ਪੁਸਤਕਾਲਾਭਾਗ ੧੩

ਪਹਿਲੀ ਪੋਹ ੨੦੧੯ ਬਿਕਰਮੀ ਹਰਿ ਭਗਤ ਦਵਾਰ ਜੇਠੂਵਾਲ

ਸਚਖੰਡ ਨਿਵਾਸੀ ਵੇਖ ਸਚਖੰਡ, ਸਚ ਸਚ ਸਚ ਦ੍ਰਿੜਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗੁਰ ਅਵਤਾਰ ਪੀਰ ਪੈਗ਼ੰਬਰ ਪਾਈ ਵੰਡ, ਨਿਰਗੁਣ ਸਰਗੁਣ ਖੇਲ ਕਰਾਈਆ। ਦੋ ਜਹਾਨ ਸ੍ਰੀ ਭਗਵਾਨ ਬ੍ਰਹਿਮੰਡ ਖੰਡ ਲੇਖਾ ਜਾਣ ਸੂਰਜ ਚੰਦ, ਨੂਰ ਜ਼ਹੂਰ ਕਿਰਨ ਕਿਰਨ ਰੁਸ਼ਨਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਇਕ ਅਨੰਦ, ਬੋਧ ਅਗਾਧ ਆਤਮ ਪਰਮਾਤਮ ਸਾਚਾ ਛੰਦ, ਜੀਵਣ ਜੁਗਤ ਜਗਤ ਪੜ੍ਹਾਈਆ। ਲੋਕ ਪਰਲੋਕ ਖੇਲ ਸੂਰਾ ਸਰਬੰਗ, ਬ੍ਰਹਿਮੰਡ ਬ੍ਰਹਿਮਾਂਡ ਵੱਜੇ ਮਰਦੰਗ, ਪੁਰੀ ਲੋਅ ਰਾਗ ਅਲਾਈਆ। ਬ੍ਰਹਮ ਪਾਰਬ੍ਰਹਮ ਬਖ਼ਸ਼ੰਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਰਚਨਾ ਸਚ ਰਚਾਈਆ । ਆਦਿ ਸਚ ਹਰਿ ਖੇਲ ਅਪਾਰਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਹਰਿ ਪੁਰਖ ਨਿਰੰਜਣ ਬਣ ਵਣਜਾਰਾ, ਏਕੰਕਾਰਾ ਹੱਟ ਚਲਾਇੰਦਾ। ਆਦਿ ਨਿਰੰਜਣ ਕਰ ਉਜਿਆਰਾ, ਘਰ ਦੀਆ ਬਾਤੀ ਡਗਮਗਾਇੰਦਾ। ਸ੍ਰੀ ਭਗਵਾਨ ਖੋਲ੍ਹ ਕਵਾੜਾ, ਗ੍ਰਹਿ ਮੰਦਰ ਵੇਖ ਵਖਾਇੰਦਾ। ਅਬਿਨਾਸ਼ੀ ਕਰਤਾ ਕਰ ਪਸਾਰਾ, ਦਰ ਸਾਚੇ ਖ਼ੁਸ਼ੀ ਮਨਾਇੰਦਾ। ਪਾਰਬ੍ਰਹਮ ਬਣ ਵਰਤਾਰਾ, ਵਸਤ ਅਮੋਲਕ ਹੱਥ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਵਸਤ ਆਪ ਜਣਾਇੰਦਾ। ਸਾਚੀ ਵਸਤ ਆਦਿ ਜੁਗਾਦਿ, ਜੁਗ ਕਰਤਾ ਆਪ ਵਰਤਾਈਆ। ਕੋਟਨ ਕੋਟ ਜੁਗ ਗਏ ਲਾਦ, ਥਿਰ ਕੋਇ ਰਹਿਣ ਨਾ ਪਾਈਆ। ਕੋਟਨ ਕੋਟ ਗੁਰ ਅਵਤਾਰ ਗਾ ਗਾ ਥੱਕੇ ਸਾਧ, ਅੰਤ ਕਹਿਣ ਕੋਇ ਨਾ ਪਾਈਆ। ਕੋਟਨ ਕੋਟ ਪੀਰ ਪੈਗ਼ੰਬਰ ਕਰ ਕਰ ਥੱਕੇ ਯਾਦ, ਯਾਦਦਾਸ਼ਤ ਨਾ ਕਿਸੇ ਬਣਾਈਆ। ਕੋਟਨ ਕੋਟ ਕਹਿ ਕਹਿ ਗਏ ਗਾਡ, ਰੂਪ ਰੰਗ ਰੇਖ ਨਾ ਕੋਇ ਵਖਾਈਆ। ਕੋਟਨ ਕੋਟ ਵਜਾ ਵਜਾ ਗਏ ਨਾਦ, ਰਾਗ ਰਾਗਨੀਆਂ ਨਾਲ ਮਿਲਾਈਆ। ਕੋਟਨ ਕੋਟ ਲੱਭਦੇ ਗਏ ਕੰਤ ਸੁਹਾਗ, ਸੀਸ ਕੰਤ ਨਾ ਕੋਇ ਟਿਕਾਈਆ। ਕੋਟਨ ਕੋਟ ਫਿਰਦੇ ਰਹੇ ਵਿਚ ਵੈਰਾਗ, ਬਣ ਵੈਰਾਗੀ ਫੇਰਾ ਪਾਈਆ। ਕੋਟਨ ਕੋਟ ਗੁਰ ਅਵਤਾਰ ਪੀਰ ਪੈਗ਼ੰਬਰ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਬਿਨ ਨੇਤਰ ਰਹੇ ਜਾਗ, ਆਲਸ

ਨਿੰਦਰਾ ਅੰਤ ਨਾ ਕੋਇ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪਣੇ ਹੱਥ ਰਖਾਈਆ। ਸਾਚੀ ਖੇਲ ਪੁਰਖ ਅਥਾਹ, ਜੁਗ ਜੁਗ ਆਪਣੇ ਹੱਥ ਰਖਾਇੰਦਾ। ਜੁਗ ਚੌਕੜੀ ਬਣ ਮਲਾਹ, ਨਿਰਗੁਣ ਸਰਗੁਣ ਸੇਵ ਲਗਾਇੰਦਾ । ਨਾਮ ਨਿਧਾਨਾ ਝੋਲੀ ਪਾ, ਲੋਕਮਾਤੀ ਮੇਲ ਮਿਲਾਇੰਦਾ। ਜੋਤ ਇਕਾਂਤੀ ਇਕ ਜਗਾ, ਦੀਆ ਬਾਤੀ ਡਗਮਗਾਇੰਦਾ। ਕਮਲਾਪਾਤੀ ਵੇਸ ਵਟਾ, ਕਾਇਆ ਚੋਲਾ ਰੰਗ ਹੰਢਾਇੰਦਾ। ਆਤਮ ਸੇਜਾ ਆਸਣ ਲਾ, ਸਚ ਸਿੰਘਾਸਣ ਸੋਭਾ ਪਾਇੰਦਾ। ਸ਼ਬਦ ਅਨਾਦ ਧੁਨ ਅਲ੍ਹਾ, ਗੀਤ ਗੋਬਿੰਦ ਸੁਣਾਇੰਦਾ। ਅੰਮ੍ਰਿਤ ਆਤਮ ਜਲ ਪਿਆ, ਸਾਂਤਕ ਸਤਿ ਕਰਾਇੰਦਾ। ਆਪੇ ਬੈਠੇ ਮੁਖ ਛੁਪਾ, ਨਜ਼ਰ ਕਿਸੇ ਨਾ ਆਇੰਦਾ। ਧੁਰ ਸੰਦੇਸਾ ਧੁਰ ਜਣਾ, ਧੁਰ ਆਪਣਾ ਹੁਕਮ ਮਨਾਇੰਦਾ। ਗੁਰ ਅਵਤਾਰ ਬੈਠਣ ਸੀਸ ਝੁਕਾ, ਪੀਰ ਪੈਗ਼ੰਬਰ ਸਯਦਾ ਸਰਬ ਕਰਾਇੰਦਾ। ਕਲਮਾ ਨਬੀ ਰਸੂਲ ਸਰਬ ਪੜ੍ਹਾ, ਆਇਤ ਸ਼ਰਾਇਤ ਆਪ ਜਣਾਇੰਦਾ। ਕਾਗ਼ਜ਼ ਸ਼ਾਹੀ ਮੇਲ ਮਿਲਾ, ਕਲਮ ਆਪਣਾ ਬੰਧਨ ਪਾਇੰਦਾ। ਸ੍ਰਿਸ਼ਟ ਸਬਾਈ ਧੰਦੇ ਲਾ, ਧਵਲ ਲੇਖਾ ਆਪ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪਣੇ ਵਿਚ ਛੁਪਾਇੰਦਾ। ਸਾਚੀ ਖੇਲ ਆਦਿ ਜੁਗਾਦਿ, ਜੁਗ ਕਰਤਾ ਭੇਵ ਛੁਪਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਦੇ ਦੇ ਦਾਦ, ਸ੍ਰਿਸ਼ਟ ਸਬਾਈ ਕਰੇ ਪੜ੍ਹਾਈਆ । ਲੱਖ ਚੁਰਾਸੀ ਗ੍ਰਹਿ ਮੰਦਰ ਅੰਦਰ ਵੱਜਦਾ ਰਹੇ ਨਾਦ, ਬਿਨ ਤੰਦੀ ਤੰਦ ਸਤਾਰ ਵਜਾਈਆ। ਆਤਮ ਪਰਮਾਤਮ ਸਤਿ ਨਿਸ਼ਾਨਾ ਦੇਵੇ ਗਾਡ, ਨਿਰਗੁਣ ਸਰਗੁਣ ਆਪ ਝੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਭੇਵ ਆਪਣੇ ਹੱਥ ਰਖਾਈਆ। ਜੁਗ ਚੌਕੜੀ ਖੇਲ ਖਲਾਇਆ, ਖੇਲਣਹਾਰ ਕਰਤਾਰਾ। ਗੁਰ ਅਵਤਾਰ ਸੇਵਾ ਲਾਇਆ, ਪੀਰ ਪੈਗ਼ੰਬਰ ਬਰਖ਼ੁਰਦਾਰਾ। ਵੇਦ ਪੁਰਾਨ ਸ਼ਾਸਤਰ ਸਿਮਰਤ ਲੇਖ ਜਣਾਇਆ, ਲੇਖਾ ਲਿਖ ਵਿਚ ਸੰਸਾਰਾ। ਗਿਆਨ ਧਿਆਨ ਇਕ ਦ੍ਰਿੜਾਇਆ, ਦੇਵੇ ਧੀਰਜ ਜੀਵ ਗਵਾਰਾ। ਅੰਜੀਲ ਕੁਰਾਨ ਮਸਲਾ ਗਾਇਆ, ਮੁਸ਼ਕਲ ਜਾਣੇ ਆਪ ਪਰਵਰਦਿਗਾਰਾ। ਖਾਣੀ ਬਾਣੀ ਤੀਰ ਚਲਾਇਆ, ਅਣਿਯਾਲਾ ਨਜ਼ਰ ਕਿਸੇ ਨਾ ਆਇਆ। ਦੋ ਜਹਾਨਾਂ ਖੇਲ ਰਚਾਇਆ, ਬ੍ਰਹਿਮੰਡ ਖੰਡ ਆਪਣਾ ਫੇਰਾ ਪਾਇਆ, ਸਤਿਜੁਗ ਤ੍ਰੇਤਾ ਦੁਆਪਰ ਆਪ ਹੰਢਾਇਆ, ਕਲਜੁਗ ਵੇਸ ਵਟਾਇਆ, ਤੇਈ ਅਵਤਾਰ ਹੁਕਮ ਮਨਾਇਆ, ਭਗਤ ਅਠਾਰਾਂ ਧੰਦੇ ਲਾਇਆ, ਈਸਾ ਮੂਸਾ ਮੁਹੰਮਦ ਇਲਾਹੀ ਕਲਮਾ ਇਕ ਪੜ੍ਹਾਇਆ, ਬਿਨ ਰਸਨਾ ਜਿਹਵਾ ਗਾਇਆ, ਨਾਨਕ ਗੋਬਿੰਦ ਏਕਾ ਘਰ ਵਖਾਇਆ, ਮਹੱਲ ਅਟੱਲ ਉਚ ਮਨਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੁੱਚ ਦੀ ਸਾਚੀ ਕਾਰਾ। ਸਚ ਸੁੱਚ ਦੀ ਕਰੇ ਕਾਰ, ਕਰਤਾ ਆਪਣੀ ਦਇਆ ਕਮਾਈਆ। ਸਚਖੰਡ ਦੁਆਰਾ ਖੋਲ੍ਹ ਕਵਾੜ, ਸਚ ਦਰਬਾਰ ਇਕ ਲਗਾਈਆ। ਤਖ਼ਤ ਨਿਵਾਸੀ ਏਕੰਕਾਰ, ਪੁਰਖ ਅਬਿਨਾਸ਼ੀ ਸੋਭਾ ਪਾਈਆ। ਹੁਕਮੇ ਅੰਦਰ ਹੁਕਮਰਾਨ, ਏਕਾ ਹੁਕਮ ਜਣਾਈਆ। ਸ਼ਬਦ ਅਗੰਮੀ ਧੁਰ ਫ਼ਰਮਾਣ, ਧੁਰ ਦਾ ਬਾਣ ਲਗਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰੋ ਧਿਆਨ, ਨੇਤਰ ਸਭ ਦਾ ਆਪ ਖੁਲ੍ਹਾਈਆ। ਗੁਰ ਅਵਤਾਰ ਦਿਓ ਬਿਆਨ, ਪੀਰ ਪੈਗ਼ੰਬਰ ਲੇਖਾ ਮੰਗੇ ਥਾਉਂ ਥਾਈਂਆ। ਭਗਤ ਵਖਾਓ ਭਗਵੰਤ ਨਿਸ਼ਾਨ, ਕਵਣ ਦੁਆਰੇ ਰਿਹਾ ਝੁਲਾਈਆ। ਤ੍ਰੈਗੁਣ ਮਾਰੇ ਏਕਾ ਬਾਣ, ਪੰਜ ਤੱਤ ਨਾਲ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੁਆਰੇ ਰਿਹਾ ਮੰਗਾਈਆ। ਸਚ ਦੁਆਰੇ ਆਓ ਚਲ, ਹਰਿ ਨਿਹਚਲ

