ ਸ਼ਬਦੀ ਸੰਗ ਨਾ ਕੋਇ ਨਿਭਾਇੰਦਾ। ਮਸਤਕ ਟਿੱਕਾ ਕੋਇ ਨਾ ਲਾਏ ਧੂੜੀ ਖ਼ਾਕ, ਖ਼ਾਕੀ ਖ਼ਾਕ ਨਾ ਕੋਇ ਰਮਾਇੰਦਾ। ਗ੍ਰਹਿ ਗ੍ਰਹਿ ਲੱਗੀ ਮਾਇਆ ਆਗ, ਅਗਨੀ ਤੱਤ ਨਾ ਕੋਇ ਬੁਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਾਰਬ੍ਰਹਮ ਬ੍ਰਹਮ ਆਪ ਜਗਾਇੰਦਾ। ਪਰਮਾਤਮ ਕਹੇ ਆਤਮ ਮੀਤ, ਮਿੱਤਰ ਪਿਆਰੇ ਆਪ ਜਣਾਈਆ। ਤੇਰੀ ਮੇਰੀ ਸਚ ਪ੍ਰੀਤ, ਪ੍ਰੀਤੀਵਾਨ ਰਿਹਾ ਸਮਾਈਆ। ਤੇਰਾ ਮੇਰਾ ਇਕੋ ਗੀਤ, ਸੋਹੰ ਢੋਲਾ ਕਰੇ ਪੜ੍ਹਾਈਆ। ਤੇਰਾ ਮੇਰਾ ਧਾਮ ਅਨਡੀਠ, ਜਗਤ ਨੇਤਰ ਨਜ਼ਰ ਨਾ ਆਈਆ। ਤੇਰਾ ਮੇਰਾ ਇਕੋ ਸੀਸ, ਜਗਦੀਸ ਰਿਹਾ ਸਮਝਾਈਆ। ਤੇਰੀ ਮੇਰੀ ਇਕ ਹਦੀਸ, ਇਕੋ ਇਕ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ । ਈਸ਼ ਜੀਵ ਵੇਖ ਵਿਚਾਰ, ਈਸ਼ਵਰ ਆਪ ਜਣਾਇੰਦਾ। ਕੂੜਾ ਨਾਤਾ ਜਗਤ ਸੰਸਾਰ, ਅੰਤ ਸੰਗ ਨਾ ਕੋਇ ਜਾਇੰਦਾ। ਤੇਰਾ ਮੇਰਾ ਇਕ ਵਣਜ ਵਪਾਰ, ਇਕੋ ਹੱਟ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,
ਭੇਵ ਅਭੇਦ ਆਪ ਖੁਲ੍ਹਾਇੰਦਾ। ਆਤਮ ਬ੍ਰਹਮ ਜੀਵ ਪਏ ਰੋ, ਨੇਤਰ ਨੈਣਾਂ ਨੀਰ ਵਹਾਇਆ । ਕਲਜੁਗ ਤੇਰੀ ਕੋਈ ਨਾ ਦੇਵੇ ਸੋ, ਜਗਤ ਅੰਧੇਰਾ ਛਾਇਆ। ਸਾਚਾ ਬੀਜ ਨਾ ਦੇਵੇ ਕੋਈ ਬੋ, ਅੰਮ੍ਰਿਤ ਫਲ ਖਵਾਇਆ। ਘਰ ਵਿਚ ਘਰ ਨਾ ਕਰੇ ਕੋਈ ਲੋ, ਅਗਿਆਨ ਅੰਧੇਰ ਮਿਟਾਇਆ। ਸਾਚਾ ਦੇਵੇ ਨਾ ਕੋਈ ਢੋਆ ਢੋ, ਨਾਮ ਨਿਧਾਨਾ ਝੋਲੀ ਪਾਇਆ। ਤੇਰੇ ਨਾਲ ਨਾ ਸਕੇ ਛੋਹ, ਕਲਜੁਗ ਆਪਣਾ ਘੇਰਾ ਪਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਰਿਹਾ ਜਣਾਇਆ। ਆਤਮ ਬ੍ਰਹਮ ਨਾ ਮਾਰ ਧਾਹ, ਧੁਰਦਰਗਾਹੀ ਆਪ ਜਣਾਇੰਦਾ। ਕਲਜੁਗ ਅੰਤਮ ਗਿਆ ਆ, ਪੁਰਖ ਅਬਿਨਾਸ਼ੀ ਫੇਰਾ ਪਾਇੰਦਾ। ਚਾਰ ਕੁੰਟ ਦਹਿ ਦਿਸ਼ਾ ਵੇਖੇ ਥਾਂ ਥਾਂ, ਨਵ ਸਤ ਆਪਣਾ ਪਰਦਾ ਲਾਹਿੰਦਾ। ਭਗਤ ਭਗਵੰਤ ਲਏ ਜਗਾ, ਆਪ ਆਪਣੀ ਬੂਝ ਬੁਝਾਇੰਦਾ। ਸਾਚਾ ਰੰਗ ਦਏ ਚੜ੍ਹਾ, ਉਤਰ ਕਦੇ ਨਾ ਜਾਇੰਦਾ। ਦੁਰਮਤ ਮੈਲ ਦਏ ਧਵਾ, ਦੂਈ ਦਵੈਤੀ ਪਰਦਾ ਲਾਹਿੰਦਾ। ਸਚ ਪਰਕਾਸ਼ ਦਏ ਕਰਾ, ਜੋਤ ਨਿਰੰਜਣ ਡਗਮਗਾਇੰਦਾ। ਅਨਹਦ ਨਾਦੀ ਨਾਦ ਦਏ ਸੁਣਾ, ਬ੍ਰਹਮ ਬ੍ਰਹਿਮਾਦੀ ਆਪ ਜਣਾਇੰਦਾ। ਵਿਸਮਾਦੀ ਵਿਸਮਾਦ ਰਿਹਾ ਅਖਵਾ, ਬਿਸਮਲ ਆਪਣੀ ਧਾਰ ਜਣਾਇੰਦਾ। ਰਹਿਬਰ ਬਣ ਆਪ ਖ਼ੁਦਾ, ਖ਼ੁਦੀ ਸਭ ਦੀ ਮੇਟ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬ੍ਰਹਮ ਆਤਮ ਆਪ ਜਣਾਇੰਦਾ। ਬ੍ਰਹਮ ਆਤਮ ਪਿਆ ਹੱਸ, ਹੱਸ ਹੱਸ ਖ਼ੁਸ਼ੀ ਮਨਾਈਆ। ਪੁਰਖ ਅਬਿਨਾਸ਼ੀ ਹੋਇਆ ਵਸ, ਘਰ ਮਿਲਿਆ ਬੇਪਰਵਾਹੀਆ। ਦੂਰ ਦੁਰਾਡਾ ਆਇਆ ਨੱਸ, ਲੋਕਮਾਤ ਫੇਰਾ ਪਾਈਆ। ਨਾਮ ਨਿਧਾਨਾ ਤੀਰ ਮਾਰੇ ਕਸ, ਅਣਿਆਲਾ ਆਪ ਚਲਾਈਆ। ਸਾਚਾ ਮਾਰਗ ਦੇਵੇ ਦੱਸ, ਕਰੇ ਸਚ ਪੜ੍ਹਾਈਆ। ਨਿਰਮਲ ਜੋਤ ਕਰ ਪਰਕਾਸ਼, ਅੰਧ ਅੰਧੇਰ ਗਵਾਈਆ। ਏਥੇ ਓਥੇ ਦੇਵੇ ਸਾਥ, ਸਗਲਾ ਸੰਗ ਨਿਭਾਈਆ। ਇਕੋ ਦੱਸੇ ਪੂਜਾ ਪਾਠ, ਨਿਸ਼ਅੱਖਰ ਨਾਮ ਪੜ੍ਹਾਈਆ। ਇਕ ਸਰੋਵਰ ਮਾਰੇ ਠਾਠ, ਅਠਸਠ ਮਾਣ ਗਵਾਈਆ। ਮੇਲ ਮਿਲਾਏ ਕਮਲਾਪਾਤ, ਕਵਲ ਨੈਣ ਦਇਆ ਕਮਾਈਆ। ਸਾਚਾ ਮਿਲੇ ਸੱਜਣ ਸਾਕ, ਹਰਿ ਸੱਜਣ ਦਇਆ ਕਮਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਰਿਹਾ ਸੁਣਾਈਆ। ਆਤਮ ਬ੍ਰਹਮ ਦਇਆਵਾਨ, ਆਪਣੀ ਦਇਆ ਕਮਾਇੰਦਾ। ਸ਼ਬਦ ਅਗੰਮੀ ਦੇਵੇ ਦਾਨ, ਸੋਹੰ ਅੱਖਰ ਆਪ ਪੜ੍ਹਾਇੰਦਾ। ਇਕੋ ਮੰਦਰ ਇਕ ਮਕਾਨ, ਇਕੋ ਘਰ ਵਖਾਇੰਦਾ। ਇਕੋ ਇਸ਼ਟ ਸ੍ਰੀ ਭਗਵਾਨ, ਦੂਜਾ ਨਜ਼ਰ ਕੋਇ ਨਾ ਆਇੰਦਾ। ਇਕੋ ਸ਼ਹਿਨਸ਼ਾਹ ਸ਼ਾਹ ਰਾਜ ਰਾਜਾਨ, ਪਾਤਸ਼ਾਹ ਇਕੋ ਇਕ ਅਖਵਾਇੰਦਾ। ਇਕੋ ਹੁਕਮ ਇਕੋ ਹੁਕਮਰਾਨ, ਧੁਰ ਸੰਦੇਸਾ ਇਕ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਰਾਇੰਦਾ। ਤ੍ਰੈਗੁਣ ਮਾਇਆ ਸੋਈ ਉਠ, ਸੁਤਿਆਂ ਰੈਣ ਵਿਹਾਈਆ। ਦੀਨ ਦਿਆਲ ਠਾਕਰ ਸਵਾਮੀ ਗਿਆ ਤੁਠ, ਬੇਪਰਵਾਹ ਫੇਰਾ ਪਾਈਆ। ਕੂੜੀ ਕਿਰਿਆ ਕੱਢੇ ਕੁਟ, ਮਾਇਆ ਮਮਤਾ ਦਏ ਮਿਟਾਈਆ। ਜਗਤ ਵਾਸਨਾ ਲਏ ਲੁੱਟ, ਆਪ ਆਪਣਾ ਬਲ ਰਖਾਈਆ। ਸ੍ਰਿਸ਼ਟ ਸਬਾਈ ਕੱਢੇ ਫੁੱਟ, ਭਾਂਡਾ ਭਰਮ ਭੰਨਾਈਆ। ਕਰ ਪਰਕਾਸ਼ ਨਿਰਮਲ ਜੋਤ, ਇਸ਼ਟ ਦੇਵ ਇਕ ਅਖਵਾਈਆ। ਭਗਤ ਭਗਵਾਨ ਇਕ ਦੂਜੇ ਉਤੇ ਹੋਣ ਮੋਹਤ, ਮੋਹ ਮੁਹੱਬਤ ਆਪ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤ੍ਰੈਗੁਣ ਤੇਰਾ ਰੰਗ ਵਖਾਈਆ। ਪੰਜ ਤੱਤ ਖੋਲ੍ਹ ਅੱਖ, ਹਰਿ ਅੱਖਰ ਆਪ ਜਣਾਇੰਦਾ। ਸ੍ਰੀ ਭਗਵਾਨ ਹੋ ਪਰਤੱਖ, ਸਾਚੀ ਧਾਰ ਚਲਾਇੰਦਾ। ਸੰਤ ਸੁਹੇਲੇ ਲਏ ਰੱਖ, ਗੁਰ
ਚੇਲੇ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਡੇਰਾ ਢਾਹਿੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਹਰਿ ਜੂ ਰਿਹਾ ਜਣਾ, ਜਾਨਣਹਾਰ ਵੱਡੀ ਵਡਿਆਈਆ। ਨੇਤਰ ਖੋਲ੍ਹ ਮਾਰੋ ਧਿਆਨ, ਲੋਕਮਾਤ ਰਿਹਾ ਵਖਾਈਆ। ਸ੍ਰਿਸ਼ਟ ਸਬਾਈ ਹੋਈ ਬੇਈਮਾਨ, ਬੇਵਾ ਰੂਪ ਖ਼ੁਦਾਈਆ। ਸਚ ਨਾ ਦਿਸੇ ਕੋਈ ਈਮਾਨ, ਘਰ ਘਰ ਸ਼ਰਅ ਕਰੇ ਲੜਾਈਆ। ਨਾਤਾ ਤੁਟਾ ਅੰਜੀਲ ਕੁਰਾਨ, ਕਾਇਆ ਕੁਰਾ ਨਾ ਕੋਇ ਫੁਲਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਸਰਬ ਸ਼ਰਮਾਣ, ਨੇਤਰ ਨੈਣ ਨਾ ਕੋਇ ਉਠਾਈਆ। ਖਾਣੀ ਬਾਣੀ ਹੋਈ ਹੈਰਾਨ, ਹਰਿ ਕਾ ਭੇਵ ਨਾ ਕੋਇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰਾਹ ਰਿਹਾ ਜਣਾਈਆ। ਵਿਸ਼ਨ ਬ੍ਰਹਮਾ ਸ਼ਿਵ ਦਰ ਗਏ ਆ, ਹਰਿ ਹਰਿ ਜੂ ਆਪ ਬੁਲਾਇੰਦਾ। ਉਠੋ ਵੇਖੋ ਰਿਹਾ ਸਮਝਾ, ਸਮਝ ਸਮਝ ਨਾਲ ਮਿਲਾਇੰਦਾ। ਸਾਚਾ ਮੰਤਰ ਅੰਤਰ ਨਾ ਰਿਹਾ ਕੋਈ ਦ੍ਰਿੜਾ, ਬਸੰਤਰ ਮਾਤ ਨਾ ਕੋਇ ਬੁਝਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਕਿਸੇ ਨਾ ਬਣੇ ਕੋਈ ਗਵਾਹ, ਅੱਗੇ ਹੋ ਨਾ ਕੋਇ ਛੁਡਾਇੰਦਾ। ਰਾਏ ਧਰਮ ਨੈਣ ਰਿਹਾ ਉਠਾ, ਨੇਤਰ ਨਿਜ ਖੁਲਾਇੰਦਾ। ਚਿਤਰ ਗੁਪਤ ਲੇਖਾ ਰਿਹਾ ਵਖਾ, ਪੂਰਬ ਲੇਖਾ ਖੋਲ੍ਹ ਜਣਾਇੰਦਾ। ਲਾੜੀ ਮੌਤ ਹੱਥੀਂ ਮਹਿੰਦੀ ਰਿਹਾ ਰੰਗਾ, ਲਾਲਨ ਇਕੋ ਰੰਗ ਚੜ੍ਹਾਇੰਦਾ। ਕਾਲ ਡੋਰੂ ਰਿਹਾ ਵਜਾ, ਡੰਕਾ ਆਪਣੇ ਹੱਥ ਵਖਾਇੰਦਾ। ਮਹਾਂਕਾਲ ਭੁਲਿਆ ਫਿਰੇ ਦਿਓ ਰਾਹ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਕਾਰ ਕਮਾਇੰਦਾ। ਕਲਜੁਗ ਅੰਤਮ ਜੀਵ ਜੰਤ ਸ੍ਰਿਸ਼ਟ ਸਬਾਈ ਝੂਠਾ ਨਾਤਾ ਦਏ ਤੁੜਾ, ਕੂੜੀ ਕਿਰਿਆ ਮੇਟ ਮਿਟਾਇੰਦਾ। ਹਰਿਜਨ ਹਰਿਭਗਤ ਗੁਰਮੁਖ ਗੁਰਸਿਖ ਹਰਿਸੱਜਣ ਲਏ ਮਿਲਾ, ਮੇਲ ਮਿਲਾਵਾ ਆਪ ਜਣਾਇੰਦਾ। ਡੁੱਬਦੇ ਪਾਥਰ ਪਾਹਨ ਲਏ ਤਰਾ, ਜਿਸ ਜਨ ਆਪਣਾ ਚਰਨ ਛੁਹਾਇੰਦਾ। ਆਤਮ ਪਰਮਾਤਮ ਸਾਚਾ ਰਾਗ ਦਏ ਸੁਣਾ, ਸੋਹੰ ਢੋਲਾ ਆਪ ਪੜ੍ਹਾਇੰਦਾ। ਬ੍ਰਹਮ ਪਾਰਬ੍ਰਹਮ ਪਰਦਾ ਦਏ ਉਠਾ, ਘਰ ਘਰ ਵਿਚ ਮੇਲ ਮਿਲਾਇੰਦਾ। ਅਨਹਦ ਰਾਗੀ ਰਾਗ ਦਏ ਸੁਣਾ, ਛੱਤੀ ਰਾਗ ਮੁਖ ਸ਼ਰਮਾਇੰਦਾ। ਮੇਲ ਮਿਲਾਵਾ ਸਹਿਜ ਸੁਭਾ, ਨਿਰਗੁਣ ਸਰਗੁਣ ਮੇਲ ਮਿਲਾਇੰਦਾ। ਸੇਜ ਸੁਹੰਜਣੀ ਇਕ ਹੰਢਾ, ਆਤਮ ਸੇਜਾ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਜਣਾਇੰਦਾ। ਸਚ ਸੰਦੇਸਾ ਸ੍ਰੀ ਭਗਵਾਨ, ਆਦਿ ਪੁਰਖ ਜਣਾਈਆ। ਕਲਜੁਗ ਅੰਤ ਮਿਟੇ ਨਿਸ਼ਾਨ, ਗੁਰ ਅਵਤਾਰ ਪੀਰ ਪੈਗ਼ੰਬਰ ਕੋਇ ਨਾ ਸਕੇ ਅਟਕਾਈਆ। ਸਤਿਜੁਗ ਸਾਚਾ ਬਣੇ ਵਿਧਾਨ, ਸਚ ਸੁਚ ਵੱਜੇ ਵਧਾਈਆ। ਸ੍ਰਿਸ਼ਟ ਸਬਾਈ ਇਕੋ ਨਜ਼ਰੀ ਆਏ ਕਾਹਨ, ਰਾਮ ਰਮੱਯਾ ਇਕ ਵਡਿਆਈਆ। ਨੌਂ ਖੰਡ ਪ੍ਰਿਥਮੀ ਦਿਸੇ ਇਕ ਅਮਾਮ, ਮਿਹਰਵਾਨ ਮਿਹਰਵਾਨ ਮਿਹਰਵਾਨ ਆਪਣੀ ਨਜ਼ਰ ਉਠਾਈਆ। ਦੋ ਜਹਾਨਾਂ ਇਕੋ ਹੁਕਮਰਾਨ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਗੁਰ ਅਵਤਾਰਾਂ ਮੇਲੇ ਆਣ, ਮੇਲ ਮਿਲਾਵਾ ਏਕਾ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਦ੍ਰਿੜਾਈਆ। ਸਚ ਸੰਦੇਸਾ ਸੋਹੰ ਸੋ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਆਤਮ ਪਰਮਾਤਮ ਆਪੇ ਹੋ, ਬ੍ਰਹਮ ਪਾਰਬ੍ਰਹਮ ਵੰਡ ਵੰਡਾਇੰਦਾ। ਪਰਕਾਸ਼ ਅੰਧੇਰ ਆਪੇ ਹੋ, ਸੁੰਨ ਅਗੰਮ ਆਪ ਸਮਾਇੰਦਾ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਆਪੇ ਹੋ, ਉਤਭੁਜ ਸੇਤਜ ਜੇਰਜ ਅੰਡਜ ਆਪੇ ਵੇਖ ਵਖਾਇੰਦਾ। ਆਤਮ ਸ਼ਕਤੀ ਪਰਮਾਤਮ ਸਭ ਦੀ ਲਏ ਖੋਹ, ਡੋਰ ਆਪਣੇ ਹੱਥ ਰਖਾਇੰਦਾ। ਜਨ ਭਗਤਾਂ ਕਰੇ ਸਚ ਮੋਹ, ਪਿਆਰ ਪਿਆਰ ਨਾਲ ਵਟਾਇੰਦਾ। ਦੁਰਮੱਤ ਮੈਲ ਦਰ
ਘਰ ਧੋ, ਦਵੈਤੀ ਰੰਗ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਜੁਗ ਮਾਰਗ ਆਪੇ ਲਾਇੰਦਾ। ਸਤਿਜੁਗ ਮਾਰਗ ਲੱਗੇ ਜੱਗ, ਜਗ ਜੀਵਣ ਦਾਤਾ ਆਪ ਲਗਾਈਆ। ਜਨ ਭਗਤਾਂ ਦਰਸ ਦੇਵੇ ਉਪਰ ਸ਼ਾਹ ਰਗ, ਨੌਂ ਦੁਆਰੇ ਪੰਧ ਮੁਕਾਈਆ। ਅਨਾਦ ਅਨਾਦੀ ਵਜਾਏ ਨਦ, ਬ੍ਰਹਮ ਬ੍ਰਹਿਮਾਦੀ ਆਪ ਸੁਣਾਈਆ। ਮੱਕਾ ਕਾਅਬਾ ਕਰਾਏ ਇਕੋ ਹੱਜ, ਹੁਜਰਾ ਹੱਕ ਵਖਾਈਆ। ਸ੍ਰੀ ਭਗਵਾਨ ਨਿਰਗੁਣ ਸਰੂਪ ਦੋ ਜਹਾਨ ਸਦਾ ਸੁਹੇਲਾ ਰਿਹਾ ਭੱਜ, ਔਂਦਾ ਜਾਂਦਾ ਨਜ਼ਰ ਕਿਸੇ ਨਾ ਆਇੰਦਾ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਪਰਦਾ ਲਏ ਕੱਜ, ਸਿਰ ਆਪਣਾ ਹੱਥ ਟਿਕਾਇੰਦਾ। ਜੋ ਘੜਿਆ ਸੋ ਅੰਤਮ ਜਾਏ ਭੱਜ, ਬਚਿਆ ਕੋਇ ਰਹਿਣ ਨਾ ਪਾਇੰਦਾ। ਕਲਜੁਗ ਕਾਲ ਨਗਾਰਾ ਰਿਹਾ ਵੱਜ, ਸ੍ਰਿਸ਼ਟ ਸਬਾਈ ਆਪ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਕਲੰਕ ਆਪ ਮਿਟਾਇੰਦਾ। ਨਿਹਕਲੰਕ ਨਰਾਇਣ ਨਰ, ਨਰ ਹਰਿ ਵੱਡੀ ਵਡਿਆਈਆ। ਜੁਗ ਚੌਕੜੀ ਦੇਵਣਹਾਰਾ ਵਰ, ਸਤਿਜੁਗ ਆਪਣਾ ਰਾਹ ਵਖਾਈਆ। ਕਲਜੁਗ ਅੰਤਮ ਲਏ ਫੜ, ਹੱਥਕੜੀ ਇਕੋ ਨਾਮ ਉਠਾਈਆ। ਸਾਚਾ ਘਾੜਨ ਲਏ ਘੜ, ਸਚ ਸੁਚ ਕਰੇ ਰੁਸ਼ਨਾਈਆ। ਜਨ ਭਗਤਾਂ ਅੰਦਰ ਜਾਏ ਵੜ, ਆਪਣਾ ਪਰਦਾ ਲਾਹੀਆ। ਸੋਹੰ ਅੱਖਰ ਲਏ ਪੜ੍ਹ, ਆਤਮ ਪਰਮਾਤਮ ਵੱਜੇ ਵਧਾਈਆ। ਬ੍ਰਹਮ ਪਾਰਬ੍ਰਹਮ ਨਾ ਜਨਮੇ ਨਾ ਜਾਏ ਮਰ, ਲੱਖ ਚੁਰਾਸੀ ਖੇਲ ਕਰਾਈਆ। ਕੂੜੀ ਕਿਰਿਆ ਚੁਕੇ ਡਰ, ਭਿਆਨਕ ਰੂਪ ਨਾ ਕੋਇ ਵਖਾਈਆ। ਸਤਿਗੁਰ ਪੂਰਾ ਸਮਰਥ ਸਵਾਮੀ, ਜਿਸ ਜਨ ਉਪਰ ਕਿਰਪਾ ਦਏ ਕਰ, ਸੋ ਜਨ ਦਰਸ਼ਨ ਪਾਏ ਚਾਈਂ ਚਾਈਂਆ। ਸ੍ਰਿਸ਼ਟ ਸਬਾਈ ਮਾਇਆ ਮਮਤਾ ਅਗਨੀ ਰਹੀ ਸੜ, ਅੰਮ੍ਰਿਤ ਮੇਘ ਨਾ ਕੋਈ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਜੁਗਾ ਜੁਗੰਤਰ ਜੁਗ ਚੌਕੜੀ ਦੇਵਣਹਾਰਾ ਦਾਨ, ਦਾਤਾ ਦਾਨੀ ਇਕ ਅਖਵਾਈਆ।
