ਪੁਸਤਕਾਲਾਭਾਗ ੧੩

੨੪ ਮੱਘਰ ੨੦੧੯ ਬਿਕਰਮੀ ਸਰੂਪ ਸਿੰਘ ਦੇ ਗ੍ਰਹਿ ਮੰਗੂ ਪੁਰ

ਸੋ ਪੁਰਖ ਨਿਰੰਜਣ ਸ਼ਾਹ ਸੁਲਤਾਨ, ਸ਼ਹਿਨਸ਼ਾਹ ਆਪਣਾ ਖੇਲ ਕਰਾਇੰਦਾ। ਹਰਿ ਪੁਰਖ ਨਿਰੰਜਣ ਹੁਕਮਰਾਨ, ਧੁਰ ਫ਼ਰਮਾਣਾ ਆਪ ਅਲਾਇੰਦਾ। ਏਕੰਕਾਰਾ ਵਡ ਬਲਵਾਨ, ਬਲ ਆਪਣਾ ਆਪ ਪਰਗਟਾਇੰਦਾ। ਆਦਿ ਨਿਰੰਜਣ ਨੂਰ ਮਹਾਨ, ਜੋਤੀ ਜੋਤ ਡਗਮਗਾਇੰਦਾ। ਅਬਿਨਾਸ਼ੀ ਕਰਤਾ ਵਡ ਮਿਹਰਵਾਨ, ਮਿਹਰ ਨਜ਼ਰ ਆਪ ਉਠਾਇੰਦਾ। ਸ੍ਰੀ ਭਗਵਾਨ ਝੁਲਾਏ ਸਚ ਨਿਸ਼ਾਨ, ਸਚ ਦੁਆਰੇ ਆਪ ਝੁਲਾਇੰਦਾ। ਪਾਰਬ੍ਰਹਮ ਪ੍ਰਭ ਹੋ

ਪਰਧਾਨ, ਸਚ ਪਰਧਾਨਗੀ ਆਪ ਕਮਾਇੰਦਾ। ਸਚਖੰਡ ਦੁਆਰਾ ਖੋਲ੍ਹ ਦੁਕਾਨ, ਛੱਪਰ ਛੰਨ ਨਾ ਕੋਇ ਛੁਹਾਇੰਦਾ। ਮਹੱਲ ਅਟੱਲ ਨਾ ਕੋਇ ਮਕਾਨ, ਦੀਵਾ ਬਾਤੀ ਨਾ ਕੋਇ ਰਖਾਇੰਦਾ। ਇਕ ਇਕੱਲਾ ਨੌਜਵਾਨ, ਰੂਪ ਰੰਗ ਰੇਖ ਨਾ ਕੋਇ ਰਖਾਇੰਦਾ। ਅਲੱਖ ਅਗੋਚਰ ਅਗੰਮ ਅਥਾਹ ਬੇਪਰਵਾਹ ਬੇਪਹਿਚਾਨ, ਜਲਵਾ ਨੂਰ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਸੋ ਪੁਰਖ ਨਿਰੰਜਣ, ਧੁਰ ਦਰਬਾਰੀ ਆਪ ਕਰਾਈਆ। ਹਰਿ ਪੁਰਖ ਨਿਰੰਜਣ ਆਪੇ ਬਣੇ ਸੱਚਾ ਸੱਜਣ, ਏਕੰਕਾਰਾ ਗੰਢ ਪੁਆਈਆ। ਆਦਿ ਨਿਰੰਜਣ ਏਕਾ ਨੂਰ ਦੇਵੇ ਸਾਚਾ ਅੰਜਣ, ਅਗਿਆਨ ਅੰਧੇਰ ਨਾ ਕੋਇ ਵਖਾਈਆ। ਅਬਿਨਾਸ਼ੀ ਕਰਤਾ ਦਰਦ ਦੂੱਖ ਭੈ ਭੰਜਣ, ਸ੍ਰੀ ਭਗਵਾਨ ਆਦਿ ਜੁਗਾਦਿ ਹੋਏ ਸਹਾਈਆ। ਪਾਰਬ੍ਰਹਮ ਦਰ ਘਰ ਸਾਚੇ ਮਨਾਏ ਆਪਣਾ ਸਗਨ, ਦੂਜਾ ਸੰਗ ਨਾ ਕੋਇ ਰਖਾਈਆ। ਕਰੇ ਖੇਲ ਸੂਰਾ ਸਰਬੰਗਨ, ਬੇਅੰਤ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਕਰਾਈਆ। ਸਾਚਾ ਖੇਲ ਕਰੇ ਅਗੰਮ, ਭੇਵ ਕੋਇ ਨਾ ਪਾਇੰਦਾ। ਆਪਣੇ ਅੰਤਰ ਆਪੇ ਜੰਮ, ਮਾਤ ਪਿਤ ਨਾ ਕੋਇ ਬਣਾਇੰਦਾ। ਆਪਣਾ ਬੇੜਾ ਆਪੇ ਬੰਨ੍ਹ, ਆਪਣੇ ਕੰਧ ਉਠਾਇੰਦਾ। ਆਪਣਾ ਹੁਕਮ ਆਪੇ ਮੰਨ, ਨਿਉਂ ਨਿਉਂ ਸੀਸ ਝੁਕਾਇੰਦਾ। ਆਪੇ ਜਨਨੀ ਆਪੇ ਜਨ, ਦਾਈ ਦਾਇਆ ਰੂਪ ਆਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਗਾਹ ਸਾਚੀ ਖੇਲ ਕਰਾਇੰਦਾ। ਦਰਗਾਹ ਸਾਚੀ ਸਚ ਮਹੱਲਾ, ਸੋ ਪੁਰਖ ਨਿਰੰਜਣ ਆਪ ਵਸਾਈਆ। ਪਰਵਰਦਿਗਾਰ ਇਕ ਇਕੱਲਾ, ਨੂਰੋ ਨੂਰ ਕਰੇ ਰੁਸ਼ਨਾਈਆ। ਨਿਰਗੁਣ ਧਾਰ ਫੜਾਏ ਪੱਲਾ, ਨਿਰਗੁਣ ਨਿਰਗੁਣ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਬੇਪਰਵਾਹੀਆ। ਬੇਪਰਵਾਹ ਹਰਿ ਖੇਲ ਅਪਾਰਾ, ਹਰਿ ਕਰਤਾ ਆਪ ਕਰਾਇੰਦਾ। ਸ਼ਾਹ ਭੂਪ ਬਣ ਸਿਕਦਾਰਾ, ਸੀਸ ਜਗਦੀਸ ਤਾਜ ਸੁਹਾਇੰਦਾ। ਦੋ ਜਹਾਨਾਂ ਪਾਵੇ ਸਾਰਾ, ਭੇਵ ਅਭੇਦ ਆਪ ਜਣਾਇੰਦਾ। ਲੇਖਾ ਜਾਣੇ ਆਪਣੀ ਕਰਨੀ ਕਾਰਾ, ਕਰਤਾ ਪੁਰਖ ਆਪ ਅਖਵਾਇੰਦਾ । ਆਪੇ ਵਣਜ ਆਪ ਵਣਜਾਰਾ, ਹੱਟ ਆਪਣਾ ਆਪ ਚਲਾਇੰਦਾ। ਆਪੇ ਵੇਖੇ ਵਿਗਸੇ ਵੇਖਣਹਾਰਾ, ਆਪੇ ਨਜ਼ਰ ਕਦੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਸਚਖੰਡ ਦੁਆਰ, ਸਤਿ ਸਤਿਵਾਦੀ ਆਪ ਕਰਾਈਆ। ਵੰਡੇ ਵੰਡ ਅਗੰਮ ਅਪਾਰ, ਭੇਵ ਅਭੇਦ ਆਪਣੇ ਵਿਚ ਛੁਪਾਈਆ। ਜੁਗ ਚੌਕੜੀ ਕੋਇ ਨਾ ਪਾਏ ਸਾਰ, ਬੇਅੰਤ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਭੇਵ ਆਪ ਖੁਲ੍ਹਾਈਆ। ਸਾਚਾ ਭੇਵ ਖੋਲ੍ਹੇ ਨਿਰੰਕਾਰ, ਨਿਰਗੁਣ ਆਪਣੇ ਹੱਥ ਰੱਖੀ ਵਡਿਆਈਆ। ਤਖ਼ਤ ਨਿਵਾਸੀ ਹੋ ਉਜਿਆਰ, ਸ਼ਾਹੋ ਭੂਪ ਹੁਕਮ ਚਲਾਈਆ। ਹੁਕਮੇ ਅੰਦਰ ਆਪਣਾ ਆਪ ਕਰੇ ਖ਼ਬਰਦਾਰ, ਬੇਖ਼ਬਰ ਖ਼ਬਰ ਆਪ ਸੁਣਾਈਆ। ਦਰ ਘਰ ਮੇਲਾ ਮੇਲ ਮਿਲਾਏ ਕੰਤ ਭਤਾਰ, ਨਾਰੀ ਨਰ ਰੂਪ ਵਟਾਈਆ। ਪੂਤ ਸਪੂਤਾ ਜਾਏ ਸੁਤ ਦੁਲਾਰ, ਸ਼ਬਦੀ ਨਾਉਂ ਰਖਾਈਆ। ਥਿਰ ਘਰ ਸਾਚਾ ਖੋਲ੍ਹ ਕਵਾੜ, ਗੁਰ ਸ਼ਬਦ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਥਿਰ ਘਰ ਸ਼ਬਦੀ ਸੁਤ ਬਹਾਈਆ। ਸ਼ਬਦੀ ਸੁਤ ਛੋਟਾ ਬਾਲਾ, ਥਿਰ ਘਰ ਸਾਚੇ ਆਪ ਬਹਾਇੰਦਾ। ਆਦਿ ਪੁਰਖ ਪੁਰਖ ਗੋਪਾਲਾ, ਨੇਤਰ ਨਜ਼ਰ ਕਿਸੇ ਨਾ ਆਇੰਦਾ। ਚਲੇ ਚਲਾਏ ਅਵੱਲੜੀ ਚਾਲਾ, ਭੇਵ ਕੋਇ ਨਾ

ਪਾਇੰਦਾ। ਆਪਣਾ ਮਾਰਗ ਕਰ ਸੁਖਾਲਾ, ਆਪਣੀ ਧਾਰ ਆਪ ਬਣਾਇੰਦਾ। ਜੋਤੀ ਨੂਰ ਨੂਰ ਉਜਾਲਾ, ਸ਼ਬਦੀ ਸ਼ਬਦ ਰੂਪ ਵਟਾਇੰਦਾ। ਦੋਹਾਂ ਵਿਚੋਲਾ ਬਣ ਗੋਪਾਲਾ, ਆਪ ਆਪਣਾ ਭੇਵ ਚੁਕਾਇੰਦਾ। ਵਸਣਹਾਰਾ ਸਚਖੰਡ ਸੱਚੀ ਧਰਮਸਾਲਾ, ਧਰਮ ਦੁਆਰਾ ਇਕ ਸੁਹਾਇੰਦਾ। ਥਿਰ ਘਰ ਕਰੇ ਖੇਲ ਨਿਰਾਲਾ, ਨਿਰਗੁਣ ਆਪਣਾ ਹੁਕਮ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦਰਗਾਹ ਸਾਚੀ ਸੋਭਾ ਪਾਇੰਦਾ। ਦਰਗਾਹ ਸਾਚੀ ਪਰਵਰਦਿਗਾਰ, ਬੇਐਬ ਨੂਰ ਖ਼ੁਦਾਈਆ। ਮੁਕਾਮੇ ਹੱਕ ਸਾਂਝਾ ਯਾਰ, ਲਾਸ਼ਰੀਕ ਆਸਣ ਲਾਈਆ। ਦੂਸਰ ਨਾ ਕੋਇ ਮੀਤ ਮੁਰਾਰ, ਰਫ਼ੀਕ ਨਜ਼ਰ ਕੋਇ ਨਾ ਆਈਆ। ਕਰੇ ਖੇਲ ਅਗੰਮ ਅਪਾਰ, ਬੇਅੰਤ ਬੇਅੰਤ ਬੇਅੰਤ ਆਪਣੀ ਧਾਰ ਚਲਾਈਆ । ਸਚਖੰਡ ਨਿਵਾਸੀ ਖੋਲ੍ਹ ਕਵਾੜ, ਥਿਰ ਘਰ ਦੇਵੇ ਮਾਣ ਵਡਿਆਈਆ। ਸੁਤ ਦੁਲਾਰਾ ਆਪ ਉਠਾਲ, ਸਚ ਸੰਦੇਸਾ ਦਏ ਸੁਣਾਈਆ। ਉਠ ਮੇਰੇ ਲਾਡਲੇ ਲਾਲ, ਹਰਿ ਲਾਲਨ ਲਏ ਜਗਾਈਆ। ਤੇਰੀ ਕਰਾਂ ਸਦਾ ਪ੍ਰਿਤਪਾਲ, ਸਿਰ ਤੇਰੇ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸੁਤ ਰਿਹਾ ਸਮਝਾਈਆ। ਸ਼ਬਦ ਸੁਤ ਕਰ ਨਿਮਸਕਾਰ, ਪ੍ਰਭ ਅੱਗੇ ਸੀਸ ਝੁਕਾਇੰਦਾ। ਤੂੰ ਸਾਹਿਬ ਸੱਚਾ ਦਾਤਾਰ, ਹਉਂ ਬਾਲਕ ਤੇਰਾ ਅੰਤ ਕੋਇ ਨਾ ਪਾਇੰਦਾ। ਤੂੰ ਵਸੇਂ ਸੱਚਖੰਡ ਧਾਮ ਨਿਆਰ, ਮੈਂ ਥਿਰ ਘਰ ਤੇਰੇ ਚਰਨਾਂ ਡੇਰਾ ਲਾਇੰਦਾ। ਮੈਂ ਧੂੜੀ ਮੰਗਾਂ ਖ਼ਾਕ ਛਾਰ, ਮਸਤਕ ਟਿੱਕਾ ਇਕ ਰਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਨਰ ਨਰੇਸ਼ਾ ਨਿਰਗੁਣ ਦਾਤਾ ਪੁਰਖ ਬਿਧਾਤਾ, ਪਾਰਬ੍ਰਹਮ ਪ੍ਰਭ ਆਪ ਜਣਾਇੰਦਾ। ਸੁਤ ਦੁਲਾਰੇ ਸਾਚੇ ਮੀਤ, ਹਰਿ ਮਿੱਤਰ ਪਿਆਰਾ ਆਪ ਜਣਾਈਆ। ਤੇਰੀ ਚਲਾਵਾਂ ਸਾਚੀ ਰੀਤ, ਰੀਤੀਵਾਨ ਆਪ ਅਖਵਾਈਆ। ਕਰਾਂ ਖੇਲ ਇਕ ਅਨਡੀਠ, ਅਨਡਿਠੜਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸਾ ਇਕ ਸਮਝਾਈਆ। ਧੁਰ ਸੰਦੇਸਾ ਦੇਵੇ ਆਪ, ਘਰ ਆਪਣੇ ਹੁਕਮ ਮਨਾਇੰਦਾ। ਸੁਤ ਸ਼ਬਦ ਤੇਰਾ ਮਾਈ ਬਾਪ, ਪੁਰਖ ਅਕਾਲ ਇਕੋ ਨਜ਼ਰੀ ਆਇੰਦਾ। ਸਚ ਸੰਦੇਸਾ ਸੁਣ ਲੈ ਜਾਪ, ਤੂੰ ਮੇਰਾ ਮੈਂ ਤੇਰਾ ਰਾਗ ਅਲਾਇੰਦਾ। ਅੰਦਰ ਬਾਹਰ ਗੁਪਤ ਜ਼ਾਹਰ ਸਚਖੰਡ ਦੁਆਰੇ ਥਿਰ ਘਰ ਵਣਜਾਰੇ ਨਜ਼ਰੀ ਆਏ ਨੇਰਨ ਨੇਰਾ, ਦੂਰ ਦੁਰਾਡਾ ਪੰਧ ਨਾ ਕੋਇ ਵਖਾਇੰਦਾ। ਚਰਨ ਕਵਲ ਤੇਰਾ ਸਾਚਾ ਡੇਰਾ, ਸਿਰ ਤੇਰੇ ਹੱਥ ਟਿਕਾਇੰਦਾ । ਥਿਰ ਘਰ ਵਸਦਾ ਰਹੇ ਖੇੜਾ, ਗ੍ਰਹਿ ਮੰਦਰ ਆਪ ਸੁਹਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਅੰਤਮ ਕਰੇ ਹੱਕ ਨਬੇੜਾ, ਹਕੀਕਤ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖਿਆ ਆਪ ਸਮਝਾਇੰਦਾ। ਸਾਚੀ ਸਿਖਿਆ ਸ੍ਰੀ ਭਗਵਾਨ, ਆਦਿ ਆਦਿ ਆਪ ਜਣਾਈਆ। ਸ਼ਬਦੀ ਸੁਤ ਬਾਲ ਅੰਞਾਣ, ਅੰਞਾਣੀ ਬੁੱਧ ਦਏ ਵਡਿਆਈਆ। ਚਰਨ ਕਵਲ ਬਖ਼ਸ਼ੇ ਇਕ ਧਿਆਨ, ਦੂਜੀ ਓਟ ਨਾ ਕੋਇ ਸਰਨਾਈਆ। ਤੇਰੇ ਅੰਦਰ ਮੇਰਾ ਮਕਾਨ, ਮੇਰਾ ਮਕਾਨ ਤੇਰਾ ਘਰ ਨਜ਼ਰੀ ਆਈਆ। ਨਿਰਮਲ ਦੀਪ ਜੋਤ ਜਗੇ ਮਹਾਨ, ਸੂਰਜ ਚੰਦ ਨਾ ਕੋਇ ਰੁਸ਼ਨਾਈਆ। ਸਾਹਿਬ ਸਤਿਗੁਰ ਇਕੋ ਕਾਹਨ, ਦੂਜਾ ਰੂਪ ਨਾ ਕੋਇ ਵਟਾਈਆ। ਦਰਗਾਹ ਸਾਚੀ ਸਚ ਨਿਸ਼ਾਨ, ਸਤਿ ਪੁਰਖ ਨਿਰੰਜਣ ਇਕ ਵਖਾਈਆ। ਤਖ਼ਤ ਨਿਵਾਸੀ ਮਿਹਰਵਾਨ, ਸੀਸ ਜਗਦੀਸ ਏਕਾ ਤਾਜ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਭੇਵ ਰਿਹਾ ਖੁਲ੍ਹਾਈਆ। ਸੁਤ ਕਹੇ ਸੁਣ ਮੇਰੇ ਦਾਤੇ,

ਹੱਥ ਤੇਰੇ ਵਡਿਆਈਆ। ਥਿਰ ਘਰ ਬੱਝੇ ਸੱਚੇ ਨਾਤੇ, ਨਾ ਕੋਈ ਤੋੜੇ ਤੋੜ ਤੁੜਾਈਆ। ਤੇਰੀ ਗਾਵਾਂ ਇਕੋ ਗਾਥੇ, ਸੋਹੰ ਸਚ ਪੜ੍ਹਾਈਆ। ਠਾਕਰ ਸਵਾਮੀ ਪੁਰਖ ਸਮਰਾਥੇ, ਮਿਹਰਵਾਨ ਤੇਰੀ ਮੰਗਾਂ ਇਕ ਸਰਨਾਈਆ। ਜੁਗ ਚੌਕੜੀ ਮੇਰੇ ਪੂਰੇ ਕਰ ਕੇ ਘਾਟੇ, ਤੋਟ ਕੋਇ ਰਹਿਣ ਨਾ ਪਾਈਆ। ਸਦਾ ਸਦਾ ਮੇਰੇ ਵਸੇਂ ਸਾਥੇ, ਸਗਲਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਮਿਹਰ ਨਜ਼ਰ ਇਕ ਉਠਾਈਆ। ਮਿਹਰਵਾਨ ਹਰਿ ਦਾਤਾਰ, ਦਇਆਵਾਨ ਦਇਆ ਕਮਾਇੰਦਾ। ਸ਼ਬਦ ਸੁਤ ਦੇ ਪਿਆਰ, ਮਾਣ ਤਾਣ ਇਕ ਰਖਾਇੰਦਾ। ਤੇਰਾ ਵਖਾਏ ਸਚ ਨਿਸ਼ਾਨ, ਵਿਸ਼ਨ ਬ੍ਰਹਮਾ ਸ਼ਿਵ ਤੇਰੀ ਅੰਸ ਬਣਾਇੰਦਾ। ਤ੍ਰੈਗੁਣ ਮਾਇਆ ਕਰ ਪਰਧਾਨ, ਪੰਚਮ ਨਾਤਾ ਜੋੜ ਜੁੜਾਇੰਦਾ। ਲੱਖ ਚੁਰਾਸੀ ਖੋਲ੍ਹ ਦੁਕਾਨ, ਅੰਡਜ ਜੇਰਜ ਉਤਭੁਜ ਸੇਤਜ ਚਾਰੇ ਖਾਣੀ ਬੰਧਨ ਪਾਇੰਦਾ। ਚਾਰੇ ਬਾਣੀ ਬੋਲ ਕਲਿਆਣ, ਪਰਾ ਪਸੰਤੀ ਮਧਮ ਬੈਖ਼ਰੀ ਰਾਗ ਸੁਣਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰੀ ਝੋਲੀ ਪਾਵਾਂ ਦਾਨ, ਪੰਜ ਤੱਤ ਕਾਇਆ ਚੋਲਾ ਭਾਗ ਲਗਾਇੰਦਾ। ਆਤਮ ਪਰਮਾਤਮ ਦੇ ਗਿਆਨ, ਬੋਧ ਅਗਾਧਾ ਰਾਗ ਸੁਣਾਇੰਦਾ। ਪਾਰਬ੍ਰਹਮ ਬ੍ਰਹਮ ਕਰ ਪਹਿਚਾਣ, ਦੂਈ ਦਵੈਤੀ ਪਰਦਾ ਲਾਹਿੰਦਾ। ਸ਼ਬਦ ਸੁਤ ਤੇਰਾ ਸਚ ਮਕਾਨ, ਘਰ ਘਰ ਅੰਦਰ ਆਪ ਬਣਾਇੰਦਾ। ਨਾਦ ਧੁੰਨ ਸੱਚੀ ਧੁਨਕਾਨ, ਅਨਰਾਗੀ ਰਾਗ ਸੁਣਾਇੰਦਾ। ਅੰਮ੍ਰਿਤ ਰਸ ਪੀਣ ਖਾਣ, ਨਿਝਰ ਝਿਰਨਾ ਆਪ ਝਿਰਾਇੰਦਾ। ਨਿਰਮਲ ਜੋਤੀ ਕਰ ਪਰਵਾਨ, ਜੋਤ ਨਿਰੰਜਣ ਡਗਮਗਾਇੰਦਾ। ਜੁਗ ਚੌਕੜੀ ਖੇਲ ਮਹਾਨ, ਸਤਿਜੁਗ ਤ੍ਰੇਤਾ ਦੁਆਪਰ ਨਿਰਗੁਣ ਸਰਗੁਣ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਧਾਰ ਆਪ ਜਣਾਇੰਦਾ। ਸੁਤ ਦੁਲਾਰੇ ਚੜ੍ਹਿਆ ਚਾ, ਚਾਉ ਘਨੇਰਾ ਇਕ ਰਖਾਈਆ। ਸ੍ਰੀ ਭਗਵਾਨ ਮਿਲਿਆ ਸਚ ਮਲਾਹ, ਬੇੜਾ ਆਪਣੇ ਕੰਧ ਉਠਾਈਆ। ਜੁਗ ਚੌਕੜੀ ਦੇਵੇ ਸਚ ਸਲਾਹ, ਮਾਰਗ ਧੰਦੇ ਆਪੇ ਲਾਈਆ। ਨਾਉਂ ਨਿਰੰਕਾਰਾ ਦਏ ਸਮਝਾ, ਨਿਸ਼ਅੱਖਰ ਕਰ ਪੜ੍ਹਾਈਆ। ਅੱਖਰ ਅੱਖਰ ਰੂਪ ਵਟਾ, ਲੇਖਾ ਲਿਖਤ ਦਏ ਸਮਝਾਈਆ। ਵਿਸ਼ਨ ਬ੍ਰਹਮਾ ਸ਼ਿਵ ਲਏ ਜਗਾ, ਜੀਵਣ ਜੁਗਤ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਿਰ ਮੇਰੇ ਹੱਥ ਟਿਕਾਈਆ। ਪੁਰਖ ਅਬਿਨਾਸ਼ੀ ਪਿਆ ਹੱਸ, ਸੋਹੰ ਹੰਸਾ ਰੂਪ ਵਟਾਇੰਦਾ। ਤੇਰਾ ਮੇਰਾ ਇਕ ਰਸ ਦੂਜਾ ਰਸ ਨਾ ਕੋਇ ਵਟਾਇੰਦਾ। ਤੇਰਾ ਮੇਰਾ ਖੇਲ ਅਕੱਥ, ਕਥਨੀ ਕਥ ਨਾ ਕੋਇ ਗਾਇੰਦਾ। ਤੇਰਾ ਮੇਰਾ ਇਕੋ ਰਥ, ਜੁਗ ਜੁਗ ਵੇਸ ਵਟਾਇੰਦਾ। ਤੇਰਾ ਮੇਰਾ ਪੂਜਾ ਪਾਠ, ਮੰਤਰ ਇਕੋ ਨਾਮ ਦ੍ਰਿੜਾਇੰਦਾ। ਤੇਰਾ ਮੇਰਾ ਤੀਰਥ ਤਾਟ, ਚਰਨ ਸਰੋਵਰ ਇਕ ਨੁਹਾਇੰਦਾ। ਤੇਰਾ ਮੇਰਾ ਖੇਲ ਤਮਾਸ਼, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਜੇਰਜ ਅੰਡਾਂ ਰੰਗ ਚੜ੍ਹਾਇੰਦਾ। ਤੇਰਾ ਮੇਰਾ ਭੋਗ ਬਲਾਸ, ਲੱਖ ਚੁਰਾਸੀ ਆਤਮ ਸੇਜਾ ਸੇਜ ਸੁਹੰਜਣੀ ਇਕ ਹੰਢਾਇੰਦਾ। ਤੇਰਾ ਮੇਰਾ ਖੇਲ ਮੰਡਲ ਰਾਸ, ਗੋਪੀ ਕਾਹਨ ਨਾਚ ਨਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਵਸਤ ਝੋਲੀ ਪਾਇੰਦਾ। ਸਾਚੀ ਵਸਤ ਸ਼ਬਦੀ ਸੁਤ, ਆਦਿ ਆਪਣੀ ਝੋਲੀ ਪਾਈਆ। ਸੀਸ ਨਿਵਾ ਅਬਿਨਾਸ਼ੀ ਅਚੁਤ, ਢਹਿ ਪਿਆ ਸਰਨਾਈਆ। ਜੁਗ ਚੌਕੜੀ ਮੌਲੇ ਰੁੱਤ, ਵਿਸ਼ਨ ਬ੍ਰਹਮਾ ਸ਼ਿਵ ਸੇਵ ਕਮਾਈਆ। ਭਾਗ ਲਗਾਏ ਤ੍ਰੈਗੁਣ ਮਾਇਆ ਪੰਜ ਤੱਤ ਕਾਇਆ ਬੁੱਤ, ਮਨ ਮਤ ਬੁੱਧ ਅੰਗ ਲਗਾਈਆ। ਸਰਗੁਣ ਅੰਦਰ ਨਿਰਗੁਣ ਉਠ, ਨਿਰਾਕਾਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ

ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਾਰ ਆਪ ਕਮਾਈਆ। ਸਾਚੀ ਕਾਰ ਕਰਾਂ ਜੱਗ, ਹਰਿ ਸ਼ਬਦੀ ਆਖ ਸੁਣਾਇੰਦਾ। ਸਰਨ ਸਰਨਾਈ ਤੇਰੀ ਗਿਆ ਲੱਗ, ਦੂਜੀ ਓਟ ਨਾ ਕੋਇ ਤਕਾਇੰਦਾ। ਲੱਖ ਚੁਰਾਸੀ ਵਾਸਾ ਰੱਖਾਂ ਉਪਰ ਸ਼ਾਹ ਰਗ, ਨੌਂ ਦੁਆਰੇ ਜਗਤ ਵਾਸਨਾ ਫਿਰਾਇੰਦਾ। ਤ੍ਰੈਗੁਣ ਪੋਹ ਨਾ ਸਕੇ ਅੱਗ, ਅਗਨੀ ਤੱਤ ਨਾ ਕੋਇ ਜਣਾਇੰਦਾ। ਨਿਤ ਨਵਿਤ ਤੇਰਾ ਕਰਾਂ ਹੱਜ, ਹੁਜਰਾ ਇਕੋ ਨਜ਼ਰੀ ਆਇੰਦਾ। ਸ਼ਬਦ ਅਗੰਮੀ ਤਾਲ ਜਾਏ ਵੱਜ, ਬਿਨ ਤੰਦ ਸਤਾਰ ਹਿਲਾਇੰਦਾ। ਕਵਣ ਵੇਲਾ ਹਰਿ ਜੂ ਪਰਦਾ ਲਏ ਕੱਜ, ਦੋਏ ਜੋੜ ਮੰਗ ਮੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਸੁਣਾਇੰਦਾ। ਸੁਣ ਸੁਤ ਮੇਰੇ ਸਾਚੇ ਲਾਲ, ਹਰਿ ਤੇਰੇ ਵਡ ਵਡਿਆਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨੌਂ ਸੌ ਚੁਰਾਨਵੇਂ ਚੌਕੜੀ ਚਲਾਂ ਤੇਰੇ ਨਾਲ ਨਾਲ, ਸਰਗੁਣ ਨਿਰਗੁਣ ਖੇਲ ਕਰਾਈਆ। ਹੁਕਮੇ ਅੰਦਰ ਤੇਈ ਅਵਤਾਰ, ਸੇਵਾ ਸਚ ਸਚ ਲਗਾਈਆ। ਹੁਕਮੇ ਅੰਦਰ ਭਗਤ ਅਠਾਰ, ਅੱਠ ਦਸ ਦਏ ਵਡਿਆਈਆ। ਹੁਕਮੇ ਅੰਦਰ ਈਸਾ ਮੂਸਾ ਮੁਹੰਮਦ ਯਾਰ, ਯਾਰੀ ਯਾਰਾਂ ਨਾਲ ਰਖਾਈਆ। ਹੁਕਮੇ ਅੰਦਰ ਨਾਨਕ ਗੋਬਿੰਦ ਧਾਰ, ਸ਼ਬਦੀ ਸ਼ਬਦ ਰੰਗ ਚੜ੍ਹਾਈਆ। ਜੁਗ ਚੌਕੜੀ ਥਿਰ ਰਹੇ ਨਾ ਵਿਚ ਸੰਸਾਰ, ਆਵੇ ਜਾਵੇ ਵਾਹੋ ਦਾਹੀਆ। ਵੇਦ ਪੁਰਾਨ ਸ਼ਾਸਤਰ ਸਿਮਰਤ ਲੇਖਾ ਲਿਖਤ ਲੇਖ ਮਹਾਨ, ਗੀਤਾ ਗਿਆਨ ਨਾਲ ਮਿਲਾਈਆ। ਅੰਜੀਲ ਕੁਰਾਨਾ ਦੇ ਦੇ ਦਾਨ, ਹਦੀਸ ਤੀਸ ਬਤੀਸ ਪੜ੍ਹਾਈਆ। ਖਾਣੀ ਬਾਣੀ ਧੁਰ ਨਿਸ਼ਾਨ, ਨਾਮ ਨਿਸ਼ਾਨਾ ਇਕੋ ਲਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦੋਏ ਜੋੜ ਸਾਰੇ ਮੰਗਣ ਇਕੋ ਦਾਨ, ਪ੍ਰਭ ਅੱਗੇ ਝੋਲੀ ਡਾਹੀਆ। ਕਲਜੁਗ ਅੰਤਮ ਪਰਗਟ ਹੋ ਸ੍ਰੀ ਭਗਵਾਨ, ਤੁਧ ਬਿਨ ਸਾਰ ਕੋਇ ਨਾ ਪਾਈਆ। ਸੁਤ ਸ਼ਬਦ ਕਰ ਧਿਆਨ, ਸਚ ਸਚ ਦਿਆਂ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਆਪਣਾ ਰਾਹ ਜਣਾਈਆ। ਸ਼ਬਦੀ ਸੁਤ ਸਚ ਜਣਾਈ, ਜਾਨਣਹਾਰਾ ਆਪ ਜਣਾਇੰਦਾ। ਕਲਜੁਗ ਅੰਤਮ ਕਰੇ ਖੇਲ ਬੇਪਰਵਾਹੀ, ਪਰਦਾਨਸ਼ੀਂ ਆਪਣਾ ਪਰਦਾ ਆਪ ਉਠਾਇੰਦਾ। ਲੋਕਮਾਤ ਆਏ ਚਾਈਂ ਚਾਈਂਆ। ਜੋਤੀ ਜਾਮਾ ਵੇਸ ਵਟਾਇੰਦਾ। ਨਾਨਕ ਗੋਬਿੰਦ ਆਸਾ ਪੂਰ ਕਰਾਈ, ਤ੍ਰਿਸ਼ਨਾ ਸਭ ਦੀ ਆਪਣੇ ਵਿਚ ਛੁਪਾਇੰਦਾ। ਮੁਹੰਮਦ ਅਹਿਮਦ ਰਿਹਾ ਧਿਆਨ ਲਗਾਈ, ਚੌਦਾਂ ਤਬਕਾਂ ਡੇਰਾ ਢਾਹਿੰਦਾ। ਈਸਾ ਕਹੇ ਮੇਰਾ ਖ਼ੁਦਾਵੰਦ ਸੱਚਾ ਮਾਹੀ, ਪਿਤਾ ਇਕੋ ਨਜ਼ਰੀ ਆਇੰਦਾ। ਮੂਸਾ ਰੋਵੇ ਮਾਰੇ ਧਾਹੀਂ, ਨੇਤਰ ਨੈਣਾਂ ਨੀਰ ਵਹਾਇੰਦਾ। ਵੇਦ ਵਿਆਸਾ ਲੇਖਾ ਲਿਖ ਲਿਖ ਗਿਆ ਸਮਝਾਈ, ਪੂਤ ਸਪੂਤਾ ਬ੍ਰਹਿਮਣ ਗੌੜਾ ਉਚੇ ਟਿੱਲੇ ਪਰਬਤ ਫੇਰਾ ਪਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਸਦ ਚਲੇ ਆਪਣੀ ਸਚ ਰਜ਼ਾਈ, ਹੁਕਮੇ ਵਿਚ ਕਦੇ ਨਾ ਆਇੰਦਾ। ਭਗਤਾਂ ਫੜੇ ਸ੍ਰੀ ਭਗਵਾਨ ਬਾਂਹੀ, ਫੜ ਬਾਹੋਂ ਗਲੇ ਲਗਾਇੰਦਾ। ਸੰਤਾਂ ਦੇਵੇ ਸਾਚਾ ਥਾਈਂ, ਚਰਨ ਕਵਲ ਇਕ ਜਣਾਇੰਦਾ। ਗੁਰਮੁਖਾਂ ਰੱਖੇ ਠੰਡੀਆਂ ਛਾਈਂ, ਅਗਨੀ ਤੱਤ ਨਾ ਕਦੇ ਵਖਾਇੰਦਾ। ਗੁਰਸਿਖਾਂ ਬਣੇ ਪਿਤਾ ਮਾਈ, ਬਾਲ ਅੰਞਾਣੇ ਗੋਦ ਬਹਾਇੰਦਾ। ਵੇਖਣਹਾਰਾ ਥਾਉਂ ਥਾਈਂ, ਉਤਰ ਪੂਰਬ ਪੱਛਮ ਦੱਖਣ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਰਨੀ ਆਪ ਜਣਾਇੰਦਾ। ਸੁਤ ਸ਼ਬਦ ਦੋਏ ਜੋੜ ਸੀਸ, ਚਰਨਾਂ ਉਪਰ ਟਿਕਾਈਆ। ਤੇਰਾ ਖੇਲ ਹਰਿ ਜਗਦੀਸ, ਤੇਰੇ ਹੱਥ ਵਡਿਆਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗੁਰ ਅਵਤਾਰ ਪੀਰ ਪੈਗ਼ੰਬਰ ਸਰਗੁਣ ਰੂਪ ਪੀਸਣ ਲੈਣਾ ਪੀਸ, ਜੀਵਣ ਜੁਗਤੀ ਚੱਕੀ ਮਾਤ ਚਲਾਈਆ। ਦੀਨ

ਮਜ਼੍ਹਬ ਜ਼ਾਤ ਪਾਤ ਕਲਮਾ ਨਬੀ ਬਣਾ ਰਫ਼ੀਕ, ਲੇਖਾ ਲਿਖ ਲਿਖ ਦੇਣ ਜਣਾਈਆ। ਤੇਰਾ ਨਿਸ਼ਾਨਾ ਇਕੋ ਇਕ ਠੀਕ, ਹਰਿ ਠਾਕਰ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਜਿਸ ਵੇਲੇ ਮੇਲਾ ਲਏਂ ਮਿਲਾਈਆ। ਸ਼ਬਦ ਸੁਤ ਤੇਰਾ ਚੁੱਕੇ ਲਹਿਣਾ, ਕਲਜੁਗ ਅੰਤਮ ਆਪ ਚੁਕਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਫੜ ਵਖਾਏ ਸਾਚੇ ਨੈਣਾਂ, ਨੈਣ ਨੈਣ ਨਾਲ ਮਿਲਾਈਆ। ਜ਼ਾਤ ਪਾਤ ਦੀਨ ਮਜ਼੍ਹਬ ਕੂੜੀ ਕਿਰਿਆ ਡੇਰਾ ਢਹਿਣਾ, ਅੰਤ ਰਹਿਣ ਨਾ ਪਾਈਆ। ਚਾਰ ਵਰਨ ਅਠਾਰਾਂ ਬਰਨ ਇਕ ਦੁਆਰੇ ਰਲ ਕੇ ਬਹਿਣਾ, ਪੁਰਖ ਅਕਾਲ ਇਕੋ ਇਸ਼ਟ ਵਖਾਈਆ। ਗੋਬਿੰਦ ਮੰਨਣਾ ਪਏ ਸਭ ਨੂੰ ਕਹਿਣਾ, ਨਾ ਕੋਈ ਮੇਟੇ ਮੇਟ ਮਿਟਾਈਆ। ਹਰਿ ਕਾ ਭਾਣਾ ਸਿਰ ਤੇ ਸਹਿਣਾ, ਵਿਸ਼ਨ ਬ੍ਰਹਮਾ ਸ਼ਿਵ ਸੀਸ ਝੁਕਾਈਆ। ਲੱਖ ਚੁਰਾਸੀ ਡੇਰਾ ਢਹਿਣਾ, ਘਰ ਘਰ ਡੰਕ ਵਜਾਈਆ। ਅੰਜੀਲ ਕੁਰਾਨ ਇਕ ਦੂਜੇ ਦੇ ਨਾਲ ਖਹਿਣਾ, ਸ਼ਾਸਤਰ ਸਿਮਰਤ ਕਰਨ ਲੜਾਈਆ। ਗੁਰਮੁਖ ਵਿਰਲਾ ਲੋਕਮਾਤ ਰਹਿਣਾ, ਜੋ ਹਰਿ ਚਰਨ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦੀ ਸੁਤ ਦੇਵੇ ਵਰ, ਤੇਰੇ ਘਰ ਵੱਜੇ ਵਧਾਈਆ। ਸ਼ਬਦ ਸੁਤ ਤੇਰਾ ਵੱਜੇ ਡੰਕ, ਡੰਕਾ ਤੇਰੇ ਹੱਥ ਫੜ੍ਹਾਈਆ। ਏਕਾ ਮਾਣ ਵਖਾਏ ਰਾਉ ਰੰਕ, ਊਚ ਨੀਚ ਨਾ ਕੋਇ ਜਣਾਈਆ। ਆਤਮ ਪਰਮਾਤਮ ਜੋਤੀ ਸ਼ਬਦੀ ਲਾਏ ਤਨਕ, ਰਸਨਾ ਜਿਹਵਾ ਰਾਗ ਨਾ ਕੋਇ ਸੁਣਾਈਆ। ਅੰਦਰ ਵੜ ਕੇ ਪੌੜੇ ਚੜ੍ਹ ਕੇ ਆਪ ਭੁਆਏ ਮਨ ਕਾ ਮਣਕ, ਮਨ ਵਾਸਨਾ ਦਏ ਖਪਾਈਆ। ਗੁਰਸਿਖ ਮਿਲਾਏ ਜਿਉਂ ਜਨ ਜਨਕ, ਜਨ ਜਨਨੀ ਲੇਖੇ ਲਾਈਆ। ਲੇਖਾ ਜਾਣੇ ਵਾਸੀ ਪੁਰੀ ਘਨਕ, ਨਿਹਕਲੰਕ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸੁਤ ਦੇਵੇ ਵਰ, ਪਿਤਾ ਪੂਤ ਰਿਹਾ ਸਮਝਾਈਆ। ਪੂਤ ਕਹੇ ਮੈਂ ਤੇਰਾ ਪੁੱਤ, ਤੇਰੀ ਓਟ ਰਖਾਈਆ। ਕਵਣ ਵੇਲਾ ਮੇਰੀ ਸਾਰ ਲਏਂ ਪੁੱਛ, ਪਛੋਤਾਵਾ ਰਹੇ ਨਾ ਰਾਈਆ। ਮੇਰੇ ਹੱਥ ਨਹੀਂ ਕੁਛ, ਖ਼ਾਲੀ ਹੱਥ ਰਿਹਾ ਵਖਾਈਆ। ਚਰਨ ਕਵਲ ਸੀਸ ਰਿਹਾ ਝੁੱਕ, ਮਿਲੇ ਸਚ ਸਰਨਾਈਆ। ਪੁਰਖ ਅਕਾਲ ਕਹੇ ਮੈਂ ਤੇਰੀ ਧਾਰੋਂ ਪਵਾਂ ਉਠ, ਨਿਰਗੁਣ ਜੋਤ ਕਰ ਰੁਸ਼ਨਾਈਆ। ਮਿਹਰਵਾਨ ਹੋ ਕੇ ਜਾਵਾਂ ਤੁਠ, ਅਨਮੁਲੜੀ ਦਾਤ ਵਰਤਾਈਆ। ਲੋਕਮਾਤ ਸੁਹਾਵਾਂ ਤੇਰੀ ਰੁੱਤ, ਨਵ ਨੌਂ ਖ਼ੁਸ਼ੀ ਮਨਾਈਆ। ਪੂਜਾ ਰਹੇ ਨਾ ਪੰਜ ਤੱਤ ਕਾਇਆ ਬੁੱਤ, ਸ਼ਬਦੀ ਗੁਰ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸਾ ਸ੍ਰੀ ਭਗਵਾਨ ਵਡ ਮਿਹਰਵਾਨ, ਇਕੋ ਇਕ ਜਣਾਈਆ।

੨੫ ਮੱਘਰ ੨੦੧੯ ਬਿਕਰਮੀ ਮਹਿੰਦਰ ਸਿੰਘ ਦੇ ਗ੍ਰਹਿ ਹਰਨਾਮ ਪੁਰਾ

ਸ੍ਰੀ ਭਗਵਾਨ ਤੇਰਾ ਹੁਕਮ ਸਤਿ, ਸ਼ਬਦ ਸੁਤ ਸੀਸ ਝੁਕਾਈਆ। ਦੋ ਜਹਾਨਾਂ ਦੇ ਇਕੋ ਮਤ, ਸ੍ਰਿਸ਼ਟ ਸਬਾਈ ਸਚ ਪੜ੍ਹਾਈਆ। ਭਾਗ ਲਗਾ ਸਾਚੇ ਤੱਤ, ਤਤ ਤਤ ਨਾਲ ਮਿਲਾਈਆ। ਨਾੜ ਬਹੱਤਰ ਨਾ ਉਬਲੇ ਰੱਤ, ਰੱਤੀ ਰੱਤ ਦੇ ਸੁਕਾਈਆ। ਇਕ ਸੁਣਾ ਸਾਚੀ ਗਾਥ, ਆਤਮ ਪਰਮਾਤਮ ਵੱਜੇ ਵਧਾਈਆ। ਪਾਰਬ੍ਰਹਮ ਬ੍ਰਹਮ ਵਸੇ ਸਾਥ, ਸਗਲਾ ਸੰਗ ਨਿਭਾਈਆ। ਏਥੇ ਓਥੇ ਚਲਾਏ ਸੱਚਾ ਰਾਥ, ਬਣ ਰਥਵਾਹੀ ਸੇਵ

ਕਮਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਤੇਰੇ ਦਾਸ, ਬਣ ਸੇਵਕ ਸੇਵ ਕਮਾਈਆ। ਤੇਰਾ ਖੇਲ ਪ੍ਰਿਥਮੀ ਆਕਾਸ਼, ਗਗਨ ਮੰਡਲ ਤੇਰੀ ਵਡਿਆਈਆ। ਵਿਸ਼ਨ ਬ੍ਰਹਮਾ ਸ਼ਿਵ ਬੈਠੇ ਤੇਰੀ ਆਸ, ਨੇਤਰ ਨੈਣ ਨੈਣ ਉਠਾਈਆ । ਸਚਖੰਡ ਨਿਵਾਸੀ ਤੇਰਾ ਖੇਲ ਤਮਾਸ਼, ਖ਼ਾਲਕ ਖ਼ਲਕ ਰੂਪ ਵਟਾਈਆ। ਪਰਵਰਦਿਗਾਰ ਤੇਰਾ ਸਚ ਪਰਕਾਸ਼, ਜਲਵਾ ਨੂਰ ਨੂਰ ਇਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸ਼ਬਦੀ ਗੁਰ ਸੀਸ ਨਿਵਾਈਆ। ਸ਼ਬਦੀ ਗੁਰ ਮੰਗੇ ਮੰਗ, ਪ੍ਰਭ ਅੱਗੇ ਸੀਸ ਝੁਕਾਇੰਦਾ। ਤਖ਼ਤ ਨਿਵਾਸੀ ਸੂਰੇ ਸਰਬੰਗ, ਤੇਰਾ ਧੁਰ ਫ਼ਰਮਾਣਾ ਮੋਹੇ ਭਾਇੰਦਾ। ਨਾਮ ਅਗੰਮੀ ਵੱਜੇ ਮਰਦੰਗ, ਤਾਰ ਸਤਾਰ ਨਾ ਕੋਇ ਹਿਲਾਇੰਦਾ। ਲੇਖਾ ਜਾਣ ਜੇਰਜ ਅੰਡ, ਉਤਭੁਜ ਸੇਤਜ ਭੇਵ ਚੁਕਾਇੰਦਾ। ਕਲਜੁਗ ਮੇਟ ਭੇਖ ਪਖੰਡ, ਚਾਰੋਂ ਕੁੰਟ ਅੰਧੇਰਾ ਛਾਇੰਦਾ। ਜ਼ਾਤ ਪਾਤ ਵਰਨ ਬਰਨ ਕੂੜੀ ਵੰਡ, ਆਤਮ ਪਰਮਾਤਮ ਘਟ ਘਟ ਖੇਲ ਕਰਾਇੰਦਾ । ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਆਦਿ ਜੁਗਾਦੀ ਏਕਾ ਛੰਦ, ਅੱਖਰ ਵੱਖਰ ਮੋਹੇ ਭਾਇੰਦਾ। ਨਿਜ ਘਰ ਦੇਣਾ ਸਚ ਅਨੰਦ, ਅਨੰਦ ਅਨੰਦ ਵਿਚ ਰਖਾਇੰਦਾ। ਕਰ ਪਰਕਾਸ਼ ਬਿਨ ਸੂਰਜ ਚੰਦ, ਦੋਏ ਜੋੜ ਮੰਗ ਮੰਗਾਇੰਦਾ। ਲੱਖ ਚੁਰਾਸੀ ਪਏ ਠੰਡ, ਤ੍ਰੈਗੁਣ ਅਗਨੀ ਤੱਤ ਬੁਝਾਇੰਦਾ। ਪੰਜ ਤੱਤ ਕਾਇਆ ਚੋਲੀ ਰੰਗ, ਤੁਧ ਬਿਨ ਅਵਰ ਨਾ ਕੋਇ ਰੰਗਾਇੰਦਾ। ਅੰਦਰ ਬਾਹਰ ਵਸ ਸੰਗ, ਇਕੋ ਓਟ ਤਕਾਇੰਦਾ। ਤੁਧ ਬਿਨ ਜੀਵ ਜੰਤ ਹੋਏ ਨੰਗ, ਪਰਦਾ ਨਾਮ ਨਾ ਕੋਇ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸ਼ਬਦੀ ਸੁਤ ਦਰ ਤੇਰੇ ਝੋਲੀ ਡਾਹਿੰਦਾ। ਖ਼ਾਲੀ ਝੋਲੀ ਦੇ ਭਰ, ਕਲਜੁਗ ਅੰਤਮ ਆਸ ਰਖਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦੇ ਦੇ ਗਏ ਵਰ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕੁਰਾਨ ਖਾਣੀ ਬਾਣੀ ਦਏ ਗਵਾਹੀਆ। ਨਿਰਭੌ ਚੁਕਾ ਭੈ ਡਰ, ਭਿਆਨਕ ਰੂਪ ਰਹੇ ਨਾ ਰਾਈਆ। ਸਾਚਾ ਘਾੜਨ ਲੈਣਾ ਘੜ, ਗਗਨ ਮੰਡਲ ਤੇਰੀ ਵਡਿਆਈਆ। ਘਟ ਘਟ ਅੰਦਰ ਵੇਖਣਾ ਚੜ੍ਹ, ਘਰ ਘਰ ਕੁੰਡਾ ਲਾਹੀਆ। ਸੁਰਤੀ ਸ਼ਬਦੀ ਮੇਲ ਮਿਲੌਣਾ ਸਾਚੇ ਦਰ, ਦਰ ਦਰਵਾਜਾ ਇਕ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਅਲਖ ਜਗਾਈਆ। ਦਰ ਤੇਰੇ ਇਕ ਅਲੱਖ, ਅਲਖ ਅਗੋਚਰ ਮੰਗ ਮੰਗਾਇੰਦਾ। ਨਿਰਗੁਣ ਰੂਪ ਹੋ ਪਰਤੱਖ, ਜਲਵਾ ਤੇਰਾ ਮੋਹੇ ਭਾਇੰਦਾ। ਕਲਜੁਗ ਅੰਤਮ ਪੱਤ ਲੈਣੀ ਰੱਖ, ਤੇਰੇ ਚਰਨ ਧਿਆਨ ਲਗਾਇੰਦਾ। ਗੁਰ ਅਵਤਾਰ ਮਾਰਗ ਦਏ ਦੱਸ, ਪੀਰ ਪੈਗ਼ੰਬਰ ਭੇਵ ਖੁਲ੍ਹਾਇੰਦਾ। ਨਿਰਗੁਣ ਨਿਰਵੈਰ ਅਜੂਨੀ ਰਹਿਤ ਪਰਵਰਦਿਗਾਰ ਅੰਤਮ ਆਏ ਨੱਠ, ਬੇਮੁਕਾਮ ਹੱਕ ਮੁਕਾਮੇ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਇੰਦਾ। ਸ੍ਰੀ ਭਗਵਾਨ ਹੋ ਮਿਹਰਵਾਨ, ਸ਼ਬਦੀ ਸੁਤ ਜਣਾਈਆ। ਕਿਰਪਾ ਕਰੇ ਨੌਜਵਾਨ, ਨਿਰਗੁਣ ਦਾਤਾ ਬੇਪਰਵਾਹੀਆ। ਸਚਖੰਡ ਨਿਵਾਸੀ ਵੇਖ ਵਖਾਏ ਦੋ ਜਹਾਨ, ਦੋਏ ਦੋਏ ਆਪਣੀ ਧਾਰ ਚਲਾਈਆ। ਭਗਤ ਭਗਵਾਨ ਲਏ ਪਹਿਚਾਨ, ਜੋਤੀ ਜਾਤਾ ਮੇਲ ਮਿਲਾਈਆ। ਆਤਮ ਪਰਮਾਤਮ ਦੇਵੇ ਦਾਨ, ਦਾਤਾ ਦਾਨੀ ਹੋਏ ਸਹਾਈਆ। ਘਰ ਘਰ ਨਜ਼ਰੀ ਆਏ ਕਾਹਨ, ਸੀਸ ਜਗਦੀਸ ਮੁਕਟ ਸੁਹਾਈਆ। ਦੋ ਜਹਾਨ ਢੋਲਾ ਏਕਾ ਗਾਣ, ਵਿਸ਼ਨ ਬ੍ਰਹਮਾ ਸ਼ਿਵ ਰਹੇ ਜਸ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਸਿਖਿਆ ਇਕ ਸਮਝਾਈਆ। ਸਾਚੀ ਸਿਖਿਆ ਦੇਵਣ

ਜੋਗ, ਹਰਿ ਜੁਗਤੀ ਆਪ ਜਣਾਇੰਦਾ। ਕਲਜੁਗ ਅੰਤਮ ਕੂੜੀ ਕਿਰਿਆ ਭੋਗਿਆ ਭੋਗ, ਚਾਰੋਂ ਕੁੰਟ ਅੰਧੇਰਾ ਛਾਇੰਦਾ। ਸ੍ਰਿਸ਼ਟ ਸਬਾਈ ਹੋਇਆ ਵਿਜੋਗ, ਹਰਿ ਸਤਿਗੁਰ ਕੰਤ ਨਾ ਕੋਇ ਹੰਢਾਇੰਦਾ। ਘਰ ਘਰ ਲੱਗਾ ਹਉਂਮੇ ਰੋਗ, ਮਾਇਆ ਮਮਤਾ ਨਾਚ ਨਚਾਇੰਦਾ। ਬਿਨ ਭਗਤ ਪੁਰਖ ਅਕਾਲ ਕੋਈ ਨਾ ਰੱਖੇ ਓਟ, ਲੱਖ ਚੁਰਾਸੀ ਜੀਵ ਜੰਤ ਪੜ੍ਹ ਪੜ੍ਹ ਵਕਤ ਲੰਘਾਇੰਦਾ। ਕਿਸੇ ਨਾ ਨਿਕਲੇ ਮਨ ਵਾਸਨਾ ਖੋਟ, ਮਨ ਕਾ ਮਣਕਾ ਨਾ ਕੋਇ ਭੁਆਇੰਦਾ। ਅਨਹਦ ਸ਼ਬਦ ਨਾ ਵੱਜੇ ਚੋਟ, ਧੁਨ ਆਤਮਕ ਰਾਗ ਨਾ ਕੋਇ ਅਲਾਇੰਦਾ। ਹੋਏ ਪਰਕਾਸ਼ ਨਾ ਨਿਰਮਲ ਜੋਤ, ਜੋਤੀ ਨੂਰ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਦੁਲਾਰੇ ਆਪ ਜਣਾਇੰਦਾ। ਸੁਤ ਦੁਲਾਰੇ ਸ਼ਬਦੀ ਰੂਪ, ਤੇਰਾ ਰੰਗ ਨਜ਼ਰ ਨਾ ਆਈਆ। ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਤੇਰਾ ਇਕੋ ਭੂਪ, ਸਚਖੰਡ ਬੈਠਾ ਆਸਣ ਲਾਈਆ। ਵੇਖਣਹਾਰਾ ਚਾਰੇ ਕੂਟ, ਦਹਿ ਦਿਸ਼ਾ ਫੋਲ ਫੁਲਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਵ ਨੌਂ ਚਾਰ ਜਿਸ ਸੁਹਾਈ ਰੁੱਤ, ਰੁੱਤ ਰੁੱਤੜੀ ਮਾਤ ਮਹਿਕਾਈਆ। ਅੰਤਮ ਨਿਰਗੁਣ ਸਰਗੁਣ ਲਏ ਪੁੱਛ, ਬਚਿਆ ਕੋਇ ਰਹਿਣ ਨਾ ਪਾਈਆ। ਕੂੜੀ ਕਿਰਿਆ ਬੀਸ ਬੀਸਾ ਲਏ ਲੁੱਟ, ਹਰਿ ਜਗਦੀਸਾ ਵਡ ਵਡਿਆਈਆ। ਭਗਤ ਭਗਵਾਨ ਇਕ ਦੁਆਰੇ ਪਏ ਉਠ, ਮਾਰਗ ਸੱਚਾ ਸਚ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਆਪ ਸਮਝਾਈਆ। ਸਾਚਾ ਮਾਰਗ ਲੱਗਣਾ ਮਾਤ, ਸੋ ਪੁਰਖ ਨਿਰੰਜਣ ਆਪ ਜਣਾਇੰਦਾ। ਹਰਿ ਪੁਰਖ ਨਿਰੰਜਣ ਦੇਵੇ ਦਾਤ, ਏਕੰਕਾਰ ਝੋਲੀ ਭਰਾਇੰਦਾ। ਆਦਿ ਨਿਰੰਜਣ ਕਰ ਪਰਕਾਸ਼, ਅਗਿਆਨ ਅੰਧੇਰ ਚੁਕਾਇੰਦਾ। ਅਬਿਨਾਸ਼ੀ ਕਰਤਾ ਬਣ ਬਣ ਦਾਸੀ ਦਾਸ, ਸੇਵਕ ਸੇਵਾ ਰੂਪ ਵਟਾਇੰਦਾ। ਸ੍ਰੀ ਭਗਵਾਨ ਸ਼ਾਹੋ ਸ਼ਾਬਾਸ, ਸਾਚੇ ਤਖ਼ਤ ਸੋਭਾ ਪਾਇੰਦਾ। ਪਾਰਬ੍ਰਹਮ ਪ੍ਰਭ ਵੇਖੇ ਖੇਲ ਤਮਾਸ਼, ਨਿਰਗੁਣ ਸਰਗੁਣ ਪਰਦਾ ਲਾਹਿੰਦਾ। ਭਗਤ ਭਗਵੰਤ ਪੂਰੀ ਕਰੇ ਆਸ, ਆਸਾ ਆਸਾ ਵਿਚ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚੀ ਕਰਨੀ ਆਪ ਕਮਾਇੰਦਾ। ਸਾਚੀ ਕਰਨੀ ਕਰੇ ਜੱਗ, ਜਗ ਜੀਵਣ ਦਾਤਾ ਵਡ ਵਡਿਆਈਆ। ਕਲਜੁਗ ਕੂੜੀ ਕਿਰਿਆ ਮੇਟੇ ਕੱਗ, ਸਤਿਜੁਗ ਸਾਚਾ ਹੰਸ ਰੂਪ ਵਟਾਈਆ। ਮਾਇਆ ਮਮਤਾ ਜੂਠਾ ਝੂਠਾ ਠੀਕਰ ਜਾਏ ਭੱਜ, ਸਚ ਸੁੱਚ ਦਏ ਵਡਿਆਈਆ। ਮੱਕਾ ਕਾਅਬਾ ਕੋਈ ਨਾ ਕਰੇ ਹੱਜ, ਹੁਜਰਾ ਹੱਕ ਇਕ ਵਖਾਈਆ। ਚਾਰ ਵਰਨਾਂ ਪਰਦਾ ਕੱਜ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਕਰੇ ਪੜ੍ਹਾਈਆ। ਸਚ ਵਖਾਏ ਸਰੋਵਰ ਤੱਟ, ਦੁਰਮੱਤ ਮੈਲ ਧਵਾਈਆ। ਲੇਖਾ ਚੁਕਾਏ ਚੌਦਾਂ ਲੋਕ ਚੌਦਾਂ ਤਬਕ ਨਿਰਗੁਣ ਸਰਗੁਣ ਹੱਟ, ਬੇਪਰਵਾਹ ਫੇਰਾ ਪਾਈਆ। ਸਾਚਾ ਮਾਰਗ ਦੇਵੇ ਦੱਸ, ਸ੍ਰਿਸ਼ਟ ਸਬਾਈ ਏਕੋ ਢੋਲਾ ਗਾਈਆ। ਆਤਮ ਪਰਮਾਤਮ ਆਵੇ ਰਸ, ਮਨ ਮਤ ਬੁੱਧ ਨਾ ਕੋਇ ਚਤੁਰਾਈਆ। ਤੀਰ ਨਿਰਾਲਾ ਮਾਰੇ ਕਸ, ਅਣਿਆਲਾ ਆਪ ਚਲਾਈਆ। ਹਿਰਦੇ ਅੰਦਰ ਹਰਿ ਜੂ ਵਸ, ਹਰਿ ਮੰਦਰ ਦਏ ਸੁਹਾਈਆ। ਭਗਤ ਮਿਲਾਵਾ ਨੱਠ ਨੱਠ, ਦੂਰ ਦੁਰਾਡਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸ਼ਬਦੀ ਤੇਰਾ ਡੰਕ ਵਜਾਈਆ। ਸ਼ਬਦ ਗੁਰ ਵੱਜੇ ਡੰਕ, ਡੌਰੂ ਹਰਿ ਜੂ ਹੱਥ ਉਠਾਇੰਦਾ। ਏਕਾ ਰੰਗ ਰੰਗਾਏ ਰਾਉ ਰੰਕ, ਸ਼ਾਹ ਸੁਲਤਾਨਾਂ ਖ਼ਾਕ ਮਿਲਾਇੰਦਾ। ਭਗਤ ਭਗਵਾਨ ਸੁਹਾਏ ਬੰਕ, ਬੰਕ ਦਵਾਰੀ ਸੋਭਾ ਪਾਇੰਦਾ। ਲੇਖਾ ਜਾਣੇ ਬਾਰ ਅਨਕ, ਅਕਲ ਕਲ ਆਪਣੀ ਧਾਰ ਚਲਾਇੰਦਾ। ਫੇਰਨਹਾਰਾ ਮਨ ਕਾ ਮਣਕ, ਮਨ

ਕਾ ਮਣਕਾ ਆਪ ਭਵਾਇੰਦਾ। ਜੋਤੀ ਜਾਤਾ ਲਾਏ ਤਨਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਤ ਦੇਵੇ ਵਰ, ਬੀਸ ਬੀਸਾ ਕੂੜੀ ਕਿਰਿਆ ਚੁੱਕੇ ਡਰ, ਸਤਿ ਸਤਿ ਸਤਿ ਸਾਚਾ ਰਾਹ ਜਣਾਇੰਦਾ। ਕਰ ਕਿਰਪਾ ਲਾਏ ਸਤਿਗੁਰ ਲੜ, ਲੜੀ ਨਾਮ ਨਾਲ ਬੰਧਾਈਆ। ਸੁਰਤ ਸਵਾਣੀ ਲਏ ਫੜ, ਗੁਰ ਸ਼ਬਦੀ ਬੰਧਨ ਪਾਈਆ। ਕਾਇਆ ਮੰਦਰ ਜਾਏ ਚੜ੍ਹ, ਬਜਰ ਕਪਾਟੀ ਕੁੰਡਾ ਲਾਹੀਆ। ਨਜ਼ਰੀ ਆਏ ਬਿਨ ਸੀਸ ਧੜ, ਜੋਤੀ ਜੋਤ ਜੋਤ ਰੁਸ਼ਨਾਈਆ। ਜੋ ਜਨ ਸੋਹੰ ਢੋਲਾ ਰਹੇ ਪੜ੍ਹ, ਤਿਨ੍ਹ ਏਥੇ ਓਥੇ ਦਏ ਵਡਿਆਈਆ। ਰਾਏ ਧਰਮ ਦਾ ਚੁੱਕੇ ਡਰ, ਚਿੱਤਰ ਗੁਪਤ ਨੇੜ ਨਾ ਆਈਆ। ਲਾੜੀ ਮੌਤ ਚਰਨੀਂ ਡਿਗੇ ਦੜ, ਗੁਰਮੁਖ ਨਿਉਂ ਨਿਉਂ ਸੀਸ ਝੁਕਾਈਆ। ਸਤਿਗੁਰ ਪੂਰਾ ਅੰਤਮ ਨਿਰਗੁਣ ਨਿਰਗੁਣ ਲਏ ਫੜ, ਫੜ ਆਪਣੇ ਵਿਚ ਮਿਲਾਈਆ। ਪੰਜ ਤੱਤ ਕਾਇਆ ਜਾਏ ਸੜ, ਮਾਟੀ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲੱਗੀ ਪ੍ਰੀਤ ਤੋੜ ਨਿਭਾਈਆ।