ਧਾਮ ਇਕ ਜਣਾਇੰਦਾ। ਕੋਈ ਨਾ ਕਰੇ ਵਲ ਛਲ, ਅਛਲ ਛਲ ਆਪਣੇ ਹੱਥ ਰਖਾਇੰਦਾ। ਪੀਰ ਪੈਗ਼ੰਬਰ ਗੁਰ ਅਵਤਾਰ ਇਕ ਦੂਜੇ ਨਾਲ ਜਾਓ ਰਲ, ਪਿਛਲੀ ਵੰਡ ਨਾ ਕੋਇ ਵਖਾਇੰਦਾ। ਅੰਦਰ ਬਾਹਰ ਬਹਿ ਕੇ ਕਰੋ ਗੱਲ, ਗ਼ਲਬਾ ਹੋਰ ਨਾ ਕੋਇ ਵਖਾਇੰਦਾ। ਅੰਤਮ ਦੀਨ ਮਜ਼੍ਹਬ ਜ਼ਾਤ ਪਾਤ ਕੂੜਾ ਬੂਟਾ ਜਾਣਾ ਹੱਲ, ਸਭ ਦੀ ਜੜ੍ਹ ਆਪ ਉਖੜਾਇੰਦਾ। ਨੌਂ ਖੰਡ ਪ੍ਰਿਥਮੀ ਸੱਤ ਦੀਪ ਲੱਖ ਚੁਰਾਸੀ ਕਿਸੇ ਡਾਲ ਨਾ ਰਹਿਣਾ ਫਲ, ਪੱਤ ਡਾਲੀ ਖੋਜ ਖੁਜਾਇੰਦਾ। ਸਚ ਸੰਦੇਸਾ ਦੇ ਦੇ ਜੋ ਰਿਹਾ ਘੱਲ, ਘੜੀ ਘੜੀ ਪਲ ਪਲ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੰਦੇਸਾ ਇਕ ਅਲਾਇੰਦਾ। ਸ਼ਬਦ ਸੰਦੇਸਾ ਸੁਣ ਕੰਨ, ਸਰਬ ਧਿਆਨ ਲਗਾਈਆ। ਧੁਰ ਫ਼ਰਮਾਣਾ ਲਿਆ ਮੰਨ, ਦਰ ਆਏ ਵਾਹੋ ਦਾਹੀਆ। ਏਕਾ ਘਰ ਚਰਨ ਧਿਆਨ, ਕਵਲ ਓਟ ਤਕਾਈਆ। ਨਾ ਕੋਈ ਮਾਣ ਨਾ ਕੋਈ ਤਾਣ, ਅਭਿਮਾਨ ਨਜ਼ਰ ਕੋਇ ਨਾ ਆਈਆ। ਕਲਜੁਗ ਹੋਇਆ ਵਡ ਬਲਵਾਨ, ਆਪਣਾ ਬਲ ਰਿਹਾ ਰਖਾਈਆ। ਸਾਡੀ ਚਲੇ ਨਾ ਕੋਇ ਕਾਣ, ਚਾਰੋਂ ਕੁੰਟ ਅੰਧੇਰਾ ਛਾਈਆ। ਉਮਤ ਭੁੱਲੀ ਅੰਜੀਲ ਕੁਰਾਨ, ਤੀਸ ਬਤੀਸ ਮਸਲਾ ਹੱਕ ਹਕੀਕਤ ਨਾ ਕੋਇ ਸੁਣਾਈਆ। ਗੁਰ ਅਵਤਾਰ ਹੋਏ ਬੇਪਹਿਚਾਣ, ਗੁਰ ਕਾ ਸ਼ਬਦ ਨਾ ਕੋਇ ਵਡਿਆਈਆ। ਮੰਦਰ ਮਸਜਿਦ ਮੱਠ ਸ਼ਿਵਦੁਆਲੇ ਸਰਬ ਕੁਰਲਾਣ, ਉਚੀ ਕੂਕ ਕੂਕ ਸੁਣਾਈਆ। ਹਿਰਦੇ ਵਸੇ ਨਾ ਕਿਸੇ ਭਗਵਾਨ, ਹਰਿ ਮੰਦਰ ਰੂਪ ਨਾ ਕੋਇ ਵਟਾਈਆ। ਪੜ੍ਹ ਪੜ੍ਹ ਥੱਕੇ ਜੀਵ ਸ਼ੈਤਾਨ, ਸ਼ਰਅ ਜੜ੍ਹ ਨਾ ਕਿਸੇ ਉਖੜਾਈਆ। ਸਾਬਤ ਮਿਲਿਆ ਨਾ ਕੋਇ ਈਮਾਨ, ਸਿਦਕ ਸਬੂਰੀ ਨਾ ਕੋਇ ਹੰਢਾਈਆ। ਸਚ ਹਦੀਸ ਨਾ ਸੁਣੀ ਕਾਨ, ਕਲਮਾ ਨਬੀ ਨਾ ਕੋਇ ਸੁਣਾਈਆ। ਸਚ ਮਹਿਰਾਬ ਨਾ ਮਿਲਿਆ ਅਮਾਮ, ਮਹਿਬੂਬ ਨਜ਼ਰ ਕੋਇ ਨਾ ਆਈਆ। ਮੁਕਾਮੇ ਹੱਕ ਨਾ ਕੋਇ ਪੈਗ਼ਾਮ, ਪੈਗ਼ੰਬਰ ਕਰੇ ਨਾ ਕੋਇ ਪੜ੍ਹਾਈਆ। ਅੰਤਮ ਸਭ ਤੇ ਲੱਗਾ ਇਲਜ਼ਾਮ, ਬਰੀ ਨਜ਼ਰ ਬੇਨਜ਼ੀਰ ਸਕੇ ਨਾ ਕੋਇ ਕਰਾਈਆ। ਦਰ ਬਰਦੇ ਹੋਏ ਗ਼ੁਲਾਮ, ਸੀਸ ਤਾਜ ਨਾ ਕੋਇ ਵਖਾਈਆ। ਹਜ਼ਰਤ ਹੱਕ ਨਾ ਦਿਸੇ ਇਸਲਾਮ, ਮਾਸੂਮ ਰਹੇ ਕੁਰਲਾਈਆ। ਤੇਰਾ ਵਿਗੜਿਆ ਹੋਇਆ ਨਜ਼ਾਮ, ਨਾ ਸਕੇ ਕੋਇ ਬਣਾਈਆ। ਚੌਦਾਂ ਤਬਕ ਅੰਧੇਰਾ ਸ਼ਾਮ, ਸ਼ਮਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚੇ ਵੇਖ ਵਖਾਈਆ। ਦਰ ਤੇਰੇ ਆਏ ਦਰਵੇਸ਼, ਆਪਣਾ ਦਰਦ ਸੁਣਾਈਆ। ਨੇਤਰ ਰੋਵੇ ਵਿਸ਼ਨ ਬ੍ਰਹਮ ਮਹੇਸ਼, ਸਾਡੀ ਚਲੇ ਨਾ ਕੋਇ ਚਤੁਰਾਈਆ। ਚਾਰੋਂ ਕੁੰਟ ਖ਼ਾਲੀ ਦੇਸ, ਦਸੰਤਰ ਮਿਲੇ ਨਾ ਕੋਇ ਵਡਿਆਈਆ। ਪਾਰਬ੍ਰਹਮ ਤੇਰਾ ਭੁੱਲਿਆ ਹੇਤ, ਬ੍ਰਹਮ ਵਿਦਿਆ ਨਾ ਕੋਇ ਪੜ੍ਹਾਈਆ। ਨਜ਼ਰ ਨਾ ਆਏ ਨੇਤਨ ਨੇਤ, ਨਿਜ ਨੇਤਰ ਨਾ ਕੋਇ ਖੁਲ੍ਹਾਈਆ। ਆਤਮ ਪਰਮਾਤਮ ਦੇਵੇ ਨਾ ਕੋਇ ਭੇਤ, ਭਾਂਡਾ ਭਰਮ ਨਾ ਕੋਇ ਭੰਨਾਈਆ। ਚਾਰੋਂ ਕੁੰਟ ਅਗਨੀ ਜੇਠ, ਪੰਜ ਤੱਤ ਕਾਇਆ ਰਹੀ ਜਲਾਈਆ। ਕੋਈ ਨਾ ਰੱਖੇ ਸਾਇਆ ਹੇਠ, ਸਿਰ ਹੱਥ ਨਾ ਕੋਇ ਟਿਕਾਈਆ। ਗੁਰ ਅਵਤਾਰਾਂ ਸਿਰ ਪਈ ਰੇਤ, ਜੀਵਾਂ ਜੰਤਾਂ ਕਵਣ ਬਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਈਆ। ਗੁਰ ਗੁਰ ਧਾਰ ਸ਼ਬਦੀ ਬੋਲ, ਬੋਲ ਬੋਲ ਸੁਣਾਇਆ। ਪੁਰਖ ਅਕਾਲ ਤੇਰਾ ਕੋਈ ਨਾ ਜਾਣੇ ਤੋਲ, ਤੋਲਣਹਾਰਾ ਨਜ਼ਰ ਕੋਇ ਨਾ ਆਇਆ। ਚਾਰ ਕੁੰਟ ਦਹਿ ਦਿਸ਼ਾ ਨਵ ਖੰਡ ਸੱਤ ਦੀਪ ਦੋ ਜਹਾਨ ਗਏ ਡੋਲ, ਧੀਰਜ ਧੀਰ ਨਾ ਕੋਇ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ,

