੨੩ ਮੱਘਰ ੨੦੧੯ ਬਿਕਰਮੀ ਗੁਰਚਰਨ ਸਿੰਘ ਦੇ ਘਰ ਪਿੰਡ ਕਤੋਵਾਲ ਜ਼ਿਲਾ ਗੁਰਦਾਸਪੁਰ
ਸੋ ਪੁਰਖ ਨਿਰੰਜਣ ਸਾਚਾ ਸੱਜਣ, ਆਦਿ ਜੁਗਾਦਿ ਦਇਆ ਕਮਾਇੰਦਾ। ਹਰਿ ਪੁਰਖ ਨਿਰੰਜਣ ਚਰਨ ਧੂੜ ਕਰਾਏ ਮਜਨ, ਸਤਿ ਸਰੋਵਰ ਇਕ ਨੁਹਾਇੰਦਾ। ਏਕੰਕਾਰਾ ਪਰਦੇ ਕੱਜਣ, ਸਿਰ ਆਪਣਾ ਹੱਥ ਟਿਕਾਇੰਦਾ। ਆਦਿ ਨਿਰੰਜਣ ਦੀਪਕ ਜੋਤੀ ਆਇਆ ਜਗਣ, ਅਗਿਆਨ ਅੰਧੇਰ ਮਿਟਾਇੰਦਾ। ਅਬਿਨਾਸ਼ੀ ਕਰਤਾ ਰੱਖੇ ਲੱਜਣ, ਸੁਰਤੀ ਸ਼ਬਦੀ ਮੇਲ ਮਿਲਾਇੰਦਾ। ਸ੍ਰੀ ਭਗਵਾਨ ਨਾਮ ਨਿਧਾਨ ਪਾਏ ਸਗਨ, ਹੱਥ ਹੱਥ ਨਾਲ ਮਿਲਾਇੰਦਾ। ਪਾਰਬ੍ਰਹਮ ਦੇਵੇ ਵਸਤ ਅਮੋਲ ਭਗਤ ਕਿਤੇ ਨਾ ਜਾਏ ਮੰਗਣ, ਪੂਰੀ ਆਸਾ ਤ੍ਰਿਪਤ ਕਰਾਇੰਦਾ। ਆਤਮ ਚਾੜ੍ਹੇ ਸਾਚੀ ਰੰਗਣ, ਰੰਗ ਇਕੋ ਇਕ ਵਖਾਇੰਦਾ। ਕਰੇ ਖੇਲ ਸੂਰਾ ਸਰਬੰਗਣ, ਸ਼ਾਹ ਪਾਤਸ਼ਾਹ ਆਪਣਾ ਹੁਕਮ ਵਰਤਾਇੰਦਾ। ਨਾਦ ਅਨਾਦੀ ਬ੍ਰਹਮ ਬ੍ਰਹਿਮਾਦੀ ਸ਼ਬਦੀ ਵੱਜਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਪਣਾ ਵਰ, ਘਰ ਸਾਚੇ ਮੇਲ ਮਿਲਾਇੰਦਾ। ਦਰ ਘਰ ਸਾਚਾ ਸਚ ਦੁਆਰ, ਪ੍ਰਭ ਸਰਨ ਮਿਲੀ ਸਰਨਾਈਆ। ਸਤਿਗੁਰ ਦਾਤਾ ਦੇਵਣਹਾਰ, ਜੁਗ ਜੁਗ ਵੇਸ ਵਟਾਈਆ। ਗੁਰ ਗੁਰ ਖੇਲ ਅਗੰਮ ਅਪਾਰ, ਗੁਰ ਕਰਤਾ ਆਪ ਕਰਾਈਆ। ਭਗਤ ਭਗਵਾਨ ਲਏ ਉਭਾਰ, ਲੱਖ ਚੁਰਾਸੀ ਵਿਚੋਂ ਖੋਜ ਖੁਜਾਈਆ। ਸਾਚੇ ਸੰਤਾਂ ਕਰੇ ਪਿਆਰ, ਸਤਿ ਸਤਿਵਾਦੀ ਇਕੋ ਕਰੇ ਪੜ੍ਹਾਈਆ। ਗੁਰਮੁਖਾਂ ਖੋਲ੍ਹੇ ਬੰਦ ਕਵਾੜ, ਬਜਰ ਕਪਾਟੀ ਪਰਦਾ ਲਾਹੀਆ। ਗੁਰਸਿਖਾਂ ਦੇਵੇ ਸਚ ਦੀਦਾਰ, ਸਵੱਛ ਸਰੂਪੀ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਇਕ ਉਠਾਈਆ। ਚਰਨ ਕਵਲ ਸਚਖੰਡ ਹਰਿ ਸਤਿਗੁਰ ਆਪ ਜਣਾਇੰਦਾ। ਚਰਨਾਂ ਹੇਠਾਂ ਦਬਾਏ ਕੋਟਨ ਬ੍ਰਹਿਮੰਡ ਖੰਡ ਰਵ ਸਸ ਨਜ਼ਰ ਕੋਇ ਨਾ ਆਇੰਦਾ। ਇਕੋ ਇਕ
ਜਣਾਏ ਸਚ ਅਨੰਦ, ਅਨੰਦ ਅਨੰਦ ਵਿਚ ਵਖਾਇੰਦਾ । ਜੁਗ ਜਨਮ ਦੀ ਟੁੱਟੀ ਗੰਢ, ਆਪ ਆਪਣਾ ਮੇਲ ਮਿਲਾਇੰਦਾ। ਸ਼ਬਦ ਅਗੰਮੀ ਸਾਚਾ ਛੰਦ, ਢੋਲਾ ਸੋਹਲਾ ਆਪ ਸੁਣਾਇੰਦਾ। ਖ਼ੁਸ਼ੀ ਕਰੇ ਬੰਦ ਬੰਦ, ਬਹੱਤਰ ਨਾੜੀ ਖੋਜ ਖੁਜਾਇੰਦਾ। ਸੁਰਤ ਸਵਾਣੀ ਨਾ ਹੋਏ ਰੰਡ, ਹਰਿ ਸ਼ਬਦੀ ਗੁਰ ਪਰਨਾਇੰਦਾ। ਦੂਈ ਦਵੈਤੀ ਮਾਇਆ ਮਮਤਾ ਹਉਮੇ ਹੰਗਤਾ ਢਾਹੇ ਕੰਧ, ਸਚ ਸੁਚ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਪ੍ਰੀਤੀ ਸਾਚੀ ਰੀਤੀ ਜੁਗ ਜੁਗ ਆਪ ਚਲਾਇੰਦਾ। ਚਰਨ ਪ੍ਰੀਤੀ ਸਚ ਟਿਕਾਣਾ, ਦੋ ਜਹਾਨ ਮਿਲੇ ਵਡਿਆਈਆ। ਸ਼ਬਦੀ ਗੁਰ ਮਿਲਿਆ ਮਾਣਾ, ਗੁਰਮੁਖ ਸਾਚੇ ਲਏ ਉਠਾਈਆ। ਕਿਸੇ ਹੱਥ ਨਾ ਆਵੇ ਰਾਜਾ ਰਾਣਾ, ਭਰਮੇ ਭੁੱਲੀ ਸਰਬ ਲੋਕਾਈਆ। ਜਗਤ ਵਿਦਿਆ ਹੋਏ ਹੈਰਾਨਾ, ਹਰਿ ਕਾ ਭੇਵ ਕੋਇ ਨਾ ਪਾਈਆ। ਪੜ੍ਹ ਪੜ੍ਹ ਥੱਕੇ ਜੀਵ ਜਹਾਨਾ, ਜੀਵਣ ਜੁਗਤ ਨਾ ਕੋਇ ਜਣਾਈਆ। ਅੰਦਰ ਵੜ ਵੜ ਧਿਆਨ ਲਗਾਣਾ, ਧਿਆਨੀ ਧਿਆਨ ਨਾ ਕੋਇ ਜਣਾਈਆ। ਨੈਣ ਮੂੰਦ ਨਾ ਮਿਲੇ ਭਗਵਾਨਾ, ਅੱਠੇ ਪਹਿਰ ਦਿਵਸ ਰੈਣ ਹਰਿ ਮੰਦਰ ਰਿਹਾ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਰਨ ਦਏ ਸਰਨਾਈਆ। ਚਰਨ ਕਵਲ ਸਾਚੀ ਸਰਨਾਈ, ਸਰਨਗਤ ਆਪ ਜਣਾਇੰਦਾ। ਸੁਰਤ ਸ਼ਬਦ ਹੋਏ ਕੁੜਮਾਈ, ਘਰ ਸਾਚੇ ਮੇਲ ਮਿਲਾਇੰਦਾ। ਏਕਾ ਮੰਦਰ ਧੀ ਜਵਾਈ, ਸੌਹਰੇ ਪੇਈਏ ਖੇਲ ਕਰਾਇੰਦਾ। ਆਤਮ ਸੇਜਾ ਵੇਖੇ ਚਾਈਂ ਚਾਈਂ, ਚਾਉ ਘਨੇਰਾ ਇਕ ਜਣਾਇੰਦਾ। ਨਿਰਮਲ ਦੀਆ ਇਕ ਜਗਾਈ, ਜੋਤੀ ਜੋਤ ਡਗਮਗਾਇੰਦਾ। ਅਨਹਦ ਰਾਗੀ ਰਾਗ ਅਲਾਈ, ਛੱਤੀ ਰਾਗ ਨਾ ਕੋਇ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਪਣਾ ਵਰ, ਸਚ ਪ੍ਰੀਤੀ ਇਕ ਸਮਝਾਇੰਦਾ। ਸਚ ਪ੍ਰੀਤੀ ਸਾਚੀ ਓਟ, ਹਰਿ ਸਤਿਗੁਰ ਆਪ ਜਣਾਇੰਦਾ। ਕੂੜੀ ਕਿਰਿਆ ਕੱਢੇ ਖੋਟ, ਮਾਇਆ ਮਮਤਾ ਮੋਹ ਮਿਟਾਇੰਦਾ। ਪੰਜ ਤੱਤ ਨਗਾਰੇ ਲਾਏ ਚੋਟ, ਸ਼ਬਦੀ ਡੰਕਾ ਹੱਥ ਉਠਾਇੰਦਾ। ਪਾਵੇ ਸਾਰ ਸਾਚੇ ਕੋਟ, ਮਹੱਲ ਅਟੱਲ ਵੇਖ ਵਖਾਇੰਦਾ। ਕਰ ਪਰਕਾਸ਼ ਨਿਰਮਲ ਜੋਤ, ਅਗਿਆਨ ਅੰਧੇਰ ਚੁਕਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਸਤਿਗੁਰ ਪੂਰਾ ਇਕੋ ਬਹੁਤ, ਬਿਨ ਗੁਰ ਸ਼ਬਦੀ ਸਤਿਗੁਰ ਨਜ਼ਰ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਕਵਲ ਉਪਰ ਧਵਲ, ਸਚ ਪ੍ਰੀਤੀ ਇਕ ਬਣਾਇੰਦਾ। ਸਚ ਪ੍ਰੀਤੀ ਬਣੇ ਮਾਤ, ਹਰਿ ਮਨਸਾ ਪੂਰ ਕਰਾਈਆ। ਆਤਮ ਪਰਮਾਤਮ ਦੇਵੇ ਦਾਤ, ਦਾਤਾ ਦਾਨੀ ਆਪ ਵਰਤਾਈਆ। ਪਾਰਬ੍ਰਹਮ ਬ੍ਰਹਮ ਵੇਖੇ ਮਾਰ ਝਾਤ, ਸੇਜ ਸੁਹੰਜਣੀ ਇਕੋ ਖਾਟ, ਬਿਨ ਪਾਵਾ ਚੂਲ ਟਿਕਾਈਆ। ਨਿਰਗੁਣ ਸੁੱਤਾ ਕਮਲਾਪਾਤ, ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਵਖਾਏ ਆਪਣਾ ਘਰ, ਘਰ ਘਰ ਵਿਚ ਪਰਦਾ ਲਾਹੀਆ। ਗੁਰਮੁਖ ਤੇਰਾ ਸਾਚਾ ਘਰ, ਘਰ ਘਰ ਵਿਚ ਆਪ ਬਣਾਇਆ। ਨੌਂ ਦੁਆਰੇ ਪਾਰ ਕਰ, ਸੁਖਮਨ ਟੇਢਾ ਪੰਧ ਮੁਕਾਇਆ। ਈੜਾ ਪਿੰਗਲ ਡਿਗੇ ਦੜ, ਸਿਰ ਸਕੇ ਨਾ ਕੋਇ ਉਠਾਇਆ। ਡੂੰਘੀ ਭਵਰੀ ਖੇਲ ਕਰ, ਕਾਇਆ ਕਵਰੀ ਖੋਜ ਖੁਜਾਇਆ। ਸਤਿਗੁਰ ਪੂਰਾ ਏਕਾ ਹਰਿ, ਆਪ ਆਪਣੀ ਦਇਆ ਕਮਾਇਆ। ਨਿਝਰ ਝਿਰਨਾ ਜਾਏ ਝਿਰ, ਬੂੰਦੀ ਬੂੰਦ ਬੂੰਦ ਟਪਕਾਇਆ। ਜੋਤ ਨਿਰੰਜਣ ਪਰਕਾਸ਼ ਕਰ, ਅਗਿਆਨ ਅੰਧੇਰ ਮਿਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਪ੍ਰੀਤੀ ਸਾਚੀ ਰੀਤੀ, ਨਾਤਾ
ਤੋੜੇ ਮੰਦਰ ਮਸੀਤੀ, ਜਿਸ ਜਨ ਹਰਿ ਹਰਿ ਨਜ਼ਰੀ ਆਇਆ। ਹਰਿ ਹਰਿ ਸੱਚਾ ਇਕੋ ਦਾਤਾ, ਆਦਿ ਜੁਗਾਦਿ ਸਮਾਈਆ। ਜੁਗਾ ਜੁਗੰਤਰ ਜਨ ਭਗਤਾਂ ਸੁਣਾਵੇ ਆਪਣੀ ਗਾਥਾ, ਨਿਸ਼ਅੱਖਰ ਕਰੇ ਪੜ੍ਹਾਈਆ। ਨਾਤਾ ਤੋੜੇ ਕਲਮ ਦਵਾਤਾ, ਸ਼ਾਹੀ ਮਿਲੇ ਨਾ ਕੋਇ ਵਡਿਆਈਆ। ਆਤਮ ਪਰਮਾਤਮ ਵੇਖੇ ਖ਼ਾਤਾ, ਪਾਰਬ੍ਰਹਮ ਬ੍ਰਹਮ ਫੋਲ ਫੁਲਾਈਆ। ਨਿਰਗੁਣ ਸਰਗੁਣ ਪੁਛੇ ਵਾਤਾ, ਘਰ ਮੰਦਰ ਫੇਰਾ ਪਾਈਆ। ਸਤਿਗੁਰ ਪੂਰਾ ਹਾਜ਼ਰ ਹਜ਼ੂਰਾ, ਗੁਰਸਿਖ ਉਠਾਏ ਗੋਦ ਜਿਉਂ ਬਾਲਕ ਪਿਤਾ ਮਾਤਾ, ਸਿਰ ਸਮਰਥ ਆਪਣਾ ਹੱਥ ਟਿਕਾਈਆ। ਏਥੇ ਓਥੇ ਬੱਝੇ ਸੱਚਾ ਨਾਤਾ, ਨਾ ਕੋਈ ਤੋੜੇ ਨਾ ਤੋੜ ਤੁੜਾਈਆ। ਵਿਸ਼ਨ ਬ੍ਰਹਮਾ ਸ਼ਿਵ ਗੁਰਮੁਖ ਤੈਨੂੰ ਟੇਕਣ ਮੱਥਾ, ਅੱਧਵਿਚਕਾਰ ਬੈਠੇ ਸੀਸ ਨਿਵਾਈਆ। ਥਿਰ ਘਰ ਤੇਰਾ ਖੇਲ ਤਮਾਸ਼ਾ, ਗੁਰ ਸ਼ਬਦੀ ਰੰਗ ਚੜ੍ਹਾਈਆ। ਸਚਖੰਡ ਦੁਆਰੇ ਪੁਰਖ ਅਕਾਲ ਭਰਵਾਸਾ, ਨਿਰਮਲ ਜੋਤ ਜੋਤ ਰੁਸ਼ਨਾਈਆ। ਆਵਣ ਜਾਵਣ ਲੱਖ ਚੁਰਾਸੀ ਮਾਤ ਗਰਭ ਜੂਨ ਅਜੂਨੀ ਟੁੱਟੇ ਸਾਕਾ, ਜਗਤ ਸਾਕ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਪਣਾ ਵਰ, ਚਰਨ ਸਰਨ ਇਕ ਜਣਾਈਆ। ਭਾਣਾ ਵਰਤੇ ਬੇਪਰਵਾਹ, ਬੇਪਰਵਾਹ ਵੱਡੀ ਵਡਿਆਈਆ। ਨੂਰੀ ਨੂਰ ਨੂਰ ਖ਼ੁਦਾ, ਜਲਵਾ ਜ਼ਹੂਰ ਰਿਹਾ ਵਖਾਈਆ। ਕਾਦਰ ਕਰੀਮ ਖੇਲ ਕਰਾ, ਕੁਦਰਤ ਵੇਖੇ ਥਾਉਂ ਥਾਈਂਆ। ਬੈਐਬ ਖ਼ੁਦਾਈ ਫੇਰਾ ਪਾ, ਪੀਰ ਪੈਗ਼ੰਬਰ ਰਿਹਾ ਉਠਾਈਆ। ਮੁਲਾਂ ਸ਼ੇਖ਼ ਮੁਸਾਇਕ ਰਿਹਾ ਹਿਲਾ, ਧੁਰ ਫ਼ਰਮਾਣਾ ਇਕ ਜਣਾਈਆ। ਤੇਈ ਅਵਤਾਰਾਂ ਰਿਹਾ ਸਮਝਾ, ਨੇਤਰ ਨੈਣ ਨੈਣ ਖੁਲ੍ਹਾਈਆ। ਭਗਤ ਅਠਾਰਾਂ ਰਿਹਾ ਜਗਾ, ਹੁਕਮੀ ਹੁਕਮ ਇਕ ਸੁਣਾਈਆ। ਗੁਰ ਦਸ ਨਾਲ ਮਿਲਾ, ਕਰੇ ਖੇਲ ਸੱਚਾ ਸ਼ਹਿਨਸ਼ਾਹੀਆ। ਵਿਸ਼ਨ ਬ੍ਰਹਮਾ ਸ਼ਿਵ ਦਰ ਬਹਾ, ਦਰਦੀ ਦਰਦ ਰਿਹਾ ਵੰਡਾਈਆ। ਤ੍ਰੈਗੁਣ ਮਾਇਆ ਡੰਡਾ ਲਾ, ਰਜੋ ਤਮੋ ਸਤੋ ਰਿਹਾ ਜਗਾਈਆ। ਪੰਜ ਤੱਤ ਵੇਖੇ ਥਾਉਂ ਥਾਂ, ਥਾਨ ਥਨੰਤਰ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਖੇਲ ਅਪਾਰਾ, ਸੋ ਪੁਰਖ ਨਿਰੰਜਣ ਆਪਣੇ ਹੱਥ ਰਖਾਇੰਦਾ। ਹਰਿ ਪੁਰਖ ਨਿਰੰਜਣ ਹੋ ਉਜਿਆਰਾ, ਚਾਰੇ ਵੇਦਾਂ ਆਪ ਜਗਾਇੰਦਾ। ਸ਼ਾਸਤਰ ਸਿਮਰਤ ਖੋਲ੍ਹ ਕਵਾੜਾ, ਭੇਵ ਅਭੇਦਾ ਆਪ ਸਮਝਾਇੰਦਾ। ਲੇਖਾ ਜਾਣ ਪੁਰਾਨ ਅਠਾਰਾਂ, ਅਠਾਰਾਂ ਧਿਆਏ ਵੰਡ ਵੰਡਾਇੰਦਾ। ਅੰਜੀਲ ਕੁਰਾਨਾ ਵੇਖ ਅਖਾੜਾ, ਉਮਤ ਉਮਤੀ ਨਾਚ ਨਚਾਇੰਦਾ । ਖਾਣੀ ਬਾਣੀ ਹੋ ਉਜਿਆਰਾ, ਧੁਰ ਸੰਦੇਸਾ ਇਕ ਜਣਾਇੰਦਾ। ਗੁਰ ਕਾ ਸ਼ਬਦ ਨਾ ਕਿਸੇ ਵਿਚਾਰਾ, ਸ੍ਰਿਸ਼ਟ ਸਬਾਈ ਨੌਂ ਖੰਡ ਪ੍ਰਿਥਮੀ ਸੱਤ ਦੀਪ ਅੰਧੇਰਾ ਛਾਇੰਦਾ । ਤੀਰਥ ਅਠਸਠ ਰੋਵਣ ਜ਼ਾਰੋ ਜ਼ਾਰਾ, ਗੰਗਾ ਗੋਦਾਵਰੀ ਜਮਨਾ ਸੁਰਸਤੀ ਪਰਦਾ ਕੋਇ ਨਾ ਪਾਇੰਦਾ। ਮੰਦਰ ਮਸਜਿਦ ਮੱਠ ਸ਼ਿਵਦੁਆਲਾ ਧੂਆਂਧਾਰਾ, ਨੂਰੀ ਨਾਮ ਨਜ਼ਰ ਕਿਸੇ ਨਾ ਆਇੰਦਾ। ਮਸਜਿਦ ਮਸੀਤ ਹਾਹਾਕਾਰਾ, ਹੱਕ ਮਸਲਾ ਨਾ ਕੋਇ ਪੜ੍ਹਾਇੰਦਾ। ਗੁਰੂਦੁਆਰ ਨਾ ਕੋਇ ਜੈਕਾਰਾ, ਨਾਨਕ ਗੋਬਿੰਦ ਰੰਗ ਨਾ ਕੋਇ ਰੰਗਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਖੇਲ ਕਰਾਇੰਦਾ। ਜੁਗ ਜੁਗ ਖੇਲ ਹਰਿ ਅਵੱਲਾ, ਆਦਿ ਜੁਗਾਦਿ ਕਰਾਈਆ। ਕਲਜੁਗ ਅੰਤ ਚਾਰ ਕੁੰਟ ਪਏ ਤਰਥੱਲਾ, ਧਰਨੀ ਧਰਤ ਧਵਲ ਹਿਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਕਿਸੇ ਨਾ ਪਕੜੇ ਕੋਈ ਪੱਲਾ, ਸਗਲਾ ਸੰਗ ਨਾ ਕੋਇ ਨਿਭਾਈਆ। ਨਾਤਾ ਤੁਟੇ ਰਾਣੀ ਅੱਲਾ, ਹੂ ਹੂ ਨਾਅਰਾ ਨਾ ਕੋਇ ਲਾਈਆ। ਸਾਧ ਸੰਤ ਹੋਏ ਝੱਲਾ, ਹਰਿ ਜੂ ਝਲਕ ਨਾ ਕਿਸੇ
ਵਖਾਈਆ। ਬੀਸ ਬੀਸਾ ਹਰਿ ਜਗਦੀਸਾ ਸ਼ਬਦ ਅਗੰਮੀ ਬੋਲਣਹਾਰਾ ਹੱਲਾ, ਦੋ ਜਹਾਨਾਂ ਲਏ ਹਲਾਈਆ। ਹਰਿ ਕਾ ਭਾਣਾ ਕਿਸੇ ਨਾ ਰੋਕਾ ਨਾ ਮੱਲਾ, ਹੱਥ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨੌਂ ਸੌ ਚੁਰਾਨਵੇਂ ਚੌਕੜੀ ਜੁਗ ਨਿਤ ਨਵਿਤ ਫੇਰਾ ਪਾਈਆ। ਨਿਤ ਨਵਿਤ ਸ੍ਰੀ ਭਗਵਾਨ, ਆਦਿ ਜੁਗਾਦੀ ਖੇਲ ਕਰਾਇੰਦਾ। ਕਲਜੁਗ ਕੂੜ ਹੋਇਆ ਪਰਧਾਨ, ਚਾਰੋਂ ਕੁੰਟ ਅੰਧੇਰਾ ਛਾਇੰਦਾ। ਨਾ ਕੋਈ ਰੱਯਤ ਨਾ ਰਾਜ ਰਾਜਾਨ, ਗ਼ਰੀਬ ਨਿਮਾਣਿਆਂ ਗਲੇ ਨਾ ਕੋਇ ਲਗਾਇੰਦਾ। ਘਰ ਘਰ ਅੰਦਰ ਵੜਿਆ ਸ਼ੈਤਾਨ, ਮਨ ਵਾਸਨਾ ਜਗਤ ਨਚਾਇੰਦਾ। ਨਾਨਕ ਗੋਬਿੰਦ ਦੇ ਕੇ ਗਿਆ ਬਿਆਨ, ਸਚ ਸੰਦੇਸਾ ਜਗਤ ਜਣਾਇੰਦਾ। ਕਲਜੁਗ ਅੰਤਮ ਪਰਗਟ ਹੋਇਆ ਨਿਹਕਲੰਕ ਬਲੀ ਬਲਵਾਨ, ਮਹਾਂਬਲੀ ਨਜ਼ਰ ਕਿਸੇ ਨਾ ਆਇੰਦਾ। ਸੰਬਲ ਵਸੇ ਧਾਮ ਮਕਾਨ, ਛੱਪਰ ਛੰਨ ਨਾ ਕੋਇ ਛੁਹਾਇੰਦਾ। ਸ੍ਰਿਸ਼ਟ ਸਬਾਈ ਹੋਏ ਵੈਰਾਨ, ਵੈਰੀ ਘਰ ਘਰ ਆਪ ਉਠਾਇੰਦਾ। ਬਿਨ ਸਤਿਗੁਰ ਪੂਰੇ ਕਿਸੇ ਨਾ ਕਰੇ ਕੋਈ ਪਹਿਚਾਣ, ਸੀਸ ਹੱਥ ਨਾ ਕੋਇ ਟਿਕਾਇੰਦਾ। ਵੇਖੋ ਛੇਤੀ ਛੇਤੀ ਖੇਲ ਕਰੇ ਭਗਵਾਨ, ਦੂਰ ਪੈਂਡਾ ਨੇੜੇ ਹੋ ਹੋ ਜੀਵ ਜੰਤ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਲਜੁਗ ਕੂੜ ਪਸਾਰਾ ਵੀਹ ਸੌ ਵੀਹ ਬਿਕਰਮੀ ਕਰੇ ਪਾਰ ਕਿਨਾਰਾ, ਸਤਿਜੁਗ ਸਾਚਾ ਸਚ ਸਚ ਦ੍ਰਿੜਾਇੰਦਾ। ਹਰਿ ਸੰਗਤ ਤੇਰਾ ਸਚ ਸਿੰਘਾਸਣ, ਦੋ ਜਹਾਨ ਮਿਲੇ ਵਡਿਆਈਆ। ਹਰਿ ਸੰਗਤ ਤੇਰਾ ਮੇਲ ਪੁਰਖ ਅਬਿਨਾਸ਼ਣ, ਅਬਿਨਾਸ਼ੀ ਕਰਤਾ ਰੰਗ ਰੰਗਾਈਆ। ਹਰਿ ਸੰਗਤ ਤੇਰਾ ਨਿਰਗੁਣ ਹੋਇਆ ਸਾਥਣ, ਸਰਗੁਣ ਵੱਜੇ ਵਧਾਈਆ। ਹਰਿ ਸੰਗਤ ਤੇਰਾ ਪੂਜਾ ਪਾਠਣ, ਸੋਹੰ ਅੱਖਰ ਇਕ ਪੜ੍ਹਾਈਆ। ਹਰਿ ਸੰਗਤ ਤੇਰਾ ਤੀਰਥ ਤਾਟਨ, ਗੁਰ ਚਰਨ ਸਰੋਵਰ ਸੱਚਾ ਨੁਹਾਈਆ। ਹਰਿ ਸੰਗਤ ਲਹਿਣਾ ਦੇਣਾ ਚੁੱਕੇ ਪ੍ਰਿਥਮੀ ਅਕਾਸ਼ਣ, ਮੰਡਲ ਮੰਡਪ ਡੇਰਾ ਢਾਹੀਆ। ਹਰਿ ਸੰਗਤ ਲੇਖਾ ਲੱਗੇ ਪਵਣ ਸੁਆਸਣ, ਨਿਤ ਨਵਿਤ ਜੋ ਰਹੇ ਗਾਈਆ। ਹਰਿ ਸੰਗਤ ਸਤਿਗੁਰ ਵਸੇ ਤੇਰੇ ਪਾਸਣ, ਅੰਦਰ ਬਾਹਰ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਦੇਵੇ ਮਾਣ ਵਡਿਆਈਆ। ਹਰਿ ਸੰਗਤ ਤੇਰਾ ਸਗਲਾ ਸੰਗ, ਸਤਿਗੁਰ ਪੂਰਾ ਆਪ ਨਿਭਾਇੰਦਾ। ਆਤਮ ਪਰਮਾਤਮ ਚਾੜ੍ਹੇ ਰੰਗ, ਰੰਗ ਨਜ਼ਰ ਕਿਸੇ ਨਾ ਆਇੰਦਾ। ਸੇਜ ਸੁਹੰਜਣੀ ਸੁਹਾਏ ਪਲੰਘ, ਹਰਿ ਮੰਦਰ ਆਪ ਟਿਕਾਇੰਦਾ। ਸ਼ਬਦ ਅਨਾਦੀ ਇਕ ਮਰਦੰਗ, ਬਿਨ ਤਾਰ ਸਿਤਾਰ ਵਜਾਇੰਦਾ। ਜੁਗ ਜਨਮ ਦੀ ਟੁੱਟੀ ਗੰਢ, ਸੁਰਤੀ ਸ਼ਬਦੀ ਮੇਲ ਮਿਲਾਇੰਦਾ। ਚਾਲ ਰੱਖੀ ਇਕ ਬਿਹੰਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਵਡ ਵਡਿਆਇੰਦਾ । ਹਰਿ ਸੰਗਤ ਤੇਰਾ ਵਡ ਮਹੱਲਾ, ਮਹਿਫ਼ਲ ਹਰਿ ਜੂ ਆਪ ਲਗਾਇੰਦਾ। ਨੂਰ ਇਲਾਹੀ ਇੱਕ ਇਕੱਲਾ, ਪਰਵਰਦਿਗਾਰ ਫੇਰਾ ਪਾਇੰਦਾ। ਵਸਣਹਾਰਾ ਜਲਾ ਥਲਾ, ਸਮੁੰਦ ਸਾਗਰ ਡੂੰਘੀ ਕੰਦਰ ਫੋਲ ਫੁਲਾਇੰਦਾ। ਲੱਖ ਚੁਰਾਸੀ ਵਿਚੋਂ ਗੁਰਮੁਖ ਵਿਰਲੇ ਫੜਾਏ ਪੱਲਾ, ਪੂਰਬ ਲਹਿਣਾ ਝੋਲੀ ਪਾਇੰਦਾ। ਸਚ ਸੰਦੇਸ਼ ਨਰ ਨਰੇਸ਼ ਏਕੋ ਘੱਲਾ, ਅੱਖਰ ਵੱਖਰ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਗਤ ਦੁਆਰ ਇਕ ਵਸਾਇੰਦਾ। ਸੰਗਤ ਦੁਆਰਾ ਉਚ ਅਗੰਮ, ਬੇਨਜ਼ੀਰ ਨਜ਼ਰ ਕਿਸੇ ਨਾ ਆਈਆ। ਨਾ ਕੋਈ ਸੂਰਜ ਨਾ ਕੋਈ ਚੰਦ, ਤਾਰਾ ਮੰਡਲ ਨਾ ਕੋਇ ਵਡਿਆਈਆ। ਨਾ ਕੋਈ ਛੱਪਰੀ ਨਾ ਕੋਈ ਛੰਨ, ਚਾਰ ਦੀਵਾਰ ਨਾ ਕੋਇ ਵਖਾਈਆ। ਨਾ ਕੋਈ ਜਨਨੀ ਨਾ ਕੋਈ ਜਨ, ਨਾ ਕੋਈ
ਪਿਤਾ ਨਾ ਕੋਈ ਮਾਈਆ। ਨਾ ਕੋਈ ਰਾਗ ਨਾ ਕੋਈ ਕੰਨ, ਨਾ ਕੋਈ ਖਾਣੀ ਬਾਣੀ ਕਰੇ ਪੜ੍ਹਾਈਆ। ਨਾ ਕੋਈ ਤੱਤ ਨਾ ਕੋਈ ਤਨ, ਮਨ ਮਤ ਬੁੱਧ ਨਾ ਵਖਾਈਆ। ਨਾ ਕੋਈ ਰਾਏ ਧਰਮ ਦੇਵੇ ਡੰਨ, ਚਿਤਰ ਗੁਪਤ ਨਾ ਹਿਸਾਬ ਲਗਾਈਆ। ਨਾ ਕੋਈ ਕਾਲ ਦੇਵੇ ਭੰਨ, ਲਾੜੀ ਮੌਤ ਨਾ ਕੋਈ ਪਰਨਾਈਆ। ਮਹਾਂਕਾਲ ਸੇਵਾ ਕਰ ਕਹੇ ਧੰਨ ਧੰਨ, ਹਰਿ ਸੰਗਤ ਤੇਰੀ ਵਡ ਵਡਿਆਈਆ। ਜਿਨ੍ਹਾਂ ਹਰਿ ਕਾ ਨਾਉਂ ਸੁਣਿਆ ਅੰਤਰ ਆਤਮ ਕੰਨ, ਦੋਏ ਸਰਵਣ ਸਾਰ ਨਾ ਰਾਈਆ। ਕੂੜੀ ਕਿਰਿਆ ਠੀਕਰ ਦਿਤਾ ਭੰਨ, ਭਾਂਡਾ ਭਰਮ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਤੇਰੀ ਲੋੜੇ ਸਚ ਸਰਨਾਈਆ। ਸਤਿਗੁਰ ਪੂਰਾ ਹਰਿ ਸੰਗਤ ਸਰਨ, ਸਰਨ ਸੰਗਤ ਆਪ ਜਣਾਇੰਦਾ। ਨੇਤਰ ਖੋਲ੍ਹੇ ਹਰਨ ਫਰਨ, ਨਿਜ ਨੈਣ ਪਰਦਾ ਲਾਹਿੰਦਾ। ਨਾਤਾ ਤੋੜ ਮਰਨ ਡਰਨ, ਚਰਨ ਕਵਲ ਜੋੜ ਜੁੜਾਇੰਦਾ। ਦੀਨ ਦਿਆਲ ਠਾਕਰ ਸੁਆਮੀ ਤਰਨੀ ਤਰਨ, ਤਾਰਨਹਾਰਾ ਖੇਲ ਕਰਾਇੰਦਾ। ਨਾਤਾ ਤੋੜ ਵਰਨ ਬਰਨ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਊਚਾਂ ਨੀਚਾਂ ਏਕਾ ਘਰ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਨਾਤਾ ਆਪ ਬਣਾਇੰਦਾ। ਹਰਿ ਸੰਗਤ ਨਾਤਾ ਸਰਬ ਸੁਖਵੰਤ, ਘਰ ਸਾਚੇ ਵੱਜੇ ਵਧਾਈਆ। ਗੁਰਮੁਖ ਸਖੀ ਸਤਿਗੁਰ ਪੂਰਾ ਮਿਲੇ ਕੰਤ, ਗ੍ਰਹਿ ਮੰਦਰ ਖ਼ੁਸ਼ੀ ਮਨਾਈਆ। ਇਕੋ ਨਾਉਂ ਇਕੋ ਨਿਰੰਕਾਰ ਇਕੋ ਮੰਤ, ਇਕੋ ਇਕ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਲੇਖਾ ਦੇਵੇ ਧੁਰਦਰਗਾਹੀਆ। ਹਰਿ ਸੰਗਤ ਲੇਖਾ ਧੁਰ ਦਰਗਾਹ, ਧੁਰਦਰਗਾਹੀ ਆਪ ਚੁਕਾਇੰਦਾ। ਨਿਰਗੁਣ ਸਰਗੁਣ ਬਣ ਮਲਾਹ, ਗੁਰ ਸ਼ਬਦੀ ਫੇਰਾ ਪਾਇੰਦਾ। ਸਤਿਗੁਰ ਸ਼ਬਦ ਸ਼ਹਿਨਸ਼ਾਹ, ਦੋ ਜਹਾਨਾਂ ਹੁਕਮ ਮਨਾਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਸੇਵਾ ਲਾ, ਪੰਜ ਤੱਤ ਮਾਣ ਵਡਿਆਇੰਦਾ। ਅੰਤਮ ਸਭ ਨੂੰ ਕਰੇ ਸੁਆਹ, ਤਨ ਖ਼ਾਕੀ ਨਜ਼ਰ ਕੋਇ ਨਾ ਆਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਸਤਿਗੁਰ ਸੱਚਾ ਇਕ ਅਖਵਾ, ਸਚਖੰਡ ਨਿਵਾਸੀ ਖੇਲ ਕਰਾਇੰਦਾ। ਕਲਜੁਗ ਅੰਤਮ ਫੇਰਾ ਪਾ, ਨਾਮ ਡੰਕਾ ਇਕ ਵਜਾਇੰਦਾ। ਜਨ ਭਗਤਾਂ ਸੋਈ ਸੁਰਤੀ ਦਏ ਜਗਾ, ਨਾਦ ਤੂਰਤ ਆਪ ਸੁਣਾਇੰਦਾ। ਅਕਾਲ ਮੂਰਤੀ ਰੂਪ ਵਖਾ, ਮਾਇਆ ਮਮਤਾ ਮੋਹ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਸੰਗ ਨਿਭਾਇੰਦਾ। ਹਰਿ ਸੰਗਤ ਤੇਰਾ ਸਾਚਾ ਮੀਤ, ਮਿੱਤਰ ਪਿਆਰਾ ਹਰਿ ਅਖਵਾਈਆ। ਸਤਿਜੁਗ ਚਲਾਏ ਸਾਚੀ ਰੀਤ, ਚਾਰ ਵਰਨ ਦਏ ਸਰਨਾਈਆ। ਨਾਤਾ ਤੁਟੇ ਮੰਦਰ ਮਸੀਤ, ਸ਼ਿਵਦੁਆਲਾ ਮੱਠ ਧਿਆਨ ਨਾ ਕੋਇ ਲਗਾਈਆ। ਇਕੋ ਇਸ਼ਟ ਹਸਤ ਕੀਟ, ਪੁਰਖ ਅਕਾਲ ਨਜ਼ਰੀ ਆਈਆ। ਖੇਲ ਕਰਾਏ ਸਾਹਿਬ ਅਨਡੀਠ, ਲਿਖਣ ਪੜ੍ਹਣ ਵਿਚ ਨਾ ਆਈਆ। ਆਦਿ ਜੁਗਾਦੀ ਰਹੇ ਅਤੀਤ, ਤ੍ਰੈਗੁਣ ਅੰਗ ਨਾ ਕੋਇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਲਹਿਣਾ ਦਏ ਚੁਕਾਈਆ। ਹਰਿ ਸੰਗਤ ਲੇਖਾ ਪੰਜ ਤੱਤ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਦਇਆ ਕਮਾਇੰਦਾ। ਨਾੜ ਬਹੱਤਰ ਨਾ ਉਬਲੇ ਰੱਤ, ਤਿੰਨ ਸੌ ਸੱਠ ਹਾਡੀ ਮੇਲ ਮਿਲਾਇੰਦਾ। ਅੰਦਰ ਵੜ ਕੇ ਜਾਣੇ ਮਿੱਤਗਤ, ਗਹਿਰ ਗੰਭੀਰ ਖੇਲ ਕਰਾਇੰਦਾ। ਨਾਮ ਬੀਜੇ ਸਾਚੇ ਵਤ, ਪਤ ਡਾਲੀ ਫੁੱਲ ਮਹਿਕਾਇੰਦਾ। ਮੇਲ ਮਿਲਾਏ ਕਮਲਾਪਤ, ਕਵਲ ਨੈਣ ਅੰਗ ਲਗਾਇੰਦਾ। ਅੰਤ ਭਗਵੰਤ ਗੁਰਮੁਖ ਸੰਤ ਸਚਖੰਡ ਦੁਆਰੇ ਜਾਇਣ ਵਸ, ਦੂਜਾ ਸੰਗ ਨਾ ਕੋਇ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ
ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹਰਿ ਸੰਗਤ ਦੇਵੇ ਆਤਮ ਦਾਨ, ਪਰਮਾਤਮ ਕਰੇ ਅੰਤ ਕਲਿਆਣ, ਬ੍ਰਹਮ ਪਾਰਬ੍ਰਹਮ ਆਪਣੇ ਵਿਚ ਸਮਾਇੰਦਾ।
ਸੰਤ ਸਾਧ ਮੰਗਣ ਭਿੱਖ, ਪ੍ਰਭ ਅੱਗੇ ਝੋਲੀ ਡਾਹੀਆ। ਸੀਸ ਨਿਵਾਇਣ ਮੁਨ ਰਿਖ, ਚਰਨ ਕਵਲ ਧਿਆਨ ਲਗਾਈਆ। ਕਰ ਕਿਰਪਾ ਜਿਸ ਦੇਵੇ ਆਪਣਾ ਹਿੱਸ, ਇਕ ਕਿਣਕਾ ਨਾਮ ਝੋਲੀ ਪਾਈਆ। ਉਹ ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਮਾਰਨ ਧਾਹੀ ਪਿਟ ਪਿਟ, ਆਪਣਾ ਆਪ ਗਵਾਈਆ। ਮਨ ਵਾਸਨਾ ਵੇਖਣ ਚਿਤ, ਸੁਰਤੀ ਸ਼ਬਦ ਧਿਆਨ ਲਗਾਈਆ। ਸਤਿਗੁਰ ਪੂਰਾ ਕਰ ਕਿਰਪਾ ਜੇ ਦੇਵੇ ਲਿਖ, ਲੇਖਾ ਦਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਨਾਮ ਵਰ, ਸੋ ਭਿਖਾਰੀ ਸ਼ਿੰਗਾਰ ਕੋਇ ਨਾ ਲਾਈਆ। ਸਾਧ ਸੰਤ ਧੂੜੀ ਰਮਾਇਣ ਖ਼ਾਕ, ਭਸਮ ਤਨ ਹੰਢਾਈਆ। ਗੁਫ਼ਾ ਅੰਦਰ ਵੜ ਵੜ ਰਹੇ ਝਾਕ, ਝਾਕੀ ਨਜ਼ਰ ਕੋਇ ਨਾ ਆਈਆ। ਮੰਦਰਾਂ ਅੰਦਰ ਬੈਠੇ ਕਰ ਕੇ ਬੰਦ ਤਾਕ, ਬੰਦ ਤਾਕੀ ਨਾ ਕੋਇ ਖੁਲ੍ਹਾਈਆ। ਜਿਸ ਜਨ ਸਤਿਗੁਰ ਪੂਰਾ ਕਰ ਕਿਰਪਾ ਬਣਾਏ ਆਪਣਾ ਸਾਕ, ਝਾਤੀ ਆਤਮ ਪਰਮਾਤਮ ਪਾਈਆ। ਤਿਸ ਦੇਵੇ ਤਨ ਨਜ਼ਾਤ, ਨਿਜ ਲੇਖਾ ਇਕ ਵਖਾਈਆ। ਸੋ ਸਾਧ ਸੰਤ ਰਸਨਾ ਜਿਹਵਾ ਪ੍ਰਭ ਦੀ ਸਿਫ਼ਤ ਸਲਾਹੀ ਗਾਇਣ ਬਾਤ, ਤਨ ਸ਼ਿੰਗਾਰ ਨਾ ਕੋਇ ਲਗਾਈਆ। ਜੁਗ ਚੌਕੜੀ ਸਾਧ ਸੰਤ, ਕੋਟਨ ਕੋਟ ਧਿਆਨ ਲਗਾਇੰਦਾ। ਜੁਗ ਚੌਕੜੀ ਮਣੀਆਂ ਮੰਤ, ਮੰਤਰ ਨਾਮ ਸਰਬ ਦ੍ਰਿੜਾਇੰਦਾ। ਕਰ ਕਿਰਪਾ ਜਿਸ ਨੂੰ ਮੇਲੇ ਹਰਿ ਜੂ ਕੰਤ, ਸੋ ਸੁਘੜ ਸੁਆਣੀ ਗਲ ਲਗਾਇੰਦਾ। ਗੜ੍ਹ ਤੋੜ ਹਉਮੇ ਹੰਗਤ, ਨਿਵਣ ਸੋ ਅੱਖਰ ਇਕ ਸਮਝਾਇੰਦਾ। ਹਰਿ ਕਾ ਭੇਵ ਨਾ ਪਾਏ ਕੋਈ ਪੰਡਤ, ਚੌਦਾਂ ਵਿਦਿਆ ਹੱਥ ਨਾ ਆਇੰਦਾ। ਸੋ ਸਾਧ ਸੰਤ ਦੋਏ ਜੋੜ ਪ੍ਰਭ ਅੱਗੇ ਕਰੇ ਮਿੰਨਤ, ਹਾਰ ਸ਼ਿੰਗਾਰ ਨਾ ਕੋਇ ਲਗਾਇੰਦਾ। ਜੋ ਸਾਧ ਸੰਤ ਕਰੇ ਅਰਦਾਸ, ਪ੍ਰਭ ਚਰਨ ਧਿਆਨ ਲਗਾਈਆ। ਅੱਠੇ ਪਹਿਰ ਰੱਖੇ ਪਿਆਸ, ਪ੍ਰਭ ਮਿਲਣ ਦੀ ਤਾਂਘ ਜਣਾਈਆ। ਜਿਸ ਕਿਰਪਾ ਕਰ ਬਣਾਏ ਆਪਣਾ ਦਾਸ, ਸਿਰ ਆਪਣਾ ਹੱਥ ਟਿਕਾਈਆ। ਲੇਖੇ ਲਾਏ ਪਵਣ ਸੁਆਸ, ਪਵਣ ਪਵਣਾਂ ਵੇਖ ਵਖਾਈਆ। ਮਾਣਸ ਜਨਮ ਕਰੇ ਰਾਸ, ਮਨੁਖ ਦੇਵੇ ਆਪ ਵਡਿਆਈਆ। ਸੋ ਸਾਧ ਸੰਤ ਪ੍ਰਭ ਦੁਆਰਿਉਂ ਖ਼ਾਲੀ ਝੋਲੀ ਡਾਹ ਮੰਗੇ ਦਾਤ, ਹਾਰ ਸ਼ਿੰਗਾਰ ਨਾ ਕੋਇ ਲਗਾਈਆ। ਜੋ ਸਾਧ ਸੰਤ ਕਰੇ ਅਰਜ਼, ਆਰਜ਼ੂ ਇਕੋ ਇਕ ਰਖਾਇੰਦਾ। ਗੋਬਿੰਦ ਢੋਲਾ ਗਾਏ ਬਿਨ ਤਾਲ ਤਰਜ਼, ਆਤਮ ਪਰਮਾਤਮ ਧਿਆਨ ਲਗਾਇੰਦਾ। ਸਤਿਗੁਰੂ ਪੂਰਾ ਆਪਣਾ ਕਰੇ ਹੱਕ ਫ਼ਰਜ਼, ਹਕੀਕਤ ਦਏ ਜਣਾਈਆ। ਨਾਤਾ ਤੋੜ ਅਰਸ਼ ਫਰਸ਼, ਕਾਇਆ ਕੁਰਾ ਦਏ ਵਖਾਈਆ। ਆਬੇਹਯਾਤ ਮੇਘ ਬਰਸ, ਹਿਰਸ ਹਵਸ ਦਏ ਮਿਟਾਈਆ। ਦੀਨ ਦਿਆਲ ਕਰ ਤਰਸ, ਅਗਨੀ ਤੱਤ ਦਏ ਬੁਝਾਈਆ। ਸੋ ਸਾਧ ਸੰਤ ਪ੍ਰਭ ਸਰਨਾਈ ਡਿਗੇ ਨਿਧੜਕ, ਲੋਕ ਲਾਜ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਾਰ ਸ਼ਿੰਗਾਰ ਹੱਥ ਨਾ ਕਿਸੇ ਰਖਾਈਆ। ਸਾਧ ਸੰਤ ਕੋਟਨ ਕੋਟ, ਜੁਗਾ ਜੁਗੰਤਰ ਮਾਣ ਦਿਵਾਇੰਦਾ। ਆਪੇ ਵੇਖੇ ਆਲ੍ਹਣਿਉਂ ਡਿੱਗੇ ਬੋਟ, ਕਰ ਕਿਰਪਾ ਗੋਦ ਬਹਾਇੰਦਾ। ਨੰਨ੍ਹੀ ਨੰਨ੍ਹੀ ਨਿਰਮਲ ਜੋਤ, ਪਰਕਾਸ਼ ਪਰਕਾਸ਼ ਨਾਲ ਮਿਲਾਇੰਦਾ। ਇਕੋ
ਸ਼ਬਦ ਦੇ ਕੇ ਕਹੇ ਬਹੁਤ, ਬੌਹੜੀ ਹਾਲ ਨਾ ਕੋਇ ਸੁਣਾਇੰਦਾ। ਸੋ ਸੰਤ ਜਿਸ ਦਾ ਨਿਕਲਿਆ ਅੰਦਰੋਂ ਖੋਟ, ਪ੍ਰਭ ਚਰਨਾਂ ਢਹਿ ਢਹਿ ਸ਼ੁਕਰ ਮਨਾਇੰਦਾ। ਲੇਖਾ ਜਾਣੇ ਓਤ ਪੋਤ, ਸਾਧੂ ਹਾਰ ਸ਼ਿੰਗਾਰ ਨਾ ਕੋਇ ਵਡਿਆਇੰਦਾ। ਹਾਰ ਸ਼ਿੰਗਾਰ ਨਾ ਕਿਸੇ ਹੱਥ, ਸਾਧ ਸੰਤ ਰਹੇ ਕੁਰਲਾਈਆ। ਇਕੋ ਇਕ ਪੁਰਖ ਸਮਰਥ, ਸ਼ਹਿਨਸ਼ਾਹ ਸ਼ਾਹ ਸੱਚਾ ਪਾਤਸ਼ਾਹੀਆ। ਸਚਖੰਡ ਦੁਆਰੇ ਤਾਜ ਸੀਸ ਲਏ ਰੱਖ, ਲੋਕਮਾਤ ਵੇਖ ਵਖਾਈਆ। ਜੁਗਾ ਜੁਗੰਤਰ ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਦਾ ਗੌਣ ਜਸ, ਸੋ ਹਾਰ ਸ਼ਿੰਗਾਰ ਆਪ ਲਗਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰੋੜ ਤਤੀਸਾ ਸੁਰਪਤ ਇੰਦ ਲੱਖ ਚੁਰਾਸੀ ਜਿਸ ਦੇ ਵਸ, ਚਰਨ ਕਵਲ ਧਿਆਨ ਲਗਾਈਆ। ਬੋਧ ਅਗਾਧ ਮਹਿਮਾ ਅਕਥ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਅੰਤ ਨਾ ਪਾਈਆ। ਸੋ ਸਾਹਿਬ ਸੁਲਤਾਨ ਵਡ ਮਿਹਰਵਾਨ ਸਦਾ ਅਨਡਿਠ, ਅਨਡਿਠੜੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਸਚ ਸ਼ਿੰਗਾਰ ਆਪ ਕਰਾਈਆ। ਸਚ ਸ਼ਿੰਗਾਰ ਕਰੇ ਭਗਵਾਨ, ਦੂਜਾ ਸੰਗ ਨਾ ਕੋਇ ਰਖਾਇੰਦਾ। ਸਭ ਨੂੰ ਦੇਵਣਹਾਰਾ ਦਾਨ, ਦਾਤਾ ਦਾਨੀ ਆਪ ਅਖਵਾਇੰਦਾ। ਭੂਪਤ ਭੂਪ ਰਾਜ ਰਾਜਾਨ, ਸਚ ਸੰਦੇਸਾ ਨਰ ਨਰੇਸ਼ਾ ਜ਼ਿਮੀ ਅਸਮਾਨਾਂ ਆਪ ਸੁਣਾਇੰਦਾ। ਸੋ ਜਾਣੇ ਜਿਸ ਅੰਤਰ ਪੇਖਾ, ਜਗਤ ਨੇਤਰ ਨਜ਼ਰ ਕਿਸੇ ਨਾ ਆਇੰਦਾ। ਨਿਰਗੁਣ ਸਰਗੁਣ ਖੇਲੇ ਖੇਡਾ, ਖੇਲ ਅਵਲੜੀ ਆਪ ਸਮਝਾਇੰਦਾ। ਆਪੇ ਜਾਣੇ ਆਪਣਾ ਲੇਖਾ, ਲੇਖਾ ਲਿਖਤ ਵਿਚ ਨਾ ਆਇੰਦਾ। ਸੀਸ ਤਾਜ ਜਗਦੀਸ ਆਦੇਸਾ, ਹਾਰ ਸ਼ਿਗਾਰ ਨਰ ਨਿਰੰਕਾਰ ਇਕੋ ਇਕ ਲਗਾਇੰਦਾ।
੨੪ ਮੱਘਰ ੨੦੧੯ ਬਿਕਰਮੀ ਅਜੀਤ ਸਿੰਘ ਦੇ ਗ੍ਰਹਿ ਕਤੋਵਾਲ ਜ਼ਿਲਾ ਗੁਰਦਾਸਪੁਰ
ਦਾਤਾ ਦਾਨੀ ਦਇਆਵਾਨ, ਸ੍ਰੀ ਭਗਵਾਨ ਇਕ ਅਖਵਾਇੰਦਾ। ਭਗਤਾਂ ਭਗਤੀ ਦੇਵੇ ਦਾਨ, ਵਸਤ ਅਮੋਲਕ ਝੋਲੀ ਪਾਇੰਦਾ। ਜੁਗ ਚੌਕੜੀ ਸਚ ਨਿਸ਼ਾਨ, ਨਿਰਗੁਣ ਸਰਗੁਣ ਮਾਤ ਝੁਲਾਇੰਦਾ। ਕਲਜੁਗ ਅੰਤਮ ਖੇਲ ਮਹਾਨ, ਪੁਰਖ ਅਬਿਨਾਸ਼ੀ ਵੇਸ ਵਟਾਇੰਦਾ। ਗੁਰਮੁਖ ਵੇਖੇ ਚਤੁਰ ਸੁਜਾਨ, ਹਰਿਜਨ ਮੇਲ ਮਿਲਾਇੰਦਾ । ਆਤਮ ਪਰਮਾਤਮ ਦੇ ਗਿਆਨ, ਭੇਵ ਅਭੇਦ ਖੁਲ੍ਹਾਇੰਦਾ। ਲੱਖ ਚੁਰਾਸੀ ਵਿਚੋਂ ਕਰ ਪਹਿਚਾਣ, ਨਾਮ ਰੰਗਣ ਇਕ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇੰਦਾ। ਭਗਤ ਭਗਵਾਨ ਸੱਚਾ ਸੰਗ, ਸਦਾ ਸਦਾ ਰਖਾਈਆ। ਜੁਗ ਚੌਕੜੀ ਦੇਵੇ ਅਨੰਦ, ਅਨੰਦ ਅਨੰਦ ਵਡਿਆਈਆ। ਮਾਣਸ ਜਨਮ ਨਾ ਹੋਏ ਭੰਗ, ਜਿਸ ਸਿਰ ਆਪਣਾ ਹੱਥ ਟਿਕਾਈਆ। ਨੰਗੀ ਹੋਣ ਨਾ ਦੇਵੇ ਕੰਡ, ਸਮਰਥ ਬੇਪਰਵਾਹੀਆ। ਗੀਤ ਸੁਹਾਗੀ ਸੁਣਾਏ ਛੰਦ, ਸੋਹੰ ਢੋਲਾ ਇਕ ਜਣਾਈਆ। ਜਗਤ ਵਿਕਾਰ ਕਰੇ ਖੰਡ ਖੰਡ, ਖੜਗ ਖੰਡਾ ਨਾਮ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲੇਖਾ ਥਾਉਂ ਥਾਈਂਆ। ਹਰਿਜਨ ਲੇਖਾ ਅਗੰਮ ਅਥਾਹ, ਹਰਿ ਸਤਿਗੁਰ ਆਪ ਚੁਕਾਇੰਦਾ। ਨਿਰਗੁਣ ਸਰਗੁਣ ਬਣ ਮਲਾਹ, ਜੁਗ ਜੁਗ ਬੇੜਾ ਮਾਤ ਚਲਾਇੰਦਾ। ਨਾਮ ਨਿਧਾਨਾ ਦਏ ਸਲਾਹ, ਸਾਚੀ ਸਿਖਿਆ ਇਕ ਸਮਝਾਇੰਦਾ। ਆਤਮ ਪਰਮਾਤਮ ਭੇਵ ਖੁਲ੍ਹਾ, ਦੂਈ ਦਵੈਤੀ ਪਰਦਾ ਲਾਹਿੰਦਾ। ਅੰਮ੍ਰਿਤ
ਜਾਮ ਸਚ ਪਿਆ, ਸਰੋਵਰ ਇਕੋ ਇਕ ਨੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਮੇਲ ਮਿਲਾਇੰਦਾ। ਹਰਿਜਨ ਮੇਲਾ ਏਕਾ ਏਕ, ਏਕੰਕਾਰ ਆਪ ਮਿਲਾਈਆ। ਏਥੇ ਓਥੇ ਸਾਚੀ ਟੇਕ, ਸਮਰਥ ਪੁਰਖ ਵਡਿਆਈਆ। ਕਾਇਆ ਬੁੱਧੀ ਕਰੇ ਬਬੇਕ, ਵਵੇਕੀ ਰੂਪ ਵਖਾਈਆ। ਮਾਇਆ ਅਗਨੀ ਤੱਤ ਨਾ ਲਾਏ ਸੇਕ, ਤ੍ਰੈਗੁਣ ਪੋਹ ਨਾ ਸਕੇ ਰਾਈਆ। ਨਿਰਧਨ ਸਰਧਨ ਕਰੇ ਹੇਤ, ਮਿਹਰ ਨਜ਼ਰ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਸਹਿਜ ਸੁਭਾਈਆ। ਸਹਿਜ ਸੁਭਾਉ ਮੇਲਾ ਗੁਰ, ਗੁਰ ਸਤਿਗੁਰ ਆਪ ਮਿਲਾਇੰਦਾ। ਲੇਖਾ ਜਾਣੇ ਲਿਖਿਆ ਧੁਰ, ਧੁਰ ਮਸਤਕ ਖੋਜ ਖੁਜਾਇੰਦਾ। ਆਦਿ ਅੰਤ ਜੁਗਾ ਜੁਗੰਤ ਪੁਰਖ ਅਬਿਨਾਸ਼ੀ ਜਾਏ ਬੌਹੜ, ਭਗਤ ਭਗਵੰਤ ਆਪ ਉਠਾਇੰਦਾ। ਸ਼ਬਦ ਅਗੰਮੀ ਚੜ੍ਹੇ ਘੋੜ, ਦੋ ਜਹਾਨਾਂ ਆਪ ਦੌੜਾਇੰਦਾ। ਦਰਗਾਹ ਸਾਚੀ ਲਾਵੇ ਸੱਚਾ ਪੌੜ, ਅੱਧਵਿਚਕਾਰ ਨਾ ਕੋਇ ਅਟਕਾਇੰਦਾ। ਵੇਖਣਹਾਰਾ ਮਿੱਠਾ ਕੌੜ, ਲੱਖ ਚੁਰਾਸੀ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਜਗਾਇੰਦਾ। ਹਰਿਜਨ ਜਾਗੇ ਵਡ ਵਡ ਭਾਗ, ਵਡਭਾਗੀ ਦਇਆ ਕਮਾਈਆ। ਦੀਪਕ ਜੋਤੀ ਜਗੇ ਚਿਰਾਗ, ਅੰਧ ਅੰਧੇਰ ਮਿਟਾਈਆ। ਹੰਸ ਬੁੱਧੀ ਨਾ ਹੋਏ ਕਾਗ, ਕਾਗ ਹੰਸ ਰੂਪ ਵਟਾਈਆ। ਜਗਤ ਤ੍ਰਿਸਨਾ ਵਿਚੋਂ ਕਾਢ, ਬਖ਼ਸ਼ੇ ਸਰਨ ਸੱਚੀ ਸਰਨਾਈਆ। ਅੰਤਰ ਅੰਤਰ ਕਰੇ ਲਾਡ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲੇਖਾ ਦਏ ਚੁਕਾਈਆ। ਹਰਿਜਨ ਲੇਖਾ ਸਦਾ ਅਲੇਖ, ਲਿਖਤ ਵਿਚ ਨਾ ਆਇੰਦਾ। ਜਿਸ ਦੇ ਪਿਛੇ ਪੁਰਖ ਅਬਿਨਾਸ਼ੀ ਧਰੇ ਭੇਖ, ਲੋਕਮਾਤ ਵੇਸ ਵਟਾਇੰਦਾ। ਪੂਰਬ ਜਨਮ ਦੀ ਮੇਟੇ ਰੇਖ, ਰੇਖਾ ਆਪਣੀ ਫਿਰ ਬਦਲਾਇੰਦਾ। ਵੇਖਣਹਾਰਾ ਕਾਇਆ ਖੇਤ, ਗ੍ਰਹਿ ਮੰਦਰ ਫੋਲ ਫੁਲਾਇੰਦਾ । ਡੂੰਘੀ ਕੰਦਰ ਜਾਣੇ ਭੇਤ, ਪਰਦਾ ਆਪ ਚੁਕਾਇੰਦਾ। ਸਦਾ ਸੁਹੇਲਾ ਕਰੇ ਹੇਤ, ਨਿਤ ਨਵਿਤ ਵੇਖ ਵਖਾਇੰਦਾ। ਬ੍ਰਹਮ ਪਾਰਬ੍ਰਹਮ ਖੇਲੇ ਖੇਡ, ਘਰ ਘਰ ਵਿਚ ਸਾਚੀ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣਾ ਭੇਵ ਜਣਾਇੰਦਾ। ਹਰਿਜਨ ਹਰਿ ਜੂ ਖੋਲ੍ਹੇ ਭੇਵ, ਪਰਦਾ ਆਪ ਉਠਾਈਆ। ਦਰਸ ਦਖਾਏ ਵਡ ਦੇਵੀ ਦੇਵ, ਦੇਵਤ ਸੁਰ ਸੀਸ ਝੁਕਾਈਆ। ਲੇਖਾ ਜਾਣੇ ਧੁਰ ਦੀ ਸੇਵ, ਫਲ ਇਕੋ ਇਕ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਅਗੰਮ ਅਥਾਹੀਆ। ਅਗੰਮ ਅਥਾਹੋ ਹਰਿ ਹਰਿ ਮੇਲਾ, ਹਰਿ ਮਿਲਣੀ ਆਪ ਕਰਾਇੰਦਾ। ਖੇਲੇ ਖੇਲ ਗਰੂ ਗੁਰ ਚੇਲਾ, ਚੇਲਾ ਗੁਰ ਵੇਖ ਵਖਾਇੰਦਾ। ਸਤਿ ਸਵਾਮੀ ਸੱਜਣ ਸੁਹੇਲਾ, ਸਗਲਾ ਸੰਗ ਨਿਭਾਇੰਦਾ। ਵਸਣਹਾਰਾ ਸਦਾ ਨਵੇਲਾ, ਨਿਜ ਘਰ ਆਪਣਾ ਡੇਰਾ ਲਾਇੰਦਾ। ਕੱਟਣਹਾਰਾ ਧਰਮ ਰਾਏ ਦੀ ਜੇਲਾ, ਆਵਣ ਜਾਵਣ ਫੰਦ ਕਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚਾ ਪਾਰ ਕਰਾਇੰਦਾ। ਹਰਿਜਨ ਉਤਰੇ ਪਾਰ, ਪਾਰ ਉਤਾਰਾ ਆਪ ਕਰਾਈਆ। ਕਿਰਪਾ ਕਰ ਹਰਿ ਨਿਰੰਕਾਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਸ਼ਬਦ ਅਨਾਦਿ ਸੱਚੀ ਧੁੰਨਕਾਰ, ਧੁਨ ਆਤਮਕ ਰਾਗ ਸੁਣਾਈਆ। ਸਾਚੀ ਸਖੀਆਂ ਮੰਗਲਚਾਰ, ਗੀਤ ਗੋਬਿੰਦ ਅਲਾਈਆ। ਗ੍ਰਹਿ ਮੰਦਰ ਜੋਤ ਉਜਿਆਰ, ਨੂਰੋ ਨੂਰ ਨੂਰ ਰੁਸ਼ਨਾਈਆ। ਮੇਲ ਮਿਲਾਵਾ ਕੰਤ ਭਤਾਰ, ਜਗਤ ਵਿਛੋੜਾ ਦਏ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਆਪਣਾ ਰੰਗ ਰੰਗਾਈਆ।
ਗੁਰਮੁਖ ਚਾੜ੍ਹੇ ਰੰਗ ਚਲੂਲ, ਚਿਹਨ ਚੱਕਰ ਨਾ ਕੋਇ ਬਣਾਇੰਦਾ। ਆਦਿ ਜੁਗਾਦਿ ਨਾ ਜਾਏ ਭੂਲ, ਅਭੁਲ ਖੇਲ ਕਰਾਇੰਦਾ। ਪੂਰਬ ਜਨਮ ਚੁਕਾਏ ਮੂਲ, ਪਿਛਲਾ ਲੇਖਾ ਝੋਲੀ ਪਾਇੰਦਾ। ਪ੍ਰੇਮ ਵੈਰਾਗ ਬਰਸੇ ਫੂਲ, ਬਰਖਾ ਇਕੋ ਨਾਮ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਆਪ ਵਡਿਆਇੰਦਾ। ਹਰਿਜਨ ਸਚ ਸਚ ਵਡਿਆਈ, ਹਰਿ ਵੱਡਾ ਵਡ ਵਡਿਆਇੰਦਾ। ਘਰ ਮੰਦਰ ਵੱਜੇ ਵਧਾਈ, ਸੋਭਾਵੰਤ ਸੋਭਾ ਪਾਇੰਦਾ। ਸੁਰਤ ਸ਼ਬਦ ਹੋਏ ਕੁੜਮਾਈ, ਕੁੜਮ ਕੁੜਮੇਟਾ ਇਕੋ ਨਜ਼ਰੀ ਆਇੰਦਾ। ਸੌਹਰੇ ਪੇਈਏ ਰੰਗ ਵਖਾਈ, ਰੰਗਣ ਆਪਣੇ ਨਾਮ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚਾ ਆਪ ਮਿਲਾਇੰਦਾ। ਹਰਿਜਨ ਮਿਲਿਆ ਅੰਦਰੇ ਅੰਦਰ, ਘਰ ਘਰ ਮੇਲ ਮਿਲਾਇਆ। ਬਜਰ ਕਪਾਟੀ ਤੁਟਾ ਜੰਦਰ, ਪਰਦਾ ਦਵੈਤੀ ਆਪ ਉਠਾਇਆ। ਭਾਗ ਲਗਾਏ ਅੰਧੇਰੀ ਕੰਦਰ, ਨਿਰਗੁਣ ਨੂਰ ਜੋਤ ਰੁਸ਼ਨਾਇਆ। ਮਨ ਵਾਸਨਾ ਮਾਰੇ ਬੰਦਰ, ਦਹਿ ਦਿਸ਼ਾ ਨਾ ਉਠ ਉਠ ਧਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇਆ। ਹਰਿਜਨ ਵੇਖੇ ਆਪਣੇ ਨੈਣ, ਨੈਣ ਮੁੰਧਾਰੀ ਦਇਆ ਕਮਾਇੰਦਾ। ਰਸਨਾ ਕੋਇ ਨਾ ਸਕੇ ਕਹਿਣ, ਕਹਿ ਕਹਿ ਅੰਤ ਕੋਇ ਨਾ ਪਾਇੰਦਾ। ਆਦਿ ਜੁਗਾਦਿ ਚੁਕਾਏ ਲਹਿਣ ਦੇਣ, ਜੁਗ ਜੁਗ ਆਪਣਾ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਆਪਣਾ ਘਰ ਵਖਾਇੰਦਾ। ਹਰਿਜਨ ਵੇਖ ਹਰਿ ਕਾ ਘਰ, ਘਰ ਘਰ ਵਿਚ ਕਰੇ ਰੁਸ਼ਨਾਈਆ। ਆਦਿ ਜੁਗਾਦਿ ਚੁਕਾਏ ਭੈ ਡਰ, ਭਿਆਨਕ ਰੂਪ ਨਾ ਕੋਇ ਵਖਾਈਆ। ਕਿਰਪਾਲ ਕਿਰਪਾ ਦੇਵੇ ਕਰ, ਦਿਆਲ ਦਇਆ ਕਮਾਈਆ। ਕਾਲ ਨਾ ਅੱਗੇ ਸਕੇ ਖੜ, ਬੈਠਾ ਮੁਖ ਭੁਆਈਆ। ਮਹਾਂਕਾਲ ਮੰਗੇ ਦਰ, ਦੋਏ ਜੋੜ ਸੀਸ ਝੁਕਾਈਆ। ਅਬਿਨਾਸ਼ੀ ਕਰਤਾ ਸਭ ਨੂੰ ਦੇਵਣਹਾਰਾ ਵਰ, ਧੁਰ ਫ਼ਰਮਾਣਾ ਹੁਕਮ ਜਣਾਈਆ। ਹਰਿਜਨ ਵਿਚੋਂ ਲਏ ਫੜ, ਫੜ ਬਾਹੋਂ ਗਲੇ ਲਗਾਈਆ। ਸਾਚੇ ਪੌੜੇ ਆਪੇ ਚੜ੍ਹ, ਮਹੱਲ ਅਟੱਲ ਕਰੇ ਰੁਸ਼ਨਾਈਆ। ਦਰਸ ਦਿਖਾਏ ਅੱਗੇ ਖੜ, ਪਰਦਾ ਉਹਲਾ ਨਾ ਕੋਇ ਜਣਾਈਆ। ਸੋਹੰ ਅੱਖਰ ਜੋ ਜਨ ਰਹੇ ਪੜ੍ਹ, ਪੜ੍ਹਿਆ ਸੁਣਿਆ ਲੇਖੇ ਲਾਈਆ। ਹਰਿਜਨ ਹਰਿ ਹਰਿ ਵਸਣ ਇਕੋ ਘਰ, ਘਰ ਮੰਦਰ ਸੋਭਾ ਪਾਈਆ। ਕਲਜੁਗ ਅੰਤਮ ਖੇਲ ਕਰ, ਨਿਹਕਲੰਕ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲਹਿਣਾ ਦਏ ਚੁਕਾਈਆ। ਹਰਿਜਨ ਤੇਰਾ ਚੁੱਕੇ ਲਹਿਣਾ, ਪੂਰਬ ਵੇਖ ਵਖਾਇੰਦਾ। ਸਤਿ ਸਰੂਪੀ ਬਸਤਰ ਗਹਿਣਾ, ਤਨ ਭੂਸ਼ਨ ਇਕ ਜਣਾਇੰਦਾ। ਸਤਿਗੁਰ ਪੂਰੇ ਮੰਨਣਾ ਕਹਿਣਾ, ਭੁੱਲ ਕਦੇ ਨਾ ਜਾਇੰਦਾ। ਸਰਨ ਸਰਨਾਈ ਸਾਚੀ ਬਹਿਣਾ, ਗ਼ਰੀਬ ਨਿਮਾਣਿਆਂ ਦਇਆ ਕਮਾਇੰਦਾ। ਲੱਖ ਚੁਰਾਸੀ ਖਾਏ ਡਾਇਣਾ, ਲਾੜੀ ਮੌਤ ਰੰਗ ਚੜ੍ਹਾਇੰਦਾ। ਕੂੜੀ ਕਿਰਿਆ ਕੂੜੇ ਵਹਿਣ ਵਹਿਣਾ, ਅੱਗੇ ਹੋ ਨਾ ਕੋਇ ਬਚਾਇੰਦਾ। ਪ੍ਰਭ ਕਾ ਭਾਣਾ ਸਭ ਨੇ ਸਹਿਣਾ, ਸਿਰ ਉਪਰ ਨਾ ਕੋਇ ਉਠਾਇੰਦਾ। ਭਗਤ ਭਗਵਾਨ ਘਰ ਸਾਚੇ ਬਹਿਣਾ, ਜਿਸ ਘਰ ਦੂਜਾ ਨਜ਼ਰ ਕੋਇ ਨਾ ਆਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕੀਤੀ ਕਰਨੀ ਜ਼ਰੂਰ ਚੁਕਾਏ ਲਹਿਣਾ, ਬਿਨ ਦਿਤਿਆਂ ਆਪਣਾ ਮੁਖ ਨਾ ਗੁਰਮੁਖਾਂ ਵਖਾਇੰਦਾ। ਜਿੰਨਾਂ ਚਿਰ ਨਾ ਦੇਣਾ ਦਿਤਾ, ਦੋ ਜਹਾਨ ਨਾ ਕੋਇ ਵਡਿਆਈਆ। ਅੰਤ ਕੋਈ ਨਾ ਨਿਕਲੇ ਸਿੱਟਾ, ਸਾਚਾ ਰਾਹ ਨਾ ਕੋਇ ਵਖਾਈਆ। ਹਜ਼ੂਰ ਜ਼ਰੂਰ ਵਾਂਗ ਮਨਸੂਰ ਕਰੇ ਹਿੱਤਾ, ਫ਼ਜ਼ੂਲ ਗੱਲ
ਨਾ ਕੋਇ ਸੁਣਾਈਆ। ਦੂਈ ਦਵੈਤੀ ਆਪਣੇ ਵਿਚ ਛੁਪਾਏ ਸਭ ਦਾ ਪਤਾ, ਹੰਕਾਰ ਵਿਕਾਰ ਆਪਣੀ ਝੋਲੀ ਪਾਈਆ। ਗੁਰਮੁਖ ਪਿਆਰ ਕਰੇ ਮਿੱਠਾ, ਮਿਠਤ ਆਪਣਾ ਰੰਗ ਚੜ੍ਹਾਈਆ। ਪਿਛਲਾ ਦੇਵੇ ਹਿੱਸਾ ਅਨਡਿਠਾ, ਜਗਤ ਨੇਤਰ ਨਜ਼ਰ ਨਾ ਆਈਆ। ਗੁਰ ਅਵਤਾਰ ਪੀਰ ਪੈਗ਼ੰਬਰ ਜਿਸ ਭਗਵਾਨ ਦਾ ਗੌਂਦੇ ਰਹੇ ਕਿਸਾ, ਕਿਸਮਤ ਆਪਣੀ ਉਸ ਦੇ ਹੱਥ ਫੜਾਈਆ। ਸੋ ਦੀਨ ਦਿਆਲ ਠਾਕਰ ਕਿਰਪਾਲ ਜਨ ਭਗਤਾਂ ਵਸੇ ਇਕੋ ਚਿਤਾ, ਚਿਤ ਆਪਣਾ ਰੂਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇ ਦੇ ਆਪਣਾ ਸ਼ੁਕਰ ਮਨਾਈਆ। ਆਪਣੀ ਦੇਵੇ ਵਸਤ ਨਾਮ, ਸੋ ਨਾਮ ਜੋ ਲਿਖਣ ਪੜ੍ਹਨ ਵਿਚ ਨਾ ਆਈਆ । ਜਿਸ ਨਾਮ ਦੇ ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਹੋਈ ਗ਼ੁਲਾਮ, ਮਾਣ ਅਭਿਮਾਣ ਸਰਬ ਮਿਟਾਈਆ। ਜਿਸ ਦਾ ਸਿਫ਼ਤ ਸਾਲਾਹੀ ਪੀਰ ਪੈਗ਼ੰਬਰ ਅਮਾਮ, ਨੂਰੀ ਜਲਵਾ ਦੱਸਦੇ ਗਏ ਨਿਸ਼ਾਨ, ਨਿਸ਼ਾਨਾ ਹੱਕ ਨਾ ਕੋਇ ਜਣਾਈਆ। ਸੋ ਨਾਮ ਨਿਧਾਨ ਜਨ ਭਗਤਾਂ ਪਿਆਏ ਅੰਮ੍ਰਿਤ ਜਾਮ, ਕਾਇਆ ਜਾਮਾ ਦਏ ਬਦਲਾਈਆ। ਜਿਸ ਨੂੰ ਹੁਕਮੇ ਅੰਦਰ ਜੰਗਲਾਂ ਵਿਚ ਲੱਭਦਾ ਫਿਰਿਆ ਰਾਮ, ਰਾਮ ਰਾਮ ਆਪਣਾ ਮੁਖ ਛੁਪਾਈਆ। ਸੋ ਸਾਹਿਬ ਦੇਵੇ ਪੈਗ਼ਾਮ, ਜਿਸ ਦਾ ਪਰਾ ਪਸੰਤੀ ਮਧਮ ਬੈਖਰੀ ਚਾਰੇ ਬਾਣੀ ਸਾਰ ਨਾ ਪਾਈਆ। ਜਿਸ ਦੀ ਸਾਧ ਸੰਤ ਭਗਤ ਭਗਵੰਤ ਸੂਫ਼ੀ ਕਰਦੇ ਰਹੇ ਕਲਾਮ, ਸੋ ਕਲਮੇ ਵਿਚ ਕਦੇ ਨਾ ਆਈਆ। ਜਿਸ ਦਾ ਹੁਕਮੇ ਅੰਦਰ ਸਰਬ ਨਜ਼ਾਮ, ਸੋ ਨਾਮ ਇਕੋ ਹੁਕਮ ਮਨਾਈਆ। ਕਲਜੁਗ ਅੰਤਮ ਹੋ ਪਰਧਾਨ, ਸਚ ਪਰਧਾਨਗੀ ਇਕ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਣਾ ਦੇਵੇ ਬਿਨ ਦਿਤਿਆਂ ਆਪਣੀ ਅੱਖ ਨਾ ਸਕੇ ਉਠਾਈਆ। ਬਿਨ ਦਿਤਿਆਂ ਸ਼ਰਮਾਏ ਅੱਖ, ਗੁਰ ਨੇਤਰ ਨਾ ਉਪਰ ਉਠਾਇੰਦਾ। ਜਿੰਨਾ ਚਿਰ ਦਰਸ ਨਾ ਦੇਵੇ ਪਰਤੱਖ, ਸਤਿਗੁਰ ਮਾਤ ਨਾ ਕੋਇ ਅਖਵਾਇੰਦਾ। ਜਿੰਨਾਂ ਚਿਰ ਦੋ ਜਹਾਨ ਨਾ ਲਏ ਰੱਖ, ਰੱਖਣਹਾਰਾ ਆਪ ਅਖਵਾਇੰਦਾ। ਜਿੰਨਾਂ ਚਿਰ ਆਪਣੇ ਅੰਦਰ ਨਾ ਲਵੇ ਢਕ, ਸਵਛ ਸਰੂਪੀ ਪਰਦਾ ਪਾਇੰਦਾ। ਸਤਿਗੁਰੂ ਲੋਕ ਲਾਜ ਵਿਚ ਕਦੇ ਨਾ ਕਟਾਵੇ ਆਪਣਾ ਨੱਕ, ਨਕੇਲ ਸਭ ਨੂੰ ਨਾਮ ਪਾਇੰਦਾ। ਲਹਿਣਾ ਦੇਣਾ ਦੇਵੇ ਹੱਥੋ ਹੱਥ, ਅੱਗੇ ਉਧਾਰ ਨਾ ਕੋਇ ਰਖਾਇੰਦਾ। ਜਿਸ ਨੂੰ ਮਾਰਗ ਦਿਤਾ ਦੱਸ, ਤਿਸ ਫੜ ਬਾਹੋਂ ਉਪਰ ਚੜ੍ਹਾਇੰਦਾ । ਮਾਲਾ ਮਣਕਾ ਕੋਈ ਗੁਰਮੁਖ ਨਾ ਲਏ ਰੱਟ, ਰੱਟਾ ਸਭ ਦਾ ਆਪ ਮੁਕਾਇੰਦਾ। ਮਿਹਰਵਾਨ ਮਿਹਰ ਨਜ਼ਰ ਨਾਲ ਨਿਰਮਲ ਜੋਤ ਕਰੇ ਪਰਗਟ, ਪਰਗਟ ਆਪਣਾ ਰੂਪ ਵਖਾਇੰਦਾ। ਵਸਣਹਾਰਾ ਘਟ ਘਟ, ਲੱਭਿਆਂ ਹੱਥ ਕਿਸੇ ਨਾ ਆਇੰਦਾ। ਕੋਟਨ ਕੋਟ ਸਾਧ ਸੰਤ ਜੰਗਲ ਜੂਹ ਉਜਾੜ ਪਹਾੜ ਰਹੇ ਨੱਠ, ਬਣ ਪਾਂਧੀ ਪੰਧ ਨਾ ਕੋਇ ਮੁਕਾਇੰਦਾ। ਕੋਟਨ ਕੋਟ ਅੰਦਰ ਵੜ ਵੜ ਵਾਸਤੇ ਰਹੇ ਘੱਤ, ਵਸਤੂ ਝੋਲੀ ਨਾ ਕਿਸੇ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਜੁਗਾ ਜੁਗੰਤਰ ਬਿਨ ਭਗਤਾਂ ਭੇਵ ਨਾ ਕਿਸੇ ਸਮਝਾਇੰਦਾ। ਗੁਰਸਿਖ ਕਹੇ ਪ੍ਰਭ ਦੇਵੇਂ ਕੀ, ਤੇਰੇ ਹੱਥ ਕੀ ਵਡਿਆਈਆ। ਪੁਰਖ ਅਕਾਲ ਕਹੇ ਮੈਂ ਰੱਖਾਂ ਨੀਂਹ, ਸਤਿਜੁਗ ਸਾਚਾ ਰਾਹ ਚਲਾਈਆ। ਗੁਰਸਿਖ ਕਹੇ ਲੇਖੇ ਲੱਗੇ ਸਾਢੇ ਤਿੰਨ ਹੱਥ ਸੀਂ, ਰਵਦਾਸ ਚੁਮਿਆਰ ਮਿਲੇ ਵਡਿਆਈਆ। ਸਤਿਗੁਰ ਕਹੇ ਮੈਂ ਅੰਮ੍ਰਿਤ ਬਰਸਾਂ ਮੀਂਹ, ਰੁੱਤ ਬਸੰਤੀ ਇਕ ਵਖਾਈਆ। ਗੁਰਸਿਖ ਕਹੇ ਕੀ ਨਿਰਮਲ ਕਰੇਂ ਜੀਅ, ਦੁਰਮੱਤ ਮੈਲ ਧਵਾਈਆ। ਸਤਿਗੁਰ ਕਹੇ ਗੁਰਸਿਖ ਇਕ ਜਾਮ ਪਿਆਲਾ ਪੀ, ਜਿਸ ਪੀਤਿਆਂ ਏਥੇ ਓਥੇ ਸੁਧ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
ਕਰ, ਹਰਿਜਨ ਆਪਣਾ ਖੇਲ ਕਰਾਈਆ। ਭਗਤ ਕਹੇ ਪ੍ਰਭ ਤੂੰ ਬੜਾ ਝੂਠਾ, ਤੇਰਾ ਅੰਤ ਕਿਸੇ ਨਾ ਪਾਇਆ। ਸ਼ਾਹ ਸੁਲਤਾਨਾਂ ਹੱਥ ਫੜਾਏਂ ਖ਼ਾਲੀ ਠੂਠਾ, ਦਰ ਦਰ ਧੱਕਾ ਲਾਇਆ। ਜੁਗ ਚੌਕੜੀ ਸਭ ਤੋਂ ਰਿਹੋਂ ਰੂਠਾ, ਅੰਗੀਕਾਰ ਨਾ ਕਿਸੇ ਕਰਾਇਆ। ਠੋਕਰ ਮਾਰੇਂ ਚਾਰੇ ਕੂਟਾ, ਦਹਿ ਦਿਸ਼ਾ ਡੇਰਾ ਢਾਹਿਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਪੰਜ ਤੱਤ ਕਾਇਆ ਦੇ ਝੂਟਾ, ਅੰਤਮ ਫੇਰ ਖ਼ਾਕ ਮਿਲਾਇਆ । ਨਾਮ ਬੀਜ ਮੰਤਰ ਸੱਚਾ ਬੂਟਾ, ਨਿਰਗੁਣ ਸਰਗੁਣ ਰਾਹ ਚਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਦੱਸ ਸਾਚਾ ਵਰ, ਕਿਸ ਬਿਧ ਆਪਣਾ ਖੇਲ ਵਖਾਇਆ। ਪੁਰਖ ਅਬਿਨਾਸ਼ੀ ਕਹੇ ਭਗਤ ਮੀਤ, ਸਚ ਸਚ ਦ੍ਰਿੜਾਈਆ। ਮੇਰਾ ਖੇਲ ਸਦਾ ਅਨਡੀਠ, ਗੁਰ ਅਵਤਾਰ ਪੀਰ ਪੈਗ਼ੰਬਰ ਵਿਸ਼ਨ ਬ੍ਰਹਮਾ ਸ਼ਿਵ ਭੇਵ ਨਾ ਰਾਈਆ। ਜਿਉਂ ਭਾਵੇ ਤਿਉਂ ਚਲਾਵਾਂ ਆਪਣੀ ਰੀਤ, ਰੀਤੀਵਾਨ ਇਕ ਅਖਵਾਈਆ। ਜਗਤ ਨਾਤਾ ਸ਼ਿਵਦੁਆਲਾ ਮੱਠ ਮੰਦਰ ਮਸੀਤ, ਇੱਟਾਂ ਪੱਥਰ ਜੋੜ ਜੁੜਾਈਆ। ਇਸ ਦੇ ਅੰਦਰ ਸਭ ਨੂੰ ਰਿਹਾ ਘਸੀਟ, ਲੁਕਵੀਂ ਖੇਲ ਨਾ ਕਿਸੇ ਸਮਝਾਈਆ। ਜਿਸ ਪਾਇਆ ਤਿਸ ਅੰਤਰ ਬੈਠ ਅਤੀਤ, ਤ੍ਰੈ ਭਵਨ ਧਨੀ ਆਪਣਾ ਰੰਗ ਚੜ੍ਹਾਇਆ। ਕਲਜੁਗ ਅੰਤਮ ਦੱਸੀ ਸਚ ਪ੍ਰੀਤ, ਪ੍ਰੀਤੀ ਇਕੋ ਇਕ ਸਮਝਾਇਆ। ਸੋਹੰ ਢੋਲਾ ਗੌਣਾ ਗੀਤ, ਆਤਮ ਪਰਮਾਤਮ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵੰਤ ਵਖਾਏ ਇਕੋ ਘਰ, ਦੂਜਾ ਨਜ਼ਰ ਕੋਇ ਨਾ ਆਇਆ। ਹੱਕ ਜਾਣ ਨਾ ਕਹੇ ਬੇਅੰਤ, ਅੰਤ ਹੱਕ ਵਿਚ ਆਈਆ। ਗੁਰ ਅਵਤਾਰ ਬਣ ਨਾਰੀ ਮਿਲਦੇ ਰਹੇ ਕੰਤ, ਚਰਨ ਧਿਆਨ ਲਗਾਈਆ। ਦੋਏ ਜੋੜ ਕਰਦੇ ਰਹੇ ਮਿੰਨਤ, ਬੇਪਰਵਾਹ ਬੇਅੰਤ ਤੇਰੀ ਵਡਿਆਈਆ। ਉਪਰ ਚੜ੍ਹ ਕੇ ਵੇਖਣ ਦੀ ਕਿਸੇ ਨਾ ਪਈ ਹਿੰਮਤ, ਆਪਣਾ ਬਲ ਨਾ ਕੋਇ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੱਕ ਇਕੋ ਇਕ ਨੂਰ ਜ਼ਹੂਰ, ਜਲਵਾ ਆਪ ਖ਼ੁਦਾਈਆ। ਦੁੱਧ ਲੱਸੀ ਨਾ ਕੋਈ ਪਾਣੀ, ਖਾਣ ਪੀਣ ਵਿਚ ਪਾਤਸ਼ਾਹ ਕਦੇ ਨਾ ਆਈਆ। ਜਿਸ ਬਣਾਈ ਚਾਰ ਖਾਣੀ, ਅੰਡਜ ਜੇਰਜ ਉਤਭਜ ਸੇਤਜ ਵੰਡ ਵੰਡਾਈਆ। ਸੋ ਪਾਤਸ਼ਾਹ ਇਕੋ ਖਾਵੇ ਪੀਵੇ ਪ੍ਰੇਮ ਪਿਆਰ ਬਣ ਸ਼ਬਦ ਗੁਰ ਹਾਣੀ, ਦੂਜੀ ਵਸਤ ਨੇੜ ਕੋਇ ਨਾ ਆਈਆ। ਖਾਣਾ ਪੀਣਾ ਲੇਟਣਾ ਸੌਣਾ ਜਾਗਣਾ ਉਠਣਾ ਬਹਿਣਾ ਏਹ ਖੇਲ ਪਰਾਣੀ, ਪੰਜ ਤੱਤ ਹੋਏ ਕੁੜਮਾਈਆ। ਜਿਸ ਜਨ ਸੱਚੇ ਪਾਤਸ਼ਾਹ ਦੀ ਜਾਣੀ, ਸਚ ਨਿਸ਼ਾਨਾ ਸੋ ਸ਼ਹਿਨਸ਼ਾਹ ਸਦਾ ਸਦ ਭਰਪੂਰ ਰਿਹਾ ਸਭ ਠਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਾਝਾ ਗੋਕਾ ਕੋਈ ਨਾ ਦੁੱਧ, ਆਪਣਾ ਆਪ ਕਰ ਕੇ ਬੈਠਾ ਸੁੱਧ, ਬੁਰਾ ਚੰਗਾ ਚੰਗਾ ਮੰਦਾ ਮਾੜਾ ਅੱਛਾ ਬਿਨ ਵੱਛੀ ਵੱਛਾ, ਆਪਣਾ ਸੀਰ ਆਪਣੇ ਵਿਚੋਂ ਆਪ ਪਰਗਟਾਈਆ। ਜਗਤ ਦੁੱਧ ਰਸਨ ਸੁਆਦ ਆਤਮ ਰਸ ਨਾ ਕੋਇ ਵਖਾਈਆ ।
੨੪ ਮੱਘਰ ੨੦੧੯ ਬਿਕਰਮੀ ਨਵਾਂ ਪਿੰਡ ਜ਼ਿਲਾ ਗੁਰਦਾਸਪੁਰ
ਹਰਿ ਓਟ ਸਤਿਗੁਰ ਸਰਨ, ਗੁਰ ਮਿਲੇ ਵਡਿਆਈਆ। ਨਾਮ ਚੋਟ ਨੇਤਰ ਹਰਨ ਫਰਨ, ਨਾਦ ਧੁਨ ਸ਼ਬਦ ਸ਼ਨਵਾਈਆ। ਦੀਨ ਦਿਆਲ ਠਾਕਰ ਕਰਨੀ ਕਰਨ, ਕਰਤਾ ਪੁਰਖ ਬੇਪਰਵਾਹੀਆ। ਜੁਗ ਚੌਕੜੀ ਲੱਖ ਚੁਰਾਸੀ ਜਾਣੇ ਜੀਵਨ ਮਰਨ, ਗੇੜਾ ਗੇੜੇ ਵਿਚ ਰਖਾਈਆ। ਜਨ