੨੩ ਮੱਘਰ ੨੦੧੯ ਬਿਕਰਮੀ ਮਹਿੰਗਾ ਸਿੰਘ ਦੇ ਗ੍ਰਹਿ ਪਿੰਡ ਸਦਾ ਜ਼ਿਲਾ ਗੁਰਦਾਸਪੁਰ
ਸ਼ਬਦੀ ਸੁਤ ਗੁਰ ਅਵਤਾਰ, ਪੀਰ ਪੈਗ਼ੰਬਰ ਕਲਮਾ ਨਬੀ ਪੜ੍ਹਾਈਆ। ਬਸੰਤੀ ਰੁੱਤ ਸਤਿ ਗੁਲਜ਼ਾਰ, ਦੋ ਜਹਾਨਾਂ ਆਪ ਮਹਿਕਾਈਆ। ਨਿਰਗੁਣ ਸਰਗੁਣ ਕਰ ਉਜਿਆਰ, ਪੰਜ ਤੱਤ ਕਰੇ ਕੁੜਮਾਈਆ। ਬੋਧ ਅਗਾਧੀ ਨਾਦ ਅਨਾਦ ਧੁਨਕਾਰ, ਅਨਰਾਗੀ ਰਾਗ ਸੁਣਾਈਆ। ਨਿਰਮਲ ਜੋਤੀ ਕਰ ਉਜਿਆਰ, ਨੂਰੋ ਨੂਰ ਰੁਸ਼ਨਾਈਆ। ਸਾਚਾ ਸਾਕੀ ਪਰਵਰਦਿਗਾਰ, ਆਬੇ ਹਯਾਤ ਪਿਆਈਆ। ਹੱਕ ਹਕੀਕਤ ਪਾਵੇ ਸਾਰ, ਲਾਸ਼ਰੀਕ ਇਕ ਖ਼ੁਦਾਈਆ। ਇਕ ਇਕੱਲਾ ਏਕੰਕਾਰ, ਅਕਲ ਕਲਾ ਵਡਿਆਈਆ। ਲੇਖਾ ਜਾਣੇ ਧੁਰ ਦਰਬਾਰ, ਸੱਚਖੰਡ ਸਾਚੇ ਵੱਜੇ ਵਧਾਈਆ। ਥਿਰ ਘਰ ਦੁਆਰਾ ਖੋਲ੍ਹ ਕਵਾੜ, ਮਾਰਗ ਧੰਦਾ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਕਰਾਈਆ। ਸ਼ਬਦੀ ਰੰਗ, ਗੁਰੂ ਅਵਤਾਰ ਪੀਰ ਪੈਗ਼ੰਬਰ ਨਾਲ ਰਲਾਇੰਦਾ। ਕਰੇ ਖੇਲ ਸੂਰਾ ਸਰਬੰਗ, ਸੋ ਪੁਰਖ ਨਿਰੰਜਣ ਵੰਡ ਵੰਡਾਇੰਦਾ। ਹਰਿ ਪੁਰਖ ਨਿਰੰਜਣ ਦੇਵੇ ਨਾਮ ਮਰਦੰਗ, ਏਕੰਕਾਰਾ ਸੰਗ ਰਖਾਇੰਦਾ। ਆਦਿ ਨਿਰੰਜਣ ਜੋਤ ਸਰੂਪੀ ਚਾੜ੍ਹੇ ਚੰਦ, ਜੋਤੀ ਜੋਤ ਡਗਮਗਾਇੰਦਾ। ਅਬਿਨਾਸ਼ੀ
ਕਰਤਾ ਦੋ ਜਹਾਨ ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਪੇ ਲੰਘ, ਲੋਕਮਾਤ ਫੇਰਾ ਪਾਇੰਦਾ। ਸ੍ਰੀ ਭਗਵਾਨ ਧੁਰਦਰਗਾਹੀ ਸਚ ਮਲਾਹੀ ਨਾਮ ਨਿਸ਼ਾਨ ਝੁਲਾਏ ਸੱਤ ਰੰਗ, ਰੰਗ ਰੰਗੀਲਾ ਇਕ ਜਣਾਇੰਦਾ। ਪਾਰਬ੍ਰਹਮ ਪਤਿਪਰਮੇਸ਼ਵਰ ਕਰੇ ਕਰਾਏ ਸਾਚੀ ਵੰਡ, ਵੰਡਣਹਾਰਾ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਆਪ ਕਮਾਇੰਦਾ। ਗੁਰ ਅਵਤਾਰ ਖੇਲ ਅਪਾਰਾ, ਹਰਿ ਸਤਿਗੁਰ ਆਪ ਕਰਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖੇ ਵਾਰੋ ਵਾਰਾ, ਜੁਗ ਚੌਕੜੀ ਵੇਸ ਵਟਾਈਆ। ਵੇਦ ਸ਼ਾਸਤਰ ਸਿਮਰਤ ਪੁਰਾਨ ਦਏ ਹੁਲਾਰਾ, ਅੰਜੀਲ ਕੁਰਾਨਾ ਵੰਡ ਵੰਡਾਈਆ। ਗੀਤਾ ਗਿਆਨ ਜਗਤ ਵਣਜਾਰਾ, ਆਤਮ ਪਰਮਾਤਮ ਸੰਗ ਰਖਾਈਆ। ਅੰਜੀਲ ਕੁਰਾਨ ਕਰ ਉਜਿਆਰਾ, ਰੂਹ ਬੁੱਤ ਬੰਧਨ ਪਾਈਆ। ਬੋਧ ਅਗਾਧੀ ਸ਼ਬਦ ਉਜਿਆਰਾ, ਨਿਰਗੁਣ ਸਰਗੁਣ ਦਏ ਵਡਿਆਈਆ। ਕਾਗ਼ਜ਼ ਕਲਮ ਨਾ ਲਿਖਣਹਾਰਾ, ਲਿਖ ਲਿਖ ਲੇਖ ਨਾ ਕੋਈ ਜਣਾਈਆ। ਬੇਅੰਤ ਬੇਅੰਤ ਬੇਅੰਤ ਬੇਪਰਵਾਹ ਨਰ ਨਿਰੰਕਾਰਾ, ਦਰ ਸਾਚੇ ਬੈਠਾ ਆਸਣ ਲਾਈਆ। ਨਾ ਕੋਈ ਸੱਜਣ ਮੀਤ ਮੁਰਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਜੁਗ ਗੁਰ ਅਵਤਾਰ ਸੇਵ ਲਗਾਈਆ। ਗੁਰ ਅਵਤਾਰ ਦੇਵੇ ਮਾਣ, ਨਿਸ਼ਅੱਖਰ ਆਪ ਪੜ੍ਹਾਇੰਦਾ। ਸ਼ਬਦ ਅਗੰਮੀ ਧੁਰ ਫ਼ਰਮਾਣ, ਬਿਨ ਰਸਨਾ ਜਿਹਵਾ ਸੁਣਾਇੰਦਾ। ਅੰਤਰ ਆਤਮ ਕਰ ਪਹਿਚਾਨ, ਪਰਮਾਤਮ ਰੰਗ ਚੜ੍ਹਾਇੰਦਾ। ਦਿਵਸ ਰੈਣ ਇਕ ਧੁਨਕਾਨ, ਅਨਹਦ ਨਾਦੀ ਰਾਗ ਸੁਣਾਇੰਦਾ। ਬ੍ਰਹਮ ਬ੍ਰਹਿਮਾਦੀ ਖੇਲ ਮਹਾਨ, ਖ਼ਾਲਕ ਖ਼ਲਕ ਵੇਖ ਵਖਾਇੰਦਾ। ਧੁਰ ਸੰਦੇਸ਼ਾ ਨਰ ਨਰੇਸ਼ਾ ਦੇਵੇ ਆਣ, ਧਰਨੀ ਧਵਲ ਵਡਿਆਇੰਦਾ। ਲੇਖਾ ਜਾਣ ਜ਼ਿਮੀ ਅਸਮਾਨ, ਗਗਨ ਮੰਡਲ ਖੋਜ ਖੁਜਾਇੰਦਾ। ਪ੍ਰਿਥਮੀ ਅਕਾਸ਼ ਖੇਲ ਮਹਾਨ, ਰਵ ਸਸ ਸੂਰਜ ਚੰਨ ਮੰਡਲ ਮੰਡਪ ਆਪ ਵਡਿਆਇੰਦਾ। ਲੱਖ ਚੁਰਾਸੀ ਖੇਲ ਮਹਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰ ਮਾਰਗ ਲਾਇੰਦਾ। ਗੁਰ ਅਵਤਾਰ ਸੇਵਾਦਾਰ, ਸਦ ਸਦ ਆਪ ਜਣਾਈਆ। ਜੁਗ ਚੌਕੜੀ ਕਰ ਤਿਆਰ, ਲੋਕਮਾਤ ਲਏ ਪਰਗਟਾਈਆ। ਧੁਰ ਸੰਦੇਸਾ ਦੇਵੇ ਆਪਣੀ ਧਾਰ, ਸ਼ਬਦੀ ਸ਼ਬਦ ਰਾਗ ਅਲਾਹੀਆ। ਜੀਵਾਂ ਜੰਤਾਂ ਦਏ ਸਹਾਰ, ਸਿਰ ਆਪਣਾ ਹੱਥ ਟਿਕਾਈਆ। ਆਤਮ ਪਰਮਾਤਮ ਦਏ ਪਿਆਰ, ਬ੍ਰਹਮ ਪਾਰਬ੍ਰਹਮ ਕਰੇ ਕੁੜਮਾਈਆ। ਈਸ਼ ਜੀਵ ਵਖਾਏ ਖਿੜੀ ਗੁਲਜ਼ਾਰ, ਗੁਲਸ਼ਨ ਇਕੋ ਇਕ ਮਹਿਕਾਈਆ। ਰੋਸ਼ਨ ਕਰੇ ਕਾਇਆ ਮੁਨਾਰ, ਮਹਿਰਾਬ ਇਕੋ ਡੰਕ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰ ਹੁਕਮ ਮਨਾਈਆ। ਗੁਰ ਅਵਤਾਰ ਹੁਕਮੇ ਅੰਦਰ, ਸਤਿਜੁਗ ਤ੍ਰੇਤਾ ਹੁਕਮ ਮਨਾਇੰਦਾ। ਪੀਰ ਪੈਗ਼ੰਬਰ ਕਰ ਅਡੰਬਰ, ਉਮਤ ਉਮਤੀ ਰੰਗ ਚੜ੍ਹਾਇੰਦਾ। ਲੱਖ ਚੁਰਾਸੀ ਰਚ ਸਵੰਬਰ, ਨਿਰਗੁਣ ਸਰਗੁਣ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਆਪ ਵਰਤਾਇੰਦਾ। ਹੁਕਮੇ ਅੰਦਰ ਪੈਗ਼ੰਬਰ ਪੀਰ, ਪਾਰਬ੍ਰਹਮ ਪ੍ਰਭ ਹੁਕਮ ਮਨਾਈਆ। ਹੁਕਮੇ ਅੰਦਰ ਦਸਤਗੀਰ, ਦਸਤ ਬਦਸਤ ਦਏ ਵਡਿਆਈਆ। ਹੁਕਮੇ ਅੰਦਰ ਸ਼ਰਅ ਜ਼ੰਜੀਰ, ਲਾਸ਼ਰੀਕ ਖੇਲ ਕਰਾਈਆ। ਹੁਕਮੇ ਅੰਦਰ ਹੱਕ ਤੌਫੀਕ, ਤੋਹਫਾ ਲੋਕਮਾਤ ਵਖਾਈਆ। ਹੁਕਮੇ ਅੰਦਰ ਬਣੇ ਫਰੀਕ, ਬੇਅੰਤ ਵਡ ਵਡਿਆਈਆ। ਹੁਕਮੇ ਅੰਦਰ ਮੇਟੇ ਅੰਧੇਰਾ ਤਾਰੀਕ, ਚੌਦਾਂ ਤਬਕ ਕਰੇ ਰੁਸ਼ਨਾਈਆ। ਹੁਕਮੇ ਅੰਦਰ ਚੌਦਾਂ ਲੋਕ ਵੇਖੇ ਠੀਕ, ਨਿਰਗੁਣ ਆਪਣਾ ਪਰਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ
ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਹੁਕਮ ਮਨਾਈਆ। ਜੁਗ ਜੁਗ ਹੁਕਮ ਹਰਿ ਨਿਰੰਕਾਰਾ, ਇਕ ਇਕੱਲਾ ਆਪ ਜਣਾਇੰਦਾ। ਮੰਨ ਮੰਨ ਗਏ ਤੇਈ ਅਵਤਾਰਾ, ਭਗਤ ਅਠਾਰਾਂ ਨਾਲ ਮਿਲਾਇੰਦਾ। ਈਸਾ ਮੂਸਾ ਮੁਹੰਮਦ ਨਿਉਂ ਨਿਉਂ ਕਰਦੇ ਗਏ ਨਿਮਸਕਾਰਾ, ਸਯਦਾ ਸੀਸ ਸਰਬ ਝੁਕਾਇੰਦਾ। ਨਾਨਕ ਗੋਬਿੰਦ ਨਾਮ ਹੱਟ ਚਲੌਂਦੇ ਰਹੇ ਬਣ ਵਣਜਾਰਾ, ਜੀਵ ਜੰਤ ਜਗਤ ਸਮਝਾਇੰਦਾ। ਲਿਖ ਲਿਖ ਥੱਕੇ ਕਾਗ਼ਜ਼ ਕਲਮ ਸ਼ਾਹੀ ਅੰਤ ਨਾ ਪਾਰਾਵਾਰਾ, ਬੇਅੰਤ ਆਪਣਾ ਭੇਵ ਨਾ ਕਿਸੇ ਸਮਝਾਇੰਦਾ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਵਸਣਹਾਰਾ ਧਾਮ ਨਿਆਰਾ, ਨੇਹਚਲ ਆਪਣਾ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਆਪਣਾ ਰਾਹ ਚਲਾਇੰਦਾ। ਆਦਿ ਅਨਾਦਿ ਚਲਾਏ ਰਾਹ, ਰਹਿਬਰ ਇਕ ਰਾਮ ਬਣਾਈਆ। ਨਿਰਗੁਣ ਸਰਗੁਣ ਦਏ ਸਲਾਹ, ਧੁਰ ਫ਼ਰਮਾਣਾ ਇਕ ਜਣਾਈਆ। ਗੁਰ ਅਵਤਾਰ ਲਏ ਉਠਾ, ਫੜ ਬਾਹੋਂ ਗਲੇ ਲਗਾਈਆ। ਸ਼ਬਦੀ ਵਸਤ ਝੋਲੀ ਪਾ, ਸਾਚਾ ਬੰਕ ਖੁਲ੍ਹਾਈਆ। ਨਿਰਗੁਣ ਜੋਤੀ ਕਰ ਰੁਸ਼ਨਾ, ਅਗਿਆਨ ਅੰਧੇਰ ਚੁਕਾਈਆ। ਨਾਤਾ ਜੋੜ ਬੇਪਰਵਾਹ, ਆਤਮ ਪਰਮਾਤਮ ਪਰਮਾਤਮ ਆਤਮ ਵਿਚ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦਾ ਸੁਹੇਲਾ ਇਕ ਇਕੱਲਾ ਅਕਲ ਕਲ ਆਪਣੀ ਖੇਲ ਰਚਾਈਆ।