ਤੁਧ ਬਿਨ ਨਜ਼ਰ ਕੋਇ ਨਾ ਆਇਆ। ਤੁਧ ਬਿਨ ਨਜ਼ਰ ਨਾ ਆਏ ਬੇਨਜ਼ੀਰ, ਰਹਿਮਤ ਰਹਿਮਾਨ ਨਾ ਕੋਇ ਕਮਾਈਆ। ਪੀਰ ਪੈਗ਼ੰਬਰ ਨਾ ਬਦਲੇ ਕੋਈ ਤਕਦੀਰ, ਤਦਬੀਰ ਹੱਥ ਨਾ ਕਿਸੇ ਫੜਾਈਆ। ਕਲਜੁਗ ਵੱਜਾ ਸ਼ਰਅ ਜ਼ੰਜੀਰ, ਸ਼ਰੀਅਤ ਸਕੇ ਨਾ ਕੋਇ ਤੁੜਾਈਆ। ਸਾਚਾ ਦਿਸੇ ਨਾ ਕੋਇ ਫ਼ਕੀਰ, ਫ਼ਿਕਰਾ ਇਕੋ ਦਏ ਪੜ੍ਹਾਈਆ। ਚੋਟੀ ਚਾੜ੍ਹੇ ਫੜ ਅਖ਼ੀਰ, ਅਲਫ਼ ਯੇ ਨਜ਼ਰ ਨਾ ਆਈਆ। ਰੰਗ ਵਖਾਏ ਸ਼ਾਹ ਹਕੀਰ, ਹਕੀਕਤ ਏਕਾ ਘਰ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਆਏ ਤੇਰੇ ਦਰ, ਬੈਠੇ ਸੀਸ ਝੁਕਾਈਆ। ਪੀਰ ਪੈਗ਼ੰਬਰ ਇਕੱਠੇ ਹੋ, ਇਕੋ ਨਾਅਰਾ ਲਾਇਆ। ਤੁਧ ਬਿਨ ਕਰੇ ਨਾ ਕੋਈ ਸਚ ਲੋ, ਜਗਤ ਅੰਧੇਰਾ ਛਾਇਆ। ਪੰਜ ਤੱਤ ਕਾਇਆ ਤੁਟਾ ਮੋਹ, ਮੁਹੱਬਤ ਤਨ ਨਾ ਕੋਇ ਰਖਾਇਆ। ਅਸੀਂ ਦੇ ਦੇ ਆਏ ਢੋਆ ਢੋ, ਕਲਮ ਸ਼ਾਹੀ ਲੇਖ ਲਿਖਾਇਆ। ਕਲਜੁਗ ਅੰਤਮ ਕਿਸੇ ਅੰਤਰ ਨਾ ਸਕੇ ਛੋਹ, ਰਸਨਾ ਜਿਹਵਾ ਰਹੇ ਸਰਬ ਗਾਇਆ। ਸੂਰ ਗਾਂ ਰਹੇ ਕੋਹ, ਤੇਰੀ ਕੀਮਤ ਕੋਇ ਨਾ ਪਾਇਆ। ਪਰਵਰਦਿਗਾਰ ਪੁਰਖ ਅਕਾਲ ਦੀਨ ਦਿਆਲ ਲੱਖ ਚੁਰਾਸੀ ਆਪਣੀ ਆਪੇ ਜਾਏ ਟੋਹ, ਤੇਰੇ ਹੱਥ ਤੇਰੀ ਵਡਿਆਇਆ। ਜਿਸ ਆਦਿ ਬੀਜ ਲਿਆ ਬੋ, ਸੋ ਅੰਤ ਆਪੇ ਵੱਢਣ ਆਇਆ। ਅਸੀਂ ਲਾਂਭੇ ਬੈਠੇ ਹੋ, ਸਾਡੀ ਚਲੇ ਨਾ ਕੋਇ ਚਤੁਰਾਇਆ। ਸਾਡੇ ਵੇਖ ਖ਼ਾਲੀ ਹੱਥ ਦੋ, ਪੱਲੇ ਗੰਢ ਨਾ ਕੋਇ ਬੰਧਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਚਰਨ ਧਿਆਨ ਲਗਾਇਆ। ਗੁਰ ਅਵਤਾਰ ਰੱਖੋ ਯਾਦ, ਪੀਰ ਪੈਗ਼ੰਬਰ ਆਪ ਸਮਝਾਇੰਦਾ। ਜਿਸ ਨੇ ਖੇਲ ਰਚਾਇਆ ਆਦਿ, ਸੋ ਅੰਤਮ ਵੇਖ ਵਖਾਇੰਦਾ। ਜਿਸ ਨੇ ਰਚਨਾ ਰਚੀ ਬ੍ਰਹਿਮਾਦ, ਸੋ ਬ੍ਰਹਮ ਬ੍ਰਹਿਮਾਂਡ ਖੋਜ ਖੁਜਾਇੰਦਾ। ਜਿਸ ਨੇ ਨਾਮ ਸੁਣਾਇਆ ਨਾਦ, ਸੋ ਰਾਗੀ ਰਾਗ ਅਲਾਇੰਦਾ। ਜਿਸ ਨੇ ਲੱਖ ਚੁਰਾਸੀ ਰਚਿਆ ਸਵਾਂਗ, ਬਣ ਸਵਾਂਗੀ ਵੇਖ ਵਖਾਇੰਦਾ। ਜਿਸ ਦੀ ਸਤਿਜੁਗ ਤ੍ਰੇਤਾ ਦੁਆਪਰ ਨਵ ਨੌਂ ਚਾਰ ਰੱਖਦੇ ਰਹੇ ਤਾਂਘ, ਸੋ ਸਭ ਦੀ ਤਾਂਘ ਪੂਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰਾਂ ਆਪ ਸਮਝਾਇੰਦਾ । ਗੁਰ ਅਵਤਾਰ ਬਹਿ ਜਾਓ ਗੁੱਠੇ, ਹਰਿ ਸਤਿਗੁਰ ਆਪ ਬਹਾਈਆ। ਸਭ ਨਾਲੋਂ ਲੋਕਮਾਤ ਰਹਿਣਾ ਰੁੱਠੇ, ਪ੍ਰੇਮ ਪਿਆਰ ਨਾ ਕੋਇ ਜਣਾਈਆ। ਵੇਖੋ ਸਭ ਦੇ ਮੂਧੇ ਹੁੰਦੇ ਹੁੱਕੇ, ਮੁਲਾਂ ਸ਼ੇਖ਼ ਮੁਸਾਇਕ ਸੱਯਦ ਕੋਇ ਰਹਿਣ ਨਾ ਪਾਈਆ। ਪੰਡਤ ਪਾਂਧੇ ਹੁੰਦੇ ਪੁੱਠੇ, ਨਾ ਸਕੇ ਕੋਇ ਬਚਾਈਆ। ਗਰੰਥੀ ਪੰਥੀ ਜਾਇਣ ਲੁੱਟੇ, ਘਰ ਘਰ ਪਏ ਦੁਹਾਈਆ। ਲੱਖ ਚੁਰਾਸੀ ਭਾਗ ਨਿਖੁੱਟੇ, ਸਾਚਾ ਭਾਗ ਨਾ ਕੋਇ ਵੰਡਾਈਆ। ਕੂੜੀ ਕਿਰਿਆ ਜੜ੍ਹ ਪ੍ਰਭ ਆਪੇ ਪੁੱਟੇ, ਜਿਸ ਬੂਟਾ ਦਿਤਾ ਲਾਈਆ। ਨਿਰਗੁਣ ਧਾਰ ਨਿਰੰਕਾਰ ਏਕਾ ਉਠੇ, ਜੋਤੀ ਜੋਤ ਕਰੇ ਰੁਸ਼ਨਾਈਆ। ਸ਼ਬਦ ਉਠਾਏ ਸਾਚੇ ਸੁੱਤੇ, ਪੂਤ ਸਪੂਤੇ ਦਏ ਵਡਿਆਈਆ। ਸੰਬਲ ਵਖਾਏ ਇਕੋ ਰੁੱਤੇ, ਦੋ ਜਹਾਨ ਮਹਿਕ ਮਹਿਕਾਈਆ। ਵਿਸ਼ਨ ਬ੍ਰਹਮਾ ਸ਼ਿਵ ਰਹਿਣ ਨਾ ਸੁੱਤੇ, ਸਭ ਦੇ ਨੇਤਰ ਦਏ ਖੁਲ੍ਹਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕੁਰਾਨ ਖਾਣੀ ਬਾਣੀ ਜੋ ਰਾਹ ਲੱਭਦੇ ਫਿਰਦੇ ਰਾਹੋਂ ਘੁੱਥੇ, ਔਝੜ ਰਾਹ ਦਏ ਵਖਾਈਆ। ਸ਼ਾਹ ਸੁਲਤਾਨਾਂ ਰਾਜ ਰਾਜਾਨਾਂ ਵਿਚ ਜਹਾਨਾਂ ਖ਼ਾਲੀ ਹੱਥ ਫੜਾਵੇ ਠੂਠੇ, ਮੰਗਿਆਂ ਭਿੱਖ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰ ਅਵਤਾਰਾਂ ਰਿਹਾ ਜਣਾਈਆ। ਗੁਰ ਅਵਤਾਰ ਖੋਲ੍ਹੋ ਅੱਖਾਂ, ਹਰਿ ਅੱਖਾਂ ਨਾਲ ਵਖਾਇੰਦਾ। ਜਿਸ ਦੀਆਂ ਲੱਖ

ਚੁਰਾਸੀ ਕਰਦੀ ਰੱਖਾਂ, ਸੋ ਰੱਖਿਆ ਸਭ ਦੀ ਆਪਣੇ ਹੱਥ ਵਖਾਇੰਦਾ। ਜੀਵ ਜੰਤ ਸਾਧ ਸੰਤ ਆਤਮ ਪਰਮਾਤਮ ਪਾਏ ਨੱਥਾਂ, ਡੋਰੀ ਆਪਣੇ ਹੱਥ ਉਠਾਇੰਦਾ। ਜੀਵ ਜੰਤ ਲੱਖ ਚੁਰਾਸੀ ਗੇੜਨਹਾਰਾ ਉਲਟੀ ਲੱਠਾ, ਗੇੜਾ ਇਕੋ ਇਕ ਗਿੜਾਇੰਦਾ। ਗੁਰ ਅਵਤਾਰ ਪੀਰ ਪੈਗ਼ੰਬਰ ਦੀਨ ਮਜ਼੍ਹਬ ਜ਼ਾਤ ਪਾਤ ਕਲਮਾ ਨਬੀ ਖਾਣੀ ਬਾਣੀ ਕੋਇ ਨਾ ਪਾਏ ਰੱਟਾ, ਸਭ ਦਾ ਰੱਟਾ ਆਪ ਮੁਕਾਇੰਦਾ। ਧੁਰ ਫ਼ਰਮਾਣ ਸ੍ਰੀ ਭਗਵਾਨ ਦੋ ਜਹਾਨ ਦੇਵੇ ਇਕੋ ਪੱਕਾ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਸ਼ਬਦੀ ਹੁਕਮ ਧੁਰ ਫ਼ਰਮਾਣੀ ਧੱਕਾ, ਦੋ ਜਹਾਨਾਂ ਮੂੰਹ ਦੇ ਭਾਰ ਸੁਟਾਇੰਦਾ। ਕਰੇ ਖੇਲ ਪੁਰਖ ਸਮਰਥਾ, ਨਾ ਕੋਈ ਮੇਟੇ ਮੇਟ ਮਿਟਾਇੰਦਾ। ਖੇਲਣ ਆਇਆ ਆਪਣਾ ਭਲੱਥਾ, ਆਪਣਾ ਦਾਉ ਨਾ ਕਿਸੇ ਸਮਝਾਇੰਦਾ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਸਭ ਦੀ ਅੱਖੀਂ ਪਾਏ ਘੱਟਾ, ਘਾਟਾ ਸਭ ਦਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸਾਚਾ ਹੁਕਮ ਆਪ ਸੁਣਾਇੰਦਾ। ਸਾਚਾ ਹੁਕਮ ਸੁਣੋ ਏਕ, ਏਕੰਕਾਰ ਜਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਮੰਨੋ ਟੇਕ, ਨਿਉਂ ਨਿਉਂ ਸੀਸ ਝੁਕਾਈਆ। ਅੱਖ ਚੁੱਕ ਜੇ ਕਿਸੇ ਲਿਆ ਵੇਖ, ਨੇਤਰ ਨਜ਼ਰ ਕੋਇ ਨਾ ਆਈਆ। ਨਿਰਗੁਣ ਕਰੇ ਨਿਰਗੁਣ ਖੇਡ, ਸਰਗੁਣ ਸਰਗੁਣ ਨਾਲ ਟਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣਾ ਹੁਕਮ ਸਚ ਵਰਤਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਦੋਏ ਜੋੜ ਕਹਿਣ, ਪ੍ਰਭ ਸਚ ਤੇਰੀ ਵਡਿਆਈਆ। ਅੰਤਮ ਤੇਰਾ ਵੇਖੀਏ ਨੈਣ, ਇਕੋ ਮੰਗ ਮੰਗਾਈਆ। ਪੁਰਖ ਅਕਾਲ ਦੀਨ ਦਿਆਲ ਦੇਵਣਹਾਰਾ ਲਹਿਣ ਦੇਣ, ਲਹਿਣਾ ਦੇਣਾ ਰਿਹਾ ਜਣਾਈਆ। ਨਾਤਾ ਤੋੜੋ ਸਾਕ ਸੱਜਣ ਸੈਣ, ਸੰਗ ਨਜ਼ਰ ਕੋਇ ਨਾ ਆਈਆ। ਇਕੋ ਮੰਨੋ ਹਰਿ ਜੂ ਕਹਿਣ, ਦੂਜੀ ਕਥਾ ਨਾ ਕੋਇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੰਦੇਸਾ ਇਕ ਸਮਝਾਈਆ । ਤੇਰਾ ਹੁਕਮ ਹਰਿ ਜੂ ਮੰਨਾਂਗੇ। ਆਪਣੀ ਕੀਤੀ ਪਿਛਲੀ ਆਪੇ ਭੰਨਾਂਗੇ। ਆਪਣਿਆਂ ਭੁੱਲਿਆਂ ਨੂੰ ਆਪੇ ਡੰਨਾਂਗੇ। ਆਪਣਿਆਂ ਘੜਿਆਂ ਨੂੰ ਆਪੇ ਭੰਨਾਂਗੇ। ਤੇਰਾ ਹੁਕਮ ਮੰਨਾਂਗੇ। ਤੇਰਾ ਹੁਕਮ ਮੰਨੀਏ ਭਗਵਾਨ, ਹੱਥ ਤੇਰੇ ਵਡਿਆਈਆ। ਤੇਰਾ ਫੜੀਏ ਇਕ ਨਿਸ਼ਾਨ, ਦੋ ਜਹਾਨ ਝੁਲਾਈਆ। ਤੇਰਾ ਜਣਾਈਏ ਇਕ ਨਾਮ, ਜਿਸ ਦੀ ਵੰਡ ਕਿਸੇ ਨਾ ਆਈਆ। ਤੇਰਾ ਵਖਾਈਏ ਇਕ ਮਕਾਨ, ਜਿਸ ਦੀ ਛੱਪਰ ਛੰਨ ਨਾ ਕਿਸੇ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਈਆ। ਤੇਰਾ ਨਾਮ ਦੱਸਾਂਗੇ। ਘਰ ਘਰ ਜਾ ਕੇ ਦੱਸਾਂਗੇ। ਦੋ ਜਹਾਨਾਂ ਨੱਸਾਂਗੇ। ਬਿਨ ਢਾਹਿਉਂ ਤੇਰੇ ਅੱਗੇ ਢੱਠਾਂਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੇਰੇ ਦਰ ਤੇ ਬਹਿ ਬਹਿ ਹੱਸਾਂਗੇ। ਤੇਰੇ ਗੀਤ ਗਾਵਾਂਗੇ। ਲੱਖ ਲੱਖ ਸ਼ੁਕਰ ਮਨਾਵਾਂਗੇ। ਦੋ ਜਹਾਨ ਜਾ ਸੁਣਾਵਾਂਗੇ। ਆਤਮ ਪਰਮਾਤਮ ਮੇਲ ਮਿਲਾਵਾਂਗੇ। ਜੁਗ ਜਨਮ ਦੇ ਵਿਛੜੇ ਮੇਲ ਮਿਲਾਵਾਂਗੇ। ਇਕੋ ਰਾਹ ਵਖਾਵਾਂਗੇ। ਦੂਜਾ ਇਸ਼ਟ ਨਾ ਕੋਇ ਜਣਾਵਾਂਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਅਲਖ ਜਗਾਵਾਂਗੇ। ਤੇਰੇ ਨਾਮ ਦਾ ਵੱਜੇ ਨਾਅਰਾ, ਨਾਅਰਾ ਲਾ ਲਾ ਖ਼ੁਸ਼ੀ ਮਨਾਵਾਂਗੇ। ਤੇਰੇ ਹੁਕਮੇ ਅੰਦਰ ਦੇ ਦੇ ਪਹਿਰਾ, ਨਿਉਂ ਨਿਉਂ ਸੀਸ ਨਵਾਵਾਂਗੇ। ਜੇ ਕੋਈ ਹੁੰਦਾ ਫਿਰੇ ਗਵਾਰਾ, ਤੇਰਾ ਨਾਮ ਖੰਡਾ ਚਮਕਾਵਾਂਗੇ। ਚਾਰੋਂ ਕੁੰਟ ਇਕ ਜੈਕਾਰਾ, ਜੈ ਜੈਕਾਰ ਸਰਬ ਸੁਣਾਵਾਂਗੇ। ਪੁਰਖ ਅਕਾਲ ਅਕਾਲ, ਅਕਾਲ

ਤੇਰਾ ਨਾਮ ਸਦਾਵਾਂਗੇ। ਤੂੰ ਦੀਨਾਂ ਬੰਧੂ ਦੀਨ ਦਿਆਲ, ਤੇਰੀ ਦਇਆ ਅੰਦਰ ਤੇਰਾ ਹੁਕਮ ਵਜਾ ਲਿਆਵਾਂਗੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਸੀਸ ਝੁਕਾਵਾਂਗੇ। ਦਰ ਤੇਰੇ ਇਕੋ ਝੁਕੇ ਸੀਸ, ਦੂਜੀ ਓਟ ਨਾ ਕੋਇ ਰਖਾਈਆ। ਆਦਿ ਜੁਗਾਦਿ ਜੁਗਾ ਜੁਗੰਤਰ ਸਾਹਿਬ ਸੁਲਤਾਨ ਸੱਚਾ ਜਗਦੀਸ਼, ਬੇਅੰਤ ਤੇਰੀ ਵਡਿਆਈਆ । ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਕਹਿਣ ਸਾਡੇ ਖ਼ਾਲੀ ਖ਼ੀਸ, ਸਾਡੇ ਹੱਥ ਕੁਛ ਨਜ਼ਰ ਨਾ ਆਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਚੱਕੀ ਲਈ ਪੀਸ, ਬਣ ਸੇਵਕ ਸੇਵ ਕਮਾਈਆ। ਤੇਰੇ ਨਾਮ ਦੀ ਪੜ੍ਹ ਪੜ੍ਹ ਆਏ ਹਦੀਸ, ਕਲਜੁਗ ਜੀਵ ਗਏ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਵਰ ਇਕੋ ਇਕ ਮੰਗਾਈਆ। ਪੁਰਖ ਅਬਿਨਾਸ਼ੀ ਸਚ ਸੰਦੇਸ਼ਾ, ਹਰਿ ਸੱਦਾ ਆਪਣੇ ਨਾਮ ਜਣਾਇੰਦਾ। ਇਕੋ ਵੇਖ ਰਾਜ ਰਾਜਾਨ ਸ਼ਾਹ ਨਰੇਸ਼ਾ ਨਰ ਨਰਾਇਣ ਆਪ ਸਮਝਾਇੰਦਾ। ਹੁਕਮ ਫ਼ਰਮਾਣ ਦਰ ਦਰ ਦੇਣਾ ਦਰ ਦਰਵੇਸ਼ਾ, ਘਰ ਘਰ ਆਪ ਜਣਾਇੰਦਾ। ਅੰਤਮ ਸਭ ਦਾ ਮੁੱਕਣ ਵਾਲਾ ਲੇਖਾ, ਲਿਖਿਆ ਲੇਖਾ ਸਭ ਦਾ ਪੂਰ ਕਰਾਇੰਦਾ। ਸਦੀ ਬੀਸ ਰਹੇ ਨਾ ਕੋਇ ਭੁਲੇਖਾ, ਪਰਦਾ ਸਭ ਦਾ ਆਪ ਉਠਾਇੰਦਾ। ਨੌਂ ਖੰਡ ਪ੍ਰਿਥਮੀ ਉਜੜਨਹਾਰਾ ਖੇਤਾ, ਕਿਰਸਾਣ ਨਜ਼ਰ ਕੋਇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਧੁਰ ਫ਼ਰਮਾਣਾ ਇਕ ਸੁਣਾਇੰਦਾ। ਜਾਓ ਦੱਸੋ ਲੋਕਮਾਤ, ਸੋ ਪੁਰਖ ਨਿਰੰਜਣ ਆਪ ਜਣਾਈਆ। ਆਪਣੀ ਆਪਣੀ ਵੇਖੋ ਜਮਾਤ, ਜੋ ਕਰ ਕੇ ਆਏ ਪੜ੍ਹਾਈਆ। ਕਿਸੇ ਘਰ ਰਹੇ ਨਾ ਕਲਮ ਦਵਾਤ, ਕਾਗ਼ਜ਼ ਸ਼ਾਹੀ ਕੰਮ ਕਿਸੇ ਨਾ ਆਈਆ। ਵੇਲੇ ਅੰਤ ਕੋਈ ਨਾ ਪੁਛੇ ਵਾਤ, ਜੀਵ ਜੰਤ ਦੇਣ ਦੁਹਾਈਆ। ਨਾ ਕੋਈ ਪਿਤਾ ਨਾ ਕੋਈ ਮਾਤ, ਮਾਤਰ ਭੂਮੀ ਰਹੀ ਕੁਰਲਾਈਆ। ਦੋ ਜਹਾਨ ਤੁਟੇ ਨਾਤ, ਨਾਤਾ ਬਿਧਾਤਾ ਨਾ ਕੋਇ ਰਖਾਈਆ। ਨਾ ਕੋਈ ਸੱਜਣ ਨਾ ਕੋਈ ਸਾਕ, ਸੈਣ ਨਜ਼ਰ ਕੋਇ ਨਾ ਆਈਆ। ਸ਼ਾਹ ਪਾਤਸ਼ਾਹ ਹੋਣੇ ਖ਼ਾਕ, ਖ਼ਾਕੀ ਖ਼ਾਕ ਮਿਲਾਈਆ। ਕਿਸੇ ਘਰ ਨਾ ਖੁੱਲੇ ਤਾਕ, ਦੀਵਾ ਬਾਤੀ ਨਾ ਕੋਇ ਰੁਸ਼ਨਾਈਆ। ਗੁਰ ਅਵਤਾਰ ਪੀਰ ਪੈਗ਼ੰਬਰ ਸਾਰੇ ਦੱਸੋ ਭਵਿਖਤ ਵਾਕ, ਪ੍ਰਭ ਆਇਆ ਬੇਪਰਵਾਹੀਆ। ਜਿਸ ਦਾ ਨਾ ਕੋਈ ਮਜ਼੍ਹਬ ਨਾ ਕੋਈ ਜ਼ਾਤ, ਰੂਪ ਰੰਗ ਰੇਖ ਨਾ ਕੋਇ ਰਖਾਈਆ। ਜਿਸ ਨੇ ਖੇਲ ਕਰਨਾ ਸਾਖਿਆਤ, ਸਵਛ ਸਰੂਪੀ ਰੂਪ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸਾ ਆਪ ਸੁਣਾਈਆ। ਗੁਰ ਅਵਤਾਰ ਪੀਰ ਪੈਗ਼ੰਬਰ, ਉਠੋ ਨੱਠੋ ਵੇਲਾ ਗਿਆ ਆਈਆ। ਮੁਰੀਦਾਂ ਮੁਰਸ਼ਦਾਂ ਗੁਰਸਿਖਾਂ ਨੂੰ ਜਾ ਜਾ ਦੱਸੋ, ਉਚੀ ਕੂਕੋ ਦਿਓ ਦੁਹਾਈਆ। ਕੂੜੀ ਕਿਰਿਆ ਵਿਚ ਨਾ ਫਸੋ, ਫਾਸੀ ਸਭ ਦੇ ਗਲ ਲਟਕਾਈਆ। ਇਕੋ ਇਕ ਪੁਰਖ ਅਕਾਲ ਦਾ ਗਾਓ ਜਸੋ, ਜਿਸ ਗਾਇਆਂ ਅੰਤ ਹੋਏ ਸਹਾਈਆ। ਸਰਨ ਸਰਨਾਈ ਸਾਹਿਬ ਸਤਿਗੁਰ ਦੀ ਢੱਠੋ, ਸਭ ਦਾ ਲੇਖਾ ਰਿਹਾ ਮੁਕਾਈਆ । ਨਾਤਾ ਤੋੜੇ ਤੀਰਥ ਤੱਟੋ, ਤੱਟ ਕਿਨਾਰਾ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੁਨੇਹੁੜਾ ਇਕੋ ਇਕ ਜਣਾਈਆ । ਪੀਰ ਪੈਗ਼ੰਬਰ ਕਰਨ ਸਲਾਹ, ਆਪਣਾ ਮਤਾ ਪਕਾਈਆ। ਉਤਰ ਪੂਰਬ ਪੱਛਮ ਦੱਖਣ ਕਵਣ ਚੰਗਾ ਰਾਹ, ਕਵਣ ਕੂਟੇ ਡੇਰਾ ਲਾਈਆ। ਕਵਣ ਮਿਲੇ ਸਚਾ ਥਾਂ, ਜਿਸ ਦੁਆਰੇ ਢੋਲਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦਿਵਸ ਰੈਣ ਰੈਣ ਦਿਵਸ ਰਾਤੀ ਰੁਤੀ, ਬਿਨ ਰੁੱਤੜੀ ਆਪਣੀ ਰੁੱਤ ਸੁਹਾਈਆ।

ਸੰਗਤ ਵਛੋੜਾ ਵੱਡਾ ਦੁੱਖ, ਦੁੱਖ ਸਕੇ ਨਾ ਕੋਇ ਮਿਟਾਈਆ। ਉਹ ਜਾਣੇ ਜਿਹੜਾ ਵੇਖੇ ਲੁਕ ਲੁਕ, ਘਟ ਘਟ ਡੇਰਾ ਲਾਈਆ । ਪ੍ਰੇਮ ਪਿਆਰ ਦਾ ਪੈਂਡਾ ਕਦੇ ਨਾ ਜਾਏ ਮੁੱਕ, ਜੁਗ ਚੌਕੜੀ ਚਲ ਚਲ ਥੱਕੇ ਪਾਂਧੀ ਰਾਹੀਆ। ਗੁਰਮੁਖਾਂ ਗੁਰ ਉਜਲ ਕਰੇ ਮੁਖ, ਮੁਖ ਆਪਣੇ ਨਾ ਕੋਇ ਵਡਿਆਈਆ । ਸੁਫਲ ਕਰਾਏ ਜਨ ਜਨਨੀ ਕੁੱਖ, ਧੰਨ ਧੰਨ ਕਹੇ ਜਣੇਂਦੀ ਮਾਈਆ। ਆਦਿ ਜੁਗਾਦਿ ਜੁਗੋ ਜੁਗ ਸਤਿਗੁਰ ਪੂਰੇ ਨੂੰ ਇਕੋ ਦੁੱਖ, ਬਿਨ ਗੁਰਮੁਖਾਂ ਦੁੱਖ ਨਾ ਕੋਇ ਮਿਟਾਈਆ । ਸੱਚਾ ਦੁੱਖ ਗੁਰਸਿਖ ਵਿਛੋੜਾ, ਵਿਛੜਿਆਂ ਸੁਖ ਕੋਇ ਨਾ ਆਈਆ। ਸਤਿਗੁਰੂ ਗੁਰਸਿਖ ਜੁਗਾ ਜੁਗੰਤਰ ਜੋੜਾ, ਜੋੜੀ ਇਕੋ ਘਰ ਸੁਹਾਈਆ। ਇਕ ਦੂਜੇ ਦੀ ਸਦਾ ਲੋੜਾ, ਬਿਨ ਗੁਰਸਿਖਾਂ ਸਤਿਗੁਰੂ ਕੰਮ ਕਿਸੇ ਨਾ ਆਈਆ। ਪ੍ਰੇਮ ਪਿਆਰ ਅੰਦਰ ਬੱਝੀਆਂ ਡੋਰਾਂ, ਨਾ ਕੋਈ ਤੋੜੇ ਨਾ ਤੋੜ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁੱਖ ਰਿਹਾ ਸਮਝਾਈਆ। ਗੁਰਸਿਖ ਦਰਦ ਤਿਖੀ ਕਾਨੀ, ਅਣਿਆਲਾ ਤੀਰ ਜਣਾਇੰਦਾ। ਸ੍ਰਿਸ਼ਟ ਸਬਾਈ ਦਿਸੇ ਫ਼ਾਨੀ, ਅੰਤ ਰਹਿਣ ਕੋਇ ਨਾ ਪਾਇੰਦਾ। ਗੁਰਸਿਖ ਸਤਿਗੁਰ ਦੀ ਦੋ ਜਹਾਨ ਨਿਸ਼ਾਨੀ, ਏਥੇ ਓਥੇ ਝੰਡਾ ਨਾਮ ਝੁਲਾਇੰਦਾ। ਜੀਵ ਜੰਤ ਗਾਥਾ ਗਾ ਪੜ੍ਹੇ ਕਹਾਣੀ, ਕਲਮ ਸ਼ਾਹੀ ਕਾਗ਼ਜ਼ ਬੰਧਨ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੁੱਖ ਆਪਣਾ ਆਪ ਜਣਾਇੰਦਾ। ਗੁਰਸਿਖ ਵੱਡਾ ਵਡ ਵੱਡਾ, ਵੱਡੀ ਵਡਿਆਈਆ । ਗੁਰ ਸਤਿਗੁਰ ਸਦਾ ਸਦਾ ਬਾਲਾ ਨਿੱਕਾ ਨੱਢਾ, ਸ਼ਬਦ ਰੂਪ ਨਜ਼ਰ ਨਾ ਆਈਆ। ਬਣ ਸੇਵਕ ਗੁਰਮੁਖਾਂ ਫੜ ਫੜ ਬਾਹੋਂ ਰਾਹ ਪਾਏ ਸਿੱਧਾ, ਦਿਵਸ ਰੈਣ ਸੇਵ ਕਮਾਈਆ। ਆਪ ਗੁਰਸਿਖਾਂ ਪਿਛੇ ਕਰੌਂਦਾ ਰਹੇ ਨਿੰਦਾ, ਵਡਿਆਈ ਵਿਚ ਕਦੇ ਨਾ ਆਈਆ। ਜੁਗ ਜਨਮ ਮੇਲਣ ਦੀ ਆਪਣੇ ਹੱਥ ਰੱਖੇ ਬਿੱਧਾ, ਪੁਛਣ ਕਿਸੇ ਕੋਲੋਂ ਨਾ ਜਾਈਆ। ਜੇ ਕੋਈ ਸਤਿਗੁਰ ਕੋਲੋਂ ਪੁਛੇ ਤੇਰਾ ਗੁਰਸਿਖ ਕਿੱਡਾ, ਸਤਿਗੁਰ ਕਹੇ ਮਹਿਮਾ ਅਕੱਥ ਕਥੀ ਨਾ ਜਾਈਆ। ਏਸੇ ਕਰ ਕੇ ਕਲਜੁਗ ਵਿਚ ਵੰਡਾਇਆ ਹਿੱਸਾ, ਹਿੱਸਾ ਇਕੋ ਝੋਲੀ ਪਾਈਆ। ਦੂਜੇ ਨੈਣ ਨਾ ਗੋਬਿੰਦ ਦਿਸਾ, ਸ਼ਬਦ ਗੁਰ ਨਾ ਕੋਇ ਕੁੜਮਾਈਆ। ਘਰ ਦਾ ਬਿਖੜਿਆ ਖੇਲ ਆਪ ਨਜਿਠਾ, ਬਣ ਵਿਚੋਲਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਘਰ ਘਰ, ਘਰ ਗੁਰਸਿਖ ਇਕ ਵਡਿਆਈਆ। ਗੁਰਸਿਖ ਸੋਏ ਪੈਰ ਪਸਾਰ, ਸਤਿਗੁਰ ਗੂੜ੍ਹੀ ਨੀਂਦ ਸੁਆਈਆ। ਸਤਿਗੁਰ ਪੂਰਾ ਪਹਿਰਾ ਦੇਵੇ ਆਪਣੀ ਧਾਰ, ਧਾਰ ਧਾਰ ਵਿਚੋਂ ਪਰਗਟਾਈਆ। ਗੁਰਸਿਖ ਦੁੱਖ ਅੰਦਰ ਜੇ ਹੋਏ ਬੇਦਾਰ, ਆਤਮ ਸੁਖ ਦੇ ਸਾਂਤਕ ਸਤਿ ਕਰ ਸੁਆਈਆ। ਸਤਿ ਸਰੂਪੀ ਤਨ ਪਹਿਨਾ ਪ੍ਰੇਮ ਹਾਰ, ਲੜੀ ਆਪਣੇ ਨਾਲ ਬੰਧਾਈਆ। ਨਿਰਮਲ ਜੋਤ ਕਰ ਉਜਿਆਰ, ਅਗਿਆਨ ਅੰਧੇਰ ਮਿਟਾਈਆ। ਅਨਹਦ ਸੁਣਾ ਸੱਚੀ ਧੁਨਕਾਰ, ਰਾਗੀ ਰਾਗ ਅਲਾਈਆ। ਅੰਮ੍ਰਿਤ ਆਤਮ ਜਾਮ ਪਿਆਲ, ਤ੍ਰਿਸ਼ਨਾ ਭੁੱਖ ਗਵਾਈਆ। ਅੰਦਰ ਬਾਹਰ ਗੁਪਤ ਜ਼ਾਹਰ, ਦੂਰ ਨੇੜੇ ਚਲੇ ਨਾਲ ਨਾਲ, ਸਗਲਾ ਸੰਗ ਨਿਭਾਈਆ। ਗੁਰਸਿਖ ਆਪਣੀ ਗੋਦੀ ਵਿਚ ਬਠਾਲ, ਕਾਲ ਮਹਾਂਕਾਲ ਧੱਕਾ ਦੇਵੇ ਲਾਈਆ। ਸਦਾ ਸੁਹੇਲਾ ਇਕ ਇਕੇਲਾ ਗੁਰੂ ਗੁਰ ਚੇਲਾ ਚੇਲਾ ਗੁਰੂ ਕਰੇ ਪ੍ਰਿਤਪਾਲ, ਬਣ ਪ੍ਰਿਤਪਾਲਕ ਸੇਵ ਕਮਾਈਆ। ਸਤਿਗੁਰ ਪੂਰਾ ਸਦਾ ਗੁਰਸਿਖਾਂ ਪਿਛੇ ਘਾਲੇ ਘਾਲ, ਗੁਰਸਿਖ ਹੌਲੇ ਭਾਰ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਗੁਰਸਿਖ ਗੁਰਸਿਖ ਰੂਪ ਆਪ ਵਟਾਈਆ। ਗੁਰਸਿਖ ਅੰਦਰ ਸਤਿਗੁਰ ਵੜਿਆ, ਨਜ਼ਰ ਕਿਸੇ ਨਾ ਆਇੰਦਾ। ਬਿਨ ਪੌੜੀਉਂ ਡੰਡੇ ਆਪੇ ਚੜ੍ਹਿਆ, ਮਹੱਲ