ਭਗਤਾਂ ਮਾਰਗ ਦੱਸੇ ਤਰਨੀ ਤਰਨ, ਭਵ ਸਾਗਰ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਆਪ ਜਣਾਈਆ। ਹਰਿ ਭਰਵਾਸਾ ਸਤਿਗੁਰ ਮੀਤ, ਗੁਰ ਗੁਰ ਰੰਗ ਰੰਗਾਇੰਦਾ। ਆਤਮ ਪਰਮਾਤਮ ਖੇਲ ਤਮਾਸ਼ਾ ਪਾਰਬ੍ਰਹਮ ਬ੍ਰਹਮ ਵੇਖੇ ਅਤੀਤ, ਸੁਰਤੀ ਸ਼ਬਦੀ ਨਾਚ ਨਚਾਇੰਦਾ। ਪੰਜ ਤੱਤ ਕਾਇਆ ਮੰਦਰ ਅੰਦਰ ਖੇਲ ਅਨਡੀਠ, ਕਵਰੀ ਭਵਰੀ ਕਾਜ ਰਚਾਇੰਦਾ। ਅੰਮ੍ਰਿਤ ਸਰੋਵਰ ਨਿਝਰ ਝਿਰਨਾ ਝਿਰਾਏ ਅਤੀਤ, ਕਵਲ ਨਾਭੀ ਆਪ ਛੁਪਾਇੰਦਾ। ਜਿਸ ਜਨ ਬਖ਼ਸ਼ੇ ਸਚ ਪ੍ਰੀਤ, ਤਿਸ ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾਇੰਦਾ। ਹਰਿ ਜੂ ਆਸ ਸਤਿਗੁਰ ਮੇਲ, ਗੁਰੂ ਗੁਰ ਦਇਆ ਕਮਾਈਆ। ਜਨਮ ਜਨਮ ਦੀ ਬੁੱਝੇ ਪਿਆਸ ਨਾਤਾ ਜੁੜੇ ਗੁਰੂ ਗੁਰ ਚੇਲ, ਸੱਜਣ ਸੁਹੇਲ ਇਕੋ ਨਜ਼ਰੀ ਆਈਆ। ਜੁਗਾ ਜੁਗੰਤਰ ਅਚਰਜ ਕਰੇ ਹਰਿ ਜੂ ਖੇਲ, ਬੇਅੰਤ ਬੇਪਰਵਾਹ ਭੇਵ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਜਣਾਈਆ। ਆਪਣੀ ਕਰਨੀ ਹਰਿ ਕਰਤਾਰ, ਆਦਿ ਜੁਗਾਦਿ ਕਰਾਇੰਦਾ। ਭਗਤ ਵਛਲ ਗਿਰਵਰ ਗਿਰਧਾਰ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਲੱਖ ਚੁਰਾਸੀ ਵਿਚੋਂ ਲਏ ਉਭਾਰ, ਆਪ ਆਪਣਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਜੁਗਾ ਜੁਗੰਤਰ ਭਗਤਨ ਮੀਤਾ, ਸ੍ਰੀ ਭਗਵਾਨ ਦਇਆ ਕਮਾਈਆ। ਵਖਾਏ ਧਾਮ ਇਕ ਅਨਡੀਠਾ, ਅਨਡਿਠੜਾ ਪਰਦਾ ਲਾਹੀਆ। ਏਕਾ ਨਾਦ ਸੁਣਾਏ ਸ਼ਬਦ ਅਨਾਦੀ ਲੇਖਾ ਜਾਣੇ ਅਠਾਰਾਂ ਧਿਆਏ ਗੀਤਾ, ਗਿਆਨ ਧਿਆਨ ਨਾ ਕੋਇ ਵਡਿਆਈਆ। ਅੰਦਰ ਬਾਹਰ ਗੁਪਤ ਜ਼ਾਹਰ ਠਾਂਡਾ ਸੀਤਾ, ਤ੍ਰੈਗੁਣ ਅਗਨ ਨਾ ਲਾਗੇ ਰਾਈਆ। ਭਗਤ ਭਗਵਾਨ ਸਚ ਪ੍ਰੀਤਾ, ਨਾ ਕੋਈ ਤੋੜੇ ਤੋੜ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲੇ ਆਪਣੇ ਘਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਏਕਾ ਰੰਗ ਰੰਗਾਈਆ। ਨਿਰਗੁਣ ਹਰਿ ਸਰਗੁਣ ਦੀਨ, ਦੀਨਨ ਆਪਣੀ ਦਇਆ ਕਮਾਇੰਦਾ। ਨਿਰਗੁਣ ਸਰਗੁਣ ਖੇਲ ਜਿਉਂ ਜਲ ਮੀਨ, ਜਲ ਮੀਨ ਆਪਣਾ ਭੇਵ ਖੁਲ੍ਹਾਇੰਦਾ। ਨਿਰਗੁਣ ਸਰਗੁਣ ਲੇਖਾ ਲੋਕ ਤੀਨ, ਤ੍ਰੈ ਤ੍ਰੈ ਆਪਣਾ ਭੇਵ ਚੁਕਾਇੰਦਾ। ਨਿਰਗੁਣ ਸਰਗੁਣ ਆਤਮ ਪਰਮਾਤਮ ਲਏ ਚੀਨ, ਦੂਈ ਦਵੈਤੀ ਪਰਦਾ ਲਾਹਿੰਦਾ। ਨਿਰਗੁਣ ਸਰਗੁਣ ਮਾਰਗ ਮਹੀਨ, ਜਗਤ ਨੇਤਰ ਨਜ਼ਰ ਨਾ ਆਇੰਦਾ। ਨਿਰਗੁਣ ਸਰਗੁਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲੇ ਸਾਚੇ ਦਰ, ਦਰ ਦਰਵਾਜ਼ਾ ਇਕ ਖੁਲ੍ਹਾਇੰਦਾ। ਨਿਰਗੁਣ ਸਰਗੁਣ ਖੋਲ੍ਹ ਦਰਵਾਜਾ, ਬਜ਼ਰ ਕਪਾਟੀ ਕੁੰਡਾ ਲਾਹੀਆ। ਸ਼ਬਦ ਅਗੰਮੀ ਇਕੋ ਵਾਜਾ, ਅਨਹਦ ਨਾਦੀ ਨਾਦ ਸੁਣਾਈਆ। ਸੁਰਤੀ ਸ਼ਬਦੀ ਏਕਾ ਰਾਗਾ, ਏਕਾ ਤਾਲ ਵਜਾਈਆ। ਏਕਾ ਕੰਤ ਇਕ ਸੁਹਾਗਾ, ਪਤਿਪਰਮੇਸ਼ਵਰ ਨਜ਼ਰੀ ਆਈਆ। ਏਕਾ ਸੋਇਆ ਏਕਾ ਜਾਗਾ, ਏਕਾ ਆਲਸ ਨਿੰਦਰਾ ਦਏ ਮਿਟਾਈਆ। ਏਕਾ ਧੋਵੇ ਦੁਰਮਤ ਦਾਗ਼ਾ, ਅੰਮ੍ਰਿਤ ਸਰੋਵਰ ਇਕ ਨੁਹਾਈਆ। ਏਕਾ ਹੰਸ ਬਣਾਏ ਕਾਗਾ, ਸਰੋਵਰ ਇਕ ਨੁਹਾਈਆ। ਇਕੋ ਭੂਪ ਇਕੋ ਰਾਜਾ, ਸ਼ਹਿਨਸ਼ਾਹ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਜਨ ਭਗਤਾਂ ਰਚ ਰਚ ਆਪ ਕਾਜਾ, ਕਰਨੀ ਕਰਤਾ ਆਪ ਕਰਾਈਆ। ਨਿਰਗੁਣ ਸਰਗੁਣ ਰਚ ਰਚ ਕਾਜ, ਕਰਤਾ ਪੁਰਖ ਖੇਲ ਕਰਾਇੰਦਾ। ਭਗਤ ਭਗਵੰਤ ਸ਼ਬਦ ਅਗੰਮੀ ਮਾਰ ਆਵਾਜ਼,
ਬਿਨ ਰਸਨਾ ਜਿਹਵਾ ਸੁਣਾਇੰਦਾ। ਸਚ ਸੁਚ ਦਾ ਸਚ ਸਮਾਜ, ਸਾਚੀ ਸਿਖਿਆ ਇਕ ਪੜ੍ਹਾਇੰਦਾ। ਮੇਲ ਮਿਲਾਵਾ ਮੋਹਣ ਮਾਧਵ ਮਾਧ, ਮਧੁਰ ਧੁਨ ਰਾਗ ਅਲਾਇੰਦਾ। ਦੂਰ ਦੁਰਾਡਾ ਧੁਰਦਰਗਾਹੀ ਭਗਤ ਦੁਆਰੇ ਆਏ ਭਾਗ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਜਨਮ ਕਰਮ ਦੀ ਬੁਝਾਏ ਆਗ, ਤ੍ਰਿਸਨਾ ਭੁੱਖ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਚੌਕੜੀ ਖੇਲ ਕਰ, ਹਰਿਜਨ ਹਰਿਭਗਤ ਭਗਵੰਤ ਆਪਣੇ ਰੰਗ ਰੰਗਾਇੰਦਾ।
੨੪ ਮੱਘਰ ੨੦੧੯ ਬਿਕਰਮੀ ਕਰਮ ਸਿੰਘ ਦੇ ਗ੍ਰਹਿ ਨਇਆ ਸ਼ਾਲਾ ਜ਼ਿਲਾ ਗੁਰਦਾਸਪੁਰ
ਆਤਮਾ ਉਠ ਜਾਗ, ਪਰਮਾਤਮਾ ਰਿਹਾ ਜਗਾਈਆ। ਕਲਜੁਗ ਕੂੜੀ ਕਿਰਿਆ ਧੋ ਦਾਗ਼, ਸਵਛ ਸਰੂਪ ਵਟਾਈਆ। ਘਰ ਅੰਧੇਰੇ ਜਗੇ ਚਿਰਾਗ਼, ਨਿਰਗੁਣ ਜੋਤ ਹੋਏ ਰੁਸ਼ਨਾਈਆ। ਸੁਰਤੀ ਰੂਪ ਨਾ ਰਹੇ ਕਾਗ, ਕਾਗੋਂ ਹੰਸ ਰੂਪ ਵਟਾਈਆ। ਲੱਖ ਚੁਰਾਸੀ ਲੱਗੀ ਆਗ, ਨਵ ਨੌਂ ਸ੍ਰਿਸ਼ਟ ਹਲਕਾਈਆ। ਕੂੜੀ ਕਿਰਿਆ ਭਰਿਆ ਜਹਾਜ਼, ਮਾਇਆ ਮਮਤਾ ਧੱਕਾ ਲਾਈਆ। ਕਿਸੇ ਨਾ ਉਪਜੇ ਸਤਿ ਵੈਰਾਗ, ਸਾਧ ਸੰਤ ਦੇਣ ਦੁਹਾਈਆ। ਤੀਰਥ ਤੱਟਾਂ ਅਠਸਠਾਂ ਰਹੇ ਭਾਗ, ਆਤਮ ਸਰੋਵਰ ਨਹਾਵਣ ਕੋਇ ਨਾ ਜਾਈਆ। ਵੇਖ ਵੇਖ ਖ਼ੁਸ਼ੀ ਮਨਾਵਣ ਜਗਤ ਕਾਜ, ਬ੍ਰਹਮ ਪਾਰਬ੍ਰਹਮ ਸਗਨ ਨਾ ਕੋਇ ਮਨਾਈਆ। ਸੁਣ ਸੁਣ ਥੱਕੇ ਸਰਵਣ ਰਾਗ, ਸ਼ਬਦ ਅਨਾਦੀ ਧੁਨ ਨਾ ਕੋਇ ਸੁਣਾਈਆ। ਅੰਤਰ ਅੰਤਰ ਕੋਈ ਨਾ ਰੱਖੇ ਲਾਜ, ਸਿਰ ਹੱਥ ਨਾ ਕੋਇ ਟਿਕਾਈਆ। ਪੜ੍ਹ ਪੜ੍ਹ ਥੱਕੇ ਕੋਈ ਨਾ ਸੁਣਾਏ ਸ਼ਬਦ ਬੋਧ ਅਗਾਧ, ਨਿਸ਼ਅੱਖਰ ਕਰੇ ਪੜ੍ਹਾਈਆ। ਸਤਿਗੁਰ ਪੂਰਾ ਹਾਜ਼ਰ ਹਜ਼ੂਰਾ ਸਦਾ ਸਦ ਦੇਵੇ ਇਕੋ ਦਾਦ, ਦਾਤਾ ਦਾਨੀ ਹਰਿ ਅਖਵਾਈਆ। ਕੂੜੀ ਕਿਰਿਆ ਵਿਚੋਂ ਕਾਢ, ਆਪ ਆਪਣਾ ਮੇਲ ਮਿਲਾਈਆ। ਸਾਚੀ ਸੇਜਾ ਕਰੇ ਲਾਡ, ਸੁਹੰਜਣੀ ਸੇਜ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਮਾਤਮ ਆਤਮ ਰਿਹਾ ਉਠਾਈਆ। ਆਤਮ ਉਤਮ ਉਠ, ਉਤਰ ਪੂਰਬ ਪੱਛਮ ਦੱਖਣ ਹਰਿ ਜਣਾਇੰਦਾ। ਦਹਿ ਦਿਸ਼ਾ ਪਈ ਲੁੱਟ, ਜਗਤ ਅੰਧੇਰਾ ਛਾਇੰਦਾ। ਗੁਰ ਸ਼ਬਦ ਨਾਲੋਂ ਸਾਰੇ ਗਏ ਰੁਠ, ਹਿਰਦੇ ਹਰਿ ਨਾ ਕੋਇ ਵਸਾਇੰਦਾ। ਅੰਮ੍ਰਿਤ ਜਾਮ ਨਾ ਪੀਏ ਕੋਇ ਘੁਟ, ਗੋਬਿੰਦ ਰੰਗ ਨਾ ਕੋਇ ਚੜ੍ਹਾਇੰਦਾ। ਖ਼ਾਲੀ ਭਾਂਡੇ ਨਾਮ ਵਸਤ ਨਹੀਂ ਕੁਛ, ਪੰਜ ਤੱਤ ਕਾਇਆ ਮਾਟੀ ਖੇਹ ਵਖਾਇੰਦਾ। ਦੀਨ ਦਿਆਲ ਠਾਕਰ ਸਵਾਮੀ ਸਤਿਗੁਰ ਪੂਰਾ ਆਪੇ ਰਿਹਾ ਪੁੱਛ, ਨਿਰਗੁਣ ਨਿਰਗੁਣ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਪਰਮਾਤਮ ਆਪ ਹਿਲਾਇੰਦਾ। ਆਤਮ ਪਰਮਾਤਮ ਦਏ ਹਿਲਾ, ਹਿਰਸ ਹਵਸ ਸਰਬ ਮਿਟਾਈਆ। ਸਚ ਸੁੱਚ ਦੱਸੇ ਇਕੋ ਰਾਹ, ਰਹਿਬਰ ਬਣੇ ਨੂਰ ਖ਼ੁਦਾਈਆ। ਪਰਵਰਦਿਗਾਰ ਪਰਦਾ ਲਾਹ, ਮੁਖ ਨਕਾਬ ਦਏ ਉਠਾਈਆ। ਸਾਚਾ ਸਯਦਾ ਦਏ ਕਰਾ, ਮੁਕਾਮੇ ਹੱਕ ਇਕ ਰੁਸ਼ਨਾਈਆ। ਮਹਿਬੂਬ ਮੇਲਾ ਲਏ ਮਿਲਾ, ਮਿਲ ਮਿਲ ਖ਼ੁਸ਼ੀ ਮਨਾਈਆ। ਸਚ ਸਬੂਤ ਦਏ ਜਣਾ, ਵਸਲ ਆਪਣੇ ਘਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਪਰਮਾਤਮ ਰਿਹਾ ਸਮਝਾਈਆ। ਆਤਮ ਪਰਮਾਤਮ ਨੇਤਰ ਖੋਲ੍ਹ, ਨਿਜ ਨੇਤਰ ਆਪ ਜਣਾਇੰਦਾ। ਕਲਜੁਗ ਅੰਤਮ ਕੂੜੀ ਕਿਰਿਆ ਨੌਂ
ਖੰਡ ਪ੍ਰਿਥਮੀ ਵੱਜੇ ਢੋਲ, ਸਚ ਸੁੱਚ ਨਜ਼ਰ ਕੋਇ ਨਾ ਆਇੰਦਾ। ਆਤਮ ਪਰਮਾਤਮ ਕੋਈ ਨਾ ਜਾਏ ਮੌਲ, ਮਲ ਮਲ ਰੰਗ ਨਾ ਕੋਇ ਚੜ੍ਹਾਇੰਦਾ। ਉਲਟਾ ਕਰੇ ਨਾ ਕੋਈ ਨਾਭ ਕੌਲ, ਅੰਮ੍ਰਿਤ ਝਿਰਨਾ ਨਾ ਕੋਇ ਝਿਰਾਇੰਦਾ। ਚਾਰੋਂ ਕੁੰਟ ਭੇਖ ਪਖੰਡ ਧਰਨੀ ਧਵਲ, ਧਰਤ ਮਾਣ ਨਾ ਕੋਇ ਪਾਇੰਦਾ। ਆਦਿ ਜੁਗਾਦੀ ਨੂਰ ਇਕ ਅਵਲ, ਆਲਮੀਨ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਸੁਣਾਇੰਦਾ। ਸਚ ਸੰਦੇਸਾ ਦੇਵਣ ਯੋਗ, ਸੋ ਪੁਰਖ ਨਿਰੰਜਣ ਆਪ ਸੁਣਾਈਆ। ਹਰਿ ਪੁਰਖ ਨਿਰੰਜਣ ਮੇਲ ਮਿਲਾਏ ਧੁਰ ਸੰਜੋਗ, ਦਰਗਾਹ ਸਾਚੀ ਵੱਜੇ ਵਧਾਈਆ। ਏਕੰਕਾਰਾ ਭਾਗ ਲਗਾਏ ਕਾਇਆ ਕੋਟ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਅੰਦਰ ਕੰਦਰ ਫੇਰਾ ਪਾਈਆ। ਆਦਿ ਨਿਰੰਜਣ ਕਰੇ ਪਰਕਾਸ਼ ਨਿਰਮਲ ਜੋਤ, ਅਗਿਆਨ ਅੰਧੇਰ ਚੁਕਾਈਆ। ਅਬਿਨਾਸ਼ੀ ਕਰਤਾ ਕੱਢੇ ਖੋਟ, ਕੂੜੀ ਕਿਰਿਆ ਦਏ ਮਿਟਾਈਆ। ਸ੍ਰੀ ਭਗਵਾਨ ਆਪੇ ਹੋਏ ਮੋਹਤ, ਮਹੱਬਤ ਇਕੋ ਇਕ ਜਣਾਈਆ। ਪਾਰਬ੍ਰਹਮ ਲੇਖਾ ਜਾਣ ਲੋਕ ਪਰਲੋਕ, ਸਚ ਸਲੋਕ ਰਿਹਾ ਸੁਣਾਈਆ। ਸ਼ਬਦ ਅਗੰਮੀ ਇਕੋ ਓਟ, ਸਚਖੰਡ ਨਿਵਾਸੀ ਭੇਵ ਖੁਲ੍ਹਾਈਆ। ਥਿਰ ਘਰ ਖੇਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਮਾਤਮ ਆਤਮ ਆਤਮ ਪਰਮਾਤਮ ਪਰਦਾ ਰਿਹਾ ਉਠਾਈਆ। ਆਤਮ ਪਰਮਾਤਮ ਪਰਦਾ ਚੁੱਕ, ਦੀਨ ਦਿਆਲ ਹੁਕਮ ਮਨਾਇੰਦਾ। ਪਤਿਪਰਮੇਸ਼ਵਰ ਵੇਖ ਮੁਖ, ਕਵਲ ਨੈਣ ਸਚ ਸਿੰਘਾਸਣ ਸੋਭਾ ਪਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਨਾਮ ਪਿਆਲਾ ਪਿਆਏ ਸਦਾ ਮਦਹੌਸ਼, ਖ਼ੁਮਾਰੀ ਇਕੋ ਇਕ ਵਖਾਇੰਦਾ। ਜਿਸ ਦਰਸ਼ਨ ਨੂੰ ਜਗਤ ਨੇਤਰ ਰਹੇ ਲੋਚ, ਨੈਣਾਂ ਨਜ਼ਰ ਕਿਸੇ ਨਾ ਆਇੰਦਾ। ਜਿਹੜਾ ਕਿਸੇ ਨਾ ਆਵੇ ਸੋਚ, ਸੋਚਿਆਰ ਭੇਵ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਤਮ ਅੰਤਰ ਆਪ ਉਠਾਇੰਦਾ। ਆਤਮ ਉਠ ਖੋਲ੍ਹ ਅੱਖ, ਆਖ਼ਰ ਆਪ ਜਣਾਈਆ। ਨਿਰਗੁਣ ਨੂਰ ਵੇਖ ਪਰਤੱਖ, ਪਾਰਬ੍ਰਹਮ ਜੋਤ ਰੁਸ਼ਨਾਈਆ। ਸਭ ਨਾਲੋਂ ਹੋ ਕੇ ਬੈਠਾ ਵੱਖ, ਵੱਖਰੀ ਧਾਰ ਚਲਾਈਆ। ਰਸਨਾ ਜਿਹਵਾ ਨਾ ਸਕੇ ਦੱਸ, ਬੇਅੰਤ ਵਡ ਵਡਿਆਈਆ। ਇਕੋ ਦੇਵੇ ਸੱਚਾ ਰਸ, ਨਵ ਰਸ ਕੰਮ ਕਿਸੇ ਨਾ ਆਈਆ। ਲੱਖ ਚੁਰਾਸੀ ਕੱਟੇ ਫਾਸ, ਮਾਤ ਗਰਭ ਨਾ ਕੋਇ ਭੁਆਈਆ। ਜੁਗ ਜਨਮ ਦੀ ਪੂਰੀ ਕਰੇ ਆਸ, ਨਿਰਾਸਾ ਰੂਪ ਨਾ ਕੋਇ ਜਣਾਈਆ। ਲਹਿਣਾ ਦੇਣਾ ਚੁਕਾਏ ਪ੍ਰਿਥਮੀ ਆਕਾਸ਼, ਗਗਨ ਮੰਡਲ ਡੇਰਾ ਢਾਹੀਆ। ਸਦਾ ਸੁਹੇਲਾ ਇਕ ਇਕੇਲਾ ਏਕੰਕਾਰਾ ਹਰਿ ਨਿਰੰਕਾਰਾ ਵਸੇ ਪਾਸ, ਸਦਾ ਸਵਾਮੀ ਵਿਛੜ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸਾ ਇਕ ਜਣਾਈਆ। ਸਚ ਸੰਦੇਸਾ ਨਰ ਨਰੇਸ਼, ਨਿਰਗੁਣ ਸਰਗੁਣ ਆਪ ਜਣਾਇੰਦਾ। ਕੂੜੀ ਕਿਰਿਆ ਮਿਟੇ ਰੇਖ, ਕਲਜੁਗ ਅੰਤ ਰਹਿਣ ਨਾ ਪਾਇੰਦਾ। ਲੱਖ ਚੁਰਾਸੀ ਸੁੰਞਾ ਹੋਏ ਖੇਤ, ਚਾਰੋਂ ਕੁੰਟ ਅੰਧੇਰਾ ਛਾਇੰਦਾ। ਕਿਰਪਾ ਨਿਧਾਨ ਸਤਿਗੁਰ ਪੂਰਾ ਜਨ ਭਗਤਾਂ ਦੇਵੇ ਅੰਤਰ ਭੇਤ, ਬੋਧ ਅਗਾਧ ਸਮਝਾਇੰਦਾ। ਅੰਤਮ ਢਹੇ ਕਲਜੁਗ ਕੂੜੀ ਕਿਰਿਆ ਕੱਲਰ ਰੇਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਪਰਮਾਤਮ ਇਕੋ ਇਕ ਜਣਾਈਆ। ਪਰਮਾਤਮ ਵੇਖ ਪੰਜ ਤੱਤ ਨਾਤਾ, ਕਾਮ ਕਰੋਧ ਲੋਭ ਮੋਹ ਹੰਕਾਰ ਘੇਰਾ ਪਾਈਆ। ਮਨ ਮੱਤ ਬੁੱਧ ਕਰੇ ਹਾਸਾ, ਸਚ ਸਚ ਨਾ ਕੋਇ ਦ੍ਰਿੜਾਈਆ। ਆਸਾ ਤ੍ਰਿਸਨਾ ਖੇਲ ਤਮਾਸਾ, ਮਾਇਆ ਮਮਤਾ ਨਾਚ ਨਚਾਈਆ। ਮਨ ਵਾਸਨਾ ਵਡ ਭਰਵਾਸਾ, ਗੁਰਮਤ ਨਾ
ਕੋਇ ਪੜ੍ਹਾਈਆ। ਸਚ ਸੁੱਚ ਨਾ ਪੂਜਾ ਪਾਠਾ, ਪੜ੍ਹ ਪੜ੍ਹ ਥੱਕੀ ਸਰਬ ਲੋਕਾਈਆ। ਬਜਰ ਕਪਾਟ ਨਾ ਕਿਸੇ ਪਾਟਾ, ਸੁਰਤ ਸ਼ਬਦ ਨਾ ਕੋਇ ਮਿਲਾਈਆ। ਚਾਰੋਂ ਕੁੰਟ ਆਇਆ ਘਾਟਾ, ਕਲਜੁਗ ਆਪਣਾ ਬਲ ਵਖਾਈਆ। ਪੀਰ ਪੈਗ਼ੰਬਰ ਗੁਰ ਅਵਤਾਰ ਛੱਡ ਗਏ ਸਾਥਾ, ਸਗਲਾ ਸੰਗ ਨਾ ਕੋਇ ਨਿਭਾਈਆ। ਅੱਗੇ ਕੋਈ ਨਾ ਮੇਟੇ ਵਾਟਾ, ਜਨਮ ਮਰਨ ਨਾ ਕੋਇ ਕਟਾਈਆ। ਕਲਜੁਗ ਖੇਲ ਬਾਜ਼ੀਗਰ ਨਾਟਾ, ਹਰਿ ਸਵਾਂਗੀ ਸਾਂਗ ਰਚਾਈਆ। ਜਨ ਭਗਤਾਂ ਦੇਵੇ ਇਕੋ ਦਾਤਾ, ਨਾਮ ਨਿਧਾਨ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਤਮ ਪਰਮਾਤਮ ਪਰਮਾਤਮ ਆਤਮ ਮੇਲ ਮਿਲਾਏ ਸਹਿਜ ਸੁਭਾਈਆ। ਆਤਮ ਪਰਮਾਤਮ ਹੋਏ ਮੇਲਾ, ਮਿਲਣੀ ਹਰਿ ਜਗਦੀਸ ਕਰਾਇੰਦਾ। ਘਰ ਸਾਚੇ ਸੋਹੇ ਗੁਰੂ ਗੁਰ ਚੇਲਾ, ਚੇਲਾ ਗੁਰ ਆਪ ਅਖਵਾਇੰਦਾ। ਜੁਗ ਚੌਕੜੀ ਆਪੇ ਜਾਣੇ ਵਕਤ ਵੇਲਾ, ਥਿਤ ਵਾਰ ਨਾ ਕਿਸੇ ਸਮਝਾਇੰਦਾ। ਭਗਤ ਭਗਵੰਤ ਸੱਜਣ ਸੁਹੇਲਾ, ਨਿਤ ਨਵਿਤ ਸੰਗ ਨਿਭਾਇੰਦਾ। ਕਲਜੁਗ ਅੰਤਮ ਫਿਰੇ ਇਕੇਲਾ, ਅਕਲ ਕਲ ਧਾਰੀ ਵਲ ਛਲ ਆਪਣੀ ਧਾਰ ਜਣਾਇੰਦਾ। ਦੋ ਜਹਾਨ ਵੇਖੇ ਜੰਗਲ ਜੂਹ ਉਜਾੜ ਪਹਾੜ ਬੇਲਾ, ਸਮੁੰਦ ਸਾਗਰ ਪੁਰੀ ਲੋਅ ਆਕਾਸ਼ ਮੰਡਲ ਮੰਡਪ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਸੋਈ ਆਤਮ ਸਤਿ ਪਰਮਾਤਮ ਸਚ ਸੰਦੇਸਾ ਦੇ ਆਪ ਜਗਾਇੰਦਾ। ਸਤਿਗੁਰ ਪੂਰਾ ਕਰੇ ਪਾਰ, ਮੰਜਧਾਰ ਨਾ ਕੋਇ ਰੁੜ੍ਹਾਈਆ। ਰਾਏ ਧਰਮ ਨਾ ਕਰੇ ਖ਼ਵਾਰ, ਚਿਤਰ ਗੁਪਤ ਨਾ ਲੇਖ ਵਖਾਈਆ। ਲਾੜੀ ਮੌਤ ਨਾ ਕਰੇ ਸ਼ਿੰਗਾਰ ਗੁਰਸਿਖ ਪਰਨਾਵਣ ਕਦੇ ਨਾ ਆਈਆ। ਗੁਰ ਸਤਿਗੁਰ ਸੱਚਾ ਅੰਤਮ ਆਪਣੀ ਗੋਦ ਲਏ ਉਠਾਲ, ਨਿਰਗੁਣ ਸਰਗੁਣ ਹੋਏ ਸਹਾਈਆ। ਦਰਗਾਹ ਸਾਚੀ ਦਏ ਬਹਾਲ, ਥਿਰ ਘਰ ਆਪਣਾ ਚਰਨ ਛੁਹਾਈਆ। ਸਚਖੰਡ ਵਖਾਏ ਸਚੀ ਧਰਮਸਾਲ, ਧਰਮ ਦੁਆਰਾ ਇਕ ਵਡਿਆਈਆ। ਏਥੇ ਓਥੇ ਦੋ ਜਹਾਨ ਕਰੇ ਪ੍ਰਿਤਪਾਲ, ਬਣ ਸੇਵਕ ਸੇਵ ਕਮਾਈਆ। ਚਰਨ ਪ੍ਰੀਤੀ ਨਿਭੇ ਨਾਲ, ਅੱਧਵਿਚਕਾਰ ਨਾ ਕੋਇ ਤੁੜਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦੀ ਗੁਰ ਬਣਿਆ ਦਲਾਲ, ਸੁਰਤੀ ਸ਼ਬਦ ਕਰੇ ਕੁੜਮਾਈਆ। ਮਿਹਰ ਨਾਲ ਮਿਟੇ ਦੁੱਖ, ਦਰਦ ਰਹਿਣ ਨਾ ਪਾਈਆ। ਘਰ ਵਿਚ ਆਏ ਸਾਚਾ ਸੁਖ, ਸੁਖ ਦੁੱਖ ਨਾਲ ਵਟਾਈਆ। ਉਜਲ ਕਰੇ ਜਗਤ ਮੁਖ, ਮੁਖੜਾ ਨਾਮ ਧਿਆਈਆ। ਲੇਖੇ ਲੱਗੇ ਮਾਤ ਕੁੱਖ, ਮਾਣਸ ਜਨਮ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਿੰਤਾ ਸੋਗ ਰੋਗ ਤਨ ਕਲੇਸ਼ ਦਏ ਗਵਾਈਆ।