ਅਟੱਲ ਵੇਖ ਵਖਾਇੰਦਾ। ਬਿਨ ਵਿਦਿਆ ਅੱਖਰ ਪੜ੍ਹਿਆ, ਨਿਸ਼ਅੱਖਰ ਆਪ ਜਣਾਇੰਦਾ। ਨਿਰਭੌ ਹੋ ਕਦੇ ਨਾ ਡਰਿਆ, ਭੈ ਅਵਰ ਨਾ ਕੋਇ ਮਨਾਇੰਦਾ। ਕਰ ਕਿਰਪਾ ਸਤਿਗੁਰ ਗੁਰਸਿਖ ਆਪਣੇ ਜਿਹਾ ਕਰਿਆ ਜਿਸ ਜਨ ਆਪਣਾ ਰੰਗ ਰੰਗਾਇੰਦਾ। ਗੁਰਸਿਖ ਗੁਰ ਨਾ ਜਨਮੇ ਨਾ ਕਦੇ ਮਰਿਆ, ਜਨਮ ਮਰਨ ਦੋਹਾਂ ਵਿਚ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਫੜਾਏ ਆਪਣਾ ਲੜਿਆ, ਪੱਲੂ ਇਕੋ ਗੰਢ ਵਖਾਇੰਦਾ।

੧੦ ਪੋਹ ੨੦੧੯ ਬਿਕਰਮੀ ਠਾਕਰ ਸਿੰਘ ਦੇ ਨਵਿਤ ਹਰਿ ਭਗਤ ਦੁਆਰ ਜੇਠੂਵਾਲ

ਭਗਤ ਕਹੇ ਪ੍ਰਭ ਖੋਲ੍ਹ ਅੱਖ, ਤੇਰੀ ਆਖ਼ਰ ਓਟ ਤਕਾਈਆ। ਨਿਰਗੁਣ ਰੂਪ ਹੋ ਪਰਤੱਖ, ਬੇਅੰਤ ਬੇਪਰਵਾਹੀਆ। ਜੁਗ ਚੌਕੜੀ ਜਨਮ ਪੂਰੀ ਕਰ ਆਸ, ਤ੍ਰਿਸਨਾ ਜਗਤ ਰਹੇ ਨਾ ਰਾਈਆ। ਲਹਿਣਾ ਦੇਣਾ ਚੁੱਕੇ ਅਪ ਤੇਜ ਵਾਏ ਪ੍ਰਿਥਮੀ ਆਕਾਸ਼, ਮਨ ਮੱਤ ਬੁੱਧ ਨਾ ਕੋਇ ਚਤੁਰਾਈਆ। ਆਤਮ ਪਰਮਾਤਮ ਵਸੇ ਸਾਥ, ਬ੍ਰਹਮ ਪਾਰਬ੍ਰਹਮ ਸਮਾਈਆ। ਸਾਚਾ ਮੰਤਰ ਇਕੋ ਪੂਜਾ ਪਾਠ, ਨਿਸ਼ਅੱਖਰ ਕਰ ਪੜ੍ਹਾਈਆ। ਚਰਨ ਸਰੋਵਰ ਤੀਰਥ ਤਾਟ, ਤੱਟ ਕਿਨਾਰਾ ਇਕ ਸੁਹਾਈਆ। ਮਿਟੇ ਰੈਣ ਅੰਧੇਰੀ ਰਾਤ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਸਰਗੁਣ ਸਾਹਿਬ ਪੁਛੇ ਵਾਤ, ਪਤਿਪਰਮੇਸ਼ਵਰ ਫੇਰਾ ਪਾਈਆ। ਤੇਰੀ ਮੇਰੀ ਇਕੋ ਜ਼ਾਤ, ਦੂਸਰ ਵੰਡ ਨਾ ਕੋਇ ਵੰਡਾਈਆ। ਸਾਚਾ ਮੇਲਾ ਪੱਤਣ ਘਾਟ, ਕੰਢਾ ਕਲਜੁਗ ਨਜ਼ਰੀ ਆਈਆ। ਸਤਿ ਅਗੰਮੀ ਸ਼ਬਦੀ ਦਏ ਰਾਥ, ਬਣ ਰਥਵਾਹੀ ਸੇਵ ਕਮਾਈਆ। ਨਾਤਾ ਤੁਟੇ ਤ੍ਰਲੋਕੀ ਨਾਥ, ਲੋਆਂ ਪੁਰੀਆਂ ਭੇਵ ਨਾ ਰਾਈਆ। ਏਕਾ ਬੱਝੇ ਸੱਚਾ ਨਾਤ, ਚਰਨ ਕਵਲ ਕਵਲ ਸਰਨਾਈਆ। ਪ੍ਰਭ ਮਿਲੇ ਕਮਲਾਪਾਤ, ਕਵਲ ਨੈਣ ਸੱਚਾ ਸ਼ਹਿਨਸ਼ਾਹੀਆ । ਸਾਡਾ ਪੂਰਾ ਕਰ ਦੇ ਘਾਟ, ਖ਼ਾਲੀ ਝੋਲੀ ਰਹੇ ਵਖਾਈਆ। ਪੂਰਬ ਲਹਿਣਾ ਭਰ ਦੇ ਖ਼ਾਤ, ਖ਼ਾਤਾ ਇਕੋ ਇਕ ਜਣਾਈਆ। ਕਰ ਕਿਰਪਾ ਪੁੱਛ ਵਾਤ, ਮਿਹਰਵਾਨ ਤੇਰੀ ਵਡਿਆਈਆ। ਨਾਮ ਅਮੋਲਕ ਦੇ ਦਾਤ, ਦਾਤਾ ਦਾਨੀ ਦਇਆ ਕਮਾਈਆ। ਗ੍ਰਹਿ ਮੰਦਰ ਘਰ ਸਾਚੇ ਪਾ ਰਾਸ, ਗੋਪੀ ਕਾਹਨ ਨਾਚ ਨਚਾਈਆ। ਦਿਵਸ ਰੈਣ ਵਸੀਂ ਪਾਸ, ਵਿਛੜ ਕਦੇ ਨਾ ਜਾਈਆ। ਆਵਣ ਜਾਵਣ ਲੱਖ ਚੁਰਾਸੀ ਹੋਏ ਬੰਦ ਖ਼ਲਾਸ, ਰਾਏ ਧਰਮ ਨਾ ਦਏ ਸਜ਼ਾਈਆ। ਮਾਇਆ ਮਮਤਾ ਹਉਮੇ ਹੰਗਤਾ ਕੂੜੀ ਕਿਰਿਆ ਹੋਵੇ ਨਾਸ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਕੋਇ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਓਟ ਤਕਾਈਆ। ਪੁਰਖ ਅਕਾਲ ਅੱਗੋਂ ਹੱਸ, ਹੰਸ ਮੁਖ ਦਇਆ ਕਮਾਇੰਦਾ। ਆਦਿ ਜੁਗਾਦਿ ਮੈਂ ਭਗਤਾਂ ਵਸ, ਭਗਤੀ ਆਪਣਾ ਰੰਗ ਰੰਗਾਇੰਦਾ। ਦੂਰ ਦੁਰਾਡਾ ਆਵਾਂ ਨੱਸ, ਦੋ ਜਹਾਨਾਂ ਪੰਧ ਮੁਕਾਇੰਦਾ। ਅੰਤਰ ਆਤਮ ਜਾਵਾਂ ਵਸ, ਰੂਪ ਰੰਗ ਰੇਖ ਨਾ ਕੋਇ ਰਖਾਇੰਦਾ। ਤੀਰ ਨਿਰਾਲਾ ਮਾਰਾਂ ਕਸ, ਅਣਿਆਲਾ ਆਪ ਚਲਾਇੰਦਾ। ਆਤਮ ਪਰਮਾਤਮ ਗਾਵਾਂ ਜਸ, ਸੋਹਲਾ ਢੋਲਾ ਇਕ ਸੁਣਾਇੰਦਾ। ਜਨ ਭਗਤਾਂ ਲਹਿਣਾ ਦੇਣਾ ਹੱਥੋ ਹੱਥ, ਜਗਤ ਉਧਾਰ ਨਾ ਮੋਹੇ ਸੁਖਾਇੰਦਾ । ਸ਼ਬਦ ਅਗੰਮੀ ਦੇ ਵੱਥ, ਵਸਤ ਅਮੋਲਕ ਝੋਲੀ ਪਾਇੰਦਾ। ਜਨਮ ਜਨਮ ਦੀ ਦੁਰਮੱਤ ਮੈਲ ਕੱਟ, ਨਿਰਮਲ ਨੀਰ ਸੀਰ ਪਿਆਇੰਦਾ। ਕਾਇਆ ਅੰਦਰ ਵਖਾ

ਚੌਦਾਂ ਲੋਕ ਹੱਟ, ਚੌਦਸ ਚੰਦ ਇਕ ਚਮਕਾਇੰਦਾ। ਨਿਰਗੁਣ ਨੂਰ ਕਰ ਪਰਗਟ, ਜੋਤ ਲਲਾਟੀ ਡਗਮਗਾਇੰਦਾ। ਲੇਖੇ ਲਾ ਰੱਤੀ ਰੱਤ, ਰੱਤ ਆਪਣੇ ਰੰਗ ਰੰਗਾਇੰਦਾ। ਏਕਾ ਦੇ ਬ੍ਰਹਮ ਮਤ, ਬ੍ਰਹਮ ਵਿਦਿਆ ਇਕ ਪੜ੍ਹਾਇੰਦਾ। ਸ਼ਬਦ ਅਗੰਮੀ ਮਾਰ ਸੱਟ, ਬਜ਼ਰ ਕਪਾਟੀ ਤੋੜ ਤੁੜਾਇੰਦਾ। ਨਾਤਾ ਤੋੜ ਮਨਮਤ, ਗੁਰਮਤ ਇਕੋ ਇਕ ਸਮਝਾਇੰਦਾ। ਨਿਝਰ ਝਿਰਨਾ ਦੇਵਾਂ ਰਸ, ਰਸ ਇਕੋ ਮੁਖ ਚੁਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਤ ਭਗਵਾਨ ਆਪ ਜਣਾਇੰਦਾ। ਭਗਤ ਕਹੇ ਪ੍ਰਭ ਮੇਰੇ ਮੀਤ, ਮਿੱਤਰ ਪਿਆਰੇ ਤੇਰੀ ਵਡਿਆਈਆ। ਮੈਂ ਤੇਰਾ ਤੂੰ ਮੇਰਾ ਦੋਹਾਂ ਢੋਲਾ ਇਕੋ ਗੀਤ, ਰਸਨਾ ਹੋਰ ਨਾ ਕੋਇ ਜਣਾਈਆ। ਤ੍ਰੈਭਵਨ ਧਨੀ ਤ੍ਰੈਗੁਣ ਅਤੀਤ, ਤ੍ਰੈ ਤ੍ਰੈ ਲੇਖਾ ਦਏ ਮੁਕਾਈਆ। ਆਦਿ ਜੁਗਾਦੀ ਠੰਡਾ ਸੀਤ, ਸਾਤਕ ਸਤਿ ਸਤਿ ਕਰਾਈਆ। ਨਾਤਾ ਤੋੜ ਮੰਦਰ ਮਸੀਤ, ਚਰਨ ਕਵਲ ਦੇ ਸਰਨਾਈਆ। ਮਾਣਸ ਜਨਮ ਲਈਏ ਜੀਤ, ਜਗ ਜੀਵਣ ਦਾਤੇ ਤੇਰੀ ਸਰਨਾਈਆ। ਲੇਖਾ ਚੁੱਕੇ ਹਸਤ ਕੀਟ, ਊਚ ਨੀਚ ਨਾ ਕੋਇ ਵਡਿਆਈਆ। ਸਦੀ ਚੌਧਵੀਂ ਰਹੀ ਬੀਤ, ਬੀਤੀ ਕਹਾਣੀ ਨਾ ਕੋਇ ਜਣਾਈਆ। ਮੁਲਾਂ ਸ਼ੇਖ਼ ਮੁਸਾਇਕ ਹੋਏ ਪਲੀਤ, ਪਾਕ ਰਸੂਲ ਨਜ਼ਰ ਨਾ ਆਈਆ। ਆਤਮ ਪਰਮਾਤਮ ਗਾਏ ਨਾ ਕੋਇ ਗੀਤ, ਪੜ੍ਹ ਪੜ੍ਹ ਥੱਕੀ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮਿਲੇ ਸਰਨ ਸੱਚੀ ਸਰਨਾਈਆ। ਪਾਰਬ੍ਰਹਮ ਪ੍ਰਭ ਦੱਸੇ ਖੋਲ੍ਹ, ਖ਼ਾਲਕ ਖ਼ਲਕ ਆਪ ਜਣਾਇੰਦਾ। ਅਨਾਦ ਅਨਾਦੀ ਸ਼ਬਦੀ ਬੋਲ, ਬ੍ਰਹਮ ਬ੍ਰਹਿਮਾਦੀ ਆਪ ਜਣਾਇੰਦਾ। ਆਤਮ ਪਰਮਾਤਮ ਵਸੇ ਕੋਲ, ਬਿਨ ਸਤਿਗੁਰ ਨਜ਼ਰ ਕਿਸੇ ਨਾ ਆਇੰਦਾ। ਅਨਹਦ ਅਨਾਦੀ ਵੱਜੇ ਢੋਲ, ਨਾਮ ਮਰਦੰਗਾ ਆਪ ਸੁਣਾਇੰਦਾ। ਸਚ ਸਮਗਰੀ ਕੁੰਡਾ ਖੋਲ੍ਹ, ਜੋਤ ਇਕੱਗਰੀ ਇਕ ਚਮਕਾਇੰਦਾ। ਸਾਚੀ ਨਗਰੀ ਤੋਲੇ ਪੂਰਾ ਤੋਲ, ਤੋਲਣਹਾਰਾ ਨਾਮ ਕੰਡਾ ਹੱਥ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤ ਆਪ ਸਮਝਾਇੰਦਾ। ਭਗਤ ਕਹੇ ਮੇਰੇ ਸ਼ਾਹ ਸੁਲਤਾਨ, ਤੇਰੇ ਹੱਥ ਵਡਿਆਈਆ। ਤੂੰ ਆਦਿ ਜੁਗਾਦੀ ਸਾਚਾ ਕਾਹਨ, ਸਚਖੰਡ ਤੇਰੀ ਰੁਸ਼ਨਾਈਆ। ਥਿਰ ਘਰ ਤੇਰਾ ਚਰਨ ਮਕਾਨ, ਸ਼ਬਦੀ ਸੁਤ ਦੁਲਾਰਾ ਆਸਣ ਲਾਈਆ। ਸੁੰਨ ਅਗੰਮੀ ਖੇਲ ਮਹਾਨ, ਮਿਹਬਾਨ ਬੀਦੋ ਨੂਰ ਜ਼ਹੂਰ ਨਾ ਕੋਇ ਜਣਾਈਆ। ਮੁਕਾਮੇ ਹੱਕ ਹੋ ਪਰਧਾਨ, ਪਰਵਰਦਿਗਾਰ ਆਪਣੀ ਖੇਲ ਖਲਾਈਆ। ਖ਼ਾਲਕ ਖ਼ਲਕ ਇਕ ਨਿਸ਼ਾਨ, ਮਖ਼ਲੂਕ ਦਏ ਵਖਾਈਆ। ਰਾਮ ਰਹੀਮ ਹੋ ਪਰਧਾਨ, ਨਿਰਗੁਣ ਸਰਗੁਣ ਕਰੇ ਕੁੜਮਾਈਆ। ਮੁਰਸ਼ਦ ਮੁਰੀਦ ਮਿਲੇ ਆਣ, ਦੀਦ ਈਦ ਚੰਦ ਚੜ੍ਹਾਈਆ। ਰਵ ਸਸ ਨੈਣ ਸ਼ਰਮਾਣ, ਸੂਰਜ ਚੰਦ ਨਾ ਕੋਇ ਚਮਕਾਈਆ। ਭਗਤ ਭਗਵਾਨ ਖੇਲ ਮਹਾਨ, ਮਿਹਰਵਾਨ ਆਪ ਵਖਾਈਆ। ਮਹੱਲ ਅਟੱਲ ਉਚ ਮਕਾਨ, ਸਚ ਮਹਿਰਾਬ ਕਰੇ ਰੁਸ਼ਨਾਈਆ। ਦੀਵਾ ਬਾਤੀ ਨਾ ਕੋਇ ਨਿਸ਼ਾਨ, ਕਮਲਾਪਾਤੀ ਖੇਲ ਵਖਾਈਆ। ਲੇਖਾ ਜਾਣ ਦੋ ਜਹਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਤ ਭਗਵੰਤ ਆਪ ਜਣਾਈਆ। ਸੁਣ ਭਗਤ ਜਨ ਛੋਟੇ ਬਾਲੇ, ਹਰਿ ਸਤਿਗੁਰ ਆਪ ਜਣਾਇੰਦਾ। ਆਦਿ ਜੁਗਾਦਿ ਕਰੇ ਖੇਲ ਪੁਰਖ ਅਕਾਲੇ, ਅਕਲ ਕਲਾ ਧਰਾਇੰਦਾ। ਸਚਖੰਡ ਵਸੇ ਸੱਚੀ ਧਰਮਸਾਲੇ, ਦੂਸਰ ਨਜ਼ਰ ਕਿਤੇ ਨਾ ਆਇੰਦਾ। ਸੇਵਾ ਲਾਏ ਕਾਲ ਮਹਾਂਕਾਲੇ, ਮਹਾਂਕਾਲ ਆਪਣਾ ਹੁਕਮ ਮਨਾਇੰਦਾ। ਦੋ ਜਹਾਨਾਂ ਵੇਖ ਵਖਾਲੇ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਜੇਰਜ ਅੰਡਾਂ ਖੋਜ ਖੁਜਾਇੰਦਾ।

ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਆਪਣਾ ਮੰਤਰ ਨਾਮ ਸਖਾਲੇ, ਸਾਚੀ ਸਿਖਿਆ ਇਕ ਸਮਝਾਇੰਦਾ। ਅੰਦਰ ਬਾਹਰ ਗੁਪਤ ਜ਼ਾਹਰ ਚਲੇ ਨਾਲ ਨਾਲੇ, ਬੇਨਜ਼ੀਰ ਨਜ਼ਰ ਕਿਸੇ ਨਾ ਆਇੰਦਾ। ਲੇਖਾ ਜਾਣੇ ਸ਼ਾਹ ਕੰਗਾਲੇ, ਰਾਜ ਰਾਜਾਨਾਂ ਭੇਵ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਭਗਤ ਆਪ ਜਗਾਇੰਦਾ। ਹਰਿ ਭਗਤ ਜਾਣਾ ਜਾਗ, ਸ੍ਰੀ ਭਗਵਾਨ ਆਪ ਜਗਾਈਆ। ਅੰਤਰ ਆਤਮ ਮਾਰ ਆਵਾਜ਼, ਸੋਈ ਸੁਰਤੀ ਆਪ ਉਠਾਈਆ। ਸ਼ਬਦੀ ਗੁਰ ਗੁਰ ਰਚ ਰਚ ਕਾਜ, ਕਰਨੀ ਕਰਤਾ ਆਪ ਕਮਾਈਆ। ਵੇਖਣਹਾਰਾ ਖੇਲ ਤਮਾਸ਼, ਖ਼ਾਲਕ ਖ਼ਲਕ ਰੂਪ ਵਟਾਈਆ। ਜਨ ਭਗਤਾਂ ਪੂਰੀ ਕਰੇ ਆਸ, ਨਿਰਾਸਾ ਕੋਇ ਰਹਿਣ ਨਾ ਪਾਈਆ। ਲੇਖਾ ਜਾਣ ਪਵਣ ਸਵਾਸ, ਸਵਾਸ ਸਵਾਸਾਂ ਰਿਹਾ ਸਮਾਈਆ। ਨਿਰਗੁਣ ਸਰਗੁਣ ਬਣ ਬਣ ਦਾਸੀ ਦਾਸ, ਗੁਰ ਚੇਲਾ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਤਨ ਮੀਤਾ ਇਕ ਅਖਵਾਈਆ। ਭਗਤਨ ਮੀਤਾ ਇਕ ਭਗਵੰਤ, ਭਗਵਾਨ ਆਪਣੀ ਦਇਆ ਕਮਾਇੰਦਾ। ਆਦਿ ਜੁਗਾਦੀ ਸਾਚਾ ਕੰਤ, ਨਾਰੀ ਨਰ ਨਰਾਇਣ ਪਰਨਾਇੰਦਾ। ਸਾਚਾ ਚਾੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਇੰਦਾ। ਏਕਾ ਮੰਤਰ ਮਣੀਆਂ ਮੰਤ, ਮੰਤਰ ਨਾਮ ਸਤਿ ਪੜ੍ਹਾਇੰਦਾ। ਦੇਵੇ ਵਡਿਆਈ ਵਿਚ ਜੀਵ ਜੰਤ, ਜੀਵਣ ਜੁਗਤ ਆਪ ਸਮਝਾਇੰਦਾ। ਗੜ੍ਹ ਤੋੜ ਹਉਮੇ ਹੰਗਤ, ਨਿਵਣ ਸੋ ਅੱਖਰ ਇਕ ਪੜ੍ਹਾਇੰਦਾ। ਹਰਿ ਕਾ ਭੇਵ ਨਾ ਜਾਣੇ ਕੋਈ ਪੰਡਤ, ਚੌਦਾਂ ਵਿਦਿਆ ਹੱਥ ਨਾ ਆਇੰਦਾ। ਆਦਿ ਜੁਗਾਦਿ ਸਦਾ ਅਖੰਡਤ, ਖੰਡ ਖੰਡ ਨਾ ਕੋਇ ਕਰਾਇੰਦਾ। ਭਗਤ ਸੁਹੇਲਾ ਇਕ ਇਕੇਲਾ ਸਦਾ ਸਦਾ ਪ੍ਰੇਮ ਭਿਛਿਆ ਬਣੇ ਮੰਗਤ, ਮੰਗ ਇਕੋ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭਗਤਾਂ ਰੀਤੀ ਇਕ ਜਣਾਇੰਦਾ। ਭਗਤਨ ਰੀਤੀ ਸ੍ਰੀ ਭਗਵਾਨ, ਪਰਮ ਪੁਰਖ ਆਪ ਜਣਾਈਆ। ਚਰਨ ਕਵਲ ਸਚ ਧਿਆਨ, ਨੇਤਰ ਨੈਣ ਨੈਣ ਦਰਸਾਈਆ। ਆਤਮ ਪਰਮਾਤਮ ਇਕ ਗਿਆਨ, ਦੂਜੀ ਹੋਰ ਨਾ ਕੋਇ ਪੜ੍ਹਾਈਆ। ਸ਼ਬਦ ਅਗੰਮੀ ਇਕ ਧੁਨਕਾਨ, ਅਨਹਦ ਨਾਦੀ ਨਾਦ ਸੁਣਾਈਆ। ਅੰਮ੍ਰਿਤ ਝਿਰਨਾ ਝਿਰੇ ਮਹਾਨ, ਬੂੰਦ ਸਵਾਂਤੀ ਆਪ ਟਪਕਾਈਆ। ਨਿਰਮਲ ਜੋਤੀ ਜਗੇ ਮਹਾਨ, ਜੋਤ ਨਿਰੰਜਣ ਕਰੇ ਰੁਸ਼ਨਾਈਆ। ਆਤਮ ਸੇਜਾ ਹੋ ਪਰਧਾਨ, ਪਾਰਬ੍ਰਹਮ ਬ੍ਰਹਮ ਮੇਲਾ ਚਾਈਂ ਚਾਈਂਆ। ਸਾਚੀ ਸਖੀ ਮਿਲੇ ਕਾਹਨ, ਗ੍ਰਹਿ ਮੰਦਰ ਵੱਜੇ ਵਧਾਈਆ। ਧਰਮ ਝੁਲਾਏ ਇਕ ਨਿਸ਼ਾਨ, ਸਤਿ ਦੁਆਰੇ ਹੱਥ ਉਠਾਈਆ। ਕਰੇ ਖੇਲ ਨੌਜੁਆਨ, ਬਿਰਧ ਬਾਲ ਨਾ ਰੂਪ ਵਟਾਈਆ। ਮਰੇ ਨਾ ਜੰਮੇ ਵਿਚ ਜਹਾਨ, ਆਦਿ ਜੁਗਾਦਿ ਇਕੋ ਰੰਗ ਸਮਾਈਆ। ਗੁਰ ਅਵਤਾਰਾਂ ਪੀਰ ਪੈਗ਼ੰਬਰਾਂ ਦੇਵੇ ਦਾਨ, ਦਾਤਾ ਦਾਨੀ ਦਇਆ ਕਮਾਈਆ। ਜਨ ਭਗਤਾਂ ਸ੍ਰੀ ਭਗਵੰਤ ਮਿਲੇ ਆਣ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭਗਤਨ ਮੇਲਾ ਸਹਿਜ ਸੁਭਾਈਆ। ਭਗਤਨ ਮੇਲਾ ਸਹਿਜ ਸੁਭਾਉ, ਨਿਰਗੁਣ ਸਰਗੁਣ ਮੇਲ ਮਿਲਾਇੰਦਾ। ਗੁਰਮੁਖ ਮਿਲਣ ਦਾ ਸਦਾ ਚਾਉ, ਗੁਰ ਸਤਿਗੁਰ ਆਪ ਰਖਾਇੰਦਾ। ਜੁਗ ਚੌਕੜੀ ਕਰੇ ਨਿਆਉਂ, ਆਦਲ ਅਦਲ ਆਪ ਕਮਾਇੰਦਾ। ਗੁਰਮੁਖ ਸੱਜਣ ਪਕੜੇ ਬਾਂਹੋਂ, ਫੜ ਬਾਹੋਂ ਗਲੇ ਲਗਾਇੰਦਾ। ਗੋਦ ਉਠਾਏ ਜਿਉਂ ਪੁਤਰਾਂ ਮਾਉਂ, ਪਿਤਾ ਪੂਤ ਵੇਖ ਵਖਾਇੰਦਾ। ਸਦਾ ਸੁਹੇਲਾ ਸਿਰ ਰੱਖੇ ਠੰਡੀ ਛਾਉਂ, ਅਗਨੀ ਤੱਤ ਨੇੜ ਨਾ ਆਇੰਦਾ। ਫੜ ਫੜ ਹੰਸ ਬਣਾਏ ਕਾਉਂ, ਸੋਹੰ ਹੰਸਾ ਮਾਣਕ ਮੋਤੀ

ਚੋਗ ਚੁਗਾਇੰਦਾ। ਏਥੇ ਓਥੇ ਦੋ ਜਹਾਨਾਂ ਦੇਵੇ ਥਾਉਂ, ਦਰਗਾਹ ਸਾਚੀ ਆਪ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤਾਂ ਗੋਦ ਉਠਾਇੰਦਾ। ਜਨ ਭਗਤਾਂ ਗੋਦੀ ਹਰਿ ਜੂ ਚੁੱਕ, ਸਚਖੰਡ ਸਾਚੇ ਖ਼ੁਸ਼ੀ ਮਨਾਈਆ। ਦਰਸ ਦਿਖਾਏ ਜੋ ਬੈਠਾ ਲੁਕ, ਪਰਦਾ ਉਹਲਾ ਆਪ ਉਠਾਈਆ। ਨਿਰਗੁਣ ਨੂਰ ਨਿਰਗੁਣ ਮੁਖ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਨਿਰਗੁਣ ਨਿਰਵੈਰ ਨਿਰਾਕਾਰ ਪੁਰਖ ਅਕਾਲ ਆਪੇ ਉਠ, ਜੋਤੀ ਜੋਤ ਕਰੇ ਰੁਸ਼ਨਾਈਆ। ਸਾਹਿਬ ਦਿਆਲ ਠਾਕਰ ਸਵਾਮੀ ਤੁਠ, ਦੀਨਨ ਹੋਏ ਸਹਾਈਆ। ਕਰੇ ਖੇਲ ਅਬਿਨਾਸ਼ੀ ਅਚੁੱਤ, ਚੇਤਨ ਆਪਣੀ ਧਾਰ ਚਲਾਈਆ। ਭਗਤ ਭਗਵਾਨ ਸੁਹਾਏ ਰੁੱਤ, ਰੁੱਤ ਰੁਤੜੀ ਆਪ ਮਹਿਕਾਈਆ । ਪੰਚ ਵਿਕਾਰਾ ਕੱਢੇ ਕੁੱਟ, ਕੂੜੀ ਕਿਰਿਆ ਦਏ ਖਪਾਈਆ। ਜੁਗ ਜਨਮ ਦੇ ਜੋ ਗਏ ਰੁੱਠ, ਜਗ ਵਿਛੜੇ ਮੇਲ ਮਿਲਾਈਆ। ਅੰਮ੍ਰਿਤ ਜਾਮ ਪਿਆਏ ਘੁਟ, ਤ੍ਰੈਗੁਣ ਅਗਨੀ ਤੱਤ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚਾ ਮੇਲ ਮਿਲਾਈਆ। ਹਰਿਜਨ ਮੇਲਾ ਆਤਮ ਰੰਗ, ਰੰਗ ਰੰਗੀਲਾ ਆਪ ਚੜ੍ਹਾਇੰਦਾ। ਸਤਿ ਸਰੂਪੀ ਸੇਜ ਪਲੰਘ, ਸੇਜ ਸੁਹੰਜਣੀ ਆਪ ਸੁਹਾਇੰਦਾ। ਬੋਧ ਅਗਾਧੀ ਨਾਦ ਮਰਦੰਗ, ਸ਼ਬਦ ਅਨਾਦੀ ਆਪ ਵਜਾਇੰਦਾ । ਅੰਮ੍ਰਿਤ ਧਾਰ ਸਰੋਵਰ ਗੰਗ, ਸਾਚਾ ਝਿਰਨਾ ਆਪ ਝਿਰਾਇੰਦਾ। ਆਤਮ ਪਰਮਾਤਮ ਇਕ ਅਨੰਦ, ਨਿਜਾਨੰਦ ਰਸ ਚਖਾਇੰਦਾ। ਦੂਈ ਦਵੈਤੀ ਢਾਹ ਕੰਧ, ਭਾਂਡਾ ਭਰਮ ਭੌ ਭੰਨਾਇੰਦਾ। ਨਿਰਗੁਣ ਨੂਰ ਚਾੜ੍ਹ ਚੰਦ, ਅਗਿਆਨ ਅੰਧੇਰ ਮਿਟਾਇੰਦਾ। ਸੋਹੰ ਢੋਲਾ ਸਾਚਾ ਛੰਦ, ਬ੍ਰਹਮ ਪਾਰਬ੍ਰਹਮ ਸਮਝਾਇੰਦਾ। ਜਨਮ ਜਨਮ ਦੀ ਟੁੱਟੀ ਦੇਵੇ ਗੰਢ, ਆਪਣੀ ਹੱਥੀਂ ਜੋੜ ਜੁੜਾਇੰਦਾ। ਸੁਰਤ ਸਵਾਣੀ ਨਾ ਹੋਵੇ ਰੰਡ, ਗੁਰ ਸ਼ਬਦੀ ਆਪ ਪਰਨਾਇੰਦਾ। ਲੇਖਾ ਚੁੱਕੇ ਬੱਤੀ ਦੰਦ, ਰਸਨਾ ਜਿਹਵਾ ਨਾ ਕੋਇ ਹਿਲਾਇੰਦਾ। ਜਿਸ ਜਨ ਉਪਰ ਮਿਹਰਵਾਨ ਆਪ ਹੋਏ ਬਖ਼ਸ਼ੰਦ, ਬਖ਼ਸ਼ਿਸ਼ ਆਪਣੀ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਆਪਣੇ ਘਰ ਵਸਾਇੰਦਾ। ਹਰਿਜਨ ਵਸੇ ਘਰ ਏਕ, ਏਕੰਕਾਰਾ ਆਪ ਵਸਾਈਆ। ਸੋ ਪੁਰਖ ਨਿਰੰਜਣ ਸਾਚੀ ਟੇਕ, ਹਰਿ ਪੁਰਖ ਨਿਰੰਜਣ ਦਏ ਸਮਝਾਈਆ। ਆਦਿ ਨਿਰੰਜਣ ਨਿਰਗੁਣ ਜੋਤ ਪਰਵੇਸ਼, ਪਰਮ ਪੁਰਖ ਰੂਪ ਸਮਾਈਆ। ਅਬਿਨਾਸ਼ੀ ਕਰਤਾ ਰਿਹਾ ਵੇਖ, ਕਰਨੀ ਆਪਣੀ ਆਪ ਕਮਾਈਆ। ਸ੍ਰੀ ਭਗਵਾਨ ਧਾਰ ਭੇਖ, ਧਰਨੀ ਧਰਤ ਧਵਲ ਦਏ ਵਡਿਆਈਆ। ਪਾਰਬ੍ਰਹਮ ਪ੍ਰਭ ਲਿਖਣਹਾਰਾ ਲੇਖ, ਲੇਖਾ ਆਪਣੇ ਹੱਥ ਰਖਾਈਆ। ਬ੍ਰਹਮ ਕਰੇ ਸਾਚਾ ਹੇਤ, ਆਤਮ ਪਰਮਾਤਮ ਜੋੜ ਜੁੜਾਈਆ। ਦਰਸ ਦਿਖਾਏ ਨੇਤਨ ਨੇਤ, ਨਿਜ ਘਰ ਆਪਣਾ ਪਰਦਾ ਲਾਹੀਆ। ਰੁੱਤ ਬਸੰਤੀ ਮੌਲੇ ਚੇਤ, ਪਤਝੜ ਨਾ ਰੂਪ ਵਟਾਈਆ। ਭਗਤ ਭਗਵੰਤ ਇਕੋ ਖੇਡ, ਜਗਤ ਖਲਾਰੀ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਮੇਲਾ ਏਕਾ ਥਾਈਂਆ। ਭਗਤਨ ਮੇਲਾ ਥਾਨ ਥਨੰਤਰ, ਦਰਗਾਹ ਸਾਚੀ ਆਪ ਜਣਾਇੰਦਾ। ਲਹਿਣਾ ਦੇਣਾ ਤੋੜ ਗਗਨ ਗਗਨੰਤਰ, ਗ੍ਰਹਿ ਮੰਦਰ ਆਪ ਬਹਾਇੰਦਾ। ਆਦਿ ਜੁਗਾਦੀ ਇਕੋ ਮੰਤਰ, ਆਤਮ ਪਰਮਾਤਮ ਸਾਚੀ ਸਿਖਿਆ ਇਕ ਸਮਝਾਇੰਦਾ। ਈਸ਼ ਜੀਵ ਬਣਾਏ ਬਣਤਰ, ਜਗਦੀਸ਼ ਖੇਲ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਆਪਣੇ ਘਰ ਵਸਾਇੰਦਾ। ਭਗਤ ਵਸੇ ਹਰਿ ਜੂ ਮੰਦਰ, ਮੰਦਰ ਹਰੀ ਹਰਿ ਆਪ ਜਣਾਈਆ। ਨਾ ਕੋਈ ਵਾਸਨਾ ਮਨ ਬੰਦਰ, ਦਹਿ ਦਿਸ਼ਾ ਨਾ ਕੋਇ ਵਡਿਆਈਆ। ਨਾ

ਅੰਧੇਰਾ ਡੂੰਘੀ ਕੰਧਰ, ਅੰਧ ਘੋਰ ਨਾ ਕੋਇ ਵਖਾਈਆ। ਨਾ ਵਸੇਰਾ ਸਾਢੇ ਤਿੰਨ ਹੱਥ ਖੰਡਰ, ਬਜ਼ਰ ਕਪਾਟੀ ਪਰਦਾ ਕੋਇ ਨਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਜਨ ਭਗਤਾਂ ਇਕੋ ਘਰ ਵਖਾਈਆ। ਭਗਤਾਂ ਘਰ ਸਚਖੰਡ, ਸਚਖੰਡ ਵਾਸੀ ਆਪ ਵਖਾਇੰਦਾ। ਆਦਿ ਜੁਗਾਦੀ ਵੰਡੀ ਵੰਡ, ਜੁਗ ਜੁਗ ਝੋਲੀ ਪਾਇੰਦਾ। ਸਦਾ ਸੁਹੇਲਾ ਇਕ ਇਕੇਲਾ ਦੇਵੇ ਸਤਿ ਅਨੰਦ, ਅਨੰਦ ਅਨੰਦ ਵਿਚ ਰਖਾਇੰਦਾ। ਕਰ ਪਰਕਾਸ਼ ਬਿਨ ਸੂਰਜ ਚੰਦ, ਜੋਤੀ ਜੋਤ ਡਗਮਗਾਇੰਦਾ। ਭਗਤ ਭਗਵਾਨ ਇਕੋ ਰੰਗ, ਦੂਸਰ ਰੰਗ ਨਾ ਕੋਇ ਵਖਾਇੰਦਾ। ਭਗਵਾਨ ਭਗਤ ਇਕ ਪਲੰਘ, ਸਾਚੀ ਸੇਜ ਇਕ ਹੰਢਾਇੰਦਾ। ਭਗਤ ਭਗਵਾਨ ਇਕੋ ਛੰਦ, ਤੂੰ ਮੇਰਾ ਮੈਂ ਤੇਰਾ ਸੋਹੰ ਢੋਲਾ ਸੱਚਾ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਸਾਚੇ ਘਰ ਆਪ ਵਸਾਇੰਦਾ। ਸਾਚਾ ਭਗਤ ਘਰ ਸਾਚੇ ਵਸੇ, ਹਰਿ ਜੂ ਵੱਖਰਾ ਧਾਮ ਵਖਾਈਆ। ਤ੍ਰੈਗੁਣ ਮਾਇਆ ਵਿਚ ਨਾ ਫਸੇ, ਮਮਤਾ ਮੋਹ ਨਾ ਕੋਇ ਰਖਾਈਆ। ਕੂੜੀ ਕਿਰਿਆ ਕੋਲੋਂ ਨੱਸੇ, ਕਰਮ ਕਾਂਡ ਲੇਖਾ ਦਏ ਚੁਕਾਈਆ। ਪਾਰਬ੍ਰਹਮ ਦਾ ਗਾਏ ਜਸੇ, ਜਸ ਵੇਦ ਪੁਰਾਨ ਕਹਿਣ ਨਾ ਪਾਈਆ। ਲੇਖਾ ਜਾਣੇ ਪੂਰਬ ਲੇਖ ਮਸਤਕ ਮੱਥੇ, ਲਹਿਣਾ ਦੇਣਾ ਝੋਲੀ ਪਾਈਆ। ਨਾਤਾ ਤੋੜ ਤੱਤ ਅੱਠੇ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁੱਧ ਡੇਰਾ ਢਾਹੀਆ। ਏਕੋ ਵਿਕੇ ਨਾਮ ਹੱਟੇ, ਦੂਜਾ ਹੱਟ ਨਾ ਕੋਇ ਰਖਾਈਆ। ਸਾਚਾ ਲਾਹਾ ਹਰਿ ਦਾ ਖੱਟੇ, ਖੱਟੀ ਇਕੋ ਇਕ ਸਮਝਾਈਆ। ਜਿਉਂ ਧੰਨੇ ਪਾਇਆ ਵਿਚੋਂ ਵੱਟੇ, ਵਟਾ ਸਭ ਦਾ ਰਿਹਾ ਮੁਕਾਈਆ। ਜਿਉਂ ਨਾਮੇ ਛੱਪਰ ਛਾਇਆ ਮਿੱਟੀ ਘੱਟੇ, ਤਿਉਂ ਭਗਤਾਂ ਹਰਿ ਮੰਦਰ ਰਿਹਾ ਵਖਾਈਆ। ਸ੍ਰੀ ਭਗਵਾਨ ਜਨ ਭਗਤਾਂ ਪਿਛੇ ਨੱਠੇ, ਨੱਠ ਨੱਠ ਆਪਣਾ ਪੰਧ ਮੁਕਾਈਆ। ਕਲਜੁਗ ਅੰਤਮ ਕਰ ਇਕੱਠੇ, ਇਕੋ ਸਿਖਿਆ ਕਰੇ ਪੜ੍ਹਾਈਆ। ਪੂਜਾ ਪਾਠ ਮੁੱਕੇ ਰੱਟੇ, ਜੋਗ ਅਭਿਆਸ ਨਾ ਕੋਇ ਜਣਾਈਆ। ਬਹੱਤਰ ਨਾੜ ਨਾ ਉਬਲੇ ਰੱਤੇ, ਰੱਤੀ ਰੱਤ ਦਏ ਸੁਕਾਈਆ। ਇਕੋ ਦੇਵੇ ਸਾਚੀ ਮੱਤੇ, ਮੱਤ ਆਪਣੀ ਨਾਲ ਜਣਾਈਆ। ਜਾਨਣਹਾਰਾ ਮਿਤ ਗਤੇ, ਗਹਿਰ ਗੰਭੀਰ ਬੇਪਰਵਾਹੀਆ । ਭਗਤ ਭਗਵਾਨ ਆਪਣੇ ਰੰਗ ਰੱਤੇ, ਰੰਗ ਇਕੋ ਨਾਮ ਚੜ੍ਹਾਈਆ। ਸਚਖੰਡ ਦੁਆਰੇ ਚਰਨ ਦੁਆਰੇ ਬਹਿ ਬਹਿ ਵਸੇ, ਗ੍ਰਹਿ ਮੰਦਰ ਸੋਭਾ ਪਾਈਆ। ਸੋਹੰ ਢੋਲਾ ਗਾ ਗਾ ਹੱਸੇ, ਹਸਤੀ ਮਿਟੀ ਜਗਤ ਪੰਜ ਤੱਤ ਨਾ ਕੋਇ ਸ਼ਾਹੀ ਆ। ਪਾਰਬ੍ਰਹਮ ਪ੍ਰਭ ਦਿਤਾ ਇਕੋ ਰਸੇ, ਰਸ ਹੋਰ ਨਾ ਕੋਇ ਚਖਾਈਆ। ਪ੍ਰ੍ਰੇਮ ਪਿਆਰ ਅੰਦਰ ਫਸੇ, ਫਾਸੀ ਰਾਏ ਧਰਮ ਤੁੜਾਈਆ। ਭਗਤ ਭਗਵਾਨ ਰਹਿਣ ਇਕੱਠੇ, ਏਕਾ ਘਰ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਲਏ ਮਿਲਾਈਆ। ਘਰ ਇਕੱਠੇ ਸਾਚੇ ਰਹਿਣਾ, ਭਗਤ ਭਗਵਾਨ ਮਤਾ ਪਕਾਇਆ। ਇਕ ਦੂਜੇ ਦਾ ਦਰਸ਼ਨ ਕਰ ਕਰ ਨੈਣਾਂ, ਨਿਤ ਨਿਤ ਆਪਣਾ ਰੰਗ ਰੰਗਾਇਆ। ਪ੍ਰੇਮ ਬਸਤਰ ਪਾ ਪਾ ਗਹਿਣਾ, ਭੂਸ਼ਨ ਇਕੋ ਇਕ ਵਡਿਆਇਆ। ਸਦਾ ਸਦਾ ਸਦ ਭਾਣਾ ਸਹਿਣਾ, ਹੁਕਮੇ ਅੰਦਰ ਖੇਲ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਜਨ ਸਾਚੇ ਸਾਚੇ ਮੰਦਰ ਆਪ ਬਹਾਇਆ। ਸਾਚੇ ਮੰਦਰ ਇਕੋ ਨੂਰ, ਨੂਰ ਜ਼ਹੂਰ ਰੁਸ਼ਨਾਈਆ। ਸਾਚੇ ਮੰਦਰ ਇਕੋ ਤੂਰ, ਤੁਰੀਆ ਰਾਗ ਸੁਣਾਈਆ। ਸਾਚੇ ਮੰਦਰ ਇਕ ਸਰੂਰ, ਅੱਠੇ ਪਹਿਰ ਖ਼ੁਮਾਰ ਵਖਾਈਆ। ਸਾਚੇ ਮੰਦਰ ਇਕ ਜ਼ਹੂਰ, ਜ਼ਾਹਰ ਆਪਣੀ ਕਲ ਜਣਾਈਆ। ਸਾਚੇ ਮੰਦਰ ਮੇਲਾ ਸਰਬ ਕਲਾ ਭਰਪੂਰ, ਭਰਪੂਰ ਰਿਹਾ ਸਭ ਠਾਈਂਆ। ਸਾਚੇ

ਮੰਦਰ ਪੰਧ ਮੁੱਕੇ ਨੇੜੇ ਦੂਰ, ਦੂਰ ਨੇੜਾ ਨਾ ਕੋਇ ਵਖਾਈਆ। ਸਾਚੇ ਮੰਦਰ ਆਸਾ ਹੋਏ ਪੂਰ, ਮਨਸਾ ਹੋਰ ਰਹੇ ਨਾ ਰਾਈਆ। ਸਾਚੇ ਮੰਦਰ ਹਰਿ ਸਤਿਗੁਰ ਮਿਲੇ ਜ਼ਰੂਰ, ਜ਼ਰੂਰਤ ਪੂਰੀ ਦਏ ਕਰਾਈਆ। ਸਾਚੇ ਮੰਦਰ ਜਨ ਭਗਤਾਂ ਬਖ਼ਸ਼ੇ ਆਪ ਕਸੂਰ, ਮਿਹਰ ਨਜ਼ਰ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲੇ ਸਾਚੇ ਦਰ, ਦਰ ਦਰਵਾਜ਼ਾ ਆਪ ਖੁਲ੍ਹਾਈਆ। ਦਰ ਦਰਵਾਜ਼ਾ ਖੋਲ੍ਹ ਨਿਰੰਕਾਰ, ਨਿਰਗੁਣ ਸਰਗੁਣ ਮੇਲ ਮਿਲਾਇੰਦਾ। ਭਗਤ ਭਗਵੰਤ ਦੇ ਆਧਾਰ, ਸਿਰ ਸਮਰਥ ਹੱਥ ਟਿਕਾਇੰਦਾ। ਇਕੋ ਘਰ ਇਕੋ ਦਰ ਇਕੋ ਮੰਦਰ ਹਰੀ ਦਵਾਰ, ਧਰਮ ਦਵਾਰਾ ਇਕ ਜਣਾਇੰਦਾ। ਇਕੋ ਗੁਰ ਇਕ ਅਵਤਾਰ, ਪੀਰ ਪੈਗ਼ੰਬਰ ਇਕ ਅਖਵਾਇੰਦਾ। ਇਕੋ ਸ਼ਾਹ ਭੂਪ ਸਿਕਦਾਰ, ਹੁਕਮ ਹਾਕਮ ਇਕ ਜਣਾਇੰਦਾ। ਇਕੋ ਜੁਗ ਚੌਕੜੀ ਖੇਲੇ ਖੇਲ ਵਾਰੋ ਵਾਰ, ਵਾਰਤਾ ਆਪਣੇ ਨਾਮ ਪੜ੍ਹਾਇੰਦਾ। ਇਕੋ ਵੱਡਾ ਸੂਰਬੀਰ ਬਲੀ ਬਲਕਾਰ, ਬਲ ਆਪਣਾ ਆਪ ਰਖਾਇੰਦਾ। ਇਕੋ ਨਾਮ ਖੜਗ ਖੰਡਾ ਕਟਾਰ, ਤਿਖੀ ਧਾਰ ਬਣਾਇੰਦਾ। ਇਕੋ ਚੰਡ ਪਰਚੰਡ ਲਏ ਉਭਾਰ, ਦੋ ਜਹਾਨਾਂ ਆਪ ਚਮਕਾਇੰਦਾ। ਇਕੋ ਲੱਖ ਚੁਰਾਸੀ ਕਰੇ ਆਰ ਪਾਰ, ਅੱਧਵਿਚਕਾਰ ਨਾ ਕੋਇ ਅਟਕਾਇੰਦਾ। ਇਕੋ ਵਿਸ਼ਨ ਬ੍ਰਹਮਾ ਸ਼ਿਵ ਦਏ ਹੁਲਾਰ, ਨਾਮ ਹੁਲਾਰਾ ਇਕ ਜਣਾਇੰਦਾ। ਇਕੋ ਗੁਰੂਆਂ ਅਵਤਾਰਾਂ ਪੀਰ ਪੈਗ਼ੰਬਰਾਂ ਕਰ ਪਸਾਰ, ਪੀਸਣ ਪੀਸ ਸਾਚੀ ਸੇਵ ਕਮਾਇੰਦਾ। ਇਕੋ ਸ਼ਬਦ ਅਗੰਮੀ ਵਜਾਏ ਸਤਾਰ, ਨੌਬਤ ਆਪਣੇ ਨਾਮ ਸੁਣਾਇੰਦਾ। ਏਕਾ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਲੈ ਅਵਤਾਰ, ਜੁਗ ਚੌਕੜੀ ਪੰਧ ਮੁਕਾਇੰਦਾ। ਏਕਾ ਭਗਤ ਭਗਵੰਤ ਲਏ ਉਠਾਲ, ਉਠ ਉਠ ਆਪਣੇ ਨਾਲ ਮਿਲਾਇੰਦਾ। ਏਕਾ ਲੇਖਾ ਜਾਣੇ ਸ਼ਾਹ ਕੰਗਾਲ, ਗ਼ਰੀਬ ਨਿਮਾਣਿਆਂ ਵੇਖ ਵਖਾਇੰਦਾ। ਏਕਾ ਏਕੰਕਾਰਾ ਬਣੇ ਦਲਾਲ, ਦੋ ਜਹਾਨਾਂ ਦਲਾਲੀ ਆਪ ਕਮਾਇੰਦਾ। ਏਕਾ ਵੇਖਣਹਾਰਾ ਹੱਕ ਹਲਾਲ, ਲਾਸ਼ਰੀਕ ਹਕੀਕਤ ਖੋਜ ਖੁਜਾਇੰਦਾ। ਏਕਾ ਜਲਵਾ ਨੂਰ ਜਲਾਲ, ਜੋਬਨ ਆਪਣਾ ਆਪ ਪਰਗਟਾਇੰਦਾ। ਏਕਾ ਵਸੇ ਸਚਖੰਡ ਸੱਚੀ ਧਰਮਸਾਲ, ਮੁਕਾਮੇ ਹੱਕ ਡੇਰਾ ਲਾਇੰਦਾ। ਏਕਾ ਮੁਰੀਦ ਮੁਰਸ਼ਦ ਲਏ ਭਾਲ, ਉਮਤ ਉਮਤੀ ਖੋਜ ਖੁਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤ ਭਗਵੰਤ ਚੁਕਾਏ ਭੈ ਡਰ, ਭਿਆਨਕ ਰੂਪ ਨਾ ਕੋਇ ਜਣਾਇੰਦਾ। ਭਗਤ ਭਗਵੰਤ ਚੁਕਾਏ ਭੌ, ਭੈ ਅਵਰ ਨਾ ਕੋਇ ਰਖਾਈਆ। ਇਕ ਜਪਾਏ ਸਾਚਾ ਨਾਉਂ, ਨਾਉਂ ਨਿਰੰਕਾਰਾ ਆਪ ਦ੍ਰਿੜਾਈਆ। ਨਜ਼ਰੀ ਆਏ ਹਰ ਘਟ ਥਾਉਂ, ਘਟ ਘਟ ਰਿਹਾ ਸਮਾਈਆ। ਫੜ ਫੜ ਪਾਰ ਕਰਾਏ ਬਾਹੋਂ, ਨੱਯਾ ਆਪਣੀ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਸਾਚਾ ਵਰ, ਆਦਿ ਅੰਤ ਹੋਏ ਸਹਾਈਆ। ਹਰਿ ਭਗਤ ਤੇਰਾ ਆਦਿ ਅੰਤ, ਸ੍ਰੀ ਭਗਵਾਨ ਆਪਣੇ ਹੱਥ ਰਖਾਇੰਦਾ। ਅੰਤਮ ਮੇਲਾ ਜਿਉਂ ਨਾਰ ਕੰਤ, ਕੰਤ ਕੰਤੂਲ ਸੇਜ ਸੁਹਾਇੰਦਾ। ਮੇਲ ਮਿਲਾਵਾ ਸਾਚੇ ਸੰਤ, ਸਤਿਗੁਰ ਆਪਣੀ ਗੋਦ ਬਹਾਇੰਦਾ। ਗੁਰਮੁਖ ਬਣਾਏ ਬਣਤ, ਗੁਰਸਿਖ ਆਪਣੇ ਰੰਗ ਰੰਗਾਇੰਦਾ। ਮਾਣਸ ਜਨਮ ਨਾ ਹੋਏ ਭੰਗਤ, ਭਾਂਡਾ ਭਰਮ ਭੌ ਤੁੜਾਇੰਦਾ। ਨਾਤਾ ਤੋੜ ਜੇਰਜ ਅੰਡਤ, ਉਤਭੁਜ ਸੇਤਜ ਮੂਲ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਪਰਮਾਤਮ ਦੇਵੇ ਦਾਨ, ਭਗਤ ਭਗਵੰਤ ਇਕ ਨਿਸ਼ਾਨ, ਨਿਸ਼ਾਨਾ ਆਪਣਾ ਨਾਮ ਰਖਾਇੰਦਾ।